ਬ੍ਰਾਹਮਣ ਦੇ ਸ਼ਾਬਦਕ ਅਰਥ ਹਨ, ਬ੍ਰਹਮ ਨੂੰ ਜਾਣਨ ਵਾਲਾ, ਗਿਆਨੀ, ਵੇਦ ਪੜ੍ਹਨ ਵਾਲਾ । ਰਵਾਇਤੀ ਤੌਰ ‘ਤੇ ਬ੍ਰਾਹਮਣ ਪੂਜਾ ਅਸਥਾਨਾਂ (ਮੰਦਰਾਂ) ਦਾ ਪ੍ਰਬੰਧ ਕਰਦੇ, ਜਨਮ, ਨਾਮਕਰਨ, ਵਿਆਹ, ਮੌਤ ਆਦਿ ਦੇ ਅਵਸਰਾਂ ਵੇਲੇ ਧਾਰਮਿਕ ਰਸਮਾਂ ਨਿਭਾਉਂਦੇ ਸਨ। ਪੰਜਾਬ ਦੇ ਪਿੰਡਾਂ ਵਿਚ ਉਨ੍ਹਾਂ ਨੂੰ ਜਜਮਾਨੀ ਪ੍ਰਣਾਲੀ ਅਧੀਨ ਛੇ ਮਹੀਨਿਆਂ ਪਿਛੋਂ ਅਦਾਇਗੀ ਕੀਤੀ ਜਾਂਦੀ ਸੀ। ਵਿਸ਼ੇਸ਼ ਸਮਿਆਂ ਉਤੇ ਨਕਦ ਦਕਸ਼ਨਾ ਵੀ ਦਿੱਤੀ ਜਾਂਦੀ ਸੀ।
ਬ੍ਰਾਹਮਣ ਹਿੰਦੂ ਸਮਾਜ ਦਾ ਪਹਿਲਾ ਵਰਣ ਹੈ ਜਿਹੜਾ ਸਰਵ ਉੱਚ ਕਿਹਾ ਜਾਂਦਾ ਹੈ। ਭਾਰਤ ਵਿਚ ਜਿੰਨੇ ਵੀ ਰਿਸ਼ੀ-ਮੁਨੀ ਹੋਏ ਹਨ, ਲਗਭਗ ਸਾਰੇ ਹੀ ਬ੍ਰਾਹਮਣ ਗਿਣੇ ਜਾਂਦੇ ਹਨ। ਹਿੰਦੂਆਂ ਦਾ ਇਹ ਪ੍ਰੋਹਿਤ-ਵਰਗ ਹੈ। ਬ੍ਰਾਹਮਣ ਜਿੱਥੇ ਪ੍ਰੋਹਿਤਗਿਰੀ ਦਾ ਕੰਮ ਕਰਦੇ ਸਨ, ਉੱਥੇ ਰਾਜ ਪ੍ਰਬੰਧ ਦੇ ਕੰਮਾਂ ਵਿਚ ਰਾਜਿਆਂ ਦੇ ਸਲਾਹਕਾਰ ਰਹੇ ਹਨ ਅਤੇ ਅੱਛੇ ਸੈਨਿਕ ਵੀ ਸਨ। ਬ੍ਰਾਹਮਣ ਆਮ ਤੌਰ ‘ਤੇ ਆਪਣੇ ਗਿਆਨ ਸਦਕਾ ਅਭਿਮਾਨੀ ਰਿਹਾ ਹੈ । ਬ੍ਰਾਹਮਣ ਨੇ ਮਨੂੰ ਸਿਮ੍ਰਤੀ ਅਤੇ ਕੁਟਲਨੀਤੀ ਦੇ ਅਰਥ-ਸ਼ਾਸਤਰ ਅਤੇ ਹੋਰ ਕਈ ਗ੍ਰੰਥ ਸਾਜ ਕੇ, ਭਾਰਤੀ ਸਮਾਜ ਨੂੰ ਵੰਡਿਆ ਅਤੇ ਭਾਰਤ ਨੂੰ ਹਜ਼ਾਰਾਂ ਸਾਲਾਂ ਲਈ ਹਨੇਰੇ ਵਿਚ ਧੱਕਿਆ। ਜਿਸ ਨਾਲ ਸਮਾਜ ਵਿਚ ਹਫੜਾ-ਦਫੜੀ ਫੈਲੀ, ਪਰ ਫਿਰ ਵੀ ਆਪਣੇ ਆਪ ਨੂੰ ਸ੍ਰੇਸ਼ਠ ਆਖਿਆ ਜਾਂ ਸ਼ਾਸਕ-ਵਰਗ ਤੋਂ ਅਜੇਹਾ ਕਹਾਇਆ।
ਕਰਨਲ ਜੇਮਜ਼ ਟਾਡ ਲਿਖਦਾ ਹੈ ਕਿ ‘ਹਿੰਦੁਸਤਾਨ ਬ੍ਰਾਹਮਣਾਂ ਨਾਲ ਭਰਿਆ ਹੋਇਆ ਹੈ, ਜਿਥੋਂ ਤਕ ਕਿ ਵੀਰਤਾ ਤੇ ਨੈਤਿਕ ਉੱਚਤਾ ਹੈ, ਉਹ ਸ੍ਰੇਸ਼ਠ ਸੈਨਿਕ ਹਨ, ਇਕ ਜੱਥੇ ਜਾਂ ਕੰਪਨੀ (ਮਿਲਟਰੀ ਕੰਪਨੀ) ਵਿਚ ਬਹੁਤੇ ਭਰਤੀ ਕਰਨ ਦੇ ਤਜਰਬੇ ਪੱਖੋਂ ਸਾਡੇ ਅਫ਼ਸਰ ਸਾਵਧਾਨ ਹਨ, ਕਿਉਂਕਿ ਆਪਣੀਆਂ ਈਰਖਾਲੂ ਆਦਤਾਂ ਨੂੰ ਉਹ ਅਜੇ ਵੀ ਸਾਂਭੀ ਬੈਠੇ ਹਨ। ਮੈਂ ਕੁਝ ਕੰਪਨੀਆਂ ਵਿਚ ਬਹੁਤ ਬ੍ਰਾਹਮਣ ਵੇਖੇ ਹਨ, ਜੋ ਇਕ ਜ਼ਬਰਦਸਤ ਗਲਤੀ ਹੈ।” ਪੰਜਾਬ ਵਿਚ ਬ੍ਰਾਹਮਣਾਂ ਦੀ ਵੱਖਰੀ ਸਥਿਤੀ ਸੀ, ਇਥੇ ਬ੍ਰਾਹਮਣ ਬਹੁਤੇ ਅਸੰਪ੍ਰਦਾਇਕ ਸਨ। ਜਿਵੇਂ ਕਿ ਪਿਛਲੇ ਕਾਂਡਾਂ ਵਿਚ ਲਿਖਿਆ ਗਿਆ ਹੈ।
ਪੰਜਾਬ ਵਿਚ ਮੁੱਢ ਤੋਂ ਬ੍ਰਾਹਮਣਾਂ ਦੀ ਬਹੁਤੀ ਪੁੱਛ ਪ੍ਰਤੀਤ ਵੀ ਨਹੀਂ ਰਹਿੰਦੀ ਰਹੀ। ਇਸ ਕਰਕੇ ਪੰਜਾਬ ਦੇ ਬ੍ਰਾਹਮਣ ਦਾ ਰੁਤਬਾ ਭਾਰਤ ਦੇ ਦੂਜਿਆਂ ਪ੍ਰਾਤਾਂ ਦੇ ਬ੍ਰਾਹਮਣਾਂ ਵਰਗਾ ਨਹੀਂ ਸੀ ਜਿੱਥੇ ਇਨ੍ਹਾਂ ਦੀ ਪਕੜ ਮਜ਼ਬੂਤ ਸੀ ਅਤੇ ਹੁਣ ਵੀ ਹੈ। ‘ਪੰਜਾਬ ਦੀ ਧਰਤੀ ਬ੍ਰਾਹਮਣਵਾਦ ਲਈ ਬਹੁਤੀ ਉਪਜਾਊ ਨਹੀਂ ਸੀ, ਅਤੇ ਇਸਲਾਮ ਅਤੇ ਸਿੱਖ ਮਤ ਦੇ ਵਿਕਾਸ ਨਾਲ ਬ੍ਰਾਹਮਣ ਹੋਰ ਵੀ ਨਕਾਰੇ ਹੋ ਗਏ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਮੰਦਰਾਂ ਨਾਲ ਦੀਆਂ ਜਾਂ ਧਰਮ ਅਰਥ ਛੱਡੀਆਂ ਜ਼ਮੀਨਾਂ ਉਤੇ ਵਾਹੀ ਆਰੰਭ ਕਰ ਦਿੱਤੀ। ਹੋਰ ਬਹੁਤ ਸਾਰਿਆਂ ਨੇ ਹਮੇਸ਼ਾ ਵਧਦੇ, ਪ੍ਰਸ਼ਾਸਨ ਵਿਚ ਨੌਕਰੀਆਂ ਕਰ ਲਈਆਂ ਜਾਂ ਦੁਕਾਨਦਾਰੀ ਤੇ ਵਪਾਰ ਆਰੰਭ ਕਰ ਦਿੱਤਾ। ਪੰਜਾਬ ਵਿਚ ਵਿਕਸਤ ਹੋ ਰਹੇ ਵਰਗ ਸਮਾਜ ਵਿਚ ਉਨ੍ਹਾਂ ਦੀ ਵਿਦਿਅਕ ਪਿਛੋਕੜ ਨੇ ਕਲਰਕਾਂ, ਕਰਮਚਾਰੀਆਂ, ਰਾਜਨੀਤਕਾਂ, ਵਕੀਲਾਂ, ਅਧਿਆਪਕਾਂ, ਡਾਕਟਰਾਂ, ਅਤੇ ਹੋਰ ਵਿਵਸਾਇਕਾਂ ਵਜੋਂ ਚੱਲਣ ਲਈ ਸਹਾਇਤਾ ਕੀਤੀ।’ (ਸਮਾਜਕ ਵਿਗਿਆਨ ਪੱਤਰ, ਅੰਕ 4,, ਜੂਨ 1996 ਪੰ. 31)
ਪੋਠੋਹਾਰ ਦੇ ਖੇਤਰ ਅਤੇ ਨਾਲ ਲਗਦੇ ਖੇਤਰਾਂ ਵਿਚ ਐਸੇ ਬ੍ਰਾਹਮਣ ਮਿਲਦੇ ਸਨ ਜੋ ਜ਼ਮੀਨਾਂ ਵਾਹੁੰਦੇ ਸਨ ਅਤੇ ਇਨ੍ਹਾਂ ਨੇ ਜੱਟ ਬ੍ਰਾਹਮਣ ਕਿਹਾ ਜਾਂਦਾ ਸੀ ਜਿਹੜੇ ਬਹੁੜੇ ਸਿੱਖ ਸਨ। ਪੰਜਾਬ ਵਿਚ ਗੌੜ ਬ੍ਰਾਹਮਣ ਵੀ ਮੁਖ ਤੌਰ ‘ਤੇ ਕਿਸਾਨ ਸਨ। ਅਰਿਆਲ ਬ੍ਰਾਹਮਣ ਵੀ ਖੇਤੀ ਦਾ ਧੰਦਾ ਕਰਦੇ ਜਾਂ ਸੈਨਿਕ ਸੇਵਾਵਾਂ ਵਿਚ ਸਨ। ਜਿਹਲਮ ਦਾ ਖੇਤਰ ਇਨ੍ਹਾਂ ਦਾ ਮੁੱਖ ਕੇਂਦਰ ਸੀ। ਹਿੰਦੂ ਮਤ ਤੋਂ ਬਿਨਾਂ ਹੋਰ ਕਿਸੇ ਵੀ ਧਰਮ ਵਿਚ ਬ੍ਰਾਹਮਣੀ ਕਿੱਤਾ ਕਿਤੇ ਵੀ ਮਰੂਸੀ ਨਹੀਂ। ਸਿੱਖ ਧਰਮ ਦੇ ਬ੍ਰਾਹਮਣ ਸੋਈ ਹੋਰ ਧੰਦੇ ਵੀ ਕਰਦੇ ਰਹੇ ਅਤੇ ਹੁਣ ਵੀ ਕਰਦੇ ਹਨ। ਇਸ ਖੇਤਰ ਦੇ ਰਹਿਣ ਵਾਲੇ ਬ੍ਰਾਹਮਣਾਂ ਦੀ ਵੱਡੀ ਸੰਖਿਆ ਨੂੰ ਸਿੱਖ ਧਰਮ ਵੀ ਧਾਰਨ ਕੀਤਾ, ਜਿਵੇਂ ਮੋਹਿਯਾਲ ਤੇ ਹੋਰ ਬ੍ਰਾਹਮਣਾਂ ਨੇ । ਭਾਈ ਮਤੀਦਾਸ ਤੇ ਸਤੀਦਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਦਿੱਲੀ ਵਿਖੇ ਸ਼ਹੀਦ ਹੋਣ ਵਾਲੇ ਮੋਹਿਯਾਲ ਬ੍ਰਾਹਮਣ ਸਿੱਖ ਸਨ । ਪ੍ਰਸਿੱਧ ਸਵਤੰਤਰਤਾ ਸੰਗਰਾਮੀ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਸੰਚਾਲਕਾਂ ਵਿਚੋਂ ਗਿਆਨੀ ਹੀਰਾ ਸਿੰਘ ਦਰਦ, ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ, ਉਨ੍ਹਾਂ ਦੇ ਸਪੁੱਤਰ ਅੱਖਾਂ ਦੇ ਕੌਮੀ ਪ੍ਰਸਿੱਧੀ ਦੇ ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਆਦਿ ਕਈ ਹੋਰ ਸ਼ਖਸੀਅਤਾਂ ਬ੍ਰਾਹਮਣ ਸਿੱਖ ਪੰਜਾਬ ਵਿਚ ਇਨ੍ਹਾਂ ਦੇ ਕਈ ਗੋਤ ਹਨ, ਪਰ ਮੁੱਖ ਤੌਰ ‘ਤੇ ਦਸ ਹਨ। (ੳ) ਗੌੜ ਬ੍ਰਾਹਮਣਾਂ ਦੇ ਪੰਜ ਗੋਤ ਹਨ, ਕਾਨਯਕੁਬਜ, ਸਾਰਸਵਤ, ਗੋੜ, ਉਤਕਲ ਅਤੇ ਮੈਥਲ; (ਅ) ਦਰਾਵੜ ਬ੍ਰਾਹਮਣਾਂ ਦੇ ਪੰਜ ਗੋਤ ਹਨ-ਮਹਾਰਾਸ਼ਟਰੀ, ਸੁਰਾਸ਼ਟ ਜਾਂ ਕਰਨਾਟਿਕ, ਤਲਿੰਗ, ਗੁਰਜਰ ਅਤੇ ਦਰਾਵੜ।
ਪੁਸ਼ਕਰਨਾ ਬ੍ਰਾਹਮਣ, ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੇ ਦੱਖਣ-ਪੱਛਮ ਵਿਚ ਲੋਕਾਂ ਦੇ ਪ੍ਰੋਹਿਤਗਿਰੀ ਦੇ ਕੰਮ ਕਰਦੇ ਸਨ ਅਤੇ ਉਹ ‘ਭਾਟ ਰਾਜਪੂਤਾਂ’, ਜਿਨ੍ਹਾਂ ਵਿਚ ਭਾਂਟ, ਭੱਟੀ ਅਤੇ ਭਾਟੀਏ ਸੰਮਿਲਤ ਹਨ, ਦੇ ਬ੍ਰਾਹਮਣ ਸਨ। ਛੁੱਟੀਆਂ ਅਤੇ ਭਾਟੀਆਂ ਦਾ ਸਾਂਝਾ ਮੂਲ ਹੈ ਅਤੇ ਜੈਸਲਮੇਰ ਵਿਚ ਇਨ੍ਹਾਂ ਨੂੰ ‘ਭਾਟ ਰਾਜਪੂਤ’ ਕਿਹਾ ਜਾਂਦਾ ਹੈ। ਇਨ੍ਹਾਂ ਪੁਸ਼ਕਰਨਾ ਬ੍ਰਾਹਮਣਾਂ ਦੇ ਦੋ ਵਰਗ ਹਨ : (i) ਸਿੰਧੂ (ii) ਮਰੇਚਾ।
(ੳ) ਸਿੰਧੂ ਪੁਸ਼ਕਰਨਾ ਬ੍ਰਾਹਮਣਾਂ ਦੇ 32 ਗੋਤ ਇਸ ਪ੍ਰਕਾਰ ਹਨ :
1 ਹਰਸ ਜਾਂ ਹਰਸੇ : ਇਹ ਕੰਬੋਜ ਮੂਲ ਦੇ ਬ੍ਰਾਹਮਣ ਹਨ।
ਕਪਤਾ ਕੌਡੀਆ ਕੇਰਾਇਤ ਕਰਾਦਾ ਕੱਲਾ ਗੰਦਰੀਆ ਚੂਰਾ , ਚੌਵਤੀਆ , ਜਿਵਨੇਚਾ , ਟੰਗਸਲੀ , ਢਾਕੀ ਪ੍ਰੋਹਤ ਨੰਗੂ ਪੰਨੀਆ , ਪਰਿਹਾਰ ਬਜਰੂ ਬਿੱਲਾ ਪੁੱਤਰ
ਮੱਤਾ : ਇਹ ਕੰਬੋਜ ਬ੍ਰਾਹਮਣ ਹਨ।
ਮੁੰਡਾ , ਮੱਤੂਰ ਮੱਛਰ ਮਾਤਮਾ ਮੱਲੂ ਰੱਤਾ ਵਿਆਸ ਫੱਟੂ ਵਿਆਸਰਾ ਵਿਸ਼ਾ ਵਸੂ , ਲਪੀਸ਼ੀਆ (ਲਪੀਆ)।
(ਅ) ਮਰੇਚਾ ਪੁਸ਼ਕਰਨਾ ਬ੍ਰਾਹਮਣਾਂ ਦੇ 52 ਗੋਤ ਇਸ ਪ੍ਰਕਾਰ ਹਨ :
ਉਪਾਧੀਏ ਅੱਛੂ ਅਚਾਰਜ ਸਾਂਧੂ ਸੋਮਨਾਥ ਸਿੰਘਾ ਸ਼ੇਸ਼ਧਾਰ ਹੇਦਾ ਹਿਥੋਸ਼ੀਆ ਕਕਰੇਜਾ , ਕਰਮਾਨਾ , ਕੀਰਲਾ , ਕਦਰ ਕੇਵਲੀਆ ਕੋਵਸਥਲੀਆ ਕੋਪਾਲੀਆ ਕਾਈ ਕੋਲੋ ਖਾਖੜ , ਖਨੇਛ ਖੋਹਾਰਾ ਰਾਜਾ ਗੋਦਾ , ਗੋਦਾਨਾ , ਗੋਦਾਨੁ ਗੋਟਾ ਗੋਤਮ ਚੁੱਲਰ ਜੱਬਰ
ਝੰਡ : ਇਹ ਗੋਤ ਕੰਬੋਜਾਂ ਦਾ ਵੀ ਹੈ।
ਠਾਕਰ ਢਗਰਾ ਤੇਰੀਵੜੀ , ਤੋਝਾ ਦੋਧਾ ਨੌਲਾ ਨੋਹੋੜਾ ਪਾਦੇਯਾ ਪੇਧਾ ਬਦਲ ਬੂੜਾ , ਮੁਮਾਤੀਆ , ਮੇੜਟਵਾਲ ਮਸਟੋਡਾ ਰੰਗਾ ਰਾਮਾ ਰਾਮਦੇਵ ਵਹੇਤੀ ਵੱਛਰ ਵਿਗਈ , ਵਿਦੰਗ (ट) देश
ਬਹਾਵਲਪੁਰ ਵਿਚ ਮਰੇਚਾ ਬ੍ਰਾਹਮਣਾਂ ਨੂੰ ਅਸਲ ਬ੍ਰਾਹਮਣ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦੇ 15 ਗੋਤ ਸਨ :
9 ਅਚਾਰਜ , ਕਬਤਾ ਕਿਰਾੜੂ , ਕੁਲ੍ਹਾ, ਖਿਦਾਨਾ ਗੱਜਾ , ਫੰਗਾਨਾ ਪਰਧਾ ਭੋਰਾ ਰਾਮਦੇ , ਮੱਛਣ ਰੰਗਾ ਲੱਧੜ ਵਿਆਸ ਵਿੱਸਾ
(ਸ) ਬਹਾਵਲਪੁਰ ਵਿਚ 6 ਪਾਰਿਖ ਉਪ-ਗੋਤ ਦੇ ਅੱਗੋਂ ਹੋਰ ਉਪ-ਗੋਤ ਮਿਲਦੇ ਸਨ ਜੋ ਇਸ ਪ੍ਰਕਾਰ ਹਨ, ਅਤੇ ਜਿਹੜੇ ਪਾਕਿਸਤਾਨ ਬਣਨ ਤੋਂ ਮਗਰੋਂ ਰਾਜਸਥਾਨ ਵਿਚ ਚਲੇ ਗਏ ਹਨ ਅਤੇ ਕੁਝ ਪੰਜਾਬ ਵਿਚ ਆ ਗਏ ਹਨ। Q ਬੋਰਾ ਜੋਸ਼ੀ ਕਥੋਟੀਆ ਪਾਧੀਆ ਪ੍ਰੋਹਤ ਤਿਵਾੜੀ
ਸਾਰਸਵਤ ਬ੍ਰਾਹਮਣ
ਸਾਰਸਵਤ ਬ੍ਰਾਹਮਣ ਉਨ੍ਹਾਂ ਬ੍ਰਾਹਮਣਾਂ ਨੂੰ ਕਿਹਾ ਜਾਂਦਾ ਸੀ ਜੋ ਸਾਰਸਤ ਦੇਸ਼ ਵਿਚ ਜੋ ਸਰਸਵਤੀ ਦਰਿਆ ਤੋਂ ਖਾਸ ਕਰਕੇ ਪਿਹੋਵਾ ਤੋਂ ਲੈ ਕੇ ਪੱਛਮ ਵਿਚ ਦਰਿਆ ਸਿੰਧ ਦੇ ਕੰਢੇ ਅਟਕ ਤਕ, ਦੱਖਣ-ਪੱਛਮ ਪੰਜਾਬ ਵਿਚ ਰਤੀਆ, ਫ਼ਤਿਹਾਬਾਦ (ਹਿਸਾਰ ਜ਼ਿਲ੍ਹਾ) ਅਤੇ ਮੁਲਤਾਨ ਤਕ, ਉੱਤਰ ਵਿਚ ਜੰਮੂ ਅਤੇ ਨੂਰਪੁਰ ਦੇ ਖੇਤਰ ਤਕ ਵਿਚਰਦੇ ਸਨ।
ਭਾਈ ਕਾਨ੍ਹ ਸਿੰਘ ਨਾਭਾ ਸਾਰਸਵਤ ਬ੍ਰਾਹਮਣਾਂ ਬਾਰੇ ਲਿਖਦੇ ਹਨ, ‘ਪਰਸ਼ੁਰਾਮ ਨੇ ਜਦ ਛੱਤਰੀਆਂ (ਕਸ਼ੱਤਰੀਆਂ) ਦਾ ਨਾਸ਼ ਕੀਤਾ ਤਦ ਕੁਝ ਗਰਭਵਤੀ ਛਤਰਾਣੀਆਂ ਸਰਸਵਤੀ ਨਦੀ ਕਿਨਾਰੇ ਰਹਿਣ ਵਾਲੇ ਰਿਸ਼ੀਆਂ ਦੇ ਆਸ਼ਰਮਾਂ ਵਿਚ ਜਾ ਲੁਕੀਆ। ਪਰਸ਼ੁਰਾਮ ਢੂੰਡਦਾ ਹੋਇਆ ਉਥੇ ਪਹੁੰਚਿਆ। ਪਨਾਹ ਦੇਣ ਵਾਲੇ ਰਿਸ਼ੀਆਂ ਨੇ ਆਖਿਆ ਕਿ ਸਾਡੇ ਘਰ ਕੋਈ ਛਤਰਾਣੀ ਨਹੀਂ, ਇਹ ਜੋ ਸਾਡੇ ਘਰ ਇਸਤ੍ਰੀਆਂ ਹਨ ਸਭ ਬ੍ਰਾਹਮਣੀਆਂ ਹਨ । ਪਰਸ਼ੁਰਾਮ ਨੇ ਆਖਿਆ ਕਿ ਕਿ ਜੇ ਬ੍ਰਾਹਮਣੀਆਂ ਹਨ ਤਦ ਇਨ੍ਹਾਂ ਦੇ ਹੱਥ ਦੀ ਕੱਚੀ ਰੋਟੀ ਖਾਓ। ਰਿਸ਼ੀਆਂ ਨੇ ਉਨ੍ਹਾਂ ਦੇ ਹੱਥੋਂ ਕੱਚੀ ਰੋਟੀ ਖਾਧੀ। ਉਨ੍ਹਾਂ ਛਤਰਾਣੀਆਂ ਦੀ ਔਲਾਦ ਸਾਰਸਵਤ ਹੋਏ। ਪੁਰਾਣ ਕਥਾ ਇਉਂ ਹੈ ਕਿ ਦੁਧੀਚਿ ਰਿਸ਼ੀ ਇਕ ਵਾਰ ਤਪ ਕਰ ਰਿਹਾ ਸੀ, ਇੰਦ੍ਰ ਨੇ ਤਪ ਭੰਗ ਕਰਨ ਲਈ “ਅਲੰਬੁਕਾ” ਅਪਸਰਾ ਭੇਜੀ, ਜਿਸ ਨੂੰ ਦੇਖਕੇ ਰਿਸ਼ੀ ਦਾ ਵੀਰਯ ਸਰਸਵਤੀ ਵਿਚ ਡਿੱਗ ਪਿਆ, ਜਿਸ ਤੋਂ ਸਾਰਸਵਤ ਪੈਦਾ ਹੋਇਆ ਜੋ ਗੋਤ ਦਾ ਮੁਖੀਆ ਸੀ।?
ਉਪਰ ਦੱਸੇ ਖੇਤਰ ਵਿਚ ਸਾਰਸਵਤ ਤੇ ਪੁਸ਼ਕਰਨਾ ਬ੍ਰਾਹਮਣ ਪ੍ਰੋਹਿਤਗਿਰੀ ਦਾ ਕੰਮ ਕਰਦੇ ਸਨ ਜਿਨ੍ਹਾਂ ਨੂੰ ਵਤੇਸ਼ਰ ਕਿਹਾ
ਜਾਂਦਾ ਸੀ, ਜਿਨ੍ਹਾਂ ਦੇ ਗੋਤ ਇਸ ਪ੍ਰਕਾਰ ਹਨ :
, ਧੰਨਨਪੋਤਰਾ , ਭੋਜੀ ਪੋਤਰਾ , ਸਾਮੇਪੁਤਰਾ
, ਸੇਥਪਾਲ ਜਾਂ ਸੋਥਪਾਲ : ਇਹ ਕੰਬੋਜ ਬ੍ਰਾਹਮਣ ਹਨ ਤੇ ਕੰਬੋਜਾਂ ਦੇ ਸਾਮਾ ਗੋਤ ਨਾਲ ਸੰਬੰਧਤ ਹਨ। ਇਕ ਕੰਬੋਜ ਗੋਤ ਵੀ ਸੋਥਪਾਲ ਹੈ।
ਭਾਰਦਵਾਜ ਉਪ-ਗੋਤ :
Q ਸਿੱਧਭਾਰਦਵਾਜ ਅਰੋੜ ਕਾਜਰ ਅਤੇ ਰਤਨ।
ਕਥਪਾਲ ਉਪ-ਗੋਤ :
, ਸਰਿੰਗੀ ਅਤੇ ਸੱਧਾ ਕੰਡਿਯਾਰਾ
ਲਲੜੀ ਉਪ-ਗੋਤ :
Q ਤਖਤ ੇ ਰਾਜ ਬਖ਼ਤ ਜਨ ਅਤੇ , ਲਾਲਜੀ ਗੋਸਾਈਂ ।
ਸਿੰਧੂ ਪੁਸ਼ਕਰਨਾਂ :
D ਨੰਗੂ ੁ ਲਪੀਯਾ ਪਰਿਅਲ , ਟਕਸਾਲੀ’ ਮੱਤਰ , ਗੰਧਰੀਆ ਵਸੂ ਵੇਸਾ ਸੋਹਨਾ ।
ਸਿੰਘੂਪੋਤਰਾ :
, ਭੇਦਾ , ਭਾਰਦਵਾਜੀ ਕੰਦਿਯਾਰੀ ਕੇਥੋਪੋਤਰਾ , ਕਾਕਰੇ , ਰਾਮਦੇ , ਗੈਂਧਰ ਭਗਲਾਲ ਕਥਪਾਲੀ ਗੰਗਾਹ ਸ਼ਾਮਜੀਪੋਤਰਾ , ਚੁੰਨੀ ਚੰਨਣ ਸੂਤਰਕ ਘਨਪੋਤਰਾ ਜਾਂ ਅਗਨੀਹੋਤਰੀ ਨਾਰਥ ਸੇਠੀ
, ਮਾਹਲਾ।
ਖੱਤਰੀਆਂ ਦੇ ਬ੍ਰਾਹਮਣ
Q ਭੰਗਨ ਤਿੱਖਾ : ਤਿੱਖਾ ਗੋਤ ਕੰਬੋਜਾਂ ਦਾ ਵੀ ਹੈ। ਮੋਹਲਾ ਕਮਰੀਏ ਜੇਤਲੀ , ਬੱਗੇ ਸੰਤ , ਮਹਿਤਾ ਬ੍ਰਾਹਮਣ : ਇਹ ਬ੍ਰਾਹਮਣ ਵੀ ਸਾਰਸਵਤ ਬ੍ਰਾਹਮਣ ਹਨ। ਪ੍ਰੋਹਿਤਗਿਰੀ ਦਾ ਕੰਮ ਨਹੀਂ ਕਰਦੇ। ਖੇਤੀ, ਵਪਾਰ ਅਤੇ ਨੌਕਰੀ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਧਰਮ-ਨਿਰਪੇਖ (Secular) ਬ੍ਰਾਹਮਣ ਕਹਿੰਦੇ ਹਨ ਅਤੇ ਮੋਹਿਯਾਲ ਵੀ ਆਖਿਆ ਜਾਂਦਾ ਹੈ। ਮੋਹਨ, ਦੱਤ, ਵੈਦ, ਬਾਲੀ, ਲੋ ਅਤੇ ਛਿੱਬਰ (ਛਿੱਬਰ ਕਨੇਤ ਜਾਤ ਦਾ ਵੀ ਗੋਤ ਹੈ) ਇਹ ਇਨ੍ਹਾਂ ਦੇ ਗੋਤ ਹਨ। ਸਿੱਖ ਸ਼ਹੀਦ ਭਾਈ ਮਤੀਦਾਸ ਤੇ ਭਾਈ ਸਤੀਦਾਸ ਛਿੱਬਰ ਗੋਤ ਦੇ ਬ੍ਰਾਹਮਣ ਸਨ। ‘ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ’, ਦੇ ਲੇਖਕ ਭਾਈ ਕੇਸਰ ਸਿੰਘ ਛਿੱਬਰ ਵੀ ਇਸੇ ਗੋਤ ਨਾਲ ਸੰਬੰਧਤ ਹਨ। ਸੋਲਨ ਤੇ ਹੋਰ ਥਾਈਂ ਸ਼ਰਾਬ ਦੇ ਕਾਰਖਾਨੇ ‘ਮੋਹਨ’ ਗੋਤ ਦੇ ਲੋਕਾਂ ਨੇ ਸਥਾਪਤ ਕੀਤੇ ਹਨ।
ਅਸਤਰੀ ਬ੍ਰਾਹਮਣ :
ਉਪ-ਗੋਤ , ਰਮਦੇਹ ਬਸਨ ਭਗਲਾਲ ਈਸ਼ਵਰ ਦਹੀਵਾਲ।
ਨਰੈਣੀ ਬ੍ਰਾਹਮਣ :
ਬੇਬੇਵਾਲ ੇ ਬ੍ਰਹਮੀ ਲਪਸ਼ਾਹ ਓਝਾ , ਤਿਲਹਨ ਫਰੰਦੇ , ਚੰਨਣਾ , ਜੋਸ਼ੀ ਕਕੜਾ ਸੋਹਰਨ ਚੰਦਨ ਵੋਹਰਾ ਪੰਡਿਤ ਚੁਨੀ ਗੈਂਧਰ ਰਮਦੇਹ ਅਤੇ ਸੂਤਰਕ।
, ਪਾਦੇ ,ਭਟ, ਡੋਗਰੇ
ਬ੍ਰਾਹਮਣਾਂ ਦੇ ਹੋਰ ਗੋਤ
ਪਠਾਣੀਏ : ਪਠਾਣੀਏ ਰਾਜਪੂਤ ਤੇ ਕੰਬੋਜ ਗੋਤ ਵੀ ਹੈ। ਪਾਂਧੇ ਜਾਂ ਪੰਧੇਰ : 1. ਪਾਂਧੇ ਗੋਤ ਦੇ ਬ੍ਰਾਹਮਣ ਬਹੁਤੇ ਪੋਠੋਹਾਰ ਤੇ ਨਾਲ ਦੇ ਖੇਤਰ ਵਿਚ ਮਿਲਦੇ ਸਨ। ਇਨ੍ਹਾਂ ਵਿਚੋਂ ਬਹੁਤੇ ਸਿੱਖ ਸਨ ਜਿਹੜੇ ਖੇਤੀ ਕਰਦੇ ਸਨ ਅਤੇ ਇਨ੍ਹਾਂ ਨੂੰ ਜੱਟ ਬ੍ਰਾਹਮਣ ਕਿਹਾ ਜਾਂਦਾ ਸੀ । ਪ੍ਰਸਿੱਧ ਸਵਤੰਤਰਤਾ ਸੈਨਾਨੀ ਤੇ ਅਕਾਲੀ ਲਹਿਰ ਦਾ ਮੋਢੀ ਗਿਆਨੀ ਹੀਰਾ ਸਿੰਘ ‘ਦਰਦ’ ਇਸੇ ਗੋਤ ਨਾਲ ਸੰਬੰਧਿਤ ਸੀ। ਇਸ ਗੋਤ ਨੂੰ ਪੰਧੇਰ ਵੀ ਕਿਹਾ ਜਾਂਦਾ ਹੈ। 2. ਇਹ ਗੋਤ ਕੰਬੋਜਾਂ ਦਾ ਵੀ ਹੈ ਜੋ ਪਹਿਲਾਂ ਬ੍ਰਾਹਮਣ ਵੀ ਹੁੰਦੇ ਸਨ। ਪਾਂਧੇ ਗੋਤ ਦੇ ਬ੍ਰਾਹਮਣਾਂ ਦਾ ਖੇਤਰ ਵੀ ਲਗਭਗ ਉਹੋ ਹੈ ਜਿੱਥੇ ਕੰਬੋਜ ਪ੍ਰਾਚੀਨ ਸਮਿਆਂ ‘ਚ ਰਹਿੰਦੇ ਸਨ। ਸੋ ਇਹ ਸੰਭਵ ਹੈ ਕਿ ਇਸ ਗੋਤ ਦੇ ਬ੍ਰਾਹਮਣਾਂ ਦਾ ਮੂਲ ਕੰਬੋਜ ਹੋਵੇ, ਕਿਉਂਕਿ ਪ੍ਰਾਚੀਨ ਸਮੇਂ ਕੰਬੋਜ ਬ੍ਰਾਹਮਣ ਵੀ ਰਹੇ ਹਨ। ਜਿਵੇਂ ਕਿ ਪੁਸਤਕ ਵਿਚ ਪਿੱਛੇ ਲਿਖਿਆ ਗਿਆ ਹੈ।
ਚਿੱਬਰ , ਬਰਾਰੇ , ਲਡੇ ਬਾਸ਼ਿਸ਼ਟ ਜਾਂ ਵਾਸ਼ਿਸ਼ਟ ਸੁਘੇ , ਘੋਗਰੇ
ਮੱਲੀਏ : ਮੱਲੀਏ ਗੋਤ ਕੰਬੋਜਾਂ ਦਾ ਵੀ ਹੈ।
ਗਧਰੀ , ਧੁੰਦੇ , ਸੰਦ , ਪਾਉਂਦੇ , ਮੰਨਨ
ਲਖਣਪਾਲ (ਲਖਣਪਾਲ ਨਾਈ ਗੋਤ ਵੀ ਹੈ)। ਨਾਗਰੇ: ਇਹ ਗੋਤ ਕੰਬੋਜਾਂ ਤੇ ਜੱਟਾਂ ਦਾ ਵੀ ਹੈ।
ਡਾਂਗੇ : ਇਹ ਕੰਬੋਜਾਂ ਦਾ ਵੀ ਗੋਤ ਹੈ। ਲੰਡੇ: ਇਹ ਕੰਬੋਜਾਂ ਦਾ ਵੀ ਗੋਤ ਹੈ।
1 ਮੌਦਗਿਲ : ਇਹ ਮੌਦਗਿਲ ਰਿਸ਼ੀ ਦੇ ਉੱਤਰਾਧਿਕਾਰੀ ਹਨ ਅਤੇ ਸਰਸਵਤ ਬ੍ਰਾਹਮਣ ਕਹੇ ਜਾਂਦੇ ਹਨ। ਜ਼ਿਲ੍ਹਾ ਲੁਧਿਆਣਾ ਵਿਚ ਬਗਲੀ ਕਲਾਂ ਇਨ੍ਹਾਂ ਦਾ ਕਿਸੇ ਵੇਲੇ ਗੜ੍ਹ ਰਿਹਾ ਹੈ।
ਬੁਜਾਹੀ ਸਾਰਸਵਤ ਬ੍ਰਾਹਮਣਾਂ ਦੇ ਗੋਤਾਂ ਸੁਧਾਨ, ਸਿਖਣ, ਭਕਲਾਲ, ਭੋਗ ਅਤੇ ਕਾਲੀ ਨਾਲ ਮੋਹਿਯਾਲ ਜਾਂ ਮਹਿਤੇ ਬ੍ਰਾਹਮਣ ਵਿਆਹ-ਸ਼ਾਦੀਆਂ ਕਰ ਲੈਂਦੇ ਹਨ। ਮੋਹਿਯਾਲ ਬ੍ਰਾਹਮਣ ਸਿੱਖ ਵੀ ਹਨ। ਭਾਈ ਮਤੀ ਦਾਸ ਅਤੇ ਭਾਈ ਸਤੀਦਾਸ ਦੋਵੇਂ ਛਿੱਬਰ ਗੋਤ ਦੇ ਮੋਹਿਯਾਲ ਬ੍ਰਾਹਮਣ ਸਨ। ਇਸ ਵਰਗ ਦੇ ਬ੍ਰਾਹਮਣ ਕਿਸੇ ਬ੍ਰਾਹਮਣ ਵਰਗ ਵਿਚ ਆਪਸੀ ਸ਼ਾਦੀਆਂ ਕਰ ਸਕਦੇ ਹਨ। ਜਿਹਲਮ ਅਤੇ ਸ਼ਾਹਪੁਰ ਜ਼ਿਲ੍ਹੇ ਦੇ ਮੋਹਿਯਾਲ ਜ਼ਿਮੀਂਦਾਰਾ ਵੀ ਕਰਦੇ ਸਨ ਅਤੇ ਨੌਕਰੀ ਵੀ । ਹਜ਼ਾਰਾ ਦੀਆਂ ਪਹਾੜੀਆਂ ਦੇ ਬ੍ਰਾਹਮਣਾਂ ਨੂੰ ਢਕੋਚੀ ਅਤੇ ਮਹਾਜਨ ਵੀ ਕਿਹਾ ਜਾਂਦਾ ਸੀ।
ਸਾਰਸਵਤ ਬ੍ਰਾਹਮਣਾਂ ਦੀਆਂ ਸ਼੍ਰੇਣੀਆਂ ਇਸ ਪ੍ਰਕਾਰ ਹਨ :
ਸ਼ੁਕਲਾ : ਬ੍ਰਾਹਮਣਾਂ ਦੇ ਬ੍ਰਾਹਮਣਾਂ ਨੂੰ ਸ਼ੁਕਲਾ ਕਿਹਾ ਜਾਂਦਾ ਹੈ।
ਖੱਤਰੀਆਂ ਦੇ ਬ੍ਰਾਹਮਣ (ੳ) ਪੰਚ-ਜਾਤੀ (ਅ) ਛੇ ਜਾਤੀ (ੲ) ਬੁੰਜਾਹੀ (ਸ) ਅਸਥਬੰਸ (ਹ) ਖੋਖਰਾਨ (ਕ) ਸਰੀਨ:
ਇਕ ਖੱਤਰੀ ਗੋਤ ਵੀ ਇਸ ਨਾਂ ਦਾ ਮਿਲਦਾ ਹੈ।
ਅਰੋੜਿਆਂ ਦੇ ਬ੍ਰਾਹਮਣ
ਜੱਟਾਂ ਦੇ ਬ੍ਰਾਹਮਣ
ਕੰਮੀ ਜਾਤਾਂ ਦੇ ਬ੍ਰਾਹਮਣ ; ਚਮਰਵਾ।
ਪੰਚ-ਜਾਤੀ ਬ੍ਰਾਹਮਣਾਂ ਵਿਚ ਮੋਹਲਾ, ਜੇਤਲੀ, ਝਿੰਗਨ, ਮੁਿਖੇ (ਤ੍ਰਿਖਾ ਕੰਬੋਜ ਗੋਤ ਵੀ ਹੈ। ਇਹ ਕੰਬੋਜ ਮੂਲ ਦੇ ਬ੍ਰਾਹਮਣ ਹਨ), ਕੁਮਰੀਆ, ਬ੍ਰਾਹਮਣ ਆਉਂਦੇ ਹਨ; ਇਨ੍ਹਾਂ ਨੂੰ ਪਚਾਧਾ (ਪੱਛਮੀ) ਬ੍ਰਾਹਮਣ ਵੀ ਕਿਹਾ ਜਾਂਦਾ ਹੈ। ਇਹ ‘ਢਾਈਘਰ’ ਖੱਤਰੀਆਂ ਦੇ ਬ੍ਰਾਹਮਣ ਹਨ। ਪੰਚ ਜਾਤੀ ਇਕ ਹੋਰ ਸ਼੍ਰੇਣੀ ਵੀ ਹੈ ਜਿਸ ਵਿਚ ਕਾਲੀਆ, ਮਲੀਆ, ਭਟੂਰੀਆ, ਕਪੂਰੀਆ ਅਤੇ ਬੱਗਾ ਬ੍ਰਾਹਮਣ ਹਨ। ਪੰਚ ਜਾਤੀ ਸ਼੍ਰੇਣੀ ਵਿਚ ਹੋਰ ਗੋਤ, ਚੁੰਨੀ, ਰਬਰੀ, ਲੰਬ, ਨਿਉਲੇ, ਸਰਬਲੀਏ ਹਨ। ਕਾਲੀਏ, ਮੱਲੀਏ (ਮੱਲੀਏ ਕੰਬੋਜ ਗੋਤ ਹੈ), ਕਪੂਰੀਏ, ਭਟੂਰੀਏ ਆਦਿ ਵੀ ਸੰਮਿਲਤ ਹਨ।
ਖੱਤਰੀਆਂ ਦੀ ਗੋਤ-ਪ੍ਰਣਾਲੀ ਦੀ ਇਕਰੂਪਤਾ ਨੂੰ ਧਿਆਨ ਵਿਚ ਰਖਦਿਆਂ, ਉੱਪਰ ਦੱਸੀਆਂ ਸ਼੍ਰੇਣੀਆਂ ਵਿਚੋਂ ਖੱਤਰੀਆਂ ਦੇ ਬ੍ਰਾਹਮਣਾਂ ਦੀ ਵੰਡ ਇਉਂ ਹੈ :
- ਪੰਚ ਜਾਤੀ 2 ਬਾਰੀ 3. ਬੁੰਜਾਹੀ 4. ਨੀਵੀਆਂ ਜਾਤਾਂ।
ਅਸਥ ਬੰਸ ਬ੍ਰਾਹਮਣਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਸੰਦ, ਸ਼ੋਰੀ, ਪਾਠਕ, ਮਹਿਰੂਰ, ਜੋਸ਼ੀ, ਤਿਵਾੜੀ, ਕੁਰਲ, ਭਾਰਦਵਾਜੀ ਬ੍ਰਾਹਮਣ ਆਉਂਦੇ ਹਨ। ਪਟਿਆਲਾ ਵਿਚ, ਸੰਦ, ਸੂਰੀ, ਪਾਠਕ, ਜੋਸ਼ੀ-ਮਲਮਈ, ਜੋਸ਼ੀ ਮਹਿਰੂਰ, ਤਿਵਾੜੀ, ਕੁਰਲ ਅਤੇ ਰਤਨ ਭਾਰਦਵਾਜ ਹਨ।
ਬਾਰੀ ਜਾਂ ਬਾਰਾਂ ਜਾਤੀ ਬ੍ਰਾਹਮਣਾਂ ਵਿਚ, ਸਰਦ, ਭਨੋਟ, ਏਰੀ, ਕਾਲੀਏ ਪਰਭਾਨਾ, ਨਭ, ਮੰਨਣ, ਭੰਬੀ, ਲੱਖਣਪਾਲ,
ਪੱਟੀ, ਜਲਪਤ ਅਤੇ ਸਹਜਪਾਲ ਗੋਤ ਆਉਂਦੇ ਹਨ। ਇਸ ਤੋਂ ਇਲਾਵਾ, ਫੰਬੂ, ਗੰਗਾਹਰ, ਮਰਥਾ, ਸੇਠੀ, ਚੁਰਾਵੋਰ, ਫਰਿੰਦਾ
ਅਤੇ ਪੁਰੰਗ ਗੋਤ ਵੀ ਗਿਣੇ ਜਾਂਦੇ ਹਨ। ਪਾਕਿਸਤਾਨ ਬਣਨ ਤੋਂ ਪਹਿਲਾਂ ਹਜ਼ਾਰਾ ਖੇਤਰ ਦੇ ਇਸ ਸ਼੍ਰੇਣੀ ਵਿਚ ਵਜਰਾ,
ਵਾਸਦੇਉ, ਪਾਉਂਦੇ, ਭੋਗ, ਈਸ਼ਰ, ਰਾਮਦੇਓ, ਸੰਗ, ਸੂਦਨ, ਮੱਜੂ, ਸੇਮ, ਧੰਮੀ, ਤਾਰਾ ਗੋਤ ਵੀ ਆਉਂਦੇ ਸਨ।
ਛੇ-ਜਾਤੀ ਸ਼੍ਰੇਣੀ ਵਿਚ ਪੰਡਿਤ, ਪਾਠਕ, ਧੁੰਦੇ, ਗਦਰੀ, ਧਨਕਜੀ, ਸ਼ੁਕਰੀ ਗੋਤ ਆਉਂਦੇ ਹਨ।
ਛੇ-ਜਾਤੀ ਤੋਂ ਅੱਡ ਇਕ ਹੋਰ ਸ਼੍ਰੇਣੀ ਵੀ ਹੈ ਜਿਸਨੂੰ ਸਤ-ਜ਼ਾਤੀ ਕਿਹਾ ਗਿਆ ਹੈ ਜਿਸ ਵਿਚ ਸਜਰੇ, ਪੁੰਜ, ਬੰਦੂ, ਨਿਆਸੀ, ਚੁੰਨੀ, ਸਰਦਲ ਅਤੇ ਅਨੀ ਗੋਤ ਹਨ।
ਇਨ੍ਹਾਂ ਸਾਰੀਆਂ ਸ਼੍ਰੇਣੀਆਂ ਨੂੰ ਜਿਨ੍ਹਾਂ ਨਾਲ ਜਾਤ ਸ਼ਬਦ ਲਗਦਾ ਹੈ ਜਾਤ ਵਾਲੇ ਕਿਹਾ ਜਾਂਦਾ ਹੈ। ਇਨ੍ਹਾਂ ਸ਼੍ਰੇਣੀਆਂ ਦੇ ਬ੍ਰਾਹਮਣ, ਪਹਿਲਾਂ ਨਾਈਆਂ, ਕਲਾਲਾਂ, ਘੁਮਿਆਰਾਂ ਅਤੇ ਛੀਂਬਿਆਂ ਤੋਂ ਕੋਈ ਦਕਸ਼ਣਾ ਨਹੀਂ ਲੈਂਦੇ ਸਨ, ਅਤੇ ਨਾ ਹੀ ਉਨ੍ਹਾਂ ਦੇ ਘਰ ਰੋਟੀ ਖਾਂਦੇ ਸਨ। ਹੁਣ ਅਜਿਹਾ ਨਹੀਂ ਹੈ।
ਅਰੋੜਿਆਂ ਦੇ ਬ੍ਰਾਹਮਣ
ਪੰਚ ਜਾਤੀ : ਭੋਜਪੋਤਰਾ, ਸ਼ਾਮਾਪੋਤਰਾ, ਧੰਨਨਪੋਤਰਾ ਗੋਤ।
ਬਾਰੀ : ਪੁਫਰਤ, ਸ਼ਿੰਗੂਪੋਤਰਾ, ਮਲਕਪੁਰਾ, ਖੇਤੂਪੋਤਰਾ ਭਾਰਦਵਾਜੀ, ਕੇਠਪਾਲਾ, ਕੰਧਿਆਰਾ ਗੋਤ।
ਕਾਂਗੜੇ ਤੇ ਹੁਸ਼ਿਆਰਪੁਰ ਦੇ ਬ੍ਰਾਹਮਣ
ਇਹ ਸਾਰਸਵਤ ਬ੍ਰਾਹਮਣ ਹਨ, ਇਨ੍ਹਾਂ ਦੀਆਂ 3 ਪ੍ਰਮੁੱਖ ਸ਼੍ਰੇਣੀਆਂ ਹਨ- 1. ਨਗਰਕੋਟੀਆ 2. ਬਟੋਹਰੂ 3. ਹਲਬਾਹਾ ਜਾਂ ਖੇਤੀ ਕਰਦੇ।
ਨਗਰ ਕੋਟੀਏ ਬ੍ਰਾਹਮਣਾਂ ਦੀਆਂ ਅੱਲਾਂ ਜਾਂ 13 ਉਪ-ਗੋਤ ਹਨ।
ਦਿਛਿਟ : ਜਿਹੜੇ ਕਟੋਚ ਰਾਜਪੂਤਾਂ ਨੂੰ ਗਾਇਤਰੀ ਮੰਤਰ ਸਿਖਾਉਂਦੇ ਸਨ।
ਸਰੋਤਰੀ : ਜਿਹੜੇ ਹਵਨ ਵਿਚ ਸਾਮੱਗਰੀ ਪਾਉਂਦੇ ਸਨ।
ਅਚਾਰੀਆ : ਜਗ (ਯਗਯ) ਕਰਦੇ ਸਨ।
ਉਪਾਧਿਆਏ : ਯੱਗ ਕਰਨ ਵੇਲੇ ਵੇਦਾਂ ਦਾ ਪਾਠ ਕਰਦੇ ਸਨ।
ਅਵੱਸਥੀ : ਜਿਹੜੇ ਕਲਸ ਨਾਲ ਖੜ੍ਹੇ ਹੁੰਦੇ ਸਨ ਅਤੇ ਯੱਗ ਦੀਆਂ ਆਹੂਤੀ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਰਖਦੇ ਸਨ।
ਬੇਦਬਿਰਚ : ਜਿਹੜੇ ਬੇਦੀ ਜਾਂ ਵਰਗਾਕਾਰ ਦੀ ਆਕ੍ਰਿਤੀ ਬਣਾ ਕੇ ਚਾਰ ਕਿੱਲੀਆਂ ਠੋਕਦੇ ਸਨ, ਜਿੱਥੇ ਕਲਸ ਰੱਖਿਆ ਜਾਂਦਾ ਸੀ।
ਨਾਗ ਪੰਦਰੀਕ : ਜਿਨ੍ਹਾਂ ਦਾ ਕੰਮ ਹਵਨ ਕੁੰਡ ਉੱਪਰ ਆਵੱਸ਼ਕ ਲਿਖਤ ਲਿਖਣੀ ਹੁੰਦਾ ਸੀ।
ਪੰਚਕਰਨ : ਜਿਹੜੇ ਰਾਜਾ ਦੀ ਸੇਵਾ ਕਰਦੇ ਸਨ ਅਤੇ ਦਾਨ ਨਹੀਂ ਲੈਂਦੇ ਸਨ।
ਪ੍ਰੋਹਿਤ : ਜਿਨ੍ਹਾਂ ਦੀ ਰਾਜ-ਘਰ ਵਿਚ ਪੂਰੀ ਪਹੁੰਚ ਹੁੰਦੀ ਸੀ ਤੇ ਰਾਜੇ ਦੇ ਵਫਾਦਾਰ ਗਿਣੇ ਜਾਂਦੇ ਸਨ। , ਕਸ਼ਮੀਰੀ ਪੰਡਿਤ : ਕਸ਼ਮੀਰ ਦੇ ਪੜ੍ਹੇ-ਲਿਖੇ ਬ੍ਰਾਹਮਣ ਜਿਹੜੇ ਪੰਜਾਬ ਵਿਚ ਮਿਲਦੇ ਹਨ। , ਮਿਸਰ : ਮਿਸਰ ਦਾ ਅਰਥ ਹੈ ਮਿਸ਼ਤ, ਜਿਹੜੇ ਕਸ਼ਮੀਰੀ ਹੁੰਦੇ ਸਨ ਪਰ ਨਗਰਕੋਟੀਆਂ ਦੇ ਵਿਹਾਰ ਨਹੀਂ ਕਰਦੇ ਸਨ ਪਰ ਨਗਰਕੋਟੀਆਂ ਨਾਲ ਵਿਆਹ-ਸ਼ਾਦੀਆਂ ਕਰ ਲੈਂਦੇ ਸਨ।
ਰੈਣਾਂ : ਜਿਹੜੇ ਰਾਜੇ ਦੀ ਯੁੱਧ ਵਿਚ ਮੰਤਰ ਟੂਣਿਆਂ ਨਾਲ ਸਹਾਇਤਾ ਕਰਦੇ ਸਨ।
ਬਿਪ : ਜਿਹੜੇ ਨਗਰਕੋਟੀਆਂ ਅਤੇ ਬਟੇਹਰੂਆਂ ਦੇ ਪ੍ਰੋਹਿਤ ਸਨ।
ਪਹਿਲੇ ਛੇ ਤਰ੍ਹਾਂ ਦੇ ਬ੍ਰਾਹਮਣ ਘਟੀਆ ਬ੍ਰਾਹਮਣ ਗਿਣੇ ਜਾਂਦੇ ਸਨ, ਬਿਪ ਸਭ ਤੋਂ ਉੱਚਾ ਅਤੇ ਰੈਣਾ ਸਭ ਤੋਂ ਥੱਲੇ ਗਿਣਿਆ ਜਾਂਦਾ ਸੀ।
ਬਟੇਹਰੂ ਬ੍ਰਾਹਮਣ : ਇਨ੍ਹਾਂ ਬ੍ਰਾਹਮਣਾਂ ਦੀਆਂ 2 ਸ਼੍ਰੇਣੀਆਂ ਹਨ (i) ਪੱਕਾ ਬਟੇਹਰੂ (ii) ਕੱਚਾ ਬਟੇਹਰੂ। ਪੱਕਾ ਬਟੇਹਰੂ ਬ੍ਰਾਹਮਣਾਂ ਦੇ ਗੋਤ ਜਾਂ ਅੱਲਾਂ ਹਨ :
ਦਿੰਦ ਦੋਹਰੂ ਸਿੰਤੂ 9 ਮਿਸਰ ਕਬੂ। ਪਲਿਆਲੂ ਪਨਬਰ ਰੁੱਖੇ ਨਾਗ ਖੜੱਪਾ ਅਵਸਥੀ ਚੇਤੂ ਅਤੇ ਕੱਚਾ ਬਟੇਹਰੂ ਗੋਤ ਜਾਂ ਅੱਲਾਂ ਹਨ ਥਿਰਕਨਨ ਅਵਸਥੀ ਗਰਗਜਨੂਨ ਬਰਿਸਵਾਲ 1 ਅਵਸਥੀ ਕੁਫਰੀਅਲ । ਗਨੇਤ ਘੋਗਰੇ ਘਬਰੂ ਸੁੱਘੇ (ਪਰਸਰਾਮੀਏ) ਨਾਗ ਗੋਸਲੂ ਮਲੀ ਮਿਸਰ ਚਪਲ ਚਥਵ ਅਵਸਥੀ- ਅਚਾਰੀਆ ਪਥੀਰਜ 1 ਪੰਡਿਤ ਬਰਿਸਵਾਲ, ਅਵਸਥੀ ਕੁਫ਼ਰੀਅਲ
ਹਲਬਾਹਾ ਬ੍ਰਾਹਮਣ-29 ਗੋਤ
ਪੰਡਿਤ ਮਰਚੂ , ਭੁਤਵਨ , ਖਰਵਲ, ਗਦਗਿਦੀਏ ,ਲਡੇ , ਪਾਹਦੇ-ਰੋਪੜ ਪਾਹਦੇ-ਸਰੋਚ , ਕੋਰਲੇ, ਅਵਸਥੀ ਚਕੋਲੂ , ਪੰਡਿਤ ਭੰਗਲੀਏ, ਨਰਚਲੂ, ਮਹਤੇ, ਡਕਵਾਲ ਸੰਨਹਲੂ ਪਾਹਦੇ-ਦਰੋਚ ਪੰਧੇਰੇ 1 ਥੇਓਕ , ਪਾਹਦੇ-ਕੋਟਲੇਰੀਏ , ਬਘੇਰੂ , ਭਨਵਾਲ ੇ ਬਸ਼ਿਸ਼ਟ ਘੁਟਨੀਏ ਸਿੰਧੇ-ਅਵਸਥੀ ਪ੍ਰੋਹਿਤ- ਗੋਲੇਰੀਏ , ਪ੍ਰੋਹਿਤ ਜਸਵਾਲ ਹਸੋਲਰ ਪੋਈ-ਪਾਹਦੇ ਫਨਰਚ , ਫਰੇਰੀਏ।
ਜਿਹੜੇ ਨਗਰਕੋਟੀਏ ਬ੍ਰਾਹਮਣ ਹਲਬਾਹਾ ਬ੍ਰਾਹਮਣਾਂ ਦੀ ਕੁੜੀ ਨਾਲ ਵਿਆਹ ਕਰਦੇ ਹਨ, ਦੇ ਹੱਥੋਂ ਓਨਾ ਚਿਰ ਰੋਟੀ ਲੈ ਕੇ ਨਹੀਂ ਖਾਂਦੇ ਜਿੰਨਾ ਚਿਰ ਉਹ ਪਹਿਲਾ ਬੱਚਾ ਨਹੀਂ ਜੰਮ ਲੈਂਦੀ, ਜਦ ਇਹ ਬੰਦਸ਼ ਤੋੜ ਦਿੱਤੀ ਜਾਂਦੀ ਹੈ।
ਬਟੇਹਰੂ ਬ੍ਰਾਹਮਣਾਂ ਦੇ ਗੋਤਾਂ ਦੇ ਵਾਚਣ ਤੋਂ ਪਤਾ ਲਗਦਾ ਹੈ ਕਿ ਉਹ ਅੱਡ-ਅੱਡ ਰਾਜਪੂਤ ਘਰਾਣਿਆਂ ਦੇ ਬ੍ਰਾਹਮਣ ਹਨ ਜਿਵੇਂ ਗੋਲੇਰੀਏ, ਜਸਵਾਲ ਆਦਿ। ਖੜੱਪਾ ਨਾਗ, ਘੋਸਲੂ (ਘਾਹ ਦਾ ਸੱਪ), ਪੁੰਦਰੀਕ (ਸੱਪ ਦੀ ਇਕ ਨਸਲ) ਆਦਿ ਨਾਂ ਇਸ ਕਰਕੇ ਰੱਖੇ ਹਨ ਕਿ ਉਹ ਬ੍ਰਾਹਮਣ ਜਿਨ੍ਹਾਂ ਨੇ ਇਹ ਨਾਂ ਧਾਰਨ ਕੀਤੇ ਹਨ ਇਸ ਕਿਸਮ ਦੇ ਸੱਪਾਂ ਨੂੰ ਨਹੀਂ ਮਾਰਦੇ।
ਚੰਬੇ ਵਿਚ ਬ੍ਰਾਹਮਣ ਖੇਤੀ ਕਰਦੇ ਹਨ, ਪ੍ਰੋਹਿਤਗਿਰੀ ਕਰਦੇ ਹਨ ਅਤੇ ਕਈ ਰਸੋਈਏ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਦੀਆਂ ਕਈ ਸ਼੍ਰੇਣੀਆਂ ਅਤੇ ਅੱਲਾਂ ਹਨ :
, ਬਰੂ , ਬੰਬਰ ਪੰਡਿਤ ਸੰਜੂ ਕਸ਼ਮੀਰੀ ਪੰਡਿਤ ਕੋਲਨੇ , ਅਤਾਨ , ਮਦਿਯਾਨ , ਨਨਿਯਾਲ , ਨੋਨਯਾਲ ਬੈਦ ਗੋਤਮਨ ਬਗਲਾਨ ਕਨਵਾਨ ਬੋਦਰਾਨ ਬਲੂਦਰਨ ਬਿਲਪਰੂ ਮੰਗਲੇਰੂ ਸੰਗਲਾਲ ਭਰਾਰੂ ਤਰਨਾਲ । ਹਰਿਯਾਨ ਅਤੇ , ਲਖਿਯਾਨੂ ਸੁਹਾਲੂ ਪ੍ਰੋਹਿਤ
, ਫੁਕਫਨਾਨ ੇ ਬੁਲਿਯਾਨ ਦਿਖਚਣ ੇ ਓਸਤੀ , ਪਾਦੇ , ਭਟ ਡੋਗਰੇ , ਪੰਤੂ ਕੁਥਲਾ ਘੋਰੇਟੂ,
ਪਠਾਣੀਆ 1 ਮੀਆਂਧਿਆਲੂ ਕਟੋਚੂ ਪਾਂਦੇ ਦਾਤਵਾਨ ਦੁੰਦੀਏ ਹਮਲੋਗੂ ਭਰਦਿਆਥੂ ਘਰਥਲੂ , ਗਵਾਰੂ ਚਿੱਬਰ , ਬਰਾਰੇ ,ਦਤ
, ਅਚਾਰਜ, ਗੁਜਰਾਤੀ, ਗਵਾਲਹੂ, ਬੁਝਰੂ ਬ੍ਰਾਹਮਣ : ਇਹ ਪਹਿਲੀ ਸ਼੍ਰੇਣੀ ਵਾਲੇ ਦੂਸਰੀਆਂ ਪਾਸੋਂ ਕੁੜੀਆਂ ਵਿਆਹ ਲਈ ਲੈ ਲੈਂਦੇ ਹਨ, ਅਤੇ ਪਹਿਲੀਆਂ ਦੋ ਸ਼੍ਰੇਣੀਆਂ ਦਾ ਤੀਸਰੀ ਨਾਲ ਕੋਈ ਜਾਤ ਸੰਬੰਧ ਵੀ ਨਹੀਂ। ਪਹਾੜੀ ਬ੍ਰਾਹਮਣ ਮਰਦ ਅਤੇ ਤੀਵੀਆਂ ਮਾਸ ਖਾ ਲੈਂਦੇ ਹਨ, ਜਦਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੈਦਾਨਾਂ ਦੇ ਬ੍ਰਾਹਮਣ ਅਜੇਹਾ ਨਹੀਂ ਕਰਦੇ। ਪਾਂਗੀ ਖੇਤਰ ਵਿਚ ਬ੍ਰਾਹਮਣ, ਰਾਜਪੂਤ, ਠਾਕਰ ਅਤੇ ਰਾਠੀ ਇਕ ਹੀ ਜਾਤ ਦੇ ਗਿਣੇ ਜਾਂਦੇ ਹਨ ‘ ਅਤੇ ਖਾਣ-ਪੀਣ ਵਿਆਹ ਕਰਵਾਉਣ ਤੇ ਕੋਈ ਪਾਬੰਦੀ ਨਹੀਂ।
ਸ਼ਿਮਲਾ ਖੇਤਰ ਦੇ ਬ੍ਰਾਹਮਣ
ਇਸ ਖੇਤਰ ਦੇ ਸਾਰਸਵਤ ਬ੍ਰਾਹਮਣਾਂ ਦੀਆਂ ਤਿੰਨ ਸ਼੍ਰੇਣੀਆਂ : ਸ਼ੁਕਲ, ਕ੍ਰਿਸ਼ਨ, ਭੋਜਗੀ ਜਾਂ ਪੁਜਾਰੀ ਹਨ। ਪਿਛਲੀਆਂ ਦੋ ਬਰਾਬਰ ਦੀਆਂ ਹਨ, ਪਰ ਪਹਿਲੀ ਨਾਲੋਂ ਘਟੀਆ ਹਨ। ਸ਼ੁਕਲ ਬ੍ਰਾਹਮਣਾਂ ਦੀਆਂ ਦੋ ਸ਼੍ਰੇਣੀਆਂ ਹਨ : (ੳ) ਜਿਨ੍ਹਾਂ ਪਾਸ ਰਾਜਿਆਂ ਦੀਆਂ ਦਿੱਤੀਆਂ ਜਾਗੀਰਾਂ ਹਨ ਅਤੇ ਬਹੁਲਤਾ ਵਿਚ ਧਨ ਮਿਲਦਾ ਹੈ, ਇਹ ਪੜ੍ਹੇ ਲਿਖੇ ਹੁੰਦੇ ਹਨ, ਖੇਤੀ ਦਾ ਧੰਦਾ ਨਹੀਂ ਕਰਦੇ ਅਤੇ ਸ਼ਾਸਤਰਾਂ ਵਿਚ ਨਿਰਧਾਰਤ ਰਸਮਾਂ ਦੇ ਧਾਰਨੀ ਹਨ। (ਅ) ਬਹੁਤਾ ਕਰਕੇ ਖੇਤੀ ਦਾ ਕੰਮ ਕਰਦੇ ਅਤੇ ਬਹੁ-ਕੰਤੀ ਵਿਆਹ ਕਰਦੇ ਹਨ। ਪਹਿਲੀ ਸ਼੍ਰੇਣੀ ਦੇ ਦੂਜੀ ਸ਼੍ਰੇਣੀ ਦੇ ਬ੍ਰਾਹਮਣਾਂ ਤੋਂ ਕੁੜੀਆਂ ਲੈ ਲੈਂਦੇ ਹਨ, ਪਰ ਦਿੰਦੇ ਨਹੀਂ । ਸ਼ੁਕਲ ਬ੍ਰਾਹਮਣ, ਦੂਸਰੀਆਂ ਦੋ ਸ਼੍ਰੇਣੀਆਂ ਦੇ ਨਾਲ ਆਪਸੀ ਵਿਆਹਕ ਸੰਬੰਧ ਸਥਾਪਤ ਨਹੀਂ ਕਰਦੇ।
ਕ੍ਰਿਸ਼ਨ ਸ਼੍ਰੇਣੀ ਦੇ ਬ੍ਰਾਹਮਣ ਵੀ ਖੇਤੀ ਦਾ ਕੰਮ ਕਰਦੇ ਹਨ, ਵਿਧਵਾ ਵਿਆਹ ਕਰਦੇ, ਅਤੀ ‘ਰੀਤ’ ਰਸਮ ਨੂੰ ਨਿਭਾਉਂਦੇ ਹਨ। ਪੁਜਾਰੀ ਜਾਂ ਭੋਜਕੀ ਮੰਦਰਾਂ ਦੇ ਪ੍ਰੋਹਿਤ ਹਨ, ਇਹ ਕ੍ਰਿਸ਼ਨ ਸ਼੍ਰੇਣੀ ਦੇ ਬ੍ਰਾਹਮਣਾਂ ਨਾਲ ਵਿਆਹ ਨਹੀਂ ਕਰਦੇ । ਪਰਸ਼ੂਰਾਮ ਖੁਦ ਗੌੜ ਬ੍ਰਾਹਮਣ ਸੀ ਅਤੇ ਜਦ ਉਸ ਕਸ਼ੱਤਰੀਆਂ ਦਾ ਕਈ ਵਾਰ ਸੰਘਾਰ ਕੀਤਾ ਤਾਂ ਸਾਰਸਵਤ ਬ੍ਰਾਹਮਣਾਂ ਨੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਬਚਾਇਆ, ਅਤੇ ਜਦ ਕਸ਼ੱਤਰੀਆਂ ਨੇ ਫਿਰ ਸੱਤਾ ਹਾਸਿਲ ਕਰ ਲਈ ਤਾਂ ਉਨ੍ਹਾਂ ਨੇ ਸਾਰਸਵਤ ਬ੍ਰਾਹਮਣਾਂ ਨੂੰ ਆਪਣੇ ਪ੍ਰੋਹਿਤਾਂ ਦਾ ਦਰਜਾ ਦਿੱਤਾ। ਪਰਸ਼ੂਰਾਮ ਨੇ ਨਿਰਮੰਡ ਅਤੇ ਸਰਾਜ ਦੇ ਖੇਤਰ ਜਿੱਤ ਲਏ ਸਨ, ਅਤੇ ਉਸਨੇ ਗੋੜ ਬ੍ਰਾਹਮਣਾਂ ਨੂੰ ਛੇ ਪਿੰਡਾਂ ਦੀ ਜਾਗੀਰ ਦਿੱਤੀ, ਜਿਹੜੀ ਅਜੇ ਤਕ ਵੀ ‘ਮੁਆਫ਼ੀ’ ਕਰਕੇ ਜਾਣੀ ਜਾਂਦੀ ਹੈ। ਇਥੇ ਗੋੜ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਇਹ ਮਾਲੀਆ-ਮੁਕਤ ਗ੍ਰਾਂਟਾਂ ਨਹੀਂ।
ਅਪਵਿੱਤਰ ਬ੍ਰਾਹਮਣ
ਜਿਹੜੇ ਬ੍ਰਾਹਮਣ ਅਸ਼ੁੱਧ ਅਤੇ ਅਧਿਆਤਮਕ ਤੌਰ ‘ਤੇ ਗਿਰੇ ਹੋਏ ਕਰਤੱਵ ਕਰਦੇ ਹਨ, ਜਿਹੜੇ ਅਸਲੀ ਬ੍ਰਾਹਮਣ ਨਹੀਂ ਕਰਦੇ, ਇਨ੍ਹਾਂ ਨੂੰ ਅਪਵਿੱਤਰ ਬ੍ਰਾਹਮਣ ਕਿਹਾ ਜਾਂਦਾ ਹੈ। ਅਜੇਹੇ ਬ੍ਰਾਹਮਣਾਂ ਨੂੰ ਮੱਧਮ, ਮਹਾਂਬ੍ਰਾਹਮਣ ਜਾਂ ਅਚਾਰਜ ਕਰਕੇ ਜਾਣਿਆ ਜਾਂਦਾ ਸੀ। ਮੱਧਮ ਬ੍ਰਾਹਮਣ ਗੰਦੇ ਤੇ ਅਸ਼ੁੱਭ ਕਰਤੱਵ ਤੇ ਬਾਹਰੀ ਕਰਮਕਾਂਡੀ ਕਰਤੱਵ ਕਰਦੇ ਸਨ। ਇਨ੍ਹਾਂ ਵਿਚ ਧਾਰਮਿਕਤਾ ਦੀ ਬਜਾਏ ਜਾਦੂ-ਟੂਣੇ ਨਾਲ ਭਰਪੂਰ ਰਸਮਾਂ ਦੀ ਅਦਾਇਗੀ ਹੁੰਦੀ ਸੀ। ਮਹਾਂਬ੍ਰਾਹਮਣ ਨੂੰ ਅਚਾਰਜ ਵੀ ਕਹਿੰਦੇ ਹਨ, ਜਿਹੜਾ ਕਿ ਗਰਗਾਚਾਰਜ (ਜਿਸਨੇ ‘ਗਰਗਸਹਿੰਤਾ’ ਨਾਂ ਦਾ ਗ੍ਰੰਥ ਲਿਖਿਆ ਸੀ) ਜਾਂ ਅਚਾਰਜ ਦੀ ਉਪ-ਸ਼੍ਰੇਣੀ ਹਨ। ਇਹ ‘ਗਰਗ’ ਅਤੇ ‘ਸੋਨਨਾ’ ਦੋ ਧੜਿਆਂ ਵਿਚ ਵੰਡੇ ਹੋਏ ਹਨ। ਕਾਂਗੜੇ ਵਿਚ ਇਨ੍ਹਾਂ ਵਿਚੋਂ ਇਕ ਦੀਆਂ 5 ਸ਼੍ਰੇਣੀਆਂ ਜੋਸ਼ੀ, ਕੰਡਾਰੀ, ਸੋਨਾਮੀ, ਸੂਤਰਕ ਅਤੇ ਤਮਨਾਯਤ ਹਨ।
ਮਹਾਂ-ਬ੍ਰਾਹਮਣ ਜਾਂ ਅਚਾਰਜ ਦਾ ਕੰਮ ਮਿਰਤਕ ਦੇ ਨਾਂ ਤੇ ਦਾਨ ਲੈਣਾ ਹੁੰਦਾ ਹੈ, ਮੁਰਦੇ ਸਾੜਨ ਦਾ ਪ੍ਰਬੰਧ ਕਰਨਾ, ਮੰਤਰ ਪੜ੍ਹਨੇ ਅਤੇ ਹੋਰ ਕ੍ਰਿਆਵਾਂ ਕਰਨੀਆਂ ਹੁੰਦੀਆਂ ਹਨ। ਇਹ ਆਪਣਾ ਮੂਲ ਪੰਜ ਗੌੜ ਅਤੇ ਪੰਜ ਦਰਾਵੜ ਬ੍ਰਾਹਮਣਾਂ ਤੋਂ ਕਹਿੰਦੇ ਹਨ ਜਿਨ੍ਹਾਂ ਨੇ ਮਰੇ ਹੋਏ ਵਿਅਕਤੀ ਦੇ ਘਰ ਵਾਲਿਆਂ ਤੋਂ 13ਵੇਂ ਦੀ ਰਸਮ ਤੋਂ ਪਹਿਲਾਂ ਹੀ ਦਾਨ ਲੈ ਲਿਆ, ਜਿਨ੍ਹਾਂ ਨੂੰ ਹੋਰ ਬ੍ਰਾਹਮਣਾਂ ਨੇ ਆਪਣੇ ਵਰਗ ‘ਚੋਂ ਛੇਕ ਦਿੱਤਾ ਅਤੇ ਸਿੱਟੇ ਵਜੋਂ ਉਨ੍ਹਾਂ ਬ੍ਰਾਹਮਣਾਂ ਦੀ ਨਵੀਂ ਸ਼੍ਰੇਣੀ ਬਣਾ ਲਈ। ਅਚਾਰਜ ਬ੍ਰਾਹਮਣ ਨੂੰ ਕਿਸੇ ਦੀ ਮੌਤ ਜਾਂ ਮੌਤ ਪਿਛੋਂ ਹੋਰ ਸੰਸਕਾਰ ਕਰਨ ਜਾਣਾ ਹੁੰਦਾ ਹੈ, ਜਿਸਨੂੰ ਬੜਾ ਅਪਵਿੱਤਰ ਗਿਣਿਆ ਜਾਂਦਾ ਹੈ, ਅਤੇ ਉਸਦੇ ਜਾਣ ਪਿਛੋਂ ਪਾਣੀ ਛਿੜਕ ਕੇ ਘਰ ਨੂੰ ਪਵਿੱਤਰ ਕੀਤਾ ਜਾਂਦਾ ਹੈ। ਕਈ ਥਾਂਈਂ ਇਸ ਬ੍ਰਾਹਮਣ ਦੇ ਘਰੋਂ ਨਿਕਲਣ ਤੇ ਉਸਦੇ ਪਿਛੇ ਕੋਲਾ (ਕੋਇਲਾ) ਸੁੱਟਿਆ ਜਾਂਦਾ ਹੈ। ਕਈ ਥਾਂਈਂ ਇਸ ਤਰ੍ਹਾਂ ਦੇ ਬ੍ਰਾਹਮਣ ਸਿਵਿਆਂ ਵਿਚ ਲੱਕੜਾਂ ਦੇ ਢੇਰ ਤੇ ਪਈ ਲਾਸ਼ ਦੇ ਹੱਥੋਂ ਭੋਜਨ ਖਾਂਦੇ ਸਨ, ਪਰ ਹੁਣ ਇਹ ਰਿਵਾਜ ਨਹੀਂ ਰਿਹਾ ਅਤੇ ਹੁਣ ਅਚਾਰਜ ਨੂੰ ਰੱਜਕੇ ਖਾਣ ਲਈ ਕਿਹਾ ਜਾਂਦਾ ਹੈ, ਤਾਂ ਜੋ ਆਤਮਾ (ਵਿਛੜੀ ਆਤਮਾ) ਦਾ ਭਲਾ ਹੋਵੇ। ਕਿਹਾ ਜਾਂਦਾ ਹੈ ਕਿ ਇਕ ਵਾਰ ਕੋਈ ਰਾਜਾ ਜਾਂ ਅਮੀਰ ਵਿਅਕਤੀ ਮਰ ਗਿਆ ਅਤੇ ਉਸਦੇ ਸਿੱਧੇ ਸਵਰਗ ਵਿਚ ਜਾਣ ਲਈ, ਉਸਦੀ ਲਾਸ਼ ਨੂੰ ਚਿਤਾ ਦੇ ਲਾਗੇ ਰੱਖਿਆ ਗਿਆ ਅਤੇ ਵਿਚਕਾਰਲੀ ਥਾਂ ਤੇ ਖੀਰ ਰਿੱਧੀ ਗਈ ਤੇ ਉਸਨੂੰ ਇਕ ਖੋਪੜੀ ਵਿਚ ਪਾ ਕੇ ਮ੍ਰਿਤਕ ਦੇ ਹੱਥ ਤੇ ਰੱਖਿਆ ਗਿਆ ਅਤੇ ਫਿਰ ਬ੍ਰਾਹਮਣ ਨੂੰ ਕਿਹਾ ਗਿਆ ਕਿ ਇਹ ਖੀਰ ਖਾਵੇ ਜਿਸ ਲਈ ਉਸਨੂੰ 1,,, ਰੁਪਏ ਤੋਂ ਲੈ ਕੇ 3,,, ਰੁਪਏ ਤਕ ਜਾਂ ਇਕ ਪਿੰਡ ਦੀ ਜਾਗੀਰ ਦਿੱਤੀ ਜਾਵੇਗੀ।” ਇਸ ਤਰ੍ਹਾਂ ਉਹ ਇਕ ਖਪੜੀ ਬ੍ਰਾਹਮਣ ਬਣ ਗਿਆ ਅਤੇ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਸ਼ੂਦਰ ਕਿਹਾ ਗਿਆ। ਦੋ ਜਾਂ ਤਿੰਨ ਪੀੜ੍ਹੀਆਂ ਪਿਛੋਂ ਅਜੇਹੇ ਖਪੜੀ ਬ੍ਰਾਹਮਣ ਨੂੰ ਫਿਰ ਵਾਪਸ ਬ੍ਰਾਹਮਣ-ਸਮਾਜ ਵਿਚ ਲੈ ਲਿਆ ਜਾਂਦਾ ਸੀ। ਪਰ ਅਜਿਹਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ ਅਤੇ ਬ੍ਰਾਹਮਣ ਵੀ ‘ਜਾਗ੍ਰਿਤ’ ਹੋ ਰਹੇ ਹਨ।
ਡਕੌਤ ਬ੍ਰਾਹਮਣ
ਕਿਹਾ ਜਾਂਦਾ ਹੈ ਕਿ ਡਕ ਨਾਂ ਦੇ ਬ੍ਰਾਹਮਣ ਤੋਂ ਇਸ ਸ਼੍ਰੇਣੀ ਦੇ ਬ੍ਰਾਹਮਣਾਂ ਦਾ ਮੂਲ ਹੈ। ਕਾਂਗੜੇ ਵਿਚ ਇਨ੍ਹਾਂ ਨੂੰ ਬੈਜਰੂ ਕਿਹਾ ਜਾਂਦਾ ਹੈ। ਇਹ ਜੋਤਿਸ਼ ਵਿਦਿਆ ਦੇ ਇਕ ਅੰਗ ਹਸਤ-ਰੇਖਾ ਦੇ ਮਾਹਿਰ ਹਨ। ਪੁਰਾਣਿਆਂ ਵੇਲਿਆਂ ਵਿਚ ਇਹ ਕਾਲਾ ਇਲਮ ਜਾਣਦੇ ਹੁੰਦੇ ਸਨ। ਕਾਂਗੜੇ ਵਿਚ ਇਨ੍ਹਾਂ ਦੇ 36 ਗਰੁੱਪ ਹਨ, ਜਿਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ :
ਸੁਭਾਸ਼, ਬਾਛ, ਪਾਨੂੰ, ਨਾਗਾ, ਗੋਲ, ਪਰਾਸ਼ਰ, ਸ਼ਕਰਤਾਰੀ ਜਿਨ੍ਹਾਂ ਦਾ ਮੱਛ ‘ ਗੋਤ ਹੈ, ਬਵਲੀਆ (ਨਾਗਾ ਗੋਤ), ਮੱਲੀਆਂ, ਭੁੱਚਲ (ਨਾਗਾ ਗੋਤ), ਲੱਲੀਆਂ, ਗੌੜ, ਗੋਰਾ। ਪਾਕਿਸਤਾਨ ਦੇ ਜ਼ਿਲ੍ਹਾ ਮੀਆਂਵਾਲੀ ਵਿਚ ਡਕੌਤਾਂ ਨੂੰ ਗੋਤ ਵਜੋਂ ਵਾਸ਼ਿਸ਼ਟ ਗਿਣਿਆ ਜਾਂਦਾ ਸੀ। ਇਹ ਗੌਰਾ ਗੋਤ ਕੰਬੋਜ ਬ੍ਰਾਹਮਣਾਂ ਦਾ ਹੈ। ਵਾਸ਼ਿਸ਼ਟ ਗੋਤ ਦੇ ਬ੍ਰਾਹਮਣ ਵੀ ਕੰਬੋਜ ਬ੍ਰਾਹਮਣ ਸਨ ਕਿਉਂਕਿ ਇਨ੍ਹਾਂ ਵਿਚੋਂ ਹੀ ਕਾਮਬੋਜ ਔਪਮਨਯਵ ਰਿਸ਼ੀ ਹੋਇਆ ਜਿਹੜਾ ਕੰਬੋਜ ਸੀ । ਡਕੋਤ ਬ੍ਰਾਹਮਣਾਂ ਦੇ 36 ਗੋਤ ਦੱਸੀਦੇ ਹਨ, ਜਿਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ
9 ਅਗਰਵਾਲ : ਬਾਣੀਆਂ ਨੂੰ ਵੀ ਅਗਰਵਾਲ ਕਹਿੰਦੇ ਹਨ। ਛਲੋਂਦੀਆ , ਗਿਨੀਆ ਬੇਂਗਲ , ਅਲੀਆਨ , ਮਹਰ ਰਾਏਕੇ (ਸਭ ਤੋਂ ਉੱਤਮ) ਲਲਣ ਗੋਸੀ ਢਕਰੀ ਗਧੀਗੋਰੀਆ ਗੰਗੋਰਾ ਘੋਸੀ ਜੋਲ ਕਾਇਸਥ ਕੰਤ ਮਲਪੀਆਂ ਪਗੋਸ਼ੀਆ ਪੜੀਆ ਗੋਰੀਆ ਪਰੀਆ ਪੋਰੀਆ , ਰੈ , ਰਵਲ (ਸ਼ੰਕਰਤਾਹ ਕੇਸਰੀਵਾਲ) , ਵੈਦ ਸਤਵਾਲ।
ਨਾਭੇ ਵਿਚ ਡਕੌਤ ਬ੍ਰਾਹਮਣ ਸ਼ਨੀਚਰਵਾਰ ਨੂੰ ਤੇਲ ਅਤੇ ਤਾਂਬਾ ਮੰਗਦੇ ਹਨ ਅਤੇ ਸ਼ਨੀਦੇਵ ਦੀ ਆਕ੍ਰਿਤੀ ਤੇਲ ਵਿਚ ਪਾ ਕੇ ਲਈ ਫਿਰਦੇ ਵੇਖੇ ਜਾਂਦੇ ਹਨ। ਰੋਹਤਕ ਵਿਚ ਹਸਤ-ਰੇਖਾ ਵੇਖਕੇ ਅਤੇ ਮੰਗਕੇ ਨਿਰਬਾਹ ਕਰਦੇ ਹਨ। ਇਹ ਮੰਗਣਾਂ ਬਹੁਤਾ ਸ਼ਨੀਚਰਵਾਰ ਹੁੰਦਾ ਹੈ ਜਿਸ ਵਿਚ ਤੇਲ, ਸਾਬਣ, ਤਾਂਬਾ, ਬੱਕਰੀ, ਝੋਟਾ, ਊਠ, ਘੋੜਾ, ਕਾਲੇ ਰੰਗ ਦਾ ਅਨਾਜ ਆਦਿ ਸ਼ਾਮਿਲ ਹਨ। ਜਿਨ੍ਹਾਂ ਤੇ ਸ਼ਨੀ ਭਾਰੀ ਹੁੰਦਾ ਹੈ, ਉਹ ਉਨ੍ਹਾਂ ਤੋਂ ਲੋਹਾ, ਤੇਲ, ਮਠਿਆਈ, ਕਪੜੇ, ਲੂਣ ਆਦਿ ਵਿਅਕਤੀ ਦੇ ਆਪਣੇ ਭਾਰ ਦੇ ਬਰਾਬਰ ਦੇ ਤੇਲ ਲੈ ਕੇ ਸ਼ਨੀ ਦੇ ਅਸਰ ਨੂੰ ‘ਦੂਰ’ ਕਰਦੇ ਹਨ। ਇਹ ਜੋਤਿਸ਼ ਵਿਦਿਆ ਵੀ ਜਾਣਦੇ ਹਨ। ਇਨ੍ਹਾਂ ਦੇ ਵਸ਼ਿਸ਼ਟ, ਭਾਰਦਵਾਜ ਅਤੇ ਹੋਰ ਰਿਸ਼ੀਆਂ ਦੇ ਨਾਵਾਂ ਤੇ ਗੋਤ ਦਸੀਦੇ ਹਨ। ਇਨ੍ਹਾਂ ਨੂੰ ਸਾਵਨੀ ਅਤੇ ਵੇਦਵਾ ਵੀ ਬੋਲਦੇ ਹਨ।
ਵੇਦ-ਪਾਤਰ ਬ੍ਰਾਹਮਣ
ਸ਼ਾਇਦ ਵੇਦ ਪੜ੍ਹਨ ਅਤੇ ਉਨ੍ਹਾਂ ਦੀ ਵਿਆਖਿਆ ਕਰਨ ਵਾਲਿਆਂ ਲਈ ਇਹ ਪਦ ਵਰਤਿਆ ਜਾਂਦਾ ਹੈ; ਪਰ ਵੇਦਪਾਤਰ ਦਾ ਸ਼ਾਬਦਕ ਅਰਥ ਹੈ ‘ਵੇਦਾਂ ਦਾ ਭਾਂਡਾ’। ਗੁੜਗਾਵਾਂ ਵਾਲੇ, ਸੂਰਜ ਅਤੇ ਚੰਦ ਗ੍ਰਹਿਣ ਦੇ ਵੇਲਿਆਂ ਤੇ ਲੋਕਾਂ ਤੋਂ ਦਾਨ ਲੈਂਦੇ ਹਨ ਅਤੇ ਇਨ੍ਹਾਂ ਨੂੰ ਗੁਜਰਾਤੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਵਿਚ ਵੇਦ-ਪਾਤਰ ਗੁਜਰਾਤੀਆਂ ਤੋਂ ਨੀਵਾਂ ਬ੍ਰਾਹਮਣ ਗਿਣਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਵਡੇਰਾ ਇਕ ਗੁਜਰਾਤੀ ਸਹਿਦੇਉ ਸੀ ਜਿਸਨੇ ਸ਼ੂਦਰ ਤੀਵੀਂ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਬ੍ਰਾਹਮਣਾਂ ਦੇ ਕੁਝ ਗੋਤ ਇਸ ਤਰ੍ਹਾਂ ਹਨ :
, ਬੱਖਰ ਦਗਵਾ ਤਹਿਰ ਪਤਿਵਾਲ ਰਾਠੌਰ ਬਕਰ ਵੇਦਪਾਲ
ਬ੍ਰਹਮੀ ਆਦਿ। ਇਹ ਕਪਲਸ਼ ਨਾਂ ਦੇ ਵੱਡੇ ਗੋਤ ਦੇ ਉਪ-ਗੋਤ ਹਨ।
ਦਸੌਰੀਆ ਬ੍ਰਾਹਮਣ : ਇਹ ਜਾਦੂਗਰੀ ਦਾ ਕੰਮ ਕਰਦੇ ਹਨ ਅਤੇ ਬਹੁਤੇ ਹਰਿਆਣੇ ਵਿਚ ਮਿਲਦੇ ਹਨ।
ਗੁਜਰਾਤੀ ਜਾਂ ਵਿਆਸ ਬ੍ਰਾਹਮਣ
ਗੁਜਰਾਤ ਤੋਂ ਆਉਣ ਕਰਕੇ ਗੁਜਰਾਤੀ ਬੋਲੇ ਜਾਂਦੇ ਹਨ। ਇਨ੍ਹਾਂ ਦੇ ਗੋਤ ਹਨ, ਬਿਆਸ, ਜੋਸ਼ੀ, ਪਾਂਡਾ ਜੀ, ਮਹਿਤਾ, ਰਾਵਲ, ਤਰਵਾਰੀ, ਜਾਂਜੀ (ਖਾਨਦਾਨੀ ਪ੍ਰੋਹਿਤ ਜਿਹੜਾ ਰਿਸ਼ਤੇ ਨਾਤੇ ਕਰਾਉਂਦਾ ਸੀ) ਇਨ੍ਹਾਂ ਦੀਆਂ ਚਾਰ ਸ਼੍ਰੇਣੀਆਂ ਹਨ
(i) ਵਡਨਾਗਰ (ii) ਨਾਗਰ (iii) ਅੰਦਿਰ (iv) ਬਰਾੜੀਆਂ ਜਾਂ ਸ੍ਰੀਮਾਲੀ । ਵਡਨਾਗਰ ਅਤੇ ਨਾਗਰ ਪਿਛਲੀਆਂ 2 ਸ਼੍ਰੇਣੀਆਂ
ਨੂੰ ਘਟੀਆ ਸਮਝਦੇ ਹਨ ਤੇ ਉਨ੍ਹਾਂ ਨਾਲ ਵਰਤਦੇ ਨਹੀਂ ਕਿਉਂਕਿ ਬਰਾੜੀਆਂ ਨੇ ਆਪਣੇ ਗੋਤ ਵਿਚ ਹੀ ਵਿਆਹ ਕਰਵਾ ਲਿਆ ਸੀ। ਇਹ ਸਾਰੇ ਬ੍ਰਾਹਮਣਾਂ ਨਾਲੋਂ ਉੱਚੇ ਤੇ ਸੁੱਚੇ ਬ੍ਰਾਹਮਣ ਸਮਝੇ ਜਾਂਦੇ ਹਨ। ਗੌੜ ਅਤੇ ਸਾਰਸਵਤ, ਹੋਰ ਬ੍ਰਾਹਮਣਾਂ ਨੂੰ ਅਸ਼ੀਰਵਾਦ ਦਿੰਦੇ ਹਨ। ਸੂਰਜ ਤੇ ਚੰਦ ਗ੍ਰਹਿਣ ਸਮੇਂ ਲੋਕਾਂ ਤੋਂ ਦਾਨ ਲੈਂਦੇ ਹਨ । ਨਾਗਰੇ ਬ੍ਰਾਹਮਣ ਵਿਆਹ ਵੇਲੇ ਸ਼ਿਵ ਦੀ ਆਰਾਧਨਾ ਕਰਦੇ ਹਨ, ਅਰਥੀ ਚੁੱਕਣ ਵੇਲੇ ਵਿਸ਼ਨੂੰ ਦੀ, ਜਦਕਿ ਹੋਰ ਬ੍ਰਾਹਮਣ ਇਨ੍ਹਾਂ ਦੇ ਬਿਲਕੁਲ ਉਲਟ ਕਰਦੇ ਹਨ। ਨਾਗਰਾ ਗੋਤ ਕੰਬੋਜਾਂ ਤੇ ਜੱਟਾਂ ਦਾ ਵੀ ਹੈ। ਗੁਜਰਾਤੀ ਬ੍ਰਾਹਮਣਾਂ ਦੇ ਗੋਤ ਹੇਠ ਲਿਖੇ ਅਨੁਸਾਰ ਹਨ :
Q ਗਰਗਸ , ਗੌਤਮ ਇਤਰੀ ਕਾਸ਼ਿਵਾ ਪਰਾਸ਼ਰ ਸਾਂਗਰਸ ।
ਹੁਸੈਨੀ ਬ੍ਰਾਹਮਣ
ਇਹ, ਜੇਹਾ ਕਿ ਇਨ੍ਹਾਂ ਦੇ ਨਾਂ ਤੋਂ ਪ੍ਰਤੱਖ ਹੈ, ਮੁਸਲਮਾਨ ਨਹੀਂ ਬਲਕਿ ਹਿੰਦੂ ਬ੍ਰਾਹਮਣ ਹਨ। ਤਿਲਕ ਲਾਉਂਦੇ, ਜਨੇਊ ਪਾਉਂਦੇ ਤੇ ਹੋਰ ਹਿੰਦੂ ਸੰਸਕਾਰਾਂ ਦੇ ਧਾਰਨੀ ਹਨ ਪਰ ਮੁਸਲਮਾਨਾਂ ਤੋਂ ਮੰਗਦੇ ਹਨ, ਹਿੰਦੂਆਂ ਤੋਂ ਨਹੀਂ। ਉਹ ਇਮਾਮ ਹੁਸੈਨ ਦੀ ਕਹਾਣੀ ਸੁਣਾਉਂਦੇ ਹਨ ਜਿਸ ਕਰਕੇ ਹੁਸੈਨੀ ਕਹੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਟ ਬ੍ਰਾਹਮਣ ਸਨ ਜਿਨ੍ਹਾਂ ਦੇ ਗੋਤ ਹਨ, ਗੱਪੇ, ਭਾਕਰ, ਲੰਡੇ, ਗਾਰੇ, ਦਰਗੋਪਾਲ, ਰਤੀ, ਦਤਚੂਤ, ਰਬਤ, ਭਾਰਦਵਾਜੀ, ਡਾਂਗਮਾਰ ਆਦਿ । ਉਹ ਆਪਣੀ ਜਾਤ ਵਿਚ ਵਿਆਹ-ਸ਼ਾਦੀਆਂ ਕਰਦੇ ਹਨ। ਰਵਾਇਤ ਹੈ ਕਿ ਉੱਮੀਯਾ ਖਾਨਦਾਨ ਦੇ ਖਲੀਫੇ ਯਜ਼ੀਦ ਦੇ ਸੈਨਾਪਤੀ ਹੱਥੋਂ ਮੁਹੰਮਦ ਸਾਹਿਬ ਦੇ ਦੋਹਤਰੇ ਹੁਸੈਨ ਨੂੰ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਕਰਨ ਅਤੇ ਹੁਸੈਨੀ ਬ੍ਰਾਹਮਣ ਦੇ ਵਡੇਰੇ ਦੇ ਘਰ ਵਿਚ ਉਨ੍ਹਾਂ ਦਾ ਸਿਰ ਰੱਖਿਆ। ਸਵੇਰ ਜਦ ਵੇਖਿਆ ਕਿ ਸਿਰ ਤਾਂ ਹੁਸੈਨ ਸਾਹਿਬ ਦਾ ਹੈ ਤਾਂ ਉਸਨੇ ਆਪਣੇ ਪੁੱਤਰ ਦਾ ਸਿਰ ਵੱਢ ਕੇ ਉਨ੍ਹਾਂ ਨੂੰ ਦੇ ਦਿੱਤਾ ਤੇ ਹਜ਼ਰਤ ਦਾ ਸਿਰ ਆਪਣੇ ਪਾਸ ਰੱਖ ਲਿਆ। ਸਿਰ ਪਛਾਣੇ ਜਾਣ ਤੇ ਬ੍ਰਾਹਮਣ ਨੇ ਆਪਣੇ ਸਾਰੇ ਸੱਤਾਂ ਪੁੱਤਰਾਂ ਦੇ ਸਿਰ ਸਿਪਾਹੀਆਂ ਨੂੰ ਦੇ ਦਿੱਤੇ। ਇਸੇ ਕਰਕੇ ਉਹ ਮੁਸਲਮਾਨਾਂ ਤੋਂ ਮੰਗਦੇ ਹਨ।
ਬ੍ਰਾਹਮਣਾਂ ਦੇ ਹੋਰ ਗੋਤ
ਚੰਦੀਪੋਤਰਾ : ਇਹ ਜੇਤਲੀ ਬ੍ਰਾਹਮਣ ਗੋਤ ਦਾ ਉਪ-ਗੋਤ ਹੈ; ਜੇਤਲੀ ਵਤਸ ਰਿਸ਼ੀ ਤੋਂ ਉਪਜਿਆ ਗੋਤ ਹੈ ਜੋ ਕਾਮਬੋਜ ਔਪਮਨਯਵ ਰਿਸ਼ੀ (ਸਾਮਵੇਦ ਦਾ ਗਿਆਤਾ) ਦੀ ਔਲਾਦ ਹੈ। ਚੰਦੀ ਕੰਬੋਜਾਂ ਦਾ ਵੀ ਗੋਤ ਹੈ।
ਪਲਵਰਦਾ, ਔੜਾ, ਦਵਿਜਾ : ਇਹ ਤਿੰਨ ਗੋਤ ਤ੍ਰਿਖਾ ਗੋਤ ਦੇ ਬ੍ਰਾਹਮਣਾਂ ਦੇ ਉਪ-ਗੋਤ ਹਨ। ਤ੍ਰਿਖਾ ਗੋਤ ਪਰਾਸ਼ਰ ਰਿਸ਼ੀ ਤੋਂ ਚੱਲਿਆ ਹੈ। ਤ੍ਰਿਖਾ ਕੰਬੋਜਾਂ ਦਾ ਵੀ ਗੋਤ ਹੈ।
ਓਝਾ : ਗੁਜਰਾਤੀ ਤੇ ਮੈਥਲ ਬ੍ਰਾਹਮਣ ਹਨ। ਓਝੇ ਬ੍ਰਾਹਮਣ ਪੰਜਾਬ ਵਿਚ ਵੀ ਮਿਲਦੇ ਹਨ।
ਵਿਆਲੇ ਪੋਤਰਾ , ਰੂਪੇਪੋਤਰਾ : ਇਹ ਦੋਵੇਂ ਜੇਤਲੀ ਬ੍ਰਾਹਮਣ ਗੋਤ ਦੇ ਉਪ-ਗੋਤ ਹਨ। ਜੇਤਲੀ ਵਤਸ ਰਿਸ਼ੀ ਤੋਂ ਉਪਜਿਆ ਗੋਤ ਹੈ।
ਕਮਰੀਆ : ਵੱਤਸ ਗੋਤ ਦਾ ਉਪ-ਗੋਤ ਹੈ। ਦੋ ਹੋਰ ਉਪ-ਗੋਤ ਹਨ।
ਵਾਸ਼ਿਸ਼ਠ : ਵਾਸ਼ਿਸ਼ਠ ਗੋਤ ਦੇ ਉਪ-ਗੋਤ ਹਨ, ਵੇਦ ਵਿਆਸ, ਗੰਗਾਹਰ, ਗੋਸਾਈਂ, ਸਰਾਫ਼, ਗੰਗਾਵਾਸੀ।
ਜੇਤਲੀ : ਜੇਤਲੀ ਸਾਰਸਵਤ ਬ੍ਰਾਹਮਣ ਹਨ ਅਤੇ ਵਸ਼ਿਸ਼ਠ ਰਿਸ਼ੀ ਦੇ ਪੁੱਤਰ ਜੇਤਲ ਦੇ ਉੱਤਰਾਧਿਕਾਰੀ ਹਨ। ਇਹ ਮਹਿਰੇ ਖੱਤਰੀਆਂ ਦੇ ਪ੍ਰੋਹਿਤ ਹਨ।
ਕੋਸ਼ਿਕ : ਇਹ ਵਿਸ਼ਵਾਮਿੱਤਰ ਰਿਸ਼ੀ ਦੇ ਉੱਤਰਾਧਿਕਾਰੀ ਹਨ। ਖੰਨਾ ਗੋਤ ਦੇ ਖੱਤਰੀ ਵੀ ਵਿਸ਼ਵਾਮਿੱਤਰ ਦੇ ਪਰਿਵਾਰ ਵਿਚੋਂ ਹਨ। ਵਿਸ਼ਵਾਮਿੱਤਰ ਕਸ਼ੱਤਰੀ ਰਾਜਾ ਸੀ ਪਰ ਤਪ ਕਰਕੇ ਬ੍ਰਾਹਮਣ ਪਦਵੀ ਪਾਈ।
ਟਕਰੈਲ ਅਬਲਸ਼ ਸਨੋਢ ਭਨੋਟ : 1. ਇਕ ਬ੍ਰਾਹਮਣ ਗੋਤ। 2. ਇਕ ਰਾਜਪੂਤ ਗੋਤ ਜਿਨ੍ਹਾਂ ਦੇ ਗੜ੍ਹਸ਼ੰਕਰ ਦੇ ਪਾਸ 12 ਪਿੰਡ ਹਨ।
ਧੁੱਸਰ ਜਾਂ ਧੁੰਸਰ : ਗੌੜ ਬ੍ਰਾਹਮਣਾਂ ਦੀ ਇਕ ਸ਼੍ਰੇਣੀ ਹੈ। ਇਹ ਯਜੁਰਵੇਦੀ ਬ੍ਰਾਹਮਣ ਸ਼੍ਰੇਣੀ ਹੈ। 9 ਬਾਤਸ਼ ਜਾਂ ਬਤਸ/ਵਤਸ (ਬਾਚੇਰਲਾ)
ਬਾਤਬਸ ਬੰਦਲਸ ਗਗਲਸ਼ ਕੁਚਲਸ ਗੋਲਸ ਕਾਸ਼ਿਬ।
ਇਨ੍ਹਾਂ ਵਿਚ ਪਹਿਲਾਂ ਵਿਧਵਾ ਵਿਆਹ ਵਿਵਰਜਤ ਰਿਹਾ ਹੈ।
ਮਫਰਾਲ , ਹਨੋਟਰਾਂ ਹੌਲੇ ਕਨੌਜੀ : ਕਨੌਜੀ ਬ੍ਰਾਹਮਣ ਦੀ ਅੱਲ ਹੈ।
ਕਾਕਰਾ : ਇਕ ਸੈਨਿਕ ਬ੍ਰਾਹਮਣ ਪਰਿਵਾਰ ਜਿਹੜਾ, ਪਹਿਲਾ ਆਰਾ ਜ਼ਿਲ੍ਹਾ ਜਿਹਲਮ ਵਿਖੇ ਸਥਾਪਤ ਸੀ।
ਪੰਜਬੰਦੂ : ਇਹ ਮੋਹਿਆਲ ਬ੍ਰਾਹਮਣਾਂ ਦੇ ਪ੍ਰੋਹਿਤ ਹਨ।
ਮੱਤੀ ਜਾਂ ਮੁਤੀ : ਇਹ ਕੰਬੋਜ ਮੂਲ ਦੇ ਬ੍ਰਾਹਮਣ ਹਨ।
ਆਂਬਰੇ : 1. ਆਂਬਰੇ ਕੰਬੋਜਾਂ ਦਾ ਗੋਤ ਹੈ ਤੇ ਕੰਬੋਜ ਬ੍ਰਾਹਮਣ ਵੀ ਸਨ। ਇਸ ਗੋਤ ਦੇ ਕੰਬੋਜ ਬ੍ਰਾਹਮਣ ਟੋਕਸਿਲਾ
ਵਿਚ ਅਧਿਆਪਕ ਸਨ। 2. ਆਂਬਰੇ ਗੋਤ ਦੇ ਰਾਜਪੂਤ ਵੀ ਹਨ। ਜੋ ਬ੍ਰਾਹਮਣਾਂ ਤੋਂ ਰਾਜਪੂਤ/ਕਸ਼ੱਤਰੀ ਬਣੇ ਹਨ।
ਪਦਯ : 1. ਮਾਰਵਾੜੀ ਬ੍ਰਾਹਮਣਾਂ ਦਾ ਗੋਤ, 2. ਇਕ ਕੰਬੋਜ ਗੋਤ ਵੀ ਹੈ।
ਦੇਵਗਨ : 1. ਇਕ ਬ੍ਰਾਹਮਣ ਗੋਤ। 2. ਰਾਮਗੜ੍ਹੀਆ ਗੋਤ।
2 ਦਹਿਰ : ਬ੍ਰਾਹਮਣ ਕੰਬੋਜਾਂ ਦਾ ਇਕ ਗੋਤ।
ਨੰਕ 1 ਅਗਨੀਹੋਤਰੀ ਗੌਤਮ : ਇਸ ਗੋਤ ਦੇ ਲੋਕ ਰਿਸ਼ੀ ਗੌਤਮ ਦੇ ਉੱਤਰਾਧਿਕਾਰੀ ਹਨ।
ਭਾਸਕਰ 1 ਸਲਵਾਨ ਭਾਰਗਵ ਜਾਂ ਭਾਰਗੋ : ਜਿਸ ਵਿਚੋਂ 1947 ਤੋਂ ਪਿਛੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ
ਗੋਪੀ ਚੰਦ ਭਾਰਗੋ ਸਨ । , ਦੀਕਸ਼ਤ
ਮਿੱਠਾ : ਇਹ ਚੋਬਾ ਬ੍ਰਾਹਮਣਾਂ ਦੀ ਸ਼ਾਖ ਹੈ। ਪੁਰਾਣੀ ਰਿਆਸਤ ਨਾਭਾ ਦੀ ਬਾਵਲ ਨਿਜ਼ਾਮਤ ਹੈ, ਜਿਸਦੇ 12 ਭਾਗ ਰਿਆਸਤ ਪਟਿਆਲਾ ਅਤੇ ਜੀਂਦ ਵਿਚ ਸਥਿਤ ਸਨ ਜਿਹੜੇ ਪੰਜਾਬ ਦੇ ਦੱਖਣ ਪੂਰਬ ਵਿਚ ਪੈਂਦੇ ਹਨ ਅਤੇ ਕਈ ਹੁਣ ਹਰਿਆਣੇ ਦਾ ਵੀ ਹਿੱਸਾ ਹਨ। ਇਸ ਖੇਤਰ ਵਿਚ ਰਹਿੰਦੇ ਬ੍ਰਾਹਮਣਾਂ ਦੇ ਹੋਰ ਬ੍ਰਾਹਮਣਾਂ ਵਰਗੇ ਹੀ ਗੋਤ ਹਨ,
ਜਿਨ੍ਹਾਂ ਵਿਚੋਂ 3, ਹੇਠ ਲਿਖੇ ਹਨ-
ਰਾਜੌਰ ਪੰਡੀ , ਰਥਾ 2 ਸਨਿਆਰ ਸੁੰਘਨ , ਗਦੂਰ 1 ਅਗਨਯਾ ਬਿਰਖਮ ਪਨਵਾਰੇ , ਮਿਸਰ ਅਜਮੇ ਸਰੋਹਨੇ ਕੋਇਨਾ ਸੁਨੀਆਂ ਨਸਵਾਰੇ ਮਿਠੀਆ ਫਕਰੇ , ਭਰਮਦੇ ਮੌਨਸਤਿਆ ਕੰਜਰੇ
ਪਚੂਰੀ , ਜੈਨ ਸਤਯੇ ਜੈਂਤੀਯਾ ੇ ਵਿਆਸ 9 ਮੰਡੋਲੀਆ (ਇਹ ਦੂਬੇ ਬ੍ਰਾਹਮਣਾਂ ਦਾ ਸਾਸਨ ਹੈ)। ਗਨਰ ਸਹਨਾ ਕਸਕੀਆ ਮਥਰੀਆ ਰਸਨਯੂ
ਇਹ ਵਿਆਹ ਸ਼ਾਦੀਆਂ ਵਿਚ ਕੇਵਲ ਆਪਣਾ ਹੀ ਸਾਸਨ ਛੱਡਦੇ ਹਨ। ਇਹ ਜਾਟਾਂ, ਅਹੀਰਾਂ ਅਤੇ ਮਹਾਜਨਾਂ ਦੇ ਪ੍ਰਹਿਤ ਹਨ ਅਤੇ ਮਿੱਠੇ ਕਹੇ ਜਾਂਦੇ ਹਨ। ਇਸ ਖੇਤਰ ਵਿਚ ਖੇਤੀ ਕਰਦੇ ਬ੍ਰਾਹਮਣ ਵੀ ਮਿਲਦੇ ਹਨ ਜਿਨ੍ਹਾਂ ਨੂੰ ਇਹ ਧੰਦਾ ਕਰਨ ਕਰਕੇ ਘਟੀਆ ਸਮਝਿਆ ਜਾਂਦਾ ਹੈ।
ਪਰਿਅਲ , ਨੰਗੂ ਸ਼ਾਰਦਾ , ਮੁੰਜਾਲ : ਅਰੋੜਿਆਂ ਦਾ ਵੀ ਗੋਤ ਹੈ। ਮਿਸ਼ਰਾ 19,1 ਦੀ ਜਨਗਣਨਾ ਅਨੁਸਾਰ ਉਸ ਵੇਲੇ ਦੇ ਪੰਜਾਬ ਵਿਚ ਬ੍ਰਾਹਮਣਾਂ ਦੀ ਆਬਾਦੀ 1112000 ਸੀ।