Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

ਹਿਮਾਚਲ ਪ੍ਰਦੇਸ਼ ਅਤੇ ਇਸ ਦੇ ਲੋਕ

ਜਦੋਂ ਤੁਸੀਂ ਕਾਲਕਾ ਤੋਂ ਰਵਾਨਾ ਹੁੰਦੇ ਹੋ ਅਤੇ ਹਿਮਾਚਲ ਪ੍ਰਦੇਸ਼ ਵਿਚ ਪ੍ਰਵੇਸ਼ ਕਰਦੇ ਹੈ ਤਾਂ ਤੁਹਾਨੂੰ ਅਚਾਨਕ ਹੀ ਵਾਤਾਵਰਣ, ਦ੍ਰਿਸ਼ਾਂ ਅਤੇ ਆਲੇ ਦੁਆਲੇ ਵਿਚ ਇਕ ਤਬਦੀਲੀ ਪ੍ਰਤੀਤ ਹੁੰਦੀ ਹੈ । ਜੇਕਰ ਇਸ ਇਲਾਕੇ ਵਿਚ ਤੁਸੀਂ ਪਹਿਲੀ ਵਾਰ ਆਏ ਹੋਵੇ ਤਾਂ ਸਾਹ-ਸਤ ਹੀ ਨਿਕਲ ਜਾਂਦਾ ਹੈ । ਪਰ ਇਸ ਦੇ ਵਿਪਰੀਤ ਜੇਕਰ ਇਕ ਅੱਧ ਵਾਰ ਆ ਚੁਕੇ ਹੋਵੇਂ ਤਾਂ ਇਹੋ ਤਬਦੀਲੀ ਆਨੰਦਮਈ ਲਗਦੀ ਹੈ । ਮੈਦਾਨਾਂ ਦਾ ਮਿੱਟੀ ਘੱਟਾ ਅਤੇ ਗਰਮੀ ਪਿਛਾਂਹ ਰਹਿ ਜਾਂਦੀ ਹੈ ਅਤੇ ਉੱਚੀਆਂ ਉੱਚੀਆਂ ਪਹਾੜੀਆਂ, ਚਬੂਤਰੇਦਾਰ ਖੇਤ ਅਤੇ ਸੰਘਣੇ ਜੰਗਲਾਂ ਦੀਆਂ ਵਾਦੀਆਂ ਤੁਹਾਡੇ ਸਾਹਮਣੇ ਹੁੰਦੀਆਂ ਹਨ। ਇਥੋਂ ਦੀ ਠੰਢੀ ਹਵਾ, ਉਸ ਗਰਮ ਲੂ, ਜਿਸ ਤੋਂ ਤੁਸੀਂ ਨਜਾਤ ਪਾਉਂਦੇ ਹੀ ਹੋ, ਦੇ ਮੁਕਾਬਲੇ ਸੁਹਾਵਣੀ ਲਗਦੀ ਹੈ । ਸਰਹੱਦ ਦੀ ਚੌਕੀ ਤੇ ਲੱਗੇ ਸਾਈਨ-ਬੋਰਡ ਤੇ ਇਹ ਸ਼ਬਦ ਲਿਖੇ ਹੋਏ ਮਿਲਦੇ ਹਨ, “ਹਿਮਾਚਲ ਤੁਹਾਨੂੰ ਜੀ ਆਇਆਂ ਕਹਿੰਦਾ ਹੈ” ਅਤੇ ਤੁਹਾਡੀ ਨਸ ਨਸ ਇਸ ਜੀ ਆਇਆਂ ਨੂੰ ਮਹਿਸੂਸਦੀ ਹੈ। ਤੁਸੀਂ ਜਦੋਂ ਤਕ ਚਾਹੇ ਹਿਮਾਚਲ ਪ੍ਰਦੇਸ਼ ਵਿਚ ਰਹੇ, ਇਸ ਦੀਆਂ ਪਹਾੜੀਆਂ ਅਤੇ ਵਾਦੀਆਂ ਵਿਚ ਘੁੰਮੋ, ਇਸ ਦੇ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰੋ, ਇਸ ਕਿਸਮ ਦਾ ਵਾਤਾਵਰਣ ਹਮੇਸ਼ਾ ਹੀ ਤੁਹਾਡਾ ਸਾਥ ਦੇਵੇਗਾ ।

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

ਤੁਹਾਨੂੰ ਹੈਰਾਨ ਕਰ ਦੇਣ ਅਤੇ ਆਨੰਦ ਦੇਣ ਵਾਲੀ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਸ਼ਿਮਲੇ ਪੁਜਦੇ ਹੋ ਤਾਂ ਤੁਹਾਨੂੰ ਪਤਾ ਚਲਦਾ ਹੈ ਕਿ ਤੁਸੀਂ ਜਿੰਨੇ ਸਮੇਂ ਲਈ ਵੀ ਚਾਹੇ ਆਪਣੀ ਕਾਰ ਬਿਨਾਂ ਕਿਸੇ ਰਖਵਾਲੀ ਤੋਂ ਸੜਕ ਕਿਨਾਰੇ ਖੜੀ ਕਰਕੇ ਜਾ ਸਕਦੇ ਹੋ । ਘੋੜਾ ਬਹੁਤਾ ਮਿੱਟੀ ਘੱਟਾ ਤਾਂ ਜ਼ਰੂਰ ਪੈ ਜਾਵੇਗਾ ਪਰ ਕਾਰ ਦਾ ਹੋਰ ਕੋਈ ਨੁਕਸਾਨ ਨਹੀਂ ਹੋਵੇਗਾ । ਇਥੋਂ ਦੇ ਲੋਕ ਇੰਨੇ ਈਮਾਨਦਾਰ ਅਤੇ ਭਰੋਸੇਯੋਗ ਹਨ ।

ਇਹ ਹਿਮਾਚਲ ਪ੍ਰਦੇਸ਼ ਅਤੇ ਇਥੋਂ ਦੇ ਲੋਕਾਂ ਦੀਆ ਦੋ ਮੁੱਖ ਵਿਸ਼ੇਸ਼ਤਾਵਾਂ ਹਨ । ਬਾਕੀ ਗੱਲਾਂ ਤਾਂ ਇਨ੍ਹਾਂ ਦਾ ਵਿਸਥਾਰ ਹੀ ਹਨ।

ਹਿਮਾਚਲ ਪ੍ਰਦੇਸ਼ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ, ਹਿਮਾਲੀਆ ਦੀ ਗੋਦ ਵਿਚ ਸਥਿਤ ਹੈ। ਇਥੋਂ ਦੇ ਜਲਵਾਯੂ, ਬਨਸਪਤੀ, ਜੀਵ ਜੰਤੂਆਂਲੋਕਾਂ ਦੇ ਜੀਵਨ ਅਤੇ ਦ੍ਰਿਸ਼ਟੀ ਤੇ ਬਹੁਤਾ ਕਰਕੇ ਇਸੇ ਦਾ ਹੀ ਪ੍ਰਭਾਵ ਹੈ । ਇਥੇ ਕੁਦਰਤ ਅਣ-ਘੜ ਰੂਪ ਵਿਚ ਸੁੰਦਰ ਦਿਖਾਈ ਦਿੰਦੀ ਹੈ । ਮੀਲਾਂ ਲੰਮੀਆਂ ਉੱਚੀਆਂ ਨੀਵੀਆਂ ਪਹਾੜੀਆਂ, ਛਣ ਛਣ ਕਰਦੇ ਪਹਾੜੀ ਨਦੀਆਂ ਦੇ ਪਾਣੀਆਂ ਦੀ ਗੋਦ ਵਿਚ ਹੋਰ ਵੀ ਸੁਹਣੀਆਂ ਲਗਦੀਆਂ ਹਨ । ਫੁੱਲਾਂ ਦੇ ਮੌਸਮ ਵਿਚ ਇਥੇ ਫੁੱਲਾਂ ਦੀ ਛਹਿਬਰ ਆ ਲਗਦੀ ਹੈ । ਸਰਦੀ ਵਿਚ ਬਰਫ਼ ਇਸ ਧਰਤ ਨੂੰ ਹੋਰ ਵੀ ਸੁਹਾਵਣਾ ਬਣਾਉਂਦੀ ਹੈ, ਕਿਉਂਕਿ ਸਾਰੇ ਦਾ ਸਾਰਾ ਕੁਦਰਤੀ ਨਜ਼ਾਰਾ ਝਿਲਮਿਲਾਉਂਦਾ ਹੋਇਆ ਸਫ਼ੈਦ ਨਜ਼ਰ ਆਉਂਦਾ ਹੈ । ਇਥੇ ਦਰਿਆਵਾਂ ਵਿਚ ਮੱਛੀਆਂ ਦੀ ਭਰਮਾਰ ਹੁੰਦੀ ਹੈ। ਝੀਲਾਂ ਵਿਚ ਕਿਸ਼ਤੀਆਂ ਚਲਾ ਕੇ ਆਨੰਦ ਮਾਣਿਆ। ਜਾ ਸਕਦਾ ਹੈ । ਇਥੇ ਵਣਾਂ ਵਿਚ ਭਿੰਨ ਭਿੰਨ ਪ੍ਰਕਾਰ ਦੇ ਜੀਵ ਜੰਤੂ ਪਾਏ ਜਾਂਦੇ ਹਨ-ਅਰਥਾਤ ਪਹਾੜੀ ਬੱਕਰਾ, ਸੇਰੋਅ ਹਿਰਨ, ਬਾਰਾਂਸਿੰਗਾ, ਰਿੱਛ ਅਤੇ ਕੁਝ ਕੁ ਇਲਾਕਿਆਂ ਵਿਚ ਸਫੈਦ ਚੀਤੇ । ਇਸ ਪਹਾੜੀ ਰਾਜ ਵਿਚ ਦੀ ਪੰਜ ਦਰਿਆ ਵਹਿੰਦੇ ਹਨ ਜਿਨ੍ਹਾਂ ਦੇ ਨਾਂ ਹਨ-ਚੰਦਰ ਭਾਗ, ਰਾਵੀ, ਵਿਪਾਸ਼ਾ (ਬਿਆਸ), ਸ਼ੁਤੁਦਰੂ (ਸਤਲੁਜ) ਅਤੇ ਜਮਨਾ । ਪਰ ਇਹ ਤਾਂ ਵੱਡੇ ਦਰਿਆ ਹਨ । ਇਨ੍ਹਾਂ ਤੋਂ ਇਲਾਵਾ ਇੱਥੇ ਅਣਗਿਣਤ ਛੋਟੇ ਦਰਿਆ ਅਤੇ ਹਜ਼ਾਰਾਂ ਝਰਨੇ, ਨਦੀਆਂ ਅਤੇ ਨਾਲੇ ਹਨ ਜੋ ਸਿੰਜਾਈ ਲਈ ਪਾਣੀ ਅਤੇ ਥੱਕੇ ਰਾਹੀਆਂ ਲਈ ਠੰਢਾ ਜਲ ਮੁਹੱਈਆ ਕਰਦੇ ਹਨ । ਇਨ੍ਹਾਂ ਵਿਚੋਂ ਬਹੁਤੇ ਬਿਜਲੀ ਪੈਦਾ ਕਰਨ ਦਾ ਵੀ ਸਾਧਨ ਹਨ ।

ਜਦੋਂ ਤੁਸੀਂ ਦੱਖਣ ਤੋਂ ਉੱਤਰ ਵੱਲ ਨੂੰ ਜਾਂਦੇ ਹੋ, ਤਾਂ ਧਰਾਤਲ ਦੇ ਵੱਖ-ਵੱਖ ਭਾਗਾਂ ਵਿਚ ਭਿੰਨਤਾ ਹੈ। ਨੀਵੀਆਂ ਢੱਕੀਆਂ ਹਿਮਾਲਿਆ ਦੇ ਪੈਰਾਂ ਵਿਚ ਪੈਂਦੀਆਂ ਸ਼ਿਵਾਲਕ 1ਆਂ ਪਹਾੜੀਆਂ ਦੀ ਉਚਾਈ 610 ਤੋਂ 1220 ਮੀਟਰ ਤਕ ਹੈ । ਅੰਦਰੂਨੀ ਪਰਬਤੀ ਲੜੀਆਂ 1220 ਤੋਂ 3600 ਮੀਟਰ ਉੱਚੀਆਂ ਹਨ ਅਤੇ ਉੱਤਰ ਵਿਚ ਪੀਰਪੰਜਾਲ ਦੀਆਂ ਪਰਬਤੀ ਲੜੀਆਂ ਦੀ ਉਚਾਈ 6710 ਮੀਟਰ ਹੈ । ਇਸੇ ਲਈ ਵੱਖ ਵੱਖ ਸਥਾਨਾਂ ਦੇ ਜਲਵਾਯੂ ਵਿਚ ਵੀ ਭਿੰਨਤਾ ਹੈ। ਕਿਤੇ ਦਰਮਿਆਨੀ ਕਿਸਮ ਦੀ ਆਬੋ ਹਵਾ ਹੈ ਅਤੇ ਕਿਤੇ ਠੰਡੀ । ਇਸ ਰਾਜ ਦੀ ਭੌਂ ਨੂੰ ਨਿਮਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ :-

  1. 1,100 ਮੀਟਰ ਦੀ ਉਚਾਣ ਤਕ ਦੀਆਂ ਵਾਦੀਆਂ ਬਹੁਤ ਜਰਖੇਜ਼ ਹਨ ਅਤੇ ਇਥੇ ਘਣੀ ਖੇਤੀ ਹੈ ਸਕਦੀ ਹੈ ।
  2. ਨੀਵੀਆਂ ਪਹਾੜੀਆਂ:-ਇਨ੍ਹਾਂ ਦੀ ਉਚਾਈ. 1,000 ਤੋਂ ਲੈ ਕੇ 2,000 ਮੀਟਰ ਤਕ ਦੀ ਹੈ ਅਤੇ ਇਹ ਬਾਗਬਾਨੀ ਲਈ ਬੜੀਆਂ ਅਨੁਕੂਲ ਹਨ ।
  3. ਉੱਚੀਆਂ ਪਹਾੜੀਆਂ-ਇਹ ਇਲਾਕੇ 2,000 ਤੋਂ 3,500ਮੀਟਰ ਤਕ ਦੀ ਉਚਾਈ ਵਿਚਕਾਰ ਸਥਿਤ ਹਨ ਅਤੇ ਇੱਥੇ ਕਿਤੇ ਕਿਤੇ ਲੋਕਾਂ ਦੀ ਵਸੋਂ ਬਹੁਤ ਵਿਰਲੀ ਹੈ । ਇਹ ਪਹਾੜੀਆਂ ਜੰਗਲ ਉਗਾਉਣ ਲਈ ਚੰਗੀਆਂ ਹਨ ।
  4. ਐਲਪਾਈਨ ਖੰਡ-3,500 ਮੀਟਰ ਤੋਂ ਵੱਧ ਉੱਚੇ ਇਹ ਖੇਤਰ ਚਾਰਾਗਾਹਾਂ ਦੇ ਤੌਰ ਤੇ ਅੱਛੇ ਹਨ ।
  5. ਬਰਫ਼ਾਨੀ ਖੇਤਰ -ਇੱਥੇ ਕੋਈ ਉਪਜ ਨਹੀਂ ਹੁੰਦੀ ।

ਇਸ ਸਮੇਂ ਹੋਂਦ ਵਿਚ ਆਏ ਹਿਮਾਚਲ ਪ੍ਰਦੇਸ਼ ਦੇ ਬਾਰਾਂ ਜ਼ਿਲ੍ਹੇ ਹਨ* ਸਿਰਮੌਰ, ਸ਼ਿਮਲਾ, ਬਿਲਾਸਪੁਰ, ਹਮੀਰਪੁਰ,ਸੈਲ੍ਹਨ,ਉਨਾ, ਕਿਨੌਰ, ਮੰਡੀ, ਕਾਂਗੜਾ, ਕੁੱਲ ਲਾਹੌਲ ਤੇ ਸਪਿਤੀ ਅਤੇ ਚੰਬਾ । ਇਨ੍ਹਾਂ ਵਿਚ (i) ਸਾਬਕਾ ਰਿਆਸਤੀ ਇਲਾਕੇ ਅਤੇ (ii) 1966 ਵਿਚ ਹਿਮਾਚਲ ਵਿਚ ਮਿਲਾਏ ਪੰਜਾਬ ਦੇ ਪਹਾੜੀ ਇਲਾਕੇ ਵੀ ਸ਼ਾਮਲ ਹਨ । ਉੱਤਰ ਵਿਚ ਇਸ ਰਾਜ ਦੀ ਸਰਹੱਦ ਜੰਮੂ ਅਤੇ ਕਸ਼ਮੀਰ ਨਾਲ ਲੱਗਦੀ ਹੈ, ਪੱਛਮ ਅਤੇ ਦੱਖਣ-ਪੱਛਮ ਵਿਚ ਪੰਜਾਬ ਨਾਲ, ਦੱਖਣ ਵਿਚ ਹਰਿਆਣੇ ਅਤੇ ਦੱਖਣ-ਪੂਰਬ ਵਿਚ ਉੱਤਰ ਪ੍ਰਦੇਸ਼ ਅਤੇ ਪੂਰਬ ਵਿਚ ਤਿੱਬਤ ਨਾਲ ਲਗਦੀ ਹੈ।

ਇਸ ਰਾਜ ਦਾ ਕੁੱਲ ਰਕਬਾ 55,673 ਵਰਗ ਕਿਲੋਮੀਟਰ ਹੈ ਅਤੇ 1991 ਦੀ ਜਨ

ਗਣਨਾ ਅਨੁਸਾਰ ਇਥੋਂ ਦੀ ਆਬਾਦੀ 5,170,877 ਹੈ ਪਰੰਤੂ ਇਹ ਆਬਾਦੀ ਦੀ ਘਣਤਾ ਲਾਹੌਲ ਅਤੇ ਸਪਿਤੀ ਵਿਚ ਪ੍ਰਤੀ ਕਿਲੋ ਮੀਟਰ 2 ਅਤੇ ਕਾਂਗੜਾ ਵਿਚ 143 ਕਿਲੋਮੀਟਰ ਦੇ ਵਿਚਕਾਰ ਵੱਧ ਘੱਟ ਹੈ । ਆਰਥਿਕਤਾ ਪ੍ਰਮੁੱਖ ਤੌਰ ਤੇ ਖੇਤੀ ਪ੍ਰਧਾਨ ਹੈ ਅਤੇ 95 ਪ੍ਰਤੀਸ਼ਤ ਲੋਕ ਕਾਸ਼ਤ ਕਰਦੇ ਹਨ । ਪਰੰਤੂ ਜ਼ਮੀਨ ਵਿਚੋਂ ਰੋਜ਼ੀ ਕਮਾਉਣੀ ਇਕ ਅਜਿਹਾ ਕੰਮ ਹੈ ਜੋ ਮਨੁੱਖ ਦੀ ਸਮੁੱਚੀ ਸ਼ਕਤੀ ਨੂੰ ਚੈਲੰਜ ਕਰਦਾ ਹੈ । ਇਹ ਜ਼ਮੀਨ ਪਥਰੀਲੀ ਹੈ ਅਤੇ ਸਭ ਲੋਕਾਂ ਲਈ ਜ਼ਮੀਨ ਕਾਫ਼ੀ ਨਹੀਂ । ਇਸੇ ਕਰਕੇ ਇਥੇ ਦੇ ਲੋਕ ਤਕੜੇ ਅਤੇ ਜੇਰੇ ਵਾਲੇ ਬਣ ਗਏ ਹਨ ।

ਕੁਦਰਤ ਦੀ ਸੁੰਦਰਤਾ ਵਾਂਗ ਇਥੋਂ ਦੇ ਮਨੁੱਖ ਵੀ ਸੁੰਦਰ ਹਨ । ਆਮ ਤੌਰ ਤੇ ਉਨ੍ਹਾਂ ਦੇ ਕੱਦ ਲੰਮੇ ਅਤੇ ਨੈਣ ਨਕਸ਼ ਤਿੱਖੇ ਹਨ । ਹਿਮਾਚਲ ਦੇ ਕੁਝ ਵਿਸ਼ੇਸ਼ ਇਲਾਕਿਆਂ ਦੀਆਂ ਇਸਤਰੀਆਂ ਦੀ ਸੁੰਦਰਤਾ ਅਤੇ ਹੁਸਨ ਆਪਣੀ ਹੀ ਕਿਸਮ ਦਾ ਹੈ । ਕਸ਼ਮੀਰ ਤੋਂ ਆਏ ਇਕ ਦਰਸ਼ਕ ਨੇ ਕਿਹਾ, ”ਮੈਨੂੰ ਮੇਰੇ ਰਾਜ ਦੀਆਂ ਇਸਤਰੀਆਂ ਦੀ ਸੁੰਦਰਤਾ ਤੇ ਮਾਣ ਹੈ” ਅਤੇ ਨਾਲ ਹੀ ਉਸ ਨੇ ਇਹ ਵੀ ਕਿਹਾ, ‘ਪਰੰਤੂ ਇਹ ਮਾਣ ਮੈਨੂੰ ਉਦੋਂ ਤਕ ਹੀ ਸੀ ਜਦੋਂ ਤੱਕ ਮੈਂ ਕੁੱਲੂ-ਮਨਾਲੀ ਦੀਆਂ ਇਸਤਰੀਆਂ ਨਹੀਂ। ਸਨ ਦੇਖੀਆਂ” ।

ਰਾਜ ਦੇ ਪਹਿਰਾਵੇ ਅਤੇ ਭਾਸ਼ਾ ਵਿਚ ਭਿੰਨਤਾ ਹੈ । ਲਗਭਗ 39 ਉਪ ਭਾਖਾਵਾਂ ਬੋਲੀਆਂ ਜਾਂਦੀਆਂ ਹਨ । ਫਿਰ ਵੀ ਪ੍ਰਮੁੱਖ ਭਾਸ਼ਾ ਪ੍ਰਾਕਿਰਤ ਅਤੇ ਸੰਸਕ੍ਰਿਤ ਤੋਂ ਬਣੀ ਪੱਛਮੀ ਪਹਾੜੀ ਹੈ । 1961 ਦੀ ਜਨ ਗਣਨਾ, 210 ਭਾਸ਼ਾਵਾਂ ਅਤੇ ਉਪ-ਭਾਖਾਵਾਂ ਦਰਸਾਉਂਦੀ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਿਸੇ ਨਾ ਕਿਸੇ ਗਰੁੱਪ ਦੇ ਲੋਕਾਂ ਦੀਆਂ ਮਾਤ-ਭਾਸ਼ਾਵਾਂ ਹਨ ਪਰੰਤੂ ਇਨ੍ਹਾਂ ਵਿਚੋਂ ਬਹੁਤੀਆਂ ਭਾਸ਼ਾਵਾਂ ਉਹ ਲੋਕ ਬੋਲਦੇ ਹਨ, ਜੋ ਭਾਰਤ ਦੇ ਹੋਰ ਭਾਗਾਂ ਜਾਂ ਬਦੇਸ਼ਾਂ ਵਿਚੋਂ ਆ ਕੇ ਇਸ ਰਾਜ ਵਿਚ ਵਸੇ ਹਨ। ਇਸ ਭਿੰਨਤਾ ਵਿਚ ਵੀ ਸਾਂਝੇ ਸਭਿਆਚਾਰ ਅਤੇ ਹੋਣੀ ਦੀ ਚੇਤਨਤਾ ਲਿਸ਼ਕਦੀ ਹੈ । ਹਿਮਾਚਲ ਪ੍ਰਦੇਸ਼ ਦੀ ਹੋਂਦ ਵੱਖਰੀ ਹੈ ਅਤੇ ਇਸ ਦੀਆਂ ਭਿੰਨਤਾਵਾਂ ਬਾਕੀ ਦੇ ਦੇਸ਼ ਨਾਲ ਇਸ ਦੀ

* ਪੁਸਤਕ ਲਿਖਣ ਉਪਰੰਤ, ਹਿਮਾਚਲ ਦੇ ਮੁੱਖ ਮੰਤਰੀ ਨੇ ਸ਼ਿਵਾਲਕ ਦਾ ਨਵਾਂ ਜ਼ਿਲ੍ਹਾ ਅਤੇ ਸ਼ਿਮਲੇ ਦੇ ਜ਼ਿਲ੍ਹੇ ਨੂੰ ਮਹਾਸੂ ਵਿਚ ਮਿਲਾਣ ਦੀ ਘੋਸ਼ਣਾ ਕੀਤੀ ।

ਏਕਤਾ ਦੀ ਗਵਾਹੀ ਹਨ।

ਹਿਮਾਚਲ ਪ੍ਰਦੇਸ਼ ਦੇ ਬਹੁਤੇ ਲੋਕ ਹਿੰਦੂ ਹਨ ਪਰ ਕਿਤੇ ਕਿਤੇ ਬੋਧੀ, ਸਿੱਖ, ਜੈਨ, ਮੁਸਲਮਾਨ ਅਤੇ ਈਸਾਈ ਵੀ ਹਨ । ਹਿੰਦੂਆਂ ਵਿਚ 52 ਅਨੁਸੂਚਿਤ ਜਾਤੀਆਂ ਹਨ ਅਤੇ ਛੇ ਅਨੁਸੂਚਿਤ ਕਬੀਲੇ ਜੋ ਪੂਰੇ ਹਿੰਦੂ ਨਹੀਂ ਕਹੇ ਜਾ ਸਕਦੇ । ਇਨ੍ਹਾਂ ਵਿਚੋਂ ਬਹੁਤੇ ਲੋਕ ਕਾਸ਼ਤਕਾਰ ਹਨ ਪ੍ਰੰਤੂ ਇਨ੍ਹਾਂ ਜਾਤੀਆਂ ਅਤੇ ਕਬੀਲਿਆਂ ਵਿਚ ਪੜ੍ਹਾਈ ਦੀ ਪ੍ਰਵਿਰਤੀ ਵੱਧ ਰਹੀ ਹੈ ਅਤੇ ਲੋਕ ਕਾਸ਼ਤ ਛੱਡ ਕੇ ਕੰਮ ਦੇ ਹੋਰ ਖੇਤਰਾਂ ਵਿਚ ਜਾ ਰਹੇ ਹਨ ।

ਅਨੁਸੂਚਿਤ ਜਾਤੀਆਂ ਅਤੇ ਦੂਜੇ ਹਿੰਦੂਆਂ ਵਿਚਕਾਰ ਕੋਈ ਸਭਿਆਚਾਰਕ ਭਿੰਨਤਾ ਨਹੀਂ । ਉਨ੍ਹਾਂ ਦੇ ਪੂਜਣਯੋਗ ਦੇਵੀ ਦੇਵਤੇ ਅਤੇ ਪੌਰਾਣਿਕ ਕਿੱਸਾ ਕਹਾਣੀਆਂ ਸਾਂਝੀਆਂ ਹਨ ਅਤੇ ਰਸਮੀ ਅਵਸਰਾਂ ਤੇ, ਉਹ ਮਾਮੂਲੀ ਫਰਕ ਨਾਲ, ਉਹੋ ਹੀ ਰਸਮਾਂ ਕਰਦੇ ਹਨ। ਉਹ ਅਨੁਸੂਚਿਤ ਕਬੀਲੇ ਵੀ, ਜੋ ਹਿੰਦੂ ਮੱਤ ਨੂੰ ਭਿੰਨ ਭਿੰਨ ਢੰਗਾਂ ਨਾਲ ਚਲਾਉਂਦੇ ਹਨ, ਇਨ੍ਹਾਂ ਰਸਮਾਂ ਵਿਚ ਹੀ ਵਿਸ਼ਵਾਸ ਰੱਖਦੇ ਹਨ । ਸਦੀਆਂ ਪੁਰਾਣੇ ਜਾਤੀ ਵਿਤਕਰੇ ਚਲਦੇ ਤਾਂ ਹਨ ਪਰੰਤੂ ਹੁਣ ਇਹ ਵੀ ਬਾਹਰਲੇ ਪ੍ਰਭਾਵਾਂ, ਵਿਦਿਆ ਪ੍ਰਚਾਰ, ਵਧੇਰੇ ਰੋਜ਼ਗਾਰ ਲਈ ਅਵਸਰ ਦੇਣ ਅਤੇ ਦੇਸ਼ ਵਿਚ ਹੋ ਰਹੀਆਂ ਤਬਦੀਲੀਆਂ ਦਾ ਅਸਰ ਕਬੂਲ ਰਹੇ ਹਨ ।

ਪ੍ਰੋ. ਵਿਲੀਅਮ ਐਚ. ਨੇਵੈਲ. ਜਿਨ੍ਹਾਂ ਨੇ ਚੰਬਾ ਵਿਚ ਗੱਦੀ ਅਨੁਸੂਚਿਤ ਕਬੀਲਿਆਂ ਅਤੇ ਇਨ੍ਹਾਂ ਨਾਲ ਸਬੰਧਤ ਜਾਤੀਆਂ ਦਾ ਵਿਸ਼ੇਸ਼ ਅਧਿਅਨ ਕੀਤਾ, ਦੱਸਦੇ ਹਨ, ਕਿ ਇਸ ਇਲਾਕੇ ਵਿਚ ਸਰਬ ਭਾਰਤੀ ਏਕਤਾ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ । ਭਾਵੇਂ ਉਹ ਮਹਿਸੂਸ ਕਰਦੇ ਹਨ ਕਿ ਹਰ ਜਾਤ ਦੂਜੀ ਜਾਤ ਨਾਲੋਂ ਆਪਣੇ ਆਪ ਨੂੰ ਭਿੰਨ ਦੱਸਣ ਤੇ ਜ਼ੋਰ ਦੇ ਰਹੀ ਹੈ। ਪਰੰਤੂ ਉਹ ਇਹ ਵੀ ਕਹਿੰਦੇ ਹਨ, ਕਿ “ਉਹ ਲੋਕ ਜੋ ਚੰਬਾ ਰਾਜ ਦੇ ਬਰਾਹਮੌਰ ਤਸੀਲ (ਗੱਦੀ) ਵਿਚ ਰਹਿੰਦੇ ਹਨ, ਦੇ ਰਹਿਣ ਸਹਿਣ ਦਾ ਢੰਗ ਮੈਦਾਨੀ ਇਲਾਕਿਆਂ ਦੇ ਲੋਕਾਂ ਦੇ ਰਹਿਣ ਸਹਿਣ ਨਾਲੋਂ ਵੱਖਰਾ ਹੈ । ਸਮੁੰਦਰ ਦੇ ਤਲ ਤੋਂ ਉਚਾਈ ਵਾਲੇ ਸਥਾਨਾਂ ਤੇ ਰਹਿਣ ਕਾਰਣ, ਭਿੰਨ ਭਿੰਨ ਪ੍ਰਕਾਰ ਦੇ ਜਲਵਾਯੂ ਅਤੇ ਭੂਗੋਲਕ ਹੱਦਬੰਦੀਆਂ ਨੇ ਉਨ੍ਹਾਂ ਨੂੰ ਛੋਟੇ ਛੋਟੇ ਪਿੰਡਾਂ ਵਿਚ ਵਸ ਰਹੇ ਭਾਈਚਾਰਿਆਂ ਦਾ ਰੂਪ ਦੇ ਦਿੱਤਾ ਹੈ, ਜਿੱਥੇ ਕੁਝ ਹੱਦ ਤੱਕ ਉਨ੍ਹਾਂ ਨੂੰ ਆਪਣੇ ਸਾਧਨਾਂ ਤੇ ਹੀ ਨਿਰਭਰ ਕਰਨਾ ਪੈਂਦਾ। ਹੈ ਅਤੇ ਇਸੇ ਕਰਕੇ ਜਾਤੀ ਵਿਸ਼ੇਸ਼ਤਾ ਹੋਂਦ ਵਿਚ ਆ ਗਈ । ਇਸ ਤਰ੍ਹਾਂ ਦੇ ਇਕਾਂਤ ਕਾਰਣ, ਉਨ੍ਹਾਂ ਦਾ ਪਹਿਰਾਵਾ ਵਿਸ਼ੇਸ਼ ਕਿਸਮ ਦਾ ਬਣ ਗਿਆ ਹੈ, ਅਰਥਾਤ ਚੋਲਾ ਅਤੇ ਡੇਰਾ । ਸਿਵਾ, ਜੋ ਇਕ ਨਜ਼ਦੀਕ ਪਵਿੱਤਰ ਪਹਾੜ ਤੇ ਰਹਿੰਦਾ ਮੰਨਿਆ ਜਾਂਦਾ ਹੈ. ਦੀ ਪੂਜਾ ਤੇ ਆਧਾਰਤ ਉਨ੍ਹਾਂ ਵਿਚ ਇਕ ਨਵਾਂ ਧਰਮ ਕਾਇਮ ਹੋ ਗਿਆ ਹੈ ਅਤੇ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਇਤਿਹਾਸ ਅਤੇ ਰਾਜ ਪ੍ਰਬੰਧਕੀ ਢੰਗ ਨਾਲੋਂ ਉਨ੍ਹਾਂ ਦਾ ਇਤਿਹਾਸ ਤੇ ਰਾਜ ਪ੍ਰਬੰਧਕੀ ਪ੍ਰਣਾਲੀ ਬਿਲਕੁਲ ਵੱਖਰੀ ਕਿਸਮ ਦੀ ਕਾਇਮ ਹੋ ਗਈ ਹੈ

ਆਮ ਲੋਕਾਂ ਦੇ ਰਿਵਾਜ ਅਤੇ ਜੀਵਨ ਮਾਰਗ ਸਥਾਨਕ ਤੌਰ ਤੇ ਅੱਡਰੇ ਹੋਣ ਦੇ ਬਾਵਜੂਦ ਇਹ ਇਲਾਕਾ ਸਰਬ-ਭਾਰਤੀ ਹਿੰਦੂ ਜੀਵਨ ਮਾਰਗ ਦਾ ਹੀ ਇਕ ਅੰਗ ਹੈ। ਅਤੇ ਦੇਵੀਆਂ ਦੇਵਤੇ ਪੁਰਾਣੀ ਸਭਿਅਤਾ ਦੀ ਦੇਵ ਕੁਲ ਦਾ ਹੀ ਭਾਗ ਹਨ ਅਤੇ ਇਥੋਂ ਦੇ ਵਸਨੀਕ ਬ੍ਰਾਹਮਣ ਜਾਤੀ ਦੇ ਪੁਜਾਰੀਆਂ ਰਾਹੀਂ ਹੀ ਜਨਮ, ਵਿਆਹ ਅਤੇ ਮ੍ਰਿਤ੍ਰ ਦੀਆਂ ਪੁਰਾਣੀਆਂ ਰਸਮਾਂ ਕਰਦੇ ਹਨ । ਮ੍ਰਿਤੂ ਹੋਣ ਤੇ ਹਰਿਦੁਆਰ ਦੇ ਪਵਿੱਤਰ ਸਥਾਨ ‘ਗੰਗਾ’ ਵਿਚ ਹੀ ਫੁੱਲ ਪਾਏ ਜਾਂਦੇ ਹਨ ।

ਸਮਾਜ ਉੱਚ ਅਤੇ ਅਦਨੀਆਂ ਜਾਤੀਆਂ ਵਿਚ ਵੰਡਿਆ ਹੋਇਆ ਹੈ ਅਤੇ ਉੱਚ ਜਾਤੀਆਂ ਵਿਚ ਗੱਦੀ, ਜੋ ਕਿ ਉੱਘੀ ਜਾਤੀ ਹੈ ਅਤੇ ਬ੍ਰਾਹਮਣਾਂ ਵਿਚ ਵੀ ਫਰਕ ਹੈ ।

1952 ਅਤੇ 1962 ਦੇ ਦੌਰਾਨ, ਇਸ ਇਲਾਕੇ ਵਿਚ ਸਰਕਾਰੀ ਕਰਮਚਾਰੀਆਂ ਦੀ ਸੰਖਿਆ ਵਿਚ ਵਾਧਾ ਹੋਣ ਨਾਲ ਅਤੇ ਉਨ੍ਹਾਂ ਦੁਆਰਾ ਸਥਾਨਕ ਨਿਵਾਸੀਆਂ ਲਈ ਨਵੀਆਂ ਲੀਹਾਂ ਪਾਉਣ ਕਰਕੇ ਸਮਾਜਕ ਤਬਦੀਲੀਆਂ ਨੇ ਜ਼ੇਰ ਪਕੜਿਆ । ਇਸ ਤੋਂ ਇਲਾਵਾ ਸਕੂਲਾਂ ਦੀਆਂ ਇਮਾਰਤਾਂ ਅਤੇ ਸੜਕਾਂ ਲਈ ਬਹੁਤ ਸਾਰੇ ਠੇਕੇ ਦੇਣ ਕਰਕੇ ਗੱਦੀ ਲੋਕਾਂ ਨੂੰ ਆਮਦਨ ਦੇ ਹੋਰ ਸਾਧਨ ਲੱਭ ਗਏ ਹਨ। ਇਸ ਦੇ ਫਲਸਰੂਪ ਇਹ ਇਲਾਕਾ ਜਾਤੀ ਭੇਦ ਭਾਵ ਅਤੇ ਸਮਾਜਕ ਅਦਲਾ ਬਦਲੀ ਦੇ ਬਹੁਤੇ ਅਵਸਰਾਂ ਪੱਖੋਂ ਮੈਦਾਨੀ ਇਲਾਕਿਆਂ ਵਰਗਾ ਵਧੇਰੇ ਹੁੰਦਾ ਜਾ ਰਿਹਾ ਹੈ ।

ਇਸ ਰਾਜ ਵਿਚ ਬੇਸ਼ੁਮਾਰ ਮੰਦਰ ਹਨ ਜੇ ਲੋਕਾਂ ਦੀ ਰਵਾਇਤੀ ਧਾਰਮਕ ਪ੍ਰਵਿਰਤੀ ਦਾ ਸੂਚਕ ਹਨ । ਇਹ ਮੰਦਰ ਨੇਕੀ ਅਤੇ ਬਦੀ ਦੇ ਦੇਵਤਿਆਂ ਦੇ ਹਨ ਅਤੇ ਕਿਤੇ ਕਿਤੇ ਤਾਂ ਦੈਂਤਾਂ ਦੇ ਵੀ ਮੰਦਰ ਬਣੇ ਹੋਏ ਹਨ । ਹਰ ਮੰਦਰ ਦੀ ਕੋਈ ਨਾ ਕੋਈ ਪੌਰਾਣਿਕ ਕਹਾਣੀ ਹੈ ਜਿਸ ਤੋਂ ਮੰਦਰ ਕਾਇਮ ਹੋਣ ਬਾਰੇ ਅਤੇ ਸਦੀਆਂ ਤੋਂ ਪਰਪੱਕ ਵਿਸ਼ਵਾਸ ਬਾਰੇ ਪਤਾ ਚਲਦਾ ਹੈ । ਲਕਸ਼ਮੀ ਨਰਾਇਣ (ਵਿਸ਼ਨੂੰ ਅਤੇ ਉਨ੍ਹਾਂ ਦੀ ਪਤਨੀ), ਸ਼ਿਵ ਅਤੇ ਸ਼ਕਤੀ ਸਭ ਤੋਂ ਵੱਧ ਹਰਮਨ ਪਿਆਰੇ ਦੇਵਤੇ ਹਨ ਅਤੇ ਇਨ੍ਹਾਂ ਨੂੰ ਦੇਵ ਕੁਲ ਵਿਚ ਸਭ ਤੋਂ ਵੱਧ ਸਨਮਾਨਯੋਗ ਸਥਾਨ ਪ੍ਰਾਪਤ ਹੈ । ਬੋਧੀਆਂ ਨੇ ਇਥੇ ਮੱਠ ਬਣਾਏ ਹੋਏ ਹਨ. ਈਸਾਈਆਂ ਅਤੇ ਮੁਸਲਮਾਨਾਂ ਨੇ ਆਪਣੇ ਆਪਣੇ ਗਿਰਜਾਘਰ ਤੇ ਮਸੀਤਾਂ ਅਤੇ ਸਿੱਖਾਂ ਨੇ ਗੁਰਦਵਾਰੇ ਬਣਾਏ ਹਨ, ਜੋ ਕਿ ਪੂਜਾ ਦੇ ਸਭ ਤੋਂ ਪਵਿੱਤਰ ਸਥਾਨਾਂ ਵਿਚ ਗਿਣੇ ਜਾਂਦੇ ਹਨ ।

ਨਸਲੀ ਤੌਰ ਤੇ, ਹਿਮਾਚਲ ਪ੍ਰਦੇਸ਼ ਦੇ ਲੋਕ ਮਿਲੇ ਜੁਲੇ ਗਰੁੱਪ ਦੇ ਹਨ । ਮੁੱਢਲੇ ਕਬੀਲਿਆਂ ਵਿਚ ਆਰੀਆ ਲੋਕ ਮਿਲ ਗਏ ਸਨ । ਬਾਅਦ ਦੇ ਕਾਲ ਵਿਚ ਇੱਥੇ ਮੁਸਲਮਾਨ ਹਮਲਾਵਰਾਂ ਤੋਂ ਡਰ ਕੇ ਰਾਜਪੂਤ ਆ ਵਸੇ। ਇਹ ਵੀ ਸਮੇਂ ਦੇ ਬੀਤਣ ਨਾਲ ਇਥੋਂ ਦੀ ਸਥਾਨਕ ਆਬਾਦੀ ਵਿਚ ਮੁਕੰਮਲ ਤੌਰ ਤੇ ਰਚਮਿਚ ਗਏ । ਉੱਤਰ ਦੇ ਇਲਾਕੇ ਵੱਲ ਤਿੱਬਤ ਦੀ ਸਮੀਪਤਾ ਨੇ ਵੀ ਇੱਥੋਂ ਦੀਆਂ ਨਸਲਾਂ ਤੇ ਪ੍ਰਭਾਵ ਪਾਏ ਹਨ ।

ਸਮਾਜਕ ਰਿਵਾਜ

ਇਕ ਸਮਾਜਕ ਰਿਵਾਜ, ਜਿਸ ਨੂੰ ਬਾਹਰਲੇ ਲੋਕ ਬੁਰਾ ਸਮਝਦੇ ਹਨ ਅਤੇ ਜੇ ਅਜੇ ਵੀ ਹਿਮਾਚਲ ਪ੍ਰਦੇਸ਼ ਦੇ ਕੁਝ ਕੁ ਸਥਾਨਾਂ ਵਿਚ ਪ੍ਰਚਲਤ ਹੈ, ਇਸਤਰੀ ਦਾ ਬਹੁ ਕੰਤੀ ਹੋਣਾ ਹੈ । ਪਰਿਵਾਰ ਵਿਚ, ਭਰਾਵਾਂ ਵਿਚੋਂ ਸਭ ਤੋਂ ਵੱਡਾ ਭਰਾ ਸ਼ਾਦੀ ਕਰਦਾ ਹੈ ਅਤੇ ਉਹ ਇਸਤਰੀ ਸਾਰੇ ਭਰਾਵਾਂ ਦੀ ਸਾਂਝੀ ਪਤਨੀ ਬਣ ਜਾਂਦੀ ਹੈ । ਅਜੇ ਤਕ ਇਸ ਰਿਵਾਜ ਦਾ ਆਰੰਭ ਕਿਸੇ ਇਕ ਖਾਸ ਕਾਰਨ ਤੋਂ ਹੋਇਆ ਨਹੀਂ ਮੰਨਿਆ ਜਾਂਦਾ । ਕੁਝ ਕੁ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਇਹ ਇਸ ਇਲਾਕੇ ਦੇ ਮੂਲ ਕਬਾਇਲੀ ਸਭਿਆਚਾਰ ਦਾ ਵਿਰਸਾ ਹੈ। ਕੁਝ ਹੋਰ ਵਿਅਕਤੀ ਇਸ ਦੇ ਕਾਰਨ ਆਰਥਕ ਮੰਨਦੇ ਹਨ । ਇਕ ਹੋਰ ਦਲੀਲ ਜੇ ਇਸ ਦੇ ਹੱਕ ਵਿਚ ਦਿੱਤੀ ਜਾਂਦੀ ਹੈ ਇਹ ਹੈ, ਕਿ ਇਸ ਤਰ੍ਹਾਂ ਲੋਕਾਂ ਦੀ ਪਹਿਲਾਂ ਹੀ ਘੱਟ ਜ਼ਮੀਨ ਟੁਕੜਿਆਂ ਵਿਚ ਨਹੀਂ ਵੰਡੀ ਜਾਂਦੀ ਕਿਉਂਕਿ ਬਹੁ ਕੰਤੀ ਇਸਤਰੀ ਦੀ ਕੁਖੋਂ ਪੈਦਾ ਹੋਏ ਲੜਕੇ ਜੱਦੀ ਸੰਪਤੀ ਨੂੰ ਸਾਂਝੇ ਤੌਰ ਤੇ ਪ੍ਰਾਪਤ ਕਰ ਲੈਂਦੇ ਹਨ ਅਤੇ ਇਸ ਤਰ੍ਹਾਂ ਇਹ ਪੁਸਤ-ਦਰ-ਪੁਸ਼ਤ ਉਵੇਂ ਹੀ ਚਲਦੀ ਰਹਿੰਦੀ ਹੈ । ਇਸ ਪ੍ਰਥਾ ਦੇ ਹੱਕ ਵਿਚ ਬੋਲਣ ਵਾਲੇ ਕੁਝ ਹੋਰ ਵਿਅਕਤੀ ਇਹ ਵੀ ਦਲੀਲ ਦਿੰਦੇ ਹਨ ਕਿ ਕਿਉਂਕਿ ਪੁਰਸ਼ਾਂ ਦੇ ਕਿੱਤੇ ਹੀ ਅਜਿਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਲੰਮੇ ਅਰਸਿਆਂ ਵਾਸਤੇ ਘਰੋਂ ਬਾਹਰ ਰਹਿਣਾ ਪੈਂਦਾ ਹੈ ਸੋ ਇਹ ਜ਼ਰੂਰੀ ਹੈ ਕਿ ਇਸਤਰੀ ਦੇ ਇਕ ਤੋਂ ਵੱਧ ਪਤੀ ਹੋਣ ।

ਪ੍ਰੰਤੂ ਨਵਾਂ ਪੋਚ ਇਸ ਪ੍ਰਥਾ ਨੂੰ ਘਿਰਣਾ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ; ਜੋ ਬਾਹਰਲੀ ਦੁਨੀਆ ਨਾਲ ਵੱਧ ਰਹੇ ਸੰਪਰਕਾਂ ਕਾਰਨ ਇਸ ਨੂੰ ਇਕ ਦਕੀਆਨੂਸੀ ਰਿਵਾਜ ਮੰਨਦੇ ਹਨ, ਜਿਹੜਾ ਤੁਰੰਤ ਹਟਾ ਦੇਣਾ ਚਾਹੀਦਾ ਹੈ ਅਤੇ ਇਸ ਰਿਵਾਜ ਦਾ ਖੁਰਾ ਖੋਜ ਕਾਨੂੰਨੀ ਸਹਾਇਤਾ ਤੋਂ ਬਿਨਾਂ ਵੀ ਛੇਤੀ ਹੀ ਮਿਟ ਜਾਵੇਗਾ ।

ਉਨ੍ਹਾਂ ਇਲਾਕਿਆਂ ਵਿਚ, ਜਿੱਥੇ ਇਹ ਰਿਵਾਜ ਪ੍ਰਚਲਤ ਹੈ ਅਤੇ ਕੁਝ ਕੁ ਹੋਰ ਇਲਾਕਿਆਂ ਵਿਚ ਵੀ, ਇਕ ਤੋਂ ਵੱਧ ਪਤਨੀਆਂ ਰੱਖਣ ਦੀਆਂ ਉਦਾਹਰਣਾਂ ਮਿਲਦੀਆਂ ਹਨ ਪ੍ਰੰਤੂ ਬਹੁਤੇ ਲੋਕਾਂ ਵਿਚ ਇਕ ਪਤਨੀ ਰੱਖਣ ਦਾ ਨੇਮ ਹੈ । ਵਿਆਹ ਧਿਰਾਂ ਦੀ ਸਮਾਜਕ ਹੈਸੀਅਤ, ਆਰਥਕ ਹਾਲਤ ਅਤੇ ਸਥਾਨਕ ਰਿਵਾਜਾਂ ਅਨੁਸਾਰ ਵੱਖ-ਵੱਖ ਢੰਗਾਂ ਨਾਲ ਹੁੰਦਾ ਹੈ । ਪ੍ਰਚਲਤ ਰਿਵਾਜ ਅਨੁਸਾਰ ਲਾੜੇ ਦੇ ਮਾਤਾ ਪਿਤਾ ਹੀ ਵਿਆਹ ਦਾ ਫ਼ੈਸਲਾ ਕਰਦੇ ਹਨ । ਲੜਕੇ ਅਤੇ ਲੜਕੀ ਦੀ ਰਾਏ ਨਹੀਂ ਲਈ ਜਾਂਦੀ । ਵਿਆਹ ਦੀ ਰੀਤ ਅਤੇ ਵਿਆਹ ਉਪਰੰਤ ਮੌਜ ਮੇਲਾ ਕਾਫ਼ੀ ਹੱਦ ਤਕ ਦੇਸ਼ ਦੇ ਬਾਕੀ ਭਾਗਾਂ ਦੇ ਰਿਵਾਜਾਂ ਦੀ ਤਰ੍ਹਾਂ ਹੀ ਕੀਤਾ ਜਾਂਦਾ ਹੈ ।

ਹਿਮਾਚਲ ਦੇ ਕੁਝ ਕੁ ਖਾਸ ਇਲਾਕਿਆਂ ਵਿਚ ਵਿਆਹ ਦੀ ਇਕ ਹੋਰ ਪ੍ਰਥਾ ਵੀ ਪ੍ਰਚਲਤ ਹੈ ਜਿਸ ਨੂੰ ਵਟਾਂਦਰਾ ਕਿਹਾ ਜਾਂਦਾ ਹੈ ਕਿਉਂਕਿ ਇਸ ਪ੍ਰਥਾ ਅਨੁਸਾਰ ਵਿਆਹ ਕਰਵਾਉਣ ਵਾਲਾ ਵਿਅਕਤੀ ਬਦਲੇ ਵਿਚ ਆਪਣੀ ਪਤਨੀ ਦੇ ਭਰਾ ਜਾਂ ਚਚੇਰੇ ਭਰਾ ਨੂੰ ਆਪਣੀ ਭੈਣ ਜਾਂ ਚਚੇਰੀ ਭੈਣ ਦਿੰਦਾ ਹੈ ।

ਸਮਾਜ ਵਿਚ ਪ੍ਰਵਾਨਤ ਅਤੇ ਹਿਮਾਲਵੀ ਜਿਲ੍ਹਿਆਂ ਵਿਚ ਪ੍ਰਚਲਤ ਵਿਆਹ ਦੀ ਇਕ ਹੋਰ ਕਿਸਮ ਵੀ ਹੈ ਜਿਸ ਅਨੁਸਾਰ ਲਾੜਾ ਲਾੜੀ ਨੂੰ ਜਬਰਨ ਉਠਾ ਲੈ ਜਾਂਦਾ ਹੈ। ਕਿਨੌਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਸ ਕਿਸਮ ਦੇ ਵਿਆਹ ਦਾ ਹਾਲ ਜੋ ਕਿ ਹਿਮਾਚਲ ਪ੍ਰਦੇਸ਼ ਦੇ ਮਰਦਮ ਸ਼ੁਮਾਰੀ ਦੇ ਸੁਪਰਡੰਟ ਨੇ ਤਿਆਰ ਕੀਤਾ ਹੈ, ਨਿਮਨ ਅਨੁਸਾਰ ਹੈ:-

ਇਸ ਪ੍ਰਥਾ ਅਨੁਸਾਰ ਲੜਕਾ ਆਪਣੇ ਕੁਝ ਕੁ ਦੋਸਤਾਂ ਦੀ ਸਹਾਇਤਾ ਨਾਲ ਆਪਣੀ ਪਸੰਦ ਦੀ ਲੜਕੀ ਨੂੰ ਆਪਣੇ ਘਰ ਜਬਰਨ ਲੈ ਜਾਂਦਾ ਹੈ । ਇਸ ਤੋਂ ਪਿਛੋਂ ਛੇਤੀ ਹੀ ਲੜਕੇ ਦਾ ਪਿਤਾ ਲੜਕੀ ਦੇ ਮਾਪਿਆਂ ਪਾਸ ਦੋ ਵਿਚੋਲੇ ਭੇਜਦਾ ਹੈ ਜੇ ਉਸ ਵਲੋਂ ਉਸ ਦੁਆਰਾ ਲੜਕੀ ਨੂੰ ਹਰਣ ਦੀ ਮਾਫ਼ੀ ਮੰਗਦੇ ਹਨ। ਭਾਵੇਂ ਸ਼ੁਰੂ ਵਿਚ ਲੜਕੀ ਦੇ ਮਾਪੇ ਬੜਾ ਰੋਸ ਪ੍ਰਗਟ ਕਰਦੇ ਹਨ ਅਤੇ ਲੜਾਈ ਦੀ ਧਮਕੀ ਦਿੰਦੇ ਹਨ ਪਰੰਤੂ ਅੰਤ ਵਿਚ ਵਿਚੋਲੇ ਉਨ੍ਹਾਂ ਨੂੰ ਮਨਾ ਹੀ ਲੈਂਦੇ ਹਨ । ਲੜਕੀ ਦਾ ਪਿਤਾ ਉਨ੍ਹਾਂ ਨੂੰ ਲੜਕੇ ਦੁਆਰਾ ਕੀਤੇ ਅਪਮਾਨ ਦੇ ਹਰਜਾਨੇ ਵਜੋਂ ਧਨ ਦੇਣ ਲਈ ਕਹਿੰਦਾ ਹੈ । ਇਸ ਤਰ੍ਹਾਂ ਮੰਗ ਕੀਤੇ ਗਏ। ਧਨ ਨੂੰ ‘ਇੱਜਤ’ ਧਨ ਕਿਹਾ ਜਾਂਦਾ ਹੈ ਅਤੇ ਇਸ ਦੀ ਰਕਮ 100/-ਰੁਪਏ ਤੋਂ ਲੈ ਕੇ 500/-ਰੁਪਏ ਤਕ ਹੁੰਦੀ ਹੈ ਅਤੇ ਇਹ ਰਕਮ ਤੁਰੰਤ ਹੀ ਵਿਚੋਲਿਆਂ ਨੂੰ ਦੇਣੀ ਪੈਂਦੀ ਹੈ। ਕਈ ਵਾਰ ਲੜਕੀ ਦਾ ਪਿਤਾ ਇਹ ਮੰਗ ਕਰਦਾ ਹੈ ਕਿ ਵਿਆਹ “ਜ਼ਨੇ ਤੁੰਗ” ਢੰਗ ਅਨੁਸਾਰ ਕੀਤਾ ਜਾਵੇ । ਅਜਿਹੀ ਸੂਰਤ ਵਿਚ ਲੜਕੇ ਦਾ ਪਿਤਾ ਇਹ ਕਹਿਕੇ ਕਿ ਉਹ ਖਰਚ ਬਰਦਾਸ਼ਤ ਨਹੀਂ ਕਰ ਸਕਦਾ ਅਜਿਹਾ ਵਿਆਹ ਕਰਨ ਤੋਂ ਛੋਟ ਮੰਗਦਾ ਹੈ ਅਤੇ ਛੋਟ ਹਮੇਸ਼ਾ ਹੀ ਦੇ ਦਿੱਤੀ ਜਾਂਦੀ ਹੈ । ਇਕ ਮਹੀਨੇ ਦੇ ਅੰਦਰ ਅੰਦਰ ਲੜਕੀ ਨੂੰ ਵਾਪਸ ਭੇਜਣਾ ਹੁੰਦਾ ਹੈ । ਕਿਸੇ ਸ਼ੁਭ ਲਗਨ ਵਾਲੇ ਦਿਨ, ਲੜਕਾ ਵਿਚੋਲਿਆਂ ਅਤੇ ਦੋ ਇਸਤਰੀਆਂ ਸਮੇਤ ਲੜਕੀ ਨੂੰ ਘਰ ਵਾਪਸ ਕਰ ਆਉਂਦਾ ਹੈ । ਇਸ ਅਵਸਰ ਤੇ ਉਹ ਲੜਕੀ ਨੂੰ ਸਮਰੱਥਾ ਅਨੁਸਾਰ ਗਹਿਣੇ ਅਤੇ ਕੱਪੜੇ ਦਿੰਦੇ ਹਨ । ਇਸ ਨੂੰ ‘ਦੀਨੀਓ-ਮਾਜੇ ਸ਼ਾਰੇਲਾਲਾ ਕਿਹਾ ਜਾਂਦਾ ਹੈ । ਲੜਕੀ ਦੇ ਨਾਲ ‘ਪੋਲਟਸ’ ਦੇ ਭਰੇ ਚਾਰ ‘ਕੀਲਟਾ’ ਵੀ ਭੇਜੇ ਜਾਂਦੇ ਹਨ । ਇਹ ਪੈਲਟਸ ਲੜਕੀ ਦੇ ਪਿਤਾ ਅਤੇ ਮਾਮੇ ਦੇ ਸੰਬੰਧੀਆਂ ਵਿਚ ਵੰਡੇ ਜਾਂਦੇ ਹਨ।

ਸਨਮਾਨ ਵਜੋਂ ਲੜਕਾ ਆਪਣੀ ਸੱਸ ਅਤੇ ਪਰਿਵਾਰ ਦੀਆਂ ਹੋਰ ਬਜ਼ੁਰਗ’ ਇਸਤਰੀਆਂ ਨੂੰ ਰਿਊਮਾਲੰਗ (ਚਿਲਗੋਜ਼ਾ ਅਤੇ ਚੁੱਲੀ ਹਾਰ) ਭੇਟ ਕਰਦਾ ਹੈ । ਸਮਰੱਥਾ ਅਨੁਸਾਰ ਕੁਝ ਕੁ ਰੁਪਏ ਵੀ ਭੇਟ ਕੀਤੇ ਜਾਂਦੇ ਹਨ । ਇਸ ਰਸਮ ਨੂੰ ‘ਸਟੇਨ-ਰਾਨਿੰਨਕ’ ਕਿਹਾ ਜਾਂਦਾ ਹੈ ।

ਇਸ ਤਰ੍ਹਾਂ ਲਾੜਾ ਲਾੜੀ ਨੂੰ ਛੱਡ ਕੇ ਆਪਣੇ ਸਾਥੀਆਂ ਸਹਿਤ ਵਾਪਸ ਪਰਤ ਜਾਂਦਾ ਹੈ । ਇਸ ਪਿਛੋਂ ਕਿਸੇ ਚੰਗੇ ਦਿਨ ਲੜਕੀ ਦੇ ਪਿਤਾ ਅਤੇ ਭਰਾ ਉਸ ਨੂੰ ਉਸ ਦੇ ਪਤੀ ਪਾਸ ਲਿਜਾਂਦੇ ਹਨ । ਉਨ੍ਹਾਂ ਸਭ ਸਬੰਧੀਆਂ ਨੂੰ ਜਿਨ੍ਹਾਂ ਨੂੰ ‘ਪੋਲਟਸ’ ਵੰਡਿਆ ਗਿਆ। ਹੋਵੇ, ਲੜਕੀ ਦੇ ਘਰ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ ਅਤੇ ਪ੍ਰੀਤੀ ਭੇਜਨ ਕੀਤਾ ਜਾਂਦਾ ਹੈ । ਇਨ੍ਹਾਂ ਵਿਚੋਂ ਹਰ ਸੰਬੰਧੀ ਲੜਕੀ ਨੂੰ ਇਕ ਇਕ ਥਾਲੀ ਦਿੰਦਾ ਹੈ । ਆਪਣੀ ਲੜਕੀ ਨੂੰ ਸਹੁਰੇ ਘਰ ਭੇਜਣ ਸਮੇਂ ਲੜਕੀ ਦਾ ਪਿਤਾ ਦਾਜ ਵਜੋਂ ਲੜਕੀ ਨੂੰ 100/-ਰੁਪਏ ਤੋਂ ਲੈ ਕੇ 300/- ਰੁਪਏ ਤਕ ਦੇ ਭਾਂਡੇ ਅਤੇ ਗਹਿਣੇ ਦਿੰਦਾ ਹੈ । ਇਸ ਅਵਸਰ ਤੇ ਸੰਬੰਧੀ ਲੜਕੀ ਨੂੰ ਜਬਰਨ ਲਿਜਾਏ ਜਾਣ ਕਾਰਨ ਹੋਏ ਅਪਮਾਨ ਤੋਂ ਮੁਕਤ ਕਰ ਦਿੰਦੇ ਹਨ । ਇਸ ਉਪਰੰਤ ਲੜਕੀ ਆਪਣੇ ਪਤੀ ਪਾਸ ਚਲੀ ਜਾਂਦੀ ਹੈ ਅਤੇ ਉਸ ਨਾਲ ਗਏ ਵਿਅਕਤੀ ਕੁਝ ਦਿਨ ਠਹਿਰਨ ਪਿੱਛੋਂ ਵਾਪਸ ਹੋ ਜਾਂਦੇ ਹਨ ।

ਇਸੇ ਇਲਾਕੇ ਵਿਚ ਵਿਆਹ ਦੀ ਇਕ ਹੋਰ ਕਿਸਮ ਵੀ ਪ੍ਰਚਲਤ ਹੈ ਜਿਸ ਅਨੁਸਾਰ ਲੜਕਾ, ਲੜਕੀ ਨੂੰ ਚੋਰੀ ਛੁਪੇ ਆਪਣੇ ਘਰ ਲੈ ਜਾਂਦਾ ਹੈ, ਪਰੰਤੂ ਅਜਿਹਾ ਲੜਕੀ ਦੀ ਰਜ਼ਾਮੰਦੀ ਨਾਲ ਹੁੰਦਾ ਹੈ । ਇਸ ਉਪਰੰਤ ਵਿਆਹ ਦੀ ਕਾਰਜਵਿਧੀ ਵੀ ਉਹੋ ਹੀ ਹੈ ਜੇ ਉੱਪਰ ਦਰਸਾਈ ਗਈ ਹੈ ।

‘ਉਚ’ ਜਾਤੀਆਂ ਤੋਂ ਛੁਟ ਬਾਕੀ ਲੋਕਾਂ ਵਿਚ ਵਿਧਵਾ ਦੇ ਮੁੜ ਵਿਆਹ ਦੀ ਆਮ ਆਗਿਆ ਹੈ ਅਤੇ ਇਸੇ ਤਰ੍ਹਾਂ ਤਲਾਕ ਦੀ ਵੀ । ਰੀਤ ਵਿਆਹ ਵਿਚ, ਜੋ ਉਦੋਂ ਹੁੰਦਾ ਹੈ ਜਦੋਂ ਇਕ ਪਹਿਲਾਂ ਵਿਵਾਹਤ ਇਸਤਰੀ ਆਪਣੇ ਪਤੀ ਪਾਸੋਂ ਤਲਾਕ ਲੈ ਕੇ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਹੋਵੇ, ਉਸ ਦਾ ਪਤੀ, ਉਸ ਦੇ ਬਣਨ ਵਾਲੇ ਪਤੀ ਪਾਸੋਂ ‘ਰੀਤ’ ਧਨ ਪ੍ਰਾਪਤ ਕਰਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਉਸ ਦੀ ਪਸੰਦ ਦੇ ਸਾਥੀ ਨਾਲ ਵਿਆਹ ਕਰਵਾਉਣ ਦੀ ਆਗਿਆ ਦਿੰਦਾ ਹੈ ।

ਪਹਿਰਾਵਾ

ਹੋਰ ਇਲਾਕਿਆਂ ਦੀ ਤਰ੍ਹਾਂ, ਹਿਮਾਚਲ ਪ੍ਰਦੇਸ਼ ਵਿਚ ਵੀ, ਪਹਿਰਾਵਾ, ਪੌਣ ਪਾਣੀ, ਰਵਾਇਤ, ਗੁਆਂਢੀ ਇਲਾਕਿਆਂ ਦੇ ਪ੍ਰਭਾਵ ਅਤੇ ਇਲਾਕੇ ਵਿਚ ਲੱਗੇ ਸਰਕਾਰੀ ਕਰਮਚਾਰੀਆਂ ਅਤੇ ਦੂਜੇ ਇਲਾਕਿਆਂ ਵਿਚੋਂ ਆਪਣੇ ਕੰਮ ਕਰਨ ਪਿੱਛੇ ਆਏ ਸਥਾਨਕ ਲੋਕਾਂ ਦੁਆਰਾ ਚਲਾਏ ਫੈਸ਼ਨਾਂ ਦੇ ਪ੍ਰਭਾਵ ਹੇਠ ਬਣਦਾ-ਬਦਲਦਾ ਰਹਿੰਦਾ ਹੈ । ਇਸ ਲਈ ਮੈਦਾਨੀ ਇਲਾਕਿਆਂ ਨਾਲ ਲੱਗਦੇ ਇਲਾਕਿਆਂ ਵਿਚ ਨੌਜਵਾਨ ਕੋਟ ਅਤੇ ਪਜਾਮਾ ਪਹਿਨਦੇ ਹਨ ਜਦੋਂ ਕਿ ਬੁੱਢੇ ‘ਕਮਰਬੰਦ’ ਸਹਿਤ ਰਵਾਇਤੀ ਕੁੜਤਾ ਅਤੇ ਟੋਪੀ ਜਾਂ ਪਗੜੀ ਪਹਿਨਦੇ ਹਨ, ਜੋ ਸਾਰੇ ਦੇ ਸਾਰੇ ਪ੍ਰਦੇਸ਼ ਵਿਚ ਚਲਦੀ ਹੈ । ਜਿਥੋਂ ਤਕ ਇਸਤਰੀਆਂ ਦਾ ਸੰਬੰਧ ਹੈ ਉਨ੍ਹਾਂ ਦੇ ਪਹਿਰਾਵੇ ਉੱਤੇ ਬਾਹਰਲੇ ਪ੍ਰਭਾਵਾਂ ਦਾ ਬਹੁਤ ਘੱਟ ਅਸਰ ਹੈ । ਸਾੜੀ ਬਹੁਤੀ ਨਹੀਂ ਚਲਦੀ ਅਤੇ ਇਕ ਵੱਖਰੀ ਕਿਸਮ ਦੇ ਹਿਮਾਚਲੀ ਨਮੂਨੇ ਦਾ ਰਵਾਇਤੀ ਕੁੜਤਾ ਅਤੇ ਸਲਵਾਰ ਹਰਮਨ ਪਿਆਰਾ ਹੈ ਜਿਸ ਨਾਲ ਸਿਰ ਤੇ ਵੱਡਾ ਰੁਮਾਲ ਜਾਂ ਦੁਪੱਟਾ ਚਲਦਾ ਹੈ । ਸਰਦੀ ਵਿਚ ਇਸਤਰੀਆਂ ਵੀ ਪੁਰਸ਼ਾਂ ਦੀ ਤਰ੍ਹਾਂ ਕੋਟ ਜਾਂ ਵਾਸਕਟ ਪਹਿਨਦੀਆਂ ਹਨ ।

ਵਧੇਰੀ ਠੰਡ ਦੇ ਮੌਸਮ ਵਿਚ ਪੁਰਸ਼ ਅਤੇ ਇਸਤਰੀਆਂ ਇਕ ਖਾਸ ਕਿਸਮ ਦੀ ਗਰਮ ਟੈਪੀ ਪਹਿਨਦੇ ਹਨ ਜਿਸ ਦੇ ਦੋਵੇਂ ਪਾਸੇ ਪੱਟੀ ਲੱਗੀ ਹੋਈ ਹੁੰਦੀ ਹੈ । ਇਹ ਪੱਟੀਆਂ, ਕੰਨਾਂ ਨੂੰ ਠੰਡ ਤੋਂ ਬਚਾਉਣ ਲਈ ਹੇਠਾਂ ਤਕ ਕੀਤੀਆਂ ਜਾ ਸਕਦੀਆਂ ਹਨ। ਪੁਰਸ਼ ਗਰਮ ਕਮੀਜ਼ ਅਤੇ ਨੀਵੇਂ ਕੋਟ ਪਹਿਨਦੇ ਹਨ ਅਤੇ ਕਈ ਵਾਰ ਕੋਟ ਦੇ ਉਪਰ ਦੀ ਬਿਨਾਂ ਬਾਹਵਾਂ ਤੋਂ ਗਰਮ ਜਾਕਟ ਪਹਿਨਦੇ ਹਨ । ਪੁਰਸ਼ ਅਤੇ ਇਸਤਰੀਆਂ ਆਪਣੀਆਂ ਕਮਰਾਂ ਦੇ ਆਲੇ ਦੁਆਲੇ ਗਰਮ ਜਾਂ ਸੂਤੀ ਕਮਰਕਸਾ ਬੰਨ੍ਹਦੀਆਂ ਹਨ ਜੋ ਉਨ੍ਹਾਂ ਨੂੰ ਬੈਡ ਚੁੱਕਣ ਵਿਚ ਸਹਾਈ ਹੁੰਦਾ ਹੈ । ਕਈ ਇਲਾਕਿਆਂ ਵਿਚ ਇਸਤਰੀਆਂ ਗਰਮ ਵਾਸਕਟ ਅਤੇ ਅਚਕਨ ਵਰਗੀ ‘ਜੁਰਖ਼ੀ’ ਸਹਿਤ ਕੁੜਤੇ ਪਹਿਨਦੀਆਂ ਹਨ। ਉਹ ਆਮ ਕਰਕੇ ਭੂਰੇ ਜਾਂ ਖਾਕੀ ਰੰਗ ਦੇ ਗਰਮ ਪਜਾਮੇ ਵੀ ਪਹਿਨਦੀਆਂ ਹਨ। ਕਿਨੈੜ ਵਿਚ ਉਹ ਇਕ ਅਜਿਹਾ ਕੱਪੜਾ ਵੀ ਪਹਿਨਦੀਆਂ ਹਨ ਜਿਸ ਨੂੰ ‘ਪੈਰੂ’ ਕਹਿੰਦੇ ਹਨ, ਜੋ ਉਹ ਸਾੜ੍ਹੀ ਦੀ ਤਰ੍ਹਾਂ ਹੀ ਕਮਰ ਦੁਆਲੇ ਪਹਿਨਦੀਆਂ ਹਨ ਭਾਵੇਂ ਪਹਿਨਣ ਦਾ ਢੰਗ ਵੱਖਰਾ ਹੁੰਦਾ ਹੈ । ਉਹ ਪੂਰੀਆਂ ਬਾਹਵਾਂ ਦਾ ਬਲਾਊਜ ਪਹਿਨਦੀਆਂ ਹਨ ਅਤੇ ਮੋਢਿਆਂ ਤੇ ਸਾਲ ਲੈਂਦੀਆਂ ਹਨ ਜਿਸ ਨੂੰ ਅਗਲੇ ਪਾਸੇ ਲੱਗੀਆਂ ਦੋਵੇਂ ਹੁੱਕਾਂ ਨਾਲ ਬੰਦ ਕੀਤਾ ਜਾਂਦਾ ਹੈ ।

ਇਨ੍ਹਾਂ ਪਹਿਰਾਵਿਆਂ ਦੇ ਸੰਬੰਧ ਵਿਚ ਇਕ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਨ੍ਹਾਂ ਦਾ ਕੱਪੜਾ ਵਧੇਰੇ ਕਰਕੇ ਸਥਾਨਕ ਹੀ ਹੁੰਦਾ ਹੈ ।

ਸਾਂਝੇ ਵਿਸ਼ਵਾਸ਼

ਇਸ ਇਲਾਕੇ ਦੀ ਬਾਕੀ ਦੇਸ਼ ਨਾਲ ਸਭਿਆਚਾਰਕ ਸਾਂਝ ਦਾ ਸਬੂਤ ਪੌਰਾਣਿਕ ਸਿਧਾਂਤਾਂ ਵਿਚ ਸਾਂਝੇ ਵਿਸ਼ਵਾਸ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਕੁਝ ਵਹਿਮਾਂ ਦੀ ਦ੍ਰਿੜਤਾ ਤੋਂ ਮਿਲਦਾ ਹੈ । ਅਸਲ ਵਿਚ, ਪਰਸਰਾਮ. ਜੋ ‘ਪੁਰਾਣਾਂ’ ਦੇ ਯੋਧੇ ਸੰਤ ਸਨ, ਦੁਆਰਾ ਇਸ ਇਲਾਕੇ ਦੇ, ਜਿਸ ਨੂੰ ਹੁਣ ਹਿਮਾਚਲ ਪ੍ਰਦੇਸ਼ ਕਿਹਾ ਜਾਂਦਾ ਹੈ, ਕੰਮਾਂ ਵਿਚ ਪ੍ਰਭਾਵਸ਼ਾਲੀ ਰੋਲ ਅਦਾ ਕੀਤਾ ਪ੍ਰਤੀਤ ਹੁੰਦਾ ਹੈ ਅਤੇ ਮਹਾਂ ਭਾਰਤ ਦੇ ਨਾਇਕਾਂ ਦੀ ਯਾਦ ਤਾਜ਼ਾ ਕਰਵਾਉਂਦੀਆਂ ਕਈ ਯਾਦਗਾਰਾਂ ਬਣੀਆਂ ਹੋਈਆਂ ਹਨ ਅਤੇ ਉਸ ਇਲਾਕੇ ਵਿਚ ਉਨ੍ਹਾਂ ਦੇ ਕਾਰਨਾਮਿਆਂ ਦੀ ਯਾਦ ਦਿਵਾਉਣ ਵਾਲੀਆਂ ਕਈ ਗਾਥਾਵਾਂ ਹਨ ।

ਇਸ ਪ੍ਰਦੇਸ਼ ਦੇ ਕੁਝ ਵਹਿਮ ਭਰਮ ਦੇਸ਼ ਦੇ ਹੋਰਨਾਂ ਭਾਗਾਂ ਵਾਲੇ ਹੀ ਹਨ । ਸਫਰ ਲਈ ਰਵਾਨਾ ਹੋਣ ਵਾਲਾ ਵਿਅਕਤੀ ਖਾਲੀ ਘੜਾ ਲਿਜਾ ਰਹੇ ਵਿਅਕਤੀ ਨੂੰ ਮੱਥੇ ਲਾਉਣਾ ਕੁਸ਼ਗਨ ਸਮਝਦਾ ਹੈ । ਇਹ ਵੀ ਮੰਨਿਆ ਜਾਂਦਾ ਹੈ ਕਿ ਵਿਅਕਤੀ ਮੰਜੇ ਤੇ ਨਹੀਂ ਮਰਨਾ ਚਾਹੀਦਾ ਜੇਕਰ ਕਿਸੇ ਦਾ ਦੇਹਾਂਤ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਭੂਤ ਪ੍ਰੇਤ ਬਣ ਜਾਵੇਗਾ । ਇਹ ਭਾਵੇਂ ਵਹਿਮ ਹੀ ਹਨ ਪਰੰਤੂ ਇਨ੍ਹਾਂ ਵਿਚ ਇਲਾਕੇ ਦੇ ਸਭ ਲੋਕਾਂ ਦਾ ਵਿਸ਼ਵਾਸ ਹੈ ।

ਪਿਛੋਕੜ

ਆਰਥਕ ਅਤੇ ਸਮਾਜਕ ਖੇਤਰ ਵਿਚ ਹਿਮਾਚਲ ਪ੍ਰਦੇਸ਼ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਤੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇੱਥੋਂ ਦੇ ਇਤਿਹਾਸਕ ਪਿਛੋਕੜ ਤੇ ਝਾਤ ਮਾਰ ਲੈਣੀ ਚਾਹੀਦੀ ਹੈ ਜਿਸ ਨੂੰ ਸਾਹਮਣੇ ਰੱਖ ਕੇ ਸਾਰੀ ਪ੍ਰਗਤੀ ਦਾ ਅੰਦਾਜ਼ਾ ਭਲੀ ਭਾਂਤ ਲੱਗ ਸਕਦਾ ਹੈ ।

ਇਸ ਇਲਾਕੇ ਦੇ ਸਭ ਤੋਂ ਪੁਰਾਣੇ ਬਾਸ਼ਿੰਦਿਆਂ ਨੂੰ ‘ਦਾਸ’ ਨਾਂ ਦੇ ਕਬੀਲੇ ਨਾਲ ਸੰਬੰਧ ਰੱਖਦੇ ਮੰਨਿਆ ਜਾਂਦਾ ਹੈ, ਜੋ ਵੈਦਿਕ ਬਿਰਤਾਤਾਂ ਅਨੁਸਾਰ ਯੁੱਧ ਕਲਾ ਵਿਚ ਚੰਗੀ ਤਰ੍ਹਾ ਸੰਗਠਤ ਅਤੇ ਨਿਪੁੰਨ ਸਨ । ਇਸ ਤੋਂ ਇਲਾਵਾ ਹੋਰ ਕਬਾਇਲੀ ਸਮੂਹ ਵੀ ਸਨ ਜੋ ਆਪਣੇ ਆਪਣੇ ਸਰਦਾਰਾਂ ਅਧੀਨ ਹੁੰਦੇ ਸਨ ਜਿਨ੍ਹਾਂ ਨੂੰ ਚੁਣਿਆ ਜਾਂਦਾ ਸੀ ਜਾਂ ਜੋ ਪੁਸ਼ਤ-ਦਰ-ਪੁਸ਼ਤ ਚਲਦੇ ਸਨ ।

ਆਰੀਆ ਲੋਕਾਂ ਦੇ ਆਉਣ ਵੇਲੇ ਤਕ ਸਭ ਮਾਮਲਾ ਅਨਿਸ਼ਚਤ ਜਿਹਾ ਹੀ ਸੀ ਕਿਉਂਕਿ ਕਬੀਲੇ ਜਾਂ ਤਾਂ ਆਪ ਤੋਂ ਵਧੇਰੇ ਸ਼ਕਤੀਸ਼ਾਲੀ ਸਮੂਹਾਂ ਦੇ ਦਬਾਉ ਹੇਠ ਜਾਂ ਨਵੀਆਂ ਚਰਾਂਦਾਂ ਦੀ ਭਾਲ ਵਿਚ ਇਕ ਸਥਾਨ ਤੋਂ ਦੂਜੇ ਸਥਾਨਾਂ ਤਕ ਤੁਰਦੇ ਫਿਰਦੇ ਰਹਿੰਦੇ ਸਨ । ‘ਦਾਸ’ ਜਿਸ ਨੂੰ ਸਭ ਤੋਂ ਵੱਧ ਸ਼ਕਤੀਸ਼ਾਲੀ ਕਬੀਲਾ ਮੰਨਿਆ ਜਾਂਦਾ ਸੀ. ਨੂੰ ਵੀ ਖਾਸ ਨਾਂ ਦੇ ਕਬੀਲੇ ਸਾਹਮਣੇ ਝੁਕਣਾ ਪਿਆ ਜਦੋਂ ਇਹ ਉੱਤਰ-ਪੱਛਮ ਵੱਲੋਂ ਇਨ੍ਹਾਂ ਵੱਲ ਵਧਿਆ । ਆਰੀਆ ਲੋਕਾਂ ਨੇ ਸਗੋਂ, ਇਨ੍ਹਾਂ ਨੂੰ ਆਪਣੇ ਵਿਚ ਹੀ ਸਮੋ ਲਿਆ ਅਤੇ ਆਪਣੇ ਸਮਾਜਕ ਢਾਂਚੇ ਨੂੰ ਬਨਾਉਣ ਲਈ ਇਨ੍ਹਾਂ ਦਾ ਪ੍ਰਭਾਵ ਕਬੂਲਿਆ । ਅਸੀਂ ਇਕ ਅਜਿਹਾ ਸਮਾਜ ਹੋਂਦ ਵਿਚ ਆਇਆ ਦੇਖਦੇ ਹਾਂ ਜਿਸ ਵਿਚ ਪਰਿਵਾਰ, ਪਿੰਡ, ਅਤੇ ਜਨ ਅਰਥਾਤ ਕਿਸੇ ਸਰਦਾਰ ਅਧੀਨ ਕਾਫ਼ੀ ਪਿੰਡਾਂ ਦਾ ਇਕ ਸੰਗਠਤ ਯੂਨਿਟ, ਹੁੰਦਾ ਸੀ । ਇਸੇ ਤਰ੍ਹਾਂ ਸਾਰਾ ਖੇਤਰ ਛੋਟੇ-ਛੋਟੇ ਜਨ ਪਦਾਂ ਵਿਚ ਵੰਡਿਆ ਹੋਇਆ ਸੀ।

ਮੈਦਾਨੀ ਇਲਾਕਿਆਂ ਦੇ ਸ਼ਕਤੀਸ਼ਾਲੀ ਹਾਕਮਾਂ ਦੇ ਰਾਜ ਸਥਾਪਤ ਹੋਣ ਨਾਲ ਜਨਪਦ ਨਮੂਨੇ ਦਾ ਸਮਾਜ ਸਮਾਪਤ ਹੋ ਗਿਆ । ਵੱਧ ਰਹੇ ਮੌਰੀਆ ਰਾਜ ਨੇ ਪਹਾੜੀ ਸਰਦਾਰਾਂ ਨੂੰ ਆਪਣੇ ਰਾਜ ਅਧੀਨ ਲੈ ਲਿਆ। ਭਾਵੇਂ ਤਾਂ ਇਸ ਨੂੰ ਬੈਰੂਨੀ ਖ਼ਤਰਿਆਂ ਕਾਰਨ ਸੁਵਿਧਾਜਨਕ ਮੰਨਿਆ ਗਿਆ ਜਾਂ ਬਾਅਦ ਦੇ ਰਾਜੇ ਇੰਨੇ ਸ਼ਕਤੀਸ਼ਾਲੀ ਸਨ ਜਿਨ੍ਹਾਂ ਦਾ ਵਿਰੋਧ ਕਰਨਾ ਔਖਾ ਸੀ, ਪਹਾੜੀ ਸਰਦਾਰ ਕੁਸਾਨ ਗੁਪਤ ਅਤੇ ਕਨੌਜ ਦੇ ਬਾਅਦ ਦੇ ਸਰਦਾਰਾਂ ਦੀ ਅਧੀਨਤਾ ਸਵੀਕਾਰ ਕਰਦੇ ਰਹੇ ।

11 ਵੀਂ ਸਦੀ ਤਕ ਜਦੋਂ ਕਿ ਹਮਲਾਵਰਾਂ ਨੇ ‘ਖੈਬਰ ਦੱਰੇ’ ਵਿਚ ਦੀ ਹੁੰਦੇ ਹੋਏ ਮਹਿਮੂਦ ਗਜ਼ਨਵੀ ਦੀ ਅਗਵਾਈ ਹੇਠ ਪਹਿਲੀ ਵਾਰ ਭਾਰਤ ਵਿਚ ਪ੍ਰਵੇਸ਼ ਕੀਤਾ ਸੀ. ਇਸ ਇਲਾਕੇ ਦਾ ਰੰਗ ਬਰੰਗਾ ਇਤਿਹਾਸ ਚਲਦਾ ਰਿਹਾ ਅਤੇ ਇੱਥੇ ਕਦੇ ਕਦਾਈਂ ਉੱਤਰ-ਪੱਛਮ, ਉੱਤਰ ਅਤੇ ਪੂਰਬ ਵਲੋਂ ਹਮਲੇ ਹੁੰਦੇ ਰਹੇ । ਪਰ ਜਿਥੋਂ ਤਕ ਇਸ ਇਲਾਕੇ ਦਾ ਸੰਬੰਧ ਹੈ, ਇਹ ਹਮਲਾਵਰ ਕਾਂਗੜੇ ਤੋਂ ਅਗਾਂਹ ਨਾ ਵੱਧ ਸਕੇ ਅਤੇ ਉੱਥੋਂ ਵੀ ਇਨ੍ਹਾਂ ਨੂੰ ਕਾਂਗੜੇ ਦੇ ਸਰਦਾਰਾਂ ਨੇ ਕੱਢ ਛੱਡਿਆ ।

12 ਵੀਂ ਸਦੀ ਦੇ ਅੰਤ ਵਿਚ ਜਦੋਂ ਦਿੱਲੀ ਤੇ ਤੁਰਕਾਂ ਦਾ ਰਾਜ ਕਾਇਮ ਹੋਇਆ ਤਾਂ ਪਹਾੜੀ ਰਾਜਿਆਂ ਨੇ ਉਨ੍ਹਾਂ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਉਪਰੰਤ ਦਿੱਲੀ ਦੇ ਰਾਜਿਆਂ ਨਾਲ ਮੁਗਲ ਕਾਲ ਤਕ ਝਗੜਾ ਚਲਦਾ ਰਿਹਾ ਅਤੇ ਇਹ ਕੇਵਲ ਮੁਗਲਾਂ ਦੇ ਸਮੇਂ ਹੀ ਸੀ ਕਿ ਆਪਸੀ ਸ਼ਰਤਾਂ ਨਿਯਤ ਹੋਈਆਂ ਜਿਨ੍ਹਾਂ ਅਨੁਸਾਰ ਸਾਮਰਾਜ ਅਤੇ ਪਹਾੜੀ ਰਾਜਾਂ ਵਿਚਕਾਰ ਸੰਬੰਧ ਕਾਇਮ ਹੋਏ ।

ਮੁਗਲਾਂ ਦੀ ਅਧੋਗਤੀ ਹੋਣ ਤੇ ਪਹਾੜੀ ਇਲਾਕਿਆਂ ਦੀ ਸਥਿਤੀ ਫਿਰ ਅਨਿਸ਼ਚਿਤ ਹੋ ਗਈ ਅਤੇ ਅਫਗਾਨ, ਸਿੱਖ ਅਤੇ ਗੋਰਖੇ ਵੱਖ-ਵੱਖ ਸਮਿਆਂ ਤੇ ਹਮਲੇ ਕਰਦੇ ਰਹੇ। ਸਥਾਨਕ ਹਾਕਮ ਵੀ ਆਪਣੇ ਗੁਆਂਢੀ ਹਾਕਮਾਂ ਦੇ ਰਾਜ ਖੋਹ ਕੇ ਆਪਣੇ ਰਾਜ ਵਧਾਉਣ ਦਾ ਯਤਨ ਕਰਦੇ ਰਹੇ ।

ਜਦੋਂ ਮਰਹੱਟਿਆਂ ਦੀ ਸ਼ਕਤੀ, ਔਰੰਗਜੇਬ ਅਧੀਨ ਮੁਗਲ ਰਾਜ ਦੀਆਂ ਨੀਹਾਂ ਖੋਖਲੀਆਂ ਕਰ ਰਹੀ ਸੀ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਇਲਾਕਿਆਂ ਵਿਚ ਆਪਣੇ ਕਿਲੇ ਉਸਾਰਨ ਦਾ ਯਤਨ ਕੀਤਾ ਜਿਥੋਂ ਉਹ ਮੁਗਲਾਂ ਵਿਰੁੱਧ ਅਣਥੱਕ ਲੜਾਈ ਲੜ ਸਕਦੇ ਸਨ । ਤਲਵਾਰ ਅਤੇ ਅਧਿਆਤਮਕ ਸ਼ਕਤੀ ਨਾਲ ਉਨ੍ਹਾਂ ਨੇ ਬਹੁਤ ਸਾਰੇ ਹੁਕਮਰਾਨਾਂ ਨੂੰ ਆਪਣੇ ਵੱਲ ਕਰ ਲਿਆ । ਉਨ੍ਹਾਂ ਦੁਆਰਾ ਪਾਉਂਟਾ ਸਾਹਿਬ, ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੀਆਂ ਚੌਕੀਆਂ ਅੱਜ ਸਿੱਖਾਂ ਦੇ ਪੂਜਾ ਦੇ ਪਵਿੱਤਰ ਸਥਾਨ ਹਨ ।

ਬਾਅਦ ਵਿਚ 19 ਵੀਂ ਸਦੀ ਦੇ ਮੁਢਲੇ ਸਾਲਾਂ ਵਿਚ ਰਣਜੀਤ ਸਿੰਘ ਨੇ ਬਹੁਤ ਸਾਰੇ ਪਹਾੜੀ ਰਾਜਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ਜਾਂ ਜਿੱਤਿਆ। ਕਾਂਗੜੇ ਦੇ ਰਾਜੇ ਨੇ ਉਨ੍ਹਾਂ ਨੂੰ ਗੋਰਖਿਆਂ ਵਿਰੁੱਧ ਜੋ ਕਾਂਗੜੇ ਦੇ ਰਾਜੇ ਦੇ ਕਿਲੇ ਨੂੰ ਘੇਰਾ ਪਾਈ ਬੈਠੇ ਸਨ ਅਤੇ ਦਿਹਾਤੀ ਇਲਾਕੇ ਵਿਚ ਲੁਟ ਖਸੂਟ ਮਚਾ ਰਹੇ ਸਨ. ਲੜਨ ਲਈ ਸਹਾਇਤਾ ਦੇਣ ਵਾਸਤੇ ਕਿਹਾ । ਰਣਜੀਤ ਸਿੰਘ ਨੇ ਗੋਰਖਿਆਂ ਨੂੰ ਪਛਾੜਿਆ ਅਤੇ ਇਸ ਦੇ ਬਦਲੇ ਵਜੋਂ ਰਾਜੇ ਪਾਸੇ ਕਈ ਪਿੰਡਾਂ ਅਤੇ ਕਿਲੇ ਦਾ ਕੰਟਰੋਲ ਹਾਸਲ ਕੀਤਾ। ਇਸ ਉਪਰੰਤ ਉਨ੍ਹਾਂ ਨੇ ਮੰਡੀ ਕੁੱਲੂ ਅਤੇ ਸਾਕੇਤ ਨੂੰ ਵੀ ਆਪਣੇ ਰਾਜ ਨਾਲ ਹੀ ਮਿਲਾ ਲਿਆ ।

ਇਹ ਉਹ ਸਮਾਂ ਸੀ ਜਦੋਂ ਹਰ ਰਾਜਾ ਆਪਣੀ ਹੀ ਸ਼ਾਨ ਸ਼ੌਕਤ ਚਾਹੁੰਦਾ ਹੋਇਆ। ਬਹਾਦਰੀ ਅਤੇ ਦਲੇਰੀ ਦੇ ਅਜਿਹੇ ਕਾਰਨਾਮੇ ਕਰਦਾ ਸੀ, ਜੋ ਗਾਥਾਵਾਂ ਬਣ ਜਾਂਦੀਆਂ ਸਨ । ਲਗਾਤਾਰ ਲੜਾਈ ਝਗੜੇ ਦੇ ਇਸ ਹਾਲਾਤ ਵਿਚੋਂ ਇਕ ਪ੍ਰਸਿੱਧ ਵਿਅਕਤੀ ਸੰਸਾਰ ਚੰਦ ਹੋਇਆ ਹੈ ਜੋ ਕਾਂਗੜੇ ਦਾ ਰਾਜਾ ਸੀ । ਉਹ ਦਸ ਸਾਲ ਦੀ ਉਮਰ ਵਿਚ ਗੱਦੀ ਤੇ ਬੈਠਾ ਅਤੇ ਉਸ ਨੇ ਲਗਾਤਾਰ ਜਿੱਤਾਂ ਜਿੱਤਣੀਆਂ ਸ਼ੁਰੂ ਕੀਤੀਆਂ ਜਦੋਂ ਤੱਕ ਰਣਜੀਤ ਸਿੰਘ ਨੇ ਉਸ ਨੂੰ ਆਪਣਾ ਕਿਲਾ ਅਤੇ ਰਾਜ ਦਾ ਕੁਝ ਹਿੱਸਾ ਛੱਡਣ ਤੇ ਮਜ਼ਬੂਰ ਨਾ ਕਰ ਦਿੱਤਾ । ਇਕ ਮਹਾਨ ਸੈਨਕ ਨੇਤਾ ਹੋਣ ਤੋਂ ਇਲਾਵਾ ਉਹ ਕਲਾ ਦਾ ਪ੍ਰੇਮੀ ਅਤੇ ਦਿਆਲੂ ਹੁਕਮਰਾਨ ਸੀ । ਅੱਜ ਉਸ ਬਾਰੇ ਬਹੁਤ ਸਾਰੀਆਂ ਕਿੱਸਾ ਕਹਾਣੀਆਂ ਅਤੇ ਲੋਕ ਗੀਤ ਬਣ ਗਏ ਹਨ ।

ਅੰਗਰੇਜ਼ਾਂ ਦੇ ਆਉਣ ਨਾਲ ਇਹ ਖਿਚੋ ਤਾਣ ਖਤਮ ਹੋ ਗਈ । ਅੰਗਰੇਜ਼ ਗੋਰਖਿਆਂ ਨਾਲ ਲੜ ਰਹੇ ਸਨ ਅਤੇ ਉਹ ਉਨ੍ਹਾਂ ਨੂੰ ਕੁਝ ਕੁ ਉਨ੍ਹਾਂ ਪੂਰਬੀ ਰਾਜਾਂ ਵਿਚੋਂ ਕੱਢਣ ਲਈ ਤਾਣ ਲਾ ਰਹੇ ਸਨ ਜਿਹੜੇ ਗੋਰਖਿਆਂ ਦੇ ਕਬਜ਼ੇ ਵਿਚ ਸਨ । ਗੋਰਖਿਆਂ ਨੂੰ ਹਰਾਉਣ ਪਿੱਛੋਂ ਉਨ੍ਹਾਂ ਨੇ ਸਥਾਨਕ ਰਾਜਿਆਂ ਵੱਲ ਮੂੰਹ ਮੋੜਿਆ। ਕਈਆਂ ਨਾਲ ਉਨ੍ਹਾਂ ਨੇ ਸੰਧੀਆਂ ਕੀਤੀਆਂ ਅਤੇ ਕਈਆਂ ਦੀਆਂ ਰਿਆਸਤਾਂ ਆਪਣੇ ਰਾਜ ਵਿਚ ਮਿਲਾਈਆਂ । ਸੰਨ1857 ਤੋਂ ਪਿੱਛੋਂ ਨਵੀਂ ਸਾਮਰਾਜੀ ਸ਼ਕਤੀ ਅਤੇ ਪਹਾੜੀ ਰਾਜਾਂ ਵਿਚਕਾਰ ਸੰਬੰਧ ਕਾਫ਼ੀ ਹੱਦ ਤਕ ਨਿਸ਼ਚਤ ਹੋ ਗਏ ਸਨ ਅਤੇ 1947 ਤਕ ਮੌਕੇ ਮੌਕੇ ਸਿਰ ਸੁਧਾਰ ਤਾਂ ਹੁੰਦੇ ਰਹੇ ਪਰ ਸੰਬੰਧਾਂ ਵਿਚ ਕੋਈ ਤਬਦੀਲੀ ਨਾ ਆਈ ।

ਜਿਸ ਖੇਤਰ ਨੂੰ ਅੱਜ ਕਲ੍ਹ ਹਿਮਾਚਲ ਪ੍ਰਦੇਸ਼ ਕਿਹਾ ਜਾਂਦਾ ਹੈ ਇਸ ਵਿਚ ਲਗਭਗ 30 ਨਿਕੀਆਂ ਵੱਡੀਆਂ ਰਿਆਸਤਾਂ ਨੂੰ ਮਿਲਾ ਕੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ 15 ਅਪ੍ਰੈਲ, 1948 ਨੂੰ ਚੀਫ਼ ਕਮਿਸ਼ਨਰ ਦਾ ਪ੍ਰਾਂਤ ਬਣਾ ਦਿੱਤਾ ਗਿਆ । ਇਸ ਦੇ ਨਾਲ ਨਾਲ ਕੁਝ ਕੁ ਇਲਾਕੇ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ (ਪੈਪਸੂ) ਵਿਚ ਮਿਲਾ ਦਿੱਤੇ ਗਏ। ਸਨ। ਬਿਲਾਸਪੁਰ ਦਾ ਰਾਜ ਵੱਖਰੇ ਚੀਫ਼ ਕਮਿਸ਼ਨਰ ਦਾ ਪ੍ਰਾਂਤ ਬਣਾ ਦਿੱਤਾ ਗਿਆ ਸੀ। ਅਤੇ ਕੁਝ ਸਾਲਾਂ ਪਿੱਛੋਂ ਇਸ ਨੂੰ ਵੀ ਬਾਕੀ ਦੇ ਹਿਮਾਚਲ ਨਾਲ ਹੀ ਮਿਲਾ ਦਿੱਤਾ ਗਿਆ।

ਇਸ ਤੋਂ ਪਿੱਛੋਂ। ਹਿਮਾਚਲ ਨੂੰ ਲੈਫਟੀਨੈਂਟ ਗਵਰਨਰ ਅਧੀਨ ‘ਭਾਗ ੲ’ ਰਾਜ ਬਣਾ ਦਿੱਤਾ ਸੀ । ਵਿਧਾਨ ਸਭਾ ਚੁਣੀ ਗਈ ਅਤੇ ਮੁੱਖ ਮੰਤਰੀ ਸਹਿਤ ਸਰਕਾਰ ਕਾਇਮ ਕੀਤੀ ਗਈ । ਰਾਜ ਪੁਨਰ-ਗਠਨ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਪ੍ਰਬੰਧਕੀ ਢਾਂਚੇ ਵਿਚ ਇਕ ਹੋਰ ਤਬਦੀਲੀ ਆਈ । ਸੰਨ 1956 ਵਿਚ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਅਤੇ ਇਸ ਦੀ ਬਜਾਏ ਇਲਾਕਾਈ ਕੌਂਸਲ ਬਣਾ ਦਿੱਤੀ ਗਈ । ਹਿਮਾਚਲ ਹੁਣ ਸਿੱਧਾ ਕੇਂਦਰ ਦੇ ਕੰਟਰੋਲ ਅਧੀਨ ਆ ਗਿਆ । ਸੰਸਦ ਦੁਆਰਾ 19ਵੇਂ ਸੰਵਿਧਾਨਕ ਸੋਧ ਬਿਲ ਨੂੰ ਕਾਨੂੰਨੀ ਰੂਪ ਦੇਣ ਉਪਰੰਤ, ਜਿਸ ਦੁਆਰਾ ਸੰਘ ਰਾਜ ਖੇਤਰਾਂ ਵਿਚ ਮੰਤਰੀ ਮੰਡਲ ਅਤੇ ਵਿਧਾਨ ਸਭਾਵਾਂ ਕਾਇਮ ਕਰਨ ਦਾ ਉਪਬੰਧ ਕੀਤਾ ਗਿਆ, 1963 ਵਿਚ ਲੋਕ ਪ੍ਰਿਅ ਸਰਕਾਰ ਕਾਇਮ ਕੀਤੀ ਗਈ ।

ਅਗਲੀ ਤਬਦੀਲੀ ਜਿਸ ਨੇ ਹਿਮਾਚਲ ਪ੍ਰਦੇਸ਼ ਨੂੰ ਮੌਜੂਦਾ ਮੁਹਾਂਦਰਾ ਦਿੱਤਾ ਹੈ, ਪੰਜਾਬ ਦੇ ਪੁਨਰ-ਗਠਨ ਹੋਣ ਤੇ ਹੋਈ ਜਿਸ ਦੇ ਫਲ ਸਰੂਪ ਹਰਿਆਣੇ ਨੂੰ ਵੱਖਰਾ ਰਾਜ ਬਣਾਇਆ ਗਿਆ ਅਤੇ ਪੰਜਾਬ ਦੇ ਕੁਝ ਕੁ ਇਲਾਕੇ ਸ਼ਾਮਲ ਕੀਤੇ ਗਏ, 1 ਨਵੰਬਰ, 1966 ਨੂੰ ਆਈ ਇਸ ਤਬਦੀਲੀ ਨੇ ਹਿਮਾਚਲ ਨੂੰ ਭੂਗੋਲਕ ਤੌਰ ਤੇ ਇਕ ਕਰ ਦਿੱਤਾ। ਅਤੇ ਇਸ ਦਾ ਇਲਾਕਾ ਪਹਿਲਾਂ ਨਾਲੋਂ ਦੂਣਾ ਹੋ ਗਿਆ ਹੈ । ਬਾਅਦ ਵਿਚ ਹਿਮਾਚਲ ਨੂੰ ਪੂਰਨ ਰਾਜ ਦਾ ਰੂਪ ਦੇਣ ਦਾ ਫੈਸਲਾ ਹੋ ਗਿਆ ।

ਇਸ ਤਰ੍ਹਾਂ ਇਲਾਕਾਈ ਪੁਨਰ-ਗਠਨ ਅਤੇ ਏਕੀਕਰਣ ਦਾ ਕੰਮ ਮਕੁੰਮਲ ਕੀਤਾ ਗਿਆ ਅਤੇ ਜਿਹੜੀਆਂ ਰਿਆਸਤਾਂ ਕਦੇ ਇਕ ਢਿੱਲੀ ਜਿਹੀ ਜਥੇਬੰਦੀ ਦਾ ਭਾਗ ਸਨ। ਹੁਣ ਭਾਰਤ ਦਾ ਇਕ ਨਿੱਗਰ ਅੰਗ ਬਣ ਗਈਆਂ ਹਨ ।

ਆਰਥਕ ਹਾਲਤ

ਜੋ ਕੁਝ ਪਹਿਲੇ ਪੰਨਿਆਂ ਵਿਚ ਦੱਸਿਆ ਗਿਆ ਹੈ, ਉਸ ਤੋਂ ਇਹ ਸਪਸ਼ਟ ਹੈ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਆਰਥਕ ਵਿਕਾਸ ਜਾਂ ਸਮਾਜਕ ਭਲਾਈ ਲਈ, ਪਹਿਲਾਂ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ । ਕੋਈ ਵੀ ਸਾਬਕਾ ਰਿਆਸਤ ਆਤਮ ਨਿਰਭਰ ਨਹੀਂ ਸੀ (ਉਨ੍ਹਾਂ ਵਿਚੋਂ ਇਕ ਦਾ ਇਲਾਕਾ ਕੇਵਲ 13 ਵਰਗ ਕਿਲੋਮੀਟਰ ਸੀ) ਅਤੇ ਇਲਾਕੇ ਦੇ ਭਾਰੀ ਕੁਦਰਤੀ ਸੋਮਿਆਂ ਤੋਂ ਲਾਭ ਉਠਾਉਣ ਬਾਰੇ ਸੋਚਿਆ ਤਕ ਵੀ ਨਹੀਂ ਸੀ ਜਾ ਰਿਹਾ । ਰਾਜੇ ਅਲਗਰਜ ਸਨ ਅਤੇ ਲੋਕ ਬੇਵਸ । ਅੰਗਰੇਜ਼ ਲੋਕਾਂ ਨੇ ਵੀ ਕੇਵਲ ਛਾਉਣੀਆਂ ਵਾਲੇ ਕਸਬਿਆਂ ਅਤੇ ਉਨ੍ਹਾਂ ਸਥਾਨਾਂ ਦੀ ਸੰਭਾਲ ਕੀਤੀ ਜਿੱਥੇ ਉਹ ਆਪਣੀਆਂ ਗਰਮੀਆਂ ਗੁਜ਼ਾਰਦੇ ਸਨ, ਬਾਕੀ ਦੇ ਇਲਾਕਿਆਂ ਦੇ ਲੋਕ ਆਪਣੀ ਗੁਜਰਾਨ ਲਈ ਕਾਸ਼ਤ ਕਰਦੇ ਰਹੇ ਜਾਂ ਭਾਰ ਢੋਣ ਵਾਲਿਆਂ ਦੇ ਤੌਰ ਤੇ ਜਾ ਪਹਾੜੀਆਂ ਅਤੇ ਵਾਦੀਆਂ ਵਿਚ ਅਮੀਰਾਂ ਦੀਆਂ ਪਾਲਕੀਆਂ ਲਿਜਾਣ ਵਾਲੇ ਮਜ਼ਦੂਰਾਂ ਦੇ ਤੌਰ ਤੇ ਕੰਮ ਕਰਦੇ ਰਹੇ । ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਦੋ ਰੋਟੀਆਂ ਜੁੜਦੀਆਂ ਸਨ ਅਤੇ ਕਈ ਵਾਰੀ ਉਹ ਵੀ ਨਹੀਂ ਸਨ ਜੁੜਦੀਆਂ ।

ਇਨ੍ਹਾਂ ਹਾਲਾਤ ਵਿਚੋਂ ਹਿਮਾਚਲ ਖੁਸ਼ਹਾਲੀ ਵੱਲ ਤੁਰਿਆ । ਇਹ ਮਾਰਗ ਬੜਾ ਕਠਨ ਹੈ ਪ੍ਰੰਤੂ ਇਸ ਨੂੰ ਅਗਾਂਹ ਲਿਜਾਣ ਲਈ ਦੋ ਦਹਾਕੇ ਲੱਗੇ ਹਨ ਅਤੇ ਜਿੰਨੀ ਉੱਨਤੀ ਹੋਣੀ ਚਾਹੀਦੀ ਸੀ ਨਹੀਂ ਹੋ ਸਕੀ । ਜੇਕਰ ਲੋੜੀਂਦੀ ਉੱਨਤੀ ਨਹੀਂ ਹੋ ਸਕੀ ਤਾਂ ਇਸ ਦਾ ਕਾਰਨ ਯਤਨਾਂ ਦੀ ਘਾਟ ਨਹੀਂ ।

ਖੇਤੀਬਾੜੀ ਅਤੇ ਬਾਗਬਾਨੀ

ਇਸ ਸਮੇਂ ਹਿਮਾਚਲ ਪ੍ਰਦੇਸ਼ ਦੀ ਆਰਥਕਤਾ ਖੇਤੀਬਾੜੀ ਤੇ ਆਧਾਰਤ ਹੈ ਪ੍ਰੰਤੂ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਫਲ ਉਗਾਉਣੇ ਵੀ ਸ਼ਾਮਲ ਹਨ ਅਤੇ ਜਦੋਂ ਅਸੀਂ ਫਲ ਉਗਾਉਣ ਦੀ ਗੱਲ ਕਰਦੇ ਹਾਂ. ਤਾਂ ਹਿਮਾਚਲ ਪ੍ਰਦੇਸ਼ ਦੇ ਸਿਲਸਲੇ ਵਿਚ ਇਕ ਫਲ ਜੋ ਝਟਪਟ ਸਾਡੇ ਮਨ ਵਿਚ ਆਉਂਦਾ ਹੈ ਉਹ ਹੈ-ਸੇਬ ।

ਹਿਮਾਚਲ ਦੀ ਧਰਤੀ ਅਤੇ ਪੌਣ ਪਾਣੀ ਇਸ਼ ਫਲ ਦੀ ਕਾਸ਼ਤ ਲਈ ਬਹੁਤ ਉਚਿਤ ਹਨ। ਅਸਲ ਵਿਚ ਹਿਮਾਚਲ ਨੂੰ ‘ਭਾਰਤ ਦਾ ਸੇਬਾਂ ਵਾਲਾ ਰਾਜ’ ਕਿਹਾ ਜਾ ਸਕਦਾ ਹੈ । ਇਸ ਰਾਜ ਵਿਚ ਵਧੀਆ ਕਿਸਮ ਦਾ ਆਲੂ ਬੁਖਾਰਾ, ਆੜੂ ਅਤੇ ਖੁਰਮਾਣੀਆਂ ਵੀ ਉਗਾਈਆਂ ਜਾਂਦੀਆਂ ਹਨ । ਅੰਗੂਰਾਂ ਦੀ ਕਾਸ਼ਤ ਦਾ ਵੀ ਤਜਰਬਾ ਕਰਨਾ ਆਰੰਭਿਆ ਹੈ ਅਤੇ ਅੰਗੂਰਾਂ ਦੀ ਉਪਜ ਵੀ ਚੰਗੀ ਹੋਣ ਦੀ ਸੰਭਾਵਨਾ ਹੈ । ਸਾਲ ਦੇ ਸਾਲ ਬਾਗਾਂ ਅਧੀਨ ਰਕਬਾ ਵੱਧ ਰਿਹਾ ਹੈ, ਰਾਜ ਅਤੇ ਪ੍ਰਾਈਵੇਟ ਅਦਾਰੇ ਉਤਪਾਦਨ ਵਧਾ ਰਹੇ ਹਨ। ਇਸ ਸਮੇਂ ਭਾਵੇਂ ਕਣਕ, ਮੱਕੀ ਅਤੇ ਧਾਨ ਜਿਹੀਆਂ ਖੁਰਾਕ ਵਾਲੀਆਂ ਫ਼ਸਲਾਂ ਦਾ ਰਕਬਾ ਕਾਸ਼ਤ ਦੇ ਕੁੱਲ ਰਕਬੇ ਦਾ ਸਭ ਤੋਂ ਵੱਡਾ ਭਾਗ ਹੈ, ਤਾਂ ਵੀ ਆਲੂ, ਸਬਜ਼ੀਆਂ ਅਤੇ ਅਦਰਕ ਜਿਹੀਆਂ ਨਕਦੀ ਫ਼ਸਲਾਂ ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। (ਹਿਮਾਚਲ ਹੀ ਨਿਰੋਗ ਆਲੂ ਬੀਜ ਦੀ ਉਪਜ ਵਾਲਾ ਇਕੋ ਇਕ ਇਲਾਕਾ ਹੈ) ਪ੍ਰੰਤੂ ਖੁਰਾਕ ਜਾਂ ਨਕਦੀ ਵਾਲੀਆਂ ਫ਼ਸਲਾਂ ਦੀ ਕੀਮਤ ਤੇ ਬਾਗਾਂ ਦਾ ਵਿਕਾਸ ਨਹੀਂ ਕੀਤਾ ਜਾਂਦਾ ਸਗੋਂ ਬਾਗਾਂ ਦਾ ਵਿਕਾਸ ਅਣਵਾਹੀਆਂ ਜ਼ਮੀਨਾਂ ਅਤੇ ਉਨ੍ਹਾਂ ਜ਼ਮੀਨਾਂ ਨੂੰ ਵਿਕਸਤ ਕਰਕੇ ਕੀਤਾ ਜਾ ਰਿਹਾ ਹੈ, ਜੋ ਹੋਰਨਾਂ ਫ਼ਸਲਾਂ ਲਈ ਬਹੁਤੀਆਂ ਜ਼ਰੂਰੀ ਨਹੀਂ ।

ਹਿਮਾਚਲ ਪ੍ਰਦੇਸ਼ ਸੰਗਠਤ ਵਿਕਾਸ ਕਰਨਾ ਚਾਹੁੰਦਾ ਹੈ । ਵਾਸਤਵ ਵਿਚ ਇਹ ਪੂਰਨ ਤੌਰ ਤੇ ਮਹਿਸੂਸ ਕੀਤਾ ਜਾਂਦਾ ਹੈ ਕਿ ਹੁਣ ਤਕ ਧਿਆਨ ਨਾ ਦਿੱਤੇ ਗਏ ਇਸ ਇਲਾਕੇ ਵਿਚ ਕੇਵਲ ਇਹੋ ਜਿਹਾ ਯਤਨ ਹੀ ਸੰਭਵ ਹੈ । ਇਸ ਲਈ ਖੇਤੀਬਾੜੀ ਦੇ ਖੇਤਰ ਵਿਚ ਪ੍ਰਗਤੀ ਦੇ ਨਾਲ ਨਾਲ ਹੋਰ ਸਬੰਧਤ ਖੇਤਰਾਂ ਵਿਚ ਵੀ ਉਨ੍ਹੀਂ ਜ਼ੋਰਦਾਰ ਕੋਸ਼ਿਸ਼ ਕਰਨੀ ਜ਼ਰੂਰੀ ਹੈ । ਉਦਾਹਰਣ ਦੇ ਤੌਰ ਤੇ, ਜੇ ਖੇਤੀਬਾੜੀ ਨੂੰ ਗੁਜ਼ਾਰੇ ਦੀ ਪੱਧਰ ਤੋਂ ਵਧਾ ਕੇ ਉੱਥੇ ਲਿਜਾਣਾ ਹੈ ਜਿੱਥੇ ਕਿ ਇਹ ਕਿਸਾਨ ਲਈ ਲਾਭਕਾਰੀ ਸਾਬਤ ਹੋ ਸਕੇ ਤਾਂ ਇਸ ਵਾਸਤੇ ਉਚਿਤ ਸਿੰਜਾਈ ਅਤੇ ਟ੍ਰਾਂਸਪੋਰਟ ਸਹੂਲਤਾਂ ਦੀ ਲੋੜ ਹੋਵੇਗੀ । ਇਸੇ ਤਰ੍ਹਾਂ ਜੇਕਰ ਬਾਗਾਂ ਨੂੰ ਲਾਹੇਵੰਦ ਬਣਾਉਣਾ ਹੈ ਤਾ ਹਰ ਵਿਅਕਤੀ ਪਾਸ ਆਸਾਨੀ ਨਾਲ ਫਲ ਪਹੁੰਚਾਣ ਵਾਸਤੇ ਫਲ ਡੱਬਿਆਂ ਵਿਚ ਬੰਦ ਕਰਨ ਦਾ ਉਦਯੋਗ ਵੀ ਹੋਣਾ ਚਾਹੀਦਾ वै।

ਇਸ ਲਈ ਯੋਜਨਾਬੱਧ ਵਿਕਾਸ ਦੇ ਆਰੰਭ ਤੋਂ ਹੀ, ਉਪਜ ਵਧਾਉਣ ਦੇ ਪ੍ਰਾਜੈਕਟਾਂ ਦੇ ਨਾਲ ਨਾਲ ਖੋਜ, ਬੀਜ ਸੁਧਾਰ ਅਤੇ ਖੇਤੀਬਾੜੀ ਅਮਲੇ ਦੀ ਸਿਖਲਾਈ ਲਈ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਪਹਿਲੇ ਯੋਜਨਾ ਕਾਲ ਦੇ ਦੌਰਾਨ 11 ਬੀਜ ਫਾਰਮ, ਛੇ ਆਲੂ ਵਿਕਾਸ ਸਟੇਸ਼ਨ, ਤਿੰਨ ਫਲ ਖੋਜ ਸਟੇਸ਼ਨ, ਇਕ ਮੱਖੀ ਫਾਰਮ, 12 ਨਰਸਰੀਆਂ ਅਤੇ ਇਕ ਬੇਸਕ ਖੇਤੀਬਾੜੀ ਸਕੂਲ ਖੋਲ੍ਹਿਆ ਗਿਆ । ਇਨ੍ਹਾਂ ਵਿਚ ਤਿੰਨ ਖੋਜ ਸਟੇਸ਼ਨ, ਅਰਥਾਤ ਰੀਜਨਲ ਰੀਸਰਚ ਸਟੇਸ਼ਨ ਫਾਰ ਟੈਂਪਰੇਟ ਫਰੂਟ, ਰੇਸਿਨ ਗਰੇਪ ਰੀਸਰਚ ਸਟੇਸ਼ਨ ਅਤੇ ਨਾਦਰਨ ਰੀਜਨਲ ਬੀ ਰੀਸਰਚ ਸਟੇਸ਼ਨ, ਸ਼ਾਮਲ ਕਰ ਦਿੱਤੇ ਗਏ ਹਨ। ਨਕਦੀ ਵਾਲੀਆਂ ਫ਼ਸਲਾਂ ਜਿਨ੍ਹਾਂ ਵਿਚ ਬਾਗਬਾਨੀ ਵੀ ਸ਼ਾਮਲ ਹੈ, ਤੇ ਵਧੇਰੇ ਜ਼ੋਰ ਦੇਣ ਨਾਲ, ਫ਼ਸਲ ਉਗਾਉਣ ਦੇ ਢੰਗ ਵਿਚ ਹੌਲੀ ਹੌਲੀ ਆਈ ਤਬਦੀਲੀ ਪਿੱਛੋਂ, ਮੌਜੂਦਾ ਖੋਜ ਸਟੇਸ਼ਨਾਂ ਨੂੰ ਹੋਰ ਵੀ ਪੱਕਿਆਂ ਕੀਤਾ ਗਿਆ ਹੈ ਅਤੇ ਕੁਝ ਕੁ ਨਵੇਂ ਖੋਜ ਸਟੇਸ਼ਨ ਸਥਾਪਤ ਕੀਤੇ ਗਏ ਹਨ । ਪਹਾੜੀ ਉਦਯੋਗ ਜ਼ਮੀਨ ਵਿਚ ਖੇਤੀਬਾੜੀ ਦੇ ਕਮ ਕਾਜ ਸਬੰਧੀ ਗਰੇਜੂਏਟਾਂ ਨੂੰ ਸਿਖਲਾਈ ਦੇਣ ਵਾਸਤੇ ਸੋਲਨ ਵਿਖੇ ਇਕ ਖੇਤੀਬਾੜੀ ਕਾਲਜ ਖੋਲ੍ਹਿਆ। ਗਿਆ । ਜਰਮਨ ਦੇ ਸੰਘਾਤਮਕ ਗਣਰਾਜ ਦੇ ਸਹਿਯੋਗ ਨਾਲ ਮੰਡੀ ਵਿਖੇ ਇਕ ਘਣੀ ਖੇਤੀਬਾੜੀ ਪ੍ਰੋਗਰਾਮ ਵੀ ਚਾਲੂ ਕੀਤਾ ਗਿਆ ਸੀ ਹੁਣ ਇਹ ਪ੍ਰੋਗਰਾਮ ਕਾਂਗੜੇ ਵਿਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ ।

ਖੋਜ ਕੇਂਦਰਾਂ ਤੋਂ ਇਲਾਵਾ, ਤੋਂ ਪਰਖ ਅਤੇ ਡੱਬਿਆਂ ਵਿਚ ਫਲ ਬੰਦ ਕਰਨ ਦੀਆਂ ਯੂਨਿਟਾਂ ਕਾਇਮ ਕਰਕੇ ਵੀ ਫਲਾਂ ਦੀ ਕਾਸ਼ਤ ਵਧਾਉਣ ਦਾ ਯਤਨ ਕੀਤਾ ਗਿਆ ਹੈ ।

ਉਸ ਇਲਾਕੇ ਵਿਚ ਜਿਥੇ ਕਿ ਕਈ ਕੁਦਰਤੀ ਸ਼ਕਤੀਆਂ ਇਕ ਦੂਜੇ ਦੇ ਵਿਰੁੱਧ ਕੰਮ ਕਰਦੀਆਂ ਹਨ, ਜਿਵੇਂ ਕਿ ਢਾਹ ਲੱਗਣ ਨਾਲ ਦਰਿਆਵਾਂ ਦੇ ਰਾਹ ਬੰਦ ਹੋਣੇ, ਦਰਿਆਵਾਂ ਦਾ ਪਹਾੜੀਆਂ ਦੀ ਪੱਬੀ ਨੂੰ ਕੱਟ ਕੇ ਲੰਘਣਾ ਆਦਿ, ਤੋਂ ਸੰਭਾਲ ਰਾਹੀਂ ਵਣਾਂ ਦੀ ਸੰਭਾਲ ਕਰਨੀ ਕਾਫ਼ੀ ਜ਼ਰੂਰੀ ਹੈ । ਵਿਕਾਸ ਸਕੀਮਾਂ ਤੋਂ ਵੀ ਖੇਤੀਬਾੜੀ ਨੂੰ ਲਾਭ ਨਹੀਂ ਹੋ ਸਕਦਾ ਜੇਕਰ ਖੇਤ ਨਿਰੰਤਰ ਖੁਰਦੇ ਰਹਿਣ ਅਤੇ ਇਸੇ ਲਈ ਰਾਜ ਵਿਚ ਦੋ ਤੋਂ ਸੰਭਾਲ ਸਕੀਮਾਂ ਚਲ ਰਹੀਆਂ ਹਨ,-ਇਕ ਵਣਾਂ ਲਈ ਅਤੇ ਦੂਜੀ ਖੇਤੀਬਾੜੀ ਲਈ । ਪਰੰਤੂ ਇਹ ਇਕ ਅਜਿਹਾ ਕੰਮ ਹੈ ਜਿਸ ਦੇ ਮੁਕੰਮਲ ਹੋਣ ਵਿਚ ਕਈ ਸਾਲ ਲੱਗਣਗੇ । ਹੋਈ। ਪ੍ਰਾਪਤੀ ਨੇ ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਦੀ ਉਪਯੋਗਤਾ ਦਾ ਯਕੀਨ ਕਰਵਾ ਦਿੱਤਾ ਹੈ। ਅਤੇ ਉਹ ਤੋਂ ਸੰਭਾਲ ਉਪਾਵਾਂ ਦੀ ਮੰਗ ਕਰਨ ਅਤੇ ਸਹਾਇਤਾ ਲਈ ਵੱਧ ਤੋਂ ਵੱਧ ਗਿਣਤੀ ਵਿਚ ਅਗਾਂਹ ਆ ਰਹੇ ਹਨ । ਤੀਜੀ ਯੋਜਨਾ ਦੇ ਕਾਲ ਦੇ ਦੌਰਾਨ ਲਗਭਗ 1800 ਹੈਕਟੇਅਰ ਜ਼ਮੀਨ ਤੋਂ ਸੰਭਾਲ ਸਕੀਮਾਂ ਅਧੀਨ ਲਿਆਂਦੀ ਗਈ ਹੈ । ਵਣਾਂ ਅਤੇ ਖੇਤੀਬਾੜੀ ਸੰਬੰਧੀ ਤੋਂ ਸੰਭਾਲ ਦੇ ਸਿਲਸਲੇ ਵਿਚ ਵਰਕਰਾਂ ਨੂੰ ਸਿਖਲਾਈ ਦੇਣ ਵਾਸਤੇ ਇਕ ਤੋਂ ਸੰਭਾਲ ਸਕੂਲ ਖੋਲ੍ਹਿਆ ਗਿਆ ਹੈ। ਤੋਂ ਸੰਭਾਲ ਉਪਾਵਾਂ ਦੇ ਸਰਵੇ ਕਰਨ ਅਤੇ ਵੱਖ ਵੱਖ ਪ੍ਰੋਗਰਾਮ ਚਾਲੂ ਕਰਵਾਉਣ ਅਤੇ ਅਗਵਾਈ ਦੇਣ ਵਾਸਤੇ ਇਕ ਤੋਂ ਸੰਭਾਲ. ਸੰਗਠਨ ਵੀ ਸਥਾਪਤ ਕੀਤਾ ਗਿਆ ਹੈ ।

ਵਣ

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

 

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਵੱਧ ਮਹੱਤਵਪੂਰਣ ਕੁਦਰਤੀ ਸਾਧਨਾਂ ਵਿਚੋਂ ਵਣ ਇਕ ਸਾਧਨ ਹਨ, ਜਿਨ੍ਹਾਂ ਦਾ ਰਕਬਾ ਰਾਜ ਦੇ ਕੁੱਲ ਰਕਬੇ ਦਾ 38.50 ਪ੍ਰਤੀਸ਼ਤ ਹੈ । ਇਹ ਲੱਕੜੀ ਅਤੇ ਵਣਾਂ ਤੇ ਆਧਾਰਤ ਉਦਯੋਗਾਂ ਲਈ ਕੱਚੇ ਮਾਲ ਦਾ ਚੰਗਾ ਸਾਧਨ ਹਨ । ਇਨ੍ਹਾਂ ਦੇ ਵਿਕਾਸ ਸੰਭਾਲ ਅਤੇ ਇਨ੍ਹਾਂ ਤੋਂ ਪੂਰਨ ਲਾਭ ਉਠਾਉਣ ਵਾਸਤੇ ਸਕੀਮਾਂ ਬਣਾਈਆ ਜਾ ਰਹੀਆਂ ਹਨ। ਇਨ੍ਹਾਂ ਵਣਾਂ, ਵਿਸ਼ੇਸ਼ ਕਰਕੇ ਦਰਮਿਆਨੀਆਂ ਚਰਾਂਦਾਂ ਦੇ ਵਣਾਂ ਵਿਚ ਚੀਲ ਦਿਉਦਾਰ ਆਦਿ ਅਤੇ ਰੇਡਡੈਡਰੇਨ ਬੇਅੰਤ ਹੁੰਦੀ ਹੈ । ਕਿਨੌੜ ਦੇ ਵਣਾਂ ਤੋਂ ਹਰਮਨ ਪਿਆਰਾ ਫਲ ਚਿਲਗੇਜਾ ਮਿਲਦਾ ਹੈ ।

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

 

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

 

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

ਇਨ੍ਹਾਂ ਵਣਾਂ ਵਿਚ ਜੰਗਲੀ ਜੀਵ ਜੰਤੂ ਬਹੁਤ ਹਨ ਅਤੇ ਇੱਥੇ ਔਖਧ ਬੂਟੀਆਂ ਵੀ ਦੇਖੀਆਂ ਹੁੰਦੀਆਂ ਹਨ ।

ਮੁੱਢਲੀਆਂ ਸਟੇਜਾਂ ਵਿਚ ਵਣਾਂ ਅਤੇ ਵਣਾਂ ਦੀ ਉਪਜ ਦੀ ਚੰਗੇਰੀ ਉਦਯੋਗਕ ਵਰਤੋਂ ਕਰਨ ਤੇ ਜ਼ੋਰ ਦਿੱਤਾ ਗਿਆ ਸੀ । ਜਦੋਂ ਕਿ ਇਹ ਤਾਂ ਮੁੱਖ ਮਨੋਰਥ ਹੈ ਹੀ, ਹੁਣ ਵਣਾਂ ਦੇ ਪਸਾਰ ਅਤੇ ਸੰਗਠਨ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ । ਲਗਭਗ 7,000 ਹੈਕਟੇਅਰ ਰਕਬਾ ਪਹਿਲਾਂ ਹੀ ਛੇਤੀ ਤਿਆਰ ਹੋਣ ਵਾਲੇ ਲਾਭਵੰਦ ਪੌਦੇ ਲਾਉਣ ਦੀ ਸਕੀਮ ਅਧੀਨ ਲਿਆਂਦਾ ਗਿਆ ਹੈ ਜਿੱਥੇ ‘ਰੇਔਨ’ ਅਤੇ ‘ਪਲਪ’ ਜਿਹੇ ਉਦਯੋਗਾਂ ਲਈ ਛੇਤੀ ਉਗਣ ਵਾਲੇ ਪੌਦੇ ਲਾਏ ਜਾਂਦੇ ਹਨ, ਇਨ੍ਹਾਂ ਵਣਾਂ ਵਿਚੋਂ ਖੇਡਾਂ ਦਾ ਸਾਮਾਨ ਅਤੇ ਵਿਗਿਆਨਕ ਯੰਤਰ ਤਿਆਰ ਕਰਨ ਲਈ ਲੱਕੜੀ ਵੀ ਸਪਲਾਈ ਹੁੰਦੀ ਹੈ । ਗੇਲੀਆਂ ਬਣਾਉਣ ਦੇ ਵਿਗਿਆਨਕ ਢੰਗ ਦੀ ਵਰਤੋਂ ਕਰਕੇ ਇਮਾਰਤੀ ਲਕੜੀ ਦੀ ਸੰਭਾਲ ਚੰਗੇਰੇ ਢੰਗ ਨਾਲ ਹੋਣ ਲਗ ਪਈ ਹੈ ਅਤੇ ਵਣਾਂ ਤੇ ਅਣ ਅਧਿਕਾਰਤ ਕਬਜ਼ੇ ਅਤੇ ਉਨ੍ਹਾਂ ਦੀ ਅਨਿਯਮਤ ਕਟਾਈ ਦੀ ਮਨਾਹੀ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਇਸ ਤਰ੍ਹਾਂ ਵਣਾਂ ਲਈ ਇਕ ਭਾਰਤੀ ਖ਼ਤਰਾ ਹੈ । ਇਕ ਸਹਿ ਉਦਯੋਗ ਦੇ ਤੌਰ ਤੇ ਬਿਲਾਸਪੁਰ ਵਿਖੇ ਲੱਗੀ ਫੈਕਟਰੀ ਬਰੋਜ਼ਾ ਅਤੇ ਤਾਰਪੀਨ ਤਿਆਰ ਕਰ ਰਹੀ ਹੈ । ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਸਤੇ ਇਹ ਰਾਜ, ਸ਼ਿਮਲੇ ਦੇ ਨੇੜੇ ਇਕ ਚਿੜੀਆ ਘਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਪਰੰਤੂ ਇਹ ਕੰਮ ਫੰਡ ਮਿਲਣ ਤੇ ਹੀ ਹੋ ਸਕੇਗਾ । ਹਾਲ ਦੀ ਘੜੀ ਜੰਗਲੀ ਤੇ ਸ਼ਿਕਾਰੀ ਜਾਨਵਰਾਂ ਲਈ ਬਹੁਤ ਸਾਰੇ ਬੀੜ ਅਤੇ ਝਿੜੀਆਂ ਦਾ ਪ੍ਰਬੰਧ ਕਰ ਦਿੱਤਾ ਹੈ ।

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

 

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

 

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

ਮੱਛੀ ਪਾਲਣ

ਇਹੋ ਇਕੋ ਇਕ ਖੇਤਰ ਹੈ ਜਿਥੇ ਬਿਨਾਂ ਬਹੁਤਾ ਖ਼ਰਚ ਕੀਤੇ ਤੋਂ ਕਾਫ਼ੀ ਤਰੱਕੀ ਹੋਈ ਹੈ ਅਤੇ ਜਿੱਥੋਂ ਲੋਕਾਂ ਨੂੰ ਸਿੱਧਾ ਲਾਭ ਹੁੰਦਾ ਹੈ । ਹਿਮਾਚਲ ਦੇ ਅਰਧ ਪਹਾੜੀ ਇਲਾਕਿਆਂ ਵਿਚ ‘ਕਾਰਪ ਮੱਛੀ’ ਦੇ ਸਟਾਕ ਹਨ ਅਤੇ ਉਪਰਲੇ ਪਹਾੜੀ ਇਲਾਕਿਆਂ ਦੇ ਦਰਿਆਵਾਂ ਵਿਚ ਵੀ ਮੱਛੀ ਦੀ ਬਹੁਤਾਤ ਹੈ। ਰਾਜ ਮਾਛੀਆਂ ਨੂੰ ਲਸੰਸ ਜਾਰੀ ਕਰਦਾ ਹੈ ਅਤੇ ਚੰਗੀ ਕਿਸਮ ਦੀ ਬਚ ਅਤੇ ਮੰਡੀ ਸਹੂਲਤਾਂ ਵੀ ਮੁਹੱਈਆ ਕਰਦਾ ਹੈ । ਮੱਛੀਆਂ ਫੜਨ ਦੀ ਕਮਾਈ ਮਾਛੀਆਂ ਨੂੰ ਮਿਲਦੀ ਹੈ ।

ਬਿਜਲੀ

ਪਹਿਲੀ ਪੰਜ ਸਾਲਾ ਯੋਜਨਾਂ ਦੇ ਦੌਰਾਨ ਵੀਹ ਪਿੰਡਾਂ ਨੂੰ ਬਿਜਲੀ ਦਿੱਤੀ ਗਈ ਸੀ। ਹੁਣ ਲਗਭਗ ਸਾਰੇ ਹੀ ਪਿੰਡਾਂ ਨੂੰ ਬਿਜਲੀ ਦਿੱਤੀ ਜਾ ਚੁੱਕੀ ਹੈ ।

ਹਿਮਾਚਲ ਪਾਸਂ ਭਾਰੀ ਸੰਭਾਵੀ ਬਿਜਲੀ ਸਾਧਨ ਹਨ । ਬਹੁਤ ਸਾਰੀਆਂ ਛੋਟੀਆਂ, ਦਰਮਿਆਨੇ ਦਰਜੇ ਦੀਆਂ ਅਤੇ ਵੱਡੀਆਂ ਸਕੀਮਾਂ ਚਲ ਰਹੀਆਂ ਹਨ ਜੇ ਰਾਜ ਦੀ ਸਥਾਪਤ ਸਮਰੱਥਾ ਨੂੰ ਕਾਫ਼ੀ ਵਧਾ ਰਹੀਆਂ ਹਨ। ਇਹ ਘਰੇਲੂ, ਉਦਯੋਗਿਕ ਅਤੇ ਖੇਤੀਬਾੜੀ ਦੀ ਵਰਤੋਂ ਲਈ ਬਿਜਲੀ ਮੁਹੱਈਆ ਕਰਾ ਰਹੀਆਂ ਹਨ ।

ਇਸ ਰਾਜ ਵਿਚ ਅਥਾਹ ਪਣ-ਸ਼ਕਤੀ ਹੈ ਪਰ ਇਸਤੋਂ ਬਿਜਲੀ ਪੈਦਾ ਕਰਨਾ ਮੁਸ਼ਕਿਲ ਕੰਮ ਹੈ । ਫਿਰ ਵੀ ਰਾਜ ਨੇ ਕਈ ਮਾਈਕਰੋ ਹਾਈਡਲ ਪ੍ਰਾਜੈਕਟ ਲਗਾਏ ਹਨ ਜਿਨ੍ਹਾਂ ਵਿਚੋਂ ਬੱਸੀ (60 ਮੈਗਾਵਾਟ), ਗਿਰੀ (60 ਮੈਗਾਵਾਟ), ਬਿਨਵਾ (6 ਮੈਗਾਵਾਟ), ਆਂਧਰਾ (16.95 ਮੈਗਾਵਾਟ), ਭਾਬਾ-ਸੰਜਰੀ ਵਿਧਯੁਤ ਪਰਿਯੋਜਨਾ (120 ਮੈਗਾਵਾਟ) ਪ੍ਰਮੁੱਖ ਹਨ । ਇਸ ਤੋਂ ਇਲਾਵਾ ਨਥੱਪਾ-ਝਾਖਰੀ (1.500 ਮੈਗਾਵਾਟ), ਕੋਲਡੈਮ (600 ਮੈਗਾਵਾਟ), ਥੀਰੋਟ (45 ਮੈਗਾਵਾਟ), ਬਨੀਰ (12ਮੈਗਾਵਾਟ) ਅਤੇ ਗਜ (10.05 ਮੈਗਾਵਾਟ) ਖੇਤਰਾਂ ਵਿਚ ਵੀ ਕੰਮ ਚਾਲੂ ਹੈ ।

ਇਸ ਗੱਲ ਦੇ ਬਾਵਜੂਦ ਕਿ ਹਿਮਾਚਲ ਵਿਚ ਝੀਲਾਂ, ਦਰਿਆਵਾਂ ਅਤੇ ਨਦੀਆਂ ਦੇ ਰੂਪ ਵਿਚ ਜਲ ਸਪਲਾਈ ਦੇ ਅਥਾਹ ਸਾਧਨ ਹਨ, ਕਿਸਾਨਾਂ ਲਈ ਸਿੰਜਾਈ ਸਹੂਲਤਾਂ ਦਾ ਉਪਬੰਧ ਕਰਨਾ ਇਕ ਸਮੱਸਿਆ ਹੀ ਹੈ । ਇੱਥੇ ਖੇਤ ਆਮ ਕਰਕੇ ਪਹਾੜੀਆਂ ਦੀ ਉਚਾਈ ਤੇ ਸਥਿਤ ਹਨ ਜਦੋਂ ਕਿ ਪਾਣੀ ਵਾਦੀਆਂ ਵਿਚ ਵਗਦਾ ਹੈ । ਇਸ ਕਰਕੇ ਖੇਤਾਂ ਵਿਚ ਪਾਣੀ ਪਹੁੰਚਾਣ ਤੇ ਕਾਫੀ ਖ਼ਰਚ ਆਉਂਦਾ ਹੈ ਪਰ ਦਿਹਾਤੀ ਇਲਾਕਿਆਂ ਵਿਚ ਬਿਜਲੀ ਸ਼ਕਤੀ ਵੱਧ ਤੋਂ ਵੱਧ ਹੋਣ ਕਰਕੇ ਇਹ ਕੰਮ ਹੁਣ ਉਤਨਾ ਕਠਨ ਨਹੀਂ ਜਿੰਨਾਂ ਕਿ ਪਹਿਲਾਂ ਸੀ ।

ਅਥਾਹ ਕੁਦਰਤੀ ਸਾਧਨਾਂ, ਸਸਤੀ ਬਿਜਲੀ ਅਤੇ ਚੰਗੀ ਮਜ਼ਦੂਰੀ ਦੀ ਪ੍ਰਾਪਤੀ ਸਦਕਾ ਹਿਮਾਚਲ ਉਦਯੋਗ ਲਾਉਣ ਲਈ ਇਕ ਮਾਫਕ ਰਾਜ ਹੈ । ਹੁਣ ਤਕ ਕੀਤੇ ਯਤਨਾਂ ਦੇ ਫਲਸਰੂਪ ਛੋਟੇ ਪੈਮਾਨੇ ਦੇ ਸੈਕਟਰ ਵਿਚ ਵਿਸ਼ੇਸ਼ ਅਤੇ ਮਿਲੀਆਂ ਜੁਲੀਆਂ ਵਸਤਾਂ ਤਿਆਰ ਕਰਨ ਵਾਲੇ ਉਦਯੋਗਾਂ ਦੇ ਵਿਕਾਸ ਵਿਚ ਹੁਣ ਤਕ ਰੱਖੀ ਕਾਮਯਾਬੀ ਹੋਈ ਹੈ । ਘੜੀ ਦੇ ਪੁਰਜ਼ੇ, ਖੁਰਦਬੀਨਾਂ, ਡਾਕਟਰੀ ਅਤੇ ਉਦਯੋਗਿਕ ਥਰਮਾਮੀਟਰ, ਬਿਜਲੀ ਮੋਟਰਾਂ, ਮੈਨੋਬਲਾਕ ਪੰਪ, ਹਸਪਤਾਲ ਦਾ ਸਾਜ਼ ਸਮਾਨ, ਬਿਜਲੀ ਦੇ ਬਲਬ, ਟ੍ਰਾਂਜਿਸਟਰ, ਪਾਣੀ ਤੇ ਹੋਰ ਚੀਜ਼ਾਂ ਗਰਮ ਕਰਨ ਵਾਲਾ ਸਾਜ ਸਾਮਾਨ ਅਤੇ ਬਹੁਤ ਸਾਰੀਆਂ ਹੋਰ ਵਸਤਾਂ ਵੀ ਰਾਜ ਵਿਚ ਤਿਆਰ ਕੀਤੀਆਂ ਜਾ ਰਹੀਆਂ ਹਨ। ਵਿਤੀ ਸਹਾਇਤਾ ਰਾਹੀਂ ਉਦਯੋਗ ਦੇ ਵਿਕਾਸ ਨੂੰ ਉਤਸ਼ਾਹ ਦੇਣ ਲਈ ਇਕ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਸਥਾਪਤ ਕੀਤੀ ਗਈ ਹੈ । ਕੱਚਾ ਮਾਲ ਉਪਲਬਧ ਕਰਨ ਅਤੇ ਛੋਟੀਆਂ ਉਦਯੋਗਕ ਯੂਨਿਟਾਂ ਨੂੰ ਸਪਲਾਈ ਕਰਨ ਅਤੇ ਉਨ੍ਹਾਂ ਦੀ ਭਾਰਤ ਦੇ ਹੇਰਨਾਂ ਭਾਗਾਂ ਅਤੇ ਬਦੇਸ਼ਾਂ ਵਿਚ ਵਸਤਾਂ ਵਿਕਾਉਣ ਵਿਚ ਸਹਾਇਤਾ ਕਰਨ ਦੇ ਨਜ਼ਰੀਏ ਨਾਲ, ਹਿਮਾਚਲ ਪ੍ਰਦੇਸ਼ ਵਿਚ ਛੋਟੇ ਉਦਯੋਗਾਂ ਦੀ ਇਕ ਕਾਰਪੋਰੇਸ਼ਨ 1966 ਤੋਂ ਕੰਮ ਕਰਦੀ ਆ ਰਹੀ ਹੈ। ਰਾਜ ਵਿਤੀ ਕਾਰਪੋਰੇਸ਼ਨ ਉਦਯੋਗਕ ਅਦਾਰਿਆਂ ਨੂੰ ਦੀਰਘ ਅਤੇ ਅਲਪਕਾਲੀ ਕਰਚੇ ਦਿੰਦਾ ਹੈ ।

ਇਸ ਸਮੇਂ ਰਾਜ ਵਿਚ 16 ਉਦਯੋਗਿਕ ਖੇਤਰ ਹਨ ਜਿਨ੍ਹਾਂ ਵਿਚ ਸੋਲਨ ਬਰੂਰੀ: ਹਿਮਾਲਿਆ ਫ਼ਰਟੀਲਾਈਜ਼ਰਜ਼ ਲਿਮਿਟਿਡ, ਟੈਲੀਵਿਯਨ ਅਸੈਂਬਲੀ ਪਲਾਂਟ, (ਸੋਲਨ ਇਲੈੱਕਟ੍ਰਾਨਿਕ ਕੰਪਲੈਕਸ) ਪ੍ਰਮੁੱਖ ਹਨ । ਇਸ ਤੋਂ ਇਲਾਵਾ ਏਸ਼ੀਆ ਦੇ ਸਭ ਤੋਂ ਵੱਡੇ ਫ਼ਲ ਪ੍ਰੋਸੈਸਿੰਗ ਪਲਾਂਟਾਂ ਵਿਚੋਂ ਇਕ ਪਰਵਾਨੋ ਵਿਚ ਹੈ ।

ਪਰੰਤੂ ਅਜੋਕੇ ਢੰਗ ਨਾਲ ਉਦਯੋਗੀਕਰਣ ਕਰਨ ਦਾ ਭਾਵ ਇਹ ਨਹੀਂ ਕਿ ਦੇਸੀ ਦਿਹਾਤੀ ਉਦਯੋਗਾਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ, ਜੋ ਸਥਾਨਕ ਤੌਰ ਤੇ ਪੈਦਾ ਕੀਤੀ ਉੱਨ ਤੋਂ ਗਰਮ ਕੱਪੜਾ ਤਿਆਰ ਕਰਨ ਦਾ ਮੁੱਖ ਧੰਦਾ ਹਨ । ਕਰਜ਼ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਕੇ ਇਸ ਉਦਯੋਗ ਨੂੰ ਪੂਰਨ ਉਤਸ਼ਾਹ ਦਿੱਤਾ ਜਾ ਰਿਹਾ ਹੈ । ਰੇਸ਼ਮ ਦੇ ਕੀੜੇ ਪਾਲਣ ਅਤੇ ਚਾਹ ਦੇ ਹੋਰ ਉਦਯੋਗ ਕੁਝ ਹੋਰ ਅਜਿਹੇ ਧੰਦੇ ਹਨ ਜਿਨ੍ਹਾਂ ਨੂੰ ਛੋਟੇ ਪੈਮਾਨੇ ਤੇ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਕਾਫ਼ੀ ਪ੍ਰਫੁੱਲਤ ਹਨ ।

ਟ੍ਰਾਂਸਪੋਰਟ ਅਤੇ ਸੰਚਾਰ

ਕਾਲਕਾ ਸ਼ਿਮਲਾ ਰੋਡ 1856 ਵਿਚ ਮੁਕੰਮਲ ਕਰ ਦਿੱਤੀ ਗਈ ਸੀ ਅਤੇ ਨਵੰਬਰ 1903 ਵਿਚ ਪਹਿਲੀ ਰੇਲ ਗੱਡੀ ਸ਼ਿਮਲੇ ਤਕ ਚੱਲੀ । ਇਸ ਤੋਂ ਬਾਅਦ ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ ਤੇ ਨੰਗਲ ਤੋਂ ਤਲਵਾੜਾ ਰੇਲਵੇ ਲਾਈਨ ਬਣ ਗਈ ਹੈ । ਰਾਜ ਵਿਚ ਆਵਾਜਾਈ ਦੇ ਮੁੱਖ ਸਾਧਨ ਸੜਕਾਂ ਹਨ ! ਇਸ ਵਕਤ ਸੜਕਾਂ ਦੀ ਕੁੱਲ ਲੰਬਾਈ 16,768 ਕਿਲੋਮੀਟਰ ਹੈ । ਇਸ ਤੋਂ ਇਲਾਵਾ ਤਿੰਨ ਰਾਸ਼ਟਰੀ ਮੁੱਖ ਮਾਰਗ ਵੀ ਹਨ ।

ਸਮਾਜਕ ਉੱਨਤੀ

ਸੁਤੰਤਰਤਾ ਮਿਲਣ ਤੇ, ਹਿਮਾਚਲ ਸਾਹਮਣੇ ਬਹੁਤ ਸਾਰੀਆਂ ਵਿਦਿਅਕ ਸਮੱਸਿਆਵਾਂ ਆਈਆਂ । ਰਾਜ ਦੀਆਂ ਵੱਖ-ਵੱਖ ਯੂਨਿਟਾਂ ਵਿਚ ਪ੍ਰਚਲਤ ਵਿਦਿਅਕ ਮਿਆਰਾਂ ਵਿਚ ਵੱਡੇ ਭਾਰੀ ਫ਼ਰਕ ਸਨ । ਇਸਤਰੀ ਵਿਦਿਆ ਲਈ ਵਾਸਤਵਿਕ ਤੌਰ ਤੇ ਕੋਈ ਵੀ ਸਹੂਲਤ ਨਹੀਂ ਸੀ । ਸਕੂਲਾਂ ਵਿਚ ਸਾਜ ਸਾਮਾਨਂ ਪੂਰਾ ਨਹੀਂ ਸੀ ਅਤੇ ਸਕੂਲਾਂ ਦੀਆਂ ਇਮਾਰਤਾਂ ਠੀਕ ਨਹੀਂ ਸਨ । ਥੋੜ੍ਹੇ ਜਿਹੇ ਅਧਿਆਪਕ ਜੋ ਸਨ ਉਨ੍ਹਾਂ ਨੂੰ ਤਨਖਾਹਾਂ। ਠੀਕ ਨਹੀਂ ਸਨ ਦਿੱਤੀਆਂ ਜਾਂਦੀਆਂ । ਇੱਥੇ ਕਾਲਜ ਨਾ ਮਾਤਰ ਵੀ ਨਹੀਂ ਸੀ ਅਤੇ ਕੇਵਲ ਇਕ ਦਰਜਨ ਹਾਈ ਸਕੂਲ ਸਨ ।

ਨਵੇਂ ਰਾਜ ਨੇ ਵਿਦਿਆ ਸੰਬੰਧੀ ਆਪਣੇ ਸਾਹਮਣੇ ਦੋ ਟੀਚੇ ਰੱਖੇ, ਅਰਥਾਤ (i) ਲੋਕਾਂ ਦੀਆਂ ਲੋੜਾਂ ਅਨੁਸਾਰ ਵਿਦਿਅਕ ਸਹੂਲਤਾਂ ਦਾ ਪਸਾਰ ਅਤੇ ਸੁਧਾਰ (ii) ਵਿਦਿਆ ਦੀ ਸੰਯੁਕਤ ਪ੍ਰਣਾਲੀ ਵਿਕਸਤ ਕਰਨਾ । ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਹਰ ਪੱਧਰ ਤੇ ਨਵੇਂ ਸਕੂਲ-ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ-ਖੋਲ੍ਹੇ ਗਏ । ਬੁਨਿਆਦੀ ਅਤੇ ਉਚੇਰੀ ਸਿੱਖਿਆ ਲਈ ਕਾਲਜ ਅਤੇ ਅਧਿਆਪਕ ਸਿਖਲਾਈ ਸੰਸਥਾਵਾਂ ਸਥਾਪਤ ਕਰ ਦਿੱਤੀਆਂ ਗਈਆਂ ਅਤੇ ਵੱਧ ਰਹੀ ਲੋੜ ਨੂੰ ਪੂਰਾ ਕਰਨ ਲਈ ਇਨ੍ਹਾਂ ਦਾ ਵਿਸਥਾਰ ਕੀਤਾ ਗਿਆ। ਇਸ ਵਕਤ ਰਾਜ ਵਿਚ ਤਿੰਨ ਵਿਸ਼ਵ ਵਿਦਿਆਲੇ ਹਨ । ਡਾਕਟਰ ਵਾਈ. ਐਸ.ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੌਰੈਸਟਰੀ (ਸੋਲਨ), ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ (ਸ਼ਿਮਲਾ) ਅਤੇ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਯ (ਪਾਲਮਪੁਰ) ਸਾਰੇ ਰਾਜ ਵਿਚ ਇਨ੍ਹਾਂ ਨਾਲ ਸਬੰਧਤ 49 ਕਾਲਜ ਹਨ । ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ (ਸ਼ਿਮਲਾ) ਤੋਂ ਕਈ ਪੱਤਰ ਵਿਹਾਰ ਸਿੱਖਿਆ ਕੋਰਸ ਵੀ ਚਾਲੂ ਹਨ ਜਿਸ ਨਾਲ ਗ਼ੈਰ ਰਸਮੀ ਵਿਦਿਆ ਦੇ ਪ੍ਰਸਾਰ ਵਿਚ ਵਾਧਾ ਹੋਇਆ ਹੈ । ਰਾਜ ਵਿਚ 7548 ਪ੍ਰਾਇਮਰੀ ਸਕੂਲ, 1061 ਮਿਡਲ ਸਕੂਲ, 968 ਹਾਈ ਸਕੂਲ, ਅਤੇ 186 ਸੀਨੀਅਰ ਸੈਕੰਡਰੀ ਸਕੂਲ ਹਨ ।

ਡਾਕਟਰੀ ਸੇਵਾ

1947 ਵਿਚ ਹਿਮਾਚਲ ਦਾ ਡਾਕਟਰੀ ਪ੍ਰਬੰਧ ਦੇ ਖੇਤਰ ਵਿਚ ਵੀ ਉਹੋ ਹੀ ਹਾਲ ਸੀ ਜੇ ਵਿਦਿਆ ਦੇ ਖੇਤਰ ਵਿਚ ਦੱਸਿਆ ਗਿਆ ਹੈ । ਜੇਕਰ ਕੋਈ ਪ੍ਰਬੰਧ ਹੈ ਵੀ ਸੀ ਤਾਂ ਉਹ ਬਹੁਤ ਭੈੜਾ ਸੀ । ਇਸ ਤੋਂ ਇਲਾਵਾ ਔਖੇ ਰਾਹਾਂ ਨੇ ਡਾਕਟਰੀ ਅਮਲੇ ਲਈ ਉਨ੍ਹਾਂ ਸਥਾਨਾਂ ਵਿਖੇ ਤੇਜ਼ੀ ਨਾਲ ਪੂਜਣਾ ਲਗਭਗ ਅਸੰਭਵ ਬਣਾ ਦਿੱਤਾ ਜਿੱਥੇ ਕਿ ਉਨ੍ਹਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਸੀ । ਇਸ ਦਿਸ਼ਾ ਵੱਲ ਪਹਿਲਾ ਕਦਮ ਮੌਜੂਦਾ ਹਸਪਤਾਲਾਂ ਵਿਚ ਚੰਗੇਰੇ ਪ੍ਰਬੰਧ ਵਾਸਤੇ ਸੁਧਾਰ ਕਰਨ ਲਈ ਉਠਾਇਆ ਗਿਆ ਅਤੇ ਇਸ ਪਿੱਛੋਂ ਬਹੁਤ ਸਾਰੇ ਐਲੋਪੈਥਿਕ ਅਤੇ ਆਯੁਰਵੈਦਿਕ ਦਵਾਖਾਨੇ ਖੋਲ੍ਹੇ ਗਏ ਅਤੇ ਖੱਚਰਾਂ ਜਾਂ ਮੋਟਰ ਗੱਡੀਆਂ ਤੇ ਚਲਦੇ ਫਿਰਦੇ ਦਵਾਖਾਨੇ ਵੀ ਬਣਾਏ ਗਏ । ਕੁਝ ਕੁ ਦਵਾਖਾਨਿਆਂ ਵਿਖੇ ਦਾਖਲ ਮਰੀਜਾਂ ਲਈ ਵੀ ਪ੍ਰਬੰਧ ਕੀਤੇ ਗਏ । ਵੀਹ ਪ੍ਰਸੂਤ ਅਤੇ ਬੱਚਾ ਭਲਾਈ ਕੇਂਦਰ ਖੋਲ੍ਹੇ ਗਏ । ਲਿੰਗੀ ਰੋਗਾਂ, ਕੋਹੜ ਅਤੇ ਮਲੇਰੀਏ ਨੂੰ ਉੱਕਾ ਹੀ ਖਤਮ ਕਰਨ ਲਈ ਵਿਸ਼ੇਸ਼ ਕਾਰਵਾਈ ਕੀਤੀ ਗਈ। ਦੇਸ਼ ਦੇ ਬਾਕੀ ਭਾਗਾਂ ਦੀ ਤਰ੍ਹਾਂ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਨੂੰ ਵੀ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ।

ਪੰਚਾਇਤ 

ਪੰਚਾਇਤ ਪ੍ਰਣਾਲੀ ਜਿਸ ਦੀ ਸਾਰੇ ਭਾਰਤ ਵਿਚ ‘ਰਵਾਇਤ ਚਲੀ ਆ ਰਹੀ ਹੈ, ਹਿਮਾਚਲ ਦੇ ਲੋਕਾਂ ਦੇ ਸੁਭਾਅ ਦੇ ਹੋਰ ਵੀ ਅਨੁਕੂਲ ਹੈ । ਕਿਉਂਕਿ ਇਥੇ ਮੁਢ ਤੋਂ ਹੀ ਪੰਚਾਇਤਾਂ ਸਫ਼ਲਤਾ ਪੂਰਬਕ ਕੰਮ ਕਰਦੀਆਂ ਆ ਰਹੀਆਂ ਹਨ ਜਿਸ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ।

ਪੰਚਾਇਤਾਂ ਨੂੰ ਉਤਸ਼ਾਹ ਦੇਣ ਲਈ, ਉਨ੍ਹਾਂ ਵਾਸਤੇ ਵੀ ਆਮਦਨ ਦੇਣ ਵਾਲੀ ਸੰਪਤੀ ਕਾਇਮ ਕੀਤੀ ਗਈ । ਉਨ੍ਹਾਂ ਨੂੰ ਫਲਾਂ ਦੇ ਬਾਗ ਲਾਉਣ ਲਈ ਆਰੰਭਕ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਮੱਛੀ ਲਈ ਤਲਾਬਾਂ ਦੀ ਸੰਭਾਲ ਵਾਸਤੇ ਵੀ ਉਤਸ਼ਾਹ ਦਿੱਤਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਕੁਝ ਆਮਦਨ ਹੁੰਦੀ ਹੈ ।

ਸਹਿਕਾਰਤਾ ਅਤੇ ਸਮੂਹਕ ਵਿਕਾਸ

ਜਦੋਂ ਅਸੀਂ ਹੋਰਨਾਂ ਰਾਜਾਂ ਨਾਲ ਤੁਲਨਾ ਕਰਕੇ ਦੇਖਦੇ ਹਾਂ ਤਾਂ ਪਤਾ ਲਗਦਾ ਹੈ। ਕਿ ਸਹਿਕਾਰੀ ਲਹਿਰ ਹਿਮਾਚਲ ਵਿਚ ਹੁਣੇ ਹੁਣ ਸ਼ੁਰੂ ਹੋਈ ਹੈ । ਸੁਤੰਤਰਤਾ ਮਿਲਣ ਤੇ ਜਦੋਂ ਰਾਜਿਆਂ ਨੇ ਸੁਤੰਤਰਤਾ ਨੂੰ ਆਪਣੇ ਰਾਜਾਂ ਦੇ ਸੰਬੰਧ ਵਿਚ ਕੁਸ਼ਗਨ ਵਾਲੀ ਘਟਨਾ ਮੰਨਿਆਂ ਤਾਂ ਉਨ੍ਹਾਂ ਨੇ ਇਹ ਦੱਸਣ ਦੇ ਨਜ਼ਰੀਏ ਨਾਲ ਕਿ ਉਹ ਲੋਕ ਰਾਜੀ ਸੁਧਾਰਾਂ ਵਿਚ ਵਿਸ਼ਵਾਸ ਰੱਖਦੇ ਹਨ, ਛੇਤੀ ਛੇਤੀ ਕੁਝ ਕੁ ਸਹਿਕਾਰੀ ਸਭਾਵਾਂ ਖੇਲ੍ਹ ਦਿੱਤੀਆਂ । ਜਦੋਂ ਰਾਜ ਪ੍ਰਬੰਧ ਦਾ ਨਵਾਂ ਦੌਰ ਸ਼ੁਰੂ ਹੋਇਆ ਤਾਂ ਇਨ੍ਹਾਂ ਵਿਚੋਂ ਬਹੁਤੀਆਂ ਸਭਾਵਾਂ ਨੂੰ ਤੋੜ ਦਿੱਤਾ ਅਤੇ ਹੋਰਨਾਂ ਲਈ ਇਕ ਚੰਗੀ ਨੀਂਹ ਤਿਆਰ ਕੀਤੀ ਗਈ ਅਤੇ ਇਸ ਤਰ੍ਹਾਂ ਇਸ ਲਹਿਰ ਨੂੰ ਉਚਿਤ ਅਗਵਾਈ ਮਿਲੀ । ਫਿਰ ਵੀ ਇਹ ਪਤਾ ਲਗਿਆ ਕਿ ਇਨ੍ਹਾਂ ਸਭਾਵਾਂ ਨੂੰ ਚੋਖੀਆਂ ਗ੍ਰਾਂਟਾਂ ਦੇਣ ਕਰਕੇ, ਇਸ ਲਹਿਰ ਵਿਚ ਕੁਝ ਕੁ ਬੁਰਾਈਆਂ ਉਤਪੰਨ ਹੈ। ਗਈਆਂ ਸਨ । ਸੋ ਇਸ ਲਹਿਰ ਦਾ ਪਸਾਰ ਹੁਣ ਹੋਰ ਵੀ ਸੌਖ ਨਾਲ ਕੀਤਾ ਗਿਆ। ਪਰੰਤੂ ਇਸ ਦੇ ਉਦੇਸ਼ ਉਹੋ ਹੀ ਰਹੇ, ਅਰਥਾਤ :-

(ੳ) ਸਮਾਜਵਾਦੀ ਨਮੂਨੇ ਦੇ ਸਮਾਜ ਲਈ ਭਰੋਸੇਯੋਗ ਅਤੇ ਸਦੀਵੀ ਢਾਂਚਾ ਤਿਆਰ ਕਰਨਾ, ਜਿਸ ਵਿਚ ਸਾਧਾਰਣ ਮਨੁੱਖ ਜੀਵਨ ਦਾ ਘੱਟ ਤੋਂ ਘੱਟ ਮਿਆਰ ਪ੍ਰਾਪਤ ਕਰ ਸਕੇ ਅਤੇ ਉਸ ਨੂੰ ਆਪਣੀ ਨਿੱਜੀ ਸਮਾਜਕ ਅਤੇ ਸਭਿਆਚਾਰਕ ਉੱਨਤੀ ਕਰਨ। ਦਾ ਮੌਕਾ ਮਿਲ ਸਕੇ ।

(ਅ) ਹਿਮਾਚਲ ਪ੍ਰਦੇਸ਼ ਦੇ ਹਰ ਭਾਗ ਵਿਚੋਂ ਮਿਲਣਯੋਗ ਹਰ ਆਰਥਕ ਸਾਧਨ ਦਾ ਅਨੁਮਾਨ ਲਾਉਣ ਅਤੇ ਉਸ ਤੋਂ ਲਾਭ ਉਠਾਉਣ ਲਈ ਸਹੂਲਤਾਂ ਮੁਹੱਈਆ ਕਰੇ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਨ ਨੂੰ ਵਧਾਉਣ ਲਈ ਸਸਤੇ ਦਰਾਂ ਤੇ, ਆਸਾਨੀ ਨਾਲ ਅਤੇ ਤੁਰਤ ਫੁਰਤ ਕਰਜ ਦੇਵੇ ।

(ੲ) ਸਹਿਕਾਰੀ ਲੀਹਾਂ ਤੇ ਵਪਾਰ ਸਥਾਈ ਸਮਾਜਵਾਦੀ ਸਾਧਨ ਮੁਹੱਈਆ ਕਰਨਾ. ਤਾਂ ਜੇ ਨਿਰਮਾਤਾ ਨੂੰ ਆਪਣੀ ਉਪਜ ਲਈ ਵੱਧ ਤੋਂ ਵੱਧ ਆਮਦਨ ਹੋ ਸਕੇ ਅਤੇ ਖਪਤਕਾਰ , ਨੂੰ ਕੱਚੇ ਮਾਲ ਦੀ ਸ਼ਕਲ ਵਿਚ ਆਪਣੀਆਂ ਜ਼ਰੂਰੀ ਵਸਤਾਂ ਅਤੇ ਰੋਜ਼ਾਨਾ ਜੀਵਨ ਵਿਚ ਲੋੜੀਂਦੀਆਂ ਚੀਜ਼ਾਂ ਸਸਤੇ ਭਾਵਾਂ ਤੇ, ਤੁਰੰਤ ਅਤੇ ਆਸਾਨੀ ਨਾਲ ਮਿਲ ਸਕਣ ।

ਸਮੂਹਕ ਵਿਕਾਸ ਪ੍ਰੋਗਰਾਮ ਚਾਲੂ ਕਰਨ ਨਾਲ, ਰਾਜ ਵਿਚ ਖੇਤੀਬਾੜੀ ਦੇ ਵਿਕਾਸ ਦੀ ਗਤੀ ਤੇਜ਼ ਹੋ ਗਈ ਹੈ ਅਤੇ ਦੇਸ਼ ਦੇ ਅੰਦਰੂਨੀ ਇਲਾਕਿਆਂ ਵਿਚ ਰਾਜ ਵਿਚ ਪੈਦਾ ਕੀਤੀਆਂ ਨਕਦੀ ਫ਼ਸਲਾਂ ਨੂੰ ਮੰਡੀਆਂ ਵਿਚ ਲਿਜਾਣ ਲਈ, ਉਨ੍ਹਾਂ ਇਲਾਕਿਆਂ ਤਕ ਰਸਤੇ ਖੋਲ੍ਹ ਦਿੱਤੇ ਗਏ ਹਨ । ਹੁਣ ਇਥੋਂ ਦਾ ਕਿਸਾਨ ਵਧੇਰੀ ਕਮਾਈ ਕਰਦਾ ਹੈ ਅਤੇ ਇਸ ਨਾਲ ਹੋਰ ਕੰਮ ਅਤੇ ਹੋਰ ਕਮਾਈ ਕਰਨ ਦੀ ਇੱਛਾ ਉਤਪੰਨ ਹੋ ਗਈ ਹੈ ।

ਪਛੜੀਆਂ ਸ਼੍ਰੇਣੀਆਂ

ਸੰਨ 1991 ਦੇ ਅੰਕੜਿਆਂ ਅਨੁਸਾਰ ਪਛੜੀਆਂ ਸ਼੍ਰੇਣੀਆਂ ਦੀ ਆਬਾਦੀ 1,310,296 ਅਤੇ ਪਛੜੇ ਕਬੀਲਿਆਂ ਦੀ ਆਬਾਦੀ 2,18,349 ਹੈ। ਸਾਂਝੀਆਂ ਵਿਕਾਸ ਯੋਜਨਾਵਾਂ ਵਿਚ ਉਨ੍ਹਾਂ ਦੇ ਭਾਗ ਤੋਂ ਇਲਾਵਾ, ਉਨ੍ਹਾਂ ਲਈ ਉਨ੍ਹਾਂ ਦੀਆਂ ਵੱਖਰੀਆਂ ਜ਼ਰੂਰਤਾਂ ਵਾਸਤੇ ਵਿਸ਼ੇਸ਼ ਉਪਬੰਧ ਵੀ ਕੀਤੇ ਗਏ ਹਨ । ਇਸ ਤਰ੍ਹਾਂ ਦੇ ਉਪਬੰਧ ਸਰਹੱਦੀ ਇਲਾਕਿਆਂ ਵਾਸਤੇ ਵੀ ਹਨ ।

ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਬਹੁਤ ਸਾਰੇ ਵਿਦਿਆਰਥੀ ਵਜ਼ੀਫੇ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਪੁਸਤਕਾਂ ਅਤੇ ਲਿਖਣ ਸਮੱਗਰੀ ਵੀ ਮੁਫ਼ਤ ਸਪਲਾਈ ਕੀਤੀ ਜਾਂਦੀ ਹੈ । ਰਾਜ ਦੀ ਆਮ ਮਕਾਨ ਉਸਾਰੀ ਸਕੀਮ ਅਧੀਨ ਲਾਭ, ਜੇ ਉਨ੍ਹਾਂ ਨੂੰ ਮਿਲਦੇ ਹਨ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਉਸਾਰੀ ਸਕੀਮ ਅਧੀਨ ਲਾਭ, ਜੇ ਉਨ੍ਹਾਂ ਨੂੰ ਮਿਲਣਗੇ, ਤੋਂ ਇਲਾਵਾ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ ਮਕਾਨ ਬਣਾਉਣ. ਚਰਾਇਤੀ ਸੰਦ ਖਰੀਦਣ ਆਦਿ ਲਈ ਵਿਸ਼ੇਸ਼ ਉਪਦਾਨ ਦਿੱਤੇ ਜਾਂਦੇ ਹਨ ।

ਸਰਹੱਦੀ ਇਲਾਕਿਆਂ ਵਿਚ ਉਹ ਦੇ ਇਲਾਕੇ ਜਿਥੇ ਪਹੁੰਚਣਾ ਵੀ ਮੁਸ਼ਕਲ ਹੈ। ਅਤੇ ਜਿਨ੍ਹਾਂ ਦਾ ਜਲਵਾਯੂ ਬਹੁਤ ਠੰਡਾ ਹੈ, ਹੁਣ ਵੀ ਪਛੜੇ ਹੋਏ ਹਨ, ਇਹ ਇਲਾਕੇ ਹਨ:- ਕਿਨੌਰ ਅਤੇ ਲਾਹੌਲ ਤੇ ਸਪਿਤੀ । ਹੁਣ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਵਿਸ਼ੇਸ਼ ਕਰਕੇ ਖੇਤੀਬਾੜੀ, ਬਾਗਬਾਨੀ ਅਤੇ ਘਰੇਲੂ ਉਦਯੋਗਾਂ ਵੱਲ । ਇਸ ਦੇ ਨਾਲ ਨਾਲ ਸੰਚਾਰ, ਬਿਜਲੀ ਅਤੇ ਸਿੰਜਾਈ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਇਕ ਨਰੋਏ ਨੌਜਵਾਨ ਦੀ ਤਰ੍ਹਾਂ ਅਗਾਂਹ ਵੱਧ ਰਿਹਾ ਹੈ ਅਤੇ ਜੇਕਰ ਉਹ ਕੁਝ ਮੁਢਲੀਆਂ ਔਕੜਾਂ ਕਾਰਣ ਅਜੇ ਆਪਣੇ ਦੂਜੇ ਸਾਥੀ ਰਾਜਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਨਹੀਂ ਚਲ ਸਕਦਾ, ਤਾਂ ਵੀ ਨਹੀਂ ਬਹਿਕਦਾ । ਉਸ ਨੂੰ ਪਤਾ ਹੈ ਕਿ ਉਹ ਉਨ੍ਹਾਂ ਨਾਲ ਮਿਲ ਕੇ ਚਲ ਸਕੇਗਾ ।

ਕਲਾ ਅਤੇ ਦਸਤਕਾਰੀ

ਜਦੋਂ ਔਰੰਗਜੇਬ ਆਪਣੇ ਕੱਟੜਵਾਦੀ ਵਿਚਾਰਾਂ ਦੇ ਜੋਸ਼ ਹੇਠ ਆਪਣੇ ਦਰਬਾਰ ਅਤੇ ਰਾਜ ਵਿਚੋਂ ਕਲਾਕਾਰਾਂ ਨੂੰ ਕੱਢ ਰਿਹਾ ਸੀ, ਤਾਂ ਕਲਾਕਾਰ ਸਿਰ ਲੁਕਾਉਣ ਲਈ ਥਾਂ ਦੀ ਭਾਲ ਕਰਨ ਲੱਗੇ ਅਤੇ ਇਹ ਪਨਾਹ ਉਨ੍ਹਾਂ ਨੂੰ ਛੋਟੀਆਂ ਛੋਟੀਆਂ ਹਿਮਾਲਵੀ ਰਿਆਸਤਾਂ ਵਿਚ ਮਿਲੀ । ਇਨ੍ਹਾਂ ਰਾਜਾਂ ਵਿਚ ਪ੍ਰਾਚੀਨ ਕਲਾ ਪਹਿਲਾਂ ਹੀ ਪ੍ਰਚਲਤ ਸੀ ਅਤੇ ਵੈਸ਼ਨਵ ਪੁਨਰ ਜਾਗ੍ਰਿਤੀ ਤੋਂ ਜਿਸ ਨੇ 11ਵੀਂ ਸਦੀ ਤੋਂ ਲੈ ਕੇ ਦੇਸ਼ ਨੂੰ ਇਸ ਖੇਤਰ ਵਿਚ ਅੱਗੇ ਕੀਤਾ, ਇਸ ਨੂੰ ਹੋਰ ਵੀ ਉਤਸ਼ਾਹ ਮਿਲਿਆ । ਸੋ ਮੁਗ਼ਲ ਦਰਬਾਰ ਵਿਚੋਂ ਬਹੁਤ ਸਾਰੇ ਕਲਾਕਾਰਾਂ ਦੇ ਆਉਣ ਨਾਲ ਇਸ ਰਾਜ ਦੀ ਕਲਾਤਮਕ ਰਵਾਇਤ ਹੋਰ ਵੀ ਬਲਵਾਨ ਅਤੇ ਵਿਕਸਤ ਹੋਈ ।

ਪਹਿਲਾ ਰਾਜ, ਜਿਥੇ ਮਹਾਨ ਕਲਾ ਨੇ ਜਨਮ ਲਿਆ, ਬਸੋਲੀ ਸੀ, ਜੋ ਬਾਦ ਵਿਚ ਜੰਮੂ ਦਾ ਭਾਗ ਬਣ ਗਿਆ । ਇਸ ਦੇ ਹਾਕਮ ਰਾਜਾ ਕਿਰਪਾਲ ਪਾਲ ਨੇ, ਜਿਸ ਨੇ 1678 ਅਤੇ 1693 ਦੇ ਸਮੇਂ ਵਿਚ ਰਾਜ ਕੀਤਾ, ਕਲਾਕਾਰਾਂ ਦੀ ਪੂਰਨ ਹੌਸਲਾ ਅਫ਼ਜ਼ਾਈ ਕੀਤੀ ਅਤੇ ਇਸੇ ਅਰਸੇ ਦੇ ਦੌਰਾਨ ਚਿੱਤਰਕਾਰੀ ਦੀ ਇਕ ਨਵੀਂ ਅਤੇ ਅਲੌਕਿਕ ਸ਼ੈਲੀ ਵਿਕਸਤ ਹੋਈ ਜਿਸ ਨੂੰ ਬਸੋਲੀ ਸਕੂਲ ਕਿਹਾ ਜਾਣ ਲੱਗਾ । ਸੰਨ 1775 ਤਕ, ਬਸੋਲੀ ਕਲਾ ਦਾ ਇਕ ਮਹਾਨ ਕੇਂਦਰ ਰਿਹਾ ਅਤੇ ਇਥੇ ਛੋਟੇ ਛੋਟੇ ਅਤੇ ਸਾਦੇ ਚਿੱਤਰ ਬਣਦੇ ਰਹੇ। ਪਰੰਤੂ ਇਨ੍ਹਾਂ ਵਿਚ ਪਕਿਆਈ ਸੀ ਅਤੇ ਇਹ ਪੁਰਾਤਨ ਕੌਸ਼ਲਤਾ ਦਾ ਸੁੰਦਰ ਨਮੂਨਾ ਸਨ ।

ਇਸ ਕੇਂਦਰ ਤੋਂ, ਨੂਰਪੁਰ, ਕੁੱਲੂ, ਮੰਡੀ, ਸਾਕੇਤ, ਬਿਲਾਸਪੁਰ, ਨਾਲਾਗੜ੍ਹ, ਚੰਬਾ ਗੁਲੇਰ ਅਤੇ ਕਾਂਗੜਾ ਦੇ ਹੋਰ ਹਿਮਾਲਵੀ ਰਾਜਾਂ ਵਿਚ ਵੀ ਕਲਾ ਫੈਲੀ, ਇਨ੍ਹਾਂ ਵਿਚੋਂ ਹਰ ਰਿਆਸਤ ਵਿਚ ਚਿੱਤਰਕਾਰ ਕਲਾ ਨੂੰ ਕੋਮਲਤਾ ਦੀ ਛੋਹ ਦੇ ਕੇ ਸੁੰਦਰ ਸਿਰਜਣਾਂ ਕਰਦੇ ਰਹੇ ਪਰੰਤੂ ਕਾਂਗੜੇ ਦੇ ਰਾਜ ਸੰਸਾਰ ਚੰਦ ਦੀ ਸਰਪ੍ਰਸਤੀ ਹੇਠ ਉਨ੍ਹਾਂ ਦੀ ਕਲਾ ਹੋਰ ਵੀ ਨਿਪੁੰਨ ਹੋਈ । ਇਥੇ ਕਲਾ ਦੀ ਉਸ ਸ਼ੈਲੀ ਦਾ ਵਿਕਾਸ ਹੋਇਆ ਜਿਸ ਨੂੰ ਕਾਂਗੜਾ ਸਕੂਲ ਕਿਹਾ ਜਾਂਦਾ ਹੈ ।

ਕਾਂਗੜਾ ਦੇ ਚਿੱਤਰਾਂ ਦਾ ਮੁੱਖ ਵਿਸ਼ਾ ਪਿਆਰ ਹੈ । ਮੌਸਮਾਂ ਅਤੇ ਅਵਸਰਾਂ ਅਨੁਸਾਰ ਇਸ ਦੇ ਵੱਖ ਵੱਖ ਰੰਗ, ਸਕਤੀ, ਸ਼ੋਭਾ ਅਤੇ ਸੁੰਦਰਤਾ ਭਰਪੂਰ ਸ਼ੈਲੀ ਵਿਚ ਪੇਸ ਕੀਤੇ ਜਾਂਦੇ ਹਨ । ਇਕ ਵਾਰ ਵਾਰ ਦੁਹਰਾਇਆ ਵਿਸ਼ਾ ਰਾਧਾ ਅਤੇ ਕ੍ਰਿਸ਼ਨ ਪਾਰਵਤੀ ਅਤੇ ਸ਼ਿਵ ਦਾ ਪਿਆਰ ਹੈ । ਇਨ੍ਹਾਂ ਚਿੱਤਰਾਂ ਵਿਚ ਇਨ੍ਹਾਂ ਦੈਵੀ ਵਿਅਕਤੀਆਂ ਨੂੰ ਦੁਨਿਆਵੀ ਰੰਗਣ ਵਿਚ ਪੇਸ਼ ਕੀਤਾ ਹੈ ਪਰੰਤੂ ਨਾਲ ਹੀ ਇਕ ਅਜਿਹੀ ਰੰਗਣ ਵੀ ਦਿੱਤੀ ਹੈ ਜੇ ਉਨ੍ਹਾਂ ਨੂੰ ਦੁਨਿਆਵੀ ਪੱਧਰ ਤੋਂ ਉਠਾ ਕੇ ਦੈਵੀ ਪੱਧਰ ਤੇ ਲੈ ਜਾਂਦੀ ਹੈ । ਗੀਤਾ-ਗੋਬਿੰਦ ਅਤੇ ਭਾਗਵਤ ਪੁਰਾਣ ਸੰਬੰਧੀ ਚਿੱਤਰਾਂ ਦੀਆਂ ਸੰਪੂਰਨ ਲੜੀਆਂ ਦੀਆਂ ਲੜੀਆਂ ਮੌਜੂਦ ਹਨ। ਕਾਂਗੜਾ ਦੇ ਕਲਾਕਾਰਾਂ ਵਾਸਤੇ ਇਸਤਰੀ ਦੇ ਸਰੀਰ ਦੀ ਸੁੰਦਰਤਾ ਅਤਿ ਮਹੱਤਵ ਰੱਖਦੀ ਸੀ ਅਤੇ ਇਹ ਇਸ ਨੂੰ ਆਮ ਕਰਕੇ ਕਲਪਨਾ ਦੀ ਸਹਾਇਤਾ ਨਾਲ ਪੇਸ਼ ਕਰਦੇ ਸਨ। ਅਤੇ ਇਸੇ ਕਰਕੇ ਅਜਿਹੇ ਚਿੱਤਰ ਇਕ ਦੂਜੇ ਨਾਲ ਬਹੁਤ ਘੱਟ ਮਿਲਦੇ ਹਨ ।

ਕੁਦਰਤ ਦੇ ਇੰਨਾ ਨਜ਼ਦੀਕ ਰਹਿ ਕੇ ਕਲਾਕਾਰ ਕੁਦਰਤ ਤੋਂ ਪ੍ਰਭਾਵਤ ਤਾਂ ਹੋਏ ਪਰੰਤੂ ਉਨ੍ਹਾਂ ਨੇ ਨਿਰੋਲ ਕੁਦਰਤ ਦੇ ਚਿੱਤਰ ਨਹੀਂ ਬਣਾਏ । ਕੁਦਰਤ ਉਨ੍ਹਾਂ ਦੀਆਂ ਮਿਥਿਹਾਸਕ ਤਸਵੀਰਾਂ ਅਤੇ ਮਨੁੱਖੀ ਵਲਵਲਿਆਂ ਨਾਲ ਪਰਸਪਰ ਸੰਬੰਧ ਦਰਸਾਉਂਦੇ ਪਿਛੋਕੜ ਵਜੋਂ ਚਿੱਤਰੀ ਗਈ ਹੈ । ਵਾਦੀ ਦੇ ਅਣਗਿਣਤ ਨਜ਼ਾਰੇ ਪੂਰਨ ਰੂਪ ਵਿਚ ਵੀ ਪੇਸ਼ ਕੀਤੇ ਗਏ ਹਨ । ਇਕ ਹੋਰ ਵਿਸ਼ਾ ਜੋ ਚਿੱਤਰਕਾਰਾਂ ਨੇ ਪੇਸ਼ ਕੀਤਾ, ਉਹ ਰਾਜਿਆਂ ਦੇ ਜੀਵਨ, ਉਨ੍ਹਾਂ ਦੀ ਬਹਾਦਰੀ ਦੇ ਕਾਰਨਾਮਿਆਂ, ਉਨ੍ਹਾਂ ਦੇ ਦਰਬਾਰਾਂ ਦੀ ਸ਼ਾਨ ਅਤੇ ਕਲਾ ਰਾਹੀਂ ਪੇਸ਼ ਕਰਨ ਯੋਗ ਉਨ੍ਹਾਂ ਦੇ ਜੀਵਨ ਦੇ ਹੋਰਨਾਂ ਪੱਖਾਂ ਨਾਲ ਸਬੰਧਤ ਹੈ ।

ਸ੍ਰੀ ਐਮ.ਐਸ. ਰੰਧਾਵਾ, ਜੋ ਕਾਂਗੜੇ ਦੀ ਕਲਾ ਦੇ ਵਿਦਵਾਨ ਮੰਨੇ ਜਾਂਦੇ ਹਨ, ਨੇ ਕਿਹਾ, ‘ਮੁਗਲ ਤਕਨੀਕ, ਵੈਸ਼ਨਵਵਾਦ ਦੇ ਉਤਸ਼ਾਹ, ਸੰਸਕ੍ਰਿਤ ਦੀ ਮਨੋਹਰਤਾ, ਕਾਂਗੜਾ ਵਾਦੀ ਦੇ ਲੋਕਾਂ ਦੀ ਸੁੰਦਰਤਾ ਅਤੇ ਕੁਦਰਤ ਦੇ ਸੁੰਦਰ ਨਜ਼ਾਰਿਆਂ ਨੇ ਮਿਲ ਕੇ ਕਾਂਗੜਾ ਚਿੱਤਰਾਂ ਨੂੰ ਜਨਮ ਦਿੱਤਾ । ਇਨ੍ਹਾਂ ਚਿੱਤਰਾਂ ਨੂੰ ਦੇਖ ਕੇ ਮਨ ਮੁਗਧ ਹੋ ਜਾਂਦਾ ਹੈ ਕਿਉਂਕਿ ਇਹ ਜੀਵਨ ਦੇ ਮੁਢਲੇ ਸੋਮੇ ਹਨ ।”

ਕਾਂਗੜੇ ਦੇ ਬਹੁਤੇ ਚਿੱਤਰਾਂ ਦੇ ਕਲਾਕਾਰ ਗੁਮਨਾਮ ਹਨ । ਪਰੰਤੂ ਉਨ੍ਹਾਂ ਵਿਚੋਂ ਕੁਝ ਕੁ ਤੇ ਕਲਾਕਾਰ ਦੇ ਹਸਤਾਖਰ ਮਿਲਦੇ ਹਨ । ਤਿੰਨ ਕਲਾਕਾਰ,-ਕੁਸ਼ਨ ਲਾਲ ਹਾਸਤੂ ਅਤੇ ਪੁਰਖੂ, ਸੰਸਾਰ ਚੰਦ ਪਾਸ ਨੌਕਰੀ ਕਰਦੇ ਸਨ । ਪੁਰਖੂ ਦੇ ਪੁੱਤਰ ਰਾਮਦਿਆਲ ਦਾ ਜ਼ਿਕਰ ਵੀ ਆਉਂਦਾ ਹੈ ਪਰ ਇਨ੍ਹਾਂ ਕਲਾਕਾਰਾਂ ਦੇ ਜੀਵਨ ਬਾਰੇ ਕੋਈ ਵਾਕਫ਼ੀਅਤ ਨਹੀਂ ਮਿਲਦੀ ।

ਪਹਾੜੀ ਇਲਾਕਿਆਂ ਵਿਚ ਕਲਾ ਦਾ ਇਕ ਹੋਰ ਕੇਂਦਰ ਗੁਲੇਰ ਵਿਖੇ ਸੀ ਜਿਸ ਨੇ ਚਿੱਤਰਕਾਰੀ ਦੀ ਆਪਣੀ ਇਕ ਵੱਖਰੀ ਸ਼ੈਲੀ ਜੋ ਮੁਗ਼ਲ ਸਕੂਲ ਨਾਲ ਮਿਲਦੀ ਸੀ, ਸਥਾਪਤ ਕੀਤੀ । ਇਸ ਸ਼ੈਲੀ ਦਾ ਵਿਕਾਸ 17ਵੀਂ ਸਦੀ ਵਿਚ ਹੋਇਆ। ਕਲਾ ਪਾਰਖੂ ਇਸ ਗੱਲ ਤੇ ਸਹਿਮਤ ਨਹੀਂ ਕਿ ਬਸੋਲੀ ਕਲਾ ਉੱਤੇ ਗੁਲੇਰ ਕਲਾ ਦਾ ਅਸਰ ਸੀ ਜਾਂ ਇਸ ਦੇ ਉਲਟ । ਪਰੰਤੂ ਇਕ ਗੱਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਦੋਵੇਂ ਰਿਆਸਤਾ ਵਿਚ ਸੰਬੰਧ ਸਥਾਪਤ ਹੋਣ ਪਿੱਛੇ ਇਕ ਤੋਂ ਦੂਜੇ ਰਾਜ ਵਿਚ ਕਲਾਕਾਰਾਂ ਦੀ ਆਵਾਜਾਈ ਕਾਫ਼ੀ ਵੱਧ ਗਈ ਸੀ ।

ਪਰ ਪਤਾ ਨਹੀਂ ਲਗਦਾ ਕਿ ਇਹ ਸਾਰੀ ਕਲਾ ਪਰੰਪਰਾ ਕਿਧਰ ਗਈ ? ਚਿੱਤਰ ਤਾਂ ਹੁਣ ਵੀ ਹਨ ਪਰੰਤੂ ਉਨ੍ਹਾਂ ਨਾਲ ਸਬੰਧਤ ਸਕੂਲ ਅਲੋਪ ਹੋ ਚੁੱਕੇ ਹਨ । 19 ਵੀ ਸਦੀ ਦੇ ਅੰਤ ਵਿਚ ਕਾਂਗੜਾ ਅਤੇ ਹੋਰ ਪਹਾੜੀ ਰਿਆਸਤਾਂ ਵਿਚ ਕਲਾਤਮਕ ਸਰਗਰਮੀਆਂ ਖਤਮ ਹੋ ਚੁਕੀਆਂ ਸਨ । ਇਨ੍ਹਾਂ ਦੇ ਕਾਰਨ ਲੱਭਣੇ ਔਖੇ ਹਨ, ਫਿਰ ਵੀ ਦੇ ਕਾਰਨ ਬਹੁਤ ਸਪਸ਼ਟ ਹਨ । ਇਕ ਤਾਂ ਅਜਿਹੇ ਕਲਾ ਦੇ ਮਹਾਨ ਸਰਪਰਸਤਾਂ ਦਾ ਦੇਹਾਂਤ ਸੀ ਅਤੇ ਦੂਜਾ ਇਸ ਇਲਾਕੇ ਵਿਚ ਆਏ ਰਾਜਨੀਤਕ ਉਤਰਾ ਚੜ੍ਹਾਅ ਸਨ । ਅੰਗਰੇਜ਼ਾਂ ਦੇ ਆਉਣ ਨਾਲ ਰਾਜਿਆਂ ਦਾ ਰੁਤਬਾ ਗਿਰ ਗਿਆ ਅਤੇ ਇਸ ਸਥਿਤੀ ਵਿਚ ਕਲਾਕਾਰਾਂ ਨੇ ਹੋਰਨਾਂ ਥਾਵਾਂ ਵਿਖੇ ਲਾਹੇਵੰਦ ਰੋਜ਼ਗਾਰ ਲੱਭਣ ਦਾ ਮੌਕਾ ਹਾਸਲ ਕੀਤਾ । ਪਰੰਤੂ ਉਨ੍ਹਾਂ ਵਿਚ ਕਈਆਂ ਨੇ ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਦੋਂ ਤਕ 1904 ਦੇ ਮਹਾਨ ਭੂਚਾਲ ਨਾਲ ਵੱਡੀ ਬਰਬਾਦੀ ਨਾ ਹੋ ਗਈ ਅਤੇ ਜਦੋਂ ਤਕ ਕਲਾਕਾਰ ਅਤੇ ਸਰਪਰਸਤ ਦੋਵੇਂ ਹੀ ਇਹ ਕੰਮ ਕਰਨ ਤੋਂ ਅਸਮਰਥ ਨਾ ਹੋ ਗਏ ।

ਪਹਾੜੀ ਸਕੂਲਾਂ ਵਿਚੋਂ ਕਾਂਗੜਾ ਸਕੂਲ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਅਤੇ ਯਕੀਨੀ ਤੌਰ ਤੇ ਇਥੇ ਕਲਾ ਸਭ ਤੋਂ ਵੱਧ ਉੱਨਤ ਹੋ ਚੁੱਕੀ ਸੀ ਪਰੰਤੂ ਹਿਮਾਚਲ ਦੇ ਹੋਰਨਾਂ ਰਾਜਾਂ (ਸਾਬਕਾ ਰਿਆਸਤਾਂ) ਵਿਚ ਵੀ ਚਿੱਤਰਕਲਾ ਵਧੀ ਫੁਲੀ ਅਤੇ ਇਹ ਰਿਆਸਤਾਂ ਕਲਾ ਦੇ ਖਜ਼ਾਨੇ ਦਾ ਚੋਖਾ ਵਿਰਸਾ ਦੇ ਗਈਆਂ ਹਨ ਜੋ ਅੱਜ ਕੁਝ ਕੁਝ ਵਿਅਕਤੀਆਂ ਅਤੇ ਸੰਸਥਾਵਾਂ ਦੀ ਅਮੋਲਕ ਸੰਪਤੀ ਹਨ ।

ਦਸਤਕਾਰੀਆਂ

ਜਿਵੇਂ ਕਿ ਹੋਰਨਾਂ ਇਲਾਕਿਆਂ ਵਿਚ ਮਸ਼ੀਨੀ ਯੁਗ ਆਉਣ ਕਰਕੇ ਹੋਇਆ, ਹਿਮਾਚਲ ਵਿਚ ਵੀ ਸੁੰਦਰਤਾ, ਖੁਸ਼ੀ ਅਤੇ ਰੋਜ਼ਾਨਾਂ ਲੋੜ ਦੀਆਂ ਦਸਤਕਾਰੀਆਂ ਵਾਸਤੇ ਮਨੁੱਖ ਨੇ ਆਪਣੀ ਸੂਝ ਅਤੇ ਬੁੱਧੀ ਦੀ ਵਰਤੋਂ ਕੀਤੀ । ਇੱਥੇ ਕਿਨੌਰ ਦੀਆਂ ਬਹੁਤ ਸੁੰਦਰ ਨਮੂਨਿਆਂ ਦੀਆਂ ਸ਼ਾਲਾਂ, ਅਤੇ ਲਾਹੌਲ ਸਪਿਤੀ ਦੀਆਂ ਟੋਕਰੀਆਂ ਤੇ ਮਿੱਟੀ ਦੇ ਭਾਂਡੇ ਅਤੇ ਕੁੱਲ ਤੋਂ ਪੱਟੂ ਖਿਡੌਣੇ, ਟੋਕਰੀਆਂ ਅਤੇ ਬਹੁਤ ਸਾਰੀਆਂ ਹੋਰ ਵਸਤਾਂ ਜਿਨ੍ਹਾਂ ਨੂੰ ਗ੍ਰਾਮ ਉਦਯੋਗ ਦੇ ਤੌਰ ਦੇ ਤਿਆਰ ਕੀਤਾ ਜਾਂਦਾ ਹੈ, ਮਿਲਦੀਆਂ ਹਨ । ਪਰੰਤੂ ਇਥੋਂ ਦੀ ਇਕ ਹੋਰ ਚੀਜ ਚੌਬੇ ਦਾ ਰੁਮਾਲ ਹੈ ਜੋ ਵਿਸ਼ੇਸ਼ ਕਰਕੇ ਦੱਸਣ ਦੀ ਲੋੜ ਹੈ ਅਤੇ ਜਿਸ ਦੀ ਕਲਾ ਦੇ ਪੱਖ ਤੋਂ ਬਹੁਤ ਮਹੱਤਤਾ ਹੈ । ਸ਼ਬਦੀ ਅਰਥਾਂ ਵਿਚ ਇਸ ਦਾ ਭਾਵ ਰੁਮਾਲ ਤੋਂ ਹੈ ਪਰੰਤੂ ਅਸਲ ਵਿਚ ਇਹ ਛੋਟੀ ਸ਼ਾਲ ਹੁੰਦੀ ਹੈ । ਇਸ ਉੱਤੇ ਬਹੁਤ ਸਾਰੇ ਮਿਥਿਹਾਸਕ ਨਮੂਨੇ ਭਿੰਨ ਭਿੰਨ ਰਾਗਾਂ ਤੇ ਰਾਗਣੀਆਂ ਦੀ ਕਢਾਈ ਦੇ ਨਮੂਨੇ ਕੱਢੇ ਹੁੰਦੇ ਹਨ ਅਤੇ ਟਸਰ ਦੇ ਕੱਪੜੇ ਜਾਂ ਵਧੀਆ ਸੂਤੀ ਕੱਪੜੇ ਉੱਤੇ ਰੇਸ਼ਮੀ ਧਾਗੇ ਨਾਲ ਪਹਾੜੀ ਚਿੱਤਰ ਬਣਾਏ ਹੁੰਦੇ ਹਨ। ਆਮ ਕਰਕੇ ਇਨ੍ਹਾਂ ਦਾ ਰੰਗ ਸਫੈਦ ਜਾਂ ਕਰੀਮੀ ਹੁੰਦਾ ਹੈ ਪਰੰਤੂ ਇਸ ਉੱਤੇ ਕਢਾਈ ਫਬਵੇਂ ਰੰਗ ਦੇ ਰੇਸ਼ਮ ਨਾਲ ਕੀਤੀ ਹੁੰਦੀ ਹੈ । ਕਢਾਈ ਕੱਪੜੇ ਦੇ ਦੋਵੇ ਪਾਸੇ ਇਕੋ ਜਿਹੀ ਹੁੰਦੀ ਹੈ । ਸਾਰੀ ਦੀ ਸਾਰੀ ਕਢਾਈ ਸਿੱਧੇ ਤੋਪੇ ਨਾਲ ਕੀਤੀ ਜਾਂਦੀ ਹੈ ਅਤੇ ਤੋਪਿਆਂ ਵਿਚ ਕੋਈ ਬੋੜ ਨਹੀਂ ਹੁੰਦਾ । ਮੁੱਖ ਤੌਰ ਤੇ ਦਰਖ਼ਤ ਫੁੱਲ ਮਨੁੱਖੀ ਜੀਵ ਅਤੇ ਨਾਚ ਕਰਨ ਵਾਲਿਆਂ ਨੂੰ ਸਮੁੱਚੇ ਤੌਰ ਤੇ ਇਕ ਦ੍ਰਿਸ਼ ਰਾਹੀਂ ਪੇਸ਼ ਕੀਤਾ। ਜਾਂਦਾ ਹੈ । ਇਸ ਕਢਾਈ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਕੁਦਰਤੀ ਵਾਤਾਵਰਣ ਵਿਚ ਕੰਮ ਕਰਦੇ ਦਿਖਾਇਆ ਜਾਂਦਾ ਹੈ ।

ਡਾਕਟਰ ਸਟੈਲਾ ਕਰੈਮਰਿਚ ਨੇ ਕਢਾਈ ਨੂੰ ਚਿੱਤਰਕਾਰੀ ਦਾ ਅਨੁਵਾਦ ਦੱਸਿਆ ਹੈ ਅਤੇ ਡਾਕਟਰ ਮੁਲਕ ਰਾਜ ਅਨੰਦ ਨੇ ਇਹ ਦੱਸਿਆ ਕਿ ਜਦੋਂ ਸੋਹਣੇ ਸੋਹਣੇ, ਇਕ ਦੂਜੇ ਤੇ ਚੜਵੇਂ ਸਮਾਂਤਰ ਤੋਪੇ ਲਾ ਕੇ ਕਢਾਈ ਕੀਤੀ ਜਾਂਦੀ ਹੈ ਤਾਂ ਜੁ ਕਢਾਈ ਰੁਮਾਲ ਦੋ ਦੋਵੇਂ ਪਾਸੇ ਦਿਖ ਸਕੇ, ਤਾਂ ਇਹ ਇਸ ਤਰ੍ਹਾਂ ਲਗਦਾ ਹੈ ਜਿਵੇਂ ਪੰਜਾਬੀ ਪਹਾੜੀਆਂ ਦੇ ਮਹਿਲਾਂ ਦੀਆਂ ਕੰਧਾਂ ਤੇ ਮੁਹਰਾਕਸ਼ੀ ਕੀਤੀ ਹੋਵੇ । ਇਸ ਤਰ੍ਹਾਂ ਪਰਤੀਤ ਹੁੰਦਾ ਹੈ ਜਿਵੇਂ ਕੰਧਾਂ ਦੀ ਚਿੱਤਰਕਾਰੀ ਨੂੰ ਕੱਪੜੇ ਤੇ ਕੀਤਾ ਹੋਵੇ ।

ਇਹ ਰੁਮਾਲ ਆਮ ਕਰਕੇ ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਤੇ ਭੇਟ ਕੀਤੇ ਜਾਂਦੇ ਹਨ ਪਰੰਤੂ ਪੁਰਸ਼ ਅਤੇ ਇਸਤਰੀਆਂ ਦੋਵੇਂ ਹੀ ਸਿਰ ਅਤੇ ਮੋਢਿਆਂ ਤੇ ਇਨ੍ਹਾਂ ਨੂੰ ਪਹਿਨਦੇ ਹਨ ਅਤੇ ਇਹ ਰੁਮਾਲ ਦੇ ਤੌਰ ਤੇ ਨਹੀਂ ਵਰਤੇ ਜਾਂਦੇ ।

ਅਨੰਦਮਈ ਜੀਵਨ

ਹਿਮਾਚਲ ਪ੍ਰਦੇਸ਼ ਦੇ ਪੁਰਸ਼ ਅਤੇ ਇਸਤਰੀਆਂ ਦਾ ਇਹ ਕੁਦਰਤੀ ਸੁਭਾਅ ਹੈ ਕਿ ਉਹ ਗਾਉਣ, ਨਾਚ, ਖੇਡਾਂ ਅਤੇ ਮੇਲਿਆਂ ਦਾ ਅਨੰਦ ਮਾਣਦੇ ਹਨ । ਇਸੇ ਲਈ ਉਹ ਮੇਲਿਆਂ ਅਤੇ ਤਿਉਹਾਰਾਂ ਵਿਚ ਸ਼ੌਕ ਨਾਲ ਆਪਣੀ ਰੂਹ ਭਰ ਦਿੰਦੇ ਹਨ ਅਤੇ ਸਾਰਿਆਂ ਜਿਲ੍ਹਿਆਂ ਵਿਚ ਲਗਭਗ ਸਾਰਾ ਸਾਲ ਹੀ ਉਨ੍ਹਾਂ ਦੇ ਮੇਲੇ ਅਤੇ ਤਿਉਹਾਰ ਚਲਦੇ ਰਹਿੰਦੇ ਹਨ । 26 ਜਨਵਰੀ ਜਿਹੇ ਰਾਸ਼ਟਰੀ ਦਿਵਸਾਂ, ਸਿੱਖ ਗਰੂਆਂ ਦੇ ਜਨਮ ਦਿਵਸਾਂ, ਰਾਮਨੌਮੀ ਜਿਹੇ ਮਹਾਨ ਹਿੰਦੂ ਤਿਉਹਾਰਾਂ ਅਤੇ ਬਹੁਤ ਸਾਰੇ ਹੋਰ ਉਨ੍ਹਾਂ ਅਵਸਰਾਂ ਤੋਂ ਇਲਾਵਾ ਜੇ ਭਾਰਤ ਦਾ ਸਾਂਝਾ ਵਿਰਸਾ ਹਨ ਅਤੇ ਜੋ ਸਾਰੇ ਭਾਰਤ ਵਿਚ ਮਨਾਏ ਜਾਂਦੇ ਹਨ, ਬਹੁਤ ਸਾਰੇ ਤਿਉਹਾਰ ਅਜਿਹੇ ਵੀ ਹਨ, ਜੋ ਕੇਵਲ ਹਿਮਾਚਲ ਵਿਚ ਹੀ ਮਨਾਏ ਜਾਂਦੇ ਹਨ । ਦੂਜੇ ਪਾਸੇ, ਮੇਲੇ ਆਮ ਕਰਕੇ ਕਿਸੇ ਸਥਾਨਕ ਘਟਨਾ ਜਾਂ ਕਿਸੇ ਕਿੱਸਾ ਕਹਾਣੀ ਨਾਲ ਸਬੰਧਤ ਹਨ । ਇਸ ਤੋਂ ਇਲਾਵਾ ਕਿ ਇਹ ਮੇਲੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋਣ ਅਤੇ ਅਨੰਦ ਮਾਣਨ ਦਾ ਮੌਕਾ ਦਿੰਦੇ ਹਨ, ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਬਹੁਤ ਮਹੱਤਤਾ ਵੀ ਹੈ । ਇਹ ਵਪਾਰੀਆਂ ਅਤੇ ਦਸਤਕਾਰਾਂ, ਕਿਸਾਨਾਂ ਅਤੇ ਆਜੜੀਆਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਮੰਡੀਆਂ ਮੁਹੱਈਆ ਕਰਦੇ ਹਨ । ਮੇਲੇ ਦੇ ਇਸ ਪੱਖ ਨੂੰ ਕੁਝ ਸਮੇਂ ਲਈ ਅੱਖੋਂ ਉਹਲੇ ਕਰ ਦਿੱਤਾ ਗਿਆ ਸੀ ਜਿਵੇਂ ਕਿ ਸ੍ਰੀ ਏ. ਮਿਤਰਾ, ਸਾਬਕਾ ਰਜਿਸਟਰਾਰ, ਜਨਰਲ ਨੇ ਕਿਹਾ ਹੈ, ਪਸ਼ੂ ਧਨ ਅਤੇ ਜ਼ਰਾਇਤੀ ਵਸਤਾਂ ਇਕੱਤਰ ਕਰਨ ਵਾਸਤੇ ਇਕ ਮੰਡੀ ਦੇ ਤੌਰ ਤੇ ਵੱਖ ਵੱਖ ਧਰਮਾਂ ਅਤੇ ਸਭਿਆਚਾਰਾਂ ਦੇ ਸੰਗਮ ਵਜੋਂ ਦੂਰ ਨੇੜੇ ਦੀਆਂ ਦਸਤਕਾਰੀਆਂ, ਵਿਚਾਰਾਂ ਅਤੇ ਨਮੂਨਿਆਂ ਦੇ ਵਟਾਂਦਰੇ ਵਜੋਂ ਮੇਲਿਆਂ ਅਤੇ ਤਿਉਹਾਰਾਂ ਦੀ ਮਹੱਤਤਾ ਈਸਟ ਇੰਡੀਆ ਕੰਪਨੀ ਦੀ ਸਖ਼ਤ ਨਿਰਯਾਤ ਨੀਤੀ ਕਾਰਨ ਅਤੇ ਮਸ਼ੀਨੀ ਵਸਤਾਂ ਦੀ ਅੰਧਾ ਧੁੰਦ ਆਯਾਤ ਕਾਰਨ ਇੰਨੀ ਘੱਟ ਗਈ, ਕਿ 19 ਵੀਂ ਸਦੀ ਦੇ ਅੰਤ ਵਿਚ ਮੇਲੇ ਅਤੇ ਤਿਉਹਾਰ ਕੇਵਲ ਜਨ ਸਿਹਤ ਵਿਭਾਗ ਦੀ ਚਿੰਤਾ ਬਣ ਕੇ ਰਹਿ ਗਏ। ਸਨ । ਸ਼ੁਕਰ ਹੈ ਕਿ ਲੋਕਾਂ ਨੇ ਨਵੀਂ ਰਾਸ਼ਟਰੀ ਭਾਵਨਾ ਦੇ ਜੋਸ਼ ਵਿਚ ਆ ਕੇ ਇਨ੍ਹਾਂ ਮੇਲਿਆ ਅਤੇ ਤਿਉਹਾਰਾਂ ਨੂੰ ਨਵਾਂ ਜੀਵਨ ਦਿੱਤਾ ਹੈ। ਭਾਵੇਂ ਆਧੁਨਿਕਤਾ ਦਾ ਪ੍ਰਭਾਵ ਅਟੱਲ ਹੈ ਅਤੇ ਹਰ ਸਮੇਂ ਇਸ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ, ਪਰੰਤੂ ਪੁਰਾਣੀਆਂ ਰਵਾਇਤਾਂ ਹੁਣ ਵੀ ਚਲਦੀਆਂ ਹਨ। ਮੇਲਿਆਂ ਦੇ ਬਜ਼ਾਰਾਂ ਵਿਚ, ਟ੍ਰਾਂਜਿਸਟਰਾਂ ਦੇ ਫਿਲਮੀ- ਰਿਕਾਰਡਾਂ ਦੇ ਨਾਲ ਨਾਲ ਢੋਲਕ ਤੇ ਲੋਕ ਗੀਤ ਵੀ ਗਾਏ ਜਾਂਦੇ ਹਨ, ਫਾਊਂਟੇਨ ਪੈੱਨ ਅਤੇ ਫਲੈਸ਼ ਲਾਈਟਾਂ ਦੇ ਨਾਲ ਨਾਲ ਹੱਥੀ ਬਣਾਈਆਂ ਚਾਂਦੀ ਦੀਆਂ ਵੰਗਾਂ ਲਿਸ਼ਕਦੀਆਂ ਹਨ । ਪਰੰਤੂ ਲੋਕਾਂ ਵਿਚ ਰੂਹ ਪਾਉਂਣ ਵਾਲੀ ਭਾਵਨਾ ਉਹੋ ਪੁਰਾਣੀ ਹੀ ਹੈ-ਅਰਥਾਤ ਧਾਰਮਕ ਜੋਸ਼ ਅਤੇ ਅਵਸਰ ਦੀ ਗਰਮਾ ਗਰਮੀ ।

ਨਿਰੋਲ ਸਥਾਨਕ ਤਿਉਹਾਰ ਵੱਖ ਵੱਖ ਤਰੀਕਿਆਂ ਨਾਲ ਮਨਾਏ ਜਾਂਦੇ ਹਨ ਜਿਨ੍ਹਾਂ ਦਾ ਆਧਾਰ ਉਨ੍ਹਾਂ ਦਾ ਆਰੰਭ ਤੇ ਪਿਛੋਕੜ ਹਨ ਪਰ ਜੋ ਤਿਉਹਾਰ ਸਾਰੇ ਹਿਮਾਚਲ ਵਿਚ ਮਨਾਏ ਜਾਂਦੇ ਹਨ, ਉਹ ਵੱਖ ਵੱਖ ਇਲਾਕਿਆਂ ਵਿਚ ਵੀ ਲਗਭਗ ਇਕੋ ਢੰਗ ਨਾਲ ਮਨਾਏ ਜਾਂਦੇ ਹਨ, ਪਰੰਤੂ ਕੁਝ ਕੁ ਸਥਾਨਾਂ ਵਿਖੇ ਇਨ੍ਹਾਂ ਨੂੰ ਸਥਾਨਕ ਰੰਗਣ ਦੇ ਦਿੱਤੀ ਜਾਂਦੀ ਹੈ । ਉਦਾਹਰਣ ਦੇ ਤੌਰ ਤੇ ਹਲੋਗ ਵਿਖੇ ਦੀਵਾਲੀ ਪਿੱਛੋਂ ਦੋ ਧਿਰਾਂ ਵਿਚ ਹਾਸੇ ਵਜੋਂ ਲੜਾਈ ਕੀਤੀ ਜਾਂਦੀ ਹੈ, ਜੋ ਇਕ ਦੂਜੇ ਨੂੰ ਉਦੋਂ ਤਕ ਪੱਥਰ ਮਾਰਦੇ ਹਨ ਜਦੋਂ ਤਕ ਕਿਸੇ ਨੂੰ ਲੱਗ ਨਹੀਂ ਜਾਂਦਾ । ਪਰੰਤੂ ਇਨ੍ਹਾਂ ਵਿਚ ਪੇਂਡੂ ਖਿੱਚ ਹੈ ਜੋ ਬਾਹਰੋਂ ਆਏ ਹਰ ਵਿਅਕਤੀ ਨੂੰ ਮੋਹ ਲੈਂਦੀ ਹੈ । ਕਿਨੌਰ ਜ਼ਿਲ੍ਹੇ ਵਿਚ, ‘ਪੂ’ ਦੇ ਸਥਾਨ ਵਿਖੇ ਮਨਾਏ ਜਾਂਦੇ ਇਕ ਤਿਉਹਾਰ ਦਾ ਬਿਰਤਾਂਤ, ਜੋ ਇਕ ਸਥਾਨਕ ਤਸੀਲਦਾਰ ਦੁਆਰਾ ਤਿਆਰ ਕੀਤਾ। ਗਿਆ ਹੈ, ਇੱਥੇ ਦਿੱਤਾ ਜਾਂਦਾ ਹੈ:-

ਛੋਟਾ ਨਾਮਗਾਮ ਤਿਉਹਾਰ

ਇਹ ਤਿਉਹਾਰ ਹਰ ਸਾਲ 10 ਅਤੇ 11 ਭਾਦੋਂ (ਅਗਸਤ) ਨੂੰ ਮਨਾਇਆ ਜਾਂਦਾ ਹੈ । ਇਸ ਸਮੇਂ ਤਕ ਸਾਰੀਆਂ ਫ਼ਸਲਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਫ਼ਸਲਾਂ ਦੀ ਕਟਾਈ ਕਰਨ ਤੋਂ ਪਹਿਲਾਂ “ਪਰਮਿਆਲ ਦੇਵਤੇ” ਪਾਸ ਪ੍ਰਾਰਥਨਾ ਕਰਕੇ ਅਤੇ ਬੱਕਰੇ ਦੀ ਕੁਰਬਾਨੀ ਦੇ ਕੇ, ਉਸ ਨੂੰ ਪੂਜਿਆ ਜਾਂਦਾ ਹੈ । ਇਹ ਦਸ ਭਾਦੋਂ ਨੂੰ ਕੀਤਾ ਜਾਂਦਾ ਹੈ ਅਗਲੇ ਦਿਨ ਪਿੰਡ ਦੇ ਸਭ ਲੋਕ ਇਕ ਸਥਾਨ ਵਿਖੇ ਇਕਠੇ ਹੋ ਕੇ ਫ਼ੈਸਲਾ ਕਰਦੇ ਹਨ ਕਿ ਕਟਾਈ ਕਿਸ ਦਿਨ ਸ਼ੁਰੂ ਕੀਤੀ ਜਾਵੇ ।

ਇਸ ਨੂੰ ਫੁੱਲਾਂ ਦਾ ਤਿਉਹਾਰ ਕਿਹਾ ਜਾਂਦਾ ਹੈ । ਨੌਜਵਾਨ ਲੜਕੇ ਅਤੇ ਲੜਕੀਆਂ ਉਚਾਈ ਵਾਲੇ ਸਥਾਨਾਂ ਦੀਆਂ ਚਰਾਂਦਾਂ ਵਿਚ ਜਾਂਦੇ ਹਨ ਅਤੇ ਭਿੰਨ ਭਿੰਨ ਪ੍ਰਕਾਰ ਦੇ ਫੁੱਲ ਇਕੱਤਰ ਕਰਦੇ ਹਨ ਅਤੇ ਉਨ੍ਹਾਂ ਨੂੰ ਪਿੰਡ ਵਿਖੇ ਲਿਆਉਂਦੇ ਹਨ । ਜਦੋਂ ਉਹ ਫੁੱਲ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਸੁਆਗਤ ਸੰਗੀਤ ਨਾਲ ਕੀਤਾ ਜਾਂਦਾ ਹੈ । ਇਸ ਉਪਰੰਤ ਪਿੰਡ ਦੇ ਦੇਵਤੇ ਨੂੰ ਫੁੱਲ ਅਤੇ ਮਠਿਆਈ ਭੇਟ ਕੀਤੀ ਜਾਂਦੀ ਹੈ । ਇਸ ਪਿੱਛੋਂ ਪੇਂਡੂ ਲੋਕਾਂ ਨੂੰ ਫੁੱਲ ਵੰਡੇ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਨੂੰ ਖੁਸ਼ਹਾਲੀ ਮਿਲਦੀ ਹੈ । ਦੋਵੇਂ ਦਿਨ ਪੇਂਡੂ ਲੋਕ ਗਾਉਂਦੇ ਹਨ ਅਤੇ ਨੱਚਦੇ ਹਨ । ਇਹ ਸਾਦਾ ਪਰ ਮਨ ਤੇ ਪ੍ਰਭਾਵ ਪਾਉਣ ਵਾਲਾ ਤਿਉਹਾਰ ਹੈ ਅਜਿਹੇ ਮੇਲੇ ਅਤੇ ਤਿਉਹਾਰ ਵੀ ਹਨ ਜੋ 10ਦਿਨ ਲਈ ਚਲਦੇ ਰਹਿੰਦੇ ਹਨ । ਆਕਰਸ਼ਤ ਕਰਨ ਵਾਲੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ, ਮੰਡੀ ਵਿਖੇ ਮਨਾਇਆ ਜਾਂਦਾ ਸ਼ਿਵਰਾਤਰੀ ਦਾ ਤਿਉਹਾਰ ਹੈ, ਜਦੋਂ ਕਿ 100 ਤੋਂ ਵੱਧ ਦੇਵੀਆਂ ਅਤੇ ਦੇਵਤੇ ਸਜਾਏ ਜਾਂਦੇ ਹਨ, ਸੇਉਨੀ ਅਤੇ ਮਸ਼ੋਬਰਾ ਵਿਖੇ ਝੋਟਿਆਂ ਦੇ ਭੇੜ ਹੁੰਦੇ ਹਨ, ਬਿਲਾਸਪੁਰ ਵਿਖੇ ਡੰਗਰਾਂ ਦੀ ਮੰਡੀ ਲਗਦੀ ਹੈ, ਰਵਾਲਸਰ ਵਿਖੇ ਬੋਧੀਆਂ ਦਾ ਇਕ ਮੇਲਾ ਲੱਗਦਾ ਹੈ ਅਤੇ ‘ਗੱਦੀ’ ਨਾਚ ਹੁੰਦੇ ਹਨ । ਦੁਸ਼ਹਿਰਾ ਹਰ ਪਾਸੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਪਰ ਕੁੱਲੂ ਦਾ ਦੁਸ਼ਹਿਰਾ ਇਕ ਖਾਸ ਖਿੱਚ ਰੱਖਦਾ ਹੈ ।

ਲੋਕ ਨਾਚ

ਹਿਮਾਚਲ ਦੇ ਲੋਕ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਸਤੇ ਆਪ ਮੁਹਾਰੇ ਨਾਚ ਕਰਨ ਲੱਗ ਜਾਂਦੇ ਹਨ ਭਾਵੇਂ ਉਤਸਵ ਕੋਈ ਵੀ ਕਿਉਂ ਨਾ ਹੋਵੇ-ਅਰਥਾਤ ਵਿਆਹ, ਪਾਰਟੀ, ਫ਼ਸਲ ਕਟਾਈ, ਮੇਲਾ ਜਾਂ ਕੋਈ ਤਿਉਹਾਰ । ਕਈ ਵਾਰ ਉਹ ਆਪਣੇ ਅਕੇਵੇਂ ਨੂੰ ਦੂਰ ਕਰਨ ਵਾਸਤੇ ਵੀ ਨੱਚਦੇ ਹਨ । ਉਨ੍ਹਾਂ ਦੇ ਨੱਚਣ ਵਿਚ ਤਾਣ ਹੈ ਜੋ ਉਨਾਂ ਦੇ ਜੀਵਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ । ਨਾਚ ਹਮੇਸ਼ਾਂ ਹੀ ਟੈਲੀਆਂ ਵਿਚ ਕੀਤੇ ਜਾਂਦੇ ਹਨ, ਪੁਰਸ਼ ਵੱਖਰੀਆਂ ਟੋਲੀਆਂ ਵਿਚ ਅਤੇ ਇਸਤਰੀਆਂ ਵੱਖਰੀਆਂ ਟੋਲੀਆਂ ਵਿਚ ਨਚਦੇ ਹਨ, ਜਦੋਂ ਕਿ ਸੰਗੀਤ ਇਕੋ ਚਲਦਾ ਹੈ ਪਰੰਤੂ ਕਈਆਂ ਨਾਚਾਂ ਵਿਚ ਪੁਰਸ਼ ਅਤੇ ਇਸਤਰੀਆਂ ਇਕੱਠੇ ਵੀ ਨਚਦੇ ਹਨ ।

ਇਕ ਉਦਾਹਰਣ ਜਨਕ ਲੋਕ ਨਾਚ ‘ਗੱਦੀ’ ਲੋਕਾਂ ਦਾ ਹੈ ਜੋ ਹਿਮਾਚਲ ਦੇ ਸਭ ਤੋਂ ਵੱਧ ਰੰਗੀਨ ਲੋਕ ਹਨ । ਇਸ ਨਾਚ ਵਿਚ ਭਾਗ ਲੈਣ ਵਾਲੇ ਆਪਣੇ ਸਰੀਰ ਅਤੇ ਬਾਹਵਾਂ ਨੂੰ ਤਾਲਮਈ ਢੰਗ ਨਾਲ ਹਿਲਾਉਂਦੇ ਹੋਏ ਇਕ ਦਾਇਰੇ ਵਿਚ ਘੁੰਮਦੇ ਹਨ, ਪੁਰਸ਼ ਵੱਖਰੀ ਅਤੇ ਇਸਤਰੀਆਂ ਵੱਖਰੀ ਟੋਲੀ ਵਿਚ । ਨਾਚ ਦੇ ਨਾਲ ਨਾਲ ਆਮ ਤੌਰ ਤੇ ਸ਼ਿੰਗਾਰ ਰਸ ਦੇ ਗਾਣੇ ਗਾਏ ਜਾਂਦੇ ਹਨ, ਜਿਸ ਦੀ ਪਹਿਲੀ ਸਤਰ ਟੋਲੇ ਦੇ ਨੇਤਾ ਦੁਆਰਾ ਗਾਈ ਜਾਂਦੀ ਹੈ ਅਤੇ ਬਾਅਦ ਵਿਚ ਸਾਰਾ ਟੋਲਾ ਇਸ ਨੂੰ ਦੁਹਰਾਉਂਦਾ ਹੈ । ਜਿਉਂ ਹੀ ਸੰਗੀਤ ਦੀ ਗਤੀ ਤੀਬਰ ਹੁੰਦੀ ਹੈ, ਪੁਰਸ਼ ਹੋਰ ਤਾਣ ਨਾਲ ਝੂਮਦੇ ਹਨ ਅਤੇ ਇਸਤਰੀਆਂ ਵੀ ਵਧੇਰੀ ਫੁਰਤੀ ਨਾਲ ਅਤੇ ਉਹ ਉਦੋਂ ਤਕ ਝੁੰਮਦੇ ਰਹਿੰਦੇ ਹਨ ਜਦੋਂ ਤਕ ਕਿ ਨਾਚ ਦੀ ਉਹ ਅਵਸਥਾ ਨਹੀਂ ਆ ਜਾਂਦੀ ਜਦੋਂ ਕਿ ਉਨ੍ਹਾਂ ਦੇ ਸਿਰ ਦੇ ਦੁਪੱਟੇ ਲਟਕਣ ਦੀ ਤਰ੍ਹਾਂ ਗੇੜੇ ਖਾਣ ਲੱਗ ਜਾਂਦੇ ਹਨ। ਪੁਰਸ਼ ਗਾਉਣ ਵਿਚ ਭਾਗ ਨਹੀਂ ਲੈਦੇ ਉਹ ਕੇਵਲ ਗਾਣੇ ਦੇ ਨਾਲ ਨਾਲ ਹੋ-ਹੋ ਕਰਦੇ ਰਹਿੰਦੇ ਹਨ ।

ਨਾਚ ਲਈ ਪ੍ਰਸਿੱਧ ਇਕ ਹੋਰ ਇਲਾਕਾ ਕਿਨੇਰ ਹੈ । ਇਸ ਇਲਾਕੇ ਦੇ ਲੋਕਾਂ ਨੂੰ ਪੁਰਾਤਨ ਸਾਹਿਤ ਦੇ ਕਿਨਾਰ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਸੰਗੀਤ ਅਤੇ ਨਾਚ ਦੇ ਮਾਹਰ ਮੰਨਿਆ ਗਿਆ ਹੈ । ਇਨ੍ਹਾਂ ਦੀ ਕਲਾ ਬਾਰੇ ਕਾਲੀਦਾਸ ਅਤੇ ਬਾਣ ਨੇ ਵੀ ਹਵਾਲੇ ਦਿੱਤੇ ਹਨ । ਇਸਤਰੀਆ ਦੁਆਰਾ ਨੱਚਣ, ਗਾਉਣ ਅਤੇ ਫੁੱਲ ਸਜਾਉਣ ਦੀ ਰਵਾਇਤ ਹੁਣ ਵੀ ਹੈ ਅਤੇ ਇਸ ਰਵਾਇਤ ਨੂੰ ਹੋਰ ਵੀ ਰੰਗ ਦੇਣ ਵਾਸਤੇ ਕੁਦਰਤ ਆਪਣਾ ਹਿੱਸਾ ਪਾਉਂਦੀ ਹੈ । ਸਰਦੀਆਂ ਵਿਚ ਸਾਰੇ ਦਾ ਸਾਰਾ ਇਲਾਕਾ ਬਰਫ ਨਾਲ ਢਕਿਆ ਹੁੰਦਾ ਹੈ ਜਿਸ ਕਰਕੇ ਕੁਝ ਲੋਕ ਤਾਂ ਗਰਮ ਜਲਵਾਯੂ ਵਾਲੇ ਸਥਾਨਾਂ ਤੇ ਚਲੇ ਜਾਂਦੇ ਹਨ ਪਰ ਕਈਆਂ ਨੂੰ ਇੱਥੇ ਹੀ ਰਹਿਣਾ ਪੈਂਦਾ ਹੈ । ਉਨ੍ਹਾਂ ਲਈ ਗਾਉਣਾ ਅਤੇ ਨੱਚਣਾ ਕੁਦਰਤੀ ਜੀ ਪਰਚਾਵਾ ਹੈ । ਰੁਝੇਵੇਂ ਵਾਲੇ ਮੌਸਮਾਂ ਵਿਚ ਵੀ ਉਹ ਮੇਲਿਆਂ ਅਤੇ ਤਿਉਹਾਰਾਂ ਲਈ ਸਮਾਂ ਕੱਢ ਲੈਂਦੇ ਹਨ। ਕੋਈ ਵੀ ਮੇਲਾ ਅਤੇ ਤਿਉਹਾਰ ਬਿਨਾਂ ਗਾਉਣ ਅਤੇ ਨੱਚਣ ਤੋਂ ਨਹੀਂ ਮਨਾਇਆ ਜਾਂਦਾ । ਇਥੋਂ ਦੀਆਂ ਇਸਤਰੀਆਂ ਦੀ ਅਵਾਜ ਬਹੁਤ ਸੁਰੀਲੀ ਹੈ। ਕਿਨੌਰ ਵਿਚ ਤਿੰਨ ਕਿਸਮ ਦੇ ਲੋਕ ਨਾਚ ਹਨ । ਸਭ ਤੋਂ ਹਰਮਨ ਪਿਆਰੇ ਨਾਚ ਨੂੰ ‘ਕੇਆਂਗ’ ਕਿਹਾ ਜਾਂਦਾ ਹੈ । ਇਸ ਨਾਚ ਵਿਚ ਪੁਰਸ਼ ਅਤੇ ਇਸਤਰੀਆਂ ਅੱਧ ਚੱਕਰ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਵਿਚਕਾਰ ਸੰਗੀਤਕਾਰ ਹੁੰਦੇ ਹਨ । ਵਡੇਰੀ ਉਮਰ ਦਾ ਕੋਈ ਵਿਅਕਤੀ ਉਸ ਟੋਲੀ ਦੀ ਅਗਵਾਈ ਕਰਦਾ ਹੈ ਜਦੋਂ ਕਿ ਵੱਡੀ ਉਮਰ ਦੀ ਇਸਤਰੀ ਇਸਤਰੀਆਂ ਦੀ ਅਤੇ ਉਹ ਸੰਗੀਤ ਦੀ ਧੁਨ ਨਾਲ ਮਿਲਕੇ ਨੱਚਦੇ ਹਨ । ਜਿਉਂ ਹੀ ਨਾਚ ਸ਼ੁਰੂ ਹੁੰਦਾ ਹੈ, ਨੱਚਣ ਵਾਲਾ ਹਰ ਵਿਅਕਤੀ ਆਪਣੇ ਸੱਜੇ ਹੱਥੋਂ ਤੀਜੇ ਵਿਅਕਤੀ ਦੀ ਬਾਂਹ ਫੜਦਾ ਹੈ ਅਤੇ ਇਸ ਤਰ੍ਹਾਂ ਉਹ ਘੇਰੇ ਨੂੰ ਮੁਕੰਮਲ ਬਣਾ ਦਿੰਦੇ ਹਨ । ਇਸ ਘੇਰੇ ਵਿਚ ਉਦੋਂ ਤੱਕ ਨੱਚਣ ਵਾਲੇ ਹੌਲੀ ਹੌਲੀ ਤੁਰਦੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਦਾ ਨੇਤਾ ਹੈ-ਹੋ-ਹੋ ਨਹੀਂ ਕਹਿੰਦਾ । ਇਹ ਕਹਿਣ ਤੇ ਹਰ ਨੱਚਣ ਵਾਲਾ ਵਿਅਕਤੀ ਵਾਰੇ ਵਾਰੀ ਆਪਣੇ ਗੋਡਿਆਂ ਤੇ ਝੁਕਦਾ ਹੈ ਅਤੇ ਆਪਣੇ ਪਿੱਛੇ ਤੁਰ ਰਹੇ ਵਿਅਕਤੀਆਂ ਨੂੰ ਅਗਾਂਹ ਆਉਣ ਲਈ ਝੰਝੋੜਦਾ ਹੈ । ਇਸਤਰੀਆਂ ਨਾਲ ਮਿਲ ਕੇ ਨੱਚਦੀਆਂ ਹਨ, ਪਹਿਲਾਂ ਦੇ ਇਸਤਰੀਆਂ ਗਾਉਂਦੀਆਂ ਹਨ ਅਤੇ ਬਾਅਦ ਵਿਚ ਸਾਰੇ ਮਿਲ ਕੇ ਗਾਉਂਦੇ ਹਨ । ਇਹ ਨਾਚ ਘੰਟਿਆਂ ਬੱਧੀ ਚਲਦਾ ਰਹਿੰਦਾ ਹੈ ।

ਦੂਜੀ ਕਿਸਮ ਦੇ ਨਾਚ, ਜਿਸ ਨੂੰ ‘ਬਕਆਂਇੰਗ’ ਕਹਿੰਦੇ ਹਨ, ਵਿਚ ਇਕ ਦੂਜੇ ਦੇ ਸਾਹਮਣੇ ਖੜੇ ਨਰਤਕਾਂ ਦੀਆਂ ਦੇ ਜਾਂ ਤਿੰਨ ਕਤਾਰਾਂ ਹੁੰਦੀਆਂ ਹਨ । ਇਕ ਪਾਸੇ ਦੇ ਨਰਤਕ ਲੈਅਮਈ ਢੰਗ ਨਾਲ ਪਿਛਾਂਹ ਵੱਲ ਚਲਦੇ ਹਨ ਅਤੇ ਦੂਜੇ ਪਾਸੇ ਦੇ ਉਸੇ ਤਰ੍ਹਾਂ ਅਗਾਂਹ ਵੱਲ ਨੂੰ ਵੱਧਦੇ ਹਨ । ਇਹ ਨਾਚ ਆਮ ਤੌਰ ਤੇ ਇਸਤਰੀਆਂ ਦੁਆਰਾ ਕੀਤਾ ਜਾਂਦਾ ਹੈ ।

ਤੀਜੀ ਕਿਸਮ ਦੇ ਨਾਚ ਨੂੰ ‘ਬੈਨੀਆਂਗਚੂ’ ਕਹਿੰਦੇ ਹਨ । ਇਹ ਖੁਲ੍ਹੀ ਕਿਸਮ ਦਾ ਨਾਚ ਹੈ । ਜਿਸ ਵਿਚ ਪੁਰਸ਼ ਕਿਸੇ ਇਕ ਚੋਣਵੀਂ ਤਰਜ਼ ਨਾਲ ਮਿਲ ਕੇ ਸੰਗੀਤਕਾਰ ਦੇ ਆਲੇ ਦੁਆਲੇ ਨਚਦੇ ਹਨ । ਇਹ ਆਮ ਤੌਰ ਤੇ ਪੁਰਸ਼ਾਂ ਦਾ ਨਾਚ ਹੈ ਭਾਵੇਂ ਕਈ ਵਾਰ ਇਸਤਰੀਆਂ ਨਰਤਕਾਂ ਦੇ ਘੇਰੇ ਤੋਂ ਬਾਹਰ ਰਹਿ ਕੇ ਗਾਉਂਦੀਆਂ ਹਨ ।

ਇਸੇ ਤਰ੍ਹਾਂ ਕਿਨੌਰ, ਮਹਾਸੂ, ਚੰਬਾ, ਕਾਂਗੜਾ, ਕੁੱਲੂ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਨਾਚ ਹੁੰਦਾ ਹੈ । ਇਹ ਲੋਕ ਭਾਵੇਂ ਗ਼ਰੀਬ ਹੋਣ, ਉਨ੍ਹਾਂ ਨੂੰ ਭਾਵੇਂ ਅਜੋਕੇ ਆਰਾਮ ਨਾ ਮਿਲਦੇ ਹੋਣ, ਉਨ੍ਹਾਂ ਪਾਸ ਭਾਵੇਂ ਵਿਦਿਆ ਨਾ ਹੋਵੇ ਪਰੰਤੂ ਉਨ੍ਹਾਂ ਵਿਚ ਅਨੰਦਮਈ ਜੀਵਨ ਮਾਣਨ ਦੀ ਘਾਟ ਨਹੀਂ ।

ਕੜੀਆਲਾ

ਇਹ ਇਕ ਲੋਕ ਨਾਟ ਹੈ ਕਿ ਜੋ ਮੰਡੀ ਅਤੇ ਮਹਾਸੂ ਵਿਚ ਸ਼ੁਰੂ ਹੋਇਆ । ਇਸ ਵਿਚ ਸਾਰੇ ਪੁਰਸ਼, ਲੜਕੇ ਇਸਤਰੀਆਂ ਦਾ ਪਾਰਟ ਕਰਨ ਲਈ ਲੜਕੀਆਂ ਦਾ ਭੇਸ ਧਾਰਦੇ ਹਨ । ਸਟੇਜ ਇਕ ਕੰਮ ਚਲਾਊ ਅਖਾੜਾ ਹੁੰਦਾ ਹੈ ਜਿਸ ਦੇ ਚਾਰੇ ਪਾਸੇ ਕੇਲੇ ਖੜੇ ਕੀਤੇ ਹੁੰਦੇ ਹਨ ਅਤੇ ਚਾਰ ਚੁਫੇਰੇ ਝੰਡੀਆਂ ਵਜੋਂ ਗੇਂਦੇ ਅਤੇ ਅੰਬਾਂ ਦੇ ਪੱਤੇ ਬੰਨ੍ਹੇ ਹੁੰਦੇ ਹਨ । ਇਹ ਅਖਾੜਾ ਅਜਿਹੇ ਸਥਾਨ ਵਿਖੇ ਬਣਾਇਆ ਜਾਂਦਾ ਹੈ ਜੋ ਚਾਰ ਚੁਫ਼ੇਰੇ ਢਲਾਨਾਂ ਤੋਂ ਦਿਖ ਸਕੇ । ਅਖਾੜੇ ਵਿਚਕਾਰ ਭਾਰੀ ਅੱਗ ਬਾਲੀ ਜਾਂਦੀ ਹੈ । ਅੱਗ ਨੂੰ ਪਵਿੱਤਰ ਮੰਨਿਆ ਜਾਂਦਾ ਹੈ । ਚਾਰੋ ਤਰਫ ਖੰਭਿਆਂ ਨਾਲ ਮਸਾਲਾਂ ਜਾਂ ਦੀਵੇ ਬੰਨ੍ਹੇ ਜਾਂਦੇ ਹਨ । ਅਖਾੜੇ ਤੋਂ ਲਗਭਗ 100 ਗਜ਼ ਦੀ ਦੂਰੀ ਤੇ ਇਕ ਕਮਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਨੂੰ ਗਰੀਨ ਰੂਮ ਕਿਹਾ ਜਾਂਦਾ ਹੈ ।

ਇਹ ਨਾਟ ਰੰਗਾ-ਰੰਗ ਕਿਸਮ ਦਾ ਹੁੰਦਾ ਹੈ ਪਰੰਤੂ ਆਮ ਤੌਰ ਤੇ ਸਿਵਾਏ ਸਥਾਨਕ ਰੰਗਣ ਵਾਲੇ ਕੁਝ ਕਾਂਡਾਂ ਤੋਂ ਜੋ ਬਿਨਾਂ ਤਿਆਰੀ ਤੋਂ ਖੇਡੇ ਜਾਂਦੇ ਹਨ ਇਸ ਦਾ ਨਮੂਨਾ ਇਕੋ ਹੀ ਹੁੰਦਾ ਹੈ । ਵਧੇਰੇ ਕਰਕੇ ਗੱਤਬਾਤ ਕਵਿਤਾ ਵਿਚ ਕੀਤੀ ਜਾਂਦੀ ਹੈ । ਸ਼ਬਦ ਅਤੇ ਇਸ਼ਾਰੇ ਅਜਿਹੇ ਵਰਤੇ ਜਾਂਦੇ ਹਨ ਜੋ ਹਸਾ ਸਕਣ । ਸਾਜ ਸੰਗੀਤ ਲਈ ਢੋਲ, ਨਗਾਰੇ, ਹਾਰਮੋਨੀਅਮ, ਸ਼ਹਿਨਾਈ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਸਾਰਾ ਨਾਟ ਪ੍ਰਾਚੀਨ ਕਿਸਮ ਦਾ ਹੁੰਦਾ ਹੈ ਪਰੰਤੂ ਇਹ ਛੋਟੇ ਸ਼ਹਿਰਾਂ ਵਿਚ ਹਰਮਨ ਪਿਆਰਾ ਹੈ ਜਿੱਥੇ ਹੋਰ ਕਿਸਮ ਦੇ ਮਨ ਪਰਚਾਵੇ ਦੇ ਸਾਧਨ ਬਹੁਤ ਘੱਟ ਹਨ ।

ਇਕ ਚੰਗੇ ਕੜੀਆਲਾ ਨਾਟ ਦੇ ਚਾਰ ਐਕਟ ਹੁੰਦੇ ਹਨ । ਹਰ ਐਕਟ ਦੂਜੇ ਐਕਟ ਨਾਲੋਂ ਵੱਖਰਾ ਹੁੰਦਾ ਹੈ । ਪਹਿਲਾ ਐਕਟ ਭਾਰਤ ਦੇ ਧਾਰਮਕ ਵਿਅਕਤੀਆਂ ਤੇ ਵਿਅੰਗ ਹੁੰਦਾ ਹੈ । ਤਿੰਨ ਸਾਧੂ ਰੰਗ ਮੰਚ ਤੇ ਆਉਂਦੇ ਹਨ ਜੋ ਸਭ ਨੂੰ ਬੁਧੀਹੀਣ ਦੱਸਣਾ ਚਾਹੁੰਦੇ। ਹਨ ਅਤੇ ਉਨ੍ਹਾਂ ਨੂੰ ਝੂਠੇ ਸਾਬਤ ਕਰਨ ਦਾ ਢੰਗ ਉਲਾਸਮਈ ਹੁੰਦਾ ਹੈ ।

ਦੂਜੇ ਐਕਟ ਵਿਚ ਦੋ ਨੌਜਵਾਨ ਇਕੋ ਲੜਕੀ ਨੂੰ ਆਪਣੀ ਪਤਨੀ ਬਣਾਉਣ ਲਈ ਵਾਹ ਲਾਉਂਦੇ ਦਿਖਾਏ ਜਾਂਦੇ ਹਨ, ਜੋ ਵਧੇਰੇ ਦੁਨਿਆਵੀ ਕਿਸਮ ਦਾ ਹੁੰਦਾ ਹੈ । ਦੋਵਾਂ ਵਿਚੋਂ ਹਰ ਕੋਈ ਪੰਚਾਂ ਸਾਹਮਣੇ ਆਪਣਾ ਹੱਕ ਸਾਬਤ ਕਰਦਾ ਹੈ ਪਰੰਤੂ ਪੰਚ ਲੜਕੀ ਤੇ ਛੱਡ ਦਿੰਦਾ ਹੈ ਕਿ ਜਿਸ ਨਾਲ ਚਾਹੇ ਵਿਆਹ ਕਰ ਲਵੇ । ਲੜਕੀ ਦੋਵਾਂ ਨੂੰ ਗਾਉਣ ਲਈ ਕਹਿੰਦੀ ਹੈ ਅਤੇ ਜਦੋਂ ਉਹ ਗਾ ਅਤੇ ਝਗੜ ਰਹੇ ਹੁੰਦੇ ਹਨ ਤਾਂ ਲੜਕੀ ਅਲੋਪ ਹੋ ਜਾਂਦੀ ਹੈ । ਦਰਸ਼ਕ ਦੋਵੇ ਆਸਕਾਂ ਦੀ ਅਸਫ਼ਲਤਾ ਨੂੰ ਮਾਣਦੇ ਹਨ ਅਤੇ ਉਨ੍ਹਾਂ ਦਾ ਮਖੌਲ ਉਡਾਦੇ ਹਨ ।

ਤੀਜਾ ਐਕਟ ਰੁਮਾਂਚਕ ਹੁੰਦਾ ਹੈ । ਇਸ ਵਿਚ ਇਕ ਲੜਕੀ ਉਧਲ ਜਾਂਦੀ ਹੈ । ਇਸ ਦੇ ਸਿੱਟੇ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤੇ ਜਾਂਦੇ ਹਨ ਪਰੰਤੂ ਇਸ ਦਾ ਉਪ ਸੰਹਾਰ ਅਜਿਹਾ ਹੁੰਦਾ ਹੈ ਜਿਸ ਤੇ ਕਿਸੇ ਨੂੰ ਬਹੁਤੀ ਹੈਰਾਨੀ ਨਹੀਂ ਹੁੰਦੀ ਅਤੇ ਚਾਰੇ ਪਾਸੇ ਦਰਸ਼ਕ ਹੱਸਦੇ ਹਨ ।

ਕੜੀਆਲਾ ਮਨ ਨੂੰ ਮੋਹ ਲੈਣ ਵਾਲਾ ਲੋਕ ਨਾਟ ਹੈ ਜੋ ਹਿਮਾਚਲ ਪ੍ਰਦੇਸ਼ ਦੇ ਸਾਦੇ ਲੋਕਾਂ ਲਈ ਪੁਸ਼ਤਾਂ ਤੋਂ ਮਨ ਪਰਚਾਵੇ ਦਾ ਇਕ ਸਦੀਵੀ ਸਾਧਨ ਰਿਹਾ ਹੈ । ਇਹ ਲੋਕ ਨਾਟ ਕਈ ਕਾਰਨਾਂ ਕਰਕੇ ਅਦੁਤੀ ਹੈ । ਇਸ ਵਿਚ ਵਿਸ਼ੇ ਦੀ ਏਕਤਾ ਨਹੀਂ ਹੁੰਦੀ ਅਤੇ ਇਹ ਬਿਨਾਂ ਸਟੇਜ ਤੋਂ ਇਕ ਖੁਲ੍ਹੇ ਅਖਾੜੇ ਵਿਚ ਖੇਡਿਆ ਜਾਂਦਾ ਹੈ । ਇਸ ਨੂੰ ਸਹੀ ਅਰਥਾਂ ਵਿਚ ਨਾਟ ਨਹੀਂ ਕਿਹਾ ਜਾ ਸਕਦਾ । ਇਹ ਮਨ ਨੂੰ ਹੁਲਾਸ ਦੇਣ ਵਾਲੇ ਬਹੁਤ। ਸਾਰੇ ਪਾਤਰਾਂ ਨੂੰ ਪੇਸ਼ ਕਰਦਾ ਹੈ ਜੋ ਜੀਵਨ ਨੂੰ ਯਥਾਰਥ ਵਿਚ ਪ੍ਰਸਤੁਤ ਕਰਦੇ ਹਨ । ਇਹ ਲੋਕਾਂ ਨੂੰ ਰਾਤ ਭਰ ਲਈ ਮਨ ਪਰਚਾਵਾ ਪ੍ਰਦਾਨ ਕਰਦਾ ਹੈ ।

ਇਹ ਵਿਚਾਰ ਆਮ ਪ੍ਰਚਲਤ ਹੈ ਕਿ “ਕੜੀਆਲਾ” ਇਕ ਪੂਜਾ ਵਜੋਂ ਸ਼ੁਰੂ ਹੋਇਆ ਜਦੋਂ ਲੋਕਾਂ ਨੂੰ ਸਾਰੀ ਰਾਤ ਜਾਗਦੇ ਰਹਿਣਾ ਪੈਂਦਾ ਸੀ । ਹੌਲੀ ਹੌਲੀ ਇਹ ਮਨ ਪਰਚਾਵੇ ਦਾ ਹਰਮਨ ਪਿਆਰਾ ਸਾਧਨ ਬਣਿਆ। ਆਮ ਕਰਕੇ ਇਹ ਸਾਰੇ ਦੇ ਸਾਰੇ ਹਿਮਾਚਲ ਪ੍ਰਦੇਸ਼ ਵਿਚ ਸਰਦੀਆਂ ਦੇ ਦੌਰਾਨ ਖੇਡਿਆ ਜਾਂਦਾ ਹੈ ਜਦੋਂ ਕਿ ਲੋਕਾਂ ਨੂੰ ਬੀਜਾਈ ਅਤੇ ਕਟਾਈ ਦੇ ਰੁਝੇਵੇਂ ਵਾਲੇ ਦਿਨਾਂ ਪਿੱਛੋਂ ਵਿਹਲ ਹੁੰਦੀ ਹੈ । ਪਿੰਡ ਦੇ ਲੋਕ ਕਿਸੇ ਕੇਂਦਰੀ ਸਥਾਨ ਵਿਖੇ ਇਕੱਤਰ ਹੁੰਦੇ ਹਨ ਅਤੇ ਸਾਰੀ ਰਾਤ ਲੋਕ ਨਾਟ ਦੇਖਦੇ ਅਤੇ ਅਨੰਦ ਮਾਣਦੇ ਹਨ । ਪ੍ਰੋਗਰਾਮ ਨੂੰ ਰੌਚਕ ਬਨਾਉਣ ਵਾਸਤੇ ਪਾਤਰਾਂ ਦੇ ਨਾਲ ਨਾਲ ਹਰਮਨ ਪਿਆਰਾ ਸੰਗੀਤ ਅਤੇ ਨਾਚ ਵੀ ਪੇਸ਼ ਕੀਤਾ ਜਾਂਦਾ ਹੈ । ਕੜੀਆਲੇ ਦਾ ਸਾਰਾ ਪ੍ਰੋਗਰਾਮ ਹਾਸੀ। ਖੇਡੇ ਵਾਲਾ ਹੁੰਦਾ ਹੈ ।

-ਲੋਕ ਕਹਾਣੀਆਂ ਅਤੇ ਲੋਕ ਗੀਤ

ਹਿਮਾਚਲ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਵੀ ਚਲਦੀਆਂ ਹਨ। ਜਿਨ੍ਹਾਂ ਨੂੰ ਮਿਥਿਹਾਸਕ ਵਿਅਕਤੀਆਂ, ਸਾਬਕਾ ਰਾਜਿਆਂ, ਕਿਸੇ ਵਿਸ਼ਵਾਸ ਦੇ ਚਮਤਕਾਰ ਜਾ ਕਿਸੇ ਸ਼ਹਿਜ਼ਾਦੀ ਦੇ ਸਾਧਾਰਣ ਵਿਅਕਤੀ ਨਾਲ ਜਾਂ ਕਿਸੇ ਸਾਧਾਰਣ ਲੜਕੀ ਦੇ ਕਿਸੇ ਸਹਿਜ਼ਾਦੇ ਨਾਲ ਪਿਆਰ ਮੁਹੱਬਤ ਦੁਆਲੇ ਗੁੰਦਿਆ ਜਾਂਦਾ ਹੈ । ਇਹ ਕਹਾਣੀਆਂ ਕਿਸੇ ਨੇ ਕਦੇ ਵੀ ਸੰਕਲਤ ਨਹੀਂ ਕੀਤੀਆਂ ਅਤੇ ਪੁਸ਼ਤ-ਦਰ-ਪੁਸ਼ਤ ਇਕ ਦੂਜੇ ਦੇ ਮੂੰਹੋਂ ਸੁਣ ਕੇ ਚਲਦੀਆਂ ਰਹੀਆਂ ਹਨ । ਉਨ੍ਹਾਂ ਵਿਚੋਂ ਕੁਝ ਕੁ ਕਹਾਣੀਆਂ ਨੂੰ ਲੋਕ ਗੀਤਾਂ ਦਾ ਰੂਪ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਵੱਖ ਵੱਖ ਅਵਸਰਾਂ ਤੇ ਗਾਇਆ ਜਾਂਦਾ ਹੈ । ਇਸ ਤੋਂ ਇਲਾਵਾ, ਹਿਮਾਚਲ ਦੇ ਲੋਕ ਗੀਤਾਂ ਦਾ ਵਿਸਾ ਆਮ ਕਰਕੇ ਰੁਮਾਂਚਕ ਹੈ-ਅਰਥਾਤ ਪਿਆਰ ਵਿਗੁਤੇ ਗੱਭਰੂ ਅਤੇ ਮੁਟਿਆਰ ਦੇ ਮਨੋਭਾਵਾਂ ਦਾ ਪ੍ਰਗਟਾਵਾ, ਕਿਸੇ ਪੱਥਰ-ਚਿਤ ਪ੍ਰੇਮਕਾ ਪ੍ਰਤੀ ਆਪਣਾ ਪਿਆਰ ਜਤਾਉਣਾ। ਬਹਿਕਾ ਦੇਣ ਵਾਲਾ ਗੀਤ ਜਾਂ ਪਿਆਰ ਦੀ ਕੁਰਬਾਨੀ । ਇਹ ਗੀਤ ਪੁਰਸ ਅਤੇ ਇਸਤਰੀਆਂ ਦੋਵੇਂ ਹੀ ਸਥਾਨਕ ਉਪ ਭਾਸ਼ਾਵਾਂ ਜਾਂ ਜਨ ਭਾਸ਼ਾਵਾਂ ਵਿਚ ਰਚਦੇ ਹਨ ਅਤੇ ਇਹ ਕਿਸੇ ਸਾਹਿਤਕ ਉਤਮਤਾ ਦੀ ਬਜਾਏ ਤਾਲ ਬੱਧ ਗੀਤ ਦੇ ਤੌਰ ਤੇ ਵਧੇਰੇ ਪ੍ਰਸਿੱਧ ਹਨ । ਹੇਠਾਂ ਕੁਝ ਉਦਾਹਰਣਾਂ ਦਿੱਤੀਆਂ ਜਾਂਦੀਆਂਹਨ –

ਹਰੀਪੁਰ ਨੂਰਪੁਰ ਠੰਡੀਆਂ ਨੀ ਛਾਵਾਂ

ਹੇਠ ਬਰੂਟੀਏਂ ਦੀ ਛਾਵਾਂ, ਸੱਚੇ ਜਾਨੀ ਛਾਵਾਂ ਹੋ ਹੋ

ਪਲ ਭਰ ਬੇਈ ਜਾਣਾ, ਬੇਈ ਜਾਣਾ ਹੋ, ਚੰਦਾ ।

ਰਾਤੀਂ ਰੋਈ ਜਾਣਾ ਰੋਈ ਜਾਣਾ ਹੈ ।

 

ਢੱਕੀਆਂ ਚੋਂ ਚੜਦੇ ਤ੍ਰੈ ਬਲ ਪੌਦੇ

ਗੋਦੀਏਂ ਬਾਲਕ ਜਿਆਨਾਂ, ਸੱਚੇ ਜਾਨੀ ਜਿਆਨਾ ਹੋ

ਪਲ ਭਰ ਬੇਈ ਜਾਣਾ, ਬੇਈ ਜਾਣਾ ਹੋ ਚੰਦਾ ।

ਰਾਤੀਂ ਰੋਈ ਜਾਣਾ ਰੋਈ ਜਾਣਾ ਹੋ ।

 

ਚਿੱਟੇ ਚਿੱਟੇ ਚਾਵਲ, ਦੁੱਧ ਹੈ ਮਾਂਝਾ

ਹਈ ਕਟੋਚੇਂ ਦਾ ਖਾਣਾ, ਸੱਚੇ ਜਾਨੀ ਖਾਣਾ ਹੋ

ਪਲ ਭਰ ਖਾਈ ਜਾਣਾ, ਖਾਈ ਜਾਣਾ ਹੋ ਚੰਦਾ ।

ਰਾਤੀਂ ਰੋਈ ਜਾਣਾ ਰੋਈ ਜਾਣਾ ਹੈ ।

 

ਚਿੱਟੇ ਚਿੱਟੇ ਤੰਬੂ ਤੇ ਸਬਜ ਕਨਾਤਾਂ

ਹਈ ਕਟੋਚੇ ਦਾ ਰੋਣਾ, ਸੱਚੇ ਜਾਨੀ ਰੋਣਾ ਹੋ ।

ਪਲ ਭਰ ਰੋਈ ਜਾਣਾ, ਰੋਈ ਜਾਣਾ ਹੋ ਚੰਦਾ ।

ਰਾਤੀਂ ਰੋਈ ਜਾਣਾ ਰੋਈ ਜਾਣਾ ਹੋ ।

 

ਰਤੀ ਰਤੀ ਪਲੰਗ ਤੇ ਚਿੱਟਾ ਬਛੌਣਾ

ਹਏ ਕਟੋਚੇ ਦਾ ਸੌਣਾ, ਸੱਚੇ ਜਾਨੀ ਸੌਣਾ

ਪਲ ਭਰ ਸੇਈ ਜਾਨਾ, ਰੋਈ ਜਾਣਾ ਹੋ ਚੰਦਾ ।

ਰਾਤੀਂ ਰੋਈ ਜਾਣਾ ਹੈ ।

 

ਕੱਪੜੇ ਧੋਆਂ ਕੰਨੇ ਰੇਆਂ ਕੁੰਜੂਆ,

ਮੁੱਖੋਂ ਬੋਲ ਜਬਾਨੀ ਓ.

ਮੇਰੇ ਕੁੰਜੂਆ ਮੁੱਖੋਂ ਬੋਲ ਜਬਾਨੀ ਓ।

ਹੱਥਾਂ ਵਿਚ ਰੇਸ਼ਮੀ ਰੁਮਾਲ ਚੰਚਲੇ ਵਿਚ ਛੱਲਾ ਨਿਸ਼ਾਨੀ ਓ

 

ਮੇਰੀਏ ਜਿੰਦੇ, ਵਿਚ ਛੱਲਾ ਨਸ਼ਾਨੀ ਓ ।

ਮੇਰੀਆਂ ਅੱਖਾਂ ਅੰਬੇ ਦੀਆਂ ਛਾਂਡਾ,

ਵਿਚ ਅੱਥਰੂ ਨਸ਼ਾਨੀ ਓ,

ਮੇਰੀਏ ਜਿੰਦੇ, ਵਿਚ ਅੱਥਰੂ ਨਸ਼ਾਨੀ ਓ ।

 

ਗੋਰੀ ਗੋਰੀ ਬਾਂਏ ਲਾਲ ਚੂੜਾ ਚੰਚਲੋ

ਵਿਚ ਗਜਰਾ ਨਸ਼ਾਨੀ ਓ

ਮੇਰੀਏ ਜਿੰਦੇ ਵਿਚ ਗਜਰਾ ਨਸ਼ਾਨੀ ਓ ।

ਅਧੀ ਅਧੀ ਰਾਤੀਂ ਮਤੀ ਔਦਾਂ ਕੁੰਜੂਆ,

ਪਜ ਭਰੀਆਂ ਬੰਦੂਕਾਂ ਓ,

ਮੇਰੇ ਕੁੰਜੂਆਂ ਪੰਜ ਭਰੀਆਂ ਬੰਦੂਕਾਂ ਓ ।

 

ਅਧੀ ਅਧੀ ਰਾਤੀਂ ਅਸਾਂ ਔਣਾ ਚੰਚਲੋ

ਕੀ ਕਰਨਾ ਬੰਦੂਕਾਂ ਓ,

ਮੇਰੀਏ ਜਿੰਦੇ, ਕੀ ਕਰਨਾ ਬੰਦੂਕਾਂ ਓ

 

ਤੂੰ ਤਾਂ ਚਲਾ ਪਰਦੇਸ਼ ਕੁੰਜੂਆ,

ਦੇਈ ਜਾ ਡੁਠੀ ਨਸ਼ਾਨੀ ਓ,

ਮੇਰੇ ਕੁੰਜੂਆ, ਦੇਈ ਜਾ ਡੁਠੀ ਨਸ਼ਾਨੀ ਓ ।

ਡੁਠੀ ਦਾ ਬਸੋਸ ਮਤ ਕਰਾਂ ਚੰਚਲੋ

ਚੰਭੇ ਸੁਨਾ ਬਤੇਰਾ ਓ.

ਮੇਰੀਏ ਜਿੰਦੇ ਚੰਭੇ ਸੁਨਾ ਬਤੇਰਾ ਓ ।

ਕਲ ਕੀਆ ਰਾਤੀਂ ਮਤ ਜਾਂਦਾ ਕੁੰਜੂਆ

ਦੇਆਂ ਜਿੰਦ ਵੀ ਵਾਰੀ ਓ,

ਮੇਰੇ ਕੁੰਜੂਆ ਦੇਆਂ ਜਿੰਦ ਵੀ ਵਾਰੀਓ ।

 

ਕਲ ਕੀਆ ਰਾਤੀਂ ਟੁਰ ਜਾਣਾ ਚੰਚਲੋ,

ਕੰਮ ਪੈਈ ਗਿਆ ਭਾਰੀ ਓ,

ਮੇਰੀਏ ਜਿੰਦੇ, ਕੰਮ ਪੈਈ ਗਿਆ ਭਾਰੀ ਓ ।

ਅਤੇ ਇਥੇ ਇਕ ਮੰਡੀ ਜ਼ਿਲ੍ਹੇ ਦਾ ਲਿਖਿਆ ਦੇਸ਼ ਪਿਆਰ ਦਾ ਗੀਤ ਵੀ ਦਿੱਤਾ ਜਾਂਦਾ ਹੈ :-

ਛੋਟੜਾ ਹਿਮਾਚਲ ਪ੍ਰਾਂਤ ਹੈ ਸਾਰਾ

ਆਸਾਰਾ ਹਿਮਾਚਲ ਦੁਨੀਆਂ ਤੇ ਨਿਆਰਾ

ਜੜੀਆਂ ਤਾਂ ਬੂਟੀਆਂ ਨੇ ਪਰਬਤ ਘੇਰੇ

ਭੇਡਾਂ ਬੱਕਰੀਆਂ ਵਾਲੇ ਗਦੀਆਂ ਰੇ ਡੇਰੇ

ਆਸੇ ਤਾਂ ਪਾਸੇ ਖੱਚਰਾਂ ਲਾ ਲਾਰਾ

ਆਸਾਰਾ ਹਿਮਾਚਲ ਦੁਨੀਆ ਤੇ ਨਿਆਰਾ

ਆਲੂਆਂ ਰੀ ਫ਼ਸਲਾਂ ਸੇਉਆਂ ਰੇ ਬਗ਼ੀਚੇ

ਉਨ੍ਹਾਂ ਰੀਆਂ ਲੋਈਆਂ ਤੇ ਸਸਤੇ ਦਲੀਚੇ

ਆਸੇ ਤਾ ਪਾਸੇ ਕੇਲੋਰਾ ਦਾਰਾਓ ਆਸਾਰਾ

ਹਿਮਾਚਲ ਦੁਨੀਆਂ ਤੇ ਨਿਆਰਾ

ਛੋਟੜਾ ਹਿਮਾਚਲ ਪ੍ਰਾਂਤ ਹੈ ਸਾਰਾ ।

ਸੈਲਾਨੀਆਂ ਦਾ ਸਵਰਗ

ਹਿਮਾਚਲ ਪ੍ਰਦੇਸ਼ ਵਿਚ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਲੇ ਸਥਾਨਾਂ ਸਬੰਧੀ ਲਿਖਦੇ ਹੋਏ। ਇਸ ਦੀ ਤਸਵੀਰ ਵਧਾ ਚੜਾ ਕੇ ਵੀ ਪੇਸ਼ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਸੈਲਾਨੀਆਂ ਦਾ ਸਵਰਗ, ਧਰਤੀ ਤੇ ਸਵਰਗ ਦੀ ਟੁਕੜੀ ਆਦਿ ਕਹਿ ਸਕਦੇ

ਹੋ । ਜੇ ਅਜਿਹਾ ਨਾ ਵੀ ਕਹੀਏ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿਮਾਚਲ ਹਰ ਕਿਸਮ ਦੇ ਸੈਲਾਨੀ ਲਈ ਇਕ ਆਦਰਸ਼ਕ ਸਥਾਨ ਹੈ । ਚਟਕ ਪਟਕ ਵਾਲੇ ਸੈਲਾਨੀਆਂ ਲਈ ਸ਼ਿਮਲਾ ਅਤੇ ਉਸ ਦੇ ਨਾਚ ਘਰ, ਅਜੋਕੇ ਹੋਟਲ, ਸਕੇਟਿੰਗ ਰਿੰਕ ਅਤੇ ਸਕੀਇੰਗ ਸਲੋਪ ਅਤੇ ਇਨ੍ਹਾਂ ਸਭਨਾਂ ਤੋਂ ਵੱਧ ਇਸ ਦੀਆਂ ਅਜੋਕੀਆਂ ਅਤੇ ਫੈਸ਼ਨ ਵਾਲੀਆਂ ਸੈਰਗਾਹਾਂ ਹਨ । ਮਨੁੱਖੀ ਅਤੇ ਕੁਦਰਤੀ ਸੁੰਦਰਤਾ ਦੇ ਪ੍ਰੇਮੀਆਂ ਲਈ ਮਨਾਲੀ ਚੰਗਾ ਸਥਾਨ ਹੈ । ਮੱਛੀਆਂ ਫੜਨ ਵਾਲੇ ਸੈਲਾਨੀਆਂ ਨੂੰ ਆਪਣੀ ਇੱਛਾ ਦਾ ਸਥਾਨ ਵੀ ਲੱਭ ਜਾਂਦਾ ਹੈ । ਆਰਾਮਦਾਰ ਅਤੇ ਸਿਹਤ ਲਈ ਲਾਭਕਾਰੀ ਜਲਵਾਯੂ ਵਿਚ ਆਪਣੇ ਕੁਝ ਕੁ ਦਿਨ ਬਤੀਤ ਕਰਨ ਵਾਲੇ ਸੈਲਾਨੀਆਂ ਲਈ ਡਲਹੌਜੀ, ਕਸੌਲੀ, ਚੈਲ ਅਤੇ ਸ਼ਿਮਲੇ ਦੇ ਆਸ ਪਾਸ ਹੋਰ ਵੀ ਬਹੁਤ ਸਾਰੇ ਸਥਾਨ ਹਨ । ਪਰੰਤੂ ਜੇਕਰ ਜ਼ਰਾ ਭੀੜ ਭੜੱਕੇ ਵਾਲੇ ਰਾਹਾ ਤੇ ਪਰੇ ਹੋ ਕੇ ਹਿਮਾਚਲ ਦੇ ਅੰਦਰਲੇ ਇਲਾਕਿਆਂ ਵਿਚ, ਅਰਥਾਤ ਮੁੱਖ ਸੜਕਾਂ ਤੋਂ ਵੀਹ ਤੀਹ ਮੀਲ ਤੇ ਜਾ ਕੇ ਦੇਖੇਂ, ਤਾਂ ਤੁਹਾਨੂੰ ਸ਼ਾਂਤੀ ਪੂਰਬਕ ਰਹਿਣ ਲਈ ਆਦਰਸ਼ਕ ਕਿਸਮ ਦੇ ਸਥਾਨ ਮਿਲਣਗੇ । ਇਸ ਰਾਜ ਵਿਚ ਬਹੁਤ ਸਾਰੇ ਆਰਾਮ ਘਰ ਹਨ ਪਰੰਤੂ ਜੇਕਰ ਤੁਹਾਨੂੰ ਕਿਸੇ ਅਜਿਹੇ ਸਥਾਨ ਵਿਖੇ ਵੀ ਰਹਿਣ ਦਾ ਮੌਕਾ ਪੈ ਜਾਵੇ ਜਿਥੇ ਕੋਈ ਸਹੂਲਤਾ ਨਾ ਹੋਣ ਤਾਂ ਵੀ ਰਾਤ ਭਰ ਦੇ ਆਰਾਮ ਲਈ ਸਥਾਨ ਜ਼ਰੂਰ ਮਿਲ ਜਾਵੇਗਾ । ਇਥੋਂ ਦੇ ਲੋਕ ਬਹੁਤ ਆਓ ਭਗਤ ਕਰਦੇ ਹਨ ।

ਇਸ ਇਲਾਕੇ ਦੇ ਕੁਝ ਕੁ ਪ੍ਰਸਿੱਧ ਸਥਾਨਾਂ ਦਾ ਜਿੱਥੇ ਕਿ ਸੈਲਾਨੀ ਆਮ ਕਰਕੇ ਜਾਂਦੇ ਰਹਿੰਦੇ ਹਨ, ਸੰਖੇਪ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ :-

ਡਲਹੋਜ਼ੀ:

(2,035ਮੀਟਰ) ਇੱਥੋਂ ਦੀਆਂ ਸਭ ਤੋਂ ਵੱਧ ਆਕਰਸ਼ਤ ਕਰਨ ਵਾਲੀਆਂ ਥਾਵਾਂ ਵਿਚੋਂ ਸੱਤ ਧਾਰਾ ਅਤੇ ਸੁਭਾਸ਼ ਬਾਉਲੀ, ਪੰਜ ਪੁਲ ਦੇ ਝਰਨੇ ਅਤੇ ਸ਼ਹਿਰ ਦੇ ਦਸ ਕਿਲੋਮੀਟਰ ਦੇ ਘੇਰੇ ਵਿਚ ਸਥਿਤ ਸੋਹਣੇ ਪਿਕਨਿਕ ਸਥਾਨ ਹਨ । ਪਰੰਤੂ ਡਲਹੌਜ਼ੀ ਦੇ ਆਲੇ ਦੁਆਲੇ ਦੇ ਰਣਮੀਕ ਸਥਾਨਾਂ ਵਿਚੋਂ ਸਭ ਤੋਂ ਸੁੰਦਰ ਸਥਾਨ ਖਜਿਆਰ ਵਿਖੇ ਪਿਆਲੇ ਦੀ ਸ਼ਕਲ ਦੀ ਇਕ ਪੱਬੀ ਹੈ ਜਿਸ ਦੇ ਬਿਲਕੁਲ ਵਿਚਾਲੇ ਇਕ ਝੀਲ ਹੈ। ਖਜਿਆਰ ਨੂੰ ਭਾਰਤ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ।

ਧਰਮਸ਼ਾਲਾ : (ਲਗਭਗ 1220 ਮੀਟਰ) ਸ਼ਹਿਰ ਤੋਂ ਲਗਭਗ 23 ਕਿਲੋਮੀਟਰ ਤੋਂ

3050 ਮੀਟਰ ਦੀ ਉਚਾਈ ਤੇ ਸਥਿਤ ਕਰੇੜੀ ਝੀਲ ਤਕ ਪਗਡੰਡੀ ਜਾਂਦੀ ਹੈ ਅਤੇ 19 ਕਿਲੋਮੀਟਰ ਦੀ ਦੂਰੀ ਤੇ ਕਾਂਗੜੇ ਦਾ ਪ੍ਰਸਿੱਧ ਕਿਲਾ ਹੈ ਜਿੱਥੇ ਕਿ ਕਈ ਵਾਰ ਇਤਿਹਾਸਕ ਘਟਨਾਵਾਂ ਵਾਪਰੀਆਂ । ਧਾਰਮਕ ਵਿਚਾਰਾਂ ਦੇ ਲੋਕਾਂ ਲਈ ਇੱਥੇ ਚੁਮੰਡਾ ਦੇਵੀ. ਬਰਾਜੇਸ਼ਵਰੀ ਦੇਵੀ ਦੇ ਮੰਦਰ ਹਨ ਅਤੇ ਜਵਾਲਾਮੁਖੀ ਦਾ ਪ੍ਰਸਿੱਧ ਮੰਦਰ ਵੀ ਹੈ ਜਿੱਥੇ ਅਮਰਜੋਤ ਦੀ ਪੂਜਾ ਵਾਸਤੇ ਹਰ ਸਾਲ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ ।

ਕੁੱਲੂ ਮਲਾਨੀ :

(1220 ਮੀਟਰ) ਇਹ ਪਹਾੜੀ ਸਥਾਨ ਹਿਮਾਚਲ ਦਾ ਮਾਣ ਅਤੇ ਸ਼ਾਨ ਹਨ । ਇਹ ਦੁਨੀਆਂ ਦੇ ਸਭ ਤੋਂ ਵੱਧ ਸੁੰਦਰ ਨਜ਼ਾਰੇ ਪੇਸ਼ ਕਰਦੇ ਹਨ, ਜਿੱਥੇ ਟਾਊਟ ਮੱਛੀ ਫੜੀ ਜਾ ਸਕਦੀ ਹੈ ਅਤੇ ਇਹ ਸਥਾਨ ਪੈਦਲ ਚਲਣ ਲਈ ਆਦਰਸ਼ਕ ਹਨ ।

ਸ਼ਿਮਲਾ :

(2205 ਮੀਟਰ) ਆਸਾਨੀ ਨਾਲ ਪੁਜਣ ਕਰਕੇ ਅਤੇ ਅਜੋਕੀਆਂ ਸਹੂਲਤਾਂ ਕਾਰਨ ਸ਼ਿਮਲਾ ਹਿਮਾਚਲ ਦੇ ਪਹਾੜੀ ਸਥਾਨਾਂ ਵਿਚੋਂ ਸਭ ਤੋਂ ਵੱਧ ਹਰਮਨ ਪਿਆਰਾ ਹੈ । ਗਰਮੀਆਂ ਵਿਚ ਇੱਥੇ ਸੱਠ ਸੱਤਰ ਹਜ਼ਾਰ ਸੈਲਾਨੀ ਆਉਂਦੇ ਹਨ ।

ਹਿਮਾਚਲ ਪ੍ਰਦੇਸ਼ ਵਿਚ ਸੈਲਾਨੀਆਂ ਦੇ ਦਿਲਚਸਪੀ ਵਾਲੇ ਸਥਾਨਾਂ ਵਿਚੋਂ ਇਥੋਂ ਦੀਆਂ ਦੋ ਝੀਲਾਂ ਵਿਸ਼ੇਸ਼ ਕਰਕੇ ਵਰਣਨ ਯੋਗ ਹਨ । ਸੱਤ ਤਰਦੇ ਟਾਪੂਆਂ ਵਾਲੀ ਰਵਾਲਸਰ ਝੀਲਾਂ ਲਗਭਗ 610 ਮੀਟਰ ਦੀ ਉਚਾਈ ਤੇ ਮੰਡੀ ਦੇ ਦੱਖਣ ਪੱਛਮੀ ਪਾਸੇ। ਸਥਿਤ ਹੈ । ਭਾਵੇਂ ਮੂਲ ਤੌਰ ਤੇ ਇਹ ਬੋਧੀਆਂ ਲਈ ਯਾਤਰਾ ਦਾ ਇਕ ਸਥਾਨ ਹੈ, ਪਰੰਤੂ ਇਸ ਦੇ ਕੰਢਿਆਂ ਤੇ ਲਗਦੇ ਸਾਲਾਨਾ ਮੇਲਿਆਂ ਤੇ ਸਭ ਜਾਤਾਂ ਅਤੇ ਧਰਮਾਂ ਦੇ ਹਜ਼ਾਰਾਂ ਲੋਕ ਆਉਂਦੇ ਹਨ । ਇਸ ਸਥਾਨ ਨਾਲ ਇਕ ਪੌਰਾਣਕ ਕਹਾਣੀ ਵੀ ਜੁੜੀ ਹੋਈ ਹੈ । ਇਹ ਕਿਹਾ ਜਾਂਦਾ ਹੈ ਕਿ ਪਦਮ ਸੰਭਵ ਜਿਸ ਨੇ ਤਿੱਬਤ ਵਿਚ ਬੁੱਧ ਮੱਤ ਦਾ ਆਰੰਭ ਕੀਤਾ, ਮੰਡੀ ਦੇ ਰਾਜੇ ਦੀ ਲੜਕੀ ਦਾ ਅਧਿਆਪਕ ਬਣਿਆ ਜੋ ਆਪਣੇ ਮੱਠ ਵਿਚ ਰਹਿੰਦੀ ਸੀ । ਪਰ ਜਦੋਂ ਰਾਜੇ ਨੂੰ ਪਤਾ ਲਗਾ ਤਾਂ ਉਸ ਨੇ ਪਦਮ ਸੰਭਵ ਨੂੰ ਜਲਾ ਕੇ ਮਾਰ ਦੇਣ ਦਾ ਹੁਕਮ ਦਿੱਤਾ ਪਰ ਜਦੋਂ ਚਿਤਾ ਨੂੰ ਅੱਗ ਲਾਈ ਗਈ ਉਹ ਸਾਰਾ ਦਾ ਸਾਰਾ ਤੇਲ ਜੋ ਅੱਗ ਭੜਕਾਉਣ ਲਈ ਛਿੜਕਿਆ ਗਿਆ ਸੀ, ਪਾਣੀ ਵਿਚ ਬਦਲ ਗਿਆ ਅਤੇ ਉਹ ਪਾਣੀ ਰਵਾਲਸਰ ਝੀਲ ਬਣ ਗਈ । ਇਸ ਝੀਲ ਵਿਚੋਂ ਪਦਮ ਸੰਭਵ ਕੰਵਲ ਦੇ ਫੁੱਲ ਤੇ ਬੈਠ ਕੇ ਪਰਗਟ ਹੋਇਆ ।

ਧਾਰਮਕ ਮਹੱਤਤਾ ਤੋਂ ਇਲਾਵਾ ਰਵਾਲਸਰ ਰਮਣੀਕਤਾ ਕਰਕੇ ਵੀ ਪ੍ਰਸਿੱਧ ਹੈ । ਇਸ ਦੇ ਚਾਰੋ ਪਾਸੇ ਅਣ ਕੱਜੀਆਂ ਪਹਾੜੀਆਂ ਹਨ ਅਤੇ ਇਸੇ ਲਈ ਇਸ ਦੇ ਪਾਣੀ ਅਤੇ ਹਰਿਆਵਲ ਇਸ ਦੇ ਆਲੇ ਦੁਆਲੇ ਦੇ ਮੁਕਾਬਲੇ ਅਤਿਅੰਤ ਸੁੰਦਰ ਲੱਗਦੇ ਹਨ।

ਦੂਜੀ ਝੀਲ ਵੀ ਬਹੁਤ ਰਮਣੀਕ ਅਤੇ ਮਿਥਿਹਾਸਕ ਮਹੱਤਤਾ ਕਰਕੇ ਆਕਰਸ਼ਤ ਕਰਦੀ ਹੈ । ਸਿਰਮੌਰ ਜ਼ਿਲ੍ਹੇ ਵਿਚ ਰੇਨੁਕਾ ਝੀਲ ਦਾ ਨਾਂ, ਪਰਸਰਾਮ ਜਿਸ ਨੂੰ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਜਾਂਦਾ ਸੀ, ਦੀ ਮਾਤਾ ਦੇ ਨਾਂ ਤੇ ਹੀ ਰੱਖਿਆ ਗਿਆ। ਇਹ ਕਿਹਾ ਜਾਂਦਾ ਹੈ ਕਿ ਰੇਨੁਕਾ ਨੇ ਆਪਣੇ ਪਤੀ ਨੂੰ ਮਾਰਨ ਵਾਲੇ ਸਹੰਸ੍ਰਬਾਹੂ ਨਾਂ ਦੇ ਇਕ ਖੱਤਰੀ ਰਾਜੇ ਦੇ ਫੰਦੇ ਵਿਚੋਂ ਨਿਕਲਣ ਵਾਸਤੇ ਇਸ ਝੀਲ ਵਿਚ ਛਾਲ ਮਾਰੀ ਸੀ ਅਤੇ ਬਾਅਦ ਵਿਚ ਉਸਨੂੰ ਦੇਵਤਿਆਂ ਨੇ ਬਾਹਰ ਕੱਢ ਦਿੱਤਾ ਉਸ ਦੇ ਪੁੱਤਰ ਪਰਸਰਾਮ ਨੇ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਸਾਰੇ ਦੇ ਸਾਰੇ ਖੱਤਰੀ ਕਬੀਲੇ ਨੂੰ 21 ਵਾਰ ਮਾਰ ਮਿਟਾਇਆ । ਇਨ੍ਹਾਂ ਮੁਹਿੰਮਾਂ ਦੇ ਦੌਰਾਨ ਉਹ ਆਪਣੀ ਮਾਤਾ ਨੂੰ ਸਾਲ ਦੇ ਕਿਸੇ ਖਾਸ ਦਿਨ ਮਿਲਦਾ ਸੀ । ਉਹ ਦਿਨ ਲੋਕ ਅੱਜ ਤਕ ਮਨਾਉਂਦੇ ਹਨ । ਸਾਲ ਦੇ ਬਾਕੀ ਦਿਨਾਂ ਲਈ ਝੀਲ, ਇਸ ਦੇ ਸ਼ਾਂਤ ਪਾਣੀਆਂ ਤੇ ਕਿਸ਼ਤੀ ਚਲਾਉਣ ਦੇ ਇਛੁੱਕਾਂ ਅਤੇ ਛੁੱਟੀ ਦੇ ਦੌਰਾਨ ਇਸ ਦੇ ਦਿਲ ਖਿਚਵੇਂ ਨਜ਼ਾਰੇ ਨੂੰ ਮਾਣਨ ਦੇ ਚਾਹਵਾਨਾਂ ਲਈ ਸਚਮੁਚ ਦਾ ਸਵਰਗ ਹੈ ।

Himachal Pardesh History | ਹਿਮਾਚਲ ਪ੍ਰਦੇਸ਼ ਦਾ ਇਤਿਹਾਸ |

 

 

 

Credit – ਭਾਸ਼ਾ ਵਿਭਾਗ ਪੰਜਾਬ

Leave a Comment

error: Content is protected !!