Bhatia Caste History | ਭਾਟੀਆ ਜਾਤ ਦਾ ਇਤਿਹਾਸ

ਭਾਟੀਆ ਜਾਤ ਦੇ ਲੋਕ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਿਆਂ ਸਰਗੋਧਾ, ਗੁਜਰਾਤ, ਮਿੰਟਗੁਮਰੀ, ਸਿਆਲਕੋਟ, ਡੇਰਾ ਇਸਮਾਈਲ ਖਾਂ, ਜਿਹਲਮ, ਲਾਇਲਪੁਰ ਅਤੇ ਕਈ ਹੋਰ ਜ਼ਿਲ੍ਹਿਆਂ ਵਿਚ ਬਿਖਰੇ ਮਿਲਦੇ ਸਨ। ਇਨ੍ਹਾਂ ਦੀ ਸੰਘਣੀ ਆਬਾਦੀ ਸਿੰਧ ਵਿਚ ਮਿਲਦੀ ਸੀ। ਸਰਹੱਦੀ ਸੂਬੇ ਦੇ ਜ਼ਿਲ੍ਹੇ ਬੰਨੂੰ, ਪੇਸ਼ਾਵਰ ਵਿਚ ਵੀ ਇਹ ਲੋਕ ਸਥਿਤ ਸਨ।

ਪਾਕਿਸਤਾਨ ਬਣਨ ਤੋਂ ਪਿੱਛੋਂ ਭਾਟੀਏ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਜਿਵੇਂ ਅੰਮਿ੍ਤਸਰ, ਜਲੰਧਰ, ਲੁਧਿਆਣਾ ਅਤੇ ਹਰਿਆਣੇ ਵਿਚ ਕਰਨਾਲ, ਅੰਬਾਲਾ ਅਤੇ ਇਸਤੋਂ ਅੱਗੇ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਸਥਿਤ ਹੋਏ ਵੇਖੇ ਜਾਂਦੇ ਹਨ। ਜਿਹਾ ਕਿ ਇਨ੍ਹਾਂ ਦੇ ਨਾਂ ਤੋਂ ਪ੍ਰਤੱਖ ਹੈ ਇਹ ਭੱਟੀ ਰਾਜਪੂਤੀ ਮੂਲ ਦੇ ਲੋਕ ਹਨ। ਇਬਟਸਨ ਵੀ ਲਿਖਦਾ ਹੈ ‘ਭਾਟੀਏ ਇਕ ਰਾਜਪੂਤਾਂ ਦੀ ਸ਼੍ਰੇਣੀ ਹੈ ਜਿਹੜੀ ਮੂਲ ਤੌਰ ‘ਤੇ ਭਟਨੇਰ, ਜੈਸਲਮੇਰ ਅਤੇ ਰਾਜਪੂਤਾਨੇ ਦੇ ਮਾਰੂਥਲ ‘ਚੋਂ ਆਈ ਹੈ, ਜਿਨ੍ਹਾਂ ਨੇ ਵਪਾਰਕ ਧੰਦਿਆਂ ਨੂੰ ਅਪਣਾ ਲਿਆ ਹੈ। ਇਹ ਨਾਂ ਦੱਸਦਾ ਹੈ ਕਿ ਇਹ ਭਾਟੀ (ਪੰਜਾਬ ਵਿਚ ਭੱਟੀ ਕਿਹਾ ਜਾਂਦਾ ਹੈ) ਸਨ ਪਰ ਕੁਝ ਵੀ ਹੋਵੇ, ਇਨ੍ਹਾਂ ਦਾ ਰਾਜਪੂਤ ਮੂਲ ਅਸੰਦੇਹਪੂਰਨ ਹੈ।’ ਇਨ੍ਹਾਂ ਦਾ ਰਾਜਪੂਤੀ ਮੂਲ ਦਾ ਹੋਣਾ ਠੀਕ ਲਗਦਾ ਹੈ ਪਰ ਇਨ੍ਹਾਂ ਨੇ ਰਾਜਪੂਤੀ ਫੋਕੀ ਆਕੜ ਨੂੰ ਛੱਡ ਕੇ, ਖੇਤੀਬਾੜੀ ਤੇ ਵਪਾਰਕ ਧੰਦਿਆਂ ਨੂੰ ਅਪਣਾ ਲਿਆ। ਕਿਉਂਕਿ ਰਾਜਪੂਤ ਆਪਣਾ ਪਿਤਾ ਪੁਰਖੀ ਬੰਦਾ ਛਡਕੇ ਹੋਰ ਕੰਮ ਕਰਨ ਨੂੰ ਛੇਤੀ ਤਿਆਰ ਨਹੀਂ ਹੁੰਦੇ ਸਨ, ਸੋ ਇਨ੍ਹਾਂ ਬਾਗ਼ੀ ਹੋ ਕੇ ਇਹ ਕੰਮ ਸ਼ੁਰੂ ਕਰ ਲਏ ਅਤੇ ਇਹ ਰਾਜਪੂਤੀ ਪੱਧਰ ਤੋਂ ਡਿੱਗ ਗਏ। ਉਨ੍ਹਾਂ ਨੇ ਆਪਣੇ ਪੁਰਾਣੇ ਨਾਂ ‘ਭਾਟੀ’ ਕਰਕੇ ਪੰਜਾਬ ਤੇ ਹੋਰਾਂ ਖੇਤਰਾਂ ਵਿਚ ਭਾਟੀਏ ਅਖਵਾਉਣਾ ਸ਼ੁਰੂ ਕਰ ਦਿੱਤਾ। ਸਿੰਧ ਤੇ ਗੁਜਰਾਤ ਵਿਚ ਇਹ ਮੁੱਖ ਵਪਾਰਕ ਸ਼੍ਰੇਣੀ ਸੀ। ਪੰਜਾਬ ਦੇ ਸਿਆਲਕੋਟ ਤੇ ਨਾਲ ਲਗਦੇ ਖੇਤਰਾਂ ਵਿਚ ਇਨ੍ਹਾਂ ਦੀ ਸਥਿਤੀ ਬੜੀ ਕਮਜ਼ੋਰ ਸੀ, ਸਮਾਜਕ ਅਤੇ ਵਪਾਰਕ ਤੌਰ ‘ਤੇ ਵੀ, ਜਿੱਥੇ ਇਹ ਛੋਟੇ-ਛੋਟੇ ਦੁਕਾਨਦਾਰ ਸਨ । ਡੇਰਾ ਇਸਮਾਈਲ ਖਾਂ ਵਿਚ ਰਹਿਣ ਵਾਲੇ ਭਾਟੀਏ ਬੜੇ ਵੱਡੇ ਖੇਤਰ ਵਿਚ ਫੈਲੇ ਹੋਏ ਸਨ ਤੇ ਉੱਦਮੀ ਵਪਾਰਕ ਸ਼੍ਰੇਣੀ ਸਨ।

Bhatia Caste History | ਭਾਟੀਆ ਜਾਤ ਦਾ ਇਤਿਹਾਸ

ਇਬਸਟਨ ਲਿਖਦਾ ਹੈ, ‘ਉਹ ਖੱਤਰੀਆਂ ਤੋਂ ਥੱਲੇ ਹਨ ਅਤੇ ਸ਼ਾਇਦ ਅਰੋੜਿਆਂ ਤੋਂ ਵੀ ਅਤੇ ਬਹੁਤਾ ਕਰਕੇ ਛੋਟੇ- ਛੋਟੇ ਦੁਕਾਨਦਾਰ ਹਨ । ਉਨ੍ਹਾਂ ਨੂੰ ਆਮ ਤੌਰ ‘ਤੇ ਖੱਤਰੀ ਹੋਣਾ ਖਿਆਲ ਕੀਤਾ ਜਾਂਦਾ ਹੈ, ਉਹ ਪੱਛਮੀ ਪੰਜਾਬ ਦੀਆਂ ਹੋਰ ਵਪਾਰਕ ਸ਼੍ਰੇਣੀਆਂ ਤੋਂ ਵੱਧ ਕੱਟੜ ਹਿੰਦੂ ਹਨ, ਪਰ ਮਾਸ ਖਾਣਾ ਤੇ ਸ਼ਰਾਬ ਪੀਣਾ ਛੱਡਿਆ ਹੋਇਆ ਹੈ।

ਪਹਿਲਾਂ ਇਨ੍ਹਾਂ ਵਿਚ ਵਿਧਵਾ ਵਿਆਹ ਦਾ ਰਿਵਾਜ ਨਹੀਂ ਸੀ, ਪਰ ਹੁਣ ਇਸ ਨੂੰ ਤਿਆਗ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਬਣ ਗਏ ਹਨ ਅਤੇ ਸਿੱਖ ਰਸਮਾਂ ਰਿਵਾਜਾਂ ਦੇ ਧਾਰਨੀ ਹਨ। ਸਿੱਖ ਹੋ ਕੇ ਇਹ ਸਿਰ ਦੇ ਵਾਲ ਘੱਟ ਹੀ ਮੁੰਨਾਉਂਦੇ ਹਨ, ਅਤੇ ਬਾਹਰੀ ਰਹਿਤ ਮਰਯਾਦਾ ਵਿਚ ਪਰਪੱਕ ਰਹਿੰਦੇ ਹਨ।

ਭਾਟੀਏ ਲੋਕ ਪੜ੍ਹੇ-ਲਿਖੇ ਸਿਆਣੇ, ਵਪਾਰੀ, ਸਨਅਤਕਾਰ, ਆੜ੍ਹਤੀ, ਅਫ਼ਸਰ, ਇੰਜੀਨੀਅਰ ਤੇ ਪ੍ਰਸਿੱਧ ਡਾਕਟਰ ਹਨ। ਲਗਭਗ ਹਰ ਕਿਸਮ ਦੇ ਵਪਾਰ ‘ਤੇ ਹੱਥ ਅਜ਼ਮਾਉਂਦੇ ਹਨ ਤੇ ਉੱਨਤੀ ਕਰਦੇ ਹਨ। ਰਾਜਪੂਤੀ ਖੂਨ ਕਾਰਨ ਲੜਨ-ਭਿੜਨ ਨੂੰ ਤਕੜੇ ਅਤੇ ਅੱਛੇ ਸੈਨਿਕ ਹਨ ਸਿੱਖ ਮਤ ਵਿਚ ਅਗਾਧ ਸ਼ਰਧਾ ਰੱਖਦੇ ਹਨ। ਹਿੰਦੂ ਵੀ ਹਨ ਤੇ ਬਹੁਤੇ ਸਿੱਖ। ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਰਘੁਨੰਦਨ ਲਾਲ ਭਾਟੀਆ, ਅੰਗ੍ਰੇਜ਼ੀ ਟ੍ਰਿਬਊਨ ਦੇ ਪ੍ਰਸਿੱਧ ਚੀਫ਼ ਐਡੀਟਰ ਸਵ. ਪ੍ਰੇਮ ਭਾਟੀਆ, ਸਿੱਖ ਇਤਿਹਾਸ ਦੇ ਖੋਜੀ ਪ੍ਰਿੰਸੀਪਲ ਸਤਿਬੀਰ ਸਿੰਘ ਇਸ ਭਾਈਚਾਰੇ ਨਾਲ ਸੰਬੰਧਤ ਸਨ। ਭਾਟੀਏ ਆਪਣੇ ਨਜ਼ਦੀਕੀ ਸੰਬੰਧੀਆਂ ਵਿਚ ਰਿਸ਼ਤੇ ਨਾਤੇ ਕਰ ਲੈਂਦੇ ਹਨ, ਜਿਸ ਕਰਕੇ ਇਨ੍ਹਾਂ ਨੂੰ ਰਿਸ਼ਤਾ ਲੱਭਣ ‘ਚ ਔਖ ਨਹੀਂ ਹੁੰਦੀ।

ਇਨ੍ਹਾਂ ਦੇ 84 ਗੋਤ ਹਨ ਜਿਨ੍ਹਾਂ ਨੂੰ ‘ਮੁੱਖ’ ਕਿਹਾ ਜਾਂਦਾ ਹੈ, ਦੋ ਸ਼੍ਰੇਣੀਆਂ ਵਿਚ ਵੰਡੇ ਹੋਏ ਹਨ।

ਬਾਰੀ ਸ਼੍ਰੇਣੀ

  1. ਬਬਲਾ 2. ਢਗਾ 3. ਅੰਦਾ : ਇਹ ਤਿੰਨ ਗੋਤ ਢਾਈ ਘਰ ਹਨ।
  2. ਬਲਾਹਾ : ਇਸ ਨੂੰ ਰਲਾ ਕੇ ਇਹ ਚਾਰ ਘਰ ਬਣ ਜਾਂਦੇ ਹਨ। 5. ਜਾਵਾ
  3. ਸੋਨੀ : ਇਹ ਗੋਤ ਖੱਤਰੀਆਂ, ਕੰਬੋਜਾਂ ਅਤੇ ਜੱਟਾਂ ਆਦਿ ਵਿਚ ਮਿਲਦਾ ਹੈ।
  4. ਗਾਂਧੀ : ਇਹ ਗੋਤ ਵੀ ਜੱਟਾਂ, ਕੰਬੋਜਾਂ, ਅਰੋੜਿਆਂ, ਬਾਣੀਆਂ ਅਤੇ ਹੋਰਨਾਂ ਵਿਚ ਮਿਲਦਾ ਹੈ।
  5. ਚਚੜਾ : ਇਹ ਗੋਤ ਥੋੜ੍ਹੇ ਫ਼ਰਕ ਨਾਲ ਚਾਚੜ, ਜੱਟਾਂ, ਆਦਿ ਨਾਲ ਮਿਲਦਾ ਹੈ।
  6. ਚਾਬਲ 10. ਕੰਡਲ, 11. ਘੰਘਲ, 12. ਕੋਰੇ

Credit - ਕਿਰਪਾਲ ਸਿੰਘ ਦਰਦੀ 

ਬੁੰਜਾਹੀ ਸ਼੍ਰੇਣੀ

ਬੁਜਾਹੀ ਭਾਟੀਏ ਗੁਜਰਾਤ, ਸਿਆਲਕੋਟ ਅਤੇ ਗੁੱਜਰਾਂਵਾਲਾ ਵਿਚ ਪਹਿਲਾਂ ਰਹਿੰਦੇ ਭਾਟੀਆਂ ਨੂੰ ਘਟੀਆ ਸਮਝਦੇ ਸਨ। ਤੇ ਕਹਿੰਦੇ ਸਨ ਕਿ ਕੁੜੀਆਂ ਸ਼ਾਹਪੁਰ, ਜਿਹਲਮ ਅਤੇ ਡੇਰਾ ਇਸਮਾਈਲ ਖ਼ਾਂ ਵਿਚ ਰਹਿਣ ਵਾਲੇ ਭਾਟੀਆਂ ਨੂੰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਉਹ ਦੂਸਰਿਆਂ ਨਾਲੋਂ ਸਮਾਜਕ ਪੱਧਰ ਵਿਚ ਉੱਚੇ ਹਨ। ਬਹਾਵਲਪੁਰ ਦੇ ਭਾਟੀਆਂ ਨੂੰ ਇਸ ਸ਼੍ਰੇਣੀ-ਵੰਡ ਬਾਰੇ ਕੋਈ ਪਤਾ ਨਹੀਂ ਸੀ ਹੁੰਦਾ ਤੇ ਹੇਠ ਲਿਖੇ ਗੋਤਾਂ ਵਿਚੋਂ ਸਿਜਵਾਲਾ ਗੋਤ ਸਭ ਤੋਂ ਉੱਚਾ ਗਿਣਿਆ ਜਾਂਦਾ ਸੀ

ਤੇ ਰਿੱਲਾ ਸਭ ਤੋਂ ਨੀਵਾਂ।

  1. ਸਿਜਵਾਲਾ, 2. ਵਦੋਜਾ, 3. ਚਚੜਾ, 4. ਗਾਂਧੀ, 5. ਢੱਗਾ, 6. ਬਬਲਾ, 7. ਵੰਜਕ, 8. ਰਾ-ਰੱਖਾ,
  2. ਵੱਟੂ : ਇਸ ਗੋਤ ਦੇ ਰਾਜਪੂਤ, ਜੱਟ ਅਤੇ ਛੀਂਬੇ ਵੀ ਹਨ, 10 ਚੱਲੜ, 11. ਰਿੱਲਾ।

ਭਾਟੀਏ ਉੱਦਮੀ, ਦੂਰ-ਅੰਦੇਸ਼ ਅਤੇ ਬੜੀ ਹੀ ਸਿਆਣੀ ਜਾਤ ਹੈ। ਸਿੱਖ ਵੀ ਹਨ ਤੇ ਹਿੰਦੂ ਵੀ ਅਤੇ ਆਪੋ ਆਪਣੇ ਧਰਮਾਂ ਦੇ ਪੱਕੇ ਅਨੁਯਾਈ ਹਨ। ਬੜੇ ਵੱਡੇ-ਵੱਡੇ ਅਫ਼ਸਰ ਅਤੇ ਸਨਅਤਕਾਰ ਵੀ ਵੇਖੇ ਜਾਂਦੇ ਹਨ। ਵਪਾਰਕ ਸੂਝ-ਬੂਝ ਦੇ

ਮਾਲਕ ਹਨ। ਇਨ੍ਹਾਂ ਦੇ ਹੇਠ ਲਿਖੇ 84 ਗੋਤਾਂ ਨਾਲ ਰਾਏ ਲਗਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਹ ਰਾਜਪੂਤ ਮੂਲ ਦੇ ਨਾਲ ਸੰਬੰਧਤ ਹਨ। ਇਨ੍ਹਾਂ ਦਾ ਵੱਡਾ ਕੇਂਦਰ ਬਹਾਵਲਪੁਰ ਤੇ ਆਸਪਾਸ ਦਾ ਖੇਤਰ ਸੀ ਜਿਹੜਾ ਭਟਿਆਨੇ ਦਾ ਭਾਗ ਹੀ ਮੰਨਿਆ ਜਾਂਦਾ ਹੈ।

ਰਾਏ ਉਦੇਸੀ : ਉਦੇ ਰਾਏ ਦੇ ਵੱਡੇ ਪੁੱਤਰ ਪਰਮਾ ਭੱਟੀ ਦੇ ਉੱਤਰਾਧਿਕਾਰੀ ਹਨ।

ਰਾਏ ਇੰਧਰ : ਭਾਟੀਆਂ ਦੀ ਇਕ ਸ਼ਾਖ।

ਰਾਏ ਸੋਪਲਾ : ਇਹ ਭੂਪਾਲ ਸਿੰਘ ਭੱਟੀ ਦੇ ਉੱਤਰਾਧਿਕਾਰੀ ਹਨ।

ਰਾਏ ਸੋਨੀ : ਇਕ ਸੋਨ ਨਾਂ ਦੇ ਪਿੰਡ ਦੇ ਰਹਿਣ ਵਾਲੇ ਜਿਨ੍ਹਾਂ ਦਾ ਵਡੇਰਾ ਰਤਨ ਰਾਏ ਭੱਟੀ ਸੀ। ਇਹ ਗੋਤ, ਖਤਰੀਆਂ ਅਤੇ ਕੰਬੋਜਾਂ ਵਿਚ ਵੀ ਮਿਲਦਾ ਹੈ।

ਰਾਏ ਸਰਾਕੀ : ਨਵਲ ਸਰਾਕੀ ਦੇ ਉੱਤਰਾਧਿਕਾਰੀ।

ਰਾਏ ਸੁਬਰਾ : ਇਕ ਬੈਠਕ ਜਿਸ ਵਿਚ ਬੈਠ ਕੇ ਭਾਟੀਏ ਵਾਰਤਾਲਾਪ ਕਰਦੇ ਸਨ।

ਰਾਏ ਸਿਜਵਾਲਾ : ਸਿਜਵਾਲਾ ਤੀਰ ਅੰਦਾਜ਼ੀ ਵਿਚ ਪ੍ਰਸਿੱਧ ਸੀ।

ਰਾਉ ਸਪਤ : ਮਾਰਵਾੜ ਵਿਚ ਸਥਿਤ ਇਕ ਪਿੰਡ ਸਾਪਤਾ ਦੇ ਰਹਿਣ ਵਾਲਿਆਂ ਤੋਂ ਗੋਤ ਪ੍ਰਚੱਲਤ ਹੋਇਆ। □ ਰਾਏ ਸੋਧਈਯਾ : ਇਕ ਜਾਤ ਸੋਡਾ ਜਿਸਦੀ ਇਕ ਕੁੜੀ ਨਾਲ ਸਿੰਘ ਮਲ ਭੱਟੀ ਨੇ ਵਿਆਹ ਕਰਵਾਇਆ, ਦੇ ਉੱਤਰਾਧਿਕਾਰੀ ਸੋਧਈਯਾ ਦੇ ਉੱਤਰਾਧਿਕਾਰੀ।

ਰਾਉ ਹਰੀਆ : ਇਕ ਭਗਤ, ਰਾਏ ਹਰੀ ਸਿੰਘ ਤੋਂ ਚੱਲਿਆ ਗੋਤ।

ਰਾਏ ਕਾਜ਼ੀਆ : ਮਲ ਭੱਟੀ ਜਿਸਨੇ ਬਹਾਵਲਪੁਰ ਦੇ ਇਕ ਕਾਜ਼ੀ ਦੇ ਅਧੀਨ ਕਲਰਕ ਦੇ ਤੌਰ ‘ਤੇ ਕੰਮ ਕੀਤਾ, ਦੇ ਉੱਤਰਾਧਿਕਾਰੀ।

ਰਾਏ ਕਰਨ : ਕਰਨ ਭੱਟੀ ਨਾਂ ਦੇ ਵਿਅਕਤੀ ਤੋਂ, ਜਿਸਦੇ ਦੇ ਪੁੱਤਰਾਂ ਨਵਾਬ ਬਹਾਵਲਪੁਰ ਦੀ ਨੌਕਰੀ ਕੀਤੀ ਤੇ ਪ੍ਰਸਿੱਧਤਾ ਪਾਈ।

ਰਾਏ ਕਰਤਰੀਆ : ਕਾਨਾ ਭੱਟੀ ਨਾਂ ਦੇ ਘਰੇਲੂ ਨਾਂ ਕਰਤਰੀਆ ਦੇ ਇਕ ਵਿਅਕਤੀ ਤੋਂ ਚੱਲਿਆ ਗੋਤ।

ਰਾਏ ਕੁਪਵਾਰ : ਕਪੂਰੇ ਭੱਟੀ ਤੋਂ ਇਹ ਗੋਤ ਪ੍ਰਚੱਲਤ ਹੋਇਆ।

ਰਾਏ ਸੂਰੀਯਾ : ਸੂਰਾ ਭੱਟੀ ਜੋ ਯੁੱਧ ਵਿਚ ਸ਼ਹੀਦ ਹੋਇਆ, ਦੇ ਉੱਤਰਾਧਿਕਾਰੀ।

ਰਾਏ ਕਜਰੀਆ : ਮੁਲਤਾਨ ਵੱਲ ਇਕ ਕਜਰੀਆ ਨਾਂ ਦਾ ਪਿੰਡ ਜਿੱਥੇ ਇਨ੍ਹਾਂ ਦਾ ਵਡੇਰਾ ਮਾਨ ਸਿੰਘ ਮੁਖੀਆ

ਰਹਿੰਦਾ ਸੀ। ਸਥਾਨ-ਵਾਚਕ ਗੋਤ ਹੈ। 0 ਰਾਏ ਕੁਕੜ : ਪੰਜਾਬ ਦੇ ਇਕ ਕੁਕੜ ਨਾਂ ਦੇ ਪਿੰਡ ਰਹਿਣ ਵਾਲਿਆਂ ਤੋਂ ਚਲਿਆ ਗੋਤ। ਕੁਕੜ ਕੰਬੋਜਾਂ ਦਾ ਵੀ ਗੋਤ ਹੈ।

ਰਾਏ ਕੰਧੀਆ : ਬੁਜਾ ਭੱਟੀ, ਜਿਸਦੀ ਜੈਸਲਮੇਰ ਦੇ ਕਿਸੇ ਜੰਗ ਵਿਚ ਧੌਣ ਵੱਢੀ ਗਈ ਸੀ, ਪਰ ਫਿਰ ਵੀ ਲੜਦਾ। ਰਿਹਾ, ਤੋਂ ਇਹ ਗੋਤ ਚੱਲਿਆ।

ਰਾਏ ਕੀਨਾ : ਕੀਨਾ (ਦੁਸ਼ਮਨੀ) ਤੋਂ ਇਨ੍ਹਾਂ ਦਾ ਗੋਤ ਚੱਲਿਆ। ਮੂਸਾ ਦੇ ਪਰਿਵਾਰ ਨੇ ਉਨ੍ਹਾਂ ਦੇ ਦੁਸ਼ਮਣ ਨੂੰ ਤਬਾਹ

ਕਰ ਦਿੱਤਾ ਸੀ।

ਰਾਏ ਕੋਠੀਆ : ਇਕ ਕਠਿਯਾਰ ਪਿੰਡ ਦੇ ਨਾਂ ਤੋਂ ਗੋਤ ਦਾ ਨਾਂ ਪਿਆ।

ਰਾਏ ਕੋਠਾ : ਕੋਠਾ ਪਿੰਡ ਦੇ ਰਹਿਣ ਵਾਲੇ ਕੋਠਾ ਕਹਾਏ। ਰਾਏ ਗੋਗਲਾ

ਰਾਏ ਗੁਲਗੁਲਾ : ਗੁਲਗੁਲਾ ਭੱਟੀ ਜੋ ਜੰਗ ਵਿਚ ਮਾਰਿਆ ਗਿਆ ਸੀ।

ਰਾਏ ਗੋਕਲ ਗਾਂਦੀ : ਮੁਲਤਾਨ ਦੇ ਰਹਿਣ ਵਾਲੇ ਗੋਕਲ ਗਾਂਧੀ ਦੇ ਉੱਤਰਾਧਿਕਾਰੀ । ਗਾਂਧੀ ਗੋਤ ਜੱਟਾਂ, ਕੰਬੋਜਾਂ ਅਤੇ ਅਰੋੜਿਆਂ ਵਿਚ ਵੀ ਮਿਲਦਾ ਹੈ।

ਰਾਏ ਗਾਦਾ : ਗਾਦਾ ਭੱਟੀ ਦੇ ਉੱਤਰਾਧਿਕਾਰੀ ਜੋ ਹਨੂੰਮਾਨ ਦਾ ਭਗਤ ਸੀ।

ਰਾਏ ਗੁਜਰੀਆ : ਰਾਓ ਹਰੀਆ ਦੇ ਪੁੱਤਰ ਗਜਰੀਆ ਤੋਂ ਚੱਲਿਆ ਗੋਤ।

ਰਾਏ ਚਮੂਚਾ : ਚਮੂਜਾ ਪਰਿਵਾਰ ਨਾਂ ਦੇ ਪਿੰਡ ਵਿਚ ਰਹਿਣ ਵਾਲੇ।

ਰਾਏ ਛਚੀਆ : ਛੇ ਭੱਟੀ ਰਾਜਪੂਤ ਇਕੱਠੇ ਹੋ ਕੇ ਛਚੀਆ ਕਹਾਏ।

ਰਾਏ ਜੀਆ : ਜੀਆ ਚਾਡਕ ਨਾਂ ਦੇ ਇਕ ਵਾਹੀਕਾਰ, ਜਿਹੜਾ ਮਾਰਵਾੜ ਥੱਟੀ ਵਿਚ ਰਹਿੰਦਾ ਸੀ, ਦੇ ਨਾਂ ਤੋਂ ਚੱਲਿਆ ਗੋਤ।

ਰਾਏ ਜਿਧਨ : ਜਿਧਨ ਨਾਂ ਦੇ ਭੱਟੀ ਰਾਜਪੂਤ ਤੋਂ, ਜੋ ਬੜਾ ਵੱਡਾ ਕਾਸ਼ਤਕਾਰ ਸੀ।

ਰਾਏ ਜੁਜਾਰ ਗਾਂਦੀ : ਜੁਜਾਰ ਪਿੰਡ ਦੇ ਰਹਿਣ ਕਰਕੇ।

ਰਾਏ ਜਿਆ : ਰਾਏ ਜਿਆ ਭੱਟੀ, ਜਿਸਨੇ ਯੁੱਧ ਵਿਚ ਬੜੇ ਕਾਰਨਾਮੇ ਵਿਖਾਏ।

ਰਾਏ ਜਬਾਲਾ : ਸਿੰਧ ਵਿਚ ਸਥਿਤ ਇਕ ਪਿੰਡ ਦੇ ਨਾਂ ਤੋਂ ਗੋਤ ਦਾ ਨਾਂ ਪਿਆ । ਰਾਏ ਠਾਕਰ

ਰਾਏ ਢੱਗੇ : ਰਾਏ ਢੱਗੇ ਭੱਟੀ ਦੇ ਨਾਂ ਤੇ ਗੋਤ ਚੱਲਿਆ ਜੋ ਬਹਾਦਰੀ ਨਾਲ ਲੜਦਾ ਮਰਿਆ।

ਰਾਏ ਢੱਬਾ : ਢਬਾ ਮੁਖੀਆ ਜਿਹੜਾ ਰੋੜੀ ਪਿੰਡ ਵਿਚ ਊਠ ਪਾਲਦਾ ਸੀ।

ਰਾਏ ਢੱਢਾ : 1. ਇਕ ਢਢਲੂ ਨਾਂ ਦੇ ਪਿੰਡ ਦੇ ਰਹਿਣ ਵਾਲੇ। 2. ਜੱਟਾਂ ਦਾ ਵੀ ਗੋਤ ਢੱਢਾ ਹੈ।

ਰਾਏ ਢਢਲ : ਇਕ ਢਢਾਲਾ ਪਿੰਡ ਦੇ ਨਾਂ ਤੋਂ ਜਿੱਥੇ ਇਨ੍ਹਾਂ ਦਾ ਵਡੇਰਾ ਰਹਿੰਦਾ ਸੀ।

ਰਾਏ ਦੀਯਾ : ਢੀਯਾ ਪਿੰਡ ਦੇ ਰਹਿਣ ਵਾਲੇ।

ਰਾਏ ਤੰਬੋਲੀ : ਦੋ ਭਰਾਵਾਂ ਤੋਂ ਜੋ ਤੰਬੋਲੀਆਂ (ਸਾਜ਼) ਵੇਚਦੇ ਸਨ।

ਰਾਏ ਬੁਲਾ : ਬੱਟੀ ਦੇ ਇਕ ਪਿੰਡ ਥੁਲਾ ਦੇ ਰਹਿਣ ਵਾਲੇ।

ਰਾਏ ਦੇਵਲਾ : ਇਕ ਪ੍ਰਸਿੱਧ ਦੇਵਲ ਨਾਂ ਦੇ ਭੱਟੀ ਤੋਂ ਜਿਹੜਾ ਗਾਂਬ ਪਿੰਡ ਵਿਚ ਰਹਿੰਦਾ ਸੀ।

ਰਾਏ ਦਿਤਿਯਾ : ਅਰਜਨ ਭੱਟੀ ਜੋ ਦੇਵੀ ਭਗਤ ਸੀ ਅਤੇ ਦਿੱਤਾ ਨਾਂ ਦੇ ਪਿੰਡ ਵਿਚ ਰਹਿੰਦਾ ਸੀ, ਦੇ ਉੱਤਰਾਧਿਕਾਰੀ ਦਿਤਿਯਾ ਅਖਵਾਏ।

ਰਾਏ ਧੀਰਨ : ਧੀਰਨ ਭੱਟੀ ਤੋਂ ਜੋ ਯੁੱਧ ਵਿਚ ਸ਼ਹੀਦ ਹੋਇਆ।

ਰਾਏ ਧਾਦਰ : ਧਾਦਰ ਨਾਂ ਦੇ ਪੰਜਾਬ ਦੇ ਪਿੰਡ ਤੋਂ।

ਰਾਏ ਧਵਨ : 1. ਧਵਨ ਰਾਏ ਨਾਂ ਦੇ ਇਕ ਵੱਡੇ ਦਾਨੀ ਤੋਂ। 2. ਧਵਨ, ਜੱਟਾਂ, ਖੱਤਰੀਆਂ ਤੇ ਰਾਮਗੜ੍ਹੀਆਂ ਦਾ ਗੋਤ ਵੀ ਹੈ।

ਰਾਏ ਨਿਸਾਤ : ਰਾਮੂ ਤੇ ਸ਼ਾਮੂ ਦੋ ਭਰਾਵਾਂ ਨੇ ਕਣਕ ਦਾ ‘ਸਤ’ (ਸੂਜੀ) ਕੱਢ ਕੇ ਕੜਾਹ ਬਣਾਇਆ ਤੇ ਉੱਥੋਂ ਗੋਤ ਚੱਲਿਆ।

ਰਾਏ ਨਏ ਗਾਂਦੀ : ਜੋਧਰਾਜ ਦੇ ਪੁੱਤਰ ਮੇਘਰਾਜ ਜਿਸਦੀ ਬਹਾਵਲਪੁਰ ਵਿਚ ਦੁਕਾਨ ਸੀ । ਜਿਸਨੂੰ ਨਿਆ ਗਾਂਦੀ ਕਿਹਾ ਗਿਆ।

ਰਾਏ ਨਾਗਰਾ : ਮਾਰਵਾੜ ਦੇ ਇਕ ਪਿੰਡ ਨਾਗਰਾ ਤੋਂ। ਇਕ ਜੱਟ ਅਤੇ ਕੰਬੋਜ ਗੋਤ ਵੀ ਨਾਗਰਾ ਹੈ।

ਰਾਏ ਪਦਮਸੀ : ਪਦਮਸੀ ਭੱਟੀ ਜੋ ਯੁੱਧ ਕਰਦਾ ਮਰਿਆ, ਜਿਸਦਾ ਪੁੱਤਰ ਉਧੇ ਰਾਏ ਸੀ।

ਰਾਏ ਪਰਲ ਸੌਰੀਆ : ਪੰਜ ਯੋਧਿਆਂ ਜੱਸਾ ਜੀ, ਰਾਵਲ ਜੀ, ਨਵਲ ਜੀ, ਜੋਧਰਾਜ ਅਤੇ ਬੀਰ ਸਿੰਘ ਜੋ ਬਹਾਦਰੀ ਨਾਲ ਲੜ ਕੇ ਮਰੇ । ਸਾਰੇ ਦੇਵੀ ਭਗਤ ਸਨ।

ਰਾਏ ਪਲੇਜਾ : ਮਾਰਵਾੜ ਸਥਿਤ ਇਕ ਪਿੰਡ ਪਲੇਜਾ ਤੋਂ ਜਿੱਥੇ ਪਰਮਾ ਭੱਟੀ ਰਹਿੰਦਾ ਸੀ, ਦੇ ਉੱਤਰਾਧਿਕਾਰੀ।

ਰਾਏ ਪੰਵਾਰ : ਭੱਟੀਆਂ ਦੀ ਇਕ ਸ਼ਾਖ ਪੰਵਾਰ ਤੋਂ।

ਰਾਏ ਪ੍ਰੇਮਾ ਸੁਜ : ਗੋਂਦਾ ਭੱਟੀ ਦੇ ਪੁੱਤਾਂ ਪ੍ਰੇਮਾ ਤੇ ਸੁਜਾ ਤੋਂ।

ਰਾਏ ਪੂਰੀ ਗਾਂਦੀ : ਪਰੇ ਨਾਂ ਦੇ ਵਿਅਕਤੀ ਤੋਂ।

ਰਾਏ ਪੁਰ ਢੱਗਾ : ‘ਪੁਰਧ’ ਨਾਂ ਦੇ ਇਕ ਯੱਗ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੇ ਦੋ ਭਗਤਾਂ ਕਾਨਾਂ ਅਤੇ ਕੁੰਭਾ हैं।

ਰਾਏ ਪ੍ਰੇਮਲਾ : ਰਾਸਾ ਪਿੰਡ ਦੇ ਪ੍ਰੇਮਾ ਅਤੇ ਪਰਮਾ ਨਾਂ ਦੇ ਭੱਟੀ ਰਾਜਪੂਤਾਂ ਤੋਂ।

ਰਾਏ ਪੋਥਾ : ਪੋਥਾ, ਨਾਗਾ ਅਤੇ ਪਰਮਾ ਭੱਟੀ ਭਰਾਵਾਂ ਤੋਂ।

ਰਾਏ ਪ੍ਰਜੀਆ : ਇਕ ਗੋਤ ‘ਪਰਜ’ ਦੇ ਨਾਂ ਤੋਂ। ਰਸਨ ਪੁੱਤਰ ਭੀਮ ਸਿੰਘ ਭੱਟੀ ਨੇ ਡਾਕੂਆਂ ਦਾ ਮੁਕਾਬਲਾ ਕੀਤਾ ਤੇ ਇਕ ਸੌ ਮਾਰ ਦਿੱਤੇ ਜਦਕਿ ਉਸਦੇ ਦੋ ਪੁੱਤਰ ਤੇ ਛੇ ਹੋਰ ਭੱਟੀ ਮਰੇ।

ਰਾਏ ਪੰਚਾਲ : ਰਾਏ ਭੀਮ ਦੇ ਨਗਰ ਪੰਚਾਲ ਪੂਰੀ ਤੋਂ ਚੱਲਿਆ ਗੋਤ।

ਰਾਏ ਪਵਰ : ਪਵਰੀ ਨਾਂ ਦੇ ਪਿੰਡ ਤੋਂ ਚੱਲਿਆ ਗੋਤ।

ਰਾਏ ਫਰਾਸ : ਜੀਤਾ ਮੱਲ ਦੇ ਪੁੱਤਰ ਫ਼ਰਾਸ ਤੋਂ ਜਿਹੜਾ ਤੇਲ ਤੇ ਅਤਰ (ਇਤਰ) ਵੇਚਦਾ ਸੀ, ਦੇ ਨਾਂ ਤੋਂ।

ਰਾਏ ਬਉਰਾ : ਇਕ ਬਉਰਾ ਨਾਂ ਦੇ ਪਿੰਡ ਤੋਂ।

ਰਾਏ ਬਬਲਾ : ਨਿਗੂ ਪਿੰਡ ਦੇ ਜੋਧਾ ਭੱਟੀ ਦੇ ਪੁੱਤਰ ਬਬਲਾ ਦੇ ਉੱਤਰਾਧਿਕਾਰੀ।

ਰਾਏ ਬਲਾਈ : ਬਲਾਈਯਾ-ਕਰ ਦੇ ਪੰਜਾਬ ਸਥਿਤ ਪਿੰਡ ਜਿਹੜਾ ਭੋਜਰਾਜ ਦੇ ਪੁੱਤਰ ਭਾਨ ਦਾ ਪਿੰਡ ਸੀ, ਤੋਂ।

ਰਾਏ ਬੁਧੀਯਾ : ਭੋਜਰਾਜ ਭੱਟੀ, ਬਾਧਪਾਲ ਦਾ ਕੰਮ ਕਰਦਾ, ਤੇ ਉਸ ਤੋਂ ਊਠ ਕਿਰਾਏ ਤੇ ਲੈਂਦਾ ਸੀ, ਦੇ ਨਾਂ ਤੋਂ।

ਰਾਏ ਬੂਰਾ : ਬਖਰ ਪਿੰਡ ਦੇ ਬੂਰਾ ਭੱਟੀ ਤੋਂ।

ਰਾਏ ਬੀਰਾ : ਦੇਵੀ ਦੇ ਭਗਤ ਬੀਰਾ ਭੱਟੀ ਤੋਂ ਚੱਲਿਆ ਗੋਤ ਜੋ ਵੀਰਤਾ ਨਾਲ ਲੜਦਾ ਮਰਿਆ।

ਰਾਏ ਬੇਗ ਚੰਦਰ : ਬੇਗਾ ਤੇ ਚੰਦਾ ਭਰਾ ਜਿਹੜੇ ਚੁੰਗੀ ਟੈਕਸ ਇਕੱਠਾ ਕਰਦੇ ਸਨ, ਤੋਂ ਚੱਲਿਆ ਗੋਤ।

ਰਾਏ ਬਿਪਲ : ਕੁੰਭਾ ਤੇ ਕਾਨਾ ਭਾਟੀਆ ਦੀ ਰਿਹਾਇਸ਼ਗਾਹ ਬਿਪਲ ਦੇ ਨਾਂ ਤੋਂ ਚੱਲਿਆ ਗੋਤ।

ਰਾਏ ਬਿਸਨਾਵ : ਬਿਸਨਵੰਤ ਭੱਟੀ, ਇਕ ਤਕੜੇ ਵਿਅਕਤੀ ਦੇ ਨਾਂ ‘ਤੇ।

ਰਾਏ ਭੁਡਰੀਆ : ਭੁਡਰ ਨਾਂ ਦੇ ਭੱਟੀ ਤੋਂ।

ਰਾਏ ਮਧਰਾ : ਮਧਰਾ ਭੱਟੀ ਜੋ ਇਕ ਖਾਨ ਦਾ ਨੌਕਰ ਸੀ, ਤੋਂ ਚੱਲਿਆ ਗੋਤ।

ਰਾਏ ਮਿਦੀਆ : ਕੁੰਡਾ ਭੱਟੀ ਦੇ ਪਿੰਡ ਮੇਦੀ ਤੋਂ ਪ੍ਰਚੱਲਤ ਹੋਇਆ। ਸਥਾਨ-ਵਾਚਕ ਗੋਤ ਹੈ।

ਰਾਏ ਮੋਤਾ : ਨਾਰੂਮਲ ਸੋਹਾਨਾ ਦੀ ਪੁੱਤਰੀ ਮੋਤੀ ਜਿਹੜੀ ਮੁਲਤਾਨ ਦੀ ਰਹਿਣ ਵਾਲੀ ਸੀ, ਤੋਂ ਚੱਲਿਆ ਗੋਤ।

ਰਾਏ ਮੁਲਤਾਨੀ : ਜੋਧਾ ਰਾਏ ਇਕ ਭੱਟੀ ਕੱਪੜਾ ਵੇਚਣ ਵਾਲੇ ਤੋਂ, ਜੋ ਮੁਲਤਾਨ ਵਿਚ ਰਹਿੰਦਾ ਸੀ।

ਰਾਏ ਮੁੱਛਾ : ਅਰਜਨ ਭੱਟੀ ਦੇ ਨਾਂ ਤੋਂ ਜਿਸਦੀਆਂ ਲੰਮੀਆਂ ਮੁੱਛਾਂ ਸਨ, ਜਿਸ ਤੋਂ ਮੁੱਛਾ ਨਾਂ ਪਿਆ।

ਰਾਏ ਮੋਗੀਆ : ਮੋਗੀਆ ਨਾਂ ਦੇ ਭੱਟੀ ਤੋਂ, ਜੋ ਲੜਦਾ ਮਰਿਆ।

ਰਾਏ ਮਲਨ : ਮਲਨ ਨਾਂ ਦਾ ਗੋਗਲੇ ਪਿੰਡ ਦਾ ਪਰਿਵਾਰ ਜੋ ਵਿਸ਼-ਨਾਸ਼ਕ ਦਵਾਈਆਂ ਬਣਾਉਂਦਾ ਸੀ।

ਰਾਏ ਭਗਤਾ : ਭਗਤਾ ਨੰਦ ਭੱਟੀ ਦੇ ਨਾਂ ਤੋਂ, ਜਿਹੜਾ ਜੈਸਲਮੇਰ ਦੇ ਯੁੱਧ ਵਿਚ ਬਹਾਦਰੀ ਨਾਲ ਲੜਦਾ ਮਰਿਆ।

ਰਾਏ ਰਾਜਾ : ਮਾਰਵਾੜ ਦੇ ਰਾਜਾ ਨਾਂ ਦੇ ਪਿੰਡ ਤੋਂ।

ਰਾਏ ਰਾਠੀਆ : ਰਤਨਾਰ ਪਿੰਡ ਦਾ ਰਾਠੀਆ ਭੱਟੀ, ਜੋ ਆਪਣੀ ਪ੍ਰਾਹੁਣਚਾਰੀ ਲਈ ਪ੍ਰਸਿੱਧ ਸੀ। ਉਸਦਾ ਪਿੰਡ ਮਾਰਵਾੜ ਵਿਚ ਪੈਂਦਾ ਸੀ।

ਰਾਏ ਰਿੱਕਾ : ਰਿੱਕਾ ਭੱਟੀ ਜੋ ਲੜਦਾ ਮਰਿਆ, ਦੇ ਨਾਂ ਤੋਂ।

ਰਾਏ ਰਾਮਈਯਾ : ਅਗੇਰਾਜ, ਰਾਮਚੰਦਰ ਦਾ ਪੁੱਤਰ ਜਿਹੜਾ ਹਰ ਵੇਲੇ ਰਾਮ ਦਾ ਨਾਂ ਜਪਦਾ ਰਹਿੰਦਾ ਸੀ, ਜਿਸ ਕਰਕੇ ਰਾਮਈਯਾ ਪ੍ਰਸਿੱਧ ਹੋਇਆ। ਉਸਦੇ ਉੱਤਰਾਧਿਕਾਰੀਆਂ ਨੂੰ ਰਾਮਈਯਾ ਕਹਿੰਦੇ ਹਨ।

ਰਾਏ ਵੇਦ (ਵੈਦ) : ਮਾਨ ਸਿੰਘ ਪੁੱਤਰ ਮੇਘਰਾਜ ਭੱਟੀ ਇਕ ਤਕੜਾ ਵੈਦ ਸੀ। ਜਿਹੜੇ ਭਾਟੀਏ ਉਸਦੇ ਵੰਸ਼ ਵਿਚ ਮਿਲ ਗਏ ਵੇਦ ਅਖਵਾਏ।

 

 

Credit – ਕਿਰਪਾਲ ਸਿੰਘ ਦਰਦੀ

Leave a Comment