ਗਿੱਦੜਾਂ ਵਾਲੀ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਗਿੱਦੜਾਂ ਵਾਲੀ ਅਬੋਹਰ – ਗੰਗਾ ਨਗਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅਬੋਹਰ ਤੋਂ 21 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਦੋ ਸੌ ਸਾਲ ਪਹਿਲਾਂ ਜ਼ੋਈਏ ਗੋਤ ਦੇ ਮੁਸਲਮਾਨ ਨੇ ਬੰਨ੍ਹਿਆ ਸੀ ਅਤੇ ਨਬੀ ਬਖਸ਼ ਮੁਸਲਮਾਨ ਉਸ ਸਮੇਂ ਪਿੰਡ ਦਾ ਆਗੂ ਸੀ। ਉਸਨੇ ਇਸ ਪਿੰਡ ਦਾ ਨਾਂ ਸ਼ੇਰਗੜ੍ਹ ਰੱਖਿਆ ਸੀ। ਪਿੰਡ ਦੇ ਆਲੇ ਦੁਆਲੇ ਝਾੜੀਆਂ ਵਿੱਚ ਗਿੱਦੜ ਰਹਿੰਦੇ ਸਨ ਅਤੇ ਇੱਕ ਵਾਰੀ ਰਾਤ ਨੂੰ ਮਰਾਸੀਆਂ ਦੇ ਘਰ ਗਿੱਦੜ ਆਇਆ ਤੇ ਮਧਾਨੀ ਚੁੱਕ ਕੇ ਲੈ ਗਿਆ। ਰਾਤ ਦੀ ਹਨੇਰੀ ਕਾਰਨ ਗਿੱਦੜਾਂ ਦਾ ਕੁੱਝ ਪਤਾ ਨਾ ਲੱਗਾ। ਉਹ ਮਰਾਸੀ ਜਿਸ ਆਦਮੀ ਨੂੰ ਮਿਲਦਾ ਤਾਂ ਇਹੀ ਕਹਿੰਦਾ ਕਿ ਇਸ ਪਿੰਡ ਦਾ ਨਾਂ ਐਵੇਂ ਹੀ ‘ਸ਼ੇਰਾਂ ਵਾਲੀ’ ਹੈ ਅਸਲ ਵਿੱਚ ਇਹ ਤਾਂ ਗਿੱਦੜਾਂ ਦੀ ਢਾਣੀ ਹੈ। ਮਰਾਸੀ ਨੇ ਇਸ ਗੱਲ ਦਾ ਇਤਨਾ ਪ੍ਰਚਾਰ ਕੀਤਾ ਕਿ ਪਿੰਡ ਸ਼ੇਰਾਂ ਵਾਲੀ ਦਾ ਨਾਂ ਗਿੱਦੜਾਂ ਵਾਲੀ ਪ੍ਰਚਲਤ ਹੋ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ