“ਵਾਹ ਰੱਬਾ! ਤੇਰੇ ਰੰਗ” ਲੋਕ ਕਹਿੰਦੇ ਹਨ ਬਠਿੰਡੇ ਨੂੰ ਵੇਖ ਕੇ। ਬਠਿੰਡਾ ਕੀ ਸੀ, ਕੀ ਬਣ ਗਿਆ, ਜਿਥੇ ਕਦੇ ਕਹਿਰਾਂ ਦੀਆਂ ਗਰਮੀਆਂ ਸਨ, ਰੇਤਾ ਹੀ ਰੇਤਾ ਸੀ, ਮੁਸ਼ਕਲ ਨਾਲ ਦਰਖ਼ਤ ਨਜ਼ਰ ਆਉਂਦਾ ਸੀ, ਇਹ ਮਾਰੂਥਲ ਦਾ ਉੱਤਰੀ ਪਾਸਾ ਸੀ, ਭੱਖ ਲਗਦੇ ਸਨ, ਜੇਠ ਹਾੜ ਦੀਆਂ ਲੋਆਂ ‘ਚ ਇੱਲਾਂ ਤੂੰਦੀਆਂ ਸਨ । ਉਨ੍ਹੀਂ ਦਿਨੀਂ ਕਹਿੰਦੇ ਹੁੰਦੇ ਸਨ, “ਵੇਖਿਆ ਤੇਰਾ ਬਠਿੰਡਾ ਨਾ ਓਥੇ ਤੋਰੀ ਨਾ ਓਥੇ ਟਿੰਡਾ।” ਸੰਨ 1883 ਤੋਂ ਪਹਿਲੋਂ ਜਦੋਂ ਇਥੇ ਨਹਿਰ ਨਹੀਂ ਸੀ ਆਈ, ਗਰਮੀਆਂ ਦੀ ਰੁੱਤੇ ਇਥੇ ਜੰਡਾਂ ਦੇ ਖੋਖੇ ਅਤੇ ਕਰੀਰਾਂ ਦੇ ਪੀਜੂ ਦੇ ਫਲ ਹੁੰਦੇ ਹਨ। ਪਰ ਅੱਜ ਬਠਿੰਡੇ ‘ਚ ਹਰਿਆਵਲਾਂ ਹੀ ਹਰਿਆਵਲਾਂ ਹਨ, ਨਹਿਰਾਂ, ਸੂਇਆਂ, ਕੱਸੀਆਂ ਉਤੇ ਲੱਗੀਆਂ ਉਚੇ ਉਚੇ ਬਿਰਛਾਂ ਦੀਆ ਪਾਲਾਂ ਦੀਆਂ ਪਾਲਾਂ ਘਟਾਂ ਵਾਂਗੂੰ ਵਿਖਾਈ ਦੇਂਦੀਆਂ ਹਨ। ਅੱਜ ਇਥੇ ਪਾਰਕਾਂ ਹਨ, ਰੋਜ਼ ਗਾਰਡਨ ਹਨ, ਕਿਨੂਆਂ, ਸੰਗਤਰਿਆਂ, ਜਾਫਿਆਂ, ਮਾਲਟਿਆਂ ਤੇ ਅੰਗੂਰ ਦੇ ਬੇਅੰਤ ਬਾਗ ਹੀ ਬਾਗ ਹਨ। ਬਦਾਮਾਂ ਨਾਸ਼ਪਾਤੀਆਂ, ਜਾਮਣਾਂ ਤੇ ਅੰਬਾਂ ‘ਚ ਕੋਇਲਾਂ ਬੋਲਦੀਆਂ ਹਨ ਜਿਨ੍ਹਾਂ ਨੂੰ ਵੇਖ ਵੇਖ ਭੁੱਖਾਂ ਲਹਿੰਦੀਆਂ ਹਨ। ਇਥੇ ਅੱਧੀ ਦਰਜਨ ਝੀਲਾਂ ਹਨ ਜਿਨ੍ਹਾਂ ਵਿਚੋਂ ਚਾਰ ਬੰਦਿਆਂ ਨੇ ਬਣਾਈਆਂ ਹਨ ਅਤੇ ਦੋ ਤਿੰਨ ਰੱਬੋਂ ਹੀ ਬਣ ਗਈਆਂ ਹਨ। ਅੱਜ ਬਠਿੰਡੇ ਤੋਂ ਬਾਹਰ ਵੱਡੇ ਵੱਡੇ ਬੋਰਡਾਂ ਉਤੇ ਲਿਖਿਆ ਹੈ “City of Lakes” ਜਿਨ੍ਹਾਂ ਨੂੰ ਵੇਖ ਵੇਖ ਹੈਰਾਨ ਹੁੰਦੇ ਮੂੰਹ ਬੋਲ ਉਠਦੇ ਹਨ ਬਾਬਾ ਨਾਨਕ ਸਾਹਿਬ ਦੀ ਬਾਣੀ:
“ਨਦੀਆਂ ਦੇ ਵਿਚ ਟਿੱਬੇ ਦਿਖਾਲੇ ਥਲੀਂ ਕਰੇ ਅਸਗਾਹ।”
ਬਠਿੰਡਾ ਉੱਤਰੀ ਭਾਰਤ ਦਾ ਤਾਰੀਖੀ ਨਗਰ ਹੈ। ਇਤਿਹਾਸਿਕ ਲਿਖਤਾਂ ਤੋਂ ਇਲਾਵਾ ਇਥੇ ਸ਼ਹਿਰ ਦੇ ਮਰਾਸੀ, ਭੱਟ, ਪੰਡੇ, ਜਿਨ੍ਹਾਂ ਨੂੰ ਲੋਕ ਹਿੰਦ ਦੀਆਂ ਜਾਤਾਂ ਗੋਤਾਂ ਅਤੇ ਨਗਰਾਂ ਦੇ ਇਤਿਹਾਸ ਦਾ ਪੁੰਜ ਸਮਝਦੇ ਹਨ, ਦਸਦੇ ਹਨ ਕਿ ਬਠਿੰਡਾ ਹਿੰਦੂ ਰਾਜ ਦੀ ਸਭ ਤੋਂ ਪੁਰਾਣੀ ਰਾਜਧਾਨੀ ਸੀ ਅਤੇ ਹਿੰਦ ਦੇ ਪੂਰਬ ਪੱਛਮ ਦੇ ਰਾਹ ‘ਚ ਵੱਡਾ ਪੜਾਅ ਸੀ ।
ਇਤਿਹਾਸਕ ਖੋਜ ਦੇ ਮੁਤਾਬਕ ਬਠਿੰਡਾ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਪਹਿਲੀ ਰਾਜਧਾਨੀ ਸੀ। ਦੂਜੀ ਰਾਜਧਾਨੀ ਬਣੀ ਸਿਆਲਕੋਟ ਰਾਜੇ ਸਲਵਾਨ ਦੇ ਵੇਲੇ, ਤੀਜੀ ਰਾਜਧਾਨੀ ਮੁਸਲਮਾਨ ਰਾਜ ਦੇ ਸਮੇਂ ਮੁਲਤਾਨ ਨੂੰ ਬਣਾਇਆ ਗਿਆ ਜਿਥੇ ਸ਼ਮਸ਼ਤਬਰੇਜ਼ ਦੀ ਖੱਲ ਲਾਹੀ ਗਈ ਸੀ, ਚੌਥੀ ਸਰਹਿੰਦ, ਪੰਜਵੀਂ ਲਾਹੌਰ ਅੰਗਰੇਜ਼ੀ ਰਾਜ ‘ਚ ਤੇ ਅੱਜ ਸਾਡੇ ਸਮੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ- ਚੰਡੀਗੜ੍ਹ ਵਾਲੀ ਪਦਵੀ ਕਦੇ ਸਾਡੇ ਬਠਿੰਡੇ ਦੀ ਹੁੰਦੀ ਸੀ ਸੰਮਤ ਬਿਕਰਮੀ 800 ਤੋਂ ਲੈ ਕੇ 1200 उव।
ਬਠਿੰਡੇ ਨੇ ਬੜੀ ਰੱਦੋ ਬਦਲ ਵੇਖੀ- ਬਠਿੰਡਾ ਹਿੰਦੂ ਰਾਜ ਦਾ ਸ਼ਮਾਲੀ ਹਿੰਦ ਦਾ ਭਰਪੂਰ ਵਸਦਾ ਸ਼ਹਿਰ ਸੀ – ਨਦੀਆਂ ਦੇ ਸੰਗਮਾਂ ਦੇ ਵਿਚਕਾਰ ਸੀ ਜਿਸ ਕਰਕੇ ਜਰਖੇਜ ਸੀ – ਅੰਨ ਧਨ ਦਾ ਘਰ ਸੀ — ਕਹਿੰਦੇ ਹਨ ਦਰਿਆ ਸਤਲੁਜ ਅਤੇ ਬਿਆਸ ਇਹਦੇ ਕੋਲੋ ਦੀ ਲੰਘਦੇ ਸਨ – ਪੂਰਾ ਸਰਸਬਜ ਸੀ -ਉਨੀ ਦਿਨ੍ਹੀ ਹੜ੍ਹ ਉਜਾੜੇ ਨਹੀਂ ਸਨ ਕਰਦੇ । ਮੀਹਾਂ ਦਾ ਪਾਣੀ ਆਪਣੇ ਆਪ ਬਣੇ ਬੌਹਲ, ਨਦੀਆਂ ਅਤੇ ਨਾਲਿਆਂ ਰਾਹੀਂ ਲੰਘ ਜਾਂਦਾ ਸੀ । ਅੱਜ ਵਾਂਗੂੰ ਮਨੁੱਖ ਦੁਆਰਾ ਬਣਾਏ ਬੰਨਾਂ ਤੇ ਡੈਮਾਂ ਦੇ ਪੰਗੇ ਪੁਆੜੇ ਨਹੀਂ ਸਨ ਕੀਤੇ ਹੁੰਦੇ – ਨਹਿਰਾਂ, ਪਟੜੀਆਂ ਨੇ ਦਰਿਆਵਾਂ ਦੇ ਰਾਹ ਨਹੀਂ। ਸਨ ਰੋਕੇ ਹੋਏ- ਉਹ ਸਮਝਦੇ ਸਨ :
“ਨਹੀਂ ਮੁਲਕ ਦੀ ਬੰਦ ਜਬਾਨ ਹੁੰਦੀ
ਨਹੀਂ ਲੱਗਣ ਦਰਿਆਵਾਂ ਨੂੰ ਬੰਨ ਹੀਰੇ ।
ਨਾ ਕਰ ਕਿਬਰ ਤੇ ਮਾਨ ਹੰਕਾਰ ਏਡਾ
ਵਾਰਸ ਸ਼ਾਹ ਦਾ ਆਖਿਆ ਮੰਨ ਹੀਰੇ।”
ਉਨ੍ਹੀਂ ਦਿਨੀਂ ਸਾਡਾ ਬਠਿੰਡਾ ਪੁਰਾਤਨ ਮਾਲਵੇ ਦਾ ਕੇਂਦਰ ਸੀ ਜੋ ਮਾਲਵਾ ਅਤੇ ਹਿਮਾਚਲ ਦੀਆਂ ਹੱਦਾਂ ਅਰਥਾਤ ਕਾਲਕਾ ਧਰਮਸ਼ਾਲਾ ਆਦਿ ਤੋਂ ਲੈ ਕੇ ਬਠਿੰਡਾ ਨੂੰ ਮਰਕਜ਼ ਬਣਾਉਂਦਾ ਹੋਇਆ ਰਾਜਸਥਾਨ, ਗੁਜਰਾਤ, ਕਾਠੀਆਵਾੜ ਨੂੰ ਵਿਚ ਲੈਂਦਾ ਹੋਇਆ ਖਲੀਜ ਕੱਛ ਤਾਈਂ ਸੀ ਜਿਥੇ ਜਾ ਕੇ ਸਤਲੁਜ, ਬਿਆਸ, ਘੱਗਰ, ਮਾਰਕੰਡਾ, ਸਰਸਵਤੀ, ਜਮਨਾ ਮਿਲ ਕੇ ਸਮੁੰਦਰ ਵਿਚ ਪੈਂਦੀਆਂ ਸਨ – ਉਸ ਸਮੇਂ ਬਠਿੰਡਾ ਉੱਤਰੀ ਭਾਰਤ ਦੀ ਰਾਜਧਾਨੀ ਸੀ ਅਤੇ ਇਹਦਾ ਨਾਂ ‘ਬਿੱਕਰ ਮਗੜ’ ਸੀ ਅਤੇ ਇਹਨੂੰ ਪਾਣੀ ਦੀ ਬਹੁਤਾਤ ਕਰਕੇ ‘ਉਦਭਾਂਡਪੁਰ’ (ਪਾਣੀ ਦਾ ਭਾਂਡਾ) ਵੀ ਕਹਿੰਦੇ ਸਨ
ਏਦੂੰ ਵੀ ਪਿੱਛੇ ਜਾ ਕੇ ਇਥੋਂ ਦੇ ਪੰਡੇ ਦਸਦੇ ਹਨ ਕਿ ਪਾਂਡਵਾਂ ਦੇ ਯੁੱਗ ‘ਚ ਇਹ ਸ਼ਹਿਰ ਰਾਜੇ ਬਰਾਠ ਦਾ ਸ਼ਹਿਰ ਸੀ, ਜਿੱਥੇ ਕਦੇ ਦਸੌਂਟਾਂ ਕੱਟਣ ਲਈ ਅਰਜਨ ਅਤੇ ਭੀਮ ਜੀ ਹੋਰੀਂ ਏਥੇ ਵਰਾਜੇ ਯਾਨੀ ਕਿ ਬਠਿੰਡੇ ਦੀਆਂ ਜੜ੍ਹਾਂ ਦੁਆਪਰ ਯੁਗ ‘ਚੋਂ ਨਿੰਮੀਆਂ ਹੋਈਆਂ ਦਸਦੇ ਹਨ।
ਬਠਿੰਡੇ ਦੀ ਕੈਫ਼ੀਅਤ ਦੇਹੀ ਵਿਚ ਲਿਖਿਆ ਹੋਇਆ ਹੈ ਕਿ ਰਾਜਾ ਬਿਨੈਪਾਲ ਨੇ ਇਸ ਨਗਰ ਨੂੰ ਵਸਾਇਆ ਅਤੇ ਉਹਨੇ ਆਪਣੇ ਦੀਵਾਨ ਠੰਡੀ ਰਾਮ ਦੇ ਨਾਂ ਹੇਠ ਇਸ ਸ਼ਹਿਰ ਦਾ ਨਾਂ ‘ਬਠਿੰਡਾ’ ਧਰਿਆ – ਸੰਨ 21 ਜੂਨ 1706 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਚਰਨ ਪਾਏ। ਇਕ ਦੋ ਦਿਨ ਇਥੇ ਨਿਵਾਸ ਕਰਕੇ ਕੋਟ ਸ਼ਮੀਰ ਨੂੰ ਚਲੇ ਗਏ। ਮਹਾਰਾਜਾ ਨਰਇੰਦਰ ਸਿੰਘ ਵਾਲੀਏ ਪਟਿਆਲਾ ਨੇ, ਜਿਥੇ ਗੁਰੂ ਸਾਹਿਬ ਬੈਠੇ ਸਨ ਉਥੇ ਇਕ ਗੁਰਦੁਆਰਾ ਬਣਵਾਇਆ ਅਤੇ ਗੁਰੂ ਸਾਹਿਬ ਦੀ ਯਾਦ ‘ਚ ਬਠਿੰਡੇ ਦਾ ਨਾਂ “ਗੋਬਿੰਦਗੜ੍ਹ” ਧਰਿਆ। ਇਹ ਬਦਲਿਆ ਨਾਂ ਕਾਗਜ਼ਾਤ ਮਾਲ ‘ਚ ਆਮ ਮਿਲਦਾ ਹੈ।
ਭਾਈ ਕਾਹਨ ਸਿੰਘ ਜੀ ਨਾਭਾ ‘ਮਹਾਨ ਕੋਸ਼’ ਵਿਚ ‘ਬਠਿੰਡਾ’ ਨੂੰ ‘ਭਟਿੰਡਾ ਸ਼ਬਦ ਦੇ ਨਾਂ ਨਾਲ ਵਰਣਨ ਕਰਦੇ ਹੋਏ ਲਿਖਦੇ ਹਨ ਕਿ ‘ਭਟਿੰਡਾ’ ਭਟੀ ਰਾਓ ਰਾਜਪੂਤ ਦਾ ਵਸਾਇਆ ਨਗਰ ਹੈ ਜਿਸ ਨੇ ‘ਭਟਨੇਰ’ ਵੀ ਵਸਾਇਆ ਸੀ। ਅੱਜ-ਕੱਲ੍ਹ ਭਟਿੰਡਾ ਮਹਾਰਾਜਾ ਪਟਿਆਲਾ ਦੇ ਰਾਜ ਵਿਚ ਹੈ। ਇਹ ਪਟਿਆਲਾ ਰਿਆਸਤ ਦੀ ਤਹਿਸੀਲ ਹੈ ਅਤੇ ਇਹਦੀ ਨਜਾਮਤ ਬਰਨਾਲਾ ਹੈ। ਇਸ ਨਗਰ ਦੇ ਪਾਸ ਰਾਜਾ ਬਿਨੈਪਾਲ ਦਾ ਰਖਿਆ ਉੱਚਾ ਕਿਲਾ ਹੈ ਜਿਸ ਦੀ ਬਲੰਦੀ 119 ਫੁੱਟ ਹੈ। ਬਹੁਤ ਲੇਖਕਾਂ ਨੇ ਇਹਨੂੰ ਜੈਪਾਲ ਦੀ ਰਾਜਧਾਨੀ ਵੀ ਲਿਖਿਆ ਹੈ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਨਗਰ ਪਧਾਰੇ ਸਨ – ਇਕ ਗੁਰੂਦੁਆਰਾ ਕਿਲੇ ਦੇ ਅੰਦਰ ਹੈ ਜਿਸ ਨੂੰ ਰਿਆਸਤ ਪਟਿਆਲੇ ਵੱਲੋਂ 40 ਘੁਮਾਓ ਜ਼ਮੀਨ ਦਿੱਤੀ ਗਈ ਹੈ । ਜਿਸ ਥਾਂ ਗੁਰੂ ਸਾਹਿਬ ਦਾ ਕੈਂਪ ਸੀ ਉਸ ਗੁਰਦੁਆਰੇ ਦੀ 24 ਘੁਮਾਓ ਜ਼ਮੀਨ ਹੈ। ਪੁਜਾਰੀ ਦੋਹੀਂ ਥਾਈਂ ਸਿੰਘ ਹਨ। ਕਈ ਲੇਖਕਾਂ ਨੇ ਭਟਿੰਡੇ ਉਤੇ ਰਾਜਾ ਆਲਾ ਸਿੰਘ ਦਾ ਕਬਜ਼ਾ ਕਰਨਾ ਦੱਸਿਆ ਹੈ, ਸੰਨ 1754 ਵਿਚ ਆਪਣੇ ਰਾਜ ਵਿਚ ਸ਼ਾਮਲ ਕੀਤਾ। ਕਈ ਲੇਖਕਾਂ ਨੇ ਸੰਨ 1771 ਵਿਚ ਲਿਖਿਆ ਹੈ – ਭਟਿੰਡੇ ਦਾ ਪੁਰਾਣਾ ਸੰਸਕ੍ਰਿਤੀ ਨਾਮ ਬਿਕਰਮਗੜ ਹੈ। ਇਹ ਨਾਰਥ ਵੈਸਟਰਨ ਸਦਰਨ ਪੰਜਾਬ, ਜੋਧਪੁਰ, ਬੀਕਾਨੇਰ, ਰਾਜਪੂਤਾਨਾ ਰੇਲਵੇ ਦਾ ਮਿਲਾਪ ਅਸਥਾਨ (Junction) ਹੈ”।
ਉਪਰੋਕਤ ਲਿਖਤੀ ਹਵਾਲਿਆਂ ਤੋਂ ਇਲਾਵਾ-ਇਥੋਂ ਦੀ ਇਕ ਲੋਕ ਗਾਥਾ ਇਹ ਵੀ ਕਹਿੰਦੀ ਹੈ ਜੋ ਕਿ ਬੀਕਾਨੇਰ ਦੇ ਰਾਜੇ ਨੇ ਆਪਣੇ ਪੁੱਤਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਉਹ ਉਥੋਂ ਦੇ ਵਜ਼ੀਰ ਦੇ ਪੁੱਤਰ ਨੂੰ ਨਾਲ ਲੈ ਕੇ ਘੋੜਿਆਂ ਉਤੇ ਸਵਾਰ ਹੋ ਕੇ ਤੁਰ ਪਏ ਅਤੇ ਇਸ ਕਿਲੇ ਵਾਲੀ ਥਾਂ ਉਤੇ ਆ ਆਸਨ ਲਾਏ ਕਿਉਂਕਿ ਉਨ੍ਹਾਂ ਇਸ ਥਾਂ ਨੂੰ ਕਲਾ ਵਾਲਾ ਥਾਂ ਜਾਣਿਆ – ਉਨ੍ਹਾਂ ਦੋਹਾਂ ਰਾਜ ਪੁੱਤਰਾਂ ਨੇ ਵੇਖਿਆ ਕਿ ਇਥੇ ਇਕ ਸੂਈ ਹੋਈ ਗਊ ਨੂੰ ਦੋ ਬਘਿਆੜ ਘੇਰੀ ਖੜ੍ਹੇ ਸਨ ਪਰ ਗਊ ਉਨ੍ਹਾਂ ਦੋਹਾਂ ਬਘਿਆੜਾਂ ਨੂੰ ਆਪਣਾ ਬੱਚਾ ਨਹੀਂ ਦੇ ਰਹੀ ਸੀ।
ਉਨ੍ਹਾਂ ਰਾਜ ਕੁਮਾਰਾਂ ਨੇ ਇਥੇ ਝੰਡੇ ਗੱਡ ਦਿੱਤੇ। (ਹੋ ਸਕਦਾ ਹੈ ਕਿ ਓਹੀ ਰਾਜ ਕੁਮਾਰ ਭੱਟੀ ਰਾਓ ਹੋਵੇ ਜਾਂ ਸਹਿਜ਼ਾਦਾ ਪਾਲ ਜਿਹਦਾ ਪਾਲ ਬੰਸ਼ ਚਲਿਆ, ਜਿਹਦਾ ਜ਼ਿਕਰ ਭਾਈ ਕਾਹਨ ਸਿੰਘ ਜੀ ਨੇ ਕੀਤਾ ਹੈ) ਕਾਟੀਆ ਸਾਹਿਬ ਨੇ ਇਹ ਵੀ ਦੱਸਿਆ ਕਿ ਓਹੀ ਜੰਡ ਦਾ ਦਰਖ਼ਤ ਜਿਸਦੇ ਹੇਠਾਂ ਉਨ੍ਹਾਂ ਡੇਰੇ ਲਾਏ ਸਨ ਅੱਜ ਵੀ ਕਿਲੇ ਦੇ ਵਿਚ ਉਚੀ ਥਾਂ ਉਤੇ ਹਰਾ ਭਰਾ ਖੜਾ ਹੈ – ਮਲਵਈ ਗਵੰਤਰੀ ਜੰਡ ਦੀ ਉਮਰ ਬੜੀ ਵੱਡੀ ਦਸਦੇ ਹਨ। ‘ਹੀਰ’ ਦੇ ਗਾਉਣ ਵਿਚ ਆਉਂਦਾ ਹੈ :
“ਥੋੜੀ ਉਮਰ ਪਰਭੂ ਨੇ ਬੰਦਿਆਂ ਦੀ ਲਿਖਲੀ
ਮੇਰੀਆਂ ਜੜਾਂ ਜੰਡ ਦੀਆਂ ਪਾਤਾਲ ਵਿਚ ਜੜੀਆਂ।
ਯਾਰੀ ਲਾਉਣੀ ਹੈ ਤੂੰ ਲਾ ਲੈ ਨਾਲ ਜੰਡੋਰੇ ਦੇ
ਤੇਰੀਆਂ ਕਈ ਮੈਂ ਲੰਘਾਦੂੰ ਬੁਢੜਾ ਸਦੀਆਂ।”
ਭੱਟੀ ਲੋਕ ਬੜੇ ਜ਼ੋਰ ਨਾਲ ਕਿਲੇ ਦੀ ਮੇਰ ਜਤਾਉਂਦੇ ਹਨ ਕਿ ਇਹ ਕਿਲਾ ਸਾਡੇ ਬਜ਼ੁਰਗਾਂ ਦੇ ਬਾਹੂਬਲ ਦੀ ਨਿਸ਼ਾਨੀ ਹੈ ਅਤੇ ਧਮੋਟ ਪਿੰਡ ਦੇ ਵਸਨੀਕ ਕਹਿੰਦੇ ਹਨ ਕਿ ਇਹ ਕਿਲਾ ਸਾਡੇ ਵਡੇਰੇ ਅਨੰਗਪਾਲ ਗਿੱਲ ਦਾ ਵਸਾਇਆ ਹੋਇਆ ਹੈ। ਹੋ ਸਕਦਾ ਹੈ ਇਹ ਸਾਰੇ ਹੀ ਵਾਰੋ ਵਾਰੀ ਇਸ ਕਿਲੇ ਅਤੇ ਬਠਿੰਡੇ ਸ਼ਹਿਰ ਦੇ ਮਾਲਕ ਬਣਦੇ ਰਹੇ ਹੋਣ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਕਥਨ ਦਰੁਸਤ ਢੁਕਦਾ ਹੋਵੇ :-
“ਜਦੋਂ ਸੁੰਦਰਤਾ ਦਰਸ਼ਨ ਦੇਵੇ
ਸਭ ਕੋਈ ਆਪਣੀ ਜਾਣੇ”
ਪ੍ਰਿਥਵੀ ਰਾਜ ਚੌਹਾਨ ਦੇ ਕੁਲ ਦੇ ਲੋਕ ਕਹਿੰਦੇ ਹਨ ਕਿ ਬਠਿੰਡਾ ਪ੍ਰਿਥਵੀ ਰਾਜ ਦਾ ਦਿੱਲੀ ਤੋਂ ਦੂਜੇ ਨੰਬਰ ਦਾ ਕੇਂਦਰੀ ਸਥਾਨ ਸੀ। ਤਾਰੀਖ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਮੁਹੰਮਦ ਗੋਰੀ ਨੇ ਇਸ ਕਿਲੇ ਦਾ ਮਹਾਸਰਾ ਕੀਤਾ ਜਦੋਂ ਇਥੇ ਪ੍ਰਿਥਵੀ ਰਾਜ ਦਾ ਛੋਟਾ ਭਰਾ ਫੱਤੇ ਰਾਉ ਗਵਰਨਰ ਸੀ ਅਤੇ ਪ੍ਰਿਥਵੀ ਰਾਜ ਦਾ ਨਾਨਾ ਅਨੰਗਪਾਲ ਸੀ ਜਿਸਤੋਂ ਰਾਜ ਦੋਹਤੇ ਨੇ ਲਿਆ ਸੀ – ਲੋਕ ਸ਼ਾਸਤਰ ਕਹਿੰਦਾ ਹੈ :-
“ਪਹਿਲਾਂ ਦਿੱਲੀ ਤੂਰਾ ਮੱਲੀ ਫਿਰ ਮੱਲੀ ਚੋਹਾਨਾਂ
ਮਾਮੇ ਕੋਲੋਂ ਭਾਣਜਿਆਂ ਖੋਹੀ ਕਰਕੇ ਜ਼ੋਰ ਧੰਙਾਨਾਂ।”
ਪੰਧੇਰ ਗੋਤ ਦੇ ਲੋਕ ਕਿਲੇ ਨੂੰ ਆਪਣੇ ਵਡੇਰੇ ਦਾ ਬਣਾਇਆ ਦਸਦੇ ਹਨ। ਇਸ ਗੱਲ ਉਤੇ ਬਹੁਤੇ ਇਤਿਹਾਸਕਾਰ ਖੋਜੀ ਸਹਿਮਤ ਹਨ ਕਿ ਮਾਲਵਾ ਕਦੇ ਨਦੀਆਂ ਦਾ ਦੇਸ਼ ਸੀ। ਇਕ ਹਜ਼ਾਰ ਸਾਲ ਤੋਂ ਪਹਿਲਾਂ ਇਥੇ ਨਦੀਆਂ ਵਗਦੀਆਂ ਸਨ ਅਤੇ ਬਠਿੰਡੇ ਦਾ ਕਿਲਾ ਦਰਿਆ ਸਤਲੁਜ ਦੇ ਦੱਖਣੀ ਕਿਨਾਰੇ ਉਤੇ ਸੀ।
ਕਿਲਾ ਮੁਬਾਰਕ ਬਠਿੰਡਾ ਜ਼ਿਲ੍ਹਾ ਬਠਿੰਡਾ ਦਾ ਹੀ ਨਹੀਂ ਸ਼ਮਾਲੀ ਹਿੰਦੁਸਤਾਨ ਦਾ ਸ਼੍ਰੋਮਣੀ ਸਥਾਨ ਹੈ ਜੋ ਮੀਲਾਂ ਦੀ ਦੂਰੀ ਤੋਂ ਦਿਖਾਈ ਦੇਂਦਾ ਹੈ। ਬਠਿੰਡਾ ਅਤੇ ਬਠਿੰਡੇ ਦੇ ਗਿਰਦੋ-ਨਿਵਾਹ ਦੇ ਲੋਕਾਂ ਨੂੰ ਇਸ ਕਿਲੇ ਨਾਲ ਦਿਲੀ ਮੁਹੱਬਤ ਹੈ। ਇਹ ਸਾਨੂੰ ਮਾਪਿਆਂ ਵਾਂਗੂੰ ਪਿਆਰਾ ਲਗਦਾ ਹੈ। ਦੂਰੋਂ ਆਉਂਦੇ ਪਹਿਲਾਂ ਕਿਲੇ ਤੇ ਝਾਤ ਸੁੱਟਦੇ ਹਨ। ਇਹਨੂੰ ਵੇਖਦਿਆਂ ਹੀ ਹਿਰਦੇ ਵਿਚ ਮਿੱਠੀ ਮਿੱਠੀ ਠੰਡ ਸਿੰਜਰਣ ਲਗ ਪੈਂਦੀ ਹੈ ਜਿਵੇਂ ਅਗਿਆਨ ਅੰਧੇਰਾ ਕਟੀਂਦਾ ਹੋਵੇ — ਮੌਤ ਮਿੱਠੀ ਸਚਾਈ ਪਰਤੀਤ ਹੁੰਦੀ ਹੈ। ਜਿਸਨੇ ਇਹਦੇ ਮਾਲਕਾਂ ਅਤੇ ਰਚਨਹਾਰਿਆਂ ਨੂੰ ਵੀ ਆਪਣੀ ਗੋਦ ‘ਚ ਸੁਆਇਆ ਹੈ – ਇਹਨੂੰ ਵੇਖ ਵੇਖ ਰਾਗ ਦੁਐਸ਼ ਮੁਕੱਦੇ ਹਨ ਅਵਿੱਦਤਾ, ਅਸਮੱਤਾ ਅਤੇ ਅਭੀਨਵੇਸ਼ ਦੇ ਕਲੇਸ਼ ਦੂਰ ਹੁੰਦੇ ਹਨ। ਦਿਲ ਦਿਮਾਗ ਸੱਚ ਦੇ ਝੂਟੇ ਲੈਣ ਲਗ ਪੈਂਦਾ ਹੈ। ਸਹਿਜ ਅਵਸਥਾ ਦਾ ਪਰਵੇਸ਼ ਹੁੰਦਾ ਹੈ। ਇਹ ਜਾਣਕੇ ਕਿ ਜੇ ਏਡੇ ਵੱਡੇ ਏਨੇ ਲਾਹੋ ਲਸ਼ਕਰਾਂ ਦੇ ਸ਼ਾਨੋ ਸ਼ੌਕਤਾਂ ਵਾਲੇ ਇਥੇ ਨਹੀਂ ਰਹੇ ਅਤੇ ਪਤਾ ਨਹੀਂ ਕਿਧਰ ਨੂੰ ਚਲੇ ਗਏ ਤਾਂ “ਆਪਾਂ ਕੀ ਹਾਂ ਇਸ ਬੇਅੰਤ ਅਥਾਹ ਰਚਨਾ ਵਿਚ” । ਉਪਰੋਕਤ ਵਿਚਾਰ ‘ਚੋਂ ਉਪਜੀ ਨਾਚੀਜ਼ਤਾ ਦਾ ਰਸੀਲਾ ਦੁਰਵੇਸ਼ੀ ਅਨੰਦ ਹੈ ਜੋ ਉੱਚ ਕੋਟੀ ਦੇ ਫਕੀਰਾਂ ਨੂੰ ਪ੍ਰਾਪਤ ਹੁੰਦਾ ਹੈ । ਜੋ ਬਾਬਾ ਫਰੀਦ ਦੀ ਬਾਣੀ ‘ਚੋਂ ਉਪਲਬਧ ਹੈ ਜੋ ਤਲਿੰਗ ਮਹੱਲੇ ਪਹਿਲੇ ਦੇ ਨਸੀਹਤ-ਨਾਮੇ ‘ਚੋਂ ਹਾਸਲ ਹੁੰਦਾ ਹੈ।
ਇਹ ਕਿਲਾ ਪਾਲ ਵੰਸ਼ ਦੇ ਰਾਜੇ ਬਿਨੈ ਪਾਲ ਦਾ ਬਣਾਇਆ ਮੰਨਿਆ ਗਿਆ ਹੈ। ਮਾਲਵੇ ਦੇ ਗਵੰਤਰੀ ਲੋਕਾਂ ਦੇ ਗੌਣ ਵਿਚੋਂ ਅਗਵਾਹੀ ਮਿਲਦੀ ਹੈ :
“ਭੱਟੀਆਂ ਦੀ ਭਟਨੇਰ ਬਠਿੰਡਾ ਬਿਨੈਪਾਲ ਦਾ ।
ਖੁਆਜੇ ਦੀ ਅਜਮੇਰ ਸਿਆਲਕੋਟ ਸਲਵਾਨ ਦਾ ।
ਬਠਿੰਡਾ ਇਸੇ ਪਾਲ ਵੰਸ਼ ਦੀ ਰਾਜਧਾਨੀ ਸਮਝੀ ਗਈ ਹੈ ਅਤੇ ਸੰਨ 815 ਤੋਂ 1200 ਤੀਕ ਹਿੰਦ ਉਤੇ ਪਾਲ ਖ਼ਾਨਦਾਨ ਦਾ ਰਾਜ ਰਿਹਾ। ਬਹੁਤੇ ਇਤਿਹਾਸਕਾਰ ਇਸ ਸਮੇਂ ਅਤੇ ਬਠਿੰਡਾ ਰਾਜਧਾਨੀ ਵਾਲੀ ਵਿਚਾਰ ਉਤੇ ਸਹਿਮਤ ਹਨ – ਭਾਈ ਕਾਹਨ ਸਿੰਘ ਨਾਭਾ ਵੀ ਉਪਰੋਕਤ ਵਿਚਾਰ ਨਾਲ ਸਹਿਮਤ ਹਨ।
ਮੁਸਲਮਾਨੀ ਰਾਜ ਵਿਚ ਕਿਲਾ ਬਠਿੰਡਾ ਮੁਸਲਮਾਨਾਂ ਦੇ ਰਾਜ ਵਿਚ ਸ਼ਾਮਲ ਸੀ ਇਸ ਵਿਚ ਕੀਤਾ ਵਾਧਾ ਜਾਂ ਘਾਟਾ ਕਿਤੇ ਪਰਤੀਤ ਨਹੀਂ ਹੁੰਦਾ ਪਰ ਮਲਕਾ ਰਜ਼ੀਆ ਅਤੇ ਅਲਤੂਨੀਆ ਵਾਲਾ ਕਿੱਸਾ ਬੜਾ ਪ੍ਰਸਿੱਧ ਹੈ ਜੋ ਸੰਨ 1236 ਵਿਚ ਵਾਪਰਿਆ।
ਲੋਕ ਕਹਿੰਦੇ ਹਨ ਕਿ ਕਿਲੇ ਦੇ ਦਰਵਾਜੇ ਦੇ ਸੱਜੇ ਉਤਲੇ ਮਹਿਲ ਵਿਚ ਰਜੀਆ ਰਹਿੰਦੀ ਹੁੰਦੀ ਸੀ ਜਿਹਦਾ ਨਾਂ ‘ਸੁਮਨ ਬੁਰਜ’ ਹੈ। ‘ਸੁਮਨ ਬੁਰਜ’ ਦੇ ਪੁਰਾਣੇ ਬਾਜਾਰ ਵੰਨੀ ਦੇ ਦਰਸ਼ਨੀ ਝਰੋਖੇ ਨੂੰ ਤੱਕ ਕੇ ਅੱਜ ਵੀ ਖ਼ਿਆਲੀ ਤਸਵੀਰਾਂ ਉਲੀਕਣ ਵਾਲੇ ਉਸ ਝਰੋਖੇ ਵਿਚ ਖੜੀ, ਜਿਥੇ ਕਦੇ ਰਾਜੇ ਰਾਣੀਆਂ ਖੜ੍ਹ ਕੇ ਲੋਹੜੀ ਦੀਵਾਲੀ ਆਦਿ ਸਮਾਗਮਾਂ ਉਤੇ ਪਬਲਿਕ ਨੂੰ ਦਰਸ਼ਨ ਦੇਂਦੇ ਹੁੰਦੇ ਸਨ, ਸ਼ਾਹ ਅਲਤਮਸ਼ ਦੀ ਪੁੱਤਰੀ ‘ਰਜ਼ੀਆ’ ਨੂੰ ਖਿਆਲੀ ਅੱਖਾਂ ਨਾਲ ਵੇਖ ਲੈਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਮਲਕਾ ਰਜ਼ੀਆ ਬਠਿੰਡੇ ਕਿਲੇ ਤੋਂ ਡਿੱਗ ਕੇ ਮਰੀ ਪਰ ਨਹੀਂ।
ਇਤਿਹਾਸਕਾਰਾਂ ਦਾ ਖਿਆਲ ਹੈ ਕਿ ਮਲਕਾ ਰਜ਼ੀਆ ਅੰਤਲੇ ਸਮੇਂ ਇਥੋਂ ਹੀ ਭੱਜ ਕੇ
ਗਈ ਜਦੋਂ ਉਸਨੂੰ ਸਮਨ ਬੁਰਜ ਵਿਚ ਕੈਦ ਕੀਤਾ ਗਿਆ ਸੀ । ਉਸਨੂੰ ਕੈਦ ਤਾਂ ਕੀਤਾ ਗਿਆ ਸੀ ਕਿਉਂਕਿ ਉਹ ਅਲਤੂਨੀਆ ਨਾਲ ਨਿਕਾਹ ਕਰਨਾ ਨਹੀਂ ਸੀ ਮੰਨਦੀ ਪਰ ਬਾਅਦ ਵਿਚ ਯਾਕੂਤ ਦੇ ਮਰਨ ਪਿਛੋਂ ਉਹਨੇ ਅਲਤੂਨੀਆ ਜੋ ਉਸ ਸਮੇਂ ਬਠਿੰਡੇ ਦਾ ਗਵਰਨਰ ਸੀ ਅਤੇ ਜਿਸਨੇ ਮਲਕਾ ਰਜ਼ੀਆ ਦੇ ਵਿਰੁੱਧ ਬਗ਼ਾਵਤ ਕੀਤੀ ਸੀ, ਨਾਲ ਹੀ ਨਿਕਾਹ ਕਰ ਲਿਆ ਸੀ (ਜਿਵੇਂ ਨੂਰ ਜਹਾਂ ਨੇ ਆਪਣੇ ਖਾਵੰਦ ਸ਼ੇਰ ਅਫ਼ਗਨ ਜੋ ਬੰਗਾਲ ਦਾ ਗਵਰਨਰ ਸੀ ਦੇ ਮਰਨ ਪਿਛੋਂ ਜਹਾਂਗੀਰ ਨਾਲ ਨਿਕਾਹ ਕਰ ਲਿਆ ਸੀ) ਨਿਕਾਹੀ ਹੋਈ ਰਜ਼ੀਆ, ਸੂਹੇ ਸੁਹੱਲੇ ਮਹਿੰਦੀ ਰੰਗੇ ਹੱਥਾਂ ਨਾਲ ਉਹ ਇਥੇ ਅਲਤੂਨੀਆਂ ਦੀ ਬੇਗਮ ਬਣਕੇ ਵੀ ਰਹੀ। ਜਦੋਂ ਸ਼ਾਹ ਅਲਤੂਨੀਆਂ ਦਿੱਲੀ ਦੀ ਬਗਾਵਤ ਦਬਾਉਣ ਵਾਸਤੇ ਇਥੋਂ ਦਿੱਲੀ ਵੱਲ ਭੱਜੇ ਸਨ ਅਤੇ ਕੈਥਲ ਦੇ ਨੇੜੇ ਕਿਸੇ ਪੈਸੇ ਦੇ ਭੁੱਖੇ-ਸੋਨੇ ਚਾਂਦੀ ਦੇ ਭੁੱਖੇ ਨੇ ਦੋਵੇਂ ਜਣੇ ਸੁਤੇ ਪਏ ਮਾਰ ਮੁਕਾਏ। ਖਬਰੇ ਸਾਡੇ ਬਠਿੰਡੇ ਦੇ ਨਗੀਨੇ ਮਰਾਸੀ ਨੂੰ ਏਹੋ ਹੀ ਕਿੱਸਾ ਯਾਦ ਸੀ ਜਦੋਂ ਉਹ ਪੂਰੇ ਸੋਜ ਦਰਦ ਫਰਾਕ ਨਾਲ ਕਿਲੇ ਦੇ ਅਗਲੇ ਚੌਕ ‘ਚ ਖੜ ਕੇ ਬਠਿੰਡਾ ਨਿਵਾਸੀਆਂ ਨੂੰ ਗਾ ਕੇ ਸੁਣਾਉਂਦਾ ਅਤੇ ਸਰੋਤਿਆਂ ਨੂੰ ਰੋਣਹਾਕਾ ਕਰ ਦੇਂਦਾ ਸੀ ਅਤੇ ਲੋਕਾਂ ਦੇ ਅੰਗ ਅੰਗ ‘ਚ ਸ਼ਾਇਰਾਨਾ ਦਰਦ ਪੈਦਾ ਕਰ ਦਿੰਦਾ ਸੀ :
ਰਾਣੀ ਨੂੰ ਵਖਤ ਪੈਣਗੇ ਸੱਚ ਕਹੇ ਨਗੀਨਾ।
ਏਥੇ ਯੂਸਫ ਵਿਕਦੇ ਵੇਖ ਲੈ ਤੂੰ ਕੌਣ ਹੁਸੀਨਾ?
ਸੰਭਲ ਸੰਭਲ ਪਬ ਧਰ ਓਏ ਮੱਤ ਡਿਗੇਂ ਸ਼ੌਕੀਨਾਂ।
ਰਾਣੀ ਨੂੰ ਵਖਤ ਪੈਣਗੇ ਸੱਚ ਕਹੇ ਨਗੀਨਾ।
ਤੋਤੇ ਮੈਨਾ ਪਿੰਜਰੇ ਪਾਈਂਦੇ ਕੱਟ ਹੋਵੇ ਕਬੂਤਰ ਚੀਨਾ।
ਚੇਤ ਬਸੰਤਾਂ ਭੁੱਲੀਆਂ ਪਿੱਛੇ ਜੇਠ ਮਹੀਨਾ ।
ਜੱਗ ਵਾਸ ਮਕਾਮ ਫਨਾਹ ਦਾ ਰਹਿਣਾ ਨਹੀਂ ਮਕਾਨ ਮਕੀਨਾ ।
ਰਾਣੀ ਨੂੰ ਵਖਤ ਪੈਣਗੇ ਸੱਚ ਕਹੇ ਨਗੀਨਾ।
ਏਥੇ ਮੁਲ ਸ਼ਰਧਾ ਦੇ ਪੈਣਗੇ ਜਾਂ ਗੰਗਾ ਭਾਵੇਂ ਮਦੀਨਾ।
ਆਕੜ-ਭੰਨ ਰੱਬ ਧੁਨਾਂ ਦਾ ਕਿਉਂ ਤਣਦੈਂ ਐਡਾ ਸੀਨਾ।
ਰਾਣੀ ਨੂੰ ਵਕਤ ਪੈਣਗੇ ਸੱਚ ਕਹੇ ਨਗੀਨਾ।
ਇਹ ਗੱਲ ਵੀ ਦੱਸਣ ਵਾਲੀ ਹੈ ਕਿ ਮੁਹੰਮਦ ਗੌਰੀ ਨੇ ਪਹਿਲੇ ਮੁਸਲਮਾਨ ਜਾਬਰ ਤੋਂ ਕਿਲਾ ਖੋਹ ਕੇ ਆਪਣੇ ਕਬਜ਼ੇ ‘ਚ ਕੀਤਾ ਸੀ ਉਹਨੂੰ ਇਸ ਕਿਲੇ ਨੂੰ ਕਬਜ਼ੇ ‘ਚ ਲਿਆਉਣ ਵਾਸਤੇ ਬਹੁਤ ਵੱਡੀ ਘਾਲ ਘਾਲਣੀ ਪਈ ਸੀ।
ਫ਼ਾਰਸੀ ਅਰਬੀ ਦੇ ਇਤਿਹਾਸਕਾਰਾਂ ਨੇ ਬਠਿੰਡੇ ਦਾ ਨਾਂ ‘ਬਤਰਹਿੰਦਾ’ (ਬਠਿੰਡਾ) ਲਿਖਿਆ ਹੈ। ‘ਤਰੇਨ’ ਦੀ ਲੜਾਈ ਜਿਹੜੀ 1190 ‘ਚ ਹੋਈ ਜਿਸ ਵਿਚ ਮੁਹੰਮਦ ਗੌਰੀ ਜ਼ਖ਼ਮੀ ਹੋਇਆ ਅਤੇ ਬਠਿੰਡੇ ਦਾ ਖੁਸਿਆ ਕਿਲਾ ਦੋਬਾਰਾ ਪ੍ਰਿਥਵੀ ਰਾਜ ਚੋਹਾਨ ਨੇ ਆਣ ਮੱਲਿਆ – ਮੁੜ 1192 ‘ਚ ਮੁਹੰਮਦ ਗੌਰੀ ਨੇ 2100 ਜੋਧੇ ਤਿਆਰ ਕਰਕੇ ਖੋਹ ਲਿਆ ਅਤੇ ‘ਤਰੇਨ’ ਦੀ ਦੂਜੀ ਲੜਾਈ ਵਿਚ ਪਿਰਥੀ ਰਾਜ ਚੌਹਾਨ ਵੀ ਮਾਰਿਆ ਗਿਆ । ਬਠਿੰਡਾ ਅਤੇ ਦਿੱਲੀ ਮੁਹੰਮਦ ਗੌਰੀ ਦੇ ਹੱਥ ਆ ਗਿਆ। ਉਸਨੇ ਲੰਮਾ ਅਰਸਾ ਕਿਲੇ ਤੇ ਆਪਣਾ ਕਬਜ਼ਾ ਕਰੀ ਰੱਖਿਆ। ਇਹ ਕਿਲਾ ਪੌਲੇ ਪੈਰੀਂ ਨਹੀਂ ਫਤਹ ਕੀਤਾ ਸਗੋਂ ਰਾਜਪੂਤ ਬੱਚਿਆਂ ਨੇ ਪੂਰਾ ਮੁਕਾਬਲਾ ਕੀਤਾ ਉਸ ਮੁਹਾਸਰੇ ਦੇ ਦੌਰਾਨ ਮੁਹੰਮਦ ਗੌਰੀ ਨੇ ਕਿਲੇ ਦੇ ਪੂਰਬੀ ਪਾਸੇ ਪਾਣੀ ਦੀ ਲੋੜ ਪੂਰੀ ਕਰਨ ਲਈ ਨੇੜੇ ਤੇੜੇ ਪੱਚੀ ਤੀਹ ਖੂਹ ਬਣਵਾਏ ਜਿਹੜੇ ਉਪਰੋਂ ਬਿਢ ਤੋਂ ਮੁਖਮੱਸ (ਪੰਜ ਬਾਹੀਆਂ) ਸਨ । ਇਹ ਖੂਹ ਸਾਡੇ ਰਾਜਿੰਦਰਾ ਕਾਲਜ, ਕਚਹਿਰੀ ਦੇ ਵਿਚ ਅਤੇ ਆਸੇ ਪਾਸੇ ਸਨ । ਜਿਨਾਂ ਵਿਚੋਂ ਕੁਝ ਖੂਹ ਮੈਂ ਆਪ ਚਲਦੇ ਵੇਖੇ ਜਿਨ੍ਹਾਂ ਉਤੇ ਲੋਕਾਂ ਨੇ ਮੇਰਾਂ ਕਰ ਲਈਆਂ ਹੋਈਆਂ ਸਨ – ਕਾਲਜ ਦੇ ਪਿਛਲੇ ਪਾਸੇ ਇਕ ਗੋਦਣੀਆਂ ਵਾਲਾ ਖੂਹ ਸੀ ਜਿਥੇ ਕਦੇ ਯੰਗਣ ਵੈਰਾਗੀ ਸਾਧ ਗੰਗੀ ਚਾਰਜਣੀ ਦੀ ਉਡੀਕ ‘ਚ ਬੰਸਰੀ ਵਜਾਉਂਦਾ ਹੁੰਦਾ ਸੀ – ਉਹ ਜੋੜੀ ਅੱਜ ਦੇ ਯੁੱਗ ਵਿਚ ਰਾਧਾ-ਕ੍ਰਿਸ਼ਨ ਜੀ ਦਾ ਪਾਰਟ ਅਦਾ ਕਰਦੇ ਸਨ । ਪੱਛਮੀ ਗੁੱਠ ਉਤੇ ਬਾਬਾ ਗੁਲਾਬ ਸ਼ਾਹ ਦੀ ਮੇਰ ਦਾ ਖੂਹ ਸੀ ਅਤੇ ਕਾਲਜ ਦੇ ਧਰੂੰ ਵਾਲੇ ਪਾਸੇ ਝਿੰਜਰਾ ਵਾਲਾ ਖੂਹ ਸੀ ਜਿਸਨੂੰ ਮੁਰਲੀ ਵਾਲਾ ਖੂਹ ਵੀ ਕਿਹਾ ਜਾਂਦਾ ਸੀ । ਕਿੰਨ੍ਹੇ ਸਾਰੇ ਹੋਰ ਖੂਹਾਂ ਦੇ ਨਵਾਨ ਕਚਹਿਰੀ ਰੈਸਟ ਹਾਊਸ ਬਠਿੰਡਾ ਵੰਨ੍ਹੀ ਵਿਖਾਈ ਦੇਂਦੇ ਹਨ।
ਮਹਿਕਮਾ ਆਰਕਾਈਵਜ (ਪੁਰਾਤੱਤਵ) ਨੇ ਕਈ ਵਾਰ ਕਿਲੇ ਦੀਆ ਕਈ ਥਾਵਾਂ ਖੁਦਵਾਈਆਂ ਹਨ – ਉਨ੍ਹਾਂ ਇਹ ਗੱਲ ਸਿੱਧ ਕੀਤੀ ਹੈ ਕਿ ਏਥੇ ਕਈ ਵਾਰੀ ਅੱਗਾਂ ਲਗੀਆਂ ਹਨ। ਜਿਸ ਨਾਲ ਮਰਦਾਂ ਇਸਤਰੀਆਂ ਦੀ ਅੱਗ ‘ਚ ਸੜ ਕੇ ਮਿਰਤੂ ਹੋਈ ਹੈ । ਅੱਗ ’ਚ ਸੜੇ ਘੋੜਿਆਂ ਹਾਥੀਆਂ ਦੀਆਂ ਹੱਡੀਆਂ ਵੀ ਮਿਲੀਆਂ ਹਨ ਜਿਸ ਤੋਂ ਇਹ ਅਨੁਮਾਨ ਲਾਉਂਦੇ ਹਨ ਕਿ ਦੁਸ਼ਮਨ ਦੇ ਹੱਥ ‘ਚ ਆਉਣ ਦੀ ਬਜਾਏ ਇਹ ਰਾਜਪੂਤੀ ਇਸਤਰੀਆਂ ਆਪਣੇ ਆਪ ਨੂੰ ਸਾੜ ਕੇ ਮਰ ਜਾਣਾ। ਬਿਹਤਰ ਸਮਝਦੀਆ ਸਨ।
ਕਿਲਾ ਕਈ ਵਾਰੀਂ ਸੁੰਨਾ ਵੀ ਰਹਿੰਦਾ ਰਿਹਾ ਹੈ। ਰੱਬ ਦੀਆਂ ਕੁਦਰਤਾਂ, ਵਾਹਿਗੁਰੂ ਦੀਆਂ ਕਰਨੀਆਂ ਵੇਖੋ ਏਡੀ ਸ਼ਾਨ ਸ਼ੌਕਤ ਅਤੇ ਸਭਿਆ ਵਾਲੀ ਥਾਂ ਜੋ ਕਦੇ ਮੰਦਰ ਮਹਿਲਾਂ ਨਾਲ ਭਰਪੂਰ ਕਈ ਵਾਰੀ ਸੁੰਨੀ ਵੀ ਪਈ ਰਹੀ ਅਤੇ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਕਿਸੇ ਨੇ ਦੀਵਾ ਬੱਤੀ ਵੀ ਨਹੀਂ ਸੀ ਕੀਤਾ। ਉਸ ਵੇਲੇ ਇਹ ਗੁਰ ਵਾਕ ਸੱਚ ਜਾਪਦਾ ਹੈ :
ਇਕ ਲੱਖ ਪੂਤ ਸਵਾ ਲੱਖ ਨਾਤੀ
ਤਿਸ ਰਾਵਨ ਘਰ ਦੀਆ ਨਾ ਬਾਤੀ।
ਉਸ ਨਖਸਮੇ ਸਮੇਂ ਵਿਚ ਬਾਬਾ ਬਾਲਾ ਜੀ ਪਿੰਡ ਬਲੂਆਣੇ ਵਾਲੇ ਸਿੱਧੂਆਂ ਦੇ ਪੂਜਨੀਕ ਬਜ਼ੁਰਗ ਨੇ ਵੀ ਇਥੇ ਰਿਹਾਇਸ਼ ਰੱਖੀ। ਇਸ ਥਾਂ ਨੂੰ ਮੱਲੀ ਰਖਿਆ। ਇਹ ਗੱਲ ਮੁਗ਼ਲ ਸ਼ਹਿਨਸ਼ਾਹੀ ਦੇ ਅੰਤਲੇ ਸਮੇਂ ਦੀ ਹੈ ਜੋ ਕੈਫ਼ੀਅਤ ਦੇਹੀ ਵਿਚ ਦਰਜ ਹੈ, ਕੁਝ ਸਮੇਂ ਬਾਅਦ ਮੁਸਲਮਾਨ ਜੋਰਾਵਰ ਹੁਕਮਰਾਨ ਨੇ ਬਾਬਾ ਬਾਲਾ ਜੀ ਤੋਂ ਪ੍ਰੇਮ-ਵਰਾਈਆਂ ਕਰਕੇ ਕਿਲੇ ‘ਚੋਂ ਤੋਰ ਦਿੱਤਾ ਅਤੇ ਕਿਲੇ ਉਤੇ ਕਾਬਜ ਹੋ ਗਿਆ ਅਤੇ ਬਾਬਾ ਜੀ ਨੂੰ ਪਿੰਡ ਬਲੂਆਣੇ ਦੀ ਧਰਤ ਉਤੇ ਕੱਚਾ ਕਿਲਾ ਬਣਵਾ ਕੇ ਓਥੇ ਟਿਕਾਣਾ ਕਰਵਾਇਆ। ਬਾਬਾ ਬਾਲਾ ਜੀ ਦੇ ਅਨੁਸਾਰੀਆਂ ਨੇ ਇਸ ਘਟਨਾ ਤੋਂ ਉਪਰਾਮ ਹੋ ਕੇ ਮੁੜ ਪੱਕੀ ਇੱਟ ਲਾਉਣੀ ਹੀ ਛੱਡ ਦਿਤੀ ਅਤੇ ਕਈ ਸਦੀਆਂ ਕੱਚੇ ਮਕਾਨਾਂ ਵਿਚ ਹੀ ਰਹੇ । ਹੁਣ ਉਹ ਲੋਕ ਅੱਜ ਕਲ੍ਹ ਦੇ ਸਮੇਂ ਦੇ ਪ੍ਰਭਾਵ ਅਗੇ ਝੁਕ ਕੇ ਪਿਛਲੇ ਇਕ ਦਹਾਕੇ ਤੋਂ ਪੱਕੀ ਇੱਟ ਲਾਉਣ ਲੱਗ ਪਏ ਹਨ ਅਤੇ ਪੱਕੇ ਮਕਾਨਾਂ ‘ਚ ਰਹਿਣ ਲਗ ਪਏ ਹਨ।
ਕਿਲੇ ਦੇ ਦਰਵਾਜੇ ਦੇ ਸੱਜੇ ਉਤਲੇ ਪਾਸੇ ਇਕ ਗੁਰਦੁਆਰਾ ਹੈ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਹੈ। ਇਥੇ ਗੁਰੂ ਸਾਹਿਬ ਜੀ ਨੇ ਸੰਨ 1706 ਦੇ ਜੂਨ ਮਹੀਨੇ ਵਿਚ ਚਰਨ ਪਾਏ ਅਤੇ ਇਕ ਦੋ ਰੋਜ ਲਈ ਨਿਵਾਸ ਕੀਤਾ। ਲੋਕ ਕਹਿੰਦੇ ਹਨ ਕਿ ਇਕ ਰਾਤ ਏਸ ਥਾਂ ਇਕ ਮਲਵਈ ਕਾਫ਼ਲੇ ਵਾਲਿਆਂ ਨੇ ਸੱਸੀ ਪੁੰਨੂੰ ਦਾ ਗੌਣ ਗਾਇਆ। ਜਿਸ ਉਤੇ ਸਿੱਖਾਂ ਨੇ ਇਤਰਾਜ ਕੀਤਾ ਪਰ ਗੁਰੂ ਸਾਹਿਬ ਨੇ ਪੰਜਾਬੀ ਪ੍ਰੇਮ-ਜੋੜੀਆਂ ਦੇ ਪ੍ਰੇਮ ਨੂੰ ਗੁਰ ਸਿੱਖ ਦੇ ਪ੍ਰੇਮ ਵਾਲੀ ਮਹੱਤਤਾ ਹੀ ਨਹੀਂ ਦਿੱਤੀ ਸਗੋਂ ਦੱਸਿਆ ਕਿ ਸੁਹਣੀ ਮਹੀਵਾਲ ਦੇ ਮਿਲਣ-ਚਾਅ ‘ਚ ਆ ਕੇ ਹਨੇਰੀਆਂ, ਝੱਖੜਾਂ, ਕੜਕਦੀਆਂ ਬਿਜਲੀਆਂ ਤੋਂ ਨਾ ਡਰਦੀ ਹੋਈ ‘ਮਹੀਂਵਾਲ ਮਹੀਂਵਾਲ’ ਕਰਦੀ ਹੋਈ ਨਦੀ ਵਿਚ ਜਾ ਠਿੱਲੀ ਪਰ ਸਿੱਖ ਕਦੇ ਕਦੇ ਥੋੜ੍ਹੀ ਜੇਹੀ ਉਪਰਾਮਤਾ ਨੂੰ ਵੇਖ ਕੇ ਢਿੱਲੇ ਹੋ ਜਾਂਦੇ ਹਨ । ਅਜੇ ਹਾ ਨਾ ਕਰਨ ਤੋਂ ਵਰਜ ਕੇ ਸਗੋਂ ਭਾਈ ਗੁਰਦਾਸ ਜੀ ਵਾਲੀ ਪੰਗਤੀ ਦਰੜਾਈ :
“ਪੀਰ ਮੁਰੀਦਾਂ ਪਿਰਹੜੀ ਗਾਵਨ ਭਰਵਾਤੀ।
ਸੱਸੀ ਪੁੰਨੂੰ ਦੋਸਤੀ ਹੋਏ ਜਾਤ ਅਜਾਤੀ
ਰਾਂਝਾ ਹੀਰ ਵਖਾਣੀਐ ਵਹ ਪਿਰਮ ਪਰਾਤੀ
ਮਹੀਵਾਲ ਨੂੰ ਸੁਹਣੀ ਲੈ ਤਰਦੀ ਰਾਤੀ ।”
ਹਾਂ ਕਾਣੇ ਦਿਉ ਵਾਲੀ ਕਹਾਣੀ ਵੀ ਏਸੇ ਕਿਲੇ ਦੀ ਹੈ, ਉਨ੍ਹੀਂ ਦਿਨੀਂ ਸੁੰਨ੍ਹਾ ਕਿਲਾ ਭੂਤਾਂ ਦਾ ਸਥਾਨ ਬਣਿਆ ਹੋਇਆ ਸੀ। ਇਹ ਲੋਕ ਗਾਥਾ ਵੀ ਹੈ ਅਤੇ ਭਾਈ ਸੰਤੋਖ ਸਿੰਘ ਨੇ ਵੀ ਇਹ ਕਹਾਣੀ ਦੱਸੀ ਹੈ ਕਿ ਗੁਰੂ ਸਾਹਿਬ ਨੂੰ ਕਾਣੇ ਦਿਉ ਨੇ ਨਿਕਲ ਜਾਣ ਤੋਂ ਪਹਿਲਾਂ ਬੇਨਤੀ ਕੀਤੀ ਕਿ ਮਹਾਰਾਜ ਮੈਂ ਭੁੱਖਾਂ ਹਾਂ ਮੈਨੂੰ ਰਜਾਇਆ ਜਾਵੇ ਤਾਂ ਕਿ ਮੈਂ ਅਗਲਾ ਸਫ਼ਰ ਕਰ ਸਕਾਂ”। ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਦੋ ਸਿੱਖਾਂ ਨੂੰ ਹੁਕਮ ਦਿਤਾ ਕਿ ਪਿੰਡ ‘ਨੰਤਾਂ ਵੰਗੇਰਾ’ ਦੀ ਢਾਬ ‘ਚੋਂ ਝੋਟਾ ਸੱਦ ਲਿਆਓ। ਉਹ ਪਿਛਲੇ ਜਾਮੇ ‘ਚ ਆਪਣਾ ਸਿੱਖ ਸੀ ਉਹਦੀ ਮੁਕਤੀ ਕੀਤੀ ਜਾਵੇ। ਸਿੱਖਾਂ ਨੇ ਉਸ ਥਾਂ ਜਾ ਕੇ ਝੋਟੇ ਦੇ ਕੰਨ ’ਚ ਇਹ ਗੱਲ ਦੱਸੀ। ਇਹ ਸੁਣਦਿਆਂ ਹੀ ਝੋਟਾ ਮੋਹਰੇ ਆ ਲੱਗਾ ਅਤੇ ਕਾਣੇ ਦਿਉ ਦੇ ਪੇਸ਼ ਕੀਤਾ ਗਿਆ । ਉਸ ਨੇ ਆਪਣਾ ਅਹਾਰ ਪੂਰਾ ਕਰਕੇ ਛੀਟਾਂ ਵਾਲੇ ਦੇ ਵਿਚ ਦੀ ਹੁੰਦਾ ਹੋਇਆ ਸਰਹੰਦ ਜਾ ਇੱਟ ਨਾਲ ਇੱਟ ਖੜਕਾਈ। ਅੱਜ ਕਲ੍ਹ ਵੀ ਪੱਛੋਂ ਤੋਂ ਉਠਿਆ ਮੀਂਹ ਝੱਖੜ ਬਠਿੰਡੇ ਤੋਂ ਚਾਲੂ ਹੋ ਕੇ ਰੇਲਵੇ ਲਾਈਨ ਪਟਿਆਲਾ, ਅੰਬਾਲਾ ਦੇ ਨਾਲ ਦੀ ਹੁੰਦਾ ਹੋਇਆ ਜਾਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ “ਕਾਣਾ ਦਿਉ ਗੇੜਾ ਮਾਰ ਗਿਆ ਹੈ।”
ਅਠਾਰ੍ਹਵੀਂ ਸਦੀ ਦੇ ਅੱਧ ‘ਚ (1750-1950) ਬਠਿੰਡਾ ਪਟਿਆਲਾ ਰਾਜ ਵਿਚ ਸ਼ਾਮਲ ਹੋ ਗਿਆ। ਪਟਿਆਲੇ ਰਾਜ ਤੋਂ ਪਹਿਲਾਂ ਬਠਿੰਡਾ ਕੁਝ ਸਮੇਂ ਲਈ ਤਲਵੰਡੀ ਸਾਬੋ ਕੇ ਭਾਈ ਜੋਧ ਹੋਰਾਂ ਦਾ ਵੀ ਇਸ ਕਿਲੇ ਉਤੇ ਕਬਜ਼ਾ ਰਿਹਾ। ਭਾਈ ਜੋਧ ਦਾ ਪੁਤ ਪੋਤਾ ਰਾਜਾ ਸੁਖਚੈਨ ਸਿੰਘ ਮਹਾਰਾਜਾ ਸੰਗਰੂਰ ਦੇ ਰਾਜ ਘਰਾਣੇ ਦੀ ਲੜਕੀ ਨੂੰ ਵਰਗਲਾ ਲਿਆਇਆ। ਇਸ ਘਟਨਾ ਨੂੰ ਫੌਰੀ ਵਜ੍ਹਾ ਬਣਾ ਕੇ ਮਹਾਰਾਜਾ ਪਟਿਆਲਾ ਨੇ ਕਿਲੇ ਉਤੇ ਕਬਜ਼ਾ ਕਰ ਲਿਆ ਅਤੇ ਕਿਲੇ ਦੇ ਕਬਜ਼ੇ ਨੂੰ ਮਜ਼ਬੂਤ ਰਖਣ ਲਈ ਉਸਨੇ ਪੂਰਬੀ ਫ਼ੌਜੀ ਅਹੁਦੇਦਾਰਾਂ ਦੀ ਹਮਾਇਤ ਪ੍ਰਾਪਤ ਕੀਤੀ ਜਿਨ੍ਹਾਂ ਨੂੰ ਉਹ ਕਾਨ੍ਹਪੁਰ ਤੋਂ ਵੰਗਾਰ ਕੇ ਲਿਆਇਆ ਸੀ ਅਤੇ ਉਨ੍ਹਾਂ ਫ਼ੌਜੀ ਰਾਜਪੂਤਾਂ ਸਰਦਾਰਾਂ ਨੂੰ ਕਿਲੇ ‘ਚ ਨਿਵਾਸ ਦਿਤਾ। ਉਹ ਫ਼ੌਜੀ ਪਟਿਆਲਾ ਰਾਜ ਦੇ ਥੰਮ੍ਹ ਬਣ ਕੇ ਰਹੇ।
ਕਿਸ਼ਨ ਚੰਦ ਪੂਰਵੀਆ ਰਾਹੀਂ ਮੈਨੂੰ ਪੂਰਵੀਆਂ ਬਾਰੇ ਪੂਰਾ ਪਤਾ ਲਗਾ ਹੈ। ਉਹ ਦਸਦੇ ਹਨ ਕਿ ਪੂਰਵੀ ਫ਼ੌਜੀ ਜੋਧੇ ਪਟਿਆਲਾ ਰਾਜ ਲਈ ਲਹੂ ਡੋਲ੍ਹਦੇ ਸਨ ਜਿਨ੍ਹਾਂ ਵਿਚੋਂ ਸੀਤਲ ਸਿੰਘ ਅਤੇ ਬੀਬੀ ਲੱਛੋ ਵਰਨਣਯੋਗ ਹਨ। ਪਟਿਆਲੇ ਦੇ ਮਿਸਰ ਨੌਧ ਸਿੰਘ ਨੇ ਪਟਿਆਲਾ ਰਾਜ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ । ਉਹ ਪਟਿਆਲਿਉਂ ਚੜ੍ਹਾਈ ਕਰਕੇ ਬਠਿੰਡੇ ਉਤੇ ਕਬਜ਼ਾ ਕਰਨ ਲਈ ਆਇਆ। ਬੀਬੀ ਲੱਛੋ ਨੇ ਰਾਣੀ ਸਾਹਿਬ ਕੌਰ ਵਾਂਗ ਬਹਾਦਰਾਨਾ ਤੌਰ ਦਿਖਾਇਆ ਅਤੇ ਸੀਤਲ ਸਿੰਘ ਨੇ ਪੂਰੇ ਤਾਨ ਨਾਲ ਲੜਾਈ ਕਰਕੇ ਮਿਸਰ ਨੌਧ ਸਿੰਘ ਨੂੰ ਧੋਬੀਆਣੇ ਤੋਂ ਹੀ ਵਾਪਸ ਭਜਾ ਦਿਤਾ ਅਤੇ ਨੋਧ ਸਿੰਘ ਨੂੰ ਫੜ ਕੇ ਪਟਿਆਲੇ ਦੇ ਹਵਾਲੇ ਕੀਤਾ । ਪੂਰਵੀਆਂ ਲੋਕਾਂ ਨੇ ਪਟਿਆਲਾ ਦਰਬਾਰ ‘ਚ ਪੂਰੀ ਈਮਾਨਦਾਰੀ ਦਾ ਜੱਸ ਖੱਟਿਆ ਹੋਇਆ ਸੀ । ਠਾਕਰ ਸ਼ਮਸ਼ੇਰ ਸਿੰਘ ਮਹਾਰਾਜਾ ਪਟਿਆਲਾ ਦਾ ਵਜ਼ੀਰ ਬਣ ਕੇ ਰਿਹਾ। ਬੀਬੀ ਲੱਛੋ ਦੀ ਸੁਭਾਸ਼ ਪਾਰਕ ਦੀ ਦੱਖਣੀ ਗੁੱਠ ‘ਚ ਸਮਾਧ ਬਣੀ ਹੋਈ ਹੈ। ਹੁਣ ਤਾਂ ਸੁਭਾਸ਼ ਪਾਰਕ ਦਾ ਨਾਂ ਨਿਸ਼ਾਨ ਵੀ ਮਿਟ ਗਿਆ ਹੈ ਅਤੇ ਇਸ ਥਾਂ ਤੇ ਅੱਜ ਕਲ੍ਹ ਨਵੀਂ ਸੁਭਾਸ਼ ਮਾਰਕਿਟ ਹਿੱਕ ਕੱਢ ਕੇ ਆਉਂਦੇ ਜਾਂਦੇ ਲੋਕਾਂ ਨੂੰ ਚਿੜਾ ਰਹੀ ਹੈ ਵੇਖਿਆ ਮੇਰਾ ਰੂਪ? ਇਸ ਦੇ ਨਾਂ ਦਾ ਏਥੇ ਇਕ ਖੂਹ ਵੀ ਹੁੰਦਾ ਸੀ ਜਿਹੜਾ ਸੰਨ 1940 ਵਿਚ ਚਲਦਾ ਹੋਇਆ। ਵੇਖਿਆ ਸੀ। ਇਹ ਬੀਬੀ ਲੱਛੇ ਦਾ ਖੂਹ ਕਹਾਉਂਦਾ ਸੀ । ਇਸ ਖੂਹ ਦੇ ਨੇੜੇ ਮੰਦਰ ਵੀ ਹੁੰਦੇ ਸਨ। ਜਿਥੇ ਬੁੱਢੇ ਜਟਾਧਾਰੀ ਸਾਧੂ ਨਿਵਾਸ ਰਖਦੇ ਸਨ ।
ਮਹਾਰਾਜਾ ਕਰਮ ਸਿੰਘ ਨੇ ਪੂਰਵੀ ਰਾਜਪੂਤ ਅਹੁਦੇਦਾਰਾਂ ਨੂੰ ਕਿਲੇ ‘ਚੋਂ ਬਾਹਰ ਰਖਣਾ ਚਾਹਿਆ। ਉਨ੍ਹਾਂ ਨੇ ਪਹਿਲਾਂ ਹੁਕਮ ਦਿਤਾ ਕਿ ਫ਼ੌਜੀ ਲੋਕਾਂ ਨੂੰ ਕਿਲੇ ਅੰਦਰ ਜਨਾਨੀਆਂ ਨਹੀਂ ਰੱਖਣੀਆਂ ਚਾਹੀਦੀਆਂ। ਮਹਾਰਾਜਾ ਸਾਹਿਬ ਨੇ ਪੂਰਵੀ ਠਾਕਰਾਂ ਨੂੰ ਮਹਿਣਾ ਪੱਤੀ ਦੇ ਚੌਂਕ ਕੋਲ ਫਿਰਨੀ ਉਤੇ ਵੱਡੇ-ਵੱਡੇ ਕਿਲਾ-ਨੁਮਾ ਘਰ ਬਣਾ ਕੇ ਦਿਤੇ ਜਿਨ੍ਹਾਂ ਦੇ ਦਰਵਾਜੇ ਪੰਜ ਚਾਰ ਤਾਂ ਮੈਂ ਵੀ ਵੇਖੋ ਸਨ। ਕਿਸ਼ਨ ਚੰਦ ਇਨ੍ਹਾਂ ਘਰਾਂ ਵਿਚੋਂ ਸੀ। ਇਹ ਰਾਣੇ ਕਹਾਉਂਦੇ ਸਨ। ਹਾਂ ਪੂਰਵੀ ਲੋਕਾਂ ਨੂੰ ਮਹਾਰਾਜਾ ਸਾਹਿਬ ਨੇ ਮਨ-ਮਰਜੀ ਦੀਆਂ ਜ਼ਮੀਨਾਂ ਰੋਕਣ ਲਈ ਕਿਹਾ। ਬਠਿੰਡੇ ਦੀ ਧਰੂੰ ਵਾਲੀ ਬਾਹੀ ਸਾਰੀ ਦੀ ਸਾਰੀ ਪੂਰਵੀਆਂ ਕੋਲ ਹੀ ਸੀ। ਰਾਜਿੰਦਰਾ ਕਾਲਜ ਦੀ ਪੁਰਾਣੀ ਬਿਲਡਿੰਗ, ਆਰੀਆ ਸਕੂਲ, ਘਣੇਸ਼ਾ ਬਸਤੀ (ਗਣੇਸ਼ਾ ਵੀ ਪੂਰਵੀਆ ਸੀ) ਜਿੰਨੇ ਸੇਠਾਂ ਦੇ ਬਾਗ਼ ਸਨ, ਰੋਜ਼ ਗਾਰਡਨ ਵਾਲੀ ਧਰਤੀ ਸਾਰੀ ਪੂਰਵੀਆਂ ਕੋਲੋਂ ਖ਼ਰੀਦ ਕੇ ਲੋਕਾਂ ਨੇ ਜਾਇਦਾਦ ਬਣਾਈ। ਨਵੀਂ ਬਸਤੀ ਆਦਿ ਪੂਰਵੀਆ ਦੀ ਜ਼ਮੀਨ ਸੀ। ਹਾਂ ਪੂਰਵੀਆਂ ਵਜ਼ੀਰ ਸ਼ਮਸ਼ੇਰ ਸਿੰਘ ਮਹਾਰਾਜਾ ਨਾਲ ਭਰਾਵਾਂ ਵਾਂਗੂੰ ਰਹਿੰਦਾ ਸੀ। ਮਹਾਰਾਜਾ ਸਾਹਿਬ ਦੀ ਮਿਰਤੂ ਨੂੰ ਨਾ ਸਹਾਰਦਾ ਹੋਇਆ ਹੀਰਾ ਚੱਟ ਕੇ ਮਰ ਗਿਆ ਸੀ। ਅੱਜ ਕਿਥੇ ਹਨ ਅਜੇਹੇ ਵਫ਼ਾਦਾਰ ਸਾਥੀ। ਉਹ ਲੋਕ ਰਾਜਿਆਂ ਰਾਣਿਆਂ ਦੇ ਹੀ ਥੰਮ੍ਹ ਨਹੀਂ ਸਨ ਸਗੋਂ ਮਾਨਵਤਾ ਦਾ ਸਹਾਰਾ, ਮਨੁੱਖਤਾ ਦੇ ਸ਼ਿੰਗਾਰ ਸਨ। ਮਨੁੱਖ ਜਿਉਂਦਾ ਸੀ ਉਨ੍ਹਾਂ ਦੇ ਸਹਾਰੇ ਅੱਜ ਨਾ ਜਿਉਂਦਾ ਨਾ ਮਰਿਆ, ਅੱਧ ਵਿਚਾਲੇ ਲਟਕ ਰਿਹਾ ਹੈ। ਮਾਰਿਆ ਬੇਵਫਾਈ ਦਾ ਭਟਕ ਰਹਿਆ ਹੈ। ਵਫਾਦਾਰੀ ਮਨੁੱਖਤਾ ਹੈ ਅੱਜ ਭਰਾ ਭਰਾ ਦਾ ਵਫ਼ਾਦਾਰ ਨਹੀਂ ਪੁੱਤਰ ਪਿਉ ਦਾ ਵਫ਼ਾਦਾਰ ਵੀ ਘਟ ਮਿਲਦਾ ਹੈ। ਅੱਜ ਕਿਥੋਂ ਭਾਲੀਏ ਸ਼ਮਸ਼ੇਰ ਸਿੰਘ ਵਰਗੇ ਵਜ਼ੀਰ ਅਤੇ ਮਹਾਰਾਜਾ ਕਰਮ ਸਿੰਘ ਵਰਗੇ ਧਰਮਾਤਮਾ ਰਾਜੇ।
ਠਾਕਰ ਕਿਸ਼ਨ ਚੰਦ ਨੇ ਵੀ ਕਿਲੇ ‘ਚੋਂ ਬਾਰੂਦ ਉਡਣ ਦੀ ਗੱਲ ਸੁਣਾਈ ਅਤੇ ਹੋਰ ਵੀ ਬਹੁਤ ਲੋਕ ਦਸਦੇ ਹਨ ਕਿ ਬਿਕਰਮੀ ਸੰਮਤ 1960 ‘ਚ ਕਿਲੇ ਵਿਚੋਂ ਪੁਰਾਣਾ ਬਾਰੂਦ ਕੱਢਦੇ ਸਨ। ਕਿਲਾ ਵੇਖਣ ਆਈ ਇਕ ਬਰਾਤ ਦੇ ਜਾਨੀ ਨੇ ਸਿਗਰਟ ਪੀਂਦੇ ਨੇ ਸਿਰਗਟ ਕੱਢ ਕੇ ਬਾਰੂਦ ‘ਚ ਸਿਟ ਦਿੱਤੀ । ਬਾਰੂਦ ਨੂੰ ਅੱਗ ਲਗ ਗਈ ਅਤੇ ਅੱਠ ਸੌ ਪੰਜਾਹ ਦੀ ਗਿਣਤੀ ‘ਚ ਲੋਕ ਮਰ ਗਏ। ਪੰਜ ਪੰਜ ਕੋਹ ਉਤੇ ਲਾਸ਼ਾਂ ਜਾ ਡਿੱਗੀਆਂ। ਬਠਿੰਡੇ ਦੇ ਕਿਲੇ ਦਾ ਬਾਰੂਦ ਉੱਡਣਾ, ਭੂਚਾਲ ਆਉਣਾ ਤੇ ਖਾਨੇ ਵਾਲੀ ਕੂਕੀ ਦਾ ਮਾਰਿਆ ਜਾਣਾ ਸੱਠੇ ਸਾਲ ਦੀਆਂ ਤਿੰਨ ਵਡੀਆਂ ਦੁਰਘਟਨਾਵਾਂ ਗਿਣਦੇ ਹਨ ।
ਇਸ ਕਿਲੇ ਵਿਚੋਂ ਭਟਨੇਰ ਦੇ ਕਿਲੇ ਨੂੰ ਸੁਰੰਗ ਦਾ ਜਾਣਾ ਬੜਾ ਪ੍ਰਸਿੱਧ ਹੈ। ਇਸ ਸੁਰੰਗ ਦੀਆਂ ਪੌੜੀਆਂ ਕਿਲੇ ਦੀ ਦੱਖਣੀ ਬਾਹੀ ਵਿਚ ਹਨ। ਸ੍ਰ. ਹਰਨਾਮ ਸਿੰਘ ਸਵਰਨਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਰਕੀ ਬਾਜ਼ਾਰ ਵਾਲੀ ਦੁਕਾਨ ਸੁਰੰਗ ਦੇ ਉਤੇ ਹੈ। ਇਕ ਵਾਰੀ ਇਹ ਨਲਕਾ ਲਾਉਂਦੇ ਸਨ ਕਿ ਨਲਕੇ ਦੀ ਨਾਲੀ ਯਕਦਮ ਸੁਰੰਗ ਵਾਲਾ ਪਾੜਾ ਲੰਘ ਕੇ ਅਗਲੀ ਤਹਿ ਉਤੇ ਜਾ ਵੱਜੀ ਅਜੇਹੀ ਘਟਨਾ ਮਾਸਟਰ ਹੰਸ ਰਾਜ ਮਹਿਲਾ ਪੰਜਾਂ ਵਾਲਾ ਦੇ ਘਰ ਵਾਪਰੀ। ਉਹ ਸੁਰੰਗ ਵੀ . ਕਿਲੇ ਵਿਚੋਂ ਰਤਨ ਹਾਜੀ ਵਾਲੇ ਤਲਾਅ ਨੂੰ ਜਾਂਦੀ ਸੀ ਜਿਥੇ ਰਾਜੇ ਰਾਣੀਆਂ ਅਸ਼ਨਾਨ ਕਰਨ ਜਾਇਆ ਕਰਦੇ ਸਨ। ਵਾਹ ਸਮਿਆ ਅਤੇ ਵਾਹ ਬੰਦਿਆ ਤੁਸੀਂ ਕੀ ਕੀ ਰੰਗ ਕਰਕੇ ਵਖਾਉਂਦੇ ਹੋ – ਕਦੇ ਸੁਰੰਗਾਂ ਰਾਹੀਂ ਧਰਤੀ ‘ਚ ਲੰਘਦੇ ਹੋ ਕਦੇ ਜਹਾਜਾਂ ਰਾਕਿਟਾਂ ਰਾਹੀਂ ਅਸਮਾਨਾਂ ਉਤੇ ਉਡਦੇ ਹੋ। ਅਜੇ ਅਗੇ ਪਤਾ ਨਹੀਂ ਕੀ ਕੁਝ ਕਰ ਵਖਾਓਗੇ।
ਫੇਰ ਪੂਰਵੀਆਂ ਨੂੰ ਕਿਲੇ ‘ਚੋਂ ਮਾਨ ਇੱਜਤ ਨਾਲ ਕੱਢ ਦਿਤਾ ਗਿਆ ਅਤੇ ਕਿਲੇ `ਚ ਫ਼ੌਜ ਦੀ ਰਿਹਾਇਸ਼ ਕਰ ਦਿਤੀ ਗਈ। ਰਿਆਸਤ ਪਟਿਆਲਾ ਨੇ ਕਿਲੇ ਦੀ ਪੂਰੀ ਚੰਗੀ ਸੰਭਾਲ ਰੱਖੀ। ਕਿਲੇ ਦੀ ਸੰਭਾਲ ਲਈ ਇਕ ਅਹੁਦੇਦਾਰ ਮੁਕੱਰਰ ਸੀ ਜਿਹਦਾ ਰੁਤਬਾ ਹੀ ‘ਕਿਲੇਦਾਰ’ ਹੁੰਦਾ ਸੀ। 1940-1941 ਵਿਚ ਬਠਿੰਡੇ ਦਾ ਕਿਲੇਦਾਰ ਸ੍ਰ. ਕੁੰਡਾ ਸਿੰਘ ਬੰਬੀਹੇ ਵਾਲਾ ਹੁੰਦਾ ਸੀ। ਇਸ ਦੀ ਸੰਭਾਲ ਹਰ ਤਰ੍ਹਾਂ ਨਾਲ ਰੱਖੀ ਜਾਂਦੀ ਸੀ, ਨਾ ਹੀ ਇਸਨੂੰ ਡਿੱਗਣ ਦਿੱਤਾ ਗਿਆ ਅਤੇ ਨਾ ਹੀ ਖ਼ਰਾਬ ਹੋਣ ਦਿਤਾ ਗਿਆ ਹੈ। ਕਿਲੇ ਨੂੰ ਮਹਾਰਾਜਿਆਂ ਨੇ ਆਪਣਾ ਘਰ ਜਾਣਿਆ। ਪਰ ਈਸ਼ਵਰੀ ਕੁਦਰਤ ਦੀ ਗਤੀ ਜਿਸ ਰਾਤ ਰਿਆਸਤਾਂ ਟੁੱਟੀਆਂ ਅਤੇ ਪੈਪਸੂ ਬਣਿਆ ਠੀਕ ਓਸੇ ਰਾਤ ਓਸੇ ਵੇਲੇ ਕਿਲੇ ਦਾ ਇਕ ਬੁਰਜ ਢਹਿ ਢੇਰੀ ਹੋ ਗਿਆ। ਉਹ ਤਾਂ ਠੀਕ ਹੋ ਗਿਆ ਹੈ ਪਰ ਹੋਰ ਕਈ ਢਹਿ ਪਏ ਹਨ।
ਅੱਜ ਕਲ੍ਹ ਏਥੇ ਕੇਂਦਰੀ ਸਰਕਾਰ ਵਲੋਂ ਇਕ ਓਵਰਸੀਅਰ ਰਹਿੰਦਾ ਹੈ ਜੋ ਕਿਲੇ ਦਾ ਰਖਵਾਲਾ ਹੈ ਪਰ ਪੂਰਾ ਬੁਰਜ ਡਿੱਗੇ ਬਿਨਾਂ ਉਹਦੀ ਸੰਭਾਲ ਨਹੀਂ ਕਰਦਾ । ਡਿੱਗਦੇ ਨੂੰ ਨਹੀਂ ਬੋਚਦਾ ਪਰ ਡਿੱਗੇ ਹੋਏ ਨੂੰ ਦੋਬਾਰਾ ਬਣਾਉਂਦਾ ਹੈ । ਕੰਮ ਬੜਾ ਸੁਸਤ ਹੈ।
ਵਾਹਿਗੁਰੂ ਕਰੇ ਇਹ ਕਿਲਾ ਸੰਭਾਲਿਆ ਰਵੇ ਤਾਂ ਚੰਗਾ ਹੈ । ਸਾਨੂੰ ਬਠਿੰਡਾ ਵਾਸੀਆਂ ਨੂੰ ਇਹਦਾ ਮਾਪਿਆਂ ਵਰਗਾ ਸਹਾਰਾ ਹੈ ਜਿਵੇਂ ਇਹ ਸਾਨੂੰ ਡਿੱਗਦਿਆਂ ਨੂੰ ਬੋਚ ਲੈਂਦਾ ਹੈ । ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਹਨੂੰ ਡਿੱਗਦੇ ਨੂੰ ਬੋਚੀਏ । ਇਹ ਸਾਡੀ ਕਿੰਨੀ ਅਕਿਰਤਘਣਤਾ ਹੈ ਕਿ ਜੇ ਅਸੀਂ ਇਹਨੂੰ ਡਿੱਗਦੇ ਨੂੰ ਨਾ ਬੋਚੀਏ । ਸਾਡਾ ਬਠਿੰਡਾ ਇਹਦੇ ਸਦਕੇ ਬਠਿੰਡਾ ਹੈ ਭਾਵੇਂ ਸਾਡੇ ਸ਼ਹਿਰ ਬਠਿੰਡੇ ਦਾ ਨਾਂ ਰਾਜਿਆਂ ਨੇ ਗੋਬਿੰਦਗੜ੍ਹ ਪਕਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦਾ ਉਹ ਹਰਮਨ ਪਿਆਰਾ ਨਾਂ ਨਾ ਬਦਲਿਆ ਗਿਆ ਕਿਉਂਕਿ ਇਸ ਕਿਲੇ ਦੀ ਨਿਉਂ ਧਰਨ ਵੇਲੇ ਵਜੀਰ ਠੰਡਾ ਰਾਮ ਦੀ ਭੇਟ ਦਿਤੀ ਗਈ ਸੀ । ਉਹਦਾ ਡੁੱਲ੍ਹਿਆ ਖੂਨ ਇਸ ਦਾ ਨਾਂ ਕਿਵੇਂ ਬਦਲਣ ਦੇਵੇਗਾ।
ਕਿਲੇ ਦੇ ਲਾਵੀਂ ਇਕ ਖਾਈ ਸੀ ਜਿਹਦੇ ਵਿਚ ਮੌਸਮ ਬਰਸਾਤ ‘ਚ ਪਾਣੀ ਇਕੱਠਾ ਹੋ ਜਾਂਦਾ ਸੀ। ਵੀਹ ਵੀਹ ਕੋਹ ਤਾਈ ਦੇ ਲੋਕ ਕਾਲਾਂ ‘ਚ ਜਿਦੋਂ ਪਾਣੀ ਦਾ ਤੋੜਾ ਹੁੰਦਾ ਸੀ ਇਹਦਾ ਪਾਣੀ ਵਰਤਦੇ ਸਨ। ਇਹ ਇਕ ਵੱਡਾ ਪਾਣੀ ਸਟੋਰ ਸੀ । ਹਜ਼ਾਰਾਂ ਲੋਕ ਦੂਰੋਂ ਆ ਕੇ ਪਾਣੀ ਦੀ ਵਰਤੋਂ ਕਰਦੇ ਸਨ (ਕਾਲਾਂ ਦੇ ਦਿਨ ਏਥੇ ਆ ਕੇ ਪੂਰੇ ਕਰਦੇ ਸਨ) । ਬਠਿੰਡੇ ਦਾ ਕਿਲਾ ਅਤੇ ਬਠਿੰਡਾ ਇੱਕ ਹਨ ਦੋ ਨਹੀਂ ਇਨ੍ਹਾਂ ਦੀ ਸਾਂਝ ਅਨਿਖੜ ਹੈ ਜਿਵੇਂ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਇੱਕ ਹਨ।
ਬਾਬਾ ਹਾਜੀ ਰਤਨ ਦੇ ਮੇਲੇ ਵੇਲੇ ਇਕ ਗਵੰਤਰੀ ਉੱਚੀ ਹੇਕ ਨਾਲ ਸਾਰੰਗੀ ਉਤੇ ਲੰਮੀ ਸਾਰੀ ਬੈਂਤ ਗਾਉਂਦਾ ਸੁਣਿਆ ਗਿਆ। ਉਹ ਬਠਿੰਡੇ ਦੇ ਭਰੇ ਬਾਜਾਰ ‘ਚ ਗਾਉਂਦਾ ਜਾਂਦਾ ਵੇਖਿਆ ਗਿਆ। ਉਹਦਾ ਗਾਉਣ ਉਹਦੀ ਸਾਰੰਗੀ ਲੂੰ ਲੂੰ ਬਠਿੰਡਾ ਬਠਿੰਡਾ ਅਲਾਪਦਾ ਸੀ। ਉਹ ਦਿਲ ਡੋਲ੍ਹ ਡੋਲ੍ਹ ਬੋਲਦਾ ਸੀ, ਇਉਂ ਆਹੰਦਾ ਸੀ:-
ਬੱਲੇ ਬੱਲੇ ਬਠਿੰਡੇ ਦੇ ਕੀ ਕਹਿਣੇ ਸੁਰਗਾਪੁਰੀ ਜਿਉਂ ਧਰਤ ਉਤਰਾਨ ਹੋਵੇ ।
ਕਿਲਾ ਵੇਖ ਕੇ ਸਹਿਜ ਅਨੰਦ ਆਵੇ, ਵਿਸਮਾਦ ਹੈਰਾਨ ਇਨਸਾਨ ਹੋਵੇ।
ਪਿੰਡਾਂ ਪਿੰਡੀਆਂ ਵਿਚ ਬਠਿੰਡਾ ਦਿਹੰਦਾ ਜਿਵੇਂ ਗੋਪੀਆਂ ਦੇ ਵਿਚ ਕਾਹਨ ਹੋਵੇ।
ਟੇਸਨ ਰੇਲ ਮੇਲ ਪਰਮਾਤਮਾ ਦਾ ਜਿਥੇ ਯਕਜਾ ਸਾਰਾ ਜਹਾਨ ਹੋਵੇ ।
ਯੌਰਪ ਏਸ਼ੀਆ ਮਿਕਣੀ ਮਿਲਣ ਏਥੇ ਪੈਰਸ ਗੋਰੀਆਂ ਕਿ ਇੰਗਲਸਤਾਨ ਹੋਵੇ।
ਰਾਜਸਥਾਨ ਪਹਾੜੀਏ ਦਿੱਲੀ ਦੱਖਣ ਬੰਬੇ ਚੀਨ ਰੰਗੂਨ ਜਾਪਾਨ ਹੋਵੇ ।
ਮਾਝੇ ਮਾਲਵੇ ਦੇ ਦੋਬਰ ਆਣ ਲਥੇ ਨੇੜੇ ਵੇਟ ਲੰਮਾ ਮੁਲਤਾਨ ਹੋਵੇ।
ਢੱਠਾ ਵੱਗ ਮਲਵੱਈ ਇਉਂ ਦਿਸੇ ਦੂਰੋਂ ਦਿੱਲ ਸਾਫ਼ ਤੇ ਸਰਲ ਇਨਸਾਨ ਹੋਵੇ।
ਭਾਵੇਂ ਗੋਰੀਆਂ ਪੋਰੀਆਂ ਗੰਨਿਆਂ ਦੀਆਂ ਏਦੂੰ ਵਧ ਮਲਵੈਣ ਰਕਾਨ ਹੋਵੇ ।
ਸੱਗੀ ਫੁੱਲੀਆਂ ਭੋਸ਼ਾਨ ਫੁਲਕਾਰੀਆਂ ਦਾ ਗੱਲ ਗੱਲ ਰੰਗੀਆਂ ਚੰਗੀਆਂ ਸ਼ਾਨ ਹੋਵੇ।
ਅੱਖਾਂ ਟੱਡੀਆਂ ਰਹਿੰਦੀਆਂ ਵਿਹੰਦੀਆਂ ਜੋ ਖੁਲ੍ਹੇ ਮੂੰਹ ਨਾ ਬੋਲੇ ਹੈਰਾਨ ਹੋਵੇ ।
ਲੰਮਾ ਲੰਮਾ ਬਾਜ਼ਾਰ ਬਠਿੰਡੇ ਦਾ ਨੀ ਜਿਵੇਂ ਕਹਕਸ਼ਾਂ ਵਿਚ ਅਸਮਾਨ ਹੋਵੇ।
ਪੈਸਾ ਸੇਠ ਸ਼ਾਹ ਹੌਂਸਲੇ ਨਾਲ ਵਰਤਨ ਢੇਰ ਬੋਹਲਾਂ ਦੇ ਲਾਉਂਦਾ ਕਰਸਾਨ ਹੋਵੇ ।
ਕਥਾ ਵਾਰਤਾ ਮੰਦਰਾਂ ਵਿਚ ਹੁੰਦੀ ਭਲੇ ਸੁਣਨ ਜਾਂ ਗੀਤਾ ਗਿਆਨ ਹੋਵੇ ।
ਹਾਜੀ ਰਤਨ ਦੀ ਜਾ ਦਰਗਾਹ ਉਤੇ ਸੂਫ਼ੀ ਕਾਫੀਆਂ ਨਾਲ ਗਲਤਾਨ ਹੋਵੇ।
ਕੋਈ ਕਰਨ ਚਾਲੀਸੇ ਨਮਾਜ਼ ਰੋਜ਼ੇ ਬਹੁਤ ਵਕਤ ਮਸਰੂਫ਼ ਕਰਾਨ ਹੋਵੇ ।
ਸੌਚੀ ਪੱਕੀ ਨੂੰ ਡੋਗਰ ਤੇ ਢੁੱਕੇ ਬਚਨਾ ਰੱਜਬ ਮੱਲ ਤੇ ਗੱਜਨ ਭਲਵਾਨ ਹੋਵੇ।
ਲੱਕ ਸੂਤਵਾਂ ਹਿੱਕ ਤੇ ਪੱਟ ਭਾਰੇ ਬਜਰ ਵਾਂਗ ਡੌਲੇ ਅਤੇ ਰਾਨ ਹੋਵੇ ।
ਰਾਜ ਸਿੰਘਾਂ ਦਾ ਅਦਲ ਪਟਿਆਲੇ ਦਾ ਜੇ ਪਰਚਮ ਕੇਸਰੀ ਝੂਲੇ ਨਸ਼ਾਨ ਹੋਵੇ।
ਨਾਨਕ ਸਾਹਿਬ ਤੇ ਗੁਰੂ ਗੋਬਿੰਦ ਦਾ ਜਸ ਕਰਦੇ ਜੀ ਆਲਾ ਗਾਜਾਨ ਹੋਵੇ ।
ਸ਼ੀਂਹ ਬਕਰੀ ਇਕ ਥਾਂ ਪੀਣ ਪਾਣੀ ਵੱਡੇ ਛੋਟੇ ਦੀ ਇਜ਼ਤ ਸਮਾਨ ਹੋਵੇ ।
ਮੈਨੂੰ ਮੇਰਾ ਬਠਿੰਡਾ ਭਗਵਾਨ ਜਾਪੇ ਅਵਾਦਾਨ ਹੋਵੇ ਅਵਾਦਾਨ ਹੋਵੇ।
ਰੌਣਕ ਰੰਗ ਮੇਲੇ ਜਿੰਦ ਜਾਨ ਏਥੇ ਹੱਸਣ ਖੇਡਣ ਦਾ ਸਦਾ ਵਰਤਾਨ ਹੋਵੇ।
ਕਿਤੇ ਗੌਣ ਖਾੜੇ ਕਿਤੇ ਨਕਲ ਹੁੰਦੀ ਕਿਤੇ ਨਾਚ ਨਸ਼ਾਤ ਸਤਾਨ ਹੋਵੇ ।
ਦੁਨੀਆਂ ਹਿੰਦ ਪੰਜਾਬ ਚੋਂ ਸੁਹਣਾ ਲਗੇ ਮੈਨੂੰ ਮੇਰਾ ਬਠਿੰਡਾ ਭਗਵਾਨ ਹੋਵੇ।
ਪੂਜਾ ਮੇਰੇ ਭਗਵਾਨ ਨੂੰ ਦਿਨੇ ਰਾਤੀਂ ਅਵਾਦਾਨ ਹੋਵੇ ਅਵਾਦਾਨ ਹੋਵੇ।
ਸਖੀ ਸੂਰਮੇ ਸੇਠ ਸਰਦਾਰ ਏਥੇ ਖੰਡ ਘਿਉ ਦੋਵੇਂ ਇਕ ਜਾਨ ਹੋਵੇ।
ਘਰ ਸਿਫਤੀਆਂ ਦਾ ਮੈਨੂੰ ਜਾਪਦਾ ਈ ਗੁਣ ਗਾਵਾਂ ਕੀ ਗੁਣੀ ਨਧਾਨ ਹੋਵੇ |
ਏਥੇ ਮੀਰੀਆਂ ਪੀਰੀਆਂ ਮਿਲਦੀਆਂ ਨੇ ਕੋਮਲ ਅੰਦਰੋਂ ਬਾਹਰੋਂ ਬਲਵਾਨ ਹੋਵੇ ।
ਸਾਂਝਾ ਸ਼ਹਿਰ ਸਾਡਾ ਮਿਹਰਾਂ ਰੱਬ ਦੀਆਂ ਮਿਹਰਬਾਨ ਹੋਵੇ ਮਿਹਰਬਾਨ ਹੋਵੇ।
ਚਾਵਾਂ ਰੱਤੜੇ ਮੱਤੜੇ ਪ੍ਰੇਮ ਰੰਗੀਂ ਚਾਹਵਾਨ ਸਾਰੇ ਚਾਹਵਾਨ ਹੋਵੇ ।
ਵਿਦਿਆ ਦਾਨ ਕਰਨੇ ਏਥੇ ਰਿਣ ਦਾਤੇ ਵੈਦ ਜੋਤਸ਼ੀ ਨਹਿਰ ਬਹਾਨ ਹੋਵੇ।
ਉਹਨੂੰ ਚਾਰੇ ਪਦਾਰਥ ਹੋਣ ਹਾਸਲ ਜਿਹੜਾ ਨਾਲ ਬਠਿੰਡਾ ਇਕ ਜਾਨ ਹੋਵੇ।
ਹੋਵੇ ਮਾਨ ਸਨਮਾਨ ਭਰਪੂਰ ਬੰਦਾ ਹਰ ਪਾਸਿਓ ਬਲੀ ਬਲਵਾਨ ਹੋਵੇ।
ਜਦੋਂ ਤੀਕ ਏਥੇ ਕਰਮ ਰਬ ਦਾ ਏ ਮਿਹਰਬਾਨ ਪ੍ਰਭੂ ਮਿਹਰਬਾਨ ਹੋਵੇ।
ਬਠਿੰਡੇ ਦਾ ਧਰਮਾਦਾ
ਬਠਿੰਡੇ ਦੀਆਂ ਪੁਰਾਣੀਆਂ ਯਾਦਗਾਰਾਂ ਵਿਚੋਂ ਸਭ ਤੋਂ ਪੁਰਾਣੀ ਅਤੇ ਪਵਿੱਤਰ ਥਾਂ ਬਾਬਾ ਰਤਨ ਹਾਜੀ ਸਾਹਿਬ ਦੀ ਦਰਗਾਹ ਹੈ। ਏਸ ਸਥਾਨ ਦੀ ਉਮਰ ਵੀ ਕਿਲੇ ਜਿੰਨੀ ਹੀ ਪੁਰਾਣੀ ਸਮਝੀ ਜਾਂਦੀ ਹੈ। ਗਵੰਦਰੀ ਲੋਕ ਬਾਬਾ ਜੀ ਦੀ ਮਹਿਮਾ ਵਿਚ ਕਹਿੰਦੇ ਹਨ :
ਖੁਆਜੇ ਦੀ ਅਜਮੇਰ ਬਠਿੰਡਾ ਰਤਨ ਦਾ।
ਕਿਸੇ ਨਾ ਲੱਧਾ ਭੇਤ ਤੇਰੇ ਯਤਨ ਦਾ।
ਲਵ ਕੁਸ਼ ਵੱਧੇ ਲਾਹੌਰ ਅੰਬਰਸਰ ਗੁਰੂ ਦਾ।
ਦਿੱਲੀ ਵੱਧੀ ਦਲੀਪ ਨੇ ਸ਼ਕਰਗੰਜ ਪਾਕਪਟਨ ਦਾ।
ਬਾਬਾ ਹਾਜੀ ਰਤਨ ਦੀ ਸਮਾਧ ਦੇ ਲਾਵੀਂ ਇਕ ਪਿੰਡ ਵਸਿਆ ਹੋਇਆ ਸੀ। ਇਸ ਪਿੰਡ ਦੀ ਪਟਵਾਰ ਨੰਬਰਦਾਰੀ ਆਦਿ ਬਠਿੰਡੇ ਨਾਲੋਂ ਨਿਆਰੀ ਸੀ । ਸੰਨ ਸੰਤਾਲੀ ਤੋਂ ਪਹਿਲਾਂ ਬਠਿੰਡਾ ਅਤੇ ਰਤਨ ਪਿੰਡ ਅੱਡੋ ਅੱਡੀ ਨਹੀਂ ਜਾਪਦੇ ਸਨ। ਰਤਨ ਬਠਿੰਡੇ ਦੇ ਚੜ੍ਹਦੇ ਪਾਸੇ ਇਕ ਵੱਡੇ ਮਹੱਲੇ ਵਾਂਗ ਜਾਪਦਾ ਸੀ। ਦੋਵਾਂ ਦੇ ਦਰਮਿਆਨ ਕੇਵਲ ਕਬਰਾਂ ਹੀ ਸਨ ਅਤੇ ਅੱਜ ਤਾਂ ਰਤਨ ਬਠਿੰਡੇ ਦੀ ਵਸੋਂ ਦੇ ਬਿਲਕੁਲ ਦਰਮਿਆਨ ਵਿਚ ਆ ਗਿਆ ਹੈ । ਸਾਬਕਾ ਐਮ.ਐਲ.ਏ. ਸ੍ਰ. ਕਰਨੈਲ ਸਿੰਘ ਪੱਕਾ ਦਾ ਘਰ ਮਕਾਨ ਅਤੇ ‘ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ’ ਦਾ ‘ਫਲ ਕੇਂਦਰ’, ‘ਮਿਲਕ ਪਲਾਂਟ’, ‘ਧਾਗਾ ਮਿੱਲ’, ‘ਗੌਰਮਿੰਟ ਰਾਜਿੰਦਰਾ ਕਾਲਜ’, ‘ਨਵੀਆਂ ਕਚਹਿਰੀਆਂ’, ‘ਸਿਵਲ ਸਟੇਸ਼ਨ’ ਅਤੇ ‘ਸਿਵਲ ਹਸਪਤਾਲ’ ਬਠਿੰਡਾ ਦੀਆਂ ਇਮਾਰਤਾਂ ਬਾਬਾ ਹਾਜੀ ਰਤਨ ਦੀ ਧਰਤੀ ਵਿਚੋਂ ਹਨ। ਇਹ ਸਾਰੀ ਭੂਮੀ ‘ਵਕਫ਼’ ਦੀ ਸੀ । ਹਾਂ ਗੁਰੂਦੁਆਰਾ ਹਾਜੀ ਰਤਨ, ਨਵੀਂ ਗਰੇਨ ਮਾਰਕੀਟ, ਨਵੀਂ ਸਬਜ਼ੀ ਮੰਡੀ ਰਤਨ ਦੀ ਧਰਤੀ ਵਿਚੋਂ ਹੀ ਹਨ। ਇਹ ਬਠਿੰਡੇ ਦੇ ਮਾਲਕਾਂ ਨੂੰ ਮੁਫਤੋ ਮੁਫਤੀ ਮਿਲ ਗਈ ਜੋ ਚੰਗੇ ਅਰਥ ਲੱਗੀ ਹੋਈ ਹੈ। ਕਾਫ਼ੀ ਸਾਰੀ ਧਰਤੀ ਕੁਝ ਗਲਤ ਲੋਕਾਂ ਦੇ ਹੱਥ ‘ਚ ਆਈ ਹੋਈ ਹੈ। ਰੇਲਵੇ ਲਾਈਨਾਂ, ਪਟਿਆਲਾ, ਦਿੱਲੀ, ਸਰਸਾ ਤੇ ਬੀਕਾਨੇਰ ਬਠਿੰਡੇ ਨਿਕਲਦੀਆਂ ਹੀ ਬਾਬਾ ਰਤਨ ਦੀ ਜ਼ਮੀਨ ਚੋਂ
ਲੰਘਦੀਆਂ ਹਨ ਭਾਵੇਂ ਇਹ ਕਿ ‘ਰਤਨ’ ਦੀ ਧਰਤੀ ਮੁੱਢ ‘ਚ ਇਨ੍ਹਾਂ ਲਾਈਨਾਂ ਦੇ ਦੋਹੀਂ ਪਾਸੀਂ ਸੀ। ਪਿੰਡ ਹਾਜੀ ਰਤਨ ਦੀ ਕੈਫ਼ੀਅਤ ਦੇਹੀ ਵਿਚ ਜੋ ਸੰਮਤ 1961 ਵਿਚ ਲਿਖੀ ਗਈ ਸੀ ਇਉਂ ਲਿਖਿਆ ਹੋਇਆ ਹੈ, ਕਿ “ਬਾਬਾ ਰਤਨ ਬਠਿੰਡੇ ਦੇ ਰਹਿਣ ਵਾਲੇ ਹਨ। ਉਹ ਮੱਕਾ ਸ਼ਰੀਫ ਗਏ ਅਤੇ ਮੁਸਲਮਾਨ ਬਣੇ, ਮੁੜ ਬਠਿੰਡੇ ਆ ਟਿਕਾਣਾ ਕੀਤਾ ਅਤੇ ਇਸਲਾਮ ਮੱਤ ਨੂੰ ਫੈਲਾਇਆ। ਏਥੇ ਹੀ ਉਨ੍ਹਾਂ ਸਰੀਰ ਛੱਡਿਆ ਜਿਥੇ ਉਨ੍ਹਾਂ ਦੀ ਖ਼ਾਨਗਾਹ ਹੈ।” ਹਾਜੀ ਰਤਨ ਬਾਰੇ ਇਉਂ ਗੱਲ ਕਰਦੇ ਹਨ ਕਿ ਉਹ . ਜਨਮ ਦੇ ਬ੍ਰਾਹਮਣ ਸਨ ਉਨ੍ਹਾਂ ਦਾ ਨਾਮ ‘ਰਤਨ ਦਾਸ’ ਸੀ। ਇਹ ਵੀ ਕਹਿੰਦੇ ਹਨ ਕਿ ਉਹ ਬਠਿੰਡਾ ਰਾਜ ਭਾਗ ਦੇ ਵਜ਼ੀਰ ਸਨ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ‘ਸ਼ਰਕ ਉਲ ਕਮਰ’ ‘ਚੰਨ ਦੇ ਖੰਨ’ ਕਰਨ ਵਾਲਾ ਮੁਆਜਿਜ਼ਾ ਕਰ ਦਿਖਾਇਆ ਤਾਂ ਉਹ ਬਾਬਾ ਹਾਜੀ ਰਤਨ ਨੂੰ ਏਥੇ ਬਠਿੰਡੇ ਬੈਠਿਆਂ ਨੂੰ ਦਿਖਾਈ ਦਿੱਤਾ ਤਾਂ ਬਾਬਾ ਜੀ ਹਜ਼ਰਤ ਮੁਹੰਮਦ ਸਾਹਿਬ ਦੇ ਦਰਸ਼ਨ ਕਰਨ ਮੱਕੇ ਗਏ ਜਿਵੇਂ ਭੀਖਣ ਸ਼ਾਹ ਫਕੀਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਇਆ ਸੀ । ਵਾਪਸੀ ਉਤੇ ਮੁਹੰਮਦ ਸਾਹਿਬ ਨੇ ਬਾਬਾ ਰਤਨ ਨੂੰ ਬਤੌਰ ਤੁਹਫ਼ੇ ਦੇ ਅਰਬ ਦੀ ਇਕ ਊਠਣੀ ਦਿੱਤੀ ਜਿਹਦੀ ਸਮਾਧ ਬਾਬਾ ਹਾਜੀ ਰਤਨ ਦੇ ਨਾਲ ਮਕਬਰੇ ਤੋਂ ਬਾਹਰ ਹੈ। ਉਨ੍ਹਾਂ ਦੇ ਚਰਨਾਂ ਵਲ ਬਾਬੇ ਦੇ ਕੁੱਤੇ ਦੀ ਵੀ ਕਬਰ ਹੈ । ਏਥੇ ਇਕ ਛੋਟਾ ਕਮਰਾ ਹੈ ਜਿਥੇ ਕਹਿੰਦੇ ਹਨ ਕਿ ਬਾਬਾ ਰਤਨ ਚਾਲੀਸਾ ਕਟਦੇ ਸਨ। ਹੋਰ ਨੇੜੇ ਕਈ ਕਬਰਾਂ ਹਨ ਜਿਨ੍ਹਾਂ ਦਾ ਅੱਡੇ ਅੱਡੀ ਕੁਝ ਨਹੀਂ ਪਤਾ ਪਰ ਇਨ੍ਹਾਂ ਦੇ ਅਨਿੰਨ ਭਗਤਾਂ ਦੀਆਂ ਮੰਨੀਆਂ ਜਾਂਦੀਆਂ ਹਨ। ਬਾਬਾ ਜੀ ਦੇ ਸਮਾਧ ਦੇ ਚਰਨਾਂ ਵਲ ਵੀਹ ਕੁ ਗਜ਼ ਦੇ ਫ਼ਾਸਲੇ ਤੇ ਇਕ ਛੋਟੀ ਮਸੀਤ ਹੈ ਜਿਹੜੀ ਮਲਕਾ ਰਜ਼ੀਆ ਦੀ ਬਣਵਾਈ ਸਮਝੀ ਜਾਂਦੀ ਹੈ।
ਹਾਂ ਬਾਬਾ ਹਾਜੀ ਰਤਨ ਸਾਹਿਬ ਨਾਥ ਜੋਗੀ ਵੀ ਰਹੇ। ਨਾਥਾਂ ਦੀਆਂ ਲਿਖਤਾਂ ਵਿਚ ਇਨ੍ਹਾਂ ਦੀ ਲਿਖਤ ਵੀ ਆਉਂਦੀ ਹੈ। ਇਹ ਨਾਥਾਂ ਵਾਗੂੰ ਲੰਮੀ ਉਮਰ ਕਰਨ ਜਾਣਦੇ ਸਨ । ਕਹਿੰਦੇ ਹਨ ਕਿ ਬਾਬਾ ਰਤਨ ਹਾਜੀ ਜੀ ਨੇ ਪੰਜ ਸੌ ਤੀਹ ਵਰ੍ਹਿਆਂ ਦੀ ਉਮਰ ਪਾਈ ।
ਐਸਾ ਵੀ ਦਸਿਆ ਜਾਂਦਾ ਹੈ ਕਿ ਜਦੋਂ ਬਾਬਾ ਰਤਨ ਮੁਸਲਮਾਨ ਬਣ ਗਏ ਅਤੇ ਲੋਕਾਂ ਨੂੰ ਕਲਮਾ ਪੜ੍ਹਾਉਣ ਲਗੇ ਤਾਂ ‘ਗੁੱਗਾ ਚੋਹਾਨ’ ਵੀ ਇਨ੍ਹਾਂ ਦੇ ਚੇਲੇ ਬਣੇ।
ਕਲਮਾ ਪੜ੍ਹਨ ਤੋਂ ਪਿਛੋਂ ‘ਗੁੱਗਾ ਚੋਹਾਨ’ ਨੂੰ ਧਰਤੀ ਨੇ ਵਿਆੜ ਦਿਤੀ। ਗੁੱਗਾ ਚੋਹਾਨ ਦੇ ਸ਼ਰਧਾਲੂ ਜਦੋਂ ਗੁੱਗਾ ਚੌਹਾਨ ਦੀ ਸਮਾਧ ‘ਗੁੱਗੇ ਦੀ ਮੜੀ’ ਰਾਜਸਥਾਨ ਚ ਜਾਂਦੇ ਹਨ ਤਾਂ ਉਹ ਬਾਬਾ ਰਤਨ ਦੀ ਦਰਗਾਹ ਤੇ ਪਹਿਲਾਂ ਸਿਰ ਝੁਕਾ ਜਾਂਦੇ ਹਨ। ਕਹਿੰਦੇ ਹਨ ਕਿ ਜਦੋਂ ਗੁੱਗੇ ਨੇ ਧਰਤੀ ਤੋਂ ‘ਵਿਆੜ’ ਮੰਗੀ ਤਾਂ ਆਵਾਜ਼ ਆਈ ਕਿ ਪਹਿਲਾਂ ‘ਬਾਬਾ ਹਾਜੀ ਰਤਨ’ ਤੋਂ ਕਲਮਾ ਪੜ੍ਹਕੇ ਆ ਫੇਰ ਤੈਨੂੰ ਧਰਤੀ ਵਿਚੋਂ ਵਿਆੜ ਮਿਲੂਗੀ ਅਤੇ ਦੋਵੀਂ ਪਾਸੀ ਅਜਿਹਾ ਹੀ ਹੋਇਆ। ਦਿੱਲੀ ਲਾਈਨ ਅਤੇ ਸਰਸਾ ਲਾਈਨ ਦੇ ਦਰਮਿਆਨ ਗੁੱਗਾ ਚੋਹਾਨ ਜ਼ਹਿਰਾ ਪੀਰ ਦੀ ਜਗ੍ਹਾ ਹੈ ਜਿਥੇ ਲੋਕ ਗੁੱਗਾ ਨੌਮੀ ਨੂੰ ਮੇਲਾ ਲਾਉਂਦੇ ਹਨ। ਘੋਲ, ਖੇਡ ਹੁੰਦੇ ਹਨ। ਪੂਰਾ ਮੇਲਾ ਭਰਦਾ ਹੈ। ਉਨ੍ਹਾਂ ਦੀ ਗੱਦੀ ਉਤੇ ਬੈਠਣ ਵਾਲੇ ਪ੍ਰਸਿੱਧ ਸੰਤ ਬਾਬਾ ਚਾਂਦ ਸ਼ਾਹ ਹੋਏ ਜੋ ਪਿੰਡ ਲਖਨਪੁਰ ਜ਼ਿਲਾ ਕਾਨ੍ਹਪੁਰ (ਯੂ.ਪੀ.) ਦੇ ਰਹਿਣ ਵਾਲੇ ਸਨ ।
ਦਰਬਾਰੇ ਸ਼ਾਹੀ ਪਟਿਆਲਾ ਚੋਂ ਇਸ ਪਿੰਡ ਨੂੰ ਬਠਿੰਡੇ ਦੇ ਰਕਬੇ ਵਿਚੋਂ ਪਿੰਡ ਰਤਨ ਹਾਜੀ ਦਾ ਰਕਬਾ ਮਿਲਿਆ, ਜੋ ਬਰਾਏ ਖਰਚਾ ਖ਼ਾਨਗਾਹ ਦੇ ਲੰਗਰ ਲਈ ਸੀ। ਇਹ ਖ਼ਾਨਗਾਹ ਉਸ ਸਮੇਂ ਕਿਸੇ ਸ਼ਰਧਾਲੂ ਮਹਾਜਨ ਭਾਈ ਨੇ ਪੱਕੀ ਬਣਵਾਈ। ਰਿਆਸਤ ਪਟਿਆਲਾ ਦੀ ਅਮਲਦਾਰੀ ਪਿਛੋਂ ਇਹ ਪਿੰਡ ਬਦਸਤੂਰ ਖ਼ਰਚ ਖ਼ਾਨਗਾਹ ਵਾਸਤੇ ਮੁਆਫ਼ ਰਿਹਾ। ਏਸ ਪਿੰਡ ਦੀ ਜ਼ਮੀਨ ਸੱਤਰ ਹੱਲ ਦੀ ਤਕਰੀਬਨ ਦੋ ਕੁ ਹਜਾਰ ਘੁਮਾਓ ਹੈ। ਹਰ ਸਾਲ ‘ਜੀ ਉਲ ਹੱਜ’ ਮਹੀਨੇ ਸੱਤ ਤੋਂ ਦਸ ਤਾਰੀਖ ਤਕ ਬਾਬਾ ਰਤਨ ਦਾ ਉਰਸ ਹੁੰਦਾ ਹੈ। ਬਾਬਾ ਹਾਜੀ ਰਤਨ ਦੀ ਸਮਾਧ ਦੇ ਦੱਖਣੀ ਪਾਸੇ ਤੇ ਨਾਲ ਲਗਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂਦੁਆਰਾ ਹੈ । ਸੱਯਦ ਚਾਂਦ ਸ਼ਾਹ ਨੇ ਰਕਬਾ ਹਾਸਲ ਕਰਕੇ ਪਿੰਡ ਦੀ ਬੁਨਿਆਦ ਰੱਖੀ ਅਤੇ ਪਿੰਡ ਦਾ ਨਾਂ ‘ਹਜ਼ਰਤ ਹਾਜੀ ਰਤਨ’ ਰਖਿਆ।
ਸੰਨ 1947 ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ ਉਤੇ ਬੜਾ ਭਾਰੀ ਮੇਲਾ ਲਗਦਾ ਹੁੰਦਾ ਸੀ । ਪੰਜਾਬ ਦੇ ਚੰਗੇ ਵੱਡੇ ਮੇਲਿਆਂ ਚੋਂ ਇਕ ਵੱਡਾ ਮੇਲਾ ਸੀ ਜਿਵੇਂ ਛਪਾਰ ਦਾ ਮੇਲਾ, ਰੋਸ਼ਨੀ ਬਾਬਾ ਮੁਹਕਮ ਸ਼ਾਹ ਜਗਰਾਵਾਂ ਵਾਲੇ ਦੀ, ਜੋੜ ਮੇਲਾ ਸਰਹੰਦ ਆਦਿ ਨਾਲੋਂ ਵੀ ਬਹੁਤ ਭਰਦਾ ਹੁੰਦਾ ਸੀ। ਏਥੇ ਸਾਰੇ ਮੁਸਲਮਾਨ ਸੂਫ਼ੀ ਸੰਤ ਆਉਂਦੇ ਹੁੰਦੇ ਸਨ । ਉਹ ਕੱਵਾਲਾਂ ਦੇ ਮਜ਼ਮੇ ਲਾਉਂਦੇ ਸਨ। ਕੱਵਾਲ ਲੋਕ ਕੱਵਾਲੀਆਂ ਗਾ ਗਾ ਕੇ ਹਾਲ ਚੜ੍ਹਾ ਲੈਂਦੇ ਸਨ । ਖੂਬ ਧੁਮਾਲਾਂ ਪਾਉਂਦੇ, ਆਪੇ ਤੋਂ ਬਾਹਰ ਹੋ ਜਾਂਦੇ ਸਨ, ਬੜਾ ਝੂਮਦੇ ਸਿਰ ਹਲਾਉਂਦੇ, ਕੱਵਾਲ ਲੋਕ ਵੀ ਮੁੜ ਮੁੜ ਤਰਜ ਤਰੰਗਾਂ ਨਾਲ ਸੱਯਦ ਬੁੱਲੇ ਸ਼ਾਹ ਜੀ ਅਤੇ ਸ਼ਾਹ ਹੁਸੈਨ ਹੋਰਾਂ ਦੀਆਂ ਕਾਫ਼ੀਆਂ ਗਾਉਂਦੇ ਆਪ ਵੀ ਅਨੰਦ ਲੈਂਦੇ ਅਤੇ ਸਰੋਤਿਆਂ ਨੂੰ ਵੀ ਆਨੰਦ ਲਹਿਰਾਂ ‘ਚ ਸਰਸ਼ਾਰ ਕਰ ਦੇਂਦੇ ਸਨ ਜਦੋਂ ਬੋਲਦੇ :-
ਆਖ ਨੀ ਮਾਏ ਆਖ ਨੀ
ਮੇਰਾ ਹਾਲ ਸਾਹੀ ਅਗੇ ਆਖ ਨੀ (ਰਹਾੳ)
ਪ੍ਰੇਮ ਦੇ ਧਾਗੇ ਅੰਤਰ ਲਾਗੈ
ਸੂਲਾ ਸੇਤੀ ਮਾਸ ਨੀ ।
ਨਿਜ ਜਨੇਂਦੀਏ ਭੋਲੀਏ ਮਾਏ
ਜਣ ਕਰ ਲਾਇਓ ਪਾਪਨੀ ।
ਕਹੈ ਹੁਸੈਨ ਫਕੀਰ ਨਿਮਾਣਾ
ਜਾਣਦਾ ਮਉਲਾ ਆਪ ਨੀ।
ਇਕ ਜੰਡਲੀ ਕਾਫ਼ੀ ਸਮਾਪਤ ਕਰਦੀ ਦੂਜੀ ਪਾਰਟੀ ਸੱਯਦ ਬੁਲੇ ਸ਼ਾਹ ਦੀ ਕਾਫ਼ੀ ਨਾਲ ਦੀ ਨਾਲ ਹੀ ਚੱਕ ਲੈਂਦੀ।
ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
ਤੇਰੇ ਜੇਹਾ ਮੈਨੂੰ ਹੋਰ ਨਾ ਕੋਈ, ਢੂੰਡਾਂ ਜੰਗਲ ਬੇਲਾ ਰੋਹੀ।
ਢੂੰਡਾਂ ਤਾਂ ਸਾਰਾ ਜਹਾਨ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ, ਰਾਂਝਾ ਲੋਕਾਂ ਵਿਚ ਕਹੀ ਦਾ,
ਸਾਡਾ ਤਾਂ ਦੀਨ ਈਮਾਨ ਵੇ ਵਿਹੜੇ ਆ ਵੜ ਮੇਰੇ ।
ਆਪੇ ਛੋੜ ਲਗੀ ਲੜ ਤੇਰੇ, ਸ਼ਾਹ ਅਨਾਇਤ ਸਾਈਂ ਮੇਰੇ ।
ਲਈਆਂ ਦੀ ਲੱਜ ਪਾਲ ਵੇ, ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ। ਕਈ ਅੱਲ੍ਹਾ ਦੇ ਮਤਵਾਲੇ ਕਵਾਲੀਆਂ ਦੇ ਨਸ਼ੇ ‘ਚ ਆ ਕੇ ਆਪ ਵੀ “ਅਲਲਿਲਾ ਦੀਆਂ ਜੱਨ੍ਹੀਆਂ ਪਾਉਂਦੇ ਸਨ।” ਸੁਹਬਾਨ ਅੱਲਾ, ਅੱਲਾ ਹੂ ਅਕਬਰ ਕਹਿ ਉਠਦੇ।
ਬਾਬਾ ਹਾਜੀ ਰਤਨ ਦੇ ਉਰਸ ਉਤੇ ਬੜਾ ਭਾਰੀ ਮੇਲਾ ਲਗਦਾ ਹੁੰਦਾ ਸੀ। ਲੈ ਕੇ ਰੇਲਵੇ ਸਟੇਸ਼ਨ ਤੋਂ ਧੁਰ ਬਾਬੇ ਦੀ ਦਰਗਾਹ ਤਾਈਂ ਮੇਲਾ ਹੀ ਮੇਲਾ ਹੁੰਦਾ ਸੀ । ਉਨ੍ਹੀਂ ਦਿਨੀਂ ਪੱਗਾਂ ਵੀ ਸੰਗਤਰੇ ਰੰਗੀਆਂ ਬਹੁਤੀਆਂ ਬੰਨ੍ਹਦੇ ਸਨ, ਸਗੋਂ ਨੰਗਾ ਸਿਰ ਤਾਂ ਕੋਈ ਹੁੰਦਾ ਹੀ ਨਹੀਂ ਸੀ। ਉਚਿਆਂ ਥਾਵੀਂ ਖੜੋਤਿਆਂ ਨੂੰ ਸੰਗਤਰਾ ਹੀ ਸੰਗਤਰਾ ਉਡਦਾ ਵਿਖਾਈ ਦੇਂਦਾ ਸੀ । ਕੱਵਾਲ ਡੇਰੇ ਦੇ ਅੰਦਰਲੇ ਪਾਸੇ ਮਹਿਫ਼ਿਲ ਲਾਉਦੇ ਹੁੰਦੇ ਸੀ ਅਤੇ ਬਾਹਰਲੇ ਪਾਸੇ ਗਵੰਤਰੀ ਅਤੇ ਕਵੀਸ਼ਰ ਲੋਕ ਗੋਣਾਂ ਅਤੇ ਕਵੀਸ਼ਰੀ ਦੀਆਂ ਬਹਾਰਾਂ ਲਾਈ ਰੱਖਦੇ ਹੁੰਦੇ ਸਨ। ਗੌਣਾਂ ਵਾਲਾ ਥਾਂ ਵੀ ਰੱਬੋਂ ਉੱਖਲੀ-ਨੁਮਾ ਗੁਲਾਈ ’ਚ ਸੀ। ਸਰੋਤੇ ਉਚੇ ਉਚੇ ਬੈਠੀ ਜਾਂਦੇ ਅਤੇ ਗਵੰਤਰੀ ਹੇਠਾਂ ਖੜ੍ਹੇ ਗਾਉਂਦੇ। ਇਲਾਕੇ ਦੇ ਸਾਰੇ ਪਰਸਿੱਧ ਕਵੀਸ਼ਰ ਭਾਈ ਗੰਗਾ ਸਿੰਘ ਕਵੀਸ਼ਰ ਭੂੰਦੜ ਵਾਲਾ, ਸ੍ਰ. ਸੰਪੂਰਨ ਸਿੰਘ ਰਾਮਾ ਜੀ ਜਥੇਦਾਰ ਸਾਹਿਬ ਏਥੇ ਉਚੀਆਂ ਹੇਕਾਂ ਨਾਲ ਦਹੂਦ ਬਾਦਸ਼ਾਹ ਗਾ ਗਏ। ਉਹ ਜਿਵੇਂ ਲੀਡਰਾਂ ਦੇ ਸਰਤਾਜ ਸਨ ਤਿਵੇਂ ਉਹ ਕਵੀਸ਼ਰਾਂ ਦੇ ਮੁੱਖੀ ਸਨ। ਅਹਿਮਦਪੁਰ ਵਾਲੇ ਪੰਡਤ ਕਿਸ਼ੋਰ ਚੰਦ ਤੇ ਕੀ ਲਹਿਰਾਂ ਉਠਦੀਆਂ ਸਨ। ਬਾਬੂ ਰਜਬ ਅਲੀ ਦੀ ਕਵੀਸ਼ਰੀ ਤਾਂ ਬੰਨ੍ਹ ਕੇ ਵਹਾ ਲੈਂਦੀ ਸੀ ਸਰੋਤਿਆਂ ਨੂੰ । “ਵਾਹ ਬਾਬੂ ਜੀ ਵਾਹ, ਜੰਮਣਗੇ ਤੁਹਾਡੇ ਵਰਗੇ ਵਿਰਲੇ ਘਰੀਂ ।” ਅੱਲਾ ਦਾ ਫ਼ਜ਼ਲ ਸੀ ਉਨ੍ਹਾਂ ਉਤੇ। ਲੋਕ ਕਹਿੰਦੇ ਸਨ “ਰਜਬ ਅਲੀ ਦੀ ਜ਼ਬਾਨ ਉਤੇ ਸਰੁਸਤੀ ਦੇਵੀ ਦਾ ਨਿਵਾਸ ਹੈ ਜਿੱਥੇ ਜੀਅ ਕਰਦਾ ਉਥੇ ਹੀ ਛੰਦ ਬਣਾ ਲੈਂਦਾ । ਖੜਾ ਖੜੋਤਾ, ਤੁਰਿਆ ਜਾਂਦਾ ਜਾਂਦਾ ਛੰਦ ਰਚ ਲੈਂਦਾ । ਰਤਨ ਹਾਜੀ ਦਾ ਮੇਲਾ ਅਤੇ ਬਾਬੂ ਰਜਬ ਅਲੀ ਦਿਲ ਜਾਨ ਥੀਂ ਇਕ ਸਨ । ਬਠਿੰਡੇ ਦੀ ਧਰਤੀ ਉਨ੍ਹਾਂ ਦੇ ਹੱਡੀਂ ਰਚੀ ਹੋਈ ਸੀ। ਭਾਵੇਂ ਬਾਬੂ ਰਜਬ ਅਲੀ ਪਾਕਿਸਤਾਨ ‘ਚ ਪੈਂਤੀ ਸਾਲ ਰਹਿ ਕੇ ਪੂਰੇ ਹੋ ਗਏ ਹਨ, ਨਾ ਉਹ ਬਠਿੰਡੇ ਨੂੰ ਭੁੱਲੇ ਅਤੇ ਨਾ ਬਠਿੰਡਾ ਉਨ੍ਹਾਂ ਨੂੰ ਭੁੱਲਿਆ । ਦੋ ਪਾਸੀਂ ਖਿੱਚ ਨੂੰ ਇਕ ਫਿਕਰੇ ‘ਚ ਬੰਨ੍ਹ ਗਏ :- ਬਾਬੂ, ਜਿਥੇ ਖਾੜੇ ਲਗਦੇ ਸੀ, ਯਾਦ ਆਉਣ ਰਤਨ ਦੀਆਂ ਦੌੜਾਂ ਲੋਕ ਬਠਿੰਡੇ ਦੇਓ। ਭਾਲਦੇ ਬੱਕੀ ਦੀਆਂ ਪੈੜਾਂ ਬਾਬਾ ਰਤਨ ਹਾਜੀ ਜੀ ਦੇ ਮੇਲੇ ਨੂੰ ਬੜੇ ਦਰਗ਼ ਨਾਲ ਬਾਬੂ ਰਜਬ ਅਲੀ ਪਾਕਿਸਤਾਨ ‘ਚ ਰਹਿੰਦੇ ਹੋਏ ਜਦੋਂ ਉਹ ਜਿੰਦਗੀ ਦੀਆਂ ਸ਼ਾਮਾਂ ਗੁਜ਼ਾਰਦੇ ਸਨ ਤਾਂ ਰਤਨ ਹਾਜੀ ਦੇ ਮੇਲਿਆਂ ਨੂੰ ਯਾਦ ਕਰਦੇ ਹਨ :-
ਅਠਾਰਾਂ ਬਰਸ ਗੁਜਾਰੇ ਮੈਂ
ਜਿਗਰ ਪਰ ਖਿਚ ਕੇ ਤਿਖੇ ਜੇ ਸੇਲੇ,
ਵਿਛੋੜਾ ਮਾਰੇ, ਰਹੇ ਤਾਂਘ ਵਤਨ ਦੀ ਜੀ,
ਨਹਿਰ ਦੇ ਬੰਗਲੇ ਰਤਨ ਦੇ ਮੇਲੇ,
ਭੁੱਲਣ ਨਾ ਪਿਆਰੇ ।
ਬਾਬੂ ਰਜਬ ਅਲੀ ਜੀ ਮਹਿਕਮਾ ਨਹਿਰ ਦੇ ਓਵਰਸੀਅਰ ਸਨ ਜਿਨ੍ਹਾਂ ਨੂੰ ਅੱਜ ਕਲ੍ਹ ਐਸ.ਓ. ਸਾਹਿਬ ਕਹਿੰਦੇ ਹਨ। ਉਨ੍ਹੀਂ ਦਿਨੀਂ ਓਵਰਸੀਅਰ ਨੂੰ ਬਾਬੂ ਜੀ ਕਹਿੰਦੇ ਹੁੰਦੇ ਸਨ ਤਾਂਹੀਂ ਤਾਂ ਸੁੱਚੇ ਦੇ ਕਿੱਸੇ ’ਚ ਬਾਬੂ ਜੀ ਨੇ ਆਪ ਲਿਖਿਆ ਹੈ :-
ਬਾਬੂ ਜੀ ਤੇ ਜ਼ਿਲੇਦਾਰ ਹੋਗੇ ਨਾਕਿਆਂ ਤੇ
ਸੁੱਚਾ ਤੇ ਘੁੱਕਰ ਦੋਵੇਂ ਹੋ ਕੇ ਡਾਕਿਆਂ ਤੇ
ਨਹਿਰੀ ਬਾਬੂਆਂ ਕੋਲ ਸਰਕਾਰੀ ਤੌਰ ਉਤੇ ਘੋੜੀ ਰਖਣੀ ਜ਼ਰੂਰੀ ਸੀ । ਬਾਬੂ ਜੀ ਜਿਥੇ ਬਾਬਾ ਰਤਨ ਹਾਜੀ ਦੀਆਂ ਜੂਹਾਂ ਦਿਆਂ ਟਿੱਬਿਆਂ ਤੇ ਬਠਿੰਡੇ ਦੇ ਲੋਕਾਂ ਨੂੰ ਯਾਦ ਕਰਦੇ ਹਨ ਉਹ ਆਪ ਦੀ ਬੱਕੀ ਦੀਆਂ ਪੈੜਾਂ ਨੂੰ ਵੀ ਪੁੰਨੂੰ ਦੀ ਡਾਚੀ ਦੀਆਂ ਪੈੜਾਂ ਵਾਗੂੰ ਯਾਦ ਕਰਦੇ ਹਨ । ਜਦੋਂ ਬਾਬੂ ਜੀ ਘੋੜੀ ਤੇ ਚੜ੍ਹ ਕੇ ਆਉਂਦੇ ਸਨ ਤਾਂ ਸਾਰਾ ਮੇਲਾ ਬਾਬੂ ਜੀ ਵਨੀਂ ਤਕਦਾ ਅਤੇ ਬਹੁਤੇ ਮੂੰਹ ਕਹੀ ਜਾਂਦੇ ਹੁੰਦੇ ਸਨ: ‘ਆ ਗਿਆ ਬਾਬੂ ਜੀ, ਆ ਗਿਆ ਬਾਬੂ ਜੀ’ ਹੁਣ ਆਊਗੀ ਲਹਿਰ ਕਵੀਸ਼ੀਰੀ ਦੀ। ਮੇਰਾ ਦੱਸਣ ਨੂੰ ਜੀਅ ਕਰਦਾ ਹੈ ਕਿ ਬਠਿੰਡੇ ਦੀ ਧਰਮ ਧਰਤੀ ਉਤੇ ਬਾਬੂ ਰਜਬ ਅਲੀ ਜਿਥੇ ਸ਼ਾਹ ਅਲੀ ਗਾਉਂਦੇ, ਦਹੂਦ ਨੂੰ ਗਾਉਂਦੇ ਸਨ ਉਹ ਨਾਲੋ ਨਾਲ ਸਾਹਿਬਜ਼ਾਦਿਆਂ ਨੂੰ ਗਾ ਕੇ ਸਰੋਤਿਆਂ ਦੀਆਂ ਅੱਖਾਂ ਚੋਂ ਹੰਝੂ ਡਿੱਗਣ ਲਾ। ਦੇਂਦੇ ਸਨ। ਉਹ ਭੁੱਲਦੇ ਨਹੀਂ ਸੀ ਮਹਾਂਭਾਰਤ ਦੇ ਪਰਸੰਗ ਗਾਉਣੇ, ਕਿਸ਼ਨ ਭਗਵਾਨ ਲਈ ਰਾਧਕਾ ਜੀ ਦੀਆਂ ਤੜਪਾਂ, ਭੀਮ ਸੈਨ ਹੋਰਾਂ ਦਾ ਬਾਹੂ ਬੱਲ, ਸਰੋਤਿਆਂ ਦੇ ਡੌਲੇ ਫਰਕਣ ਲਾ ਦੇਂਦਾ ਸੀ।
ਹਾਜੀ ਬਾਬਾ ਰਤਨ ਦੀ ਦਰਗਾਹ ਮੁਸਲਮਾਨਾਂ ਦੀਆਂ ਵੱਡੀਆਂ ਥਾਵਾਂ ਵਿਚੋਂ ਇਕ ਥਾਂ ਹੈ। ਜਿਵੇਂ ਖੁਆਜਾ ਮੁਅੱਈਉਦਦੀਨ ਚਿਸ਼ਤੀ ਦੀ ਦਰਗਾਹ ਅਜਮੇਰ ਵਿਚ, ਸਰਹੰਦ ‘ਚ ਰੋਜ਼ਾ ਸ਼ਰੀਫ਼, ਦਿੱਲੀ ‘ਚ ਨਜ਼ਾਮਉਦੀਨ ਔਲੀਆ ਤੇ ਬਠਿੰਡੇ ‘ਚ ਬਾਬਾ ਰਤਨ ਦਾ ਮਜ਼ਾਰ ਇਸਲਾਮ ਦਾ ਚੌਥਾ ਤਖ਼ਤ वै।
ਇਹ ਮੇਲਾ ਭਾਵੇਂ ਮੁਸਲਮਾਨਾਂ ਦਾ ਸੀ ਪਰ ਹਿੰਦੂ ਸਿੱਖਾਂ ਨੂੰ ਕੋਈ ਬੇਗਾਨਾ ਨਹੀਂ ਸੀ ਲਗਦਾ ਸਗੋਂ ਆਪਣਾ ਲਗਦਾ ਸੀ। ਲੋਕ ਇਕਰਾਰ ਕਰਦੇ ਸਨ “ਮਿਲਾਂਗੇ ਬਾਬਾ ਰਤਨ ਦੇ ਮੇਲੇ ਤੇ।” ਅੱਜਕਲ੍ਹ ਥਾਂ ਥਾਂ ਗੁਰਦਿਆਰੇ ਮੰਦਰ ਬਣ ਕੇ ਵੱਡੇ ਵੱਡੇ ਲਾਊਡ ਸਪੀਕਰ ਵੀ ਵਜੀ ਜਾਂਦੇ ਹਨ ਪਰ ਉਹ ਸਾਂਝ-ਰਸ ਨਹੀਂ ਰਹੇ। ਅੱਕ ਕੇ ਕਹਿ ਉਠਦੇ ਹਨ ਸੱਜਣ-ਸਮੇਲਨ ਦੇ ਪਿਆਸੇ :-
ਖੂਹਾਂ ਟੋਬਿਆਂ ਤੇ ਮਿਲਣੋ ਰਹਿ ਗੇ।
ਚੰਦਰੇ ਲਵਾਲੇ ਨਲਕੇ ।
ਉਹ ਖੂਹਾਂ ਟੋਬਿਆਂ ਵਾਲਾ ਰਸ ਬਾਬਾ ਰਤਨ ਦੇ ਮੇਲੇ ਦਾ ਸੀ। ਸਾਡੇ ਭਾਗਾਂ ਦੀ ਕਮਜ਼ੋਰੀ। ਅੱਜਕਲ੍ਹ ਉਹ ਵੀ ਲਗਣੋਂ ਰਹਿ ਗਏ। ਵਕਫ਼ ਬੋਰਡ ਵਾਲੇ ਬਹੁਤ ਮਨਾਉਂਦੇ ਹਨ ਕੁਝ ਖ਼ਰਚ ਵੀ ਕਰਦੇ ਹਨ ਪਰ ਕੰਜੂਸਾਂ ਵਾਂਗੂ ਬਹੁਤ ਸੰਕੀਰਨ ਬੁੱਧੀ ਨਾਲ ਕੰਬਦੇ ਹੱਥਾਂ ਨਾਲ ਭਾਵੇਂ ਮਲੇਰ ਕੋਟਲੇ ਵਾਲੇ ਅਰਸ਼ਾਦ ਜੀ ਰਹਤਮ ਕੱਵਾਲ ਦੇ ਸਪੁੱਤਰ ਆਉਂਦੇ ਹਨ, ਗਾਉਂਦੇ ਹਨ ਪਰ ‘ਉਹ ਹੀਰ ਕਮਲੀ ਹੋਣ ਵਾਲਾ ਰੰਗ ਨਹੀਂ ਬੱਝਦਾ ਜਿਹੜਾ ਕਦੇ ਸੰਨ 1947 ਤੋਂ ਪਹਿਲਾਂ ਬੱਝਦਾ ਹੁੰਦਾ ਸੀ। ਇਉਂ ਲਗਦਾ ਹੈ। ਜਿਵੇਂ ਮੇਲੇ ਦੇ ਸਾਰੇ ਲੋਕ ਜੁਆਨ ਹੁੰਦੇ ਸਨ, ਉਹ ਜਿਉਂਦੇ ਸਨ, ਅੱਜ ਮੁਰਦਾਹਨ ਜੇਹੀ ਫਲਗਦਾ ਭੜੇ-ਬੁੜ੍ਹੇ ਜੇਹੇ ਲਗਦੇ ਹਨ। ਭੰਨੇ ਪਏ ਹਨ ਲੋਕ ਗਿਣਤੀਆਂ ਮਿਣਤੀਆਂ ਦੇ, ਹਊਮੇ ਦੇ ਬਹੁਤੀਆਂ ਕੋਝੀਆਂ ਕਮਲੀਆਂ ਸਿਆਣਪਾਂ ਦੇ । ਰੱਬਾ! ਬਚਾ ਅੱਜ ਦੇ ਯੁਗ ਤੋਂ ਫੇਰ ਕਦੇ ਦਿਖਾ ਉਹ ਵੇਲਾ । ਕਿੱਧਰ ਤੁਰ ਗਿਆ ਉਹ ਸਾਂਝ ਭਰਿਆ ਵੇਲਾ। ਮਾਰ ਲਏ ਏਸ ਅੱਡਰੀ ਬੁੱਧੀ ‘ਮੈਂ ਹਾਂ, ਮੈਂ ਹਾਂ’ ਪਈ ਹੁੰਦੀ ਐ। ਬਹੁਤ ਬਾਹਰਲੇ ਸੂਬਿਆਂ ਜਿਲ੍ਹਿਆਂ ਨਾਲੋਂ ਅੱਜ ਵੀ ਬਠਿੰਡੇ ’ਚ ਸੁਖ ਹੈ, ਸਕੂੰ ਹੈ ਕੁਝ ਨਾ ਕੁਝ ਸਹਿਜ ਹੈ, ਕੁਝ ਪ੍ਰੇਮ-ਮਤੀ ਰੰਗੀਨੀ ਹੈ, ਉਨ੍ਹਾਂ ਮਹਾਂ ਪੁਰਸ਼ਾਂ ਦੀ ਚਰਨ-ਛੋਹ ਅੱਜ ਵੀ ਅਸਰ ਰੱਖਦੀ ਹੈ।
ਉਤੇ ਮੈਂ ਜ਼ਿਕਰ ਕੀਤਾ ਹੈ, ‘ਵਕਫ ਦੀ ਕੰਜੂਸੀ’ ਦਾ ਜਿਨ੍ਹਾਂ ਦੇ ਕਿਰਦਾਰ ਨੂੰ ਵੇਖ ਵੇਖ ਮੁੜ ਯਾਦ ਆਉਂਦੇ ਹਨ ਬਾਬਾ ਦੁੱਲੇ ਸ਼ਾਹ ਜੀ, ਬਾਬਾ ਅਲੀਏ ਸ਼ਾਹ । ਬਾਬਾ ਰਤਨ ਦੀ ਗੱਦੀ ਦੇ ਡੇਰੇਦਾਰ ਵਾਰਸ ਸਨ। ਰਾਜਪੂਤਾਨਾ ਬਹੁਤਾ ਅਲੀਏ ਸ਼ਾਹ ਨੂੰ ਮੰਨਦਾ ਸੀ ਅਤੇ ਪੰਜਾਬ ਮਾਲਵਾ ਬਹੁਤਾ ਦੁੱਲੇ ਸ਼ਾਹ ਨੂੰ । ਉਹ ਮੁਸਲਮਾਨ ਸੰਤ ਸਨ ਪਰ ਉਦਾਸੀ ਸੰਤਾਂ ਵਾਂਗੂੰ ਗੇਰੂਏ ਕੱਪੜੇ ਪਾਈ ਰਖਦੇ ਸਨ, ਉਦਾਸੀ ਨਰਵਾਣਾ ਵਾਂਗੂੰ ਸਿਰ ਉਤੇ ਬੜਾ ਭਾਰੀ ਜਟਾਂ ਦਾ ਜੜਾ ਸੀ, ਜਿਹੜੀਆਂ ਖੁੱਲ੍ਹੀਆਂ ਛੱਡੀਆਂ ਮਗਰ ਅੱਡੀਆਂ ਤਾਈਂ ਪੈਂਦੀਆਂ ਸਨ । ਬਾਬਾ ਦੁੱਲ੍ਹੇ ਸ਼ਾਹ ਜੀ ਬਾਬਾ ਰਤਨ ਦੀ ਗੱਦੀ ਉਤੇ ਤੇਰ੍ਹਵੇਂ ਗੱਦੀਦਾਰ ਸਨ। ਕਿੰਨੇ ਹੱਸਮੁਖ, ਮਿੱਠ ਬੋਲੜੇ ਅਤੇ ਦਿਲ ਦਰਿਆ ਸਾਧੂ ਸਨ। ਅੱਠੇ ਪਹਿਰ ਲੰਗਰ ਚਲਦਾ ਸੀ। ਗਊਆਂ ਦਾ ਵੱਗ ਰਖਦੇ ਸਨ । ਘਿਉ ਦੇ ਰਿੜਕਣੇ ਭਰੇ ਰਹਿੰਦੇ ਸਨ। ਬਾਰਾਂ ਮਹੀਨੇ ਤੀਹ ਦਿਨ। ਆਉਂਦੇ ਜਾਂਦੇ ਰਾਹੀਆਂ ਦੀ ਪੂਰੀ ਸੇਵਾ ਸੰਭਾਲ ਹੁੰਦੀ ਸੀ । ਲੰਗਰ ਬੜੀ ਸਫ਼ਾਈ ਸੁੱਚਤਾ ਨਾਲ ਚਲਦਾ ਸੀ । ਉਹ ਹਿੰਦੂ ਸਾਧਾਂ ਵਾਲੀ ਭਾਂਤ ਦਾ ਸੀ । ਕਿਸੇ ਕਿਸਮ ਦਾ ਜੂਠ ਆਦਿ ਜਾਂ ਮਾਸ ਮਦਰਾ ਆਦਿ ਲੰਗਰ ‘ਚ ਨਹੀਂ ਪੱਕਦਾ ਸੀ।
ਮੇਲੇ ਵਾਲੇ ਦਿਨ ਸੰਤ ਦੁੱਲੇ ਸ਼ਾਹ ਆ ਕੇ ਖਾੜੇ ‘ਚ ਬਹਿ ਜਾਂਦੇ ਸਨ । ਖੂਬ ਨਾਮਾ ਵਰਤਾਉਂਦੇ ਸਨ । ਖੁੱਲ੍ਹੇ ਗੱਫੇ। ਗਵੰਤਰੀਆਂ ਨੂੰ ਅੱਡ ਕਵੀਸ਼ਰਾਂ ਨੂੰ ਅੱਡ, ਘੁਲਣ ਖੇਡਣ ਵਾਲਿਆਂ ਉਤੇ ਤਾਂ ਸੰਤ ਬਾਬਾ ਦੁੱਲੇ ਸ਼ਾਹ ਜੀ ਬਹੁਤ ਹੀ ਖੁਸ਼ ਸਨ । ਇਨ੍ਹਾਂ ਨੂੰ ਮੁੱਠੀਆਂ ਭਰ ਭਰ ਰੁਪਿਆਂ ਦੀਆਂ ਦੇਈ ਜਾਂਦੇ । ਗਿਣਦੇ ਨਹੀਂ ਸਨ। ਉਨ੍ਹੀਂ ਦਿਨੀਂ ਚਾਂਦੀ ਦੇ ਰੁਪਏ ਬਹੁਤੇ ਹੁੰਦੇ ਸਨ।
ਕਿਥੋਂ ਭਾਲੀਏ ਅੱਜ ਐਸੇ ਸਰਵ ਸਾਂਝੇ ਸੱਜਣ ਪੁਰਸ਼ਾਂ ਨੂੰ ਜਿਹੜੇ ਰੱਬ ਵਰਗੇ ਸਰਵ-ਸਾਂਝੇ ਸਨ, ਜਿਹੜੇ ਜਾਣਦੇ ਨਹੀਂ ਸਨ ਦੁਐਸ਼-ਭਾਵਨਾ ਨੂੰ, ਜਿਹੜੇ ਜੋੜਦੇ ਸਨ, ਤੋੜਦੇ ਵਛੋੜਦੇ ਨਹੀਂ ਸਨ। ਉਨ੍ਹਾਂ ਲੜਾਉਣਾ ਤਾਂ ਕੀ ਸੀ ਸਗੋਂ ਲੜਦਿਆਂ ਨੂੰ ਹਟਾਉਂਦੇ ਸਨ । ਉਹ ਪੁੰਨੀ ਲੋਕ ਸਨ, ਪਾਪੀ ਨਹੀਂ ਸਨ। ਉਹ ਅੰਦਰੋਂ ਬਾਹਰੋਂ ਸੰਤ ਸਨ ਅੱਜ ਵਾਂਗੂੰ ਪਾਖੰਡੀ ਨਹੀਂ ਸਨ । ਉਨ੍ਹਾਂ ਨੂੰ ਹਰ ਥਾਂ ਅੱਲਾ ਹੀ ਅੱਲਾ ਦਿਖਾਈ ਦੇਂਦਾ ਸੀ । ਉਹ ‘ਤੂਹੀ ਤੂਹੀ’ ਕਰਦੇ ਸਨ ‘ਮੈਂ ਮੈਂ” ਨਹੀਂ ਸਨ ਕਹਿੰਦੇ। ਉਨ੍ਹਾਂ ਸੰਤਾਂ ਨੂੰ ਹਰ ਬੰਦਾ ਰੱਬ ਦਾ ਰੂਪ ਜਾਪਦਾ ਸੀ । ਉਨ੍ਹਾਂ ਨੂੰ ਤਾਂ ਪਸ਼ੂ ਪੰਛੀਆਂ ਵਿਚ ਵੀ ਰੱਬ ਓਨਾ ਹੀ ਦਿਹੰਦਾ ਸੀ ਜਿੰਨਾਂ ਮਨੁੱਖਾਂ ਵਿਚ। ਉਨ੍ਹਾਂ ਦਾ ਉਦੇਸ਼ ਵੱਡਾ ਇਹੋ ਹੀ ਸੀ “ਹੇਆਓ ਨਾ ਠਾਓ ਕਹੀ ਕਾ ਸਭ ਨਾ ਮਨ ਅਮੋਲਵੇਂ” ।
ਭਾਵੇਂ ਮੇਲਾ ਮੁਸਲਮਾਨਾਂ ਦਾ ਸੀ ਪਰ ਸਾਰੇ ਹਿੰਦੂ ਸਿੱਖ ਬੜੇ ਚਾਵਾਂ ਨਾਲ ਮੇਲਾ ਵੇਖਣ ਆਉਂਦੇ ਸਨ । ਮੇਲਾ ਤਿੰਨ ਦਿਨ ਰਹਿੰਦਾ ਸੀ। ਛੇਕੜਲੇ ਦਿਨ ਘੋਲ ਖੇਡ ਹੁੰਦੇ ਸਨ। ਇਲਾਕੇ ਦੇ ਗਿਣਵੇਂ ਮੱਲ ਅਤੇ ਖਿਡਾਰੀ ਏਥੇ ਆ ਉਤਰਦੇ ਸਨ । ਖਿਡਾਰੀਆਂ ਦੀਆਂ ਖੇਡਾਂ ਵੇਖਕੇ ਧਨੀ ਰਾਮ ਚਾਤ੍ਰਿਕ ਦਾ ‘ਮੇਲੇ ਜੱਟ’ ਯਾਦ ਆਉਂਦਾ ਸੀ :-
ਕਿਸੂ ਨੂੰ ਨਰੈਣਾ ਪਹਿਲੇ ਹੱਥ ਢਾਅ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਮੇਰੇ ਯਾਦ ਹਨ ਉਹ ਸਾਰੇ ਖਿਡਾਰੀ ਜਿਨ੍ਹਾਂ ਨੂੰ ਸੰਨ 1940 ਅਤੇ 1941 ਦੇ ਮੇਲੇ ‘ਚ ਆਇਆਂ ਨੂੰ ਵੇਖਿਆ। ਉਹ ਸਨ ਇੰਦਰ ਬੁਰਜਾਂ ਵਾਲਾ, ਭੂਰਾ ਕਲੈਹਰੀ ਵਾਲਾ, ਜੋਗਿੰਦਰ ਨਾਈ ਕਸਾਈ ਵਾੜੇ ਵਾਲਾ, ਡੋਗਰ ਡਸਕੇ ਵਾਲਾ ਤੇ ਸ਼ਫੀ ਜੋਈਆਂ ਵਾਲਾ, ਰਜ਼ਾਕ ਅਤੇ ਮੌਲਵੀ ਚਾਚਾ ਭਤੀਜਾ ਸਨ ਕੋਟ ਕਪੂਰੇ ਵਾਲੇ, ਪਤੀ ਝੁਟੀ ਬਠਿੰਡੇ ਵਾਲਾ ਅਜਮੇਰ ਤੇ ਝਾਫਾ ਮੌਜੋਮੱਤੀ ਵਾਲਾ ।
ਭਾਵੇਂ ਹਰ ਖੇਡ ਖੇਡ ਹੈ ਅਤੇ ਹਰ ਖੇਡ ਨੂੰ ਖੇਡਣ ਵਾਲਾ ਖਿਡਾਰੀ ਹੈ ਪਰ ਮਾਲਵਾ ਖੇਡ ਅਤੇ ਖਿਡਾਰੀ ਸੌਂਚੀ ਪੱਕੀ ਅਤੇ ਸੌਂਚੀ ਪੱਕੀ ਦੇ ਖਿਡਾਰੀਆਂ ਲਈ ਵਰਤਦਾ ਹੈ ਜਿਵੇਂ ਹਰ ਗੌਣ ਗੋਣ ਹੈ ਅਤੇ ਗੋਣ ਨੂੰ ਗਾਉਣ ਵਾਲਾ ਗਵੰਤਰੀ ਹੈ ਪਰ ਮਾਲਵਾ ਤਾਂ ਢੱਡ ਸਾਰੰਗੀ ਤੇ ਗਾਉਣ ਵਾਲਿਆਂ ਨੂੰ ਗਵੰਤਰੀ ਅਤੇ ਢੰਡ ਸਾਰੰਗੀ ਦੇ ਉਤੇ ਗਾਉਣ ਵਾਲੇ ਪਰਸੰਗ ਨੂੰ ਗੌਣ ਕਹਿੰਦਾ ਹੈ।
ਖਿਡਾਰੀਆਂ ਚੋਂ ਸਭ ਤੋਂ ਸੁਹਣਾ ਓਨੀਂ ਦਿਨੀਂ ਸੀ ਜੋਗਾ ਜੈਤੋ ਵਾਲਾ ਜੋਰਾ, ਜਿੱਤ ਗਿੱਲ ਵਾਲਾ, ਗੋਰਾ ਨਸ਼ੋਹ, ਹਰ ਪਾਸਿਓਂ ਇਕੋ ਜੇਹਾ ਜਿਹਨੂੰ ਵੇਖ ਵੇਖ ਰਜਬ ਅਲੀ ਦੀ ਪੰਗਤੀ ਯਾਦ ਆਉਂਦੀ ਸੀ ਜਦੋਂ ਵੇਖਦੇ ਸੀ ਉਨ੍ਹਾਂ ਦੇ ਥੱਬੇ ਥੱਬੇ ਦੇ ਪੱਟ, ਸਦਵਾਹੀਆਂ ਵਰਗੀਆਂ ਬਾਹਵਾਂ, ਡੋਲਿਆਂ ’ਚ ਜਿਵੇਂ ਸਬਲਾਂ ਠੋਕੀਆਂ ਹੁੰਦੀਆਂ ਹਨ। ਬੜੇ ਦਰਸ਼ਨੀ, ਡਿਠੌਰੇ ਜੁਆਨ ਰਤਨ ਦੇ ਮੇਲੇ ਤੇ ਆਉਂਦੇ ਸਨ। ਬੁਰੀ ਨਜ਼ਰ ਤੋਂ ਡਰਦੇ ਬੋਲਦੇ ਸਨ।
ਚੌੜੀ ਹਿੱਕ ਪੱਟ ਨਾ ਮਿਉਂਦੇ ਥੱਬਿਆਂ ਚੈ
ਸਿਆਣੇ ਮਾਪੇ ਰਖਦੇ ਲਕੋ ਕੇ ਡੱਬਿਆਂ ਚੈ
ਘੁਲਣ ਵਾਲੇ ਮੱਲਾਂ ਨੂੰ ਵੇਖ ਵੇਖ ਭੁੱਖਾਂ ਲਹਿੰਦੀਆਂ ਹੁੰਦੀਆਂ ਸਨ ਇਹ ਵੀ ਖਿਡਾਰੀਆਂ ਨਾਲੋਂ ਵੜੇਰੇ ਲੋਹੜਿਆਂ ਦੇ ਸਨ। ਸਵਰਗਵਾਸੀ ਗੱਜਨ ਪਹਿਲਵਾਨ ਬਠਿੰਡੇ ਵਾਲਾ ਕੱਦ ਦਾ ਭਾਵੇਂ ਛੋਟਾ ਹੀ ਸੀ ਪਰ ਸੀ ਆਫਤ-ਜਿੰਦੇ ਵਾਂਗੂੰ ਅੜ ਜਾਂਦਾ ਸੀ, ਵੱਡੇ ਵੱਡੇ ਜੁਆਨਾਂ ਦੇ ਨਕਾਲ ਫੜਕੇ ਇਉਂ ਚੱਕ ਲੈਂਦਾ ਜਿਉਂ ਜੱਟ ਨੇ ਸਲੰਘ ਤੇ ਝਾਫਾ ਚੁੱਕਿਆ ਹੁੰਦਾ ਹੈ। ਓਹੋ ਜੇਹਾ ਹੀ ਸੀ ਘੀਚਰ ਭੂੰਦੜ ਵਾਲਾ। ਕੀ ਨਾਂ ਲਈਏ ਤੇਰੇ! ਵਡੇ ਵਡੇ ਜੁਆਨਾਂ ਨੂੰ ਗਰਦ ਕਰ ਦੇਂਦਾ ਸੀ । ਖਾੜੇ ‘ਚ ਵੜਿਆ ਨੀ ਤੇ ਝੱਟ ਮੋੜਾ ਕਰਕੇ ਲਿਆਂਦਾ ਨੀ ਜੇ ਕੋਈ ਅਗੋਂ ਤਣਦਾ ਆਕੜਦਾ ਤਾਂ ਦਿਹ ਢਾਕ ਚਾਰੋਂ ਛਾਨੇ ਚਿੱਤ ਮਾਰਦਾ। ਰਜਬ ਬਹਾਵਲਪੁਰੀਆ ਉਹਦਾ ਪੁਤਰ ਏਦੂੰ ਵੀ ਵਡੇ ਜੁਆਨ । ਗਾਮਾ ਜੀ ਇਮਾਮ ਬਖਸ਼ ਜੀ ਵੀ ਇਕ ਸਾਲ ਏਥੇ ਦਰਸ਼ਨ ਦੇ ਗਏ ਜਿਹੜੇ ਸਾਲ ਮਹਾਰਾਜ ਭੁਪਿੰਦਰ ਸਿੰਘ ਜੀ ਕਿਲੇ ‘ਚ ਰਹੇ ਸਨ, ਜਿਸ ਸਾਲ ਸ਼ਿਕਾਰ ਖੇਡਦੇ ਦੀ ਸੇਢੂ ਕਿਆਂ ਵਾਲੀ ਪੁਲੀ ਉਤੇ ਭਾਗੂ ਦੇ ਰਾਹ ‘ਚ ਮਹਾਰਾਜ ਸਾਹਿਬ ਦੀ ਬਾਂਹ ਟੁੱਟੀ मी।
ਸੁਰਖ ਪੀਰ ਦੀ ਸਮਾਧ ਬਠਿੰਡੇ ‘ਚ ਇਸਲਾਮੀ ਸਮੇਂ ਦੀ ਦੂਜੀ ਨੰਬਰ ਦੀ ਮੁਤਬਰਕ ਅਤੇ ਪਵਿੱਤਰ ਥਾਂ ਹੈ ਜਿਥੇ ਹਾਜੀ ਬਾਬਾ ਰਤਨ ਤੋਂ ਬਾਅਦ ਅਗਲੇ ਦਿਨ ਹੀ ਮੇਲਾ ਲਗਦਾ ਹੈ ਪਰ ਇਹ ਮੇਲਾ। ਅਤੇ ਥਾਂ ਓਡੀ ਪ੍ਰਸਿੱਧ ਨਹੀਂ ਜਿਨੀ ਬਾਬਾ ਹਾਜੀ ਰਤਨ ਦੀ ਦਰਗਾਹ। ਇਹ ਥਾਂ ਰੇਲਵੇ ਦੀਆਂ ਡਿੱਗੀਆਂ। ਲੰਘਕੇ ਦੱਖਣ ਪੱਛੋਂ ਦੀ ਗੁਠ ‘ਚ ਹੈ। ਇਸ ਥਾਂ ਦੀ ਮਹੱਤਤਾ ਬਾਰੇ ਬਹੁਤਾ ਨਹੀਂ ਪਤਾ ਲਗਦਾ ਪਰ ਇਕ ਸਾਈਂ ਜੀ ਨੇ ਇਉਂ ਦਸਿਆ ਕਿ ਮਲਕਾ ਰਜੀਆ ਦਾ ਪਿਆਰਾ ਯਾਕੂਤ ਏਥੇ ਦਫ਼ਨਾਇਆ ਸੀ ਅਤੇ ਮਲਕਾ ਨੇ ਆਪਣੇ ਪਿਆਰੇ ਦੀ ਯਾਦ ਮਨਾਉਣੀ ਸ਼ੁਰੂ ਕਰ ਲਈ। ਦੂਜੀ ਗੱਲ ਇਹ ਹੈ ਕਿ ਪੀਰ ਪੰਜ ਮੰਨੇ ਜਾਂਦੇ ਹਨ ਜਿਨ੍ਹਾਂ ਵਿਚ ਇਕ ਪੀਰ ਦਾ ਨਾਂ ‘ਸੁਰਖ ਪੀਰ’ ਹੈ ਇਹ ਥਾਂ ਸੁਰਖ ਪੀਰ ਦਾ ਪੀਰ ਖ਼ਾਨਾ ਹੈ। ਇਸਲਾਮੀ ਰਾਜ ‘ਚ ਬਹੁਤੇ ਪਿੰਡੋਂ ਕਿਸੇ ਨਾ ਕਿਸੇ ਪੀਰ ਦੇ ਨਾਂ ਦਾ ਪੀਰ ਖ਼ਾਨਾ ਹੁੰਦਾ ਸੀ। ਪੀਰਾਂ ਦੀ ਵੀ ਮੰਨਤਾ ਹੁੰਦੀ ਸੀ ਜਿਵੇਂ ਅੱਜ ਦੇ ਯੁਗ ‘ਚ ਗੁਰੂਆਂ ਦੀ ਮੰਨਤਾ ਹੁੰਦੀ ਹੈ। ਜਿਵੇਂ ਗੁਰੂਆਂ ਦੇ ਨਾਮ ਦੇ ਗੁਰਦੁਆਰੇ ਬਣਦੇ ਤਿਵੇਂ ਇਸਲਾਮੀ ਦਿਨਾਂ ‘ਚ ਪੀਰਾਂ ਦੇ ਪੀਰ-ਖ਼ਾਨੇ ਬਣਦੇ ਸਨ ਅਤੇ ਸ਼ਰਧਾਲੂ ਆਪਣੇ ਬਚਿਆਂ ਦੇ ਨਾਂ ‘ਪੀਰ’, ‘ਪੀਰਾ’, ਪੀਰਾਂ ਦਿਤਾ ਆਦਿ ਧਰਦੇ ਹੁੰਦੇ ਸਨ।
ਤੀਜਾ ਪ੍ਰਸਿੱਧ ਅਸਥਾਨ (ਗੁੱਗਾ ਚੌਹਾਨ ਜਾਹਿਰਾ ਪੀਰ) ਦੀ ਮਨੌਤੀ ਥਾਂ ਹੈ ਜੋ ਬਠਿੰਡਾ ਸ਼ਹਿਰ ਦੀ ਦੱਖਣੀ ਗੁਠ ਉਤੇ ਦਿੱਲੀ ਰੇਲਵੇ ਲਾਈਨ ਅਤੇ ਸਰਸਾ ਰੇਲਵੇ ਲਾਈਨ ਦੇ ਦਰਮਿਆਨ ਹੈ। ਭਾਵੇਂ ਗੁੱਗਾ ਜੀ ਦੀਆਂ ਬਹੁਤ ਨਗਰਾਂ ਅਤੇ ਪਿੰਡਾਂ ‘ਚ ਮਨੌਤੀ ਥਾਵਾਂ ਹਨ ਸਾਰੇ ਭਾਰਤ ‘ਚ ਇਨ੍ਹਾਂ ਦੀ ਪੂਜਾ ਹੁੰਦੀ ਹੈ ਪਰ ਸ਼ਰਮੋਣੀ ਥਾਂ “ਗੁੱਗੇ ਦੀ ਮੜੀ” ਰਾਜਸਥਾਨ ‘ਚ ਹੈ ਅਤੇ ਪੰਜਾਬ ‘ਚ ਸਭ ਤੋਂ ਪ੍ਰਸਿਧ ਛਪਾਰ ਹੈ ਜਿਥੇ ਗੁੱਗਾ ਜੀ ਦੇ ਨਾਂ ਦਾ ਚੜ੍ਹਦੀ ਭਾਦੋਂ ਮੇਲਾ ਭਰਦਾ ਹੈ ਜੋ ਗਿਣਵੇਂ ਮੇਲਿਆਂ ‘ਚ ਮੇਲਾ ਹੈ। ਬਠਿੰਡੇ ‘ਚ ਵੀ ਬਠਿੰਡੇ ਸ਼ਹਿਰ ਦੇ ਗਿਣਵੇਂ ਥਾਵਾਂ ‘ਚ ਇਹ ਪ੍ਰਸਿੱਧ ਮੇਲਾ ਹੈ।
ਚੌਹਾਨ ਕੁਲ ਦੇ ਲੋਕ ‘ਗੁੱਗਾ ਚੌਹਾਨ ਜ਼ਾਹਰਾ ਪੀਰ’ ਕਹਿ ਕੇ ਸਦਦੇ ਹਨ। ਉਨ੍ਹਾਂ ਦਾ ਵਿਚਾਰ ਹੈ ਅਤੇ ਇਤਿਹਾਸਕਾਰ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਗੁੱਗਾ ਜੀ ਚੌਹਾਨ ਕੁਲ ਦੇ ਸਨ ਅਤੇ ਸੱਪ ਇਨ੍ਹਾਂ ਦਾ ਸ਼ਿੰਗਾਰ ਸੀ।
ਗੁੱਗਾ ਜੀ ਬਾਰੇ ਇਹ ਧਾਰਨਾ ਹੈ ਕਿ ਉਹ ਧਰਤੀ ‘ਚ ਸਮਾ ਗਏ ਸਨ । ਅਗਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਧਰਤ ਚੋਂ ਆਵਾਜ਼ ਆਈ ਕਿ ‘ਜੇ ਤੂੰ ਮੇਰੇ ’ਚ ਸਮਾਉਣਾ ਹੈ ਤਾਂ ਤੂੰ ਪਹਿਲਾਂ ‘ਹਾਜੀ ਬਾਬਾ ਰਤਨ ਜੀ ‘ਤੋਂ ਕਲਮਾ ਪੜ੍ਹ’ ਅਜੇਹਾ ਕਰਨ ਪਿਛੋਂ ਗੁੱਗਾ ਜੀ ਨੂੰ ਉਨ੍ਹਾਂ ਦੀ ਜਨਮ ਭੂਮੀ ਗੁਗੇ ਦੀ ਮੈੜੀ ‘ਚ ਧਰਤੀ ਨੇ ਵਿਆੜ ਦਿਤੀ ਅਤੇ ਉਹ ਜ਼ਮੀਨ ‘ਚ ਸਮਾ ਗਏ। ਅੱਜ ਵੀ ਦੁਆਬੇ ਵਨੀਂ ਦੇ ਲੋਕ ਜਿਥੇ ਬਾਬਾ ਗੁਗਾ ਚੌਹਾਨ ਦੀਆਂ ਸੁਖਾਂ ਲਾਉਣ ਵਾਸਤੇ ਗੁੱਗੇ ਦੀ ਮੈੜੀ ਜਾਂਦੇ ਹਨ ਤਾਂ ਪਹਿਲਾਂ ਉਹ ਹਾਜ਼ੀ ਬਾਬਾ ਰਤਨ ਦੀ ਸਮਾਧ ਉਤੇ ਸਿਰ ਝੁਕਾਉਂਦੇ ਹਨ, ਜਿਥੋਂ ਉਨ੍ਹਾਂ ਦੇ ‘ਪੀਰ ਬਾਬਾ ਗੁੱਗਾ ਚੌਹਾਨ ਜ਼ਾਹਿਰਾ ਪੀਰ’ ਨੂੰ ਸ਼ਾਂਤੀ ਜਾਂ ਟਕਾਉ ਪ੍ਰਾਪਤ ਹੋਇਆ ਅਤੇ ਉਹ ਧਰਤੀ ‘ਚ ਸਮਾਉਣ ਯੋਗ ਹੋਏ।
ਇਹ ਮੇਲਾ ਚੰਗਾ ਸਥਾਨਕ ਮੇਲਾ ਹੈ ਜਿਸ ਵਿਚ ਕਾਫੀ ਇਕੱਠ ਹੁੰਦਾ ਹੈ । ਛੋਟੇ ਮੋਟੇ ਘੋਲ ਵੀ ਹੁੰਦੇ ਹਨ। ਕੀ ਚੰਗੀ ਗੱਲ ਹੋਵੇ ਜੇ ਕਿਤੇ ਹਾਜੀ ਬਾਬਾ ਰਤਨ ਦੇ ਮੇਲੇ ਵਾਂਗੂੰ ਭਰਪੂਰ ਮੇਲਾ ਬਣ ਜਾਵੇ। ਕਿਸੇ ਕਲਾ ਵਾਲੇ ਦੇ ਸਦਕੇ ਬਣੇਗਾ।
ਚੌਥੀ ਪੁਰਾਣੀ ਅਤੇ ਪਰਸਿਧ ਮੁਸਲਮਾਨੀ ਥਾਂ ਪੀਰ ਖ਼ਾਨਾ ਹੈ ਜੋ ਸ਼ਹਿਰ ਬਠਿੰਡੇ ਦੀ ਧੂੰ ਵਾਲੀ ਬਾਹੀ ਤੇ ਹੈ। ਸੰਨ 1947 ਤੋਂ ਪਹਿਲਾਂ ਤਾਂ ਇਹ ਘਣੇ ਜੰਗਲਾਂ ਨਾਲ ਘੇਰਿਆ ਹੋਇਆ ਸੀ ਜਿਥੇ ਹੱਥ ਤੇ ਹੱਥ ਮਾਰਕੇ ਭਜਿਆ ਬੰਦਾ ਡਾਹ ਨਹੀਂ ਸੀ ਦੇਂਦਾ । ਅਜਿਹਾ ਬ੍ਰਿਕਸ਼ਾਂ ਦੇ ਸੰਘਣਾ ਹੋਣ ਕਰਕੇ ਪਰ ਅੱਜ ਉਹ ਨਵੇਕਲਾ ਅਤੇ ਉਚੇ ਥਾਂ ਰੁੰਡ ਮਰੁੰਡ ਪੀਰ ਖ਼ਾਨਾ ਹੈ ਉਹਨੂੰ ‘ਮੀਰਾਂ ਸਾਹਿਬ’ ਵੀ ਆਹੰਦੇ ਹਨ। ਪੰਜ ਸੱਤ ਸ਼ਰਧਾਲੂ ਓਥੇ ਬੈਠੇ ਹੁੰਦੇ ਹਨ। ਹਰ ਵੀਰਵਾਰ ਨੂੰ ਏਥੇ ਚੌਂਕੀ ਭਰਦੇ ਹਨ। ਖੂਬ ਪੀਰਾਂ ਫਕੀਰਾਂ ਦੀ ਮਹਿਮਾ ‘ਚ ਗੌਣ ਵਜਾਉਣ ਚਲਦਾ ਹੈ। ਸੁਖਾਂ ਲਹਿੰਦੀਆਂ ਹਨ, ਸ਼ੀਰਨੀਆਂ ਵੰਡੀਆ ਜਾਂਦੀਆਂ । ਬਠਿੰਡਾ ਜਿਲ੍ਹੇ ਦੇ ਥਾਵਾਂ ਦੇ ਲੋਕ ‘ਬਠਿੰਡੇ ਵਾਲਿਆਂ ਪੀਰਾ’ ਕਹਿਕੇ ਮੰਨਦੇ ਹਨ ਅਤੇ ‘ਜੈਨ ਖ਼ਾਂ ਪੀਰ’ ਆਖਦੇ ਮੁੜ ਮੁੜ ਦੁਹਰਾਉਂਦੇ ਹਨ “ਜੈਨ ਖ਼ਾਂ ਪੀਰਾਂ, ਜੈਨ ਖ਼ਾਂ ਪੀਰਾ”
ਕਈ ਆਖਦੇ ਹਨ ਕਿ ਮਕਬਰਾ ਮਹਮੂਦ ਗਜਨਵੀ ਨੇ ਬਣਾਇਆ ਸੀ । ਸੰਨ 1941 ਦੇ ਦਸੰਬਰ ਮਹੀਨੇ ‘ਚ ਮੇਰੇ ਪਿਆਰੇ ਜਮਾਤੀ ‘ਗ਼ਨੀ ਖ਼ਾਂ’ ਏਥੇ ਨਮਾਜ ਪੜ੍ਹਨ ਲਈ। ਮੈਨੂੰ ਨਾਲ ਲੈ ਕੇ ਆਏ। ਉਨ੍ਹਾਂ ਨਮਾਜ਼ ਅਦਾ ਕੀਤੀ ਅਤੇ ਮੈਂ ਉਨ੍ਹਾਂ ਪਾਸ ਬੈਠਾ ਰਿਹਾ । ਨਮਾਜ ਅਦਾ ਕਰਨ ਤੋਂ ਪਿਛੋਂ ਮੇਰੇ ਪੁੱਛਣ ਤੇ ਗ਼ਨੀ ਖ਼ਾਂ ਨੇ ਉਪ੍ਰੋਕਤ ਵੇਰਵਾ ‘ਮੀਰਾਂ ਸਾਹਿਬ’ ਬਾਰੇ ਮੈਨੂੰ ਦਸਿਆ ਸੀ । ਪੀਰ ਖ਼ਾਨੇ ਦੀ ਝਿੜੀ ਦੇ ਉਤਰੀ ਪਾਸੇ ਤੇ ਬਹੁਤ ਵੱਡਾ ਛੱਪੜ ਸੀ ਜਿਸਨੂੰ ਚੌਸਰ ਆਖਦੇ ਹੁੰਦੇ ਸਨ । ਇਹ ਥਾਂ ਬਾਬਾ ਰਤਨ ਹਾਜੀ ਦੀ ਗੱਦੀ ਉਤੇ ਗਦੀ ਨਸ਼ੀਨ ‘ਚਾਂਦ ਸ਼ਾਹ’ ਦੀ ਧਰਤੀ ਸੀ। ਇਕ ਛੱਪੜ ‘ਚਾਂਦਸਰ’ ਸੀ। ਪੁਆਦ ਦੇ ਛੋਟੇ ਪਿੰਡ ਦੇ ਰਕਬੇ ਜਿੱਨਾਂ ਰਕਬਾ ਤਾਂ ਬਠਿੰਡੇ ਦੇ ਚੱਕ ਵਿਚੋਂ ‘ਚੌਸਰ’ ਦੀ ਝਿੜੀ ਦਾ ਹੀ ਸੀ। ਅੱਜ ਕਲ੍ਹ ਇਹ ਕਈ ਹਿੱਸਿਆਂ ‘ਚ ਵੱਟ ਗਈ ਹੈ। ਇਹਦਾ ਬਹੁਤਾ ਭਾਗ ਡੀ. ਏ. ਵੀ. ਕਾਲਜ ਵਿਚ ਆ ਗਿਆ, ਸਟੇਡੀਅਮ ਵੀ ਏਸੇ ਝਿੜੀ ਵਿਚ ਹੈ ਜ਼ਿਲ੍ਹਾ ਪ੍ਰੀਸ਼ਦ, ਟਰੱਕ ਯੂਨੀਅਨ ਆਦਿ ਏਥੇ ਹੀ ਹਨ।
ਬਾਬਾ ਗੋਰਾ ਜੀ ਦੀ ਸਮਾਧ ਵੀ ਬਠਿੰਡੇ ਦੀਆਂ ਪੁਰਾਣੀਆਂ ਮਨੌਤਾਂ ਚੋਂ ਇਕ ਹੈ। ਸੂਬੇਦਾਰ ਜੰਗੀਰ ਸਿੰਘ ਪਹਿਲਵਾਨ ਗੱਜਨ ਸਿੰਘ ਦਾ ਪਰਿਵਾਰ ਇਸ ਸਮਾਧ ਦੀ ਸੇਵਾ ਕਰਦੇ ਹਨ। ਇਹ ਪਰਵਾਰ ਗੋਤ ਦਾ ਢਿਲੋਂ ਹੈ ਅਤੇ ਇਨ੍ਹਾਂ ਦੇ ਇਕ ਬਜੁਰਗ ਕਿਕਰ ਦਾਸ ਵੈਸ਼ਨਵ ਸਾਧੂ ਹੋ ਗਏ ਸਨ ਜਿਸ ਕਰਕੇ ਉਹ ਵੈਰਾਗੀ ਸਾਧ ਵੱਜਦੇ ਹਨ।
ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ਟੀਕਾ ਸੂਰਜ ਪ੍ਰਕਾਸ਼ ‘ਚ ਬਾਬਾ ਗੋਰਾ ਜੀ ਦਾ ਪੰਨਾ (661-669) ਉਤੇ ਵੇਰਵਾ ਦਿਤਾ ਹੈ ਕਿ ਬਾਬਾ ਜੀ ਜਨਮ ਤੋਂ ਹੀ ਕਰਾਮਾਤੀ ਸਨ । ਇਨ੍ਹਾਂ ਦਾ ਜਨਮ ਹੀ ਭਾਈ ਭਗਤੂ ਦੇ ਬਚਨਾਂ ਨਾਲ ਹੋਇਆ ਸੀ । ਬਾਬਾ ਗੋਰਾ ਜੀ ਨੇ ਆਪਣੀ ਧਰਮ-ਮਾਤਾ ਨੂੰ ਭਾਈ ਭਗਤੂ ਦੀ ਚਾਦਰ ਨਾਲ ਫੇਰੇ ਦੁਆਕੇ ਘਰ ਲਿਆਂਦਾ ਅਤੇ ਚੰਗੇ ਸਪੁਤਰਾਂ ਵਾਲਾ ਆਦਰ ਦਿਤਾ। ਗੋਰਾ ਜੀ ਬੜੇ ਬਹਾਦਰ ਮੰਨੇ ਗਏ ਹਨ। ਗੁਰੂ ਹਰ ਰਾਏ ਸਾਹਿਬ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਬਠਿੰਡੇ ਦਾ ਰਾਜ ਭਾਗ ਬਖਸ਼ਿਆ। ਬਾਬਾ ਜੀ ਦਾ ਛੋਟਾ ਭਰਾ ਜੀਵਨ ਸਾਧੂ-ਸੁਭਾ ਵਿਅਕਤੀ ਸੀ।
ਬਾਬਾ ਰਤਨ ਹਾਜੀ ਦੀ ਸਮਾਧ ਤੋਂ ਛਿਪਦੇ ਵਲ ਕਿਲੇ ਵਲ ਇਕ ਫਰਲਾਂਗ ਉਤੇ ‘ਮਾਮੇ ਭਾਣਜੇ’ ਦੀ ਸਮਾਧ ਹੈ ਜਿਨ੍ਹਾਂ ਦੀ ਕਹਾਣੀ ਬਾਬਾ ਦੀਪ ਸਿੰਘ ਜੀ ਦੇ ਨਾਲ ਮਿਲਦੀ ਜੁਲਦੀ ਹੈ ਜੋ ਕਿਲੇ ਦੇ ਦਰਵਾਜ਼ੇ ‘ਚ ਸ਼ਹੀਦ ਹੋਏ ਅਤੇ ਉਹ ਬਾਬਾ ਰਤਨ ਦੀ ਦਰਗਾਹ ‘ਚ ਹਾਜ਼ਰ ਹੋਣ ਦੀ ਇੱਛਿਆ ਨਾਲ ਕਿਲੇ ਤੋਂ ਸਮਾਧ ਵਲ ਆਉਂਦੇ ਜਿਥੇ ਉਨ੍ਹਾਂ ਦੇ ਸ਼ਰੀਰ ਸ਼ਾਂਤ ਹੋਏ ਉਸੇ ਥਾਂ ਉਨ੍ਹਾਂ ਦੀ ਸਮਾਧ ਉਸਾਰੀ ਗਈ। ਉਨ੍ਹਾਂ ਦੀ ਸਮਾਧ ਦੇ ਮੈਂ ਦਰਸ਼ਨ ਕੀਤੇ ਸਨ। ਸੰਨ 1947 ‘ਚ ਭਾਪੇ ਭਰਾਵਾਂ ਨੇ ਆਪਣਾ ਗੁੱਸਾ ਕਢਣ ਲਈ ਉਹ ਸਮਾਧ ਢਾਅ ਦਿਤੀ ਜਿਨ੍ਹਾਂ ਨੂੰ ਜਨੂੰਨ ਚੜ੍ਹਿਆ ਹੋਇਆ ਸੀ ਸਿੱਖ ਮੱਤ ਦਾ ਅਤੇ ਭਾਰਤੀਅਤ ਦਾ । ਅੱਜ ਉਨ੍ਹਾਂ ਭਰਾਵਾਂ ਨੂੰ ਨਸ਼ਾ ਚੜ੍ਹ ਗਿਆ ਹੈ ਪੰਜਾਬੀਅਤ ਦਾ, ਖ਼ਾਲਿਸਤਾਨ ਦਾ । ਅੱਜ ਉਨ੍ਹਾਂ ਨੂੰ ਮੁਸਲਮਾਨ ਤਾਂ ਪਿਆਰੇ ਲਗਣ ਲਗ ਪਏ ਹਨ ਅਤੇ ਭਾਰਤੀਅਤ ਭੈੜੀ ਲੱਗਣ ਲੱਗ ਪਈ ਹੈ। ਅੱਜ ਢਾਉਣ ਲਗ ਪਏ ਮੰਦਰਾਂ ਨੂੰ ਅਤੇ ਮੰਦਰਾਂ ਵਾਲੇ ਗੁਰਦੁਆਰਿਆਂ ਨੂੰ । ਵਾਹ ਬਈ ਬੰਦਿਓ ਵਾਹ। ਤੁਹਾਡੀ ਬੁੱਧੀ ਦੇ ਵਾਰੇ ਵਾਰੇ ਜਾਈਏ। ਕੱਲ ਤੁਸੀਂ ਕੀ ਸੋ ਅੱਜ ਕੀ ਹੋ ਗਏ। ਆਪਣੀਆਂ ਅੱਖਾਂ ਨਾਲ ਵੇਖੋ ਸਿਆਸੀਆਂ ਦੇ ਧੱਕੇ ਨਾ ਚੜ੍ਹੋ। ਨਾ ਤੁਸੀਂ ਕਲ੍ਹ ਦਿਮਾਗ ਤੋਂ ਕੰਮ ਲਿਆ ਅਤੇ ਨਾ ਤੁਸੀਂ ਅੱਜ ਲੈ ਰਹੇ ਹੋ। ਕੀ ਬੰਦਾ ਕਮਲੀਆਂ ਗੱਲਾਂ ਕਰਦਾ ਹੈ। ਬਚੋ ਦੋਸਤੋ, ਇਨ੍ਹਾਂ ਸਿਆਸੀਆਂ ਤੋਂ ਬਚੋ। ਇਨ੍ਹਾਂ ਸਿਆਸੀਆਂ ਨੇ ਤਾਂ “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬਲੇ ਹੈ ਇਸਕੀ ਯਿਹ ਗੁਲਸਤਾਨ ਹਮਾਰਾ” ਕਹਿਣ ਵਾਲੇ ਡਾਕਟਰ ਇਕਬਾਲ ਦਾ ਮੂੰਹ ਅਰਬ ਵਲ ਭੁਆ ਕੇ ਤੁਰਕੀ ਦੇ ਗੀਤ ਗਾਉਣ ਲਾ ਲਿਆ ਸੀ।
ਹਾਂ, ਮਾਮੇ ਭਾਣਜੇ ਦੀ ਜਿਥੇ ਸਮਾਧ ਸੀ ਅੱਜ ਓਥੇ ਸਬਜ਼ੀ ਮੰਡੀ ਦਾ ਵੱਡਾ ਚੌਂਤਰਾ ਹੈ ਜਿਸ ਉਤੇ ਸਬਜ਼ੀਆਂ ਦੀਆਂ ਬੋਲੀਆਂ ਹੁੰਦੀਆਂ ਹਨ। ਕਈ ਵਾਰ ਯੂ.ਪੀ. ਚੋਂ ਆਏ ਸਬਜੀ, ਅੰਬ, ਅਮਰੂਦ ਲੈ। ਕੇ ਮੁਸਲਮਾਨ ਭਰਾ ਉਥੇ ਨਮਾਜ ਪੜ੍ਹਦੇ ਵੇਖੀਂਦੇ ਹਨ। ਥਾਵਾਂ `ਚ ਵੀ ਕਲਾ ਹੁੰਦੀ ਹੈ।
ਇਹ ਕਿਲਾ ਹਿੰਦੂ ਰਾਜ ਦੀ ਯਾਦ ਹੈ। ਇਹਦੇ ਅੰਦਰ ਵੀ ਇਕ ਮੰਦਰ ਸੀ ਪਰ ਉਹ ਵੀ ਥਾਂ ਨਹੀਂ ਨਿਖਰ ਰਹੀ। ਕਿਲੇ ਚੋਂ ਪੂਰਵ ਵਲ ਇਕ ਸੁਰੰਗ ਸੀ ਜਿਹੜੀ ਹਾਜੀ ਬਾਬਾ ਰਤਨ ਦੀ ਸਮਾਧ ਦੇ ਛਿਪਦੇ ਪਾਸੇ ਨਿਕਲਦੀ ਸੀ ਜਿਥੇ ਪੁਰਾਤਨ ਸਰੋਵਰ ਸੀ । ਉਸ ਸਰੋਵਰ ਦੀਆਂ ਨਿੱਕੀ ਇਟ ਦੀਆਂ ਬਣੀਆਂ ਵਾਹੀਆਂ ਅੱਜ ਵੀ ਖੜੀਆਂ ਹਨ ਜਿਥੇ ਰਾਜ-ਘਰ ਦੀਆਂ ਰਣ-ਵਾਸ ਸੁੰਦਰੀਆ ਕਿਲੇ ਚੋਂ ਆ ਕੇ ਅਸ਼ਨਾਨ ਕਰਦੀਆਂ ਸਨ । ਇਹ ਪੁਰਾਤਨ ਪਵਿਤਰ ਥਾਂ ਸੀ ਜਿਥੇ ਸੰਧਿਆ ਵਾਰਤਾ ਦੀਆਂ ਧੁਣੀਆਂ ਉਠਦੀਆਂ, ਘੰਟਿਆਂ ਦੀ ਘਣਘੋਰ ਪੈਂਦੀ ਹੋਵੇਗੀ, ਅੱਜ ਉਸ ਥਾਂ ਦੀ ਪੂਰਵੀ ਗੁੱਠ ਉਤੇ ‘ਅੱਲਾ ਹੂ ਅਕਬਰ’ ਦੀਆਂ ਆਵਾਜਾਂ ਆਉਂਦੀਆਂ ਹਨ ਅਤੇ ਪੱਛਮੀ ਪਾਸੇ ਤੋਂ ‘ਸਤਿਨਾਮੁ ਵਾਹਿਗੁਰੂ’ ਦੇ ਉੱਚੇ ਬੋਲ ਸੁਣਾਈ ਦਿੰਦੇ ਹਨ। ਗੱਲ ਸਾਰੀ ਉਸੇ ਈਸ਼ਵਰੀ ਸਤਿਆ ਦੀ ਹੈ ਕਿਸੇ ਢੰਗ ਲਹਿਜੇ ਨਾਲ ਹੋਵੇ। ਹੋਵੇ ਸਹੀ ਪਰ ਨਾਲ ਸ਼ਰਤ ਹੈ ਕਿ ਇਕ ਦੂਜੇ ਦੀ ਸ਼ਰਧਾ ਭੰਗ ਨਾ ਕਰੇ । ਕੋਈ ਕਿਸੇ ਹੋਰ ਦੀ ਇਬਾਦਤ ਵਿਚ ਰੋੜਾ ਨਾ ਬਣੇ। ਮੋਜਾਂ ਕਰਨ ਕਿਵੇਂ ਕਰਨ ਪਰ ਦੁਐਸ਼ ਭਾਵਨਾ ਨਾ ਹੋਵੇ, ਬੇਗਾਨਗੀ ਨਾ ਹੋਵੇ । ਰੱਬ ਦੇ ਰੰਗ ‘ਚ ਰਚੇ ਹੋਣ। ਭਾਵੇਂ ਕੋਈ ਅੱਲਾ ਅੱਲਾ ਕਰੇ ਭਾਵੇਂ ਵਾਹਿਗੁਰੂ ਵਾਹਿਗੁਰੂ ਤੇ ਭਾਵੇਂ ਗਾਵੇ ਹਰੇ ਰਾਮ ਹਰੇ ਰਾਮ ਹਰੇ ਰਾਮ, ਰਾਮ ਰਾਮ, ਹਰੇ ਹਰੇ। ਦੂਜਿਆਂ ਦੀ ਇਬਾਦਤ ਢੰਗ ਨੂੰ ਵੇਖ ਕੇ ਖੁਸ ਹੋਵੋ ਦੂਜਿਆਂ ਨੂੰ ਸਲਾਹੋ। ਕਰੋ ਆਪਣੀ ਮਰਜੀ ਪਰ ਦੂਜਿਆਂ ਦੇ ਰਾਹ ‘ਚ ਅੜਿਕਾ ਨਾ ਬਣੋ। ਦੂਜਿਆ ਦੀ ਨਿੰਦਿਆ ਨਾ ਕਰੋ ਤਾਂ ਤੁਸੀ ਰੱਬ ਦੇ ਬੰਦੇ ਹੋ ਨਹੀਂ ਤਾਂ ਤੁਸੀਂ ਪੱਖਵਾਦੀ ਹੋ । ਇਨਸਾਨੀਅਤ ਤੋਂ ਦੂਰ ਹੋ ਤਾਂ ਰੱਬ ਦਾ ਭੋਰਾ ਨਹੀਂ ਜਾਣਦੇ । ਕੇਵਲ ਢਕਵੰਜ ਕਰਦੇ ਹੋ ਰੱਬ ਜਾਨਣ ਦਾ, ਰੱਬ ਵਾਹਿਗੁਰੂ ਪੂਜਣ ਦਾ ।
ਹਾਂ ਕਿਲੇ ਤੋਂ ਪੂਰਬ ਉੱਤਰ ਦੇ ਸੰਨ੍ਹ ‘ਚ ਪੱਤੀ ਮਹਿਣਾ ਦੇ ਚੌਂਕ ਨੇੜੇ ਸ਼ਿਵ-ਮੰਦਰ ਹੈ ਜਿਹਦੇ ਮੁੱਢਲੇ ਭਗਤਾਂ ਦਾ ਕੁਝ ਪਤਾ ਨਹੀਂ ਲਗਦਾ । ਇਹ ਮੰਦਰ ਬਹੁਤ ਪੁਰਾਣਾ ਸਮਝਿਆ ਜਾਂਦਾ ਹੈ। ਇੱਥੋਂ ਹੋਰ ਮੰਦਰ ਰਤਨ ਹਾਜੀ ਗੇਟ ਦੇ ਸਾਹਮਣੇ ਹੈ ਜਿਥੇ ਨਾਥ ਵੀ ਰਹੇ ਉਦਾਸੀ ਸੰਤ ਬਾਬਾ ਮੌਜ ਦਰਿਆ ਜੀ ਵੀ ਵਿਰਾਜੇ ਜਿਨ੍ਹਾਂ ਨੇ ਏਥੇ ਖੂਹ ਲਾਇਆ। ਉਸ ਸਮੇਂ ‘ਚ ਖੂਹ ਕੋਈ ਵਿਰਲਾ ਹੀ ਲਾਉਦਾ ਸੀ ਕੋਈ ਉਚੇਚੀ ਸਮ੍ਰਥਾ ਵਾਲਾ ਖੂਹ ਲਾਉਣ ਦਾ ਉਪਰਾਲਾ ਕਰਦਾ ਸੀ । ਬਾਬਾ ਜੀ ਨੇ ਖੂਬ ਡੇਰਾ ਚਲਾਇਆ ਸੀ, ਸੰਗਤਾਂ ਪੰਗਤਾਂ ਲਗਦੀਆਂ ਸਨ । ਇਨ੍ਹਾਂ ਦੀ ਉੱਚਤਾ ਸੂਚਤਾ ਤੇ ਤਪੱਸਵੀ ਜੀਵਨ ਤੋਂ ਲੋਕ ਬੜਾ ਡਰਦੇ ਹੁੰਦੇ ਸਨ।
ਬਾਬਾ ਮੌਜ ਦਰਿਆ ਰਾਮਪੁਰਾ ਪਿੰਡ ਤੇ ਜੰਮੇ ਪੱਲੇ ਸਨ। ਬ੍ਰਾਹਮਣ ਦੇ ਘਰ ਦਾ ਜਨਮ ਸੀ। ਬਾਬਾ ਅਲ ਬਬਾਸ ਜੀ ਸਿੱਖ ਪੁਰਸ਼ ਸਨ ਗਧੇ ਦੀ ਸਵਾਰੀ ਕਰਦੇ ਸਨ, ਉਨ੍ਹਾਂ ਦੇ ਬਚਨਾਂ ਤੋਂ ਬਾਬਾ ਮੌਜ ਦਰਿਆ ਜੀ ਦਾ ਜਨਮ ਹੋਇਆ ਸੀ। ਧੰਨ ਸਨ ਅਜੇਹੇ ਮਹਾਂ ਪੁਰਸ਼ । ਧੰਨ ਰਾਮਪੁਰਾ ਪਿੰਡ ਦੀ ਧਰਤੀ ਜਿਥੇ ਬਾਬਾ ਆਲਾ ਸਿੰਘ ਜੀ ਜਨਮੇ ਜਿਥੇ ਜਥੇਦਾਰ ਸੰਤਾ ਸਿੰਘ ਵਰਗੇ ਤਿਆਗੀ ਵੈਰਾਗੀ ਗੁਰ-ਸਿੱਖ ਜਨਮੇ । ਉਦਾਸੀਨ ਸੰਪਰਦਾਇ ਦਾ ਵੱਡਾ ‘ਡੇਰਾ ਟੱਪ’ ਹੈ ਜੋ ਗੁਰੂ ਸੰਗਤ ਸਾਹਿਬ ਦੀ ਬਖਸ਼ੀਸ਼ ਦਾ ਮਕਾਨ ਹੈ ਜਿਹੜਾ ਬਾਬਾ ਨਿਹਾਲਾ ਜੀ ਨੇ ਆਬਾਦ ਕੀਤਾ ਸੀ। ਮੁੱਢੋਂ ਇਹ ਮਕਾਨ ਸ਼ਹਿਰ ‘ਚ ਝੁੱਟੀ ਪੱਤੀ ਦੇ ਬਰਾਬਰ ਪਹਾੜ ਦੇ ਦਾਅ ਨੂੰ ਭਾਈ ਕੇ ਮਹੱਲੇ ਵਿਚ ਹੁੰਦਾ ਸੀ ਅਤੇ ‘ਭਾਈ ਕਾ ਮਹਲਾ ਵੀ ਇਸ ਮਕਾਨ ਕਰਕੇ ਵੱਜਦਾ ਹੈ ਕਿਉਂਕਿ ਗੁਰੂ ਸੰਗਤ ਸਾਹਿਬ ਦੀ ਬਖਸ਼ੀਸ਼ ਜੋ ਉਦਾਸੀਨ ਭੇਖ ਭਗਵਾਨ ਦੇ ਦੱਸ ਘਰਾਂ ਚੋਂ ਇਕ ਘਰ ਹੈ ਜਿਸ ਘਰ ਦੇ ਮਹਾਂ ਪੁਰਸ਼ ਸੰਤਾਂ ਮਹੰਤਾਂ ਦੇ ਨਾਂ ਤੋਂ ਪਹਿਲ ਬਤੌਰ ਲਕਬ ਦੇ ‘ਭਾਈ’ ਲਗਦਾ ਹੈ ਜਿਵੇਂ ‘ਭਾਈ ਪ੍ਰੀਤਮ ਦਾਸ ਜੀ, ਭਾਈ ਸੰਤੋਖ ਦਾਸ ਜੀ ਜਿਨ੍ਹਾਂ ਨੇ ਹਸਲੀ ਨਦੀ ਲਿਆਕੇ ‘ਹਰਿਮੰਦਰ ਸਾਹਿਬ’ ਦੀ ਸੇਵਾ ਕੀਤੀ ਜਿਨ੍ਹਾਂ ਹਰਿਮੰਦਰ ਸਾਹਿਬ ਦੇ ਧਰੂੰ ਵਾਲੇ ਕੋਨੇ ’ਚ ਬ੍ਰਹਮ ਬੂਟਾ ਮਕਾਨ ਰਚਿਆ ਅਤੇ ‘ਬ੍ਰਹਮ ਬੂਟਾਂ’ ਜੀ ਨੂੰ ਸਿਰ ਤੇ ਚੁੱਕ ਕੇ ਅੱਠ ਸੱਠ ਤੀਰਥ ਕਰਵਾ ਕੇ ਏਥੇ ਲਾਇਆ ਸੀ। ਧੰਨ ਸਨ ਉਹ ਮਹਾਂ ਪੁਰਸ਼ ਅਤੇ ਧੰਨ ਸੀ ਉਨ੍ਹਾਂ ਦੀ ਸ਼ਰਧਾ ਜੋ ਰੱਬ ਨਾਲ ਇਕਮਿਕਤਾ ਦਾ ਰਾਬਤਾ ਪੈਦਾ ਕਰਦੀ ਸੀ। ਉਸ ਸੰਪਰਦਾ ਦੇ ਮਹਾਨ ਸੰਤ ਬਾਬਾ ਨਿਹਾਲ ਦਾਸ ਜੀ ਹੋਏ ਜਿਨ੍ਹਾਂ ਨੂੰ ਭਾਈ ਜੋਧ ਜੋ ਤਲਵੰਡੀ ਸਾਬੋ, ਅਤੇ ਬਾਬਾ ਡੱਲਾ ਜੀ ਦੀ ਵੰਸ਼ ਚੋਂ ਸਨ, ਨੇ ਇਹ ਧਰਤੀ ਦਿੱਤੀ ਉਹ ਉਸ ਸਮੇਂ ਹਲਕਾ ਬਠਿੰਡਾ ਦੇ ਮਾਲਕ ਸਨ ਅਤੇ ਉਨ੍ਹਾਂ ਦਾ ਰਾਜ ਭਾਗ ਇਸ ਕਿਲੇ ’ਚ ਸੀ।
ਉਨ੍ਹਾਂ ਦਾ ਸ਼ਾਹੀ ਤਖ਼ਤ ਵੀ ਇਸ ਕਿਲੇ ’ਚ ਸੀ। ਡੇਰਾ ਟੱਪ ਦੀ ਇੱਕ ਲੋਕ ਕਹਾਣੀ ਇਕ ਅੰਗਰੇਜ਼ ਸਾਹਿਬ ਨਾਲ ਵੀ ਜੁੜਦੀ ਹੈ ਕਹਿੰਦੇ ਹਨ ਜਦੋਂ ਉਹ ਰੇਲਵੇ ਲਾਈਨ ਵਿਛਾਉਂਦੇ ਸੀ ਅਤੇ ਨਹਿਰ ਕੱਢਦੇ ਸਨ ਤਾਂ ਉਨ੍ਹਾਂ ਨੇ ਡੇਰਾ ਟੱਪ ਦੇ ਉਸ ਸਮੇਂ ਦੇ ਮਹੰਤਾਂ ਦੀ ਕਰਾਮਾਤੀ ਸ਼ਕਤੀ ਤੋਂ ਪ੍ਰਭਾਵਤ ਹੋ ਕੇ ਇਸ ਮਕਾਨ ਨੂੰ ਅੰਗਰੇਜੀ ਰਾਜ ਵੱਲੋਂ ਕਈ ਛੋਟਾਂ ਕਰਵਾਈਆਂ।
ਹਲਕਾ ਬਠਿੰਡੇ ’ਚ ‘ਭਾਈ ਕੇ ਲੰਗਰ’ ਵਾਲੀ ਅਖੌਤ ਪ੍ਰਸਿੱਧ ਹੈ। ਉਹ ਵੀ ਇਸ ਮਕਾਨ ‘ਡੇਰਾ ਟੱਪ’ ਦੀ ਲੰਗਰ ਮਹਿਮਾ ਦੀ ਲਖਾਇਕ ਹੈ। ਇਸ ਡੇਰੇ ਦੀ ਬੰਸਾਵਲੀ ਇਉਂ ਹੈ। ਮੁੱਢਲੇ ਮਹੰਤ ਭਾਈ ਨਿਹਾਲ ਦਾਸ ਜਿਨ੍ਹਾਂ ਤੋਂ ਲੋਕ ਅੱਜ ਵੀ ਡਰਦੇ ਝੂਠੀ ਸੌਂਹ ਨਹੀਂ ਖਾਂਦੇ, ਅੱਜ ਵੀ ਕਹਿ ਦੇਂਦੇ ਹਨ, “ਸੌਂਹ ਖਾ ਭਾਈ ਨਿਹਾਲੇ ਦੀ?” ਉਨ੍ਹਾਂ ਦੇ ਚੇਲੇ ਸੀ ਬਾਬਾ ਲਖਮੀਰ ਦਾਸ । ਅਗਲੇ ਬਾਬੇ ਮਾਧੋ ਰਾਮ, ਨਰੈਣ ਦਾਸ, ਬ੍ਰਹਮ ਜੋਤ ਜੀ, ਮਹੰਤ ਕਪੂਰ ਦਾਸ, ਜੰਗੀਰ ਦਾਸ ਅਤੇ ਮਹੰਤ ਗੁਰਬੰਤਾ ਦਾਸ ਜੀ ਅਤੇ ਹਾਜ਼ਰ ਦੇ ਮਹੰਤ ਸਰੂਪਾਂ ਨੰਦ ਜੀ ਜਿਨ੍ਹਾਂ ਨੂੰ ‘ਮਹੰਤੀ’ ਸਾਰੇ ਭੇਖ ਭਗਵਾਨ ਨੇ ਜੁੜਕੇ ਦਿਤੀ । ਉਨ੍ਹਾਂ ਦੇ ਮਹੰਤਾਂ ਵਾਲੇ ਗੁਣਾਂ ਨੂੰ ਤੋਲ ਮਾਪ ਕੇ ਯੋਗਤਾ ਦੀ ਕਸਵੱਟੀ ਦੇ ਲਾ ਕੇ ਮਹੰਤ ਥਾਪਿਆ। ਇਨ੍ਹਾਂ ਦਾ ਵੱਡਾ ਕਰਮ ਧਰਮ ਹੈ ਡੇਰੇ ਦੀ ਕਮਾਈ ਨਾਮਾਭਵਤੀ ਨੂੰ ‘ਰਫਾਏ ਆਮ’ ‘ਚ ਖ਼ਰਚ ਕਰਨਾ ਜਿਵੇਂ ਸਕੂਲ, ਧਰਮ ਸ਼ਾਲਾ, ਹਸਪਤਾਲ ਆਦਿ ’ਚ ਡੇਰੇ ਦੇ ਪੈਸੇ ਖ਼ਰਚ ਕੇ ਡੇਰੇ ਦੀ ਅਤੇ ਗੁਰੂ ਸੰਗਤ ਸਾਹਿਬ ਦੇ ਯਸ਼ ਨੂੰ ਵਧਾਉਣਾ। ਇਸ ਡੇਰੇ ਦੀ ਕੁਲ ਧਰਤੀ 1600 ਬਿੱਘਾ ਹੈ ਅਤੇ ਕਿੰਨੀ ਸਾਰੀ ਧਰਤੀ ਖ਼ਾਦਾਂ ਦੇ ਕਾਰਖਾਨੇ ਅਤੇ ਥਰਮਲ ਪਲਾਂਟ ‘ਚ ਆ ਗਈ ਹੈ।
ਮੰਦਰਾਂ ਅਤੇ ਗੁਰਦੁਆਰਿਆਂ ਦੀ ਗਿਣਤੀ ਬਹੁਤ ਹੈ ਪਰ ਮੋਟੇ ਗਿਣਵੇਂ ਥਾਂ ਮੰਦਰ ਬਾਵਾ ਜੈ। ਰਾਮ ਜੀ ਕਿਲੇ ਦੀ ਪੱਛਮੀ ਗੁੱਠ ਤੇ ਹੈ ਜਿਥੇ ਅੱਜ-ਕਲ੍ਹ ਮਹੰਤ ਮਨੋਹਰ ਦਾਸ ਜੀ ਹਨ, ਬਾਲ ਬੱਚੇਦਾਰ ਹਨ ਪਰ ਹਨ ਬੜੇ ਰੰਗਲੇ ਜੋਗੀ । ਗੁਣੀ ਪੁਰਸ਼, ਸਰਲ ਪੰਡਤ, ਸਿਧੀਆਂ ਸੁਣਾਉਣ ਵਾਲੇ ।
ਮੰਦਰ ਧਰਮਸ਼ਾਲਾ ਫਾਜ਼ਿਲਕਾ ਵਾਲਾ, ਮੰਦਰ ਸ੍ਰੀ ਸਨਾਤਨ ਧਰਮ ਸਕੂਲ ਵਾਲਾ ਤੇ ਕ੍ਰਿਸ਼ਨ ਸਰੋਵਰ ਮੰਦਰ ਜੋ ਅਲੰਕਾਰ ਆਦਿ ਸਿਨਮਿਆਂ ਦੇ ਨੇੜੇ ਹੈ, ਇਹ ਮੰਦਰ ਮੁਕੰਦ ਹਰੀ ਜੀ ਨੇ ਬਣਾਇਆ ਹੈ। ਇਹ ਕੁਟੀਆ ਨਿਰਮਲੇ ਸੰਤ ਆਤਮਾ ਸਿੰਘ ਜੀ ਦੀ ਹੈ ਜੋ ਜਨਮ ਤੋਂ ਮੀਏਂ ਪਿੰਡ ਦੇ ਜੱਟ ਸਨ ।
ਮੁਕੰਦ ਹਰੀ ਜੀ ਬੜੀ ਖਿੜੀ ਮੂਰਤੀ ਸਨ । ਬਹੁਤਾ ਸਮਾਂ ਭਜਨ ਪਾਠ ‘ਚ ਲੰਘਾਉਂਦੇ ਸਨ ਅੰਦਰ ਭੋਰੇ ‘ਚ ਨਿਵਾਸ ਕਰਦੇ ਸਨ। ਜਦੋਂ ਕਦੋਂ ਬਾਹਰ ਆਏ ਗਏ ਨੂੰ ਮਿਲਦੇ ਸਨ ਤਾਂ ਹਾਸੀਆਂ ਮੁਸਕਾਣਾਂ ਨਾਲ ਅਤੇ ਚੁਟਕਲੇ ਸੁਣਾ ਕੇ ਮਿਲਣ ਆਏ ਦਾ ਸਵਾਗਤ ਕਰਦੇ। ਕਦੇ ਕਦੇ ਗਿਆਨ ਭਰਪੂਰ ਲੋਕ-ਸਾਹਿਤ ਦੇ ਪਦ ਜਿਵੇਂ “ਘਰ ਭੁਲਗੀ ਮੋੜ ਤੇ ਆਕੇ, ਲੰਮੀ ਸੀਟੀ ਮਾਰ ਮਿਤਰਾਂ ਆਦਿ’ ਅਲਾਪ ਜਾਂਦੇ ਸਨ । ਉਹ ਕ੍ਰਿਸ਼ਨ-ਪੁਜਾਰੀ ਸਨ । ਉਸ ਬੰਨਸਰੀ ਵਾਲੇ ਮਿਤਰ ਨੂੰ ਕੂਕਾਂ ਮਾਰ ਕੇ ਆਂਹਦੇ ਸਨ ਤੇਰੀ ਵਿਸਲ ਦੀ ਆਵਾਜ਼ ਨਾਲ ਅਪੜਾਂਗਾਂ ਅਗਿਓਂ ਇਸ਼ਾਰਾ ਕਰ।
ਅਯੁੱਧਿਆ, ਕਾਂਸ਼ੀ, ਮਥਰਾ, ਬਨਾਰਸ ਅਤੇ ਬੰਬੇ ‘ਚ ਸੰਤਾਂ ਦੇ ਬੜੇ ਸ਼ਰਧਾਲੂ ਹਨ। ਇਨ੍ਹਾਂ ਧਨੀਆਂ ਦੇ ਦਾਨ ਨੂੰ ਸਫ਼ਲ ਕਰਨ ਲਈ ਅਯੁੱਧਿਆ ਜੀ ਇਕ ਮੰਦਰ ਬਣਵਾਇਆ ਗਿਆ।
ਮੁਕੰਦ ਜੀ ਹਰੀ ਜੀ ਦੀ ਕੁਟੀਆ ਤੋਂ ਛਿਪਦੇ ‘ਚ ਸੰਤਪੁਰਾ ਹੈ ਜਿਹੜੇ ਇਕ ਰੇਲਵੇ ਦੇ ਬਾਬੂ ਜੀ ਨੇ ਕੋਲੋਂ ਖਰਚ ਕਰਕੇ ਵਿਕਤ ਸਾਧੂਆਂ ਲਈ ਬਣਵਾਇਆ ਸੀ। ਬੜੀ ਖੁਲ੍ਹੀ ਰਮਣੀਕ ਸੰਘਣੀਆਂ ਛਾਵਾਂ ਵਾਲੀ ਥਾਂ ਸੀ। ਸੰਤਾਂ ਵਾਸਤੇ ਛੋਟੇ ਛੋਟੇ ਬੁਰਜ ਸਨ । ਭਾਵੇਂ ਕੋਈ ਇਕੱਠਾ ਰਵੇ ਭਾਵੇਂ ਜੁੜਕੇ ਕਈ ਜਣੇ ਰਹਿਣ। ਏਥੇ ਤਿਆਗੀ ਫ਼ਕੀਰ ਹੰਸਾਂ ਵਰਗੇ ਨਿਰਮਲ ਆਉਂਦੇ ਜਾਂਦੇ ਸਨ ਜੋ ਕੂੰਜਾਂ ਵਾਗੂੰ ਫੇਰੀਆਂ ਪਾਉਂਦੇ ਸਨ । ਸਵੇਰ ਵੇਲੇ ਭਿੱਛਿਆ ਸ਼ਹਿਰ ‘ਚ ਦਰੋ ਦਰ ਖੜਕੇ ਪਾਉਂਦੇ। ਪੇਟ ਪੂਰਤੀ ਕਰਕੇ ਮੁੜ ਜਾਂਦੇ । ਸ਼ਾਮ ਦਾ ਭੋਜਨ ਸੇਠ ‘ਕਾਲਾ ਮੱਲ’ ਕੇ ਘਰੋਂ ਆਉਂਦਾ ਸੀ । ਸਾਦਾ ਸਵੱਛ ਭੋਜਨ। ਅੱਜ ਵੀ ਸਾਧ ਹਨ ਮਾਇਆ ਦੇ ਭੁੱਖੇ, ਭੇਖਧਾਰੀ ਅਮੀਰੀ ਕਰਨ ਦੇ ਚਾਹਵਾਨ, ਬਾਹਰੋਂ ਦਿਖਾਵੇ ਫ਼ਕੀਰੀ ਦੇ। ਉਹ ਵਿਕਤ ਪੈਸੇ ਨੂੰ ਤਾਂ ਕੀ ਲੋਹੇ ਆਦਿ ਧਾਤ ਨੂੰ ਵੀ ਹੱਥ ਨਹੀਂ ਸਨ ਲਾਉਂਦੇ। ਉਹ ਰੱਬ ਦੇ ਰੂਪ ਸਨ । ਪੈਰੀਂ ਹੱਥ ਲਵਾਉਣ ਦੇ ਹੱਕਦਾਰ ਸਨ । ਅੱਜ ਕਲ੍ਹ ‘ਸੰਤਪੁਰਾ’ ਮਹਾਂਵੀਰ ਦਲ ਨੇ ਕਬਜ਼ੇ’ਚ ਲਿਆ ਹੈ ਉਥੇ ਸਾਧੂ ਕੋਈ ਨਹੀਂ ਆਉਂਦੇ । ਸਕੂਲ ਬਣਾਇਆ ਹੋਇਆ ਹੈ।
ਮਹਾਂਵੀਰ ਦਲ ਨੇ ਹੋਰ ਵੀ ਕਈ ਥਾਵਾਂ ਕਬਜ਼ੇ ‘ਚ ਲਈਆਂ ਹਨ ਜਿਵੇਂ ਪੁਰਾਣੇ ਅੱਡੇ ਦੇ ਨੇੜੇ ਅੱਖਾਂ ਦੇ ਹਸਪਤਾਲ ਵਾਲੀ ਥਾਂ ਦਾਦੂ-ਪੰਥੀ ਸੰਤਾਂ ਦੀ ਥਾਂ ਸੀ । ਉਹ ਸੰਤ ਬੜਾ ਰੁੱਖੜ ਜੇਹਾ ਸੰਤ ਸੀ। ਸੁਣਿਐ ਉਹ ਸੰਤ ਗਊਆਂ ਰਖਦਾ ਅਤੇ ਸੱਪਾਂ ਵਾਸਤੇ ਦੁੱਧ ਦਾ ਕੂੰਡਾ ਭਰ ਦੇਂਦਾ । ਸੱਪ ਰੋਜ ਦੁੱਧ ਪੀਕੇ ਮੁੜ ਜਾਂਦੇ ਤਾਂ ਹੀ ਆਂਹਦੇ ਹੋਣਗੇ
ਵਿਰਸ਼ਾਂ ਵਰਗੇ ਮਤੇ ਬਣਗੇ ਇਨ੍ਹਾਂ ਫੱਕਰਾਂ ਦੇ
ਜਿਹੜੇ ਵੱਢਣ ਛਾਂ ਓਸੇ ਨੂੰ ਕਰਦੇ ।
ਫਕਰ ਸੋਈ ਫਿਕਰ ਨਾ ਕਾਈ ਰੱਖਦੇ
ਮੰਨ ਵਿਚ ਹਰਗਿਜ਼ ਜ਼ਿਕਰਾਨੀ ਕਰਦੇ
ਗੁਰਦੁਆਰੇ ਵੀ ਬਹੁਤ ਬਣ ਗਏ ਹਨ। ਜਿਥੇ ਚਾਰ ਘਰ ਚਾਹੁੰਦੇ ਹਨ ਗੁਰਦੁਆਰਾ ਬਣਾ ਲੈਂਦੇ ਹਨ ਪਰ ਇਤਹਾਸਕ ਗੁਰਦੁਆਰੇ ਦੋ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੁਹ ਲੱਗਣ ਕਰਕੇ ਪ੍ਰਚੱਲਤ ਹੋਏ। ਪ੍ਰਿਥਮ ਗੁਰਦੁਆਰਾ ਕਿਲੇ ਵਾਲਾ ਜਿਹਨੂੰ ਮਹਾਰਾਜ ਕਰਮ ਸਿੰਘ ਵਾਲੀਏ ਰਿਆਸਤ ਪਟਿਆਲਾ ਨੇ ਚਾਲੀ ਪੱਕੇ ਬਿੱਘੇ ਧਰਤੀ ਲਵਾਈ ਅਤੇ ਰਾਜਿਆਂ, ਸਰਦਾਰਾਂ ਅਤੇ ਸਮੇਂ ਸਮੇਂ ਤੇ ਵੱਡੇ ਵੱਡੇ ਅਫ਼ਸਰਾਂ ਨੇ ਸਿਰ ਝੁਕਾਏ। ਦੂਜਾ ਗੁਰਦੁਆਰਾ ਹਾਜੀ ਰਤਨ ਗੁਰਦੁਆਰਾ ਹੈ ਜਿਥੇ ਗੁਰੂ ਸਾਹਿਬ ਦੇ ਚਰਨ ਪਏ, ਸੰਮਤ 1763 ਬਿਕਰਮੀ ਵਿਚ ਏਥੇ ਰਿਆਸਤ ਪਟਿਆਲਾ ਨੇ ਇਸ ਦੇ ਨਾਮ ਜ਼ਮੀਨਾਂ ਲਵਾਈਆਂ ਸਨ। ਸ੍ਰ. ਮਿਹਰ ਸਿੰਘ ਦੁਨੇ ਕੋਟੀਏ ਨੇ ਸਿੰਘ ਸਭਾ ਲਹਿਰ ਦੇ ਅਧੀਨ ਹੋ ਕੇ ਗੁਰਦੁਆਰਾ ਸਿੰਘ ਸਭਾ ਅਤੇ ਖ਼ਾਲਸਾ ਦੀਵਾਨ ਰਚਿਆ। ਸਿੱਖੀ ਪਰਚਾਰ ਆਰੰਭਿਆ । ਇਸ ਪਰਭਾਵ ਦੇ ਹੇਠ ਆ ਕੇ ਖ਼ਾਲਸਾ ਸਕੂਲ ਬਣਿਆ ਜਿਹਦੀ ਬਹੁਤੀ ਸੇਵਾ ਨੰਬਰਦਾਰ ਸੁੱਚਾ ਸਿੰਘ, ਬਾਬੂ ਅਮਰ ਸਰ ਸਿੰਘ, ਤਹਿਸੀਲਦਾਰ ਮਿਹਰ ਸਿੰਘ ਲਹਿਰੇ ਵਾਲੇ ਸੇਠ ਗੁਰਮੁਖ ਮੱਲ ਦੀ ਸੰਤਾਨ ਆਦਿ ਨੇ ਕੀਤੀ। ਇ ਉਸ ਤੋਂ ਪਿਛੋਂ ਵੀ ਕੁਝ ਲੋਕਾਂ ਨੇ ਦਿਲੋਂ ਮਨੋ ਸੇਵਾ ਕੀਤੀ ਪਰ ਬਹੁਤਿਆਂ ਨੂੰ ਵੇਖਕੇ ਤਾਂ ਇਹ ਲੋਕ ਇ ਕਹਾਉਤ ਯਾਦ ਆਉਂਦੀ ਹੈ ‘ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਲੋਲਾਂ ਕਰਦੇ ਹਨ”
ਸਿਵਲ ਸਟੇਸ਼ਨ ਬਠਿੰਡਾ ਦੀ ਸੰਗਤ ਨੇ ਵੀ ਇਕ ਗੁਰਦੁਆਰਾ ਸਾਹਿਬ ਬਣਾਇਆ ਜਿਹਦਾ ਨਾਂ ‘ਗੁਰਦੁਆਰਾ ਗੁਰੂ ਨਾਨਕ ਦੇਵ’ ਰੱਖਿਆ। ਇਸ ਸੰਸਥਾ ਨੇ ਇਕ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡਾਂ ‘ਚ ਇਹਦੀਆਂ ਬ੍ਰਾਂਚਾਂ ਖੋਹਲੀਆਂ ਹੋਈਆਂ ਹਨ। ਇਸ ਸਕੂਲ ਦਾ ਪੂਰਾ ਨਾਂ “ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ” ਹੈ।
ਗੁਰਦੁਆਰੇ ਹੋਰ ਪੰਦਰਾਂ ਵੀਹ ਹਨ। ਥਾਂ ਥਾਂ ਗੁਰਦੁਆਰਿਆਂ ਨਾਲ ਦਿਖਾਵਾ ਤਾਂ ਬਹੁਤ ਵਧਦਾ ਜਾਂਦਾ ਹੈ ਪਰ ਦਿਲੀ ਧਾਰਮਿਕਤਾ, ਦਿੱਲੀ ਸ਼ਰਧਾ ਘਟਦੀ ਜਾਂਦੀ ਹੈ।
ਡੇਰਾ, ਗੁਰਦੁਆਰਾ ਵੱਡੇ ਸਥਾਨ ਹੁੰਦੇ ਹਨ ਜੇ ਲੋਕਾਂ ‘ਚ ਅੰਦਰਲੀ ਭਾਵਨਾ ਪੂਰੀ ਬਣੀ ਰਹੇ। ਭਾਵਨਾ ਕਮਜ਼ੋਰ ਹੋਣ ਨਾਲ ਇਨ੍ਹਾਂ ਸਥਾਨਾਂ ਦੀ ਮਹਿਮਾ ਘਟਦੀ ਜਾਂਦੀ ਹੈ।
ਸੰਨ 1951 ਦੇ ਸਤੰਬਰ ਮਹੀਨੇ ਅੰਮ੍ਰਿਤ ਵੇਲੇ ਦੇ ਚਾਰ ਵਜੇ ਸਨ । ਪੁਰਾਣੇ ਅੱਡੇ ਵਾਲੀ ਥਾਂ ਜਿੱਥੇ ਫ਼ੌਜੀ ਨੰਦ ਸਿੰਘ ਦਾ ਬੁੱਤ ਬਣਿਆ ਹੋਇਆ ਹੈ, ਇਹਦੇ ਸਾਹਮਣੇ ਮੈਂ ਤੇ ਮੇਰੇ ਪਿਆਰੇ ਜੋਗਿੰਦਰ ਸਿੰਘ ਰਹੂੜਿਆਵਾਲੀ ਵਾਲੇ ਨੇ ਇਕ ਜੱਟ ਅਰਦਾਸ ਕਰਦਾ ਸੁਣਿਆ। ਜਿਹਨੇ ਬਠਿੰਡੇ ਦੇ ਧਰਮਾਂ ਦੇ ਲਕਾਂ ਨੂੰ ਸ਼ਰਧਾ ਨਾਲ ਸਿਰ ਝੁਕਾਇਆ, ਬੋਲਿਆ:
ਯਾਦ ਕਰ ਲੈ ਪੈਦਾ ਕਰਨਹਾਰ ਨੂੰ
ਧਰਤੀ ਮਾਤਾ ਨੂੰ ਹਲਪੱਤ ਰਾਜੇ ਨੂੰ
ਨੌ ਨਾਥਾਂ ਨੂੰ ਚੁਰਾਸੀ ਸਿਧਾਂ ਨੂੰ
ਪੰਜਾਂ ਪੀਰਾਂ ਨੂੰ ਬਵੰਜਾਂ ਵੀਰਾਂ ਨੂੰ ।
ਕਹੁ ਧਨ ਧਨ ਪਿਤਾ ਪਰਮੇਸ਼ਵਰ ਮਾਤਾ ਨੂੰ ਜਿਹਦੀਆ ਚੁੰਘੀਆਂ ਸੀਰਾਂ ਨੂੰ।
ਦਸਾਂ ਗੁਰੂਆਂ ਨੂੰ ਪੰਜਾਂ ਪਿਆਰਿਆਂ ਨੂੰ ਚਾਰੇ ਸ਼ਹਿਬਜ਼ਾਦਿਆਂ ਨੂੰ ।
ਬਾਬਾ ਸਿਰੀ ਚੰਦ ਬਾਬਾ ਗੁਰਦਿਤਾ ਨੂੰ
ਜੋ ਵਰ ਮਾਂਗੈ ਸੋ ਵਰ ਦਿਤਾ ਨੂੰ
ਮੱਥਾ ਟੇਕ ਓਏ ਬਾਬਾ ਰਤਨ ਨੂੰ
ਹਾਜੀ ਬਾਬਾ ਰਤਨ ਨੂੰ
ਗੁੱਗਾ ਪੀਰ ਨੂੰ ਜਾਹਿਰਾ ਚੌਹਾਨ ਪੀਰ ਨੂੰ
ਬਾਬਾ ਗੋਰਾ ਜੀ ਸੁਰਖ ਪੀਰ ਨੂੰ, ਜੈਨ ਖ਼ਾਂ ਪੀਰ ਨੂੰ
ਗੁਰੂ ਗੋਬਿੰਦ ਜੀ ਬਠਿੰਡਾ ਨਗਰੀ ਵਾਲੇ ਨੂੰ
ਬਠਿੰਡਾ ਨਗਰੀ ਕੇ ਹਟੀ ਤਪੀ ਜਤੀਆਂ ਸਤੀਆਂ ਨੂੰ ਪਰਨਾਮ
ਮਾਤਾ ਪਿਤਾ ਕੋ ਪਰਨਾਮ
ਬਠਿੰਡਾ-ਬੰਧੂ ਬਿਨੈਪਾਲ ਕੋ ਪਰਨਾਮ
ਜਹੋ ਜਲਾਲ ਕੋ ਪਰਨਾਮ
ਮੱਥਾ ਟੇਕਦਾ ਹਾਂ ਭਾਈ ਨਿਹਾਲੇ ਨੂੰ, ਸੰਤ ਲਖਮੀਰ ਦਾਸ ਨੂੰ
ਸਾਂਈ ਚਾਂਦ ਸ਼ਾਹ, ਦੁਲੇ ਸ਼ਾਹ, ਗੁਲਾਬ ਸ਼ਾਹ ਅਲੀਏ ਸ਼ਾਹ ਕੋ ਸਲਾਮ
ਬਾਬਾ ਨਜ਼ਾਮ ਹਾਜੀ ਬਾਬਾ ਨਜਾਮ ਕੋ ਸਲਾਮ
ਸੰਤ ਬਾਬਾ ਜੈ ਰਾਮ, ਬਾਬਾ ਬਹਾਲਦਾਸ, ਬ੍ਰਹਮ ਦਰਿਆ ਮੌਜ ਦਰਿਆ ਜੀਅ ਕੇ ਮੱਥਾ ਟੇਕਦਾ ਹਾਂ, ਰਾਹੀਆਂ, ਪਾਂਧੀਆਂ ਨੂੰ ਬੰਦਨਾ ।
ਸੁਖ ਸਿਹਤ ਸ਼ਾਨਤੀ-ਮਤ ਪਤ ਕਾ ਰਾਖਾ ਆਪ ਵਾਹਿਗੁਰੂ ਮੁਸ਼ਕਲਾਂ-ਕੁਸ਼ ਦਰ ਕੁਸ਼ਾਂ, ਰਹਿਨੁਮਾ, ਕਹਿ ਰਾਮ, ਰਾਮ, ਰਾਮ ਰਾਮ।
ਸਤਿਬਚਨ ਅਧੀਨਤਾ ਪਰਤਰਿਆ ਮਾਤ ਸਮਾਨ, ਫਿਰ ਵੀ ਹਰੀਨਾ ਮਿਲੈ ਤੁਲਸੀ ਦਾਸ ਜਮਾਨ
ਬਠਿੰਡੇ ਦਾ ਵਿਦਿਅਕ ਵਿਕਾਸ
ਪੁਰਾਤਨ ਮਾਲਵੇ ਦਾ ਕੇਂਦਰੀ ਸਥਾਨ ਬਠਿੰਡਾ ਜੋ ਕਦੇ ਅੰਨ ਧੰਨ ਦੀ ਕਾਨ ਸਮਝਿਆ ਜਾਂਦਾ ਸੀ ਅੰਨ ਧੰਨ ਦੇ ਪਰਤਾਪ ਸਦਕਾ ਇਹ ਵਿਦਿਆ ਦਾ ਘਰ ਸੀ । ਸੰਸਕ੍ਰਿਤ ਦੀ ਮਾਨਣੀਆ ਗਰੈਮ ਸਾਡੀ ਪੂਜਨੀਕ ਧਰਤੀ ਬਠਿੰਡੇ ਵਿਚ ਲਿਖੀ ਗਈ। “ਵਧਿਆ ਘਟਿਆ ਘਟਿਆ ਵਧਿਆ” ਪ੍ਰਕਿਰਤੀ ਦੇ ਨਿਯਮ ਬਠਿੰਡੇ ‘ਚ ਆਈਆਂ ਉਜਾੜਾਂ ਨੇ ਏਥੋਂ ਦਾ ਸਭ ਕੁਝ ਉਜਾੜ ਦਿੱਤਾ। ਏਥੋਂ ਦੇ ਵਿਦਿਆ ਮੰਦ ਬਰਬਾਦੀਆਂ ਨੇ ਲਕੋ ਲਏ। ਸਮੇਂ ਦੇ ਫੇਰ ਨਾਲ ਬਾਬਾ ਹਾਜੀ ਰਤਨ ਜੀ ਦਾ ਠਿਕਾਨਾ ਅਤੇ ਸੰਤ ਬਾਬ ਭਾਈ ਨਿਹਾਲ ਦਾਸ ਜੀ ਦਾ ਅੰਦਰਲਾ ਮਕਾਨ ਜੋ ਭਾਈ ਕੇ ਮਹੱਲਾ ਵਿਚ ਸੀ, ‘ਭਾਈ ਕਾ ਮਹੱਲਾ ਭਾਈ ਨਿਹਾਲ ਦਾਸ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਇਸ ਮਕਾਨ ਵਿਚ ਵਿਦਿਆ ਪੜ੍ਹਨ ਪੜ੍ਹਾਉਣ ਦਾ ਲੰਗਰ ਪਾਣੀ ਵਰਤਾਉਣ ਦਾ, ਰੋਗ ਪੀੜਾ ਵਾਲਿਆਂ ਨੂੰ ਦਵਾ ਦਾਰੂ ਦੇਣ ਦੇ ਨੇਕ ਕੰਮ ਬਹੁਤ ਪ੍ਰਸਿੱਧ ਸਨ ਜਿਵੇਂ ਕਿ ਗੁਰੂ ਸੰਗ ਸਾਹਿਬਾ ਉਦਾਸੀਨ ਸੰਪ੍ਰਦਾ ਜੀ ਵਲੋਂ ਉਚੇਚੀ ਸੇਵਾ ਭਾਵਨਾ ਵਾਲੇ ਕੰਮਾਂ ਤੇ ਮੁੱਢੋਂ ਹੀ ਜ਼ੋਰ ਦਿਤਾ ਜਾਂਦਾ ਰਿਹਾ ਹੈ। ਤਾਹੀਓਂ ਤਾਂ ਲੋਕ ਕਹਿੰਦੇ ਹਨ “ਨਿੱਕੀ ਹੁੰਦੀ ਮੈਂ ਪੜ੍ਹੀ ਗੁਰਮੁਖੀ ਪੜ੍ਹੀ ਸਾਧ ਦੇ ਡੇਰੇ।” ਹਾਜੀ ਬਾਬਾ ਰਤਨ ਦੇ ਤਕੀਏ ਦੇ ਗੱਦੀ ਨਸ਼ੀਨ ਬਾਬਾ ਚਾਂਦ ਸ਼ਾਹ ਜੀ ਸਨ। ਉਨ੍ਹਾਂ ਨੇ ਇਸਲਾਮ ਦੇ ਨਮਿਤ ਫਾਰਸੀ ਅਰਬੀ ਪੜ੍ਹਨੀ ਪੜ੍ਹਾਉਣੀ ਅਤੇ ਭੁੱਖੇ ਪਿਆਸਿਆਂ ਨੂੰ ਲੋੜ ਅਨੁਸਾਰ ਅੰਨ ਪਾਣੀ ਅਤੇ ਰਹਿਣ ਸਹਿਣ ਦਾ ਉਪਾਅ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੁਹ ਲਗਦਿਆਂ ਹੀ ਜਿਵੇਂ ਸਾਰੇ ਮਾਲਵੇ ਵਿਚ ਖੁਸ਼ਗਵਾਰੀਆਂ ਆਉਣੀਆਂ ਸ਼ੁਰੂ ਹੋਈਆਂ ਤਿਵੇਂ ਬਠਿੰਡੇ ਦੇ ਵੀ ਸੁੱਤੇ ਭਾਗ ਜਾਗ ਪਏ ਜਿਹੜਾ ਬਠਿੰਡਾ ਭੂਤਾਂ ਦਾ ਮਰਕਜ਼ ਬਣਿਆ ਹੋਇਆ ਸੀ । 21 ਜੂਨ, 1706 ਨੂੰ ਗੁਰੂ ਗੋਬਿੰਦ ਸਾਹਿਬ ਇਥੇ ਆਏ ਅਤੇ ਇਥੇ ਸੋਢੀ ਪਾਤਸ਼ਾਹ ਵੀ ਬੈਠੇ, ਆਸਣ ਲਾਏ ਉਨ੍ਹਾਂ ਥਾਵਾਂ ਦੀ ਪਵਿੱਤਰਤਾ ਨੂੰ ਮੁਖ ਰਖਦਿਆਂ ਉਸ ਥਾਂ ਉਤੇ ਗੁਰਮੁਖੀ ਵਿਦਿਆ ਦਾ ਪਰਸਾਰਨ ਹੋਣਾ ਸ਼ੁਰੂ ਹੋਇਆ ਅਤੇ ‘ਦੇਗ ਤੇਗ ਫਤਹਿ’ ਦੇ ਜੈਕਾਰੇ ਗੂੰਜਣ ਲੱਗੇ । ਮਹਾਰਾਜਾ ਮਹਿੰਦਰ ਸਿੰਘ ਨੇ ਆਪਣੀ ਰਿਆਸਤ ਪਟਿਆਲਾ ਵਿਚ ਅੰਗਰੇਜੀ ਅਤੇ ਅੰਗਰੇਜ਼ੀ ਢੰਗ ਦੀ ਵਿਦਿਆ ਪੜ੍ਹਾਉਣ ਦੇ ਪ੍ਰਬੰਧ ਕਰੇ ਅਤੇ ਸੋਚੇ ਹੀ ਸਨ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਮਹਾਰਾਜਾ ਰਾਜਿੰਦਰ ਸਿੰਘ ਜੀ ਵਾਲੀਏ ਪਟਿਆਲਾ ਨੇ ਮਹਾਰਾਜਾ ਮਹਿੰਦਰ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕੀਤਾ। ਸੰਨ 1903 ਵਿਚ ਰਾਜਿੰਦਰਾ ਸਕੂਲ ਖੋਲ੍ਹਿਆ (ਰੇਲ ਆਉਣ ਤੋਂ ਦਸ ਕੁ ਸਾਲ ਪਿਛੋਂ) ਜਿਹਦੇ ਲਈ ਪਹਿਲਾਂ ਸਕੂਲ ਕਿਲੇ ਵਿਚ ਕਾਇਮ ਕੀਤਾ। ਥੋੜੇ ਸਮੇਂ ਬਾਅਦ ਰਾਜਿੰਦਰਾ ਹਾਈ ਸਕੂਲ ਦੀ ਬਿਲਡਿੰਗ ਬਾਹਰ (ਈ) ਸ਼ਕਲ ਦੀ ਬਣਵਾਈ ਜਿਥੇ ਅੱਜ ਕਲ ਗੌਰਮਿੰਟ ਗਰਲਜ਼ ਐਂਡ ਪਲੱਸ 2 ਦਾ ਸਕੂਲ ਬਣਿਆ ਹੋਇਆ ਹੈ। ਏਸੇ ਬਿਲਡਿੰਗ ਵਿਚ ਮਹਾਰਾਜਾ ਯਾਦਵਿੰਦਰ ਸਿੰਘ ਹਿਜ ਹਾਈਨੈਸ ਪਟਿਆਲਾ ਨੇ ਇੰਟਰਮੀਡੀਏਟ ਕਾਲਜ ਮਈ, 1940 ਵਿਚ ਬਣਵਾਇਆ। ਉਨ੍ਹਾਂ ਦੇ ਸਮੇਂ ਦੇ ਡਾਇਰੈਕਟਰ ਤਾਲੀਮ ਸਰਦਾਰ ਐਚ. ਕੇ. ਭੱਟਾਚਾਰੀਆ ਜੀ ਨੇ ਇਸ ਸਕੂਲ ਨੂੰ ਇੰਟਰਮੀਡੀਏ ਟ ਕਾਲਜ ਐਲਾਨ ਕਰਨ ਦਾ ਆਨੰਦ ਲਿਆ। ਉਸ ਸਮੇਂ ਦੇ ਸ਼ਹਿਰ ਦੇ ਪਤਵੰਤਿਆਂ ਨੇ ਭੱਟਾਚਾਰੀਆ ਜੀ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਮਹਿਮਾ ਦੇ ਗੁਣ ਗਾਏ ਅਤੇ ਸਚੇ ਦਿਲੋਂ ਬੜੀ ਧੰਨ ਧੰਨ ਹੋਈ। ਮੁਹਤਰਿਮ ਉਸਤਾਦਾਂ ਸਤਕਾਰ ਯੋਗ ਪ੍ਰੋਫੈਸਰਾਂ ਅਤੇ ਪ੍ਰਿੰਸੀਪਲ ਦੇ ਨਾਂ ਯਾਦ ਕਰਕੇ ਦਿਲਾਂ ‘ਚ ਠੰਡ ਉਤਰਦੀ ਹੈ ਪਾਪ ਧੋਤੇ ਜਾਂਦੇ ਹਨ।
ਗੌਰਮਿੰਟ ਰਾਜਿੰਦਰਾ ਕਾਲਜ ਬਠਿੰਡਾ ਦੇ ਸਭ ਤੋਂ ਪਹਿਲੇ ਪ੍ਰਿੰਸੀਪਲ ਹੋਣ ਦਾ ਸਿਹਰਾ ਸਰਦਾਰ ਹੁਕਮ ਸਿੰਘ ਸੋਢੀ ਮੋਰਿੰਡੇ ਵਾਲਿਆਂ ਦੇ ਸਿਰ ਹੈ। ਉਹ ਪਿਤਾ ਸਮਾਨ ਪ੍ਰਿੰਸੀਪਲ ਸਨ ਜਿਨ੍ਹਾਂ ਕੋਲੋਂ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸੱਚੇ ਸੁੱਚੇ ਸਿਆਣੇ ਪਿਤਾ ਵਾਲਾ ਪਿਆਰ ਅਤੇ ਰਹਿਬਰੀ ਪ੍ਰਾਪਤ ਹੋਈ। ਸੋਢੀ ਸਾਹਿਬ ਤੋਂ ਪਿੱਛੋਂ ਵੀਹ ਕੁ ਪ੍ਰਿੰਸੀਪਲ ਰਾਜਿੰਦਰਾ ਕਾਲਜ ਦੇ ਬਣਕੇ ਤੁਰ ਗਏ ਹਨ ਪਰ ਸੋਢੀ ਸਾਹਿਬ ਦੀ ਬੋਲ ਬਾਣੀ, ਉਨ੍ਹਾਂ ਦੇ ਕਰਤੱਬ ਸਭ ਤੋਂ ਵਧੇਰੇ ਯਾਦ ਕੀਤੇ ਜਾਂਦੇ ਹਨ। ਉਹ ਅਭੁੱਲ ਪ੍ਰਿੰਸੀਪਲ ਸਨ। ਉਨ੍ਹਾਂ ਦੀਆਂ ਮਿਹਰਬਾਨੀਆਂ ਉਨ੍ਹਾਂ ਦੇ ਸ਼ਿਸ਼ਾਂ ਨੇ ਤਾਂ ਗਾਉਣੀਆਂ ਹੀ ਸਨ। ਸ਼ਿਸ਼ਾਂ ਦੀਆਂ ਅਗਲੀਆਂ ਪੀੜੀਆਂ ਵੀ ਜਸ ਕਰਦੀਆਂ ਰਹਿਣਗੀਆਂ। ਉਨ੍ਹਾਂ ਦੀ ਇਕ ਨਹੀਂ ਕਿੰਨੀਆਂ ਕਹਾਣੀਆਂ ਵਰਣਨਯੋਗ ਹਨ । ਉਨ੍ਹਾਂ ਦੀ ਦਿਆਲਤਾ ਉਨ੍ਹਾਂ ਦੀਆਂ ਮਰਯਾਦਾ ਪੂਰਵਕ ਰੁਚੀਆਂ ਉਤੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਉਹ ਵਾਕਿਐਈ ਸੋਢੀ-ਬੰਸ ਦੇ ਸਪੂਤ ਸਨ । ਸੰਨ 1940 ਵਿਚ ਰਾਜਿੰਦਰਾ ਕਾਲਜ ਨਵੀਂ ਬਿਲਡਿੰਗ ਵਿਚ ਆ ਗਿਆ ਜੋ ਬਠਿੰਡਾ ਕੋਰਟ ਰੋਡ ਉਤੇ ਸਥਿਤ ਹੈ। ਬਠਿੰਡੇ ਦੀ ਸਭ ਤੋਂ ਵੱਡੀ ਵਿਦਿਅਕ ਸੰਸਥਾ ‘ਰਾਜਿੰਦਰਾ ਕਾਲਜ’ ਹੈ ਜੋ ਸਦਾ ਪਟਿਆਲਾ ਰਾਜ ਦੀ ਸੁਹਣੀ ਸ਼ਹਾਦਤ ਭਰਦੀ ਰਵੇਗੀ। ਪਟਿਆਲਾ ਰਾਜ ਭਾਗ ਦੀਆਂ ਹੋਰ ਯਾਦਾਂ ਲੋਕਾਂ ਦੇ ਦਿਲਾਂ ਤੋਂ ਲਹਿ ਜਾਣ ਦੀ ਸੰਭਾਵਨਾ ਹੈ ਪਰ ਰਾਜਿੰਦਰਾ ਕਾਲਜ ਕੁਤਬ ਮੀਨਾਰ ਵਾਂਗੂੰ ਬਠਿੰਡੇ ‘ਚ ਬਾਬਾ ਆਲਾ ਸਿੰਘ ਦੀ ਰਾਜ ਗੱਦੀ ਦਾ ਵੱਡਾ ਸਬੂਤ ਹੀ ਨਹੀਂ ਸਗੋਂ ਜਸ-ਸੋਮਾਂ ਬਣਿਆ ਰਵੇਗਾ ਅਤੇ ਸਦਾ ਲੋਕੀ ਉਨ੍ਹਾਂ ਦੀ ਮਹਿਮਾ ਗਾਉਂਦੇ ਰਹਿਣਗੇ।
ਦੂਜੀ ਵੱਡੀ ਵਿਦਿਅਕ ਸੰਸਥਾ ਡੀ. ਏ. ਵੀ. ਕਾਲਜ ਹੈ ਜਿਹਦਾ ਸਿਹਰਾ ਪ੍ਰਿੰਸੀਪਲ ਹਰਬੰਸ ਲਾਲ ਜੋਸ਼ੀ ਅਤੇ ਨੇਤਾ ਮੱਲ ਕੇ ਖੇਤਾ ਜੀ ਮੱਲ ਰਾਮ ਜੀ ਦਾਸ ਦੇ ਸਿਰ ਹੈ ਜਿਨ੍ਹਾਂ ਇਸ ਸੰਸਥਾ ਨੂੰ ਪ੍ਰਾਇਮਰੀ ਸਕੂਲ ਤੋਂ ਚੁਕ ਕੇ ਕਾਲਜ ਤਕ ਅਪੜਾਇਆ। ਉਹ ਬਹੁਗੁਣੇ ਪੁਰਸ਼ ਸਨ । ਡੀ. ਏ. ਵੀ. ਕਾਲਜ 1970-71 ਵਿਚ ਬਣਿਆ ਜਿਹਦਾ ਨਿਉਂ ਪੱਥਰ ਮਾਤਾ ਗੁਣਵੰਤੀ ਨੇ ਰਖਿਆ।
ਤੀਜੀ ਵੱਡੀ ਸੰਸਥਾ ਐਸ. ਡੀ. ਗਰਲਜ ਕਾਲਜ ਬਠਿੰਡਾ ਹੈ ਜਿਹੜੀ ਬਠਿੰਡੇ ਸਨਾਤਨ ਧਰਮ ਸਭਾ ਦੀਆਂ ਮਿਹਨਤਾਂ ਦਾ ਸਿੱਟਾ ਹੈ ਜੋ ਪ੍ਰਾਇਮਰੀ ਸਕੂਲੋਂ ਤੁਰ ਕੇ ਡਿਗਰੀ ਕਾਲਜ ਤਕ ਅਪੜਿਆ।
ਚੌਥੀ ਵਿਦਿਅਕ ਸੰਸਥਾ ਗੁਰੂ ਨਾਨਕ ਖ਼ਾਲਸਾ ਗਰਲਜ ਕਾਲਜ ਅਤੇ ਖ਼ਾਲਸਾ ਕੋਨਵੈਂਟ ਪਬਲਿਕ ਸਕੂਲ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਹਨ ਜਿਨ੍ਹਾਂ ਦਾ ਆਰੰਭ ਸਰਦਾਰ ਖਬਰ ਸਿੰਘ ਤਹਿਸੀਲਦਾਰ ਦੁਨੇਕੋਟੀਏ ਦੀ ਮਿਹਨਤ ਦੇ ਸਦਕੇ ਹੋਇਆ। ਡੇਰਾ ਟੱਪ ਵਾਲੇ ਮਹੰਤ ਸੰਗੀਰ ਦਾਸ ਜੀ ਨੇ ਇਸ ਮਕਾਨ ਦੇ ਆਰੰਭ ਲਈ ਧਨ ਅਤੇ ਧਰਤੀ ਦੀ ਸਹਾਇਤਾ ਦਿਤੀ। ਉਨ੍ਹਾਂ ਤੇ ਮਗਰੋਂ ਮਹੰਤ ਗੁਰਬੰਤਾ ਦਾਸ ਜੀ ਨੇ ਬਹੁਤ ਮਦਦ ਕੀਤੀ। ਬਾਬੂ ਅਮਰ ਸਿੰਘ, ਨੰਬਰਦਾਰ ਸੁੱਚਾ ਸਿੰਘ, ਐਡਵੋਕੇਟ ਚੇਤ ਸਿੰਘ ਦੰਦੀਵਾਲ ਨੇ ਇਸ ਸੰਸਥਾ ਲਈ ਬਹੁਤ ਘਾਲਣਾ ਘਾਲੀਆਂ।
ਹੈੱਡ ਮਾਸਟਰ ਸੋਢੀ ਚੇਤ ਸਿੰਘ ਅਤੇ ਸਰਦਾਰ ਗੁਰਦੇਵ ਸਿੰਘ ਰੋਮਾਣਾ ਨੇ ਖ਼ਾਲਸਾ ਸਕੂਲ ਨੂੰ ਬਹੁਤ ਚਮਕਾਇਆ। ਅੱਜ ਇਹ ਸੰਸਥਾ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਸਾਂਝੀ ਵਿਦਿਆ ਦਾ ਕਾਲਜ ਬਣਾਉਣ ਦੀਆਂ ਸੋਚਾਂ ਸੋਚੀਆਂ ਜਾ ਰਹੀਆਂ ਹਨ। ਆਰੀਆ ਸਕੂਲ ਦੇ ਬਿਲਕੁਲ ਨਾਲ, ਖ਼ਾਲਸਾ ਗਰਲਜ ਕਾਲਜ ਬਣ ਗਿਆ ਹੈ ਜਿਹਦਾ ਸਿਹਰਾ ਹਰਵਿੰਦਰ ਸਿੰਘ ਕੁੱਕੂ ਖ਼ਾਲਸਾ ਸਿਰ ਹੈ। ਡਾਕਟਰ ਗਰਗ ਦੇ ਕਲੀਨਿਕ ਤੋਂ ਲੈ ਕੇ ਨਿਰੰਕਾਰੀ ਭਵਨ ਨੂੰ ਮਿਲਾਉਣ ਵਾਲੀ ਸੜਕ ਦਾ ਨਾਂ ਹੀ “ਵਿਦਿਆ ਮਾਰਗ’ ਰੱਖਣਾ ਸੋਚਿਆ ਗਿਆ ਹੈ ਪਰ ਇਹ ਨਾਂ ਪ੍ਰਚਲਤ ਨਹੀਂ ਹੋਇਆ।
ਖ਼ਾਲਸਾ ਦੀਵਾਨ ਬਠਿੰਡੇ ਨੇ ਬਠਿੰਡਾ ਸ਼ਹਿਰ ਅਤੇ ਇਹਦੇ ਲਾਵਾਂ ਦੇ ਪਿੰਡਾਂ ਵਿਚ ਵਿਦਿਅਕ ਪਸਾਰ ਲਈ ਉਹ ਉਚੇਚਾ ਕੰਮ ਕੀਤਾ ਹੈ ਜਿਹੜਾ ਕੰਮ ਹਰਵਿੰਦਰ ਸਿੰਘ ਕੁਕੂ ਖ਼ਾਲਸਾ ਨੇ ਕੀਤਾ ਹੈ। ਅੱਜ ਕਲ੍ਹ ਖ਼ਾਲਸਾ ਵਿਦਿਅਕ ਸੰਸਥਾਵਾਂ ਸਰਦਾਰ ਹਰਪਾਲ ਸਿੰਘ ਮਿਠੂ ਦੀ ਪ੍ਰਧਾਨਗੀ ਅਧੀਨ ਬੜੀ ਸਫ਼ਲਤਾ ਪੂਰਵਕ ਚਲ ਰਹੀਆਂ ਹਨ।
ਗੋਰਮਿੰਟ ਦੇਸ ਰਾਜ ਹਾਈ ਸਕੂਲ ਬਠਿੰਡਾ, ਸੇਠ ਦੇਸ ਰਾਜ ਦੇ ਨਾਂ ਉੱਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਉਚੇਚ ਕਰਕੇ ਅਤੇ ਉਨ੍ਹਾਂ ਦੇ ਵੱਡੇ ਭਰਾ ਜੀ ਨੇ ਮਿਹਨਤ ਨਾਲ ਚਲਾਇਆ। ਟੇਕ ਚੰਦ ਨੇ ਆਪਣੇ ਭਾਈ ਦੇਸ ਰਾਜ ਦਾ ਨਾਂ ਜਿਉਂਦਾ ਰੱਖਣ ਲਈ ਇਹ ਸਕੂਲ ਬਣਾਇਆ। ਅੱਜ ਕਲ੍ਹ ਇਹ ਬਠਿੰਡਾ ਸ਼ਹਿਰ ਦੀਆਂ ਗਿਣਵੀਆਂ ਵਿਦਿਅਕ ਸੰਸਥਾਵਾਂ ਵਿਚੋਂ ਹੈ। ਜਿਵੇਂ ਮੁਵੱਰਖ ਦਸਦੇ ਹਨ ਕਿ ਮੁਗ਼ਲੀਆ ਖ਼ਾਨਦਾਨ ਦਾ ਬਾਨੀ ਭਾਵੇਂ ਬਾਬਰ ਸੀ ਪਰ ਇਹਦੀਆਂ ਜੜ੍ਹਾਂ ਨੂੰ ਮਜ਼ਬੂਤ ਅਕਬਰ-ਆਜ਼ਮ ਨੇ ਕੀਤਾ ਤਿਵੇਂ ਦੇਸ ਰਾਜ ਹਾਈ ਸਕੂਲ ਭਾਵੇਂ ਕਈ ਪਿਆਰਿਆਂ ਦੀ ਮਿਹਨਤ ਨਾਲ ਆਰੰਭ ਹੋਇਆ ਪਰ ਇਹਦੀ ਨਿਉ, ਜੜ੍ਹ ਅਤੇ ਵਕਾਰ ਦਬਦਬਾ ਭਾਗ ਸਿੰਘ ਸੇਮੇਂ ਵਾਲਿਆਂ ਦੇ ਸਿਰ ਹੀ ਹੈ।
ਸ੍ਰ: ਭਾਗ ਸਿੰਘ ਦੇ ਨਾਲ ਰਥੋਂ ਹੀ ਅਕਬਰ ਦੇ ਨੌਰਤਨਾਂ ਵਾਂਗ ਅਜੇਹੀ ਨੌ ਰਤਨਾਂ ਦੀ ਟੀਮ ਜਿਵੇਂ ਸ੍ਰ: ਹਰਪਾਲ ਸਿੰਘ ਚੀਮਾ, ਮਾਸਟਰ ਮੋਹਨ ਸਿੰਘ ਭਗਤੇ ਵਾਲੇ, ਪੰਡਤ ਇੰਦਰ ਮੋਹਨ, ਮਾਸਟਰ ਲੇਖ ਰਾਜ, ਮਾਸਟਰ ਹਰਨੇਕ ਸਿੰਘ, ਮਾਸਟਰ ਦੀਦਾਰ ਸਿੰਘ ਭੋਖੜੇ ਵਾਲੇ, ਬੀਬੀ ਬਸ਼ਿੰਦਰ ਕੌਰ, ਮਹਿੰਦਰਪਾਲ ਕੌਰ, ਅਮਰਜੀਤ ਕੌਰ ਤੇ ਮਾਸਟਰ ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ਟੀਮ ਜੁੜੀ ਹੋਈ ਹੈ ਜਿਨਾਂ ਦੀ ਮਿਹਨਤ ਨੇ ਇਸ ਸਕੂਲ ਨੂੰ ਸਦੀਵਤਾ ਦਿਤੀ । ਜਿਥੇ ਕਿਤੇ ਤਾਕਤ ਅਤੇ ਅਰੂਜ ਆਇਆ ਉਹ ਮਨੁੱਖਾਂ ਦੀ ਇਕਸੁਰਤਾ ਸਦਕੇ ਆਇਆ।
ਇਨ੍ਹਾਂ ਸੰਸਥਾਵਾਂ ਤੋਂ ਪਹਿਲਾਂ ਵਿਰਲੇ ਵਿਰਲੇ ਥਾਈ ਪੰਡਤ, ਪਾਧੇ, ਸਿੱਖ, ਸਾਧ ਹਿੰਦੀ ਸੰਸਕ੍ਰਿਤ ਲੰਡੇ ਗੁਰਮੁਖੀ ਆਦਿ ਪੜ੍ਹਾਉਦੇ ਸਨ ਜਿਵੇਂ ਕਿਲੇ ਦੀ ਛਿਪਦੇ ਕੋਨੇ ਤੇ ਮਹੰਤ ਜੈ ਰਾਮ ਜੀ ਨੇ ਆਪਣੀ ਧਰਮਸ਼ਾਲਾ ਵਿਚ ਸੰਸਕ੍ਰਿਤ, ਇਕ ਪੰਡਤ ਮੁ । ਦੇਵਤੇ ਪੜ੍ਹਦੇ ਸਨ । ਮੁਸਲਮਾਨ ਪਾਧਾ ਅਤੇ ਕਲੀ ਰਾਮ ਜੀ ਮਹਾਜਨਾਂ ਦੇ ਮੁੰਡਿਆਂ ਨੂੰ ਲੰਡੇ ਅਤੇ ਕੁੜੱਕੇ ਪੜ੍ਹਾਉਂਦੇ ਹੁੰਦੇ ਸਨ, ਉਹ ਵੀਂਹਵੀ ਸਦੀ ਦੇ ਮੁੱਢਲੇ ਪਹਿਲੇ ਦੂਜੇ ਦਹਾਕੇ ਵਿੱਚ ਸਨ।
ਅੱਜ ਕਲ੍ਹ ਸਰਕਾਰਾਂ ਅਤੇ ਸਭਾਵਾਂ ਨੇ ਵਿਦਿਆ ਪ੍ਰਗਤੀ ਲਈ ਬਹੁਤ ਉਪਾਅ ਕੀਤੇ ਹਨ। ਕੋਈ ਵਿਰਲੇ ਉਸ ਤੋਂ ਫ਼ਾਇਦਾ ਉਠਾਉਂਦੇ ਹਨ ਬਹੁਤੇ ਵਿਦਿਆਰਥੀਆਂ ਨੇ ਤਾਂ ਸਕੂਲਾਂ ਕਾਲਜਾਂ ਨੂੰ ਤਮਾਸ਼ੇ ਦੀ ਥਾਂ ਸਮਝਕੇ ਵਕਤ ਜਾਇਆ ਕਰਦੇ ਹਨ, ਮਾਪਿਆਂ ਅਤੇ ਪ੍ਰਬੰਧਕ ਦੀ ਮਿਹਨਤ ਨੂੰ ਬੇਅਰਥ ਨਸ਼ਟ ਕਰਦੇ ਹਨ। ਉਨ੍ਹਾਂ ਦੇ ਭਾਗ ਯੋਗ ਦੀ ਖੇਡ ਹੈ।
ਮਾਡਰਨ ਪਬਲਿਕ ਸਕੂਲਜ਼ ਵਿਚੋਂ ਸਭ ਤੋਂ ਵੱਧ ਮਾਨਤਾ ਸੇਂਟ ਯੂਸਫ ਕੌਨਵੈਂਟ ਸਕੂਲ, ਬਠਿੰਡਾ ਨੂੰ ਪ੍ਰਾਪਤ ਹੋਈ ਹੈ ਜਿਥੇ ਅੱਜ ਦਾਖ਼ਲਾ ਮਿਲਣਾ ਮੁਸ਼ਕਿਲ ਹੈ। ਇਸ ਸਕੂਲ ਦੇ ਵਿਦਿਆਰਥੀ ਆਈ. ਏ. ਐਸ. ਅਤੇ ਪੀ. ਸੀ. ਐਸ. ਦੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ। ਮਿਸ ਅਮਿਤਾ ਪਾਲ, ਮਿਸਜ਼ ਸਿੱਧੂ, ਸੁਖਦੀਪ ਕੌਰ, ਮਿਸਟਰ ਰਾਜ ਗੁਪਤਾ ਆਈ. ਪੀ. ਐਸ. ਹੋਰੀਂ ਇਸ ਸਕੂਲ ਦੀ ਉਪਜ ਹਨ। ਇਸ ਸਕੂਲ ਦੇ ਵਿਦਿਆਰਥੀਆਂ ਤੋਂ ਲੋਕ ਹੋਰ ਉਚੇਰੇ ਉੱਠਣ ਦੀ ਆਸ ਕਰਦੇ ਹਨ। ਇਹ ਸਕੂਲ ਮਦਰ ਜੈਮਾ ਦੀ ਪਵਿੱਤਰ ਸ਼ਖਸੀਅਤ ਦੇ ਸਦਕੇ ਹੈ। ਅਜੇਹੀਆਂ ਲਾਸਾਨੀ ਸ਼ਖਸੀਅਤਾਂ ਕਿਤੇ ਵਿਰਲੀਆਂ ਹੀ ਜੰਮਦੀਆਂ ਹਨ। ਮਦਰ ਜੈਮਾ ਭਾਵੇਂ ਈਸਾਈ ਮੱਤ ਦੇ ਅਨੁਸਾਰੀ ਸਨ ਪਰ ਉਹ ਲੋਕਾਂ ਨੂੰ ਬੇਬੇ ਨਾਨਕੀ,ਭੈਣ ਸਾਹਿਬ ਕੌਰ ਤੇ ਸੀਤਾ ਸਵਿੱਤਰੀ ਵਰਗੀ ਸੰਤ ਸਵਾਣੀ ਜਾਪਦੀ ਹੈ। ਉਹਦੀ ਮਿੱਠੀ ਪਿਆਰੀ ਸ਼ਬਦਾਵਲੀ ਉਹਦੇ ਕੋਮਲ ਪਵਿੱਤਰ ਹੱਥਾਂ ਦਾ ਨਿੱਘ ਵਿਦਿਆਰਥੀਆਂ ਵਿਚ ਕਰਾਮਾਤੀ ਅਸਰ ਕਰਦਾ ਸੀ। ਰੱਬ ਅਜੇਹੇ ਵਿਅਕਤੀਆਂ ਨੂੰ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਸੰਭਾਲੀ ਰੱਖੇ।
ਆਈ. ਟੀ. ਆਈ. ਬਠਿੰਡਾ 1962 ਵਿਚ ਸ਼ੁਰੂ ਹੋਇਆ ਜੋ ਮਾਨਸਾ ਰੋਡ ਉਤੇ ਸਥਿਤ ਹੈ। 1988 ‘ਚ ਪੌਲੀਟੈਕਨੀਕਲ ਇੰਸਟੀਚਿਊਟ ਸ਼ੁਰੂ ਹੋਈ ਜਿਥੇ ਚੰਗੇ ਲਾਇਕ ਬੱਚਿਆਂ ਨੂੰ ਦਾਖ਼ਲਾ ਮਿਲਦਾ ਹੈ। ਸੰਨ 1986 ਵਿਚ ਬਾਦਲ ਰੋਡ ਉਤੇ ਇੰਜੀਨੀਅਰਿੰਗ ਕਾਲਜ ਬਣਨਾ ਸ਼ੁਰੂ ਹੋਇਆ ਜਿਹੜਾ ਸ੍ਰ: ਸੁਰਜੀਤ ਸਿੰਘ ਬਰਨਾਲਾ ਦੇ ਰਾਜ ਭਾਗ ਵਿਚ ਮਨਜ਼ੂਰ ਹੋਇਆ ਸੀ। ਪਰ ਅਸੀਂ ਬਠਿੰਡਾ ਵਾਸੀ ਇਸ ਇੰਸਟੀਚਿਊਟ ਦਾ ਕਰੈਡਿਟ ਬੀਬੀ ਗੁਰਬਿੰਦਰ ਕੌਰ ਚਾਹਲ ਐਜੂਕੇਸ਼ਨ ਸਕੱਤਰ ਨੂੰ ਦੇਂਦੇ ਹਾਂ ਜਿਸਦੀਆਂ ਮਿਹਨਤਾਂ, ਜਿਹਦੀਆਂ ਪ੍ਰਪੋਜ਼ਲਜ਼ ਤਿਆਰ ਕਰਨ ਕਰਕੇ ਇਹ ਇੰਜੀਨੀਅਰਿੰਗ ਕਾਲਜ ਬਠਿੰਡਾ ਨੂੰ ਮਿਲਿਆ । ਲੋਕ ਬੀਬੀ ਦਾ ਧੰਨਵਾਦ ਕਰਦੇ ਹਨ। ਉਹਦੇ ਜਨਮ ਪਿੰਡ ਰੁਲਦੂ ਸਿੰਘ ਵਾਲੇ ਦੀ ਵਾਹ ਵਾਹ ਕਰਦੇ ਹਨ।
ਯੂਨੀਵਰਸਿਟੀ ਰੀਜਨਲ ਸੈਂਟਰ ਦੀ ਮੰਗ ਪ੍ਰਿੰਸੀਪਲ ਸੁਰਜੀਤ ਸਿੰਘ ਭਾਟੀਆ ਨੇ ਕੀਤੀ ਜਦੋਂ ਉਹ ਗੌਰਮਿੰਟ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਸਨ । ਉਨ੍ਹਾਂ ਨੇ ਬਠਿੰਡੇ ‘ਚ ਯੂਨੀਵਰਸਿਟੀ ਬਣਾਉਣ ਦੇ ਸੁਪਨੇ ਲਏ। ਉਨ੍ਹਾਂ ਦੀ ਮੰਗ ਦੇ ਮੁਤਾਬਿਕ 1982 ਵਿਚ ਏਥੇ “ਗੁਰੂ ਕਾਸ਼ੀ ਰੀਜਨਲ ਸੈਂਟਰ” ਬਣ ਗਿਆ। ਆਸ ਕੀਤੀ ਜਾਂਦੀ ਹੈ ਕਿ ਪ੍ਰਿੰਸੀਪਲ ਸੁਰਜੀਤ ਸਿੰਘ ਭਾਟੀਆ ਸਾਹਿਬ ਦੇ ਸੁਪਨੇ ਸਾਕਾਰ ਹੋਣਗੇ ਅਤੇ ਬਠੰਡਿਓ ਵਧਦਾ ਵਧਦਾ ਇਹ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤਕ ਜਾ ਅਪੜੇਗਾ। ਅੱਜ ਦੇ ਸਮੇਂ ਨੇ ਵਿਥਾਂ ਪੂਰ ਦਿੱਤੀਆਂ ਹਨ। ਯੂਨੀਵਰਸਿਟੀ ਬਠਿੰਡੇ ਅਤੇ ਦਮਦਮਾ ਸਾਹਿਬ ਤਕ ਫੈਲ ਜਾਵੇ ਐਗਰੀਕਲਚਰ ਰੀਸਰਚ ਸੈਂਟਰ ਵੀ 1980 ਵਿਚ ਬਣਿਆ। ਇਸ ਸੈਂਟਰ ਨੇ ਬਠਿੰਡੇ ਵਿਚ ਹੀ ਨਹੀਂ ਬਲਕਿ ਸਾਰੇ ਇਲਾਕੇ ਵਿਚ ਗਰੀਨ ਰੈਵੋਲਿਊਸ਼ਨ ਲਿਆਂਦਾ।ਅੰਨ ਦੀ ਬਹੁਲਤਾ ਕਰ ਦਿਤੀ, ਫਲਾਂ ਦੇ ਢੇਰਾਂ ਦੇ ਢੇਰ ਲਾ ਦਿਤੇ। ਕਿੰਨੀਆਂ ਨਵੀਆਂ ਰਸਾਇਣਕ ਕਾਢਾਂ ਦਿਤੀਆਂ ਜਿੰਨ੍ਹਾਂ ਵਿਚੋਂ ਸਵਰਗਵਾਸੀ ਸ੍ਰ: ਮਹਿੰਦਰ ਸਿੰਘ ਮਾਨ ਪਿੰਡ ਗਿਲਪੱਤੀ ਵਾਲਿਆਂ ਦਾ ਨਾਂ ਵਰਨਣਯੋਗ ਹੈ।
ਪ੍ਰਾਈਵੇਟ ਛੋਟੇ ਵੱਡੇ ਸਕੂਲ ਕਾਲਜ ਬਹੁਤ ਹਨ ਅਤੇ ਨਵੇਂ ਹੋਰ ਬਣ ਰਹੇ ਹਨ ਅਤੇ ਬਣਦੇ ਰਹਿਣਗੇ ਪਰ ਇਨ੍ਹਾਂ ਸਾਰਿਆਂ ‘ਚੋਂ ਸ਼੍ਰੋਮਣੀ ਅੱਜ ‘ਫੁਲਵਾੜੀ ਕਾਲਜ’ ਹੈ ਜੋ ਪਬਲਿਕ ਲਾਇਬ੍ਰੇਰੀ ਬਠਿੰਡਾ ਦੀ ਬਿਲਡਿੰਗ ਵਿਚ ਹੈ। ਇਸ ਕਾਲਜ ਦੀ ਮਹਿਮਾ ਪ੍ਰਿੰਸੀਪਲ ਸ੍ਰ: ਜਗਦੀਸ਼ ਸਿੰਘ ਘਈ ਕਰਕੇ ਹੈ ਜਿਨ੍ਹਾਂ ਦੇ ਰਿਜ਼ਲਟਸ ਸਰਕਾਰੀ ਅਦਾਰਿਆਂ ਨਾਲੋਂ ਵੀ ਚੰਗੇਰੇ ਆਉਂਦੇ ਹਨ।
ਈਸ਼ਵਰ ਅਗੇ ਅਰਦਾਸ ਕਰਦੇ ਹਾਂ ਕਿ ਵਿਦਿਆ ਵਿਹਾਰ ਵਧਦਾ ਰਵੇ। “ਵਿਦਿਆ ਵਿਚਾਰੀ ਤਾਂ ਪਰਉਪਕਾਰੀ” ਵਿਦਿਆ ਦੀ ਸਹੀ ਭਾਵਨਾ ਜੋ ਹੈ ਉਹਦੀ ਪੂਰਤੀ ਹੋਵੇ।
ਬਠਿੰਡੇ ਦੀ ਕਲਾਕਾਰੀ
ਜੇ ਵਿਸ਼ਾਲ ਨਜ਼ਰਾਂ ਨਾਲ ਵੇਖੀਏ ਤਾਂ ਇਉਂ ਲਗਦਾ ਹੈ ਜਿਵੇਂ ਸੰਨ 1947 ਤੋਂ ਪਹਿਲਾਂ ਬਠਿੰਡੇ ਦਾ ਹਰ ਮਰਦ ਅਤੇ ਹਰ ਤੀਵੀਂ ਕਲਾਕਾਰ ਸੀ, ਗਵੰਤਰੀ ਸੀ, ਨਿਰਤਕਾਰ ਸੀ। ਅੱਜ ਦੇ ਮਰਦ ਤੀਵੀਆਂ ਵਾਂਗੂੰ ਤਸਵੀਰਾਂ ਬਣਕੇ ਟੈਲੀਵੀਜ਼ਨਾਂ ਅੱਗੇ ਤੇ ਰੇਡੀਓ ਨਾਲ ਕੰਨ ਲਾ ਕੇ ਖੜਨ ਬੈਠਣ ਵਾਲੇ ਨਹੀ ਸੀ ਉਹ ਬਜ਼ਾਤੇ-ਖੁਦ ਹਰ ਮਰਦ ਔਰਤ ਗਾਉਂਦਾ ਵਜਾਉਂਦਾ ਸੀ । ਉਹ ਆਪਣਾ ਜੀਅ ਪਰਚਾਵਾ ਕਰਨ ਦਾ ਸਾਧਨ ਜਾਣਦੇ ਸਨ । ਓਦੋਂ ਬੰਦਿਆਂ ਵਿਚ ਦਿਲ ਸਨ, ਰੂਹ ਸੀ, ਜਾਨ ਸੀ । ਹੁਣ ਤਾਂ ਨਿਰੇ ਦਿਮਾਗੀ, ਮਸ਼ੀਨਾਂ ਵਰਗੇ, ਤਸਵੀਰਾਂ ਬਣੇ ਤੁਰੇ ਫਿਰਦੇ ਹਨ ਪਰ ਜੀਵਨ ਦਾ ਉਹ ਹੁਲਾਸ ਉਹ ਚਾਅ ਮਲ੍ਹਾਰ ਨਹੀਂ ਹੈ ਜਿਹੜਾ ਆਪ ਮੁਹਾਰੇ ਹੀ ਗਾਉਂਦਾ ਵਜਾਉਂਦਾ ਨੱਚਦਾ ਟੱਪਦਾ ਫਿਰਦਾ ਹੋਵੇ । ਜਿਹੜਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਅਨੁਭਵ ਕਰਿਆ ਅਤੇ ਲਿਖਿਆ ‘ਸਾਡਾ ਪੰਜਾਬ’, “ਮੈਂ ਕੂਕਾਂ ਪੁਰਾਣੇ ਪੰਜਾਬ ਨੂੰ ਉਹ ਕੁਝ ਸਾਡਾ ਬਠਿੰਡਾ ਸੀ। ਉਸ ਕਲਾਕਾਰੀ ਦੀ ਮਿਹਰ ਸਦਕੇ ਨਾ ਕਿਸੇ ਨੂੰ ਦਿਲ ਦਾ ਰੋਗ ਸੀ ਨਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਸੀ, ਨਾ ਹਾਰਟ ਸਿੰਕ ਕਰਦਾ ਸੀ ਨਾ ਖੂਨ ਦੀ ਕਲਾਟਿੰਗ ਹੁੰਦੀ ਸੀ। ਗਾਉਂਦਿਆਂ ਵਜਾਉਂਦਿਆਂ ਦਾ ਹਸਦੇ ਖੇਡਦਿਆਂ ਦਾ ਖੂਨ ਗਰਮਜੋਸ਼ੀਆਂ ਵਿਚ ਤਰਲ ਹੋ ਕੇ ਸਰੀਰ ਵਿਚ ਆਪਣੀ ਸਹਿਜ ਅਵਸਥਾ ਦੀ ਤੋਰ ਤੁਰਿਆ ਫਿਰਦਾ ਸੀ । ਗਾਉਣ ਵਜਾਉਣ ਦੇ ਸਦਕੇ ਲੋਕਾਂ ਵਿਚ ਦੁਐਸ਼ ਭਾਵਨਾ ਨਹੀਂ ਸੀ, ਸਾੜਾ ਨਹੀਂ ਸੀ, ਕੀਨਾ ਨਹੀਂ ਸੀ, ਸੀ ਤਾਂ ਕੀ ਸੀ ਚਾਅ ਸਨ, ਮਲ੍ਹਾਰ ਸੀ, ਮਿਲਣ ਦੀ ਹੁਬ ਸੀ, ਹੱਸਣ ਖੇਡਣ ਦੇ ਸਾਧਨ ਸਨ, ਪਿਆਰ ਵਾਲੀਆਂ ਸੋਚਾਂ ਸਨ, ਮਸਖਰੀ ਮਖੌਲ ਸਨ, ਲੋਕ ਗਾਉਂਦੇ ਸਨ, ਜਿਨ੍ਹਾਂ ਗੀਤਾਂ ਨੂੰ ਸਾਡੇ ਸਾਹਿਤਕਾਰਾਂ ਨੇ ਲੋਕਗੀਤ ਦਾ ਨਾਂ ਦਿਤਾ ਹੈ। ਤੀਵੀਆਂ ਤਾਂ ਉਨ੍ਹਾਂ ਗੀਤਾਂ ਦਾ ਮਰਦਾਂ ਨਾਲੋਂ ਵੀ ਬਹੁਤਾ ਭੰਡਾਰ ਸਨ । ਨਾਲੇ ਕੰਮ ਕਰਦੀਆਂ ਸਨ ਨਾਲੇ ਗਾਉਂਦੀਆਂ ਸਨ ਜਿਵੇਂ ਕਹਿੰਦੇ ਹਨ “ਹੱਥ ਕਾਰ ਵਨੀਂ ਤੇ ਚਿੱਤਰ ਯਾਰ ਵਨੀ” ਉਹ ਸਵਾਣੀਆਂ ਤਾਂ ਚਿਤ ਗਾਗਰ ਵਿਚ ਹੀ ਰਖਦੀਆਂ ਨਾਲੇ ਮੋਰਨੀਆਂ ਵਾਂਗ ਪੈਲਾਂ ਪਾਉਂਦੀਆਂ ਤੁਰਦੀਆਂ ਜਾਂਦੀਆਂ ਸਨ । ਨਾਭੇ ਦੀ ਬੰਦ ਬੋਤਲਾਂ ਵਾਂਗੂ ਭਰੀਆਂ ਭਰਾਈਆਂ ਸਨ, ਰੱਜੀਆਂ ਰੂਹਾਂ ਸਨ ।
ਕਿੰਨੇ ਮਸਖਰੇਪਣ ਨਾਲ ਚੱਕੀ ਪੀਂਹਦੀਆਂ ਸਨ “ਤੂੰ ਚੋਬਰ ਮੈਂ ਨਿਆਣੀ ਨਾਲ ਪਿਹਾ ਦੇ ਵੇ” ਚੱਕੀ ਦਾ ਪੁੜ ਨਾਲ ਪੁੜ ਨਹੀਂ ਸੀ ਲਗਦਾ। ‘ਹਾੜੀ ਵਢੂੰਗੀ ਪਊ ਛਣਕਾਟਾ ਦਾਤੀ ਨੂੰ ਲਵਾ ਦੇ ਘੁੰਗਰੂ’ ‘ਮੇਲੇ ਚਲਿਐਂ ਲਿਆ ਦੀ ਪਹੁੰਚੀ ਲੈ ਜਾ ਮੇਰਾ ਗੁਟ ਮਿਣਕੇ’, ਤੇਰਾ ਬੋਤਾ ਚਾਲ ਨਾ ਦੇਵੇ, ਵੇ ਕਾਹਨੂੰ ਪਾਈਆਂ ਲਾਲ ਗੱਦੀਆਂ ਆਦਿ ਸੈਂਕੜੇ ਕੀ ਹਜਾਰਾਂ ਲੱਖਾਂ ਗੀਤਾਂ ਦੀਆਂ ਉਹ ਮਾਲਕ ਸਨ, ਉਹ ਗੀਤ ਕਦੇ ਪੁਰਾਣੇ ਨਹੀਂ ਹੁੰਦੇ ਸਨ, ਨਾ ਬੇਹੇ, ਸਗੋਂ ਵਗਦੀ ਪੋਣ ਵਾਂਗ ਨਿੱਤ ਨਵੇਂ ਤਾਜੇ ਦਰਿਆਵਾਂ ਦੇ ਪਾਣੀਆਂ ਵਾਂਗ ਸਵੱਛ ਲਗਦੇ ਸਨ। ਕੱਢਦੀਆਂ ਕੱਤਦੀਆਂ ਆਹੰਦੀਆਂ ਹੁੰਦੀਆਂ :
“ਤੇਰੀ ਤੇਰੀ ਖਾਤਰ ਚੀਰੇ ਵਾਲਿਆ,
ਅੱਧੀ ਅੱਧੀ ਰਾਤੋਂ ਆਈ ਵੇ।
ਅੱਧੀ ਰਾਤੀ ਜੱਗ ਸੁੱਤਾ,
ਮੈਨੂੰ ਕੁੱਤਿਆਂ ਨੇ ਭੌਂ ਭੌਂ ਲਾਈ ਵੇ ।
ਤੇਰੀ ਤੇਰੀ ਖਾਤਰ ਚੀਰੇ ਵਾਲਿਆ,
ਸਿਖਰ ਦੁਪਹਿਰੇ ਆਈ ਵੇ ।
ਸਿਖਰ ਦੁਪਹਿਰੇ ਧੁੱਪ ਵੇ ਕਹਿਰ ਦੀ,
ਮੇਰੀ ਨਾਜ਼ੁਕ ਜਿੰਦ ਕੁਮਲਾਈ ਵੇ।
ਮਰਦ ਥੋਣਾ ਜੇਹਾ ਬਠਿੰਡੇ ਦੀਆਂ ਨਿਆਈਆਂ ਟਪਦੇ ਓਦੋਂ ਹੀ ਦੇ ਲੈਂਦੇ ਕੰਨ ‘ਚ ਉਂਗਲਾਂ ਅਤੇ ਚੱਕ ਲੈਂਦੇ ਉੱਚੀ ਹੇਕ ਦੀ ਕਲੀ। ਕੋਈ ਹੀਰ ਦੀ ਕੋਈ ਕੌਲਾਂ ਦੀ ਅਤੇ ਕੋਈ ਪੂਰਨ ਭਗਤ ਦੀ ਮਾਂ ਦੇ ਬਿਰਹੜੇ ਗਾਉਣ ਲਗ ਪੈਂਦਾ :-
ਪੂਰਨ ਮਾਂ ਇਛਰਾਂ ਨੂੰ ਸਮਝਾਵੰਦਾ,
ਨਾ ਸਿੱਟ ਨੇਤਰਾਂ ਚੋਂ ਨੀਰ।
ਮੈਂ ਵਾਹਰਵੇਂ ਵਰਸ ਤੈਨੂੰ ਆ ਮਿਲੂ ਆ ਜੂ ਗਾ ਮੈਂ ਨਦੀਆਂ ਚੀਰ ।
ਵਾਹਰਵੇਂ ਵਰਸ ਤੋਂ ਆ ਮਿਲੂ
ਜਿਵੇਂ ਭੈਣਾਂ ਨੂੰ ਮਿਲਦੇ ਵੀਰ ।
ਮੈਂ ਜਾਊਂਗਾ ਕਚੈਹਰੀ ਧਰਮ ਦੀ ਜਿਥੇ ਨਾਮਾ ਭਗਤ ਕਬੀਰ।
ਮੇਰੇ ਬਾਪ ਦੀ ਕਚੈਹਰੀ ਜਾਊ ਨਰਕ ਨੂੰ ਸਾਰੇ ਮੁਨਸੀ ਮਸੱਦੀ ਵਜੀਰ।
ਨਾ ਰੋ ਨੀ ਮਾਤਾ ਮੇਰੀਏ
ਨਾ ਸਿੱਟ ਨੇਤਰਾਂ ‘ਚੋਂ ਨੀਰ।
ਨਾ ਰੋ ਨੀ ਮਾਏ ਮੇਰੀਏ ਅਮੜੀਏ ਭਗਤ ਦੀਏ
ਪੂਰਨ ਚੰਦ ਦੀਏ
ਸਤਿਆ ਤਾਰੂ ਜੂ ।
ਅਜੇਹੇ ਸ਼ਬਦਾਂ ਨਾਲ ਉਨ੍ਹਾਂ ਦੇ ਹਿਰਦਿਆਂ ਵਿਚ ਭਗਤੀ ਭਾਵਨਾ ਉਛਾਲੇ ਸਨ। ਸਤਿਆ ਜੋਰੀ ਤਰਨ ਦੇ ਸੁਹਣੇ ਸੱਚੇ ਸੁਪਨੇ ਸਨ ਕਿੰਨੇ ਸੁੱਚੇ ਜੀਵਨ ਸਨ ਉਨ੍ਹਾਂ ਲੋਕਾਂ ਦੇ ਬਠਿੰਡਾ ਵਾਸੀਆ ਕਿਰਤਾਂ ਕਰਨੀਆਂ, ਰੱਬ ਵੰਨੀ ਝਾਕਣਾ, ਰੱਬ ਤੋਂ ਡਰਨਾ । ਉਨ੍ਹਾਂ ਘੋੜਿਆਂ ਉਤੇ ਚੜ੍ਹ ਕੇ ਦਿਆ ਧਰਮ ਨਾ ਛੱਡਣਾ। ਕੁੱਕੜ ਦੀ ਬਾਂਗ ਨਾਲ ਉਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਬੈਲਾਂ ਨੂੰ ਮੂਹਰੇ ਲਾ ਲੈਣਾ, ਹਲ ਜੋੜਨ ਨੂੰ ਰਾਂਝੇ ਦਾ ਵੱਡਾ ਛੋਟਾ ਭਰਾ ਬਣਕੇ ਕਲੀ ਚੱਕ ਲੈਣੀ ਉਚੀ ਜੇਹੀ ਹੇਕ ਨਾਲ :
ਤਾਰਾ ਚੜਿਆ ਪਹਿ ਤਾਂ ਪਾਟੀਐ,
ਸੁਤੀ ਹੀਰ ਨੂੰ ਸੁਪਨਾ ਚਾਕ ਦਾ ਆਇਆ।
ਵੈਸੇ ਤਾਂ ਭਾਵੇਂ ਸਾਰੇ ਮਾਲਵੇ ਉਤੇ ਗਵੰਤਰੀਆਂ ਅਤੇ ਕਵੀਸ਼ਰਾਂ ਦਾ ਪ੍ਰਭਾਵ ਸੀ ਪਰ ਬਠਿੰਡੇ ਉਤੇ ਨਗੀਨੇ ਮਰਾਸੀ ਦਾ ਅਤੇ ਬਾਬੂ ਰਜਬ ਅਲੀ ਦਾ ਉਚੇਚਾ ਪ੍ਰਭਾਵ ਸੀ। ਗੱਲ ਤਾਂ ਨਗੀਨੇ ਦੀ ਪਹਿਲਾਂ ਵੀ ਹੋਈ ਹੈ ਪਰ ਕਲਾਕਾਰਾਂ ਵਿਚ ਤਾਂ ਉਹ ਪਹਿਲੀ ਪਾਲ ਦਾ ਫਰਦ ਸੀ। ਸਭ ਕੁਝ ਹੀਰ, ਮਿਰਜ਼ਾ, ਦੁੱਲਾ ਭੱਟੀ, ਰਠੌੜ, ਦਹੂਦ ਤੇ ਭੂਰੇ ਬੱਦਲ ਨੂੰ ਉਹ ਗਾ ਲੈਂਦਾ ਸੀ।
ਇਕ ਵਾਰਾਂ ਦੀ ਗੱਲ ਹੈ ਮਹਾਰਾਜਾ ਭੁਪਿੰਦਰ ਸਿੰਘ ਵਾਲੀਏ ਪਟਿਆਲਾ ਕਿਲਾ ਮੁਬਾਰਕ ਬਠਿੰਡੇ ਵਿਚ ਉੱਤਰੇ ਹੋਏ ਸਨ। ਕੋਈ ਜ਼ੈਲਦਾਰ ਸਰਦਾਰ ਨਗੀਨੇ ਨੂੰ ਸਦਣ ਆਇਆ, “ਕਿ ਤੈਨੂੰ ਮਹਾਰਾਜਾ ਨੇ ਗਾਉਣ ਸੁਣਨ ਲਈ ਸੱਦਿਐ” ਉੱਤਰ ਦਿੱਤਾ ਮਹਾਰਾਜਾ ਗਾਉਣ ਸੁਣਨ ਜਾਣਦੈ” ਪੁੱਛ ਕੇ ਆ। ਕੀ ਸੁਣਨਗੇ? ਉਹ ਕਹਿੰਦਾ “ਹੀਰ” ਨਗੀਨਾ ਬੋਲਿਆ ਜੇ ਹੀਰ ਸੁਣਨੀਐ ਤਾਂ ਪੰਜ ਸੱਤ ਕੱਕੇ ਰੇਤ ਦੇ ਗੱਡੇ ਵਿਛਵਾ ਲਵੋ ਤਾਂ ਕਿ ਤੁਰੀ ਜਾਂਦੀ ਹੀਰ ਦੀਆਂ ਪੈੜਾਂ ਉਥੇ ਰੇਤ ਉਤੇ ਦਿਸਣ। ਕਹਿਣ ਤੋਂ ਭਾਵ ਸੀ ਕਿ ਉਹ ਹੀਰ ਨੂੰ ਸਰੋਤਿਆਂ ਦੇ ਸਾਹਮਣੇ ਖੜੀ ਕਰ ਲੈਂਦਾ ਸੀ। ਓਹੀ ਗੱਲ ਹੋਈ। ਮਹਾਰਾਜ ਨੇ ਖੁਸ਼ ਹੋ ਕੇ ਨਗੀਨੇ ਨੂੰ ਨਗੀਨੇ ਦੇ ਘਰ ਦੇ ਸਾਹਮਣੇ ਦਸ ਘੁਮਾਂ ਦੀ ਨਿਆਈ ਅਤੇ ਪੈਂਤੀ ਘੁਮਾ ਦਾ ਬੋਹਲ ਇਨਾਮ ਵਜੋਂ ਦਿਤਾ ਜਿਥੇ ਨਗੀਨਾ ਨੇ ਖੂਹ ਲਾਇਆ ਸੀ। ਸੰਨ 1947 ਪਿਛੋਂ ਉਹ ਖੇਤ ਤੇ ਲ-ਮੰਗਣਿਆ ਦੇ ਹੱਥ ਆ ਗਿਆ। ਨਗੀਨਾ ਮਹਾਰਾਜਾ ਭੂਪਿੰਦਰ ਸਿੰਘ ਦਾ ਦਰਬਾਰੀ ਗਵੰਤਰੀ ਸੀ।
ਕਹਿੰਦੇ ਹਨ ਇਕ ਵਾਰੀ ਬਠਿੰਡੇ ਦੇ ਪਿਉ-ਪੁੱਤਾਂ ਨੂੰ ਇਕੱਠਿਆਂ ਹਲ ਵਾਹੁਣ ਦਾ ਮੌਕਾ ਬਣ ਗਿਆ । ਇਕ ਦੋ ਦਿਨ ਤਾਂ ਇਕ ਦੂਜੇ ਦੀ ਝੇਪ ‘ਚ ਚੁੱਪ ਕਰਕੇ ਹਲ ਵਾਹੁੰਦੇ ਰਹੇ। ਬਾਪੂ ਨੇ ਚੁੱਪ ਤੋਂ ਅੱਕ ਕੇ ਪੁੱਤ ਨੂੰ ਕਹਿਆ, “ਇਹ ਚੁੱਪ ਤਾਂ ਆਪਾਂ ਨੂੰ ਮਾਰ ਲਊਗੀ, ਉਤੋਂ ਪੈਂਦੀ ਐ ਕਹਿਰਾਂ ਦੀ ਧੁੱਪ, ਝੇਪੋ ਝੇ ਪੀ ਚੁੱਪ-ਵੱਟੀ ਰਖਦੇ ਹਾਂ, ਇਹ ਚੁੱਪ ਨੂੰ ਛੱਡ ਗੀਤ ਕਲੀਆਂ ਗਾਇਆ ਕਰੀਏ ਤਾਂ ਨਿਰਬਾਨ ਹੋਵੇਗਾ ਨਹੀਂ ਤਾਂ ਮਰ ਮਿਟਾਂਗੇ” ਥੋੜ੍ਹੇ ਚਿਰ ਪਿਛੋਂ ਪਿਉ ਨੇ ਫੈਸਲਾ ਦਿੱਤਾ, “ਕਬਰ ਵਾਲੀ ਬੇਰੀ ਟੱਪ ਕੇ ‘ਨਾ ਤੂੰ ਮੇਰਾ ਪੁੱਤ ਤੇ ਨਾ ਮੈਂ ਤੇਰਾ ਪਿਉ’ ਦੋਵੇਂ ਹਾਣੀਆਂ ਵਾਂਗੂੰ ਖੁੱਲ੍ਹ ਕੇ ਗਾਇਆ ਹੱਸਿਆ ਕਰੀਏ” । ਏਸ ਫੈਸਲੇ ਨੇ ਚੁੱਪ ਤੋੜ ਦਿਤੀ। ਦੋਵਾਂ ਨੇ ਕੰਮ ਦਾ ਥਕੇਵਾਂ ਅਤੇ ਗਰਮੀ ਦਾ ਆਕੇਵਾਂ ਹੀਰ ਦੀਆਂ ਕਲੀਆਂ ਗਾ ਗਾ ਕੇ, ਔਖ ਨੂੰ ਸੌਖ ਵਿਚ ਬਦਲ ਲਿਆ। ਭਾਵ ਇਹ ਕਿ ਬਠਿੰਡੇ ਦਾ ਹਰ ਵਾਸੀ ਗਾਉਂਦਾ ਵਜਾਉਂਦਾ ਸੀ। ਕਲਾਕਾਰ ਸੀ ਜਦੋਂ ਵਿਆਹ ਹੁੰਦਾ ਓਦੋਂ ਤਾਂ ਹੱਦਾਂ ਹੀ ਹੋ ਜਾਂਦੀਆਂ। ਸਾਰਾ ਪਿੰਡ ਮਿੱਤਰਾਂ ਦਾ ਬਣ ਜਾਂਦਾ, ਹੀਰ ਕਮਲੀ ਹੋਈ ਫਿਰਦੀ ਹੁੰਦੀ। ਕਹਾਵਤ ਵੀ ਸੀ ਕਿ “ਤਣੀ ਹੇਠਾਂ ਸਭ ਇੱਕੋ ਜੇਹੇ” ਨਾ ਕੋਈ ਵਡਾ ਨਾ ਛੋਟਾ ਗਾਉਣ ਵਜਾਉਣ ‘ਚ ਕੋਈ ਝੇਪ ਨਹੀਂ ਸੀ ਮੰਨੀ ਜਾਂਦੀ, ਮੂੰਹ ਆਈਆਂ ਬੋਲਦੇ ਪਰ ਸਭਿਆ घेली हिए।
ਮੁੰਡੇ ਦੇ ਵਿਆਹ ‘ਚ ਜੰਨ ਤੁਰ ਜਾਣ ਤੋਂ ਪਿਛੋਂ ਦੂਜੇ ਦਿਨ ਸਾਰਾ ਬਠਿੰਡਾ ਇਕੱਠਾ ਹੋ ਕੇ, ਢਾਣੀ ਬੰਨ੍ਹ ਕੇ ਗਿੱਧਾ ਪਾਉਂਦੇ, ਮੇਲਣਾਂ ਨੱਚਦੀਆਂ। ਖਾਸ ਕਰਕੇ ਵਿਆਂਦੜ ਮੁੰਡੇ ਦੀਆਂ ਮਾਮੀਆਂ ਅਤੇ ਮਾਸੀਆਂ। ਗਿੱਧੇ ਦਾ ਤਾਲ ਪੂਰਨ ਲਈ ਮਦਤ ਲਈ ਜਾਂਦੀ ਤੋੜੇ ਅਤੇ ਚੱਪਣ ਦੀ, ਖੜਤਾਲਾਂ ਛੈਣਿਆ ਦੀ, ਮੇਲਣਾਂ ਨਚਦੀਆਂ ਅਤੇ ਪਿੰਡ ਦੇ ਮੁੰਡੇ ਗਿੱਧਾ ਪਾਉਂਦੇ । ਗਿੱਧਾ ਪਾਉਣ ਵਾਲੇ ਕੋਈ ਘਰ ਦੇ ਦਾ ਵੀਹ ਨਹੀ ਸਾਰੇ ਪਿੰਡ ਦੇ ਮੁੰਡੇ ਕੰਡਿਓ ਬੇੜ, ਜੱਟ, ਝਿਊਰ, ਚਮਿਆਰ, ਬਾਹਮਣ, ਮਰਾਸੀ। ਕਮੀ-ਕਮੀਣ ਵਿਚੋਂ ਬਾਣੀਏ ਭਾਵੇਂ ਵਿਆਹ ਜੱਟਾਂ ਦੇ ਹੁੰਦਾ ਭਾਵੇਂ ਕਮੀਣਾਂ ਦੇ। ਕਿਸੇ ਜਾਤ ਪਾਤ ਦੇ ਹੁੰਦਾ। ਦੋ ਦੋ ਮਹੀਨੇ ਪਹਿਲਾਂ ਹੀ ਕਬਰ ਵਾਲੀ ਬੇਰੀ ਪ੍ਰਸਿੱਧ ਥਾਂ ਸੀ ਜਿਹੜੀ ਕਿਸੇ ਪੀਰ ਦੀ ਥਾਂਸੀ (ਇਹ ਥਾਂ ਸਿਵਲ ਸਟੇਸ਼ਨ ਦੇ ਦਰਮਿਆਨ ਸੀ) ਅਤੇ ਭੁੱਚੋ ਵਾਲੇ ਰਾਹ ਉਤੇ ਪਹਿਲਾਂ ਹੀ ਬੋਲੀਮ ਪਾਉਣ ਵਾਲੇ ਤਿਆਰੀਆਂ ਖਿੱਚਣ ਲਗ ਪੈਂਦੇ। ਓਦੋਂ ਸੀ ਸਾਂਝੀ-ਵਾਲਤਾ ਕਿ ਅੱਜ ਹੈ ਸਾਂਝੀਵਾਲਤਾ ਕੋਈ ਭਿੰਨ ਭੇਦ ਹੀ ਨਹੀਂ ਸੀ। ਕੋਈ ਬੇਗਾਨਗੀ ਨਹੀਂ ਸੀ । ਸਾਂਝਾਂ ਸਨ, ਪਿਆਰ ਸਨ, ਉਹ ਸੈਕੂਲਰਿਜਮ ।
ਇਕ ਵਾਰਾਂ ਦੀ ਗੱਲ ਹੈ ਗੰਡੇ ਝਿੰਗੜ ਦਾ ਵਿਆਹ ਸੀ। ਇਕ ਜਾਣ ਨੇ ਬੋਲੀ ਪਾਈ, ” ਕੇ ਲਿਆਂਦਾ ਰੌਣ, ਮੇਲਣੇ। ਸੱਚ ਦਸ ਨੀ ਤੇਰੀ ਨਿਗਾਹ ਵਿਚ ਕੌਣ।” ਨੱਚਦੀ ਨੱਕ ਮੇਲਣ ਵੀਰ ਸੂੰ ਸੰਧੂ ਦੀ ਬਾਂਹ ਫੜ ਕੇ ਖਿੱਚ ਕੇ ਗਿਧੇ ਵਿਚ ਲੈ ਆਈ, ਹਾਸੜ ਪਏ ਜਦੋਂ ਮੇਲਣ ਫੜ ਕੇ ਸਾਰੇ ਬਠਿੰਡੇ ਦੇ ਮੁੰਡਿਆਂ ‘ ਚੋਂ ਛਾਂਟ ਕੇ ਵੀਰ ਨੂੰ ਨੂੰ ਖਿੱਚ ਕੇ ਗਿੱਧੇ ਦੇ ਵਿੱਚ ਲੈ ਗਈ ਸੀ। ਸੂੰ ਉਤੇ ਲੋਹੜੇ ਦੀ ਜੁਆਨੀ ਸੀ ਓਨੀ ਦਿਨੀਂ। ਕਹਿਰਾਂ ਦਾ ਜੋਬਨ ਸੀ। ਰੂਪ ਡੁੱਲ੍ਹ ਡੁੱਲ੍ਹ ਪੈਂਦਾ। ਸਰਦਾਰ ਵੀਰ ਸਿੰਘ ਮੋਤੀ ਸਿੰਘ ਠੇਕੇਦਾਰ ਦਾ ਪਿਤਾ ਸੀ। ਉਨੀ ਦਿਨੀਂ ਬਠਿੰਡਾ ਬਣ ਜਾਦਾ ‘ਹੋਲੀਵੁਡ ਆਫ਼ ਕੈਲਿਫੋਰਨੀਆ ।
ਹੁਣ ਗੱਲ ਕਰਦੇ ਹਾਂ ਆਪਾਂ ਉਨ੍ਹਾਂ ਕਲਾਕਾਰਾਂ ਦੀ ਜਿਹੜੇ ਪਿੰਡੋਂ ਬਾਹਰ ਸ਼ਹਿਰੋਂ ਦੂਰ ਪਹਿਚਾਣੇ ਕਲਾਕਾਰ ਸਨ। ਸਭ ਤੋਂ ਵੱਧ ਪ੍ਰਸਿੱਧਤਾ ਨਗੀਨੇ ਮਰਾਸੀ ਨੂੰ ਮਿਲੀ ਜਿਹੜਾ ਮਹੀ ਭੁਪਿੰਦਰ ਸਿੰਘ ਵਾਲੀਏ ਪਟਿਆਲੇ ਦੇ ਸ਼ਾਹੀ ਗਵੰਤਰੀ ਸੀ। ਵਿਆਹ, ਸਾਹੇ ਮੇਲਿਆਂ ਵਿਚ ਗਾਉਂਦਾ ਸੀ। ਜਿਹਨੂੰ ਸਰਕਾਰੀ ਖਿੱਲਤ ਮਿਲੀ ਹੋਈ ਸੀ। ਖਾਸ ਥਾਂਵਾਂ ਮੌਕਿਆ ਉਟਨਸਰਕਾਰੀ ਖਿੱਲਤ ਪਹਿਨ ਕੇ ਗਾਉਂਦਾ ਹੁੰਦਾ ਸੀ। ਸਰਕਾਰੋਂ ਦਰਬਾਰੋਂ ਸੇਠਾਂ, ਸਰਦਾਰਾਂ ਤੋਂ ਸੁਣਦੇ ਔਰਾ ਸੀਪਰ ਗਰੀਬ ਗੁਰਬੇ, ਸਾਧ ਬ੍ਰਾਹਮਣ ਤੋਂ ਉਹ ਰੁਪਿਆਰ ਸੇਠਾ ਸਕਦਾ । ਖਾ ਸੁਣਾਉਂਦਾ ਹੁੰਦਾ ਨਹੀ ਜਾਨੀ ਦਿਨੀਂ ਸਟੇਸ਼ਨ, ਟੈਲੀਵੀਜ਼ਨ ਪਰਸਾਰਨ ਤਾਂ ਸੀ ਨਹੀਂ। ਗਵੰਤਰੀਆਂ ਕਲਾਕਾਰਾਂ ਦੀ ਪ੍ਰਸਿੱਧਤਾ ਦੀ ਮਿ ਵਿਆਹ, ਸਾਹੇ ਮੁੰਡੇ ਦੀਆਂ ਛਟੀਆਂ ਉਤੇ। ਬਠਿੰਡੇ ਸ਼ਹਿਰ ਦੇ ਸਾਰੇ ਸੇਠ ਘਨਈਆ ਗੰਗਾ ਰਾ ਯਾਹਨੀ ਲੱਛਕੇ, ਖੇਤਾ ਮੱਲ, ਰਾਮ ਜੀ ਦਾਸ: ਕੇ, ਲਹਿਰੇ ਵਾਲੇ, ਮਹਿਤੇ ਵਾਲੇ, ਧੁਰੀ ਵਾਲੇ, ਭਾਰ ਕੇ ਆਦਿ, ਵੱਡੇ ਵੱਡੇ ਪੰਡਤ, ਜ਼ੈਲਦਾਰ ਦਸੌਂਦਾ ਸੀ ਕੇ, ਬਿਸ਼ਨ ਸੰ, ਸਫ਼ੈਦਪੋਸ਼ ਕੇ, ਨੰਬਰਦਾਰ ਇੱ ਸੂਚਾ ਸੁੱ ਕੇ, ਮਕਦੀ ਗੱਲ ਏਦੂੰ ਬਾਹਰ ਸਾਰੇ ਪਵੇਹੇ ਦੇ ਸਾਰੇ ਫਨੇ ਖਾਂ ਸੇਠ ਸਰਦਾਰ ਨਗੀਨੇ । ਸਾਈ ਦੇ ਕੇ। ਉਹਨੀ ਦਿਨੀ ਸੋ ਕ ਜੇ ਰੁਪਏ ਤੋਂ ਪੰਜ ਸੌ ਤਾਈਂ ਵਡੀ ਸਾਈ ਸੀ । ਪੰਜ ਸੌ ‘ ਦਾ ਮਤਲਬ ” ਪੰਜਾਹ ਹਜ਼ਾਰ ਸੀ । ਰਾਜ ਘਰ ਵਿਚ ਤਾਂ ਨਗੀਨੇ ਦਾ ਜਾਣਾ ਸੀ ਹੀ ਸੀ।
ਨਗੀਨੇ ਦਾ ਭਰਾ ਕਰੀਮਾ ਵੀ ਬਹੁਤ ਚੰਗਾ ਗਵੰਤਰੀ ਵਜੰਤਰੀ ਸੀ। ਕਹਿੰਦੇ ਹਨ ਇੱਕ ਵਾਰੀ ਪਿੰਡੋਂ ਬਾਹਰ ਗੋਸਾਈਆਣੇ ਕੋਲ ਜਿਥੇ ਦਾਦੂਪੰਥੀਆਂ ਦਾ ਡੇਰਾ ਸੀ ਜਿਥੇ ਅੱਜ ਕਲ੍ਹ ਮਹਾਂਵੀਰ ਦਲ ਨੇ ਅੱਖਾਂ ਦਾ ਹਸਪਤਾਲ ਬਣਾਇਆ ਹੈ ਓਥੇ ਕਰੀਮੇ ਨੇ ਏਡੀ ਉਚੀ ਆਵਾਜ਼ ਨਾਲ ਗਾਇਆ। ਉਹਦਾ ਬੋਲ ਬੱਦਲਾਂ ਵਿਚ ਵੀ ਜਾ ਵੜਿਆ । ਸਾਰੀ ਝਿੜੀ ਦੇ ਮੋਰਾਂ ਨੇ ਕੁਕਾਰਾ ਪਾ ਦਿੱਤਾ । ਓਨੀਂ ਦਿਨੀ ਕੋਈ ਲਾਊਡ ਸਪੀਕਰ ਨਹੀਂ ਸਨ। ਗਵੰਤਰੀ ਲੋਕ ਸਰੀਰਕ ਤਾਕਤ ਦੇ ਜ਼ੋਰ ਹੀ ਏਨਾ ਉੱਚਾ ਮਿੱਠਾ ਬੋਲਦੇ ਸਨ ਕਿ ਦੂਰ ਬੈਠੇ ਸਰੋਤਿਆਂ ਨੂੰ ਵੀ ਮੋਹ ਲੈਂਦੇ ਸਨ।
ਮਹਿਣਾ ਪੱਤੀ ਵਾਲਾ ਗੁਰਦਿਆਲ ਸਿੰਘ ਬੜੀਆਂ ਕਲੀਆਂ ਲਾਉਂਦਾ ਹੁੰਦਾ ਸੀ । ਬੋਲ ਬੜਾ ਰੁਹ ਵਾਲਾ ਸੀ ਤੇ ਸੀ ਵੀ ਬੜਾ ਸੁਹਣਾ । ਨਹਿਰੋਂ ਪਾਰ ਖੇਤੋਂ ਊਠ ਕੇ ਲੱਦੇ ਉਤੇ ਬੈਠ ਕੇ ਗਾਉਂਦਾ ਨਹਿਰੋਂ ਪਾਰ ਭਗਤੂਆਣੀ ਤੋਂ ਪਿੰਡ ਬੋਲ ਸੁਣਦਾ ਜਦੋਂ ਉਹ ਗਾਉਂਦਾ ਹੁੰਦਾ ਸੀ। ਉਹਦੀ ਬਹੁਤੀ ਪਿਆਰੀ ਕਲੀ मी।
ਤੜਕੇ ਉਠਕੇ ਰਾਂਝਿਆ ਵਾੜੇ ਨੂੰ ਆਉਂਦੀ
ਮੈਨੂੰ ਤੇਰੀ ਖਾਲੀ ਦਿਹੰਦੀ, ਮੁੰਡਿਆ ਮੰਜੀ।
ਉੱਚੇ ਚੜ੍ਹ ਕੇ ਵੇਖਾਂ ਪੁੱਤ ਮੌਜੂ ਦਿਆ
ਚੜ੍ਹ ਚੜ੍ਹ ਵੇਖਾ ਵੇ ਫਲਾਹੀਏ, ਕਿੱਕਰੀ ਜੰਡੀ।
ਉਤੇ ਚੜ੍ਹਦੀ ਦਾ ਲਕੱ ਖਾ ਲਿਆ ਢੱਕ, ਮਕੌੜਿਆਂ ਵੇ।
ਸੁਹਣੀ ਜੀ ਕੁੜਤੀ ਸਾਲੂ ਵੇ ਪਾੜਤੇ ਪੰਗੀਂ।
ਰੇਰੂ ਰੁੱਖ ਨੂੰ ਰਾਂਝਿਆ ਦਾਖਾਂ ਨਾ ਲਗਦੀਆਂ,
ਅੰਬ ਨਾ ਲਗਦੇ ਵੇ ਰੋਹੀਆਂ ਦੇ ਅੱਕੀਂ
ਇਸ਼ਕ ਮੁਸ਼ਕ ਰਾਂਝਿਆਂ ਗੁੱਝੇ ਨਾ ਰਹਿੰਦੇ
ਅੱਗ ਨਾ ਲੁਕਦੀ ਵੇ ਸੁੱਕੇ ਜੇ ਕੱਖੀਂ।
ਚਾਰ ਚੋਫੇਰੇ ਰਾਂਝਿਆ ਵੈਰੀ ਵਸਦੇ ਆਸ਼ਕਾਂ ਦੇ
ਗੱਲ ਐ ਤੇਰੀ ਮੇਰੀ ਵੇ ਸਾਂਭ ਸਾਂਭ ਰੱਖੀ।
ਵੇ ਦਿਲ ਦਿਆ ਜਾਨੀਆਂ,
ਦਰਦਾਂ ਦਿਆ ਦਾਰੂਆ
ਸਤਿਆ ਤਾਰ ਜੂ
ਵੇ ਆਸਾ ਰਾਮ ਦੀ।
ਆਧੁਨਿਕ ਕਲਾਕਾਰਾਂ ਦਾ ਮੁੱਢ ਰੇਲਵੇ ਦੀ ਡਰਾਮੈਟਿਕ ਪਾਰਟੀ ਨੇ ਬੰਨ੍ਹਿਆ ਜਿਹੜੀ ਰੇਲਵੇ ਦੇ ਕਲੱਬ ਵਿਚ ਡਰਾਮੇ ਕਰਦੇ ਹੁੰਦੇ ਸਨ ਜਿਨ੍ਹਾਂ ਤੋਂ ਨਵੀਂ ਕਲਾਕਾਰੀ ਦੀ ਜਾਗ ਲੱਗੀ।
ਅਜੋਕੇ ਲਿਖਾਰੀਆਂ ਦੇ ਮੋਢੀ ਲਿਖਾਰੀ ਬਲਵੰਤ ਗਾਰਗੀ ਜੀ ਹਨ, ਜਿਨ੍ਹਾਂ ਬਹੁਤ ਡਰਾਮੇ ਲਿਖੇ ਜਿਵੇਂ : ਲੋਹਾ ਕੁੱਟ, ਕੱਕਾ ਰੇਤਾ, ਆਦਿ ਅਤੇ ਪੰਜਾਬੀ ਨਾਟਕਾਂ ਦੀ ਪਹਿਲੀ ਪਾਲ ਵਿਚੋਂ ਹਨ।
ਬੂਟਾ ਸਿੰਘ ਸ਼ਾਦ ਨੇ ਕਈ ਨਾਵਲ ਲਿਖੇ, ਲਿਖਤ ਦੇ ਜੋਰ ਤੇ ਬੰਬੇ ਜਾ ਕੇ ਬਹਿ ਗਿਆ। ਕੈਫ ਜੀ ਨੇ ਬੜਾ ਕੁਝ ਉਰਦ ਵਿਚ ਲਿਖਿਆ ਬੜਾ ਕੁਝ ਪੰਜਾਬੀ ‘ਚ । ਇਨਾਂ ਦੀ ਰਚਨ ਸੋਜ ਹੈ ਦਰਦ ਹੈ। ਦੇਸ਼ ਪਿਆਰ ਉੱਛਲ ਉੱਛਲ ਪੈਂਦਾ ਹੈ।
ਵਿਚ 4 ਮਦਰ ਮਿੱਤਲ ਨੇ ਫ਼ਿਲਮੀ ਦੁਨੀਆਂ ਵਿਚ ਧਾਕ ਬਿਠਾ ਲਈ ਹੈ। ਸਰੋਤਿਆਂ ਤੇ ਫਿਲ ਆਸ਼ਕਾਂ ਨੂੰ ਰੱਜ ਰੱਜ ਹਾਸੀਆਂ ਵੰਡਦਾ ਫਿਰਦਾ ਹੈ। ਪੰਜਾਬੀ ਦੀ ਕੋਈ ਅਜਿਹੀ ਫ਼ਿਲਮ ਨਹੀਂ ਜਿਸ ਵਿ ਮਿਹਰ ਮਿੱਤਲ ਨੇ ਪਾਰਟ ਅਦਾ ਨਾ ਕੀਤਾ ਹੋਵੇ ਅਤੇ ਆਪਣੀ ਕਲਾਕਾਰੀ ਦੇ ਜੌਹਰ ਨਾ ਵਿਖਾਏ ਹੋਏ ਇਸ ਨੂੰ ਸਕਰੀਨ ਤੇ ਆਉਂਦੇ ਸਾਰ ਵੇਖਦੇ ਹੀ ਲੋਕਾਂ ਦੀਆਂ ਬੁੱਲ੍ਹੀਆਂ ਤੇ ਹਾਸਿਆਂ ਦੀ ਬੁਛਾੜ ਆ ਜਾਂ ਹੈ ਅਤੇ ਇਹਦੀਆਂ ਗੱਲਾਂ ਸੁਣ ਕੇ ਤਾਂ ਬਖੀਆਂ ਟੁੱਟ ਜਾਂਦੀਆਂ ਹਨ।
ਸਰੂਪ ਪ੍ਰਿੰਦਾ ਅਤੇ ਦੇਸ ਰਾਜ (ਅਤਰੋ-ਚਤਰੋ) ਨੇ ਤਾਂ ਹੱਦਾਂ ਹੀ ਤੋੜ ਦਿਤੀਆਂ ਕਲਾਕ ਦੀਆਂ। ਦਰਸ਼ਕਾਂ ਸਰੋਤਿਆਂ ਦੀਆਂ ਵੱਖੀਆਂ ਟੁੱਟ ਜਾਂਦੀਆਂ ਹਨ ਉਨ੍ਹਾਂ ਦੀ ਕਿ ਵੇਖਕੇ। ਉਨ੍ਹਾਂ ਦੀ ਅਦਾ ਅੱਜ ਹੈ ਨਹੀਂ ਮਹਾਰਾਜਾ ਪਟਿਆਲਾ ਭੂਪਿੰਦਰ ਸਿੰਘ ਉਹ ਤਾਂ ਉਨ੍ਹਾਂ ਦੋਹ ਪਿੰਡ ਕਿਹੜਾ ਨਾ ਬਖਸ਼ ਦੇਂਦਾ। ਇਹਨਾਂ ਦੀ ਸਕਿਟ, ਚੁਟਕਲੇ ਬਹੁਤ ਹਸਾਉਣੇ ਹੁੰਦੇ ਹਨ।
ਦਰਸ਼ਨ ਸਿੰਘ ਸੁਖੀਆ ਐਮ. ਏ. ਰਾਜਿੰਦਰਾ ਕਾਲਜ ਵਿਚ ਯੂਨੀਅਨ ਲੈਬਾਰ ਅਸਿਸਟੈਂਟ ਹਨ ਪਰ ਇਨ੍ਹਾਂ ਦੀ ਮਿਲਣੀ ਨੂਰਪੁਰੀ ਜੀ ਨੂੰ ਯਾਦ ਕਰਵਾ ਦੇਂਦੀ ਹੈ । ਸੁਖੀਆ ਜੀ ਕ ਦੇ ਪੰਜ ਸੰਗ੍ਰਹਿਆਂ – ‘ਮੰਨ ਤਰੰਗ’, ‘ਕੂੰਜਾਂ, ‘ਲੋਕ ਯੁਗ’, ‘ਰੰਗਾਂ ਦੀ ਖੇਡ ਤੇ ਵਿਧਾ’ । ਇਨ੍ਹਾਂ ਸੰਗ੍ਰਹਿ ਨੂੰ ‘ਪੰਜ ਰਜਿ’ ਸਮਝਦੇ ਹਨ। ਕਵਿਤਾ ਰੋਮਾਂਟਿਕ ਵੀ ਹੈ ਅਤੇ ਸਮਾਜ ਸੁਧਾਰ ਵਾਲੀ ਵੀ ਹੈ ਲਿਖੀ ਦਰਸ਼ਨ ਸਿੰਘ ਗਿੱਲ ਸਾਹਿਬ ਜੋ ਐਕਸਾਈਜ਼ ਇੰਸਪੈਕਟਰ ਹਨ, ਇਨ੍ਹਾਂ ਨੇ ਖੁੱਲ੍ਹੀ ਕ ਹੈ। ਇਨ੍ਹਾਂ ਦਾ ਵਿਸ਼ਾ ਬਹੁਤ ਸਮਾਜਕ ਹੈ। ਜਸਦੇਵ ਧਾਲੀਵਾਲ, ਅਤਰਜੀਤ ਸਿੰਘ ਚੰਗੇ ਗਲਪਕਾਰ ਚੰਗੇ ਕਲਾਕਾਰ ਹਨ। ਰਣ ਅਮਨਦੀਪ ਗਿੱਲ ਚੰਗੇ ਕਵੀ ਹਨ। ਟੋਨੀ ਬਾਤਿਸ਼ ਦਾ ਨਾਂ ਜਿਹਨਾਂ ਨੇ ਨਾਟਕ ਲਿਖਣ ਅਤੇ ਨਿਰਦੇਸ਼ਣ ਵਿਚ ਬਠਿੰਡੇ ਦਾ ਨਾਂ ਰੌਸ਼ਨ ਕੀਤਾ ਹੈ।
ਬਠਿੰਡੇ ਦੀਆਂ ਪੱਤੀਆਂ, ਬਸਤੀਆਂ, ਵਿਹੜੇ
ਬਠਿੰਡੇ ਦੀਆਂ ਵਡੀਆਂ ਪੱਤੀਆਂ ਦੋ ਹੀ ਹਨ ਜਿਨ੍ਹਾ ਦਾ ਪਿੱਛੇ ਜਿਕਰ ਆ ਗਿਆ ਹੈ। ਦੋਵਾਂ ਪੱਤੀਆਂ ਦੇ ਹਲਕੇ ਨਿਆਰੇ ਨਿਆਰੇ ਹਨ। ਪਟਵਾਰਾਂ ਨਿਆਰੀਆਂ ਹਨ। ਬਾਕੀ ਜਿੰਨੇ ਵਿਹੜੇ ਬਸਤੀਆਂ ਹਨ ਸਭ ਦੋਹਾਂ ਪਤੀਆਂ ਦੇ ਵਿਚ ਵਸੇ ਹੋਏ ਹਨ। ਝੁੱਟੀ ਪੱਤੀ, ਮਹਿਣਾ ਪੱਤੀ ਨਾਲੋਂ ਵਡੇਰੀ ਅਤੇ ਮਹਿਣਾ ਪੱਤੀ ਨਾਲੋਂ ਪਹਿਲਾਂ ਦੀ ਹੈ। ਝੁੱਟੀ ਪਤੀ ਦਾ ਬਜ਼ੁਰਗ ‘ਮਹਿਣਾ ਪੱਤੀ ਵਾਲੇ ਬਜ਼ੁਰਗ ਰਿਸ਼ਤੇਦਾਰ ‘ਮਾਣਕ’ ਨੂੰ ਬਠਿੰਡੇ ਲੈ ਕੇ ਆਇਆ ਸੀ। ਅੱਜ ਦੇ ਬਠਿੰਡੇ ਦੀ ਵਸੋਂ ‘ਚ ਪੰਡਵਈ ਵਾਲੇ ਝੁੱਟੀ ਪੱਤੀ ਵਾਲੇ ਸਿੱਧੂ ਹਨ, ਜਿਨ੍ਹਾਂ ਨੇ ਦੂਜੀਆਂ ਜਾਤਾਂ ਅਤੇ ਗੋਤਾਂ ਨੂੰ ਬਠਿੰਡੇ ‘ਚ ਵਸੇਬਾ ਦਿੱਤਾ, ਲੋੜ ਦੇ ਮੁਤਾਬਿਕ ਭੋਏ ਭਾਂਡਾ ਵੀ ਦਿੱਤਾ । ਸਿਵਾਏ ਪੂਰਵੀਆਂ ਦੇ ਜਿਨ੍ਹਾਂ ਨੂੰ ਮਹਾਰਾਜਾ ਪਟਿਆਲਾ ਨੇ ਲਖਨਊ ਆਦਿ ਥਾਵਾਂ ਤੋਂ ਆਪਣੀ ਲੋੜ ਦੇ ਮੁਤਾਬਿਕ ਬੁਲਵਾਇਆ ਸੀ ਜਿਹੜੇ ਬਹੁਤੇ ਫੌਜੀ ਅਫ਼ਸਰ ਸਨ ਜਿਨ੍ਹਾਂ ਨੇ ਏਥੇ ਆ ਕੇ ਕਿਲੇ ਦੀ ਅਤੇ ਰਿਆਸਤ ਪਟਿਆਲਾ ਦੇ ਰਾਜ ਭਾਗ ਦੀ ਰਾਖੀ ਕੀਤੀ । ਜੋ ਵਜ਼ੀਰ ਸ਼ਮਸ਼ੇਰ ਸਿੰਘ ਰਾਜਪੂਤ ਰਾਹੀਂ ਆਏ मठ।
ਸੰਗੂਆਣਾ ਝੁੱਟੀ ਪੱਤੀ ਦੇ ਹਲਕੇ ‘ਚ ਆਬਾਦ ਹੋਇਆ ਜਿਥੇ ਬਾਬਾ ਗੁੱਗਾ ਚੋਹਾਨ ਜ਼ਾਹਿਰਾ ਪੀਰ ਦਾ ਮਨੌਤੀ ਥਾਂ ਹੈ। ਏਥੇ ਮਿਡਲ ਸਕੂਲ ਹੈ, ਇਹ ਬਸਤੀ ਸਰਸਾ ਲਾਈਨ ਅਤੇ ਬੀਕਾਨੇਰ ਲਾਈਨ ਦੇ ਦਰਮਿਆਨ ਹੈ। ਕਹਿੰਦੇ ਹਨ ਗੁੱਗਾ ਚੌਹਾਨ ਪੀਰ ਨੇ ਬਾਬਾ ਹਾਜੀ ਰਤਨ ਦੇ ਸ਼ਿਸ਼ ਬਣਕੇ ਇਸਲਾਮ ਧਾਰਨ ਕਰ ਲਿਆ ਸੀ । ਕਲਮਾ ਲੈਣ ਤੋਂ ਪਿਛੋਂ ਗੁੱਗਾ ਜੀ ਨੇ ਸੰਗੂਆਣੇ ਡੇਰਾ ਲਾ ਲਿਆ ਅਤੇ ਮੁਸਲਮਾਨ ਮੱਤ ਦੀ ਅਸ਼ਾਇਤ ਕੀਤੀ, ਪਰ ਬਾਬਾ ਗੁੱਗਾ ਚੌਹਾਨ ਪੀਰ ਦੇ ਬਹੁਤ ਸੇਵਕ ਹਿੰਦੂ ਮੱਤ ਵਾਲੇ ਹਨ।
ਰੇਲਵੇ ਕਾਲੋਨੀ : ਰੇਲਵੇ ਲਾਈਨਜ਼ ਆਉਣ ਪਿਛੋਂ ਅੰਗਰੇਜ਼ਾਂ ਨੇ ਇਹ ਕਾਲੋਨੀ ਵਸਾਈ। 1947 ਤੋਂ ਪਹਿਲਾਂ ਨਵੇਂ ਭਾਂਤ ਦੀ ਯੋਰਪੀਅਨ ਤਰੀਕੇ ਦੀ ਇਹ ਸਭ ਤੋਂ ਉੱਤਮ ਦਰਜੇ ਦੀ ਬਸਤੀ ਸੀ । ਖੁੱਲ੍ਹੇ ਪਲਾਟਾਂ ‘ਚ ਖੁੱਲੀਆਂ ਹਵਾਦਾਰ ਕੋਠੀਆਂ ਬੰਗਲੇ ਸਨ । ਉਨ੍ਹੀ ਦਿਨੀ ਇਹ ਬਠਿੰਡੇ ਦਾ ਵੇਖਣਯੋਗ ਥਾਂ ਸੀ। ਬਹੁਤੀ ਵਸੋਂ ਗੋਰੇ ਗੋਰੀਆਂ ਦੀ ਸੀ। ਦੋ ਗਿਰਜੇ ਸਨ। ਵਡਾ ਪਲੇਅ ਗਰਾਉਂਡ (Play ground) ਸੀ। ਨਾਟਕ ਘਰ ਸੀ, ਹਸਪਤਾਲ ਸੀ, ਪੋਲੀਸ ਸਟੇਸ਼ਨ, ਮਸਜਿਦ ਆਦਿ ਧਾਰਮਿਕ ਥਾਵਾਂ ਵੀ ਸਨ । ਡੱਗੀਆਂ ਉਤੇ ਪਹਿਲਵਾਨ ਗੱਜਨ ਸਿੰਘ ਜੀ ਦਾ ਅਖਾੜਾ ਵੀ ਸੀ। ਤਿੰਨ ਪਾਣੀ ਦੀਆਂ ਡੱਗੀਆਂ ਸਨ। ਇਸ ਕਾਲੋਨੀ ਦੇ ਦਰਮਿਆਨ ਵਾਲੀ ਸੜਕ ਨੂੰ ‘ਠੰਡੀ ਸੜਕ’ ਕਹਿੰਦੇ ਸਨ । ਕਦੇ ਲਹਿਰਾਂ ਕਿਤੇ ਪੈਂਦੀਆਂ ਹਨ ਕਦੇ ਕਿਤੇ। ਕਦੇ ਪੁਰਬ ‘ਚ ਕਦੇ ਪੱਛਮ ‘ਚ। ਇਹ ਰੱਬੀ ਨਜ਼ਰਾਂ ਦੇ ਜਾਵੀਏ ਦੀ ਮਿਹਰ ਹੈ। ਅੱਜ ਕਲ੍ਹ ਉਹ ਲਹਿਰਾਂ ਸਿਵਲ ਸਟੇਸ਼ਨ ਅਤੇ ਥਰਮਲ ਕਾਲੋਨੀ ਵਿਚ ਪੈਂਦੀਆਂ ਜਾਵੀਏ ਦੀਆਂ 1947 ਤੋਂ ਪਹਿਲਾਂ ਰੇਲਵੇ ਕਲੋਨੀ ਵਿਚ ਲਹਿਰਾਂ ਬਹਿਰਾਂ ਦੇ ਰੰਗ ਉਡਦੇ ਸਨ।
ਪਰਤਾਪ ਨਗਰ: ਰੇਲਵੇ ਕਾਲੋਨੀ ਦੇ ਪਿਛਲੇ ਪਾਸੇ ਪਰਤਾਪ ਨਗਰ ਹੈ ਜੋ ਬਾਬਾ ਸੁਰਅ ਪੀਰ ਦੀ ਖ਼ਾਨਗਾਹ ਦੇ ਧਰ ਵਾਲੇ ਪਾਸੇ ਹੈ। ਪੰਜਾਂ ਪੀਰਾਂ – ਖੁਆਜ਼ਾ ਪੀਰ, ਜ਼ਕਰੀਆ ਪੀਰ, ਸ਼ਕਰ ਗੰਜ ਸਯਦ ਜਲਾਲ ਪੀਰ ਤੇ ਪੰਜਵੇਂ ਸਨ ਸੁਰਖ਼ ਪੀਰ ਜਿਨ੍ਹਾਂ ਦੀ ਮਨੌਤ ਬਠਿੰਡੇ ਸੀ। ਕਈ ਕਹਿੰਦੇ ਹਨ ਕਿ ਮਲਕਾ ਰਜ਼ੀਆ ਦਾ ਪ੍ਰੇਮੀ ‘ਯਾਕੂਤ’ ਦੀ ਕਬਰ ਹੈ ਜਿਹਨੇ ਰਜ਼ੀਆ ਦਾ ਲੜਾਈ ਵੇਲੇ ਸਾਥ ਦਿਹ ‘ਯਾਕੂਤ’ ਦੀ ਕਬਰ ਨੂੰ ਮਲਕਾ ਰਜ਼ੀਆ ਨੇ ਬਤੌਰ ‘ਸੁਰਖ਼ ਪੀਰ’ ਦੇ ਮਾਨਤਾ ਦਿਤੀ ਸੀ । ਆਸ਼ਕ ਹੈ ਇਸ ਨੂੰ ਹੁਸਨੋ-ਇਸ਼ਕ ਦਾ ਸੁਮੇਲ ਕਰਕੇ ਪੂਜਦੇ ਹਨ।
ਪਰਸ ਰਾਮ ਨਗਰ : ਭੁਪਿੰਦਰਾ ਫਲੋਰ ਮਿੱਲ ਵਾਲਾ ਰੇਲਵੇ ਫਾਟਕ ਲੰਘਦਿਆਂ ਹੀ ਪਰ ਰਾਮ ਨਗਰ ਆ ਜਾਂਦਾ ਹੈ। ਏਥੇ ਹਾਈ ਸਕੂਲ ਹੈ। ਇਸ ਨਗਰ ਦੀ ਆਪਣੀ ਡਿਸਪੈਂਸਰੀ ਹੈ, ਜਿਹ ਸਿਹਰਾ ਹੁਕਮ ਚੰਦ ਸ਼ਰਮਾ ਜਰਨਲਿਸਟ ਸਿਰ ਹੈ ਜੋ ਲੋਕ ਭਲਾਈ ਦੇ ਕੰਮਾਂ ਵਿਚ ਪੂਰੇ ਤਨ ਮਨ ਨਾਲ ਜੁਟੇ ਹੋਏ ਹਨ। ਰੱਬ ਇਨ੍ਹਾਂ ਨੂੰ ਬਰਕਤ ਬਖਸ਼ੇ। ਇਨ੍ਹਾਂ ਤੋਂ ਭਵਿੱਖ ਵਿਚ ਪਰਸ ਰਾਮ ਨਗਰ ਵਾਸੀਆਂ ਨੂੰ ਬਹੁਤ ਉਮੀਦਾਂ ਹਨ ਅਤੇ ਪ੍ਰੋਫੈਸਰ ਗੁਰਬਚਨ ਲਾਲ ਮਿੱਤਰ ਅਤੇ ਪ੍ਰੋਫੈਸਰ ਪੀ. ਸੀ. ਗੁਰ ਦੇ ਸਿਰ ਕਈ ਜ਼ਿੰਮੇਵਾਰੀਆਂ ਹਨ।
ਬਸਤੀ ਲਾਲ ਸਿੰਘ : ਬੀਕਾਨੇਰ ਲਾਈਨ ਦੇ ਪੂਰਵ ਵਾਲੇ ਪਾਸੇ ਦੀ ਬਸਤੀ ਹੈ। ਬਸਤੀ ਵਿਚ ਲੋਕਾਂ ਨੂੰ ਵਸਾਉਣ ਲਈ ਲਾਲ ਸਿੰਘ ਨੇ ਆਪਣੀ ਜ਼ਮੀਨ ਵਿਚੋਂ ਪਲਾਟ ਕਟ ਕੇ ਆ ਕਿਸ਼ਤਾਂ ਤੇ ਦਿੱਤੇ ਹੋਏ ਹਨ। ਲਾਲ ਸਿੰਘ ਨੂੰ ਅੱਜ ਲੋਕ ਮਨੋਂ ਤਾਂ ਅਸੀਸਾਂ ਦਿੰਦੇ ਹੋਣਗੇ।
ਉਤੱਲੀ ਵਸੋਂ ਅਮਰ ਪੂਰਾ ਹੈ। ਇਸ ਵਸੋਂ ਵਾਲੀ ਥਾਂ ਉੱਚੀ ਟਿੱਬੀ ਸੀ ਜਿਥੇ ਮਲਕਾ ਗ ਨੇ ਆਪਣੇ ਲਸ਼ਕਰ ਨੂੰ ਦਿੱਲੀਓਂ ਲਿਆ ਕੇ ਖੜਾ ਕੀਤਾ ਸੀ ਤਾਂ ਕਿ ਬਾਗ਼ੀ ਹੋਏ ‘ਬਾਗ਼ੀ ਅਲਤੂਨੀਆ’ ਬਗ਼ਾਵਤ ਸਰ ਕਰ ਲਏ। ਇਸ ਟਿੱਬੀ ਦਾ ਨਾਂ ਹੀ ਲਸ਼ਕਰੀ ਟਿੱਬੀ ਪੈ ਗਿਆ। ਉਲਟੀ ਆਪ ਹੀ ਸਰ ਗਈ। ਸਾਡੇ ਕਿਲੇ ਵਿਚ ਕੈਦ ਰਹੀ।
ਰਾਠੌਰ ਬਸਤੀ ਨਵੇਂ ਕਾਲਜ ਦੇ ਮਗਰ ਹਾਜੀ ਰਤਨ ਦੇ ਦੱਖਣ ਵਾਲੇ ਪਾਸੇ ਰਾਠੌਰ ਭਾਈ ਦੀ ਵਸੋਂ ਹੈ। ਜੋ ਬਹਾਵਲਪੁਰ, ਮੁਲਤਾਨ ‘ਚੋਂ ਆਏ ਹਨ। ਇਹ ਬੜੇ ਕਿਰਤੀ ਹਨ। ਬਾਣ ਵਲ ਸਰ, ਸਰਕੜੇ ਦਾ ਕੰਮ ਕਰਨਾ ਇਨ੍ਹਾਂ ਦਾ ਜੱਦੀ ਵਿਹਾਰ ਹੈ। ਇਹ ਰਾਜਪੂਤ ਗੋਤਾਂ ਦੇ ਹਨ। ਇਹ ਸਿੱਖੀ ਦਾ ਬਹੁਤ ਪ੍ਰਭਾਵ ਹੈ। ਇਸ ਬਸਤੀ ‘ਚ ਤਿੰਨ ਗੁਰਦੁਆਰੇ ਹਨ।
ਸੀਹੜਿਆਂ ਦਾ ਮਹੱਲਾ : ਇਹ ਮਹੱਲਾ ਸੰਧੂਆਂ ਦਾ ਹੈ।
ਹਾਜੀ ਰਤਨ ਗੇਟ : ਰਾਜਿੰਦਰਾ ਕਾਲਜ ਦੇ ਨਾਲ ਜਾਂਦੀ ਸੜਕ ਬਾਬਾ ਮੌਜੂ ਦਰਿਆ ਹੈ ਮੈਂ ਉਡੇ ਵਲ ਹਾਜੀ ਰਤਨ ਗੇਟ ਹੈ। ਇਹ ਸਾਡੇ ਸ਼ਹਿਰ ਦੀ ਜ਼ਰੂਰੀ ਸੱਥ ਹੈ ਜਿਥੇ ਸੱਯਦਾਂ, ਡੱ ਮਿਸਤਰੀਆਂ, ਰਮਦਾਸੀਆਂ, ਸੀਹੜਿਆਂ, ਸੰਧੂਆਂ ਆਦਿ ਸਭ ਬਰਾਦਰੀਆਂ ਦਾ ਮੁਹਾ ਹੈ ਤਾਂ ਵੀ ਰਮਦਾਸੀਆਂ ਨੇ ਕਿਹਾ ਸੀ ਜਿਨਾਂ ਛੱਡਨ ਪਛੰਡਨ ਹੈ ਸਭ ਰਤਨ ਹਾਜੀ ਦਰਵਾਜ਼ੇ ਤੇ ਇਕੱਠਾ ਹੋ ਗਿਆ है।
ਵਿਹੜਾ : ਬੜੀ ਪੁਰਾਣੀ ਬਸਤੀ ਹੈ ਜੋ ਮਹਿਣਾ ਪੱਤੀ ਦੀ ਧਰਮਸ਼ਾਲਾ ਤੋਂ ਖੱਬੇ ਪਾਸੇ ਹੈ। ਇਹ ਮਜਹਬੀ ਸਿੱਖਾਂ ਦੀ ਆਬਾਦੀ ਹੈ ਜਿਨ੍ਹਾਂ ਨੂੰ ਅੱਜ ਕਲ੍ਹ ਹਰੀਜਨਾਂ ਦੀ ਵਸੋਂ ਕਹਿੰਦੇ ਹਨ। ਗ਼ਰੀਬ ਲੋਕ ਆਪਣੇ ਆਪਣੇ ਘਰਾਂ ਨੂੰ ਮਹਿੰਗੇ ਵੇਚ ਵੇਚ ਕੇ ਬਾਹਰ ਆਸੇ ਪਾਸੇ ਸਸਤੀਆਂ ਥਾਵਾਂ ਲੈ ਕੇ ਵਸਦੇ ਜਾ ਰਹੇ ਹਨ ਤੇ ਇਸ ਵਿਹੜੇ ਦੀ ਥਾਂ ਨਵੀਨ ਢੰਗ ਦਿਆਂ ਮਕਾਨਾਂ ਵਿਚ ਵਟਦੀ ਜਾ ਰਹੀ ਹੈ।
ਬਸਤੀ ਤੇਲ ਮੰਗਣਿਆਂ ਦੀ : ਇਹ ਰਾਜਿੰਦਰਾ ਕਾਲਜ ਦੇ ਗਰਾਊਂਡਜ਼ ਦੇ ਮਗਰ ਹੈ ਜੋ ਪਹਿਲਵਾਨ ਕ੍ਰਿਸ਼ਨ ਪਾਲੀ ਹੋਰਾਂ ਦੀ ਬਸਤੀ ਹੈ।
ਅਜੀਤ ਨਗਰ : ਪੁਰਾਣੇ ਅੱਡੇ ਤੋਂ ਚੜ੍ਹਦੇ ਨੂੰ ਜਾਣ ਵਾਲੀ ਹੈ । ਅੱਜ ਕਲ੍ਹ ਵਾਹਿਗੁਰੂ ਦੀ ਕਿਰਪਾ ਨਾਲ ਅਜੀਤ ਨਗਰ ਬਹੁਤ ਫੈਲਿਆ ਹੋਇਆ ਹੈ ਜਿਸ ਵਿਚ ਸ਼ਾਨਦਾਰ ਤੇ ਵਧੀਆ ਵਧੀਆ ਕੋਠੀਆਂ ਬਣ ਗਈਆਂ ਹਨ ਤੇ ਪਤਾ ਨਹੀਂ ਬਾਹਰੋਂ ਆ ਕੇ ਕਿੰਨੇ ਕੁ ਅਫਸਰ ਇਥੇ ਵਸ ਗਏ ਹਨ। ਇਸ ਤੋਂ ਅੱਗੇ ਜਾ ਕੇ ਛਾਉਣੀ ਪਾਸੇ ‘ਜੁਝਾਰ ਨਗਰ’ ਵਸਣਾ ਸ਼ੁਰੂ ਹੋ ਗਿਆ ਹੈ। ਇਹ ਵੀ ਇਕ ਦਿਨ ਬਹੁਤ ਵਡਾ ਨਗਰ ਬਣ ਜਾਵੇਗਾ। ਡਾਕਟਰ ਸੁਰਜੀਤ ਸਿੰਘ ਕਾਲੜੇ ਦਾ ਕਲੀਨਿਕ ਅਤੇ ਬੀਬੀ ਦਾ ਗੁਰਦੁਆਰਾ ਇਹਦੇ ਸਿਰੇ ਤੇ ਹੈ।
(ਚੰਦਸਰ) ਚੌਂਸਰ ਬਸਤੀ : ਚੌਂਸਰ ਨਾਂ ਦੀ ਵੱਡੀ ਢਾਬ ਸੀ ਜਿਹੜੀ ਸਾਈਂ ਬਾਬਾ ਚਾਂਦ ਸ਼ਾਹ ਦੇ ਨਾਂ ਕਰਕੇ ਵੱਜਦੀ ਸੀ, ਜਿਹਨੂੰ ਚੰਦ ਸਰ ਵੀ ਕਹਿੰਦੇ ਸਨ। ਇਹ ਬਸਤੀ ਫੌਜੀ ਸਿੰਘ ਦੇ ਬੁੱਤ ਤੋਂ ਲੈ ਕੇ ਬਰਨਾਲਾ ਰੋਡ ਨੂੰ ਮਿਲਾਉਂਦੀ ਬੀਬੀ ਵਾਲਾ ਰੋਡ ਦੇ ਦੋਵੀਂ ਪਾਸੀ ਹੈ।
ਕਮਲਾ ਨਹਿਰੂ ਕਾਲੋਨੀ : ਇਹ ਕਾਲੋਨੀ ‘ਨਗਰ ਸੁਧਾਰ ਟਰੱਸਟ’ ਨੇ ਹਿੰਦੁਸਤਾਨ ਦੇ ਪ੍ਰਾਈਮ ਮਨਿਸਟਰ ਨਹਿਰੂ ਦੀ ਘਰ ਵਾਲੀ ਦੇ ਨਾਂ ਤੇ ਵੱਖ-ਵੱਖ ਪਲਾਟਾਂ ਵਿਚ ਕੱਟ ਕੇ ਅਤੇ ਸ਼ਾਨਦਾਰ ਦੁਕਾਨਾਂ ਭਾਵ ਆਧੁਨਿਕ ਜ਼ਿੰਦਗੀ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਥਾਵਾਂ ਕੱਟਕੇ ਬਣਾਈ ਹੋਈ ਹੈ। ਜਿਸ ਵਿਚ ਖੁੱਲੀਆਂ ਖੁੱਲੀਆਂ ਸੜਕਾਂ, ਰੈਸਟੋਰੈਂਟ, ਦੁਕਾਨਾਂ, ਪਾਣੀ ਅਤੇ ਬਿਜਲੀ ਆਦਿ ਦਾ ਖੂਬ ਚੰਗਾ ਪ੍ਰਬੰਧ ਕੀਤਾ ਹੋਇਆ ਹੈ। ਇਹ ਕਾਲੋਨੀ ਵੇਖ ਕੇ ਤਾਂ ਦਿਲ ਨੂੰ ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਹੈ। ਕਾਸ਼ ਸਾਡਾ ਵੀ ਇਥੇ ਕੋਈ ਟਿਕਾਣਾ ਹੁੰਦਾ। ਇਸ ਕਾਲੋਨੀ ਦਾ ਸਿਹਰਾ ਸਾਡੇ ਹਰਮਨ ਪਿਆਰੇ ਨੇਤਾ ਸੁਰਿੰਦਰ ਕਪੂਰ ਦੇ ਸਿਰ ਹੈ।
ਗਣੇਸ਼ਾਬਸਤੀ: ਗਣੇਸ਼ਾ ਪਹਿਲਵਾਨ ਦੇ ਨਾਂ ਦੀ ਹੈ। ਗਣੇਸ਼ਾ ਪੂਰਵੀਆ ਕਰਕੇ ਵੀ ਵੱਜਦਾ ਸੀ । ਦੇਹੀ ਪਿੰਡਾ ਮੱਲਾਂ ਵਾਲਾ ਸੀ, ਮੱਲਾਂ ਦਾ ਪ੍ਰੇਮੀ ਸੀ। ਖਾਣ ਪੀਣ ਵਾਲਾ ਬੰਦਾ ਸੀ। ਔਲਾਦ ਨਰੀਨਾ ਨਹੀਂ ਸੀ। ਸ਼ੁਕਰ ਹੈ ਉਹਦੇ ਨਾਂ ਦੀ ਬਸਤੀ ਤਾਂ ਵੱਜਦੀ ਐ। ਏਥੇ ਉਹਦੀ ਜੱਦੀ ਧਰਤੀ ਸੀ, ਜਿਹਦੇ ਵਿਚ ਉਹਨੇ ਬਸਤੀ ਬਣਾਈ ਭਾਵੇਂ ਜ਼ਮੀਨ ਮੁੱਲ ਵੇਚੀ ਪਰ ਬਹੁਤਾ ਪੈਸੇ ਦੇ ਮੂੰਹ ਨਹੀਂ ਲੱਗਿਆ। ਇਹ ਰੰਗੀ-ਜੰਮੀ ਸੁਭਾਅ ਦਾ ਮਾਲਕ ਸੀ। ਇਹ ਬਸਤੀ ਗੋਨੇਆਣਾ ਰੋਡ ਨਿਰੰਕਾਰੀ ਭਵਨ ਦੇ ਸਾਹਮਣੇ ਸੜਕ ਦੇ ਉੱਤਰੀ ਪਾਸੇ ਹੈ।
ਨਵੀਂ ਬਸਤੀ : ਨਵੇਂ ਤਰੀਕੇ ਨਾਲ ਬਣੀ ਅੰਗਰੇਜ਼ੀ ਰਾਜ ਦੀ ਪਹਿਲੀ ਬਸਤੀ ਹੈ ਜਿਹਦੇ ਵਿਚ ਸਿੱਧੀਆਂ ਲੰਮੀਆਂ ਗਲੀਆਂ ਹਨ ਜਿਨ੍ਹਾਂ ਦੀ ਗਿਣਤੀ ਛੇ ਹੈ। ਇਹ ਪੂਰਵੀਆਂ ਦੀ ਧਰਤੀ ‘ਚ ਆਬਾਦ ਹੈ। ਜਮੀਨ ਪੱਤੀ ਮਹਿਣਾ ਸਕੂਲ ਅਤੇ ਆਰੀਆ ਅਤੇ ਅਸਲਾਮੀਆਂ ਸਕੂਲ ਦੀ ਘੇਰੀ ਬਸਤੀ ਹੈ। ਇਕ ਗਲੀ ਸ. ਬਚਨ ਸਿੰਘ ਦੀ ਹੈ ਜੇ ਦੀਆਂ ਗਲੀਆਂ ਦੇ ਮੱਥੇ ਤੇ ਹੈ। ਇਹ ਸ: ਬਚਨ ਸਿੰਘ ਪਿੰਡ ਤੰਗਵਾਲੀ ਦੇ ਸਵਰਨਕਾਰ ਸਨ। ਬੱਬੀਆ ਰਪਾ ਨਾਲ ਇਨ੍ਹਾਂ ਦਾ ਪਰਵਾਰ ਬਹੁਤ ਵੱਡਾ ਹੈ। ਸ੍ਰ: ਹਰਨਾਮ ਸਿੰਘ ਸਪੁੱਤਰ ਸ੍ਰ:ਬਚਨ ਸਿੰਘ ਮੰਨੇ ਪਰਮੰਨੇ ਸ਼ਹਿਰੀ ਹਨ। ਗੋਰਮਿੰਟ ਗਰਲਜ ਸਕੂਲ ਦੀ ਪੀ. ਟੀ. ਐਸੋਸੀਏਸ਼ਨ ਦੇ ਪ੍ਰਧਾਨ ਹਨ। ਮੈਨੂੰ ਪਗਮਲੇ ਮਾਨਾ ਬਹੁਤ ਅੱਗੇ ਲੰਘ ਗਿਆ ਹੈ ਤੇ ਬਾਹਰੀ ਬਸਤੀਆਂ ਵੀ ਨਵੀਂ ਬਸਤੀ ਨੂੰ ਪਿੱਛੇ ਛੱਡ ਭਾਬੀ ਅੱਜ ਹਨ। ਪਰ ਇਸ ਬਸਤੀ ਨੇ ਆਪਣੇ ਨਾਂ ਨਾਲ ‘ਨਵੀਂ ਬਸਤੀ ਦਾ ਲੇਬਲ ਚਿਪਕਾਇਆ ਹੋਇਆ ਹੈ। ਇਸ ਨੇ ਕਿਸੇ ਹੋਰ ਨਵੀਂ ਬਸਤੀ ਨੂੰ ਆਪਣਾ ਇਹ ਹੱਕ (ਲਕਬ) ਲੇਬਲ ਦਾ ਹੀਆ ਨਹੀਂ ਦਿਤਾ ਅਤੇ ਆਪਣੀ ਨਵੀਂ ਬਸਤੀ ਦਾ ਝੰਡਾ ਲੈ ਕੇ ਮੈਦਾਨ ਵਿਚ ਡਟੀ ਹੋਈ ਨਵੀਂ ਬਸਤੀ ਹੀ ਅਖਵਾਂਦੀ ਹੈ। ਭਾਵੇਂ ਅੱਜ ਦੇ ਯੁੱਗ ਵਿਚ ਇਸ ਵਿਚ ਨਵੀਂ ਬਸਤੀ ਵਾਲੀ ਕੋਈ ਖਾਸ ਗੱਲ ਨਹੀ ਰਹਿ ਗਈ। ਹਜ਼ੂਰਾ ਕਪੂਰਾ ਬਸਤੀ : ਇਹ ਬਸਤੀ ਦੇ ਢਿੱਲੋਂ ਭਰਾਵਾਂ ਦੇ ਨਾਂ ਤੇ ਹੈ ਜਿਹੜੀ ਰੋਜ ਗਾਰਡਨ ਤੋਂ ਸ਼ੁਰੂ ਹੋ ਕੇ ਬਰਨਾਲਾ ਰੋਡ ਦੇ ਨਾਲ ਨਾਲ ਜਾਂਦੀ ਹੈ।
ਜੀਵੀ ਨਗਰ : ਇਹ ਬਸਤੀ ਸ੍ਰ: ਹਰਨਾਮ ਸਿੰਘ ਜੌੜਾ ਹੋਰਾਂ ਸਾਰਿਆਂ ਭਰਾਵਾਂ ਨੇ ਆਪਣੀ ਮਾਤਾ ਜੀ ਦੇ ਨਾਂ ਨਾਲ ਪ੍ਰਸਿਧ ਕੀਤੀ ਹੈ। ਉਨ੍ਹਾਂ ਦੇ ਨਮਿਤ ਕੁਝ ਭੂਮੀ ਵਿਚ ਸਕੂਲ ਅਤੇ ਡਿਸਪੈਂਸਰੀ ਵੀ ਬਣਵਾਈ ਹੈ। ਮਾਤਾ ਜੀਵੀ ਦੇ ਬਲਵੰਤ ਸਿੰਘ, ਬਾਬੂ ਸਿੰਘ, ਜਗਰ ਸਿੰਘ, ਸੰਤ ਸਿੰਘ, ਹਰਨਾਮ ਸਿੰਘ, ਚਾਨਣ ਸਿੰਘ ਅਤੇ ਮਹਿੰਦਰ ਸਿੰਘ ਸੱਤਾਂ ਸਪੁੱਤਰਾਂ ਨੇ ਡਿਸਪੈਂਸਰੀ, ਗੁਰਦੁਆਰਾ, ਬਸਤੀ ਆਦਿ
ਬਣਾ ਕੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਥਰਮਲ ਕਾਲੋਨੀ : ਨਹਿਰ ਲੰਘਦਿਆਂ ਨਹਿਰ ਦੇ ਨਾਲ ਨਾਲ ਥਰਮਲ ਕਾਲੋਨੀ ਹੈ ਜਿਹਦੇ ਮੱਥੇ ਉਤੇ ਕੋਠੇ ਅਮਰਪੁਰਾ ਹਨ। ਇਸ ਕਾਲੋਨੀ ਵਿਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਛੋਟੇ ਤੋਂ ਵੱਡੇ ਅਫਸਰਾਂ ਤੱਕ ਦੀਆਂ ਵੱਖ-ਵੱਖ ਕੋਠੀਆਂ ਹਨ। ਆਧੁਨਿਕ ਜ਼ਮਾਨੇ ਦੀਆਂ ਹਰ ਤਰ੍ਹਾਂ ਦੀਆਂ ਮੁਲਾਜਮਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਹਨ। ਕਾਲੋਨੀ ਵੇਖਕੇ ਭੁੱਖ ਲਹਿੰਦੀ ਹੈ।
ਖਾਦ ਪਲਾਂਟ ਕਾਲੋਨੀ : ਡੇਰਾ ਬਾਬਾ ਨਿਹਾਲ ਦਾਸ ਜੀ ਦੇ ਸਾਹਮਣੇ ਝੀਲਾਂ ਲੰਘਕੇ ਖਾਦ ਪਲਾਂਟ ਕਾਲੋਨੀ ਹੈ। ਉਪਰੋਕਤ ਕਾਲੋਨੀਆਂ ਸਾਫ਼ ਸੁਥਰੀਆਂ, ਸਰਕਾਰੀ ਧਨ ਨਾਲ ਬਣੀਆਂ ਹੋਈਆਂ ਹਨ। ਇਥੇ ਹਰ ਤਰ੍ਹਾਂ ਦਾ ਸੁੱਖ ਆਰਾਮ ਹੈ।
ਚੱਕ ਇੰਦਰ ਸਿੰਘ : ਸ੍ਰ: ਇੰਦਰ ਸਿੰਘ ਜ਼ੈਲਦਾਰ ਦੇ ਨਾਂ ਦਾ ਚੱਕ ਹੈ ਜੋ ਉਨ੍ਹਾਂ ਦੇ ਪੋਤਰੇ ਬਲਬੀਰ ਸਿੰਘ ਅਤੇ ਮੋਹਨ ਸਿੰਘ ਨੇ ਆਬਾਦ ਕੀਤਾ ਹੈ। ਇਹ ਗਿੱਦੜਬਾਹਾ ਸੜਕ ਉਤੇ ਦੱਖਣ ਨੂੰ ਥਰਮਲ ਪਲਾਂਟ ਦੇ ਮੱਥੇ ਤੇ ਹੈ। ਆਸ ਕੀਤੀ ਜਾਂਦੀ ਹੈ ਇਹ ਕਿ ਸਮੇਂ ਨਾਲ ਇਹ ਚੰਗੀ ਖੁਸ਼ਗਵਾਰ ਬਸਤੀ ਬਣੇਗੀ।
ਬਸਤੀ ਸ਼ਾਮਲ ਲਾਲ : ਜੋ ਅਨਾਜ ਮੰਡੀ ਦੇ ਕੋਲੋਂ ਲੰਘਦਿਆਂ ਅੰਬਾਲਾ ਲਾਈਨ ਦੇ ਨਾਲ ਨਾਲ ਹੈ। ਇਹ ਬਸਤੀ ਚੌਧਰੀ ਲਿਖੀ ਰਾਮ ਦੇ ਸਪੁੱਤਰ ਸ਼ਾਮ ਲਾਲ ਨੇ ਆਬਾਦ ਕੀਤੀ ਹੈ। ਰਤਨ ਹਾਜੀ: ਮਹੱਲਾ ਜਾਂ ਬਸਤੀ ਨਹੀਂ। ਇਹ ਸਾਲਮ ਪਿੰਡ ਸੀ। ਇਹਦੀ ਪਟਵਾਰ ਨਿਆਰੀ ਹੈ। ਹੈ ।ਸਿਵਲ ਸਟੇਸ਼ਨ : ਸਰਦਾਰ ਹਰਚਰਨ ਸਿੰਘ ਸਰਾ ਜਦੋਂ ਪੈਪਸੂ ਦੇ ਵਜ਼ੀਰੇ ਮਾਲ ਸਨ।
ਬਸਤੀ ਸਿਵਲ ਸਟੇਸ਼ਨ, ਅਨਾਜ ਮੰਡੀ, ਕਚਹਿਰੀ, ਰਾਜਿੰਦਰਾ ਕਾਲਜ ਆਦਿ ਉਨ੍ਹਾਂ ਨੇ ਆਪਣੀ ਪੂਰੀ ਪੂਰੀ ਦਿਲਚਸਪੀ ਲੈ ਕੇ ਬਣਵਾਏ ਸਨ। ਆਡਲ ਟਾਊਨ: ਮਾਨਸਾ ਸਮੀਰ ਰੋਡ ਦੇ ਸ਼ਮਾਲ ਮਸ਼ਰਕ ਵਿਚ ਬਣਿਆ ਹੈ। ਟੀ. ਵੀ. ਇਹਦੀ ਗੱਠ ਵਿਚ ਹੈ ਠੀਕ ਡਾਬਲੇ ਛੱਪੜ ਦੇ ਸਾਮ੍ਹਣੇ ਹੈ।
ਟਾਵਰ ਗੁਰੂ ਕੀ ਨਗਰੀ : ਮਾਨਸਾ ਦਮਦਮਾ ਸੜਕ ਉਤੇ ਹਸਪਤਾਲ ਦੇ ਮੱਥੇ ਚੜ੍ਹਦੇ ਪਾਸੇ ਨੂੰ ਹੈ। ਧਰਤੀ ਹਾਜੀ ਰਤਨ ਦੀ ਹੈ। ਮਾਲਕਾਂ ਦੇ ਨਾਂ ਨਹੀਂ। ਧਰਮਾਦੇ ਦੀ ਥਾਂ ਹੈ ਨਾਂ ‘ਗੁਰੂ ਕੀ ਨਗਰੀ ਰੱਖ ਲਿਆ ਹੈ। ਲੁੱਟ ਦਾ ਮਾਲ ਹੈ ਵਕਫ਼ ਬੋਰਡ ਵਾਲਿਆਂ ਨੇ ਲੁਟਾਇਆ ਹੈ। ਲੋਕਾਂ ਲੁਟਿਆ ਹੈ। “ਅੱਧੇ ਅੱਧ ਸੁਆਹਾ”। ਜੰਤਾ ਨਗਰ : ਫਿਰੋਜ਼ਪੁਰ ਲਾਈਨ, ਅਬੋਹਰ ਲਾਈਨ ਅਤੇ ਨਹਿਰ ਦੀ ਤਿਕੋਨ ਦੇ ਵਿਚਕਾਰ ਹੈ। ਵੀਰ ਕਾਲੋਨੀ : ਇਹ ਕਾਲੋਨੀ ਬਹੁਤ ਹੀ ਉੱਤਮ ਬਸਤੀ ਹੈ। ਇਹ ਅਮਰੀਕ ਸਿੰਘ ਰੋਡ ਅਤੇ ਫਿਰੋਜ਼ਪੁਰ ਰੇਲਵੇ ਲਾਈਨ ਦੇ ਦਰਮਿਆਨ ਹੈ। ਇਹ ਬਸਤੀ ਮੀਰ ਤਕੀ ਮੀਰ ਦੇ ਦਿੱਲੀ ਬਾਰੇ ਕਹਿਣ ਵਾਂਗੂੰ ਦਹਿਲੀ ਜੋ ਸ਼ਹਿਰ ਥਾ ਆਲਮ ਮੇਂ ਇਨਤਖਾਬ ਔਰ ਮੁਨਤਖ਼ਿਬ ਹੀ ਰਹਿਤੇ ਥੇ ਵਹਾਂ ਰੋਜ਼ਗਾਰ ਕੇ। ਵੀਰ ਕਾਲੋਨੀ ਬਠਿੰਡੇ ਦੀਆਂ ਸਾਰੀਆਂ ਬਸਤੀਆਂ ਵਿਚੋਂ ਚੁਣੀ ਹੋਈ ਬਸਤੀ ਹੈ ਅਤੇ ਚੁਗਵੇਂ ਚੁਗਵੇਂ ਬੰਦੇ ਏਥੇ ਰਹਿੰਦੇ ਹਨ। ਇਹ ਬਸਤੀ ਕਾਟੀਆ ਪਰਵਾਰ ਦੀ ਧਰਤੀ ਵਿਚ ਬਣਾਈ ਗਈ ਹੈ ਜੋ ਸਰਕਾਰ ਨੇ ਇਕੁਆਇਰ ਕੀਤੀ ਸੀ।
ਭਾਈ ਮਤੀ ਦਾਸ ਨਗਰ: ਜੋ ‘ਕਟਾਰ ਸਿੰਘ’ ਦੇ ਰਾਹ ਉਤੇ ਹੈ ਜਿਹੜਾ ਨਛੱਤਰ ਨਗਰ ਦੇ ਬਰਾਬਰ ਗੁਰਦੁਆਰਾ ਭਾਈ ਮਤੀ ਦਾਸ ਹੈ ਜਿਹਦਾ ਚੱਕ ਪੰਡਤ ਉਦੇ ਰਾਮ ਤੁੰਗਵਾਲੀ ਵਾਲੇ ਨੇ ਚਕਿਆ ਅਤੇ ਆਪਣੀ ਜ਼ਮੀਨ ਵਿਚ ਬਣਾਇਆ। ਉਹ ਖੁਦ ਸਿੰਘ ਸਜੇ ਹੋਏ ਹਨ। ਉਨ੍ਹਾਂ ਨੇ ਸਿੱਖੀ ਦੇ ਪਿਆਰ ਵੱਸ ਹੋ ਕੇ ਕੁੱਝ ਭੂਮੀ ਦਾਨ ਕੀਤੀ ਅਤੇ ਮੂਹਰੇ ਲਗ ਕੇ ਲੋਕਾਂ ਤੋਂ ਚੰਦਾ ਬਾਸ਼ ਇਕੱਠੀ ਕੀਤੀ। ਇਹਦਾ ਇੰਤਜ਼ਾਮ ਲੋਕਾਂ ਹੱਥ ਹੈ। ਅੱਜ ਕਲ੍ਹ ਸਵਰਗਵਾਸੀ ਸ੍ਰ: ਇੰਦਰ ਸਿੰਘ ਢਿੱਲੋਂ ਦੇ ਸਪੁੱਤਰ ਸ੍ਰ: ਦਰਸ਼ਨ ਸਿੰਘ ਢਿੱਲੋਂ ਕਈ ਸਾਲਾਂ ਤੋਂ ਇਹਦੇ ਪ੍ਰਧਾਨ ਹਨ। ਕਮੇਟੀ ਅਧੀਨ ਕੰਮ ਚੜ੍ਹਦੀ ਕਲਾਂ ਨਾਲ ਚਲਦਾ ਹੈ।
ਆਈ. ਟੀ. ਆਈ. : ਡੱਬਵਾਲੀ ਸੜਕ ਦੇ ਮੋੜ ਦੇ ਸਾਹਮਣੇ ਹੈ। ਇਹ ਸਰਕਾਰੀ ਸੰਸਥਾ ਹੈ, ਜਿਸ ਵਿਚ ਮੁਲਾਜ਼ਮਾਂ ਲਈ ਕਵਾਰਟਰ ਤੇ ਕੋਠੀਆਂ ਬਣੀਆਂ ਹੋਈਆਂ ਹਨ।
ਹਰਬੰਸ ਨਗਰ : ਦਮਦਮਾ ਮਾਨਸਾ ਰੋਡ ਦੇ ਦੱਖਣੀ ਕੋਨ ‘ਚ ਆਬਾਦ ਹੈ। ਧਰਤੀ ਬਾਬਾ ਕਰਨ ਦੀ ਹੈ। ਹਰਬੰਸ ਸਿੰਘ ਪੁੱਤਰ ਕਰਮ ਸਿੰਘ ਔਲਖ ਜੱਸੀ ਪਿੰਡ ਦਾ ਰਹਿਣ ਵਾਲਾ ਸੀ। ਕਿਸੇ ਨਸ਼ੇ ਦੀ ਗਲਤ ਵਰਤੋਂ ਕਰਕੇ ਮਰ ਗਿਆ ਸੀ ਉਹਦੇ ਭਰਾ ਪਰਤਾਪ ਸਿੰਘ ਨੇ ਭਾਈ ਦੇ ਮੋਹ ਅਧੀਨ ਹੋ ਕੇ ਗੁਰਦੁਆਰੇ ਨੂੰ ਮੁਫ਼ਤ ਧਰਤੀ ਦੇ ਕੇ ਇਸਦਾ ਨਾਂ ‘ਹਰਬੰਸ ਨਗਰ’ ਧਰਿਆ। ਸਕੂਲ ਚੱਲਦਾ ਹੈ। ਚੰਗੀ ਬਸਤੀ ਹੈ।
ਨਛੱਤਰਾ ਨਗਰ : ਮਾਨਸਾ ਬਠਿੰਡਾ ਰੋਡ ਉਤੇ ਸੂਆ ਟੱਪਦਿਆਂ ਆਇਲ ਮਿੱਲ ਤੋਂ ਸ਼ੁਰੂ ਹੋ ਕੇ ਦਿੱਲੀ ਰੇਲਵੇ ਲਾਈਨ ਦੇ ਫ਼ਾਟਕ ਤਕ ਦੇ ਖੇਤਰ ਦਾ ਨਾਂ । ਪੰਡਤ ਬਲਵੱਧਰ ਜੀ ਜੋ ਲਹਿਰੇ ਵਾਲਿਆਂ ਦੇ ਬਾਗ਼ ਰਹਿੰਦੇ ਸਨ, ਤੋਂ ਪੁੱਛ ਕੇ ਪ੍ਰੋਫੈਸਰ ਲਿਖਾਰੀ, ਰੋਸ਼ਨ ਜੀ ਜੋ ਜੋਤਿਸ਼ ਦੇ ਧਨੀ ਸਨ ਨੇ ਆਪਣੇ ਨਛੱਤਰਾਂ ਦੀ ਪੂਜਨ ਨਮਿੱਤ ਇਹਦਾ ਨਾਂ ‘ਨਛੱਤਰਾਂ ਨਗਰ’ ਧਰਿਆ। ਇਸ ਨਗਰ ਦਾ ਮੋਹੜੀ ਗੱਡ ਹੀ ਕਰਮ ਸਿੰਘ ਹੈ। ਜਦੋਂ ਇਸ ਨਗਰ ਦੀ ਮੋਹੜੀ ਗੱਡੀ, ਉਸ ਵੇਲੇ ਦੋ ਦੋ ਮੀਲ ਤਕ ਨਾ ਕੋਈ ਦੀਵਾ ਸੀ, ਨਾ ਘਰ ਸੀ, ਨਾ ਕੋਈ ਨਲਕਾ। ਚਾਰੋਂ ਤਰਫ਼ ਸਰਕੜੇ, ਜੰਡ ਕਰੀਰ, ਝਾੜ ਬੂਟ ਧੂਰ ਟਿੱਬੇ । ਬੰਦਾ ਮੁਸ਼ਕਲਾਂ ਨਾਲ ਹੀ ਨਜ਼ਰ ਆਉਂਦਾ ਸੀ। ਪਾਣੀ ਜੱਸੀਓਂ ਜਾਂ ਬਠਿੰਡਾ ਤੋਂ ਲਿਆਂਦਾ ਜਾਂਦਾ ਸੀ। ਪਹਿਲਵਾਨਾਂ, ਸਾਜੀਆਂ, ਗਵੰਤਰੀਆਂ, ਸੰਤ ਜਨਾਂ ਦੇ ਚਰਨ ਛੋਆਂ ਦੀ ਧੂੜੀ ਇਸ ਨਗਰ ਉਤੇ ਪਈ ਹੈ ਤਾਂ ਇਹ ਨਗਰ ਆਬਾਦ ਹੋਇਆ ਹੈ। ਵਾਹਿਗੁਰੂ ਇਸ ਨਗਰ ਦੇ ਵਸਨੀਕਾਂ ਦੇ ਨਛੱਤਰਾਂ ਨੂੰ ਸਦਾ ਉਜਲੇ ਰਖੇਗਾ। ਬਠਿੰਡੇ ਸ਼ਹਿਰ ਦਾ ਇਹ ਨਗਰ ਸੱਜਾ ਬਾਜੂ ਬਣਕੇ ਰਵੇਗਾ। ਕਿੰਨੀਆਂ ਅਰਦਾਸਾਂ ਕਰਕੇ ਇਹ ਨਗਰ ਆਬਾਦ ਕੀਤਾ ਗਿਆ। ਏਥੇ ਇਕ ਸੁਰ ਹੋ ਕੇ ਜੋਦੜੀਆਂ ਕੀਤੀਆਂ ਜਾਂਦੀਆਂ ਹਨ, “ਧਰਮੀਰਾਜਾ ਰਾਜ ਕਰੇ ਧਰਮੀ ਪਰਜਾ ਸੁਖੀ ਵਸੇ” ਏਥੇ ਮਨ ਮੰਗੀਆਂ ਮੁਰਾਦਾਂ ਮਿਲਦੀਆਂ ਹਨ। ਹਠੀਆਂ, ਤਪੀਆਂ, ਜਤੀਆਂ, ਸਤੀਆਂ, ਪੀਰਾਂ, ਫਕੀਰਾਂ ਦਾ ਏਥੇ ਸਿੱਧਾ ਪਰਤਾਪ ਪੈਂਦਾ ਹੈ।
ਸੂਰਜ ਬਸਤੀ, ਨਾਮਦੇਵ ਨਗਰ,ਸ਼ਿਵ ਬਸਤੀ ਆਦਿ ਇਸ ਨਵੇਂ ਵਧਦੇ ਫੁੱਲਦੇ ਸ਼ਹਿਰ ਵਿਚ ਨਿੱਤ ਨਵੀਆਂ ਬਸਤੀਆਂ ਬਣਦੀਆਂ ਹਨ। 1951 ਵਿਚ ਇਥੇ ਕੇਵਲ ਦੋ ਹੀ ਬਸਤੀਆਂ ਸੰਗੂਆਣਾ ਅਤੇ ਨਵੀਂ ਬਸਤੀ ਸਨ, ਬਾਕੀ ਸਭ ਉਸਤੋਂ ਪਿਛੋਂ ਬਣੀਆਂ। ਅੱਜ ਕਲ੍ਹ ਤਾਂ ਤਕਰੀਬਨ ਹਰ ਸਾਲ ਇਕ ਨਵੀ ਬਸਤੀ ਬਣ ਜਾਂਦੀ ਹੈ। ਬਸਤੀਆਂ ਵੀ ਵਾਹਿਗੁਰੂ ਦੇ ਹੁਕਮ ਨਾਲ ਬਣਦੀਆਂ ਹਨ। ਇਕ ਵਾਰ ਗਿਆਨੀ ਜੈਲ ਸਿੰਘ ਜੀ ਜਦੋਂ ਚੀਫ਼ ਮਨਿਸਟਰ ਪੰਜਾਬ ਸਨ, ਨੇ ਕਿਹਾ ਸੀ ਕਿ ‘ਬਠਿੰਡਾ’ ਛੋਟੀ ਦਿੱਲੀ ਬਣ ਜਾਵੇਗਾ। ਰੱਬ ਵਧਾਵੇ ਪਰ ਵਧਣ ਦਾ ਫੇਰ ਹੀ ਫ਼ਾਇਦਾ ਹੈ ਜੇ ਲੋਕਾਂ ਵਿਚ ਮੋਹ ਹੋਵੇ, ਪ੍ਰੇਮ ਹੋਵੇ ਇਨਸਾਨੀ ਲਗਾਓ ਹੋਵੇ। ਮਨੁੱਖੀ ਕੀਮਤਾਂ ਨੂੰ ਜਾਣਦੇ ਹੋਣ । ਭਲਾ ਕਰਨ ਦੀ ਚਾਹ ਹੋਵੇ । ਚੰਗਾ ਵੱਜ ਦੀ ਹੱਬ ਹੋਵੇ । ਦੂਜਿਆਂ ਦੇ ਦੁੱਖ ਦੂਰ ਕਰਨ ਦਾ ਉਮਾਹ ਹੋਵੇ। ਇਕ ਦੂਜੇ ਦੀਆਂ ਇੱਜਤਾਂ ਦੇ ਸੀਰ ਹੋਈਏ। ਚਾਅ, ਮਾਨ, ਮਲਾਏ, ਹਾਸੇ, ਖੇੜੇ ਵੰਡਦੇ ਫਿਰਦੇ ਹੋਈਏ, ਵਰਨਾ ਕਿਸ ਅਰਥ ਇਹ ਵਜੋਂ ਇਕ ਦੂਜੇ ਵਿਚ ਖੋਹਾ ਖੂਹੀ ਲਗੀ ਹੋਵੇ। “ਮੈਂ ਹਾਂ, ਮੈਂ ਹਾਂ” ਦੇ ਦਮਗਜੇ ਮਾਰਦੇ ਹੋਵਨ। ਇਹ ਕਿ ਮਤਲਬ । ਸਾਰਿਆਂ ਨੂੰ ਆਪਣਾ ਹੀ ਸਮਝੀਏ ਤਾਂ ਹੀ ਠੀਕ ਇਨਸਾਨੀਅਤ ਹੈ। ਰੱਬ ਮਿਹਰ ਕਰੇ।
ਬਠਿੰਡੇ ਦਾ ਜਲ ਪ੍ਰਬੰਧ
“ਪਹਿਲਾ ਜੀਉ ਜਲੁ ਹੈ ਜਿਸ ਉਪਜਿਆ ਸਭ ਕੋਇ।” ਦੇ ਮਹਾਂ ਵਾਕ ਅਨੁਸਾਰ ਜੀਵ ਜੰਤੂ ਜਲ ਦੀ ਉਪਜ ਹਨ। ਜਲ ਤੋਂ ਬਿਨਾ ਧਰਤ ਵੈਰਾਨ ਹੋ ਜਾਂਦੀ ਹੈ। ਰੋਹੀਆਂ ਰੰਝਾਂ ਸੁੰਝਾਂ ਵਾਪਰ ਜਾਂਦੀਆਂ ਹਨ। ਮਨੁੱਖ ਜਿਥੇ ਰਹੇ ਬਹੇ ਓਥੇ ਹੀ ਪਾਣੀ ਦਾ ਸਹਾਰਾ ਲੈ ਕੇ ਟਿਕਦਾ ਹੈ। ਰੋਹੀ ਦੇ ਜਾਨਵਰ ਪੰਖੇਰੂ ਵੀ ਛੱਪੜਾਂ ਢਾਬਾਂ ਦਾ ਸਹਾਰਾ ਲੈ ਕੇ ਆਪਣੀਆਂ ਗਾਡਾਂ ਬਣਾਉਂਦੇ ਹਨ। ਲੋਕ ਕਹਿੰਦੇ ਹਨ ਕਿ ਸਾਡਾ ਜੋ ਬਠਿੰਡਾ ਦਰਿਆ ਦੇ ਕਿਨਾਰੇ ਆਬਾਦ ਹੋਇਆ। ਕਈ ਕਹਿੰਦੇ ਹਨ ਮਹਾਰਾਜਾ ਬਿਨੈਪਾਲ ਨੇ ਥੱਲਾਂ ‘ਚ ਵਸਾਇਆ। ਦੋਵੇਂ ਸਥਿਤੀਆਂ ਹੀ ਬਠਿੰਡੇ ਉਤੋਂ ਲੰਘੀਆਂ ਹੋਣਗੀਆਂ। ਬਠਿੰਡੇ ਨੇ ਜਲ ਵੀ ਦੇਖੇ ਥਲ ਵੀ ਦੇਖੇ। ਉਹ ਵੇਲਾ ਵੀ ਆਇਆ ਜਦੋਂ ਬਠਿੰਡਾ ਅਤੇ ਬਠਿੰਡੇ ਦੇ ਗਿਰਦੋ-ਨਿਵਾਹ ਦੂਰ ਦੂਰ ਤਾਈ ਪਾਣੀ ਨਹੀਂ ਸੀ। ਇਹਦੇ ਅਸੀਂ ਪਾਸੀਂ ਉਜਾੜਾਂ ਹੀ ਉਜਾੜਾਂ ਸਨ । ਰੋਹੀਆਂ ਸਨ । ਇਸ ਇਲਾਕੇ ਨੂੰ ‘ਰੋਹੀ’ ਕਹਿ ਕੇ ਸੱਦਦੇ ਸਨ। ਉਨ੍ਹਾਂ ਵਕਤਾਂ ‘ਚ ਹੀ ਵਾਰਸ ਸ਼ਾਹ ਦੀ ਮੁੱਖ ਪਾਤਰਾ ਹੀਰ ਰਾਂਝੇ ਨੂੰ ਪੁੱਛਦੀ ਹੈ :
“ਦਸੀ ਰੋਹੀਓ, ਮਾਝਿਓ, ਵੇਟ ਵੱਲੋ
ਰਾਵੀ ਬਿਆਸ ਕਿ ਜਿਹਲਮ ਝਨਾਉਂਦਾ ਵੇ?
ਪਿਛੇ ਛੱਡ ਆਇਓਂ ਕੋਈ ਮਿਹਰ ਵਾਲੀ
ਜਿਸ ਵਾਸਤੇ ਤੂੰ ਪਛੋਤਾਉਂਦਾ ਵੇ।”
ਬਠਿੰਡਾ ਕਦੇ ਉਹ ਰੋਹੀ ਸੀ। ਪਰ ਬਠਿੰਡੇ ਦੇ ਕਿਲਾ ਮੁਬਾਰਕ ਦੇ ਲਾਵੀਂ ਚਾਰੋਂ ਤਰਫ ਲੰਮੀ ਚੌੜੀ ਖਾਈ ਸੀ। ਜਿਹਦਾ ਲਾਵੀਂ ਕਿਲੇ ਦੇ ਹੋਣਾ ਜ਼ਰੂਰੀ ਹੁੰਦਾ ਸੀ। ਜਿਹੜੀ ਕਿਲੇ ਅਤੇ ਕਿਲੇ ਵਾਲਿਆਂ ਦੀ ਰਾਖੀ ਕਰਦੀ ਸੀ। ਕਿਲੇ ਦੇ ਗਿਰਦ ਪਾਣੀ ਰਾਹੀਂ ਬਾੜ ਸੀ ਜਿਹਨੂੰ ਲੰਘਣਾ ਔਖਾ ਹੁੰਦਾ ਸੀ। ਹਮਲਾਵਰ ਉਸ ਪਾਣੀ ਵਿਚ ਡਿੱਗ ਪੈਂਦਾ ਸੀ। ਕਿਲੇ ਵਾਲਿਆਂ ਲਈ ਕਿਲੇ ਦੀਆਂ ਕੰਧਾਂ ਅਤੇ ਖਾਈ ਦੋ ਵਡੀਆਂ ਓਟਾਂ ਸਨ । ਜਿਵੇਂ ਗੁਰੂ ਸਾਹਿਬ ਨੇ ਫੁਰਮਾਇਆ, “ਲੰਕਾ ਸਾ ਕੋਟ ਸਮੁੰਦਰ ਕੀ ਖਾਈ।”
ਖਾਈ ਬਠਿੰਡਾ ਵਾਸੀਆਂ ਅਤੇ ਦੂਰ ਨੇੜੇ ਦੇ ਲੋਕਾਂ ਵਾਸਤੇ ਬਹੁਤ ਵੱਡਾ ਪਾਣੀ ਦਾ ਸਟੋਰ ਸੀ ਜਿਸ ਤੋਂ ਦੂਰ ਨੇੜੇ ਦੇ ਲੋਕ ਕਾਲਾਂ ‘ਚ ਆ ਕੇ ਪਾਣੀ ਦੀ ਲੋੜ ਪੂਰਤੀ ਕਰਦੇ ਸਨ । ਖਾਈ ਅੜੀਂਦੀ ਅਦੀਦੀ ਨਹਿਰ ਸਰਹਿੰਦ ਬਠਿੰਡਾ ਬਰਾਂਚ ਦੇ ਆਉਣ ਤਕ ਲੋਕਾਂ ਦੀ ਹ ਬੁਝਾਉਦੀ ਰਹੀ । ਲੋਕੀ ਮਾਲ ਪਸ਼ੂ ਨਾਲ ਲੈ ਕੇ ਖਾਈ ਲਾਗੇ ਆ ਡੇਰੇ ਲਾਉਂਦੇ ਸਨ ਵੀਹ ਵੀਹ ਕੋਹ ਤੱਕ ਲੋਕ ਜਿਵੇਂ ਰਾਮਪੁਰਾ ਮੰਡੀ, ਜੈਤੋ ਮੰਡੀ, ਗਿੱਦੜਬਾਹਾ ਸੰਗਤ ਮੌੜ ਤੱਕ ਦਾ ਇਲਾਕਾ ਏਸ ਖਾਈ ਉਤੇ ਤਿਹ ਬੁਝਾ ਕੇ, ਪਾਣੀ, ਪਰਮਾਤਮਾ ਤੇ ਖਾਈ ਬਣਾਉਣ ਵਾਲਿਆਂ ਦੇ ਗੁਣ ਗਾਇਣ ਕਰਦੇ ਸਨ। ਭਮਾਹੀ ਦੇ ਹਨ ਰਿਆਸਤ ਪਟਿਆਲਾ ਦੀ ਹਕੂਮਤ ‘ਚ ਆਉਣ ਪਿੱਛੋਂ ਕਈ ਰਾਜੇ ਬਠਿੰਡੇ ਦੇ ਕਿਲੇ ਵਾਲੇ ਖੂਹ ਦਾ ਪਾਣੀ ਮੰਗਵਾ ਕੇ ਪੀਂਦੇ ਸਨ । ਮੇਰਾ ਵਿਚਾਰ ਹੈ ਕਿ ਖਾਈ ਵਾਲਾ ਪਾਣੀ ਕਿੱਲੇ ਧਰਤੀ ‘ਚ ਜਾ ਕੇ ਖੂਹ ਦੁਆਰਾ ਪੁਣਿਆ ਛਾਣਿਆ ਜਾਣ ਕਰਕੇ ਵਧੇਰੇ ਸਾਫ਼ ਅਤੇ ਸਿਹਤਵਰ ਹੁੰਦਾ
ਹੋਵੇਗਾ। ਕਿਲੇ ਵਿਚ ਵੀ ਇਕ ਖੂਹ ਸੀ। ਕਿਲੇ ਦੇ ਚੜ੍ਹਦੇ ਪਾਸੇ ਵੀਹ ਪੱਚੀ ਖੂਹ ਗੋਰੀਆ ਬਾਦਸ਼ਾਹ ਜਿਹਦਾ ਕਾਗਜੀ ਨਾਂ ਮੁਹੰਮਦ ਗੈਰੀ ਸੀ ਨੇ ਬਣਵਾਏ ਸਨ, ਜਿਨ੍ਹਾਂ ਵਿਚੋਂ ਪੰਜ ਸਤ ਖੂਹ -ਲੋਕਾਂ ਨੇ ਚਲਦੇ ਕਰ ਲਏ ਸੀ। ਇਨ੍ਹਾਂ ਖੂਹਾਂ ਦੇ ਮਾਲਕਾਂ ਸਦਕੇ ਇਨ੍ਹਾਂ ਦੇ ਨਾਂ ਪੈਣ ਲਗ ਪਏ ਸਨ । ਜਿਵੇਂ ਝਿੰਜਰਾਂ ਵਾਲਾ ਖੂਹ, ਮੁਰਲੀ ਵਾਲਾ ਖੂਹ, ਗੋਦਣੀਆਂ ਵਾਲਾ ਆਦਿ ਇਹ ਸਾਰੇ ਖੂਹ ਬਠਿੰਡੇ ਦੀ ਪੂਰਬੀ ਗੁਠ ਉਤੇ ਸਨ। ਜਿਨ੍ਹਾਂ ਦੀ ਗਿਣਤੀ ਕੋਈ ਪੱਚੀ ਕੁ ਸੀ। ਜੋ ਗੌਰਮਿੰਟ ਰਾਜਿੰਦਰਾ ਕਾਲਜ ਅਤੇ ਕਚਹਿਰੀਆਂ ਦੇ ਵਿਚਾਲੇ ਹੁੰਦੇ ਸਨ। ਕਈ ਖੂਹ ਅੱਜ ਕਲ੍ਹ ਵੀ ਬਹੁਤੀ ਬਾਰਸ਼ ਹੋਣ ਨਾਲ ਹੇਠਾਂ ਦਬਣ ਕਰਕੇ ਬਾਹਰ ਨਿਕਲ
ਆਉਂਦੇ ਹਨ। ਉਹ ਖੂਹ ਸੰਨ 1947 ਤਕ ਚਲਦੇ ਰਹੇ ਜਿਨ੍ਹਾਂ ਉਤੇ ਵਧੇਰੇ ਮੁਸਲਮਾਨ ਸੱਕੇ ਚੜ੍ਹਦੇ ਸਨ। ਉਨ੍ਹਾਂ ਦਾ ਕੱਢਿਆ ਪਾਣੀ ਲੋਕ ਵਰਤਦੇ ਹੁੰਦੇ ਕਈ ਰੱਜੇ ਪੁੱਜੇ ਘਰੀਂ ਉਹ ਸੱਕੇ ਹੀ ਮਸ਼ਕਾਂ ਬਹਿੰਗੀਆ ਅਤੇ ਪਾਣੀ ਗੱਡੀਆਂ ਨਾਲ ਭਰਦੇ ਸਨ । ਬਹੁਤ ਲੋਕ ਆਪ ਆਪਣਾ ਪਾਣੀ ਭਰਦੇ ਸਨ।
ਪਾਣੀ ਪਰਬੰਧ ਦਾ ਵੱਡਾ ਮਹਾਤਮ ਗਿਣਿਆ ਜਾਂਦਾ ਸੀ । ਸੇਠ ਸਰਦਾਰ ਸਾਧ ਸੰਤ ਤੇਕਹਿੰਦੇ। ਕਹਾਉਂਦੇ ਲੋਕ ਖੂਹ ਟੋਭਿਆਂ ਦਾ ਪ੍ਰਬੰਧ ਕਰਿਆ ਕਰਦੇ ਸਨ । ਕ੍ਰਿਸ਼ਨ ਸ੍ਰੋਵਰ (ਕੁਟੀਆ ਮੁਕੰਦ ਹਰੀ ਜੀ ਵਾਲੇ ਸਥਾਨ ਅੰਦਰ ਸੰਤ ਬਾਬਾ ਆਤਮਾ ਸਿੰਘ ਜੀ ਨੇ ਖੂਹ ਲਵਾਇਆ। ਡੇਰਾ ਬਾਬਾ ਮੌਜ ਦਰਿਆ ਹੈ। ਵਾਲੇ ਮਕਾਨ ਵਿਚ ਵੀ ਉਨ੍ਹਾਂ ਨੇ ਖੂਹ ਲਵਾਇਆ। ਮਹਿਣਾ ਪੱਤੀ ਤੋਂ ਨਿਆਰਾ ਨਗੀਨੇ ਮਰਾਸੀ : ਬਹੁਤ ਵੱਡਾ ਗਵੰਤਰੀ ਸੀ) ਨੇ ਮਹਿਣਾ ਪਤੀ ‘ਚ ਖੂਹ ਲਵਾਇਆ। ਸੇਠ ਘਟੱਈਆ ਗੰਗਾ ਰਾਮ ਕਿਆ। ਨੇ ਆਪਣੀ ਧਰਮਸ਼ਾਲਾ ਵਿਚ ਖੂਹ ਲਵਾਇਆ । ਫਾਜ਼ਿਲਕਾ ਬੰਗਲਾ ਵਾਲਿਆਂ ਦੀ ਧਰਮਸ਼ਾਲਾ ਵਿਚ ਖੂਹ ਲਵਾਇਆ ਅਤੇ ਧਰਮਸ਼ਾਲਾ ਬਣਵਾ ਕੇ ਰਾਹੀ ਪਾਧੀਆਂ ਨੂੰ ਸੁਖ ਆਰਾਮ ਦਿੱਤੇ । ਸੇਠ ਗੁਰਮੁਖ ਮੰਤ ਕਿਆਂ ਨੇ ਆਪਣੇ ਬਾਗ਼ ਦੇ ਨਾਲ ਖੂਹ ਲਵਾਇਆ ਜੋ ਅੱਜ ਕਲ੍ਹ ਲਹਿਰੇ ਵਾਲੇ ਵਜਦੇ ਹਨ।
ਨਹਿਰ ਆਉਣ ਪਿਛੋਂ ਰਿਆਸਤ ਨੇ ਸਰਕਾਰੀ ਖ਼ਰਚ ਕਰਕੇ ਐਸ. ਡੀ. ਸਕੂਲ ਕੋਲ ਬਹੁਤ ਵੱਡੀ ਡੂੰਘੀ ਡੱਗੀ ਬਣਵਾਈ ਸੀ ਜਿਹਦਾ ਪਾਣੀ ਨ੍ਹਾਉਣ ਧੋਣ ਅਤੇ ਪੁਣ ਛਾਣ ਕੇ ਖਾਣ ਪੀਣ ਵਿਚ ਵਰਤਿਆ ਜਾਂਦਾ ਸੀ।
ਹੁਣ ਜਦੋਂ ਪਾਣੀ ਦੀ ਬਹੁਤਾਤ ਹੋ ਗਈ ਤਾਂ ਇਹ ਡੱਗੀ ਮਿਉਂਸਪਲ ਕਮੇਟੀ ਨੇ ਵੇਚੀ ਅਤੇ ਮਾਰਕਿਟ ਬਣਾਈ ਅੱਜ ਕਲ੍ਹ ਇਹ ਗੋਲ ਮਾਰਕਿਟ ਵਜਦੀ ਹੈ। ਇਸਦਾ ਸੰਨ 1973 ਵਿਚ ਵੇਚਣ ਵੇ 2400/- ਰੁਪਿਆ ਪਰ ਗਜ ਮੁਲ ਪਿਆ ਸੀ ।
ਇਕ ਡੱਕੀ ਪਾਣੀ ਵਾਸਤੇ ਦੇਸ ਰਾਜ ਸਕੂਲ ਵਾਲੀ ਥਾਂ ‘ਚ ਸੇਠ ਖੇਤਾ ਮੱਲ ਧੂਰੀ ਵਾਲੇ। ਲਵਾਈ ਸੀ । ਇਕ ਤਲਾ ਐਸ. ਡੀ. ਸਕੂਲ ਵਾਲੀ ਥਾਂ ਮਹਾਜਨਾਂ ਨੇ ਬਣਵਾਇਆ।
ਉਪਰੋਕਤ ਤਿੰਨ ਡੱਗੀਆਂ ਦੇ ਮੁਕਾਬਲੇ ਤੇ ਮਹਿਕਮਾ ਰੇਲਵੇ ਨੇ ਦੋ ਵੱਡੀਆਂ ਡੰਗੀਆਂ ਬਣਵਾਈਆਂ ਅਤੇ ਰੇਲਵੇ ਦੀ ਹਦੂਦ ‘ਚ ਕਈ ਕਈ ਟੂਟੀਆਂ ਬਣਵਾਈਆਂ। ਰੇਲਵੇ ਨੇ ਆਪਣਾ ਵਾਟਰ ਵਰਕਸ ਸਿਸਟਮ ਚਾਲੂ ਕੀਤਾ। ਰੇਲਵੇ ਦੇ ਪਾਣੀ ਨੇ ਬਠਿੰਡਾ ਸ਼ਹਿਰ ਨੂੰ ਬਹੁਤ ਤ੍ਰਿਪਤੀ ਦਿਤੀ। ਕੋਈ ਟੂਟੀਆਂ ਤੇ ਕੋਈ ਡਿੱਗੀਆਂ ਤੋਂ ਕੋਈ ਇੰਜਣਾਂ ਤੋਂ ਪਾਣੀ ਵਰਤਦੇ। ਇੰਜਣਾਂ ਦੇ ਲੋਕੋ-ਸ਼ੈਡ ‘ਚ ਗਰਮ ਪਾਣੀ ਵੀ ਆਮੋ ਆਮ ਸੀ । ਪਹਿਲਵਾਨ ਗੱਜਨ ਸਿੰਘ ਅਤੇ ਉਹਦੇ ਖਾੜੇ ਦੇ ਚੇਲੇ ਚਾਟੜੇ ਲੋਕੋ-ਮੈਡ ‘ਚ ਆ ਕੇ ਗਰਮ ਪਾਣੀ ਨਾਲ ਨਹਾ ਕੇ ਥਕੇਵੇਂ ਲਾਹੁੰਦੇ। ਡੰਡ ਜੋਰ ਅਤੇ ਗਰਮ ਅਸ਼ਨਾਨ ਤੋਂ ਪਿਛੋਂ ਇਉਂ ਪਰਤੀਤ ਹੁੰਦਾ ਜਿਵੇਂ ਜਿਸਮ ‘ਚ ਰੋਮ ਰੋਮ ਰਾਗ ਅਲਾਪਦਾ ਹੋਵੇ । ਨਾਮ-ਲੇਵਿਆਂ ਦੀ ਸਹਿਜ ਅਵਸਥਾ ਵਾਲਾ ਅਨੰਦ ਮਹਿਸੂਸ ਕੀਤਾ ਜਾਂਦਾ ਸੀ ।
ਨਹਿਰ ਆਉਣ ਪਿਛੋਂ ਨਹਿਰੀ ਪਾਣੀ ਦੀ ਮਦਦ ਨਾਲ ਬਠਿੰਡਾ ਵਾਸੀ ਨਹਿਰ ਲਿਆਉਣ ਵਾਲੇ ਦਾ ਅਤੇ ਡੱਗੀਆਂ ਤਲਾ ਬਣਾਉਣ ਵਾਲਿਆਂ ਦਾ ਜੱਸ ਕਰਨ ਲਗ ਪਏ। ਉਹ ਲੋਕ ਜੱਸ ਦੇ ਹੱਕਦਾਰ ਵੀ ਸਨ ਜਿਨ੍ਹਾਂ ਪਾਣੀ ਦੀ ਮਦਦ ਨਾਲ ਲੋਕਾਂ ਦੀ ਤੇਹ ਬੁਝਾਈ। ਇਸ ਨਹਿਰ ਦਾ ਪਾਣੀ ਨਹਾ ਧੋ ਕੇ ਸਰੀਰ ਉੱਜਲ ਕਰਨ ਦੇ ਪੁਰਸ਼ਾਰਥ ਆਉਣ ਲਗਾ । ਪਾਣੀ ਮੱਥੇ ਲਾਉਂਦਿਆਂ ਨਾਉਣ ਵਾਲੇ ਲੋਕੀ ਜਲ ਦੀ ਅਤੇ ਪਰਮੇਸ਼ਵਰ ਦੀ ਉਸਤਤੀ ਕਰਦੇ :
- ਜਲ ਮਿਲਿਆ ਪਰਮੇਸ਼ਵਰ ਮਿਲਿਆ ਜਲ ਕਾ ਜਾਮਾ ਪਹਿਨ ਕੇ ਤੰਨ ਕੀ ਗਈ ਬਲਾ
- ਗੰਗਾ ਬੜੀ ਗੁਦਾਵਰੀ ਤੀਰਥ ਬੜੇ ਪ੍ਰਾਗ ਸ਼ਾਲਾ ਬੜੀ ਸਮੁੰਦਰੀ ਪਾਪ ਕਟੇ ਹਰੀ ਦੁਆਰ।
“ਪਹਿਲਾ ਪਾਣੀ ਜੀਉ ਹੈ ਜਿਸ ਉਪਜਿਆ ਸਭ ਕੋਇ” । ਬਠਿੰਡੇ ਦੀ ਰੋਹੀ ਵਿਚ ਨਿਵਾਨ ਵਾਲੀਆਂ ਥਾਵਾਂ ਵਿਚ ਛੱਪੜ ਛੱਪੜੀਆਂ, ਢਾਬਾਂ, ਟੋਬੇ ਸਨ । ਜਿਵੇਂ ਨੰਦ ਸਿੰਘ ਦੇ ਬੁੱਤ ਦੇ ਸਾਹਮਣੇ ਸੀ ‘ਗੁਸਾਈਆਣਾ’ ਡਾਕਟਰ ਸੁਖਪਾਲ ਸਿੰਘ ਦੇ ਕਲੀਨਿਕ ਦੇ ਕੋਲ ਸੀ। ‘ਬੀਰੋ ਆਣੀ’ ਪਟਿਆਲਾ ਰੇ ਲਵੇ ਲਾਈਨ ਅਤੇ ਸੜਕ ਦੇ ਕੋਨੇ ਵਿਚ ਸੀ। ‘ਡਾਵਲਾ’ ਬਾਬਾ ਦੁੱਲੇ ਸ਼ਾਹ ਹੋਰਾਂ ਨੇ ਵੀ ਬਾਬਾ ਰਤਨ ਦੇ ਬਾਗ਼ ‘ਚ ਵੱਡੀ ਡੱਗੀ ਬਣਾਈ ਹੋਈ ਸੀ । ਮਾਨਸਾ ਰੋਡ ਅਤੇ ਦਿੱਲੀ ਲਾਈਨ ਦੇ ਦਰਮਿਆਨ ਸਨ
“ਜੋੜੀਆਂ ਢਾਬਾਂ” ।
“ਧੋਬੀਆਣਾ’ ਅੱਜ ਵੀ ਹੈ ਜਿਹਦੇ ਨਾਂ ਤੇ ‘ਧੋਬੀਆਣਾ ਰੋਡ’ ਅੱਜ ਵੀ ਵਜਦੀ ਹੈ। ਰਿਆਸਤ ਵੇਲੇ ਨਹਿਰ ਆਉਣ ਤੋਂ ਪਹਿਲਾਂ ਧੋਬੀ ਏਥੇ ਕਪੜੇ ਧੋਂਦੇ, ਚੀਮਿਆਂਆਣੀ ਦੇ ਕੋਲ ਸੀ ਫੁਲਾਈ ਵਾਲੀ ਛੱਪੜੀ, ਉੱਪਰ ਸੀ ਬਾਬਾ ਸੰਗੂ ਨਾਥ ਦਾ ਵੱਡਾ ਛੱਪੜ ਜਿਹਦੇ ਨਾਂ ਤੇ ਸੰਗੂਆਣਾ ਬਸਤੀ ਬਣੀ ਹੋਈ ਹੈ। ਅਗੇ ਸੀਗੀ ‘ਭਗਤੂਆਣੀ’ ਇਕ ਹੁੰਦੀ ਸੀ ਭਾਈ ਕੀ ਛਪੜੀ ਜੋ ਸੰਤ ਭਾਈ ਭਗਤੂ ਜੀ ਦੇ ਨਾਂ ਨਾਲ ਪ੍ਰਸਿੱਧ ਸੀ। ਪੁਰਾਣੇ ਲੋਕਾਂ ਨੂੰ ਮੋਹ ਸਨ ਇਨ੍ਹਾਂ ਪਾਣੀ ਟਿਕਾਣਿਆਂ ਦੇ ਜਿਥੇ ਕਦੇ ਉਨ੍ਹਾਂ ਪਾਣੀ ਤੋਂ ਅਨੰਦ ਮਾਣੇ ਸਨ। ਉਹ ਉਨ੍ਹਾਂ ਥਾਵਾਂ ਦੇ ਗੁਣ ਗਾਉਂਦੇ ਸਨ, ਜਸ ਕਰਦੇ ਸਨ ਉਨ੍ਹਾਂ ਜਰੂਰੀ ਥਾਵਾਂ ਨੂੰ ਕਵਿਤਾ ਦੁਆਰਾ ਯਾਦ ਕਰਦੇ ਸਨ :
“ਖੂਹਾਂ ਟੋਬਿਆਂ ਤੋਂ ਮਿਲਣੋਂ ਰਹਿ ਗੇ ਚੰਦਰੇ ਲਵਾ ਲਏ ਨਲਕੇ।”
ਨਹਿਰ ਆਉਣ ਤੋਂ ਪਹਿਲਾਂ ਸਾਰਾ ਪਾਣੀ ਬਾਰਸ਼ ਦਾ ਵਰਤਿਆ ਜਾਂਦਾ ਸੀ। ਛੱਪੜ ਛਪੜੀਆਂ, ਢਾਬਾਂ, ਤਲਾ ਸਭ ਮੀਂਹ ਦੇ ਪਾਣੀ ਨਾਲ ਭਰਦੇ ਸਨ ਜਿਨ੍ਹਾਂ ਦੀ ਲੋੜ ਅਨੁਸਾਰ ਵਰਤੋਂ ਹੁੰਦੀ ਰਹਿੰਦੀ ਸੀ।
ਬਠਿੰਡੇ ਦਾ ਸਭ ਤੋਂ ਵੱਡਾ ਪਾਣੀ ਦਾ ਸੰਭ ਸੀਗਾ ਖਾਈ। ਦੂਜੇ ਨੰਬਰ ਤੇ ਛੱਪੜ ਜਿਹੜਾ ਅੱਜ ਦਾ ਖ਼ਾਲਸਾ ਸਕੂਲ ਦੇ ਪੁਲ ਵਾਲੀ ਕੰਧ ਵੰਨੀ ਆ ਗਿਆ ਹੈ। ਇਹਨੂੰ ਬਹੁਤ ਵਰਤਿਆ ਜਾਂਦਾ ਸੀ । ਇਹ ਇੱਕ ਵੱਡਾ ਛੱਪੜ ਸੀ ਜਿਹਨੂੰ ਲੋਕ ਤਲਾ ਵੀ ਕਹਿੰਦੇ ਸਨ । ਸੰਮਤ 1920 ਦੇ ਆਸੇ ਪਾਸੇ ਬਠਿੰਡਾ ਨਗਰ ਦੇ ਪਸ਼ੂਆਂ ਨੂੰ ਪਾਣੀ ਪਿਆਉਣ ਦੇ ਦੋ ਹੀ ਥਾਂ ਸਨ ਇਕ ਕਿਲੇ ਦੇ ਮਗਰਲੀ ਡੱਗੀ ਜਿਹਨੂੰ ਖਾਈ ਕਹਿੰਦੇ ਸਨ (ਜਿੱਥੇ ਅਜ ਦੇਸ ਰਾਜ ਹਾਈ ਸਕੂਲ ਬਣਿਆ ਹੋਇਆ ਹੈ।) ਦੂਜਾ ਤਲਾ ਜਿਹੜਾ ਰੇਲਵੇ ਪੁਲ ਦੇ ਨਾਲ ਖ਼ਾਲਸਾ ਸਕੂਲ ਦੀ ਇਮਾਰਤ ਤੇ ਸਾਹਮਣੇ ਜਿਥੇ ਸਟੇਡੀਅਮ ਬਣ ਗਿਆ ਹੈ। ਖ਼ਾਲਸਾ
ਪਾਣੀ ਕਈ ਖੂਹਾਂ ਦਾ ਮਿੱਠਾ ਕਈਆਂ ਦਾ ਖਾਰਾ ਸੀ। ਮੋਖੇ ਵਾਲੇ ਖੂਹ ਦਾ ਪਾਣੀ ਸਭ ਤੋਂ ਮਿੱਠਾ ਸੀ ਜਿਹੜਾ ਐਸ. ਡੀ. ਸਕੂਲ ਦੇ ਮੰਦਰ ਕੋਲ ਸੀ। ਖੁਸ਼ ਰੋਚ ਮਸਤਾਨੇ ਲਟਬੌਰੇ ਬੋਘੇ ਆਲੇ ਜੋਗਿੰਦਰ ਵਰਗੇ ਗੱਭਰੂ ਖੂਹਾਂ ਦੇ ਪਾਣੀ ਦੀ ਅਡਰਤਾ ਨੂੰ ਦਰਸਾਉਂਦੇ ਗਾਉਂਦੇ
ਦਾਲ ਦਸ ਲਾਹੌਰ ਦੇ ਬੁਰਜ ਕਿੰਨੇ
ਬੂਹੇ ਕਿੰਨੇ ਤੇ ਕਿੰਨੀਆਂ ਬਾਰੀਆਂ ਨੇ।
ਜਿਹੜੀਆਂ ਖੂਹੀਆਂ ਤੇ ਆਸ਼ਕ ਭਰਨ ਪਾਣੀ
ਓਹੋ ਮਿਠੀਆਂ ਤੇ ਬਾਕੀ ਖਾਰੀਆਂ ਨੇ।
ਬਿਜਲੀ ਆਉਣ ਤੇ ਨੰਬਰਦਾਰ ਸੁੱਚਾ ਸਿੰਘ ਜੋ ਉਸ ਸਮੇਂ ਮਿਉਂਸਪਲ ਕਮੇਟੀ ਦੇ ਪ੍ਰਧਾਨ ਸਨ, ਨੇ ਪੱਤੀ ਮਹਿਣਾ ਅਤੇ ਕਿਲੇ ਕੋਲ ਦੇ ਖੂਹ ਜਿਹਨੂੰ ਸਰਕਾਰੀ ਖੂਹ ਕਹਿੰਦੇ ਸਨ ਉਤੇ ਮੋਟਰਾਂ ਧਰਵਾਈਆਂ ਜਿਸ ਨਾਲ ਲੋਕਾਂ ਨੂੰ ਪਾਣੀ ਦਾ ਹੋਰ ਵਧੇਰੇ ਸੁੱਖ ਹੋ ਗਿਆ।
ਸਮੇਂ ਨਾਲ ਵਾਟਰ ਵਰਕਸ ਬਣ ਗਏ ਜਿਹੜਾ ਪਹਿਲਾਂ ਕਿਲੇ ਵਿਚ ਅਤੇ ਅੱਜ ਕਲ੍ਹ ਉਹ ਨਹਿਰ ਦੇ ਨੇੜੇ ਰੋਜ਼ ਗਾਰਡਨ ਦੇ ਕੋਲ ਹੈ। ਰੋਜ਼ ਗਾਰਡਨ ਅਤੇ ਵਾਟਰ ਵਰਕਸ ਦਾ ਕੰਮ ਡੀ. ਸੀ. ਸਾਹਿਬ ਸ੍ਰ: ਬਿਕਰਮ ਸਿੰਘ ਆਈ. ਏ. ਐਸ. ਨੇ ਕਰਵਾਇਆ ਹੈ। ਜਿਨ੍ਹਾਂ ਅਫ਼ਸਰਾਂ ਨੇ ਵਰਨਣਯੋਗ ਕੰਮ ਕੀਤੇ ਹਨ ਉਹ ਦੱਸਣ ਨੂੰ ਜੀਅ ਕਰਦਾ ਹੈ। ਪਰ ਇਹ ਸਾਰਾ ਕੰਮ ਗੋਪਾਲ ਸਿੰਘ ਮਿਤਲ ਦੀ ਪ੍ਰਧਾਨਗੀ ਵੇਲੇ ਹੋਇਆ।
ਅੱਜ ਬਠਿੰਡੇ ਵਿਚ ਪਾਣੀ ਬਹੁਤਾ ਹੀ ਬਹੁਤਾ ਹੈ। ਪਾਣੀ ਤੋਂ ਖਹਿੜਾ ਛਡਾਉਣਾ ਔਖਾ ਹੋ ਗਿਆ ਹੈ ਤੇ ਜਿਹੜਾ ਅਮੀਰ, ਵਜੀਰ ਅਫ਼ਸਰ ਅਤੇ ਡੀ. ਸੀ. ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰੇਗਾ ਲੋਕ ਉਹਦੇ ਗੁਣ ਗਾਉਣਗੇ ।
ਮਿਉਂਸਪਿਲ ਸਵਰਾਜ
ਸੰਮਤ ਬਿਕਰਮੀ 1935 ਮੁਤਾਬਿਕ ਸਨ ਈਸਵੀ 1878 ‘ਚ ਬਠਿੰਡੇ ਦੀ ਪਹਿਲੀ ਦੀ ਪਹਿਲੀ ਬੰਦੋਬਸਤ ਹੋਈ। ਰਿਆਸਤ ਪਟਿਆਲਾ, ਅੰਗਰੇਜ਼ ‘ਜੰਗ ਸਾਹਿਬ’ ਨੇ ਕੀਤੀ ਅਤੇ ਦੂਜੀ ਬੰਦੋਬਸਤ ਸੰਮਤ 1960 ਵਿਚ ਮੁਤਾਬਿਕ ਸੰਨ-ਈਸਵੀ 1903 ਵਿਚ ਹੋਈ। ਇਨ੍ਹਾਂ ਬੰਦੋਬਸਤਾਂ ਵਿਚ ਨੰਬਰਦਾਰੀਆਂ, 6 ਸਫੈਦਪੋਸ਼ੀਆਂ ਅਤੇ ਜ਼ੋਲਦਾਰੀਆਂ ਕਾਇਮ ਕੀਤੀਆਂ । ਜੋ ਅੱਜ ਦੀਆਂ ਮਿਉਂਸਪਿਲ ਕਮੇਟੀਆਂ ਦਾ ਕੰਮ ਕਰਦੀਆਂ ਸਨ। ਸਾਂਝੇ ਕੰਮ, ਖੂਹ, ਟੋਬੇ, ਸੱਥਾਂ, ਰਾਹਾਂ, ਧਰਮਸ਼ਾਲਾਂ ਤੇ ਡੇਰੇ ਗੁਰਦੁਆਰਿਆਂ ਆਦਿ ਦਾ ਬਣਵਾਉਣਾ, ਸੰਭਾਲਣਾ ਇਨ੍ਹਾਂ ਲੋਕਾਂ ਦਾ ਕੰਮ ਹੁੰਦਾ ਸੀ । ਇਹ ਲੋਕ ਬਹੁਤੇ ਵਾਰੀਂ ਆਪਣੀ ਲੋੜ ਦੇ ਮੁਤਾਬਿਕ ਲਾਇਕ ਅਤੇ ਯੋਗ ਪੁਰਸ਼ਾਂ ਨੂੰ ਨਾਲ ਬਤੌਰ ਸਹਾਇਕ ਦੇ ਨਾਮਜ਼ਦ ਵੀ ਕਰ ਲੈਂਦੇ ਸਨ ਜਿਹੜੇ ਸਾਂਝੇ, ਪੰਚਾਇਤੀ ਲੋਕ-ਕੰਮ ਨੂੰ ਨੇਪਰੇ ਚਾਹੜਦੇ ਸਨ। ਨਾਮਜਦਗੀ ਤੋਂ ਬਿਨਾਂ ਲੋਕ ਇਨ੍ਹਾਂ ਲਾਇਕ ਅਤੇ ਯੋਗ ਬੰਦਿਆਂ ਨੂੰ ਕਹਿ ਸੁਣਕੇ ਆਪਣੇ ਆਪ ਹੀ ਆਗੂ ਬਣਾ ਲੈਂਦੇ ਸਨ । ਅੱਜ ਦੀ ਅਤੇ ਉਸ ਸਮੇਂ ਦੀ ਪੰਚਾਇਤ ਕਮੇਟੀ, ਬੋਰਡ ਵਿਚ ਵੱਡਾ ਫਰਕ ਇਹ ਸੀ ਕਿ ਉਹ ਲਿਆਕਤ ਦੇ ਜ਼ੋਰ ਉਤੇ ਪੰਚ, ਚੌਧਰੀ, ਆਗੂ ਬਣਦੇ ਹੁੰਦੇ ਸਨ । ਲਿਆਕਤ ਤੋਂ ਪੜ੍ਹਾਈ ਲਿਖਾਈ. ਜਾਂ ਕੋਈ ਵਿਦਿਅਕ ਸਰਟੀਫੀਕੇਟਾਂ ਤੋਂ ਨਹੀਂ ਬਲਕਿ ਅਮਲਾਂ ਦੀ ਯੋਗਤਾ । ਨੇਕ ਗੁਣਾਂ ਦਾ ਬਲ, ਮਰਦਾਂ ਵਾਲੀ ਸਮਰਥਾ ‘ਜੋ ਕਹਿੰਦੇ ਸੋ ਕਮਾਉਂਦੇ ਹੁੰਦੇ ਸਨ, ਦੇ ਬਲ ਨਾਲ ਚੌਧਰੀ ਜਾਂ ਆਗੂ ਬਣੇ ਹੁੰਦੇ ਸਨ। ਉਹ ਲੋਕ ਉਹ ਚੌਧਰੀ ਜਾਂ ਆਗੂ ਲੀਡਰ ਬਣ ਬਣ ਨਹੀਂ ਸਨ ਬਹਿੰਦੇ ਬਲਕਿ ਲੋਕ ਉਨ੍ਹਾਂ ਦੇ ਗੁਣਾਂ ਨੂੰ ਵੇਖ ਕੇ ਉਨ੍ਹਾਂ ਨੂੰ ਮੋਹਰੀ ਥਾਪ ਲੈਂਦੇ ਸਨ । ਇਹਦੇ ਬਰਅਕਸ ਅੱਜ ਦਾ ਆਗੂ ਲੀਡਰ ਆਪਣੇ ਵਲਾਂ ਜੋ ਛਲਾਂ ਅਤੇ ਕੁਟਿਲਤਾ ਦੇ ਜ਼ੋਰ ਨਾਲ ਆਗੂ ਬਣਦਾ ਹੈ । ਇਹ ਕਹਿੰਦਾ ਕੁਛ ਹੈ ਅਤੇ ਕਮਾਉਂਦਾ ਕੁਛ ਹੈ ਉਹ ਬੰਦੇ ਸਨ ਬੋਲ ਤੋਲ ਵਾਲੇ ਉਨ੍ਹਾਂ ਦਾ ਕੋਈ ਬੰਨ੍ਹ-ਸੁਬ ਸੀ, ਉਹ ਮਾਨ ਮਰਯਾਦਾ ਦੇ ਮਾਲਕ ਸਨ । ਹੱਕ ਸੱਚ ਨੂੰ ਸਮਝਣ ਵਾਲੇ ਸਨ ।
ਹਾਂ ਆਪਾਂ ਗੱਲ ਕਰਦੇ ਹਾਂ ਬਠਿੰਡੇ ਦੇ ਨੰਵਰ-ਪਰਬੰਧ ਦਾ ਜਿਹੜੇ ਬਠਿੰਡੇ ਦੀ ਪਹਿਲੀ ਬੰਦੋਬਸਤ = ਤੋਂ ਚਾਲੂ ਹੋਇਆ । ਜਿਸ ਵਿਚ ਨੰਬਰਦਾਰ ਕਾਇਮ ਕੀਤੇ ਗਏ । ਦੂਜੀ ਬੰਦੋਬਸਤ ਵਿਚ ਜ਼ੈਲਦਾਰ ਅਤੇ ਸਫੈਦ ਪੋਸ਼ ਵੀ ਬਣਾਏ । ਸੰਨ 1930 ਦੇ ਆਸੇ ਪਾਸੇ ਮੰਡੀਆਂ ਸ਼ਹਿਰਾਂ ‘ਚ ਮਹਾਰਾਜਾ ਭੁਪਿੰਦਰ ਸਿੰਘ ਨੇ ਚੌਧਰੀਆਂ ਦੀ ਪੰਚਾਇਤ ਅਤੇ ਪਿੰਡਾਂ ‘ਚ ਨੰਬਰਦਾਰਾਂ ਦੀ ਪੰਚਾਇਤਾਂ ਥਾਪੀਆਂ ।
ਦੇਸੀ ਸਾਲ 1997 ਦੇ 27 ਬਸਾਖ ਨੂੰ ਬਠਿੰਡੇ ਦੀ ਮਿਉਂਸਪਲ ਕਮੇਟੀ ਬਣੀ। ਅੰਗਰੇਜੀ ਸਾਲ ਸੀ 1940 ਬਠਿੰਡੇ ਦੇ ਚਾਰ ਵਾਰਡ ਸਨ। ਅਤੇ ਹਰ ਘਰ ਦੀ ਯਾਹਨੀ ਕਿ ਹਰ ਚੁਲ੍ਹੇ ਦੀ ਇਕ ਵੋਟ ਸੀ।
ਚਾਰਾਂ ਵਾਰਡਾਂ ਵਿਚ ਚਾਰ ਜਣੇ ‘ਕਾਲਾ ਮੱਲ, ਦਸੌਂਧਾ ਸਿੰਘ, ਦਸੌਂਧਾ ਸਿੰਘ, ਦਸੌਂਧਾ ਸੂੰ, ਜ਼ੈਲਦਾਰ ਸਿਆਣਾ ਬੰਦਾ ਸੀ । ਸੇਠ ਕਾਲਾ ਮੱਲ ਦਾ ਮਾਨ ਰਖਣਾ ਵਾਸਤੇ ਜ਼ੈਲਦਾਰ ਸਾਹਿਬ ਨੇ ਚੋਣਾਂ ਨਹੀਂ ਲੜੀਆਂ। ਸਗੋਂ ਕਾਲਾ ਮੱਲ ਜੀ ਦੇ ਹੱਕ ‘ਚ ਬੈਠ ਗਿਆ । ਕਾਲਾਮੱਲ ਬੜਾ ਧਰਮਾਤਮਾ ਬੰਦਾ ਸੀ । ਸਾਧਾਂ ਸੰਤਾਂ ਦੀ ਬਹੁਤ ਸੇਵਾ ਕਰਦਾ ਸੀ । ਸੰਤਪੁਰਾ ਇਨ੍ਹਾਂ ਦੀ ਸਹਾਇਤਾ ਸਦਕਾ ਚਲਦਾ ਰਿਹਾ। ਕੀ ਚੰਗੀ ਗੱਲ ਹੋਵੇ ਜੇ ਸਿਆਣੇ ਬੰਦੇ ਇਕ ਦੂਜੇ ਭਲੇ ਬੰਦੇ ਨੂੰ ਪਹਿਲ ਦਿਆ ਕਰਨ ।
- ਦੂਜੀ ਵਾਰਡ ‘ਚ ਮਿੱਡੂ ਮੱਲ ਅਤੇ ਵਕੀਲ ਚਰੰਜੀ ਲਾਲ ਸਨ । ਮਿੱਡੂ ਮਲ ਜਿੱਤ ਗਿਆ।
- ਤੀਜੀ ਵਾਰਡ ‘ਚ ਸਨ ਬਿਸ਼ਨ ਸਿੰਘ ਸਫੈਦਪੋਸ਼ ਅਤੇ ਸੁਲੇਮਾਨ ਪ੍ਰਾਚਾ। ਜਿਸ ਵਿਚ ਬਿਸ਼ਨ ਸਿੰਘ ਜਿੱਤੇ ।
- ਚੌਥੀ ਵਾਰਡ ਵਿਚ ਸਨ ਨੰਬਰਦਾਰ ਸੁੱਚਾ ਸਿੰਘ ਅਤੇ ਪੰਡਤ ਹਰਨਾਮ ਦਾਸ । ਨੰਬਰਦਾਰ ਸੁੱਚਾ ਸਿੰਘ ਜਿੱਤਿਆ ਅਤੇ ਉਸ ਪਹਿਲੀ ਮਿਉਂਸਪਿਲ ਕਮੇਟੀ ਦੀ ਚੋਣ ਤੋਂ ਲੈ ਕੇ ਅੱਜ ਤਕ ਨੰਬਰਦਾਰ ਸੁੱਚਾ ਸਿੰਘ ਜਿੱਤਦਾ ਆਇਆ ਹੈ ਅਤੇ ਬਹੁਤੇ ਵਾਰੀਂ ਪਰਧਾਨ ਬਣਿਆ । ਸੰਨ 1940 ਤੋਂ ਲੈ ਕੇ ਸੰਨ 1987 ਤਕ ਮਤਵਾਤਰ ਮੈਂਬਰ ਰਿਹਾ।
ਦੂਜੀ ਚੋਣ ਸੰਨ 1950 ਵਿਚ ਹੋਈ। ਵਾਰਡ ਚਾਰ ਦੀ ਬਜਾਏ ਗਿਆਰਾਂ ਬਣੇ । ਪਹਿਲੀ ਚੋਣ ਮਿਉਂਸਪਿਲ ਕਮੇਟੀ ਵਿਚ ਚਾਰ ਮੈਂਬਰ ਚੁਣੇ ਹੋਏ ਅਤੇ ਨੋ ਮੈਂਬਰ ਸਰਕਾਰ ਵੱਲੋਂ ਨਾਮਜ਼ਦ ਕੁਲ ਤੇਰਾਂ ਸਨ। ਸੈਸ਼ਨ ਜੱਜ ਸਾਹਿਬ ਪਰਧਾਨਅਤੇ ਦਿਆਲੀ ਰਾਮ ਉਪ ਪਰਧਾਨ ਸਨ। ਵਕੀਲ ਓਂਕਾਰ ਨਾਮਜਦ ਅਤੇ ਨਿਆਮਤ ਅਲੀ ਵੀ ਨਾਮਜਦ ਸੀ । ਇਤਆਦਿ।
ਅੱਜਕੱਲ ਮਿਉਂਸਪਿਲ ਕਮੇਟੀ ਬਠਿੰਡਾ ਦੇ 27 ਵਾਰਡ ਹਨ। ਅਤੇ 27 ਵਾਰਡਾਂ ਦੇ 27 ਹੀ ਮੈਂਬਰ ਹਨ। ਚਾਰ ਮੈਂਬਰ ਨਾਮਜ਼ਦ ਹਨ। ਦੋ ਹਰੀਜਨਾਂ ਵਿਚੋਂ ਅਤੇ ਦੋ ਇਸਤਰੀਆਂ ਵਿਚੋਂ ।
ਨੰਬਰਦਾਰ ਸੁੱਚਾ ਸਿੰਘ, ਛੱਜੂ ਰਾਮ, ਦੀਵਾਨ ਚੰਦ, ਜੇਠੂ ਰਮਾ, ਖਿਆਲੀਰਾਮ, ਕਿਸ਼ਨ ਖੰਨਾ ਲਹਿਰੇ ਵਾਲਾ, ਕ੍ਰਿਸ਼ਨ ਗਰਗ, ਡਾ. ਗੋਰਾ ਲਾਲ, ਚੌਧਰੀ ਗੋਪਾਲ ਸਿੰਘ ਮਿੱਤਲ ਐਡਵੋਕੇਟ ਵਾਰੀ ਵਾਰੀ
ਪਰਧਾਨ ਰਹੇ। ਨੰਬਰਦਾਰ ਸੁੱਚਾ ਸਿੰਘ ਨੇ ਮਹਿਣਾ ਪੱਤੀ ‘ਚ ਬਿਜਲੀ ਵਾਲਾ ਖੂਹ ਤਿਆਰ ਕਰਵਾਕੇ ਲੋਕਾਂ ਦੇ ਸੁਖ ਦਾ ਸਾਧਨ ਬਣਾਇਆ । ਗਰਲ ਆਰੀਆ ਸਕੂਲ ਤੋਂ ਲੈ ਕੇ ਨਵੀਆਂ ਕਚੈਹਿਰੀਆਂ ਤਕ ਸੜਕ ਬਣਵਾਈ ਕਿਸ਼ਨ ਖੰਨੇ ਨੇ ਮਾਲ ਰੋਡ ਬਣਵਾਈ।
ਸਾਰੇ ਪਰਧਾਨਾਂ ਨੇ ਆਪੋ ਆਪਣੇ ਸਮੇਂ ਦੇ ਵਿਚ ਲੋਕ-ਭਲਾਈ ਦੇ ਕੰਮ ਕੀਤੇ। ਜੀਵਨ ਦੇ ਹਰ ਖੇਤ ਤਰ ਵਿਚ ਅਗਵਾਈ ਕੀਤੀ ਅਤੇ ਸ਼ਹਿਰ ਦੀ ਬਹਿਬੂਦੀ ਲਈ ਮਿਹਨਤ ਕੀਤੀ। ਅਤੇ ਨਾਮ ਜੱਸ ਦੀ ਖੱਟੀ ਪ੍ਰਾਪਤ ਕੀਤੀ । ਜੋ ਸਦਾ ਜਿਊਂਦੀ ਜਾਗਦੀ ਰਵੇਗੀ ।
ਰੇਲਵੇ ਸਟੇਸ਼ਨ ਅਤੇ ਥਰਮਲ ਪਲਾਂਟ ਆਦਿ
ਸਾਡਾ ਰੇਲਵੇ ਸਟੇਸ਼ਨ ਸਾਡੀ ਵੱਡੀ ਰੌਣਕ ਹੈ । ਏਥੇ ਹਰ ਰੋਜ ਕਈ ਵਾਰ ਨਵਾਂ ਮੇਲਾ ਪਰਦਾ ਅਤੇ ਹਰ ਰੋਜ ਬਿਝੜ ਜਾਂਦਾ ਹੈ । ਏਥੇ ਚਾਰ ਚਾਰ ਗੱਡੀਆਂ ਅੱਜਕਲ ਵੀ ਇਕੱਠੀਆਂ ਹੁੰਦੀਆਂ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਸਵੇਰੇ ਦੁਪਹਿਰੇ ਅਤੇ ਤਕਾਲਾਂ ਨੂੰ ਸੱਤ ਦੀਆਂ ਸੱਤੇ ਗੱਡੀਆਂ ਇਕੱਠੀਆਂ ਹੁੰਦੀਆਂ ਸਨ। ਸੱਤਾਂ ਦੀਆਂ ਸਵਾਰੀਆਂ ਇਕ ਦੂਜੀ ਗੱਡੀ ਨੂੰ ਬਦਲਦੇ-ਦੁਪਹਿਰ ਵੇਲੇ ਤਾਂ ਇਹ ਮੈਲਾ ਬਹੁਤਾ ਦਿਲਚਸਪ ਹੁੰਦਾ ਸੀ ਜਿਹੜਾ ਬਾਰਾਂ ਬਜੇ ਸ਼ੁਰੂ ਹੁੰਦਾ ਅਤੇ ਬਵਾ ਕੁ ਚਾਰ ਵਜੇ ਨਿਖੜਾ ਜਾਂਦਾ । ਜਿਉਂ ਜਿਉਂ ਗਡੀਆਂ ਤੁਰਦੀਆਂ ਮੈਲਾ ਹੋਲਾ ਹੋਣ ਲੱਗ ਪੈਂਦਾ ਜਿਵੇਂ ਜਿਵੇਂ ਗਡੀਆਂ ਆਉਂਦੀਆਂ ਤਿਵੇਂ ਤਿਵੇਂ ਮੈਲਾ ਭਰਪੂਰ ਗਹਿਮਾ ਗਹਿਮ ਹੋ ਜਾਂਦਾ ।
ਏਸ ਰੌਣਕ ਤੋਂ ਪਰਭਾਵਿਤ ਹੋ ਕੇ ਸਾਹੋਕਿਆਂ ਵਾਲੇ ਬਾਬੂ ਰਜਵਲੀ ਕਵੀਸ਼ਰ ਜਿਹੜੈਬਠਿੰਡੇ ਨਾਲ ਇਕ ਮਿਕ ਹੋ ਕੇ ਪੂਰੇ ਬਠਿੰਡਾਵੀ ਬਣੇ ਹੋਏ ਸਨ ਜਿਨ੍ਹਾਂ ਨੇ ਬਠਿੰਡੇ ਦੀ ਗਹਿਮਾ ਗਹਿਮੀ ਨੂੰ ਪੁਨੂੰ ਦੀ ਵਯੋਗਣ ਸੱਸੀ ਦੇ ਪਿਆਰੇ ਸ਼ਹਿਰ ਭੰਬੋਰ ਦੇ ਤੁੱਲ ਦਸਦੇ ਹਨ ਕਿਸੇ ਸਮੇਂ ‘ਚ ਭੰਬੋਰ ਵੀ ਸਿੰਧ ਦੀ ਖੂਬਸੂਰਤੀ ਮੰਨਿਆ। ਗਿਆ ਸੀ, ਜਿਹਨੂੰ ਲੋਕ ਆਂਹਦੇ ਸੀ । “ਤੇਰਾ ਲੁਟਿਆ ਭੰਬੋਰ ਸੱਸੀਏ ਨੀ ਬੇ-ਖਬਰੇ। ਪਿੰਡਾਂ ਦੇ ਲੱਛਣ ਗੁਣ ਵਰਨਣ ਕਰਦੇ ਹੋਏ ਆਂਹਦੇ ਹਨ :-
ਬੀਬੀ ਵਾਲਾ ਪਿੰਡ ਦੁਧ ਵੇਚਦਾ ਬਾਜਾਰ ਵਿਚ
ਸ਼ਮੀਰ ਘਰ ਬੈਲਾਂ ਦਾ ਪਿਆਕ ਮਹਿਣੇ ਲੱਸੀ ਦੇ ।
ਭੁੱਚੋ ਵਿਚ ਭਾਈ ਕੇ ਕਛੁਹੇਰਿਆਂ ਤੇ ਜ਼ੋਰ ਬਹੁਤਾ
ਭਾਗੂ ਦੇ ਸਰੋਤਿਓਂ ਰੁੱਖੇ ਜੇ ਲੋਕ ਦਸੀਂ ਦੇ ।
ਤੁੰਗਵਾਲੀ ਨੰਗ ਫੂਸ ਮੰਡੀ ਦੇ ਕਮਾਊ ਬਹੁਤੇ
ਗਹਿਰੀ ਲੋਕ ਜ਼ਹਿਰੀ ਤੇ ਘੁਲਾਟੇ ਲੋਕ ਜੱਸੀ ਦੇ ।
ਸੱਤ ਲੈਣਾਂ ਪੈਂਦੀਆਂ ਬਠਿੰਡੇ ਵਿਚ ਰਜਬੱਲੀ
ਰੌਣਕ ਵਧੇਰੇ ਜਿਉਂ ਭੰਬੋਰ ਸ਼ਹਿਰ ਸੱਸੀ ਦੇ ।
ਉਨੀਂ ਦਿਨੀਂ ਬਠਿੰਡੇ ਦੇ ਸਟੇਸ਼ਨ ਅਤੇ ਸਟੇਸ਼ਨ ਦੇ ਆਸੇ ਪਾਸੇ ਲਹਿਰਾਂ ਹੀ ਲਹਿਰਾਂ ਪੈਂਦੀਆਂ ਸਨ । ਜੋ ਜਹਾਨ ਦਾ ਚੰਗਾ ਮੰਦਾ ਬੰਦਾ ਸੀ ਉਹ ਏਥੋਂ ਦੀ ਹੋ ਕੇ ਲੰਘਦਾ ਸੀ । ਕੁਝ ਘੰਟੇ ਘੜੀਆਂ ਏਥੇ ਵਿਰਾਜਣ ਕਰਕੇ ਉਹ ਆਪਣੇ ਚਿੰਨ ਛੱਡ ਜਾਂਦਾਸੀ । ਕਲਕੱਤੇ ਤੋਂ ਲੈ ਕੇ ਪਿਸ਼ੌਰ ਤਾਈ ਦੇ ਸਮੇਸੱਠੇ ਤੋਂ ਲੈ ਕੇ ਧੁਰ ਨੈਣੀਤਾਲ ਤਾਈਂ ਦੇ ਬੰਬੇ ਤੋਂ ਲੈ ਕੇ ਜੰਮੂ-ਕਸ਼ਮੀਰ ਤਾਈ ਦੇ, ਮਦਰਾਸੇ, ਬੰਗਲੌਰ ਤੋਂ ਲੈ ਕੇ ਸ਼ਿਮਲਾ ਸੋਲਨ ਧਰਮਸ਼ਾਲਾ ਤਾਈਂਦੇ। ਸਾਰੇ ਜੈਪੁਰ ਜੋਧਪੁਰ ਮਾਰਵਾੜ ਬਾਗੜ ਏਥੇ ਆ ਇਕੱਠਾ ਹੁੰਦਾ ਸੀ । ਰੇਲਵੇ ਬਠਿੰਡੇ ਸਟੇਸ਼ਨ ਵਿਚ ਸਵਰਗੀ ਅਤੇ ਸਤਯੁਗੀ ਨਜਾਰੇ ਅਤੇ ਅਮਲੋਕ ਰੂਹਾਂ ਵੇਖਣ ਨੂੰ ਮਿਲਦੀਆਂ ਸਨ । ਹਰ ਭਾਂਤ ਦਾ ਨਿਖਰਵਾਂ, ਗਿਣਵਾਂ ਬੰਦਾ ਕਿਸੇ ਨਾ ਕਿਸੇ ਪਾਸਿਓਂ ਆਉਂਦਾ ਏਥੇ ਆ ਦਿਖਾਈ ਦੇਂਦਾ ਸੀ ।
ਕਈ ਚਾਕਾਂ ਦਾ ਤਾਂ ਓਨੀ ਦਿਨੀਂ ਗੱਡੀਆਂ ਵੇਖਣਾ ਵਿਰਦ ਬਣਿਆ ਹੋਇਆ ਸੀ । ਜਿਵੇਂਕਈਆਂ ਨੂੰ ਮੰਦਰ ਗੁਰਦੁਆਰੇ ਮੱਥਾ ਟੇਕੇ ਬਾਝਾਂ ਸ਼ਾਨਤੀ ਨਹੀਂ ਆਉਂਦੀ ਤਿਵੇਂ ਬਠਿੰਡਾ ਸਟੇਸ਼ਨ ਦੇ ਭੰਬਰਿਆਂ ਨੂੰ ਗੱਡੀ ਵੇਖੇ ਬਿਨਾਂ ਨੀਂਦਰ ਨਹੀਂ ਸੀ ਪੈਂਦੀ ਉਨ੍ਹਾਂ ਦੇ ਅੰਗ ਮੁੜੇ ਮੁੜ ਜਾਂਦੇ ਹੁੰਦੇ ਸੀ । ਉਹ ਆਂਹਦੇ ਹੁੰਦੇ ਸੀ “ਚਲੋ ਗੱਡੀਆਂ ਵੇਖਣ ਚਲੀਏ, ਅੱਖਾਂ ਤੱਤੀਆਂ ਕਰ ਆਈਏ” ਨਾਲ ਆਂਹਦੇ ਹੁੰਦੇ ਸਨ “ਅੱਖ ਤੱਤੀ ਤੇ ਹਿਰਦਾ ਠੰਡਾ” ।
ਯਾਦ ਆਉਂਦੇ ਹਨ ਮੇਰੇ ਮਾਸਟਰ ਲੱਧਾ ਸਿੰਘ ਜੀ ਜਿਹੜੇ ਅੱਧੀ ਤਨਖਾਹ ਗੱਡੀਆਂ ਵੇਖਣ ‘ਚ ਲਾ ਦੇਂਦੇ ਸਨ ਵਚਦੀ ਅੱਧੀ ਦੇ ਬਾਦਾਮ ਘੋਟਕੇ ਪੀ ਜਾਂਦੇ ਸਨ । ਚਿੱਪੀ ਵਾਲੇ ਖਾਲਸਾ ਸਕੂਲ ਦੇ ਮਾਸਟਰ ਜੀ ਗਰੇਵਾਲ ਦੀ ਭੁੱਲਣ ਵਾਲੇ ਨਹੀਂ ਜਿਨ੍ਹਾਂ: ਦਾ ਪਤਾ ਹੀ ਨਹੀਂ ਸੀ ਕਿ ਉਹ ਕਿਹੜੀ ਗੱਡੀ ਚੜ੍ਹ ਵਹਿਣ ਵੀਹ ਵੀਹ ਸੈਂਕੜੇ ਕੋਹਾਂ ਤਾਈਂ ਮੁਸਾਫਰਾਂ ਨੂੰ ਘਰ ਛਡ ਕੇ ਮੁੜਦੇ । ਤੁਰੇ ਹੀ ਜਾਂਦੇ ਸਨ ਜਿਥੋਂ ਤਾਈਂ ਉਨ੍ਹਾਂ ਨੂੰ ਕਿਸੇ ਸੁਹਣੇ ਨੈਣਾਂ ਤੋਂ ਖੈਰ ਪੈਂਦੀ ਜਾਂਦੀ। ਰੱਜ ਥੋੜੀ ਹੀ ਆਉਂਦਾ ਸੀ ਭਾਈ ਗੁਰਦਾਸ ਜੀ ਠੀਕ ਫੁਰਮਾ ਗਏ ग्ठ :-
“ਅੱਖਾਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ”
ਲੋਕ ਸੱਕਾਂ ਪਰਿਆਂ ਧੂੰਈਆਂ ਤੇ ਬੈਠੇ ਵੇਖੇ ਪਰਖੇ ਬੰਦਿਆਂ ਦੀਆਂ -”
ਅਤੇ ਬਠਿੰਡੇ ਦੇ ਸਟੇਸ਼ਨ ਦੀਆਂ ਗੱਲਾਂ ਕਰਦੇ ਸੁਣੀਆਂ ਅਗੇ ਸੁਣਾਉਂਦੇ ਜਿਨ੍ਹਾਂ ਦੇ ਏਥੇ ਦਰਸ਼ਨ ਮੇਲਾ ਹੋਣਾ ਸੁਭਵਿਕ ਹੀ ਸੀ । ਇਕ ਨੂੰ ਵੇਖ ਦੂਜਾ ਤੇ ਅੱਗੇ ਗੱਲਾਂ ਨਸ਼ਰ ਹੋ ਜਾਂਦੀਆਂ ਓਨੀਂ ਦਿਨੀ ਅਖਬਾਰ ਰੇਡੀਓ ਤੋਂ ਲੋਕ ਅਣਜਾਣੇ ਸਨ ਇਕ ਦੂਜੇ ਤੋਂ ਗੱਲਾਂ ਬਿਰਤਾਤਾਂ ਦਾ ਪਰਸਾਰਨ ਹੋ ਜਾਂਦਾ ਸੀ । ਧੁੰਮ ਪੈ ਜਾਂਦੀ ਸੀ ਇਲਾਕਾ ਦੇਸ਼ ਪਰਦੇਸ਼ ਦੀ ਕਿਸੇ ਵਿਖਿਆ ਨੂੰ ਅਗੇ ਤੋਰਨ ਦਾ ਸਾਡਾ ਰੇਲਵੇ ਸਟੇਸ਼ਨ ਵੱਡਾ ਸਾਧਨ ਬਣਿਆ। ਹੋਇਆ ਸੀ। ਅੰਮ੍ਰਿਤਾ ਨੇ ਠੀਕ ਆਖਿਆ ਹੈ :-
ਗੱਲਾਂ ਚੜੀਆਂ ਚੱਕ ਤੇ ਘੁਮਣ ਜ਼ੋਰੋ ਜ਼ੋਰ
ਮੂੰਹ ਆਖਦੇ ਜਾਣ ਵੇਰ, ਤੋਰ ਅਗਾਂਹ ਨੂੰ ਤੋਰ ।
ਤੁਰਦੀਆਂ ਤੁਰਦੀਆਂ ਗੱਲਾਂ ਦੇਸ ਦੁਨੀ ਵਿਚ ਅਪੜ ਪੈਂਦੀਆਂ। ਰੇਲਵੇ ਸਟੇਸ਼ਨ ਪਰਸਾਰਨੀ ਕੇ। ਦਰ ਬਣਿਆ ਹੋਇਆ ਸੀ ਜਿਸ ਕਿਸੇ ਨੇ ਗੁੰਮੇ ਗੁਆਚੇ ਦੀ ਘੋਲ ਖੇਡ ਮੇਲੇ ਇਕੱਠ ਦੀ ਇਸ਼ਤਿਹਾਰਬਾਜੀ ਕਰਨੀ ਹੁੰਦੀ ਉਹ ਰੇਲਵੇ ਸਟੇਸ਼ਨ ਦੀਆਂ ਆਈਆਂ ਗੱਡੀਆਂ ਤੇ ਕਹਿ ਦੇਂਦਾ ਤਾਂ ਖਬਰਾਂ ਦੂਰ ਦੁਰੇਡੇ ਜਾ ਪੁਜਦੀਆਂ।
ਸਾਡਾ ਸਟੇਸ਼ਨ ਗੰਦਾਰਿਆਂ ਦੀ ਜਮੀਨ ‘ਚ ਬਣਿਆ ਹੋਇਆ ਹੈ ਏਥੇ ਸੰਗੂ ਜੱਟ ਨਾਥ ਦੀ ਵੱਸ ਢਾਬ ਸੀ । ਇਹ ਰੋਣਕ ਓਸੇ ਢਾਬ ਦਾ ਪਰਤਾਪ ਹੈ । ਢਾਬਾਂ ਖੂਹੇ ਧਰਮਸ਼ਾਲਾ ਅੰਨ ਦਾਤੇ ਅਤੇ ਜਲ ਦਾਤੇ ਹੁੰਦੇ ਹਨ। ਅੰਨ ਜਲ ਦਾ ਪਰਤਾਪ ਬਹੁਤ ਵੱਡਾ ਹੈ। ਬਹੁਤਾ ਫਲਦਾ ਹੈ। ਫਲ ਸਮਾਂ ਬੀਤਣ ਤੇ ਲਗਦਾ ਹੈ।
ਸਭ ਤੋਂ ਪਹਿਲਾਂ ਛੋਟੀ ਲਾਈਨ (ਬੀ.ਬੀ.ਸੀ.) ਆਈ ਸੰਨ 1883 ‘ਚ । ਛੋਟੀ ਲੀਹ ਤਿਆਰ ਹੋਈ। ਆਮ ਲੋਕ ਕਹਿੰਦੇ ਹਨ”ਦੇਸੀ ਸੰਮਤ ਚਾਲੀਏ ‘ਚ ਸੰਮਤ ਬਿਕਰਮੀ 1940 ਰੇਲ ਆਈ”ਜੋ ਰਿਵਾੜੀ ਹਿਸਾਰ ਸਰਸਾ ਤੋਂ ਹੁੰਦੀ ਹੋਈ ਬਠਿੰਡੇ ਰਾਹੀਂ ਕੋਟਕਪੂਰੇ ਵਿਚਦੀ ਫਾਜ਼ਿਲਕਾ ਪਹੁੰਚੀ। ਜਿਵੇਂ ਪਹਿਲੇ ਦਿਨ ਰੇਲ ਆਈ। ਸਾਰਾ ਬਠਿੰਡਾ ਰੇਲ ਆਉਂਦੀ ਵੇਖਣ ‘ਲਸ਼ਕਰੀ ਟਿੱਬੀ ਉਤੇ ਜਾ ਖੜਿਆ । ਇਹ ਟਿੱਬੀ ਸਰਸਾ ਲਾਈਨ ਦੇ ਉਤੇ ਖੱਬੇ ਪਾਸੇ ਹੈ ਜਿਥੇ ਮਲਕਾ ਰਜੀਆ ਨੇ ਆਪਣਾ ਲਸ਼ਕਰ, ਜਦੋਂ ਉਹ ਦਿੱਲੀ ਤੋਂ ਬਠਿੰਡੇ ਦੇ ਕਿਲੇ ਨੂੰ ਸਰ ਕਰਨ ਆਈ ਸੀ, ਤਾਇਨਾਤ ਕੀਤਾ ਸੀ । ਅਤੇ ਉਸ ਨੇ ਬਠਿੰਡੇ ਉਤੇ ਧਾਵਾ ਕੀਤਾ, ਅਲਤੂਨੀਆਂ ਦੀ ਬਗਾਵਤ ਦਬਾਉਣ ਵਾਸਤੇ, ਜੋ ਉਸ ਸਮੇਂ ਬਠਿੰਡੇ ਦਾ ਗਵਰਨਰ ਸੀ । ਉਸ ਟਿੱਬੀ ਨੂੰ ਲੋਕ ਲਸ਼ਕਰੀ ਟਿੱਬੀ ਆਂਹਦੇ ਹਨ।
ਇਹ ਤੋਂ ਪਿਛੋਂ ਦਿੱਲੀ, ਲਾਹੌਰ, ਸੱਮਾ ਸੱਠਾ, ਅੰਬਾਲਾ ਜਾਣ ਵਾਲੀਆਂ (ਐਨ. ਡਬਲਯੂ. ਆਰ) ਲਾਈਨਾਂ ਤਿਆਰ ਹੋਈਆਂ । ਮਹਾਰਾਜਾ ਬੀਕਾਨੇਰ (ਬੀ.ਬੀ.ਆਰ.) ਸੂਰਤਗੜ੍ਹ, ਹਨੂੰਮਾਨ ਕੋਟ ਤੇ ਡੱਬਾਵਲੀ ਤੋਂ ਬਠਿੰਡੇ ਨੂੰ ਲਾਈਨ ਤਿਆਰ ਕਰਵਾਈ । ਬਠਿੰਡਾ ਏਸੀਆ ਦਾ ਦੂਜੇ ਨੰਬਰ ਦਾ ਵੱਡਾ ਸਟੇਸ਼ਨ (ਜੰਕਸ਼ਨ)
ਰੇਲਵੇ ਸਟੇਸ਼ਨ ਦੇ ਬਰਾਬਰ ਦਖਣ ਪੱਛੋਂ ‘ ਚ ਰੇਲਵੇ ਕਾਲੋਨੀ ਹੈ ਜਿਹੜੀ ਯੌਰਪ ਦਾ ਇਕ ਝਾਕੀ ਲਗਦੀ ਸੀ ਜਿਥੇ 1947 ਤੋਂ ਪਹਿਲਾਂ ਅੰਗਰੇਜ਼ ਹੀ ਅੰਗਰੇਜ਼ ਰਹਿੰਦੇ ਸਨ । ਬਸਤੀ ਦੇ ਦਰਮਿਆਨ ਰੋੜਾਂ ਦੀ ਬਣੀ ਪੱਕੀ ਸੜਕ ਸੀ ਜਿਹੜੀ ‘ਠੰਡੀ ਸੜਕ’ ਵਜਦੀ ਸੀ । ਓਨੀਂ ਦਿਨੀਂ ਇਹ ਬਠਿੰਡਾ ਦੀ ਵੱਡੀ ਸੈਰ-ਗਾਹ ਸੀ । ਰੇਲਵੇ ਦੇ ਵੱਡੇ ਅਫਸਰ ਅੰਗਰੇਜ਼ ਹੁੰਦੇ ਸਨ ਨਾਲ ਹੁੰਦੀਆਂ ਸਨ ਮੇਮਾਂ । ਸੈਰ ਕਰਦਿਆਂ ਨੂੰ ਕੋਠੀਆਂ ਦੇ ਗ੍ਰਾਸੀ ਲਾਨਅਜ਼ ਵਿਚ ਬੈਠਿਆਂ ਨੂੰ ਵੇਖ ਵੇਖ ਕੇ ਲੋਕਾਂ ਲਲਚਾਈਆਂ ਅੱਖਾਂ ਨਾਲ ਇਨ੍ਹਾਂ ਨੂੰ ਹੀ ਤੱਕੀ ਜਾਂਦੇ ਹੁੰਦੇ ਸਨ । ਉਹ ਮਾਲਕ ਸਨ ਰਾਜ ਦੇ, ਤਾਕਤ ਦੇ, ਐਸੋਇਸ਼ਰਤ ਦੇ, ਉਨ੍ਹਾਂ ਵਾਸਤੇ ਹਰ ਸੁਖ ਹਾਜ਼ਰ ਸੀ ਸ਼ੁਕਰ ਰੱਬ ਦਾ ਸਾਨੂੰ ਵੇਖਣ ਦੀ ਤਾਂਘ ਸੀ।
ਬਸਤੀ ਵਿਚ ਇਕਸਕੇਟਿੰਗ-ਹਾਲ ਸੀ, ਇਕ ਵੱਡਾ (ਬ;ਖਪਗਰਚਅਦ) ਜਿਹਦੇ ‘ਚ ਦੁਨੀਆਂ ਜਹਾਨ ਦੇ ਵੱਡੇ ਮੇਚ ਹੁੰਦੇ ਸਨ। ਦੋ ਗਿਰਜੇ ਸਨ, ਇਕ ਸਿਰੇ ਉਤੇ ਹਸਪਤਾਲ ਅਤੇ ਪੁਲਸ ਸਟੇਸ਼ਨ। ਇਕ ਵੱਡਾ ਨਾਟਕ ਹਾਲ ਜਿਥੇ ਵਡੇ ਵਡੇ ਡਰਾਮੇ ਖੇਡੇ ਜਾਂਦੇ ਸਨ ਜਿਹੜਾ ਦੋਸਤ ਮੁਹੰਮਦ ਹੁਸੈਨ ਨੈ ਸ਼ੁਰੂ ਕੀਤਾ ਸੀ ਵੁਹ ਆਪ ਵੀ ਵਿਚ ਭਾਗ ਲੈਂਦਾਹੁੰਦਾ ਸੀ । ਚਾਰ ਪਾਣੀ ਦੀਆਂ ਡੱਗੀਆਂ ਅਤੇ ਨਾਲ ਲਗਵਾਂ ਪਹਿਲਵਾਨ ਗੱਜਨ ਬੈਰਾਗੀ ਸਾਧ ਦਾ ਅਖਾੜਾ ਸੀ, ਪਹਿਲਵਾਨ ਰੇਲਵੇ ਦਾ ਮੁਲਾਜ਼ਮ ਵੀ ਸੀ ਅਤੇ ਬਹੁਤਾ ਵਡਾ ਨਾਮੀ ਮੱਲ ਸੀ । ਉਸ ਅਖਾਡੇ ਦੀ ਧੁੰਮ ਪਹਿਲਵਾਨ ਗਜਨ ਨਾਲ ਹੀ ਸੀ । ਉਹ ਰਜਬ ਪਹਿਲਵਾਨ ਦਾ ਸ਼ਾਗਿਰਦ ਸੀ ਰਜਬ ਕਿਕਰ ਸਿੰਘ ਪਹਿਲਵਾਨ ਦਾ ਚੇਲਾ ਸੀਹ । ਪੰਜਾਹ ਮੱਲ ਉਸ ਅਖਾੜੇ ਵਿਚ ਜ਼ੋਰ ਕਰਦੇ ਸਨ। ਗੱਜਨ ਪਹਿਲਵਾਨ ਭਾਵੇਂ ਰੇਲਵੇ ਦਾ ਮੁਲਾਜ਼ਮ ਸੀ ਪਰ ਉਹ ਸਾਰੇ ਬਠਿੰਡੇ ਦਾ ਫਖਰ ਸੀ । ਉਹ ਬੜਾ ਦਲੇਰ ਕਸਵਾਂ ਦਾਓ ਗੀਰ ਜੁਆਨ ਸੀ । ਬਠਿੰਡੇ ਵਿਚ ਉਹਦੇ ਕਿੰਨੇ ਹੀ ਚੇਲੇ ਸਨ। ਜਿਹੜੇ ਗੁਰ-ਭਾਈ ਬਣਕੇ ਰਹਿੰਦੇ ਸਨ। ਥਾਣੇਦਾਰ ਗੁਰਬਖਸ਼ ਸਿੰਘ ਝੁੱਟੀ ਪੱਤੀ ਵਾਲਾ, ਮਨਸ਼ਾ ਰਾਮ, ਅਰਜਨ ਸਿੰਘ ਸਵਰਨਕਾਰ, ਬਾਰੂ ਮਹਿਰਾਜ ਵਾਲਾ ਅਤੇ ਦਾਸ ਵਰਗੇ ਕਿੰਨੇ ਹੋਰ ਪਹਿਲਵਾਨ ਜੀ ਦੇ ਚੇਲੇ ਹੋਣ ਦਾ ਮਾਣ ਸਮਝਦੇ ਹਨ। ਰੇਲਵੇ ਦੀ ਉਤਰੀ ਗੁੱਠ ‘ ਚ ਇੱਕ ਫੂਸ ਕਾਨਿਆਂ ਦੀ ਬਣਾਈ ਮਸੀਤ ਸੀ ਜਿਥੇ ਬੈਠਕੇ ਮੁਸਲਮਾਨ ਭਾਈ ਕੁਰਾਨ ਸ਼ਰੀਫ ਦਾ ਪਾਠ ਕਰਿਆ ਕਰਦੇ ਸਨ। ਬਹੁਤ ਸਾਰੇ ਬੱਚੇ ਅਰਬੀ ਪੜ੍ਹਦੇ ਸਨ ਅਤੇ ਮੌਲਵੀ ਜੀ ਬਾਕਾਇਦਾ ਇਸਲਾਮਿਕ ਤੌਰ ਤਰੀਕੇ ਨਾਲ ਇਸਲਾਮੀ ਮੱਤ ਅਨੁਸਾਰੀਆਂ ਦੀ ਰਹਿਰਾਬੀ ਕਰਦੇ ਸਨ। ਹੋਰ ਅਗੇਰੇ ਜਾ ਕੇ ਈਸਾਈਆਂ ਦਾ ਕਬਰਸਤਾਨ ਹੈ।
ਹਾਂ ਰੇਲਵੇ ਕਾਲੋਨੀ ਦੇ ਸਿਰੇ ਤੇ ਜਾ ਕੇ ਨਹਿਰ ਲੰਘ ਕੇ ਦੋਨਾਂ ਅਬੋਹਰ ਅਤੇ ਫੀਰੋਜਪੁਰ ਲੀਹਾਂ ਦੇ ਦਰਮਿਆਨ ਅੰਗਰੇਜ਼ ਨੇ ਛਾਉਣੀ ਬਣਾਉਣ ਦੀ ਠਾਨ ਲਈ ਸੀ। ਬਲਕਿ ਸ਼ੁਰੂ ਕਰ ਦਿਤੀ ਸੀ। ਦੋਨਾਂ ਲਾਈਨਾਂ ਨੂੰ ਲਾਈਨ ਪਾ ਕੇ ਮਿਲਾਇਆ ਸੀ ਵਡੀ ਡੱਗੀ ਬਣਾ ਲਈ ਸੀ। ਮਹਾਰਾਜਾ ਭੂਪਿੰਦਰ ਸਿੰਘ ਵਾਲੀਏ ਪਟਿਆਲਾ ਨੂੰ ਇਸ ਅੰਗਰੇਜ-ਨੀਤਾ ਦਾ ਪਤਾ ਲਗਾ । ਰਾਤੋ ਰਾਤ ਆ ਕੇ ਛਾਉਣੀ ਦਾ ਬਣਾਇਆ ਢਾਂਚਾ ਖੇ ਰੂੰ ਖੇਰੂੰ ਕਰ ਦਿੱਤਾ ਉਨ੍ਹਾਂ ਨੂੰ ਡਰ ਹੋ ਗਿਆ ਸੀ ਕਿ ਅੰਗਰੇਜ ਕਿਤੇ ਬਠਿੰਡੇ ਹੀ ਨਾ ਮੇਰੇ ਕੋਲੋਂ ਖੋਹ ਲੈਣਾ। ਇਹ ਥਾਂ ਭਾਗਾਂ ਪਰਤਾਪ ਵਾਲਾ ਹੈ ਅੱਜ ਓੁਸ ਥਾਂ ਉਤੇ ‘ਥਰਮਲ ਪਲਾਂਟ’ ਬਣਿਆ ਹੋਇਆ ਹੈ। ਜਿਸ ਦੇ ਬਣਨ ਕਰਕੇ ਬਠਿੰਡੇ ਦਾ ਨਾਂ ਤਾ ਸਾਰੇ ਜਹਾਨ ਵਿਚ ਉਜਾਗਰ ਕਰ ਦਿੱਤਾ ਤੇ ਬਾਹਰੋਂ ਆਏ ਲੋਕ ਤੇ ਕੋਲੋਂ ਦੀ ਗੱਡੀਆਂ, ਮੋਟਰਾਂ ਵਿਚੋਂ ਦੀ ਲੰਘਦੇ ਲੋਕ ਵੇਖ ਵੇਖ ਹੈਰਾਨ ਹੁੰਦੇ ਹਨ। ਤੇ ਆਪਣੇ ਮੂੰਹ ਵਿਚ ਉਂਗਲਾਂ ਪਾ ਪਾ ਇਸ ਦਾ ਜਸ ਗਾਇਣ ਕਰਦੇ ਅਗਾਂਹ ਲੰਘ ਜਾਂਦੇ ਹਨ। ਰੱਬਾ ਤੇਰਾ ਸ਼ੁਕਰ ਹੈ ਬਠਿੰਡੇ ਦਾ ਨਾਂ ਤਾਂ ਲੋਕਾਂ ਦੇ ਮਨ ਵਿਚ ਵਸਦਾ ਜਾ ਰਿਹਾ।
ਥਰਮਲ ਪਲਾਂਟ
ਕਹਿੰਦੇ ਹਨ ਜਿਦੋਂ ਬਠਿੰਡਾ ਅਤੇ ਬਠਿੰਡੇ ਦਾ ਕਿਲਾ ‘ਪਾਲ ਖਾਨਦਾਨ’ ਦੇ ਸਮੇਂ (800-1200) ਦੇ ਦਰਮਿਆਨ ਘੁੱਗ ਵਸਦਾ ਸੀ ਸਾਡੇ ਕਿਲੇ ਉਤੇ ਮਚਦਾ ਦੀਵਾ ਦਿੱਲੀ ਦਿੰਹਦਾ ਸੀ । ਪਰ ਕੁਦਰਤ ਦੇ ਫੇ ਰ ਬੜੇ ਪਰਬਲ ਹਨ। ਮੁੜ ਉਹ ਸਮਾਂ ਆ ਗਿਆ ਜਿਦੋਂ ਬਠਿੰਡੇਦੇ ਕਿਲੇ ‘ ਚ ਉਲੂ ਬੋਲਣ ਲਗ ਪਏ । ਪੂਰੀ ਸੁੰਝ ਵਰਤ ਗਈ, ਸੱਖਣਾ ਹੋ ਗਿਆ । ਭਿਆਨਕਤਾ ਛਾ ਗਈ। ਭੂਤਾਂ ਦਾ ਬਾਸ ਬਣ ਗਿਆ । ਸਾਰਾ ਇਨਾਕਾ ਹੀ ਬੰਜਰ ਬੈਰਾਨ ਬਣ ਗਿਆ। ਓਨੀਂ ਦਿਨੀਂ ਦੀਵੇ ਦੀ ਬਚਿੱਤਰਤਾ ਨੂੰ ਵੇਖ ਕੇ ਕਹਿਣ ਲਗ ਪਏ “ਐਨੀ ਕੁ ਟਾਟ ਭਰੀ ਸਬਾਤ” ਮੁੜ ਕੁਦਰਤ ਦੀ ਨਜਰ ਸਵੱਲੀ ਹੋਈ। ਸਾਡੇ ਬਹਿੰਡੇ ਵਨੀ ਆਰਸੀ ਨੂਰ ਵਾਲੇ ਸੋਢੀ ਪਾਦਸ਼ਾਹ ਨੇ ਏਥੇ ਚਰਨ ਪਾਏ । ਚੜ੍ਹਦੀ ਕਲਾ ਦੀ ਜਾਗ ਲਾਈ। ਸਰਹੰਦ ਦੀ ਧਰਤੀ ਬਠਿੰਡੇ ਨੂੰ ਲਾ ਦਿਤੀ । ਨੇੜੇ ਨੇੜੇ ਦੀਵੇ ਵਲਣੇ ਸ਼ੁਰੂ ਹੋ ਗਏ। ਸੰਨ 1883 ਈਸਵੀ ‘ਚ ਰੇਲ ਆ ਗਈ। ਜਿਹਦੇ ਵੱਡੇ ਵੱਡੇ ਗੈਸਾਂ ਵਾਲੇ ਦੀਵੇ ਆ ਗਏ । ਸਾਰਾ ਸਟੇਸ਼ਨ ਚਾਨਣ ਨਾਲ ਭਰ ਗਿਆ । ਸੰਨ 1935 ‘ਚ ਰੇਲਵੇ ਦੀ ਕਾਲੋਨੀ ‘ ਚ ਚਾਨਣ ਆ ਗਿਆ। ਸੰਨ 1940 ‘ਚ ਬਠਿੰਡਾ ਸ਼ਹਿਰ ਨੇ ਨਿਆਰੀ ਬਜਿਲੀ ਪੈਦਾ ਕਰ ਲਈ ਜਿਹਦਾ ਬਿਜਲੀ ਘਰ ਸੰਗੂਆਣਾ ਸੀ । ਸੰਨ 1960 ਵਿਚ ਮੁਕਸਤਰ ਤੋਂ ਬਿਜਲੀ ਲਿਆ ਕੇ ਸਿਵਲ-ਸਟੇਸ਼ਨ ਬਠਿੰਡਾ ‘ਚ ਬਿਜਲੀ ਘਰ ਬਣ ਗਿਆ ਜਿਹੜੀ ਅੱਜਕਲ ਪਾਵਰ ਹਾਊਸ ਵਾਲੀ ਰੋੜ ਵਜਦੀ ਹੈ। ਪਰ ਕੁਦਰਤ ਦੀਆਂ ਦਿਆਲੂ ਝੋਲੀਆਂ ਨੇ ਚਾਨਣ ਵੰਡਦਿਆਂ ਬਠਿੰਡੇ ਉਤੇ ਬੜੀ ਦਿਆਲਤਾ ਦਿਖਾਈ ਕਿ ਸੰਨ 1968 ਵਿਚ ਪਲੈਨਿੰਗ ਕਮਿਸ਼ਨ ਨੇ ਥਰਮਲ ਪਲਾਂਟ ਬਠਿੰਡੇ ਲਾਉਣਾ ਥਾਪ ਲਿਆ ਅਤੇ ਸੈਂਟ ਸਰਕਾਰ ਨੂੰ ਰਿਪੋਰਟ ਭੇਜ ਦਿਤੀ। ਮਨਜ਼ੂਰੀ ਅਜੇ ਆਈ ਨਹੀਂ ਸੀ ਪਰ ਨੇਕ ਕੰਮ ‘ਚ ਢਿੱਲ ਨਾ ਕਰਦਿਆਂ ਅਤੇ ਮਨਜ਼ੂਰੀ ਆਉਣ ਦੀ ਆਸ ਰਖਦਿਆਂ ਹੋਇਆ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਬਣਾਉਣ ਦੀ ਠਾਨ ਲਈ। ਸਮੇਂ ਦੀ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਜੇ ਮਨਜ਼ੂਰੀ ਨਾ ਵੀ ਮਿਲੀ ਤਾਂ ਅਜੇਹੇ ਦੇਸ਼ ਦੇ ਹਿਤ ਵਾਲੇ ਕੰਮ ਨੂੰ ਭੀਖ ਮੰਗ ਕੇ ਸਿਰੇ ਚੜ੍ਹਾਵਾਂਗੇ।
28 ਨਵੰਬਰ 1969 ਦੇ ਸੁਭਾਗੇ ਦਿਨ ਥਰਮਲ ਪਲਾਂਟ ਦਾ ਉਦਘਾਟਨ ਕੀਤਾ । ਉਸ ਰੋਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਨ ਸੀ । ਸਤਿਗੁਰਾਂ ਦੇ ਸਤਿ ਬਚਨਾਂ ਨੇ ਅਗਿਆਨ ਦਾ ਹਨੇਰਾ ਅਤੇ ਪਾਪ ਦੇ ਹਨੇਰੇ ਨੂੰ ਦੂਰ ਕੀਤਾ। ਗੁਰੂ ਨਾਨਕ ਥਰਮਲ ਪਲਾਂਟ ਨੇ 12,000 ਪਿੰਡਾਂ ਦੇ ਹਨੇਰੇ ਨੂੰ ਦੂਰ ਕੀਤਾ ਅਤੇ ਲੱਖਾਂ ਦੇ ਨੇੜੇ ਟਿਊਬ ਵੈਲਾਂ ਨੂੰ ਚਲਾਵੁਣ ਦੀ ਤਾਕਤ ਪੈਦਾ ਕੀਤਾ । ਸਾਨੂੰ ਅਮਰੀਕਾ ਜਾਂ ਰੂਸ ਅੱਗੇ ਅੰਨ ਲਈ ਝੋਲੀਆਂ ਅੱਡਣ ਤੋ ਹਮੇਸ਼ਾ ਲਈ ਬਚਾ ਦਿੱਤਾ । ਇਹੀ ਹੀ ਗੁਰੂ ਦੀ ਕਿਰਪਾ ਨਾਲ ਇਸ ਪਲਾਂਟ ਨੂੰ ਅੰਨ ਭੇ ਜਣ ਦੇ ਯੋਗ ਬਣ ਗਏ । ਇਹ ਸਾਰੀਆਂ ਬਾਬੇ ਨਾਨਕ ਦੀਆਂ ਬਰਕਤਾਂ ਹਨ। ਜਿਸ ਨੇ ਅਲਾਪਿਆ ਸੀ ‘ਤੇ ਰਾ ਹੀ ਤੇਰਾ’ । ਵਾਹ ਮੇਰੇ ਸਤਿਗੁਰੂ ਤੂੰ ਕਿੰਨਾ ਦਿਆਲੂ ਹੈਂ । ਤੂੰ ਸਾਰਿਆਂ ਨੂੰ ਰੱਜਾ ਦਿਤਾ ਤੇ ਸਦੀਆਂ ਤੋਂ ਪਈ ਹੋਈ ਭੁੱਖ ਮਿਟਾ ਦਿਤੀ।
ਸ੍ਰ: ਗੁਰਨਾਮ ਸਿੰਘ ਜੀ ਜੋ ਉਸ ਸਮੇਂ ਦੇ ਚੀਫ ਮਨਿਸਟਰ ਸਨ, ਨੇ “ਗੁਰੂ ਨਾਨਕ ਥਰਮਲ ਪਲਾਂਟ” ਦੀ ਨਿਊਂ ਧਰਦਿਆਂ ਇਹ ਵੀ ਕਿਹਾ ਸੀ ਕਿ ਇਸ ਇਲਾਕੇ ਨੂੰ ਅਸੀਂ ਕੈਲੋਫੋਰਨੀਆ ਬਣਾ ਲੈਣਾ ਹੈ। ਏਥੇ ਘਰ ਘਰ ਅੰਗੂਰਾਂ ਦੇ ਬਾਗ ਹੋਣਗੇ ਅਤੇ ਘਰ ਘਰ ਹੀ ਅੰਗੂਰੀ ਸ਼ਰਾਬ ਕਸ਼ੀਦ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਹ ਵਾਕ ਸੁਣਦਿਆਂ ਹੀ ਪੰਜ-ਰਤਨੀ ਦੇ ਪਿਆਸਿਆਂ ਨੇ ‘ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ’ ਦੇ ਜੈਕਾਰੇ ਛਡੇ ਅਤੇ ਸ਼ਰਾਬ-ਮਤੀਆਂ ਸੁਰਾਂ ‘ਚ ਗਾਉਣ ਲਗ ਪਏ :-
ਜੀ ਨੀ ਜਿੰਦੜੀਏ ਜੀ
ਤੂੰ ਦਾਰੂ ਪਿਆਲਾ ਪੀ
ਤੈਨੂੰ ਸਤਗੁਰ ਪਾਰ ਲੰਘਾ ਦੂ
ਰੋਟ ਵਾਂਗੂੰ ਪੱਕ ਜੇਂਗੀ
ਜੀ ਨੀ ਜਿੰਦੜੀਏ ਜੀ ।
ਦੁਨੀਆਂ ਮਤਲਬ ਦੀ,
ਗੌਂ ਮਿੱਠੜਾ ਜੀ ਗੌਂ ਮਿਠੜਾ
ਸੰਸਾਰ ਦੁਨੀਆ ਮਤਲਬ ਦੀ
ਭਜਨ ਬਿਨ ਕੌਣ ਲੰਘਾ ਦੂੰ ਪਾਰ, ਦੁਨੀਆਂ ਮਤਲਬ ਦੀ।
ਸਿਆਣੇ ਪੁਰਸ਼ ਬੋਲਦੇ ਸਨ ਵਾਹਿਗੁਰੂ ਸ੍ਰ: ਗੁਰਨਾਮ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰੇ।” 1 ਗੱਭਰੂਆਂ ਨੇ ਇਕ ਹੋਕਾ ਫੇਰ ਸ਼ਰਾਬ ਦੀ ਮਹਿਮਾ ‘ਚ ਚੱਕ ਦਿਤਾ :-
- ਸ਼ੀਸ਼ੀ ਭਰੀ ਸ਼ਰਾਬ ਦੀ ਜਿਹੜੀ ਨਿਤਰੀ ਵਾਗ ਕਪੂਰ।
- ਸੁੱਤੀ ਪਈ ਨੂੰ ਦਿਨ ਚੜ ਗਿਆ, ਮੈਂ ਖੇਡਣ ਜਾਣੈ ਦੂਰ ।
- ਕੱਲ ਮੈਂ ਚੜ੍ਹਾਈਆਂ ਰੱਬਾ! ਚੂੜੀਆਂ ਅੱਜ ਹੋ ਗੀਆਂ ਚਕਨਾਚੂਰ । 4. ਖੇਡਦੀ ਫਿਰਾਂ ਹੇਠ ਬਣਾਂ ਦੇ ਝੜ ਝੜ ਪੈਂਦੈ ਬੂਰ ।
- ਸ਼ੀਸ਼ੀ ਭਰੀ ਸ਼ਰਾਬ ਦੀ ਜਿਹੜੀ ਨਿਤਰੀ ਵਾਂਗ ਕਪੂਰ ।
- ਜੀ ਨੀ ਜਿੰਦੜੀਏ ਜੀ, ਤੂੰ ਦਾਰੂ ਪਿਆਲਾ ਪੀ
- ਤੈਨੂੰ ਸਤਿਗੁਰ ਪਾਰ ਲੰਘਾਦੂ
ਰੋਟ ਵਾਗੂੰ ਪੱਕ ਜੇਂਗੀ-ਰੀ ਨੀਂ ਜਿੰਦੜੀਏ ਜੀ-ਜੀ, ਜੀ,
ਇਹ ਪਲਾਂਟ ਚਾਰ ਯੂਨਿਟਾਂ ਦਾ ਹੈ ਅਤੇ 440 ਮੈਗਾਵਾਲਟ ਜਿਲੀ ਪੈਦਾ ਹੁੰਦੀ ਹੈ ਜਿਹੜੇ 105 ਕਰੋੜ ਰੁਪਏ ਖਰਚ ਕੇ ਤਿਆਰ ਹੋਇਆ ਹੈ । ਦਿਨ ਰਾਤ ਲੱਗ ਕੇ ਤਿਆਰ ਕੀਤਾ ਹੈ । ਏਥੇ ਅੱਠ ਹਜਾਰ ਬੰਦੇ ਕੰਮ ਕਰਦੇ ਹਨ।
ਇਹਦੀ ਉਸਾਰੀ ਦਾ ਸਿਹਰਾ ਸਰਦਾਰ ਸੋਹਨ ਸਿੰਘ ਜੀ ਬਾਸੀ (ਸਵਰਗਵਾਸੀ) ਵਜ਼ੀਰ ਜ਼ਰਾਇਤ ਸ੍ਰ: ਹਰਬੰਸ ਸਿੰਘ ਚੀਫ ਇੰਜੀਨੀਅਰ, ਆਰ.ਐਸ. ਗਿੱਲ, ਟੀ.ਐਸ.ਮੈਦਾਨ ਬੀ.ਐਨ.ਰਾਜ ਪਾਲ ਦੇ ਸਿਰ ਹੈ। ਜਿਨ੍ਹਾਂ ਦੀ ਮਿਹਨਤ ਦਿੱਲੀ ਲਗਣ ਨੋਕਰੀ ਨਾਲ ਵਫਾਦਾਰੀ ਨੂੰ ਕੋਈ ਸਮਝਦਾਰ ਬੰਦਾ ਹੀ ਸਮਝ ਸਕਦਾ ਹੈ। ਪਲਾਂਟ ਚੱਲਣ ਸਮੇਂ ਪਹਿਲੇ ਚੀਫ ਇੰਜੀਨੀਅਰ ਐਚ.ਐਲ.ਸ਼ਰਮਾ ਜੀ ਸਨ।
ਇਸ ਨੂੰ ਹੋਰ ਵਧੇਰੇ ਚਾਰ ਬੰਦ ਲਾਉਣ ਵਾਲੇ ਗਿਆਨੀ ਜ਼ੈਲ ਸਿੰਘ ਦੀ ਵਜਾਰਤ ਸਮੇਂ ਉਨ੍ਹਾਂ ਦੇ ਅਜ਼ੀਜ਼ ਸ੍ਰ: ਜ਼ੋਰਾ ਸਿੰਘ ਬਰਾੜ ਜਿਹੜੇ ਉਸ ਸਮੇਂ ਐਡਮਨਿਸਟ੍ਰੇਟਰ ਮੈਂਬਰ ਸਨ ਤੇ ਬਿਜਲੀ ਬੋਰਡ ਦੇ ਕਰਤਾ ਧਰਤਾ ਸਨ, ਨੇ ਆਪਣਾ ਵਧ ਤੋਂ ਵਧ ਹਿੱਸਾ ਪਾਇਆ । ਉਨ੍ਹਾਂ ਨੇ ਇਲਾਕੇ ਦਾ ਕੋਈ ਬੰਦਾ ਨਹੀਂ ਛੱਡਿਆ ਹੋਣਾ ਜਿਸ ਨੇ ਬਿਜਲੀ ਬੋਰਡ (ਇਸ ਪਲਾਂਟ ਵਿਚ) ਕਿਸੇ ਨੂੰ ਕਿਸੇ ਢੰਗ ਨਾਲ ਰੁਜ਼ਗਾਰ ਤੇ ਨਾ ਲਾਇਆ ਹੋਵੇ। ਅੱਜ ਵਾਂਗ ਉਨਾਂ ਨੇ ਨੋਕਰੀਆਂ ਵੇਚੀਆਂ ਨਹੀਂ ਬਲਕਿ ਲੋਕਾਈ ਦਾ ਜਸ ਖੱਟਿਆ । ਇਨ੍ਹਾਂ ਦੇ ਘਰਾਣਿਆਂ ਵਿਚ ਖੁਸ਼ਹਾਲੀ ਆਉਣ ਵਿਚ ਸ੍ਰ: ਜ਼ੋਰਾ ਸਿੰਘ ਦਾ ਪੂਰਾ ਪੂਰਾ ਹੱਕ ਹੈ। ਬਰਾੜ ਨੇ ਆਪਣੀ ਯੋਗਤਾ ਨਾਲਸਾਰੇ ਪੰਜਾਬ ਨੂੰ ਰੌਸ਼ਨ ਹੀ ਰੌਸ਼ਨ ਕਰ ਦਿਤਾ।
ਸ਼ੁਰੂ ਸ਼ੁਰੂ ਵਿਚ ਲੱਗਣ ਸਮੇਂ ਕੇਂਦਰੀ ਸਰਕਾਰ ਨੇ ਇਯ ਦੇ ਰਾਹ ਵਿਚ ਬਥੇਰੇ ਰੋੜੇ ਅਟਕਾਏ ਬਥੇ ਰੀਆਂ ਢੁੱਚਰਾਂ ਡਾਈਆਂ । ਪਰ ਸਤਿਗੁਰੂ ਨਾਨਕ ਦੇ ਨਾਮ ਲੇਵਾਂ ਪੰਜਾਬੀਆਂ ਦੀ ਹਿੰਮਤ ਸਦਕਾ ਉਨ੍ਹਾਂ ਦੀ ਇਕ । ਪੇਸ਼ ਨਾ ਗਈ। ਚੰਗੇ ਕੰਮ ਅਰੰਭਣ ਸਮੇਂ ਮੁਸ਼ਕਲਾਂ ਅਣਜਾਣ, ਮੂਰਖ ਬੰਦੇ ਡਾਹੁੰਦੇ ਹੀ ਹੁੰਦੇ ਹਨ। ਪਰ ਨੇ ਕ ਕੰਮਾਂ ਨੂੰ ਸਿਰੇ ਚਾੜ੍ਹਣ ਵਾਲਾ ਉਹ ਆਪ ਹੀ ਸਤਿਗੁਰੂ ਦਿਆਲੂ ਹੁੰਦਾ ਹੈ।
“ਸਤਿਗੁਰੂ ਹੋਇਆ ਦਿਆਲ ਤਾਂ ਹਰਿ ਰੰਗੁ ਮਾਣੀਐ।”
ਇਸ ਥਰਮਲ ਪਲਾਂਟ ਦੇ ਚਾਰ ਟਾਵਰ ਅਤੇ ਚਾਰ ਕੁਲਿੰਗ ਟਾਵਰ ਹਨ । ਜਿਨ੍ਹਾਂ ਦੀ ਉਚਾਈ 120 ਮੀਟਰ ਹੈ ਜੋ ਕੁਤਬ ਮੀਨਾਰ ਦਿੱਲੀ ਤੋਂ ਦੋ ਗੁਣੇ ਉਚੇ ਹਨ।
ਚਿਰਾਂ ਤੋਂ ਦਸ ਵੀਹ ਮੀਲ ਤੋਂ ਸਾਡਾ ਕਿਲ ਦੂਰੋਂ ਦਖਾਈ ਦੇਂਦਾ ਸੀ । ਕਿਲੇ ਤੋਂ ਮਗਰੋਂ ਫਿਲੌਰ ਮਿੱਲ ਅਤੇ ਮੋਤਾ ਸਿੰਘ ਦੀ ਹਵੇਲੀ । ਅੱਜ ਕੱਲ ਵੀਹ ਤੀਹ ਮੀਲ ਤੋਂ ਥਰਮਲ ਪਲਾਂਟ ਦੇ ਟਾਵਰ ਵਖਾਈ ਦੇਂਦੇ ਹਨ। ਜਿਨ੍ਹਾਂ ਨੂੰ ਪ੍ਰਿੰਸੀਪਲ ਸ੍ਰ: ਬਲਜੀਤ ਸਿੰਘ ਗਰੇਵਾਲ ਜੀ ਨੇ ਕਿਹਾ ਸੀ।
“ਬਠਿੰਡਾ ਸਾਡਾ ਹੋ ਗਿਆ ਸੁਲਫੀ ਚਿਲਮਾਂ ਚਾਰ ਰਖਦਾ”
ਰਾਤਾਂ ਨੂੰ ਦੂਰੋਂ ਸਟੇਸ਼ਨ ਦੀਆਂ ਲਾਈਟਾਂ ਵਿਖਾਈ ਦੇਂਦੀਆਂ ਸਨ । ਅੱਜ ਫਰਟੇਲਾਈਜ਼ਰ ਦੀਆਂ ਲਾਈਆਂ ਦੀਆਂ ਫੁਲਝੜੀਆਂ ਵਿਖਾਈ ਦੇਂਦੀਆਂ ਹਨ।
ਥਰਮਲ ਪਲਾਂਟ ਵਿਚ 6000 ਟਨ ਕੋਲਾ ਰੋਜ਼ ਬਲਦਾ ਹੈ ਅਤੇ ਇਹਦੀ ਰਾਖੀ ਵਿਉਂਤ ‘ਚ ਨਹੀਂ ਆ ਰਹੀ ਕਿ ਇਹਦਾ ਸੀਮਿੰਟ ਬਣੇਗਾ ਜਾਂ ਇੱਟਾਂ ਜਾਂ ਖਾਦ ਬਣਾਈ ਜਾਵੇਗੀ। ਇਹਨੂੰ ਪਾਣੀ ਸਪਲਾਈ ਕਰਨ ਲਈ ਝੀਲਾਂ ਤਿਆਰ ਕੀਤੀਆਂ ਹਨ। ਇਹ ਬੜੀ ਮੁਨਾਸਿਬ ਥਾਂ ਉਤੇ ਹੈ ਜਿਥੇ ਹਿਕ ਪਾਸੇ ਨਹਿਰ ਦੋਪਾਸੀਂ ਰੇਲਵੇ ਲਾਈਨਜ (ਫਿਰੋਜ਼ਪੁਰ ਅਤੇ ਅਬਹੋਰ) ਚੌਥੇ ਪਾਸੇ ਅੰਬਾਲਾ-ਮਲੋਟ ਰੋਡ ।
ਇਹਦੀ ਬਸਤੀ ਅਜੇਹੀ ਅਲਟਰਾ ਮੋਡਰਨ ਹੈ ਜਿਹਨੂੰ ਰਾਤ ਸਮੇਂ ਵੇਖ ਚੰਡੀਗੜ੍ਹ ਦੇ ਝਾਂਵਲੇ ਪੈਂਦੇ ਹਨ। ਯੌਰਪ ਜਾਂ ਅਮਰੀਕਾ ਦੀ ਬਸਤੀ ਪਰਤੀਤ ਹੁੰਦੀ ਹੈ।
ਖਾਦ ਫੈਕਟਰੀ
ਅਗਲੀ ਮਹੱਤਵਪੂਰਨ ਥਾਂ ਹੈ ‘ਖਾਦ-ਪਲਾਂਟ’ ਜਿਹੜਾ ਥਰਮਲ ਪਲਾਂਟ ਦੇ ਨਾਲ ਲਗਵਾਂ ਹੈ। ਇਉਂ ਜਪਦਾ ਹੈ ਜਿਵੇਂ ਇਹ ਦੋਵੇਂ ਦੇਸ਼-ਹਿਤ ਲਈ ਵੱਡੇ ਛੋਟੇ ਭਰਾ ਜਨਮੇ ਹੁੰਦੇ ਹਨ । ਥਰਮਲ ਪਲਾਂਟ ਖੇਤਾਂ ਦੇ ਟਿਊਬ-ਵੈਲਾਂ ਨੂੰ ਬਿਜਲੀ ਦਿੰਦਾ ਹੈ ਅਤੇ ਖਾਦ ਪਲਾਂਟ ਖਾਦ ਦੇ ਕੇ ਭਰਪੂਰ ਅੰਨ ਧਨ ਪੈਦਾ ਕਰਦਾ ਹੈ। ਵਾਹਿਗੁਰੂ ਦੀ ਕਿਰਪਾ ਕਰਕੇ ਮਿਹਨਤੀਆਂ ਪੁਰਸ਼ਾਂ ਦੇ ਪੁਰਸ਼ਾਰਥ ਸਦਕੇ ਢੇਰਾਂ ਦੇ ਢੇਰ ਅੰਨ ਪੈਦਾ ਹੋਣ ਲਗ ਪਿਆ ਹੈ। ਸੰਭਾਲਿਆ ਨਹੀਂ ਜਾ ਰਿਹਾ । ਦੂਜਿਆਂ ਸੂਬਿਆਂ ਨੂੰ ਤਾਂ ਦੇਣਾ ਹੀ ਦੇਣਾ ਹੈ ਬਿਦੇਸ਼ਾਂ ਨੂੰ ਵੀ ਅਸੀਂ ਅੰਨ ਦੇਣ ਯੋਗ ਹੋ ਗਏ ਹਾਂ। ਅੰਨ ਦਾ ਵੱਡਾ ਪਰਤਾਪ ਹੈ । ਠੀਕ ਆਂਹਦੇ ਹਨ ਮਾਲਵੇ ਵਾਲੇ, ‘ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ’ ਏਦੂੰ ਵੀ ਅਗੇ ਸੰਸਕ੍ਰਿਤ ਵਾਲੇ ਭੋਜਨ ਪਾਉਣ ਸਮੇਂ ਰੱਬ ਦਾ ਸ਼ੁਕਰਾਨਾ ¤ ਕਰਨ ਵਜੋਂ ਪਰਮਾਤਮਾ ਅਗੇ ਸਿਰ ਝੁਕਾ ਕੇ ਆਖਦੇ ਹਨ, “ਅੰਨਾ ਮਈ ਪਰਾਣਾ” ਅੰਨ ਵਿਚ ਹੀ ਪੁਰਾਣ ਹਨ। ਸੱਚ ਕਹਿ ਗਏ ਪੀਰ ਵਾਰਸ਼ ਸ਼ਾਹ ਜੀ :
ਏਸ ਅੰਨ ਨੂੰ ਢੂੰਡਦੇ ਉਹ ਫਿਰਦੇ
ਚੜਨ ਹਾਥੀਆਂ ਤੇ ਹੋਣ ਚੌਰੀਆਂ ਵੇ ।
ਦੇਈਏ ਦਾਲ ਸੀਧਾ ਵੇ ਤੂੰ ਲਏਂ ਨਾਹੀਂ
ਮੰਗੇ ਦੁੱਧ ਤੇ ਪਾਨ ਫਲੌਰੀਆਂ ਵੇ।
ਖਾਦ ਪਲਾਂਟ 90 ਕਰੋੜ ਦਾ ਪ੍ਰਾਜੈਕਟ ਹੈ ਜੋ ਸੰਨ 1974 ‘ਚ ਲੱਗਣਾ ਆਰੰਭ ਹੋਇਆ । ਇਹਦੇ ਵਿਚ ਬੇਗਾਨੇ ਦੇਸ਼ਾਂ ਨੇ ਵੀ ਸਹਾਇਤਾ ਕੀਤੀ ਹੈ। ਇਸ ਪਲਾਂਟ ਦੀ ਉਪਜ 5012 ਲੱਖ ਟਨ ਹੈ। ਇਹਦੇ ਚਲਾਉਣ ਲਈ ਇਕ ਦਿਨ ‘ਚ 10 ਮਿਲੀਅਨ ਗੇਲਨ ਪਾਣੀ, ਪੈਂਤੀ ਮੈਗਾਵਾਟ ਪਾਵਰ, ਇਕ ਹਜਾਰ ਟਨ ਪ੍ਰਤੀ ਦਿਨ ਕੋਇਲਾ ਅਤੇ 900 ਟਨ ਹਰ ਰੋਜ਼ ਦਾ ਤੇਲ ਬਤੌਰ ਈਂਧਨ ਦੇ ਲਗਦਾ ਹੈ । ਇਹ ਪ੍ਰਾਜੈਕਟ ਸੰਨ 1975 ਵਿਚ ਸ਼ੁਰੂ ਹੋਇਆ ਸੀ ਅਤੇ 1978 ਵਿਚ ਖਾਦ ਦੇਣ ਲੱਗ ਪਿਆ ਸੀ ।
ਇਸ ਪਲਾਂਟ ਨੂੰ ਵੇਖ ਸਾਡੀਆਂ ਦਿਮਾਗੀ ਅੱਖਾਂ ਛੇ ਵਨੀਂ ਝਾਤ ਮਾਰਦੀਆਂ ਹਨ। ਜਦੋਂ ਨਹਿਰ ਨਹੀਂ ਸੀ ਅਜਿਹੀ ਖਾਦ ਦਾ ਸੁਪਨਾ ਤਕ ਨਹੀਂ ਸੀ । ਗੋਹੇ ਦੀ ਰੇਹ ਵੀ ਨਹੀਂ ਵਰਤੀ ਜਾਂਦੀ ਸੀ। ਸਾਰਾ ਬਠਿੰਡਾ ਆਪਣੇ ਪਸ਼ੂਆਂ ਦਾ ਗੋਬਰ ਆਵੇ ਉਤੇ ਸੁਟਦਾ ਸੀ, ਜਿਹਦੇ ਸੇਕ ਨਾਲ ਛੋਟੀਆਂ ਇਟਾਂ ਪਕਾਈਆਂ ਜਾਂਦੀਆਂ ਸਨ । ਉਹ ਆਵਾ ਗਊਸ਼ਾਲਾ ਅਤੇ ਪਟਿਆਲਾ ਲਾਈਨ ਦੇ ਵਿਚਕਾਰ ਹੈ । ਇਹ ਆਵਾ ਰਾਖ ਦੇ ਢੇਰ ਬਣਦਿਆਂ ਬਣਦਿਆਂ ਕਿਲੇ ਜਿਨਾ ਉੱਚਾ ਹੋ ਗਿਆ ਸੀ । ਇਹਦੇ ਉਤੇ ਚੜ੍ਹਕੇ ਬੰਦਾ ਉੱਚਾ ਉੱਚਾ ਅਤੇ ਹੋਲਾ ਜੇਹਾ ਪਰਤੀਤ ਕਰਦਾ ਸੀ।
ਤੀਜਾ ਮਹੱਤਵਪੂਰਨ ਪਲਾਂਟ ਹੈ ਮਿਲਕ ਪਲਾਂਟ ਜਿਹੜਾ ਦਿੱਲੀ ਰੇਲਵੇ ਲਾਈਨ ਦੇ ਉਤੇ ਅਤੇ ਇਹਦਾ ਬਾਰ ਡੱਬਵਾਲੀ ਸੜਕ ਉਪਰ ਖੁੱਲਦਾ ਹੈ । ਲੋਕਾਂ ਨੂੰ ਕਰਜੇ ਉਤੇ ਮਹੀਆਂ ਗਊਆਂ ਵਗੈਰਾ ਦਿਤੀਆਂ ਹੋਈਆਂ ਹਨ। ਉਹ ਆਪ ਵੀ ਦੁੱਧ ਪੀਂਦੇ ਹਨ ਬੱਚਿਆਂ ਨੂੰ ਪਿਲਾਉਂਦੇ ਹਨ ਬਾਕੀ ਬਚਦਾ ਦੁੱਧ ਉਨ੍ਹਾਂ ਲੋਕਾਂ ਲਈ ‘ਮਿਲਕ ਪਲਾਂਟ’ ‘ਚ ਦੇਂਦੇ ਹਨ।
ਮਿਲਕ ਪਲਾਂਟ 1974 ‘ਚ ਆਰੰਭ ਹੋਇਆ ਜੋ 16 ਕਰੋੜ ਰੁਪਏ ਦਾ ਪ੍ਰਾਜੈਕਟ ਹੈ । ਜੋ 400 ਪਿੰਡਾਂ
ਦੇ ਦੁੱਧ ਨਾਲ ਚਲਦਾ ਹੈ। ਇਸ ਪਲਾਟ ਵਿਚ 500 ਦੇ ਕਰੀਬ ਬੰਦਿਆਂ ਨੂੰ ਰੁਜਗਾਰ ਮਿਲਿਆ ਹੋਇਆ ਹੈ। ਜਿੰਨੇ ਨਵੇਂ ਉਤਪਾਦਨ ਦੇ ਸਾਧਨ ਬਣੇ ਇਨ੍ਹਾਂ ਸਾਰਿਆਂ ਵਿਚ ਹੀ ਲੋਕਾਂ ਨੂੰ ਰੁਜਗਾਰ ਮਿਲਿਆ ਅਤੇ ਇਨ੍ਹਾਂ ਤੋਂ ਸ਼ਹਿਰ ਅਤੇ ਇਲਾਕੇ ਦੀ ਉਪਜ ਵਧੀ।
ਧਾਗਾ ਮਿੱਲ
ਧਾਗਾ ਮਿੱਲ ਮਿਲਕ ਪਲਾਂਟ ਦੇ ਠੀਕ ਸਾਹਮਣੇ ‘ਦੱਬ ਵਾਲੀ’ ਸੜਕ ਉੱਤੇ ਹੈ । ਮਾਨਸਾ ਰੋਡ ਉਤੇ ਇਕ ਹੋਰ ਧਾਗਾ ਮਿਲ ਬਣ ਗਈ ਹੈ ਜਿਹਦਾ ਸਿਹਰਾ ਗਵਰਨਰੀ ਰਾਜ ‘ਚ ਗਵਰਨਰ ਸਿਧਾਰਥ ਸ਼ੰਕਰ ਰੇਅ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਹ ਮਿਲ ਤਿਆਰ ਕਰਵਾਈ ਸੀ।
ਇਸ ਤੋਂ ਇਲਾਵਾ ਸ਼ਹਿਰ ਦੇ ਆਸੇ ਪਾਸੇ ਹੋਰ ਵੀ ਕਈ ਧਾਗਾ ਮਿਲਾਂ ਲਗਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ ਤੇ ਕਈਆਂ ਦਾ ਤਾਂ ਕੰਮ ਵੀ ਸ਼ੁਰੂ ਹੋਣ ਦੀ ਸੰਭਾਵਨਾ ਵਧ ਗਈ ਹੈ। ਮਿੱਲਾਂ ਤਾਂ ਸਾਉਣ ਦੇ ਮਹੀਨੇ ਵਿਚ ‘ਖੁੰਭਾਂ’ ਦੇ ਫੁੱਟਣ ਵਾਂਗ ਲਗਣੀਆਂ ਸ਼ੁਰੂ ਹੋ ਗਈਆਂ ਹਨ। ਰੱਬ ਮਿਹਰ ਕਰੇ ਸਾਡਾ ਸ਼ਹਿਰ ਦੁਨੀਆਂ ਦਾ ਮਾਨਚੈਸਟਰ ਸ਼ਹਿਰ ਬਣ ਜਾਵੇ।
ਇਕ ਹੋਰ ਵੱਡੀ ਸਾਰੀ ਵਰਧਮਾਨ ਮਿੱਲ ਵੀ ਬਾਦਲ ਰੋਡ ਤੇ ਲੱਗ ਗਈ ਹੈ ਜਿਸ ਵਿਚ ਹਜ਼ਾਰਾਂ ਹੀ ਵਰਕਰ ਕੰਮ ਕਰਦੇ ਹਨ । ਰੋਜਾਨਾ ਲੱਖਾਂ ਦਾ ਧਾਗਾ ਤਿਆਰ ਹੁੰਦਾ ਹੈ ।
ਬਠਿੰਡਾ ਛਾਉਣੀ
ਚੀਜਾਂ ਬਣਾ ਲੈਣੀਆਂ ਸੁਖਾਲੀਆਂ ਹਨ। ਪਰੰਤੂ ਇਨ੍ਹਾਂ ਦੀ ਸੰਭਾਲ ਕਰਨੀ ਬਹੁਤ ਹੀ ਕਠਨ ਹੈ। ਇਨ੍ਹਾਂ ਦੀ ਸੰਭਾਲ ਲਈ ਅੰਤਰ-ਰਾਸ਼ਟਰੀ ਹੱਦ ਫਿਰੋਜ਼ਪੁਰ ਨਜ਼ਦੀਕ ਹੋਣ ਕਰਕੇ ਸਰਕਾਰ ਨੂੰ ਬਠਿੰਡਾ ਵਿਖੇ ਛਾਉਣੀ ਬਣਾਉਣ ਦਾ ਫੁਰਨਾ ਫੁਰਿਆ ਜਿਸ ਕਰਕੇ ਬਠਿੰਡਾ ਦੀ ਬਰਨਾਲਾ ਰੋਡ ਤੇ ਇਹ ਛਾਉਣੀ ਹਜ਼ਾਰਾਂ ਹੀ ਲੋਕਾਂ ਦੀ ਜਮੀਨ ਇਕੁਆਇਰ ਕਰਕੇ ਬਠਿੰਡਾ ਤੋਂ ਭੁੱਚੋ ਮੰਡੀ ਤੱਕ ਫੈਲੀ ਹੋਈ ਹੈ ਜਿਸ ਵਿਚ ਫ਼ੌਜੀਆਂ ਲਈ ਬਹੁਤ ਹੀ ਸ਼ਾਨਦਾਰ ਕਵਾਟਰ, ਸ਼ਾਪਿੰਗ ਸੈਂਟਰ ਅਤੇ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਹਨ। ਆਮ ਸ਼ਹਿਰੀ ਨੂੰ ਬਿਨਾਂ ਸ਼ਨਾਖਤ ਦੇ ਅੰਦਰ ਜਾਣ ਦੀ ਇਜਾਜਤ ਨਹੀ ਜਿਸ ਕਰਕੇ ਇਸ ਦਾ ਅੰਦਰੂਨੀ ਵਰਨਣ ਕਰਨਾ ਅਸੰਭਵ ਹੈ। ਹਾਂ ਇਹ ਇਕ ਬਹੁਤ ਹੀ ਵੱਡਾ ਪ੍ਰਾਜੈਕਟ ਹੈ । ਇਸਨੂੰ ਬਣਾਉਣ ਦੇ ਲਈ ਕਈ ਪਿੰਡਾਂ ਦੀ ਜਮੀਨ ਲੈਣੀ ਪਈ ਤੇ ‘ਮਹਿਣੇ ਪਿੰਡ’ ਵਰਗੇ ਪਿੰਡ ਨੂੰ ਵੀ ਪੁਸ਼ਤੀ ਦੀ ਜਾਇਦਾਦ, ਘਰ, ਸਾਮਾਨ ਛੱਡ ਕੇ ਬਾਹਰ ਵੱਖ ਵੱਖ ਇਲਾਕਿਆਂ ਵਿਚ ਵਸਣਾ ਪਿਆ ਜਿਸ ਕਾਰਣ ਧਰਾਂ ਦੀਆਂ ਸਾਂਝਾਂ ਟੁੱਟ ਗਈਆਂ। ਕਿਸੇ ਨੇ ਰਾਜਸਥਾਨ ਵਿਚ ਕਿਸੇ ਨੇ ਬੀਕਾਨੇਰ ਵਿਚ ਕੋਈ ਬਾਹਰ ਭਾਰਤ ਵਿਚ ਕਿਸੇ ਨਾ ਕਿਸੇ ਸ਼ਹਿਰ, ਪਿੰਡ ਵਿਚ ਜਾ ਵਸਿਆ ਹੈ । ਛਾਉਣੀ ਨੇ ਲੋਕਾਂ ਦੀ ਕਿਸਮਤ ਦਾ ਪਲਟਾ ਹੀ ਬਦਲ ਦਿਤਾ। ਅੱਜ ਇਹ ਛਾਉਣੀ ਏਸ਼ੀਆਂ ਦੀ ਸਭ ਤੋਂ ਵੱਡੀ ਛਾਉਣੀ ਦੇ ਤੌਰ ਤੇ ਜਾਣੀ ਜਾਂਦੀ ਹੈ । ਜਿਥੇ ਭਾਰਤ ਦੇ ਬਾਹਰਲੇ ਸੂਬਿਆਂ ਦੇ ਫ਼ੌਜੀ ਆ ਕੇ ਦੇਸ਼ ਦੀ ਰਾਖੀ ਕਰਨ ਲਈ ਬੈਠੇ ਹੋਏ ਹਨ।
ਭੂਪਿੰਦਰਾ ਫਲੋਰ ਮਿੱਲਜ਼
ਇਹ ਆਟੇ ਦੀ ਮਿੱਲ ਮਹਾਰਾਜਾ ਭੁਪਿੰਦਰ ਸਿੰਘ ਵਾਲੀਏ ਰਿਆਸਤ ਪਟਿਆਲਾ ਨੇ ਬਠਿੰਡਾ ਸ਼ਹਿਰ ਦੀ ਤਰੱਕੀ ਅਤੇ ਰਿਆਸਤ ਦੀ ਬਹਿਬੂਦੀ ਵਾਸਤੇ ਤਿਆਰ ਕਰਵਾਈਇਹ ਗੰਦਾਰਿਆਂ ਦੀ ਪੱਤੀ ਦੀਜਮੀਨ ‘ਚ ਬਣਿਆ ਹੋਇਆ ਹੈ । ਸਮੇਂ ਦੇ ਮੁਤਾਬਿਕ ਭੁਪਿੰਦਰ ਫਲੋਰ ਮਿੱਲ ਉਸ ਸਮੇਂ ਇਕ ਅਜੂਬਾ ਸੀ ਰੇਲ ਦੇ ਦੋ ਡੱਬੇ ਇੰਜਨ ਸਮੇਤ ਇਹਦੇ ਵਿਚ ਆਉਂਦੇ ਸਨ।
ਮੁੱਢ ਵਿਚ ਫਲੋਰ ਮਿੱਲ ਅੰਮ੍ਰਿਤਸਰੀਏ ਮੋਤੀ ਰਾਮ ਨੇ ਬਣਾਈ ਸੀਇਹੋ ਜੇਹੇ ਵੱਡੇ ਕੰਮ ਕਰਨ ਦੀਆਂ ਤੈਫ਼ੀਕਾਂ ਸੇਠਾਂ ਨੂੰ ਹੀ ਹੁੰਦੀਆਂ ਹਨ। ਭਾਵੇਂ ਲੋਕ ਧਨਵਾਨਾਂ ਨੂੰ ਨਿੰਦਦੇ ਹਨ ਪਰ ਧਨਵਾਨ ਹੀ ਅਜੇਹੇ ਵੱਡੇ ਕੰਮ ਜਿਨ੍ਹਾਂ ਰਾਹੀਂ ਬੰਦਿਆਂ ਨੂੰ ਰੁਜਗਾਰ ਮਿਲਦਾ ਹੈ, ਕਰਦੇ ਹਨ ਅਤੇ ਲੱਖਾਂ ਬੰਦਿਆਂ ਦੇ ਪੇਟ ਭਰਨ ਲਈ ਆਟਾ ਜਾਂ ਤਨ ਢਕਣ ਲਈ ਕਪੜਾ ਤਿਆਰ ਕਰਨ ਲਈ ਕਾਰਖਾਨੇਆਦਿ ਲਗਵਾਉਂਦੇ ਹਨ।
ਮਹਾਰਾਜਾ ਭੁਪਿੰਦਰ ਸਿੰਘ ਦੇ ਵੇਲੇ ਮਿੱਲ-ਮਾਲਕ ਵੰਨੀ 35,00,000 ਰੁਪਿਆ ਬਤੌਰ ਟੈਕਸ ਦੇ ਬਕਾਇਆ ਕੱਢਕੇ ਇਹ ਮਿੱਲ ਪਟਿਆਲਾ ਸਰਕਾਰ ਨੇ ਜ਼ਬਤ ਕਰ ਲਈ ਸੀ, ਅਤੇ ਇਹਦਾ ਨਾਂ ‘ਭੂਪਿੰਦਰਾ ਫਲੋਰ ਮਿੱਲ’ ਰੱਖਿਆ। ਅੱਜਕਲ੍ਹ ਇਹਦਾ ਮਾਲਕ ਹੋਰ ਦੱਸੀਦਾ ਹੈ ਅਤੇ ਇਹ ਮਿੱਲ ਕਾਫ਼ੀ ਅਰਸੇ ਤੋਂ ਬੰਦ ਪਈ ਹੋਈ ਹੈ । ਸਰਦਾਰ ਅਮਰੀਕ ਸਿੰਘ ਏਸ ਮਿਲ ਦੇ ਮੈਨੇਜਰ ਰਹੇ ਹਨ, ਜਿਨ੍ਹਾਂ ਦੇ ਨਾਂ ਉਤੇ ਅਮਰੀਕ ਸਿੰਘ 3 ਰੋਡ ਹੈ
ਬਿਰਲਾ ਕਾਟਨ ਮਿੱਲ
ਮੁੱਢ ‘ਚ ਇਹ ਮਿੱਲ ਅਰਜਨ ਦਾਸ ਮਾਰਵਾੜੀ ਨੇ ਲਾਈ ਸੀ । ਬਿਰਲਾ ਕਾਟਨ ਮਿੱਲ ਪੁਰਾਣੀ ਕਿਸਮ ਦਾ ਪਹਿਲਾ ਮਿੱਲ ਸੀ ਜੋ ਸੰਨ 1928 ਵਿਚ ਬਣਿਆ। ਇਹ ਮਿੱਲ ਬਣਨ ਤੋਂ ਬਠਿੰਡੇ ‘ਚ ਕਪਾਹ ਨਰਮੇ ਦੇ ਭਾਅ ਵਧ ਗਏ । ਲੋਕਾਂ ਨੂੰ ਇਨ੍ਹਾਂ ਫ਼ਸਲਾਂ ਦੀ ਉਪਜ ਵਧਾਉਣ ਦਾ ਉਤਸ਼ਾਹ ਹੋਇਆ । ਦੂਜੇ ਵਾਹਿਗੁਰੂ ਦੀ ਮਿਹਰਬਾਨੀ ਨਾਲ ਮਿਲ-ਓਨਰ ਇਹਦਾ ਖ਼ਰੀਦਦਾਰ ਸ੍ਰੀ ਹਨੂਮਾਨ ਪਰਸ਼ਾਦ ਸੀ ਜਿਹੜਾ ਲੋਕਾਂ ਨੂੰ ਚੰਗੇ ਜੇ ਤੋਂ ਚੰਗਾ ਭਾਅ ਦੇਣ ਦੀ ਸੋਚਦਾ ਸੀ । ਸਾਰੇ ਬਾਜ਼ਾਰ ਦਾ ਨਰਮਾ ਇਕੋ ਉੱਚੇ ਭਾਅ ਹੀ ਲਾ ਦੇਂਦਾ ਸੀ । ਉਹ ਦਾ ਬੋਲਦਾ “ਸਗਵਾਂ ਹੀ ਏਸੇ ਭਾਅ ਲੈ ਲਵੋ । ਇਸ ਮਿੱਲ ਦੀ ਆਸ ਪਾਸ ਦੇ ਇਲਾਕੇ ਵਿਚ ਬੜੀ ਮਸ਼ਹੂਰੀ ਸੀ ਪੰਜਾਬ ਵਿਚ ਪੰਜਾਬੀਆਂ ਵਲੋਂ ‘ਪੰਜਾਬੀ ਸੂਬੇ’ ਦੀ ਪ੍ਰਾਪਤੀ ਲਈ ਲਾਏ ਹੋਏ ਮੋਰਚੇ ਦੇ ਦੌਰਾਨ ਇਹਦੇ ਮਾਲਕ ਡਰਦੇ ਡਰਦੇ ਇਹ ਮਸ਼ੀਨਰੀ ਵੀ ਏਥੋਂ ਉਖੇੜ ਕੇ ਪੰਜਾਬ ਤੋਂ ਬਾਹਰ ਲੈ ਗਏ ਤੇ ਇਹਦੀ ਜ਼ਮੀਨ ਪਲਾਟ 2 ਬਣਾ ਬਣਾ ਕੇ ਲੋਕਾਂ ਨੂੰ ਚੰਗੇ ਭਾਅ ਤੇ ਵੇਚ ਦਿੱਤੀ ਅੱਜਕਲ੍ਹ ਇਹ ਕਾਲੋਨੀ ਬਿਰਲਾ ਮਿੱਲ ਕਾਲੋਨੀ’ ਦੇ ਨਾਂ ਕਰਕੇ ਸੱਦੀਦੀ ਹੈ । ਲੋਕਾਂ ਨੂੰ ਮਾਰਤਾ ਐਵੇਂ ਦੇ ਡਰ ਤੇ ਵਹਿਮਾਂ ਨੇ । ਇਸ ਮਿੱਲ ਦੇ ਉੱਜੜ ਜਾਣ ਕਰਕੇ ਹਲਕਾ ਬਠਿੰਡਾ ਦੇ ਕਿਸਾਨਾਂ ਅਤੇ ਮਜਦੂਰਾਂ ਨੂੰ ਬਹੁਤ ਘਾਟਾ ਪਿਆ ਹੈ ਵਾਹਿਗੁਰੂ ਲੋਕਾਂ ਨੂੰ ਸੁਮੱਤ ਬਖਸ਼ੇ ਤੇ ਪੰਜਾਬ ਹੱਸਦਾ ਖੇਡਦਾ ਨਜ਼ਰ ਆਵੇ।
ਕ੍ਰਿਸ਼ਨਾ ਕਾਟਨ ਮਿੱਲ
ਅੱਜ ਕਲ੍ਹ ਬਠਿੰਡੇ ਦੇ ਕਾਟਨ ਮਿੱਲਾਂ ਦੇ ਖ਼ਰੀਦਦਾਰਾਂ ਦੀ ਸੰਕੀਰਨ ਵਿਉਪਾਰਕ ਬਿਰਤੀ ਨੂੰ ਵੇਖ
ਵੇਖ ਲੋਕ ਮੰਦਾਂ ਫਿੱਕਾ ਬੋਲਦੇ ਹਨ। ਪਿਉ ਦਾਦੇ ਦੇ ਕੰਮਾਂ ਕਿਤਿਆਂ ਨੂੰ ਫਰੋਲਦੇ ਹਨ । ਰੱਬ ਅਕਲ ਦੇਵੇ ਮਿੱਲ ਮਾਲਕਾਂ ਨੂੰ, ਨਫ਼ਾ ਕਮਾਉਣ ਮਹਾਜਨਾਂ ਵਾਂਗੂੰ ਨਾ ਕਿ ਲੁਟੇਰਿਆਂ ਵਾਂਗੂੰ । ਇਨ੍ਹਾਂ ਦੀ ਬਠਿੰਡੇ ਵਿਚ ਅੱਜਕਲ੍ਹ ਪੂਰੀ ਮਨਾਪਲੀ ਹੈ।
ਰੋਸ਼ਨ ਆਇਲ ਮਿੱਲ
ਇਹ ਮਿੱਲ ਮਾਨਸਾ ਰੋਡ ਬਠਿੰਡਾ ਉਤੇ ਲਗਿਆ ਹੋਇਆ ਹੈ, ਜਿਹੜੀ ਕਿ 20 ਵੀਂ ਸਦੀ ਦੇ ਅੱਠਵੇ ‘ਦਹਾਕੇ ਸਥਾਪਿਤ ਹੋਈ । ਸੇਠ ਸਾਧੂ ਰਾਮ ਨੇ ਆਪਣੇ ਪਿਤਾ ਲਾਲਾ ਰੋਸ਼ਨ ਲਾਲ ਦੇ ਨਾਂ ਹੇਠ ਮਿੱਲ ਬਣਾਉਣੀ ਸ਼ੁਰੂ ਕੀਤੀ । ਉਸਨੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਰੁਜਗਾਰ ਦਿਤਾ ਹੋਇਆ ਹੈ ਅਤੇ ਲੱਖਾਂ ਦਾ ਹੀ ਮਾਲ ਬਣਕੇ ਤਿਆਰ ਹੁੰਦਾ ਹੈ। ਇਸ ਮਿੱਲ ਦਾ ਇੰਤਜਾਮ, ਕਮਾਈ ਦਾ ਸਿਹਰਾ ਦਰਸ਼ਨ ਪਾਲ ਸਿੰਗਲ ਦੇ ਸਿਰ ਹੈ-ਏਥੋਂ ਦਾ ਬਣਿਆ ਤੇਲ ਬਿਦੇਸ਼ਾਂ ਵਿਚੋਂ ਬਹੁਤ ਧੰਨ ਬਿਦੇਸ਼ੀ ਮੁਦਰਾ ਵਿਚ ਮੋੜ ਲਿਆਉਂਦਾ ਹੈ ।
ਛੱਤਰ ਮਿੱਲ
ਡੱਬਵਾਲੀ ਰੋਡ ਤੇ ਪਿੰਡ ਜੋਧਪੁਰ ਰੁਮਾਣ ਦੀ ਜ਼ਮੀਨ ਵਿਚ ਵੀ ਇਸ ਤਰ੍ਹਾਂ ਦੀ ਇੱਕ ਹੋਰ ਮਿੱਲ ਲਗੀ ਹੋਈ ਹੈ, ਜਿਥੇ ਲੱਖਾਂ ਦਾ ਮਾਲ ਬਣਕੇ (ਤੇਲ ਤੇ ਪਸ਼ੂਆਂ ਦੀ ਖੁਰਾਕ) ਬਾਹਰ ਜਾਂਦਾ ਹੈ ਤੇ ਹਜ਼ਾਰਾਂ ਹੀ ਲੋਕ ਰੁਜਗਾਰ ਤੇ ਲੱਗੇ ਹੋਏ ਹਨ। ਇਹ ਮਿੱਲ ‘ਗੇਰੂ ਮੱਲ, ਬਾਲ ਮੁਕੰਦ” ਦੀ ਹੈ ਜਿਸ ਦੀਆਂ ਹੋਰ ਵੀ ਕਈ ਮਿੱਲਾਂ ਤੇ ਕਾਰਖ਼ਾਨੇ ਹਨ।
ਬਠਿੰਡੇ ਦਾ ਦਵਾਦਾਰੂ
ਚੰਗੇ ਨਗਰ ਦੇ ਚੰਗੇ ਵਸੇਬੇ ਵਾਸਤੇ ਚਾਰ ਗੁਣਾਂ ਦਾ ਹੋਣਾ ਉਚਿਤ ਹੈ। ਉਹ ਚਾਰ ਹਨ;-ਵਿਦਵਾਨ, ਰਿਣਦਾਤਾ, ਵੈਦ, ਤੇ ਜਲ ਦਾ ਭੰਡਾਰ। ਕਵੀਸ਼ਰੀ ਦੀ ਇਕ ਪੰਗਤੀ ਵੈਦਗੀ ਦੀ ਉੱਚਤਾ ਦੀ ਇਉਂ ਪ੍ਰੋੜ੍ਹਤਾ ਕਰਦੀ ਹੈ
ਰਾਜਾ ਅਨਿਆਈ ਜਿੱਥੇ ਹੋਵੇ ਵੈਦ ਨਾ
ਓਥੇ ਜਿੰਦ ਜਿਉਣ ਦੀ ਰਤੀ ਉਮੈਦ ਨਾ
ਈਸ਼ਵਰੀ ਕਿਰਪਾ ਸਦਕੇ ਬਠਿੰਡਾ ਨੂੰ ਚੰਗੇ ਵੈਦ ਪ੍ਰਾਪਤ ਹੋਏ ਹਨ। ਵੈਦ ਕਾਲੂ ਰਾਮ ‘ਰਾਜ ਵੈਦ’ ਬਾਤਸ ਬ੍ਰਾਹਮਨ ਸਨ ਜਿਨ੍ਹਾਂ ਦਾ ਸਮਾਂ 1800 ਤੋਂ 1850 ਤੱਕ ਦਾ ਸੀ। ਉਹ ਮਹਾਰਾਜਾ ਕਰਮ । ਸਿੰਘ ਪਟਿਆਲਾ-ਪਤੀ ਦੇ ਘਰ ਦੇ ਵੈਦ ਸਨ। ਮਹਾਰਾਜਾ ਸੰਗਰੂਰ ਵੀ ਦਵਾ ਦਾਰੂ ਦੇ ਪਖੋਂ ਪੰਡਤ ਕਾਲੂ । ਰਾਮ ‘ਰਾਜ ਵੈਦ’ ਦਾ ਹੀ ਮੁਰੀਦ ਸੀ। ਵੈਦ ਜੀ ਕਿਸੇ ਸੇਠ ਸਰਦਾਰ ਰਾਜੇ ਬਾਬੂ ਤੋਂ ਇਲਾਜ ਜਾਂ ਦਵਾਈ ਦਾ ਪੈਸਾ ਨਹੀਂ ਮੰਗਦੇ ਸਨ, ਜੋ ਕਿਸੇ ਦਾ ਜੀਅ ਚਾਹੇ ਸ਼ਰਧਾ ਅਨੁਸਾਰ ਮੱਥਾ ਟੇਕੇ, ਜਿਹਨੂੰ ਉਹ ਕਦੇ ਥੋੜ੍ਹਾ ਨਹੀਂ ਸਨ ਸਮਝਦੇ। ਉਹ ਸੰਤੋਖੀ ਪੁਰਖ ਸਨ।ਉਨ੍ਹਾਂ ਦੇ ਪੰਜ ਪੁੱਤਰ ਸਨ ਜਿਨ੍ਹਾਂ ਵਿਚੋਂ ਇਕ ਬਹੁਤ ਵੱਡਾ ਜੋਤਸ਼ੀ ਅਤੇ ਦੂਜਾ ਵੈਦ ਸੀ। ਉਨ੍ਹਾਂ ਨੇ ਵੀ ਪਿਤਾ ਪੁਰਖੀ ਦਵਾ ਦਾਰੂ ਦਾ ਗੁਣ ਅਤੇ ਸੰਤੋਸ਼-ਗੁਣ ਸੰਭਾਲ ਕੇ ਰੱਖੇ। ਅੱਜ ਕਲ੍ਹ ਇਨ੍ਹਾਂ ਦੇ ਪੜਪੋਤੇ ਜੁਆਲਾ ਪਰਸ਼ਾਦ ਚੰਗੇ ਮਾਨਣੀਏ ਵੈਦ ਹਨ। ਕਿਸੇ ਹਰੀਜਨ ਅਤੇ ਕਿਸੇ ਨਿਰਧਨ, ਨਿਓਟੇ, ਮੁਫਲਸ ਤੋਂ ਹਰਗਿਜ਼ ਪੈਸਾ ਨਹੀਂ ਲੈਣਾ । ਸੇਠ ਸਰਦਾਰ ਜੋ ਦੇ ਵੇ ਸੋ ਦੇਵੇ । ਇਸ ਪਰਿਵਾਰ ਦੇ ਗੁਣਾਂ ਕਰਕੇ ਇਥੇ ਇੱਕ ਪੰਡਤਾਂ ਵਾਲੀ ਗਲੀ ਵਜਦੀ ਹੈ ਜੋ ਪੁਰਾਣੇ ਸ਼ਹਿਰ ‘ਚ ਕਿਲੇ ਦੇ ਉੱਤਰੀ ਪੂਰਵੀ ਗੁੱਠ ’ਚ ਹੈ। ਮਹਿਣਾ ਚੌਂਕ ‘ਚ ਏਸ ਪਰਵਾਰ ਵੱਲੋਂ ਬਣਾਇਆ ਮੰਦਰ ਹੈ। ਬਠਿੰਡੇ ’ਚ ਪੰਡਤਾਂ ਬ੍ਰਾਹਮਣਾਂ ਦਾ ਕਈ ਸੌ ਘਰ ਹੋਵੇਗਾ। ਪਰ ਵੱਡੇ ਪੰਡਤਾਂ ਦਾ ਘਰ ਇਹੀ ਵੱਜਦਾ ਹੈ। ਇਨ੍ਹਾਂ ਪ੍ਰਤੀ ਜਦੋਂ ਕੋਈ ਗੱਲ ਕੱਥ ਹੋਵੇ ਤਾਂ ਵੱਡੇ ਪੰਡਤ ਕਹਿ ਕੇ ਗੱਲ ਕਰਦੇ ਹਨ। ਪੰਡਤਾਂ ਕੋਲੇ ਧਰਤੀ ਵੀ ਬਹੁਤ ਸੀ। ਪਹਿਲਿਆਂ ਸਮਿਆਂ ਵਿਚ ਹਜ਼ਾਰ ਪੱਕਾ ਬਿਘੇ ਜ਼ਮੀਨ ਸੀ। ਅੱਜ ਵੀ ਤਕੜੀ ਵੱਡੀ ਜ਼ਮੀਨ ਦੇ ਮਾਲਕ ਹਨ।
ਪੰਡਤ ਮੁਨਸ਼ੀ ਰਾਮ ਗਹਿਰੀ ਬੁੱਟਰ ਦੇ ਬ੍ਰਾਹਮਣ ਸਨ । ਬਠਿੰਡੇ ਰਹਿਕੇ ਬਠਿੰਡਾ ਵਾਸੀ ਇਕੇ ਵੈਦਗੀ ਕੀਤੀ। ਬਤੌਰ ਵੈਦ ਦੇ ਚੰਗੇ ਪ੍ਰਸਿੱਧ ਸਨ। ਤਕਰੀਬਨ ਹਰ ਮਰਜ਼ ਹਰ ਵੱਡੇ ਛੋਟੇ ਦਾ ਇਲਾਜ ਕਰਦੇ ਸਨ। ਚੰਗੇ ਵੱਡੇ ਰਸੂਖ ਵਾਲੇ ਬੰਦੇ ਸਨ। ਜਿਵੇਂ ਅੱਜ ਕਲ੍ਹ ‘ਗੁਲੂਕੋਜ਼ ਬੋਤਲ’ ਲਾਉਣੀ ਪ੍ਰਚਲਤ ਹੈ, ਮੁਨਸ਼ੀ ਰਾਮ ਬਹੁਤੇ ਵਾਰੀ ਇਕ ਚੂਰ ਪੁੜੀ ਨੇਂਬੂ ਸੋਢੇ ਨਾਲ ਦੇਣਾ ਉੱਚਿਤ ਸਮਝਦੇ ਸੀ। ਭਾਵੇਂ ਲੱਤ ਬਾਂਹ ‘ਚ ਵੀ ਦਰਦ ਕਿਉਂ ਨਾ ਹੋਵੇ । ਮੁਨਸ਼ੀ ਰਾਮ ਸ਼੍ਰੋਮਣੀ ਵੈਦ ਸਨ । ਉਨ੍ਹਾਂ ਦੇ ਹੱਥ ‘ਚ ਬੜੀ ਸ਼ਫਾ ਸੀ, ਉਨ੍ਹਾਂ ਦੇ ਹੱਥ ਜੱਸ ਸੀ । ਕਿੰਨਿਆਂ ਡਾਕਟਰਾਂ ਤੋਂ ਵੀਹਰੇ ਰੋਗੀਆਂ ਦਾ ਇਲਾਜ ਤਾਂ ਕਰਦੇ ਹੀ ਕਰਦੇ ਸਨ ਸਗੋਂ ਕਈ ਡਾਕਟਰਾ ਅਤੇ ਉਨ੍ਹਾਂ ਦੇ ਧੀਆਂ ਪੁੱਤਰਾਂ ਦਾ ਵੀ ਇਲਾਜ ਕਰਦੇ ਸਨ।
ਮੈਨੂੰ ਇੱਕ ਵਾਰ ਦਰਦ ਹੋਇਆ। ਪੰਡਤ ਜੀ ਨੇ ਪਹਿਲਾਂ ਓਹੀ ਨੇਂਬੂ ਸੋਢੇ ਨਾਲ ਪੁੜੀ ਅਤੇ ਉਤੇ ਬੰਨਣ ਨੂੰ ਪੱਥਰ ਚੱਟ ਦੇ ਪੱਤੇ ਨਾਲ ਇਕ ਪੁੜੀ ਨਿੱਤ ਦੀ, ਜਿਸ ਨਾਲ ਤਿੰਨ ਕੁ ਦਿਨਾਂ ‘ਚ ਦਰਦ ਦੂਰ ਹੋ ਗਿਆ। ਉਸ ਤੋਂ ਬਾਦ ਚਾਲੀ ਵਰ੍ਹੇ ਗੁਜ਼ਰ ਗਏ ਹਨ ਪਰ ਕਦੇ ਦਰਦ ਨਹੀਂ ਹੋਇਆ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸਵਰਗਾਂ ‘ਚ ਵਾਸ ਦੇਵੇ ।
ਅਫ਼ੀਮ ਵਾਲੀ ਗਲੀ ‘ਚ ਇਕ ਮੁਸਲਮਾਨ ਹਕੀਮ ਸੀ ਜਿਹਨੂੰ ‘ਦਿੱਲੀ ਵਾਲਾ ਹਕੀਮ’ ਕਹਿੰਦੇ ਸੀ। ਉਹਦੀ ਦੁਆਈ ਦਾ ਮੁੱਲ ਸੀ ਅੱਠ ਪੈਸੇ ਜਾਂ ਵੱਧ ਤੋਂ ਵੱਧ ਦੱਸ ਪੈਸੇ। ਉਹਦੇ ਹੱਥ ‘ਚ ਬੜੀ ਸ਼ਫਾ ਸੀ। ਅੱਲਾ ਦੇ ਫਜ਼ਲ ਨਾਲ ਬਹੁਤੇ ਮਰੀਜ਼ ਤੰਦਰੁਸਤੀ ਹਾਸਲ ਕਰਦੇ ਸਨ, ਸਿਹਤਯਾਬ ਹੁੰਦੇ ਸਨ । ਉਨ੍ਹਾਂ ਦਾ ਨਾਂ ਕਰਮ ਫਜਲ ਸੀ।
ਸੰਮਤ ਬਿਕਰਮੀ ਸੱਠ ‘ਚ ਯਾਹਨੀ ਕਿ ਸੰਨ 1907 ‘ਚ ਮਹਾਰਾਜਾ ਰਾਜਿੰਦਰ ਸਿੰਘ ਨੇ ਹਸਪਤਾਲ ਖੋਲ੍ਹਿਆ ਜਿਹੜਾ ਮੇਨ ਬਾਜਾਰ ਦੇ ਸਾਹਮਣੇ ਹੈ ਅਤੇ ਇਸਦੇ ਨਾਲ ਹੀ ਡਾਕ ਬੰਗਲਾ (ਰੈਸਟ ਹਾਊਸ), ਨਵੀਂ ਕੋਤਵਾਲੀ, ਨਵੀਂ ਤਹਿਸੀਲ, ਰਾਜਿੰਦਰਾ ਹਾਈ ਸਕੂਲ, ਨਵੀਆਂ ਕਚਹਿਰੀਆਂ ਦੀ ਬਿਲਡਿੰਗ ਅਤੇ ਪਾਣੀ ਵਾਲੀ ਡੱਗੀ ਆਦਿ ਥਾਵਾਂ ਬਣਵਾਈਆਂ।
ਇਸ ਹਸਪਤਾਲ ‘ਚ ਬਹੁਤ ਚੰਗੇ ਚੰਗੇ ਡਾਕਟਰ ਆਏ। ਭਾਵੇਂ ਲੋਕ ਉਨ੍ਹੀਂ ਦਿਨੀਂ ਨਵੀਂ ਵਿੱਦਿਆ ਅਤੇ ਐਲੋਪੈਥੀ ਦੇ ਨਵੇਂ ਇਲਾਜ ਤੋਂ ਗੁਰੇਜ਼ ਕਰਦੇ ਸਨ ਪਰ ਫੇਰ ਵੀ ਔਖੇ ਹੋਇਆਂ ਨੂੰ ਕਰਵਾਉਣਾ ਹੀ ਪੈਂਦਾ ਅਤੇ ਨਵੇਂ ਬਣੇ ਹਸਪਤਾਲ ਨੂੰ ਹਸਪਤਾਲ ਜਾਂ ਸ਼ਫਾ ਖ਼ਾਨਾ ਨਹੀਂ ਸਨ ਕਹਿੰਦੇ ਸਗੋਂ ‘ਡਾਕਖ਼ਾਨਾ’ ਕਹਿੰਦੇ ਸਨ ਅਤੇ ਪੋਸਟ ਆਫਿਸ ਨੂੰ ‘ਚਿੱਠੀਆਂ ਵਾਲਾ ਡਾਕਖ਼ਾਨਾ’ ਕਹਿੰਦੇ ਹੁੰਦੇ। ਸਨ । ਖੋਜ ਰਾਹੀਂ ਪਤਾ ਲੱਗਾ ਕਿ ਅੰਗਰੇਜ਼ ਨੇ ਅਤੇ ਅੰਗਰੇਜ਼ੀ ਰਾਜ ਦੀ ਪੈਰਵੀ ਵਿਚ ਰਿਆਸਤਾਂ ਨੇ ਰੇ ਲ, ਨਹਿਰ ਆਦਿ ਤੋਂ ਪਹਿਲਾਂ ਡਾਕਖ਼ਾਨੇ ਬਣਵਾਏ। ਚਿੱਠੀ ਪੱਤਰੀ ਸਰਕਾਰੀ ਹੁਕਮ ਅਤੇ ਇਤਲਾਹ ਪਹੁੰਚਾਣ ਲਈ ਡਾਕਖ਼ਾਨੇ ਵਰਗਾ ਸੌਖਾ ਸਾਧਨ ਬਣਾ ਦਿੱਤਾ । ਪਹਿਲੀ ਵਾਰ ਸਰਕਾਰ ਨੇ ਲੋਕਾਂ ਤੱਕ ਦਵਾਈ ਡਾਕਖ਼ਾਨਿਆਂ ਰਾਹੀਂ ਅਪੜਾਈ। ਪਲੇਗ ਆਦਿ ਭਿਆਨਕ ਬਿਮਾਰੀਆਂ ਦਾ ਇਲਾਜ ਡਾਕਖ਼ਾਨਿਆਂ ਦੇ ਪੋਸਟ ਮਾਸਟਰਾਂ ਰਾਹੀਂ ਕੀਤਾ ਗਿਆ । ਦਵਾਈ ਦੀ ਕਦਰ ਸਮਝ ਕੇ ਲੋਕ ਆਪ ਵੀ ਡਾਕਖ਼ਾਨਿਓਂ ਦਵਾਈ ਲਿਆਣ ਲੱਗ ਪਏ। ਇਕ ਦੂਜਾ ਤੀਜੇ ਨੂੰ ਕਹਿਣ ਲੱਗੇ, ‘ਚੱਲੋ ਡਾਕਖਾਨਿਓ ਗੋਲੀਆਂ ਲੈ ਆਈਏ’ ਸ਼ਬਦ ਡਾਕਖ਼ਾਨਾ ਏਨਾ ਪ੍ਰਚੱਲਤ ਹੋ ਗਿਆ ਕਿ ਹਸਪਤਾਲ ਬਣਨ ਦੇ ਬਾਵਜੂਦ ਵੀ ਹਸਪਤਾਲ ਨੂੰ ਡਾਕਖ਼ਾਨਾ ਹੀ ਕਹਿੰਦੇ ਰਹੇ। ਅੱਜ ਵੀ ਪੁਰਾਣੇ ਲੋਕ ਹਸਪਤਾਲ ਨੂੰ ਡਾਕਖ਼ਾਨਾ ਹੀ ਕਹਿੰਦੇ ਹਨ। ਬਠਿੰਡੇ ਦਾ ਨਵਾਂ ਚਿੱਠੀਆਂ ਵਾਲਾ ਡਾਕਖ਼ਾਨਾਂ ਜੋ ਸਟੇਸ਼ਨ ਬਾਜਾਰ ਅਤੇ ਚੋਰ ਬਾਜ਼ਾਰ ਦੇ ਮੋੜ ‘ਚ ਬਣਿਆ। ਹਸਪਤਾਲ ਦਾ ਕੰਮ ਡਾਕਖਾਨਾ ਪਹਿਲੇ ਪਹਿਲੇ ਹੀ ਕਰਦਾ ਸੀ ਬਾਦ ਵਿਚ ਬੈਂਕ ਦਾ ਕੰਮ ਵੀ ਕਰਨ ਲੱਗ ਪਿਆ। ਉਹ ਲੋਕ ਹਸਪਤਾਲ ਨੂੰ ਡਾਕਖਾਨਾ ਕਹਿਣ ‘ਚ ਠੀਕ ਹੀ ਸਨ ਪਰ ਅੱਜਕਲ ਕੋਈ ਵਿਰਲਾ ਹੀ ਰਹਿ ਗਿਆ ਜਿਹੜਾ ਹਸਪਤਾਲ ਨੂੰ ਡਾਕਖ਼ਾਨਾ ਕਹਿੰਦਾ ਹੋਵੇ। ‘ਸਰਕਾਰੀ ਹਸਪਤਾਲ ‘ਚ ਕੋਈ ਤੀਹ ਕੁ ਵੱਡੇ ਡਾਕਟਰ ਆਏ ਹਨ। ਜਿਨ੍ਹਾਂ ਵਿਚੋਂ ਕੋਈ ਵਿਰਲੇ ਹੀ ਹਨ ਜਿਨ੍ਹਾਂ ਦਾ ਨਾਂ ਦੱਸਣ ਜੋਗਰਾ ਹੈ। ਬਾਕੀਆਂ ਵੱਲੋਂ ਤਾਂ ਚੁੱਪ ਹੀ ਚੰਗੀ। ਨਾਮਿਆਂ ਦੇ ਭੁੱਖ ਪੈਸੇ ਦੇ ਲੋਭ ‘ਚ ਆ ਕੇ ਮਰੀਜ਼ਾਂ ਨਾਲ ਨਿਰਦਾਇਅਤਾ ਦਾ ਵਰਤਾਓ ਕਰਦੇ ਹਨ। ਅਜੇਹੇ ਵਰਤਾਓ ਦੇ ਦੁਖੀ ਹੋ ਕੇ ਲੋਕ ਉਨ੍ਹਾਂ ਨੂੰ ‘ਦੁਰਬਚਨ ਕਸਾਈ ਅਤੇ ਬੁੱਚੜ’ ਆਦਿ ਭੈੜੇ ਵਿਸ਼ੇਸ਼ਣ ਲਾ ਕੇ ਅੱਗੇ ਪਿੱਛੇ ਉਨ੍ਹਾਂ ਦੀਆਂ ਗੱਲਾਂ ਕਰਦੇ। ਅਜੇਹੇ ਪੈਸੇ ਦੇ ਪੁੱਤਾਂ ਦਾ ਕੋਈ ਨਾਂ ਲਵੇ ਤਾਂ ਕੀ ਲਵੇ । ਵਡਿਆਈ ਜਾਂ ਮਹਿਮਾ ਨਾਲ ਤਾਂ ਨਾਂ ਲੈਣਾ ਹੀ ਕੀ ਸਗੋਂ ਅਜੇਹੇ ਨਾਲਾਇਕਾਂ ਨੂੰ ਲੋਕ ਦੁਰਬਚਨ ਬੋਲਦੇ ਹਨ। ਭਲੇ ਡਾਕਟਰਾਂ ਨੂੰ ਲੋਕ ਬੜੀ ਇੱਜਤ ਨਾਲ ਯਾਦ ਕਰਦੇ ਹਨ। ਉਨ੍ਹਾਂ ਨੂੰ ਸਤਿਕਾਰਦੇ ਹਨ। ਗੱਲਾਂ ਗੱਲਾ ‘ਚ ਲੋਕ ਦੱਸਦੇ ਹਨ ਕਿ ਡਾਕਟਰ ਤਾਂ ਬਈ ਜਗਦੀਸ਼ ਸਿੰਘ ਜੀ ਪਟਿਆਲੇ ਵਾਲਾ ਹੈ ਜਿਹਨੂੰ ਹਰ ਕੋਈ ਜਾਣਨ ਵਾਲਾ ‘ਆਪਣਾ ਮਿੱਤਰ’ ਸਮਝਦਾ ਸੀ ਜਿਹੜਾ ਪੈਸੇ ਲਈ ਹੱਥ ਨਹੀਂ ਸੀ ਅੱਡਦਾ।”
ਬਠਿੰਡਾ ਵਾਸੀ ਦੱਸਦੇ ਹਨ ਕਿ ਬਠਿੰਡੇ ਸਿਵਲ ਹਸਪਤਾਲ ‘ਚ ਡਾਕਟਰ ਕਿਰਪਾ ਸਾਗਰ ਸੀ। ਬੜਾ ਭਲਾ ਲੋਕ ਸੀ। ਠੇਕੇਦਾਰ ਸੀ ਬਤੌਰ ਡਾਕਟਰ ਦੇ ਵੀ ਬੜਾ ਲਾਇਕ ਸੀ। ਕੀ ਡਾਕਟਰ ਕਿਰਪਾ ਸਾਗਰ ਨਾਂ ਦੇ ਸਾਰੇ ਡਾਕਟਰ ਹੀ ਚੰਗੇ ਹੁੰਦੇ ਹਨ? ‘ਯਥਾ ਨਾਮੇ ਤਥਾ ਗੁਣੇ’ ਦੋਵੇਂ ਡਾਕਟਰ ਹੀ ਕਿਰਪਾ ਦੇ ਸਮੁੰਦਰ ਸਨ। ਡਾਕਟਰ ਕਿਰਪਾ ਸਾਗਰ ਅੰਮਿ੍ਤਸਰ ਵਾਲੇ ਉਤੇ ਪੰਜਾਬ ਤਾਂ ਮਾਨ ਕਰਦਾ ਹੀ ਹੈਗਾ ਉਹ ਸਾਰੇ ਹਿੰਦ ਦੀ ਗੌਰਵਤਾ ਸਨ । ਲੋਕਾਂ ਨੂੰ ਫ਼ਖਰ ਸੀ ਉਨ੍ਹਾਂ ਦੇ ਗੁਣਾਂ ਅਤੇ ਸ਼ਰਾਫਤ ਉਤੇ। ਡਾਕਟਰ ਕਿਰਪਾ ਸਾਗਰ ਅੰਮ੍ਰਿਤਸਰ ਵਾਲੇ ਦੇ ਕਈ ਪਾਗਲ ਥੱਪੜ ਮੁੱਕੀ ਵੀ ਮਾਰ ਜਾਂਦੇ ਪਰ ਉਹ ਹੱਸ ਕੇ ਟਾਲ ਜਾਂਦੇ ਇਸ ਗੁਣੋ ਹਜ਼ਰਤ ਈਸਾ ਦੇ ਛੋਟੇ ਭਾਈ ਸਨ। ਸਾਡਾ ਕਿਰਪਾ ਸਾਗਰ ਬਠਿੰਡੇ ਵਾਲਾ ਵੀ ਨਿਹਾਇਤ ਸ਼ਰੀਫ ਡਾਕਟਰ ਸੀ।
ਬਠਿੰਡੇ ‘ਚ ਸਰਕਾਰੀ ਹਸਪਤਾਲ ਤੋਂ ਬਾਹਰ ਡਾਕਟਰ ਉਤਮ ਚੰਦ ਸਪਰਾ ਨੇ ਐਲੋਪੈਥੀ ਦੀ ਸਭ ਤੋਂ ਪਹਿਲਾਂ ਦੁਕਾਨ ਖੋਲ੍ਹੀ। ਦੁਕਾਨ ਖੂਬ ਚੱਲੀ। ਪੂਰੇ ਜ਼ੋਰਾਂ ਦੀ ਭਰਮਾਰ ਰਹਿੰਦੀ ਸੀ। ਪੱਕੇ ਡਾਕਟਰ ਸਨ, ਪੱਕੀ ਤਸ਼ਖੀਸ ਪੱਕੀ ਦਵਾਈ ਕਰਦੇ ਸਨ। ਉਨ੍ਹਾਂ ਦੀਆਂ ਐਮ. ਫੋਰ ਦੀਆਂ ਪੁੜੀਆਂ ਲੋਕਾਂ ਨੂੰ ਕਦੇ ਨਹੀਂ ਭੁਲਦੀਆਂ। ਅੱਜ ਦੇ ਡਾਕਟਰਾਂ ਦੇ ਖ਼ਰਚਿਆਂ ਨੂੰ ਵੇਖ ਕੇ ਤਾਂ ਡਾਕਟਰ ਸਪਰਾ ਸਾਹਿਬ ਦਾਖ਼ਰਚਾ ਬਹੁਤ ਘੱਟ ਸੀ। ਮਰੀਜ਼ ਦੀ ਮਰਜ਼ ਮੂੰਹ ਤੋਂ ਅਤੇ ਉਹਦੀ ਗੱਲ ਕੱਥ ਤੋਂ ਹੀ ਸਮਝ ਜਾਂਦੇ ਸਨ। ਬੇਲੋੜੇ ਐਕਸਰੇ ਅਤੇ ਟੈਸਟਾਂ ਦੇ ਖ਼ਰਚੇ ਨਹੀਂ ਕਰਵਾਉਂਦੇ ਸਨ। ਜਿਹੜੀ ਬੀਮਾਰੀ ਸਮਝਦੇ ਸਨ ਓਹੀ ਦਵਾਈ = ਦੇਂਦੇ ਸਨ । ਬੇਲੋੜੀਆਂ ਦਵਾਈਆਂ ਨਹੀਂ ਸਨ ਦੇਂਦੇ। ਕਈ ਡਾਕਟਰ ਸਾਹਿਬ ਤਾਂ ਬੋਝਾ ਭਰ ਦੇਂਦੇ ਹਨ ਦਵਾਈਆਂ ਨਾਲ। ਤਾਪ ਇਕ, ਗੋਲੀਆਂ ਕੈਪਸੂਲ ਤਿੰਨ ਚਾਰ ਤਾਪਾਂ ਦੀਆਂ ਇੱਕਠੀਆਂ ਹੀ ਦੇਣ ਲੱਗ – ਪੈਂਦੇ ਹਨ। ਮਲੇਰੀਆ, ਟਾਈਫਾਈਡ ਠੰਡ ਦੇ ਗਰਮੀ ਦੇ ਬੁਖ਼ਾਰ ਦੀਆਂ ਗੋਲੀਆਂ ਇੰਜੈਕਸ਼ਨ ਵੀ ਨਾਲੋ ਨਾਲ ਲਾ ਦੇਂਦੇ ਹਨ। ਬੇਲੋੜੀ ਦਵਾਈ ਮਰੀਜ਼ ਦੇ ਪੇਟ ‘ਚ ਭਾਵੇਂ ਕਿੰਨੀ ਚਲੀ ਜਾਵੇ, ਮਗਰੋਂ ਭਾਵੇਂ ਕਿੰਨਾ ਪ੍ਰਤੀਕੂਲ ਅਸਰ ਹੋਵੇ ਜਿਗਰ ਭਾਵੇਂ ਕਿੰਨਾ ਕਮਜੋਰ ਹੋਵੇ ਚਾਹੇ ਪੀਲੀਆ ਹੋਵੇ, ਨਕਾਰਾ ਹੋਵੇ, ਭੁੱਖ ਨਾ ਲੱਗੇ, ਪਰ ਬਹੁਤੀਆਂ ਬੇਲੋੜੀਆਂ ਦਵਾਈਆਂ ਦੇਣ ਦੀ ਢਿੱਲ ਨਹੀਂ ਕਰਦੇ ਤਾਂ ਕਿ ਮਰੀਜ ਛੇਤੀ ਰਾਜ਼ੀ ਹੋ ਜਾਵੇ ਅਤੇ ਉਹਦੀ ਸ਼ਫਾ ਦਾ ਸਿਹਰਾ ਡਾਕਟਰ ਸਿਰ ਹੋਵੇ, ਖੂਬ ਦੁਕਾਨ ਚਲੇ, ਧੜਾ ਧੜ ਨਾਮਾ ਕਮਾਈਏ। ਨਾਮਾ ਕਮਾਉਣ ਦੀ ਭੁੱਖ ਪੂਰੀ ਹੋਵੇ ਪਰ ਉਹ ਪੂਰੀ ਨਹੀਂ ਹੁੰਦੀ। ਲੋਭ ਅਗਨੀ ਤਾਂ ਵਧੇਰੇ ਪਰਜੁਅਲਿਤ ਹੁੰਦੀ ਹੈ। ਬਹੁਤੇ ਡਾਕਟਰਾਂ ਦਾ ਹੀ ਇਹੋ ਹਾਲ ਹੈ ਪਰ ਡਾਕਟਰ ਉਤਮਚੰਦ ਸਪਰਾ ਅਜਿਹਾ ਨਹੀਂ ਸਨ ਕਰਦੇ । ਮਰੀਜ਼ ਨੂੰ ਘੱਟ ਤੋਂ ਘੱਟ ਦੁਆਈ ਦੇਂਦੇ ਸਨ ਜੇ ਮਰੀਜ਼ ਡਾਕਟਰ ਸਾਹਿਬ ਨੂੰ ਬੇ-ਲੋੜਾ ਗਾਈਡ ਕਰਨ ਲੱਗ ਪੈਂਦਾ ਤਾਂ ਉੱਤਰ ‘ਚ ਆਖਦੇ “ਤੂੰ ਡਾਕਟਰ ਹੈਂ ਜਾਂ ਮੈਂ ਡਾਕਟਰ ਹਾਂ?” ਰੱਬ ਨੂੰ ਜਾਣਕੇ ਪੂਰੇ ਪੈਸੇ ਲੈਂਦੇ ਸਨ ਘੱਟ ਵੀ ਨਹੀਂ ਸਨ ਲੈਂਦੇ ਅਤੇ ਵੱਧ ਹਰਗਿਜ਼ ਨਹੀਂ ਸਨ ਲੈਂਦੇ। ਪੈਸਾ ਵੱਧ ਲੈਂਦਿਆਂ ਰੱਬ ਦਾ ਖੌਫ ਖਾਂਦੇ ਸਨ ਤਾਹੀਓਂ ਵੱਧ ਪੈਸਾ ਨਹੀਂ ਸਨ ਲੈਂਦੇ । ਬੜੇ ਸੱਚ-ਪੁੱਤਰ ਸਨ। ਉਨ੍ਹਾਂ ਦੀ ਸੱਚੀ ਗੱਲ ਭਾਵੇਂ ਕਿਸੇ ਨੂੰ ਚੁਭੇ ਪਰ ਉਹ ਸੱਚ ਬੋਲ ਜਾਂਦੇ ਸਨ । ਅੰਤ ਤੁਰ ਵੀ ਸੱਤ ਪੁਰਸ਼ਾਂ ਵਾਂਗੂੰ ਗਏ, ਤੁਰੇ ਜਾਂਦੇ ਜਾਂਦੇ ਤੁਰ ਗਏ। ਦੂਜੇ ਪਾਸੇ ਕਈ ਡਾਕਟਰ ਸਾਹਿਬ ਤਾਂ ਮਾਇਆ ਨੂੰ ਬੇਲੋੜਾ ਬਹੁਤਾ ਪ੍ਰੇਮ ਕਰਦੇ ਹਨ। ਪੈਸਾ ਜ਼ਰੂਰ ਚਾਹੀਏ ਪਰ ਥੋੜ੍ਹਾ ਜੇਹਾ ਖੌਫ ਰੱਬ ਨੂੰ ਠੀਕ ਲੱਗਦਾ ਹੈ। ਅੱਜ ਤਾਂ ਡਾਕਟਰਾਂ ਨੂੰ ਪੈਸਾ ਕਮਾਉਣ ਦੀ ਲੱਗੀ ਹੋਈ ਹੈ ਕਿਹੜਾ ਖਾਂਦੇ ਖੁਦਾ ਦਾ ਖੌਫ, ਕਿਹੜਾ ਸੱਚ? ਦੋ ਹਜ਼ਾਰ ਦਾ ਵੀ ਪੰਜ ਹਜ਼ਾਰ ਰੋਜ਼ ਦਾ ਵੀ, ਤਿੰਨ ਹਜ਼ਾਰ ਰੋਜ਼ ਦਾ ਵੀ। ਟੈਸਟਾਂ, ਐਕਸਰਿਆਂ ਦਾ ਬੇਲੋੜਾ ਹੀ ਪੈਸਾ ਖੜਾ ਕਰੀ ਜਾਂਦੇ ਹਨ। ਪੈਸਾ ਕਮਾਉਣ ਜੀਅ ਸਦਕੇ ਕਮਾਉਣ। ਸਾਰੀ ਦੁਨੀਆ ਆਪਣਾ ਰੁਜ਼ਗਾਰ ਬਣਾਉਂਦੀ ਹੈ। ਪਰ ਕਿਸੇ ਨੂੰ ਔਖਾ ਕਰਕੇ ਨਾ ਕਮਾਇਆ ਜਾਵੇ। ਬੇਲੋੜੀ ਛਿੱਲ ਨਾ ਲਾਹੀ ਜਾਵੇ ਪੈਸਾ ਤਾਂ ਕਾਲੂ ਰਾਮ ਵਰਗਿਆਂ ਨੇ ਵੀ ਕਮਾਇਆ ਸਗੋਂ ਰਾਜਿਆਂ ਸਰਦਾਰਾਂ ਸੇਠਾਂ ਤੋਂ ਲਿਆ, ਆਪਣਾ ਹੱਕ ਸਮਝਕੇ ਅਤੇ ਆਪਣੇ ਗੁਣਾਂ ਦੇ ਜ਼ੋਰ ਤੇ ਲਿਆ। ਹਜ਼ਾਰਾਂ ਏਕੜ ਜਾਇਦਾਦ ਕਮਾਈ ‘ਵੱਡੇ ਪੰਡਤ’ ਕਹਾਏ। ਵੱਡਾ ਕਹਾਉਣਾ ਵਡਿਆਈ ਹੈ, ਬੈਂਕਾਂ ਨੂੰ ਭਰਨਾ ਵਡਿਆਈ ਨਹੀਂ । ਡਾਕਟਰ ਲੋਕਾਂ ਨੂੰ ਯਾਦ ਰੱਖਣ ਦੀ ਲੋੜ ਹੈ। ਪਟਿਆਲੇ ਵਾਲੇ ਦੋਨਾਂ ਡਾਕਟਰ ਭਰਾਵਾਂ ਜਗਦੀਸ਼ ਸਿੰਘ ਅਤੇ ਅਮਰਜੀਤ ਸਿੰਘ ਦੀ ਮਿਸਾਲ । ਡਾਕਟਰ ਜਗਦੀਸ਼ ਸਿੰਘ ਨਿਰਲੋਭ ਆਦਮੀ ਸੀ ਉਹ ਨਾਂ ਖੱਟ ਗਿਆ ਉਹਦੇ ਨਾਂ ਦੀਆਂ ਲੋਕਾਂ ਨੇ ਧਰਮਸ਼ਾਲਾ ਬਣਵਾਈਆਂ ਹਨ। ਅਮਰਜੀਤ ਸਿੰਘ ਓਹਦਾ ਸਕਾ ਭਰਾ ਸੀ, ਉਹ ਵੀ ਓਡਾ ਹੀ ਵੱਡਾ ਡਾਕਟਰ ਸੀ। ਉਸ ਵਿਚ ਵੀ ਆਪਣੇ ਭਰਾ ਵਾਂਗੂੰ ਬੜੇ ਗੁਣ ਸਨ । ਉਸ ਨੇ ਇਨ੍ਹਾਂ ਗੁਣਾਂ ਦੇ ਸਦਕੇ ਬਹੁਤ ਕਮਾਈ ਕੀਤੀ, ਪਰ ਡਾਕਟਰ ਜਗਦੀਸ਼ ਸਿੰਘ ਡਾਕਟਰ ਕੀ ਸੀ ਰੱਬ ਦਾ ਭਰਾ ਸੀ ਮਰਦੇ ਨੂੰ ਬਚਾਉਂਦਾ ਸੀ, ਡੁਬਦੇ ਨੂੰ ਤਾਰਦਾ ਸੀ । ਨੂੰ ਸਲੀਮ ਤੇ
ਲੰਡਪੁਰਸ ਰੱਬ ਨੇ ਡਾਕਟਰਾਂ ਦੇ ਭਾਗਾਂ ‘ਚ ਕਿੰਨਾ ਵੱਡਾ ਗੁਣ ਲਿਖਿਆ ਹੈ। ਮਰਦੇ ਨੂੰ ਬਚਾਉਂਦੇ ਹਨ, ਤਪਦੇ ਨੂੰ ਠਾਰਦੇ (ਠੰਡਾ ਕਰ ਦਿੰਦੇ) ਹਨ। ਤੜਪਦੇ ਨੂੰ ਚੈਨ ਲਿਆ ਦੇਂਦੇ ਹਨ ਮਰਦੇ ਨੂੰ ਬਚਾਉਂਦੇ ਹਨ ਇਨ੍ਹਾਂ ਦੇ ਭਾਗ ਕਿੰਨੇ ਚੰਗੇ ਹਨ। ਇਨ੍ਹਾਂ ਨੂੰ ਕੁਦਰਤ ਨੇ ਸੁਰਗ ਦੀ ਡੰਡੀ ਪਾਇਆ ਹੈ ਪਰ ਕੁਝ ਲੋਕ ਗਲਤ ਕਮਾਈ ਕਰਕੇ ਨਰਕਾਂ ਵਾਲੇ ਪਾਸੇ ਤੁਰ ਪੈਂਦੇ ਹਨ । ਤੁਸੀਂ ਅਨੁਮਾਨ ਲਾਓ ਕਿ ਐਮਰਜੈਂਸੀ ਵਾਰਡ ‘ਚ ਵੜਨ ਲਗਿਆਂ ਮਰੀਜ ਅਤੇ ਮਰੀਜਾਂ ਦਾ ਵਾਰਸ ਕਿੰਨਾ ਘਬਰਾਇਆ ਹੁੰਦਾ ਹੈ। ਉਨ੍ਹਾਂ ਦੀ ਘਬਰਾਹਟ ਤੋਂ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ। ਐਮਰਜੈਂਸੀ ‘ਚ ਬੜੇ ਨਿਪੁੰਨ, ਕੋਮਲ, ਖੁਸ਼ਖੁਲਕ ਤਿਆਂਗੇ ਸੇਵਾ ਭਾਵਨਾ ਵਾਲੇ ਡਾਕਟਰਾਂ ਦੀ ਲੋੜ ਹੈ। ਡਾਕਟਰ ਇੱਕ ਵਾਰੀ ਇੱਕ ਦੋਸਤ ਦੀ ਬੇਟੀ ਦਰਦੇ-ਜਿਹ ਪ੍ਰਸੂਤ ਪੀੜਾ ਨਾਲ ਕੁਮਲਾਈ ਪਈ ਸੀ। ਓਮਾ ਬਾਂਸਲ ਨੇ ਅੱਧ ਘੰਟੇ ‘ਚ ਸਜੇਰੀਅਨ ਓਪਰੇਸ਼ਨ ਕਰਕੇ-ਗਲੋਟ ਵਰਗਾ ਮੁੰਡਾ, ਮੁੰਡੇ ਦੀ ਨਾਨੀ ਦੀ ਗੋਦੀ ‘ਜ ਲਿਆ ਰੱਖਿਆ-ਬੇਤਹਾਸ਼ਾ ਮੇਰੇ ਮੂੰਹੋਂ ਨਿਕਲਿਆ ਹਨ ਡਾਕਟਰ ਜਿਨ੍ਹਾਂ ਦੇ ਹੱਥਾਂ ‘ਚ ਕਿੰਨੀ ਵੱਡੀ ਤਾਕਤ ਪਾਈ ਹੈ ਰੱਬ ਨੇ” ਦੋਵੇਂ ਖੁਸ਼ੋ ਖੁਸ਼ੀ ਘਰ ਚਲੇ ਗਏ। ਵਾਹਿਗੁਰੂ ਦੀ ਮਿਹਰ ਸਦਕੇ ਅਤੇ ਡਾਕਟਰ ਕਰਾਮਾਤੀ ਮਿਹਨਤ ਸਦਕੇ ਵਧਾਈ ਦੇ ਪਾਤਰ ਬਣ ਗਏ। “ਧੰਨ ਪਰਮਾਤਮਾ ਅਤੇ ਚੀਨ ਸਤਵੇਂ ਦਿਨ ਜੱਚਾ ਬੱਚਾ ਸਾਹਿਬਾ ਦੀ ਸੱਚੀ ਸੁੱਚੀ ਡਾਕਟਰ ਸੋਹਨ ਲਾਲ ਗਰੋਵਰ ਬੜੇ ਕਾਬਲ ਡਾਕਟਰ ਹਨ। ਇਨਸਾਨੀ ਪੱਖੋਂ ਕਿੰਨੇ ਚੰਗੇ। ਮਰੀਜ਼ ਦੀ ਅੱਧੀ ਬੀਮਾਰੀ ਤਾਂ ਗੱਲਾਂ ਬਾਤਾਂ ਨਾਲ ਦੁਖ ਪੁੱਛਦਿਆਂ ਪੁੱਛਦਿਆਂ ਦੂਰ ਕਰ ਦੇਦੇ ਹਨ। ਲੱਖਾਂ ਮਰੀਜਾਂ ਨੇ ਇਨ੍ਹਾਂ ਕੋਲੋਂ ਸ਼ਫਾ ਪਾਈ। ਦੂਰ ਤਾਈਂ ਲੋਕ ਇਨ੍ਹਾਂ ਦੇ ਗੁਣ ਗਾਇਣ ਕਰਦੇ ਹਨ। ਲੋਕ ਇਹਨਾਂ ਨੂੰ ‘ਚੰਡੀਗੜ੍ਹ ਵਾਲਾ ਡਾਕਟਰ ਕਹਿੰਦੇ ਹਨ।
ਡਾ: ਮੋਹਨ ਲਾਲ ਗਰਗ ਵੀ ਚੰਗੇ ਸਿਆਣੇ ਡਾਕਟਰ ਹਨ। ਇੱਕ ਵਾਰੀ ਤਾਂ ਮਰੀਜ ਅਤੇ ਮਰੀਜ਼ ਵਾਲਿਆਂ ਦੇ ਪੈਰੋਂ ਪਾਣੀ ਕੱਢ ਦੇਂਦੇ ਹਨ। ਸੁਣਦਿਆਂ ਹੀ ਮਰੀਜ਼ ਅਤੇ ਸੰਭਾਲ ਮੁਹਤਾਤ ਹੋ ਜਾਂਦੈ ਹਨ। ਮਰੀਜ਼ ਸੰਭਾਲਣ ਲਈ। ਅਗਲੀ ਵਾਰ ਰਾਊਂਡ ਲਾਉਂਦਿਆਂ ਹੀ ਓਸ ਮਰੀਜ ਨੂੰ ਸੱਤ ਆਨੇ ਰੁਪਏ ਵਿਚੋਂ ਰਾਜੀ ਕਰ ਦੇਂਦੇ ਹਨ। ਅਗਲੀ ਸ਼ਾਮ ਤਾਈਂ ਤਿੰਨ ਆਨੇ ਹੋਰ-ਗੱਲ ਕੀ ਪੂਰਾ ਸੋਲਾਂ ਆਨੇ ਰਾਜੀ ਕਰਕੇ ਤੋਰਦੇ ਹਨ। ਇੰਤਜਾਮ ਬੜਾ ਚੰਗਾ। ਮਰੀਜ਼ ਦੀ ਅੱਧੀ ਸ਼ਫਾ ਤਾਂ ਉਨ੍ਹਾਂ ਦੇ ਕਲੀਨਿਕ ਦੀ ਸਫਾਈ ਦੇ ਸਿਰ ਸਦਕੇ ਹੀ ਹੈ। ਚਾਰਜਿਜ ਤਾਂ ਵਾਜਬ ਹਨ।
ਡਾਕਟਰ ਗੁਰਦਰਸ਼ਨ ਸਿੰਘ ਵੀ ਪੂਰੇ ਚੰਗੇ ਡਾਕਟਰ ਹਨ। ਮਰੀਜ਼ ਨੂੰ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਵੀ ਠੀਕ ਰਾਹ ਪਾਉਂਦੇ ਹਨ। ਜਿਹੜਾ ਮਰੀਜ਼ ਉਨ੍ਹਾਂ ਤੋਂ ਆਪ ਠੀਕ ਨਾ ਹੋਵੇ ਉਹਨੂੰ ਠੀਕ ਰਾਏ ਦੇਂਦੇ ਹਨ ਤਾਂ ਕਿ ਉਹ ਤੰਦਰੁਸਤ ਹੋ ਜਾਵੇ । ਉਹਦੀ ਤੰਦਰੁਸਤੀ ਦਾ ਸਿਹਰਾ ਵੀ ਇਨ੍ਹਾਂ ਦੇ ਹੀ ਸਿਰ ਜਾਂਦਾ ਹੈ।
ਇਨ੍ਹਾਂ ਦੀ ਤਸ਼ਖੀਸ ਪੱਕੀ ਹੈ। ਉਨ੍ਹਾਂ ਦੀ ਤਸ਼ਖੀਸ ਨੂੰ ਡਾਕਟਰ ਲੋਕ ਵੀ ਮੰਨਦੇ ਹਨ। ਜਿਹਦੀ ਤਸ਼ਖੀਸ ਠੀਕ ਹੈ ਉਹਦਾ ਇਲਾਜ ਵੀ ਠੀਕ ਹੈ ਅਤੇ ਮਰੀਜ਼ ਵੀ ਸੌਖਾ ਸਸਤਾ ਰਾਜ਼ੀ ਹੋ ਜਾਂਦਾ ਹੈ। ਚਾਰਜਿਜ ਬਹੁਤ ਵਾਜਬ, ਲੋੜ ਅਨੁਸਾਰ ਹੀ ਟੈਸਟਾਂ ਵਿਚ ਪੈਂਦੇ ਹਨ। ਬੇਲੋੜੇ ਟੈਸਟ ਐਕਸਰੇ ਨਹੀਂ ਕਰਦੇ। ਸਹੀ ਤੌਰ ਤੇ ਗਰੀਬ ਜਾਂ ਨਿਰਧਨਾਂ ਦਾ ਇਲਾਜ ਬਿਨਾਂ ਪੈਸਿਓਂ ਵੀ ਕਰਦੇ ਹਨ। ਕਈ ਵਾਰੀ ਪਲਿਓ ਦਵਾਈ ਵੀ ਦੇਂਦੇ ਹਨ। ਖ਼ੁਦਾ ਤਰਸੀ ਅਤੇ ਦਰਿਆਦਿਲੀ ਦਾ ਉਨ੍ਹਾਂ ਨੂੰ ਗਿਆਨ ਹੈ।
ਦਵਾ ਦਾਰੂ ਦਾ ਕਿੱਤਾ ਬਹੁਤਾ ਡੇਰੇਦਾਰਾਂ ਸੰਤਾਂ ਬ੍ਰਾਹਮਣਾਂ ਦਾ ਕੰਮ ਸੀ । ਅੱਜ ਕਲ੍ਹ ਤਾਂ ਸਰਕਾਰ ਨੇ ਹਰ ਕਿਸੇ ਨੂੰ ਡਾਕਟਰ ਬਣਨ ਦਾ ਮੌਕਾ ਦਿੱਤਾ ਹੈ, ਇਸ ਵਾਸਤੇ ਜਿਹੜਾ ਬਹੁਤੇ ਨੰਬਰ ਲੈ ਜਾਵੇ ਓਹੀ ਜੇ ਚਾਹੇ ਤਾਂ ਡਾਕਟਰ ਬਣ ਸਕਦਾ ਹੈ। ਇਸ ਵਾਸਤੇ ਸਰਕਾਰ ਨੇ ਕਈ ਮੈਡੀਕਲ ਕਾਲਜ ਖੋਲ੍ਹੇ ਹੋਏ ਹਨ।
ਜੱਟਾਂ ਵਿਚੋਂ ਪਹਿਲਾਂ ਡਾਕਟਰ ਭਗਵੰਤ ਸਿੰਘ ਸਨ ਜੋ ਚੰਗੇ ਮੰਨੇ ਪਰਮੰਨੇ ਡਾਕਟਰ ਸਨ। ਉਹ ਢਿੱਲਵਾਂ ਪਿੰਡ ਦੇ ਢਿੱਲੋਂ ਜੱਟ ਸਨ।
ਇਨ੍ਹਾਂ ਤੋਂ ਪਿਛੋਂ ਸੁਖਪਾਲ ਸਿੰਘ ਮਾਹਲ ਜਿਨ੍ਹਾਂ ਨੂੰ ਲੋਕ ‘ਤੰਦਰੁਸਤੀ ਵਾਲਾ’ ਵੀ ਕਹਿੰਦੇ ਹਨ, ਬੜੇ ਸਾਊ ਸੁਭਾਅ ਹਨ। ਪਿੱਛੇ ਤੋਂ ‘ਮੱਲਕਾ’ ਤੁੰਗਵਾਲੀ ਦਾ ਹੀ ਨਹੀਂ ਸਾਰੇ ਇਲਾਕੇ ਦਾ ਮੰਨਿਆ ਪਰਮੰਨਿਆ ਘਰ ਹੈ। ਡਾਕਟਰ ਸੁਖਪਾਲ ਸਿੰਘ ਨੇ ਆਪਣੀ ਪੁਰਾਣੀ ਕੁਲ ਮਰਿਆਦਾ ਨੂੰ ਵਡਿਆਂ ਵਡੇ ਰਿਆਂ ਦੇ ਨਾਂ ਨੂੰ ਹੋਰ ਵੀ ਉੱਚਾ ਚੁਕਿਆ ਅਤੇ ਰੋਸ਼ਨ ਕੀਤਾ ਹੈ। ਆਪਣੇ ਡਾਕਟਰੀ ਕਿੱਤੇ ਵਿਚ ਚੰਗੇ ਉੱਘੇ ਡਾਕਟਰ ਹਨ। ਉਹ ਲੋਕ ਡਾਕਟਰਾਂ ਨੂੰ ਅਸੀਸਾਂ ਦੇਂਦੇ ਹਨ ਜਿਨ੍ਹਾਂ ਨੂੰ ਜਾਂਦਿਆਂ ਹੀ ਮੋੜ ਪੈ ਜਾਵੇ। ਬਚਾਉਣ ਵਾਲਾ ਭਾਵੇਂ ਰੱਬ ਹੈ ਪਰ ਸਿਹਰਾ ਤਾਂ ਡਾਕਟਰ ਵੈਦ ਦੇ ਸਿਰ ਹੈ। ਇਕ ਵਾਰੀ ਸਾਡੇ ਛੋਟੇ ਕਾਕੇ ਨੂੰ ਭਾਦੋਂ ਦੇ ਮਲੇਰੀਏ ਅਤੇ ਉਲਟੀ ਆਦਿ ਨੇ ਲਾਚਾਰ ਕਰ ਦਿੱਤਾ। ਮੈਂ ਮੁੰਡੇ ਨੂੰ ਲੈ ਕੇ ਡਾਕਟਰ ਸੁਖਪਾਲ ਸਿੰਘ ਦੇ ਘਰ ਗਿਆ। ਉਸ ਸਮੇਂ ਰਾਤ ਦਾ ਸਮਾਂ ਸੀ ਜੇ ਡਾਕਟਰ ਸਾਹਿਬ ਉਸ ਰਾਤ ਆਪਣੇ ਸੁਖ ਆਰਾਮ ਨੂੰ ਮੁੱਖ ਰੱਖ ਕੇ ਦੁਆਈਆਂ ਲਿਖਕੇ ਤੋਰ ਦੇਂਦੇ ਤਾਂ ਮੁੰਡੇ ਦਾ ਸੰਭਾਲਣਾ ਮੁਸ਼ਕਲ ਸੀ। ਅਜੇਹੇ ਵੇ ਲਿਆਂ ‘ਚ ਕੀਤੀ ਡਾਕਟਰੀ ਸਹਾਇਤਾ ਕਦੇ ਵੀ ਭੁੱਲਣ ਵਾਲੀ ਨਹੀਂ ਹੁੰਦੀ । ਉਹ ਇਕ ਚੰਗੀ ਸੁਹਣੀ ਸੁੱਚੀ ਯਾਦਾਸ਼ਤ ਬਣ ਜਾਂਦੀ ਹੈ।
ਡਾਕਟਰ ਹਰਚਰਨ ਸਿੰਘ ਗਿੱਲ ਪਿੰਡ ਜੰਡਾਂ ਵਾਲੇ ਦੇ ਉੱਘੇ ਸਰਜਨ ਹਨ। ਡਾਕਟਰ ਮੇਲਾ ਰਾਮ ਤੋਂ ਪਿਛੋਂ ਇਹ ਪ੍ਰਾਈਵੇਟ ਡਾਕਟਰਾਂ ਵਿਚੋਂ ਵੱਡੇ ਸਰਜਨ ਹਨ। ਫੌਜੀ ਨੰਦ ਸਿੰਘ ਦੇ ਬੁਤ ਨੇੜੇ ਇਨ੍ਹਾਂ ਦਾ ਕਲੀਨਿਕ ਹੈ।
ਇਹ ਰੁਸਤਮ ਪਹਿਲਵਾਨ ਖਜਾਨ ਸਿੰਘ ਜੀ ਜੰਡ ਦੇ ਪੜਪੋਤਰੇ ਹਨ। ਇਹ ਡਾਕਟਰੀ ਵਿਦਿਆ ਦੇ ਰੁਸਤਮ ਹਨ। ਡਾਕਟਰ ਹਰਚਰਨ ਸਿੰਘ ਦੇ ਵੱਡੇ ਭਾਈ ਸ੍ਰ: ਬਚਿੱਤਰ ਸਿੰਘ ਬੇਚਾਰੇ ਅਣਬੋਲਦੇ ਜੀਵਾਂ ਪਸ਼ੂਆਂ ਦੀਆਂ ਚੁਪ ਬੋਲੀਆਂ ਸਮਝਕੇ ਉਨ੍ਹਾਂ ਦਾ ਇਲਾਜ ਕਰਦੇ ਹਨ। ਪਸ਼ੂ ਦੇਵਤਾ ਹੁੰਦੇ ਤਾਹੀਓਂ ਗੁਰਮੱਤ ਨੇ ਕਿਹਾ ਹੈ ਖੜ ਖਾਏ ਅੰਮ੍ਰਿਤ ਦਿਹ’ ਜੋ ਮਨੁੱਖਾ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ।
ਉਹ ਗੁਣੀ ਵਿਸ਼ੇਸ਼ ਗੁਣ ਵਾਲਾ ਹੁੰਦਾ ਹੈ ਜਿਹਦੀ ਸਲਾਹਿਤਾ ਉਹਦੇ ਹਮ-ਪੇਸ਼ਾ ਕਰਨ। ਡਾਕਟਰ ਉਤਮ ਚੰਦ ਜੀ ਸਪਰਾ ਲੇਡੀ ਡਾਕਟਰ ਮਿਸਿਜ ਭੱਟੀ ਜੀ ਦੀ ਬੜੀ ਸਲਾਹਿਤਾ ਕਰਦੇ ਹੁੰਦੇ ਸਨ।ਉਹ ਦੋਵੇਂ ਪਤੀ ਪਤਨੀ ਪ੍ਰੋਫੈਸਰ ਭੱਟੀ ਅਤੇ ਮਿਸਿਜ ਭੱਟੀ ਸਲਾਹਿਤਾ ਯੋਗ ਹਨ। ਦੋਵੇਂ ਆਪਣੇ ਆਪਣੇ ਪ੍ਰੋਫੈਸ਼ਨ ਵਿਚ ਨਿਪੁੰਨ ਹਨ।
ਮਿਸਿਜ ਭੱਟੀ ਦਾ ਕਲਿਨਿਕ 100 ਫੁੱਟੀ ਸੜਕ ਉਤੇ ਸ਼ਹਿਰ ਦੀ ਧਰੂੰ ਵਾਲੀ ਗੁੱਠ ਵਿੱਚ ਹੈ। ਦੋਵੇਂ ਜਣੇ ਇਨਸਾਨੀਅਤ ਮੱਤ ਦੇ ਧਾਰਨੀ ਹਨ। ਖੁਦਾ ਤਰਸੀ ਨੂੰ ਮੁੱਖ ਰੱਖਦੇ ਹਨ। ਡਾਕਟਰ ਸਪਰਾ ਸਾਹਿਬ ਨੇਕ ਨਰਸਾਂ ਨੂੰ ਬੜਾ ਸਲਾਹੁੰਦੇ ਸਨ।
ਨਵਿਆਂ ਡਾਕਟਰਾਂ ਵਿਚੋਂ ਸ੍ਰੀਪਾਲ ਅਤੇ ਮਿਸਿਜ ਸ੍ਰੀਪਾਲ ਮੁੱਢਲੇ ਡਾਕਟਰ ਹਨ। ਇਨ੍ਹਾਂ ਦੀ ਦੁਕਾਨ ਡਾਕਟਰਾਂ ਵਾਲੇ ਬਾਜ਼ਾਰ ਵਿਚ ਅਤੇ ਹਸਪਤਾਲ ਅਮਰੀਕ ਸਿੰਘ ਰੋਡ ਉਤੇ ਹੈ। ਅਣਗਿਣਤ ਲੋਕਾਂ ਨੇ ਇਨ੍ਹਾਂ ਕੋਲੋਂ ਸ਼ਫਾ ਹਾਸਲ ਕੀਤੀ। ਉਚੇਚ ਕਰਕੇ ਮਿਸਿਜ਼ ਸ੍ਰੀਪਾਲ ਨੇ ਲੇਡੀਜ਼ ਦੀ ਡਲਿਵਰੀ ਸਮੇਂ ਬਹੁਤ ਸੇਵਾ ਸੰਭਾਲ ਕੀਤੀ ਅਤੇ ਕਰਦੇ ਹਨ। ਵਾਹਿਗੁਰੂ ਇਨ੍ਹਾਂ ਨੂੰ ਵਧੇਰੇ ਸੇਵਾ ਕਰਨ ਦਾ ਮੌਕਾ ਦੇ दे।
ਅੱਖਾਂ ਦੇ ਡਾਕਟਰਾਂ ਵਿਚ ਡਾਕਟਰ ਘਨਸ਼ਾਮ ਦਾਸ ਬਹੁਤ ਸਲਾਹੇ ਜਾਂਦੇ ਹਨ। ਇਨ੍ਹਾਂ ਦਾ ਬੀਬਾ ਸੁਭਾ, ਹੱਥ ਦੀ ਸਫ਼ਾਈ, ਮਹਾਜਨੀ ਵਰਤਾਓ, ਲੋਕਾਂ ਨੂੰ ਬੜੇ ਪਿਆਰੇ ਲੱਗਦੇ ਹਨ। ਇਨ੍ਹਾਂ ਨੇ ਵੀ ਸੌ ਫੁੱਟੀ ਸੜਕ ਉਤੇ ਕਲੀਨਿਕ ਬਣਾਇਆ ਹੈ। ਇਨ੍ਹਾਂ ਦੇ ਕੀਤੇ ਓਪਰੇਸ਼ਨਜ ਨੂੰ ਡਾਕਟਰ ਧਨਵੰਤ ਸਿੰਘ, ਡਾਕਟਰ ਗਰੋਵਰ ਸਾਹਿਬ ਵੀ ਸਲਾਹੁੰਦੇ ਹਨ।
ਡਾਕਟਰ ਕਾਲੜਾ ਦੋਵੇਂ ਭਾਈ ਹੀ ਸਲਾਹੁਣਯੋਗ ਹਨ। ਇਹ ਖ਼ਾਨਦਾਨੀ ਡਾਕਟਰ ਹਨ। ਇਨ੍ਹਾਂ ਦੇ ਪਿਤਾ ਜੀ ਸ੍ਰ: ਹਰਭਜਨ ਸਿੰਘ ਜੀ ਵੀ ਬੜੇ ਮਿੱਠੇ ਪਿਆਰੇ ਸੁਭਾ ਦੇ ਮਾਲਕ ਸਨ। ਲੋਕਾਂ ਕੋਲੋਂ ਵਡਿਆਈ ਖੱਟੀ ਹੈ। ਨਿੰਦਿਆਂ ਨਹੀਂ ਕਰਵਾਈ।
ਡਾਕਟਰ ਨਾਰੰਗ ਸਾਹਿਬ, ਡਾਕਟਰ ਬਜਾਜ ਤੇ ਡਾਕਟਰ ਵਿਜੈ ਹੋਰਾਂ ਨੇ ਬੱਚਿਆਂ ਦੀਆਂ ਮਰਜਾਂ ਦੂਰ ਕਰਨ ਵਿਚ ਉਚੇਚਾ ਨਾਮਨਾ ਖੱਟਿਆ ਹੈ।
ਡਾਕਟਰ ਨਾਰੰਗ ਸਾਹਿਬ, ਡਾਕਟਰ ਨਾਗਪਾਲ ਤੇ ਡਾਕਟਰ ਕਾਲੜਾ ਸਾਹਿਬ ਮਰੀਜ਼ਾਂ ਦੀਆਂ ਸਰੀਰਕ ਮਰਜਾਂ ਨੂੰ ਦੁਖਾਂ ਨੂੰ ਦੂਰ ਕਰਦੇ ਹਨ। ਇਹ ਤਿੰਨੇ ਹੀ ਸ਼ਹਿਰ ਦੇ ਸਾਂਝੇ ਕੰਮਾਂ, ਵਿਦਿਅਕ ਸੰਸਥਾਵਾਂ ਆਦਿ ਵਿਚ ਤਨ ਮਨ ਧਨ ਨਾਲ ਪੂਰਾ ਸਹਿਯੋਗ ਦੇਂਦੇ ਹਨ।
ਬਹੁਤ ਘੱਟ ਲੋਕ ਹੁੰਦੇ ਹਨ ਜੋ ਘਰੋਂ ਗਰੀਬੀ ਵਿਚ ਪਲ ਕੇ ਬੇਸ਼ਕ ਕਿੰਨੇ ਵੀ ਅਮੀਰ ਖ਼ਾਨਦਾਨ ਵਿਚ ਪੈਦਾ ਹੋਏ ਹੋਣ, ਗਰੀਬਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਹੋਣ। ਆਪਣੇ ਘਰ ਨੂੰ ਇਕ ਤਰ੍ਹਾਂ ਨਾਲ ਸਮੂਹ ਲੋਕਾਂ ਲਈ ਆਪਣਾ ਘਰ ਬਣਾ ਦਿੱਤਾ ਹੁੰਦਾ ਹੈ। ਜੋ ਮਰਜੀ ਪਿਆ ਆਵੇ। ਆਪਣੇ ਘਰ ਆਇਆ ਹੀ ਮਹਿਸੂਸ ਕਰਦਾ ਹੈ । ਫੇਰ ਲੋਕਾਂ ਨਾਲ ਪਿਆਰ, ਮੁਹੱਬਤ ਇਉਂ ਕਰਦੇ ਹਨ ਜਿਵੇਂ ਕੋਈ ਆਇਆ ਹੋਇਆ ਮਰੀਜ਼ ਆਪਣਾ ਹੀ ਘਰ ਸਮਝਦਾ ਹੋਵੇ। ਅਜਿਹੇ ਸ਼ਖਸ (ਡਾਕਟਰ) ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਹਨ। ਸੈਂਕੜੇ ਨਹੀਂ ਹਜਾਰਾਂ ਮੀਲਾਂ ਦੀ ਦੂਰੀ ਤੋਂ ਆਏ ਇੱਕ ਨਵੇਂ ਨਵੇਂ ਡਾਕਟਰ ਜਿਨ੍ਹਾਂ ਨੂੰ ਲੋਕ ‘ਡਾਕਟਰ ਜੀਆ’ ਕਹਿੰਦੇ ਹਨ, ਇਥੇ ਬਠਿੰਡੇ ਆਏ ਹਨ। ਮਸ਼ਹੂਰ ਏਨੇ ਕਿ ਇਨ੍ਹਾਂ ਦੀ ਕਾਬਲੀਅਤ ਨੂੰ ਵੇਖ ਕੇ ਮੁੱਖ ਮੈਡੀਕਲ ਅਫ਼ਸਰ, ਬਠਿੰਡਾ ਨੇ ਇਨ੍ਹਾਂ ਦੀ ਤਬਦੀਲੀ ਪਹਿਲਾਂ ਅੰਮ੍ਰਿਤਸਰ ਤੋਂ ਮਾਈ ਸਰਖਾਨੇ ਹਸਪਤਾਲ ਵਿਚ ਕਰਵਾਈ ਤੇ ਬਾਅਦ ਵਿਚ ਇਨ੍ਹਾਂ ਨੂੰ ‘ਭਾਈ ਮਨੀ ਸਿੰਘ ਹਸਪਤਾਲ, ਬਠਿੰਡਾ’ ਵਿਚ ਲਿਆਂਦਾ ਹੈ। ਇਨ੍ਹਾਂ ਦੇ ਹੱਥ ਵਿਚ ਏਨੀ ਸ਼ਫਾ ਹੈ ਮਜਾਲ ਹੈ ਕਿਸੇ ਨੂੰ ਆਰਾਮ ਨਾ ਆਵੇ । ਲੋਕਾਂ ਵਿੱਚ ਅਤੇ ਆਪਣੇ ਸਾਥੀ ਡਾਕਟਰਾਂ ਵਿਚ ਬੜੇ ਮਸ਼ਹੂਰ ਹਨ। ਅੰਮ੍ਰਿਤਸਰ ਗੁਰੂ ਤੇਗ਼ ਬਹਾਦਰ ਹਸਪਤਾਲ ਵਿਚ ਵੀ ਇਨ੍ਹਾਂ ਨੇ ਬੜਾ ਨਾਮ ਖੱਟਿਆ। ਅੱਡੇ ਤੇ ਸਟੇਸ਼ਨ ਤੋਂ ਬੇਸ਼ਕ ਕੋਈ ਭੁੱਲਿਆ ਭਟਕਿਆ ਮਰੀਜ ਕਿਸੇ ਰਿਕਸ਼ੇ ਵਾਲੇ ਨੂੰ ਜੇ ਕਹਿ ਦਿੰਦਾ ਕਿ ਮੈਂ ਡਾਕਟਰ ‘ਜੀਆ’ ਨੂੰ ਮਿਲਣਾ ਹੈ ਤਾਂ ਰਿਕਸ਼ੇ ਵਾਲਾ, ਕਾਰ ਵਾਲਾ ਝੱਟ ਮਰੀਜ ਨੂੰ ਸਿੱਧਾ ਇਨ੍ਹਾਂ ਦੇ ਗ੍ਰਹਿ ਵਿਖੇ ਲਿਆ ਛੱਡਦਾ। ਭਾਵ ਕਹਿਣ ਦਾ ਇਹ ਕਿ ਇਸ ਨੇ ਸਾਰੇ ਅੰਮ੍ਰਿਤਸਰ ਵਿਚ ਆਪਣਾ ਨਾਂ ਕਮਾਇਆ ਹੋਇਆ ਸੀ। ਕਿੰਨੀਆਂ ਅੱਖੀਆਂ ਰੋਈਆਂ ਹੋਣਗੀਆ ਜਦੋਂ ਇਹ ਅੰਮ੍ਰਿਤਸਰ ਤੋਂ ਵਿਦਾ ਹੋ ਕੇ ਇਥੇ ਬਠਿੰਡਾ ਆਏ। ਇਨ੍ਹਾਂ ਨੇ ਆਪਣਾ ਪ੍ਰਾਈਵੇਟ ਤੌਰ ਤੇ ਕਲੀਨਿਕ ਨਹੀਂ ਖੋਲ੍ਹਿਆ ਹੋਇਆ। ਸਰਕਾਰੀ ਹਸਪਤਾਲ ਵਿਚ ਹੀ ਮਰੀਜਾਂ ਦੀ ਸੇਵਾ ਕਰਦੇ ਹਨ। ਧਾਰਮਿਕ ਰੁਚੀ ਦੇ ਮਾਲਕ ਹਨ। ਰੋਜਿਆਂ ਦੇ ਦਿਨਾਂ ਵਿਚ ਇਹ ਸਾਰੇ ਰੋਜੇ ਧਾਰਮਿਕ ਅਕੀਦੇ ਅਨੁਸਾਰ ਰੱਖ ਕੇ ਵੀ ਪੂਰੀ ਸ਼ਰਧਾ ਨਾਲ ਆਪਣਾ ਫਰਜ ਨਿਭਾਉਂਦੇ ਹਨ। ਅੱਲ੍ਹਾ ਤੁਆਲਾ ਦੀ ਮਿਹਰ ਸਦਕਾ ਕੀ ਮਜਾਲ ਮੱਥੇ ਤੇ ਕਿਤੇ ਕੋਈ ਸ਼ਿਕਨ ਵੀ ਪਿਆ ਹੋਵੇ ਜਾਂ ਘਬਰਾਵੇ ਹੋਣ। ਮੁਸਲਮਾਨ ਮੱਤ ਦੇ ਧਾਰਨੀ ਹਨ ਤੇ ਸਾਰੀਆਂ ਰਸਮਾਂ ਮੁਸਲਮਾਨ ਅਕੀਦੇ ਅਨੁਸਾਰ ਨਿਭਾਉਂਦੇ ਹਨ ਰੱਬ ਤੋਂ ਡਰਨ ਵਾਲੇ ਹਨ। ਖ਼ੁਦਾ ਨੂੰ ਹਰ ਵਕਤ ਆਪਣੇ ਸਨਮੁੱਖ ਰੱਖਦੇ ਹਨ। ਇਹ ਬਠਿੰਡੇ ਦੀ ਖੁਸ਼ਕਿਸਮਤੀ ਹੀ ਸਮਝਣੀ ਚਾਹੀਦੀ ਹੈ ਕਿ ਅਜਿਹੇ ਸ਼ਖ਼ਸਾਂ ਨੂੰ ਖੁਦਾ ਨੇ ਆਪਣੇ ਰਹਿਮੇ ਕਰਮ ਨਾਲ ਬੰਦਿਆਂ ਦੀ ਸ਼ਫਾ ਵਾਸਤੇ ਇਥੇ ਬਠਿੰਡਾ ਵਿਖੇ ਭੇਜਿਆ ਹੈ। ਇਕ ਵਾਰੀ ਇਨ੍ਹਾਂ ਦੀ ਮਿਲਣੀ ਵਿਚ ਕੋਈ ਸ਼ਖਸ ਆਇਆ ਨਹੀਂ ਤੇ ਫੇਰ ਉਹ ਆਦਮੀ ਇਨ੍ਹਾਂ ਦਾ ਮੁਰੀਦ ਬਣਿਆ ਨਹੀਂ। ਕੀ ਮਜਾਲ ਬੰਦਾ ਇਨ੍ਹਾਂ ਨੂੰ ਵਿਸਾਰ ਦੇਵੇ ਜਾਂ ਇਹ ਕਿਸੇ ਨੂੰ ਵਿਸਾਰ ਦੇਣ। ਅਗਲੇ ਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਬਣਾ ਛੱਡਦੇ ਹਨ। ਅੱਲਾ ਤਾਲਾ ਰੱਬ ਇਨ੍ਹਾਂ ਤੇ ਮਿਹਰ ਕਰੇ ਤੇ ਇਹ ਲੋਕਾਂ ਨੂੰ ਸ਼ਫਾ ਬਖਸ਼ਦੇ ਰਹਿਣ। ਭਲੇ ਕੰਮਾਂ ਵਿਚ ਧਨ ਅਤੇ ਸਮਾਂ ਲਾ ਕੇ ਵੀ ਇਹ ਆਪਣੀ ਕਮਾਈ ਨੂੰ ਸਫ਼ਲ ਕਰਦੇ ਹਨ।
ਵਾਹਿਗੁਰੂ ਇਨ੍ਹਾਂ ਦਾ ਭਲਾ ਕਰੇ। ਲਾਸਤਾਨ ਸਿਆਣੇ ਡਾਕਟਰ ਜਿੰਨ੍ਹਾਂ ਨੂੰ ਵਿਚਾਰਵਾਨ ਬੁੱਧੀ ਦੇ ਮਾਲਕ ਕਿਹਾ ਜਾਵੇ ਇਹ ਗੱਲ ਕਦੇ ਵੀ ਨਹੀਂ ਭੁੱਲਦੇ ਕਿ ਉਨ੍ਹਾਂ ਦੀ ਪੜ੍ਹਾਈ ਉਤੇ ਲੱਖਾਂ ਰੁਪਿਆ ਸਰਕਾਰੀ ਖਜ਼ਾਨੇ ਵਿਚੋਂ ਲੱਗਿਆ ਹੋਇਆ ਹੁੰਦਾ ਹੈ, ਜੋ ਪਬਲਿਕ ਦਾ ਧਨ ਹੈ। ਇਹ ਗੱਲ ਉਨ੍ਹਾਂ ਨੂੰ ਪਬਲਿਕ ਨਾ ਕਹਿ ਕੇ ਸੁਣਾਵੇ ਸਗੋਂ ਉਨ੍ਹਾਂ ਦੇ ਮਨ ਵਿਚ ਹੋਵੇ। ਉਹ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਸਮਝਣ। ਹਾਂ ਦੇਸੀ ਵੈਦਾਂ ਵਿਚ ਸੰਤ ਬਾਬਾ ਗੁਰਬੰਤਾ ਦਾਸ ਜੀ ਬੜੇ ਪ੍ਰਸਿੱਧ ਵੈਦ ਹੋਏ ਹਨ। ਹਜ਼ਾਰਾਂ ਲੋਕਾਂ ਨੇ ਉਨ੍ਹਾਂ ਤੋਂ ਸ਼ਫਾ ਪ੍ਰਾਪਤ ਕੀਤੀ। ਉਹ ਡੇਰਾ ਟੱਪ ਦੇ ਮਹੰਤ ਸਨ। ਡੇਰਾ ਟੱਪ ਬਠਿੰਡੇ ਦੀ ਏਡੀ ਵੱਡੀ ਪ੍ਰਸਿੱਧ ਥਾਂ ਹੈ ਜਿਥੇ ਥਰਮਲ ਪਲਾਂਟ ਜਾਂ ਭੂਪਿੰਦਰਾ ਫਲੋਰ ਮਿੱਲ । ਸੰਤ ਗੁਰਬੰਤਾ ਦਾਸ ਜੀ ਦਵਾਈ ਦਾ ਕੋਈ ਪੈਸਾ ਰੁਪਿਆ ਨਹੀਂ ਸੀ ਮੰਗਦੇ। ਕੋਈ ਪੰਜ ਦੇਵੇ ਭਾਵੇਂ ਵੀਹ, ਪੰਜਾਹ ਭਾਵੇਂ ਸ਼ਰਧਾ ਨਾਲ ਖਾਲੀ ਮੱਥਾ ਈ ਟੇਕ ਜਾਵੇ । ਓਨਾ ਹੀ ਬਹੁਤ ਸੀ । ਆ ਠੰਡ ਨਾਲ 679 ਅੱਜ ਕਲ੍ਹ ਉਨ੍ਹਾਂ ਦੀ ਥਾਂ ਸੰਤ ਬਾਬਾ ਸਰੂਪਾ ਨੰਦ ਡੇਰਾ ਟੱਪ ਦੇ ਮਹੰਤ ਹਨ। ਇਨ੍ਹਾਂ ਦਾ ਵੀ ਆਪਣੇ ਗੁਰਦੇਵ ਜੀ ਵਾਲਾ ਸੁਭਾ ਹੈ, ਦਵਾ ਦਾਰੂ ਦੇ ਸਬੰਧ ਵਿਚ । ਸਗੋਂ ਵਾਧੇ ਦੀ ਗੱਲ ਇਹ ਹੈ ਕਿ ਇਹ ਮਰੀਜ਼ ਦੀ ਮਰਜ ਨੂੰ ਜਾਣ ਬੁਝ ਕੇ, ਮਰੀਜ ਨੂੰ ਅੱਗੇ ਵੀ ਸਲਾਹ ਦੇਂਦੇ ਹਨ ਜੇ ਮਰੀਜ਼ ਦੀ ਮਰਜ਼ ਇਨ੍ਹਾਂ ਦੇ ਵੱਸ ਤੋਂ ਬਾਹਰ ਹੋਵੇ, ਸਗੋਂ ਠੀਕ ਰਹਿਬਰੀ ਕਰਦੇ ਹਨ ਕਿ ਇਹ ਮਰੀਜ਼ ਬਠਿੰਡੇ ਦੇ ਫਲਾਂ ਡਾਕਟਰ ਤੋਂ ਠੀਕ ਹੋ ਸਕਦਾ ਹੈ ਜਾਂ ਬਠਿੰਡੇ ਤੋਂ ਬਾਹਰ ਲੁਧਿਆਣੇ ਜਾਂ ਚੰਡੀਗੜ੍ਹ। ਕਿਹੜੇ ਹਸਪਤਾਲ ਵਿੱਚ ਕਿਹੜੇ ਡਾਕਟਰ ਪਾਸ ਜਾਣ ਦੀ ਲੋੜ ਹੈ ਇਸ ਬਾਰੇ ਠੀਕ ਰਹਿਬਰੀ ਕਰਦੇ ਹਨ—ਠੀਕ ਰਾਹੇ ਪਾਉਣਾ ਉਨ੍ਹਾਂ ਦਾ ਉੱਤਮ ਭਾਂਤ ਦਾ ਸੇਵਾ-ਕਰਮ ਹੈ। ਸਰ
ਇਨ੍ਹਾਂ ਦੇ ਨੁਸਖਿਆਂ ਵਿਚ ਨੁਸਖੇ ਪੀਲੀਆ, ਜੋੜਾਂ ਦਾ ਦਰਦ, ਦਮਾਂ, ਪੇਟ ਦੀਆਂ ਮਰਜ਼ਾਂ ਤੇ ਕੁੱਖ ਬਦਲਣ ਵਿਚ ਮਾਹਰ ਹਨ। ਮਰੀਜ਼ ਕੋਲੋਂ ਰੁਪਏ ਪੈਸੇ ਦੀ ਝਾਕ ਤਾਂ ਬਿਲਕੁਲ ਹੀ ਨਹੀਂ ਰਖਦੇ। ਸ਼ਰਧਾ ਅਨੁਸਾਰ ਕੋਈ ਜੋ ਚਾਹੇ ਪ੍ਰੇਮ ਭੇਟਾ ਕਰੇ। ਆਦਰ ਸਤਿਕਾਰ ਮਾਨ ਮਰਿਆਦਾ ਨੂੰ ਮੁੱਖ ਰੱਖਦੇ ਹਨ। ਆਦਰ ਨਾਲ ਕੋਈ ਰਾਮ ਰਾਮ ਕਰ ਜਾਵੇ ਉਹ ਵੀ ਬਹੁਤ। ਇਨ੍ਹਾਂ ਦੀ ਤਸ਼ਖੀਸ ਬਹੁਤ ਮੰਨੀ ਹੋਈ ਹੈ। ਬਿਨਾਂ ਕਿਸੇ ਟੈਸਟ ਤੋਂ ਚਿਹਰਾ ਨਬਜ ਦੇਖ ਕੇ ਗੱਲ ਕੱਥ ਕਰਕੇ ਹੀ ਮਰਜ਼ ਸਮਝ ਲੈਂਦੇ ਹਨ।
ਡਾਕਟਰ ਵੈਦ ਤਾਂ ਖਿੜੀਆਂ ਮੂਰਤਾਂ ਚਾਹੀਦੀਆਂ ਹਨ। ਜਿਹੜੇ ਮਰੀਜ ਨੂੰ ਥਾਪੀ ਦੇ ਕੇ ਗੱਲਾਂ ਬਾਤਾਂ ਵਿਚ ਹੀ ਅੱਧਾ ਰੋਗ ਦੂਰ ਕਰ ਦੇਵਣ। ਮਰੀਜ਼ ਨੂੰ ਸੱਜਣਾਂ ਵਾਂਗੂੰ ਮਿਲਣ ਜਿਵੇਂ ਵਾਰਸ ਸ਼ਾਹ ਜੀ ਨੇ ਕਿਹਾ ਹੈ:-
“ਆਏ ਗਏ ਮੁਸਾਫ਼ਰਾਂ ਤਰਸ ਕਰੀਏ,
ਦਿਹ ਦਿਲਬਰੀ ਪਾਸ ਬਹਾਲੀਏ ਨੀ।”
ਡਾਕਟਰ ਮਹਿੰਦਰ ਸਿੰਘ ਕੰਗ ਨੇ ਬਠਿੰਡੇ ਦੇ ਸਿਵਲ ਹਸਪਤਾਲ ਵਿਚ ਬਤੌਰ ਸਰਜਨ ਦੇ ਕੰਮ ਕਰਕੇ ਜ਼ਿਲ੍ਹਾ ਬਠਿੰਡਾ ਦੇ ਲੋਕਾਂ ਦੇ ਮਨ ਵਿਚ ਉਚੇਚੀ ਥਾਂ ਬਣਾ ਲਈ ਹੈ। ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਦੇ ਪਦ ਤੋਂ ਰਿਟਾਇਰ ਹੋ ਕੇ ਇਨ੍ਹਾਂ ਮੁੜ ਬਠਿੰਡੇ ਹੀ ਆਪਣਾ ਕਲੀਨਿਕ ਬਣਾ ਲਿਆ ਹੈ। ਬੇਸ਼ਕ ਡਾਕਟਰ ਸਾਹਿਬ ਲੋਕਾਂ ਵਿਚ ਹਰਮਨ ਪਿਆਰੇ ਤੇ ਕਾਬਲ ਬਹੁਤ ਹਨ। ਪਰ ਇਨ੍ਹਾਂ ਨੇ ਪੈਸੇ ਨਾਲੋਂ ਮਰੀਜ ਦੀ ਸ਼ਫਾ ਨੂੰ ਪਹਿਲੀ ਦਿੱਤੀ ਹੈ।
ਮਿਸਿਜ਼ ਕੰਗ ਮਹਿੰਦਰ ਕੋਰ ਨੌਕਰੀ ਦੇ ਦੌਰਾਨ ਹੀ ਰੱਬ ਨੂੰ ਪਿਆਰੀ ਹੋ ਗਈ—ਉਹ ਖ਼ੁਦ ਚੰਗੀ ਸਿਹਤਵਰ ਸੀ ਅਤੇ ਇਸਤਰੀਆਂ ਦੀਆਂ ਮਰਜ਼ਾਂ ਦੀ ਉਚੇਚੀ ਮਾਹਰ ਸੀ -ਜਿੰਨੀ ਦੇਰ ਰਹੀ ਬਠਿੰਡੇ ਹੀ ਰਹੀ। ਨਾਮ ਜਸ ਨਾਲ ਰਹੀ—ਉਹਨੇ ਨੇਕੀ ਅਤੇ ਭਲਾਈ ਖੱਟੀ-ਵਾਹਿਗੁਰੂ ਉਹਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ-ਉਹ ਵੀ ਡਾਕਟਰ ਮਹਿੰਦਰ ਕੌਰ ਵਾਂਗੂੰ ਜੱਸ ਖੱਟਣ । ਜੱਸ ਵਡਿਆਈ ਨੇਕੀ ਜੀਵਨ ਦੀ ਸਭ ਤੋਂ ਵੱਡੀ ਖੱਟੀ ਹੈ।
ਡਾਕਟਰ ਕੇਵਲ ਕ੍ਰਿਸ਼ਨ ਜੀ ਵੀ ਚੰਗੇ ਭਲੇ ਸਿਆਣੇ ਡਾਕਟਰ ਹਨ । ਇਨ੍ਹਾਂ ਵਾਲਾ ਬਾਜ਼ਾਰ ਹੀ ਅੱਜ ਕਲ੍ਹ ਡਾਕਟਰਾਂ ਵਾਲਾ ਬਾਜ਼ਾਰ ਵਜਦਾ ਹੈ। ਰੱਬ ਦੀ ਕਿਰਪਾ ਨਾਲ ਅੱਜ ਬਠਿੰਡੇ ਡਾਕਟਰ ਬਹੁਤ ਹਨ। ਹੋ ਸਕਦਾ ਹੈ ਜੇ ਡਾਕਟਰ ਲੋਕ ਏਸੇ ਤਰ੍ਹਾਂ ਵਧਦੇ ਗਏ ਤਾਂ ਲੋਕ ਬਠਿੰਡੇ ਨੂੰ ‘ਡਾਕਟਰਾਂ . ਵਾਲਾ ਬਠਿੰਡਾ’ ਜਿਵੇਂ ਕਦੇ ‘ਲਾਹੌਰ’ ਸਿਟੀ ਆਫ਼ ਸਟੂਡੈਂਟਸ ਵੱਜਦਾ ਸੀ। ਸ਼ਹਿਰ ਦੇ ਕਿਸੇ ਵੀ ਬਾਜ਼ਾਰ ਵਿਚ, ਕਿਸੇ ਵੀ ਕੋਨੇ ਤੇ ਜਾਂ ਕਿਸੇ ਵੀ ਆਬਾਦੀ ਵਿਚ ਜਾਵੋ ਇਨ੍ਹਾਂ ਡਾਕਟਰਾਂ ਦੀਆਂ ਨਵੀਆਂ ਤੋਂ ਨਵੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਅਤੇ ਆਪਣੀਆਂ ਸ਼ਾਨਦਾਰ ਕੋਠੀਆਂ ਉਸਾਰੀਆਂ ਹੋਈਆਂ ਹਨ। ਏਨੇ ਦੇ ਬਾਵਜੂਦ ਵੀ ਇਨ੍ਹਾਂ ਨੂੰ ਮਰੀਜ਼ਾਂ ਨੂੰ ਵੇਖਣ ਤੋਂ ਤੇ ਇਲਾਜ ਕਰਨ ਤੋਂ ਵਿਹਲ ਨਹੀਂ ਮਿਲਦੀ।
ਡਾਕਟਰ ਬਿਕਰਮ, ਡਾਕਟਰ ਨਾਰੰਗ ਸਾਹਿਬ, ਡਾਕਟਰ ਵਿਜੈ ਹੋਰਾਂ ਨੇ ਸ਼ਹਿਰ ਦੀਆਂ ਰੌਣਕਾਂ ਵਧਾਈਆਂ ਹੋਈਆਂ ਹਨ। ਸ਼ਹਿਰ ਦੀ ਤਰੱਕੀ ਵਿਚ ਵਾਧਾ ਕੀਤਾ ਹੈ। ਡਾਕਟਰ ਨਾਗਪਾਲ ਸਾਹਿਬ ਹੋਰਾਂ ਨੇ ਮਨੁੱਖ ਦੀ ਸਭ ਤੋਂ ਵੱਡੀ ਰੀਝ ਪੂਰਤੀ ਦਾ ਸਾਧਨ ਤਿਆਰ ਕੀਤਾ ਹੋਇਆ ਹੈ। ਰੱਬ ਆਮ ਲੋਕਾਂ ਨੂੰ ਸਿਹਤਾਂ ਬਖਸ਼ੇ ਡਾਕਟਰਾਂ ਰਾਹੀਂ ਅਤੇ ਮਰੀਜ਼ਾਂ ਰਾਹੀਂ ਡਾਕਟਰਾਂ ਦੇ ਜੱਸ ਦੀ ਬੱਲੇ ਬੱਲੇ ਹੋਵੇ । ਇਥੇ ਡਾ. ਨੌਹਰੀਆ ਦਿਲ ਦੇ ਮਾਹਰ ਡਾਕਟਰ ਹਨ ।
ਡਾਕਟਰ ਬਿਕਰਮ ਦੀ ਤਸ਼ਖੀਸ ਪੱਕੀ, ਇਲਾਜ ਪੱਕਾ, ਡਾਕਟਰ ਸਾਹਿਬ ਦੀਆਂ ਵਾਹੀਆਂ ਗਲਤ ਨਹੀਂ ਹੋਈਆਂ ਜਿਵੇਂ ਸਾਧੂ ਸੰਤਾਂ ਦੇ ਬਚਨ ਅਟੱਲ ਹੁੰਦੇ ਹਨ—ਡਾਕਟਰ ਸਾਹਿਬ ਸਾਧੂ ਸੰਤਾਂ, ਬੇਕਸਾਂ, ਨਿਰਧਨਾਂ ਨੂੰ ਉਚੇਚੇ ਪਿਆਰ ਨਾਲ ਵੇਖਦੇ ਹਨ। ਵਾਹਿਗੁਰੂ ਇਨ੍ਹਾਂ ਦੀ ਰਾਖੀ ਕਰੇ।
ਬਠਿੰਡਾ ਸਪੋਰਟਸ
ਬਠਿੰਡਾ ਮਾਲਵੇ ਦਾ ਕੇਂਦਰ ਹੈ ਅਤੇ ਮਾਲਵਾ ਮੱਲਾਂ ਦਾ ਦੇਸ ਹੈ। ਜਹਾਨ ਦਾ ਕਿਹੜਾ ਮੱਲ ਜਾਂ ਕਿਹੜਾ ਖਿਡਾਰੀ ਹੈ ਜਿਹਨੇ ਬਠਿੰਡੇ ‘ਚ ਚਰਨ ਪਾ ਕੇ ਆਪਣੇ ਘੋਲ ਖੇਡ ਦੇ ਕਰਤੱਬ ਨਹੀਂ ਦਿਖਾਏ। ਉਨ੍ਹਾਂ ਭਲਵਾਨਾਂ ਤਪੱਸੀ ਲੋਕਾਂ ਦੀਆਂ ਚਰਨ ਛੋਹਾਂ ਦੇ ਸਦਕੇ ਬਠਿੰਡੇ ਵਿਚ ਵੀ ਉੱਘੇ ਮੱਲ ਅਤੇ ਖਿਡਾਰੀ ਜੰਮੇ ਪਲੇ ਜਿਨ੍ਹਾਂ ਸਾਡੇ ਬਠਿੰਡੇ ਨੂੰ ਨਾਮਨਾ ਖੱਟਕੇ ਦਿੱਤਾ। ਬਠਿੰਡੇ ਦੇ ਜੋਬਨ ’ਚ ਤਾਜ਼ਗੀ ਭਰੀ ਰੱਖੀ ਇਹਨੂੰ ਸੱਜਰਾ ਅਤੇ ਨਵਾਂ ਨਰੋਆ ਬਣਾਈ ਰੱਖਿਆ।
ਝੋਰਾਂ ਉਠਦਾ ਹੈ ਇਹ ਜਾਣਕੇ ਕਿ ਰਾਜਿਆਂ ਵਰਗੇ ਮੱਲਾਂ ਅਤੇ ਬਿਜਲੀ ਦੇ ਚਮਕਾਰਿਆਂ ਵਰਗੇ ਖਿਡਾਰੀ, ਏਥੇ ਜਿਨ੍ਹਾਂ ਦੀਆਂ ਯਾਦਾਂ, ਜਿਨ੍ਹਾਂ ਦੀਆਂ ਤਸਵੀਰਾਂ ਕਿਸੇ ਸੰਭਾਲਕੇ ਨਾ ਰੱਖੀਆਂ। ਸ਼ੁਕਰ ਰੱਬ ਦਾ ਅੱਜ ਦੇ ਯੁਗ ਨੂੰ ਇਨ੍ਹਾਂ ਦੀਆਂ ਯਾਦਾਂ ਦੀ ਸੰਭਾਲ ਰੱਖਣ ਦੀ ਜਾਚ ਤਾਂ ਆਈ ਹੈ।
ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਬਦੌਲਤ ਵਰਲਡ ਚੈਂਪੀਅਨ ਗਾਮਾ ਜੀ ਅਤੇ ਉਨ੍ਹਾਂ ਦੇ ਸਕੇ ਭਰਾਤਾ ਜੀ ਇਮਾਮ ਬਖਸ਼ ਹੋਰੀਂ ਕੇਰਾਂ ਛੇ ਮਹੀਨੇ ਏਥੇ ਰਹੇ। ਜਿਨ੍ਹਾਂ ਦੀਆਂ ਵਰਜਿਸ਼ਾਂ ਡੰਡ ਜ਼ੋਰ ਖੁਰਾਕਾਂ ਨੂੰ ਲੋਕਾਂ ਨੇ ਨੇੜਿਓਂ ਹੋ ਕੇ ਵੇਖਿਆ ਅਤੇ ਉਨ੍ਹਾਂ ਦੇ ਆਸਰੇ ਨੂੰ ਕਬੂਲਿਆ । ਇਨ੍ਹਾਂ ਤੋਂ ਪਹਿਲਾਂ ਕੱਲੂ ਅੰਮਰਤਸਰੀਏ ਦੇ ਕਿੰਨੇ ਘੋਲ ਮਾਲਵੇ ਦੇ ਪ੍ਰਸਿੱਧ ਪਹਿਲਵਾਨ ਖਜਾਨ ਸਿੰਘ, ਦਿਆਲ ਸਿੰਘ ਖਿਆਲਾ, ਘੀਚਰ ਜੋਧਪੁਰੀਆ, ਹਜਾਰਾ ਸਿੰਘ ਭੱਠਲ ਉਰਫ਼ ਧਕੜ ਨਾਲ ਹੋਏ । ਇਕ ਕੁਸ਼ਤੀ ਚੰਦਾ ਸਿੰਘ ਮਢਾਲੀ ਵਾਲੇ ਨਾਲ ਵੀ ਹੋਈ। ਇਕ ਵਾਰੀ ਸ਼ਾਮੂ ਪਹਿਲਵਾਨ ਮਾਝੇ ਦਾ ਸਾਡੇ ਬਠਿੰਡੇ ‘ਚ ਸਾਹਿਬ ਸਿੰਘ ਸ਼ਮੀਰ ਵਾਲੇ ਅਤੇ ਸੁੰਦਰ ਸਿੰਘ ਲਹਿਰੇ ਵਾਲੇ ਨਾਲ ਵੀ ਘੁਲ ਗਿਆ।
ਇਨ੍ਹਾਂ ਤੋਂ ਛੋਟੇ ਮੇਲ ਦੇ ਅਣਗਿਣਤ ਘੋਲ ਕਿਲ੍ਹਾ ਮੁਬਾਰਕ ਬਠਿੰਡਾ ਵਿਚ ਹੋਏ। ਪਹਿਲਵਾਨ ਮਿਹਰਦੀਨ ਰੁਸਤਮੇ-ਹਿੰਦ रा ਬੰਤੇ ਬਲਟੋਹੇ ਵਾਲੇ ਨਾਲ ਪੂਰਨ ਸਿੰਘ ਜਖੇਪਲੀਏ ਦਾ ਕਿੰਗ ਕਾਂਗ ਹੋਰਾਂ ਨਾਲ ਹੋਇਆ। ਦਾਰਾ ਫਰੀ ਸਟਾਈਲ ਵਾਲੇ ਵੀ ਦੋ ਦੰਗਲ ਏਥੇ ਹੋਏ। ਇਕ ਦੰਗਲ ਵਿਚ ਮਿਹਰ ਉਦੀਨ ਰੁਸਤਮੇ-ਹਿੰਦ ਮੱਲੋ ਮੱਲੀ ਅਖਾੜੇ ਵਿਚ ਮੈਟਸ ਉਤੇ ਚੜ੍ਹ ਗਿਆ। ਉਹ ਕਵੇ ਇਨ੍ਹਾਂ ਫਰੀ ਸਟਾਈਲ ਵਾਲਿਆਂ ਨੂੰ ਮੇਰੇ ਨਾਲ ਕਢੇ। ਖੜਾ ਥਾਪੀਆਂ ਮਾਰੇ। ਐਸ. ਐਸ. ਪੀ. ਸਾਹਿਬ ਨੇ ਵਰਾ ਪੁਰਚਾ ਕੇ ਪਹਿਲਵਾਨ ਜੀ ਨੂੰ ਅਖਾੜੇ ਚੋਂ ਬਾਹਰ ਹੇਠਾਂ ਉਤਾਰਿਆ ਤਾਂ ਘੋਲ ਹੋਣ ਲੱਗੇ। ਮੁੜ ਮੁੜ ਮਿਹਰਦੀਨ ਵਾਜਾ ਦੇਵੇ “ਮੇਰੇ ਅੱਗੇ ਦੋ ਮਿੰਟ ਹੀ ਖੜਨ ਇਹ ਬਨਾਉਟੀ ਮੱਲ!”
ਬਤੌਰ ਪਹਿਲਵਾਨ ਦੇ ਗੱਜਣ ਸਿੰਘ ਵੈਰਾਗੀ ਸਾਧ ਬਹੁਤ ਪ੍ਰਸਿੱਧ ਜੁਆਨ ਹੋਏ ਹਨ, ਕੱਦ ਦੇ ਮਧਰੇ ਸਨ ਪਰ ਸੀ ਅਗ ਦੀ ਨਾਲ, ਵੱਡੇ ਵੱਡੇ ਜੁਆਨਾਂ ਨੂੰ ਗਰਦ ਕਰ ਦੇਂਦਾ ਸੀ। ਦਿੱਲੀ ਲਾਹੌਰ ਦੇ ਸੰਨ੍ਹ ਵਿੱਚ ‘ਗੱਜਣ, ਗੱਜਣ ਹੋ ਗਈ ਸੀ। ਗੱਜਣ ਦਾ ਸਕਾ ਭਾਈ ਮੇਵਾ ਵੀ ਤਕੜਾ ਸੀ ਪਰ ਗੱਜਣ ਦੀ ਰੀਸ ਨਹੀਂ ਸੀ। ਸਨ ਤਾਂ ਪੰਜੇ ਭਰਾ ਮੇਵਾ, ਸੇਵਾ, ਗੱਜਣ, ਸੱਜਣ ਤੇ ਜੰਗਣ, ਪੰਜ ਪਾਂਡਵਾਂ ਵਰਗੇ ਜਿਥੇ ਖੜ੍ਹ ਜਾਂਦੇ ਓਥੇ ਜਾਨਵਰ ਵੀ ਰੁਕ ਰੁਕ ਕੇ ਲੰਘਦੇ ਸਨ। ਘੋਲ ਖੇਡ ਗੌਣ ਖਾੜੇ ’ਚ ਜਿਥੇ ਲਕੀਰ ਵਾਹ ਦੇਂਦੇ, ਡਾਂਗ ਨਾਲ ਕਿਸੇ ਦੀ ਜੁਰੱਤ ਨਹੀਂ ਸੀ ਅਗੇਰੇ ਪੈਰ ਰੱਖਣ ਦੀ। ਕੋਈ ਪੁਲਸਾਂ ਦੀ ਲੋੜ ਨਹੀਂ। ਉਹ ਸੀ ਉਨ੍ਹਾਂ ਦਿਨਾਂ ਦੀ ਮਰਯਾਦਾ। ਉਨ੍ਹਾਂ ਦਿਨਾਂ ਦਾ ਭਾਈਚਾਰਾ ਇਕ ਦੂਜੇ ਦੀ ਗੱਲ ਬੋਲ ਨੂੰ ਸਹਿੰਦੇ ਸੀ ਅੱਜ ਤਾਂ ਕੋਈ ਲੰਡੀ ਬੁੱਚੀ ਵੀ ਫਨੇਖਾਵਾਂ ਦੇ ਆਖੇ ਨਹੀਂ ਲੱਗਦੀ ਪਤਾ ਨਹੀਂ ਅਜਿਹੀਆਂ ਆਪਹੁਦਰੀਆਂ ਕਿਹਨੇ ਸਿਖਾ ਦਿੱਤੀਆਂ। ਛੋਟੇ ਦਾ ਵੱਡੇ ਅੱਗੇ ਗਲਤ ਬੋਲਣ ਨੂੰ ਹੀ ਜ਼ਮਹੂਰੀ ਫਿਜ਼ਾ ਬਣਾ ਲਈ।
ਗੱਜਣ ਪਹਿਲਵਾਨ ਦੇ ਅਖਾੜੇ ‘ਚ ਹੋਰ ਵੀ ਕਈ ਜੁਆਨ ਬਾਰੂ ਰੇਲਵੇ ਵਾਲਾ, ਸਾਲਗਰਾਮ ਮਹਾਸ਼ਾ ਅਰਜਨ ਸਿੰਘ ਸਵਰਨਕਾਰ, ਥਾਣੇਦਾਰ ਗੁਰਬਖਸ਼ ਸਿੰਘ ਝੁੱਟੀ ਕਾ ਬਠਿੰਡੇ ਦੇ ਘੋਲਾਂ ਦੰਗਲਾਂ ਅਤੇ ਗਲੀ ਦੀ ਸਜਾਵਟ ਸਨ।
ਸੌਂਚੀ ਪੱਕੀ ਦੇ ਖਡਾਰੀ ਕਈ ਸਨ ਪਰ ਸਭ ਤੋਂ ਵਧ ਜੋਸ਼ੀਲਾ ਖਿਡਾਰੀ ਅਜਮੇਰ ਸਿੰਘ ਝੁੱਟੀ ਪੱਤੀ ਵਾਲਾ ਸੀ । ਸੀ ਬੜਾ ਰੜ੍ਹਕ ਮੜ੍ਹਕ ਵਾਲਾ ਅੰਤ ਪਤਾ ਨਹੀਂ ਐਡਾ ਕਮਜ਼ੋਰ ਕਿਉਂ ਆਇਆ। ਗ਼ੁੱਸੇ ਖੋਰਾ ਸੀ।
ਇਨ੍ਹਾਂ ਤੋਂ ਮਗਰੋਂ ਕੌਡੀ ਦੇ ਖਿਡਾਰੀਆਂ ਨੇ ਤਾਂ ਧੁੰਮਾਂ ਪੁਆ ਦਿਤੀਆਂ। ਬਠਿੰਡੇ ਦੀਆਂ। ਸਾਰੇ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ‘ਚ ਜਦੋਂ ਖੇਡਾਂ ਦੀਆਂ ਗੱਲਾਂ ਤੁਰਦੀਆਂ ਸਨ ਤਾਂ ਬਠਿੰਡੇ ਦੇ ਕੌਡੀ ਦੇ ਖਿਡਾਰੀਆਂ ਦਾ ਜ਼ਿਕਰ ਬੜੀ ਗੂਹੜੀ ਰੰਗੀਨੀ ਅਤੇ ਸਜ ਧਜ ਨਾਲ ਆਉਂਦਾ ਸੀ ।
ਭਾਵੇਂ ਬਠਿੰਡੇ ਵਾਲਾ ‘ਸ਼ੇਰਾ, ਸ਼ੇਰਾ’ ਹੁੰਦੀ ਸੀ। ਹੌਲਾ ਸੀ ਫੁਰਤੀਲਾ ਸੀ। ਮੈਂ ਆਪ ਵੇਖਿਆ ਇਕ ਵਾਰੀ ਕੌਡੀ ਪਾਉਣ ਗਿਆ ਅਗਲੇ ਖਿਡਾਰੀ ਦੇ ਅਗੇ ਪੈਰ ਲਾਕੇ ਦੂਜਾ ਪੈਰ ਉਹਦੇ ਮੋਢੇ ਉਤੇ ਜਾ ਧਰਿਆ। ਠੀਕ ਉਹਦੇ ਉਤੇ ਖੜਾ ਹੋਕੇ ਛਾਲ ਮਾਰ ਕੇ ਭੱਜ ਆਇਆ। ਉਸ ਵੇਲੇ ਮੈਂ ਮੰਨ ਚ ਸੋਚਦਾ ਸੀ ਜੇ ਮੈਂ ਕੋਈ ਰਾਜਾ ਰਾਣਾ ਹੁੰਦਾ ਤਾਂ ‘ਸ਼ੇਰੇ’ ਨੂੰ ਇਕ ਦੋ ਚਾਰ ਪਿੰਡ ਬਤੌਰ ਇਨਾਮ ਦੇ ਦੇ ਦੇਂਦਾ ਪਰ ਕੀ ਕਰਾਂ ਮੇਰੀ ਬੇ-ਬਾਹ ਸੀ । ਸਾਡਾ ਪਿਆਰ ਤੇ ਹਮਦਰਦੀ ਸ਼ੇਰੇ ਵਾਸਤੇ ਰੱਜ ਕੇ ਹੈ।
ਕਰਨੈਲ ਸਿੰਘ ਗਿੱਲ ਸ਼ੇਰੇ ਨਾਲੋਂ ਵੀ ਤਕੜਾ, ਥੰਮ੍ਹ ਵਾਂਗੂੰ ਅੜਕੇ ਖੜ ਜਾਂਦਾ ਸੀ। ਕਿਸੇ ਦੀ ਮਜਾਲ ਨਹੀਂ ਸੀ ਕਿ ਉਹਨੂੰ ਹੱਥ ਲਾ ਕੇ ਸੁੱਕਾ ਮੁੜ ਜਾਵੇ ਅਤੇ ਕਰਨੈਲ ਸਿੰਘ ਬਿਨਾਂ ਹੱਥ ਲਾਇਆ ਅਗਲੇ ਪਾਲਿਓਂ ਖਾਲੀ ਮੁੜ ਆਵੇ । ਜ਼ਰੂਰ ਨੰਬਰ ਲੈ ਕੇ ਮੁੜਦਾ । ਅਸਲ ਬਠਿੰਡੇ ਦੀ ਕੌਡੀ, ਰਾਜਿੰਦਰ ਕਾਲਜ, ਬਠਿੰਡੇ ਦੀ ਕੌਡੀ ਕਰਨੈਲ ਨੇ ਹੀ ਚਮਕਾਈ ਸੀ । ਖ਼ਾਸ ਤੌਰ ਤੇ ਦਾਇਰੇ ਵਾਲੀ ਕੌਡੀ ਦਾ ਸਿਹਰਾ ਹੀ ਪ੍ਰੋਫੈਸਰ ਗਿੱਲ ਦੇ ਸਿਰ ਹੈ ਭਾਵੇਂ ਹੋਰ ਬਹੁਤ ਖਿਡਾਰੀਆਂ ਨੇ ਹਿੱਸਾ ਪਾਇਆ ਪਰ ਉਚੇਚਾ ਹਿੱਸਾ ਕਰਨੈਲ ਕਰਕੇ ਹੈ।
ਸੰਨ 1951 ਵਿਚ ਬਿਲੂ ਰਾਜੇਆਣੇ, ਨੰਜੀ ਬੈਰੋਕਿਆ ਵਾਲਾ ਅਤੇ ਮੱਲ ਮਦੋ ਕਿਆਂ ਵਾਲਾ, ਕਰਨੈਲ ਸ਼ੇਰੇ ਨਾਲੋਂ ਵੀ ਤਕੜੇ ਖਿਡਾਰੀ ਸਨ। ਦੋ ਸਾਲਾਂ ਵਿਚ ਹੀ ਕਰਨੈਲ ਨੇ ਉਨ੍ਹਾਂ ਨੂੰ ਮਾਂਦ ਪਾ ਦਿੱਤੀ । ਇਕਵੰਜਾ (1951) ਦੇ ਗੁਰੂ ਨਾਨਕ ਟੂਰਨਾਮੈਂਟ ਵਿਚ ਉਨ੍ਹਾਂ ਨੂੰ ਬਠਿੰਡੇ ਸੱਦ ਕੇ ਰਹੇ ਅਤੇ ਉਨ੍ਹਾਂ ਦੀ ਤਕੜਾਈ ਲੋਕਾਂ ਨੂੰ ਦਿਖਾਈ ।ਅਗਲੇ ਸਾਲ ਦੇ ਸਾਵੇਂ ਟੂਰਨਾਮੈਂਟ ਅਤੇ ਸਾਵੇਂ ਗਰਾਊਂਡ ਵਿਚ ਬਿਲੂ ਹੋਰਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਹਦਾ ਨਾਂ ਹੈ ਸਪੋਰਟਸਮੈਨਸ਼ਿਪ ।
ਕਰਨੈਲ ਸ਼ੇਰੇ ਦੇ ਪਾਛੂ ਸਨ ਮਾਸਟਰ ਉਗਰ ਸੂ ਮਰਾਜ ਵਾਲਾ, ਮਾਸਟਰ ਸੁਰਜੀਤ ਸਿੰਘ ਸਿੱਖ ਵੱਡੇ ਲਹਿਰੇ ਵਾਲਾ, ਉਗਰ ਕੱਦ ਦਾ ਥੋੜਾ ਸੀ ਪਰ ਬੜਾ ਭਰਵਾਂ ? ਟਾਹਲੀ ਦੇ ਪਾਵੇ ਵਰਗਾ, ਫੜੱਕ ਦੇਣੇ ਜਾਂ ਵੱਜਦਾ ਅਗਲੇ ਖਿਡਾਰੀ ਵਿਚ। ਆਨਾ ਫਾਨਾ ਕਰੇ ਬਿਨਾਂ ਨਹੀਂ ਸੀ ਮੁੜਦਾ । ਬੜਾ ਦਲੇ ਰ ਖਿਡਾਰੀ ਸੀ। ਛੇਕੜ ਦਲੇਰੀ ਨੇ ਬੇਚਾਰਾ ਲੈ ਲਿਆ। ਵਾਹਿਗੁਰੂ ਦਾ ਹੁਕਮ ਵਰਤ ਗਿਆ । ਨਾਇਬ ਸਿੰਘ ਗੁਮਟੀ ਵਾਲਾ ਵੀ ਬੜੀ ਬਰਕਤ ਦਲੇਰੀ ਵਾਲਾ ਕਬੱਡੀ ਪਲੇਅਰ ਸੀ- ਕਰਨੈਲ ਨਾਇਬ ਦੇ ਹੁੰਦੇ ਬੇਫ਼ਿਕਰ ਸੀ।
ਸੁਰਜੀਤ ਸਿੰਘ ਵੀ ਹੱਦਾਂ ਦਾ ਖਿਡਾਰੀ ਸੀ। ਜੰਡ ਵਰਗਾ ਜੱਟ ਸੀ। ਕੰਧ ਵਾਂਗੂੰ ਅੜਕੇ ਖੜ੍ਹ ਜਾਂਦਾ ਸੀ । ਸਾਨੂੰ ਭੁਲਦਾ ਨਹੀਂ ਉਹਦਾ ਲੋਕ ਵਾਕ ਜਦੋਂ ਕੋਈ ਹਾਰ ਕੇ ਮੁੜਦਾ ਉਹਨੂੰ ਆਂਹਦਾ ਹੁੰਦਾ ਸੀ “ਵਾਹਿ ਗਿਆ ਧੌਲ ਭਨਾ ਕੇ ਲਗਦਿਆਂ ਯਾਰੀ ਦਿਆ” -ਜਦੋਂ ਸਿੱਖ ਕੌਡੀ ਪਾ ਕੇ ਜਿੱਤ ਕੇ ਮੁੜਦਾ ਤਾਂ ਕਈ ਦਰਸ਼ਕ ਵਿਦਿਆਰਥੀਆਂ ਦਿਆਂ ਹਸਦਿਆਂ ਬੁੱਲ੍ਹਾਂ ਚੋਂ ਨਿਕਲਦਾ “ਬੋਤਾ ਲੈ ਕੇ ਤੀਆਂ ਵਿਚ ਵੜ ਗਿਆ ਲਹਿਰੇ ਵਾਲਾ ਸਿੱਖ ਕੁੜੀਓ।” ਕਿੰਨੇ ਹਾਸੜ ਪੈਂਦੇ ਉਹ ਸੀ ਜਿਉਣਾ, ਸਾਰੀ ਜ਼ਿੰਦਗੀ ਰਾਜਿੰਦਰਾ ਕਾਲਜ, ਬਠਿੰਡੇ ਦੀ ਪੁਰਾਣੀ ਬਿਲਡਿੰਗ ਦੇ ਗਰਾਊਂਡਾਂ ਵਿਚ ਆ ਉਤਰਦੀ ਸੀ। ਚਾਰੋਂ ਤਰਫ਼ ਨੂਰ ਵਰ੍ਹਦਾ ਲਗਦਾ ਸੀ। ਕੌਡੀ ਦੇ ਦਾਇਰੇ ਲਾਵੀਂ ਦੂਰੋਂ ਦੂਰੋਂ ਚਲਕੇ ਆਏ ਦਰਸ਼ਕਾਂ ਨਾਲ ਸ਼ਹਿਰ ‘ਚ ਮੇਲਾ ਭਰ ਜਾਂਦਾ ਸੀ। ਕਾਲਜ ਦੀਆਂ ਗਰਲਜ਼ ਵਿਦਿਆਰਥਣਾਂ ਪੁਰਾਣੀ ਬਿਲਡਿੰਗ ਦੇ ਉਤੇ ਬੈਠਦੀਆਂ ਖਿਡਾਰੀਆਂ ਦੇ ਉਤਸ਼ਾਹ ਲਈ ਤਾੜੀਆਂ ਪਾਉਂਦੀਆਂ। ਕੀ ਚੜਚੋਲੜ ਪੈਂਦੇ, ਦੱਸਣ ਵਿਚ ਨਹੀਂ ਆਉਂਦਾ । ਜੋ ਦਿਲ ਮਹਿਸੂਸ ਕਰਦਾ ਹੁੰਦਾ ਸੀ ਉਸ ਅਗੰਮੀ ਅਨੰਦ ਨੂੰ ਜਿਹੜਾ ਖੇਡਾਂ ਰਾਹੀਂ ਅਰਸ਼ ਤੋਂ ਧਰਤ ਉਤੇ ਆ ਉਤਰਦਾ ਸੀ। ਮੁੰਡੇ ਕੁੜੀਆਂ ਸਭ ਪਹਿਨੇ ਪੱਚਰੇ ਆਉਂਦੇ। ਕਿਹੜੇ ਵਿਆਹ ਸਨ ਏਦੂੰ ਵਧ ਰੰਗੀਨ । ਖਿਡਾਰੀਆਂ ਦੇ ਲਿਸ਼ਕਦੇ ਪਿੰਡਿਆਂ ਚੋਂ ਜਿਵੇਂ ਰੱਬੀ ਝਰਨਾਟਾਂ ਉੱਠਦੀਆਂ, ਮਹਿਕਾਂ ਮਹਿਕਦੀਆਂ, ਖਿਡਾਰੀਆਂ ਦੇ ਜੋਬਨ ਨੇ ਰੂਪਵੰਤੀਆਂ ਦੇ ਹੁਸਨ ਨੂੰ ਮਾਂਦ ਪਾਇਆ ਹੋਇਆ ਸੀ। ਅੱਖਾਂ ਖਿਡਾਰੀਆਂ ਦੇ ਗੁੰਦਵੇ ਸਰੀਰਾਂ ਵੰਨੀ ਵਿੰਹਦੀਆਂ ਸਨ, ਹੁਸਨਾਂ ਲੱਦੀਆਂ ਵੰਨੀਂ ਕੋਈ ਤਕਦਾ ਨਹੀਂ ਸੀ। ਉਹ ਬੇਚਾਰੀਆਂ ਝਾਕਦੀਆਂ ਹੀ ਰਹਿੰਦੀਆਂ ਕਿ ਸਾਡੀ ਤਾਂ ਏਥੇ ਕੋਈ ਕਦਰ ਹੀ ਨਹੀਂ ਪਾਉਂਦਾ । ਜੇ ਮੁੱਲ ਸੀ ਤਾਂ ਖਿਡਾਰੀਆਂ ਦਾ, ਖਿਡਾਰੀਆਂ ਦੀਆਂ ਕਲਕਾਰੀਆਂ ਦਾ ਕਿ ਕਿਵੇਂ ਕਰਨੈਲ ਨੰਜੀ ਵੰਨੀ ਟੁਟਦਾ ਟੁਟਦਾ ਬਿਲੂ ਨੂੰ ਮਾਰ ਕੇ ਮੁੜ ਆਉਂਦਾ ਸੀ। ਮਗਰ ਭੱਜੇ ਨੂੰ ਕੁਝ ਨਹੀਂ ਸੀ ਮਿਲਦਾ।
ਮਹਾਜਨਾਂ ਵਿਚੋਂ ਸੋਹਨ ਲਾਲ ਗੁੱਬੀ, ਪਾਲੀ ਅਤੇ ਜਰਨੈਲ ਮਹਾਸ਼ਾ ਚੰਗੇ ਗਿਣਵੇਂ ਖਿਡਾਰੀ ਸੀ। ਸੋਹਨ ਲਾਲ ਦੀ ਖੇਡ ਨੂੰ ਵੇਖ ਵੇਖ ਲੋਕ ਬਹੁਤ ਹੱਸਦੇ। ਕੌਡੀ ਪਾਉਣ ਗਿਆ ਉਤੋਂ ਦੀ ਗੇੜਾ ਦੇ ਕੇ ਆਉਂਦਾ।
ਪਾਲੀ ਬੜਾ ਜੇਰੇ ਵਾਲਾ ਖਿਡਾਰੀ ਸੀ, ਕਿਸੇ ਦੀ ਹੂਟਿੰਗ ਸ਼ੂਟਿੰਗ ਦੀ ਪਰਵਾਹ ਨਾ ਕਰਦਾ ਹੋਇਆ ਨਿੱਧੜਕ ਹੋ ਕੇ ਕੌਡੀਆਂ ਪਾਈ ਜਾਂਦਾ ।
ਨਛੱਤਰ ਮੰਡੀ ਵਾਲਾ ਅਤੇ ਬਿਕਰਮ ਸਿੰਘ ਚਹਿਲ ਦੋਵੇਂ ਬੁਰਸ਼ਿਆਂ ਵਰਗੇ ਜੁਆਨ ਸਨ । ਲੰਮੇ ਲੰਝੇ ਲੁਸ ਲੁਸ ਕਰਦੇ ਪਿੰਡੇ। ਜਿਨ੍ਹਾਂ ਨੂੰ ਖੇਡਦਿਆਂ ਵੇਖਕੇ ਓਹੀ ਗੱਲ ਹੁੰਦੀ ਸੀ:
ਗੱਡੇ ਵਾਲਿਆ ਕਿਥੇ ਨੇ ਘਰ ਤੇਰੇ
ਵੱਸਦੀ ਨੂੰ ਪੱਟ ਚੱਲਿਆ?
ਨਛੱਤਰ ਮੰਡੀ ਵਾਲਾ ਕਈ ਵਾਰੀ ਕਰਨੈਲ ਗਿੱਲ ਨਾਲ ਮੜਿਕਣ ਨੂੰ ਪੈਂਦਾ ਸੀ। ਕਦੇ ਕਦੇ ਮੜਿੱਕ ਵੀ ਲੈਂਦਾ ਸੀ। ਪਰ ਜੋ ਨਾਮਨਾ ਖੇਡ ਪੱਖੋਂ ਪ੍ਰੈਫੈਸਰ ਕਰਨੈਲ ਸਿੰਘ ਨੂੰ ਮਿਲੀ ਹੋਈ ਸੀ ਉਹ ਨਛੱਤਰ ਸਿੰਘ ਮੰਡੀ ਵਾਲੇ ਨੂੰ ਨਹੀਂ ਸੀ ਮਿਲੀ ਹੋਈ ਪਰ ਕਰਨੈਲ ਜਿੰਨਾ ਹੀ ਤਕੜਾ, ਸਰੀਰਕ ਪਖੋਂ ਕਰਨੈਲ ਨਾਲੋਂ ਵੀ ਸੁਹਣਾ, ਲੰਮਾ ਪੋਰੀ ਦੀ ਪੋਰੀ। ਮਹਾਰਾਜਾ ਪਟਿਆਲਾ ਦੀ ਪਹਿਲੀ ਪਲਟਨ ‘ਚ ਭਰਤੀ ਕਰਨ ਵਾਲਾ ਸੀ ਬਿਕਰਮ, ਜੋ ਖੇਡਾਂ ਦੇ ਸ਼ੌਕ ਨੇ ਹੀ ਪ੍ਰੋਫੈਸਰ ਬਣਾ ਦਿੱਤਾ। ‘ਖੇਡਾਂ ਵਿਚ ਜਿਵੇਂ ਸੁਭਾ ਦਾ ਸਾਊ ਸੀ ਤਿਵੇਂ ਘੋਲ ਖੇਡ ‘ਚ ਵੀ ਸਾਊਆਂ ਵਰਗਾ ਨਿਖਰਵਾਂ ਖਿਡਾਰੀ ਸੀ। ਅੱਗ ਦੀ ਨਾਲ ਨਹੀਂ ਸੀ।
ਵਕੀਲ ਹਰਨਰਿੰਦਰ ਸਿੰਘ, ਬੰਤਾ ਸਿੰਘ, ਦੇਸੂ ਵਾਲਾ ਸਰਦਾਰ ਗੁਰਦੇਵ ਸਿੰਘ, ਤਾਰੂਆਣੇ ਵਾਲਾ ਜਗਜੀਤ ਸਿੰਘ ਲਹਿਰੇ ਵਾਲਾ ਵਰਨਣਯੋਗ ਖਿਡਾਰੀ ਸਨ।
ਉਪਰੋਕਤ ਟੀਮ ਅਤੇ ਕਬੱਡੀ ਦੇ ਖਿਡਾਰੀ ਉਸ ਦਿਨ ਦੇ ਬਠਿੰਡੇ ਦੇ ਗਗਨ ਦੇ ਸਿਤਾਰੇ ਸਨ
ਉਪਰਕੋਤ ਖਿਡਾਰੀਆਂ ਦੇ ਹੋਣ ਥੀਣ ਦਾ ਕਰੈਡਿਟ ‘ਗੁਰੂ ਨਾਨਕ ਟੂਰਨਾਮੈਂਟ’, ਰਾਜਿੰਦਰਾ ਕਾਲਜ ਬਠਿੰਡਾ ਨੂੰ ਜਾਂਦਾ ਹੈ। ਇਹ ਟੂਰਨਾਮੈਂਟ ਸੰਨ 1944 ਵਿਚ ਆਰੰਭ ਹੋਇਆ, ਜਿਸਦੇ ਸੰਚਾਲਕ ਪ੍ਰਿੰਸੀਪਲ ਸ੍ਰ: ਮਹਾਂਜੋਤ ਸਹਾਏ ਸਨ ਅਤੇ ਇਹ ਟੂਰਨਾਮੈਂਟ ਸੰਨ 1958 ਤਕ ਚੌਦਾਂ ਵਰ੍ਹੇ ਮੁਤਵਾਤਰ ਚਲਿਆ। ਐਡੇ ਵੱਡੇ ਸੁਹਣੇ ਮੇਲੇ ਨੂੰ ਖਾ ਗਈ ਚੰਦਰੀ ਸਿਆਸਤ । ਬੀਬੀ ਢਿੱਲੋਂ ਪ੍ਰਿੰਸੀਪਲ ਕਾਲਜ ਨੇ ਡਰਦੀ ਡਰਦੀ ਨੇ ਬੰਦ ਕਰ ਦਿਤਾ। ਕਿਸੇ ਅਜੇਹੇ ਸ਼ੁਭ ਸਮੇਂ ਆਰੰਭ ਹੋਇਆ ਸੀ ਅਤੇ ਬੜੀ ਧੂਮ ਧਾਮ ਨਾਲ ਚੱਲਿਆ ਸੀ । ਪੰਜਾਬ ਦੇ ਗਿਣਵੇਂ ਟੂਰਨਾਮੈਂਟ ਵਿਚੋਂ ਇੱਕ ਸੀ। ਜਿਨ੍ਹਾਂ ਸਰਕਾਰੀ ਟੂਰਨਾਂਮੈਂਟਸ ਉਤੇ ਹਜ਼ਾਰਾਂ ਨਹੀਂ लॅधां रे ਆਸੇ थामे ਸਰਕਾਰਾਂ ਖਰਚ ਕਰਕੇ, ਕਰਦੀਆਂ ਸਨ, ਉਨਾਂ ਸੂਬਾਈ ਟੂਰਨਾਮੈਂਟਸ ਨਾਲੋਂ ਇਹ ਚੰਗੇਰਾ ਹੁੰਦਾ ਸੀ ਜਿਹਦਾ ਇੰਤਜ਼ਾਮ ਕਾਲਜ ਦੇ ਪ੍ਰਿੰਸੀਪਲ, ਪ੍ਰੋਫੈਸਰਜ਼ ਤੇ ਵਿਦਿਆਰਥੀਆਂ ਦੇ ਹੱਥ ਹੁੰਦਾ ਸੀ। ਇਹਦੇ ਮੁਕਾਬਲੇ ਦਾ ਦਿਹਾਤੀ ਟੂਰਨਾਮੈਂਟ ਪਿੰਡ ਨਾਰੰਗਵਾਲ (ਜਿਲ੍ਹਾ ਲੁਧਿਆਣਾ ਵਿਚ ‘ਗਰੇਵਾਲ’ ਸਨ, ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ) ਹੁੰਦਾ ਹੈ, ਜਿਹਦਾ ਸਿਹਰਾ ਨਾਰੰਗਵਾਲੀਏ ਸਰਦਾਰਾਂ ਦੇ ਸਿਰ ਹੈ।
ਸਾਡੇ ਟੂਰਨਾਮੈਂਟਸ ਨੇ ਸਾਰੇ ਪੰਜਾਬ ਵਿਚ ਧੁੰਮਾਂ ਪਾਈਆਂ ਹੋਈਆਂ ਸਨ । ਪੰਜਾਬ ਦੇ ਚੁਗਵੇਂ ਖਿਡਾਰੀ ਏਥੇ ਆਪਣੀ ਖੇਡ-ਕਲਾ ਦੇ ਚਮਤਕਾਰ ਦਿਖਾਉਣ ਲਈ ਆਉਂਦੇ ਸਨ। ਕਬੱਡੀ ਸੀ, ਨੰਬਰ ਵੰਨ, ਫੁਟਬਾਲ, ਹਾਕੀ ਬੋਲੀਬਾਲ, ਅਥਲੈਟਿਕਸ, ਭਾਜਾਂ, ਥਰੋ, ਛਾਲਾਂ ਆਦਿ ਸਭ ਖੇਡਾਂ ਹੁੰਦੀਆਂ . ਸਨ। ਜਿਵੇਂ ਆਂਹਦੇ ਹਨ “ਪੁੱਤ ਜੰਮੇ ਦੀ ਖੁਸ਼ੀ ਇਕ ਘਰ ਅਤੇ ਮੀਂਹ ਪਏ ਦੀ ਖੁਸ਼ੀ ਘਰ ਘਰ” ਤਿਵੇਂ “ਗੁਰੂ ਨਾਨਕ ਟੂਰਨਾਮੈਂਟ ਬਠਿੰਡਾ” ਦੀ ਖੁਸ਼ੀ ਘਰ ਘਰ ਸੀ। ਟੂਰਨਾਮੈਂਟ ਕਾਹਦਾ ਸੀ ਘਰ ਘਰ “ਗਲੀ ਮਹੱਲੇ ‘ਚ ਖਿਡਾਰੀਆਂ ਅਤੇ ਖਿਡਾਰੀਆਂ ਦੇ ਦਰਸ਼ਕਾਂ ਤੇ ਪਾਛੂਆਂ ਦੀ ਆਮਦੋ-ਰਫ਼ਤ ਸੀ। ਇਕ ਦੂਜੇ ਦੀ ਸੰਗਤ ‘ਚ ਬੇਫਿਕਰਦੀਆਂ, ਖੇਡਾਂ ਵੇਖਣ, ਹੱਸਣ ਖੇਡਣ ਦੇ ਚਾਅ ਸਨ, ਮਲਾਰ ਸਨ। ਇਹ ਟੂਰਨਾਮੈਂਟ ਬਠਿੰਡੇ ਦਾ ਪੂਰਨ ਮੇਲਾ ਸੀ।
ਗੁਰੂ ਨਾਨਕ ਟੂਰਨਾਮੈਂਟ ਵਾਲੀਆਂ ਰੰਗੀਨੀਆਂ ਪਹਿਲਾਂ ਵੀ ਕਦੇ ਬਠਿੰਡੇ ‘ਚ ਦੇਖਣ ਨੂੰ ਆਉਂਦੀਆਂ ਸਨ ਤਾਂ ਉਹ ਹਾਜੀ ਬਾਬਾ ਰਤਨ ਦੇ ਮੇਲੇ ਵੇਲੇ ਦਿਖਾਈ ਦੇਂਦੀਆਂ ਸਨ। ਉਸ ਮੈਂ ਲੇ ਉਤੇ ਘੋਲ ਹੁੰਦੇ ਸਨ ਖੇਡਾਂ ਹੁੰਦੀਆਂ ਸਨ, ਉਸ ਮੇਲੇ ਵਿੱਚ ਹਾਕੀ ਅਤੇ ਫੁਟਬਾਲ ਆਦਿ ਵਰਗੀਆਂ ਖੇ ਡਾ ਨਹੀ ਸਨ ਖੇਡੀਆਂ ਜਾਂਦੀਆਂ। ਉਨ੍ਹੀਂ ਦਿਨੀਂ ਹਾਕੀ ਫੁਟਬਾਲ ਦੀਆਂ ਖੇਡਾਂ ਦਾ ਰਿਵਾਜ ਹੀ ਨਹੀਂ ਸੀ। ਬਾਬੇ ਦੇ ਉਰਸ ਦੇ ਮੇਲੇ ਉਤੇ ਵਧਰੇ ਜ਼ੋਰ ਗਾਉਣ ਖਾੜਿਆਂ ਦਾ ਸੀ । ਸੂਫੀਆਂ ਦੀਆਂ ਧਮਾਲਾਂ ਕਵੀਸ਼ਰਾਂ ਦੀ ਕਵੀਸ਼ੀਰੀ, ਗਵੰਤਰੀਆਂ ਦੀ ਗੋਣ ਸਿਖਰਾਂ ਦੀ ਕਲਾ ਸੀ। ਵੱਡੇ ਤੋਂ ਵੱਡੇ ਮੱਲ ਅਤੇ ਸੌਂਚੀ ਪੱਕੀ ਦੇ ਖਿਡਾਰੀ ਏਸ ਮੇਲੇ ਉਤੇ ਪਹੁੰਚਦੇ ਸਨ ਅਤੇ ਆਪਣੇ ਜ਼ੋਰਾਂ ਦੇ ਝੱਟ ਦਿਖਾਉਂਦੇ ਸਨ।
ਅੱਜ ਦੇ ਸਰਕਾਰੀ ਮੇਲਿਆਂ ਉਤੇ ਲੱਖਾਂ ਰੁਪਏ ਖ਼ਰਚ ਹੁੰਦੇ ਹਨ ਪਰ ਪੱਲੇ ਕੁਝ ਨਹੀਂ ਪੈਂਦਾ। ਪਵੇ ਵੀ ਕਿਉਂ ਜਦੋਂ ਮਨਾਂ ਵਿਚ ਖੋਟ ਹੋਵੇ, ਮੈਲ ਹੋਵੇ। ਹੁਣ ਬੇਗਾਨਿਆਂ ਨੂੰ ਛੱਡ ਕੇ ਆਪਣਿਆਂ ਨੂੰ ਅਗੇ ਲਿਆਉਣ ਤੇ ਉਨ੍ਹਾਂ ਦੀ ਲੋਕਾਂ ਤੋਂ ਵਾਹ ਵਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਕਾਮਯਾਬੀ ਨਹੀਂ ਹੁੰਦੀ ਤਾਂ ਬੇਸ਼ਰਮੀ ਦੇ ਸਾਰੇ ਦੋਸ਼ ਦੂਜਿਆਂ ਦੇ ਸਿਰ ਤੇ । ਇਕ ਵਾਰੀ ਜਦੋਂ ਹਾਕੀ ਦੀ ਟੀਮ ਜਿਹੜੀ ਕਿ ਭਾਰਤ ਵਲੋਂ ਬਾਹਰ ਓਲੰਪਿਕ ਖੇਡਾਂ ਵਿਚੋਂ ਜਿੱਤ ਕੇ ਆਈ ਤਾਂ ਸਾਰੇ ਦੇਸ਼ ਵਿਚ ਉਸਦੀ ਵਾਹ ਵਾਹ ਦੀਆਂ ਧੁੰਮਾਂ ਪੈ ਗਈਆਂ ਪਰ ਜਦੋਂ ਅਗਲੇ ਸਾਲ ਹੀ ਉਹ ਹਾਰ ਕੇ ਆ ਗਈ ਤਾਂ ਹਵਾਈ ਅੱਡੇ ਤੇ ਕੋਈ ਲੈਣ ਵੀ ਨਹੀਂ ਗਿਆ ਤੇ ਅੱਜ ਤੱਕ ਹਾਕੀ ਦਾ ਮੈਡਲ ਭਾਰਤ ਦੇ ਪੱਲੇ ਨਹੀਂ ਪਿਆ । ਅਜਿਹਾ ਖੁਸਿਆ ਕਿ ਉਸਨੂੰ ਮੁੜ ਪ੍ਰਾਪਤ ਕਰਨ ਦੇ ਯਤਨਾਂ ਵਿਚ ਪਤਾ ਨਹੀਂ ਸਰਕਾਰ ਦਾ ਕਿੰਨਾ ਰੁਪਿਆ ਤੇ ਸਮਾਂ ਬਰਬਾਦ ਹੋ ਗਿਆ ਹੈ। ਹੁਣ ਖੇਡਾਂ ਵੀ ਬਣਾਉਟੀ ਹੋ ਗਈਆਂ ਹਨ ਅਤੇ ਹਲਾਸ਼ੇਰੀਆਂ ਵੀ ਬਣਾਉਟੀ ਦਿਤੀਆਂ ਜਾਂਦੀਆਂ ਹਨ। ਜਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰ: ਬਿਕਰਮਜੀਤ ਸਿੰਘ ਆਈ.ਏ.ਐਸ. ਨੇ ਬਠਿੰਡਾ ਵਿਚ ‘ਸਟੇਡੀਅਮ’ ਦੀ ਇਮਾਰਤ ਬਣਵਾ ਕੇ ਬੜੇ ਜਸ ਵਾਲੀ ਗੱਲ ਕੀਤੀ ਹੈ। ਪਰ ਸ਼ਹਿਰ ਵਾਸੀ ਉਹ ਲਾਹਾ ਨਹੀਂ ਲੈ ਰਹੇ ਜਿਹੜਾ ਲੈਣਾ ਚਾਹੀਦਾ ਹੈ। ਸਰਕਾਰੀ ਥਾਵਾਂ ਉਤੇ ਸਰਕਾਰੀ ਕਰਮਚਾਰੀਆਂ ਦੇ ਹੱਥੀ ਸ਼ੌਕਾਂ ਦੀਆਂ ਖੇਡਾਂ, ਸ਼ੌਕਾਂ ਦੇ ਗੌਣ ਵਜਾਉਣ ਕਿਵੇਂ ਪ੍ਰਫੁਲਤ ਹੋਣ। ਸ਼ੌਕ-ਵੱਲਾਂ ਸ਼ੌਕ ਦੀ ਧਰਤੀ ‘ਚ ਫੱਲ ਫੁਲ ਲਿਆਉਂਦੀਆਂ ਹਨ। ਸਰਕਾਰੀ ਥਾਵਾਂ ‘ਚ ਕਾਨੂੰਨਦਾਰੀਆਂ, ਐਡੀਟਰਾਂ ਦੀਆਂ ਨੁਕਤਾਚੀਨੀਆਂ, ਕਲਰਕਾਂ ਦੀਆਂ ਵਾਊਚਰ ਪਰਖਾਂ ਹੋਰ ਵੀਹ ਵੀਹ ਭਾਂਤ ਦੇ ਵਿੰਗ ਵਲ, ਢੁੱਚਰ ਡਾਹੁੰਦਿਆਂ ਨੂੰ ਅਜੇਹੇ ਹਾਲ ‘ਚ ਸ਼ੌਕਾਂ ਕਬੂਤਰ ਕਿਵੇਂ ਉਡਣ। ਸ਼ੌਕਾਂ ਦੇ ਕਬੂਤਰ ਸ਼ੌਕੀ ਹੱਥਾਂ ‘ਚੋਂ ਹੀ ਉਡਾਰੀਆਂ ਮਾਰ ਸਕਦੇ ਹਨ। ਗੌਣ, ਖਾੜੇ ਘੋਲ, ਖੇਡ ਸਭ ਸ਼ੌਕਾਂ ਦੀਆਂ ਗੱਲਾਂ ਹਨ, ਜਿਹੜੇ ਬੰਦਸ਼ਾਂ ਤੋਂ ਬਗੈਰ ਹੀ ਫਲ ਫੁੱਲ ਸਕਦੇ ਹਨ। ਕਿਸੇ ਦੇ ਦਾਇਰਿਆਂ ਵਿਚ ਰਹਿ ਕੇ ਤਾਂ ਇਹ ਮੁਰਝਾ ਹੀ ਸਕਦੇ ਹਨ ਤੇ ਖਿਡਾਰੀਆਂ ਦਾ ਪਿੱਤਾ ਹੀ ਸੁੱਕਾ ਸੁੱਟਦੇ ਹਨ। ਖੇਡਾਂ ਵਿਚ ਆਈ ਹੋਈ ਸਿਆਸਤ ਤੋਂ ਖੁਦਾ ਬਚਾਵੇ ਇਨ੍ਹਾਂ ਖਿਡਾਰੀਆਂ ਨੂੰ ਨਹੀਂ ਤਾਂ ਇਹ ਸਿਆਸਤ ਦੇ ਮਗਰਮੱਛ ਖਿਡਾਰੀਆਂ ਨੂੰ ਨਿਗਲ ਕੇ ਹੀ ਸਾਹ ਲੈਣਗੇ ।
ਗੁਰੂ ਨਾਨਕ ਟੂਰਨਾਮੈਂਟ ਬਠਿੰਡਾ ਦਾ ਇੰਤਜ਼ਾਮ ਸ੍ਰ: ਹੁਕਮ ਸਿੰਘ ਸੋਢੀ, ਐਮ. ਏ., ਪੀ. ਐਚ.ਡੀ. (ਲੰਡਨ) ਪ੍ਰਿੰਸੀਪਲ ਰਾਜਿੰਦਰਾ ਕਾਲਜ, ਬਠਿੰਡਾ, ਪ੍ਰੋਫੈਸਰ ਬੀ.ਐਨ. ਭੱਲਾ ਐਮ. ਏ. ਇੰਗਲਿਸ਼ ਜੋ ਗੁਰੂ ਨਾਨਕ ਟੂਰਨਾਮੈਂਟ ਦੇ ਪ੍ਰਧਾਨ ਸਨ ਅਤੇ ਮੁੰਡਿਆਂ ਦੇ ਪਰਧਾਨ ਸਨ ਅਤੇ ਕ੍ਰਿਸ਼ਨ ਚੰਦ ਖੰਨਾ ਲਹਿਰੇ ਵਾਲਿਆਂ ਦੇ ਹੱਥ ਵਿਚ ਹੈ ਜਿਨ੍ਹਾਂ ਸਦਕੇ ਟੂਰਨਾਮੈਂਟ ਖੂਬ ਚਮਕਿਆ। (ਹਿੰਦੂ ਸਿੱਖ ਵੈਰ ਭਾਵਨਾ ਦੇ ਕੋੜ੍ਹ ਦੀ ਗੰਦੀ ਬੀਮਾਰੀ ਜੇ ਹੁਣੇ ਹੁਣੇ ਕੁਝ ਪਾਪੀਆਂ ਨੇ ਲਿਆਂਦੀ ਐ ਪਤਾ ਨਹੀਂ) ਦੇ ਕਾਰਣ ਪਤਾ ਨਹੀਂ ਕਿੰਨੀਆਂ ਸਾਂਝੀਆਂ ਸੱਧਰਾਂ, ਸਾਂਝੇ ਚਾਅ, ਸਾਂਝੇ ਸ਼ੋਕ ਖਤਮ ਕਰ ਦਿਤੇ ਹਨ।
ਕਬੱਡੀ ਤੋਂ ਦੂਜੇ ਨੰਬਰ ਦੀਆਂ ਖੇਡਾਂ ਹਾਕੀ ਅਤੇ ਫੁਟਬਾਲ ਸਨ । ਨਛੱਤਰ ਸਿੰਘ ਮਾਨਸਾ, ਕਰਤਾਰ ਸਿੰਘ ਮਾਨਸਾ ਜਿਹੜਾ ਜਿਲ੍ਹਾ ਪੁਲਸ ਬਠਿੰਡਾ ਦੇ ਪ੍ਰਸਿਧ ਹੈਡ ਮੁਹੱਰਰ, ਹੈਡ ਕਾਂਸਟੇਬਲ ਹਨ, ਦੀਆਂ ਲਾਈਆਂ ਫੁੱਟਬਾਲ ਦੀਆਂ ਕਿਕਾਂ ਅੱਜ ਤਕ ਗਰਾਊਂਡ ਦੇ ਲਾਵੀਂ ਖੜੀਆਂ ਟਾਹਲੀਆਂ ਨੂੰ ਨਹੀਂ ਭੁਲੀਆਂ ਜਿਨ੍ਹਾਂ ਦੇ ਪੱਤੇ ਛਾਣ ਦੇਂਦੀਆਂ ਸਨ। ਨਛੱਤਰ ਦੀ ਕਿੱਕ ਤਾਂ ਠੀਕ ਉਰਲੇ ਗੋਲ ਚੋਂ ਪਰਲੇ ਗੋਲ ਤਾਈਂ ਫੁਟਬਾਲ ਉਤੋਂ ਉਤੋਂ ਦੀ ਹੀ ਜਾਂਦੀ ਸੀ । ਰੇਲਵੇ ਵਾਲੇ ਗਿੱਲ ਸਾਹਿਬ ਅਤੇ ਦਿਆਲ ਦੋਵੇਂ ਚੰਗੇ ਮਾਅਰਕੇ ਦੇ ਖਿਲਾੜੀ ਸਨ । ਸਾਰੀ ਰੇਵਲੇ ਕਾਲੋਨੀ ਤੇ ਅੱਧਾ ਸ਼ਹਿਰ ਗਿੱਲ ਹੋਰਾਂ ਨੂੰ ਬੈਕੱਪ ਕਰਨ ਲਈ ਟੂਰਨਾਮੈਂਟ ‘ਚ ਪਹੁੰਚਦਾ ਸੀ।
ਰੱਬਾ। ਕਦੋਂ ਵਖਾਏਂਗਾ ਉਹ ਦਿਨ ਮੁੜਕੇ । ਮੇਰਾ ਜੀਅ ਕਰਦਾ ਅੱਜ ਪ੍ਰੋਫੈਸਰ ਪੂਰਨ ਸਿੰਘ ਜੀ ਜੇ ਮੇਰੇ ਕੋਲ ਹੋਣ ਤਾਂ ਰਲਕੇ ਚਾਂਗਰਾਂ ਮਾਰ ਲਈਏ। ਉਨ੍ਹਾਂ ਸਤਿਯੁਗੀ ਦਿਨਾਂ ਨੂੰ ਪਤਾ ਨਹੀਂ ਉਹ ਕਿਧਰ ਨੂੰ ਚਲੇ ਗਏ। ਕਿੱਥੇ ਮਾਅਦੂਮ ਹੋ ਗਏ। ਚੰਦ ਸੂਰਜ ਵੀ ਓਹੀ ਸਨ । ਧਰਤ ਵੀ ਓਹੀ ਹੈ। ਇਕ ਸਿਆਣੇ ਨੇ ਮੈਨੂੰ ਦੱਸਿਆ ਕਿ ਪੋਣ ਉਹ ਨਹੀਂ। ਹਵਾ ਬਦਲ ਗਈ। ਪ੍ਰੋਫੈਸਰ ਸਾਹਿਬ ਤਾਂ ਪੁਰਾਣੇ ਪੰਜਾਬ ਨੂੰ ਰੋਂਦੇ ਹਨ ਇਹ ਤਾਂ ਕੱਲ੍ਹ ਦੀ ਗੱਲ ਹੈ ਉਹ ਵੇਲਾ ਵੀ ਸਾਡੇ ਕੋਲੋਂ ਖੁੱਸ ਗਿਆ । ਖਬਰੇ ਕਦੋਂ ਮੋੜੋ ਪਾਵੇਗਾ। ਉਹ ਸਮਾਂ ਜਿਹਦੇ ਲਈ ਅਸੀਂ ਅੱਜ ਵਿਆਕੁਲ ਹਾਂ। ਪ੍ਰੋਫੈਸਰ ਕਰਨੈਲ ਸਿੰਘ ਗਿੱਲ ਤਾਂ ਉਨ੍ਹਾਂ ਲੰਘ ਗਏ ਵਕਤਾਂ ਨੂੰ ਚੇਤੇ ਕਰਕੇ ‘ਓਏ, ਓਏ’ ਕਹਿ ਵਿਹਵਲ ਹੋ ਉੱਠਦੇ ਹਨ ਜਿਵੇਂ ਕਿਤੇ ਹੱਥ ਨਹੀਂ ਪੈਂਦਾ :-
ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ
ਫੜ ਫੜ ਰਹੀ ਧੀਕ ਸਮੇਂ ਖਿਕਾਈ ਕੰਨੀ।
ਦੂਜਾ ਸਾਡਾ ਪਿਆਰਾ ਜਥੇਦਾਰ ਗੰਡਾ ਸਿੰਘ ਤਾਂ ਲੰਘਿਆਂ ਸਮਿਆਂ ਨੂੰ ਯਾਦ ਕਰਕੇ ਰੋ ਪੈਂਦਾ ਹੈ, ਬੂਕ ਪੈਂਦਾ ਹੈ ਜਿਵੇਂ ਬਾਲਕ ਨੂੰ ਭੁਲਾਈ ਦੇਕੇ ਉਹਦੀ ਮਾਂ ਨਾਨਕੀ ਉਠ ਗਈ ਹੋਵੇ ਤੇ ਬਾਲਕ ਮਾਂ ਨੂੰ ਅਤੇ ਨਾਨਕਿਆਂ ਨੂੰ ਚੇਤੇ ਕਰਕੇ ਰੋ ਪੈਂਦੇ, ਡਡਿਆ ਉਠਦੈ ਤਿਵੇਂ ਗੰਡਾ ਸਿੰਘ ਤਾਂ ਬਠਿੰਡੇ ਸ਼ਹਿਰ ਦਿਆਂ ਗੌਣਾਂ, ਖਾੜਿਆਂ, ਘੋਲਾਂ, ਖੇਡਾਂ, ਭਲਿਆਂ ਪੁਰਸ਼ਾਂ ਦੀਆਂ ਭਲਿਆਈਆਂ, ਸਾਧਾਂ ਸੰਤਾਂ ਦੀਆਂ ਚੰਗਿਆਈਆਂ ਨੂੰ ਯਾਦ ਕਰਕੇ ਡਡਿਆ ਉਠਦਾ ਸੀ । ਉਨ੍ਹਾਂ ਦੇ ਰੱਬੀ ਬਚਨਾਂ ਵਿਸ਼ੇਸ਼ ਕਰਕੇ ਸੰਤ ਬਾਬਾ ਮੋਜਦਰਿਆ ਜੀ ਦੀਆਂ ਫ਼ਕੀਰੀ ਲਹਿਰਾਂ ਨੂੰ ਚੇਤੇ ਕਰ ਕਰ ਰੋਣੋ ਨਹੀਂ ਹਟਦਾ। ਸਰਦਾਰਾਂ ਦੀਆਂ ਅਦਲ ਇਨਸਾਫ਼ ਵਾਲੀਆਂ ਉਹ ਰੁਚੀਆਂ ਨੂੰ, ਸੇਠਾਂ ਦੀਆਂ ਸ਼ਾਹਦਲੀਲਾਂ ਨੂੰ ਯਾਦ ਕਰਕੇ ਹੈਰਾਨ ਹੁੰਦੇ। ਹੁਣ ਉਹ ਵੇਲੇ ਨਹੀਂ ਆਉਣਗੇ। ਕਿਵੇਂ ਅਜ ਦਾ ਯੁੱਗ, ਖੋਹਾ ਮੂਹੀ ਦਾ, ਮੁਛਣ ਖੋਹਣ ਦਾ, ਕਾਚੂ ਕਟੀਆਂ ਦਾ, ਲਟੇਰਿਆਂ ਦਾ, ਬਦਮਾਸ਼ਾਂ ਦਾ, ਪੈਸੇ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਜਿਨ੍ਹਾਂ ਦਾ ਪਿਓ ਪੈਸਾ, ਮਾਂ ਪੈਸਾ, ਭਰਾ ਪੈਸਾ, ਭੈਣ ਪੈਸਾ. ਸੱਜਣ ਮਿੱਤਰ ਤਾਂ ਪੈਸੇ ਤੋਂ ਬਿਨਾਂ ਹੋਣ ਕੀ ਭ? ਅਜੇਹੇ ਲੋਕ ਹੋ ਗਏ ਸਮੇਂ ਦੇ ਆਗੂ। ਰੱਬਾ ਤੂੰ ਹੀ ਬਚਾ!
ਹਾਂ, ਆਪਾਂ ਤਾਂ ਦੂਰ ਲੰਘ ਗਏ ਟੁਰਨਾਮੈਂਟ ਦੀ ਗੱਲ ਭੁੱਲਕੇ। ਹਾਕੀ ‘ਚ ਜਲੋਰ, ਰੁਲਦੁਵਾਲੇ ਵਾਲਾ ਅਤੇ ਸਰਜੀਤ ਕੀਰੀਆ ਵਾਲਾ ਖੇਡਾਂ ਖੇਡਦੇ ਖੇਡਦੇ ਖੇਡਾਂ ਖਿਡਾਉਣ ਵਾਲੇ ਬਣ ਗਲ ਅਜ ਮਹਿੰਦਰਾ ਕਾਲਜ, ਪਟਿਆਲਾ ਦੇ ਸ਼੍ਰੋਮਣੀ ਖੇਡਾਂ ਦੇ ਪ੍ਰੋਫੈਸਰ ਹਨ। ਅੱਜਕਲ੍ਹ ਜਲੌਰ ਸਿੰਘ ਕਨੇਡਾ ’ਚ ਰੰਗ ਲਾ ਰਹੇ ਹਨ। ਜਿਵੇਂ ਖੇਡਾਂ ਦਾ ਧਨੀ ਸੀ ਨਾਲੋਂ ਨਾਲ ਗੱਲ ਗੁਰਬਤ ਦਾ ਵੀ ਧਨੀ ਸੀ। ਕਲੰਦਰ ਬੇਘੋਵਾਲ ਹਾਕੀ ਫੁਟਬਾਲ ਖੇਡਦਾ ਤਾਂ ਪਿਆਰਾ ਲਗਣਾ ਹੀ ਸੀ ਲੋਕਾਂ ਨੂੰ ਤੁਰਿਆ ਜਾਂਦਾ ਵੀ ਪਿਆਰਾ ਲਗਦਾ ਸੀ। ਅਗੇਤੀ ਉਮਰ ‘ਚ ਹੀ ਬੇਚਾਰੇ ਨੂੰ ਨਜ਼ਰਾਂ ਨੇ ਖਾ ਲਿਆ। ਜੰਗੀਰ ਸਿੰਘ, ਸੁੱਚਾ ਨੂੰ ਨੰਬਰਦਾਰ ਕਾ ਗਿਣਵਾਂ ਹਾਕੀ ਪਲੇਅਰ ਅਤੇ ਅਥਲੀਟ ਹੋਇਆ ਹੈ। ਉਹ ਵੀ ਬੇਚਾਰਾ ਖਾਲੀ ਤੁਰ ਗਿਆ । ਜਿਨ੍ਹਾਂ ਨੇਵੇਖ ਲਿਆ ਉਹ ਨਹੀਂ ਭੁੱਲਣਗੇ।
ਪ੍ਰੋਫੈਸਰ ਬਿਕਰਮ ਸਿੰਘ ਕੌਡੀ ਦਾ ਖਿਡਾਰੀ ਸੀ ਪਰ ਗੋਲਾ ਸਿਟਣ ‘ਚ ਸਭ ਤੋਂ ਮੂਹਰੇ ਸੀ। ਯੂਨੀਵਰਸਿਟੀ ਗੋਲਾ ਸਿਟ ਕੇ ਅੱਵਲ ਰਿਹਾ। ਉਸ ਫ਼ਸਟ ਪੋਜੀਸ਼ਨ ਦੇ ਆਧਾਰ ਤੇ ਪੈਪਸੂ ਵੱਲੋਂ (ਸੀਲੋਨ) ਗੋਲਾ ਸਿੱਟਣ ਵਾਸਤੇ ਗਿਆ ਜਿਥੇ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਪੈਪਸੂ ਲਈ ਵਡਿਆਈ ਪ੍ਰਾਪਤ ਕੀਤੀ ਅੱਜਕਲ੍ਹ ਰਾਜਿੰਦਰਾ ਕਾਲਜ, ਬਠਿੰਡੇ ਦੇ ਫਿਜੀਕਲ ਡੀਪਾਰਟਮੈਂਟ ਦੇ ਹੈੱਡ ਹਨ। ਬਠਿੰਡੇ ਦੇ ਐਸ.ਡੀ. ਸਕੂਲ ਚੋਂ ਨੌਕਰੀ ਸ਼ੁਰੂ ਕੀਤੀ ਜਿਥੇ ਵਿਦਿਆਰਥੀਆਂ ਨੂੰ ਖੇਡਾਂ ਦੀ ਜਾਗ ਲਾਈ। ਸ ਰਣਜੀਤ ਸਿੰਘ ਗਰੇਵਾਲ ਜੋ ਅੱਜਕਲ੍ਹ ਜ਼ਿਲ੍ਹਾ ਪੰਚਾਇਤਾਂ ਦੇ ਖੇਡ ਅਫ਼ਸਰ ਹਨ, ਉਨ੍ਹਾਂ ਨੂੰ ਪਹਿਲੀ ਕੋਚਿੰਗ ਬਿਕਰਮ ਸਿੰਘ ਤੋਂ ਮਿਲੀ, ਜਿਸ ਦੇ ਸਦਕੇ ਮਿਸਟਰ ਗਰੇਵਾਲ ਨੂੰ ਖੇਡਾਂ ਦੇ ਮੈਦਾਨ ਦਾ ਉੱਚ ਦਰਜੇ ਦੀਆਂ ਪ੍ਰਾਪਤੀਆਂ ਹਾਸਲ ਹੋਈਆਂ।
ਗਰੇਵਾਲ ਸਾਹਿਬ ਖੇਡਾਂ ਦੀ ਬਦੌਲਤ ਇੰਗਲੈਂਡ ਜਾ ਆਏ ਹਨ। ਇੰਗਲੈਂਡ ਦੀ ਕਬੱਡੀ ਦੀ ਟੀਮ ਅਤੇ ਭਾਰਤ ਦੀ ਕਬੱਡੀ ਦੀ ਟੀਮ ਦੇ ਉਨ੍ਹਾਂ ਬਠਿੰਡਾ ਵਾਸੀਆਂ ਨੂੰ ਮੈਚ ਦਿਖਾਏ ਜਿਨ੍ਹਾਂ ਮੈਚਾਂ ਵਿਚ ਗਿਣਵੇਂ ਅਤੇ ਨਿਖਰਵੇਂ ਖਿਡਾਰੀ ਆਏ ਹਨ।
ਅੱਜ ਬਠਿੰਡੇ ਦਾ ਘੋਲ, ਖੇਡ ਗਰੇਵਾਲ ਦੇ ਸਿਰ ਸਦਕੇ ਹੈ। ਭਾਵੇਂ ਡੀ.ਐਸ.ਓ. ਸਾਹਿਬ ਅਤੇ ਉਨ੍ਹਾਂ ਦੀ ਸਾਰੀ ਦੀ ਸਾਡੀ ਟੀਮ ਬਠਿੰਡੇ ਦੀਆਂ ਖੇਡਾਂ ਵਾਸਤੇ ਮਖਸੂਸ ਹਨ ਪਰ ਸਟੇਡੀਅਮ ਵਾਲਿਆਂ ਅਤੇ ਡੀ.ਐਸ.ਓ. ਸਾਹਿਬਾਨ ਦਾ ਕੰਮ ਕੇਵਲ ਕਾਗਜੀ ਹੈ। ਅਸਲੀ ਕੰਮ ਦਾ ਸਿਹਰਾ ਤਾਂ ਮਿਸਟਰ ਗਰੇ ਵਾਲ ਸਾਹਿਬ ਦੇ ਸਿਰ ਤੇ ਹੀ ਆਉਂਦਾ ਹੈ।
ਭਾਵੇਂ ਸਾਰੀ ਜ਼ਿੰਮੇਵਾਰ ਅਫਸਰਾਂ ਨੇ ਘੋਲਾਂ ਖੇਡਾਂ ਵਿਚ ਦਿਲਚਸਪੀ ਦਿਖਾਈ ਪਰ ਜੇ ਦਿਲਚਸਪੀ ਸ੍ਰ: ਬਾਬੂ ਸਿੰਘ ਐਸ.ਪੀ. ਸਾਹਿਬ ਨੇ ਅਤੇ ਸ੍ਰ: ਮੋਗੇ ਵਾਲੇ ਗਿੱਲ ਸਾਹਿਬ ਐਸ.ਐਸ.ਪੀ. ਜਿਲ੍ਹਾ ਬਠਿੰਡੇ ਜੋ ਕਿ ਅੱਜ ਕਲ੍ਹ ਡੀ.ਆਈ.ਜੀ. ਬਣੇ ਹੋਏ ਹਨ ਨੇ ਖੇਡਾਂ ਵਿਚ ਸ਼ੌਕ ਦਿਖਾਇਆ ਉਹ ਹੋਰ ਕਿਸੇ ਦੇ ਹੱਥ ਨਹੀਂ ਆਇਆ। ਕੇਵਲ ਗੱਲ ਬਾਤ ਦਾ ਸ਼ੌਕ ਹੀ ਨਹੀਂ ਸਗੋਂ ਆਪਣੇ ਸ਼ੌਕ ਨੂੰ ਅਕਲੀ ਜਾਮਾ ਪਹਿਨਾਇਆ। ਖਿਡਾਰੀਆਂ ਨੂੰ ਹਰ ਭਾਂਤ ਦੀ ਸੁਖ ਸਹਾਇਤਾ ਦੇਕੇ ਆਪਣਾ ਖੇਡਾਂ ਦਾ ਮੇਰ ਜਤਾਇਆ।
ਤੀਜੇ ਜੀ.ਏ. ਮਾਹੀ ਸਾਹਿਬ ਜਿਹੜੇ ਰੈਸਲਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਨ, ਨੇ ਬੜੇ ਘੋਲ ਮੁਕਾਬਲੇ ਕਰਵਾਏ।
ਬਿਕਰਮ ਸਿੰਘ ਕਈ ਵਾਰੀਂ ਝੂਰਦਾ ਰਹਿੰਦਾ ਹੈ ਗਰੇਵਾਲ ਦੇ ਸਾਥੀ ਗੁਰਮੇਲ ਸਿੰਘ ਦੀ ਗੱਲ ਛੇੜਕੇ ਜਿਹੜਾ ਸਕੂਲ ਸਮੇਂ ਵਿਚ ਗਰੇਵਾਲ ਜਿੰਨਾ ਹੀ ਉੱਚ ਕੋਟੀ ਦਾ ਖਿਡਾਰੀ ਸੀ ਪਰ ਉਹ ਅਗੇਤਾ ਹੀ ਵਾਹਿਗੁਰੂ ਘਰ ਚਲਾ ਗਿਆ। ਨਹੀਂ ਅੱਜ ਉਹ ਵੀ ਗਰੇਵਾਲ ਵਾਂਗੂੰ ‘ਬਾਂਡੀ ਪਿੰਡ’ ਨੂੰ ਹੋਰ ਵਧੇਰੇ ਉੱਘਾ ਕਰਦਾ ।
ਕੋਚਿੰਗ ਦਾ ਸਿਹਰਾ ਸ੍ਰ: ਗੁਰਦਿਆਲ ਸਿੰਘ (ਗਿਆਨੀ ਜੀ) ਦੇ ਸਿਰ ਬੜੀਆਂ ਝਿਲਮਲਾਂਦੀਆਂ ਚਮਕਾਂ ਨਾਲ ਚਮਕਦਾ ਹੈ। ਇਨ੍ਹਾਂ ਦੀ ਸਨੇਹ-ਭਰੀ ਕੋਚਿੰਗ ਸਦਕੇ ਕਿੰਨੇ ਖਿਡਾਰੀ ਮੈਦਾਨ ‘ਚ ਚਮਕੇ ਜਿਹੜੇ ਖਾਲਸਾ ਹਾਈ ਸਕੂਲ ਬਠਿੰਡਾ ਰਾਹੀਂ ਆਏ ਜਿਵੇਂ ਜੰਗੀਰ ਸਿੰਘ, ਜਰਨੈਲ ਸਿੰਘ, ਜਲੌਰ ਸਿੰਘ, ਗੁਰਦੇਵ ਸਿੰਘ, ਕਾਕਾ ਸਿੰਘ ਹਰੀ ਸਿੰਘ ਸੰਘਾ ਆਦਿ। ਮਾਸਟਰ ਨਿਹਾਲ ਸਿੰਘ ਵੀ ਗਿਆਨੀ ਜੀ ਦੇ ਚੇਲੇ ਸਨ, ਖਾਲਸਾ ਸਕੂਲ ਦੇ।
ਅੱਜਕਲ੍ਹ ਬਠਿੰਡੇ ਦੇ ਗਲੀਆਂ, ਬਾਜ਼ਾਰਾਂ ਅਤੇ ਇੱਕੱਠਾਂ ਸਮਾਗਮਾਂ ਦੇ ਸ਼ਿੰਗਾਰ ਹਨ। ਪ੍ਰੀਤਮ ਸਿੰਘ ਬਰਾੜ ਅਤੇ ਗੋਬਿੰਦਰ ਸਿੰਘ ਦੰਦੀਵਾਲ ਚੌਹਾਨ, ਅਰੁਣ ਕੁਮਾਰ ਸਪੁੱਤਰ ਪਹਿਲਵਾਨ ਅਜੀਤ ਸਿੰਘ ਸਪੁੱਤਰ ਨੇਤਾ ਜੀ ਫਕੀਰ ਚੰਦ ਸਾਬਕਾ ਵਜ਼ੀਰ ਮਾਲ ਹਨ।
ਪ੍ਰੋਫੈਸਰ ਮੁਕੰਦ ਸਿੰਘ ਜੀ ਰਾਜਿੰਦਰਾ ਕਾਲਜ, ਬਠਿੰਡੇ ਦੇ ਪਿੰਡ ਮੁਲਤਾਨੀਆਂ ਵਾਲੇ = ਬਾਸਕਟਬਾਲ ਦੀ ਜਰਮਨੀ ਤੋਂ ਕੋਚਿੰਗ ਲੈ ਕੇ ਆਏ। ਅੱਜਕਲ੍ਹ ਸਾਡੀਆਂ ਬਾਸਕਟਬਾਲ ਦੀਆਂ ਜਿੱਤਾਂ ਦਾ ਸਿਹਰਾ ਇਨ੍ਹਾਂ ਦੇ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਮਸਤਾਨਾ ਦੇ ਸਿਰ ਹੈ। ਬਾਸਕਟਬਾਲ ਦੇ ਗਰਾਊਂਡ ‘ਚ ਇਨ੍ਹਾਂ ਦੀ ਓਹੀ ਮਹਾਨਤਾ ਹੁੰਦੀ ਹੈ ਜੋ ਵਿਆਹ ‘ਚ ਵਚੋਲਿਆਂ ਦੀ ਪੁਛਤਾਛ ਜਾਂ ਮਹਿਮਾਂ ਹੁੰਦੀ ਹੈ।
ਅੱਜ ਬਠਿੰਡੇ ਦੇ ਖੇਡ ਮੇਲੇ ਦੇ ਕਰਤੇ ਧਰਤੇ ਸ੍ਰ: ਰਣਜੀਤ ਸਿੰਘ ਗਰੇਵਾਲ ਹਨ ਜਿਨ੍ਹਾਂ ਖੇਡਾਂ ’ਚ ਜਾਨ ਪਾ ਰੱਖੀ ਹੈ। ਖਿਡਾਰੀਆਂ ਦਰਸ਼ਕਾਂ ਨੂੰ ਖੇਡ ਮੈਦਾਨਾਂ ਵਿਚ ਪ੍ਰੇਮ ਤੰਦਾਂ ਪਾਕੇ ਬੰਨ੍ਹ ਖੜ੍ਹਾਇਆ ਹੈ । ਅਫ਼ਸਰਾਂ ਨੂੰ ਖੇਡਾਂ ਵੰਨੀ ਕਰਕੇ ਉਨ੍ਹਾਂ ਨੇ ਖੇਡਾਂ ਦੇ ਪੈਟਰਨ ਬਣਾਕੇ ਖੇਡ ਅਤੇ ਖਿਡਾਰੀਆਂ 5 ਵਿਚ ਜੀਵਨ ਭਰਿਆ ਹੈ।
ਬਠਿੰਡੇ ਦਾ ਆਜ਼ਾਦੀ ਸੰਗ੍ਰਾਮ ਵਿਚ ਹਿੱਸਾ
ਬਠਿੰਡੇ ਦੇ ਆਜ਼ਾਦੀ ਸੰਘਰਸ਼ ਦਾ ਮੋਢੀ ਲਾਲਾ ਹੁਕਮ ਚੰਦ ਨੂੰ ਕਿਹਾ ਜਾ ਸਕਦਾ ਹੈ। ਉਹ ਤਹਿਸੀਲ ਪਾਇਲ ਪਟਿਆਲਾ ਸਟੇਟ ਦੇ ਰਹਿਣ ਵਾਲੇ ਸਨ ।
ਸੰਨ 1920 ਵਿਚ ਲਾਲਾ ਲਾਜਪਤ ਰਾਏ ਦੇ ਸਮੇਂ ਖੰਨਾ ਮੰਡੀ ਵਿਚ ਬਿਦੇਸ਼ੀ ਕਪੜੇ ਦੀ ਹੋਲੀ ਮਚਾਈ ਗਈ ਅਤੇ ਪਾਇਲ ਕਸਬੇ ਵਿੱਚ, ਜੋ ਉਸ ਸਮੇਂ ਪਟਿਆਲਾ ਸਟੇਟ ਦੀ ਕੁਝ ਜਾਗੀਰ ਵਾਲੀ ਤਹਿਸੀਲ ਸੀ, ਲਾਲਾ ਲਾਜਪਤ ਰਾਏ ਦੀ ਗਿ੍ਫ਼ਤਾਰੀ ਉਤੇ ਰੋਸ ਵਜੋਂ ਹੜਤਾਲ ਕੀਤੀ ਗਈ ਜਿਸ ਦਾ ਜ਼ਿੰਮੇਵਾਰ ਲਾਲਾ ਹੁਕਮ ਚੰਦ ਨੂੰ ਠਹਿਰਾਇਆ ਗਿਆ। ਇਸ ਦੋਸ਼ ਵਿਚ ਲਾਲਾ ਹੁਕਮ ਚੰਦ ਨੂੰ ਆਈ ਜੀ. ਪੁਲਿਸ, ਪਟਿਆਲਾ- ਟਾਮਕਿਨ ਜਾਂ ਵਾਰਵਟਣ ਸਾਹਿਬ ਦੇ ਪੇਸ਼ ਕੀਤਾ ਗਿਆ। ਹੁਕਮ ਚੰਦ ਨੇ ਮੁਆਫ਼ੀ ਨਾ ਮੰਗੀ। ਬਾਕੀ ਵਪਾਰੀ ਲੋਕ ਤਾਂ ਮੁਆਫ਼ੀ ਮੰਗ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਅੰਗਰੇਜ਼ ਨੇ ਹੁਕਮ ਚੰਦ ਦੀ ਵੈਸੇ ਤਾਂ ਪ੍ਰਸੰਸਾ ਕੀਤੀ ਪਰ ਹੁਕਮ ਚੰਦ ਨੂੰ ਰਿਆਸਤ ਦੇ ਤਸ਼ੱਦਦ ਤੋਂ ਤੱਗ ਆ ਕੇ ਪਾਇਲ ਛੱਡ ਕੇ ਕਿਸੇ ਰਿਸ਼ਤੇਦਾਰ ਦੀ ਵਸਾਤਤ ਕਰਕੇ ਬਠਿੰਡਾ ਰਿਹਾਇਸ਼ ਕਰਨੀ ਪਈ। ਇਨ੍ਹਾਂ ਦੇ ਤਿੰਨੇ ਸਪੁੱਤਰ ਡਾਕਟਰ ਭਗਵੰਤ ਰਾਏ ਜੀ, ਡਾਕਟਰ ਵਿਦਿਆ ਜੀ ਤੇ ਸ੍ਰੀ ਸਤਪਾਲ ਜੀ ‘ਆਜ਼ਾਦ’ ਜਿਨ੍ਹਾਂ ਨੂੰ ਆਪਣੇ ਬਜ਼ੁਰਗ ਪਿਤਾ ਲਾਲਾ ਹੁਕਮ ਚੰਦ ਤੋਂ ਆਜ਼ਾਦੀ ਦੀ ਲਗਨ ਲੱਗੀ ਹੋਈ ਸੀ, ਪਾਇਲ ਛੱਡ ਕੇ ਬਠਿੰਡੇ ਹੀ ਨਿਵਾਸ ਇਖ਼ਤਿਆਰ ਕਰਨਾ ਪਿਆ।
ਮਹਾਰਾਜਾ ਭੁਪਿੰਦਰ ਸਿੰਘ ਵਾਲੀਏ ਪਟਿਆਲਾ ਦੇ ਰਾਜ ਸਮੇਂ ਹੈਦਰਾਬਾਦ ਵਿਚ ਆਰੀਆ ਸਮਾਜ ਐਜੀਟੇਸ਼ਨ ਹੋਈ। ਜਿਸ ਵਿਚ ਲਾਲਾ ਹੁਕਮ ਚੰਦ ਦੇ ਤਿੰਨਾਂ ਸਪੁੱਤਰ ਨੇ ਦਸ ਦਸ ਮਹੀਨੇ ਜੇਲ੍ਹ ਕੱਟੀ। ਤਿੰਨੋਂ ਜਾਣੇ ਸਤਿਆਗ੍ਰਹਿ ਖ਼ਤਮ ਹੋਣ ਤੋਂ ਬਾਅਦ ਵਾਪਸ ਆਏ।
ਉਨ੍ਹਾਂ ਦਿਨਾਂ ਵਿਚ ਪੰਜਾਬ ਦੀਆਂ ਤਕਰੀਬਨ ਸਾਰੀਆਂ ਰਿਆਸਤਾਂ ਵਿਚ ਹੀ ‘ਪਰਜਾ ਮੰਡਲ ਅਤੇ ਵਿਸਵੇਦਾਰੀ ਸਮਾਜ’ ਦੇ ਵਿਰੁੱਧ ਲਹਿਰ ਚਲੀ ਹੋਈ ਸੀ। ਇਸ ਲਹਿਰ ਦੇ ਅਧੀਨ ਲਾਲਾ ਸੰਤ ਰਾਮ ਜੀ ਫੂਲ ਜਾਂ ਨਾਭੇ ਵਾਲੇ ਦਾ ਉਚੇਚਾ ਹਿੱਸਾ ਹੈ ਜੋ ਬਠਿੰਡੇ ਦੇ ਹੀ ਹੋ ਕੇ ਰਹੇ। ਇਨ੍ਹਾਂ ਦਾ ਅੰਤ ਸਮਾਂ ਵੀ ਬਠਿੰਡੇ ਵਿਚ ਹੀ ਆਇਆ।
ਸੰਤ ਰਾਮ ਵਰਗੇ ‘ਮਾਈ ਦੇ ਲਾਲ’ ਥਾਂ-ਥਾਂ ਨਹੀਂ ਜੰਮਦੇ। ਉਹ ਅਸਲ ਭੰਵਰਾ ਸੀ ਜੇ ਆਜਾਦੀ ਦੀ ਸ਼ਮਾ ਉਤੇ ਕੁਰਬਾਨ ਹੋਇਆ। ਉਹ ਲੋਟੂ ਰਾਮ ਨਹੀਂ ਸੀ। ਉਹਨੂੰ ਵਜੀਰੀਆਂ ਦੀ ਭੁੱਖ ਨਹੀ ਸੀ, ਬੜਾ ਨੇਕ ਬੰਦਾ ਸੀ, ਸਾਰੀ ਉਮਰ ਆਜਾਦੀ ਦੀਆਂ ਰਾਂਗਣੀਆਂ ਅਲਾਪਦਾ ਰਿਹਾ। ਬਠਿੰਡੇ ਦੇ ਸਿਵਲ ਸਟੇਸ਼ਨ ਦੇ ਕੁਆਟਰ ਨੰ. 75 ਐਚ ਵਿਚ ਹੀ ਪੂਰਾ ਹੋਇਆ। ਇਹ ਕੁਆਰਟਰ ਉਸ ਨੂੰ ਸ਼ਾਇਦ ਡੀ. ਸੀ. ਮੁਨਸ਼ੀ ਰਾਮ ਜੀ ਨੇ ਦਿਨ ਕਟੀ ਕਰਨ ਲਈ ਬਗ਼ੈਰ ਕਿਸੇ ਕਿਰਾਏ ਤੋਂ ਦੇ ਦਿੱਤਾ ਸੀ। ਅੱਜ ਕਲ੍ਹ ਉਥੇ “ਸੰਤ ਰਾਮ ਮੈਮੋਰੀਅਲ ਲਾਇਬ੍ਰੇਰੀ” ਬਣੀ ਹੋਈ ਹੈ !
ਸ੍ਰ. ਅਮਰਾਓ ਸਿੰਘ, ਧਰਮ ਸਿੰਘ ਫੱਕਰ, ਰੂੜ ਸਿੰਘ ‘ਜੱਟ’ ਬਹਿਮਣ ਦੀਵਾਨਾ ਵਾਲੇ ਤੇ ਜੱਗਰ ਸਿੰਘ ਗੁਲਾਬ ਗੜ੍ਹ ਵਾਲੇ, ਚਾਰੇ ਕਾਮਰੇਡ ਸਾਥੀਆਂ ਨੇ ਬਠਿੰਡੇ ਰਹਿ ਕੇ ਭਾਰਤ ਦੇ ‘ਆਜ਼ਾਦੀ ਸੰਘਰਸ਼’ ਵਿਚ ਹਿੱਸਾ ਪਾਇਆ । ਇਹ ਮੁੱਢ ‘ਚ ਪਰਜਾ ਮੰਡਲੀਏ ਅਤੇ ਵਿਸਵੇਦਾਰੀ ਦੇ ਵਿਰੁੱਧ ਸਨ। ਮਗਰਲੇ ਤਿੰਨੋਂ ਮਾਰਕਸਵਾਦੀਆਂ ਨੇ ਰੂਸ ਦੇ ਗੁਣ ਗਾਏ ਅਤੇ ਕਮਿਊਨਿਜ਼ਮ ਦੇ ਰੰਗੀਨ ਸੁਪਨੇ ਲੋਕਾਂ ਨੂੰ ਦਿਖਾਉਂਦੇ ਰਹੇ। ਇਹ ਸੱਚੇ ਸੁੱਚੇ ਦੇਸ਼ ਭਗਤ ਸਨ। ਇਨ੍ਹਾਂ ਦੀਆਂ ਮਿਹਨਤਾਂ ਦੇ ਮੁੱਲ ਕਿਸੇ ਨਹੀਂ ਮੋੜੇ।
ਸ੍ਰੀ ਸੱਤਪਾਲ ਜੀ ‘ਆਜ਼ਾਦ’ ਨੂੰ ਆਜ਼ਾਦੀ ਹਾਸਲ ਕਰਨ ਦਾ ਬੜਾ ਚਾਅ ਚੜ੍ਹਿਆ ਹੋਇਆ ਸੀ। ਜਦੋਂ ਉਹ ਆਰੀਆ ਹਾਈ ਸਕੂਲ, ਬਠਿੰਡਾ ਵਿਖੇ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ ਬਿਨਾਂ ਕਿਸੇ ਨੂੰ ਦੱਸਿਆਂ ਤਹਿਰੀਕੇ ਆਜ਼ਾਦੀ ਵਿਚ ਬਠਿੰਡੇ ਦਾ ਸੀਰ ਪਾਉਣ ਲਈ ਬਠਿੰਡਿਓ ਪੈਦਲ ਦੌੜ ਕੇ ਫਰੀਦਕੋਟ ਪਹੁੰਚ ਗਿਆ । ਫਰੀਦਕੋਟ ਤੋਂ ਡਾਕਟਰ ਰਾਮ ਲਾਲ ਅਤੇ ਰਣਜੀਤ ਸਿੰਘ ਉਸ ਨੂੰ ਉਨ੍ਹਾਂ ਦੇ ਪਿਤਾ ਜੀ ਕੋਲ ਮੋੜ ਲਿਆਏ ਪਰ ਸੱਤਪਾਲ ਕਿਸੇ ਦੇ ਮੋੜਿਆ ਨਾ ਮੁੜਿਆ। ਉਹ ਲਾਹੌਰ ਪਹੁੰਚ ਗਿਆ। ਓਥੇ ਜਾ ਕੇ ਬਠਿੰਡੇ ਵੱਲੋਂ ਪੂਰੀ ਦਿਲਦਾਰੀ ਨਾਲ ਝੰਡਾ ਝੁਲਾਇਆ।
ਇਕ ਵਾਰ ਖਲੀਲੀ ਸਾਹਿਬ ਮਿਊਜਿਕ ਡਾਇਰੈਕਟਰ, ਫਰਿਆਦੀ ਹੰਸ ਰਾਜ, ਕਾਮਰੇਡ ਗੋਰੀ ਸ਼ੰਕਰ, ਕਾਮਰੇਡ ਅਮਰਾਓ ਸਿੰਘ ਤੇ ਰੂੜ ਸਿੰਘ ਜੱਟ ਬਹਿਮਣ ਦੀਵਾਨੇ ਵਾਲੇ ਨਾਲ ਸਨ। ਇਨ੍ਹਾਂ ਸਾਰਿਆਂ ਨੂੰ ਸਰਕਾਰ ਨੇ ਬਹੁਤ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਪਰ ਸਿਆਸੀ ਸਰਗਰਮੀਆਂ ਬਠਿੰਡੇ ਵਿਚ ਹੀ ਜਾਰੀ ਰਹੀਆਂ। ਇਨ੍ਹਾਂ ਨੂੰ ਸਰਕਾਰ ਬਹੁਤ ਤੰਗ ਕਰਨ ਲੱਗੀ। ਘਰਾਂ ਦੀ ਨਿਤਾ ਪ੍ਰਤੀ ਤਲਾਸ਼ੀ, ਦਰਬੰਦੀਆਂ ਹੋਣ ਲਗੀਆਂ, ਮਾਪਿਆਂ, ਭਾਈ ਬੰਧੂ ਅਤੇ ਰਿਸ਼ਤੇਦਾਰਾਂ ਨੂੰ ਪੁਲਿਸ ਬਹੁਤ ਜਲੀਲ ਕਰਨ ਲੱਗ ਪਈ।
ਬਾਬੂ ਹਰਬੰਸ ਲਾਲ, ਕੁਲਵੰਤ ਰਾਏ, ਫਕੀਰ ਚੰਦ, ਕੌਰ ਸੈਨ, ਲਹਿਰੇ ਵਾਲੇ ਨੇ ਆਜ਼ਾਦੀ ਸੰਘਰਸ਼ ਵਿਚ ਕਾਬਲੇ ਤਾਰੀਫ਼ ਕੰਮ ਕੀਤਾ। ਸੇਠ ਕੰਵਰ ਸੈਨ ਲਿਖਤ ਪੜ੍ਹਤ ਵਾਸਤੇ ਚੰਗੇ ਲਾਇਕ ਸਨ । ਬਾਬੂ ਹਰਬੰਸ ਲਾਲ ਅਤੇ ਨੇਤਾ ਜੀ ਫਕੀਰ ਚੰਦ ਨੇ ਪੰਜਾਬ ਅਸੈਂਬਲੀ ਦੀ ਵਜਾਰਤ ਪ੍ਰਾਪਤ ਕਰਕੇ = ਬਠਿੰਡੇ ਲਈ ਸਲਾਹੁਣ ਯੋਗ ਨਾਮਨਾ ਪ੍ਰਾਪਤ ਕੀਤਾ । ਥਰਮਲ ਪਲਾਂਟ ਬਠਿੰਡਾ ਦਾ ਸਿਹਰਾ ਚੀਫ਼ ਮਨਿਸਟਰ ਗੁਰਨਾਮ ਸਿੰਘ ਵਜਾਰਤ ਵੇਲੇ ਨੇਤਾ ਜੀ ਫਕੀਰ ਚੰਦ ਨੂੰ ਹਾਸਲ ਹੋਇਆ। ·
ਸ੍ਰ: ਸੁਰਜੀਤ ਸਿੰਘ ਬਰਨਾਲਾ ਦੀ ਵਜਾਰਤ ਸਮੇਂ ਕਸਤੂਰੀ ਲਾਲ ਨੇ ਬਠਿੰਡੇ ਦਾ ਨਾਂ ਉੱਘਾ ਕੀਤਾ ।
ਸਰਦਾਰ ਤੇਜਾ ਸਿੰਘ ਐਡਵੋਕੇਟ ਪਹਿਲਾਂ ਸ੍ਰ: ਗਿਆਨ ਸਿੰਘ ਰਾੜੇ ਵਾਲੇ ਦੇ ਚੇਲੇ ਸਨ। ਉਹਦੇ ਨਾਲ ਹੀ ਕਾਂਗਰਸ ਅਤੇ ਅਕਾਲੀ ਪਾਰਟੀ ਵਿਚ ਆਉਂਦੇ ਬਦਲਦੇ ਰਹੇ।
ਫੇਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਵਜਾਰਤ ਵੇਲੇ ਹੈਲਥ ਮਨਿਸਟਰ ਬਣੇ ਅਤੇ ਬਠਿੰਡੇ ਸਿਵਲ ਹਸਪਤਾਲ “ਭਾਈ ਮਨੀ ਸਿੰਘ ਦੇ ਨਾਂ” ਹੇਠਾਂ ਬਣਵਾਇਆ । ਸਾਰੇ ਸ਼ਹਿਰ ਨੂੰ ਦਵਾਦਾਰੂ ਦੀ ਸਹੂਲੀਅਤ ਪ੍ਰਾਪਤ ਹੋਈ। ਸਿਵਲ ਸਟੇਸ਼ਨ ਵਿਚ “ਗੁਰੂ ਨਾਨਕ ਕਲੱਬ” ਬਣਵਾ ਕੇ ਬਠਿੰਡਾ ਵਾਸੀਆਂ ਨੂੰ ਬਹੁਤ ਨੇੜੇ ਸੁੱਖ ਦਾ ਸਾਧਨ ਮੁਹੱਈਆ ਕੀਤਾ।
ਸ੍ਰ: ਤਰਲੋਚਨ ਸਿੰਘ ਜੀ ‘ਰਿਆਸਤੀ’ ਉਤੇ ਹਿੰਦ ਦੇ ਉੱਘੇ ਜਰਨੈਲ ਦੀਵਾਨ ਸਿੰਘ ਮਫਤੂਨ ‘ਰਿਆਸਤ’ ਵਾਲਿਆਂ ਦਾ ਰੰਗ ਸੀ । ਉਹ ਖਾੜਕੂ ਲੀਡਰ ਸਨ। ਸੋਹਣੀ ਸੋਚਣੀ ਦੇ ਮਾਲਕ ਸਨ। ਰੜਕਵੀਂ ਗੱਲ ਕਰਦੇ ਸਨ। ਰੀਂ ਰੀਂ ਕਰਨ ਨਹੀਂ ਸਨ ਜਾਣਦੇ। ਗੱਲ ਇਕ ਟੁੱਕ ਕਰਦੇ ਸਨ। ਸੱਚ ਬੋਲਣ ਦਾ ਸੁਭਾਅ ਸੀ। ਅੰਤ ਸੱਚ ਮਹਿੰਗਾ ਪਿਆ। ‘ਪੰਜਾਬ ਸਮੱਸਿਆ” ਨੇ ਉਨ੍ਹਾਂ ਨੂੰ ਵੀ ਲੈ ਲਿਆ। ਟਾਕਰਾ ਲੈਣੋਂ ਨਹੀ ਸਨ ਟਲਦੇ। ਨਾਂ ਕਾਂਗਰਸੀਆਂ ਨਾਲ ਅਤੇ ਨਾ ਅਕਾਲੀਆਂ ਨਾਲ।
ਸਾਬਕਾ ਐਮ. ਐਲ. ਏ. ਸਰਦਾਰ ਕਰਨੈਲ ਸਿੰਘ ਪੱਕਾ ਜੋ ਬਜ਼ਾਤੇ ਖੁਦ ਅਕਾਲੀ ਪਾਰਟੀ ਪੰਜਾਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਰਹੇ, ਨੇ ਮੇਰੇ ਕੋਲ ਦੌਰਾਨੇ ਗੁਫ਼ਤਗੂ ਸੱਤਪਾਲ ‘ਆਜ਼ਾਦ ਦੀ ਬਹੁਤ ਮਹਿਮਾ ਗਾਈ। ਉਨ੍ਹਾਂ ਕਿਹਾ ਕਿ ਬਠਿੰਡੇ ਦਾ ਸਭ ਤੋਂ ਸ਼ਰੋਮਣੀ ਦੇਸ਼ ਭਗਤ ‘ਸਤਪਾਲ’ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਉਦੋਂ ਸੱਤਪਾਲ ਦੀ ਰਿਆਸਤ ਪਟਿਆਲਾ ਦੀ ਪੁਲਸ ਨੇ ਬਹੁਤ ਦੁਰਗਤੀ ਕੀਤੀ ਪਰ ਉਸ ‘ਸ਼ੇਰ ਦੇ ਪੁੱਤਰ’ ਨੇ ਪਰਵਾਹ ਨਹੀਂ ਕੀਤੀ। ਆਪਣਾ ਸਿਰੜ ਨਿਭਾਇਆ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਤਾਂ ਹਰ ਕੋਈ ਲੀਡਰ ਬਣਨ ਨੂੰ ਅਤੇ ਕਹਾਉਣ ਨੂੰ ਤਿਆਰ ਹੈ। ਪਰ ਉਨ੍ਹੀਂ ਦਿਨੀਂ ਤਾਂ ਕੋਈ ਮਾਂ ਦਾ ਪੁੱਤ ਹੀ ਅਗੇ ਆਉਂਦਾ ਸੀ। ਸਤਪਾਲ ਨੇ ਦੇਸ਼-ਭਗਤੀ ਦੇ ਰਾਹ ਤੁਰ ਕੇ ਆਪਣੀ ਮਾਂ ਦੇ ਦੁੱਧ ਨੂੰ ਲਾਜ ਨਾ ਲਾਈ। ਉਹ ਸਿਰੇ ਦਾ ਸੁੱਚਾ ਸੱਚਾ ਦੇਸ਼ ਭਗਤ ਸੀ।
ਜੋਸ਼ ਮਲਸੀਆਨੀ ਨੇ ਬਠਿੰਡੇ ਦੇ ਸਵਰਗਵਾਸੀ ਸਤਪਾਲ ‘ਆਜ਼ਾਦ’ ਵਲੋਂ ਆਜ਼ਾਦੀ ਵਿਚ ਪਾਏ ਹਿੱਸੇ ਦਾ ਬਿਆਨ ਉਰਦੂ ਅਲਫਾਜ਼ ਨਿਮਨ ਅਨੁਸਾਰ ਕੀਤਾ ਹੈ :-
ਇਸ ਆਜ਼ਾਦੀ ਦੀ ਕੀਮਤ ਖਿੱਤਾ ਏ ਪੰਜਾਬ ਸੇ ਪੂਛੋ
ਇਸ ਬੇਤਾਬ ਕਾ ਆਲਮ ਦਿਲੇ ਬੇਤਾਬ ਸੇ ਪੂਛੋ
ਕਟੀ ਕਿਉਂ ਕਰ ਸ਼ਬੇ ਗਮ ਦੀਦਾ-ਏ ਬੇ-ਖੁਆਬ ਸੇ ਪੂਛੋ
ਜਫਾ ਕਿਆ ਸਹੀ ਉਜੜੇ ਹੂਏ ਅਹਬਾਬ ਸੇ ਪੂਛੋ (ਜੋਸ਼ )
ਜਿਹੜੀਆਂ ਬਿਪਤਾਵਾਂ ਤਸੀਹੇ ਸਾਡੇ ਪਿਆਰੇ ਸਤਪਾਲ ਨੇ ਸਹੇ ਉਹ ਸਤਪਾਲ ਹੀ ਜਾਣਦਾ ਸੀ, ਜਾਂ ਕੋਈ ਬਹੁਤੀ ਬਰੀਕ ਬੁੱਧੀ ਦਾ ਮਾਲਕ ਜਿਹੜਾ ਦੂਜੇ ਦੇ ਹਿਰਦੇ ‘ਚ ਗੁਜਰਦੀ ਔਖ ਨੂੰ ਐਕਸਰੇ ਕਰ ਸਕਦਾ ਹੋਵੇ।
ਭਾਵੇਂ ਸਰਦਾਰ ਹਰਚਰਨ ਸਿੰਘ ਸਰਾ ਜੀ ਦਾ ਵੀ ਬਠਿੰਡਾ ਕਾਂਗਰਸ ਪਾਰਟੀ ਉਤੇ ਪ੍ਰਭਾਵ ਸੀ ਪਰ ਇਨ੍ਹਾਂ ਨਾਲੋਂ ਸਾਡੇ ਬਠਿੰਡੇ ਉਤੇ ਆਜ਼ਾਦੀ ਲਹਿਰ ਦਾ ਰੰਗ ਬਹੁਤਾ ਸੇਠ ਰਾਮਨਾਥ ਅਤੇ -ਗਿਆਨੀ ਜੈਲ ਸਿੰਘ ਜੀ ਨੇ ਚਾੜ੍ਹਿਆ। ਪੰਜਾਬ ਦੇ ਇਨ੍ਹਾਂ ਦੋਵਾਂ ਪਹਿਲੀ ਪਾਲ ਦੇ ਲੀਡਰਾਂ ਦਾ ਇਕ ਪੈਰ ਜੈਤੋ, ਫਰੀਦਕੋਟ ਸੀ ਅਤੇ ਦੂਜਾ ਪੈਰ ਬਠਿੰਡੇ ਸੀ। ਜਦੋਂ ਕਦੇ ਮਹਾਰਾਜਾ ਫਰੀਦਕੋਟ ਅਤੇ ਰਿਆਸਤ ਨਾਭੇ ਦਾ ਤਸ਼ੱਦਦ ਵਧਦਾ ਤਾਂ ਇਹ ਭੱਜ ਕੇ ਬਠਿੰਡੇ ਸ਼ਰਨ ਲੈਂਦੇ। ਲਹਿਰੇ ਵਾਲੇ ਸੇਠ ਗੁਰਮੁਖ ਮੱਲ ਦਾ ਪਰਿਵਾਰ, ਸੇਠ ਮਨਸ਼ਾ ਰਾਮ, ਸੋਮ ਚੰਦ, ਸੇਵਾ ਰਾਮ ਹੋਰੀ ਇਨ੍ਹਾਂ ਦੀ ਉਪਜ ਸਨ। ਕਹਿੰਦੇ ਹਨ, ‘ਸਿਲੇਹਾਰ ਨੂੰ ਸਿਲਹਾਰ ਵੀ ਨਹੀਂ ਭਾਉਂਦੀ’ ਅਤੇ ਘੁਮਿਆਰੀ ਆਪਣੇ ਹੀ
ਭਾਂਡਿਆਂ ਨੂੰ ਸਲਾਹੁੰਦੀ ਰਹਿੰਦੀ ਹੈ ਪਰ ਸ੍ਰ: ਕਰਨੈਲ ਸਿੰਘ ਪੱਕਾ ਨੇ ਮੇਰੇ ਕੋਲ ਮੁੜ ਮੁੜ ਕੇ ਸਤਪਾਲ ਅਤੇ ਸੰਤ ਰਾਮ ਫੂਲ ਵਾਲੇ ਜਾਂ ਨਾਭੇ ਵਾਲੇ ਦੇ ਗੁਣ ਗਾਇਨ ਕੀਤੇ ਬਜਾਏ ਇਹਦੇ ਕਿ ਉਹ ਆਪ ਅਤੇ ਆਪਣੀ ਪਾਰਟੀ ਦਾ ਹੀ ਜਿਕਰ ਕਰਦੇ ਰਹਿੰਦੇ। ਮਨੁੱਖੀ ਸੁਭਾ ਹੈ ਮਨੁੱਖ ਮੋੜ ਘੋੜ ਕੇ ਕਿਸੇ ਨਾ ਕਿਸੇ ਯੁਕਤ ਜਾਂ ਤਰੀਕੇ ਨਾਲ ਆਪਣੇ ਅਤੇ ਆਪਣੇ ਪਿਆਰਿਆਂ ਦੀਆਂ ਵਡਿਆਈਆਂ ਕਰਦਾ ਰਹਿੰਦਾ ਹੈ।
ਮਹਾਤਮਾ ਗਾਂਧੀ ਜੀ ਨੇ ਜਦੋਂ (Quit India) ਸਤਿਆਗ੍ਰਹਿ ਸ਼ੁਰੂ ਕੀਤਾ ਸੀ ਤਾਂ ਸਤਪਾਲ ਨੂੰ ਇਜਾਜ਼ਤ ਦਿਤੀ ਗਈ ਕਿ ਉਹ ਬਠਿੰਡੇ ਪਬਲਿਕ ਲਾਇਬ੍ਰੇਰੀ ਦਾ ਕੰਮ ਸੰਭਾਲੇ। ਲਾਇਬ੍ਰੇਰੀ ਇਸ ਲਈ ਜਾਰੀ ਕੀਤੀ ਗਈ ਤਾਂ ਕਿ ਇਹਦੀ ਆੜ ‘ਚ ਸਿਆਸੀ ਕੰਮ ਕਰਦਾ ਰਵੇ ਅਤੇ ਉਹਨੇ ਏਵੇਂ ਹੀ ਕੀਤਾ। ਕਿਉਂਕਿ ਪਟਿਆਲਾ ਸਟੇਟ ਵਿਚ ਸਿਆਸੀ ਕੰਮ ਕਰਨਾ ਬੜਾ ਕਠਨ ਕੰਮ ਸੀ ਅਤੇ ਆਪਣੀ ਜਾਨ ਤੇ ਖੇ ਡਣਾ ਸੀ।
ਸੇਠ ਰਾਮ ਨਾਥ ਦੇ ਵੱਡੇ ਭਾਈ ਸ੍ਰੀ ਬਿਪਨ ਬਿਹਾਰੀ ਲਾਲ ਜੀ ਨੇ ਵੀ ਲਾਇਬ੍ਰੇਰੀ ਸ਼ੁਰੂ ਕੀਤੀ ਤਾਂ ਕਿ ਸਮਾਜਵਾਦ ਵੀ ਚਲਦਾ ਰਵੇ ਅਤੇ ਇਹਦੀ ਆੜ ਵਿਚ ਸਿਆਸੀ ਸਰਗਰਮੀਆਂ ਵੀ ਚਲਦੀਆਂ ਰਹਿਣ।
ਸ੍ਰੀ ਸਤਪਾਲ ਜੀ ਨੇ ਟ੍ਰਿਬਿਊਨ ਦੇ ਐਡੀਟਰ ਨੂੰ ਲਾਹੌਰੋਂ ਬੁਲਾਇਆ। ਉਹਨੂੰ ਬਠਿੰਡੇ ਦੀ ਸਿਆਸੀ ਜਾਗ੍ਰਿਤੀ ਵਾਲੇ ਲੋਕਾਂ ਨੂੰ ਮਿਲਾਇਆ। ਉਹਨੀਂ ਦਿਨੀਂ ਰਿਆਸਤੀ ਲੋਕਾਂ ਨੂੰ ਅੰਗਰੇਜ਼ੀ ਇਲਾਕੇ ਦੇ ਸਿਆਸੀ ਲੋਕਾਂ ਨਾਲ ਗੱਲ ਕਰਨੀ ਵੀ ਮਨ੍ਹਾਂ ਸੀ। ਸੱਤਪਾਲ ਜੀ ਨੇ ਦੋ ਵਾਰੀ ਸੈਂਟਰਲ ਜੇਲ੍ਹ, ਪਟਿਆਲਾ ਵਿਚ ਕੈਦ ਕੱਟੀ ਅਤੇ ਇਕ ਵਾਰੀ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਚ ਰਿਹਾ।
ਚੌਧਰੀ ਮਿੱਡੂ ਮੱਲ ਜੀ ਬਠਿੰਡੇ ਦੇ ਸਿਆਸੀ ਵਰਕਰਾਂ ਦੀ ਮਦਦ ਕਰਦੇ ਰਹੇ। ਸੱਤਪਾਲ ਨੂੰ ਜਦੋਂ ਸਿਆਸੀ ਸਰਗਰਮੀਆਂ ਵਿਚ ਪੈਸੇ ਦੀ ਲੋੜ ਪੈਂਦੀ ਤਾਂ ਭਜਕੇ ਮਿੱਡੂ ਮੱਲ ਕੋਲ ਜਾ ਵਜਦੇ ਅਗੋਂ ਚੌਧਰੀ ਸਾਹਿਬ ਵੀ ਪੱਲੇ ਦੇ ਪੂਰੇ ਸਨ। ਬੜੇ ਦਾਤੇ ਪੁਰਸ਼ ਸਨ । ਰੱਬਾ ਅਜੇਹੇ ਸਲੱਗ ਬੰਦੇ ਚੌਧਰੀ ਮਿੱਡੂ ਮੱਲ ਵਰਗਿਆਂ ਨੂੰ ਫੇਰ ਵੀ ਬਠਿੰਡੇ ਦੀ ਧਰਤੀ ਵਿਚ ਭੇਜਦਾ ਰਹੀਂ। ਉਹ ਸ਼ਹਿਰ ‘ਚ ਵਸਣ ਵਾਲਿਆਂ ਦੀ ਲਾਜਪਾਲ ਸਨ। ਸਭ ਦੇ ਸਾਂਝੇ ਬੰਦੇ ਸਨ, ਕਿਸੇ ਇਕ ਪਾਰਟੀ ਜਾਂ ਜਾਤੀ ਬਰਾਦਰੀ ਗਲੀ ਮਹੱਲੇ ਦੇ ਨਹੀਂ ਸਨ। ਸਾਰੇ ਸ਼ਹਿਰ ਦੇ ਪ੍ਰੇਮੀ ਪੁਜਾਰੀ ਸਨ, ਉਨ੍ਹਾਂ ਦੀ ਦੇਣ ਵੀ ਦੇਸ਼-ਭਗਤਾਂ ਵਰਗੀ ਹੀ ਸੀ।
ਰਿਆਸਤ ਨਾਭਾ, ਪਟਿਆਲਾ ਅਤੇ ਫਰੀਦਕੋਟ ਵਿਚ ਸਿਆਸੀ ਸਰਗਰਮੀਆਂ ਕਰਨ ਵਾਲੀ ਪਾਰਟੀ ਦਾ ਨਾਂ “ਪਰਜਾ ਮੰਡਲ” ਸੀ ਪਰ ਇਹਦਾ ਨਾਂ ਬਠਿੰਡੇ ਵਿਚ ਪਹਿਲੀ ਵਾਰ “ਕਾਂਗਰਸ ਪਾਰਟੀ” ਸੱਤਪਾਲ ਜੀ ਨੇ ਦਿਤਾ। ਸੱਤਪਾਲ ਦੇ ਕੇਸ ਦੀ ਪੈਰਵੀ ਪਟਿਆਲੇ ਵਾਲੇ ਬਾਬੂ ਬ੍ਰਿਜ ਭਾਨ ਜੀ ਨੇ ਕੀਤੀ। ਸੰਨ 1942 ਵਿਚ “ਭਾਰਤ ਛੱਡੋ” ਵੇਲੇ ਲਾਲਾ ਹਰਬੰਸ ਲਾਲ ਜੀ ਅਤੇ ਉਨ੍ਹਾਂ ਦਾ ਭਾਈ ਕੁਲਵੰਤ ਰਾਏ ਨੂੰ ਵੀ ਜੇਲ੍ਹ ਜਾਣਾ ਪਿਆ । ਫਰੀਦਕੋਟ ਦੇ ਸਤਿਆਗ੍ਰਹਿ ਵੇਲੇ ਹੈਡ ਕੁਆਰਟਰ ਜੈਤੋ ਬਣਾਇਆ ਗਿਆ ਸੀ ।
ਸ੍ਰ: ਅਜਮੇਰ ਸਿੰਘ ਰਾਮਕੋਟੀਏ ਨੇ ਵਿਸਵੇਦਾਰੀ ਦੇ ਵਿਰੁੱਧ ਅੰਦੋਲਨ ਵਿਚ ਹਿੱਸਾ ਲਿਆ । ਉਨ੍ਹਾਂ ਦੇ ਨਾਲ ਸ੍ਰ: ਜੱਗਰ ਸਿੰਘ ਗੁਲਾਬਗੜ੍ਹ ਵਾਲੇ ਵੀ ਸਨ। ਇਨ੍ਹਾਂ ਦਾ ਹੈਡਕੁਆਰਟਰ ਸੀ ਬਠਿੰਡੇ ਪਰ ਬੜੀ ਚੋਰੀ ਨਾਲ ਕੰਮ ਕਰਦੇ ਸਨ। ਸਰਕਾਰ ਦਾ ਡਰ ਬਹੁਤ ਸੀ। ‘ਮਾਰੂਸੀ ਅਤੇ ਗੈਰ ਮਾਰੂਸੀ ਮਜ਼ਾਹਰਿਆਂ ਵਾਲਾ ਝਗੜਾ ਸੀ । ਜਿਸ ਵਿਚ ਦੇਸ਼ ਭਗਤਾਂ ਨੂੰ ਬੜਾ ਔਖਾ ਹੋਣਾ ਪਿਆ । ਸ੍ਰ: ਸੇਵਾ ਸਿੰਘ ਜੀ ਠੀਕਰੀ ਵਾਲਾ ਏਸੇ ਤਹਿਰੀਕ ਵਿਚ ਪੂਰਾ ਹੋ ਗਿਆ ਸੀ। ਇਕ ਵਾਰੀ ਲੁਧਿਆਣੇ ਆਲ ਇੰਡੀਆ ਸਟੇਟਸ ਕਾਨਗ੍ਰੰਸ ਬੁਲਾਈ ਗਈ ਸੀ ਜਿਸਦੀ ਪ੍ਰਧਾਨਗੀ ਜਵਾਹਰ ਲਾਲ ਜੀ ਨੇ ਕੀਤੀ ਸੀ।
ਸ੍ਰੀ ਸਤਪਾਲ ਦੇ ਨਾਂ ਹੇਠਾਂ ਪਬਲਿਕ ਲਾਇਬ੍ਰੇਰੀ ਵਿਚ ‘ਸਤਪਾਲ ਹਾਲ’ ਬਣਵਾਇਆ ਗਿਆ। ਉਹਦੇ ਨਾਂ ਨੂੰ ਜਿਉਂਦਾ ਰੱਖਣ ਲਈ ਪੁਰਾਣੇ ਸੱਟਾ ਬਾਜਾਰ ਨੂੰ ਬਠਿੰਡਾ ਮਿਉਂਸਪਲਿਟੀ ਨੇ ‘ਸਤਪਾਲ ਬਾਜਾਰ’ ਦਾ ਨਾਂ ਦਿੱਤਾ ਪਰ ਉਹ ਬਹੁਤਾ ਪ੍ਰਚਲਤ ਨਹੀਂ ਹੋਇਆ ਸਗੋਂ ਅੱਜ ਕਲ੍ਹ ਉਸ ਦਾ ਨਾਂ ਬਹੁਤਾ ਕਰਕੇ “ਬੈਂਕ ਬਾਜਾਰ” ਹੀ ਪ੍ਰਚਲਤ ਹੋ ਗਿਆ ਹੈ ਕਿਉਂਕਿ ਉਥੇ ਬੈਂਕਾਂ ਦੇ ਬਹੁਤ ਦਫ਼ਤਰ ਹਨ। ਲੋਕ ਓਸ ਨਾਂ ਨੂੰ ਪ੍ਰਚਲਤ ਕਰਦੇ ਹਨ ਜਿਸ ਵਿਚ ਕੋਈ ਖ਼ਾਸੀਅਤ ਹੋਵੇ ਕੋਈ ਵਿਸ਼ੇਸ਼ਤਾ ਹੋਵੇ ਜਿਵੇਂ : ਕਿੱਕਰ ਬਾਜਾਰ, ਸਿਰਕੀ ਬਾਜਾਰ, ਚੋਰ ਬਾਜਾਰ ਤੇ ਚੋਰਾਂ ਵਾਲੀ ਹਵੇਲੀ ਦੇ ਕੋਲੇ ਸਰਕਾਰ ਵਲੋਂ ਧਰੇ ਨਾਵਾਂ ਥਾਵਾਂ ਨੂੰ ਲੋਕ ਘੱਟ ਹੀ ਗੌਲਦੇ ਰਹੇ ਹਨ। ਇਹ ਵਿਸ਼ੇਸ਼ਤਾ ਨੂੰ ਮੁੱਖ ਰਖਦੇ ਹਨ। ਵਿਸ਼ੇਸ਼ਤਾ ਹੀ ਵੱਡੀ ਹੁੰਦੀ ਹੈ। ਮਹਾਰਾਜਾ ਪਟਿਆਲਾ ਨੇ ਬਠਿੰਡਾ ਦਾ ਨਾਂ “ਗੋਬਿੰਦ ਗੜ੍ਹ” ਧਰਿਆ। ਕਾਗਜਾਤ ਵਿਚ ਲਿਖਵਾਇਆ ਪਰ ਇਹਦਾ ਪੁਰਾਣਾ ਨਾਂ ਬਠਿੰਡਾ ਹੀ ਚਲਿਆ ਆਉਂਦਾ ਹੈ।
ਸੱਤਪਾਲ ਦੇ ਪਰਿਵਾਰ ਭਰਾਵਾਂ ਭਤੀਜਿਆਂ ਨੂੰ ਗੌਰਮਿੰਟ ਵੱਲੋਂ ਹਾਲੇ ਤਕ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ। ਏਥੋਂ ਤਕ ਕਿ ਉਹਦੇ ਪਰਿਵਾਰ ਨੂੰ ਸਰਕਾਰੀ ਜੁਰਮਾਨੇ ਵੀ ਖ਼ੁਦ ਭਰਨੇ ਪਏ। ਕੋਈ ਰੂ ਰਿਆਇਤ ਨਹੀਂ। ਤਾਮਰ ਪੱਤਰ ਵੀ ਨਹੀਂ ਮਿਲਿਆ।
ਸਰਦਾਰ ਹਰਚਰਨ ਸਿੰਘ ਜੀ ਕਾਲਿਆਂ ਵਾਲੀ ਦੇ ਵੀ ਪੰਜਾਬ ਪੈਪਸੂ ਪਟਿਆਲਾ ਸਟੇਟ ਦੇ ਉੱਘੇ ਕਾਂਗਰਸੀ ਲੀਡਰ ਸਨ । ਭਾਵੇਂ ਮੁੱਢੋਂ ਤਹਿਸੀਲ ਸਰਸਾ ਜ਼ਿਲ੍ਹਾ ਹਿਸਾਰ ਦੇ ਪਿੰਡ ਕਾਲਾਂਵਾਲੀ ਦੇ ਜੰਮਪਲ ਸਨ ਪਰ ਉਨ੍ਹਾਂ ਦੀਆਂ ਜਿੱਤਾਂ ਉਨ੍ਹਾਂ ਦੇ ਮਾਅਰਕੇ ਬਠਿੰਡੇ ਹਲਕੇ ਦੇ ਉਮੀਦਵਾਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਕਾਲਾਂਵਾਲੀ ਵੱਲੋਂ 1939 ਵਿਚ ਮੈਂਬਰ ਬਣੇ ।ਸੰਨ 1945 ਵਿਚ ਜਦੋਂ ਅੰਗਰੇਜਾਂ ਨੇ ਲਾਹੌਰ ਅਸੈਂਬਲੀ ਦੇ ਮੈਂਬਰ ਬਣਾਏ ਸਨ । ਕੁਝ ਥੋੜ੍ਹੀਆਂ ਵੋਟਾਂ ਕਰਕੇ ਸ੍ਰ: ਨਰੋਤਮ ਸਿੰਘ ਬੁਢਲਾਡਾ ਤੋਂ ਹਾਰ ਗਏ ਸਨ, ਪਰ ਸਰਦਾਰ ਸਾਹਿਬ ਸ੍ਰ: ਹਰਚਰਨ ਸਿੰਘ ਜੀ ਨੇ ਦਿਲੋਂ ਹਾਰ ਨਹੀਂ ਸੀ ਖਾਦੀ ਉਹ ਸਿਆਸਤ ਵਿਚ ਚੰਗੇ ਉੱਘੇ ਘੁਲਾਟੀਏ ਪਹਿਲਵਾਨ ਸਨ। ਉਨ੍ਹਾਂ ਨੇ ਬਠਿੰਡੇ ਬਤੌਰ ਐਡਵੋਕੇਟ ਦੇ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਏਥੋਂ ਜਿੱਤ ਕੇ ਐਮ. ਐਲ. ਏ. ਬਣੇ। ਪੈਪਸੂ ਅਸੈਂਬਲੀ ਦੇ ਵਜੀਰ ਵੀ ਰਹੇ। ਉਨ੍ਹਾਂ ਵਜ਼ੀਰੇ ਮਾਲ ਬਣਕੇ ਚੰਗਾ ਨਾਮਣਾ ਖੱਟਿਆ। ਮਿੱਠ-ਬੋਲੜੇ ਸਨ । ਭਲਾ ਸੁਭਾ ਸੀ। ਹਰਮਨ ਪਿਆਰੇ ਸਨ। ਹਰ ਕਿਸੇ ਨੂੰ ਪ੍ਰਸੰਨ ਰੱਖਦੇ ਸਨ ਕਦੇ ਕਿਸੇ ਨਾਲ ਕੌੜਾ ਹੋਣਾ ਤਾਂ ਜਾਣਦੇ ਹੀ ਨਹੀਂ ਸਨ।
ਉਨ੍ਹਾਂ ਨੇ ਆਪਣੇ ਵਜਾਰਤ ਦੇ ਦੌਰਾਨ ਅਨਾਜ ਮੰਡੀ, ਸਬਜ਼ੀ ਮੰਡੀ, ਸਿਵਲ ਲਾਈਨਜ਼, ਬਠਿੰਡਾ ਬਣਵਾ ਕੇ ਬਠਿੰਡੇ ਦੇ ਸੇਠਾਂ, ਸਰਦਾਰਾਂ ਅਤੇ ਜਿਮੀਂਦਾਰ ਭਰਾਵਾਂ ਤੇ ਮਜਦੂਰਾਂ ਤੋਂ ਜੱਸ ਖੱਟਿਆ ਜਿਨ੍ਹਾਂ ਲਈ ਹਰ ਪਾਸਿਓਂ ਸੌਖ ਹੋ ਗਈ। ਜਿਮੀਂਦਾਰ ਭਰਾਵਾਂ ਨੂੰ ਅਨਾਜ ਮੰਡੀ ਅਤੇ ਸਬਜੀ ਮੰਡੀ ਦੇ ਨੇੜੇ ਹੋਣ ਦੀ ਸੌਖ ਅਤੇ ਸਹੂਲਤ ਹੋ ਗਈ।
ਸਰਦਾਰ ਹਰਚਰਨ ਸਿੰਘ ਜੀ ਚੰਗੇ ਸਿਆਣੇ ਸੁਲਝੇ ਹੋਏ ਲੀਡਰ ਸਾਬਤ ਹੋ ਗੁਜਰੇ ਹਨ। ਉਨ੍ਹਾਂ ਦੇ ਨਾਂ ਨੂੰ ਬਠਿੰਡਾ ਵਾਲੇ ਅਜੇ ਵੀ ਯਾਦ ਕਰਕੇ ਅਸ਼ ਅਸ਼ ਕਰ ਉੱਠਦੇ ਹਨ।
ਸਰਦਾਰ ਸੰਪੂਰਨ ਸਿੰਘ ਜੀ ਰਾਮਾ ਜਿਨ੍ਹਾਂ ਦਾ ਨਾਂ ਸੁਣਦਿਆਂ ਹੀ ਇਨਸਾਨ ਦਾ ਸਿਰ ਨੀਵਾਂ ਹੋ ਜਾਂਦਾ ਹੈ, ਕਦੇ ਨਿੱਤ ਨਿੱਤ ਨਹੀਂ ਜੰਮਦੇ। ਅਸੀ ਕਿੰਨੇ ਨਾਸ਼ੁਕਰੇ ਹਾਂ ਜਿਹੜੇ ਅਜਿਹੇ ਇਨਸਾਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਪਲਾਂ ਵਿਚ ਹੀ ਵਿਸਾਰ ਦਿੰਦੇ ਹਾਂ। ਕਹਿੰਦੇ ਹਨ ਕਿ ਰੱਬ ਹੋਰ ਗੁਨਾਹ ਤਾਂ ਬਖਸ਼ ਦਿੰਦਾ ਪਰ ‘ਬਖਸ਼ਦਾ ਨਹੀਂ ਇਸ਼ਕ ਦੇ ਚੋਰ ਤਾਈਂ’ ਅਜਿਹਾ ਪਰਵਾਨਾ ਸੀ ਜਿਹੜਾ ਦੇਸ਼ ਦੀ ਆਜਾਦੀ ਦੀ ਸ਼ਮਾ ਤੇ ਚੜ੍ਹ ਮਚਿਆ । ਪਰ ਅਸੀਂ ਉਸ ਦਾ ਕੋਡੀ ਭਰ ਵੀ ਮੁੱਲ ਨਹੀਂ ਪਾਇਆ । ਰੱਬ ਸਾਨੂੰ ਕਿਵੇਂ ਬਖਸ਼ੂਗਾ? ਤੁਹਾਡੇ ਪਾਸ ਇਸ ਦਾ ਕੋਈ ਜਵਾਬ ਨਹੀਂ।
ਸਰਦਾਰ ਸੰਪੂਰਨ ਸਿੰਘ ਜੀ ਰਾਮਾ ਜੱਥੇਦਾਰ ਸਾਹਿਬ ਹਲਕਾ ਬਠਿੰਡਾ ਨੇ ਬਠਿੰਡੇ ਨੂੰ ਆਪਣਾ ਨਿਵਾਸ ਸਥਾਨ ਬਣਾ ਕੇ ਬਠਿੰਡਾ ਖਾਸ ਅਤੇ ਹਲਕਾ ਬਠਿੰਡਾ ਨੂੰ ਆਜ਼ਾਦੀ ਲਹਿਰ ਵਿਚ ਲਿਆਂਦਾ। ਜੱਥੇ ਦਾਰ ਰਾਮਾ ਜੀ ਤਹਿਰੀਕੇ ਆਜਾਦੀ ਵਿਚ ਆਉਣ ਤੋਂ ਪਹਿਲਾਂ ਕਵੀਸ਼ਰ ਹੋਇਆ ਕਰਦੇ ਸਨ । ਉਨ੍ਹਾਂ ਨੂੰ ਕਵੀਸ਼ਰੀ ਦੀ ਲਾਗ ਸਾਧੂ ਸੱਦਾ ਰਾਮ ਜੀ (ਜਿਹੜੇ ਸਾਬੋ ਕੀ ਤਲਵੰਡੀ ਦੇ ਮਸ਼ਹੂਰ ਸਾਧੂ ਸਨ ਤੇ ਰੱਬੀ ਭਗਤੀ ਵਿਚ ਸਦਾ ਲੀਨ ਰਹਿੰਦੇ ਸਨ, ਤੇ ਕਵਿਤਾ ਵਿਚ ਨਿਪੁੰਨ ਰਹਿੰਦੇ ਸਨ) ਤੋਂ ਲੱਗੀ। ਉਹ ਬਜਾਤੇ ਖੁਦ ਕਵੀਸ਼ਰ ਸਨ ਅਤੇ ਪ੍ਰੋਹ, ਸੱਥਾਂ, ਮੇਲਿਆਂ, ਮਸ਼ਹਿਰੀਆਂ, ਜੰਨਾਂ, ਮਕਾਨਾਂ ਤੇ ਜੋੜ ਮੇਲਿਆਂ ਤੇ ਜਾ ਕੇ ਕਵੀਸ਼ਰੀ ਕਰਦੇ। ਉਹ ਆਪਣੇ ਖੁਦ-ਸਾਖਤਾ ਕਵੀਸ਼ਰੀ ਸੁਣਾਉਂਦੇ। ਉਨ੍ਹਾਂ ਦੀਆਂ ਕਈ ਰਚਨਾਵਾਂ ਦਹੂਦ, ਸਾਕੇ ਚੰਗੇ ਸਾਹਿੱਤਕ ਟੁਕੜੇ ਹਨ :
ਗੁਰੂ ਘਰ ‘ਚ ਗੁਰ ਇਤਿਹਾਸ ਵਿਚੋਂ ਵਰਨਣ ਯੋਗ ਕਿੱਸੇ ਕਹਾਣੀਆਂ ਨੂੰ ਗਾਉਣ ਸਮੇਂ ਉਨ੍ਹਾਂ ਦਾ ਵਾਹ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਜੀ ਨਾਲ ਪੈ ਗਿਆ। ਗਿਆਨੀ ਕਰਤਾਰ ਸਿੰਘ ਜੀ ਵੀ ਤਿਆਗੀ ਵਿਅਕਤੀ ਸਨ ਅਤੇ ਚੰਗੇ ਮੁਦੱਬਰ ਸਿਆਸਤਦਾਨ ਸਨ ਅਤੇ ਸੱਚੇ ਸੁੱਚੇ ਦੇਸ਼ ਭਗਤ ਸਨ ਜਿਨ੍ਹਾਂ ਨੂੰ ਆਜ਼ਾਦੀ ਲਹਿਰ ਦੀ ਲਟਕ ਪ੍ਰਾਪਤ ਹੋਈ। ਉਨ੍ਹਾਂ ਨੇ ਸਰਕਾਰੀ ਲੁੱਟਾਂ, ਘਸੁੱਟਾਂ, ਸਰਕਾਰੀ ਧੌਂਸਾਂ ਦਬਸ਼ਾਂ ਤੋਂ ਦੁਖੀ ਹੋ ਕੇ ਸਰਕਾਰੀ ਅਤਿਆਚਾਰ ਦੇ ਵਿਰੁੱਧ ਲੜਾਈ ਅਰੰਭੀ। ਸਮੇਂ ਨਾਲ ਉਹ ਆਪਣੀਆਂ ਸੱਚੀਆਂ ਸੁੱਚੀਆਂ ਮਿਹਨਤਾਂ ਦੇ ਸਦਕੇ ਪੈਪਸੂ ਦੇ ਜਥੇਦਾਰ ਬਣ ਗਏ। ਪੈਪਸੂ ਮਨਿਸਟਰੀ ਦੇ ਮੇਕਰ ਵੀ ਸਰਦਾਰ ਸੰਪੂਰਨ ਸਿੰਘ ਜੀ ਰਾਮਾ ਸਨ। 1952 ਵਿਚ ਜਥੇਦਾਰ ਜੀ ਹੀ ਕਰਤੇ ਧਰਤੇ ਸਨ। ਰਾਮਾਂ ਜੀ ਦੀਆਂ ਅਤੇ ਗਿਆਨੀ ਜੀ ਦੀਆਂ ਕੁਰਬਾਨੀਆਂ ਤੋਂ ਅੱਖਾਂ ਫੇਰ ਲੈਣਾ ਰੱਬ ਦੀ ਦਰਗਾਹ ਵਿਚ ਦੋਸ਼ੀ ਬਣਨਾ ਹੈ। ਐਨੇ ਆਦਰ ਮਾਨ ਤੇ ਤਾਕਤ ਮਿਲਣ ਉਪਰੰਤ ਵੀ ਨੰਗ ਦੇ ਨੰਗ ਹੀ ਰਹੇ। ਇਕ ਪੈਸਾ ਵੀ ਨਿੱਜੀ ਤਮੰਨਾ ਲਈ ਨਹੀਂ ਖੱਟਿਆ। ਅੱਜ ਦੇ ਕਿਸੇ ਵੀ ਮਾੜੇ ਤੋਂ ਮਾੜੇ ਲੀਡਰ ਵੱਲ ਝਾਤੀ ਮਾਰੋ। ਪਹਿਲਾਂ ਕੀ ਸੀ ਅੱਜ ਕਿੱਥੇ ਖੜਾ ਹੈ? (ਪਰ ਅਜਿਹੇ ਲੀਡਰ ਬੇਸ਼ਕ ਕਿੰਨੇ ਧਨਾਢ ਤੇ ਧਨੀ ਬਣ ਗਏ ਹਨ, ਪਰ ਜਦੋਂ ਰਾਤੀਂ ਸੌਂਦੇ ਹੋਣਗੇ ਤਾਂ ਉਨ੍ਹਾਂ ਦੀ ਜ਼ਮੀਰ ਵੀ ਉਨ੍ਹਾਂ ਨੂੰ ਲਾਹਣਤਾਂ ਪਾਉਂਦੀ ਹੋਵੇਗੀ ਅਤੇ ਉਹ ਕਿਸੇ ਨੂੰ ਮੂੰਹ ਦਿਖਾਉਣ ਤੋਂ ਪਹਿਲਾਂ ਆਪਣਾ ਮੂੰਹ ਰਜਾਈ ਵਿਚ ਦੇ ਲੈਂਦੇ ਹੋਣਗੇ) ਰਾਮਾ ਜੀ ਗਿਆਨੀ ਕਰਤਾਰ ਸਿੰਘ ਜੀ, ਤੇ ਮੋਲਾਨਾ ਆਜ਼ਾਦ ਜੀ ਤੇ ਮੁਹੰਮਦ ਰਫੀ ਅਹਿਮਦ ਕਿਦਵਾਈ ਤੇ ਮਾਸਟਰ ਤਾਰਾ ਸਿੰਘ ਜੀ ਕਿੰਨੇ ਨਾਮ ਗਿਣਾਵਾਂ, ਇਨ੍ਹਾਂ ਦਾ ਮੁੱਲ ਨਹੀਂ ਦਿੱਤਾ ਜਾਂਦਾ। ਸਾਡੀ ਨਸਲ ਇਨ੍ਹਾਂ ਦਾ ਅਹਿਸਾਨ ਨਹੀਂ ਦੇ ਸਕੇਗੀ।
ਸੱਚ ਕਹਿਣ ਵਿੱਚ ਸੰਕੋਚ ਕਰਨੀ ਰੱਬ ਦਾ ਚੋਰ ਬਣਨਾ ਹੈ ਭਾਵੇਂ ਸੱਚ ਮਹਿੰਗਾ ਹੀ ਪੈਂਦਾ ਹੈ। ਰਾਮਾ ਜੀ ਸੱਚ ਹੀ ਬਲਾਵੇ-ਲੁਟੇਰੇ ਲੀਡਰਾਂ ਨੇ ਰਿਆਸਤਾਂ ਦੇ ਖਜਾਨਿਆਂ ਜਿੰਨੇ ਧਨ ਬਣਾ ਲਏ ਹਨ। ਖੱਟੀਆਂ ਕਮਾਈਆਂ ਵਾਲੇ ਅਫਸਰਾਂ ਨਾਲ ਮੰਥਲੀਆਂ ਬੰਨ੍ਹ ਲਈਆਂ ਹਨ। ਨੌਕਰੀਆਂ ਮੁੱਲ ਬਿਕਣ ਲਗ ਪਈਆਂ ਪਹਿਲਾਂ ਅਗਲਾ ਪੜ੍ਹਾਈ ਵਿਚ ਨਿਖਰਵਾਂ ਹੋਵੇ ਫੇਰ ਉਹ ਦੋ ਚਾਰ ਪੰਜ ਸੱਤ ਲੱਖ ਦੀ ਗੰਡ ਵੀ ਬੋਝੇ ਵਿਚ ਰਖਦਾ ਹੋਵੇ ਤਾਂ ਨੌਕਰੀ ਮਿਲੇ ਤਾਂ ਮਿਲੇ ਜਾਂ ਹੋਵੇ ਵੋਟਾਂ ਦੇਣ ਵਾਲੀ ਸ਼੍ਰੇਣੀ ਵਿਚੋਂ ਜਿਨ੍ਹਾਂ ਲਈ ਨੌਕਰੀਆਂ ਰਾਖਵੀਆਂ ਹਨ।
ਜਥੇਦਾਰ ਰਾਮਾ ਜੀ ਬਠਿੰਡੇ ਦੇ ਜੰਮੇ ਪਲੇ ਚੇਲੇ ਸਨ, ਜੱਥੇਦਾਰ ਗੰਡਾ ਸਿੰਘ ਜੀ ਨੰਬਰਦਾਰ ਬਰਾਦਰੀ ਰਾਮਦਾਸੀ ਸਿੰਘ ਸਨ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਅਤੇ ਅਕਾਲੀ ਦਲ ਵਿਚ ਵੀ ਰਹੇ। ਉਹ ਰਾਮਾ ਜੀ ਦੇ ਸੱਚੇ ਸੁੱਚੇ ਅਨਿਨ ਭਗਤ ਸਨ। ਗੰਡਾ ਸਿੰਘ ਜੀ ਨੇ ਵੀ ਏਧਰ ਓਧਰ ਦੇ ਨਲਾਇਕ ਕੰਮ ਨਹੀਂ ਕੀਤੇ ਜੋ ਕੀਤੇ ਉਹ ਇਜਤ ਮਾਣ ਵਾਲੇ ਭਲਿਆਂ ਵਾਲੇ ਹੀ ਕੀਤੇ।
ਸੁਰਜੀਤ ਸਿੰਘ ਥੇੜੀ, ਬੀਬੀ ਮਹਿੰਦਰ ਕੌਰ ਸੋਚ, ਗੁਰਬਚਨ ਸਿੰਘ ਰੁਲਦੂਵਾਲੇ, ਗੁਰਦੇਵ ਸਿੰਘ ਸਰਾ ਪਿੰਡ ਪੰਨੀ ਵਾਲੇ ਦੇ ਸਨ। ਉਹ ਵੀ ਰਾਮਾ ਜੀ ਦੇ ਭਗਤ ਚੇਲੇ ਸਨ ਜਿਨ੍ਹਾਂ ਸਾਰਿਆਂ ਨੇ ਰਿਆਸਤੀ ਅਕਾਲੀ ਦਲ ‘ਚ ਕੰਮ ਕੀਤਾ। ਇਨ੍ਹਾਂ ਵਿਚੋਂ ਸੁਰਜੀਤ ਸਿੰਘ ਥੇੜੀ ਨੂੰ ਇਕ ਵਾਰੀ ਹਲਕਾ . ਮਾਨਸਾ ਤੋਂ ਅਕਾਲੀ ਟਿਕਟ ਮਿਲਿਆ। ਉਹ ਐਮ. ਐਲ. ਏ. ਬਣੇ । ਸ: ਜੰਗੀਰ ਸਿੰਘ ਜੀ ਬੰਗੀ, ਸ੍ਰ: ਭਗਵਾਨ ਸਿੰਘ ਆਦਿ ਕਿੰਨੇ ਹੀ ਰਾਮਾ ਜੀ ਦੇ ਅਨਿੰਨ ਭਗਤ ਸਨ। ਸੁਰਜੀਤ ਸਿੰਘ ਥੇੜੀ ਲਛਮਣ ਸਿੰਘ ਗਿੱਲ ਦੇ ਮੁਕਾਬਲੇ ਦਾ ਸੀ, ਪਰ ਤਕਦੀਰਾਂ ਵੱਡੀਆਂ ਹਨ :
“ਤਕਦੀਰ ਖੁਦਾ ਦੀ ਕੋਨ ਮੋੜੇ ਤਕਦੀਰ ਪਹਾੜਾਂ ਨੂੰ ਪੁੱਟਦੀ ਵੇ।
ਆਦਮ ਹਵਾ ਨੂੰ ਕੱਢ ਬਹਿੱਸ਼ਤ ਵਿਚੋਂ ਤਕਦੀਰ ਜ਼ਮੀਨ ਤੋਂ ਸੁੱਟਦੀ ਵੇ ।
ਯੂਸਫ ਜੇਹਿਆਂ ਪੈਗੰਬਰ ਜਾਦਿਆਂ ਨੂੰ ਤਕਦੀਰ ਖੂਹੇ ਵਿਚ ਸੁਟਦੀ ਵੇ।
ਸੁਲੇਮਾਨ ਭਠਿਆਰੀ ਦਾ ਭੱਠ ਝੋਕੇ ਤਖਤ ਚਾੜ ਤਕਦੀਰ ਉਲਟਦੀ ਵੇ।
ਸੁਰਜੀਤ ਸਿੰਘ ਥੇੜੀ ਭਾਈ ਕਾ ਸਰਦਾਰ ਸੀ । ਉਹ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ: ਸੁਰਜੀਤ ਸਿੰਘ ਬਰਨਾਲਾ ਨਾਲੋਂ ਅਗੇਰੇ ਸੀ ਪਰ ਤਕਦੀਰ ਨੇ ਅਜੇਹੇ ਚਮਤਕਾਰ ਕੀਤੇ ਉਹਨੇ ਇਕੱਲਾ ਪੰਜਾਬ ਹੀ ਨਹੀਂ ਛਡਿਆ ਸਗੋਂ ਹਿੰਦੁਸਤਾਨ ‘ਚੋਂ ਵੀ ਨਿਕਲ ਗਿਆ । ਪਤਾ ਨਹੀਂ ਅਮਰੀਕਾ, ਕਨੇਡਾ ਦੇ ਕਿਹੜੇ ਸ਼ਹਿਰ ਜਾਂ ਕਿਹੜੀਆਂ ਫਾਰਮਾਂ ਵਿੱਚ ਰੁਜਗਾਰ ਕਮਾ ਰਿਹਾ ਹੋਵੇਗਾ। ਉਹ ਬੰਦਾ ਬਤੌਰ ਲੀਡਰ ਦੇ ਨਿਖਰਵਾਂ ਸੀ ਜਿਵੇਂ ਅੱਜ ਦੇ ਸਮੇਂ ‘ਚ ਲੀਡਰ ਹਨ। ਉਹਨੂੰ ਰਾਮਾ ਜੀ ਦਾ ਚੇਲਾ ਅਤੇ ਗਿਆਨੀ ਕਰਤਾਰ ਸਿੰਘ ਜੀ ਦੇ ਨਿਖਰਵੇਂ ਘਾਸੇ ਲਗੇ ਹੋਏ ਸਨ। ਉਹ ਵੰਡ ਕੇ ਖਾਣਾ ਜਾਣਦਾ ਸੀ । ਸਾਂਝਾ ਪਗਾਉਣ ਜਾਣਦਾ ਸੀ।
ਸ੍ਰ. ਹਾਕਮ ਸਿੰਘ ਮੀਆਂ ਵਾਸੀ ਐਮ. ਪੀ. ਨਛੱਤਰਾ ਨਗਰ ਬਠਿੰਡਾ ਦੇ ਵਜਾਰਤ ਪ੍ਰਾਪਤੀ ਤਾਂ ਨਾ ਕਰ ਸਕੇ ਪਰ ਇਨ੍ਹਾਂ ਨੇ ਆਪਣੀ ਦਲੇਰ, ਨਿਰਪੱਖ ਰੁਚੀ ਦੇ ਆਧਾਰ ਤੇ ਲੋਕਾਂ ਦਾ ਮਨ ਜਿਤਿਆ। ਚੰਗੀ ਨਾਮਨਾ ਪ੍ਰਾਪਤ ਕੀਤੀ । ਜਿਹਦੇ ਨਾਲ ਖੜ, ਗਏ ਉਹਦੇ ਨਾਲ ਪੂਰੇ ਹੋ ਉਤਰੇ। ਬਠਿੰਡੇ ਦੀ ਅੱਜ ਕਲ੍ਹ ਦੀ ਸਿਆਸਤ ਦੇ ਉਘੇ ਪਹਿਲਵਾਨ ਸ੍ਰ. ਗੁਰਨਾਮ ਸਿੰਘ ਸੈਮਾ, ਇੰਦਰ ਸਿੰਘ ਸਾਹਨੀ, ਸ੍ਰ. ਭਗਤ ਸਿੰਘ ਜੀ ਮਧੇਵਾਲੇ, ਸਰਵਨ ਸਿੰਘ ਜੀ ਬੀਰ, ਮਹਿੰਦਰ ਸਿੰਘ ਜੀ ਸਰਾ, ਮੱਖਣ ਸਿੰਘ ਕਾਮਰੇਡ, ਜੋਗਿੰਦਰ ਸਿੰਘ ਜੀ ਭਸੀਨ, ਗੁਰਸੇਵਕ ਸਿੰਘ ਸੁਖਦੀਪ ਸਿੰਘ ਜੀ ਭਿੰਡਰ ਅਕਾਲੀ ਪਾਰਟੀ ਵਲੋਂ ਪਬਲਿਕ ਦੀ ਹਰ ਤਕਲੀਫ਼ ਨੂੰ ਦੂਰ ਕਰਨ ਲਈ ਹੰਬਲੇ ਮਾਰਦੇ ਰਹਿੰਦੇ ਹਨ।
ਵਾਹਿਗੁਰੂ ਇਨ੍ਹਾਂ ਦੀਆ ਮਿਹਨਤਾਂ ਵਿਚ ਬਰਕਤਾਂ ਪਾਵੇ। ਇਨ੍ਹਾਂ ਨੂੰ ਨੇਕ ਅਤੇ ਸਾਂਝੇ ਕੰਮ ਕਰਨ ਲਈ ਸਮਰਥਾ ਬਖਸ਼ੇ। ਇਹ ਹਰਮਨ ਪਿਆਰੇ ਲੀਡਰ ਹੋ ਕੇ ਨਿਬੜਨ। ਇਹ ਇਕੱਲੇ ਬਠਿੰਡੇ ਦੇ ਹੀ ਨਾ ਬਣਨ ਸਗੋਂ ਏਦੂੰ ਵੀ ਅੱਗੇ ਜਾ ਕੇ ਬਠਿੰਡੇ ਦਾ ਨਾਂ ਰੌਸ਼ਨ ਕਰਨ। ਇਹ ਜਿਥੇ ਅੱਜ ਭਿੰਡਰ ਸਾਹਿਬ ਜਾਂ ਸਰਾ ਸਾਹਿਬ ਵਜਦੇ ਹਨ, ਵੱਡੀਆਂ ਉੱਚੀਆਂ ਥਾਂਵਾਂ ਦਿੱਲੀ ਵਿਚ, ਦੱਖਣ ਵਿਚ ਜਾ ਕੇ ਇਹ ‘ਬਠਿੰਡਾ’ ਸਾਹਿਬ ਵੱਜਣ।
ਭਾਰਤ ਦੇ ਪਹਿਲੜੇ ਪੂਰ ਦੇ ਲੀਡਰਾਂ ਵਿਚੋਂ ਪੰਡਤ ਜਵਾਹਰ ਲਾਲ ਨਹਿਰੂ 1956 ਦੇ ਇਲੈਕਸ਼ਨ ਵੇਲੇ ਬਠਿੰਡੇ ਆਏ। ਉਹ ਰੇਲਵੇ ਗਰਾਊਂਡ ਵਿਚ ਉਤਰੇ । ਉਹ ਬਜਰੀਆ ਕਾਰ ਆਏ ਸਨ।
ਉਨ੍ਹੀਂ ਦਿਨੀਂ ਹੈਲੀਕਾਪਟਰ ਆਮ ਨਹੀਂ ਸਨ ਹੁੰਦੇ । ਉਹ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਆਏ ਸਨ । ਮੁਕਾਬਲੇ ਦੀ ਪਾਰਟੀ ਅਕਾਲੀ ਸਨ । ਮੈਂ ਉਹ ਜਲਸਾ ਆਪ ਅਟੈਂਡ ਕੀਤਾ ਸੀ । ਕਰਨਾ ਹੀ ਪੈਣਾ ਸੀ। ਸਰਕਾਰੀ ਮੁਲਾਜ਼ਮ ਜੋ ਹੋਏ । ਪੰਡਤ ਨਹਿਰੂ ਦੇ ਦੋ ਚਾਰ ਫਿਕਰੇ ਮੇਰੇ ਯਾਦ ਹਨ: “ਸਾਰੀ ਦੁਨੀਆਂ ਮੇਂ ਕਹੀਂ ਜਾਓ, ਭਾਰਤ ਕੇ ਕਿਸੇ ਸ਼ਹਿਰ ਮੇਂ ਜਾਓ, ਸਾਹਮਣੇ ਸਿੱਖ ਭਾਈ ਨਜ਼ਰ ਆਤਾ ਹੈ। ਕੋਈ ਬੜਾ ਕਾਮ ਕਰਤਾ ਨਜ਼ਰ ਆਤਾ ਹੈ । ਕਾਮ ਖੂਬ ਕਰਤਾ ਹੈ। ਇਸਕਾ ਕਾਮ ਸਰਾਹਨੇ ਯੋਗ ਹੈ। ਮਗਰ ਮੈਂ ਸਿੱਖ ਭਾਈ ਕੀ ਸਿਆਸਤ ਪਰ ਹੈਰਾਨ ਈ। ਯਿਹ ਹੈਂ ਆਸਤਕ। ਵਾਹਿਗੁਰੂ ਕੋ ਯਾਦ ਕਰਨੇ ਵਾਲਾ, ਦੂਸਰੀ ਤਰਫ਼ ਹੈ ਕਮਿਉਨਿਸਟ ਜੋ ਹੈ ਨਾਸਤਕ-ਇਨਕਾ ਹੈ ਉਨ ਸੇ ਸਾਂਝਾ ਮੋਰਚਾ । ਵਾਹ ਭਾਈ ਸਾਹਿਬ ਵਾਹ। ਆਪ ਕਾ ਸਾਂਝਾ ਮੋਰਚਾ ।”
ਮਾਸਟਰ ਤਾਰਾ ਸਿੰਘ ਵੀ ਕਈ ਵਾਰੀ ਬਠਿੰਡੇ ਆਏ ਅਕਾਲੀ ਕਾਨਫੰਸਾਂ ਕਰੀਆਂ। ਗਿਆਨੀ ਕਰਤਾਰ ਸਿੰਘ ਜੀ ਵੀ ਚੰਗੇ ਸਿਆਣੇ ਸਲਾਹਿਤਾ ਯੋਗ ਲੀਡਰ ਸਨ। ਗਿਆਨੀ ਕਰਤਾਰ ਸਿੰਘ ਅਤੇ ਜੈ ਪ੍ਰਕਾਸ਼ ਨਾਰਾਇਣ, ਦੋਵਾਂ ਨੇ 1947 ਤੋਂ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਮੰਨਣਾ ਹੀ ਪਵੇਗਾ ਜਦੋਂ ਕਿ ਮਹਾਤਮਾ ਗਾਂਧੀ ਤੇ ਮਾਸਟਰ ਤਾਰਾ ਸਿੰਘ ਕਹਿੰਦੇ ਸਨ, “ਪਾਕਿਸਤਾਨ ਸਾਡੀਆਂ ਲਾਸ਼ਾਂ ਉਤੇ ਬਣੇਗਾ” ਛੇਕੜ ਉਹ ਵੀ ਸਿਰ ਨੀਵਾਂ ਕਰ ਗਏ।
ਸੰਨ 1942 ਵਿਚ ਗੁਰੂ ਨਾਨਕ ਦੇ ਜਨਮ ਦਿਵਸ ‘ਤੇ ਸਮਾਗਮ ਉਤੇ ਗੁਰਦੁਆਰਾ ਸਿੰਘ ਸਭਾ ‘ਚ ਰਾਤ ਦੇ ਵੇਲੇ ਜਦੋਂ ਕਵੀ ਲੋਕ ਕਵਿਤਾਵਾਂ ਸੁਣਾਉਂਦੇ ਸਨ ਤਾਂ ਕਵੀਸ਼ਰਾਂ ਦੀ ਇਕ ਜੋੜੀ ਮੋੜ ਮੋੜ ਕੇ ਅਲਾਪਦੀ ਸੀ “ਪਾਕਿਸਤਾਨ ਨਹੀਂ ਬਣਨ ਦੇਣਾ, ਧੱਜੀਆਂ ਉਡਾ ਦਿਆਂਗੇ।” ਪਰ ਉਹ ਵੀ ਬਣ ਗਿਆ। ਤਕੜੇ ਦਾ ਸੱਤੀ ਵੀਹੀਂ ਸੌ – ਅਸਲ ਵਿਚ ਅੰਗਰੇਜ਼ ਪਾਕਿਸਤਾਨ ਬਣਾ ਕੇ ਰਾਜ਼ੀ ਸੀ। ਉਹ ਬਣ ਗਿਆ।
ਅੰਗਰੇਜ ‘ਚ ਬੜੇ ਗੁਣ ਸਨ। ਪਾੜਣ ਵਾਲੀ ਬੜੀ ਭੈੜੀ ਵਾਦੀ ਸੀ । ਹੁਕਮਰਾਨਾਂ ਵਿਚ ਹੋਇਆ ਹੀ ਕਰਦੀ ਹੈ। ਉਨ੍ਹਾਂ ਵਿਚ ਕੋਈ ਨਵੀਂ ਨਿਆਰੀ ਗੱਲ ਨਹੀਂ ਸੀ।
ਪਾਕਿਸਤਾਨ ਬਣਨ ਕਰਕੇ ਸਮੁੱਚੇ ਭਾਰਤ “ਪਿਸ਼ਾਵਰ ਤੋਂ ਲੈ ਕੇ ਕਲਕੱਤੇ ਤਾਈਂ ਦੇ ਭਾਰਤ” ਨੂੰ ਸਦਾ ਹੀ ਦੁਖੀ ਰਹਿਣਾ ਪਵੇਗਾ। ਇਕ ਤੌੜੀ ਵਿਚ ਦੋ ਢਿੱਡ ਖੀਰ ਅਤੇ ਪਲਾ ਦੇ ਨਿਭਾਉਣੇ ਔਖੇ ਹਨ। ਦੋਵਾਂ ਨੂੰ ਰੂਸ, ਅਮਰੀਕਾ ਹੀ ਉਂਗਲਾਂ ਉਤੇ ਨਚਾਈ ਜਾਂਦੇ ਹਨ। ਕਦੇ ਚੈਨ ਨਹੀਂ ਲੈਣ ਦੇਣਗੇ। ਜਿੰਨਾਂ ਚਿਰ ਇਨ੍ਹਾਂ ਦੋਵਾਂ ਹਿੱਸਿਆਂ ਵਿਚ ਬਹੁਤੇ ਸਿਆਣੇ ਆਰਫ ਰੱਬ ਵਰਗੇ ਸ਼੍ਰੋਮਣੀ ਬੰਦੇ ਪੈਦਾ ਨਹੀਂ ਹੁੰਦੇ। ਜਿਹੜੇ ਮੋੜ ਕੇ ਇਨ੍ਹਾਂ ਦੋਵਾਂ ਖਿੱਤਿਆਂ ਨੂੰ ਇਕ ਨਹੀਂ ਕਰਦੇ। ਜਿਵੇਂ ਕਰ ਵਿਖਾਇਆ ਅਕਲਾਂ ਵਾਲਿਆਂ ਨੇ ਬਰਲਨ ਨੂੰ ।
ਕੋਠਾ ਗੁਰੂ ਦੇ ਪ੍ਰਸਿੱਧ ਸੰਤ ਦਰਵੇਸ਼ ਸ਼੍ਰੋਮਣੀ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਜੀ ਹੁਰਾਂ ਨੇ ਮੇਰੇ ਸਹਿਯੋਗੀ ਮਿੱਤਰ ਪ੍ਰੀਤਮ ਸਿੰਘ ਨੂੰ ਦੱਸਿਆ ਕਿ ਅੱਜ ਬਠਿੰਡੇ ਵਿਚ ਅਜਿਹਾ ਕੋਈ ਵੀ ਆਦਮੀ ਨਹੀਂ ਜਿਹੜਾ ਕਿ ਇਹ ਜਾਣਦਾ ਹੋਵੇ ਕਿ ਇਥੇ ਵੀ ਇਕ ਅਜਿਹਾ ਪ੍ਰਸਿੱਧ ਦੇਸ਼ ਭਗਤ ਲੀਡਰ ਪੈਦਾ ਹੋਇਆ ਹੈ, ਜਿਸਨੇ ਆਪਣਾ ਸਭ ਕੁਝ ਦੇਸ਼ ਖਾਤਰ ਵਾਰ ਦਿੱਤਾ ਅਤੇ ਗੁਮਨਾਮੀ ਵਿਚ ਆਪਣੀ ਯਾਤਰਾ ਪੂਰੀ ਕਰ ਗਿਆ। ਸਾਡੇ ਲਈ ਇਹ ਕਿੰਨੀ ਸ਼ਰਮ ਹਯਾ ਵਾਲੀ ਗੱਲ ਹੈ ਕਿ ਅਸੀਂ ਅਜਿਹੇ ਦੇਸ਼ ਭਗਤ ਦਾ ਨਾਂ ਵੀ ਨਾ ਜਾਣਦੇ ਹੋਈਏ ਉਨ੍ਹਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤਾਂ ਕੀ ਜਾਣਨਾ ਹੋਇਆ। ਇਹ ਸੀ ਦੇਸ਼ ਭਗਤ “ਜੈ ਵੰਤ ਵਿਰਦੀ” ਜਿਹੜਾ ਕਿ ਇਥੇ ਬਠਿੰਡਾ ਦੀ ਧਰਤੀ ਵਿਚ ਸਦਾ ਦੀ ਨੀਂਦ ਸੌਂ ਗਿਆ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਅਜਿਹੇ ਪੂਰਵਲੇ ਦੇਸ਼ ਭਗਤਾਂ ਦੀ ਯਾਦ ਨੂੰ ਸੰਭਾਲੀਏ । ਇਸ ਸਬੰਧੀ ਪੂਰੇ ਵਿਸਥਾਰ ਨਾਲ ਗਿਆਨੀ ਜੀ ਨਾਲ ਮਿਲ ਕੇ ਸਾਰਾ ਪਤਾ ਹਵਾਲਾ ਲਿਖਣ ਦਾ ਯਤਨ ਕਰਾਂਗਾ । ਸੰਤ ਰਾਮ ਨਾਭਾ ਜੀ ਦੀ ਤਾਂ ਗੱਲ ਹੀ ਕਲ੍ਹ ਦੀ ਹੈ। ਅਸੀਂ ਤਾਂ ਉਹਦਾ ਵੀ ਕੋਈ ਮੁੱਲ ਨਾ ਪਾਇਆ। ਅਸੀਂ ਕਿੰਨੇ ਅਹਿਸਾਨ ਫਰਾਮੋਸ਼ ਹਾਂ । ਕਿਸੇ ਦੀਆਂ ਕੀਤੀਆਂ ਨੂੰ ਪਤਾ ਨਹੀਂ ਅਸੀਂ ਕਿਵੇਂ ਭੁਲਾ ਦਿੰਦੇ ਹਾਂ । ਰੱਬ ਸਾਰੇ ਗੁਨਾਹਾਂ ਨੂੰ ਤਾਂ ਬਖਸ਼ ਦਿਉ ਪਰ ਅਜਿਹੇ ਮਹਾਂਪੁਰਸ਼ਾਂ ਵਲੋਂ ਸਾਡੇ ਤੇ ਚਾੜ੍ਹੇ ਹੋਏ ਇਹ ਸਾਨਾਂ ਦਾ ਬਦਲਾ ਨਾ ਚੁਕਾਣ ਬਦਲੇ ਜਿਹੜੀਆਂ ਅਸਾਂ ਅੱਖਾਂ ਮੀਟ ਲਈਆਂ। ਏਸ ਗੁਨਾਹ ਦਾ ਭਾਰ ਅਸੀਂ ਕਿਵੇਂ ਲਾਹ ਸਕਾਂਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਨੂੰ ਨਹੀਂ ਬਖਸ਼ਣਗੀਆਂ।
“ਰੱਬ ਸਾਰੇ ਗੁਨਾਹਾਂ ਨੂੰ ਬਖਸ਼ ਦਿੰਦਾ ।
ਪਰ ਬਖਸ਼ਦਾ ਨਾ ਕਿਸੇ ਚੋਰ ਤਾਈਂ।
(ਕਵੀ ਮੋਹਨ ਸਿੰਘ ਜੀ) ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਵਲੋਂ ਪਾਏ ਹੋਏ ਮਾਰਗਾਂ ਤੇ ਚੱਲੀਏ ਅਤੇ ਉਨ੍ਹਾਂ ਵੱਲੋਂ ਦੱਸੇ ਹੋਏ ਰਾਹਾਂ ਨੂੰ ਰੁਸ਼ਨਾਈਏ ਤਾਂ ਹੀ ਅਸੀਂ ਆਪਣਾ ਕੁੱਝ ਨਾ ਕੁੱਝ ਕਰਜਾ ਲਾਹ ਸਕਣ ਦੇ ਯੋਗ ਹੋਵਾਂਗੇ।
ਬਠਿੰਡੇ ਦੀਆਂ ਕੁਝ ਅਭੁੱਲ ਸਖਸ਼ੀਅਤਾਂ ਅਤੇ ਅਭੁੱਲ ਯਾਦਾਂ
ਸੱਥਾਂ, ਪਰਿਆਂ, ਧੂੰਈਆਂ ਤੇ ਬੈਠੇ ਲੋਕ ਮਰਦਾਂ, ਸਤ-ਪੁਰਸ਼ਾਂ, ਦਾਤਿਆਂ, ਸੂਰਿਆਂ ਸੰਤਾਂ, ਭਗਤਾਂ, ਅਣਖਾਂ, ਸ਼ਰਮਾਂ ਵਾਲਿਆਂ ਨੂੰ ਯਾਦ ਕਰਦੇ ਹਨ । ਯਸ ਵਾਲਿਆਂ ਦੀਆਂ ਹਠੀਆਂ, ਜਤੀਆਂ, ਸਤੀਆਂ, ਤਪੀਆਂ ਦੀਆਂ ਕਹਾਣੀਆਂ ਕਰਦੇ ਹਨ। ਯਾਦ ਕਰਦੇ ਹਨ ਉਨ੍ਹਾਂ ਨੂੰ ਜਿਨ੍ਹਾਂ ਨੇ ਮਨੁੱਖੀ ਕੀਮਤਾਂ ਦਾ ਮੁੱਲ ਪਾਇਆ। ਯਾਦ ਕਰਦੇ ਹਨ ਉਨ੍ਹਾਂ ਨੂੰ ਜਿਨ੍ਹਾਂ ਦਾ ਜੀਵਨ ਉਦੇਸ਼ ਸੀ “ਮਰਨਾ ਤੇ ਜੱਗ ਛੱਡਣਾ, ਮੇਰੀ ਜੱਗ ਵਿਚ ਰਹਿ ਜੇ ਗੱਲ”।
ਬਠਿੰਡੇ ਦੇ ਮੋੜੀਗੱਡ ਬਿਨੈਪਾਲ ਅਤੇ ਉਹਦੀ ਵੰਸ਼ ਦੀਆਂ ਗੂਹੜੇ ਤਿਊ ਨਾਲ ਗੱਲਾਂ ਕਰਦੇ ਹਨ, ਦਸਦੇ ਹਨ ਕਿ ਅਨੰਗ ਪਾਲ ਮੁਸਲਮਾਨ, ਬਾਦਸ਼ਾਹ ਮੁਹੰਮਦ ਗੌਰੀ ਦੀ ਕੈਦ ’ਚ ਆ ਗਿਆ। ਕੈਦੀ ਹੋਣ ਦੀ ਸ਼ਰਮ ਮੰਨ ਕੇ ਚਿਖਾ ਬਣਾ ਕੇ ਆਪਣੇ ਆਪ ਨੂੰ ਦਾਹ ਕਰ ਲਿਆ। ਇਕ ਵਾਰੀ ਸੀਹੜਿਆਂ ਨੇ ਪੌੜ-ਸਾਂਗ ਬਣਾਇਆ ਅਤੇ ਕਿਲ੍ਹੇ ‘ਚ ਚੋਰੀ ਕਰ ਲਈ। ਉਨ੍ਹਾਂ ਸੀਹੜਿਆਂ ਦੀ ਅੱਲ ਓਸ ਵੱਡੀ ਸੀਹੜੀ ਬਣਾਉਣ ਕਰਕੇ ਪੈ ਗਈ ਪਰ ਸੀਹੜਿਆਂ ਦਾ ਗੋਤਰ ਤੂਰ ਹੈ। ਕਿਲ੍ਹੇ ਦੀ ਸੁਰੰਗ, ਕਿਲ੍ਹੇ ਚੋਂ ਬਾਰੂਦ ਉਡਣਾ, ਕਿਲ੍ਹੇ ਦਾ ਢਹਿਣਾ, ਮੁੜ ਬਣਨਾ ਆਦਿ ਕਿਲੇ ਪ੍ਰਤੀ ਬਹੁਤ ਗੱਲਾਂ ਹੁੰਦੀਆਂ ਹਨ। ਕਿਲੇ ਉਤੇ ਮਚਦਾ ਦੀਵਾ ਦਿੱਲੀ ਦਿਸਣਾ ਆਦਿ।
ਕਹਿੰਦੇ ਹਨ ਮਹਾਰਾਜਾ ਭੁਪਿੰਦਰ ਸਿੰਘ ਨੇ ਇਕ ਬ੍ਰਹਿਮਣ ਸਾਧ ਦਾ ਬਚਨ ਮੰਨ ਕੇ ਕਿਲ੍ਹੇ ਦੀ ਚੜ੍ਹਦੀ ਬਾਹੀ ਤੋਂ ਬਾਹਰ ਖੂਹ ਖੁਦਵਾਇਆ ਕਿ ਉਥੇ ਧਨ ਨਿਕਲੇਗਾ। ‘ਧਨ ਨਿਕਲਣ ਵਾਲੀ ਗੱਲ ਮੁਆਇਮ’ ਬਣੀ ਹੋਈ ਹੈ। ਹਰ ਕੋਈ ਕਹਿੰਦੈ ਬਹੁਤ ਸਿਉਨਾ ਨਿਕਲਿਆ । ਕਈ ਸਿਆਣੇ ਪਾਰਖੂ ਕਹਿੰਦੇ ਹਨ ਕੁਝ ਨਹੀਂ ਨਿਕਲਿਆ। ਉਹ ਖੂਹ ਖੁਦਵਾਉਣ ਵਾਲਾ ਏਥੋਂ ਹਰੀਦੁਆਰ ਨੂੰ ਦੌੜ ਗਿਆ। ਮੁੜ ਨਹੀਂ ਆਇਆ। ਰੱਬ ਜਾਣੇ ਇਹ ਮਾਜਰਾ ਕੀ ਸੀ। ਹੋ ਸਕਦਾ ਹੈ ਧਨ ਦੀ ਹਵਸ ਨੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਹੀ ਗੁਮਰਾਹ ਕਰੀ ਰੱਖਿਆ ਹੋਵੇ । ਧਨ ਵਾਲਿਆਂ ਨੂੰ ਧਨ ਦੀ ਹਵਸ ਬਹੁਤੀ ਹੁੰਦੀ ਹੈ। ਇਕ ਸੰਤ ਨੇ ਇਕ ਮਾਤਾ ਜੀ ਨੂੰ ਭਲਾਇਆ ਕਿ ਮੈਂ ਤੁਹਾਨੂੰ ਸਿਉਣੇ ਦੀਆਂ ਇੱਟਾਂ ਬਣਾ ਦੇਵਾਂਗਾ। ਤੁਸੀਂ ਮੈਨੂੰ ਸਿਉਨਾ ਦੇਵੋ ਅਤੇ ਇਕ ਲੋਹੇ ਦੀ ਪਨਸੇਰੀ । ਸਾਧ ਸਿਉਨਾ ਲੈ ਕੇ ਉਡੰਤਰ ਹੋ ਗਿਆ । ਠੱਗ ਬੰਦੇ ਸਾਧਾਂ, ਲੀਡਰਾਂ, ਅਫ਼ਸਰਾਂ ਦੇ ਭੇਸ ਧਾਰ ਕੇ ਠੱਗੀ ਮਾਰ ਜਾਂਦੇ ਹਨ। ਇਹ ਗੱਲ ਠੱਗੀ ਵਾਲੀ ਮੈਨੂੰ ਸ੍ਰ: ਹਰਸੇਵਕ ਜੀ ਸਰਦਾਰਗੜ੍ਹ ਵਾਲੇ ਨੇ ਦੱਸੀ ਹੈ।
ਮਹਾਜਨਾਂ ਵਿਚੋਂ ਸੇਠ ਕਾਲਾ ਮੱਲ ਲੱਛੂਕਾ ਬਹੁਤ ਭਲਾ ਅਤੇ ਨੇਕ ਪਰਉਪਕਾਰੀ ਬੰਦਾ ਸਮਝਿਆ ਜਾਂਦਾ ਸੀ। ਸੇਠ ਸਾਹਿਬ ਦੇ ਬਾਲ ਬੱਚਾ ਨਹੀਂ ਸੀ। ਉਹ ਘਨੱਈਆ ਗੰਗਾ ਰਾਮ ਕੇ ਪ੍ਰਵਾਰ ਵਿਚੋਂ ਸੀ। ਬਠਿੰਡੇ ਅਤੇ ਬੁਢਲਾਡਾ ਦੀਆਂ ਧਰਮਸ਼ਾਲਾਵਾਂ ਸੇਠ ਕਾਲਾ ਮੱਲ ਜੀ ਦੀਆਂ ਬਣਾਈਆਂ ਹੋਈਆਂ ਹਨ। ਗੰਗਾ ਰਾਮ ਕੇ ਪ੍ਰਵਾਰ ਨੂੰ ਪਹਿਲਾਂ ਲੋਕ ‘ਲੱਛੂ ਕੇ’ ਵੀ ਕਹਿੰਦੇ ਹੁੰਦੇ ਸਨ । ਸੇਠ ਕਾਲਾ ਮੱਲ ਜੀ ਨੇ ਸਤ ਪੁਰਾ ਆਬਾਦ ਕੀਤਾ ਜਿਥੇ ਹਰ ਸ਼ਾਮ ਨੂੰ ਸੰਤਾਂ ਵਾਸਤੇ ਦਾਲ ਰੋਟੀ ਅਪੜਦੀ ਜੋ ਸੇਠ ਕਾਲਾ ਮੱਲ ਕੇ ਘਰ ਬਣਦੀ ਭਾਵੇਂ ਸਾਧੂ ਦਸ ਹੋਣ, ਭਾਵੇਂ ਪੰਜਾਹ, ਭਾਵੇਂ ਸੌ । ਕਿੰਨੇ ਵੀ ਕਿਉਂ ਨਾ ਹੋਣ। ਗੋਬਿੰਦ ਮੱਲ ਵੀ ਇਨ੍ਹਾਂ ‘ਚੋਂ ਹੀ ਸੀ ਜੀਹਦੇ ਨਾਂ ਦਾ ਹਰਿਦੁਆਰ “ਗੋਬਿੰਦ ਭਵਨ” ਬਣਿਆ ਹੋਇਆ ਹੈ। ਸੇਠ ਰਾਮ ਜੀ ਦਾਸ ਖੇਤਾ ਮੱਲ ਜੀ ਫੰਨੇ ਖਾਂ ਚੌਧਰੀ ਹੋਏ ਹਨ। ਮਹਾਰਾਜਾ ਪਟਿਆਲਾ ਦੇ ਟਿੱਕੇ ਹੋਏ ਚੌਧਰੀ ਸਨ। ਦਿੱਲੀ ਤਾਈ ਇਨਾਂ ਦੀ ਸਰਮਾਏਦਾਰੀ ਪ੍ਰਸਿੱਧ ਸੀ। ਸੇਠ ਰਾਮ ਜੀ ਦਾਸ ਜਦੋਂ ਸੁਸਰਾਲ ਜਾਂਦੇ ਤਾਂ ਉਨ੍ਹਾਂ ਦੇ ਮੂਹਰੇ ਮੂਹਰੇ ਕਪੜੇ ਵਿਛਦੇ ਸਨ ਜਿਵੇਂ ਕਿਸੇ ਰਾਜੇ ਨਵਾਬਾਂ ਅੱਗੇ ਵਿਛਦੇ ਹੁੰਦੇ ਸਨ। ਸੇਠ ਹਰਦਿੱਤਾ ਮੱਲ ਮਹਿਤਾ ਵਾਲਾ ਵੀ ਫੰਨੇ ਖਾਂ ਚੌਧਰੀ ਕਹਾਇਆ ਗਿਆ ਹੈ। ਉਹਦੀ ਰੀਸ ਹਰ ਕੋਈ ਨਹੀਂ ਕਰ ਸਕਦਾ। ਹਰ ਭਾਂਤ ਦਾ ਹਥਿਆਰ ਚਲਾ ਸਕਦਾ ਸੀ । ਉਹ ਜੈਸਾ ਬੰਦਾ ਮਿਲਦਾ ਵੈਸਾ ਹੀ ਵਰਤ ਲੈਂਦਾ ਸੀ। ਚੰਗੇ ਸਿੱਖਾਂ ਸਾਧਨਾਂ ਨਾਲ ਪੂਰਾ ਵਧੀਆ ਵਰਤਦਾ ਸੀ । ਬੜਾ ਨਰ ਮਹਾਜਨ ਸੀ। ਬੜੀ ਰੜ੍ਹਕ ਮੜ੍ਹਕ ਨਾਲ ਜੀਵਿਆ। ਲਲਕਾਰ ਕੇ ਗੱਲ ਕਰਨ ਵਾਲਾ ਸ਼ਾਹ ਸੀ। ਫੈਸਲਾ ਕੁਨ ਗੱਲ ਕਰਨ ਵਾਲਾ ਸੀ, ਰਲਵੀਆਂ ਗੱਲਾਂ ਨਹੀਂ ਸੀ ਕਰਦਾ। ਹੱਸਣ ਖੇਡਣ ਵਾਲਿਆਂ ਨਾਲ ਹਾਸਾ ਮਖੌਲ ਖੂਬ ਕਰਦਾ ਸੀ। ਖਾਣ ਪੀਣ ਵਾਲਿਆਂ ਨਾਲ ਖੂਬ ਖਾਂਦਾ ਪੀਂਦਾ ਸੀ । ਕਾਕਾ ਸਿੰਘ ਕੁੱਟੀ ਵਾਲੇ ਨਾਲ ਵਧੀਆ ਮਲਾਝਾ ਚਲਿਆ। ਦੋਵੇਂ ਰਲ ਕੇ ਲੋੜ ਅਨੁਸਾਰ ਠੱਲਾ ਪਾਉਣ ਦੀ ਸਮਰਥਾ ਰਖਦੇ ਸਨ। ਕੋਈ ਲੁੱਚਾ ਲਗਾੜਾ ਇਨ੍ਹਾਂ ਮੂਹਰੇ ਬੋਲਣ ਦੀ ਮਜਾਲ ਨਹੀਂ ਸੀ ਰਖਦਾ। ਗਲਤ ਕੰਮ ਨਹੀਂ ਸੀ ਕਰ ਸਕਦਾ। ਦੋਵੇਂ ਯਾਰਾਂ ਦੇ ਯਾਰ ਸਨ ਬੁਧੀਮਾਨ ਸ਼ਖ਼ਸ ਸਨ । ਕਾਕਾ ਸਿੰਘ ਖਾਣ ਪੀਣ ਵਾਲਿਆਂ ਦੇ ਨਾਲ ਰਹਿੰਦਾ ਹੋਇਆ ਦਾਰੂ ਮਾਸ ਨੂੰ ਹੱਥ ਨਹੀਂ ਸੀ ਲਾਉਂਦਾ। ਸਾਧੂ ਸੰਪ੍ਰਦਾਇ ਦਾ ਉਪਾਸਕ ਸੀ। ਕੁੰਭਾਂ, ਤੀਰਥਾਂ ਤੇ ਨਾਹੁਣ ਕਰਨੋਂ ਨਹੀਂ ਸੀ ਉਕਦਾ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਬਠਿੰਡੇ ਦੇ ਕਿਲ੍ਹੇ ‘ਚ ਏਥੇ ਆਏ ਤਾਂ ਏਥੋਂ ਦੇ ਮਹਾਜਨ ਘਰਾਂ ਨਾਲ ਗੁਰੂ ਸਾਹਿਬ ਜੀ ਦਾ ਸੰਪਰਕ ਹੋਇਆ। ਜੋ ਕੜਿਆਲੀਏ ਮਹਾਜਨ ਸਨ ।
ਗੁਰੂ ਸਾਹਿਬ 21 ਜੂਨ 1706 ਵਿਚ ਏਥੇ ਆਏ ਸਨ। ਏਥੇ ਗੁਰੂ ਸਾਹਿਬ ਨੇ ਮਲਵਈ ਰੂਪ ਧਾਰਨ ਕੀਤਾ ਅਤੇ ਸਿੱਖਾਂ ਦੇ ਪੁਛਣ ਤੇ ਬੋਲੇ :
ਤੇੜ ਲੁੰਝੀ ਮੋਢੇ ਖੇਸ ।
ਜੈਸਾ ਦੇਸ ਤੈਸਾ ਭੇਸ਼ ।
ਕਿਲ੍ਹੇ ਉਤੇ ਆਸਣ ਲਾਇਆ। ਕਮਰਕੱਸਾ ਖੋਲ੍ਹਿਆ। ਰਾਤ ਨੂੰ ਕਾਫ਼ਲੇ ਵਾਲਿਆਂ ਤੋਂ ਸੱਸੀ ਦਾ ਗਾਉਣ ਸੁਣਿਆ ਅਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਗਾਉਣ ਦੇ ਪਾਤਰਾਂ ਦੀ ਮਹਿਮਾ ਕੀਤੀ। ਗੁਰੂ ਸਾਹਿਬ ਨੇ ‘ਤ੍ਰਿਆ ਚਿਤਰ’ ਵਿਚ ਸੱਸੀ ਪੁੰਨੂੰ, ਸੋਹਣੀ ਮਹੀਵਾਲ ਤੇ ਹੀਰ ਰਾਂਝੇ ਦੀਆਂ ਕਹਾਣੀਆਂ ਨੂੰ ਪੁਨਰ ਜਨਮ ਦੇ ਆਧਾਰ ਤੇ ਵਰਨਣ ਕੀਤਾ ਹੈ।\
ਭਾਵੇਂ ਹਿੰਦ ਭਰ ਦੇ ਮਹਾਜਨਾਂ ਵਿਚੋਂ ਕਿਸੇ ਨੇ ਵੀ ਆਪਣੀ ਭਾਰਤੀ ਸਨਾਤਨੀ ਮੱਤ ਛੱਡ ਕੇ ਹੋਰ ਬਦੇਸ਼ੀ ਮੱਤ ਜਿਵੇਂ ਇਸਲਾਮ ਅਤੇ ਅੰਗਰੇਜ ਰਾਜ ‘ਚ ਆ ਕੇ ਈਸਾਈਅਤ ਧਾਰਨ ਨਹੀਂ ਕੀਤਾ। ਹੋਰ ਸਭ ਜਾਤੀਆਂ ਨੇ ਇਸਲਾਮ ਅਤੇ ਈਸਾਈਅਤ ਮਤ ਧਾਰਨ ਕੀਤਾ ਹੈ । ਜਿਵੇਂ ਬ੍ਰਹਿਮਣ, ਜੱਟ, ਰਾਜਪੂਤ, ਖੱਤਰੀ, ਰੋੜਿਆਂ ਆਦਿ ਅਗਲੀਆਂ ਜਾਤੀਆਂ ਨੇ ਓਪਰੇ ਮੱਤ ਧਾਰਨ ਕੀਤੇ ਅਤੇ ਛੋਟੀਆਂ ਜਾਤੀਆਂ, ਪੱਛੜੀਆਂ ਬਰਾਦਰੀਆਂ ਨੇ ਇਸਲਾਮ ਅਤੇ ਕ੍ਰਿਸਚਨਿਟੀ ਮੌਤ ਬਹੁਤ ਧਾਰਨ ਕੀਤਾ ਪਰ ਕਿਸੇ ਅਗਰਵਾਲ, ਗੁਪਤੇ, ਮਹਾਜਨ ਕਹੋ ਜਾਂ ਬਾਣੀਆ ਨੇ ਓਪਰੇ ਮੱਤ ਬਿਲਕੁਲ ਨਹੀਂ ਧਾਰਨ ਕੀਤੇ ਅਤੇ ਖੂਬੀ ਦੀ ਗੱਲ ਇਹ ਹੈ ਕਿ ਇਹ ਉਨ੍ਹਾਂ ਦੇ ਵਜ਼ੀਰ ਬਣੇ। ਦੀਵਾਨ ਸਾਹਿਬ ਬਣਕੇ ਰਹੇ ਕਿੰਨੇ ਸਿਆਣੇ, ਸੂਝਵਾਨ ਦੂਰ ਅੰਦੇਸ਼ ਹਨ ਇਹ ਲੋਕ ਇਨ੍ਹਾਂ ਦੀ ਦੂਰ ਅੰਦੇਸ਼ੀ ਦੀ ਦਾਦ ਦੇਂਦਾ ਹਾਂ । ਪਰ ਇਨ੍ਹਾਂ ਸਿੱਖ-ਮੱਤ ਨੂੰ ਬੜੇ ਚਾਅ ਨਾਲ ਧਾਰਨ ਕੀਤਾ। ਅੱਜ ਵੀ ਇਨ੍ਹਾਂ ਮਹਾਜਨਾਂ ਨੂੰ ਸਿੱਖ ਹੋਣ ਦੀ ਗੌਰਵਤਾ ਹੈ। ਬਠਿੰਡੇ ਦੇ ਰਹਿਣ ਵਾਲੇ ਕਡਿਆਲੀਏ ਪ੍ਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਨ ਭਗਤ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਰਾਜ ਕੁਮਾਰ ਸਮਾਨੇ ਵਾਲਿਆਂ ਦਾ ਇਕ ਲੇਖ ਜੋ 8 ਅਕਤੂਬਰ, 85 ਦੇ ਪੰਜਾਬ ਕੇਸਰੀ ਵਿਚ ਵਿਚ ਛਪਿਆ ਵੀ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ। ਇਸੇ ਕਡਿਆਲੀਏ ਪ੍ਰਵਾਰ ਹੈ ਜਦੋਂ ਗੁਰੂ ਸਾਹਿਬ ਬਠਿੰਡੇ ਆਏ ਤਾਂ ਇਨ੍ਹਾਂ ਦੇ ਘੋੜੇ ਦਾ ਕੰਡਿਆਲਾ ਫੜਿਆ । ਅੱਜ ਤੋਤਾ ਸਿੰਘ ਮਿੱਤਲ ਨਿਰੰਜਨ ਸਿੰਘ ਮਿੱਤਲ ਸਕੇ ਭਾਈ ਬਤੌਰ ਸੇਵਾਦਾਰ ਦੇ ਹਨ। ਉਹ ਬਾਬਾ ਉਤਮ ਸਿੰਘ ਸੀ ਜੋ ਗੁਰੂ ਸਾਹਿਬ ਨੂੰ ਮਿਲਿਆ, ਦਾ ਪਰਵਾਰ ਗੁਰੂ ਘਰ ਦਾ ਦੂਹਰਾ ਸੇਵਾਦਾਰ ਹੋਇਆ ਹੈ। ਪਹਿਲਾਂ ਇਨ੍ਹਾਂ ਦਾ ਇਕ ਬਜ਼ੁਰਗ ਗੁਰੂ ਤੇਗ ਬਹਾਦਰ ਸਾਹਿਬ ਨਾਲ ਦਿੱਲੀ ਵੀ ਪੂਜਾ ਅਤੇ ਉਹ ਵੀ ਓਥੇ ਹੀ ਸ਼ਹੀਦ ਹੋਇਆ ਜੀਹਦੀ ਸ਼ਹੀਦੀ ਨੂੰ ਸੁਣਕੇ ਉਨ੍ਹਾਂ ਦੀ ਪਤਨੀ ਪਿੰਡ ਕਡਿਆਲ ‘ਚ ਸਤੀ ਹੋਈ। ਇਹ ਪਰਵਾਰ ਸਾਰੇ ਮਹਾਜਨ ਗੁਰੂ-ਸਿੱਖ ਪਰਵਾਰਾਂ ਵਿਚੋਂ ਵੱਡਾ ਗੁਰ ਸਿੱਖ ਪਰਵਾਰ ਸਮਝਿਆ ਜਾਂਦਾ ਹੈ। ਬਠਿੰਡਾ ਵਾਸੀ ਸੇਠ ਨਿਰੰਜਨ ਸਿੰਘ ਨੇ ਦਸਿਆ ਕਿ ਉਹ ਕੋਈ ਵੀ ਖੁਸ਼ੀ ਗਮੀ ਦਾ ਸਮਾਗਮ ਹੋਵੇ ਗੁਰੂ ਸ਼ਰਨ ਲੈਂਦੇ ਹਨ। ਗੁਰਦੁਆਰਾ ਕਿਲ੍ਹਾ ਮੁਬਾਰਿਕ ਬਠਿੰਡੇ ਦੇ ਗੁਰਦੁਆਰੇ ਦੇਗ ਦੇ ਕੇ ਆਉਂਦੇ ਹਨ। ਇਹ ਗੁਰ ਗੋਤੀ ਵੀ ਹਨ । ਕਡਿਆਲੀਆਂ ਦੇ ਘਰ ਦਿੱਲੀ, ਪਟਿਆਲਾ, ਮੁਕਤਸਰ, ਚੱਕ ਗਾਵੇ ਕਾ ਤੇ ਗਿਦੜਬਾਹੇ ਵਿਚ ਵੀ ਹਨ।
ਬਠਿੰਡੇ ਵਿਚ ਇਹ ਰਿਆਸਤ ਪਟਿਆਲੇ ਦੇ ਕਬਜ਼ੇ ਤੋਂ ਪਹਿਲਾਂ ਦੇ ਹਨ। ਪੁਰਾਣੇ ਸ਼ਹਿਰ ਵਿਚ ਇਨ੍ਹਾਂ ਦੀ ਵਸੋਂ ਅਤੇ ਬਾਜ਼ਾਰ ਸੀ । ਇਹ ਪਰਵਾਰ ਮਹਾਰਾਜਾ ਪਟਿਆਲਾ ਦੇ ਧੜਵਾਈ ਬਣਕੇ ਰਹੇ। ਧਰਤੀ ਦੀ ਉਪਜ ਦਾ ਚੌਥਾ ਹਿੱਸਾ ਸਰਕਾਰੀ ਖਾਤੇ ‘ਚ ਜਮਾਂ ਕਰਕੇ ਦੇਂਦੇ ਸਨ ਅਤੇ ਤਿੰਨ ਹਿੱਸੇ ਜ਼ਮੀਨ ਵਾਲੇ ਦੇ ਸਨ । ਉਨ੍ਹੀਂ ਦਿਨੀਂ ਸਰਕਾਰ ਦੀ ਵਡੀ ਕਮਾਈ ਹੀ ਇਹੋ ਹੁੰਦੀ ਸੀ ਹੋਰ ਕੋਈ ਟੈਕਸ ਆਦਿ ਨਹੀਂ ਸੀ । ਕੜਿਆਲ ਬਾਬਾ ਵੀਰ ਸਿੰਘ ਮਹਾਰਾਜਾ ਕਰਮ ਸਿੰਘ ਦਾ ਧੜਵਾਈ ਸੀ । ਇਹ ਕੁਝ ਮੈਨੂੰ ਨਿਰੰਜਨ ਸਿੰਘ ਪੁਤਰ ਤੋਤਾ ਸਿੰਘ ਨੇ ਦਸਿਆ।
ਸੇਠ ਮਿੱਡੂ ਮੱਲ ਨੇ ਖੂਬ ਜੱਸ ਖਟਿਆ। ਚੰਗਾ ਚੌਧਰੀ ਸਾਹਿਬ ਕਹਾਇਆ। ਧਨ ਦੀ ਵਰਤੋਂ ਨੇਕ ਕੰਮਾਂ ਲਈ ਕੀਤੀ। ਉਹਦੇ ਦਰੋਂ ਸਵਾਲੀ ਖਾਲੀ ਨਹੀਂ ਸੀ ਮੁੜਦਾ। ਇਕ ਵਾਰੀ ਕਿਸੇ ਦੇ ਚੋਰੀ ਹੋ ਗਈ। ਪੁਲਸ ਨੂੰ ਕਹਿ ਕੇ ਚੋਰੀ ਕਢਵਾਈ। ਚੋਰ ਨੇ ਪੈਸੇ ਖਰਚ ਲਏ ਸ਼ਾਮ ਨੂੰ ਚੋਰ ਦੇ ਪਿਉ ਨੇ ਆ ਸਵਾਲ ਘਤਿਆ ਕਿ ਮੇਰੇ ਪੁਤ ਤੋਂ ਚੋਰੀ ਵਾਲੇ ਰੁਪਏ ਨਹੀਂ ਭਰੀਦੇ । ਉਹਨੂੰ ਵੀ ਰੱਬ ਨਾਮੇ ਸੌ ਰੁਪਿਆ ਦੇ ਕੇ ਚੋਰ ਦਾ ਛੁਟਕਾਰਾ ਕਰਵਾਇਆ। ਇਕ ਵਾਰੀ ਇਕ ਬਹਾਲਵਪੁਰ ਦਾ ਮੁਸਲਮਾਨ ਬਠਿੰਡਿਓ ਲੜਕੀ ਲੈ ਗਿਆ। ਮਿੱਡੂ ਮੱਲ ਨੇ ਨਾਲ ਲਿਆ ਮਹਿੰਦਰ ਸਿੰਘ ਕੋਤਵਾਲ ਅਤੇ ਕੁੜੀ ਬਹਾਵਲ ਪੁਰੋਂ ਜਾਂ ਲੱਭੀ। ਓਸ ਕੁੜੀ ਦਾ ਵਿਆਹ ਕਰਨ ’ਚ ਵੀ ਨਾਮਾ ਖਰਚਿਆ। ਆਰੀਆ ਸਮਾਜ ਚੌਕ ‘ਚ ਮਿੱਡੂ ਮੱਲ ਦਾ ਬੁੱਤ ਲਾ ਦਿਤਾ ਗਿਆ ਸੀ ਪਰ ਕੁਝ ਨਵੀਨ ਪਸੰਦਾਂ ਨੇ ਪੁੱਟਵਾ ਦਿਤਾ ਹੈ। ਉਹ ਪੱਥਰ ਦਾ ਬੁੱਤ ਭਾਵੇਂ ਪੁਟ ਦਿਤਾ, ਪਰ ਮਿੱਡੂ ਮੱਲ ਦੀ ਮਿੱਠੀ ਪਿਆਰੀ ਅਭੁਲ ਯਾਦ ਦਾ ਬੁੱਤ ਸਦਾ ਲੋਕਾਂ ਦੇ ਹਿਰਦਿਆਂ ‘ਚ ਕਾਇਮ ਰਹੇਗਾ। ਜਿਸ ਕਿਸੇ ਨੇ ਸੇਠ ਮਿੱਡੂ ਮੱਲ ਵੇਖਿਆ ਸੁਣਿਆ ਹੈ ਉਹ ਮਿੱਡੂ ਨੂੰ ਸਲਾਹੁੰਦਾ ਨਹੀਂ ਰੱਜਦਾ। ਰੱਬ ਧਨ ਦੇਵੇ ਤਾਂ ਐਸੇ ਦਰਿਆ ਦਿਲਾਂ ਨੂੰ ਦੇਵੇ ਜਿਨ੍ਹਾਂ ਦਾ ਅਸੂਲ ਹੈ “ਜਿਨ ਕੋ ਖ਼ੁਦਾ ਦੇਤਾ ਹੈ ਵੁਹ ਰਾਹੇ ਖ਼ੁਦਾ ਦੇਤੇ ਹੈਂ” – ਦਰਿਆ ਦਿਲੀ ਸਖਾਵਤ ਮਨੁੱਖ ਦੇ ਵਡੇ ਗੁਣਾਂ ‘ਚੋਂ ਗੁਣ ਹੈ। ਦਰਿਆ ਦਿਲ ਅਤੇ ਸਖੀ ਹੋਣ ਦੇ ਬਾਵਜੂਦ ਮਿੱਡੂ ਮੱਲ ਦਾ ਨਾਂ ਬੰਦਾ ਸੀ। ਉਹਨੂੰ ਬੰਦੇ ਕੁ ਬੰਦੇ ਦੀ ਪਰਖ਼ ਸੀ । ਬੰਦੇ ਦਾ ਮੁੱਲ ਪਹਿਚਾਨ ਸੀ।
ਗੱਲ ਹੁੰਦੀ ਹੈ ਰਾਓ ਸਾਹਿਬ ਦੀ ; ਮਾਰਚ 1953 ਵਿਚ ਰਾਓ ਸਾਹਿਬ ਪਹਿਲੀ ਵਾਰ ਬਠਿੰਡੇ ਆਏ । ਬੜਾ ਸਿਆਣਾ ਬਹਾਦਰ, ਚਤੁਰ ਨਿਆਇਸ਼ੀਲ ਗਵਰਨਰ ਸੀ। ਉਹ ਪੈਪਸੂ ਦੇ ਮਾਲਕ ਸਨ। ਪੈਪਸੂ ਦਾ ਹਾਲ ਸੁਧਾਰ ਦਿਤਾ। ਦਿਨਾਂ ਵਿਚ ਹੀ ਸਾਰੇ ਡਕੈਤ, ਕਾਤਲ, ਚੁਕ ਦਿਤੇ । ਪਬਲਿਕ ਨੇ ਸੁਖ ਦਾ ਸਾਹ ਲਿਆ। ਲੋਕ ਰਾਓ ਸਾਹਿਬ ਨੂੰ ਸ਼ਲਾਘਾ ਨਾਲ ਯਾਦ ਕਰਦੇ ਹਨ। ਵੱਢੀਖੋਰ ਅਫ਼ਸਰਾਂ ਦੇ ਵੱਟ ਕੱਢ ਦਿਤੇ। ਡਰ ਡਰ ਉਠਦੇ ਸਨ ਰਾਓ ਸਾਹਿਬ ਤੋਂ।
ਬਠਿੰਡਾ ‘ਪੀਰਾਂ ਦੀ ਪੁਰੀ’ ਕਹਾਉਂਦਾ ਹੈ। ਹਾਜੀ ਬਾਬਾ ਰਤਨ ਤੋਂ ਲੈ ਕੇ ਏਥੇ ਕੋਈ ਨਾ ਕੋਈ ਫਕਰ ਜ਼ਰੂਰ ਰਹਿੰਦਾ ਹੈ। ਜਿਵੇਂ ਬਹਾਦਰ ਸੂਰਮ ਦੇਸ਼ ਦੁਨੀਆਂ ਦੇ ਰਾਖੇ ਹੁੰਦੇ ਹਨ ਤਿਵੇਂ ਹਠੀ ਤਪੀ ਜਤੀ ਸਤੀ ਸਿੱਖ ਸਾਧ ਵੀ ਗੈਬੀ ਆਫਤਾਂ ਨੂੰ ਟੁੰਮਣ ਵਾਲੇ ਹੁੰਦੇ ਹਨ। ਸਯਦ ਚਾਂਦ ਸ਼ਾਹ ਮੀਰਾਂ ਸਾਹਿਬ, ਦੁੱਲੇ ਸ਼ਾਹ, ਅਲੀਏ ਸ਼ਾਹ, ਬਾਬਾ ਨਜ਼ਾਮ, ਸੁਰਖ ਪੀਰ ਗੁਰੂ ਸੰਗ ਸਾਹਿਬ ਦੀ ਸੰਪਰਦਾਇ ‘ਚੋਂ ਭਾਈ ਨਿਹਾਲਾ ਭਾਈ ਬ੍ਰਹਮ ਜੋਤ, ਜੰਗੀਰ ਦਾਸ, ਮਹੰਤ ਗੁਰਬੰਤਾ ਦਾਸ ਜੀ। ਅੰਮ੍ਰਿਤ ਵੇਲੇ ਨਾਮ ਲਈਏ ਬਾਬਾ ਗੁਰਬੰਤਾ ਦਾਸ ਦਾ, ਪੂਰਨ ਜੋਗੀ ਲੋਕ ਸਨ । “ਛੱਪਰੀ ਤੇ ਕੱਖ ਨਾ ਰਹੇ ਨੀਤ ਨਹੀਂ ਕੰਗਾਲਾਂ ਵਾਲੀ ਰਖਣੀ” ਉਨ੍ਹਾਂ ਦਾ ਜੀਵਨ ਉਦੇਸ਼ ਸੀ। ਅਣਗਿਣਤ ਲੱਖਾਂ ਰੁਪਏ ਭਲੇ ਕੰਮ ਲਈ ਖ਼ਰਚ ਦਿਤੇ। ਡਾਵਸੇ ਸੂਏ ਦੇ ਚੜ੍ਹਦੇ ਪਾਸੇ ਸੇਠ ਰਾਜਾਰਾਮ ਦੇ ਬਾਗ਼ ‘ਚ ਇਕ ਸੰਤ ਰਹਿੰਦੇ ਉਨ੍ਹਾਂ ਦਾ ਤਕੀਆ ਕਲਾਮ ਸੀ ‘ਦੇਵਤਾ’ ਕੋਈ ਕੁਝ ਦੇ ਗਿਆ ਉਹ ਵੀ ਦੇਵਤਾ ਕੋਈ ਕੁਝ ਲੈ ਗਿਆ ਤਾਂ ਉਹ ਵੀ ਦੇਵਤਾ। ਇਕ ਵਾਰੀ ਕਿਸੇ ਨੇ ਉਨ੍ਹਾਂ ਦਾ ਕੰਬਲ ਚੋਰੀ ਕਰ ਲਿਆ। ਸੁਨੇਹਾ ਭੇਜਿਆ। “ਰਾਜਾ ਰਾਮ ਨੂੰ ਕਹਿ ਦੇਣਾ ਕੋਈ ਦੇਵਤਾ ਕੰਬਲ ਲੈ ਗਿਆ, ਕੰਬਲ ਭੇਜ ਦੇਵੋ” ਕੁਝ ਦਿਨਾਂ ਪਿਛੋਂ ਪਤਾ ਨੀਂ ਉਹਨੂੰ ਕੀ ਸੁੱਝੀ ਉਹ ਕੰਬਲ ਮੋੜ ਕੇ ਰਖ ਗਿਆ ਜਦੋਂ ਸੰਤ ਕੁਟੀਆ ਤੋਂ ਬਾਹਰ ਗਏ ਹੋਏ ਸੀ ਤਾਂ ਸੁਨੇਹਾ ਭੇਜਿਆ ਕੰਬਲ ਲੈ ਜਾਵੋ ਉਹ ਦੇਵਤਾ ਕੰਬਲ ਮੋੜ ਕੇ ਰੱਖ ਗਿਆ ਹੈ। ਬਠਿੰਡੇ ਦੇ ਛਿਪਦੇ ’ਚ ਇਕ ਸੰਤ ਰੋਮੇਸ਼ਾ ਨੰਦ ਅਵਧੂਤ ਰਹਿੰਦੇ ਸਨ। ਚੰਗੇ ਭਲਿਆਂ ਨੇ ਮਰਨ ਤੋਂ ਇਕ ਦਿਨ ਪਹਿਲਾਂ ਕਿਹਾ ਡੱਬਵਾਲੀ ਵਾਲੇ ਖੁਦਾ ਜੀ ਨੂੰ ਮਿਲਾ ਦੇਵੋ। ਚੰਗਾ ਸੀ ਜੇ ਮਿਲ ਲੈਂਦੇ। ਅਗਲੇ ਦਿਨ ਖੁਦਾ ਜੀ ਦੇ ਆਉਣ ਤੋਂ ਪਹਿਲਾਂ ਹੀ ਪਰਲੋਕ ਸਿਧਾਰ ਗਏ। ਅਵਧੂਤ ਜੀ ਦੇ ਕਹਿਣ ਦੇ ਮੁਤਾਬਿਕ ਉਨ੍ਹਾਂ ਨੂੰ ਨੂਣ ਪਾ ਕੇ ਉਨ੍ਹਾਂ ਦਾ ਮ੍ਰਿਤਕ ਸਰੀਰ ਧਰਤੀ ਮਾਂ ਦੇ ਹਵਾਲੇ ਕਰ ਦਿਤਾ ਅਤੇ ਖੀਰ ਪੂੜੇ ਬਣਾ ਕੇ ਸਾਰੀ ਸੰਗਤ ਨੇ ਛਕੇ ਅਤੇ ਘਰਾਂ ਨੂੰ ਪਰਤੇ। ਜਿਵੇਂ ਅਵਧੂਤ ਜੀ ਨੇ ਕਿਹਾ ਸੀ ਕਿ ਮੈਨੂੰ ਸਮਾਧੀ ਦੇਣ ਤੋਂ ਪਿਛੋਂ ਸਾਰੇ ਆਏ ਗਏ ਖੀਰ ਮਾਲ੍ਹ ਪੂੜੇ ਛੱਕ ਕੇ ਘਰਾਂ ਨੂੰ ਮੁੜਨਾ । ਹਾਂ ਡੱਬ ਵਾਲੀ ਵਾਲੇ ‘ਖੁਦਾ ਜੀ’ ਵੀ ਬੜੇ ਪੁਜੇ ਸੰਤ ਸਨ। ਉਨ੍ਹਾਂ ਨੇ ਵੀ ਸਰੀਰ ਛੱਡਣ ਤੋਂ ਪਹਿਲਾਂ ਉਚੀਆਂ ਆਵਾਜ਼ਾਂ ਵਿਚ ਕਿਹਾ, “ਹੇ ਹਰੀ” ਦੇਰ ਕਿਉਂ ਕਰੀ ਅਜੇਹਾ ਬੋਲੇ ਅਤੇ ਪਰਮਾਤਮਾ ਵਿਚ ਅਭੇਦ ਹੋ ਗਏ।
- ਬਠਿੰਡੇ ‘ਚ ਇਕ ਬੇਬੇ ਸਿਰ ਤੇ ਮਿੱਟੀ ਦਾ ਬਣਿਆ ਚੁੱਲ੍ਹਾ ਚਕ ਕੇ ਵੇਚਦੀ ਹੁੰਦੀ ਸੀ ਮੈਂ ਵੀ ਉਹਦੇ ਕਈ ਵਾਰ ਦਰਸ਼ਨ ਕੀਤੇ ਸਨ। ਉਹਦੇ ਨਕਸ਼ ਨੈਨ ਕੱਦ ਬੰਨ ਚਿਤ੍ਰਣੀ ਵਰਗਾ ਸੀ ਜਿਵੇਂ ਕਿ ਕੋਕਾ ਪੰਡਤ ਜੀ ਨੇ ਚਿਤ੍ਰਣੀ ਦੇ ਸ਼ਲਕਸ਼ਨ ਦਸੇ ਹਨ ਕਦ ਦਰਮਿਆਨ, ਨਕਸ਼ ਨੈਨ ਦਿਲਕਸ਼,ਰੰਗ ਗੋਰਾ ਤੇ ਸੁਭਾ ਦੀ ਸੁਸ਼ੀਲ ਹੁੰਦੀ ਹੈ। ਪਰ ਉਹਦਾ ਸਿਰ ਮੁਨਿਆ ਹੋਇਆ ਹੁੰਦਾ ਸੀ। ਟਾਕੀਆਂ ਹੀ ਟਾਕੀਆਂ ਦੀ ਭਰੀ ਉਹਨੇ ਕਫਨੀ ਪਹਿਨੀ ਹੁੰਦੀ ਸੀ ਉਹਦੇ ਸਿਰ ਨੂੰ ਵੇਖ ਕੇ ਯਾਦ ਆਉਂਦੀ ਹੁੰਦੀ ਸੀ ਪ੍ਰੋ: ਮੋਹਨ ਸਿੰਘ ਦੀ ਨਜ਼ਮ “ਸਿੰਧਨ” ਦੀ ਉਹ ਜਿਵੇਂ ਪਾਤਰ ਹੁੰਦੀ ਐ। ਉਹ ਬਹੁਤ ਘੱਟ ਬੋਲਦੀ ਸੀ। ਪੁੱਛਣ ਤੇ ਪਤਾ ਲਗਾ ਕਿ ਉਹਦਾ ਪਤੀ ਦੇਵ ਰੇਲਵੇ ਦਾ ਮੁਲਾਜ਼ਮ ਸੀ ਜਵਾਨ ਉਮਰੇ ਰੱਬ ਘਰ ਚਲਾ ਗਿਆ । ਏਸ ਬੇਬੇ ਨੇ ਬੜੀ ਸਬਰ ਸਬੂਰੀ ਨਾਲ ਰੰਡੇਪੇ ਦਾ ਵਿਯੋਗ ਹੰਡਾਇਆ। ਭੋਗ ਭੋਗਣ ਨਾਲ ਭੋਗਾਂ ਦੇ ਤਿਆਗ ਦਾ ਅਨੰਦ ਬਹੁਤਾ ਉੱਚਾ ਸੁੱਚਾ ਹੈ। ਇਹ ਕਿਸੇ ਤਿਆਗੀ ਨੂੰ ਹੀ ਪਤਾ ਹੁੰਦਾ ਹੈ। ਉਹ ਬੇਬੇ ਸਾਡੇ ਬਠਿੰਡੇ ਦੀ ਮੀਰਾਂ ਬਾਈ ਸੀ। ਮੈਨੂੰ ਝੋਰਾ ਉਠਦਾ ਹੈ ਕਿ ਉਹਦੀ ਤਸਵੀਰ ਕਿਉਂ ਨਾ ਬਣਵਾਈ ਜਿਹੜੀ ਕਿ ਅਣ-ਦੱਸਿਆਂ ਹੀ ਬਣ ਸਕਦੀ ਸੀ। ਤਾਂਕਿ ਅਸੀਂ ਵੀ ਤਿਆਰ ਮੂਰਤ ਨੂੰ ਮੱਥਾ ਟੇਕਣ ਦਾ ਅਨੰਦ ਮਾਣ ਸਕਦੇ । ਉਹਦੇ ਘਰ ‘ਚ ਰਾਮ ਪਿਆਰੀ ਮੈਮੋਰੀਅਲ ਕਲੱਬ ਘਰ ਬਣਾਇਆ ਹੈ-ਬੈਡਮਿੰਟਨ ਦਾ।
ਸੰਤ ਬਾਬਾ ਭੁੱਖੜ ਦਾਸ ਜੀ
ਸੰਤ ਬਾਬਾ ਭੁੱਖੜ ਦਾਸ ਜੀ ਪੂਰੇ ਭਾਂਡੇ ਸਨ । ਫੱਕਰ ਜੋਗੀ ਬਾਬਾ ਸਨ – ਬੇਮੁਤਾਜ, ਨਾ ਰਾਜੇ ਦੀ ਨਾ ਅਮੀਰ ਗਰੀਬ ਦੀ ਨਾ ਕਿਸੇ ਸਿੱਖ ਸਾਧ ਦੀ ਮਸ਼ੰਦਗੀ ਸਨ ਰੱਖਦੇ।
ਕਹਿੰਦੇ ਹਨ ਜਨਮ ਤੋਂ ਸਿੱਧੂ ਜੱਟ ਪਿੰਡ ਦਾਨੇ ਵਾਲੇ ਦੇ ਸਨ । ਸਾਰੀ ਉਮਰ ਬਠਿੰਡੇ ਵਿਚ ਹੀ ਗੁਜ਼ਾਰੀ। ਸਾਰਾ ਸ਼ਹਿਰ ਉਨ੍ਹਾਂ ਦਾ। ਆਪਣੀ ਗਲੀ ਬਾਜ਼ਾਰ ਸਭ ਉਨ੍ਹਾਂ ਦਾ ਆਪਣਾ ਸੀ। ਉਹ ਸਾਰੇ ਸ਼ਹਿਰ ਦੇ ਸਨ ਸਗੋਂ ਦੇਸ਼ ਦੁਨੀ ਦੇ। ਕਿਸੇ ਦੀ ਮੇਰ ਤੇਰ ਨਹੀਂ ਸੀ। ਉਨ੍ਹਾਂ ਦਾ ਮਨ ਬਹੁਤਾ ਰੇਲਵੇ ਸਟੇਸ਼ਨ ਅਤੇ ਡਾਕਖਾਨਾ ਬਜਾਰ ਵਿਚ ਪਰਚਦਾ ਸੀ। ਵੈਸੇ ਉਹ ਕਿਸੇ ਦੁਕਾਨ ਤੋਂ ਕੁਝ ਚਕਣ ਕੁਝ ਧਰਨ-ਹਟਕਣਾ ਤਾਂ ਕਿਸੇ ਕੀ ਸੀ ਸਗੋਂ ਚਾਅ ਚੜ੍ਹਦਾ ਸੀ ਦੁਕਾਨ ਵਾਲੇ ਨੂੰ । ਕਿਤੋਂ ਫਲਾਂ ਦਾ ਬੋਝਾ ਭਰ ਲੈਣ-ਕਿਤੇ ਮਠਾਈ ਦਾ ਲਫ਼ਾਫ਼ਾ –
ਜੇ ਕਦੇ ਕੋਈ ਸ਼ਰਧਾਲੂ ਸੇਵਾ ਪੁਛਦਾ ਤਾਂ ਉਹ ਜਾਣਦੇ ਸੀ ਕਿ ਇਹ ਦਿਲੋਂ ਹੀ ਪੁਛ ਰਿਹਾ ਹੈ ਉਹਦੀ ਬਾਂਹ ਫੜਕੇ ਦੁਕਾਨ ਤੇ ਲੈ ਜਾਂਦੇ । ਆਂਹਦੇ ਪਾ ਦੇ ਬਈ ਬਰਫ਼ੀ ਕਿਲੋ-ਰੱਸਗੁਲੇ । ਉਹ ਬੜੇ ਬਚਿੱਤਰ ਵਿਅਕਤੀ ਸਨ। ਕਪੜੇ ਲੰਮਾ ਚੌੜਾ ਗੁਲਾਬੀ ਖੱਦਰ ਦਾ ਚੋਲਾ-ਜੇਬਾਂ ‘ਚ ਅੱਧਾ ਕੁ ਬੰਦਾ ਬੜ ਸਕੇ। ਹੱਥ ‘ਚ ਖੂੰਡੀ ਸਿਰ ਤੇ ਗੁਲਾਬੀ ਪੱਗੜਾ-ਪੈਰਾਂ ‘ਚ ਚੰਮ ਦੀ ਜੁਤੀ ਤੇੜ ਲੰਗੋਟ ਪਰਨਾ ਕੰਬਲ ਚਾਦਰ ਕੋਈ ਨਹੀ ਸੀ। ਉਨ੍ਹਾਂ ਦੇ ਬੱਲੇ ਬੜੇ ਬਚਿੱਤਰ ਸਨ।
ਮਿਲਣ ਵਾਲੇ ਓਦੋਂ ਗੱਲ ਕਰਦੇ ਜਦੋਂ ਖੁਸ਼ ਹੁੰਦੇ-ਮਿਲਦਿਆਂ ਹੀ ਆਹੰਦੇ ਸੁਣਾ ਬਈ ਗੱਡੀ ਦਿਆ ਟੇਸ਼ਨਾਂ, ਰੇਲਦਿਆ ਫਾਟਕਾ, ਚਰਖੇ ਦਿਆ ਗਲੋਟਿਆ-ਨਾਲ ਦੇ ਨਵੇਂ ਸਾਥੀ ਨੂੰ ਵੇਖ ਆਂਹਦੇ ਸਨ । ਇਹ ਕਿਥੋਂ ਪਟਿਐ? ਕਸ਼ਮੀਰ ਦਾ ਬੱਗੂ ਗੋਸ਼ਾ-ਚਰਖੇ ਦੀ ਮਾਲ੍ਹ ਦਾ ਗਲੋਟਾ? ਕੋਈ ਸੇਵਾ ਦੱਸੋ? ਤਾਂ ਸੇਵਕ ਪੁਛਦਾ ਜੀ ਤੁਸੀਂ ਦਸੋ-ਉਹਨੂੰ ਨਾਲ ਕਿਸੇ ਦੁਕਾਨ ਤੇ ਲੈ ਜਾਂਦੇ । ਉਹ ਉਸ ਨਾਲ ਅਜੇਹੇ ਬਚਨ ਕਰਦੇ ਸਿਸ ਤੋਂ ਉਹ ਉਨ੍ਹਾਂ ਨੂੰ ਆਪਣਾ ਲਗਦਾ ਸੀ ।ਲਸ਼ ਦੇ ਨਿਰੀ ਨੇ ਕਿ ਸਬ ਜੇਬ ‘ਚ ਵੱਡੀ ਸਾਰੀ ਡਾਇਰੀ ਰਖਦੇ ਸਨ-ਵਡੇ ਵਡੇ ਬਤਾਊ, ਗੋਭੀ ਦੇ ਫੁੱਲ ਵਡੇ ਤੋਂ ਵੱਡਾ ਮੇਵਾ ਜਿਹੜੀ ਹੈਰਾਨ ਵਸਤੂ ਕਰਨ ਵਾਲੀ ਹੁੰਦੀ – 1988 ‘ਚ ਬੋਲੇ ਬਾਰਾਂ ਤੇਰਾਂ ਫੁਟ ਪਾਣੀ ਵਗਦੈ ਹੜਾਂ ’ਚ ਲਸਾੜੇ ਨਾਲ ‘ਚ ਏਵੇਂ ਹੀ ਪਾਣੀ ਵਗਿਆ। ਸਟੇਸ਼ਨ ਦੀਆਂ ਸਟਾਲਾਂ ਉਤੇ ਬੈਠੇ ਸਬਜ਼ੀਆਂ ਚੀਰਦੇ ਰਹਿੰਦੇ।
ਬਹੁਤ ਸਮਾਂ ਸ. ਸੰਤ ਸਿੰਘ ਡਾਕਖਾਨੇ ਬਾਜ਼ਾਰ ਵਾਲੇ ਦੀ ਦੁਕਾਨ ਤੇ ਬੈਰਾਜੇ-ਉਹਦੇ ਚੋਬਾਰੇ ’ਚ ਆਸਨ-ਉਨ੍ਹਾਂ ਨੂੰ ਕੋਈ ਉਸ ਵੇਲੇ ਬੁਲਾਉਂਦਾ ਸੀ ਜਦ ਉਹ ਬੋਲਣ ਦੇ ਮੂਡ ਵਿਚ ਹੁੰਦੇ। ਹਰ ਕੋਈ ਹਰ ਵੇਲੇ ਨਹੀਂ ਸੀ ਬੁਲਾਉਂਦਾ।
ਪਿਛਲੇ ਦਸ ਬਾਰਾਂ ਬਰਸ ਗੋਲ ਡਿੱਗੀ ਕੋਲ ਆਸਨ ਲਾ ਲਿਆ-ਕਮਰੇ ਉਤੇ ਕਮਰਾ । ਉਨ੍ਹਾਂ ਦੇ ਕੋਲ ਇਕ ਸਰੀਰ ਪਿੰਡ ਬਲੂਆਣੇ ਦਾ ਰਹਿੰਦਾ ਰਿਹਾ।
ਜੂਨ 23 ਦਿਨ ਵੀਰਵਾਰ ਸਾਲ 1991 ਨੂੰ ਪੂਰੇ ਹੋਏ। ਉਨ੍ਹਾਂ ਦਾ ਮ੍ਰਿਤਕ ਸਰੀਰ ਹਰੀ ਕੇ ਪੱਤਣ ਦਰਿਆ ਵਿਚ ਤੈਰਾ ਦਿਤਾ ਗਿਆ।
ਬੰਦੇ ਕਦੇ ਤਰਸਣਗੇ ਅਜੇਹੇ ਸਹਿਜ ਮੂਰਤ-ਰੱਬੀ ਬੰਦਿਆਂ ਨੂੰ-ਜਿਨ੍ਹਾਂ ਨੂੰ ਦੋਸਤ ਦੁਸ਼ਮਨ ਦਾ ਕੋਈ ਅੰਤਰ ਨਹੀਂ ਸੀ। ਸਾਂਝਾ ਦੇ ਮੁਜੱਸਮੇ ਸਨ। ਅਜੇਹੇ ਵਿਅਕਤੀ ਜੀਵਨ ਦੀ ਠੰਡਕ ਹੁੰਦੇ ਹਨ-ਤਪਦੀ ਮਨੁੱਖਤਾ ਨੂੰ ਠੰਡ ਵਰਤਾਉਂਦੇ ਸਨ।
ਸਰਦਾਰ ਬਸ਼ੇਸ਼ਰ ਸਿੰਘ ਸਪੁੱਤਰ ਸ੍ਰ: ਦਸੌਂਦਾ ਸਿੰਘ ਜ਼ੈਲਦਾਰ ਵੀ ਹਰ ਪਖੋਂ ਉਤਮ ਬੰਦੇ ਸਨ। ਉਹ ਮਹਾਰਾਜਾ ਪਟਿਆਲਾ ਦੀ ਫੌਜ ਨੰ. ਇਕ ਦੇ ਫੌਜੀ ਕਪਤਾਨ ਸਨ।ਕੇਵਲ ਫੌਜ ਦੇ ਹੀ ਕਪਤਾਨ ਨਹੀਂ ਸਨ ਉਹ ਖੇਡਾਂ ਦੇ ਵੀ ਕਪਤਾਨ ਸਨ । ਰਿਆਸਤ ਪਟਿਆਲਾ ਦੀ ਹਾਕੀ ਦੀ ਟੀਮ ਦੀ ਉਨ੍ਹਾਂ ਨੇ ਕਪਤਾਨੀ ਕੀਤੀ । ਸੰਨ 1942 ਦੀ ਫਰਵਰੀ ਵਿਚ ਰਾਜਿੰਦਰਾ ਕਾਲਜ, ਬਠਿੰਡਾ ਦੀ ਪੁਰਾਣੀ ਬਿਲਡਿੰਗ ਦੇ ਗਰਾਊਂਡ ਵਿਚ ਉਹ ਹਾਕੀ ਖੇਡੇ। ਰਾਜਾ ਭਾਲਿੰਦਰ ਸਿੰਘ ਜੀ ਸ਼ਹਿਜ਼ਾਦਾ ਪਟਿਆਲਾ ਨੇ ਉਸ ਮੈਚ ਦੀ ਪ੍ਰਧਾਨਗੀ ਕੀਤੀ ਸੀ । ਅਜੇਹੇ ਕੜਾਕੇਦਾਰ ਮੈਚ ਬਠਿੰਡੇ ‘ਚ ਘਟ ਹੀ ਹੋਏ ਹੋਣਗੇ। ਕਪਤਾਨ ਸਾਹਿਬ ਫ਼ੌਜੀ ਅਫ਼ਸਰ ਹੁੰਦੇ ਹੋਏ ਵੀ ਸ਼ਰਾਬ ਨਹੀਂ ਸਨ ਪੀਂਦੇ। ਬੜੇ ਭਲੇ, ਮਿਠ-ਬੋਲੜੇ, ਪਤ ਇਜ਼ਤ ਵਾਲੇ ਸ਼ਰੀਫ਼ ਇਨਸਾਨ ਸਨ । ਸੰਨ 1944 ‘ਚ ਬਰਮਾ ਬਾਰਡਰ ਉਤੇ ਦੇਸ਼ ਦੀ ਰਾਖੀ ਕਰਦੇ। ਹੋਏ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਸ੍ਰ: ਬਸ਼ੇਸ਼ਰ ਸਿੰਘ ਦਾ ਨਾਨਕ ਪੱਖ ਵੀ ਬੜੇ। ਤਕੜੇ ਖੁੱਡੀਆਂ ਵਾਲੇ ਸਰਦਾਰ ਸਨ ਜਿਨ੍ਹਾਂ ਨੂੰ ਆਪਣੇ ਦੋਹਤੇ ਦਾ ਬੜਾ ਚਾਅ ਮਾਨ ਸੀ । ਸ੍ਰ: ਬਸ਼ੇਸ਼ਰ ਸਿੰਘ ਤਿੰਨ ਸਕੀਆਂ ਭੈਣਾਂ ਵਿਚੋਂ ਸਭ ਤੋਂ ਛੋਟੀ ਬੇਬੇ ਦਾ ਇਕਲੌਤਾ ਸਪੁਤਰ ਸੀ।
ਬਠਿੰਡੇ ਕੋਤਵਾਲੀ ਵਿਚ ਬਹੁਤ ਕੋਤਵਾਲ ਆਏ ਅਤੇ ਬਹੁਤ ਆਉਂਦੇ ਰਹਿਣਗੇ ਪਰ ਹੈ ਨਹੀਂ ਰੀਸਾਂ ਸ੍ਰ. ਮਹਿੰਦਰ ਸਿੰਘ ਜੀ ਦੀਆਂ । ਸੁਨਾਮ ਕੋਲੇ ‘ਧਰਮਗੜ੍ਹ’ ਦਾ ਰਹਿਣ ਵਾਲਾ ਸੀ। ਰੱਜੇ ਘਰ ਦਾ ਪੁਤ ਸੀ । ਉਹਦਾ ਪਿਉ ਫ਼ੌਜੀ ਕਰਨੈਲ ਸੀ । ਉਸ ਸ਼ਖਸ ਨੇ ਬੜੀ ਨੇਕੀ ਖਟੀ। ਸਚ ਦੀ ਕਦਰ ਕਰਨ ਵਾਲਾ ਬੰਦਾ ਸੀ। ਉਹਦਾ ਉਦੇਸ਼ ਸੀ “ਸੰਤਾਂ ਮਾਨਣ ਦੂਤਾਂ ਡਾਨਨ” ਪੁਲਸ ਅਫ਼ਸਰਾਂ ਨੂੰ ਸ੍ਰ. ਮਹਿੰਦਰ ਸਿੰਘ ਜੇਜੀ ਕੋਤਵਾਲ ਸਾਹਿਬ ਦੀ ਸ਼ਾਗਿਦੀ ਧਾਰਨ ਕਰਨੀ ਚਾਹੀਦੀ ਹੈ। ਜਦੋਂ ਉਨ੍ਹਾਂ ਦੀ ਬਦਲੀ ਹੋਈ ਅੱਧਾ ਬਠਿੰਡਾ ਉਨ੍ਹਾਂ ਨੂੰ ਵਿਦਾ ਕਰਨ ਗਿਆ ਜਿਵੇਂ ਪੂਜ ਲੋਕ ਮਹਾਨ ਸੰਤਾਂ ਨੂੰ ਵਿਦਾ ਕਰਨ ਜਾਂਦੇ ਹਨ। ਇੰਜਣ ਰੇਲ ਦੇ ਪਹੀਆਂ ਹੇਠਾਂ ਪਟਾਖੇ ਰਖੇ ਗਏ। ਇਨ੍ਹਾਂ ਨਾਲੋਂ ਵੱਡੀ ਇਜ਼ਤ ਕਿਸੇ ਪੁਲਸ ਅਫ਼ਸਰ ਨੇ ਘੱਟ ਹੀ ਪ੍ਰਾਪਤ ਕੀਤੀ ਹੋਵੇਗੀ। ਉਨ੍ਹਾਂ ਦਾ ਆਪਣਾ ਜੀਵਨ ਅਤੇ ਜੀਵਨ ਕਹਾਣੀਆਂ ਇਕ ਲਿਖਣਯੋਗ ਥੀਸਿਸ ਹੈ। ਅੱਜ ਵਿਰਲਿਆਂ ਲੀਡਰਾਂ ਵਜੀਰਾਂ ਦੇ ਭਾਗਾਂ ‘ਚ ਅਜਿਹਾ ਮਾਨ ਇਜ਼ਤ ਵਡਿਆਈ ਹੈ? ਇਨ੍ਹਾਂ ਵਾਂਗੂੰ ਜੱਸ ਕਿੱਥੇ? ਸ੍ਰ. ਬਾਬੂ ਸਿੰਘ ਗਰੇਵਾਲ ਐਸ. ਪੀ. ਪੁਲਿਸ ਵੀ ਬੜੀ ਨੇਕ ਰੂਹ ਸਨ। ਨੇਕੀ ਦੇ ਪੁਤਲੇ ਸਨ । ਖਿਲਾੜੀਆਂ ਦੇ ਬੇਤਾਜ ਬਾਦਸ਼ਾਹ ਸਨ। ਉਹ ਆਪ ਹਾਕੀ ਦੇ ਪ੍ਰਸਿੱਧ ਖਿਲਾੜੀ ਸਨ। ਬਠਿੰਡੇ ਦੀ ਪੁਲਿਸ ਲਾਈਨ, ਪੁਲਿਸ ਲਾਈਨਜ ਦੇ ਗਰਾਊਂਡ ਸ੍ਰ. ਬਾਬੂ ਸਿੰਘ ਦੀ ਦੇਣ ਹੈ। ਗਰਾਊਂਡਜ਼ ਦੀ ਤਜਵੀਜ ਕਰਨ ਵੇਲੇ ਸਾਰੇ ਪ੍ਰਸਿੱਧ ਖਿਲਾੜੀਆਂ ਨੂੰ ਸੱਦ ਕੇ ਉਨ੍ਹਾਂ ਦੀ ਸਹੀ ਪਵਾਈ। ਵਧੀਆ ਮੁਨਤਜਿਮ ਅਤੇ ਵੱਡੇ ਰਸੂਖ ਵਾਲਾ ਬਠਿੰਡਾ ਪੁਲਸ ਦਾ ਪਹਿਲਾ ਕਪਤਾਨ ਸਾਹਿਬ ਸੀ। ਉਨ੍ਹਾਂ ਦੀ ਮਹਿਮਾ ਦੀਆਂ ਬੇਅੰਤ ਗੱਲਾਂ ਹਨ।
ਲੋਕ ਬਹੁਤੀਆਂ ਬਹੁਤੀਆਂ ਗੱਲਾਂ ਕਰਦੇ ਹਨ ‘ਫਜ਼ਲ ਹੱਕ’ ਜੱਜ ਸਾਹਿਬ ਦੀਆਂ ਗੱਲਾਂ ਜਿਹਨੇ ਸਦਾ ਫ਼ੈਸਲਾ ਖੁਦਾ ਤੋਂ ਡਰਕੇ ਕੀਤਾ । ਨਾਹਿਰ ਸਿੰਘ ਝੁੱਟੀ ਕੇ ਨੇ ਆਪਣੀ ਪਤਨੀ ਮਾਰੀ ਉਨ੍ਹਾਂ ਮਹਾਰਾਜਾ ਭੁਪਿੰਦਰ ਸਿੰਘ ਤੋਂ ਸਿਫਾਰਸ਼ ਕਰਵਾਈ ਪਰ ਫਜ਼ਲ ਹੱਕ ਨੇ ਮਹਾਰਾਜੇ ਨੂੰ ਉਤਰ ਦਿਤਾ “ਮੈਨੂੰ ਖੁਦਾ ਦਾ ਖ਼ੌਫ ਹੈ ਮੈਂ ਨਹੀਂ ਛੱਡਾਂਗਾ ਅਜੇਹੇ ਗੁਨਾਹਗਾਰ ਨੂੰ” ਸੱਚ ਵਿਚ ਬੜੀ ਤਾਕਤ ਹੁੰਦੀ ਹੈ। ਮਹਾਰਾਜਾ ਭੁਪਿੰਦਰ ਸਿੰਘ ਨੇ ਫਜ਼ਲ ਹੱਕ ਦੇ ਜਵਾਬ ਦੇਣ ਦੀ ਸ਼ਲਾਘਾ ਕੀਤੀ। ਰੋਸ ਰੰਜ ਨਹੀਂ ਕੀਤਾ।
ਮਹਾਰਾਜੇ ਤਾਂ ਮਹਾਰਾਜੇ ਹੀ ਸਨ। ਇਕ ਵਾਰ ਮਹਾਰਾਜਾ ਭੁਪਿੰਦਰ ਸਿੰਘ ਦੀ, ਸ਼ਿਕਾਰ ਖੇਡਣ ਜਾਂਦੇ ਦੀ ‘ਸੇਢੂ ਕੀ ਪੁਲੀ ਹੀ ਉਤੇ ਜੋ ਭਾਗੂ ਦੇ ਰਾਹ ਵਿਚ ਸੀ, ਊਠ ਤੋਂ ਡਿਗ ਕੇ ਬਾਂਹ ਟੁਟ ਗਈ। ਜਿੰਨਾਂ ਚਿਰ ਬਾਂਹ ਠੀਕ ਨਾ ਹੋਈ ਉਨ੍ਹਾਂ ਚਿਰ ਮਹਾਰਾਜਾ ਸਾਹਿਬ ਬਠਿੰਡੇ ਕਿਲ੍ਹੇ ਵਿਚ ਹੀ ਰਹੇ। ਸਾਰਾ ਰਣਵਾਸ ਏਥੇ ਰਹਿਆ। ਵਡੇ ਵਡੇ ਅਫ਼ਸਰ ਵਡੇ ਵਡੇ ਕਲਾਕਾਰ ਨਗੀਨੇ ਮਰਾਸੀ ਵਰਗੇ ਵਡੇ ਪਹਿਲਵਾਨ ਗਾਮਾ ਜੀ, ਇਮਾ ਬਖਸ਼ ਵਰਗੇ ਏਥੇ ਆਏ। ਪੰਜ ਚਾਰ ਮਹੀਨੇ ਕੜਾਹ ਪੂਰੀ ਵਰਤਿਆ। ਕੋਈ ਆਵੇ ਕੋਈ ਛਕੇ ਛਕਾਵੇ। ਅੱਜ ਦੇ ਸੇਠਾਂ ਸਰਦਾਰਾਂ ਮਿਲ-ਮਾਲਕਾਂ ਵਡੇ ਵਜੀਰਾਂ ਕੋਲ ਮਹਾਰਾਜਿਆਂ ਨਾਲੋਂ ਵੀ ਬਹੁਤੀ ਭਵੂਤੀ ਹੈ, ਬਹੁਤਾ ਧਨ ਹੈ, ਪਦਾਰਥ ਹੈ ਪਰ ਇਨ੍ਹਾਂ ਦੇ ਭਾਗਾਂ ‘ਚ ਵੰਡ ਕੇ ਖਾਣ ਦਾ ਜਸ ਨਹੀਂ। ਇਹ ਤਾਂ ਹੋਟਲਾਂ ‘ਚ ਬਹਿ ਕੇ ਖਾਣ ਵਾਲੇ ਹਨ, ਕੁਕਰਮਾਂ ਉਤੇ ਜ਼ੋਰ ਦੇਣ ਵਾਲੇ ਹਨ, ਪੁੰਨ ਦਾਨ ਭੁਲ ਗਏ ਹਨ। ਕਿਤੇ ਭਗਵਾਨ ਹੀ ਬੁੱਧੀ ਫੇਰੇ ਤਾਂ ਫੇਰੇ ।
ਇਕ ਰਾਤ ਨੂੰ ਨਗੀਨਾ ਕਿਲ੍ਹੇ ਦੇ ਬਾਹਰ ਚੌਂਕ ਵਿਚ ਗਾ ਰਿਹਾ ਸੀ। ਮਹਾਰਾਜਾ ਸਾਹਿਬ ਕਿਲ੍ਹੇ ਦੇ ਉਤੇ ਬੈਠੇ ਸੁਣਦੇ ਸਨ । ਲੋਕ ਹੇਠ ਬੈਠੇ ਆਨੰਦ ਮਾਣਦੇ ਸਨ । ਮਹਾਰਾਜਾ ਸਾਹਿਬ ਉਤੋਂ ਬੈਠੇ ਬੋਲੇ ਨਗੀਨਿਆ ਬਸ ਕਰ। ਨਗੀਨਾ ਕਹਿੰਦਾ ਨਾ ਮਹਾਰਾਜਾ! ਮੀਂਹ ਪਏ ਤੋਂ ਹਟਾਂਗੇ । ਰੱਬੀ ਲੇਖੇ ਐਸਾ ਹੋਇਆ। ਥੋੜ੍ਹੀ ਦੇਰ ਬਾਅਦ ਵਰਖਾ ਆ ਗਈ ਤਾਂ ਖਾੜਾ ਵਿਛੜਿਆ। ਮੀਂਹਾਂ ਦੀ ਰੁੱਤ ਸੀ ਮੀਹਾਂ ਦੀ ਲੋੜ ਸੀ। ਨਗੀਨੇ ਅਤੇ ਮਹਾਰਾਜਾ ਭੁਪਿੰਦਰ ਸਿੰਘ ਦੀ ਜੈ ਜੈ ਕਾਰ ਕਰਦੇ ਲੋਕ ਘਰਾਂ ਨੂੰ ਗਏ।
ਪਹਿਲਵਾਨ ਗਾਮਾ ਐਸ. ਡੀ. ਸਕੂਲ ਦੇ ਪਿੱਪਲ ਹੇਠਾਂ ਜ਼ੋਰ ਕਰਦਾ ਹੁੰਦਾ ਜਿਥੇ ਅੱਧਾ ਸ਼ਹਿਰ ਉਸ ਨੂੰ ਵੇਖਣ ਆਉਂਦਾ ਸੀ ਕਿੰਨਾ ਚੰਗਾ ਵੇਲਾ ਸੀ। ਭਲੇ ਰਾਜੇ ਸਨ ਭਲੀ ਪਰਜਾ ਸੀ। ਹਾਸੀ ਖੇਡ ਗੌਣ ਵਜਾਉਣ ਰੰਗ ਮੇਲੇ ਉਤੇ ਜੋਰ ਸੀ। ਨਿੰਦਿਆ, ਵਖੌਦ, ਬਦੀ ਬਖੀਲੀ, ਚੁਗੀਲੀ ਸਾੜੇ ਕੀਨੇ ਘੱਟ ਸਨ। ਉਹ ਲੋਕ ਜਿਉਣ ਦਾ ਆਨੰਦ ਲੈ ਗਏ।
ਸ੍ਰ: ਸੁਖਦੇਵ ਸਿੰਘ ਨਾਜ਼ਮ ਸਾਹਿਬ ਦਾ ਵੀ ਲੋਕ ਬੜੇ ਪ੍ਰੇਮ ਨਾਲ ਜ਼ਿਕਰ ਕਰਦੇ ਹਨ। ਜਿਹਦੀ ਸੱਚੀ ਸੁੱਚੀ ਬਿਰਤੀ ਤੋਂ ਡਰਦੇ ਲੋਕ ਗਲਤ ਸਿਫਾਰਸ਼ ਕਰਨ ਤੋਂ ਵੀ ਡਰਦੇ ਸਨ ਉਵੇਂ ਹੀ ਜਿਵੇਂ ਲੋਕ ਸਾਧਾਂ ਦੇ ਡੇਰਿਆਂ ‘ਚ ਦਾਰੂ ਮਾਸ ਦੀ ਗੱਲ ਕਰਦੇ ਭੈ ਮੰਨਦੇ ਸਨ। ਇਸ ਸਖਸ਼ ਨੇ ਹਕੂਮਤ ਦੇ ਕੰਮ ਕਰਨ ਤੋਂ ਇਲਾਵਾ ਵਿਦਿਅਕ ਕੰਮ ਉਤੇ ਬੜਾ ਜ਼ੋਰ ਦਿਤਾ। ਨਜ਼ਾਮਤ ਵਿਚ ਕਈ ਥਾਈਂ ਸਕੂਲ खेले।
ਹਾਂ ਬੋਘਾ ਸਿਉਂ ਡਰੇਵਲ ਦੀਆਂ ਗੱਲਾਂ। ਬਠਿੰਡੇ ’ਚ ਤਾਂ ਹੁੰਦੀਆਂ ਹੀ ਹੁੰਦੀਆਂ ਸਨ। ਬਠਿੰਡੇ ਤੋਂ ਬਾਹਰ ਪਟਿਆਲਾ, ਦਿੱਲੀ, ਲਾਹੌਰ ਤਾਈਂ ਸਰਦਾਰ ਬੋਘਾ ਸਿੰਘ ਡਰਾਈਵਰ ਰੇਲਵੇ ਦਾ ਬੜੇ ਪਿਆਰ ਨਾਲ ਜ਼ਿਕਰ ਆਉਂਦਾ ਹੈ। ਉਹ ਬਹੁਤ ਵਧੀਆ ਡਰਾਈਵਰ ਸੀ। ਜਦੋਂ ਮਹਾਰਾਜਾ ਪਟਿਆਲਾ ਨੇ ਕਿਸੇ ਪਾਸੇ ਰੇਲ ਤੇ ਜਾਣਾ ਹੁੰਦਾ ਤਾਂ ਉਹ ਬੋਘਾ ਸਿੰਘ ਡਰਾਈਵਰ ਦੀ ਰੇਲ ਨਾਲ ਆਪਣਾ ਡੱਬਾ ਲਵਾਉਂਦਾ ਜਾਂ ਉਹਨੂੰ ਸਾਰੀ ਗਡੀ ਦਾ ਡਰਾਈਵਰ ਬਣਾ ਕੇ ਨਾਲ ਲੈ ਲੈਂਦਾ । ਉਹ ਜੱਟ ਡਰਾਈਵਰ ਸੀ । ਉਹ ਰੇਲ ਗੱਡੀ ਨੂੰ ਆਪਣੀ ਸਮਝਦਾ ਸੀ। ਜਿਥੇ ਜੀਅ ਕਰਦਾ ਰੇਲ ਖੜੀ ਕਰ ਲੈਂਦਾ ਜਦੋਂ ਜੀਅ ਕਰਦਾ ਤੋਰ ਲੈਂਦਾ । ਉਹ ਯਾਰਾਂ ਦਾ ਯਾਰ ਸੀ । ਖਾਣ ਪੀਣ ਦਾ ਸ਼ੌਕੀਨ ਸੀ। ਪਿੰਡਾਂ ਵਾਲੇ ਨਹਿਰਾਂ ਸੂਇਆਂ ਉਤੇ ਬੋਤਲਾਂ ਲੈ ਕੇ ਖੜ੍ਹੇ ਹੁੰਦੇ । ਓਥੇ ਹੀ ਇੰਜਨ ਰੋਕ ਲੈਂਦਾ – ਥੋੜ੍ਹਾ ਬਹੁਤ ਪੈੱਗ ਮਾਰ ਕੇ ਰੇਲ ਚਲਾ ਲੈਂਦਾ। ਰੇਲ ਨੂੰ ਹਨੇਰੀ ਬਣਾ ਦੇਂਦਾ । ਰੱਬ ਦੀ ਕਿਰਪਾ ਸਦਕੇ ਉਹਦੇ ਇੰਜਨ ਚਲਾਉਦਿਆਂ ਕਦੇ ਕਿਸੇ ਭਾਂਤ ਦਾ ਐਕਸੀਡੈਂਟ ਨਹੀਂ ਹੋਇਆ ਸੀ । ਸਗੋਂ ਐਕਸੀਡੈਂਟ ਹੋਣਾ ਰੋਕ ਲੈਂਦਾ ਸੀ । ਜਿਥੇ ਕਿਥੇ ਗਊਆਂ ਚਰਦੀਆਂ ਰੇਲ ਅੱਗੋਂ ਆਉਣ ਦਾ ਡਰ ਹੁੰਦਾ ਫੌਰਨ ਰੇਲ ਰੋਕ ਲੈਂਦਾ । ਇਕ ਵਾਰੀ ਬਹੁਤੀ ਸ਼ਰਾਬ ਪੀ ਗਿਆ। ਮੌੜਾਂ ਤੋਂ ਦੁਪਹਿਰ ਵਾਲੀ ਗੱਡੀ ਸਿੱਧੀ ਲਿਆ ਬਠਿੰਡੇ ਵਾੜੀ ਪਰ ਮੁਅੱਤਲ ਹੋਣੋਂ ਬਚ ਗਿਆ । ਉਹ ਬੜਾ ਬਾ-ਰਸੂਖ ਅਫ਼ਸਰ ਸੀ। ਉਹਨੂੰ ਬਠਿੰਡੇ ਸ਼ਹਿਰ ਦਾ ਚਾਅ ਸੀ ਬਠਿੰਡੇ ਦੇ ਗਿਰਦੋਂ ਨਵਾਂ ਪਿੰਡਾਂ ਦਾ ਮਾਨ ਸੀ ਅਤੇ ਸਾਰੇ ਬਠਿੰਡਾ ਵਾਸੀਆਂ ਨੂੰ, ਇਰਦ ਗਿਰਦ ਦੇ ਪਿੰਡਾਂ ਵਾਲਿਆਂ ਨੂੰ ਉਹਦਾ ਰੰਗ ਚੜ੍ਹਿਆ ਰਹਿੰਦਾ ਸੀ। ਬੋਘਾ ਸੂੰ ਚੀ ਗੱਲਾਂ ਦਾ । ਗੱਡੀਓਂ ਉਤਰ ਕੇ ਪਿੰਡ ਤਾਈਂ ਗੱਲਾਂ ਕਰਦੇ ਜਾਂਦੇ ਲੋਕ ਬੋਘਾ ਸੂੰ ਦੀਆਂ। ਉਹਦੀ ਤਾਂ ਰੇਲ ਗੱਡੀ ਸੀ ਗੀ ਹੀ ਸੀ ਗੀ ਉਹਦੇ ਤਾਂ ਜਾਣੂ ਵੀ ਰੇਲਵੇ ਨੂੰ ਆਪਣਾ ਖੇਤ ਸਮਝਦੇ ਸਨ। ਅਜਿਹੇ ਚੌਪਾਂ ਸ਼ੌਕਾਂ ਡੱਬ-ਟੰਗੀਆਂ ਬੋਤਲਾਂ ਵਾਲੇ ਕਦੋਂ ਜੰਮਣਗੇ ਸਾਡੇ ਬਠਿੰਡੇ ‘ਚ। ਕੋਈ ਦੁੱਖ ਨਹੀਂ ਸੀ ਅਜੇਹੇ ਸ਼ਰਾਬੀ ਦਾ। ਸ਼ਰਾਬੀ ਤਾਂ ਉਹ ਮਾੜੇ ਹਨ ਜੋ ਬੇਇਜ਼ਤ ਹਨ, ਖਰੂਦੀ ਹਨ, ਬਕਵਾਸੀ ਗੁੰਡਾ ਗਰਦੀ ਕਰਨ ਵਾਲੇ। ਬੋਘਾ ਸੂੰ ਵਰਗੇ ਸ਼ਰਾਬੀ ਤਾਂ ਸੱਥਾਂ, ਪਰ੍ਹਿਆਂ, ਮੇਲਿਆਂ, ਵਿਆਹ, ਸਾਹਿਆਂ, ਜਲਸਿਆਂ, ਮਹਿਫ਼ਿਲਾਂ ਦਾ ਸ਼ਿੰਗਾਰ ਹੁੰਦੇ ਹਨ । ਬੋਘਾ ਨੂੰ ਭੇਲੇਰੀਆ ਸਿੱਧੂ ਜੱਟ ਸੀ ਤੇ ਇਹਦਾ ਭਰਾ ਸੋਭਾ ਨੂੰ ਵੀ ਰੇਲ ਦਾ ਡਰਾਈਵਰ ਹੀ ਸੀ ਪਰ ਉਹ ਬੋਘਾ ਸੂੰ ਜਿਨਾਂ ਉੱਘਾ ਬੰਦਾ ਨਹੀਂ ਸੀ । ਸੋਭਾ ਸਿੰਘ ਪੈਨਸ਼ਨ ਲੈਂਦਿਆਂ ਹੀ ਘਰ ਆ ਕੇ ਪੂਰਾ ਹੋ ਗਿਆ । ਬੋਘਾ ਸਿੰਘ ਨੇ ਬਹੁਤ ਵਰ੍ਹੇ ਪੈਨਸ਼ਨ ਲਈ।
ਸੋਭਾ ਸਿੰਘ ਵਾਂਗੂੰ ਹੀ ਪ੍ਰੋਫੈਸਰ ਬਿਕਰਮ ਸਿੰਘ ਚਹਿਲ, ਸਦਾ ਸਿੰਘ ਵਾਲੀਆ ਨੇ ਵੀ ਰਾਜਿੰਦਰਾ ਕਾਲਜ ਬਠਿੰਡਾ ਵਿਚੋਂ ਪੈਨਸ਼ਨ ਦੀ ਪਾਰਟੀ ਲਈ ਅਤੇ ਘਰ ਆਉਣ ਸਾਰ ਹੀ ਰੱਬ ਨੂੰ ਪਿਆਰਾ ਹੋ ਗਿਆ। ਉਹ ਵੀ ਬੜਾ ਮਿੱਠਾ, ਹਰਮਨ ਪਿਆਰਾ ਬੰਦਾ ਸੀ।
ਬਾਬੂ ਫਤਹ ਮੁਹੰਮਦ ਵੀ ਭੁਲਣ ਵਾਲਾ ਬੰਦਾ ਨਹੀਂ। ਉਹਦੀਆਂ ਜਿੰਨੀਆਂ ਗੱਲਾਂ ਕਰ ਲਈਏ ਓਨੀਆਂ ਹੀ ਥੋੜ੍ਹੀਆਂ। ਉਹ ਜਾਤੀ ਦਾ ਸੱਯਦ ਸੀ। ਇਸ ਜਾਤੀ ਦੀ ਉੱਤਮਤਾ ਵੰਨੀ ਇਸ਼ਾਰਾ ਕਰਦਿਆਂ ਵਾਰਸ਼ ਸ਼ਾਹ ਜੀ ਨੇ ਕਿਹਾ ਹੈ : “ਪੁੱਤਰ ਚੂਹੜਿਆਂ ਦੇ ਸਯੱਦ ਹੋਣ ਨਾਹੀ, ਘੋੜੇ ਹੋਣ ਨਾਹੀਂ ਬੱਚੇ ਲੇਲੀਆਂ ਦੇ” ਬਾਬੂ ਜੀ ਤਾਂ ਸੱਚਮੁੱਚ ਹੀ ਉੱਤਮ ਦਰਜੇ ਦਾ ਬੰਦਾ ਸੀ। ਉੱਤਮ ਉਹ ਹੁੰਦਾ ਹੈ ਜਿਹੜਾ ਨੀਚਾਂ ਨੂੰ ਵੀ ਗਲ ਲਾਵੇ ਜਿਹੜਾ ਵਰਖਾ ਵਾਂਗੂੰ ਹਰ ਥਾਂ ਵਰ੍ਹੇ ਜਿਵੇਂ ਬੱਦਲ ਬਾਗ਼ਾਂ ਉਤੇ ਵੀ ਕਿਣਦੇ ਹਨ, ਰੂੜੀਆਂ ਉਤੇ ਵੀ । ਬਠਿੰਡਾ ਵਾਸੀ ਕੋਈ ਵੀ ਹੋਵੇ ਕਿਸੇ ਜਾਤੀ ਪਾਤੀ ਦਾ ਹੋਵੇ ਉਹਨੇ ਗਲ ਲਾਉਣਾ ਹੀ ਲਾਉਣਾ ਹੈ। ਬਠਿੰਡਾ ਫੀਰੋਜ਼ਪੁਰ, ਦਿੱਲੀ ਰੇਲਵੇ ਦੀ ਜੂਹ ‘ਚ ਜੋ ਕੋਈ ਇਹ ਕਹਿੰਦਾ ‘ਮੈਂ ਬਠਿੰਡਿਓ ਹਾਂ’ ਤਾਂ ਉਹਦਾ ਪੂਰਾ ਅਦਬ ਸਤਕਾਰ ਕੀਤਾ ਜਾਂਦਾ ਸੀ। ਲੋਕ ਸਮਝਦੇ ਸਨ ਕਿ ਜੋ ਰੇਲਵੇ ਬਠਿੰਡੇ ਦੀਆਂ ਹੱਦਾਂ ਅੰਦਰ ਹੈ ਉਹ ਸਭ ਬਾਬੂ ਜੀ ਦੇ ਖ਼ਾਸ ਹਨ। ਬਾਬੂ ਫਤਹ ਮੁਹੰਮਦ ਅਤੇ ਬਠਿੰਡਾ ਇਕ ਸਨ ।
ਉਨ੍ਹਾਂ ਕਿੰਨੇ ਹੀ ਬੰਦੇ ਰੇਲਵੇ ਦੀ ਨੌਕਰੀ ‘ਚ ਲਿਆਂਦੇ ਜਿਹੜੇ ਅੱਜ ਤਕ ਵੀ ਬਾਬੂ ਜੀ ਦਾ ਗੁਣ ਗਾਇਣ ਕਰਦੇ ਹਨ ਪਰ ਕਿਤੇ ਕਿਤੇ ਵੇਖਣ ਵਿਚ ਆਉਂਦਾ ਹੈ ਆਸ਼ਕਾਂ ਨੂੰ ਮਾਸ਼ੂਕ ਹੀ ਡਸ ਜਾਂਦੇ ਹਨ। 1947 ਦੇ ਭੈੜੇ ਦਿਨੀਂ ਬਾਬੂ ਜੀ ਬਠਿੰਡੇ ਨੂੰ ਆਪਣਾ ਸਮਝਕੇ ਏਥੇ ਆਏ ਕਈ ਪਿਆਰਿਆਂ ਨੇ ਕਹਿਆ, “ਬਾਬੂ ਜੀ ਤੁਸੀਂ ਸਾਡੇ ਘਰ ਠਹਿਰੋ’ ਪਰ ਮੰਦਭਾਗਤਾ ਓਥੇ ਹੀ ਲੈ ਗਈ ਜਿਥੇ ਉਹਦੀ ਢੇਰੀ ਹੋਣੀ ਸੀ – ਜਿਨ੍ਹਾਂ ਨੂੰ ਉਹਨੇ ਟੁਕੜੇ ਪਾਏ ਸਨ। ਉਨ੍ਹਾਂ ਸਾਵਿਆਂ ਨੇ ਹੀ ਘਰ ਦੇ ਮਗਰਲੇ ਪਾਸੇ ਕੋਹ ਕੋਹ ਮਾਰਿਆ। ਇਨਸਾਨ ਕਿੰਨਾ ਭੈੜਾ ਤੇ ਕਿੰਨਾ ਚੰਗਾ ਹੈ, ਇਕ ਪਾਸੇ ਕੀ ਅਤੇ ਦੂਜੇ ਪਾਸੇ ਕੀ? ਉਹ ਆਪ ਕੀ ਸੀ ਉਹਦੇ ਪੱਲੇ ਕੀ ਪਿਆ? ਕਿੰਨੀ ਅਕ੍ਰਿਤਘਣਤਾ ਕੀਤੀ ਉਨ੍ਹਾਂ ਦੇ ਨਾਲ ਆਪਣਿਆਂ ਨੇ। ਰੱਬ ਸਾਰੇ ਗੁਨਾਹਾਂ ਨੂੰ ਬਖਸ਼ ਦਿੰਦਾ ਪਰ ਬਖਸ਼ਦਾ ਨਾ ਅਕ੍ਰਿਤਘਣ ਨੂੰ । ਲੋਕ ਆਪਣੇ ਸਵਾਰਥ ਦੀ ਖ਼ਾਤਰ ਹੀ ਅਕ੍ਰਿਤਘਣਤਾ ਕਰਦੇ ਹਨ। ਪਰ ਪਾਪੀ ਅਕ੍ਰਿਤਘਣ ਨੂੰ ਤਾਂ ਇਹ ਧਰਤੀ ਵੀ ਨਹੀਂ ਝੱਲਦੀ। ਲੋਕਾਂ ਦੇ ਕੀਤੇ ਹੋਏ ਅਹਿਸਾਨਾਂ ਨੂੰ ਅਸੀਂ ਕ੍ਰਿਤਘਣ ਪਾਪੀ ਲੋਕ ਕਿਵੇਂ ਭੁੱਲ ਜਾਂਦੇ ਹਾਂ। ਇਸਦੀ ਸਮਝ ਨਹੀਂ ਪੈਂਦੀ।
ਫਤਹ ਮੁਹੰਮਦ ਦੁੱਖੀਆਂ ਦੇ ਕੰਮ ਆਉਣ ਵਾਲਾ ਬੰਦਾ ਸੀ। ਜਿਵੇਂ ਘਨੱਈਆ ਗੰਗਾ ਰਾਮ ਕਾ ਸੇਠ ਨਰੈਇਣ ਦਾਸ ਕਲਕੱਤੇ ਵਿਚ ਗੁਜ਼ਰ ਗਿਆ ਸੀ ਤਾਂ ਬਾਬੂ ਫਤਹ ਮੁਹੰਮਦ ਭਾਈਆਂ ਵਾਂਗੂੰ ਅਫ਼ਸੋਸ ਕਰਦਾ ਹੋਇਆ ਉਸਨੂੰ ਦਿੱਲੀਓਂ ਬਠਿੰਡੇ ਲੈ ਕੇ ਆਇਆ। ਬਠਿੰਡਾ ਓਦੋਂ ਇੱਕੋ ਟੱਬਰ ਵਾਂਗੂੰ ਸੀ। ਉਨ੍ਹੀਂ ਦਿਨੀਂ ਇਕ ਦੂਜੇ ਦੇ ਕੰਮ ਆਉਣ ਦਾ ਚਾਅ ਸੀ। ਜੱਸ ਖੱਟਣ ਦੀ ਹੁੱਬ ਸੀ । ਮਾਇਆ ਦੀ ਭੁੱਖ ਨਹੀਂ ਸੀ, ਮਾਨ ਇਜ਼ਤ ਦੀ ਰੀਝ ਸੀ। ਰੱਬਾ ਸਾਨੂੰ ਮੋੜ ਕੇ ਦੇ ਸਾਡੀ ਉਹ ਬਿਰਤੀ ਭਾਈਚਾਰਾ ਉਹ ਧਰਤੀ। ਪਰ ਫਤਹ ਮੁਹੰਮਦ ਨਾਲ ਜੋ ਬੀਤੀ ਉਸ ਵਾਸਤੇ ਸਾਨੂੰ ਕਿੰਨਾ ਵੀ ਸਰਮਸ਼ਾਰ ਹੋਣਾ ਪਵੇ, ਉਸਦੀ ਸਾਨੂੰ ਰੱਬ ਪਾਸੋਂ ਕੀਤੇ ਹੋਏ ਗੁਨਾਹਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਸਾਰੇ ਹੀ ਉਸਦੀ ਦਰਗਾਹ ਵਿਚ ਗੁਨਾਹਗਾਰ ਹੋਵਾਂਗੇ। ਰੱਬ ਫਤਹ ਮੁਹੰਮਦ ਦੀ ਆਤਮਾ ਨੂੰ ਸਕੂਨ ਬਖਸ਼ੇ ਅਤੇ ਅੱਲਾ ਤੁਆਲਾ ਉਨ੍ਹਾਂ ਤੇ ਰਹਿਮ ਕਰੇ। ਇਹ ਸਾਨੂੰ ਸਾਰਿਆਂ ਨੂੰ ਰੱਬ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਪੁਰਾਣੇ ਅੱਡੇ (ਬੱਸ ਸਟੈਂਡ ਵਾਲਾ) ਚੌਂਕ ਗੋਲ ਚੱਕਰ ਉਤੇ ਫ਼ੌਜੀ ‘ਨੰਦ ਸਿੰਘ’ ਦਾ ਬੁੱਤ ਹੈ। ਇਸ ਨੂੰ ਅੱਜ ਕਲ੍ਹ ਫ਼ੌਜੀ ਚੌਕ ਵੀ ਕਹਿੰਦੇ ਹਨ। ਸ੍ਰ: ਨੰਦ ਸਿੰਘ ਬਰੇਟਿਆਂ ਨੇੜੇ ਪਿੰਡ ਬਹਾਦਰਪੁਰ ਦਾ ਰਹਿਣ ਵਾਲਾ ਸੀ। ਇਹਨੇ ਬਰਮਾ ਫਰੰਟ ਉਤੇ 1942 ‘ਚ ਲੜ ਕੇ ‘ਵਿਕਟੋਰੀਆ ਕਰਾਸ’ ਪ੍ਰਾਪਤ ਕੀਤਾ ਸੀ ਅਤੇ ਆਜ਼ਾਦੀ ਤੋਂ ਪਿਛੋਂ ਸਾਲ 1948 ‘ਚ ਇਹਨੇ ਲੜ ਕੇ ਮਰਦੇ ਹੋਏ ਨੇ ‘ਮਹਾਂਵੀਰ ਚੱਕਰ’ ਪ੍ਰਾਪਤ ਕੀਤਾ। ਇਹ ਸਿੱਖ ਪੰਜਾਬ ਦਾ ਜਵਾਨ ਸੀ। ਇਹਦੇ ਇਕਲੌਤੀ ਬੇਟੀ ਹੈ ਜੋ ਐਕਸੀਅਨ ਨਾਲ ਵਿਆਹੀ ਹੋਈ ਹੈ। ਇਹਦੀ ਸੁਪੱਤਨੀ ਆਪਣੀ ਧੀ ਕੋਲ ਪਟਿਆਲੇ ਰਹਿੰਦੀ ਹੈ। ਨੰਦ ਸਿੰਘ ਦੰਦੀਵਾਲ ਚੌਹਾਨ ਜੱਟ ਸਿੱਖ ਸੀ। ਉਹ ਪ੍ਰਿਥਵੀ ਰਾਜ ਚੌਹਾਨ ਦਾ ਪੜਪੋਤਰਾ ਸੀ।
ਹਾਂ ਜੀ ਮੁਸਲਮਾਨ ਲੋਕ ‘ਤਾਜ਼ੀਏ’ ਕੱਢਿਆ ਕਰਦੇ ਸਨ ਜਿਹੜੇ ਹਰ ਮਸੀਤ ‘ਚੋਂ ਤੁਰਦੇ ਸਨ ਅਤੇ ਆਪਣੇ ਮੋਢਿਆਂ ਤੇ ਤਾਜ਼ੀਏ ਚੁਕ ਕੇ ਮਾਮੇ ਭਾਣਜੇ ਦੀ ਕਬਰ ਦੇ ਨੇੜੇ ਜਾ ਕੇ ਦਫ਼ਨ ਕਰਦੇ ਸਨ। ‘ਯਾ ਹੁਸੈਨ, ਯਾ ਹਸਨ’ ਦੇ ਨਾਹਰੇ ਲਾਉਂਦੇ ਜਾਂਦੇ ਸਨ ਅਤੇ ਮਜ੍ਹਬ ਦੇ ਸ਼ੈਦਾਈ ਆਪਣੇ ਆਪ ਨੂੰ ਸੰਗਲਾਂ ਨਾਲ ਕੁੱਟ ਕੁੱਟ ਕੇ ਲਹੂ ਲੁਹਾਨ ਕਰ ਲੈਂਦੇ ਸਨ। ਇਸ ਸਮੇਂ ਸ਼ਈਆਂ ਅਤੇ ਸੁੰਨੀ ਮੁਸਲਮਾਨਾਂ ਦਾ ਆਪਸ ਵਿਚ ਅਕਸਰ ਲੜਾਈ ਝਗੜਾ ਹੋ ਜਾਂਦਾ ਹੈ ਪਰ ਬਠਿੰਡੇ ‘ਚ ਕਦੇ ਅਜੇਹੀ ਦੁਰਘਟਨਾ ਨਹੀ ਵਰਤੀ ਸੀ। ਤਾਜੀਆਂ ‘ਮੁਹੱਰਮ’ ਰੋਜ਼ ਪੂਰੀ ਸੋਗਵਾਹੀ ਨਾਲ ਮਨਾਈ ਜਾਂਦੀ ਸੀ।
ਰਿਆਸਤ ਵੇਲੇ ਕਾਤਲਾਂ ਨੂੰ ਸਜਾਏ ਮੌਤ ਯਾਨੀ ਫਾਹੇ ਦੀ ਸਜ਼ਾ ਓਥੇ ਦੇਂਦੇ ਸਨ ਜਿਥੇ ਉਹ ਵਾਰਦਾਤ ਵਰਤੀ ਹੁੰਦੀ। ਮਿਸਤਰੀਆਂ ਵਿਚੋਂ ‘ਕਿਸ਼ਨਾ’ ਮਿਸਤਰੀ ਜਿਹੜਾ ਭਗਤਾਂ ਦੇ ਘਰਾਂ ਵਿਚੋਂ ਸੀ ਨੇ ਪਿੰਡ ਕਟਾਰ ਸਿੰਘ ਵਾਲੇ ਦੀ ਆਪਣੀ ਮੰਗੇਤਰ ਮਾਰ ਦਿਤੀ ਸੀ, ਜਿਹਨੂੰ ਉਹਦੇ ਮਾਪੇ ਕਿਸੇ ਹੋਰ ਨਾਲ ਵਿਆਹੁਣ ਦੀ ਸਲਾਹ ਕਰਦੇ ਸਨ। ਕਿਸ਼ਨੇ ਨੇ ਮੰਗ ਅੱਡ ਜਾਂਦੀ ਵੇਖ ਕੇ ਉਹਨੂੰ ਮਾਰ ਦਿਤਾ। ਉਨ੍ਹੀਂ ਦਿਨੀਂ ਲੋਕ ਵਿਆਹ ਮੰਗ ਦੀ ਬੜੀ ਲੱਜ ਮੰਨਦੇ ਸਨ :
“ਵਾਰਸ਼ ਸ਼ਾਹ ਦੀ ਮੰਗ ਲੈ ਗਏ ਖੇੜੇ
ਦਾਹੜੀ ਪੋਹੇ ਦੇ ਵਿਚ ਮੁਨਾਮਣੇ ਨੂੰ”
ਇਕ ਆਪ ਮਰੀਏ ਇਕ ਮਾਰ ਦੇਈਏ
ਮੰਗੀ ਵਿਆਹੀ ਨੂੰ ਮੋੜ ਲਿਆਮਣੇ ਨੂੰ ।
ਸੰਨ 1965 ਸਤੰਬਰ ਵਿਚ ਪਾਕਿਸਤਾਨ ਨਾਲ ਲੜਾਈ ਹੋਈ । ਏਸ ਲੜਾਈ ਵਿਚ ਪੰਜਾਬ ਦੇ ਹਰ ਜਿਲ੍ਹੇ ਵਿਚ ਕਿਤੇ ਨਾ ਕਿਤੇ ਬੰਬਾਰੀ ਜਰੂਰ ਹੋਈ ਪਰ ਜ਼ਿਲ੍ਹਾ ਬਠਿੰਡਾ ਅਤੇ ਬਠਿੰਡਾ ਸ਼ਹਿਰ ਦੀ ਹੱਦ ਵਿਚ ਬਿਲਕੁਲ ਵੀ ਨਹੀਂ ਹੋਈ। ਕੋਈ ਦੁਰਘਟਨਾ ਨਹੀਂ ਵਰਤੀ। ਲੋਕ ਕਹਿੰਦੇ ਸਨ ਕਿ ਪਾਕਿਸਤਾਨ ਵਾਲੇ ਬਠਿੰਡਾ ਸ਼ਹਿਰ ਬਾਬਾ ਰਤਨ ਹਾਜੀ ਦਾ ਹੋਣ ਕਰਕੇ ਏਥੇ ਬੰਬ ਸੁੱਟਣ ਤੋਂ ਗੁਰੇਜ ਕਰਦੇ ਹਨ ਪਰ 1971 ਦੇ ਦਸੰਬਰ ਵਿਚ 5 ਦਸੰਬਰ ਦੀ ਸ਼ਾਮ ਨੂੰ ਚਾਰ ਵਜੇ ਸਾਡੇ ਸਟੇਸ਼ਨ ਦੇ ਸਿਗਨੈਲਿੰਗ ਰੂਮ ਉਤੇ ਬੰਬ ਸੁਟਣ ਦੀ ਕੋਸ਼ਿਸ਼ ਕੀਤੀ ਗਈ ਪਰ ਬੰਬ ਰੇਲ ਪਟੜੀ ਉਤੇ ਬਰਾਬਰ ਡਿੱਗੇ। ਰੇਲ ਦੀ ਲਾਈਨ ਦੇ ਟੁਕੜੇ ਡਾਕਟਰ ਗਰਗ ਸਾਹਿਬ ਦੇ ਕਲੀਨਿਕ ਤਕ ਅਪੜੇ। ਬਹੁਤਾ ਵੱਡਾ ਨੁਕਸਾਨ ਨਹੀਂ ਕਰ ਸਕੇ। ਦੂਜਾ ਹਮਲਾ ਓਸੇ ਰਾਤ ਦੇ ਅੱਠ ਵਜੇ ਕੀਤਾ ਗਿਆ ਪਰ ਫੇਰ ਵੀ ਕੋਈ ਨੁਕਸਾਨ ਨਹੀਂ ਹੋਇਆ। ਨਰੂਆਣੇ ਵੰਨੀ ਰੋਹੀ ਖੇਤਾਂ ਵਿਚ ਹੀ ਬੰਬ ਸੁੱਟ ਗਏ। ਮੈਨੂੰ ਇਉਂ ਲਗੇ ਜਿਵੇਂ ਕੋਈ ਭਲਾ ਮਾਣਸ ਪਾਇਲਟ ਹੋਵੇਗਾ ਜਿਹੜਾ ਸਾਡੇ ਨਾਲ ਕੋਈ ਅਗਲੇ ਪਿਛਲੇ ਜਨਮ ਕਰਮ ਦਾ ਕੋਈ ਲਿਹਾਜ਼ ਪਾਲ ਗਿਆ ਹੋਵੇ। ਇਨਸਾਨੀਅਤ ਜਾਗ ਪਈ ਹੋਵੇ ਉਹਨੂੰ ‘ਬਾਬਾ ਘਣੌਈਆ ਜੀ’ ਵਾਂਗੂੰ ਹਰ ਇਕ ਵਿਚ ਇਕੋ ਅੱਲਾ ਦਾ ਨੂਰ ਦਿਖਾਈ ਦੇਂਦਾ ਹੋਵੇ ਤਾਂ ਉਹ ਬਠਿੰਡੇ ਦੇ ਮਾਸੂਮਾਂ ਦਾ ਲਹੂ ਡੋਲ੍ਹਣ ਤੋਂ ਤਰਸ ਕਰ ਗਿਆ ਹੋਵੇ। ਇਹ ਕੋਈ ਸਿਆਣੀ ਗੱਲ ਤਾਂ ਨਹੀਂ ਅਣਜਾਣਾਂ ਮਾਸੂਮਾਂ ਸੁਤਿਆਂ
ਨਿਰਦੋਸ਼ਾਂ ਨੂੰ ਮਾਰਨਾ । ਅੱਜ ਕਲ੍ਹ ਬਠਿੰਡੇ ਸ਼ਹਿਰ ਦੀ ਫਿਰਨੀ ਜਿਹਨੂੰ ਰਿੰਗ ਰੋਡ ਆਂਹਦੇ ਹਨ ਸਿਵੀਆਂ ਵਾਲੇ ਸੂਏ ਦਾ ਪੁਲ ਤੇ ਸੂਏ ਦੇ ਹੇਠਾਂ ਹੇਠਾਂ ਨੈਸ਼ਨਲ ਫਰਟੇਲਾਈਜ਼ਰ ਕਾਲੋਨੀ ਦੀਆਂ ਝੀਲਾਂ ਤੋਂ ਉਤੇ ਸ੍ਰ. ਜਲੌਰ ਸਿੰਘ ਦੇ ਕੋਲਡ ਸਟੋਰ ਤੋਂ ਉਤੇ ਛਾਉਣੀ ਹੇਠਾਂ ਨਾਲ ਨਾਲ ਦਿੱਲੀ ਲਾਈਨ ਦੀ ਬੁਰਜੀ ਨੰ. 192 ਦੇ ਵਿਚ ਦੀ ਸਿਧੀ ਬਾਦਲ ਰੋਡ ਤੇ ਪੈ ਕੇ ਬੀਕਾਨੇਰ ਲਾਈਨ ਲੰਘ ਕੇ ਸਿਵੀਆਂ ਪਿੰਡ ਦੇ ਸੂਏ ਨਾਲ ਜਾ ਲਗਦੀ वै।
ਬਠਿੰਡਾ ਸ਼ਹਿਰ ਦੀਆਂ ਕਈ ਫਿਰਨੀਆਂ ਅਤੇ ਮੂੰਹ ਮੁਹਾਣੇ ਬਦਲ ਗਏ ਹਨ। ਇਉਂ ਜਾਪਦਾ ਹੈ ਕਿ ਬਠਿੰਡੇ ਦਾ ਮੁਹਾਣਾ ‘ਪਾਲ ਵੰਸ਼’ ਸਮੇਂ ‘ਚ ਜਾਂ ਹਿੰਦੂ ਸਮੇਂ ‘ਚ, ਰਾਜਪੂਤੀ ਰਾਜ ‘ਚ ਦੱਖਣ ਵੰਨੀ ਰਾਜਸਥਾਨ ਨੂੰ, ਬੀਕਾਨੇਰ ਨੂੰ ਜਿਹੜਾ ਥਾਣਾ ਸਦਰ, ਖ਼ਾਲਸਾ ਸਕੂਲ, ਸੰਗੂਆਣਾ ਬਸਤੀ ਵੰਨੀ ਸੀ, ਮੁਸਲਮਾਨੀ ਰਾਜ ਵਿਚ ਵੀ ਸ਼ਹਿਰ ਦਾ ਮੁਹਾਣਾ ਏਧਰ ਹੀ ਰਿਹਾ। ਮਿਸਲਾਂ ਦੇ ਸਮੇਂ ‘ਚ ਇਹਦਾ ਮੁਹਾਣਾ ਚੌਸਰ ਨੂੰ ਜਿਥੇ ਡੀ. ਏ. ਵੀ. ਕਾਲਜ ਹੈ, ਬੀਬੀ ਵਾਲਾ ਵੰਨੀਂ ਦੀ ਧਰੂੰ ਨੂੰ ਹੋ ਗਿਆ। ਅੰਮ੍ਰਿਤਸਰ ਵੰਨੀ ਵੇਖਣ ਲਗ ਪਏ। ਰਿਆਸਤ ਪਟਿਆਲਾ ਦੇ ਰਾਜ ਵਿਚ ਆਉਣ ਨਾਲ ਪਟਿਆਲੇ ਵੰਨੀ ਮੂੰਹ ਹੋ ਗਿਆ। ਧੋਬੀਆਣਾ ਰਾਹੀਂ ਹਾਥੀਆਂ ਤੇ ਸਵਾਰ ਰਾਣੀਆਂ ਰਾਜੇ ਜਾਂਦੇ ਆਉਂਦੇ ਸਨ। ਅੰਗਰੇਜ਼ ਦੇ ਆਉਂਦਿਆਂ ਰੇਲ ਦੀ ਆਮਦ ਨਾਲ ਬਠਿੰਡੇ ਦਾ ਮੁਹਾਣਾ ਪੱਛਮ ਨੂੰ, ਰੇਲਵੇ ਸਟੇਸ਼ਨ ਤੋਂ ਸੱਤ ਰਾਹ ਬਣ ਜਾਂਦੇ ਜਿਧਰ ਲੋੜ ਹੁੰਦੀ ਚੜ੍ਹ ਜਾਂਦੇ । ਅੱਜ ਮੁੜ ਬਠਿੰਡੇ ਦਾ ਮੁਹਾਣਾ ਬੀਬੀ ਵਾਲੇ ਵੰਨੀ ਨੂੰ ਕਰ ਦਿਤਾ ਗਿਆ ਹੈ ਜਿਥੋਂ ਚੰਡੀਗੜ੍ਹ ਨੂੰ ਜਾਂਦੇ ਹਨ। ਨਵੇਂ ਪੁਰਾਣੇ ਅੱਡੇ ਨੂੰ ਬਠਿੰਡੇ ਦਾ ਰੁੱਖ ਪੂਰਵ-ਉਤਰ ਵੰਨੀਂ ਕਰ ਦਿਤਾ। ਏਵੇਂ ਹੀ ਫਿਰਨੀਆਂ ਬਦਲਦੀਆਂ ਰਹੀਆਂ ਹਨ।
ਕਿਲ੍ਹਾ ਸ਼ਹਿਰੋਂ ਬਾਹਰ ਪੱਛਮ ਦੱਖਣ ਦੀ ਗੁੱਠ ਵਿਚ ਸੀ। ਵਸੋਂ ਬਹੁਤ ਘੱਟ ਸੀ। ਰਾਜੇ ਰਾਣੇ ਸਰਦਾਰਾਂ ਨੂੰ ਵਸੋਂ ਵਧਾਉਣ ਦਾ ਫਿਕਰ ਲਗਿਆ ਰਹਿੰਦਾ ਸੀ। ਅੱਜ ਵਸੋਂ ਘਟਾਉਣ ਦਾ ਫਿਕਰ ਬਣਿਆ ਪਿਆ ਹੈ। ਦੁਆਸੀਸ ਹੀ ਪੁੱਤਾਂ ਦੀਆਂ ਜੋੜੀਆਂ ਦੀ ਸੀ “ਤੇਰੀ ਓਲਾਦ ਦੇ ਖੇੜੇ ਵਸਣ” ਦੀ ਸੀ ਭਾਵੇਂ ਅੱਜ ਵੀ ਹਰ ਜੋੜੀ ਪੁੱਤਰ ਮੰਗਦੀ ਹੈ ਪਰ ਬਹੁਤ ਪੁੱਤ ਹੋਣ ਤੋਂ ਡਰਦੇ ਹਨ।
ਵਸੋਂ ਥੋੜ੍ਹੀ ਕਰਕੇ ਤਕਰੀਬਨ ਹਰ ਸ਼ਹਿਰ ਦੇ ਲਾਵੀਂ ਕੋਟ ਹੁੰਦਾ ਸੀ ।ਬਠਿੰਡੇ ਦੇ ਲਾਵੀਂ ਵੀ ਕੋਟ ਸੀ । ਜਿਹੜਾ ਕਿਲ੍ਹੇ ਦੇ ਦਰਵਾਜ਼ੇ ਤੋਂ ਗੁਰਦੁਆਰਾ ਸਿੰਘ ਸਭਾ ਦੇ ਚੜ੍ਹਦੇ ਪਾਸੇ ਦੀ ਮਹਿਣਾ ਪੱਤੀ ਦੀ ਸੱਥ ਵਿਚ ਦੀ ਪਰ ਸ਼ਿਵ ਮੰਦਰ ਕੋਟ ਤੋਂ ਬਾਹਰ ਸੀ, ਰਾਮਦਾਸੀਏ ਗੰਡਾ ਸਿੰਘ ਅਤੇ ਮਜਹਬੀ ਸਿੱਖਾਂ ਦੇ ਘਰਾਂ ਤੋਂ ਬਾਹਰ ਦੀ ‘ਹਾਜੀ ਰਤਨ ਗੇਟ ਤੋਂ ਭਲੇਰੀਆਂ ਦੇ ਘਰਾਂ ਨੂੰ ਅੰਦਰ ਲੈਂਦਾ ਹੋਇਆ ਝੁੱਟੀ ਪੱਤੀ ਮਹੱਲਾ ਭਾਈ ਕਾ ਨੂੰ ਅੰਦਰ ਲੈ ਕੇ ‘ਨੌਹਰੀ ਦਰਵਾਜਾ’ ਜੋ ਥਾਣਾ ਸਦਰ ਦੇ ਸਾਹਮਣੇ ਸੀ – ਝੁੱਟੀ ਪੱਤੀ ਨੂੰ ਅੰਦਰ ਲੈ ਕੇ, ਤੇਲੀਆਂ ਦੇ ਘਰਾਂ ਨੂੰ ਅੰਦਰ ਲੈ ਕੇ ਪੂਜਾ ਕਰਨ ਵਾਲੇ ਮਹੱਲੇ ਨੂੰ ਅੰਦਰ ਲੈ ਕੇ ਕਿਲੇ ਕੋਲ ਆ ਜਾਂਦਾ ਸੀ। ਕਿਲ੍ਹੇ ਦੇ ਬਾਹਰ ਅਤੇ ਅੰਦਰ ਅੰਦਰ ਫਿਰਨੀ ਸੀ ਜਾਂਦੀ ਕਿ ਸ਼ਹਿਰ ਦੀ ‘ਰਿੰਗ ਰੋਡ’ ਸੀ ਜਿਹਦੇ ਪੰਜ ਕੁ ਦਰਵਾਜ਼ੇ ਸਨ।
ਮਹਿਣਾ ਦਰਵਾਜ਼ਾ, ਰਤਨ ਹਾਜੀ ਗੇਟ, ਨੌਹਰੀਆਂ ਦਰਵਾਜ਼ਾ, ਤੇਲੀ ਵਾੜਾ ਦਰਵਾਜ਼ਾ ਅਤੇ ਕਿਲੇ ਵਾਲਾ ਦਰਵਾਜ਼ਾ ਸਨ।
ਛਾਉਣੀ ਵਿਚ ਜ਼ਮੀਨ ਇਕੁਆਇਰ ਹੋਈ। ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ। ਤਿੰਨ ਵਾਰਾਂ ਜ਼ਮੀਨ ਰੋਕੀ। ਜਨਵਰੀ, 1989 ਤਕ ਰੋਕੀ 13,000 ਏਕੜ ਜ਼ਮੀਨ, ਕੁਲ ਰੋਕਣੀ ਹੈ 23,000 ਏਕੜ ਜ਼ਮੀਨ। ਜਦੋਂ ਛਾਉਣੀ ਬਣਨੀ ਸ਼ੁਰੂ ਹੋਈ ਲੋਕਾਂ ਨੇ ਬੜਾ ਦੁੱਖ ਮੰਨਿਆ। ਕਈ ਵਰ੍ਹੇ ਮੁਆਵਜ਼ਾ ਨਾ ਮਿਲਿਆ & ਜ਼ਮੀਨ ਦੀ ਆਮਦਨੀ ਰੁਕ ਗਈ। ਬਾਦ ਵਿਚ ਛਾਉਣੀ ਵਲੋਂ ਦਿਤਾ ਮੁਆਵਜ਼ਾ ਕਾਫ਼ੀ ਘੱਟ ਸੀ ਪਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਲੋਂ ਲੋਕਾਂ ਨੂੰ ਜਾਇਜ਼ ਹੱਕ ਮਿਲ ਗਿਆ। ਸੁਪਰੀਮ ਕੋਰਟ ਨੇ ਦਿਤਾ। ਜੁਡੀਸ਼ਰੀ ਦੀ ਕਿਰਪਾ ਨਾਲ ਲੋਕ ਮਾਲਾ ਮਾਲ ਹੋ ਗਏ ਜਿਨ੍ਹਾਂ ਵਿਚਾਰਿਆਂ ਨੇ ਹਜ਼ਾਰ ਪੰਜ ਸੌ ਰੁਪਿਆ ਵੀ ਨਹੀਂ ਸੀ ਵੇਖਿਆ। ਅੱਜ ਉਹ ਤੀਹ-ਤੀਹ ਲੱਖ, ਪੰਜਾਹ-ਪੰਜਾਹ ਲੱਖ ਦੇ ਮਾਲਕ ਹਨ। ਕਈ ਘਰ ਕਰੋੜਾਂ ਤਕ ਵੀ ਪਹੁੰਚ ਗਏ ਹਨ। ਜਿਨ੍ਹਾਂ ਦੀ ਜ਼ਮੀਨ ਛਾਉਣੀ ਵਿਚ ਆ ਗਈ ਹੈ ਉਹ ਗੁਣ ਗਾਉਂਦੇ ਹਨ। ਛਾਉਣੀ ਵਾਲਿਆਂ ਦੇ ਸੇਠ ਸਰਦਾਰ ਬਣ ਗਏ ਹਨ। ਬੈਂਕਾਂ ਵਾਲੇ ਉਨ੍ਹਾਂ ਦੇ ਮਗਰ ਮਗਰ ਫਿਰਦੇ ਹਨ, ਖੁਸ਼ਾਮਦਾਂ ਕਰਦੇ ਹਨ ਰਕਮਾਂ ਜਮ੍ਹਾਂ ਕਰਵਾਉਣ ਨੂੰ ਕਦੇ ਮਾਮਲਾ ਨਹੀਂ ਸੀ ਭਰਿਆ ਜਾਂਦਾ। ਨੰਬਰਦਾਰ ਪੁਲਸ ਵਾਲੇ ਨਾਲ ਹੱਥਕੜੀ ਲਈ ਉਨ੍ਹਾਂ ਦੇ ਮਗਰ ਫਿਰਦੇ ਹੁੰਦੇ ਸਨ। ਸੱਚ ਕਹਿਆ ਮਾਘੀ ਸਿੰਘ ਨੇ :
“ਇਹ ਤਾਂ ਰੱਬ ਦੀ ਰਜ਼ਾ ਨੀ, ਦੇਂਦਾ ਪਾਸੇ ਪਲਟਾ ਨੀ।
ਮਾਏ ਸਦਾ ਨਾ ਕੋਈ ਨੰਗ ਤੇ ਸਦਾ ਨਾ ਕੋਈ ਸ਼ਾਹ ਨੀ।”
ਜਿਨ੍ਹਾਂ ਦੀ ਜ਼ਮੀਨ ਛਾਉਣੀ ਵਿਚ ਨਹੀਂ ਆਈ ਉਹ ਸੁਪਨੇ ਲੈਂਦੇ ਹਨ ਜ਼ਮੀਨ ਇਕੁਆਇਰ ਹੋ ਜਾਣਦੇ। ‘ਥਰਮਲ’ ਅਤੇ ‘ਫਰਟੀਲਾਈਜ਼ਰ’ ਨੇ ਵੀ ਓਸੇ ਤਰ੍ਹਾਂ ਹੀ ਪੈਸਾ ਦਿਤਾ ਪਰ ਬਹੁਤਾ ਨਾਮਾ ਜੁਡੀਸ਼ਰੀ ਦੀ ਕਿਰਪਾ ਭਰੀ ਮੁਨਸਫ਼ੀ ਨਾਲ ਮਿਲਿਆ। ਸਿਆਣੇ ਲੋਕ ਮੁਨਸਫ਼ੀ ਨਾਲ ਮਿਲਿਆ ਪੈਸਾ ਮਿਲ ਜਾਣ ਤੇ ਮੁਨਸਫ਼ੀ ਦਾ ਜਸ ਕਰਦੇ ਨਹੀਂ ਥੱਕਦੇ । ਭਾਵੇਂ ਸਭ ਤਾਕਤਾਂ ਅਫ਼ਸਰੀ, ਹਾਕਮੀ ਵੈਦਗੀ, ਲੀਡਰੀ, ਧਨਾਡਤਾ ਵੱਡੀਆਂ ਹਨ ਪਰ ਜੁਡੀਸ਼ਰੀ ਸਭ ਤੋਂ ਉੱਚੀ ਹੈ। ਇਹ ਤਾਕਤਾਂ ਸ਼ਰੋਮਣੀ ਹਨ। ਜਿਹੜੀਆਂ ‘ਭੁੱਟੋ’ ਵਰਗਿਆਂ ਨੂੰ ਫਾਹੇ ਲਾ ਸਕਦੀਆਂ ਹਨ।
ਜੁਡੀਸ਼ਰੀ ਵਿਚ ਸ੍ਰ: ਭਗਵਾਨ ਸਿੰਘ ਸਨ। ਉਹ ਆਪ ਜੱਟ ਸਨ। ਜੱਟ ਜੱਟਾਂ ਦੀਆਂ ਤਕਲੀਫ਼ਾਂ ਨੂੰ ਜਾਣਦਾ ਹੈ। ਉਹ ਸਮਝਦੇ ਹਨ ਕਿ ਇਹ ਧਰਤੀ ਇਨ੍ਹਾਂ ਦੇ ਵਡੇ ਵਡੇਰਿਆਂ, ਬਾਬਾ ਝੁੱਟੀ ਸਿੱਧੂ ਪੱਤੀ ਅਤੇ ਬਾਬਾ ‘ਮਾਣਕ’ ਢਿੱਲੋਂ ਪੱਤੀ ‘ਮਹਿਣਾ’ ਵਾਲਿਆਂ ਨੇ ਸੱਪਾਂ ਦੇ ਸਿਰ ਲਤੜਕੇ ਝਾੜ ਬੂਟ ਪੱਟ ਕੇ ਮਿੱਟੀ ਨਾਲ ਮਿੱਟੀ ਹੋ ਕੇ ਦਰਿੰਦਿਆਂ ਬਘਿਆੜਾਂ, ਮਾਰਖੁੰਡ ਢੱਠਿਆਂ, ਝੋਟਿਆਂ, ਰੋਹੀ ਦਿਆਂ ਰੋਝਾਂ ਨਾਲ ਘੋਲ ਘੁਲ ਕੇ ਉਪਜ ਯੋਗ ਬਣਾਈ ਹੈ। ਜੱਟ ਦੀਆਂ ਘਾਲਣਾਂ ਨੂੰ ‘ਹੀਰ ਦੇ ਗਾਉਣ ਵਿਚ ਗਵੰਤਰੀ ਲੋਕ ਰਾਂਝੇ ਦੇ ਮੂੰਹੋਂ ਅਖਵਾਉਂਦੇ ਹਨ : ਜਿਹੜੇ ਨਾਗਾਂ ਤੋਂ ਹੀਰੇ। ਦੁਨੀਆ ਡਰ ਡਰ ਭੱਜਦੀ, ਨੀਂ! ਮੈਂ, ਉਹ ਪੈਰਾਂ ਨਾਲ ਲਤਾੜੇ। ਜਿਹੜੇ ਸ਼ੇਰਾਂ ਤੋਂ ਦੁਨੀਆਂ ਡਰ ਡਰ ਭਜਦੀ ਐ, ਨੀ ਮੈਂ ਉਹ ਨਾਲ ਮਹੀਆਂ ਦੇ ਚਾਰੇ। ਚੰਗਾ ਹੈ ਨਹੀਂ ਖਾਲੀ ਰਾਂਝਾ ਮੋੜਨਾ, ਸਾਡੀ ਮਿਹਨਤ ਪੂਰੀ ਨੀ ਕਰਦੇ ਮੁਟਿਆਰੇ। ਸਰਦਾਰ ਭਗਵਾਨ ਸਿੰਘ ਨੇ ਬਠਿੰਡੇ ਦੇ ਜ਼ਮੀਦਾਰਾਂ ਦੀ ਮਿਹਨਤ ਮੋੜਨੀ ਚਾਹੀ ਅਤੇ ਲੋਕਾਂ ਦੇ ਦਾਦਿਆਂ ਪੜਦਾਦਿਆਂ ਦੇ ਹੱਥਾਂ ਪੈਰਾਂ ਵਿਚ ਜੰਡਾਂ, ਕਰੀਰਾਂ, ਕਿੱਕਰਾਂ, ਬੇਰੀਆਂ ਦੇ ਚੁਭਿਆ ਕੰਡਿਆਂ ਨੂੰ ਕੱਢ ਕੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ। ਅੱਜ ਬਠਿੰਡਾ ਵਾਸੀ ਬੜੇ ਚਾਅ ਨਾਲ ਭਗਵਾਨ ਸਿੰਘ ਨੂੰ ‘ਸਰਦਾਰ ਭਗਵਾਨ ਸਿੰਘ’ ਕਹਿ ਕੇ ਯਾਦ ਕਰਦੇ ਹਨ। ਏਦੂੰ ਅਗੇ ਵੀ ਕਹਿੰਦੇ ਹਨ :“ਭਗਵਾਨ ਸਿੰਘ ਤਾਂ ਆਪੇ ਭਗਵਾਨ ਸੀ” ਜਿਹੜਾ ਕਿਸੇ ਦਾ ਹੱਕ ਮੋੜਦਾ ਹੈ। ਇਨਸਾਫ਼ ਕਰਦਾ ਹੈ ਓਹੋ ਜੇਹੇ ਭਲੇ ਮਾਣਸਾਂ ਨੂੰ ਸੁਲੱਖਣੀਆਂ ਮਾਵਾਂ ਦਿਆਂ ਜਾਇਆਂ ਨੂੰ ਕਿਉਂ ਨਾ ਯਾਦ ਕੀਤਾ ਜਾਵੇ। ਉਹ ਰੱਬ ਦਾ ਰੂਪ ਹੁੰਦੇ ਹਨ। ਅਫ਼ਸਰ ਹੋਰ ਵੀ ਵਧੇਰੇ ਆਏ ਹਨ ਜਿਨ੍ਹਾਂ ਨੂੰ ਕਿਸੇ ਯਾਦ ਤਾਂ ਕੀ ਕਰਨਾ ਸੀ ਸਗੋਂ ਅੰਤ ਭੈੜੇ ਘਿਰਨਾ ਵਾਚਕ ਸ਼ਬਦਾਂ ਦੇ ਵਿਸ਼ੇਸ਼ਨ ਨਾਲ ਚਿਤਾਰੇ ਜਾਂਦੇ ਹਨ। ਉਹ ਹੱਕਦਾਰ ਹੀ ਗਾਲੀ ਗਲੋਚ ਦੇ ਹਨ। ਭਲਿਆਂ ਪੁਰਸ਼ਾਂ ਨੂੰ ਦੁਨੀਆਂ ਚੇਤੇ ਕਰਦੀ ਹੈ। ਉਨ੍ਹਾਂ ਦੀ ਖੱਟੀ ਹੀ ‘ਨੇਕ-ਨਾਮੀ’ ਵਾਲੀ ਹੁੰਦੀ ਹੈ। ਉੱਚੇ ਪੁਰਸ਼ ਨੇਕ-ਨਾਮੀ ਜਸ ਵਡਿਆਈ ਖਟਦੇ ਹਨ। ਬੁੱਚੇ-ਲੁੱਚੇ ਬਦਨਾਮੀ, ਹੱਥਾਂ ਦੀ ਮੈਲ ਮਾਇਆ ਦੀ ਬਦਬੂ ਪੱਲੇ ਬੰਨ੍ਹ ਲੈ ਤੁਰਦੇ ਹਨ।
ਅਫ਼ਸਰ ਜਨਤਾ ਦੀ ਵਾੜ ਹੁੰਦੇ ਹਨ ਜਦੋਂ ਵਾੜਾਂ ਹੀ ਖੇਤ ਨੂੰ ਖਾਣ ਤਾਂ ਜੱਟ ਉਨ੍ਹਾਂ ਵਾੜਾਂ ਨੂੰ ਕਿਸ ਮੂੰਹ ਨਾਲ ਸਲਾਹੇ : ਉਹਨੇ ਬੇਚਾਰੇ ਨੇ ਗਾਲਾਂ ਹੀ ਦੇਣੀਆਂ ਹੋਈਆਂ : “ਕਹਿਰ ਦਰਵੇਸ਼,ਬਰ ਜਾਨ ਦੁਰਵੇਸ਼” ਜਦੋਂ ਕੋਈ ਆਗਰੇ ਦੀ ਗੱਲ ਛੇੜੇ ਤਾਂ ਉਹ ‘ਰੋਜ਼ਾ ਤਾਜ ਮਹਿਲ’ ਦੀ ਗੱਲ ਵੀ ਜਰੂਰ ਕਰਦਾ ਹੈ। ਤਿਵੇਂ ਸਾਡੇ ਕਿਲ੍ਹੇ ਬਾਰੇ ਮੁੜ ਮੁੜ ਗੱਲਾਂ ਛਿੜਦੀਆਂ ਹਨ : ਜਿਥੇ ਕਿਤੇ ਬਠਿੰਡੇ ਦਾ ਜ਼ਿਕਰ
ਆਉਂਦਾ ਹੈ। ਬਠਿੰਡੇ ਦੀ ‘ਕੈਫ਼ੀਅਤ ਦੇਹੀ’ ਵਿਚ ਬਿਨੈਪਾਲ ਨੂੰ ਬਠਿੰਡਾ ਬੰਧੂ ਅਤੇ ਸਾਡੇ ਕਿਲ੍ਹੇ ਦਾ ਉਸਾਰਣ ਵਾਲਾ ਮੰਨਿਆ ਗਿਆ ਹੈ ਜੋ ਸੰਨ 800 ਈ: ਤੋਂ ਪਿਛੋਂ ਹੋਏ ਹਨ ਪਰ ਸ੍ਰ. ਬਲਵੰਤ ਸਿੰਘ ਹਿਸਟੋਰੀਅਨ ਜਿਨ੍ਹਾਂ ‘ਸਿੱਧੂ ਬਰਾੜਾਂ’ ਦੀ ਹਿਸਟਰੀ ਲਿਖੀ ਹੈ, ਨੇ ਬਠਿੰਡੇ ਨੂੰ ਆਬਾਦ ਕਰਨ ਵਾਲੇ ‘ਭੱਟੀ ਰਾਓ’ ਦਸਿਆ ਹੈ। ਉਹ ਰਾਜੇ ਸਲਵਾਨ ਦਾ ਵੱਡਾ ਪੁੱਤਰ ਸੀ ਅਤੇ ਉਸ ਵੇਲੇ ਸਾਡੇ ਸ਼ਹਿਰ ਦਾ ਨਾਂ ‘ਭਟਇੰਡਾ’ ਸੀ ਜੋ ਸੰਨ 600 ਈ: ਵਿਚ ਆਬਾਦ ਹੋਇਆ ਅਤੇ ‘ਭੱਟ ਰਾਓ’ ਦੀ ਲਾਹੌਰ ਰਾਹੀਂ “ਅਫ਼ਗਾਨਿਸਤਾਨ ਉਤੇ ਵੀ ਹਕੂਮਤ ਸੀ। ਭੱਟੀ ਰਾਓ ਨੇ ਭਟਨੇਰ ਅਤੇ ਭਟਿੰਡਾ ਦੇ ਕਿਲ੍ਹਿਆਂ ਨੂੰ ਬਣਵਾ ਕੇ ਦੋਹਾਂ ਦੇ ਦਰਮਿਆਨ ਇਕ ਲੰਮੀ ਸੁਰੰਗ ਉਸਾਰੀ ਸੀ। ਦੋਵੇਂ ਚੰਗੇ ਜੰਗੀ ਕਿਲ੍ਹੇ ਸਨ। ਭੱਟੀ ਰਾਓ ਦੀ ਹਕੂਮਤ ਘੱਗਰ ਅਤੇ ਸਤਲੁਜ ਦੇ ਵਿਚਕਾਰ ਸੀ। ਇਸ ਇਲਾਕੇ ਨੂੰ ‘ਲੱਖੀ ਜੰਗਲ’ ਆਂਹਦੇ ਸੀ। ਰਾਏ ਭੋਏ ਜੋ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਸੀ ਦੂਜੇ ‘ਦੁੱਲਾ ਭੱਟੀ’ ਜਿਹੜਾ ਅਕਬਰ ਨਾਲ ਮੁਕਾਬਲੇ ਕਰਦਾ ਸੀ ਦੋਵੇਂ ਉਸ ਭੱਟੀ ਰਾਓ ਦੀ ਵੰਸ਼ ਵਿਚੋਂ ਸਨ।
ਭੱਟੀ ਰਾਓ ਬਾਰੇ ‘ਤਾਰੀਖ਼ੇ ਡਾਟ’ ਵਿਚ ਲਿਖਿਆ ਹੋਇਆ ਹੈ। ਬਠਿੰਡੇ ਦੇ ਕਿਲੇ ਵਾਸਤੇ ਬੜਿਆਂ ਬੜਿਆਂ ਨੇ ਜ਼ੋਰ ਅਜ਼ਮਾਈਆਂ ਕੀਤੀਆਂ। ਇਕ ਵਾਰੀਂ ਇਕ ਬਰਾਹ ਰਈਸ ਨੇ ਆਪਣੀ ਲੜਕੀ ਦਾ ਰਿਸ਼ਤਾ ਭੱਟੀਆਂ ਨੂੰ ਦਿੱਤਾ ਜਿਹਦੇ ਵਿਚ 800 ਬੰਦਿਆਂ ਦੀ ਆਈ ਬਰਾਤ ਨੂੰ ਕਤਲ ਕਰ ਦਿਤਾ।
ਏਸ ਕਿਲ੍ਹੇ ਦੀ ਪ੍ਰਾਪਤੀ ਲਈ ਭੱਟੀਆਂ ਅਤੇ ਬਰਾੜਾਂ ਨੇ ਬੜੇ ਜੰਗੋ ਜਦਲ ਕੀਤੇ। ਕਈ ਸਦੀਆਂ ਆਪਸ ਵਿਚ ਬੜੀ ਭਾਰੀ ਵੈਰ-ਭਾਵਨਾ ਚਲਦੀ ਰਹੀ।
ਚੌਧਵੀਂ ਸਦੀ ਦੇ ਸ਼ੁਰੂ ਵਿਚ ਰਾਏ ਅਨੰਦ ਬਠਿੰਡੇ ਦਾ ਮਾਲਕ ਬਣਿਆ। ਇਹ ਬਟੇ ਰਾਓ ਦਾ ਬੇਟਾ ਸੀ ਜੋ ਸਿੱਧੂ ਵੰਸ਼ ਦੇ ਮੋਢੀਆਂ ਵਿਚੋਂ ਸੀ। ਰਾਏ ਅਨੰਦ ਤੋਂ ਪਿਛੋਂ ਇਹਦਾ ਪੁਤਰ ਖੀਵਾ ਰਾਓ ਜੋ ਸੰਮਤ 1370 ਵਿਚ ਬਠਿੰਡੇ ਹੀ ਪੂਰਾ ਹੋਇਆ, ਦਾ ਪੁਤਰ ‘ਸਿੱਧੂ’ ਸੀ ਜੋ ਬਠਿੰਡੇ ਦੀ ਗਦੀ ਉਤੇ ਪੂਰਾ ਹੋਇਆ, ਜਿਸਦੇ ਨਾਂ ਤੇ ਸਿੱਧੂ ਗੋਤ ਚਲਿਆ। ਉਹ ਮੁਹੰਮਦ ਤੁਗ਼ਲਕ ਦੇ ਸਮਕਾਲੀ ਸਨ।
ਰਾਣਾ ਮੱਲ ਭੱਟੀ ਭਟਨੇਰ ਵਾਲੇ ਨੇ ਇਸ ਨੂੰ ਬਠਿੰਡਿਓ ਕੱਢ ਦਿਤਾ ਤੇ ਉਹ ਫ਼ਖ਼ਰ ਸਰ ਥਿਹੜੀ ਲਧੂਵਾਸ ਚਲੇ ਗਏ। ਸਿੱਧੂ ਦਾ ਪੜਪੋਤਾ ‘ਸਿਧ ਤਿਲਕ ਰਾਓ’ ਜੋ ਚੰਗਾ ਤਪੱਸਵੀ ਬੰਦਾ ਸੀ ਨੂੰ ਭੱਟੀਆਂ ਨੇ ਬਠਿੰਡੇ ਹੀ ਕਤਲ ਕਰ ਦਿਤਾ, ਜਿਸ ਦੀ ਮਾਨਤਾ ਲਈ ਮਹਿਰਾਜ ਅਤੇ ਮਹਿਮੇ ਸਰਜੇ ਪਿੰਡਾਂ ਵਿਚ ਪੂਜਨੀਕ ਸਥਾਨ ਬਣੇ ਹੋਏ ਹਨ।
ਸਿੱਧੂ ਦੇ ਦਸਵੇਂ ਪੋਤਰੇ ਬਰਾੜ ਨੇ ਫੌਜੀ ਗੁਟਾਂ ਰਾਹੀਂ ਭੱਟੀਆਂ ਉਤੇ ਹਮਲਾ ਕਰ ਦਿਤਾ ਅਤੇ ਭੱਟੀਆਂ ਦਾ ਬੁਰਾ ਹਾਲ ਕਰਕੇ ਬਠਿੰਡਿਓ ਕੱਢ ਦਿਤਾ। ਸਿੱਧੂਆਂ ਨੇ ਤਾਜਾ ਤਰ ਅਮੀਰ ਤੈਮੂਰ ਤੋਂ ਤਕੜੀ ਸਹਾਇਤਾ ਲੈ ਕੇ 1399 ਵਿਚ ਬਠਿੰਡੇ ਰਾਜਧਾਨੀ ਨੂੰ ਮੁੜ ਵਾਪਸ ਲੈ ਲਿਆ। ਸੰਮਤ 1472 ਵਿਚ ਰਾਏ ਬੈਰਾੜ ਪਿੰਡ ਬੀਦੋਵਾਲੀ ਕਾਲ ਵਾਸ ਹੋ ਗਿਆ ਉਹਦਾ ਬੇਟਾ ਦੁੱਲਾ ਬਠਿੰਡੇ ਦਾ ਰੱਈਸ ਬਣਿਆ।
ਕੁਝ ਸਮੇਂ ਬਾਅਦ ਭੈਰੋਂ ਭੱਟੀ ਨੇ ਆਪਣੀ ਬੇਟੀ ਬਹਲੋਲ ਲੋਧੀ ਨੂੰ ਵਿਆਹ ਕੇ ਉਹਦੀ ਮਦਦ ਨਾਲ ਬਠਿੰਡੇ ਦਾ ਮਾਲਕ ਬਣ ਗਿਆ। ਸੰਮਤ 1575 ਵਿਚ ਬੈਰਾੜਾਂ ਨੇ ਅਕਬਰ ਦੀ ਮਦਦ ਕਰਕੇ ਭੱਟੀਆਂ ਤੋਂ ਬਠਿੰਡਾ ਆਦਿ ਵਾਪਸ ਲੈ ਲਏ।
ਕਿੱਸਾ ਕੋਤਾਅ ਭੱਟੀਆਂ ਅਤੇ ਬੈਰਾੜਾਂ ਦਾ ਵੈਰ ਜੱਦੀ ਬਣ ਗਿਆ ਜਿਵੇਂ ਅੱਜ ਕਸ਼ਮੀਰ ਵਿੱਚ ਧੱਕੋ ਧੱਕੀ ਹੋ ਰਹੀ ਹੈ। ਵਡੇਰਿਆਂ ਦੀ ਰੀਤੀ ਨੂੰ ਭੁੱਲ ਕੇ ਭੱਟੀ ਰਾਜਪੂਤਾਂ ਨੇ ਮੁਸਲਮਾਨਾਂ ਨਾਲ ਰਿਸ਼ਤੇ ਦਾਰੀਆਂ ਬਣਾਈਆਂ। ਉਨ੍ਹਾਂ ਦੀਆਂ ਮੱਦਤਾਂ ਵੀ ਕੀਤੀਆਂ ਜੋ ਭਾਰਤ ਵਰਸ਼ ਦੀ ਨੀਤੀ ਦੇ ਵਿਰੁੱਧ ਸੀ ਪਰ ਮਨ ‘ਚ ਲੋਭ ਸੀ ਬਠਿੰਡੇ ਦਾ ।
ਮਹਿਮੂਦ ਗਜ਼ਨਵੀ ਨੇ ਵੀ ਇਥੇ ਕਈ ਗੇੜੇ ਮਾਰੇ। ਸੰਨ 1005 ਵਿਚ ਰਾਜਾ ਬਾਜੀ ਰਾਏ ਨੂੰ ਹਾਰ ਦਿਤੀ ਉਹ ਅੱਗ ‘ਚ ਛਾਲ ਮਾਰ ਕੇ ਮਰ ਗਿਆ।
ਧਾਰ ਦੇ ਰਾਜਾ ਭੋਜ ਨੂੰ ਅਤੇ ਸੋਮਨਾਥ ਦੇ ਮੰਦਰ ਨੂੰ 1025 ਅਤੇ 1027 ਵਿਚ ਬਠਿੰਡੇ ਰਾਹੀਂ ਮਹਿਮੂਦ ਗਜ਼ਨਵੀ ਗਿਆ। ‘ਮੀਰਾਂ ਸਾਹਿਬ’ ਦਾ ਮਕਬਰਾ, ਜਿਹੜਾ ਸਟੇਡੀਅਮ ਦੀ ਦੱਖਣੀ ਗੁੱਠ ਉਤੇ ਹੈ, ਨੂੰ ਮਹਿਮੂਦ ਨੇ ਬਣਵਾਇਆ ਅਤੇ ਹਾਜੀ ਬਾਬਾ ਰਤਨ ਦੇ ਮਜ਼ਾਰ ਨੂੰ ਬਣਾਇਆ। ਤਕੜੇ ਹੀ ਸਨ ਮੁਸਲਮਾਨ ਕਿਥੋਂ ਆ ਕੇ ਕਿਥੇ ਕੀ ਕੁਝ ਕਰ ਗਏ, ਜੋਧੇ ਸਨ । ਬੇਗਾਨੇ ਦੇਸ਼ ਉਤੇ, ਬੇਗਾਨੀ ਕੌਮ ਉਤੇ ਰਾਜ ਕਰਨਾ ਹਰ ਕਿਸੇ ਦਾ ਕੰਮ ਨਹੀਂ। ਉਨ੍ਹਾਂ ਦੇ ਤਨ ਮਨ ਦਿਲੋ ਦਿਮਾਗ਼ ਦੀ ਤਕੜਾਈ ਨੂੰ ਮੰਨਣਾ ਪਵੇ ਗਾ। ਅਸਲ ‘ਚ ਅਜੇਹਾ ਓਦੋਂ ਹੁੰਦਾ ਹੈ ਜਦੋਂ ਕਿਸੇ ਕੌਮ ਦੇਸ਼ ਵਿਚ ਈਰਖਾ ਹੋਵੇ, ਦੁਐਸ਼ ਭਾਵਨਾ ਹੋਵੇ, ਆਪਣਿਆਂ ਨੂੰ ਬੁਰਾ ਤੇ ਬੇਗਾਨਿਆਂ ਤੋਂ ਜੂਤ ਖਾਣ ਦੀ ਸੰਗ ਨਾ ਹੋਵੇ। ਭਾਰਤ ਨੂੰ ਰਾਜਪੂਤ ਦੀ ਰਿਸ ਕਿਸ ਨੇ ਜਲੀਲ ਕੀਤਾ। ਹਾਂ, ਬੈਰਮ ਖ਼ਾਂ ਨੇ ਵੀ ਇਕ ਵਾਰ ਮੁਗਲ ਸ਼ਹਿਨਸ਼ਾਹ ਅਕਬਰੇ-ਆਜ਼ਮ ਤੋਂ ਰੁੱਸ ਕੇ ਸਾਡੇ ਕਿਲ੍ਹਾ ਮੁਬਾਰਕ ਵਿਚ ਪਨਾਹ ਲਈ। ਇਹ ਗੱਲ 1570 ਦੇ ਆਸੇ ਪਾਸੇ ਦੀ ਹੈ।
ਸਿੱਧੂ ਬਰਾੜ ਭੱਟੀਆਂ ਤੋਂ ਤਕੜੇ ਸਨ। ਮਹਾਰਾਜਾ ਆਲਾ ਸਿੰਘ 1750 ਤੋਂ ਲੈ ਕੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਸਮੇਂ 1950 ਤਕ ਮੁੜ ਬਠਿੰਡੇ ਉਤੇ ਕਾਬਜ਼ ਰਹੇ ਅਤੇ ਬਠਿੰਡੇ ਨੂੰ ‘ਰਿਆਸਤ ਪਟਿਆਲਾ’ ਦੀ ਤਹਿਸੀਲ ਬਣਾ ਕੇ ਰਖਿਆ।
ਅੱਜ ਵੀ ‘ਸਿੱਧੂ ਬਰਾੜ ਵੰਸ਼’ ਪਟਿਆਲਾ ਦੇ ਪੜਪੋਤਰੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਪੰਜਾਬ ਦੀ ਸਿਆਸਤ ਨਾਲ ਪੂਰਾ ਸਬੰਧ ਰਖਦੇ ਹਨ। ਪੂਰਾ ਹਿੱਸਾ ਪਾ ਰਹੇ ਹਨ। ਏਸ ਘਰ ਤੋਂ ਪਬਲਿਕ ਨੂੰ ਚੰਗੇ ਇੰਤਜ਼ਾਮ ਪ੍ਰਬੰਧ ਦੀ ਆਸ ਹੈ। ਵਾਹਿਗੁਰੂ ਜਨਤਾ ਦੀ ਇੱਛਿਆ ਪੂਰੀ ਕਰੇ।
ਬਠਿੰਡੇ ਨੂੰ ਭੱਟੀਆਂ ਬਰਾੜਾਂ ਨੇ ਤਾਂ ਕੀ ਛਡਣਾ ਸੀ। ਬਠਿੰਡੇ ਨੂੰ ਛੋਟੇ ਮੋਟੇ ਮੁਲਾਜ਼ਮ ਵੀ ਨਹੀਂ ਛੱਡ ਕੇ ਰਾਜ਼ੀ। ਮੈਂ ਆਪ ਕਿੰਨੇ ਮੁਲਾਜ਼ਮ ਅਫ਼ਸਰ ਪੁਲਸ ਵਾਲੇ, ਮਹਿਕਮਾ ਨਹਿਰ ਦੇ ਮੁਹਤਮ ਸਾਹਿਬ, ਜੁਡੀਸ਼ਰੀ ਵਾਲੇ, ਟੀਚਰ, ਪ੍ਰੋਫੈਸਰ,ਪ੍ਰਿੰਸੀਪਲ, ਡਾਕਟਰ ਆਦਿ ਜੋ ਇਕ ਵਾਰੀ ਬਠਿੰਡੇ ਆ ਗਿਆ ਉਹ ਏਥੋਂ ਜਾਣਾ ਨਹੀਂ ਚਾਹੁੰਦਾ। ਏਥੋਂ ਦਾ ਹੀ ਬਣ ਕੇ ਰਹਿ ਗਿਆ। ਉਹਨੂੰ ਪਿਛਲੀਆਂ ਭੁੱਲ ਜਾਂਦੀਆਂ ਹਨ। ਬਠਿੰਡੇ ਦਾ ਹੀ ਉਹ ਹੋ ਨਿਬੜਦਾ ਹੈ, ਜਿਵੇਂ ਹੀਰ ਨੂੰ ਰਾਂਝਾ ਮਿੱਠਾ ਲੱਗਦਾ ਹੈ ਤਿਵੇਂ ਸਾਡਾ ਬਠਿੰਡਾ ਏਥੇ ਆਇਆਂ ਨੂੰ ਪਿਆਰ ਫਾਹੀਆਂ ਵਿਚ ਬੰਨ੍ਹ ਕੇ ਬਹਾਉਂਦਾ ਹੈ : “ਵਾਰਸ ਸ਼ਾਹ ਚਪਾਕ ਜੇ ਨਵੀਂ ਚੂਪੇਂ ਤੈਨੂੰ ਭੁੱਲ ਜਾਸਣ ਜਿਹੜੀਆਂ ਗਾਉਨਾ ਹੈਂ। ਬਠਿੰਡੇ ਦੇ ਡੀ. ਸੀ. ਤਹਿਸੀਲਦਾਰ ਨੇ ਤਾਂ ਏਥੋਂ ਜਾਣ ਬਾਰੇ ਸੋਚਣੀ ਹੀ ਕੀ ਸੀ। ਏਥੋਂ ਦੀ ਤਾਂ ਪਟਵਾਰ ਦਾ ਹੀ ਬਹੁਤਾ ਮੁੱਲ ਹੈ। ਜ਼ਿਲ੍ਹੇ ਦੇ ਸਾਰੇ ਪਟਵਾਰੀਆਂ ਦਾ ਜ਼ੋਰ ਲੱਗ ਜਾਂਦਾ ਹੈ ਏਥੋਂ ਦੀ ਪਟਵਾਰ ਪਿਛੇ। ਮੈਨੂੰ ਪੂਰਾ ਹੀ ਪਤਾ ਹੈ ਗਵਰਨਰ ਸਾਹਿਬ ਤਾਈਂ ਸਿਫਾਰਸ਼ਾਂ ਪਹੁੰਚਦੀਆਂ ਹਨ, ਬਠਿੰਡੇ ਦੀ ਪਟਵਾਰ ਲਈ।
ਭਾਵੇਂ ਜਦੋਂ ਦਾ ਬਠਿੰਡਾ ਵਜੂਦ ਵਿਚ ਆਇਆ, ਓਦਣ ਦਾ ਹੀ ਕਿਸੇ ਨਾ ਕਿਸੇ ਰਾਜ ਭਾਗ ਹੇਠਾਂ ਤੁਰਿਆ ਆ ਰਿਹਾ ਹੈ। ਉਨ੍ਹਾਂ ਦੀਆਂ ਗੱਲਾਂ ਕੱਥਾਂ ਵੀ ਲੋਕ ਕਰਦੇ ਹਨ। ਪਰ ਗੁਰੂ ਦਸ਼ਮੇਸ਼ ਜੀ ਦੀ ਚਰਨ ਛੋਹ ਲਗਣ ਤੋਂ ਛੇਤੀ ਪਿਛੋਂ ਮਹਾਰਾਜਾ ਆਲਾ ਸਿੰਘ ਅਤੇ ਉਨ੍ਹਾਂ ਦੇ ਪੁਤ ਪੋਤਰਿਆਂ ਦੀ ਮੇਰ ਮਾਲਕੀ ਬਠਿੰਡੇ ਉਤੇ ਵਧ ਗਈ। ਸੱਚ ਹੀ ਕਹਿੰਦੇ ਹਨ ਸ਼ਬਦ ਚੌਂਕੀ ਵਾਲੇ :
“ਜਿੱਥੇ ਵਹਿ ਗਿਆ ਕਲਗੀਆਂ ਵਾਲਾ,
ਧਰਤੀ ਨੂੰ ਭਾਗ ਲਗਗੇ।”
ਗੁਰੂ ਸਾਹਿਬ ਦੀ ਆਮਦ ਤੋਂ ਪਿਛੋਂ ਬਠਿੰਡਾ ਆਲੇ ਕੇ ਰਾਜ ਵਿਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਸ਼ਹਿਰ ਬਠਿੰਡਾ ਅਤੇ ਇਲਾਕਾ ਬਠਿੰਡੇ ਵਿਚ ਪੂਰਾ ਚੰਗਾ ਰਾਜ ਪ੍ਰਬੰਧ ਅਮਨੋ ਅਮਾਨ ਸਥਾਪਿਤ ਕੀਤਾ। ਸਰਕਾਰਾਂ ਤਾਂ ਹੁੰਦੀਆਂ ਹੀ ਪਬਲਿਕ ਦੀ ਰਾਖੀ ਵਾਸਤੇ ਹਨ। ਜਿਹੜੀ ਸਰਕਾਰ ਜਨਤਾ ਦੀ ਰਾਖੀ ਨਹੀਂ ਕਰਦੀ ਉਹ ਬਨਾਵਟੀ ਸਰਕਾਰ, ਕਮਜ਼ੋਰ ਰਾਜ ਅਜੇਹਾ ਰਾਜ ਜਨਤਾ ਦੀ ਖੁਸ਼ਨੂਦੀ ਹਾਸਲ ਨਹੀਂ ਕਰ ਸਕਦਾ। ਜਨਤ ਤਾਂ ਦੁਖੀ ਹੀ ਹੁੰਦੀ ਹੈ। ਉਹਦੇ ਨਾਲ ਤਾਂ ਰੱਬ ਵੀ ਨਾਰਾਜ਼ ਹੋ ਜਾਂਦਾ ਹੈ ਜਿਹੜਾ ਰਾਜ ਹਾਕਮ ਜਨਤਾ ਨੂੰ ਅਮਨ ਨਾ ਦੇ ਸਕੇ
“ਰਾਜਾ ਸੇਈ ਜਿਹੜਾ ਸੁਖੀ ਵਸਾਲੇ ਪਰਜਾ ਨੂੰ ।
ਖਾਤਰ ਪਰਜਾ ਦੀ ਉਹ ਦੁਧੋ ਪਾਣੀ ਛਾਣੇ।”
ਮਹਾਰਾਜਾ ਅਮਰ ਸਿੰਘ ਨੇ ਉਸ ਸਮੇਂ ਜਨਤਾ ਤੋਂ ਬਹੁਤ ਵੱਡਾ ‘ਬੰਦੀ ਛੋੜ’ ਲਕਬ ਹਾਸਲ ਕੀਤਾ। ਵੀਹ ਹਜਾਰ ਮਜ਼ਲੂਮ ਜਿਨ੍ਹਾਂ ਨੂੰ ਜਾਬਰ ਅਬਦਾਲੀ ਕੈਦ ਕਰ ਕੇ ਅਫ਼ਗਾਨਿਸਤਾਨ ਨੂੰ ਲੈ ਜਾ ਰਿਹਾ ਸੀ। ਉਹਦੇ ਇਸ ਬਹਾਦਰੀ ਦੇ ਕਾਰਨਾਮੇ ਉਤੇ ਸਾਰੇ ਹਿੰਦੁਸਤਾਨ ਨੂੰ ਚਾਅ ਚੜ੍ਹਿਆ । ਅਜੇਹੀਆਂ ਮਹਾਨਤਾ ਪੂਰਵਕ ਕਾਰਵਾਈਆਂ ਨੇ ਮਹਾਰਾਜਾ ਆਲਾ ਸਿੰਘ ਦੇ ਰਾਜ ਘਰਾਨੇ ਨੂੰ ਬਹੁਤ ਸਮਾਂ ਦਿਤਾ, ਜਿਸ ਉਤੇ ਪਟਿਆਲਾ ਬਠਿੰਡਾ ਨੂੰ ਬੜਾ ਫਖ਼ਰ ਸੀ । ਬੜਾ ਮਾਨ ਸੀ । ਮਹਾਰਾਜਾ ਸਾਹਿਬ ਦੇ ਸਮੇਂ ਅੰਗਰੇਜ਼ੀ ਰਾਜ ਨਾਲ ਸਬੰਧ ਵਧੇ। ਅੰਗਰੇਜ਼ ਨਾਲ ਗੱਠ ਜੋੜ ਮੁਆਇਨਾ ਹੋ ਗਿਆ। ਅੰਗਰੇਜ਼ੀ ਰਾਜ ਪਟਿਆਲਾ ਘਰ ਰਾਹੀਂ ਬਠਿੰਡੇ ਪਹੁੰਚਿਆ।
ਮਹਾਰਾਜਾ ਕਰਮ ਸਿੰਘ ਨੇ ਬਠਿੰਡੇ ਦੀ ਸੰਭਾਲ ਲਈ ਪੂਰਬ ਵਿਚੋਂ ਜੋਧੇ ਸਿਰਕੱਢ ਰਾਜਪੂਤ ਠਾਕਰ ਫੌਜੀ ਅਫ਼ਸਰਾਂ ਨੂੰ ਲਿਆ ਕੇ ਕਿਲ੍ਹਾ ਉਨ੍ਹਾਂ ਦੇ ਹਵਾਲੇ ਕਰ ਦਿਤਾ ਤਾਂ ਕਿ ਏਥੇ ਅਮਨ ਕਾਇਮ ਰਹੇ। ਪੂਰਬੀਆਂ ਨੇ ਪੂਰੀ ਤਨਦੇਹੀ ਨਾਲ ਬਠਿੰਡੇ ਦੀ ਰਾਖੀ ਕੀਤੀ। ਪੂਰਬੀਆਂ ਨੂੰ ਬਹੁਤ ਜਾਇਦਾਦ ਅਤੇ ਰੁਤਬੇ ਦਿਤੇ ਗਏ ਤੇ ਪੂਰਬੀਆਂ ਨੇ ਵੀ ਉਸ ਦੇ ਵੱਟੇ ਤਨਦੇਹੀ ਨਾਲ ਬਠਿੰਡੇ ਦੀ ਰਾਖੀ ਕੀਤੀ।
ਮਹਾਰਾਜਾ ਨਰਇੰਦਰ ਸਿੰਘ ਪੂਰਾ ਸਿਆਣਾ ਪਹੁੰਚ ਵਾਲਾ ਰਾਜਾ ਸੀ। ਸਮੇਂ ਦੀ ਸਮਝ ਰਖਦਾ ਸੀ। ਮੌਕੇ ਦੀ ਪਹਿਚਾਨ ਸੀ। ਉਨ੍ਹਾਂ ਨੇ 1,23,00,000 ਰੁਪਏ ਸਰਕਾਰੇ ਇੰਗਲਿਸ਼ੀਆ ਆਫ਼ ਇੰਡੀਆ ਨੂੰ ਭਰ ਕੇ ਨਹਿਰ ਸਰਹਿੰਦ ਆਪਣੀ ਸਾਰੀ ਰਿਆਸਤ ਨੂੰ ਸੈਰਾਬ ਕਰਵਾ ਕੇ ਭੂਤਾਂ ਦੇ ਨਿਵਾਸ ਬਠਿੰਡੇ ਨੂੰ ਬਾਗ਼ਾਂ ਵਿਚ ਬਦਲ ਲਿਆ।
ਮਹਾਰਾਜਾ ਮਹਿੰਦਰ ਸਿੰਘ ਨੇ ਜਿਥੇ ਪਟਿਆਲੇ ਨੂੰ ‘ਮਹਿੰਦਰਾ ਕਾਲਜ’ ਦਿਤਾ ਓਥੇ ਬਠਿੰਡੇ ਨੂੰ ਪ੍ਰਾਇਮਰੀ ਸਕੂਲ ਅਤੇ ਡਿਸਪੈਂਸਰੀਆਂ ਆਦਿ ਦੇ ਕੇ ਬਠਿੰਡੇ ‘ਚ ਅੰਗਰੇਜ਼ੀ ਹਕੂਮਤ ਦੇ ਗੁਣਾਂ, ਸੁਖਾਂ ਦੀ ਨੀਂਹ ਰੱਖੀ, ਜਿਹੜੀ ਵਧਦੀ ਵਧਦੀ ਕਿਥੇ ਜਾ ਪਹੁੰਚੀ।
ਅੱਜ ਇਥੇ ਵੀ ਕਾਲਜ ਹਨ। ਇਥੇ ਵੀ ਯੂਨੀਵਰਸਿਟੀ ਰੀਜਨਲ ਸੈਂਟਰ ਹੈ। ਸਕੂਲ ਤਾਂ ਅਣਗਿਣਤ ਹਨ ਜਿਹਦੀਆਂ ਜੜ੍ਹਾਂ ਮਹਾਰਾਜਾ ਮਹਿੰਦਰ ਸਿੰਘ ਦੀ ਤੋਰੀ ਵਿਦਿਅਕ ਸ਼ੌਕ ਵਿਚ ਹਨ। ਮਹਾਰਾਜਾ ਰਾਜਿੰਦਰ ਸਿੰਘ ਦੇ ਸਮੇਂ ‘ਚ ਰੇਲਵੇ ਲਾਈਨਜ਼ ਆਈਆਂ। ਬਠਿੰਡਾ ਜੰਕਸ਼ਨ ਦੇਸ਼ ਭਰ ‘ਚ ਵਡਾ ਰੇਲਵੇ ਜੰਕਸ਼ਨ ਬਣਿਆ। ਭਾਵੇਂ ਇਸ ਰੇਲ ਨਹਿਰ ਦਾ ਆਉਣਾ ਲਿਆਉਣਾ ਸੈਂਟਰ ਸਰਕਾਰ ਦਾ ਕੰਮ ਸੀ। ਉਨ੍ਹਾਂ ਦੀ ਵਿਉਂਤ ਬੰਦੀ ਸੀ ਪਰ ਇਹ ਮਹਾਰਾਜਾ ਰਾਜਿੰਦਰ ਸਿੰਘ ਦਾ ਸੈਂਟਰ ਸਰਕਾਰ ਨਾਲ ਮੇਲ ਤਾਲ ਸੀ ਜਿਸ ਕਰਕੇ ਸਾਡੇ ਬਠਿੰਡੇ ਨੂੰ ਨਹਿਰ ਰੇਲਵੇ ਮਿਲੀ । ਉਸ ਸਮੇਂ ਦੇ ਮਾਰੂ ਥੱਲ ਨੂੰ ਨਜ਼ਰਾਂ ਵਿਚ ਲਿਆ ਕੇ ਸੋਚੋ, ਕੀ ਕੁਝ ਕਰ ਵਿਖਾਇਆ ਨਹਿਰ ਨੇ। ਅੰਨ ਧਨ ਦੀ ਬਹੁਲਤਾ ਹੋ ਗਈ। ਗੁਲਜ਼ਾਰਾਂ ਖਿੜ ਪਈਆਂ। ਬਾਗ਼ ਹੀ ਬਾਗ਼ ਹੋ ਗਏ। ਰੇਲਵੇ ਦੀ ਕਿਰਪਾ ਸਦਕੇ ਦਿੱਲੀ ਦੱਖਣ, ਕਲਕੱਤਾ, ਬੰਬਈ ਨੇੜੇ ਹੋ ਗਏ। ਰੇਲ ਆਉਣ ਤੋਂ ਪਹਿਲਾਂ ਹਰਿਦੁਆਰ ਫੁੱਲ ਤਾਂ ਪਾਉਣ ਜਾਂਦੇ ਹੀ ਸਨ। ਫੁੱਲ ਪਾਉਣ ਵਾਲੇ ਮਹੀਨਿਆਂ ਤੋਂ ਮੁੜਦੇ, ਮੋਇਆਂ ਨੂੰ ਤਾਂ ਰੋਂਦੇ ਹੀ ਰੋਂਦੇ ਸਨ। ਫੁੱਲ ਲੈ ਕੇ ਜਾਣ ਵਾਲਿਆਂ ਨੂੰ ਵੀ ਰੋਂਦੇ ਕੀ ਪਤਾ ਵਾਪਸ ਆਵੇਗਾ ਜਾਂ ਨਹੀਂ ਆਵੇਗਾ। ਰੇਲ ਦੀਆਂ ਮਿਹਰਬਾਨੀਆਂ ਆਪ ਜਾਣ ਲਵੋ ਜਿਹਦਾ ਸਿਹਰਾ ਸਾਡੇ ਮਹਾਰਾਜਾ ਰਾਜਿੰਦਰਾ ਸਿੰਘ ਜੀ ਨੂੰ ਹੈ ਜਿਨ੍ਹਾਂ ਸਾਡੇ ਬਠਿੰਡੇ ਨੂੰ ਦਸਵੀਂ ਦਾ ਸਕੂਲ ਦਿਤਾ, ਜਿਹਦੀ ਬਿਲਡਿੰਗ ਦਾ ਨਕਸ਼ਾ ਅੰਗਰੇਜ਼ੀ ਤਰੀਕੇ ਤੇ ਈ (E Type) ਦਾ ਸੀ ਜੋ ਐਜੂਕੇਸ਼ਨ ਦਾ ਚਿੰਨ੍ਹ ਸੀ ਜਿਹੜੀ ਬਿਲਡਿੰਗ ਵਿਚ ਕਾਲਜ ਬਣਿਆ ਸੰਨ 1940 ਵਿਚ।
ਮਹਾਰਾਜਾ ਰਾਜਿੰਦਰ ਸਿੰਘ ਨੇ 1906 ਵਿਚ ਨਵੀਂ ਤਹਿਸੀਲ ਬਣਾਈ। ਪੁਰਾਣੀ ਤਹਿਸੀਲ ਮਹੱਲਾ ਪੂਜਾਂ ਤੋਂ ਪੂਰਬ ਵੰਨੀ ਰਤਨਹਾਜੀ ਗੇਟ ਦੇ ਵਿਚ ਹੀ ਡਾਕ ਬੰਗਲਾ ਅਤੇ ਪੋਸਟ ਆਫ਼ਿਸ ਆਦਿ ਵੀ 1906 ਵਿਚ ਹੀ ਬਣਵਾਏ। ਜੋ ਅੰਦਰ ਸੀ। ਸ਼ਹਿਰ ਦੇ ਸਟੇਸ਼ਨ ਦੇ ਨੇੜੇ ।
ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਮਈ 1940 ਵਿਚ ਸਕੂਲ ਨੂੰ ‘ਰਾਜਿੰਦਰਾ ਕਾਲਜ’ ਬਣਾਇਆ। ਜਿਹਦਾ ਉਦਘਾਟਨ ਪ੍ਰੋ: ਭੱਟਾਚਾਰੀਆ ਜੀ ਕਰਨ ਆਏ। ਪ੍ਰੋਫ਼ੈਸਰ ਭੱਟਾਚਾਰੀਆ ਜੀ ਵੀ ਮਹਾਂ-ਪੁਰਸ਼ ਸਨ। ਮਹਾਰਾਜਿਆਂ ਦੀ ਸੰਗਤ ’ਚ ਰਹਿ ਕੇ ਉਨ੍ਹਾਂ ਵਿਚ ਵੀ ਰਾਜਿਆਂ ਵਾਲੇ ਭਲੇ ਦਿਆਲੂ ਗੁਣ ਸਨ।
ਮਹਾਰਾਜਾ ਭੁਪਿੰਦਰ ਸਿੰਘ ਜੀ ਤਾਂ ਬਠਿੰਡੇ ਨੂੰ ਕਈ ਵਾਰੀ ਰਾਜਧਾਨੀ ਬਣਾ ਲੈਂਦੇ ਸਨ । ਸਾਰੇ ਅਹਿਲਕਾਰਾਂ, ਸਾਰਾ ਰਣਵਾਸ, ਸਾਡੇ ਕਿਲ੍ਹਾ ਮੁਬਾਰਕ ਵਿਚ ਲੈ ਆਉਂਦੇ ਸਨ । ਉਨ੍ਹਾਂ ਨੂੰ ਕਿਲ੍ਹੇ ਨਾਲ ਉਚੇਚੀ ਮੁਹੱਬਤ ਸੀ। ਕੀ ਕਹਿਣੇ ਮਹਾਰਾਜਾ ਭੂਪਿੰਦਰ ਸਿੰਘ ਦੇ। ਉਹ ਸੀ ਵੀ ਬਾਦਸ਼ਾਹ। ਉਨ੍ਹਾਂ ਵਿਚ ਸਮੁੰਦਰ ਦੀਆਂ ਛੱਲਾਂ ਸਨ। ਉਨ੍ਹਾਂ ਦੀਆਂ ਦਲੀਲਾਂ ਰੁਚੀਆਂ ਨੂੰ ਸ਼ਾਇਰ ਬੰਦੇ ਹੀ ਸਮਝਦੇ ਸੀ। ਜਦੋਂ ਕਦੇ ਬਠਿੰਡੇ ਆ ਕੇ ਟਿਕਦੇ ਤਾਂ ਸਾਰਾ ਸਮਾਂ ਪੂਰੀ ਕੜ੍ਹਾ ਪੂਰੀ ਹੀ ਚਲਦਾ-ਕੋਈ ਜਾਵੇ ਅਤੇ ਛਕੇ ਛਕਾਵੇ । ਉਹ ਸੀ ਰਾਜਸੀ ਘਰ, ਉਹ ਸੀ ਰੱਬੀ ਘਰ ‘ਤੇਰਾ ਅਸੈ ਸੋ ਮੇਰਾ’ ਹੀ ਕਹਿੰਦੇ ਸਨ।
ਭਾਵੇਂ ਕੁਝ ਸੀ ਤੇ ਕੁਝ ਨਹੀਂ ਸੀ । ਉਨ੍ਹਾਂ ਰਾਜਿਆਂ ਮਹਾਰਾਜਿਆਂ ਤੇ ਉਨ੍ਹਾਂ ਦੇ ਅਹਿਲਕਾਰਾਂ ਦੇ ਮਨਾਂ ਵਿਚ ਰੱਬ ਦਾ ਭੈ ਸੀ । ਖੌਫ਼ ਖੁਦਾ ਸੀ । ਉਹ ਖ਼ੁਦਾ ਤਰਸ ਬੰਦੇ ਸਨ। “ਹੈ ਭੈ” ਵਾਲਾ ਹੋਣਾ ਮਨੁੱਖ ਦੀ ਵੱਡੀ ਖੂਬੀ ਹੈ ਜਿਹਦੇ ਅਧੀਨ ਹੋ ਕੇ ਮਨੁੱਖ ਸੂਚੀ ਤੇ ਸਾਫ਼ ਸੁਥਰੀ ਜ਼ਿੰਦਗੀ ਗੁਜ਼ਾਰ ਸਕਦਾ ਹੈ।
Credit – ਭਾਸ਼ਾ ਵਿਭਾਗ ਪੰਜਾਬ