ਬੋਪਾਰਾਏ ਗੋਤ ਦਾ ਇਤਿਹਾਸ | Boparai Goat History |

ਬੋਪਾਰਾਏ ਗੋਤ ਪੱਵਾਰਾਂ ਦਾ ਉਪਗੋਤ ਹੈ। ਬੋਪਾਰਾਏ ਗੋਤ ਦਾ ਮੋਢੀ ਬੋਪਾ ਰਾਏ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿੱਚੋਂ ਸੀ। ਜੱਗਦੇਵ ਪੱਵਾਰ 12ਵੀਂ ਸਦੀ ਦੇ ਆਰੰਭ ਵਿੱਚ ਧਾਰਾ ਨਗਰੀ ਮੱਧ ਪ੍ਰਦੇਸ਼ ਤੋਂ ਚਲਕੇ ਰਸਤੇ ਵਿੱਚ ਗਜ਼ਨਵੀਆਂ ਦਾ ਟਾਕਰਾ ਕਰਦਾ ਹੋਇਆ ਪੰਜਾਬ ਦੇ ਮਾਲਵਾ ਖੇਤਰ ਹੱਠੂਰ ਤੇ ਲੁਧਿਆਣੇ ਤੇ ਕਬਜ਼ਾ ਕਰਕੇ ਜਰਗ ਵਿੱਚ ਆਬਾਦ ਹੋ ਗਿਆ ਸੀ । ਬੋਪਾਰਾਏ ਨੇ ਲੁਧਿਆਣੇ ਦੇ ਖੇਤਰ ਵਿੱਚ ਬੋਪਾਰਾਏ ਕਲਾਂ ਪਿੰਡ ਵਸਾਇਆ। ਬੋਪਾਰਾਏ ਦੇ ਭਰਾ ਛੱਪਾਰਾਏ ਨੇ ਆਪਣੇ ਨਾਮ ਤੇ 1140 ਈਸਵੀ ਵਿੱਚ ਛਪਾਰ ਵਸਾ ਕੇ ਆਬਾਦ ਕੀਤਾ । ਹਰ ਸਾਲ ਛਪਾਰ ਦਾ ਮੇਲਾ 24 ਅਤੇ 25 ਸਤੰਬਰ ਨੂੰ ਲੱਗਦਾ ਹੈ। ਢਾਡੀ ਰਾਜੇ ਜੱਗਦੇਵ ਪੱਵਾਰ ਦਾ ਕਿੱਸਾ ਵੀ ਗਾਕੇ ਲੋਕਾਂ ਨੂੰ ਸੁਣਾਉਂਦੇ ਹਨ। ਛਪਾਰ ਨਗਰ ਵਿੱਚ ਵੀ ਬੋਪਾਰਾਏ ਗੋਤ ਦੇ ਲੋਕ ਰਹਿੰਦੇ ਹਨ।

ਬੋਪਾਰਾਏ ਗੋਤ ਦਾ ਇਤਿਹਾਸ | Boparai Goat History |

ਲੁਧਿਆਣੇ ਜਿਲੇ ਵਿੱਚ ਬੋਪਾਰਾਏ ਗੋਤ ਦੇ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਲੁਧਿਆਣੇ ਦੇ ਨਾਲ ਲੱਗਦੇ ਮਲੇਰਕੋਟਲਾ ਤੇ ਖਮਾਣੋ ਖੇਤਰਾਂ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫੀ ਆਬਾਦ ਹਨ। ਲੁਧਿਆਣੇ ਦੇ ਇਲਾਕੇ ਤੋਂ ਕੁਝ ਬੋਪਾਰਾਏ ਗੋਤ ਦੇ ਜੱਟ ਦੁਆਬੇ ਦੇ ਖੇਤਰ ਜਲੰਧਰ ਵਲ ਵੀ ਚਲੇ ਗਏ ਸਨ। ਨਕੋਦਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਕਾਹਨੂੰਵਾਨ ਖੇਤਰ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫੀ ਵਸਦੇ ਹਨ। ਮਾਝੇ ਵਿਚਲੇ ਬੋਪਾਰਾਏ ਜੱਟ ਮਾਲਵੇ ਵਿੱਚੋਂ ਹੀ ਗਏ ਹਨ। ਲੁਧਿਆਣੇ ਦੇ ਖੇਤਰ ਤੋਂ ਕੁਝ ਬੋਪਾਰਾਏ ਜੱਟ ਸੰਗਰੂਰ ਦੇ ਇਲਾਕੇ ਵਿੱਚ ਵੀ ਆਬਾਦ ਹੋਏ ਹਨ। ਮਾਝੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪਿੰਡ ਹੈ।

ਬੋਪਾਰਾਏ ਗੋਤ ਦੇ ਜੱਟ ਦਿਉਲਾਂ ਤੇ ਸੇਖਵਾਂ ਨੂੰ ਵੀ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ। ਇਹ ਬਹੁਤੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਬੋਪਾਰਾਏ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਰੇ ਪੰਜਾਬ ਵਿੱਚ ਬੋਪਾਰਾਏ ਨਾਮ ਦੇ ਕਈ ਪਿੰਡ ਹਨ। ਦੁਆਬੇ ਵਿੱਚੋਂ ਬੋਪਾਰਾਏ ਗੋਤ ਦੇ ਕਈ ਜੱਟ ਬਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋਏ ਹਨ। ਬੋਪਾਰਾਏ ਗੋਤ ਵੀ ਜੱਗਦੇਵ 42 ਬੰਸੀ ਪਰਮਾਰਾਂ ਦਾ ਹੀ ਇੱਕ ਉੱਘਾ ਉਪਗੋਤ ਹੈ।

ਬੋਪਾਰਾਏ ਗੋਤ ਦਾ ਇਤਿਹਾਸ | Boparai Goat History |

Leave a Comment

error: Content is protected !!