Baniye Caste History | ਬਾਣੀਏਂ ਜਾਤ ਦਾ ਇਤਿਹਾਸ

ਮਨੂੰ ਵਰਣ ਵਿਵਸਥਾ ਵਿਚ ਬਾਣੀਏਂ ਵੈਸ਼ ਵਰਣ ਅਧੀਨ ਆਉਂਦੇ ਹਨ ਅਤੇ ਕਸ਼ੱਤਰੀ ਤੋਂ ਥੱਲੇ ਹਨ। ਬਾਣੀਆਂ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਬਨਜਿਯਾ’ ਜਿਸਦਾ ਅਰਥ ਵਣਜ ਕਰਨ ਵਾਲਾ ਹੈ, ਤੋਂ ਉਤਪਤ ਹੋਇਆ ਹੈ। ਇਹ ਪੰਜਾਬ ਦੀ ਤੀਜੀ ਅਤੇ ਮਹੱਤਵਪੂਰਨ ਜਾਤ ਹੈ। ਇਹ ਪ੍ਰਸਿੱਧ ਹੁਕਮਰਾਨ ਅਗਰਸੇਨ ਦੇ ਉੱਤਰਾਧਿਕਾਰੀ ਕਹੇ ਜਾਂਦੇ ਹਨ, ਜਿਸ ਦੀ ਰਾਜਧਾਨੀ ਹਰਿਆਣੇ ਵਿਚ ਅਗਰੋਹੇ ਦੀ ਥਾਂ ਤੇ ਸੀ। ਕਈ ਵਿਦਵਾਨ ਕਹਿੰਦੇ ਹਨ ਕਿ ‘ਗੁਪਤ’ ਸ਼ਬਦ ਵੈਸ਼ਾਂ ਦੀ ਉਪਾਧੀ ਹੈ ਅਤੇ ਜਿਨ੍ਹਾਂ ਦੇ ਚੌਥੀ ਸਦੀ ਈਸਵੀ ਵਿਚ ਪ੍ਰਸਿੱਧ ਸਮਰਾਟ ਚੰਦਰਗੁਪਤ (320 ਈ ) ਸਮੁੰਦਰਗੁਪਤ (330 ਈ.), ਚੰਦਰਗੁਪਤ ਦੂਜਾ ਜਿਸਦਾ ਨਾਂ ਵਿਕਰਮਾਦਿਤਯ ਵੀ ਹੈ (380 ਈ.), ਕੁਮਾਰਗੁਪਤ (413 ਈ.) ਫਿਰ ਸਿਕੰਦਗੁਪਤ ਜਿਸਨੇ ਹੁਣ ਜਾਤ ਤੋਂ ਹਾਰ ਖਾਧੀ। ਇਸੇ ਜਾਤ ਨਾਲ ਸੰਬੰਧ ਰਖਦੇ ਸਨ । ਇਨ੍ਹਾਂ ਸਾਰਿਆਂ ਦੇ ਸਮੇਂ ਨੂੰ ਹਿੰਦੂਆਂ ਦਾ ‘ਸੁਨਹਿਰੀ ਜ਼ਮਾਨਾ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੀ ਰਾਜਧਾਨੀ ਪਾਟਲੀਪੁੱਤਰ (ਪਟਨਾ) ਸੀ ਅਤੇ ਵਿਕਰਮਾਦਿਤਯ ਜਾਂ ਚੰਦਰਗੁਪਤ ਦੂਜੇ ਦੇ ਵੇਲੇ ਇਨ੍ਹਾਂ ਦਾ ਅਧਿਕਾਰ ਖੇਤਰ ਦੂਰ-ਦੂਰ ਤਕ ਫੈਲਿਆ। ਉਸਨੇ ਉਜੈਨ, ਮਾਲਵਾ (ਮੱਧਯਭਾਰਤ), ਗੁਜਰਾਤ ਅਤੇ ਸੁਰਾਸ਼ਟਰ ਨੂੰ ਫ਼ਤਿਹ ਕੀਤਾ। ਇਸ ਵੇਲੇ ਸੰਸਕ੍ਰਿਤ ਨੇ ਬੜੀ ਉੱਨਤੀ ਕੀਤੀ ਅਤੇ ਮਹਾਂਕਵੀ ਕਾਲੀਦਾਸ ਵੀ ਇਨ੍ਹਾਂ ਦੇ ਸ਼ਾਸਨ ਕਾਲ ਵਿਚ ਹੋਇਆ। ਇਨ੍ਹਾਂ ਦਾ ਰਾਜ ਪੂਰਨ ਤੌਰ ‘ਤੇ 455 ਈ. ਵਿਚ ਖ਼ਤਮ ਹੋ ਗਿਆ।

ਬਾਣੀਏਂ ਚਾਰ ਉਪ-ਜਾਤਾਂ (ੳ) ਅਗਰਵਾਲ ਜਿਸ ਦੀਆਂ ਅੱਗੇ ਹੋਰ ਦੋ ਸ਼੍ਰੇਣੀਆਂ, ਬੀਸਾ (20 ਗੋਤ) ਅਤੇ ਦਸਾ (ਦਸ ਗੋਤ) ਹਨ ਵਿਚ ਵੰਡੇ ਹੋਏ ਹਨ; (ਅ) ਸਰਾਲੀਆ ਜੋ ਸਰਾਲ ਦੇ ਰਹਿਣ ਵਾਲੇ ਸਨ; (ੲ) ਓਸਵਾਲ, ਓਸੀਅਨ-ਨਗਰੀ (ਪੂਰਬੀ ਰਾਜਸਥਾਨ ਵਿਚ ਸਥਿਤ) ਅਤੇ (ਸ) ਬਾਰਾ ਸ਼੍ਰੇਣੀਆਂ ਵਿਚ ਵੰਡੇ ਹੋਏ ਹਨ। ਇਨ੍ਹਾਂ ਚਾਰ ਉਪਜਾਤਾਂ ਤੋਂ ਇਲਾਵਾ ਇਹ ਧਾਰਮਿਕ ਵੰਡਾਂ ਵਿਚ ਵੀ ਵੰਡੇ ਮਿਲਦੇ ਹਨ। ਜਿਨ੍ਹਾਂ ਵਿਚ ਜੈਨੀ (ਸਰੋਗੀ), ਸ਼ੈਵ ਜਾਂ ਮਹੇਸ਼ਰੀ, ਅਗਰਵਾਲ ਵਿਸ਼ਨੋਈ ਜਾਂ ਵੈਸ਼ਨਵ ਹਨ।

Baniye Caste History | ਬਾਣੀਏਂ ਜਾਤ ਦਾ ਇਤਿਹਾਸ

ਬਾਣੀਏਂ ਬਹੁਤ ਘੱਟ ਸਿੱਖ ਬਣੇ ਹਨ।

ਓਸਵਾਲਾਂ ਦੇ ਗੋਤ ਹਨ :

ਸੰਖਲੀ ,ਸ੍ਰੀ ਸਰਿਮ, ਸੰਕਲਾ ਸਰਿਸ਼ਟ ਗੋਤਾ, ਪੰਵਾਰ ਸੁਚੰਤੀ, ਪੰਵਾਰ ਕਨੌਜੀਆ, ਰਾਠੌਰ ਕੰਬਤ, ਪੰਵਾਰ,  ਕੁਲਾਧਾਰ, ਬਰੀਬਤ ਪੰਵਾਰ ਕੋਟਰੀ ਜਾਂ ਖ਼ਜ਼ਾਨਾ ਸਾਂਭਣ ਵਾਲੇ ਪੰਵਾਰ , ਕੰਮਾਵਤ ਪੰਵਾਰ (ਮਹੇਸ਼ਰੀ) ,  ਚੂਈਚਤ ,  ਚੋਰਭੇਰੀਆ, ਰਘੂਬੰਸੀ,  ਬਰੜ : ਇਹ ਗੋਤ ਕੰਬੋਜਾਂ ਅਤੇ ਜੱਟਾਂ ਵਿਚ ਵੀ ਮਿਲਦਾ ਹੈ। ਤਗੂ ਸਰਿਸ਼ਤ੍ਰੀ, ਸੰਕਲਾ, ਥਕਰ, ਦਾਦੂ, ਬੈਦ, ਬਹਾਦਰ ਪੰਵਾਰ, ਬਰੂਗੋਤਰਾ, ਭੱਟੀ ਬਫਨਾ (ਰਾਜਪੂਤੀ ਮੂਲ), ਮੋਰਰਖ, ਪੋਕਰਨਾ, ਸੰਕਲਾ ਪੰਵਾਰ , ਤਰਿਤਰ, ਕਮਾਵਤ, ਇਨ੍ਹਾਂ ਵਿਚੋਂ ਕੋਦਰੀ ਗੋਤ ਅਸਲੀ ਗੋਤ ਨਹੀਂ ਬਲਕਿ ਅੱਲ ਹੈ। ਇਹ ਸਾਰੇ ਗੋਤ ਆਪਣੇ ਆਪ ਨੂੰ ਓਸਵਾਲ ਕਹਾਉਂਦੇ ਹਨ।

ਬਾਣੀਆਂ ਦੀਆਂ ਤਿੰਨ ਖਿੱਤਈ ਸ਼੍ਰੇਣੀਆਂ ਹਨ ਜਿਨ੍ਹਾਂ ਵਿਚ ਵੱਡੀ ਅਗਰਵਾਲ ਹੈ, ਜਿ ਵਿਚ ਹੇਠ ਲਿਖੇ ਗੋਤ ਆਉਂਦੇ ਹਨ। ਏਰਨ, ਕਾਂਸਲ : ਇਸ ਦਾ ਨਾਂ ‘ਕੰਸ’ ਨਾਂ ਦੇ ਘਾਹ ਤੋਂ ਰੱਖਿਆ ਗਿਆ ਹੈ। ਗਰ, ਗੋਂਦ, ਜਿੰਦਲ, ਤਹਿਲ, ਧੇਰਨ, ਬਾਂਸਲ : ਬਾਂਸ ਦੇ ਦਰੱਖਤ ਤੋਂ ਪਿਆ ਨਾਂ । ਮਿੱਤਲ, ਮੰਸਲ, ਮੰਗਲ, ਮਹਿਵਰ, ਮਿੰਡਲ, ਸਿੰਗਲ,ਗੋਇਲ

ਦੂਸਰੀ ਸ਼੍ਰੇਣੀ ਸਗਲੀਆ ਅਗਰਵਾਲਾਂ ਦੀ ਉਪ-ਸ਼੍ਰੇਣੀ ਹੈ ਤੇ ਉਸਦੇ ਗੋਤ ਅਗਰਵਾਲਾਂ ਵਾਲੇ ਹੀ ਹਨ।

ਤੀਸਰੀ ਖਿੱਤਈ ਸ਼੍ਰੇਣੀ ਵਿਚ ਓਸਵਾਲ ਬਾਣੀਏਂ ਆਉਂਦੇ ਹਨ ਜਿਨ੍ਹਾਂ ਦੇ ਗੋਤ ਪਿਛੇ ਦਿੱਤੇ ਜਾ ਚੁੱਕੇ ਹਨ । ਜੀਂਦ ਦੇ ਬਾਣੀਆਂ ਦੀ ਹੋਰ ਗੋਤ-ਵੰਡ ਇਸ ਪ੍ਰਕਾਰ ਹੈ, ਜੋ ਸਾਰੇ ਉਪ-ਗੋਤ ਹਨ :

ਸ੍ਰੀਮਲ ਗੋਤ : ਚੰਡਾਲੀਆ, ਬੋਰਾ, ਜੂਨੀਵਾਲ, ਟਾਂਕ ਬਾਂਗਰੀਆ, ਕਨੋਦੀਆ

ਓਸਵਾਲ ਗੋਤ : ਰੰਕੇ, ਗਦੀਆ, ਬੰਭ, ਨਾਹਰ, ਬੰਬੇਲ, ਦੁਗਰ

ਹਰਿਆਣੇ ਵਿਚ ਰਾਜਸਥਾਨ ਦੀ ਸੀਮਾ ਨਾਲ ਲਗਦੇ ਬਾਵਲ ਖੇਤਰ ਜੋ ਪਹਿਲਾਂ ਨਾਭਾ ਰਿਆਸਤ ਵਿਚ ਸੀ, ਦੇ ਬਾਣੀਏ (i) ਅਗਰਵਾਲ (ii) ਰੁਸਤਗੀ (iii) ਖੰਡੇਲਵਾਲ (iv) ਮਹੂਰ, ਚਾਰ ਸ਼੍ਰੇਣੀਆਂ ਵਿਚ ਵੰਡੇ ਵੇਖੇ ਜਾਂਦੇ ਹਨ।

ਵਣਜ ਸੰਬੰਧੀ ਯੋਜਨਾਵਾਂ ਬਣਾਉਣ ਲਈ ਇਨ੍ਹਾਂ ਵਿਚ ਬੜੀ ਜ਼ਬਰਦਸਤ ਯੋਗਤਾ ਹੈ ਅਤੇ ਬੀਕਾਨੇਰ, ਦਿੱਲੀ ਅਤੇ ਮਾਰਵਾੜਦੇ ਬਾਣੀਆਂ ਨੇ ਹੈਰਾਨੀਜਨਕ ਉੱਨਤੀ ਕੀਤੀ ਹੈ ਅਤੇ ਇਹੋ ਗੱਲ ਪੰਜਾਬ ਦੇ ਬਾਣੀਆਂ ‘ਤੇ ਵੀ ਲਾਗੂ ਹੁੰਦੀ ਹੈ। ਉਦਾਹਰਨਵਜੋਂ ਜਲੰਧਰ ਦੇ ਬਾਣੀਏ ‘ਅਮੀ ਚੰਦ ਪਿਆਰੇ ਲਾਲ’ ਦੇ ਉੱਤਰਾਧਿਕਾਰੀਆਂ ਨੇ ਬੜੀ ਉੱਨਤੀ ਕੀਤੀ ਹੈ। ਡਾਕਟਰ ਸਤਿਯਾਪਾਲ, ਜੀਤ ਅਤੇ ਲਾਰਡ ਸਵਰਾਜਪਾਲ ਤਿੰਨਾਂ ਭਰਾਵਾਂ ਨੇ ਕਈ ਏ.ਪੀ.ਜੇ. ਨਾਂ ਦੀਆਂ ਸੰਸਥਾਵਾਂ, ਸਕੂਲ, ਕਾਲਜ, ਕਿੱਤਾਮੁਖੀਵਿਦਿਆ ਦੇ ਕੇਂਦਰ, ਸਨਅਤੀ ਅਦਾਰੇ ਸਥਾਪਤ ਕੀਤੇ ਹਨ। ਇਨ੍ਹਾਂ ਦੇ ਸਮੁੰਦਰੀ ਜਹਾਜ਼ ਵੀ ਹਨ। ਲਾਰਡ ਸਵਰਾਜਪਾਲ ਇਕਉੱਘਾ ਸਨਅਤਕਾਰ ਹੈ ਜਿਹੜਾ ਇੰਗਲੈਂਡ ਦੇ ‘ਹਾਊਸ ਆਫ਼ ਲਾਰਡਜ਼’ ਦਾ ਮੈਂਬਰ ਹੈ ਅਤੇ ਇਕ ਬੜਾ ਪ੍ਰਤਿਸ਼ਟ ਵਿਅਕਤੀ ਹੈ ਜੋ Wipro ਦਾ ਮਾਲਕ ਹੈ। ਡਾਕਟਰ ਸਤਿਯਾ ਪਾਲ ਏ.ਪੀ.ਜੀ. ਐਜੂਕੇਸ਼ਨ ਸੋਸਾਇਟੀ ਦਾ ਮਾਲਕ ਤੇ ਪੰਜਾਬ ਸਰਕਾਰਵਲੋਂ ‘ਉਦਯੋਗ ਰਤਨ’ ਐਵਾਰਡ ਪ੍ਰਾਪਤ ਕਰ ਚੁੱਕਾ ਹੈ। ਪ੍ਰਭੂਦਿਆਲ ਓਮ ਪ੍ਰਕਾਸ਼ ਜਲੰਧਰ ਦੇ ਗੋਇੰਦਵਾਲ ਤੇ ਹਿਮਾਚਲਵਿਚ ਪੀ.ਵੀ.ਸੀ. ਪਾਈਪ ਬਣਾਉਣ ਦੇ ਵੱਡੇ ਯੂਨਿਟ ਹਨ। ਇਸੇ ਤਰ੍ਹਾਂ ਗੋਬਿੰਦਗੜ੍ਹ ਵਿਚ ਬਾਣੀਆਂ ਦੇ ਬੜੇ ਵੱਡੇ ਲੋਹੇ ਦੇਕਾਰਖਾਨੇ ਹਨ। ਕਈ ਹੋਰ ਥਾਈਂ ਵੀ ਇਹ ਸਨਅੱਤਕਾਰੀ ਵਿਚ ਅੱਗੇ ਹਨ। ਹਰਿਆਣੇ ਵਿਚ ਹਿਸਾਰ ਵਿਚ ‘ਜਿੰਦਲ ਪਾਈਪਸ’ਇਕ ਬੜਾ ਵੱਡਾ ਕਾਰਖਾਨਾ ਹੈ। ਪੰਜਾਬ ਵਿਚ ਓਸਵਾਲ ਬਾਣੀਆਂ ਨੇ ਬੜੀ ਉੱਨਤੀ ਕੀਤੀ ਹੈ। ਓਸਵਾਲ ਗਰੁੱਪ ਆਫ਼ ਮਿਲਜ਼ਦੇ ਮਾਲਕ ਹਨ ਅਤੇ ਇਕ ਕੈਂਸਰ ਦੀ ਬੀਮਾਰੀ ਦੇ ਇਲਾਜ ਵਾਸਤੇ ਲੁਧਿਆਣੇ ਵਿਚ ਹਸਪਤਾਲ ਵੀ ਸਥਾਪਤ ਕੀਤਾ ਹੋਇਆ ਹੈ। ਲੁਧਿਆਣੇ ਅਤੇ ਗੋਬਿੰਦਗੜ੍ਹ ਵਿਚ ਬਾਣੀਆਂ ਦੇ ਕਈ ਸਨਅਤੀ ਯੂਨਿਟ ਹਨ। ‘ਬਾਰਾ ਸੈਣੀ (12 ਦੀ ਫੌਜ) ਗੋਤ ਦੇ ਲੋਕ ਚਮਾਰਾਂ ਤੋਂ ਬਾਣੀਏਂ ਬਣੇ ਹਨ ਅਤੇ ਵਿਆਹ ਸਮੇਂ ਵਿਆਂਹਦੜ ਇਕ ਟੋਕਰੀਨੁਮਾ ਡਕ ਦੇ ਪੱਤਿਆਂ ਦਾ ਇਕ ਮੁਕਟ ਪਹਿਨਦਾ ਹੈ ਜਿਸ ਵਿਚ ਇਕ ਚਮੜੇ ਦਾ ਟੋਟਾ ਰੱਖਿਆ ਜਾਂਦਾ ਹੈ।’ ਜਿਸਮਾਨੀ ਤੌਰ ‘ਤੇ ਬਾਣੀਆਂ ਦੇ ਕੱਦ ਘੱਟ ਲੰਮੇ ਅਤੇ ਰੰਗ ਕਾਲਾ ਹੁੰਦਾ ਹੈ। ਸੰਭਵ ਹੈ ਉਨ੍ਹਾਂ ਵਿਚ ਪੰਜਾਬ ਜਾਂ ਭਾਰਤ ਦੀ ਮੁੱਢਲੀ ਨਸਲ ਦਾ ਅੰਸ਼ ਵਧੇਰੇ ਹੈ। ਇਨ੍ਹਾਂ ਵਿਚ ਕਈ ਸ਼ਿਵਈ, ਵੈਸ਼ਨਵ ਅਤੇ ਕਈ ਜੈਨੀ ਹਨ। ਸ਼ਿਵਈ ਅਤੇ ਵੈਸ਼ਨਵ ਹਿੰਦੂ ਧਰਮ ਦੇ ਧਾਰਣੀ ਹਨ ਅਤੇ ਜੈਨੀ, ਜੈਨ ਧਰਮ ਦੇ।

‘ਬਾਣੀਆਂ ਦਾ ਖਿਲਾਰ ਪਿੰਡ ਵਿਚ ਹੱਟੀ ਕਰਨ ਵਾਲੇ ਛੋਟੇ ਦੁਕਾਨਦਾਰ ਤੋਂ ਲੈ ਕੇ ਵਪਾਰੀ ਚੈਂਬਰਾਂ ਦੇ ਮੈਂਬਰਾਂ ਅਤੇ ਉਦਯੋਗਪਤੀਆਂ ਤਕ ਵਿਆਪਕ ਹੈ। ਅੰਗਰੇਜ਼ੀ ਰਾਜ ਵਿਚ ਜਦੋਂ ਪੰਜਾਬ ਵਿਚ ਸਰਮਾਇਆਦਾਰੀ ਨਿਜ਼ਾਮ ਫੈਲਿਆ ਤਾਂ ਇਨ੍ਹਾਂ ਦੀ ਸਮਾਜ ਉੱਪਰ ਪਕੜ ਵੀ ਮਜ਼ਬੂਤ ਹੋ ਗਈ। ਉਨ੍ਹਾਂ ਦਾ ਪੂਰਬੀ ਪੰਜਾਬ ਵਿਚ ਉਹੀ ਰੋਲ ਸੀ, ਜੋ ਕੇਂਦਰੀ ਪੰਜਾਬ (1947 ਤੋਂ ਪਹਿਲਾਂ) ਵਿਚ ਖੱਤਰੀਆਂ ਅਤੇ ਪੱਛਮੀ ਪੰਜਾਬ ਵਿਚ ਅਰੋੜਿਆਂ ਦਾ ਸੀ। ਅੰਗਰੇਜ਼ੀ ਸਰਮਾਇਆਦਾਰਾਂ ਅਤੇ ਪੰਜਾਬੀ ਪਿੰਡਾਂ ਦੇ ਵਿਚੋਲੇ ਹੋਣ ਦੇ ਨਾਤੇ ਉਨ੍ਹਾਂ ਨੇ ਪਿੰਡਾਂ ਵਿਚੋਂ ਕੱਚੇ ਮਾਲ ਅਤੇ ਉਦਯੋਗ ਉਤਪਾਦਨ ਦੀ ਖਰੀਦ ਫਰੋਖ਼ਤ ਵਿਚ ਖੂਬ ਧਨ ਕਮਾਇਆ। ਬਰਤਾਨਵੀ ਪ੍ਰਸ਼ਾਸਕਾਂ ਦੁਆਰਾ ਚੁੱਕੇ ਗਏ ਕਈ ਕਦਮਾਂ ਦੇ ਨਤੀਜੇ ਵਜੋਂ, ਜਿਨ੍ਹਾਂ ਵਿਚੋਂ ਜ਼ਮੀਨ ਦਾ ਮਾਮਲਾ ਨਿਸਚਤ ਕਰਨਾ ਅਤੇ ਇਸ ਦੀ ਪੈਸੇ ਦੇ ਰੂਪ ਵਿਚ ਅਦਾਇਗੀ ਵੀ ਸ਼ਾਮਿਲ ਸੀ, ਮਕਰੂਜ਼ੀ ਦੀ ਮਾਤਰਾ ਵਿਚ ਬਹੁਤ ਵਾਧਾ ਹੋਇਆ ਅਤੇ ਵੱਖ-ਵੱਖ ਆਕਾਰ ਦੀਆਂ ਮਾਲਕੀਆਂ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਖਿਸਕ ਕੇ ਇਨ੍ਹਾਂ ਵਪਾਰੀ ਜਾਤਾਂ ਦੇ ਹੱਥਾਂ ਵਿਚ ਚਲੀਆਂ ਗਈਆਂ’ (ਸਮਾਜਕ ਵਿਗਿਆਨ ਪੱਤਰ, ਅੰਕ 40, ਜੂਨ 1996)

Baniye Caste History | ਬਾਣੀਏਂ ਜਾਤ ਦਾ ਇਤਿਹਾਸ

ਇਹੋ ਰੁਝਾਨ ਪੰਜਾਬ ਦੇ ਮਾਲਵਾ ਖੇਤਰ ਵਿਚ ਹੁਣ ਵੀ ਵੇਖਿਆ ਜਾਂਦਾ ਹੈ, ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਬਾਣੀਆਂ ਦੇ ਪੰਜਾਬ ਵਿਚ ਐੱਮ.ਐੱਲ.ਏ. ਵੀ ਹਨ ਅਤੇ ਐੱਮ.ਪੀ. ਵੀ ਵੇਖੇ ਜਾਂਦੇ ਹਨ। ਇਹੋ ਸਥਿਤੀ ਹਰਿਆਣੇ ਵਿਚ ਵੀ ਹੈ। ਪੈਪਸੂ ਦਾ ਮੁਖ ਮੰਤਰੀ ਸਵ. ਬਿਸ਼ਭਾਨ ਮੂਨਕ ਦਾ ਬਾਣੀਆਂ ਸੀ ਅਤੇ ਉਨ੍ਹਾਂ ਦਾ ਸਪੁੱਤਰ ਏ.ਕੇ. ਭਾਨ ਇਸ ਵੇਲੇ ਸੁਪਰੀਮ ਕੋਰਟ ਵਿਚ ਜੱਜ ਹੈ। ਬਰਨਾਲੇ, ਸੰਗਰੂਰ ਅਤੇ ਪਟਿਆਲੇ ਖੇਤਰ ਦੇ ਕਈ ਬਾਣੀਏ ਖੇਤੀ ਦਾ ਕੰਮ ਕਰਦੇ ਹਨ ਅਤੇ ਨਾਂ ਮਗਰ ‘ਸਿੰਘ’ ਵੀ ਲਾਉਂਦੇ ਹਨ। ਜੋ ਖੇਤੀਬਾੜੀ ਨਹੀਂ ਕਰਦੇ ਉਨ੍ਹਾਂ ਪਾਸ ਵੀ ਚੰਗੀਆਂ ਚੋਖੀਆਂ ਜ਼ਮੀਨਾਂ ਹਨ। ਇਹ ਆਪਣੇ ਆਪ ਨੂੰ ਜੱਟ ਬਾਣੀਏ ਕਹਿੰਦੇ ਹਨ । ਸੁਰਿੰਦਰ ਸਿੰਗਲਾ ਪੰਜਾਬ ਦਾ ਵਿੱਤ ਮੰਤਰੀ ਰਿਹਾ ਹੈ। ਪਵਨ ਕੁਮਾਰ ਬਾਂਸਲ ਕੇਂਦਰ ਵਿਚ ਵਰਤਮਾਨ ਸਮੇਂ ਰਾਜ ਵਿੱਤ ਮੰਤਰੀ ਹੈ।

 

 

Credit – ਕਿਰਪਾਲ ਸਿੰਘ ਦਰਦੀ

Leave a Comment