ਸ਼ੀਹਾਂ ਪਾੜੀ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਸ਼ੀਹਾਂ ਪਾੜੀ, ਅੰਮ੍ਰਿਤਸਰ-ਫਿਰੋਜ਼ਪੁਰ ਸੜਕ ਤੋਂ 3 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮਖੂ ਤੋਂ 5 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਥਾਂ ਤੇ ਪਹਿਲੇ ਸਤਲੁਜ ਦਰਿਆ ਵੱਗਦਾ ਸੀ ਅਤੇ ਇਹ ਜੰਗਲ ਦਾ ਇਲਾਕਾ ਸੀ। ਇੱਕ ਵਾਰੀ ਪਿੰਡ ਬਹਾਵਨਪੁਰ ਜੋ ਇਸ ਪਿੰਡ ਤੋਂ 6-7 ਕਿਲੋਮੀਟਰ ਦੂਰ ਹੈ ਦੇ ਚੋਧਰੀ ਮੋਜ ਦੀਨ ਕੁਹਾੜੇ ਦੇ ਪੁੱਤਰ ਫਤਿਹ ਅਲੀ ਅਤੇ ਫਲਕ ਸ਼ਾਹ ਇੱਥੇ ਸ਼ਿਕਾਰ ਖੇਡਣ ਆਏ। ਉਹਨਾਂ ਨੇ ਇੱਕ ਹਿਰਨ ਮਾਰ ਕੇ ਟਾਹਲੀ ਉਪਰ ਟੰਗ ਦਿੱਤਾ ਅਤੇ ਆਪ ਵਾਪਸ ਚਲੇ ਗਏ ਕਿ ਦੂਸਰੇ ਦਿਨ ਆਦਮੀ ਭੇਜ ਕੇ ਮੰਗਵਾ ਲੈਣਗੇ। ਉਸ ਥਾਂ ਤੇ ਬਾਹਦ ਵਿੱਚ ਸ਼ੇਰ ਆਇਆ ਜੋ ਟਾਹਲੀ ਦੇ ਉੱਪਰ ਚੜ੍ਹ ਨਹੀ ਸਕਦਾ ਸੀ ਪਰ ਉਸਨੇ ਪੰਜੇ ਮਾਰ ਮਾਰ ਕੇ ਟਾਹਲੀ ਦਾ ਤਨਾ ਪਾੜ ਦਿੱਤਾ। ਜਦੋਂ ਦੂਸਰੇ ਦਿਨ ਫਤਿਹ ਅਲੀ ਆਪਣੇ ਆਦਮੀਆ ਸਮੇਤ ਆਇਆ ਤਾਂ ਟਾਹਲੀ ਵੇਖ ਕੇ ਹੈਰਾਨ ਰਹਿ ਗਿਆ। ਇਸ ਥਾਂ ਦਾ ਨਾਂ ‘ਸ਼ੀਹਾਂ ਪਾੜੀ’ ਪੈ ਗਿਆ । ਬਾਅਦ ਵਿੱਚ ਇੱਥੇ ਪਿੰਡ ਵੱਸ ਗਿਆ ਅਤੇ ਮੁਸਲਮਾਨ ਜੱਟਾਂ ਦੀ ਆਬਾਦੀ ਵੱਧ ਗਈ।
ਸਵਾ ਦੌ ਸੌ ਸਾਲ ਪਹਿਲਾਂ ਬੁੱਟਰ ਤੋਂ ਮਾਲ੍ਹਾ ਹਰੀਜਨ ਇਸ ਪਿੰਡ ਵਿੱਚ ਆਇਆ। ਉਸ ਸਮੇਂ ਮਾਲ੍ਹਾ ਅਤੇ ਨੂਰ ਦੋ ਹੀ ਇਸਾਈ ਪਿੰਡ ਵਿੱਚ ਸਨ ਪਰ ਅੱਜ ਦੋਹਾਂ ਦੀ ਔਲਾਦ ਪਿੰਡ ਦੀ ਆਬਾਦੀ ਦਾ ਪੰਜਵਾਂ ਹਿੱਸਾ ਹੈ।
ਪਿੰਡ ਵਿੱਚ ਬਾਬਾ ਲਾਭ ਸਿੰਘ ਦੇ ਡੇਰੇ ਦੀ ਪਿੰਡ ਵਾਲੇ ਬਹੁਤ ਮਾਨਤਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ