ਪੰਜ ਸਦੀਆਂ ਦਾ ਵੈਰ ਸੁਖਦੀਪ ਸਿੰਘ ਬਰਨਾਲਾ | Punj Sadia Da Vair Sukhdeep Singh Barnala

……ਉਸ ਵਿੱਚ ਕਿਤੇ ਕਿਤੇ ਮੈਨੂੰ ਆਪਣਾ ਆਪ ਦਿਖਾਈ ਦਿੰਦਾ ਹੈ……

ਕੁੱਝ ਸਮਾਂ ਪਹਿਲਾਂ ਇੱਕ ਪਿਆਰ ਕਰਨ ਵਾਲੇ ਨੇ ਸੁਖਦੀਪ ਸਿੰਘ ਬਾਰੇ ਦਸਿਆ ਤੇ ਫਿਰ ਉਸ ਦੀਆਂ ਕਵਿਤਾਵਾਂ ਪੜ੍ਹਨ ਲਈ ਮਿਲੀਆਂ । ਉਸਦੀਆਂ ਕਵਿਤਾਵਾਂ ਪੜ੍ਹ ਕੇ ਆਪਣਾ ਪੁਰਾਣਾ ਵੇਲਾ ਯਾਦ ਆ ਗਿਆ ਤੇ ਇੱਕ ਖੁਸ਼ੀ ਭਰੀ ਤਸੱਲੀ ਜਿਹੀ ਮਹਿਸੂਸ ਹੋਈ ।

ਉਹ ਆਪਣੀ ਇੱਕ ਕਵਿਤਾ ਵਿੱਚ “ਬੇਘਰੇ ਹਾਂ, ਬੇਅਣਖੇ ਨਹੀਂ“ ਵਾਲੀ ਗੱਲ ਕਰਦੈ ਤੇ ਇੱਕ ਹੋਰ ਕਵਿਤਾ ਵਿੱਚ “ਗੰਗੂ ਦੇ ਵਾਰਸਾਂ” ਨੂੰ ਸੰਬੋਧਿਤ ਹੁੰਦਾ ਹੈ ।

ਇੱਕ ਹੋਰ ਕਵਿਤਾ ਵਿੱਚ “ਸ਼ਾਹ ਮੁਹੰਮਦ” ਨੂੰ ਸੰਬੋਧਿਤ ਹੋ ਕੇ ਪੰਜਾਬ ਦੇ ਦੁੱਖੜੇ ਵੀ ਰੋਂਦਾ ਹੈ, ਤੇ ਮੁੜ ਛਿੜੀ “ਜੰਗ ਹਿੰਦ-ਪੰਜਾਬ ਦੀ ਗੱਲ ਵੀ ਕਰਦਾ ਹੈ ।

ਉਸ ਦੀ ਇੱਕ ਹੋਰ ਕਵਿਤਾ ਵਿੱਚ, ਜੋ ਉਸ ਨੇ ਸਿਰਸੇ ਵਾਲੇ ਸਾਧ ਨੂੰ ਸੰਬੋਧਿਤ ਹੋ ਕੇ ਲਿੱਖੀ ਹੈ, ਜਦੋਂ ਉਹ ਇੰਝ ਵੰਗਾਰਦਾ ਹੈ, ਤਾਂ ਪੜ੍ਹ ਕੇ ਇੱਕ ਸਵਾਦ ਜਿਹਾ ਆਉਂਦਾ ਹੈ, ਐਸਾ ਸਵਾਦ ਜਿਹੜਾ ਪੰਜਾਬ ਤੋਂ ਆਉਂਦੀਆਂ ਹਵਾਵਾਂ ਵਿੱਚੋਂ ਅਲੋਪ ਜਿਹਾ ਹੀ ਹੁੰਦਾ ਲੱਗਦਾ ਸੀ

“ਦਾਣੇ ਮੁੱਕ ਗਏ ਤੇਰੇ ਜਹਾਨ ਉਤੋਂ, ਆਪਣੀ ਜ਼ੈਡ ਸੁਰਖਿਆ ਟਾਈਟ ਕਰ ਲੈ”

ਉਸਦੀਆਂ ਇਹ ਕੁੱਝ ਕੁ ਕਵਿਤਾਵਾਂ ਪੜ੍ਹ ਕੇ ਦਿਲ ਕਰਦਾ ਹੈ, ਕਿ ਉਸ ਦਾ ਲਿਖਿਆ ਸੱਭ ਕੁੱਝ ਪੜ੍ਹਾਂ । ਸ਼ਾਇਦ ਇਸ ਕਰਕੇ ਕਿ ਉਸ ਵਿੱਚ ਕਿਤੇ ਕਿਤੇ ਮੈਨੂੰ ਆਪਣਾ ਆਪ ਦਿਖਾਈ ਦਿੰਦਾ ਹੈ ………… ਕਿਤੇ ਕਿਤੇ 1975-76 ਵਾਲਾ “ ਤਲਵਾਰ ਦੀ ਨੋਕ ਤੇ ਬਾਰੂਦ ਬੰਨ੍ਹ ਕੇ ਲਿੱਖਣ ਵਾਲਾ” ਗਜਿੰਦਰ ਸਿੰਘ ਦਿਖਾਈ ਦਿੰਦਾ ਹੈ।

ਵਾਹਿਗੁਰੂ ਮੇਹਰ ਕਰੇ, ਉਸ ਨੂੰ ਹੋਰ ਹਿੰਮਤ ਤੇ ਸੂਝਬੂਝ ਬਖਸ਼ੇ ।

-ਗਜਿੰਦਰ ਸਿੰਘ

Founder Dal Khalsa

ਏਹੁ ਹਮਾਰਾ ਜੀਵਣਾ

ਹੱਥਲੀ ਕਿਤਾਬ 20ਵੀਂ ਸਦੀ ਵਿਚ ਸਿੱਖ ਕੌਮ ਦੀ ਤਰਾਸਦੀ ਨੂੰ ਹੂ-ਬ-ਹੂ ਅੱਖਾਂ ਅੱਗੇ ਲਿਆਉਣ ਦੀ ਇਕ ਦਰਦ ਭਰੀ ਵਿੱਥਿਆ ਹੈ। ਵੇਖਣ ਨੂੰ ਇਹ ਕਿਤਾਬ ਜੋ ਕਿ ਇਕ ਬਜ਼ੁਰਗ ਮਾਤਾ ਵਲੋਂ 1947 ਦੀ ਕਲਹਿਣੀ ਵੰਡ ਦੌਰਾਨ ਹੰਢਾਏ ਸੰਤਾਪ ਨਾਲ ਸੰਬੰਧਤ ਹੈ। ਪਰ ਇਹ ਇਕ ਇਕੱਲੀ ਮਾਤਾ ਦਾ ਦਰਦ ਨਾ ਹੋ ਕੇ ਸਮੁੱਚੀ ਸਿੱਖ ਕੌਮ ਦੀ ਤਰਾਸਦੀ ਬਿਆਨ ਕਰਦੀ ਹੈ।

ਛੋਟੇ ਹੁੰਦਿਆਂ ਜਦ ਪੜ੍ਹਦੇ ਹੁੰਦੇ ਸੀ ਜਦੋਂ ਅਜ਼ਾਦੀ ਨਾਲ ਸੰਬੰਧਤ ਪਾਠ ਯਾਦ ਕਰਨਾ ਤਾਂ ਦਾਦਾ ਜੀ ਦੇ ਕਹੇ ਇਹ ਸ਼ਬਦ ਕੰਨੀਂ ਪੈਣੇ ਕਿ ਅਜ਼ਾਦੀ ਨਹੀਂ ਪੁੱਤਰੋ ਬਰਬਾਦੀ ਹੈ। ਉਦੋਂ ਸੁਣ ਕੇ ਇਕ ਅਚੰਬਾ ਜਿਹਾ ਲੱਗਦਾ ਪਰ ਜਿਵੇਂ ਜਿਵੇਂ ਵੱਡੇ ਹੋਏ ਆਪਣੇ ਪੰਜਾਬ, ਆਪਣੇ ਇਤਿਹਾਸ ਅਤੇ ਆਪਣੀ ਕੌਮ ਦੀ ਹਾਲਤ ਦੇਖੀ ਤਾਂ ਪਤਾ ਲੱਗਿਆ ਕਿ ਵਾਕਿਆ ਈ ਉਹ ਅਜ਼ਾਦੀ ਇਕ ਭਿਆਨਕ ਬਰਬਾਦੀ ਸੀ। ਇਧਰ ਸਿੱਖ ਪੰਜਾਬ ਵਿਚ ਤੜਪ ਰਹੇ ਸੀ ਉੱਧਰ ਗਾਂਧੀ ਨਹਿਰੂ ਵਰਗੇ ਲਾਲ ਕਿਲੇ ਦੇ ਝੰਡਾ ਝੁਲਾ ਕੇ ਆਤਿਸ਼ਬਾਜ਼ੀਆਂ ਕਰ ਰਹੇ ਸੀ। ਬੜਾ ਅਜੀਬ ਲੱਗਦਾ ਕਿ ਇਧਰ ਲੱਖਾਂ ਲੋਕਾਂ ਦੀ ਮੌਤ, ਕਰੋੜਾਂ ਦੇ ਉਜਾੜੇ, ਅਰਬਾਂ ਦੀ ਜਾਇਦਾਦ ਸੜਕੇ ਸੁਆਹ ਹੋ ਚੁੱਕੀ ਸੀ ਤੇ ਉਹ ਲੋਕ ਮਠਿਆਈਆਂ ਵੰਡ ਰਹੇ ਸਨ ਤੇ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ । ਜਦੋਂ ਕੋਈ ਛੋਟੀ ਕੌਮ ਕੁੱਟੀ-ਮਾਰੀ, ਝੰਭੀ ਹੋਈ ਐਸੇ ਦੈਂਤਾਂ ਦੇ ਖ਼ਾਨਦਾਨ ਦੇ ਵੱਸ ਪੈ ਜਾਵੇ ਤਾਂ ਹੱਥਲੀ ਕਿਤਾਬ ਵਰਗੀਆਂ ਕਹਾਣੀਆਂ ਦਾ ਜਨਮ ਹੋਣਾ ਕੁਦਰਤੀ ਹੋਣਾ ਮੰਨਿਆ ਜਾਵੇਗਾ।

ਲੇਖਕ ਸੁਖਦੀਪ ਸਿੰਘ ਬਰਨਾਲਾ ਇਕ ਛੋਟੀ ਉਮਰ ਦਾ ਪ੍ਰੋੜ੍ਹ ਲਿਖਾਰੀ ਹੈ। ਜਿਸ ਦੀਆਂ ਲਿਖੀਆਂ ਪਹਿਲੀਆਂ ਤਿੰਨੇ ਕਿਤਾਬਾਂ ਕਾਵਿ ਰੂਪ ਵਿਚ ਆਈਆਂ ਤੇ ਸਿੱਖ ਜਗਤ ਵਿਚ ਭਰਪੂਰ ਸਤਿਕਾਰੀਆਂ ਗਈਆਂ, ਵਾਰਤਿਕ ਵਿਚ ਹੱਥਲਾ ਨਾਵਲ ਸੁਖਦੀਪ ਸਿੰਘ ਦੀ ਪਹਿਲੀ ਰਚਨਾ ਹੈ। ਵੈਸੇ ਕਾਫ਼ੀ ਸਮੇਂ ਤੋਂ ਪੰਥਕ ਮੈਗਜ਼ੀਨਾਂ ਵਿਚ ਇਹ ਵਾਰਤਿਕ ਲਿਖਦੇ ਆ ਰਹੇ ਹਨ।

ਸੁਖਦੀਪ ਸਿੰਘ ਦੀਆਂ ਲਿਖਤਾਂ ਪੜ੍ਹਕੇ ਇਹ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ 20-22 ਵਰ੍ਹਿਆਂ ਦਾ ਨੌਜਵਾਨ ਇਸ ਤਰ੍ਹਾਂ ਲਿਖ ਸਕਦਾ ਹੈ।

ਉਸ ਦੀਆਂ ਲਿਖਤਾਂ ਤੋਂ ਇਹ ਬੜੇ ਹੀ ਸਿਆਣੇ ਤੇ ਸੁਲਝੇ ਹੋਏ ਮਨੁੱਖ ਦਾ ਕੰਮ ਜਾਪਦਾ ਹੈ। ਵਾਹਿਗੁਰੂ ਮਿਹਰ ਕਰੇ ਕਿ ਸਾਡਾ ਇਹ ਬੱਚਾ ਇਸੇ ਤਰ੍ਹਾਂ ਹੀ ਆਪਣੀ ਕੌਮ ਤੇ ਪੰਜਾਬ ਦੇ ਦਰਦ ਤੇ ਸਮੱਸਿਆ ਪ੍ਰਤੀ ਗਹਿਰ ਗੰਭੀਰ ਚਿੰਤਨ ਕਰਦਾ ਰਹੇ।

ਮੈਂ ਸਮਝਦਾ ਹਾਂ ਕਿ ਸੁਖਦੀਪ ਸਿੰਘ ਬਰਨਾਲਾ ਨੂੰ ਇਹ ਦਾਤ ਉਸਦੇ ਗੁਰਸਿੱਖ ਪਰਿਵਾਰ, ਮਾਤਾ, ਪਿਤਾ, ਭੈਣ, ਦੀ ਸੋਹਣੀ ਸੋਚਣੀ ਤੇ ਉਤਸ਼ਾਹ ਨਾਲ ਪ੍ਰਾਪਤ ਹੋਈ ਹੈ। ਇਕ ਪੂਰਨ ਗੁਰਸਿੱਖ ਪਰਿਵਾਰ ਦੇ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ। ਮੈਨੂੰ ਇਸ ਪਰਿਵਾਰ ਨੂੰ ਬੜੀ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਹੈ। ਦਸਮੇਸ਼ ਪਿਤਾ ਦੀ ਬਖ਼ਸ਼ੀ ਸਿੱਖੀ ਦੀ ਦਾਤ ਇਸ ਪਰਿਵਾਰ ਵਿਚ ਝਲਕਦੀ ਹੈ, ਕਵੀ ਦੇ ਕਥਨ ਅਨੁਸਾਰ “ਹੋਣਹਾਰ ਬਿਰਵਾ ਤੇ ਚਿਕਨੇ ਚਿਕਨੇ ਪਾਤ” ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸੁਖਦੀਪ ਸਿੰਘ ਬਰਨਾਲਾ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ।

ਭਾਈ ਮੋਹਕਮ ਸਿੰਘ

ਮੁੱਖ ਬੁਲਾਰਾ ਦਮਦਮੀ ਟਕਸਾਲ

ਇਨਕਲਾਬੀ ਨਾਵਲ…

ਹਰ ਮਿੱਟੀ ਦੀ ਆਪਣੀ ਖਸਲਤ ਹੈ

ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ

ਹਰ ਜ਼ਖ਼ਮੀ ਮੱਥਾ ਨਹੀਂ ਝੁਕਦਾ

ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ

ਕਿਸੇ ਵੀ ਕੌਮ ਵਾਸਤੇ ਮੀਡੀਏ ਦਾ ਅਤੇ ਮੀਡੀਏ ਰਾਹੀਂ ਦੁਨੀਆਂ ਸਾਹਮਣੇ ਕੌਮ ਦਾ ਸਹੀ ਪੱਖ ਰੱਖਣ ਵਾਲੇ ਲੇਖਕਾਂ, ਪ੍ਰਚਾਰਕਾਂ, ਵਿਦਵਾਨਾਂ ਦਾ ਹੋਣਾ ਬੇਹੱਦ ਜ਼ਰੂਰੀ ਹੋਇਆ ਕਰਦਾ ਹੈ। ਵਰਨਾ ਗੁਲਾਮ ਕੌਮਾਂ ਦੇ ਹੱਕਾਂ ਹਿਤਾਂ ਅਤੇ ਅਜ਼ਾਦੀ ਵਾਸਤੇ ਜੂਝਣ ਵਾਲੇ ਸਤਿਕਾਰਯੋਗ ਨਾਇਕਾਂ ਨੂੰ ਸਮੇਂ ਦੀਆਂ ਸਰਕਾਰਾਂ ਦਾ ਜਰਖਰੀਦ ਮੀਡੀਆ ਖਲਨਾਇਕ ਅਤੇ ਸਰਕਾਰੀ ਦਰਿੰਦਿਆਂ, ਜ਼ਾਲਮਾਂ ਅਤੇ ਕਾਤਲਾਂ ਨੂੰ ਨਾਇਕ ਬਣਾ ਕੇ ਪੇਸ਼ ਕਰਨ ਵਿਚ ਸਫਲ ਹੋ ਜਾਇਆ ਕਰਦਾ ਹੈ। ਇਹੀ ਦੁਖਾਂਤ ਪਿਛਲੇ ਅਰਸੇ ਵਿਚ ਸਿੱਖ ਕੌਮ ਨਾਲ ਵੀ ਵਾਪਰਿਆ ਹੈ।

ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ, ਸਿੱਖ ਬੀਬੀਆਂ ਨੂੰ ਬੇਪੱਤ ਕਰਨ, ਸਿੱਖ ਬਜ਼ੁਰਗਾਂ ਦੀਆਂ ਡੰਗੋਰੀਆਂ ਤੋੜਨ ਵਾਲੇ ਬੇਅੰਤੇ, ਗਿੱਲ ਵਰਗੇ ਬੁੱਚੜਾਂ ਨੂੰ ਸਰਕਾਰੀ ਮੀਡੀਆ ਦੇਸ਼ ਦੇ ਹੀਰੋ, ਸ਼ਾਂਤੀ ਦੇ ਮਸੀਹੇ ਵਰਗੇ ਵਿਸ਼ਲੇਸ਼ਣਾਂ ਨਾਲ ਮੁਖ਼ਾਤਿਬ ਹੋ ਰਿਹਾ ਹੈ ਜਦ ਕਿ ਸਿੱਖ ਕੌਮ ਦੀ ਅਣਖ, ਗ਼ੈਰਤ ਅਤੇ ਸ਼ਾਨ ਦੀ ਖ਼ਾਤਰ ਜੂਝਣ ਵਾਲੇ ਸਿੱਖਾਂ ਸੂਰਬੀਰਾਂ ਨੂੰ ਅੱਤਵਾਦੀ ਦਹਿਸ਼ਤ ਗਰਦ ਆਖ ਕੇ ਸਿੱਖਾਂ ਦੀ ਕੌਮੀ ਦਿੱਖ ਨੂੰ ਧੁੰਦਲਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।

ਸਿੱਖਾਂ ਦਾ ਇਹ ਕੌਮੀ ਦੁਖਾਂਤ ਰਿਹਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੀ ਸਹੀ ਤਸਵੀਰ ਪੇਸ਼ ਕਰਨ ਲਈ ਬਹੁਤ ਹੀ ਘੱਟ ਸਿੱਖ ਲੇਖਕਾਂ ਦੇ ਹੌਂਸਲਾ ਕੀਤਾ ਹੈ। ਜ਼ਿਆਦਾਤਰ ਸਿੱਖੀ ਦਿੱਖ ਦਾ ਭੁਲੇਖਾ ਪਾਉਣ ਵਾਲੀਆਂ ਕਲਮਾਂ ਨੇ ਸਰਕਾਰੀ ਬੁਰਕੀ ਅਤੇ ਘੁਰਕੀ ਦੇ ਪ੍ਰਭਾਵ ਅਧੀਨ ਸਰਕਾਰੀ ਪੱਖ ਨੂੰ ਉਭਾਰਦਿਆਂ ਸਿੱਖ ਪੱਖ ਨੂੰ ਨੀਵਾਂ ਦਿਖਾਉਣ ਦੀ ਕੋਝੀ ਅਤੇ ਕਾਮੀਨੀ ਕੋਸ਼ਿਸ਼ ਕੀਤੀ ਹੈ। ਇਸ ਵਰਤਾਰੇ ਵਿਚ ਉਹ ਲੇਖਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਸੰਘਰਸ਼ ਦੀ ਚੜ੍ਹਤ ਸਮੇਂ ਸਿੱਖ ਯੋਧਿਆਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੂਤ, ਪੰਥ ਅਤੇ ਪੰਜਾਬ ਦੀ ਪੱਤ ਰੱਖਣ ਵਾਲੇ ਯੋਧੇ ਆਖ ਕੇ ਕੌਮ ਵਿਚ ਆਪਣਾ ਸਤਿਕਾਰਯੋਗ ਰੁਤਬਾ ਬਣਾ ਲਿਆ, ਪਰ ਜਿਉਂ-ਜਿਉਂ ਖ਼ਾਲਿਸਤਾਨ ਦਾ ਸੰਘਰਸ਼ ਮੱਧਮ ਹੁੰਦਾ ਗਿਆ ਇਨ੍ਹਾਂ ਦੀਆਂ ਵਫ਼ਾਦਾਰੀਆਂ ਵੀ ਬਦਲਦੀਆਂ ਗਈਆਂ, ਅੱਜ ਇਹੀ ਬੁੱਢੇ ਲੇਖਕ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਵਲੋਂ ਅਰੰਭੇ ਹੋਏ ਸੰਘਰਸ਼ ਦੀ ਅਲੋਚਨਾ ਕਰ ਰਹੇ ਹਨ। ਉਨ੍ਹਾਂ ਗਲਤ ਕਾਰਵਾਈਆਂ ਨੂੰ ਸਿੱਖਾਂ ਦੇ ਸਿਰ ਮੜ੍ਹਕੇ ਸਰਕਾਰੀ ਖੁਸ਼ੀ ਪ੍ਰਾਪਤ ਕਰ ਰਹੇ ਹਨ ਜਿਹੜੀਆਂ ਕਾਰਵਾਈਆਂ ਸਰਕਾਰੀ ਟਾਊਟਾਂ, ਕਾਲੀਆਂ ਬਿੱਲੀਆਂ ਅਤੇ ਪੁਲਿਸ ਨੇ ਸੰਘਰਸ਼ ਨੂੰ ਸਿੱਖ ਅਵਾਮ ਨਾਲੋਂ ਅਲੱਗ- ਥਲੱਗ ਕਰਨ ਲਈ ਕੀਤੀਆਂ ਸਨ। ਇਹ ਸਿੱਖ ਕੌਮ ਦਾ ਵੱਡਾ ਦੁਖਾਂਤ ਅਤੇ ਕੌਮੀ ਘਾਟ ਰਹੀ ਹੈ।

ਮੇਰੇ ਛੋਟੇ ਵੀਰ ਸ: ਸੁਖਦੀਪ ਸਿੰਘ ਬਰਨਾਲਾ ਨੇ ਛੋਟੀ ਉਮਰ ਵਿਚ

ਸਿੱਖ ਕੌਮ ਦੇ ਇਸ ਦੁਖਾਂਤ ਨੂੰ ਮਹਿਸੂਸ ਕੀਤਾ ਅਤੇ ਆਪਣੀ ਕਲਮ ਨਾਲ ਇਸ ਘਾਟ ਨੂੰ ਪੂਰਾ ਕਰਦਿਆਂ ਸਿੱਖ ਵਿਰੋਧੀ ਲਾਬੀ ਦੇ ਕਾਲੇ ਕਾਰਨਾਮੇ ਉਜ਼ਾਗਰ ਕਰਨ ਦਾ ਤਹੱਈਆਂ ਕੀਤਾ ਹੈ। ਜਿਸ ਵਾਸਤੇ ਇਹ ਬੇਹੱਦ ਵਧਾਈ ਦੇ ਪਾਤਰ ਹਨ। ਇਨ੍ਹਾਂ ਦੀ ਸਭ ਤੋਂ ਪਹਿਲੀ ਕਿਤਾਬ “ਜੰਗਨਾਮਾ ਸਿੰਘਾਂ ਤੇ ਬਿਪਰਾਂ” ਅੱਜ ਤੋਂ ਤਕਰੀਬਨ ਡੇਢ ਕੁ ਸਾਲ ਪਹਿਲਾਂ ਓਦੋਂ ਛਪੀ ਜਦੋਂ ਸੁਖਦੀਪ ਸਿੰਘ ਦੀ ਉਮਰ ਅਜੇ ਮਸਾਂ 20 ਕੁ ਸਾਲਾਂ ਦੀ ਸੀ। ਜੰਗਨਾਮਾ ਕਿਤਾਬ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਜੋ ਬੇਮਿਸਾਲ ਹੁੰਗਾਰਾ ਮਿਲਿਆ ਓਹ ਵਾਕਈ ਕਾਬਲੇ-ਤਾਰੀਫ਼ ਹੈ, ਪਾਠਕ ਵਰਗ ਦੇ ਅਥਾਹ ਪਿਆਰ ਸਦਕਾ 1946 ਤੋਂ 1995 ਤਕ ਸਿੱਖ ਕੌਮ ਨਾਲ ਵਾਪਰੀ ਹਰ ਇਕ ਘਟਨਾ ਨੂੰ ਬੜੇ ਭਾਵਪੂਰਤ ਅੰਦਾਜ਼ ਨਾਲ ਬਿਆਨ ਕਰਦੀ ਉਹ ਕਿਤਾਬ ਸਿੱਖ ਇਤਿਹਾਸ ਦਾ ਇਕ ਅਹਿਮ ਦਸਤਾਵੇਜ ਹੋ ਨਿਬੜੀ। ਉਸ ਤੋਂ ਬਾਅਦ ਇਸ ਵੀਰ ਦੀ ਪੰਥਕ ਲੇਖਣੀ ਹੋਰ ਨਿਖਰ ਕੇ ਸਾਹਮਣੇ ਆਈ।

ਸੁਖਦੀਪ ਸਿੰਘ ਬਰਨਾਲਾ ਦੀਆਂ ਅਗਲੀਆਂ ਰਚਨਾਵਾਂ ‘ਬਾਗੀ ਕਵਿਤਾਵਾਂ’ ਅਤੇ ‘ਧਰਮ ਯੁੱਧ’ ਨੇ ਵੀ ਨਵੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਖ਼ਾਲਸਾ ਪੰਥ ਤੋਂ ਭਰਪੂਰ ਪਿਆਰ ਲਿਆ। ਇਨ੍ਹਾਂ ਦੀਆਂ ਪਹਿਲੀਆਂ ਲਿਖਤਾਂ ਪੜ੍ਹਨ ਤੋਂ ਬਾਅਦ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਦੀ ਨਵੀਂ ਰਚਨਾ ਜੋ ਕਿ ਇਕ ਨਾਵਲ ‘ਪੰਜ ਸਦੀਆਂ ਦਾ ਵੈਰ’ ਦੇ ਰੂਪ ਵਿਚ ਪ੍ਰਕਾਸ਼ਤ ਹੋਣ ਜਾ ਰਹੀ ਹੈ ਉਹ ਵੀ ਇਤਿਹਾਸਕ ਅਸਥਾਨ ਪ੍ਰਾਪਤ ਕਰੇਗੀ। ਜਿਹੜੇ ਸਿੱਖ ਪਦਾਰਥਵਾਦ ਦੇ ਪ੍ਰਭਾਵ ਅਧੀਨ ਗੁਫਲਤ ਦੀ ਨੀਂਦ ਵਿਚ ਸੁੱਤੇ ਪਏ ਹਨ, ਉਨ੍ਹਾਂ ਨੂੰ ਜਗਾਉਣ ਲਈ ਇਹ ਨਾਵਲ ਇਨਕਲਾਬੀ ਕਾਰਨਾਮਾ ਕਰੇਗਾ। ਸਾਡੀ ਅਰਦਾਸ ਹੈ ਕਿ ਵਾਹਿਗੁਰੂ ਸਾਡੇ ਵੀਰ ਸੁਖਦੀਪ ਸਿੰਘ ਬਰਨਾਲਾ ਦੀ ਕਲਮ ਨੂੰ ਹੋਰ ਬੱਲ, ਦ੍ਰਿੜ੍ਹਤਾ ਅਤੇ ਦੂਰ- ਅੰਦੇਸ਼ੀ ਬਖ਼ਸ਼ੇ।

-ਸ਼ੁੱਭ ਕਾਮਨਾਵਾਂ ਸਹਿਤ

ਸ: ਲਵਸ਼ਿੰਦਰ ਸਿੰਘ ਡੱਲੇਵਾਲ

ਜਨਰਲ ਸਕੱਤਰ

ਯੂਨਾਈਟਿਡ ਖ਼ਾਲਸਾ ਦਲ ਇੰਗਲੈਂਡ

ਕਿਤੇ ਭੁੱਲ ਨ ਜਾਇਓ…

ਮੇਰੇ ਸੋਹਣੇ ਦੇਸ਼ ਪੰਜਾਬ ਲਈ ਕੋਈ ਕਰੋ ਦੁਆਵਾਂ, ਇਥੇ ਬਾਹਲੇ ਚੁੱਪਾਂ ਵੱਟ ਗਏ ਕੋਈ ਬੋਲੇ ਟਾਵਾਂ-ਟਾਵਾਂ

ਇਨ੍ਹਾਂ ਟਾਵੇਂ-ਟਾਵੇਂ ਬੋਲਣ ਵਾਲਿਆਂ ਵਿਚ ਇਕ ਨਾਂਵ ਆਉਂਦਾ ਹੈ ਸੁਖਦੀਪ ਸਿੰਘ ਬਰਨਾਲਾ, ਜਿਸਨੇ ਛੋਟੀ ਉਮਰ ਵਿਚ ਕੌਮ ਦੀ ਡੂੰਘੀ ਪੀੜ ਮਹਿਸੂਸ ਕਰਦੇ ਹੋਏ ਬੜੀ ਵਧੀਆ ਤੁਕ-ਬੰਦੀ ਨਾਲ ਸੰਨ ਸੰਤਾਲੀ ਤੋਂ ਲੈ ਕੇ ਇਤਿਹਾਸ ਅਤੇ ਅਜੋਕੇ ਸਮੇਂ ਵਿਚ ਕੌਮ ਦੇ ਗੱਦਾਰਾਂ, ਅਤੇ ਦੋ ਮੂੰਹੀਂ ਤੇ ਮੌਕਾ-ਪ੍ਰਸਤ ਸਰਕਾਰਾਂ ਨਾਲ ਜੂਝਣ ਵਾਲੇ ਸੂਰਬੀਰਾਂ ਬਾਰੇ, 1984 ਵਿਚ ਲੱਗੇ ਨਾ ਭਰਨ ਵਾਲੇ ਜ਼ਖ਼ਮਾਂ ਨੂੰ ਮਹਿਸੂਸ ਕਰਕੇ ਆਪਣੀ ਪਹਿਲੀ ਪੁਸਤਕ ‘ਜੰਗਨਾਮਾ’ ਲਿਖੀ ਸੀ, ਜੋ ਇਤਿਹਾਸ ਦਾ ਦੂਸਰਾ ਜੰਗਨਾਮਾ ਵੀ ਬਣੀ। ਜਿਸ ਨੂੰ ਪੜ੍ਹਕੇ ਮੈਨੂੰ ਲੇਖਕ ਦੇ ਅੰਦਰਲੇ ਅੱਲ੍ਹੇ ਜ਼ਖ਼ਮਾਂ ਦੀ ਪੀੜ ਦਾ ਅਹਿਸਾਸ ਹੋਇਆ।

ਸੁਖਦੀਪ ਸਿੰਘ ਬਰਨਾਲਾ ਨੇ ਆਪਣੀ ਪਹਿਲੀ ਪੁਸਤਕ ਜੰਗਨਾਮਾ ਤੋਂ ਬਾਅਦ, ਕੌਮ ਦੇ ਦਰਦ ਨੂੰ ਬੜੀ ਨੇੜਿਉਂ ਮਹਿਸੂਸ ਕਰਕੇ ਆਪਣੀ ਦੂਸਰੀ ਪੁਸਤਕ ‘ਬਾਗੀ ਕਵਿਤਾਵਾਂ’ ਪਾਠਕਾਂ ਦੀ ਝੋਲੀ ਪਾਈ। ਜਿਸ ਵਿਚ ਅਮਰ ਸ਼ਹੀਦ, ਜੁਝਾਰੂ, ਅਣਖੀਲੇ ਮਾਂਵਾਂ ਦੇ ਪੁੱਤਾਂ ਬਾਰੇ, ਜਿਨ੍ਹਾਂ ਵਕਤ ਦੀ ਸ਼ੁਕਨੀ ਚਾਲਾਂ ਚੱਲਣ ਵਾਲੀ ਸਰਕਾਰ ਵਿਰੁਧ, ਪੰਜਾਬ ਦੇ ਬਣਦੇ ਹੱਕਾਂ ਨੂੰ ਪਾਉਣ ਲਈ, ਸ਼ਾਂਤੀ ਵਿਚ ਰਹਿ ਕੇ ਕੀਤੇ ਸਾਰੇ ਯਤਨਾਂ ਦੇ ਫ਼ੇਲ੍ਹ ਹੋ ਜਾਣ ਤੋਂ ਬਾਅਦ ਸਿੱਧੀ ਟੱਕਰ ਲੈਣ, ਤੇ ਅੰਤਿਮ ਸੁਆਸਾਂ ਤਕ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾਂ ਬਾਰੇ ਲਿਖ ਕੇ ਲੇਖਕ ਨੇ ਇਕ ਵਾਰ ਫਿਰ, ਨਸ਼ਿਆਂ ਵਿਚ ਡੁੱਬਦੀ ਜਾ ਰਹੀ ਕੌਮ ਦੀ ਅਜੋਕੀ ਨੌਜਵਾਨੀ ਨੂੰ ‘ਕਿਤੇ ਭੁੱਲ ਨਾ ਜਾਇਓ’ ਦਾ ਹੋਕਾ ਦੇ ਕੇ ਯਾਦ ਕਰਵਾਇਆ।

ਕੁਝ ਕੁ ਮਹੀਨਿਆਂ ਬਾਅਦ 2007 ਵਿਚ ਇਕ ਵਾਰ ਫਿਰ ਇਸ ਨੌਜਵਾਨ ਨੇ ਆਪਣੀ ਤੀਸਰੀ ਪੁਸਤਕ ‘ਧਰਮ ਯੁੱਧ’ ਪ੍ਰਕਾਸ਼ਤ ਕਰਵਾਈ। ਜਿਸ ਵਿਚ ਫਿਰ ਨਵੇਂ ਜਜ਼ਬੇ ਤੇ ਜੋਸ਼ ਨਾਲ ਇਤਿਹਾਸ ਦੀ ਡੂੰਘੀ ਪਰਖ ਕਰਕੇ ਅਜੋਕੇ ਸਮੇਂ ਦੀ ਦੋਗਲੀ ਲੀਡਰਸ਼ਿਪ ਦੇ ਕਿਰਦਾਰ ਤੇ ਡੂੰਘੀ ਚੋਟ ਕੀਤੀ।

ਅੱਜ ਜਦੋਂ ਸੁਖਦੀਪ ਦੀ ਚੌਥੀ ਪੁਸਤਕ ਜਿਸ ਨੇ ਇਕ ਨਾਵਲ ਦਾ ਰੂਪ ਲਿਆ ਹੈ, ਪ੍ਰਕਾਸ਼ਤ ਹੋਣ ਜਾ ਰਹੀ ਹੈ, ਮੈਨੂੰ ਪੂਰਨ ਉਮੀਦ ਹੈ ਕਿ ਸੁਖਦੀਪ ਸਿੰਘ ਬਰਨਾਲਾ ਇਸ ਨਾਵਲ ਦੁਆਰਾ ਵੀ ਕੌਮ ਦੇ ਵਿਹੜੇ ਵਿਚ ਇਕ ਨਿੱਗਰ ਸੁਨੇਹਾ ਪਹੁੰਚਾਉਣ ਵਿਚ ਕਾਮਯਾਬ ਹੋਵੇਗਾ। ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਚਾਰ ਲਾਈਨਾਂ ਇਸ ਹੋਣਹਾਰ ਸਿੱਖ ਨੌਜਵਾਨ ਤੇ ਕਲਮ ਦੇ ਧਨੀ ਵਾਸਤੇ ਲਿਖਣ ਦਾ ਮੌਕਾ ਮਿਲਿਆ ਹੈ। ਮੈਂ ਹੱਥ ਜੋੜ ਕੇ ਉਸ ਪਰਮ ਪਿਤਾ ਪ੍ਰਮੇਸ਼ਰ ਕੋਲ ਅਰਦਾਸ ਕਰਦਾ ਹਾਂ ਕਿ ਸੁਖਦੀਪ ਨੂੰ ਹੋਰ ਬੱਲ ਅਤੇ ਬੁੱਧੀ ਬਖ਼ਸ਼ੀਂ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਨੌਜਵਾਨ ਹੋਰ ਡੂੰਘਾਈ ਵਿਚ ਜਾ ਕੇ ਇਤਿਹਾਸ ਦੇ ਸਹੀ ਤੱਥ ਅਤੇ ਪੰਜਾਬ ਦੇ ਬਣਦੇ ਹੱਕਾਂ ਨੂੰ ਆਪਣੀ ਕਲਮ ਦੁਆਰਾ ਸਿੱਖ ਕੌਮ ਤੇ ਆਉਣ ਵਾਲੀ ਪੀੜ੍ਹੀ ਅੱਗੇ ਰੱਖਣ ਵਿਚ ਕਾਮਯਾਬ ਹੋ ਸਕੇ । ਸੁਖਦੀਪ ਦੀ ਸ਼ਖ਼ਸੀਅਤ ਬਾਰੇ ਇਹ ਕਾਵਿ ਲਾਇਨਾਂ ਕਹਿੰਦਾ ਹੋਇਆ ਕਾਮਨਾ ਕਰਦਾ ਹਾਂ ਕਿ ਇਹ ਨਾਵਲ “ਪੰਜ ਸਦੀਆਂ ਦਾ ਵੈਰ” ਸਿੱਖ ਇਤਿਹਾਸ ਵਿਚ ਇਕ ਮੀਲ ਪੱਥਰ ਸਾਬਤ ਹੋਵੇ :

“ਨਾ ਮੈਂ ਅੱਤਵਾਦੀ, ਨਾ ਮੈਂ ਵੱਖਵਾਦੀ, ਮੈਂ ਹਾਂ ਗੱਲ ਹੱਕ ਤੇ ਸੱਚ ਦੀ ਕਰਨ ਵਾਲਾ ਮੇਰਾ ਪਿਤਾ ‘ਦਸਮੇਸ਼’, ਮੇਰੀ ਮਾਂ ‘ਗੁਜਰੀ’, ਮੈਂ ਹਾਮੀਂ ਮਜ਼ਲੂਮ ਦੇ ਹੱਕ ਦੀ ਭਰਨ ਵਾਲਾ ਨਾ ਮੈਂ ਤਖ਼ਤ ਢਾਹਵਾਂ, ਨਾ ਮੈਂ ਧੰਨ ਚਾਹਵਾਂ, ਸੱਚ ਲਈ ਸੀਸ ਵੀ ਭੇਟਾ ਕਰਨ ਵਾਲਾ ਪੰਜ ਕਕਾਰ ਪਾ ਕੇ ਬਣਾ ਦਾਸ ਉਹਦਾ, ਬੱਸ ਸਦਾ ਜੋੜਿਆਂ ਦੀ ਸੇਵਾ ਕਰਨ ਵਾਲਾ”

-ਗੂੜ੍ਹੇ ਮਿੱਤਰਾਂ ‘ਚ ਇਕ

ਪਰਦੀਪ ਸਿੰਘ ਗਰੇਵਾਲ, (ਯੂ.ਕੇ.)

ਭੂਮਿਕਾ

ਸੰਸਾਰ ਦੀ ਇਤਿਹਾਸਕਾਰੀ ਉੱਤੇ ਨਜ਼ਰ ਮਾਰਦਿਆਂ ਅਸੀਂ ਜਾਣਦੇ ਹਾਂ ਕਿ ਮਿੱਥ ਦੀ ਇਤਿਹਾਸ ਦੇ ਤੱਥ ਸਾਂਭਣ ਵਿੱਚ ਵੱਡੀ ਭੂਮਿਕਾ ਰਹੀ ਹੈ। ਕਈ ਤੱਥ ਜਿਹੜੇ ਸਮੇਂ ਦੇ ਗੇੜ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਨਹੀਂ ਸਨ ਝੇਲ ਸਕਦੇ, ਕੁਝ ਕੁ ਹਲਕੀਆਂ ਜਿਹੀਆਂ ਪੈੜਾਂ ਛੱਡ ਕੇ ਸੰਸਾਰ ਤੋਂ ਅਲੋਪ ਹੋ ਗਏ। ਮਿੱਥ ਦੀ ਸਾਰਥਕਤਾ ਨੂੰ ਜਾਣਦੀਆਂ ਕੌਮਾਂ, ਸੱਭਿਅਤਾਵਾਂ ਨੇ ਏਸ ਦੀ ਵਰਤੋਂ ਕਰਕੇ ਆਪਣੇ ਅਕੀਦਿਆਂ, ਆਪਣੀਆਂ ਆਪ-ਬੀਤੀਆਂ ਨੂੰ ਸਦਜੀਵਨ ਬਖ਼ਸ਼ਿਆ। ਆਪਣੇ-ਆਪ ਵਿੱਚ ਮਿੱਥ ਨ ਭਲਾ ਹੁੰਦਾ ਹੈ ਨਾ ਬੁਰਾ ਬਲਕਿ ਇਹ ਕੇਵਲ ਇੱਕ ਸੰਦ ਹੁੰਦਾ ਹੈ ਜਿਸਦੀ ਵਰਤੋਂ ਭਲੇ ਜਾਂ ਬੁਰੇ ਕੰਮ ਲਈ ਕੀਤੀ ਜਾ ਸਕਦੀ ਹੈ।

ਪੁਰਾਤਨ ਬੌਧ-ਭਿਕਸ਼ੂਆਂ ਨੇ ਮਿੱਥ ਦੀ ਵਰਤੋਂ ਕਰਕੇ ਮਹਾਨ ਬੁੱਧ-ਧਰਮ ਦਾ ਸਾਰੇ ਸੰਸਾਰ ਉੱਤੇ ਵੱਡਾ ਪਸਾਰ ਕੀਤਾ। ਉਹਨਾਂ ਨੇ ਏਸ ਦੀ ਵਰਤੋਂ ਕਰਕੇ ਮਹਾਤਮਾ ਜੀ ਦੀ ਬੇਹੱਦ ਮਨਮੋਹਕ ਛਬਿ ਉਸਾਰੀ ਅਤੇ ਬੁੱਧ-ਧਰਮ ਦੇ ਲੋਕ- ਪੱਖੀ ਖਾਸੇ ਨੂੰ ਬਹੁਤ ਸੁੰਦਰ ਢੰਗ ਨਾਲ ਉਜਾਗਰ ਕੀਤਾ। ਅਜਿਹੀ ਬੌਧਿਕ ਅਮੀਰੀ ਨਾਲ ਮਹਾਤਮਾ ਦੀ ਜਾਤ ਅਤੇ ਬੁੱਧ-ਧਰਮ ਦੇ ਖਾਸਿਆਂ ਬਾਰੇ ਬਿੰਬ ਉਸਾਰੇ ਗਏ ਕਿ ਕੁਈ ਵੀ ਕੋਮਲ ਭਾਵਨਾਵਾਂ ਵਾਲਾ ਮਨੁੱਖ ਪ੍ਰਭਾਵਤ ਹੋਏ ਬਿਨਾ ਨਹੀਂ ਰਹਿ ਸਕਦਾ। ਪ੍ਰੋਫ਼ੈਸਰ ਪੂਰਨ ਸਿੰਘ ਵਰਗੇ ਨਿਰੋਲ ਸੱਚ ਦੇ ਪੁਜਾਰੀ ਵੀ, ਵਕਤੀ ਤੌਰ ਉੱਤੇ, ਬੁੱਧ-ਮਿੱਥ ਨੇ ਇੰਞ ਕੀਲ ਲਏ ਜਿਵੇਂ ਨਾਦ ਮਿਰਗ ਨੂੰ ਕੀਲ ਲੈਂਦਾ ਹੈ। ਜਿੰਨੀ ਸਦਵਰਤੋਂ ਕਰਕੇ ਬੁੱਧ-ਮੱਤ ਦੇ ਪੈਰੋਕਾਰਾਂ ਨੇ ਮਿੱਥਾਂ ਨੂੰ ਲੋਕ-ਕਲਿਆਣ ਲਈ ਵਰਤਿਆ ਸੀ, ਏਨੀਂ ਹੀ ਏਸ ਵਿਧੀ ਦੀ ਦੁਰਵਰਤੋਂ ਕਰਕੇ ਨਵ-ਜਨਮੀ ਹਿੰਦੂ ਸੱਭਿਅਤਾ ਨੇ ਬੁੱਧ-ਮੱਤ ਨੂੰ ਹਿੰਦੁਸਤਾਨ ਦੀ ਧਰਤੀ ਉੱਤੋਂ ਮਨਫ਼ੀ ਕਰ ਦਿੱਤਾ ਅਤੇ ਓਸ ਦੀ ਥਾਂ ਅਜਿਹਾ ਧਰਮ ਸਿਰਜਿਆ ਜੋ ਕਿ ਕੋਰੀ ਕਲਪਨਾ ਉੱਤੇ ਆਧਾਰਤ ਹੈ। ਸਿਰਜਣ-ਵਿਧੀ ਦੀ ਅਜਿਹੀ ਕੁਸ਼ਲਤਾ ਨਾਲ ਵਰਤੋਂ ਕੀਤੀ ਕਿ ਕਈ ਮਾਨਵ-ਵਿਰੋਧੀ ਭਾਵਨਾਵਾਂ (ਜਿਵੇਂ ਕਿ ਊਚ-ਨੀਚ, ਭਿੱਟ-ਸੁੱਚ ਦੀ ਭਾਵਨਾ) ਨੂੰ ਅਤੇ ਮਨੁੱਖਤਾ-ਵਿਰੋਧੀ ਸੰਕਲਪਾਂ ਜਿਵੇਂ ਕਿ ਜਾਤ-ਪ੍ਰਥਾ (ਵਰਣ-ਵਿਵਸਥਾ) ਨੂੰ ਪਰਮ-ਪੁਰਖ ਦੇ ਕਲਿਆਣਕਾਰੀ ਖਾਸੇ ਦਾ ਜਲੌਅ ਤੱਕ ਸਿੱਧ ਕਰ ਦਿੱਤਾ। ਏਸ ਦੁਰਵਰਤੋਂ ਦੇ ਸ਼ਕਤੀਸ਼ਾਲੀ ਪ੍ਰਭਾਵ ਅਧੀਨ ਕਰੋੜਾਂ ਲੋਕ ਕਈ ਸਦੀਆਂ ਤੱਕ ਆਪਣੀਆਂ ਜ਼ੰਜੀਰਾਂ ਨੂੰ ਚੁੰਮਦੇ ਤੁਰੇ ਆਏ ਹਨ ਅਤੇ ਮਹਾਂ-ਪ੍ਰਕੋਪ ਨੂੰ ਵੱਡੇ ਭਾਗ ਸਮਝ ਕੇ ਗਲ਼ੇ ਲਗਾਉਂਦੇ ਆਏ ਹਨ।

ਪਰਮ ਕਲਿਆਣਕਾਰੀ ਸਤਿਗੁਰੂ ਨੇ ਨਿਰੋਲ ਸਦੀਵੀ ਸੱਚ (ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥) ਨੂੰ ਮਨੁੱਖਤਾ ਦੇ ਭਲੇ ਦਾ ਸਦ-ਰਹਿਣਾ ਸਾਧਨ ਬਣਾਉਣਾ ਸੀ । ਗੁਰੂ ਨੇ ਐਸੀ ਵਿਵਸਥਾ ਸਦਾ ਲਈ ਕਰਨੀ ਸੀ ਕਿ ਹਰ ਮਨੁੱਖ ਸਦਾ ਲਈ ਹਰ ਪ੍ਰਕਾਰ ਦੇ ਦੁੱਖਾਂ ਤੋਂ ਨਜਾਤ ਪਾ ਸਕੇ । ਸਾਹਿਬ ਦਾ ਇਹ ਵੀ ਬਿਰਦ ਸੀ ਕਿ ਜੇ ਮਨੁੱਖਤਾ ਓਸ ਦੇ ਦੱਸੇ ਮਾਰਗ ਨੂੰ ਅਪਨਾ ਲਵੇ ਤਾਂ ਸੁਤੇ-ਸਿਧ ਹੀ ਮਨੁੱਖ ਸਾਰੇ ਜਗਤ ਨੂੰ ਖਿੜਿਆ ਬਾਗ ਬਣਾ ਸਕੇ (ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥) ਬਿਲਾਵਲ ਕੀ ਵਾਰ ਮਹਲਾ 4, ਪੰਨਾ 849 ਅਤੇ ਅਧਿਆਤਮਕ ਤਰੱਕੀ ਕਰਦਾ ਹੋਇਆ ਅਕਾਲ ਪੁਰਖ ਵਿੱਚ ਅਭੇਦ ਹੋ ਸਕੇ । ਏਸ ਲਈ ਨਿਹੋਲ ਸੱਚ ਉੱਤੇ ਮੁਕੰਮਲ ਟੇਕ ਲਾਜ਼ਮੀ ਸੀ । ਗੁਰੂ ਸਾਹਿਬ ਨੇ ਨਾ ਤਾਂ ਬੁੱਧ ਧਰਮ ਵਾਂਗ ਮਾਨਵ-ਕਲਿਆਣਕਾਰੀ ਤੱਥ ਦੇ ਆਲੇ-ਦੁਆਲੇ ਨੀਮ-ਸੱਚ ਦੇ ਚਮਤਕਾਰ ਦਾ ਤਾਣਾ-ਬਾਣਾ ਬੁਣਿਆ ਅਤੇ ਨਾ ਹੀ ਹਿੰਦੂ-ਮੱਤ ਵਾਂਗ ਜਾਤੀ-ਵਿਸ਼ੇਸ਼ ਦੀ ਸਮਰਿਧੀ ਅਤੇ ਗੌਰਵ ਨੂੰ ਸਦੀਵੀ ਬਣਾਉਣ ਲਈ ਚਪਲ-ਬੁੱਧੀ ਨਾਲ ਨਿਰੋਲ ਕਲਪਨਾ ਦੇ ਆਧਾਰ ਉੱਤੇ ਭੁਲੇਖਾ-ਪਾਊ ਮਾਇਆਜਾਲ-ਰੂਪੀ ਕਥਾ- ਕਹਾਣੀਆਂ ਘੜੀਆਂ।

ਗੁਰੂ ਨੇ ਵੇਖਿਆ ਕਿ ਉਪਰੋਕਤ ਦੋਨਾਂ ਧਰਮਾਂ ਦੇ ਪੈਰੋਕਾਰਾਂ ਵੱਲੋਂ ਪਾਏ ਭੁਲੇਖਿਆਂ ਕਾਰਣ ਜਨਤਾ ਮੁਕੰਮਲ ਤੌਰ ਉੱਤੇ ਗੁੰਮਰਾਹ ਹੋ ਕੇ ਆਪਣਾ ਮਾਣ, ਸਤਿਕਾਰ, ਗੌਰਵ, ਵੈਭਵ ਅਤੇ ਅਧਿਆਤਮਕ ਚੇਤਨਾ ਗੁਆ ਚੁੱਕੀ ਹੈ। ਇਹਨਾਂ ਹਾਲਾਤਾਂ ਦੇ ਜਾਰੀ ਰਹਿੰਦਿਆਂ ਉਹਨਾਂ ਦੀ ਸਦੀਆਂ ਦੀ ਗ਼ੁਲਾਮੀ ਪਸਰ ਕੇ ਜੁੱਗਾਂ ਦੀ ਗ਼ੁਲਾਮੀ ਤਾਂ ਬਣ ਸਕਦੀ ਸੀ ਪਰ ਓਸ ਹਨੇਰੀ ਗਲ਼ੀ ਵਿੱਚੋਂ ਨਿਕਲਣ ਦਾ ਕੁਈ ਰਾਹ ਨਹੀਂ ਸੀ ਦਿੱਸਦਾ (ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ ॥) ਸਲੋਕੁ ਮ: 1, ਪੰਨਾ 145। ਸੱਚ-ਮਾਰਗ ਦੇ ਓਸ ਪਾਂਧੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣਾ ਕਿਰਦਾਰ ਸੁਧਾਰਨ ਦੇ ਰਾਹ ਪਾਇਆ ਅਤੇ ਹਰ ਇੱਕ ਦੇ ਸਾਹਮਣੇ ਟੀਚਾ “ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ” ਸਿਰੀ ਰਾਗੁ ਮਹਲਾ 1, ਪੰਨਾ 22 ਦਾ ਰੱਖਿਆ। ਸੱਚੇ ਉੱਤੇ ਟੇਕ, ਨਿਰਮਲ ਸਾਧਨ, ਉੱਚੇ ਦਾਈਏ, ਆਪਸੀ ਪਿਆਰ, ਨੇਕ ਕਮਾਈ, ਵੰਡ ਛਕਣ ਦਾ ਸੁਭਾਅ, ਸੁੱਚੀ ਸਾਧਨਾ, ਪਰੋਪਕਾਰੀ ਬਿਰਤੀ, ਨਿਰਭੈ ਅਣਖੀ ਜੀਵਨ ਆਦਿ ਨੂੰ ਮਨੁੱਖੀ ਸੁਭਾਅ ਦੇ ਗਹਿਣੇ ਬਣਾ ਕੇ (ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।- ਜਪੁਜੀ, ਪੰਨਾ 2) ਗੁਰੂ ਨੇ ਹਰ ਮਨੁੱਖ ਲਈ “ਪਸੂ ਪਰੇਤਹੁ ਦੇਵ” (ਪ੍ਰਭਾਤੀ ਮਹਲਾ 1, ਪੰਨਾ 1328- 1329) ਬਣਨਾ ਸੰਭਵ ਬਣਾਇਆ ਅਤੇ ਆਪਣੇ ਅਮਰ ਉਪਦੇਸ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ” (ਸਿਰੀ ਰਾਗੁ ਮਹਲਾ 1, ਪੰਨਾ 62) ਨੂੰ ਸੰਸਾਰ ਦੇ ਧਰਾਤਲ ਉੱਤੇ ਮੂਰਤੀਮਾਨ ਕਰਨ ਦਾ ਵੱਡਾ ਮੁਅੱਜਜ਼ਾ ਕਰ ਵਿਖਾਇਆ। ਅਜੇਹੇ ਮਨੁੱਖਾਂ ਵਿੱਚ ਪਰੋਪਕਾਰ ਹਿਤ ਮੌਤ ਤੱਕ ਨੂੰ ਗਲ਼ੇ ਲਗਾ ਲੈਣ ਦਾ ਗੁਣ ਅੰਮ੍ਰਿਤ ਰਾਹੀਂ ਭਰਕੇ ਓਸਨੇ ਹਜ਼ਾਰਾਂ ਸਾਲਾਂ ਬਾਅਦ ਹਿੰਦ ਦੀ ਗ਼ੁਲਾਮੀ ਨੂੰ ਗਲ਼ੋਂ ਲਾਹੁਣ ਦਾ ਪੱਕਾ ਇੰਤਜ਼ਾਮ ਕੀਤਾ ।

ਆਜ਼ਾਦੀ ਪ੍ਰਾਪਤ ਕਰਕੇ ਮਨੁੱਖਤਾ ਦੇ ਭਲੇ ਲਈ ਸਭ ਦੇ ਸ੍ਵੈਮਾਣ ਦੀ ਰਾਖੀ ਅਤੇ ਹਰ ਇੱਕ ਦੀ ਅਧਿਆਤਮਕ ਤਰੱਕੀ ਲਈ ਜੂਝਣਾ, ਕਲਪਤ ਸੁਰਗ ਨੂੰ ਹਕੀਕੀ ਜਾਮਾ ਪੁਆ ਕੇ ਧਰਤੀ ਉੱਤੇ ਉਤਾਰਨਾ (ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ – ਸਿਰੀਰਾਗੁ ਮਹਲਾ 5, ਪੰਨਾ 74) ਗੁਰੂ ਦਾ ਬਿਰਦ ਅਤੇ ਖ਼ਾਲਸੇ ਦਾ ਪ੍ਰਥਮ ਕਰਤਵ ਮਿਥਿਆ ਗਿਆ । ਏਸ ਪਰਮ-ਪਵਿੱਤਰ ਸੰਕਲਪ ਨੂੰ ਸਾਹਮਣੇ ਰੱਖ ਕੇ ਖ਼ਾਲਸੇ ਨੇ ਪੂਰਨ ਜਾਂਬਾਜ਼ੀ ਨਾਲ ਸ਼ਾਂਤਮਈ ਅਤੇ ਗ਼ੈਰ-ਸ਼ਾਂਤਮਈ ਅੰਦੋਲਨ ਆਰੰਭੇ ਅਤੇ ਹਰ ਹਾਲਤ ਵਿੱਚ ਨੰਗੇ ਧੜ ਜੂਝਦਿਆਂ ਬੇਅੰਤ ਧਰਤ-ਹਿਲਾਊ ਜਿੱਤਾਂ ਪ੍ਰਾਪਤ ਕੀਤੀਆਂ; ਮੁਗ਼ਲ, ਅਫ਼ਗਾਨੀ, ਇਰਾਨੀ ਅਤੇ ਬਰਤਾਨਵੀ ਸਾਮਰਾਜ ਦੇ ਤਾਜ ਘੱਟੇ ਵਿੱਚ ਰੋਲੇ । ਜਦੋਂ ਆਖ਼ਰੀ ਸਾਮਰਾਜ ਨੂੰ ਖ਼ਤਮ ਕਰਕੇ ਖ਼ਾਲਸਾ ਮਾਨਵ-ਮੁਕਤੀ ਦਾ ਰਾਹ ਸਾਰੇ ਸੰਸਾਰ ਨੂੰ ਵਿਖਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਇਹ, ਲੋੜ ਨਾਲੋਂ ਵੱਧ ਭਰੋਸਾ ਕਰਨ ਦੀ ਰੀਤ ਉੱਤੇ ਚੱਲਦਿਆਂ, ਬਿਪਰਜਾਲ ਵਿੱਚ ਜਕੜਿਆ ਗਿਆ (“ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥”- ਸਿਰੀਰਾਗੁ ਮਹਲਾ 1, ਪੰਨਾ 55)।

ਵੀਹਵੀਂ ਸਦੀ ਦੇ ਆਰੰਭ ਵਿੱਚ ਜੁਝਾਰੂ ਖ਼ਾਲਸੇ ਵਿੱਚ ਆਪਣੇ ਵਿਰੁੱਧ ਪਣਪ ਰਹੀਆਂ ਰੁਚੀਆਂ ਦਾ ਮੁਲਾਂਕਣ ਕਰਕੇ ਅੰਗ੍ਰੇਜ਼ ਨੇ ਨੇੜੇ ਦੇ ਭਵਿੱਖ ਵਿੱਚ ਹਿੰਦੁਸਤਾਨ ਤੋਂ ਕੂਚ ਕਰਨ ਦਾ ਮਨ ਬਣਾ ਲਿਆ। ਏਸ ਸਦੀ ਦੇ ਪਹਿਲੇ ਪੰਜ ਦਹਾਕਿਆਂ ਦੇ, ਗੰਢੇ ਦੀਆਂ ਛਿੱਲਾਂ ਵਾਂਗ, ਪਰਤ ਦਰ ਪਰਤ ਉੱਧੜਦੇ ਇਤਿਹਾਸਕ ਤੱਥ ਏਹੋ ਕਹਾਣੀ ਕਹਿੰਦੇ ਹਨ। ਨਾਲੋ-ਨਾਲ ਇਹ ਤੱਥ ਹੁਣ ਕਾਫ਼ੀ ਹੱਦ ਤੱਕ ਪਰਗਟ ਹੋ ਚੁੱਕੀਆਂ ਗੁੱਝੀਆਂ ਰਮਜ਼ਾਂ ਰਾਹੀਂ ਵੀ ਦੱਸਦੇ ਹਨ ਕਿ ਕਿਵੇਂ ਅੰਗ੍ਰੇਜ਼ ਨੇ ਬਾ-ਵਕਾਰ ਨਿਕਲ ਜਾਣ ਦਾ ਪੁਖ਼ਤਾ ਇੰਤਜ਼ਾਮ ਵੀ ਬੜੀ ਸ਼ਿੱਦਤ ਨਾਲ ਕੀਤਾ। ਏਸ ਮਕਸਦ ਲਈ ਉਹਨਾਂ ਆਪਣੀ ਚਾਪਲੂਸ ਸਿਆਸੀ ਜਮਾਤ ‘ਇੰਡੀਅਨ ਨੈਸ਼ਨਲ ਕੌਂਗਰਸ’ ਨੂੰ ਹੋਂਦ ਵਿੱਚ ਲਿਆਂਦਾ, ਰਬਿੰਦਰਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਦੇ ਕੇ ਆਪਣੀਆਂ ਧਾਰਨਾਵਾਂ ਪ੍ਰਚਾਰਨ ਵਾਲਾ ਬੌਧਿਕ ਗ਼ੁਲਾਮ ਬਣਾ ਲਿਆ ਅਤੇ ਇੱਕ ਗੁੰਮਨਾਮ ਸ਼ਾਤਰ ਵਕੀਲ ਨੂੰ ਦੱਖਣੀ ਅਫ਼ਰੀਕਾ ਤੋਂ ਲਿਆ ਕੇ ਵੱਡੇ ‘ਮਹਾਤਮਾ’ ਅਤੇ ਵੱਡੇ ਨੇਤਾ ਵਜੋਂ ਉਭਾਰਿਆ। ‘ਭਾਰਤ ਛੱਡੋ ਅੰਦੋਲਨ’ ਤੱਕ ਇਹ ਬਾਣੀਆ ਆਪਣੇ ਮਾਲਕ ਦੇ ਹੱਕ ਵਿੱਚ ਪਾਸਕੂ ਪਾ ਕੇ ਤੱਕੜੀ ਤੋਲਦਾ ਰਿਹਾ। ਜਦੋਂ ਅੰਗ੍ਰੇਜ਼ ਨੇ ਵੇਖਿਆ ਕਿ ਗਾਂਧੀ ਅਸਲ ਨੇਤਾ ਬਣ ਕੇ ਉੱਭਰਨਾ ਚਾਹੁੰਦਾ ਹੈ (ਸੁਣਿ ਗਲਾ ਆਕਾਸ ਕੀ, ਕੀਟਾ ਆਈ ਰੀਸ ॥ ਜਪੁਜੀ, ਪੰਨਾ 7) ਤਾਂ ਉਹਨਾਂ ਬੇਝਿਜਕ ਓਸ ਦੇ ਖੰਭ ਕੱਟ ਦਿੱਤੇ । ਓਸ ਸਮੇਂ ਤੱਕ ਉਹਨਾਂ ਨੂੰ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਅੰਬੇਡਕਰ ਮਿਲ ਚੁੱਕੇ ਸਨ ਜੋ ਕਿ ਇੱਕ ਉੱਚੇ ਦਰਜੇ ਦੀ ਵਿਸ਼-ਕੰਨਿਆਂ ਅਤੇ ਇੱਕ-ਦੋ ਜ਼ਰਖ਼ਰੀਦ ਗ਼ੁਲਾਮਾਂ ਰਾਹੀਂ ਮੁਕੰਮਲ ਤੌਰ ਉੱਤੇ ਉਹਨਾਂ ਦੀ ਗ੍ਰਿਫ਼ਤ ਵਿੱਚ ਸਨ।

ਹਿੰਦੋਸਤਾਨ ਵਿੱਚੋਂ ਅੰਗ੍ਰੇਜ਼ ਬਸਤੀਵਾਦ ਸਮੇਟਣ ਦੀ ਕਹਾਣੀ ਟੈਗੋਰ ਵੱਲੋਂ ‘ਅਹਿੰਸਾ ਪਰਮੋਧਰਮ’ ਦੀ ਮੀਸਣੀ ਚਾਲ ਚੱਲਣ ਨਾਲ ਅਤੇ ਗਾਂਧੀ ਦੇ ਓਸ ਨੂੰ ‘ਗੁਰੂਦੇਵ’ ਮੰਨਣ ਨਾਲ ਸ਼ੁਰੂ ਹੁੰਦੀ ਹੈ। ਆਜ਼ਾਦੀ ਦੇ ਅਸਲ ਆਸ਼ਕਾਂ, ਹਥਿਆਰਬੰਦ ਸੰਘਰਸ਼ ਦੇ ਹਾਮੀਆਂ ਨੂੰ, ਇਤਿਹਾਸ ਦੇ ਵਹਿਣ ‘ਚੋਂ ਬਾਹਰ ਕੱਢਣ ਲਈ ਅਤੇ ਹਿੰਦੂ ਪਦ-ਪਾਤਸ਼ਾਹੀ ਦੀ ਪੁਨਰ-ਸੁਰਜੀਤੀ ਦੀ ਵਾਗਡੋਰ ਬਾਲ ਗੰਗਾਧਰ ਤਿਲਕ ਵਰਗੇ ਨੇਤਾਵਾਂ ਕੋਲੋਂ ਖੋਹਣ ਲਈ ਗਾਂਧੀ ਅਤੇ ਕੌਂਗਰਸ ਨੂੰ ਉਭਾਰਨਾ ਏਸ ਦੀਆਂ ਕੁਝ ਅਹਿਮ ਕੜੀਆਂ ਸਨ । ਏਸ ਕਹਾਣੀ ਦਾ ਅੰਤ 3 ਜੂਨ 1947 ਦੀ ਮੁਲਕ ਦੀ ਵੰਡ ਅਤੇ ਅੰਗ੍ਰੇਜ਼ੀ ਬਸਤੀਵਾਦ ਨੂੰ ਦੇਸੀ ਬਸਤੀਵਾਦ ਵਿੱਚ ਵਟਾਉਣ ਦੀ 15 ਅਗਸਤ 1947 ਦੀ ਪ੍ਰਕਿਰਿਆ ਨਾਲ ਹੁੰਦਾ ਹੈ।

ਵਿੱਚ-ਵਿਚਾਲੇ ਜੋ ਕੁਝ ਹੋਇਆ ਓਸਦੀ ਕਹਾਣੀ ਬੜੀ ਦਰਦਨਾਕ ਹੈ। ਗੁਰੂ ਦਾ ਸਾਜਿਆ ਸਰਬ-ਸਮਰੱਥ ਪੰਥ, ਜਿਸਦੀ ਸੁਰਤ ਸ਼ਬਦ ਦੀ ਟਕਸਾਲ ਵਿੱਚ ਘੜੀ ਗਈ ਸੀ; ਜਿਸ ਨੂੰ ਗੁਰੂ ਨੇ ਆਪਣੀ ਅਤੇ ਆਪਣੇ ਸਾਹਿਬਜ਼ਾਦਿਆਂ ਦੀ ਢਾਲ ਦੇ ਪ੍ਰਛਾਵੇਂ ਜੰਗਾਂ-ਜੁੱਧਾਂ ਦਾ ਜੇਤੂ ਢਾਲਿਆ ਸੀ ਅਤੇ ਜਿਸ ਨੂੰ ਹਰ ਬੌਧਿਕ ਹਮਲੇ ਨੂੰ ਪਛਾੜਨ ਲਈ ਸੱਚੇ ਸਾਹਿਬ ਨੇ ਹਰ ਪ੍ਰਕਾਰ ਦੇ ਹਨੇਰਿਆਂ ਵਿੱਚੋਂ ਕੱਢਿਆ ਸੀ, ਨਿਹਾਇਤ ਚੰਦ ਨੇਤਾਵਾਂ ਦੀ ਨਾਅਹਿਲੀਅਤ ਕਾਰਣ ਗ਼ੁਲਾਮੀ ਵੱਟੇ ਗ਼ੁਲਾਮੀ ਵਟਾਉਣ ਲਈ ਮਜਬੂਰ ਹੋ

ਗਿਆ। ਗ਼ੁਲਾਮੀ ਵੀ ਉਹਨਾਂ ਲੋਕਾਂ ਦੀ ਸਹੇੜ ਬੈਠਾ ਜਿਹੜੀ ਕੌਮ ਸਭ ਅਕ੍ਰਿਤਘਣ ਕੌਮਾਂ ਵਿੱਚੋਂ ਅੱਵਲ ਦਰਜੇ ਦੀ ਹੈ।

ਏਸ ਕੌਮ ਨੂੰ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰਾਂ ਦਾ ਇੱਕ ਵੀ ਅਹਿਸਾਨ ਯਾਦ ਨਹੀਂ। ਜਿਸ ਰੱਬੀ ਨੂਰ ਨਾਲ ਸਰਸ਼ਾਰ ਉਪਦੇਸ਼ ਦੇ ਸਹਾਰੇ ਗੁਰੂਆਂ ਅਤੇ ਸਿੰਘਾਂ ਨੇ ਹਿੰਦ ਦੀ ਸੱਭਿਅਤਾ ਦੀ ਰੱਖਿਆ ਕੀਤੀ (“ਪਾਪ ਹੂ ਪਰਪਕ ਜਾਤੇ, ਧਰਮ ਧਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਬਿਧਾਨ ਕੀ। 0ਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਕਥਾ ਮਿਟ ਜਾਤੀ ਰੀਤ ਬੇਦਨ ਪੁਰਾਨ ਕੀ | ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸ਼ੂਰ ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ।”), ਇਹ ਕੌਮ ਓਸੇ ਨਿਰਮਲ ਉਪਦੇਸ਼ ਨੂੰ ਸਦਾ ਲਈ ਮਿਟਾਉਣ ਵਾਸਤੇ ਕਮਰਕੱਸੇ ਕਰੀ ਬੈਠੀ ਹੈ। ਏਸਦੀਆਂ ਅਨੇਕਾਂ ਅਲਾਮਤਾਂ 1947 ਤੋਂ ਬਾਅਦ ਦੇ ਇਤਿਹਾਸ ਵਿੱਚ ਆਪਣਾ ਮਨਹੂਸ ਚਿਹਰਾ ਵਿਖਾਉਂਦੀਆਂ ਜੱਗ ਜਾਹਰ ਹੋ ਚੁੱਕੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਤਾਂ ਆਪਣੇ ਮਕਤੀਦਾਤਾ ਪੰਥ ਨੂੰ ਗ਼ੁਲਾਮ ਬਣਾ ਕੇ ਰੱਖਣ ਦੀ ਕੁਚੇਸ਼ਟਾ ਅਤੇ ਏਸਦੇ ਵਲਸਰੂਪ ਨਵੇਂ ਸਾਮਰਾਜ ਵੱਲੋਂ ਏਨੇਂ ਲੋਕਾਂ ਦਾ ਕੇਵਲ ਸੱਠ ਸਾਲਾਂ ਵਿੱਚ ਕਹਿਆ ਜਾਣਾ ਹੈ ਜਿੰਨੇ ਕਿ ਮੁਗ਼ਲ, ਇਰਾਨੀ, ਅਫ਼ਗਾਨੀ ਅਤੇ ਅੰਗ੍ਰੇਜ਼ੀ ਸਾਮਰਾਜਾਂ ਨੇ ਮਿਲ ਕੇ ਸਾਢੇ ਚਾਰ ਸਦੀਆਂ ਵਿੱਚ ਵੀ ਨਹੀਂ ਸਨ ਕੋਹੇ। ਏਸਦੀ ਦੂਜੀ ਘਿਨਾਉਣੀ ਅਲਾਮਤ ਹੈ ਜੁੱਗੋ-ਜੁੱਗ ਅਟੱਲ ਗੁਰੂ ਗ੍ਰੰਥ ਸਾਹਿਬ ਦੀਆਂ ਪੀੜਾਂ ਨੂੰ ਅਤਿ ਕਮੀਨੀ ਸੋਚ ਨਾਲ ਸਾੜਨਾ ਅਤੇ ਇਸਦੇ ਮੁਕਾਬਲੇ ਕਿਤਾਬੀ ਅਤੇ ਦੇਹਧਾਰੀ ਗੁਰੂ ਘੜਨਾ। ਅਨੇਕਾਂ ਹੋਰ ਵੀ ਹਨ ਜਿਸ ਵਿੱਚ ਸਿੱਖਾਂ ਦੀ ਪਿਤਰੀ ਭੂਮੀ ਪੰਜਾਬ ਦਾ ਪਾਣੀ ਖੋਹ ਕੇ ਇਸ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੋਰਨਾ ਵੀ ਇੱਕ ਪ੍ਰਮੁੱਖ ਅਲਾਮਤ ਹੈ। ਗੁਲਾਮੀ ਵੱਟੇ ਗ਼ੁਲਾਮੀ ਕਿਵੇਂ ਵਟਾਈ ਗਈ, ਦੀ ਕਹਾਣੀ ਹੱਥਲੇ ਉਪਨਿਆਸ ਦਾ ਕੇਂਦਰ-ਬਿੰਦੂ ਹੈ। ਹੋਰ ਵੀ ਕਈ ਕਿਤਾਬਾਂ, ਜਿਨ੍ਹਾਂ ਵਿੱਚ ਇਸ ਮਾਰੂ ਰਾਗ ਦੀਆਂ ਸੁਰਾਂ ਹਨ, ਮਿਲਦੀਆਂ ਹਨ। ਸਿਰਦਾਰ ਕਪੂਰ ਸਿੰਘ ਦੀਆਂ ਕਈ ਉੱਚ-ਕੋਟੀ ਦੀਆਂ ਲਿਖਤਾਂ ਦਾ ਸੂਤਰ ਵੀ ਇਹੀ ਤੱਥ ਹਨ। ਸੁਖਦੀਪ ਸਿੰਘ ਨੇ ਬੜੀ ਕੁਸ਼ਲਤਾ ਨਾਲ ਇਤਿਹਾਸ ਦੇ ਏਸ ਪੱਖ ਨੂੰ ਸੰਖੇਪ ਅਤੇ ਰੌਚਿਕ ਰੂਪ ਵਿੱਚ ਲਿਖਿਆ ਹੈ। ਅੱਜ ਜਦੋਂ ਕਿ ਖ਼ਾਲਸਾ ਗਹਿਰ-ਗੰਭੀਰ ਮੁਤਾਲਿਆ ਕਰਨ ਦੀ ਆਪਣੀ ਪਿਤਾ-ਪੁਰਖੀ ਰੀਤ ਨੂੰ ਤਿਲਾਂਜਲੀ ਦੇ ਚੁੱਕਿਆ ਹੈ, ਅਜਿਹੇ ਲੇਖ, ਜੋ ਵੱਡ- ਆਕਾਰੀ ਨਾ ਹੋਣ, ਹੀ ਕਾਰਗਰ ਸਿੱਧ ਹੋ ਸਕਦੇ ਹਨ। ਬਿਹਾਰੀ ਦੇ ਤਿੱਖੇ ਦਹਰਿਆਂ ਪ੍ਰਤੀ ਆਖਿਆ ਗਿਆ ਹੈ,”ਸੱਤਸਈਆ ਕੇ ਦੋਹਰੇ ਜਿਉਂ ਨਾਵਿਕ ਕੇ ਤੀਰ । ਦੇਖਨ ਕੋ ਛੋਟੇ ਲਾਗੈਂ ਘਾਵ ਕਰੈਂ ਗੰਭੀਰ ।” ਪੰਜ ਸਦੀਆਂ ਦਾ ਵੈਰ ਉੱਤੇ ਵੀ ਏਹੋ ਟਿੱਪਣੀ ਠੀਕ ਢੁਕਦੀ ਹੈ।

1947 ਤੋਂ ਭੰਬਲਭੂਸੇ ਵਿੱਚ ਪਏ ਖ਼ਾਲਸੇ ਲਈ ਜਾਣਨਾ ਜ਼ਰੂਰੀ ਹੈ ਕਿ ਉਸਦਾ ਸੰਸਾਰ-ਕਲਿਆਣ ਦਾ ਸੁਪਨਾ ਅਜੇ ਅਧਵਾਟੇ ਹੈ, ਉਸਦੇ ਆਪਾ- ਵਾਰੂ ਸਰਬੰਸਦਾਨੀਆਂ ਦਾ ਬਿਰਦ ਓਸ ਨੂੰ ਆਵਾਜ਼ਾਂ ਮਾਰ ਰਿਹਾ ਹੈ (ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥ ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥ – ਕਲਿਆਨੁ ਮਹਲਾ 4, ਪੰਨਾ 1326)। ਹਰ ਪ੍ਰਕਾਰ ਦੀ ਆਜ਼ਾਦੀ, ਸਭ ਲਈ ਅਣਖ ਦਾ ਜੀਵਨ ਅਤੇ ਅਸੀਮ ਅਧਿਆਤਮਕ ਉੱਨਤੀ ਵਰਗੀਆਂ ਦੁਰਲੱਭ ਚੀਜ਼ਾਂ ਸੰਸਾਰ ਨੂੰ ਕੇਵਲ ਗੁਰੂ ਦੇ ਦੁਆਰੇ ਤੋਂ ਹੀ ਮਿਲ ਸਕਦੀਆਂ ਹਨ (ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥ – ਸੋਰਠਿ ਮਹਲਾ 1, ਪੰਨਾ 598)। ਖ਼ਾਲਸਾ ਕਿਸੇ ਮਨੁੱਖ ਦੀਆਂ ਲਾਲਸਾਵਾਂ ਦਾ ਮੁਜੱਸਮਾ ਨਹੀਂ ਬਲਕਿ ਸਰਵੋਤਮ ਮਹਾਂਮਾਨਵਾਂ ਦੇ ਉੱਚੇ ਤੋਂ ਉੱਚੇ ਮਾਨਵ-ਕਲਿਆਣ ਲਈ ਨਿਵਾਜੀ ਅਮਰ ਸੰਸਥਾ ਦਾ ਚਾਣਨ-ਮੁਨਾਰਾ ਹੈ; ਮਨੁੱਖੀ ਸੱਭਿਅਤਾ ਦਾ ਗਹਿਣਾ ਹੈ। ਅਜੇਹੇ ਖ਼ਾਲਸੇ ਨੇ ਆਪਣੀ ਹੋਣੀ ਨੂੰ ਆਪਣੇ ਹੱਥ ਵਿੱਚ ਲੈ ਕੇ ਗੁਰੂ ਦੇ ਬਿਰਦ ਦੀ ਪੂਰਤੀ ਲਈ ਜੂਝਣਾ ਹੈ। ਸੰਸਾਰ ਦੀ ਦੀਨ ਆਤਮਾ ਵੱਡੀਆਂ ਆਸਾਂ ਲੈ ਕੇ ਏਸ ਵੱਲ ਵੱਡੀ ਉਮੀਦ ਨਾਲ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕੀ ਖ਼ਾਲਸਾ ਆਪਣੇ ਤਸੱਵਰ ਦੇ ਹਾਣ ਦਾ ਹੋ ਕੇ ਅਧਿਆਤਮਕ ਰਣ ਵਿੱਚ ਗੱਜੇਗਾ ਜਾਂ ਇਤਿਹਾਸ ਦੇ ਗੁੰਮਨਾਮ ਹਨੇਰਿਆਂ ਵਿੱਚ ਵਿਲੀਨ ਹੋ ਜਾਵੇਗਾ ?

ਜਾਗੇ ਹੋਏ ਖ਼ਾਲਸੇ ਦਾ ਸਭ ਤੋਂ ਪਹਿਲਾ ਕਰਮ ਪਿਛਲੀ ਸਦੀ ਦੇ ਸਿਰਜੇ ਗੁੰਮਰਾਹਕੁੰਨ ਸੰਕਲਪਾਂ ਦੇ ਖੰਡਨ ਦਾ ਹੈ। ਇਤਿਹਾਸ ਜਵਾਬ ਮੰਗਦਾ ਹੈ ਕਿ ਕੀ 1947 ਕਿਸੇ ਦੇ ਚਰਖੇ ਦੀ ਘੂਕਰ ਜਾਂ ਸੰਖਨਾਦ ਨੇ ਲਿਆਂਦਾ ਸੀ ਜਾਂ ਸਾਢੇ ਚਾਰ ਸਦੀਆਂ ਘਾਲੀਆਂ ਅਦੁੱਤੀ ਘਾਲਣਾਵਾਂ ਨੇ? ਇਹ ਸਵਾਲ ਵੀ ਵਿਚਾਰਨਾ ਪਵੇਗਾ ਕਿ ਕੀ ਖ਼ਾਲਸੇ ਨੂੰ ਨਿਹੱਥਲ ਕਰਕੇ ਗ਼ੁਲਾਮੀ ਵਿੱਚ ਜਕੜ ਲੈਣ ਦੀ ਮੰਦ-ਭਾਵਨਾ ਜਗਤ-ਕਲਿਆਣਕਾਰੀ ਹੈ ਜਾਂ ਹਿੰਦ ਸਮੇਤ ਸਾਰੇ ਸੰਸਾਰ ਨੂੰ ਸਦਾ ਲਈ ਗ਼ੁਲਾਮੀ ਹੰਢਾਉਂਦੇ ਮਨੁੱਖਾਂ ਦੇ ਸਮੂਹ ਦਾ ਘਰ ਬਣਾ ਕੇ ਸਿਸਕੀਆਂ, ਆਹਾਂ ਨੂੰ ਸਦੀਵੀ ਬਣਾਉਣ ਦਾ ਤਹੱਈਆ?

ਵੇਦਾਂ, ਸ਼ਾਸਤ੍ਰਾਂ, ਸਮ੍ਰਿਤੀਆਂ – ਜਿਨ੍ਹਾਂ ਨੂੰ ਹਿੰਦੂਤਵ ਨੂੰ ਠੁਮ੍ਹਣਾ ਦੇਣ ਲਈ ਉਭਾਰਿਆ ਜਾ ਰਿਹਾ ਹੈ – ਤਾਂ ਗ਼ੁਲਾਮੀ ਦੀਆਂ ਜਨਮਦਾਤਾ ਹਨ। “ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥”(ਗਉੜੀ ਕਬੀਰ ਜੀ, ਪੰਨਾ 329) ਪ੍ਰਸਿੱਧ ਗੁਰ-ਫ਼ੁਰਮਾਨ ਹੈ। ਸਮਾਜਕ-ਆਰਥਕ ਖ਼ੇਤਰ ਵਿੱਚ ਕਈ ਦਹਸਦੀਆਂ ਤੋਂ ਇਹਨਾਂ ਦੀ ਏਹੋ ਭੂਮਿਕਾ ਰਹੀ ਹੈ। ਅਧਿਆਤਮਕ ਉੱਨਤੀ ਵੀ ਇਹਨਾਂ ਦੇ ਉਪਦੇਸ਼ਾਂ ਉੱਤੇ ਚੱਲਦਿਆਂ ਸੰਭਵ ਨਹੀਂ (ਸਲੋਕੁ ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥ – ਗਉੜੀ ਸੁਖਮਨੀ ਮਃ 5, ਪੰਨਾ 265) । ਕੀ ਸੰਸਾਰ ਨੂੰ ਅਤੇ ਖ਼ਾਸ ਤੌਰ ਉੱਤੇ ਹਿੰਦ ਨੂੰ ਇਹਨਾਂ ਦੇ ਆਸਰੇ ਛੱਡ ਦੇਣਾ ਬੱਜਰ ਗੁਨਾਹ ਤਾਂ ਨਹੀਂ ? ਸੰਸਾਰ ਦੇ ਭਲੇ ਦਾ ਅਸਲ ਰਾਹ, ਤੀਸਰ ਪੰਥ ਦੀ ਸਦੀਵੀ ਟੇਕ, ਗੁਰ- ਉਪਦੇਸ਼ ਦੇ ਜਾਮੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸੰਕਲਪਾਂ, ਜੋ ਕਿ ਡੂੰਘੇ ਧਾਰਮਕ ਰਹੱਸਾਂ ਦੀ ਕੁੰਜੀ ਅਤੇ ਸਰਵੋਤਮ ਧਾਰਨਾਵਾਂ ਦਾ ਖ਼ਜ਼ਾਨਾ ਹਨ, ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਦਾ ਸਮਾਂ ਆ ਗਿਆ ਜਾਪਦਾ ਹੈ। ਕੁਈ ਵੀ ਦੂਜਾ ਕੰਮ ਏਸ ਤੋਂ ਪਵਿੱਤਰ ਨਹੀਂ ਹੋ ਸਕਦਾ।

ਉਮੀਦ ਹੈ ਕਿ ਅੰਗੜਾਈਆਂ ਲੈਂਦਾ ਖ਼ਾਲਸਾ ਜਲਦੀ ਹੀ ਸੁਚੇਤ ਹੋ ਕੇ ਗੁਰਾਂ ਦੇ ਬਿਰਦ ਅਤੇ ਆਪਣੇ ਫ਼ਰਜ਼ ਨੂੰ ਸੰਭਾਲੇਗਾ । ਯੋਗ ਬੌਧਿਕ ਚੇਤਨਾ ਪੈਦਾ ਕਰਕੇ ਮਨੁੱਖ ਨੂੰ ਸੰਸਾਰ ਦੇ ਕਲਿਆਣ ਲਈ ਪ੍ਰੇਰਨਾ ਦੇਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਜਦੋਂ ਕਿ ਹਿੰਦ ਵਿਚਲੀ ਅਤੇ ਹਿੰਦ ਤੋਂ ਬਾਹਰ ਦੀ ਜਨਤਾ ਗ਼ਲਤ ਸੰਕਲਪਾਂ ਦੇ ਬੋਝ ਹੇਠਾਂ ਦੁੱਖਾਂ ਦੀ ਦਲਦਲ ਵਿੱਚ ਗਰਕਦੀ ਜਾ ਰਹੀ ਹੈ। ਪੌਣੀ ਸਦੀ ਸਾਹ ਰੋਕ ਕੇ ਖੜ੍ਹੀ ਉਡੀਕ ਰਹੀ ਹੈ ਕਿ ਕਿਸੇ ਆਨੰਦਪੁਰ ਤੋਂ ਫ਼ੇਰ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਉੱਠਣ; ਰਣਜੀਤ ਨਗਾਰੇ ਦਾ ਗੰਭੀਰ ਡੱਗਾ ਫ਼ੇਰ ਡੋਲਦੇ ਮਨਾਂ ਨੂੰ ਧਰਵਾਸ ਦੇਵੇ ਅਤੇ ਦੁਰਜਨਾਂ ਨੂੰ ਜਿਊਣਾਂ ਦੁੱਭਰ ਕਰ ਦੇਵੇ (ਸੁਖ ਸਵਣ ਨ ਦੇਂਦੀ ਦੁਜਨਾਂ ਨੂੰ ਨਉਬਤ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ)।

ਮੇਰੀ ਅਰਦਾਸ ਹੈ ਕਿ “ਪੰਜ ਸਦੀਆਂ ਦਾ ਵੈਰ” ਵਰਗੀਆਂ ਰਣ- ਭੇਰੀਆਂ ਖ਼ਾਲਸੇ ਦੇ ਮਨ ਨੂੰ ਓਦੋਂ ਤੱਕ ਧੂਹ ਪਾਉਂਦੀਆਂ ਰਹਿਣ ਜਦੋਂ ਤੱਕ ਰਣਜੀਤ ਨਗਾਰਾ ਮੜ੍ਹਿਆ ਨਾ ਜਾ ਸਕੇ । ਉਮੀਦ ਹੈ ਕਿ ਸਿੱਖਾਂ ਨੂੰ ਬੌਧਿਕ ਅਗਵਾਈ ਦੇਣ ਵਾਲੇ ਜ਼ਿੰਮੇਵਾਰ ਸੱਜਣ ਏਸ ਵੱਡੇ ਗੁਣਾਂ ਵਾਲੀ ਛੋਟੀ ਪੁਸਤਕ ਨੂੰ ਜ਼ਰੂਰ ਪੜ੍ਹਨਗੇ ।

ਗੁਰਤੇਜ ਸਿੰਘ

(ਸਾਬਕਾ ਆਈ.ਏ.ਐਸ.)

742, ਸੈਕਟਰ 8

ਚੰਡੀਗੜ੍ਹ

ਦੋ ਸ਼ਬਦ

ਹਥਲਾ ਨਾਵਲ ‘ਪੰਜ ਸਦੀਆਂ ਦਾ ਵੈਰ’ ਮਹਿਜ ਇਕ ਕਾਲਪਨਿਕ ਰਚਨਾ ਨਹੀਂ ਹੈ। ਨਾ ਹੀ ਇਸਨੂੰ ਸਾਹਿਤਕ ਸੁਆਦ ਦੇ ਨਜ਼ਰੀਏ ਤੋਂ ਦੇਖਿਆ- ਪਰਖਿਆ ਜਾਏ। ਸਗੋਂ ਇਹ ਤਾਂ ਦਾਸਤਾਂ ਹੈ ਓਸ ਪੰਜਾਬ ਦੀ ਧਰਤੀ ਦੀ ਜਿਸ ਦੀ ਹਿੱਕ ਤੇ ਡਿੱਗੇ ਬੰਬਾਂ ਨੇ ਵੀ ਇਕ ਨਵੀਂ ਇਬਾਰਤ ਲਿਖ ਦਿੱਤੀ, ਜਿਸ ਦੀ ਛਾਤੀ ਤੇ ਨੁੱਚੜੇ ਬੇਦੋਸ਼ਿਆਂ ਦੇ ਖੂਨ ਨੇ ਇਤਿਹਾਸ ਦੇ ਪੰਨਿਆਂ ਨੂੰ ਰੰਗ ਦਿੱਤਾ, ਜਿਸ ਦੀ ਬੁੱਕਲ ਵਿਚ ਬਲੇ ਲਾਵਾਰਿਸ ਲਾਸ਼ਾਂ ਦੇ ਸਿਵੇ, ਪੀੜ੍ਹੀਆਂ ਤੱਕ ਇਥੋਂ ਦੇ ਜੰਮੇ-ਜਾਇਆਂ ਦੇ ਖੂਨ ਨੂੰ ਗਰਮਾਉਂਦੇ ਰਹਿਣਗੇ।

ਇਸ ਨਾਵਲ ਵਿਚ ਸਹਿਯੋਗ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਿਰਦਾਰ ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ.) ਦਾ ਜਿਨ੍ਹਾਂ ਨੇ ਇਸ ਦੀ ਸ਼ਾਨਦਾਰ ਭੂਮਿਕਾ ਲਿਖੀ ਹੈ, ਇਸ ਨੂੰ ਨਾਵਲ ਦਾ ਨਿਚੋੜ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ, ਮੈਂ ਸ਼ੁਕਰਗੁਜ਼ਾਰ ਹਾਂ ਕੌਮੀ ਹੀਰੋ ਸਰਦਾਰ ਗਜਿੰਦਰ ਸਿੰਘ (ਦਲ ਖ਼ਾਲਸਾ) ਦਾ ਜਿਨ੍ਹਾਂ ਨੇ ਆਪਣੇ ਅਨਮੋਲ ਵਿਚਾਰ ਲਿਖ ਕੇ ਭੇਜੇ ਹਨ, ਵਿਸ਼ੇਸ਼ ਧੰਨਵਾਦ ਸਿਰਦਾਰ ਕਪੂਰ ਸਿੰਘ ਜੀ ਦਾ ਜਿਨ੍ਹਾਂ ਦੀ ਕਿਤਾਬ ‘ਸਾਚੀ ਸਾਖੀ’ ਵਿੱਚੋਂ ਇਤਿਹਾਸਕ ਤੱਥ ਲੈ ਕੇ ਪੇਸ਼ ਕੀਤੇ ਹਨ, ਧੰਨਵਾਦ ਸ. ਸਰੂਪ ਸਿੰਘ ਨਾਰੰਗ ਯੂ. ਕੇ. ਦਾ ਜਿਨ੍ਹਾਂ ਦੀਆਂ ਕਿਤਾਬਾਂ ‘ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਵਿਚ ਪਈ…?’ ਅਤੇ ‘ਖ਼ਾਲਿਸਤਾਨ ਦੀ ਲੋੜ ਕਿਉਂ…?’ ਵਿੱਚੋਂ ਵੀ ਇਸ ਨਾਵਲ ਲਈ ਲੋੜੀਂਦੇ ਇਤਿਹਾਸਕ ਦਸਤਾਵੇਜ ਲੈ ਗਏ ਹਨ, ਜਿਥੇ ਕਿਤੇ ਵੀ ਕਾਵਿ ਲਾਇਨਾਂ ਦੀ ਲੋੜ ਸੀ ਉਥੇ ਇਨਕਲਾਬੀ ਕਵੀ ‘ਸੰਤ ਰਾਮ ਉਦਾਸੀ’ ਦੀਆਂ ਕਵਿਤਾਵਾਂ ਅਤੇ ਪੰਜਾਬੀ ਦੇ ਉੱਘੇ ਸ਼ਾਇਰ ‘ਸੁਰਜੀਤ ਪਾਤਰ’ ਦੀਆਂ ਗ਼ਜ਼ਲਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਭਾਈ ਮੋਹਕਮ ਸਿੰਘ ਜੀ ਮੁੱਖ ਬੁਲਾਰਾ (ਦਮਦਮੀ ਟਕਸਾਲ), ਸ. ਲਵਸ਼ਿੰਦਰ ਸਿੰਘ ਡੱਲੇਵਾਲ (ਯੂਨਾਈਟਡ ਖ਼ਾਲਸਾ ਦਲ ਇੰਗਲੈਂਡ), ਸ. ਪਰਦੀਪ ਸਿੰਘ ਗਰੇਵਾਲ ਯੂ.ਕੇ., ਨੇ ਵੀ ਆਪਣੇ ਵਿਚਾਰ ਲਿਖ ਕੇ ਭੇਜੇ ਤੇ ਇਸ ਨਾਵਲ ਨੂੰ ਨੇਪਰੇ ਚੜ੍ਹਾਉਣ ਵਿਚ ਆਪਣਾ ਯੋਗਦਾਨ ਪਾਇਆ।

ਖ਼ੈਰ ਇਸ ਨਾਵਲ ਬਾਰੇ ਕੌਮ ਦੀਆਂ ਉੱਘੀਆਂ ਹਸਤੀਆਂ ਵੱਲੋਂ ਕਾਫ਼ੀ ਕੁਝ ਲਿਖ ਦਿੱਤਾ ਗਿਆ ਹੈ। ਇਸ ਲਈ ਮੈਂ ਆਪਣੇ ਵੱਲੋਂ ਕੁਝ ਹੋਰ ਲਿਖਣਾ ਗੈਰਵਾਜ਼ਿਬ ਸਮਝਦਾ ਹਾਂ, ਪਰ ਹਾਂ ਸਾਡੇ ਕੌਮੀ ਦੁਖਾਂਤ ਦੇ ਨਜ਼ਰੀਏ ਤੋਂ ਇਹ ਨਾਵਲ ਕਿੰਨਾਂ ਕੁ ਸੱਚ ਦੁਨੀਆਂ ਸਾਹਮਣੇ ਪੇਸ਼ ਕਰਨ ਵਿਚ ਕਾਮਯਾਬ ਹੋਇਆ ਹੈ, ਇਹ ਦੱਸਣਾ ਤੁਹਾਡੀ ਜ਼ਿੰਮੇਵਾਰੀ ਹੋਵੇਗੀ, ਮੈਂ ਆਪਣੇ ਵੱਲੋਂ ਕੁਝ ਲਾਇਨਾਂ ‘ਪਾਠਕਾਂ ਦੇ ਨਾਮ’ ਕਵਿਤਾ ਰਾਹੀਂ ਲਿਖ ਕੇ ਸਮਾਪਤੀ रवा गं……

ਡੁੱਲ੍ਹੇ ਕੌਮੀ ਸ਼ਹੀਦਾਂ ਦੇ ਲਹੂ ਉੱਤੇ

ਨਹੀਂ ਜੰਮਿਆਂ ਕੋਈ ਧੂੜ ਵੀ ਪਾਉਣ ਵਾਲਾ

ਬਣਿਆ ਕੋਈ ਕਾਨੂੰਨ ਨਹੀਂ ਜਹਾਨ ਉੱਤੇ

ਕੌਮੀ ਦਰਦ ਨੂੰ ਦਿਲੋਂ ਭੁਲਾਉਣ ਵਾਲਾ

ਜ਼ੇਲ੍ਹਾਂ,ਫਾਂਸੀਆਂ ਵਿਚ ਨਹੀਂ ਅਸਰ ਐਨਾ

ਕੋਈ ਜਲਾਦ ਨਹੀਂ ਸਾਨੂੰ ਡੁਲਾਉਣ ਵਾਲਾ

ਰਹਿਣੇ ਝੂਲਦੇ ਸਦਾ ਨਿਸ਼ਾਨ ਸਾਡੇ

ਬਚਣਾ ਕੋਈ ਨਹੀਂ ‘ਵੈਰ ਕਮਾਉਣ’ ਵਾਲਾ

ਜੇ ਭਰਦੇ ਰਹੇ ਹੁੰਗਾਰਾ ਮੈਂ ਵਚਨ ਦਿੰਨਾਂ

ਮੁੱਕਣ ਦਿਆਂਗੇ ਨਹੀਂ ਸ਼ੰਘਰਸ ਦੀ ਬਾਤ ਯਾਰੋ

ਇਬਾਰਤ ਖੂਨਿ-ਸ਼ਹੀਦਾਂ ਨਾਲ ਲਿਖੀ ਜਾਣੀ

ਸ਼ਾਹਦੀ ਭਰੇਗੀ ਸਾਰੀ ਕਾਇਨਾਤ ਯਾਰੋ

ਯਾਦਾਂ ਯੋਧਿਆਂ ਦੀਆਂ ਦਿਲਾਂ ‘ਚੋਂ ਮਿਟਾ ਸਕਣ

ਉਨ੍ਹਾਂ ਝੋਲੀ-ਚੁੱਕਾਂ ਦੀ ਕੀ ਔਕਾਤ ਯਾਰੋ

ਲਿਖਾਂਗੇ ਜਦ ਤਕ ਖ਼ਾਲਿਸਤਾਨ ਦਾ ਸੂਰਜ ਨਹੀਂ ਉਦੈ ਹੁੰਦਾ

ਜਦ ਤਕ ਨਹੀਂ ਮੁੱਕਦੀ ਗੁਲਾਮੀ ਦੀ ਰਾਤ ਯਾਰੋ

-ਗੁਰੂ ਪੰਥ ਦਾ ਦਾਸ

ਸੁਖਦੀਪ ਸਿੰਘ ਬਰਨਾਲਾ

ਕਾਂਡ -1

ਯੇਹ ਜ਼ਸ਼ਨ ਯੇਹ ਹੰਗਾਮੇਂ ਦਿਲਚਸਪ ਖਿਲੌਨੇ ਹੈਂ,

ਕੁਛ ਲੋਗੋਂ ਕੀ ਕੋਸ਼ਿਸ਼ ਹੈ, ਕਿ ਕੁਛ ਲੋਗ ਬਹਿਲ ਜਾਏਂ।

(ਸ਼ਾਹਿਰ ਲੁਧਿਆਣਵੀ)

ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਗਲੇ ਨੌਜੁਆਨ ਕਵੀ, ਜਿਨ੍ਹਾਂ ਨੇ ਮੌਜ਼ੂਦਾ ਸਿੱਖ ਸੰਘਰਸ਼ ਨੂੰ ਕਲਮਬੰਦ ਕੀਤਾ ਹੈ………

..ਖਾਲਸਾ ਜੀ, ਸਮਾਂ ਭਾਵੇਂ ਕਾਫ਼ੀ ਹੋ ਚੁੱਕਿਐ.. ..ਸਮਾਗਮ ਹੁਣ ਆਪਣੇ ਅੰਤਲੇ ਪੜਾਅ ਵਿੱਚ ਹੈ, ਇਸ ਤੋਂ ਬਾਅਦ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਜਾਣਾ ਹੈ, ਇਸ ਲਈ ਸ਼ਾਂਤਚਿੱਤ ਹੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣ ਦੀ ਕ੍ਰਿਪਾਲਤਾ ਕਰੋ ਜੀ………..

ਆਉ ਜੀ…ਸਮੇਂ ਦੀ ਘਾਟ ਨੂੰ ਵੇਖਦੇ ਹੋਏ ਸਿਰਫ਼ ਇੱਕੋ ਈ ਕਵਿਤਾ ਬੋਲੀ ਜਾਵੇ ਤੇ ਸੰਗਤਾਂ ਦੀ ਮੰਗ ਹੈ ਕਿ ਪ੍ਰਸਿੱਧ ਸ਼ਾਇਰ ‘ਅਫ਼ਜਲ ਅਹਿਸਨ ਰੰਧਾਵਾ’ ਦੇ ਹਿਰਦੇ ਨੂੰ ਚੀਰ ਕੇ ਨਿਕਲੀ ਹੂਕ ਨੂੰ ਅੱਜ ਸੰਗਤਾਂ ਨਾਲ ਸਾਂਝੀ रीडा नाटे……….

ਇਹ ਸਾਕਾ ਨੀਲਾ ਤਾਰਾ ਦੀ ਬਾਈਵੀਂ ਵਰ੍ਹੇਗੰਢ ਮੌਕੇ ਹੋ ਰਹੇ ਸਮਾਗਮ ਦਾ ਦ੍ਰਿਸ਼ ਸੀ, ਮੈਨੂੰ ਕਵਿਤਾ ਬੋਲਣ ਦਾ ਹੁਕਮ ਹੋਇਆ, ਫਤਹਿ ਦੀ ਸਾਂਝ ਤੋਂ ਬਾਅਦ ਮੈਂ ਬੋਲਣਾ ਸ਼ੁਰੂ ਕੀਤਾ :

ਸੁਣ ਰਾਹੀਆ ਕਰਮਾਂ ਵਾਲਿਆ

ਮੈਂ ਬੇਕਦਰੀ ਦੀ ਬਾਤ

ਮੇਰਾ ਚੜ੍ਹਦਾ ਸੂਰਜ ਡੁੱਬਿਆ

ਮੇਰੇ ਦਿਨ ਨੂੰ ਖਾ ਗਈ ਰਾਤ

ਮੇਰਾ ਸ਼ੇਰ ਬਹਾਦਰ ਸੂਰਮਾ

ਜਰਨੈਲਾਂ ਦਾ ਜਰਨੈਲ

ਉਸ ਮੌਤ ਵਿਆਹੀ ਹੱਸ ਕੇ

ਉਹਦੇ ਦਿਲ ਤੇ ਰਤਾ ਨਾ ਮੈਲ

ਪਰ ਕੋਈ ਨਾ ਉਦੋਂ ਬਹੁੜਿਆ

ਉਹਨੂੰ ਵੈਰੀਆਂ ਮਾਰਿਆ ਘੇਰ

ਉਂਜ ਡੱਕੇ ਰਹਿ ਗਏ ਘਰਾਂ ਵਿੱਚ

ਮੇਰੇ ਲੱਖਾਂ ਪੁੱਤਰ ਸ਼ੇਰ

ਮੇਰੇ ਲੂੰ-ਲੂੰ ‘ਚੋਂ ਪਈ ਵਗਦੀ

ਭਾਵੇਂ ਲਹੂ ਦੀ ਇੱਕ-ਇੱਕ ਲਹਿਰ

ਮੈਂ ਅਜੇ ਜਿਉਂਦੀ ਜਾਗਦੀ

ਮੈਂ ਝੱਲ ਗਈ ਸਾਰਾ ਕਹਿਰ

ਅੱਜ ਤਪਦੀ ਭੱਠੀ ਬਣ ਗਿਆ

ਮੇਰਾ ਸਗਲੇ ਵਾਲਾ ਪੈਰ

ਅੱਜ ਵੈਰੀਆਂ ਕੱਢ ਵਿਖਾਲਿਆ ਹਾਏ !

ਪੰਜ ਸਦੀਆਂ ਦਾ ਵੈਰ

ਮੈਂ ਮਰ ਨਹੀਂ ਸਕਦੀ ਕਦੇ ਵੀ

ਭਾਵੇਂ ਵੱਢਣ ਅੱਠੇ ਪਹਿਰ

ਭਾਵੇਂ ਦੇਣ ਤਸੀਹੇ ਰੱਜ ਕੇ

ਭਾਵੇਂ ਰੱਜ ਪਿਆਵਣ ਜ਼ਹਿਰ।

(ਅਫ਼ਜ਼ਲ ਅਹਿਸਨ ਰੰਧਾਵਾ)

ਬੋਲੋ ਏ ਏ ਸੋ ਨਿਹਾਲ ਸਾਸਰੀਆ ਕਾਲ ! ਸੰਗਤਾਂ ਵਿੱਚੋਂ ਕਿਸੇ ਦੇ ਜੈਕਾਰੇ ਦੀ ਆਵਾਜ਼ ਸੀ, ਪਰ ਬੋਲ ਗਰਜਵੇਂ ਨਹੀਂ ਕੰਬਦੇ ਸਨ, ਮੈਂ ਅੱਗੇ ਬੋਲਣ ਹੀ ਲੱਗਿਆ ਅਗਲੇ ਜੈਕਾਰੇ ਨੇ ਮੈਨੂੰ ਚੁੱਪ ਕਰਵਾ ਦਿੱਤਾ ਤੇ ਫੇਰ ਲਗਾਤਾਰ ਪੰਜ ਜੈਕਾਰੇ……….

ਮੈਂ ਚੰਗੀ ਤਰ੍ਹਾਂ ਵੇਖਦਾ ਰਿਹਾ, ਇਹ ਸੰਗਤ ਵਿੱਚ ਖੱਬੇ ਪਾਸੇ ਇੱਕ ਥਮਲੇ ਦਾ ਸਹਾਰਾ ਲੈ ਕੇ ਬੈਠੀ ਬਿਰਧ ਮਾਤਾ ਸੀ, ਖ਼ੈਰ ਮੈਂ ਕਵਿਤਾ ਪੂਰੀ ਕੀਤੀ…

…ਤੇ ਹੁਣ ਬੇਨਤੀ ਕਰਾਂਗੇ ਸਾਡੇ ਅੱਜ ਦੇ ਮੁੱਖ ਮਹਿਮਾਨ ‘ਤੇ ਆਉਣ ਤੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਉ ਬਖ਼ਸ਼ਿਸ਼ ਕਰਨ, ਉਹਨਾਂ ਦਾ ਸਾਥ ਦੇਣਗੇ……. ਸਟੇਜ਼

.ਕਿੰਨੇ ਈ ਨਾਮ ਸਟੇਜ਼ ਸੈਕਟਰੀ ਨੇ ਅਨਾਊਂਸ ਕਰ ਦਿੱਤੇ…ਸਮਾਗਮ ਨੇਪਰੇ ਚੜ੍ਹਿਆ, ਸਮਾਪਤੀ ਦੀ ਅਰਦਾਸ ਉਪਰੰਤ ਮੈਂ ਦਰਬਾਰ ਸਾਹਿਬ ਦਰਸ਼ਨਾਂ ਲਈ ਚਲਿਆ ਗਿਆ।

“ਦੀਪ “…

ਮੈਂ ਤ੍ਰਭਕਿਆ ਅੰਮ੍ਰਿਤਸਰ ਦੀ ਧਰਤੀ ‘ਤੇ ਮੈਨੂੰ ਇਸ ਨਾਮ ਨਾਲ ਕਿਸੇ ਨੇ ਪਹਿਲਾਂ ਵੀ ਬੁਲਾਇਆ ਸੀ ਸ਼ਾਇਦ ਉਹੋ ਈ ਨਾ ਹੋਵੇ…… !!

“ਪੁੱਤ ਦੀਪ “…

ਹੁਣ ਮੈਂ ਆਵਾਜ਼ ਪਛਾਣ ਲਈ ਸੀ, ਉਹੋ ਈ ਕੰਬਦੇ ਹੋਏ ਬੋਲ……….ਪਿੱਛੇ ਮੁੜ ਕੇ ਵੇਖਿਆ ਇੱਕ ਸੱਤਰਾਂ-ਪਝੱਤਰਾਂ ਸਾਲਾਂ ਦੀ ਬਿਰਧ ਮਾਤਾ, ਝੁਰੜੀਆਂ ਨਾਲ ਭਰਿਆ ਤਿੱਖੇ ਨੈਣ ਨਕਸ਼ਾਂ ਵਾਲਾ ਚਿਹਰਾ, ਸਰੂ ਵਰਗਾ ਕੱਦ, ਪਰ ਇਉਂ ਜਾਪਦਾ ਸੀ ਜਿਵੇਂ ਬਾਹੂਬਲੀ ਸਮੇਂ ਹੱਥੋਂ ਮਿਲੇ, ਦੁੱਖਾਂ ਦੇ ਪਹਾੜਾਂ ਦਾ ਭਾਰ ਚੁੱਕਦਿਆਂ ਕਮਰ ਥੋੜ੍ਹੀ ਝੁਕ ਗਈ ਸੀ ਤੇ ਕਿਸੇ ਖੂੰਡੀ ਦਾ ਆਸਰਾ ਤੱਕ ਬੈਠੀ ਸੀ, ਠੋਡੀ ਦੇ ਖੱਬੇ ਪਾਸੇ ਦਿਸ ਰਿਹਾ ‘ਤਿਨ’ ਇਉਂ ਜਾਪਦਾ ਸੀ ਜਿਵੇਂ ਡਾਹਢੇ ਨੇ ਇਸ ਸੂਰਤ ਨੂੰ ਘੜਨ ਲੱਗਿਆਂ ਆਪੇ ਈ ਇੱਕ ਕਾਲਾ ਟਿੱਕਾ ਲਾ ਦਿੱਤਾ ਹੋਵੇ ਤਾਂ ਜੋ ਬੇਈਮਾਨ ਜ਼ਮਾਨੇ ਦੀ ਨਜ਼ਰ ਨਾ ਲੱਗ ਜਾਵੇ, ਪਰ ਮਾਤਾ ਦੇ ਚਿਹਰੇ ਦੇ ਹਾਵ-ਭਾਵ ਦੱਸਦੇ ਸੀ ਕਿ ਜ਼ਮਾਨੇ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਇਹ ਕਾਫ਼ੀ ਨਹੀਂ ਸੀ, ਅੱਖਾਂ ਤੇ ਲੱਗੀ ਹੋਈ ਐਨਕ ਵਹਿੰਦੇ ਹੰਝੂਆਂ ਨੂੰ ਲੁਕਾਉਣ ਤੋਂ ਅਸਮਰੱਥ ਜਾਪਦੀ ਸੀ, ਬਦਾਮੀ ਰੰਗ ਦਾ ਮੈਲਾ ਜਿਹਾ ਸੂਟ ਤੇ ਸਿਰ ‘ਤੇ ਲਈ ਹੋਈ ਚਿੱਟੀ ਚੁੰਨੀ ਜਿਹਦੇ ਵਿੱਚਦੀ ਵਿਰਲਾ ਵਿਰਲਾ ਕਾਲਾ-ਕਾਲਾ ਵਾਲ ਵੇਖਿਆ ਜਾ ਸਕਦਾ ਸੀ, ਪੈਰੀਂ ਧੌੜੀ ਦੀ ਠਿੱਬੀ ਹੋ ਚੁੱਕੀ ਜੁੱਤੀ ਪਹਿਨੀਂ ਗੁਰੂ ਰਾਮਦਾਸ ਸਰਾਂ ਦੇ ਐਨ ਸਾਹਮਣੇ “ਮਾਤਾ ਪ੍ਰਸਿੰਨ ਕੌਰ” ਉਰਫ਼ “ਨਸੀਰਾਂ” ਨਾਲ ਇਹ ਮੇਰੀ ਪਹਿਲੀ ਗ਼ੈਰ-ਰਸਮੀ ਮੁਲਾਕਾਤ मी।

ਦੀਪ ਪੁੱਤ………..?

ਮਾਤਾ ਨੇ ਕੰਬਦਾ ਹੋਇਆ ਸੱਜਾ ਹੱਥ ਮੇਰੇ ਮੋਢੇ ਤੇ ਰੱਖਦਿਆਂ ਆਖਿਆ, ਸਾਊ ਕੁਝ ਆਪ ਵੀ ਲਿਖ ਲੈਨਾਂ ਜਾਂ ਫਿਰ ਗੈਰਾਂ ਦਾ ਲਿਖਿਆ ਈ ਉਚਾਰ ਛੱਡਦਾਂ।

ਨਹੀਂ ਬੇਬੇ ਜੀ……….ਜਿੰਨੀ ਕੁ ਵਾਹਿਗੁਰੂ ਨੇ ਮੱਤ ਬਖ਼ਸ਼ੀ ਹੈ ਆਪ ਵੀ ਲਿਖ ਲਈਦੈ ਤੇ ਜੋ ਬਹੁਤਾ ਸੋਹਣਾ ਲੱਗੇ ਭਾਵੇਂ ਕਿਸੇ ਦਾ ਈ ਹੋਵੇ ਉਹ ਵੀ ਬੋਲ ਦਈ ਦੈ…

ਬੇਬੇ ਮੈਂ ਇੱਕ ਗੱਲ ਪੁੱਛਾਂ ਭਲਾ………. ?

ਹਾਂ ਸਾਊ……….ਜੀ ਸਦਕੇ ਪੁੱਛ

ਤੈਨੂੰ ਮੇਰਾ ਨਾਂ “ਦੀਪ” ਕੀਹਨੇ ਦੱਸਿਆ

ਦੱਸਣਾ ਕੀਹਨੇ ਸਾਊ……ਉਹ ਰੇਡੀਏ ਆਲਾ ਭਾਈ ਬੋਲਿਆ ਸੀ ਮੈਨੂੰ ਕੱਲਾ ਦੀਪ ਈ ਸੁਣਿਆ ਬਾਕੀ ਪਤਾ ਨੀਂ ਲੱਗਿਆ ਕੀ ਕਹਿੰਦਾ ਸੀ……….

ਕਿਉਂ ਸਾਊ ਦੀਪ ਭਲਾ ਨਾਮ ਨੀਂ………. !!

ਨਹੀਂ ਮਾਤਾ ਬੜਾ ਚੰਗਾ ਲੱਗਿਆ ਤੇਰੇ ਮੂੰਹੋਂ ਸੁਣਕੇ

ਨਾਮਾਂ ‘ਚ ਕੀ ਰੱਖਿਆ ਸਾਊ ਮੇਰਾ ਨਾਉਂ ਮਾਪਿਆਂ ਨੇ ਪ੍ਰਸੰਨ ਕੌਰ ਰੱਖ ਛੱਡਿਆ ਸੀ, ਪਰ ਸਾਰੀ ਉਮਰ ਦੁੱਖਾਂ ’ਚ ਈ ਲੰਘਾ ਛੱਡੀ ਡਾਹਢੇ ਨੇ……….ਪ੍ਰਸੰਨਤਾ ਤਾਂ ਕਦੇ ਆਈ ਨੀਂ ਇਸ ਅਭਾਗੇ ਚਿਹਰੇ ‘ਤੇ।

ਮਾਤਾ ਦੀਆਂ ਮੋਟੀਆਂ-ਮੋਟੀਆਂ ਅੱਖਾਂ ‘ਚੋਂ ਮੋਟੇ-ਮੋਟੇ ਹੰਝੂ ਤ੍ਰਿਪ-ਤ੍ਰਿਪ ਵਹਿ ਤੁਰੇ……….ਮੈਨੂੰ ਇਉਂ ਜਾਪਿਐ ਜਿਵੇਂ ਆਪਣੇ ਅਤੀਤ ਵਿਚ ਉਲਝੀ ਤੇ ਬੀਤੇ ਦੇ ਇਤਿਹਾਸ ਨੂੰ ਆਪਣੇ ਕਲੇਜੇ ‘ਚ ਸਮੇਟੀ ਬੈਠੀ ਮਾਤਾ ਪ੍ਰਸਿੰਨ ਕੌਰ, ਕੋਈ ਦਰਦਾਂ ਦੀ ਦਾਸਤਾਂ ਮੇਰੇ ਨਾਲ ਸਾਂਝੀ ਕਰਨੀ ਚਾਹੁੰਦੀ ਹੋਵੇ।

ਖ਼ੈਰ ਐਡੀ ਛੇਤੀ ਮਾਤਾ ਦੇ ਜ਼ਖ਼ਮਾਂ ਨੂੰ ਉਚੇੜਨਾ ਮੈਂ ਵਾਜਿਬ ਨਾ ਸਮਝਿਆ.

वेप्वे त्नी भन्न ष्टिषे विटें………..?

ਰਸਮੀਂ ਜਿਹੀ ਗੱਲਬਾਤ ਸ਼ੁਰੂ ਕਰਦਿਆਂ ਮੈਂ ਪੁੱਛਿਆ :

ਸਾਉ ਇਸ ਡਾਹਢੇ ਦੇ ਦਰ ਤੋਂ ਬਿਨਾਂ ਹੋਰ ਜਾਣਾ ਵੀ ਕਿਥੇ………. ?

ਮਾਤਾ ਕੋਈ ਧੀਆਂ, ਪੁੱਤ ਕੋਈ ਰਿਸ਼ਤੇਦਾਰ ਕੋਈ……

ਮੈਨੂੰ ਵਿੱਚੋਂ ਈ ਟੋਕਦਿਆਂ ਮਾਤਾ ਬੋਲੀ,

ਹਾਂ ਸਾਊ…ਅੱਜ ਪੁੱਤ ਨੂੰ ਮਿਲਣ ਈ ਆਈ ਸਾਂ, ਐਸੇ ਈ ਧਰਤੀ ਤੇ ਸਹੁੰ ਖਾਂਧੀ ਸੀ ਮੀਤੇ ਨੇ ਜਦੋਂ ਅਕਾਲ ਤਖ਼ਤ ਢਹਿ ਗਿਆ ਸੀ ਉਦੂੰ ਬਾਅਦ ਮੈਨੂੰ ਨਹੀਂ ਮਿਲਿਆ।

ਬੇਬੇ ਮੀਤਾ ਤੇਰਾ ਪੁੱਤ ਸੀ……..? ਸਿੱਖ ਸੰਘਰਸ਼ ਦਾ ਉੱਘਾ ਨਾਮ ਗੁਰਮੀਤ ਸਿੰਘ ਬੱਬਰ ਉਰਫ਼ ਮੀਤਾ! ਮੈਂ ਪਹਿਲਾਂ ਸਟੇਜ਼ ਸੈਕਟਰੀ ਦੇ ਮੂੰਹੋਂ ਸੁਣ ਚੁੱਕਿਆ ਸਾਂ।

ਹਾਂ ਸਾਊ ਕੋਈ ਸਾਰ ਨਹੀਂ ਲਈ…ਬੁੱਢੇ ਬਾਰੇ ਕੱਖਾਂ ਆਗੂ ਰੁਲਦੇ ਫਿਰਦੇ ਆਂ, ਸਰੂ ਅਰਗੇ ਜਵਾਨ ਪੁੱਤ ਦੀ ਸ਼ਹੀਦੀ ਤੋਂ ਬਾਅਦ, ਮੇਰੇ ਅਰਮਾਨਾਂ ਦੇ ਕਤਲ ਤੋਂ ਬਾਅਦ, ਸੈਆਂ ਸਧਰਾਂ ਦੇ ਢਹਿ-ਢੇਰੀ ਹੋਣ ਪਿੱਛੋਂ ਆਹ ਡੂਢ ਮੀਟਰ ਕੱਪੜਾ ਗਲ ‘ਚ ਪਾ ਦਿੰਦੇ ਆ, ਕੋਈ ਦੋ ਚਹੁੰ ਮਹੀਨਿਆਂ ਬਾਅਦ…

…ਮੈਨੂੰ ਸਿਰੋਪਾਉ ਬਾਰੇ ਕੀਤੀ ਮਾਤਾ ਦੀ ਟਿੱਪਣੀ ਥੋੜ੍ਹੀ ਚੁਭੀ ਤਾਂ ਜ਼ਰੂਰ ਪਰ ਉਹਦੇ ਅੰਦਰ ਛੁਪੇ ਸੱਚ ਨੇ ਮੈਨੂੰ ਬੋਲਣ ਜੋਗਾ ਨਹੀਂ ਛੱਡਿਆ।

ਆਜਾ ਮਾਤਾ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲੈਨੇ ਆਂ ਫੇਰ ਗੱਲਾਂ ਕਰਾਂਗੇ, ਨਹੀਂ ਸਾਊ ਮੈਂ ਛਕ ਲਿਆ…….ਤੂੰ ਛਕ ਆ ਮੈਂ ਇਥੇ ਬੈਠੀ ਆਂ, ਮਾਤਾ ਪ੍ਰਸਿੰਨ ਕੌਰ ਨੇ ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਪਾਰਕ ਵਿਚ ਬੈਠਦਿਆਂ ਆਖਿਆ।

ਮਾਤਾ ਮੈਨੂੰ ਇੱਕ ਚਲਦਾ ਫਿਰਦਾ ਇਤਿਹਾਸ ਜਾਪਦੀ ਸੀ, ਜੀਹਨੂੰ ਕਾਗ਼ਜ਼ਾਂ ਦੀ ਹਿੱਕ ਤੇ ਉਕਰ ਦੇਣਾ ਜ਼ਰੂਰੀ ਹੀ ਨਹੀਂ ਬਲਕਿ ਸਮੇਂ ਦੀ ਮੰਗ ਵੀ ਸੀ, ਹੋਰ ਨਾ ਕਿਤੇ ਮਾਤਾ ਵਿਛੜ ਜਾਵੇ, ਮੈਂ ਭੁੱਖੇ ਪੇਟ ਨੂੰ ਸ਼ਹੀਦਾਂ ਦੇ ਡੁੱਲੇ ਲਹੂ ਦਾ ਵਾਸਤਾ ਪਾ ਕੇ ਟਾਲ ਦਿੱਤਾ।

ਚੱਲ ਮਾਤਾ ਪ੍ਰਸ਼ਾਦਾ ਮੈਂ ਵੀ ਛਕਿਆ ਹੋਇਆ, ਆਪਾਂ ਸਰਾਂ ‘ਚ ਕਮਰਾ ਲੈ ਲੈਨੇ ਆਂ।

ਸਾਊ ਤੈਨੂੰ ਵੇਖ ਕੇ ਕਿਤੇ-ਕਿਤੇ ਜਾਣੀਂ ਇਉਂ ਜਾਪਦੈ ਜਿਵੇਂ ਮੀਤਾ ਈ ਆ ਗਿਆ ਹੋਵੇ……..

ਕੋਈ ਨਾ ਬੇਬੇ ਮੀਤਾ ਕਿਤੇ ਨਹੀਂ ਗਿਆ ਸ਼ਹੀਦ ਤਾਂ ਸਦਾ ਈ ਅਮਰ ਹੁੰਦੇ ਨੇ ਕੌਮਾਂ ਦਾ ਸਰਮਾਇਆ…ਤੂੰ ਅੱਜ ਤੋਂ ਮੈਨੂੰ ਆਪਣਾ ਪੁੱਤ ਈ ਸਮਝ, ਪਹਿਲਾਂ ਤੂੰ ਇਕੱਲੇ ਗੁਰਮੀਤ ਸਿੰਘ ਬੱਬਰ ਦੀ ਮਾਤਾ ਸੀ ਅੱਜ ਤੂੰ ਕੌਮ ਦੀ ਮਾਤਾ ਹੈਂ ਐਵੇਂ ਝੋਰਾ ਨਾ ਲਾ ਵਾਹਿਗੁਰੂ ਸਭ ਭਲੀ ਕਰੇਗਾ!

ਵਾਹਗੁਰੂ ਕੀ ਭਲੀ ਕਰੇਗਾ ਸਾਊ…ਬੱਸ ਹੁਣ ਤਾਂ ਗੁਰੂ ਰਾਮਦਾਸ ਦੇ ਚਰਨਾਂ ‘ਚ ਇੱਕੋ ਜੋਦੜੀ ਐ ਨੈਣ ਪਰਾਨ ਚੱਲਦੇ-ਚੱਲਦੇ ਭੌਰ ਪਿੰਜਰੇ ‘ਚੋਂ ਉਡਾਰੀ ਮਾਰਜੇ, ਐਵੇਂ ਕਿਤੇ ਹੱਡ ਘੜੀਸਦੇ ਜਾਨ ਨਿਕਲੀ ਤਾਂ ਕੋਈ ਸਾਂਭਣ ਵਾਲਾ ਵੀ ਨਹੀਂ, ਸਾਰੀ ਜ਼ਿੰਦਗੀ ਨਰਕਾਂ ਤੋਂ ਭੈੜੀ ਗੁਜ਼ਰੀ, ਪਰ ਉਹਦੇ ਭਾਣੇ ‘ਚ ਗੁਜ਼ਾਰ ਛੱਡੀ ਬੱਸ ਹੁਣ ਤਾਂ ਡਾਹਢਾ ਇਹ ਜੋਦੜੀ ਸੁਣਲੇ, ਚੱਲਦੀ ਫਿਰਦੀ ਨੂੰ ਚੱਕਲਜੇ।

ਬੇਬੇ ਸਭ ਨੇ ਵਾਰੀ ਨਾਲ ਚਲੇ ਜਾਣਾ ਇਥੇ ਤਾਂ ਵੱਡੇ-ਵੱਡੇ ਨੀਂ ਰਹੇ, ਤੂੰ ਦੋ ਘੜੀ ਬੈਠ ਮੈਂ ਕਮਰੇ ਦਾ ਪਤਾ ਕਰ ਆਵਾਂ।

ਬੜੀ ਮੁਸ਼ਕਿਲ ਨਾਲ ਗੁਰੂ ਰਾਮਦਾਸ ਸਰਾਂ ’ਚ ਇੱਕ ਕਮਰਾ ਮਿਲ ਈ गिभा मी……….

ਨਾਲ ਕੌਣ ਐ………..? ਰੂਮ ਇੰਚਾਰਜ ਨੇ ਪੁੱਛਿਆ।

ਮੇਰੀ ਮਾਤਾ ਐ.

ਚੱਲ ਲੈ ਆ ਜਾ ਕੇ ਫਿਰ ਚਾਬੀਆਂ ਲੈ ਲਵੀਂ।

ਮੈਂ ਜਾ ਕੇ ਮਾਤਾ ਨੂੰ ਸਹਾਰਾ ਦੇ ਕੇ ਉਠਾਇਆ ਖੂੰਡੀ ਹੱਥ ਫੜਾਉਣ ਲੱਗਿਆਂ ਮਾਤਾ ਦੀ ਸੱਜੀ ਬਾਂਹ ਤੇ ਉਕਰਿਆ ਸ਼ਬਦ ‘ਨਸੀਰਾਂ’ ਪੜ੍ਹ ਕੇ ਮੈਂ ਥੋੜ੍ਹੇ ਚੱਕਰ ਜੇ ‘ਚ ਪੈ ਗਿਆ, ਬਿਨਾਂ ਕੁਝ ਬੋਲੇ ਰੂਮ ਇੰਚਾਰਜ ਕੋਲ ਅੱਪੜ ਗਏ।

… ਹਰਬੰਸ ਆਹ ਚੁਰਾਸੀ ਨੰਬਰ ਕਮਰੇ ਦੀਆਂ ਚਾਬੀਆਂ ਦੇ ਦੇਵੀਂ ਭਾਊ ਨੂੰ ਰੂਮ ਇੰਚਾਰਜ ਨੇ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਆਖਿਆ.

ਸਾਊ ਆਹ ਚੰਦਰੀ ਚੁਰਾਸੀ ਮੁੜ-ਮੁੜ ਚੇਤੇ ਕਿਉਂ ਆਉਂਦੀ ਐ,

ਕੋਈ ਨਾ ਬੇਬੇ ਗੁਰੂ ਪੈਰ-ਪੈਰ ‘ਤੇ ਯਾਦ ਕਰਵਾਉਂਦਾ..ਕਿ ਸਿੱਖਾ ਵੇਖੀਂ ਕਿਤੇ ਭੁੱਲ ਨਾ ਜਾਵੀਂ।

ਕਮਰੇ ਦਾ ਦਰਵਾਜ਼ਾ ਖੋਲ੍ਹਿਆ ਕੱਪੜਿਆਂ ਵਾਲਾ ਬੈਗ ਰੱਖ ਕੇ ਮੈਂ ਮਾਤਾ ਨੂੰ ਦੋ ਘੜੀ ਅਰਾਮ ਕਰਨ ਲਈ ਕਹਿ ਕੇ, ਮੰਜੀ ਸਾਹਿਬ ਦੀਵਾਨ ਹਾਲ ਦੇ ਮਾਹਮਣੇ ਲੱਗੇ ਬਚੇ-ਖੁਚੇ ਗੋਲੀਆਂ ਦੇ ਨਿਸ਼ਾਨਾਂ ਨੂੰ ਕੈਮਰੇ ‘ਚ ਕੈਦ ਕਰਨ ਲਈ ਚਲਾ ਗਿਆ……….

ਸ਼ਾਇਦ ਇਹਨਾਂ ਤੇ ਅਜੇ ਕਾਰ ਸੇਵਾ ਵਾਲੇ ਬਾਬਿਆਂ ਦੀ ਨਜ਼ਰ ਨਹੀਂ ਸੀ ਪਈ, ਮੈਨੂੰ ਥੋੜ੍ਹੀ ਹੈਰਾਨੀ ਹੋਈ ਕਿ ਜਨਰਲ ਡਾਇਰ ਨੇ ਜੋ ਨਿਸ਼ਾਨ ਜ਼ਲ੍ਹਿਆਂ ਵਾਲੇ ਬਾਗ ਨੂੰ ਦਿੱਤੇ ਸੀ ਉਹਨਾਂ ਦੀ ਕਾਰ ਸੇਵਾ ਕਿਉਂ ਨਹੀਂ ਕੀਤੀ ਗਈ…ਜੇ ਕਦੇ ਇਹਨਾਂ ਸਾਧਾਂ ਦੇ ਨੱਕ ‘ਚ ਨਕੇਲ ਪਾਈ ਹੁੰਦੀ ਤਾਂ 84 ਦੀ ਯਾਦ 84 ਨੰਬਰ ਕਮਰੇ ਤੋਂ ਨਹੀਂ ਪ੍ਰਕਰਮਾਂ ਵਿੱਚ ਲੱਗੇ ਗੋਲੀਆਂ ਦੇ ਨਿਸ਼ਾਨਾਂ ਤੋਂ ਆਉਣੀ ਸੀ, ਸਾਰੀਆਂ ਇਤਿਹਾਸਕ ਨਿਸ਼ਾਨੀਆਂ ਕਾਰ ਸੇਵਾ ਦੇ ਨਾਂ ਹੇਠ ਮਲੀਆਮੇਟ ਕਰ ਛੱਡੀਆਂ, ਮਨੂਵਾਦੀ ਏਜੰਡਾ, ਇਤਿਹਾਸ ਨੂੰ ਮਿਥਿਹਾਸ ਬਣਾਉਣ ਦੀ ਸੇਵਾ ਕਾਸ਼………ਸ਼ਹੀਦ ਹੋਏ ਅਕਾਲ ਤਖ਼ਤ ਦਾ ਕੁਝ ਹਿੱਸਾ ਸ਼ੀਸ਼ੇ ‘ਚ ਜੜਕੇ ਰੱਖ ਲਿਆ ਜਾਂਦਾ, ਕਾਸ਼ ਸ਼ਹੀਦ ਹੋਏ ਅਕਾਲ ਤਖ਼ਤ ਦੀ ਇੱਕ ਵੱਡੀ ਤਸਵੀਰ ਹੀ ਪ੍ਰਕਰਮਾ ਵਿੱਚ ਲਗਾ ਦਿੱਤੀ ਜਾਵੇ, ਕਿੰਨਾ ਈ ਚਿਰ ਮੈਂ ਆਪਣੇ ਹੀ ਸਵਾਲਾਂ ਦੇ ਉੱਤਰ ਦਿੰਦਾ ਉਲਝਦਾ ਰਿਹਾ ਤੇ ਪਤਾ ਹੀ ਨਾ ਲੱਗਾ ਕਦੋਂ ਸੋਚਾਂ ਸੋਚਦਾ ਚੁਰਾਸੀ ਨੰਬਰ ਕਮਰੇ ਵਿਚ ਵਾਪਸ ਪਹੁੰਚ ਗਿਆ।

ਮਾਤਾ ਪ੍ਰਸਿੰਨ ਕੌਰ ਆਰਾਮ ਕਰ ਰਹੀ ਸੀ, ਸੱਜੀ ਬਾਹ ਮੱਥੇ ਤੇ ਰੱਖੀ ਸ਼ਾਂਤ-ਚਿਤ ਲੰਮੇ ਪਈ ਸੀ ਤੇ ਉਹ ਸ਼ਬਦ “ਨਸੀਰਾਂ” ਮੇਰੀ ਨਜ਼ਰੀਂ ਫੇਰ ਪਿਆ ਮੇਰਾ ਦਿਲ ਕੀਤਾ ਕਿ ਉੱਚੀ ਆਵਾਜ਼ ਵਿੱਚ ਨਸੀਰਾਂ ਕਹਿ ਕੇ ਚਿਲਲਾਵਾਂ डे…

ਆ ਗਿਆ ਸਾਊ, ਆ ਬਹਿ ਜਾ।

ਘੜੀ ਦੀ ਸੂਈ ਸੱਤ ਨੂੰ ਛੂਹ ਰਹੀ ਸੀ, ਦਰਬਾਰ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਆਰੰਭ ਹੋ ਚੁੱਕਾ ਸੀ ਮਾਤਾ ਮੈਂ ਜ਼ਰਾ ਨਿਤਨੇਮ ਕਰ ਆਵਾਂ, ਮੈਂ ਫੋਟੋ ਕੈਮਰਾ ਬੈਗ ‘ਚ ਪਾਉਂਦਿਆ ਆਖਿਆ,

ਚੰਗਾ ਪੁੱਤ ਮੈਂ ਵੀ ਦੋ ਘੜੀ ਵਾਹਗੁਰੂ ਜਪ ਲਵਾਂ।

ਸਰੋਵਰ ‘ਚ ਪੰਜ ਇਸ਼ਨਾਨਾਂ ਕਰਕੇ ਮੈਂ ਪ੍ਰਕਰਮਾਂ ਵਿੱਚ ਹੀ ਇੱਕ ਸਾਈਡ ਤੇ ਬਹਿ ਗਿਆ। ਪਾਠ ਕਰਨ ਉਪਰੰਤ ਅਰਦਾਸ ਕੀਤੀ ਹਰਿਮੰਦਰ ਸਾਹਿਬ ਦੀ ਸ਼ਾਂਤ-ਚਿੱਤ ਫ਼ਿਜ਼ਾ ਵਿੱਚ ਇਲਾਹੀ ਗੁਰਬਾਣੀ ਦੀਆਂ ਧੁਨਾਂ ਵੱਖਰਾ ਈ ਨਜ਼ਾਰਾ ਪੇਸ਼ ਕਰ ਰਹੀਆਂ ਸਨ, ਗੁਰੂ ਸਾਹਿਬ ਦਾ ਫ਼ੁਰਮਾਣ ਆਇਆ:

ਗੁਰਿ ਪੂਰੈ ਚਰਨੀ ਲਾਇਆ॥ 

ਹਰਿ ਸੰਗਿ ਸਹਾਈ ਪਾਇਆ ॥

ਜਹ ਜਾਈਐ ਤਹਾ ਸੁਹੇਲੇ ॥ 

ਕਰਿ ਕਿਰਪਾ ਪ੍ਰਭਿ ਮੇਲੇ ॥੧॥

ਹੁਕਮਨਾਮਾ ਸਰਵਣ ਕਰਨ ਉਪਰੰਤ ਕਮਰੇ ਵਿੱਚੋਂ ਮਾਤਾ ਨੂੰ ਨਾਲ ਲੈਕੇ ਗੁਰੂ ਰਾਮਦਾਸ ਲੰਗਰ ਪ੍ਰਸ਼ਾਦਾ ਛਕਣ ਚਲਾ ਗਿਆ।

ਪੁੱਤ ਜਾਣੀ ਦਿਲ ਇਉਂ ਕਰਦਾ ਪਈ ਦੋ ਘੜੀ ਪ੍ਰਕਰਮਾ ਵਿਚ ਬਹਿਕੇ ਰੱਬ ਨਾਲ ਗੱਲਾਂ ਕਰ ਲਵਾਂ ਮਤਾਂ ਫੇਰ ਚੰਦਰਾ ਸਮਾਂ ਆਉਣ ਦੇਵੇ ਨਾ ਦੇਵੇ

ਕਿਸੇ ਮੌਤ ਦੀ ਸਜ਼ਾ ਯਾਫਤਾ ਮੁਜ਼ਰਮ ਦੀ ਤਰ੍ਹਾਂ ਮਾਤਾ ਨੇ ਆਪਣੀ ਆਖ਼ਰੀ ਇੱਛਾ ਜ਼ਾਹਿਰ ਕਰਨ ਵਾਂਗ ਮੈਨੂੰ ਆਖਿਆ,

ਕਿੰਨਾ ਈ ਚਿਰ ਮਾਤਾ ਇਕੱਲੀ ਗੱਲਾਂ ਕਰਦੀ ਰਹੀ, ਕਦੇ ਮੀਤੇ ਦਾ ਨਾਂ ਲੈਂਦੀ, ਕਦੇ ਕਿਸੇ ਰਮਨ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀ, ਕਦੇ ਕਿਸੇ ਸ਼ਕੀਨਾ ਹਯਾਤ ਖਾਂ ਦੇ ਪਰਿਵਾਰ ਦਾ ਜ਼ਿਕਰ ਕਰਦੀ, ਮੈਨੂੰ ਸਮਝ ਭਾਵੇਂ ਕੁੱਝ ਨਹੀਂ ਸੀ ਆ ਰਿਹਾ, ਪਰ ਇੰਨੀ ਗੱਲ ਜ਼ਰੂਰ ਸਮਝ ਪੈ ਗਈ ਸੀ ਕਿ “ਨਸੀਰਾਂ” ਲਫ਼ਜ਼ ਦਾ ਵੀ ਮਾਤਾ ਦੀ ਜ਼ਿੰਦਗੀ ‘ਚ ਗੁੱਝਾ ਨਾਤਾ ਜ਼ਰੂਰ ਰਿਹਾ ਹੋਵੇਗਾ।

ਖ਼ੈਰ ਸਾਢੇ ਕੁ ਅੱਠ ਵੱਜ ਚੁੱਕੇ ਸਨ, ਮਾਤਾ ਨੇ ਕਮਰੇ ‘ਚ ਜਾਣ ਦਾ ਇਸ਼ਾਰਾ ਕੀਤਾ, ਖੂੰਡੀ ਸੰਭਾਲੀ, ਚੁੰਨੀ ਦੇ ਲੜ ਦੀ ਝੋਲੀ ਬਣਾਕੇ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਕੁਝ ਲੈਣ ਦੀ ਇੱਛਾ ਨਾਲ ਜੋਦੜੀ ਕਰਦਿਆਂ ਦੋਵੇਂ ਹੱਥ ਜੋੜ ਦਿੱਤੇ।

ਪ੍ਰਕਰਮਾਂ ਤੋਂ ਕਮਰੇ ਤੱਕ ਮੈਂ ਚਾਹੁੰਦਿਆਂ ਹੋਇਆਂ ਵੀ ਇਹ ਨਾ ਪੁੱਛ ਸਕਿਆ ਕਿ ਰਮਨ ਤੇ ਸ਼ਕੀਨਾ ਹਯਾਤ ਖਾਂ ਕੌਣ ਹੈ।

ਸਾਊ.. ..ਮੈਂ ਤਾਂ ਸੁਣਿਆ ਸੀ ਪਈ ਤੂੰ ਕੋਈ ਕਿਤਾਬ-ਕਤੂਬ ਵੀ ਲਿਖ हॅडी भै…

ਹਾਂ ਬੇਬੇ ਤੂੰ ਠੀਕ ਸੁਣਿਆ।

ਸਾਊ ਕਿਤੇ ਇਉਂ ਤਾਂ ਨਹੀਂ ਸੋਚਦਾ ਪਈ ਕਿਥੋਂ ਬਲ਼ਾ ਗਲ ਆਣ ਪਈ ਐ, ਮਤਾਂ ਕੋਈ ਗਿਲਾ ਸ਼ਿਕਵਾ ਹੋਵੇ ਤਾਂ ਨਿਸੰਗ ਕਹਿ ਛੱਡੀਂ।

ਨਹੀਂ-ਨਹੀਂ ਮਾਤਾ ਕਿਹੋ ਜਿਹੀਆਂ ਕਮਲੀਆਂ ਗੱਲਾਂ ਕਰਨ ਲੱਗ ਪਈ ਏਂ, ਜਦੋਂ ਦਾ ਤੂੰ ਮੀਤੇ ਵੀਰ ਦਾ ਨਾਮ ਲਿਆ, ਮੈਂ ਤਾਂ ਧੰਨਭਾਗ ਸਮਝਦਾਂ ਬਈ ਸ਼ਹੀਦ ਦੇ ਬਚਪਨ ਬਾਰੇ ਤੈਥੋਂ ਕੁਝ ਜਾਣਕਾਰੀ ਲਵਾਂਗਾ, ਕਿਵੇਂ ਉਹ ਸੰਘਰਸ਼ ‘ਚ ਗਿਆ……….ਇਸ ਨਿਰਦਈ ਵਕਤ ਦੇ ਕੀ-ਕੀ ਕਹਿਰ ਉਹਦੇ ਪਰਿਵਾਰ ਨੇ ਹੰਢਾਏ, ਮੈਂ ਤਾਂ ਜਾਨਣ ਲਈ ਬੜਾ ਉਤਾਵਲਾਂ ਮਾਤਾ।

ਹੱਛਾ ! ਕੱਲਾ ਜਾਨਣ ਦੀ ਚਾਹਨਾ ਈ ਰੱਖਦਾ ਜਾਂ ਫਿਰ ਕੁਝ ਲਿਖ ਦੇਣ ਵੀ। ਗੱਲ ਇਉਂ ਐ ਸਾਊ ਪਈ ਜਾਣੀ ਪੜ੍ਹਨ ਲਿਖਣ ਦਾ ਸ਼ੌਂਕ ਮੈਨੂੰ ਵੀ ਬੜਾ ਸੀ, ਮੈਨੂੰ ਦਾਰ ਜੀ ਨੇ ਤਾਲੀਮ ਹਾਸਲ ਕਰਨ ਲਈ ਗੁਜਰਾਂਵਾਲੇ ਦੇ ਨਾਮੀ ਉਸਤਾਦ ਮੌਲਵੀ ਕਰੀਮ ਬਖ਼ਸ਼ ਕੋਲ ਪੜ੍ਹਨੇ ਪਾਇਆ ਸੀ, ਮੈਂ ਮਸਾਂ ਪੰਜ ਕੁ ਸਾਲ ਦੀ ਸੀ ਉਦੋਂ, ਜੇ ਮੈਂ ਨਾ ਭੁੱਲਾਂ ਸਾਊ ਤਾਂ ਇਹ ਆਹ ਚੰਦਰੀ ਅਜ਼ਾਦੀ ਤੋਂ ਤਿੰਨ ਕ ਚਹੁੰ ਵਰ੍ਹੇ ਪਹਿਲਾਂ ਦੀ ਗੱਲ ਹੋਣੀ ਆਂ।

ਮਾਤਾ ਤੂੰ ਪਾਕਿਸਤਾਨ ਦੀ ਜੰਮਪਲ ਐਂ, ਮੈਂ ਵਿੱਚੋਂ ਈ ਟੋਕਦਿਆਂ

ਪੁੱਛਿਆ :

ਆਹੋਂ…ਗੁਜਰਾਂਵਾਲੇ ਦੀ…

ਸਾਊ ਭਲਾ ਇਉਂ ਦੱਸ ਪਈ ਤੈਨੂੰ ਮੀਤੇ ਦੀ ਬਹਾਦਰੀ ਦਾ ਕਿੱਸਾ ਸੁਣਾਵਾਂ, ਨਕਸਲਵਾੜੀ ਲਹਿਰ ਦੀ ਭੇਟ ਚੜ੍ਹੇ ਉਹਦੇ ਬਾਪੂ ਦੀ ਗੱਲ ਕਰਾਂ ਜਾਂ ਫਿਰ ਪੰਜਾਬੀ ਸੂਬੇ ਮੋਰਚੇ ਵੇਲੇ ਆਪਣੀ ਜਾਨ ਗਵਾ ਚੁੱਕੇ ਦਾਰ ਜੀ, ਜਾਣੀ ਮੀਤੇ ਦੇ ਨਾਨੇ ਤੋਂ ਲੜੀ ਤੋਰਾਂ ਜਾਂ ਫਿਰ ਮੀਤੇ ਦੀ ਭੈਣ ਤੇ ਉਹਦੀ ਮਾਸੂਮ ਲੜਕੀ ਰਮਨ ਨਾਲ ਵਾਪਰੇ ਕਹਿਰ ਦੀ ਬਾਤ ਪਾਵਾਂ, ਕੁ ਉਸ ਅਭਾਗਣ ਦੀ ਗੱਲ ਦੱਸਾਂ ਜੀਹਨੂੰ ਮੀਤੇ ਦੀ ਸ਼ਹੀਦੀ ਤੋਂ ਬਾਅਦ ਉਹਦੇ ਪੇਕੇ ਮੱਲੋ ਜ਼ੋਰੀ ਆ ਕੇ ਲੈ ਗਏ ਤੇ ਕਿਸੇ ਅਮਲੀ ਦੇ ਲੜ ਲਾ ਕੇ ਆਪਣਾ ਫ਼ਰਜ਼ ਨਿਭਾ ਆਏ ਜਾਂ ਫਿਰ ਗੁਰਮੀਤ ਦੇ ਛੋਟੇ ਭਰਾ ਹਰਮੀਤ ਦੀ ਗੱਲ ਸੁਣਾਵਾਂ ਜਿਸ ਅਭਾਗੇ ਦਾ ਅੱਜ ਤਾਈਂ ਕੋਈ ਥਹੁ ਪਤਾ ਨ੍ਹੀਂ ਲਗਿਆ ਜਾਂ ਫਿਰ ਚੰਦਰੀ ਅਜ਼ਾਦੀ ਦੇ ਉਹਨਾਂ ਦਿਨਾਂ ਦੀ ਦਾਸਤਾਨ ਸਾਂਝੀ ਕਰਾਂ ਜਦੋਂ ਮੇਰੇ ਦਾਰ ਜੀ ਜਾਣੀ ਗੁਜਰਾਂਵਾਲੇ ਦੇ ਨਾਮੀ ਸਰਦਾਰ ਹਰਦਿੱਤ ਸਿੰਘ ਦੇ ਹੱਸਦੇ-ਵੱਸਦੇ ਪਰਿਵਾਰ ਤੇ ਭਾਵੀ ਦਾ ਕਹਿਰ ਵਰਤਿਆ।

ਸਰਦਾਰ ਦੀ ਬਾਰਾਂ ਮੁਰੱਬੇ ਜ਼ਮੀਨ ਤੇ ਗੁਜਰਾਂਵਾਲੇ ਦੇ ਚੜ੍ਹਦੇ ਪਾਸੇ ਪਾਈ ਸ਼ਾਨਦਾਰ ਹਵੇਲੀ ਚੰਦਰੀ ਅਜ਼ਾਦੀ ਦੀ ਭੇਟ ਚੜ੍ਹ ਗਈ ! ਭਲਾ ਹੁੰਦਾ ਜੇ ਡਾਹਢਾ ਇਥੇ ਈ ਬੱਸ ਕਰ ਜਾਂਦਾ ਪਰ ਨਹੀਂ ਸਰਦਾਰ ਹਰਦਿੱਤ ਸਿੰਘ ਦੇ ਭਰੇ ਪੂਰੇ ਪਰਿਵਾਰ ਤਿੰਨ ਧੀਆਂ ਤੇ ਦੋ ਪੁੱਤਰਾਂ ਵਿੱਚੋਂ ਆਹ ਅਭਾਗੀ ਜਾਨ ਆਪਣੇ ਪਿਤਾ ਤੇ ਮਾਤਾ ਅਜਮੇਰ ਕੌਰ ਨਾਲ ਇਸ ਦੂਜੀ ਗੁਲਾਮੀ ਦਾ ਰੱਸਾ ਆਪਣੇ ਗਲ ‘ਚ ਪੁਆਉਣ ਵਿੱਚ ਸਫਲ ਹੋ ਸਕੀ।

ਆਪਣੀਆਂ ਵੱਡੀਆਂ ਭੈਣਾਂ ਧੰਨ ਕੌਰ ਤੇ ਰਾਜ ਕੌਰ ਦੇ ਵਹਿਸ਼ੀਆਨਾ ਕਤਲਾਂ ਦੀ ਵਿਥਿਆ ਦੱਸਾਂ ਜਾਂ ਫਿਰ ਕੋਹ-ਕੋਹ ਦੇ ਮਾਰੇ ਅੰਮਾਂ ਜਾਏ ਵੀਰਾਂ ਦੀ ਮੌਤ ਬਿਆਨ ਕਰਾਂ ਤੇ ਜਾਂ ਪਾਰਲੇ ਪੰਜਾਬੋਂ ਏਧਰ ਆਉਂਦਿਆਂ ਰਸਤੇ ਵਿੱਚ ਅੱਲਾ ਵਾਲਿਆਂ ਹੱਥੋਂ ਮੋਏ ਆਪਣੇ 10 ਸਾਲਾ ਮੰਗੇਤਰ ਇੰਦਰਜੀਤ ਸਿੰਘ ਦੀ ਅੱਖੀਂ ਵੇਖੀ ਲਾਸ਼ ਦੇ ਫੱਟ ਗਿਣਾਵਾਂ, ਜਿਹਨੂੰ ਮੈਂ ਇਸ ਅਜ਼ਾਦੀ ਦੇ ਉੱਤੋਂ ਵਾਰ ਆਈ ਸਾਂ।

ਬੱਸ ਕਰ ਬੇਬੇ… ਬੱਸ ਕਰ ਵਾਸਤਾ ਈ ਰੱਬ ਦਾ..

ਮੈਂ ਜ਼ਾਰੋ ਜ਼ਾਰ ਰੋਂਦਿਆਂ ਆਪਣਾ ਸਿਰ ਮਾਤਾ ਪ੍ਰਸਿੰਨ ਕੌਰ ਦੀ ਬੁੱਕਲ ਵਿੱਚ ਰੱਖ ਦਿੱਤਾ, ਇੱਕ ਪਲ ਮੈਨੂੰ ਇਉਂ ਜਾਪਿਆ ਜਿਵੇਂ ਪੰਜਾਬ ਦੀ ਧਰਤੀ ਸਾਖਸ਼ਾਤ ਰੂਪ ਵਿੱਚ ਮੇਰੇ ਸਾਹਮਣੇ ਮੂਰਤੀਮਾਨ ਹੋ ਕੇ ਆਪਣੇ ਹੱਡਾਂ ‘ਤੇ ਹੰਢਾਏ ਦੁੱਖਾਂ ਨੂੰ ਬਿਆਨ ਕਰ ਰਹੀ ਹੋਵੇ।

ਸਾਊ ਅਜੇ ਤਾਂ ਗੱਲ ਸ਼ੁਰੂ ਈ ਕੀਤੀ ਐ, ਦੱਸਿਆ ਤਾਂ ਕੱਖ ਵੀ ਨਹੀਂ ਜੇ ਤੂੰ ਸੁਨਣ ਦੀ ਹਿੰਮਤ ਨਹੀਂ ਰੱਖਦਾ ਤਾਂ ਲਿਖੇਗਾ ਕੀ, ਤੂੰ ਸੁਨਣ ਲੱਗਿਆ ਈ ਕੰਬ ਗਿਐਂ ਸ਼ੇਰਾ, ਇਸ ਅਭਾਗਣ ਨੇ ਹੱਡਾਂ ਤੇ ਹੰਢਾਈਆਂ ਨੇ, ਬੜੇ ਲੋਕਾਂ ਨੇ ਜੋੜ-ਜੋੜ ਕੇ ਲਿਖਦਿਆਂ ਵਰਕੇ ਭਰ ਦਿੱਤੇ, ਸਾਊ ਪਰ ਤੈਨੂੰ ਤਾਂ ਮੰਨਾ ਜੇ ਮੇਰੀ ਅਭਾਗਣ ਦੀ ਹੱਡ-ਬੀਤੀ ਲਿਖ ਸਕੇਂ।

ਮੈਂ ਮਾਤਾ ਦੇ ਜਿਗਰੇ ਤੇ ਹੈਰਾਨ ਹੋ ਗਿਆ ਕੀ ਸੱਚਮੁੱਚ ਮਾਤਾ ਪ੍ਰਸਿੰਨ ਕੌਰ ਨੇ ਐਨਾ ਕਹਿਰ ਝੱਲਿਆ ਉਫ਼…ਅੱਗ ਲਾਉਣੀ ਸੀ ਐਸੀ ਅਜ਼ਾਦੀ, ਉਹ ਡਾਹਢਿਆ ਰੱਬਾ. ..ਜੇ ਕਿਤੇ ਕੌਮੀ ਘਰ ਹੀ ਨਸੀਬ ਹੋ ਗਿਆ ਹੁੰਦਾ ਤਾਂ ਵੀ ਹੱਸ ਕੇ ਜ਼ਰ ਲੈਂਦੇ, ਪਰ ਇਹ ਕੀ ਹੋਇਆ।

‘ਨਾ ਘਰ ਦੇ ਰਹੇ ਨਾ ਘਾਟ ਦੇ’ ਹਾਲਤ ਤਾਂ ਧੋਬੀ ਦੇ ਕੁੱਤੇ ਨਾਲੋਂ ਵੀ ਬਦਤਰ ਹੋ ਚੁੱਕੀ ਐ, ਮੈਨੂੰ ਵਾਇਸਰਾਏ ਵੱਲੋਂ ਟਰਾਂਸਫਰ ਆਫ਼ ਪਾਵਰ ਦੇ 11ਵੇਂ ਅਧਿਆਇ ਵਿੱਚ 39 ਪੇਜ਼ ਤੇ ਲਿਖੇ ਉਹ ਸ਼ਬਦ ਚੇਤੇ ਆ ਗਏ :

“A No by the Sikh representative would have altered the situation. The Vicery said,” The Proposals will be implimented only if leaders of all the parties accept these. But Mr. Baldev Singh said ‘Yes’ on behalf of the Sikhs.

(The Viceroy, Transfer of Power, Vol-XI, p. 39)

“ਸਿੱਖ ਨੁਮਾਇੰਦੇ ਵੱਲੋਂ ਕੀਤੀ ਨਾਂਹ ਨੇ ਸਾਰੀ ਸਥਿਤੀ ਹੀ ਬਦਲ ਕੇ ਰੱਖ ਦੇਣੀ ਸੀ, ਵਾਇਸਰਾਏ ਨੇ ਆਖਿਆ ਕਿ ਤਜਵੀਜ਼ਾਂ ਨੂੰ ਅਮਲੀ ਰੂਪ ਕੇਵਲ ਉਸ ਹਾਲਤ ਵਿਚ ਹੀ ਦਿੱਤਾ ਜਾਏਗਾ, ਜਦਕਿ ਸਾਰੀਆਂ ਪਾਰਟੀਆਂ ਦੇ ਲੀਡਰ ਉਹਨਾਂ ਤਜਵੀਜ਼ਾਂ ਨਾਲ ਸਹਿਮਤ ਹੋਣਗੇ, ਪਰ ਸ੍ਰੀ ਬਲਦੇਵ ਸਿੰਘ ਨੇ ਸਿੱਖਾਂ ਦੀ ਤਰਫ਼ੋਂ “ਹਾਂ” ਕਰ ਦਿੱਤੀ ਸੀ।”

ਲਮਹੋਂ ਨੇ ਖ਼ਤਾ ਕੀ ਸਦੀਓਂ ਨੇ ਸਜ਼ਾ ਪਾਈ, ਕੌਮ ਦੀ ਵਿਕਾਊ ਤੇ ਬੁੱਧੂ ਲੀਡਰਸ਼ਿਪ ਵੱਲੋਂ ਦਿਵਾਈ ਇਸ ਦੂਸਰੀ ਗੁਲਾਮੀ ਦੀ ਬਹੁਤ ਵੱਡੀ ਕੀਮਤ, ਕੌਮ ਦੇ ਵੱਡੇ ਤਬਕੇ ਨੂੰ ਸੰਤਾਲੀ ਵਿੱਚ ਹੀ ਤਾਰਨੀ ਪੈ ਗਈ ਸੀ।

ਲਾਰਡ ਵੇਵਲ ਨੇ ਵੀ ਠੀਕ ਕਿਹਾ ਸੀ:

“The Sikhs, Who are in a position to negotiate on the spot, are disunited and poorely led. Master Tara Singh is stupid and emotional.”

“ਸਿੱਖ ਮੌਕੇ ਦਾ ਪੂਰਾ ਫ਼ਾਇਦਾ ਉਠਾ ਸਕਦੇ ਸਨ ਪ੍ਰੰਤੂ ਇਹਨਾਂ ਵਿੱਚ ਨਾ ਏਕਤਾ ਹੈ ਤੇ ਨਾ ਹੀ ਚੰਗਾ ਲੀਡਰ, ਮਾਸਟਰ ਤਾਰਾ ਸਿੰਘ ਬੁੱਧੂ ਅਤੇ ਜਜ਼ਬਾਤੀ ਹੈ।”

ਕਿੰਨਾ ਈ ਚਿਰ ਮੈਂ ਚੁੱਪ ਚਾਪ ਮਾਤਾ ਦੀ ਬੁੱਕਲ ਵਿੱਚ ਬੈਠਾ ਆਪਣੀ ਕੌਮ ਦੀ ਕਿਸਮਤ ਨੂੰ ਰੋਂਦਾ ਰਿਹਾ ਤੇ ਪਤਾ ਈ ਨਾ ਲੱਗਾ ਕਦੋਂ ਨੀਂਦ ਆ ਗਈ।

ਕਾਂਡ -2

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ

ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥

ਮਾਯਾ ਮੋਹ ਭਰਮ ਪੈ ਭੂਲੇ ਸੁਤ

ਦਾਰਾ ਸਿਉ ਪ੍ਰੀਤਿ ਲਗਾਈ ॥

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ

ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥

ਇਕ ਅਰਦਾਸਿ ਭਾਟ ਕੀਰਤਿ ਕੀ

ਗੁਰ ਰਾਮਦਾਸ ਰਾਖਹੁ ਸਰਣਾਈ ॥

ਅੰਮ੍ਰਿਤ ਵੇਲੇ ਦਾ ਸਮਾਂ ਸੀ, ਸ੍ਰੀ ਦਰਬਾਰ ਸਾਹਿਬ ਭੱਟਾਂ ਦੇ ਸਵੱਈਏ ਉਚਾਰਨ ਕੀਤੇ ਜਾ ਰਹੇ ਸਨ, ਘੜੀ ਦੀਆਂ ਸੂਈਆਂ ਸਾਢੇ ਕੁ ਚਾਰ ਵਜਾ ਰਹੀਆਂ ਸਨ, ਮਾਤਾ ਨੂੰ ਚੁੱਪ-ਚਾਪ ਪਿਆ ਵੇਖ ਕੇ ਮੈਂ ਇਸ਼ਨਾਨ ਕਰਨ ਲਈ ਚਲਿਆ ਗਿਆ।

ਆ ਕੇ ਵੇਖਿਆ, ਮਾਤਾ ਬੈਠੀ ਪਹਿਲੀ ਪਾਉੜੀ ਦਾ ਜਾਪ ਕਰ ਰਹੀ ਸੀ, ਮੈਂ ਵੀ ਨਿਤਨੇਮ ਕੀਤਾ, ਮਾਤਾ ਨੂੰ ਉਥੇ ਈ ਛੱਡ ਕੇ ਅਰਦਾਸ ਕਰਨ ਲਈ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਆ ਖਲੋਇਆ, ਪਤਾ ਨਹੀਂ ਕਿਉਂ ਰਾਤ ਵਾਲੀਆਂ ਗੱਲਾਂ ਯਾਦ ਕਰਕੇ ਗਲ ਜਾ ਭਰ ਆਇਆ, ਹੰਝੂਆਂ ਦੇ ਹੜ੍ਹ ਨੇ ਰੁਖ਼ਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਪਲਕਾਂ ਅੱਖਾਂ ਸਾਹਵੇਂ ਬੇਵੱਸ ਜਾਪ ਰਹੀਆਂ ਸਨ ਤੇ ਜ਼ਬਾਨ ਵੀ ਕੁਝ ਬੋਲਣੋਂ ਇਨਕਾਰ ਕਰੀ ਬੈਠੀ ਸੀ, ਬੱਸ ਅੱਖਾਂ, ਉਹਨਾਂ ਚੋਂ ਵਹਿੰਦੇ ਹੰਝੂ ਤੇ ਸਾਹਮਣੇ ਦਿਸ ਰਿਹਾ ਕੌਮ ਦਾ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਮੈਂ ਚਾਹੁੰਦਿਆਂ ਹੋਇਆਂ ਵੀ ਅੱਜ ਅਰਦਾਸ ਲਈ ਇੱਕ ਸ਼ਬਦ ਵੀ ਨਾ ਬੋਲ ਸਕਿਆ। ਰੋ ਕੇ ਮਨ ਹੌਲਾ ਕੀਤਾ. … ठाठव ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦਿਆਂ ਆਪਣਾ ਸਿਰ ਪ੍ਰਕਰਮਾਂ ਵਿਚਲੇ ਫ਼ਰਸ਼ ‘ਤੇ ਟਿਕਾ ਦਿੱਤਾ।

ਮਾਤਾ ਅਜੇ ਵੀ ਉਸੇ ਤਰ੍ਹਾਂ ਚੌਕੜਾ ਮਾਰੀ ਬੈਠੀ ਸੀ, ਮੈਨੂੰ ਵੇਂਹਦਿਆਂ ਹੀ ਬੋਲੀ ਆ ਗਿਐਂ ਸਾਊ ਆ ਬਹਿ ਜਾ,

ਬੇਬੇ ਹੁਣ ਤੁਹਾਡੇ ਪਰਿਵਾਰ ‘ਚ ਕੋਈ ਬਾਕੀ.. ?

ਹਾਂ ਪੁੱਤ……….ਮੈਂ ਅਜੇ ਬਾਕੀ ਆਂ, ਆਹ ਮੌਤ ਵਰਗੀ ਜ਼ਿੰਦਗੀ ਜਿਊਣ ਵਾਸਤੇ।

ਨਹੀਂ ਮਾਤਾ ਮੌਤ ਤਾਂ ਐਸੀ ਜ਼ਿੰਦਗੀ ਤੋਂ ਕਿਤੇ ਹੁਸੀਨ ਐ, ਇਸ ਗੁਲਾਮ ਜ਼ਿੰਦਗੀ ਦੀ, ਮੌਤ ਨਾਲ ਤੁਲਨਾ ਕਰਨਾ ਮੌਤ ਦੀ ਤੌਹੀਨ ਕਰਨ ਵਾਲੀ ਗੱਲ ਐ, ਅੱਜ ਮੈਂ ਹਰਿਮੰਦਰ ਸਾਹਿਬ ਅਰਦਾਸ ਕਰਕੇ ਆਇਆਂ ਕਿ ਹੇ ਵਾਹਿਗੁਰੂ ਮੈਨੂੰ ਸੁਣਨ ਦੀ ਵੀ ਤੇ ਲਿਖਣ ਦੀ ਵੀ ਸਮਰੱਥਾ ਬਖ਼ਸ਼, ਮੈਂ ਤਿਆਰ ਆਂ ਆਪਣਾ ਦਰਦ ਮੁੱਢ-ਕਦੀਮੋਂ ਬਿਆਨ ਕਰ ਦੇ, ਸਿਆਣੇ ਕਹਿੰਦੇ ਆ ਸੁਣਾਉਣ ਨਾਲ ਦਰਦ ਵੰਡਿਆ ਜਾਂਦਾ, ਕੁਝ ਹੋਰ ਨਹੀਂ ਤਾਂ ਇਹੋ ਈ ਸਹੀ !

ਚੰਗਾ ਸਾਊ…ਪਰ ਇੱਕ ਸ਼ਰਤ ਐ ਹੋ ਸਕਦੈ ਮੈਂ ਸੁਣਾਉਂਦੀ-ਸੁਣਾਉਂਦੀ ਜ਼ਹਾਨੋਂ ਕੂਚ ਕਰਜਾਂ, ਪੁੱਤ ਮੇਰੀ ਰੂਹ ਨੂੰ ਸ਼ਾਂਤੀ ਤਾਂ ਮਿਲੂ ਜੇ ਤੂੰ ਮੇਰੀ ਹੱਡ- ਬੀਤੀ ਜੱਗ ਨੂੰ ਸੁਣਾਵੇਂਗਾ।

ਮੈਂ ਬਚਨ ਦਿੰਨਾ ਬੇਬੇ…ਪਰ ਰੱਬ ਕਰੇ ਤੇਰੀ ਉਮਰ ਲੰਬੀ ਹੋਵੇ, ਮੈਂ ਆਖ਼ਰੀ ਸਾਹ ਤੱਕ ਤੇਰਾ ਸਾਥ ਨਿਭਾਵਾਂਗਾ।

ਗੱਲ ਪੁੱਤ ਚੰਦਰੀ ਅਜ਼ਾਦੀ ਤੋਂ ਸਾਲ ਕੁ ਪਹਿਲਾਂ ਤੋਂ ਸ਼ੁਰੂ ਕਰ ਲੈਨੇ ਆਂ, ਫਿਰੰਗੀਆਂ ਨੇ ਐਲਾਨ ਕਰ ਛੱਡਿਆ ਸੀ ਪਈ ਹਿੰਦੁਸਤਾਨ ਨੂੰ ਰਾਜ- ਪ੍ਰਬੰਧ ਸੰਭਾਲ ਕੇ ਅਸੀਂ ਚਲੇ ਜਾਣੈ।

ਮੇਰੇ ਦਾਰ ਜੀ ਸਰਦਾਰ ਹਰਦਿੱਤ ਸਿੰਘ ਗੁਜਰਾਂਵਾਲੇ ਦੇ ਨਾਮੀਂ ਸਰਦਾਰ ਸਨ, ਬਾਰਾਂ ਮੁਰੱਬਿਆਂ ਦੇ ਮਾਲਕ, ਗੁਜਰਾਂਵਾਲੇ ਦੇ ਚੜ੍ਹਦੇ ਪਾਸੇ ਸਾਡੀ ਸ਼ਾਨਦਾਰ, ਆਲੀਸ਼ਾਨ ਹਵੇਲੀ ਸੀ, ਉਸ ਵੇਲੇ ਦੀ ਹਰ ਸੁੱਖ ਸਹੂਲਤ ਰੱਬ ਦੀ ਰਹਿਮਤ ਨਾਲ ਸਾਡੇ ਘਰ ਮੌਜੂਦ ਸੀ, ਮਾਤਾ ਅਜਮੇਰ ਕੌਰ ਦੇ ਪੰਜ ਬੱਚਿਆਂ, ਤਿੰਨ ਧੀਆਂ ਤੇ ਦੋ ਪੁੱਤਰਾਂ ਵਿੱਚੋਂ ਮੈਂ ਸਾਰਿਆਂ ਤੋਂ ਛੋਟੀ ਸਾਂ।

ਦਾਰ ਜੀ ਦਾ ਉਦੋਂ ਦੀ ਰਾਜਨੀਤੀ ਤੇ ਵੀ ਚੰਗਾ ਪ੍ਰਭਾਵ ਸੀ, ਮੁਸਲਮ ਲੀਗ ਨਾਲ ਉਹਨਾਂ ਦੀ ਡਾਹਢੀ ਨੇੜ੍ਹਤਾ ਸੀ ਤੇ ‘ਕਾਲੀ ਦਲ ਵਿੱਚ ਵੀ ਦਾਰ ਜੀ ਦਾ ਚੰਗਾ ਅਸਰ ਰਸੂਖ ਸੀ।

ਮੈਨੂੰ ਥੋੜਾ-ਥੋੜਾ ਯਾਦ ਐ ਸਾਊ ਜਦੋਂ ਕੌਮ ਦੀ ਅਕਲ ਵਿਹੂਣੀ ਲੀਡਰਸ਼ਿਪ ਨੇ ਨਹਿਰੂ-ਗਾਂਧੀ ਦੇ ਲਾਰਿਆਂ ਤੇ ਯਕੀਨ ਕਰਕੇ, ਦਰਾਂ ਤੇ ਆਈ ਕਿਸਮਤ ਬਰੰਗ ਮੋੜ ਦਿੱਤੀ, ਦਾਰ ਜੀ ਨੇ ਤਿੰਨ ਦਿਨ ਅੰਨ-ਪਾਣੀ ਮੂੰਹ ਤੇ ਨਾ ਧਰਿਆ, ਬੜਾ ਜ਼ੋਰ ਲਾਇਆ ‘ਕਾਲੀ ਲੀਡਰਾਂ ਨੂੰ ਪਈ ਪੰਜਾਬ ਦੇ ਟੁਕੜੇ ਨਾ ਹੋਣ ਦਿਉ, ਪਾਰਲੇ ਪੰਜਾਬ ਵਾਲੇ ਸਿੱਖਾਂ ਬਾਰੇ ਸੋਚੋ, ਅਸੀਂ ਤਾਂ ਜਵਾਂ ਈ ਪੱਟੇ ਜਾਵਾਂਗੇ, ਜਾਨ ਤੋਂ ਪਿਆਰਾ ਨਨਕਾਣਾ ਸਾਥੋਂ ਵਿਛੜ ਜਾਏਗਾ । ਮੁਸਲਮ ਲੀਗ ਨੇ ਵੀ ਬੜੀਆਂ ਲੇਲੜੀਆਂ ਕੱਢੀਆਂ, ਪਰ ਗਾਂਧੀ ਦੇ ਢਹੇ ਚੜ੍ਹਿਆਂ ਨੇ ਇੱਕੋ ਰੱਟ ਈ ਲਾਈ ਰੱਖੀ ਕਿ ਫਿਰੰਗੀ ਇੱਕ ਵਾਰ ਛੱਡਕੇ ਚਲੇ ਜਾਣ ਅਸੀਂ ਤਾਂ ਨਹਿਰੂ ਦੀ ਕਿਰਪਾ ਨਾਲ ਈ ਸਾਰਾ ਕੁਛ ਲੈ ਲਾਂ ਗੇ।

ਤੇ ਸਾਊ ਤੈਨੂੰ ਭਲੀ ਪ੍ਰਕਾਰ ਪਤਾ ਹੋਣੈ ਜਿਹੜੀ ਕਿਰਪਾ ਨਹਿਰੂ ਨੇ ਕੀਤੀ, ਬੱਸ ਰਹੇ ਰੱਬ ਦਾ ਨਾਂ।

ਉਧਰ ਰਾਵਲਪਿੰਡੀ ਆਲੇ ਸਰਦਾਰ ਡਾਹਢੇ ਫ਼ਿਕਰਮੰਦ, ਸਾਊ ਉਥੇ ਦਾਰ ਜੀ ਨੇ 8 ਕੁ 9 ਸਾਲ ਦੀ ਛੋਟੀ ਉਮਰੇ ਈ ਮੇਰੀ ਮੰਗਣੀ ਕਰ ਦਿੱਤੀ ਸੀ, ਉਹਨਾਂ ਨੇ ਤਿੰਨਾਂ ਭੈਣਾਂ ਵਿੱਚੋਂ ਮੈਨੂੰ ਪਸੰਦ ਕਰ ਲਿਆ, ਖ਼ਾਨਦਾਨ ਚੰਗਾ ਤਕੜਾ ਸੀ, ਇੰਦਰਜੀਤ ਸਿੰਘ ਨਾਂ ਸੀ ਉਸਦਾ ਪਰ ਕਿਸੇ ਦੀ ਕੋਈ ਨਾ ਚੱਲੀ ਬੜੀਆਂ ਅਰਦਾਸਾਂ ਕੀਤੀਆਂ ਬੜੇ ਪਾਪੜ ਵੇਲੇ……..

ਮੌਲਵੀ ਕਰੀਮ ਬਖ਼ਸ਼ ਨੂੰ ਜਦ ਪਤਾ ਲੱਗਿਆ ਕਿ ਭਾਣਾ ਤਾਂ ਆਹ ਵਾਪਰ ਜਾਣਾ, ਵਿਚਾਰਾ ਹੇਰਵੇ ਵਿੱਚ ਈ ਅਧਰੰਗ ਦਾ ਦੌਰਾ ਪੈ ਗਿਆ, ਦਾਰ ਜੀ ਨੇ ਬੜਾ ਇਲਾਜ਼ ਕਰਵਾਇਆ, ਪਰ ਖ਼ੁਦਾ ਨੂੰ ਕੁੱਝ ਹੋਰ ਈ ਮਨਜ਼ੂਰ ਸੀ, ਸ਼ਕੀਨਾ ਹਯਾਤ ਖਾਂ ਮੇਰੀ ਸਭ ਤੋਂ ਪੱਕੀ ਸਹੇਲੀ, ਇਕੱਠੀਆਂ ਪੜ੍ਹਦੀਆਂ, ਇਕੱਠੀਆਂ ਖੇਡਦੀਆਂ।

ਸ਼ਕੀਨਾ ਦੇ ਅੱਬੂ ਅਨਵਰ ਹਯਾਤ ਖਾਂ ਦਾ, ਦਾਰ ਜੀ ਨਾਲ ਗੂੜਾ ਪਿਆਰ ਸੀ, ਜਿੰਨਾ ਮੇਰਾ ਤੇ ਸ਼ਕੀਨਾ ਦਾ ਸੀ, ਉਦੂੰ ਵੀ ਕਿਤੇ ਵੱਧ।

ਮੁਸਲਮ ਲੀਗ ਨਾਲ ਦਾਰ ਜੀ ਦੀ ਨੇੜਤਾ ਵੀ ਸ਼ਕੀਨਾ ਦੇ ਅੱਬਾ ਅਨਵਰ ਹਯਾਤ ਖਾਂ ਰਾਹੀਂ ਹੋਈ ਸੀ, ਬੜਾ ਅਗਾਹ ਕੀਤਾ ਜਿਨਾਹ ਵਰਗਿਆਂ ਨੇ ਪਰ ਵਾਹਿਦ ਲੀਡਰਾਂ ਕਿਸੇ ਦੀ ਇੱਕ ਨਾ ਸੁਣੀਂ, ਬਾਕੀ ਬਚਦੇ ਅਰਮਾਨਾਂ ਦਾ ਕਤਲ ਮਹਾਰਾਜੇ ਪਟਿਆਲੇ ਨੇ ਕਰ ਦਿੱਤਾ ਸੀ, ਸ਼ੇਰਾਂ ਦੀ ਕੌਮ ਦੀ ਗਿੱਦੜ ਲੀਡਰਸ਼ਿਪ ਕੌਮ ਨੂੰ ਅਸਲੋਂ ਈ ਲੈ ਡੁੱਬੀ।

ਹੁਣ ਕੁਝ ਨਹੀਂ ਸੀ ਹੋਣਾ, ਜੋ ਹੋਣਾ ਸੀ ਹੋ ਚੁੱਕਿਆ ਸੀ, ਗੁਜਰਾਂਵਾਲੇ ਦੇ ਨੂਰੀ ਬਾਗ਼ ਵਿੱਚ ਆਪਣੀਆਂ ਸਹੇਲੀਆਂ ਨਾਲ ਗੁਜਾਰੀਆਂ ਉਹ ਸਾਉਣ ਦੀਆਂ ਆਖ਼ਰੀ ਤੀਆਂ……ਓ ਹੋ ਮਾਤਾ ਪ੍ਰਸਿੰਨ ਕੌਰ ਨੇ ਲੰਮਾ ਹਉਕਾ ਭਰਦਿਆਂ ਗੱਲ ਅੱਗੇ ਤੋਰੀ।

ਸ਼ਕੀਨਾ ਦੀ ਅੰਮੀ ਮੇਰੇ ਨਾਲ ਬਹੁਤਾ ਈ ਸਨੇਹ ਕਰਦੀ ਸੀ, ਮੈਂ ਸਾਰਿਆਂ ਤੋਂ ਛੋਟੀ ਜੋ ਸਾਂ, ਮੇਰੀ ਮੰਗਣੀ ਵਾਲੇ ਦਿਨ ਸਾਡੇ ਦੋਹਾਂ ਪਰਿਵਾਰਾਂ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ, ਸ਼ਕੀਨਾ ਦੀ ਅੰਮੀ ਰੁਖ਼ਸਾਨ ਬੇਗਮ ਨੇ ਨੱਚ-ਨੱਚ ਕੇ ਗੁਜਰਾਂਵਾਲਾ ਹਿਲਾ ਦਿੱਤਾ ਸੀ ਤੇ ਫਿਰ ਜਦੋਂ ਅਸੀਂ ਪਾਰਲੇ ਪੰਜਾਬੋਂ ਵਿਦਾ ਹੋਣਾ ਸੀ, ਸਾਊ ਪੁੱਛ ਕੁਝ ਨਾ ਅਨਵਰ ਹਯਾਤ ਖਾਂ ਤੇ ਕਰੀਮ ਬਖ਼ਸ਼ ਦੇ ਪਰਿਵਾਰ ਦਾ ਤਾਂ ਜਾਣੀ ਕਾਲਜਾ ਈ ਪਾਟ ਗਿਆ ਹੋਵੇ, ਮੌਲਵੀ ਦੀ ਬੇਗ਼ਮ ਨੂਰਾਂ ਬਾਈ, ਸਾਡੇ ਲਈ ਭੁੱਜੇ ਹੋਏ ਛੋਲਿਆਂ ਦਾ ਝੋਲਾ ਭਰਕੇ ਲੈ ਆਈ ਤਾਂ ਜੋ ਰਾਹ ਵਿੱਚ ਮਤਾਂ ਕਿਤੇ ਭੁੱਖ ਸਤਾਵੇ।

ਸਰਦਾਰ ਹਰਦਿੱਤ ਸਿੰਘ ਦਾ ਪਰਿਵਾਰ ਟੱਪਰੀਵਾਸਾਂ ਦੀ ਤਰ੍ਹਾਂ ਅਜ਼ਾਦੀ ਦਾ ਨਿੱਘ ਮਾਨਣ ਲਈ ਹਿੰਦੁਸਤਾਨੀ ਪੰਜਾਬ ਜਾਣ ਦੀਆਂ ਤਿਆਰੀਆਂ ‘ਚ ਮਸਰੂਫ਼ ਸੀ, ਜਾਨ ਤੋਂ ਪਿਆਰੀ ਪੁੱਤਾਂ ਦੀ ਤਰ੍ਹਾਂ ਪਾਲੀ ਬਾਰਾਂ ਮੁਰੱਬੇ ਭੋਈ…… ਜਦੋਂ ਪੁੱਤ ਈ ਨਾ ਰਹੇ ਸਾਊ ਤਾਂ ਭੋਇੰ ਕੀ ਸੁਆਹ ਰਹਿਣੀ ਸੀ।

ਮਾਤਾ ਪ੍ਰਸਿੰਨ ਕੌਰ ਭੁੱਬੀਂ ਰੋ ਪਈ, ਮੈਂ ਵੀ ਚੁੱਪ ਨਾ ਰਹਿ ਸਕਿਆ ਬੇਬੇ ਜੇ ਕਹੇਂ ਤਾਂ ਤੇਰੇ ਲਈ ਪਾਣੀ ਦਾ ਗਿਲਾਸ ਲੈ ਆਵਾਂ……. ?

ਲੈ ਆ ਸਾਊ ਜਿਵੇਂ ਤੇਰੀ ਮਰਜ਼ੀ…

ਮਾਤਾ ਕੋਲੋਂ ਅਨਵਰ ਹਯਾਤ ਖਾਂ ਤੇ ਮੌਲਵੀ ਕਰੀਮ ਬਖ਼ਸ਼ ਦੇ ਪਰਿਵਾਰ ਦਾ ਪਿਆਰ ਸੁਣਕੇ ਮੈਨੂੰ ਉਹਨਾਂ ਲੋਕਾਂ ਦੀ ਸੋਚ ਤੇ ਤਰਸ ਆਇਆ, ਜਿਹੜੇ ਬਿਪਰਾਂ ਦੇ ਢਹੇ ਚੜ੍ਹਕੇ ਪੂਰੇ ਜ਼ੋਰ-ਸ਼ੋਰ ਨਾਲ ਇਹੀ ਪ੍ਰਚਾਰਨ ਤੇ ਲੱਗੇ ਆ ਕਿ ਜੀ ਤੇਲ ਦੇ ਕੜਾਹੇ ‘ਚ ਬਾਂਹ ਭਿਉਂ ਕੇ ਤਿਲਾਂ ਨਾਲ ਲਾ ਲਉ, ਜਿੰਨੇ ਤਿਲ ਬਾਂਹ ਤੇ ਲੱਗ ਜਾਣ ਜੇ ਮੁਸਲਮਾਨ ਉਨੀਆਂ ਸੌਹਾਂ ਵੀ ਖਾ ਜਾਵੇ ਤਾਂ ਵੀ ਉਹਦੇ ਤੇ ਯਕੀਨ ਨਹੀਂ ਕਰਨਾ,

ਉਹ ਹੋ ਵਾਕਈ ਇਹ ਚਤੁਰ ਚਾਣਕੀਆ ਨੀਤੀ ਦੀ ਉਪਜ ਐ, ਕਿਉਂਕਿ ਮੁਸਲਮਾਨ ਤੇ ਸਿੱਖ ਦੋਵੇਂ ਈ ਬਹਾਦਰ ਤੇ ਅਣਖੀ ਕੌਮਾਂ ਨੇ ਜੇ ਕਿਤੇ ਦੋਵੇਂ ਇੱਕ ਹੋ ਗਈਆਂ, ਤਖ਼ਤ ਡੋਲ ਸਕਦੇ ਆ, ਯਕੀਨਨ ਅੱਜ ਦੀਆਂ ਸਰਕਾਰਾਂ ਦੋਵਾਂ ਵਿੱਚ ਪੁਆੜੇ ਖੜ੍ਹੇ ਕਰਨ ਤੇ ਲੱਗੀਆਂ ਹੋਈਆਂ, ਜਿੰਨੀ ਕੁਰਬਾਨੀ ਕਰਕੇ ਮੁਸਲਮਾਨ ਭਰਾਵਾਂ ਨੇ ਔਖੇ ਵੇਲੇ ਬਾਜਾਂ ਵਾਲੇ ਦਾ ਸਾਥ ਦਿੱਤਾ, ਉਹਦਾ ਦੇਣ ਨਹੀਂ ਦੇ ਸਕਦੇ ਅਸੀਂ, ਅੱਜ ਭੁੱਲ ਗਏ ਆਂ ਪੀਰ ਬੁੱਧੂ ਸ਼ਾਹ ਨੂੰ ਜੀਹਨੇ ਭੰਗਾਣੀ ਦੀ ਜੰਗ ਵਿਚ ਗੁਰੂ ਜੀ ਦਾ ਸੱਜਾ ਹੱਥ ਹੋ ਕੇ ਯੁੱਧ ਲੜਿਆ, ਸਾਈਂ ਜੀ ਦੇ ਪੁੱਤਰ ਹੀ ਨਹੀਂ ਬਲਕਿ ਪੰਜ ਸੌ ਮੁਰੀਦ ਵੀ ਇਸ ਯੁੱਧ ਵਿੱਚ ਸ਼ਹੀਦ ਹੋਏ।

ਬਾਈ ਧਾਰ ਦੇ ਰਾਜਿਆਂ ਦੀਆਂ ਕਰਤੂਤਾਂ, ਚੌਧਰੀ ਕਪੂਰੇ ਵਰਗੇ ਨਮਕ ਹਰਾਮੀਂ ਜਿਹਨਾਂ ਗੁਰੂ ਸਾਹਿਬ ਨੂੰ ਵੇਖ ਕੇ ਆਪਣੇ ਬੂਹੇ ਈ ਬੰਦ ਕਰ ਲਏ, ਇਹ ਨਾ ਭੁੱਲੋ ਕਿ ਮੁਸਲਮਾਨਾਂ ਦਾ ਰਾਜ ਸੀ ਉਦੋਂ…ਇਤਫ਼ਾਕ ਸੀ ਕਿ ਸਾਡੀ ਜ਼ੁਲਮ ਦੇ ਖ਼ਿਲਾਫ਼ ਜੰਗ ਮੁਸਲਮਾਨੀ ਹੁਕਮਰਾਨਾਂ ਤੇ ਕੇਂਦਰਿਤ ਸੀ, ਵਾਰੇ- ਵਾਰੇ ਜਾਈਏ ਉਹਨਾਂ ਨਬੀ ਖਾਂ, ਗਨੀ ਖਾਂ ਵਰਗੇ ਯੋਧਿਆਂ ਦੇ, ਸਦਕੇ ਜਾਈਏ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦੇ, ਦੂਜੇ ਪਾਸੇ ਸਾਡੀ ਲੜਾਈ ਪੂਰੀ ਤਰ੍ਹਾਂ ਹਿੰਦੂਵਾਦੀਆਂ ਦੇ ਹਿੱਤ ਵਿੱਚ ਸੀ, ਪਰ ਕਿਹੜੇ ਲਫ਼ਜ਼ਾਂ ਵਿਚ ਧਿਕਾਰ ਆਖੀਏ ਪਹਾੜੀ ਰਾਜਿਆਂ ਨੂੰ, ਕਿਹੜੀ ਫਿੱਟ ਲਾਹਨਤ ਦੇਈਏ, ਗੰਗੂ ਗੱਦਾਰ ਤੇ ਸੁੱਚਾ ਨੰਦ ਨੂੰ, ਕਿਹੜੇ ਲਫ਼ਜ਼ਾਂ ਨਾਲ ਸੰਬੋਧਨ ਹੋਈਏ ਸੁੱਚਾ ਨੰਦ ਦੇ ਭਤੀਜੇ ਗੱਦਾਰ ਗੰਡਾ ਮੱਲ ਨੂੰ, ਜੀਹਨੇ ਸਰਹੰਦ ਦੀ ਚਲਦੀ ਲੜਾਈ ਵਿੱਚ ਮੈਦਾਨੇ-ਜੰਗ ‘ਚੋਂ ਪਿੱਠ ਵਿਖਾ ਦਿੱਤੀ ਸੀ, ਵਜ਼ੀਰ ਖਾਂ ਨਾਲ ਹੋਏ ਸਮਝੌਤੇ ਦੀ ਬਦੌਲਤ, ਕਿਹੜੇ ਲਕਬਾਂ ਨਾਲ ਸੰਬੋਧਨ ਹੋਈਏ ਵਰਤਮਾਨ ਅਕ੍ਰਿਤਘਣਾਂ ਨੂੰ।

ਸੋਚਾਂ ਵਿਚ ਗਲਤਾਨ ਪਤਾ ਈ ਨਾ ਲੱਗਾ ਕਦੋਂ ਪਾਣੀ ਦੀ ਬੋਤਲ ਲੈ ਕੇ ਮੈਂ ਚੁਰਾਸੀ ਨੰਬਰ ਕਮਰੇ ‘ਚ ਵਾਪਸ ਆ ਗਿਆ ਸੀ।

ਮਾਤਾ ਨੇ ਪਾਣੀ ਪੀਤਾ,

ਮਾਤਾ ਪ੍ਰਸ਼ਾਦਾ.. …मैं मैप्यठ ग्रेसिभां डिभा……….

ਨਹੀਂ ਸਾਊ ਮੈਨੂੰ ਤਾਂ ਭੁੱਖ ਨਹੀਂ ਤੂੰ ਛਕਣੈ ਤਾਂ ਛਕ ਆ।

ਘੜੀ ਦੀਆਂ ਸੂਈਆਂ ਹੇਠ ਉੱਤੇ ਹੋ ਕੇ ਬਾਰਾਂ ਦੇ ਅੰਕੜੇ ਨੂੰ ਪਾਰ ਕਰ

ਗਈਆਂ ਸਨ।

ਮਾਤਾ ਕੀ ਹੋਇਆ ਸੀ ਤੇਰੇ ਭਰਾਵਾਂ ਨੂੰ..ਮੈਂ ਲੜੀ ਤੋਰਦਿਆਂ ਆਖਿਆ।

ਗੱਲ ਸਾਊ ਤੀਆਂ ਤੋਂ ਮਹੀਨਾ ਵੀਹ ਦਿਨ ਬਾਅਦ ਦੀ ਆ, ਹਾਲਾਤ ਵਾਹਵਾ ਵਿਗੜ ਗਏ ਸੀ, ਸਾਡੇ ਇੱਧਰ ਆਉਣ ਤੋਂ ਇੱਕ ਅੱਧਾ ਦਿਨ ਪਹਿਲਾਂ ਦਾਰ ਜੀ ਤੇ ਬੀਜੀ ਗੁਜਰਾਂਵਾਲੇ ਦੇ ਗੁਰੂ ਘਰ ਵਿੱਚ ਸਿੱਖ ਸਮਾਜ ਦੀ ਇੱਕ ਇਕੱਤਰਤਾ ‘ਚ ਸ਼ਮੂਲੀਅਤ ਕਰਨ ਗਏ ਸੀ ਮੈਂ ਸ਼ਕੀਨਾ ਦੇ ਘਰ ਸਾਂ, ਸ਼ਕੀਨਾ ਦੇ ਅੱਬੂ ਅਨਵਰ ਹਯਾਤ ਖਾਂ ਸਾਡੇ ਇੱਧਰ ਆਉਣ ਵਾਸਤੇ ਦੋ ਘੋੜਿਆਂ ਵਾਲੇ ਯੱਕੇ ਦਾ ਪ੍ਰਬੰਧ ਕਰਨ ਗਏ ਹੋਏ ਸੀ ਕਾਸ਼! ਜੇ ਉਹ ਹੁੰਦੇ ਤਾਂ…

ਸਾਡੇ ਘਰ ਹਵੇਲੀ ‘ਚ ਰਾਜੀ, ਧੰਨੋ ਤੇ ਦੋਵੇਂ ਵੀਰੇ ਗੁਰਬਖ਼ਸ਼ ਤੇ ਹਰਬਖ਼ਸ਼ ਜਾਣ ਦੀਆਂ ਤਿਆਰੀਆਂ ਕਰਦੇ ਸੀ, ਅਚਾਨਕ ਅੱਲਾ ਵਾਲਿਆਂ ਦੀ ਭੜਕੀ ਭੀੜ ਨੇ ਸਰਦਾਰ ਹਰਦਿੱਤ ਸਿੰਘ ਦੀ ਹਵੇਲੀ ਨੂੰ ਘੇਰਾ ਪਾ ਲਿਆ, ਸ਼ਕੀਨਾ ਦੀ ਅੰਮੀ ਰੁਖ਼ਸਾਨ ਬੇਗਮ ਨੇ ਬੜੇ ਤਰਲੇ ਕੀਤੇ ਕਿਸੇ ਨੇ ਇੱਕ ਨਾ ਸੁਣੀਂ, ਕੱਪੜਿਆਂ ਨਾਲ ਮੂੰਹ ਬੰਨ੍ਹੀ ਭੀੜ ਨੇ ਹਵੇਲੀ ’ਤੇ ਹਮਲਾ ਕਰ ਦਿੱਤਾ, ਹਵੇਲੀ ‘ਚੋਂ ਸਾਰਾ ਕੀਮਤੀ ਸਮਾਨ ਸੈਂਕੜੇ ਧਾਵਾਕਾਰੀਆਂ ਨੇ ਦੋਹੀਂ ਹੱਥੀਂ ਲੁੱਟ ਲਿਆ, ਦਾਰ ਜੀ ਦੇ ਦੋ ਘੋੜੇ ਹੰਸ ਤੇ ਪ੍ਰਿੰਸ ਅਜ਼ਾਦੀ ਦੀ ਭੇਟ ਚੜ੍ਹ ਗਏ, ਜਾਂਦਿਆਂ- ਜਾਂਦਿਆਂ ਜ਼ਾਲਮਾਂ ਦੀ ਨਜ਼ਰ ਰਾਜੀ ਤੇ ਧੰਨੋ ਤੇ ਪੈ ਗਈ, ਮੇਰੀਆਂ ਅੱਖਾਂ ਸਾਹਮਣੇ ਸਾਊ ਮਾਂ ਜਾਈਆਂ ਭੈਣਾਂ ਤੜਪ-ਤੜਪ ਕੇ ਮਰ ਗਈਆਂ।

ਮੈਂ ਬੜਾ ਰੌਲਾ ਪਾਇਆ. ਬੜਾ ਚੀਕ ਚਿਹਾੜਾ ਪਾਇਆ……….

ਰੁਖ਼ਸਾਨ ਬੇਗ਼ਮ ਨੇ ਮੈਨੂੰ ਇੱਕ ਕਮਰੇ ‘ਚ ਬੰਦ ਕਰਕੇ ਬਾਹਰੋਂ ਜਿੰਦਰਾ ਮਾਰ ਦਿੱਤਾ, ਸ਼ਾਇਦ ਉਹ ਸਰਦਾਰ ਹਰਦਿੱਤ ਸਿੰਘ ਦੀ ਆਖ਼ਰੀ ਨਿਸ਼ਾਨੀ ਸੰਭਾਲ ਲੈਣਾ ਚਾਹੁੰਦੀ ਸੀ, ਤਿੰਨਾਂ ਕੁ ਘੰਟਿਆਂ ਬਾਅਦ ਮੈਨੂੰ ਬਾਹਰ ਕੱਢਿਆ ਗਿਆ। ਸ਼ਕੀਨਾ ਮੇਰੇ ਗੱਲ ਲੱਗਕੇ ਧਾਹੀਂ ਰੋ ਪਈ, ਸ਼ਕੀਨਾ ਦੇ ਵਿਹੜੇ ‘ਚ ਬੀਜੀ ਨਿਢਾਲ ਪਈ ਸੀ, ਦਾਰ ਜੀ ਨੂੰ ਵੀ ਕੋਈ ਬਹੁਤੀ ਸੁਰਤ ਨਹੀਂ ਸੀ, ਮੈਂ ਇਹ ਵੇਖ ਕੇ ਚੀਕ ਉੱਠੀ, ਰੁਖਸਾਨ ਬੇਗਮ ਨੇ ਸ਼ਕੀਨਾ ਦੇ ਅੱਬੂ ਨੂੰ ਕੁਝ ਕਿਹਾ ਤੇ ਮੈਨੂੰ ਤੇ ਸ਼ਕੀਨਾ ਨੂੰ ਫੇਰ ਕਮਰੇ ‘ਚ ਬੰਦ ਕਰ ਦਿੱਤਾ। ਅੱਧੇ ਕੁ ਘੰਟੇ ਬਾਅਦ ਇੱਕ ਮੌਲਵੀ ਤੇ ਹਕੀਮ ਨੂੰ ਬੁਲਾਇਆ ਗਿਆ। ਹਕੀਮ ਬੀਜੀ ਦੀ ਦਵਾ ਦਾਰੂ ਕਰਨ ਲੱਗ ਪਿਆ ਤੇ ਮੌਲਵੀ ਨੇ ਠੱਪੇ ਦੀ ਮਦਦ ਨਾਲ ਸ਼ਕੀਨਾ ਦੇ ਅੱਬੂ ਦੇ ਕਹਿਣ ਤੇ ਮੇਰੀ ਸੱਜੀ ਬਾਂਹ ਤੇ ਆਹ ‘ਨਸੀਰਾਂ’ ਸ਼ਬਦ ਉੱਕਰ ਦਿੱਤੇ । ਮੈਨੂੰ ਕੁਝ ਪਤਾ ਨਾ ਲੱਗਿਆ ਕਿ ਕੀ ਹੋ ਰਿਹਾ ਹੈ। ਉਸੇ ਸ਼ਾਮ ਜਦ ਮੈਂ ਗੁਰਬਖ਼ਸ਼ ਤੇ ਹਰਬਖ਼ਸ਼ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਸ ਅਭਾਗਣ ਨਸੀਰਾਂ ਤੋਂ ਬਿਨਾਂ ਬਾਕੀ ਸਭ ਚੰਦਰੀ ਅਜ਼ਾਦੀ ਦੀ ਭੇਟ ਚੜ੍ਹ ਗਏ। ਮੈਂ ਬੇਸੁਰਤ ਹੋ ਕੇ ਡਿੱਗ ਪਈ। ਅਗਲੇ ਦਿਨ ਆਪਣਾ ਸਭ ਕੁਝ ਗੁਆ ਚੁੱਕਿਆ ਸਰਦਾਰ ਹਰਦਿੱਤ ਸਿੰਘ ਬਾਕੀ ਬਚਦੀ ਅਜ਼ਾਦੀ ਦਾ ਨਿੱਘ ਮਾਨਣ ਲਈ ਹਿੰਦੁਸਤਾਨੀ ਪੰਜਾਬ ਆਉਣ ਵਾਸਤੇ ਤਿਆਰ ਸੀ । ਬਚਿਆ-ਖੁਚਿਆ ਸਮਾਨ बॅव लिभा…………

ਸਭ ਤੋਂ ਕੀਮਤੀ ਸੀ ਰਾਜੀ, ਧੰਨੋ, ਗੁਰਬਖ਼ਸ਼ ਤੇ ਹਰਬਖ਼ਸ਼ ਦੀ ਆਖ਼ਰੀ ਮਿੱਟੀ, ਬੀਜੀ ਨੂੰ ਕੋਈ ਹੋਸ਼ ਨਹੀਂ ਸੀ, ਦਾਰ ਜੀ ਨੇ ਧਾਹੀਂ ਰੋਂਦਿਆਂ ਆਪਣੇ ਜਿਗਰ ਦੇ ਟੋਟਿਆਂ ਦੀ ਸੁਆਹ ਇੱਕ ਬੋਰੀ ‘ਚ ਬੰਨ੍ਹ ਲਈ, ਇਹਨਾਂ ਦਾ ਸਸਕਾਰ ਧਾਵਾਕਾਰੀਆਂ ਨੇ ਜਾਂਦੇ-ਜਾਂਦੇ ਹਵੇਲੀ ਨੂੰ ਅੱਗ ਲਾ ਕੇ ਕਰ ਦਿੱਤਾ ਸੀ।

ਰੁਖਸਾਨ ਬੇਗਮ ਨੇ ਮੁਸਲਮਾਨੀ ਦਿੱਖ ਵਿੱਚ ਮੈਨੂੰ ਤਿਆਰ ਕਰ ਦਿੱਤਾ, ਸ਼ਕੀਨਾ ਦੇ ਕੱਪੜੇ ਮੈਨੂੰ ਪਾ ਦਿੱਤੇ, ਸੱਜੀ ਬਾਂਹ ਤੇ ਉਕਰਿਆ ਸ਼ਬਦ ਨਸੀਰਾਂ ਹੁਣ ਮੈਨੂੰ ਥੋੜਾ-ਥੋੜਾ ਸਮਝ ਪੈਣ ਲੱਗਿਆ ਸੀ, ਅਨਵਰ ਹਯਾਤ ਖਾਂ ਦਾਰ ਜੀ ਦੇ ਗੱਲ ਲੱਗ ਕੇ ਧਾਹੀਂ ਰੋ ਪਿਆ ਤੇ ਆਪਣੇ ਹੱਥੀਂ ਦਾਰ ਜੀ ਦੇ ਪਠਾਣੀ ਪੱਗ ਸਜ਼ਾ ਦਿੱਤੀ, ਲੰਮਾ ਚੋਗਾ ਪਹਿਨੀ ਦਾਰ ਜੀ ਕਿਸੇ ਮੌਲਵੀ ਤੋਂ ਘੱਟ ਨਹੀਂ ਜਾਪਦੇ ਸੀ, ਜਾਂਦੀ ਵਾਰੀ ਸਾਨੂੰ ਰੋਟੀ ਖੁਆਈ, ਮੌਲਵੀ ਕਰੀਮ ਬਖ਼ਸ਼ ਦੀ ਬੇਗਮ ਨੂਰਾਂ ਬਾਈ ਬੀ ਜੀ ਦੇ ਗੱਲ ਲੱਗ ਕੇ ਰੋਈ ਜਾ ਰਹੀ ਸੀ, ਨਾਲੇ ਖ਼ੁਦਾ ਨੂੰ ਲਾਹਨਤਾ ਪਾ ਰਹੀ ਸੀ, ਤੇ ਸ਼ਕੀਨਾ…

ਏਨਾ ਕਹਿੰਦਿਆਂ ਹੀ ਮਾਤਾ ਪ੍ਰਸਿੰਨ ਕੌਰ ਫੇਰ ਰੋਣ ਲੱਗ ਪਈ…

ਮਾਤਾ ਤੂੰ ਦਿਲ ਹੌਲਾ ਨਾ ਕਰ ਕਿਸੇ ਕਵੀ ਨੇ ਆਖਿਐ :

ਜੋ ਹੋਇਆ ਉਹ ਹੋਣਾ ਈ ਸੀ

ਇਹ ਗੱਲਾਂ ਹੁਣ ਕਰਨ ਦੀਆਂ ਨਹੀਂ

ਵੇਲੇ ਲੰਘ ਗਏ ਤੌਬਾ ਕਰਨ ਵਾਲੇ

ਇਹ ਰਾਤਾਂ ਹੁਣ ਹੌਕੇ ਭਰਨ ਦੀਆਂ ਨਹੀਂ।

(ਅਗਿਆਤ)

ਸਾਊ ਜਾਣੀ ਸ਼ਕੀਨਾ ਤਾਂ ਚੰਦਰੀ ਭੁੱਲਦੀ ਈ ਨਹੀਂ, ਦੋ ਘੋੜਿਆਂ ਵਾਲਾ ਯੱਕਾ ਆ ਗਿਆ ਸੀ, ਅਨਵਰ ਹਯਾਤ ਖਾਂ ਨੇ ਯੱਕੇ ਵਾਲੇ ਭਾਈ ਨੂੰ ਪੰਜਾਹ ਰੁਪਏ ਫੜਾਉਂਦਿਆਂ ਚੰਗੀ ਤਰ੍ਹਾਂ ਸਹੀ ਸਲਾਮਤ ਹਿੰਦੁਸਤਾਨੀ ਪੰਜਾਬ ਪਹੁੰਚਾਉਣ ਦੀ ਤਾਕੀਦ ਕਰ ਦਿੱਤੀ ਸੀ,

ਤੇ ਸ਼ਕੀਨਾ ਦੇ ਅੱਬੂ ਨੇ ਜਾਂਦੀ ਵਾਰ ਦਾਰ ਜੀ ਦੇ ਹੱਥ ਤੇ ਨੌ ਸੌ ਰੁਪਈਏ ਰੱਖਦਿਆਂ ਕਿਹਾ ਖ਼ੁਦਾ ਨਾ ਕਰੇ ਕਿ ਜੇ ਲੋੜ ਪਵੇ ਭਾਈ ਜਾਨ ਤਾਂ ਪੈਸੇ ਦੇ ਕੇ ਜਾਨ ਛੁਡਾ ਲੈਣੀ ਖ਼ੁਦਾ ਭਲਾ ਕਰੇ।

ਬੀਜੀ ਪਾਗਲਾਂ ਵਾਂਗ ਸੜਕੇ ਸੁਆਹ ਹੋਈ ਹਵੇਲੀ ਵੱਲ ਨੂੰ ਭੱਜੀ ਰੁਖਸਾਨ ਬੇਗਮ ਨੇ ਬੜੀ ਮੁਸ਼ਕਲ ਨਾਲ ਬੀ ਜੀ ਨੂੰ ਸੰਭਾਲਿਆ, ਰੁਖਸਾਨ ਬੇਗਮ ਤੇ ਨੂਰਾਂ ਬਾਈ ਨੇ ਬੀਜੀ ਨੂੰ ਫੜਕੇ ਯੱਕੇ ਵਿੱਚ ਬਿਠਾ ਦਿੱਤਾ। ਮੇਰਾ ਮੱਥਾ ਚੁੰਮਿਆ, ਅਨਵਰ ਹਯਾਤ ਖਾਂ ਨੇ ਵੀਹ ਰੁਪਈਏ ਮੇਰੇ ਹੱਥ ਤੇ ਰੱਖ ਕੇ ਲੰਬੀ ਉਮਰ ਦੀ ਦੁਆ ਦਿੱਤੀ। ਸ਼ਕੀਨਾ ਮੈਨੂੰ ਛੱਡਣ ਵਾਸਤੇ ਤਿਆਰ ਨਹੀਂ ਸੀ, ਰੋ-ਰੋ ਕੇ ਉਹਦਾ ਬੁਰਾ ਹਾਲ ਹੋਇਆ ਪਿਆ ਸੀ, ਪਰ ਡਾਹਢੇ ਨੇ ਲੇਖਾਂ ਵਿੱਚ ਵਿਛੋੜੇ ਲਿਖ ਛੱਡੇ ਤੇ ਅਸੀਂ ਮੁੜ ਕਦੇ ਨਾ ਮਿਲਣ ਲਈ ਸਦਾ ਵਾਸਤੇ ਵਿਛੜ ਗਏ।

ਕਾਂਡ-3

ਯੂੰ ਗ਼ਮ ਤੋ ਜੁਦਾਈ ਕਾ ਬਹੁਤ ਥਾ ਮਗਰ ਫਿਰ ਵੀ ਦੂਰ ਤਕ ਹਾਥ ਤੋ ਹਿਲਾਨਾ ਪੜਾ ਬੈਠ ਕਰ ਟਾਂਗੇ ਮੇਂ ਹਮ ਤੋ ਚਲ ਦੀਏ ਰੋਤੇ-ਰੋਤੇ ਉਨ੍ਹੇਂ ਘਰ ਤੋ ਜਾਨਾ ਪੜਾ

(ਅਗਿਆਤ)

ਜਦੋਂ ਤੱਕ ਯੱਕਾ ਹਵੇਲੀ ਵਾਲਾ ਮੋੜ ਨਾ ਮੁੜ ਗਿਆ ਜਾਣੀ ਮੈਨੂੰ ਸ਼ਕੀਨਾ ਦੀਆਂ ਚੀਕਾਂ ਸੁਣਦੀਆਂ ਰਹੀਆਂ, ਬੀਜੀ ਨੂੰ ਕੋਈ ਹੋਸ਼ ਨਹੀਂ ਸੀ, ਦਾਰ ਜੀ ਦੀਆਂ ਅੱਖਾਂ ਹੰਝੂਆਂ ਨੂੰ ਰੋਕਣ ਤੋਂ ਬੇਵੱਸ ਜਾਪ ਰਹੀਆਂ ਸਨ।

ਰਹਿਮਤ ਅਲੀ ਟਾਂਗਾ ਜ਼ਰਾ ਤੇਜ਼ ਦੌੜਾ, ਸਾਡੇ ਕੋਲ ਸਮਾਂ ਸੀਮਿਤ ਐ, ਦਾਰ ਜੀ ਨੇ ਟਾਂਗੇ ਵਾਲੇ ਭਾਈ ਨੂੰ ਕਿਹਾ।

ਪਰ ਉਹਨੇ ਕੋਈ ਜਵਾਬ ਨਾ ਦਿੱਤਾ, ਹਜ਼ਾਰਾਂ ਸਿੱਖ ਸਰਦਾਰ ਟੱਪਰੀਵਾਸਾਂ ਦੀ ਤਰ੍ਹਾਂ ਪਾਰਲੇ ਪੰਜਾਬੋਂ ਹਿਜ਼ਰਤ ਕਰ ਰਹੇ ਸੀ…ਗੁਜਰਾਂਵਾਲਾ ਇਤਿਹਾਸਕ ਨਗਰ ਸ਼ੇਰੇ-ਪੰਜਾਬ ਦੀ ਜਨਮ ਭੂਮੀ, ਉਹ ਸ਼ੇਰੇ-ਪੰਜਾਬ ਜਿਹਦੇ ਰਾਜ ਦੇ ਸੋਹਲੇ ਦੁਨੀਆ ਗਾਉਂਦੀ ਐ।

ਸਾਊ ਮੈਨੂੰ ਯਾਦ ਆਇਆ ਜਦੋਂ ਪਿਛਲੇ ਸਾਲ ਮੈਂ, ਰਾਜੀ, ਧੰਨੋ, ਗੁਰਬਖ਼ਸ਼, ਹਰਬਖ਼ਸ਼ ਤੇ ਸ਼ਕੀਨਾ ਅਸੀਂ ਦਾਰ ਜੀ ਨਾਲ ਲਾਹੌਰ ਗਏ ਸੀ, ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੇਖਣ।

ਮਾਤਾ ਪ੍ਰਸਿੰਨ ਕੌਰ ਦੀਆਂ ਅੱਖਾਂ ਭਰ ਆਈਆਂ, ਸ਼ਾਇਦ ਗੁਆਚਿਆ ਹੋਇਆ ਸਿੱਖ ਰਾਜ ਲੱਭ ਰਹੀਆਂ ਹੋਣ, ਮੈਂ ਵੀ ਭਾਵੁਕ ਹੋ ਗਿਆ।

ਉਹ ਵਿਸ਼ਾਲ ਰਾਜ ਜਿਹੜਾ ਡੋਗਰਿਆਂ ਦੀਆਂ ਗ਼ਦਾਰੀਆਂ ਦੀ ਭੇਟ ਚੜ੍ਹ ਗਿਆ, ਸੱਚਮੁੱਚ ਜਦੋਂ ਸ਼ੱਜੇ ਗਿਰਾਏ ਜਾਣ ਤਾਂ ਰਾਜ ਦੱਬੇ ਜਾਂਦੇ ਨੇ, ਜਦੋਂ ਪੁਲ ਤੋੜ ਦਿੱਤੇ ਜਾਣ ਤਾਂ ਰਾਜ ਰੁੜ੍ਹ ਜਾਂਦੇ ਨੇ, ਉਹ ਸਿੱਖ ਰਾਜ ਜਿਹੜਾ ਨਲੂਏ ਸਰਦਾਰ ਵਰਗੇ ਬਹਾਦਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਸਦਕਾ ਹੋਂਦ ਵਿੱਚ ਆਇਆ, ਤਿੰਨ ਡੋਗ਼ਰੇ ਭਰਾਵਾਂ ਦੀਆਂ ਮਿਹਰਬਾਨੀਆਂ ਸਦਕਾ ਚਲਾ ਗਿਆ।

ਮੈਨੂੰ ਸਿਰਦਾਰ ਕਪੂਰ ਸਿੰਘ ਦੀ ਪ੍ਰਸਿੱਧ ਕਿਤਾਬ ਪ੍ਰਾਸਰ-ਪ੍ਰਾਸਨਾ ਵਿਚ ਲਿਖੀ ਉਹ ਘਟਨਾ ਚੇਤੇ ਆ ਗਈ…….

ਕਿ “ਸੋਹਨ ਲਾਲ ਸੂਰੀ” ਨਾਮ ਦਾ ਇਕ ਸਖ਼ਸ਼ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇਤਿਹਾਸਕਾਰ ਦੇ ਤੌਰ ‘ਤੇ ਨੌਕਰੀ ਕਰਦਾ ਸੀ, ਉਹਨੇ ਸਿੱਖਾਂ ਦਾ ਇਤਿਹਾਸ ਵੀ ਲਿਖਿਆ, ਜਿਹੜਾ ਬਾਅਦ ਵਿੱਚ ਪੰਜਾਬ ਦੇ ਅੰਗਰੇਜ਼ ਸ਼ਾਸਕਾਂ ਨੇ ਪ੍ਰਕਾਸ਼ਿਤ ਵੀ ਕਰਵਾਇਆ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸੋਹਨ ਲਾਲ ਸੂਰੀ ‘ਈਸਟ ਇੰਡੀਆ ਕੰਪਨੀ’ ਦਾ ਤਨਖ਼ਾਹਦਾਰ ਖ਼ੁਫ਼ੀਆ ਮੁਲਾਜ਼ਮ ਸੀ, ਜਿਹਨੂੰ ਉਸ ਸਮੇਂ 125 ਰੁ: ਸਲਾਨਾ ਤਨਖ਼ਾਹ ਦਿੱਤੀ ਜਾਂਦੀ ਸੀ । ਪੰਜਾਬ ਤੇ ਅੰਗਰੇਜ਼ਾਂ ਦੇ ਅਧਿਕਾਰ ਤੋਂ ਬਾਅਦ ਇਹ ਤਨਖ਼ਾਹ ਪੈਨਸ਼ਨ ਦੇ ਰੂਪ ਵਿੱਚ ਬਦਲ ਦਿੱਤੀ ਗਈ ਤੇ 1947 ਵਿੱਚ ਜਦੋਂ ਪੰਜਾਬ ਨੂੰ ਟੁਕੜੇ-ਟੁਕੜੇ ਕੀਤਾ ਗਿਆ, ਉਦੋਂ ਇਹ ਪੈਨਸ਼ਨ ਬੰਦ ਕੀਤੀ।

ਸ਼ੇਰੇ-ਪੰਜਾਬ ਨੇ 40 ਸਾਲ ਪੰਜਾਬ ‘ਤੇ ਰਾਜ ਕੀਤਾ, ਉਹਦੀਆਂ ਅੱਖਾਂ ਦੇ ਸਾਹਮਣੇ ਰਾਜਪੂਤ, ਗੋਰਖੇ, ਮਰਾਠੇ, ਮੁਗਲ, ਆਪਣੇ ਆਪ ਨੂੰ ਸੂਰਬੀਰ ਕਹਾਉਣ ਵਾਲੇ ਇੱਕ-ਇੱਕ ਕਰਕੇ ਆਪਣੀਆਂ ਰਿਆਸਤਾਂ ਫ਼ਿਰੰਗੀਆਂ ਨੂੰ ਹਾਰਦੇ ਗਏ । ਸਾਰਾ ਹਿੰਦੁਸਤਾਨ ਫ਼ਿਰੰਗੀਆਂ ਦੇ ਅਧੀਨ ਹੋ ਗਿਆ, ਪਰ ਪੰਜਾਬ 28 ਮਾਰਚ, 1849 ਤੱਕ ਸੰਪੂਰਨ ਤੌਰ ‘ਤੇ ਆਜ਼ਾਦ ਰਿਹਾ।

ਤਾਹੀਓਂ ਤਾਂ ਸਾਹ ਮੁਹੰਮਦ ਨੇ ਲਿਖ ਮਾਰਿਆ:

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਨੇ ।

ਸੱਚਮੁੱਚ ਹਿੰਦ ਤੇ ਪੰਜਾਬ ਦੋ ਅਲੱਗ-ਅਲੱਗ ਤਾਕਤਾਂ ਸਨ। ਸ਼ੇਰੇ-ਪੰਜਾਬ ਦੇ ਜਿਉਂਦੇ ਜੀਅ ਕਿਸੇ ਨਾਢੂ ਖਾਂ ਦੀ ਹਿੰਮਤ ਨਹੀਂ ਸੀ ਪਈ, ਪੰਜਾਬ ਵੱਲ ਅੱਖ ਚੁੱਕ ਕੇ ਵੇਖਣ ਦੀ,

“26 ਜੂਨ, 1839 ਨੂੰ ਪੰਜਾਬ ਦਾ ਇਹ ਸੂਰਜ ਛਿਪਣ ਤੋਂ ਪਹਿਲਾਂ ਫਿਰ ਇੱਕ ਵਾਰ ਪੂਰੇ ਸਰੂਰ ਵਿੱਚ ਚਮਕਿਆ। ਬੜੀ ਮੁਸ਼ਕਿਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਮਹਾਰਾਜਾ ਰਵਾਨਾ ਹੋਇਆ, 8 ਲੱਖ ਰੁਪਏ ਆਪਣੇ ਹੱਥੀਂ ਗ਼ਰੀਬਾਂ ਨੂੰ ਦਾਨ ਕਰ ਦਿੱਤੇ, ਹਾਥੀ ਸੋਨੇ ਦੇ ਹੁੱਦਿਆਂ ਸਮੇਤ ਦਾਨ ਕੀਤੇ ਗਏ, ਅਨੇਕਾਂ ਘੋੜੇ ਦਾਨ ਕੀਤੇ ਗਏ, ਪਰ ਸ਼ੇਰੇ-ਪੰਜਾਬ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ, ਸਮੁੱਚੀ ਪਰਜਾ ਨਿਰਾਸ਼ਾ ਦੇ ਆਲਮ ਵਿੱਚ ਡੁੱਬੀ ਹੋਈ ਅਰਦਾਸਾਂ ਕਰ ਰਹੀ ਸੀ, ਸ਼ੇਰੇ-ਪੰਜਾਬ ਨੇ ਪਹਿਨੇ ਹੋਏ ਸਾਰੇ ਸ਼ਸ਼ਤਰ, ਇੱਕ ‘ਸ੍ਰੀ ਸਾਹਿਬ’ ਤੋਂ ਬਿਨਾ, ਇੱਕ-ਇੱਕ ਕਰਕੇ ਉਤਾਰ ਦਿੱਤੇ ਤੇ ਬੜੀ ਮੁਸ਼ਕਿਲ ਨਾਲ ਜ਼ੁਬਾਨ ਤੋਂ ਇਹ ਸ਼ਬਦ ਨਿਕਲੇ, “ਮੌਤ ਆ ਰਹੀ ਹੈ”।

ਕੁਝ ਸਮੇਂ ਬਾਅਦ ਮਹਾਰਾਜੇ ਨੇ ਬੁੱਕਲ ਦੇ ਸੱਪ ਧਿਆਨ ਸਿੰਘ ਹੱਥੋਂ ਲੱਸੀ ਦਾ ਗਿਲਾਸ ਪੀਤਾ ਤਾਂ ਕਿ ਰਾਣੀਆਂ ਜੋ ਪਿਛਲੇ ਦੋ ਦਿਨ ਤੋਂ ਭੁੱਖੀਆਂ ਸਨ ਕੁਝ ਖਾ ਲੈਣ, ਉਦੋਂ ਈ ਸ਼ੇਰੇ-ਪੰਜਾਬ ਨੇ ਸ਼ਾਹੀ ਕਿਲ੍ਹੇ ਵਿੱਚ ਚੰਦਨ ਇਕੱਠਾ ਕਰਨ ਦੀ ਆਗਿਆ ਦੇ ਦਿੱਤੀ।

ਅਗਲੇ ਦਿਨ 27 ਜੂਨ 1839, 12 ਹਾੜ ਨੂੰ ਸ਼ੇਰੇ-ਪੰਜਾਬ ਦੀ ਨਬਜ਼ ਟੁੱਟਣ ਲੱਗ ਪਈ, ਖਾਸ ਤੇ ਵਫ਼ਾਦਾਰ ਅਹਿਲਕਾਰ ਫ਼ਕੀਰ ਅਜੀਜ਼ੂਦੀਨ ਨੇ ਨਬਜ਼ ਹੱਥ ‘ਚ ਫੜ ਕੇ ਕਿਹਾ, “ਹੁਣ ਖੇਲ ਖ਼ਤਮ ਹੈ” ਤੇ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ, ਇੱਕ ਹੋਰ ਵਫ਼ਾਦਾਰ ਗੋਬਿੰਦ ਰਾਮ ਕਹਿਣ ਲੱਗਾ, ਫ਼ਕੀਰ ਜੀ ਕੋਈ ਹੀਲਾ ਕਰੋ, ਪਰ ਨਹੀਂ ਭੌਰ ਪਿੰਜ਼ਰਾ ਤੋੜਨ ਲਈ ਉਤਾਵਲਾ ਸੀ, ਫ਼ਕੀਰ ਜੀ ਹੱਥ ਖੜ੍ਹੇ ਕਰਕੇ ਸ਼ਾਹੀ ਮਹਿਲਾਂ ‘ਚੋਂ ਬਾਹਰ ਨਿਕਲ ਗਏ। ਦੁਪਹਿਰ ਨੂੰ ਮਹਾਰਾਜੇ ਨੇ ਥੋੜ੍ਹੀ ਅੱਖ ਪੱਟੀ ਪਰ ਸਖ਼ਤ ਪੀੜ ਮਹਿਸੂਸ ਕਰ ਰਹੇ ਸੀ। ਠੀਕ ਉਸੇ ਸਮੇਂ ਰਾਜਾ ਸੁਚੇਤ ਸਿੰਘ ਆ ਹਾਜ਼ਰ ਹੋਇਆ……….ਸ਼ੇਰੇ-ਪੰਜਾਬ ਦੀ ਅੱਖ ਆਖ਼ਰੀ ਵਾਰ ਉਦੋਂ ਖੁੱਲ੍ਹੀ ਤੇ ਫਿਰ ਕਦੇ ਨਹੀਂ…ਲੌਢੇ ਵੇਲੇ ਜਦੋਂ ਦੀਵੇ ਜਗਾਣ ਦਾ ਵਕਤ ਆਇਆ ਤਾਂ ਪੰਜਾਬ ਦਾ ਇਹ ਦੀਵਾ ਸਦਾ ਵਾਸਤੇ ਗੁੱਲ ਹੋ गिभा…

ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਚਾਰ ਕੁ ਦਿਨ ਪਹਿਲਾਂ ਕੌਮ ਦੇ ਨਾਮ ਜ਼ਾਰੀ ਕੀਤੀ ਗਈ ਸ਼ੇਰੇ-ਪੰਜਾਬ ਦੀ ਉਹ ਆਖ਼ਰੀ ਤਕਰੀਰ ਉਫ਼…

“ਮਹਾਰਾਜਾ ਦੀ ਪਾਲਕੀ ਚਬੂਤਰੇ ਤੇ ਰੱਖਣ ਦੇ ਪਿੱਛੋਂ ਕੁਝ ਦੇਰ ਲਈ ਸਾਰੇ ਦਰਬਾਰ ਵਿਚ ਚੁੱਪ-ਚਾਂ ਵਰਤ ਗਈ ਸੀ, ਛੇਕੜ ਬਿਰਧ ਸ਼ੇਰ ਨੇ ਆਪਣਾ ਮੂੰਹ ਇਉਂ ਖੋਹਲਿਆ ਤੇ ਧੀਮੀ ਜਿਹੀ ਅਵਾਜ਼ ਵਿੱਚ ਕਹਿਣ ਲੱਗਾ।

ਬਹਾਦਰ ਖਾਲਸਾ ਜੀ !

……….ਆਪ ਨੇ ਖ਼ਾਲਸਾ ਰਾਜ ਦੀ ਉਸਾਰੀ ਲਈ ਜੋ ਅਣਥੱਕ ਘਾਲਾਂ ਘਾਲੀਆਂ ਹਨ ਅਤੇ ਆਪਣੇ ਲਹੂ ਦੀਆਂ ਜੋ ਨਦੀਆਂ ਵਗਾਈਆਂ ਹਨ, ਉਹ ਨਿਸਫ਼ਲ ਨਹੀਂ ਗਈਆਂ, ਇਸ ਸਮੇਂ ਆਪਣੇ ਆਲੇ-ਦੁਆਲੇ ਜੋ ਕੁਝ ਵੇਖ ਰਹੇ ਹੋ ਇਹ ਸਭ ਕੁਝ ਆਪ ਦੀਆਂ ਕੁਰਬਾਨੀਆਂ ਤੇ ਘਾਲਾਂ ਦਾ ਫ਼ਲ ਹੈ। ਮੈਂ ਗੁਰੂ ਦੇ ਆਸਰੇ ਤੇ ਆਪ ਦੇ ਭਰੋਸੇ ਇੱਕ ਸਾਧਾਰਨ ਪਿੰਡ ਤੋਂ ਉਠਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ ਸਿੰਧ ਦੀਆਂ ਕੰਧ ਤੱਕ ਖਾਲਸੇ ਦਾ ਰਾਜ ਸਥਾਪਿਤ ਕਰ ਦਿੱਤਾ ਹੈ।

ਹੁਣ ਕੁਝ ਹੀ ਦਿਨਾਂ ਦਾ ਮੇਲਾ ਹੈ, ਥੋੜ੍ਹੇ ਸਮੇਂ ਤੱਕ ਮੈਂ ਆਪ ਤੋਂ ਸਦਾ ਵਾਸਤੇ ਵਿਦਾ ਹੋ ਜਾਵਾਂਗਾ। ਮੈਥੋਂ ਜੋ ਪੁੱਜ ਸਰ ਆਈਏ ਤੁਹਾਡੇ ਸੇਵਾ ਕਰ ਚਲਿਆ ਹਾਂ। ਹੱਨੇ-ਹੱਨੇ ਦੀ ਸਰਦਾਰੀ ਦੇ ਮਣਕੇ ਭੰਨਕੇ ਇੱਕ ਕੈਂਠਾ ਬਣਾ ਦਿੱਤਾ ਹੈ। ਇੱਕ ਲੜੀ ਵਿੱਚ ਪਰੁਚੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ, ਨਿਖੜ ਜਾਉਗੇ ਤਾਂ ਮਾਰੇ ਜਾਉਗੇ।

ਪਿਆਰੇ ਖ਼ਾਲਸਾ ਜੀ ! ਤੁਹਾਡੀ ਤੇਗ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ, ਡਰ ਹੈ ਤਾਂ ਇਸ ਗੱਲ ਦਾ ਕਿਤੇ ਇਹ ਤੇਗ ਤੁਹਾਡੇ ਆਪਣੇ ਘਰ ਵਿੱਚ ਨਾ ਖੜਕਣ ਲੱਗ ਪਏ, ਤੁਸਾਂ ਗੁਰੂ ਕਲਗੀਧਰ ਪਾਤਿਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਏਸੇ ਵਿਚ ਜ਼ਮਾਨੇ ਦੀ ਨੀਤੀ ਛਿਪੀ ਹੋਈ ਹੈ, ਸਦਾ ਪਤਾਸਿਆਂ ਵਾਂਗ ਘੁਲ-ਮਿਲ ਕੇ ਰਹਿਣਾ, ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖ਼ਤ ਤੇ ਤੇਜ਼ ਵੀ ਹੋ ਜਾਇਓ, ਗ਼ਰੀਬ ਦੁਖੀਏ ਦੀ ਢਾਲ ਤੇ ਜ਼ਾਲਮ ਦੇ ਸਿਰ ਉੱਤੇ ਤਲਵਾਰ ਬਣਕੇ ਚਮਕਿਓ।

ਦੁਸ਼ਮਣਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ, ਅਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ, ਸਿੰਘਾਂ ਦੇ ਝੰਡੇ ਸਦਾ ਉੱਚੇ ਰਹਿਣ ਮੇਰੀ ਅੰਤਮ ਇੱਛਿਆ ਹੈ, ਉਪਰੇ ਪੰਜਾਬ ਦੀ ਧਰਤੀ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ, ਗੈਰਾਂ ਦੇ ਝੰਡੇ ਸਾਹਮਣੇ ਝੁਕਣਾ, ਮੇਰੀ ਅਣਖ ਨੂੰ ਵੇਚਣਾ ਹੋਵੇਗਾ।

ਤੁਸੀਂ ਕਿਸੇ ਦੇ ਗੁਲਾਮ ਬਣ ਜਾਉਗੇ ਤਾਂ ਮੇਰੀ ਰੂਹ ਕਲਪੇਗੀ…

ਹੁਣ ਹੋਰ ਵਧੇਰੇ ਕਹਿਣ ਦਾ ਸਮਾਂ ਨਹੀਂ, ਮੈਂ ਇਸ ਵੇਲੇ ਆਪ ਸਭ ਨੂੰ ਮਹਾਰਾਜਾ ਖੜਗ ਸਿੰਘ ਦਾ ਹੱਥ ਸੌਂਪਦਾ ਹਾਂ, ਇਸ ਨੂੰ ਆਪ ਨੇ ਮੇਰੇ ਤੁਲ ਸਮਝਣਾ ਇਹ ਸਭ ਤਰ੍ਹਾਂ ਆਪ ਦੀ ਭਲਿਆਈ ਦਾ ਚਾਹਵਾਨ ਰਹੇਗਾ।”

ਕਿੰਨ੍ਹਾ ਈ ਚਿਰ ਮੈਂ ਕੌਮ ਦੀ ਕਿਸਮਤ ਨੂੰ ਰੋਂਦਾ ਰਿਹਾ, ਪਤਾ ਈ ਨਾ ਲੱਗਿਆ ਕਦੋਂ ਸੋਚਾਂ ਸੋਚਦਿਆਂ ਸ਼ਾਮ ਦੇ ਛੇ ਵੱਜ ਗਏ

ਮਾਤਾ ਪ੍ਰਸਿੰਨ ਕੌਰ ਵੀ ਚੁੰਨੀ ਦਾ ਖੱਬਾ ਲੜ ਹੰਝੂਆਂ ਨਾਲ ਗੱਚ ਕਰੀ ਬੈਠੀ ਸੀ, ਮਾਤਾ ਨੂੰ ਲੰਮੇ ਪਾ ਕੇ ਮਨ ਨੂੰ ਕੁਝ ਧਰਵਾਸ ਦੇਣ ਲਈ ਮੈਂ ਦਰਬਾਰ ਸਾਹਿਬ ਚਲਾ ਗਿਆ, ਐਤਵਾਰ ਦਾ ਦਿਨ ਸੀ, ਸੰਗਤ ਕਾਫ਼ੀ ਸੀ, ਤਕਰੀਬਨ ਇੱਕ ਘੰਟੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਸਕਿਆ, ਮੱਥਾ ਟੇਕ ਕੇ ਸਿੱਧਾ ਦਰਬਾਰ ਸਾਹਿਬ ਦੀ ਤੀਸਰੀ ਮੰਜ਼ਿਲ ਤੇ ਇੱਕ ਖੂੰਜੇ ਢੋਹ ਲਾ ਕੇ ਬੈਠ ਗਿਆ।

ਸ਼ੇਰੇ-ਪੰਜਾਬ ਦੀ ਆਖ਼ਰੀ ਤਕਰੀਰ ਮੇਰੇ ਕੰਨਾਂ ਵਿੱਚ ਅਜੇ ਵੀ ਗੂੰਜ ਰਹੀ ਸੀ, “ਓਪਰੇ ਪੰਜਾਬ ਦੀ ਧਰਤੀ ਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ, ਗੈਰਾਂ ਦੇ ਝੰਡੇ ਸਾਹਮਣੇ ਝੁਕਣਾਂ ਮੇਰੀ ਅਣਖ ਨੂੰ ਵੇਚਣਾ ਹੋਵੇਗਾ, ਤੁਸੀਂ ਕਿਸੇ ਦੇ ਗੁਲਾਮ ਬਣ ਜਾਉਗੇ ਤਾਂ ਮੇਰੀ ਰੂਹ ਕਲਪੇਗੀ..ਤੁਸੀਂ ਕਿਸੇ ਦੇ ਗੁਲਾਮ ਬਣ ਜਾਉਗੇ ਤਾਂ ਮੇਰੀ ਰੂਹ ਕਲਪੇਗੀ……….ਤੁਸੀਂ ਕਿਸੇ ਦੇ ਗੁਲਾਮ ਬਣ ਜਾਉਗੇ ਤਾਂ ਮੇਰੀ ਰੂਹ ਕਲਪੇਗੀ.. ..ਉਫ਼, ਦਿਲ ਕੀਤਾ ਕਿ ਪੂਰੇ ਜ਼ੋਰ ਨਾਲ ਭੁੱਬਾਂ ਮਾਰ ਕੇ ਰੋ ਪਵਾਂ।

ਪਰ ਕੋਲ ਗੁਟਕੇ ਚੁੱਕੀ ਬੈਠੇ ਤੋਤਾ ਰਟਨ ਭਗਤਾਂ ਤੇ ਅਖੌਤੀ ਅਜ਼ਾਦੀ ਦਾ ਪੂਰੀ ਸੰਤੁਸ਼ਟੀ ਨਾਲ ਨਿੱਘ ਮਾਣ ਰਹੇ ਲੋਕਾਂ ਨੂੰ ਵੇਖ ਕੇ ਮਨ ਕੰਬ ਗਿਆ,

ਮਤਾਂ ਕਿਤੇ ਕਮਲ਼ਾ ਕਹਿ ਕੇ ਇਥੋਂ ਕੱਢ ਈ ਨਾ ਦੇਣ, ਇੱਕ ਵਾਰ ਤਾਂ ਦਿਲ ਕੀਤਾ ਇਹਨਾਂ ਸਾਰਿਆਂ ਨੂੰ ਮਾਤਾ ਪ੍ਰਸਿੰਨ ਕੌਰ ਦੇ ਸਾਹਮਣੇ ਲਿਜਾ ਬਿਠਾਵਾਂ, ਆਹ ਵੇਖੋ ਸਵਾਰਥੀਉ, ਆਹ ਵੇਖੋ, ਜਿੰਨ੍ਹਾਂ ਲੋਕਾਂ ਨੇ ਇਸ ਚੰਦਰੀ ਅਜ਼ਾਦੀ ਦੀ ਬੜੀ ਮਹਿੰਗੀ ਕੀਮਤ ਤਾਰੀ ਐ, ਇਹਨਾਂ ਨੂੰ ਸੰਭਾਲੋ, ਕਰੋੜਾਂਪਤੀ ਦਾਨੀ ਸੱਜਣੋਂ……….ਗੁਰੂ ਘਰਾਂ ਵਿਚ ਲੱਗਿਆ ਤੁਹਾਡਾ ਸੰਗਮਰਮਰ ਕੌਡੀ ਦੇ ਮੁੱਲ ਦਾ ਨਹੀਂ, ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੈ, ਕੀ ਹੋਇਆ ਜੇ ਬੀਕਾਨੇਰੀ ਪੱਥਰਾਂ ਨਾਲ ਆਲਾ-ਦੁਆਲਾ ਢੱਕ ਦਿੱਤਾ, ਪਰ ਸਿੱਖੀ ਬਹੁਤ ਕੱਚੀ ਪੈ ਗਈ ਆ । ਗੁਰਦੁਆਰੇ ਪੱਕੇ ਤੇ ਸਿੱਖ ਕੱਚੇ। ਅਗਲੇ ਪਾਣੀ ਤੇ ਡਾਕਾ ਮਾਰ ਗਏ, ਇੱਕ ਕੌਡੀ ਮੁੱਲ ਨਹੀਂ ਦਿੰਦੇ ਤੇ ਉੱਤੋਂ ਧੌਂਸ ਵਾਧੂ ਦੀ, ਪਰ ਤੁਸੀਂ ਪੱਥਰ ਦੀ ਕੀਮਤ ਦੇ ਕੇ ਆਉਂਦੇ ਓ, ਅਰਬਾਂ ਟਨ ਸੰਗਮਰਮਰ ਕਾਰ ਸੇਵਾ ਦੇ ਨਾਂ ਥੱਲੇ ਤੁਸੀਂ ਹਰ ਸਾਲ ਮੰਗਵਾ ਕੇ ਅਗਲਿਆਂ ਦੀਆਂ ਜੇਬਾਂ ਭਰਦੇ ਓ, ਤੇ ਤੁਹਾਡਾ ਸਰਮਾਇਆ ਪਾਣੀ.. ?

ਇੱਕ ਨਵਾਂ ਪੈਸਾ ਕੀਮਤ ਨਹੀਂ ਦਿੱਤੀ, ਕਦੇ ਕਿਸੇ … ਨੇ, ਉਪਰੋਂ ਜਿਹੜਾ ਖੂਨ ਪੀਤੈ ਉਹ ਵੱਖਰਾ, ਮੁਕੱਦਸ ਅਸਥਾਨ ਢੁਹਾਇਆ ਉਹ ਵੱਖਰਾ, ਢਾਈ ਲੱਖ ਪੁੱਤ ਮਰਵਾ ਲਏ ਉਹ ਵੱਖਰੇ, ਤੇ ਪਤਾ ਨਹੀਂ ਮਾਤਾ ਪ੍ਰਸਿੰਨ ਕੌਰ ਵਰਗੀਆਂ ਕਿੰਨੀਆਂ ਬਦਕਿਸਮਤ ਮਾਵਾਂ ਇਸ ਚੰਦਰੀ ਅਜ਼ਾਦੀ ਦੀ ਕੀਮਤ ਤਾਰ ਚੁੱਕੀਆਂ ਨੇ।

ਮਨਾਂ……….ਮੱਝ ਮੂਹਰੇ ਬੀਨ ਵਜਾਈ ਨਾ ਵਜਾਈ. ਹੋ ਸਕਦੈ ਡੋਗਰਿਆਂ ਦੇ ਵਾਰਸ ਈ ਹੋਣ…..

डेवावे……….. डेगवेति गते उग गुलाव प्रिंथ, ਧਿਆਨ ਸਿੰਘ, ਤੇ ਸੁਚੇਤ ਸਿੰਘ, ਜਿਹਨਾਂ ਗ਼ਦਾਰਾਂ ਨੇ ਆਪਣਾ ਹਿੰਦੂ ਰਾਜ ਸਥਾਪਿਤ ਕਰਨ ਦੀ ਲਾਲਸਾ ਵਿੱਚ, ਸਿੱਖ ਰਾਜ ਨਾਲ ਧ੍ਰੋਹ ਕਮਾਇਆ।

ਧਿਆਨ ਸਿੰਘ ਜੀਹਨੇ ਸਭ ਤੋਂ ਪਹਿਲੀ ਗੱਦਾਰੀ ਕਰਦਿਆਂ ਮਹਾਰਾਜਾ ਖੜਗ ਸਿੰਘ, ਜੀਹਦੇ ਲੜ ਸ਼ੇਰੇ-ਪੰਜਾਬ ਸਾਨੂੰ ਲਾ ਕੇ ਗਿਆ ਸੀ, ਮਹਾਰਾਜੇ ਦਾ ਸਭ ਤੋਂ ਨੇੜਲਾ ਸਾਥੀ ਜਿਹੜਾ ਰਾਜ ਪ੍ਰਬੰਧ ਚਲਾਇਆ ਕਰਦਾ ਸੀ, ਚੇਤ ਸਿੰਘ ਬਾਜਵਾ ਉਹਦਾ ਕਤਲ ਕੀਤਾ, ਫਿਰ ਇਹਨਾਂ ਗਦਾਰਾਂ ਨੇ ਮਹਾਰਾਜਾ ਖੜਗ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਮਾਰ ਮੁਕਾਇਆ, ਇਥੇ ਈ ਬਸ ਨਹੀਂ ਇਹਨਾਂ ਡੋਗਰਿਆਂ ਨੇ ਮਹਾਰਾਜਾ ਖੜਗ ਸਿੰਘ ਦੀ ਘਰਵਾਲੀ ਰਾਣੀ ਚੰਦ ਕੌਰ ਨੂੰ ਸਿਰਫ਼ ਡੇਢ ਮਹੀਨਾ ਰਾਜ ਪ੍ਰਬੰਧ ਚਲਾਉਣ ਦਿੱਤਾ, ਉਪਰੰਤ ਉਹਦਾ ਵੀ ਕਤਲ ਕਰ ਦਿੱਤਾ, ਸ਼ੇਰੇ-ਪੰਜਾਬ ਦੇ ਦੂਸਰੇ ਸਹਿਜ਼ਾਦੇ ਰਾਜਾ ਸ਼ੇਰ ਸਿੰਘ ਜਿਹੜਾ ਮਹਾਰਾਣੀ ਮਹਿਤਾਬ ਕੌਰ ਦਾ ਪੁੱਤਰ ਸੀ ਉਹਦਾ ਤੇ ਉਹਦੇ ਪੁੱਤਰ ਪ੍ਰਤਾਪ ਸਿੰਘ ਦਾ ਕਤਲ ਇਹਨਾਂ ਗਦਾਰਾਂ ਨੇ ਕਰਵਾਇਆ।

ਇਹਨਾਂ ਡੋਗਰਿਆਂ ਨੇ ਹੀ ਮਹਾਰਾਣੀ ਚੰਦ ਕੌਰ ਦੇ ਵਫ਼ਾਦਾਰ ਸ. ਅਜੀਤ ਸਿੰਘ ਸੰਧਾਵਾਲੀਏ ਦੀ ਜਾਨ ਲਈ, ਉਧਰ ਵਿਚਾਰੀ ਭੋਲ਼ੀ ਭਾਲ਼ੀ ਖ਼ਾਲਸਾ ਸੈਨਾ 18 ਦਸੰਬਰ 1845 ਤੋਂ 10 ਫ਼ਰਵਰੀ 1846 ਤਕ ਲਗਾਤਾਰ ਤਕਰੀਬਨ ਦੋ ਮਹੀਨਿਆਂ ਤਕ ਮੁੱਦਕੀ, ਫਿਰੋਜ਼ਪੁਰ ਸ਼ਹਿਰ, ਬਰੜਵਾਲ ਤੇ ਸਭਰਾਵਾਂ ਦੀਆਂ ਜੰਗਾਂ ਵਿਚ ਆਪਣੀਆਂ ਜਾਨਾਂ ਨਿਛਾਵਰ ਕਰਦੀ ਰਹੀ ਤਾਂ ਕਿ ਪੰਜਾਬ ਅਜ਼ਾਦ ਰਹੇ ਤੇ ਸ਼ੇਰੇ-ਪੰਜਾਬ ਦੀ ਰੂਹ ਨੂੰ ਕੋਈ ਠੇਸ ਨਾ ਪਹੁੰਚੇ ਪਰ……….ਇਹ ਦਗ਼ੇਬਾਜ਼ ਡੋਗਰੇ ਅੰਗਰੇਜ਼ਾਂ ਨਾਲ ਸੌਦੇਬਾਜ਼ੀ ਕਰ ਚੁੱਕੇ ਸੀ। ਜਦੋਂ ਫ਼ਿਰੰਗੀਆਂ ਨੇ ਫਿਰੋਜ਼ਪੁਰ ਦੇ ਰਸਤੇ ਪੰਜਾਬ ‘ਤੇ ਹਮਲਾ ਕੀਤਾ ਤਾਂ ਡੋਗਰੇ ਗੁਲਾਬ ਸਿੰਘ ਨੇ ਪੂਰੀ ਗਰਮਜੋਸ਼ੀ ਨਾਲ ਅੰਗਰੇਜ਼ਾਂ ਦਾ ਸਵਾਗਤ ਕੀਤਾ ਤੇ ਪੰਜਾਬ ਦੇ ਗੁਲਾਮ ਹੋਣ ਦਾ ਮੁੱਢ ਬੰਨ੍ਹਿਆ ਬਦਲੇ ਵਿੱਚ ਜੰਮੂ-ਕਸ਼ਮੀਰ ਦਾ ਰਾਜ ਫ਼ਿਰੰਗੀਆਂ ਨੇ ਗੁਲਾਬ ਸਿੰਘ ਡੋਗਰੇ ਨੂੰ ਬਖ਼ਸ਼ ਦਿੱਤਾ।

ਕਿਹਾ, ਪੁੱਤਰ……….ਬੜੀਆਂ ਗਹਿਰੀਆਂ ਸੋਚਾਂ ਵਿੱਚ ਡੁੱਬਿਆ ਲੱਗਦਾਂ, ਨੀਲਾ ਬਾਣਾ ਪਹਿਨੀਂ ਇੱਕ ਬਜ਼ੁਰਗ ਨਿਹੰਗ ਸਿੰਘ ਨੇ ਮੈਨੂੰ ਝੰਜੋੜਦਿਆਂ

ਕਿੰਨੇ ਚਿਰ ਤੋਂ ਮੈਂ ਵੇਖ ਰਿਹਾਂ, ਕੋਈ ਡੂੰਘੀ ਚਿੰਤਾ ਲੱਗਦੀ ਐ, ਨਹੀਂ ਨਹੀਂ ਬਾਪੂ ਜੀ, ਇਹੋ ਜੀ ਕੋਈ ਗੱਲ ਨਹੀਂ, ਬੱਸ ਐਵੇਂ ਈ ਝੂਲਦੇ ਹੋਏ ਕੇਸਰੀ ਨਿਸ਼ਾਨ ਸਾਹਿਬ ਵੇਖ ਕੇ ਮਨ ਭਾਵੁਕ ਜਾ ਹੋ ਗਿਐ……..ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਝੂਲਦੇ ਮੀਰੀ ਪੀਰੀ ਦੇ ਨਿਸ਼ਾਨਾਂ ਵੱਲ ਇਸ਼ਾਰਾ ਕਰਦਿਆਂ ਮੈਂ ਆਖਿਆ।

ਕੋਈ ਗੱਲ ਨਹੀਂ ਪੁੱਤਰ ਜੀ “ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” ਇਹ ਕਿਹੜੀ ਵੱਡੀ ਗੱਲ ਐ ਬਾਬੇ ਬਘੇਲ ਸਿੰਘ ਨੇ ਪੰਦਰਾਂ ਵਾਰੀ ਦਿੱਲੀ ਨੂੰ ਸਰ ਕੀਤਾ ਸੀ, ਝੋਰਾ ਨੀਂ ਲਾਈਦਾ ਸਗੋਂ ਕੌਮ ‘ਚੋਂ ਕੋਈ ਬਘੇਲ ਸਿੰਘ ਲੱਭਣ ਦੀ ਲੋੜ ਐ, ਦਿੱਲੀ ਤਾਂ ਬਿੱਲੀ ਆ ਜਦੋਂ ਮਰਜ਼ੀ ਮਾਰ ਲਵੋ।

ਇਹ ਕਹਿੰਦਿਆਂ ਈ ਉਹ ਬਜ਼ੁਰਗ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ, ਮੇਰਾ ਦਿਲ ਕੀਤਾ ਬਾਪੂ ਦੇ ਸਾਹਮਣੇ ਬੱਚਿਆਂ ਵਾਂਗ ਜ਼ਿਦ ਕਰਾਂ ਕਿ ਬਾਪੂ ਮੇਰੇ ਨਾਲ ਹੋਰ ਗੱਲਾਂ ਕਰ, ਪਰ……

ਮੈਂ ਵੀ ਅਜੇ ਰਹਿਰਾਸ ਸਾਹਿਬ ਦਾ ਪਾਠ ਨਹੀਂ ਕੀਤਾ ਸੀ, ਪਾਠ ਕਰਕੇ ਵੇਖਿਆ ਸਾਹਮਣੇ ਘੰਟਾ ਘਰ ਤੇ ਘੜੀ ਦੀਆਂ ਸੂਈਆਂ ਸਵਾ ਅੱਠ ਵਜਾ ਰਹੀਆਂ ਸਨ, ਬਜ਼ੁਰਗ ਗੁਰਬਾਣੀ ਨਾਲ ਗੂੜ੍ਹੀ ਲਿਵ ਲਾਈ ਚੌਂਕੜਾ ਮਾਰੀ ਬੈਠਾ ਸੀ, ਇਹੋ ਜਿਹੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਦਾ ਮੇਲ ਕਰਵਾਉਣ ਲਈ, ਮੈਂ ਕਈ ਵਾਰ ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ, 84 ਨੰਬਰ ਕਮਰੇ ‘ਚੋਂ ਮਾਤਾ ਨੂੰ ਨਾਲ ਲੈ ਕੇ ਪ੍ਰਸ਼ਾਦਾ ਛਕਿਆ ਤੇ ਵਾਪਸ ਕਮਰੇ ‘ਚ ਚਲੇ ਗਿਆ।

ਵਕਤ ਨੌਂ ਤੋਂ ਉਪਰ ਹੋ ਗਿਆ ਸੀ।

ਮਾਤਾ ਪ੍ਰਸਿੰਨ ਕੌਰ ਦੀ ਸਿਹਤ ਥੋੜ੍ਹੀ ਢਿੱਲੀ ਹੋ ਗਈ, ਪੁਰਾਣੇ ਜ਼ਖ਼ਮਾਂ ਨੇ ਸਿਰ ਪੀੜ ਨੂੰ ਜਨਮ ਦੇ ਦਿੱਤਾ, ਰੋ-ਰੋ ਕੇ ਮਾਤਾ ਦਾ ਬੁਰਾ ਹਾਲ ਹੋ ਗਿਆ ਸੀ, ਕੁਝ ਕੁ ਬੁਖਾਰ ਵੀ ਚੜ੍ਹਿਆ ਲਗਦਾ ਸੀ, ਮੈਂ ਡਿਸਪੈਂਸਰੀ ਵਿੱਚੋਂ ਦਵਾਈ ਲੈ ਆਂਦੀ।

ਆਹ ਲੈ ਮਾਤਾ ਇੱਕ ਖੁਰਾਕ ਲੈ ਲੈ ਪਾਣੀ ਨਾਲ, ਗੋਲੀਆਂ ਤੇ ਪਾਣੀ ਦਾ ਗਲਾਸ ਫੜਾਉਂਦਿਆਂ ਮੈਂ ਆਖਿਆ।

ਨਹੀਂ ਸਾਊ ਕੋਈ ਲੋੜ ਜੀ ਨਹੀਂ, ਜਾਣੀਂ ਇਹ ਦਰਦ ਇਹਨਾਂ ਦਵਾਈਆਂ ਨਾਲ ਨਹੀਂ ਸੁਣਾਉਣ ਨਾਲ ਨਿਜਾਤ ਦਿਊਗਾ।

ਮੈਂ ਸਮਝ ਗਿਆ, ਮਾਤਾ ਫੇਰ ਕੀ ਵੇਖਿਆ ਸ਼ੇਰੇ-ਪੰਜਾਬ ਦੀ ਸਮਾਧ ਤੇ ਲਾਹੌਰ, ਮੈਂ ਲੜੀ ਤੋਰਦਿਆਂ ਆਖਿਆ

ਵੇਖਣਾ ਕੀ ਸੀ ਸਾਊ.. ਕੌਮ ਦੀ ਫੁੱਟੀ ਕਿਸਮਤ ਵੇਖੀ, ਆਪਣਿਆਂ ਦੀਆਂ ਬੇਵਫ਼ਾਈਆਂ ਵੇਖੀਆਂ, ਮਾੜੇ ਕਰਮਾਂ ਆਲੀ ਚੰਦਰੀ ਰਾਣੀ ਜਿੰਦਾਂ ਦੀ ਅੱਧ-ਪਚੱਧੀ ਫੋਟੋ ਵੇਖੀ।

ਸਾਊ ਜਾਣ ਸਾਰ ਦਾਰ ਜੀ ਨੇ ਸਾਰਿਆਂ ਤੋਂ ਪਹਿਲੋਂ ਉਹ ਵੱਡਾ ਸਾਰਾ ਖ਼ੂਨੀ ਦਰਵਾਜ਼ਾ ਦਿਖਾਇਆ, ਜੀਹਦੇ ਤੇ ਹੱਥ ਮਾਰ-ਮਾਰ ਕੇ ਕੰਵਰ ਨੌਨਿਹਾਲ ਸਿੰਘ ਦੀ ਘਰਵਾਲੀ ਬੀਬੀ ਨਾਨਕੀ ਨੇ ਹੱਥ ਲਹੂ ਲੁਹਾਨ ਕਰਲੇ ਸੇ, ਪਰ ਕਿਸੇ ਭਲੇ ਪੁਰਖ ਨੇ ਅਟਾਰੀ ਵਾਲੇ ਸਰਦਾਰ ਦੀ ਪੋਤਰੀ ਨੂੰ ਦਰਵਾਜ਼ਾ ਤੱਕ ਨਾ ਖੋਹਲਿਆ,

ਤੂੰ ਸੋਚਦੈ ਹੋਣੈ ਸਾਊ ਪਈ ਮੈਂ ਯਾਦ ਕਿੰਞ ਰੱਖ ਛੱਡਿਆ, ਅਸਲ ਨਾ ਰਾਜੀ ਮੇਰੀ ਵੱਡੀ ਭੈਣ ਨਾਲ ਕਲਮ ਤੇ ਕਾਗ਼ਜ਼ ਲੈ ਕੇ ਗਈ ਸੀ, ਦਾਰ ਜੀ ਤੋਂ ਪੁੱਛ-ਪੁੱਛ ਲਿਖੀ ਗਈ, ਜੋ ਯਾਦ ਨਹੀਂ ਸੀ ਰੱਖਿਆ ਜਾ ਸਕਦਾ…ਆਹ ਨਾਂ-ਨੂੰ ਜੇ ਉਹਨੇ ਲਿਖੇ ਸੇ, ਮੈਂ ਤਾਂ ਬਾਅਦ ‘ਚ ਜ਼ਬਾਨੀ ਯਾਦ ਕਰ ਲੇ…ਭਾਵੇਂ ਸਾਡਾ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਐ, ਪਰ ਇਹ ਕਾਗ਼ਜ਼ ਹੁਣ ਵੀ ਨਵੇਂ ਪਿੰਡ ਆਲੇ ਸੰਦੂਕ ‘ਚ ਪਿਆ ਹੋਣੈ…

ਉਹਤੋਂ ਬਾਅਦ ਸਾਊ ਅਸੀਂ ਸ਼ੇਰੇ-ਪੰਜਾਬ ਦੇ ਦਰਬਾਰਿ-ਆਮ ਪੁੱਜ ਗਏ, ਅਸੀਂ ਭਾਵੇਂ ਯਾਤਰੂ ਸੀ, ਪਰ ਇਉਂ ਲੱਗਦਾ ਸੀ ਜੀਕਣ ਸ਼ੇਰੇ-ਪੰਜਾਬ ਕੋਲ ਕੋਈ ਫ਼ਰਿਆਦ ਲੈ ਕੇ ਪਹੁੰਚੇ ਹੋਈਏ, ਕਹਿਆ ਜਾਂਦਾ ਸਾਊ ਪਈ ਉਹਦੇ ਦਰਬਾਰੋਂ ਕੋਈ ਖ਼ਾਲੀ ਨਹੀਂ ਸੀ ਮੁੜਦਾ, ਸਭਨਾਂ ਦੀ ਸੁਣੀ ਜਾਂਦੀ ਸੀ,

ਪਰ ਸਾਡੀ ਫ਼ਰਿਆਦ ਸੁਨਣ ਵਾਲਾ ਉਥੇ ਕੋਈ ਨੀਂ ਸੀ ਉਦਣ, ਦਾਰ ਜੀ ਫੁੱਟ-ਫੁੱਟ ਕੇ ਰੋ ਪਏ……….ਦਰਬਾਰਿ-ਆਮ ‘ਚ ਖਲ੍ਹੋਕੇ, ਸ਼ਾਇਦ ਵੱਖਰੇ ਸਿੱਖ ਮੁਲਕ ਦੀ ਭੀਖ ਮੰਗਦੇ ਹੋਣ, ਸ਼ਾਇਦ ਪੰਜਾਬ ਨੂੰ ਟੁਕੜੇ-ਟੁਕੜੇ ਹੋਣ ਤੋਂ ਬਚਾਉਣ ਵਾਸਤੇ ਫ਼ਰਿਆਦ ਕਰਦੇ ਹੋਣ, ਮੈਂ ਛੋਟੀ ਸਾਂ ਨੌ ਕੁ ਦਸਾਂ ਸਾਲਾਂ ਦੀ, ਪਰ ਇੰਨਾ ਜ਼ਰੂਰ ਯਾਦ ਐ ਕਿ ਦਾਰ ਜੀ ਪਹਿਲੀ ਵਾਰ ਮੈਂ ਜ਼ਾਰੋ-ਜ਼ਾਰ ਰੋਂਦੇ ਵੇਖੇ ਸੀ ਓਦਣ…

ਉਥੇ ਉਹ ਤਖ਼ਤ ਵੀ ਪਿਆ ਸੀ ਸਾਊ ਜੀਹਤੇ ਮੁਗਲ ਰਾਜੇ ਬੈਂਹਦੇ ਹੁੰਦੇ ਸੇ ਅਕਬਰ, ਔਰੰਗੇ, ਅਬਦਾਲੀ ਵਰਗੇ ਤੇ ਦਾਰ ਜੀ ਦੱਸਦੇ ਸੀ ਪਈ ਉਹਤੇ ਈ ਸ਼ੇਰੇ-ਪੰਜਾਬ ਵੀ ਬੈਂਹਦਾ ਹੁੰਦਾ…

ਮਾਤਾ ਦੀਆਂ ਅੱਖਾਂ ਫੇਰ ਭਰ ਆਈਆਂ।

ਮਾਤਾ ਇਹਨਾਂ ਹੰਝੂਆਂ ਨੂੰ ਅਜਾਈਂ ਨਾ ਗੁਆ, ਇਹ ਵੈਰਾਗ ਦੇ ਹੰਝੂ ਨੇ, ਕੌਮੀ ਦਰਦ ਨਾਲ ਸ਼ਰਸਾਰ ਹੋ ਕੇ ਪਵਿੱਤਰ ਹੋ ਚੁੱਕੇ ਨੇ, ਰੋਣ ਸਾਡੇ ਵੈਰੀ ਵਾਹਿਗੁਰੂ ਸਭ ਭਲੀ ਕਰੇਗਾ।

ਫੇਰ ਸਾਊ ਅਸੀਂ ਰਾਣੀ ਜਿੰਦਾਂ ਦੇ ਮਹਿਲਾਂ ‘ਚ ਗਏ, ‘ਜਾਇਬ ਘਰ ਵੇਖਿਆ, ਸ਼ੇਰੇ-ਪੰਜਾਬ ਦੇ ਦਰਬਾਰ ਦੀ ਵੱਡੀ ਸਾਰੀ ਫੋਟੋ, ਉਹਦੇ ’ਚ ਤਿੰਨ ਡੋਗਰੇ ਵੀ ਖੜੇ ਸੇ ਪੱਟ ਹੋਣੇ, ਖਬਰਨੀਂ ਕੀ ਨਾਂ ਦੱਸੇ ਸੀ ਦਾਰ ਜੀ ਨੇ ਧਿਆਨ ਸਿਹੁੰ, ਗੁਲਾਬ ਸਿਹੁੰ ਤੇ ਇੱਕ ਨਪੁੱਤਿਆਂ ਦਾ……….

ਸੁਚੇਤ ਸਿਹੁੰ ਬੇਬੇ

ਆਹੋ……….ਨਾਲ ਈ ਤਿੰਨ ਫ਼ਕੀਰ ਉਹਨਾਂ ਦੇ ਨਾਂ ਮੈਨੂੰ ਵਿਸਰਗੇ ਨਾਲ ਇੱਕ ਫ਼ਿਰੰਗੀ ਵੀ ਖੜਾ ਸੀ, ਸਾਊ ਉਹਦਾ ਨਾਂ ਮੈਂ ਯਾਦ ਰੱਖਿਆ ਸੀ…ਨਤੂਰਾ ਸੀ ਖਬਰਨੀਂ।

ਮਾਤਾ ਪ੍ਰਸਿੰਨ ਕੌਰ ਦਾ ਇਸ਼ਾਰਾ ਜਨਰਲ ਵਨਤੂਰਾ ਵੱਲ ਸੀ…

ਸਾਹਮਣੀ ਕੰਧ ‘ਤੇ ਸਾਊ ਸ਼ੇਰੇ ਪੰਜਾਬ ਦੀ ਆਦਮ ਕੱਦ ਦਰਬਾਰ ਦੀ ਫੋਟੋ ਸੀ, ਜਾਣੀ ਸ਼ਾਮਲ ਤੱਕ ਜੀਕਣ ਦਰਬਾਰ ਲੱਗਿਆ ਈ ਹੋਵੇ, ਫੋਟੋ ’ਚ ਢਾਈਆ ਕੁ ਸਾਲਾਂ ਦਾ ਕੰਵਰ ਦਲੀਪ ਸਿੰਘ ਇੱਕ ਮੁਰਗੇ ਪਿੱਛੇ ਭੱਜਦਾ ਸੀ, ਦਾਰ ਜੀ ਦੱਸਦੇ ਸੀ ਕੋਲ਼ੇ, ’ਕਾਲੀ ਫੂਲਾ ਸਿੰਘ ਤੇ ਖਬਰਨੀਂ ਇੱਕ ਹੋਰ ਗੱਲਾਂ ਕਰਦੇ ਸੇ, ਉਹ ਫੋਟੋ ਯਾਦ ਕਰਕੇ ਤਾਂ ਸਾਊ ਜਾਣੀਂ ਸਿੱਖ ਰਾਜ ਦੀ ਹੂਕ ਜੀ ਨਿਕਲ ਜਾਂਦੀ ਐ।

ਨਜ਼ਰਾਨੇ ਦੇਣ ਵਾਲੇ ਵੀ ਖੜੇ ਸੇ, ਸ਼ੁਕਰਾਨੇ ਦੇਣ ਵਾਲੇ ਵੀ ਖੜੇ ਸੇ, ਸ਼ਿਕਾਰੀ ਆਪਣੇ ਸ਼ਿਕਾਰਾਂ ਬਾਰੇ ਦੱਸ ਰਹੇ ਸੇ ਤੇ ਸ਼ੇਰੇ-ਪੰਜਾਬ ਆਪਣੇ ਹੱਥਾਂ ਨਾਲ ਨਜ਼ਰਾਨਿਆਂ ਨੂੰ ਛੂਹ ਕੇ ਤੋਸ਼ੇਖ਼ਾਨੇ ਵੱਲ ਭੇਜਣ ਦਾ ਇਸ਼ਾਰਾ ਕਰਦੇ ਜਾਪਦੇ ਸੇ।

ਇੱਕ ਭਾਈ ਕੋਲ ਖੜਾ ਖਬਰਨੀਂ ਕੀ ਲਿਖਦਾ ਸੀ, ਦਾਰ ਜੀ ਨੇ ਦੱਸਿਆ ਪਈ, ਇਹ ਦੀਨਾ ਨਾਥ ਆ, ਕੰਵਰ ਖੜਗ ਸਿੰਘ, ਪਿਤਾ ਦੇ ਇੱਕ ਪਾਸੇ ਖੜ੍ਹਾ। ਸਾਰਾ ਕੁਝ ਵੇਖਦਾ ਸੀ, ਖਬਰਨੀਂ ਫ਼ਕੀਰ ਕੀ ਨਾਂ ਸੀ ਉਸ ਭਲੇ ਪੁਰਖ ਦਾ ਦਾਰ ਜੀ ਬੜੀ ਸਿਫ਼ਤ ਕਰਦੇ ਸੇ।

ਬੇਬੇ ਫ਼ਕੀਰ ਅਜੀਜ਼ੂਦੀਨ ਹੋਣਾ……….

ਆਹੋ ਸਾਊ ਉਹ ਮੂੰਹ ’ਚ ਉਂਗਲ ਪਾਈ ਕੁਝ ਸੋਚੀਂ ਪਿਆ ਹੋਇਆ ਸੀ, ਹੋਰ ਵੀ ਬੜੇ ਦਰਬਾਰੀ ਖੜੇ ਸੇ ਸਾਊ, ਪਰ ਦਾਰ ਜੀ ਦੱਸਦੇ ਸੀ ਪਈ ਇਹਦੇ ‘ਚ ਧਿਆਨ ਸਿਹੁੰ ਡੋਗਰਾ ਦਿਖਾਈ ਨਹੀਂ ਦਿੰਦਾ।

ਉਸ ਦਿਖਾਈ ਨਾਂ ਦੇਣ ਵਾਲੇ ਨੇ ਈ ਐਸਾ ਚੰਦ ਚਾੜਿਆ ਬੇਬੇ ਕਿ ਸਿੱਖ ਰਾਜ ਦਾ ਸੂਰਜ ਈ ਛਿਪ ਗਿਆ।

ਸਾਊ ਕਿਤੇ ਇਉਂ ਤਾਂ ਨਹੀਂ ਸੋਚਦਾ ਹੋਵੇਗਾ ਪਈ ਜਾਣੀ ਬੇਬੇ ਐਵੇਂ ਈ ਅੱਲ-ਪਟੱਲ ਮਾਰੀ ਜਾਂਦੀ ਐ, ਜੇ ਕਿਤੇ ਮੌਕਾ ਮਿਲੇ ਭਾਵੇਂ ਜਾ ਕੇ ਵੇਖ ਆਈਂ, ਏਕਣ ਈ ਐ ਸਭ ਕੁਝ ਉਥੇ…

ਮਾਤਾ ਨੇ ਮੇਰੇ ਅੰਦਰਲੇ ਨੂੰ ਭਾਂਪਦਿਆਂ ਆਪੇ ਜਵਾਬ ਦੇ ਦਿੱਤਾ, ਮਾਤਾ ਦੀਆਂ ਗੱਲਾਂ ਦੀ ਪੁਸ਼ਟੀ ਮੈਂ ਬਾਅਦ ‘ਚ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਇੱਕ ਲਿਖਤ ‘ਚੋਂ ਕਰ ਲਈ ਸੀ, ਵਾਕਿਆ ਈ ਏਦਾਂ ਸੀ, ਬਲਕਿ ਕਈ ਗੱਲਾਂ ਮਾਤਾ ਭੁੱਲ ਗਈ ਸੀ, ਜਿਵੇਂ ਸ਼ੇਰੇ-ਪੰਜਾਬ ਦੇ ਏਸ ਦਰਬਾਰੀ ਚਿੱਤਰ ਵਿੱਚ ਅੰਗਰੇਜ਼ ਜਰਨੈਲ ਐਵੀਟੇਬਲ, ਵੈਨਤੂਰਾ ਤੇ ਅਲਾਰਡ ਬੜੇ ਅਦਬ ਨਾਲ ਇੱਕ ਨੁੱਕਰੇ ਖੜੇ ਹੋਏ ਹਨ, ਵਾਕਈ ਧਿਆਨ ਸਿਹੁੰ ਡੋਗਰਾ ਉਸ ਚਿੱਤਰ ਵਿੱਚ ਕਿਧਰੇ ਵਿਖਾਈ ਨਹੀਂ ਦੇਂਦਾ.

ਮਾਤਾ ਜੇ ਸਿਹਤ ਢਿੱਲੀ ਐ ਤਾਂ ਅਰਾਮ ਕਰ ਲੈ ਸੁਝਾ ਲਿਖਲਾਂਗੇ, ਮੈਂ ਨਾ ਚਾਹੁੰਦੇ ਹੋਏ ਵੀ ਮਾਤਾ ਨੂੰ ਪੁੱਛਣਾ ਵਾਜਬ ਸਮਝਿਆ।

ਨਹੀਂ ਸ਼ੇਰਾ ਹੁਣ ਤਾਂ ਸਾਰੀ ਸਮਾਧ ਦੀ ਯਾਤਰਾ ਜਾਣੀਂ ਸੁਣ ਈ ਲੈ, ਐਵੇਂ ਸਵੇਰ ਨੂੰ ਖੌਰੇ ਮੈਂ ਰਹਾਂ ਜਾਂ ਨਾ…

ਸਾਊ ਦਾਰ ਜੀ ਦੱਸਦੇ ਸੇ ਜਿੰਨਾ ਦੁੱਖ ਸ਼ੇਰੇ-ਪੰਜਾਬ ਦੇ ਰਾਜ ਖੁਸਣ ਦਾ ਮੁਸਲਮਾਨਾਂ ਨੇ ਮਨਾਇਆ ਉਨ੍ਹਾਂ ਕਿਸੇ ਸਿੱਖ ਨੇ ਨਹੀਂ ਮਨਾਇਆ ਹੋਣਾ।

ਦਲੀਪ ਸਿੰਘ ਦੀ ਬਚਪਨ, ਜੁਆਨੀ ਦੀ ਤੇ ਸਭ ਤੋਂ ਅਖ਼ੀਰੀ ਫੋਟੋ ਵੀ ਵੇਖੀ, ਸਾਊ ਰਾਣੀ ਜਿੰਦਾਂ ਦੀ ਅੱਧ-ਪਚੱਧੀ ਫੋਟੋ ਵੀ ਵੇਖੀ ਅਸੀਂ।

ਅੱਧ-ਪਚੱਧੀ ਪਰ ਕਿਉਂ ਬੇਬੇ ਬਾਕੀ ਫੋਟੋ ਨੂੰ ਕੀ ਹੋਇਆ,

ਸਾਊ ਦਾਰ ਜੀ ਦੱਸਦੇ ਸੇ ਪਈ ਜਦੋਂ ਚਿੱਤਰਕਾਰ ਬਣਾ ਰਿਹਾ ਸੀ ਤਾਂ ਰਾਣੀ ਜਿੰਦਾਂ ਚੜ੍ਹਾਈ ਕਰ ਗਈ, ਉਸ ਅਭਾਗਣ ਦੇ ਚਿਹਰੇ ਤੇ ਸੋਚ ਦੇ ਨਿਸ਼ਾਨ ਸਾਫ਼ ਦੀਂਹਦੇ ਆ, ਉਹਨੇ ਜਾਂਦੀ ਵਾਰੀ ਦਲੀਪ ਨੂੰ ਕਿਹਾ ਸੀ ਪਈ ਮੇਰੀਆਂ ਹੱਡੀਆਂ ਨਰਦਈ ਦੇਸ਼ ‘ਚ ਨਾ ਰੋਲੀਂ……..

ਓ……….ਹੋ……….ਵਿਚਾਰੀ ਰਾਣੀ ਜਿੰਦਾਂ

ਮੈਨੂੰ ਸੀਤਲ ਦੀਆਂ ਉਹ ਲਾਈਨਾਂ ਯਾਦ ਆ ਗਈਆਂ :

ਕੌਣ ਜਾਣਦਾ ਸੀ ? ਰੁਲ਼ਦੇ ਫਿਰਨਗੇ ਇਹ, ਆਪਣੇ ਤਾਜ ਵਿੱਚ ਹੀਰੇ ਹੰਢਾਨ ਵਾਲੇ, ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ, ਤਾਜ਼ ਤਖ਼ਤ ਨਿਸ਼ਾਨ ਕਿਰਪਾਨ ਵਾਲੇ ।

ਕਿੰਨਾ ਈ ਚਿਰ ਮੈਂ ਚੁੱਪ ਚਾਪ ਸੋਚਦਾ ਰਿਹਾ, ਮਾਤਾ ‘ਚ ਵੀ ਲੱਗਦੈ ਕੁਝ ਹੋਰ ਬੋਲਣ ਦੀ ਹਿੰਮਤ ਨਹੀਂ ਸੀ ਰਹੀ, ਫੇਰ ਵੀ ਉਹਨੇ ਚੁੱਪ ਤੋੜੀ…

ਸਾਊ ਫੇਰ ਅਸੀਂ ਸਮਨ ਬੁਰਜ ਵੇਖਿਆ,

ਇਹੀ ਬੁਰਜ਼ ਸੀ ਸਾਊ ਜੀਹਦੇ ਤੋਂ ਬਿਧੀ ਚੰਦ ਦੋ ਵਾਰੀ ਘੋੜਿਆਂ ਸਮੇਤ ਕੁੱਦਿਆ ਸੀ, ਸੀਸ ਮਹਿਲ ਵੇਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਲੀਸ਼ਾਨ ਕਮਰਾ ਜਿਥੇ ਬੈਠ ਕੇ ਸ਼ੇਰੇ-ਪੰਜਾਬ ਰੋਜ਼ ਪਾਠ ਸੁਣਦਾ, ਬੜਾ ਸ਼ਰਧਾਵਾਨ ਸਿੱਖ ਸੀ, ਦਾਰ ਜੀ ਦੱਸਦੇ ਸੇ…ਪਈ ਜਦੋਂ ਜਮਰੌਂਦ ਦੀ ਜਿੱਤ ਦੀ ਖ਼ਬਰ ਕੰਨੀਂ ਪਈ ਤਾਂ ਮਹਾਰਾਜਾ ਏਸੇ ਕਮਰੇ ‘ਚ ਗਿਆ ਸੀ ਤੇ ਖੱਬੇ ਹੱਥ ‘ਚ ਆਪਣੀ ਦਾਹੜੀ ਫੜ੍ਹ ਕੇ ਜ਼ੋਰ ਦੀ ਚਪੇੜ ਮਾਰਦਿਆਂ ਕਿਹਾ ਸੀ ਉਸ,

“ਇਹ ਸਭ ਗੁਰੂ ਦੀ ਦੇਣ ਹੈ, ਮਤਾਂ ਕਿਧਰੇ ਹੰਕਾਰ ‘ਚ ਨਾ ਆ ਜਾਈਂ, ਏਸੇ ਲਈ ਚਿਤਾਵਨੀ ਦੇਂਦਾ ਹਾਂ”।

ਮਾਤਾ ਦੇ ਮੂੰਹੋਂ ਇਹ ਬੋਲ ਸੁਣਕੇ ਮੈਨੂੰ ਅੱਜ ਦੇ ਰਾਜਿਆਂ ਬਾਰੇ ਖ਼ਿਆਲ ਆਇਆ ਉਫ਼……….ਸ਼ਾਨਦਾਰ ਸਾਨਾਮੱਤੇ ਇਤਿਹਾਸ ਦਾ ਕੋਈ ਪੰਨਾ ਛੱਡਿਓ ਨਾ ਕਲੰਕਿਤ ਕਰਨ ਖੁਣੋ….ਚੱਕ ਦਿਉ ਫੱਟੇ ਮਾਂ ਦਿਉ ਸ਼ੇਰੋ.ਫਿੱਟ ਲਾਹਨਤ ਐ……….ਡੋਗਰਿਆਂ ਦੇ ਵਾਰਸ, ਮੇਰੇ ਮੂੰਹੋਂ ਇੰਨਾ ਈ ਸਰ ਸਕਿਆ।

ਸਾਊ ਅੱਗੇ ਅਸੀਂ ਹਾਥੀ ਦਰਵਾਜ਼ੇ ਵੱਲ ਜਦੋਂ ਉਤਰ ਰਹੇ ਸੇ ਤਾਂ ਦਾਰ ਜੀ ਦੀਆਂ ਭੁੱਬਾਂ ਨਿਕਲ ਗੀਆਂ, ਸ਼ਕੀਨਾ ਡਰ ਗਈ ਕਿ ਕੀ ਹੋਇਐ, ਅਸਲੋਂ ਗੱਲ ਇਹ ਸੀ ਦੀਵਾਰਾਂ ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦੀਂਹਦੇ ਸਨ, ਰਾਜੀ ठे नेइ-मेह वे डिभा……….लिधिभा मी।

“ਸਿੱਖਾਂ ਦੀ ਖਾਨਾ ਜੰਗੀ ਵੇਲੇ ਚਲੀਆਂ ਗੋਲੀਆਂ ਦੇ ਨਿਸ਼ਾਨ”

ਇਹਨਾਂ ਗੋਲੀਆਂ ਨਾਲ ਮਾਰੇ ਸੀ ਖੜਕ ਸਿੰਘ, ਨੌਨਿਹਾਲ ਸਿੰਘ, ਸ਼ੇਰ ਸਿੰਘ, ਸੰਧਾਵਾਲੀਏ ਸਰਦਾਰ, ਕੰਵਰ ਪ੍ਰਤਾਪ ਸਿੰਘ, ਜਿਹੜਾ ਰਾਜ ਸਦੀਆਂ ਦੀ ਮੁਸ਼ੱਕਤ ਨਾਲ ਬਣਿਆ ਸੀ, ਇਹ ਗੋਲੀਆਂ ਦੱਸਦੀਆਂ ਸੀ ਪਈ ਕਿਵੇਂ ਪਲਾਂ ‘ਚ ਛਲਣੀ-ਛਲਣੀ ਕਰਕੇ ਤਬਾਹ ਕਰ ਦਿੱਤਾ.. ਸਮਾਧ ਦੱਸਦੀ ਸੀ ਕਦੇ ਸਾਡਾ ਵੀ ਰਾਜ ਸੀ, ਪਰ ਉਸ ਦਿਨ ਸਾਡੀ ਫ਼ਰਿਆਦੀਆਂ ਦੀ ਫ਼ਰਿਆਦ ਸੁਨਣ ਵਾਲਾ ਉਥੇ ਕੋਈ ਸ਼ੇਰੇ-ਪੰਜਾਬ ਨਹੀਂ ਸੀ ਤੇ ਸਿੱਖ ਰਾਜ ਦੀ ਰਾਜਧਾਨੀ ਸਾਡੇ ਲਈ ਕੁਝ ਦਿਨਾਂ ਦੀ ਪ੍ਰਾਹੁਣੀ ਸੀ।

ਵਾਹਿਦ ਲੀਡਰ ਵੰਡ ਤੇ ਮੋਹਰ ਲਾ ਚੁੱਕੇ ਸਨ…ਦਾਰ ਜੀ ਕਹਿਣ ਲੱਗੇ ਬੱਚਿਓ ਚੰਗੀ ਤਰ੍ਹਾਂ ਵੇਖ ਲਵੋ ਸ਼ਾਇਦ ਆਖ਼ਰੀ ਵਾਰੀ ਈ ਹੋਵੇ, ਤਾਹੀਓਂ ਤਾਂ ਥੋਨੂੰ ਮੈਂ ਲੈ ਕੇ ਆਇਆ………ਪਈ ਕਿਤੇ ਸਧਰਾਂ ਦਿਲ ‘ਚ ਈ ਨਾ ਮਰ ਜਾਣ।

ਉਸ ਦਿਨ ਸਿੱਖ ਰਾਜ ਦੀਆਂ ਢਲਦੀਆਂ ਸ਼ਾਮਾਂ ਮੈਂ ਅੱਖੀਂ ਵੇਖੀਆਂ ਡੋਗਰਿਆਂ ਦੀ ਮਿਹਰਬਾਨੀ ਕਰਕੇ ਅਰਸ਼ਾਂ ਤੋਂ ਫਰਸ਼ਾ ‘ਤੇ ਡਿੱਗ ਪਏ ਸੀ, ਸ਼ਾਮ ਪੈ ਚੁੱਕੀ ਸੀ, ਗੁਜਰਾਂਵਾਲੇ ਦੀ ਮੋਟਰ ਫੜੀ ਤੇ ਲਾਹੌਰ ਨੂੰ ਆਖ਼ਰੀ ਵਾਰ ਅਲਵਿਦਾ ਕਹਿ ਆਏ…

ਕਾਂਡ –4

ਮੇਰੇ ਚਿਰਾਗ਼ ਬੁਝਾ ਕੇ ਹਵਾ ਨੇ ਰੋਣਾ ਸੀ। ਤਮਾਸ਼ਾ ਇਹ ਵੀ ਮੇਰੇ ਈ ਨਗਰ ਹੋਣਾ ਸੀ।

(ਸੁਰਜੀਤ ਪਾਤਰ)

ਯੱਕੇ ਦੇ ਟਾਇਰਾਂ ‘ਚੋਂ ਨਿਕਲ ਰਹੀ ਚੀਕੂ-ਚੀਕੂੰ ਦੀ ਆਵਾਜ਼ ਚਹੁੰ ਪਾਸੀਂ ਪਸਰੀ ਮੌਤ ਵਰਗੀ ਚੁੱਪ ਨੂੰ ਭੰਗ ਕਰ ਰਹੀ ਸੀ, ਸੂਰਜ ਵੀ ਸਿਰ ‘ਤੇ ਚੜ੍ਹ ਆਇਆ ਸੀ।

ਮੇਰਾ ਦਿਲ ਕੀਤੈ ਦਾਰ ਜੀ ਨੂੰ ਕਹਾਂ ਅੱਜ ਫੇਰ ਸ਼ੇਰੇ-ਪੰਜਾਬ ਦੀ ਸਮਾਧ ਵੇਖ ਆਈਏ……….ਪਰ ਨਹੀਂ ਜ਼ਮਾਨਾ ਬਦਲ ਚੁੱਕਿਆ ਸੀ, ਅੱਜ ਸਮਾਧ ਤੇ ਜਾਣ ਦਾ ਮਤਲਬ ਜਿਊਂਦੀਆਂ ਜਾਨਾ ਦਾ ਸਮਾਧਾਂ ਵਿੱਚ ਬਦਲ ਜਾਣਾ ਸੀ, ਉਫ਼……….ਡਾਹਢੇ ਨੇ ਵੀ ਕੀ ਭਾਵੀ ਵਰਤਾਈ ਏ…. ਮੇਰਾ ਰਾਜੀ, ਧੰਨੋ ਤੇ ਵੀਰਾਂ ਨੂੰ ਯਾਦ ਕਰਕੇ ਰੋਣ ਨਿਕਲ ਗਿਆ।

ਬੀ ਜੀ ਨੂੰ ਅਜੇ ਤੱਕ ਕੋਈ ਬਹੁਤੀ ਸੁਰਤ ਨਹੀਂ ਸੀ, ਦਾਰ ਜੀ ਚੁੱਪ ਚਾਪ ਰਸਤੇ ਦੇ ਖ਼ਤਰਿਆਂ ਤੋਂ ਖ਼ਬਰਦਾਰ ਹੋਏ ਬੈਠੇ ਸਨ।

ਲਗਦੈ……….ਹਾਲਾਤ ਕਾਫ਼ੀ ਵਿਗੜ ਗਏ ਨੇ, ਸਾਡਾ ਇਕੱਲਿਆ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ, ਕਾਫ਼ਲੇ ਦੀ ਉਡੀਕ ਕਰ ਲੈਣੀ ਚਾਹੀਦੀ ਐ,

ਰਹਿਮਤ ਅਲੀ ਦੀ ਆਵਾਜ਼ ਮੈਂ ਪਹਿਲੀ ਵਾਰ ਸੁਣੀ ਸੀ।

ਇਹੀ ਠੀਕ ਰਹੇਗਾ ਦਾਰ ਜੀ ਨੇ ਕਿਹਾ।

ਡਾਹਢੇ ਦਾ ਸ਼ੁਕਰ ਕੀਤਾ ਕੁਝ ਸਮੇਂ ਬਾਅਦ ਚੜ੍ਹਦੇ ਪੰਜਾਬ ਜਾਣ ਲਈ ਇੱਕ ਕਾਫ਼ਲਾ ਆਉਂਦਾ ਨਜ਼ਰੀਂ ਪਿਆ।

ਅਸੀਂ ਟਾਂਗਾ ਉਹਦੇ ਨਾਲ ਰਲਾ ਦਿੱਤਾ।

ਇਸ ਚੰਦਰੀ ਅਜ਼ਾਦੀ ਨੇ ਕਿੰਨੇ ਘਰ ਪੱਟ ਦਿੱਤੇ ਨੇ, ਰਹਿਮਤ ਅਲੀ ਨੇ ਭਾਵੁਕ ਹੁੰਦਿਆ ਕਿਹਾ ਦਾਰ ਜੀ ਨੇ ਕੋਈ ਜਵਾਬ ਨਾ ਦਿੱਤਾ, ਕਾਫ਼ਲਾ ਚੁੱਪ ਚਾਪ ਤੁਰਦਾ-ਤੁਰਦਾ ਅਚਾਨਕ ਰੋਕ ਦਿੱਤਾ ਗਿਆ।

ਦਾਰ ਜੀ ਨੇ ਦੱਸਿਆ ਕਾਫ਼ਲੇ ਨਾਲ ਜਾਂਦੇ ਸੁਰੱਖਿਆ ਦਸਤੇ ਦੱਸਦੇ ਸੀ ਪਈ ਅੱਗੇ ਹੁਣੇ-ਹੁਣੇ ਦੰਗੇ ਫ਼ਸਾਦ ਹੋ ਕੇ ਹਟੇ ਨੇ, ਮਤਾਂ ਕਾਫ਼ਲੇ ਨੂੰ ਕੋਈ ਖ਼ਤਰਾ ਨਾ ਹੋਵੇ, ਚੰਗੀ ਤਰ੍ਹਾਂ ਤਸੱਲੀ ਕੀਤੀ ਗਈ, ਕੁਝ ਸਮੇਂ ਬਾਅਦ ਫੇਰ ਕਾਫ਼ਲਾ ਤੁਰ ਪਿਆ, ਕਿੰਨੀਆਂ ਮਨੁੱਖੀ ਜਾਨਾਂ, ਲਾਸ਼ਾਂ ਬਣਕੇ ਧਰਤੀ ਦੀ ਹਿੱਕ ਤੇ ਖਿਲਰੀਆਂ ਪਈਆਂ ਸੀ, ਦਾਰ ਜੀ ਨੇ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਿਆ।

ਸਾਊ ਪਤਾ ਨਹੀਂ ਕਿਵੇਂ ਮੇਰੀ ਨਜ਼ਰ ਪਈ…ਮੈਂ ਪੂਰਾ ਜ਼ੋਰ ਲਾ ਕੇ ਉੱਚੀ ਚੀਕ ਮਾਰੀ…ਦਾਰ ਜੀ ਨੇ ਮੇਰੇ ਮੂੰਹ ‘ਤੇ ਆਪਣਾ ਹੱਥ ਧਰ ਕੇ ਰਹਿਮਤ ਅਲੀ ਨੂੰ ਤੇਜ਼ ਚਲਣ ਦਾ ਇਸ਼ਾਰਾ ਕਰ ਦਿੱਤਾ।

ਸਾਹਮਣੇ ਖੂਨ ਨਾਲ ਲੱਥ-ਪੱਥ ਰਾਵਲਪਿੰਡੀ ਵਾਲੇ ਸਰਦਾਰਾਂ ਦੇ ਇਕਲੌਤੇ ਚਿਰਾਗ ਤੇ ਮੇਰੇ ਮੰਗੇਤਰ ਇੰਦਰਜੀਤ ਦੀ ਲਾਸ਼ ਨਿਢਾਲ ਪਈ ਸੀ।

ਮੇਰੀ ਚੀਕ ਸੁਣਕੇ ਬੀਜੀ ਅਵੜਵਾਹੇ ਉੱਠ ਖੜੋਤੀ,

वी ष्टिभै………..?

ਕੁਝ ਨੀਂ ਹੋਇਆ ਭਾਗਵਾਨੇ

यूर्मिले डां ठीव भै ………..?

ਬੀਜੀ ਨੇ ਮੇਰਾ ਮੱਥਾ ਚੁੰਮਿਆ, ਦਾਰ ਜੀ ਅੱਗੇ ਚੁੰਨੀ ਦੇ ਲੜ ਦੀ ਝੋਲੀ ਅੱਡਦਿਆਂ ਬੋਲੀ

“ਸਰਦਾਰ ਜੀ ਜੇ ਮੈਨੂੰ ਕੁਝ ਹੋ ਗਿਆ ਤਾਂ ਪ੍ਰਸਿੰਨੋ ਦਾ ਖ਼ਿਆਲ ਰੱਖਿਓ, ਇਹ ਸਾਡੇ ਖ਼ਾਨਦਾਨ ਦੀ ਆਖ਼ਰੀ ਨਿਸ਼ਾਨੀ ਆਂ।”

ਐਵੇਂ ਕਮਲੀਆਂ ਗੱਲਾਂ ਨਾ ਕਰ, ਕੁਝ ਨਹੀਂ ਹੁੰਦਾ ਜੋ ਹੋਣਾ ਸੀ ਹੋ ਚੁੱਕਿਆ ਤੂੰ ਪੈਜਾ ਹੁਣ,

ਸਿਆਣੇ ਬੱਚੇ ਵਾਂਗ ਹੁਕਮ ਮੰਨਕੇ ਬੀਜੀ ਲੰਮੇ ਪੈ ਗਈ।

ਦਾਰ ਜੀ ਇੰਦਰ…….. ?

ਕੋਈ ਨਾ ਪੁੱਤ ਡਾਹਢੇ ਨੂੰ ਇਹੋ ਮਨਜ਼ੂਰ ਹੋਣੈ…

ਮੈਨੂੰ ਅਜ਼ਾਦੀ ਕਿਸੇ ਡੈਣ ਵਾਂਗ ਜਾਪਣ ਲੱਗ ਪਈ, ਜਿਹਨੇ ਆਉਂਦਿਆਂ ਈ ਸਭ ਖ਼ੁਸ਼ੀਆਂ ਹੜਪ ਕਰ ਲਈਆਂ।

ਸਾਉ……….ਮੈਨੂੰ ਯਾਦ ਆਇਆ ਜਿਸ ਦਿਨ ਇੰਦਰਜੀਤ ਨਾਲ ਮੇਰੀ ਮੰਗਣੀ ਹੋਈ ਸ਼ਕੀਨਾ ਦੀ ਅੰਮੀ ਰੁਖਸਾਨ ਬੇਗਮ ਨੇ ਨੱਚ-ਨੱਚ ਧਰਤੀ ਹਿਲਾ हिँडी…

ਪਰ ਅੱਜ ਧਰਤੀ ਕੰਬ ਗਈ ਸੀ ਤੇ ਉਹਦੀ ਗੋਦ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਬੈਠਾ ਦਗ਼ੇਬਾਜ਼ ਇੰਦਰ ਸੁਰਖਰੂ ਹੋਇਆ ਪਿਆ मो…

ਮੇਰਾ ਦਿਲ ਕੀਤਾ ਕਿ ਫ਼ਿਰੰਗੀਆਂ ਸਾਹਮਣੇ ਝੋਲੀ ਅੱਡ ਲਵਾਂ ਕਿ ਮੈਨੂੰ ਮੇਰਾ ਹੱਸਦਾ ਵੱਸਦਾ ਪਰਿਵਾਰ ਵਾਪਸ ਕਰ ਦਿਉ, ਆਪਦੀ ਅਜ਼ਾਦੀ ਲੈ ਲਵੋ, ਸਾਨੂੰ ਕੋਈ ਲੋੜ ਨਹੀਂ, ਘਾਹੀਆਂ ਦੇ ਪੁੱਤਾਂ ਨੇ ਤਾਂ ਘਾਹ ਈ ਖੋਤਣਾਂ, ਅਸਮਾਨ ਵਿੱਚ ਭਾਵੇਂ ਤਿਰੰਗਾ ਲਹਿਰਾਵੇ ਭਾਵੇਂ ਫਿਰੰਗਾ, ਅਸੀਂ ਤਾਂ ਜਵਾਂ ਈ ਪੱਟੇ ਗਏ ਨਾ, ਅੱਗ ਲਾਉਣੀ ਚੰਦਰੀ ਅਜ਼ਾਦੀ, ਏਦੂੰ ਤਾਂ ਗੁਲਾਮੀ ਸੌ ਦਰਜੇ ਚੰਗੀ ਸੀ, ਸਾਡਾ ਕੇਸਰੀ ਕਿਧਰੇ ਨਜ਼ਰੀਂ ਨਹੀਂ ਪੈਂਦਾ………

ਮਾਤਾ ਪ੍ਰਸਿੰਨ ਕੌਰ ਦੀਆਂ ਸੱਚੀਆਂ-ਸੱਚੀਆਂ ਸੁਣ ਕੇ ਮੈਨੂੰ ਵਾਹਿਦ ਲੀਡਰਾਂ ਤੇ ਰਹਿ-ਰਹਿ ਕੇ ਗੁੱਸਾ ਆ ਰਿਹਾ ਸੀ।

ਸ. ਸਰੂਪ ਸਿੰਘ ਨਾਰੰਗ ਦੀ ਕਿਤਾਬ ‘ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਵਿੱਚ ਪਈ’ ਦੇ ਉਹ ਪੇਜ ਮੇਰੀਆਂ ਅੱਖਾਂ ਸਾਹਮਣਿਓਂ ਘੁੰਮ ਗਏ, ਜਿੰਨ੍ਹਾਂ ਵਿੱਚ ਕਾਇਦੇ ਆਜਮ ਮੁਹੰਮਦ ਅਲੀ ਜਿਨਾਹ ਵੱਲੋਂ ਪੰਜਾਬ ਦੀ ਵੰਡ ਨੂੰ ਰੋਕਣ ਲਈ ਆਖ਼ਰੀ ਹੰਭਲਾ ਮਾਰਿਆ ਗਿਆ।

“ਜੇ ਸਿੱਖ ਮੁਸਲਮਾਨਾਂ ਨਾਲ ਰਲ ਕੇ ਰਹਿਣਾ ਮੰਨ ਲੈਣ, ਤਾਂ ਨਾ ਪੰਜਾਬ ਦੀ ਤਕਸੀਮ ਹੋਵੇਗੀ ਤੇ ਨਾ ਬੰਗਾਲ ਦੀ, ਹਿੰਦੂਆਂ ਨੂੰ ਹਿੰਦੁਸਤਾਨ ਜੁ ਮਿਲਣਾ ਹੈ, ਇਸ ਲਈ ਉਹ ਪੰਜਾਬ ਤੇ ਬੰਗਾਲ ਦੀ ਤਕਸੀਮ ਤਿੰਨ ਕਾਲ ਅੰਗਰੇਜ਼ਾਂ ਕੋਲੋਂ ਨਹੀਂ ਮੰਨਵਾ ਸਕਦੇ, ਇਹ ਪ੍ਰਾਂਤਕ ਤਕਸੀਮ ਹੋਵੇਗੀ ਤਾਂ ਕੇਵਲ ਸਿੱਖਾਂ ਦੇ ਕਹੇ ਤੇ ਅਤੇ ਸਿੱਖਾਂ ਦਾ ਹੀ ਲਿਹਾਜ਼ ਕਰਕੇ, ਇਹ ਤਕਸੀਮ ਸਿੱਖਾਂ ਦੀ ਰੀੜ ਦੀ ਹੱਡੀ ਤੋੜ ਦੇਵੇਗੀ ਤੇ ਮੁਸਲਮਾਨਾਂ ਦਾ ਲੱਕ, ਜਿਸਨੂੰ ਰੋਕਣ ਲਈ ਮੁਸਲਮਾਨ ਉਤਾਵਲੇ ਹਨ”

ਪੰਜਾਬ ਦੇ ਬਟਵਾਰੇ ਨੂੰ ਰੋਕਣ ਲਈ ਦੋਵਾਂ ਫਿਰਕਿਆਂ ਦੀਆਂ ਆਪਸੀ ਗ਼ਲਤ ਫ਼ਹਿਮੀਆਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਕਈ ਕਦਮ ਉਠਾਏ ਗਏ, ਸਿੱਖ ਵਿਦਵਾਨਾਂ ਨਾਲ ਮੇਲ-ਜੋਲ ਕਰਨ ਦੇ ਉਪਰਾਲੇ ਕੀਤੇ ਗਏ, ਸਿੱਖਾਂ ਨੂੰ ਯਕੀਨ ਦਿਵਾਉਣ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ, ਮਿਸਟਰ ਜਿਨਾਹ ਦਾ ਹੇਠਲਾ ਬਿਆਨ ਇਸ ਗੱਲ ਦੀ ਗਵਾਹੀ ਭਰਦਾ ਹੈ…

“ਹਮਾਰੇ ਇਰਾਦੇ ਸਿੱਖ ਦੋਸਤੋਂ ਕੇ ਮੁਤਅਲੱਕ ਖ਼ਰਾਬ ਨਹੀਂ, ਮੈਂ ਉਨ ਸੇ ਅਪੀਲ ਕਰਤਾ ਹੂੰ ਕਿ ਵੁਹ ਅਪਨੇ ਦਿਲੋਂ ਕੋ ਬੈਰੂਨੀ ਅਸਰਾਤ ਸੇ ਅਜ਼ਾਦ ਕਰ ਲੇਂ ਵੁਹ ਹਮੇਂ ਮਿਲੇਂ ਮਸਾਇਲ ਪਰ ਗੁਫਤਗੂ ਕਰੇਂ, ਮੁਝੇ ਪੂਰਾ ਯਕੀਨ ਹੈ, ਹਮ ਐਸੇ ਤਸਫ਼ੀਆ ਪਰ ਪਹੁੰਚ ਜਾਏਂਗੇ ਜੋ ਹਮਾਰੇ ਸਿੱਖ ਦੋਸਤੋਂ ਕੇ ਲੀਏ ਕਾਬਲੇ ਇਤਮੀਨਾਨ ਹੋਗਾ।”

(ਮੇਰਾ ਪਾਕਿਸਤਾਨ, ਸਫ਼ਾ 92)

ਪੰਜਾਬ ਦੇ ਬਟਵਾਰੇ ਨੂੰ ਰੋਕਣ ਲਈ ਜਿਨਾਹ ਸਾਹਿਬ ਨੇ ਦੋ ਆਖ਼ਰੀ ਭਰਪੂਰ ਯਤਨ ਕੀਤੇ, ਪਹਿਲਾ ਯਤਨ ਮਈ 1947 ਵਿੱਚ ਸਿਰਦਾਰ ਕਪੂਰ ਸਿੰਘ ਰਾਹੀਂ ਕੀਤਾ ਗਿਆ ਜਿਸ ਅਧੀਨ ਮਾਸਟਰ ਤਾਰਾ ਸਿੰਘ ਤੋਂ ਹੇਠ ਲਿਖੀ ਸਕੀਮ ਪਾਸ ਕਰਵਾਉਣ ਲਈ ਉਹਨਾਂ ਸਾਹਮਣੇ ਰੱਖੀ ਗਈ……

  1. ਪੰਜਾਬ ਨੂੰ ਨਾ ਵੰਡਿਆ ਜਾਏ। ਰਾਵੀ ਤੋਂ ਲੈ ਕੇ ਜਮਨਾ ਤੱਕ ਦਾ ਇਲਾਕਾ ਸਿੱਖਾਂ ਦੀ ਮਾਤ ਭੂਮੀ ਸਮਝਿਆ ਜਾਏ। ਸਿੱਖ ਪਾਕਿਸਤਾਨ ਅੰਦਰ ਉਪ ਕੌਮ Sub nation ਦੇ ਤੌਰ ‘ਤੇ ਵਿਸ਼ੇਸ਼ ਅਧਿਕਾਰਾਂ ਅਤੇ ਅੰਦਰੂਨੀ ਅਜ਼ਾਦੀ internal Autonamy ਦੇ ਮਾਲਕ ਹੋਣਗੇ।
  2. ਪੰਜਾਬ ਵਿਚ ਸਿੱਖਾਂ ਲਈ 33 ਫ਼ੀਸਦੀ ਰਾਖਵੀਆਂ ਸੀਟਾਂ ‘ਤੇ ਹੱਕ ਪੱਕੇ ਤੌਰ ‘ਤੇ ਬਾਕੀ ਦੇ ਪਾਕਿਸਤਾਨ ਵਿੱਚ 20 ਫ਼ੀਸਦੀ ਹੱਕ ਤੇ ਸੀਟਾਂ, ਸਣੇ ਹਾਈਕੋਰਟਾਂ ਤੇ ਸੁਪਰੀਮਕੋਰਟਾਂ ਦੇ ਦਿੱਤੇ ਜਾਣਗੇ।
  3. ਪੰਜਾਬ ਦਾ ਗਵਰਨਰ ਜਾਂ ਮੁੱਖ ਮੰਤਰੀ ਦੋਹਾਂ ਵਿੱਚੋਂ ਇੱਕ ਹਮੇਸ਼ਾਂ ਸਿੱਖ ਹੋਵੇਗਾ।
  4. ਪਾਕਿਸਤਾਨੀ ਫ਼ੌਜ ਵਿੱਚ ਸਿੱਖ ਹਮੇਸ਼ਾਂ 40 ਫ਼ੀਸਦੀ ਭਰਤੀ ਕੀਤੇ ਜਾਣਗੇ ਅਤੇ ਫ਼ੌਜੀ ਹਾਈਕਮਾਂਡ ਵਿੱਚ ਵੀ ਇਹੀ ਤਨਾਸਬ ਰਹੇਗਾ।
  5. ਪਾਕਿਸਤਾਨ ਦਾ ਕੋਈ ਕਾਨੂੰਨ ਪਾਸ ਹੋ ਕੇ ਲਾਗੂ ਨਹੀਂ ਕੀਤਾ ਜਾਏਗਾ ਜੇ ਸਿੱਖ ਬਹੁਸੰਮਤੀ ਕਹਿ ਦੇਵੇ ਕਿ ਉਹ ਕਾਨੂੰਨ ਵਿਤਕਰੇ ਭਰਿਆ ਹੈ ਜਿਤਨਾ ਚਿਰ ਪਾਕਿਸਤਾਨ ਦੀ ਸਭ ਤੋਂ ਵੱਡੀ ਕੋਰਟ ਇਹ ਨਾ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉੱਤੇ ਸਿੱਧਾ ਅਸਰ ਨਹੀਂ ਪਏਗਾ।

ਸਿਰਦਾਰ ਕਪੂਰ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਮਾਸਟਰ ਤਾਰਾ ਸਿੰਘ ਨੂੰ ਉੱਪਰਲੀ ਸਕੀਮ ਤੋਂ ਜਾਣੂ ਕਰਵਾਕੇ ਪਟਿਆਲੇ ਇੱਕ ਕੋਠੀ ਵਿਚ ਗਿਆਰਾਂ ਵਜੇ ਦੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਮਾਸਟਰ ਤਾਰਾ ਸਿੰਘ ਸਵੇਰੇ ਦਸ ਵਜੇ ਹੀ ਪਹੁੰਚ ਗਏ। ਜਿਨਾਹ ਸਾਹਿਬ ਦੇ ਪਹੁੰਚਣ ਤੋਂ ਦਸ ਮਿੰਟ ਪਹਿਲਾਂ ਹੀ ਮਾਸਟਰ ਜੀ ਪਿਛਲੇ ਦਰਵਾਜਿਓਂ ਖਿਸਕ ਗਏ ਅਤੇ ਸਿੱਖ ਕੌਮ ਦੀ ਬੇੜੀ ਵਿੱਚ ਵੱਟੇ ਪਾ ਕੇ ਚਲਦੇ ਬਣੇ, ਜਿਸ ਦੀ ਸਜ਼ਾ ਅੱਜ ਸਿੱਖ ਕੌਮ ਭੁਗਤ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਗੱਲਬਾਤ ਸਿਰੇ ਚੜ੍ਹਦੀ, ਨਾ ਚੜ੍ਹਦੀ ਪ੍ਰੰਤੂ ਗੱਲਬਾਤ ਕਰਨ ਤੋਂ ਭੱਜ ਜਾਣਾ ਕਿਥੋਂ ਦੀ ਸਿਆਣਪ ਹੈ ? ਸ਼ਾਇਦ ਇਹ ਵੀ ਸੱਚ ਹੈ ਕਿ ਸਿਆਣਪ ਨੂੰ ਤਾਂ ਧੁੱਸਮਾਰ ਲੀਡਰ ਨੇੜੇ ਵੀ ਨਹੀਂ ਫਟਕਣ ਦਿੰਦੇ।

ਕੌਮ ਦੇ ਮਹਾਨ ਵਿਦਵਾਨ ਸਿਰਦਾਰ ਕਪੂਰ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਹਿਤੈਸ਼ੀ ਇਸ ਪਾਸੇ ਵੱਲ ਆਪਣੇ ਵੱਲੋਂ ਨਿਰੰਤਰ ਕੋਸ਼ਿਸ਼ਾਂ ਕਰਦੇ ਰਹੇ, ਉਹਨਾਂ ਵੱਲੋਂ ਮਹਾਰਾਜਾ ਪਟਿਆਲਾ ਤੇ ਜਿਨਾਹ ਦੀ ਮੁਲਾਕਾਤ ਦਾ ਪ੍ਰਬੰਧ ਵੀ ਕੀਤਾ ਗਿਆ। ਜਿਨਾਹ ਸਾਹਿਬ ਆਪਣੇ ਸਲਾਹਕਾਰਾਂ ਸਮੇਤ ਪਟਿਆਲੇ ਪਹੁੰਚੇ ਜਿਥੇ ਉਹਨਾਂ ਨੇ ਕੁਝ ਸਿੱਖ ਆਈ.ਸੀ.ਐਸ. ਅਫ਼ਸਰਾਂ ਤੇ ਮਹਾਰਾਜਾ ਪਟਿਆਲਾ ਸਾਹਮਣੇ ਨਵੀਂ ਤਜਵੀਜ਼ ਰੱਖੀ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਜਿਹੜੀ ਸਕੀਮ ਉਹ ਰੱਖਣ ਲੱਗੇ ਹਨ, ਅੰਗਰੇਜ਼ ਉਸ ਵਿੱਚ ਕਿਸੇ ਕਿਸਮ ਦਾ ਅੜਿੱਕਾ ਨਹੀਂ ਡਾਹੁਣਗੇ, ਉਹ ਸਕੀਮ ਇੰਜ ਸੀ ।

ਸਿੱਖ, ਸਿੱਖ ਸਟੇਟ ਮੰਗਣ ਦੀ ਥਾਂ “ਮਹਾਨ ਪਟਿਆਲਾ” ਦੀ ਮੰਗ ਕਰਨ ਜਿਸ ਵਿੱਚ ਜਮਨਾ ਤੋਂ ਰਾਵੀ ਵਿਚਕਾਰਲਾ ਸਾਰਾ ਇਲਾਕਾ ਸਿੱਖ ਰਿਆਸਤਾਂ ‘ਅਤੇ ਪੰਜਾਬ ਦੇ ਕੁਝ ਇਲਾਕੇ ਸ਼ਾਮਲ ਹੋਣ, ਉਹ ਸਾਰੇ ਇਲਾਕੇ ਦਾ ਰਾਜ ਪ੍ਰਮੁੱਖ ਸਿੱਖ ਬਣ ਜਾਵੇ ਅਤੇ ਫੇਰ ਉਹ ਇਲਾਕਾ ਪਾਕਿਸਤਾਨ ਨਾਲ ਸੰਧੀ ਕਰ ਲਵੇ ਤੇ ਪਿੱਛੇ ਦੱਸੇ ਜਾ ਚੁੱਕੇ ਸਾਰੇ ਹੱਕ ਲਿਖਤੀ ਰੂਪ ਵਿੱਚ ਲੈ ਲਵੇ।

ਮਹਾਰਾਜਾ ਪਟਿਆਲੇ ਨੇ ਸੋਚਣ ਦਾ ਸਮਾਂ ਮੰਗਿਆ ਅਤੇ ਉਸੇ ਰਾਤ ਆਪਣੇ ਸਿੱਖ ਮੁੱਖ ਮੰਤਰੀ ਰਾਹੀਂ ਇਹ ਸਾਰੀ ਖ਼ਬਰ ਦਿੱਲੀ ਕਾਂਗਰਸ ਲੀਡਰਾਂ ਕੋਲ ਪਹੁੰਚਾ ਦਿੱਤੀ, ਜਿਸ ਦਾ ਜਿਨਾਹ ਸਾਹਿਬ ਨੂੰ ਝੱਟਪੱਟ ਪਤਾ ਲੱਗ ਗਿਆ, ਮਹਾਰਾਜਾ ਪਟਿਆਲਾ ਨੂੰ ਉਸਦੀ ਵਫ਼ਾਦਾਰੀ ਬਦਲੇ ਭਾਰਤ ਦੀਆਂ ਅੱਠ ਸੌ ਰਿਆਸਤਾਂ ਦੇ “ਚੈਮਬਰ ਆਫ਼ ਪ੍ਰਿੰਸਿਜ਼” ਦਾ ਪ੍ਰਧਾਨ ਬਣਾਇਆ ਗਿਆ। ਸਿੱਖ ਰਿਆਸਤਾਂ ਦਾ ਸਦਾ ਪ੍ਰਮੁੱਖ ਬਣਾਈ ਰੱਖਣ ਅਤੇ ਅੰਗਰੇਜ਼ਾਂ ਦੇ ਵੇਲੇ ਦੀਆਂ ਸਾਰੀਆਂ ਸਹੂਲਤਾਂ ਦੇਈ ਰੱਖਣ ਦੀ ਠੱਗੀ ਮਾਰਕੇ ਉਹਦੇ ਹੱਥੋਂ ਨਾ ਕੇਵਲ ਸਿੱਖ ਰਿਆਸਤਾਂ, ਸਿੱਖ ਧਰਮ, ਸਿੱਖ ਸਭਿਆਚਾਰ ਦਾ ਹੀ ਖੂਨ ਕਰਵਾਇਆ ਗਿਆ, ਸਗੋਂ ਹਿੰਦੁਸਤਾਨ ਦੀਆਂ ਬਾਕੀ ਦੀਆਂ ਸਭ ਰਿਆਸਤਾਂ ਦਾ ਫਾਹਾ ਵੀ ਵਢਾਇਆ।

ਇਸੇ ਪੇਸ਼ਕਸ਼ ਸੰਬੰਧੀ ਆਖ਼ਰੀ ਵਾਇਸਰਾਏ ਲਾਰਡ ਵੇਵਲ ਨੇ ਵੀ ਮਹਾਰਾਜਾ ਪਟਿਆਲਾ ਨਾਲ ਵਿਚਾਰ ਵਟਾਂਦਰਾ ਕੀਤਾ ਸੀ । ਅੰਗਰੇਜ਼ ਚਾਹੁੰਦੇ ਸੀ ਕਿ ਸਿੱਖ ਵੀ ਆਪਣੇ ਪੈਰਾਂ ‘ਤੇ ਖੜੇ ਹੋ ਜਾਣ। ਉਹ ਸਾਰੀਆਂ ਸਿੱਖ ਰਿਆਸਤਾਂ ਨੂੰ ਇਕੱਠਿਆਂ ਕਰਕੇ ਸਿੱਖਾਂ ਨੂੰ ਮਜ਼ਬੂਤ ਬਣਾ ਦੇਣਾ ਚਾਹੁੰਦੇ ਸਨ ਅਤੇ ਕੁਝ ਇਲਾਕਾ ਪੰਜਾਬ ਦਾ ਦੇ ਕੇ ਸਿੱਖਾਂ ਨੂੰ ਆਪਣਾ ਖ਼ੁਦ-ਮੁਖ਼ਤਿਆਰ ਕੌਮੀ ਘਰ ਦੇਣਾ ਚਾਹੁੰਦੇ ਸਨ, ਪਰ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਸਿੱਖ ਕੌਮ ਦੀਆਂ ਜੜ੍ਹਾਂ ਵੱਢਣ ਵਿੱਚ ਕਿਸੇ ਨਾਲੋਂ ਕਿਵੇਂ ਵੀ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ, ਲਾਰਡ ਵੇਵਲ ਨੇ ਇਸ ਸੰਬੰਧ ਵਿਚ ਮਹਾਰਾਜਾ ਪਟਿਆਲਾ ਨਾਲ ਹੋਈ ਗੱਲਬਾਤ ਦਾ ਜ਼ਿਕਰ ਆਪਣੀ ਨਿੱਜੀ ਡਾਇਰੀ ਵਿੱਚ ਇੰਜ ਕੀਤਾ ਹੈ।

July 16, 1945 …… Left Simla Yesterday and called The H.M. of Patiala at Chail on the way down. I had an hour’s talk with him about possible grouping of Sikh states and the problems of the Sikhs generally but nothing came out of it.

(Viceroy’s Jounral, p. 320)

“16 ਜੁਲਾਈ 1945-ਕੱਲ੍ਹ ਮੈਂ ਸ਼ਿਮਲੇ ਤੋਂ ਚਲਕੇ ਰਸਤੇ ਵਿਚ ਚੈਲ ਵਿਖੇ ਮਹਾਰਾਜਾ ਪਟਿਆਲਾ ਨੂੰ ਮਿਲਿਆ। ਮੇਰੀ ਇੱਕ ਘੰਟਾ ਗੱਲਬਾਤ ਹੋਈ ਜਿਸ ਵਿੱਚ ਸਿੱਖਾਂ ਦੀਆਂ ਆਮ ਮੁਸ਼ਕਲਾਂ ਅਤੇ ਸਿੱਖ ਰਿਆਸਤਾਂ ਦੇ ਇਕੱਠੇ ਕੀਤੇ ਜਾਣ ਦੀ ਸੰਭਾਵਨਾ ਸੰਬੰਧੀ ਵਿਚਾਰ ਕੀਤੀ ਗਈ, ਪ੍ਰੰਤੂ ਕੋਈ ਸਿੱਟਾ ਨਹੀਂ ਨਿਕਲਿਆ”

ਇਸੇ ਕਿਤਾਬ ਵਿੱਚ ਨਾਰੰਗ ਸਾਹਿਬ ਅੱਗੇ ਜ਼ਿਕਰ ਕਰਦੇ ਹਨ ਕਿ ਸਿੱਖਾਂ ਦੀਆਂ ਮੰਗਾਂ ਸੰਬੰਧੀ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਦੀ ਸਹਿਮਤੀ ਵਾਲਾ ਇੱਕ ਖਰੜਾ ਜਿਨਾਹ ਨੂੰ ਦੇਣ ਲਈ ਤਿਆਰ ਕੀਤਾ ਗਿਆ। ਇਸ ਖਰੜੇ ਸੰਬੰਧੀ ਸਰਦਾਰ ਅਮਰ ਸਿੰਘ ਅੰਬਾਲਵੀ ਆਦਿਕ ਕੁਝ ਸਿੱਖ ਹਿਤੈਸ਼ੀ ਮਿਸਟਰ ਜਿਨਾਹ ਨੂੰ ‘ਮਮਦੋਟ ਵਿਲਾ’ ਦਿੱਲੀ ਵਿਖੇ ਮਿਲੇ।

ਜਦ ਇਹ ਖਰੜਾ ਤਿਆਰ ਹੋ ਗਿਆ ਤਾਂ ਫ਼ੈਸਲਾ ਹੋਇਆ ਕਿ ਇਸਨੂੰ ਡਾਕ ਵਿੱਚ ਭੇਜਣ ਦੀ ਥਾਂ ਭਰੋਸੇ ਯੋਗ ਬੰਦੇ ਦੇ ਹੱਥ ਪਹੁੰਚਾਇਆ ਜਾਏ। ਗਿਆਨੀ ਕਰਤਾਰ ਸਿੰਘ ਦੇ ਖ਼ਾਸ ਨਜ਼ਦੀਕੀ ਤੇ ਭੇਤੀ ਡਾਕਟਰ ਗੋਪਾਲ ਸਿੰਘ ਦਰਦੀ ਨੂੰ ਬੁਲਾਕੇ ਖਰੜਾ ਉਹਨਾਂ ਦੇ ਹਵਾਲੇ ਕਰਕੇ ਹਿਦਾਇਤ ਕੀਤੀ ਗਈ ਕਿ ਇਹ ਜ਼ਰੂਰੀ ਖਰੜਾ 10 ਔਰੰਗਜ਼ੇਬ ਰੋਡ ਤੇ ਠਹਿਰੇ ਹੋਏ ਜਿਨਾਹ ਸਾਹਿਬ ਨੂੰ ਪਹੁੰਚਾ ਆਉਣਾ,

ਮਿਸਟਰ ਦਰਦੀ ਨੇ ਦਿੱਲੀ ਪਹੁੰਚ ਕੇ 10 ਔਰੰਗਜ਼ੇਬ ਰੋਡ ਦੀ ਥਾਂ ਬਿਰਲਾ ਹਾਊਸ ਨੂੰ ਮੂੰਹ ਕੀਤਾ, ਜਿਥੇ ਕਾਂਗਰਸ ਦਾ ਜਲਸਾ ਹੋ ਰਿਹਾ ਸੀ। ਇਹ ਕਾਗ਼ਜ਼ ਜਿਨਾਹ ਸਾਹਿਬ ਨੂੰ ਦੇਣ ਦੀ ਥਾਂ ਨਹਿਰੂ ਬਾਹਮਣ ਨੂੰ ਦੇ ਆਇਆ। ਜੇ ਉਹ ਖਰੜਾ ਜਿਨਾਹ ਸਾਹਿਬ ਕੋਲ ਚਲਿਆ ਜਾਂਦਾ ਤਾਂ ਪੂਰਾ ਯਕੀਨ ਸੀ ਕਿ ਉਹਨਾਂ ਨੇ ਸਾਰੀਆਂ ਮੰਗਾਂ ਮੰਨ ਲੈਣੀਆਂ ਸਨ, ਉਸ ਹਾਲਤ ਵਿੱਚ ਹਿੰਦੁਸਤਾਨ ਦਾ ਨਕਸ਼ਾ ਹੀ ਹੋਰ ਹੋਣਾ ਸੀ, ਉਹਨਾਂ ਮੰਗਾਂ ਵਿੱਚ ਕੋਈ ਵੀ ਅਜਿਹੀ ਮੰਗ ਨਹੀਂ ਸੀ, ਜਿਹੜੀ ਕਿ ਨਾ ਮੰਨੀ ਜਾ ਸਕਣ ਵਾਲੀ ਹੋਵੇ ਜਾਂ ਜੋ ਜਿਨਾਹ ਸਾਹਿਬ ਨੇ ਖ਼ੁਦ ਪਹਿਲਾਂ ਸਿੱਖ ਆਗੂਆਂ ਸਾਹਮਣੇ ਨਾ ਰੱਖੀ ਹੋਵੇ, ਸਮਝੌਤਾ ਹੋ ਜਾਣਾ ਲਾਜ਼ਮੀ ਸੀ, ਪਰ ‘ਜੇ’ ਉਹ ਖਰੜਾ ਉਹਨਾਂ ਤੱਕ ਪਹੁੰਚ ਜਾਂਦਾ,

ਇਸ ਤਰ੍ਹਾਂ ਸੰਸਾਰ ਦੇ ਇਤਿਹਾਸ ਵਿੱਚ ਇੱਕ ਹੋਰ ਵੱਡੇ ‘ਜੇ’ ਦਾ ਵਾਧਾ ਹੋਇਆ, ਸਿੱਖ ਕੌਮ ਨੂੰ ਇਸ ਦੇ ਆਪਣੇ ਹੀ ਖ਼ੁਦਗਰਜ਼ ਤੇ ਡੋਗਰੇ ਲੀਡਰਾਂ ਨੇ ਗੁਲਾਮੀ ਦੀਆਂ ਬੇੜੀਆਂ ਪੁਆਈਆਂ। ਸਿੱਖ ਲੀਡਰਾਂ ਦੇ ਹਿੰਦੂ ਕਾਂਗਰਸ ਦੇ ਜਾਲ ਵਿਚ ਫਸ ਜਾਣ ਮਗਰੋਂ ਜਿਨਾਹ ਸਾਹਿਬ ਨੇ ਗੱਲਬਾਤ ਦੌਰਾਨ ਸਰਦਾਰ ਸੋਭਾ ਸਿੰਘ ਨੂੰ ਕਿਹਾ ਸੀ ਕਿ ਸਿੱਖਾਂ ਨੇ ਆਪਣਾ ਰਾਜ ਭਾਗ ਨਾ ਲੈ ਕੇ ਭਾਰੀ ਭੁੱਲ ਕੀਤੀ ਹੈ।

Sardar Bahadur you know The Hindus only are co-slave like us, but now you will know the real Hindu when he becomes your master and you become his slave.

“ਸਰਦਾਰ ਬਹਾਦਰ ਤੁਸੀਂ ਅੱਜ ਦਾ ਹਿੰਦੂ, ਆਪਣੇ ਵਾਂਗ ਪ੍ਰਾਧੀਨ ਹਿੰਦੂ ਵੇਖ ਰਹੇ ਹੋ, ਅਸਲੀ ਹਿੰਦੂ ਦਾ ਰੂਪ ਤੁਹਾਨੂੰ ਉਦੋਂ ਨਜ਼ਰ ਆਏਗਾ, ਜਦੋਂ ਉਹ ਤੁਹਾਡਾ ਮਾਲਕ ਤੇ ਤੁਸੀਂ ਉਸਦੇ ਗੁਲਾਮ ਹੋਵੋਗੇ”

ਸੱਚਮੁੱਚ ਸਿਆਣਿਆਂ ਦੀਆਂ ਕਹੀਆਂ ਗੱਲਾਂ ਦਾ ਬਾਅਦ ‘ਚ ਪਤਾ ਲੱਗਦਾ ਹੈ,

ਦਰਦੀ ਵਰਗੇ ਗ਼ੱਦਾਰਾਂ ਨੂੰ ਹਿੰਦੁਸਤਾਨੀ ਪ੍ਰਸ਼ਾਸਨ ਨੇ ਸਿੱਧੀਆਂ ਰਾਜ ਸਭਾ ਦੀਆਂ ਮੈਂਬਰੀਆਂ ਤੇ ਵਿਦੇਸ਼ੀ ਸਫ਼ੀਰ ਵਰਗੇ ਉੱਚ ਅਹੁਦੇ ਦੇ ਕੇ ਨਿਵਾਜਿਆ, ਤਾਂ ਜੋ ਭਵਿੱਖ ਵਿੱਚ ਨਵੇਂ ਗ਼ੱਦਾਰਾਂ ਨੂੰ ਉਤਸ਼ਾਹ ਮਿਲਦਾ ਰਹੇ। ਕੋਈ ਸ਼ੱਕ ਨਹੀਂ ਕਿ ਸਾਡੀ ਕੌਮ ਨੇ ਬੜੇ ਸ਼ਹੀਦ ਪੈਦਾ ਕੀਤੇ ਹਨ, ਪਰ ਇਹ ਵੀ ਸ਼ੀਸ਼ੇ ਵਰਗਾ ਸੱਚ ਹੈ ਕਿ ਸਭ ਤੋਂ ਵੱਧ ਗ਼ੱਦਾਰ ਵੀ ਅਸੀਂ ਹੀ ਜੰਮੇ ਹਨ, ਕਿੰਨਾ ਈ ਚਿਰ ਮੈਂ ਇਹਨਾਂ ਸੋਚਾਂ ਵਿੱਚ ਖੁੱਭਿਆ ਰਿਹਾ, ਚੰਦਰੀ ਅਜ਼ਾਦੀ ਨੇ ਸਾਨੂੰ ਕੀ ਦਿੱਤੈ, ਮੈਨੂੰ ਮਾਤਾ ਪ੍ਰਸਿੰਨ ਕੌਰ ਦੇ ਕਹੇ ਸ਼ਬਦ ਚੇਤੇ ਆਏ

ਤਿਰੰਗਾ ਲਹਿਰਾਵੇ ਭਾਵੇਂ ਯੂਨੀਅਨ ਜੈੱਕ ਕੇਸਰੀ ਤਾਂ ਕਿਧਰੇ ਵੀ ਨਜ਼ਰੀਂ 1 ਨਹੀਂ ਪੈਂਦਾ…

ਕੇਸਰੀ ਤਾਂ ਇਹਨਾਂ ਗ਼ੱਦਾਰਾਂ ਦੀ ਜੁੰਡਲੀ ਨੇ ਕੱਖੋਂ ਹੌਲਾ ਕਰ ਛੱਡਿਆ, ਧਨਾਢ ਬਲਦੇਵ ਸਿੰਘ ਚੁੰਮਣੇ ਵਰਗੇ ਮੁਰਦਾ ਜ਼ਮੀਰ ਆਗੂ ਜਿਨ੍ਹਾਂ ਨੇ ਇੱਕ ਵਜ਼ੀਰੀ ਤੇ ਆਪਣੇ ਟਾਟਾ ਨਗਰ ਦੇ ਕਾਰਖ਼ਾਨੇ ਉੱਤੋਂ ਪੂਰੀ ਕੌਮ ਵਾਰ

ਦਿੱਤੀ…….ਓ……ਹੋ……ਊਫ਼…

ਅਬ ਪਛਤਾਏ ਕਿਆ ਬਨੇ ਜਬ ਚਿੜੀਆ ਚੁਗ ਗਈ ਖੇਤ, ਕਿਸੇ ਸ਼ਾਇਰ ਨੇ ਸੱਚ ਈ ਆਖਿਐ :

ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ,

ਜਿਹੜੇ ਸਮੇਂ ਦੀ ਕਦਰ ਪਛਾਣਦੇ ਨਹੀਂ।

ਦੋ ਬੇੜੀਆਂ ਵਾਲੇ ਡੁੱਬ ਮਰਦੇ,

ਜਿਹੜੇ ਇੱਕ ਤੇ ਤਰਨਾ ਜਾਣਦੇ ਨਹੀਂ।

(ਅਗਿਆਤ)

ਚੰਦਰਾ ਲਾਲਚ ਚੀਜ਼ ਈ ਐਸੀ ਐ…ਆਦਮੀ ਜਵਾਂ ਈ ਅੰਨ੍ਹਾ ਹੋ ਜਾਂਦੈ, ਚੰਗੇ ਮਾੜੇ, ਭਲੇ ਬੁਰੇ ਦੀ ਜਵਾਂ ਈ ਸੁੱਧ-ਬੁੱਧ ਨਹੀਂ ਰਹਿੰਦੀ।

ਮੈਨੂੰ ਸੋਚੀਂ ਪਿਆ ਵੇਖਕੇ ਮਾਤਾ ਲੰਮੇ ਪੈ ਗਈ……….ਲਗਦੈ, ਸੌ ਗਈ ਸੀ, ਮੈਂ ਜਗਾਉਣਾ ਠੀਕ ਨਾ ਸਮਝਿਆ, ਕੁਝ ਚਿਰ ਆਰਾਮ ਕਰਨ ਲਈ ਮੈਂ ਵੀ ਉਥੇ ਈ ਲੇਟ ਗਿਆ ਦਰਬਾਰ ਸਾਹਿਬ ‘ਚੋਂ ਆਨੰਦਮਈ, ਅੰਮ੍ਰਿਤਰਸ ਗੁਰਬਾਣੀ ਕੀਰਤਨ ਦੀ ਮੱਧਮ ਜਿਹੀ ਅਵਾਜ਼ ਕੰਨੀਂ ਪੈ ਰਹੀ ਸੀ………

ਸੋ ਕਤ ਜਾਨੈ ਪੀਰ ਪਰਾਈ ॥

ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥

ਦੁਖੀ ਦੁਹਾਗਨਿ ਦੁਇ ਪਖ ਹੀਨੀ ॥

ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥

ਪੁਰ ਸਲਾਤ ਕਾ ਪੰਥੁ ਦੁਹੇਲਾ ॥

ਸੰਗਿ ਨ ਸਾਥੀ ਗਵਨੁ ਇਕੇਲਾ ॥੨॥

ਦੁਖੀਆ ਦਰਦਵੰਦੁ ਦਰਿ ਆਇਆ ॥

ਬਹੁਤੁ ਪਿਆਸ ਜਬਾਬੁ ਨ ਪਾਇਆ ॥

ਕਾਂਡ –5

ਅਜੇ ਕੱਲ੍ਹ ਦੀ ਗੱਲ ਹੈ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ। ਸਾਡੇ ਸਿਰਾਂ ‘ਤੇ ਕਲਗੀਆਂ ਸੋਹੰਦੀਆਂ ਸਨ ਪਾਣੀ ਭਰਦੇ ਸੀ ਕਾਬਲ ਈਰਾਨ ਵਾਲੇ।

(ਸੋਹਣ ਸਿੰਘ ਸ਼ੀਤਲ)

ਦੁਪਹਿਰ ਢਲ ਗਈ ਸੀ,

ਇੰਦਰ ਦੀ ਖੂਨ ਨਾਲ ਲੱਥ-ਪੱਥ ਲਾਸ਼ ਮੇਰੀਆਂ ਅੱਖਾਂ ਅੱਗਿਓਂ ਪਰ੍ਹੇ ਹੋਣ ਦਾ ਨਾਂ ਨਹੀਂ ਸੀ ਲੈਂਦੀ, ਰਾਜੀ ਤੇ ਧੰਨੋ ਦੀਆਂ ਚੀਕਾਂ ਕੰਨੀਂ ਅਜੇ ਤੱਕ ਗੂੰਜ ਰਹੀਆਂ ਸਨ, ਅੱਖਾਂ ਸਾਹਮਣੇ ਮਾਂ ਜਾਈਆਂ ਭੈਣਾਂ ਦੇ ਹੋਏ ਵਹਿਸ਼ੀਆਨਾ ਕਤਲ, ਗੁਰਬਖ਼ਸ਼ ਤੇ ਹਰਬਖ਼ਸ਼ ਦੀ ਖ਼ੌਫ਼ਨਾਕ ਮੌਤ, ਯਾਦ ਕਰਕੇ ਜਾਣੀਂ ਮੈਨੂੰ ਭਾਦੋਂ ਦੇ ਮਹੀਨੇ ਕੰਬਣੀ ਜਿਹੀ ਛਿੜ ਗਈ, ਕੁਝ ਸਹਿਮ ਤੇ ਕੁਝ ਥਕਾਵਟ ਦੇ ਨਾਲ ਪਤਾ ਈ ਨਾ ਲੱਗਾ ਕਦੋਂ ਦਾਰ ਜੀ ਦੀ ਬੁੱਕਲ ‘ਚ ਨੀਂਦ ਆ ਗਈ।

ਜਦੋਂ ਅੱਖ ਪੱਟੀ ਤਾਂ ਮੇਰਾ ਸਿਰ ਦਾਰ ਜੀ ਦੀ ਬੁੱਕਲ ਵਿੱਚ ਈ ਸੀ, ਦਾਰ ਜੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸੇ,

ਮਜ਼ਹਬੀ ਫ਼ਸਾਦਾਂ ਤੋਂ ਪਰੇਸ਼ਾਨ ਹੋਇਆ ਸੂਰਜ ਵੀ ਆਪਣਾ ਮੂੰਹ ਛੁਪਾ ਰਿਹਾ ਸੀ, ਬੀਜੀ ਇੱਕ ਪਾਸੇ ਥਮਲੇ ਦਾ ਸਹਾਰਾ ਲਈ ਵਾਹਗੁਰੂ-ਵਾਹਗੁਰੂ ਕਰ ਰਹੀ ਸੀ, ਆਲੇ ਦੁਆਲੇ ਸਾਡੇ ਵਰਗੇ ਹਜ਼ਾਰਾਂ ਬਦਕਿਸਮਤ ਪਾਰਲੇ ਪੰਜਾਬੋਂ ਆ ਕੇ ਅਜ਼ਾਦੀ ਦਾ ਨਿੱਘ ਮਾਨਣ ਲਈ ਜੁੜੇ ਬੈਠੇ ਸਨ।

ਪੁੱਤ ਪ੍ਰਸਿੰਨੋ……….ਅਸੀਂ ਗੁਰੂ ਕੀ ਨਗਰੀ ਪਹੁੰਚ ਗਏ ਆਂ, ਦਾਰ ਜੀ ਨੇ ਮੇਰਾ ਸਿਰ ਪਲੋਸਦਿਆਂ ਆਖਿਆ

ਚਲੋ ਸੱਚੇ ਪਾਤਿਸ਼ਾਹ ਦਾ ਸ਼ੁਕਰੀਆ ਅਦਾ ਕਰ ਆਈਏ ਗੁਰੂ ਰਾਮਦਾਸ ਦੇ ਘਰ ਜਾ ਕੇ, ਸੁੱਖੀ ਸਾਂਦੀ ਮੱਚਦੀ ਅੱਗ ‘ਚੋਂ ਨਿਕਲ ਆਏ ਆਂ।

ਆਹ……….ਇੱਕ ਵਾਰ ਤਾਂ ਮੇਰੀ ਭੁੱਬ ਈ ਨਿਕਲ ਗਈ ਸੀ, ਕੈਸੇ ਗੁਰਸਿੱਖ ਸਨ ਮਾਤਾ ਪ੍ਰਸਿੰਨ ਕੌਰ ਦੇ ਦਾਰ ਜੀ ਸਾਰਾ ਕੁਝ ਤਬਾਹ ਕਰਵਾ ਕੇ ਵੀ ……..

ਹੇ ਡਾਹਢਿਆ ਰੱਬਾ ਕਦੇ ਵੀ ਰੱਬ ਦੇ ਪਿਆਰਿਆਂ ਦਾ ਬੀ ਨਾਸ਼ ਨਹੀਂ ਹੁੰਦਾ, ਵਾਕਈ ਭਾਣਾ ਮੰਨਣ ਵਾਲੇ ਤੇਰੇ ਪਿਆਰੇ ਮੌਜੂਦ ਨੇ ਜਿੰਨਾ ਤੇਰੇ ਦਿੱਤੇ ਹਰ ਦੁੱਖ-ਸੁੱਖ ਨੂੰ ਹੱਸਕੇ ਪਿੰਡੇ ਤੇ ਜਰ ਲਿਆ :

ਤੇਰਾ ਕੀਆ ਮੀਠਾ ਲਾਗੈ ਹਰ ਨਾਮਿ ਪਦਾਰਥਿ ਨਾਨਕੁ ਮਾਂਗੈ॥

ਦੁੱਖਾਂ ਨੂੰ ਦਾਰੂ ਜਾਣ ਕੇ ਕਬੂਲ ਕਰ ਲਿਆ ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥

ਹੇ ਵਾਹਿਗੁਰੂ ਧੰਨ ਹੈਂ ਤੂੰ ਧੰਨ ਤੇਰੇ ਗੁਰਸਿੱਖ।

ਸਾਊ……….ਇਹ ਅੰਬਰਸਰ ਦਾ ਸਰਨਾਰਥੀ ਕੈਂਪ ਸੀ, ਰਫੂਜ਼ੀ ਕੈਂਪ ਮਾਤਾ

ਨੇ ਗੱਲ ਅੱਗੇ ਤੋਰੀ,

ਬੀਜੀ ‘ਚ ਤੁਰਨ ਦਾ ਜਵਾਂ ਈ ਵਿੱਤ ਨਹੀਂ ਸੀ..ਦਾਰ ਜੀ ਦਾ ਇੱਕ ਵਾਕਫ਼ ਖਬਰਨੀਂ ਕੀ ਨਾਂ ਸੀ ਉਹਦਾ ਮੈਨੂੰ ਵਿਸਰ ਗਿਆ। ਉਹ ਮਿਲ ਗਿਆ, ਆਪਣੀ ਬੈਲ ਗੱਡੀ ਤੇ ਸਾਨੂੰ ਦਰਬਾਰ ਸਾਹਿਬ ਛੱਡ ਆਇਆ। ਉਸ ਦਿਨ ਐਨਾ ‘ਕੱਠ ਦਰਬਾਰ ਸਾਹਿਬ ਰਹੇ ਰੱਬ ਦਾ ਨਾਂ ਜਾਣੀਂ ਸੰਗਤ ਦਾ ਹੜ੍ਹ ਜਿਹਾ

ਈ ਆ ਗਿਆ ਹੋਵੇ,

ਦੁਖੀ ਲੋਕਾਂ ਨੇ ਪੁੱਤ ਜਾਣਾ ਵੀ ਕਿਥੇ ਸੀ ਏਸ ਦਰ ਤੋਂ ਛੁੱਟ, ਹੋਰ ਆਸਰਾ ਵੀ ਚੰਦਰਾ ਕੋਈ ਨਹੀਂ ਸੀ ਰਿਹਾ, ਪ੍ਰਕਰਮਾ ’ਚ, ਡਿਊਢੀ ’ਚ, ਲੰਗਰ ‘ਚ, ਜਿੱਧਰ ਵੇਖੋ ਦੁਨੀਆ ਲਤੜੀਦੀ ਮਰਦੀ ਸੀ,

ਸਾਨੂੰ ਇਥੇ ਈ ਪਤਾ ਲੱਗਿਆ ਪਈ ਸਾਡੇ ਕਾਫ਼ਲੇ ਤੋਂ ਬਾਅਦ ਕੋਈ ਕਾਫ਼ਲਾ ਸੁੱਕਾ ਨੀਂ ਆਉਣ ਦਿੱਤਾ ਉਹਨਾਂ।

ਖਬਰਨੀਂ ਸੱਚੀ ਖਬਰਨੀਂ ਝੂਠੀ ਉਡਦੀ-ਉਡਦੀ ਗੱਲ ਸੁਣੀ ਪਈ ਇੱਕ ਰੇਲ ਗੱਡੀ ਵੱਢੇ-ਟੁੱਕਿਆਂ ਦੀ ਭਰਕੇ ਭੇਜੀ ਆ ਪਾਰਲੇ ਪੰਜਾਬੋਂ ਟੇਸ਼ਨ ਤੇ……….

ਬੰਦਾ ਬੰਦੇ ਦਾ ਵੈਰੀ ਬਣ ਬੈਠਾ ਸਾ………!!!

ਮਾਤਾ ਸੁਣਿਆ ਸੀ ਕੁੱਤੇ ਦਾ ਕੁੱਤਾ ਵੈਰੀ ਹੁੰਦੈ ਪਰ ਨਹੀਂ ਜਿੰਨਾ ਸ਼ੀਰਖੋਰ ਇਨਸਾਨਾ ‘ਚ ਐ ਐਨਾ ਚੁਰਾਸੀ ਲੱਖ ਜੂਨੀਆਂ ‘ਚੋਂ ਸ਼ਾਇਦ ਈ ਹੋਵੇ ਕਿਸੇ ’ਚ ਹੋਰ, ਮੈਨੂੰ ਕਿਸੇ ਅਦੀਬ ਦਾ ਕਥਨ ਯਾਦ ਆਇਆ:

ਸਾਪੋਂ ਕੋ ਸਪੇਰੋਂ ਨੇ ਕੈਦ ਕਰ ਲੀਆ ਜਹ ਕਹਿ ਕਰ, ਕਿ ਇਨਸਾਨੋਂ ਕੋ ਡਸਣੇ ਕੇ ਲੀਏ ਇਨਸਾਨ ਹੀ ਕਾਫ਼ੀ ਹੈਂ।

(ਅਗਿਆਤ)

ਸਾਊ ਉਹ ਰਾਤ ਅਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ ਕੱਟੀ । ਹਾਲਾਤ ਤਾਂ ਚੰਦਰੇ ਅਸਲੋਂ ਈ ਵਿਗੜ ਗਏ ਸੇ, ਮੈਨੂੰ ਤਾਂ ਵਿਹੁ ਵਰਗੇ ਲੱਗਦੇ ਆ ਉਹ ਲੋਕ ਜਿਹੜੇ ਚੰਦਰੀ ਅਜ਼ਾਦੀ ਦੀਆਂ ਖ਼ੁਸ਼ੀਆਂ ਮਨਾਉਂਦੇ ਫੁੱਲੇ ਨਹੀਂ ਸਮਾਉਂਦੇ, ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਾਹਨੂੰ ਕਿਸੇ ਦਾ ਦੁੱਖ ਸਮਝਿਆ ਜਾਂਦਾ, ਜੇ ਪਰਾਇਆ ਦੁੱਖ ਸਮਝਣਾ ਸਿੱਖ ਜੇ ਫੇਰ ਤਾਂ ਬੰਦੇ ਤੇ ਫ਼ਰਿਸ਼ਤੇ ‘ਚ ਕੋਈ ਫ਼ਰਕ ਏ ਨਾ ਰਹੇ।

ਉਦੋਂ ਵੀ ਚੰਦਰੀ ਅਜ਼ਾਦੀ ਦੇ ਜ਼ਸ਼ਨ ਮਨਾਉਂਦੇ ਸੀ ਲੋਕੀਂ, ਅਸੀਂ ਤਾਂ ਕੈਂਪਾਂ ‘ਚ ਰੁਲਦੇ ਫਿਰਦੇ ਦਿਨ ਕਟੀਆਂ ਕਰਦੇ ਸੇ……….ਚੜ੍ਹਦੇ ਪੰਜਾਬ ‘ਚ ਮਠਿਆਈਆਂ ਵੰਡੀਦੀਆਂ ਸੀ,

ਹੋ……….ਡਾਹਢਿਆ ਰੱਬਾ ਐਹੋ ਜੀ ਅਜ਼ਾਦੀ ਤਾਂ ਵੈਰੀ ਤੇ ਵੀ ਨਾ ਲਿਆਵੀਂ, ਜਿਹੋ ਜੀ ਸਾਨੂੰ ਦਿੱਤੀ.

ਮਾਤਾ ਪ੍ਰਸਿੰਨ ਕੌਰ ਨੇ ਲੰਬਾ ਹਉਕਾ ਭਰਦਿਆਂ ਡਾਹਢੇ ਅੱਗੇ ਕੰਬਦੇ ਹੋਏ ਹੱਥ ਜੋੜ ਦਿੱਤੇ ।

ਰੁਲਦਿਆਂ-ਘੁਲਦਿਆਂ, ਰੋਂਦਿਆਂ-ਕੁਰਲਾਉਂਦਿਆਂ ਨੂੰ ਮਹੀਨੇ ਡੇਢ ਮਹੀਨੇ ਬਾਅਦ ਨਵੇਂ ਪਿੰਡ ਬੰਜਰ ਜ਼ਮੀਨ ਅਲਾਟ ਕਰਤੀ ਸਰਕਾਰ ਨੇ,

ਝੋਟੇ ਦੇ ਸਿਰ ਵਰਗੀ ਬਾਰਾਂ ਮੁਰੱਬੇ ਚੰਦਰੀ ਅਜ਼ਾਦੀ ਨੇ ਹੜ੍ਹਪ ਕਰਲੀ ਤੇ ਕੱਲਰਾਂ ਦੇ ਰੋੜ ਦਾਰ ਜੀ ਦੇ ਮੱਥੇ ਮੜ੍ਹ ਦਿੱਤੇ। ਉਸ ਰੱਬ ਦੇ ਬੰਦੇ ਨੇ ਮੱਥੇ ਵੱਟ ਨਾ ਪਾਇਆ ਮੈਨੂੰ ਤੇ ਬੀਜੀ ਨੂੰ ਨਾਲ ਲੈ ਕੇ ਨਵੇਂ ਪਿੰਡ ਰੈਣ-ਬਸੇਰਾ ਕਰ ਲਿਆ।

ਸ਼ੁਕਰ ਡਾਹਢੇ ਦਾ ਸ਼ਕੀਨਾ ਦੇ ਅੱਬੂ ਅਨਵਰ ਹਯਾਤ ਖਾਂ ਦੇ ਦਿਤੇ ਨੌ ਸੌ ਰੁਪਈਏ ਅਜੇ ਤੱਕ ਸਲਾਮਤ ਸਨ, ਮੇਰੇ ਵੀਹਾਂ ਦਾ ਪਤਾ ਨਹੀਂ ਕਿਹੜੇ ਖੱਲੀਂ ਖੂੰਜੀਂ ਡਿੱਗ ਪਏ ਸੀ।

ਕੀ-ਕੀ ਦੱਸਾਂ ਸਾਊ ਦੁੱਖਾਂ ਦੀ ਬਾਤ ਬੜੀ ਲੰਮੀ ਐ, ਹੁਣ ਤੱਕ ਤਾਂ ਕੀ ਜਿਹੜੀ ਅੱਗੇ ਹੋਈ…

ਰਹਿਣ ਵਾਸਤੇ ਚਾਰ ਖੋਲ੍ਹ ਨਵੇਂ ਪਿੰਡ ਖੜ੍ਹੇ ਕਰ ਲੇ, ਆਲੀਸ਼ਾਨ ਹਵੇਲੀ ਦੀ ਮਾਲਕਣ ਸਰਦਾਰਨੀਂ ਅਜਮੇਰ ਕੌਰ ਦੋ ਧੀਆਂ ਤੇ ਦੋ ਪੁੱਤਰਾਂ ਦੇ ਵਿਛੋੜੇ ਨੇ ਅਸਲੋਂ ਈ ਭੰਨ੍ਹ ਛੱਡੀ ਸੀ, ਕੱਲਰਾਂ ਦੀ ਮਿੱਟੀ ਨਾਲ ਕੰਧਾਂ ਲਿਪਦੀ ਬੀਜੀ ਨੇ ਇਹ ਦਿਨ ਕਦੇ ਸੁਪਨੇ ‘ਚ ਵੀ ਨਹੀਂ ਦੇਖੇ ਹੋਣੇ।

ਬਾਰਾਂ ਮੁਰੱਬੇ ਜ਼ਮੀਨ ਦਾ ਮਾਲਕ, ਨੁਕਰੇ ਘੋੜਿਆਂ ਹੰਸ ਤੇ ਪ੍ਰਿੰਸ ਤੇ ਸਵਾਰੀ ਕਰਕੇ ਭਲਵਾਨੀ ਗੇੜਾ ਲਾਉਣ ਵਾਲਾ, ਸ਼ਾਨਦਾਰ ਹਵੇਲੀ ਜੀਹਦੇ ‘ਚ ਆਮ ਬੰਦੇ ਨੂੰ ਵਿੱਚ ਵੜ ਕੇ ਬਾਹਰ ਨਿਕਲਣ ਦਾ ਰਾਹੀ ਨਹੀਂ ਸੀ ਲੱਭਦਾ, ਐਡੀ ਵੱਡੀ ਹਵੇਲੀ ਸੀ ਸਾਡੀ,

ਮਾਤਾ ਪ੍ਰਸਿੰਨ ਕੌਰ ਨੇ ਅੱਖਾਂ ਭਰਦਿਆਂ ਲੰਬਾ ਹਉਕਾ ਲਿਆ… ਗੁਜਰਾਂਵਾਲੇ ਦਾ ਸਿਰਕੱਢ ਸਰਦਾਰ ਹਰਦਿੱਤ ਸਿੰਘ ਨਵੇਂ ਪਿੰਡ ਦਾ ਹਰਦਿੱਤਾ ਰਫੂਜੀ ਬਣ ਗਿਆ ਤੇ ਸਰਦਾਰਨੀਂ ਅਜਮੇਰ ਕੌਰ ਜਮੇਰੋ ਦੇ ਲਕਬ ਨਾਲ ਸੱਦੀ ਜਾਣ ਲੱਗ ਪਈ ਸੀ । ਭਾਵੀ ਨੇ ਲੇਖਾਂ ਨੂੰ ਜਾਣੀ ਜਵਾਂ ਈ ਪੁੱਠਾ ਗੇੜਾ ਦੇ ਛੱਡਿਆ, ਦਾਰ ਜੀ ਜਿਨ੍ਹਾਂ ਨੇ ਹੱਥੀਂ ਕਦੇ ਡੱਕਾ ਤੋੜ ਕੇ ਦੁਹਰਾ ਨ੍ਹੀਂ ਸੀ ਕੀਤਾ, ਸਾਰੀ-ਸਾਰੀ ਦਿਹਾੜੀ ਖੇਤਾਂ ‘ਚ ਮਿੱਟੀ ਨਾ ਮਿੱਟੀ ਹੋਏ ਰਹਿੰਦੇ।

ਜੀਕਣ ਗਾਉਣ ਆਲੇ ਗਾਉਂਦੇ ਹੁੰਦੇ ਸੇ ਪਈ :

ਜੱਟੀ ਪੰਦਰਾਂ ਮੁਰੱਬਿਆਂ ਆਲੀ ਭੱਤਾ ਲੈ ਕੇ ਚੱਲੀ ਖੇਤ ਨੂੰ।

(ਪੰਜਾਬੀ ਲੋਕ ਗੀਤ)

ਬੀਜੀ ਭੱਤਾ ਤਾਂ ਜ਼ਰੂਰ ਲਿਜਾਂਦੀ ਸੀ ਪਰ ਉਹਦੇ ’ਚ ਨਾ ਜਾਣੀਂ ਪਹਿਲਾਂ ਵਾਲੀ ਮੜਕ ਜੀ ਨਹੀਂ ਸੀ ਰਹੀ, ਨਾ ਈ ਉਹ ਮੁਰੱਬੇ ਰਹੇ ਸੀ, ਭਾਵੀ ਨੇ ਐਸਾ ਭਾਣਾ ਵਰਤਾਇਆ ਜਵਾਂ ਕੱਖੋਂ ਈ ਹੌਲੇ ਕਰ ਛੱਡੇ,

ਕਿਤੇ-ਕਿਤੇ ਜਾਣੀ ਏਕਣ ਲਗਦਾ ਪਈ ਪਹਿਲਾਂ ਜ਼ਿੰਦਗੀ ਜਿਉਂਦੇ ਸੇ ਤੇ ਹੁਣ ਦਿਨ ਕਟੀਆਂ ਕਰਦੇ ਸੇ, ਰਹੁ ਵੀਚਾਰ ਦਾਰ ਜੀ ਦੀ ਹੱਡ ਭੰਨਵੀਂ ਮੁਸ਼ੱਕਤ ਸਦਕਾ ਅੱਠ ਕੁ ਏਕੜ ਜ਼ਮੀਨ ਵਾਹੀ ਯੋਗ ਬਣ ਗਈ ਸੀ।

ਦਾਰ ਜੀ ਸੁਵੱਖਤੇ ਈ ਖੇਤਾਂ ਨੂੰ ਨਿਕਲ ਜਾਂਦੇ, ਲੌਢੇ ਵੇਲੇ ਘਰ ਵੜਦੇ ਸਾਰੀ ਦਿਹਾੜੀ ਖਪਦੇ ਰਹਿੰਦੇ, ਘਰੇ ਬੀਜੀ ਕੱਚੀਆਂ ਕੰਧਾਂ ਨੂੰ ਲਿਪਦੀ ਥੱਕ नांरी,

ਜਦੋਂ ਸਾਉਣ ਦੀਆਂ ਝੜੀਆਂ ਲਗਦੀਆਂ ਸਾਊ ਜਾਣੀ ਨੂਰੀ ਬਾਗ ਦੀਆਂ ਤੀਆਂ ਰਹਿ-ਰਹਿ ਕੇ ਯਾਦ ਆਉਂਦੀਆਂ, ਸ਼ਕੀਨਾ ਪਤਾ ਨਹੀਂ ਕਿਹੜੇ ਹਾਲੀਂ ਹੋਊ ਇਹੋ ਚਿੰਤਾ ਸਤਾਉਂਦੀ ਰਹਿੰਦੀ, ਕਈ ਵਾਰ ਝੜੀ ਲੰਬੀ ਲੱਗ ਜਾਂਦੀ ਤਾਂ ਘਰ ਦੀਆਂ ਕੱਚੀਆਂ ਛੱਤਾਂ ਤ੍ਰਿਪ-ਤ੍ਰਿਪ ਚੋਣ ਲੱਗ ਜਾਂਦੀਆਂ।

ਉਦੋਂ ਨਾ ਜਾਣੀ ਗੁਜਰਾਂਵਾਲੇ ਦੀ ਹਵੇਲੀ ਬੜੀ ਯਾਦ ਆਉਂਦੀ।

ਮਾਤਾ ਪ੍ਰਸਿੰਨ ਕੌਰ ਦੇ ਦਰਦਾਂ ਦੀ ਦਾਸਤਾਂ ਸੁਣਕੇ ਇਉਂ ਲੱਗਦਾ ਸੀ ਜਿਵੇਂ ਪੰਜਾਬ ਦੀ ਧਰਤੀ ਹੀ ਵਿਰਲਾਪ ਕਰਦੀ ਹੋਵੇ, ਉਹ ਕਿਹੜੀ ਚੀਜ਼ ਸੀ, ਕਿਹੜੇ ਐਸ਼ੋ ਅਰਾਮ ਨਹੀਂ ਸੀ, ਕਿਹੜੀਆਂ ਸੁੱਖ ਸਹੂਲਤਾਂ ਨਹੀਂ ਸਨ ਕੀ ਦੌਲਤ, ਕੀ ਸ਼ੌਹਰਤ ਜਿਹੜੀਆਂ ਅਜ਼ਾਦੀ ਉੱਤੋਂ ਨਹੀਂ ਵਾਰੀਆਂ ਪਰ ਚੰਦਰੀ ਅਜ਼ਾਦੀ ਅਜੇ ਵੀ ਮੂੰਹ ਫੇਰੀ ਬੈਠੀ ਸੀ, ਪਤਾ ਨਹੀਂ ਅਜੇ ਹੋਰ ਕੀ ਭਾਲਦੀ ਸੀ,

“ਨੀਂ ਚੰਦਰੀਏ ਤੇਰੀ ਖ਼ਾਤਿਰ ਸਾਡੀ ਅੱਧੀ ਕੌਮ ਵੱਢਣ ਟੁੱਕਣ ਲਈ ਪਾਕਿਸਤਾਨ ਹਵਾਲੇ ਕਰ ਦਿੱਤੀ, ਅੱਧੀ ਨੂੰ ਹਿੰਦੂ ਸਾਮਰਾਜ ਦੀਆਂ ਗੁਲਾਮੀ ਜੰਜ਼ੀਰਾਂ ਪਹਿਨਾ ਦਿੱਤੀਆਂ, ਜਾਨ ਤੋਂ ਪਿਆਰੇ ਗੁਰਧਾਮ ਵਾਰ ਦਿੱਤੇ, ਅਰਬਾਂ- ਖਰਬਾਂ ਦੀਆਂ ਜੱਦੀ ਜਾਇਦਾਦਾਂ ਛੱਡ ਦਿੱਤੀਆਂ, ਤਕਰੀਬਨ ਚਾਲੀ ਲੱਖ ਸਿੱਖਾਂ ਨੂੰ ਘਰੋਂ ਬੇ-ਘਰ ਹੋਣਾ ਪਿਆ, 68 ਲੱਖ ਏਕੜ ਨਹਿਰੀ ਜ਼ਮੀਨਾਂ ਛੱਡਣੀਆਂ ਪਈਆਂ, ਪੰਜ ਲੱਖ ਦੇ ਕਰੀਬ ਸਿੱਖਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ, ਬਾਕੀ ਦੀ ਕੌਮ ਨੂੰ ਗੁਲਾਮ ਬਣਨਾ ਪਿਆ, ਜਿਹੜੀਆਂ ਕੁਰਬਾਨੀਆਂ ਤੈਨੂੰ ਲਿਆਉਣ ਲਈ ਕੀਤੀਆਂ ਉਹ ਵੱਖਰੀਆਂ ਕਾਲੇ ਪਾਣੀ ਦੀਆਂ ਕੈਦਾਂ ਕੱਟਣ ਵਾਲੇ 2646 ਆਂ ‘ਚੋਂ 2147 ਸਿੱਖ, ਫ਼ਾਂਸੀ ਚੜ੍ਹਨ ਵਾਲੇ 121 ਆਂ ਚੋਂ 93 ਸਿੱਖ, ਕਾਮਾਗਾਟਾਮਾਰੂ ਜਹਾਜ਼ ਕਾਂਡ ਦੇ 376 ਆਂ ਵਿੱਚੋਂ 355 ਸਿੱਖ, ਇਹ ਅੰਕੜੇ ਸਾਡੇ ਨਹੀਂ ਸਰਕਾਰੀ ਅੰਕੜੇ ਨੇ……….ਕੀ ਤੂੰ ਅਜੇ ਵੀ ਮੂੰਹ ਫੇਰੀ ਬੈਠੀ ਏਂ…

ਲਗਦੈ ਤੇਰੇ ਨਾਲ ਵੀ ਧੋਖਾ ਹੋਇਆ ਸਾਡੇ ਵਾਂਗ ਤੇਰਾ ਤਾਂ ਸਾਡੇ ਸੁਭਾਅ ਨਾਲ ਈ ਨਾਤਾ ਜੁੜ ਗਿਆ ਸੀ, ਤੂੰ ਤਾਂ ਮੁੱਢ ਕਦੀਮੋਂ ਸਾਨੂੰ ਜਾਨ ਤੋਂ ਪਿਆਰੀ ਰਹੀ ਏਂ………..ਲਗਦੈ ਤੂੰ ਵੀ ਸਾਡੇ ਵਾਂਗ ਬਿਪਰਾਂ ਤੇ ਯਕੀਨ ਕਰ ਬੈਠੀ ਹੋਏਗੀ। ਦਰਅਸਲ ਬਿਪਰਾਂ ਤੇ ਯਕੀਨ ਸਾਡੀ ਕੌਮ ਨੇ ਨਹੀਂ ਬਲਕਿ ਗਿਣੇ-ਚੁਣੇ ਵਿਕਾਊ ਲੀਡਰਾਂ ਨੇ ਕੀਤਾ ਸੀ ਤੇ ਉਹਨਾਂ ਨੂੰ ਵੀ ਆਪਣੀ ਹੋਣੀ ਦਾ ਅਨੁਮਾਨ ਨਹੀਂ ਸੀ

ਤੈਨੂੰ ਪਤਾ ਨਹੀਂ ਕਿਵੇਂ ਚੁੰਮਣਾ……….ਆਹੋ ਉਹੋ ਈ ਬਲਦੇਵ ਸਿਹੁੰ ਦੁੰਮਣਾ ਮਰਨ ਸਮੇਂ ਧਾਹੀਂ ਰੋਂਦਾ ਸੀ, ਉਹਦੀ ਬਾਬਤ ਤੈਨੂੰ ਮੈਂ ਮਿਸਟਰ ਮੋਸਲੇ ਦੀ ਕਿਤਾਬ “ਲਾਸਟ ਡੇਜ਼ ਆਫ਼ ਬ੍ਰਿਟਿਸ਼ ਰਾਜ” ਦੇ ਸਫ਼ਾ 130 ਦਾ ਹਵਾਲਾ ਦੇ ਰਿਹਾਂ ਧਿਆਨ ਨਾਲ ਸੁਣੀ:

…Baldev Singh did not seem to be aware that he would shortly be the meat in the Sandwich that was being cut.”

“ਬਲਦੇਵ ਸਿੰਘ ਨੂੰ ਇਸ ਗੱਲ ਦੀ ਉੱਕਾ ਈ ਜਾਣਕਾਰੀ ਨਹੀਂ ਸੀ ਕਿ ਜਲਦੀ ਹੀ ਉਹ ਉਸ ਸੈਂਡਵਿਚ ਵਿੱਚ ਮੀਟ ਬਣਨ ਵਾਲਾ ਸੀ ਜਿਹੜੀ ਉਦੋਂ ਕੱਟੀ ਜਾ ਰਹੀ ਸੀ।”

ਸੱਚਮੁੱਚ ਬੱਕਰਾ ਕਸਾਈ ਨੂੰ ਵੇਖ ਕੇ ਡਾਹਢੀ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ, ਕਸਾਈ ਨੇ ਪਿੰਜਰੇ ‘ਚੋਂ ਬਾਹਰ ਜੁ ਕੱਢਿਆ, ਪਰ ਕਿਸ ਮਕਸਦ ਲਈ ਬੱਕਰਾ ਅਣਜਾਣ ਸੀ, ਆਪਣੇ ਅੰਜਾਮ ਤੋਂ ਬੇਖ਼ਬਰ…

6 ਦਸੰਬਰ 1946 ਨੂੰ ਮਿਸਟਰ ਚਰਚਲ ਨੇ ਬਲਦੇਵ ਸਿੰਘ ਨੂੰ ਲੰਡਨ ਵਿਖੇ ਠਹਿਰ ਜਾਣ ਲਈ ਕਿਹਾ ਤਾਂ ਜੋ ਸਿੱਖ ਮਸਲੇ ਵਿਚਾਰੇ ਜਾ ਸਕਣ, ਪਰ ਬਲਦੇਵ ਸਿੰਘ ਨੇ ਝੱਟ ਨਹਿਰੂ ਦੇ ਕੰਨੀਂ ਫੂਕ ਮਾਰ ਦਿੱਤੀ ਤੇ ਉਹਨੇ ਬਲਦੇਵ ਸਿੰਘ ਤੋਂ ਇਹ ਬਿਆਨ ਦਿਵਾਕੇ ਜਹਾਜ਼ ਵਿੱਚ ਚੜਾਕੇ ਹਿੰਦੁਸਤਾਨ ਰਵਾਨਾ ਕਰ ਦਿੱਤਾ।

“The Sikhs have no demand to make on The British except the demand that they should quit India Whatever the political rights and aspirations the Sikhs want they shall have satisfied through the goodwill of the Congress and the majority Community.”

“ਸਿੱਖਾਂ ਦੀ ਕੋਈ ਮੰਗ ਨਹੀਂ ਹੈ, ਜੋ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਣ, ਉਹ ਆਪਣਾ ਫ਼ੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ, ਸਿੱਖਾਂ ਦੀ ਇੱਕੋ ਇੱਕ ਮੰਗ ਹੈ, ਉਹ ਇਹ ਕਿ ਅੰਗਰੇਜ਼ ਹਿੰਦੁਸਤਾਨ ਛੱਡ ਕੇ ਚਲੇ ਜਾਣ।”

(ਖ਼ਾਲਿਸਤਾਨ ਦੀ ਲੋੜ ਕਿਉਂ ? ਸਫ਼ਾ 46 ਐਸ.ਐਸ. ਨਾਰੰਗ)

ਉਹ ਦਗ਼ੇਬਾਜ਼ ਲੀਡਰੋ, ਕੌਮ ਨੂੰ ਕੌਡੀਆਂ ਦੇ ਭਾਅ ਵੇਚਣ ਵਾਲੇ ਗੱਦਾਰੋ, ਸਾਨੂੰ ਬੇਗਾਨਿਆਂ ਦੇ ਵੱਸ ਪਾ ਕੇ ਕਬਰੀਂ ਜਾ ਸੁੱਤੇ ਓਂ, ਇਹਨਾਂ ਅਜਨਬੀ ਰਾਹਵਾਂ ਨੇ ਸਾਡਾ ਅੰਗ-ਅੰਗ ਲੂਹ ਛੱਡਿਆ, ਵੇਖੋ…ਵੇਖੋ…ਡੋਗਰਿਆਂ ਦੇ ਵਾਰਸੋ ਕੌਮ ਦਾ ਜਿਹੜਾ ਭਵਿੱਖ ਤੁਸੀਂ ਸਿਰਜਿਆ…

ਇਹ ਸ਼ਹਿਰ ਹੈ ਬੇਗਾਨਾ ਤੇ ਅਜਨਬੀ ਨੇ ਰਾਹਵਾਂ।

ਏਥੇ ਅੱਗ ਦੇ ਬਿਰਖ ਨੇ ਤੇ ਬਲਦੀਆਂ ਨੇ ਛਾਵਾਂ।

ਉਠੋ ਕਿ ਉਠ ਕੇ ਤੱਕੋ, ਸਿਰਜਿਆ ਭਵਿੱਖ ਤੁਸਾਂ ਜੋ।

ਦਿਲ ਕਰੇ ਮਰ ਗਿਆਂ ਨੂੰ ਕਬਰਾਂ ‘ਚੋਂ ਫੜ ਉਠਾਵਾਂ।

(ਸੁਰਜੀਤ ਪਾਤਰ)

ਉਫ਼…ਲਾਹਨਤ ਐ, ਫਿਟ ਲਾਹਨਤ ਐ,

ਪਰ ਇਹਨਾਂ ਤੇ ਫਿਟਕਾਰਾਂ ਦਾ ਕੋਈ ਅਸਰ ਨਹੀਂ ਹੋਣਾ, ਸੱਚ ਆਖਿਆ ਸਿਆਣਿਆਂ ਨੇ ਫਿਟਕਾਰਾਂ ਦਾ ਅਸਰ ਤਾਂ ਉਹਨਾਂ ਤੇ ਹੁੰਦੈ ਜਿਹਨਾਂ ਦੀ ਕੋਈ ਜ਼ਮੀਰ ਹੋਵੇ, ਜਿਹੜੇ ਧਨ ਪਿੱਛੇ, ਰੁਤਬਿਆਂ ਪਿੱਛੇ ਆਪਣੀ ਕੌਮ ਈ ਵੇਚ ਚੁੱਕੇ ਹੋਣ, ਉਹ ਤਾਂ ਫਿਟਕਾਰ ਪਰੂਫ਼ ਬਣ ਜਾਂਦੇ ਨੇ ।

ਮਾਤਾ ਪ੍ਰਸਿੰਨ ਕੌਰ ਨੂੰ ਸ਼ਕੀਨਾ ਦੀ ਯਾਦ ਆ ਗਈ ਲਗਦੀ ਸੀ…ਸ਼ਕੀਨਾ ग्जाउ धां…

ਬੇਬੇ ਤੂੰ ਦਿਲ ਹੌਲਾ ਨਾ ਕਰ ਜੇ ਵਾਹਿਗੁਰੂ ਨੇ ਚਾਹਿਆ ਤਾਂ ਸ਼ਕੀਨਾ ਨੂੰ ਜ਼ਰੂਰ ਮਿਲਾਵਾਂਗਾ, ਤੇਰੇ ਨਾਲ ਵਾਅਦਾ ਰਿਹਾ,

ਮੈਂ ਮਾਤਾ ਨੂੰ ਧਰਵਾਸਾ ਦਿੰਦਿਆ ਆਖਿਆ…

ਹੋਵੇ. ਖਬਰੇ ਹੋਊ ਵੀ ਕੇ ਨਹੀਂ ਵਿਚਾਰੀ…ਕਿਤੇ ਜਹਾਨੋਂ ਕੂਚ ਏ ਨਾ ਕਰਗੀ ?

ਮਾਤਾ ਨੇ ਤੌਖਲਾ ਜ਼ਾਹਰ ਕੀਤਾ।

ਮਾਤਾ ਕੁਝ ਚਿਰ ਆਰਾਮ ਕਰ ਲੈ, ਲੌਢੇ ਵੇਲੇ ਲਿਖ ਲਵਾਂਗੇ,

ਚੰਗਾ ਸਾਊ ਜਿਵੇਂ ਤੇਰੀ ਮਰਜ਼ੀ ਕਹਿੰਦਿਆਂ ਮਾਤਾ ਲੰਮੇ ਪੈ ਗਈ……….ਤੇ ਮੈਂ ਕੁਝ ਸਿੰਘਾਂ ਨੂੰ ਮਿਲਣ ਘੰਟਾ ਘਰ ਮਾਰਕੀਟ ਚਲਾ ਗਿਆ।

वांड-6

ਆਓ ਆਜ ਖ਼ੁਦਾ ਸੇ ਫਿਰ ਖ਼ੁਸ਼ੀਆਂ ਉਧਾਰ ਲੇਂ, ਆਜਾ ਓ ਯਾਰਾ ਹਮ ਜ਼ਿੰਦਗੀ ਸੰਵਾਰ ਲੇਂ।

(ਅਗਿਆਤ)

ਅਜ਼ਮੇਰ ਕੌਰੇ…….. ?

ਲਿਆ ਜ਼ਰਾ ਪਾਣੀ ਘੁੱਟ.. ਚੰਦਰੀ ਗਰਮੀ ਨੇ ਜਾਣੀਂ ਜਾਨ ਈ ਕੱਢ ਛੱਡੀ

भा…

ਦਾਰ ਜੀ ਅੱਜ ਖੇਤੋਂ ਪਹਿਲੋਂ ਈ ਆ ਗੇ ਸੀ…

मिठे विखे भ………..?

ਖ਼ਾਲੀ ਕੌਲਾ ਭੁੰਜੇ ਰੱਖਦਿਆਂ ਦਾਰ ਜੀ ਨੇ ਆਸੇ ਪਾਸੇ ਝਾਕਦਿਆਂ ਕਿਹਾ।

ਐਥੇ ਈ ਹੋਣੀ ਆ…ਕਿਤੇ ਖੇਡਦੀ ਨੱਠਦੀ ਆਏਂ ਤਾਂ ਜਵਾਂ ਈ ਨੀਂ

ਪਈ ਮਾਂ ਦੀ ਧੀ ਡੱਕਾ ਤੋੜ ਕੇ ਦੂਹਰਾ ਕਰਾਦੇ ਨਾਲ

ਬੀਜੀ ਨੇ ਦਾਲ ਆਲਾ ਕੁੱਜਾ ਮਾਂਜਦਿਆਂ ਜੁਆਬ ਦਿੱਤਾ।

ਬੀਜੀ ਅੱਜ ਆਪਾਂ ਗੁਰਦਵਾਰੇ ਨਹੀਂ ਜਾਣਾ।

ਚਲਦੇ ਆਂ…ਪੁੱਤ ਜ਼ਰਾ ਕੁ ਹਾਰੇ ‘ਚ ਦਾਲ ਧਰ ਦਿਆਂ।

ਆਹ ਤੇਰੇ ਦਾਰ ਜੀ ਬੁਲਾਉਂਦੇ ਸੀ…ਮਿਲ ਲੈ

ਕੀ ਕਰਦਾ ਸੀ ਮੇਰਾ ਸ਼ੇਰ ………..?

ਕੁਝ ਨੀਂ ਦਾਰ ਜੀ ਗੁਆਂਢੀਆਂ ਦੀ ਕੰਮੋ ਨਾਲ ਖੇਡਣ ਗਈ ਸਾਂ।

ਜੀ ਸਦਕੇ ਪੁੱਤ…

ਅਜ਼ਮੇਰ ਕੌਰੇ…ਭਾਈ ਜੀ ਨੂੰ ਪੁੱਛ ਆਵੀਂ ਪ੍ਰਸਿੰਨੋ ਨੂੰ ਘੰਟਾ ਘੜੀ ਗੁਰਬਾਣੀ ਸਿਖਾ ਦਿਆ ਕਰਨਗੇ…

ਚੰਗਾ ਸਰਦਾਰ ਜੀ…ਆ ਪ੍ਰਸਿੰਨੋ ਚੱਲੀਏ…

ਮੈਂ ਸਿਰ ‘ਤੇ ਚੁੰਨੀ ਲੈ ਕੇ ਬੀਜੀ ਨਾਲ ਗੁਰਦਵਾਰੇ ਵਾਲੇ ਰਾਹ ਪੈ ਗਈ।

ਜ਼ਿੰਦਗੀ ਫੇਰ ਲੀਹਾਂ ਤੇ ਚੜ੍ਹ ਗਈ ਲੱਗਦੀ ਸੀ, ਮੈਂ ਤੇ ਬੀਜੀ ਹਰ ਰੋਜ਼ ਗੁਰਦੁਆਰੇ ਜਾਂਦੀਆਂ ਤੇ ਰੱਬ ਕੋਲੋਂ ਖ਼ੁਸ਼ੀਆਂ ਉਧਾਰ ਮੰਗਦੀਆਂ।

ਮੈਨੂੰ ਪਿੰਡ ਦੇ ਗੁਰਦੁਆਰੇ ‘ਚ ਭਾਈ ਜੀ ਕੋਲ ਪੜ੍ਹਨੇ ਪਾ ਦਿੱਤਾ।

ਦਾਰ ਜੀ ਦੀ ਹੱਡ ਭੰਨਵੀਂ ਮਿਹਨਤ ਸਦਕਾ ਖਾਣ ਜੋਗੇ ਦਾਣੇ ਘਰ ਆਉਣ ਲੱਗਪੇ, ਬਚੀ-ਖੁਚੀ ਕਮਾਈ ਨੂੰ ਦਾਰ ਜੀ ਇਹ ਕਹਿ ਕੇ ਬੀਜੀ ਨੂੰ दश बॅडरे…

ਅਜ਼ਮੇਰ ਕੌਰੇ ਸੁੱਖ ਨਾਲ ਆਪਣੀ ਪ੍ਰਸਿੰਨੋ ਸਿਆਣੀ ਹੋ ਗੀ ਆ, ਕੋਈ ਚੰਗਾ ਜਿਹਾ ਮੁੰਡਾ ਵੇਖਕੇ ਫ਼ਰਜ਼ਾਂ ਤੋਂ ਸੁਰਖਰੂ ਹੋ ਜਾਂਗੇ, ਕੀ ਪਤੈ…ਕਿਹੜੇ ਵੇਲੇ ਡਾਹਢੇ ਦਾ ਬੁਲਾਵਾ ਆ ਜੇ।

ਨਾ ਜੀ ਐਵੇਂ ਨਾ ਕੁਬੋਲ ਬੋਲਿਆ ਕਰੋ ਮਸਾਂ ਤਾਂ ਚਾਰ ਢੰਗ ਸੁੱਖ ਦੇ ਲੰਘਣ ਲੱਗੇ ਆ ਬੀਜੀ ਹਰ ਵਾਰ ਇਹੋ ਆਖ ਛੱਡਦੀ…

ਉੱਧਰ ਵਾਹਿਦ ਲੀਡਰਾਂ ਦੀਆਂ ਅੱਖਾਂ ਥੋੜ੍ਹੀਆਂ-ਥੋੜ੍ਹੀਆਂ ਖੁੱਲ੍ਹਣ ਲੱਗ ਪਈਆਂ ਸੀ…ਦਾਰ ਜੀ ਕਦੇ-ਕਦੇ ਨੰਬਰਦਾਰਾਂ ਦੇ ਘਰੋਂ ‘ਖਬਾਰ ਲੈ ਆਉਂਦੇ ਤੇ ਪੜ੍ਹਕੇ ਸੁਣਾਉਂਦੇ…

ਮੈਨੂੰ ਪਤਾ ਲੱਗਿਆ ਕਿ ਖਬਰਨੀਂ ਨਹਿਰੂ ਆਪਣੇ ਕੀਤੇ ਕਰਾਰਾਂ ਤੋਂ ਸਾਫ਼ ਮੁਕਰ ਗਿਆ ਸੀ…ਦਾਰ ਜੀ ਦੱਸਦੇ ਕਹਿੰਦੈ ਹੁਣ ਵਕਤ ਬਦਲ ਗਿਐ, ਸਿੱਖ ਤਾਂ ਜ਼ੁਰਮ ਕਰਨ ਦੇ ਆਦੀ ਨੇ, ਇਹਨਾਂ ਨੂੰ ਦਬਾ ਕੇ ਰੱਖਿਆ ਜਾਊਗਾ…

मी, ‘ਕਾਲੀਆਂ ਨੇ ਪੰਜਾਬੀ ਸੂਬਾ ਲੈਣ ਖ਼ਾਤਿਰ ਫੇਰ ਸੰਘਰਸ਼ ਵਿੱਢ ਲਿਆ

ਜਾਣੀ ਦੀ ਜਦੋਂ ਦਾ ਨਹਿਰੂ ਨੇ ਪੰਜਾਬੀ ਸੂਬੇ ਤੋਂ ’ਨਿਕਾਰ ਕੀਤਾ ਸੀ ਨਾ ਸਾਊ ਸਿੱਖਾਂ ਅੰਦਰ ਚੋਖਾ ਰੋਸ ਵੱਧ ਗਿਆ, ਮੈਂ ਵੀ ਸਿਆਣੀ ਹੋ ਗੀ ਸੀ, ਹੁਣ ਤੱਕ ਸਤਾਰਾਂ ਕੁ ਅਠਾਰਾਂ ਸਾਲਾਂ ਦੀ।

ਜਿਹੜੇ ਸਿੱਖ ਆਪਣੇ ਘਰ ਬਾਰ ਲੁਟਾ ਕੇ ਪਾਰਲੇ ਪੰਜਾਬੋਂ ਆਏ ਸੀ, ਉਹਨਾਂ ਦਾ ਦਿਲ ਤਾਂ ਨਾ ਜਾਣੀਂ ਪੁੱਛਿਆਂ ਈ ਜਾਣੀਂ ਦਾ ਸੀ…

ਚਲੋ ਜੀ ਕੌਮ ਦੇ ਗਲ ਇੱਕ ਮੋਰਚਾ ਹੋਰ ਪੈ ਗਿਆ, ਸਿਆਣੇ ਕਹਿੰਦੇ ਹੁੰਦੇ ਪਈ, ‘ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ”, ਇਹ ਕਹਾਉਤ ਪੰਜਾਬੀਆਂ ਤੇ ਜਵਾਂ ਈ ਖਰੀ ਉਤਰਦੀ ਸੀ।

ਬੀਜੀ ਨੂੰ ਇਹਨਾਂ ਗੱਲਾਂ ਨਾਲ ਕੋਈ ਬਹੁਤਾ ਲੈਣ-ਦੇਣ ਨਹੀਂ ਸੀ ਰਿਹਾ ਹੁਣ, ਜਦੋਂ ਦਾ ਮੇਰੇ ਭੈਣ ਭਰਾਵਾਂ ਦਾ ਕਤਲ ਹੋਇਆ ਸੀ, ਜਾਣੀਂ ਉਹਦੀਆਂ ਤਾਂ ਸਧਰਾਂ ਈ ਮਰਗੀਆਂ ਸੀ, ਬਸ ਇੱਕੋ ਈ ਰੱਟ ਲਾਈ ਰੱਖਦੀ

ਕਿ ਸਰਦਾਰ ਜੀ ਪ੍ਰਸਿੰਨੋ ਦੇ ਹੱਥ ਪੀਲੇ ਕਰ ਦਈਏ ਜਿਉਂਦੇ ਜੀਅ, ਕੋਈ ਚੰਗਾ ਜਿਹਾ ਮੁੰਡਾ ਵੇਖ ਲੋ…

ਕੀ ਲੈਣਾਂ ਚੰਦਰੇ ਮੋਰਚਿਆਂ ਤੋਂ, ਜਦੋਂ ਆਗੂ ਈ ਨਪੁੱਤੇ ਬੇਫ਼ਿਕਰੇ ਹੋਣ ਐਵੇਂ ਕੌਮ ਨੂੰ ਬਲਦੀ ਦੇ ਬੂਥੇ ਸੁੱਟ ਛੱਡਿਆ ਪੱਟ ਹੋਣਿਆਂ ਨੇ ਉਦੋਂ ਦੇ ਪੱਟੇ ਅਜੇ ਤੱਕ ਰਾਸ ਨਹੀਂ ਆਏ…

ਭਾਗਵਾਨੇ ਐਵੇਂ ਨਾ ਦਿਲ ਹੌਲਾ ਕਰਿਆ ਕਰ..ਵਾਹਗੁਰੂ ਨੇ ਆਪੇ ਈ ਜੋੜ, ਜੋੜ ਦੇਣੇ ਨੇ…

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥

ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥

ਜਿਥੇ ਪ੍ਰਸਿੰਨੋ ਦੇ ਸੰਯੋਗ ਹੋਏ ਆਪੇ ਹੋ ਜਾਣਾ…

ਮੈਂ ਜ਼ਰਾ ਕਰਤਾਰ ਸਿਹੁੰ ਕੋਲ ਹੋ ਆਵਾਂ ਕਹਿੰਦਾ ਸੀ ਪਈ ਕੱਲ੍ਹ ਨੂੰ ਧਰਨਾ ਦੇਣ ਜਾਣੈ, ‘ਕਾਲੀ ਦਲ ਨੇ ਕੱਠ ਸੱਦਿਆ, ਪੰਜਾਬੀ ਸੂਬਾ ਲੈਣ ਖ਼ਾਤਿਰ ਸੰਘਰਸ਼ ਨੂੰ ਨਵੇਂ ਸਿਰਿਓਂ ਆਰੰਭਣਾ…

ਦਾਰ ਜੀ ਨੇ ਆਪਣਾ ਡੱਬੀਦਾਰ ਸਾਫ਼ਾ ਮੋਢੇ ਰੱਖਦਿਆਂ ਆਖਿਆ, ਚੰਗਾ ਜੀ ਧਿਆਨ ਰਖਿਆ ਕਰ…ਸਿਹਤ ਦਾ…ਇਹ ਉਮਰ ਹੁਣ ਮੋਰਚਿਆਂ ‘ਚ ਜਾਣ ਦੀ ਨਹੀਂ ਰਹੀ…

ਬੀਜੀ ਦਾਰ ਜੀ ਦੀਆਂ ਇਹਨਾਂ ਗੱਲਾਂ ਤੇ ਉੱਕਾ ਈ ਖ਼ੁਸ਼ ਨਹੀਂ ਸੀ।

ਮੈਂ ਨਾ ਚਾਹੁੰਦਿਆਂ ਵੀ ਚੁੱਪ ਤੋੜਨ ਲਈ ਬੱਸ ਐਵੇਂ ਦੀ ਗੱਲ ਜਿਹੀ ਛੇੜ ਲਈ

ਬੀਜੀ…ਇਹ ਹੁਣ ਕਾਹਦਾ ਮੋਰਚਾ ਲਾ ਲਿਆ ਸਿੱਖਾਂ ਨੇ………. ?

ਪਤਾ ਨਹੀਂ ਧੀਏ…ਟੁੱਟ ਪੈਣੇ ਲੀਡਰ.ਕੀ-ਕੀ ਭਿੱਤੀਆਂ ਪੜ੍ਹਾਉਂਦੇ ਆ, ਜਦੋਂ ਵੇਲਾ ਹੁੰਦਾ ਉਦੋਂ ਕੁਸਕਦੇ ਨਹੀਂ, ਮਗਰੋਂ ਐਵੇਂ ਕੰਧਾਂ ‘ਚ ਟੱਕਰਾਂ ਮਾਰੀ ਜਾਂਦੇ ਆ…ਔਤਰੇ ਕਿਸੇ ਚੱਜ ਦੇ ਨੂੰ ਮੂਹਰੇ ਲੱਗਣ ਕਿਹੜਾ ਦਿੰਦੇ ਆ। ਪੈਸੇ ਆਲਿਆਂ ਦਾ ਜ਼ੋਰ ਆ…ਤੇਰੇ ਦਾਰ ਜੀ ਵਰਗੇ ਐਵੇਂ ਮੌਰਾਂ ‘ਚ ਡਾਂਗਾਂ ਖਾ ਆਉਂਦੇ ਆ, ਤੀਜੇ ਕੁ ਦਿਨ ਜਾ ਕੇ…ਯੱਧੇ ਮੋਰਚੇ ਦੇ…

ਬੀ ਜੀ ਨੇ ਮੈਨੂੰ ਜਵਾਬ ਦੇਣ ਦੀ ਥਾਂ ਆਪਣੀ ਭੜਾਸ ਕੱਢ ਮਾਰੀ…

ਦਿਨ ਗੁਜਰਦੇ ਗਏ ਮਹੀਨੇ, ਮਹੀਨਿਆਂ ਤੋਂ ਸਾਲ…ਤਿੰਨ ਚਾਰ ਸਾਲ ਘੈਂਸ-ਘੈਂਸ ਹੁੰਦੀ ਰਹੀ…

ਇੱਕ ਦਿਨ ਦਾਰ ਜੀ ਬੀਜੀ ਨੂੰ ਕਹਿੰਦੇ ਪਈ…ਸਿੱਖਾਂ ਨੂੰ ਹੁਕਮ ਆਇਆ ਉੱਤੋਂ ’ਕਾਲੀ ਪਾਰਟੀ ਵੱਲੋਂ ਪਈ…ਕਰਨਾਲ ਧਰਨਾ ਦੇਣ ਜਾਣਾ ਸਾਰਿਆਂ ਨੇ ਵੱਧੋ ਵੱਧ ਕੱਠ ਕਰਨਾ ਨਾਲੇ ਪ੍ਰਸਿੰਨੋ ਵਾਸਤੇ ਉਥੇ ਇੱਕ ਮੁੰਡੇ ਦੀ ਦੱਸ ਪਾਈ ਸੀ ਕਰਤਾਰੇ ਨੇ ਉਹਨੂੰ ਵੀ ਵੇਖ ਆਵਾਂਗੇ…

ਜਦੋਂ ਰਿਸਤੇ ਦਾ ਨਾਂ ਲਿਆ ਨਾ ਜਾਣੀ ਬੀ ਜੀ ਦੀਆਂ ਅੱਖਾਂ ‘ਚ ਚਮਕ ਜਿਹੀ ਆਗੀ…

ਸਰਦਾਰ ਜੀ ਤੁਸੀਂ ਜਾਣ ਸਾਰ ਮੁੰਡੇ ਵਾਲਿਆਂ ਦੇ ਘਰ ਹੋ ਆਇਓ ਪਹਿਲਾਂ…ਆਪੇ ਧਰਨਾ ਲਗਦਾ ਰਹੂ, ਅੱਗੇ ਥੋੜ੍ਹੇ ਧਰਨੇ ਲੱਗੇ ਆ ਇਥੇ ਤਾਂ ਉਹੀ ਪਾਣੀ ‘ਚ ਮਧਾਣੀ ਰਹਿਣੀਂ ਆਂ…

ਚੰਗਾ ਤੂੰ ਬਾਹਲੀ ਚਿੰਤਾ ਨਾ ਕਰਿਆ ਕਰ, ਜੇ ਲੀਡਰ ਗਦਾਰ ਆ ਤਾਂ ਫਿਰ ਅਸੀਂ ਵੀ ਉਨ੍ਹਾਂ ਦੀ ਰੀਸ ਕਰਨੀ ਆਂ ਭਲਾ…ਹੋਰ ਇਸ ਬੁੱਢੇ ਬਾਰੇ ਸਰੀਰ ਤੋਂ ਕਰਾਉਣਾ ਕੀ ਆ…ਤਾਣੀ ਤਾਂ ਹੁਣ ਬੁਨਣੋਂ ਰਿਹਾ..ਇਹ ਸਰੀਰ ਦਾ ਠੀਕਰਾ ਜੇ ਕੌਮ ਦੀ ਖ਼ਾਤਿਰ ਭੱਜ ਜਾਵੇ ਕੁਝ ਮੁਲ ਪੈਜੂਗਾ ਨਹੀਂ ਤਾਂ ਦੁਨੀਆਂ ਹੋ-ਹੋ ਤੁਰੀ ਜਾਂਦੀ ਆ ਕੋਈ ਪੁੱਛਦਾ ਕਿਸੇ ਨੂੰ… ਨਾਲੇ ਜੇ ਇੱਕ ਵਾਰੀ ਲੀਡਰਾਂ ਨੇ ਗ਼ਲਤੀ ਕਰਤੀ ਹੁਣ ਉਹਨੂੰ ਵੇਖ-ਵੇਖ ਏ ਝੋਰੀ ਜਾਈਏ…ਅੱਗੇ ਕੁਝ ਕਰਨਾ ਨ੍ਹੀਂ ਬਣਦਾ…

ਕੁੜੇ ਪ੍ਰਸਿੰਨੋ ਖ਼ਿਆਲ ਰੱਖੀਂ ਆਪਣੀ ਮਾਂ ਦਾ, ਮੈਨੂੰ ਦੋ ਦਿਹਾੜੀਆਂ ਲੱਗ मरीभां…

ਇੰਨੀ ਕਹਿੰਦਿਆਂ ਦਾਰ ਜੀ ਬਾਹਰ ਖੜੇ ਇੰਤਜ਼ਾਰ ਕਰ ਰਹੇ, ਜਥੇ ਨਾਲ ਰਲ ਗਏ…

ਮਾਤਾ ਪ੍ਰਸਿੰਨ ਕੌਰ ਦੀਆਂ ਗੱਲਾਂ ਤੋਂ ਇਉਂ ਜਾਪਦਾ ਸੀ ਬਈ ਸਰਦਾਰ ਹਰਦਿੱਤ ਸਿੰਘ ਪੰਥਕ ਭਾਵਨਾਵਾਂ ਨਾਲ ਓਤਪਤ, ਕੁਰਬਾਨੀ ਦਾ ਜਜ਼ਬਾ ਰੱਖਣ ਵਾਲੇ ਸਿਰੜੀ ਸਿੰਘ ਸਨ। ਐਸੇ ਯੋਧਿਆਂ ਨੇ ਹੀ ਪਹਿਲਾਂ ਫਿਰੰਗੀਆਂ ਨੂੰ ਸੱਤ ਸਮੁੰਦਰੋਂ ਪਾਰ ਦਾ ਰਾਹ ਵਿਖਾਇਆ ਸੀ।

ਮੈਨੂੰ ਯਾਦ ਆਇਆ ਜਦੋਂ ਇੱਕ ਵਾਰ ਇੰਦਰਾ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਅਜ਼ਾਦੀ ਦੀ ਜੰਗ ਵਿੱਚ ਸਭ ਤੋਂ ਵੱਧ ਉਸਦੇ ਪ੍ਰਾਂਤ ਯੂ.ਪੀ. ਨੇ ਹਿੱਸਾ ਪਾਇਆ। ਇਸ ਬਿਆਨ ਦਾ ਜ਼ਿਕਰ ਪ੍ਰਿੰ. ਸਤਿਬੀਰ ਸਿੰਘ ਨੇ ਵੀ ਆਪਣੇ ਇੱਕ ਲੇਖ ਗੁਰੂ ਕਾ ਬਾਗ਼ ਵਿਚ ਕੀਤਾ ਹੈ…

“ਅੰਕੜੇ ਕੁਝ ਹੋਰ ਹੀ ਬੋਲ ਰਹੇ ਹਨ, ਪੁਰਾਤਨ ਖੁਫ਼ੀਆ ਰਿਕਾਰਡ ਦੇ ਹਵਾਲੇ ਨਾਲ ਹੁਣ ਸਪੱਸ਼ਟ ਤੌਰ ‘ਤੇ ਕਹਿਆ ਜਾ ਸਕਦਾ ਹੈ ਕਿ ਜਿਸ ਵੇਲੇ ਇੰਦਰਾ ਜੀ ਦਾ ਪ੍ਰਾਂਤ ਅਜੇ ਅਜ਼ਾਦੀ ਲਈ ਪਾਸਾ ਵੀ ਨਹੀਂ ਸੀ ਮਾਰ ਰਹਿਆ, ਐਨ ਉਸੇ ਵੇਲੇ ਸਿੱਖ ਪੰਜਾਬ ਵਿੱਚ ਅੰਗਰੇਜ਼ਾਂ ਦੇ ਪਾਸੇ ਭੰਨ ਰਹੇ ਸਨ, ਫਾਂਸੀ ਦੇ ਰੱਸੇ ਚੁੰਮ ਰਹੇ ਸਨ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤ ਰਹੇ ਸਨ।

ਖ਼ੁਫ਼ੀਆ ਰਿਕਾਰਡ ਗਵਾਹ ਹੈ ਜਦ ਕੋਈ ਅਜ਼ਾਦੀ ਦਾ ਨਾਮ ਵੀ ਨਹੀਂ ਸੀ ਲੈਂਦਾ ਉਸ ਵੇਲੇ ਬਾਬਿਆਂ ਨੇ ਗਦਰ ਦੀ ਗੂੰਜ ਪਾਈ, ਮਿੱਠੀਆਂ ਲੋਰੀਆਂ ਦੇ ਕੇ ਸਿਵਾਏ ਹਿੰਦੁਸਤਾਨ ਨੂੰ ਘੜਿਆਲ ਦੀ ਅਵਾਜ਼ ਨਾਲ ਜਗਾਇਆ, ਕਦੇ ਪੱਗੜੀ ਸੰਭਾਲ ਕਹਿਆ ਤੇ ਕਦੇ ਹੋਸ਼ ਸੰਭਾਲ ਲਿਖਕੇ ਝੰਜੋੜਿਆ । ਬਜ- ਬਜ ਘਾਟ ਵਿਖੇ ਵਰ੍ਹਦੀਆਂ ਗੋਲੀਆਂ ਦਾ ਸਾਹਮਣਾ ਖਿੜੇ ਮੱਥੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਕੀਤਾ। 1915 ਵਿੱਚ ਫਾਂਸੀ ਦੇ ਰੱਸੇ ਚੁੰਮਣ ਵਾਲੇ ਸੱਤਾਂ ਵਿੱਚੋਂ ਛੇ ਸਿੰਘ ਸਨ। ਸਭ ਤੋਂ ਪਹਿਲੇ ਫਾਂਸੀ ਚੜ੍ਹਨ ਵਾਲੇ ਸ. ਕਰਤਾਰ ਸਿੰਘ ਸਰਾਭਾ, ਭਾਈ ਬਖਸ਼ੀਸ ਸਿੰਘ ਗਿਲਵਾਲੀ (ਅੰਮ੍ਰਿਤਸਰ); ਸ. ਜਗਤ ਸਿੰਘ (ਸੁਰਸਿੰਘ ਵਾਲਾ); ਸ. ਸੁਰੈਣ ਸਿੰਘ ਨਾਂ ਦੇ ਦੋ ਸਿੰਘ ਗਿਲਵਾਲੀ ਦੇ ਰਹਿਣ ਵਾਲੇ ਤੇ ਛੇਵਾਂ ਸ. ਹਰਨਾਮ ਸਿੰਘ ਭੱਟੀ ਗੁਰਾਇਆ (ਗੁਰਦਾਸਪੁਰ) ਦਾ ਰਹਿਣ ਵਾਲਾ ਸੀ।

ਕੁਰਬਾਨੀਆਂ ਕਿਸੇ ਦੀਆਂ ਸਿਹਰਾ ਕੋਈ ਹੋਰ ਲੈ ਗਿਆ, ਸ਼ਹੀਦੀਆਂ ਕਿਸੇ ਪਾਈਆਂ, ਰਾਜ ਕੋਈ ਹੋਰ ਲੈ ਗਿਆ, ਜਿਵੇਂ ਪਾਕਿਸਤਾਨ ਦੀ ਬੁਨਿਆਦ ਬਾਰੇ ਕਿਹਾ ਜਾਂਦਾ ਕਿ ਇਹਦੀ ਜ਼ਮੀਨ ਸਰ ਸੱਯਦ ਅਹਿਮਦ ਖਾਨ ਨੇ ਰੱਖੀ, ਨੀਂਹਾਂ ਮੌਲਾਨਾ ਮੁਹੰਮਦ ਅਲੀ ਜੌਹਰ ਨੇ ਅਤੇ ਦੀਵਾਰਾਂ ਤੇ ਛੱਤਾਂ ਮੁਹੰਮਦ ਅਲੀ ਜਿਨਾਹ ਨੇ ਪਾਈਆਂ, ਬਾਕੀ ਲਿਆਕਤ ਅਲੀ ਤੇ ਹੋਰ ਤਾਂ ਰੰਗ ਰੋਗਨ ਹੀ ਕਰਦੇ ਰਹੇ…ਇੰਞ ਈ ਅਜ਼ਾਦੀ ਬਾਰੇ ਕਿਹਾ ਜਾਂਦਾ, ਜ਼ਮੀਨ ਗਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜ਼ਲ੍ਹਿਆਂ ਵਾਲੇ ਬਾਗ਼ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ ਠੀਕ 15 ਅਗਸਤ, 1947 ਤੋਂ 25 ਸਾਲ ਪਹਿਲਾ 1922 ’ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ‘ਚ ਉਸਰੀਆਂ ਤੇ ਛੱਤ ਅਜ਼ਾਦ ਹਿੰਦ ਫ਼ੌਜ ਨੇ ਪਾਈ। ਬਾਕੀ ਸਭ ਤਾਂ ਨੋਟਾਂ ਤੇ ਫੋਟੋਆਂ ਛਪਾਉਣ ਵਾਲੇ ਈ ਰਹਿਗੇ…ਐਵੇਂ ਈ ਚਰਖੇ ਦੇ ਚੱਕਰਾਂ ‘ਚ ਈ…1919 ‘ਚ ਅਜ਼ਾਦ ਹੁੰਦਾ ਮੁਲਕ 28 ਸਾਲ ਅੱਗੇ ਪਾ ‘ਤਾ, ਢੂਹੇ ‘ਚ ਲੈ ਲੋ ਚਰਖਾ, ਜਦੋਂ ਕੋਈ ਹੋਰ ਤੀਰ ਨਾ ਛੱਡਿਆ ਗਿਆ ਚਲਾਕ ਬਾਹਮਣ ਆਪ ਚਾਚਾ ਬਣ ਬੈਠਾ ਤੇ ਦੂਜੇ ਨੂੰ ਬਾਪੂ ਬਣਾ ਧਰਿਆ…

ਸਾਊ ਤਿੰਨਾ ਚਹੁੰ ਦਿਨਾਂ ਬਾਅਦ ਦਾਰ ਜੀ ਪਿੰਡ ਆਏ, ਮਾਤਾ ਪ੍ਰਸਿੰਨ ਕੌਰ ਨੇ ਮੇਰੀ ਸੋਚਾਂ ਦੀ ਲੜੀ ਨੂੰ ਕੀਚਰ-ਕੀਚਰ ਕਰਦਿਆਂ ਗੱਲ ਅੱਗੇ ਤੋਰੀ…

ਕਰਤਾਰ ਸਿਹੁੰ ਘਰ ਤੱਕ ਛੱਡਣ ਆਇਆ,

ਬੀ ਜੀ ਨੂੰ ਤਾਂ ਜਾਣੀ ਵੇਖ ਕੇ ਹੌਲ ਜਾਈ ਪੈ ਗਿਆ, ਮੱਥੇ ਤੇ ਡਾਂਗਾਂ ਦੇ ਚੋਖੇ ਨਿਸ਼ਾਨ ਸੀ…ਸਹਾਰਾ ਤੱਕ ਕੇ ਤੁਰ ਸਕਦੇ ਸੀ, ਵਾਹਵਾ ਧੂਹ ਘੜੀਸ ਹੋਈ ਲੱਗਦੀ ਸੀ…

ਮੈਨੂੰ ਤਾਂ ਪਹਿਲਾਂ ਈ ਖੜਕ ਗਈ ਸੀ ਵੀ ਤੂੰ ਮੁੰਡਾ ਵੇਖਣ ਦਾ ਤਾਂ ਸ਼ੋਸ਼ਾ ਈ ਛੱਡਿਆ…ਸਿਰ ‘ਤੇ ਚੱਕ ਲਈਂ ਮੋਰਚਿਆਂ ਨੂੰ ਕਬੀਲਦਾਰੀ ਦਾ ਤਾਂ ਜਾਣੀ ਭੋਰਾ ਫ਼ਿਕਰ ਨੀਂ..ਹੁਣ ਤਾਂ ਜਾਣੀਂ ਸੂਬੇ ਦਾ ‘ਲਾਨ ਕਰਕੇ ਆਇਆ ਹੋਵੇਂਗਾ ਵੱਡਾ ‘ਕਾਲੀ…

ਬੀ ਜੀ ਆਉਂਦਿਆਂ ਈ ਦਾਰ ਜੀ ਨੂੰ ਚਾਰੇ ਚਾਕੇ ਪੈਗੀ।

ਨਹੀਂ ਭਾਈ ਸੁੱਖ ਨਾਲ ਸ਼ੁਭ-ਸ਼ੁਭ ਬੋਲ ਪਹਿਲਾਂ ਮੁੰਡੇ ਆਲਿਆਂ ਕੰਨੀਂ ਓਈ ਗਏ ਸੇ…

ਕਰਤਾਰ ਸਿਉਂ ਨੇ ਵਿੱਚੋਂ ਈ ਟੋਕਦਿਆਂ ਆਖਿਆ ਆਉਂਦੇ ਮੰਗਲਵਾਰ ਆਪਣੀ ਪ੍ਰਸਿੰਨੋ ਨੂੰ ਵੇਖਣ ਆਉਣੈ, ਸੁੱਖ ਨਾਲ ਚੰਗਾ ਘਰ ਬਾਰ ਐ, ਜ਼ਮੀਨ-ਜਮੂਨ ਤਾਂ ਨਹੀਂ ਬਹੁਤੀ ਉਹ ਵੀ ਥੋਡੇ ਆਂਗੂੰ ਉਧਰੋਂ ਈ ਆਏ ਆ ਸੰਤਾਲੀ ਵੇਲੇ, ਸੋਹਣਾ ਪਰਿਵਾਰ ਆ, ਮੁੰਡਾ ਲਾਇਕ ਆ…

ਕਰਤਾਰ ਸਿਹੁੰ ਨੇ ਇੱਕੋ ਸਾਹ ਈ ਕਈ ਕੁਝ ਆਖ ਕੇ ਬੀ ਜੀ ਨੂੰ ਸ਼ਾਂਤ ਕਰ ਦਿੱਤਾ।

ਹਰਦਿੱਤ ਸਿੰਘ ਮੈਂ ਚਲਦਾਂ ਪਤਾ ਲੈਂਦਾ ਰਹੂੰ, ਆਥਣ ਸਵੇਰੇ ਕੋਈ ਜਾਦੇ ਪੀੜ-ਪੂੜ ਹੋਈ ਤਾਂ ਸੁਨੇਹਾ ਘੱਲ ਛੱਡੀਂ ਸ਼ਹਿਰੋਂ ਦਵਾਈ ਕਰਾ ਲਿਆਵਾਂਗੇ…ਚੰਗਾ ਫਿਰ ਵਾਹਗੁਰੂ ਕਾ ਖਾਲਸਾ, ਵਾਹਗੁਰੂ ਕੀ ਫਤੇ।

ਮੈਂ ਆਖਿਆ ਜੀ ਆਹ ਐਨੀ ਡਾਂਗ ਸੋਟੀ ਕਿਵੇਂ ਲੱਗੀ ਤੈਨੂੰ,………. ?

ਬੀ ਜੀ ਨੇ ਪਾਣੀ ਫੜਾਉਂਦਿਆਂ ਪੁੱਛਿਆ…

ਖ਼ਾਸੀ ਖਿੱਚ ਧੂਹ ਹੋਈ ਲੱਗਦੀ ਆ…ਨਾਂਹ ਆਹ ਜੁੰਡੀ ਦਾ ਯਾਰ ਕਰਤਾਰਾ ਕਿਹੜੀ ਬੇਬੇ ਦੀ ਬੁੱਕਲ ‘ਚ ਬੈਠਾ ਸੀ ਉਦੋਂ ਖਸਮਾਂ ਨੂੰ ਖਾਣੇ…ਗਹਾਂ ਨੂੰ ਵੜੇ ਏਥੇ…ਜੇ ਤੇਰੇ ਆਲਾ ਹਾਲ ਨਾ ਕੀਤਾ ਤਾਂ ਮੈਨੂੰ ਜਮੇਰੋ ਕੀਹਨੇ ਕਹਿਣਾ…

ਬੀ ਜੀ ਦਾਰ ਜੀ ਨੂੰ ਦੋ ਘੜੀ ਅਰਾਮ ਤਾਂ ਕਰ ਲੈਣ ਦੇ ਫੇਰ ਲੜ ਲਈਂ ਜਿਹੜਾ ਲੜਨਾ, ਕਰਲੀਂ ਦਿਲ ਹੌਲਾ,

ਚੁੱਪ ਕਰ ਨੀਂ ਭੂਤਨੀ ਕਿਸੇ ਥਾਂ ਦੀ, ਮੈਂ ਕਿਤੇ ਲੜਦੀ ਆਂ…ਹੁਣ ਹਾਲ ਵੀ ਨਾ ਪੁੱਛਾਂ ਸਿਰ ਦੇ ਸਾਂਈ ਦਾ, ਜਾਹ ਦੁੱਧ ਤੱਤਾ ਕਰ ਲਿਆ ਵਿੱਚ ਘਿਓ ਪਾਕੇ…ਪੀੜ ਘੱਟ ਜੂ ਪੀਣ ਨਾਲ।

ਅਜ਼ਮੇਰ ਕੌਰੇ…ਐਵੇਂ ਈ ਘਾਬਰ ਗਈ…ਵੇਖਣ ਸਾਰ ਕੋਈ ਪੀੜ-ਪੂੜ ਨੀਂ ਹੁੰਦੀ…ਰਹਿਣ ਦੇ ਕੁੜੀਏ ਰੋਟੀ ਉਈ ਖਾਵਾਂਗੇ ਹੋਰ ਘੰਟੇ ਨੂੰ…

ਪ੍ਰਸਿੰਨੋ ਦੀ ਮਾਂ ਮੁੰਡਾ ਸੁੱਖ ਨਾਲ ਗੋਰਾ ਨਿਸ਼ੋਹ ਆ ਜਾਣੀ ਭੁੱਖ ਲਹਿੰਦੀ ਆ ਵੇਖਕੇ ਉਹ ਵੀ ਪਾਕਿਸਤਾਨੋਂ ਈ ਆਏ ਆ ਆਪਣੇ ਆਗੂ ਤਿੰਨ ਭਾਈ ਆ

ਮੈਂ ਕਿਹਾ ਅਸੀਂ ਤਾਂ ਘਰ ਜਮਾਈ ਰੱਖਾਂਗੇ ਜੀ ਵੇਖ ਲੋ ਅੱਗੇ ਥੋਡੀ ਮਰਜੀ ਆ……….ਅੱਠ ਏਕੜ ਜ਼ਮੀਨ ਆਉਂਦੀ ਆ ਸਾਡੀ ਇਕਲੌਤੀ ਧੀ ਨੂੰ ਪੜ੍ਹੀ ਲਿਖੀ ਆ।

ਹੱਛਾ ਫੇਰ ਕੀ ਕਹਿੰਦੇ ਸਰਦਾਰ ਜੀ…

ਆਉਂਦੇ ਮੰਗਲਵਾਰ ਦੇਖਣ ਆਉਣੈ ਆਪਣੀ ਪ੍ਰਸਿੰਨੋ ਨੂੰ ਘਰ ਲਿਪ ਪੋਚ ਕੇ ਸੁਥਰਾ ਕਰ ਦਿਉ ਮਾਵਾਂ ਧੀਆਂ…

ਬੀ ਜੀ ਤੇ ਦਾਰ ਜੀ ਕਿੰਨਾ ਈ ਚਿਰ ਗੱਲਾਂ ਕਰਦੇ ਰਹੇ, ਮੈਂ ਰੋਟੀ ਟੁੱਕ ਦਾ ਆਹਰ ਕਰਦੀ ਰਹੀ…

ਦਾਰ ਜੀ ਆਹ ਥੋਡੇ ਸੱਟਾਂ ਕਿਵੇਂ ਲੱਗੀਆਂ ਭਲਾ? ਮੈਂ ਦਾਰ ਜੀ ਨੂੰ ਦੁੱਧ ਦਾ ਗਿਲਾਸ ਫੜਾਉਂਦਿਆਂ ਪੁੱਛਿਆ

ਕੁਛ ਨੀਂ ਪੁੱਤ ਇਹ ਤਾਂ ਕੁਛ ਖਾਸ ਨੀਂ, ਹੋਰ ਚਹੁੰ ਦਿਨਾਂ ਨੂੰ ਭੁੱਲ ਜਾਣ ਗੀਆਂ ਪਰ ਇੱਕ ਗੱਲ ਤਾਂ ਨਾ ਜਾਣੀਂ ਸਾਰੀ ਉਮਰ ਨ੍ਹੀਂ ਭੁੱਲਣੀ…

ਕਿਉਂ ਕੀ ਹੋਇਆ ਦਾਰ ਜੀ…… ?

ਦਾਰ ਜੀ ਨੇ ਮੇਰੀ ਗੱਲ ਅਣਸੁਣੀਂ ਕਰਦਿਆਂ ਬੀ ਜੀ ਨੂੰ ਦੱਸਣਾਂ ਸ਼ੁਰੂ वीडा,

ਅਜ਼ਮੇਰ ਕੌਰੇ ਜਵਾਂ ਈ ਆਪਣੇ ਹਰਬਖ਼ਸ਼ ਵਰਗਾ, ਅਲੂਣਾ ਜਾ ਮੁੰਡਾ…ਸਕੂਲ ਆਲੇ ਜਵਾਕਾਂ ਨਾਲ ਧਰਨੇ ‘ਚ ਆਇਆ ਸੀ…ਪਾਪੀਆਂ ਨੇ ਨਾ ਆ ਦੇਖਿਆ ਨਾ ਤਾ ਦੇਖਿਆ ਸਾਡੀਆਂ ਅੱਖਾਂ ਸਾਹਵੇਂ ਕਰਨਾਲ ਆਲੇ ਖੂਹ ‘ਚ ਸਿਟਤਾ।

ਕੱਖ ਨਾ ਰਹੇ ਇੰਨ੍ਹਾ ਜ਼ਾਲਮਾਂ ਦਾ, ਜੜ੍ਹਾਂ ਪੱਟੀਆਂ ਜਾਣ ਪਾਪੀਆਂ ਦੀਆਂ, ਬੀ ਜੀ ਨੂੰ ਹਰਬਖ਼ਸ਼ ਹੁਰਾਂ ਦੀ ਦੁਬਾਰਾ ਯਾਦ ਆ ਗਈ ਲਗਦੀ ਸੀ। ਦਾਰ ਜੀ. ਨਾਂ ਵੀ ਦੱਸਦੇ ਸੇ…ਉਸ ਮਾੜੇ ਕਰਮਾਂ ਵਾਲੇ ਦਾ, ਖਬਰਨੀਂ ਕੀ…ਮਾਤਾ ਪ੍ਰਸਿੰਨ ਕੌਰ ਅੱਖਾਂ ਭਰ ਆਈ…

ਮਾਤਾ ਦਾ ਇਸ਼ਾਰਾ ਮੈਂ ਭਲੀ ਭਾਂਤ ਸਮਝ ਗਿਆ, 10 ਸਾਲ ਦਾ ਬੱਚਾ ਇੰਦਰਜੀਤ ਸਿੰਘ…ਪੰਜਾਬੀ ਸੂਬੇ ਦੀ ਮੰਗ ਕਰਦਾ ਕਰਨਾਲ ਖੂਹ ‘ਚ ਸੁੱਟ ਕੇ ਮਾਰਿਆ ਗਿਆ ਸੀ…ਉਹ ਡਾਹਢਿਆ ਰੱਬਾ ਰਹਿਮ ਕਰ…

ਚਹੁੰ ਪੰਜੀਂ ਦਿਨੀਂ ਦਾਰ ਜੀ ਚੰਗੇ ਭਲੇ ਹੋ ਗਏ ਸਿਰ ਵਾਲੀਆਂ ਸੱਟਾਂ ਥੋੜ੍ਹੀਆਂ ਅੱਲੀਆਂ ਸੀ, ਬਾਕੀ ਚਲ ਫਿਰ ਸਕਦੇ ਸੀ ਚੰਗੂ, ਇੱਕ ਦਿਨ ਅੱਗੋਂ ਮੈਨੂੰ ਆਂਹਦੇ ਪ੍ਰਸਿੰਨੋ ਪੁੱਤ…ਕੱਲ੍ਹ ਨੂੰ ਕਰਨਾਲ ਆਲਿਆਂ ਨੇ ਆਉਦੈਂ ਆਪਣੀ ਬੀ ਜੀ ਨਾਲ ਸਫ਼ਾਈਆਂ ਸੱਪੇ ਕਰਾਦੀਂ ਮੇਰਾ ਸ਼ੇਰ…

ਮੰਗਲਵਾਰ ਦਾ ਸੂਰਜ ਸਿਰ ‘ਤੇ ਚੜ੍ਹ ਆਇਆ ਸੀ, ਅੱਠ ਕੁ ਨੌਂ ਜਾਣੇ ਧੂਵੇਂ ਚਾਦਰੇ ਪਹਿਨੀਂ ਕਰਤਾਰ ਸਿਹੁੰ ਨੂੰ ਨਾਲ ਲਈ ਦਾਰ ਜੀ ਕੋਲ ਬੈਠਕ ‘ਚ ਆ ਬੈਠੇ।

ਪ੍ਰਸ਼ਾਦਾ ਪਾਣੀ ਛਕਾਇਆ…

ਹਰਦਿੱਤ ਸਿਆਂ ਫਿਰ ਕੋਈ ਹੋਰ ਭੈਣ ਭਰਾ ਆਪਣੀ ਲਟਕੀ ਦੇ…ਉਹਨਾਂ ‘ਚੋਂ ਇੱਕ ਨੇ ਪੁੱਛਣਾ ਸ਼ੁਰੂ ਕੀਤਾ।

ਨਹੀਂ ਜੀ ਬੱਸ ਇੱਕੋ ਈ ਪ੍ਰਸਿੰਨੋ, ਬਾਕੀ.. ਉਧਰੋਂ ਇੱਧਰ ਆਉਂਦਿਆਂ ਬਸ…ਡਾਹਢੇ ਦਾ ਭਾਣਾ ਕੱਲੀ ਓਈ ਆ ਜੀ ਆਪਣੀ ਕੁੜੀ ਦਾਰ ਜੀ ਨੇ ਭਾਵੁਕ ਜੇ ਹੁੰਦਿਆਂ ਜੁਆਬ ਦਿੱਤਾ।

ਹੱਛਾ ਕੋਈ ਲੈਣ-ਦੇਣ ਫਿਰ ਕੀ ਕਰ ਸਕਦੈਂ.ਊਂ ਸਾਡੀ ਮੰਗ-ਮੁੰਗ ਕੋਈ ਨੀਂ।

ਆਹ…ਸਾਰਾ ਕੁਛ ਪ੍ਰਸਿੰਨੋ ਦਾ ਈ ਆ ਜੀ…ਅੱਠੇ ਏਕੜ ਜ਼ਮੀਨ ਆ…ਘਰ ਆ…ਬੱਸ ਸਾਨੂੰ ਤਾਂ ਮੁੰਡਾ ਲਾਇਕ ਚਾਹੀਦਾ ਜਿਹੜਾ ਸਾਡੇ ਕੋਲ ਬਹਿ ਕੇ ਬੁੱਢੇ ਬਾਰੇ ਸਾਡੀ ਸੇਵਾ ਕਰੇ…

ਚਲੋ ਠੀਕ ਐ ਕਰਤਾਰ ਸਿਹੁੰ ਜੀ…ਸਾਨੂੰ ਲਟਕੀ ਪਸੰਦ ਆ…ਦਿਨ ਮਿੱਥ ਲੋ ਆਪਾਂ ਵਿਆਹ ਛੇਤੀ ਓਈ ਕਰ ਦੇਣੈ…

ਭਾਈ ਸਾਹਿਬ ਬੜੇ ਲਾਡਾਂ ਨਾਲ ਪਾਲੀ ਆ ਅਸੀਂ ਪੜ੍ਹ ਲਿਖ ਵੀ ਲੈਂਦੀ ਆ ਸੁਖ ਨਾਲ…….ਬੱਸ ਮੁੰਡੇ ਨੂੰ ਕੋਈ ਬੈਲ ਨਾ ਹੋਵੇ.ਬੀ ਜੀ ਨੇ ਵੀ ਟੋਹ ਲੈਣਾ ਵਾਜਬ ਸਮਝਿਆ।

ਨਹੀਂ…ਨਹੀਂ…ਭਾਈ ਮੁੰਡਾ ਤਾਂ ਸੋਨਾ ਆ ਸੋਨਾ…ਕੁੜੀ ਨੂੰ ਕੰਡੇ ਜਿੰਨਾ ਦੁੱਖ ਨਹੀਂ ਕਰਤਾਰ ਸਿਹੁੰ ਨੇ ਮੁੰਡੇ ਵਾਲਿਆਂ ਦਾ ਪੱਖ ਲੈਂਦਿਆਂ ਕਿਹਾ…

ਕਿਉਂ ਹਰਦਿੱਤ ਸਿੰਘ ਜੀ…ਦਿਨ ਕਿਹੜਾ ਵਧੀਆ ਰਹੂ,

ਦਿਨ ਤਾਂ ਜੀ ਭਾਈ ਜੀ ਕੋਲੋਂ ਕਢਵਾ ਲੈਨੇ ਆਂ…ਗੁਰੂ ਮਹਾਰਾਜ ਨੂੰ ਅਰਦਾਸ ਕਰਕੇ ਊਂ ਦਿਨ ਤਾਂ ਸਾਰੇ ਈ ਚੰਗੇ ਆ…ਸਾਰੇ ਉੱਠ ਕੇ ਗੁਰਦੁਆਰਾ ਸਾਹਿਬ ਚਲੇ ਗਏ ।

ਭਾਗਵਾਨੇ ਆਉਂਦੀ ਪੁੰਨਿਆਂ ਦਾ ਵਿਆਹ ਧਰਤਾ, ਆਪਣੀ ਪ੍ਰਸਿੰਨੋ

ਘੰਟੇ ਕੁ ਬਾਅਦ ਦਾਰ ਜੀ ਨੇ ਆਉਂਦਿਆਂ ਈ ਬੀ ਜੀ ਨੂੰ ਦੱਸਣਾ ਸ਼ੁਰੂ रोडा…

ਬੀ ਜੀ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ ਰਹੀ…ਪੁੰਨਿਆਂ ‘ਚ ਅਜੇ ਪੱਚੀ ਛੱਬੀ ਦਿਨ ਬਾਕੀ ਸਨ…

ਪਤਾ ਈ ਨਾ ਲੱਗਿਆ ਸਾਊ ਕਦੋਂ ਬੀਤ ਗਏ, ਬੰਨ੍ਹੇ ਦਿਨਾਂ ਨੂੰ ਕਿਹੜਾ ਸਮਾਂ ਲੱਗਦਾ……….ਬੀ ਜੀ ਭੱਜ-ਭੱਜ ਕੰਮ ਕਰਦੀ ਊਰੀ ਆਂਗ ਘੁਕਦੀ ਫਿਰਦੀ ਸਾਕ ਸਕੀਰੀ ਤਾਂ ਕੋਈ ਹੈ ਨੀਂ ਸੀ…ਪਿੰਡ ‘ਚ ਸੁਨੇਹੇ ਘੱਲ ਦਿੱਤੇ…

ਇਹਨਾਂ ਦਿਨਾਂ ‘ਚ ਈ ਇੱਕ ਦਿਨ ਦਾਰ ਜੀ ਬੇਹੋਸ਼ ਜੇ ਹੋ ਕੇ ਛਪਾਲ ਡਿੱਗ ਪਏ ਵਿਹੜੇ ‘ਚ ਮੋਰਚੇ ਦੀਆਂ ਡਾਂਗਾਂ ਸਿਰ ਨੂੰ ਅੰਦਰੋਂ ਜ਼ਖ਼ਮੀ ਕਰ गीभां मी…

ਬਹੁਤੀਆਂ ਖ਼ੁਸ਼ੀਆਂ ‘ਚ ਦੁੱਖਾਂ ਦਾ ਪਤਾ ਨਹੀਂ ਲੱਗਦਾ ਕੋਈ ਬਾਹਲੀ ਗੌਰ ਨਾ ਕੀਤੀ, ਇੱਕ ਅੱਧੀ ਆਰ ਦਵਾਈ ਬੂਟੀ ਕਰਾ ਲਿਆਂਦੀ ਮਿਥਿਆ ਦਿਨ ਵੀ ਆ ਗਿਆ ਤੇ ਮਾਪਿਆਂ ਨੇ ਆਪਣੇ ਫ਼ਰਜ਼ ਨਿਭਾਉਂਦਿਆਂ ਮੈਨੂੰ ਜਸਵੰਤ ਦੇ ਲੜ ਲਾ ਕੇ ਕਰਨਾਲ ਵਿਦਾ ਕਰ ਦਿੱਤਾ।

ਕਾਂਡ –7

ਮਾਏ ਸੁੱਖ ਹੋਵੇ ਤੇਰੇ ਨੀਂ ਗਰਾਂ। ਭੈੜਾ ਬੋਲਦਾ ਬਨੇਰੇ ਉੱਤੇ ਕਾਂ।

(ਪੰਜਾਬੀ ਲੋਕ ਗੀਤ)

ਮੈਂ ਦਿਨਾਂ ‘ਚ ਈ ਜਸਵੰਤ ਦੇ ਪਰਿਵਾਰ ‘ਚ ਘੁਲ-ਮਿਲ ਗੀ

ਜਾਣੀ ਬਾਹਲਾ ਈ ਮੋਹ ਕਰਦੇ ਸੀ, ਬੇਬੇ ਤਾਂ ਬਿੰਦ ਦਾ ਵਸਾਹ ਨਹੀਂ ਸੀ ਕਰਦੀ, ਬਾਪੂ ਜੀ ਵੀ ਧੀਆਂ ਵਾਂਗ, ਭੋਰਾ ਫ਼ਰਕ ਨਹੀਂ ਸੀ ਰੱਖਦੇ ਗਿੰਦਰੋ ਤੇ ਮੈਨੂੰ ਇੱਕੋ ਜੇ ਸੂਟ ਬਣਾ ਕੇ ਦਿੱਤੇ ਸੀ, ਗਿੰਦਰੋ ਮੇਰੀ ਕੱਲੀ-ਕੱਲੀ ਨਣਦ ਸੀ। ਤਿੰਨਾਂ ਭਰਾਵਾਂ ਤੋਂ ਛੋਟੀ, ਜਸਵੰਤ ਦਾ ਸੁਭਾਅ ਤਾਂ ਜਾਣੀ ਵਾਹਲਾ ਈ ਚੰਗਾ ਸੀ, ਇਹ ਵੀ ਵਿਚਾਰੇ ਸਾਡੇ ਆਂਗੂ ਚੰਦਰੀ ਅਜ਼ਾਦੀ ਦੇ ਢਹੇ ਚੜ੍ਹਗੇ ਸੀ, ਬੜਾ ਚੰਗਾ ਕਾਰੋਬਾਰ ਸੀ, ਫਿਰੰਗੀਆਂ ਦੇ ਸਮੇਂ, ਸਰਗੋਧੇ ਦਾ ਪਿੱਛਾ ਸੀ ਇਹਨਾਂ ਦਾ।

ਜੀਹਨੇ ਆਪ ਦੁੱਖ ਦੇਖੇ ਹੁੰਦੇ ਆ ਸਾਊ ਗਈ ਹੱਦ ਤਾਂ ਪਤਾ ਨਹੀਂ ਊਂ ਉਹ ਛੇਤੀ ਕਿਤੇ ਕਿਸੇ ਦਾ ਦਿਲ ਨੀਂ ਦੁਖਾਉਂਦਾ,

ਜਸਵੰਤ ਤਾਂ ਮੈਨੂੰ ਬਾਹਲਾ ਈ ਪਿਆਰ ਕਰਦਾ ਸੀ । ਵਿਆਹ ਹੋਏ ਨੂੰ ਤਿੰਨ ਕੁ ਮਹੀਨੇ ਹੋਏ ਸੀ ਅਜੇ।

ਪ੍ਰਸਿੰਨੋ…ਕਿਸੇ ਚੀਜ਼ ਦੀ ਚਾਹਨਾ ਹੋਵੇ, ਕੋਈ ਦੁੱਖ ਤਕਲੀਫ਼ ਹੋਵੇ ਨਿਸ਼ੰਗ ਕਹਿ ਛੱਡੀਂ…ਐਵੇਂ ਨਾ ਕਿਤੇ ਸੰਗਦੀ ਰਹੀਂ ਪੈਸਾ ਕੀ ਸਹੁਰਾ ਨਾਲ ਲੈ ਜਾਣਾ ਏਥੇ ਈ ਰਹਿ ਜਾਣਾ ਸਭ ਕੁਝ……….

ਨਹੀਂ ਸਰਦਾਰ ਜੀ..ਕਿਸੇ ਚੀਜ਼ ਦੀ ਥੋੜ ਨੀਂ…ਜਾਣੀ ਨਾ ਕਈ ਦਿਨਾਂ ਦੀ ਖੋਹ ਜੀ ਪਈ ਜਾਂਦੀ ਆ ਮ੍ਹੀਨਾ ਡੇਢ ਮਹੀਨਾ ਹੋ ਗਿਆ ਗਿਆਂ ਨੂੰ ਜੇ ਮੇਰੀ ਮੰਨੇ ਤਾਂ ਆਪਾਂ ਨਵੇਂ ਪਿੰਡ ਮਿਲ ਨਾਂ ਆਈਏ ਜਾ ਕੇ।

ਇਹ ਕਿਹੜੀ ਗੱਲ ਆ…ਮੈਂ ਅੱਜ ਈ ਫਸਲ ਵਾੜੀ ਦੇਖ ਆਉਣਾ ਖੇਤ, ਤੂੰ ਤਿਆਰੀ ਕਰ ਲੈ…..ਨਾਲੇ ਊਂ ਵੀ ਮਹੀਨੇ ਕੁ ਤੱਕ ਆਹ ਫਸਲ ਦੀ ਸੰਭਾਲ ਤੋਂ ਬਾਅਦ ਆਪਾਂ ਨਵੇਂ ਪਿੰਡ ਈ ਚਲੇ ਜਾਦੈਂ ਦਾਰ ਜੀ ਹੁਰਾਂ ਕੋਲ……….ਤੂੰ ਬਹੁਤਾ ਝੋਰਾ ਨਾ ਕਰਿਆ ਕਰ ਮੈਂ ਆਪਣੇ ਮਾਂ-ਬਾਪ ਆਂਗੂੰ ਟਹਿਲ ਕਮਾਊਂ…ਜਸਵੰਤ ਨੇ ਮੈਨੂੰ ਦਿਲਾਸਾ ਦਿੰਦਿਆਂ ਆਖਿਆ।

ਚੰਦਰਾ ਕਾਂ ਸਵੇਰ ਦਾ ਪਤਾ ਨੀਂ ਕਿਉਂ ਕਾਂ-ਕਾਂ ਕਰੀ ਜਾਂਦਾ ਖੈਰ ਸੁੱਖ ਹੋਵੇ ਜੈ ਵੱਢਾ ਸਿਰ ਖਾ ਲਿਆ…ਬੁੜ-ਬੁੜ ਕਰਦੀ ਮੈਂ ਨਵੇਂ ਪਿੰਡ ਜਾਣ ਦੀਆਂ ਤਿਆਰੀਆਂ ‘ਚ ਰੁਝਗੀ……….

ਸਰਦਾਰ ਜਸਵੰਤ ਸਿਹੁੰ ਦਾ ਘਰ ਇਹੋ ਈ ਆ ਭਾਈ……….?

ਹਾਂ ਵੀਰ ਇਹੋ ਈ ਆ ਲੰਘ ਆ…ਗਿੰਦਰੋ ਨੇ ਜਵਾਬ ਦਿੱਤਾ।

ਮੈਨੂੰ ਆਵਾਜ਼ ਕੁਛ ਜਾਣੀਂ ਪਛਾਣੀਂ ਜੀ ਲੱਗੀ। ਬੈਠਕ ‘ਚੋ ਬਾਹਰ ਆ ਕੇ ਵੇਖਿਆ ਨਵੇਂ ਪਿੰਡ ਆਲਾ ਭਾਨਾ ਲਾਗੀ ਮੰਜੇ ਤੇ ਬੈਠਾ ਸੀ…ਮੈਂ ਜਾ ਕੇ ਰਾਜ਼ੀ ਖੁਸ਼ੀ ਪੁੱਛੀ।

ਹੋਰ ਤਾਂ ਬਾਪੂ ਜੀ ਖੈਰ-ਸੁੱਖ ਆ ਪਿੰਡ………. ? ਤਹਿੰਦੇ ਜੇ ਮਨ ਨਾਲ ਮੈਂ ਕਰੜੀ ਜੀ ਹੋ ਕੇ ਪੁੱਛਿਆ।

ਹਾਂ ਧੀਏ ਖੈਰ-ਸੁੱਖ ਤਾਂ ਹੈ.. ਸਰਦਾਰ ਹਰਦਿੱਤ ਸਿੰਘ ਦੀ ਸਿਹਤ ਵਾਹਵਾ ਢਿੱਲੀ ਆ ਮੈਨੂੰ ਜਮੇਰੋ ਨੇ ਤੈਨੂੰ ਲੈਣ ਆਸਤੇ ਘੱਲਿਆ… ।

ਮੇਰੇ ਅੰਦਰਲੇ ਨੇ ਲੰਮਾ ਹਉਕਾ ਭਰਿਆ…ਹੈ ਤਾਂ ਘਰੇ ਈ ਜਾਂ ਸ਼ਹਿਰ ਲੈ ਕੇ ਗਏ ਆ…ਮੈਂ ਪਿੱਤਲ ਦੇ ਪਤੀਲੇ ‘ਚ ਚਾਹ ਧਰਦਿਆਂ ਪੁੱਛਿਆ।

ਹਾਂ ਭਾਈ ਹੈ ਤਾਂ ਘਰੇ ਈ ਆ…ਤੂੰ ਤਿਆਰ ਹੋ ਕੁੜੇ ਛੇਤੀ…ਮੈਂ ਪੀਣਾ. ਪੂਣਾ ਕੁਛ ਨੀਂ ਆਪਾਂ ਪਿੰਡ ਉਪੜਨਾ ਅੱਜੇ ਈ…।

ਮੈਨੂੰ ਖੜਕਗੀ…ਵਿਆਹ ਤੋਂ ਕੁਝ ਦਿਨ ਪਹਿਲਾਂ ਦਾਰ ਜੀ ਬੇਹੋਸ਼ ਹੋ ਕੇ ਡਿੱਗ ਪਏ ਸੀ ਇਕ ਦਿਨ, ਡਾਹਢਿਆ ਸੁੱਖ ਰੱਖੀਂ ਮਸਾਂ ਚਾਰ ਡੰਗ ਖੁਸ਼ੀਆਂ ਦੇ ਲੰਘਣ ਲੱਗੇ ਆ…ਗੁਆਂਢੀਆਂ ਦੇ ਪੱਪੂ ਹੱਥ ਖੇਤ ਜਸਵੰਤ ਨੂੰ ਸੁਨੇਹਾ ਘੱਲਤਾ……….ਚਾਰ ਸੂਟ ਝੋਲੇ ‘ਚ ਪਾਏ ਮੱਲੋ ਮੱਲੀਂ ਚਾਹ ਧਰ ਲਈ…ਏਨੇ ਨੂੰ ਜਸਵੰਤ ਵੀ ਆ ਗਿਆ।

ਪ੍ਰਸਿੰਨੋ ਤੂੰ ਅੱਜੇ ਚਲੀ ਜਾ ਬਾਈ ਨਾਲ ਮੈਂ ਸਵੱਖਤੇ ਈ ਆਜੂੰ…। ਚੰਗਾ ਜੀ…ਆ ਜੀ ਕਿਤੇ ਇੱਥੇ ਈ ਨਾ ਆਹਰ ਲੱਗਿਆ ਰਹੀਂ

ਨਹੀਂ-ਨਹੀਂ ਪ੍ਰਸਿੰਨੋ…ਮੈਂ ਤਾਂ ਅੱਜ ਈ ਨਾਲ ਚੱਲ ਪੈਂਦਾ ਜੇ…

ਮੈਂ ਜਸਵੰਤ ਦੀ ਗੱਲ ਅਣਸੁਣੀਂ ਕਰਕੇ ਭਾਨੇ ਨਾਈ ਨਾਲ ਕਰਨਾਲੋਂ ਮੋਟਰ ‘ਚ ਬਹਿਗੀ… ।

ਨ੍ਹੇਰੇ ਜੇ ਹੋਏ…ਖੱਜਲ ਖੁਆਰ ਹੁੰਦੇ ਨਵੇਂ ਪਿੰਡ ਪਹੁੰਚ ਈ ਗਏ, ਦਾਰ ਜੀ ਮੰਜੇ ਤੇ ਲੇਟੇ ਪਏ ਸੀ, ਬੀਜੀ ਇੱਕ ਪਾਸੇ ਬੈਠੀ ਲੱਤਾਂ ਘੁੱਟੀ ਜਾਂਦੀ ਸੀ, ਕਰਤਾਰਾ ਇੱਕ ਹਕੀਮ ਨੂੰ ਲੈਣ ਘੱਲਿਆ ਸੀ ਸ਼ਹਿਰੋਂ…।

ਪ੍ਰਸਿੰਨੋ…ਬੀ ਜੀ ਮੈਨੂੰ ਬੁੱਕਲ ‘ਚ ਲੈ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਪੀ ਰੋ ਨਾ ਬੀਜੀ ਸਭ ਠੀਕ ਹੋ ਜਾਵੇਗਾ…ਹਕੀਮ ਨੇ ਆ ਕੇ ਦਵਾ ਦਾਰੂ ਕਰ ਦੇਣੀ ਆਂ…ਮੈਂ ਬੀਜੀ ਨੂੰ ਦਲਾਸਾ ਦਿੰਦਿਆਂ ਆਪਣੇ ਹੰਝੂ ਲੁਕੌਣ ਲਈ ਮੂੰਹ ਦੂਜੇ ਪਾਸੇ ਫੇਰ ਲਿਆ।

ਸਾਊ ਮੇਰੇ ਤਾਂ ਖਾਨਿਓਂ ਗਈ…ਜਦੋਂ ਗਵਾਢੀਆਂ ਦੀ ਕੰਮੋ ਨੇ ਦੱਸਿਆ ਕਿ ਦਾਰ ਜੀ ਨੂੰ ਸ਼ਹਿਰ ਲੈ ਕੇ ਗਏ ਸੀ…ਡਾਕਟਰ ਕਹਿੰਦੇ ਪਈ ਸੇਵਾ ਕਰਲੋ ਜਿੰਨੀ ਹੁੰਦੀ ਆ…

ਸਿਰ ਚ ਗੁੱਝੀਆਂ ਸੱਟਾਂ ਨੇ, ਵੇਲਾ ਵਿਹਾਅ ਚੁੱਕਿਆ ਹੁਣ ਲਾਜ਼ ਹੋਣਾ ਮੁਸ਼ਕਲ ਆ…।

ਬੀਜੀ ਤੂੰ ਮੈਨੂੰ ਪਹਿਲੋਂ ਨੀਂ ਦੱਸਿਆ ਅਸੀਂ ਕਿਸੇ ਸਿਆਣੇ ਡਾਕਟਰ ਨੂੰ ਵਿਖਾ ਲੈਂਦੇ…ਮੈਂ ਕਰਤਾਰੇ ਕੇ ਘਰ ਸੁਨੇਹਾਂ ਘੱਲਦੀ ਆਂ, ਆਪਾਂ ਦਾਰ ਜੀ ਨੂੰ ਸ਼ਹਿਰ ਲੈ ਚੱਲਦੇ ਆ…।

ਨਾ…ਆਂ…ਆਂ…ਧੀ…ਏ…ਦਾਰ ਜੀ ਨੇ ਮੱਧਮ ਜੀ ਆਵਾਜ਼ ‘ਚ ਆਪਣਾ ਮੂੰਹ ਖੋਲਿਆ…ਵਾਹਗੁਰੂ ਵਾਹਗੁਰੂ ਕਰੋ…ਪ੍ਰ…ਸਿੰ…ਨੋ…ਪੁੱਤ…ਪਾਣੀ…

ਮੇਰੀ ਭੁੱਬ ਨਿਕਲਗੀ ਭੱਜ ਕੇ ਪਾਣੀ ਦਾ ਗਲਾਸ ਲਿਆਈ ਦਾਰ ਜੀ ਨੇ ਮੁਸ਼ਕਲ ਨਾਲ ਘੁੱਟ ਦੋ ਘੁੱਟ ਪੀਤਾ

ਧੀਏ ਆਪਣੀ ਮਾਂ ਦਾ ਖਿਆਲ ਰੱਖੀਂ ਜਸਵੰਤ ਨੂੰ ਵੀ…ਗੱਲ ਦਾਰ ਜੀ ਦੇ ਗਲੇ ‘ਚ ਈ ਅੜੀ ਰਹਿ ਗਈ, ਵੇਂਹਦਿਆਂ-ਵੇਂਹਦਿਆਂ ਧੌਣ ਲੁੜਕ ਗਈ…ਜਿਵੇਂ ਮੈਨੂੰ ਈ ਡੀਕਦੇ ਹੋਣ…।

ਸਾਊ ਸੂਬੇ ਦਾ ਭਾਵੇਂ ਅਜੇ ਕੋਈ ਮੂੰਹ ਮੱਥਾ ਨੀਂ ਸੀ ਬਣ ਰਿਹਾ ਪਰ ਦਾਰ ਜੀ ਨੂੰ ਡਾਹਢੇ ਦਾ ਬੁਲਾਵਾ ਪਹਿਲਾਂ ਆ ਗਿਆ ਸੀ…।

ਮਾਤਾ ਪ੍ਰਸਿੰਨ ਕੌਰ ਜਿਵੇਂ ਸੁੰਨ ਈ ਹੋਗੀ ਹੋਵੇ, ਹਰਿਮੰਦਰ ਸਾਹਿਬ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋ ਰਿਹਾ ਸੀ… ।

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥

ਬੇਬੇ ਐਵੇਂ ਨਾ ਦਿਲ ਹੌਲਾ ਕਰ.ਗੁਰੂ ਸਾਹਿਬ ਫੁਰਮਾਨ ਕਰਦੇ ਆ…

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥

ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ॥

ਇੱਥੇ ਕੋਈ ਨੀਂ ਰਿਹਾ…

ਮੌਤ ਬਚਪਨ ਨਾ ਕਿਸੇ ਦਾ ਵੇਖਦੀ ਏ ।

ਨਾ ਜਵਾਨੀ ਨਾ ਉਮਰ ਏ ਢਲੀ ਵੇਖੇ।

ਵੱਢ-ਵੱਢ ਕੇ ਖਾਕ ਰਲਾਈ ਜਾਂਦੀ।

ਨਾ ਇਹ ਫੁੱਲ ਵੇਖੇ ਨਾ ਇਹ ਕਲੀ ਵੇਖੇ।

ਔਰੰਗੇ, ਅਬਦਾਲੀ, ਨਾ ਇਸ ਕੁਤਬ ਵੇਖੇ।

ਨਾ ਇਹ ਨਬੀ ਵੇਖੇ ਨਾ ਇਹ ਗਨੀ ਵੇਖੇ।

(ਹਾਸ਼ਮ ਸ਼ਾਹ)

“ਜਿਨੀ ਕੁ ਕਿਸੇ ਦੀ ਲਿਖੀ ਹੁੰਦੀ ਆ ਭੋਗ ਕੇ ਚਲਿਆ ਜਾਂਦਾ, ਜਿਹੜੇ ਦੂਜਿਆਂ ਲਈ ਜਿਊਂਦੇ ਆ ਉਹ ਸਦਾ ਜਿਊਂਦੇ ਰਹਿੰਦੇ ਆ, ਜਿਹੜੇ ਆਪਣੇ ਲਈ ਜਿਊਂਦੇ ਆ ਉਹ ਸਦਾ ਲਈ ਮਰ ਮਿਟ ਜਾਂਦੇ ਆ…ਮਰਕੇ ਮੁੱਲ ਉਹਨਾਂ ਦੇ ਪੈਂਦੇ ਆ ਜਿਹੜੇ ਜਿਊਂਦੇ ਜੀਅ ਵਿਕਾਊ ਨੀਂ ਹੁੰਦੇ…ਜਿਹੜੇ ਜਿਊਂਦੇ ਜੀਅ ਵਿਕਾਊ ਹੋ ਜਾਂਦੇ ਆ, ਮਰਿਆਂ ਤੋਂ ਬਾਅਦ ਉਹਨਾਂ ਦਾ ਕੌਡੀ ਮੁੱਲ ਨਹੀਂ ਪੈਂਦਾ ।

ਮਰਨ ਤੋਂ ਬਾਅਦ ਫੋਟੋ ਉਹਨਾਂ ਦੀ ਵਿਕਦੀ ਆ ਜਿਹੜੇ ਜਿਊਂਦੇ ਜੀਅ ਆਪਣਾ ਆਪ ਨਹੀਂ ਵੇਚਦੇ। ਜਿਹੜੇ ਲੋਕ ਜਿਊਂਦੇ ਜੀਅ ਆਪਣੀ ਜ਼ਮੀਰ ਵੇਚ ਘੱਤਦੇ ਆ, ਉਹਨਾਂ ਦੀ ਤਸਵੀਰ ਨਹੀਂ ਵਿਕਦੀ, ਇਹ ਵੀ ਜ਼ਮਾਨੇ ਦੀ ਮੰਨੀ ਹੋਈ ਹਕੀਕਤ ਆ, ਇਸ ਕਸਵੱਟੀ ਦੇ ਦੁਨੀਆਂ ਦੇ ਸਾਰੇ ਇਨਕਲਾਬੀ ਲੀਡਰਾਂ ਦੀ ਪਰਖ ਹੋ ਸਕਦੀ ਐ ਕਿ ਕੌਣ ਵਫ਼ਾਦਾਰ ਰਿਹਾ ਤੇ ਕੌਣ ਗੱਦਾਰ।

ਕੌਮਾਂ ਦੇ ਸੰਘਰਸ਼ ਬੜੇ ਲੰਬੇ ਚੱਲਦੇ ਆ, ਜਿੱਤਾਂ ਏਨੀਆਂ ਆਸਾਨ ਨਹੀਂ ਹੁੰਦੀਆਂ..ਅਕਸਰ ਲੋਕ ਨਾਇਕਾਂ ਸੰਘਰਸ਼ਸ਼ੀਲ ਆਗੂਆਂ ਨੂੰ ਆਪਣੇ ਅੱਖੀਂ ਸੰਘਰਸ਼ ਦੀਆਂ ਪ੍ਰਾਪਤੀਆਂ ਵੇਖਣੀਆਂ ਨਸੀਬ ਨਹੀਂ ਹੁੰਦੀਆਂ ਪਰ ਇਹਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਉਹਨਾਂ ਦੀਆਂ ਕੁਰਬਾਨੀਆਂ ਅਜਾਈਂ ਚਲੀਆਂ ਜਾਂਦੀਆਂ ਨੇ…ਜੇ ਪੰਜਾਬੀ ਸੂਬਾ ਬਣਿਆ ਤਾਂ ਇਹਦੇ ‘ਚ ਸਰਦਾਰ ਹਰਦਿੱਤ ਸਿੰਘ ਵਰਗੇ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਸਨ…”

ਅਗਲੇ ਦਿਨ ਸਾਊ ਸਾਰੇ ਪਿੰਡ ‘ਚ ਪਤਾ ਲੱਗ ਗਿਆ ਮਿੱਟੀ ਸਮੇਟਣ ਦੀਆਂ ਤਿਆਰੀਆਂ ਹੋਣ ਲੱਗੀਆਂ, ਮਾਤਾ ਪ੍ਰਸਿੰਨ ਕੌਰ ਨੇ ਗੱਲ ਅੱਗੇ ਤੋਰ ਲਈ…ਦੁਪਹਿਰ ਕਦੋਂ ਦੀ ਢਲ੍ਹ ਚੁੱਕੀ ਸੀ, ਪਰ ਜਸਵੰਤ ਅਜੇ ਤੱਕ ਨਹੀਂ ਸੀ मॅडिभा…

ਕੁੜੇ ਪ੍ਰਸਿੰਨੋ…ਭਾਈ ਉਹਦਾ ਕੀ ਪਤਾ ਕਦੋਂ ਆਵੇ, ਜਦੋਂ ਪਤਾ ਈ ਨਹੀਂ ਉਹਨੂੰ ਕਿਸੇ ਗੱਲ ਦਾ..ਜਾਂ ਤਾਂ ਸੁਨੇਹਾ ਭੇਜ ਛੱਡਦੇ…

ਨਹੀਂ ਕਰਤਾਰ ਸਿੰਆ ਹੋਰ ਡੀਕ ਲੋ ਚਾਰ ਘੜੀਆਂ…ਬੀਜੀ ਨੇ ਜਵਾਬ ਦਿੱਤਾ …

ਜਸਵੰਤ ਵਕਤ ਸਿਰ ਨਾ ਆਇਆ.ਚੰਦਰੇ ਦੇ ਕਰਮਾਂ ‘ਚ ਨਹੀਂ ਸੀ ਅੰਤਮ ਮਿੱਟੀ ਦੇ ਦਰਸ਼ਨ ਕਰਨੇ, ਗੁਰਦੁਆਰੇ ਵਾਲੇ ਭਾਈ ਜੀ ਨੇ ਚਿਖਾ ਨੂੰ ਲਾਂਬੂ ਦਿਖਾਇਆ…ਜਦੋਂ ਦਾਹ ਕਰਕੇ ਘਰ ਆਏ ਤਾਂ ਆਉਂਦਿਆਂ ਨੂੰ ਮਾੜੇ ਕਰਮਾਂ ਵਾਲਾ ਜਸਵੰਤ ਵੀ ਅੱਪੜ ਗਿਆ…

ਧਾਹਾਂ ਮਾਰ-ਮਾਰ ਸਾਊ ਘਰ ਦੀਆਂ ਛੱਤਾਂ ਸਿਰ ਤੇ ਚੱਕ ਲੀਆਂ, ਐਨਾ ਹਊ ਕਲਾਪ ਕੀਤਾ, ਕੰਧਾਂ ਵੀ ਰੁਆ ਛੱਡੀਆਂ…

“ਚੰਦਰਿਓ ਰੱਖ ਲੈਂਦੇ ਹੋਰ ਦੋ ਘੜੀਆਂ…ਮੈਨੂੰ ਡੀਕ ਤਾਂ ਲੈਂਦੇ ਹਾਏ…ਜੇ ਐਨਾ ਪਤਾ ਹੁੰਦਾ ਮੈਂ ਕੱਲ੍ਹ ਈ ਆ ਜਾਂਦਾ..ਹੋ ਡਾਹਢਿਆ ਰੱਬਾ…”

ਚਲੋ ਜੀ ਦਸੀਂ ਦਿਨੀ ਭੋਗ ਵੀ ਪੈ ਗਿਆ, ਭੋਗ ਤੋਂ ਬਾਅਦ ਜਸਵੰਤ ਇੱਕ ਵਾਰੀ ਕਰਨਾਲ ਗਿਆ, ਘਰਦਿਆਂ ਨੂੰ ਆਖ ਕੇ…ਲੋੜੀਂਦਾ ਨਿੱਕ-ਸੁੱਕ ਅਸੀਂ ਨਵੇਂ ਪਿੰਡ ਈ ਚੱਕ ਲਿਆਂਦਾ ਫਿਰ ਇਥੇ ਈ ਰਹਿਣ ਲੱਗਪੇ…

ਬੀਜੀ ਤਾਂ ਵਿਚਾਰੀ ਪਹਿਲਾਂ ਈ ਦੁੱਖਾਂ ਦੀ ਭੰਨੀ ਪਈ ਸੀ, ਦਾਰ ਜੀ ਦੇ ਵਿਛੋੜੇ ਤੋਂ ਬਾਅਦ ਤਾਂ ਜਾਣੀ ਅਸਲੋਂ ਈ ਟੁੱਟ ਗਈ, ਮੰਜੇ ਨਾਲ ਈ ਜੁੜ ਗਈ…ਕਦੀਂ ਕਦਾਈਂ ਗੁਰੂ ਘਰ ਜਾ ਆਉਂਦੀ, ਜਾਣੀ ਜਿਊਂਣ ਦੀ ਚਾਹਨਾ ਜੀ ਨਾ ਰਹੀ ਉਹਦੀ ਹੁਣ…

ਇੱਕ ਦਿਨ ਬਾਹਲੀ ਉਦਾਸ ਸੀ ਬੈਠੀ ਮੈਨੂੰ ਕਹਿੰਦੀ ਪ੍ਰਸਿੰਨੋ……..?ਹਾਂ ਬਾਜੀ …

ਹੁਣ ਤਾਂ ਜਾਣੀ ਇੱਕੋ ਜੋਦੜੀ ਆ ਬਾਜ਼ਾਂ ਵਾਲੇ ਅੱਗੇ ਤੇਰੀ ਝੋਲੀ ਹਰੀ ਹੋਈ ਵੇਖ ਜਾਂ ਬੱਸ…

ਕੋਈ ਨਾ ਬੀਜੀ ਕੁਛ ਨੀਂ ਹੁੰਦਾ ਤੈਨੂੰ ਐਡੀ ਛੇਤੀ ਦਾਰ ਜੀ ਤਾਂ ਭਲਾ…ਸੱਟਾਂ ਗੁੱਝੀਆਂ ਸੀ ਸਿਰ ‘ਚ…ਤੂੰ ਤਾਂ ਚੰਗੀ ਭਲੀ ਏਂ…

ਜਸਵੰਤ ਨੇ ਆ ਕੇ ਘਰ ਦਾ ਸਾਰਾ ਕੰਮ ਸਾਂਭ ਲਿਆ ਸੀ…

ਖੇਤੀ ਪੱਠਾ ਮਾਲ ਡੰਗਰ ਸਭ…

ਵਿਆਹ ਤੋਂ ਡੂਢ ਕੁ ਸਾਲ ਬਾਅਦ… ਬੀਜੀ ਦੀ ਇੱਛਾ ਮਾਲਕ ਨੇ ਪੂਰੀ ਕਰਤੀ…ਸਾਡੇ ਘਰ ਪੁੱਤਰ ਦੀ ਦਾਤ ਬਖ਼ਸ਼ੀ ਵਾਹਗੁਰੂ ਨੇ

ਬੀਜੀ ਦਾ ਚਾਅ ਨੀਂ ਸੀ ਚੱਕਿਆ ਜਾਂਦਾ..ਗੁਰਦੁਆਰੇ ਭਾਈ ਜੀ ਕੋਲੋਂ ਨਾਂ ਕਢਵਾ ਕੇ ਲਿਆਈ ਗੱਗਾ ਅੱਖਰ ਨਿਕਲਿਆ…

ਜਸਵੰਤ ਕਹਿੰਦਾ ਬੀਜੀ ਗੁਰਮੀਤ ਨਾਂ ਰੱਖ ਦਿੰਨੇ ਆਂ ਊਂ ਆਪਾ ਮੀਤਾ ਕਹਿ ਕੇ ਸੱਦ ਲਿਆ ਕਰਾਂਗੇ..ਚੰਗਾ ਭਾਈ ਜਿਵੇਂ ਤੇਰੀ ਮਰਜ਼ੀ…

ਬੇਬੇ ਗੁਰਮੀਤ ਸਿੰਘ ਬੱਬਰ ਦਾ ਜਨਮ ਹੋਇਆ ਉਦੋਂ ਮੈਂ ਮਾਤਾ ਪ੍ਰਸਿੰਨ ਕੌਰ ਨੂੰ ਦੁਹਰਾਅ ਕੇ ਪੁੱਛਿਆ।

ਹਾਂ ਸਾਊ…ਬੀਜੀ ਨੂੰ ਤਾਂ ਨਾ ਜਾਣੀ ਗੁਆਚੀਆਂ ਸਧਰਾਂ ਈ ਮਿਲਗੀਆਂ ਹੋਣ, ਸਾਰਾ ਦਿਨ ਮੀਤੇ ਨਾਲ ਈ ਆਹਰ ਲੱਗੀ ਰਹਿੰਦੀ ਗੋਦ ‘ਚ ਪਾ ਕੇ ਕਿੰਨਾ-ਕਿੰਨਾ ਚਿਰ ਵਾਹਗੁਰੂ ਵਾਹਗੁਰੂ ਜਪਦੀ ਰਹਿੰਦੀ…

ਮੀਤਾ ਚਹੁੰ ਪੰਜਾਂ ਮਹੀਨਿਆਂ ਦਾ ਹੋ ਗਿਆ ਸੀ…ਠੰਢ ਵਾਹਵਾ ਉੱਤਰ ਆਈ ਸੀ…ਮੀਤੇ ਦੀ ਸਾਂਭ-ਸਾਂਭ ਚੀ ਸਾਊ ਬੀਜੀ ਆਪ ਢਿੱਲੀ ਹੋਗੀ…ਹਕੀਮ ਤੋਂ ਦਵਾ ਦਾਰੂ ਕਰਵਾ ਦਿੱਤੀ…ਪਰ ਕੋਈ ਬਹੁਤਾ ਫ਼ਰਕ ਨਾ ਪਿਆ…ਸਿਹਤ ਦਿਨੋਂ ਦਿਨ ਵਿਗੜਦੀ ਓਈ ਗਈ…

ਇੱਕ ਦਿਨ ਮੈਂ ਤੇ ਜਸਵੰਤ ਨਾਲ ਲੈ ਕੇ ਸ਼ਹਿਰ ਦਿਖਾਉਣ ਚਲੇ ਗਏ, ਵੱਡੇ ਡਾਕਟਰ ਕੋਲ ਉਹ ਨਪੁੱਤਿਆਂ ਦਾ ਕਹਿੰਦਾ ਇਹਨੂੰ ਤਾਂ ਉਹ ਹੋ ਗਿਆ ਖਬਰਨੀਂ ਕੀ ਨਾਂ ਲੈਂਦੇ ਆ ਚੰਦਰੀ ਜਿਹੀ ਬਿਮਾਰੀ…ਮਨੂਨੀਆਂ…

ਬੱਸ ਪੁੱਤ ਫੇਰ ਇੱਕ ਦਿਨ ਮੇਰੇ ਪਿਛਲੇ ਖ਼ਾਨਦਾਨ ਦੀ ਆਖ਼ਰੀ ਕੜੀ ਸਰਦਾਰਨੀ ਅਜਮੇਰ ਕੌਰ ਇਸ ਫਾਨੀ ਸੰਸਾਰ ਤੋਂ ਕੂਚ ਕਰਗੀ…

ਇੱਕ-ਇੱਕ ਕਰਕੇ ਡਾਹਢੇ ਨੇ ਲੜੀ ਦੇ ਸਾਰੇ ਮਣਕੇ ਭੰਨ ਛੱਡੇ…ਜਦੋਂ ਮਾੜੇ ਜੇ ਚਾਰ ਡੰਗ ਸੁੱਖ ਦੇ ਲੰਘਦੇ ਉਦੋਂ ਈ ਕੋਈ ਨਾ ਕੋਈ ਭਾਵੀ ਆ ਵਰਤਦੀ, ਹੇ ਵਾਹਗੁਰੂ ਮਾਤਾ ਨੇ ਚੁੰਨੀ ਦੇ ਸੱਜੇ ਲੜ ਨੂੰ ਅੱਖਾਂ ਤੇ ਰੱਖ ਲਿਆ।

ਕਾਂਡ –8

ਹੋਣਾ ਨਹੀਂ ਮੈਂ ਚਾਹੁੰਦਾ ਸੜ ਕੇ ਸੁਆਹ ਇਕੇਰਾਂ।

ਜਦ ਤੱਕ ਢਲੇਗਾ ਸੂਰਜ ਕਣ-ਕਣ ਮੇਰਾ ਜਲਾਇਓ।

ਜੀਵਣ ਤੋਂ ਮੌਤ ਤਾਈਂ ਆਉਂਦੇ ਬੜੇ ਚੌਰਾਹੇ ।

ਜਿਸਦਾ ਹੈ ਪੰਧ ਬਿਖੜਾ ਉਸੇਹੀ ਰਾਹ ਲਿਜਾਇਓ।

(ਸੰਤ ਰਾਮ ਉਦਾਸੀ)

ਮੀਤੇ ਦਾ ਬਾਪੂ (ਜਸਵੰਤ) ਨਵੇਂ ਪਿੰਡ ਦੇ ਲੋਕਾਂ ‘ਚ ਪੂਰੀ ਤਰ੍ਹਾਂ ਰਚ- ਮਿਚ ਗਿਆ, ਪਿੰਡ ਆਲੇ ਵੀ ਚੰਗਾ ਆਦਰ ਮਾਣ ਕਰਦੇ ਸੇ, ਪਿੰਡ ਦਾ ਜਮਾਈ ਜੋ ਸੀ…ਜੇ ਕਿਤੇ ਅੜੇ-ਥੁੜੇ ਲੋੜ ਪੈਂਦੀ ਤਾਂ ਬਲਦਾਂ ਦੀਆਂ ਚਾਰ-ਚਾਰ ਜੋੜੀਆਂ ਵੀ ਮੀਤੇ ਦਾ ਬਾਪੂ ਕੱਠੀਆਂ ਕਰ ਲੈਂਦਾ ਚੰਗਾ ਮੋਹ ਪੈ ਗਿਆ ਸੀ।

ਉਧਰ ਸਾਊ ਪੰਜਾਬੀ ਸੂਬਾ ਮੋਰਚਾ ਵੀ ਪੂਰੇ ਜੋਬਨ ‘ਤੇ ਆ ਗਿਆ ਸੀ…ਮੀਤੇ ਦੇ ਬਾਪੂ ਨੂੰ ਵੀ ਦਾਰ ਜੀ ਆਗੂੰ ਵਾਹਵਾ ਰੁਚੀ ਸੀ ਏਸ ਕੰਮ ‘ਚ ਪਿੰਡ ਆਲਿਆਂ ਨੇ ਗੁਰਦੁਆਰੇ ‘ਖਬਾਰ ਲਵਾ ਲਿਆ ਸੀ ਸਾਂਝਾ.ਮੀਤੇ ਦਾ ਬਾਪੂ ਪਾਠ ਵੀ ਕਰ ਲੈਂਦਾ ਸੀ।

ਇੱਕ ਦਿਨ ਮੈਨੂੰ ਦੱਸੇ ਕਹਿੰਦਾ ਪ੍ਰਸਿੰਨੀਏ ਅੱਜ ‘ਕਾਲੀ ਖ਼ੁਸ਼ ਹੋਏ ਫਿਰਦੇ ਆ, ਸਹੁਰਿਆਂ ਦੇ ਮੂੰਹ ‘ਚ ਦੰਦ ਨੀਂ ਪੈਂਦੇ……ਜਿਵੇਂ ਕੋਈ ਜੰਗ ਜਿੱਤਲੀ ਹੋਵੇ।

..ਮੈਖਿਆ ਜੀ ਐਹੋ ਜਾ ਕੀ ਹੋ ਗਿਆ ਭਲਾਂ. ?

ਕਹਿੰਦਾ ਸਰਕਾਰ ਨੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਰ੍ਹੇ ਤੋਂ ਪਾਬੰਦੀ ਬੰਦ ਕਰਤੀ ਆ…

….ਸਰਦਾਰ ਜੀ ਇਹਦੇ ‘ਚ ਖ਼ੁਸ਼ ਹੋਣ ਵਾਲੀ ਕੋਈ ਐਡੀ ਗੱਲ ਲੱਗੀ ਨੀਂ ਮੈਨੂੰ ਤਾਂ ……….ਖਿਆ ਕਿਤੇ ਸੂਬੇ ਦਾ ‘ਲਾਨ ਈ ਕਰਤਾ।

ਮੈਨੂੰ ਮਾਤਾ ਪ੍ਰਸਿੰਨ ਕੌਰ ਦੀਆਂ ਗੱਲਾਂ ਖਰੀਆਂ-ਖਰੀਆਂ ਲੱਗੀਆਂ ਸੱਚਮੁੱਚ……….ਨੌ ਸੌ ਸਾਲ ਗੁਲਾਮ ਰਹਿਣ ਵਾਲੀ ਮਨੂਵਾਦੀ ਸੋਚ ਨੇ ਸੱਤਾ ਸੰਭਾਲਦਿਆਂ ਈ.. ..ਸਿਰਫ਼ ਅਠਾਨਵੇਂ ਵਰ੍ਹੇ ਧੋਖੇ ਨਾਲ ਗੁਲਾਮ ਕੀਤੀ ਸ਼ੇਰਾਂ ਦੀ ਕੌਮ ਦੇ ਨਾਅਰੇ ਨੂੰ ਬੋਲਣ ਦੀ ਅਜ਼ਾਦੀ ਬਖ਼ਸ਼ੀ ਸੀ,

ਉਫ਼……….ਅਸਲੋਂ ਸਿੱਖਾਂ ਨੇ ਫ਼ਿਰੰਗੀਆਂ ਦੀ ਗੁਲਾਮੀ ਕਬੂਲ ਨਹੀਂ ਸੀ ਕੀਤੀ। ਉਹਨਾਂ ਧੋਖੇ ਨਾਲ ਡੋਗਰਿਆਂ ਦੀਆਂ ਗੱਦਾਰੀਆਂ ਦੀ ਵਜ੍ਹਾ ਕਰਕੇ 1849 ’ਚ ਸਿੱਖ ਰਾਜ ਨੂੰ ਮੁਅੱਤਲ ਕੀਤਾ ਗਿਆ ਸੀ……….

ਮੁਅੱਤਲ ਕਰਨ ਤੇ ਸਰ ਕਰਨ ‘ਚ ਬੜਾ ਫ਼ਰਕ ਹੁੰਦੈ.ਮੁਅੱਤਲ ਕੀਤਾ ਰੁਤਬਾ ਬਹਾਲੀ ਦਾ ਹੱਕਦਾਰ ਹੁੰਦੈ ਤੇ ਸਰ ਕੀਤਾ ਗੁਲਾਮੀ ਦਾ…

ਹਿੰਦੁਸਤਾਨ ਦੀਆਂ ਬਾਕੀ ਸਭ ਤਾਕਤਾਂ ਅੰਗਰੇਜ਼ਾਂ ਨੇ ਸਰ ਕੀਤੀਆਂ, ਸਨ ਤੇ ਸਿੱਖ ਰਾਜ, ਮਹਾਰਾਜਾ ਦਲੀਪ ਸਿੰਘ ਨੂੰ ਵਰਗਲ਼ਾ ਕੇ ਮੁਅੱਤਲ ਕੀਤਾ गिभा मी……….

“ਜਿਹੜੀਆਂ ਬੁਜ਼ਦਿਲ ਕੌਮਾਂ ਨੇ ਹੁਣ ਤੱਕ ਗੋਡੇ ਟੇਕਣ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਸੀ…ਦੋਗਲੀ ਸਿੱਖ ਲੀਡਰਸ਼ਿਪ ਨੇ ਉਹਨਾਂ ਅੱਗੇ ਈ ਗੋਡੇ ਟੇਕ ਦਿੱਤੇ……..”

ਸਿਆਸੀ ਸੂਝ-ਬੂਝ ਤੋਂ ਕੋਰੇ ਤੇ ਸਿਆਣਪ ਤੋਂ ਜਵਾਂ ਈ ਫਤਹਿ ਸਾਧ ਫਤਿਹ ਸਿਹੁੰ ਵਰਗੇ ਅਖੌਤੀ ਲੀਡਰਾਂ ਨੇ ਸੰਤਾਲੀ ਵੇਲੇ ਦੀ ਰਹਿੰਦੀ-ਖੂੰਹਦੀ ਕਸਰ ਦੁਬਾਰਾ ਕੱਢਣ ਦਾ ਬੀੜਾ ਚੁੱਕ ਲਿਆ ਸੀ……….

“ਸਿਰਦਾਰ ਕਪੂਰ ਸਿੰਘ ਸਾਚੀ ਸਾਖੀ ‘ਚ ਜ਼ਿਕਰ ਕਰਦੇ ਨੇ”

“……….ਐਸੇ ਨਾਜ਼ੁਕ ਵਕਤ ਜਦੋਂ ਕਿ ਕਮਿਸ਼ਨ ਪੰਜਾਬੀ ਸੂਬੇ ਦੀ ਹੱਦਬੰਦੀ ਕਰ ਰਿਹਾ ਸੀ, ਫਤਹ ਸਿੰਘ ਇੰਗਲੈਂਡ ਸੈਰ ਕਰਨ ਵਾਸਤੇ ਚਲਾ ਗਿਆ, ਉਥੇ ਉਹ, ਅਜੇ ਅਣਜੰਮੇ, ਪੰਜਾਬੀ ਸੂਬੇ ਨੂੰ ਆਪਣਾ ਬੱਚਾ ਪ੍ਰਚਾਰਦਾ ਰਿਹਾ। ਪੰਜਾਬ ਪਰਤ ਕੇ ਉਨ੍ਹਾਂ ਨੇ ਮੰਜੀ ਸਾਹਿਬ ਤੋਂ ਐਲਾਨ ਕੀਤਾ ਕਿ ਉਹ ਪੰਜਾਬੀ ਸੂਬੇ ਨੂੰ ‘ਪ੍ਰਵਾਨ’ ਕਰਦੇ ਹਨ ਤੇ ‘ਰਹਿੰਦੀ ਕਸਰ’ ਨੂੰ ਸਰਕਾਰ ਨਾਲ ਗੱਲਬਾਤ ਰਾਹੀਂ ਪੂਰਾ ਕਰਵਾਉਣਗੇ……….

1 ਨਵੰਬਰ 196……….ਲੱਖਾਂ ਕੁਰਬਾਨੀਆਂ ਤੋਂ ਬਾਅਦ ਅੱਧਾ-ਅਧੂਰਾ ਵੱਢਿਆ-ਟੁੱਕਿਆ ਪੰਜਾਬੀ ਸੂਬਾ ਅਸਲ ਵਿੱਚ ਸੂਬਾ ਨਹੀਂ ਸੂਬੀ ਸੀ, ਸਾਡੇ ਮੱਥੇ ਮੜ੍ਹ ਦਿੱਤਾ ਗਿਆ.

ਬਿਨਾਂ ਕਿਸੇ ਕੁਰਬਾਨੀ ਦੇ ਬਿਨਾਂ ਕਿਸੇ ਮੋਰਚਿਆਂ ਦੇ ਪੰਜਾਬ ਦੇ ਦੋ ਸ਼ਰੀਕ ਹਰਿਆਣਾ ਤੇ ਹਿਮਾਚਲ ਹੋਂਦ ਵਿੱਚ ਲਿਆਂਦੇ ਗਏ…ਫਤਹ ਸਿੰਘ ਵਰਗੇ ਸਾਧ ਜਿਹੜੇ ਫੁੱਲੇ ਨਹੀਂ ਸੀ ਸਮਾਉਂਦੇ,.ਮੂੰਹ ‘ਚ ਉਂਗਲਾਂ ਪਾਈ ਬੈਠੇ ਸਨ।

ਗ੍ਰਹਿ ਵਿਭਾਗ ਦੇ ਰਾਜ ਮੰਤਰੀ ਨੇ ਉਸੇ ਦਿਨ ਲੋਕ ਸਭਾ ਵਿੱਚ ਇੱਕ ਸਵਾਲ ਦਾ ਜੁਆਬ ਦਿੰਦਿਆਂ ਆਖਿਆ ਕਿ

“ਹੁਣ ਹੱਦਬੰਦੀ ਬਾਰੇ ਕਿਸੇ ਗੱਲਬਾਤ ਦੀ ਸੰਭਾਵਨਾ ਨਹੀਂ”…

ਕੌਮ ਨੂੰ ਲੁੱਟ ਪੱਟ ਕੇ ਸਾਧ ਨੇ 20 ਨਵੰਬਰ 1966 ਨੂੰ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ, ਛੇਤੀ ਮਗਰੋਂ 17 ਦਸੰਬਰ ਨੂੰ ਅਰਦਾਸਾ ਕਰ ਕੇ ਭੁੱਖ ਹੜਤਾਲ ਤੇ 27 ਦਸੰਬਰ, 1966 ਤੱਕ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਦੂਰ ਨਾ ਕਰਨ ਦੀ ਸੂਰਤ ਵਿੱਚ ਸੜ ਮਰਨ ਦਾ ਪ੍ਰਣ ਕਰ ਲਿਆ…..

ਕਈ ਸਿਆਸੀ ਚਾਲਾਂ ਚੱਲੀਆਂ, ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ, ਸੜ ਮਰਨ ਦਾ ਦਿਨ ਨੇੜੇ ਆਇਆ ਤਾਂ ਫਤਹ ਸਿੰਘ ਨੂੰ ਆਪਣੀ ਜਾਨ ਬਚਾਉਣ ਲਈ ਆਪਣੇ ਬਾ-ਰਸੂਖ ਠੇਕੇਦਾਰ ਮਿੱਤਰਾਂ ਰਾਹੀਂ ਹੁਕਮ ਸਿੰਘ ਸਪੀਕਰ ਲੋਕ ਸਭਾ ਨਾਲ ਗੰਢ ਤੁਪ ਕਰਨੀ ਪਈ……….

ਐਨ ਵੇਲੇ ਸਿਰ ਜਦੋਂ ਕਿ ਸੰਤ ਬਾਬੇ ਤੇ ਉਸਦੇ ਚੇਲਿਆਂ ਦੇ ਅਗਨੀ ਪ੍ਰਵੇਸ਼ ਕਰਨ ਦੇ ਦ੍ਰਿਸ਼ ਨੂੰ ਦੁਨੀਆਂ ਭਰ ਦੇ ਦੂਰਦਰਸ਼ਨ, ਟੀ.ਵੀ. ਆਦਿ ਲਈ ਫਿਲਮਾਉਣ ਵਾਲੇ ਪੱਤਰ ਪ੍ਰੇਰਕ ਤੇ ਸੰਬਾਦਦਾਤਾ, ਕੈਮਰੇ ਟਿਕਾਈ ਬੈਠੇ ਸਨ……….ਕਿਰਾਏ ਤੇ ਕੀਤੇ ਹੋਏ ਖ਼ਾਸ ਹਵਾਈ ਜਹਾਜ਼ ਉੱਤੇ, ਹੁਕਮ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ, ਅੰਦਰਖ਼ਾਤੇ ਸ਼ਹਿਦ ਅਤੇ ਰਸ ਦੇ ਗਿਲਾਸ ਪਹਿਲਾਂ ਹੀ ਤਿਆਰ ਰੱਖੇ ਹੋਏ ਸਨ ਅਤੇ ਸਿੱਖਾਂ ਤੇ ਦੁਨੀਆਂ ਨੂੰ ਮੂਰਖ ਬਣਾਉਣ ਲਈ ਪਾਣੀ ਨਾਲ ਭਰੇ ਤੇਲ ਵਾਲੇ ਪੀਪੇ, “ਹਵਨ ਕੁੰਡਾਂ” ਕੋਲ ਰੱਖੇ ਗਏ । ਸ੍ਰੀ ਅਕਾਲ ਤਖ਼ਤ ’ਤੇ ਜੁੜੀਆਂ ਸੰਗਤਾਂ ਨੇ ਸੇਜਲ ਨੇਤਰਾਂ ਨਾਲ ਲਾਸ਼ਾਂ ਚੁੱਕਣ ਵਾਲੇ ਫੱਟੇ ਵੀ ਹਵਨ ਕੁੰਡਾਂ ਵੱਲ ਲਿਜਾਏ ਜਾਂਦੇ ਵੇਖੇ।”

ਹੁਕਮ ਸਿੰਘ ਦੇ ਨਿੱਜੀ ਵਿਸ਼ਵਾਸ ਤੇ ਕਿ ਫ਼ੈਸਲਾ ਪੰਜਾਬ ਦੇ ਹੱਕ ਵਿਚ ਹੋਵੇਗਾ, ਫਤਹ ਸਿੰਘ ਦਲ ਦੀ ਵਰਕਿੰਗ ਕਮੇਟੀ ਜਿਹੜੀ ਕਿ ਪਹਿਲਾਂ ਹੀ ਤਿਆਰ-ਬਰ-ਤਿਆਰ ਬੈਠੀ ਸੀ, ਨੇ ਪ੍ਰਧਾਨ ਮੰਤਰੀ ਹਿੰਦ ਨੂੰ ਸਾਲਸ ਮੰਨਕੇ ਵਰਤ ਤੋੜਨ ਦਾ ਫ਼ੈਸਲਾ ਕਰ ਲਿਆ………

ਜਦੋਂ ਇਹ ਤਜਵੀਜ਼ ਸੰਗਤ ਵਿੱਚ ਰੱਖੀ ਗਈ ਤਾਂ ਅਵਾਜ਼ ਸਰਬਸੰਮਤੀ ਨਾਲ ਆਈ “ਨਹੀਂ ਮਨਜ਼ੂਰ, ਬਿਲਕੁਲ ਨਹੀਂ ਪਰਵਾਨ”।

ਝੱਟਪੱਟ ‘ਸਿੱਖਾਂ ਦੇ ਪੋਪ’ ਪਾਖੰਡੀ ਸਾਧ ਨੇ ਫ਼ਤਵਾ ਦੇ ਦਿੱਤਾ ਕਿ ਇਹ ਗੁਰੂ ਰੂਪ ਸਾਧ ਸੰਗਤ ਨਹੀਂ ਮਾਸਟਰ ਤਾਰਾ ਸਿੰਘ ਦੇ ਬੰਦੇ ਹਨ ਤੇ ਸਾਧ ਸੰਗਤ ਤੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ……

(ਪੜ੍ਹੋ ਸਾਚੀ ਸਾਖੀ, ਪੇਜ਼ 189-90)

ਉਫ਼……….ਇਤਿਹਾਸ ਦੇ ਪੰਨੇ ਅਜੇ ਕਲੰਕਿਤ ਕਰਨ ਖੁਣੋਂ ਬਾਕੀ ਸਨ, ਮੈਨੂੰ ਪਾਤਰ ਦੀਆਂ ਉਹ ਲਾਈਨਾਂ ਯਾਦ ਆ ਗਈਆਂ :

ਨੱਚਣਾ ਤਾਂ ਕੀ ਸੀ ਉਸਨੇ ਦੋ ਪਲ ਚ ਖੁਰ ਗਿਆ। ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ ਤੇ…।

(ਸੁਰਜੀਤ ਪਾਤਰ)

ਫਤਹ ਸਿਹੁੰ ਵਰਗੇ ਮਿੱਟੀ ਦੇ ਮੋਰਕੌਮ ਤੇ ਛਾਈਆਂ ਬਿਪਤਾਂ ਦੀਆਂ ਕਾਲੀਆਂ ਘਟਾਵਾਂ ਤੋਂ ਖ਼ੁਸ਼ ਹੋ ਕੇ ਪੈਲਾਂ ਪਾਉਣ ਲਈ ਸਰਕਾਰੀ ਦਰਾਂ ਤੇ ਦਸਤਕ ਦੇ ਆਏ..ਮੇਰੇ ਅੰਦਰਲੇ ਨੇ ਆਹ ਭਰੀਕਾ।

ਸਾਉ……..ਸੂਬੇ ਦਾ ’ਲਾਨ ਵੀ ਹੋ ਗਿਆ, ਮੀਤੇ ਦੇ ਜਨਮ ਤੋਂ ਖਬਰਨੀਂ ਚਹੁੰ ਕੁ ਸਾਲ ਬਾਅਦ…. ..ਨਿੰਦੀ ਉਦੋਂ ਢਾਈਆਂ ਕੁ ਵਰ੍ਹਿਆਂ ਦੀ ਸੀ……….ਮਾਤਾ ਪ੍ਰਸਿੰਨ ਕੌਰ ਨੇ ਮੇਰੀ ਸੋਚਾਂ ਦੀ ਲੜੀ ਤੋੜਦਿਆਂ ਗੱਲ ਅੱਗੇ ਤੋਰ ਲਈ ਸੀ।

हिंरी बँट घेघे…………?

ਮੀਤੇ ਦੀ ਭੈਣ ਨਰਿੰਦਰ ਤੇ ਉਦੋਂ ਛੋਟਾ ਤਿੰਨਾਂ ਚਹੁੰ ਕੁ ਮਹੀਨਿਆਂ ਦਾ ਸੀ ਮੀਤੇ ਦਾ ਛੋਟਾ ਭਰਾ ਜੀਹਦਾ ਨਾਂ ਜਸਵੰਤ ਨੇ ਹਰਮੀਤ ਰੱਖਿਆ ਸੀ।

ਜਦੋਂ ਪਤਾ ਲੱਗਿਆ ਕਰਨਾਲ ਸੂਬੇ ਚੋਂ ਬਾਹਰ ਕੱਢਤਾ ਜਾਣੀ ਮੀਤੇ ਦੇ ਬਾਪੂ ਨੂੰ ਟੁੱਕ ਦੀ ਬੁਰਕੀ ਨਾ ਨੰਘੇ………

ਬਹੁਤਾ ਈ ਮਸੋਸਿਆ ਜਾ ਗਿਆ.. !!

ਸੂਬੇ ਦੇ ਲਾਨ ਤੋਂ ਮ੍ਹੀਨੇ ਕੁ ਮਗਰੋਂ ਈ ਹੋਰ ਮੋਰਚਾ ਲਾਤਾ, ਕਹਿੰਦੇ ਸੂਬਾ ਛੋਟਾ ਬਣਿਆ ਪਹਿਲਾਂ ਚੰਦਰਿਆਂ ਨੇ ਹਾਮੀ ਭਰਤੀ ਮਗਰੋਂ ਫੇਰ ਮੋਰਚਾ लाडा…

ਉਧਰੋਂ ਇਹ ਮੋਰਚਾ ਚੱਲੇ ਤੇ ਉਧਰੋਂ ਲਾਲ ਝੰਡੇ ਵਾਲੇ ਆ ਧਮਕੇ…ਮੀਤੇ ਦਾ ਬਾਪੂ ਦੱਸਦਾ ਹੁੰਦਾ ਪਈ ਇਹ ਵੀ ਇਨਕਲਾਬੀ ਆ, ਭਗਤ ਸਿਹੁੰ ਹੁਣਾਂ ਦੇ ਵਾਰਸ…ਤਕੜਿਆਂ ਦੇ ਵਿਰੁੱਧ ਲੜਦੇ ਆ…ਖਬਰਨੀਂ ਕੀ ਕਹਿੰਦਾ ਹੁੰਦਾ ਉਹਨਾਂ ਨੂੰ ਨਸਕਲਬਾੜੀਏ ਕੁ…ਇੱਕ ਲੜਾਈ ਉਹਨਾਂ ਨੇ ਵਿੱਢ ਲੀ…

ਸਾਊ ਮੈਂ ਤਾਂ ਨਾ ਜਾਣੀ ਸੋਚਾਂ ਸੋਚ ਕੇ ਈ ਕਮਲੀ ਹੋਣ ਆਲੀ ਹੋਗੀ…ਮੋਰਚਿਆਂ ਤੇ ਮੋਰਚੇ ਚੜ੍ਹੇ ਆਉਂਦੇ ਆ, ਚੰਦਰੀ ਜ਼ਿੰਦਗੀ ਏਕਣ ਈ ਗੁਜਰਜੂ ਕੁ ਚਾਰ ਡੰਗ ਸੁੱਖ ਦਾ ਟੁੱਕ ਵੀ ਖਾਵਾਂਗੇ…ਸੱਚ ਆਖਿਆ ਭਾਈ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ… ।

ਮੀਤੇ ਦਾ ਬਾਪੂ ਦੱਸਦਾ ਹੁੰਦਾ ਪਈ ‘ਕਾਲੀ ਦਲ ‘ਚ ਹੁਣ ਪਹਿਲਾਂ ਅਰਗਾ ਦਮ ਜਾ ਨੀਂ ਰਿਹਾ…

ਜਦੋਂ ਦਾ ਸਾਉ……….ਬਾਬਾ ਮੱਚ ਕੇ ਮਰਨੋਂ ਡਰਿਆ ਸੀ ਨਾ ਜਾਣੀ ਉਦੋਂ ਦੀ ਸਰਕਾਰ ਸਿੱਖਾਂ ਨੂੰ ਅਸਲੋਂ ਈ ਗੀਦੀ ਸਮਝ ਬੈਠੀ ਸੀ, ਧਰਮ ਨਾਲ ਸਾਊ ਮੀਤੇ ਦਾ ਬਾਪੂ ਬੜਾ ਝੁਰਦਾ.ਕਈ ਆਰੀ ਤਾਂ ਖਿਝ ਕੇ ਗਾਲਾਂ ਈ ਕੱਢਣ ਲੱਗ ਜਾਂਦਾ।

“ਕਿਵੇਂ ਇਤਿਹਾਸ ਦੇ ਸਿਰ ‘ਚ ਖੇਹ ਪਾਈ ਆ ਮਾਂਈ ਸਾਲ਼ੇ ਚੌਧਰਾਂ ਦੇ……ਜੇ ਚੰਗੇ ਹੋਣ ਸਿੱਖ ਤਾਂ ਪਹਿਲਾਂ ਇਹਨਾਂ ਦਾ ਫਾਹਾ ਵੱਢਣ ਗੱਦਾਰਾਂ ਦਾ…ਕੌਮ ਦਾ ਆਪੇ ਸਭ ਕੁਛ ਬਣਜੂ ਮਗਰੋਂ……..”

ਸੱਚੀਂ ਸਾਊ ਕਰਤਾਰ ਵੀ ਦੱਸਦਾ ਕਈ ਆਰੀਂ ਆ ਕੇ ਪਈ ਜਵਾਂ ਈ ਅਸਲੋਂ ਈ ਖੇਹ ਕਰਤੀ ਜਦੋਂ ਦਾ ਬਾਬੇ ਨੇ ਮਰਨ ਵਰਤ ਤੋੜਿਆ ਸੀ……….ਉਹ ਤਾਂ ਭਲਾ ਹੋਵੇ ਉਸ ਸੂਰਮੇ ਦਾ ਖਬਰਨੀਂ ਕੀ ਨਾਂ ਲੈਂਦਾ ਹੁੰਦਾ ਮੀਤੇ ਦਾ ਬਾਪੂ…ਫੇਰੂਮਾਨ ਪਿੰਡ ਸੀ ਉਹਦਾ ਸਾਉ।

ਆਹ……….ਮੇਰਾ ਦਿਲ ਕੀਤਾ ਮਾਤਾ ਪ੍ਰਸਿੰਨ ਕੌਰ ਦੇ ਕਦਮਾਂ ‘ਤੇ ਆਪਣਾ ਸਿਰ ਰੱਖ ਦਿਆਂ ਵਾਕਿਆ ਈ ਸਮਿਆਂ ਦਾ ਇਤਿਹਾਸ ਸੀ ਮਾਤਾ, ਇਉਂ ਜਾਪਦੈ ਸੀ ਜਿਵੇਂ ਪੰਜਾਬ ਦੀ ਧਰਤੀ ਇਹ ਪੰਜ ਭੂਤਕ ਸਰੀਰ ਧਾਰਨ ਕਰਕੇ ਆ ਗਈ ਹੋਵੇ…

ਬੇਬੇ ਦਰਸ਼ਨ ਸਿੰਘ ਫੇਰੂਮਾਨ ਦੀ ਗੱਲ ਤਾਂ ਨਹੀਂ ਕਰਦੀ………. ? ਮੈਂ ਮਾਤਾ ਪ੍ਰਸਿੰਨ ਕੌਰ ਵੱਲ ਸ਼ਰਧਾ ਭਰੀਆਂ ਅੱਖਾਂ ਨਾਲ ਵੇਖਦਿਆਂ ਆਖਿਆ।

ਆਹੋ ਸਾਊ…ਆਹਾ ਈ…ਉਸ ਵਿਚਾਰੇ ਨੇ ਕੌਮ ਦੀ ਖ਼ਾਤਿਰ ਕੁਰਬਾਨੀ ਕੀਤੀ, ਫੇਰ ਕਿਤੇ ਜਾ ਕੇ ਬਾਬੇ ਵਾਲਾ ਕਲੰਕ ਲੱਥਿਆ ਜੈ ਵੱਢਾ…

ਕੌਮ ਦਾ ਬੁੱਢਾ ਜਰਨੈਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ…ਸਿੱਖਾਂ ਦੀ ਟੁੱਟੀ ਗੰਢਣ ਲਈ ਭਾਈ ਮਹਾਂ ਸਿੰਘ ਵਾਂਗ ਮੈਦਾਨੇ ਨਿੱਤਰਿਆ…ਮੇਰੀਆਂ ਅੱਖਾਂ ਅੱਗਿਓਂ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਵਸੀਅਤ………..ਕੌਮ ਦੇ ਨਾਮ ਜਾਰੀ ਕੀਤਾ ਆਖ਼ਰੀ ਖ਼ਤ ਘੁੰਮ गिभा…

“ਮੈਂ ਦਰਸ਼ਨ ਸਿੰਘ ਫੇਰੂਮਾਨ, ਗੁਰੂ ਪੰਥ ਅਤੇ ਦੇਸ਼-ਵਾਸੀਆਂ ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਆਪਣਾ ਅੰਤਮ ਸੰਦੇਸ਼ ਦੇਣਾ ਤੇ ਪੁਚਾਉਣਾ ਚਾਹੁੰਦਾ ਹਾਂ।

ਇਹ ਮੇਰਾ ਸੰਦੇਸ਼ਾ ਜਦੋਂ ਤੁਹਾਨੂੰ ਪੁੱਜੇਗਾ, ਉਸ ਸਮੇਂ ਮੈਂ ਸੰਸਾਰ ਛੱਡ ਚੁੱਕਾ ਹੋਵਾਂਗਾ।

ਬੀਤੀ ਅੱਧੀ ਸਦੀ ਵਿੱਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਅਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ, ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ।

ਦੇਸ਼ ਅਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਪਰਾਧੀਨ ਹੈ, ਦੇਸ਼ ਵਿੱਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵੱਧ ਗਈ ਹੈ, ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ-ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ, ਸਿੱਖ ਧਰਮ ਦੇ ਸਿਧਾਂਤ, ਖ਼ਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਮਰਨ ਵਰਤ ਅਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਾਖੰਡ ਅਤੇ ਕਾਇਰਤਾ ਦਾ ਰਾਹ ਫੜਕੇ ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫ਼ਾ ਪਾਈ ਰੱਖਣ ਦੀ ਸਾਜ਼ਿਸ਼ ਵਿਚ ਕਾਮਯਾਬ ਹੋ ਰਹੇ ਹਨ।

ਇਸ ਦੰਭ ਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ ਖੜ੍ਹੇ ਕਰ ਦਿੱਤੇ ਗਏ ਹਨ, ਜਿਹਨਾਂ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ ਹੈ।

ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ।

ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ, ਸਿੱਖ ਰਾਜਨੀਤੀ ਵਿੱਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜ਼ਿਸ਼ ਪੱਕੇ ਤੌਰ ‘ਤੇ ਰਚ ਲਈ ਹੈ।

ਇਹ ਕੂੜ ਦੀ ਮੱਸਿਆ ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ, ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜ੍ਹੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ।

ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫਤਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਗਏ ਅਗਨੀ ਕੁੰਡ ਪੁਕਾਰ-ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ।

ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਨਹੀਂ ਬਚ ਸਕਦਾ।

ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਦਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗੱਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪ੍ਰਾਇਸ਼ਚਿਤ ਕਰੇ, ਤਾਂ ਜੁ ਪੰਥ, ਅਜ਼ਾਦ ਹਿੰਦੁਸਤਾਨ ਵਿੱਚ ਅਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।

ਹਾਂ। ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ

ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫ਼ਰਜ਼ ਪਛਾਨਣ। ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫਤਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿੱਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ, ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ, ਅਗਨੀ ਕੁੰਡ ਢਾਹ ਦਿੱਤੇ ਜਾਣ, ਕਿਉਂਜੁ ਇਹ ਗੁਰਮਤਿ ਵਿਰੁੱਧ ਹਨ ਅਤੇ ਪੰਥ ਦੇ ਉਜਲੇ ਮੂੰਹ ਤੇ ਕਲੰਕ ਹਨ।

ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਿਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ:

ਸੰਪੂਰਨ ਪੰਜਾਬ ਜ਼ਿੰਦਾਬਾਦ ! ਸਿੱਖ ਹੋਮਲੈਂਡ ਅਮਰ ਰਹੇ!

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

-ਗੁਰੂ ਸੰਗਤਾਂ ਦਾ ਦਾਸ ਦਰਸ਼ਨ ਸਿੰਘ ਫੇਰੂਮਾਨ

ਧੰਨ ਗੁਰੂ ਕਾ ਸਿੱਖ…ਕੌਮ ਉੱਤੋਂ ਆਪਣੀ ਜਾਨ ਹੱਸ ਕੇ ਵਾਰ ਗਿਆ…ਬੇਸ਼ੱਕ ਸਿੱਖਾਂ ਨੇ ਉਹਦੇ ਨਾਲ ਇਨਸਾਫ਼ ਨਹੀਂ ਕੀਤਾ, ਮੈਨੂੰ ਅਦੀਬ ਸ਼ਾਇਰ ਦੀਆਂ ਲਾਈਨਾਂ ਯਾਦ ਆਈਆਂ :

ਇਹ ਸਿਜਦੇ ਨਹੀਂ ਮੰਗਦਾ ਇਹ ਤਾਂ ਸਿਰ ਮੰਗਦਾ ਹੈ।

ਯਾਰਾਂ ਦਾ ਸੁਨੇਹਾ ਹੈ ਇਲਹਾਮ ਨਹੀਂ ਹੈ।

ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ਼ ਸਿੰਜਿਆ।

ਕੀ ਹੋਇਆ ਜੇ ਪੱਤਿਆ ਤੇ ਮੇਰਾ ਨਾਮ ਨਹੀਂ ਹੈ।

(ਸੁਰਜੀਤ ਪਾਤਰ)

ਵਾਕਿਆ ਈ ਏਸ ਸਿੱਖੀ ਦੇ ਬਿਰਖ ਦੀਆਂ ਜੜ੍ਹਾਂ ‘ਚ ਜਿਹਨਾਂ ਸੂਰਬੀਰਾਂ ਦਾ ਪਵਿੱਤਰ ਲਹੂ ਪਿਆ, ਅੱਜ ਉਹਨਾਂ ਦਾ ਨਾਮ ਪੱਤਿਆਂ ਤੇ ਵਿਖਾਈ ਨਹੀਂ ਦਿੰਦਾ, ਅੱਜ ਇਹ ਬੂਟਾ ਉੱਲੂਆਂ ਦੇ ਵੱਸ ਪੈ ਗਿਆ, ਉੱਲੂ ਵੀ ਇੱਕ ਅੱਧਾ ਈ ਬਹੁਤ ਸੀ…ਪਰ ਚੰਦਰੇ ਨੇ ਹਰ ਟਾਹਣੀ ਤੇ ਈ ਬਸੇਰਾ ਕਰ ਲਿਆ ਉਫ਼…

ਬੱਸ ਏਕ ਹੀ ਉੱਲੂ ਕਾਫ਼ੀ ਥਾ।

ਬਰਬਾਦ ਗੁਲਿਸਤਾਂ ਕਰਨੇ ਕੋ।

ਹਰ ਸ਼ਾਖ ਪੇ ਉੱਲੂ ਬੈਠਾ ਹੈ।

ਅੰਜਾਮਿ ਏ ਗੁਲਿਸਤਾਂ ਕਿਆ ਹੋਗਾ।

(ਅਗਿਆਤ)

ਜੇ ਇਹੋ ਹਾਲ ਰਿਹਾ ਤਾਂ ਇਸ ਬੂਟੇ ਦਾ ਭਵਿੱਖ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਹੋ ਡਾਹਢਿਆ ਰੱਬਾ ਰਹਿਮ ਕਰ…ਰਹਿਮ ਕਰ…ਸ਼ਹਿਨਸ਼ਾਹਾ।

ਕਾਂਡ –9

ਜਿਥੇ ਗਏ ਹੋ ਅਸੀਂ ਵੀ ਆਏ ਜਾਣੋ।

ਬਲ਼ਦੀ ਚਿਖਾ ਹੁਣ ਠੰਢੀ ਨੀਂ ਹੋਣ ਦੇਣੀ। ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ। ਲਹਿਰ ਹੱਕਾਂ ਦੀ ਰੰਡੀ ਨੀਂ ਹੋਣ ਦੇਣੀ।

(ਸੰਤ ਰਾਮ ਉਦਾਸੀ)

ਸਾਉ……….ਜਾਣੀ ਰੱਬ ਨੇ ਦੁਬਾਰਾ ਸੁਣ ਲੀਆ ਸੀ, ਚਾਰ ਡੰਗ ਭਲੇ ਲੰਘਣ ਲੱਗਪੇ ਸੇ, ਸੋਹਣਾ ਪਰਿਵਾਰ ਵਾਹਗੁਰੂ ਨੇ ਬਣਾਤਾ ਸੀ। ਮੀਤੇ ਨੂੰ ਤਾਂ ਉਹਦੇ ਬਾਪੂ ਨੇ ਨਵੇਂ ਪਿੰਡ ਆਲੇ ਸਕੂਲ ਪੜ੍ਹਨੇ ਵੀ ਪਾਤਾ ਤਿੰਨ-ਚਹੁੰ ਮਹੀਨਿਆਂ ਤੋਂ, ਨਿੰਦੀ ਤੇ ਛੋਟਾ ਅਜੇ ਨਿੱਕੇ ਸੀ.ਵਧੀਆ ਫਸਲ ਵਾੜੀ ਹੁੰਦੀ…ਬੈਠਕ ਵੀ ਹੁਣ ਤਾਂ ਮੀਤੇ ਦੇ ਬਾਪੂ ਨੇ ਢਾਹ ਕੇ ਨਵੇਂ ਸਿਰਿਓਂ ਬਣਵਾਤੀ ਸੀ…ਇੱਕ ਮੱਝ ਲਿਆਂਦੀ ਉੱਚੇ ਪਿੰਡ ਵਾਲੇ ਸਰਦਾਰਾਂ ਤੋਂਛੇ ਸੌ ਦੀ ਆਈ ਓੁਹਨੀਂ ਟੈਮੀਂ ਕਹਿੰਦਾ ਜੁਆਕ ਦੁੱਧ ਪੀ ਲਿਆ ਕਰਨਗੇ… ।

ਫੇਰੂਮਾਨ ਦੀ ਸ਼ਹੀਦੀ ਤੋਂ ਬਾਅਦ ਤਾਂ ਨਾ ਜਾਣੀ ਸਿੱਖਾਂ ‘ਚ ਡਾਹਢਾ ਈ ਜੋਸ਼ ਜਾ ਭਰਿਆ ਗਿਆ, ਇਕ ਆਰੀ ਤਾਂ ਨਾ ਸਰਕਾਰ ਕੰਬ ਉੱਠੀ…ਮੀਤੇ ਦਾ ਬਾਪੂ ਦੱਸਦਾ ਹੁੰਦਾ ਪਈ ਖ਼ੂਨ ਤਾਂ ਆਪਣਾ ਡੋਲ੍ਹ ਗਿਆ ਸੂਰਮਾ ਪਰ ਬਾਬੇ ਵਾਲੇ ਸਾਰੇ ਕਲੰਕ ਧੋ ਗਿਆ (ਸਾਧ ਫਤਹਿ ਸਿਹੁੰ ਲਈ ਮਾਤਾ ਬਾਬਾ ਲਫ਼ਜ਼ इग्डरी मी)…

ਉੱਧਰ ਲਾਲ ਝੰਡੇ ਆਲਿਆਂ ਦਾ ਵੀ ਪੂਰਾ ਜ਼ੋਰ ਆਲੇ-ਦਾਲੇ ਸਾਰੇ ਪਿੰਡਾਂ ‘ਚ ਡਰਾਮੇ ਖੇਡਦੇ ਹੁੰਦੇ ਸਰਕਾਰ ਨੂੰ ਚੰਗੀ ਤਰ੍ਹਾਂ ਭੰਡਦੇ…

ਫੇਰੂਮਾਨ ਦੀ ਸ਼ਹੀਦੀ ਨੂੰ ਅਜੇ ਅੱਠ ਕੁ ਦਸ ਦਿਨ ਈ ਹੋਏ ਹੋਣੇ ਆ ਮਸੀਂ ਕਿ ਨਵੇਂ ਪਿੰਡ ਵੀ ਡਰਾਮਾ ਰੱਖ ਲਿਆ ਭਾਈ.. ..ਲਾਲ ਝੰਡੇ ਆਲਿਆ ते…

ਇਕ ਛੋਹਲਾ ਜਾ ਮੁੰਡਾ ਗਲ ‘ਚ ਪੀਪਾ ਪਾਈ ਦੋਈਂ ਹੱਥੀਂ ਕੁੱਟ-ਕੁੱਟ ਖੜਕਾਤ ਪਾਤਾ ਸਾਰੇ ਪਿੰਡ ‘ਚ……….ਪਈ ਅੱਜ ਸੱਥ ‘ਚ ਕੱਠੇ ਹੋਵੋ ਆਥਣੇ…

ਮੀਤੇ ਦੇ ਬਾਪੂ ਨੂੰ ਵੀ ਖਬਰਨੀਂ ਖੇਤ ਕੀਹਨੇ ਦੱਸਤਾ ਜਾਕੇ ਉਹ ਵੀ ਆ ਗਿਆ…

ਪ੍ਰਸਿੰਨੀਏ……….ਮੈਂ ਟੁੱਕ ਆ ਕੇ ਖਾਊਂਗਾ..ਸੱਥ ‘ਚ ਸੁਣਿਆ ਅੱਜ ਨਕਸਲਬਾੜੀਏ ਡਰਾਮਾ ਕਰਨ ਆਏ ਆ ਦੇਖ ਆਵਾਂ ਭਲਾਂ ਕੀ ਕਰਦੇ ਆ।

ਤੂੰ ਜੀ ਐਵੇਂ ਕੀ ਲੈਣਾ ਐਹੋ ਜੇ ਪਿੱਟ ਸਿਆਪੇ ਤੋਂ ਆਪਾਂ ਤਾਂ ਪਹਿਲਾਂ ਈ ਪੱਟੇ ਰਾਸ ਨੀਂ ਆਏ, ਮਸਾਂ ਚਾਰ ਡੰਗ ਸੁਖ ਦੇ ਨੰਘਣ ਲੱਗੇ ਆ ਵਾਹਗੁਰੂ ਨੇ ਤਿੰਨ ਜੁਆਕ ਦਿੱਤੇ ਆ. ..ਸੋਹਣਾ ਪਰਿਵਾਰ ਆ ਤੂੰ ਐਵੇਂ ਨਾ ਜ਼ਿਦ ਕਰ…ਹਲਾਤ ਪਹਿਲਾਂ ਈ ਚੰਗੇ ਨੀਂ…ਕੰਮੋ ਦੀ ਬੇਬੇ ਦੱਸਦੀ ਸੀ ਪਈ ਜਾਣੀ ਨਾ ਉਥੇ ਪੁਲਸ ਆਊਗੀ……….ਐਵੇਂ ਹੋਰ ਸਿਆਪਾ ਪਊ ਤੂੰ ਚੁੱਪ ਕਰ ਕੇ ਘਰ ਟਿਕਿਆ ਰਹੁ…

ਤੂੰ ਐਵੇਂ ਨਾ ਜਭਲੀਆਂ ਮਾਰਿਆ ਕਰ, ਪੁਲਿਸ ਤਾ ਜਾਣੀ ਮੈਨੂੰ ਡੀਕਦੀ ਆ ਉਥੇ…ਚੱਲ ਉਏ ਮੀਤਿਆ ਆ ਚੱਲੀਏ।

ਨਾ ਜੀ ਮੈਂ ਨੀਂ ਜੁਆਕ ਨੂੰ ਜਾਣ ਦਿੰਦੀ ਐਵੇਂ ਹੋਰ ਪੁਠੀਆਂ ਪਾੜ੍ਹਤਾਂ ਪੜਾਉਣਗੇ…ਮਸਾਂ ਤਾਂ ਜੁਆਕ ਸਕੂਲੇ ਜਾਣ ਲੱਗਿਆ ਕੁਛ ਹੋਰ ਸਿੱਖੂ ਪੁੱਠਾ ਸਿੱਧਾ…ਮੈਂ ਮੀਤੇ ਨੂੰ ਜਸਵੰਤ ਦੀ ਕੁਛੜ ‘ਚੋਂ ਧੂਹ ਲਿਆ…

ਢਾਈਆਂ ਤਿੰਨਾਂ ਘੰਟਿਆਂ ਬਾਅਦ ਮੀਤੇ ਦਾ ਬਾਪੂ ਆ ਗਿਆ, ਜਾਣੀ ਮੇਰੇ ਤਾਂ ਸਾਹਾਂ ‘ਚ ਸਾਹ ਪੈ ਗੇ…

ਆ ਗਿਆ ਜੀ…….. ?

ਆਹੋ ਆ ਗਿਆਂ…

ਕੀ ਕਹਿੰਦੇ ਸੇ ਲਾਲ ਝੰਡੇ ਆਲੇ. ?

ਮੇਰੀ ਬਲੀ ਦੇਣ ਲੱਗੇ ਸੇ ਫੜਕੇ…ਮੀਤੇ ਦੇ ਬਾਪੂ ਦਾ ਗੁੱਸਾ ਅਜੇ ਢੈਲਾ

ਨੀਂ ਸੀ ਹੋਇਆ…

ਮੈਂ ਰੋਟੀ ਪਾ ਕੇ ਦੇਤੀ…

ਠਹਿਰ ਕੇ ਖਾਊਂਗਾ ਨਾਲੇ ਤਿੰਨ ਬੰਦਿਆਂ ਦਾ ਪ੍ਰਸ਼ਾਦਾ ਹੋਰ ਤਿਆਰ ਕਰ ਲੈ…

ਮੈਂ ਸਮਝਗੀ ਸਾ……….ਈ ਕਿਹੜੇ ਬੰਦੇ ਹੋਣੇ ਆਂ

“ਜੀ ਕੰਮੋ ਦੀ ਬੇਬੇ ਦੱਸਦੀ ਸੀ ਪਈ ਇਹ ਸਰਕਾਰ ਦੇ ਬਾਗੀ ਆ ਲਾਲ ਝੰਡੇ ਆਲੇ…”

ਤੈਨੂੰ ਹਰ ਵੇਲੇ ਕੰਮੋ ਦੀ ਬੇਬੇ ਦੀਆਂ ਈ ਸੁਣਦੀਆਂ ਰਹਿੰਦੀਆਂ ਕੁ ਮੇਰੀ ਆਖੀ ਵੀ ਕੋਈ ਪੱਲੇ ਪੈਂਦੀ ਆ।

ਠੱਕ…ਠੱਕ…ਠੱਕ….ਠੱਕ

ਆਇਆ ਬਈ ਆਇਆ…ਮੀਤੇ ਦੇ ਬਾਪੂ ਨੇ ਜਾ ਕੇ ਦਰਵਾਜ਼ਾ ਖੋਲ੍ਹ रिंडा…

ਜੈ ਜਨਤਾ…ਜੈ ਜਨਤਾ…

ਫਤਹਿ ਬਈ ਫਤਹਿ

ਪ੍ਰਸ਼ਾਦਾ ਪਾਣੀ ਛਕ ਕੇ…ਕੋਈ ਘੰਟਾ ਡੂਢ ਘੰਟਾ ਮੀਤੇ ਦੇ ਬਾਪੂ ਨਾਲ ਗੱਲਾਂ ਕਰਦੇ ਰਹੇ।

ਚੰਗਾ ਫਿਰ ਜਸਵੰਤ ਸਿਆਂ…ਚਲਦੇ ਆਂ…ਹੁਣ ਤਾਂ ਦਰਸ਼ਨ ਮੇਲੇ ਹੁੰਦੇ र्गग्टगे…

“ਹਾਂ ਹਾਂ ਜਦੋਂ ਮਰਜ਼ੀ ਥੋਡਾ ਆਪਣਾ ਘਰ ਆ ਤੁਸੀਂ ਲੋਕਾਂ ਦੀ ਖ਼ਾਤਰ ਆਪਣੇ ਘਰ ਘਾਟ ਛੱਡੀ ਫਿਰਦੇਂ ਓਂ ਅਸੀਂ ਮੁੱਖ ਮੋੜ ਕੇ ਕਿਹਨੂੰ ਲੇਖਾ ਦੇਣਾ”…

ਜੈ ਜਨਤਾ…ਫਤਹਿ…ਫਤਹਿ।

ਸਾਉ……….ਲਾਲ ਝੰਡੇ ਵਾਲੇ ਦੋ ਕੁ ਤਿੰਨ ਆਰੀਂ ਰੋਟੀ ਟੁੱਕ ਖਾਣ ਆਏ ਹੋਣੇ ਘਰ ਏਦੂੰ ਵੱਧ ਨੀਂ।

ਉਹ ਸਾਲ ਨਾਂ ਪਹਿਲੀ ਪਾਤਿਸ਼ਾਹੀ ਦਾ ਪੰਜ ਸੌ ਸਾਲਾ ਗੁਰਪੁਰਬ ਮਨਾਉਂਦੇ ਸੇ…ਮੀਤੇ ਦਾ ਬਾਪੂ ਦੱਸਦਾ ਪਈ ਪੰਜ ਸੌ ਸਾਲ ਹੋ ਚੱਲੇ ਆ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਧਾਰਿਆਂ।

ਚੰਦਰੀ ਸਰਕਾਰ ਨੇ ਨਾ ਸਾਊ ਉਸੇ ਸਾਲ ਲਾਲ ਝੰਡੇ ਆਲੇ ਮੁੰਡੇ ਮਾਰਨੇ ਸ਼ੁਰੂ ਕਰਤੇ, ਤੀਜੇ ਕੁ ਦਿਨ ਖਬਾਰ ‘ਚ ਖ਼ਬਰ ਛੱਪ ਜਾਂਦੀ ਪਈ ਫਲਾਣੇ ਥਾਂ ਗੋਲੀ ਚੱਲੀ ਆ ਐਨੇ ਮਰਗੇ, ਢਿਮਕੇ ਥਾਂ ਗੋਲੀ ਚੱਲਗੀ ਐਨੇ ਮਰਗੇ, ਏਹੋ ਜਾ ਕਹਿਰ ਤਾਂ ਨਾ ਜਾਣੀ ਮੈਂ ਪਹਿਲੀ ਆਰੀਂ ਵੇਖਿਆ ਸੀ….ਬਲੂਰ ਜੇ ਮੁੰਡੇ ਚੜ੍ਹਦੀ ਉਮਰੇ ਈ…ਚੰਦਰੀ ਅਜ਼ਾਦੀ ਦਾ ਇਹ ਚਿਹਰਾ ਮੈਨੂੰ ਅੱਜ ਤੱਕ ਨੀਂ ਭੁੱਲਿਆ…

ਮਾਤਾ ਪ੍ਰਸਿੰਨ ਕੌਰ ਅੱਖਾਂ ਭਰ ਆਈ…

ਸਾਊ ਪਿੰਡ ਆਲੇ ਡਰਾਮੇ ਤੋਂ ਮਹੀਨੇ ਡੇਢ ਮਹੀਨੇ ਬਾਅਦ ਦੀ ਗੱਲ ਹੋਣੀਂ ਆਂ…ਇੱਕ ਦਿਨ ਸਾਜ਼ਰੇ ਈ…ਗੁਰਦੁਆਰੇ ਆਲਾ ਭਾਈ ਜੀ ਵਨੀ ਸੀ ਬੋਲਿਆ ਅਜੇ…

ਠੱਕ….ਠੱਕ….ਠੱਕ…ਠੱਕ

ਮਖਿਆਂ ਜੀ ਆਹ ਕੋਈ ਬਾਰ ਖੜਕਾਉਂਦਾ ਲੱਗਦਾ ਭਲਾ………. ?

“ਪੈ ਜਾ ਚੁੱਪ ਕਰਕੇ ਐਵੇਂ ਈ ਤੇਰੇ ਕੰਨ ਬੋਲਦੇ ਆ, ਮੀਤੇ ਦੇ ਬਾਪੂ ਨੇ ਖਿੱਝ ਕੇ ਪੈਂਦਿਆਂ ਆਖਿਆ…

ਠੱਕ….ਠੱਕ….ਠੱਕ…ਠੱਕ

ਮਖਿਆਂ ਜੇ ਤੂੰ ਨਹੀਂ ਉਠਣਾ ਤਾਂ ਮੈਂ ਦੇਖਾਂ, ਤੇਰੇ ਜੈ ਜਨਤਾ ਵਾਲੇ ਈ ਹੋਣੇ ਆਂ

ਉਹਨਾਂ ਨੇ ਕੀ ਕਰਨੈ ਐਸ ਵੇਲੇ. ग्टे भां………..मैं देषरां… ? ਅਜੇ ਤਾਂ ਮਸਾਂ ਚਾਰ ਕੁ ਵੱਜੇ

ਕਿਹੜਾ ਬਈ ਓ……….? ਮੀਤੇ ਦੇ ਬਾਪੂ ਨੇ ਖੰਘੂਰਾ ਮਾਰਦਿਆਂ ਪੁੱਛਿਆ…

ਘਰ ਦੇ ਈ ਆਂ ਸਰਦਾਰਾ.. ..ਜੈ ਜਨਤਾ…

ਮੀਤੇ ਦੇ ਬਾਪੂ ਨੇ ਬੇਝਿਜਕ ਹੋ ਕੇ ਬਾਰ ਖੋਲ੍ਹ ਦਿੱਤਾ।

ਸਾਊ ਧੁੱਸ ਦੇ ਕੇ ਖਬਰਨੀਂ ਪੰਦਰਾਂ ਵੀਹ ਜਾਣੇ ਖਾਖੀ ਵਰਦੀਆਂ ਆਲੇ डॅन वे भरत दइगे…

“ਖ਼ਬਰਦਾਰ ਜੇ ਕੋਈ ਚਲਾਕੀ ਕੀਤੀ ਤਾਂ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਅਹੀਂ…ਜਸਵੰਤ ਤੇਰਾ ਈ ਨਾਂ ਓਏ.

ਆਹੋ ਜੀ ਮੈਂ ਈ ਆਂ. ਤੁ ਸੀਂ ਬੈਠੋ ਜਨਾਬ!

ਪ੍ਰਸਿੰਨੋ ਚਾਹ ਧਰ ਲਾ…ਮੀਤੇ ਦੇ ਬਾਪੂ ਨੇ ਤ੍ਰਹਿੰਦੀ ਜੀ ਅਵਾਜ਼ ‘ਚ ਮੇਰੇ ਵੱਲ ਝਾਕਦਿਆਂ ਆਖਿਆ…

ਨਹੀਂ ਨਹੀਂ ਕੋਈ ਚਾਹ ਚੂਹ ਨੀਂ ਪੀਣੀ ਅਹੀਂ ਗੱਦਾਰਾਂ ਦੇ ਘਰ ਦੀ…ਸਾਲ਼ਾ ਵੱਡਾ ਬਾਗੀ…ਕੱਢਦੇ ਆਂ ਤੇਰਾ ਬਾਗ਼ੀਪੁਣਾ ਪੁੱਤ ਚੱਲ ਥਾਣੇ…ਮਾਂਈ…ਸਮਝ ਕੀ ਰੱਖਿਆ ਸਾਨੂੰ ਤੁਹੀਂ………ਚੰਦਰੇ ਜੇ ਥਾਣੇਦਾਰ ਨੇ ਭੜਾਸ ਕੱਢੀ।

ਨਾ ਜੀ ਏਹਦਾ ਕੋਈ ਕਸੂਰ ਨੀਂ ਥੋਨੂੰ ਐਵੇਂ ਈ ਕਿਸੇ ਨੇ ਕੰਨ ਭਰਤੇ…ਅਸੀਂ ਤਾਂ ਆਪਦਾ ਗੁਜ਼ਾਰਾ ਕਰਕੇ ਖਾਨੇ ਆਂ, ਏਹਨੂੰ ਕੋਈ ਪਤਾ ਨੀਂ ਜੀ.ਐਵੇਂ ਥੋਨੂੰ ਭੁਲੇਖਾ ਲੱਗਿਆ ਭਾਵੇਂ ਜੀਹਤੋਂ ਮਰਜ਼ੀ ਪੁੱਛ-ਗਿੱਛ ਕਰਲੋ ਸਾਡੇ ਪਿੰਡ

..

ਚੁੱਪ ਕਰ……….ਬਾਰਾਂ ਤਾਲੀ……… ਪਹਿਲਾਂ ਖਸਮਾਂ ਨੂੰ…ਸੰਭਾਲਦੀਆਂ ਨੀਂ, ਮਗਰੋਂ ਲੇਲੜੀਆਂ ਕੱਢਦੀਆਂ…

ਚਲੋ ਓਏ ਮੁੰਡਿਓ…….ਸਿੱਟੋ..ਨੂੰ ਜੀਪ ‘ਚ ਬਣਾਈਏ ਮੋਰ ਇਹਦਾ ਤਾਂ…

ਸਾਊ ਮੈਂ ਬੜੇ ਤਰਲੇ ਕੀਤੇ, ਬੜਾ ਚੀਕ ਚਿਹਾੜਾ ਪਾਇਆ, ਆਂਢੀ ਗੁਆਂਢੀ ਸਾਰੇ ਆ ਗੇ ਉਠ ਕੇ…

ਉਹਨਾਂ ਕਿਸੇ ਦੀ ਇੱਕ ਨਾ ਸੁਣੀਂ…ਮੀਤੇ ਦੇ ਬਾਪੂ ਨੇ ਸਿਰ ‘ਤੇ ਸਾਫ਼ਾ ਲਵੇਟਿਆ……….ਸੁੱਤੇ ਪਏ ਤਿੰਨਾਂ ਜੁਆਕਾਂ ਨੂੰ ਪਿਆਰ ਕੀਤਾ…

ਚੰਗਾ ਪ੍ਰਸਿੰਨੋ ਜੇ ਜਿਊਂਦਾ ਰਿਹਾ ਤਾਂ ਮਿਲੂੰਗਾ…ਮੈਨੂੰ ਮਾਫ਼ ਕਰੀਂ…

ਮੇਰੀ ਭੁੱਬ ਨਿਕਲਗੀ…ਗਸ਼ ਖਾ ਕੇ ਡਿੱਗ ਪੀ ਭੁੰਝੇ !

ਜਵਾਕਾਂ ਦਾ ਰੋ-ਰੋ ਜਵਾਂ ਈ ਬੁਰਾ ਹਾਲ ਹੋਇਆ ਪਿਆ ਸੀ…ਮੀਤਾ ਥੋੜਾ ਜਾ ਸੁਰਤ ਸਿਰ ਸੀ, ਨਿੰਦੀ ਤੇ ਛੋਟਾ ਤਾਂ ਵਰਾਏ ਨੀਂ ਸੀ ਵਿਰਦੇ…

ਕੋਈ ਸਾਕ ਸਕੀਰੀ ਤਾਂ ਹੈ ਨੀਂ ਸੀ ਨੇੜੇ-ਤੇੜੇ, ਕੀਹਨੂੰ ਦੱਸਦੀ ਕਰਨਾਲ ਆਲਿਆਂ ਨੂੰ ਸੁਨੇਹਾ ਭੇਜ ਛੱਡਿਆ…

ਸਾਊ ਸਾਰੇ ਪਿੰਡ ਨੇ ਵਾਹ ਜਹਾਨ ਦੀ ਲਾ ਛੱਡੀ, ਪੰਦਰਾਂ ਦਿਨ ਹੋ ਗੇ ਜਸਵੰਤ ਦੀ ਕੋਈ ਉੱਘ-ਸੁੱਘ ਨਾ ਨਿਕਲੀ…ਨੇੜੇ-ਤੇੜੇ ਦੇ ਸਾਰੇ ਥਾਣੇ ਛਾਣ ਮਾਰੇ…ਕੋਈ ਥਹੁ ਪਤਾ ਨੀਂ ਲੱਗਿਆ…

ਮੈਨੂੰ ਜਸਵੰਤ ਤੇ ਰਹਿ-ਰਹਿ ਕੇ ਗੁੱਸਾ ਆਉਂਦਾ ਸੀ…

ਯੱਧੇ ਸੂਬੇ ਦੇ…ਆਹ ਸੂਬੇ ਆਲੀ ਪੁਲਿਸ ਦੀਆਂ ਕਰਤੂਤਾਂ ਸੀ…ਵੱਡੇ ਹਮਾਇਤੀ ‘ਕਾਲੀ ਦਲ ਦੇ..’ਕਾਲੀ ਦਲ ਦੀ ਸਰਕਾਰ ਦੇ ਕਾਰਨਾਮੇ ਦੇਖ ਲੋ…ਢੂਹੇ ‘ਚ ਲੈ ਲੋ ਸੂਬੇ ਨੂੰ ਨਾਲੇ ‘ਕਾਲੀਆਂ ਨੂੰ… ਪਹਿਲਾਂ ਸੂਬਾ ਬਣਾਉਣ ਵੇਲੇ ਪੁੜੇ ਭੰਨਾਉਂਦੇ ਰਹੇ ਤੇ ਜਦੋਂ ਬਣ ਗਿਆ ਜਵਾਂ ਈ ਪੱਟ ਤੇ ਔਤਰੇ ਡਾਂਗਾਂ ਛੱਡ ਹੁਣ ਗੋਲੀਆਂ ਤੇ ਉੱਤਰ ਆਏ ਸੀ…

ਸਾਊ ਪੰਦਰਵੇਂ ਸੋਲਵੇਂ ਕੁ ਦਿਨ ਜਦੋਂ ਥੱਕ ਹਾਰ ਕੇ ਸਾਰੇ ਘਰ ਬਹਿਗੇ…ਨੰਬਰਦਾਰਾਂ ਦਾ ਮੁੰਡਾ ਖਬਾਰ ਚੱਕੀ ਆਵੇ, ਮੈਨੂੰ ਤਾਂ ਪਹਿਲਾਂ ਈ ਖੜਕਗੀ ਪਈ ਭਾਵੀ ਵਰਤਗੀ ਲਗਦੀ ਆ….”

ਭੂਆ ਆਹ ਮੀਤੇ ਦੇ ਬਾਪੂ ਦੀ ਖਬਰ ਲੱਗੀ ਆ ਖਬਾਰ ‘ਚ…

ਘਰੇ ਕੱਠ ਵਾਹਵਾ ਸੀ ਭਾਈ ਜੀ ਨੇ ਖਬਾਰ ਫੜ ਲਿਆ ਮੁੰਡੇ ਤੋਂ…

ਵੇ ਮੈਨੂੰ ਦੱਸ ਤਾਂ ਦਿਉ ਵੇ… ਆਇਆ ਖਬਾਰ ‘ਚ……? ਹਾਥੋਡਾ ਭਲਾ ਹੋ ਜੇ ਕੀ

ਭਾਈ ਜੀ ਨੇ ਸਿਰ ਮਾਰ ਦਿੱਤਾ ਜਿਹੜੀ ਗੱਲ ਦਾ ਡਰ ਸੀ ਸਾਊ ਉਹੋ प्टी रेटी इवउगी मी……….

ਮੈਂ ਤਾਂ ਚਫਾਲ ਡਿੱਗ ਪੀ ਜਵਾਕਾਂ ਨੇ ਚੀਕ ਚਿਹਾੜਾ ਪਾਤਾ…ਪੰਜਾਂ ਛੀਆਂ ਘੰਟਿਆਂ ਬਾਅਦ ਮੈਨੂੰ ਸੁਰਤ ਆਈ…

ਖਬਾਰ ‘ਚ ਲਿਖਿਆ ਸੀ ਪਈ…

“ਖ਼ਤਰਨਾਕ ਨਕਸਲਵਾੜੀਆ ਜਸਵੰਤ ਸਿਹੁੰ ਨਵੇਂ ਪਿੰਡੀਆ ਦੈੜਾਂ ਵਾਲੇ ਪੁਲਾਂ ਤੇ ਮੁਕਾਬਲੇ ‘ਚ ਮਾਰਿਆ ਗਿਆ………. !!

“ਨ੍ਹੇਰ ਸਾਈਂ ਦਾ ਸਾਡੇ ਸਾਹਮਣੇ ਲੈ ਕੇ ਗਏ ਆ ਉਏ ਫੜਕੇ…ਆਪ ਦੀ  ਭੈਣ  ਦੇ ਨੂੰ ………

ਜਿੰਨੇ ਮੂੰਹ ਓਨੀਆਂ ਗੱਲਾਂ ਆਥਣੇ ਜੇ ਚਪਾਹੀ ਆ ਗੇ ਕਹਿੰਦੇ ਸਨਾਖ਼ਤ ਕਰ ਲੋ ਜਾ ਕੇ…

ਕੋਈ ਕੀ ਕਰ ਸਕਦਾ ਸੀ…ਉਹੋ ਈ ਸੀ ਚੰਦਰਾ ਮਾੜੇ ਕਰਮਾਂ ਆਲਾ…ਗੋਲੀਆਂ ਮਾਰ-ਮਾਰ ਔਤਰਿਆਂ ਨੇ ਵਿੰਨ੍ਹਿਆ ਪਿਆ ਸੀ।

“ਧੀਏ ਦਿਲ ਕਰੜਾ ਕਰ ਚੰਦਰੇ ਦੀ ਲਿਖੀ ਓਈ ਐਨੀ ਸੀ ਤੂੰ ਅਜੇ ਉਮਰ ਕੱਢਣੀਂ ਆਂ…ਜਵਾਕਾਂ ਦਾ ਕੀ ਬਣੂੰ ਇਹਨਾਂ ਬਲੂਰਾਂ ਕੰਨੀ ਵੇਖ ਸਮਕਾਂ ਚੁੱਪ ਕਰਾ ਏਨ੍ਹਾ ਨੂੰ ਵੀ…”

ਲੋਹੜਿਆਂ ਦਾ ਕੱਠ ਸਸਕਾਰ ਵੇਲੇ ਲਾਲ ਝੰਡੇ ਆਲੇ ਵੀ ਆਗੇ ਝੰਡਾ ਲੈ ਕੇ…ਨਾਅਰੇ ਲਾਉਣ ਲੱਗਪੇ… “ਸਾਥੀ ਦਾ ਡੁੱਲ੍ਹਿਆ ਲਹੂ ਅਜਾਈਂ ਨਹੀਂ ਜਾਊਗਾ.. ..ਅਮਰ ਰਹੇ…

“ਵੇ ਜਾਉ ਵੀਰ ਨਿਕਲ ਜੋ ਐਨੀਆਂ ਲਾਸ਼ਾਂ ਨੀਂ ਸਾਥੋਂ ਸਾਂਭੀਆਂ ਜਾਣੀਆਂ…ਪੁਲਿਸ ਵਾਲੇ ਹਲ਼ਕਗੇ ਆ.. ਆਵਾਜ਼ ਦਿੱਤੀ… .ਨਿਕਲ ਜੋ ਕਿਸੇ ਬਜ਼ੁਰਗ ਨੇ

ਮੀਤੇ ਤੋਂ ਚਿਖਾ ਨੂੰ ਲਾਂਬੂ ਲਵਾ ਦਿੱਤਾ…ਸਿਰ ਦਾ ਸਾਂਈ ਵੀ ਤੁਰ ਗਿਆ…ਹੇ ਵਾਹਗੁਰੂ..

ਮਾਤਾ ਪ੍ਰਸਿੰਨ ਕੌਰ ਦੀਆਂ ਅੱਖਾਂ ਰੋ-ਰੋ ਕੇ ਲਾਲ ਹੋਈਆਂ ਪਈਆਂ ਸੀ…

ਮੈਂ ਵੀ ਰੱਬ ਨੂੰ ਉਲਾਂਭਾ ਦੇਣੋਂ ਨਾ ਰਹਿ ਸਕਿਆ।

ਹੋ ਡਾਹਢਿਆ ਰੱਬਾ…ਇਹ ਕੀ ਵੈਰ ਕੱਢਿਆ………. ?

1469 ਗੁਰੂ ਬਾਬੇ ਦਾ ਜਨਮ……….1969 ਗੁਰੂ ਬਾਬੇ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਵਸ……….ਪੰਜਾਬ ਦੀ ਅਕਾਲੀ ਸਰਕਾਰ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਨਾਇਆ, ਹੋ. ਵਾਹਿਗੁਰੂ ਠੀਕ ਪੰਜ ਸਦੀਆਂ ਬਾਅਦ…ਇਹ ਕੀ ਵੈਰ ਕੱਢਿਆ…ਸ਼ਾਇਦ ਇਹ ਪੰਜ ਸਦੀਆਂ ਦਾ ਵੈਰ ਸੀ…ਪੰਜ ਸਦੀਆਂ ਦਾ ਵੈਰ !!!

ਕਾਂਡ –10

ਮੌਲਾ ਖ਼ੈਰ ਕਰੇ ਉਹ ਗੱਲਾਂ ਮੁੜ ਧੁਖਨੇ ਨੂੰ ਆਈਆਂ। ਕੱਲ੍ਹ ਹੰਝੂਆਂ ਦੇ ਪਾਣੀ ਪਾ ਪਾ ਜਿਹੜੀਆਂ ਅਸੀਂ ਬੁਝਾਈਆਂ।

(ਪਾਕਿਸਤਾਨੀ ਸ਼ਾਇਰ ਅਗਿਆਤ)

ਕਰਨਾਲ ਆਲਿਆਂ ਨੇ ਬਥੇਰਾ ਜ਼ੋਰ ਲਾਇਆ ਪਈ ਉਥੇ ਸਾਡੇ ਕੋਲ ਰਹਿਣ ਲੱਗ ਪਉ… ਕੱਲੀ ਜਨਾਨੀ ਦਾ ਕੌਣ ਐ…ਭੋਰਾ ਜੁਆਕ ਨੇ ਜ਼ਮੀਨ ਠੇਕੇ ਹਿਸੇ ਤੇ ਦੇਜਾਂਗੇ…ਆਪੇ ਗੁਜ਼ਾਰਾ ਹੋਜੂ।

ਪਰ ਪਿੰਡ ਆਲਿਆਂ ਸਾਰੀ ਜ਼ੁੰਮੇਆਰੀ ਚੱਕ ਲੀ…ਕਹਿੰਦੇ ਤੁਸੀਂ ਜਵਾਂ ਈ ਫ਼ਿਕਰ ਨਾ ਕਰੋ, ਸਾਡੇ ਪਿੰਡ ਦੀ ਧੀ ਆ…

ਸੁੱਖ ਨਾ ਮੀਤਾ 8 ਕੁ 9 ਆਂ ਸਾਲਾਂ ਦਾ ਸੀ ਉਦੋਂ,

ਹੋਰ ਚਹੁੰ ਵਰਿਆਂ ਨੂੰ ਜੁਆਕ ਡਾਰ ਹੋ ਜਾਣਗੇ..ਅੱਠ ਏਕੜ ਜ਼ਮੀਨ ਆ, ਘਰ ਬਾਰ ਆ, ਮਾਲ ਡੰਗਰ ਆ, ਕੀ ਐਨਾ ਕੁਛ ਵੇਚ ਵੱਟ ਕੇ ਤਾਂ ਊਈਂ ਜੈ ਵੱਢੀ ਦਾ..

“ਕੋਈ ਨਾ ਭਾਈ ਪ੍ਰਸਿੰਨ ਕੌਰੇ ਜਿੰਨੀ ਕੁ ਉਹਦੀ ਵਿਚਾਰੇ ਦੀ ਲਿਖੀ ਸੀ ਭੋਗ ਗਿਆ, ਤੂੰ ਐਵੇਂ ਝੋਰਾ ਨਾ ਕਰ……….ਆਹ ਜੁਆਕਾਂ ਨੂੰ ਹੌਸਲਾ ਦੇ ਵਾਹਗੁਰੂ ਸਭ ਭਲੀ ਕਰੂਗਾ,

ਗੁਰਦੁਆਰੇ ਆਲੇ ਭਾਈ ਜੀ ਨੇ ਮੈਨੂੰ ਦਿਲਾਸਾ ਦਿੰਦਿਆਂ ਪਿੰਡੋਂ ਨਾ ਜਾਣ ਦੀ ਰਾਇ ਦਿੱਤੀ।

“ਮੀਤੇ ਦੀ ਮਾਂ ਜਵਾਂ ਈ ਦਿਲ ਹੌਲਾ ਨਾ ਕਰੀ, ਜੋ ਹੋਣਾ ਸੀ ਸੋ ਹੋ ਗਿਆ, ਜਿੰਨੇ ਜੋਕਰੇ ਹਾਂ ਪਿੱਛੇ ਨੀਂ ਹਟਦੇ ਭਾਵੇਂ ਅੱਧੀ ਰਾਤ ਵਾਜ਼ ਮਾਰ ਲਈਂ, ਜਿੰਨਾ ਚਿਰ ਮੀਤਾ ਕਬੀਲਦਾਰੀ ਸਾਂਭਣ ਜੋਕਰਾ ਨਹੀਂ ਹੁੰਦਾ, ਸਾਡਾ ਕਰਨੈਲ ਇਹਦੇ ਨਾਲ ਖੇਤੀ ਪੱਠੇ ਦਾ ਕੰਮ ਕਰਾ ਦਿਆ ਕਰੂਗਾ……….ਕਰਤਾਰੇ ਦੇ ਘਰੋਂ ਬੇਬੇ ਨੇ ਧਰਵਾਸਾ ਦਿੰਦਿਆਂ ਆਖਿਆ।

ਬੱਸ ਸਾਊ ਦਿਨਾਂ ਜਾਂਦਿਆਂ ਨੂੰ ਕੀ ਲਗਦਾ ਮ੍ਹੀਨੇ….ਮਹੀਨਿਆਂ ਤੋਂ ਬਾਅਦ ਸਾਲ…ਮੀਤੇ ਦੀ ਵਿਚਾਰੇ ਦੀ ਪੜ੍ਹਾਈ ਵਿਚੇ ਛੁੱਟ ਗੀ, ਨਿੰਦੀ ਵੀ ਪੜ੍ਹਨੇ ਨਾ ਪਾਈ…ਛੋਟੇ ਨੂੰ ਮੀਤੇ ਨੇ ਪੜਨੋਂ ਨਾ ਹਟਣ ਦਿੱਤਾ, ਕਹਿੰਦਾ ਬੇਬੇ ਮੈਂ ਆਪੇ ਸਾਂਭੂ ਘਰ ਦਾ ਕੰਮ ਕਾਰ, ਛੋਟੇ ਨੂੰ ਪੜ੍ਹਨੋਂ ਨੀਂ ਹਟਾਉਣਾ, ਮੀਤਾ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਕਰ ਲੈਂਦਾ ਸੀ, ਸਿੱਖੀ ਨਾਲ ਤਾਂ ਡਾਹਢੀ ਲਗਨ ਸੀ ਉਹਨੂੰ, ਹਰ ਮ੍ਹੀਨੇ ਦੋ ਮ੍ਹੀਨੀ ਦਰਬਾਰ ਸਾਹਬ ਜ਼ਰੂਰ ਜਾਂਦਾ, ਖੇਤੀਬਾੜੀ ਦਾ ਕੰਮ ਸਾਂਭ ਲਿਆ, ਕੁਛ ਨਾਲ ਕਰਨੈਲ ਹੱਥ ਵਟਾ ਦਿੰਦਾ, ਨਿੰਦੀ ਘਰ ਦੇ ਕੰਮ ‘ਚ ਮੇਰੇ ਨਾਲ ਆਹਰ ਲੱਗੀ ਰਹਿੰਦੀ…

ਸਾਊ ਮੀਤਾ ਉਦੋਂ ਸੋਲਾਂ ਕੁ ਸਤਾਰਾਂ ਸਾਲਾਂ ਦਾ ਸੀ ਜਾਣੀਂ ਜਦੋਂ ਅੰਬਰਸਰ ਗੋਲੀ ਚੱਲੀ ਵਿਸਾਖੀ ਆਲੇ ਦਿਨ, ਨਰਕਧਾਰੀਆਂ ਨਾਲ ਲੜਾਈ ਹੋਈ ਜਦੋਂ तदां हिंस मी ऐरें भी………..

ਜਦੋਂ ਮੈਨੂੰ ਘਰੇ ਆ ਕੇ ਦੱਸਿਆ ਦੂਜੇ ਦਿਨ ਨਾਲੇ ਰੋਈ ਜਾਵੇ ਨਾਲੇ ਦੱਸੀ ਜਾਵੇ ਮੈਂ ਤਾਂ ਘੁੱਟ ਕੇ ਹਿੱਕ ਨਾਲ ਲਾ ਲਿਆ

“ਵੇ ਜੈ ਵੱਢੀ ਦਿਆ ਜੇ ਅੱਜ ਤੈਨੂੰ ਕੁਛ ਹੋ ਜਾਂਦਾ ਮੈਂ ਤਾਂ ਜਵਾਂ ਈ पॅटी नांी…………ा भेग पॅड भाटी भां रा भिल गॅधीं………… “ਬੇਬੇ ਸਿੱਖਾਂ ਦੇ ਬਹੁਤ ਉਲਟ ਬੋਲਦੇ ਆ ਉਹ ਦਿੱਲੀ ਆਲੇ ਸਾਧ…ਮੈਂ ਤਾਂ ਊਈਂ ਦਰਬਾਰ ਸਾਹਿਬ ਗਿਆ ਸੀ ਵਿਸਾਖੀ ਵੇਖਣ ਉਥੇ ਕਹਿੰਦੇ ਪਈ ਫਲਾਣੇ ਥਾਂ ਜੱਥਾ ਜਾਂਦਾ ਸਿੰਘਾਂ ਦਾ, ਮੈਂ ਵੀ ਨਾਲ ਈ ਹੋ ਤੁਰਿਆ ਮੈਨੂੰ ਕੀ ਪਤਾ ਸੀ ਬਈ ਉਥੇ ਆਹ ਜੱਭ ਪੈ ਜੂ…ਤੇਰਾਂ ਸਿੱਖ ਸ਼ਹੀਦ ਕਰਤੇ ਬੇਬੇ ਪਾਪੀਆਂ ਨੇ ਸੈਂਕੜੇ ਜ਼ਖ਼ਮੀ ਕਰਤੇ ਜਵਾਂ ਈ ਨਿਹੱਥੇ ਸੀ ਵਚਾਰੇ ਗੋਲੀਆਂ ਨੇ ਛੱਲੀਆਂ ਆਂਗੂੰ ਭੁੰਨਤੇ….. ਮੇਰੀਆਂ ਅੱਖਾਂ ਸਾਹਮਣੇ।”

ਸਾਊ ਉਸ ਦਿਨ ਤੋਂ ਬਾਅਦ ਮੈਂ ਕਦੇ ਚੱਜ ਨਾਲ ਮੀਤੇ ਦੇ ਚਿਹਰੇ ਤੇ ਹਾਸਾ ਨੀਂ ਵੇਖਿਆ……….ਛੋਟਾ ਉਦੋਂ ਪੰਜਵੀਂ ਕੁ ਛੇਵੀਂ ‘ਚ ਪੜ੍ਹਦਾ ਸੀ……….ਘਰ ਦਾ ਤੇ ਖੇਤਾਂ ਦਾ ਕੰਮ ਧੰਦਾ ਤਾਂ ਜਾਣੀ ਕਰਦਾ ਰਹਿੰਦਾ, ਪਰ ਪਹਿਲਾਂ ਆਂਗਰ ਦਿਲ ਲਾ ਕੇ ਜੇ ਨੀਂ, ਐਵੇਂ ਈ ਅਣਮੰਨੇ ਜੇ ਮਨ ਨਾਲ……….ਹੁਣ ਮ੍ਹੀਨੇ ਵੀਹ ਦਿਨੀਂ ਦਰਬਾਰ ਸਾਹਬ ਜਾਣ ਲੱਗ ਪਿਆ…ਬਿਨਾ ਨਾਗਾ ਪਾਠ ਕਰਨ ਲੱਗ ਪਿਆ।

ਮੈਨੂੰ ਬਾਹਲੀ ਓਈ ਖ਼ੁਸ਼ੀ ਹੋਈ ਜਿੱਦਣ ਅੰਮ੍ਰਿਤਪਾਨ ਵੀ ਕਰ ਆਇਆ, ਕਹਿੰਦਾ ਬੇਬੇ ਤੂੰ ਵੀ ਮੇਰੇ ਨਾਲ ਚੱਲੀਂ ਕਿਸੇ ਦਿਨ ਤੈਨੂੰ ਮੈਂ ਇੱਕ ਬਾਬਾ ਦਿਖਾਊਂ……ਜਾਣੀ ਉਹਦੀਆਂ ਗੱਲਾਂ ਸੁਣਕੇ ਨਾ ਕਪਾਟ ਖੁੱਲਦੇ ਆ, ਜਦੋਂ ਬੋਲਦਾ ਨਾ ਬੇਬੇ ਦੁਨੀਆਂ ਖੜ੍ਹ-ਖੜ੍ਹ ਸੁਣਦੀ ਆ. ਉਹਨੇ ਕਿਹਾ ਕੱਲ੍ਹ ਪਈ ਅਸੀਂ ਨਰਕਧਾਰੀਆਂ ਨੂੰ ਉਥੇ ਈ ਭੇਜ ਦੇਣਾ, ਜਿਥੋਂ ਆਏ ਆ,

मी. ਸਾਉ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰਦਾ .ਮੈਨੂੰ ਉਦੋਂ ਬਾਹਲਾ ਪਤਾ ਨੀਂ ਸੀ ਸੰਤਾਂ ਬਾਰੇ… ਮੈਖਿਆ ਮੀਤਿਆ ਪੁੱਤ……….ਐਵੇਂ ਨਾ ਕੋਈ ਕਾਰਾ ਕਰਦੀਂ ਮੈਂ ਚੰਗੀ ਤਰ੍ਹਾਂ ਜਾਣਦੀ ਆਂ ਸਾਧ ਲ਼ਾਨੇ ਨੂੰ…….ਇੱਕ ਪਹਿਲਾਂ ਵੀ ਬਾਬਾ ਸੀ ਜੀਹਨੇ ਕਲੰਕ ਲਾਤਾ ਸੀ ਕੌਮ ਦੇ ਮੱਥੇ…………

“ਬੇਬੇ ਮੈਨੂੰ ਭਾਵੇਂ ਜਿੰਨੀਆਂ ਮਰਜ਼ੀ ਗਾਲ਼ਾਂ ਦੇ ਲਾ ਪਰ ਉਹਨੂੰ ਨਾ ਕੁਛ ਕਹੀਂ, ਉਹ ਲੱਗੇ ਹੋਏ ਕਲੰਕ ਧੋਣ ਆਇਆ, ਤੂੰ ਮਿਲਕੇ ਵੇਖੀਂ ਕੇਰਾਂ………. ਪਤਾ ਨਹੀਂ ਕਿਉਂ ਨਰਕਧਾਰੀਆਂ ਨਾਲ ਤਾਂ ਬਹੁਤੀ ਓਈ ਖਾਰ ਖਾਂਦਾ ਸੀ, ਸਾਰਿਆਂ ਦੇ ਨਾਂ ਗਿਣਾਏ ਇੱਕ ਦਿਨ ਜਿਹੜੇ ਸ਼ਹੀਦ ਹੋਏ ਸੀ ਵਿਸਾਖੀ ਵੇਲੇ ਤੇਰਾਂ ਜਾਣੇ ਸੀ, ਫ਼ੌਜਾ ਸਿੰਘ ਖਬਰਨੀਂ ਹੋਰ ਕਿਹੜੇ-ਕਿਹੜੇ ਵਿਸਰਗੇ ਮੈਨੂੰ ਹੁਣ

ਹਾਂ ਬੇਬੇ ਤੇਰਾਂ ਜਾਣੇ ਸੀ ਸੂਰਮੇ ਭਾਈ ਫ਼ੌਜਾ ਸਿੰਘ, ਭਾਈ ਅਮਰੀਕ ਸਿੰਘ ਖੁਜਾਲਾ, ਭਾਈ ਹਰੀ ਸਿੰਘ ਜੰਡਾਂਵਾਲੀ, ਭਾਈ ਕੇਵਲ ਸਿੰਘ ਹੁਸ਼ਿਆਰਪੁਰ, ਭਾਈ ਰਣਬੀਰ ਸਿੰਘ ਫ਼ੌਜੀ ਥਰਾਜ, ਭਾਈ ਦਰਸ਼ਨ ਸਿੰਘ ਵੈਰੋਨੰਗਲ, ਭਾਈ ਰਘਬੀਰ ਸਿੰਘ ਭਗੂਪੁਰ, ਭਾਈ ਹਰਭਜਨ ਸਿੰਘ ਭੱਟੀਆਂ, ਭਾਈ ਪਿਆਰਾ ਸਿੰਘ ਭੁੰਗਰਨੀਂ, ਭਾਈ ਗੁਰਦਿਆਲ ਸਿੰਘ ਮੋਦੇ, ਭਾਈ ਧਰਮਬੀਰ ਸਿੰਘ ਦਿੱਲੀ, ਭਾਈ ਗੁਰਚਰਨ ਸਿੰਘ ਰੁੜਕਾ ਖੁਰਦ ਤੇ ਭਾਈ ਅਵਤਾਰ ਸਿੰਘ ਕੁਰਾਲਾ……….ਉਹ ਮਰਜੀਵੜੇ ਸਿੰਘ ਜਿਨ੍ਹਾਂ ਦੀ ਸ਼ਹੀਦੀ ਨੇ ਮੌਜੂਦਾ ਸਿੱਖ ਸੰਘਰਸ਼ ਦਾ ਮੁੱਢ ਬੰਨ੍ਹਿਆ।

ਅਸਲ ਵਿਚ 13 ਅਪ੍ਰੈਲ, 1978 ਦਾ ਨਰਕਧਾਰੀ ਕਾਂਡ ਕੋਈ ਅਚਾਨਕ ਵਾਪਰਿਆ ਸਾਕਾ ਜਾਂ ਕੋਈ ਪ੍ਰਤੀਕਰਮ ਦੀ ਘਟਨਾ ਨਹੀਂ ਸੀ ਬਲਕਿ ਇਹਦਾ ਪਿਛੋਕੜ ਪਿੱਛੇ ਦਿੱਲੀ ਦਰਬਾਰ ਨਾਲ ਜੁੜਦਾ ਸੀ…ਜਿਸ ਦਾ ਵਿਸਥਾਰ ਸਹਿਤ ਵਰਨਣ ਐਸ.ਐਸ. ਨਾਰੰਗ ਨੇ ਆਪਣੀ ਕਿਤਾਬ ‘ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਵਿੱਚ ਪਈ ?’ ਵਿੱਚ ਵੀ ਕੀਤਾ ਹੈ…

“ਇਹ ਨਰਕਧਾਰੀਏ ਬਗਲੇ ਭਗਤ ਆਪਣੀ ਗੱਦੀ ਬੂਟਾ ਸਿੰਘ ਤੋਂ ਤੋਰਦੇ ਹਨ, ਇਹਨਾਂ ਦਾ ਮੋਢੀ ਬੂਟਾ ਸਿੰਘ ਜਿਹਨੂੰ ਇਹ ਗੁਰੂ ਮੰਨਦੇ ਹਨ, ਇਹ ਅਸਲੀ ਨਿਰੰਕਾਰੀ (ਰਾਵਲਪਿੰਡੀ ਵਾਲੇ) (ਜੋ ਨਿਰੋਲ ਸਿੱਖੀ ਦੇ ਪ੍ਰਚਾਰਕ ਸਨ) ਦੇ ਦਰਬਾਰ ਵਿੱਚ ਕੀਰਤਨ ਕਰਦਾ ਹੁੰਦਾ ਸੀ, ਪਰ ਚੋਰੀ ਰੱਜਵੀਂ ਸ਼ਰਾਬ ਵੀ ਪੀਂਦਾ ਸੀ, ਜਦ ਉਹਨਾਂ ਨੂੰ ਬੂਟਾ ਸਿੰਘ ਦੇ ਰੋਜ਼ ਸ਼ਰਾਬ ਪੀਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਉਹ ਇਤਨੀ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਸੀ ਕਿ ਸੁਜ਼ਾਕ ਨਾਲ ਤੜਪ-ਤੜਪ ਕੇ ਮਰਿਆ, ਮਗਰੋਂ ਅਵਤਾਰ ਸਿੰਘ ਆਗੂ ਬਣਿਆ, ਅਵਤਾਰ ਸਿੰਘ ਸ਼ਰਾਬੀ ਬੂਟਾ ਸਿੰਘ ਦਾ ਚੇਲਾ ਸੀ, ਇਹ ਡਬਲ ਰੋਟੀਆਂ ਦੀ ਦੁਕਾਨ ਕਰਦਾ ਹੁੰਦਾ ਸੀ, 1943 ਵਿੱਚ ਇਹ ਇਸ ਟੋਲੇ ਦਾ ਆਗੂ ਬਣਿਆ, ਅਜ਼ਾਦੀ ਮਗਰੋਂ ਇਹਨੇ 1948 ਵਿਚ ਦਿੱਲੀ ਵਿਖੇ ਆਪਣਾ ਸੰਤ ਮੰਡਲ ਬਣਾਇਆ, ਜਿਸ ਦੇ ਸੱਤ ਮੁਖ ਪ੍ਰਬੰਧਕ ਬਣਾਏ, ਜਿਹੜੇ ਸੱਤ ਸਿਤਾਰੇ ਕਰਕੇ ਵੀ ਪ੍ਰਸਿੱਧ ਕੀਤੇ ਗਏ…

ਇਹ ਪਖੰਡੀ ਕਹਿੰਦਾ ਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਬਣਾਏ ਸਨ ਤੇ ਮੈਂ ਸੱਤ ਬਣਾਏ ਹਨ। ਇਸ ਤੋਂ ਮਗਰੋਂ ਇਹਦਾ ਲੜਕਾ ਗੁਰਬਚਨ ਸਿਹੁੰ 1963 ਤੋਂ ਇਸ ਟੋਲੇ ਦਾ ਆਗੂ ਬਣਿਆ ਜਿਹੜਾ ਕਿ ਮੋਟਰ ਪਾਰਟਸ ਦੇ ਕਾਰਖ਼ਾਨੇ ਦਾ ਮਾਲਕ ਸੀ, ਇਹ ਪਾਖੰਡੀ ਆਪਣੇ ਆਪ ਨੂੰ ਅਵਤਾਰ ਆਪਣੇ ਘਰਵਾਲੀ ਨੂੰ ਜਗਤ ਮਾਤਾ, ਆਪਣੀ ਨੂੰਹ ਨੂੰ ਰਾਜਾ ਮਾਤਾ ਤੇ ਆਪਣੇ ਪੁੱਤਰ ਨੂੰ ਗੁਰੂ ਮਹਾਰਾਜ ਕਹਿੰਦਾ ਹੁੰਦਾ ਸੀ, ਜਦ ਅਵਤਾਰ ਸਿੰਘ ਦੀ ਪਤਨੀ ਬੁੱਧਵੰਤੀ ਮਰ ਗਈ ਤਾਂ ਨਿਰੰਕਾਰੀ ਮੰਡਲ ਵੱਲੋਂ ‘ਜਗਤ ਮਾਤਾ’ ਟਰੈਕਟ ਕੱਢਿਆ ਗਿਆ, ਜਿਸ ਵਿੱਚ ਨਿਰਮਲ ਜੋਸ਼ੀ ਨਾਂ ਦੇ ਇੱਕ ਸ਼ਾਇਰ ਨੇ ਇਹ ਸ਼ਿਅਰ ਲਿਖਿਆ, ਜਿਸ ਦਾ ਮਤਲਬ ਸੀ ਕਿ ਬੁੱਧਵੰਤੀ ਦਾ ਘਰਵਾਲਾ ਅਵਤਾਰ ਸਿੰਘ ਤੇ ਦੁੱਧ ਚੁੰਘਦਾ ਪੁੱਤਰ ਗੁਰਬਚਨ ਸਿਹੁੰ ਦੋਵੇਂ ਖ਼ੁਦਾ ਸਨ…

ਮਰ ਗਈ ਕਹਿਨੇ ਵਾਲੇ ਜ਼ਰਾ ਖ਼ਿਆਲ ਕਰੇਂ

ਖ਼ੁਦਾ ਕੀ ਬੀਵੀ ਖ਼ੁਦਾ ਕੀ ਮਾਂ ਥੀ ਵੁਹ।

ਇਸੇ ਕਿਤਾਬ ਦੇ 140 ਪੇਜ਼ ‘ਤੇ, ਚੰਡੀਗੜ੍ਹ ਤੋਂ ਨਿਕਲਦੇ ਇੰਡੀਅਨ ਐਕਸਪ੍ਰੈਸ ਅਪ੍ਰੈਲ 1978 ਦੇ ਅਖ਼ੀਰਲੇ ਹਫ਼ਤੇ ਦੇ ਅੰਕ ਵਿੱਚ ਸਤਪਾਲ ਬਾਗੀ ਨਾਂ ਦੇ ਹਿੰਦੂ ਰਿਪੋਰਟਰ ਵੱਲੋਂ ਲਿਖੀ ਨਰਕਧਾਰੀਆਂ ਸੰਬੰਧੀ ਰਿਪੋਰਟ ਵੀ ਹਥਲੇ ਨਾਵਲ ਵਿੱਚ ਵਿਸ਼ੇਸ਼ ਸਥਾਨ ਮੰਗਦੀ ਹੈ।

“The genesis of the real trouble between Nirankaris and Akalis goes back to the years. when Mrs. Indra Gandhi headed the Union Government. She wanted to weaken the Shiromani Akali Dal but found that Akalis could not be brought to heel. She thought of an elaborate plan to strengthen the Nirankari sect not only in Punjab but throguhout the country and abroad also. Official patronage was extended to the Nirankaris much to the Chagrin of Akalis, who have always considered the Nirankaris as heretic.

In pursuit of this policy of divide and rule Mrs. Gandhi personally gave clearance for a diplomatic passport to be issued to the Nirankaris chief and the Indian high Commissioners and Ambassadors abroad were instructed to show him respect and regard. This was meant to hold the sect to improve its image and increase its following abroad.

During Mrs. Gandhi’s regime, the Nirankaris were known to be receiving financial help from secret Govt. funds not open to audit or scrutiny by the parliament.

During the emergency, the recalcitrant attitude of the Akalis further anoyed Mrs. Gandhi and Sanjay Gandhi. Efforts for building a parallel organisation among the Sikhs of Punjab as counter blast to the Akalis were intensified. At the instance of Mrs. Gandhi, the congress regime in Punjab, led by Giani Zail Singh began giving greater official patronage to the Nirankaris’s sect. Mr. H.S. Chhina, a staunch Nirankaris was appointed Chief Secretary to the Punjab Govt. in 1976.

As a result of open official patronage and support this sect got a considerable boost within the administrative set up of the Punjab Govt. Mr. Chhina oppointed Mr. Niranjan Singh as D.C. of Gurdaspur Mr. Niranjan Singh tried his best to enlarge the field of operation of the Nirankaris….”

ਇਹ ਰਿਪੋਰਟ ਪੰਜਾਬੀ ਵਿੱਚ ਸ. ਨਰੈਣ ਸਿੰਘ ਦੀ ਕਿਤਾਬ ‘ਕਿਉ ਕੀਤੋ ਵੇਸਾਹੁ’ ਦੇ ਸਫ਼ਾ 47-48 ‘ਤੇ ਵੀ ਵੇਖੀ ਜਾ ਸਕਦੀ ਹੈ।

“ਨਿਰੰਕਾਰੀਆਂ ਅਤੇ ਅਕਾਲੀਆਂ ਦੇ ਵਿਰੋਧ ਦਾ ਆਰੰਭ ਉਹਨਾਂ ਸਾਲਾਂ ਵਿੱਚ ਹੁੰਦਾ ਹੈ, ਜਦੋਂ ਭਾਰਤ ਦੀ ਹਕੂਮਤ ਦੀ ਵਾਂਗਡੋਰ ਮਿਸਿਜ਼ ਗਾਂਧੀ ਦੇ ਹੱਥ ਵਿੱਚ ਸੀ, ਉਹ ਅਕਾਲੀ ਦਲ ਨੂੰ ਬਲਹੀਨ ਕਰਨਾ ਚਾਹੁੰਦੀ ਸੀ, ਪਰ ਉਹ ਉਸਦੇ ਕਾਬੂ ਨਹੀਂ ਆ ਰਹੇ ਸਨ, ਉਸਨੇ ਨਿਰੰਕਾਰੀਆਂ ਨੂੰ ਨਾ ਕੇਵਲ ਪੰਜਾਬ ਵਿੱਚ ਹੀ, ਸਗੋਂ ਸਾਰੇ ਭਾਰਤ ਵਿਚ ਅਤੇ ਵਿਦੇਸ਼ਾਂ ਅੰਦਰ ਵੀ ਸਮਰੱਥਾਵਾਨ ਬਣਾਉਣ ਦੀ ਵਿਸ਼ਾਲ ਵਿਉਂਤ ਉਲੀਕੀ, ਸਰਕਾਰੀ ਤੌਰ ‘ਤੇ ਨਿਰੰਕਾਰੀਆਂ ਦੀ ਪਿੱਠ ਪੂਰਨ ਦੀ ਸਕੀਮ ਘੜੀ ਗਈ, ਜਿਸ ਤੇ ਅਕਾਲੀ ਬਹੁਤ ਔਖੇ ਹਨ, ਕਿਉਂਕਿ ਅਕਾਲੀ ਉਹਨਾਂ ਨੂੰ ਸਿੱਖ ਵਿਰੋਧੀ ਸਮਝਦੇ ਹਨ।

ਇਸ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਉਂਦੇ ਹੋਏ ਇੰਦਰਾ ਗਾਂਧੀ ਨੇ ਨਿਰੰਕਾਰੀ ਮੁਖੀ ਨੂੰ ਵਿਦੇਸ਼ਾਂ ਦੀ ਯਾਤਰਾ ਲਈ ਸਫੀਰਾਂ ਦੀ ਰਾਹਦਾਰੀ ਦਿਵਾਈ ਅਤੇ ਵਿਦੇਸ਼ੀ ਭਾਰਤੀ ਸਫੀਰਾਂ ਅਤੇ ਹਾਈ ਕਮਿਸ਼ਨਰਾਂ ਨੂੰ ਉਹਨਾਂ ਦੇ ਸੰਬੰਧਤ ਦੇਸ਼ਾਂ ਵਿੱਚ ਉਸ ਨੂੰ ਪੂਰਾ ਮਾਣ-ਸਤਿਕਾਰ ਦਿਵਾਏ ਜਾਣ ਦੀਆਂ ਹਿਦਾਇਤਾਂ ਜਾਰੀ ਕਰਾ ਦਿੱਤੀਆਂ। ਇਹ ਸਾਰਾ ਕੁਝ ਵਿਦੇਸ਼ਾਂ ਅੰਦਰ ਉਸਦੀ ਸੇਵਕੀ ਵਧਾਉਣ ਲਈ ਕੀਤਾ ਗਿਆ ਸੀ। )

ਇੰਦਰਾਂ ਗਾਂਧੀ ਦੇ ਰਾਜਕਾਲ ਅੰਦਰ ਸਰਕਾਰ ਦੇ ਗੁਪਤ ਫੰਡਾਂ ਜਿਹਨਾਂ ਬਾਰੇ ਪੁੱਛ-ਪੜਤਾਲ ਦਾ ਹੱਕ ਲੋਕ ਸਭਾ ਨੂੰ ਵੀ ਨਹੀਂ ਹੁੰਦਾ, ਵਿੱਚੋਂ ਮਾਇਕ ਸਹਾਇਤਾ ਨਿਰੰਕਾਰੀਆਂ ਨੂੰ ਦਿੱਤੀ ਜਾਂਦੀ ਰਹੀ।

ਦੇਸ਼ ਅੰਦਰ ਐਮਰਜੈਂਸੀ ਲੱਗੇ ਹੋਣ ਦੇ ਸਮੇਂ ਅਕਾਲੀਆਂ ਵੱਲੋਂ ਸਰਕਾਰ ਵਿਰੋਧੀ ਮੋਰਚਾ ਲਗਾਏ ਰੱਖਣ ਨੇ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਨੂੰ ਹੋਰ ਚਿੜਾ ਦਿੱਤਾ। ਪੰਜਾਬ ਦੇ ਸਿੱਖਾਂ ਅੰਦਰ ਅਕਾਲੀਆਂ ਦੇ ਵਿਰੋਧ ਲਈ ਉਹਨਾਂ ਦੇ ਦਰਬਾਰ ਦੇ ਧੜੇ ਖੜ੍ਹੇ ਕਰਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ। ਗਾਂਧੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ, ਜਿਸ ਦਾ ਮੁਖੀ ਗਿਆਨੀ ਜੈਲ ਸਿੰਘ ਸੀ, ਰਾਹੀਂ ਨਿਰੰਕਾਰੀ ਟੋਲੇ ਦੀ ਪੂਰੀ ਤਰ੍ਹਾਂ ਪਿੱਠ ਥਾਪੜੀ ਗਈ। ਐਚ.ਐੱਸ. ਛੀਨਾ ਜੋ ਇਕ ਕੱਟੜ ਨਿਰੰਕਾਰੀ ਸੀ ਨੂੰ 1976 ਵਿੱਚ ਪੰਜਾਬ ਸਰਕਾਰ ਦਾ ਚੀਫ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਗੱਲ ਨੇ ਪੰਜਾਬ ਦੇ ਪ੍ਰਬੰਧਕੀ ਢਾਂਚੇ ਵਿੱਚ ਨਿਰੰਕਾਰੀਆਂ ਨੂੰ ਚੋਖੀ ਹੱਲਾ-ਸ਼ੇਰੀ ਦਿੱਤੀ। ਛੀਨੇ ਨੇ ਨਿਰੰਜਨ ਸਿੰਘ ਨਾਂ ਦੇ ਇੱਕ ਨਿਰੰਕਾਰੀ ਨੂੰ ਗੁਰਦਾਸਪੁਰ ਦਾ ਡੀ.ਸੀ. ਲਗਾ ਦਿੱਤਾ, ਜਿਸਨੇ ਨਿਰੰਕਾਰੀਆਂ ਦੇ ਵਧਣ-ਫੁੱਲਣ ਵਿੱਚ ਕਾਫ਼ੀ ਕੰਮ ਕੀਤਾ……….”

ਤੰਦ ਭਾਵੇਂ ਕੋਈ ਹੋਏ ਪਰ ਸਿਆਪੇ ਦੀ ਨੈਣ ਇੱਕੋ ਈ ਸੀ, ਉਹੋ ਈ ਦਿੱਲੀ ਸੌ ਹੱਥ ਰੱਸਾ ਸਿਰੇ ਤੇ ਗੰਢ ਜਾਂ ਫਿਰ ਇਉਂ ਆਖ ਲੈਨੇ ਆਂ ਬਈ “ਮੁੜ ਘੁੜ ਕੇ ਖੋਤੀ ਬੋਹੜ ਥੱਲੇ”

ਇਹਨਾਂ ਸਾਰੀਆਂ ਕਰਤੂਤਾਂ ਪਿੱਛੇ ਚਾਣਕੀਆ ਨੀਤੀ ਕੰਮ ਕਰਦੀ ਸੀ, ਅੱਜ ਤੋਂ ਨੀਂ ਬਲਕਿ ਉਦੋਂ ਤੋਂ ਈ ਜਦੋਂ ਤੋਂ ਗੁਰੂ ਬਾਬੇ ਨੇ ਸੱਚ ਦਾ ਝੰਡਾ ਬੁਲੰਦ ਕੀਤਾ ਸੀ…

9 ਸਾਲ ਦੀ ਨਿੱਕੀ ਜਿਹੀ ਉਮਰੇ ਭਰੇ ਦਰਬਾਰ ਵਿਚ 1478 ਈ: ਨੂੰ ਜਨੇਊ ਪਾਉਣ ਆਏ ਪੰਡਤਾਂ ਦੀ ਕੀਤੀ ਲਾਹ-ਪਾਹ ਮਨੂਵਾਦੀਆਂ ਨੂੰ ਅੱਜ ਤੱਕ ਰੜਕਦੀ ਸੀ ਤੇ ਪੰਡਤ ਹਰਿਦਆਲ ਜਦੋਂ ਗੁਰੂ ਬਾਬੇ ਦੀਆਂ ਖਰੀਆਂ- ਖਰੀਆਂ ਸੁਣਕੇ ਘਰ ਅੱਪੜਿਆ ਤਾਂ ਵਾਰਸਾਂ ਨੇ ਬਦਲਾ ਲੈਣ ਦੀ ਸੌਂਹ ਉਦੋਂ ਈ ਖਾ ਲਈ ਲੱਗਦੀ ਸੀ…

ਤੇ ਫਿਰ ਠੀਕ ਪੰਜ ਸੌ ਸਾਲ ਬਾਅਦ 1978 ਨੂੰ ਗੁਰੂ ਬਾਬੇ ਦੇ ਤਿਆਰ- ਬਰ-ਤਿਆਰ 13 ਸਿੰਘਾਂ ਦਾ ਲਹੂ ਪੀ ਕੇ ਅਗਲਿਆਂ ਨੇ ਵੈਰ ਕੱਢਿਆ ਸੀ…ਠੀਕ ਪੰਜ ਸਦੀਆਂ ਬਾਅਦ…ਪੰਜ ਸਦੀਆਂ ਦਾ ਵੈਰ……. !

ਕਾਂਡ –11

ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ।

ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ।

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ।

ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ ।

(ਸੁਰਜੀਤ ਪਾਤਰ)

ਇੱਕ ਦਿਨ ਮੀਤਾ ਮੈਨੂੰ ਵੀ ਲੈ ਗਿਆ ਨਾਲ ਦਰਬਾਰ ਸਾਹਬ, ‘ਨਾਲ ਏ ਨਿੰਦੀ ਆਪਣੀ।

ਸਾਊ ਦਰਬਾਰ ਸਾਹਬ ਬੇ ਜਾਈਂ ‘ਕੱਠ ਸੰਗਤ ਲਤੜੀਦੀ ਮਰਦੀ ਸੀ, ਉਦੋਂ ਖਬਰਨੀਂ ਧਰਮ ਯੁੱਧ ਮੋਰਚਾ ਲਾ ਤਾ ਸੀ ਸੰਤਾਂ ਨੇ…ਉਦੂੰ ਪਹਿਲਾਂ ਕਾਲੀਆਂ ਨੇ ਲਾਇਆ ਸੀ ਇੱਕ ਮੋਰਚਾ, ਖਬਰਨੀਂ ਕੀ ਨਾਂ ਲੈਂਦਾ ਹੁੰਦਾ ਮੀਤਾ ਪਾਣੀਆਂ ਆਲਾ ਸੀ ਉਹ, ਮੇਰੇ ਮੂੰਹ ਜੇ ਤੇ ਫਿਰਦਾ ਨਾਂ……….ਹਾਂ, ਕਪੂਰੀ ਆਲਾ ਮੋਰਚਾ……….ਭਾਈ ‘ਕਾਲੀਆਂ ਦਾ ਮੋਰਚਾ ਤਾਂ ਕਿਸੇ ਨੇ ਪੁੱਛਿਆ ਈ ਨਾ, ਜਿਹੜੇ ‘ਕਾਲੀ ਛੇਤੀ ਕਿਤੇ ਕਿਸੇ ਦੇ ਪੈਰ ਨੀਂ ਸੀ ਲੱਗਣ ਦਿੰਦੇ, ਗਈ ਹੱਦ ਨੂੰ ਜਦੋਂ ਸਾਰਿਆਂ ਦੇ ਨੱਕੋਂ-ਬੁੱਲੋਂ ਲਹਿ ਗੇ ਸੰਤਾਂ ਆਲੇ ਮੋਰਚੇ ਚੀ भा ले…

ਸਾਊ ਜੀਕਣ ਮੇਰੇ ਨਾਲ ਦੁੱਖਾਂ ਦੀ ਗੂੜੀ ਸਾਂਝ ਪੈ ਗੀ ਸੀ ਨਾ ਏਕਣ ਈ ਚੰਦਰੇ ਮੋਰਚਿਆਂ ਨੇ ਵੀ ਕੌਮ ਦਾ ਖਹਿੜਾ ਨੀਂ ਛੱਡਿਆ

ਜਾਣੀਂ ਦੀ ਮੋਰਚੇ ਤਾਂ ਕੌਮ ਦੇ ਮਗਰੇ ਈ ਪੈਗੇ ਪਹਿਲਾਂ ਫ਼ਰੰਗੀਆਂ ਦਾ ਮੋਰਚਾ, ਕਿਤੇ ਜੈਤੋ ਦਾ ਮੋਰਚਾ, ਕਿਤੇ ਗਦਰੀ ਬਾਬਿਆਂ ਦਾ ਮੋਰਚਾ, ਨਪੁੱਤੀ ਆਜ਼ਾਦੀ ਤੋਂ ਬਾਅਦ ਫੇਰ ਮਗਰੇ ਈ ਮੋਰਚੇ ਸ਼ੁਰੂ ਹੋਗੇ ਪਹਿਲਾਂ ਖ਼ੁਦਮੁਖ਼ਤਿਆਰੀ ਆਲਾ ਮੋਰਚਾ, ਫੇਰ ਪੰਜਾਬੀ ਸੂਬੇ ਦਾ ਮੋਰਚਾ, ਫੇਰ ਸੂਬਾ ਵੱਡਾ ਕਰਨ ਆਲਾ ਮੋਰਚਾ, ਫੇਰ ਚੰਦਰੀ ਐਮਰਜੰਸੀ ਵੇਲੇ ਮੋਰਚਾ…ਫੇਰ ਨਰਕਧਾਰੀਆਂ ਦੇ ਖ਼ਿਲਾਫ਼ ਮੋਰਚਾ, ਫੇਰ ਭਾਈ ਕਪੂਰੀ ਆਲਾ ਮੋਰਚਾ ਤੇ ਹੁਣ ਵਿੱਢਤਾ ਸੀ ਧਰਮ ਯੁੱਧ ਮੋਰਚਾ

ਚੰਦਰੇ ਮੋਰਚਿਆਂ ਤੇ ਮੋਰਚੇ ਚੜੇ ਆਉਂਦੇ ਸੀ, ਮੈਂ ਤਾਂ ਨਾ ਜਾਣੀਂ ਊਈਂ

ਛਾਈਆਂ ਮਾਈਆਂ ਜੀ ਹੋ ਜਾਨੀਂ ਆਂ ਕਿਤੇ-ਕਿਤੇ ਸੋਚ-ਸੋਚ ਕੇ ਈ ਪਈ ਇਹ ਗਲੋਂ-ਗਲਾਵਾਂ ਖਵਨੀ ਕਦੋਂ ਲਹੂ ਜੈ ਵੱਢੀ ਦਾ…

ਊਂ ਕਹਿਣ ਨੂੰ ਕੀ ਕਹਿਣਾ ਧਰਮ ਯੁੱਧ ਮੋਰਚੇ ਵੇਲੇ ਤਾਂ ਨਾ ਪਤਾ ਨੀਂ ਕਿਧਰੋਂ ਚੰਦਰਾ ਮੈਨੂੰ ਵੀ ਬਾਹਲਾ ਈ ਜੋਸ਼ ਜਾ ਚੜ੍ਹ ਗਿਆ, ਭਾਵੇਂ ਪਹਿਲਾਂ ਮੈਂ ਦਾਰ ਜੀ ਨੂੰ ਤੇ ਮੀਤੇ ਦੇ ਬਾਪੂ ਨੂੰ ਵਰਜਦੀ ਰਹਿੰਦੀ ਸੀ ਇਨ੍ਹਾਂ ਕੰਮਾਂ ਤੋਂ, ਪਰ ਹੁਣ ਤਾਂ ਨਾ ਜਾਣੀਂ ਹਵਾ ਈ ਬਦਲਗੀ ਸੀ।

“ਸਾਊ ਮੱਥਾ ਟੇਕ ਕੇ ਦਰਬਾਰ ਸਾਹਬ ਲੰਗਰ ਪਾਣੀ ਛਕ ਕੇ ਅਸੀਂ ਤਿੰਨੇ ਮਾਂ ਪੁੱਤ ਮੰਜੀ ਸਾਹਬ ਆਲੇ ਦੀਵਾਨ ਹਾਲ ‘ਚ ਅੱਪੜਗੇ, ਬੇ ਜਾਈਂ ਕੱਠ…ਸਾਡੇ ਜਾਂਦਿਆਂ ਨੂੰ ਪੱਟ ਹੋਣਾ ਉਹ ਬੋਲੀ ਜਾਵੇ ਜੀਹਨੇ ਚੰਦਰੇ ਨੇ ਹੱਥ ਖੜ੍ਹੇ ਕਰਤੇ ਸੇ ਟੈਕ ਵੇਲੇ, ..ਲੌਂਗੋਵਾਲੀਆ ਸਾਧ.. ਪਹਿਲਾਂ ਆਲੇ ਬਾਬੇ ਅਰਗਾ ਈ ਨਿਕਲਿਆ ਡਰਾਕਲ….

ਮਾਤਾ ਪ੍ਰਸਿੰਨ ਕੌਰ ਫਤਹ ਸਿਹੁੰ ਸਾਧ ਦਾ ਜ਼ਿਕਰ ਕਰਨਾ ਨਾ ਭੁੱਲਦੀ ਅੱਜ ਮੈਂ ਪਹਿਲੀ ਵਾਰ ਮਾਤਾ ‘ਚ ਜੋਸ਼ ਵੇਖਿਆ ਸੀ, ਨਹੀਂ ਤਾਂ ਰੋਂਦੀ ਕੁਰਲਾਉਂਦੀ ਜੀ ਰਹੀ ਸੀ ਪਹਿਲਾਂ, ਪਰ ਜਦੋਂ ਤੋਂ ਸੰਤ ਜਰਨੈਲ ਸਿੰਘ ਦੀ ਗੱਲ ਚੱਲੀ ਸੀ ਮਾਂਤਾ ‘ਚ ਵੱਖਰਾ ਈ ਸਰੂਰ ਜਾ ਆ ਗਿਆ ਸੀ।

ਉਦੋਂ ਨੂੰ ਸਾਊ ਲੰਮ ਸਲੰਮੇ, ਕੱਦ ਵਾਲਾ ਚਿੱਟਾ ਚੋਲਾ ਪਹਿਨੀਂ ਇੱਕ ਬਾਬਾ ਦੀਵਾਨ ਹਾਲ ‘ਚ ਦਾਖ਼ਲ ਹੋਇਆ, ਸਾਰੀਆਂ ਸੰਗਤਾਂ ਦਾ ਧਿਆਨ ਉਹਦੇ ਕੰਨੀਂ ਉਈ ਹੋ ਗਿਆ।

ਮੈਂ ਪੁੱਤ ਉਦਣ ਪਹਿਲੀ ਵਾਰ ਦਰਸ਼ਨ ਕੀਤੇ ਸੀ ਭਿੰਡਰਾਂਆਲੇ ਸੰਤਾਂ ਨੇ ……….ਮੀਤਾ ਕਹਿੰਦਾ ਬੇਬੇ ਆਹ  ਦੇਖਲਾ ਆਗੇ ਸੰਤ ………..

ਸੰਗਤਾਂ ਨੇ ਜੈਕਾਰਿਆਂ ਵਾਲੀ ਲੀਹ ਬੰਨ੍ਹਤੀ ਐਨੇ ਜੈਕਾਰੇ ਛੱਡੇ ਰਹੇ ਰੱਬ ਦਾ ਨਾਂ।

“ਹੱਥ ‘ਚ ਲੰਬਾ ਸਾਰਾ ਤਿੱਖੀ ਨੋਕ ਵਾਲਾ ਤੀਰ, ਨਾਲ ਤੀਹ ਪੈਂਤੀ ਜਾਣੇ ਚੋਲਿਆਂ ਵਾਲੇ ਈ, ਸਾਰਿਆਂ ਕੋਲ਼ੇ ਰਫ਼ਲਾਂ ਚੱਕੀਆਂ, ਉਹਦੇ ਆਪਦੇ ਵੀ ਪਸਤੌਲ ਪਾਇਆ ਸੀ, ਤੋਰ ਸੀ ਉਹਦੀ ਕੀ ਪੁੱਛਦਾਂ……….ਜਿਵੇਂ ਕਿਸੇ ਪਹਾੜੀ ਚੋਂ ਝਰਨਾ ਫੁੱਟ ਕੇ ਕਾਹਲੇ ਕਦਮੀਂ ਨਿਕਲ ਤੁਰਿਆ ਹੋਵੇ, ਨੀਲੀ ਗੋਲ ਦਸਤਾਰ ………..ਦੋਵੇਂ ਹੱਥ  ਜੋੜੀ ਵਿਚਾਲੇ  ਤੀਰ ਫੜਿਆ ……..

ਆਹਾ ਹਾ ਹਾ…ਜਾਣੀਂ ਦੀ ਨੰਦ ਈ ਆ ਗਿਆ ਦਰਸ਼ਨ ਕਰਕੇ।”

ਮੈਂ ਤਾਂ ਉਦਣ ਈ ਆਖਤਾ ਸੀ ਮੀਤੇ ਨੂੰ…ਮਖਿਆਂ ਪੁੱਤ ਜੇ ‘ਕਾਲੀਆਂ ਦੀ ਨੀਤ ਨਾਂ ਨਾ ਵਿਗੜੀ, ਹੁਣ ਬਣਜੂ ਕੁਛ ਕੌਮ ਦਾ ਵੇਖਲੀਂ ਭਾਵੇਂ…ਮੈਨੂੰ ਇਹਦੇ ਚੱਕਰ ਚਿਹਨ ਦੱਸਦੇ ਆ ਪਈ ਇਹ ਪਾਊ ਵਖ਼ਤ ਦਿੱਲੀ ਨੂੰ…

ਸਾਡੇ ਵੇਂਹਦਿਆਂ-ਵੇਂਹਦਿਆਂ ਸੰਤ ਸੰਗਤਾਂ ਦੇ ਜਵਾਂ ਸਾਹਮਣੇ ਬਹਿਗੇ ਜਾ ਕੇ ਜਿਥੇ ਪਹਿਲਾਂ ਦੂਜੇ ਬੈਠੇ ਸੇ ਲੌਂਗੋਵਾਲੀਏ ਅਰਗੇ।

ਸਪੀਕਰ ਵਾਲੇ ਭਾਈ ਨੇ ਬੋਲਿਆ ਪਈ ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਆਲੇ ਸੰਗਤ ਨੂੰ ਆਪਣੇ ਵਿਚਾਰ ਦੱਸਣਗੇ।

ਏਨੀ ਕਹਿਣ ਦੀ ਦੇਰ ਸੀ ਸਾਊ ਫੇਰ ਜੈਕਾਰੇ ਤੇ ਜੈਕਾਰਾ ‘ਕਾਲੀ ਦਲ ਜ਼ਿੰਦਾਬਾਦ, ਮੋਰਚਾ ਜ਼ਿੰਦਾਬਾਦ ਹੋਣ ਲਾਗੀ…

ਚਲੋ ਜੀ…… ਸੰਤ ਉਠ ਕੇ ਜਦੋਂ ਬੋਲਣ ਲਈ ਸਪੀਕਰ ਕੋਲੇ ਆਏ ਨਾ ਸਾਊ ਐਨ ਚੁੱਪ ਚਾਂ ਵਰਤਗੀ ਸੰਗਤ ‘ਚ ਕਿਸੇ ਦੇ ਸਾਹ ਲੈਣ ਦੀ ਵਾਜ਼ ਵਨਾਂ ਸੁਣੇ।

“ਬੋਲਾਂ ‘ਚ ਸ਼ੇਰ ਵਰਗੀ ਗਰਜ਼, ਚਿਹਰੇ ਤੇ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਨੂਰ, ਲੰਮਾ ਮੋਰ ਦੀ ਪੈਲ ਵਰਗਾ ਦਾਹੜਾ, ਮੱਥੇ ਵਿਚਲੀ ਤਿਉੜੀ ਤੋਂ ਤਾਂ ਜਾਣੀ ਆਏਂ ਲਗਦਾ ਸੀ ਪਈ ਦਿੱਲੀ ਤਾਂ ਗਈ ਕਿ ਗਈ, ਉਹਦਾ ਖੜ੍ਹੇ ਦਾ ਨਲੂਏ ਵਰਗਾ ਰੋਅਬ ਸੀ, ਉਹਦੀਆਂ ਬਾਜ਼ ਵਰਗੀਆਂ ਅੱਖਾਂ ਜਦੋਂ ਸਵਾਲੀਆ ਨਜ਼ਰਾਂ ਨਾਲ ਸਿੱਖ ਨੌਜੁਆਨੀ ਵੱਲ ਤੱਕਦੀਆਂ ਸੀ ਨਾਂ ਅੱਧੇ ਮਸਲੇ ਤਾਂ ਉਦੋਂ ਈ ਹੱਲ ਹੋ ਜਾਂਦੇ ਸੇ, ਆਹ ਬਾਦਲ-ਸ਼ਾਦਲ ਟੌਹੜੇ-ਸੌਹੜੇ ਤਾਂ ਮਿਉਂ ਬਿੱਲੀਆਂ ਬਣੇ ਬੈਠੇ ਸੀ ਉਹਦੇ ਮੂਹਰੇ…

ਸਾਊ ਜਾਣੀਂ ਮੈਨੂੰ ਚੰਗੂੰ ਯਾਦ ਨੀਂ ਪਈ ਉਹਨੇ ਕੀ-ਕੀ ਆਖਿਆ ਉਦਣ ਕੋਈ ਘੰਟੇ ਦੇ ਅੇੜ-ਗੇੜ ਉਹਨੇ ਗੱਲਾਂ ਕੀਤੀਆਂ ਪਰ ਐਨਾ ਕੁ ਜ਼ਰੂਰ ਯਾਦ ਆ ਪਈ ਲਾ ਵਾਢਿਓਂ, ਜਿਨ੍ਹਾਂ ਨੇ ਪੰਥ ਦੀ ਪਿੱਠ ‘ਚ ਛੁਰੇ ਮਾਰੇ ਸੀ ਸਾਰਿਆਂ ਨੂੰ ਵਖ਼ਤ ਪਾ ਲਿਆ ਉਹਨੇ ਇੱਕ ਆਰੀ ਤਾਂ,

ਉਹਦੇ ਬੋਲਾਂ ‘ਚ ਸੀਸ਼ੇ ਵਰਗਾ ਸੱਚ ਝਲਕਦਾ ਸੀ, ਇੱਕ ਗੱਲ ਤਾਂ ਉਹਦੀ ਸਾਊ ਮੈਨੂੰ ਕਦੇ ਨਹੀਂ ਭੁੱਲਦੀ ਕਹਿੰਦਾ

“ਜਿਊਣਾ ਅਣਖ ਨਾਲ ਤੇ ਮਰਨਾ ਧਰਮ ਲਈ, ਮੈਂ ਤਾਂ ਕੌਮ ਦਾ ਚੌਕੀਦਾਰ ਆਂ, ਮੈਂ ਜ਼ਮੀਰ ਮਰਨ ਨੂੰ ਮੌਤ ਗਿਣਦਾਂ ਸਰੀਰ ਮਰਨ ਨੂੰ ਨਹੀਂ…’

ਜਿੰਨਾ ਚਿਰ ਉਹ ਬੋਲਿਆ ਨਾ ਸੰਗਤ ਨੇ ਜੈਕਾਰਿਆਂ ਦੀ ਲੜੀ ਨੀਂ ਟੁੱਟਣ ਦਿੱਤੀ, ਜਾਣੀਂ ਦੀ ਮੇਰੀ ਤਾਂ ਰੂਹ ਖ਼ੁਸ਼ ਹੋਗੀ ਦੇਖ ਕੇ…

ਫੇਰ ਉਹਨੇ ਆਪਦੇ ਹੱਥੀਂ ਗ੍ਰਿਫ਼ਤਾਰੀ ਦੇਣ ਨੂੰ ਜਥਾ ਤੋਰਿਆ, ਸਰੋਪੇ ਦੇ ਕੇ ਸਾਰੇ ਸਿੰਘਾਂ ਨੂੰ…

ਟੈਕ ਤੋਂ ਮੈਨੂੰ ਮੈਦ ਆ ਪਈ ਇਹ ਅੱਠ ਕੁ ਨੌ ਮਹੀਨੇ ਪਹਿਲਾਂ ਦੀ ਗੱਲ ਹੋਣੀ ਆਂ…ਉਦੂੰ ਬਾਅਦ ਸੰਤ ਲੰਗਰ ਆਲੀ ਛੱਤ ਤੇ ਬਹਿਗੇ ਜਾ ਕੇ, ਅਸੀਂ ਵੀ ਮਗਰੇ ਹੋ ਤੁਰੇ…

ਐਨੇ ਲੋਕ ਮਿਲਣ ਆਲੇ ਬਾਹਰੋਂ ਅੰਦਰੋਂ ਔਤਰੇ ਫ਼ਿਰੰਗੀ ਫਿਰਨ……….ਨਪੁੱਤੇ ਦੇ ਉਹ ਭੂਕਨੇ ਚੇ ਚੱਕੀ ਗੱਲ ਕਰਨੀ ਆਂ, ਗੱਲ ਕਰਨੀ ਆਂ, ਨਾ ਪਤਾ ਲੱਗੇ ਕੀ ਕਹਿੰਦੇ ਆ, ਚਬਰ ਚਬਰ ਚਬਰ ਚਬਰ.. ਮੀਤਾ ਕਹਿੰਦਾ ਬੇਬੇ ਇਹ ਸੰਤਾਂ ਦੀ ਫੋਟੂ ਖਿੱਚਣ ਆਏ ਆ ਕਨੇਡਾ ਤੋਂ……….

ਸਾਊ ਸੰਤ ਗ਼ਰੀਬ ਜੇ ਲੋਕਾਂ ਨੂੰ ਬਾਹਲਾ ਪਿਆਰ ਕਰਦੇ ਸੇ, ਉਦਣ ਵੀ ਮੇਰੇ ਅੱਖੀਂ ਵੇਖਣ ਦੀ ਗੱਲ ਆ……….

ਇੱਕ ਮੁੰਡਾ ਆ ਗਿਆ ਸੰਤਾਂ ਕੋਲੇ, ਦਾੜ੍ਹੀ ਕੇਸ ਕੱਟੇ ਉਹਨੇ…ਸਿੰਘ ਉਹਨੂੰ ਨੇੜੇ ਨਾ ਲੱਗਣ ਦੇਣ, ਸੰਤਾਂ ਨੇ ਵਰਜ ਤੇ ਕਹਿੰਦੇ ਆ ਜਾ ਭਾਈ गुग्धा………..भा घरि ना

ਹੋਰ ਸੁਣਾ ਫਿਰ……. ?

ਕਹਿੰਦਾ ਬੱਸ ਬਾਬਾ ਜੀ ਖੈਰ ਸੁੱਖ ਆ

ਸੰਤ ਕਹਿੰਦੇ ਭਾਈ ਤੇਰਾ ਪਿੱਛਾ ਕਿਥੋਂ ਦਾ, ?

ਕਹਿੰਦਾ ਜੀ ਪਾਕਿਸਤਾਨ ਦਾ ਸਾਡੇ ਵਰਗਾ ਈ ਸੀ ਵਿਚਾਰਾ ਸੰਤ ਕਹਿੰਦੇ ਕੀ ਕਾਰੋਬਾਰ ਸੀ ਉਥੇ ਭਾਈ..ਕਹਿੰਦਾ ਜੀ ਪੰਦਰਾਂ ਮੁਰੱਬੇ ਜ਼ਮੀਨ ਸੀ, ਚੰਗਾ ਘਰ-ਬਾਰ ਸੀ, ਬੱਸ ਛੱਡਣਾ ਪਿਆ ਜੀ ਸਭ ਕੁਛ ਸੰਤਾਲੀ टेले…

ਭਾਈ ਹੁਣ ਕੀ ਕਾਰੋਬਾਰ ਆ.. ?

ਹੁਣ ਤਾਂ ਜੀ ਦਸ ਕੁ ਏਕੜ ਜ਼ਮੀਨ ਆਂ, ਠੀਕ ਠਾਕ ਜਿਹਾ ਘਰ ਆ, ਬੱਸ ਗੁਜਾਰਾ ਜਾ ਹੋਈ ਜਾਂਦਾ ਜੀ।

ਭਾਈ ਬਜ਼ੁਰਗਾਂ ਨੇ ਪਾਕਿਸਤਾਨ ਕਿਉਂ ਛੱਡਿਆ ਸੀ………. ?

ਕਹਿੰਦਾ ਜੀ ਉਥੇ ਮਾਰਨ ਲਾਗੇ ਸੀ ਸਿੱਖਾਂ ਨੂੰ ਉਦੋਂ…

ਸੰਤ ਕਹਿੰਦੇ ਭਾਈ ਸਿੱਖਾਂ ਨੂੰ ਮਾਰਦੇ ਸੀ ਜੇ ਬਜ਼ੁਰਗ ਤੇਰੇ ਅਰਗੇ ਹੋ ਜਾਂਦੇ ਸਿਰ ਮੂੰਹ ਮੁਨਾਕੇ ਫੇਰ ਤਾਂ ਕਿਸੇ ਨੇ ਕੁਛ ਨੀਂ ਸੀ ਕਹਿਣਾ…ਉਹਨਾਂ ਨੇ ਗੁਰੂ ਕੀ ਮੋਹਰ ਨਹੀਂ ਕਟਾਈ ਮੁਰੱਬਿਆ ਦੇ ਮੁਰੱਬੇ ਛੱਡਤੇ, ਮੋਹ ਨਹੀਂ ਕੀਤਾ।

ਤੈਨੂੰ ਭਾਈ ਗੁਰਮੁਖਾ ਕੀ ਬਿਪਤਾ ਪੈ ਗਈ………. ?

ਸਾਊ…ਮੇਰੇ ਵੇਂਹਦੀ-ਵੇਂਹਦੀ ਮੁੰਡਾ ਤਾਂ ਧਾਹਾਂ ਮਾਰ ਕੇ ਰੋ ਪਿਆ, ਐਨੀ ਸ਼ਰਮ ਮੰਨੀ ਉਹਨੇ ਕਹਿੰਦਾ ਸੰਤ ਜੀ ਅੱਜ ਬਖ਼ਸ਼ ਲੋ ਮਾਫ਼ ਕਰ ਦਿਉ, ਅੱਗੇ ਤੋਂ ਨੀਂ ਕੈਂਚੀ ਲਾਉਂਦਾ……….

………ਹੇ ਵਾਹਗੁਰੂ ਉਹ ਤਾਂ ਵੱਖਰੀ ਉਈ ਰੂਹ ਸੀ, ਉਹੋ ਜਾ ਤਾਂ ਜਾਣੀਂ ਦੇਖਿਆ ਈ ਨੀਂ ਕੋਈ ਨਾ ਪਹਿਲਾਂ ਨਾ ਮਗਰੋਂ…

ਮਾਤਾ ਨੇ ਲੰਮਾ ਹਉਕਾ ਭਰਿਆ…ਮਾਤਾ ਪ੍ਰਸਿੰਨ ਕੌਰ ਭਾਵੁਕ ਜਿਹੀ ਹੋ ਗਈ ਸੀ, ਮੇਰੇ ਵੀ ਅੱਖਾਂ ‘ਚ ਪਾਣੀ ਆ ਗਿਆ…

ਸੱਚਮੁੱਚ ਉਹ ਤਾਂ ਉਹੋ ਈ ਸੀ ਅਸਲੀ ਮਰਦ………ਕੌਮ ਦਾ ਬਾਬਾ………..ਨੌਜੁਆਨੀ ਦੇ ਦਿਲਾਂ ਦੀ ਧੜਕਣ ਮਜ਼ਾਲ ਕੋਈ ਉਸ ਸ਼ੇਰ ਦੇ ਹੁੰਦਿਆਂ ਚਿੱਟੇ ਦਿਨ ਕੌਮ ਨੂੰ ਉਏ ਵੀ ਕਹਿਜੇ…ਉਹਦੇ ਹੁੰਦਿਆਂ ਸਿੱਖ ਕੌਮ ਨੇ ਅਸਲੋਂ ਆਜ਼ਾਦੀ ਮਾਣੀ ਸੀ…

ਮੈਨੂੰ ਯਾਦ ਆਇਆ ਜਦੋਂ ਇੱਕ ਦਿਨ ਅੰਮ੍ਰਿਤਸਰ ਦੇ ਈ ਹਿੰਦੂਆਂ ਦੀ ਲੜਕੀ ਜੀਹਦੇ ਘਰ ਵਾਲੇ ਦਾ ਨਾਂ ਰਮੇਸ਼ ਸੀ, ਸੰਤਾਂ ਕੋਲ ਫ਼ਰਿਆਦ ਕਰਨ ਪਹੁੰਚੀ……….ਕਹਿੰਦੀ ਸੰਤ ਜੀ ਮੈਂ ਸੁਣਿਐਂ ਤੁਸੀਂ ਸਾਰਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਹਾਮੀਂ ਓ.. हे…………भेी भरर वने । ..ਮੈਨੂੰ ਬੜਾ ਦੁਖੀ ਕੀਤਾ ਦਾਜ ਦੇ ਲੋਭੀਆਂ

ਸੰਤਾਂ ਨੇ ਸਿੰਘਾਂ ਨੂੰ ਭੇਜ ਕੇ ਬੁਲਾ ਲਿਆ ਉਦੋਂ ਈ ਰਮੇਸ਼ ਨੂੰ..

ਕਹਿੰਦੇ ਹਾਂ ਭਾਈ ਕਿਹੜਾ-ਕਿਹੜਾ ਦਾਜ ਲੈਣਾ, ਸਾਨੂੰ ਦੱਸ ਜਾ ਭੇਜ ਦਿਆਂਗੇ, ਕੱਲ੍ਹ-ਕੁੱਲ੍ਹ ਨੂੰ ਟਰੱਕ ਤੇ ਲੱਦ ਕੇ…

ਕਹਿੰਦਾ ਮਹਾਂਪੁਰਖੋ ਬਖ਼ਸ਼ ਲੋ, ਅੱਗੇ ਤੋਂ ਨੀਂ ਕੁਛ ਕਹਿੰਦਾ,

ਸੰਤ ਕਹਿੰਦੇ ਬਖ਼ਸ਼ੂ ਤਾਂ ਭਾਈ ਗੁਰੂ ਅਸੀਂ ਤਾਂ ਦਾਜ ਬਾਰੇ ਗੱਲ ਕਰਦੇ ਸੀ, ਦੱਸ ਜਾ ਕੀ-ਕੀ ਚਾਹੀਦੈ ਭੇਜ ਦਿੰਨੇ ਆਂ…

ਰਮੇਸ਼ ਪੈਰਾਂ ‘ਤੇ ਡਿੱਗਣ ਲੱਗਿਆ…

ਸੰਤ ਪੈਰੀਂ ਹੱਥ ਲਵਾਉਂਦੇ ਨੀਂ ਸੀ ਅੱਜ ਦੇ ਸਾਧਾਂ ਵਾਂਗ…ਉਠ ਕੇ ਖੜ੍ਹੇ ਹੋ ਗਏ ਕਹਿੰਦੇ ਭਾਈ ਇਹ ਲੜਕੀ ਸਾਡੀ ਧੀ ਆ.. ਖ਼ਬਰਦਾਰ ਜੇ ਅੱਜ ਤੋਂ ਅਲਫੋਂ ਬੇ ਅਲਫ਼ ਵੀ ਕਿਹਾ ਤਾਂ ਜਾਣਦਾ ਰਹੀਂ…

ਐਹੋ ਜਿਹੀਆਂ ਕੋਈ ਪੰਦਰਾਂ ਸੋਲਾਂ ਘਟਨਾਵਾਂ ਵਾਪਰੀਆਂ ਇਕੱਲੀਆਂ ਹਿੰਦੂਆਂ ਦੀਆਂ ਲੜਕੀਆਂ ਨਾਲ..ਜਿਹੜੀਆਂ ਸਿੱਖਾਂ ਦੀਆਂ ਜਾਂ ਹੋਰ ਫਿਰਕਿਆਂ ਦੀਆਂ ਕੁੜੀਆਂ ਸੀ ਉਹ ਵੱਖਰੀਆਂ…

ਮੈਂ ਇਹਦਾ ਬਹੁਤਾ ਜ਼ਿਕਰ ਨਹੀਂ ਕਰਦਾ ਪਰ ਇੰਨੀ ਜ਼ਰੂਰ ਕਹਾਂਗਾ ਕਿ ਇਹ ਕੁੜੀਆਂ ਸੰਤਾਂ ਨੇ ਆਪਦੀਆਂ ਧੀਆਂ ਬਣਾ ਕੇ ਵਸਾਈਆਂ ਸੀ ਤੇ ਅੱਜ ਤਕ ਇਸੇ ਨਾਢੂ ਖਾਂ ਦੀ ਹਿੰਮਤ ਨਹੀਂ ਪਈ, ਉਹਨਾਂ ਨੂੰ ਉਏ ਵੀ ਕਹਿਣ री…

ਜਿਹੜੇ ਲੋਕ ਸੰਤ ਭਿੰਡਰਾਂਵਾਲਿਆਂ ਨੂੰ ਹਿੰਦੂ ਵਿਰੋਧੀ ਆਖਦੇ ਨੇ ਮੈਨੂੰ ਲੱਗਦਾ ਕਿ ਚੂਲੀ ‘ਚ ਪਾਣੀ ਪਾ ਕੇ ਨੱਕ ਡਬੋਣ ਦੀ ਖੇਚਲ ਜ਼ਰੂਰ ਕਰਨਗੇ………ਉਹ ਸ਼ੇਰ ਕਿਸੇ ਫ਼ਿਰਕੇ ਦਾ ਵਿਰੋਧੀ ਨਹੀਂ ਸੀ, ਜ਼ੁਲਮ ਦਾ ਵਿਰੋਧੀ ਸੀ……….ਜਿਹੜੇ ਲੋਕ ਇਹ ਕਹਿੰਦੇ ਆ ਕਿ ਉਹਨੇ ਬਿਆਨ ਦਿੱਤਾ ਸੀ ਬਈ ਇੱਕ ਇੱਕ ਸਿੱਖ ਦੇ ਹਿੱਸੇ ਪੈਂਤੀ-ਪੈਂਤੀ ਹਿੰਦੂ ਆਉਂਦੇ ਆ, ਇਹ ਦਿੱਲੀ ‘ਚੋਂ ਨਿਕਲੀ ਉਸ ਅੱਗ ਦਾ ਧੂੰਆਂ ਸੀ, ਜਿਹੜੀ ਇਹ ਆਖ ਕੇ ਮਚਾਈ

ਗਈ ਸੀ ਬਈ ਪੈਂਤੀ-ਪੈਂਤੀ ਹਿੰਦੂਆਂ ਦੇ ਹਿੱਸੇ ਇੱਕ ਸਿੱਖ ਆਉਂਦਾ………..

ਸਾਊ ਫੇਰ ਅਸੀਂ ਵੀ ਕੋਲ ਨੂੰ ਹੋਗੇ ਫਤੇ ਬੁਲਾਕੇ……….ਮਾਤਾ ਨੇ ਮੇਰੀ ਸੋਚਾਂ ਦੀ ਲੜੀ ਨੂੰ ਤੋੜਦਿਆਂ ਗੱਲ ਅੱਗੇ ਤੋਰੀ…

ਸੰਤਾਂ ਨੇ ਚੰਗੀ ਤਰ੍ਹਾਂ ਹਾਲ ਚਾਲ ਪੁੱਛਿਆ ਮੀਤੇ ਨੇ ਸਾਰਾ ਕੁਛ ਦੱਸਤਾ ਆਪਦੇ ਬਾਪੂ ਦਾ ਵੀ ਤੇ ਦਾਰ ਜੀ ਦਾ ਵੀ…

ਮਹਾਂਪੁਰਖੋ ਮੈਨੂੰ ਵੀ ਆਪਦੇ ਜਥੇ ‘ਚ ਰੱਖ ਲੋ, ਜਦੋਂ ਮੀਤੇ ਨੇ ਏਕਣ विग…

ਸੰਤ ਕਹਿੰਦੇ ਭਾਈ ਮਾਈ ਦੀ ਸੇਵਾ ਕਰ ਘਰ ਰਹਿ ਕੇ………..ਸਮਾਂ ਆਊ ਆਪੇ ਗੁਰੂ ਸਾਹਿਬ ਸੇਵਾ ਲੈ ਲੈਣਗੇ…

ਮੀਤੇ ਦੇ ਦਿਲ ਤੇ ਲਾਗੀ ਸੰਤਾਂ ਦੀ ਕਹੀ…

ਪਹਿਲਾਂ ਤਾਂ ਮੰਨਦਾ ਨਹੀਂ ਸੀ ਵਿਆਹ ਕਰਾਉਣ ਨੂੰ ਕਹਿੰਦਾ ਹੁੰਦਾ ਪਹਿਲਾਂ ਨਿੰਦੀ ਦਾ ਈ ਕਰਾਂਗੇ…ਨਿੰਦੀ ਸੁਖ ਨਾਲ ਵੀਹਾਂ ਦੇ ਨੇੜ ਹੋਗੀ ਸੀ ਤੇ ਮੀਤਾ ਬਾਈਆਂ ਤੇਈਆਂ ਦਾ।

ਪਿੰਡ ‘ਚੋਂ ਕਿਸੇ ਨੇ ਦੱਸ ਪਾਈ…ਉੱਚੇ ਪਿੰਡ ਆਲੇ ਪਰਿਵਾਰ ਦੀ, ਚੰਗਾ ਵਧੀਆ ਘਰ ਸੀ ਸਰਦਾ ਪੁੱਜਦਾ

.ਮੀਤੇ ਦਾ ਰਿਸ਼ਤਾ ਪੱਕਾ ਕਰਤਾ ਉਥੇ ਤੇ ਵਾਹਗੁਰੂ ਦੀ ਕਿਰਪਾ ਨਾਲ ਨਿੰਦੀ ਵਾਸਤੇ ਵੀ ਘਰ ਥਿਆ ਗਿਆ…ਚੱਕ ਫਤਹਿ ਸਿਹੁੰ ਆਲੇ ਦੇ ਸਰਦਾਰ ਸੀ, ਮੁੰਡਾ ਖਰਾਦ ਦਾ ਕੰਮ ਕਰਦਾ ਸੀ ਦਿੱਲੀ ਪੱਕ ਠੱਕ ਹੋਗੀ, ਨਿੰਦੀ ਸੋਹਣੀ ਸੀ ਆਪਣੀ ਮੰਗ ਮੁੰਗ ਕੋਈ ਨੀਂ ਸੀ ਉਹਨਾਂ ਦੀ, ਚੰਗਾ ਗੁਰਮੁੱਖ ਪਰਿਵਾਰ ਸੀ ਮੁੰਡੇ ਦਾ ਨਾਉਂ ਵੀ ਗੁਰਮੁਖ ਈ ਸੀ।

ਜਿਹੜੀ ਕੁੜੀ ਮੀਤੇ ਵਾਸਤੇ ਦੇਖੀ ਸੀ ਉਹਦਾ ਨਾਉਂ ਦਲਜੀਤ ਕੌਰ

ਹਾਲਾਤ ਵਾਹਵਾ ਵਿਗੜ ਚੱਲੇ ਸੀ, ਚੰਦਰੀ ਦਿੱਲੀ ਕੈਰੀ ਅੱਖ ਨਾਲ ਵੇਂਹਦੀ ਸੀ ਪੰਜਾਬ ਨੂੰ……….

ਮੀਤਾ ਖਬਾਰਾਂ ‘ਚੋਂ ਪੜ੍ਹਕੇ ਦੱਸਦਾ ਕਈ ਵਾਰੀ ਬਈ ਧਰਮ ਯੁੱਧ ਮੋਰਚੇ ਤੋਂ ਇੱਕ ਵਾਰੀ ਤਾਂ ਕੰਬ ਗੀ ਸਰਕਾਰ, ਐਨੇ ਲੋਕ ਗ੍ਰਿਫ਼ਤਾਰੀਆਂ ਦੇਣ ਜਾਂਦੇ…ਸਰਕਾਰ ਤੋਂ ਸਾਂਭੇ ਨਾ ਜਾਣ ਦਰਬਾਰ ਸਾਹਿਬੋਂ ਮੋਟਰ ‘ਚ ਚੜ੍ਹਾਇਆ ਕਰਨ ਹੋਰ ਵੀਹ ਕੋਹ ਤੇ ਲਿਜਾਕੇ ਲਾਹ ਦਿਆ ਕਰਨ, ਐਹੋ ਜਿਹਾ ਚੜ੍ਹਦੀ ਕਲਾ ਵਾਲਾ ਮੋਰਚਾ ਲਾਇਆ ਸੀ ਸੰਤਾਂ ਨੇ…

ਚੜ੍ਹਦੀ ਚੁਰਾਸੀ ਲੋਹੜੀ ਵਾਲੇ ਦਿਨ ਵਿਆਹ ਧਰ ਲਿਆ, ਸੁਖ ਨਾਲ ਮੀਤੇ ਦਾ ਤੇ ਨਿੰਦੀ ਦਾ ਇੱਕੇ ਦਿਨ ਰੱਬ ਨੇ ਦਵਾਰੇ ਖ਼ੁਸ਼ੀਆਂ ਝੋਲੀ ਪਾਈਆਂ ਸੀ…ਸਾਂਈ ਦਾ ਸ਼ੁਕਰ ਕੀਤਾ ਨਿੰਦੀ ਆਪਣੇ ਘਰ ਚਲੀ ਗਈ…ਦੋ ਕੁ ਮ੍ਹੀਨਿਆਂ ਬਾਅਦ ਗੁਰਮੁਖ ਦਿੱਲੀ ਓਈ ਲੈ ਗਿਆ ਆਪਦੇ ਨਾਲ…

ਅਸੀਂ ਆਪਦੇ ਘਰ ਰੰਗੀਂ ਵਸਦੇ ਸੇ ਦਲਜੀਤ ਦਾ ਸੁਭਾਅ ਬਾਹਲਾ ਈ ਚੰਗਾ ਸੀ…ਛੋਟੇ ਤੋਂ ਵੀ ਭਾਬੀ ਦਾ ਚਾਅ ਨਹੀਂ ਸੀ ਚੱਕਿਆ ਜਾਂਦਾ, ਵਿਆਹ ਤੋਂ ਮ੍ਹੀਨੇ ਕੁ ਬਾਅਦ ਦਰਬਾਰ ਸਾਹਬ ਜਾ ਆਏ, ਸੰਤਾਂ ਦਾ ਅਸ਼ੀਰਬਾਦ ਲੈਣ…

ਸੰਤ ਕਹਿੰਦੇ ਭਾਈ ਅਸ਼ੀਰਬਾਦ ਤਾਂ ਗੁਰੂ ਸਾਹਿਬਾਨ ਤੋਂ ਲਿਆ ਕਰੋ, ਮੈਂ ਤਾਂ ਉਹਦੇ ਘਰ ਦਾ ਝਾੜੂਬਰਦਾਰ ਆਂ, ਕੌਮ ਨੇ ਸੇਵਾ ਬਖ਼ਸ਼ੀ ਆ, ਆਪਦਾ ਫ਼ਰਜ਼ ਨਿਭਾਜੂਗਾ ਬਾਕੀ ਗੁਰੂ ਜਾਣੇ…

“ਜਾਣੀਂ ਦੀ ਸੰਤਾਂ ਦੀਆਂ ਗੱਲਾਂ ਤੋਂ ਇਉਂ ਜਾਪਿਐ ਪਈ ਸਭ ਕੁਝ ਠੀਕ ਨਹੀਂ ਸੀ…ਇਹ ਚੰਦਰੇ ਟੈਕ ਤੋਂ ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਹੋਣੀਂ भां…

ਮੀਤਾ ਦੱਸਦਾ ਸੀ ਪਈ ਲੌਂਗੋਵਾਲ ਵਾਲੇ ਸਾਧ ਨੇ ਮਰਜੀਵੜੇ ਭਰਤੀ ਕੀਤੇ ਸੇ…ਅਸਲੋਂ ਪਹਿਲਾਂ ਈ ਖੜਕਗੀ ਸੀ ਪਈ ਸਰਕਾਰ ਹਮਲਾ ਕਰੂਗੀ ਦਰਬਾਰ ਸਾਹਬ ਤੇ, ਸਾਰਿਆਂ ਨੇ ਚੌੜੇ ਹੋ ਕੇ, ਸੌਹਾਂ ਖਾਧੀਆਂ ਸੀ ਜਾਨਾਂ ਵਾਰਨ ਦੀਆਂ ਵਿੱਚੇ ਲੌਂਗੋਵਾਲੀਆ, ਵਿੱਚੇ ਟੌਹੜਾ, ਵਿੱਚੇ ਰਾਮੂਵਾਲੀਆ ਹੋਰ ਦੂਜੇ ਤੀਜੇ ਟੁੱਟ ਪੈਣੇ…

ਸਾਡੇ ਨਵੇਂ ਪਿੰਡੋਂ ਵੀ ਕਈ ‘ਕਾਲੀ ਅਖਵਾਉਣ ਵਾਲੇ ਮਰਜੀਵੜਿਆਂ ‘ਚ ਨਾਂ ਲਿਖਾ ਕੇ ਆਏ ਸੀ ਅਕਾਲ ਤਖ਼ਤ ‘ਤੇ……….

ਜਦੋਂ ਉਹ ਚੰਦਰੇ ਦਿਨ ਆਏ ਦਰਬਾਰ ਸਾਹਬ ਨੂੰ ਘੇਰਾ ਪੈਣ ਦੀ ਖ਼ਬਰ ਸੁਣੀਂ ਜੜਾਂ ਪੱਟੀਆਂ ਆਲਿਆਂ ਨੇ ਲਾਹ ਕੇ ਕਛਹਿਰੇ ਕਿੱਲਿਆਂ ਤੇ ਟੰਗਤੇ ਫੱਟ ਨੀਕਰਾਂ ਪਾ ਲਈਆਂ, ਜਿਹੋ ਜਿਹਾ ਲੋਂਗੋਵਾਲੀਆ ਸਾਧ ਨਿਕਲਿਆ ਉਹੋ ਜੇ ਈ ਉਹ ਦੇ ਮਰਜੀਵੜੇ ਨਿਕਲੇ…

ਹੇ ਵਾਹਗੁਰੂ ਦਿੱਲੀ ਇੱਕ ਹੋਰ ਦਗ਼ਾ ਕਰਨ ਵਾਸਤੇ ਲੱਕ ਬੰਨ੍ਹੀ ਬੈਠੀ ਸੀ…ਸਿੱਖ ਕੌਮ ਦਾ ਮੁਕੱਦਸ ਸਥਾਨ ਰੂਹਾਨੀਅਤ ਦਾ ਸੋਮਾ ਚਹੁੰ ਵਰਨਾਂ ਦਾ ਸਾਂਝਾ ਤੀਰਥ…ਹਿੰਦੁਸਤਾਨੀ ਫ਼ੌਜ ਦੀਆਂ ਸੰਗੀਨਾਂ ਦੇ ਸਾਏ ਹੇਠ ਕਰ ਲਿਆ ਗਿਆ …।

ਕਾਂਡ –12

ਵਾਗਾਂ ਛੱਡਦੇ ਹੰਝੂਆਂ ਵਾਲੀਏ ਨੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ । ਸਰੂ ਵਰਗੀ ਜਵਾਨੀਂ ਕੀ ਮੈਂ ਫੂਕਣੀ ਆਂ, ਬਹਿਗੇ ਭੂੰਡ ਜੇ ਆਕੇ ਗੁਲਾਬ ਉੱਤੇ।

(ਅਗਿਆਤ)

ਚੰਦਰਾ ਕਰਫੂ ਦਾ ‘ਲਾਨ ਕਰਤਾ ਸੀ ਸਾਰੇ ਪੰਜਾਬ ‘ਚ ਜਿਹੜੀ ਫ਼ੌਜ ਅੰਬਰਸਰ ਘੇਰਾ ਘੱਤੀ ਬੈਠੀ ਉਹ ਵੱਖਰੀ, ਜਿਹੜੀ ਪਿੰਡੋਂ ਪਿੰਡੀ ਹਰਲ-ਹਰਲ ਕਰਦੀ ਫਿਰਦੀ ਉਹ ਵੱਖਰੀ, ਟਿੱਡੀ ਦਲ ਆਂਗੂੰ ਆ ਨਿਕਲੇ…

ਹੱਸਦੇ ਵਸਦੇ ਪੰਜਾਬ ਨੂੰ ਨਜ਼ਰ ਲਾ ਗੀ ਸੀ ਕਿਸੇ ਬੇੜਾ ਬੈਠੀ ਆਲੇ ਦੀ, ਐਹੋ ਜਾ ਚੰਦਰਾ ਸਮਾਂ ਤਾਂ ਜਾਣੀਂ ਉਦੋਂ ਵਨੀ ਸੀ ਜਦੋਂ ਗੁਜਰਾਂਆਲਾ ਛੱਡਿਆ ਸੀ…ਜਿਹੜਾ ਜਿਥੇ ਬੈਠਾ ਸੀ ਉਥੇ ਈ ਰਹਿ ਗਿਆ, ਬੁਰਾ ਹਾਲ ਬਾਂਕੇ ਦਿਹਾੜੇ……….ਓਨ੍ਹੀਂ ਦਿਨੀਂ ਸਾਊ ਕਿਸੇ ਸਿੱਖ ਦੇ ਘਰ ਚੁੱਲ੍ਹਾ ਨੀਂ ਬਲਿਆ, ਜਾਣੀਂ ਦੀ ਸੁਪਨੇ ‘ਚ ਵੀ ਗੋਲੀਆਂ ਦੀ ਗੂੰਜ ਸੁਣਦੀ ਰਹਿੰਦੀ,

ਹੇ ਵਾਹਗੁਰੂਕੁਛ ਪਤਾ ਨਾ ਲੱਗੇ ਨਾ ‘ਖਬਾਰ ਨਾ ਰੇਡੀਏ ਸਭ ਬੰਦ ਕਰਤਾ ਨਪੁੱਤੀ ਸਰਕਾਰ ਨੇ…ਓ…ਹੋ…

मी… ਮਾਤਾ ਪ੍ਰਸਿੰਨ ਕੌਰ ਨੇ ਲੰਮਾ ਹਉਕਾ ਭਰਦਿਆਂ ਕੰਧ ਨਾ ਢੋਅ ਲਾ ਲੀ

ਸੱਚ ਮੁੱਚ…1984….ਸਾਕਾ ਨੀਲਾ ਤਾਰਾ..ਜਿਸ ਦਾ ਸੇਕ ਵਹਿੰਦੇ ਹੋਏ ਹੰਝੂ ਵੀ ਨਹੀਂ ਮਾਪ ਸਕਣਗੇ…ਸਿੱਖ ਮਾਨਸਿਕਤਾ.ਦਿੱਲੀ ਸਰਕਾਰ ਦੇ ਦਿੱਤੇ ਇਸ ਦਰਦ ਨੂੰ ਸਦੀਆਂ ਤੱਕ ਮਹਿਸੂਸ ਕਰੇਗੀ…

“Never forget Nineteen Eighty four… 1984 ਕਦੇ  ਨਾ ਭੁੱਲਣਾ…ਜ਼ੁਲਮ ਦੀ ਇੰਤਹਾ…ਇਸ ਸਾਕੇ ਵਿੱਚ ਜਿੰਨਾ ਕਸੂਰ ਦਿੱਲੀ ਦਰਬਾਰ ਦਾ ਸੀ ਉਦੂੰ ਵੱਧ ਉਹਦੇ ਪੰਜਾਬ ਵਿਚਲੇ ਵਫ਼ਾਦਾਰਾਂ ਦਾ ਜ਼ਰਖਰੀਦਜ਼ਮੀਰ ਵੇਚੂਗੱਦਾਰ…ਡੋਗਰਿਆਂ ਦੇ ਵਾਰਸ”

ਅਸਲ ਵਿੱਚ ਕਹਾਣੀ ਇਹ ਸੀ ਕਿ ਸੰਤ ਜਰਨੈਲ ਸਿੰਘ ਦੇ ਹੁੰਦਿਆਂ ਸਮੁੱਚੀ ਰਾਜਨੀਤਿਕ ਲੀਡਰਸ਼ਿਪ ਪੰਜਾਬ ਦੀ ਮਾਨਸਿਕਤਾ ‘ਚੋਂ ਬੁਰੀ ਤਰ੍ਹਾਂ ਨਕਾਰੀ ਜਾ ਚੁੱਕੀ ਸੀ…ਭਾਵੇਂ ਉਸ ਸ਼ੇਰ ਕੋਲ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਤੋਂ ਇਲਾਵਾ ਹੋਰ ਕੋਈ ਮਹੱਤਵਪੂਰਨ ਪਦਵੀ ਨਹੀਂ ਸੀ…ਪਰ ਸਮੁੱਚੇ ਰੂਪ ਵਿਚ ਉਹ ਸਭ ਕਾਸੇ ਦਾ ਕੇਂਦਰ ਬਿੰਦੂ ਸੀ…ਉਹਦੇ ਦਿਲ ਦੇ ਨਾਲ ਪੰਜਾਬ ਦਾ ਦਿਲ ਧੜਕਦਾ ਸੀ…ਉਹਦੇ ਬੋਲਾਂ ਦੀ ਗੂੰਜ ਰਣਜੀਤ ਨਗਾਰੇ ਵਾਂਗ ਪਾਪੀਆਂ ਦੇ ਪਾਪ ਕੰਬਾਉਂਦੀ ਸੀ…ਉਹਦੇ ਇੱਕ ਇਸ਼ਾਰੇ ਤੇ ਪੰਜਾਬ ਦੀ ਨੌਜੁਆਨੀ ਅੰਬਰਾਂ ਤੋਂ ਤਾਰੇ ਤੋੜਨ ਜਾ ਸਕਦੀ ਸੀ…ਉਹਦੇ ਸਿੱਧੇ ਸਾਦੇ ਜੱਟ ਭਾਸ਼ਾ ਦੇ ਬੋਲਾਂ ਨੂੰ ਸੁਨਣ ਵਾਸਤੇ ਸਿੱਖ ਮਾਨਸਿਕਤਾ ਜਾਨੂੰਨ ਦੀ ਹੱਦ ਤੱਕ ਖਿੱਚੀ ਗਈ ਸੀ…ਉਹਦੀ ਹਰ ਗੱਲ ਬਾ-ਦਲੀਲ ਹੁੰਦੀ ਸੀ…ਦੁਨਿਆਵੀ ਪੜ੍ਹਾਈ ‘ਚ ਭਾਵੇਂ ਉਹ ਬੱਬਰ ਸ਼ੇਰ ਪੰਜ ਕੁ ਜਮਾਤਾਂ ਈ ਮਸਾਂ ਲੰਘਿਆ ਸੀ…ਪਰ ਉਹਦੇ ਸਵਾਲਾਂ ‘ਚ ਥੱਬਾ-ਥੱਬਾ ਡਿਗਰੀਆਂ ਚੱਕੀ ਫਿਰਨ ਵਾਲੇ ਪ੍ਰੋਫ਼ੈਸਰ ਵੀ ਉਲਝ ਜਾਂਦੇ ਸੀ…ਉਹਦੇ ਉਠਾਏ ਕਿਸੇ ਵੀ ਸਵਾਲ ਨੂੰ ਅੱਜ ਤੱਕ ਕੋਈ ਚੈਲਿੰਜ ਨਹੀਂ ਸੀ ਕਰ ਸਕਿਆ..

ਹਿੰਦ ਸਰਕਾਰ ਨੂੰ ਇਹ ਜਿੰਦਾ ਜ਼ਮੀਰ ਸਿੱਖ ਆਗੂ ਅਠੱਤਰ ਦੀ ਵਿਸਾਖੀ ਤੋਂ ਈ ਰੜਕ ਰਿਹਾ ਸੀ…ਚਾਣਕੀਆ ਨੀਤੀ ਦੇ ਚਾਰੇ ਵਾਰਾਂ ਚੋਂ ਤਿੰਨ ਉਹਨੂੰ ਜ਼ਖ਼ਮੀ ਕਰਨ ਤੋਂ ਬੁਰੀ ਤਰ੍ਹਾਂ ਅਸਫਲ ਹੋ ਗਏ ਸ਼ਾਮ, ਦਾਮ, ਦੰਡ ਤੇ ਚੌਥਾ ਤੇ ਸਭ ਤੋਂ ਖ਼ਤਰਨਾਕ ਸੀ ਭੇਦ।

ਚਾਣਕੀਆ ਨੀਤੀ ਦੇ ਚੌਥੇ ਵਾਰ ਨੇ ਉਹ ਬੱਬਰ ਸ਼ੇਰ ਕੌਮ ਪਾਸੋਂ ਸਦਾ ਵਾਸਤੇ ਵਿਛੋੜ ਲਿਆ ਸੀ।

ਪਹਿਲਾ ਵਾਰ……….ਉਹ ਪਿਆਰ ਨਾਲ ਪੁਚਕਾਰਿਆ ਨਹੀਂ ਸੀ ਗਿਆ, ਚਾਪਲੂਸੀ ਤਾਂ ਉਹਨੂੰ ਉੱਕਾ ਈ ਵਾਰਾ ਨ੍ਹੀਂ ਸੀ ਖਾਂਦੀ…

ਦੂਜਾ ਵਾਰ, ਉਹ ਪੈਸੇ ਨਾਲ ਖ਼ਰੀਦਿਆ ਨਹੀਂ ਸੀ ਜਾ ਸਕਿਆ…ਪਿੰਡ ਰੋਡੇ ਚ ਉਸਰਿਆ, ਕੱਚਾ ਘਰ ਜਿਹਦੇ ਵਿਹੜੇ ‘ਚ ਲੱਗੀ ਕਿੱਕਰ ਦੇ ਤੁੱਕੇ, ਰੋਟੀ ਖਾਣ ਲੱਗਿਆਂ ਥਾਲ ‘ਚ ਆ ਡਿੱਗਦੇ ਸੀ…ਪਰ ਉਹਦੀ ਇੱਕੋ ਈ ਦਲੀਲ ਹੁੰਦੀ, ਸੰਘਰਸ਼ ਮਹਿਲਾਂ ਚੋਂ ਨੀਂ ਕੁੱਲੀਆਂ ਚੋਂ ਨਿਕਲਦੇ ਆ।

ਤੀਜਾ ਵਾਰ, ਉਹਨੂੰ ਮੌਤ ਦਾ ਡਰ ਬਿਲਕੁੱਲ ਨਹੀਂ ਸੀ ਉਹਦੇ ਕਹੇ ਲਫ਼ਜ਼ ਸਦਾ ਫਿਜਾਵਾਂ ‘ਚ ਗੂੰਜਦੇ ਰਹਿਣਗੇ, “ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ” “Physical death I do not fear, The death of conscience is real death.”

.ਤੇ ਚੌਥਾ ਤੇ ਸਭ ਤੋਂ ਖ਼ਤਰਨਾਕ ਵਾਰ ਉਹ ਸ਼ੇਰ ਭੇਦ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਸੀ…ਇਹ ਗੱਲ ਨਹੀਂ ਸੀ ਕਿ ਉਹਨੂੰ ਪਤਾ ਨਹੀਂ ਸੀ ਸਮਕਾਲੀ ਲੀਡਰਾਂ ਦੀ ਦਿੱਲੀ ਦਰਬਾਰ ਨਾਲ ਗੰਢਤੁਪ ਬਾਰੇ…ਪਰ ਉਹਦੀ ਸੋਚ ਨੂੰ ਸੀਸ ਝੁਕਦਾ…ਉਹਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਸੀ “ਬਈ ਮੈਂ ਕਿਸੇ ਸਿੱਖ ਦੀ ਪੱਗ ਨੂੰ ਹੱਥ ਨਹੀਂ ਪਾ ਸਕਦਾ, ਅਸੀਂ ਆਪਸ ਵਿੱਚ ਡਾਂਗੋ ਡਾਂਗੀ ਹੋ ਕੇ ਦਿੱਲੀ ਸਰਕਾਰ ਨੂੰ ਤਮਾਸ਼ਾ ਨਹੀਂ ਵਖਾਉਣਾ ਚਾਹੁੰਦੇ, ਇਹ ਗੱਲਾਂ ਕੌਮ ਲਈ ਤੇ ਮੋਰਚੇ ਲਈ ਘਾਤਕ ਸਿੱਧ ਹੋਣਗੀਆਂ।”

भाग………. !!

ਉਹਦੀ ਉੱਚੀ ਤੇ ਸੁੱਚੀ ਸੋਚ ਨੂੰ ਸਲਾਮ..ਪਰ ਮੁਰਦਾ ਜ਼ਮੀਰ ਅਕਾਲੀ ਲੀਡਰਸ਼ਿਪ ਤਮਾਸ਼ੇ ਦਾ ਮੁੱਢ ਬੰਨ੍ਹ ਆਈ ਸੀ…ਧਰਮ ਯੁੱਧ ਮੋਰਚੇ ਦੀ ਪਿੱਠ ਵਿਚ ਛੁਰਾ ਮਾਰਿਆ ਜਾ ਚੁੱਕਿਆ ਸੀ…ਜਿਨ੍ਹਾਂ ਲੋਕਾਂ ਨੂੰ ਸੰਤ ਭਿੰਡਰਾਂਵਾਲਿਆਂ ਨੇ ਤਤਕਾਲੀ ਸਮੇਂ ਤੇ ਵਿਚਾਰ ਕਰਦਿਆਂ, ਧਰਮਯੁੱਧ ਮੋਰਚੇ ਦੇ ਵਡੇਰੇ ਹਿੱਤਾਂ ਲਈ ਕੀਤੀਆਂ ਦੇ ਫਲ ਦੇਣ ਤੋਂ ਗੁਰੇਜ਼ ਕਰ ਲਿਆ…ਉਹ ਗੱਦਾਰ ਕੌਮ ਲਈ ਅੰਤਾਂ ਦੇ ਘਾਤਕ ਸਿੱਧ ਹੋਏ…

ਵਾਕਿਆ ਈ ਜਿਹੜੀਆਂ ਕਰਤੂਤਾਂ ਉਮਰਾਨੰਗਲ ਤੋਂ ਲੈ ਕੇ ਲੌਂਗੋਵਾਲੀਏ ਸਾਧ ਤੱਕ ਅਕਾਲੀ ਜੁੰਡਲੀ ਨੇ ਕੀਤੀਆਂ ਇਨ੍ਹਾਂ ਦੀ ਉਹਨੂੰ ਤੇ ਸਿੱਖ ਮਾਨਸਿਕਤਾ ਨੂੰ ਉੱਕਾ ਈ ਉਮੀਦ ਨਹੀਂ ਸੀ…

ਵਿਸ਼ਵਾਸਘਾਤ…ਸ੍ਰੀ ਅਕਾਲ ਤਖ਼ਤ ਦੇ ਸਨਮੁਖ ਖਲੋਕੇ…ਪੂਰੀ ਕੌਮ ਨਾਲ…ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀਆਂ ਅਰਦਾਸਾਂ ਤੋਂ ਭਗੌੜੇ ਹੋਣ ਵਾਲੇ…ਦਿੱਲੀ ਦੇ ਬ੍ਰਾਹਮਣੀ ਦਰਬਾਰ ਦੇ ਕੇਸਾਧਾਰੀ ਕਰਿੰਦੇ..ਫਿੱਟ ਲਾਹਨਤ ਐ…ਮੇਰੀ ਜਾਚੇ ਨਰਕਾਂ ‘ਚ ਵੀ ਥਾਂ ਨਹੀਂ ਮਿਲਣੀ…ਜਿੰਨੇ ਮਰਜ਼ੀ ਸਰਟੀਫਿਕੇਟ ਚੱਕੀ ਫਿਰਨ ‘ਪੰਥ ਰਤਨ’ ਦੇ ਭਾਵੇਂ ਦਰਗਾਹ ‘ਚ ਨਾਲ ਲੈ ਜਾਣ ਭਾਵੇਂ ਚਿਖਾ ’ਚ ਨਾਲ ਫੂਕ ਲੈਣ…ਕੌਮ ਦੇ ਮੱਥੇ ਦੇ ਕਲੰਕ ਪੰਥ ਦੀਆਂ ਕੌਡੀਆਂ…ਸਿਰਮੌਰ ਗਦਾਰ …

ਜੇ ਦਿੱਲੀ ਸਰਕਾਰ ਨੇ ਫ਼ੌਜ ਦੀਆਂ ਅੱਠ ਡਵੀਜਨਾਂ, ਦੋ ਫ਼ੌਜੀ ਜਨਰਲ, ਚੌਵੀਂ ਟੈਂਕ, ਤੋਪਖ਼ਾਨੇ, ਤੇਰਾਂ ਹੈਲੀਕਾਪਟਰ, ਸੱਠ ਬਖਤਰਬੰਦ ਗੱਡੀਆਂ ਇਕੱਲੇ ਅਕਾਲ ਤਖ਼ਤ ਨੂੰ ਤਹਿਸ-ਨਹਿਸ ਕਰਨ ਲਈ ਭੇਜੀਆਂ ਤਾਂ ਘੱਟ ਇਹਨਾਂ ਗੱਦਾਰਾਂ ਨੇ ਵੀ ਨਹੀਂ ਕੀਤੀ…

ਉਦੋਂ ਦੀ ਪੰਜਾਬ ਸਰਕਾਰ ਦੇ ਕਰ ਤੇ ਆਬਕਾਰੀ ਵਿਭਾਗ ਨੇ ਪੰਜਾਬ ਤੇ ਚੜ੍ਹਕੇ ਆਏ ਵੈਰੀਆਂ ਦੀ ਪ੍ਰਾਹੁਣਚਾਰੀ ਵਿਚ ਕੋਈ ਕਸਰ ਨਹੀਂ ਛੱਡੀ।

ਵਿਭਾਗ ਨੇ ਆਪਣੇ ਨੋਟੀਫਿਕੇਸ਼ਨ ‘ਚ ਇਸਦੀ ਪੁਸ਼ਟੀ ਕਰਦਿਆਂ ਆਪਣੀ ਜ਼ਬਾਨੀ ਮੰਨਿਆ ਕਿ ਸੱਤ ਲੱਖ ਰਮ ਦੀਆਂ ਬੋਤਲਾਂ, ਤੀਹ ਹਜ਼ਾਰ ਵਿਸਕੀ ਦੇ ਅਧੀਏ, ਸੱਠ ਹਜ਼ਾਰ ਬਰਾਂਡੀ ਦੇ ਅੱਧੀਏ, ਇਕ ਲੱਖ ਸੱਠ ਹਜ਼ਾਰ ਬੀਅਰ ਦੀਆਂ ‘ਆਬਕਾਰੀ ਕਰ’ ਮੁਕਤ ਬੋਤਲਾਂ ਦਾ ਪ੍ਰਬੰਧ ਆਪਦੇ ਜਵਾਈਆਂ ਲਈ ਜ਼ਕਰੀਆ ਸਰਕਾਰ ਵੱਲੋਂ ਕੀਤਾ ਗਿਆ।

ਉਹਦੇ ‘ਚ ਸਾਫ਼ ਲਿਖਿਆ ਸੀ ਬਈ ਇਹ ਸ਼ਰਾਬ ਆਪ੍ਰੇਸ਼ਨ ‘ਬਲਿਊ ਸਟਾਰ’ ਲਈ ਤਾਇਨਾਤ ਸੁਰੱਖਿਆ ਸੈਨਾਵਾਂ ਦੇ ਅਮਲੇ ਦੀ ਵਰਤੋਂ ਵਾਸਤੇ वै।

ਕਿਸੇ ਦੇਸ਼ ਦੀ ਫ਼ੌਜ ਵੱਲੋਂ ਆਪਣੇ ਹੀ ਦੇਸ਼ ਦੇ ਲੋਕਾਂ ਤੇ ਕੀਤਾ ਗਿਆ ਬਹਾਦਰੀ ਦਾ ਸ਼ਾਇਦ ਸੰਸਾਰ ਦੇ ਇਤਿਹਾਸ ਵਿਚ ਇਕਲੌਤਾ ਕਾਰਨਾਮਾ ਹੋਵੇ ‘ਸਾਕਾ ਨੀਲਾ ਤਾਰਾ……ਉਹ ਵੀ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਜਿਨ੍ਹਾਂ ਨੇ ਜਦੋਂ ਕਦੇ ਵੀ ਲੋੜ ਪਈ ਸਭ ਤੋਂ ਪਹਿਲਾਂ ਆਪਣੇ ਸਿਰ ਦਿੱਤੇ, ਇਸ ਨਿਰਦਈ ਤੇ ਅਕ੍ਰਿਤਘਣ ਦੇਸ਼ ਨੂੰ ਬਚਾਉਣ ਖ਼ਾਤਿਰ, ਬਾਬਰ ਦੀ ਜੇਲ੍ਹ ਤੋਂ ਇਕੱਤਰ ਦੀ ਜੰਗ ਤੱਕ ਐਨੀਆਂ ਕੁਰਬਾਨੀਆਂ ਹੋ ਡਾਹਢਿਆ ਰੱਬਾ…ਆਹ ਸਿਲਾ भिलिभा…

ਭਾਰਤੀ ਫ਼ੌਜ ਦਾ ਪ੍ਰਮੁੱਖ ਲੜਾਕੂ ਟੈਂਕ ਵਿਜੰਤਾ, ਜਿਸਦੀ 105 ਐਮ.ਐਮ. ਦੀ ਮੁੱਖ ਤੋਪ ਰਾਹੀਂ ਗੁਰੂ ਹਰਿਗੋਬਿੰਦ ਪਾਤਿਸ਼ਾਹ ਦੇ ਇਲਾਹੀ ਤਖ਼ਤ ਤੇ ਦਿੱਲੀ ਦੇ ਸ਼ਾਹੀ ਤਖ਼ਤ ਵਲੋਂ ‘ਹਾਈ ਐਕਸਪਲੋਸਿਵ ਸਕੁਐਸ਼ ਹੈਡ’ ਵਾਲੇ ਅੱਸੀ ਦੇ ਕਰੀਬ ਗੋਲੇ ਵਰ੍ਹਾਏ ਗਏ। ਜਿਸਦੀ ਪੁਸ਼ਟੀ ਜਨਰਲ ਅਰੋੜਾ ਨੇ ਵੀ वोडी….

ਹਾਂ ਉਹੀ ਜਨਰਲ ਜਗਜੀਤ ਸਿੰਘ ਅਰੋੜਾ ਜਿਹਨੇ ਜਨਰਲ ਸੁਬੇਗ ਸਿੰਘ ਨਾਲ ਮਿਲਕੇ ਨੱਬੇ ਹਜ਼ਾਰ ਪਾਕਿਸਤਾਨੀ ਫ਼ੌਜੀਆਂ ਤੋਂ ਹਥਿਆਰ ਸੁਟਵਾਕੇ ਹੱਥ ਖੜੇ ਕਰਵਾਲੇ ਸੀ, ਬੰਗਲਾ ਦੇਸ਼ ਦੀ ਜੰਗ ਵੇਲੇ….ਤੇ ਉਹੀ ਜਨਰਲ ਸੁਬੇਗ ਸਿੰਘ ਜਿਸ ਦੀ ਲਾਸ਼ ਨੂੰ ਬੜੀ ਬੇਰਹਿਮੀ ਨਾਲ ਲੱਤਾਂ ਤੋਂ ਫੜ੍ਹਕੇ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ ਘਸੀਟਿਆ ਗਿਆ ਉਫ਼…”

ਸੱਚ ਆਖਿਆ ਸੀ ਕਦੇ ਸੀਤਲ ਨੇ…

“ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,

ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ

ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ,

ਤਾਜ਼ ਤਖ਼ਤ ਵਾਲੇ ਅਣਖ-ਆਣ ਵਾਲੇ,

ਸਾਡੇ ਸਿਰਾਂ ਤੇ ਕਲਗੀਆਂ ਸੁਹੰਦੀਆਂ ਸਨ,

ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ,

ਸਾਡੇ ਖ਼ਾਲਸਾਈ ਕੌਮੀ ਨਿਸ਼ਾਨ ਅੱਗੇ,

ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ,

ਸਾਡੀ ਚਮਕਦੀ ਤੇਗ ਦੀ ਧਾਰ ਅੱਗੇ,

ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ.

ਬਿਨਾ ਪੁੱਛਿਆਂ ਏਧਰ ਨਾ ਝਾਕਦੇ ਸੀ,

ਸਾਡੇ ਸਿਰਾਂ ਤੇ ਹੁਕਮ ਚਲਾਨ ਵਾਲੇ, ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ, ਆਪਣੇ ਤਾਜ਼ ਵਿਚ ਹੀਰੇ ਹੰਢਾਨ ਵਾਲੇ, ‘ਸੀਤਲ’ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ਼, ਤਖ਼ਤ, ਨਿਸ਼ਾਨ, ਕਿਰਪਾਨ ਵਾਲੇ।”

(ਸੋਹਣ ਸਿੰਘ ਸ਼ੀਤਲ)

ਸੱਚਮੁੱਚ…ਕੋਈ ਨਹੀਂ ਸੀ ਜਾਣਦਾ…ਪਰ ਹਾਂ ਇਕ ਡੋਗਰਿਆਂ ਤੋਂ ਤੇ ਉਨ੍ਹਾਂ ਦੇ ਵਾਰਸਾਂ ਤੋਂ ਬਿਨਾਂ।

ਸਿੱਖ ਨਸਲਕੁਸ਼ੀ ਦਾ ਖ਼ੂਨੀ ਦੌਰ…2 ਜੂਨ ਨੂੰ ਸਾਰਾ ਦਰਬਾਰ ਸਾਹਿਬ ਕੰਪਲੈਕਸ ਭਾਰਤੀ ਫ਼ੌਜ ਦੀਆਂ ਸੰਗੀਨਾਂ ਦੇ ਸਾਏ ਹੇਠ ਸੀ…ਦੋ ਦਿਨ ਬਾਅਦ ਹੀ ਪੂਰਾ ਪੰਜਾਬ…ਦੁਨੀਆਂ ਨਾਲੋਂ ਪੂਰੀ ਤਰ੍ਹਾਂ ਵੱਖ ਨਾ ਬੱਸਾਂ…ਨਾ ਰੇਲਵੇ, ਨਾ ਹਵਾਈ ਉਡਾਨਾਂ, ਨਾ ਡਾਕ, ਨਾ ਤਾਰ, ਨਾ ਫ਼ੋਨ, ਨਾ ਅਖ਼ਬਾਰ, ਨਾ ਰੇਡੀਓ…ਸਭ ਬੰਦ…ਗੁਰੂ ਕੀ ਨਗਰੀ ਦੀ ਬਿਜਲੀ ਪੂਰੀ ਤਰ੍ਹਾਂ ਗੁੱਲ ਕਰ ਦਿੱਤੀ ਗਈ…105 ਐਮ ਐਮ ਤੋਪਾਂ ਦੇ ਗੋਲਿਆਂ ਨੇ ਸਾਰੇ ਸ਼ਹਿਰ ਨੂੰ ਕੰਬਣੀ ਛੇੜ ਦਿੱਤੀ…ਹਿੰਦੁਸਤਾਨੀ ਫ਼ੌਜ ਦੇ ਬੰਬਾਂ ਦੀ ਗੜਗੜਾਹਟ ਦੇ ਨਾਲ ਮੀਲਾਂ ਤੱਕ ਦਰਵਾਜ਼ੇ ਤੇ ਖਿੜਕੀਆਂ ਦੇ ਸੀਸੇ ਚਕਨਾਚੂਰ ਹੋ ਗਏ,

ਪੰਜਾਬ ਦੀ ਧਰਤੀ ਤੇ ਸ਼ਾਇਦ ਇਕਲੌਤਾ ਪੱਤਰਕਾਰ ਬਚਿਆ ਸੀ ‘ਬ੍ਰਹਮ ਚੇਲਾਨੀ’ ਜੀਹਨੇ ਹਿੰਦੁਸਤਾਨੀ ਸਰਕਾਰ ਦੀ ਇਸ ਦੇਸ਼ ਭਗਤੀ ਦਾ ਪਰਦਾਫਾਸ਼ ਕੀਤਾ।

ਹਿੰਦ ਸਰਕਾਰ ਦੀ ਇਸ ਵਹਿਸ਼ੀ ਕਾਰਵਾਈ ਦੌਰਾਨ ਸਿੱਖਾਂ ਦਾ ਮੁਕੱਦਸ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿਥੇ ਮਲਬੇ ਦਾ ਢੇਰ ਬਣਾ ਦਿੱਤਾ ਗਿਆ, ਉਥੇ ਪੰਜ ਸੌ ਘਰਾਂ ਤੇ ਤਿੰਨ ਸੌ ਦੁਕਾਨਾਂ ਨੂੰ ਮਲੀਆਮੇਟ ਕਰ ਦਿੱਤਾ ਗਿਆ।

“ਸਭੈ ਸਾਂਝੀਵਾਲ ਸਦਾਇਨ” ਦਾ ਉਪਦੇਸ਼ ਦੇਣ ਵਾਲੇ ਫਰਾਖ਼ਦਿਲ ਧਰਮ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ…ਦਰਬਾਰ ਸਾਹਿਬ ਦੀ ਮੁੱਖ ਇਮਾਰਤ ਤੇ ਤਿੰਨ ਸੌ ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਜੋ ਬਾਅਦ ਵਿਚ ਕਾਰ ਸੇਵਾ ਆਲੇ ਸਾਧਾਂ ਦੀ ਸੇਵਾ ਦਾ ਸ਼ਿਕਾਰ ਹੋ ਗਈਆਂ…

ਸਾ… ਕਾਰ ਸੇਵਾ ਦੇ ਦਿੱਲੀ ਦੇ ਏਜੰਟ.ਮਾਂ ਦਿਆਂ ਪੁੱਤਾਂ ਨੇ ਦਿੱਲੀ ਦਰਬਾਰ ਦੇ ਦਿੱਤੇ ਜ਼ਖ਼ਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਖਾਉਣ ਤੋਂ ਪਹਿਲਾਂ ਈ ਸੇਵਾ ਲੁੱਟ ਲੀ…ਆਪ ਦੀ ਮਾਂ ਦੇ ਮੱਥੇ ਦੇ ਸਾਰੇ ਕਲੰਕ ਧੋਣ ਲਈ ਪੂਰੀ ਵਾਹ ਲਾ ਛੱਡੀ…

ਜੇ ਕਿਤੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਬਾਹਮਣੀ ਦੀ ਸੇਵਾ ਨਾ ਕਰਦੇ..ਸਿੱਖ ਕੌਮ ਕੋਲੇ ਦੀ ਖ਼ਾਕ ਨਿਸ਼ਾਨੀ ਰਹਿਣੀ ਸੀ…

ਭਲਾ ਹੋਵੇ ਦੋਵਾਂ ਸੂਰਮਿਆਂ ਦਾ ਹੁਣ ਜਦੋਂ ਵੀ ਕਦੇ ਸੰਸਾਰ ਦੇ ਇਤਿਹਾਸ ‘ਚ ਹਿੰਦ ਦੀ ਰਾਣੀ ਦੇ ਕਤਲ ਦੀ ਗੱਲ ਚੱਲੂ ਤਾਂ ਉਹਦੀ ਕੀਤੀ ਕਰਤੂਤ ਪਹਿਲਾਂ ਮੂਹਰੇ ਰੱਖੀ ਜਾਊਗੀ…

ਹਰਿਮੰਦਰ ਸਾਹਿਬ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਗੋਲੀਆਂ ਲੱਗੀਆਂ ਬਿਆਸੀ ਅੰਗਾਂ ਵਿਚ ਛੇਕ ਹੋਏ…

ਹਿੰਦੁਸਤਾਨੀ ਸਰਕਾਰ ਦੇ ਇਨ੍ਹਾਂ ਵਹਿਸ਼ੀ ਜ਼ੁਲਮਾਂ ਦੀ ਦਾਸਤਾਨ ਨੂੰ ਸ. ਐਸ.ਐਸ. ਨਾਰੰਗ ਨੇ ਆਪਣੀ ਕਿਤਾਬ ‘ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਵਿਚ ਪਈ’ ਵਿਚ ਬੜੇ ਦਰਦਮਈ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ…

“ਪਹਿਲਾਂ ਦਰਬਾਰ ਸਾਹਿਬ ਅੰਦਰ ਨਾਦਰਸ਼ਾਹੀ ਲੁੱਟ ਮਚਾਈ ਗਈ, 32 ਲੱਖ ਰੁਪਏ ਦਸਵੰਧ ਦੀ ਕੈਸ਼ ਰਕਮ, ਸੋਨੇ ਦੀ ਮੁੱਠ ਵਾਲਾ ਪਿਸਤੌਲ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਮਹਾਰਾਜਿਆਂ ਵੱਲੋਂ ਭੇਟ ਕੀਤੀਆਂ ਭਾਂਤ-ਭਾਂਤ ਦੀਆਂ ਵੱਡਮੁੱਲੀਆਂ ਸੌਗਾਤਾਂ, 40 ਕਿਲੋ ਦੇ ਕਰੀਬ ਸੋਨਾ ‘ਜਿਹੜਾ ਕਿ ਗੁਰਬਚਨੇ ਨਰਕਧਾਰੀ ਨੂੰ ਮਾਰਨ ਵਾਲੇ ਨੂੰ ਸੋਨੇ ਨਾਲ ਤੋਲਣ ਲਈ ਇਕੱਠਾ ਕੀਤਾ ਸੀ…ਸਭ ਹਿੰਦੁਸਤਾਨੀ ਫ਼ੌਜੀਆਂ ਦੀ ਦੇਸ਼ ਭਗਤੀ ਦੀ ਭੇਟ ਚੜ੍ਹ ਗਿਆ।

ਜਿਹੜੇ ਫ਼ੌਜੀ ਮਾਰੇ ਗਏ ਉਨ੍ਹਾਂ ਦੀਆਂ ਜੇਬਾਂ ਤੇ ਟੋਪੀਆਂ ਵਿਚੋਂ ਤੋਸ਼ੇਖ਼ਾਨੇ ਦੇ ਲੁੱਟੇ ਹੀਰੇ ਜਵਾਹਰਾਤ ਨਿਕਲੇ…ਸੇਵਾਦਾਰਾਂ ਨੂੰ ਮਾਰ ਮੁਕਾਕੇ ਘਰਾਂ ਦੀ ਨਾਦਰਸ਼ਾਹੀ ਲੁੱਟ ਕੀਤੀ ਗਈ…ਨਿਰਦਈ ਤੇ ਬੇਸ਼ਰਮ ਫ਼ੌਜ ਵੱਲੋਂ ਜਨੇਵਾ ਕਨਵੈਨਸ਼ਨ ਦੇ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਵਹਿਸ਼ੀ ਕਤਲੇਆਮ ਕੀਤਾ ਗਿਆ

4 ਤੋਂ 12 ਸਾਲ ਦੇ 28 ਬੱਚੇ ਜਿਨ੍ਹਾਂ ਵਿੱਚੋਂ ਕਈ ਨੇਤਰਹੀਣ ਸਨ ਫ਼ੌਜੀਆਂ ਦੀ ਇਸ ਦੇਸ਼ ਭਗਤੀ ਦੇ ਸ਼ਿਕਾਰ ਹੋਣੋਂ ਜਿਵੇਂ ਕਿਵੇਂ ਬਚ ਗਏ ਉਨ੍ਹਾਂ ਨੂੰ ਅਮਨ ਭੰਗ ਕਰਨ ਦੀ ਦਫ਼ਾ 107 ਲਾ ਕੇ ਲੁਧਿਆਣਾ ਦੀ ਬਦਨਾਮ ਜੇਲ੍ਹ ਅੰਦਰ ਸੁੱਟ ਦਿੱਤਾ ਗਿਆ, ਇਸ ਅਨਰਥ ਨੂੰ ਵੇਖ ਕੇ ‘ਇੰਡੀਅਨ ਐਕਸਪ੍ਰੈਸ’ ਨੇ ਆਪਣੇ 29 ਅਗਸਤ 1984 ਦੇ ਪਰਚੇ ਵਿਚ ਇਹ ਖ਼ਬਰ ਨੂੰ ਮਜ਼ਬੂਰਨ ਪ੍ਰਕਾਸ਼ਿਤ ਕੀਤਾ…

ਹੋ ਡਾਹਢਿਆ ਰੱਬਾ…

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥

ਏਨੀ ਮਾਰ ਪਈ…ਜ਼ੁਲਮ ਦੀ ਇੰਤਹਾ…ਓ…ਹੋ…

ਏਕ ਚਾਕ ਹੋ ਤੋ ਸੀ ਲੂੰ ਹਮ ਦਮ ਗ੍ਰੇਬਾਂ ਅਪਨਾ ਜ਼ਾਲਮ ਨੇ ਫਾੜ ਡਾਲਾ ਯਹ ਤਾਰ ਤਾਰ ਕਰਕੇ ।

(ਅਗਿਆਤ)

ਜੇ ਕਿਤੇ ਕੌਮ ਦੀ ਪੱਗ ਨੂੰ ਇਕ ਅੱਧੀ ਥਾਂ ਤੋਂ ਪਾੜਿਆ ਹੁੰਦਾ…ਕੋਈ ਗੱਲ ਨਹੀਂ ਸੀ ਸਿਉਂ ਲੈਦੇ ਪਰ ਇਹ ਤਾਂ ਜਵਾਂ ਈ ਜ਼ਾਲਮਾਂ ਨੇ ਲੀਰੋ ਲੀਰ ਕਰ ਛੱਡੀ…ਹੋ ਵਾਹਿਗੁਰੂ…

ਤੇਰੇ ਦੇਸ਼ ਪੰਜਾਬ ਤੇ ਅੱਜ ਫੇਰ ਜਮ ਚੜ੍ਹਕੇ ਆ ਗਏ…..ਹਾਂ ਪਰ ਰੂਪ ਵਟਾ ਲਿਆ ਹੁਣ, ਉਦੋਂ ਮੁਗਲ ਸੀ, ਤੇ ਜੰਞ ਕਾਬਲ ਤੋਂ ਆਈ ਸੀ ਤੇ ਹੁਣ ਬਿਪਰ ਨੇ……….ਇਹ ਜੰਞ ਦਿੱਲੀ ਤੋਂ ਆਈ ਆ…

ਸਿੱਖ ਕੌਮ ਦੇ ਸ਼ਾਨਾਮੱਤੇ ਤੇ ਸ਼ਾਨਦਾਰ……..ਲਹੂ ਭਿੱਜੇ ਇਤਿਹਾਸ ਦੇ ਵਰਕਿਆਂ ਨੂੰ ਸਮੋਈ ਬੈਠੀ ਵਿਚਾਰੀ ਸਿੱਖ ਰੈਫਰੈਂਸ ਲਾਇਬ੍ਰੇਰੀ…ਪੰਜ ਸਦੀਆਂ ਦਾ ਇਤਿਹਾਸ…ਪੰਜ ਸੌ ਸਾਲ ਪੁਰਾਣਾ ਸਰਮਾਇਆ ਹੱਥ ਲਿਖਤ ਹੁਕਮਨਾਮੇ ਗੁਰੂ ਸਾਹਿਬ ਦੇ…ਹੱਥ ਲਿਖਤ ਪੋਥੀਆਂ…

ਮੈਨੂੰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ 1834 ਈ: ਵਿਚ ਪਿਸ਼ਾਵਰ ਫਤਹਿ ਕਰਨ ਤੋਂ ਪਹਿਲਾਂ ਆਪਣੇ ਜਰਨੈਲਾਂ ਨੂੰ ਕਹੇ ਹੋਏ ਉਹ ਕਰੜੇ ਸ਼ਬਦ ਯਾਦ ਆਉਂਦੇ ਨੇ।

“ਖ਼ਾਲਸਾ ਜੀ “ਚਮਕਨੀ” ਦੇ ਅਖੂਨਜਾਦਿਆਂ ਪਾਸ ਬੜੀ ਵਧੀਆ ਲਾਇਬ੍ਰੇਰੀ ਸੁਣੀਂਦੀ ਹੈ, ਦੇਖਣਾ ਉਸਨੂੰ ਕਿਸੇ ਤਰ੍ਹਾਂ ਦੀ ਆਂਚ ਨਾ ਆਵੇ, ਇਸ ਹੁਕਮ ਦੀ ਪੂਰੀ ਤਰ੍ਹਾਂ ਤਾਮੀਲ ਕੀਤੇ ਜਾਏ”

टी… ਤੇ ਕਿਸੇ ਦੀ ਜੁਰਅਤ ਨਹੀਂ ਸੀ ਪੈਂਦੀ ਮਹਾਰਾਜੇ ਦਾ ਹੁਕਮ ਉਲਟਾਣ

ਤੇ ਅੱਜ……….ਹੋ ਡਾਹਢਿਆ ਰੱਬਾ. ..ਏਦੂੰ ਤਾਂ ਏਹੋ ਜਿਹਾ ਸ਼ਾਨਾਮਤਾ ਇਤਿਹਾਸ ਸਾਨੂੰ ਬਖ਼ਸ਼ਦਾ ਈ ਨਾ ਜੇ ਇਹੋ ਜਿਹੀ ਨਿਰਦੈਅਤਾ ਨਾਲ ਖੋਹਣਾ ਸੀ…

ਕੌਮ ਦਾ ਸ਼ਾਨਦਾਰ ਪੰਜ ਸਦੀਆਂ ਪੁਰਾਣਾ…ਪੰਜ ਸੌ ਸਾਲਾਂ ਦਾ ਗੌਰਵਮਈ ਇਤਿਹਾਸ ਸਾੜ ਕੇ ਸੁਆਹ ਕਰ ਦਿੱਤਾ ਗਿਆ………. !!!! ਸ਼ਾਇਦ ਇਹ ‘ਪੰਜ ਸਦੀਆਂ ਦੇ ਵੈਰ’ ਦੀ ਅਗਲੀ ਕੜੀ ਸੀ।

ਕਾਂਡ –13

ਜ਼ਖ਼ਮਾਂ ਤੇ ਮਲ੍ਹਮ ਲੱਗਦੀ ਜੇ ਕਾਤਿਲਾਂ ਨੂੰ ਵੇਖਦੇ। ਇਨਸਾਫ਼ ਤੋਂ ਵੀ ਹੋ ਗਿਆ ਇਨਕਾਰ ਤੇਰੇ ਸ਼ਹਿਰ ਦਾ।

(ਸੁਖਦੀਪ ਸਿੰਘ ਬਰਨਾਲਾ)

ਟੈਕ ਹੋਏ ਨੂੰ ਮ੍ਹੀਨਾ ਡੇਢ ਮ੍ਹੀਨਾ ਹੋ ਗਿਆ ਸੀ…ਚੰਦਰੀ ਫ਼ੌਜ ਉਵੇਂ ਈ ਘੇਰਾ ਘੱਤੀ ਬੈਠੀ ਸੀ ਪੰਜਾਬ ਨੂੰ…ਮੀਤੇ ਨੇ ਤਾਂ ਬਾਹਲੀ ਓਈ ਦਿਲ ਨੂੰ ਲਾ ਲੀ ਸੀ ਗੱਲ ਚੰਦਰੇ ਨੇ…ਓਦਣ ਦਾ ਈ ਚੱਜ ਨਾਲ ਕੁਝ ਮੂੰਹ ਤੇ ਨੀਂ ਸੀ ਧਰਿਆ, ਮੈਨੂੰ ਵੇਖ ਕੇ ਤਾਂ ਭਾਵੇਂ ਚੁੱਪ ਕਰ ਰਹਿੰਦਾ, ਪਰ ਜਦੋਂ ਕੱਲਾ ਹੁੰਦਾ ਤਾਂ ਚੰਦਰੇ ਦੀਆਂ ਅੱਖਾਂ ‘ਚੋਂ ਹੰਝੂ ਨੀਂ ਸੀ ਸੁੱਕਦੇ..ਨਾ ਈ ਖੇਤ ਜਾਂਦਾ ਕੰਮ ਕਾਰ ਨੂੰ ਤਾਂ ਉੱਕਾ ਰੂਹ ਨੀਂ ਸੀ ਕਰਦੀ ਉਹਦੀ ਹੁਣ…

ਓਹਨੀਂ ਦਿਨੀਂ ਨਵੇਂ ਪਿੰਡ ਵਿਹੜੇ ਆਲੇ ਮਜ਼੍ਹਬੀ ਸਿੰਘਾਂ ਦਾ ਬੁੜ੍ਹਾ ਚੜ੍ਹਾਈ ਕਰ ਗਿਆ, ਜਾਣੀ ਦੀ ਸੌ ਸਾਲ ਤੋਂ ਵੀ ਵੱਧ ਉਮਰ ਸੀ ਉਹਦੀ…ਉਹਦੇ ਭੋਗ ਤੇ ਬੁੜ੍ਹੇ ਨੂੰ ਵੱਡਾ ਕਰਦੇ ਸੀ, ਕੁੜਮੱਤ ਆਲੇ ਨਾਲ ਢੋਲ ਵਾਲਾ ਢੋਲੀ ਲਿਆਏ ਸੀ…ਉਹਨਾਂ ਵਿਚਾਰਿਆਂ ਨੂੰ ਪਤਾ ਨੀਂ ਸੀ ਕਰਫ਼ੂ ਲੱਗੇ ਦਾ ਓਦਣ…

ਸਾਊ ਫ਼ੌਜੀਆਂ ਨੇ ਤਾਂ ਛੱਲੀਆਂ ਆਂਗੂੰ ਕੁੱਟ ਤੇ, ਚੀਕ-ਚਿਹਾੜਾ, ਹਊ ਕਲਾਪ ਹੇ ਮੇਰਿਆ ਰੱਬਾ…ਮੀਤਾ ਆਪਣਾ ਮਿੰਨਤ ਤਰਲਾ ਕਰਕੇ ਛੁਡਾਉਣ ਗਿਆ, ਤਿੰਨ ਚਾਰ ਓਹਦੇ ਮੌਰਾਂ ‘ਚ ਧਰਤੀਆਂ ਬਾਹਲਾ ਕਹਿਰ ਕੀਤਾ ਚੰਦਰਿਆਂ ਨੇ…ਉਹ ਦਿਨ ਤਾਂ ਵੈਰੀ ਤੇ ਵਨਾ ਲਿਆਵੇ ਰੱਬ………. !

ਕਿਤੇ-ਕਿਤੇ ਰੇਡੀਏ ਤੇ ਖ਼ਬਰ ਆਉਂਦੀ ਪਈ ਫਲਾਣੇ ਥਾਂ ਸਿੱਖ ਫ਼ੌਜੀਆਂ ਨੇ ਬਗ਼ਾਵਤ ਕਰਤੀ.. ਫਲਾਣੀ ਬੈਰਕ ‘ਚੋਂ ਐਨੇ ਭੱਜਗੇ, ਫਲਾਣੇ ਥਾਂ ਮੁਕਾਬਲਾ ਹੋ ਗਿਆ…ਫਲਾਣੇ ਥਾਂ ਐਨੇ ਮਰਗੇ……

ਸੰਤਾਂ ਦੀ ਸ਼ਹੀਦੀ ਬਾਰੇ ਵਾਹਵਾ ਭੰਬਲਭੂਸਾ ਜਾ ਪੈ ਗਿਆ ਸੀ, ਕੋਈ ਕਹਿੰਦਾ ਸੀ ਪੰਜ ਸਿੰਘਾਂ ਨੇ ਹੁਕਮ ਕਰਤਾ ਸੰਤ ਨਿਕਲਗੇ ਪਾੜ ਲਾ ਕੇ …………ਪਾਕਿਸਤਾਨ ਜਾ ਵੜੇ ਕੋਈ ਕਹਿੰਦਾ ਸੀ ਨਹੀਂ ਸੰਤ ਓੱਥੇ ਈ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰਗੇ

ਮੀਤਾ ਦੱਸਦਾ ਸੀ ਬਈ ਸੰਤ ਭਿੰਡਰਾਂਵਾਲੇ ਆਪਣੇ ਸਾਥੀ ਸਿੰਘਾਂ ਸਮੇਤ ਸ਼ਹੀਦੀ ਪਾਗੇ………ਕਹੇ ਹੋਏ ਬਚਨਾਂ ਨੂੰ ਨਿਭਾ ਗਏ, ..ਲੌਂਗੋਵਾਲੀਆ ਸਾਧ……….ਟੌਹੜਾ……..ਰਾਮੂਵਾਲੀਆ ਹੋਰ ਨਿੱਕ-ਸੁੱਕ ਨੂੰ ਸਰਕਾਰ ਨੇ ਫਾਜ਼ਤ ਨਾਲ ਬਾਹਰ ਕੱਢ ਲਿਆ ਸੀ।

ਹੋਰ ਦੋ ਕੁ ਮਹੀਨਿਆਂ ਬਾਅਦ ਦਰਬਾਰ ਸਾਹਬ ਥੋੜ੍ਹੀ-ਥੋੜ੍ਹੀ ਸੰਗਤ ਜਾਣ ਲਾਗੀ ਸੀ…ਨਵੇਂ ਪਿੰਡੋਂ ਵੀ ਜਥਾ ਗਿਆ ਦਰਬਾਰ ਸਾਬ…ਮੀਤਾ ਉਦਣ ਘਰ ਨੀਂ ਸੀ, ਛੋਟੇ ਨਾਲ ਗਿਆ ਸੀ ਕਿਸੇ ਕੰਮ ਧੰਦੇ, ਛੋਟਾ ਆਪਣਾ ਜਾਣੀਂ ਦੀ ਨੌਵੀਂ ਕੁ ਦਸਵੀਂ ‘ਚ ਪੜ੍ਹਦਾ ਸੀ ਉਦੋਂ…

ਕਰਤਾਰੇ ਦੇ ਘਰੋਂ ਬੇਬੇ ਦੱਸਦੀ ਸੀ ਪਈ ਜ਼ਾਲਮਾਂ ਨੇ ਜਵਾਂ ਈ ਖੰਡਰ ਬਣਾ ਛੱਡਿਆ ਸੀ ਅਕਾਲ ਤਖ਼ਤ ਤਾਂ…ਅਜੇ ਤਕ ਪਰਕਰਮਾਂ ਵਾਲੀ ਫ਼ਰਸ਼ ‘ਤੇ ਖ਼ੂਨ ਦੇ ਧੱਬੇ ਓਕਣ ਈ ਦੀਂਹਦੇ ਸੇ…ਬੇ ਜਾਈਂ ਗੋਲੀਆਂ ਦੇ ਨਿਸ਼ਾਨ ਕੰਧਾਂ ‘ਤੇ…ਦੋਵੇਂ ਬੁੰਗੇ ਤਾਂ ਜਵਾਂ ਈਂ ਛਲਣੀ-ਛਲਣੀ ਕੀਤੇ ਪਏ ਸੀ…

ਆਪਣੀ ਜੀਤਾਂ ਦੇ ਅੱਖਾਂ ਚੋਂ ਇੰਝ ਨੀਂ ਸੁੱਕੀ ਗੱਲਾਂ ਸੁਣਕੇ…ਉਹ ਦਿਨ ਨੀਂ ਸਾਊ ਭੁੱਲਣਗੇ ਚੰਦਰੇ ਕਦੇ…

ਛੋਟਾ ਵੀ…ਹਰਮੀਤ ਆਪਣਾ…ਜਾਣੀਂ ਦੀ ਕੇਸਰੀ ਪੱਗ ਬੰਨ੍ਹ ਕੇ ਜਾਣ ਲਾਗਿਆ ਸੀ ਸਕੂਲ…

ਪਹਿਲਾਂ ਔਤਰੇ ਲੋਕ ਨੀਂ ਸੁਣਦੇ ਥੋੜੇ ਖਰਖਰੇ ਜਦੋਂ ਭੀੜ ਪੈਂਦੀ ਆ ਫੇਰ ਉਧਰ ਨੂੰ ਈ ਹੋ ਤੁਰਦਾ ਸਾਰਾ ਮੁਲਕ…ਸੱਚੀਓਂ ਕਹਿੰਦੇ ਆ ਸਾਊ ‘ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੁੰਦੇ ਆਂ’ ਜਦੋਂ ਨਪੁੱਤਿਆਂ ਦਾ ਮੰਨੂੰ ਵੱਢਣੋਂ ਹੱਟ ਜਾਂਦਾ ਉਦੋਂ ਅਸੀਂ ਵੀ ਵੇਸਲੇ ਹੋ ਜਾਂਦੇ ਆਂ ਸਿੱਖੀ ਕੰਨੀਓਂ…ਅੱਜ ਮੰਨੂੰ ਨੇ ਫੇਰ ਦਾਤੀ ਚੱਕਲੀ.. ਜਾਣੀਂ ਦੀ ਸਿੱਖੀ ਤਾਂ ਦੂਣ ਸਵਾਈ ਹੋਈ ਜਾਂਦੀ ਸੀ ਦਿਨੋ ਦਿਨ, ਖੱਟੀਆਂ ਪੱਗਾਂ ਦਾ ਤਾਂ ਜਾਣੀਂ ਰਿਵਾਜ਼ ਈ ਚੱਲ ਪਿਆ ਸੀ ਉਦੋਂ……….ਜਿੰਨੇ ਪਾੜ੍ਹੇ ਮੁੰਡੇ ਸਭ ਖੱਟੀਆਂ ਈ ਬੰਨ੍ਹਦੇ ਸੇ…ਟੈਕ ਤੋਂ ਬਾਅਦ ਤਾਂ ਜਾਣੀਂ ਕੌਮ ਸੁੱਤੀ ਨੀਂਦ ‘ਚੋਂ ਜਾਗੀ ਸੀ, ਜਿਵੇਂ ਕਿਸੇ ਨੇ ਝੰਜੋੜ ਕੇ ਜਗਾਇਆ ਹੋਵੇ, ਸਾਰੇ ਹੱਕੇ-ਬੱਕੇ ਜੇ ਰਹਿਗੇ ਬਈ ਚੰਦਰਾ ਆਹ ਕੀ ਭਾਣਾ ਵਾਪਰ ਗਿਆ…

ਇੱਕ ਦਿਨ ਆਈਂ ਬੈਠੇ ਗੱਲਾਂ ਕਰਦੇ ਸੀ ਜਾਣੀਂ ਦੀ ਚਿੱਠੀਆਂ ਵਾਲਾ ਭਾਈ ਆ ਗਿਆ ਚਿੱਠੀ ਦੇਣ…ਜੀਤਾਂ ਨੇ ਜਾ ਕੇ ਚਿੱਠੀ ਫੜਲੀ ।

ਮੈਖਿਆ ਕੁੜੇ ਜੀਤਾਂ ਕੀਹਦੀ ਚਿੱਠੀ ਆ ਭਲਾ………. ?

ਕਹਿੰਦੀ ਬੇਬੇ ਨਿੰਦੀ ਭੈਣ ਤੇ ਗੁਰਮੁੱਖ ਬਾਈ ਦੀ ਆ ਦਿੱਲੀਓ….

ਕੀ ਲਿਖਿਆ ਪੁੱਤ ਪੜ੍ਹਕੇ ਸੁਣਾ………. ?

ਜੀਤਾਂ ਮੈਨੂੰ ਚਿੱਠੀ ਸੁਣਾਉਣ ਲਾਗੀ

ਬੇਬੇ… ਬਾਈ ਨੇ ਤੈਨੂੰ ਸੱਦਿਆ ਦਿੱਲੀ ਭੈਣ ਢਿੱਲੀ ਆ…ਲਿਖਿਆ ਬੇਬੇ ਨੂੰ ਕਹੋ ਪਈ ਮੈਨੂੰ ਕੰਮ ਕਾਰ ਤੇ ਜਾਣਾ ਪੈਂਦਾ, ਨਿੰਦੀ ਕੋਲ ਘਰ ਨੀਂ ਹੁੰਦਾ वैष्टी, ढेडी रिली भेंपइ ने…

ਸਾਊ ਨਿੰਦੀ ਗਰਭਵਤੀ ਸੀ ਉਦੋਂ……….ਮੈਂ ਫੱਟ ਤਿਆਰੀ ਕਰਲੀ ਦਿੱਲੀ नाट री…

ਮੀਤੇ ਪੁੱਤ ਘਰ ਦਾ ਖ਼ਿਆਲ ਰੱਖੀਂ ਮੇਰਾ ਸ਼ੇਰ…ਜੀਤਾਂ ਦਾ ਤੇ ਛੋਟੇ ਦਾ ਧਿਆਨ ਰੱਖੀਂ…ਚੰਦਰੇ ਹਲਾਤ ਵਾਰਾ ਨੀਂ ਖਾਂਦੇ..ਮੈਂ ਛੇਤੀ ਉਈ ਆਜੂੰ, ਖ਼ੁਸ਼ਖਬਰੀ ਲੈ ਕੇ।

ਚੰਗਾ ਬੇਬੇ ਭੈਣ ਹੁਰਾਂ ਨੂੰ ਤੇ ਬਾਈ ਨੂੰ ਫਤੇ ਆਖੀਂ ਮੇਰੇ ਵੱਲੋਂ………ਨਾਲੇ ਚਿੱਠੀ ਪੁਆ ਦੀਂ ਜਾ ਕੇ ਰਾਜ਼ੀ ਖ਼ੁਸ਼ੀ ਦੀ।

ਸਾਊ ਮੈਨੂੰ ਮੀਤਾ ਰੇਲ ਤੇ ਚੜਾਅ ਗਿਆ…… ਉਥੇ ਗੁਰਮੁੱਖ ਆ ਕੇ ਲੈ ਗਿਆ ਦਿੱਲੀ ਟੇਸ਼ਨ ਤੋਂ, ਚੰਗਾ ਸੋਹਣਾ ਕੰਮ ਕਾਰ ਸੀ ਪ੍ਰਾਹੁਣੇ ਦਾ ਦਿੱਲੀ…

ਬੀਬੀ ਕੰਜਰਾਂ ਨੇ ਅਕਾਲ ਤਖ਼ਤ ਢਾਹ ਕੇ ਚੰਗਾ ਨੀਂ ਕੀਤਾ…ਫਲ ਭੁਗਤਣੇ ਪੈਣਗੇ…ਸਿੰਘਾਂ ਨੇ ਤਾਂ ਡਵਾਇਰ ਵਰਗੇ ਨੀਂ ਛੱਡੇ, ਬਗਾਨੀਆਂ ਧਰਤੀਆਂ ਤੇ ਜਾ ਕੇ ਸੋਧ ਤੇ..ਇਹਨੇ ਕਿੱਧਰ ਭੱਜ ਜਾਣਾ ਭੈਣ ਨੇ ਗੁਰਮੁੱਖ ਨੇ ਚਿੰਘਾੜਾਂ ਈ ਛੱਡਤੀਆਂ ਏਨੀ ਆਖ ਕੇ…ਨਿੰਦੀ ਵੀ ਵਾਹਵਾ ਉਦਰੇਵੇਂ ने ‘उ मी…

ਸਾਊ ਮੈਨੂੰ ਗਈ ਨੂੰ ਅਜੇ ਦਸ ਕੁ ਦਿਨ ਈ ਹੋਏ ਹੋਣੇ ਆਂ ਭਾਣਾ ਵਾਪਰ ਗਿਆ…ਇੱਕੀ ਦੀ ਕੱਤੀ ਕਰਕੇ ਮੋੜੀ ਸੀ ਯੋਧਿਆਂ ਨੇ..

ਖਬਰਨੀਂ ਕੱਤੀ ‘ਕਤੂਬਰ ਸੀ ਓਦਣ ਨਲਕੇ ਦੇ ਫਿਲਟਰ ਆਂਗਰ ਛਾਣਤੀ ਮਾਰ-ਮਾਰ ਗੋਲੀਆਂ ਖਸਮਾਂ ਨੂੰ ਖਾਣੀ…ਸਾਰੇ ਰੌਲਾ ਪੈ ਗਿਆ,

ਆਪਣਾ ਗੁਰਮੁਖ ਦੁਕਾਨ ਤੇ ਸੀ ਉਦੋਂ ਫੱਟ ਘਰੇ ਆ ਗਿਆ ਕਹਿੰਦਾ ਬੇਬੇ ਆਖਿਆ ਸੀ ਨਾ ਤੈਨੂੰ ਬਈ ਇਹਨੇ ਕਿਧਰ ਭੱਜ ਜਾਣਾ, ਇੱਕ ਦਿਨ ਤਾਂ ਆਊਗੀ ਸ਼ੇਰਾਂ ਦੇ ਅੜਿੱਕੇ…

ਖ਼ੁਸ਼ੀ ਤਾਂ ਬਹੁਤ ਵੱਡੀ ਸੀ ਸਾਊ…ਪਰ ਚੰਦਰੀ ਜਿੰਨੀ ਵੱਡੀ ਸੀ ਓਨੀਂ ਬਾਹਲੇ ਥੋੜ੍ਹੇ ਸਮੇਂ ਵਾਸਤੇ ਸੀ ਤੇ ਓਨਾਂ ਈ ਵੱਡਾ ਮੁੱਲ ਵੀ ਤਾਰਨਾ ਪਿਆ…ਕੌਮ ਨੂੰ …

ਮਾਤਾ ਪ੍ਰਸਿੰਨ ਕੌਰ ਦੀਆਂ ਅੱਖਾਂ ‘ਚ ਅੱਥਰੂ ਆਗੇ ਸੀ, ਚੁੰਨੀ ਦੇ ਸੱਜੇ ਲੜ ਨਾਲ ਅੱਖਾਂ ਪੂੰਝਦਿਆਂ ਕਰੜਾ ਜਾ ਦਿਲ ਕਰਕੇ ਮਾਤਾ ਨੇ ਗੱਲ ਅੱਗੇ डेंगे…

ਓਦਣ ਈ ਚੰਦਰਿਆਂ ਨੇ ਨਾਅਰੇ ਲਾਉਣੇ ਸ਼ੁਰੂ ਕਰਤੇ ਸੇ ਕਹਿੰਦੇ ਖੂਨ ਦਾ ਬਦਲਾ ਖ਼ੂਨ ਨਾਲ ਲਵਾਂਗੇ…ਕਾਤਿਲਾਂ ਦੀ ਕੌਮ ਛੱਡਣੀ ਨਹੀਂ…ਯਾਦ ਕਰੇਗਾ ਖ਼ਾਲਸਾ…ਪਤਾ ਨਹੀਂ ਕੀ-ਕੀ ਬਕੇ…

ਦੂਜੇ ਦਿਨ ਈ ਹੋ ਗਿਆ ਕੰਮ ਸ਼ੁਰੂ…ਨਿੰਦੀ ਹੁਰਾਂ ਦਾ ਘਰ ਉਥੇ ਈ ਸੀ ਜਿਥੇ ਸਭ ਤੋਂ ਵੱਧ ਘੜਮੱਸ ਮੱਚਿਆ ਖਬਰਨੀਂ ਕੀ ਨਾਂ ਸੀ………. ? ਤਰਲੋਕਪੁਰੀ ਸੀ ਪਤਾ ਨੀਂ…ਇਹਨਾਂ ਦੇ ਮਹੱਲੇ ਦਾ ਨਾਂ ਪੁੱਛ ਕੁਛ ਨਾ ਸਾਊ…ਗੁਰਮੁਖ ਨੂੰ ਮੈਂ ਦੁਕਾਨ ਤੇ ਨਾ ਜਾਣ ਦਿੱਤਾ ਓਦਣ, ਨਿੰਦੀ ਵੀ ਵਾਹਵਾ ਢਿੱਲੀ ਹੋ ਗੀ ਸੀ ਨਾ ਕੋਈ ਚੰਦਰਾ ਡਾਕਟਰ ਮਿਲੇ…ਡਾਕਟਰ ਦੀ ਤਾਂ ਲੋੜ ਈ ਨੀਂ ਪੈਣ ਦਿੱਤੀ ਪੱਟ ਹੋਣਿਆ ਨੇ……….ਹੇ ਵਾਹਗੁਰੂ

ਮਾਤਾ ਪ੍ਰਸਿੰਨ ਕੌਰ ਦੀ ਆਵਾਜ਼ ਮੂਲੋਂ ਈ ਮੱਧਮ ਜੀ ਹੋ ਗੀ ਸੀ… ਜੀਹਦਾ ਡਰ ਸੀ ਪੁੱਤ ਉਹੀ ਭਾਵੀ ਵਰਤਗੀ…ਚੰਦਰੀ ਭੀੜ ਆ ਗੀ ਡਾਂਗਾਂ ਗੰਡਾਸੇ ਚੱਕੀਟਾਇਰਾਂ ਦੀ ਗੱਡੀ ਭਰੀ ਫਿਰਨ ਨਾਲ ਤੇਲ…ਕੋਈ ਔਤਰੀ ਪੁਲਿਸ ਨਾ ਬਹੁੜੇ ਫ਼ਾਜ਼ਤ ਵਾਸਤੇ ਸਾਰੇ ਰਲੇ ਵੇ ਸੀ ਨਪੁੱਤੇ…ਜਿੰਨੇ ਸਿੱਖਾਂ ਦੇ ਘਰ ਸੀ ਸਾਰਿਆਂ ਦੀ ਨਿਸ਼ਾਨਦੇਹੀ ਕੀਤੀ ਸੀ ਉਹਨਾਂ ਨੇ ਪਹਿਲਾਂ ਈ…ਪਹਿਲਾਂ ਚੰਗੂੰ ਲੁੱਟਮਾਰ ਕੀਤੀ ਸਾਰਿਆਂ ਦੀ, ਫੇਰ ਧੀਆਂ ਭੈਣਾਂ ਨਾ ਜਬਰ ਜਨਾਹ ਕੀਤਾ…ਜਿਹੜਾ ਮੂਹਰੇ ਆਇਆ ਗਲੀਂ ਟਾਇਰ ਪਾ-ਪਾ ਜਿਊਂਦੇ ਸਾੜਦੇ ਗਏ…ਹਊ ਕਲਾਪ ਚੀਕ ਚਿਹਾੜਾ…ਗੁਰਮੁਖ ਨੇ ਕਿਰਪਾਨ ਕੱਢ ਲੀ ਜਦੋਂ ਸਾਡੇ ਘਰ ਹੱਲਾ ਹੋਇਆ..ਕਿੰਨਿਆ ਕੁ ਨਾਲ ਲੜਦਾ ਪੁੱਤ ਕਿੰਨਾ ਕ ਚਿਰ ਲੜਦਾ ……….ਸੈਕੜਿਆਂ ਦੀ ਭੀੜ  ਮੈਂ  ਬੁੱਢੇ  ਬਾਰੇ ਕਰਦੀ..ਨਿੰਦੀ ਊਂ ਢਿੱਲੀ ਸੀ…ਨਿੰਦੀ ਨੂੰ ਤਾਂ ਮੈਂ ਪਿਛਲੇ ਅੰਦਰ ਕੁੰਡਾ ਮਾਰ ਤਾ ਸੀ

ਜਿੰਨਾ ਕੁ ਚਿਰ ਵਿਤ ਰਿਹਾ ਗੁਰਮੁਖ ਨੇ ਕਈ ਸੋਧੇ ਕੱਲੇ ਨੇ…ਮੇਰੇ ਵੇਂਹਦੀ ਵੇਂਹਦੀ ਕਿਸੇ ਨੇ ਗੰਡਾਸਾ ਮਾਰਿਆ ਸਿਰ ਪਾੜਤਾ…ਸਿੱਟ ਲਿਆ ਥੱਲੇ…ਪਹਿਲਾਂ ਤਾਂ ਦਾੜ੍ਹੀ ਕੇਸ ਕੱਟੇ ਉਹਦੇ, ਫੇਰ ਮੂੰਹ ’ਚ ਤੰਬਾਕੂ ਧੁੰਨਿਆ, ਚੰਗੂੰ ਜ਼ਲੀਲ ਕਰਕੇ ਅੱਧ ਮੋਇਆ ਜਾ ਕਰਕੇ ਗਲ ‘ਚ ਟਾਇਰ ਪਾ ਕੇ ਜ਼ਾਲਮਾਂ ਨੇ ਜਿਊਂਦੇ ਨੂੰ ਅੱਗ ਲਾਤੀ…ਮੈਂ ਤਾਂ ਊਈਂ ਬਾਊਲੀ ਹੋ ਗੀ ਵੇਖਕੇ.. ..ਹੇ ਵਾਹਗੁਰੂ ਨਿੰਦੀ ਚੰਦਰੀ ਨੇ ਚੀਕਾਂ ਛੱਡਤੀਆਂ ਮਾੜੇ ਕਰਮਾਂ ਆਲੀ ਨੇ…

ਫੇਰ ਨਾ ਪੁੱਤ ਪੁੱਛ ਉਹ ਚੰਦਰੀ ਘੜੀ ਨੀਂ ਭੁੱਲਦੀ, ਜਾਣੀ ਦੀ ਰੂਹ ਕੰਬ ਜਾਂਦੀ ਆ ਯਾਦ ਕਰਕੇ..ਜਿੰਨ੍ਹਾਂ ਜ਼ਾਲਮਾਂ ਦੀਆਂ ਧੀਆਂ ਭੈਣਾਂ ਛੁਡਾਕੇ ਲਿਆਉਂਦੇ ਰਹੇ, ’ਕਾਲੀ ਫੂਲਾ ਸਿੰਘ ਅਰਗੇ, ਨਲੂਏ ਅਰਗੇ…ਉਹਨਾਂ ਜੜ੍ਹਾਂ ਪੱਟੀਆਂ ਆਲਿਆਂ ਨੇ ਜਿਹੜੀ ਮੇਰੀਆਂ ਅੱਖਾਂ ਸਾਹਮਣੇ ਨਿੰਦੀ ਨਾਲ ਕੀਤੀ…

ਕੁੜੀ ਨੂੰ ਇੱਲਾਂ ਆਗੂ ਪੈਗੇ…ਅੰਗ-ਅੰਗ ਨੋਚ ਤਾ..ਮੇਰੀਆਂ ਇਨ੍ਹਾਂ ਅਭਾਗੀਆਂ ਅੱਖਾਂ ਸਾਹਮਣੇ ਮੇਰੀ ਨਿੰਦੀ ਆਪਣੇ ਪੇਟ ਵਾਲੇ ਬੱਚੇ ਸਮੇਤ ਤੜਪ-ਤੜਪ ਕੇ ਮਰ ਗੀ…ਮੈਂ ਬਥੇਰਾ ਹਊ ਕਲਾਪ ਕੀਤਾ, ਬਥੇਰੀਆਂ ਮਿੰਨਤਾਂ ਕੀਤੀਆਂ…ਬਥੇਰੇ ਤਰਲੇ ਕੱਢੇ ਕਿਸੇ ਹਰਾਮਦੇ ਨੇ ਇਕ ਨਾ ਸੁਣੀਂ, ਪੁੱਠਾ ਕਰਕੇ ਗੰਡਾਸਾ ਮੇਰੇ ਖੋਪੜ ‘ਚ ਠੋਕਿਆ ਇਕ…ਫੇਰ ਨੀਂ ਪੁੱਤ ਮੈਨੂੰ ਪਤਾ ਕੀ ਹੋਇਆ, ਤੀਏ ਦਿਨ ਹੋਸ਼ ਆਈ…ਗੁਰਮੁਖ ਦੇ ਗੁਆਂਢ ‘ਚ ਇਕ ਬਾਣੀਏ ਰਹਿੰਦੇ ਸੇ, ਉਹਨਾਂ ਵਿਚਾਰਿਆਂ ਨੇ ਮੈਨੂੰ ਅਭਾਗਣ ਨੂੰ ਹੋਰ ਦੁਖ ਦੇਖਣ ਵਾਸਤੇ ਬਚਾਅ ਕੇ ਰੱਖ ਲਿਆ…ਹੇ ਡਾਹਢਿਆ ਰੱਬਾ…

ਮਾਤਾ ਪ੍ਰਸਿੰਨ ਕੌਰ ਦੀ ਦਰਦਾਂ ਵਿੰਨੀ ਦਾਸਤਾਂ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ…ਸੱਚਮੁੱਚ ਬੜਾ ਕਹਿਰ ਹੋਇਆ ਸੀ…

ਇਸ ਵਹਿਸ਼ੀ ਤੇ ਵਿਉਂਤੇ ਗਏ ਕਤਲੇਆਮ ਬਾਰੇ ਸ. ਐਚ.ਐਸ. ਨਾਰੰਗ ਵੱਲੋਂ ਆਪਣੀ ਕਿਤਾਬ ਬਹਾਦਰ ਸਿੱਖ ਕੌਮ ਕਿਵੇਂ ਪਿੰਜਰ ‘ਚ ਪਈ ਵਿੱਚ ਦਰਜ਼ ਕੀਤੇ ਦਰਦਨਾਕ ਪੰਨੇ ਮੇਰੀਆਂ ਅੱਖਾਂ ਅੱਗੇ ਫਿਰਨ ਲੱਗ ਪਏ…

“ਦਿੱਲੀ ਵਿੱਚ ਕਹਿਰਾਂ ਦੇ ਹੋਏ ਜ਼ੁਲਮ, ਵਹਿਸ਼ੀਆਨਾ ਕਤਲੇਆਮ ਅਤੇ ਇਸਤਰੀਆਂ ਦੀਆਂ ਹੋਈਆਂ ਬੇਪਤੀਆਂ ਨੂੰ ਵੇਖਕੇ ਉਥੋਂ ਦੀਆਂ ਦੋ ਨਿਰਪੱਖ ਸੰਸਥਾਵਾਂ “ਪੀਪਲਜ਼ ਯੂਨੀਅਨ ਫ਼ਾਰ ਸਿਵਲ ਰਾਈਟਸ” P.U.C.R. ਅਤੇ “ਪੀਪਲਜ਼ ਯੂਨੀਅਨ ਫ਼ਾਰ ਡੈਮੋਕਰੇਟਿਕ ਰਾਈਟਸ” P.U.D.R. ਨੇ ਲੂੰ ਕੰਡੇ ਖੜ੍ਹੇ ਕਰਨ ਵਾਲੀ 54 ਸਫ਼ੇ ਦੀ ਰੀਪੋਰਟ ਛਾਪੀ :

ਉਪਰਲੀਆਂ ਸੰਸਥਾਵਾਂ ਵਿੱਚ ਰੀਟਾਇਰਡ ਜੱਜ, ਵਕੀਲ, ਅਤੇ ਸ਼ਹਿਰ ਦੇ ਪਤਵੰਤੇ ਨਿਰਪੱਖ ਲੋਕ ਸਨ, ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ, ਉਹਨਾਂ ਲੋਕਾਂ ਨੇ ਟੈਕਸੀਆਂ ਦੇ ਕਾਫ਼ਲੇ ਦੇ ਰੂਪ ਵਿਚ ਵੱਖ-ਵੱਖ ਬਸਤੀਆਂ ਵਿੱਚ ਆਪ ਜਾਕੇ ਥਾਂ-ਥਾਂ ਘੁੰਮ ਫਿਰ ਕੇ, ਮੌਕੇ ‘ਤੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ, ਕੈਪਾਂ ਵਿੱਚ ਜਾ ਕੇ ਪੀੜਤ ਲੋਕਾਂ ਵਿਧਵਾ ਹੋਈਆਂ ਇਸਤਰੀਆਂ ਅਤੇ ਯਤੀਮ ਹੋਏ ਬੱਚਿਆਂ ਨੂੰ ਮਿਲੇ । ਉਹਨਾਂ ਦੀਆਂ ਦਰਦ ਭਰੀਆਂ ਹੱਡ-ਬੀਤੀਆਂ ਆਪਣੇ ਕੰਨੀਂ ਸੁਣੀਆਂ, ਪੁਲਿਸ ਤੇ ਫ਼ੌਜੀ ਅਧਿਕਾਰੀਆਂ ਨੂੰ ਮਿਲੇ, ਸਿਆਸੀ ਆਗੂਆਂ ਨੂੰ ਮਿਲੇ, ਅਖ਼ਬਾਰੀ ਨੁਮਾਇੰਦਿਆਂ ਨੂੰ ਮਿਲੇ, ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਨੂੰ ਪੜ੍ਹਿਆ, ਇਹ ਸਭ ਕੁਝ ਕਰਨ ਮਗਰੋਂ ਉਹਨਾਂ ਨੇ ਆਪਣੀਆਂ ਨਿਰਪੱਖ ਤੇ ਸੁਤੰਤਰ ਖੋਜਾਂ ਦੇ ਆਧਾਰ ‘ਤੇ ਜੋ ਸਰਬ ਸੰਮਤੀ ਨਾਲ ਸਿੱਟੇ ਕੱਢੇ, ਉਹਨਾਂ ਵਿੱਚੋਂ ਹੇਠ ਲਿਖੇ ਕੁਝ ਪਹਿਰੇ ਪਾਠਕਾਂ ਦਾ ਖ਼ਾਸ ਧਿਆਨ ਮੰਗਦੇ ਹਨ :

“There is no doubt about this, that it was well-planned, possibly the plan had been worked out much earlier, that in case such situation arose, this would be done, and the politicians could take its advantage”.

“ਇਸ ਵਿਚ ਸ਼ੱਕ ਦੀ ਬਿਲਕੁਲ ਕੋਈ ਗੁੰਜਾਇਸ਼ ਨਹੀਂ ਕਿ ਇਹ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਵਿਉਂਤਿਆਂ ਗਿਆ ਸੀ ਅਤੇ ਜਾਪਦਾ ਹੈ ਕਿ ਇਹ ਪਲਾਨ ਬਹੁਤ ਪਹਿਲਾਂ ਉਲੀਕਿਆ ਗਿਆ ਸੀ, ਤਾਂ ਜੋ ਜਦ ਵੀ ਲੋੜ ਪਵੇ, ਤਾਂ ਇਸ ਦੀ ਵਰਤੋਂ ਕੀਤੀ ਜਾ ਸਕੇ ਅਤੇ ਸਿਆਸੀ ਆਗੂ ਇਸਦਾ ਲਾਭ ਲੈ ਸਕਣ।”

“The attacks on members of Sikh community were the outcome of well organised plan marked by acts of both commision and omission by important politicians of the Congress (I) at the top and by authorities in the administration… The attacks on Sikhs followed a common pattern in all colonies and were master- minded by some powerful organised groups. There was also a definite pattern discernible in the choice of victims as they largely belonged to the age group 20 to 50.”

“ਸਿੱਖਾਂ ਉੱਪਰ ਕੀਤੇ ਗਏ ਵਾਰ ਸੋਚ ਸਮਝ ਕੇ ਬਾਕਾਇਦਾ ਉਲੀਕੀ ਗਈ ਵਿਉਂਤ ਅਨੁਸਾਰ ਹੀ ਕੀਤੇ ਗਏ ਸਨ, ਜਿਸ ਦੀ ਵਰਤੋਂ ਕਾਂਗਰਸ ਦੇ ਜਾਣੇ ਪਛਾਣੇ ਉੱਘੇ ਸਿਆਸੀ ਬੰਦਿਆਂ ਵੱਲੋਂ ਮਿਲੀ ਸੇਧ ਅਧੀਨ ਹਕੂਮਤ ਦੇ ਮੁਖੀ ਕਰਮਚਾਰੀ ਕਰ ਰਹੇ ਸਨ। ਉਹ ਸੇਧ ਇਤਨੀ ਸਪੱਸ਼ਟ ਸੀ ਕਿ ਸਭ ਨੂੰ ਪਤਾ ਸੀ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਿੱਖਾਂ ਉੱਪਰ ਹੋਏ ਵਾਰ ਸਾਰੀਆਂ ਆਬਾਦੀਆਂ ਵਿੱਚ ਇੱਕੋ ਸਾਰ ਤੇ ਇੱਕੋ ਭਾਂਤ ਦੇ ਸਨ । ਇਹਨਾਂ ਦੀ ਇਕਸਾਰਤਾ ਇਸ ਗੱਲ ਦਾ ਪ੍ਰਤੱਖ ਸਬੂਤ ਸੀ ਕਿ ਇਹ ਸਾਰੇ ਮਜ਼ਬੂਤ ਜਥੇਬੰਦ ਦਿਮਾਗ਼ ਦੀ ਕਾਢ ਸਨ…ਏਨਾ ਹੀ ਨਹੀਂ, ਸਗੋਂ ਵਿਉਂਤ ਅਧੀਨ ਮਾਰੇ ਜਾਣ ਵਾਲੇ ਬੰਦਿਆਂ ਦੀ ਚੋਣ ਕਰਨ ਦਾ ਪੈਟਰਨ ਵੀ ਇਕਸਾਰ ਸੀ, ਉਹ ਸੀ 20 ਤੋਂ 50 ਸਾਲ ਤੱਕ ਦੇ ਮਨੁੱਖਾਂ ਦਾ ਕਤਲ ਕਰਨਾ।

ਹੇ ਵਾਹਿਗੁਰੂ……….ਭਾਵੇਂ ਜ਼ੁਲਮੀਂ ਲੋਕ ਆਪਣੇ ਕਾਇਦੇ ਕਾਨੂੰਨ ਤੋਂ ਬਾਹਰ ਚਲੇ ਗਏ ਸਨ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ ਅੱਸੀ-ਅੱਸੀ ਸਾਲ ਦੇ ਬਜ਼ੁਰਗਾਂ ਤੱਕ ਨੂੰ ਦੇਸ਼ ਭਗਤੀ ਦੇ ਜੌਹਰ ਵਿਖਾਏ ਗਏ, ਇਸ ਤੋਂ ਵੀ ਮਾੜਾ ਹਸ਼ਰ ਸਿੱਖ ਔਰਤਾਂ ਨਾਲ ਕੀਤਾ ਗਿਆ…ਖ਼ੈਰ ਇਸ ਰਿਪੋਰਟ ਵਿੱਚ ਅੱਗੇ ਦਰਜ਼ ਹੈ ।

“The happenings in Tirlokpury between Oct. 31 and Nov. 2 were a gruesome picture of intense butchery. Within 48 hours at least 400 Sikhs mainly youngmen were burnt alive with the connivance of Local police machinery and active participation of an organised group of miscreants led by a Congress (I) Councillor Ashok Kumar.”

“31 ਅਕਤੂਬਰ ਤੋਂ 2 ਨਵੰਬਰ ਤੱਕ ਤ੍ਰਿਲੋਕਪੁਰੀ ਵਿੱਚ ਵਰਤੇ ਹਾਲਾਤ ਸਿਖਰ ਦੇ ਕਸਾਈਪੁਣੇ ਦੀ ਇੱਕ ਅਤਿ ਭਿਆਨਕ ਤਸਵੀਰ ਸਨ, 48 ਘੰਟਿਆਂ ਦੇ ਅੰਦਰ-ਅੰਦਰ 400 ਸਿੱਖਾਂ, ਵਧੇਰੇ ਕਰਕੇ ਨੌਜਵਾਨਾਂ ਨੂੰ, ਲੋਕਲ ਪੁਲਿਸ ਦੀ ਮਿਲੀਭੁਗਤ ਅਤੇ ਇੰਦਰਾ ਕਾਂਗਰਸ ਦੇ ਕੌਂਸਲਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਲਿਆਂਦੇ ਬਦਮਾਸ਼ਾਂ ਦੇ ਜਥੇਬੰਦ ਗ੍ਰੋਹ ਨੇ ਜਿਉਂਦੇ ਸਾੜਕੇ ਸੁਆਹ ਕਰ ਦਿੱਤਾ ਸੀ।”

“Government’s deliberate inaction and its callousness towards relief are far reaching……” “It is indeed a matter of great. Concern that the Govt. has made no serious enquiries into the entire tragic episode, which seems to be so well planned and designed.”

“ਸਰਕਾਰ ਵੱਲੋਂ ਪੀੜਤ ਲੋਕਾਂ ਨੂੰ ਸਹਾਰਾ ਤੇ ਸਹਾਇਤਾ ਦੇਣ ਦੇ ਕੰਮ ਵਿੱਚ ਵਿਖਾਈ ਨਿਰਦੈਅਤਾ ਤੇ ਲਾਪਰਵਾਹੀ ਨੇ ਅਖ਼ੀਰਲੀ ਹੱਦ ਛੁਹ ਲਈ ਸੀ…ਇਹ ਇੱਕ ਚਿੰਤਾ-ਜਨਕ ਗੱਲ ਬਣ ਜਾਂਦੀ ਹੈ ਅਤੇ ਇਸ ਵਿੱਚ ਉੱਕਾ ਈ ਸ਼ੱਕ ਨਹੀਂ, ਜਦ ਅਸੀਂ ਵੇਖਦੇ ਹਾਂ ਕਿ ਸਰਕਾਰ ਵੱਲੋਂ ਇਸ ਭਿਅੰਕਰ ਦੁਖਾਂਤ ਕਾਂਡ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ, ਜੋ ਕਿ ਸੋਚਿਆ ਸਮਝਿਆ ਪਲਾਨ ਜਾਪਦਾ ਹੈ।”

ਹਿੰਦੁਸਤਾਨ ਸਰਕਾਰ ਵੱਲੋਂ ਸਿੱਖ ਕੌਮ ਨੂੰ ਚੰਗੀ ਤਰ੍ਹਾਂ ਆਜ਼ਾਦੀ ਦਾ ਨਿੱਘ ਮਹਿਸੂਸ ਕਰਵਾਇਆ ਜਾ ਰਿਹਾ ਸੀ…ਸਿੱਖ ਨਸਲਕੁਸ਼ੀ ਦੀ ਹੱਦ ਇਕੱਲੀ ਦਿੱਲੀ ‘ਚ ਹੀ ਨਹੀਂ…ਕਾਨਪੁਰ…ਬੋਕਾਰੋ..ਲਖਨਊ…ਤੇ ਪਤਾ ਨਹੀਂ ਹੋਰ ਕਿਥੇ- ਕਿਥੇ, ਅਰਬਾਂ ਖਰਬਾਂ ਰੁਪਈਆਂ ਦੀ ਸੰਪਤੀ ਸਾੜ ਕੇ ਸੁਆਹ ਕਰ ਦਿੱਤੀ ਗਈ, ਪੈਂਤੀ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ…ਸੈਂਕੜੇ ਗੁਰਦੁਆਰਿਆਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ…ਉਫ਼…

ਸ਼ਹਿਰ ਇਉਂ ਧੁਖਦਾ ਰਿਹਾ ਦੋ ਚਾਰ ਦਿਨ ਜੇ ਹੋਰ।

ਅੱਗ ਚੁੰਮੇਗੀ ਤੇਰੀ ਕੈਨਵਸ ਦੇ ਚਿੜੀਆਂ ਤੇ ਮੋਰ।

ਮੇਰੇ ਤੋਂ ਕੀ ਪੁਛਦੇ ਹੋ ਮੈਂ ਤਾਂ ਕੇਵਲ ਗੂੰਜ਼।

ਗੋਲੀ ਵੀ ਕਿਸੇ ਹੋਰ ਮਾਰੀ ਮਰਿਆ ਵੀ ਕੋਈ ਹੋਰ।

(ਸੁਰਜੀਤ ਪਾਤਰ)

ਮਾਤਾ ਪ੍ਰਸਿੰਨ ਕੌਰ ਅਸਲੋਂ ਈ ਟੁੱਟ ਚੁੱਕੀ ਸੀ…ਬਿਲਕੁੱਲ ਈ ਅਸਤ ਬਿਅਸਤ…ਪਰ ਫਿਰ ਵੀ ਮਾਤਾ ਨੇ ਗੱਲ ਅੱਗੇ ਤੋਰੀ…

ਸਾਊ ਤਿੰਨੀ-ਚਹੁੰ ਦਿਨੀਂ ਮੈਂ ਸੁਰਤ ਸਿਰ ਹੋਈ…ਚੰਦਰਾ ਵਕਤ ਜਵਾਂ ਈ ਆ ਕੇ ਉਥੇ ਖੜ੍ਹ ਗਿਆ ਸੀ, ਜਿਥੇ ਮੈਂ ਕਦੇ ਛੱਡ ਕੇ ਆਈ ਸਾਂ…

ਕਦੇ ਸਰਦਾਰ ਹਰਦਿੱਤ ਸਿੰਘ ਨੇ ਗੁਜਰਾਂਵਾਲੇ ਦੀ ਸੁਆਹ ਹੋਈ ਹਵੇਲੀ ‘ਚੋਂ ਆਪਣੇ ਜਿਗਰ ਦੇ ਟੋਟਿਆਂ ਦੀ ਅੰਤਮ ਮਿੱਟੀ ਚੱਕ ਕੇ ਬੋਰੀ ‘ਚ ਪਾਈ ਸੀ ਤੇ ਅੱਜ ਇਹ ਕੰਮ ਮੈਨੂੰ ਕਰਨਾ ਪੈਣਾ ਸੀ…

ਪਾਪੀ ਜਾਂਦੇ-ਜਾਂਦੇ ਘਰ ਨੂੰ ਅੱਗ ਲਾ ਕੇ ਫੂਕ ਗਏ ਤੇ ਵਿੱਚੇ ਈ ਨਿੰਦੀ ਤੇ ਗੁਰਮੁਖ ਵੀ…….!

ਹਰੀ ਕਿਸ਼ਨ ਜਿਨ੍ਹਾਂ ਦੇ ਘਰ ਸਾਊ ਮੈਂ ਦੋ ਤਿੰਨ ਦਿਨ ਕੱਟੇ ਡਾਹਢਾ ਈ ਨਿੰਮੋਝੂਣਾ ਜਾ ਹੋਇਆ ਖੜ੍ਹਾ ਸੀ ਕਹਿੰਦਾ

“ਬੇਬੇ ਹਮ ਬਹੁਤ ਸ਼ਰਮਿੰਦਾ ਹੈਂ” ਸਰਦਾਰ ਜੀ ਬੜੇ ਭਲੇ ਆਦਮੀ ਸੇ…ਕਹੀਂ ਆਪ ਹਮ ਕੋ ਤੋ ਕਸੂਰਵਾਰ ਨਹੀਂ ਮਾਨੋਗੇ…ਹਮ ਉਨਹੇਂ ਨਹੀਂ ਬਚਾ ਸਕੇ…ਏਨੀ ਆਖ ਕੇ ਅੱਖਾਂ ਭਰ ਆਇਆ…

ਮੈਂ ਨਿੰਦੀ ਤੇ ਗੁਰਮੁੱਖ ਦੀ ਰਾਖ ਝੋਲੇ ‘ਚ ਪਾ ਕੇ ਦਗੇਬਾਜ਼ ਦਿੱਲੀ ਨੂੰ ਛੱਡਣ ਦੀ ਤਿਆਰੀ ਕਰ ਲਈ…ਹਰੀ ਕਿਸ਼ਨ ਨੇ ਮੈਨੂੰ ਕਿਰਾਏ ਜੋਗੇ ਪੈਸੇ ਦੇ ਕੇ ਅੰਬਰਸਰ ਵਾਲੀ ਬੱਸ ‘ਚ ਬਿਠਾ ਦਿੱਤਾ………. !

ਕਾਂਡ –14

ਕਰੀਂ ਅਰਦਾਸ ਨਿਸ਼ਾਨੇ ਨੂੰ ਸਰ ਕਰ ਲਾਂ,

ਰੱਖਲਾਂ ਚੁੰਘੇ ਹੋਏ ਦੁੱਧ ਦੀ ਲਾਜ਼ ਮਾਏ।

ਨਾਲ ਗੋਲੀਆਂ ਹਰਿਮੰਦਰ ਦੀ ਹਿੱਕ ਵਿੰਨ੍ਹੀ,

ਮਾਰੀ ਕੌਮ ਨੇ ਤਾਹੀਓਂ ਆਵਾਜ਼ ਮਾਏ।

(ਸੁਖਦੀਪ ਸਿੰਘ ਬਰਨਾਲਾ)

ਮੈਂ ਚੰਦਰੀ…ਕਿਹੜਾ ਮੂੰਹ ਲੈ ਕੇ ਘਰੇ ਵੜੂੰ ਮੀਤਾ ਖ਼ੁਸ਼ਖ਼ਬਰੀ ਡੀਕਦਾ ਹੋਣਾਂ…ਕੀ ਆਖੂੰ ਪਈ ਮੇਰੇ ਵੇਂਹਦੀ-ਵੇਂਹਦੀ ਪਾਪੀਆਂ ਆਹ ਕਹਿਰ ਢਾ’ਤਾ ਤੇ ਮੈਂ ਕੁਛ ਵੀ ਨਾ ਕਰ ਸਕੀ…ਸੋਚਾਂ ਦੀ ਦਲਦਲ ‘ਚ ਖੁੱਭੀ ਮੂੰਹ ‘ਨੇਰੇ ਜੇ ਮੈਂ ਨਵੇਂ ਪਿੰਡ ਅੱਪੜਗੀ।

ਪੈਰੀਂ ਪੈਨੀ ਆਂ ਬੇਬੇ ਜੀ।

ਜਿਉਂਦੀ ਰਹਿ ਧੀਏ ਬੁੱਢ ਸੁਹਾਗਣ ਹੋਵੇਂ ਭਲਾ ਮੀਤਾ ਨੀਂ ਦੀਂਹਦਾ ……….?

ਉਹ ਬੇਬੇ ਥੋਡੀ ਖ਼ਬਰਸਾਰ ਲੈਣ ਅੱਜ ਤੜਕੇ ਈ ਦਿੱਲੀ ਨੂੰ ਨਿਕਲ ਗਿਆ …

ਜਦੌਂ ਜੀਤਾਂ ਨੇ ਇਉਂ ਆਖਿਆ ਜਾਣੀਂ ਦੀ ਮੇਰੇ ਤਾਂ ਪੈਰਾਂ ਥੱਲਿਓਂ ਜ਼ਮੀਨ ਈ ਨਿਕਲਗੀ, ਕਿਤੇ ਹੋਰ ਨਾ ਚੰਦਰਾ ਉਥੇ ਈ ਕੋਈ ਜੱਭ ਪਾ ਲੇ…

ਬੇਬੇ ਭੈਣ ਹੁਰੇਂ ਤਾਂ ਰਾਜ਼ੀ ਨੇ ਨਾਂ………. ?

ਐਥੇ ਈ ਹੋਣਾਂ ਬੇਬੇ ਉਹਨੂੰ ਛੁੱਟੀਆਂ ਨੇ ਤਿੰਨ ਚਾਰ ਦਿਨਾਂ ਤੋਂ…

ਕੀ ਜਵਾਕ ਜੱਲਾ ਬੇਬੇ ਆਪਣੀ ਨਿੰਦੀ ਕੋਲੇ ਸੁਖ ਨਾਲ. ?

ਧੀਏ ਭਾਣਾ ਪੁੱਤ ਵਾਹਗੁਰੂ ਦਾ ਜਦੋਂ ਮਾੜੇ ਕਰਮਾਂ ਵਾਲੀ ਨਿੰਦੀ ਉਈ ਨਾ ਰਹੀ…ਜਿਹੜਾ ਕੁਛ ਹੈਗਾ ਬੱਸ ਆਹ ਝੋਲੇ ਚੀ ਆ, ਛੋਟੇ ਨੂੰ ਆਖੀਂ ਪਈ ਕੱਲ ਕੁੱਲ੍ਹ ਨੂੰ ਕੀਰਤਪੁਰ ਸਾਹਬ ਜਾ ਜਾਵੇ, ਚੰਦਰੀਆਂ ਰੂਹਾਂ ਨਾ ਭਟਕਦੀਆਂ ਰਹਿਣ ਮਾੜੇ ਕਰਮਾਂ ਆਲਿਆਂ ਦੀਆਂ…ਹੋ ਵਾਹਗੁਰੂ…ਆਹ ਦਿਨ ਅਜੇ ਬਾਕੀ ਸੇ  ਦੇਖਣੇ ਪਹਿਲਾ ਕੋਈ ਕਸਰ ਰਹਿ ਗਈ ਸੀ …………………..

ਜੀਤਾਂ ਨੇ ਮੈਨੂੰ ਤਾਂ ਕੀ ਦਿਲਾਸਾ ਦੇਣਾ ਸੀ ਧੜੰਮ ਕਰਕੇ ਭੁੰਜੇ ਡਿੱਗ ਪਈ ਗਸ਼ ਖਾ ਕੇ…ਊਂ ਵੀ ਢਿੱਲੀ ਓਈ ਸੀ ਉਦੋਂ ਮੈਂ ਕਰਤਾਰੇ ਦੀ ਨੂੰਹ ਨੂੰ ਸੁਨੇਹਾ ਘੱਲ ਕੇ ਦਾਈ ਮੰਗਾਲੀ ।

ਨਿੰਦੀ ਦੇ ਪੂਰੀ ਹੋਣ ਤੋਂ ਚਹੁੰ ਕੁ ਦਿਨ ਬਾਅਦ ਦੀ ਗੱਲ ਹੋਣੀ ਆਂ ਖਬਰਨੀਂ ਜਿਦੇਂ ਰਮਨੇ ਦਾ ਜਨਮ ਹੋਇਆ…ਰਮਨਦੀਪ ਮੀਤੇ ਦੀ ਲੜਕੀ, ਮੇਰੀ ਪੋਤੀ ਰਮਨੇ।

ਜੀਤਾਂ ਥੋੜ੍ਹੀ ਜੀ ਸੁਰਤ ਸਿਰ ਹੋਈ…ਉਦੋਂ ਨੂੰ ਛੋਟਾ ਆ ਗਿਆ, ਬੇਬੇ ਕੀ ਹਾਲ ਆ ਨਿੰਦੀ ਭੈਣ ਹੁਰਾਂ ਦਾ ਮੀਤਾ ਬਾਈ ਕਹਿੰਦਾ ਸੀ ਦਿੱਲੀ ‘ਚ ਸਾਰੇ ਸਿੱਖ ਮਾਰ’ਤੇ ।

ਹਾਂ ਪੁੱਤ ਸਾਰੇ ਤਾਂ ਨੀਂ ਮਰਨ ਦਿੱਤੇ ਵਾਹਗੁਰੂ ਨੇ ਪਰ ਆਪਣੇ ਦੋਏ ਨੀਂ ਰਹੇ ਨਾ ਨਿੰਦੀ ਨਾ ਗੁਰਮੁੱਖ ।

ਐਨਾ ਰੋਇਆ…ਐਨਾ ਰੋਇਆ…ਮੁੰਡੇ ਨੇ ਅੱਧਾ ਪਿੰਡ ਕੱਠਾ ਕਰ ਲਿਆ ਮਾਰ-ਮਾਰ ਚੀਕਾਂ..ਨਿੰਦੀ ਦੀ ਫੋਟੂ ਸੀ ਇੱਕ ਕੱਢ ਲਿਆਇਆ ਸੰਦੂਕ ‘ਚੋ…ਵਰਾਇਆ ਨਾ ਵਿਰੇ, ਫੜ੍ਹਿਆ ਨਾ ਰਹੇ..ਕਿੰਨੀ ਹਾਲੀਂ ਚੁੱਪ ਕਰਾਇਆ।

ਮਖਿਆਂ ਪੁੱਤ ਆਹ ਵੇਖ ਵਾਹਗੁਰੂ ਨੇ ਆਪਾਂ ਨੂੰ ਨਿੰਦੀ ਦੁਬਾਰਾ ਦੇਤੀ ਕੋਈ ਨਾ ਵਾਹਗੁਰੂ ਦਾ ਭਾਣਾ ਮੰਨ……..ਜਾਹ ਗੁਰਦੁਆਰੇ ਭਾਈ ਜੀ ਕੋਲੋਂ ਨਾਂ ਕਢਾਕੇ ਲਿਆ…ਜਾ ਮੇਰਾ ਪੁੱਤ ਕੋਈ ਨਾ, ਵਾਹਗੁਰੂ ਆਪੇ ਦੇਖੂ ਪਾਪੀਆਂ ਨੂੰ…ਉਹਦੇ ਘਰ ਦੇਰ ਆ ਨ੍ਹੇਰ ਨੀਂ…

ਆ ਕੇ ਕਹਿੰਦਾ ਭਾਬੀ ‘ਰਾਰਾ’ ਅੱਖਰ ਨਿਕਲਿਆ।

ਜੀਤਾਂ ਕਹਿੰਦੀ ਆਪਾਂ ‘ਰਮਨਦੀਪ’ ਨਾਂ ਰੱਖ ਦੇਨੇ ਆਂ, ਅੱਗੇ ਥੋਡੀ भग्त्ती…

ਦੂਏ ਕੁ ਤੀਏ ਦਿਨ ਮੀਤਾ ਵੀ ਮੁੜ ਆਇਆ…ਆਕੇ ਧਾਹੀਂ ਰੋ ਪਿਆ…

ਫੂਕ ਦੂ ਦਿੱਲੀ ਕਹਿੰਦਾ ਬੇਬੇ ਮੈਂ ਦੱਸੂ ਹੁਣ ਮਾਂਈ…ਨੂੰ ਖੂਨ ਦਾ ਬਦਲਾ ਖ਼ੂਨ ਨਾਲ ਕਿਵੇਂ ਲਈਦਾ, ਅੱਗ ਲਾ ਕੇ ਫੂਕ ਦੀ ਦਿੱਲੀ ਨੂੰ, ਪਹਿਲਾਂ ਭੈਣ……ਨੇ ਅਕਾਲ ਤਖ਼ਤ ਢਾਹ ਤਾ ਹੁਣ ਮੇਰਿਆਂਆਪਦੇ ਭਣੋਈਆਂ ਦੀਆਂ ਪੱਗਾਂ ਨੂੰ ਹੱਥ ਪਾਏ ਆ……….ਮੈਂ ਸਭ ਵੇਖ ਆਇਆਂ ਨਿੰਦੀ ਦਾ ਘਰ ਵੀ ਤੇ ਹੋਰਨਾਂ ਸਿੱਖਾਂ ਦੇ ਘਰ ਵੀ, ਮੈਂ ਸਰਨਾਰਥੀ ਕੈਂਪ ਵੀ ਵੇਖ ਆਇਆਂ…ਰੋਂਦੇ ਵਿਲਕਦੇ ਦੁੱਧ ਚੁੰਘਦੇ ਬਲੂਰ ਵੀ ਵੇਖ ਆਇਆਂ…

ਨਾ ਮੇਰਾ ਪੁੱਤ ਨਾ…ਰੱਬ ਆਪੇ ਵੇਖ ਲੂ ਪਾਪੀਆਂ ਨੂੰ ਆਹ ਵੇਖ ਵਾਹਗੁਰੂ ਨੇ ਆਪਣੀ ਨਿੰਦੀ ਦੁਬਾਰੇ ਦੇਤੀ ਆਪਾਂ ਨੂੰ….

………… ਨਿੰਦੀ  ਦੇ  ਪੇਟ  ਚ ਪਲਣ ਵਾਲਾ ਬੱਚਾ ਕਿਥੇ ਗਿਆ……? ਹਜ਼ਾਰਾਂ ਈ ਨਿੰਦੀਆਂ ਜਿਹੜੀਆਂ ਇਹਨਾਂ ਪਾਪੀਆਂ ਨੇ ਕੋਹ-ਕੋਹ ਮਾਰ ਛੱਡੀਆਂ ਕੀ ਉਹ ਸਾਰੀਆਂ ਵਾਪਸ ਆ ਸਕਦੀਆਂ………. ? ਹਜ਼ਾਰਾਂ ਭੋਲ਼ੇ ਭਾਲ਼ੇ ਲੋਕ ਜਿੰਨ੍ਹਾ ਨੂੰ ਦਿੱਲੀ ਨੇ ਸਿੱਖ ਹੋਣ ਦੀ ਸਜ਼ਾ ਦਿੱਤੀ…ਜਿੰਨ੍ਹਾ ਦਾ ਕਸੂਰ ਕੇਵਲ ਏਨਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਨ…ਕੀ ਉਹ ਵਾਪਸ ਆ ਸਕਦੇ ਨੇ……….? ਛੱਡਣਾ ਨੀਂ ਇਹਨਾਂ ਕਾਇਰਾਂ ਨੂੰ ਦਿੱਲੀਓਂ ਆਉਂਦਾ-ਆਉਂਦਾ ਸਹੁੰ ਖਾ ਕੇ ਆਇਆਂ ਦਰਬਾਰ ਸਾਹਬ ਜਾ ਕੇ, ਤੇ ਮੈਂ ਕਿਸੇ ਲੌਗੋਵਾਲੀਏ ਸਾਧ ਦਾ ਚੇਲਾ ਨੀਂ ਬਈ ਮੁਕਰਜੂੰਗਾ, ਮੈਂ ਉਸ ਸ਼ੇਰਦਿਲ ਮਰਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਕਰ ਆਇਆਂ…ਹੁਣ ਤਾਂ ਭਾਵੇਂ ਰੱਬ ਵੀ ਰਾਹ ਰੋਕ ਲਏ…ਮੈਂ ਮਰ ਤਾਂ ਜਾਊਂ…ਪਰ ਕੀਤੇ ਕੌਲਾਂ ਤੋਂ ਪਿੱਛੇ ਨੀਂ ਹਟਣਾ…

ਬਥੇਰੇ ਤਰਲੇ ਕੀਤੇ ਮੈਂ…ਜੀਤਾਂ ਨੇ ਵਿਚਾਰੀ ਨੇ ਬਥੇਰੀਆਂ ਲੇਲੜੀਆਂ ਕੱਢੀਆਂ, ਭੋਰਾ ਜੁਆਕੜੀ ਦਾ ਵਾਸਤਾ ਪਾਇਆ,

ਅਸਲੋਂ ਨਾ ਦਰਬਾਰ ਸਾਹਬ ਉਹਨੂੰ ਸਿੰਘ ਮਿਲਗੇ ਸੀ ਓਦਣ ਤਾਂਹੀਓ ਬਾਹਲਾ ਚਿਰ ਟਿਕਿਆ ਨੀਂ ਘਰੇ ਜਾਂਦਾ-ਜਾਂਦਾ ਰਮਨੇ ਦਾ ਮੱਥਾ ਚੁੰਮ ਗਿਆ, ਬੱਸ ਉਦੂੰ ਬਾਅਦ ਤਾਂ ਖਬਰਨੀਂ ਪੰਜ-ਚਾਰ ਵਾਰੀਂ ਮਸਾਂ ਈ ਆਇਆ ਹੋਣਾ ਘਰੇ…ਉਹ ਦਿਨ ਹੱਦ…

ਓਦਣ ਤੋਂ ਮੀਤਾ……….ਮੀਤਾ ਨੀਂ ਰਿਹਾ……….ਸਿੱਖ ਖਾੜਕੂ ਸੰਘਰਸ਼ ਦਾ ਮਸ਼ਹੂਰ ਨਾਮ ਗੁਰਮੀਤ ਸਿੰਘ ਬੱਬਰ ਹੋ ਨਿਬੜਿਆ.

ਖਾੜਕੂਆਂ ਦਾ ਸਾਊ ਜਾਣੀ ਦੀ ਪੂਰਾ ਜ਼ੋਰ ਸੀ ਉਦੋਂ………ਜਿੱਦਣ ਕਹਿ ਮਜ਼ਾਲ ਕੋਈ ਚਿੜੀ ਦਿੰਦੇ ਸੀ ਨਾਂ ਪਈ ਫਲਾਣੇ ਦਿਨ ਪੰਜਾਬ ਬੰਦ ਆ…. ਵੀ ਚੂਕਜੇ…ਮਜ਼ਾਲ ਕੋਈ ਪਰਿੰਦਾ ਵੀ ਪਰ ਮਾਰਜੇ……….ਊਂਈਂ ਦੁਨੀਆਂ ਸੁਧਾਰਤੀ ਸੀ।

ਇੱਕ ਆਰੀ ਤਾਂ ਜਾਣੀ ਦੀ ਖ਼ਾਲਿਸਤਾਨ ਈ ਵੇਖ ਲਿਆ ਓਨੀਂ ਦਿਨੀਂ ਤਾਂ…ਦਾਜ਼ ਦੇ ਲੋਭੀਆਂ ਦੀ ਤਾਂ ਓਹ ਕੁਪੱਤ ਕਰਦੇ ਸੀ ਪਈ ਅਗਲੇ ਯਾਦ ਰੱਖਦੇ ਸੀ।

ਕਈ ਗੱਲਾਂ ਨਾਲ ਪੁੱਤ ਮੈਂ ਸਹਿਮਤ ਨਹੀਂ ਸੀ, ਉਹਨਾਂ ਦੀਆਂ ਨਾ……….ਕਿਤੇ ਕੁ ਤਾਈਂ ਜਦੋਂ ਮੀਤਾ ਘਰ ਆਉਂਦਾ ਤਾਂ ਮੈਂ ਆਖ ਛੱਡਦੀ… “ਮੀਤੇ ਪੁੱਤ…ਆਹ ਜਿਹੜੇ ਤੁਸੀਂ ਜ਼ਰਦੇ ਲਾਉਣ ਆਲਿਆਂ ਦੇ ਗੂਠੇ ਵੱਢ ਛੱਡਦੇ ਓ…ਜਾਂ ਬਰਾਤ ਆਲਿਆਂ ਨੂੰ ਕਣਕਾਂ ਵਢਾਉਣ ਲਾ ਲੈਨੇ ਓ, ਮੈਨੂੰ ਤਾਂ ਜਾਣੀ ਚੰਗੀ ਜੀ ਨੀਂ ਲੱਗਦੀ ਗੱਲ, ਇਹ ਥੋਡੇ ਨਾਲੋਂ ਲੋਕ ਟੁੱਟ ਜਾਣਗੇ, ਇਹਨਾਂ ਗੱਲਾਂ ਨਾਲ……….

ਜੇ ਘਰ ਈ ਛੱਡੇ ਆ ਚੰਦਰੇ ਪਾਪੀਆਂ ਨੂੰ ਸੋਧੇ ਲਾਉ, ਸੁਧਾਰ ਆਪੇ ਮਗਰੋਂ ਹੋ ਲੈਣਗੇ…ਨਾਲੇ ਜਰਦੇ ਲਾਉਣ ਆਲਿਆਂ ਦੇ ਗੂਠੇ ਵੱਢਣ ਨਾਲੋਂ ਚੰਦਰੀ ਤੰਬਾਕੂ ਆਲੀ ਫੈਟਰੀ ਫੂਕੀ ਚੰਗੀ ਆ…ਜੇ ਕਿਤੇ ਭੁੱਲੀ ਚੁੱਕੀ ਕਿਸੇ ਦੇ ਬਰਾਤ ਆ ਵੀ ਗਈ ਜ਼ਾਦੇ ਤਾਂ ਏਕਣ ਭਾਂਡੇ ਥੋੜੋ ਮੰਜਾਉਣੇ ਆਂ ਵਿਚਾਰਿਆਂ ਕੋਲੋਂ, ਕੋਈ ਪਤਾ ਨੀਂ ਕਿਸੇ ਦਿਨ ਉਹਨਾਂ ਦੇ ਘਰ ਈ ਪਨਾਹ प्लैटी यै ने………..?

ਮੇਰੀਆਂ ਗੱਲਾਂ ਸੁਣਕੇ ਹੂੰ ਹਾਂ ਜੀ ਕਰ ਛੱਡਦਾ, ਕਹਿ ਦਿੰਦਾ ਬੇਬੇ ਇਹ ਸਾਰਾ ਕੁਝ ਅਸੀਂ ਨਹੀਂ ਕਰਦੇ, ਕੰਜਰਦੇ ਪੁਲਿਸ ਦੇ ਬੰਦੇ ਵੀ ਆ ਰਲੇ ਨੇ ਵਿਚ ਚੋਲੇ ਪਾ ਕੇ…ਲੋਕਾਂ ਨੂੰ ਸਾਡੋਂ ਨਾਲੋਂ ਤੋੜਨ ਵਾਸਤੇ, ਐਹੋ ਜੀਆਂ ਕਰਤੂਤਾਂ ਕਰਦੇ ਆ…

ਕੇਰਾਂ ਸਾਊ ਉੱਚੇ ਪਿੰਡ ਮੀਤੇ ਦੇ ਸਹੁਰੀਂ ਜੰਗੀਰਦਾਰ ਆਪਣੀ ਨੂੰਹ ਨੂੰ ਤੰਗ ਕਰਦੇ ਸੀ ਦਾਜ਼ ਪਿੱਛੇ..ਸਿੰਘ ਕਈ ਆਰੀਂ ਸਮਝਾ ਆਏ ਸੀ ਘਰੇ ਜਾ ਕੇ ਪਿਆਰ ਨਾਲ…ਪਰ ਉਹਨਾਂ ਦੇ ਕੰਨ ‘ਤੇ ਜੂੰ ਨੀਂ ਸੀ ਸਰਕੀ…ਫੇਰ ਭਾਈ ਅੱਕ ਕੇ ਮੀਤੇ ਦੀ ਜ਼ੁੰਮੇਵਾਰੀ ਲਾਤੀ ਉਤੋਂ ਪਾਰਟੀ ਆਲਿਆਂ ਨੇ…

ਮੀਤੇ ਦੇ ਨਾਂ ਤੋਂ ਪਾਪੀਆਂ ਦੇ ਪਾਪ ਕੰਬਦੇ ਸੀ, ਜਦੋਂ ਗਏ ਮੀਤੇ ਹੋਰੀਂ ਸੱਤ ਅੱਠ ਜਾਣੇ…ਜਗੀਰਦਾਰ ਜ਼ਰਕ ਗਿਆ, ਸਿੰਘਾਂ ਨੂੰ ਵੇਖ ਕੇ…ਮੀਤੇ ਨੇ ਉੱਚੇ ਪਿੰਡ ਦੀ ਪੰਚਾਇਤ ’ਚ, ਕੁੜੀ ਆਲਿਆਂ ਦੇ ਪੈਰੀਂ ਪੱਗ ਧਰਾ ਕੇ, ਨੱਕ ਨਾਲ ਲਕੀਰਾਂ ਕਢਾ ਕੇ ਮਾਫ਼ੀ ਮੰਗਾਈ…

ਉਹ ਚੰਦਰਾ ਸੁਧਰ ਤਾਂ ਗਿਆ ਪਰ ਪੁੱਤ ਇਹਦੀ ਸਾਨੂੰ ਬਹੁਤ ਵੱਡੀ ਕੀਮਤ ਤਾਰਨੀ ਪਈ…

ਮੈਂ ਮਾਤਾ ਪ੍ਰਸਿੰਨ ਕੌਰ ਦੀ ਇਸ ਗੱਲ ਦਾ ਭਾਵ ਉਦੋ ਸਮਝ ਨਾ ਸਕਿਆ …

ਜੰਗੀਰਦਾਰ ਮੁਖ਼ਬਰ ਸੀ ਪੁਲਿਸ ਦਾ……….ਮੰਨਿਆਂ ਪ੍ਰਮੰਨਿਆਂ…ਪਹਿਲਾਂ ਪੁਲਿਸ ਨੂੰ ਕੋਈ ਬਾਹਲਾ ਪਤਾ ਨੀਂ ਸੀ ਮੀਤੇ ਦੇ ਪਰਿਵਾਰ ਬਾਰੇ, ਪਰ ਉਹਨੇ ਚੰਦਰੇ ਨੇ ਸਾਰੀਆਂ ਪੱਟੀਆਂ ਪੜ੍ਹਾਤੀਆਂ ਤੀਏ ਕੁ ਦਿਨ ਪੁਲਸ ਸਾਨੂੰ ਤੰਗ ਕਰਨ ਲੱਗਪੀ……….ਐਵੇਂ ਈ ਤਲਾਸ਼ੀ ਲੈਣ ਦੇ ਬਹਾਨੇ ਆ ਵੜਦੇ…ਛੋਟੇ ਦੇ ਤਾਂ ਜਾਣੀਂ ਮਗਰੇ ਈ ਪੈਗੇ ਸੀ ਦੋ ਕੁ ਤਿੰਨ ਆਰੀਂ ਚੱਕਿਆ ਹਰਮੀਤ ਨੂੰ ਕਹਿੰਦੇ ਇਹਦੇ ਫੈਡਰੇਸ਼ਨ ਆਲਿਆਂ ਨਾਲ ਸੰਬੰਧ ਆ

ਕਿੰਨੀਂ ਹਾਲੀਂ ਨਵੇਂ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ…ਮੂੰਹ ‘ਚ ਹੱਡੀ ਪਾ ਕੇ…ਛਡਾਕੇ ਲਿਆਉਂਦੇ…ਹੌਲੀ-ਹੌਲੀ ਜ਼ਮੀਨ ਘਟਣੀ ਸ਼ੁਰੂ ਹੋਗੀ..ਇੱਕ ਆਰੀਂ ਲੈ ਜਾਂਦੇ…ਇੱਕ ਕਿੱਲੇ ਤੋਂ ਘੱਟ ਖਹਿੜਾ ਨਾ ਛੁੱਟਦਾ.ਹਰਮੀਤ ਜਵਾਂ ਈਂ ਕੰਮ-ਕਾਰ ਤੋਂ ਆਹਰੀ ਕਰ ਛੱਡਿਆ, ਕੁੱਟ-ਕੁੱਟ ਪੱਟੀਆਂ ਜੜ੍ਹਾ ਆਲਿਆਂ ਨੇ, ਅੱਕ ਕੇ ਮੈਂ ਉਹਦੇ ਦਾਦਕੀਂ ਭੇਜਤਾ ਕਰਨਾਲ…ਪੜ੍ਹਾਈ ਪੜੂਈ ਵਿੱਚੇ ਛੁੱਟਗੀ।

ਅਸੀਂ ਦੋਵੇਂ ਨੂੰਹ ਸੱਸ ਤੇ ਤੀਜੀ ਰਮਨੇ ਘਰੇ ਰਹਿ ਗੀਆਂ ਬੁੱਚੜਾਂ ਦੇ ਮੱਥੇ ਲੱਗਣ ਨੂੰ…

ਰਮਨੇ ਮਸਾਂ ਤਿੰਨ ਕੁ ਸਾਲਾਂ ਦੀ ਹੋਣੀ ਆਂ ਉਦੋਂ ਤੜਕੇ ਈ ਆ ਲੱਗੇ ਮੱਥੇ ਜਮਦੂਤ…ਤਿੰਨ ਚਾਰ ਗੱਡੀਆਂ ਆ ਗੀਆਂ ਭਰਕੇ…

ਕਹਿੰਦੇ ਬੁੱਢੀਏ…ਰਾਤ ਹੋਇਐ ਮੁਕਾਬਲਾ ਜੌੜੇ ਪੁਲਾਂ ਆਲੀ ਨਹਿਰ ਤੇ ਔਹ ਪਿਆ ਸਿੱਟਿਆ ਤੇਰਾ ਵੱਡਾ ਖਾੜਕੂ ਮੀਤਾ ਸ਼ਨਾਖ਼ਤ ਕਰ ਲੋ ਜਾਕੇ, ਵੱਡੇ ਬਾਗ਼ੀ ਦੀ…

ਮੇਰੇ ਤਾਂ ਜਾਣੀਂ ਖਾਨਿਓਂ ਗਈ ਸੁਣਕੇ…ਜੀਤਾਂ ਨੂੰ ਸੁਣਦਿਆਂ ਸਾਰ ਦੰਦਲ ਪੈਗੀ…ਉਹ ਤਾਂ ਮੁੜਗੇ ਦੇ ਕੇ ਚੰਦਰਾ ਸੁਨੇਹਾ ਮਗਰੋਂ ਜਿਹੜੀ ਸਾਡੇ ਨਾਲ ਹੋਈ…ਭਾਨੇ ਲਾਗੀ ਨੂੰ ਕਰਨਾਲ ਘੱਲਿਆ ਹਰਮੀਤ ਨੂੰ ਲੈਣ ਵਾਸਤੇ…

ਜੀਤਾਂ ਨੂੰ ਤਾਂ ਘੜੀ-ਮੁੜੀ ਦੰਦਲਾਂ ਪਈ ਜਾਣ…ਰਮਨੇ ਦਾ ਉਦੂੰ ਬੁਰਾ ਹਾਲ ਆਪਦੀ ਮਾਂ ਕੰਨੀ ਵੇਖ-ਵੇਖ ਕੇ..ਜਿਵੇਂ-ਕਿਵੇਂ ਦਿਲ ਜਾ ਕਰੜਾ ਕਰਕੇ ਪੰਚਾਇਤ ਕੱਠੀ ਕਰਲੀ, ਕਰਤਾਰੇ ਕੀ ਟਰਾਲੀ ਲੈ ਕੇ ਜਾ ਅੱਪੜੇ ਜੌੜੇ ਪੁਲਾਂ ਤੇ ਮੇਰੀ ਤਾਂ ਜਾਣੀ ਧਾਹ ਨਿਕਲਗੀ ਵੇਖ ਕੇ…

ਮਾਰ-ਮਾਰ ਗੋਲੀਆਂ ਵਿੰਨ੍ਹੀ ਪਈ ਸੀ ਛਾਤੀ…ਸਰੂ ਵਰਗਾ ਗੱਭਰੂ ਪੁੱਤ ਧਰਤੀ ਦੀ ਹਿੱਕ ਤੇ ਬੇਫ਼ਿਕਰ ਹੋ ਕੇ ਸੁੱਤਾ ਪਿਆ ਸੀ…

ਏਧਰਲੇ ਪਾਸੇ ਸਿਰ ‘ਚ ਵੀ ਵੱਜੀ ਸੀ ਇੱਕ ਗੋਲੀ।

ਮਾਤਾ ਪ੍ਰਸਿੰਨ ਕੌਰ ਨੇ ਭਿੱਜੀਆਂ ਅੱਖਾਂ ਵਾਲੇ ਚਿਹਰੇ ਦੇ ਖੱਬੇ ਪਾਸੇ ਪੁੜਪੁੜੀ ਨੂੰ ਹੱਥ ਲਾਉਂਦਿਆਂ ਦੱਸਿਆ…

ਗਲ ‘ਚ ਕਿਰਪਾਨ, ਅੱਧੀਆਂ ਜੀਆਂ ਖੁੱਲ੍ਹੀਆਂ ਅੱਖਾਂ……….ਹੇ ਵਾਹਗੁਰੂ…

ਹਾਂ ਭਾਈ ਮੇਰਾ ਪੁੱਤ ਈ ਆ…ਮੈਂ ਥਾਣੇਦਾਰ ਨੂੰ ਆਖਿਆ…

ਔਤਰਾ ਮੂਹਰੋਂ ਕਹਿੰਦਾ ਚੰਗਾ ਫਿਰ ਹੁਣ ਉਪੜੋ ਘਰੇ…ਐਨਾ ਈ ਪਤਾ वग्ला मी भनी डां…

ਸਰਪੰਚ ਕਹਿੰਦਾ ਜਨਾਬ ਲਾਸ਼ ਤਾਂ ਅਸੀਂ ਲੈ ਕੇ ਜਾਵਾਂਗੇ, ਜੇ ਧੱਕਾ ਕਰੋਂਗੇ ਤਾਂ ਥਾਣੇ ਦਾ ਘਿਰਾਓ ਕਰਾਂਗੇ ਸਾਰਾ ਪਿੰਡ….. !

ਤੂੰ ਐਵੇਂ ਨਾ ਮੈਥੋਂ ਮੌਰ ਕੁਟਾਲੀਂ ਚੌਰਿਆ ਸਾਲ਼ੇ ਥਾਣਾ ਘੇਰਨ ਦੇ…

ਊਂ ਉਹ ਜ਼ਰਕ ਗਿਆ ਸੀ ਥੋੜਾ ਜਾ…

ਚਲੋ ਜੀ ਜਿਵੇਂ-ਕਿਵੇਂ ਕੀ ਕਹਿੰਦੇ ਹੁੰਦੇ ਆ ਖਬਰਨੀਂ ਮਾਰਟਨ ਮੂਰਟਨ ਜਾ ਕਰਾ ਕੇ ਸਾਨੂੰ ਦੂਏ ਦਿਨ ਮਿਲਗੀ ਲਾਸ਼…

ਛੋਟਾ ਵੀ ਆ ਗਿਆ ਸੀ ਕਰਨਾਲ ਤੋਂ ਪਿੱਟ ਸਿਆਪੇ ਬਾਂਕੇ ਦਿਹਾੜੇ ਜੀਤਾਂ ਤਾਂ ਜਾਣੀ ਝੱਲੀ ਨਾ ਜਾਵੇ ਰੋਂਦਾ ਛੋਟਾ ਉਦੀ………..ਨਹਾਉਣ ਆਲਾ ਤਾਂ ਹੈਨੀ ਸੀ ਪੁੱਤ ਮੀਤਾ।

ਚਲੋ ਜੀ ਇਹ ਵੀ ਫ਼ਰਜ਼ ਨਿਭਾਤੇ…

ਮਾਤਾ ਪ੍ਰਸਿੰਨ ਕੌਰ ਨੇ ਚੁੰਨੀ ਦੇ ਸੱਜੇ ਲੜ ਨਾਲ ਅੱਖਾਂ ਪੂੰਝਦਿਆਂ ਬਾਕੀ ਕੱਲ੍ਹ ਲਿਖਣ ਦਾ ਇਸ਼ਾਰਾ ਕਰ ਦਿੱਤਾ ਸੀ।

ਮੈਨੂੰ ਅਦੀਬ ਸ਼ਾਇਰ ਦੀਆਂ ਉਹ ਲਾਈਨਾਂ ਯਾਦ ਆ ਗਈਆਂ :

ਕਿਸੇ ਦੀ ਵਾਜ਼ ਨ ਉਠੀ ਫਿਰ ਏਸ ਸ਼ਹਿਰ ਅੰਦਰ,

ਮਿਲੀ ਜੁ ਲਾਸ਼ ਕਿਸੇ ਬੇਗੁਨਾਹ ਦੀ ਨਹਿਰ ਅੰਦਰ,

ਉਨ੍ਹਾਂ ਨੇ ਡੋਬ ਕੇ ਉਸਨੂੰ ਇਹ ਨਸ਼ਰ ਕੀਤੀ ਖ਼ਬਰ,

ਅਜੀਬ ਆਦਮੀ ਡੁਬਿਆ ਏ ਮਨ ਦੀ ਲਹਿਰ ਅੰਦਰ।

(ਸੁਰਜੀਤ ਪਾਤਰ)

ਕਾਂਡ –15

ਦਸ ਸਾਲ ਫੇਰ ਇਥੇ ਹੋਣੀ ਨੇ ਜੋ ਨਾਚ ਕੀਤਾ।

ਪੁੱਛ ਨਾ ਤੂੰ ਸਾਡਿਆਂ ਭਰਾਵਾਂ ਤੇ ਕੀ ਗੁਜ਼ਰੀ । ਮਰੇ ਹੋਏ ਪੁੱਤਾਂ ਦੀਆਂ ਲਾਸ਼ਾਂ ਨਾ ਨਸੀਬ ਹੋਈਆਂ। ਪੁੱਛ ਨਾ ਤੂੰ ਫੇਰ ਉਹਨਾਂ ਮਾਵਾਂ ਤੇ ਕੀ ਗੁਜ਼ਰੀ।

(ਸੁਖਦੀਪ ਸਿੰਘ ਬਰਨਾਲਾ)

ਭੋਗ ਵਨੀਂ ਸੀ ਪਿਆ ਅਜੇ ਮੀਤੇ ਦਾ…ਪਹਿਲਾਂ ਈ ਚੱਕ ਚੁੱਕ ਲਿਆ, ਉੱਚੇ ਪਿੰਡ ਆਲੇ, ਜੀਤਾਂ ਦੇ ਪੇਕਿਆਂ ਨੇ…

ਕਹਿੰਦੇ ਛੱਡਣੀਂ ਨੀਂ ਅਸੀਂ ਕੁੜੀ ਹੁਣ ਏਸ ਘਰੇ…

ਮੈਂ ਬਥੇਰੀਆਂ ਮਿੰਨਤਾਂ ਕੀਤੀਆਂ ਪੈਰੀਂ ਚੁੰਨੀਆਂ ਧਰੀਆਂ ਬਈ ਸਾਡਾ ਘਰ ਵਸਦਾ ਰਹਿਜੂ ਛੋਟੇ ਦੇ ਲੜ ਲਾ ਦਿਉ ਵਾਸਤਾ ਰੱਬ ਦਾ ਏਕਣ ਨਾ ਕਰੋ…ਕਿਸੇ ਚੰਦਰੇ ਨੇ ਇੱਕ ਨਾ ਸੁਣੀਂ…ਐਵੇਂ ਆਖਾਂ ਜੀਤਾਂ ਨੇ ਬਥੇਰੇ ਤਰਲੇ ਲਏ ਪਈ ਮੈਂ ਏਸੇ ਘਰੇ ਰਹਿਣਾ ਆਪੇ ਦਿਨ ਕੱਟ ਲੂੰ…

ਸਾਊ ਅਸਲੋਂ ਨਾ ਉਹ ਜਗੀਰਦਾਰ ਦੀ ਚੁੱਕ ‘ਚ ਆਗੇ ਸੇ, ਜਗੀਰਦਾਰ ਦੇ ਢਹੇ ਚੜ੍ਹਕੇ ਭੋਗ ਆਲੇ ਦਿਨ ਨਿਬੜ-ਨਿਬੜਾ ਹੋ ਗਿਆ, ਰਮਨੇ ਨੂੰ ਸਾਡੇ ਕੋਲ ਛੱਡਗੇ ਜੀਤਾਂ ਨੂੰ ਨਾਲ ਲੈਗੇ ਹੋਰ ਨਿੱਕ-ਸੁੱਕ ਜਿਹੜਾ ਦਿੱਤਾ ਸੀ ਮਾੜਾ ਮੋਟਾ ਵਿਆਹ ਵੇਲੇ ਸਭ ਲੈਗੇ…

ਚੰਦਰਾ ਘਰ ਭਾਂਹ-ਭਾਂਹ ਕਰੇ ਖਾਣ ਨੂੰ ਆਵੇ, ਦੁਬਾਰੇ ਈ ਉਜੜ ਗਿਆ ਸੀ ਵਸਕੇ…ਰਮਨੇ ਵਿਚਾਰੀ ਮਾੜੇ ਕਰਮਾਂ ਆਲੀ ਮਸੀਂ ਜੀਅ ਲੱਗਿਆ ਜੁਆਕੜੀ ਦਾ….ਤਿੰਨ ਜਾਣੇ ਰਹਿਗੇ ਅਸੀਂ, ਦੋਵੇਂ ਦਾਦੀ ਪੋਤੀ ਤੇ ਤੀਜਾ ਆਪਣਾ ਛੋਟਾ…

ਕਿਸੇ ਨੇ ਦੱਸ ਪਾਈ ਸਾਊ ਪਈ ਕੁੜੀ, ਹੈ ਤਾਂ ਗ਼ਰੀਬ ਘਰ ਦੀ ਆ ਜਾਣੀ ਰਿਸ਼ਤਾ ਬਣ ਜੂ ਊਂ, ਜੇ ਛੋਟੇ ਵਾਸਤੇ ਲੈਣਾਂ ਤਾਂ…

ਮਖਿਆਂ ਅਸੀਂ ਕੀ ਲੈਣਾ ਗ਼ਰੀਬ ਹੋਵੇ ਭਾਵੇਂ ਅਮੀਰ, ਸਾਡਾ ਘਰ ਵਸਦਿਆਂ ‘ਚ ਹੋਜੂ, ਜੜ੍ਹ ਲੱਗੀ ਰਹਿਜੂ..ਅਸੀਂ ਕੁੜੀ ਦੇਖ ਇਆਏ ਭਾਈ ता वे…

ਸਾਰੀ ਪੱਕ-ਠੱਕ ਹੋਗੀ, ਗਰਮੀ ਜੀ ਦੇ ਦਿਨ ਸੀ ਉਦੋਂ ਕਹਿੰਦੇ ਬਈ ਆਉਂਦੇ ਸਿਆਲ ‘ਚ ਵਿਆਹ ਕਰਲਾਂਗੇ ਨਾਲੇ ਦਿਨ ਸੂਤ ਹੋ ਜਾਣਗੇ ਉਦੋਂ ਨੂੰ, ਗਰਮੀ ਚੰਦਰੀ ਬਾਹਲੀ ਪੈਂਦੀ ਸੀ ਉਦੋਂ…

ਸਾਊ ਮੈਂ ਰੱਬ ਦਾ ਸ਼ੁਕਰ ਕੀਤਾ ਪਈ ਜੇ ਦੁਬਾਰਾ ਵਸਦਿਆ ‘ਚ ਹੋਜੇ ਘਰ ਨਾਲੇ ਅਗਲੀ ਆ ਕੇ ਰਮਨੇ ਨੂੰ ਸਾਂਭ ਲਊ…ਮੇਰਾ ਕੀ ਪਤਾ ਅੱਜ ਆਂ व वॅलु…

थत वी था मी संग…………?

ਮਾਤਾ ਪ੍ਰਸਿੰਨ ਕੌਰ ਨੇ ਲੰਮਾ ਹਉਕਾ ਭਰਦਿਆਂ ਗੱਲ ਅੱਗੇ ਤੋਰੀ…

ਚੰਦਰੇ ਜਗੀਰਦਾਰ ਦੀ ਬਦਲੇ ਦੀ ਅੱਗ ਅਜੇ ਠੰਢੀ ਨੀਂ ਸੀ ਹੋਈ…ਹਰਮੀਤ ਦੇ ਵਿਆਹ ‘ਚ ਖਬਰਨੀਂ ਮ੍ਹੀਨਾ ਡੇਢ ਮ੍ਹੀਨਾ ਰਹਿੰਦਾ ਹੋਣਾ, ਨਪੁੱਤਿਆ ਦਾ ਪੱਟ ਹੋਣਾਂ ਉੱਚੇ ਪਿੰਡ ਆਲੀ ਚੌਕੀ ‘ਚ ਥਾਣੇਦਾਰ ਦੇ ਕੰਨੀਂ ਫੂਕ ਮਾਰ ਆਇਆ ਜਾਕੇ,

ਕਹਿੰਦਾ ਮੀਤੇ ਬੱਬਰ ਦਾ ਛੋਟਾ ਭਰਾ ਪਿੰਡ ਆਇਆ ਵਾ, ਫੈਡਰੇਸ਼ਨ ਆਲੇ ਮੁੰਡਿਆਂ ਨਾਲ ਰਲਕੇ ਆਪਦੇ ਭਰਾ ਦਾ ਬਦਲਾ ਲਊਗਾ, ਪਹਿਲਾਂ- ਪਹਿਲਾਂ ਸਾਂਭ ਲੋ ਜੇ ਭਲੀ ਚਾਹੁੰਦੇ ਓ…

ਬੁੱਚੜਾਂ ਨੂੰ ਤਾਂ ਬਹਾਨਾ ਚਾਹੀਦਾ ਸੀ ਚੱਕ ਲਿਆ ਭਾਈ ਇੱਕ ਦਿਨ ਆ ਕੇ ਕਹਿੰਦੇ ਪੁੱਛ-ਗਿੱਛ ਕਰਕੇ ਛੱਡਦਾਂਗੇ ਉਹ ਦਿਨ ਹੱਦ ਬਥੇਰੀ ਭੱਜ ਨੱਠ ਕੀਤੀ…ਬਥੇਰੇ ਸਰਕਾਰੇ ਦਰਬਾਰੇ ਪਹੁੰਚ ਕੀਤੀ…ਉਹ ਕਿਹੜਾ ਅਫ਼ਸਰ ਸੀ ਪੁੱਤ ਜਿਥੇ ਅਸੀਂ ਨੀਂ ਗਏ,

ਨਾਲ ਉਹਦੇ ਸਹੁਰੇ ਵੀ ਵਿਚਾਰੇ ਭੱਜੇ ਫਿਰੇ ਕਿਤੇ ਕਹਿ ਦਿਆ ਕਰਨ ਫਲਾਣੇ ਥਾਣੇ ‘ਚ ਆ…ਕਿਤੇ ਢਿਮਕੇ ਥਾਣੇ ‘ਚ ਆ, ਫਲਾਣੀ ਚੌਕੀ ‘ਚ ਪਤਾ ਕਰ ਲੋ…ਢਿਮਕੇ ਥਾਣੇਦਾਰ ਦੀ ਰਾਸਤ ‘ਚ ਆ, ਐਨੇ ਪੈਸੇ ਮੰਗਦੇ ਆ, ਫੇਰ ਛੱਡ ਦੇਣਗੇ…ਗਈ ਹੱਦ ਤਿੰਨ ਕਿੱਲੇ ਪਹਿਲਾਂ ਲੇਖੇ ਲਾਤੀ ਸੀ ਏਸੇ ਕੰਮ ਦੇ, ਤਿੰਨ ਹੋਰ ਵੇਚਤੀ…ਪੱਲੇ ਕੁਛ ਫੇਰ ਨੀਂ ਪਿਆ, ਅੱਜ ਤੱਕ ਸਾਊ ਛੋਟੇ ਦੀ ਉੱਘ-ਸੁੱਘ ਈ ਨਹੀਂ ਪਈ ਕਿਥੇ ਹੈ, ਕਿਥੇ ਨਹੀਂ………. ?

ਪਤਾ ਨਹੀਂ ਚੰਦਰੇ ਨੂੰ ਜ਼ਮੀਨ ਨਿਗਲਗੀ ਕੇ ਅਸਮਾਨ ਖਾ ਗਿਆ।

ਸਹੁਰੇ ਵੀ ਭਾਈ ਕਿੰਨਾ ਕੁ ਚਿਰ ਡੀਕਦੇ…ਅਗਲਿਆਂ ਨੇ ਛੇ ਮਹੀਨੇ ਸਾਲ ਸਾਡੇ ਮੂੰਹ ਕੰਨੀਂ ਵੇਖਿਆ………. ਆਖਿਰ ਨੂੰ ਕੁੜੀ ਕਿਤੇ ਹੋਰ ਤੋਰਤੀ…

ਉਧਰ ਉੱਚੇ ਪਿੰਡ ਆਲਿਆਂ ਨੇ…ਜਗੀਰਦਾਰਾਂ ਦੇ ਢਹੇ ਚੜ੍ਹਕੇ ਨਾਲੇ ਸਾਡਾ ਘਰ ਪੱਟਤਾ ਨਾਲੇ ਆਪਦਾ ਪੱਟ ਲਿਆ…

ਰਮਨੇ ਦੀ ਮੰਮੀ ਚੰਦਰੀ ਮਾੜੇ ਕਰਮਾਂ ਆਲੀ ਕਿਸੇ ਅਮਲੀ ਦੇ ਲੜ ਲਾਤੀ

ਹੇ ਵਾਹਗੁਰੂ…ਦੋਏ ਰਹਿਗੀਆਂ ਅਸੀਂ ਦਾਦੀ ਪੋਤੀ, ਬਾਕੀ ਸਭ…ਆਪੋ ਆਪਣੀ ਭੋਗ ਕੇ ਨਿਖੜਗੇ ਨਪੁੱਤੇ ਪੁਲਿਸ ਆਲੇ ਤੀਏ ਕੁ ਦਿਨ ਆ ਵੜਿਆ ਕਰਨ…ਲਹੂ ਪੀ ਲਿਆ ਸਾਡਾ…ਨਵੇਂ ਪਿੰਡ ਆਲੀ ਪੰਚਾਇਤ ਨੇ ਬਥੇਰਾ ਆਖਿਆ ਪਈ ਹੁਣ ਕੀ ਭਾਲਦੇ ਓ ਜਵਾਂ ਤਾਂ ਜਾੜ੍ਹਤਾ ਘਰ…

ਕਹਿੰਦੇ ਇਹਨਾਂ ਦੇ ਘਰੇ ਖਾੜਕੂ ਆ ਕੇ ਰਹਿੰਦੇ ਆ…ਖਾੜਕੂਆਂ ਦੀ ਪਨਾਹ ਇਹ ਘਰ…

ਜਦੋਂ ਨਾ ਈ ਹਟੇ ਸਾਊ ਮੈਂ ਰਮਨੇ ਨੂੰ ਲੈ ਕੇ ਕਰਨਾਲ ਜਾਣ ਦੀ ਤਿਆਰੀ ਕਰ ਲਈ ਆਪਦੇ ਸਹੁਰੀਂ..

ਨਾਲੇ ਮੈਨੂੰ ਉਹ ਦਿਨ ਚੇਤੇ ਆਉਣ “ਚੰਦਰੀਏ ਜੇ ਜਸਵੰਤ ਪੂਰੇ ਹੋਏ ਤੋਂ ਬਾਅਦ ਗੱਲ ਮੰਨ ਲੈਂਦੀ ਉਦੋਂ ਈ ਕਰਨਾਲ ਜਾ ਵੜਦੀ…ਸ਼ਾਇਦ ਆਹ रित ठा रेषटे पैरे……….”

ਨਾ ਪੁੱਤ ਓਦਣ ਮੈਨੂੰ ਕਿਸੇ ਨਵੇਂ ਪਿੰਡ ਆਲੀ ਪੰਚਾਇਤ ਨੇ ਰੋਕਿਆ…ਨਾ ਕਰਤਾਰੇ ਦੇ ਘਰੋਂ ਬੇਬੇ ਨੇ ਦਿਲਾਸਾ ਦਿੱਤਾ…ਨਾ ਭਾਈ ਜੀ ਨੇ ਧਰਵਾਸਾ ਦਿੱਤਾ…ਕੋਈ ਨਹੀਂ ਸੀ ਓਦਣ ਮੇਰੀ ਜ਼ੁੰਮੇਵਾਰੀ ਚੁੱਕਣ ਆਲਾ…

ਨਵੇਂ ਪਿੰਡ ਦੀ ਮਿੱਟੀ ਨੂੰ ਚੱਕ ਕੇ ਮੱਥੇ ਨਾ ਲਾਇਆ ਤੇ ਰਮਨੇ ਨੂੰ ਲੈ ਕੇ ਕਰਨਾਲ ਆਲੀ ਮੋਟਰ ‘ਚ ਬਹਿਗੀ…

ਮਹੀਨੇ ਕੁ ਬਾਅਦ ਮੀਤੇ ਦੇ ਚਾਚੇ ਹੁਰੀਂ ਆ ਕੇ ਜਿਹੜੀ ਬਚਦੀ ਸੀ ਦੋ ਕਿੱਲੇ ਕਰਨੈਲ ਕਿਆਂ ਨੂੰ ਸੰਭਾਗੇ ਠੇਕੇ ਤੇ…ਪਈ ਆਪੇ ਦੇਖੀ ਜਾਊ ਜਿਹੋ ਜਾ ਸਮਾਂ ਆਉ ਅਜੇ ਤੁਸੀਂ ਵਾਹੀ ਬੀਜੀ ਜਾਉ।

ਰਮਨੇ ਨੂੰ ਪੜ੍ਹਨ ਲਾ ਤਾ ਕਰਨਾਲ ਸਰਕਾਰੀ ਸਕੂਲ ‘ਚ ਤੀਜੀ ਕੁ ਜ਼ਮਾਤ ‘ਚ ਪੜ੍ਹਦੀ ਹੋਣੀਂ ਖਬਰਨੀਂ, ਜਦੋਂ ਜਸਵੰਤ ਸਿੰਘ ਖਾਲੜੇ ਨੇ ਘਰੋਂ ਨਿਕਲੇ ਲੋਕਾਂ ਨੂੰ ਘਰ ਵਾਪਸੀ ਦੀ ਅਪੀਲ ਕੀਤੀ ਸੀ…

ष्टिग्… ਬਾਈਕਾਟ ਤੋਂ ਮੈਨੂੰ ਦੀਂਹਦੀ ਦੋ ਕੁ ਸਾਲ ਬਾਅਦ ਦੀ ਗੱਲ ਹੋਣੀ ਆਂ

ਮੈਨੂੰ ਬਥੇਰਾ ਰੋਕਿਆ ਕਰਨਾਲ ਆਲਿਆਂ ਨੇ ਬਈ ਟਿਕੀ ਰਹੁ ਹੁਣ ਇਥੇ ਹੀ ……….ਹਲੇ ਹਾਲਾਤ ਚੰਗੇ ਨਹੀਂ ਪੰਜਾਬ ਚ ……….

ਮਖਿਆਂ ਨਹੀਂ ਸਾਰੇ ਆਪਦੇ-ਆਪਦੇ ਘਰੀਂ ਜਾਈ ਜਾਂਦੇ ਆ…

ਸਾਊ ਪਤਾ ਨਹੀਂ ਕਿਉਂ ਮੋਹ ਜਾ ਤਾਂ ਹੁੰਦਾ ਈ ਆ ਜਾਣੀਂ ਆਪਣੇ ਪਿੰਡ ਦਾ….ਚਲੋ ਜੀ, ਅਸੀਂ ਦੋਵੇਂ ਦਾਦੀ ਪੋਤੀ…ਆਗੀਆਂ ਨਵੇਂ ਪਿੰਡ ਰਮਨੇ ਨੂੰ ਨਵੇਂ ਪਿੰਡ ਆਲੇ ਸਕੂਲ ‘ਚ ਪੜ੍ਹਨੇ ਪਾਤਾ ਆ ਕੇ…

ਖਾਲੜੇ ਬਾਈ ਕੋਲੇ ਮੈਂ ਵੀ ਨਾਂ ਲਿਖਾਉਣ ਜਾਵੜੀ ਛੋਟੇ ਦਾ…ਪਈ ਇਹ ਟੈਕ ਹੋਏ ਤੋਂ ਚਾਰ ਕੁ ਸਾਲ ਬਾਅਦ ਚੱਕਿਆ ਘਰੋਂ ਪੁਲਿਸ ਨੇ ਅਜੇ ਤਾਂਈਂ ਸਾਨੂੰ ਕੋਈ ਥਹੁ ਪਤਾ ਨੀਂ ਲੱਗਿਆ, ਕੋਈ ਉੱਘ-ਸੁੱਘ ਨੀਂ ਨਿਕਲੀ, ਗੁਰਮੀਤ ਸਿੰਘ ਬੱਬਰ ਦਾ ਛੋਟਾ ਭਰਾ ਸੀ ਇਹ “ਹਰਮੀਤ ਸਿੰਘ ਬਲਦ ਜਸਵੰਤ ਸਿੰਘ, ਪਿੰਡ: ਨਵਾਂ ਪਿੰਡ”

ਸਾਊ ਮੈਨੂੰ ਆਪ ਤਾਂ ਨੀਂ ਮਿਲਿਆ ਓਦਣ ਉਹ ਪਰ ਨਾਂ ਉਥੇ ਲਿਖ ਲਿਆ ਸੀ ਹੋਰ ਭਾਈ ਨੇ…

ਜਾਣੀ ਦੀ ਆਸ ਜੀ ਬੱਝਗੀ ਸੀ ’ਨਸਾਫ਼ ਦੀ ਜਦੋਂ ਦਾ ਖਾਲੜੇ ਨੇ ਚੱਕ ਚੱਕਿਆ ਸੀ ਪਰ ਕੀ ਪਤਾ ਸੀ ਪੁੱਤ ਉਦੋਂ ਪਈ ਚੰਦਰੇ ਏਹਨੂੰ ਵੀ ਵਿਚਾਰੇ ਨੂੰ ਵਿਚੇ ਲਵੇਟ ਲੈਣਗੇ…

ਮਸਾਂ ਸਾਲ ਕੁ ਈ ਲੰਘਿਆ ਹੋਣਾ ਮੈਨੂੰ ਦੀਂਹਦੀ ਆ ਜਦੋਂ ਖਾਲੜਾ ਵੀ ਚੱਕ ਲਿਆ, ਜੜਾਂ ਪੱਟੀਆਂ ਆਲਿਆਂ ਨੇ, ਕੱਖ ਨਾ ਰਹੇ ਜ਼ਾਲਮਾਂ ਦਾ…ਐਨੀ ਹੱਦ ਜ਼ੁਲਮ ਦੀ ਹਨੇਰ ਸਾਂਈ ਦਾ ਬਥੇਰੀ ਭੱਜ ਨੱਠ ਕੀਤੀ ਲੋਕਾਂ ਨੇ…ਬਥੇਰੇ ਧਰਨੇ ਦਿੱਤੇ…ਪਰ ਆਪਣੇ ਹਰਮੀਤ ਆਂਗੂੰ ਉੱਘ-ਸੁੱਘ ਉਹਦੀ ਨੀਂ

ਨਿਕਲੀ ਕੋਈ…ਹੇ ਵਾਹਗੁਰੂ………. !

“ਜਿਹੜਾ ਦੂਜਿਆਂ ਨੂੰ ਭਾਲਣ ਨਿਕਲਿਆ ਸੀ ਖ਼ੁਦ ਈ ਗੁਆਚ ਗਿਆ…ਜਿਹੜਾ ਪਿੰਡੋ ਪਿੰਡੀ ਜਾ ਕੇ ਦੂਜਿਆਂ ਦਾ ਪਤਾ ਕਰਦਾ ਸੀ…ਖ਼ੁਦ ਲਾ ਪਤਾ ਹੋ ਗਿਆ, ਜਿਹੜਾ ਦੂਜਿਆਂ ਦੀਆਂ ਲਾਸ਼ਾਂ ਭਾਲਦਾ ਸੀ, ਨਹਿਰਾਂ ਬੇਲਿਆਂ ‘ਚੋਂ…ਖ਼ੁਦ ਪਤਾ ਨਹੀਂ ਕਿਹੜੀ ਨਹਿਰ ‘ਚ ਰੁੜ੍ਹ ਗਿਆ, ਜਿਹੜਾ ਲਾਵਾਰਸਾਂ ਦਾ ਵਾਰਸ ਬਣਿਆ ਸੀ, ਉਹ ਖ਼ੁਦ ਲਵਾਰਸ ਬਣ ਗਿਆ…”

ਮਾਤਾ ਪ੍ਰਸਿੰਨ ਕੌਰ ਨੇ ਮੇਰਾ ਵੀ ਰੋਣ ਕਢਵਾ ਦਿੱਤਾ,

ਸੱਚਮੁੱਚ ਮਨੁੱਖੀ ਹੱਕਾਂ ਦਾ ਅਲੰਬਰਦਾਰ ਸੀ ਜਸਵੰਤ ਸਿੰਘ ਖਾਲੜਾ ਮੇਰੇ ਕੰਨਾਂ ਵਿੱਚ 3 ਜਨਵਰੀ, 1993 ਨੂੰ ਮਨੁੱਖੀ ਹੱਕਾਂ ਦੇ ਇਸ ਪਹਿਰੇਦਾਰ ਵੱਲੋਂ ਜੋਧਪੁਰ ਵਿਖੇ ਕਹੇ ਸ਼ਬਦ ਗੂੰਜ ਰਹੇ ਸਨ :

“ਗੁਰੂ ਪਿਆਰੀ ਸਾਧੰਗਤ ਜੀ,

ਅੱਜ ਅਸੀਂ ਪੰਜਾਬ ਦੇ ਉਹਨਾਂ ਪਰਿਵਾਰਾਂ ਦੀ ਦਰਦ-ਭਰੀ ਦਾਸਤਾਨ ਉੱਤੇ ਵਿਚਾਰ ਕਰਨ ਲਈ ਇਕੱਤਰ ਹੋਏ ਹਾਂ, ਮਨੁੱਖੀ ਅਧਿਕਾਰ ਕਮਿਸ਼ਨ ਦਾ ਗਠਨ ਸਾਡੇ ਬੱਚਿਆਂ, ਪੁੱਤਰਾਂ ਅਤੇ ਬਜ਼ੁਰਗਾਂ ਜੋ ਕਿ ਲਾਪਤਾ ਹਨ ਦੀ ਪੜਤਾਲ ਕਰਨ ਲਈ ਕੀਤਾ ਗਿਆ ਹੈ…ਉਹ ਮਾਵਾਂ ਜੋ ਸਾਨੂੰ ਸਵਾਲ ਕਰਦੀਆਂ ਹਨ ਕਿ ਸਾਨੂੰ ਏਨਾਂ ਤਾਂ ਦੱਸ ਦਿਉ ਕਿ ਸਾਡੇ ਬੱਚੇ ਜਿੰਦਾ ਹਨ ਜਾਂ ਨਹੀਂ, ਉਹ ਭੈਣਾਂ ਜੋ ਆਪਣੇ ਹੱਥਾਂ ਵਿੱਚ ਰੱਖੜੀਆਂ ਫੜੀ ਵੀਰਾਂ ਦੀ ਉਡੀਕ ਕਰ ਰਹੀਆਂ ਹਨ, ਉਹ ਬੱਚੀਆਂ ਜਿੰਨ੍ਹਾਂ ਦੇ ਸੁਹਾਗ ਲਾਪਤਾ ਹਨ, ਜਾਂ ਜੋ ਅਸੀਂ ਉਹਨਾਂ ਦੇ ਸਹੁਰੇ ਘਰ ਵਿਆਹ ਕੇ ਨਹੀਂ ਤੋਰ ਸਕਦੇ ਕਿਉਂਕਿ ਉਹਨਾਂ ਦੇ ਹੋਣ ਵਾਲੇ ਪਤੀ ਜਾਂ ਤਾਂ ਲਾਪਤਾ ਕਰ ਦਿੱਤੇ ਗਏ ਜਾਂ ਪੁਲਿਸ ਦੇ ਕਹਿਰੀ ਤਸ਼ੱਦਦ ਦਾ ਸ਼ਿਕਾਰ ਹੋ ਚੁੱਕੇ ਹਨ।

ਅਸੀਂ ਇਹਨਾਂ ਬਾਰੇ ਪਤਾ ਕਰਨ ਲਈ ਇਹਨਾਂ ਦੇ ਘਰਾਂ ਵਿੱਚ ਗਏ…ਇਹਨਾਂ ਦੀਆਂ ਮਾਵਾਂ ਦੇ ਮਨਾਂ ਵਿੱਚ ਅੱਜ ਵੀ ਪੁਲਿਸ ਦਾ ਡਰ ਮੌਜੂਦ ਹੈ, ਉਹ ਕੋਈ ਸਹੀ ਜਾਣਕਾਰੀ ਨਹੀਂ ਦੇ ਸਕੀਆਂ, ਇਸ ਤੋਂ ਅੱਗੇ ਅਸੀਂ ਉਥੇ ਗਏ, ਜਿਥੇ ਸਾਡੇ ਵੀਰ ਬਜ਼ੁਰਗ ਅਤੇ ਬੱਚੇ ਪਹੁੰਚਾ ਦਿੱਤੇ ਗਏ, ਅਸੀਂ ਮੜ੍ਹੀਆਂ ਵਿਚ ਗਏ, ਸਮਸ਼ਾਨਾਂ ਵਿੱਚ ਗਏ…ਉਥੋਂ ਦੇ ਕਰਿੰਦਿਆਂ ਤੋਂ ਪਤਾ ਕੀਤਾ ਕਿ ਤੁਹਾਡੇ ਕੋਲ ਕਿੰਨੇ ਬੰਦੇ ਲਵਾਰਸ ਲਾਸ਼ਾਂ ਦੇ ਤੌਰ ‘ਤੇ ਆਉਂਦੇ ਹਨ, ਉਹਨਾਂ ਕਿਹਾ ਕਿ ਅਸੀਂ ਕੋਈ ਨਿਸ਼ਚਿਤ ਹਿਸਾਬ ਨਹੀਂ ਦੇ ਸਕਦੇ, ਕਦੀ-ਕਦੀ 50- 60 ਬੰਦੇ ਵੀ ਆ ਜਾਂਦੇ ਹਨ, ਕਦੀ 2-4 ਹੀ ਆਉਂਦੇ ਹਨ, ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਤਾਂ ਨਿਸ਼ਚਿਤ ਗਿਣਤੀ ਚਾਹੀਦੀ ਹੈ ਤਾਂ ਉਹਨਾਂ ਕਿਹਾ ਕਿ ਇਹ ਅਸੀਂ ਤਾਂ ਨਹੀਂ ਦੱਸ ਸਕਦੇ, ਪਰ ਹਾਂ ਸ਼ਹਿਰ ਦੀ ਮਿਊਂਸਪਲ ਕਮੇਟੀ ਦੱਸ ਸਕਦੀ ਹੈ ਕਿਉਂਕਿ ਲਵਾਰਸ ਲਾਸ਼ਾਂ ਨੂੰ ਸਸਕਾਰਨ ਦਾ ਖਰਚਾ ਸ਼ਹਿਰ ਦੀ ਕਮੇਟੀ ਕਰਦੀ ਹੈ, ਲੱਕੜਾਂ ਵੀ ਕਮੇਟੀ ’ਚੋਂ ਆਉਂਦੀਆਂ ਹਨ।

ਅਸੀਂ ਅੱਗੇ ਗਏ ਕਮੇਟੀ ਦੇ ਰਿਕਾਰਡ ਵਿੱਚ ਲਿਖਿਆ ਸੀ ਕਿਹੜਾ ਪੁਲਿਸ ਅਫ਼ਸਰ ਕਿੰਨੀਆਂ ਲਾਸ਼ਾਂ ਦੇ ਕੇ ਗਿਆ ਹੈ…ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਤਿੰਨ ਪ੍ਰਮੁੱਖ ਸ਼ਮਸ਼ਾਨਘਾਟਾਂ ਵਿੱਚ 6017 ਲਾਸ਼ਾਂ ਦਾ ਸਸਕਾਰ ਲਵਾਰਸ ਕਹਿ ਕੇ ਕਰ ਦਿੱਤਾ ਗਿਆ, ਜਿਹਨਾਂ ਦੀ ਉਮਰ 18 ਤੋਂ 35 ਸਾਲ ਦੇ रभिभात मी देठ भी………..”

ਸੱਚਮੁੱਚ ਕੌਮ ਦੇ ਇਸ ਸਪੂਤ ਦੀ ਕਰੜੀ ਘਾਲਣਾਂ ਨੂੰ ਸਲਾਮ…6 ਸਤੰਬਰ, 1995 ਦਾ ਉਹ ਅਭਾਗਾ ਦਿਨ…ਚਿੱਟੇ ਰੰਗ ਦੀ ਮਾਰੂਤੀ ਵੈਨ ਵਿੱਚ ਜਬਰਦਸਤੀ ਚੁੱਕ ਕੇ ਸੁੱਟ ਲਿਆ, ਇਹ ਮਜਲੂਮਾਂ ਦਾ ਰਾਖਾ..ਕਿਡਨੈਪਰਾਂ ਨੇ ਮੋਬਾਈਲ ਤੇ ਆਪਣੇ ਆਕਾਵਾਂ ਨਾਲ ਗੱਲ ਕੀਤੀ

“ਮਿਸ਼ਨ ਕਾਮਯਾਬ ਹੋ ਗਿਆ ਹੈ…”

ਸੱਚ ਕਿਹਾ ਪਾਤਰ ਨੇ “ਏਨਾ ਸੱਚ ਨਾ ਬੋਲ ਕਿ ਕੱਲ੍ਹਾ ਰਹਿ ਜਾਵੇਂ ਚਾਰ ਕੁ ਮਿੱਤਰ ਰੱਖ ਲਵੀਂ ਮੋਢਾ ਦੇਣ ਲਈ…”

ਸਾਊ ਜਾਣੀ ਦੀ ਜਦੋਂ ਦਾ ਖਾਲੜਾ ਲਾਪਤਾ ਹੋਇਆ ਸੀ ਨਾ, ਹੱਡਾ ਰੋੜੀ ਆਲੇ ਕੁੱਤਿਆਂ ਵਾਂਗ…ਖਾਖੀ ਵਰਦੀ ਵਾਲੇ ਫੇਰ ਵੱਢਣ ਲਾਗੇ ਸੇ…

ਮਾਤਾ ਪ੍ਰਸਿੰਨ ਕੌਰ ਨੇ ਮੇਰੀ ਸੋਚਾਂ ਦੀ ਲੜੀ ਨੂੰ ਤੋੜਦਿਆਂ ਗੱਲ ਅੱਗੇ उठी…

ਮਸਾਂ ਮੈਨੂੰ ਮੈਦ ਆ ਮਹੀਨਾ ਡੇਢ ਮਹੀਨਾ ਈ ਹੋਇਆ ਹੋਣਾ ਅਜੇ…

ਆਪਣੀ ਰਮਨੇ ਨੂੰ ਸਕੂਲ ਤੋਰ ਕੇ ਮੈਂ ਕਰਤਾਰੇ ਬਾਬੇ ਦੇ ਘਰੇ ਅੱਪੜਗੀ ਕੱਲੀ ਦਾ ਕਿਹੜਾ ਜੀਅ ਲਗਦਾ ਸੀ ਘਰੇ.ਚੰਦਰਾ ਘਰ ਖਾਣ ਨੂੰ ਆਉਂਦਾ मी।

ਆਥਣੇ ਜੇ ਮੈਂ ਆਈ…ਰਮਨੇ ਅਜੇ ਤੱਕ ਨਹੀਂ ਸੀ ਮੁੜੀ ਸਕੂਲੋਂ…ਬਿੰਦ ਦੇਖ..ਝੱਟ ਵੇਖ..ਚੰਦਰਾ ਸੂਰਜ ਵੀ ਢਲਣ ਵਾਲਾ ਹੋ ਗਿਆ।

ਮੈਂ ਕਾਹਲੇ ਕਦਮੀਂ ਕਰਤਾਰੇ ਕੇ ਕਰਨੈਲ ਨੂੰ ਜਾ ਕੇ ਆਖਿਆ ਪੁੱਤ ਵੇਖ ਕੇ ਆ, ਭਲਾ ਕੁੜੀ ਸਕੂਲੋਂ ਨਹੀਂ ਆਈ ਅਜੇ ਤੱਕ……….?

ਉਹ ਵਿਚਾਰਾ ਉਦੋਂ ਈ ਜਾ ਵੜਿਆ ਸਾਇਕਲ ਤੇ…ਕੀ ਸਕੂਲ ਕੀ ਉਹਦੇ ਨਾਲੇ ਪੜ੍ਹਦੇ ਜਵਾਕਾਂ ਦੇ ਘਰੀਂ…ਸਭ ਥਾਂ ਦੇਖ ਆਇਆ ਕੋਈ ਪਤਾ ਨਾ ਲੱਗਿਆ…

ਬੇਬੇ ਆਪਾਂ ਥਾਣੇ ਰਪਟ ਲਿਖਾਦੀਏ ਭਲਾਂ… ?

ਮੇਰੀ ਤਾਂ ਜਾਣੀਂ ਰੂਹ ਜੀ ਕੰਬਗੀ, ਜਦੋਂ ਉਹਨੇ ਏਕਣ ਕਿਹਾ……….ਹੋਰ ਕਰ ਵੀ ਕੀ ਸਕਦੇ ਸੇ…

ਉੱਚੇ ਪਿੰਡ ਆਲੀ ਚੌਕੀ ‘ਚ ਰਪਟ ਲਿਖਾ ਆਏ ਜਾ ਕੇ ਰਾਤ ਨੂੰ ਨੌ ਦਸ ਕੁ ਵਜੇ…

ਦੂਏ ਦਿਨ ਫੇਰ ਭਾਲਣ ਲਾਗੇ…ਕੋਈ ਪਤਾ ਨਾ ਲੱਗਿਆ, ਮੇਰੇ ‘ਚ ਤਾਂ ਜਵਾਂ ਈ ਸਾਹ ਸਤ ਜਾ ਮੁੱਕ ਗਿਆ… ਐਵੇਂ ਚੰਦਰੇ ਜੇ ਖ਼ਿਆਲ ਆਉਣ ਲਾਗੇ ਪਹਿਲਾਂ ਈ ਦਿਲ ‘ਚਵਾਹ ਜਹਾਨ ਦੀ ਲਾਲੀ ਸਾਊ…

ਮੈਂ ਤਾਂ ਜਵਾਂ ਈ ਮੰਜ਼ੇ ’ਤੇ ਬਹਿਗੀ, ਉਠਣ ਦੀ ਜਾਣੀਂਦੀ ਤਾਕਤ ਏ ਨਾ ਰਹੀ…ਉਠਾਂ ਵੀ ਤਾਂ ਕੀਹਦੇ ਆਸਰੇ ਇੱਕ ਤਾਂ ਜੁਆਕੜੀ ਸੀ ਜਿਊਣ ਦਾ ਆਸਰਾ…ਉਹੀ ਵਿਚਾਰੀ ਪਤਾ ਨਹੀਂ ਕਿਹੜੇ ਹਾਲੀਂ…

ਅੱਠਾਂ ਕੁ ਦਸੀਂ ਦਿਨੀ ਆਥਣੇ ਜੇ ਆਗੇ ਉੱਚੇ ਪਿੰਡ ਆਲੀ ਚੌਕੀ ਵਾਲੇ…ਕਹਿੰਦੇ ਉੱਚੇ ਪਿੰਡ ਵਾਲੇ ਪਹੇ ਕੋਲ਼ੇ ਇੱਕ ਬੱਚੀ ਦੀ ਲਾਸ਼ ਪਈ ਆ नावे रेष ले विडे………..?

ਹੇ ਵਾਹਗੁਰੂ…ਮੈਨੂੰ ਨਹੀਂ ਪਤਾ ਲੱਗਿਆ ਫੇਰ ਮੈਨੂੰ ਕੀ ਹੋਇਆ…ਜਦੋਂ ਸੁਰਤ ਜੀ ਆਈ ਨਵੇਂ ਪਿੰਡ ਦੀ ਪੰਚਾਇਤ ਕੱਠੀ ਹੋਗੀ ਸੀ ਅਸੀਂ ਜਾ ਵੜੇ माष्ट…

ਮਾੜੇ ਕਰਮਾਂ ਆਲੀ., ਸਾਡੇ ਖ਼ਾਨਦਾਨ ਦੀ ਆਖ਼ਰੀ ਨਿਸ਼ਾਨੀ ਉੱਚੇ ਪਿੰਡ ਆਲੇ ਪਹੇ ਦੇ ਚੜ੍ਹਦੀ ਆਲੇ ਪਾਸੇ ਚੌਫ਼ਾਲ ਪਈ ਸੀ………. !!!!

ਓ…ਹੋ…ਹੇ ਡਾਹਢਿਆ ਰੱਬਾ…ਏਨੀਂ ਸੁਣਦਿਆਂ ਈ ਮੇਰਾ ਆਪਣੇ ਆਪ ਤੇ ਕਾਬੂ ਨਾ ਰਿਹਾ, ਹੱਥ ‘ਚੋਂ ਪੈੱਨ ਨਿਕਲਕੇ ਔਹ ਗਿਆ,

ਧਾਹ ਨਿਕਲਗੀ…ਐਨਾ ਕਹਿਰ…ਐਨਾ ਜ਼ੁਲਮ..ਲੋਕਾਂ ਦੀਆਂ ਧੀਆਂ ਭੈਣਾਂ ਦੇ ਰਾਖੇ ਸ਼ਹੀਦ ਭਾਈ ਗੁਰਮੀਤ ਸਿੰਘ ਬੱਬਰ ਦੀ ਆਪਣੀ ਭੈਣ ਨਿੰਦੀ ਤੇ ਧੀ ਰਮਨੇ ਨਾਲ ਆਹ ਗੁਜ਼ਰੀ…ਕਿਹੜੇ ਖੱਲ ਖੂੰਜੀਂ ਲੁਕ ਗਿਆ ਰੱਬਾ ਉਏ…

ਮਾਤਾ ਪ੍ਰਸਿੰਨ ਕੌਰ ਬੇਸੁਰਤ ਜਿਹੀ ਹੋ ਗਈ ਸੀ, ਮੈਂ ਰੋਂਦਿਆਂ-ਰੋਂਦਿਆਂ ਸਹਾਰਾ ਦੇ ਕੇ ਬਿਸਤਰੇ ‘ਤੇ ਪਾ ਦਿੱਤਾ…

ਮੈਨੂੰ ਸੁਰਜੀਤ ਪਾਤਰ ਦੀ ਲਿਖੀ ਕਵਿਤਾ ਦੀਆਂ ਉਹ ਲਾਈਨਾਂ ਯਾਦ ਆ ਗਈਆਂ…

ਨ ਸੂਰਜ ਦਾ ਪੰਛੀ ਨਾ ਕਿਰਨਾਂ ਦਾ ਚੰਬਾ, ਕੋਈ ਏਨਾ ਸੁੰਨਾ ਬਨੇਰਾ ਨ ਹੋਵੇ, ਕਿਸੇ ਵਸਦੇ ਵਿਹੜੇ ‘ਚ ਆਵੇ ਕਦੀ ਵੀ ਨਾ, ਉਹ ਰਾਤ ਜਿਸ ਦਾ ਸਵੇਰਾ ਨ ਹੋਵੇ।

ਇਹ ਅੰਨ੍ਹੀ ਉਦਾਸੀ, ਹਨੇਰੇ ਦੀ ਵਲਗਣ, ਇਹ ਬੇਅਰਥ ਪੌਣਾਂ, ਇਹ ਬੇਅਰਥ ਜੰਗਲ, ਇਹ ਬੇਨਕਸ਼ ਲੋਕਾਂ ਦਾ ਨਿਹਲਕਸ਼ ਝੁਰਮਟ, ਕਿਤੇ ਮੇਰੇ ਮਨ ਦਾ ਹਨੇਰਾ ਨ ਹੋਵੇ।

ਮੈਂ ਤੱਕਿਆ ਹੈ ਇੱਕ ਜ਼ਖ਼ਮੀ ਚੰਨ ਜੇਹਾ ਸੁਫ਼ਨਾ, ਜੋ ਕੰਡਿਆਲੇ ਬਿਰਖਾਂ ‘ਚ ਫਸਿਆ ਪਿਆ ਸੀ, ਜ਼ਰਾ ਗ਼ੌਰ ਨਾਲ ਇਸਨੂੰ ਤਕ ਤਾਂ ਸਹੀ ਤੂੰ, ਤੇਰਾ ਤਾਂ ਨਹੀਂ ਹੈ ਇਹ ਮੇਰਾ ਨ ਹੋਵੇ।

ਇਹ ਮਾੜੀ ਜਿਹੀ ਜਿਹੜੀ ਦਿਲ ਵਿੱਚ ਲਗਨ ਹੈ, ਮੈਂ ਮੰਨਿਆਂ ਕਿ ਇਸਦੀ ਬੜੀ ਹੀ ਜਲਣ ਹੈ, ਇਨੂੰ ਐਵੇਂ ਯਾਰੋ ਬੁਝਾ ਵੀ ਨ ਦੇਣਾ, ਕਿਤੇ ਏਹੀ ਕਲ੍ਹ ਦਾ ਸਵੇਰਾ ਨਾ ਹੋਵੇ।

ਕਿਸੇ ਜ਼ੇਲ੍ਹ ਅੰਦਰ ਹਵਾਲਾਤ ਅੰਦਰ, ਅਸੀਂ ਸੁਲਗਦੇ ਹਾਂ ਅਜੇ ਰਾਤ ਅੰਦਰ, ਹਜ਼ਾਰਾਂ ਨੇ ਸੂਰਜ ਖ਼ਿਆਲਾਂ ‘ਚ ਸਾਡੇ, ਨਸੀਬਾਂ ‘ਚ ਬੇਸ਼ੱਕ ਸਵੇਰਾ ਨਾ ਹੋਵੇ।

ਹਵਾਵਾਂ ਦੀ ਅਜ਼ਾਦ ਅਵਾਜ਼ ਨੂੰ ਸੁਣ, ਤੂੰ ਛੱਡ ਇਹ ਮਫਾਈਲ ਫਿਇਲੁਨ ਫਊਲੁਨ, ਨਹੀਂ ਤਾਂ ਜੋ ਕੈਦੀ ਪਰਿੰਦਿਆਂ ਦਾ ਹੋਇਆ, ਕਿਤੇ ਹਸ਼ਰ ਓਹੋ ਈ ਤੇਰਾ ਨ ਹੋਵੇ।

ਨ ਸੂਰਜ ਦਾ ਪੰਛੀ ਨਾ ਕਿਰਨਾਂ ਦਾ ਚੰਬਾ, ਕੋਈ ਏਨਾ ਸੁੰਨਾ ਬਨੇਰਾ ਨ ਹੋਵੇ,

ਕਿਸੇ ਵਸਦੇ ਵਿਹੜੇ ‘ਚ ਆਵੇ ਕਦੀ ਵੀ ਨਾ, ਉਹ ਰਾਤ ਜਿਸ ਦਾ ਸਵੇਰਾ ਨ ਹੋਵੇ ।

(ਸੁਰਜੀਤ ਪਾਤਰ)

ਮੈਂ ਫ਼ਰਸ਼ ਤੋਂ ਪੈੱਨ ਚੁੱਕ ਕੇ ਕੀਚਰ-ਕੀਚਰ ਕਰ ਦਿੱਤਾ ਸੀ…ਮੈਨੂੰ ਨਹੀਂ ਲੱਗਦਾ ਹੁਣ ਕੁਛ ਬਾਕੀ ਬਚਿਆ ਸੀ ਲਿਖਣ ਵਾਸਤੇ…ਜੋ ਸੀ ਉਹ ਮੇਰੇ ਸਾਹਮਣੇ ਸੀ, ਮਾਤਾ ਪ੍ਰਸਿੰਨ ਕੌਰ ਦਰਦਾਂ ਦੀ ਸੂਲਾਂ ਵਿੰਨੀ ਦਾਸਤਾਨ…

ਦਰਬਾਰ ਸਾਹਿਬ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਹੋ ਰਿਹਾ ਸੀ …

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥

ਕਾਂਡ –16

ਜਿਸਮ ਆਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ,

ਉਮਰ ਨੂੰ ਕੱਟਣਾ ਹੀ ਇੱਕ ਲੰਮੀ ਸਜ਼ਾ ਕਿਉਂ ਹੋ ਗਿਆ।

ਹਾਲੇ ਤਾਂ ਕੁਝ ਕਹਿਣ ਨੂੰ ਉਹ ਤਰਸਦੇ ਸਨ ਮੁਨਸਿਕੋ,

ਏਨੀ ਛੇਤੀ ਮੁਜਰਮਾਂ ਦਾ ਫ਼ੈਸਲਾ ਕਿਉਂ ਹੋ ਗਿਆ।

(ਸੁਰਜੀਤ ਪਾਤਰ)

ਇਹ ਸੀ ਮਾਤਾ ਪ੍ਰਸਿੰਨ ਕੌਰ ਉਰਫ਼ ਨਸੀਰਾਂ ਦੀ ਦਰਦਾਂ ਵਿੰਨ੍ਹੀ ਦਾਸਤਾਨ, ਸੱਚਮੁੱਚ ਮਾਤਾ ਪ੍ਰਸਿੰਨ ਕੌਰ ਸਾਰੀ ਜ਼ਿੰਦਗੀ ਪ੍ਰਸੰਨ ਨਹੀਂ ਹੋ ਸਕੀ…ਸੱਚ ਕਹਿੰਦੀ ਸੀ…ਨਾਵਾਂ ‘ਚ ਕੀ ਰੱਖਿਆ…ਨਾਂ ਚੰਦਰੇ ਬੱਸ ਐਵੇਂ ਈ… ਇਹ ਦਾਸਤਾਨ ਇਕੱਲੀ ਮਾਤਾ ਪ੍ਰਸਿੰਨ ਕੌਰ ਦੀ ਨਹੀਂ…ਬਲਕਿ ਆਪਣੇ ਘਰ ਵਿਹੂਣੀ ਸਮੁੱਚੀ ਕੌਮ ਦੀ ਦਾਸਤਾਨ ਸੀ…ਇਹ ਦਾਸਤਾਨ ਸੀ…ਪੰਜਾਬ ਦੀ ਉਸ ਅਭਾਗੀ ਧਰਤੀ ਦੀ…..ਜਿਹੜੀ ਕਦੇ ਗੁਰਾਂ ਦੇ ਨਾਮ ‘ਤੇ ਵਸਣ ਵਿੱਚ ਮਾਣ ਮਹਿਸੂਸ ਕਰਦੀ ਸੀ…

ਮਾਤਾ ਪ੍ਰਸਿੰਨ ਕੌਰ ਤੇ ਹੰਝੂਆਂ ਦਾ ਰਿਸ਼ਤਾ ਬਹੁਤ ਪੱਕਾ ਸੀ, ਭਾਵੇਂ ਜਿੰਦਗੀ ਦੇ ਕਈ ਮੋੜਾਂ ਤੇ ਵਾਰੀ-ਵਾਰੀ ਸਭ ਆਪੋ ਆਪਣੀ ਥਾਂ ਦਗਾ ਦੇਂਦੇ ਚਲੇ ਗਏ…ਪਰ ਹੰਝੂਆਂ ਨੇ ਕਦੇ ਦਗ਼ਾ ਨਹੀਂ ਕੀਤਾ…ਜਦੋਂ ਮਾਤਾ ਪ੍ਰਸਿੰਨ ਕੌਰ ਹਰ ਪਾਸਿਉਂ ਅਸਲੋਂ ਟੁੱਟ ਗਈ ਹੁੰਦੀ ਤਾਂ ਉਹਦੀਆਂ ਅੱਖਾਂ ਤੇ ਹੰਝੂ ਆ ਦਸਤਕ ਦਿੰਦੇ…ਪੱਕਾ ਯਰਾਨਾ…

ਪਰ ਇਹ ਦਾਸਤਾਨ ਇਥੇ ਖ਼ਤਮ ਨਹੀਂ ਸੀ…ਅਜੇ ਕੁਝ ਹੋਰ ਹੋਣਾ ਬਾਕੀ ਸੀ…ਤੇ ਉਸ ਬਾਕੀ ਤੋਂ ਬਾਅਦ ਕੁਝ ਵੀ ਬਾਕੀ ਨਹੀਂ ਬਚਿਆ ਨਾ ਮਾਤਾ ਪ੍ਰਸਿੰਨ ਕੌਰ…ਤੇ ਨਾ ਹੀ ਉਹਦੇ ਹੰਝੂ…..ਇੱਕ ਦਿਨ ਮਾਤਾ ਮੈਨੂੰ ਕਹਿੰਦੀ…..

“ਸਾਊ ਜਾਣੀਂ ਦੀ ਕਈਆਂ ਦਿਨਾਂ ਤੋਂ ਨਾ ਚੰਦਰੀ ਸ਼ਕੀਨਾ ਦੀ ਬੜੀ ਯਾਦ ਜੀ ਆਯੀਜਾਂਦੀ  ਆ ……….”

ਸ਼ਕੀਨਾ ਹਯਾਤ ਖਾਂ…ਮਾਤਾ ਪ੍ਰਸਿੰਨ ਕੌਰ ਦੀ ਬਚਪਨ ਦੀ ਸਹੇਲੀ…ਅਨਵਰ ਹਯਾਤ ਖਾਂ ਤੇ ਰੁਖ਼ਸਾਨ ਬੇਗਮ ਦੀ ਬੇਟੀ…

ਮਾਤਾ ਪ੍ਰਸਿੰਨ ਕੌਰ ਨੇ ਆਪਣੀ ਬਚੀ-ਖੁਚੀ ਦੋ ਕਿੱਲੇ ਜਮੀਨ ਨਵੇਂ ਪਿੰਡ ਵਾਲੇ ਗੁਰਦੁਆਰਾ ਸਾਹਿਬ ਦੇ ਨਾਂ ਕਰਵਾ ਦਿੱਤੀ ਸੀ…ਤੇ ਬਦਲੇ ਵਿੱਚ ਪਿੰਡ ਦੀ ਪੰਚਾਇਤ, ਤੇ ਗੁਰਦੁਆਰਾ ਕਮੇਟੀ ਵੱਲੋਂ ਇੱਕ ਇਕਰਾਰਨਾਮਾ ਕੀਤਾ ਗਿਆ ਸੀ।

ਪ੍ਰਸ਼ਾਦਾ ਪਾਣੀ, ਲੀੜਾ ਕੱਪੜਾ ਤੇ ਦਵਾਈ ਬੂਟੀ ਦੇ ਖਰਚੇ ਤੋਂ ਇਲਾਵਾ…ਗੁਰਦੁਆਰਾ ਕਮੇਟੀ ਹਰ ਮਹੀਨੇ ਛੇ ਸੌ ਰੁਪਏ ਖਰਚੇ ਪਾਣੀ ਲਈ ਮਾਤਾ ਪ੍ਰਸਿੰਨ ਕੌਰ ਨੂੰ ਦੇ ਦਿੰਦੀ ਸੀ…

1995 ਤੋਂ…ਜਦੋਂ ਤੋਂ ਮਾਤਾ ਪ੍ਰਸਿੰਨ ਕੌਰ ਦੇ ਖ਼ਾਨਦਾਨ ਦੀ ਆਖਰੀ ਨਿਸ਼ਾਨੀ…ਸ਼ਹੀਦ ਭਾਈ ਗੁਰਮੀਤ ਸਿੰਘ ਬੱਬਰ ਦੀ ਬੇਟੀ, ਰਮਨਦੀਪ ਕੌਰ ਮਾਤਾ ਨਾਲੋਂ ਆਪਣੀ ਸਾਂਝ ਤੋੜ ਗਈ ਸੀ ਉਦੋਂ ਤੋਂ ਹੁਣ ਤੱਕ…ਜਿਵੇਂ-ਕਿਵੇਂ ਭੈਣਾਂ ਭਾਈਆਂ ਦੇ ਆਸਰੇ…ਮਾਤਾ ਪ੍ਰਸਿੰਨ ਕੌਰ ਆਪਣੀ ਜਿੰਦਗੀ ਦੇ ਦਿਨ ਲੰਘਾ ਰਹੀ ਸੀ….ਕਈ ਵਾਰ ਭਾਵੁਕ ਜੀ ਹੋ ਕੇ ਆਖਦੀ……

ਸਾਊ ਜਾਣੀਂ ਦੀ ਚੰਦਰੀ ਆਜਾਦੀ ਮੈਨੂੰ ਤਾਂ ਅਸਲੋਂ ਈ ਲੈ ਡੁੱਬੀ…ਨਾ ਗੁਜਰਾਂਆਲਾ ਈ ਆਪਦਾ ਬਣ ਕੇ ਰਿਹਾ ਤੇ ਨਾ ਈ ਨਵਾਂ ਪਿੰਡ…ਜੇ ਲਹਿੰਦੇ ਪੰਜਾਬ ਨੇ ਆਪਣੀ ਬੁੱਕਲ ‘ਚੋਂ ਧੱਕਾ ਮਾਰ ਕੇ ਬਾਹਰ ਕੱਢ ਛੱਡਿਆ ਤਾਂ ਮੂਹਰੇ ਖਾਲੀ ਗੋਦ ਚੜ੍ਹਦੇ ਪੰਜਾਬ ਦੀ ਵਨਾ ਮਿਲੀ…

ਚੜ੍ਹਦੇ ਪੰਜਾਬ ਨੇ ਤਾਂ ਜਾਣੀਂ ਅਸਲੋਂ ਈਂ…ਜਵਾਂ ਈਂ…ਲੋਹੜਾ ਮਾਰ ਛੱਡਿਆ…ਨਪੁੱਤੇ ਦਾ ਕੋਈ ਵਨਾ ਬਚਿਆ…ਮੇਰੇ ਮਾੜੇ ਕਰਮਾਂ ਆਲੀ ਤੋਂ ਬਿਨ੍ਹਾਂ…ਐਨਾ ਕਹਿਰ…ਪਤਾ ਨੀਂ ਕੀ…ਚੰਦਰਾ ਭੁੰਨ੍ਹ ਕੇ ਬੀਜਿਆ ਸੀ ਬਈ ਕੋਈ ਚੰਗਾ ਕਰਮ ਹਰਾ ਈ ਨਾ ਹੋਇਆ ਜੈ ਵੱਢੀ ਦਾ………!!!!

ਹੁਣ ਤਾਂ ਸਾਊ ਇੱਕੋ-ਜੋਦੜੀ ਆ ਗੁਰੂ ਰਾਮਦਾਸ ਦੇ ਚਰਨਾਂ ‘ਚ ਪਈ ਜਿਹਦੀ ਗੋਦ ‘ਚ ਜਿਉਂਦੇ ਜੀਅ…ਮੈਂ ਚੰਦਰੀ ਚੱਜ ਨਾ ਹੱਸ ਕੇ ਵਨਾ ਵੇਖ ਸਕੀ…ਉਸ ਗੋਦ ‘ਚ ਮੇਰੀ ਜਾਨ ਨਾ ਨਿਕਲੇ, ਮੈਂ ਨੀਂ ਚਾਹੁੰਦੀ ਪਈ ਮੇਰੀ ਚਿਖਾ ਇਸ ਧਰਤੀ ਤੇ ਬਲੇ,

ਚੰਦਰਾ ਮੋਹ ਜਾ ਨੀਂ ਰਿਹਾ ਹੁਣ ਤਾਂ ਮਿੱਟੀ ਦਾ..ਕਾਹਦਾ ਜਿਉਣ ਤੇ ਕਾਹਦਾ ਮਰਨ ਬਗਾਨੀਆਂ ਧਰਤੀਆਂ ਤੇ…ਮੀਤੇ ਅਰਗੇ ਹਜਾਰਾਂ ਈ ਗੱਭਰੂ ਥੇਹ ਹੋਗੇ…ਕਹਿੰਦੇ ਸੀ ਆਪਦੀ ਧਰਤੀ ਬਣਾ ਲਾਂਗੇ…ਖਾਲਿਸਤਾਨ…ਕੋਈ ਮੈਨੂੰ ਤਾਂ ਚੰਦਰਾ ਉਹਦਾ ਨੀਂ ਮੂੰਹ ਮਹਾਂਦਰਾ ਜਾ ਬਣਦਾ ਦੀਂਹਦਾ ਅਜੇ ਤਾਈਂ…

ਵਿੰਗੀਆਂ-ਟੇਢੀਆਂ ਜੀਆਂ ਮਾਤਾ ਪ੍ਰਸਿੰਨ ਕੌਰ ਦੀਆਂ ਮੁਹਾਵਰਿਆਂ ਵਰਗੀਆਂ ਗੱਲਾਂ ਚੋਂ…ਮੈਨੂੰ ਇੱਕ ਗੱਲ ਤਾਂ ਚੰਗੀ ਤਰ੍ਹਾਂ ਸਪਸ਼ਟ ਹੋ ਗਈ ਸੀ ਬਈ ਮਾਤਾ ਪ੍ਰਸਿੰਨ ਕੌਰ ਨੂੰ ਓਦੋਂ ਦਾ ਆਪਣਾ ਪੰਜਾਬ ਵੀ ਆਪਣਾ ਨੀਂ ਸੀ ਲੱਗ ਰਿਹਾ, ਜਦੋਂ ਦਾ ਇਹ ਮਨੂਵਾਦੀ ਸਿਸਟਮ ਹੇਠ ‘ਕਿਡਨੈਪ’ ਕਰ ਲਿਆ ਗਿਆ ਸੀ …

ਇੱਕ ਵਾਰ ਤਾਂ ਇਉਂ ਜਾਪਿਆ ਜਿਵੇਂ ਮਾਤਾ ਆਖ ਰਹੀ ਹੋਵੇ ਬਈ ਮੈਂ ਜੰਮੀ ਸੀ ਪਾਕਿਸਤਾਨ ਵਿੱਚ…ਮੇਰਾ ਪਾਲਣ ਪੋਸ਼ਣ ਹੋਇਆ ਹਿੰਦੁਸਤਾਨ ਵਿੱਚ…ਤੇ ਹੁਣ ਮੈਂ ਮਰਨਾ “ਖਾਲਿਸਤਾਨ” ਵਿੱਚ ਲੋਚਦੀ ਆਂ…..

ਓ……………ਹੇ ਵਾਹਿਗੁਰੂ ਮੈਨੂੰ ਅਜੀਬ ਸ਼ਾਇਰ ਦੀ ਕਵਿਤਾ ਦੀਆਂ ਉਹ ਲਾਈਨਾਂ ਯਾਦ ਆ ਰਹੀਆਂ ਨੇ :

ਨਾ ਧਰਤੀ ਹੈ ਆਪਣੀ ਨਾ ਆਪਣਾ ਹੈ ਅੰਬਰ ਅਰਥੀ ਨੂੰ ਆਪਣੀ ਰੱਖਾਂਗੇ ਕਿੱਥੇ ? ਪੱਤਝੜ ਦੇ ਪੱਤੇ ਹਾਂ, ਰਾਹਾਂ ਦੇ ਕੰਕਰ ਇਹ ਕੰਕਰ, ਇਹ ਪੱਤੇ ਵੀ ਸਾਭਾਂਗੇ ਕਿੱਥੇ ?

ਬੰਨ੍ਹ ਕੇ ਸਮੇਂ ਨੂੰ ਪਲੰਘ ਦੇ ਸੀ ਪਾਵੇ ਬੜੀ ਨੀਂਦ ਸੁੱਤੇ, ਜਗਾਇਆਂ ਨਾ ਜਾਗੇ ਧਮਾਕੇ ਤੋਂ ਉੱਠੇ, ਸਮਾਂ ਤੁਰ ਗਿਆ ਸੀ ਇਹ ਖੰਡਰ ਬਚਾ ਕੇ ਵੀ ਰੱਖਾਂਗੇ ਕਿੱਥੇ ?

ਧੁਰ ਤੋਂ ਹਾਂ ਕੱਟੇ, ਜੜੋਂ ਵੀ ਹਾਂ ਟੁੱਟੇ ਬਾਹਰੋਂ ਸਰਾਪੇ ਹਾਂ, ਅੰਦਰੋਂ ਗੁਆਚੇ ਚਲਦੇ ਜੋ ਭਟਕੇ, ਭਟਕੇ ਹੀ ਚਲਦੇ ਪਰਾਇਆਂ ਦੇ ਸਹਾਰੇ ਹਾਂ, ਪਹੁੰਚਾਂਗੇ ਕਿੱਥੇ ?

(ਜੇ. ਐਸ. ਆਹਲੂਵਾਲੀਆ)

ਜਿੱਥੇ ਤੱਕ ਵਾਹ ਲੱਗੂ…ਮੈਂ ਮਾਤਾ ਪ੍ਰਸਿੰਨ ਕੌਰ ਨੂੰ ਉਸਦੀ ਹਰ ਵਾਜਿਬ ਇੱਛਾ ਪੂਰੀ ਕਰਨ ਦਾ ਵਚਨ ਦੇ ਚੁੱਕਿਆ ਸਾਂ…

ਨਵੇਂ ਪਿੰਡ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਮਾਤਾ ਪ੍ਰਸਿੰਨ ਕੌਰ ਦਾ ਪਾਸਪੋਰਟ ਬਣਵਾ ਕੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਬਹਾਨੇ ਮਾਤਾ ਪ੍ਰਸਿੰਨ ਕੌਰ ਦੀ ਪਾਕਿਸਤਾਨ ਯਾਤਰਾ ਦਾ ਪੂਰਾ ਪ੍ਰਬੰਧ ਕਰ ਕੇ ਦੇ ਦਿੱਤਾ!

ਮੈਂ ਆਪਣੇ ਇੱਕ ਲਾਹੌਰੀ ਮਿੱਤਰ “ਤਾਰਿਕ ਮਹਿਮੂਦ” ਨੂੰ ਫ਼ੋਨ ਕਰ ਕੇ ਪੂਰੀ ਗੱਲ ਸਮਝਾ ਦਿੱਤੀ…

वैले….. वैले

वैट…..?

ਹੈਲੋ ਹਾਂ…ਤਾਰਿਕ ਮੈਂ ‘ਦੀਪ’ ਅੰਮ੍ਰਿਤਸਰ ਤੋਂ

ਹਾਂ ਭਾਈ ਜਾਨ……….ਸਲਾਮ…

…. ਬਾਲਏਕਮ ਸਲਾਮ…

ਹੋਰ ਸਭ ਖੈਰੀਅਤ ਤਾਂ ਹੈ ਭਾਈ ਜਾਨ…….. ?

ਹਾਂ ਬਿਲਕੁਲ…ਰੱਬ ਦੀ ਮਿਹਰ ਆ

ਹਾਂ ਤਾਰਿਕ ਆਉਂਦੇ…ਬੁੱਧਵਾਰ ਸਮਝੌਤਾ ਐਕਸਪ੍ਰੈਸ…ਰਾਹੀਂ “ਐਸ- ਇਲੈਵਨ” ਡੱਬੇ ‘ਚ ‘ਚੁਰਾਸੀ’ ਨੰਬਰ ਸੀਟ ਤੇ ਮੈਂ ਇੱਕ ਮਾਤਾ ਨੂੰ ਭੇਜ ਰਿਹਾਂ…

ਹਾਂ…ਲਿਖ ਲੈ…ਪ੍ਰਸਿੰਨ ਕੌਰ

ਜੀ ਭਾਈ ਜਾਨ…

ਪਛਾਣੇਗਾ ਕਿਵੇਂ…ਹਾਂ ਸੱਚ ਉਹਦੀ ਸੱਜੀ ਬਾਂਹ ਤੇ ਪੰਜਾਬੀ ਵਿੱਚ ‘ਨਸੀਰਾਂ’ ਸ਼ਬਦ ਉਕਰੇ ਹੋਏ ਨੇ

ਜੀ ਭਾਈ ਜਾਨ…

ਓ ਕੇ …

ਓ ਕੇ ….. ਬਾਏ

ਮੈਂ ਮੰਗਲਵਾਰ ਵਾਲੇ ਦਿਨ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਤੇ ਸ਼ੀਸ਼ ਗੰਜ ਸਾਹਿਬ ਦੇ ਦਰਸ਼ਨ ਕਰਵਾ ਕੇ “ਮਾਤਾ ਪ੍ਰਸਿੰਨ ਕੌਰ” ਨੂੰ ਬੁੱਧਵਾਰ ਸਵੇਰੇ ਸਮਝੌਤਾ ਐਕਸਪ੍ਰੈਸ ਦੇ “ਐਸ-ਇਲੈਵਨ” ਡੱਬੇ ’ਚ ਪਾਕਿਸਤਾਨ ਜਾਣ ਲਈ ਬਿਠਾ ਦਿੱਤਾ………. “ਮਾਤਾ ਦੀਆਂ ਅੱਖਾਂ ਵਿੱਚ ਆਪਣੇ ਬਚਪਨ ਦੀ ਸਹੇਲੀ ਸ਼ਕੀਨਾਂ ਹਯਾਤ ਖਾਂ ਨੂੰ ਮਿਲਣ ਦੀ ਵੱਖਰੀ ਖ਼ੁਸ਼ੀ ਝਲਕ ਰਹੀ ਸੀ……….”

ਰਾਜ਼ੀ ਰਹੁ ਸਾਊ….ਜੇ ਜਿਉਂਦੀ ਰਹੀ ਤਾਂ ਵਾਪਸ ਜਰੂਰ ਆਊਂਗੀ….. ਚੰਗਾ ਮਾਤਾ ਵਾਹਿਗੁਰੂ ਸਭ ਭਲੀ ਕਰੇਗਾ।

ਮੈਂ ਦਿੱਲੀ ਤੋਂ ਪੰਜਾਬ ਲਈ ਬੱਸ ਫੜ ਲਈ…ਰਸਤੇ ‘ਚ ਮਾਤਾ ਪ੍ਰਸਿੰਨ ਕੌਰ ਦਾ ਚਿਹਰਾ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ।

ਕੀ ਲੈਣਾ ਸੀ ਐਹੋ ਜੀ ਚੰਦਰੀ ਅਜ਼ਾਦੀ ਤੋਂ…ਆਜ਼ਾਦੀ ਕਾਹਦੀ ਸਾਡੇ ਲਈ ਤਾ ਦੂਜੀ ਗੁਲਾਮੀ ਹੋ ਨਿਬੜੀ…ਪਤਾ ਨੀਂ ਕਿੰਨੇ ਘਰ ਪੱਟ ਤੇ. ਕਿੰਨਿਆਂ ਚਿਹਰਿਆਂ ਦੀਆਂ ਰੌਣਕਾਂ ਇਸ ਅਜਾਦੀ ਦੀ ਧੂੜ ‘ਚ ਰੁਲ ਗਈਆਂ…ਉਫ਼…

ਸੋਚਾਂ ‘ਚ ਗਲਤਾਨ, ਮੈਂ ਅਜੇ ਪਿੰਡ ਆਕੇ ਬੱਸ ਤੋਂ ਪੈਰ ਹੀ ਭੁੰਜੇ ਰੱਖਿਆ ਸੀ ਉਦੋਂ ਈ ਮੋਬਾਇਲ ਦੀ ਘੰਟੀ ਵੱਜ ਗਈ…

………. ਫੋਨ ਤਾਰਿਕ ਦਾ ਸੀ…ਸ਼ਾਇਦ “ਮਾਤਾ ਪ੍ਰਸਿੰਨ ਕੌਰ” ਲਾਹੌਰ ਪਹੁੰਚ ਕੇ ਤਾਰਿਕ ਨੂੰ ਮਿਲ ਗਈ ਹੋਣੀ ਆਂ…ਸੋਚਾਂ ਸੋਚਦਿਆਂ ਮੈਂ ਫੋਨ ਚੁੱਕਿਆ…

ਹੈਲੋ…ਹਾਂ ਤਾਰਿਕ

ਸਲਾਮ ਭਾਈ ਜਾਨ

ਸਲਾਮ ਬਾਲਏਕਮ ਸਲਾਮ

ਹਾਂ ਮਾਤਾ ਪ੍ਰਸਿੰਨ ਕੌਰ ਨੂੰ ਕਰ ਲਿਆ “ਰਸੀਵ”

ਭਾਈ ਜਾਨ ਹੁਣੇ-ਹੁਣੇ ਜੀਆ ਟੀ.ਵੀ. ਨੇ ਖਬਰ ਦਿੱਤੀ ਏ…ਬਈ “ਸਮਝੌਤਾ ਐਕਸਪ੍ਰੈਸ” ਵਿੱਚ ਬੰਬ ਬਲਾਸਟ ਹੋ ਗਿਆ…

ਮੇਰੇ ‘ਚ ਕੁਝ ਬੋਲਣ ਦੀ ਹਿੰਮਤ ਜੀ ਨਾ ਰਹੀ… ਤਾਰਿਕ ਮੈਂ ਪਤਾ ਕਰਕੇ ਤੈਨੂੰ ਫ਼ੋਨ ਕਰਦਾਂ

ਜੀ ਭਾਈ ਜਾਨ…..

ਮੈਂ ਘਰ ਆਉਂਦਿਆਂ ਸਾਰ ਟੀ.ਵੀ. ਆਨ ਕਰ ਲਿਆ…

ਮੰਮੀ ਕੱਚ ਦੇ ਗਿਲਾਸ ਵਿੱਚ ਪਾਣੀ ਲੈ ਕੇ ਆ ਗਈ।

ਬ੍ਰੇਕਿੰਗ ਨਿਊਜ਼ ਵਾਰ-ਵਾਰ ਆ ਰਹੀ ਸੀ…

“ਜੋ ਦਰਸ਼ਕ ਹਮਾਰੇ ਸਾਥ ਨਏਂ ਜੁੜੇ ਹੈ ਹਮ ਉਨਕੋ ਬਤਾ ਦੇਂ ਕਿ ਦਿੱਲੀ ਸੇ ਲਾਹੌਰ ਜਾਨੇ ਵਾਲੀ “ਸਮਝੌਤਾ ਐਕਸਪ੍ਰੈਸ” ਮੇਂ ਆਜ ਦਿੱਲੀ ਸੇ ਚਲਨੇ ਕੇ ਕਰੀਬ ਤੀਨ ਗੰਟੇ ਪਸ਼ਚਾਤ ਪਾਨੀਪਤ ਕੇ ਪਾਸ ਬੰਬ ਬਲਾਸਟ ਹੋ ਗਿਆ”

ਇਸ ਬਲਾਸਟ ਮੇਂ ਕਮ ਸੇ ਕਮ ਚਾਲੀਸ ਲੋਗੋਂ ਕੇ ਮਰਨੇ ਕੀ ਪੁਸ਼ਟੀ ਰੇਲਵੇ ਵਿਭਾਗ ਨੇ ਕਰ ਦੀ ਹੈ ਪਰ ਨਿਸ਼ਚਿਤ ਤੌਰ ਪਰ ਅਬ ਤਕ ਕੁਛ ਵੀ ਕਹਾ ਨਹੀਂ ਜਾ ਸਕਤਾ !

ਦਮਾਕਾ ਇਤਨਾ ਸ਼ਕਤੀਸ਼ਾਲੀ ਥਾ ਕੇ ਟ੍ਰੇਨ ਕੇ ਤੀਨ ਡਿੱਬੇ ਐੱਸ- ਨਾਈਨ, ਐੱਸ-ਟੈਨ, ਔਰ ਐੱਸ ਇਲੈਵਨ ਬੁਰੀ ਤਰਹ ਛਤੀਗ੍ਰਸਤ ਹੋ ਗਏ हैं।

…….ਮੈਂ ਦਿਲ ਜਾ ਕਰੜਾ ਕਰਕੇ ਖਬਰਾਂ ਪੂਰੇ ਗਹੁ ਨਾਲ ਸੁਣੀਂ ਜਾ ਰਿਹਾ ਸੀ ਖੱਬੇ ਹੱਥ ‘ਚ ਫੜੇ ਪਾਣੀ ਦੇ ਗਿਲਾਸ ਵੱਲ ਮੇਰਾ ਉੱਕਾ ਧਿਆਨ ਨਹੀਂ ਸੀ ਰਿਹਾ, ਜਿਹੜੀ ਪਿਆਸ ਨੇ ਰਸਤੇ ’ਚ ਤੜਪਾ ਛੱਡਿਆ ਸੀ ਏਸ ਇੱਕ ਖਬਰ ਨੇ ਊਈਂ ਖੰਭ ਲਾ ਕੇ ਉਡਾ ਦਿੱਤੀ ਸੀ…..

ਖਬਰਾਂ ਅੱਗੇ ਸੁਣੀਆਂ

…ਧਮਾਕਾ ਇਤਨਾ ਜਬਰਦਸਤ ਥਾ ਕੇ ਲਾਸ਼ੋਂ ਕੇ ਚੀਥੜੇ ਕਰੀਬ-ਕਰੀਬ ਏਕ ਕਿਲੋਮੀਟਰ ਤਕ ਬਿਖਰੇ ਪੜੇ ਹੈਂ…ਯੇ-ਦੇਖੀਏ ਯੇ ਦੇਖੀਏ ਹਮਾਰੇ ਕੈਮਰਾਮੈਨ ਆਪ ਕੋ ਦਿਖਾ ਰਹੇ ਹੈ ਯੇ ਕਿਸੀ ਲਾਸ਼ ਕੀ ਬਾਜ਼ੂ ਹੈ ਔਰ ਇਸ ਪੇ ਕੁਛ ਪੰਜਾਬੀ ਮੇਂ ਲਿਖਾ …..

ਪਟਾਕ ………. !!!

ਇਹ ਅਵਾਜ਼ ਕੱਚ ਦੇ ਗਿਲਾਸ ਟੁੱਟਣ ਦੀ ਸੀ…ਜੋ ਹੁਣੇ-ਹੁਣੇ ਮੇਰੇ ਖੱਬੇ ਹੱਥ ‘ਚੋਂ ਨਿਕਲ ਕੇ ਫਰਸ਼ ਤੇ ਡਿੱਗਦਿਆਂ ਹੀ ਟੁਕੜੇ-ਟੁਕੜੇ ਹੋ ਗਿਆ ਸੀ।

ਟੀ.ਵੀ. ਸਕਰੀਨ ‘ਤੇ ਦਿਸ ਰਹੇ ਸ਼ਬਦ “ਨਸੀਰਾਂ” ਬੜੀ ਚੰਗੀ ਤਰ੍ਹਾਂ ਪੜ੍ਹੇ ਜਾ ਸਕਦੇ ਸਨ………. !!!!

ਅੰਤਿਕਾਵਾਂ

ਅੰਤਿਕਾ-1

22 ਫ਼ਰਵਰੀ, 1984 ਨੂੰ ਅਕਾਲੀ ਦਲ ਦੀ ਇੱਕ ਮੀਟਿੰਗ ਹਰਚੰਦ ਸਿੰਘ ਲੌਗੋਵਾਲ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਬੁਲਾਈ ਗਈ, ਸ਼ਾਮ ਦੇ ਸੱਤ ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 12 ਵਜੇ ਤਕ ਪੰਜ ਘੰਟੇ ਇਹ ਮੀਟਿੰਗ ਚਲਦੀ ਰਹੀ, ਮੀਟਿੰਗ ਦਾ ਮੁੱਖ ਏਜੰਡਾ ਹਿੰਦੁਸਤਾਨੀ ਸੰਵਿਧਾਨ ਦੀ ਧਾਰਾ 25 ਨੂੰ ਸਾੜ ਕੇ ਭਾਰਤ ਸਰਕਾਰ ਨੂੰ ਸਿੱਖਾਂ ਲਈ ਵੱਖਰਾ “ਪਰਸਨਲ ਲਾਅ” ਬਣਾਉਣ ਵਾਸਤੇ ਮਜਬੂਰ ਕਰਨ ਲਈ ਨਵਾਂ ਅੰਦੋਲਨ ਚਲਾਉਣਾ ਸੀ, ਇਸ ਅਤਿ ਮਹੱਤਵਪੂਰਨ ਮੀਟਿੰਗ ਵਿਚ ਅਕਾਲੀ ਦਲ ਦੇ 18 ਜ਼ਿਲ੍ਹਾ ਜਥੇਦਾਰਾਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ ਰਾਮੂਵਾਲੀਆ, ਉਜਾਗਰ ਸਿੰਘ ਸੇਖਵਾਂ, ਬੀਬੀ ਰਜਿੰਦਰ ਕੌਰ, ਰਣਧੀਰ ਸਿੰਘ ਚੀਮਾ, ਸੁਖਦੇਵ ਸਿੰਘ ਢੀਂਡਸਾ, ਪ੍ਰਕਾਸ਼ ਸਿੰਘ ਮਜੀਠਾ ਤੇ ਦਰਸ਼ਨ ਸਿੰਘ ਈਸਾਪੁਰ ਆਦਿ ਹਾਜ਼ਰ ਸਨ।

ਆਖ਼ਿਰ ਇਸ ਮੀਟਿੰਗ ਵਿਚ ਕੁਝ ਅੜਚਨਾਂ ਨੂੰ ਦੂਰ ਕਰਦੇ ਹੋਏ ਸਰਬਸੰਮਤੀ ਨਾਲ 27 ਫ਼ਰਵਰੀ ਨੂੰ ਸੰਵਿਧਾਨ ਸਾੜਨ ਦਾ ਫ਼ੈਸਲਾ ਲੈ ਲਿਆ ਗਿਆ ਤੇ ਅਗਲੇ ਦਿਨ ਮੋਰਚਾ ਡਿਕਟੇਟਰ ਹਰਚੰਦ ਸਿੰਘ ਲੌਗੋਵਾਲ ਨੇ ਸੰਵਿਧਾਨ ਸਾੜਨ ਵਾਲੀ ਪੰਜ ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਵਿਚ : 1. ਪ੍ਰਕਾਸ਼ ਸਿੰਘ ਬਾਦਲ; 2. ਗੁਰਚਰਨ ਸਿੰਘ ਟੌਹੜਾ; 3. ਸੁਰਜੀਤ ਸਿੰਘ ਬਰਨਾਲਾ; 4. ਰਣਧੀਰ ਸਿੰਘ ਚੀਮਾ; 5. ਬਲਵੰਤ ਸਿੰਘ ਦੀ ਡਿਊਟੀ ਲਗਾਈ ਗਈ, ਇਥੇ ਵਰਨਣਯੋਗ ਹੈ ਕਿ ਇਹ ਬਲਵੰਤ ਸਿੰਘ ਸਰਕਾਰੀਆ ਸਾਹਿਬ ਸਨ ਜਿਨ੍ਹਾਂ ਨੇ ਇਸ ਟੀਮ ਵਿੱਚ ਸ਼ਾਮਲ ਹੋਣ ਤੋਂ ਅਸਮਰਥਾ ਪ੍ਰਗਟਾ ਦਿੱਤੀ ਤੇ ਬੜੀ ਚਲਾਕੀ ਨਾਲ ਲੌਗੋਵਾਲ ਸਾਹਿਬ ਨੇ ‘ਬਲਵੰਤ ਸਿੰਘ ਸਰਕਾਰੀਆ ਦੀ ਥਾਂ ‘ਤੇ ਬਲਵੰਤ ਸਿੰਘ ਰਾਮੂਵਾਲੀਆ ਦਾ ਨਾਂ ਪਾ ਦਿੱਤਾ ! ਤਾਂ ਜੋ ਐਲਾਨੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਾ ਹੋਣ ਦਾ ਭੁਲੇਖਾ ਵੀ ਬਣਿਆ ਰਹੇ !

ਅੰਤਿਕਾ-2

ਸੰਵਿਧਾਨ ਸਾੜਨ ਵਿੱਚ ਸਭ ਤੋਂ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਤੇ ਅੱਜ ਹਿੰਦੁਸਤਾਨ ਦੇ ਆਪੇ ਬਣੇ ਮਹਾਨ ਦੇਸ਼ ਭਗਤ ਸ. ਪ੍ਰਕਾਸ਼ ਸਿੰਘ ਬਾਦਲ ਬੜੀ ਚਲਾਕੀ ਨਾਲ ਤੁਰਲ੍ਹੇ ਵਾਲੀ ਪੱਗ ਬੰਨ੍ਹੀ, ਨੋਕਦਾਰ ਜੁੱਤੀ ਪਹਿਣੀ ਇੱਕ ਟਰੱਕ ‘ਤੇ ਸਵਾਰ ਹੋ ਟਰੱਕ ਕਲੀਨਰ ਬਣਕੇ ਆਪਣੇ ਇੱਕ ਮਿੱਤਰ ਨੂੰ ਡਰਾਈਵਰ ਬਣਾਕੇ ਦਿੱਲੀ ਪਹੁੰਚਣ ਵਿਚ ਕਾਮਯਾਬ ਹੋਣ ਵਾਲੇ ਇਕਲੌਤੇ ਲੀਡਰ ਸਨ ; ਬਾਕੀ ਨਿਕਸੁੱਕ ਨੇ ਅਕਾਲੀ ਦਲ ਦੀ ਆਪਣੀ ਖੁੰਦਕ ਦੇ ਚਲਦਿਆਂ ਚੰਡੀਗੜ੍ਹ ਵਿੱਚ ਹੀ ਸੰਵਿਧਾਨ ਸਾੜਨ ਦਾ ਡਰਾਮਾ ਖੇਡ ਲਿਆ ਜਦਕਿ ਅਸਲ ਪ੍ਰੋਗਰਾਮ ਦਿੱਲੀ ਪਾਰਲੀਮੈਂਟ ਦੇ ਸਾਹਮਣੇ ਦਾ ਸੀ।

ਖ਼ੈਰ ਜਦੋਂ ਬਾਦਲ ਸਾਹਿਬ ਦਿੱਲੀ ਪਹੁੰਚੇ ਤਾਂ ਬਾਕੀ ਦੇ ਚਾਰ ਮਹਾਂਰਥੀਆਂ ਨੂੰ ਗੈਰ-ਹਾਜ਼ਰ ਵੇਖ ਕੇ ਉਨ੍ਹਾਂ ਦਾ ਬਦਲ ਲੱਭਣ ਲਈ ਮਜਬੂਰ ਹੋ ਗਏ; ਉਧਰ ਸੰਵਿਧਾਨ ਸਾੜਨ ਵਾਲੀ ਟੀਮ ਨੂੰ ਰਵਾਨਾ ਕਰਨ ਵਾਸਤੇ ਗੁਰਦੁਆਰਾ ਬੰਗਲਾ ਸਾਹਿਬ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ। ਗੁਰਦੁਆਰਾ ਸਾਹਿਬ ਨੂੰ ਚਾਰੇ ਪਾਸਿਉਂ ਹਥਿਆਰਬੰਦ ਪੁਲੀਸ ਮੁਲਾਜਮਾਂ ਨੇ ਆਪਣੇ ਘੇਰੇ ਵਿੱਚ ਲੈ ਲਿਆ ਤੇ ਪਾਰਲੀਮੈਂਟ ਹਾਊਸ ਦੇ ਸਾਰੇ ਇਲਾਕੇ ਵਿੱਚ ਦਫ਼ਾ 144 ਲਾ ਦਿੱਤੀ ਗਈ।

ਤੇ ਠੀਕ ਉਸ ਸਮੇਂ, ਅੱਜ ਦੇ ਪੰਥ ਪ੍ਰਸਤ ਨੇਤਾਵਾਂ ਨੂੰ ਦੇਸ਼ ਧ੍ਰੋਹੀ ਆਖਕੇ ਜੇਲ੍ਹਾਂ ਵਿਚ ਡੱਕਣ ਵਾਲੇ ਤੇ ਢਾਈ ਲੱਖ ਸਿੱਖ ਗੱਭਰੂਆਂ ਦੀਆਂ ਲਾਸ਼ਾਂ ਤੇ ਕੁਰਸੀ ਰੱਖ ਕੇ ਰਾਜ ਕਰਨ ਵਾਲੇ ਭਾਜਪਾ ਦੇ ਆਗਿਆਕਾਰੀ ਪੁੱਤਰ ਸ. ਪ੍ਰਕਾਸ਼ ਸਿੰਘ ਬਾਦਲ ਗੁਰਦੁਆਰਾ ਬੰਗਲਾ ਸਾਹਿਬ ਦੇ ਪਿਛਲੇ ਗੇਟ ਰਾਹੀਂ ਬਾਹਰ ਨਿਕਲੇ ਤੇ ਆਪਣੇ ਚਾਰ ਹੋਰ ਸਾਥੀਆਂ ਲਹਿਣਾ ਸਿੰਘ ਤੁੜ ਐਮ.ਪੀ., ਹਰਚਰਨ ਸਿੰਘ ਪ੍ਰਧਾਨ (ਦਿੱਲੀ ਅਕਾਲੀ ਦਲ), ਦਲੀਪ ਸਿੰਘ ਪਾਂਧੀ ਐਮ.ਐੱਲ.ਏ. ਤੇ ਤਾਲਿਬ ਸਿੰਘ ਸੰਧੂ ਲੁਧਿਆਣਾ ਨਾਲ ਮਿਲਕੇ ਹਿੰਦੁਸਤਾਨੀ ਹਕੂਮਤ ਦੇ ਇਸ ਆਗਿਆਕਾਰੀ ਬੱਚੇ ਨੇ ਅਸ਼ੋਕਾ ਰੋਡ ਫੁੱਟਪਾਥ ‘ਤੇ ਖਲੋਕੇ ਸੰਵਿਧਾਨ ਦੀ ਧਾਰਾ 25 ਨੂੰ ਅੱਗ ਲਾ ਦਿੱਤੀ ਤੇ ਅੱਜ ਸਾਨੂੰ ਦੇਸ਼ ਭਗਤੀ ਦੀਆਂ ਨਸੀਹਤਾਂ ਦੇਣ ਵਾਲੇ ਤੇ ਪੰਥਕ ਆਗੂਆਂ ਨੂੰ ਦੇਸ਼ ਧ੍ਰੋਹੀ ਦੱਸਣ ਵਾਲੇ ਇਸ ਦੇਸ਼ ਭਗਤ ਨੂੰ ਚਾਰਾਂ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਤਿਹਾੜ ਜ਼ੇਲ੍ਹ ਭੇਜ ਦਿੱਤਾ ਗਿਆ।

ਅੰਤਿਕਾ-3

11 ਮਈ, 1984 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਪ੍ਰਸ਼ਾਸ਼ਨ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਭਾਰਤ ਦੇ ਸੰਵਿਧਾਨ ਦਾ ਅਪਮਾਨ ਕਰਨ ਦੇ ਦੋਸ਼ ਵਿਚ 27 ਫ਼ਰਵਰੀ, 1984 ਨੂੰ ਗ੍ਰਿਫ਼ਤਾਰ ਕੀਤੇ ਗਏ 176 ਅਕਾਲੀ, ਜਿਨ੍ਹਾਂ ਵਿੱਚ ਪੰਜ ਪ੍ਰਮੁੱਖ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਰਣਧੀਰ ਸਿੰਘ ਚੀਮਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਸ਼ਾਮਲ ਸਨ, ਇਨ੍ਹਾਂ ਸਾਰਿਆਂ ਨੂੰ ਤੁਰੰਤ ਰਿਹਾਅ ਕਰਕੇ ਇਨ੍ਹਾਂ ‘ਤੇ ਦਰਜ਼ ਮੁਕੱਦਮੇ ਖਾਰਜ ਕਰ ਦਿੱਤੇ ਜਾਣ।

ਇਸ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਦਿੱਲੀ ਤਿਹਾੜ ਜ਼ੇਲ੍ਹ ਵਿੱਚ ਲਾਈ ਗਈ ਵਿਸ਼ੇਸ਼ ਅਦਾਲਤ ਨੇ ਸ. ਬਾਦਲ ਅਤੇ ਭਾਰਤੀ ਸੰਵਿਧਾਨ ਦੀ ਬੇਹੁਰਮਤੀ ਕਰਨ ਵਾਲੇ ਹੋਰ ਅਕਾਲੀਆਂ ਨੂੰ ਰਿਹਾਅ ਕਰ ਦਿੱਤਾ : ਇਨ੍ਹਾਂ ਦੇ ਸਵਾਗਤ ਲਈ ਜ਼ੇਲ੍ਹ ਦੇ ਗੇਟ ਅੱਗੇ ਸਰਮਾਏਦਾਰ ਸਿੱਖ ਸਰਦਾਰ ਆਪਣੀਆਂ ਕਾਰਾਂ ਲੈ ਕੇ ਪਹੁੰਚੇ ਹੋਏ ਸਨ ! ਜੋ ਇਨ੍ਹਾਂ ਜ਼ੇਲ੍ਹ ਯਾਤਰੀਆਂ ਨੂੰ ਫੁੱਲਾਂ ਦੇ ਹਾਰਾਂ ਦੀ ਸੁਗੰਧੀ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਲੈ ਆਏ, ਉਧਰ ਚੰਡੀਗੜ੍ਹ ਦੇ ਚੀਫ਼ ਜ਼ੁਡੀਸੀਅਲ ਮੈਜਿਸਟ੍ਰੇਟ ਨੇ ਬੁੜੈਲ ਜ਼ੇਲ੍ਹ ਵਿਚ ਪਹੁੰਚ ਕੇ ਕਚਹਿਰੀ ਲਾਈ ਤੇ ਪੰਥ ਦੇ ਅਖੌਤੀ ਮਹਾਂਰਥੀਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਸੁਰਜੀਤ ਸਿੰਘ ਬਰਨਾਲਾ, ਰਣਧੀਰ ਸਿੰਘ ਚੀਮਾ, ਬਲਵੰਤ ਸਿੰਘ ਰਾਮੂਵਾਲੀਆ ਤੇ ਦੋ ਹੋਰ ਅਕਾਲੀ ਲੀਡਰਾਂ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਦਰਜ ਕੇਸ ਵਾਪਸ ਲੈ ਲੈਣ ਕਾਰਨ ਰਿਹਾਅ ਕਰਨ ਦਾ ਫ਼ੈਸਲਾ ਸੁਣਾ ਦਿੱਤਾ । ਇਨ੍ਹਾਂ ਅਕਾਲੀਆਂ ਨੂੰ “ਜੀ ਆਇਆਂ” ਕਹਿਣ ਲਈ ਅਕਾਲੀ ਦਲ ਦੇ ਚਾਲਬਾਜ਼ ਨੇਤਾ ਬਲਵੰਤ ਸਿੰਘ ਸਰਕਾਰੀਆ ਪਹੁੰਚੇ ਹੋਏ ਸਨ, ਜੋ ਇਨ੍ਹਾਂ ਨੂੰ ਆਪਣੀ ਕੋਠੀ ਵਿੱਚ ਲੈ ਆਏ ਜਿਥੇ ਸਾਰਿਆਂ ਨੇ ‘ਲੰਚ’ ਕੀਤਾ ਤੇ ਅਕਾਲੀ ਦਲ ਅੰਦਰ ਛਿੜੇ ਕੁਰਸੀ ਯੁੱਧ ਬਾਰੇ ਵੀ ਵਿਚਾਰਾਂ ਕੀਤੀਆਂ।

ਇਸੇ ਦਿਨ ਚੰਡੀਗੜ੍ਹ ਵਿੱਚ ਹੀ ਪੰਜਾਬ ਦੇ ਆਈ.ਜੀ. ਪੁਲਿਸ ਸ. ਪ੍ਰੀਤਮ ਸਿੰਘ ਭਿੰਡਰ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਪੰਜਾਬ ਰਾਜ ਭਵਨ ਵਿਚ ਗਵਰਨਰ ਪੰਜਾਬ ਸ੍ਰੀ ਬੀ.ਡੀ. ਪਾਂਡੇ ਦੀ ਪ੍ਰਧਾਨਗੀ ਹੇਠ ਹੋਈ ਉੱਚ- ਅਧਿਕਾਰੀਆਂ ਦੀ ਮੀਟਿੰਗ ਪਿੱਛੋਂ ਵਾਇਰਲੈੱਸ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਹੁਕਮ ਦੇ ਦਿੱਤੇ ਗਏ ਕਿ ਉਹ ਸੰਵਿਧਾਨ ਦੀ ਨਿਰਾਦਰੀ ਕਰਨ ਦੇ ਦੋਸ਼ੀ ਅਕਾਲੀਆਂ ਉੱਤੇ ਚਲਾਏ ਜਾ ਰਹੇ ਕੇਸ ਵਾਪਸ ਲੈ ਲੈਣ ਤੇ ਉਨ੍ਹਾਂ ਨੂੰ ਰਿਹਾਅ ਕਰ ਦੇਣ।

ਅਸਲ ਵਿੱਚ ਜ਼ੇਲ੍ਹ ਵਿੱਚੋਂ ਅਕਾਲੀ ਜਦੋਂ ਬਾਹਰ ਕੱਢੇ ਗਏ ਤਾਂ ਉਹ ਅਕਾਲੀ ਨਹੀਂ ਸਨ ਰਹੇ ’ਕਾਲੀ ਬਣ ਗਏ ਸਨ । ਹਿੰਦੁਸਤਾਨੀ ਸੰਵਿਧਾਨ ਸਾੜਨ ਜਾਂ ਪਾੜਨ ਦੇ ਗੰਭੀਰ ਦੋਸ਼ਾਂ ਵਿੱਚ ਫੜੇ ਗਏ ਅਕਾਲੀਆਂ ਦੀ ਬਿਨਾਂ ਸ਼ਰਤ ਰਿਹਾਈ ਕਈ ਕੁਝ ਬਿਆਨ ਕਰਦੀ ਸੀ; ਘਰ ਦੇ ਭੇਤੀਆਂ ਰਾਹੀਂ ਬਾਹਰ ਨਿਕਲੀਆਂ ਗੱਲਾਂ ਅਨੁਸਾਰ ਅਖੌਤੀ ਪੰਥ ਦੇ ਰਾਖੇ ਲੇਲੜੀਆਂ ਕੱਢ ਕੇ ਇੱਕ ਖੁਫ਼ੀਆ ਸਮਝੌਤੇ ਰਾਹੀਂ ਬਾਹਰ ਆਏ ਸਨ ਤੇ ਆਪਣੇ ਸਮੇਤ ਇਨ੍ਹਾਂ ਸਾਰਿਆਂ ਨੂੰ ਰਿਹਾਅ ਕਰਾਉਣ ਵਿੱਚ ਅਕਾਲੀ ਸਤਰੰਜ਼ ਦੇ ਆਖ਼ਰੀ ਉਸਤਾਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭੂਮਿਕਾ ਬੜੀ ਦਿਲਚਸਪ ਰਹੀ, ਇਸ ਤਰ੍ਹਾਂ ਮਰਦੇ ਮੁਜਾਹਿਦ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੇ ਏਜੰਟ ਕਹਿਕੇ ਭੰਡਣ ਵਾਲੀ ਇਹ ਕਾਂਗਰਸੀ ਏਜੰਟਾਂ ਦੀ ਜੁੰਡਲੀ ਬਾਹਰਲੀ ਆਬੋ ਹਵਾ ਵਿੱਚ ਸਾਹ ਲੈਣ ਜ਼ੋਗੀ ਹੋਈ!

ਅੰਤਿਕਾ-4

ਪੰਥ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਅਖੌਤੀ ਅਕਾਲੀ ਰਹਿਬਰਾਂ ਦੀ ਅਸਲੀਅਤ ਪਿਛਲੇ ਸਮੇਂ ਦਿੱਲੀ ਦਰਬਾਰ ਨੂੰ ਲਿਖੀਆਂ ਚਿੱਠੀਆਂ ਰਾਹੀਂ ਵੀ ਸਾਹਮਣੇ ਆ ਚੁੱਕੀ ਹੈ। ਇਨ੍ਹਾਂ ਗੱਦਾਰ ਤੇ ਗੀਦੀ ਲੀਡਰਾਂ ਵੱਲੋਂ ਇਕ ਪਾਸੇ ‘ਧਰਮ ਯੁੱਧ ਮੋਰਚੇ’ ਲਈ ਕਰੋ ਜਾਂ ਮਰੋ ਦਾ ਮੁਕੌਟਾ ਪਾਇਆ ਗਿਆ, ਮਰਜੀਵੜੇ ਭਰਤੀ ਕੀਤੇ ਗਏ ਤੇ ਦੂਜੇ ਪਾਸੇ ਨੌਜੁਆਨੀ ਦੇ ਦਿਲਾਂ ਦੀ ਧੜਕਣ ਕਹਿਣ ‘ਤੇ ਕਰਨੀ ਦੇ ਪੂਰੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਜਾਦੂਮਈ ਤੇ ਪੰਥ-ਪ੍ਰਸਤ ਸ਼ਖ਼ਸੀਅਤ ਦੇ ਸਾਹਮਣੇ ਛਿੱਥੇ ਪਏ ਇਨ੍ਹਾਂ ਗੱਦਾਰਾਂ ਨੇ ਕੇਂਦਰ ਸਰਕਾਰ ਦੇ ਨਾਲ ਖੁਫ਼ੀਆ ਮੀਟਿੰਗਾਂ ਵੀ ਕੀਤੀਆਂ। ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸੀ ਏਜੰਟ ਕਹਿ ਕੇ ਭੰਡਣ ਵਾਲੇ ਇਨ੍ਹਾਂ ਅਸਲ ਕਾਂਗਰਸੀ ਏਜੰਟਾਂ ਨੇ ਬੇਸ਼ੱਕ ਆਪਣੀਆਂ ਕੁੜੀਆਂ ਵੀ ਕਾਂਗਰਸੀਆਂ ਨੂੰ ਦੇ ਦਿੱਤੀਆਂ ਪਰ ਫਿਰ ਵੀ ਅਕਾਲੀ ਹੋਣ ਦਾ ਮਾਣ ਕਰਦੇ ਰਹੇ। ਪੇਸ਼ ਹਨ ਇਨ੍ਹਾਂ ਗੱਦਾਰਾਂ ਵੱਲੋਂ ਧਰਮ ਯੁੱਧ ਮੋਰਚੇ ਦੀ ਪਿੱਠ ਵਿੱਚ ਕੀਤੇ ਵਾਰਾਂ ਦੇ ਸਬੂਤ:

ਮੋਰਚਾ ਡਿਕਟੇਟਰ ਹਰਚੰਦ ਸਿੰਘ ਲੌਗੋਵਾਲ ਦੀ ਅਗਵਾਈ ਵਿੱਚ ਅਕਾਲੀ ਪ੍ਰਤੀਨਿਧਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਤਿੰਨ ਮੀਟਿੰਗਾਂ ਕੀਤੀਆਂ।

ਪਹਿਲੀ ਮੀਟਿੰਗ 11 ਅਕਤੂਬਰ, 1981 ਨੂੰ ਸਾਊਥ ਬਲਾਕ ਨਵੀਂ ਦਿੱਲੀ ਵਿਚ ਕੀਤੀ ਗਈ।

ਦੂਜੀ ਮੀਟਿੰਗ 26 ਨਵੰਬਰ, 1981 ਨੂੰ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਚ ਹੋਈ।

ਤੀਜੀ ਮੀਟਿੰਗ 5 ਅਪ੍ਰੈਲ, 1982 ਨੂੰ ਪਾਰਲੀਮੈਂਟ ਹਾਊਸ ਵਿਚ ਦੁਬਾਰਾ ਕੀਤੀ ਗਈ।

ਇਸ ਤੋਂ ਇਲਾਵਾ ਹਰਚੰਦ ਸਿੰਘ ਲੌਗੋਵਾਲ ਵੱਚੋਂ ਨਾਮਜ਼ਦ ਕੀਤੇ ਅਕਾਲੀ ਨੁਮਾਇੰਦੇ ਚਾਰ ਵਾਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਬਣਾਈ ਗਈ ਕੈਬਨਿਟ ਕਮੇਟੀ ਨੂੰ ਵੀ ਮਿਲੇ।

ਪਹਿਲੀ ਵਾਰ 23 ਅਕਤੂਬਰ, 1981 ਨੂੰ ਵਿਦੇਸ਼ ਮੰਤਰੀ ਦੇ ਦਫ਼ਤਰ ਵਿਚ ਦਿੱਲੀ ਵਿਖੇ ਇੱਕ ਮੀਟਿੰਗ ਲਗਾਤਾਰ ਦੋ ਦਿਨ ਹੋਈ।

ਤੀਜੀ ਮੀਟਿੰਗ 11 ਜਨਵਰੀ, 1983 ਨੂੰ ਚੰਡੀਗੜ੍ਹ ਰਾਜ ਭਵਨ ਵਿਖੇ ਕੀਤੀ ਗਈ ਤੇ ਚੌਥੀ ਮੀਟਿੰਗ ਵੀ ਠੀਕ ਸੱਤ ਦਿਨ ਬਾਅਦ ਉਸੇ ਦਿਨ 18 ਜਨਵਰੀ, 1983 ਨੂੰ ਉਸੇ ਸਥਾਨ ਤੇ ਹੋਈ।

ਇਸ ਤੋਂ ਇਲਾਵਾ ਅਕਾਲੀ ਆਗੂਆਂ ਵੱਲੋਂ ਕਈ ਗੁਪਤ ਵਾਰਤਾਵਾਂ ਵੀ ਕੇਂਦਰ ਸਰਕਾਰ ਨਾਲ ਕੀਤੀਆਂ ਗਈਆਂ।

ਪਹਿਲੀ ਗੁਪਤ ਮੀਟਿੰਗ 16 ਨਵੰਬਰ, 1982 ਨੂੰ 27 ਸਫਦਰਜੰਗ ਰੋਡ ਨਵੀਂ ਦਿੱਲੀ ਵਿਖੇ ਹੋਈ, ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ, ਰਵੀਇੰਦਰ ਸਿੰਘ ਤੇ ਰਾਜਿੰਦਰ ਸਿੰਘ ਭਾਟੀਆ ਸ਼ਾਮਿਲ ਹੋਏ, ਇਸੇ ਮੀਟਿੰਗ ਵਿੱਚ ਸਰਕਾਰੀ ਨੁਮਾਇੰਦੇ ਆਰ. ਵੈਂਕਟਾਰਮਨ, ਪੀ.ਸੀ. ਸੇਠੀ, ਸ਼ਿਵ ਸ਼ੰਕਰ (ਸਾਰੇ ਕੇਂਦਰੀ ਮੰਤਰੀ) ਪੀ.ਸੀ. ਅਸਕੰਦਰ, ਟੀ.ਐਨ. ਚਤੁਰਵੇਦੀ ਤੇ ਕੈਪਟਨ ਅਮਰਿੰਦਰ ਸਿੰਘ ਐਮ.ਪੀ. ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਿਆ ਤੇ ਅਗਲੇ ਦਿਨ 17 ਨਵੰਬਰ ਨੂੰ ਮੀਟਿੰਗ ਫਿਰ ਬੁਲਾਈ ਗਈ, ਜਿਸ ਵਿੱਚ ਪਹਿਲੇ ਦਿਨ ਵਾਲੇ ਸਾਰੇ ਸ਼ਖ਼ਸ ਉਸੇ ਸਥਾਨ ਤੇ ਫਿਰ ਇਕੱਠੇ ਹੋਏ।

ਤੀਜੀ ਗੁਪਤ ਮੀਟਿੰਗ 17 ਜਨਵਰੀ, 1983 ਨੂੰ 27 ਸਫਦਰਜੰਗ ਰੋਡ ਨਵੀਂ ਦਿੱਲੀ ਵਿਖੇ ਹੀ ਬੁਲਾਈ ਗਈ, ਪਰ ਇਸ ਵਿੱਚ ਗੱਲਬਾਤ ਕਰਨ ਵਾਲੇ ਵਿਅਕਤੀ ਕੁਝ ਹੱਦ ਤਕ ਬਦਲ ਦਿੱਤੇ ਗਏ, ਇਸ ਵਾਰ ਅਕਾਲੀ ਬਭੀਸ਼ਣਾਂ ਵਿੱਚੋਂ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਤੇ ਰਵੀਇੰਦਰ ਸਿੰਘ ਸ਼ਾਮਿਲ ਸਨ ਤੇ ਹਿੰਦ ਸਰਕਾਰ ਵੱਲੋਂ ਰਾਜੀਵ ਗਾਂਧੀ ਐਮ.ਪੀ., ਕੈਪਟਨ ਅਮਰਿੰਦਰ ਸਿੰਘ ਐਮ.ਪੀ., ਸੀ.ਆਰ. ਕ੍ਰਿਸ਼ਨਾ ਸਵਾਮੀ ਰਾਓ ਸਾਹਿਬ ਤੇ ਪੀ.ਸੀ. ਅਸਕੰਦਰ ਸ਼ਾਮਿਲ ਹੋਏ।

ਤੇ ਚੌਥੀ ਗੁਪਤ ਮੀਟਿੰਗ ਤਕਰੀਬਨ 1 ਸਾਲ ਬਾਅਦ 24 ਜਨਵਰੀ, 1984 ਨੂੰ ਨਵੀਂ ਦਿੱਲੀ ਦੇ ਇੱਕ ਗੈਸਟ ਹਾਊਸ ਵਿੱਚ ਬੁਲਾਈ ਗਈ, ਜਿਸ ਵਿੱਚ ਅਕਾਲੀਆਂ ਵੱਲੋਂ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਤੇ ਰਵੀਇੰਦਰ ਸਿੰਘ ਹੀ ਸ਼ਾਮਿਲ ਹੋਏ। ਸਰਕਾਰ ਵੱਲੋਂ ਵੀ ਪਹਿਲੇ ਨੁਮਾਇੰਦੇ ਰਾਜੀਵ ਗਾਂਧੀ, ਅਮਰਿੰਦਰ ਸਿੰਘ, ਸੀ.ਆਰ. ਕ੍ਰਿਸ਼ਨਾ ਸਵਾਮੀ ਰਾਓ ਸਾਹਿਬ ਤੇ ਪੀ.ਸੀ. ਅਸਕੰਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਤਕਰੀਬਨ ਦੋ ਕੁ ਮਹੀਨੇ ਬਾਅਦ ਫੇਰ ਇੱਕ ਮੀਟਿੰਗ 27 ਮਾਰਚ, 1984 ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਾਊਸ ਵਿੱਚ ਰੱਖ ਲਈ ਗਈ। ਜਿਸ ਵਿੱਚ ਕਈ ਕੁਝ ਬਦਲ ਦਿੱਤਾ ਗਿਆ, ਅਕਾਲੀ ਦਲ ਦੇ ਥੰਮ ਸ. ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਆਊਟ ਕਰ ਦਿੱਤੇ ਗਏ, ਇਸ ਮੀਟਿੰਗ ਵਿੱਚ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਤੇ ਰਣਧੀਰ ਸਿੰਘ ਚੀਮਾ ਅਕਾਲੀ ਦਲ ਵੱਲੋਂ ਤੇ ਸਰਕਾਰ ਦੀ ਤਰਫ਼ੋਂ ਪੀ.ਵੀ. ਨਰਸਿਮਹਾ ਰਾਓ, ਸੀ.ਆਰ. ਕ੍ਰਿਸ਼ਨਾ ਸਵਾਮੀ ਰਾਓ ਸਾਹਿਬ, ਪੀ.ਸੀ. ਅਸਕੰਦਰ ਤੇ ਐਮ.ਐਮ.ਕੇ. ਵਲੀ ਗ੍ਰਹਿ ਸਕੱਤਰ ਸ਼ਾਮਲ ਹੋਏ।

ਇਸ ਤੋਂ ਬਾਅਦ ਤਾਂ ਜਿਵੇਂ ਅਕਾਲੀ ਮਹਾਂਰਥੀਆਂ ਨੇ ਮੀਟਿੰਗਾਂ ਦਾ ਇੱਕ ਸਿਲਸਿਲਾ ਜਾ ਈ ਚਲਾ ਲਿਆ, ਅਗਲੇ ਹੀ ਦਿਨ 28 ਮਾਰਚ ਨੂੰ ਇੱਕ ਮੀਟਿੰਗ ਨਵੀਂ ਦਿੱਲੀ ਦੇ ਇੱਕ ਗੈਸਟ ਹਾਊਸ ਵਿੱਚ ਰੱਖ ਲਈ ਗਈ, ਇਸ ਵਿੱਚ ਸਿੱਖੀ ਸਿਧਾਂਤਾਂ ਨੂੰ ਬਿਲਕੁੱਲ ਤਿਲਾਂਜਲੀ ਦੇ ਚੁੱਕੇ ਸੰਘ ਪੁੱਤਰ ਸ. ਪ੍ਰਕਾਸ਼ ਸਿੰਘ ਬਾਦਲ ਇਕੱਲੇ ਹੀ ਸ਼ਾਮਲ ਹੋਏ ਤੇ ਸਰਕਾਰ ਵੱਲੋਂ ਪੀ.ਵੀ. ਨਰਸਿਮਹਾ ਰਾਓ, ਪੀ.ਸੀ. ਅਸਕੰਦਰ ਅਤੇ ਐਮ.ਐਮ.ਕੇ. ਵਲੀ ਸ਼ਾਮਿਲ ਹੋਏ, ਸਮਝਿਆ ਜਾਂਦਾ ਹੈ ਕਿ ਇਸ ਮੀਟਿੰਗ ਵਿੱਚ ਹੀ ਜ਼ਮੀਰ ਵੇਚੂ ਵਾਹਿਦ ਆਗੂ ਨੇ ਕੌਮ ਦੀ ਤਕਦੀਰ ਦਾ ਸੌਦਾ ਕੀਤਾ ਸੀ !

ਰਹਿੰਦੀ ਕਸਰ ਨੂੰ ਪੂਰਾ ਕਰਨ ਵਾਸਤੇ ਠੀਕ ਅਗਲੇ ਦਿਨ 29 ਮਾਰਚ, 1984 ਨੂੰ ਹੀ ਇੱਕ ਮੀਟਿੰਗ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਾਊਸ ਵਿੱਚ ਰੱਖ ਲਈ ਗਈ, ਜਿਸ ਵਿੱਚ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਦੋਵਾਂ ਸਮੇਤ ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਤੇ ਰਣਧੀਰ ਸਿੰਘ ਚੀਮਾ ਸ਼ਾਮਲ ਹੋਏ। ਸਰਕਾਰ ਤਰਫ਼ੋਂ ਪੀ.ਵੀ. ਨਰਸਿਮਹਾ ਰਾਓ, ਸੀ.ਆਰ. ਕ੍ਰਿਸ਼ਨਾ ਸਵਾਮੀ ਰਾਓ, ਪੀ.ਸੀ. ਅਸਕੰਦਰ, ਐਮ.ਐਮ.ਕੇ. ਵਲੀ ਤੇ ਪ੍ਰੇਮ ਕੁਮਾਰ ਸ਼ਾਮਲ ਹੋਏ।

ਠੀਕ 23 ਦਿਨ ਬਾਅਦ 21 ਅਪ੍ਰੈਲ, 1984 ਨੂੰ ਆਖ਼ਰੀ ਗੁਪਤ ਮੀਟਿੰਗ ਏਅਰਪੋਰਟ ਚੰਡੀਗੜ੍ਹ ਦੇ ਇੱਕ ਅਰਾਮ ਘਰ ਵਿੱਚ ਹੋਈ। ਜਿਸ ਵਿੱਚ ਅਖੌਤੀ ਪੰਥ ਪ੍ਰਸਤਾਂ ਵੱਲੋਂ ‘ਧਰਮ ਯੁੱਧ ਮੋਰਚੇ’ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਤੇ ਸਿੱਖ ਨੌਜੁਆਨੀ ਦੇ ਰੋਲ ਮਾਡਲ, ਨਿਧੜਕ ਤੇ ਨਿਡਰ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਰਸਤੇ ‘ਚੋਂ ਹਟਾਉਣ ਸੰਬੰਧੀ ਕੇਂਦਰ ਸਰਕਾਰ ਦੀ ਹਰ ਸੰਭਵ ਮੱਦਦ ਕਰਨ ਦਾ ਵਿਸ਼ਵਾਸ ਦੁਆਇਆ ਗਿਆ, ਇਸ ਮੀਟਿੰਗ ਵਿੱਚ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਰਣਜੀਤ ਸਿੰਘ ਚੀਮਾ ਤੋਂ ਇਲਾਵਾ ਪੀ.ਵੀ. ਨਰਸਿਮਹਾ ਰਾਓ, ਪ੍ਰਣਬ ਮੁਖਰਜੀ, ਸੀ.ਆਰ. ਕ੍ਰਿਸ਼ਨਾ ਸਵਾਮੀ ਰਾਓ, ਪੀ.ਸੀ. ਅਸਕੰਦਰ, ਐਮ.ਐਮ.ਕੇ. ਵਲੀ ਤੇ ਪ੍ਰੇਮ ਕੁਮਾਰ ਸ਼ਾਮਿਲ ਹੋਏ।

ਤੇ ਇਸ ਤਰ੍ਹਾਂ ਦੋਗਲੇ ਕਿਰਦਾਰ ਦੀ ਸਿੱਖ ਲੀਡਰਸ਼ਿਪ ਵੱਲੋਂ ਸਾਰੇ ਪੰਥਕ ਹਿਤਾਂ ਨੂੰ ਲਾਂਭੇ ਕਰਦਿਆਂ ਹੋਇਆਂ ਉਸ ਸ਼ੇਰ-ਮਰਦ ਦਾ ਸ਼ਿਕਾਰ ਕਰਨ ਵਾਸਤੇ ਕੇਂਦਰ ਸਰਕਾਰ ਨਾਲ ਮਿਲ ਕੇ ਜਾਲ਼ ਬੁਣ ਲਿਆ ਗਿਆ!

ਅੰਤਿਕਾ-5

ਇਸ ਅਖੌਤੀ ਅਜ਼ਾਦੀ ਤੋਂ ਬਾਅਦ ਸਿੱਖਾ ਕੌਮ ਨੂੰ ਅੰਤਾਂ ਦੇ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ। ਕੇਂਦਰ ਸਰਕਾਰ ਨਾਲ ਪੰਜਾਬ ਦੇ ਹੱਕ ਲੈਣ ਲਈ ਵਿੱਢੀ ਹੋਈ ਲੜਾਈ ਵੀ ਦੇਸ਼ ਦੀ ਸਿਆਸਤ ਦਾ ਸ਼ਿਕਾਰ ਹੋ ਨਿਬੜੀ। ਇਸ ਦੌਰ ਵਿੱਚ ਸਭ ਤੋਂ ਘਟੀਆ ਕਿਰਦਾਰ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਸਿਪਹਸਿਲਾਰਾਂ ਵੱਲੋਂ ਨਿਭਾਇਆ ਗਿਆ।

ਜਿਉਂ-ਜਿਉਂ ਸਮੇਂ ਨੇ ਕਰਵਟ ਲਈ, ਤਿਉਂ-ਤਿਉਂ ਅਖੌਤੀ ਪੰਥਕ ਅਖਵਾਉਣ ਵਾਲੇ ਵੀ ਕਰਵਟਾਂ ਬਦਲਦੇ ਗਏ, ਮੈਨੂੰ ਉਹ ਦਿਨ ਯਾਦ ਆਉਂਦੇ ਨੇ ਜਦੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਤਤਕਾਲੀ ਸਰਕਾਰ ਖ਼ਿਲਾਫ਼ ‘ਕਲਮੀਂ ਹਮਲਾ’ ਬੋਲਣ ਦਾ ਹੁਕਮ ਕੀਤਾ ਗਿਆ ਤੇ ਉਨ੍ਹਾਂ ਦੇ ਇਸ ਹੁਕਮ ਤੇ ਫੁੱਲ ਚੜ੍ਹਾਉਂਦਿਆਂ ਭਾਈ ਹਰਮਿੰਦਰ ਸਿੰਘ ਸੰਧੂ ਦੇ ਸੰਪਾਦਨ ਹੇਠ ਪ੍ਰਕਾਸ਼ਿਤ ਹੋ ਰਹੇ ਫੈਡਰੇਸ਼ਨ ਦੇ ਮਾਸਿਕ ਮੈਗਜ਼ੀਨ ਸ਼ਮਸ਼ੀਰ-ਦਸਤ ਦਾ ਗਹਿਗੱਡਵਾਂ ਮਈ ਅੰਕ ਪ੍ਰਕਾਸ਼ਿਤ ਕਰਵਾਇਆ ਗਿਆ। ਉਸ ਮੈਗਜ਼ੀਨ ਦੇ ਮਈ 1984 ਦੇ ਅੰਕ ਵਿੱਚ ਸਹਿ ਸੰਪਾਦਕ ਅਮਰਜੀਤ ਸਿੰਘ ਚਾਵਲਾ ਹਾਂ-ਹਾਂ ਵੀਰੋ ਤੁਸੀਂ ਠੀਕ ਪੜ੍ਹਿਆ ਇਹੀ ਚਾਵਲਾ ਜਿਹੜਾ ਅੱਜ ਸ. ਬਾਦਲ ਦੀ ਨਿੱਘੀ ਗੋਦ ਦਾ ਪੂਰੀ ਤਰ੍ਹਾਂ ਨਿੱਘ ਮਾਣ ਰਿਹਾ ਹੈ ਤੇ ਪੂਰੀ ਤਰ੍ਹਾਂ ਹਿੰਦੁਸਤਾਨੀ ਹਕੂਮਤ ਦਾ ਵਫ਼ਾਦਾਰ ਵੀ ਬਣ ਗਿਆ ਹੈ ਖ਼ੈਰ ਸ. ਚਾਵਲਾ ਦਾ ਲਿਖਿਆ ਲੇਖ ਜ਼ਰਾ ਧਿਆਨ ਨਾਲ ਪੜ੍ਹਨਾ…………

“ਮੌਜੂਦਾ ਸੰਘਰਸ਼ ਜੋ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਸ਼ੁਰੂ ਕੀਤਾ ਸੀ, ਅੱਜ ਪੂਰੇ ਜ਼ੋਬਨ ‘ਤੇ ਹੈ। ਇਸ ਮੋਰਚੇ ਦੌਰਾਨ ਸਿੱਖ ਕੌਮ ਨੂੰ ਬੜੀਆਂ ਕਰੜੀਆਂ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪਿਆ ਹੈ, ਇਸ ਮੋਰਚੇ ਨੇ ਆਪਣੀ ਚਾਲੇ ਚਲਦਿਆਂ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਇਹ ਮੋਰਚਾ ਕੁਝ ਮੰਗਾਂ ਤਕ ਹੀ ਸੀਮਿਤ ਨਹੀਂ, ਬਲਕਿ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਣਾ ਇਸ ਦੀ ਸਹੀ ਮੰਜ਼ਲ ਹੈ, ਇਸ ਨੁਕਤੇ ਨੂੰ ਸੰਤ ਭਿੰਡਰਾਂਵਾਲਿਆਂ ਤੇ ਫੈਡਰੇਸ਼ਨ ਦੇ ਜੁਝਾਰੂਆਂ ਨੇ ਸਿੱਖ ਸੰਗਤਾਂ ਤੱਕ ਪੂਰੀ ਦਿਆਨਤਦਾਰੀ ਨਾਲ ਪੁਚਾਇਆ ਹੈ। ਇਸ ਦੇ ਇਵਜਾਨੇ ਵਜੋਂ ਸਰਕਾਰ ਨੇ ਕਈ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ। ਮੌਜੂਦਾ ਸੰਘਰਸ਼ ਦੌਰਾਨ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਤੇ 200 ਤੋਂ ਵੱਧ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ।

ਅੱਗੇ ਜਾ ਕੇ ਚਾਵਲਾ ਸਾਹਿਬ ਲਿਖਦੇ ਹਨ ਕਿ :

“ਫੈਡਰੇਸ਼ਨ ਦਾ ਮੁੱਖ ਨਿਸ਼ਾਨਾ ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਉਨ੍ਹਾਂ ਦੇ ਵਿਰਸੇ ਨਾਲ ਜੋੜਨਾ ਹੈ; ਸਿੱਖ ਗੁਰੂ ਸਾਹਿਬਾਨ ਦੇ ਸੱਚੇ-ਸੁੱਚੇ ਉਪਦੇਸ਼ਾਂ ਨੂੰ ਉਨ੍ਹਾਂ ਤੱਕ ਪਹੁੰਚਾਉਣਾ ਹੈ; ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਜਥੇਬੰਦ ਕਰਨਾ ਜਥੇਬੰਦੀ ਦਾ ਮੁੱਖ ਮੰਤਵ ਹੈ।

ਸਰਕਾਰ ਵੱਲੋਂ ਫੈਡਰੇਸ਼ਨ ਉੱਤੇ ਪਾਬੰਦੀ ਲਾ ਕੇ ਇੱਕ ਵੱਡੀ ਗ਼ਲਤੀ ਕੀਤੀ ਗਈ ਹੈ; ਕੁਦਰਤ ਦੇ ਅਸੂਲ ਮੁਤਾਬਿਕ ਹਰ ਗ਼ਲਤੀ ਦਾ ਇਵਜਾਨਾ ਭੁਗਤਣਾ ਪੈਂਦਾ ਹੈ, ਸਰਕਾਰ ਦੀ ਇਹ ਸੋਚ ਸੀ ਕਿ ਫੈਡਰੇਸ਼ਨ ਉੱਪਰ ਪਾਬੰਦੀ ਲਾ ਕੇ ਪੰਜਾਬ ਦੇ ਮਾਹੌਲ ਨੂੰ ਸੁਖਾਵਾਂ ਬਣਾਇਆ ਜਾ ਸਕੇਗਾ…ਪਰ ਹਰ ਵਾਰ ਦੀ ਤਰ੍ਹਾਂ ਸਰਕਾਰ ਆਪਣੇ ਮਿਸ਼ਨ ਵਿੱਚ ਨਾ-ਕਾਮਯਾਬ ਹੋਈ ਹੈ। ਲੋਕਾਂ ਵਿਚ ਜੋ ਰੋਹ ਦਾ ਜਜ਼ਬਾ ਪੈਦਾ ਹੋਇਆ ਤੇ ਪੰਜਾਬ ਦੇ ਹਾਲਾਤਾਂ ਨੇ ਜੋ ਕਰਵਟ ਲਈ ਇਸ ਨਾਲ ਸਰਕਾਰ ਅਤੇ ਇਸਦੇ ਝੋਲੀ-ਚੁੱਕ ਮੂੰਹ ਵਿੱਚ ਉਂਗਲਾਂ ਪਾ ਕੇ ਬੈਠ ਗਏ ਹਨ। ਸਿੱਖ ਨੌਜਵਾਨਾਂ ਨੇ ਸਰਕਾਰ ਦੇ ਖੁੱਲ੍ਹੇ ਚੈਲਿੰਜ ਨੂੰ ਸਵੀਕਾਰ ਕੀਤਾ ਹੈ।

ਫੈਡਰੇਸ਼ਨ ਦੀ ਭਰਤੀ ਵਿੱਚ ਵੀ ਪਹਿਲਾਂ ਨਾਲੋਂ ਵੱਡੀ ਗਿਣਤੀ ਵਿੱਚ ਵਾਧਾ ਹੋਇਆ ਹੈ, ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਸਿੱਖ ਨੌਜਵਾਨ ਇਸ ਕਾਫ਼ਲੇ ਵਿੱਚ ਤੁਰ ਪਏ ਹਨ। ਵੱਡੇ-ਵੱਡੇ ਮੁਜ਼ਾਹਰੇ, ਵੱਡੇ-ਵੱਡੇ ਇਕੱਠ ਕਰਕੇ ਸਰਕਾਰ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਅਜਿਹੀਆਂ ਪਾਬੰਦੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਪੰਜਾਬ ਦੇ ਸਮੁੱਚੇ ਵਿਦਿਆਰਥੀਆਂ ਨੇ ਇਮਤਿਹਾਨਾਂ ਦਾ ਬਾਈਕਾਟ ਕਰਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਪੇਪਰ ਅੱਗੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ।

ਸਥਾਪਿਤ ਅਕਾਲੀ ਲੀਡਰਸ਼ਿਪ ਦਾ ਕੁਝ ਹਿੱਸਾ, ਜੋ ਕਿ ਸੰਤ ਭਿੰਡਰਾਂਵਾਲਿਆਂ ਅਤੇ ‘ਫੈਡਰੇਸ਼ਨ’ ਵਰਕਰਾਂ ਨੂੰ ਸਰਕਾਰ ਅਤੇ ਕਾਂਗਰਸ ਦੇ ਏਜੰਟ ਕਹਿੰਦਾ ਨਹੀਂ ਸੀ ਥੱਕਦਾ, ਦੇ ਮੂੰਹ ਤੇ ਬੜੀ ਵੱਡੀ ਚਪੇੜ ਪਈ ਹੈ। ਉਨ੍ਹਾਂ ਨੂੰ ਸ਼ਾਇਦ ਨੱਕ ਡੁਬਾਉਣ ਲਈ ਵੀ ਪਾਣੀ ਪ੍ਰਾਪਤ ਨਹੀਂ ਹੋਇਆ। ਸਰਕਾਰ ਦੇ ਇਸ ਕਦਮ ਨੇ ਅੱਜ ਸਿੱਖ ਨੌਜਵਾਨਾਂ ਦੀ ਸਿੱਖ ਕੌਮ ਪ੍ਰਤੀ ਵਫ਼ਾਦਾਰੀ ਨੂੰ ਮਾਨਤਾ ਦਿੱਤੀ ਹੈ।

ਜਥੇਬੰਦੀ ਉੱਤੇ ਲਾਈ ਪਾਬੰਦੀ ਨੇ ਇਤਿਹਾਸ ਨੂੰ ਦੁਹਰਾ ਦਿੱਤਾ ਹੈ।

ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ, ਤੇ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਕਰ ਕੇ ਹਾਕਮ ਸ਼੍ਰੇਣੀ ਦੀ ਸੋਚ ਸੀ ਕਿ ਕਲਗੀਧਰ ਪਾਤਿਸ਼ਾਹ ਦੀ ਕੁਲ ਖ਼ਤਮ ਕਰ ਦਿੱਤੀ ਗਈ ਹੈ, ਪਰ ਉਨ੍ਹਾਂ ਦੀ ਸੋਚਣੀ ਦੇ ਉਲਟ ਕਲਗੀਧਰ ਦੇ ਸਪੁੱਤਰ ਉਸੇ ਤਰ੍ਹਾਂ ਹੀ ਜਾਬਰ ਅਤੇ ਜ਼ਬਰ ਦੇ ਖ਼ਿਲਾਫ਼ ਰਣ-ਤੱਤੇ ਵਿੱਚ ਨਿੱਤਰਕੇ ਦਸਮ ਪਾਤਿਸ਼ਾਹ ਦੇ ਉਸਾਰੇ ਮਹੱਲ ਨੂੰ ਚਾਰ ਚੰਨ ਲਾ ਰਹੇ ਹਨ। ਸਰਕਾਰ ਦੀਆਂ ਪਾਬੰਦੀਆਂ ਇਨ੍ਹਾਂ ਨੌਜਵਾਨਾਂ ‘ਤੇ ਕੋਈ ਅਸਰ ਨਹੀਂ ਰੱਖਦੀਆਂ। ਛੇਤੀ ਹੀ ਸਰਕਾਰ ਨੂੰ ਇਹ ਪਾਬੰਦੀ ਚੁੱਕਣ ਲਈ ਮਜਬੂਰ ਹੋਣਾ ਪਏਗਾ, ਅਸੀਂ ਸਿਰਫ਼ ਇਹੋ ਜਾਣਦੇ ਹਾਂ ਕਿ :

ਜ਼ਮਾਨੇ ਇਨਕਲਾਬਾਂ ਦੇ ਨਜ਼ਾਰੇ ਦੇਖਦੇ ਰਹਿੰਦੇ। ਜਦੋਂ ਤੂਫ਼ਾਨ ਆਉਂਦੇ ਤਾਂ ਕਿਨਾਰੇ ਦੇਖਦੇ ਰਹਿੰਦੇ। ਜਦੋਂ ਕੱਖਾਂ ਦੀ ਕੁੱਲੀ ਚੋਂ ਬਗ਼ਾਵਤ ਹੈ ਜਨਮ ਲੈਂਦੀ। ਤਦੋਂ ਸ਼ਾਹੀ ਮਹੱਲਾਂ ਦੇ ਮੁਨਾਰੇ ਦੇਖਦੇ ਰਹਿੰਦੇ।

ਓ………………….ਵੇਖਿਆ ਕਿਵੇਂ ਸਮੇਂ ਦੇ ਨਾਲ-ਨਾਲ ਕਿਰਦਾਰ ਬਦਲ ਜਾਂਦੇ ਨੇ, ਸਿੱਖੀ ਦੀ ਹੋਂਦ ਬਰਕਰਾਰ ਰੱਖਣ ਵਾਲਿਆਂ ਦੀ ਆਪਣੀ ਹੋਂਦ ਖ਼ਤਰੇ ਵਿੱਚ ਪੈ ਗਈ। ਨੌਜਵਾਨਾਂ ਨੂੰ ਵਿਰਸੇ ਨਾਲ ਜੋੜਦੇ-ਜੋੜਦੇ ਖ਼ੁਦ ਵਿਰਸੇ ਨਾਲੋਂ ਟੁੱਟ ਬੈਠੇ ਫੈਡਰੇਸ਼ਨ ਉੱਤੋਂ ਹਿੰਦ ਸਰਕਾਰ ਦੀਆਂ ਪਾਬੰਦੀਆਂ ਹਟਾਉਣ ਵਾਲੇ ਖ਼ੁਦ ਹਿੰਦ ਦੇ ਪਾਬੰਦ ਹੋ ਗਏ…..ਸਥਾਪਿਤ ਅਕਾਲੀ ਲੀਡਰਸ਼ਿਪ ‘ਤੇ ਵਿਅੰਗ ਕੱਸਣ ਵਾਲੇ ਤੇ ਸਰਕਾਰ ਦੇ ਝੋਲੀਚੁੱਕ ਕਹਿਣ ਵਾਲੇ. ..ਅੱਜ ਖ਼ੁਦ ਝੋਲੀਚੁੱਕ ਬਣ ਬੈਠੇ…..

ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਬਾਰੇ ਹੋਰ ਕੁਛ ਲਿਖਣਾ ਬਾਕੀ ਹੈ, ਸਿਰਫ਼ ਇਸ ਬਾ-ਕਮਾਲ ਤੇ ਵਕਤ ਤੇ ਐਨ ਢੁਕਵੇਂ ਸਿਅਰ ਤੋਂ ਬਿਨਾਂ,

ਬਾਤ-ਬਾਤ ਮੇਂ ਵਿਸ਼ਵਾਸ ਬਦਲ ਜਾਤੇ ਹੈ।

ਰਾਤ-ਰਾਤ ਮੇਂ ਇਤਿਹਾਸ ਬਦਲ ਜਾਤੇ ਹੈ।

ਸ਼ਿਆਵਕਤੀ ਮੇਂ ਕੌਣ ਕਿਸੀ ਕਾ ਸਾਥ ਦੇਤਾ ਹੈ।

ਆਮ ਕੀ ਕਿਆ ਬਾਤ ਹੈ ਖ਼ਾਸ ਬਦਲ ਜਾਤੇ ਹੈ।

ਅੰਤਿਕਾ-6

ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਕੇ, ਨਿਖਰ ਕੇ ਸਾਹਮਣੇ ਆ ਗਈ ਕਿ ਕਾਂਗਰਸ ਦੇ ਅਸਲ ਏਜੰਟ ਕੌਣ ਸਨ ?

ਕਹਿਣੀ ਤੇ ਕਰਨੀ ਦੇ ਪੂਰੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਆਪਣੇ ਮੁੱਠੀ ਭਰ ਮਰਜੀਵੜੇ ਸਾਥੀਆਂ ਸਮੇਤ ਸ਼ਹਾਦਤ ਦਾ ਜ਼ਾਮ ਪੀ ਗਏ! ਸਮੁੱਚੀ ਅਕਾਲੀ ਜੁੰਡਲੀ ਹੱਥ ਖੜ੍ਹੇ ਕਰਕੇ ਹਿਫ਼ਾਜ਼ਤ ਨਾਲ ਸੁਰੱਖਿਅਤ ਬਾਹਰ ਕੱਢ ਲਈ ਗਈ।

ਪੰਜਾਬੀ ਗਾਂਧੀ ਹਰਚੰਦ ਸਿੰਘ ਲੌਂਗੋਵਾਲ ਜਿਹੜਾ ਜਾਨ ਵਾਰਨ ਦੀਆਂ ਫੋਕੀਆਂ ਫੜ੍ਹਾ ਮਾਰਨ ਵਿੱਚ ਸਭ ਤੋਂ ਮੋਹਰੀ ਰਿਹਾ ਤੇ ਇਹੀ ਖੌਰੂ ਪਾਉਂਦਾ ਰਿਹਾ ਕਿ ਫ਼ੌਜ ਜੇ ਦਰਬਾਰ ਸਾਹਿਬ ‘ਤੇ ਧਾਵਾ ਬੋਲੇਗੀ ਤਾਂ ਉਸਨੂੰ ਸਾਡੀਆਂ ਲਾਸ਼ਾਂ ਉੱਪਰੋਂ ਗੁਜ਼ਰਨਾ ਹੋਵੇਗਾ, ਸਮਾਂ ਆਇਆ ਕੌਮ ਦਾ ਇਹ ਸਿਰਮੌਰ ਗ਼ੱਦਾਰ ਪੂਰੇ ਹੋਸ਼ੋ ਹਵਾਸ ਨਾਲ ਸਿੱਖ ਸ਼ਹੀਦਾਂ ਦੀਆਂ ਲਾਸ਼ਾਂ ਉੱਪਰੋਂ ਲੰਘਦਾ ਹੋਇਆ ਹੱਥ ਖੜ੍ਹੇ ਕਰਕੇ ਬਾਹਰ ਆ ਗਿਆ। ਇਸ ਅਖੌਤੀ ਮਰਜੀਵੜੇ ਸਾਧ ਨੂੰ 6 ਜੂਨ, 1984 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਗ੍ਰਿਫ਼ਤਾਰ ਕਰਕੇ ਰਾਜਸਥਾਨ ਦੀ ਉਦੇਪੁਰ ਜ਼ੇਲ੍ਹ ਲਈ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਰਵਾਨਾ ਕਰ ਦਿੱਤਾ ਗਿਆ। ਜਿਥੇ ਇਸਨੂੰ 10 ਮਹੀਨੇ ਇਸ ਲਈ ਨਜ਼ਰਬੰਦ ਰੱਖਿਆ ਕਿ ਜੁਝਾਰੂ ਸਿੰਘ ‘ਬਚਨਾਂ ਤੋਂ ਮੁਕਰਨ’ ਵਾਲੇ ਇਸ ਅਖੌਤੀ ਮਰਜੀਵੜੇ ਨੂੰ ਕਿਤੇ ਸੋਧਾ ਨਾ ਲਾ ਦੇਣ! ਕਿਉਂਕਿ ਹਿੰਦ ਸਰਕਾਰ ਬਾਜ਼ੀ ਨੂੰ ਜਿੱਤਣ ਵਾਸਤੇ ਆਪਣੇ ਇਸ ਮੋਹਰੇ ਦੁਆਰਾ ਅਗਲੀ ਚਾਲ ਚੱਲਣਾ ਚਾਹੁੰਦੀ ਸੀ।

ਅੰਤਿਕਾ-7

ਜਦੋਂ ਸਿੱਖ ਕੌਮ ਤੇ ਬਿਪਤਾ ਦੇ ਪਹਾੜ ਟੁੱਟ ਪਏ, ਕੌਮ ਦਾ ਮੁਕੱਦਸ ਅਸਥਾਨ ਢਹਿ-ਢੇਰੀ ਕਰ ਦਿੱਤਾ ਗਿਆ। ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਹੋਰ ਕਈ ਹਿਰਦੇ ਵੇਦਕ ਘਟਨਾਵਾਂ ਵਾਪਰੀਆਂ ਐਨ ਉਸੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ‘ਤੇ ਪਤਾ ਨਹੀਂ ਕੀ ਆਫ਼ਤ ਬਣੀ ਤੇ ਉਨ੍ਹਾਂ ਨੂੰ ਹਿੰਦੂ ਸਿੱਖ ਭਰਾ-ਭਰਾ ਦੀ ਸਾਂਝ ਚੇਤੇ ਆ ਗਈ, ਇੰਨਾਂ ਹੀ ਨਹੀਂ ਸਭ ਕੁਝ ਤਬਾਹ ਕਰਵਾ ਕੇ ਵੀ ਉਨ੍ਹਾਂ ਨੂੰ ਕੋਠਾ ਸਾਹਿਬ ਠੀਕ-ਠਾਕ ਹੋਣ ਦਾ ਬਿਆਨ ਦੇਣਾ ਪਿਆ, ਖ਼ੈਰ ਪੇਸ਼ ਹੈ ਜਥੇਦਾਰ ਸਾਹਿਬ ਦਾ ਉਹ ਫ਼ੁਰਮਾਨ :

“ਸਤਿਕਾਰਯੋਗ ਸਾਧ ਸੰਗਤ ਸਾਹਿਬ ਜੀਓ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਿਛਲੇ ਕੁਝ ਦਿਨਾਂ ਤੋਂ ਜੋ ਘਟਨਾਵਾਂ ਵਾਪਰੀਆਂ ਹਨ, ਉਹ ਦੁਖਦਾਈ ਅਤੇ ਅਫ਼ਸੋਸਨਾਕ ਹਨ, ਜਿਸ ‘ਤੇ ਹਰ ਹਿਰਦਾ ਅਤਿਅੰਤ ਦੁਖੀ ਹੈ। ਕੌਮਾਂ ਮਹਾਨ ਗੁਰੂ ਸਾਹਿਬਾਨ ਅਤੇ ਵਡੇਰਿਆਂ ਦੀਆਂ ਸਿੱਖਿਆਵਾਂ ਧਾਰਨ ਕਰਕੇ ਹਮੇਸ਼ਾ ਬਿਪਤਾ ਤੇ ਸੰਕਟ ਵਿੱਚੋਂ ਨਿਕਲ ਸਕਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਤੇ ਇਤਿਹਾਸਕ ਤੋਸ਼ਾਖਾਨਾ ਠੀਕ ਹਨ ਅਤੇ ਤੋਸ਼ੇਖਾਨੇ ਨੂੰ ਸਾਡੇ ਰਾਹੀਂ ਸੀਲ ਕਰਕੇ ਉਸ ਦੇ ਸੁਰੱਖਿਅਤ ਪ੍ਰਬੰਧ ਕਰ ਲਏ ਗਏ ਹਨ।

ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਨੁਕਸਾਨ ਹੋਇਆ ਹੈ, ਉਸਦਾ ਸਾਨੂੰ ਸਭਨਾਂ ਨੂੰ ਭਾਰੀ ਦੁੱਖ ਹੈ; ਪਰ ਸ੍ਰੀ ਹਰਿਮੰਦਰ ਸਾਹਿਬ ਤੇ ਕੋਠਾ ਸਾਹਿਬ ਠੀਕ-ਠਾਕ ਹਨ ਅਤੇ ਆਪਾਂ ਹਿੰਦੂ-ਸਿੱਖ ਸਭ ਭਰਾ-ਭਰਾ ਹਾਂ ਅਤੇ ਸਾਡੀ ਸਾਂਝ ਸਦੀਆਂ ਪੁਰਾਣੀ ਹੈ ਤੇ ਸਾਨੂੰ ਇਹ ਕਾਇਮ ਰੱਖਣੀ ਚਾਹੀਦੀ ਹੈ! ਸੰਗਤਾਂ ਕਈ ਦਿਨਾਂ ਤੋਂ ਸ੍ਰੀ ਸੱਚਖੰਡ ਦੇ ਦਰਸ਼ਨ-ਇਸ਼ਨਾਨ ਤੋਂ ਵਾਂਝੀਆਂ ਹਨ, ਇਸ ਲਈ ਭਰਪੂਰ ਯਤਨ ਜਾਰੀ ਹਨ। ਆਸ ਹੈ ਇਸ ਅਸਥਾਨ ਦੀ ਧੂੜੀ ਜਲਦ ਹੀ ਮਸਤਕ ਲਗਾ ਸਕਣਗੀਆਂ……… ।

 

 

Leave a Comment

error: Content is protected !!