Chang Caste History | ਘਿਰਥ ,ਬਾਹਤੀ ,ਚਾਂਗ ਜਾਤ ਦਾ ਇਤਿਹਾਸ

‘ਘਿਰਬ ਅਤਿ ਉਤਸ਼ਾਹੀ ਅਤੇ ਸਖਤ ਮਿਹਨਤੀ ਜਾਤ ਹੈ। ਉਨ੍ਹਾਂ ਦੇ ਜ਼ਰਖੇਜ਼ ਖੇਤ ਦੁਗਣੀਆਂ ਫਸਲਾਂ ਪੈਦਾ ਕਰਦੇ ਹਨ ਅਤੇ ਉਹ ਖੇਤੀਬਾੜੀ ਦੀਆਂ ਕਈ ਪ੍ਰਕ੍ਰਿਆਵਾਂ ਵਿਚ ਨਿਰੰਤਰ ਲਗੇ ਰਹਿੰਦੇ ਹਨ।” ਇਹ ਵਿਚਾਰ ਬਾਰਨੇਸ (Barnes) ਦੇ ਹਨ।ਉਹ ਹੋਰ ਲਿਖਦਾ ਹੈ ਕਿ ਕਾਂਗੜੇ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ‘ਪਹਾੜੀਆਂ ਦੀ ਜਨਸੰਖਿਆ ਵਿਚ ਇਨ੍ਹਾਂ (ਘਿਰਥਾਂ) ਦੀ ਬਹੁਤ ਆਬਾਦੀ ਹੈ ਅਤੇ ਅਸਲੀ ਸੰਖਿਆ ਹੋਰ ਕਿਸੇ ਵੀ ਇਕ ਜਾਤ ਨਾਲੋਂ ਵੱਧ ਹੈ। ਘਿਰਥਾਂ ਵਿਚ ਮੈਂ ਕੁਝ ਜੱਟ ਵੀ ਸ਼ਾਮਿਲ ਕੀਤੇ ਹਨ ਜਿਹੜੇ ਇਸ ਜ਼ਿਲ੍ਹੇ ਵਿਚ ਰਹਿੰਦੇ ਹਨ । ਇਨ੍ਹਾਂ ਨੂੰ ਬਾਹਤੀ ਵੀ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਪੱਛਮੀ ਨੀਮ-ਪਹਾੜੀ ਖੇਤਰਾਂ ਵਿਚ ਚਾਂਗ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ ਦੀ ਮੁਕੇਰੀਆਂ ਤਹਿਸੀਲ ਵਿਚ ਇਨ੍ਹਾਂ ਦੀ ਚੋਖੀ ਆਬਾਦੀ ਹੈ।

Chang Caste History | ਘਿਰਥ ,ਬਾਹਤੀ ,ਚਾਂਗ ਜਾਤ ਦਾ ਇਤਿਹਾਸ

‘ਬਾਹਤੀ ਇਕ ਬੜੀ ਅੱਛੀ ਜਾਤ ਹੈ, ਜੋ ਖੇਤੀ ਕਰਦੀ ਤੇ ਇਸਦੇ ਬਹੁਤੇ ਲੋਕਾਂ ਪਾਸ ਜ਼ਮੀਨਾਂ ਹਨ ਅਤੇ ਮਜ਼ਦੂਰੀ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਨੂੰ ਡਿੱਗੇ ਹੋਏ ਰਾਜਪੂਤ ਕਿਹਾ ਜਾਂਦਾ ਹੈ ।” ‘ ਚਾਂਗ ਬਾਹਤੀ ਤੇ ਘਿਰਥ ਆਪਸੀ ਵਿਆਹ ਸ਼ਾਦੀਆਂ ਕਰਦੇ ਹਨ।’ਦਸੂਹਾ ਤਹਿਸੀਲ ਵਿਚ ਚਾਂਗ ਲੋਕਾਂ ਦੇ ਕੁਝ ਪਿੰਡ ਹਨ ਅਤੇ ਆਮ ਤੌਰ ‘ਤੇ ਮੁਜ਼ਾਰੇ ਹਨ। ਚਾਂਗ ਅਮਨ ਪਸੰਦ, ਅਹਿਸਕ, ਉਦਮੀ ਅਤੇ ਮੈਦਾਨਾਂ ਦੇ ਸੈਣੀਆਂ ਵਾਂਗ ਅੱਛੇ ਵਾਹੀਕਾਰ ਹਨ।”4 ਬਾਹਤੀ ਦਾ ਸ਼ਾਬਦਕ ਅਰਥ ਸ਼ਾਇਦ ਹਲ ਵਾਹਕ ਹੀ ਹੈ। ਚਾਂਗ ਪੰਜਾਬੀ ਨਾਂ ਹੈ ਅਤੇ ਘਿਰਥ ਪਹਾੜੀ। ‘ਹਿੰਦੁਸਤਾਨ ਵਿਚ ਇਨ੍ਹਾਂ ਨੂੰ ਕੁਰਮੀ ਕਿਹਾ ਜਾਂਦਾ ਹੈ ।” ਕੁਰਮੀ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਹਾੜਾਂ ਦੇ ਤਰਾਈ ਖੇਤਰ ਵਿਚ ਬਹੁਤ ਮਿਲਦੇ ਹਨ ਅਤੇ ਇਹ ਇਕ ਅਮਨ ਪਸੰਦ ਮਿਹਨਤੀ ਜਾਤ ਹੈ। ਮੱਧ-ਪ੍ਰਦੇਸ਼ ਵਿਚ ਖੁਜਾਰਾਹੋ ਦੇ ਆਸਪਾਸ ਵੀ ਇਨ੍ਹਾਂ ਦੀ ਸੰਘਣੀ ਆਬਾਦੀ ਹੈ ਅਤੇ ਚੰਗੀਆਂ ਜ਼ਮੀਨਾਂ ਦੇ ਮਾਲਿਕ ਹਨ। ਕੁਰਮੀ ਦੱਖਣੀ ਪ੍ਰਦੇਸ਼ਾਂ ਵਿਚ ਵੀ ਹਨ। ਬਿਹਾਰ ਦਾ ਵਰਤਮਾਨ ਮੁੱਖ ਮੰਤਰੀ ਨਤੀਸ਼ ਕੁਮਾਰ ਅਤੇ ਸਾਬਕਾ ਰੇਲਵੇ ਮੰਤਰੀ ਕੁਰਮੀ ਜਾਤ ਨਾਲ ਸੰਬੰਧਤ ਹੈ।

ਪੁਰਾਣਿਆਂ ਸਮਿਆਂ ਵਿਚ ਇਸਨੂੰ ਸ਼ੂਦਰ ਕਿਹਾ ਜਾਂਦਾ ਸੀ, ਇਸ ਲਈ ਕਿ ਇਹ ਜਾਤ ਹਲ ਵਾਹੁੰਦੀ ਸੀ ਅਤੇ ਖੇਤੀ ਨਾਲ ਸੰਬੰਧਤ ਧੰਦੇ ਕਰਦੀ ਸੀ ਜਦਕਿ ਪਹਾੜੀ ਰਾਜਪੂਤ ਹਲ ਵਾਹੁਣਾ ਅਛੂਤਾਂ ਦਾ ਕੰਮ ਸਮਝਦੇ ਰਹੇ ਹਨ। ਇਹ ਜਨੇਊ ਨਹੀਂ ਪਹਿਨਦੇ। ਆਪਣੇ ਭਰਾ ਦੀ ਵਿਧਵਾ ਇਸਤਰੀ ਨਾਲ ਵਿਆਹ ਕਰਵਾ ਲੈਂਦੇ ਸਨ। ‘ਇਹ, ਆਪਸੀ ਵਿਹਾਰ ਵਿਚ, ਈਮਾਨਦਾਰ ਅਤੇ ਸੱਚੇ ਹੁੰਦੇ ਹਨ, ਅਤੇ ਉਨ੍ਹਾਂ ਦਾ ਚਾਲ ਚਲਣ, ਭਾਵੇਂ ਰਾਠੀਆਂ ਵਰਗਾ ਅਮਨ ਭਰਪੂਰ ਨਹੀਂ, ਪਰ ਬਹੁਤ ਪ੍ਰੇਮ ਭਰਪੂਰ ਗੁਣਾਂ ਵਾਲਾ ਹੈ। ” ਲੇਖਕ ਦਾ ਵੀ ਜਿਨ੍ਹਾਂ ਚਾਂਗਾਂ ਨਾਲ ਵਾਹ ਪਿਆ ਹੈ, ਉਹ ਈਮਾਨਦਾਰ ਅਤੇ ਮਜ਼ਬੂਤ ਇਰਾਦੇ ਦੇ ਵੇਖੇ ਗਏ ਹਨ।

ਲੋਕ ਵਿਉਤਪੱਤੀ ਅਨੁਸਾਰ ਘਿਰਥ ਸ਼ਬਦ ‘ਘੀ’ (ਘਿਉ) ਤੋਂ ਹੈ, ਕਿਉਂਕਿ ਸ਼ਿਵ ਨੇ ਇਸਨੂੰ ‘ਘੀ’ ਤੋਂ ਉਤਪਤ ਕੀਤਾ ਜੀ। ” ‘ਘੀ’ ਜਾਂ ਘਿਉ ਨੂੰ ਸੰਸਕ੍ਰਿਤ ਵਿਚ ਘ੍ਰਿਤ ਕਿਹਾ ਜਾਂਦਾ ਹੈ। ਘਿਰਥ ਨਾਂ ਕਿਵੇਂ ਪਿਆ ਅਸੀਂ ਹੁਣ ਇਸ ਸਮੀਕਰਨ ਵੱਲ ਆਉਂਦੇ ਹਾਂ।

ਮਨੂੰ ਸਿਮ੍ਰਤੀ ਦਾ ਕਰਤਾ ਲਿਖਦਾ ਹੈ ਕਿ ‘ਹੌਲੀ ਹੌਲੀ ਬ੍ਰਾਹਮਣਾਂ ਦੇ ਸੰਪਰਕ ਤੋਂ ਟੁੱਟ ਕੇ ਅਤੇ ਪਵਿੱਤਰ ਰਸਮਾਂ ਦਾ ਤਆਗ ਕਰਕੇ ਜਾਂ ਬ੍ਰਾਹਮਣਾਂ ਵੱਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਕੇ ਹੇਠ ਲਿਖੇ ਕਸ਼ੱਤਰੀ ਵੰਸ਼ ਵਿਸ਼ਲਤਾ (ਮਲੇਛਤਾ) ਨੂੰ ਪ੍ਰਾਪਤ ਹੋਏ, ਪੌਂਡਰਕ, ਔਡਰ, ਦਰਾਵਿੜ, ਕੰਬੋਜ, ਯਵਨ, ਸ਼ਕ, ਪਾਰਦ, ਪਹਿਲਵ, ਚੀਨ, ਕਿਰਾਤ ਦਰਦ ਅਤੇ ਖਸ਼(” ਪ੍ਰਸਿੱਧ ਇਤਿਹਾਸਕਾਰ ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ਇਨ੍ਹਾਂ ਜਾਤਾਂ ਨੂੰ ਮਲੇਛ ਕਹੇ ਜਾਣ ਦਾ ਕਾਰਨ ਹੈ ਕਿ ਇਆ। ਲੋਕਾਂ ਵਿਚ ਗਣਰਾਜੀ ਸ਼ਾਸਨ ਪ੍ਰਣਾਲੀ ਚੱਲ ਪਈ ਸੀ। ਇਹ ਰਾਜ ਪੁਰਾਣੇ ਵੈਦਿਕ ਵਿਚਾਰਾਂ ਅਤੇ ਪਰੰਪਰਾਵਾਂ ਨੂੰ ਮਹੱਤਵ ਨਹੀਂ ਦਿੰਦੇ ਸੀ ਅਤੇ ਨਵੇਂ ਵਿਚਾਰਾਂ ਨੂੰ ਅਪਣਾ ਰਹੇ ਸਨ।”

ਇਨ੍ਹਾਂ ਜਾਤਾਂ ਵਿਚ ਕਿਰਾਤ ਜਾਤ ਦਾ ਵਰਣਨ ਵੀ ਹੈ ਜਿਸਨੂੰ ਅਸੀਂ ਘਿਰਥ ਸਾਬਤ ਕਰਨਾ ਹੈ। ਮਹਾਂਭਾਰਤ (12/207/43-44) ਵਿਚ ਦਰਜ ਹੈ ਕਿ ਯਵਨ, ਕੰਬੋਜ, ਗੰਧਾਰ, ਕਿਰਾਤ ਅਤੇ ਬਰਬਰ, ਉਤਰਾਪਰ ਦੀਆਂ ਜਾਤਾਂ ਹਨ। ਇਸੇ ਗ੍ਰੰਥ (7/119/45-46) ਅਤੇ ਅਨੇਕ ਹੋਰ ਥਾਵਾਂ ‘ਤੇ ਇਨ੍ਹਾਂ ਦਾ ਵਰਣਨ ਮਿਲਦਾ ਹੈ।

ਬਾਲਮੀਕ ਰਾਮਾਇਣ ਅਤੇ ਪੁਰਾਣਾਂ ਵਿਚ ਪ੍ਰਾਚੀਨ ਕਾਲ ਦੀ ਇਕ ਕਥਾ ਮਿਲਦੀ ਹੈ। ਜਿਸ ਵਿਚ ਕਾਮਧੇਨ ਜਾਂ ਸਬਲਾ ਗਊ ਤੋਂ ਰਾਜਾ ਵਿਸ਼ਵਾਮਿੱਤਰ ਅਤੇ ਵਸ਼ਿਸ਼ਠ ਰਿਸ਼ੀ ਦੀ ਲੜਾਈ ਹੁੰਦੀ ਹੈ । ਇਸ ਲੜਾਈ ਵਿਚ ਵਸ਼ਿਸ਼ਠ ਦਾ ਸਾਥ ਕਿਰਾਤਾਂ, ਕੰਬੋਜਾਂ, ਸ਼ਕਾਂ, ਯਵਨਾਂ ਤੇ ਹੋਰ ਜਾਤਾਂ ਨੇ ਦਿੱਤਾ ਸੀ। ਜਿਸ ਤੋਂ ਕਿਰਾਤ ਜਾਤ ਦਾ ਪ੍ਰਾਚੀਨ ਹੋਣਾ ਸਾਬਤ ਹੁੰਦਾ ਹੈ। ਜਦ ਚੰਦਰਗੁਪਤ ਮੌਰੀਆ ਨੇ ਮਘਧ ਦੇ ਨੰਦ ਬਾਦਸ਼ਾਹ ਤੇ ਭਾਰਤ ਨੂੰ ਜਿੱਤਣ ਲਈ ਚੜ੍ਹਾਈ ਕੀਤੀ ਤਾਂ ਵਿਸ਼ਾਖਦਤ ਦੇ ਨਾਟਕ ਮੁਦਰਾਕਸ਼ਸ਼ ਅਨੁਸਾਰ, ਚੰਦਰਗੁਪਤ ਦੀ ਸੈਨਾ ਵਿਚ ਯਵਨ, ਕੰਬੋਜ, ਸ਼ਕ, ਪਾਰਸੀਕ (ਈਰਾਨੀ), ਕਿਰਾਤ ਅਤੇ ਬਾਹਲੀਕ ਲੋਕ ਸੰਮਿਲਤ ਸਨ। ਇਹ ਫਰੰਟੀਅਰ ਹਾਈਲੈਂਡਰਜ਼ ਲੋਕਾਂ ਦੀ ਸੈਨਾ ਜਿਸ ਵਿਚ ਕਸ਼ਮੀਰ ਤੇ ਮਲੋਈ (ਪੰਜਾਬ ਦੇ ਮਲਵਈ) ਲੋਕ ਵੀ ਸ਼ਾਮਿਲ ਸਨ, ਇਲਾਕੇ ਤੇ ਇਲਾਕੇ ਜਿੱਤਦੇ ਹੋਏ ਪਾਟਲੀਪੁੱਤਰ ਪਹੁੰਚੇ ਤੇ ਨੰਦ ਬਾਦਸ਼ਾਹ ਨਾਲ ਵੱਡੇ ਯੁੱਧ ਤੋਂ ਪਿੱਛੇ ਮਘਧ ਰਾਜ ਨੂੰ ਫ਼ਤਹਿ ਕਰ ਲਿਆ।

ਵਿਦਵਾਨਾਂ ਅਨੁਸਾਰ, ਕੰਬੋਜ ਦੱਖਣੀ ਕਸ਼ਮੀਰ, ਪੱਛਮੀ ਪੰਜਾਬ ਅਤੇ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਹਨ, ਯਵਨ ਕੰਧਾਰ ਦੇ ਨੇੜੇ, ਬਾਲਹੀਕ ਬਲਖ ਖੇਤਰ, ਅਤੇ ਪਾਰਸੀਕ ਪੂਰਬੀ ਈਰਾਨੀ ਹਨ, ਸ਼ਕ ਸੀਸਤਾਨ ਖੇਤਰ ਦੇ ਸਨ ਅਤੇ ਕਿਰਾਤ ਕਸ਼ਮੀਰ ਤੋਂ ਪੂਰਬ ਵੱਲ ਪਹਾੜੀ ਖੇਤਰਾਂ ਦੇ ਲੋਕ। ਜਿਵੇਂ ਕਿ ਉਪਰ ਲਿਖਿਆ ਗਿਆ ਹੈ ਕਿ ਯਵਨ, ਕੰਬੋਜ, ਕਿਰਾਤ ਅਤੇ ਬਰਬਰ ਉਤਰਾਪਥ ਦੀਆਂ ਜਾਤਾਂ ਸਨ ਤੇ ਇਹ ਉਤਰਾਪਥ ਭਾਰਤ ਦਾ ਉੱਤਰ ਪੱਛਮੀ ਖੇਤਰ ਹੀ ਹੈ।

ਇਸ ਤਰ੍ਹਾਂ ਇਨ੍ਹਾਂ ਜਾਤਾਂ ਨੂੰ ਪਾਟਲੀਪੁੱਤਰ ਪਹੁੰਚ ਕੇ ਉਸ ਖੇਤਰ ਵਿਚ ਵੱਸਣ ਦਾ ਮੋਕਾ ਮਿਲਿਆ ਕਿਉਂਕਿ ਚੰਦਰਗੁਪਤ ਨੂੰ ਬਾਕੀ ਦਾ ਭਾਰਤ ਜਿੱਤਣ ਲਈ ਇਨ੍ਹਾਂ ਦੀ ਬੜੀ ਲੋੜ ਸੀ। ਇਸ ਲਈ ਇਹ ਕੌਮਾਂ ਮੱਧ ਭਾਰਤ ਅਤੇ ਦੱਖਣ ਵਿਚ ਵੀ ਵਸਦੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਕਿਰਾਤ (ਕੁਰਮੀ) ਵੀ ਹਨ।

ਪਿਛੇ ਲਿਖਿਆ ਗਿਆ ਹੈ ਕਿ ਕਿਰਾਤ ਲੋਕਾਂ ਦੀ ਉਤਪਤੀ ਸ਼ਿਵ ਨੇ ਘਿਉ (ਘ੍ਰਿਤ) ਤੋਂ ਕੀਤੀ। ਇਸਦਾ ਇਹੋ ਅਰਥ ਨਿਕਲਦਾ ਹੈ ਕਿ ਇਹ ਲੋਕ ਸ਼ਿਵ ਦੇ ਉਪਾਸ਼ਕ ਸਨ, ਉਵੇਂ ਹੀ ਜਿਵੇਂ ਜੱਟਾਂ ਵਿਚ ਭੁੱਲਰ, ਮਾਨ, ਹੇਅਰ ਅਤੇ ਪੂਨੀਆਂ ਆਦਿ ਹਨ।

ਪ੍ਰਾਕ੍ਰਿਤ ਭਾਸ਼ਾਵਾਂ ਜਿਸ ਵਿਚ ਪੰਜਾਬੀ ਵੀ ਸ਼ਾਮਿਲ ਹੈ, ਘ, ਝ, ਢ, ਧ ਅਤੇ ਭ ਅਜਿਹੇ ਅੱਖਰ ਹਨ ਜੋ ਸਘੋਸ਼ ਮਹਾਪੁਰਾਣ ਧੁਨੀਆਂ ਹਨ, ਇਨ੍ਹਾਂ ਦਾ ਠੀਕ ਉਚਾਰਨ ਨਹੀਂ ਕੀਤਾ ਜਾਂਦਾ ਤੇ ਇਹ ਧੁਨੀਆਂ ਸੁਰ ਵਿਚ ਬਦਲ ਗਈਆਂ ਹਨ। ਇਸ ਲਈ ਇਨ੍ਹਾਂ ਅੱਖਰਾਂ ਦਾ ਉਚਾਰਨ ਬਦਲ ਗਿਆ ਹੈ। ਘੱਗੇ (ਘ) ਦਾ ਉਚਾਰਨ ਕਿਤੇ ਕੱਕਾ (ਕ) ਅਤੇ ਕਿਤੇ ‘ਗ’ ਹੁੰਦਾ ਹੈ। ਇਸ ਲਈ ਕਿਰਾਤ ਸ਼ਬਦ ਪਹਿਲਾਂ ਘਿਰਾਥ ਹੋਇਆ ਤੇ ਫਿਰ ਘਿਰਥ ਕਿਉਂਕਿ ਇਸ ਖੇਤਰ ਵਿਚ ਕਿਤੇ ਕੰਨਾ ਬੋਲਿਆ ਜਾਂਦਾ ਹੈ ਕਿਤੇ ਨਹੀਂ ਜਿਵੇਂ ‘ਜਾਟ’ ਅਤੇ ਜੱਟ ਸ਼ਬਦ ਹਨ। ਅੱਜ ਦੇ ਸਮੇਂ ਵਿਚ ਕਿਰਾਤ ਜਾਤ ਮੂਲ ਰੂਪ ਵਿਚ ਭਾਰਤ ਦੇ ਉੱਤਰੀ ਖੇਤਰ ਵਿਚ ਕਿਤੇ ਨਹੀਂ ਮਿਲਦੀ ਅਤੇ ਇਸਨੂੰ ਘਿਰਥ ਦੇ ਰੂਪ ਵਿਚ ਵੇਖਣਾ ਹੀ ਉਚਿਤ ਹੈ। ਕਿਉਂਕਿ ਕੰਬੋਜਾ ਯਵਨਾਂ, ਸ਼ਕਾਂ, ਮਲੋਈ ਆਦਿ ਲੋਕਾਂ ਦੀ ਸੈਨਾ ਵਿਚ ਕਿਰਾਤ ਲੋਕ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਚੰਦਰਗੁਪਤ ਦੀਆਂ ਫੌਜਾਂ ਦਾ ਅੰਗ ਬਣਕੇ ਪਾਟਲੀਪੁੱਤਰ ਤੇ ਚੜ੍ਹਾਈ ਕੀਤੀ ਸੀ, ਸੋ ਹੋਰਨਾਂ ਦੇ ਨਾਲ ਕਿਰਾਤਾਂ ਦਾ ਬਿਹਾਰ ਅਤੇ ਉਸਦੇ ਆਸਪਾਸ ਦੇ ਖੇਤਰਾਂ ਵਿਚ ਵਸ ਜਾਣਾ ਸੰਭਵ ਲਗਦਾ ਹੈ। ਇਸ ਅਨੁਸਾਰ ਪੁਰਾਣੇ ਕਿਰਾਤਾਂ ਦਾ ਪੰਜਾਬ ਤੇ ਹਿਮਾਚਲ ਨੂੰ ਛੱਡ ਕੇ ਬਾਕੀਆਂ ਦਾ ਕੁਰਮੀਆਂ ਵਿਚ ਰੂਪਾਂਤਰਣ ਹੋ ਗਿਆ ਹੈ।

ਇਸ ਅਨੁਸਾਰ ਘਿਰਥ ਪ੍ਰਾਚੀਨ ਕਿਰਾਤ ਜਾਤੀ ਹੈ ਜਿਹੜੀ ਬੜੀ ਬਹਾਦਰ ਜਾਤ ਸੀ । ਵਾਯੂਪੁਰਾਣ (55/85) ਅਤੇ ਵਿਸ਼ਨੂੰਪੁਰਾਣ (2/4/18) ਅਤੇ ਹੋਰ ਅਨੇਕਾਂ ਥਾਵਾਂ ਤੇ ਕਿਰਾਤਾਂ ਦਾ ਉਲੇਖ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਤਾਰਪੁਰ ਦੇ ਖੇਤਰ ਵਿਚ ਇਕ ਸਥਾਨਕ ਕਹਾਣੀ ਅਨੁਸਾਰ, ਦਦਵਾਲ ਰਾਜਪੂਤਾਂ ਨੇ ਇਕ ਚਾਂਗ ਜਾਂ ਘਿਰਥ ਰਾਣੀ ਤੋਂ ਦਾਤਾਰਪੁਰ ਦਾ ਰਾਜ ਹਥਿਆਇਆ ਸੀ।

1901 ਦੀ ਜਨਗਣਨਾ ਅਨੁਸਾਰ ਘਿਰਥ ਭਾਈਚਾਰੇ ਦੀ ਆਬਾਦੀ ਉਸ ਵੇਲੇ ਦੇ ਪੰਜਾਬ ਵਿਚ 170000 ਸੀ। ਪੈਸਾ ਦੇਣ ਜਾਂ ਸੇਵਾ ਕਰਨ ਦੇ ਆਧਾਰ ‘ਤੇ ਪਹਾੜਾਂ ਵਿਚ, ਰਾਜਪੂਤ ਰਾਜਾ ਇਕ ਘਿਰਥ ਜਾਤ ਦੇ ਬੰਦੇ ਨੂੰ ਰਾਠੀ ਅਤੇ ਠਾਕਰ ਨੂੰ ਰਾਜਪੂਤ ਤਾ ਰੁਤਬਾ ਦੇ ਸਕਦਾ ਸੀ। ਇਸ ਤਰ੍ਹਾਂ ਕੋਈ ਵੀ, ਸ਼ਾਹੀ ਅਵੱਸਥਾ ਤਕ ਪਹੁੰਚ ਕੇ ਆਪਣੇ ਆਪ ਨੂੰ ਰਾਜਪੂਤ ਅਖਵਾ ਸਕਦਾ ਸੀ । ਘਿਰਥ ਜਾਂ ਚਾਂਗ ਕਬੀਲੇ ਦਾ ਮੂਲ ਕਸ਼ੱਤਰੀ ਹੈ ਕਿਉਂਕਿ ਮਨੂੰ ਸਿਮ੍ਰਤੀ (10/43-44) ਵਿਚ ਕਿਰਾਤਾਂ (ਘਿਰਥਾਂ) ਨੂੰ ਕਸ਼ੱਤਰੀ ਪਦ ਤੋਂ ਡਿੱਗੇ ਹੋਏ ਦੱਸਿਆ ਗਿਆ ਹੈ। ਪਰ ਜਿਵੇਂ ਕਿ ਪਿਛੇ ਲਿਖਿਆ ਗਿਆ ਹੈ ਇਹ ਗਣ- ਤੰਤਰਕ ਲੋਕ ਸਨ ਅਤੇ ਰਾਜਾ-ਪੂਜਕ ਪ੍ਰੋਹਿਤ-ਵਰਗ ਨੂੰ ਅਜੇਹੇ ਲੋਕ ਪ੍ਰਵਾਨ ਨਹੀਂ ਸਨ, ਸੋ ਉਨ੍ਹਾਂ ਨੇ ਇਨ੍ਹਾਂ ਨੂੰ ਡਿੱਗ ਹੋਏ ਲੋਕ ਘੋਸ਼ਿਤ ਕਰ ਦਿੱਤਾ।

ਇਹ ਬਹੁਤੇ ਸਮੇਂ ਤੋਂ ਖੇਤੀ ਕਰਦੇ ਚਲੇ ਆ ਰਹੇ ਹਨ। ‘ਕਾਂਗੜੇ ਅਤੇ ਕੁੱਲੂ ਵਿਚ ਠਾਕੁਰ ਨੂੰ ਕਨੇਤ ਕਿਹਾ ਜਾਂਦਾ ਹੈ ਅਤੇ ਲਾਹੋਲ ਵਿਚ ਤਿੱਬਤੀ। ਕਾਂਗੜੇ ਵਿਚ ਰਾਠੀ ਡਿਗਿਆ ਹੋਇਆ ਰਾਜਪੂਤ ਜਾਂ ਉੱਨਤ ਘਿਰਥ ਹੈ।’ ਇਸਦਾ ਅਰਥ ਇਹ ਹੈ ਕਿ ਕਾਂਗੜੇ ਵਿਚ ਰਾਠੀ ਤੇ ਘਿਰਥ ਬਰਾਬਰ ਦਰਜੇ ਦੇ ਲੋਕ ਹਨ। ਲੇਖਕ ਦੇ ਮਤ ਅਤੇ ਇਨ੍ਹਾਂ ਲੋਕਾਂ ਦੇ ਵਰਤਮਾਨ ਸਮਾਜਿਕ ਅਧਿਐਨ ਅਨੁਸਾਰ ਘਿਰਬ ਪੰਜਾਬ ਵਿਚ ਖੇਤੀ ਕਰਦੀਆਂ ਜਾਤਾਂ ਵਿਚ ਬਰਾਬਰ ਦਾ ਰੁਤਬਾ ਰੱਖਦੇ ਹਨ, ਕਿਉਂਕਿ ਇਹ ਉੱਨਤ ਕਾਸ਼ਤਕਾਰ ਹਨ। ‘ਪੰਜਾਬ ਦੀਆਂ ਪੂਰਬੀ ਪਹਾੜੀਆਂ ਵਿਚ ਜਾਤ, ਪ੍ਰਵਾਨਤ ਅਰਥ ਨਹੀਂ ਰੱਖਦੀ, ਕਿਉਂਕਿ ਉੱਥੇ ਅਜਿਹੀ ਹੋਂਦ ਨਹੀਂ ਹੈ। ਸਮਾਜ ਦੀ ਉੱਚਤਮ ਪਰਤ ਕਈ ਵੰਸ਼ਾਂ ਦਾ ਮਿਸ਼ਰਣ ਹੈ, ਜਿਹੜੇ ਅੱਡ-ਅੱਡ ਸਮਾਜਕ ਸਤਰਾਂ ਵਿਚ ਵੰਡੇ ਹੋਏ ਹਨ ਅਤੇ ਜਿਨ੍ਹਾਂ ਨੂੰ ਆਮ ਤੌਰ ‘ਤੇ ਰਾਜਪੂਤ ਕਿਹਾ ਜਾਂਦਾ ਹੈ। ਇਨ੍ਹਾਂ ਰਾਜਪੂਤ ਵੰਸ਼ਾਂ ਤੋਂ ਥੱਲੇ ਖੇਤੀ ਕਰਦੀਆਂ ਸ਼੍ਰੇਣੀਆਂ ਘਿਰਥ ਤੇ ਕਨੇਤ ਆਉਂਦੇ ਹਨ ਅਤੇ ਉਨ੍ਹਾਂ ਤੋਂ ਥੱਲੇ ਦਸਤਕਾਰ ਅਤੇ ਕੰਮੀ ਲੋਕ ਆਉਂਦੇ ਹਨ।” ਇਸਦਾ ਅਰਥ ਹੈ ਕਿ ਰਾਜਪੂਤ ਜਾਤ ਕੋਈ ਪੱਕੀ ਜਾਤ ਨਹੀਂ ਬਲਕਿ ਕਈ ਜਾਤਾਂ ਜਾਂ ਵੰਸ਼ਾਂ ਦਾ ਮਿਸ਼ਰਣ ਹੈ ਅਤੇ ਘਿਰਥ ਕੇਵਲ ਰਾਜਪੂਤ ਤੋਂ ਥੋੜ੍ਹਾ ਹੀ ਨੀਵੇਂ ਰੁਤਬੇ ਦੇ ਹਨ। ‘ਪੂਰਬੀ ਪਹਾੜੀ ਖੇਤਰਾਂ ਵਿਚ ਹੀ ਇਕ ਰਾਠੀ ਝੰਜਰਰਾ ਰਸਮ ਦੁਆਰਾ ਦੂਜਾ ਵਿਆਹ ਕਿਸੇ ਹੋਰ ਜਾਤ ਦੀ ਇਸਤਰੀ ਨਾਲ ਕਰਵਾ ਸਕਦਾ ਹੈ, ਜਿਵੇਂ ਕਿ ਜੱਟ ਅਤੇ ਝੀਉਰ ਇਸਤਰੀ ਨਾਲ ਅਤੇ ਇਸ ਵਿਆਹ ਵਿਚੋਂ ਜੰਮੀ ਸੰਤਾਨ ਵਿਧੀ ਅਨੁਕੂਲ ਮੰਨੀ ਜਾਵੇਗੀ। ਇਸ ਤਰ੍ਹਾਂ ਅਸੀਂ ਯਕਦਮ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਦਰਅਸਲ ਸੁਜਾਤੀ ਰਾਜਪੂਤ ਬਿਲਕੁਲ ਕੋਈ ਹੈ ਹੀ ਨਹੀਂ, ਅਤੇ ਇਸਤੋਂ ਇਲਾਵਾ ਕੋਈ ਉਪ-ਜਾਤ ਵੀ ਨਹੀਂ ਬਲਕਿ ਦਰਜਾ ਬਦਰਜੀ ਦੇ ਕੁਝ ਗਰੋਹ ਹਨ ਜੋ ਬਹੁਤਾ ਜਾਂ ਥੋੜ੍ਹਾ ਜਾਤ-ਸੰਬੰਧੀ ਹਨ।” ਪਰ ‘ਰਾਜਾ ਇਕ ਘਿਰਬ ਨੂੰ ਰਾਠੀ ਬਣਾ ਸਕਦਾ ਹੈ,”4 ਜਿਵੇਂ ਕਿ ਜੇਮਜ਼ ਲਾਇਲ ਕਹਿੰਦਾ ਹੈ।

Chang Caste History | ਘਿਰਥ ,ਬਾਹਤੀ ,ਚਾਂਗ ਜਾਤ ਦਾ ਇਤਿਹਾਸ

ਘਿਰਥ ਵਿਧਵਾ ਵਿਆਹ ਕਰ ਲੈਂਦੇ ਰਹੇ ਹਨ। ਇਨ੍ਹਾਂ ਦੇ ਵਿਆਹ ਬੜੇ ਸਾਦੇ ਹੁੰਦੇ ਰਹੇ ਹਨ। ਘਿਰਥ ਹਿੰਦੂ ਰਹੁ-ਰੀਤਾਂ ਦੇ ਧਾਰਨੀ ਹਨ। ਇਹ ਨਾਗ ਪੂਜਕ ਰਹੇ ਹਨ ਤੇ ਸਾਲ ਪਿਛੋਂ ਨਾਗ ਪੰਚਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਉਂਦੇ ਹਨ। ਇਹ ਸਿੱਧਾਂ ਦੀ ਵੀ ਪੂਜਾ ਕਰਦੇ ਹਨ ਜਿਨ੍ਹਾਂ ਦੇ ਮੰਦਰ ਦੇਸ਼ ਭਰ ਵਿਚ ਮਿਲਦੇ ਹਨ। ਪ੍ਰਸਿੱਧ ਦੇਵਤਾ ਸਿੱਧ ਹੈ, ਜਿਸਦਾ ਮੰਦਰ ਹਮੀਰਪੁਰ ਤਹਿਸੀਲ ਵਿਚ ਹੈ। ਇਨ੍ਹਾਂ ਦੀਆਂ ਔਰਤਾਂ ਹੋਰ ਹਿੰਦੂ ਔਰਤਾਂ ਵਾਂਗ ਪਿੱਪਲ ਦੀ ਪੂਜਾ ਕਰਦੀਆਂ ਹਨ। ਦੀਵਾਲੀ, ਲੋਹੜੀ, ਦੁਸਹਿਰਾ, ਬੀਰੂ, ਵਿਸਾਖੀ ਦੇ ਤਿਉਹਾਰਾਂ ਤੋਂ ਇਲਾਵਾ ਪਹਿਲੀ ਅੱਸੂ ਦੀ ਨੂੰ ਸੈਰੂ ਤਹਿਵਾਰ ਮਨਾਉਂਦੇ ਹਨ, ਜਿਸਦਾ ਅਰਥ ਹੁੰਦਾ ਹੈ ਕਿ ਵਰਖਾ ਮੌਸਮ ਦਾ ਅੰਤ।

ਵਿਆਹ ਸ਼ਾਦੀਆਂ ‘ਤੇ ਇਹ ਸ਼ਰਾਬ ਪੀਂਦੇ ਹਨ। ਪਰ ਸ਼ਰਾਬ ਪੀਂਦੇ ਕੋਈ ਹੱਲਾਗੁੱਲਾ ਨਹੀਂ ਕਰਦੇ। ਇਹ ਸਿੱਖ ਵੀ ਹੁੰਦੇ ਹਨ ਅਤੇ ਕਈ ਅੰਮ੍ਰਿਤਧਾਰੀ ਹਨ। ਘਿਰਥ ਖੇਤੀ ਤੋਂ ਇਲਾਵਾ ਨੌਕਰੀ ਪੇਸ਼ਾ ਵੀ ਹਨ, ਜਿਸ ਵਿਚ ਫ਼ੌਜੀ ਵੀ ਹਨ। ਠੇਕੇਦਾਰ ਵੀ ਹਨ। ਸ਼ਰਾਬ ਦੇ ਠੇਕਿਆਂ ‘ਤੇ ਨੌਕਰੀ ਵੀ ਕਰਦੇ ਹਨ।

ਘਿਰਥ ਨੂੰ ਕਿਸੇ ਨਾ ਕਿਸੇ ਰੂਪ ਵਿਚ ਰਾਜਪੂਤ ਪ੍ਰਵਾਨਿਆ ਜਾਂਦਾ ਹੈ, ਭਾਵੇਂ ਨੀਵੇਂ ਸੱਤਰ ਦਾ ਹੀ। ‘ਕਾਂਗੜੇ ਵਿਚ ਰਾਠੀ ਨੂੰ ਨੀਵੇਂ ਦਰਜੇ ਦਾ ਰਾਜਪੂਤ ਜਾਂ ਉਥਾਨਿਆ ਹੋਇਆ ਘਿਰਥ (ਚਾਂਹਗ) ਕਹਿੰਦੇ ਹਨ।” ਇਸਦਾ ਅਰਥ ਇਹੋ ਹੀ ਹੈ ਕਿ ਇਥੇ ਘਿਰਥ, ਰਾਠੀ ਅਤੇ ਰਾਜਪੂਤ ਲਗਭਗ ਬਰਾਬਰ ਹਨ। ਚਾਂਗਾਂ ਜਾਂ ਘਿਰਥਾਂ ਦੇ ਕਈ ਪਿੰਡਾਂ ਵਿਚ ਜ਼ਮੀਨ ਮਾਲਕੀ ਵੀ ਹੈ। ਤਹਿਸੀਲ ਪਠਾਨਕੋਟ ਵਿਚ ਕੁਝ ਪਿੰਡਾਂ ਦੀ ਮਾਲਕੀ ਚਾਂਗਾਂ ਪਾਸ ਸੀ ।” ਮੁਕੇਰੀਆਂ ਦੇ ਆਸਪਾਸ, ਦਸੂਹੇ ਪਾਸ, ਕਾਂਗੜੇ ਵਿਚ, ਉਨੇ ਪਾਸ ਇਨ੍ਹਾਂ ਦੇ ਕਈ ਪਿੰਡ, ਟਾਂਡੇ ਪਾਸ ਪਿੰਡ ਡੇਰੀਵਾਲ, ਬੈਂਚਾਂ, ਖਰਲਾਂ (ਨੇੜੇ ਚਲਾਂਗ), ਅਨੰਦਪੁਰ ਤੇ ਰੋਪੜ ਲਾਗੇ ਕਈ ਪਿੰਡ ਹਨ, ਜਿੱਥੇ ਇਹ ਖੇਤੀ ਦਾ ਕੰਮ ਕਰਦੇ ਹਨ। ਪਹਾੜਾਂ ਦੇ ਕੰਡੀ ਜਾਂ ਤਰਾਈ ਦੇ ਖੇਤਰ ਵਿਚ ਇਹ ਦੂਰ-ਦੂਰ ਤਕ ਫੈਲੇ ਹੋਏ ਹਨ। ਡਾਕਟਰ ਕੇਵਲ ਕ੍ਰਿਸ਼ਨ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਸਾਬਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਚਾਂਗ/ਘਿਰਥ ਹਨ।

ਗੋਤ

ਘਿਰਥਾਂ ਦੇ ਅਨੇਕ ਗੋਤ ਹਨ। ਕੁਝ ਗੋਤ ਜਿਨ੍ਹਾਂ ਬਾਰੇ ਪਤਾ ਲਗਾ ਹੈ ਉਹ ਇਸ ਅਨੁਸਾਰ ਹਨ :

ਸੈਨੀ (ਇਕ ਵੱਖਰੀ ਜਾਤ ਵੀ ਹੈ) ਸਾਕੜੇ,  ਹਰਿਆਲਾ ¤ ਹੰਗਰੀਆ ਕੈਂਡਲ ਕਾਲਾ ਸਿਆਲ (ਇਕ ਰਾਜਪੂਤ ਤੇ ਜੱਟ ਗੋਤ ਵੀ) ਹੁਤਲਾ, ਹਰਿਆਲਾ, ਹੰਗਰੀਆ, ਕੋਂਡਲ, ਕਾਲਾ, ਕਾਹਰਾ, ਕੁਮਹਾਰ, ਕੱਠੇ, ਕਾਲਕੰਨੇ

ਖੇੜਾ (ਇਕ ਜੱਟ ਤੇ ਕੰਬੋਜ ਗੋਤ ਵੀ ਹੈ) ਖੱਟੇ, ਖੰਗਰ, ਖੁਨਾਲਾ, ਖਜੂਰਾ, ਖਮਰੂ, ਗਰੂਰੀ, ਗਿੱਦੜ, ਗਦੋਹਰੀ, ਘੋੜਾ, ਘਰਲ, ਚਕੋਤਰਾ, ਚਾਂਗਰੇ, ਛਾਬਰੂ, ਛੋਰਾ, ਜੋਖਨੂੰ, ਜਲਾਰਿਚ, ਝਾਂਗੂ,  ਝਾਂਗਰੇ,  ਡਬਟਾਲ,  ਡੱਡਾ,  ਢਾਰੇ, ਟੋਪਾ, ਪਟੜੇ, ਪਤਿਆਲ,  (ਇਹ ਰਾਜਪੂਤ ਗੋਤ ਵੀ ਹੈ) ਨਗਰੋਤੇ, ਪਨਿਆਰੀ,  ਪਥਾਰੀ, ਪੰਜਲਾ, ਪਨਿਯਾਨ, ਪੰਨਯਾਰੀਆ, ਬਰਨਾਹੇ, ਬਕਰਾਲੂ

ਬਦਿਆਲ (ਇਕ ਸੈਣੀ ਗੋਤ ਵੀ ਹੈ) ¤ ਬਨਿਯਾਨੂ ਬਲਰੂ ,ਬੰਜਾਰਾ, ਬਰੋਲ ਬੱਟੂ (ਇਹ ਇਕ ਰਾਜਪੂਤ ਤੇ ਛੀਂਬਾ ਗੋਤ ਵੀ ਹੈ)

ਬਾਡੇ, ਬੜੋਤੇ, ਭਾਰਦਵਾਜ : ਬ੍ਰਾਹਮਣ ਗੋਤ ਵੀ ਭਾਰਦਵਾਜ ਹੈ । ਭੱਟੂ,  ਭੂਤ, ਭਰਵਾਲ, ਮਰ੍ਹਾਲੂ,  ਮੋਰਮਾਰ, ਮਸੰਦ, ਮੰਢੇਲੇ, ਰਾਹੜ, ਰੇਰੂ, ਲਹੂ, ਲਬਾਰੀਆ, ਲੰਜੇ ਅਤੇ ਅਨੇਕਾਂ ਹੋਰ

 

 

 

Credit – ਕਿਰਪਾਲ ਸਿੰਘ ਦਰਦੀ

Leave a Comment