ਆਲਮ ਸ਼ਾਹ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਆਲਮ ਸ਼ਾਹ, ਫਾਜ਼ਿਲਕਾ-ਬਾਰਡਰ ਰੋਡ ਤੋਂ 3 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ ਵੀ 3 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪਾਕਿ-ਹਿੰਦ ਸੀਮਾਂ ਦੇ ਡੇਢ ਕਿਲੋਮੀਟਰ ਉਰੇ ਹੈ। ਵੰਡ ਤੋਂ ਪਹਿਲਾਂ ਇਸ ਪਿੰਡ ਤੋਂ ਮਿੰਟਗੁਮਰੀ (ਪਾਕਿਸਤਾਨ) ਲਿੰਕ ਰੋਡ ਸਿੱਧੀ ਜਾਂਦੀ ਸੀ। ਇਸ ਪਿੰਡ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਬੋਦਲੇ ਮੁਸਲਮਾਨ ਰਹਿੰਦੇ ਸਨ। ਉਹਨਾਂ ਮੁਸਲਮਾਨਾਂ ਵਿੱਚ ‘ਆਲਮ’ ਨਾਂ ਦਾ ਇੱਕ ਪ੍ਰਮੁੱਖ ਵਿਅਕਤੀ ਰਹਿੰਦਾ ਸੀ। ਇਸ ਬਰਾਦਰੀ ਦੇ ਲੋਕ ਆਪਣੇ ਆਪ ਨੂੰ ਸ਼ਾਹ ਕਹਾਉਂਦੇ ਸਨ ਜਿਸ ਕਰਕੇ ਪਿੰਡ ਦਾ ਨਾਂ ‘ਆਲਮ ਸ਼ਾਹ’ ਪੈ ਗਿਆ। ਮੁਲਕ ਦੀ ਵੰਡ ਤੋਂ ਬਾਅਦ ਮੁਸਲਮਾਨ ਪਿੰਡ ਨੂੰ ਖਾਲੀ ਕਰ ਕੇ ਚਲੇ ਗਏ ਅਤੇ ਉਹਨਾਂ ਦੀ ਥਾਂ ਪਾਕਿਸਤਾਨ ਤੋਂ ਜੋ ਲੋਕ ਆਏ ਉਹ ਬਹੁਤ ਮੇਹਨਤੀ ਹਨ। ਪਿੰਡ ਵਿੱਚ 70 ਫੀਸਦੀ ਰਾਏ ਸਿੱਖ 20 ਫੀਸਦੀ ਕੰਬੋਜ 10 ਫੀਸਦੀ ਮਹਾਜ਼ਨ ਅਤੇ ਦੂਜੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ