ਪੰਜ ਕੋਸੀ ਪਿੰਡ ਦਾ ਇਤਿਹਾਸ | Panjkosi Village History

ਪੰਜ ਕੋਸੀ

ਪੰਜ ਕੋਸੀ ਪਿੰਡ ਦਾ ਇਤਿਹਾਸ | Panjkosi Village History

ਸਥਿਤੀ :

ਤਹਿਸੀਲ ਅਬੋਹਰ ਦਾ ਪਿੰਡ ਪੰਜ ਕੋਸੀ ਅਬੋਹਰ – ਗੰਗਾ ਨਗਰ ਬਕਾਇਣ ਵਾਲਾ ਸੜਕ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੰਜ ਕੋਸੀ वै।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਅਠਾਰਵੀਂ ਸਦੀ ਦੇ ਮੁੱਢ ਵਿੱਚ ਮਾਨਾ ਰਾਮ ਜਾਖੜ ਨੇ ਪਿੰਡ ਦਹੀਅੜ (ਹਰਿਆਣਾ) ਤੋਂ ਆ ਕੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਉਸਨੇ ਇੱਥੇ ਇੱਕ ਛੱਪੜ ਪੁੱਟਿਆ ਪਰ ਪੀਣ ਲਈ ਪਾਣੀ ਅਬੋਹਰ ਜਾਂ ਖੂਹੀਆਂ ਸਰਵਰ ਤੋਂ ਊਠਾਂ ਉੱਤੇ ਲੱਦ ਦੇ ਲਿਆਂਦਾ ਜਾਂਦਾ ਸੀ । ਇਹ ਦੋਵੇਂ ਪਿੰਡ ਇੱਥੋਂ ਪੰਜ ਕੋਹ ਦੀ ਵਿੱਥ ‘ਤੇ ਹਨ। ਇਸ ਲਈ ਇਸ ਪਿੰਡ ਨੂੰ ਪੰਜ ਕੋਸੀ ਕਿਹਾ ਜਾਣ ਲੱਗਾ। ਇਹੀ ਨਾਂ ਪੱਕਾ ਹੋ ਗਿਆ। ਸੰਪਰਕ ਦਾ ਸਾਧਨ ਉਦੋਂ ਊਂਠਾਂ ਦੀ ਸਵਾਰੀ ਹੀ ਸੀ। ਬਾਅਦ ਵਿੱਚ ਜਦੋਂ ਬਠਿੰਡਾ- ਕਰਾਚੀ ਰੇਲਵੇ ਲਾਈਨ ਨਿਕਲੀ ਤਾਂ ਪੰਜ ਕੋਸੀ ਦਾ ਸਟੇਸ਼ਨ ਵੀ ਬਣ ਗਿਆ।

ਪਿੰਡ ਵਿੱਚ ਵਧੇਰੇ ਆਬਾਦੀ ਜਾਖੜ, ਪੂਨੀਆਂ, ਖੈਰਵੇ ਤੇ ਝਾਂਜੜੀਆਂ ਗੋਤ ਦੇ ਜਾਟਾਂ ਦੀ ਹੈ ਪਰੰਤੂ ਬਿਸਨੋਈ ਤੇ ਮੇਘਵਾਲ ਹਰੀਜਨ ਵੀ ਇਸ ਪਿੰਡ ਵਿੱਚ ਵੱਸਦੇ ਹਨ। ਇਸ ਪਿੰਡ ਵਿੱਚ ਪਿੰਡ ਦੇ ਮੋਢੀ ਵਲੋਂ ਬਣਾਇਆ ਗਿਆ ਕ੍ਰਿਸ਼ਨ ਜੀ ਦਾ ਮੰਦਰ ਹੈ ਜਿਸ ਵਿੱਚ ਕ੍ਰਿਸ਼ਨ ਜੀ ਤੇ ਹਨੂੰਮਾਨ ਦੀਆਂ ਪੱਥਰ ਦੀਆਂ ਮੂਰਤੀਆਂ ਸਥਾਪਤ ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment