ਸਾਬੂਆਣਾ ਪਿੰਡ ਦਾ ਇਤਿਹਾਸ | Sabuana Village History

ਸਾਬੂਆਣਾ

ਸਾਬੂਆਣਾ ਪਿੰਡ ਦਾ ਇਤਿਹਾਸ | Sabuana Village History

ਸਥਿਤੀ :

ਤਹਿਸੀਲ ਫਾਜ਼ਿਲਕਾ ਦਾ ਪਿੰਡ ਸਾਬੂਆਣਾ ਅਬੋਹਰ-ਫਾਜ਼ਿਲਕਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ 19 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਰਾਜਸਥਾਨ ਦੀ ਰਿਆਸਤ ਬੀਕਾਨੇਰ ਤੋਂ ਇੱਕ ਹਿੰਦੂ ਚੇਤਨ ਰਾਮ ਨੇ ਇੱਥੇ ਆ ਕੇ ਪਿੰਡ ਵਸਾਇਆ। ਇਲਾਕੇ ਦੇ ਮਾਲ ਅਫ਼ਸਰ ਨੇ ਪਿੰਡ ਵਸਾਉਣ ਲਈ ਰੱਖੀਆਂ ਸਰਤਾਂ ਅਨੁਸਾਰ ਇੱਕ ਪੱਕਾ ਖੂਹ ਬਣਾਇਆ ਗਿਆ ਅਤੇ ਪਿੰਡ ਦਾ ਨਾਂ ‘ਚੇਤਨ ਖੇੜਾ’ ਰੱਖਿਆ ਗਿਆ। ਕੁੱਝ ਸਮਾਂ ਬਾਅਦ ਇੱਕ ‘ਸਾਬੂ’ ਨਾਂ ਦੇ ਤੁਰਕ ਮੁਸਲਮਾਨ ਜੋ ਇੱਕ ਵੱਡਾ ਜ਼ਿਮੀਦਾਰ ਸੀ ਪਿੰਡ ਵਿੱਚ ਆ ਕੇ ਵੱਸ ਗਿਆ ਅਤੇ ਉਸਦੇ ਪ੍ਰਭਾਵ ਥੱਲੇ ਲੋਕਾਂ ਨੇ ਪਿੰਡ ਨੂੰ ‘ਸਾਬੂਆਣਾ’ ਕਹਿਣਾ ਸ਼ੁਰੂ ਕਰ ਦਿੱਤਾ।

ਪਿੰਡ ਵਿੱਚ 75 ਪ੍ਰਤੀਸ਼ਤ ਬਾਗੜੀ ਸੁਥਾਰ ਹਨ ਅਤੇ 20 ਪ੍ਰਤੀਸ਼ਤ ਰਾਏ ਸਿੱਖ ਅਤੇ ਬਾਕੀ ਕੁੱਝ ਹੋਰ ਜਾਤਾਂ ਦੇ ਲੋਕ ਹਨ। ਪਿੰਡ ਵਿੱਚ ਇੱਕ ਕ੍ਰਿਸ਼ਨ ਜੀ ਤੇ ਇੱਕ ਹਨੂੰਮਾਨ ਜੀ ਦਾ ਮੰਦਰ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment