ਸ਼ਾਹ ਅਬੂ ਬੁੱਕਰ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਸ਼ਾਹ ਅਬੂ ਬੁੱਕਰ, ਅੰਮ੍ਰਿਤਸਰ – ਫਿਰੋਜ਼ਪੁਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮਖੂ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਵੱਸਣ ਕਾਲ ਦਾ ਪੂਰਾ ਪਤਾ ਨਹੀਂ ਲਗਦਾ ਪਰ ਕਈ ਪਿੰਡ ਵਾਸੀਆਂ ਮੁਤਾਬਕ ਇਹ ਪਿੰਡ ਸ਼ਾਇਦ ਔਰਗਜ਼ੇਬ ਦੇ ਜ਼ਮਾਨੇ ਵਿੱਚ ਵੱਸਿਆ। ਕਿਸੇ ਸਮੇਂ ਦਰਿਆ ਸਤਲੁਜ ਦੇ ਪਾਣੀ ਦਾ ਵਹਾਉ ਇਸ ਪਿੰਡ ਵਾਲੀ ਥਾਂ ਲੰਘਦਾ ਸੀ । ਸ਼ਾਹ ਅਬੂ ਬੁੱਕਰ 0 ਇੱਕ ਪਹੁੰਚੇ ਹੋਏ ਫਕੀਰ ਦਾ ਚੇਲਾ ਸੀ ਜਿਸ ਨੇ ਇੱਕ ਸੋਟੀ ਦਰਿਆ ਵਿੱਚ ਸੁੱਟ ਕੇ ਕਿਹਾ ਕਿ ਇਹ ਜਿੱਥੇ ਰੁਕੇਗੀ ਉੱਥੇ ਜਾ ਕੇ ਤੂੰ ਅਲ੍ਹਾ ਦਾ ਨਾਂ ਜੱਪ। ਸ਼ਾਹ ਅਬੂ ਬੁੱਕਰ ਇਸ ਪਿੰਡ ਵਾਲੀ ਥਾਂ ਤੇ ਆ ਗਿਆ ਅਤੇ ਲਗਭਗ 80 ਸਾਲ ਦੀ ਉਮਰ ਤੱਕ ਇੱਥੇ ਤੱਪਸਿਆ ਕਰਦਾ। ਰਿਹਾ ਅਤੇ ਇੱਥੇ ਹੀ ਉਸਦੀ ਕਬਰ ਹੈ। ਇਸ ਪਿੰਡ ਦਾ ਨਾਂ ਉਸਦੇ ਨਾਂ ਤੋਂ ਪਿਆ। ਇਹ ਪਿੰਡ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਜੋ 1947 ਦੀ ਵੰਡ ਵੇਲੇ ਪਾਕਿਸਤਾਨ ਚਲੇ ਗਏ। ਅਤੇ ਹੁਣ ਇੱਥੇ ਤਿੰਨ ਚਾਰ ਹਰੀਜਨ ਪਰਿਵਾਰਾਂ ਤੋਂ ਇਲਾਵਾ ਸਾਰੇ ਲੋਕ ਪਾਕਿਸਤਾਨ ਤੋਂ ਆ ਕੇ ਵੱਸੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ