ਮੁਨਾਵਾਂ ਪਿੰਡ ਦਾ ਇਤਿਹਾਸ | Munavaan Village History

ਮੁਨਾਵਾਂ

ਮੁਨਾਵਾਂ ਪਿੰਡ ਦਾ ਇਤਿਹਾਸ | Munavaan Village History

ਸਥਿਤੀ :

ਤਹਿਸੀਲ ਮੋਗਾ ਦਾ ਪਿੰਡ ਮਨਾਵਾਂ ਜ਼ੀਰਾ – ਮੋਗਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਇਸੇ ਨਾਂ ਦੀ ਥੇਹ ਉੱਤੇ ਲਗਭਗ ਸਵਾ ਦੋ ਸੌ ਸਾਲ ਪਹਿਲਾਂ ਵਸਾਇਆ ਗਿਆ ਅਤੇ ਪਿੰਡ ਦਾ ਨਾਂ ਥੇਹ ਤੋਂ ਹੀ ‘ਮੁਨਾਵਾਂ’ ਪੈ ਗਿਆ। ਕਿਹਾ ਜਾਂਦਾ ਹੈ ਕਿ ਭਿੱਖੀ ਵਿੰਡ ਤੋਂ ਸੰਧੂ ਜੱਟਾਂ ਨੇ ਆ ਕੇ ਪਿੰਡ ਵਸਾਉਣ ਦਾ ਯਤਨ ਕੀਤਾ ਪਰ ਇਸ ਦੇ ਪੂਰਬ ਵੱਲ ਬਲਖੰਡੀ, ਗੰਡਿਆਲਾ, ਖੋਸਾ – ਪਾਂਡੋ, ਖੋਸਾ ਰਣਧੀਰ, ਖੋਸਾ ਕੋਟਲਾ ਆਦਿ ਸੱਤ ਪਿੰਡ ਖੋਸਿਆਂ ਦੇ ਹਨ ਅਤੇ ਉਹ ਇੱਥੇ ਸੰਧੂਆਂ ਨੂੰ ਟਿਕਣ ਨਹੀਂ ਦੇਂਦੇ ਸਨ। ਗੁਰੂ ਅੰਸ਼ ਹੋਣ ਕਰਕੇ ਸੋਢੀਆਂ ਦੀ ਬਹੁਤ ਮਾਨਤਾ ਸੀ । ਸੰਧੂਆਂ ਨੇ ਕੁੱਝ ਜ਼ਮੀਨ ਸੋਢੀਆਂ ਨੂੰ ਦੇ ਕੇ ਇੱਥੇ ਵਸਾਇਆਂ ਤਾਂ ਖੋਸਿਆਂ ਨੇ ਕੋਈ ਇਤਰਾਜ਼ ਨਾ ਕੀਤਾ। ਇਸ ਤਰ੍ਹਾਂ ਇਹ ਪਿੰਡ ਵੱਸਿਆ।

ਪਿੰਡ ਵਿੱਚ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ। ਗੁਰਦੁਆਰੇ ਦੇ ਕੋਲ ਹੀ ਇੱਕ ਸਮਾਧ ਹੈ ਜਿਸ ਨੂੰ ਬੀਬੀ ਦੇਵੀ ਦੀ ਸਮਾਧ ਕਹਿੰਦੇ ਹਨ। ਇਹ ਸੋਢੀਆਂ ਦੀ ਕਿਸੇ ਕੰਨਿਆਂ ਦੀ ਸਮਾਧ ਹੈ। ਸੋਢੀ ਇਸ ਨੂੰ ਮੰਨਦੇ ਹਨ ਤੇ ਪ੍ਰਸ਼ਾਦ ਚੜਾਉਂਦੇ ਸਨ। ਪਿੰਡ ਵਿੱਚ ‘ਕਾਲਾ ਮਹਿਰ’ ਦੀ ਸਮਾਧ ‘ਤੇ ਵੀ ਮੱਸਿਆ ਦੇ ਦਿਨ ਦੀਵੇ ਬਾਲਦੇ ਹਨ।

ਪਿੰਡ ਵਿੱਚ ਮੁਸਲਮਾਨਾਂ ਦੇ ਜਾਣ ਤੋਂ ਬਾਅਦ ਕੰਬੋਜ ਜਾਤੀ ਦੇ ਲੋਕ ਵੱਸ ਗਏ ਹਨ ਜੋ ਖੇਤੀ ਕਰਦੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment