Saudi Arab History | ਸਊਦੀ ਅਰਬ ਦਾ ਇਤਿਹਾਸ |

ਅਸਲ ਵਿਚ ਸਊਦੀ ਅਰਬ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ । ਇਹ ਦੇਸ਼ ਪਹਿਲਾਂ ਅਰਬ ਦਾ ਹੀ ਇਕ ਭਾਗ ਹੋਇਆ ਕਰਦਾ ਸੀ ਅਤੇ 18 ਸਤੰਬਰ, 1932 ਨੂੰ ਇਹ ਨਵੇਂ ਰੂਪ ਵਿਚ ਹੋਂਦ ਵਿਚ ਆਇਆ। ਇਸ ਕਰਕੇ ਇਸ ਦਾ ਇਤਿਹਾਸ ਇਸ ਦਿਨ ਤੋਂ ਹੀ ਆਰੰਭ ਹੁੰਦਾ ਹੈ ।

Contents hide

18 ਸਤੰਬਰ, 1932 ਨੂੰ ਬਾਦਸ਼ਾਹ ਅਬਦੁਲ ਅਜ਼ੀਜ਼ ਇਬਨ ਅਬਦੁਰ ਰਹਿਮਾਨ ਅਲ-ਫ਼ੈਸਲ ਅਲ ਸਊਦ ਨੇ ਸ਼ਾਹੀ ਫ਼ਰਮਾਨ ਦੁਆਰਾ ਹੈਜਾਜ਼ ਅਤੇ ਨੈਜੱਦ ਦੇਵੇਂ ਰਾਜਾਂ ਨੂੰ ਇਕੱਠਾ ਕਰਕੇ ਸਊਦੀ ਅਰਬ ਦਾ ਰਾਜ ਸਥਾਪਤ ਕੀਤਾ । ਇਹ ਦੋਵੇਂ ਰਾਜ 1927 ਤੋਂ ਵੱਖਰੇ ਵੱਖਰੇ ਰਾਜਾਂ ਦੇ ਰੂਪ ਵਿਚ ਕਾਇਮ ਸਨ ਅਤੇ ਦੋਵਾਂ ਦੀ ਪ੍ਰਸ਼ਾਸਨ ਪ੍ਰਣਾਲੀ ਵੀ ਇਕ ਦੂਜੇ ਨਾਲੋਂ ਭਿੰਨ ਪ੍ਰਕਾਰ ਦੀ ਸੀ । ਇਹ ਤਬਦੀਲੀ ਖ਼ਾਸ ਮਹੱਤਤਾ ਰਖਦੀ ਸੀ । ਇਸ ਤਬਦੀਲੀ ਨੇ ਇਕ ਨਵੇਂ ਇਤਿਹਾਸ ਨੂੰ ਜਨਮ ਦਿੱਤਾ । ਭਾਵੇਂ ਬਾਦਸ਼ਾਹ ਦੀ ਸਰਬਉੱਚ-ਸੱਤਾ ਨੂੰ ਖ਼ਤਮ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੀ ਅਤੇ ਨਵੇਂ ਰਾਜ ਦਾ ਬਾਦਸ਼ਾਹ ਹਾਲਾਂ ਵੀ ਨਿਰਪੇਖ ਬਾਦਸ਼ਾਹ ਸੀ ਪਰੰਤੂ ਇਸ ਨਾਲ ਦੇਸ਼ ਦੀਆਂ ਘਰੇਲੂ ਅਤੇ ਬਦੇਸ਼ੀ ਨੀਤੀਆਂ ਵਿਚ ਅੰਤਰ ਜ਼ਰੂਰ ਆਇਆ । ਇਬਨ ਸਊਦ ਨੇ 1926 ਵਿਚ ਸਾਰੇ ਅੰਦਰੂਨੀ ਅਰਬ ਤੇ ਆਪਣੀ ਸ਼ਕਤੀ ਦਾ ਪਸਾਰ ਕਰ ਲਿਆ ਸੀ । ਇਸ ਤੋਂ ਪਹਿਲਾਂ ਅਰਬ ਦੇਸ਼ ਬਾਕੀ ਦੇ ਸੰਸਾਰ ਨਾਲੋਂ ਇਕ ਪ੍ਰਕਾਰ ਨਾਲ ਬਿਲਕੁਲ ਹੀ ਅੱਡ ਸੀ । ਇਸ ਅੱਡਰੇਪਣ ਦਾ ਕਾਰਨ ਇਥੋਂ ਦੇ ਲੋਕਾਂ ਦੀ ਗਰੀਬੀ, ਇਥੋਂ ਦਾ ਰੇਗਿਸਤਾਨ ਅਤੇ ਲੋਕਾਂ ਦਾ ਧਰਮ ਪ੍ਰਤੀ ਕੱਟੜਪੁਣਾ ਸਨ । ਇਬਨ ਸਊਦ ਕੇਵਲ ਤੁਰਕੀ ਅਤੇ ਬਰਤਾਨੀਆ ਦੇ ਮੁਲਕਾਂ ਨੂੰ ਹੀ ਜਾਣਦਾ ਸੀ, ਪਰੰਤੂ ਹੈਜਾਜ਼ ਦੀ ਜਿੱਤ ਨਾਲ ਉਹ ਹੋਰ ਤਾਕਤਾਂ ਨਾਲ ਵੀ ਸੰਪਰਕ ਵਿਚ ਆਇਆ ਅਤੇ ਨਵੇਂ ਹਾਲਾਤ ਨੇ ਉਸਨੂੰ ਆਪਣੀ ਸਥਿਤੀ ਤੇ ਪੁਨਰ ਵਿਚਾਰ ਕਰਨ ਦੀ ਪ੍ਰੇਰਣਾ ਦਿੱਤੀ । ਸਭ ਤੋਂ ਪਹਿਲਾਂ ਰੂਸ ਨੇ ਉਸ ਦੇ ਨਵੇਂ ਰੁਤਬੇ ਨੂੰ ਸਵੀਕਾਰ ਕੀਤਾ ਅਤੇ ਇਸ ਦੇ ਕੌਂਸਲ ਜਨਰਲ ਨੂੰ ਮੰਤਰੀ ਪਦ ਪ੍ਰਦਾਨ ਕੀਤਾ। ਕੁਝ ਸਮਾਂ ਬਾਦ ਇੰਗਲੈਂਡ ਤੇ ਫਰਾਂਸ ਨੇ ਵੀ ਇਸ ਨੂੰ ਮਾਨਤਾ ਦੇ ਦਿੱਤੀ ।

ਮੱਕਾ ਸ਼ਰੀਫ਼ ਵਿਚ ਹੱਜ ਲਈ ਲੋਕ ਬਹੁਤੀ ਗਿਣਤੀ ਵਿਚ ਜਾਣ ਲਗ ਪਏ ਸਨ, ਇਸ ਕਰਕੇ ਇਬਨ ਸਊਦ ਅਮੀਰ ਬਣਦਾ ਜਾ ਰਿਹਾ ਸੀ । ਉਸ ਨੇ ਇਹ ਮਹਿਸੂਸ ਕਰ ਲਿਆ ਕਿ ਉਸ ਦਾ ਰਾਜ ਤਾਂ ਹੀ ਪ੍ਰਗਤੀ ਦੀ ਰਾਹ ਤੇ ਜਾ ਸਕਦਾ ਹੈ ਜੇ ਉਹ ਤਕਨੀਕੀ ਤੇ ਆਰਥਿਕ ਖੇਤਰਾਂ ਵਿਚ ਪੱਛਮੀ ਦੇਸ਼ਾਂ ਦਾ ਸਹਿਯੋਗ ਪ੍ਰਾਪਤ ਕਰੇ । ਉਸ ਨੇ ਨੈੱਜਦ ਦੀਆਂ ਖਾਲਸ ਹਵਾਵਾਂ ਵਿਚ ਲੋੜ ਅਨੁਸਾਰ ਖੁਲ੍ਹ-ਖ਼ਿਆਲੀ ਦੀ ਪਾਣ ਚਾੜ੍ਹਨ ਵਿਚ ਕੋਈ ਸੰਕੋਚ ਨਾ ਕੀਤਾ ਅਤੇ ਗ਼ੈਰ ਮੁਸਲਮਾਨ ਲੋਕਾਂ ਨਾਲ ਉਸ ਦੇ ਵਤੀਰੇ ਵਿਚ ਕਾਫ਼ੀ ਪਰਿਵਰਤਨ ਆਇਆ। ਆਮ ਲੋਕ ਤਾਂ ਇਹ ਆਸ ਕਰਦੇ ਸਨ ਕਿ ਉਹ ਹੈਜਾਜ਼ ਨੂੰ ਵੀ ਨੈੱਜਦ ਵਾਂਗ ਖ਼ਾਲਸ ਮੁਸਲਿਮ ਦੇਸ਼ ਬਣਾ ਦੇਵੇਗਾ, ਪਰੰਤੂ ਉਹ ਇਸ ਦੇ ਉਲਟ ਹੁੰਦਾ ਵੇਖ ਕੇ ਹੈਰਾਨ ਰਹਿ ਗਏ । ਉਸ ਦੇ ਦੇਸ਼ਵਾਸੀ ਆਪਣੇ ਅੰਦਰ ਝਾਤ ਮਾਰਨ ਲਗੇ ਜਿਥੇ ਕਿ ਵਹਾਬੀ ਲੋਕ, ਜਿਨ੍ਹਾਂ ਨੂੰ ਅਲ-ਇਖਵਾਨ ਕਿਹਾ ਜਾਂਦਾ ਸੀ, ਪਹਿਲਾਂ ਹੀ ਜੰਗ ਦੇ ਪੱਛਮੀ ਹਥਿਆਰਾਂ ਦੀ ਵਰਤੋਂ ਕਰ ਰਹੇ ਸਨ । ਇਬਨ ਸਊਦ ਨੇ ਬੜੀ ਹੁਸ਼ਿਆਰੀ ਨਾਲ ਲੋਕਾਂ ਨੂੰ ਪ੍ਰੇਰ ਕੇ ਆਪਣੇ ਪ੍ਰਾਜੈਕਟਾਂ ਸਬੰਧੀ ਵਿਰੋਧਤਾ ਨੂੰ ਖ਼ਤਮ ਕਰ ਦਿੱਤਾ, ਪਰੰਤੂ ਹਾਲਾਂ ਵੀ ਦੇਸ਼ ਵਿਚ ਅਜਿਹੇ ਤੱਤਾਂ ਦੀ ਘਾਟ ਨਹੀਂ ਸੀ ਜੋ ਕਿਸੇ ਪ੍ਰਕਾਰ ਦੀ ਤਬਦੀਲੀ ਦੇ ਹੱਕ ਵਿਚ ਨਹੀਂ ਸਨ । ਸਚਾਈ ਤਾਂ ਇਹ ਹੈ ਕਿ ਉਸਨੇ ਆਪਣੇ ਦੇਸ਼ ਵਿਚ ਖੁਦਾ ਦਾ ਝੰਡਾ ਬੁਲੰਦ ਕਰਨ ਲਈ ਇਹ ਤੱਤ ਆਪ ਹੀ ਪੈਦਾ ਕੀਤੇ ਸਨ । ਸੰਨ 1929 ਵਿਚ ਫ਼ੈਸਲ ਅਦ ਦਾਵਿਸ਼ ਸੁਲਤਾਨ ਇਬਨ ਬਿਜਾਦ ਅਤੇ ਇਖ਼ਵਾਨ ਤੇ ਹੋਰ ਨੇਤਾਵਾਂ ਨੇ ਉਸ ਤੇ ਦੋਸ਼ ਲਗਾਇਆ ਕਿ ਉਸਨੇ ਉਸ ਉਦੇਸ਼ ਨਾਲ ਦਗਾ ਕੀਤਾ ਸੀ ਜਿਸ ਲਈ ਉਹ ਇੰਨੀ ਤਕੜਾਈ ਨਾਲ ਲੜਿਆ ਸੀ । ਇਨ੍ਹਾਂ ਲੋਕਾਂ ਨੇ ਕਾਨੂੰਨ ਆਪਣੇ ਹੱਥ ਵਿਚ ਲੈ ਕੇ ਈਰਾਨ ਅਤੇ ਇਸ ਦੇ ਬਰਤਾਨਵੀਂ ਸਰਪ੍ਰਸਤ ਤੇ ਹੱਲਾ ਬੋਲ ਦਿੱਤਾ ।

ਬਗ਼ਾਵਤ ਨੂੰ ਦਬਾ ਦਿੱਤਾ ਗਿਆ ਅਤੇ ਇਬਨ ਸਊਦ ਨੇ ਆਪਣੇ ਪੈਦਾ ਕੀਤੇ ਮਹਿਖਾਸੁਰ ਦੇ ਭੂਤ ਨੂੰ ਆਪ ਹੀ ਖ਼ਤਮ ਕਰ ਦਿੱਤਾ । ਤੀਜੀ ਵਾਰ ਵਹਾਬੀ ਅੰਦੋਲਨ ਨੂੰ ਨਾਕਾਮੀ ਦਾ ਮੂੰਹ ਵੇਖਣਾ ਪਿਆ ਅਤੇ ਇਸ ਵਾਰ ਦੀ ਹਾਰ ਇਨ੍ਹਾਂ ਦੇ ਮਿੱਤਰਾਂ ਦੇ ਹੱਥੋਂ ਹੋਈ ਅਤੇ ਸ਼ਾਇਦ ਇਸ ਅੰਦੋਲਨ ਨੂੰ ਸਦਾ ਲਈ ਖ਼ਤਮ ਕਰ ਗਈ । ਹੁਣ ਇਬਨ ਸਊਦ ਨੂੰ ਆਪਣੇ ਦੇਸ਼ ਦੇ ਵਿਕਾਸ ਵੱਲ ਧਿਆਨ ਦੇਣ ਦਾ ਪੂਰਾ ਅਵਸਰ ਪ੍ਰਾਪਤ ਹੋਇਆ ਅਤੇ ਉਹ ਆਪਣੀ ਬਦੇਸ਼ੀ ਨੀਤੀ ਦੀਆਂ ਸਮੱਸਿਆਵਾਂ ਬਾਰੇ ਵੀ ਸੋਚਣ ਲਗਾ । ਸਭ ਤੋਂ ਵੱਡੀ ਗੱਲ ਉਸਦੇ ਮਨ ਦੀ ਇਹ ਸੀ ਕਿ ਉਹ ਆਪਣੇ ਦੇਸ਼ ਨੂੰ ਪੂਰਣ ਰੂਪ ਵਿਚ ਸੁਤੰਤਰ ਰਖਣਾ ਚਾਹੁੰਦਾ ਸੀ ਅਤੇ ਇਸ ਵਿਚ ਇਸਲਾਮ ਧਰਮ ਨੂੰ ਸਰਬ-ਉੱਚਤਾ ਪ੍ਰਦਾਨ ਕਰਨ ਦਾ ਹਾਮੀ ਸੀ । ਇਨ੍ਹਾਂ ਬੁਨਿਆਦੀ ਉਦੇਸ਼ਾਂ ਨੂੰ ਮੁੱਖ ਰਖਦੇ ਹੋਏ ਨਾ ਕੇਵਲ ਸਾਰੇ ਰਾਸ਼ਟਰਾਂ ਦਾ ਮਿਲਵਰਤਣ ਪ੍ਰਾਪਤ ਕਰਨਾ ਚਾਹੁੰਦਾ ਸੀ ਸਗੋਂ ਉਹ ਉਨ੍ਹਾਂ ਕੁਝ ਪ੍ਰਥਾਵਾਂ ਤੇ ਹਮਦਰਦੀ ਪੂਰਣ ਗੌਰ ਕਰਨ ਲਈ ਵੀ ਤਿਆਰ ਸੀ ਜੋ ਬਦੇਸ਼ੀ ਸੰਪਰਕ ਕਰਕੇ ਹੈਜਾਜ਼ ਵਿਚ ਪ੍ਰਚਲਤ ਹੈ ਚੁੱਕੀਆਂ ਸਨ । ਵਹਾਬੀ ਤਮਾਕੂ ਨੂੰ ਹਰਾਮ ਸਮਝਦੇ ਸਨ, ਪਰੰਤੂ ਹੈਜਾਜ ਵਿਚ ਇਸ ਤੇ ਕੋਈ ਪਾਬੰਦੀ ਨਾ ਲਗਾਈ ਗਈ ਅਤੇ ਹੌਲੀ ਹੌਲੀ ਸੰਗੀਤ ਤੋਂ ਪਾਬੰਦੀ ਵੀ ਖ਼ਤਮ ਕਰ ਦਿੱਤੀ । ਹਵਾਈ ਸਫ਼ਰ ਦੀਆਂ ਸਹੂਲਤਾਂ ਨੇ ਖੁਦਾਈ ਕਹਿਰ ਦੇ ਡਰ ਨੂੰ ਖ਼ਤਮ ਕਰ ਦਿੱਤਾ । ਇਸ ਪ੍ਰਕਾਰ ਜਨਤਾ ਦੇ ਖੁਲ੍ਹੇ ਵਿਚਾਰਾਂ ਨੇ ਪਹਿਲਾਂ ਤਾਂ ਹੌਲੀ ਹੌਲੀ ਅਤੇ ਬਾਦ ਵਿਚ ਬੜੀ ਤੇਜ਼ੀ ਨਾਲ ਖਾਲਸ ਮੁਸਲਿਮ ਰਾਜ ਦੀਆਂ ਸਾਰੀਆਂ ਮਨਾਹੀਆਂ ਨੂੰ ਖ਼ਤਮ ਕਰ ਦਿੱਤਾ । ਦੂਜੇ ਪਾਸੇ ਇਬਨ ਸਊਦ ਨੇ ਆਪਣੇ ਦੇਸ਼ ਦੀਆਂ ਘਰੇਲੂ ਨੀਤੀਆਂ ਵਿਚ ਕਿਸੇ ਪ੍ਰਕਾਰ ਦੇ ਬਦੇਸ਼ੀ ਦਖ਼ਲ ਨੂੰ ਬਰਦਾਸ਼ਤ ਨਾ ਕਰਨ ਦਾ ਨਿਸ਼ਚਾ ਕੀਤਾ ਹੋਇਆ ਸੀ । ਇਕ ਭਾਰਤੀ ਮੁਸਲਿਮ ਪ੍ਰਤਿਨਿਧ ਮੰਡਲ ਨੇ ਇਹ ਸੁਝਾਓ ਦਿੱਤਾ ਕਿ ਹੈਜਾਜ਼ ਵਿਚ ਇਬਨ ਸਊਦ ਦੇ ਰਾਜ ਦੀ ਥਾਂ ਸਰਬ-ਇਸਲਾਮੀ ਗਣਤੰਤਰ ਕਾਇਮ ਕੀਤਾ ਜਾਵੇ । ਪਰੰਤੂ ਉਨ੍ਹਾਂ ਦੀ ਇਹ ਤਜਵੀਜ਼ ਸਿਰੇ ਨਾ ਚੜ੍ਹ ਸਕੀ । ਮਿਸਰੀਆਂ ਨੂੰ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਹਰ ਸਾਲ ਹੱਜ ਦੀ ਯਾਤਰਾ ਲਈ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਦੀ ਜ਼ਿਮੇਵਾਰੀ ਪੂਰਣ ਰੂਪ ਵਿਚ ਸਊਦੀ ਸਰਕਾਰ ਦੀ ਸੀ, ਇਸ ਕਰਕੇ ਉਨ੍ਹਾਂ ਨੂੰ ਆਪਣੇ ਰਵਾਇਤੀ ਫ਼ੌਜੀ ਦਸਤੇ ਭੇਜਣ ਦੀ ਲੋੜ ਨਹੀਂ ਸੀ । ਬਰਤਾਨੀਆ ਅਤੇ ਹੋਰ ਯੂਰਪੀ ਦੇਸ਼ਾਂ ਨੂੰ ਬੜੇ ਸੁੰਦਰ ਢੰਗ ਨਾਲ ਆਖ ਦਿੱਤਾ ਗਿਆ ਕਿ ਉਹ ਅਪਰਾਧ ਅਤੇ ਦਾਸ-ਪ੍ਰਥਾ ਆਦਿ ਸਬੰਧੀ ਇਸਲਾਮੀ ਕਾਨੂੰਨਾਂ ਦੀ ਪ੍ਰਕ੍ਰਿਆ ਵਿਚ ਦਖ਼ਲ ਦੇਣ ਦਾ ਯਤਨ ਨਾ ਕਰਨ। ਚਰਚ ਅਤੇ ਗ਼ੈਰ-ਮੁਸਲਿਮਾਂ ਲਈ ਹੋਰ ਪੂਜਾ ਸਥਾਨ ਉਸਾਰਨ ਸਬੰਧੀ ਬੇਨਤੀਆਂ ਨੂੰ ਅਪ੍ਰਵਾਨ ਕਰ ਦਿੱਤਾ ਗਿਆ ।

ਇਨ੍ਹਾਂ ਸਾਰੀਆਂ ਸਮੱਸਿਆਵਾਂ ਤੇ ਕਾਬੂ ਪਾਉਣ ਲਈ ਸੱਤ ਸਾਲ ਦਾ ਸਮਾਂ ਲਗਿਆ ਅਤੇ ਇਹ ਸਭ ਕੁਝ ਸਊਦੀ ਅਰਬ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੋਇਆ । ਸ਼ੁਰੂ ਤੋਂ ਹੀ ਅੰਤਰਰਾਸ਼ਟਰੀ ਤੌਰ ਤੇ ਇਸ ਨੂੰ ਪੂਰਣ ਰੂਪ ਵਿਚ ਸੁਤੰਤਰ ਦੇਸ਼ ਮੰਨਿਆ ਗਿਆ । ਭਾਵੇਂ ਮਿਸਰ ਨਾਲ ਇਸ ਦੇ ਰਾਜਨੀਤਕ ਸਬੰਧ 1936 ਤੋਂ ਬਾਦ ਹੀ ਸਥਾਪਤ ਹੋਏ, ਐਪਰ ਇਸ ਤੋਂ ਬਾਦ ਇਨ੍ਹਾਂ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਅੰਤਰਰਾਸ਼ਟਰੀ ਸਹਿਯੋਗ ਲਈ ਇਕ ਆਦਰਸ਼ ਸਨ । ਪਰੰਤੂ 1952 ਵਿਚ ਮਿਸਰੀ ਇਨਕਲਾਬ ਨੇ ਇਸ ਵਿਚ ਕੁਝ ਸਮੇਂ ਲਈ ਤੇੜ ਪੈਦਾ ਕਰ ਦਿੱਤੀ ਅਤੇ 1958 ਵਿਚ ਮਿਸਰ ਦੇ ਪ੍ਰੈਜ਼ੀਡੈਂਟ ਨਾਸਰ ਦੇ ਇਬਨ ਸਊਦ ਤੇ ਨਾਸਰ ਨੂੰ ਕਤਲ ਕਰਨ ਦੀ ਸਾਜਸ ਦਾ ਦੋਸ਼ ਲਾਉਣ ਕਾਰਣ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁਝ ਕੁੜੱਤਣ ਜਿਹੀ ਪੈਦਾ ਹੋ ਗਈ ।

1932-60 ਦੀਆਂ ਰਾਜਨੀਤਕ ਘਟਨਾਵਾਂ ਕੋਈ ਬਹੁਤੀਆਂ ਮਹੱਤਵਪੂਰਣ ਨਹੀਂ ਹਨ । 1934 ਈ. ਵਿਚ ਇਬਨ ਸਊਦ ਨੂੰ ਸਰਹੱਦੀ ਝਗੜੇ ਕਾਰਣ ਯਮਨ ਨਾਲ ਜੰਗ ਕਰਨੀ ਪਈ, ਪਰੰਤੂ ਛੇ ਹਫ਼ਤਿਆਂ ਦੇ ਸੰਖੇਪ ਜਿਹੇ ਸਮੇਂ ਪਿਛੋਂ ਸਊਦੀ ਅਰਬ ਦੀ ਫ਼ੌਜ ਦੱਖਣ ਵੱਲ ਹੁਦੇਦਾ (Hudaida) ਤਕ ਜਾ ਪਹੁੰਚੀ ਅਤੇ ਤਾਇਫ਼ (Taif) ਦੀ ਸੰਧੀ ਹੋਣ ਕਰਕੇ ਜੰਗ ਖ਼ਤਮ ਕਰਨੀ ਪਈ । ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਹਦਬੰਦੀ ਕੀਤੀ ਗਈ ਅਤੇ ਦੋਵਾਂ ਦੇਸ਼ਾਂ ਵਿਚਕਾਰ ਖੁਸ਼ਗਵਾਰ ਸਬੰਧ ਕਾਇਮ ਹੋ ਗਏ । ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਬਨ ਸਊਦ ਨੇ ਆਪਣੇ ਦੇਸ਼ ਨੂੰ ਨਿਰਪੱਖ ਰਖਿਆ ਭਾਵੇਂ ਉਸਦੀ ਪੱਛਮੀ ਇਤਹਾਦੀਆਂ ਪ੍ਰਤੀ ਹਮਦਰਦੀ ਕੋਈ ਲੁਕੀ ਛਿਪੀ ਗੱਲ ਨਹੀਂ ਸੀ । 1945 ਵਿਚ ਕੁਝ ਸੰਕੋਚ ਨਾਲ ਉਸਨੇ ਜਰਮਨੀ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਅਤੇ ਇਸ ਪ੍ਰਕਾਰ ਉਹ ਸੰਯੁਕਤ ਰਾਸ਼ਟਰ ਸੰਘ ਦਾ ਮੁੱਢਲਾ ਮੈਂਬਰ ਬਣਨ ਦੇ ਯੋਗ ਹੋ ਗਿਆ । ਉਹ ਅਰਬ ਲੀਗ ਵਿਚ ਵੀ ਸ਼ਾਮਲ ਹੋਇਆ। ਉਹ ਅਤੇ ਉਸਦਾ ਉਤਰਾਧਿਕਾਰੀ ਇਸ ਦੇ ਪੱਕੇ ਹਾਮੀ ਰਹੇ । ਸੰਨ 1940 ਵਿਚ ਸਊਦ ਬਾਦਸ਼ਾਹ ਫ਼ਾਰੂਕ ਦੇ ਮਹਿਮਾਨ ਵਜੋਂ ਸ਼ਾਹੀ ਸੱਦੇ ਤੇ ਮਿਸਰ ਵੀ ਗਿਆ । ਇਸ ਸਮੇਂ ਹੀ ਉਸਨੂੰ ਰਿਆਦ ਅਤੇ ਖ਼ਲੀਜ ਫ਼ਾਰਸ ਵਿਚਕਾਰ ਰੇਲਵੇ ਲਾਈਨ ਬਣਾਉਣ ਦਾ ਵਿਚਾਰ ਆਇਆ ਅਤੇ ਇਸ ਤੋਂ ਪੰਜ ਸਾਲ ਪਿਛੋਂ ਉਸਨੇ ਐਡ ਦਮਾਮ ਦੀ ਆਧੁਨਿਕ ਬੰਦਰਗਾਹ ਤੋਂ ਪਹਿਲੀ ਗੱਡੀ ਦੇ ਆਉਣ ਦਾ ਉਦਘਾਟਨ ਕੀਤਾ । ਸੰਨ 1952 ਵਿਚ ਉਸ ਨੇ ਆਪਣੀ ਤਖ਼ਤ-ਨਸ਼ੀਨੀ ਦੀ ਗੋਲਡਨ ਜੁਬਲੀ ਮਨਾਈ ਅਤੇ 9 ਨਵੰਬਰ, 1953 ਨੂੰ ਉਹ 73 ਸਾਲ ਦੀ ਉਮਰ ਵਿਚ ਐਟ ਤਾਇਫ਼ ਦੇ ਸਥਾਨ ਤੇ ਪ੍ਰਲੋਕ ਸਿਧਾਰ ਗਿਆ। ਉਸ ਨੇ ਬਹੁਤ ਲੰਮੇ ਸਮੇਂ ਤਕ ਰਾਜ ਕੀਤਾ। ਅਤੇ ਅਰਬ-ਇਤਿਹਾਸ ਵਿਚ ਉਸਨੇ ਇਕ ਨਵਾਂ ਮੋੜ ਲਿਆਂਦਾ । ਉਸ ਨੇ ਬੁਨਿਆਦ ਤਿਆਰ ਕੀਤੀ ਜਿਸ ਤੇ ਉਸਦੇ ਉਤਰਾਧਿਕਾਰੀਆਂ ਨੇ ਇਕ ਨਵਾਂ ਰਾਜ ਉਸਾਰਨਾ ਸੀ ਅਤੇ ਉਸ ਨੇ ਅਜਿਹੇ ਸਾਧਨ ਮੁਹੱਈਆ ਕੀਤੇ ਸਨ ਜਿਸ ਨਾਲ ਉਹ ਸਫ਼ਲਤਾਪੂਰਵਕ ਇਸ ਕਾਰਜ ਨੂੰ ਸਿਰੇ ਚਾੜ੍ਹ ਸਕਦੇ ਸਨ ।

ਉਸ ਤੋਂ ਬਾਦ ਉਸਦਾ ਵੱਡਾ ਪੁੱਤਰ ਸਊਦ ਇਬਨ ਅਬਦੁਲ ਅਜ਼ੀਜ਼ ਸਊਦ IV ਦੇ ਤੌਰ ਤੇ ਤਖ਼ਤ ਉਤੇ ਬੈਠਿਆ ਅਤੇ ਉਸਦੇ ਭਰਾ ਫ਼ੈਸਲ ਨੂੰ ਵਲੀ-ਅਹਿਦ ਘੋਸ਼ਿਤ ਕੀਤਾ ਗਿਆ । ਇਸ ਸ਼ਾਸਨ ਕਾਲ ਦੇ ਸ਼ੁਰੂ ਸ਼ੁਰੂ ਦੇ ਸਾਲ ਮੁਖ ਰੂਪ ਵਿਚ ਘਰੇਲੂ ਨੀਤੀ ਅਤੇ ਆਰਥਿਕ ਵਿਕਾਸ ਨਾਲ ਸਬੰਧਤ ਸਨ, ਜਿਸ ਵਿਚ ਨਿਰਸੰਦੇਹ ਕਾਫ਼ੀ ਪ੍ਰਗਤੀ ਹੋਈ । ਰਿਆਦ ਅਤੇ ਜਿੱਦਾ ਦੀ ਆਬਾਦੀ ਵਿਚ ਭਾਰੀ ਵਾਧਾ ਹੋਇਆ । ਬਾਹਰਨ ਅਤੇ ਜਿੱਦਾ ਤੇ ਸਥਾਨ ਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ* ਅਤੇ ਰਿਆਦ ਦੇ ਕਾਫ਼ੀ ਵੱਡੇ ਹਵਾਈ ਅੱਡੇ ਨੇ ਸਊਦੀ ਅਰਬ ਦੀ ਮਹੱਤਤਾ ਨੂੰ ਸੰਸਾਰ ਪ੍ਰਸਿੱਧ ਕਰ ਦਿੱਤਾ । ਸੜਕਾਂ, ਸਕੂਲਾਂ, ਹਸਪਤਾਲਾਂ, ਮਸੀਤਾਂ, ਮਹਿਲਾਂ ਅਤੇ ਨਵੇਂ ਮਕਾਨਾਂ ਦਾ ਜਾਲ ਵਿਛ ਗਿਆ। ਵਿੱਤੀ ਔਕੜਾਂ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ । ਵਪਾਰ ਇੰਨਾ ਪ੍ਰਫੁੱਲਤ ਹੋਇਆ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ ਸੀ, ਆਮਦਨ ਨਿਰੰਤਰ ਵਧਦੀ ਜਾ ਰਹੀ ਸੀ; ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਜਾਣ ਲਗ ਪਈਆਂ ਅਤੇ ਉਹ ਪੂਰਣ ਰੂਪ ਵਿਚ ਸੰਤੁਸ਼ਟ ਸਨ। ਨਜ਼ਦੀਕੀ ਦੇਸ਼ਾਂ ਵਿਚੋਂ ਭਾਰੀ ਗਿਣਤੀ ਵਿਚ ਲੋਕਾਂ ਦੇ ਇਸ ਦੇਸ਼ ਵਿਚ ਆਉਣ ਕਰਕੇ ਲੋਕਾਂ ਦੇ ਦ੍ਰਿਸ਼ਟੀਕੋਣ ਅਤੇ ਪਹਿਰਾਵੇ ਵਿਚ ਕਾਫ਼ੀ ਅੰਤਰ ਆ ਗਿਆ । ਭਾਵੇਂ ਦਰਬਾਰੀ ਅਤੇ ਨੈਜੱਦ ਦੇ ਮੂਲ ਵਾਸੀ ਹਾਲਾਂ ਵੀ ਆਪਣੇ ਰਵਾਇਤੀ ਲਿਬਾਸ ਹੀ ਪਹਿਨਦੇ ਸਨ, ਪਰ ਉਹ ਵੀ ਯੂਰਪੀ ਜੁੱਤੇ ਪਾਉਣ ਲਗ ਪਏ ਸਨ । ਪਰਵਾਸੀ ਪਤਨੀਆਂ ਦੀਆਂ ਬਦੇਸ਼ੀ ਆਦਤਾਂ ਨੂੰ ਸਹਿਨ ਕੀਤਾ ਜਾਣ ਲਗ ਪਿਆ ਸੀ । ਪਰੰਤੂ ਫਿਰ ਵੀ ਕਦੇ ਕਦੇ ਉਨ੍ਹਾਂ ਤੇ ਕਈ ਧਾਰਮਿਕ ਪਾਬੰਦੀਆਂ ਠੋਸੀਆਂ ਜਾਂਦੀਆਂ ਸਨ। ਇਸ ਦਾ ਭਾਵ ਇਹ ਹੈ ਕਿ ਆਧੁਨਿਕ ਅਰਬ ਵਿਚ ਸਰਕਾਰੀ ਤੌਰ ਤੇ ਇਸਤਰੀਆਂ ਨੂੰ ਪੂਰਣ ਆਜ਼ਾਦੀ ਹਾਲਾਂ ਨਸੀਬ ਨਹੀਂ ਹੋਈ ਸੀ ।

ਅੰਤਰਰਾਸ਼ਟਰੀ ਖੇਤਰ ਵਿਚ ਅਮਰੀਕੀਆਂ ਦਾ ਇਥੇ ਬੋਲਬਾਲਾ ਸੀ, ਪਰ ਉਹ ਪ੍ਰਸ਼ਾਸਨ ਵਿਚ ਕਿਸੇ ਪ੍ਰਕਾਰ ਦਾ ਦਖ਼ਲ ਨਹੀਂ ਦਿੰਦੇ ਸਨ । ਸਊਦੀ ਸਰਕਾਰ ਨੇ ਅਰਬ ਲੀਗ ਰਾਹੀਂ ਅਰਬ ਏਕਤਾ ਵਾਸਤੇ ਕੰਮ ਕਰਨਾ ਜਾਰੀ ਰਖਿਆ ਅਤੇ ਅਰਬ ਕੌਂਸਲਾਂ ਵਿਚ ਉਸਨੇ ਮਿਸਰ ਤੇ ਈਰਾਨ ਦੀ ਪ੍ਰਭੁੱਤਾ ਨੂੰ ਪਰਵਾਨ ਕੀਤਾ । ਸਮੇਂ ਸਮੇਂ ਦੇਸ਼ ਵਿਚ ਪ੍ਰਵੇਸ਼ ਕਰਨ ਵਾਲੇ ਸਾਮਵਾਦੀ ਤੱਤਾਂ ਨੂੰ ਉਤਸ਼ਾਹ ਨਾ ਦਿੱਤਾ। ਗਿਆ । ਇਸ ਪ੍ਰਕਾਰ ਸਊਦੀ ਬਾਦਸ਼ਾਹਤ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲਈਆਂ ।

1932 ਵਿਚ ਇਬਨ ਸਊਦ ਨੂੰ ਦੋ ਮਹੱਤਵਪੂਰਣ ਸਮੱਸਿਆਵਾਂ ਨੇ ਘੇਰਿਆ ਹੋਇਆ ਸੀ । ਬਰਤਾਨੀਆ ਅਤੇ ਵੱਖ ਵੱਖ ਅਰਬ ਰਾਜਾਂ ਨਾਲ ਆਪਣੇ ਸਬੰਧਾਂ ਬਾਰੇ ਵਿਚਾਰ ਕਰਨਾ ਅਤੇ ਉਨ੍ਹਾਂ ਨਾਲ ਆਪਣੀਆਂ ਹੱਦਾਂ ਦਾ ਨਿਰਣਾ ਕਰਨਾ; ਦੂਜਾ ਇਖਵਾਨ ਬਾਗੀਆਂ ਨੂੰ ਦਬਾਉਣ ਲਈ ਚਲਾਈਆਂ ਮੁਹਿੰਮਾਂ ਦੇ ਖ਼ਰਚ ਵਜੇ ਤਬਾਹ ਹੋਈ ਆਰਥਿਕਤਾ ਨੂੰ ਪੁਨਰ-ਸੁਰਜੀਤ ਕਰਨ ਲਈ ਨਵੇਂ ਵਿੱਤੀ ਸਾਧਨ ਖੋਲ੍ਹਣੇ।

1930 ਦੇ ਦਹਾਕੇ ਦੇ ਦੌਰਾਨ ਬਰਤਾਨੀਆ ਨਾਲ ਗੱਲਬਾਤ ਰਾਹੀਂ ਦੱਖਣੀ ਅਤੇ ਪੂਰਬੀ ਹੱਦਾਂ ਸਬੰਧੀ ਝਗੜਿਆਂ ਨੂੰ ਨਿਪਟਾਉਣ ਦੇ ਸਾਰੇ ਜਤਨ ਅਸਫਲ ਹੋ ਗਏ। ਇਨ੍ਹਾਂ ਵਿਚ ਮਸਕਟ ਅਤੇ ਓਮਾਨ ਦੀਆਂ ਹੱਦਾਂ ਵੀ ਆ ਜਾਂਦੀਆਂ ਸਨ । ਇਨ੍ਹਾਂ ਦੇਵੇ ਰਾਜਾਂ ਦੇ ਸੁਲਤਾਨਾਂ ਦੀ ਬਰਤਾਨੀਆ ਨਾਲ ਸੰਧੀ ਸੀ । ਇਸ ਖੇਤਰ ਨੂੰ ਤੇਲ ਦੇ ਸੰਭਾਵੀ ਸਾਧਨ ਵਜੋਂ ਬਹੁਤ ਮਹੱਤਵਪੂਰਣ ਸਮਝਿਆ ਜਾਂਦਾ ਸੀ। ਪਰੰਤੂ 1952 ਤਕ ਇਥੋਂ ਦੇ ਸ਼ਾਸਨਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ । ਇਸੇ ਸਾਲ ਸਊਦੀ ਅਰਬ ਦੇ ਕੰਟਰੋਲ ਅਧੀਨ ਕਬਾਇਲੀ ਫ਼ੌਜਾਂ ਨੇ ਬਰੇਮੀ ਜੂਹ ਤੇ ਕਬਜ਼ਾ ਕਰ ਲਿਆ ਜੋ ਬਰਤਾਨੀਆਂ ਦੇ ਵਿਚਾਰ ਅਨੁਸਾਰ ਅੰਸ਼ਕ ਰੂਪ ਵਿਚ ਮਸਕਟ ਦੇ ਸੁਲਤਾਨ ਦੀ ਅਤੇ ਅਬੂ ਧਾਬੀ ਦੇ ਸ਼ੇਖਾਂ ਦੀ ਮਲਕੀਅਤ ਸੀ । ਸਊਦੀ ਅਰਬ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਜੂਹ ਦੇ ਅਬੂ ਧਾਬੀ ਭਾਗਾਂ ਵਿਚ ਓਮਾਨ ਫੌਜਾਂ ਭੇਜੀਆਂ ਗਈਆਂ । ਜਨਵਰੀ, 1953 ਵਿਚ ਦੋਵੇਂ ਫੌਜਾਂ ਦਾ ਆਪਸੀ ਮੁਕਾਬਲਾ ਹੋਇਆ। ਜੁਲਾਈ, 1954 ਵਿਚ ਬਰਤਾਨੀਆ ਅਤੇ ਸਊਦੀ ਸਰਕਾਰਾਂ ਇਸ ਝਗੜੇ ਨੂੰ ਇਕ ਸਾਲਸੀ ਟ੍ਰੀਬਿਊਨਲ ਦੇ ਰੂਬਰੂ ਪੇਸ਼ ਕਰਨ ਲਈ ਰਜਾਮੰਦ ਹੋ ਗਈਆਂ ਪਰੰਤੂ ਜਦੋਂ ਸਤੰਬਰ 1955 ਵਿਚ ਟ੍ਰੀਬਿਊਨਲ ਦੀ ਜਨੀਵਾ ਵਿਚ ਬੈਠਕ ਹੋਈ ਤਾਂ ਬਰਤਾਨਵੀ ਪ੍ਰਤਿਨਿਧ, ਸਰ ਰੀਡਰ ਬੁਲਰਡ ਨੇ ਸਊਦੀ ਅਧਿਕਾਰੀਆਂ ਤੇ ਇਹ ਦੋਸ਼ ਲਾਉਂਦੇ ਹੋਏ ਆਪਣਾ ਕੇਸ ਵਾਪਸ ਲੈ ਲਿਆ ਕਿ ਉਨ੍ਹਾਂ ਨੇ ਸਥਾਨਕ ਸ਼ੇਖਾਂ ਦੀ ਵਫ਼ਾਦਾਰੀ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਭਾਰੀ ਰਿਸ਼ਵਤ ਦਿੱਤੀ ਸੀ । ਗੱਲਬਾਤ ਦੇ ਟੁਟ ਜਾਣ ਮਗਰੋਂ ਬਰਤਾਨਵੀ ਕਮਾਨ ਹੇਠ ਮਸਕਟ ਦੀਆਂ ਫੌਜਾਂ ਨੇ ਜੂਹ ਤੇ ਮੁੜ ਕਬਜ਼ਾ ਕਰ ਲਿਆ । ਸੰਨ 1956 ਵਿਚ ਨਹਿਰ ਸੁਏਜ਼ ਦੇ ਝਗੜੇ ਸਮੇਂ ਸਊਦੀ ਅਰਬ ਨੇ ਬਰਤਾਨੀਆ ਨਾਲ ਆਪਣੇ ਰਾਜਦੂਤੀ ਸਬੰਧ ਤੋੜ ਲਏ ਅਤੇ ਜਨਵਰੀ, 1963 ਤਕ ਇਹ ਸਬੰਧ ਇਸੇ ਪ੍ਰਕਾਰ ਟੁੱਟੇ ਰਹੇ ।

ਇਹ ਠੀਕ ਹੈ ਕਿ ਅੰਗਰੇਜ਼-ਅਰਬਾਂ ਦੇ ਝਗੜੇ ਦਾ ਮੂਲ ਕਾਰਣ ਤੇਲ ਸੀ, ਪਰੰਤੂ ਤੇਲ ਹੀ ਸਊਦੀ ਅਰਬ ਦੀ ਆਰਥਿਕਤਾ ਨੂੰ ਸੁਧਾਰਨ ਵਾਲਾ ਸੀ । ਸੰਨ 1926 ਵਿਚ ਹੈਜਾਜ਼ ਦੀ ਜਿੱਤ ਸਮੇਂ ਦੀ ਆਮਦਨ ਦੇ ਮੁਕਾਬਲੇ ਤੇ 1960 ਦੇ ਦਹਾਕੇ ਵਿਚ ਦੇਸ਼ ਦੀ ਆਮਦਨ ਤੀਹ ਗੁਣਾ ਵਧ ਗਈ ਸੀ । ਦੌਲਤ ਦੀ ਇਸ ਅਚਾਨਕ ਵਰਖਾ ਨੂੰ ਸਊਦੀ ਅਰਬ ਦੇ ਲੋਕਾਂ ਨੂੰ ਬਹੁਤ ਅਮੀਰ ਬਣਾ ਦਿੱਤਾ । ਉਹ ਫਜੂਲ ਖ਼ਰਚੀ ਕਰਨ ਲਗ ਪਏ ਅਤੇ ਐਸ਼ ਦਾ ਜੀਵਨ ਬਿਤਾਉਣ ਲਗੇ । ਲੋਕ ਅਮਰੀਕੀ ਜੀਵਨ ਦਾ ਮੁਕਾਬਲਾ ਕਰਨ ਲਗ ਪਏ । ਗਰੀਬ ਰਾਤੋ ਰਾਤ ਅਮੀਰ ਹੋ ਗਏ ।

ਮਾਰਚ, 1958 ਵਿਚ ਬਾਦਸ਼ਾਹ ਸਊਦ ਨੇ ਆਪਣੇ ਸਾਰੇ ਕਾਰਜਕਾਰੀ ਅਧਿਕਾਰ ਫੈਸਲ ਨੂੰ ਮੁੰਤਕਿਲ ਕਰ ਦਿੱਤੇ ਪਰੰਤੂ ਉਸ ਨੇ ਵੀਟੋ ਦਾ ਅਧਿਕਾਰ ਆਪਣੇ ਪਾਸ ਹੀ ਰਖਿਆ । ਫੈਸਲ ਨੇ ਸਾਦਗੀ ਦਾ ਰਾਜ ਲਿਆਂਦਾ । ਫ਼ਜੂਲ-ਖਰਚੀ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਆਰਥਿਕਤਾ ਨੂੰ ਸੰਤੁਲਿਤ ਕਰਨ ਦਾ ਯਤਨ ਕੀਤਾ। ਲਾਭਕਾਰੀ ਪ੍ਰਾਜੈਕਟਾਂ ਜਿਹਾ ਕਿ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦੇ ਨਿਰਮਾਣ ਵੱਲ ਖ਼ਾਸ ਧਿਆਨ ਦਿੱਤਾ । ਉਚੇਰੀ ਸਿੱਖਿਆ ਵੱਲ ਤਾਂ ਇਸ ਤੋਂ ਪਹਿਲਾਂ ਹੀ ਧਿਆਨ ਦਿੱਤਾ ਜਾਣ ਲਗ ਪਿਆ ਸੀ । ਆਰਥਿਕਤਾ ਦੀ ਇਹ ਨੀਤੀ ਸ਼ਾਹੀ ਪਰਿਵਾਰ ਨੂੰ ਸੁਖਾਵੀਂ ਨਾ ਲਗੀ, ਇਸ ਕਰਕੇ ਦਸੰਬਰ, 1960 ਵਿਚ ਸਊਦ ਨੇ ਫੈਸਲ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਅਤੇ ਆਪ ਹੀ ਪ੍ਰਧਾਨ ਮੰਤਰੀ ਦਾ ਪਦ ਸੰਭਾਲ ਲਿਆ । ਸੰਨ 1962 ਦੇ ਦੌਰਾਨ ਮਿਸਰ ਨਾਲ ਸਬੰਧ ਹੋਰ ਜ਼ਿਆਦਾ` ਵਿਗੜ ਗਏ ਭਾਵੇਂ ਇਹ ਸਬੰਧ ਸੰਯੁਕਤ ਅਰਬ ਗਣਰਾਜ ਦੀ ਸਥਾਪਨਾ ਦੇ ਸਮੇਂ ਤੋਂ ਹੀ ਖ਼ਰਾਬ ਚਲੇ ਆ ਰਹੇ ਸਨ । 17 ਅਕਤੂਬਰ ਨੂੰ ਬਾਦਸ਼ਾਹ ਨੇ ਫੈਸਲ ਨੂੰ ਵਾਪਸ ਬੁਲਾ ਲਿਆ ਤੇ 6 ਨਵੰਬਰ ਨੂੰ ਮਿਸਰ ਨਾਲ ਸਬੰਧ ਤੋੜ ਦਿੱਤੇ ਗਏ । ਮਾਰਚ, 1964 ਵਿਚ ਬਾਦਸ਼ਾਹ ਸਊਦ ਤੋਂ ਸਾਰੇ ਅਖ਼ਤਿਆਰ ਖੋਹ ਲਏ ਗਏ ਅਤੇ 2 ਨਵੰਬਰ ਨੂੰ ਮੰਤਰੀ ਪਰਿਸ਼ਦ ਅਤੇ ਸਲਾਹਕਾਰ ਕੌਂਸਲ ਦੋਵਾਂ ਨੇ ਸਾਂਝੇ ਰੂਪ ਵਿਚ ਉਸਨੂੰ ਤਖ਼ਤ ਤੋਂ ਲਾਹ ਦਿੱਤਾ ਅਤੇ ਫੈਸਲ ਨੂੰ ਬਾਦਸ਼ਾਹ ਬਣਾ ਦਿੱਤਾ ਗਿਆ । ਫੈਸਲ ਨੇ ਸਊਦੀ ਅਰਬ ਵਿਚ ਸ਼ਾਂਤੀ ਅਤੇ ਰਾਜਸੀ ਸਥਿਰਤਾ ਲਿਆਉਣ ਦਾ ਹਰ ਸੰਭਵ ਯਤਨ ਕੀਤਾ । ਇਸ ਨੇ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕੀਤਾ ਜਿਸ ਨਾਲ ਆਰਥਿਕ ਵਿਕਾਸ ਤੇਜ਼ੀ ਨਾਲ ਹੋਣ ਲਗ ਪਿਆ । ਅਰਬ ਦੇਸ਼ਾਂ ਨਾਲ ਦੋਸਤੀ ਵਧਾਉਣ ਵਾਸਤੇ ਫੈਸਲ ਨੇ ਕਈ ਮੁਸਲਿਮ ਦੇਸ਼ਾਂ ਦਾ ਦੌਰਾ ਕੀਤਾ । ਫੈਸਲ ਨੇ ਅਰਬ ਦੇਸ਼ਾਂ ਨੂੰ ਇਸਰਾਈਲੀਆਂ ਵਿਰੁੱਧ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਹ ਵਿਅਕਤੀ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਘ ਦਾ ਸਿਰਕੱਢ ਮੈਂਬਰ ਸੀ । ਇਸ ਨੇ ਹਕੂਮਤ ਦੀ ਵਾਗਡੋਰ ਸੰਭਾਲਦੇ ਹੀ ਦੇਸ਼ ਵਿਚੋਂ ਦਾਸ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਅਤੇ ਰਾਜ-ਪ੍ਰਬੰਧ ਵਿਚ ਕਈ ਪ੍ਰਕਾਰ ਦੇ ਸੁਧਾਰ ਲਿਆਂਦੇ ।

25 ਮਾਰਚ, 1975 ਨੂੰ ਫੈਸਲ ਦੇ ਭਤੀਜੇ ਸ਼ਹਿਜ਼ਾਦਾ ਫ਼ੈਸਲ ਇਬਨ ਮੁਸਾਦਾ ਇਬਨ ਅਬਦੁਲ ਅਜ਼ੀਜ਼ ਨੇ ਫੈਸਲ ਨੂੰ ਗੋਲੀ ਮਾਰਕੇ ਹਲਾਲ ਕਰ ਦਿੱਤਾ । ਆਪਣੀ ਮੌਤ ਸਮੇਂ ਫੈਸਲ ਆਪਣੇ ਸ਼ਾਹੀ ਘਰਾਣੇ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਿਹਾ ਸੀ। ਫੈਸਲ ਦਾ ਭਤੀਜਾ ਦਿਮਾਗੀ ਤੌਰ ਤੇ ਰੋਗੀ ਸੀ ਅਤੇ ਉਸਨੇ ਇਸੇ ਪਾਗਲਪਣ ਦੇ ਦੌਰੇ ਵਿਚ ਹੀ ਫੈਸਲ ਤੇ ਗੋਲੀਆਂ ਦੀ ਵਾਛੜ ਕਰਕੇ ਉਸ ਨੂੰ ਸਦਾ ਦੀ ਨੀਂਦ ਸੁਆ ਦਿੱਤਾ । ਲੋਕਾਂ ਦੇ ਹਰਮਨ-ਪਿਆਰੇ ਨੇਤਾ ਨੂੰ 26 ਮਾਰਚ, 1975 ਨੂੰ ਕਬਰ ਵਿਚ ਦਫ਼ਨਾ ਦਿੱਤਾ ਗਿਆ । ਇਸ ਸਮੇਂ ਸਾਰਾ ਸਊਦੀ ਅਰਬ ਦੁੱਖ ਅਤੇ ਅਫ਼ਸੋਸ ਦੇ ਅਥਾਹ ਸਾਗਰ ਵਿਚ ਡੁਬਿਆ ਹੋਇਆ ਸੀ । ਇਸ ਮੌਕੇ ਤੇ ਸੰਸਾਰ ਭਰ ਦੇ ਮਹਾਨ ਨੇਤਾ ਇਥੇ ਅਪੜੇ ਹੋਏ ਸਨ ਜਿਨ੍ਹਾਂ ਫੈਸਲ ਦੀ ਇਸ ਬੇਵਕਤ ਮੌਤ ਤੇ ਦੁਖ ਪ੍ਰਗਟ ਕਰਨ ਦੇ ਨਾਲ ਨਾਲ ਉਸ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਸ਼ਰਧਾਜਲੀਆਂ ਅਰਪਣ ਕੀਤੀਆਂ। ਇਸ ਮੌਕੇ ਤੇ ਭਾਰਤ ਵਲੋਂ ਸਵਰਗਵਾਸੀ ਰਾਸ਼ਟਰਪਤੀ ਜਨਾਬ ਫੁਖਰ ਉਲਦੀਨ ਅਲੀ ਅਹਿਮਦ ਉਥੇ ਗਏ । ਉਨ੍ਹਾਂ ਨੇ ਭਾਰਤਵਾਸੀਆਂ ਵਲੋਂ ਫੈਸਲ ਦੀ ਮੌਤ ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਫ਼ੈਸਲ ਨੇ ਅੰਤਰਰਾਸ਼ਟਰੀ ਪ੍ਰਸਿੱਧਤਾ ਪ੍ਰਾਪਤ ਕਰ ਲਈ ਸੀ ਉਨ੍ਹਾਂ ਦੀ ਅਚਾਨਕ ਮੌਤ ਨਾਲ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕ ਸੱਟ ਵੱਜੀ ਸੀ ਅਤੇ ਦੇਸ਼ ਚੰਗੇ ਨੇਤਾ ਦੀ ਅਗਵਾਈ ਤੋਂ ਵਾਂਝਾ ਹੋ ਗਿਆ ਸੀ ।

Saudi Arab History | ਸਊਦੀ ਅਰਬ ਦਾ ਇਤਿਹਾਸ |

ਫੈਸਲ ਦੀ ਮੌਤ ਤੋਂ ਬਾਅਦ ਉਸੇ ਦਿਨ 25 ਮਾਰਚ, 1975 ਨੂੰ ਹੀ ਉਸਦੇ ਵੱਡੇ ਭਰਾ ਖ਼ਾਲਿਦ ਇਬਨ ਅਬਦੁਲ ਅਜ਼ੀਜ਼ ਨੂੰ ਦੇਸ਼ ਦਾ ਬਾਦਸ਼ਾਹ ਬਣਾ ਦਿੱਤਾ। ਗਿਆ । ਇਹ ਇਸ ਸਮੇਂ 65 ਸਾਲਾਂ ਦੇ ਸਨ । ਤਾਜਪੋਸ਼ੀ ਦੀ ਰਸਮ ਸਮੇਂ ਬਾਦਸ਼ਾਹ ਖ਼ਾਲਿਦ ਦਾ ਆਪਣੇ ਪਿਆਰੇ ਭਰਾ ਦੀ ਯਾਦ ਵਿਚ ਬੁਰਾ ਹਾਲ ਸੀ । ਉਹ ਇਸ ਮੌਕੇ ਤੇ ਸੰਸਾਰ ਦੇ ਕੋਨੇ ਕੋਨੇ ਤੋਂ ਆਏ ਪ੍ਰਤਿਨਿਧਾਂ ਨੂੰ ਮਿਲੇ ਅਤੇ ਉਨ੍ਹਾਂ ਸਾਰੇ ਦੇਸ਼ਾਂ ਨਾਲ ਚੰਗੇ ਸਬੰਧ ਬਣਾਈ-ਰਖਣ ਦਾ ਵਿਸ਼ਵਾਸ ਦਿਵਾਇਆ। ਖ਼ਾਲਿਦ ਇਬਨ ਅਬਦੁਲ ਅਜ਼ੀਜ਼ ਬਹੁਤ ਸੂਝ ਬੂਝ ਨਾਲ ਦੇਸ਼ ਦਾ ਰਾਜ ਪ੍ਰਬੰਧ ਚਲਾ ਰਹੇ ਸਨ ਅਤੇ ਇਹ ਵੀ ਆਪਣੇ ਭਰਾ ਵਾਂਗ ਅੰਤਰਰਾਸ਼ਟਰੀ ਪ੍ਰਸਿਧੀ ਦੇ ਮਾਲਿਕ ਬਣਦੇ ਗਏ । 13 ਜੂਨ 1982 ਨੂੰ ਬਾਦਸ਼ਾਹ ਖਾਲਿਦ ਦੀ ਮੌਤ ਤੋਂ ਬਾਅਦ ਬਾਦਸ਼ਾਹ ਫਾਹਿਦ ਇਬਨ ਅਬਦੁਲ ਅਜ਼ੀਜ਼ ਤਖ਼ਤ ਤੇ ਬੈਠੇ ।

 

Saudi Arab History | ਸਊਦੀ ਅਰਬ ਦਾ ਇਤਿਹਾਸ |

ਭੂਗੋਲਕ ਸਥਿਤੀ

ਸਊਦੀ ਅਰਬ ਦੱਖਣ ਪੱਛਮੀ ਏਸ਼ੀਆ ਵਿਚ ਸਥਿਤ ਅਰਬ ਪ੍ਰਾਈਦੀਪ ਦਾ ਸਭ ਤੋਂ ਵੱਡਾ ਇਸਲਾਮੀ ਮੁਲਕ ਹੈ । ਇਹ 26° 45′ ਉੱਤਰੀ ਵਿਥਕਾਰ ਅਤੇ 42° 10 ਪੂਰਬੀ ਲੰਬਕਾਰ ਵਿਚਕਾਰ ਸਥਿਤ ਹੈ । ਇਸ ਦਾ ਕੁੱਲ ਖੇਤਰਫਲ ਲਗਭਗ (849,400 ਵ ਮੀਲ) 2.2.ਮਿਲੀਅਨ ਵਰਗ ਕਿਲੋਮੀਟਰ ਹੈ । ਇਹ ਅਰਬ ਪ੍ਰਾਇਦੀਪ ਦੇ ਲਗਭਗ 70% ਭਾਗ ਵਿਚ ਫੈਲਿਆ ਹੋਇਆ ਹੈ । ਇਸ ਦੀਆਂ ਹੱਦਾਂ ਉੱਤਰ ਵਿਚ ਜਾਰਡਨ, ਇਰਾਕ ਅਤੇ ਕੁਵੈਤ, ਦੱਖਣ ਵਿਚ ਓਮਾਨ ਅਤੇ ਯਮਨ, ਪੱਛਮ ਵੱਲ ਲਾਲ ਸਾਗਰ ਅਤੇ ਪੂਰਬ ਵੱਲ ਫ਼ਾਰਸ ਦੀ ਖਾੜੀ ਨਾਲ ਲਗਦੀਆਂ ਹਨ । ਇਸਦੀ ਰਾਜਧਾਨੀ ਰਿਆਦ ਹੈ ।

ਸਊਦੀ ਅਰਬ ਦਾ ਧਰਾਤਲ ਸਾਧਾਰਨ ਹੈ । ਇਸ ਦੇ ਪੱਛਮ ਵੱਲ ਲਾਲ ਸਾਗਰ ਦੇ ਨਾਲ-ਨਾਲ ਉੱਚੇ ਪਹਾੜ ਹਨ । ਇਨ੍ਹਾਂ ਦੀ ਪੱਛਮੀ ਢਲਾਨ ਤਿੱਖੀ ਹੈ, ਇਹ ਪਹਾੜ ਲਗਾਤਾਰ 3050 ਮੀਟਰ ਉੱਚੇ ਹਨ । ਸਊਦੀ ਅਰਬ ਦੀ ਪਠਾਰ ਦੀ ਢਲਾਨ ਪੂਰਬ ਵੱਲ ਹੈ । ਇਸ ਦੇਸ਼ ਦੇ ਉੱਤਰੀ ਭਾਗ ਨੂੰ ਛੱਡ ਕੇ ਬਾਕੀ ਦੇ ਖੇਤਰ ਵਿਚ ਧਰਤੀ ਉਪਰ ਦਰਾੜਾਂ ਮਿਲਦੀਆਂ ਹਨ। ਦਰਾੜਾਂ ਮਿਲਣ ਕਾਰਣ ਸਊਦੀ ਅਰਬ ਨੂੰ ਭੂਗੋਲਕ ਬੋਲੀ ਵਿਚ ਹਰਸਟ (Horst) ਆਖਦੇ ਹਨ । ਬਹੁਤ ਸਮਾਂ ਪਹਿਲਾਂ ਸਊਦੀ ਅਰਬ ਦੇ ਉੱਤਰ ਵਿਚ ਇਕ ਭੂ-ਅਭਿਨਤੀ (Geosyncline) ਵਾਕਿਆ ਸੀ । ਦੇਸ਼ ਦਾ ਧਰਾਤਲ ਤਹਿਦਾਰ ਚਟਾਨਾਂ ਨਾਲ ਢੱਕਿਆ ਹੋਇਆ ਹੈ। ਇਹ ਚਟਾਨਾਂ ਰੇਤਲੇ ਅਤੇ ਚੂਨੇਦਾਰ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਚਟਾਨਾਂ ਦੀ ਬਨਾਵਟ ਸਾਧਾਰਣ ਹੈ । ਚਟਾਨਾਂ ਦੀ ਸਾਧਾਰਣ ਬਨਾਵਟ ਦਾ ਪਤਾ ਫ਼ਾਰਸ ਦੀ ਖਾੜੀ ਨੇੜੇ, ਸਥਿਤ ਪਾਣੀ ਦੇ ਚਸ਼ਮਿਆਂ ਤੋਂ ਲਗਦਾ ਹੈ । ਇਨ੍ਹਾਂ ਚਸ਼ਮਿਆਂ ਵਿਚੋਂ ਇਸ ਖੇਤਰ ਦੀ ਸਾਲਾਨਾ ਵਰਖਾ ਨਾਲੋ ਵਧੇਰੇ ਪਾਣੀ ਨਿਕਲਦਾ ਹੈ । ਇਹ ਅਨੁਮਾਨ ਹੈ ਕਿ ਚਸ਼ਮਿਆਂ ਵਿਚੋਂ ਨਿਕਲ ਰਹੇ ਪਾਣੀ ਦਾ ਸੋਮਾ ਸੈਂਕੜੇ ਕਿਲੋਮੀਟਰ ਪੱਛਮ ਵੱਲ ਸਥਿਤ ਪਹਾੜਾਂ ਵਿਚ ਹੈ । ਇਸ ਤੋਂ ਸਿਧ ਹੁੰਦਾ ਹੈ ਕਿ ਪਾਣੀ ਤਹਿਦਾਰ ਚਟਾਨਾਂ ਵਿਚੋਂ ਦੀ ਰਿਸਕੇ ਆਉਂਦਾ ਹੈ । ਇਹ ਵੀ ਵੇਖਿਆ ਗਿਆ। ਹੈ ਕਿ ਫ਼ਾਰਸ ਦੀ ਖਾੜੀ ਨੇੜੇ ਚਪਟੇ ਗੁੰਬਦਾਂ ਵਿਚੋਂ ਤੇਲ ਮਿਲਦਾ ਹੈ । ਇਥੇ ਧਰਤੀ ਉਪਰ ਅੰਦਰੂਨੀ ਭੂ-ਗਤੀਆਂ ਦਾ ਘੱਟ ਅਸਰ ਪਿਆ ਹੈ । ਸਊਦੀ ਅਰਬ ਦਾ ਪੱਛਮੀ ਭਾਗ 600 ਮੀਟਰ /900 ਮੀਟਰ ਦੀ ਉਚਾਈ ਦੇ ਵਿਚਕਾਰ ਸਥਿਤ ਹੈ। ਪਰ ਕੁਝ ਕੁ ਭਾਗ 305 ਮੀਟਰ ਉਚੇ ਵੀ ਹਨ । ਇਸ ਦੇਸ਼ ਦੀ ਪਠਾਰ ਪੁਰਾਣੀ . ਅਤੇ ਸਥਿਰ ਚਟਾਨਾਂ ਦੀ ਬਣੀ ਹੋਈ ਹੈ । ਇਸ ਪਠਾਰ ਉਪਰ ਭੂਚਾਲ ਦੀਆਂ ਲਹਿਰਾਂ ਦਾ ਅਸਰ ਨਹੀਂ ਹੁੰਦਾ । ਇਹ ਪਠਾਰ ਪੂਰਬ ਵੱਲ ਝੁਕੀ ਹੋਈ ਹੈ । ਪੱਛਮੀਂ ਪਹਾੜੀ ਖੇਤਰ ਵਿਚ ਲਾਵੇ ਦੇ ਬਣੇ ਹੋਏ ਪਹਾੜ ਮਿਲਦੇ ਹਨ । ਪੱਛਮੀ ਭਾਗ ਜ਼ਿਆਦਾਤਰ ਅਗਨ ਚਟਾਨਾਂ ਦਾ ਬਣਿਆ ਹੋਇਆ ਹੈ । ਛੋਟੇ ਛੋਟੇ ਦਰਿਆਵਾਂ ਜਾਂ ਨਦੀਆਂ ਨਾਲਿਆਂ ਨੇ ਅਰਬ ਦੀ ਪਠਾਰ ਨੂੰ ਤੋੜ ਫੋੜ ਕੇ ਡੂੰਘੀਆਂ ਵਾਦੀਆਂ ਬਣਾ ਦਿੱਤਾ ਹੈ । ਕੁਝ ਕੁ ਵਾਦੀਆਂ ਚੀਕਣੀ ਮਿੱਟੀ ਦੀ ਤਹਿ ਨਾਲ ਢੱਕੀਆਂ ਹੋਇਆਂ ਹਨ । ਇਹ ਸਾਰੀਆਂ ਵਾਦੀਆਂ ਦਰਿਆਵਾਂ ਤੋਂ ਨਹੀਂ ਬਣੀਆਂ। ਕੁਝ ਕੁ ਤਾਂ ਧਰਤੀ ਦੇ ਹੇਠਾਂ ਬੈਠ ਜਾਣ ਨਾਲ ਹੋਂਦ ਵਿਚ ਆਈਆਂ ਹਨ । ਅਜਿਹੀ ਇਕ ਵਾਦੀ ਦਾ ਨਾਂ “ਵਾਦੀ ਵਾਟਿਨ ਹੈ” । ਇਹ ‘ਵਾਦੀ ਬਸਰਾ ਤੋਂ ਲੈ ਕੇ ਨੈੱਜਦ ਤੱਕ ਫੈਲੀ ਹੋਈ ਹੈ । ਇਸ ਵਾਦੀ ਦੀ ਲੰਬਾਈ 6 ਕਿਲੋਮੀਟਰ ਹੈ। ਇਸ ਵਾਦੀ ਦਾ ਕੁਝ ਭਾਗ ਰੇਤ ਨਾਲ ਢਕਿਆ ਹੋਇਆ ਹੈ । ਧਰਾਤਲ ਦੇ ਆਧਾਰ ਤੇ ਸਊਦੀ ਅਰਬ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ । ‘

(ੳ) ਪੱਛਮੀ ਪਹਾੜੀ ਖੇਤਰ

ਇਹ ਪਹਾੜੀ ਖੇਤਰ ਲਾਲ ਸਾਗਰ ਦੇ ਨਾਲ-ਨਾਲ ਅਕਾਬਾ ਦੀ ਖਾੜੀ ਤੋਂ ਲੈ ਕੇ ਯਮਨ ਤੱਕ ਫੈਲਿਆ ਹੋਇਆ ਹੈ । ਇਸ ਖੇਤਰ ਨੂੰ ਹੈਜਾਜ਼-ਖੇਤਰ ਵੀ ਆਖਦੇ ਹਨ । ਭੂਗੋਲਕ ਤੌਰ ਤੇ ਹੈਜਾਜ਼ ਦੇ ਉਪ-ਖੰਡਾਂ ਵਿਚ ਵੰਡਿਆ ਹੋਇਆ ਹੈ। ਉੱਤਰੀ ਉਪ-ਖੰਡ ਅਤੇ ਦਖਣੀ ਉਪ-ਖੰਡ । ਉੱਤਰੀ ਉਪ-ਖੰਡ ਇਲਾਕੇ ਦੀਆਂ ਚਟਾਨਾਂ ਅਰਬ ਦੀ ਪਠਾਰ ਦੇ ਉਪਰ ਉਠਣ ਨਾਲ ਬਣੀਆਂ ਹਨ । ਇਸ ਉਪ-ਖੰਡ ਵਿਚ ਧਰਤੀ ਅੰਦਰੋਂ ਲਾਵਾ ਨਿਕਲਿਆ ਸੀ । ਪੱਛਮ ਵਿਚ ਇਕ ਪਹਾੜ ਦੀਵਾਰ ਦੀ ਸ਼ਕਲ ਵਿਚ ਖੜਾ ਹੈ । ਇਸਦੀ ਸਭ ਤੋਂ ਉੱਚੀ ਚੋਟੀ 3050 ਮੀਟਰ ਉੱਚੀ ਹੈ। ਇਸ ਪਹਾੜੀ ਖੇਤਰ ਵਿਚ ਦਰਾੜਾਂ ਹਨ ਅਤੇ ਧਰਾਤਲ ਕਾਫ਼ੀ ਟੁਟਿਆ ਫੁਟਿਆ ਹੋਇਆ ਹੈ । ਦਰਿਆਵਾਂ ਨੇ ਪਹਾੜਾਂ ਵਿਚ ਖੁਰਚਣ ਕ੍ਰਿਆ ਨਾਲ ਡੂੰਘੀਆਂ ਵਾਦੀਆਂ ਬਣਾ ਲਈਆਂ ਹਨ । ਇਸ ਪੱਛਮੀ ਪਹਾੜੀ ਖੇਤਰ ਦਾ ਪੂਰਬੀ ਭਾਗ ਘੱਟ ਕੱਟਿਆ ਹੋਇਆ ਹੈ । ਇਸ ਦਾ ਕਾਰਣ ਇਹ ਹੈ ਕਿ ਇਸ ਇਲਾਕੇ ਵਿਚ ਵਰਖਾ ਘੱਟ ਹੁੰਦੀ ਹੈ । ਪਹਾੜ ਦੀ ਪੂਰਬੀ ਢਲਾਣ ਦੇ ਨਾਲ-ਨਾਲ ਚੀਕਣੀ ਮਿੱਟੀ ਦੀ ਮੋਟੀ ਤਹਿ ਹੈ । ਦੱਖਣੀ ਖੇਤਰ ਵਿਚ ਉਚਾਈ ਘੱਟ ਹੈ । ਸਭ ਤੋਂ ਉੱਚੀ ਚੋਟੀ ਕੇਵਲ 915 ਮੀਟਰ ਉੱਚੀ ਹੈ । ਇਸ ਪਹਾੜੀ ਖੇਤਰ ਵਿਚ ਅਨੇਕਾਂ ਦੱਰੇ ਮਿਲਦੇ ਹਨ ਅਤੇ ਯਾਤਰੀ ਇਨ੍ਹਾਂ ਨੂੰ ਆਸਾਨੀ ਨਾਲ ਪਾਰ ਕਰ ਲੈਂਦੇ ਹਨ । ਇਸ ਖੇਤਰ ਨੂੰ ਮੱਧ-ਪੂਰਬ ਦਾ ਦਰਵਾਜ਼ਾ ਆਖਿਆ ਜਾਂਦਾ ਹੈ ਕਿਉਂਕਿ ਇਕ ਤਾਂ ਇਹ ਨੀਵਾਂ ਇਲਾਕਾ ਹੈ ਅਤੇ ਦੂਜਾ ਲਾਲ ਸਾਗਰ ਅਤੇ ਫ਼ਾਰਸ ਦੀ ਖਾੜੀ ਵਿਚਕਾਰ ਇਕ ਛੋਟੇ ਰਸਤੇ ਦਾ ਕੰਮ ਦਿੰਦਾ ਹੈ । ਇਸ ਦੇ ਦੱਖਣ ਵਿਚ ਪਹਾੜ ਦੀ ਉਚਾਈ ਵਧਣੀ ਸ਼ੁਰੂ ਹੋ ਜਾਂਦੀ ਹੈ । ਇਹ ਉੱਚੇ ਪਹਾੜ ਅਸੀਰ ਰਾਜ ਵਿਚ ਸਥਿਤ ਹਨ । ਅਸੀਰ ਰਾਜ ਦੇ ਵਧੇਰੇ ਖੇਤਰ 1500 ਮੀਟਰ ਤੋਂ ਉੱਚੇ ਹਨ ।

Saudi Arab History | ਸਊਦੀ ਅਰਬ ਦਾ ਇਤਿਹਾਸ |

(ਅ) ਪੂਰਬੀ ਤੱਟ

ਪੂਰਬੀ ਤੱਟਵਰਤੀ ਖੇਤਰ ਦੀ ਉਚਾਈ ਸਮੁੰਦਰੀ ਸਤਹ ਤੋਂ 200 ਮੀਟਰ ਤੋਂ ਨੀਵੀਂ ਹੈ । ਇਹ ਇਕ ਉੱਚਾ-ਨੀਵਾਂ ਮੈਦਾਨ ਹੈ ਅਤੇ ਕੁਝ ਕੁ ਥਾਵਾਂ ਤੇ ਨੀਵੇਂ ਪਹਾੜ ਵੀ ਮਿਲਦੇ ਹਨ । ਇਸ ਮੈਦਾਨ ਦਾ ਉੱਤਰੀ ਭਾਗ ਰੇਤ ਅਤੇ ਪੱਥਰਾਂ ਨਾਲ ਢੱਕਿਆ ਹੋਇਆ ਹੈ । ਫ਼ਾਰਸ ਦੀ ਖਾੜੀ ਨਾਲ ਲਗਦਾ ਮੈਦਾਨ ਦਲਦਲੀ ਹੈ ਅਤੇ ਤੱਟ ਦੇ ਨਾਲ ਅਨੇਕਾਂ ਛੋਟੀਆਂ ਛੋਟੀਆਂ ਖਾਰੇ ਪਾਣੀ ਦੀਆਂ ਝੀਲਾਂ ਮਿਲਦੀਆਂ ਹਨ। ਇਸ ਮੈਦਾਨੀ ਖੇਤਰ ਵਿਚੋਂ ਬਰਸਾਤੀ ਨਾਲਿਆਂ ਨੇ ਮਿੱਟੀ ਖੁਰਚ ਕੇ ਸਮੁੰਦਰ ਵਿਚ ਜਮ੍ਹਾਂ ਕਰ ਦਿੱਤੀ ਹੈ ਅਤੇ ਤੱਟ ਦੇ ਨਾਲ ਛੋਟੇ-ਛੋਟੇ ਟਾਪੂ ਬਣ ਗਏ ਹਨ । ਤੱਟ ਦੇ ਨਾਲ ਪਾਣੀ ਦੇ ਚਸ਼ਮੇ ਮਿਲਦੇ ਹਨ । ਅਨੁਮਾਨ ਹੈ ਕਿ ਇਨ੍ਹਾਂ ਚਸ਼ਮਿਆਂ ਵਿਚੋਂ ਨਿਕਲਦਾ ਪਾਣੀ ਧਰਤੀ ਦੇ ਅੰਦਰ ਪੱਛਮੀ ਪਹਾੜੀ ਖੇਤਰ ਤੋਂ ਆਉਂਦਾ ਹੈ । ਜਿਸ ਸਮੇਂ ਪੱਛਮੀ ਪਹਾੜੀ ਖੇਤਰ ਵਿਚ ਜ਼ਿਆਦਾ ਵਰਖਾ ਹੁੰਦੀ ਹੈ, ਇਨ੍ਹਾਂ ਚਸ਼ਮਿਆਂ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ।

(ੲ) ਅੰਦਰੂਨੀ ਰੇਗਿਸਤਾਨੀ ਖੇਤਰ

ਸਊਦੀ ਅਰਬ ਦੇ ਅੰਦਰੂਨੀ ਭਾਗ ਵਿਚ ਇਕ ਵਿਸ਼ਾਲ ਰੇਗਿਸਤਾਨ ਸਥਿਤ ਹੈ । ਅਸਲ ਵਿਚ ਇਹ ਇਕ ਪਠਾਰੀ ਇਲਾਕਾ ਹੈ । ਇਹ ਪਠਾਰ ਦੁਨੀਆ ਦੀਆਂ ਪੁਰਾਣੀਆਂ ਪਠਾਰਾਂ ਵਿਚੋਂ ਇਕ ਹੈ । ਇਹ ਪਠਾਰ ਸਥਿਰ ਹੈ ਅਤੇ ਢਲਾਣ ਪੂਰਬ ਵੱਲ ਹੈ । ਸਊਦੀ ਅਰਬ ਦੀ ਪਠਾਰ ਸਖ਼ਤ ਤੇ ਸਥਿਰ ਚਟਾਨਾਂ ਦੀ ਬਣੀ ਹੋਈ ਹੈ । ਇਸ ਲਈ ਇਸ ਉਪਰ ਭੁਚਾਲ ਦੀਆਂ ਲਹਿਰਾਂ ਦਾ ਅਸਰ ਨਹੀਂ ਹੁੰਦਾ । ਸਊਦੀ ਅਰਬ ਦੀ ਪਠਾਰ ਦਾ ਉਪਰਲਾ ਤਲ ਰੇਤ ਨਾਲ ਢੱਕਿਆ ਹੋਇਆ ਹੈ । ਕੁਝ ਥਾਵਾਂ ਤੇ ਲਗਾਤਾਰ ਤੇਜ਼ ਹਵਾਵਾਂ ਚੱਲਣ ਨਾਲ ਹੇਠਲੀਆਂ ਚਟਾਨਾਂ ਨੰਗੀਆਂ ਹੋ ਗਈਆਂ ਹਨ । ਰੇਗਿਸਤਾਨ ਦਾ ਸਾਰਾ ਅੰਦਰੂਨੀ ਖੇਤਰ ਰੇਤ ਨਾਲ ਢੱਕਿਆ ਹੋਇਆ ਨਹੀਂ ਇਸ ਦਾ ਦੱਖਣੀ ਭਾਗ ਇਕ ਵਿਸ਼ਾਲ ਰੇਗਿਸਤਾਨ ਹੈ । ਇਸਦੇ ਉੱਤਰੀ ਭਾਗ ਵਿਚ ਕੁਝ ਵਰਖਾ ਪੈਣ ਕਾਰਣ ਰੇਤ ਘੱਟ ਮਿਲਦੀ ਹੈ । ਦੱਖਣੀ ਰੇਗਿਸਤਾਨੀ ਖੇਤਰ ਨੂੰ ਰੂਬ-ਅਲ-ਖ਼ਾਲੀ (Rub-all-Khali) ਆਖਦੇ ਹਨ । ਇਹ ਮਾਰੂਥਲ ਗਰਮ ਹੈ । ਨੈਫੂਦ ਅਤੇ ਰੂਬ-ਅਲ-ਖ਼ਾਲੀ ਦੇ ਵਿਚਕਾਰਲੇ ਇਲਾਕੇ ਵਿਚ ਰੇਤ ਘੱਟ ਹੈ । ਇਸ ਖੇਤਰ ਦੇ ਉੱਤਰ ਵਿਚ ਪਹਾੜੀਆਂ ਹਨ । ਇਨ੍ਹਾਂ ਪਹਾੜੀਆਂ ਦੇ ਕੁਝ ਇਲਾਕੇ 600 ਮੀਟਰ ਤੋਂ 900 ਮੀਟਰ ਤਕ ਉੱਚੇ ਹਨ । ਇਸ ਖੇਤਰ ਦੀ ਭੂ-ਗਰਭ ਬਨਾਵਟ ਸਧਾਰਣ ਹੈ । ਰੇਤ ਦੇ ਥੱਲੇ ਰਵੇਦਾਰ ਚਟਾਨਾਂ ਮਿਲਦੀਆਂ ਹਨ। ਇਹ ਚਟਾਨਾਂ ਮੈਸੋਜੇਇਕ ਅਤੇ ਟਰਸ਼ਰੀ ਯੁਗ ਦੀਆਂ ਬਣੀਆਂ ਹੋਈਆਂ ਹਨ । ਨੈੱਜਦ ਖੇਤਰ ਵਿਚ ਸਖ਼ਤ ਚਟਾਨਾਂ ਹਨ । ਇਥੇ ਛੋਟੀਆਂ ਛੋਟੀਆਂ ਪਹਾੜੀਆਂ ਵੀ ਮਿਲਦੀਆਂ ਹਨ, ਜਿਨ੍ਹਾਂ ਨੂੰ ਕੁਦਰਤੀ ਸ਼ਕਤੀਆਂ ਅਰਥਾਤ ਹਵਾ, ਪਾਣੀ ਆਦਿ ਨੇ ਖੁਰਚ ਕੇ ਨੀਵਾਂ ਕਰ ਦਿੱਤਾ ਹੈ । ਇਨ੍ਹਾਂ ਛੋਟੀਆਂ ਛੋਟੀਆਂ ਪਹਾੜੀਆਂ ਵਿਚਕਾਰ ਨੀਵੇਂ ਖੇਤਰ ਹਨ । ਇਨ੍ਹਾਂ ਖੇਤਰਾਂ ਵਿਚ ਰੇਤ ਦੇ ਟਿੱਬੇ ਬਹੁਤ ਹਨ । ਮਾਰੂਥਲ ਦੇ ਅੰਦਰੂਨੀ ਖੇਤਰ ਵਿਚ ਰੇਤ ਦੇ ਟਿੱਬੇ ਬਹੁਤ ਉੱਚੇ ਹਨ ।

ਰੂਬ-ਅਲ-ਖ਼ਾਲੀ ਰੇਗਿਸਤਾਨ ਲਗਭਗ 10ਲਖ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ । ਇਸ ਦੇ ਅੰਦਰੂਨੀ ਭਾਗ ਦੇ ਧਰਾਤਲ ਬਾਰੇ ਯਕੀਨ ਨਾਲ ਕੁਝ ਨਹੀਂ ਆਖਿਆ ਜਾ ਸਕਦਾ । ਪਹਿਲੀ ਵਾਰੀ 1930 ਈ ਵਿਚ ਬਰਟਰਾਮ ਥਾਮਸ ਨੇ ਇਸ ਵਿਸ਼ਾਲ ਮਾਰੂਥਲ ਨੂੰ ਦੱਖਣ-ਪੱਛਮ ਤੋਂ ਉੱਤਰ-ਪੂਰਬ ਦਿਸ਼ਾ ਵਿਚ ਪਾਰ ਕੀਤਾ ਸੀ । ਇਸ ਮਾਰੂਥਲ ਦੀ ਢਲਾਣ ਪੂਰਬ ਵੱਲ ਹੈ । ਇਸ ਇਲਾਕੇ ਦਾ ਵਧੇਰੇ ਭਾਗ ਪਠਾਰੀ ਹੈ ।

ਨੈਜੱਦ ਦੇ ਇਲਾਕੇ ਦੀ ਭੂ-ਗਰਭ ਬਨਾਵਟ ਅਸਾਧਰਣ ਹੈ । ਰਿਆਦ ਅਤੇ ਹੇਫ਼ਫ ਵਿਚਕਾਰ ਇਕ ਦਰਾੜ ਰੇਖਾ ਮਿਲਦੀ ਹੈ । ਇਸ ਦਰਾੜ ਵਿਚੋਂ ਲਾਵਾ ਨਿਕਲ ਕੇ ਧਰਤੀ ਦੇ ਤੱਲ ਉਪਰ ਵਿਛਾਇਆ ਗਿਆ ਹੈ । ਕੁਝ ਕੁ ਥਾਵਾਂ ਉਪਰ ਲਾਵੇ ਦੀਆਂ ਚਟਾਨਾਂ ਰੇਤ ਨਾਲ ਢੱਕੀਆਂ ਗਈਆਂ ਹਨ । ਲਾਵੇ ਦੇ ਪਹਾੜ 1200 ਤੋਂ 1500 ਮੀਟਰ ਉੱਚੇ ਹਨ । ਖੁਰਚਣ ਕ੍ਰਿਆ ਨਾਲ ਗ੍ਰੇਨਾਈਟ ਚਟਾਨਾਂ ਨੰਗੀਆਂ। ਹੈ ਗਈਆਂ ਹਨ ।

ਜਲਵਾਯੂ

ਸਊਦੀ ਅਰਬ ਏਸ਼ੀਆ ਮਹਾਂਦੀਪ ਦੇ ਪੱਛਮ ਵਿਚ ਵਾਕਿਆ ਹੈ ਅਤੇ ਸਾਧਾਰਣ ਤੌਰ ਤੇ ਇਸ ਦੀ ਜਲਵਾਯੂ ਗਰਮੀਆਂ ਵਿਚ ਗਰਮ ਤੇ ਖਸ਼ਕ ਅਤੇ ਸਰਦੀਆਂ ਵਿਚ ਸਰਦ ਤੇ ਖੁਸ਼ਕ ਹੁੰਦੀ ਹੈ । ਅਰਬ ਪ੍ਰਇਦੀਪ ਤਪਤ-ਖੰਡ ਵਿਚ ਸਥਿਤ ਹੈ। ਇਸ ਖੰਡ ਵਿਚ ਚੱਲਣ ਵਾਲੀਆਂ ਵਪਾਰਕ ਹਵਾਵਾਂ ਮਹਾਂਦੀਪ ਦੇ ਪੱਛਮੀ ਭਾਗ ਤੱਕ ਪਹੁੰਚਦੀਆਂ ਪਹੁੰਚਦੀਆਂ ਖ਼ੁਸ਼ਕ ਹੋ ਜਾਂਦੀਆਂ ਹਨ । ਇਸ ਲਈ ਵਰਖਾ ਨਹੀਂ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ । ਵਰਖਾ ਨਾ ਪੈਣ ਕਾਰਣ ਸਊਦੀ ਅਰਬ ਇਕ ਮਾਰੂਥਲ ਬਣ ਗਿਆ ਹੈ ।

Saudi Arab History | ਸਊਦੀ ਅਰਬ ਦਾ ਇਤਿਹਾਸ |

 

ਸਊਦੀ ਅਰਬ ਦੀ ਜਲਵਾਯੂ ਦਾ ਇਥੋਂ ਦੀ ਆਰਥਿਕਤਾ ਨਾਲ ਡੂੰਘਾ ਸਬੰਧ ਹੈ । ਦੇਸ਼ ਦੇ ਅੰਦਰੂਨੀ ਭਾਗ ਵਿਚ ਵਰਖਾ ਨਾ ਪੈਣ ਕਾਰਣ ਖੇਤੀਬਾੜੀ ਨਹੀਂ ਹੈ ਸਕਦੀ । ਸਊਦੀ ਅਰਬ ਦੇ ਪੱਛਮੀ ਤੇ ਪੂਰਬੀ ਤੱਟਵਰਤੀ ਖੇਤਰਾਂ ਵਿਚ ਵਰਖਾ ਪੈਣ ਕਾਰਣ ਫ਼ਸਲਾਂ ਬੀਜੀਆਂ ਜਾਂਦੀਆਂ ਹਨ । ਉੱਚ-ਤਾਪਮਾਨ ਹੋਣ ਕਾਰਣ ਵਰਖਾ ਘੱਟ ਹੁੰਦੀ ਹੈ । ਵਰਖਾ ਦਾ ਪਾਣੀ ਵਾਸ਼ਪੀਕਰਣ ਕ੍ਰਿਆ ਨਾਲ ਛੇਤੀ ਹੀ ਖ਼ਤਮ ਹੋ ਜਾਂਦਾ ਹੈ ਜਾਂ ਰੇਤ ਵਿਚ ਜਜ਼ਬ ਹੋ ਜਾਂਦਾ ਹੈ ।

ਕਰਕ ਰੇਖਾ ਸਊਦੀ ਅਰਬ ਦੇ ਮੱਧ ਵਿਚ ਦੀ ਲੰਘਦੀ ਹੈ । ਜੂਨ ਮਹੀਨੇ ਵਿਚ ਸੂਰਜ ਇਸ ਰੇਖਾ ਉਪਰ ਚਮਕਦਾ ਹੈ । ਗਰਮੀਆਂ ਸਖ਼ਤ ਗਰਮ ਹੁੰਦੀਆਂ ਹਨ । ਭੂ-ਮੱਧ ਰੇਖਾ ਦੇ ਨੇੜੇ ਹੋਣ ਕਾਰਣ ਤਾਪਮਾਨ ਉੱਚ ਰਹਿੰਦਾ ਹੈ । ਦਸੰਬਰ ਮਹੀਨੇ ਵਿਚ ਸੂਰਜ ਦੱਖਣੀ ਅਰਧ ਗੋਲੇ ਵਿਚ ਰਹਿੰਦਾ ਹੈ ਅਤੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਣ ਕਾਰਣ ਤਾਪਮਾਨ ਘੱਟ ਜਾਂਦਾ ਹੈ ।

ਸਊਦੀ ਅਰਬ ਸਮੁੰਦਰੀ ਸਤਹ ਤੋਂ 183 ਮੀਟਰ ਤੋਂ 610 ਮੀਟਰ ਵਿਚਕਾਰ ਉੱਚਾ ਹੈ । ਘੱਟ ਉਚਾਈ ਵਿਚਕਾਰ ਸਥਾਪਿਤ ਹੋਣ ਕਾਰਣ ਇਥੇ ਗਰਮੀ ਜ਼ਿਆਦਾ। ਪੈਂਦੀ ਹੈ । ਪੂਰਬੀ ਭਾਗ ਤਾਂ 183 ਮੀਟਰ ਤੋਂ ਵੀ ਨੀਵਾਂ ਹੈ । ਪੱਛਮੀ ਪਹਾੜੀ ਖੇਤਰ 915 ਮੀਟਰ ਤੋਂ ਵੀ ਉੱਚਾ ਹੈ । ਇਸ ਕਰਕੇ ਇਥੋਂ ਦਾ ਤਾਪਮਾਨ ਘੱਟ ਹੈ । ਅਸੀਰ ਪਹਾੜਾਂ ਉਪਰ ਵੀ ਤਾਪਮਾਨ ਘੱਟ ਰਹਿੰਦਾ ਹੈ ।

ਭਾਵੇਂ ਅਰਬ ਪ੍ਰਾਇਦੀਪ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ, ਪਰ ਫਿਰ ਵੀ ਅੰਦਰੂਨੀ ਭਾਗ ਵਿਚ ਸਖ਼ਤ ਗਰਮੀ ਪੈਂਦੀ ਹੈ । ਸਮੁੰਦਰ ਦਾ ਅਸਰ ਸਿਰਫ਼ ਤਟਵਰਤੀ ਇਲਾਕਿਆਂ ਤੱਕ ਹੀ ਸੀਮਤ ਹੈ । ਅੰਦਰੂਨੀ ਖੇਤਰ ਵਿਚ ਨਮੀ ਭਰਪੂਰ ਹਵਾਵਾਂ ਨਹੀਂ ਪਹੁੰਚ ਸਕਦੀਆਂ ਅਤੇ ਇਹ ਇਕ ਖੁਸ਼ਕ ਇਲਾਕਾ ਬਣ ਗਿਆ ਹੈ। ਤਾਪਮਾਨ ਗਰਮੀਆਂ ਵਿਚ ਉੱਚਾ ਰਹਿੰਦਾ ਹੈ । ਤੱਟਵਰਤੀ ਮੈਦਾਨਾਂ ਵਿਚ ਸਥਾਨਕ ਹਵਾਵਾਂ ਵਰਖਾ ਪਵਾ ਦਿੰਦੀਆਂ ਹਨ ਜਿਸ ਨਾਲ ਤਾਪਮਾਨ ਘਟ ਜਾਂਦਾ ਹੈ । ਦੇਸ਼ ਵਿਚ ਉੱਚੇ ਪਹਾੜਾਂ ਦੀ ਅਣਹੋਂਦ ਵੀ ਖੁਸ਼ਕ ਜਲਵਾਯੂ ਦਾ ਇਕ ਕਾਰਣ ਹੈ । ਸਮੁੰਦਰ ਵਲੋਂ ਆਉਣ ਵਾਲੀਆਂ ਨਮੀ ਭਰਪੂਰ ਹਵਾਵਾਂ ਨੀਵੇਂ ਪਹਾੜਾਂ ਉਪਰੋਂ ਦੀ ਲੰਘ ਜਾਂਦੀਆਂ ਹਨ। ਅਜਿਹੀਆਂ ਹਵਾਵਾਂ ਵਰਖਾ ਨਹੀਂ ਵਰ੍ਹਾਉਦੀਆਂ।

ਸਊਦੀ ਅਰਬ ਦੀ ਜਲਵਾਯੂ ਗਰਮ ਤੇ ਖ਼ੁਸ਼ਕ ਹੋਣ ਦਾ ਇਕ ਕਾਰਨ ਰੇਤਲਾ ਧਰਾਤਲ ਹੈ । ਰੇਤ ਦਿਨ ਸਮੇਂ ਛੇਤੀ ਗਰਮ ਹੋਣ ਨਾਲ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ ਅਤੇ ਤਾਪਮਾਨ ਰਾਤ ਸਮੇਂ ਛੇਤੀ ਠੰਡਾ ਹੋ ਜਾਂਦਾ ਹੈ ।

ਗਰਮੀਆਂ ਦਾ ਤਾਪਮਾਨ 120 ਡਿਗਰੀ ਫਾਰਨਹੀਟ ਹੁੰਦਾ ਹੈ ਅਤੇ ਸਰਦੀਆਂ ਵਿਚ ਉੱਤੇ ਪਹਾੜਾਂ ਉਪਰ ਤਾਪਮਾਨ ਜਮਾਊ ਬਿੰਦੂ (32 ਡਿਗਰੀ ਫਾਰਨਹੀਟ) ਤੇ ਵੀ ਘੱਟ ਜਾਂਦਾ ਹੈ । ਸਊਦੀ ਅਰਬ ਵਿਚ ਵਧੇਰੇ ਗਰਮੀ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚ ਪੈਂਦੀ ਹੈ । ਸਤੰਬਰ ਵਿਚ ਤਾਪਮਾਨ ਠੀਕ ਰਹਿੰਦਾ ਹੈ ਅਰਥਾਤ ਨਾਂ ਤਾਂ ਜ਼ਿਆਦਾ ਗਰਮੀ ਅਤੇ ਨਾ ਹੀ ਜ਼ਿਆਦਾ ਸਰਦੀ ਪੈਂਦੀ ਹੈ । ਗਰਮੀਆਂ ਵਿਚ ਸਖ਼ਤ ਗਰਮੀ ਇਸ ਲਈ ਹੁੰਦੀ ਹੈ ਕਿ ਸੂਰਜ ਕਰਕ ਰੇਖਾ ਉਪਰ ਚਮਕਦਾ। ਹੈ । ਦਸੰਬਰ ਮਹੀਨੇ ਵਿਚ ਸੂਰਜ ਮਕਰ ਰੇਖਾ ਉਪਰ ਸਿਧਾ ਚਮਕਦਾ ਹੈ । ਸਉਂਦੀ ਅਰਬ ਵਿਚ ਸਰਦੀਆਂ ਦਾ ਮੌਸਮ ਨਵੰਬਰ ਤੋਂ ਮਾਰਚ ਤੱਕ ਰਹਿੰਦਾ ਹੈ । ਅਪ੍ਰੈਲ ਵਿਚ ਤਾਪਮਾਨ ਤੇਜ਼ੀ ਨਾਲ ਵਧਣਾ ਸੁਰੂ ਹੋ ਜਾਂਦਾ ਹੈ ।

ਸਊਦੀ ਅਰਬ ਦੀ ਜਲਵਾਯੂ ਸਾਰਾ ਸਾਲ ਖ਼ੁਸ਼ਕ ਰਹਿੰਦੀ ਹੈ । ਕਿਸੇ ਵੀ ਇਲਾਕੇ ਵਿਚ (ਉੱਚ ਪਹਾੜੀ ਖੇਤਰ ਛਡ ਕੇ) ਵਰਖਾ 10 ਸੈਂਟੀਮੀਟਰ ਸਾਲਾਨਾ ਤੋਂ ਵੱਧ ਨਹੀਂ ਪੈਂਦੀ । ਰੂਬ-ਅਲ-ਖ਼ਾਲੀ ਮਾਰੂਥਲ ਵਿਚ ਸਾਲਾਨਾ ਵਰਖਾ 40 ਸੈਂ.ਮੀ. ਪੈਂਦੀ ਹੈ, ਪਰ ਕੁਝ ਕੁ ਖੇਤਰ ਅਜਿਹੇ ਵੀ ਹਨ ਜਿਥੇ ਲਗਾਤਾਰ ਕਈ ਸਾਲ ਵਰਖਾ ਪੈਂਦੀ ਹੀ ਨਹੀਂ ਪੱਛਮੀ ਪਹਾੜਾਂ ਉਪਰ ਗਰਮੀਆਂ ਵਿਚ ਵਰਖਾ ਪੈਂਦੀ ਹੈ । ਤਟਵਰਤੀ ਇਲਾਕਿਆਂ ਵਿਚ ਜਲ ਅਤੇ ਥਲ ਪੌਣਾਂ ਚੱਲਦੀਆਂ ਹਨ । ਇਨਾਂ ਨਾਲ ਥੋੜ੍ਹੀ ਵਰਖਾ ਪੈਂਦੀ ਹੈ ।

ਇਸ ਦੇਸ਼ ਦੇ ਅੰਦਰੂਨੀ ਮਾਰੂਥਲ ਵਿਚ ਗਰਮੀਆਂ ਵਿਚ ਤਾਪਮਾਨ ਵੱਧਣ ਨਾਲ ਹਵਾ ਦਾ ਦਬਾਉ ਘਟ ਜਾਂਦਾ ਹੈ । ਹਵਾਵਾਂ ਲਾਲ ਸਾਗਰ ਅਤੇ ਫ਼ਾਰਸ ਦੀ ਖਾੜੀ ਤੋਂ ਸਊਦੀ ਅਰਬ ਦੇ ਅੰਦਰੂਨੀ ਭਾਗ ਵੱਲ ਚਲਦੀਆਂ ਹਨ। ਇਨ੍ਹਾਂ ਹਵਾਵਾਂ ਵਿਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਤਟ ਤੋਂ ਕੁਝ ਕੁ ਮੀਟਰ ਅੰਦਰ ਜਾ ਕੇ ਖ਼ੁਸ਼ਕ ਹੋ ਜਾਂਦੀਆਂ ਹਨ ਅਤੇ ਵਰਖਾਂ ਨਹੀਂ ਵਰ੍ਹਾਉਦੀਆਂ। ਸਰਦੀਆਂ ਵਿਚ ਹਾਲਤ ਇਸ ਦੇ ਉਲਟ ਹੁੰਦੀ ਹੈ । ਸਊਦੀ ਅਰਬ ਵਿਚ ਹਵਾ ਦਾ ਦਬਾਉ ਵਧ ਹੁੰਦਾ ਹੈ । ਹਵਾਵਾਂ ਧਰਤੀ ਤੋਂ ਸਮੁੰਦਰ ਵੱਲ ਚੱਲਦੀਆਂ ਹਨ । ਖ਼ੁਸ਼ਕ ਹੋਣ ਕਰਕੇ ਇਹ ਹਵਾਵਾਂ ਵਰਖਾ ਨਹੀਂ ਵਰ੍ਹਾਉਂਦੀਆਂ। ਇਹ ਤੇਜ਼ ਚੱਲਦੀਆਂ ਹਵਾਵਾਂ ਆਪਣੇ ਨਾਲ ਰੇਤ ਉਡਾ ਲੈ ਜਾਂਦੀਆਂ ਹਨ। ਦੇਸ਼ ਵਿਚ ਜ਼ਿਆਦਾ ਵਰਖਾ ਵਾਲੇ ਖੇਤਰ ਲਾਲ ਸਾਗਰ ਦੇ ਨਾਲ ਸਥਿਤ ਪਹਾੜੀ ਖੇਤਰ ਹਨ । ਇਨ੍ਹਾਂ ਪਹਾੜਾਂ ਦੀ ਉਚਾਈ ਕਾਫ਼ੀ ਹੈ ਅਤੇ ਲਾਲ ਸਾਗਰ ਵਲੋਂ ਆਉਣ ਵਾਲੀਆਂ ਨਮੀ ਭਰਪੂਰ ਹਵਾਵਾਂ ਰੁਕਣ. ਕਾਰਣ ਵਰਖਾ ਹੁੰਦੀ ਹੈ । ਇਹ ਵਰਖਾ ਗਰਮੀਆਂ ਵਿਚ ਪੈਂਦੀ ਹੈ ।

ਜੇਕਰ ਵਾਯੂਮੰਡਲ ਵਿਚ ਨਮੀ ਦੀ ਮਾਤਰਾ ਵੱਧ ਜਾਵੇ ਤਾਂ ਸਊਦੀ ਅਰਬ ਵਿਚ ਸੰਵਹਿਣ ਵਰਖਾ ਵਰ੍ਹਦੀ ਹੈ । ਸੰਵਹਿਣ ਵਰਖਾ (Connecctional rain fall) ਉਸ ਸਮੇਂ ਆਉਂਦੀ ਹੈ ਜਦੋਂ ਧਰਤੀ ਦਾ ਤਲ ਗਰਮ ਹੋ ਜਾਂਦਾ ਹੈ । ਜਦੋਂ ਹਵਾ ਗਰਮ ਤਲ ਨਾਲ ਲਗਦੀ ਹੈ ਤਾਂ ਗਰਮ ਹੋ ਕੇ ਉਪਰ ਉਠਦੀ ਹੈ । ਕਾਫ਼ੀ ਉਪਰ ਉਠ ਕੇ ਹਵਾ ਠੰਢੀ ਹੋ ਜਾਂਦੀ ਹੈ । ਜੇਕਰ ਇਸ ਹਵਾ ਵਿਚ ਪਾਣੀ ਦੇ ਬੁਖ਼ਾਰਾਤ ਹੋਣ ਤਾਂ ਠੰਡ ਕਾਰਣ ਵਰਖਾ ਪੈਣੀ ਆਰੰਭ ਹੋ ਜਾਂਦੀ ਹੈ । ਸਊਦੀ ਅਰਬ ਵਿਚ ਸੰਵਹਿਣ ਵਰਖਾ ਦਿਨ ਸਮੇ ਦੁਪਹਿਰ ਤੋਂ ਬਾਅਦ ਆਉਂਦੀ ਹੈ ਜਦ ਕਿ ਧਰਤੀ ਦਾ ਤਲ ਗਰਮ ਹੁੰਦਾ ਹੈ । ਸੰਵਹਿਣ ਵਰਖਾ ਥੋੜ੍ਹਾ ਸਮਾਂ ਰਹਿੰਦੀ ਹੈ ਅਤੇ ਜ਼ੇਰ ਨਾਲ ਪੈਂਦੀ ਹੈ । ਅਸਮਾਨ ਉਪਰ ਥੋੜਾ ਸਮਾਂ ਬੱਦਲ ਰਹਿੰਦੇ ਹਨ ਅਤੇ ਵਰਖਾ ਪੈਣ ਤੋਂ ਬਾਅਦ ਅਸਮਾਨ ਫਿਰ ਸਾਫ਼ ਹੋ ਜਾਂਦਾ ਹੈ। ਜੇਕਰ ਉਪਰ ਉੱਠਣ ਵਾਲੀਆਂ ਸੰਵਹਿਣ ਹਵਾਵਾਂ ਜ਼ਿਆਦਾ ਉਚਾਈ ਤੇ ਚਲੀਆਂ ਜਾਣ ਤਾਂ ਪਾਣੀ ਦੇ ਤੁਪਕੇ ਠੰਡ ਨਾਲ ਜੰਮ ਜਾਂਦੇ ਹਨ ਅਤੇ ਅਜਿਹੀ ਸਥਿਤੀ ਵਿਚ ਗੜੇ ਪੈਂਦੇ ਹਨ। ਸੰਵਹਿਣ ਵਰਖਾ ਸਮੇਂ ਬੱਦਲ ਜ਼ੇਰ ਨਾਲ ਗਰਜਦੇ ਹਨ ਅਤੇ ਆਕਾਸ਼ ਵਿਚ ਬਿਜਲੀ ਵੀ ਚਮਕਦੀ ਹੈ । ਵਰਖਾ ਇਤਨੇ ਜ਼ੋਰ ਨਾਲ ਪੈਂਦੀ ਹੈ ਕਿ ਕੁਝ ਕੁ ਮਿੰਟਾਂ ਵਿਚ ਨੀਵੇਂ ਖੇਤਰ ਪਾਣੀ ਨਾਲ ਭਰ ਜਾਂਦੇ ਹਨ । ਥੋੜ੍ਹੇ ਸਮੇਂ ਬਾਦ ਇਸ ਪਾਣੀ ਨੂੰ ਰੇਤ ਚੂਸ ਲੈਂਦੀ ਹੈ । ਸਊਦੀ ਅਰਬ ਦੀ 80% ਵਰਖਾ ਗਰਮੀਆਂ ਵਿਚ ਆਉਂਦੀ ਹੈ ਅਤੇ ਵਰਖਾ ਸੰਵਹਿਣ ਕਿਸਮ ਦੀ ਹੁੰਦੀ ਹੈ । ਸਰਦੀਆਂ ਵਿਚ ਵਰਖਾ ਨਾਂਮਾਤਰ ਹੁੰਦੀ ਹੈ ਪਰ ਤਟਵਰਤੀ ਇਲਾਕਿਆਂ ਵਿਚ ਸਥਾਨਕ ਤੌਰ ਤੇ ਵਰਖਾ ਹੋ ਹੀ ਜਾਂਦੀ ਹੈ।

ਸਊਦੀ ਅਰਬ ਵਿਚ ਗਰਮੀਆਂ ਦੇ ਮੌਸਮ ਵਿਚ ਗਰਮ ਹਵਾਵਾਂ ਚਲਦੀਆਂ ਹਨ 1 ਇਹ ਗਰਮ ਹਵਾਵਾਂ ਮਨੁੱਖੀ ਅਤੇ ਪਸ਼ੂਆਂ ਦੀ ਜਿੰਦਗੀ ਲਈ ਹਾਨੀਕਾਰਕ ਹਨ । ਇਨ੍ਹਾਂ ਤੇਜ਼ ਗਰਮ ਹਵਾਵਾਂ ਦੇ ਨਾਲ ਹਨ੍ਹੇਰੀਆਂ ਵੀ ਆਉਂਦੀਆਂ ਹਨ । ਤੇਜ਼ ਚਲਦੀ ਹਵਾ ਆਪਣੇ ਨਾਲ ਭਾਰੀ ਮਾਤਰਾ ਵਿਚ ਮਿੱਟੀ ਉਡਾ ਕੇ ਲੈ ਜਾਂਦੀ ਹੈ

ਸਊਦੀ ਅਰਬ ਦੀ ਜਲਵਾਯੂ ਖ਼ੁਸ਼ਕ ਹੈ ਅਤੇ ਵਾਯੂਮੰਡਲ ਵਿਚ ਕੁਝ ਨਮੀ ਦੀ ਮਾਤਰਾ ਹੈ । ਸੂਰਜ ਚੜ੍ਹਨ ਤੋਂ ਪਹਿਲਾਂ ਤੇਲ ਪੈਂਦੀ ਹੈ । ਰਾਤ ਸਮੇਂ ਖ਼ਾਮੋਸ਼ ਵਾਤਾਵਰਣ, ਘੱਟ ਤਾਪਮਾਨ ਅਤੇ ਸਾਫ਼ ਅਸਮਾਨ ਹੋਣ ਕਾਰਣ ਧਰਤੀ ਦਿਨ ਸਮੇਂ ਸੂਰਜ ਦੀ ਜਜ਼ਬ ਕੀਤੀ ਗਰਮੀਂ ਛੱਡ ਦਿੰਦੀ ਹੈ । ਤਾਪਮਾਨ ਥੱਲੇ ਡਿਗਣ ਨਾਲ ਹਵਾ ਵਿਚ ਪਾਣੀ ਦੇ ਬੁਖ਼ਾਰਾਤ ਪਾਣੀ ਦੇ ਤੁਪਕਿਆਂ ਦੀ ਸ਼ਕਲ ਧਾਰਨ ਕਰ ਲੈਂਦੇ ਹਨ । ਤ੍ਰੇਲ ਪੈਣ ਸਮੇਂ ਪਾਣੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ । ਅੰਦਰੂਨੀ ਮਾਰੂਥਲ ਵਿਚ ਜਿਥੇ ਕਿ ਪੀਣ ਲਈ ਪਾਣੀ ਨਹੀਂ ਮਿਲਦਾ, ਤ੍ਰੇਲ ਤੋਂ ਪ੍ਰਾਪਤ ਕੀਤਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ।

ਦੇਸ਼ ਦੀ ਅਰਥ-ਵਿਵਸਥਾ

ਸਊਦੀ ਅਰਬ ਦੀ ਆਮਦਨ ਦਾ ਮੁੱਖ ਸਾਧਨ ਇਥੋਂ ਦੇ ਤੇਲ ਜ਼ਖੀਰੇ ਹਨ। ਖੇਤੀ ਬਾੜੀ ਅਤੇ ਮੱਛੀ ਤੋਂ ਕਾਫ਼ੀ ਆਮਦਨ ਹੁੰਦੀ ਹੈ ।

ਖੇਤੀਬਾੜੀ

ਸਊਦੀ ਅਰਬ ਵਿਚ ਖੇਤੀਬਾੜੀ ਅਤੇ ਪਸ਼ੂ ਪਾਲਣ ਦੋ ਮੁੱਖ ਕਿੱਤੇ ਹਨ । ਵਧੇਰੇ ਲੋਕ ਖੇਤੀਬਾੜੀ ਦਾ ਕੰਮ ਕਰਦੇ ਹਨ । ਦੇਸ਼ ਵਿਚ ਖਣਿਜ ਪਦਾਰਥ ਅਤੇ ਉਦਯੋਗ ਦਾ ਵਿਕਾਸ ਹੋਣ ਨਾਲ ਖੇਤੀਬਾੜੀ ਦਾ ਕੰਮ ਕਰ ਰਹੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ । ਸਊਦੀ ਅਰਬ ਵਰਗੇ ਘੱਟ ਖ਼ੁਰਾਕ ਪੈਦਾ ਕਰਨ ਵਾਲੇ ਦੇਸ਼ ਲਈ ਖੇਤੀਬਾੜੀ ਦੀ ਹੋਰ ਮਹਾਨਤਾ ਵੱਧਦੀ ਜਾ ਰਹੀ ਹੈ । ਦੇਸ਼ ਦੀ ਮਿੱਟੀ ਅਤੇ ਜਲਵਾਯੂ ਖੇਤੀਬਾੜੀ ਦੇ ਅਨੁਕੂਲ ਨਹੀਂ ਹੈ । ਅਜਿਹਾ ਹੋਣ ਕਰਕੇ ਸੰਘਣੀ ਖੇਤੀਬਾੜੀ ਨਹੀਂ ਹੋ ਸਕਦੀ । ਸਊਦੀ ਅਰਬ ਦੇ ਕੁਲ ਖੇਤਰਫਲ ਦੇ ਸਿਰਫ਼ ਦੋ ਪ੍ਰਤਿਸ਼ਤ ਭਾਗ ਵਿਚ ਖੇਤੀਬਾੜੀ ਕੀਤੀ ਜਾਂਦੀ ਹੈ । ਕੁਲ ਖੇਤਰਫਲ ਦੇ ਮੁਕਾਬਲੇ ਇਹ ਪ੍ਰਤਿਸ਼ਤਤਾ ਬਹੁਤ ਘੱਟ ਹੈ । ਖੇਤੀਬਾੜੀ ਥੱਲੇ ਘੱਟ ਰਕਬਾ ਹੋਣ ਦੇ ਕਾਰਣ ਗਰਮ ਤੇ ਖੁਸ਼ਕ ਜਲਵਾਯੂ, ਹਲਕੀ ਮਿੱਟੀ, ਸਿੰਜਾਈ ਦੀਆਂ ਸਹੂਲਤਾਂ ਦੀ ਘਾਟ ਹੈ । ਸਿੰਜਾਈ ਦਾ ਮੁਖ ਸਾਧਨ ਚਸ਼ਮੇ ਅਤੇ ਆਰਟੀਜ਼ੀਅਨ ਖੂਹ (ਬੁੰਬਖੂਹ) ਹਨ । ਕਈ ਥਾਵਾਂ ਉੱਤੇ ਪਾਣੀ ਦੀ ਸਪਲਾਈ ਪਹਾੜੀ ਖੇਤਰਾਂ ਵਿਚ ਬਣਾਏ ਡੈਮਾਂ ਤੋਂ ਪਾਈਪਾਂ ਦੁਆਰਾ ਕੀਤੀ ਜਾਂਦੀ ਹੈ ।

ਸਊਦੀ ਅਰਬ ਵਿਚ ਖੇਤੀਬਾੜੀ ਦੇ ਯੋਗ ਭੂਮੀ ਪੰਜ ਖ਼ਾਸ ਹਿੱਸਿਆਂ ਵਿਚ ਵੰਡੀ ਹੋਈ ਹੈ । ਆੱਟੋਮਨ ਸਾਮਰਾਜ ਸਮੇਂ ਜਾਗੀਰਦਾਰੀ ਆਦਿ ਖ਼ਤਮ ਕਰ ਦਿੱਤੀ। ਗਈ ਸੀ, ਪਰ ਮਗਰੋਂ ਫਿਰ ਭੂਮੀ ਨੂੰ ਵਖ ਵਖ ਦਰਜੇ ਦੇ ਦਿਤੇ ਗਏ । ਸਊਦੀ ਅਰਬ ਵਿਚ ਭੂਮੀ ਦੀ ਮਲਕੀਅਤ ਹੇਠ ਲਿਖੇ ਅਨੁਸਾਰ ਹੈ।

ਮੁਲਕ  (Mulk)

ਮੁਲਕ ਅਰਥਾਤ ਭੂਮੀ ਮਾਲਕ ਦੀ ਆਪਣੀ ਹੁੰਦੀ ਹੈ । ਜ਼ਮੀਨ ਦਾ ਮਾਲਕ ਜਿਸ ਤਰ੍ਹਾਂ ਚਾਹੇ ਇਸ ਦਾ ਵਿਕਾਸ ਜਾਂ ਸੁਧਾਰ ਕਰ ਸਕਦਾ ਹੈ । ਸਰਕਾਰ ਭੂਮੀ ਦਾ ਸੁਧਾਰ ਕਰਨ ਲਈ ਉਤਸ਼ਾਹ ਦਿੰਦੀ ਹੈ । ਦੇਸ਼ ਵਿਚ ਅਜਿਹੀ ਕਿਸਮ ਦੀ ਭੂਮੀ ਘੱਟ ਹੈ ।

ਮਿਰੀ  (Miri):

ਮਿਰੀ ਭੂਮੀ ਜਾਗੀਰ ਦੇ ਰੂਪ ਵਿਚ ਹੁੰਦੀ ਹੈ । ਮੂਲ ਰੂਪ ਵਿਚ ਸਰਕਾਰ ਦੀ ਆਪਣੀ ਹੁੰਦੀ ਹੈ । ਪਰ ਜਿਹੜੇ ਲੋਕ ਦੇਸ਼ ਜਾਂ ਸੁਲਤਾਨ ਲਈ ਚੰਗੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਇਨਾਮ ਵਜੋਂ ਦੇ ਦਿੱਤੀ ਜਾਂਦੀ ਹੈ । ਅਜਿਹੀ ਭੂਮੀ ਵਕਫ਼ ਨੂੰ ਨਹੀਂ ਦਿੱਤੀ ਜਾ ਸਕਦੀ । ਕੁਝ ਕੁ ਹਾਲਤਾਂ ਵਿਚ ਭੂਮੀ ਦੀ ਮਲਕੀਅਤ ਨਿਸ਼ਚਿਤ ਸਮੇਂ ਲਈ ਦਿੱਤੀ ਜਾਂਦੀ ਹੈ ।

ਮਟਰੁਖੀ (Matrukhi)

ਮਟਰੁਖੀ ਭੂਮੀ ਤੋਂ ਭਾਵ ਅਜਿਹੀ ਜ਼ਮੀਨ ਹੈ, ਜਿਸ ਉਪਰ ਸਰਕਾਰੀ ਇਮਾਰਤਾਂ, ਸਕੂਲ ਅਤੇ ਹੋਰ ਅਜਿਹੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ। ਮਟਰੁਖੀ ਭੂਮੀ ਭਾਈਚਾਰੇ ਦੀ ਸਾਂਝੀ ਹੁੰਦੀ ਹੈ । ਦੇਸ਼ ਵਿਚ ਅਜਿਹੀ ਕਿਸਮ ਦੀ ਜ਼ਮੀਨ ਸਾਂਝੇ ਤੌਰ ਤੇ ਪਸ਼ੂ ਚਾਰਣ ਲਈ ਵੀ ਰਾਖਵੀਂ ਰੱਖੀ ਜਾਂਦੀ ਹੈ ।

ਮਾਸ਼ਾ (Masha)

‘ਮਾਸ਼ਾ’ ਭੂਮੀ ਉਪਰ ਵੀ, ਕਿਸੇ ਇਕ ਗਰੁਪ ਦੀ ਮਲਕੀਅਤ ਹੁੰਦੀ ਹੈ । ਜ਼ਮੀਨ ਦਾ ਹਿੱਸਾ ਟੱਬਰ ਦੇ ਹਰ ਇਕ ਮਰਦ ਨੂੰ ਦਿੱਤਾ ਜਾਂਦਾ ਹੈ । ਤੀਵੀਆਂ ਨੂੰ ਅਜਿਹੀ ਜ਼ਮੀਨ ਅਲਾਟ ਨਹੀਂ ਹੁੰਦੀ ਅਤੇ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਦੇਸ਼ ਵਿਚ ਤੀਵੀਆਂ ਨੂੰ ਆਦਮੀਆਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ।

ਵਕਫ਼ (Waqf)

ਵਕਫ਼ ਭੂਮੀ ਕਿਸੇ ਧਾਰਮਕ ਸੰਸਥਾ ਜਾ ਟ੍ਰਸਟ ਦੇ ਨਾਂ ਹੁੰਦੀ ਹੈ । ਇਸ ਭੂਮੀ ਤੋਂ ਪ੍ਰਾਪਤ ਆਮਦਨ ਧਾਰਮਕ ਸੰਸਥਾ ਦੇ ਵਿਕਾਸ ਲਈ ਖ਼ਰਚ ਕੀਤੀ ਜਾਂਦੀ ਹੈ । ਇਸ ਕਿਸਮ ਦੀ ਜ਼ਮੀਨ ਦੀ ਦੇਖਭਾਲ ਸਰਕਾਰ ਆਪ ਕਰਦੀ ਹੈ ।

ਮਟਰੁਖੀ, ਮਾਸ਼ਾ ਅਤੇ ਵਕਫ਼ ਕਿਸਮ ਦੀ ਭੂਮੀ ਦੀਆਂ ਆਪਣੀਆਂ ਕੁਝ ਉਣਤਾਈਆਂ ਹਨ। ਇਸ ਕਾਰਨ ਅਜਿਹੀ ਭੂਮੀ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ। ਕਿਸਾਨ ਜਾਂ ਮੁਜ਼ਾਰਾ ਅਜਿਹੀਆਂ ਫਸਲਾਂ ਬੀਜਦੇ ਹਨ ਜਿਨ੍ਹਾਂ ਤੋਂ ਆਮਦਨ ਪ੍ਰਾਪਤ ਹੋ ਜਾਂਦੀ ਹੈ । ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਦਾ ਖ਼ਿਆਲ ਨਹੀਂ ਕੀਤਾ ਜਾਂਦਾ । ਇਸ ਕਿਸਮ ਦੀ ਭੂਮੀ ਵਿਚ ਬਾਗ਼ਬਾਨੀ ਦਾ ਵਿਕਾਸ ਨਹੀਂ : 2 ਸਕਦਾ ।

ਸਉਦੀ ਅਰਬ ਵਿਚ ਭੂਮੀ ਛੋਟੇ ਛੋਟੇ ਟੁਕੜਿਆਂ ਵਿਚ ਵੰਡੀ ਜਾਂਦੀ ਹੈ । ਇਸ ਦਾ ਮੁੱਖ ਕਾਰਨ ਟੱਬਰ ਦਾ ਵੱਡਾ ਹੋਣਾ ਹੈ । ਭੂਮੀ ਨਾ ਸਿਰਫ਼ ਛੋਟੇ ਛੋਟੇ ਟੁਕੜਿਆਂ ਵਿਚ ਹੀ ਵੰਡੀ ਹੋਈ ਹੈ ਸਗੋਂ ਇਹ ਟੁਕੜੇ ਵੱਖ-ਵੱਖ ਭਾਗਾਂ ਵਿਚ ਖਿੰਡੇ ਹੋਏ ਹਨ । ਕਿਸਾਨ ਦਾ ਜ਼ਿਆਦਾ ਸਮਾਂ ਆਉਣ ਜਾਣ ਵਿਚ ਜ਼ਾਇਆ ਹੋ ਜਾਂਦਾ ਹੈ । ਅਜਿਹੀ ਸਥਿਤੀ ਵਿਚ ਭੂਮੀ ਦਾ ਸੁਧਾਰ ਹੋ ਹੀ ਨਹੀਂ ਸਕਦਾ ।

ਸਊਦੀ ਅਰਬ ਦੀ ਭੂਮੀ ਪ੍ਰਣਾਲੀ ਵਿਚ ਇਕ ਵੱਡਾ ਨੁਕਸ ਹੈ । ਵੱਡੇ ਵੱਡੇ ਜਾਗੀਰਦਾਰ ਆਪ ਖੇਤੀ ਨਹੀਂ ਕਰਦੇ ਸਗੋਂ ਹਿੱਸੇ ਉਪਰ ਮੁਜ਼ਾਰਿਆਂ ਨੂੰ ਦੇ ਦਿੰਦੇ ਹਨ । ਜਾਗੀਰਦਾਰ ਜਾਂ ਜ਼ਮੀਨ ਦਾ ਮਾਲਕ ਖੇਤੀਬਾੜੀ ਲਈ ਬੀਜ ਅਤੇ ਸੰਦ ਆਪਣੇ ਕੋਲੋਂ ਦਿੰਦਾ ਹੈ । ਮੁਜ਼ਾਰਾ ਜੋ ਕੁਝ ਪੈਦਾ ਕਰਦਾ ਹੈ, ਜਾਗੀਰਦਾਰ ਉਸਦਾ 50 ਪ੍ਰਤੀਸ਼ਤ ਹਿੱਸੇ ਵਜੋਂ ਲੈ ਲੈਂਦਾ ਹੈ । ਮੁਜ਼ਾਰਿਆਂ ਦੀ ਆਰਥਕ ਹਾਲਤ ਤਰਸਯੋਗ ਹੁੰਦੀ ਹੈ ਅਤੇ ਆਮ ਤੌਰ ਤੇ ਜਾਗੀਰਦਾਰਾਂ ਦੇ ਕਰਜ਼ਾਈ ਹੁੰਦੇ ਹਨ । ਜ਼ਮੀਨ ਦੇ ਪਾਲਕ ਸ਼ਹਿਰ ਦੇ ਨੇੜੇ, ਬਾਗ਼ਬਾਨੀ ਵਾਲੀਆਂ ਜ਼ਮੀਨਾਂ ਮੁਜ਼ਾਰਿਆਂ ਨੂੰ ਠੇਕੇ ਤੇ ਦਿੰਦੇ 36 । ਇਹ ਰਿਵਾਜ ਤੱਟਵਰਤੀ ਇਲਾਕਿਆਂ ਵਿਚ ਵੀ ਹੈ । ਸਊਦੀ ਅਰਬ ਵਿਚ ਖੇਤੀ-ਮਜ਼ਦੂਰ ਨੂੰ ਤਨਖਾਹ ਨਹੀਂ ਦਿਤੀ ਜਾਂਦੀ । ਕਿਸਾਨ ਜੋ ਵੀ ਪੈਦਾ ਕਰਦਾ ਹੈ, ਉਸ ਦਾ ਕੁਝ ਹਿੱਸਾ ਮਜ਼ਦੂਰਾਂ ਨੂੰ ਤਨਖ਼ਾਹ ਦੇ ਤੌਰ ਤੇ ਦੇ ਦਿੰਦਾ ਹੈ । ਵੱਡੇ ਵੱਡੇ ਜਾਗੀਰਦਾਰ ਆਮ ਤੌਰ ਤੇ ਸ਼ਹਿਰਾਂ ਵਿਚ ਹੀ ਰਹਿੰਦੇ ਹਨ । ਖੇਤਾਂ ਵਿਚ ਕੰਮ ਕਰ ਰਹੇ ਮਜ਼ਦੂਰਾਂ ਦੀ ਦੇਖ-ਭਾਲ ਘੱਟ ਹੀ ਕਰਦੇ ਹਨ ਕਿਉਂਕਿ ਜਾਗੀਰਦਾਰਾਂ ਨੂੰ ਉਨ੍ਹਾਂ ਵਿਚ ਖ਼ਾਸ ਦਿਲਚਸਪੀ ਨਹੀਂ ਹੁੰਦੀ। ਇਹ ਜਾਗੀਰਦਾਰ ਸਿਰਫ਼ ਫ਼ਸਲ ਕੱਟਣ ਦੇ ਸਮੇਂ ਹੀ ਫਾਰਮਾਂ ਵਿਚ ਜਾਂਦੇ ਹਨ । ਅਮਰੀਕਾ ਜਾਂ ਯੂਰਪ ਦੇ ਦੇਸ਼ਾਂ ਵਿਚ ਅਜਿਹਾ ਰਿਵਾਜ਼ ਨਹੀਂ ਹੈ । ਸਊਦੀ ਅਰਬ ਦੇ ਛੋਟੇ ਕਿਸਾਨਾਂ ਦਾ ਰਹਿਣ ਸਹਿਣ ਦਾ ਮਿਆਰ ਨੀਵਾਂ ਹੈ । ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਣ ਕਿਸਾਨ ਆਪਣੀ ਉਪਜ ਮੰਡੀਆਂ ਵਿਚ ਉੱਚੇ ਭਾਅ ਤੇ ਨਹੀਂ ਵੇਚ ਸਕਦਾ । ਜੇਕਰ ਕਿਸੇ ਸਥਾਨਕ ਮੰਡੀ ਵਿਚ ਉਪਜ ਜ਼ਿਆਦਾ ਆ ਜਾਵੇ, ਤਾਂ ਕਿਸਾਨ ਆਪਣੀਆਂ ਵਸਤੂਆਂ ਘੱਟ ਕੀਮਤ ਤੇ ਹੀ ਵੇਚ ਦਿੰਦੇ ਹਨ । ਮੰਡੀਆਂ ਵਿਚ ਕੀਮਤਾਂ ਉਸ ਸਮੇਂ ਹੀ ਵੱਧ ਹੁੰਦੀਆਂ ਹਨ ਜਦੋਂ ਕਿ ਉਪਜ ਘੱਟ ਹੋਵੇ ।

ਸਊਦੀ ਅਰਬ ਦਾ ਕਿਸਾਨ ਕੁਲ ਉਪਜ ਦਾ 5/6 ਹਿੱਸਾ ਟੈਕਸ ਜਾਂ ਲਗਾਨ ਦੇ ਰੂਪ ਵਿਚ ਸਰਕਾਰ ਜਾਂ ਜਾਗੀਰਦਾਰ ਨੂੰ ਦੇ ਦਿੰਦਾ ਹੈ । ਭੂਮੀ ਨੂੰ ਸੁਧਾਰਨ ਲਈ ਜਾਂ ਇਸ ਨੂੰ ਉਪਜਾਊ ਬਣਾਉਣ ਲਈ ਕਿਸਾਨਾਂ ਪਾਸ ਧਨ ਨਹੀਂ ਹੁੰਦਾ । ਧਨ ਲੈਣ ਲਈ ਕਿਸਾਨ ਪੂੰਜੀਪਤੀ ਪਾਸ ਜਾਂਦਾ ਹੈ । ਜੇਕਰ ਕਿਸਾਨ ਇਕ ਵਾਰੀ ਪੂੰਜੀਪਤੀ ਦੇ ਸ਼ਿਕੰਜੇ ਵਿਚ ਫਸ ਜਾਵੇ ਤਾਂ ਉਹ ਸਾਰੀ ਉਮਰ ਹੀ ਪੂੰਜੀਪਤੀ ਦਾ ਕਰਜ਼ਾਈ ਰਹਿੰਦਾ ਹੈ ।

ਸਊਦੀ ਅਰਬ ਵਿਚ ਖੇਤੀਬਾੜੀ ਵੱਡੇ ਪੈਮਾਨੇ ਤੇ ਨਹੀਂ ਕੀਤੀ ਜਾਂਦੀ । ਕਿਸਾਨ ਉਤਨੀ ਹੀ ਮਾਤਰਾ ਵਿਚ ਫਸਲ ਪੈਦਾ ਕਰਦੇ ਹਨ ਜਿਤਨੀ ਕੁ ਉਨ੍ਹਾਂ ਨੂੰ ਲੋੜ ਹੁੰਦੀ ਹੈ । ਖੇਤੀਬਾੜੀ ਦੀ ਉਪਜ ਬਦੇਸ਼ਾਂ ਨੂੰ ਬਰਾਮਦ ਨਹੀਂ ਕੀਤੀ ਜਾਂਦੀ । ਸਊਦੀ ਅਰਬ ਵਿਚ ਖ਼ੁਸ਼ਕ ਖੇਤੀਬਾੜੀ ਕੀਤੀ ਜਾਂਦੀ ਹੈ । ਇਥੇ ਵਰਖਾ ਘੱਟ ਹੁੰਦੀ ਹੈ । ਨਮੀ ਨੂੰ ਖੇਤਾਂ ਵਿਚ ਹਲ ਵਾਹ ਕੇ ਜਮ੍ਹਾਂ ਰਖਿਆ ਜਾਂਦਾ ਹੈ । ਧਰਤੀ ਅੰਦਰਲੇ ਪਾਣੀ ਦੀ ਸਤਹ ਨੀਵੀਂ ਹੈ ਅਤੇ ਖੂਹਾਂ ਦੁਆਰਾ ਸਿੰਜਾਈ ਨਹੀਂ ਹੋ ਸਕਦੀ । ਫ਼ਸਲਾਂ ਨੂੰ ਪਾਣੀ ਨਾ ਮਿਲਣ ਕਾਰਣ ਪ੍ਰਤੀ ਹੈਕਟੇਅਰ ਉਪਜ ਘੱਟ ਹੈ । ਘੱਟ ਉਪਜ ਦਾ ਕਾਰਨ ਕਿਸਾਨਾਂ ਦੀ ਪਤਲੀ ਆਰਥਿਕ ਹਾਲਤ ਵੀ ਹੈ । ਆਮ ਕਿਸਾਨ ਫ਼ਸਲਾਂ ਲਈ ਖਾਦ ਜਾਂ ਮਸ਼ੀਨਾਂ ਆਦਿ ਨਹੀਂ ਖ਼ਰੀਦ ਸਕਦਾ । ਦੇਸ਼ ਵਿਚ ਖੇਤੀਬਾੜੀ ਦੇ ਢੰਗ ਪੁਰਾਣੇ ਹਨ । ਜ਼ਮੀਨ ਦੀ ਵਹਾਈ ਊਠਾਂ ਨਾਲ ਹੀ ਕੀਤੀ ਜਾਂਦੀ ਹੈ । ਖੇਤੀਬਾੜੀ ਦੇ ਸਦੀਆਂ ਪੁਰਾਣੇ ਢੰਗਾਂ ਵਿਚ ਹਾਲੀ ਤਕ ਬਹੁਤਾ ਸੁਧਾਰ ਨਹੀਂ ਆਇਆ।

ਸਊਦੀ ਅਰਬ ਦੀ ਖੇਤੀਬਾੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਟਿੱਡੀ ਦਲ ਤੋਂ ਪਹੁੰਚਦਾ ਹੈ । ਟਿੱਡੀ 5 ਸੈਂ ਮੀ.ਤੋਂ 12ਸੈਂ ਮੀ. ਤਕ ਲੰਬੀ ਹੁੰਦੀ ਹੈ ਅਤੇ ਇਹ ਗਰਮ ਤੇ ਖੁਸ਼ਕ ਮਾਰੂਥਲਾਂ ਵਿਚ ਪੈਦਾ ਹੁੰਦੀ ਹੈ । ਜਦ ਇਹ ਉਡਣ ਯੋਗ ਹੋ ਜਾਂਦੀ ਹੈ ਤਾਂ ਫ਼ਸਲਾਂ ਨੂੰ ਖਾ ਕੇ ਨੁਕਸਾਨ ਪਹੁੰਚਾਦੀ ਹੈ । ਜੇਕਰ ਫ਼ਸਲਾਂ ਉਪਰ ਇਕ ਵਾਰੀ ਟਿੱਡੀ ਦਲ ਦਾ ਹਮਲਾ ਹੋ ਜਾਵੇ ਤਾਂ 3/4 ਫ਼ਸਲ ਬਿਲਕੁਲ ਤਬਾਹ ਹੋ ਜਾਂਦੀ ਹੈ । ਸਊਦੀ ਅਰਬ ਵਿਚ ਟਿੱਡੀ ਦਲ ਰੂਬ-ਅਲ ਖ਼ਾਲੀ ਰੇਗਿਸਤਾਨ ਵਿਚ ਪੈਦਾ ਹੁੰਦਾ ਹੈ । ਅਰਬ ਵਿਚ ਮਿਲਣ ਵਾਲਾ ਟਿੱਡੀ ਦਲ ਸਿਰਫ ਪੱਤਿਆਂ ਨੂੰ ਖਾਂਦਾ ਹੈ, ਪਰ ਸਹਾਰਾ (Sahara) ਮਾਰੂਥਲ ਵਲੋ ਆਉਣ ਵਾਲਾ ਟਿੱਡੀ ਦਲ ਦਾਣੇ ਨੂੰ ਖਾ ਜਾਂਦਾ ਹੈ । ਸਊਦੀ ਅਰਬ ਅਤੇ ਹੋਰ ਗੁਆਂਢੀ ਦੇਸ਼ਾਂ ਤੋਂ ਟਿੱਡੀ ਦਲ ਛੇਤੀ ਹੀ ਦੂਜੇ ਇਲਾਕਿਆਂ ਵਿਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਇਕ ਅੰਤਰ-ਰਾਸ਼ਟਰੀ ਸਮੱਸਿਆ ਬਣ ਗਈ ਹੈ । ਦੱਖਣ-ਪੱਛਮੀ ਏਸ਼ੀਆ ਦੇ ਦੇਸ਼ਾਂ ਨੇ ਮਿਲ ਕੇ ਟਿੱਡੀ ਦਲ ਨੂੰ ਖ਼ਤਮ ਕਰਨ ਲਈ, ਇਕ ਸੰਯੁਕਤ ਕਮੇਟੀ ਬਣਾਈ ਹੈ । ਟਿੱਡੀ ਦਲ ਨੂੰ ਖ਼ਤਮ ਕਰਨ ਲਈ, ਰੋਲਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਟਿੱਡੀ ਦੇ ਅੰਡਿਆਂ ਨੂੰ ਬੱਚੇ ਨਿਕਲਣ ਤੋਂ ਪਹਿਲਾਂ ਹੀ ਖੇਤ ਵਿਚ ਵਾਹ ਦਿੱਤਾ ਜਾਂਦਾ ਹੈ। ਇੰਡੀਆਂ ਨੂੰ ਟੋਏ ਪੁੱਟ ਕੇ ਦਬ ਦਿੱਤਾ ਜਾਂਦਾ ਹੈ । ਭਾਵੇਂ ਟਿੱਡੀ ਦਲ ਕਿਸਾਨਾਂ ਲਈ ਮਾਰੂ ਸਿੱਧ ਹੁੰਦਾ ਹੈ, ਪਰ ਅਰਬ ਦੇ ਬਹੁਤ ਸਾਰੇ ਲੋਕ ਇਸ ਨੂੰ ਅੱਗ ਵਿਚ ਭੁੰਨ ਕੇ ਖਾਂਦੇ ਹਨ । ਸੰਨ 1945 ਵਿਚ ਸਊਦੀ ਅਰਬ ਜਾਰਡਨ ਅਤੇ ਸੀਰੀਆ ਵਿਚ ਟਿੱਡੀ ਦੀ ਕੀਮਤ ਵੱਧ ਗਈ ਸੀ । ਸਊਦੀ ਅਰਬ ਵਿਚ ਇਕ ਹੋਰ ਜਾਨਵਰ ਸੁਨ (Sunn) ਵੀ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ । ਇਹ ਕੀੜਾ ਅਨਾਜ ਪੱਕਣ ਸਮੇਂ ਦਾਣੇ ਨੂੰ ਖਾ ਲੈਂਦਾ ਹੈ । ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਇਸ ਜਾਨਵਰ ਦੇ ਹਮਲੇ ਤੋਂ ਪਹਿਲਾਂ ਹੀ ਫ਼ਸਲ ਕੱਟ ਲਈ ਜਾਂਦੀ ਹੈ । ਫ਼ਸਲਾਂ ਨੂੰ ਸੁਨ ਤੇ ਬਚਾਉਣ ਲਈ ਕਿਸਾਨ ਛੇਤੀ ਪੱਕਣ ਵਾਲੀਆਂ ਫ਼ਸਲਾਂ ਬੀਜ ਲੈਂਦੇ ਹਨ । ਸੁਨ ਜਾਨਵਰ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਲਈ, ਕਿਸਾਨ ਕਈ ਵਾਰੀ ਖੜੀਆਂ ਫ਼ਸਲਾਂ ਨੂੰ ਅੱਗ ਲਾ ਦਿੰਦੇ ਹਨ । ਸੁਨ ਟਿੱਡੀ ਦੀ ਤਰ੍ਹਾਂ ਜ਼ਿਆਦਾ ਇਲਾਕੇ ਉਪਰ ਪ੍ਰਵੇਸ਼ ਨਹੀਂ ਕਰਦਾ । ਖੜੀਆਂ ਫ਼ਸਲਾਂ ਦਾ ਕਈ ਵਾਰੀ ਤਾਂ 60% ਨੁਕਸਾਨ ਹੋ ਜਾਂਦਾ ਹੈ। ਸਊਦੀ ਅਰਬ ਵਿਚ ਖਜੂਰ ਦੇ ਫਲ ਨੂੰ ਇਕ ਹੋਰ ਬੀਮਾਰੀ ਲਗ ਜਾਂਦੀ ਹੈ । ਫਲ ਦੇ ਦੁਆਲੇ ਇਕ ਜਾਲ ਬਣ ਜਾਂਦਾ ਹੈ । ਹਨ੍ਹੇਰੀਆਂ ਆਦਿ ਕਾਰਨ ਰੇਤ ਦੇ ਕਿਣਕੇ ਇਸ ਵਿਚ ਫਸ ਜਾਂਦੇ ਹਨ । ਫਲ ਨੂੰ ਪੂਰੀ ਮਾਤਰਾ ਵਿਚ ਰੌਸ਼ਨੀ ਅਤੇ ਗਰਮੀ ਨਹੀਂ ਪਹੁੰਚਦੀ । ਇਸ ਲਈ ਫਲ ਚੰਗੀ ਤਰ੍ਹਾਂ ਨਹੀਂ ਪਕਦਾ । ਖੱਟੇ ਫਲਾਂ ਵਾਲੇ ਬਾਗ਼ਾਂ ਵਿਚ ਸੈਮ ਮੱਖੀ (Sam Fly) ਭਾਰੀ ਨੁਕਸਾਨ ਕਰਦੀ ਹੈ ।

ਭਾਵੇਂ ਸਊਦੀ ਅਰਬ ਦੀ ਖੇਤੀਬਾੜੀ ਨੂੰ ਉਪਰੋਕਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਫਿਰ ਵੀ ਦੇਸ਼ ਦੇ ਆਰਥਿਕ ਵਿਕਾਸ ਵਿਚ ਖੇਤੀਬਾੜੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ । ਸਊਦੀ ਅਰਬ ਇਕ ਖ਼ੁਸ਼ਕ ਦੇਸ਼ ਹੈ ਅਤੇ ਇਸ ਦੀਆਂ ਆਪਣੀਆਂ ਹੀ ਔਕੜਾਂ ਹਨ । ਤੇਜ਼ ਰਫ਼ਤਾਰ ਨਾਲ ਵਧ ਰਹੀ ਜਨ ਸੰਖਿਆ ਕਾਰਨ ਖ਼ੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਲਈ, ਖੇਤੀਬਾੜੀ ਕਰਨਾ ਹੋਰ ਵੀ ਜ਼ਰੂਰੀ ਹੈ । ਜਦੋਂ ਦਾ ਦੇਸ਼ ਨਵੀਆਂ ਆਰਥਿਕ ਲੀਹਾਂ ਉਪਰ ਚੱਲਿਆ ਹੈ। ਖੇਤੀਬਾੜੀ ਦਾ ਬਹੁਤ ਵਿਕਾਸ ਹੋਇਆ ਹੈ ।

ਖੇਤੀਬਾੜੀ ਮੰਤਰਾਲਾ ਨੇ ਦੇਸ਼ ਦੇ ਹਰ ਭਾਗ ਵਿਚ ਅਨੇਕਾਂ ਕੇਂਦਰ ਖੋਲ੍ਹੇ ਹਨ। ਹਰ ਇਕ ਖੇਤੀਬਾੜੀ ਕੇਂਦਰ ਵਿਚ ਖੇਤੀਬਾੜੀ ਇੰਜੀਨੀਅਰ ਨਿਯੁਕਤ ਕੀਤੇ ਹੋਏ ਹਨ । ਇਹ ਕਿਸਾਨ ਨੂੰ ਖੇਤੀਬਾੜੀ ਦੇ ਢੰਗਾਂ ਬਾਰੇ ਸਲਾਹ ਦਿੰਦੇ ਹਨ । ਇਨ੍ਹਾਂ ਖੇਤੀਬਾੜੀ ਕੇਂਦਰਾਂ ਤੋਂ ਕਿਸਾਨਾਂ ਨੂੰ ਨਵੇਂ ਬੀਜ, ਖਾਦ ਅਤੇ ਹੋਰ ਖੇਤੀਬਾੜੀ ਦ ਸਾਮਾਨ ਦਿੱਤਾ ਜਾਂਦਾ ਹੈ । ਹਰ ਇਕ ਕੇਂਦਰ ਦਾ ਆਪਣਾ ਇਕ ਮਾਡਲ ਫਾਰਮ ਹੁੰਦਾ ਹੈ । ਅਜਿਹੇ ਫ਼ਾਰਮਾਂ ਵਿਚ ਕਿਸਾਨਾਂ ਨੂੰ ਖੇਤੀਬਾੜੀ ਦੇ ਢੰਗਾਂ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ । ਇਨ੍ਹਾਂ ਫ਼ਾਰਮਾਂ ਵਿਚ ਨਵੀਆਂ ਖੋਜਾਂ ਅਤੇ ਤਜਰਬੇ ਵੀ ਕੀਤੇ ਜਾਂਦੇ ਹਨ ।

ਸਊਦੀ ਅਰਬ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਰਿਆਦ ਵਿਖੇ ਖੇਤੀਬਾੜੀ ਬੈਂਕ ਖੋਲ੍ਹਿਆ ਹੈ । ਖੇਤੀਬਾੜੀ ਬੈਂਕ ਦੀਆਂ ਮੁੱਖ ਸ਼ਾਖਾਵਾਂ ਜਿੱਦਾ ਹੈਫੁਫ, ਅਭਾ ਅਤੇ ਬੁਰਾਦ ਵਿਖੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਉਪ ਸ਼ਾਖਾਵਾਂ ਖੋਲ੍ਹੀਆਂ ਗਈਆਂ ਹਨ । ਬੈਂਕ ਖੇਤੀਬਾੜੀ ਦੇ ਵਿਕਾਸ ਲਈ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜ਼ਾ ਦਿੰਦੇ ਹਨ । ਇਹ ਕਰਜ਼ੇ ਨਵੇਂ ਖੂਹ ਪੁੱਟਣ ਅਤੇ ਖੇਤੀਬਾੜੀ ਸਬੰਧੀ ਸਾਮਾਨ ਖ਼ਰੀਦਣ ਲਈ ਦਿਤੇ ਜਾਂਦੇ ਹਨ ।

ਸਊਦੀ ਅਰਬ ਸਰਕਾਰ ਦਾ ਖੇਤੀਬਾੜੀ ਮੰਤਰਾਲਾ ਰੇਗਿਸਤਾਨ ਨੂੰ ਖੇਤੀਬਾੜੀ ਯੋਗ ਬਣਾਉਣ ਲਈ ਅਨੇਕਾਂ ਸਕੀਮਾਂ ਉਪਰ ਅਮਲ ਕਰ ਰਿਹਾ ਹੈ । ਟਪਰੀਵਾਸ ਲੋਕਾਂ ਨੂੰ ਖੇਤੀਬਾੜੀ ਦੇ ਕੰਮਾਂ ਵਿਚ ਲਗਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਰਹਿਣ ਸਹਿਣ ਦੇ ਮਿਆਰ ਨੂੰ ਸੁਧਾਰ ਸਕਣ । ਰੇਗਿਸਤਾਨੀ ਇਲਾਕੇ ਵਿਚ ਖੇਤੀਬਾੜੀ ਵਿਚ ਸੁਧਾਰ ਲਿਆਉਣ ਲਈ ਖੇਤੀਬਾੜੀ ਮੰਤਰਾਲਾ ਹੇਠ ਲਿਖੇ ਅਨੁਸਾਰ ਕਿਸਾਨਾਂ ਨੂੰ ਮੁਫ਼ਤ ਸਹਾਇਤਾ ਦਿੰਦਾ ਹੈ ।

1 ਧਰਤੀ ਅੰਦਰੋਂ ਪਾਣੀ ਕੱਢਣ ਲਈ ਇੰਜਣ ਅਤੇ ਤੇਲ ਦਾ ਪ੍ਰਬੰਧ ਕਰਨਾ : 

2 ਖੂਹਾਂ ਦੇ ਨੇੜੇ ਭੂਮੀ ਨੂੰ ਪੱਧਰ ਕਰਨਾ :

3 ਕਣਕ ਅਤੇ ਜੌਂ ਦੇ ਬੀਜਾਂ ਦੀ ਸਪਲਾਈ ਦਾ ਪ੍ਰਬੰਧ ਕਰਨਾ ।

ਸਊਦੀ ਅਰਬ ਦੀਆਂ ਮੁੱਖ ਫ਼ਸਲਾਂ ਹੇਠ ਲਿਖੇ ਅਨੁਸਾਰ ਹਨ :-

ਜੌ :

ਜੌਂ, ਸਊਦੀ ਅਰਬ ਦੀ ਇਕ ਮੁੱਖ ਫ਼ਸਲ ਹੈ । ਲੋਕ ਖਾਣ ਤੋਂ ਇਲਾਵਾ ਸ਼ਰਾਬ ਕੱਢਣ ਲਈ ਵੀ ਇਸ ਦੀ ਵਰਤੋਂ ਕਰਦੇ ਹਨ । ਜੌਂ ਦੀ ਫ਼ਸਲ ਲਈ 55 ਤੋਂ 65 ਡਿਗਰੀ ਤਕ ਤਾਪਮਾਨ ਦੀ ਲੋੜ ਹੁੰਦੀ ਹੈ । ਸਊਦੀ ਅਰਬ ਵਿਚ ਸਰਦੀਆਂ ਦਾ ਤਾਪਮਾਨ ਘੱਟ ਹੁੰਦਾ ਹੈ । ਭਾਵੇਂ ਇਹ ਤਾਪਮਾਨ ਕਣਕ ਲਈ ਘੱਟ ਹੈ, ਪਰ ਜੌਂ ਦੀ ਫ਼ਸਲ ਚੰਗੀ ਹੁੰਦੀ ਹੈ । ਜੌਂ ਘੱਟ ਵਰਖਾ ਜਾਂ ਖੁਸ਼ਕ ਜਲਵਾਯੂ ਵਾਲੇ ਭਾਗਾਂ ਵਿਚ ਬੀਜੇ ਜਾਂਦੇ ਹਨ । ਜੌ ਨੂੰ ਸਿੰਜਾਈ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਖੁਸ਼ਕ ਜਲਵਾਯੂ ਵਾਲੇ ਦੇਸ਼ਾਂ ਦੀ ਫ਼ਸਲ ਹੈ । ਰੇਤਲੀ ਮਿੱਟੀ ਇਸ ਲਈ ਢੁੱਕਵੀ ਹੈ । ਚੰਗੀ ਉਪਜ ਲੈਣ ਲਈ ਰਸਾਇਣਕ ਖਾਦ ਦੀ ਵਰਤੋ ਨਹੀਂ ਕੀਤੀ ਜਾਂਦੀ । ਸਊਦੀ ਅਰਬ ਵਿਚ ਜੌਂ ਨਵੰਬਰ ਵਿਚ ਬੀਜ ਕੇ ਮਾਰਚ ਵਿਚ ਕੱਟ ਲਏ ਜਾਂਦੇ ਹਨ । ਜੋ ਦੀ ਖੇਤੀ ਜਿਆਦਾ ਤਰ ਫ਼ਾਰਸ ਦੀ ਖਾੜੀ ਦੇ ਨਾਲ ਲਗਦੇ ਤੱਟਵਰਤੀ ਇਲਾਕਿਆ ਅਤੇ ਪੱਛਮੀ ਭਾਗਾਂ ਵਿਚ ਕੀਤੀ ਜਾਂਦੀ ਹੈ । ਜੌਂ ਦੀ ਉਪਜ ਸਥਾਨਕ ਤੌਰ ਤੇ ਹੀ ਵਰਤ ਲਈ ਜਾਂਦੀ ਹੈ । ਸੰਨ 1991 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਵਿਚ ਲਗਭਗ 0.37 ਮਿਲੀਅਨ ਟਨ ਜੌ ਦੀ ਪੈਦਾਵਾਰ ਹੋਈ ।

ਕਣਕ 

ਸਊਦੀ ਅਰਬ ਵਿਚ ਕਣਕ ਬਹੁਤ ਘੱਟ ਖੇਤਰ ਵਿਚ ਪੈਦਾ ਕੀਤੀ ਜਾਂਦੀ ਹੈ। ਇਹ ਸਰਦੀਆਂ ਦੀ ਫ਼ਸਲ ਹੈ । ਅਕਤੂਬਰ ਵਿਚ ਬੀਜ ਕੇ ਮਾਰਚ ਵਿਚ ਕੱਟ ਲਈ ਜਾਂਦੀ ਹੈ । ਵਰਖਾ ਵਾਲੇ ਖੇਤਰਾਂ ਵਿਚ ਜੌਂ ਦੀ ਥਾਂ ਕਣਕ ਨੂੰ ਤਰਜੀਹ ਦਿੱਤੀ ਜਾਂਦੀ ਹੈ । ਕਣਕ ਖਾਣ ਲਈ ਵੀ ਬਾਕੀ ਪਦਾਰਥਾਂ ਨਾਲੋਂ ਚੰਗੀ ਹੈ । ਸਊਦੀ ਅਰਬ ਵਿਚ ਕਣਕ ਖ਼ੁਸ਼ਕ ਖੇਤੀ ਦੇ ਤੌਰ ਤੇ ਬੀਜੀ ਜਾਂਦੀ ਹੈ । ਸਰਦੀਆਂ ਵਿਚ ਸਖ਼ਤ ਸਰਦੀ ਅਤੇ ਖ਼ੁਸ਼ਕ ਮੌਸਮ ਇਸ ਫ਼ਸਲ ਲਈ ਅਨੁਕੂਲ ਨਹੀਂ ਹੈ । ਗਰਮੀਆਂ ਵਿਚ ਕਣਕ ਬੀਜਣ ਵਾਲੇ ਖੇਤਾਂ ਨੂੰ ਵਾਹ ਕੇ ਜ਼ਮੀਨ ਨਰਮ ਕਰ ਲਈ ਜਾਂਦੀ ਹੈ। ਅਕਤੂਬਰ ਵਿਚ ਕਣਕ ਬੀਜ ਦਿਤੀ ਜਾਂਦੀ ਹੈ । ਦੇਸ਼ ਵਿਚ ਸਿੰਜਾਈ ਦੀਆਂ ਸਹੂਲਤਾਂ ਪ੍ਰਾਪਤ ਹੋਣ ਨਾਲ ਕਣਕ ਦੀ ਪ੍ਰਤੀ ਹੈਕਟੇਅਰ ਉਪਜ ਵਧ ਗਈ ਹੈ। ਕਣਕ ਵਧੇਰੇ ਕਰਕੇ ਪੱਛਮੀ ਤੇ ਪੂਰਬੀ ਤੱਟਵਰਤੀ ਖੇਤਰ ਵਿਚ ਹੀ ਹੁੰਦੀ ਹੈ । ਨਖ਼ਲਿਸਤਾਨਾਂ ਵਿਚ ਵੀ ਕਣਕ ਪੈਦਾ ਕੀਤੀ ਜਾਂਦੀ ਹੈ । ਸਊਦੀ ਅਰਬ ਵਿਚ ਕਣਕ ਦੀ ਉਪਜ ਘੱਟ ਹੈ । ਦੇਸ਼ ਵਿਚ ਕਣਕ ਦੀ ਲੋੜ ਬਦੇਸ਼ਾਂ ਤੋਂ ਕਣਕ ਦਰਾਮਦ ਕਰਕੇ ਪੂਰੀ ਕੀਤੀ ਜਾਂਦੀ ਹੈ । ਸਾਲ 1991 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਵਿਚ 4 ਮਿਲੀਅਨ ਟਨ ਕਣਕ ਪੈਦਾ ਹੋਈ ।

ਜਵਾਰ-ਬਾਜਰਾ

ਜਵਾਰ ਅਤੇ ਬਾਜਰਾ ਗਰਮੀਆਂ ਦੀ ਫ਼ਸਲ ਹੈ । ਇਹ ਫ਼ਸਲ ਅਪ੍ਰੈਲ ਵਿਚ ਬੀਜੀ ਜਾਂਦੀ ਹੈ ਅਤੇ ਅਗਸਤ ਵਿਚ ਕੱਟ ਲਈ ਜਾਂਦੀ ਹੈ । ਬਾਜਰੇ ਦੀ ਵਰਤੋ ਰੋਟੀ ਬਣਾਉਣ ਲਈ ਕੀਤੀ ਜਾਂਦੀ ਹੈ । ਜਵਾਰ ਖ਼ੁਰਾਕ ਦੇ ਤੌਰ ਤੇ ਇਸਤੇਮਾਲ ਹੁੰਦੀ ਹੈ । ਹਰੇ ਟਾਂਡੇ ਪਸ਼ੂਆਂ ਨੂੰ ਚਾਰੇ ਦੇ ਰੂਪ ਵਿਚ ਚਾਰ ਦਿੱਤੇ ਜਾਂਦੇ ਹਨ । ਜਵਾਰ ਅਤੇ ਬਾਜਰੇ ਲਈ ਉੱਚਾ ਤਾਪਮਾਨ ਅਤੇ ਹਲਕੀ ਰੇਤਲੀ ਮਿੱਟੀ ਦੀ ਲੋੜ ਹੁੰਦੀ ਹੈ । ਬਾਜਰੇ ਦੀ ਖੇਤੀ ਜ਼ਿਆਦਾ ਤਰ ਨਖਲਿਸਤਾਨਾਂ ਵਿਚ ਕੀਤੀ ਜਾਂਦੀ ਹੈ। ਜਵਾਰ ਅਤੇ ਬਾਜਰਾ ਸਥਾਨਕ ਤੌਰ ਤੇ ਵਰਤ ਲਏ ਜਾਂਦੇ ਹਨ ।

ਕਾਹਵਾ

ਕਾਹਵਾ ਸਊਦੀ ਅਰਬ ਦੀ ਇਕ ਮੁੱਖ ਫ਼ਸਲ ਹੈ । ਇਸ ਦੀ ਖੇਤੀ ਚੌਦ੍ਰਵੀ ਸਦੀ ਵਿਚ ਅਸੀਰ ਪਹਾੜ ਵਿਚ ਆਰੰਭ ਕੀਤੀ ਗਈ ਸੀ । ਕਾਹਵਾ ਦੇ ਬੀਜ ਇਥੋਪੀਆ ਤੋਂ ਲਿਆਂਦੇ ਗਏ ਸਨ । ਕਾਹਵਾ ਦੀ ਫ਼ਸਲ ਲਈ ਗਰਮ ਤੇ ਨਮੀ ਵਾਲੇ-ਜਲਵਾਯੂ ਦੀ ਲੋੜ ਹੁੰਦੀ ਹੈ । ਪੱਤੇ ਤੋੜਨ ਸਮੇਂ ਵਰਖਾ ਨਹੀਂ ਹੋਣੀ ਚਾਹੀਦੀ ਅਤੇ ਪੱਤੇ ਸੁਕਾਉਣ ਸਮੇਂ ਵੀ ਖ਼ੁਸ਼ਕ ਮੌਸਮ ਅਤੇ ਧੁੱਪ ਪੈਣੀ ਚਾਹੀਦੀ ਹੈ । ਸਉਦੀ ਅਰਬ ਵਿਚ ਰੇਤਲੀ ਮਿੱਟੀ ਚੰਗੀ ਉਪਜ ਦੇਣ ਲਈ ਅਨੁਕੂਲ ਨਹੀਂ ਹੈ । ਦੇਸ਼ ਵਿਚ ਮੋਚਾ ਕਿਸਮ ਦਾ ਕਾਹਵਾ ਪੈਦਾ ਕੀਤਾ ਜਾਂਦਾ ਹੈ । ਸਊਦੀ ਅਰਬ ਵਿਚ ਪੈਦਾ ਕੀਤੀਆਂ ਜਾਂਦੀਆਂ ਕਿਸਮਾਂ ਵਿਚੋਂ ਉੱਤਮ ਕਿਸਮ ਮੇਚਾ ਦੀ ਹੈ । ਦੇਸ਼ ਵਿਚ ਕਾਹਵਾ ਪੈਦਾ ਕਰਨ ਵਾਲਾ ਖੇਤਰ ਜਬਲ ਹਰਾਜ ਅਤੇ ਅਸੀਰ ਪਹਾੜ ਹਨ । ਇਨ੍ਹਾਂ ਪਹਾੜਾਂ ਉਪਰ ਪੱਧਰੇ ਥਾਂ ਬਣਾ ਕੇ ਕਾਹਵੇ ਦੀ ਖੇਤੀ ਕੀਤੀ ਜਾਂਦੀ ਹੈ । ਘੱਟ ਵਰਖਾ ਵਾਲੇ ਭਾਗਾਂ ਵਿਚ ਸਿੰਜਾਈ ਨਾਲ ਖੇਤੀਬਾੜੀ ਕੀਤੀ ਜਾਂਦੀ ਹੈ । ਇਨ੍ਹਾਂ ਪਹਾੜਾਂ ਵਿਚ ਧੁੰਦ ਪੈਂਦੀ ਹੈ । ਇਸ ਨਾਲ ਵੀ ਕੁਝ ਨਮੀਂ ਪੈਂਦਾ ਹੋ ਜਾਂਦੀ ਹੈ । ਇਸ ਖੇਤਰ ਵਿਚ ਕਾਹਵਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਜਾਂ ਜਾਨਵਰ ਨਹੀਂ ਹੁੰਦੇ । ਜਬਲ ਹਰਾਜ ਪਹਾੜ ਉਪਰ ਕਾਹਵਾ ਦੀ ਖੇਤੀ 1200 ਤੋਂ 2100 ਮੀਟਰ ਦੀ ਉਚਾਈ ਵਿਚਕਾਰ ਹੁੰਦੀ ਹੈ । ਕਾਹਵਾ ਦੇ ਬੂਟੇ ਨੂੰ ਧੁੱਪ ਤੋਂ ਬਚਾਉਣ ਲਈ ਅੰਜੀਰ ਦੇ ਦਰਖ਼ਤ ਲਗਾਏ ਜਾਂਦੇ ਹਨ । ਸੂਰਜ ਦੀਆਂ ਤੇਜ਼ ਕਿਰਨਾਂ ਕਾਹਵੇ ਦੇ ਬੂਟੇ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਹਨ ।

ਸਊਦੀ ਅਰਬ ਵਿਚ ਕਾਹਵਾ ਦੇ ਬੀਜ ਪਹਿਲਾਂ ਨਰਸਰੀਆਂ ਵਿਚ ਬੀਜੇ ਜਾਂਦੇ ਹਨ । 6ਹਫ਼ਤੇ ਮਗਰੋਂ ਬੂਟਿਆਂ ਨੂੰ ਨਰਸਰੀਆਂ ਵਿਚੋਂ ਪੁੱਟ ਕੇ ਖੇਤਾਂ ਵਿਚ ਲਗਾਇਆ ਜਾਂਦਾ ਹੈ । ਬੂਟੇ 1 ਮੀਟਰ ਤੋਂ 2ਮੀਟਰ ਦੀ ਵਿੱਥ ਤੇ ਲਗਾਏ ਜਾਂਦੇ ਹਨ । ਮਹੀਨੇ ਵਿਚ ਦੋ ਵਾਰੀ ਬੂਟਿਆਂ ਦੀ ਸਿੰਜਾਈ ਕੀਤੀ ਜਾਂਦੀ ਹੈ । ਚਾਰ ਸਾਲਾਂ ਮਗਰੋਂ ਬੂਟੇ ਫਲ ਦੇਣਾ ਆਰੰਭ ਕਰ ਦਿੰਦੇ ਹਨ । ਕਾਹਵਾ ਦੀ ਖਪਤ ਦੇਸ਼ ਵਿਚ ਘੱਟ ਹੋਣ ਕਰਕੇ ਬਦੇਸ਼ਾਂ ਨੂੰ ਬਰਾਮਦ ਕਰ ਦਿਤਾ ਜਾਂਦਾ ਹੈ ।

ਤਮਾਕੂ

ਤਮਾਕੂ ਵੀ ਗਰਮੀਆਂ ਦੀ ਫ਼ਸਲ ਹੈ । ਇਸ ਲਈ ਗਰਮ ਤੇ ਤਰ ਜਲਵਾਯੂ ਅਤੇ ਹਲਕੀ ਰੇਤਲੀ ਮਿੱਟੀ ਇਸ ਫ਼ਸਲ ਲਈ ਅਨੁਕੂਲ ਹੁੰਦੀ ਹੈ। ਦੇਸ਼ ਵਿਚ ਤਮਾਕੂ ਪੈਦਾ ਕਰਨ ਦੇ ਢੰਗ ਪੁਰਾਣੇ ਹਨ । ਚੰਗੀ ਕਿਸਮ ਦਾ ਤਮਾਕੂ ਪੈਦਾ ਨਹੀਂ ਕੀਤਾ ਜਾਂਦਾ । ਤਮਾਕੂ ਦੀ ਉਪਜ ਬਹੁਤ ਘੱਟ ਹੈ । ਜਿਆਦਾਤਰ ਤਮਾਕੂ ਦੀ ਕਾਸ਼ਤ ਹੈਦਾਰਾਮੇਟ ਪਹਾੜ ਉਪਰ ਕੀਤੀ ਜਾਂਦੀ ਹੈ । ਸਊਦੀ ਅਰਬ ਵਿਚ ਲੋਕਾਂ ਲਈ ਤਮਾਕੂ ਦੀ ਵਰਤੋਂ ਬੰਦ ਹੈ ।

ਖਜੂਰ

ਸਊਦੀ ਅਰਬ ਦੇ ਲੋਕਾਂ ਲਈ ਖਜੂਰ ਇਕ ਕੁਦਰਤੀ ਦੇਣ ਹੈ । ਸੰਸਾਰ ਦੀ ਕੁੱਲ ਉਪਜ ਦਾ 10%ਖਜੂਰ ਇਸ ਦੇਸ਼ ਵਿਚ ਹੀ ਪੈਦਾ ਹੁੰਦਾ ਹੈ । ਭਾਰੀ ਮਾਤਰਾ ਵਿਚ ਖਜੂਰ ਬਦੇਸ਼ਾਂ ਨੂੰ ਵੀ ਬਰਾਮਦ ਕੀਤੀ ਜਾਂਦੀ ਹੈ । ਖਜੂਰ ਲਈ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਲੋੜ ਹੈ । ਇਸ ਦੇ ਬੂਟੇ ਲਈ ਤਾਪਮਾਨ ਘੱਟ ਜਾਵੇ ਤਾਂ ਇਸ ਦਾ ਫਲ ਨਹੀਂ ਪਕਦਾ । ਦਰਖ਼ਤ ਦੀ ਵਧਣ ਸ਼ਕਤੀ ਰੁਕ ਜਾਂਦੀ ਹੈ । ਖਜੂਰ ਗਰਮ ਤੇ ਖ਼ੁਸ਼ਕ ਜਲਵਾਯੂ ਵਾਲੇ ਖੇਤਰਾਂ ਦਾ ਮੇਵਾ ਹੈ । ਇਹ ਘੱਟ ਤੋਂ ਘੱਟ ਵਰਖਾ ਵਿਚ ਵੀ ਉਗ ਸਕਦੀ ਹੈ । ਜੇਕਰ ਇਸ ਬੂਟੇ ਦਾ ਕੁਝ ਭਾਗ ਰੇਤ ਥੱਲੇ ਦੱਬ ਜਾਵੇ ਤਾਂ ਵੀ ਇਸ ਨੂੰ ਨੁਕਸਾਨ ਨਹੀਂ ਪਹੁੰਚਦਾ ।

ਸਊਦੀ ਅਰਬ ਵਿਚ ਖਜੂਰ ਜ਼ਿਆਦਾਤਰ ਸ਼ਟ-ਅਲ-ਅਰਬ ਅਤੇ ਹੈਜਾਜ਼ ਪਹਾੜੀ ਖੇਤਰ ਵਿਚ ਹੁੰਦੀ ਹੈ । ਦੇਸ਼ ਦੀਆਂ ਲੋੜਾਂ ਪੂਰੀਆਂ ਕਰਕੇ ਭਾਰੀ ਮਾਤਰਾ ਵਿਚ ਬਦੇਸ਼ਾਂ ਨੂੰ ਬਰਾਮਦ ਵੀ ਕੀਤੀ ਜਾਂਦੀ ਹੈ । ਦੇਸ਼ ਦੇ ਅੰਦਰੂਨੀ ਭਾਗਾਂ ਵਿਚ ਖਜੂਰ ਦਾ ਬੂਟਾ ਸਿਰਫ਼ ਨਖਲਿਸਤਾਨਾਂ ਵਿਚ ਹੀ ਮਿਲਦਾ ਹੈ । ਸਊਦੀ ਅਰਬ ਵਿਚ ਖਜੂਰ ਦੇ ਫਲ ਦੁਆਲੇ ਇਕ ਜਾਲਾ ਲੱਗ ਜਾਂਦਾ ਹੈ ਅਤੇ ਫਿਰ ਅਜਿਹੇ ਜਾਲੇ ਵਿਚ ਰੇਤ ਫਸਣ ਨਾਲ ਸੂਰਜ ਦੀ ਗਰਮੀ ਅਤੇ ਰੌਸ਼ਨੀ ਲੋੜੀਂਦੀ ਮਾਤਰਾ ਵਿਚ ਫਲ ਤਕ ਨਹੀਂ ਪਹੁੰਚਦੀ । ਸਾਲ 1991 ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ 505,000 ਟਨ ਖਜੂਰ ਪੈਦਾ ਹੋਈ ।

ਫਲ ਤੇ ਸਬਜ਼ੀਆਂ

ਸਊਦੀ ਅਰਬ ਵਿਚ ਫਲ ਅਤੇ ਸਬਜ਼ੀਆਂ ਵੀ ਲੋੜੀਂਦੀ ਮਾਤਰਾ ਵਿਚ ਪੈਦਾ ਕੀਤੀਆਂ ਜਾਂਦੀਆਂ ਹਨ । ਸਊਦੀ ਅਰਬ ਦੀ ਜਲਵਾਯੂ ਬਾਗ਼ਬਾਨੀ ਦੇ ਅਨੁਕੂਲ ਨਹੀਂ ਹੈ । ਫਿਰ ਵੀ ਪੱਛਮੀ ਪਹਾੜੀ ਖੇਤਰ ਵਿਚ ਬਾਗ਼ ਮਿਲਦੇ ਹਨ। ਜੈਤੂਨ ਦਾ. ਫਲ ਭਾਰੀ ਮਾਤਰਾ ਵਿਚ ਪੈਦਾ ਹੁੰਦਾ ਹੈ । ਇਸ ਨੂੰ ਖ਼ੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ ਅਤੇ ਤੇਲ ਕੱਢ ਕੇ ਸਬਜ਼ੀਆਂ ਪਕਾਉਣ ਲਈ ਵੀ ਇਸਤੇਮਾਲ ਹੁੰਦਾ ਹੈ। ਜੈਤੂਨ ਦੇ ਦਰਖ਼ਤ ਲਈ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਲੋੜ ਹੈ । ਅੰਗੂਰ ਵੀ ਪੱਛਮੀ ਪਹਾੜਾਂ ਉਪਰ ਪੈਦਾ ਕੀਤੇ ਜਾਂਦੇ ਹਨ । ਸਊਦੀ ਅਰਬ ਦੇ ਲੋਕ ਅੰਗੂਰ ਤੋਂ ਸ਼ਰਾਬ ਕੱਢਦੇ ਹਨ । ਦੇਸ਼ ਦੀ ਖੁਸ਼ਕ ਜਲਵਾਯੂ ਅੰਗੂਰਾਂ ਲਈ ਢੁਕਵੀਂ ਹੈ। ਅੰਗੂਰ ਸੁਕਾ ਕੇ ਬਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ । ਅੰਜੀਰ ਦਾ ਫਲ ਦੇਸ਼ ਵਿਚ ਪੁਰਾਣੇ ਸਮਿਆਂ ਤੋਂ ਪੈਦਾ ਕੀਤਾ ਜਾਂਦਾ ਹੈ । ਅੰਜੀਰ ਦਾ ਫਲ ਗਰਮੀ ਅਤੇ ਖੁਸ਼ਕੀ ਨੂੰ ਸਹਾਰ ਸਕਦਾ ਹੈ । ਅੰਜੀਰ ਦੀ ਉਪਜ ਘੱਟ ਹੁੰਦੀ ਹੈ ਅਤੇ ਇਹ ਸਥਾਨਕ ਤੌਰ ਤੇ ਵਰਤ ਲਈ ਜਾਂਦੀ ਹੈ । ਸਬਜ਼ੀਆਂ ਦੀ ਖੇਤੀ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਕੀਤੀ ਜਾਂਦੀ ਹੈ । ਪੇਂਡੂ ਇਲਾਕਿਆਂ ਵਿਚ ਸਬਜ਼ੀਆਂ ਪੈਦਾ ਕਰਨ ਦਾ ਰਿਵਾਜ ਨਹੀਂ ਹੈ । ਸ਼ਹਿਰੀ ਲੋਕ ਹੀ ਸਬਜ਼ੀਆਂ ਦੀ ਵਰਤੋਂ ਕਰਦੇ ਹਨ । ਸਬਜ਼ੀਆਂ ਪੈਦਾ ਕਰਨ ਵਾਲੇ ਖੇਤਰਾਂ ਵਿਚ ਸਿੰਜਾਈ ਦੀਆਂ ਸਹੂਲਤਾਂ ਪ੍ਰਾਪਤ ਹਨ । ਸਾਲ 1991 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਵਿਚ 435,000 ਟਨ ਟਮਾਟਰ 426,000 ਟਨ ਤਰਬੂਜ ਅਤੇ 426,000 ਟਨ ਅੰਗੂਰਾਂ ਦੀ ਪੈਦਾਵਰ ਹੋਈ ।

Saudi Arab History | ਸਊਦੀ ਅਰਬ ਦਾ ਇਤਿਹਾਸ |

 

Saudi Arab History | ਸਊਦੀ ਅਰਬ ਦਾ ਇਤਿਹਾਸ |

ਸਿੰਜਾਈ

ਸਊਦੀ ਅਰਬ ਗਰਮ ਤੇ ਖੁਸ਼ਕ ਜਲਵਾਯੂ ਵਾਲਾ ਦੇਸ਼ ਹੈ । ਅਜਿਹੇ ਜਲਵਾਯੂ ਵਾਲੇ ਦੇਸ਼ ਵਿਚ ਸਿੰਜਾਈ ਤੋਂ ਬਗ਼ੈਰ ਖੇਤੀ ਕਰਨਾ ਔਖਾ ਹੈ । ਸਊਦੀ ਅਰਬ ਵਿਚ ਖੇਤੀਬਾੜੀ ਦੇ ਵਿਕਾਸ ਲਈ ਸਿੰਜਾਈ ਦੀ ਵਿਸ਼ੇਸ਼ ਮਹਾਨਤਾ ਹੈ । ਪੱਛਮੀ ਭਾਗ ਵਿਚ ਭਾਵੇਂ ਕੁਝ ਵਰਖਾ ਹੁੰਦੀ ਹੈ, ਪਰ ਸਿੰਜਾਈ ਤੋਂ ਬਗ਼ੈਰ ਫ਼ਸਲਾਂ ਪੈਦਾ ਕਰਨਾ ਅਸੰਭਵ ਹੈ । ਸਊਦੀ ਅਰਬ ਵਿਚ ਵਰਖਾ ਅਚਾਨਕ ਤੇ ਤੇਜ਼ ਰਫ਼ਤਾਰ ਨਾਲ ਪੈਂਦੀ ਹੈ । ਅਜਿਹੀ ਵਰਖਾ ਖੇਤੀਬਾੜੀ ਲਈ ਚੰਗੀ ਨਹੀਂ ਹੁੰਦੀ । ਸਊਦੀ ਅਰਬ ਵਿਚ ਸਿੰਜਾਈ ਦੇ ਮੁੱਖ ਸਾਧਨ ਖੂਹ ਅਤੇ ਨਲ ਖੂਹ ਹੀ ਹਨ । ਵਾਦੀਆਂ ਵਿਚ ਆਮ ਤੌਰ ਤੇ ਖੂਹਾਂ ਨਾਲ ਹੀ ਸਿੰਜਾਈ ਕੀਤੀ ਜਾਂਦੀ ਹੈ । ਜਿਨ੍ਹਾਂ ਥਾਵਾਂ ਤੇ ਪਾਣੀ ਡੂੰਘਾ ਹੈ, ਉਥੇ ਖੂਹਾਂ ਨਾਲ ਸਿੰਜਾਈ ਨਹੀਂ ਹੋ ਸਕਦੀ । ਵਾਦੀਆਂ ਵਿਚ ਮਿੱਟੀ ਉਪਜਾਊ ਹੁੰਦੀ ਹੈ ਅਤੇ ਨਮੀ ਦੀ ਮਾਤਰਾ ਵੀ ਵੱਧ ਹੁੰਦੀ ਹੈ । ਇਸ ਖੇਤਰ ਵਿਚ ਅਚਾਨਕ ਵਰਖਾ ਪੈਣ ਨਾਲ ਨੀਵੇ ਇਲਾਕੇ ਪਾਣੀ ਨਾਲ ਭਰ ਜਾਂਦੇ ਹਨ ।

ਖੇਤੀਬਾੜੀ ਦੇ ਵਿਕਾਸ ਲਈ ਸਿੰਜਾਈ ਦੀ ਵਿਸ਼ੇਸ਼ ਮਹੱਤਤਾ ਹੈ । ਸਊਦੀ ਅਰਬ ਵਿਚ ਵਰਖਾ ਘੱਟ ਅਤੇ ਅਨਿਸ਼ਚਿਤ ਹੈ । ਗਰਮੀ ਜ਼ਿਆਦਾ ਪੈਣ ਨਾਲ ਫਸਲਾਂ ਨੂੰ ਪਾਣੀ ਵਧੇਰੇ ਮਾਤਰਾ ਵਿਚ ਮਿਲਣਾ ਚਾਹੀਦਾ ਹੈ । ਰੇਤਲੀ ਮਿੱਟੀ ਛੇਤੀ ਪਾਣੀ ਨੂੰ ਸੋਕ ਲੈਂਦੀ ਹੈ । ਹੁਣ ਵੀ ਰਿਆਦ ਦੇ ਨੇੜੇ ਖੂਹਾਂ ਨਾਲ ਸਿੰਜਾਈ ਕੀਤੀ ਜਾਂਦੀ ਹੈ । ਖੂਹਾਂ ਵਿਚ ਪਾਣੀ ਦੀ ਡੂੰਘਾਈ ਆਮ ਤੌਰ ਤੇ 15-20 ਮੀਟਰ ਹੈ, ਪਰ ਕੁਝ ਕੁ ਥਾਵਾਂ ਉਪਰ ਪਾਣੀ ਜ਼ਿਆਦਾ ਡੂੰਘਾਈ ਤੇ ਮਿਲਣ ਕਾਰਣ ਖੂਹ ਸਿੰਜਾਈ ਲਈ ਨਹੀਂ ਵਰਤੇ ਜਾ ਸਕਦੇ । ਖੂਹਾਂ ਵਿਚੋਂ ਪਾਣੀ ਮਸ਼ਕਾਂ ਦੀ ਮੱਦਦ ਨਾਲ ਕੱਢਿਆ ਜਾਂਦਾ ਸੀ । ਹੁਣ ਤੇਲ ਨਾਲ ਚਲਾਏ ਜਾਣ ਵਾਲੇ ਇੰਜਨ ਪਾਣੀ ਕੱਢਣ ਲਈ ਵਰਤੇ ਜਾਂਦੇ ਹਨ । ਪਹਾੜੀ ਖੇਤਰ ਵਿਚ ਵਰਖਾ ਦਾ ਪਾਣੀ ਜਮ੍ਹਾ ਕਰ ਲਿਆ ਜਾਂਦਾ ਹੈ। ਲੋੜ ਪੈਣ ਤੇ ਕਾਹਵਾ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ ।

ਸਊਦੀ ਅਰਬ ਵਿਚ ਸਿੰਜਾਈ ਸਹੂਲਤਾਂ ਦਾ ਵਿਕਾਸ ਕਰਨ ਲਈ ਕੁਝ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਕੁਝ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀਆਂ ਉਪਰ ਕੰਮ ਹੋ ਰਿਹਾ ਹੈ । ਮੁੱਖ ਸਕੀਮਾਂ ਹੇਠ ਲਿਖੀਆਂ ਹਨ  ।

ਫੈਸਲ ਮਾਡਲ ਮੁੜ-ਵਸਾਊ ਪ੍ਰਾਜੈਕਟ

ਟਪਰੀਵਾਸੀ ਲੋਕਾਂ ਨੂੰ ਪੱਕੇ ਤੌਰ ਤੇ ਇਕ ਥਾਂ ਵਸਾਉਣ ਲਈ ਫੈਸਲ ਮਾਡਲ ਮੁੜ-ਵਸਾਊ ਸਕੀਮ ਆਰੰਭ ਕੀਤੀ ਗਈ ਹੈ । ਹਰਾਦ ਖੇਤਰ ਦਾ ਸਰਵੇਖਣ ਕਰਨ ਤੋਂ ਪਤਾ ਚਲਿਆ ਹੈ ਕਿ ਇਸ ਖੇਤਰ ਵਿਚ ਧਰਤੀ ਅੰਦਰ ਪਾਣੀ ਭਾਰੀ ਮਾਤਰਾ ਵਿਚ ਮੌਜੂਦ ਹੈ ਅਤੇ ਮਿੱਟੀ ਵੀ ਉਪਜਾਊ ਹੈ । ਖੇਤੀਬਾੜੀ ਮੰਤਰਾਲੇ ਨੇ ਫ਼ੈਸਲਾ ਕੀਤਾ ਹੈ ਕਿ 4 ਕਰੋੜ ਵਰਗ ਮੀਟਰ ਖੇਤਰ ਦਾ ਵਿਕਾਸ ਕਰਕੇ 1000 ਟਪਰੀਵਾਸ ਟੱਬਰਾਂ ਨੂੰ ਤਜ਼ਰਬੇ ਦੇ ਤੌਰ ਤੇ ਵਸਾਇਆ ਜਾਵੇ । ਇਸ ਸਕੀਮ ਦੇ ਅਧੀਨ 50 ਖੂਹ ਪੁੱਟੇ ਗਏ ਹਨ । ਇਨ੍ਹਾਂ ਖੂਹਾਂ ਨਾਲ ਸਿੰਜਾਈ ਅਤੇ ਪੀਣ ਲਈ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਇਕ ਬਿਜਲੀ ਘਰ, ਪ੍ਰਬੰਧਕੀ ਇਮਾਰਤ ਅਤੇ ਸਮਾਜਕ ਕੇਂਦਰ ਵੀ ਉਸਾਰੇ ਗਏ ਹਨ । ਇਹ ਸਕੀਮ 1966 ਈ: ਵਿਚ ਆਰੰਭ ਕੀਤੀ ਗਈ ਸੀ ਅਤੇ ਹੁਣ ਇਹ ਪ੍ਰਾਜੈਕਟ ਮੁਕੰਮਲ ਤੌਰ ਤੇ ਸਿਰੇ ਚੜ੍ਹ ਚੁੱਕਾ ਹੈ।

ਅਲ-ਹਾਸਾ ਵਿਖੇ ਸਿੰਜਾਈ ਅਤੇ ਜਲ-ਨਿਕਾਸ ਸਕੀਮ

ਇਸ ਸਕੀਮ ਅਧੀਨ ਦੇ ਸ਼ਹਿਰ ਹੈਫ਼ੁਫ ਤੇ ਮੁਬਾਰਜ਼, ਅਤੇ 48 ਪਿੰਡ ਆਉਂਦੇ। ਹਨ । ਇਸ ਖੇਤਰ ਵਿਚ ਧਰਤੀ ਅੰਦਰ ਪਾਣੀ ਦੇ ਭੰਡਾਰ ਭਾਰੀ ਮਾਤਰਾ ਵਿਚ ਮੌਜੂਦ ਹਨ । ਇਥੇ ਤਕਰੀਬਨ 330 ਖੂਹ ਅਤੇ ਚਸ਼ਮੇ ਮਿਲਦੇ ਹਨ । ਇਸ ਸਕੀਮ ਨਾਲ ਤਕਰੀਬਨ 20 ਹਜ਼ਾਰ ਹੈਕਟੇਅਰ ਭੂਮੀ ਨੂੰ ਖੇਤੀਬਾੜੀ ਯੋਗ ਬਣਾਉਣ ਦੀ ਸਕੀਮ ਸੀ । ਜਿਹੜੇ ਖੂਹ ਜਾਂ ਚਸ਼ਮੇਂ 10 ਲਿਟਰ ਫੀ ਸੈਕਿੰਡ ਤੋਂ ਘੱਟ ਪਾਣੀ ਦਿੰਦੇ ਸਨ, ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਦੂਜੇ ਚਸ਼ਮਿਆਂ ਵਿਚ ਪਾਣੀ ਦੀ ਮਾਤਰਾ ਵੱਧ ਸਕੇ ।

ਇਸ ਯੋਜਨਾ ਦਾ ਨਮੂਨਾ ਸਵਿਟਜ਼ਰਲੈਂਡ ਦੀ ਇਕ ਫ਼ਰਮ “ਵਕਤੀ” (Wakati) ਨੇ ਤਿਆਰ ਕੀਤਾ । ਇਸ ਸਕੀਮ ਨੂੰ ਸਿਰੇ ਚਾੜ੍ਹਨ ਲਈ 1966 ਵਿਚ ਜਾਪਾਨ ਦੀ ਫਿਲਪਾ ਹੈਜ਼ਮੈਨ ਕੰਪਨੀ ਨਾਲ ਮੁਆਇਦਾ ਕੀਤਾ ਗਿਆ । ਜਿਹੜੇ ਲੋਕ ਇਸ ਸਕੀਮ ਹੇਠ ਆਉਂਦੇ ਖੇਤਰ ਵਿਚੋਂ ਉਠਾਏ ਗਏ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਗਿਆ । ਇਸ ਸਕੀਮ ਦੇ ਅਧੀਨ 1600 ਕਿਲੋਮੀਟਰ ਨਹਿਰਾਂ ਅਤੇ ਰਜਵਾਹੇ ਬਣਾਏ ਜਾ ਰਹੇ ਹਨ । ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ।

ਕਾਟਿਫ਼ ਵਿਖੇ ਸਿੰਜਾਈ ਅਤੇ ਜਲ-ਨਿਕਾਸ ਸਕੀਮ

ਸਊਦੀ ਅਰਬ ਦੇ ਵਧੇਰੇ ਭਾਗ ਵਿਚ ਘੱਟ ਵਰਖਾ ਖੇਤੀਬਾੜੀ ਦੇ ਰਾਹ ਵਿਚ ਇਕ ਰੁਕਾਵਟ ਹੈ ।

Saudi Arab History | ਸਊਦੀ ਅਰਬ ਦਾ ਇਤਿਹਾਸ |

ਪਰ ਕਾਟਿਫ ਵਿਖੇ ਜ਼ਿਆਦਾ ਪਾਣੀ ਦਾ ਮਿਲਣਾ ਇਕ ਮੁੱਖ ਔਕੜ ਹੈ । ਖੇਤੀਬਾੜੀ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਸਤਹੀ ਪਾਣੀ ਦਾ ਨਿਕਾਸ ਕੀਤਾ ਜਾਵੇ । ਕਾਟਿਫ ਸਕੀਮ ਅਧੀਨ ਖੇਤਰ ਫ਼ਾਰਸ ਦੀ ਖਾੜੀ ਨਾਲ ਫੈਲਿਆ ਹੋਇਆ ਹੈ । ਇਹ ਖੇਤਰ 5 ਕਿਲੋਮੀਟਰ ਲੰਬਾ ਅਤੇ 3-6 ਕਿਲੋਮੀਟਰ ਚੌੜਾ ਹੈ । ਹੁਣ ਇਸ ਖੇਤਰ ਵਿਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਮੁਕੰਮਲ ਹੋ ਚੁੱਕਾ ਹੈ ।

Saudi Arab History | ਸਊਦੀ ਅਰਬ ਦਾ ਇਤਿਹਾਸ |

ਸਊਦੀ ਅਰਬ ਸਰਕਾਰ ਨੇ ਇਟਲ-ਕਨਸਲਟ ਕੰਪਨੀ ਨਾਲ ਮੁਆਇਦਾ ਕੀਤਾ ਹੈ । ਇਸ ਮੁਆਇਦੇ ਅਧੀਨ ਪਾਣੀ ਦੇ ਨਿਕਾਸ ਲਈ 50 ਲਖ ਵਰਗ ਮੀਟਰ, ਇਲਾਕੇ ਵਿਚ ਸਹਾਇਕ ਨਦੀਆਂ ਬਣਾਉਣ ਦੀ ਯੋਜਨਾ ਸੀ ਤਾਂ ਜੇ ਇਹ ਖੇਤਰ ਖੇਤੀਬਾੜੀ ਯੋਗ ਬਣ ਸਕੇ । ਪਾਣੀ ਨੂੰ ਪੱਕੀਆਂ ਨਹਿਰਾਂ ਅਤੇ ਪਾਈਪਾਂ ਰਾਹੀਂ ਖੇਤਾਂ ਤੱਕ ਲਿਆਂਦਾ ਗਿਆ ।

ਸਊਦੀ ਅਰਬ ਵਾਦੀਆਂ ਦੇ ਵਿਕਾਸ ਲਈ ਵੀ ਕਈ ਨਵੀਆਂ ਸਕੀਮਾਂ ਆਰੰਭ ਕੀਤੀਆਂ ਗਈਆਂ ਹਨ ।

ਵਾਦੀ ਜੇਜ਼ਨ ਬੰਨ੍ਹ

ਇਹ ਬੰਨ੍ਹ ਸਊਦੀ ਅਰਬ ਦੇ ਪੱਛਮੀ ਖੇਤਰ ਵਿਚ ਉਸਾਰਿਆ ਗਿਆ ਹੈ । ਇਸ ਬੰਨ੍ਹ ਵਾਲੇ ਖੇਤਰ ਵਿਚ ਵਰਖਾ ਕਾਫ਼ੀ ਪੈਂਦੀ ਹੈ । ਬੰਨ੍ਹ ਮਾਰਕੇ ਪਾਣੀ ਨੂੰ, ਜਮ੍ਹਾ ਕੀਤਾ ਗਿਆ ਹੈ । 1953 ਵਿਚ ਖ਼ੁਰਾਕ ਅਤੇ ਖੇਤੀਬਾੜੀ ਸੰਘ ਨੇ ਇਸ ਖੇਤਰ ਦਾ ਮੁਢਲਾ ਸਰਵੇਖਣ ਕੀਤਾ ਸੀ । 1960 ਵਿਚ ਯੂ. ਐਨ ਵਿਸ਼ੇਸ਼ ਫੰਡ ਨੇ ਗ੍ਰਾਂਟ ਦਿੱਤੀ ਅਤੇ ਇਟਲ-ਕਨਸਲੇਟ ਦੀ ਸਹਾਇਤਾ ਨਾਲ ਬੰਨ੍ਹ ਦਾ ਨਮੂਨਾ ਉਸਾਰਿਆ ਗਿਆ । ਬੰਨ੍ਹ ਉਸਾਰਨ ਦਾ ਮੁਆਇਦਾ ਜਰਮਨੀ ਦੀ ਇਕ ਕੰਪਨੀ-ਹੋਇਕਟਿਫ਼ ਨਾਲ ਕੀਤਾ ਗਿਆ । ਬੰਨ੍ਹ ਦੀ ਉਸਾਰੀ ਦਾ ਕੰਮ 1967 ਵਿਚ ਆਰੰਭ ਕੀਤਾ ਗਿਆ। ਸੀ । ਦੋ ਸਾਲਾਂ ਦੇ ਸਮੇਂ ਵਿਚ ਇਹ ਬੰਨ੍ਹ ਬਣਕੇ ਤਿਆਰ ਹੋ ਗਿਆ । ਇਹ ਬੰਨ੍ਹ 41.7 ਮੀਟਰ ਉੱਚਾ ਹੈ । ਬੰਨ੍ਹ ਮਾਰ ਕੇ 5 ਕਰੋੜ 10 ਲੱਖ ਘਣ ਮੀਟਰ ਪਾਣੀ ਜਮ੍ਹਾ ਕਰਨ ਵਾਲੀ ਝੀਲ ਬਣਾਈ ਗਈ ਹੈ । ਇਸ ਪਾਣੀ ਤੋਂ ਸਾਲਾਨਾ 8000 ਹੈਕਟੇਅਰ ਭੂਮੀ ਲਈ ਸਿੰਜਾਈ ਦੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ । ਇਸ ਬੰਨ੍ਹ ਦੇ ਮੁਕੰਮਲ ਹੋਣ ਨਾਲ ਹੜ੍ਹਾਂ ਉਪਰ ਕਾਬੂ ਪਾਇਆ ਗਿਆ ਹੈ । ਕਾਰਖ਼ਾਨੇ ਲਗਾਏ ਗਏ ਹਨ। ਅਤੇ ਰੁਜ਼ਗਾਰ ਦੀਆਂ ਸਹੂਲਤਾਂ ਵਿਚ ਵਾਧਾ ਕੀਤਾ ਗਿਆ ਹੈ ।

ਅਬਾ ਬੰਨ੍ਹ

ਇਸ ਬੰਨ੍ਹ ਨੂੰ ਉਸਾਰਨ ਸਬੰਧੀ ਮੁਆਇਦਾ ਇਟਲ-ਕਨਸਲੇਟ ਨਾਲ 30 ਜੂਨ 1980 ਨੂੰ ਹੋਇਆ । ਇਸ ਬੰਨ੍ਹ ਉਪਰ 108 ਲੱਖ ਰਿਆਲ ਖ਼ਰਚ ਆਉਣ ਦਾ ਅਨੁਮਾਨ ਸੀ । ਇਸ ਖ਼ਰਚ ਵਿਚੋਂ 37 ਲੱਖ ਰਿਆਲ ਯੂ. ਐਨ. ਵਿਸ਼ੇਸ਼ ਫੰਡ ਵਿਚੋ ਗਰਾਂਟ ਦੇ ਤੌਰ ਤੇ ਦਿਤੇ ਗਏ ਹਨ । ਇਸ ਸਕੀਮ ਅਧੀਨ ਸਊਦੀ ਅਰਬ ਦੇ ਲੋਕਾਂ ਨੂੰ ਖੇਤੀਬਾੜੀ ਅਤੇ ਸਿੰਜਾਈ ਸਬੰਧੀ ਸਿਖਲਾਈ ਦੇਣ ਦਾ ਵੀ ਪ੍ਰਬੰਧ ਕੀਤਾ। ਗਿਆ ਹੈ ।

ਅਲ-ਹਾਸਾ ਰੇਤ ਕੰਟਰੋਲ ਪ੍ਰਾਜੈਕਟ

ਸਿੰਜਾਈ ਦੀਆਂ ਸਹੂਲਤਾਂ ਪ੍ਰਾਪਤ ਹੋਣ ਨਾਲ ਨਾ ਸਿਰਫ਼ ਖੇਤੀਬਾੜੀ ਦਾ ਵਿਕਾਸ ਹੀ ਹੋਵੇਗਾ ਸਗੋਂ ਰੇਤ ਦੇ ਵੱਧਣ ਨੂੰ ਵੀ ਰੋਕਿਆ ਜਾ ਸਕੇਗਾ। ਅਲ-ਹਾਸਾ ਦੇ ਇਲਾਕੇ ਵਿਚ ਤੇਜ਼ ਹਵਾਵਾਂ ਚੱਲਣ ਕਾਰਨ ਰੇਤ ਅੱਗੇ ਵੱਧ ਰਹੀ ਹੈ । ਇਸ ਤਰ੍ਹਾਂ ਕਾਫ਼ੀ ਖੇਤਰ ਖੇਤੀਬਾੜੀ ਦੇ ਯੋਗ ਨਹੀ ਰਿਹਾ । ਅਲ-ਹਾਸਾ ਇਕ ਉਪਜਾਊ ਨਖ਼ਲਿਸਤਾਨ ਹੈ । ਇਥੇ ਪਾਣੀ ਦੇ ਚੰਗੇ ਭੰਡਾਰ ਹਨ । ਇਸ ਨਖ਼ਲਿਸਤਾਨ ਦੇ ਦੁਆਲੇ ਰੇਤ ਮਿਲਦੀ ਹੈ । ਉੱਤਰੀ ਹਵਾ ਦੇ ਅਸਰ ਥਲੇ ਇਹ ਰੇਤ ਅਲ-ਹਾਸਾ ਵਲ ਵੱਧ ਰਹੀ ਹੈ । ਬਹੁਤ ਸਾਰਾ ਉਪਜਾਊ ਇਲਾਕਾ ਰੇਗਿਸਤਾਨ ਵਿਚ ਬਦਲ ਗਿਆ ਹੈ । ਇਸ ਤੋਂ ਇਲਾਵਾ, ਨਹਿਰਾਂ, ਜਲ-ਨਿਕਾਸ ਅਤੇ ਪਾਣੀ ਦੇ ਚਸ਼ਮੇ ਰੇਤ ਨਾਲ ਭਰ ਗਏ ਹਨ । ਇਸ ਸਕੀਮ ਉਪਰ 1961 ਵਿਚ ਕੰਮ ਆਰੰਭ ਕੀਤਾ ਗਿਆ ਸੀ ਅਤੇ ਮੁੱਖ ਕੰਮ ਦਰਖਤ ਲਗਾ ਕੇ ਰੇਤ ਨੂੰ ਰੋਕਣਾ ਸੀ । ਰੇਤ ਨੂੰ ਰੋਕਣ ਲਈ ਲੱਖਾਂ ਦੀ ਗਿਣਤੀ ਵਿਚ ਦਰਖ਼ਤ ਲਗਾਏ ਗਏ ਹਨ । ਇਸ ਕੰਮ ਤੋਂ ਇਲਾਵਾ 25 ਲੱਖ ਵਰਗ ਮੀਟਰ ਖੇਤਰ ਪੱਧਰਾ ਕੀਤਾ ਗਿਆ ਹੈ । ਬਹੁਤ ਸਾਰੇ ਖੂਹ ਨਵੇਂ ਪੁੱਟੇ ਗਏ ਹਨ ।

ਸਿੰਜਾਈ ਸਕੀਮਾਂ ਦੇ ਨਾਲ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਅਤੇ ਆਮ ਖੂਹ ਮੁਹੱਈਆ ਕਰਨ ਲਈ ਬਰਤਾਨੀਆ ਦੀ ਇਕ ਕੰਪਨੀ ਨਾਲ ਮੁਆਇਦਾ ਕੀਤਾ ਗਿਆ। ਹੁਣ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਪਿੰਡਾਂ ਅਤੇ ਪਛੜੇ ਖੇਤਰਾਂ ਵਿਚ ਵੀ ਪ੍ਰਾਪਤ ਹੋ ਗਈਆਂ ग्ठ ।

ਰਿਆਦ ਸ਼ਹਿਰ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਰਿਹਾ ਹੈ। ਭਵਿੱਖ ਵਿਚ ਪਾਣੀ ਦੀਆਂ ਲੋੜਾਂ ਦਾ ਧਿਆਨ ਰੱਖਦੇ ਹੋਇਆ ਇਕ ਸਕੀਮ ਤਿਆਰ ਕੀਤੀ ਗਈ ਹੈ । ਅਲ-ਹੇਇਰ ਵਿਖੇ ਪਾਣੀ ਨੂੰ ਠੰਢਾ ਅਤੇ ਸਾਫ਼ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ । ਸ਼ਹਿਰ ਦੇ ਵੱਖ ਵੱਖ ਭਾਗਾਂ ਵਿਚ ਪਾਣੀ ਪਹੁੰਚਾਉਣ ਲਈ ਨਲ ਲਗਾਏ ਗਏ ਹਨ । ਪਾਣੀ ਜਮ੍ਹਾ ਕਰਨ ਲਈ ਇਕ ਤਲਾਅ ਬਣਾਇਆ ਗਿਆ ਹੈ । ਇਸ ਵਿਚ 1,21000 ਘਣ ਮੀਟਰ ਪਾਣੀ ਜਮ੍ਹਾਂ ਰੱਖਣ ਦੀ ਸਮਰਥਾ ਹੈ ।

Saudi Arab History | ਸਊਦੀ ਅਰਬ ਦਾ ਇਤਿਹਾਸ |

ਜੰਗਲ

ਜੰਗਲ ਇਕ ਕੁਦਰਤੀ ਦੇਣ ਹਨ। ਵਧੀਆ ਕਿਸਮ ਦੀ ਲੱਕੜੀ ਦੇ ਜੰਗਲ ਦੇਸ਼ ਦੀ ਚੰਗੀ ਆਮਦਨ ਦਾ ਜ਼ਰੀਆ ਹਨ । ਜਿਨ੍ਹਾਂ ਦੇਸ਼ਾਂ ਵਿਚ ਚੰਗੀ ਕਿਸਮ ਦੀ ਲੱਕੜੀ ਦੇ ਜੰਗਲ ਹਨ ਉਨ੍ਹਾਂ ਦੇਸ਼ਾਂ ਵਿਚ ਖੇਡਾਂ ਦਾ ਸਾਮਾਨ ਤਿਆਰ ਕਰਨ ਆਦਿ ਦੇ ਕਾਰਖ਼ਾਨੇ ਸਥਾਪਤ ਕੀਤੇ ਜਾਂਦੇ ਹਨ । ਜੰਗਲ ਦੇਸ਼ ਦੇ ਤਾਪਮਾਨ ਨੂੰ ਘਟਾਉਂਦੇ ਹਨ । ਵਰਖਾ ਵਿਚ ਵਾਧਾ ਕਰਦੇ ਅਤੇ ਤੇਜ਼ ਹਵਾਵਾਂ ਨੂੰ ਰੋਕਦੇ ਹਨ । ਸਉਦੀ ਅਰਬ ਜਿਹੇ ਰੇਗਿਸਤਾਨ ਵਿਚ ਤਾਂ ਜੰਗਲਾਂ ਦੀ ਹੋਰ ਵੀ ਮਹਾਨਤਾ ਹੈ । ਤੇਜ਼ ਰਫ਼ਤਾਰ ਨਾਲ ਚਲਦੀਆਂ ਹਵਾਵਾਂ ਰੇਤ ਨੂੰ ਉਡਾ ਕੇ ਲੈ ਆਉਂਦੀਆਂ ਹਨ। ਇਸ ਰੇਤ ਨਾਲ ਬਹੁਤ ਸਾਰੀ ਉਪਜਾਊ ਭੂਮੀ ਬੰਜਰ ਹੋ ਗਈ ਹੈ । ਇਸ ਤਰ੍ਹਾਂ ਨਾਲ ਖੇਤੀਬਾੜੀ ਨੂੰ ਨੁਕਸਾਨ ਪਹੁੰਚਿਆ ਹੈ । ਰੇਤ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਦੇਸ਼ ਵਿਚ ਜੰਗਲਾਂ ਤੋਂ ਇਕ ਦੀਵਾਰ ਦਾ ਕੰਮ ਲਿਆ ਜਾ ਰਿਹਾ ਹੈ । ਜੰਗਲਾਂ ਤੋਂ ਨਾ ਸਿਰਫ਼ ਬਾਲਣ ਪ੍ਰਾਪਤ ਹੁੰਦਾ ਹੈ, ਸਗੋਂ ਮਕਾਨ ਬਣਾਉਣ ਲਈ ਲੱਕੜੀ, ਚਮੜਾ ਰੰਗਣ ਲਈ ਛਿਲਕਾ, ਕਾਗਜ਼ ਬਣਾਉਣ ਲਈ ਲੱਕੜੀ, ਆਦਿ ਵੀ ਪ੍ਰਾਪਤ ਹੁੰਦੇ ग्ठ ।

ਸਊਦੀ ਅਰਬ ਵਿਚ ਜੰਗਲਾਂ ਦੀ ਬਹੁਤ ਘਾਟ ਹੈ । ਜੰਗਲਾਂ ਦੀ ਘਾਟ ਕਾਰਨ ਦੇਸ਼ ਦੀ ਆਰਥਿਕ ਹਾਲਤ ਉਪਰ ਬੁਰਾ ਅਸਰ ਪਿਆ ਹੈ । ਦੇਸ਼ ਦੀ ਗਰਮ ਅਤੇ ਖ਼ੁਸ਼ਕ ਜਲਵਾਯੂ ਜੰਗਲਾਂ ਦੇ ਅਨੁਕੂਲ ਨਹੀਂ ਹੈ । ਵਰਖਾ ਨਾ ਪੈਣ ਕਾਰਣ ਦਰਖ਼ਤ ਪੈਦਾ ਨਹੀਂ ਹੋ ਸਕਦੇ । ਇਥੇ ਸਿਰਫ ਉਹੀ ਦਰਖ਼ਤ ਉਗ ਸਕਦੇ ਹਨ ਜਿਹੜੇ ਸਖ਼ਤ ਗਰਮੀ ਅਤੇ ਖ਼ੁਸ਼ਕੀ ਨੂੰ ਸਹਾਰ ਸਕਣ । ਸਊਦੀ ਅਰਬ ਦੇ ਸਿਰਫ਼ 1.5% ਖੇਤਰ ਵਿਚ ਜੰਗਲ ਮਿਲਦੇ ਹਨ । ਅੰਦਰੂਨੀ ਅਰਬ ਵਿਚ ਤਾਂ ਜੰਗਲਾਂ ਦਾ ਨਾਂ ਨਿਸ਼ਾਨ ਵੀ ਨਹੀਂ ਮਿਲਦਾ । ਜੰਗਲ ਜ਼ਿਆਦਾਤਰ ਪੱਛਮੀ ਪਹਾੜੀ ਖੇਤਰ ਵਿਚ ਹਨ। ਪੂਰਬੀ ਤਟ ਨਾਲ ਭਾਵੇਂ ਵਰਖਾ ਪੈਂਦੀ ਹੈ, ਪਰ ਉਹ ਇਲਾਕਾ ਖੇਤੀਬਾੜੀ ਯੋਗ ਹੋਣ ਕਾਰਨ ਉਥੇ ਦਰਖ਼ਤ ਨਹੀਂ ਲਗਾਏ ਜਾਂਦੇ । ਰੂਬ-ਅਲ-ਖ਼ਾਲੀ ਰੇਗਿਸਤਾਨ ਵਿਚ ਵਰਖਾ ਬਿਲਕੁਲ ਨਹੀਂ ਪੈਂਦੀ । ਕਿਸੇ ਇਕ ਥਾਂ ਜੰਗਲਾਂ ਦਾ ਝੁੰਡ ਨਹੀਂ । ਦਰਖ਼ਤ ਦੂਰ ਦੂਰ ਹਨ । ਖਜੂਰ ਦੇ ਦਰਖ਼ਤ ਆਮ ਦਿਖਾਈ ਦਿੰਦੇ ਹਨ । ਖਜੂਰ -ਦੇ ਦਰਖ਼ਤ ਸੱਭ ਤੋਂ ਜ਼ਿਆਦਾ ਗਿਣਤੀ ਵਿਚ ਹਨ । ਇਹ ਜ਼ਿਆਦਾਤਰ ਪੱਛਮੀ ਪਹਾੜਾਂ, ਪੂਰਬੀ ਤੱਟਵਰਤੀ ਇਲਾਕੇ ਅਤੇ ਨਖ਼ਲਿਸਤਾਨ ਵਿਚ ਹਨ । ਖਜੂਰ ਦਾ ਦਰਖ਼ਤ ਵਰਖਾ ਰਹਿਤ ਰੇਤਲੇ ਮਾਰੂਥਲਾਂ ਵਿਚ ਵੀ ਪੈਦਾ ਹੁੰਦਾ ਹੈ । ਇਸ ਦਰਖ਼ਤ ਦੀ ਲੰਬਾਈ ਕਾਫ਼ੀ ਹੁੰਦੀ ਹੈ ਅਤੇ ਸਿਰੇ ਤੇ ਛਤਰੀ ਜਿਹੀ ਹੁੰਦੀ ਹੈ । ਇਸ ਨੂੰ ਫਲ ਲਗਦੇ ਹਨ ਅਤੇ ਇਹ ਫਲ ਸਊਦੀ ਅਰਬ ਦੇ ਲੋਕਾਂ ਲਈ ਇਕ ਕੁਦਰਤੀ ਦੇਣ ਹਨ । ਸੰਸਾਰ ਦੀ ਖਜੂਰ ਦੀ ਕੁਲ ਉਪਜ ਦਾ 10% ਖਜੂਰ ਸਊਦੀ ਅਰਬ ਵਿਚ ਪੈਂਦਾ ਹੁੰਦਾ ਹੈ। ਆਪਣੀਆਂ ਲੋੜਾਂ ਪੂਰੀਆਂ ਕਰਨ ਉਪਰੰਤ ਖਜੂਰ ਬਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ । ਖਜੂਰ ਦੀ ਲੱਕੜੀ ਦੀ ਵਰਤੋਂ ਮਕਾਨ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਸਊਦੀ ਅਰਬ ਦਾ ਦੂਜਾ ਪ੍ਰਸਿੱਧ ਦਰਖ਼ਤ ਕਿੱਕਰ ਹੈ । ਇਸ ਦਰਖਤ ਤੋਂ ਨਾ ਸਿਰਫ਼ ਇਮਾਰਤੀ ਲੱਕੜੀ ਹੀ ਪ੍ਰਾਪਤ ਹੁੰਦੀ ਹੈ ਸਗੋਂ ਚਮੜਾ ਰੰਗਣ ਲਈ ਛਿਲਕਾ ਵੀ ਮਿਲ ਜਾਂਦਾ ਹੈ । ਇਹ ਕੰਡੇਦਾਰ ਦਰਖ਼ਤ ਹੁੰਦਾ ਹੈ । ਇਸ ਦਰਖ਼ਤ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ । ਪਾਣੀ ਦੀ ਸਤਹ ਨੀਵੀਂ ਹੋਣ ਕਾਰਣ ਦਰਖ਼ਤ ਦੀਆਂ ਜੜ੍ਹਾਂ ਪਾਣੀ ਪ੍ਰਾਪਤ ਕਰਨ ਲਈ ਕਾਫ਼ੀ ਥੱਲੇ, ਡੂੰਘਾਈ ਵਿਚ ਚਲੀਆਂ ਜਾਂਦੀਆਂ ਹਨ । ਉਕਾਂਹ ਦਾ ਦਰਖਤ ਦੇਸ਼ ਦੇ ਅੰਦਰੂਨੀ ਭਾਗਾਂ ਵਿਚ ਹੁੰਦਾ ਹੈ । ਇਸ ਨੂੰ ਇਕ ਸਾਲ ਪਾਣੀ ਦੇਣ ਤੋਂ ਮਗਰੋਂ ਨਿਗਰਾਨੀ ਦੀ ਲੋੜ ਨਹੀਂ ਪੈਂਦੀ । ਫਿਰ ਇਹ ਦਰਖ਼ਤ ਆਪਣੇ ਆਪ ਹੀ ਵਧਦਾ ਜਾਂਦਾ ਹੈ । ਕਿੱਕਰ ਅਤੇ ਉਕਾਂਹ ਦਰਖਤਾਂ ਦੇ ਪੱਤਿਆਂ ਉਪਰ ਭੇਡਾਂ ਬੱਕਰੀਆਂ ਅਤੇ ਊਠ ਪਾਲੇ ਜਾਂਦੇ ਹਨ ।

ਸਊਦੀ ਅਰਬ ਵਿਚ ਜੰਗਲਾਂ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ । ਇਮਾਰਤੀ ਕੰਮਾਂ ਲਈ ਚੰਗੀ ਕਿਸਮ ਦੀ ਲੱਕੜੀ ਬਦੇਸ਼ਾਂ ਤੋਂ ਬਰਾਮਦ ਕਰਨੀ ਪੈਂਦੀ ਹੈ । ਕਾਗਜ਼ ਤੇ ਖੇਡਾਂ ਦਾ ਸਾਮਾਨ ਵੀ ਜੰਗਲਾਂ ਦੀ ਘਾਟ ਕਾਰਣ ਬਾਹਰਲੇ ਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਹੈ । ਬਾਲਣ ਲਈ ਵੀ ਲੱਕੜੀ ਲੋੜੀਂਦੀ ਮਾਤਰਾ ਵਿਚ ਪ੍ਰਾਪਤ ਨਹੀਂ ਹੁੰਦੀ । ਜੰਗਲਾਂ ਦਾ ਵਿਕਾਸ ਕਰਨ ਲਈ ਹਰ ਇਕ ਥਾਂ ਜਿਥੇ ਸੰਭਵ ਹੈ, ਦਰਖ਼ਤ ਲਗਾਏ ਜਾ ਰਹੇ ਹਨ ਤਾਂ ਜੋ ਭਵਿੱਖ ਦੀਆਂ ਵੱਧਦੀਆਂ ਲੋੜਾਂ ਪੂਰੀਆਂ ਹੋ ਸਕਣ ।

ਪਸ਼ੂ ਧਨ

ਸਊਦੀ ਅਰਬ ਵਿਚ ਪਸ਼ੂਆਂ ਦੀ ਵਿਸ਼ੇਸ਼ ਮਹਾਨਤਾ ਹੈ । ਖੇਤੀਬਾੜੀ ਨੂੰ ਛੱਡ ਕੇ ਬਹੁਤ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਹਨ । ਦੇਸ਼ ਵਿਚ ਪਸ਼ੂਆਂ ਨੂੰ ਨਾ ਸਿਰਫ ਖੇਤੀਬਾੜੀ ਦੇ ਕੰਮਾਂ ਲਈ ਹੀ ਵਰਤਿਆ ਜਾਂਦਾ ਹੈ, ਸਗੋਂ ਇਹ ਭਾਰ ਢੋਣ ਅਤੇ ਦੁੱਧ ਪ੍ਰਾਪਤ ਕਰਨ ਲਈ ਵੀ ਵਰਤੇ ਜਾਂਦੇ ਹਨ । ਸਊਦੀ ਅਰਬ ਵਰਗੇ ਗਰਮ ਤੇ ਮਾਰੂਥਲ ਦੇਸ਼ ਵਿਚ ਜਿਥੇ ਕਿ ਰੇਲਾਂ ਅਤੇ ਸੜਕਾਂ ਬਣਾਉਣਾ ਔਖਾ ਹੈ। ਪਸੂ ਹੀ ਅਵਾਜ਼ਾਈ ਦਾ ਮੁੱਖ ਸਾਧਨ ਹਨ । ਪੱਛਮ ਤੋਂ ਪੂਰਬ ਵੱਲ ਭਾਰ ਢੋਣ ਲਈ ਪਸੂ ਹੀ ਵਰਤੇ ਜਾਂਦੇ ਹਨ । ਊਠ ਵਪਾਰਕ ਰਸਤਿਆਂ ਤੋਂ ਭਾਰ ਢੋਣ ਲਈ ਵਰਤਿਆ ਜਾਂਦਾ ਹੈ । ਭੇਡਾਂ ਅਤੇ ਬੱਕਰੀਆਂ ਦੁੱਧ ਪ੍ਰਾਪਤ ਕਰਨ ਲਈ ਪਾਲੀਆਂ ਜਾਂਦੀਆਂ ਹਨ । ਸਊਦੀ ਅਰਬ ਵਿਚ ਅਜਿਹੇ ਪਸ਼ੂ ਵੀ ਮਿਲਦੇ ਹਨ ਜਿਹੜੇ ਕੰਡੇਦਾਰ ਝਾੜੀਆਂ ਅਤੇ ਖੁਸ਼ਕ ਘਾਹ ਉਪਰ ਆਪਣਾ ਗੁਜ਼ਾਰਾ ਕਰ ਸਕਣ । ਵਰਖਾ ਘੱਟ ਪੈਣ ਕਾਰਣ ਚੰਗੀ ਕਿਸਮ ਦੀ ਘਾਹ ਪੈਦਾ ਨਹੀਂ ਹੁੰਦੀ, ਇਸ ਲਈ ਮੱਝਾਂ ਗਾਂਵਾਂ ਆਦਿ ਨਹੀਂ ਪਾਲੇ ਜਾਂਦੇ । ਪਸ਼ੂਆਂ ਲਈ ਖੁਰਾਕ ਦੀ ਸਖ਼ਤ ਘਾਟ ਹੈ । ਛੇਲੇ ਆਦਿ ਪਸ਼ੂਆਂ ਨੂੰ ਖ਼ੁਰਾਕ ਦੇ ਤੌਰ ਤੇ ਦਿਤੇ ਜਾਂਦੇ ਹਨ । ਪਸ਼ੂਆਂ ਦੇ ਪੀਣ ਲਈ ਪਾਣੀ ਦੀ ਵੀ ਥੁੜ੍ਹ ਹੈ । ਦੇਸ਼ ਵਿਚ ਸਿਰਫ਼ ਅਜਿਹੇ ਪਸ਼ੂ ਹੀ ਮਿਲਦੇ ਹਨ। ਜਿਹੜੇ ਕਿ ਪਾਣੀ ਤੋਂ ਬਗੈਰ ਕੁਝ ਸਮਾਂ ਰਹਿ ਸਕਣ । ਇਥੋਂ ਦੇ ਪਸ਼ੂ ਗਰਮੀ ਅਤੇ ਖੁਸ਼ਕੀ ਨੂੰ ਸਹਾਰ ਸਕਦੇ ਹਨ । ਸਊਦੀ ਅਰਬ ਵਿਚ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਘੱਟ ਹੈ । ਸੀਤ ਉਸ਼ਣ ਜਲਵਾਯੂ ਹੋਣ ਕਾਰਣ ਪਸ਼ੂ ਦੁੱਧ ਬਹੁਤ ਹੀ ਘੱਟ ਦਿੰਦੇ ਹਨ । ਦੇਸ਼ ਦੇ ਅੰਦਰੂਨੀ ਭਾਗ ਵਿਚ ਪਸ਼ੂ ਬਹੁਤ ਹੀ ਘੱਟ ਗਿਣਤੀ ਵਿਚ ਮਿਲਦੇ ਹਨ । ਪਹਾੜੀ ਖੇਤਰ ਵਿਚ ਕੁਝ ਵਰਖਾ ਪੈਣ ਕਾਰਣ ਪਹਾੜਾਂ ਦੀਆਂ ਢਲਾਣਾਂ ਉਪਰ ਘਾਹ ਪੈਦਾ ਹੋ ਜਾਂਦਾ ਹੈ । ਇਸ ਭਾਗ ਵਿਚ ਸਿਰਫ਼ ਅਜਿਹੇ ਪਸ਼ੂ ਹੀ ਪਾਲੇ ਜਾਂਦੇ ਹਨ ਜਿਹੜੇ ਪਹਾੜਾਂ ਦੀਆਂ ਤਿੱਖੀਆਂ ਢਲਾਣਾਂ ਉਪਰ ਚਰ ਸਕਣ।

ਊਠ

ਸਊਦੀ ਅਰਬ ਵਿਚ ਊਠ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ । ਹੋਰ ਕੋਈ ਅਜਿਹਾ ਪਸ਼ੂ ਨਹੀਂ ਜਿਹੜਾ ਮਾਰੂਥਲ ਵਿਚ ਇਤਨਾ ਤੇਜ਼ ਚਲ ਸਕਦਾ ਹੋਵੇ । ਊਠ ਇਕ ਵੱਡਾ ਜਾਨਵਰ ਹੈ । ਇਸ ਦੇ ਪੈਰ ਚਪਟੇ ਹੁੰਦੇ ਹਨ ਅਤੇ ਰੇਤ ਵਿਚ ਨਹੀਂ ਧਸਦੇ । ਇਹ ਜਾਨਵਰ ਆਸਾਨੀ ਨਾਲ ਲੰਬਾ ਰਸਤਾ ਤੈਅ ਕਰ ਸਕਦਾ ਹੈ । ਸਊਦੀ ਅਰਬ ਵਰਗੇ ਗਰਮ ਤੇ ਖ਼ੁਸ਼ਕ ਜਲਵਾਯੂ ਵਾਲੇ ਦੇਸ਼ ਵਿਚ ਊਠ ਹੀ ਆਵਾਜਾਈ ਦਾ ਇਕ ਮੁੱਖ ਸਾਧਨ ਹੈ । ਊਠ ਖ਼ੁਸ਼ਕ ਇਲਾਕੇ ਵਿਚ ਕਾਫ਼ੀ ਦਿਨ ਪਾਣੀ ਤੋਂ ਬਗ਼ੈਰ ਰਹਿ ਸਕਦਾ ਹੈ । ਕੁਝ ਦਿਨਾਂ ਦੀ ਖ਼ੁਰਾਕ ਵੀ ਆਪਣੇ ਪੇਟ ਵਿਚ ਜਮ੍ਹਾ ਕਰ ਲੈਂਦਾ ਹੈ । ਊਠ ਕੰਡੇਦਾਰ ਝਾੜੀਆਂ ਅਤੇ ਕਿਕਰ ਦੇ ਦਰਖ਼ਤਾਂ ਦੇ ਪੱਤੇ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦਾ ਹੈ । ਇਸ ਨੂੰ ਘਾਹ ਵਗ਼ੈਰਾ ਦੀ ਲੋੜ ਨਹੀਂ ਪੈਂਦੀ ।, ਦੇਸ਼ ਵਿਚ ਜਵਾਰ, ਬਾਜਰਾ, ਦਾਲਾਂ, ਖਜੂਰ ਆਦਿ ਊਠ ਨੂੰ ਖ਼ੁਰਾਕ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਹਨ । ਇਹੀ ਕਾਰਨ ਹੈ ਕਿ ਸੰਸਾਰ ਵਿਚ ਸਊਦੀ ਅਰਬ ਦੇ ਊਠ ਸਭ ਤੋਂ ਜ਼ਿਆਦਾ ਤਾਕਤਵਰ ਹੁੰਦੇ ਹਨ । ਇਥੋਂ ਦਾ ਇਕ ਸਾਧਾਰਨ ਊਠ ਤਕਰੀਬਨ 150 ਕਿਲੋ ਭਾਰ ਚੁੱਕ ਲੈਂਦਾ ਹੈ ਅਤੇ ਰੇਗਿਸਤਾਨ ਵਿਚ 4ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਚਲਦਾ ਹੈ । ਰਿਆਦ ਤੋਂ ਦਮਿਸ਼ਕ ਅਤੇ ਬਗਦਾਦ ਨੂੰ ਜਾਣ ਵਾਲੇ ਵਪਾਰਕ ਰਸਤਿਆਂ ਉਪਰ ਊਠ ਹੀ ਭਾਰ ਢੋਣ ਦਾ ਸਾਧਨ ਹੈ । ਇਹ ਰਸਤੇ ਕਾਫ਼ੀ ਲੰਬੇ ਹਨ । ਰਸਤੇ ਵਿਚ ਊਠਾਂ ਨੂੰ ਝਾੜੀਆਂ ਅਤੇ ਕਿਕਰਾਂ ਦੇ ਪੱਤਿਆਂ ਉਪਰ ਚਾਰਿਆ ਜਾਂਦਾ ਹੈ । ਊਠ ਦੇ ਮਰਨ ਉਪਰੰਤ ਇਸ ਦੀਆਂ ਹੱਡੀਆਂ ਤੋਂ ਅਨੇਕ ਚੀਜ਼ਾਂ ਬਣਾਈਆਂ। ਜਾਂਦੀਆਂ ਹਨ । ਊਠ ਦਾ ਚਮੜਾ ਬਦੇਸ਼ਾਂ ਨੂੰ ਦਰਾਮਦ ਕੀਤਾ ਜਾਂਦਾ ਹੈ । ਸਉਦੀ। ਅਰਬ ਦੇ ਊਠ ਜ਼ਿਆਦਾ-ਤਰ ਬਦੇਸ਼ਾਂ ਨੂੰ ਵੇਚੇ ਜਾਂਦੇ ਹਨ ।

ਘੋੜਾ

ਸਊਦੀ ਅਰਬ ਦਾ ਘੋੜਾ ਸੰਸਾਰ ਭਰ ਵਿਚ ਪ੍ਰਸਿੱਧ ਹੈ । ਇਸ ਦੇਸ਼ ਦਾ ਘੋੜਾ ਸਿਹਤ ਵਿਚ ਤਕੜਾ, ਚੁਸਤ ਅਤੇ ਤੇਜ਼ ਚਲਣ ਵਾਲਾ ਹੁੰਦਾ ਹੈ । ਦੇਸ਼ ਵਿਚ ਘੋੜੇ ਦੀ ਵਰਤੋ ਸਮਾਨ ਢੋਣ ਲਈ ਨਹੀਂ ਕੀਤੀ ਜਾਂਦੀ ਸਗੋਂ ਘੋੜਾ ਅਵਾਜਾਈ ਦਾ ਸਾਧਨ ਹੈ । ਘੋੜਿਆਂ ਨੂੰ ਛੋਲੇ ਦਾਲਾਂ ਆਦਿ ਖ਼ੁਰਾਕ ਦੇ ਤੌਰ ਤੇ ਚਾਰੇ ਜਾਂਦੇ ਹਨ। ਘੋੜਾ ਜ਼ਿਆਦਾ-ਤਰ ਪੱਛਮੀ ਪਹਾੜੀ ਖੇਤਰ ਵਿਚ ਮਿਲਦਾ ਹੈ ।

ਸਊਦੀ ਅਰਬ ਦੇ ਘੋੜੇ ਨੂੰ “ਅਰਬ ਘੋੜਾ” ਆਖਦੇ ਹਨ । ਖੇਤਾਂ ਵਿਚ ਹੱਲ ਚਲਾਉਣ ਲਈ ਵੀ ਘੋੜਾ ਹੀ ਇਸਤੇਮਾਲ ਕੀਤਾ ਜਾਂਦਾ ਹੈ ।

ਇਹ ਜਾਨਵਰ ਸਊਦੀ ਅਰਬ ਦੇ ਤਕਰੀਬਨ ਹਰ ਇਕ ਭਾਗ ਵਿਚ ਹੀ ਮਿਲਦਾ ਹੈ । ਇਸ ਜਾਨਵਰ ਦਾ ਕੱਦ ਛੋਟਾ ਹੁੰਦਾ ਹੈ ਅਤੇ ਇਹ ਪਹਾੜੀਆਂ ਉਪਰ ਰਹਿ ਕੇ ਆਪਣਾ ਗੁਜ਼ਾਰਾ ਕਰ ਸਕਦਾ ਹੈ । ਸਊਦੀ ਅਰਬ ਦੇ ਪੱਛਮੀ ਪਹਾੜੀ ਖੇਤਰ ਵਿਚ ਵਰਖਾ ਪੈਣ ਨਾਲ ਘਾਹ ਪੈਦਾ ਹੋ ਜਾਂਦਾ ਹੈ । ਇਸ ਲਈ ਢਲਾਣ ਉਪਰ ਚਰਾਗਾਹਾਂ ਮਿਲਦੀਆਂ ਹਨ । ਇਹ ਖ਼ੁਸ਼ਕ ਜਲਵਾਯੂ ਵਿਚ ਵੀ ਰਹਿ ਸਕਦਾ ਹੈ । ਭੇਡਾਂ ਦੀ ਪਾਲਣਾ ਆਮ ਤੌਰ ਤੇ ਉੱਨ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਉੱਨ ਤੋਂ ਗਰਮ ਸ਼ਾਲ ਅਤੇ ਹੋਰ ਅਨੇਕਾਂ ਵਸਤੂਆਂ ਤਿਆਰ ਕਰਕੇ ਬਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ । ਦੇਸ਼ ਦੇ ਉੱਤਰੀ ਭਾਗ ਵਿਚ ਭੇਡਾਂ ਦਾ ਰੰਗ ਕਾਲਾ ਹੁੰਦਾ वै।

ਬੱਕਰੀ

ਸਊਦੀ ਅਰਬ ਦੇ ਬੰਜਰ ਅਤੇ ਟੁੱਟੇ ਫੁੱਟੇ ਧਰਾਤਲੀ ਖੇਤਰ ਵਿਚ ਬੱਕਰੀਆ ਦੀ ਮਾਤਰਾ ਭੇਡਾਂ ਨਾਲੋਂ ਜ਼ਿਆਦਾ ਹੈ । ਅੰਦਰੂਨੀ ਖੇਤਰ ਵਿਚ ਬੱਕਰੀਆਂ ਘੱਟ ਗਿਣਤੀ ਵਿਚ ਮਿਲਦੀਆਂ ਹਨ । ਬੱਕਰੀਆਂ ਦੇ ਵਾਲਾਂ ਨਾਲ ਅਰਬ ਦੇ ਲੋਕ ਕੱਪੜੇ ਅਤੇ ਤੰਬੂ ਤਿਆਰ ਕਰਦੇ ਹਨ । ਦੁੱਧ ਅਤੇ ਮਾਸ ਖ਼ੁਰਾਕ ਦੇ ਤੌਰ ਤੇ ਇਸਤੇਮਾਲ ਕੀਤੇ ਜਾਂਦੇ ਹਨ । ਬੱਕਰੀ ਦੇ ਦੁੱਧ ਤੋਂ ਘਿਓ ਤਿਆਰ ਕੀਤਾ ਜਾਂਦਾ ਹੈ । ਅਰਬ ਲੋਕ ਘਿਉ ਨੂੰ ਬੜੇ ਸ਼ੌਕ ਨਾਲ ਖਾਂਦੇ ਹਨ ।

ਮੱਛੀ ਪਾਲਣ

ਸਊਦੀ ਅਰਬ ਵਿਚ ਮੱਛੀ ਪਾਲਣ ਉਦਯੋਗ ਸੰਨ 1981 ਵਿਚ ਸਥਾਪਤ ਕੀਤਾ ਗਿਆ ਅਤੇ ਇਥੇ ਕਈ ਪ੍ਰਕਾਰ ਦੀਆਂ ਮੱਛੀਆਂ ਪਾਲਣ ਦਾ ਕੰਮ ਕੀਤਾ ਜਾਂਦਾ ਹੈ। ਝੀਂਗਾ ਮੱਛੀ ਬਹੁਤ ਭਾਰੀ ਮਾਤਰਾ ਵਿਚ ਮਿਲਦੀ ਹੈ ਅਤੇ ਬਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ । ਸੰਨ 1990 ਦੇ ਅੰਕੜਿਆਂ ਅਨੁਸਾਰ 46,427 ਟਨ ਮੱਛੀ ਫੜੀ ਗਈ ਹੈ ।

ਖਣਿਜ ਪਦਾਰਥ ਅਤੇ ਉਦਯੋਗਿਕ ਧੰਦੇ

ਖਣਿਜ ਪਦਾਰਥ ਕੱਢਣਾ ਮਨੁੱਖ ਦਾ ਪੁਰਾਣਾ ਧੰਦਾ ਹੈ । ਪ੍ਰਾਚੀਨ ਕਾਲ ਤੋਂ ਵਿਕਾਸ ਤੇ ਖਣਿਜ ਪਦਾਰਥਾਂ ਵਿਚ ਗੂੜਾ ਸਬੰਧ ਰਿਹਾ ਹੈ । ਪੱਥਰ ਯੁਗ, ਤਾਂਬਾ ਯੁਗ ਅਤੇ ਲੋਹਾ ਯੁਗ ਸਭਿਅਤਾ ਦੇ ਵੱਖ ਵੱਖ ਯੁਗ ਖਣਿਜ ਪਦਾਰਥਾਂ ਦੀ ਵਿਸ਼ੇਸ਼ ਮਹਾਨਤਾ ਦਰਸਾਉਂਦੇ ਹਨ । ਸਊਦੀ ਅਰਬ ਵਿਚ ਵੀ ਖਣਿਜ ਪਦਾਰਥ ਕੱਢੇ ਜਾ ਰਹੇ ਹਨ । ਦੇਸ਼ ਵਿਚ ਸਾਧਨਾਂ ਦੀ ਘਾਟ ਕਾਰਣ ਖਣਿਜ ਪਦਾਰਥ ਕੱਢਣ ਦੀ *ਫਤਾਰ ਬਹੁਤੀ ਤੇਜ਼ ਨਹੀ ਹੈ ।

ਸਊਦੀ ਅਰਬ ਵਿਚ ਸਿਰਫ਼ ਤੇਲ ਹੀ ਕਾਫੀ ਮਾਤਰਾ ਵਿਚ ਮਿਲਦਾ ਹੈ । ਖਣਿਜ ਪਦਾਰਥਾਂ ਦੀਆਂ ਹੋਰ ਵੰਨਗੀਆਂ ਘਟ ਹਨ । ਦੇਸ਼ ਦੀਆਂ ਲੋੜਾਂ ਖਣਿਜ ਪਦਾਰਥ ਦਰਾਮਦ ਕਰਕੇ ਪੂਰੀਆਂ ਕੀਤੀਆਂ ਜਾਂਦੀਆਂ ਹਨ । ਦੇਸ਼ ਵਿਚ ਖਣਿਜ ਪਦਾਰਥ ਕੱਢਣ ਦਾ ਕੰਮ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਆਰੰਭ ਕੀਤਾ ਗਿਆ ਸੀ। ਜੰਗ ਦੇ ਦੌਰਾਨ ਖਣਿਜ ਪਦਾਰਥ ਕੱਢਣ ਦਾ ਕੰਮ ਅੱਧ ਵਿਚਕਾਰ ਹੀ ਛਡ ਦਿਤਾ ਗਿਆ । ਫਿਰ ਜੰਗ ਤੋਂ ਮਗਰੋਂ ਬਦੇਸ਼ਾਂ ਨਾਲ ਸਮਝੌਤੇ ਕੀਤੇ ਗਏ ਅਤੇ ਵੱਡੇ ਪੈਮਾਨੇ ਤੇ ਖਣਿਜ ਪਦਾਰਥ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ । ਸਊਦੀ ਅਰਬ ਆਰਥਕ ਤੌਰ ਤੇ ਗਰੀਬ ਦੇਸ਼ ਹੈ । ਇਸ ਦੇਸ਼ ਕੋਲ ਖਣਿਜ ਪਦਾਰਥ ਕੱਢਣ ਲਈ ਲੋੜੀਂਦੇ ਵਸੀਲੇ ਨਹੀਂ ਸਨ । ਦੇਸ਼ ਵਿਚ ਇੰਜੀਨੀਅਰਾਂ ਤੇ ਮਜ਼ੂਦਰਾਂ ਦੀ ਘਾਟ ਹੈ । ਗਰਮ ਜਲਵਾਯੂ ਸੋਮਿਆਂ ਦੇ ਕੱਢਣ ਦੇ ਰਾਹ ਵਿਚ ਕੁਝ ਔਕੜ ਹੈ । ਸਉਦੀ ਅਰਬ ਦੇ ਵਿਸ਼ਾਲ ਰੇਗਿਸਤਾਨ ਵਿਚ ਆਵਾਜਾਈ ਦੇ ਸਾਧਨਾਂ ਦੀ ਘਾਟ ਹੈ । ਸੜਕਾਂ ਜਾਂ ਰੇਲਾਂ ਬਣਾਉਣਾ ਔਖਾ ਹੈ । ਜਲਵਾਯੂ ਖੁਸ਼ਕ ਹੋਣ ਕਾਰਣ ਪੀਣ ਲਈ ਪਾਣੀ ਨਹੀਂ ਮਿਲਦਾ । ਬਾਹਰਲੇ ਦੇਸ਼ਾਂ ਦੇ ਲੋਕਾਂ ਲਈ ਇਥੋਂ ਦੀ ਜਲਵਾਯੂ ਅਨੁਕੂਲ ਨਹੀਂ ਹੈ। ਤੇਲ ਨੂੰ ਛੱਡ ਕੇ ਬਾਕੀ ਦੇਸ਼ ਵਿਚ ਹੋਰ ਖਣਿਜ ਪਦਾਰਥ ਨਹੀਂ ਮਿਲਦੇ । ਬਹੁਤ ਸਾਰੇ ਖੇਤਰ ਵਿਚ ਤਾਂ ਹਾਲਾਂ ਤਕ ਭੂ-ਗਰਭ-ਸਰਵੇਖਣ ਵੀ ਨਹੀਂ ਕੀਤਾ ਗਿਆ ।

ਦੇਸ਼ ਵਿਚ ਤੇਲ ਦੀ ਵੰਡ ਤੇ ਉਪਜ

ਸਊਦੀ ਅਰਬ ਦੀ ਆਰਥਿਕਤਾ ਦਾ ਮੁੱਖ ਸਾਧਨ ਇਥੋਂ ਦੇ ਤੇਲ ਦੇ ਜ਼ਖੀਰੇ ਹਨ । ਪ੍ਰਾਚੀਨ ਕਾਲ ਵਿਚ ਤੇਲ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਸੀ । ਸਊਦੀ ਅਰਬ ਵਿਚ ਤੇਲ 1937 ਵਿਚ ਕੱਢਣਾ ਆਰੰਭ ਹੋਇਆ। ਬਰਮਾ ਵਿਚ ਅਜ ਤੋਂ ਲਗਭਗ ਹਜ਼ਾਰ ਸਾਲ ਪਹਿਲਾਂ ਤੇਲ ਕੱਢਿਆ ਜਾਂਦਾ ਸੀ ।

ਪੈਟਰੋਲੀਅਮ ਤੋਂ ਭਾਵ ਚਟਾਨੀ ਤੇਲ ਹੈ । ਕਾਰਬਨ ਤੇ ਹਾਈਡਰੋਜਨ ਤੇ ਉਸ ਤਰਲ ਮਿਸ਼ਰਣ ਨੂੰ ਤੇਲ ਆਖਦੇ ਹਨ ਜਿਹੜਾ ਧਰਤੀ ਅੰਦਰੋਂ ਕੱਢਿਆ ਜਾਂਦਾ ਹੈ। ਵਰਤਮਾਨ ਯੁੱਗ ਵਿਚ ਤੇਲ ਦੀ ਵਰਤੋਂ ਰਸਾਇਣਕ ਪਦਾਰਥ, ਚਮੜਾ, ਰਬੜ ਪਲਾਸਟਿਕ ਆਦਿ ਵਸਤੂਆਂ ਵਿਚ ਕੀਤੀ ਜਾਂਦੀ ਹੈ ।

ਕੋਲੇ ਦੀ ਤਰ੍ਹਾਂ ਤੇਲ ਵੀ ਬਨਸਪਤੀ ਅਤੇ ਸਮੁੰਦਰੀ ਜੀਵ-ਜੰਤੂਆਂ ਦੇ ਸਮੁੰਦਰ ਵਿਚ ਦੱਬੇ ਜਾਣ ਅਤੇ ਗਲਣ ਸੜਣ ਕਾਰਣ ਬਣਦਾ ਹੈ । ਸਮੁੰਦਰ ਵਿਚ ਚਟਾਨਾਂ ਦੇ ਭਾਰ ਅਤੇ ਗਰਮੀ ਕਾਰਣ ਬਨਸਪਤੀ ਗਲ ਸੜ ਗਈ । ਧਰਤੀ ਅੰਦਰਲੀਆਂ ਗਤੀਆਂ ਕਾਰਣ ਇਹ ਮਾਦਾ ਨਿਚੋੜਿਆ ਗਿਆ। ਇਸ ਵਿਚੋਂ ਨਿਕਲਿਆ ਤਰਲ ਮਾਦਾ ਤੇਲ ਅਤੇ ਠੋਸ ਮਾਦਾ ਕੋਲਾ ਬਣਿਆ । ਤੇਲ ਆਮ ਤੌਰ ਤੇ ਰੇਤ, ਪੱਥਰ ਚਿਕਨੀ ਅਤੇ ਚੂਨੇ ਵਾਲੀਆਂ ਚਟਾਨਾਂ ਵਿਚ ਮਿਲਦਾ ਹੈ । ਸਊਦੀ ਅਰਬ ਵਿਚ ਰੇਤ ਦੀਆਂ ਗਲੀਆਂ ਤਹਿਦਾਰ ਚਟਾਨਾਂ ਹਨ ਅਤੇ ਇਨ੍ਹਾਂ ਵਿਚ ਤੇਲ ਭਾਰੀ ਮਾਤਰਾ ਵਿਚ ਮੌਜੂਦ ਹੈ । ਧਰਤੀ ਅੰਦਰ ਪਾਣੀ, ਤੇਲ ਤੇ ਗੈਸ ਮਿਲਦੀ ਹੈ । ਪਾਣੀ ਸਭ ਤੋਂ ਹੇਠਾਂ ਅਤੇ ਗੈਸ ਸਭ ਤੋਂ ਉਪਰ ਹੁੰਦੀ ਹੈ । ਪਾਣੀ ਅਤੇ ਗੈਸ ਦੇ ਵਿਚਕਾਰ ਤੇਲ ਜਮ੍ਹਾਂ ਹੁੰਦਾ ਹੈ । ਗੈਸ ਦੇ ਦਬਾਉ ਕਾਰਨ ਤੇਲ ਦੀ ਕੁਝ ਮਾਤਰਾ ਝਰਨਿਆਂ ਦੇ ਰੂਪ ਵਿਚ ਬਾਹਰ ਨਿਕਲ ਆਉਂਦੀ ਹੈ । ਸਊਦੀ ਅਰਬ ਵਿਚ ਤੇਲ ਦੇ ਖੂਹ ਤਹਿਦਾਰ ਚਟਾਨਾਂ ਵਿਚ ਮਿਲਦੇ ਹਨ ।

ਧਰਤੀ ਅੰਦਰੋਂ ਕੱਢੇ ਤੇਲ ਵਿਚ ਅਨੇਕਾਂ ਪ੍ਰਕਾਰ ਦੀਆਂ ਅਸ਼ੁੱਧੀਆਂ ਹੁੰਦੀਆਂ ਹਨ । ਹਲਕੇ ਤੇਲ ਵਿਚ ਹਾਈਡਰੋਜਨ ਅਤੇ ਭਾਰੀ ਤੇਲ ਵਿਚ ਕਾਰਬਨ ਦੀ ਮਾਤਰਾ ਹੁੰਦੀ ਹੈ । ਅਸ਼ੁੱਧ ਤੇ ਕੱਚੇ ਤੇਲ ਨੂੰ ਸਾਫ਼ ਕਰਨ ਲਈ ਇਸ ਨੂੰ ਬਿਜਲੀ ਨਾਲ ਕਾਫ਼ੀ ਗਰਮ ਕੀਤਾ ਜਾਂਦਾ ਹੈ । ਇਸ ਢੰਗ ਨਾਲ ਤੇਲ ਕਣ ਅਲੱਗ ਹੋ ਜਾਂਦੇ ਹਨ। ਸਊਦੀ ਅਰਬ ਵਿਚ ਤੇਲ ਸਾਫ਼ ਕਰਨ ਦੇ ਕਾਰਖਾਨੇ ਘਟ ਹਨ । ਬਦੇਸ਼ਾਂ ਨੂੰ ਜ਼ਿਆਦਾਤਰ ਕੱਚਾ ਤੇਲ ਹੀ ਬਰਾਮਦ ਕੀਤਾ ਜਾਂਦਾ ਹੈ । ਸਊਦੀ ਅਰਬ ਵਿਚ ਤੇਲ-ਖੂਹਾਂ ਦੀ ਆਮ ਡੂੰਘਾਈ ਲਗਭਗ 950ਮੀਟਰ ਤੋਂ 2140 ਮੀਟਰ ਤੱਕ ਹੈ । ਤੇਲ ਖੂਹਾਂ ਦੀ ਇਹ ਡੂੰਘਾਈ ਸੰਯੁਕਤ ਰਾਜ ਅਮਰੀਕਾ ਅਤੇ ਰੂਸ ਦੇ ਮੁਕਾਬਲੇ ਤੇ ਘੱਟ ਹੈ । ਅਮੀਰਕਾ ਵਿਚ ਸਾਧਾਰਣ ਤੇਲ ਖੂਹ 7600 ਮੀਟਰ ਡੂੰਘਾ ਹੁੰਦਾ ਹੈ।

ਤੇਲ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣ ਲਈ ਨਲਾਂ ਦੀ ਵਰਤੋਂ ਕੀਤੀ ਜਾਦੀ। ਹੈ । ਟਰੱਕਾਂ ਜਾਂ ਰੇਲ ਗਡੀਆਂ ਰਾਹੀਂ ਤੇਲ ਦੀ ਆਵਾਜਾਈ ਨਹੀਂ ਹੋ ਸਕਦਾ। ਸਉਦੀ ਅਰਬ ਵਿਚ ਫ਼ਾਰਸ ਦੀ ਖਾੜੀ ਤੋਂ 931 ਮੀਟਰ ਲੰਬੀ ਟ੍ਰਾਂਸ ਅਰਬ ਪਾਈਪ ਲਾਈਨ ਰਾਹੀਂ ਸੈਦਾ (ਲਿਬਨਾਨ) ਨੂੰ ਤੇਲ ਭੇਜਿਆ ਜਾਂਦਾ ਹੈ । ਨਲਾਂ ਰਾਹੀਂ ਤੇਲ ਦੀ ਆਵਾਜਾਈ ਉਪਰ ਘੱਟ ਖ਼ਰਚ ਆਉਂਦਾ ਹੈ । ਜੰਗ ਦੇ ਦਿਨਾਂ ਵਿਚ ਵੀ ਪਾਈਪ ਸੁਰੱਖਿਅਤ ਰਹਿੰਦੇ ਹਨ ।

ਸਊਦੀ ਅਰਬ ਸੰਸਾਰ ਦਾ ਤੇਲ ਪੈਦਾ ਕਰਨ ਵਾਲਾ ਚੌਥਾ ਵੱਡਾ ਦੇਸ਼ ਹੈ। ਦੱਖਣ-ਪੱਛਮੀ ਏਸ਼ੀਆ ਵਿਚ ਈਰਾਨ ਨੂੰ ਛੱਡ ਕੇ ਸਊਦੀ ਅਰਬ ਸਭ ਤੋਂ ਵੱਧ ਤੇਲ ਪੈਦਾ ਕਰਦਾ ਹੈ । ਦੇਸ਼ ਵਿਚ ਤੇਲ ਦੇ ਭੰਡਾਰ ਤਕਰੀਬਨ 17 ਲੱਖ 20 ਹਜ਼ਾਰ ਵਰਗ ਕਿਲੋਮੀਟਰ ਖੇਤਰ ਵਿਚ ਮੌਜੂਦ ਹਨ। ਦੇਸ਼ ਵਿਚ ਤੇਲ ਦੇ ਭਰਪੂਰ ਭੰਡਾਰ ਹਨ ਅਤੇ ਬਦੇਸ਼ੀ ਕੰਪਨੀਆਂ ਤੇਲ ਕੱਢਦੀਆਂ ਹਨ । ਪਹਿਲੀ ਵਾਰ 1933 ਵਿਚ ਸਊਦੀ ਅਰਬ ਨੇ ਅਮਰੀਕਾ ਦੀ ਸਟੈਂਡਰਡ ਤੇਲ ਕੰਪਨੀ ਨੂੰ ਤੇਲ ਕੱਢਣ ਦੀ ਆਗਿਆ ਦਿਤੀ ਅਤੇ 1937 ਈਸਵੀ ਵਿਚ ਦਮਾਮ ਖੇਤਰ ਵਿਚ ਤੇਲ ਦਾ ਪਹਿਲ ਖੂਹ ਕੱਢਿਆ ਗਿਆ । ਦਮਾਮ ਖੇਤਰ ਵਿਚ ਕੱਢੇ ਹੋਏ ਤੇਲ ਨੂੰ ਸਾਫ਼ ਕਰਨ ਦਾ ਕੰਮ ਅਰਬ ਅਮਰੀਕਨ ਤੇਲ ਕੰਪਨੀ ਕਰਦੀ ਹੈ । ਤੇਲ ਸਾਫ਼ ਕਰਨ ਵਾਲੀ ਇਸ ਕੰਪਨੀ ਦੀ ਸਥਾਪਨਾ 1944 ਈ: ਵਿਚ ਕੀਤੀ ਗਈ ਸੀ । ਦਮਾਮ ਖੇਤਰ ਵਿਚ ਤੇਲ ਦੀ ਰੋਜ਼ਾਨਾ ਉਪਜ 220 ਲੱਖ ਬੈਰਲ ਹੈ । ਅਨੁਮਾਨ ਹੈ ਕਿ ਇਸ ਖੇਤਰ ਵਿਚ 80 ਖਰਬ ਬੈਰਲ ਤੇਲ ਦੇ ਭੰਡਾਰ ਹਨ ।

ਇਕ ਹੋਰ ਤੇਲ ਖੇਤਰ ਬਰਗਾਨ ਜ਼ਿਲ੍ਹੇ ਵਿਚ ਸਥਿਤ ਹੈ । ਸਊਦੀ ਅਰਬ ਵਿਚ ਸਭ ਤੋਂ ਪਹਿਲਾਂ ਤੇਲ ਇਸ ਜ਼ਿਲ੍ਹੇ ਵਿਚ ਹੀ ਕੱਢਣਾ ਆਰੰਭ ਕੀਤਾ ਗਿਆ। ਸੀ । ਭਾਵੇਂ ਤੇਲ ਕੱਢਣ ਦਾ ਕੰਮ 1937 ਵਿਚ ਸ਼ੁਰੂ ਹੋਇਆ ਪਰ ਦੂਜੀ ਸੰਸਾਰ ਜੰਗ ਕਾਰਣ ਤੇਲ ਕੱਢਣਾ ਅੱਧ ਵਿਚਕਾਰ ਹੀ ਰਹਿ ਗਿਆ ਸੀ । ਸੰਨ 1945 ਵਿਚ ਦੂਜੀ ਸੰਸਾਰ ਜੰਗ ਦੇ ਬੰਦ ਹੋਣ ਨਾਲ ਦੁਬਾਰਾ ਕੰਮ ਸ਼ੁਰੂ ਕੀਤਾ ਗਿਆ। ਪਤਾ ਚੱਲਿਆ ਕਿ ਇਹ ਦੁਨੀਆ ਦਾ ਸੱਭ ਤੋਂ ਵੱਡਾ ਤੇਲ ਖੇਤਰ ਹੈ । ਬਰਗਾਨ ਅਤੇ ਇਸ ਦੇ ਨਾਲ ਲਗਦੇ ਦੇ ਹੋਰ ਤੇਲ ਖੇਤਰ ਅਹਿਮਦੀ ਅਤੇ ਸਗਵਾ ਵਿਚ ਖੂਹ ਦੀ ਗਿਣਤੀ ਮੱਧ ਪੂਰਬ ਦੇ ਹੋਰਨਾਂ ਤੇਲ ਖੇਤਰਾਂ ਤੇ ਮੁਕਾਬਲੇ ਤੋਂ ਵੱਧ ਹੈ ਬਰਗਾਨ ਖੇਤਰ ਦਾ ਤੇਲ ਵਧੀਆ ਕਿਸਮ ਦਾ ਹੈ ਅਤੇ ਇਸ ਵਿਚ ਸਲਫਰ ਦੀ ਮਾਤਰਾ ਢਾਈ ਪ੍ਰਤੀਸ਼ਤ ਹੈ । ਕੱਚਾ ਤੇਲ ਸਾਫ਼ ਕਰਨ ਲਈ “ਮੇਨਾ” ਵਿਖੇ ਭੇਜਿਆ ਜਾਂਦਾ ਹੈ ।

ਫਾਰਸ ਦੀ ਖਾੜੀ ਦੇ ਨਾਲ ਇਕ ਹੋਰ ਤੇਲ ਖੇਤਰ ਈਨਡਾਰ ਦੇ ਹਰਾਦ ਵਿਖੇ ਵਾਕਿਆ ਹੈ । 1957 ਵਿਚ ਉਥਮਾਨੀਆ ਅਤੇ ਸੈਗਰਾਮ ਵਿਖੇ ਵੀ ਤੇਲ ਲੱਭਿਆ ਗਿਆ । ਸਫ਼ਾਨੀਆ ਜਿਲ੍ਹੇ ਵਿਚ ਵੀ ਤੇਲ ਦੇ ਨਵੇਂ ਖੂਹ ਲੱਭੇ ਗਏ ਹਨ। ਇਸ ਖੇਤਰ ਦਾ ਤੇਲ ਭਾਰਾ ਹੈ ।

ਸਊਦੀ ਅਰਬ ਸਰਕਾਰ ਨੇ 1949 ਵਿਚ ਗੈਟੀ ਤੇਲ ਕੰਪਨੀ ਨੂੰ ਤੇਲ ਦੀ ਖੋਜ ਕਰਨ ਅਤੇ ਤੇਲ ਕੱਢਣ ਲਈ ਲਸੰਸ ਦਿਤਾ । ਸਊਦੀ ਅਰਬ ਵਿਚ ਇਸ ਕੰਪਨੀ ਦਾ ਤੇਲ ਖੇਤਰ ਕੁਵੈਤ ਦੀ ਹੱਦ ਤਕ ਹੈ । ਉੱਤਰੀ ਸਊਦੀ ਅਰਬ ਵਿਚ ਵੀ ਤੇਲ ਲੱਭਣ ਲਈ ਸਰਵੇਖਣ ਕੀਤਾ ਗਿਆ ਹੈ । ਇਸ ਖੇਤਰ ਵਿਚ ਤੇਲ ਦੀ ਰੋਜ਼ਾਨਾ ਉਪਜ 1 ਲੱਖ 26 ਹਜ਼ਾਰ ਬੈਰਲ ਹੈ । ਅਨੁਮਾਨ ਹੈ ਕਿ ਉੱਤਰੀ ਤੇਲ ਖੇਤਰ ਵਿਚ ਗੈਸ ਦੇ ਭੰਡਾਰ ਵੀ ਹਨ ।

ਸਊਦੀ ਅਰਬ ਸਰਕਾਰ ਦੇ ਤੇਲ ਤੇ ਖਣਿਜ ਪਦਾਰਥ ਮੰਤਰਾਲੇ ਨੇ 1962 ਵਿਚ ਤੇਲ ਦੇ ਖੂਹਾਂ ਦੀ ਖੋਜ ਲਈ ਲਾਲ ਸਾਗਰ ਦੇ ਨਾਲ ਨਾਲ ਭੂ-ਗਰਭ ਮਰਵੇਖਣ ਕੀਤਾ । ਸਰਵੇਖਣ ਕਰਨ ਲਈ ਬਦੇਸ਼ੀ ਤੇਲ ਕੰਪਨੀਆਂ ਦੀ ਮੱਦਦ ਲਈ ਗਈ । ਸਰਵੇਖਣ ਉਪਰ ਆਈ ਲਾਗਤ ਉਨ੍ਹਾਂ ਤੇਲ ਕੰਪਨੀਆਂ ਤੋਂ ਵਸੂਲ ਕੀਤੀ ਗਈ ਜਿਨ੍ਹਾਂ ਨੂੰ ਮਗਰੋਂ ਇਸ ਖੇਤਰ ਵਿਚ ਤੇਲ ਕੱਢਣ ਲਈ ਲਸੰਸ ਦਿੱਤੇ ਗਏ । ਸੰਨ 1965 ਵਿਚ ਇਕ ਫਰਾਂਸੀਸੀ ਤੇਲ ਕੰਪਨੀ ਨੂੰ ਤੇਲ ਕੱਢਣ ਲਈ ਲਸੰਸ ਦਿਤਾ ਗਿਆ। ਇਸ ਖੇਤਰ ਦਾ ਤੇਲ ਸਰਵੇਖਣ ਪਹਿਲਾਂ ਹੀ ਹੋ ਚੁੱਕਾ ਸੀ ਅਤੇ ਤੇਲ ਦੇ ਭੰਡਾਰ ਭਾਰੀ ਮਾਤਰਾ ਵਿਚ ਮੌਜੂਦ ਹਨ। ਦੇਸ਼ ਦੇ “ਤੇਲ ਅਤੇ ਖਣਿਜ ਮੰਤਰਾਲੇ” ਨੇ ਅੰਦਰੂਨੀ ਭਾਗਾਂ ਵਿਚ ਹਜ਼ਾਰਾਂ ਵਰਗ ਕਿਲੋਮੀਟਰਾਂ ਦਾ ਸਰਵੇਖਣ ਕੀਤਾ ਹੈ । ਇਸ ਸਰਵੇਖਣ ਤੋਂ ਇਹ ਪਤਾ ਲਗਿਆ ਕਿ ਇਥੇ ਤੇਲ ਮਿਲਣ ਦੀ ਬਹੁਤ ਆਸ ਹੈ । ਰੂਬ-ਅਲ-ਖ਼ਾਲੀ ਰੇਗਿਸਤਾਨ ਵਿਚ ਤੇਲ ਲੱਭਣ ਦਾ ਕੰਮ ਚਾਲੂ ਹੈ ।

ਸਊਦੀ ਅਰਬ ਦੀ ਸਾਲਾਨਾ ਤੇਲ ਦੀ ਉਪਜ 22 ਕਰੋੜ 60 ਲੱਖ ਟਨ ਹੈ । ਇਹ ਸੰਸਾਰ ਦੀ ਕੁੱਲ ਉਪਜ ਦਾ 10% ਹੈ । ਸਊਦੀ ਅਰਬ ਆਪਣੀ ਕੁੱਲ ਉਪਜ ਦਾ 92% ਤੇਲ ਬਾਹਰਲੇ ਦੇਸ਼ਾਂ ਨੂੰ ਬਰਾਮਦ ਕਰਦਾ ਹੈ । ਤੇਲ ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ । ਸਊਦੀ ਅਰਬ ਵਿਚ ਤੇਲ ਬਦੇਸ਼ੀ ਕੰਪਨੀਆਂ ਕੱਢਦੀਆ ਹਨ । ਦੇਸ਼ ਦੀ ਕੌਮੀ ਆਮਦਨ ਦਾ 80% ਭਾਗ ਤੇਲ ਤੋਂ ਪ੍ਰਾਪਤ ਹੁੰਦਾ ਹੈ । ਇਹ ਆਮਦਨ ਬਦੇਸ਼ੀ ਕੰਪਨੀਆਂ ਉਤੇ ਲੱਗੇ ਹੋਏ ਟੈਕਸ ਅਤੇ ਰਾਇਲਟੀ ਵਜੋਂ ਪ੍ਰਾਪਤ ਹੁੰਦਾ ਹੈ । ਸਊਦੀ ਅਰਬ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਘ ਦਾ ਮੈਂਬਰ ਹੈ ।

ਸਊਦੀ ਅਰਬ ਜ਼ਿਆਦਾਤਰ ਕੱਚਾ ਤੇਲ ਹੀ ਬਦੇਸ਼ਾਂ ਨੂੰ ਬਰਾਮਦ ਕਰਦਾ ਹੈ। ਦੇਸ਼ ਵਿਚ ਤੇਲ ਸਾਫ਼ ਕਰਨ ਵਾਲੇ ਕਾਰਖ਼ਾਨਿਆਂ ਦੀ ਘਾਟ ਹੈ । ਸਉਦੀ ਅਰਬ ਸਰਕਾਰ ਨੇ ਜਿੱਦਾ ਵਿਖੇ ਇਖ ਤੇਲ ਸਾਫ਼ ਕਰਨ ਦਾ ਕਾਰਖ਼ਾਨਾ ਸਥਾਪਤ ਕੀਤਾ। ਹੈ । ਇਸ ਕਾਰਖ਼ਾਨੇ ਦੀ ਸਮਰੱਥਾ 12,000 ਬੈਰਲ ਰੋਜ਼ਾਨਾ ਹੈ । ਰਿਆਦ ਵਿਖੇ ਵੀ ਅਜਿਹਾ ਇਕ ਕਾਰਖ਼ਾਨਾ ਲੱਗ ਰਿਹਾ ਹੈ ।

ਇਸ ਕਾਰਖਾਨੇ ਵਿਚ ਰੋਜ਼ਾਨਾ 15,000 ਬੈਰਲ ਤੇਲ ਸਾਫ਼ ਕੀਤਾ ਜਾਂਦਾ ਹੈ। ਤੇਲ ਸਾਫ਼ ਕਰਨ ਵਾਲੇ ਕਾਰਖ਼ਾਨੇ ਲਈ ਜਿੱਲ੍ਹਾ ਦਾ ਸਥਾਨ ਲਾਭਦਾਇਕ ਹੈ । ਇਕ ਤਾਂ ਇਹ ਕਾਰਖ਼ਾਨਾ ਰਸ-ਟਨੂਗ ਦੇ ਨੇੜੇ ਹੈ ਜਿਥੇ ਕਿ ਭਾਰੀ ਮਾਤਰਾ ਵਿਚ ਤੇਲ ਪੈਦਾ ਕੀਤਾ ਜਾਂਦਾ ਹੈ ਅਤੇ ਦੂਜਾ ਪੱਛਮੀ ਸੂਬੇ ਵਿਚ ਤੇਲ ਦੀ ਵੰਡ ਲਈ ਵੀ ਠੀਕ ਹੈ । ਇਸ ਕਾਰਖ਼ਾਨੇ ਵਿਚ 25% ਹਿੱਸੇ ਸਊਦੀ ਅਰਬ ਸਰਕਾਰ ਦੇ ਹਨ। ਅਤੇ 75% “ਤੇਲ ਅਤੇ ਖਣਿਜ ਸੰਘ” ਦੇ ਹਨ । ਇਸ ਕਾਰਖ਼ਾਨੇ ਵਿਚ ਤਕਨੀਕੀ ਅਤੇ ਪ੍ਰਬੰਧਕੀ ਕਰਮਚਾਰੀ ਕਾਫ਼ੀ ਗਿਣਤੀ ਵਿਚ ਕੰਮ ਕਰਦੇ ਹਨ। ਰਿਆਦ ਵਿਖੇ ਤੇਲ ਸਾਫ਼ ਕਰਨ ਵਾਲੇ ਕਾਰਖ਼ਾਨੇ ਉਪਰ 100 ਕਰੋੜ ਰਿਆਲ ਲਾਗਤ ਆਈ ਹੈ। । ਇਸ ਕਾਰਖ਼ਾਨੇ ਦਾ ਪ੍ਰਬੰਧ “ਪੈਟਰੋਮਿਨ” (ਜਨਰਲ ਪੈਟਰੋਲੀਅਮ ਐਂਡ ਮਿਨਰਲ ਆਰਗੇਨਾਈਜ਼ੇਸ਼ਨ) ਕਰਦੀ ਹੈ । ਇਸ ਕਾਰਖ਼ਾਨੇ ਲਈ ਤੇਲ ਖੁਰਸੇ ਤੇਲ ਖੇਤਰ ਤੇ ਆਉਂਦਾ ਹੈ ਅਤੇ ਦੇਸ਼ ਦੇ ਮੱਧਵਰਤੀ ਭਾਗ ਦੀਆਂ ਲੋੜਾਂ ਪੂਰੀਆਂ ਕਰਦਾ ਹੈ।

ਦੇਸ਼ ਦੇ ਪੂਰਬੀ ਭਾਗ ਤੋਂ ਤੇਲ ਰੂਮ-ਸਾਗਰ ਦੇ ਤਟ ਤਕ ਪਾਈਪਾਂ ਰਾਹੀ ਹੀ ਲਿਆਂਦਾ ਜਾਂਦਾ ਹੈ ਅਤੇ ਇਸ ਤੋਂ ਅਗੇ ਜਹਾਜ਼ਾਂ ਰਾਹੀਂ ਬਦੇਸ਼ਾਂ ਨੂੰ ਭੇਜਿਆ ਜਾਂਦਾ ਹੈ । ਫ਼ਾਰਸ ਦੀ ਖਾੜੀ ਤੋਂ ਤੇਲ ਸੈਦਾ (Saida) ਤੱਕ ਪਾਈਪਾਂ ਰਾਹੀਂ ਭੇਜਿਆ। ਜਾਂਦਾ ਹੈ । ਇਸ ਪਾਈਪ ਲਾਈਨ ਦਾ ਨਾਂ ਟ੍ਰਾਂਸ-ਅਰਬ ਪਾਈਪ ਲਾਈਨ ਹੈ। ਇਸ ਦਾ ਵਿਆਸ 76.2 ਸੈਂ.ਮੀ. ਹੈ । ਜੰਗ ਦੇ ਸਮੇਂ ਪਾਈਪ ਲਾਈਨਾਂ ਨੂੰ ਨੁਕਸਾਨ ਨਹੀਂ ਪਹੁੰਚਦਾ । ਇਹ ਤੇਲ ਦੀ ਆਵਾਜਾਈ ਦਾ ਇਕ ਸਸਤਾ ਸਾਧਨ ਵੀ ਹੈ।

ਦੇਸ਼ ਵਿਚ ਤੇਲ ਦੀ ਪੈਦਾਵਾਰ ਵਧਾਉਣ ਲਈ ਸਊਦੀ ਅਰਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ । ਬਦੇਸ਼ਾਂ ਨਾਲ ਸਮਝੌਤੇ ਕੀਤੇ ਜਾ ਰਹੇ ਹਨ ਤਾਂ ਜੋ ਦੇਸ਼ ਵਿਚ ਭਾਰੀ ਮਾਤਰਾ ਵਿਚ ਤੇਲ ਕੱਢਿਆ ਜਾ ਸਕੇ । ਸਊਦੀ ਅਰਬ ਸਰਕਾਰ ਪਾਸ ਤਕਨੀਕੀ ਜਾਣਕਾਰੀ ਇੰਜੀਨੀਅਰ, ਮਜੂਦਰ ਅਤੇ ਲੋੜੀਂਦੀ ਮਸ਼ੀਨਰੀ ਆਦਿ ਨਾ ਹੋਣ ਕਾਰਣ ਤੇਲ ਕਾਫ਼ੀ ਮਾਤਰਾ ਵਿਚ ਨਹੀਂ ਕੱਢਿਆ ਜਾਂਦਾ । ਅਮਰੀਕਾ ਜਾਪਾਨ, ਬਰਤਾਨੀਆ ਆਦਿ ਦੇਸ਼ਾਂ ਦੀਆਂ ਕੰਪਨੀਆਂ ਸਊਦੀ ਅਰਬ ਵਿਚ ਤੇਲ ਕੱਢਦੀਆਂ ਹਨ ।

ਤੇਲ ਅਤੇ ਖਣਿਜ ਪਦਾਰਥ ਸੰਘ (ਪੈਟੋਰਮਿਨ)

ਸਊਦੀ ਅਰਬ ਦੀ ਆਰਥਿਕਤਾ ਇਕੱਲੇ ਤੇਲ ਦੀ ਉਪਜ ਉਪਰ ਨਿਰਭਰ ਕਰਦੀ ਹੈ । ਹੁਣ ਸਰਕਾਰ ਦੇਸ਼ ਵਿਚ ਤੇਲ ਤੋਂ ਇਲਾਵਾ ਬਾਕੀ ਦੇ ਖਣਿਜ ਪਦਾਰਥਾਂ ਦੇ ਵਿਕਾਸ ਵੱਲ ਵੀ ਕਾਫ਼ੀ ਧਿਆਨ ਦੇਣ ਲਗ ਪਈ ਹੈ । ਇਸ ਕੰਮ ਦੀ ਪੂਰਤੀ ਲਈ ਤੇਲ ਅਤੇ ਖਣਿਜ ਮੰਤਰਾਲੇ ਨੇ “ਤੇਲ ਅਤੇ ਖਣਿਜ ਪਦਾਰਥ ਸੰਘ” ਦੀ ਸਥਾਪਨਾ ਕੀਤੀ ਹੈ ਤਾਂ ਜੋ ਦੇਸ਼ ਦੇ ਖਣਿਜ ਪਦਾਰਥਾਂ ਅਤੇ ਉਦਯੋਗ ਦਾ ਵਿਕਾਸ ਕੀਤਾ ਜਾ ਸਕੇ । ਇਸ ਕੰਮ ਲਈ ਸਰਕਾਰ ਨੇ ਆਪਣੀਆਂ ਕੰਪਨੀਆਂ ਨੂੰ ਉਦਯੋਗ ਸਥਾਪਤ ਕਰਨ ਲਈ ਮਾਲੀ ਸਹਾਇਤਾ ਦਿਤੀ ਹੈ । ਬਦੇਸ਼ੀ ਕੰਪਨੀਆਂ ਵੀ ਖਣਿਜ ਪਦਾਰਥਾਂ ਦੇ ਵਿਕਾਸ ਲਈ ਯਤਨ ਕਰ ਰਹੀਆਂ ਹਨ। ਅਜਿਹਾ ਕਰਨ ਨਾਲ ਨਾ ਸਿਰਫ਼ ਆਰਥਿਕਤਾ ਪ੍ਰਫੁੱਲਤ ਹੋਵੇਗੀ ਸਗੋਂ ਦੇਸ਼ ਵਾਸੀਆਂ ਨੂੰ ਰੁਜ਼ਗਾਰ ਵੀ ਮਿਲੇਗਾ।

Saudi Arab History | ਸਊਦੀ ਅਰਬ ਦਾ ਇਤਿਹਾਸ |

 

Saudi Arab History | ਸਊਦੀ ਅਰਬ ਦਾ ਇਤਿਹਾਸ |

ਸਊਦੀ ਅਰਬ ਵਿਚ ਪੈਟਰੋਲ ਬੋਰਡ ਦਾ ਪ੍ਰਧਾਨ ਤੇਲ ਅਤੇ ਖਣਿਜ ਪਦਾਰਥ ਮੰਤਰਾਲੇ ਦਾ ਵਜ਼ੀਰ ਹੈ । ਇਸ ਵਿਚ ਮਾਹਰ ਇੰਜੀਨੀਅਰ ਕੰਮ ਕਰਦੇ ਹਨ । ਇਸ ਸੰਸਥਾ ਦਾ ਮੁੱਖ ਦਫਤਰ ਰਿਆਦ ਵਿਖੇ ਹੈ ।

ਪੈਟਰੋਮਿਨ ਨੇ ਤੇਲ ਦੀ ਖੋਜ ਲਈ ਰੂਬ-ਅਲ-ਖ਼ਾਲੀ ਖੇਤਰ ਵਿਚ ਸਰਵੇਖਣ ਕੀਤਾ ਹੈ । ਇਹ ਸਰਵੇਖਣ 86489 ਵਰਗ ਕਿਲੋਮੀਟਰ ਇਲਾਕੇ ਵਿਚ ਕੀਤਾ ਗਿਆ ਹੈ । ਇਸ ਖੇਤਰ ਵਿਚੋਂ ਰੋਜ਼ਾਨਾ 2 ਲੱਖ ਬੈਰਲ ਤੇਲ ਦੀ ਉਪਜ ਹੁੰਦੀ ਹੈ। । ਪੈਟਰੋਮਿਨ ਦੇਸ਼ ਵਿਚ ਤੇਲ ਦੀ ਵੰਡ ਅਤੇ ਬਰਾਮਦ ਦਾ ਪ੍ਰਬੰਧ ਕਰਦੀ ਹੈ । “ਤੇਲ ਅਤੇ ਖਣਿਜ ਪਦਾਰਥ ਸੰਘ” ਨੇ ਅਰਬ ਅਮਰੀਕਾ ਤੇਲ ਕੰਪਨੀ ਦੇ ਜਿੱਲ੍ਹਾ, ਰਿਆਦ ਅਤੇ ਅਲ-ਖਾਰਜ ਵਿਖੇ ਸਥਿਤ ਕਾਰਖ਼ਾਨੇ ਖ਼ਰੀਦ ਲਏ ਹਨ । ਤੇਲ ਦੀ ਵੰਡ ਦਾ ਕੰਮ ਦੋ ਵਿਭਾਗਾਂ ਪਾਸ ਹੈ । “ਤੇਲ ਵੰਡ ਵਿਭਾਗ” ਜਿੱਲ੍ਹਾ, ਤੇਲ ਸਾਫ਼ ਕਰਨ ਵਾਲੇ ਕਾਰਖਾਨੇ ਨਾਲ ਸਬੰਧਤ ਹੈ ਅਤੇ ਹੈਜਾਜ਼ ਦੇ ਪੱਛੜੇ ਖੇਤਰ ਵਿਚ ਤੇਲ ਦੀ ਵੰਡ ਦਾ ਪ੍ਰਬੰਧ ਕਰਦਾ ਹੈ । ਜਿੱਦਾ ਵਿਖੇ ਤੇਲ ਜਮ੍ਹਾ ਕਰਨ ਲਈ 19 ਟੈਂਕ ਹਨ ਅਤੇ ਇਨ੍ਹਾਂ ਵਿਚ 10 ਲੱਖ ਬੈਰਲ ਤੇਲ ਜਮ੍ਹਾਂ ਰਖਣ ਦੀ ਸਮਰਥਾ ਹੈ । ਪੈਟਰੋਮਿਨ ਮਾਰਕਿਟਿੰਗ ਦੇ ਦੋ ਕਾਰਖ਼ਾਨੇ ਰਿਆਦ ਅਤੇ ਅਲ-ਖਾਰਜ ਵਿਖੇ ਹਨ । ਰਿਆਦ ਵਿਖੇ ਹਵਾਈ ਜਹਾਜ਼ਾਂ ਵਿਚ ਵਰਤਣ ਵਾਲੇ ਤੇਲ ਦਾ ਤੇਲ ਸਾਫ਼ ਕਰਨ ਵਾਲਾ ਕਾਰਖਾਨਾ ਹੈ । ਪੁਰਜਿਆਂ ਨੂੰ ਦੇਣ ਵਾਲਾ ਤੇਲ (ਲੁਬਰੀਕੈਂਟ ਤੇਲ) ਵੀ ਪੈਟਰੋਮਿਨ ਤਿਆਰ ਕਰਦੀ ਹੈ ਅਤੇ ਇਸ ਨੂੰ ਬਦੇਸ਼ਾਂ ਵਿਚ ਵੇਚਣ ਦਾ ਪ੍ਰਬੰਧ ਕਰਦੀ ਹੈ । ਲੁਬਰੀਕੈਂਟ ਤੇਲ ਤਿਆਰ ਕਰਨ ਵਾਲੇ ਕਾਰਖ਼ਾਨੇ ਉਪਰ 30 ਲੱਖ ਰਿਆਲ ਲਾਗਤ ਆਈ ਹੈ । ਪੈਟਰੋਮਿਨ ਸਾਲਾਨਾ 75,000 ਬੈਰਲ ਤੇਲ ਪੈਦਾ ਕਰਦੀ ਹੈ।

ਪੈਟਰੋਮਿਨ ਨੇ ਦੋ ਫ਼ਰਾਂਸੀਸੀ ਤੇਲ ਕੰਪਨੀਆਂ ਨਾਲ ਸਊਦੀ ਅਰਬ ਵਿਚ ਡਰਿਲਿੰਗ ਲਈ ਸਮਝੌਤਾ ਕੀਤਾ ਹੋਇਆ ਹੈ । ਇਸ ਕੰਮ ਵਿਚ ਪੈਟਰੇਮਿਨ ਦੇ 51% ਹਿੱਸੇ ਹਨ । ਅਰਬ ਡਰਿਲਿੰਗ ਕੰਪਨੀ ਦੱਖਣੀ ਸਊਦੀ ਅਰਬ ਵਿਚ ਤੇਲ ਕੱਢਣ ਦਾ ਕੰਮ ਕਰਦੀ ਹੈ ।

ਤੇਲ ਭਾਵੇਂ ਦੇਸ਼ ਦਾ ਇਕ ਮੁੱਖ ਖਣਿਜ ਪਦਾਰਥ ਹੈ, ਪਰ ਫਿਰ ਵੀ ਚਾਂਦੀ, ਲੋਹਾ ਆਦਿ ਧਰਤੀ ਅੰਦਰੋਂ ਕੱਢਿਆ ਜਾਂਦਾ ਹੈ । ਇਨ੍ਹਾਂ ਖਣਿਜ ਪਦਾਰਥਾਂ ਦੀ ਉਪਜ ਘੱਟ ਹੈ । ਇਹ ਪਦਾਰਥ ਬਦੇਸ਼ਾਂ ਤੋਂ ਦਰਾਮਦ ਕਰਕੇ ਦੇਸ਼ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਖਣਿਜ ਪਦਾਰਥਾਂ ਨੂੰ ਧਰਤੀ ਅੰਦਰੋ ਕੱਢਣ ਲਈ ਪੈਟਰੋਮਿਨ ਨੇ “ਨੈਸ਼ਨਲ ਮਿਨਰਲ ਕੰਪਨੀ” ਨਾਲ ਮੁਆਇਦਾ ਕੀਤਾ ਹੋਇਆ ਹੈ ।

ਉਦਯੋਗ

ਸੰਸਾਰ ਦੇ ਉੱਨਤਸ਼ੀਲ ਦੇਸ਼ਾਂ ਵਿਚ, ਉਦਯੋਗ, ਆਰਥਿਕਤਾ ਦਾ ਆਧਾਰ ਹੁੰਦੇ ਹਨ । ਸਊਦੀ ਅਰਬ ਇਕ ਵਿਕਾਸਸ਼ੀਲ ਦੇਸ਼ ਹੈ । ਇਹ ਦੇਸ਼ ਹੌਲੀ ਹੌਲੀ ਤਰੱਕੀ ਕਰ ਰਿਹਾ ਹੈ । ਸਊਦੀ ਅਰਬ ਵਿਚ ਉਦਯੋਗ ਦਾ ਵਿਕਾਸ ਛੋਟੇ ਪੈਮਾਨੇ ਤੇ ਹੋਇਆ ਹੈ । ਦੇਸ਼ ਵਿਚ ‘ਘਰੇਲੂ’ ਦਸਤਕਾਰੀਆਂ ਰਾਹੀਂ ਜੋ ਮਾਲ ਤਿਆਰ ਹੁੰਦਾ ਹੈ. ਉਸ ਨੂੰ ਦੇਸ਼ ਵਿਚ ਸਥਾਨਕ ਤੌਰ ਤੇ ਹੀ ਵਰਤ ਲਿਆ ਜਾਂਦਾ ਹੈ । ਘਰੇਲੂ ਉਦਯੋਗ ਉਪਰ ਪੂੰਜੀ ਘੱਟ ਲਾਉਣੀ ਪੈਂਦੀ ਹੈ । ਸਊਦੀ ਅਰਬ ਵਿਚ ਹੁਣ ਵੀ ਸੂਤੀ ਤੇ ਊਨੀ ਕੱਪੜੇ ਅਤੇ ਭਾਂਡੇ ਆਦਿ ਦਾ ਕੰਮ ਘਰਾਂ ਵਿਚ ਹੀ ਕੀਤਾ ਜਾਂਦਾ चे।

ਸਊਦੀ ਅਰਬ ਉਦਯੋਗਿਕ ਦੇਸ਼ ਨਹੀਂ ਆਖਿਆ ਜਾ ਸਕਦਾ । ਬਹੁਤ ਥੋੜੇ ਲੋਕ ਉਦਯੋਗ ਵਿਚ ਕੰਮ ਕਰਦੇ ਹਨ । ਇਸ ਦਾ ਮੂਲ ਕਾਰਨ ਦੇਸ਼ ਦੀ ਗਰਮ ਤੇ ਖ਼ੁਸ਼ਕ ਜਲਵਾਯੂ ਹੈ । ਇਹ ਜਲਵਾਯੂ ਦੇਸ਼ ਦੇ ਉਦਯੋਗਿਕ ਵਿਕਾਸ ਦੇ ਰਾਹ ਵਿਚ ਵੱਡੀ ਰੁਕਾਵਟ ਹੈ । ਗਰਮ ਜਲਵਾਯੂ ਵਿਚ ਮਜ਼ਦੂਰ ਸੌਖਿਆਂ ਕੰਮ ਕਰ ਸਕਦਾ ਅਤੇ ਇਸ ਤਰ੍ਹਾਂ ਉਸਦੀ ਕੁਸ਼ਲਤਾ ਘੱਟ ਜਾਂਦੀ ਹੈ । ਖ਼ੁਸ਼ਕ ਜਲਵਾਯੂ ਵਾਲੇ ਦੇਸ਼ ਵਿਚ ਸੂਤੀ ਕੱਪੜਾ ਉਦਯੋਗ ਆਦਿ ਸਥਾਪਿਤ ਨਹੀਂ ਹੋ ਸਕਦਾ । ਸੂਤੀ ਕਪੜੇ ਦਾ ਉਦਯੋਗ ਸਥਾਪਿਤ ਕਰਨ ਲਈ ਤਰ ਜਲਵਾਯੂ ਦੀ ਲੋੜ ਹੁੰਦੀ ਹੈ । ਅਜਿਹੀ ਜਲਵਾਯੂ ਵਿਚ ਧਾਗਾ ਨਹੀਂ ਟੁੱਟਦਾ ਅਤੇ ਕਤਾਈ, ਬੁਣਾਈ ਆਦਿ ਦਾ ਕੰਮ ਆਸਾਨੀ ਨਾਲ ਹੁੰਦਾ ਹੈ । ਸਊਦੀ ਅਰਬ ਦੇ ਬਹੁਤ ਸਾਰੇ ਹਿੱਸੇ ਵਿਚ ਤਾਪਮਾਨ ਉੱਚਾ, ਬਾਰਸ਼ ਘੱਟ ਅਤੇ ਹਵਾ ਵਿਚ ਨਮੀ ਵੀ ਘੱਟ ਹੁੰਦੀ ਹੈ । ਉਦਯੋਗ ਦੇ ਵਿਕਾਸ ਨਾ ਹੋਣ ਦਾ ਦੂਜਾ ਕਾਰਣ ਪਾਣੀ ਦੀ ਥੁੜ ਹੈ। ਲੋਹਾ ਤੇ ਇਸਪਾਤ ਅਤੇ ਸੂਤੀ ਕੱਪੜੇ ਦੇ ਉਦਯੋਗ ਲਈ ਪਾਣੀ ਦੀ ਲੋੜ ਹੁੰਦੀ ਹੈ । ਲੋਹੇ ਨੂੰ ਆਬ ਦੇਣ ਵਾਸਤੇ ਪਾਣੀ ਭਾਰੀ ਮਾਤਰਾ ਵਿਚ ਲੋੜੀਂਦਾ ਹੁੰਦਾ ਹੈ । ਇਸੇ ਤਰਾਂ ਸੁਤੀ ਕੱਪੜਾ ਉਦਯੋਗ ਲਈ ਸਾਫ਼ ਪਾਣੀ ਅਤਿ ਜ਼ਰੂਰੀ ਹੈ । ਕਪੜੇ ਨੂੰ ਧੋਣ ਸਾਫ਼ ਕਰਨ ਅਤੇ ਰੰਗਣ ਲਈ ਸਾਫ਼ ਪਾਣੀ ਚਾਹੀਦਾ ਹੈ । ਸਊਦੀ ਅਰਬ ਵਿਚ ਨਾ ਤਾਂ ਵਰਖਾ ਦਾ ਪਾਣੀ ਹੈ ਅਤੇ ਨਾ ਹੀ ਧਰਤੀ ਅੰਦਰੋਂ ਪਾਣੀ ਕੱਢਿਆ ਜਾ ਸਕਦਾ ਹੈ । ਪਾਣੀ ਦੀ ਥੁੜ੍ਹ ਕਾਰਣ ਕੋਈ ਵੀ ਉਦਯੋਗ ਵੱਡੇ ਪੈਮਾਨੇ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ ।

ਉਦਯੋਗ ਸਥਾਪਤ ਕਰਨ ਲਈ ਕੱਚਾ ਮਾਲ ਲੋੜੀਂਦੀ ਮਾਤਰਾ ਵਿਚ ਮਿਲਣਾ ਚਾਹੀਦਾ ਹੈ । ਸਊਦੀ ਅਰਬ ਵਿਚ ਕੱਚੇ ਮਾਲ ਦੀ ਥੁੜ ਹੈ ਅਤੇ ਇਹੀ ਮੁੱਖ ਕਾਰਨ ਹੈ ਕਿ ਵਪਾਰਕ ਪੈਮਾਨੇ ਤੇ ਉਦਯੋਗ ਦਾ ਵਿਕਾਸ ਨਹੀਂ ਹੋ ਸਕਿਆ । ਲੋਹੇ ਅਤੇ ਇਸਪਾਤ ਦੇ ਉਦਯੋਗ ਲਈ ਦੇਸ਼ ਵਿਚ ਕੱਚਾ ਲੋਹਾ ਨਹੀਂ ਹੈ ਅਤੇ ਨਾ ਹੀ ਸੂਤੀ ਕਪੜੇ ਦੇ ਉਦਯੋਗ ਲਈ ਕਪਾਹ ਪੈਦਾ ਹੁੰਦੀ ਹੈ । ਇਨ੍ਹਾਂ ਉਦਯੋਗਾਂ ਲਈ ਕੱਚਾ ਮਾਲ ਬਦੇਸ਼ਾਂ ਤੋਂ ਬਰਾਮਦ ਕੀਤਾ ਜਾਂਦਾ ਹੈ । ਊਨੀ ਕੱਪੜਾ ਉਦਯੋਗ ਲਈ ਭੇਡਾਂ, ਬੱਕਰੀਆਂ ਅਤੇ ਊਠਾਂ ਤੋ ਉੱਨ ਪ੍ਰਾਪਤ ਕੀਤੀ ਜਾਂਦੀ ਹੈ ।

ਸਊਦੀ ਅਰਬ ਵਿਚ ਮਜ਼ਦੂਰਾਂ ਦੀ ਘਾਟ ਹੈ । ਰਸਾਇਣਕ ਉਦਯੋਗ ਲਈ ਇੰਜੀਨੀਅਤਾਂ ਦੀ ਥੁੜ ਹੈ । ਇਸ ਦਾ ਕਾਰਣ ਦੇਸ਼ ਦੀ ਘੱਟ-ਸੰਖਿਆ ਹੈ । ਸਊਦੀ ਅਰਬ ਵਿਚ ਕਾਰਖ਼ਾਨੇ ਨਾ ਲੱਗਣ ਦਾ ਇਕ ਹੋਰ ਕਾਰਨ ਆਵਾਜਾਈ ਦੇ ਸਾਧਨਾਂ ਦੀ ਘਾਟ ਹੈ । ਰੇਤਲੇ ਧਰਾਤਲ ਵਿਚ ਸੜਕਾਂ ਅਤੇ ਰੇਲਾਂ ਨਹੀਂ ਬਣ ਸਕਦੀਆਂ । ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਕੱਚਾ ਮਾਲ ਕਾਫ਼ੀ ਮਾਤਰਾ ਵਿਚ ਕਾਰਖ਼ਾਨਿਆਂ ਤੱਕ ਨਹੀਂ ਲਿਆਂਦਾ ਜਾ ਸਕਦਾ । ਸਊਦੀ ਅਰਬ ਦੀ ਜਨ-ਸੰਖਿਆ ਘੱਟ ਹੈ ਅਤੇ ਲੋਕਾਂ ਦਾ ਆਰਥਿਕ ਮਿਆਰ ਉੱਚਾ ਨਾ ਹੋਣ ਕਾਰਨ ਖ਼ਰੀਦ-ਸ਼ਕਤੀ ਵੀ ਘਟੀ ਹੈ । ਤਿਆਰ ਮਾਲ ਦੀ ਮੰਗ ਨਾ ਹੋਣ ਕਰਕੇ ਉਦਯੋਗਪਤੀਆਂ ਨੂੰ ਕਾਰਖ਼ਾਨੇ ਸਥਾ ਪਿਤ ਕਰਨ ਲਈ ਉਤਸ਼ਾਹ ਨਹੀਂ ਮਿਲਦਾ ।

ਸਊਦੀ ਅਰਬ ਵਿਚ ਸੂਤੀ ਕੱਪੜਾ ਉਦਯੋਗ ਸਦੀਆਂ ਪੁਰਾਣਾ ਹੈ । ਉਨੀ ਕੱਪੜਾ ਉਦਯੋਗ ਲਈ ਕੱਚਾ ਮਾਲ ਕਾਫੀ ਮਾਤਰਾ ਵਿਚ ਮਿਲ ਜਾਂਦਾ ਹੈ । ਸਊਦੀ ਅਰਬ ਵਿਚ ਚੰਗੀ ਕਿਸਮ ਦੀਆਂ ਭੇਡਾਂ ਹਨ, ਪਰ ਉੱਨ ਵਿਚ ਰੇਤ ਅਤੇ ਕੰਡੇ ਮਿਲੇ ਹੁੰ ਦੇ ਹਨ । ਉੱਨ ਨੂੰ ਕਾਰਖ਼ਾਨਿਆਂ ਵਿਚ ਵਰਤਣ ਤੋਂ ਪਹਿਲਾਂ ਸਾਫ ਕੀਤਾ ਜਾਂਦਾ ਹੈ । ਚੰਗੀ ਕਿਸਮ ਦੇ ਗ਼ਲੀਚੇ, ਕੰਬਲ ਆਦਿ ਉੱਨ ਤੋਂ ਹੀ ਤਿਆਰ ਹੁੰਦੇ ਹਨ ਅ ਤੇ ਬਦੇਸ਼ਾਂ ਵਿਚ ਇਨ੍ਹਾਂ ਦੀ ਭਾਰੀ ਮੰਗ ਹੈ। ਊਨੀ ਕੱਪੜੇ ਵੱਖ ਵੱਖ ਕਿਸਮਾਂ ਦੇ ਹੁੰਦੇ ਹਨ । ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਸਊਦੀ ਅਰਬ ਦੇ ਊਨੀ ਕੱਪੜੇ ਦੀ ਬਦੇਸ਼ਾਂ-ਵਿਚ ਭਾਰੀ ਮੰਗ ਸੀ, ਪਰ ਹੁਣ ਬਦੇਸ਼ਾਂ ਵਿਚ ਮਸ਼ੀਨਾਂ ਨਾਲ ਸਸਤਾ ਕਪੜਾ ਤਿਆਰ ਹੋਣ ਲਗ ਪਿਆ ਹੈ । ਇਸ ਨਾਲ ਸਊਦੀ ਅਰਬ ਦੇ ਕਪੜੇ ਦੀ ਮੰਗ ਘਟ ਗਈ ਹੈ । ਮੱਧ ਪੂਰਬ ਅਤੇ ਯੂਰਪ ਦੇ ਦੇਸ਼ਾਂ ਵਿਚ ਹੁਣ। ਵੀ ਸਊਦੀ ਅਰਬ ਦਾ ਊਨੀ ਕੱਪੜਾ ਵਿਕਦਾ ਹੈ ।

ਊਨੀ ਕੱਪੜੇ ਤੋਂ ਇਲਾਵਾਂ ਦੇਸ਼ ਵਿਚ ਸੂਤੀ ਅਤੇ ਰੇਸ਼ਮੀ ਕੱਪੜਾ ਵੀ ਬੁਣਿਆ ਜਾਂਦਾ ਹੈ । ਨਖ਼ਲਿਸਾਤਾਨਾਂ ਵਿਚ ਜੋ ਵੀ ਕਪਾਹ ਪੈਦਾ ਹੁੰਦੀ ਹੈ, ਉਸ ਨੂੰ ਕੱਪੜਾ ਤਿਆਰ ਕਰਨ ਲਈ ਘਰਾਂ ਅਤੇ ਕਾਰਖ਼ਾਨਿਆਂ ਵਿਚ ਵਰਤ ਲਿਆ ਜਾਂਦਾ ਹੈ । ਸੂਤੀ ਕੱਪੜਾ ਜ਼ਿਆਦਾਤਰ ਘਰਾਂ ਵਿਚ ਹੀ ਬੁਣਿਆ ਜਾਂਦਾ ਹੈ । ਸੂਤੀ ਕੱਪੜੇ ਉਪਰ ਕਢਾਈ ਦਾ ਕੰਮ ਬਹੁਤ ਪੁਰਾਣਾ ਹੈ । ਬਦੇਸ਼ਾਂ ਤੋ ਆਏ ਯਾਤਰੀ ਅਜਿਹੇ ਕੱਪੜੇ ਨੂੰ ਪਸੰਦ ਕਰਦੇ ਹਨ । ਮੱਕੇ ਦੀ ਹੱਜ ਸਮੇ ਬਦੇਸ਼ਾਂ ਤੋਂ ਆਏ ਧਾਰਮਕ ਯਾਤਰੀ ਵੀ ਕਢਾਈ ਵਾਲੇ ਕੱਪੜੇ ਨੂੰ ਦਿਲਚਸਪੀ ਨਾਲ ਖ਼ਰੀਦਦੇ ਹਨ ।

ਕੱਪੜਾ ਉਦਯੋਗ ਤੋਂ ਇਲਾਵਾ ਖਾਣ ਵਾਲੀਆਂ ਚੀਜ਼ਾਂ ਵੀ ਕਾਰਖ਼ਾਨਿਆਂ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ । ਜੈਤੂਨ ਦਾ ਤੇਲ ਭਾਰੀ ਮਾਤਰਾ ਵਿਚ ਤਿਆਰ ਕੀਤਾ ਜਾਂਦਾ ਹੈ । ਫਲ ਸੁਕਾ ਕੇ ਬਦੇਸ਼ਾਂ ਵਿਚ ਭੇਜੇ ਜਾਂਦੇ ਹਨ । ਖਜੂਰ ਨੂੰ ਸੁਕਾ ਕੇ ਯੂਰਪ ਦੇ ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ ।

ਸਊਦੀ ਅਰਬ ਵਿਚ ਲੋਹਾ ਅਤੇ ਇਸਪਾਤ ਤਿਆਰ ਕਰਨ ਦੇ ਕਾਰਖ਼ਾਨੇ ਵੀ ਸਥਾਪਤ ਕੀਤੇ ਗਏ ਹਨ । ਪਿੰਡਾਂ ਵਿਚ ਲੋਹੇ ਤੇ ਖੇਤੀਬਾੜੀ ਦੇ ਸੰਦ ਬਣਾਏ ਜਾਂਦੇ ਹਨ । ਅਜਿਹੇ ਸੰਦ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ ।

ਅਲ-ਹਾਸਾ ਦੇ ਸਥਾਨ ਤੇ ਇਕ ਸੀਮਿੰਟ ਫੈਕਟਰੀ ਵੀ ਲਗਾਈ ਗਈ ਹੈ। ਰਿਆਦ ਵਿਖੇ ਇੰਜਨੀਅਰਿੰਗ ਵਸਤੂਆਂ ਤਿਆਰ ਕਰਨ ਦਾ ਕਾਰਖ਼ਾਨਾ ਸਥਾਪਤ ਕੀਤਾ ਗਿਆ ਹੈ ।

ਉਦਯੋਗਿਕ ਵਿਕਾਸ ਤੇਜ਼ ਕਰਨ ਲਈ ਸਰਕਾਰ ਨੇ 1953 ਵਿਚ ਉਦਯੋਗ ਅਤੇ ਵਪਾਰ ਮੰਤਰਾਲਾ ਸਥਾਪਤ ਕੀਤਾ । ਇਸ ਮੰਤਰਾਲੇ ਨੇ ਉਦਯੋਗਾਂ ਨੂੰ ਪ੍ਰਫੁਲਤ ਕਰਨ ਲਈ ਉਤਸ਼ਾਹ ਦਿਤਾ ਹੈ । ਉਦਯੋਗ ਅਤੇ ਵਪਾਰ ਮੰਤਰਾਲਾ ਨੇ ਇੰਜੀਨੀਅਰ ਅਤੇ ਤਕਨੀਕੀ ਮਾਹਿਰਾਂ ਦੀ ਮੱਦਦ ਨਾਲ ਬਿਜਲੀ ਸਕੀਮਾਂ ਤਿਆਰ ਕੀਤੀਆਂ ਹਨ। ਬਿਜਲੀ ਦੇਸ਼ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਤੇਜ਼ ਰਫ਼ਤਾਰ ਨਾਲ ਪਹੁੰਚਾਈ ਜਾ ਰਹੀ ਹੈ । ਸਊਦੀ ਅਰਬ ਦੀ ਮੁਦਰਾ ਸਥਿਰ ਹੋਣ ਕਾਰਣ, ਬਦੇਸ਼ੀ ਪੂੰਜੀਪਤ ਉਦਯੋਗ ਵਿਚ ਆਪਣੀ ਪੂੰਜੀ ਲਾਉਣ ਲਗ ਪਏ ਹਨ । ਸਊਦੀ ਅਰਬ ਸਰਕਾਰ ਨੇ ਉਦਯੋਗ ਨੂੰ ਹੋਰ ਤੇਜ਼ ਕਰਨ ਲਈ ਉਦਯੋਗਿਕ ਅਤੇ ਵਿਕਾਸ ਖੋਜ ਕੇਂਦਰ ਸਥਾਪਤ ਕੀਤਾ ਹੈ । ਇਸ ਕੇਂਦਰ ਦਾ ਮੁੱਖ ਉਦੇਸ਼ ਉਦਯੋਗਾਂ ਦੀ ਨਿਗਰਾਨ ਕਰਨਾ ਅਤੇ ਨਵੇਂ ਉਦਯੋਗ ਸਥਾਪਤ ਕਰਨ ਲਈ ਉਤਸ਼ਾਹ ਦੇਣਾ ਹੈ ।

ਸਊਦੀ ਅਰਬ ਸਰਕਾਰ ਨੇ 1947 ਤੋਂ ਤੇਲ-ਰਸਾਇਣਕ ਉਦਯੋਗ ਸਥਪਤ ਕਰਨ ਦੀ ਸੰਭਾਵਨਾ ਤੇ ਜੋਰ ਦਿਤਾ ਹੈ । ਜਾਪਾਨ ਦੀ ਇਕ ਕੰਪਨੀ ਨੇ ਇਸ ਗੱਲ ਦਾ ਜਾਇਜ਼ਾ ਲਿਆ ਹੈ ਕਿ ਨਵੇਂ ਕੁਦਰਤੀ ਗੈਸ ਦੀ ਵਰਤੋਂ ਤੇਲ-ਰਸਾਇਣਕ ਉਦਯੋਗ ਸਥਾਪਤ ਕਰਨ ਲਈ ਕੀਤੀ ਜਾ ਸਕਦੀ ਹੈ । ਪੈਟਰੈਮਿਨ ਕੱਚਾ ਪਲਾਸਟਿਕ, ਸਲਫਰ ਅਤੇ ਖਾਦ ਤਿਆਰ ਕਰਦੀ ਹੈ । ਦੇਸ਼ ਵਿਚ ਰਸਾਇਣਕ ਖਾਦ ਦੀ ਉਪਜ ਦੇ ਮੁਕਾਬਲੇ ਤੇ ਖਪਤ ਵਧੇਰੇ ਹੈ । ਬਦੇਸ਼ੀ ਕੰਪਨੀਆਂ ਨਾਲ ਇਕ 17 ਸਾਲਾ ਸੰਧੀ ਕੀਤੀ ਗਈ ਹੈ ਤਾਂ ਜੋ ਬਦੇਸ਼ਾਂ ਵਿਚ ਰਸਾਇਣਕ ਖਾਦ ਵਿਕ ਸਕੇ । ਰਸਾਇਣਕ ਖਾਦ ਦਾ ਇਹ ਕਾਰਖਾਨਾ ਰਿਆਦ ਵਿਖੇ ਹੈ ।

ਪੈਟਰੋਮਿਨ ਨੇ ਇਕ ਹੋਰ ਕਾਰਖ਼ਾਨਾ ਅਬਕੇਕ ਦੇ ਨੇੜੇ ਸਥਾਪਤ ਕੀਤਾ ਹੈ । ਇਸ ਕਾਰਖ਼ਾਨੇ ਵਿਚ ਕੁਦਰਤੀ ਗੈਸ ਤੋਂ ਰੋਜ਼ਾਨਾ 500 ਟਨ ਸਲਫਰ ਤਿਆਰ ਹੁੰਦੀ। ਹੈ । ਦੇਸ਼ ਵਿਚ ਇਕ ਅਜਿਹਾ ਹੋਰ ਕਾਰਖ਼ਾਨਾ ਸਥਾਪਤ ਕਰਨ ਲਈ ਇਟਲੀ ਦੀ ਇਕ ਕੰਪਨੀ ਨਾਲ ਮੁਆਇਦਾ ਕੀਤਾ ਗਿਆ ਹੈ ।

ਪੈਟਰੋਮਿਨ ਨੇ ਇਕ ਹੋਰ ਕਾਰਖਾਨਾ ਜਿੰਦ੍ਰਾ ਵਿਖੇ ਲਗਾਇਆ ਹੈ । ਇਸ ਕਾਰਖ਼ਾਨੇ ਵਿਚ ਲੋਹੇ ਦੀਆਂ ਚਾਦਰਾਂ ਤਿਆਰ ਕੀਤੀਆਂ ਜਾਂਦੀਆਂ ਹਨ । ਇਹ ਲੋਹੇ ਦੀਆਂ ਚਾਦਰਾਂ ਗੁਆਂਢੀ ਅਰਬ ਦੇਸ਼ਾਂ ਵਿਚ ਵਿਕਦੀਆਂ ਹਨ । ਇਸ ਕਾਰਖ਼ਾਨੇ ਦੀ ਸਾਲਾਨਾ ਉਪਜ 45000 ਟਨ ਹੈ । ਲੋਹੇ ਦੇ ਪਾਈਪ ਤਿਆਰ ਕਰਨ ਤੇ ਵੀ ਪੈਟਰੋਮਿਨ ਵਿਚਾਰ ਕਰ ਰਹੀ ਹੈ । ਲੋਹੇ ਦੀਆਂ ਚਾਦਰਾਂ ਤਿਆਰ ਕਰਨ ਦਾ ਇਕ ਹੋਰ ਕਾਰਖ਼ਾਨਾ 60,000 ਟਨ ਲੋਹੇ ਦੀਆਂ ਚਾਦਰਾਂ ਸਾਲਾਨਾ ਤਿਆਰ ਕਰਦਾ ਹੈ । ਇਥੇ ਬਹੁਤ ਵੱਡਾ ਰਸਾਇਣਕ ਖਾਦ ਦਾ ਕਾਰਖ਼ਾਨਾ ਵੀ ਕਾਇਮ ਕੀਤਾ ਗਿਆ ਹੈ।

ਆਵਾਜਾਈ ਦੇ ਸਾਧਨ

ਸਊਦੀ ਅਰਬ ਵਿਚ ਸਥਾਨਕ ਆਵਾਜਾਈ ਦਾ ਮੁੱਖ ਸਾਧਨ ਊਠ ਹਨ । ਸਾਰੇ ਮੁਖ ਸ਼ਹਿਰ ਇਕ ਦੂਜੇ ਨਾਲ ਸੜਕਾਂ ਅਤੇ ਰੇਲ ਰਾਹੀਂ ਜੁੜੇ ਹੋਏ ਹਨ । ਗੁਆਂਢੀ ਦੇਸ਼ਾਂ ਨਾਲ ਆਵਾਜਾਈ ਸਮੁੰਦਰੀ ਅਤੇ ਹਵਾਈ ਮਾਰਗਾਂ ਰਾਹੀਂ ਹੁੰਦੀ ਹੈ।

ਸੜਕਾਂ

ਰੇਤਲੇ ਧਰਾਤਲ ਵਿਚ ਸੜਕਾਂ ਨਹੀਂ ਬਣ ਸਕਦੀਆਂ । ਤੇਜ਼ ਹਵਾਵਾਂ ਚੱਲਣ ਨਾਲ ਸੜਕਾਂ ਰੇਤ ਥੱਲੇ ਦਬ ਜਾਂਦੀਆਂ ਹਨ । ਦੂਜਾ ਸੜਕਾਂ ਬਣਾਉਣ ਲਈ ਲੋੜੀਂਦੀ ਮਾਤਰਾ ਵਿਚ ਸਮੱਗਰੀ ਨਹੀਂ ਮਿਲਦੀ । ਸੜਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ । ਦੇਸ਼ ਵਿਚ ਸੜਕਾਂ ਥੋੜੀਆਂ ਹਨ । ਸੰਨ 1962 ਵਿਚ ਸੜਕਾਂ ਦੀ ਕੁਲ ਲੰਬਾਈ 3408 ਕਿਲੋਮੀਟਰ ਸੀ । ਇਹ ਲੰਬਾਈ ਸਉਦੀ ਅਰਬ ਵਰਗੇ ਵੱਡੇ ਦੇਸ਼ ਲਈ ਬਹੁਤ ਹੀ ਘੱਟ ਹੈ । ਸਉਦੀ ਅਰਬ ਵਿਚ ਆਵਾਜਾਈ ਦੇ ਆਧੁਨਿਕ ਸਾਧਨ ਵੀਹਵੀਂ-ਸਦੀ ਦੇ ਅਖੀਰ ਵਿਚ ਹੋਂਦ ਵਿਚ ਆਏ। ਹੁਣ ਸੜਕਾਂ ਦੇ ਸੁਧਾਰ ਅਤੇ ਉਸਾਰੀ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਆਧੁਨਿਕ ਲੀਹਾਂ ਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ । ਸਉਦੀ ਅਰਬ ਦੇ ਸਾਰੇ ਵੱਡੇ ਵੱਡੇ ਸ਼ਹਿਰ ਸ਼ਾਹਰਾਹਾਂ ਦੁਆਰਾ ਇਕ ਦੂਜੇ ਨਾਲ ਜੋੜੇ ਗਏ ਹਨ। 1980 ਦੇ ਦਹਾਕੇ ਦੌਰਾਨ ਸੜਕਾਂ ਦੇ ਵਿਸਥਾਰ ਦਾ ਕੰਮ ਤੇਜ਼ੀ ਨਾਲ ਕੀਤਾ ਗਿਆ। ਦਮਾਮ, ਰਿਆਦ, ਤਾਇਫ਼, ਮੱਕਾ ਅਤੇ ਜਿੱਲ੍ਹਾ ਨੂੰ ਜੋੜਨ ਵਾਲਾ ਟ੍ਰਾਂਸ ਅਰਬ ਸ਼ਾਹਰਾਹ 1967 ਵਿਚ ਮੁਕੰਮਲ ਹੋਇਆ । ਨਵੰਬਰ 1986 ਵਿਚ ਸਊਦੀ ਅਰਬ ਨੂੰ ਜਿੱਲ੍ਹਾ ਨਾਲ ਜੋੜਨ ਲਈ ਸੜਕ ਬਣਾਈ ਗਈ । 1980 ਦੇ ਆਖ਼ੀਰ ਵਿਚ ਰਿਆਦ ਨੂੰ ਕਾਸਿਮ ਨਾਲ ਜੋੜਨ ਵਾਲਾ 317 ਕਿ.ਮੀ. ਲੰਬਾ ਸ਼ਾਹਰਾਹ ਬਣਾਇਆ ਗਿਆ । 1980-85 ਦੀ ਵਿਕਾਸ ਯੋਜਨਾ ਦੌਰਾਨ ਪੱਕੀਆਂ ਸੜਕਾ ਦੀ ਲੰਬਾਈ ਵਿਚ 15.8% ਵਾਧਾ ਹੋਇਆ। ਸੰਨ 1992 ਦੇ ਅਖ਼ੀਰ ਤਕ ਸਊਦੀ ਅਰਬ ਵਿਚ 151,532 ਕਿ.ਮੀ. ਸੜਕਾਂ ਸਨ ਜਿਨ੍ਹਾਂ ਵਿਚ 21,746 ਕਿ.ਮੀ. ਮੁੱਖ ਸੜਕਾਂ ਅਤੇ 18,776 ਸੈਕੰਡਰੀ ਸੜਕਾਂ ਸਨ। । ਇਕ ਟ੍ਰਾਂਸ-ਪ੍ਰਾਇਦੀਪ ਜਰਨੈਲੀ ਸੜਕ ਉਸਾਰੀ ਅਧੀਨ ਹੈ ।

ਰੇਲਾਂ

ਅਰਬ ਪ੍ਰਾਇਦੀਪ ਵਿਚ ਕੇਵਲ ਸਊਦੀ ਅਰਬ ਵਿਚ ਹੀ ਰੇਲਾਂ ਚੱਲਦੀਆਂ ਹਨ । ਮੁੱਖ ਰੇਲਵੇ ਲਾਈਨ 1951 ਵਿਚ ਚਾਲੂ ਹੋਈ । ਇਹ ਰੇਲਵੇ ਲਾਈਨ ਰਿਆਦ ਤੋਂ ਦਮਾਮ ਤਕ ਹੈ । ਇਸ ਲਈਨ ਦੀ ਲੰਬਾਈ 578 ਕਿ.ਮੀ. ਹੈ ਇਹ ਰੇਲਵੇ ਲਾਈਨ ਦਹਿਰਾਨ, ਹੋਫੂਫ, ਹਰਾਦ ਅਤੇ ਅਲ-ਖਾਰਜ (al kharj) ਵਿਚੋਂ ਹੀ ਲੰਘਦੀ ਹੈ । ਸੰਨ 1981 ਵਿਚ ਰਿਆਦ ਸਟੇਸ਼ਨ ਤੇ ਇਕ ਖ਼ੁਸ਼ਕ ਬੰਦਰਗਾਹ ਸਥਾਪਤ ਕੀਤੀ। ਗਈ ਅਤੇ 1985 ਵਿਚ ਦਮਾਦ ਤੋਂ ਰਿਆਦ ਤਕ 465 ਕਿ.ਮੀ. ਲੰਬੀ ਨਵੀਂ ਸਿੱਧੀ ਰੇਲਵੇ ਲਾਈਨ ਬਣਾਈ ਗਈ । ਇਸ ਲਾਈਨ ਨੂੰ ਮਦੀਨਾ ਤੇ ਜਿੱਲ੍ਹਾ ਤਕ ਵਧਾਉਣ ਦੀ ਯੋਜਨਾ ਹੈ ।

ਸਮੁੰਦਰੀ ਆਵਾਜਾਈ

ਸਊਦੀ ਅਰਬ ਦੇ ਪੱਛਮ ਅਤੇ ਪੂਰਬ ਵੱਲ ਸਮੁੰਦਰ ਸਥਿਤ ਹੈ । ਬਦੇਸ਼ਾਂ ਨਾਲ ਵਪਾਰ ਸਮੁੰਦਰ ਰਾਹੀਂ ਹੁੰਦਾ ਹੈ । ਲਾਲ ਸਾਗਰ ਅਤੇ ਫ਼ਾਰਸ ਦੀ ਖਾੜੀ ਨਾਲ ਬੰਦਰਗਾਹਾਂ ਹਨ । ਮੁੱਖ ਬੰਦਰਗਾਹਾਂ ਇਹ ਹਨ ।

ਜਿੱਦ੍ਹਾ

ਇਹ ਬੰਦਰਗਾਹ ਸੰਨ 1948 ਵਿਚ ਬਣ ਕੇ ਤਿਆਰ ਹੋਈ ਸੀ । ਇਸ ਬੰਦਰਗਾਹ ਤੇ 170 ਮੀਟਰ ਲੰਬਾ ਅਤੇ 30 ਮੀਟਰ ਚੌੜਾ ਪੁਲ ਬਣਾਇਆ ਗਿਆ ਹੈ। ਇਸ ਉਪਰ 250 ਟਨ ਭਾਰ ਚੁੱਕਣ ਵਾਲੀ ਕਰੇਨ ਲਗੀ ਹੋਈ ਹੈ । ਮੱਕੇ ਹੱਜ ਨੂੰ ਜਾਣ ਵਾਲੇ ਤੀਰਥ ਯਾਤਰੀਆਂ ਦਾ ਜਿੱਦਾ ਮੁੱਖ ਪ੍ਰਵੇਸ਼ ਦੁਆਰ ਹੈ । ਇਥੋਂ ਹੀ ਇਹ ਯਾਤਰੀ ਮੱਕੇ ਨੂੰ ਜਾਂਦੇ ਹਨ । ਇਥੇ ਜਹਾਜ਼ਾਂ ਦੀ ਮੁਰੰਮਤ ਲਈ ਪੂਰੀਆਂ ਸਹੂਲਤਾਂ ਉਪਲਬਧ ਹਨ । ਸੰਨ 1989 ਵਿਚ ਇਥੇ 3,684 ਸਮੁੰਦਰੀ ਜਹਾਜ਼ ਆਏ। ਬਦੇਸ਼ਾ ਤੋਂ ਆਏ ਮਾਲ ਨੂੰ ਸਟੈਰ ਕਰਨ ਦੀਆਂ ਸਹੂਲਤਾਂ ਵੀ ਹਨ । ਇਸ ਬੰਦਰਗਾਹ ਤੇ ਬਣਿਆ ਪੁਲ ਇਸਲਾਮੀ ਚਿਤਰਕਾਰੀ ਦਾ ਇਕ ਅਦਭੁਤ ਨਮੂਨਾ ਹੈ । ਇਹ ਦੇਸ਼ ਦੀ ਸਭ ਤੋਂ ਵੱਡੀ ਬੰਦਰਗਾਹ ਹੈ ।

Saudi Arab History | ਸਊਦੀ ਅਰਬ ਦਾ ਇਤਿਹਾਸ |

ਦਮਾਮ

ਇਹ ਦੂਜੀ ਵੱਡੀ ਵਪਾਰਕ ਬੰਦਰਗਾਹ ਹੈ । ਇਸ ਬੰਦਰਗਾਹ ਨੂੰ ਤੱਟ ਨਾਲ ਮਿਲਾਉਣ ਲਈ ਇਸਪਾਤ ਦਾ ਇਕ 7 ਕਿਲੋਮੀਟਰ ਲੰਬਾ ਪੁਲ ਬਣਾਇਆ ਗਿਆ ਹੈ । ਇਸ ਪੁਲ ਉਪਰ ਰੇਲ ਪਟੜੀ ਬਣਾਈ ਗਈ ਹੈ । ਇਸ ਪਟੜੀ ਰਾਹੀਂ ਮਾਲ ਬੰਦਰਗਾਹ ਤਕ ਪਹੁੰਚਾਇਆ ਜਾਂਦਾ ਹੈ । ਇਥੇ 200 ਟਨ ਤਕ ਭਾਰ ਚੁੱਕਣ ਦੀ ਕਰੇਨ ਲਗੀ ਹੋਈ ਹੈ ਅਤੇ ਜਹਾਜ਼ਾਂ ਦੀ ਮੁਰੰਮਤ ਲਈ ਹਰ ਤਰਾਂ ਦੀਆਂ ਸਹੂਲਤਾਂ ਉਪਲਬਧ ਹਨ । ਸੰਨ 1989 ਵਿਚ ਦਮਾਮ ਦੀ ਕਿੰਗ ਅਬਦੁਲ ਅਜੀਜ਼ ਪੋਰਟ ਤੇ 1,394 ਸਮੁੰਦਰੀ ਜਹਾਜ਼ ਆਏ । ਇਹ ਬੰਦਰਗਾਹ ਲਾਲ ਸਾਗਰ ਵਿਚ ਪੱਛਮੀ ਤਟ ਨਾਲ ਸਥਿਤ ਹੈ ।

ਯਾਂਬੂ

ਯਾਂਬੂ ਵਿਖੇ ਇਕ ਵਪਾਰਕ ਅਤੇ ਉਦਯੋਗਿਕ ਬੰਦਰਗਾਹ ਹੈ । ਇਹ ਬੰਦਰਗਾਹ ਸਊਦੀ ਅਰਬ ਦੀ ਯੂਰਪ ਅਤੇ ਉੱਤਰੀ ਅਮਰੀਕਾ ਨੂੰ ਸਭ ਤੋਂ ਨੇੜੇ ਦੀ ਪ੍ਰਮੁੱਖ ਬੰਦਰਗਾਹ ਹੈ । ਸੰਨ 1989 ਵਿਚ ਯਾਂਬੂ ਦੀ ਕਿੰਗ ਫਾਹਦ ਉਦਯੋਗਿਕ ਬੰਦਰਗਾਹ ਤੇ 23.35 ਮਿਲੀਅਨ ਮਾਲ ਸੀ ਜਿਸ ਵਿਚ 23.26 ਮਿਲੀਅਨ ਬਰਾਮਦ ਕੀਤਾ ਗਿਆ। ਇਹ ਬੰਦਰਗਾਹ ਧਾਰਮਕ ਯਾਤਰੀਆਂ ਦੀ ਸਹੂਲਤਾਂ ਲਈ ਵਰਤੀ ਜਾਂਦੀ ਹੈ । ਜਦੋਂ ਬਦੇਸ਼ਾਂ ਤੋਂ ਸੈਲਾਨੀਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬੰਦਰਗਾਹਾਂ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਂਦਾ ਹੈ ।

ਗਿਜ਼ਾਨ

ਇਹ ਬੰਦਰਗਾਹ ਦੇਸ਼ ਦੇ ਦੱਖਣੀ ਹਿੱਸੇ ਦੀ ਪ੍ਰਮੁੱਖ ਬੰਦਰਗਾਹ ਹੈ । ਇਥੇ ਵੀ 200 ਟਨ ਭਾਰ ਚੁਕਣ ਦੀ ਫਲੋਟਿੰਗ ਕਰੇਨ ਲੱਗੀ ਹੋਈ ਹੈ ।

ਜ਼ੁਬੈਲ

ਜ਼ੁਬੈਲ ਵਿਖੇ ਇਕ ਵਪਾਰਕ ਅਤੇ ਉਦਯੋਗਿਕ ਬੰਦਰਗਾਹ ਹੈ । ਜ਼ੁਬੈਲ ਦੀ ਕਿੰਗ ਫਾਹਦ ਉਦਯੋਗਿਕ ਬੰਦਰਗਾਹ ਤੇ ਸੰਨ 1989 ਵਿਚ 19.70 ਮਿਲੀਅਨ ਟਨ ਮਾਲ ਸੀ ਜਿਸ ਵਿਚੋਂ 17.68 ਮਿਲੀਅਨ ਬਰਾਮਦ ਕੀਤਾ ਗਿਆ । ਇਨ੍ਹਾਂ ਪ੍ਰਮੁੱਖ ਬੰਦਰਗਾਹਾਂ ਤੋਂ ਇਲਾਵਾ ਇਥੇ ਬਹੁਤ ਸਾਰੀਆਂ ਛੋਟੀਆਂ ਬੰਦਰਗਾਹਾਂ ਵੀ ਹਨ।

ਹਵਾਈ ਸਾਧਨ

ਸਊਦੀ ਅਰਬ ਵਿਚ ਮੱਧ ਪੂਰਬੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹਵਾਈ ਜਹਾਜ਼ ਹਨ । ਸਊਦੀ ਅਰਬ ਦੇ ਆਵਾਜਾਈ ਦੇ ਸਾਧਨਾਂ ਵਿਚ ਹਵਾਈ ਸਾਧਨਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ । ਸਊਦੀ ਅਰਬ ਵਿਚ ਲਗਭਗ 25 ਹਵਾਈ ਅੱਡੇ ਹਨ । ਜਿੱਦਾ ਵਿਖੇ ਕਿੰਗ ਅਬਦੁਲ ਅਜੀਜ਼ ਅੰਤਰਰਾਸ਼ਟਰੀ ਹਵਾਈ ਅੱਡਾ, ਰਿਆਦ ਵਿਖੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਾ ਹੈ । ਇਨ੍ਹਾਂ ਹਵਾਈ ਅੱਡਿਆਂ ਵਿਚ ਮੱਕੇ ਹੱਜ ਨੂੰ ਜਾਣ ਵਾਲੇ ਤੀਰਥ ਯਾਤਰੀਆਂ ਦੀਆਂ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । 1993 ਵਿਚ Eastern Province ਵਿਖੇ ਕਿੰਗ ਫਾਹਦ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਥਾਪਨਾ ਕੀਤੀ ਗਈ ਹੈ ।

“ਸਊਦੀਆ’ ਸਉਦੀ ਅਰਥ ਦੀ ਰਾਸ਼ਟਰੀ ਏਅਰਲਾਈਨ ਹੈ ।

ਸਊਦੀ ਅਰਬ ਦਾ ਬਦੇਸ਼ੀ ਵਪਾਰ

ਸਊਦੀ ਅਰਬ ਦੀ ਆਰਥਿਕਤਾ ਬਦੇਸ਼ੀ ਵਪਾਰ ਉਪਰ ਹੀ ਨਿਰਭਰ ਕਰਦੀ ਹੈ । ਸੰਸਾਰ ਵਿਚ ਅਜਿਹਾ ਕੋਈ ਵੀ ਦੇਸ਼ ਨਹੀਂ ਜਿਹੜਾ ਹਰ ਪੱਖੋਂ ਆਤਮ-ਨਿਰਭਰ ਹੋਵੇ । ਹਰ ਇਕ ਦੇਸ਼ ਦੂਜੇ ਦੇਸ਼ਾਂ ਤੋਂ ਕੁਝ ਨਾ ਕੁਝ ਮਾਤਰਾ ਵਿਚ ਵਸਤੂਆਂ ਦਰਾਮਦ ਕਰਦਾ ਹੈ ਅਤੇ ਫ਼ਾਲਤੂ ਵਸਤੂਆਂ ਨੂੰ ਬਰਾਮਦ ਕਰਦਾ ਹੈ । ਸਊਦੀ ਅਰਬ ਵਿਚ ਤੇਲ, ਖਜੂਰਾਂ ਆਦਿ ਭਾਰੀ ਮਾਤਰਾ ਵਿਚ ਪੈਦਾ ਹੁੰਦੀਆਂ ਹਨ ਅਤੇ ਇਹ ਬਦੇਸ਼ਾਂ ਨੂੰ ਬਰਾਮਦ ਕੀਤੀਆਂ ਜਾਂਦੀਆਂ ਹਨ ।

ਸਊਦੀ ਅਰਬ ਸਰਕਾਰ ਨੇ ਵਪਾਰ ਨੂੰ ਉਤਸ਼ਾਹ ਦੇਣ ਲਈ ਸੰਨ 1953 ਵਿਚ ਉਦਯੋਗ ਅਤੇ ਵਪਾਰ ਮੰਤਰਾਲੇ ਦੀ ਸਥਾਪਨਾ ਕੀਤੀ । ਇਸ ਮੰਤਰਾਲੇ ਦੀ ਸਥਾਪਨਾ ਨਾਲ ਨਾ ਸਿਰਫ ਵਪਾਰ ਵਿਚ ਹੀ ਵਾਧਾ ਹੋਇਆ ਹੈ ਸਗੋਂ ਦੇਸ਼ ਦੀ ਆਰਥਿਕਤਾ ਵਿਚ ਵੀ ਕ੍ਰਾਂਤੀ ਆਈ ਹੈ । ਅੰਤਰਰਾਸ਼ਟਰੀ ਵਪਾਰ ਦੇ ਵਿਕਾਸ ਕਰਕੇ ਬਦੇਸ਼ਾ ਨਾਲ ਚੰਗੇ ਸਬੰਧ ਬਣੇ ਹਨ । ਇਸ ਮੰਤਰਾਲੇ ਨੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਨਵੀਆਂ ਸਕੀਮਾਂ ਤਿਆਰ ਕੀਤੀਆਂ ਹਨ । ਬਦੇਸ਼ਾਂ ਵਿਚ ਪ੍ਰਤਿਨਿਧ ਮੰਡਲ ਭੇਜੇ ਗਏ ਹਨ ਅਤੇ ਬਹੁਤ ਸਾਰੇ ਦੇਸ਼ਾਂ ਨਾਲ ਵਪਾਰਕ ਸਮਝੌਤੇ ਕੀਤੇ ਗਏ ਹਨ । ਉਦਯੋਗ ਅਤੇ ਵਪਾਰ ਮੰਤਰਾਲੇ ਵਪਾਰਕ ਖੇਤਰ ਵਿਚ ਬਦੇਸ਼ਾਂ ਵਿਚ ਵਸਤਾਂ ਦੀਆਂ ਕੀਮਤਾਂ ਉਪਰ ਨਿਗਰਾਨੀ ਰਖਦਾ ਹੈ । ਵਸਤਾਂ ਦਾ ਮਿਆਰ ਬਣਾਈ ਰੱਖਣ ਲਈ ਕਾਰਵਾਈ ਕਰਦਾ ਹੈ ਅਤੇ ਚੈਂਬਰ ਆਫ਼ ਕਾਮਰਸ ਦਾ ਮਾਰਗ-ਦਰਸ਼ਨ ਕਰਦਾ ਹੈ। ਬਦੇਸ਼ੀ ਵਪਾਰ ਲਈ ਨਿਯਮ ਬਣਾਏ ਗਏ ਹਨ ।

ਸਊਦੀ ਅਰਬ ਬਦੇਸ਼ਾਂ ਨੂੰ ਜ਼ਿਆਦਾ ਤਰ ਤੇਲ ਬਰਾਮਦ ਕਰਦਾ ਹੈ । ਅਸਲ ਵਿਚ ਤੇਲ ਇਸ ਦੇਸ਼ ਦੀ ਆਰਥਿਕਤਾ ਦਾ ਆਧਾਰ ਹੈ । ਸਊਦੀ ਅਰਬ ਵਿਚ ਤੇਲ ਦੀ ਸਾਲਾਨਾ ਉਪਜ 2260 ਲਖ ਟਨ ਹੈ ਅਤੇ ਇਹ ਸੰਸਾਰ ਦੀ ਕੁਲ ਉਪਜ ਦਾ 10%ਹੈ । ਦੇਸ਼ ਦੀ ਕੁਲ ਉਪਜ ਦਾ 92%ਤੇਲ (1920 ਲਖ ਟਨ) ਬਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ । ਤੇਲ ਦੀ ਬਰਾਮਦ ਜ਼ਿਆਦਾਤਰ ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ ਅਤੇ ਭਾਰਤ ਨੂੰ ਕੀਤੀ ਜਾਂਦੀ ਹੈ । ਸਊਦੀ ਅਰਬ ਸਰਕਾਰ ਨੂੰ ਬਦੇਸ਼ੀ ਵਪਾਰ ਤੋਂ ਕੁਲ ਆਮਦਨ ਦਾ 80%ਤੇਲ ਦੀ ਬਰਾਮਦ ਤੋਂ ਪ੍ਰਾਪਤ ਹੁੰਦਾ ਹੈ। ਸਊਦੀ ਅਰਬ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਘ ਦਾ ਸਿਰਕੱਢ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੀ ਕੀਮਤ ਨਿਸ਼ਚਿਤ ਕਰਨ ਵਿਚ ਵਿਸ਼ੇਸ਼ ਹਿੱਸਾ ਪਾਉਂਦਾ ਹੈ । ਸੰਨ 1992 ਵਿਚ ਲਗਭਗ 420,21 ਮਿਲੀਅਨ ਟਨ ਕੱਚਾ ਤੇਲ ਕੱਢਿਆ ਗਿਆ ।

ਖਜੂਰ ਵੀ ਦੇਸ਼ ਦੀ ਮੁੱਖ ਬਰਾਮਦ ਹੈ । ਸਊਦੀ ਅਰਬ ਖਜੂਰ ਦੀ ਉਪਜ ਵਿਚ ਸੰਸਾਰ ਦਾ ਦੂਜਾ ਵੱਡਾ ਦੇਸ਼ ਹੈ । ਕੁਝ ਮਾਤਰਾ ਵਿਚ ਦਰੀਆਂ ਤੇ ਗ਼ਲੀਚੇ ਵੀ ਬਰਾਮਦ ਕੀਤੇ ਜਾਂਦੇ ਹਨ ।

ਸਊਦੀ ਅਰਬ ਦੇ ਦਰਾਮਦ ਵਪਾਰ ਵਿਚ ਖੁਰਾਕ, ਕੱਪੜਾ, ਇੰਜੀਨੀਅਰੀ ਦਾ ਸਾਮਾਨ ਆਦਿ ਸ਼ਾਮਲ ਹਨ। ਦੇਸ਼ ਵਿਚ ਖੇਤੀਬਾੜੀ ਦੀ ਉਪਜ ਘੱਟ ਹੈ । ਬਦੇਸ਼ਾਂ ਤੋਂ ਕਣਕ, ਛੋਲੇ ਆਦਿ ਵੀ ਦਰਾਮਦ ਕੀਤੇ ਜਾਂਦੇ ਹਨ । ਸੂਤੀ ਕੱਪੜਾ ਜ਼ਿਆਦਾ- ਤਰ ਭਾਰਤ ਅਤੇ ਮਿਸਰ ਤੋਂ ਦਰਾਮਦ ਹੁੰਦਾ ਹੈ । ਇੰਜੀਨੀਅਰੀ ਦਾ ਸਾਮਾਨ ਯੂਰਪ ਦੇ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ।

ਦੇਸ਼ ਦਾ ਬਰਾਮਦ ਵਪਾਰ ਦਰਾਮਦ ਵਪਾਰ ਨਾਲੋਂ ਵੱਧ ਹੈ । ਇਸ ਤਰ੍ਹਾਂ ਨਾਲ ਇਹ ਦੇਸ਼ ਦਿਨ ਬਦਿਨ ਅਮੀਰ ਹੁੰਦਾ ਜਾ ਰਿਹਾ ਹੈ ।

ਕਲਾ, ਸਭਿਆਚਾਰ ਅਤੇ ਸਮਾਜ ਭਲਾਈ

ਸਊਦੀ ਅਰਬ ਆਰਥਿਕ ਅਤੇ ਸਮਾਜਕ ਤੌਰ ਤੇ ਪਛੜਿਆ ਹੋਇਆ ਦੇਸ ਹੈ । ਅਸਲ ਵਿਚ ਸਮਾਜਿਕ ਪਛੜੇਪਣ ਦਾ ਮੂਲ ਕਾਰਣ ਵਿਦਿਅਕ ਸਹੂਲਤਾਂ ਦੀ ਘਾਟ ਹੈ । ਦੇਸ਼ ਦੀ ਸਰਕਾਰ ਨੇ ਦੇਸ਼ ਨੂੰ ਨਵੀਆਂ ਲੀਹਾਂ ਉਪਰ ਚਲਾਉਣ ਲਈ ਕੁਝ ਕੁ ਸਕੀਮਾਂ ਤਿਆਰ ਕੀਤੀਆਂ ਹਨ। ਇਨ੍ਹਾਂ ਸਕੀਮਾਂ ਵਿਚ ਵਿਦਿਆ ਨੂੰ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ । ਦੇਸ਼ ਦਾ ਵਿਦਿਆ ਮੰਤਰਾਲਾ ਹਰ ਸਾਲ ਵਿਦਿਆ ਦੇ ਖੇਤਰ ਵਿਚ ਕਈ ਲੱਖ ਰਿਆਲ ਖ਼ਰਚ ਕਰਦਾ ਹੈ । ਸਊਦੀ ਅਰਬ, ਵਿਚ ਹਰ ਇਕ ਲੜਕੇ ਜਾਂ ਲੜਕੀ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵ ਵੱਡੀ ਉਮਰ ਦੇ ਲੋਕਾਂ ਨੂੰ ਪੜਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਵਿਦਿਆ

ਪ੍ਰਾਇਮਰੀ ਵਿਦਿਆ, ਸਿਖਿਆ ਪ੍ਰਣਾਲੀ ਦਾ ਆਧਾਰ ਹੈ । ਪ੍ਰਾਇਮਰੀ ਵਿਦਿਆ 6 ਤੋਂ 12 ਸਾਲ ਦੇ ਬੱਚਿਆ ਨੂੰ ਦਿੱਤੀ ਜਾਂਦੀ ਹੈ । ਪ੍ਰਾਇਮਰੀ ਸਟੇਜ ਤੋਂ ਪਹਿਲਾ ਵੱਡੇ ਵੱਡੇ ਸ਼ਹਿਰਾਂ ਵਿਚ ਨਰਸਰੀ ਸਕੂਲ ਵੀ ਖੋਲ੍ਹੇ ਗਏ ਹਨ । ਸੰਨ 1990-91 ਵਿਚ ਇਨ੍ਹਾਂ ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ 67,069 ਬੱਚੇ ਸਨ । ਪ੍ਰਾਇਮਰੀ ਸਕੂਲ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅਨੁਮਾਨ ਹੈ ਕਿ ਔਸਤਨ ਹਰ ਹਫ਼ਤੇ ਵਿਚ ਇਕ ਨਵਾਂ ਪ੍ਰੀ-ਪ੍ਰਾਇਮਰੀ ਸਕੂਲ ਖੁਲ੍ਹ ਜਾਂਦਾ ਹੈ । ਪ੍ਰਾਇਮਰੀ ਸਟੇਜ ਤੋਂ ਬਾਅਦ ਵਿਦਿਆਰਥੀ ਤਿੰਨ ਸਾਲ ਲਈ ਵਪਾਰਕ, ਖੇਤੀਬਾੜੀ ਜਾਂ ਉਦਯੋਗਿਕ ਸਕੂਲਾਂ ਵਿਚ ਵਿਦਿਆ ਪ੍ਰਾਪਤ ਕਰਦੇ ਹਨ । ਇਹ ਕੋਰਸ ਬੱਚੇ ਦੀ ਦਿਲਚਸਪੀ ਅਨੁਸਾਰ ਦਿੱਤੇ ਜਾਂਦੇ ਹਨ । ਜਿਹੜੇ ਵਿਦਿਆਰਥੀ ਪੜ੍ਹਾਈ ਵਿਚ ਚੰਗੇ ਹੁੰਦੇ ਹਨ। ਉਨ੍ਹਾਂ ਨੂੰ 18 ਸਾਲ ਦੀ ਉਮਰ ਤਕ ਵਿਗਿਆਨ ਜਾਂ ਅਕਾਦਮਿਕ ਸਿਖਿਆ ਦਿੱਤੀ। ਜਾਂਦੀ ਹੈ । ਪ੍ਰਾਇਮਰੀ ਅਤੇ ਇੰਟਰਮੀਡੀਏਟ ਸਟੇਜ ਵਿਚ ਅਰਬੀ ਭਾਸ਼ਾ ਹਰ ਇਕ ਵਿਦਿਆਰਥੀ ਲਈ ਜ਼ਰੂਰੀ ਹੈ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਈ ਜਾਂਦੀ ਹੈ । 12 ਸਾਲਾਂ ਤੋਂ ਬਾਅਦ ਵਿਦਿਆਰਥੀ ਇੰਟਰਮੀਡੀਏਟ ਸਟੇਜ ਵਿਚ ਦਾਖ਼ਲ ਹੁੰਦਾ ਹੈ । ਇਹ ਸਕੂਲ ਸਟੇਜ ਪਹਿਲਾਂ ਸੈਕੰਡਰੀ ਸਟੇਜ ਦਾ ਇਕ ਭਾਗ ਸੀ । ਸੰਨ 1950 ਵਿਚ ਇਸ ਨੂੰ ਵੱਖ ਕਰ ਦਿੱਤਾ ਗਿਆ ਸੀ ।

ਸੈਕੰਡਰੀ ਸਟੇਜ

ਸੈਕੰਡਰੀ ਸਟੇਜ ਵਿਦਿਆ ਦੇ ਭਾਗਾਂ ਵਿਚ ਵੰਡੀ ਹੋਈ ਹੈ । ਪਹਿਲੀ ਕਿਸਮ ਦੇ ਸੈਕੰਡਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਅਨੁਸਾਰ ਕੋਰਸ ਪੜ੍ਹਾਏ ਜਾਂਦੇ ਹਨ । ਵਪਾਰ, ਖੇਤੀਬਾੜੀ, ਉਦਯੋਗ ਆਦਿ ਹੋਰ ਕੋਰਸ ਵੀ ਹਨ । ਵਿਦਿਆਰਥੀ ਜਿਸ ਕੋਰਸ ਨੂੰ ਚਾਹੇ, ਪੜ੍ਹ ਸਕਦਾ ਹੈ । ਵਿਦਿਆਰਥੀ ਨੂੰ ਇਨ੍ਹਾਂ ਕੋਰਸਾਂ ਦੀ ਠੀਕ ਚੋਣ ਕਰਨ ਲਈ ਅਧਿਆਪਕ ਸਲਾਹ ਦਿੰਦੇ ਹਨ । ਦੂਜੀ ਕਿਸਮ ਦੇ ਸੈਕੰਡਰੀ ਸਕੂਲਾਂ ਵਿਚ ਵਿਦਿਆਰਥੀ ਨੂੰ ਇਸਲਾਮ ਅਤੇ ਅਰਬੀ ਭਾਸ਼ਾ ਬਾਰੇ ਸਿਖਿਆ ਦਿੱਤੀ ਜਾਂਦੀ ਹੈ । ਸਾਲ -1990-91 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਵਿਚ 646 ਪ੍ਰੀ-ਪ੍ਰਾਇਮਰੀ ਸਕੂਲ,9,608 ਪ੍ਰਾਇਮਰੀ ਸਕੂਲ, 3,289 ਇੰਟ- ਰਮੀਡੀਏਟ, 1,354 ਸੈਕੰਡਰੀ ਅਤੇ 14,435 ਹਾਇਰ ਸੈਕੰਡਰੀ ਸਕੂਲ ਸਨ ਜਿਨ੍ਹਾਂ ਵਿਚ ਲਗਭਗ 2,934,115 ਬੱਚੇ ਅਤੇ 200,468 ਅਧਿਆਪਕ ਸਨ ।

ਸਊਦੀ ਅਰਬ ਵਿਚ ਹੇਠ ਲਿਖੀ ਕਿਸਮ ਦੇ ਸਕੂਲ ਹਨ ।

ਕਾਮਰਸ ਸਕੂਲ

ਸੰਨ 1959 ਵਿਚ ਪਹਿਲੀ ਵਾਰੀ ਬੈਂਕਾਂ, ਦਫ਼ਤਰਾਂ ਆਦਿ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਇੰਟਰਮੀਡੀਏਟ ਕਾਮਰਸ ਸਕੂਲ ਖੋਲ੍ਹੇ ਗਏ ਸਨ। ਇਸ ਸਾਲ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਕੁਲ ਗਿਣਤੀ ਸਿਰਫ਼ 216 ਸੀ । ਹੁਣ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ।

ਖੇਤੀਬਾੜੀ ਸਕੂਲ

ਸਊਦੀ ਅਰਬ ਵਿਚ ਖੇਤੀਬਾੜੀ ਦਾ ਵਿਕਾਸ ਕਰਨ ਦਾ ਉੱਦਮ ਆਰੰਭਿਆ ਗਿਆ ਹੈ । ਵਿਦਿਆਰਥੀਆਂ ਨੂੰ ਖੇਤੀਬਾੜੀ ਸਬੰਧੀ ਸਿਖਲਾਈ ਦੇਣ ਲਈ ਸੰਨ 1960 ਵਿਚ 5 ਖੇਤੀਬਾੜੀ ਸਕੂਲ ਖੋਲ੍ਹੇ ਗਏ ਸਨ । ਸੰਨ 1965 ਵਿਚ ਵਿਦਿਆ ਮੰਤਰਾਲੇ ਨੇ ਇਨ੍ਹਾਂ ਸਕੂਲਾਂ ਨੂੰ ਬੰਦ ਕਰਨਾ ਚਾਹਿਆ ਪਰ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀਬਾੜੀ ਸਕੂਲਾਂ ਨੂੰ ਬੰਦ ਕਰਨ ਦੀ ਥਾਂ ਇਨ੍ਹਾਂ ਵਿਚ ਸੁਧਾਰ ਲਿਆਂਦਾ ਗਿਆ । ਸਊਦੀ ਅਰਬ ਸਰਕਾਰ ਦੇ ਖ਼ੁਰਾਕ ਤੇ ਖੇਤੀਬਾੜੀ ਸੰਘ ਦੀ ਸਲਾਹ ਨਾਲ ਨਵੇਂ ਕਿਸਮ ਦੀ ਖੇਤੀਬਾੜੀ ਸਬੰਧੀ ਸਿਖਿਆ ਵੀ ਇਨ੍ਹਾਂ ਸਕੂਲਾਂ ਵਿਚ ਹੀ ਦਿੱਤੀ ਜਾਂਦੀ ਹੈ ।

ਉਦਯੋਗਿਕ ਸਕੂਲ

ਸਊਦੀ ਅਰਬ ਵਿਚ ਆਰਥਿਕਤਾ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ । ਨਵੇਂ ਕਾਰਖ਼ਾਨੇ ਲਗਾਏ ਜਾ ਰਹੇ ਹਨ । ਕਾਰਖ਼ਾਨਿਆਂ ਵਿਚ ਮਜਦੂਰਾਂ ਦੀ ਮੰਗ ਵੱਧ ਰਹੀ ਹੈ । ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਉਦਯੋਗਿਕ ਸਕੂਲ ਖੋਲ੍ਹੇ ਗਏ ਹਨ। ਸੰਨ 1949 ਵਿਚ ਪਹਿਲਾ ਸਕੂਲ ਖੋਲ੍ਹਿਆ ਗਿਆ ਸੀ । ਹੁਣ ਇਨ੍ਹਾਂ ਸਕੂਲਾਂ ਦੀ ਗਿਣਤੀ ਵਧ ਰਹੀ ਹੈ । ਸੈਕੰਡਰੀ ਪੱਧਰ ਤੇ ਮਦੀਨਾ, ਹੋਫੁਫ ਅਤੇ ਜਿੱਲ੍ਹਾ ਵਿਚ ਉਦਯੋਗਿਕ ਸਕੂਲ ਖੋਲ੍ਹੇ ਗਏ । ਰਿਆਦ ਵਿਖੇ ਅਜਿਹੀ ਇਕ ‘ਸਿਖਲਾਈ ਸੰਸਥਾ’ ਇਕ ਕਰੋੜ ਰਿਆਲ ਦੀ ਲਾਗਤ ਨਾਲ ਖੋਲ੍ਹੀ ਗਈ ਹੈ । ਇਹ ਸੰਸਥਾ ਮੱਧ ਪੂਰਬ ਦੇ ਦੇਸ਼ਾਂ ਵਿਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਸੰਸਥਾ ਹੈ । ਇਸ ਉਦਯੋਗਿਕ ਸੰਸਥਾ ਵਿਚ ਹਰ ਸਾਲ 8000 ਵਿਦਿਆਰਥੀ ਸਿਖਿਆ ਪ੍ਰਾਪਤ ਕਰਦੇ ਹਨ । ਵਿਦਿਆਰਥੀਆਂ ਨੂੰ ਨਵੀਨ ਤਕਨੀਕੀ ਸਿਖਿਆ ਅਤੇ ਤਕਨੀਕੀ ਖੇਤਰ ਵਿਚ ਪ੍ਰਬੰਧਕੀ ਕੋਰਸਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ ।

ਸੈਕੰਡਰੀ ਵਿਦਿਆ ਪ੍ਰਾਪਤ ਕਰਨ ਮਗਰੋਂ ਵਿਦਿਆਰਥੀ ਕਾਲਜ ਵਿਚ ਦਾਖ਼ਲ ਹੁੰਦੇ ਹਨ । ਕਾਲਜ ਵਿਚ ਅਰਬੀ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ, ਭੂਗੋਲ, ਭੌਤਿਕ- ਵਿਗਿਆਨ, ਗਣਿਤ, ਮਨੋਵਿਗਿਆਨ ਆਦਿ ਵਿਸ਼ੇ ਪੜ੍ਹਾਏ ਜਾਂਦੇ ਹਨ । ਕਾਲਜ ਸਿਰਫ਼ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਹੀ ਹਨ । ਦੇਸ਼ ਦਾ ਇਕ ਪ੍ਰਸਿੱਧ ਇਸਲਾਮੀ ਕਾਲਜ ਮੱਕਾ ਵਿਖੇ ਹੈ । ਕਾਲਜ ਵਿਦਿਆ ਤੋਂ ਬਾਅਦ ਵਿਦਿਆਰਥੀ ਯੂਨੀਵਰਸਿਟੀਆਂ ਵਿਚ ਦਾਖ਼ਲ ਹੁੰਦੇ ਹਨ । ਸੰਨ 1988 ਵਿਚ ਇਥੇ 7 ਯੂਨੀਵਰਸਿਟੀਆਂ ਸਨ । ਮੁੱਖ ਯੂਨੀਵਰਸਿਟੀਆਂ ਇਹ ਹਨ :

ਰਿਆਦ ਯੂਨੀਵਰਸਿਟੀ

ਇਸ ਯੂਨੀਵਰਸਿਟੀ ਦੀ ਸਥਾਪਨਾ ਸੰਨ 1957 ਵਿਚ ਹੋਈ ਸੀ । ਹੁਣ ਇਸ ਯੂਨੀਵਰਸਿਟੀ ਵਿਚ ਕਲਾ, ਵਿਗਿਆਨ, ਕਾਮਰਸ, ਖੇਤੀਬਾੜੀ ਇੰਜੀਨੀਅਰਿੰਗ ਅਤੇ ਮੈਡੀਕਲ ਵਿਦਿਆ ਦੀਆਂ ਸਹੂਲਤਾਂ ਹਨ । ਆਰਟਸ ਅਤੇ ਵਿਗਿਆਨ ਵਿਭਾਗ ਵਿਚ ਜਿਹੜੇ ਵਿਦਿਆਰਥੀ ਦਿਨ ਸਮੇਂ ਨਹੀਂ ਆ ਸਕਦੇ, ਉਨ੍ਹਾਂ ਲਈ ਸ਼ਾਮ ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ । ਹੋਰਨਾਂ ਅਰਬ ਦੇਸ਼ਾਂ ਦੇ ਅਨੇਕਾਂ ਵਿਦਿਆਰਥੀ ਰਿਆਦ ਯੂਨੀਵਰਸਿਟੀ ਵਿਚ ਪੜ੍ਹ ਰਹੇ ਹਨ । ਜਿਸ ਅਰਬ ਦੇਸ਼ ਵਿਚ ਯੂਨੀਵਰਸਿਟੀ ਪੱਧਰ ਦੀ ਵਿਦਿਆ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਥੇ ਦਾਖ਼ਲਾ ਮਿਲ ਜਾਂਦਾ ਹੈ । ਹਰ ਸਾਲ ਅਰਬ ਅਤੇ ਅਫ਼ਰੀਕਾ ਦੇ ਦੇਸ਼ਾਂ ਤੇ ਆਉਣ ਵਾਲੇ ਕੁਝ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਦੇ ਹਨ । ਗੈਰ-ਅਰਬ ਦੇਸ਼ਾਂ ਤੋਂ ਅਰਬੀ ਭਾਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਵਜ਼ੀਫੇ ਦਿੱਤੇ ਜਾਂਦੇ ਹਨ ਤੇ ਰਿਆਦ ਯੂਨੀਵਰਸਿਟੀ ਵਿਚ ਹੇਠਾਂ ਦਰਜ ਪ੍ਰਭਾਗ ਹਨ :

ਆਰਟਸ ਪ੍ਰਭਾਗ  (Faculty)

ਇਸ ਪ੍ਰਭਾਗ ਵਿਚ ਇਤਿਹਾਸ, ਭੂਗੋਲ, ਭਾਸ਼ਾ ਅਤੇ ਸਾਹਿਤ, ਅੰਗਰੇਜੀ. ਰਾਜਨੀਤੀ-ਸ਼ਾਸਤਰ ਆਦਿ ਵਿਭਾਗ ਹਨ । ਹਰੇਕ ਵਿਭਾਗ ਦੇ ਆਪਣੇ ਵਿਸ਼ੇ ਤੋਂ ਇਲਾਵਾ, ਵਿਦਿਆਰਥੀਆਂ ਨੂੰ ਇਸਲਾਮੀ ਸਭਿਆਚਾਰ ਸਮਾਜਿਕ ਵਿਗਿਆਨ ਫਾਰਸੀ ਅਤੇ ਲਾਤੀਨੀ ਭਾਸ਼ਾ ਵਰਗੇ ਵਿਸ਼ੇ ਪੜ੍ਹਨੇ ਪੈਂਦੇ ਹਨ । ਇਸ ਪ੍ਰਭਾਗ ਵਿਚ ਬੀ. ਏ., ਐਮ. ਏ. ਅਤੇ ਪੀ. ਐਚ. ਡੀ. ਦੀਆਂ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ ।

ਵਿਗਿਆਨ ਪ੍ਰਭਾਗ

ਵਿਗਿਆਨ ਪ੍ਰਭਾਗ ਵਿਚ ਭੌਤਿਕ ਵਿਗਿਆਨ, ਗਣਿਤ, ਰਸਾਇਣ-ਵਿਗਿਆਨ. ਬਨਸਪਤੀ-ਵਿਗਿਆਨ, ਪਸ਼ੂ ਵਿਗਿਆਨ ਅਤੇ ਭੂ-ਗਰਭ ਵਿਗਿਆਨ ਸ਼ਾਮਲ ਹਨ । ਹਰੇਕ ਵਿਦਿਆਰਥੀ ਨੂੰ ਉਸ ਦੀ ਪੜ੍ਹਾਈ ਦੇ ਪਹਿਲੇ ਸਾਲ ਵਿਚ ਉਪਰੋਕਤ ਵਿਸ਼ਿਆ ਵਿਚੋਂ ਕੋਈ 4, ਦੂਜੇ ਸਾਲ ਵਿਚ 3 ਅਤੇ ਤੀਜੇ ਸਾਲ ਵਿਚ 2 ਵਿਸ਼ੇ ਪੜ੍ਹਾਏ ਜਾਂਦੇ ग्ठ ।

ਫ਼ਾਰਮੇਸੀ ਪ੍ਰਭਾਗ

ਇਸ ਪ੍ਰਭਾਗ ਵਿਚ ਵਿਦਿਆਰਥੀਆਂ ਨੂੰ ਪਸ਼ੂ ਵਿਗਿਆਨ, ਭੌਤਿਕ ਵਿਗਿਆਨ ਅਤੇ ਬਨਸਪਤੀ ਵਿਗਿਆਨ ਤੋਂ ਇਲਾਵਾ ਫ਼ਾਰਮੇਸੀ ਨਾਲ ਸੰਬੰਧਤ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ ।

ਕਾਮਰਸ ਪ੍ਰਭਾਗ

ਕਾਮਰਸ ਪ੍ਰਭਾਗ ਵਿਚ ਪੀ. ਐਚ. ਡੀ. ਤਕ ਵਿਦਿਅਕ ਸਹੂਲਤਾਂ ਪ੍ਰਾਪਤ ਹਨ। ਇਸ ਪ੍ਰਭਾਗ ਵਿਚ ਵਪਾਰਕ ਪ੍ਰਬੰਧ, ਅਰਥ-ਵਿਗਿਆਨ, ਕਾਨੂੰਨ, ਆਰਥਕ ਭੂਗੋਲ ਆਦਿ ਵਿਸ਼ੇ ਪੜ੍ਹਾਏ ਜਾਂਦੇ ਹਨ ।

ਇੰਜੀਨੀਅਰਿੰਗ ਪ੍ਰਭਾਗ

ਇਸ ਪ੍ਰਭਾਗ ਦੀ ਸਥਾਪਨਾ ਸੰਨ 1962 ਵਿਚ ਸੰਯੁਕਤ ਰਾਸ਼ਟਰ ਵਿਗਿਆਨ ਅਤੇ ਸਭਿਆਚਾਰਕ ਸੰਘ ਦੀ ਮਾਲੀ ਸਹਾਇਤਾ ਨਾਲ ਕੀਤੀ ਗਈ । ਇੰਜਨੀਅਰਿੰਗ ਕੋਰਸ ਪਾਸ ਕਰਨ ਲਈ 5 ਸਾਲ ਲਗਦੇ ਹਨ ਅਤੇ ਇਮਤਿਹਾਨ ਪਾਸ ਕਰਨ ਮਗਰੋਂ ਬੀ ਈ. ਦੀ ਡਿਗਰੀ ਦਿੱਤੀ ਜਾਂਦੀ ਹੈ । ਇੰਜਨੀਅਰਿੰਗ ਕੋਰਸ ਤਿੰਨ ਭਾਗਾਂ ਅਰਥਾਤ ਮਕੈਨੀਕਲ, ਬਿਜਲੀ ਅਤੇ ਸਿਵਲ ਇੰਜਨੀਅਰਿੰਗ ਵਿਚ ਵੰਡੇ ਹੋਏ ਹਨ ।

ਖੇਤੀਬਾੜੀ ਪ੍ਰਭਾਗ

ਇਹ ਪ੍ਰਭਾਗ ਰਿਆਦ ਸ਼ਹਿਰ ਦੇ ਇਕ ਪੁਰਾਣੇ ਮਹਿਲ ਵਿਚ ਵਾਕਿਆ ਹੈ। ਇਸ ਮਹਿਲ ਦੇ ਦੁਆਲੇ ਵਿਸ਼ਾਲ ਮੈਦਾਨ ਹੈ । ਇਸ ਮੈਦਾਨ ਵਿਚ ਖੇਤੀਬਾੜੀ ਸੰਬੰਧੀ ਤਜਰਬੇ ਕੀਤੇ ਜਾਂਦੇ ਹਨ । ਖੇਤੀਬਾੜੀ ਫ਼ਾਰਮ ਵਿਚ ਤਿੰਨ ਆਰਟੀਜ਼ੀਨ ਖੂਹ ਬੁੰਬਖੂਹ ਲੱਗੇ ਹੋਏ ਹਨ । ਖੇਤੀਬਾੜੀ ਦਾ ਕੋਰਸ ਚਾਰ ਸਾਲਾਂ ਦਾ ਹੈ । ਇਸ ਪ੍ਰਭਾਗ ਵਿਚ ਮਿੱਟੀ ਤੇ ਭੂਮੀ ਸੁਧਾਰ, ਖੇਤੀਬਾੜੀ, ਆਰਥਿਕਤਾ, ਪੌਦੇ, ਪਸ਼ੂਆਂ ਆਦਿ। ਬਾਰੇ ਅਧਿਐਨ ਕੀਤਾ ਜਾਂਦਾ ਹੈ ।

ਸਿਖਿਆ ਪ੍ਰਭਾਗ

ਇਹ ਯੂਨੀਵਰਸਿਟੀ ਦਾ ਇਕ ਨਵਾਂ ਵਿਭਾਗ ਹੈ । ਇਸ ਵਿਭਾਗ ਵਿਚ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ । ਪਹਿਲਾਂ ਇਹ ਵਿਭਾਗ ਵਿਦਿਆ ਮੰਤਰਾਲੇ ਦੇ ਅਧਿਕਾਰ ਹੇਠ ਸੀ ।

ਮੈਡੀਕਲ ਪ੍ਰਭਾਗ

ਲੰਡਨ ਯੂਨੀਵਰਸਿਟੀ ਦੀ ਮਦਦ ਨਾਲ ਇਸ ਯੂਨੀਵਰਸਿਟੀ ਵਿਚ ਮੈਡੀਕਲ ਕਾਲਜ ਖੋਲ੍ਹਿਆ ਗਿਆ ਹੈ । ਇਸ ਕਾਲਜ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਹਰ ਪ੍ਰਕਾਰ ਦਾ ਨਵਾਂ ਸਾਜ਼ੋ ਸਾਮਾਨ ਮੌਜੂਦ ਹੈ । ਇਸ ਕਾਲਜ ਵਿਚੋਂ ਐਮ.ਬੀ.ਬੀ.ਐਸ. ਡਿਗਰੀ ਪਾਸ ਕਰਨ ਲਈ 7 ਸਾਲ ਦਾ ਸਮਾਂ ਲਗਦਾ ਹੈ ।

ਇਸਲਾਮੀਆ ਯੂਨੀਵਰਸਿਟੀ

ਇਸਲਾਮੀਆ ਯੂਨੀਵਰਸਿਟੀ, ਮੁਸਲਮਾਨ ਲੋਕਾਂ ਨੂੰ ਧਾਰਮਿਕ ਵਿਦਿਆ ਦੇਣ ਲਈ ਸਥਾਪਤ ਕੀਤੀ ਗਈ ਸੀ । ਇਸ ਯੂਨੀਵਰਸਿਟੀ ਦਾ ਮੁੱਖ ਉਦੇਸ਼ ਇਸਲਾਮ ਸਬੰਧੀ ਗਿਆਨ ਦੇਣਾ ਹੈ ਤਾਂ ਜੋ ਵਿਦਿਆਰਥੀ ਬਦੇਸ਼ਾਂ ਵਿਚ ਇਸਲਾਮ ਨੂੰ ਫੈਲਾ ਸਕਣ । ਇਸਲਾਮੀਆ ਯੂਨੀਵਰਸਿਟੀ ਦੀ ਸਥਾਪਨਾ ਸੰਨ 1961 ਵਿਚ ਕੀਤੀ ਗਈ ਸੀ । ਇਸਲਾਮੀਆ ਯੂਨੀਵਰਸਿਟੀ ਵਾਦਿ-ਅਲ-ਆਕਿਕਾ ਦੇ ਪੱਛਮੀ ਕੰਢੇ ਉਪਰ ਵਾਕਿਆ ਹੈ । ਇਸ ਯੂਨੀਵਰਸਿਟੀ ਨਾਲ ਦੇ ਸੰਸਥਾਵਾਂ ਸਬੰਧਤ ਹਨ । ਇਨ੍ਹਾਂ ਵਿਚੋ ਇਕ ਸੈਕੰਡਰੀ ਸੰਸਥਾ ਹੈ ਜਿਹੜੀ ਤਿੰਨ ਸਾਲਾ ਕੋਰਸ ਤੋਂ ਮਗਰੋਂ ਵਿਦਿਆਰਥੀ ਨੂੰ ਕਾਲਜ ਦਾਖ਼ਲ ਕਰਵਾਉਣ ਲਈ ਤਿਆਰ ਕਰਦੀ ਹੈ । ਦੂਜੀ ਡਾਰ-ਅਲ-ਹਾਰਡਿਬ ਸੰਸਥਾ ਹੈ । ਇਹ ਸੰਸਥਾ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਹੜੇ ਸੈਕੰਡਰੀ ਸੰਸਥਾ ਲਈ ਯੋਗ ਨਹੀਂ ਹੁੰਦੇ । ਕਈ ਦੇਸ਼ਾਂ ਦੇ ਵਿਦਿਆਰਥੀ ਇਸ ਯੂਨੀਵਰਸਿਟੀ ਵਿਚ ਪੜ੍ਹਦੇ ਹਨ । ਇਹ ਵੱਖ ਵੱਖ ਵਿਦਿਆਰਥੀ ਜਿਆਦਾਤਰ ਅਰਬ ਤੇ ਅਫਰੀਕਾ ਦੇ ਦੇਸ਼ਾਂ ਦੇ ਹੁੰਦੇ ਹਨ । ਭਾਰਤ ਤੋਂ ਵੀ ਕੁਝ ਵਿਦਿਆਰਥੀ ਇਸਲਾਮੀਆ ਯੂਨੀਵਰਸਿਟੀ ਵਿਚ ਪੜ੍ਹ ਰਹੇ ਹਨ ।

ਇਸਲਾਮੀਆ ਯੂਨੀਵਰਸਿਟੀ ਵਿਚ ਹਰ ਸਾਲ ਸਭਿਆਚਾਰਕ ਸੈਮੀਨਾਰ ਕੀਤੇ ਜਾਂਦੇ ਹਨ । ਇਨ੍ਹਾਂ ਸੈਮੀਨਾਰਾਂ ਵਿਚ ਯੂਨੀਵਰਸਿਟੀ ਦੇ ਮੁੱਖ ਪ੍ਰੋਫੈਸਰ ਇਸਲਾਮ ਉਪਰ ਭਾਸ਼ਣ ਕਰਦੇ ਹਨ । ਚੰਗੇ ਭਾਸ਼ਣ ਨੂੰ ਪੁਸਤਕ ਦੇ ਰੂਪ ਵਿਚ ਛਾਪਿਆ ਜਾਂਦਾ ਹੈ ਅਤੇ ਇਹ ਪੁਸਤਕਾਂ ਵਿਸ਼ੇਸ਼ ਤੌਰ ਤੇ ਵੰਡੀਆਂ ਜਾਂਦੀਆਂ ਹਨ । ਅਫਰੀਕਾ ਅਤੇ ਏਸ਼ੀਆ ਵਿਚ ਕੁਰਾਨ ਦੀਆਂ ਤਕਰੀਬਨ 11000 ਪੁਸਤਕਾਂ ਵੰਡੀਆਂ ਗਈਆਂ ਹਨ । ਇਸਲਾਮੀਆ ਯੂਨੀਵਰਸਿਟੀ ਹਰ ਸਾਲ ਅਫਰੀਕਾ ਦੇ ਦੇਸ਼ਾਂ ਵਿਚ ਆਪਣੇ ਧਾਰਮਕ ਮਿਸ਼ਨ ਭੇਜਦੀ ਹੈ ।

ਸਊਦੀ ਅਰਬ ਸਰਕਾਰ ਇਸ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੰਦੀ ਹੈ । ਇਸ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀਆਂ ਨੂੰ ਬਦੇਸ਼ਾਂ ਵਿਚ ਤੁਲਨਾਤਮਕ ਅਧਿਅਨ ਲਈ ਭੇਜਿਆ ਜਾਂਦਾ ਹੈ ।

ਅਬਦੁਲ-ਅਜ਼ੀਜ਼ ਯੂਨੀਵਰਸਿਟੀ ਜਿੱਲ੍ਹਾ

ਇਸ ਯੂਨੀਵਰਸਿਟੀ ਦੀ ਸਥਾਪਨਾ ਸੰਨ 1967 ਵਿਚ ਕੀਤੀ ਗਈ ਸੀ । ਇਸ ਦਾ ਉਦਘਾਟਨ ਬਾਦਸ਼ਾਹ ਫ਼ੈਸਲ ਨੇ ਕੀਤਾ ਸੀ । ਇਸ ਯੂਨੀਵਰਸਿਟੀ ਦਾ ਮੁੱਖ ਉਦੇਸ਼ ਦੇਸ਼ ਵਿਚ ਵਿਦਿਆ ਦਾ ਪੂਰਾ ਪਰਚਾਰ ਕਰਨਾ ਹੈ । ਇਸ ਯੂਨੀਵਰਸਿਟੀ ਵਿਚ ਲੜਕੀਆਂ ਲਈ ਇਕ ਕਾਲਜ ਖੋਲ੍ਹਿਆ ਗਿਆ ਹੈ ।

ਤੇਲ ਅਤੇ ਖਣਿਜ ਪਦਾਰਥ ਕਾਲਜ

ਇਸ ਕਾਲਜ ਦੀ ਸਥਾਪਨਾ ਸੰਨ 1963 ਵਿਚ ਕੀਤੀ ਗਈ ਸੀ । ਇਹ ਕਾਲਜ ਦੇਸ਼ ਵਿਚ ਆਪਣੀ ਕਿਸਮ ਦਾ ਇਕੋ ਇਕ ਕਾਲਜ ਹੈ । ਇਸ ਕਾਲਜ ਦੇ ਖੋਲ੍ਹਣ ਦਾ ਮੁੱਖ ਉਦੇਸ਼ ਇੰਜੀਨੀਅਰ ਪੈਦਾ ਕਰਨਾ ਹੈ । ਸਊਦੀ ਅਰਬ ਵਿਚ ਤੇਲ ਭਾਰੀ ਮਾਤਰਾਂ ਵਿਚ ਮੌਜੂਦ ਹੈ, ਪਰ ਇੰਜੀਨੀਅਰਾਂ ਦੀ ਘਾਟ ਕਾਰਨ ਤੇਲ ਨਹੀਂ ਕੱਢਿਆ ਜਾ ਸਕਦਾ । ਇਹ ਹੀ ਕਾਰਣ ਹੈ ਕਿ ਤੇਲ ਕੱਢਣ ਲਈ ਸਊਦੀ ਅਰਬ ਸਰਕਾਰ ਨੇ ਬਦੇਸ਼ਾਂ ਨਾਲ ਸਮਝੌਤੇ ਕੀਤੇ ਹਨ । ਇਸ ਕਾਲਜ ਦੀ ਸਥਾਪਨਾ ਨਾਲ ਦੇਸ਼ ਦੀ ਆਰਥਿਕਤਾ ਵਿਚ ਤਬਦੀਲੀ ਆਈ ਹੈ । ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕਾਲਜ ਤੋਂ ਇੰਜੀਨੀਅਰਰਿੰਗ ਦੀ ਵਿਦਿਆ ਹਾਸਲ ਕੀਤੀ ਹੈ, ਉਹ ਹੁਣ ਤੇਲ ਦੀ ਖੋਜ ਲਈ ਲਾਲ ਸਾਗਰ ਦੇ ਨਾਲ ਦੇ ਖੇਤਰ ਦਾ ਸਰਵੇਖਣ ਕਰ ਰਹੇ ਹਨ । ਸੰਨ 1967 ਤੋਂ ਪਹਿਲਾਂ ਸਊਦੀ ਅਰਬ ਬਦੇਸਾਂ ਤੋਂ ਇੰਜੀਨੀਅਰ ਮੰਗਵਾਉਂਦਾ ਸੀ । ਦੇਸ਼ ਦੀ ਆਰਥਿਕਤਾ ਵਿਚ ਇਸ ਕਾਲਜ ਦੀ ਵਿਸ਼ੇਸ਼ ਮਹੱਤਤਾ ਹੈ । ਬਾਦਸ਼ਾਹ ਫ਼ੈਸਲ ਨੇ ਉਦਘਾਟਨ ਸਮੇਂ ਆਖਿਆ ਸੀ ਕਿ ਇਹ ਕਾਲਜ ਦੇਸ਼ ਦੇ ਵਿਗਿਆਨਕ, ਆਰਥਿਕ  ਅਤੇ ਉਦਯੋਗਿਕ ਵਿਕਾਸ ਲਈ ਮੀਲ ਪੱਥਰ ਸਿਧ ਹੋਵੇਗਾ ।

ਇੰਜੀਨੀਅਰਿੰਗ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪਹਿਲੇ ਸਾਲ ਭੌਤਿਆ ਵਿਗਿਆਨ, ਗਣਿਤ, ਰਸਾਇਣਕ ਵਿਗਿਆਨ ਸਬੰਧੀ ਵਿਦਿਆ ਹਾਸਲ ਕਰਦੇ ਹਨ। ਵਿਦਿਆ ਦਾ ਮਾਧਿਅਮ ਅੰਗਰੇਜ਼ੀ ਹੈ । ਸੈਕੰਡਰੀ ਪੱਧਰ ਤਕ ਉਪਰੋਕਤ ਵਿਸ਼ਿਆ ਦੀ ਪੜ੍ਹਾਈ ਤੋਂ ਮਗਰੋਂ 2 ਸਾਲ ਆਮ ਇੰਜੀਨੀਅਰਿੰਗ ਦਾ ਕੋਰਸ ਕਰਦੇ ਹਨ ਅਤੇ ਇਸ ਤੋਂ ਬਾਅਦ ਤੇਲ ਇੰਜੀਨੀਅਰਿੰਗ ਦਾ ਕੋਰਸ ਕਰਦੇ ਹਨ । ਇਸ ਉਪਰੰਤ ਤੇਲ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਅਤੇ ਭੂ-ਗਰਭ ਵਿਗਿਆਨ ਦੇ ਕਿਸੇ ਇਕ ਵਿਸ਼ੇ ਉਪਰ ਵਿਸ਼ੇਸ਼ਤਾ ਪ੍ਰਾਪਤ ਕੀਤੀ ਜਾਂਦੀ ਹੈ । ਇਸ ਕਾਲਜ ਤੋਂ ਇੰਜਨੀਅਰਿੰਗ ਪਾਸ ਕਰਕੇ ਵਿਦਿਆਰਥੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵਿਚ ਦਾਖ਼ਲਾ ਲੈਣ ਦੇ ਯੋਗ ਹੋ ਜਾਂਦੇ ਹਨ । ਪ੍ਰਾਈਵੇਟ ਸਕੂਲ ਸੈਕੰਡਰੀ ਪੱਧਰ ਤਕ ਹਨ । ਪ੍ਰਾਈਵੇਟ ਸਕੂਲ ਖੋਲ੍ਹਣ ਲਈ ਸਰਕਾਰ ਤੋਂ ਮਨਜੂਰੀ ਲੈਣੀ ਪੈਂਦੀ ਹੈ । ਦੇਸ਼ ਦੇ ‘ਵਿਦਿਆ ਮੰਤਰਾਲਾ’ ਵਿਚ ਇਕ ਵੱਖਰਾ ਵਿਭਾਗ ਖੋਲ੍ਹਿਆ ਹੋਇਆ ਹੈ ਜਿਹੜਾ। ਇਨ੍ਹਾਂ ਸਕੂਲਾਂ ਸਬੰਧੀ ਕਾਰਵਾਈ ਕਰਦਾ ਹੈ ।

ਮੁਫ਼ਤ ਵਿਦਿਆ

ਸਊਦੀ ਅਰਬ ਵਿਚ ਹਰ ਪੱਧਰ ਤੇ ਮੁਫ਼ਤ ਵਿਦਿਆ ਦਿਤੀ ਜਾਂਦੀ ਹੈ । ਵਿਦਿਆ ਮੰਤਰਾਲਾ ਵਿਦਿਆਰਥੀਆਂ ਨੂੰ ਮੁਫ਼ਤ ਪਾਠ-ਪੁਸਤਕਾਂ ਅਤੇ ਕਾਪੀਆਂ ਦਿੰਦਾ ਹੈ । ਯੂਨੀਵਰਸਿਟੀਆਂ, ਤਕਨੀਕੀ ਸਕੂਲਾਂ ਅਤੇ ਅਧਿਆਪਕ ਸਿਖਲਾਈ ਕੇਂਦਰਾਂ ਵਿਚ ਵਿਦਿਆਰਥੀਆਂ ਨੂੰ ਵਿਸ਼ੇਸ਼ ਵਜ਼ੀਫ਼ੇ ਦਿੱਤੇ ਜਾਂਦੇ ਹਨ ।

ਬਦੇਸ਼ਾਂ ਵਿਚ ਵਜ਼ੀਫ਼ੇ

ਸਊਦੀ ਅਰਬ ਸਰਕਾਰ ਲਾਇਕ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਕੇ ਬਦੇਸ਼ਾਂ ਵਿਚ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਭੇਜਦੀ ਹੈ । ਬਦੇਸ਼ਾਂ ਵਿਚ ਵਿਦਿਆਰਥੀ ਸਿਰਫ ਤਕਨੀਕੀ ਸਿਖਲਾਈ ਪ੍ਰਾਪਤ ਕਰਨ ਲਈ ਹੀ ਭੇਜੇ ਜਾਂਦੇ ਹਨ । ਹਰ ਸਾਲ ਤਕਰੀਬਨ 2000 ਵਿਦਿਆਰਥੀ ਬਦੇਸ਼ਾਂ ਵਿਚ ਭੇਜੇ ਜਾਂਦੇ ਹਨ ।

ਲੜਕੀਆਂ ਲਈ ਵਿਦਿਆ ਦਾ ਪ੍ਰਬੰਧ

ਪਹਿਲੀ ਵਾਰ ਸੰਨ 1960 ਵਿਚ ਲੜਕੀਆਂ ਲਈ ਸਕੂਲ ਖੋਲ੍ਹੇ ਗਏ ਤਾਂ ਜੋ ਇਸਤਰੀਆਂ ਵੀ ਕੌਮੀ ਉਸਾਰੀ ਵਿਚ ਆਪਣਾ ਹਿੱਸਾ ਪਾ ਸਕਣ । ਪਹਿਲੇ ਸਾਲ ਲੜਕੀਆਂ ਲਈ 15 ਇਸਲਾਮੀ ਸਕੂਲ ਖੋਲ੍ਹੇ ਗਏ ਅਤੇ ਇਕ ਸਕੂਲ ਅਧਿਆਪਕਾਂ ਦੀ ਸਿਖਲਾਈ ਲਈ ਵੀ ਖੋਲ੍ਹਿਆ ਗਿਆ । ਸੰਨ 1963 ਵਿਚ ਲੜਕੀਆਂ ਲਈ ਇਕ ਇੰਟਰਮੀਡੀਏਟ ਸਕੂਲ ਵੀ ਖੋਲ੍ਹਿਆ ਗਿਆ । ਲੜਕੀ ਵਿਚ ਲੜਕੀਆਂ 1965 ਵਿਚ

ਤਕਨੀਕੀ ਸਕੂਲ ਵੀ ਆਰੰਭ ਕੀਤੇ ਗਏ । ਸੰਨ 1970 ਵਿਚ ਸਉਦੀ ਅਰਬ ਦੇ ਸਕੂਲਾਂ ਵਿਚ ਲੜਕੀਆਂ ਦੀ ਗਿਣਤੀ ਕੁਲ ਵਿਦਿਆਰਥੀਆਂ ਦਾ 25% ਸੀ ਜੈ 1989 ਵਿਚ ਵੱਧ ਕੇ 45.3% ਹੈ ਗਈ । ਲਾਇਕ ਵਿਦਿਆਰਥਣਾਂ ਲਈ ਉਚੇਰੀ ਵਿਦਿਆ ਦਾ ਵੀ ਪ੍ਰਬੰਧ ਕੀਤਾ ਗਿਆ । ਸੰਨ 1991 ਵਿਚ 131,811 ਵਿਦਿਆਰਥਣਾਂ ਉਚੇਰੀ ਵਿਦਿਆ ਲਈ ਦਾਖਲ ਹੋਈਆਂ ।

ਸਕੂਲ ਸਿਹਤ

ਵਿਦਿਆ ਮੰਤਰਾਲੇ ਦੀ ਨਿਗਰਾਨੀ ਹੇਠ ਸਕੂਲ ਸਿਹਤ ਵਿਭਾਗ ਦੇ ਸਿਹਤ-ਕੇਂਦਰ ਸਕੂਲਾਂ ਵਿਚ ਕੰਮ ਕਰਦੇ ਹਨ । ਹਰੇਕ ਸਕੂਲ ਵਿਚ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਡਿਸਪੈਂਸਰੀਆਂ ਖੋਲ੍ਹੀਆਂ ਗਈਆ ਹਨ ।

ਪੁਸਤਕਾਲਾ

ਸੰਨ 1960 ਵਿਚ ਵਿਦਿਆ ਮੰਤਰਾਲੇ ਅਧੀਨ ਲਾਇਬ੍ਰੇਰੀ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ । ਹੁਣ ਤਕ ਵਿਦਿਆ ਮੰਤਰਾਲੇ ਨੇ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ, ਵਿਖੇ ਲਾਇਬ੍ਰੇਰੀਆਂ ਖੋਲ੍ਹੀਆਂ ਹਨ। ਦੇਸ਼ ਦੇ ਹੋਰ ਸ਼ਹਿਰਾਂ ਵਿਚ ਵੀ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਵਿਚ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕੇ । ਰਿਆਦ ਵਿਖੇ ਦੇਸ਼ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ।

ਵਿਦਿਆ ਮੰਤਰਾਲੇ ਨੇ ਪੁਸਤਕਾਂ ਲਿਖਣ ਲਈ ਲੇਖਕਾਂ ਨੂੰ ਉਤਸ਼ਾਹ ਦੇਣ ਵਾਸਤੇ ਇਕ ਬੋਰਡ ਬਣਾਇਆ ਹੈ । ਚੰਗੀਆਂ ਪੁਸਤਕਾਂ ਲਿਖਣ ਵਾਲੇ ਲੇਖਕਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ ।

ਸਿਹਤ ਸੇਵਾਵਾਂ

ਸਊਦੀ ਅਰਬ ਸਰਕਾਰ ਲੋਕਾਂ ਦੀ ਸਿਹਤ ਵਲ ਵਿਸ਼ੇਸ਼ ਧਿਆਨ ਦਿੰਦੀ ਹੈ। ਇਹ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਹਰੇਕ ਸ਼ਹਿਰੀ ਅਤੇ ਸੈਲਾਨੀ ਦੀ ਸਿਹਤ ਦਾ ਖਿਆਲ ਰਖਿਆ ਜਾਵੇ । ਦੇਸ਼ ਵਿਚ ਅਨੇਕਾਂ ਹਸਪਤਾਲ ਅਤੇ ਸਿਹਤ ਕੇਂਦਰ ਹਨ । ਇਹ ਲੋਕਾਂ ਦੀ ਸਿਹਤ ਦਾ ਧਿਆਨ ਰਖਦੇ ਹਨ । ਜਿੱਦਾ ਵਿਖੇ 150 ਲੱਖ ਰਿਆਲ ਦੀ ਲਾਗਤ ਨਾਲ ਇਕ ਸਿਹਤ ਕੇਂਦਰ ਬਣਾਇਆ ਗਿਆ ਹੈ । ਇਹ ਦੇਸ਼ ਦਾ ਸਭ ਤੋਂ ਵੱਡਾ ਹਸਪਤਾਲ ਹੈ ।

ਸੈਲਾਨੀਆਂ ਦੀ ਸਿਹਤ ਦਾ ਖਿਆਲ ਰੱਖਣ ਲਈ ਖੂਹਾਂ ਦਾ ਪਾਣੀ ਸਿਹਤ ਦੇ ਪੱਖ ਤੋਂ ਠੀਕ ਰੱਖਿਆ ਜਾਂਦਾ ਹੈ । ਜਿਨ੍ਹਾਂ ਇਮਾਰਤਾਂ ਵਿਚ ਧਾਰਮਿਕ ਸੈਲਾਨੀ ਆ ਕੇ ਰਹਿੰਦੇ ਹਨ, ਉਨ੍ਹਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। । ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਰਾਹੀ ਸਊਦੀ ਅਰਬ ਸਰਕਾਰ ਦੇਸ਼-ਵਾਸੀਆਂ ਅਤੇ ਸੈਲਾਨੀਆਂ ਨੂੰ ਸਿਹਤ-ਸਬੰਧੀ ਹਦਾਇਤਾਂ ਦਿੰਦੀ ਰਹਿੰਦੀ ਹੈ ।

ਬੀਮਾਰੀਆਂ ਦੀ ਰੋਕ-ਥਾਮ ਲਈ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ। ਇਸ ਕੰਮ ਲਈ ਸਿਹਤ ਕੇਂਦਰ ਸਥਾਪਿਤ ਕੀਤੇ ਗਏ ਹਨ । ਹਰ ਇਕ ਜ਼ਿਲ੍ਹੇ ਵਿਚ ਬੀਮਾਰੀਆਂ ਦੀ ਰੋਕਥਾਮ ਲਈ ਅਜਿਹਾ ਇਕ ਕੇਂਦਰ ਹੈ । ਦੇਸ਼ ਵਿਚੋਂ ਤਪਦਿਕ ਦੀ ਬੀਮਾਰੀ ਦਾ ਖ਼ਾਤਮਾ ਕਰਨ ਲਈ ਰਿਆਦ ਵਿਚ ਇਕ ਵੱਡੀ ਪ੍ਰਯੋਗਸ਼ਾਲ ਖੋਲ੍ਹੀ ਗਈ ਹੈ । ਛੂਤ-ਛਾਤ ਦੀਆਂ ਬੀਮਾਰੀਆਂ ਖਾਸ ਕਰਕੇ ਚੇਚਕ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਵਿਸ਼ੇਸ਼ ਕਾਨੂੰਨ ਬਣਾਏ ਹਨ। ਸਿਹਤ ਸਬੰਧੀ ਯੋਜਨਾਵਾਂ ਤਿਆਰ ਕਰਨ ਲਈ ਜਨਮ ਅਤੇ ਮਰਨ ਦਾ ਰਿਕਾਰਡ ਰੱਖਿਆ ਜਾਂਦਾ ਹੈ ।

ਦੇਸ਼ ਦੇ ਦੂਰ ਦੁਰਾਡੇ ਅਤੇ ਪਛੜੇ ਹੋਏ ਖੇਤਰਾਂ ਵਿਚ ਵੀ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ ਗਈਆਂ ਹਨ । ਚਲਦੇ ਫਿਰਦੇ ਹਸਪਤਾਲ ਲੋਕਾਂ ਦੀ ਸਿਹਤ ਦਾ ਖਿਆਲ ਰਖਦੇ ਹਨ । ਸਊਦੀ ਅਰਬ ਵਿਚ ਸੈਨਿਕ ਹਸਪਤਾਲ ਵੀ ਖੋਲ੍ਹੇ ਗਏ। ਹਨ । ਸੰਨ 1988 ਵਿਚ ਦੇਸ਼ ਵਿਚ 224 ਹਸਪਤਾਲ, 2,258 ਅਤਲੇ ਸਿਹਤ ਕੇਂਦਰ ਅਤੇ 73 ਪ੍ਰਾਈਵੇਟ ਹਸਪਤਾਲ ਸਨ । ਜਿੱਲ੍ਹਾ ਵਿਖੇ ਤੀਰਥ ਯਾਤਰੀਆਂ ਲਈ ਇਕ ਕੁਰਾਟੀਨ ਕੇਂਦਰ ਵੀ ਹੈ ।

ਮੱਕੇ ਦੇ ਹੱਜ ਲਈ ਆਉਣ ਵਾਲੇ ਧਾਰਮਿਕ ਯਾਤਰੀਆਂ ਦਾ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ ।

ਸਮਾਜ-ਭਲਾਈ ਸੇਵਾਵਾਂ

ਸਊਦੀ ਅਰਬ ਸਰਕਾਰ ਲੋਕਾਂ ਦੀ ਭਲਾਈ ਲਈ ਖ਼ਾਸ ਕਰਕੇ ਮਜ਼ਦੂਰ ਵਰਗ ਦਾ ਵਿਸ਼ੇਸ਼ ਖ਼ਿਆਲ ਰਖਦੀ ਹੈ । ਦੇਸ਼ ਵਿਚ ਯੋਜਨਾ ਦਾ ਮੁੱਖ ਉਦੇਸ਼ ਸਰਕਾਰੀ ਵਿਭਾਗਾਂ ਅਤੇ ਪ੍ਰਾਈਵੇਟ ਸੈਕਟਰਾਂ ਵਿਚ ਲੋਕਾਂ ਲਈ ਨੌਕਰੀਆਂ ਦੀਆਂ ਵੱਧ ਤੋਂ ਵੱਧ ਸੰਭਾਵਨਾਵਾਂ ਪੈਦਾ ਕਰਨਾ ਹੈ । ਰੁਜ਼ਗਾਰ ਅਤੇ ਕਿਰਤ ਵਿਭਾਗ ਨੇ ਵਿਦਿਆ ਮੰਤਰਾਲੇ ਦੀ ਮੱਦਦ ਨਾਲ ਦੇਸ਼ ਵਿਚ ਕਈ ਕੇਂਦਰ ਕਾਇਮ ਕੀਤੇ ਹਨ। । ਹਰੇਕ ਕੇਂਦਰ ਸਮਾਜਕ ਸਭਿਆਚਾਰ, ਸਿਹਤ ਅਤੇ ਖੇਤੀਬਾੜੀ ਯੂਨਿਟਾਂ ਵਿਚ ਵੰਡਿਆ ਹੋਇਆ ਹੈ । ਲੜਕੀਆਂ ਲਈ ਇਕ ਨਵੀਨ ਸੰਸਥਾ ਅਤੇ ਬੁੱਢਿਆਂ ਤੇ ਅੰਗਹੀਣ ਲੋਕਾਂ ਲਈ ਕੇਂਦਰ ਬਣਾਏ ਗਏ ਹਨ ।

ਦੇਸ਼ ਵਿਚ ਸਮਾਜ ਸੇਵਾ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ । ਇਸ ਸੰਸਥਾ ਵਿਚ ਸਮਾਜ ਸੇਵਾ ਲਈ ਤਿੰਨ ਸਾਲਾਂ ਦਾ ਕੋਰਸ ਹੁੰਦਾ ਹੈ । ਇਥੋਂ ਡਿਪਲੋਮਾ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਭਲਾਈ ਕੇਂਦਰਾਂ ਵਿਚ ਕੰਮ ਕਰ ਰਹੇ ਹਨ । ਕਿਰਤ ਮੰਤਰਾਲਾ ਰੈੱਡ ਕਰਾਸ ਸੁਸਾਇਟੀ ਦੀ ਹਰ ਪੱਖ ਤੋਂ ਮਦਦ ਕਰਦਾ ਹੈ ।

ਕਿਰਤ ਮੰਤਰਾਲੇ ਵਿਚ ਯੁਵਕ ਭਲਾਈ ਵਿਭਾਗ ਦੀ ਵੀ ਸਥਾਪਨਾ ਕੀਤੀ ਗਈ ਹੈ । ਇਸ ਵਿਭਾਗ ਦਾ ਉਦੇਸ਼ ਬੱਚਿਆਂ ਨੂੰ ਦੇਸ਼ ਦਾ ਚੰਗਾ ਸ਼ਹਿਰੀ ਬਣਾਉਣਾ ਹੈ । ਯੁਵਕਾਂ ਦੀਆਂ ਸੇਵਾਵਾਂ ਅਜਿਹੇ ਕੰਮ ਵਿਚ ਲਗਾਈਆਂ ਜਾਂਦੀਆਂ ਹਨ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਚੰਗੇ ਬਣ ਸਕਣ ।

ਹਰ ਸਾਲ ਸਊਦੀ ਅਰਬ ਸਰਕਾਰ ਲੱਖਾਂ ਰਿਆਲ ਖੇਡਾਂ ਉਪਰ ਖ਼ਰਚ ਕਰਦੀ ਹੈ । 25 ਲੱਖ ਰਿਆਲ ਦੀ ਲਾਗਤ ਨਾਲ ਰਿਆਦ ਵਿਖੇ ਯੁਵਕ ਭਲਾਈ ਕੇਂਦਰ ਖੋਲ੍ਹਿਆ ਗਿਆ ਹੈ । ਹਰੇਕ ਕਲੱਬ ਨੂੰ ਆਰਥਿਕ ਸਹਾਇਤਾ ਦਿਤੀ ਜਾਂਦੀ ਹੈ । ਸਊਦੀ ਅਰਬ ਅੰਤਰਰਾਸ਼ਟਰੀ ਓਲੰਪਿਕ ਦਾ ਮੈਂਬਰ ਵੀ ਬਣ ਗਿਆ ਹੈ ।

ਸਹਿਕਾਰਤਾ

ਦੇਸ਼ ਵਿਚ ਕਿਰਤ ਮੰਤਰਾਲੇ ਅਧੀਨ ਸਹਿਕਾਰਤਾ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ । ਸਹਿਕਾਰਤਾ ਵਿਭਾਗ ਦਾ ਮੁੱਖ ਕੰਮ ਰਜਿਸਟਰਡ ਸਹਿਕਾਰੀ ਸਭਾਵਾਂ ਦੀ ਦੇਖਭਾਲ ਅਤੇ ਆਰਥਿਕ ਤੌਰ ਤੇ ਸਹਾਇਤਾ ਕਰਨਾ ਹੈ । ਸਹਿਕਾਰੀ ਸਭਾਵਾਂ ਜ਼ਿਆਦਾਤਰ ਪੇਂਡੂ ਖੇਤਰਾਂ ਵਿਚ ਪੂੰਜੀ ਲਾਉਂਦੀਆਂ ਹਨ। ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਰਸਾਇਣਕ ਖਾਦ, ਸਿੰਜਾਈ ਦੀਆਂ ਸਹੂਲਤਾਂ, ਪੇਂਡੂ ਉਦਯੋਗ ਅਤੇ ਲੋਕਾਂ ਨੂੰ ਘੱਟ ਕੀਮਤ ਤੇ ਖਾਣ ਪੀਣ ਦੀਆਂ ਵਸਤੂਆਂ ਦੇਣ ਦਾ ਪ੍ਰਬੰਧ ਕਰਦੀਆਂ ਹਨ । ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਸਹਿਕਾਰੀ ਸਭਾਵਾਂ ਖੋਲ੍ਹੀਆਂ ਜਾਣ ਤਾਂ ਜੋ ਦੇਸ਼ ਉੱਨਤੀ ਦੇ ਰਾਹ ਵੱਲ ਅਗੇ ਵਧ ਸਕੇ ।

ਉਦਯੋਗਿਕ ਸਿਖਲਾਈ

ਇਹ ਵਿਭਾਗ ਵੀ ਕਿਰਤ ਮੰਤਰਾਲੇ ਅਧੀਨ ਹੈ । ਇਹ ਵਿਭਾਗ ਪ੍ਰਬੰਧਕ ਕੰਮਾਂ ਲਈ ਨਵੇਂ ਤਰੀਕੇ ਅਪਣਾਉਂਦਾ ਹੈ । ਇਸ ਵਿਭਾਗ ਦਾ ਕੰਮ ਕਾਰਖ਼ਾਨੇਦਾਰਾਂ ਅਤੇ ਕਿਰਤੀਆਂ ਵਿਚਕਾਰ ਚੰਗੇ ਸੰਬੰਧ ਕਾਇਮ ਕਰਨਾ ਹੈ। ਕਿਰਤੀਆਂ ਦੀਆਂ ਸੇਵਾਵਾਂ ਵਿਚ ਸੁਧਾਰ ਕਰਨ ਲਈ “ਅੰਤਰਰਾਸ਼ਟਰੀ ਕਿਰਤ ਸੰਘ” ਦੀ ਸਲਾਹ ਲਈ ਜਾਂਦੀ ਹੈ । ਦੇਸ਼ ਵਿਚ ਕਈ ਵੋਕੇਸ਼ਨਲ ਕੇਂਦਰ ਰਿਆਦ, ਦਮਾਮ, ਜਿੱਦਾ, ਕਾਸਿਮ ਅਤੇ ਅਲਜ਼ੋਫ ਵਿਖੇ ਖੋਲ੍ਹੇ ਗਏ ਹਨ । ਵੋਕੇਸ਼ਨਲ ਕੇਂਦਰ ਰਿਆਦ ਵਿਚ ਟਾਈਪ ਦੀਆਂ ਮਸ਼ੀਨਾਂ ਦੀ ਮੁਰੰਮਤ ਕਰਨ ਅਤੇ ਰੇਡੀਓ ਅਤੇ ਟੈਲੀਵਿਜ਼ਨ ਦੀ ਮੁਰੰਮਤ ਦੇ ਸੈਕਸ਼ਨ ਹਨ ।

ਸੂਚਨਾ ਅਤੇ ਪ੍ਰਸਾਰ

ਸੰਨ 1963 ਤੋਂ ਪਹਿਲਾਂ ਦੇਸ਼ ਵਿਚ ਸੂਚਨਾ ਅਤੇ ਪ੍ਰਸਾਰ ਦਾ ਪ੍ਰਬੰਧ ਨਹੀਂ ਸੀ। ਸੂਚਨਾ ਤੇ ਪ੍ਰਸਾਰ ਦੇ ਢੰਗ ਪੁਰਾਣੇ ਸਨ । ਟੈਲੀਵਿਜ਼ਨ ਅਤੇ ਰੇਡੀਓ ਲੋਕਾਂ ਲਈ ਇਕ ਅਚੰਭਾ ਸਨ । ਇਸ ਗੱਲ ਤੋਂ ਦੇਸ਼ ਦੇ ਆਰਥਕ ਅਤੇ ਸਮਾਜਕ ਤੌਰ ਤੇ ਪਛੜੇ ਹੋਣ ਦਾ ਪਤਾ ਲਗਦਾ ਹੈ । ਅਖ਼ਬਾਰ ਵੀ ਦੇਸ਼ ਵਿਚ ਘੱਟ ਛਪਦੇ ਸਨ । ਸੰਨ 1963 ਵਿਚ ਸਿਰਫ਼ ਦੇ ਰੋਜ਼ਾਨਾ ਅਤੇ ਕੁਝ ਕੁ ਹਫ਼ਤੇਵਾਰ ਅਖ਼ਬਾਰ ਛਪਦੇ ਸਨ। ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਅਖ਼ਬਾਰ ਆਮ ਲੋਕਾਂ ਤੱਕ ਨਹੀਂ ਪਹੁੰਚ ਸਕਦੇ ਸਨ । ਦੇਸ਼ ਦੇ ਬੁੱਧੀ-ਜੀਵੀ ਲੋਕ ਅਤੇ ਬਦੇਸ਼ੀ ਲੇਖਕ ਸਊਦੀ ਅਰਬ ਬਾਰੇ ਘੱਟ ਹੀ ਲਿਖਦੇ ਸਨ । ਪ੍ਰਸਾਰ ਦੇ ਸਾਧਨ ਬਹੁਤ ਪਛੜੇ ਹੋਏ ਸਨ । ਸੰਨ 1962 ਵਿਚ ਬਾਦਸ਼ਾਹ ਫ਼ੈਸਲ ਨੇ ਦੇਸ਼ ਦੀ ਵਾਗਡੋਰ ਸੰਭਾਲਦੇ ਹੀ ਸੂਚਨਾ ਅਤੇ ਪ੍ਰਸਾਰ ਦੇ ਤਰੀਕਿਆਂ ਵਿਚ ਸੁਧਾਰ ਕਰਨ ਲਈ ਇਕ ਯੋਜਨਾ ਤਿਆਰ ਕੀਤੀ। ਸੰਨ 1963 ਵਿਚ ਸਊਦੀ ਅਰਬ ਵਿਚ ਸੂਚਨਾ ਅਤੇ ਪ੍ਰਸਾਰ ਮੰਤਰਾਲਾ ਕਾਇਮ ਕੀਤਾ ਗਿਆ। ਹੁਣ ਦੇਸ਼ ਦੇ ਸੂਚਨਾ ਅਤੇ ਪ੍ਰਸਾਰ ਕੇਂਦਰ ਲੋਕਾਂ ਦੇ ਹਰੇਕ ਖੇਤਰ ਵਿਚ ਲੋੜਾਂ ਪੂਰੀਆਂ ਕਰਨ ਲਈ ਨਵੇਂ ਅਤੇ ਸੁਚੱਜੇ ਢੰਗ ਅਪਣਾਉਣ ਲਗ ਪਏ 어।

ਸਊਦੀ ਅਰਬ ਵਿਚ ਸਭ ਤੋਂ ਪਹਿਲਾ ਪ੍ਰਸਾਰ ਕੇਂਦਰ ਜਿੱਲ੍ਹਾ ਵਿਖੇ ਕਾਇਮ ਕੀਤਾ ਗਿਆ ਸੀ । ਜਿੱਲ੍ਹਾ ਰੇਡੀਓ ਸਟੇਸ਼ਨ ਤੋਂ ਨਾ ਸਿਰਫ ਦੇਸ਼ ਲਈ ਹੀ ਪ੍ਰੋਗਰਾਮ ਸੁਣਾਏ ਜਾਂਦੇ ਹਨ, ਸਗੋਂ ਗੁਆਂਢੀ ਅਰਬ ਦੇਸ਼ਾਂ ਅਤੇ ਸੰਸਾਰ ਦੇ ਹੋਰਨਾਂ ਦੇਸ਼ਾਂ ਲਈ ਵੀ “ਬਦੇਸ਼ੀ ਸੇਵਾਵਾਂ” ਦਾ ਪ੍ਰੋਗਰਾਮ ਸੁਣਾਇਆ ਜਾਂਦਾ ਹੈ । ਜਿੱਦਾ ਵਿਖੇ ਹੋਰ ਨਵੇਂ ਅਤੇ ਤਕਨੀਕੀ ਸਟੂਡਿਓ ਵੀ ਕਾਇਮ ਕੀਤੇ ਗਏ ਹਨ । ਰਿਆਦ ਵਿਖੇ ਵੀ ਇਕ ਰੇਡੀਓ ਸਟੇਸ਼ਨ ਬਣਾਇਆ ਗਿਆ ਹੈ ਅਤੇ ਇਸ ਸਟੇਸ਼ਨ ਨੂੰ ਮੀਡੀਅਮ ਵੇਵ ਤੇ ਸੁਣਿਆ ਜਾ ਸਕਦਾ ਹੈ । ਦੇਸ਼ ਦੇ ਪੂਰਬੀ ਭਾਗ ਦੀਆਂ ਲੋੜਾਂ ਪੂਰੀਆ ਲਈ ਦਮਾਮ ਵਿਖੇ ਰੇਡੀਓ ਸਟੇਸ਼ਨ ਸਥਾਪਤ ਕੀਤਾ ਗਿਆ ਹੈ । ਇਸ ਸਟੇਸ਼ਠ ਤੋਂ ਵੀ ਪ੍ਰੋਗਰਾਮ ਮੀਡੀਅਮ ਵੇਵ ਤੇ ਸੁਣਿਆ ਜਾ ਸਕਦਾ ਹੈ ।

ਟੈਲੀਵਿਜ਼ਨ ਸੰਚਾਰ ਸੰਨ 1965 ਤੋਂ ਸ਼ੁਰੂ ਹੋਇਆ । ਸੰਨ 1991 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਵਿਚ ਲਗਭਗ 4.7 ਮਿਲੀਅਨ ਰੇਡੀਓ ਅਤੇ 4.1 ਮਿਲੀਅਨ ਟੈਲੀਵਿਜ਼ਨ ਸੈੱਟ ਸਨ । ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨ ਤੋਂ ਹੁਣ ਪ੍ਰੋਗਰਾਮ ਅੰਗਰੇਜ਼ੀ, ਅਰਬੀ, ਉਰਦੂ, ਫਾਰਸੀ, ਆਦਿ ਭਾਸ਼ਾ ਵਿਚ ਦਿੱਤੇ ਜਾਂਦੇ ਹਨ । ਪ੍ਰੋਗਰਾਮ ਵੀ ਵੱਖ ਵੱਖ ਵੰਨਗੀਆਂ ਦੇ ਹੁੰਦੇ ਹਨ ।

ਅਖ਼ਬਾਰ

ਸਊਦੀ ਅਰਬ ਵਿਚ ਸਰਕਾਰ ਨੇ ਅਖਬਾਰਾਂ ਸਬੰਧੀ ਨਿਯਮ ਬਣਾਏ ਹੋਏ ਹਨ । ਅਖ਼ਬਾਰ ਛਾਪਣ ਦਾ ਅਧਿਕਾਰ ਸਿਰਫ ਪੜ੍ਹੇ ਲਿਖੇ ਲੋਕਾਂ ਨੂੰ ਹੈ । ਸਉਦੀ ਅਰਬ ਸਰਕਾਰ ਅਖ਼ਬਾਰਾਂ ਨੂੰ ਆਰਥਿਕ ਸਹਾਇਤਾ ਦਿੰਦੀ ਹੈ ਤਾਂ ਜੇ ਅਖ਼ਬਾਰ ਦੇਸ਼ ਅਤੇ ਬਦੇਸ਼ਾਂ ਬਾਰੇ ਵੱਧ ਤੋਂ ਵੱਧ ਖ਼ਬਰਾਂ ਛਾਪ ਸਕਣ । ਅਖ਼ਬਾਰਾਂ ਨੂੰ ਬਦੇਸ਼ੀ ਖ਼ਬਰ ਏਜੰਸੀਆਂ ਪਾਸੋਂ ਵੱਧ ਤੋਂ ਵੱਧ ਲਾਭ ਉਠਾਉਣ ਦਾ ਉਤਸ਼ਾਹ ਦਿੱਤਾ ਜਾਂਦਾ ਹੈ । ਬਾਦਸ਼ਾਹ ਫ਼ੈਸਲ ਨੇ ਅਖ਼ਬਾਰਾਂ ਨੂੰ ਪੂਰਣ ਆਜ਼ਾਦੀ ਦਿੱਤੀ ਸੀ । ਅਖ਼ਬਾਰਾਂ ਵਿਚ ਖ਼ਬਰਾਂ ਛਾਪਣ ਤੇ ਕੋਈ ਪਾਬੰਦੀ ਨਹੀਂ ਸੀ ।

ਸਊਦੀ ਅਰਬ ਦੀ ਬਦੇਸ਼ਾਂ ਵਿਚ ਖਾਸ ਕਰਕੇ ਯੂਰਪ ਅਤੇ ਉੱਨਤੀ ਅਮਰੀਕਾ ਦੇ ਦੇਸ਼ਾਂ ਵਿਚ ਕੋਈ ਵੀ ਸੂਚਨਾ ਏਜੰਸੀ ਨਹੀਂ ਹੈ । ਇਸ ਦਾ ਕਾਰਨ ਦੇਸ਼ ਵਿਚ ਬਦੇਸ਼ੀ ਪੱਤਰਕਾਰਾਂ ਦੀ ਅਣਹੋਂਦ ਹੈ । ਸਊਦੀ ਅਰਬ ਸਰਕਾਰ ਨੂੰ ਬਦੇਸ਼ੀ ਪੱਤਰਕਾਰਾਂ ਵਿਚ ਦਿਲਚਸਪੀ ਨਹੀਂ ਹੈ । ਇਸ ਕਰਕੇ ਬਦੇਸ਼ਾਂ ਵਿਚ ਸਊਦੀ ਅਰਬ ਦੀ ਆਰਥਕ, ਸਮਾਜਕ ਅਤੇ ਰਾਜਨੀਤਕ ਹਾਲਤ ਬਾਰੇ ਠੀਕ ਪਤਾ ਨਹੀਂ ਲਗਦਾ । ਸੂਚਨਾ ਮੰਤਰਾਲੇ ਦੀ ਸਥਾਪਨਾ ਨਾਲ ਪੱਤਰਕਾਰੀ ਦੇ ਖੇਤਰ ਵਿਚ ਸੁਧਾਰ ਆਇਆ ਹੈ । ਹੁਣ ਦੇਸ਼ ਦੀ ਸਰਕਾਰ ਬਦੇਸ਼ੀ ਪੱਤਰਕਾਰਾਂ ਨੂੰ ਆਪ ਬੁਲਾਉਂਦੀ ਹੈ ਤਾਂ ਜੋ ਬਦੇਸ਼ੀ ਅਖ਼ਬਾਰਾਂ ਵਿਚ ਸਊਦੀ ਅਰਬ ਬਾਰੇ ਠੀਕ ਖ਼ਬਰਾਂ ਛਾਪ ਸਕਣ । ਬਦੇਸ਼ੀ ਪੱਤਰਕਾਰਾਂ ਨੂੰ ਹਰੇਕ ਸਹੂਲਤ ਦਿੱਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਸਊਦੀ ਅਰਬ ਵਿਚ ਹੋਰਨਾਂ ਮੱਧ-ਪੂਰਬ ਦੇ ਦੇਸ਼ਾਂ ਦੇ ਮੁਕਾਬਲੇ ਤੇ ਵੱਧ ਬਦੇਸ਼ੀ ਪੱਤਰਕਾਰ ਆਉਂਦੇ ਹਨ । ਬਦੇਸ਼ੀ ਪੱਤਰਕਾਰਾਂ ਨੂੰ ਦੇਸ਼ ਦੇ ਸਭਿਆਚਾਰ ਸਬੰਧੀ ਜਾਣ ਪਛਾਣ ਕਰਵਾਈ ਜਾਂਦੀ ਹੈ ।

ਸੂਚਨਾ ਅਤੇ ਪ੍ਰਸਾਰ ਮੰਤਰਾਲੇ ਦੀ ਸਥਾਪਨਾ ਨਾਲ ਨਾ ਸਿਰਫ਼ ਸੂਚਨਾ ਦੀਆਂ ਸਹੂਲਤਾਂ ਵਿਚ ਹੀ ਵਾਧਾ ਹੋਇਆ ਹੈ ਸਗੋਂ ਇਸ ਦਾ ਅਸਰ ਸੂਚਨਾ ਵਿਧੀ ਉਪਰ ਵੀ ਹੋਇਆ ਹੈ । ਹੁਣ ਸਊਦੀ ਅਰਬ ਦੇ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ ਤੋਂ ਇਸਤਰੀਆਂ ਪ੍ਰੋਗਰਾਮ ਰਿਲੇ ਕਰਦੀਆਂ ਹਨ। ਪੱਤਰਕਾਰੀ ਦੇ ਖੇਤਰ ਵਿਚ ਵੀ ਇਸਤਰੀਆਂ ਵੱਧ ਚੜ੍ਹ ਕੇ ਭਾਗ ਲੈ ਰਹੀਆਂ ਹਨ । ਹੁਣ ਸਊਦੀ ਅਰਬ ਵਿਚ ਅੰਗਰੇਜ਼ੀ ਅਤੇ ਅਰਬੀ ਭਾਸ਼ਾ ਵਿਚ 10 ਰੋਜ਼ਾਨਾ ਅਖ਼ਬਾਰ ਅਤੇ 11 ਹਫ਼ਤਾਵਾਰ ਅਖ਼ਬਾਰ ਨਿਕਲਦੇ ਹਨ ।

ਡਾਕ ਅਤੇ ਤਾਰ ਸੇਵਾ

ਸਊਦੀ ਅਰਬ ਆਰਥਿਕ ਤੌਰ ਤੇ ਪਛੜਿਆ ਹੋਇਆ ਦੇਸ਼ ਹੋਣ ਕਾਰਨ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਟੈਲੀਫੋਨ ਅਤੇ ਟੈਲੀਗ੍ਰਾਫ਼ ਇਥੋਂ ਦੇ ਲੋਕਾਂ ਲਈ ਇਕ ਅਚੰਭਾ ਸਨ । ਹੁਣ ਡਾਕ ਤੇ ਤਾਰ ਸੇਵਾ ਦਾ ਹੌਲੀ ਹੌਲੀ ਵਿਕਾਸ ਹੋ ਰਿਹਾ ਹੈ । ਦੇਸ਼ ਦੇ ਹਰੇਕ ਭਾਗ ਵਿਚ ਟੈਲੀਫੋਨ ਰਾਹੀਂ ਸੁਨੇਹੇ ਭੇਜੇ ਜਾ ਸਕਦੇ ਹਨ । ਸਉਦੀ ਅਰਬ, ਮੱਧ ਪੂਰਬ ਦੇਸ਼ਾਂ ਦੀ ਡਾਕ ਤੇ ਤਾਰ ਫੈਡਰੇਸ਼ਨਾਂ ਦਾ ਮੈਂਬਰ ਹੈ । ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਵਸਰਾਂ ਤੇ ਡਾਕ ਤੇ ਤਾਰ ਵਿਭਾਗ ਵਿਸ਼ੇਸ਼ ਟਿਕਟਾਂ ਜਾਰੀ ਕਰਦਾ ਹੈ । ਇਨ੍ਹਾਂ ਵਿਸ਼ੇਸ਼ ਟਿਕਟਾਂ ਨੂੰ ਬੱਚੇ ਬੜੇ ਚਾਅ ਨਾਲ ਇਕੱਠਾ ਕਰਦੇ ਹਨ।

ਹੁਣ ਸੈਲਾਨੀਆਂ ਦੀ ਸਹੂਲਤ ਲਈ ਜਿੰਦਾ ਅਤੇ ਰਿਆਦ ਵਿਖੇ ਮੁੱਖ ਸੜਕਾਂ ਦੇ ਨਾਲ ਵਾਇਰਲੈਸ ਸੈੱਟ ਲਗੇ ਹੋਏ ਹਨ। ਮੱਕਾ, ਰਿਆਦ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਟੈਲੀਪ੍ਰਿੰਟਰ ਲੱਗੇ ਹੋਏ ਹਨ । ਬਦੇਸ਼ਾਂ ਵਿਚ ਸੁਨੇਹਾ ਪਹੁੰਚਾਉਣ ਲਈ ਜਿੱਲ੍ਹਾ ਵਿਖੇ ਇਕ ਟੈਲੀਫ਼ੋਨ ਐਕਸਚੇਂਜ ਬਣਾਇਆ ਗਿਆ ਹੈ । ਸੰਨ 1988 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਵਿਚ 1,099,000 ਟੈਲੀਫ਼ੋਨ ਅਤੇ 603 ਡਾਕ ਘਰ ਸਨ।

ਪੁਰਾਤੱਤਵ ਵਸਤੂਆਂ

ਪ੍ਰਾਚੀਨ ਕਾਲ ਦੇ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਸਊਦੀ ਅਰਬ ਵਿਚ ਅਨੇਕਾਂ ਸਭਿਅਤਾਵਾਂ ਪੈਦਾ ਹੋਈਆ ਅਤੇ ਫਿਰ ਖ਼ਤਮ ਹੋਈਆਂ। ਇਨ੍ਹਾਂ ਸਭਿਆਤਾਵਾਂ ਨੇ ਦੇਸ਼ ਦੇ ਸਭਿਆਚਾਰ ਉੱਤੇ ਡੂੰਘਾ ਅਸਰ ਪਾਇਆ ਹੈ । ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ‘ਕੁਰਾਨ’ ਵਿਚ ਇਸ ਦੇ ਸਬੂਤ ਮਿਲਦੇ ਹਨ । ਦੇਸ਼ ਦੀਆਂ ਪੁਰਾਣੀਆਂ ਵਸਤੂਆਂ ਵੱਲ ਸਰਕਾਰ ਖ਼ਾਸ ਧਿਆਨ ਦਿੰਦੀ ਹੈ ਅਤੇ ਇਨ੍ਹਾਂ ਦੀ ਰਾਖੀ ਲਈ ਵਿਦਿਆ ਮੰਤਰਾਲੇ ਵਿਚ ਪੁਰਾਤੱਤਵ ਵਿਭਾਗ ਖੋਲ੍ਹਿਆ ਗਿਆ ਹੈ । ਇਹ ਵਿਭਾਗ ਪੁਰਾਣੀਆਂ ਵਸਤੂਆਂ ਦੀ ਖੋਜ ਕਰਦਾ ਹੈ । ਹੁਣ ਸਊਦੀ ਅਰਬ ਦਾ ਪੁਰਾਤੱਤਵ ਸਰਵੇਖਣ ਕੀਤਾ ਗਿਆ ਹੈ ਅਤੇ ਪੁਰਾਣੀਆਂ ਲਿਖਤਾਂ ਦੀਆਂ ਫ਼ੋਟੈਸਟੈਟ ਕਾਪੀਆਂ ਤਿਆਰ ਕੀਤੀਆਂ ਗਈਆਂ ਹਨ । ਸਊਦੀ ਅਰਬ ਦਾ ਇਕ ਪੁਰਾਣਾ ਪਿੰਡ ਯਾਟਿਵ ਪਹਾੜੀਆਂ ਦੀ ਗੋਦ ਵਿਚ ਸਥਿਤ ਹੈ । ਅਲਅੱਫਲਾਜ਼ ਦੇ ਕਈ ਸਥਾਨਾਂ ਤੋਂ ਪੁਰਾਣੀਆਂ ਲਿਖਤਾਂ ਲੱਭੀਆਂ ਗਈਆਂ ਹਨ । ਪੁਰਾਣੇ ਲੇਖਕਾਂ ਅਤੇ ਖੋਜੀਆਂ ਨੇ ਆਪਣੀਆਂ ਲਿਖਤਾਂ ਵਿਚ ਝੀਲਾਂ ਅਤੇ ਸਿੰਜਾਈ ਦੇ ਸਾਧਨਾਂ ਦਾ ਵਰਣਨ ਕੀਤਾ ਹੈ। । ਇਕ ਹੋਰ ਪੁਰਾਣੀ ਥਾਂ “ਵਾਦੀ ਅਰਵਾਥ” ਹੈ, ਇਥੇ ਪੱਥਰਾਂ ਉਪਰ ਲਿਖਾਈ ਉਕਰੀ ਹੋਈ ਹੈ । ਇਸ ਥਾਂ ਤੋਂ ਕੁਝ ਤਸਵੀਰਾਂ ਵੀ ਪ੍ਰਾਪਤ ਹੋਈਆਂ ਹਨ। ਇਕ ਤਸਵੀਰ ਵਿਚ ਸ਼ੇਖ ਦੇ ਪੱਗ ਬੰਨੀ ਹੋਈ ਹੈ ਅਤੇ ਲੋਕਾਂ ਸਾਮ੍ਹਣੇ ਭਾਸ਼ਣ ਕਰ ਰਿਹਾ। ਹੈ । ਇਕ ਹੋਰ ਤਸਵੀਰ ਵਿਚ ਇਕ ਵਿਅਕਤੀ ਨੇ ਉਪਰ ਵੱਲ ਨੂੰ ਹੱਥ ਜੇੜੇ ਹੋਏ ਹਨ। ਤੀਜੀ ਤਸਵੀਰ ਵਿਚ ਕੁੱਤਾ, ਸ਼ਿਕਾਰੀ ਅਤੇ ਊਠ ਵਿਖਾਈ ਦਿੰਦੇ ਹਨ। ਚੌਬੀ ਤਸਵੀਰ ਵਿਚ ਪੁਰਾਣਾ ਸ਼ਹਿਰ (ਮਦੇਨ ਸਲੀਹ) ਵਿਖਾਇਆ ਗਿਆ ਹੈ ।

ਲੋਕ ਅਤੇ ਧਰਮ

ਸਊਦੀ ਅਰਬ ਦੇ ਲੋਕਾਂ ਦਾ ਧਰਮ ਨਾਲ ਡੂੰਘਾ ਸਬੰਧ ਹੈ । ਮੁਸਲਮਾਨਾਂ ਦੇ ਦੋ ਪ੍ਰਸਿੱਧ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਇਸ ਦੇਸ਼ ਦੇ ਪੱਛਮੀ ਭਾਗ ਵਿਚ ਸਥਿਤ ਹਨ । ਇਨ੍ਹਾਂ ਸ਼ਹਿਰਾਂ ਦੀ ਵਸੋਂ ਦਿਨ ਬਦਿਨ ਵਧਦੀ ਜਾ ਰਹੀ ਹੈ। ਹੁਣ ਇਹ ਸ਼ਹਿਰ ਵੱਡੇ ਵਪਾਰਕ ਕੇਂਦਰ ਵੀ ਬਣ ਗਏ ਹਨ । ਸੜਕਾਂ ਰੇਲਾਂ ਬਣਨ ਦੇ ਨਾਲ ਲੋਕ ਇਕ ਥਾਂ ਤੋਂ ਦੂਜੀ ਥਾਂ ਆ ਜਾ ਸਕਦੇ ਹਨ । ਪਿੰਡਾਂ ਤੋਂ ਬਹੁਤ ਸਾਰੇ ਲੋਕ ਰੁਜ਼ਗਾਰ ਦੀ ਭਾਲ ਵਿਚ ਸ਼ਹਿਰਾਂ ਵਿਚ ਆ ਕੇ ਵਸ ਗਏ ਹਨ ।

ਸਊਦੀ ਅਰਬ ਦੇ ਲੋਕਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਇਕ ਤਾਂ ਟਪਰੀਵਾਸ ਲੋਕ ਹਨ । ਇਹ ਲੋਕ ਥਾਂ ਥਾਂ ਘੁੰਮਦੇ ਫਿਰਦੇ ਹਨ । ਟਪਰੀਵਾਸ ਲੋਕ ਜ਼ਿਆਦਾਤਰ ਪਸ਼ੂ ਪਾਲਦੇ ਜਾਂ ਸ਼ਿਕਾਰ ਕਰਦੇ ਹਨ । ਸਊਦੀ ਅਰਬ ਵਿਚ ਵਰਖਾ ਘੱਟ ਹੁੰਦੀ ਹੈ । ਪਸ਼ੂਆਂ ਲਈ ਘਾਹ ਥੋੜ੍ਹਾ ਪੈਦਾ ਹੁੰਦਾ ਹੈ । ਥੋੜ੍ਹੇ ਘਾਹ ਨੂੰ ਭੇਡਾਂ, ਬੱਕਰੀਆਂ, ਊਠ, ਆਦਿ ਛੇਤੀ ਖਾ ਲੈਂਦੇ ਹਨ । ਫਿਰ ਇਹ ਲੋਕ ਅੱਗੇ ਕਿਸੇ ਹੋਰ ਥਾਂ ਚਲੇ ਜਾਂਦੇ ਹਨ । ਇਸ ਤਰ੍ਹਾਂ ਨਾਲ ਟਪਰੀਵਾਸ ਲੋਕ ਇਕ ਥਾਂ ਪੱਕੇ। ਤੌਰ ਤੇ ਨਹੀਂ ਰਹਿੰਦੇ । ਟਪਰੀਵਾਸ ਲੋਕ ਦੇਸ਼ ਦੇ ਮੱਧ-ਵਰਤੀ ਭਾਗ ਵਿਚ ਰਹਿੰਦੇ ਹਨ । ਇਹ ਲੋਕ ਆਰਥਿਕ ਅਤੇ ਸਭਿਆਚਾਰ ਤੌਰ ਤੇ ਪਛੜੇ ਹੋਏ ਹਨ । ਇਸ ਦੇ ਉਲਟ ਦੇਸ਼ ਵਿਚ ਅਜਿਹੇ ਲੋਕ ਵੀ ਵਸਦੇ ਹਨ ਜਿਹੜੇ ਪੱਕੇ ਤੌਰ ਤੇ ਸ਼ਹਿਰਾਂ ਜਾਂ ਪਿੰਡਾ ਵਿਚ ਰਹਿੰਦੇ ਹਨ । ਪੱਕੇ ਤੌਰ ਤੇ ਲੋਕ ਜ਼ਿਆਦਾਤਰ ਫ਼ਾਰਸ ਦੀ ਖਾੜੀ ਅਤੇ ਜਾਂ ਫਿਰ ਨਖ਼ਲਿਸਤਾਨਾਂ ਵਿਚ ਵਸਦੇ ਹਨ । ਇਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਵਪਾਰ ਕਰਨਾ ਹੈ । ਦੇਸ਼ ਵਿਚ ਵਪਾਰਕ ਰਸਤਿਆਂ ਉਪਰ ਪਿੰਡ ਵਸੇ ਹੋਏ ਹਨ । ਵਪਾਰੀ ਲੋਕ ਬਦੇਸ਼ੀ ਲੋਕਾਂ ਨਾਲ ਮਿਲਦੇ ਰਹਿੰਦੇ ਹਨ ਅਤੇ ਅਜਿਹਾ ਹੋਣ ਨਾਲ ਉਨ੍ਹਾਂ ਦੇ ਸਭਿਆਚਾਰ ਅਤੇ ਰਿਵਾਜਾਂ ਉਪਰ ਬਹੁਤ ਅਸਰ ਪਿਆ ਹੈ । ਸਊਦੀ ਅਰਬ ਦੇ ਮੱਧਵਰਤੀ ਖੇਤਰ ਵਿਚ ਨੀਗਰੋ ਲੋਕ ਵੱਸਦੇ ਹਨ । ਪਹਿਲਾਂ ਇਹ ਲੋਕ ਵੱਡੇ ਵੱਡੇ ਜਾਗੀਰਦਾਰਾਂ ਦੇ ਗੁਲਾਮ ਸਨ । ਦੇਸ ਵਿਚੋਂ ਗੁਲਾਮੀ ਕਾਨੂੰਨੀ ਤੌਰ ਤੇ ਖ਼ਤਮ ਕਰ ਦਿੱਤੀ ਗਈ ਹੈ । ਹੁਣ ਦੇਸ਼ ਵਿਚ ਨੀਗਰੇ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ ।

ਸਊਦੀ ਅਰਬ ਦੀਆਂ ਇਸਤਰੀਆਂ

ਮਊਦੀ ਅਰਬ ਦੀਆਂ ਇਸਤਰੀਆਂ ਸਰੀਰਕ ਤੌਰ ਤੇ ਤਕੜੀਆਂ ਅਤੇ ਦੇਖਣ ਵਿਚ ਸੋਹਣੀਆਂ ਹਨ । ਸ਼ਹਿਰਾਂ ਵਿਚ ਰਹਿਣ ਵਾਲੀਆਂ ਇਸਤਰੀਆਂ ਘਰਾਂ ਵਿਚੋਂ ਬਾਹਰ ਘੱਟ ਹੀ ਨਿਕਲਦੀਆਂ ਹਨ । ਟਪਰੀਵਾਸ ਇਸਤਰੀਆਂ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਹਨ । ਇਸਤਰੀਆਂ ਆਪਣਾ ਮੂੰਹ ਜਾਲੀਦਾਰ ਕੱਪੜੇ ਨਾਲ ਢੱਕ ਕੇ ਰਖਦੀਆਂ ਹਨ । ਆਪਣੀ ਸੁੰਦਰਤਾ ਵਿਚ ਵਾਧਾ ਕਰਨ ਲਈ ਇਸਤਰੀਆਂ ਅੱਖਾਂ ਦੀਆਂ ਪਲਕਾਂ ਨੂੰ ਕਾਲਾ ਕਰਕੇ ਰੱਖਦੀਆਂ ਹਨ । ਨਹੂੰਆਂ ਤੇ ਲਾਲ ਰੰਗ ਅਤੇ ਕੰਨ ਤੇ ਨੱਕ ਵਿਚ ਸੋਨੇ ਦੇ ਗਹਿਣੇ ਪਾਉਂਦੀਆਂ ਹਨ। ਅਮੀਰ ਇਸਤਰੀਆਂ ਕੱਪੜੇ ਅਤੇ ਸਾਲ ਦੀ ਵਰਤੋਂ ਕਰਦੀਆਂ ਹਨ । ਆਰਥਿਕ ਤੌਰ ਤੇ ਗ਼ਰੀਬ ਇਸਤਰੀਆਂ ਨੀਲੇ ਜਾ ਕਾਲੇ ਰੰਗ ਦੇ ਕੱਪੜੇ ਪਾਉਂਦੀਆਂ ਹਨ ।

ਸਊਦੀ ਅਰਬ ਦੇ ਪੁਰਸ਼

ਸਊਦੀ ਅਰਬ ਦੇ ਪੁਰਸ਼ ਲੰਮੇ ਅਤੇ ਸਰੀਰਕ ਤੌਰ ਤੇ ਤਕੜੇ ਹਨ । ਇਨ੍ਹਾਂ ਦਾ ਪਹਿਰਾਵਾ ਸਾਦਾ ਹੈ । ਸਰੀਰ ਢੱਕਣ ਲਈ ਕਮੀਜ਼ ਅਤੇ ਪਜਾਮਾ ਪਾਉਂਦੇ ਹਨ। ਸਿਰ ਉਪਰ ਵੀ ਕੱਪੜਾ ਹੁੰਦਾ ਹੈ ਜਿਹੜਾ ਕਿ ਸਿਰ ਨੂੰ ਧੁੱਪ ਅਤੇ ਰੇਤ ਤੋਂ ਬਚਾਉਂਦਾ ਹੈ । ਵਧੇਰੇ ਲੋਕ ਸਫ਼ੈਦ ਰੰਗ ਦਾ ਸਾਧਾਰਣ ਲਿਬਾਸ ਪਹਿਨਦੇ ਹਨ ਅਤੇ ਅਮੀਰ ਲੋਕ ਕੀਮਤੀ ਕੱਪੜੇ ਪਹਿਨਦੇ ਹਨ ।

ਸਊਦੀ ਅਰਬ ਵਿਚ ਰਹਿਣ ਵਾਲੇ ਲੋਕ ਪੱਕੇ ਮਕਾਨਾਂ ਵਿਚ ਰਹਿੰਦੇ ਹਨ । ਪਿੰਡਾਂ ਵਿਚ ਜ਼ਿਆਦਾਤਰ ਘਰ ਕੱਚੇ ਹਨ ਅਤੇ ਟਪਰੀਵਾਸ ਲੋਕ ਆਪਣਾ ਗੁਜ਼ਾਰਾ ਤੰਬੂਆਂ ਵਿਚ ਰਹਿ ਕੇ ਕਰਦੇ ਹਨ । ਟਪਰੀਵਾਸ ਲੋਕਾਂ ਦੇ ਤੰਬੂਆਂ ਦਾ ਰੰਗ ਕਾਲਾ ਹੁੰਦਾ ਹੈ । ਤੰਬੂ ਬੱਕਰੀ ਦੇ ਵਾਲਾਂ ਦੇ ਬਣੇ ਹੁੰਦੇ ਹਨ । ਵੱਡੇ ਵੱਡੇ ਤੰਬੂਆਂ ਵਿਚ ਤਿੰਨ ਕਮਰੇ ਹੁੰਦੇ ਹਨ । ਇਨ੍ਹਾਂ ਕਮਰਿਆਂ ਵਿਚ ਪੁਰਸ਼ ਇਸਤਰੀਆਂ ਅਤੇ ਪਸ਼ੂ ਵੱਖ ਵੱਖ ਰਹਿੰਦੇ ਹਨ । ਸਊਦੀ ਅਰਬ ਦੇ ਲੋਕ ਸਭਿਆਚਾਰਕ ਤੌਰ ਤੇ ਪਛੜੇ ਹੋਏ ਹਨ । ਖਾਣਾ ਖਾਣ ਸਮੇਂ ਅਰਬ ਲੋਕ ਮੇਜ਼ ਕੁਰਸੀ ਦੀ ਵਰਤੋਂ ਨਹੀਂ ਕਰਦੇ ਅਤੇ ਧਰਤੀ ਉਪਰ ਬੈਠ ਕੇ ਹੀ ਖਾਣਾ ਖਾ ਲੈਂਦੇ ਹਨ । ਲੋਕਾਂ ਦਾ ਮੁੱਖ ਭੋਜਨ ਚਾਵਲ ਅਤੇ ਮੀਟ ਹੈ । ਲੋਕ ਖਾਣਾ ਛੇਤੀ ਛੇਤੀ ਖਾਦੇ ਹਨ । ਟੱਬਰ ਦੇ ਸਾਰੇ ਮੈਂਬਰ ਇਕੱਠੇ ਹੀ ਇਕ ਵੱਡੀ ਪਲੇਟ ਵਿਚ ਖਾਣਾ ਖਾਂਦੇ ਹਨ । ਟਪਰੀਵਾਸ ਲੋਕ ਤਾਂ ਕਈ ਵਾਰ 14 ਖਾਣੇ ਦੀਆਂ ਪਲੇਟਾਂ ਖਾ ਲੈਂਦੇ ਹਨ । ਜਦੋ ਵੀ ਟੱਬਰ ਦਾ ਕੋਈ ਮੈਂਬਰ ਰੱਜ ਜਾਵੇ ਤਾਂ ਉਹ ਖਾਣ ਖਾਣ ਤੋਂ ਹੱਟ ਜਾਂਦਾ ਹੈ ਅਤੇ ਬਾਕੀ ਦੇ ਮੈਂਬਰ ਖਾਣਾ ਜਾਰੀ ਰਖਦੇ ਹਨ । ਖਾਣ ਖਾਣ ਦਾ ਇਹ ਰਿਵਾਜ ਯੂਰਪੀਨ ਦੇਸ਼ਾਂ ਦੇ ਰਿਵਾਜਾਂ ਦੇ ਉਲਟ ਹੈ । ਸਊਦੀ ਅਰਬ ਦੇ ਲੋਕ ਖਾਣ ਤੋਂ ਮਗਰੋਂ ਕਾਹਵਾ ਪੀਂਦੇ ਹਨ । ਇਸ ਕਾਹਵੇ ਵਿਚ ਖੰਡ ਦੁੱਧ ਨਹੀਂ ਹੁੰਦਾ ।

ਧਰਮ

ਸਊਦੀ ਅਰਬ ਦੇ ਲੋਕ ਇਸਲਾਮ ਧਰਮ ਨੂੰ ਮੰਨਦੇ ਹਨ । ਸਊਦੀ ਅਰਬ ਦੇ ਲੋਕਾਂ ਵਿਚ ਲਗਭਗ 92% ਸੁੰਨੀ ਮੁਸਲਮਾਨ ਅਤੇ 8% ਸ਼ੀਆ ਹਨ । ਹਜ਼ਰਤ ਮੁਹੰਮਦ ਦਾ ਜਨਮ ਸਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕੇ ਵਿੱਚ ਹੋਇਆ ਸੀ। ਹਜ਼ਰਤ ਮੁਹੰਮਦ ਨੇ ਇਸਲਾਮ ਨੂੰ ਫੈਲਾਉਣ ਲਈ ਅਣਥਕ ਯਤਨ ਕੀਤੇ । ਇਸਲਾਮ ਧਰਮ ਸਮਾਨਤਾ ਵਿਚ ਵਿਸ਼ਵਾਸ ਰਖਦਾ ਹੈ ਅਤੇ ਜਾਤ-ਪਾਤ ਦੇ ਭੇਦ ਭਾਵ ਨਹੀਂ ਮੰਨਦਾ । ਦੇਸ਼ ਵਿਚ ਥਾਂ ਥਾਂ ਤੇ ਮਸਜਿਦਾਂ ਹਨ, ਜਿਥੇ ਮੁਸਲਮਾਨ ਜਾ ਕੇ ਨਮਾਜ਼ ਪੜ੍ਹਦੇ ਹਨ । ਮਸਜਿਦਾਂ ਦਾ ਠੀਕ ਪ੍ਰਬੰਧ ਕਰਨ ਲਈ ਇਕ ਵੱਖਰਾ ਮੰਤਰਾਲਾ ਹੈ। ਇਹ ਧਾਰਮਕ ਯਾਤਰੀਆਂ ਦੀ ਹਰ ਪੱਖ ਤੋਂ ਮਦਦ ਕਰਦਾ ਹੈ । ਜਿੱਦਾ ਅਤੇ ਬੂ ਨੇੜੇ ਧਰਮ ਸਥਾਨ ਬਣਾਏ ਗਏ ਹਨ । ਇਨ੍ਹਾਂ ਸਥਾਨਾਂ ਤੇ ਧਾਰਮਿਕ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹਨ । ਯਾਤਰੀਆਂ ਨੂੰ ਧੁੱਪ ਤੋਂ ਬਚਾਉਣ ਲਈ, ਅਰਾਫ਼ਤ ਨੀਨਾ ਅਤੇ ਮੁਜਡਾਲੀਫਾ ਵਿਖੇ ਸ਼ੈੱਡ ਬਣਾਏ ਗਏ ਹਨ । ਹਰੇਕ ਬੈਂਡ ਵਿਚ 3000-5000 ਯਾਤਰੀ ਆਰਾਮ ਕਰ ਸਕਦੇ ਹਨ । ਆਰਾਮ ਕਰਨ ਲਈ ਯਾਤਰੀਆਂ ਤੋਂ ਟੈਕਸ ਆਦਿ ਵਸੂਲ ਨਹੀਂ ਕੀਤਾ ਜਾਂਦਾ ।

ਸਊਦੀ ਅਰਬ ਵਿਚ ਪੁਰਾਣੀਆਂ ਮਸਜਿਦਾਂ ਦੀ ਮੁਰੰਮਦ ਕੀਤੀ ਜਾ ਰਹੀ ਹੈ। ਅਤੇ ਨਵੀਆਂ ਮਸਜਿਦਾਂ ਉਸਾਰੀਆਂ ਜਾ ਰਹੀਆਂ ਹਨ। ਅਰਾਫ਼ਤ ਵਿਖੇ ਨਾਮਰਾਹ ਦਾ ਮਕਬਰਾ, ਮਿਠਾ ਵਿਖੇ ਅਲਖ਼ਿਲਾਫ ਅਤੇ ਮਦੀਨਾ ਵਿਖੇ ਕਿਬਾ ਦੇ ਇਤਿਹਾਸਕ ਮਕਬਰਿਆ ਨੂੰ ਵੱਡਾ ਕੀਤਾ ਜਾ ਰਿਹਾ ਹੈ। ਮਕਬਰਿਆਂ ਉਪਰ ਲੱਖਾਂ ਰਿਆਲ ਖ਼ਰਚ ਕੀਤੇ ਜਾ ਰਹੇ ਹਨ । ਮਦੀਨਾ ਦੇ ਮਕਬਰੇ ਵਿਚ 8500 ਵਰਗ ਮੀਟਰ ਦੀ ਦਰੀ ਵਿਛਾਈ ਗਈ ਹੈ । ਇਹ ਦਰੀ ਈਰਾਨ ਤੋਂ ਦਰਾਮਦ ਕੀਤੀ ਗਈ ਹੈ । ਇਸ ਦਰੀ ਉਪਰ 15 ਲੱਖ ਰਿਆਲ ਖ਼ਰਚ ਹੋਏ ਹਨ ।

ਮਦੀਨਾ ਦੇ ਮਕਬਰੇ ਨੂੰ ਵੱਡਾ ਕਰਨ ਲਈ ਸਵਰਗਵਾਸੀ ਬਾਦਸ਼ਾਹ ਅਬਦੁਲ ਅਜ਼ੀਜ਼ ਨੇ 8 ਜੂਨ 1946 ਨੂੰ ਸੰਸਾਰ ਦੇ ਇਸਲਾਮੀ ਦੇਸ਼ਾਂ ਨੂੰ ਚਿੱਠੀਆਂ ਲਿਖੀਆਂ । ਹਜ਼ਰਤ ਮੁਹੰਮਦ ਦੇ ਮਕਬਰੇ ਨੂੰ ਵੱਡਾ ਕਰਨ ਦਾ ਕੰਮ 9 ਜੁਲਾਈ 1951 ਨੂੰ ਆਰੰਭ ਕੀਤਾ ਗਿਆ ਸੀ 20 ਨਵੰਬਰ 1953 ਨੂੰ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ । 22 ਅਕਤੂਬਰ 1955 ਨੂੰ ਮਕਬਰਾ ਬਣ ਕੇ ਤਿਆਰ ਹੋਇਆ । ਮਕਬਰੇ ਦੇ ਆਲੇ ਦੁਆਲੇ ਕਾਰਾਂ, ਬੱਸਾਂ ਆਦਿ ਲਈ ਥਾਂ ਬਣਾਈ ਗਈ ਹੈ । ਇਸ ਥਾਂ ਤੇ ਪਹਿਲੇ ਪੁਰਾਣੇ ਮਕਾਨ ਸਨ । ਹੁਣ ਨਵਾਂ ਮਕਬਰਾ 16326 ਵਰਗ ਮੀਟਰ ਵਿਚ ਉਸਾਰਿਆ ਗਿਆ ਹੈ । ਮਕਬਰੇ ਦੀ ਪੂਰਬੀ ਅਤੇ ਪੱਛਮੀ ਦਿਸ਼ਾ ਵਿਚ 44 ਖਿੜਕੀਆਂ ਹਨ । ਹਰੇਕ ਖਿੜਕੀ ਦਾ ਖੇਤਰਫਲ 127 ਵਰਗ ਮੀਟਰ ਹੈ। ਇਸ ਮਕਬਰੇ ਨੂੰ ਵੱਡਾ ਕਰਨ ਲਈ 5 ਕਰੋੜ ਰਿਆਲ ਖ਼ਰਚ ਆਏ ਹਨ ।

ਮਦੀਨੇ ਦੇ ਮਕਬਰੇ ਨੂੰ ਵੱਡਾ ਕਰਨ ਉਪਰੰਤ ਮੱਕੇ ਦੇ ਮਕਬਰੇ ਨੂੰ ਵੱਡਾ ਕਰਨ ਦਾ ਉਪਰਾਲਾ ਕੀਤਾ ਗਿਆ । ਪਹਿਲਾਂ ਧਾਰਮਿਕ ਯਾਤਰੀਆਂ ਨੂੰ ਇਸ ਮਕਬਰੇ ਵਿਚ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ । ਮਕਬਰੇ ਨੂੰ ਵੱਡਾ ਕਰਨ ਲਈ ਇਕ ਸਲਾਹਕਾਰ ਕਮੇਟੀ ਬਣਾਈ ਗਈ । ਇਸ ਪਵਿੱਤਰ ਮਕਬਰੇ ਦਾ ਨੀਂਹ ਪੱਥਰ 5 ਅਪ੍ਰੈਲ 1956 ਨੂੰ ਰੱਖਿਆ ਗਿਆ । ਇਸ ਦੇ ਆਲੇ ਦੁਆਲੇ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ । ਇਸ ਦਾ ਕੁਲ ਰਕਬਾ 160168 ਵਰਗ ਮੀਟਰ ਹੈ । ਤਕਰੀਬਨ 3 ਲੱਖ ਯਾਤਰੀ ਇਕੋ ਸਮੇਂ ਨਮਾਜ਼ ਪੜ੍ਹ ਸਕਦੇ ਹਨ । 99 ਹਜ਼ਾਰ ਵਰਗ ਮੀਟਰ ਦੇ ਖੇਤਰ ਵਿਚ ਸੰਗਰਮਰਮਰ ਫ਼ਰਸ਼ ਲਗਾਇਆ ਗਿਆ ਹੈ । ਮਕਬਰੇ ਦੇ ਨੇੜੇ ਇਕ ਵੱਡਾ ਬਾਗ਼ ਵੀ ਲਗਾਇਆ ਗਿਆ ਹੈ ।

ਉਪਰੋਕਤ ਮਸਜਿਦਾਂ ਤੋਂ ਇਲਾਵਾਂ ਹੋਰਨਾਂ ਸ਼ਹਿਰਾਂ ਵਿਚ ਵੀ ਧਾਰਮਿਕ ਕੇਂਦਰ ਹਨ ਜਿਥੇ ਮੁਸਲਮਾਨ ਲੋਕ ਜਾ ਕੇ ਨਮਾਜ਼ ਪੜ੍ਹਦੇ ਹਨ ।

ਪ੍ਰਸਿੱਧ ਸ਼ਹਿਰ

ਸਊਦੀ ਅਰਬ ਦੇ ਲੋਕ ਆਰਥਿਕ ਤੌਰ ਤੇ ਗ਼ਰੀਬ ਹਨ । ਦੇਸ਼ ਦੇ ਵਧੇਰੇ ਲੋਕ ਟਪਰੀਵਾਸ ਜੀਵਨ ਬਤੀਤ ਕਰਦੇ ਹਨ । ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਇਨ੍ਹਾਂ ਟਪਰੀਵਾਸ ਲੋਕਾਂ ਨੂੰ ਪੱਕੇ ਤੌਰ ਤੇ ਸ਼ਹਿਰਾਂ ਜਾਂ ਪਿੰਡਾਂ ਵਿਚ ਵਸਾਇਆ ਜਾਵੇ । ਸੰਨ 1992 ਦੇ ਅੰਕੜਿਆਂ ਅਨੁਸਾਰ ਸਊਦੀ ਅਰਬ ਦੀ ਕੁਲ ਵਸੋ 15,267,000 ਹੈ ਜਿਨਾਂ ਵਿਚੋਂ 50% ਲੋਕ ਸਊਦੀ ਅਰਬ ਦੇ ਹਨ । ਸਊਦੀ ਅਰਬ ਵਿਚ ਸ਼ਹਿਰੀ ਵਸੋਂ ਹੌਲੀ ਹੌਲੀ ਵੱਧ ਰਹੀ ਹੈ । ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਦੇ ਮੁਕਾਬਲੇ, ਸਊਦੀ ਅਰਬ ਦੀ ਸ਼ਹਿਰੀ ਵਸੋਂ ਘੱਟ ਹੈ । ਸ਼ਹਿਰੀ ਵਸੋਂ ਵਿਚ ਵਾਧਾ ਕੁਝ ਕੁ ਤੱਥਾਂ ਉਪਰ ਨਿਰਭਰ ਕਰਦਾ ਹੈ । ਜਿਹੜੇ ਦੇਸ਼ ਉਦਯੋਗਿਕ ਤੌਰ ਤੇ ਉੱਨਤ ਹਨ, ਉਨ੍ਹਾਂ ਵਿਚ ਸ਼ਹਿਰੀ ਵਸੋਂ ਵੱਧ ਹੁੰਦੀ ਹੈ । ਕੰਮ ਦੀ ਦੇਖ ਭਾਲ ਵਿਚ ਲੋਕ ਪਿੰਡਾਂ ਤੋਂ ਆ ਕੇ ਸ਼ਹਿਰਾਂ ਵਿਚ ਵਸ ਜਾਂਦੇ ਹਨ । ਸਊਦੀ ਅਰਬ ਦੀ ਆਰਥਿਕਤਾ ਧਰਤੀ ਅੰਦਰੋਂ ਤੇਲ ਕੱਢਣ, ਖੇਤੀਬਾੜੀ ਅਤੇ ਪਸ਼ੂ ਪਾਲਣ ਉਪਰ ਨਿਰਭਰ ਕਰਦੀ ਹੈ । ਦੇਸ਼ ਵਿਚ ਵੱਡੇ ਵੱਡੇ ਕਾਰਖ਼ਾਨਿਆਂ ਦੀ ਅਣਹੋਂਦ ਹੈ । ਇਸ ਕਾਰਣ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰਾਂ ਵਿਚ ਰੋਜ਼ਗਾਰ ਨਹੀਂ ਮਿਲਦਾ। ਹੁਣ ਸਊਦੀ ਅਰਬ ਵਿਚ ਬਦੇਸ਼ੀ ਪੂੰਜੀ ਨਾਲ ਸੀਮਿੰਟ, ਲੋਹਾ ਤੇ ਇਸਪਾਤ ਅਤੇ ਸੂਤੀ ਕੱਪੜੇ ਦੇ ਕਾਰਖਾਨੇ ਲਗਾਏ ਗਏ ਹਨ । ਇਸ ਵਿਕਾਸ ਨਾਲ ਦੇਸ਼ ਦੀ ਆਰਥਿਕਤਾ ਵਿਚ ਤਬਦੀਲੀ ਆ ਰਹੀ ਹੈ । ਉਦਯੋਗੀਕਰਣ ਹੋਣ ਨਾਲ ਸ਼ਹਿਰੀ ਵਸੋਂ ਲਗਾਤਾਰ ਵੱਧੀ ਜਾ ਰਹੀ ਹੈ ।

ਕੁਝ ਕੁ ਸ਼ਹਿਰਾਂ ਦੀ ਮਹਾਨਤਾ ਧਾਰਮਿਕ ਕਾਰਨਾਂ ਕਰਕੇ ਹੈ, ਜਿਥੇ ਲੱਖਾਂ ਲੋਕ ਆਕੇ ਆਪਣੇ ਪੈਗ਼ੰਬਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ । ਰਿਆਦ ਅਤੇ ਹੋਰਨਾਂ ਸ਼ਹਿਰਾਂ ਵਿਚ ਸਰਕਾਰੀ ਦਫ਼ਤਰ ਹਨ । ਵੱਖ ਵੱਖ ਸ਼ਹਿਰਾਂ ਵਿਚ ਵਧੇਰੇ ਵਿਦਿਅਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਥੋੜੇ ਸਾਲਾਂ ਤੋਂ ਵੱਡੇ ਸ਼ਹਿਰਾਂ ਵਿਚ ਉਚੇਰੀ ਵਿਦਿਆ ਦਾ ਪ੍ਰਬੰਧ ਕੀਤਾ ਗਿਆ ਹੈ । ਨਵੀਆਂ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਉਚੇਰੀ ਵਿਦਿਆ ਲਈ ਬਦੇਸ਼ਾਂ ਤੋਂ ਹਜ਼ਾਰਾਂ ਲੋਕ ਆ ਕੇ ਪੜ੍ਹ ਰਹੇ ਹਨ । ਵਿਦਿਅਕ ਸਹੂਲਤਾਂ ਮਿਲਣ ਨਾਲ ਸ਼ਹਿਰਾਂ ਦੀ ਆਬਾਦੀ ਵਧ ਰਹੀ ਹੈ ।

ਆਵਾਜਾਈ ਦੇ ਸਾਧਨਾਂ ਦੀ ਘਾਟ ਸ਼ਹਿਰੀ ਵਸੋਂ ਦੇ ਵਾਧੇ ਵਿਚ ਰੁਕਾਵਟ ਹੈ। ਥੋੜ੍ਹੇ ਸਾਲਾਂ ਤੋਂ ਮੱਕਾ, ਮਦੀਨਾ ਰਿਆਦ ਆਦਿ ਸ਼ਹਿਰਾਂ ਵਿਚ ਵਸੋਂ ਤੇਜ਼ੀ ਨਾਲ ਵੱਧ ਰਹੀ ਹੈ । ਸਊਦੀ ਅਰਬ ਦੇ ਮੁੱਖ ਸ਼ਹਿਰ ਹੇਠ ਲਿਖੇ ਹਨ ।

ਮੱਕਾ

ਮੱਕਾ ਮੁਸਲਮਾਨਾਂ ਦਾ ਪਵਿੱਤਰ, ਧਾਰਮਿਕ ਅਤੇ ਇਤਿਹਾਸਕ ਸ਼ਹਿਰ ਹੈ। ਸੰਸਾਰ ਵਿਚ ਰਹਿਣ ਵਾਲੇ ਮੁਸਲਮਾਨਾਂ ਦਾ ਦਿਲ ਮੱਕੇ ਸ਼ਹਿਰ ਨਾਲ ਜੁੜਿਆ। ਹੋਇਆ ਹੈ । ਮੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ-ਸਥਾਨ ਹੈ, ਇਸ ਲਈ ਇਹ ਮੁਸਲਮਾਨਾਂ ਦਾ ਪਵਿੱਤਰ ਸ਼ਹਿਰ ਹੈ । ਇਹ ਸ਼ਹਿਰ ਹੈਜਾਜ਼ ਸੂਬੇ ਦੀ ਰਾਜਧਾਨੀ ਹੈ । ਮੱਕਾ ਜਿੱਦਾ ਤੋਂ 72 ਕਿਲੋਮੀਟਰ ਪੂਰਬ ਵੱਲ ਵਾਕਿਆਂ ਹੈ । ਇਹ ਸ਼ਹਿਰ 40 ਕਿਲੋਮੀਟਰ ਲੰਬੇ ਅਤੇ 19 ਕਿਲੋਮੀਟਰ ਚੌੜੇ ਖੇਤਰ ਵਿਚ ਫੈਲਿਆ ਹੋਇਆ ਹੈ। +ਕਾ ਇਕ ਪੁਰਾਣਾ ਸ਼ਹਿਰ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਤੋਂ ਵੀ ਪਹਿਲਾਂ ਇਹ ਘੁੱਗ ਵਸਦਾ ਸ਼ਹਿਰ ਸੀ । ਇਹ ਇਕ ਉਪਜਾਊ ਘਾਟੀ ਵਿਚ ਸਥਿਤ ਹੈ ਅਤੇ ਮੁੱਢ ਤੋਂ ਹੀ ਸਊਦੀ ਅਰਬ ਦਾ ਪ੍ਰਸਿੱਧ ਸ਼ਹਿਰ ਹੈ । ਪੁਰਾਣੇ ਸਮਿਆਂ ਵਿਚ ਵਪਾਰਕ ਰਸਤੇ ਇਥੇ ਆ ਕੇ ਮਿਲਦੇ ਸਨ । ਮੱਕੇ ਦੇ ਦੁਆਲੇ ਪਹਾੜਾਂ ਦੀ ਇਕ ਕੁਦਰਤੀ ਕੰਧ ਹੈ । ਇਹ ਸ਼ਹਿਰ ਸੜਕ ਰਾਹੀਂ ਮਦੀਨਾ, ਤਾਇਫ਼ ਅਬਾ ਅਤੇ ਜਿੱਦਾ ਨਾਲ ਜੁੜਿਆ ਹੋਇਆ ਹੈ ।

ਮੱਥੇ ਦੇ ਹੱਜ ਲਈ ਲੱਖਾਂ ਦੀ ਗਿਣਤੀ ਵਿਚ ਯਾਤਰੀ ਦੇਸ਼ ਅਤੇ ਬਦੇਸ਼ ਤੋਂ ਇਥੇ ਆਉਂਦੇ ਹਨ । ਸਾਲ 1993-94 ਵਿਚ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਮੌਕੇ ਹਜ ਲਈ ਪਹੁੰਚੇ । ਇਹ ਧਾਰਮਕ ਯਾਤਰੀ ਮੱਕੇ ਵਿਚ ਤਕਰੀਬਨ ਇਕ ਮਹੀਨਾ ਠਹਿਰਦੇ ਹਨ । ਥੋੜੇ ਸਾਲ ਪਹਿਲਾਂ ਜਦ ਕਿ ਸੜਕ ਰਾਹੀਂ ਆਵਾਜਾਈ ਨਹੀਂ ਸੀ। ਧਾਰਮਿਕ ਯਾਤਰੀ 6ਮਹੀਨੇ ਮੱਕੇ ਵਿਚ ਠਹਿਰਦੇ ਸਨ । ਹਜ਼ਰਤ ਮੁਹੰਮਦ ਸਾਹਿਬ ਦੀ ਯਾਦ ਵਿਚ ਬਣੀ ਮਸਜਿਦ ਦਾ ਖੇਤਰਫਲ 160,168 ਵਰਗ ਮੀਟਰ ਹੈ। ਇਸ ਵਿਚ 3 ਲੱਖ ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੈ । ਮਸਜਿਦ ਦੇ ਬਾਹਰ ਤਕਰੀਬਨ 4000 ਕਾਰਾਂ ਅਤੇ ਬੱਜਾ ਖੜੀਆਂ ਹੋ ਸਕਦੀਆਂ ਹਨ। ਇਸ ਮਸਜਿਦ ਦੇ ਅੰਦਰ ਪੱਥਰਾਂ ਦੀ ਇਮਾਰਤ ਹੈ । ਇਸ ਇਮਾਰਤ ਨੂੰ ਕਾਅਬਾ ਆਖਦੇ ਹਨ। ਬਾਅਬਾ ਘਣ (Cube) ਦੀ ਸਕਲ ਦੀ ਇਮਾਰਤ ਹੈ। ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ 12 ਮੀਟਰ ਹੈ । ਮੁਸਲਮਾਨ ਲੋਕਾਂ ਦਾ ਵਿਸ਼ਵਾਸ ਹੈ ਕਿ ਕਾਅਬਾ ਹਜ਼ਰਤ ਮੁਹੰਮਦ ਅਤੇ ਉਨ੍ਹਾਂ ਦੇ ਲੜਕੇ ਇਸਮਾਈਲ ਨੇ ਅੱਲਾ ਦੇ ਹੁਕਮ ਨਾਲ ਬਣਾਇਆ ਸੀ । ਕਾਅਬਾ ਉਪਰ ਕਾਲਾ ਕੱਪੜਾ ਵਿਛਾਇਆ ਹੋਇਆ ਹੈ । ਇਸ ਨੂੰ ਹਰ ਸਾਲ ਹੱਜ ਸਮੇਂ ਬਦਲ ਦਿਤਾ ਜਾਂਦਾ ਹੈ । ਕਾਅਬਾ ਦੇ ਪੂਰਬ ਵਿਚ ਕਾਲੇ ਰੰਗ ਦਾ ਲਾਵੇ ਦਾ ਪੱਥਰ ਹੈ । ਮੁਸਲਮਾਨ ਲੋਕ ਹੱਜ ਸਮੇਂ ਕਾਅਬਾ ਦੇ ਦੁਆਲੇ 7 ਚੱਕਰ ਕੱਟਦੇ ਹਨ ਅਤੇ ਹਰ ਚੱਕਰ ਬਾਅਦ ਇਸ ਨੂੰ ਚੁੰਮਦੇ ਹਨ । ਨੇੜੇ ਹੀ ‘ਜ਼ਮ ਜ਼ਮ ਦਾ ਖੂਹ’ ਹੈ । ਜਿਸ ਵਿਚ ਇਸ਼ਨਾਨ ਕਰਦੇ ਹਨ । ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਖੂਹ ਵਿਚ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ । ਕਾਅਬਾ ਅਨੇਕਾਂ ਵਾਰ ਹੜ੍ਹਾਂ ਅਤੇ ਅੱਗ ਨਾਲ ਤਬਾਹ ਹੋਇਆ ਹੈ ਅਤੇ ਇਸ ਇਮਾਰਤ ਨੂੰ ਮੁੜ ਉਸੇ ਥਾਂ ਬਣਾ ਲਿਆ ਜਾਂਦਾ ਹੈ ।

ਕਾਅਬਾ ਸ਼ਹਿਰ ਦੇ ਮੱਧ ਵਿਚ ਸਥਿਤ ਹੈ । ਇਸ ਦੇ ਦੁਆਲੇ ਸ਼ਹਿਰ ਦਾ ਵਪਾਰਕ ਕੇਂਦਰ ਹੈ । ਮੱਕੇ ਦੇ ਬਾਹਰਲੇ ਭਾਗ ਵਿਚ ਵੱਡੇ ਵੱਡੇ ਮਕਾਨ ਬਣਾਏ ਗਏ ਹਨ । ਅਜਿਹੇ ਘਰਾਂ ਵਿਚ ਸੁੰਦਰ ਦਰੱਖ਼ਤ ਲੱਗੇ ਹੋਏ ਹਨ । ਮੱਕਾ ਭਾਵੇਂ ਧਾਰਮਿਕ ਕੇਂਦਰ ਹੈ ਪਰ ਇਸ ਨੂੰ ਇਕ ਵਪਾਰਕ ਸ਼ਹਿਰ ਆਖਿਆ ਜਾ ਸਕਦਾ ਹੈ। ਦੇਸ਼ ਦੇ ਪੱਛਮੀ ਭਾਗ ਤੋਂ ਖਜੂਰ, ਸੂਤੀ ਕੱਪੜਾ ਆਦਿ ਮੱਕੇ ਦੇ ਰਸਤੇ ਰਾਹੀਂ ਬਦੇਸ਼ਾਂ ਨੂੰ ਭੇਜਿਆ ਜਾਂਦਾ ਹੈ । ਸ਼ਹਿਰ ਵਿਚ ਭਾਵੇਂ ਵੱਡੇ ਕਾਰਖ਼ਾਨੇ ਨਹੀਂ ਹਨ, ਪਰ ਫਿਰ ਵੀ ਵੱਡੇ ਪੈਮਾਨੇ ਤੇ ਗਹਿਣੇ ਬਣਾਏ ਜਾਂਦੇ ਹਨ । ਧਾਰਮਿਕ ਯਾਤਰੀ ਅਜਿਹੇ ਗਹਿਣਿਆਂ ਨੂੰ ਖ਼ਰੀਦਦੇ ਹਨ । ਮੱਕਾ ਵਿਖੇ ਇਕ ਵੱਡਾ ਛਾਪਾ-ਖਾਨਾ ਹੈ । ਦੇਸ਼ ਦਾ ਵਿਤ ਮੰਤਰਾਲਾ ਵੀ ਇਸੇ ਸ਼ਹਿਰ ਵਿਚ ਸਥਿਤ ਹੈ । ਧਾਰਮਿਕ ਯਾਤਰੀਆਂ ਦੀ ਸਿਹਤ ਦੀ ਦੇਖ ਭਾਲ ਲਈ ਤਿੰਨ ਵੱਡੇ ਹਸਪਤਾਲ ਹਨ । ਇਸ ਤੋਂ ਇਲਾਵਾ ਪ੍ਰਾਈਵੇਟ ਡਿਸਪੈਂਸਰੀਆਂ ਵੀ ਹਨ । ਸ਼ਹਿਰ ਵਿਚ ਅਨੇਕਾਂ ਹੋਟਲ ਹਨ । ਪ੍ਰਸਿੱਧ ਹੋਟਲ ਅਲ ਕਾਕੀ ਹੋਟਲ, ਅਟ ਟਸੀਰ ਹੋਟਲ, ਇਜਿਪਸ਼ੀਅਨ ਹੋਟਲ ਆਦਿ ਹਨ। ਮੱਕਾ ਵਿਖੇ ਖੇਡ ਕਲੱਬ ਵੀ ਹਨ । ਸਭ ਤੋਂ ਵੱਡਾ ਕਲੱਬ ਨਾਦੀਅਲ ਕਿਫਾਹ ਹੈ । ਸ਼ਹਿਰ ਵਿਚ ਇਸਲਾਮੀਆਂ ਕਾਲਜ ਅਤੇ ਹੋਰ ਕਾਲਜ ਵੀ ਹਨ । ਇਹ ਕਾਲਜ ਉਚੇਰੀ ਸਿਖਿਆ ਦੀਆਂ ਲੋੜਾਂ ਪੂਰੀਆਂ ਕਰਦੇ ਹਨ ।

ਮਦੀਨਾ

ਮਦੀਨਾ ਮੁਸਲਮਾਨਾਂ ਦਾ ਦੂਜਾ ਪਵਿੱਤਰ, ਇਤਿਹਾਸਕ ਤੇ ਧਾਰਮਿਕ ਸ਼ਹਿਰ ਹੈ । ਹਜ਼ਰਤ ਮੁਹੰਮਦ ਤੋਂ ਪਹਿਲਾਂ ਮਦੀਨਾ ਦਾ ਨਾਂ ‘ਯਾਥਰਬ’ ਸੀ । ਮਦੀਨਾ ਹੈਜਾਜ਼ ਸੂਬੇ ਵਿਚ ਮੱਕੇ ਤੋਂ 450 ਕਿਲੋਮੀਟਰ ਉੱਤਰ ਵਿਚ ਸਥਿਤ ਹੈ । ਇਹ ਸ਼ਹਿਰ ਵਾਦੀਆਂ ਨਾਲ ਘਿਰਿਆ ਹੋਇਆ ਹੈ । ਮਦੀਨਾ ਸਮੁੰਦਰ ਦੀ ਸਤਹ ਤੋਂ 627 ਮੀਟਰ ਦੀ ਉਚਾਈ ਤੇ ਵਾਕਿਆ ਹੈ । ਈਸਾ ਮਸੀਹ ਦੇ ਸਮੇਂ ਇਥੇ ਯਹੂਦੀ ਲੋਕ ਰਹਿੰਦੇ ਸਨ । ਰੋਮਨ ਦੇ ਰਾਜ ਸਮੇਂ 135000 ਯਹੂਦੀਆਂ ਨੂੰ ਫ਼ਲਸਤੀਨ ਵਿਚੋਂ ਕੱਢ ਦਿੱਤਾ। ਗਿਆ ਸੀ । ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਮਦੀਨਾ ਵਿਚ ਆ ਕੇ ਵਸ ਗਏ । ਤੁਰਕਾਂ ਦੇ ਸਮੇਂ ਮਦੀਨਾ ਇਕ ਫੌਜੀ ਕੈਂਪ ਦੇ ਰੂਪ ਵਿਚ ਹੁੰਦਾ ਸੀ । ਸੰਨ 1908 ਤੋਂ 1918 ਦੇ ਵਿਚਕਾਰ ਮਦੀਨਾ ਮੱਕੇ ਨਾਲ ਰੇਲਵੇ ਲਾਈਨ ਰਾਹੀਂ ਜੁੜਿਆ ਹੋਇਆ। ਸੀ । ਪਹਿਲੀ ਸੰਸਾਰ ਜੰਗ ਸਮੇਂ ਇਹ ਰੇਲਵੇ ਲਾਈਨ ਤਬਾਹ ਹੋ ਗਈ । ਮਦੀਨਾ ਦੋ ਵਾਰੀ ਅੱਗ ਨਾਲ ਤਬਾਹ ਹੋ ਗਿਆ ਸੀ ਅਤੇ ਹੁਣ ਇਸ ਦੀ ਨਵ-ਉਸਾਰੀ ਕੀਤੀ ਗਈ ਹੈ । ਮਦੀਨਾ ਵਿਚ ਭਾਵੇਂ ਵੱਡੇ ਪੈਮਾਨੇ ਤੇ ਕਾਰਖ਼ਾਨੇ ਨਹੀਂ ਹਨ, ਪਰ ਇਹ ਫਿਰ ਵੀ ਇਥੇ ਖਜੂਰਾਂ ਨੂੰ ਡਬਿਆਂ ਵਿਚ ਬੰਦ ਕਰਨ ਦਾ ਕੰਮ ਕੀਤਾ ਜਾਂਦਾ ਹੈ ।

ਮਦੀਨੇ ਵਿਚ ਪ੍ਰਸਿੱਧ ਇਤਿਹਾਸਕ ਸਥਾਨ “ਕੂਬਾ ਦਾ ਮਕਬਰਾ” ਹੈ । ਇਸ ਥਾਂ ਤੇ ਹਜ਼ਰਤ ਮੁਹੰਮਦ ਨੂੰ ਦਫ਼ਨਾਇਆ ਗਿਆ ਸੀ । ਇਹ ਮਕਬਰਾ 16326 ਵਰਗ ਮੀਟਰ ਵਿਚ ਫੈਲਿਆ ਹੋਇਆ ਹੈ । ਕੂਬਾ ਦੇ ਮਕਬਰੇ ਨੇੜੇ ਮੁਸਲਮਾਨਾਂ ਨੇ ਇਸਲਾਮ ਦੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ ਸੀ ।

ਮਦੀਨਾ ਵਿਦਿਆ ਦੇ ਖੇਤਰ ਵਿਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ । ਮਦੀਨਾ ਵਿਚ ਇਕ ਇਸਲਾਮੀਆ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ । ਇਹ ਯੂਨੀਵਰਸਿਟੀ ਮੁਸਲਮਾਨਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਪੂਰਿਆਂ ਕਰਨ ਲਈ ਬਣਾਈ ਗਈ ਹੈ । ਹੁਣ ਇਸਲਾਮੀਆ ਯੂਨੀਵਰਸਿਟੀ ਵਿਚ ਸੰਸਾਰ ਦੇ ਕਈ ਦੇਸ਼ਾਂ ਤੋਂ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ । ਮਦੀਨਾ ਵਿਖੇ ਇਕ ਟੈਲੀਵਿਜ਼ਨ ਕੇਂਦਰ ਹੈ । ਸ਼ਹਿਰ ਵਿਚ ਨਾਦੀਅਲ ਮਦੀਨਾ ਇਕ ਮੁੱਖ ਕਲੱਬ ਹੈ । ਮਦੀਨਾ ਵਿਚ ਅਲ-ਅਨਸਰ ਪੈਲੇਸ ਸਭ ਤੋਂ ਵੱਡਾ ਹੋਟਲ ਹੈ ।

ਰਿਆਦ

ਰਿਆਦ, ਸਊਦੀ ਅਰਬ ਦੀ ਰਾਜਧਾਨੀ ਅਤੇ ਸਊਦੀ ਅਰਬ ਦਾ ਸਭ ਤੋਂ ਵੱਡਾ ਸ਼ਹਿਰ ਹੈ । ਇਸ ਸ਼ਹਿਰ ਦੀ ਵਸੋ 6,66,840 ਹੈ । ਰਿਆਦ ਸ਼ਹਿਰ ਜਿੱਲ੍ਹਾ ਦੇ 851 ਕਿਲੋਮੀਟਰ ਉੱਤਰ ਪੂਰਬ ਅਤੇ ਦਮਾਮ ਦੇ 400 ਕਿਲੋਮੀਟਰ ਦੱਖਣ ਪੱਛਮ ਵਿਚ ਸਥਿਤ ਹੈ । ਦੇਸ਼ ਦੀ ਰਾਜਧਾਨੀ ਰਿਆਦ ਹੋਣ ਕਰਕੇ ਇਸ ਨੂੰ ਵੱਡੇ ਵੱਡੇ ਸ਼ਹਿਰਾਂ ਨਾਲ ਸੜਕਾਂ ਅਤੇ ਰੇਲਵੇ ਲਾਈਨਾਂ ਰਾਹੀਂ ਜੋੜਿਆ ਹੋਇਆ ਹੈ । ਦੂਜੀ ਸੰਸਾਰ ਜੰਗ ਤੋਂ ਪਹਿਲਾਂ ਰਿਆਦ ਦੇ ਆਲੇ ਦੁਆਲੇ ਇੱਟਾਂ ਦੀ ਦੀਵਾਰ ਸੀ । ਹੁਣ ਰਿਆਦ 256 ਕਿਲੋਮੀਟਰ ਖੇਤਰ ਵਿਚ ਫੈਲਿਆ ਹੋਇਆ ਹੈ । ਇਸ ਸ਼ਹਿਰ ਦੇ ਦੁਆਲੇ ਦੀ ਕੰਧ ਨੂੰ ਢਾਹ ਦਿੱਤਾ ਗਿਆ ਹੈ ਅਤੇ ਨਵੇਂ ਮਕਾਨ ਉਸਾਰੇ ਗਏ ਹਨ। ਸ਼ਹਿਰ ਦੇ ਮੱਧ ਵਿਚ “ਸ਼ਾਹੀ ਮਹੱਲ” ਹੈ । ਇਸ ਮਹੱਲ ਵਿਚ ਹੁਣ ਸਰਕਾਰੀ ਦਫ਼ਤਰ ਹਨ ।

ਇਸ ਸ਼ਹਿਰ ਦੀ ਜ਼ਿਆਦਾ ਮਹਤੱਤਾ ਰਿਆਦ ਯੂਨੀਵਰਸਿਟੀ ਕਰਕੇ ਹੈ । ਇਸ ਯੂਨੀਵਰਸਿਟੀ ਵਿਚ ਵਿਗਿਆਨ, ਸਾਹਿਤ, ਵਪਾਰ, ਖੇਤੀਬਾੜੀ, ਫ਼ਾਰਮੇਸੀ, ਇੰਜੀਨੀਅਰਿੰਗ ਆਦਿ ਪੈਟਰੋਲੀਅਮ ਅਤੇ ਖਣਿਜੀ ਪਦਾਰਥਾਂ ਦੇ ਕਾਲਜੀ-ਵਿਦਿਆਰਥੀ ਵਿਭਾਗ ਹਨ । ਇਨ੍ਹਾਂ ਵਿਭਾਗਾਂ ਤੋਂ ਇਲਾਵਾ ਇਸ ਯੂਨੀਵਰਸਿਟੀ ਨਾਲ ਦੇ ਕਾਲਜ ਸਬੰਧਤ ਹਨ । ਇਕ ਕਾਲਜ ਵਿਚ ਅਰਬੀ ਭਾਸ਼ਾ ਅਤੇ ਇਸਲਾਮ ਦੀ ਸਿਖਿਆ ਦਿੱਤੀ ਜਾਂਦੀ ਹੈ । ਦੂਜੇ ਕਾਲਜ ਵਿਚ ਕਾਨੂੰਨ ਦੀ ਪੜ੍ਹਾਈ ਦਾ ਪ੍ਰਬੰਧ ਹੈ । ਰਿਆਦ ਵਿਚ ਇਕ ਅੰਦਰੂਨੀ ਸੁਰੱਖਿਆ ਫ਼ੌਜੀ ਕਾਲਜ, ਕਿੰਗ ਅਬਦੁਲ ਅਜ਼ੀਜ਼ ਸੈਨਿਕ ਕਾਲਜ ਅਤੇ ਕਿੰਗ ਫ਼ੈਸਲ ਵਾਯੂ ਸੈਨਾ ਕਾਲਜ ਹਨ । ਇਨ੍ਹਾਂ ਤੋਂ ਇਲਾਵਾ ਸ਼ਹਿਰ ਵਿਚ ਇਕ ਸਰਕਾਰੀ ਵੋਕੇਸ਼ਨਲ ਸੰਸਥਾ ਵੀ ਹੈ । ਰਿਆਦ ਵਿਚ ਸੀਮਿੰਟ, ਜਿਪਸਮ, ਅਲਮੀਨੀਅਮ, ਸਲਫਰ, ਅਤੇ ਰਬੜ ਦਾ ਸਾਮਾਨ ਤਿਆਰ ਕਰਨ ਦੇ ਕਾਰਖ਼ਾਨੇ ਹਨ ।

ਸੰਨ 1930 ਤੋਂ ਸ਼ਹਿਰ ਵਿਚ ਟੈਲੀਫ਼ੋਨ ਅਤੇ ਵਾਇਰਲੈੱਸ ਦੀਆਂ ਸੇਵਾਵਾਂ ਦਾ ਪ੍ਰਬੰਧ ਹੋ ਗਿਆ ਹੈ । ਹੁਣ ਰਿਆਦ ਵਿਖੇ ਇਕ ਰੇਡਿਓ ਅਤੇ ਇਕ ਟੈਲੀਵਿਜ਼ਨ ਸਟੇਸ਼ਨ ਹੈ । ਮਨੋਰੰਜਨ ਸਾਧਨਾਂ ਦਾ ਵੀ ਪ੍ਰਬੰਧ ਹੈ । ਮੁੱਖ, ਖੇਡ-ਕਲੱਬ ਦਾ ਨਾਂ ਨਾਦੀਅਲ ਫਲਾਲਾ ਹੈ । ਦੇਸ਼ ਬਦੇਸ਼ ਦੇ ਸੈਲਾਨੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਵੇਂ ਕਿਸਮ ਦੇ ਹੋਟਲ ਵੀ ਹਨ। ਸ਼ਹਿਰ ਵਿਚ ਇਕ ਵੱਡਾ ਅਜਾਇਬ ਘਰ ਹੈ । ਰਿਆਦ ਵਿਚ ਬਿਜਲੀ ਅਤੇ ਨਲ-ਪਾਣੀ ਦੀਆਂ ਸਹੂਲਤਾਂ ਹਨ । ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਬਾਗ਼ ਅਤੇ ਹਰਿਆਵਲੇ ਸਥਾਨ ਹਨ । ਸ਼ਹਿਰ ਵਿਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰਖਿਆ ਜਾਂਦਾ ਹੈ ।

ਜਿੱਦ੍ਹਾ

ਜਿੱਲ੍ਹਾ ਦੇਸ਼ ਦੀ ਮੁੱਖ ਬੰਦਰਗਾਹ ਹੈ । ਇਸ ਨੂੰ ‘ਲਾਲ ਸਾਗਰ ਦਾ ਪੁਲ’ ਆਖਦੇ ਹਨ । ਇਹ ਸ਼ਹਿਰ ਲਾਲ ਸਾਗਰ ਦੇ ਨਾਲ ਸਊਦੀ ਅਰਬ ਦੇ ਪੱਛਮੀ ਕੰਢੇ ਤੇ ਸਥਿਤ ਹੈ । ਸੰਨ 1916 ਵਿਚ ਜਿੱਲ੍ਹਾ ਉਪਰ ਅੰਗਰੇਜ਼ਾਂ ਦਾ ਕਬਜ਼ਾ ਸੀ । ਪਹਿਲੇ ਸੰਸਾਰ ਯੁੱਧ ਸਮੇਂ ਇਸ ਸ਼ਹਿਰ ਦਾ ਕਾਫ਼ੀ ਹਿੱਸਾ ਤਬਾਹ ਹੋ ਗਿਆ ਸੀ । ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਜਿੱਲ੍ਹਾ ਵਿਖੇ ਈਵ (Eve) ਨੂੰ ਦਫ਼ਨਾਇਆ ਗਿਆ ਸੀ । ਸੰਨ 1928 ਵਿਚ ਸਊਦੀ ਅਰਬ ਸਰਕਾਰ ਨੇ ਮਕਬਰੇ ਨੂੰ ਢਾਹ ਦਿੱਤਾ ਕਿਉਂਕਿ ਇਸ ਨਾਲ ਲੋਕਾਂ ਦੇ ਮਨਾਂ ਵਿਚ ਵੱਖ ਵੱਖ ਕਿਸਮ ਦੇ ਵਹਿਮ ਪੈਦਾ ਹੁੰਦੇ ਸਨ।

ਜਿੱਦ੍ਰਾ ਸ਼ਹਿਰ ਦੀ ਵਸੋਂ ਲਗਭਗ 5,61,104 ਹੈ । ਇਸ ਸ਼ਹਿਰ ਦੀ ਜਨ-ਸੰਖਿਆ ਤੇਜ਼ੀ ਨਾਲ ਵਧ ਰਹੀ ਹੈ । ਇਸ ਦਾ ਕਾਰਣ ਸ਼ਹਿਰ ਵਿਚ ਉਦਯੋਗਿਕ ਵਿਕਾਸ ਅਤੇ ਵਿਦਿਅਕ ਸਹੂਲਤਾਂ ਹਨ । ਅਫ਼ਰੀਕਾ ਅਤੇ ਯੂਰਪ ਤੋਂ ਮੱਕੇ ਦੇ ਹੱਜ ਲਈ ਆਉਣ ਵਾਲੇ ਧਾਰਮਿਕ ਯਾਤਰੀਆਂ ਨੂੰ ਪਹਿਲਾਂ ਜਿੱਲ੍ਹਾ ਵਿਖੇ ਹੀ ਠਹਿਰਾਇਆ ਜਾਂਦਾ ਹੈ । ਗ਼ੈਰ-ਮੁਸਲਮਾਨਾਂ ਨੂੰ ਮੱਕੇ ਦੇ ਹੱਜ ਲਈ ਨਹੀਂ ਜਾਣ ਦਿੱਤਾ ਜਾਂਦਾ । ਜਿੱਲ੍ਹਾ ਇਕ ਵਪਾਰਕ ਸ਼ਹਿਰ ਹੈ । ਦੇਸ਼ ਦਾ ਵਧੇਰੇ ਬਰਾਮਦ ਅਤੇ ਦਰਾਮਦ ਵਪਾਰ ਇਸ ਬੰਦਰਗਾਹ ਰਾਹੀਂ ਹੁੰਦਾ ਹੈ । ਜਿੱਦ੍ਰਾ ਵਿਖੇ ਇਕ ਸੀਮਿੰਟ ਲੋਹਾ ਅਤੇ ਅਸਪਾਤ ਅਤੇ ਤੇਲ ਸਾਫ਼ ਕਰਨ ਦਾ ਕਾਰਖ਼ਾਨਾ ਹੈ । ਜਿੱਦਾ ਵਿਖੇ ਇਕ ਹਵਾਈ ਅੱਡਾ ਵੀ ਹੈ । ਸੰਸਾਰ ਦੇ ਮੁੱਖ ਦੇਸ਼ਾਂ ਨੂੰ ਇਥੋਂ ਹਵਾਈ ਜਹਾਜ਼ ਜਾਂਦੇ ਹਨ । ਸਊਦੀ ਅਰਬ ਸਰਕਾਰ ਦਾ ਬਦੇਸ਼ ਮੰਤਰਾਲਾ ਜਿੱਲ੍ਹਾ ਵਿਖੇ ਹੀ ਸਥਿਤ ਹੈ । ਬਦੇਸ਼ੀ ਰਾਜਦੂਤਾਂ ਦੇ ਦਫ਼ਤਰ ਵੀ ਜਿੱਦ੍ਰਾ ਵਿਚ ਹੀ ਹਨ ।

ਜਿੱਲ੍ਹਾ ਵਿਚ ਨਵੇਂ ਢੰਗ ਦੇ ਮਕਾਨ ਉਸਾਰੇ ਜਾ ਰਹੇ ਹਨ । ਵੱਡੇ ਵੱਡੇ ਮਕਾਨ ਬਾਗ਼ਾਂ ਵਿਚ ਬਣਾਏ ਗਏ ਹਨ । ਘਰਾਂ ਵਿਚ ਨਲ-ਪਾਣੀ ਲਗਾ ਹੋਇਆ ਹੈ । ਮਕਾਨ ਪੱਕੇ ਕੰਕਰੀਟ ਤੇ ਇੱਟਾਂ ਦੇ ਬਣੇ ਹੋਏ ਹਨ । ਬੀਮਾਰੀਆਂ ਦੀ ਰੋਕਥਾਮ ਲਈ ਵੱਡਾ ਹਸਪਤਾਲ ਹੈ । ਮੱਕੇ ਦੇ ਹੱਜ ਸਮੇਂ ਹਰ ਇਕ ਯਾਤਰੀ ਦਾ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ । ਜਿੱਦਾ ਵਿਖੇ ਇਕ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨ ਵੀ ਹੈ । ਸੈਲਾਨੀਆਂ ਦੀ ਰਿਹਾਇਸ਼ ਲਈ ‘ਜਿੱਲ੍ਹਾ ਪੈਲੇਸ’ ਅਤੇ ‘ਰੈਡ ਸੀ ਹੋਟਲ’ ਹਨ ।

ਤਾਇਫ਼

ਤਾਇਫ਼ ਇਕ ਪਹਾੜੀ ਸਥਾਨ ਹੈ । ਇਹ ਸ਼ਹਿਰ ਸਮੁੰਦਰ ਦੀ ਸਤਹ ਤੋਂ 1524 ਮੀਟਰ ਦੀ ਉਚਾਈ ਉਪਰ ਵਾਕਿਆ ਹੈ । ਗਰਮੀਆਂ ਵਿਚ ਸਊਦੀ ਅਰਬ ਦੇ ਵੱਖ ਵੱਖ ਭਾਗਾਂ ਤੋਂ ਅਮੀਰ ਲੋਕ ਇਥੇ ਸੈਰ ਕਰਨ ਆਉਂਦੇ ਹਨ ਅਤੇ ਕੁਝ ਸਮਾਂ ਠਹਿਰਦੇ ਹਨ । ਇਸ ਥਾਂ ਦਾ ਮੌਸਮ ਅਤਿ ਸੁਹਾਵਣਾ ਹੈ । ਸ਼ਹਿਰ ਦੇ ਆਲੇ ਦੁਆਲੇ ਦੀ ਹਰਿਆਲੀ ਸੁੰਦਰਤਾ ਵਿਚ ਹੋਰ ਵਾਧਾ ਕਰਦੀ ਹੈ । ਤਾਇਫ਼ ਵਿਚ ਅਬਾਦ ਅਲ ਇਬਨ ਅਬਦਾਸ ਦਾ ਮਕਬਰਾ ਵੇਖਣ ਯੋਗ ਹੈ । ਟੈਲੀਵਿਜ਼ਨ ਦਾ ਇਕ ਰਿਲੇ ਕੇਂਦਰ ਹੈ ।

ਦਮਾਮ

ਦਮਾਮ ਸਊਦੀ ਅਰਬ ਦੇ ਪੂਰਬ ਵਿਚ ਦਹਿਰਾਨ ਤੋਂ 13 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਦਮਾਮ ਸ਼ਹਿਰ ਰਿਆਦ ਨਾਲ ਰੇਲਵੇ ਲਾਈਨ ਰਾਹੀਂ ਜੁੜਿਆ। ਹੋਇਆ ਹੈ । ਦਮਾਮ ਨੇੜੇ ਤੇਲ ਦੇ ਨਵੇਂ ਖੂਹ ਲੱਭਣ ਨਾਲ ਇਥੇ ਦੀ ਵਸੋਂ ਵਧ ਗਈ ਹੈ । ਇਸ ਸ਼ਹਿਰ ਵਿਚ ਜ਼ਿਆਦਾਤਰ ਤੇਲ ਦੇ ਖੂਹਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਹੀ ਰਹਿੰਦੇ ਹਨ । ਦਮਾਮ ਦੇਸ਼ ਦੀ ਇਕ ਮੁੱਖ ਸਮੁੰਦਰੀ ਬੰਦਰਗਾਹ ਵੀ ਹੈ । ਸਊਦੀ ਅਰਬ ਦਾ ਵਧੇਰੇ ਵਪਾਰ ਇਸ ਬੰਦਰਗਾਹ ਰਾਹੀਂ ਹੀ ਹੁੰਦਾ ਹੈ ।

ਦਹਿਰਾਨ

ਦਹਿਰਾਨ ਸ਼ਹਿਰ ਰਿਆਦ ਦੇ 370 ਕਿਲੋਮੀਟਰ ਉੱਤਮ-ਪੂਰਬ ਵਿਚ ਸਥਿਤ ਹੈ। ਇਥੇ ਅਰਬ ਅਮਰੀਕਨ ਤੇਲ ਕੰਪਨੀ ਦਾ ਮੁੱਖ ਦਫ਼ਤਰ ਹੈ । ਦਹਿਰਾਨ ਵਿਖੇ ਨਵੀਨ ਇਮਾਰਤਾਂ ਅਤੇ ਬਾਗ਼ ਆਦਿ ਹਨ । ਇਸ ਸ਼ਹਿਰ ਵਿਚ ਜ਼ਿਆਦਾਤਰ ਅਰਬ ਲੋਕ ਹੀ ਰਹਿੰਦੇ ਹਨ । ਅਮਰੀਕਾ, ਭਾਰਤ ਅਤੇ ਪਾਕਿਸਤਾਨ ਦੇ ਲੋਕ ਵੀ ਰਹਿੰਦੇ ਹਨ । ਇਹ ਲੋਕ ਤੇਲ ਖੂਹਾਂ ਵਿਚ ਕੰਮ ਕਰਦੇ ਹਨ । ਦਹਿਰਾਨ ਵਿਖੇ ਇਕ ਹਵਾਈ ਅੱਡਾ ਵੀ ਹੈ । ਸੈਲਾਨੀਆਂ ਲਈ ਹੋਟਲ ਵੀ ਹਨ ।

ਸਊਦੀ ਅਰਬ ਵਿਚ ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਨੈੱਜਦ, ਯਾਂਬੂ, ਹਾਰਾਦ, ਅਲ ਹਾਸਾ, ਅੱਬਾ, ਜੁਲ, ਅਲਖਾਰਜ ਆਦਿ ਸ਼ਹਿਰ ਵੀ ਹਨ । ਇਹ ਸ਼ਹਿਰ ਛੋਟੇ ਛੋਟੇ ਹਨ ਅਤੇ ਮਕਾਨ ਵੀ ਜ਼ਿਆਦਾਤਰ ਕੱਚੇ ਹੀ ਹਨ । ਜਿਉਂ ਜਿਉਂ ਸਊਦੀ ਅਰਬ ਦਾ ਆਰਥਿਕ ਵਿਕਾਸ ਹੋ ਰਿਹਾ ਹੈ ਤਿਉਂ ਤਿਉਂ ਹੀ ਇਨ੍ਹਾਂ ਸ਼ਹਿਰਾਂ ਦੀ ਵਸੋਂ ਵੀ ਵਧਦੀ ਜਾ ਰਹੀ ਹੈ ।

 

 

 

 

 

Credit – ਭਾਸ਼ਾ  ਵਿਭਾਗ ਪੰਜਾਬ

Leave a Comment

error: Content is protected !!