ਡਰੋਲੀ ਕਲਾਂ
ਕਦੇ ਕੇਂਦਰ ਰਿਹਾ ਹੈ ਦੋਆਬੇ ‘ਚ ਹੁੰਦੀ ਰਾਜਸੀ ਸਰਗਰਮੀ ਦਾ ਪਿੰਡ
ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਦਾ ਹੱਦਬਸਤ ਨੰਬਰ 65 ਹੈ ਅਤੇ ਕਰਬਾ 1212 ਹੈਕਟੇਅਰ ਹੈ। ਇਹ ਪਿੰਡ ਕਸਬਾ ਆਦਮਪੁਰ ਤੋਂ 9 ਕਿਲੋਮੀਟਰ ਪੂਰਬ ਵੱਲ ਹੈ। ਇਸ ਪਿੰਡ ਦੇ ਮੋਢੀ ਜੰਮੂ ਰਿਆਸਤ ਦੇ ਰਾਜ ਘਰਾਣੇ ਵਿੱਚੋਂ ਸਨ । ਜਦੋਂ ਜੰਮੂ ਦਾ ਰਾਜ ਸ੍ਰੀਨਗਰ ਅਤੇ ਲੇਹ ਲੱਦਾਖ ਤੱਕ ਫੈਲ ਗਿਆ ਤੇ ਡਰੋਲੀ ਪਿੰਡ ਦੇ ਬਜ਼ੁਰਗ ਜੋ ਉਸ ਸਮੇਂ ਸਿਆਲਕੋਟ ਲਾਗੇ ਵੱਸੇ ਹੋਏ ਸਨ, ਨੇ ਜੰਮੂ ਰਾਜ ਤੋਂ ਲੜਾਈਆਂ ਵਿੱਚ ਹਿੱਸਾ ਲੈਣ ਬਦਲੇ ਆਪਣਾ ਰਾਜ ਵਿੱਚੋਂ ਹਿੱਸਾ ਮੰਗਿਆ। ਰਾਜ ਘਰਾਣੇ ਵੱਲੋਂ ਇਨਕਾਰ ਕਰਨ ‘ਤੇ ਇਹ ਨਰਾਜ਼ ਹੋ ਕੇ ਸਿਆਲਕੋਟ ਲਾਗੇ ਖੇਤੀ ਕਰਨ ਲੱਗ ਪਏ। ਜੰਮੂ ਦੇ ਰਾਜ ਘਰਾਣੇ ਦਾ ਗੋਤ ਜਮਵਾਲ ਸੀ, ਪਰ ਜੋ ਖੇਤੀ ਕਰਨ ਲੱਗ ਪਏ, ਉਨ੍ਹਾਂ ਦਾ ਗੋਤ ਮਿਨਹਾਸ ਬਣ ਗਿਆ। ਸੰਨ 1526 ਵਿੱਚ ਜਦੋਂ ਹਿੰਦੋਸਤਾਨ ‘ਤੇ ਬਾਬਰ ਨੇ ਹਮਲਾ ਕੀਤਾ ਤਾਂ ਉਹ ਲਾਹੌਰ ਦੀ ਬਜਾਏ ਸਿਆਲਕੋਟ ਤੋਂ ਸਿੱਧਾ ਮਲੋਤ (ਨੇੜੇ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਵਧਿਆ। ਮਲੋਤ ਪਹਾੜੀ ਇਲਾਕੇ ਵਿੱਚ ਇਕ ਬਹੁਤ ਹੀ ਸੁਰੱਖਿਅਤ ਕਿਲ੍ਹਾ ਸੀ ਤੇ ਇਸੇ ਕਰਕੇ ਦੌਲਤ ਖਾਂ ਲੋਧੀ ਸੁਲਤਾਨਪੁਰ ਤੋਂ ਇੱਥੇ ਆ। ਗਿਆ ਸੀ। ਬਾਬਰ ਦੀਆਂ ਤੋਪਾਂ ਅਤੇ ਟਰੇਂਡ ਫੌਜ ਅੱਗੇ ਦੌਲਤ ਖਾਂ ਲੋਧੀ ਟਿਕ ਨਾ ਸਕਿਆ। ਉਸ ਨੇ ਹਾਰ ਮੰਨ ਲਈ, ਪਰ ਉਸ ਦਾ ਪੁੱਤਰ ਗਾਜ਼ੀ ਖਾਂ ਪਹਾੜ ਵੱਲ ਨੂੰ ਭੱਜ ਗਿਆ ਤਾਂ ਬਾਬਰ ਨੇ ਆਪਣੇ ਜਰਨੈਲ ਤਾਰਦੀ ਬੇਗ ਦੇ ਨਾਲ ਬੀਰਮ ਦੇਵ ਮਲਨ ਹਾਂਸ (ਮਿਨਹਾਸ) ਨੂੰ ਭੇਜਿਆ। ਇਸ ਬਾਰੇ ਬਾਬਰ ਨੇ ਤੋਜਕੇ ਬਾਬਰੀ ਭਾਗ 2 ਪੰਨਾ 462 ‘ਤੇ ਲਿਖਿਆ ਹੈ: “ਜਦੋਂ ਗਾਜ਼ੀ ਖਾਂ ਦੀ ਕੋਈ ਖ਼ਬਰ ਨਾ ਮਿਲੀ ਤਾਂ ਅਸੀਂ ਤਾਰਦੀ ਖਾਨ ਦੇ ਨਾਲ ਬੀਰਮ ਦੇਵ ਮਲਨ ਹਾਂਸ ਨੂੰ ਜਾਣ ਦਾ ਹੁਕਮ ਦਿੱਤਾ ਕਿ ਜਿੱਥੇ ਵੀ ਗਾਜ਼ੀ ਖਾਂ ਮਿਲੇ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ।” ਬੀਰਮ ਦੇਵ ਦੇ ਨਾਂਅ ਦਾ ਬਾਬਰ ਨੂੰ ਪਤਾ ਹੋਣਾ ਤੇ ਉਸ ਵੱਲੋਂ ਤੋਜਕੇ ਬਾਬਰੀ ਵਿੱਚ ਲਿਖਣ ਤੋਂ ਪਤਾ ਲਗਦਾ ਹੈ। ਕਿ ਬੀਰਮ ਦੇਵ ਬਾਬਰ ਦੀ ਫੌਜ ਵਿੱਚ ਕਿਸੇ ਉੱਚੇ ਰੁਤਬੇ ‘ਤੇ ਹੋਇਆ ਹੈ। ਆਮ ਜਿਹੇ ਸਿਪਾਹੀਆਂ ਦਾ ਨਾਂਅ ਤਾਂ ਬਾਬਰ ਨੂੰ ਯਾਦ ਨਹੀਂ ਹੋ ਸਕਦਾ ਸੀ । ਬੀਰਮ ਦੇਵ ਮਿਨਹਾਸ ਨੇ ਸਿਆਲਕੋਟ ਵਿਖੇ ਬਾਬਰ ਦੀ ਨੌਕਰੀ ਕਬੂਲ ਕੀਤੀ, ਕਿਉਂਕਿ ਉਸ ਸਮੇਂ ਰਾਜਪੂਤ ਖੇਤੀ ਕਰਨ ਨਾਲੋਂ ਫੌਜੀ ਨੌਕਰੀ ਕਰਨਾ ਉੱਚਿਤ ਸਮਝਦੇ ਸਨ।
ਬੀਰਮ ਦੇਵ ਮਿਨਹਾਸ ਦੇ ਪੁੱਤਰ ਕੈਲਾਸ ਦੇਵ ਹੋਏ ਅਤੇ ਅੱਗੇ ਉਸ ਦੇ ਪੰਜ ਪੁੱਤਰ ਸਨ: 1. ਕਤੀ, 2. ਮਤੀ, 3. ਅਸ਼ੂਪਾਲ, 4. ਜਤੀ, 5. ਵਤੀ। ਜਤੀ ਅਤੇ ਵਤੀ ਸਿਆਲਕੋਟ ਹੀ ਆਬਾਦ ਰਹੇ।
ਕੈਲਾਸ਼ ਜੀ ਪਿੰਡ ਬਾਰਾਮੰਗਾ (ਸਿਆਲਕੋਟ) ਤੋਂ ਆ ਕੇ ਜਸਵਾਂ ਰਿਆਸਤ ਦੇ ਰਾਜਾ ਹਰੀ ਚੰਦ ਕੋਲ ਇੱਕ ਉੱਚ ਪਦਵੀ ‘ਤੇ ਨਿਯੁਕਤ ਹੋਏ ਅਤੇ ਰਾਜਾ ਵੱਲੋਂ ਉਨ੍ਹਾਂ ਨੂੰ ਗੁਜ਼ਾਰੇ ਲਈ ਹਾਰਟਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਲਾਕਾ ਜਗੀਰ ਵਜੋਂ ਮਿਲਿਆ । ਜਸਵਾਂ ਨਾਂਅ ਦੀ ਰਿਆਸਤ ਰਾਜਾ ਪੂਰਬ ਚੰਦ ਨੇ ਸੰਨ 1170 ਈਸਵੀ ਵਿੱਚ ਕਾਂਗੜੇ ਦੇ ਕਟੋਚ ਰਾਜ ਘਰਾਣੇ ਤੋਂ ਵੱਖ ਹੋ ਕੇ ਕਾਇਮ ਕੀਤੀ ਸੀ, ਜਿਸ ਦੀ ਰਾਜਧਾਨੀ ਅੰਬ (ਹਿਮਾਚਲ ਪ੍ਰਦੇਸ਼) ਲਾਗੇ ਰਾਜਪੁਰਾ ਸੀ। 1815 ਵਿੱਚ ਰਣਜੀਤ ਸਿੰਘ ਨੇ ਇਹ ਰਿਆਸਤ ਆਪਣੇ ਰਾਜ ਵਿੱਚ ਮਿਲਾ ਲਈ ਅਤੇ ਰਾਜੇ ਉਮੇਦ ਸਿੰਘ ਨੂੰ ਕੇਵਲ 1200 ਰੁਪਏ ਸਾਲਾਨਾ ਦੀ ਜਗੀਰ ਦਿੱਤੀ । ਅੰਗਰੇਜ਼ਾਂ ਦਾ ਰਾਜ ਸ਼ੁਰੂ ਹੋਣ ਸਾਰ ਉਮੇਦ ਸਿੰਘ ਨੇ ਉਨ੍ਹਾਂ ਵਿਰੁੱਧ ਬਗਾਵਤ ਵਿਚ ਹਿੱਸਾ ਲਿਆ। ਮਿਸਟਰ ਜਾਨ ਲਾਰੈਂਸ ਕਮਿਸ਼ਨਰ ਜਲੰਧਰ ਨੇ ਉਮੇਦ ਸਿੰਘ ਦੇ ਦੋ ਮੋਰਚਿਆਂ ਅੰਬ ਅਤੇ ਖਰੋਦ ‘ਤੇ ਇੱਕੋਂ ਸਮੇਂ ਹਮਲਾ ਕੀਤਾ। ਉਨ੍ਹਾਂ ਦੇ ਰਾਜਪੁਰਾ ਵਿਖੇ ਮਹਿਲਾਂ ਅਤੇ ਸ਼ਾਨਦਾਰ ਬਾਗਾਂ ਨੂੰ ਮਲੀਆਮੇਟ ਕਰ ਦਿੱਤਾ।
ਕੈਲਾਸ਼ ਦੇ ਪੁੱਤਰ ਮਤੀ ਜੀ ਦੀ ਬਰਾਤ ਪਿੰਡ ਇੱਟਾਬੱਧੀ (ਨੇੜੇ ਸ਼ਾਮਚੁਰਾਸੀ) ਢੁੱਕੀ। ਲਾਵਾਂ ਹੋ ਰਹੀਆਂ ਸਨ ਕਿ ਇਕ ਬ੍ਰਾਹਮਣੀ ਨੇ ਰੋਂਦੀ-ਕੁਰਲਾਉਂਦੀ ਨੇ ਪੁਕਾਰ ਕੀਤੀ ਕਿ ਲਾਗਲੇ ਪਿੰਡ ਦੇ ਮੁਸਲਮਾਨਾਂ ਨੇ ਉਨ੍ਹਾਂ ਦਾ ਮੰਦਰ ਢਾਹ ਦਿੱਤਾ ਹੈ ਤੇ ਲੁੱਟਮਾਰ ਕਰਕੇ ਉਨ੍ਹਾਂ ਦੀਆਂ ਗਊਆਂ ਵੀ ਲੈ ਗਏ ਹਨ। ਤੁਸੀਂ ਇਸ ਇਲਾਕੇ ਦੇ ਜਗੀਰਦਾਰ ਰਖਵਾਲੇ ਹੋ। ਮਤੀ ਜੀ ਨੇ ਲਾਵਾਂ ਵਿੱਚੇ ਛੱਡੀਆਂ ਅਤੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੁਸਲਮਾਨਾਂ ਨੂੰ ਘੇਰ ਲਿਆ। ਡਰੋਲੀ ਕਲਾਂ ਵਿਖੇ ਜਿਸ ਥਾਂ ਹੁਣ ਬਾਬਾ ਮਤੀ ਜੀ ਦੀ ਸਮਾਧ ਹੈ, ਉਸ ਥਾਂ ‘ਤੇ ਉਹ ਲੜਦੇ ਸ਼ਹੀਦ ਹੋਏ ਸਨ। ਉਹ ਸ਼ਹੀਦ ਹੋਏ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਕਰਕੇ । ਜੇਕਰ ਕਿਤੇ ਆਪਣੇ ਜਗੀਰਦਾਰੀ ਝਗੜੇ-ਲੜਾਈ ਵਿੱਚ ਸ਼ਹੀਦ ਹੁੰਦੇ ਤਾਂ ਉਨ੍ਹਾਂ ਦਾ ਐਨਾ ਸਤਿਕਾਰ ਨਹੀਂ ਹੋਣਾ ਸੀ।
ਜਦੋਂ ਬਾਬਾ ਮਤੀ ਦਾਸ ਜੀ ਦੀ ਚਿਖਾ ਨੂੰ ਅਗਨੀ ਭੇਟ ਕੀਤਾ ਗਿਆ ਤਾਂ ਬੀਬੀ ਸੰਪੂਰਨੀ, ਜਿਸ ਨਾਲ ਲਾਵਾਂ ਅਧੂਰੀਆਂ ਰਹਿ ਗਈਆਂ ਸਨ, ਵੀ ਆ ਪਹੁੰਚੀ ਅਤੇ ਚਿਖਾ ਵਿੱਚ ਸਤੀ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਰੋਕ ਦਿੱਤਾ ਗਿਆ ਕਿ ਲਾਵਾਂ ਸੰਪੂਰਨ ਹੋਣ ਤੋਂ ਬਿਨਾਂ ਉਹ ਮਤੀ ਜੀ ਦੀ ਪਤਨੀ ਨਹੀਂ ਬਣੀ ਸੀ, ਪਰ ਉਸ ਨੇ ਜ਼ਿੱਦ ਕਰਕੇ ਬਾਬਾ ਮਤੀ ਜੀ ਦੀ ਚਿਖਾ ਦੀਆਂ ਕੁਝ ਲੱਕੜਾਂ ਲੈ ਕੇ ਨਾਲ ਹੀ ਵੱਖਰੀ ਚਿਤਾ ਬਣਾ ਕੇ ਆਪਣਾ ਅੰਤਮ ਸੰਸਕਾਰ ਕਰ ਲਿਆ। ਉਸ ਥਾਂ ‘ਤੇ ਦੋਵੇਂ ਸਮਾਧਾਂ ਨਾਲ-ਨਾਲ ਬਣੀਆਂ ਹੋਈਆਂ ਹਨ ਅਤੇ ਉਪਰ ਬਹੁਤ ਸ਼ਾਨਦਾਰ ਗੁੰਬਦਨੁਮਾ ਇਮਾਰਤ ਬਣੀ ਹੋਈ ਹੈ। ਸਮਾਧਾਂ ਦੇ ਨਾਲ ਹੀ ਬਾਅਦ ਵਿੱਚ ਪਿੰਡ ਦੇ ਲੋਕਾਂ ਵੱਲੋਂ ਸਿੱਖ ਧਰਮ ਅਪਣਾਉਣ ‘ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ, ਜਿਸ ਦੀ ਮਾਨਤਾ ਸਾਰੇ ਇਲਾਕੇ ਵਿੱਚ ਹੁੰਦੀ ਹੈ। ਬਾਬਾ ਮਤੀ ਜੀ ਦੀ ਸ਼ਹੀਦੀ ਤੋਂ ਬਾਅਦ ਹਾਰਟਾ ਤੋਂ ਉਨ੍ਹਾਂ ਦੇ ਭਰਾ-ਭਤੀਜਿਆਂ ਨੇ ਆ ਕੇ ਡਰੋਲੀ ਕਲਾਂ ਪਿੰਡ ਆਬਾਦ ਕੀਤਾ। ਪਿੰਡ ਬਾਬਾ ਮਤੀ ਜੀ ਦੀ ਸਮਾਧ ਤੋਂ ਤਕਰੀਬਨ ਇਕ ਫਰਲਾਂਗ ਉੱਤਰ ਵੱਲ ਕਿਲ੍ਹੇ ਦੀ ਤਰ੍ਹਾਂ ਉਸਾਰਿਆਂ ਗਿਆ, ਭਾਵੇਂ ਹੁਣ ਪਿੰਡ ਇਸ ਪੁਰਾਣੇ ਕਿਲ੍ਹੇ ਵਾਲੀ ਥਾਂ ਤੋਂ ਚਾਰੇ ਪਾਸੇ ਫੈਲ ਗਿਆ ਹੈ, ਪਰ ਕਿਲ੍ਹੇ ਦੀਆਂ ਕੰਧਾਂ ਦੀਆਂ ਨਿਸ਼ਾਨੀਆਂ ਕਿਤੇ-ਕਿਤੇ ਬਾਕੀ ਹਨ ਤੇ ਨਿੱਕੀਆਂ- ਨਿੱਕੀਆਂ ਇੱਟਾਂ ਦੇ ਦੋ ਵੱਡੇ ਅਕਾਰ ਦੇ ਖੂਹਾਂ ਦੀਆਂ ਨਿਸ਼ਾਨੀਆਂ ਵੀ ਮੌਜੂਦ ਸਨ।
ਸਿੱਖ ਮਿਸਲਾਂ ਦੇ ਰਾਜ ਵੇਲੇ ਇਹ ਪਿੰਡ ਮਿਸਲ ਕਰੋੜ ਸਿੰਘੀਆਂ ਦੇ ਅਧੀਨ ਸੀ। ਬਘੇਲ ਸਿੰਘ ਇਸ ਮਿਸਲ ਦਾ ਮਸ਼ਹੂਰ ਮੁਖੀ ਸੀ ਤੇ ਮਿਸਲ ਦੀ ਰਾਜਧਾਨੀ ਹਰਿਆਣਾ ਸੀ, ਜੋ ਦਸੂਹੇ ਵਾਲੀ ਸੜਕ ‘ਤੇ ਹੁਸ਼ਿਆਰਪੁਰ ਤੋਂ 10 ਮੀਲ ‘ਤੇ ਹੈ। ਡਰੋਲੀ ਕਲਾਂ ਦੇ ਮੇਹਰ ਸਿੰਘ ਅਤੇ ਅਤਰ ਸਿੰਘ ਦੋਵੇਂ ਭਰਾ ਘਨੱਈਆ ਮਿਸਲ ਵਿੱਚ ਸਨ। ਜਦੋਂ ਸਿੰਘਾਂ ਨੇ ਇਕੱਠੇ ਹੋ ਕੇ ਦਿੱਲੀ ਫਤਹਿ ਕੀਤੀ ਤਾਂ ਇਹ ਦੋਨੋਂ ਭਰਾ ਅੱਗੇ ਹੋ ਕੇ ਲੜੇ। ਦਿੱਲੀ ਤੋਂ ਆ ਕੇ ਇਹ ਇਸੇ ਮਿਸਲ ਵਿੱਚ ਬਟਾਲੇ ਇਲਾਕੇ ਵਿੱਚ ਵੀ ਰਹੇ। ਗੰਨੇ ਪੀੜਨ ਲਈ ਇਹ ਸਭ ਤੋਂ ਪਹਿਲਾਂ ਲੋਹੇ ਦੇ ਵੇਲਣੇ ਬਟਾਲੇ ਤੋਂ ਲਿਆਏ। ਜਦੋਂ ਮੇਹਰ ਸਿੰਘ ਅਤੇ ਅਤਰ ਸਿੰਘ ਦਿੱਲੀ ਵੱਲ ਘਨੱਈਆ ਮਿਸਲ ਨਾਲ ਰਹੇ ਸਨ ਤਾਂ ਕਾਵਾਂ ਵਾਲੇ ਪੱਤਣ ਤੋਂ ਹੋ ਕੇ ਕੁਝ ਸਮਾਂ ਲੱਖੀ ਜੰਗਲ ਵਿੱਚ ਰਹੇ। ਫਰੀਦਕੋਟ ਇਲਾਕੇ ਵਿੱਚ ਫੂਲੇਵਾਲ, ਰਣੀਆਂ, ਸਮਾਧ ਭਾਈ, ਜੀਵਣ ਵਾਲ, ਸੰਗਤਪੁਰਾ, ਕੋਟਕਪੂਰਾ ਆਦਿ ਵਿੱਚ ਉਹਨਾਂ ਆਪਣੇ ਬੰਦੇ ਅਬਾਦ ਕਰ ਦਿੱਤੇ। ਦੇਸਾ ਸਿੰਘ ਮਿਨਹਾਸ ਪੁਧਿਆਣੇ ਵਾਲੇ ਨੂੰ ਵੀ ਇਨ੍ਹਾਂ ਆਪਣੇ ਨਾਲ ਰੱਖਿਆ, ਪਰ ਉਹ ਕਰੋੜ ਸਿੰਘੀਆ ਮਿਸਲ ਵਿੱਚ ਚਲੇ ਗਿਆ। ਉਸ ਨੇ ਬਘੇਲ ਸਿੰਘ ਦੇ ਅਧੀਨ ਤਲਵਣ ਦਾ ਇਲਾਕਾ ਜਿੱਤ ਕੇ ਤਿੰਨ ਮਹੀਨੇ ਦੇ ਸਮੇਂ ਵਿੱਚ ਉਥੇ ਕਿਲ੍ਹਾ ਉਸਾਰਿਆ। ਬਘੇਲ ਸਿੰਘ ਨੇ ਉਸ ਇਲਾਕੇ ਵਿੱਚ ਸੱਠ ਹਜ਼ਾਰ ਰੁਪਏ ਦੀ ਜਗੀਰ ਉਸ ਨੂੰ ਦਿੱਤੀ ।
ਪਿੰਡ ਡਰੋਲੀ ਕਲਾਂ ਮੁੱਖ ਤੌਰ ‘ਤੇ ਦੋ ਹਿੱਸਿਆ ਵਿੱਚ ਵੰਡਿਆ ਹੋਇਆ ਹੈ। ਪੱਤੀ ਜਗੀਰਪੁਰ ਵਿੱਚ ਪੰਜ ਨੰਬਰਦਾਰ ਹਨ ਅਤੇ ਪੱਤੀ ਧੀਰੋਵਾਲ ਵਿੱਚ ਚਾਰ ਨੰਬਰਦਾਰ ਹਨ। ਦੋਨਾਂ ਪੱਤੀਆਂ ਦੇ ਵੱਖ-ਵੱਖ ਪਟਵਾਰੀ ਹਨ। ਪਿੰਡ ਆਬਾਦ ਹੋਣ ਵੇਲੇ ਇਸ ਪਿੰਡ ਦੀ ਜ਼ਮੀਨ ਉੱਤਰ ਵੱਲ ਕਠਾਰ, ਪੱਛਮ ਵੱਲ ਜੰਡੂ ਸਿੰਘਾ, ਪੂਰਬ ਵੱਲ ਅਹਿਰਾਣਾ ਸੀ ਅਤੇ ਦੱਖਣ ਵੱਲ ਲੁਟੇਰਾ ਖੁਰਦ ਤੱਕ ਸੀ। ਹਾਲਾਂਕਿ ਡਰੋਲੀ ਖੁਰਦ ਏਨਾ ਵੱਡਾ ਪਿੰਡ ਹੈ, ਪਰ ਮਹਿਕਮਾ ਮਾਲ ਦੇ ਰਿਕਾਰਡ ਅਨੁਸਾਰ ਉਸ ਦਾ ਵੱਖਰੀ ਹੱਦਬਸਤ ਨੰਬਰ ਨਹੀਂ ਹੈ। ਪਿੰਡ ਕਾਲਰਾ, ਚੁਖਿਆਰਾ ਅਤੇ ਘੜਿਆਲ ਬਜ਼ੁਰਗਾਂ ਨੇ ਆਪਣੀਆਂ ਲੜਕੀਆਂ ਦੀਆਂ ਸ਼ਾਦੀਆਂ ਵਿੱਚ ਦਾਜ ਵਜੋਂ ਦਿੱਤੇ ਅਤੇ ਆਪਣੇ ਦਾਮਾਦਾਂ ਨੂੰ ਨਵੇਂ ਪਿੰਡ ਵਸਾਉਣ ਵਿੱਚ ਜ਼ਮੀਨ ਤੋਂ ਇਲਾਵਾ ਹਰ ਕਿਸਮ ਦੀ ਮਦਦ ਕੀਤੀ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਆਏ। ਪਿੰਡ ਦੇ ਲਹਿੰਦੇ ਪਾਸੇ ਗੁਰਦੁਆਰਾ ਸਾਹਿਬ ਵਾਲੀ ਥਾਂ ‘ਤੇ ਪਿੱਪਲ ਹੇਠ ਉਹ ਬਿਰਾਜਮਾਨ ਸਨ। ਪਿੰਡ ਦੇ ਲੋਕ ਉਸ ਸਮੇਂ ਹਿੰਦੂ ਧਰਮ ਦੇ ਅਨੁਆਈ ਸਨ। ਕੁਝ ਤਾਂ ਆਖਣ ਕਿ ਗੁਰੂ ਜੀ ਕੋਈ ਵੱਡੇ ਮਹਾਂਪੁਰਖ ਹਨ, ਪਰ ਹਿੰਦੂ ਧਰਮ ਵਾਲੇ ਆਖਣ ਕਿ ਮਹਾਂਪੁਰਖ ਤਲਵਾਰਾਂ ਥੋੜ੍ਹੇ ਪਾਉਂਦੇ ਹਨ। ਗੁਰੂ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋਨੋਂ ਤਲਵਾਰਾਂ ਸਜਾ ਰੱਖੀਆਂ ਸਨ। ਪਿੰਡ ਦੀ ਪੰਚਾਇਤ ਦੀ ਇਸ ਮਾਮਲੇ ‘ਤੇ ਸਹਿਮਤੀ ਨਾ ਹੋ ਸਕੀ ਕਿ ਗੁਰੂ ਸਾਹਿਬ ਦੀ ਸੇਵਾ ਕੀਤੀ ਜਾਵੇ ਕਿ ਨਾ । ਕੁਝ ਕੁ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ ਰਾਤ ਠਹਿਰਣ ਦੀ ਬੇਨਤੀ ਕੀਤੀ, ਪਰ ਗੁਰੂ ਜੀ ਨੇ ਆਖਿਆ ਕਿ ਜਿਸ ਪਿੰਡ ਦੀ ਪੰਚਾਇਤ ਦੀ ਇਸ ਮਾਮਲੇ ‘ਤੇ ਸਹਿਮਤੀ ਨਹੀਂ ਹੋ ਸਕੀ, ਇਸ ਉਨ੍ਹਾਂ ਦੀ ਸੇਵਾ ਪ੍ਰਵਾਨ ਨਹੀਂ ਕਰਨੀ ਤੇ ਉਹ ਚਾਰ ਕੁ ਮੀਲ ਦੱਖਣ ਵੱਲ ਪਿੰਡ ਡੁਮੇਲੀ ਚਲੇ ਗਏ।
ਛੇਵੇਂ ਪਾਤਸ਼ਾਹ ਦੇ ਮੂਹੋਂ ਸਹਿਜ ਸੁਭਾ ਨਿਕਲੇ ਵਚਨ ਕਿ ਜਿਸ ਪਿੰਡ ਦੀ ਪੰਚਾਇਤ ਦੀ ਹੀ ਸਹਿਮਤੀ ਨਹੀਂ ਦਰਗਾਹ ਵਿੱਚ ਪਰਵਾਨ ਹੋਏ ਸਾਬਤ ਹੁੰਦੇ ਹਨ। ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਕਈ ਵਾਰੀ ਸਰਬਸੰਮਤੀ ਨਾਲ ਬਣੀਆਂ ਪਰ ਡਰੋਲੀ ਕਲਾਂ ਵਿੱਚ ਹਮੇਸ਼ਾ ਵੋਟਾਂ ਪੈਂਦੀਆਂ ਹਨ ਅਤੇ ਉਸ ਤੋਂ ਬਾਅਦ ਵੀ ਪੰਚਾਇਤ ਵਿੱਚ ਧੜੇ ਬਣ ਜਾਂਦੇ ਹਨ। ਇਸ ਜਗ੍ਹਾ ਤੇ ਇਕ ਗੁਰਦੁਆਰਾ ਉਸਾਰਿਆਂ ਗਿਆ ਜਿਸ ਵਾਸਤੇ 18 ਕਨਾਲ 13 ਮਰਲੇ ਜ਼ਮੀਨ ਕਿਰਪਾ ਸਿੰਘ ਪੁੱਤਰ ਧੰਨਾ ਸਿੰਘ ਨੇ ਦਾਨ ਕੀਤੀ।
ਬੰਦਾ ਬਹਾਦਰ ਦੀ ਪਤਨੀ ਦੀ ਸਮਾਧ
ਡਰੋਲੀ ਕਲਾਂ ਦੇ ਲਾਗੇ ਦੇ ਬਹੁਤੇ ਸਿੱਖ ਰਾਜਪੂਤ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸਨ। ਡਰੋਲੀ ਕਲਾਂ ਵਿਖੇ ਇੱਕ ਸਮਾਧ ਹੈ, ਜਿਸ ਨੂੰ ਬੰਦਾ ਸਿੰਘ ਬਹਾਦਰ ਦੀ ਪਤਨੀ ਦੀ ਸਮਾਧ ਕਿਹਾ ਜਾਂਦਾ ਹੈ। ਪਿੰਡ ਦੇ ਪੁਰਾਣੇ ਬਜ਼ੁਰਗਾਂ ਤੋਂ ਉਸ ਸਮੇਂ ਤੋਂ ਹੀ ਗੱਲ ਚੱਲੀ ਆਉਂਦੀ ਹੈ ਕਿ ਬੰਦਾ ਸਿੰਘ ਦੀ ਪਤਨੀ ਗੁਰਦਾਸ ਨੰਗਲ ਦੇ ਘੇਰੇ ‘ਚ ਕਿਸੇ ਤਰ੍ਹਾਂ ਖਿਸਕ ਕੇ ਇੱਥੇ ਆ ਕੇ ਰਹੀ। ਜੋ ਜ਼ਨਾਨੀ ਬੰਦਾ ਸਿੰਘ ਦੇ ਨਾਲ ਦਿੱਲੀ ਲਿਜਾਈ ਗਈ, ਉਹ ਜ਼ਕਰੀਆ ਖਾਂ ਨੇ ਐਵੇਂ ਕੋਈ ਹੋਰ ਸਿੱਖ ਬੀਬੀ ਫੜ ਕੇ ਇਨਾਮ ਲੈਣ ਲਈ ਪੇਸ਼ ਕੀਤੀ। ਇਹ ਤਾਂ ਸਭ ਇਤਿਹਾਸਕਾਰ ਮੰਨਦੇ ਹਨ ਕਿ ਗੁਰਦਾਸ ਨੰਗਲ ਤੋਂ 200 ਕੁ ਸਿੱਖ ਫੜੇ ਗਏ ਸਨ, ਪਰ ਦਿੱਲੀ ਵਿਖੇ 740 ਪੇਸ਼ ਕੀਤੇ ਗਏ। ਪਰ ਬੰਦਾ ਬਹਾਦਰ ਦੀ ਪਤਨੀ ਦਾ ਬਚ ਕੇ ਡਰੋਲੀ ਕਲਾਂ ਆਉਣਾ ਜ਼ਾਲਮ ਸਰਕਾਰ ਤੋਂ ਡਰਦਿਆਂ ਇਸ ਪਿੰਡ ਦੇ ਸੂਝਵਾਨ ਬਹਾਦਰ ਸਿੰਘਾਂ ਦਾ ਹੀ ਕੰਮ ਸੀ। ਪਿੰਡ ਵਾਲਿਆਂ ਨੇ ਉਸ ਮਾਤਾ ਨੂੰ 50 ਘੁਮਾਂ ਜ਼ਮੀਨ ਉਸ ਦੇ ਗੁਜ਼ਾਰੇ ਲਈ ਦਿੱਤੀ। ਪਿੰਡ ਵਿੱਚ ਉਸ ਦਾ ਵੱਖਰਾ ਬਹੁਤ ਵੱਡਾ ਕਿਲ੍ਹਾਨੁਮਾ ਮਕਾਨ ਬਣਾ ਕੇ ਦਿੱਤਾ। ਪਿੰਡ ਮਾਈਓ ਪੱਟੀ ਤਹਿਸੀਲ ਫਗਵਾੜਾ ਦੇ ਪਰਮਾਰ ਰਾਜਪੂਤਾਂ, ਜਿਨ੍ਹਾਂ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕਿਆ ਸੀ, ਇਸ ਮਾਤਾ ਜੀ ਦੇ ਸੇਵਾਦਾਰ ਸਨ। ਮਾਤਾ ਦੇ ਅਕਾਲ ਚਲਾਣੇ ਪਿੱਛੋਂ ਇਹ 50 ਘੁਮਾਂ ਜ਼ਮੀਨ ਤੇ ਮਕਾਨ ਇਨ੍ਹਾਂ ਨੂੰ ਮਿਲ ਗਏ। ਮਾਈਓ ਪੱਟੀ ਵਾਲੇ ਪੂਰੀ ਤਰ੍ਹਾਂ ਰਹਿਤ ਮਰਿਆਦਾ ਵਿੱਚ ਰਹਿੰਦੇ ਸਨ ਤੇ ਇਨ੍ਹਾਂ ਨੂੰ ਭਾਈਕੇ ਕਹਿ ਕੇ ਬੁਲਾਇਆ ਜਾਂਦਾ ਸੀ।
ਪਿੰਡ ਦੇ ਲੋਕਾਂ ਨੇ ਸਮਾਧ ਦੇ ਨਾਲ ਹੀ ਬਹੁਤ ਸਾਰੀ ਜ਼ਮੀਨ ਆਪਣੇ ਘਰਾਂ ਵਿੱਚ ਰਲਾ ਲਈ। ਭਾਈਕਿਆਂ ਨੇ ਇਹ ਪੰਜਾਹ ਘੁਮਾਂ ਜ਼ਮੀਨ ਹੋਰ ਲੋਕਾਂ ਨੂੰ ਵੇਚ ਦਿੱਤੀ ਹੈ। ਬੰਦਾ ਸਿੰਘ ਬਹਾਦਰ ਦੀ ਪਤਨੀ ਇਸ ਥਾਂ ‘ਤੇ ਅਕਾਲ ਚਲਾਣਾ ਕਰਨ ਬਾਰੇ ਪਿੰਡ ਦੇ ਇਕ 85 ਸਾਲਾਂ ਬਜ਼ੁਰਗ ਸੋਹਣ ਸਿੰਘ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਝੂਠ ਕਾਹਨੂੰ ਬੋਲਣਾ ਸੀ, ਕੀ ਉਹਨਾਂ ਇਸ ਸੇਵਾ ਬਦਲੇ ਕਿਸੇ ਰਾਜੇ ਤੋਂ ਕੋਈ ਜਗੀਰ ਜਾਂ ਹੋਰ ਕੋਈ ਮਾਲੀ ਸਹਾਇਤਾ ਲਈ ? ਬੰਦਾ ਸਿੰਘ ਬਹਾਦਰ ਲੋਹਗੜ੍ਹ ਕਿਲ੍ਹੇ ਤੋਂ ਮੁਗਲ ਸ਼ਹਿਨਸ਼ਾਹੀ ਦੀ ਸਾਰੀ ਫੌਜੀ ਤਾਕਤ ਤੋਂ ਬਚ ਕੇ ਨਿਕਲ ਗਿਆ ਸੀ। ਉਸ ਨਾਲ ਕੁਝ ਹੋਰ ਸਾਥੀ ਵੀ ਸਨ। ਲੋਹਗੜ੍ਹ ਤੋਂ ਕੀਰਤਪੁਰ ਸਾਹਿਬ ਤੱਕ ਆਉਣ ਦੇ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਤੱਥ ਮਿਲਦੇ ਹਨ। ਉਸ ਤੋਂ ਬਾਅਦ ਤਕਰੀਬਨ ਦੋ ਸਾਲ ਦਾ ਸਮਾਂ ਉਸ ਦੀ ਗੁੰਮਨਾਮੀ ਦਾ ਸਮਾਂ ਹੈ। ਇਹ ਸਮਾਂ 15 ਨਵੰਬਰ 1713 ਤੋਂ ਮਾਰਚ 1715 ਤੱਕ ਦਾ ਹੈ।
ਹੋ ਸਕਦਾ ਹੈ ਡਰੋਲੀ ਦੇ ਸਿੰਘ ਬੰਦਾ ਸਿੰਘ ਨੂੰ ਕੀਰਤਪੁਰ ਸਾਹਿਬ ਤੋਂ ਇੱਧਰ ਲੈ ਆਏ ਹੋਣ ਅਤੇ ਇਨ੍ਹਾਂ ਪਰਖੇ ਹੋਏ ਸਿੰਘਾਂ ਕੋਲ ਬੰਦਾ ਸਿੰਘ ਨੇ ਗੁਰਦਾਸ ਨੰਗਲ ਤੋਂ ਆਪਣੀ ਪਤਨੀ ਨੂੰ ਡਰੋਲੀ ਕਲਾਂ ਭੇਜ ਦਿੱਤਾ ਹੋਵੇ । ਮਹਾਰਾਜਾ ਰਣਜੀਤ ਸਿੰਘ ਨੇ ਭਾਈਕਿਆਂ ਨੂੰ ਇੱਕ ਤਾਮਰ ਪੱਤਰ ਦਿੱਤਾ ਸੀ, ਜਿਹੜਾ ਕਿ ਇਨ੍ਹਾਂ ਗੁੰਮ ਕਰ ਦਿੱਤਾ। ਭਾਈਕਿਆਂ ਦੀ ਔਲਾਦ ਅੱਜ-ਕੱਲ੍ਹ ਪਿੰਡ ਗੁਜਰਾਤਾਂ ਤਹਿਸੀਲ ਫਗਵਾੜਾ ਅਤੇ ਪਿੰਡ ਕਮਾਮ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਆਬਾਦ ਹੈ।
ਮਹਾਰਾਜਾ ਰਣਜੀਤ ਸਿੰਘ ਅਧੀਨ ਇਹ ਇਲਾਕਾ ਆਉਣ ਵੇਲੇ ਇਸ ਪਿੰਡ ਵਿੱਚ ਬਾਬਾ ਮਤੀ ਜੀ ਦੀ ਸਮਾਧ ਲਾਗੇ ਇੱਕ ਉੱਚੀ ਥਾਂ ‘ਤੇ ਇਕ ਕਿਲ੍ਹਾ ਉਸਾਰਿਆ। ਗਿਆ। ਸ. ਲਹਿਣਾ ਸਿੰਘ ਮਜੀਠੀਆ ਬਹੁਤ ਸਮੇਂ ਤੱਕ ਇਸ ਕਿਲ੍ਹੇ ਦਾ ਇੰਚਾਰਜ ਰਿਹਾ। ਇਸ ਕਿਲ੍ਹੇ ਦੀ ਉਸਾਰੀ ਲਈ ਮਿੱਟੀ ਬਾਬਾ ਮਤੀ ਵਾਲੇ ਸਰੋਵਰ ਵਿੱਚੋਂ ਵਰਤੀ ਗਈ। ਸ. ਲਹਿਣਾ ਸਿੰਘ ਮਜੀਠੀਆ ਦੀ ਰਿਹਾਇਸ਼ ਲਈ ਕਿਲ੍ਹੇ ਤੋਂ ਬਾਹਰ ਉੱਚੇ ਥਾਂ ‘ਤੇ ਮਹੱਲ ਬਣਾਇਆ ਗਿਆ, ਜਿਸ ਵਿੱਚ ਇਕ ਭੋਰਾ ਵੀ ਸੀ ਤੇ ਇੱਕ ਬਰਾਂਦਰੀ ਵੱਖਰੀ ਸੀ। ਅੰਗਰੇਜ਼ ਰਾਜ ਆਉਣ ‘ਤੇ ਅੰਗਰੇਜ਼ ਸਰਕਾਰ ਨੇ ਹੁਕਮ ਦਿੱਤਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਕਿਲ੍ਹੇ ਹਨ, ਸਭ ਢਾਹ ਦਿੱਤੇ ਜਾਣ ਅਤੇ ਲੋਕਾਂ ਤੋਂ ਸਭ ਢਾਹ ਦਿੱਤੇ ਜਾਣ ਤੇ ਲੋਕਾਂ ਤੋਂ ਸਭ ਹਥਿਆਰ ਖੋਹ ਲਏ ਜਾਣ । District and States Gazetteers of the undivided Punjab, Jullundur Distt. से पंता 499 ‘ਤੇ ਕਿਲ੍ਹੇ ਢਾਹੁਣ ਬਾਰੇ ਜੋ ਲਿਖਿਆ ਹੇ, ਉਸ ਨੂੰ ਅੰਗਰੇਜ਼ੀ ਵਿੱਚ ਲਿਖਣਾ ਹੀ ਠੀਕ ਹੈ: “One of the most important duties ot the commissioner and his subodinates was to see that forts with which the district was studded were pulled down. This was a procedure highly distasteful to some of the Sikh Chiefs. Sardar Lehna Singh Majithia managed to put off the demotition of the Daroli fort from two years, his agent solemnly declaring the walls and bastions had been pulled down. But when Mr. Lawrance went to the spot he found nothing had been done. Finally he had to employ his own men and Sardar had to pay a goodly sum on account of wages. Probably the chiefs had an eye to future contingencies”2 लग्टिा मिथ ਮਜੀਠੀਆ ਦਾ ਮਹੱਲ ਪਿੰਡ ਵਾਲਿਆਂ ਦੀ ਅਣਗਹਿਲੀ ਕਾਰਨ ਢਹਿ ਗਿਆ। ਸਰਦਾਰ ਲਹਿਣਾ ਸਿੰਘ ਮਜੀਠੀਆ ਦੇ ਨਿਆਂ ਅਤੇ ਸੁਚੱਜੇ ਪ੍ਰਬੰਧ ਅਤੇ ਅਮਨ-ਅਮਾਨ ਕਾਇਮ ਰੱਖਣ ਕਰਕੇ ਇਲਾਕੇ ਦੇ ਲੋਕ ਇਨ੍ਹਾਂ ਨੂੰ ਨਹੀਂ ਭੁੱਲੇ। ਸੰਨ 1966 ਵਿੱਚ ਪਿੰਡ ਵਿੱਚ ਖਾਲਸਾ ਕਾਲਜ ਖੋਲ੍ਹਣ ਬਾਰੇ ਗੱਲ ਚੱਲੀ ਤਾਂ ਮਜੀਠੀਆ ਪਰਵਾਰ ਨੂੰ ਇਸ ਕਾਲਜ ਦੇ ਪ੍ਰੈਜੀਡੈਂਟ ਬਣਾਇਆ ਗਿਆ।
ਬਾਬਾ ਮੇਹਰ ਸਿੰਘ ਜੋ ਸਿੰਘਾਂ ਵੱਲੋਂ ਦਿੱਲੀ ਦੀ ਫਤਹਿ ਸਮੇਂ ਸ਼ਹੀਦ ਹੋ ਗਏ ਸਨ, ਦੀ ਯਾਦ ਵਜੋਂ ਪਹਿਲਾਂ ਤਾਂ ਇੱਕ ਚਾਰ ਕੁ ਫੁੱਟ ਉੱਚੀ ਮਟੀ ਹੁੰਦੀ ਸੀ । ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਦੇ ਸਪੁੱਤਰ ਨੇ 45 ਲੱਖ ਰੁਪਏ ਖਰਚ ਕੇ ਇਸ ‘ਤੇ ਸ਼ਾਨਦਾਰ ਗੁਰਦੁਆਰਾ ਬਣਾਇਆ ਹੈ।
ਇਸ ਪਿੰਡ ਦਾ ਨਾਂਅ ਉੱਚਾ ਕਰਨ ਵਾਲੇ ਸਨ ਡਾਕਟਰ ਮਈਆ ਸਿੰਘ, ਜਿਨ੍ਹਾਂ ਉਨੀਵੀਂ ਸਦੀ ਦੇ ਅਖੀਰ ਵਿੱਚ ਲਾਹੌਰ ਤੋਂ ਐੱਮ ਬੀ ਬੀ ਐ.ਸ ਪਾਸ ਕੀਤੀ ਅਤੇ ਜੈਪੁਰ ਰਿਆਸਤ ਦੇ ਮਹਾਰਾਜਾ ਦੇ ਨਿੱਜੀ ਡਾਕਟਰ ਦੇ ਤੌਰ ‘ਤੇ ਕੰਮ ਕਰਦੇ ਰਹੇ।
ਡਾਕਟਰ ਮਈਆ ਸਿੰਘ ਮਿਨਹਾਸ ਨੇ ਸੰਨ 1900 ਵਿੱਚ ਇੱਕ ‘ਜਾਤ ਹਿਤਕਾਰਕ’ ਨਾਂਅ ਦੀ ਪੋਥੀ ਛਪਵਾਈ। ਉਸ ਸਮੇਂ ਮੋਟੋ-ਮੋਟੇ ਅੱਖਰ ਲਿਖੇ ਜਾਂਦੇ ਸਨ। ਇਹ ਪੋਥੀ ਦੁਆਬੇ ਦੇ ਇਤਿਹਾਸ ‘ਕੇ ਕਾਫੀ ਚਾਨਣਾ ਪਾਉਂਦੀ ਹੈ।
ਡਰੋਲੀ ਵਾਲਿਆਂ ਦੀ ਬਸੀਮੇ ਦੀ ਨਿਸ਼ਾਨਦੇਹੀ ਬਦਲੀ ਕਾਲਰੇ ਵਾਲਿਆਂ ਨਾਲ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇਕ ਲੜਾਈ ਹੋਈ । ਕਾਲਰੇ ਦੇ ਇਕ ਬਾਹਤੀ ਨੇ ਇਕ ਰਾਜਪੂਤ ਤੋਂ ਉਸ ਦੀ ਬੰਦੂਕ ਫੜ ਕੇ ਗੋਲੀ ਚਲਾ ਦਿੱਤੀ ਜਿਸ ਨਾਲ ਡਰੋਲੀ ਦਾ ਇਕ ਬੰਦਾ ਮਾਰਿਆ ਗਿਆ। ਡਰੋਲੀ ਵਾਲਿਆ ਨੇ ਕਾਲਰੇ ਵਾਲਿਆਂ ਨਾਲ ਕਈ ਸਾਲ ਰਿਸ਼ਤੇ ਕਰਨੇ ਬੰਦ ਰੱਖੇ।
ਸੰਨ 1946 ਵਿੱਚ ਹੀ ਦੇਸ਼ ਦੀ ਵੰਡ ਦੇ ਚਰਚੇ ਸ਼ੁਰੂ ਹੋ ਗਏ ਸਨ। ਸੰਨ 1947 ਵਿੱਚ ਹਿੰਦੂ ਅਤੇ ਸਿੱਖ ਇੱਧਰ ਅਤੇ ਮੁਸਲਮਾਨ ਪਛਮੀ ਪੰਜਾਬ ਇਕ ਦੂਜੇ ਤੇ ਹਮਲੇ p ਕਰਦੇ। ਨਫਰਤ ਦੀ ਚਿੰਗਾੜੀ ਭਾਂਬੜ ਬਣ ਗਈ। ਇਸ ਪਿੰਡ ਦੇ ਭਾਈ ਚੁੰਮਣ ਸਿੰਘ
ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਮੈਂਬਰ ਸਨ। ਉਹ ਬਾਹਰਲੇ ਗੁਰਦੁਆਰੇ ਵਿੱਚ ਨੌਜਵਾਨਾਂ ਨੂੰ ਗਤਕਾ ਅਤੇ ਹੋਰ ਹਥਿਆਰ ਚਲਾਉਣ ਦੀ ਸਿਖਲਾਈ ਦਿੰਦੇ ਸਨ। ਜਲੰਧਰ ਸ਼ਹਿਰ ਵਿੱਚ ਮੁਸਲਮਾਨਾਂ ਦਾ ਗਲਬਾ ਸੀ ਜਿਸ ਕਾਰਨ ਹਿੰਦੂ ਦੁਕਾਨਦਾਰ ਸਹਿਮੇ ਰਹਿੰਦੇ ਸਨ। ਉਨ੍ਹਾਂ ਨੂੰ ਹੌਸਲਾ ਦੇਣ ਲਈ ਹਰ ਹਫਤੇ ਦੋ ਦਿਨ ਭਾਈ ਦੁੰਮਣ ਸਿੰਘ ਨੌਜਵਾਨਾਂ ਦਾ ਜਥਾ ਲੈ ਕੇ ਜਲੰਧਰ ਪੁੱਜਦੇ। ਸ਼ਹਿਰ ਵਿੱਚ ਦਫਾ 144 ਲੱਗੀ ਹੋਣ ਤੇ ਜਥੇ ਵਾਲੇ ਚਾਰ ਚਾਰ ਦੋ ਗਰੁੱਪਾ ਵਿਚ ਸੋ ਕੁ ਗਜ਼ ਦਾ ਫਾਸਲਾ ਰੱਖ ਕੇ ਰੇਲਵੇ ਸਟੇਸ਼ਨ ਤੋਂ ਮਿਲਾਪ ਚੌਂਕ ਵਿਖੇ ਅਕਾਲੀ ਦਲ ਦੇ ਦਫਤਰ ਪੁੱਜਦੇ। ਮੁਸਲਮਾਨਾਂ ਨੈ ਆਪ ਹੀ ਅਮਨ ਕਮੇਟੀਆਂ ਬਣਾਉਣ ਦਾ ਸੁਝਾਅ ਦਿੱਤਾ । ਸਿੱਖਾਂ ਦੇ ਲੀਡਰ ਬਾਬੂ ਲਾਭ ਸਿੰਘ ਆਪਣੇ ਸਾਥੀਆਂ ਨਾਲ ਅਮਨ ਦਾ ਪ੍ਰਚਾਰ ਗਲੀ ਗਲੀ ਘੁੰਮ ਕੇ ਕਰ ਰਹੇ ਨੂੰ ਇਕ ਮੁਸਲਮਾਨ ਨੇ ਛੁਰਾ ਮਾਰ ਕੇ ਮਾਰ ਦਿੱਤਾ। ਬਾਬੂ ਲਾਭ ਸਿੰਘ ਦੇ ਨਾਲ ਦੇ ਇੱਕ ਸਾਥੀ ਦੇ ਵੀ ਛੁਰਾ ਲੱਗਾ ਪਰ ਉਸ ਨੇ ਆਪਣੀ ਕਿਰਪਾਨ ਨਾਲ ਉਸ ਮੁਸਲਮਾਨ ਦੀ ਗਰਦਨ ਧੜ ਤੋਂ ਅਲੱਗ ਕਰ ਦਿੱਤੀ। ਇਸ ਪਿੰਡ ਦੇ ਜਥੇ ਨੇ ਤਲਵੰਡੀ (ਥਾਣਾ ਆਦਮਪੁਰ) ਵਿਖੇ ਮੁਸਲਮਾਨਾਂ ਤੇ ਹਮਲਾ ਵੀ ਕੀਤਾ ਸੀ ।
ਜਿਸ ਦਿਨ ਖੰਨੇੜੇ ਵਾਲਿਆਂ ਨੇ ਪਧਿਆਣੇ ਤੇ ਹਮਲਾ ਕੀਤਾ ਤਾਂ ਇਸ ਪਿੰਡ ਦੇ ਲੋਕ ਵੀ ਪਧਿਆਣੇ ਦੀ ਬਜਾਏ ਸਿੱਧੇ ਹੀ ਖਨੌੜੇ ਵੱਲ ਨੂੰ ਵਧੇ। ਖਨੌੜੇ ਦੇ ਲਾਗੇ ਚੋਅ ਕੰਢੇ ਇਕ ਪਾਸੇ ਡਰੋਲੀ ਵਾਲੇ ਖੜੇ ਸਨ ਤੇ ਦੂਜੇ ਪਾਸੇ ਖਨੌੜੇ ਵਾਲੇ। ਡਰੋਲੀ ਵਾਲਿਆਂ ਕੋਲ ਕਈ ਬੰਦੂਕਾਂ ਡਬਲ ਬਰੈਲ ਅਤੇ ਦੋ ਸਟੇਨਗੰਨਾਂ ਹੈ ਸਨ। ਚੋ ਦੇ ਦੂਜੇ ਪਾਸਿਓਂ ਇੱਕ ਮੁਸਲਮਾਨ ਨੈ ਡਬਲ ਬੈਰੋਲ ਦੇ ਦੋ ਇਕੱਠੇ ਹੀ ਫਾਇਰ ਕੀਤੇ ਜੋ ਡਰੋਲੀ ਦੇ ਰਣਧੀਰ ਸਿੰਘ ਦੇ ਲੱਗੇ। ਇਕ ਮੁਸਲਮਾਨ ਜਵਾਨ ਭੰਗੜਾ ਪਾ ਕੇ ਉੱਚੀ ਗਾਲ਼ਾਂ ਕੱਢੇ ਕਿ ਚੋ ਦੇ ਇਸ ਪਾਸੇ ਆਵੋ । ਡਰੋਲੀ ਵਾਲੇ ਹੱਲਾ ਕਰਕੇ ਅਗੇ ਵਧੇ। ਫੁੱਮਣ ਸਿੰਘ ਜੋ ਉਸ ਵੇਲੇ 18 ਕੁ ਸਾਲ ਦੇ ਸਨ ਉਸ ਜਵਾਨ ਵਲ ਵਧਿਆ। ਉਹ ਜਰਾ ਪਿੱਛੇ ਹਟ ਗਿਆ। ਫੇਰ ਉਸਨੇ ਰਣਜੀਤ ਸਿੰਘ ‘ਤੇ ਪੂਰੇ ਜ਼ੋਰ ਨਾਲ ਛਵੀ ਦਾ ਵਾਰ ਕੀਤਾ ਜੋ ਇਨ੍ਹਾਂ ਨੇ ਆਪਣੀ ਕਿਰਪਾਨ ਨਾਲ ਰੋਕ ਕੇ ਉਸ ਤੇ ਕਿਰਪਾਨ ਦਾ ਵਾਰ ਕਰਕੇ ਉਸ ਨੂੰ ਢਹਿ ਢੇਰੀ ਕਰ ਦਿੱਤਾ । ਬਾਕੀ ਲੋਕਾਂ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ। ਭਾਈ ਦੁੱਮਣ ਸਿੰਘ ਦੀ ਗੋਲੀ ਨਾਲ ਮੁਸਲਮਾਨ ਬੰਦੂਕਚੀ ਮਾਰਿਆ ਗਿਆ ਤਾਂ ਖਨੌੜੇ ਵਾਲੇ ਪਿੰਡ ਨੂੰ ਭੱਜ ਗਏ। ਭਾਈ ਨੌਰੰਗ ਸਿੰਘ ਵੀ ਛਵੀ ਦੇ ਵਾਰ ਨਾਲ ਸ਼ਹੀਦ ਹੋਇਆ ਖਨੇੜੇ ਵਾਲਿਆਂ ਗੋਲੀਆਂ ਵਰ੍ਹਾ ਕੇ ਕਈ ਵਾਰੀ ਇਹਨਾਂ ਨੂੰ ਪਿੱਛੇ ਮੋੜਦਿੱਤਾ। ਕਾਲਰੇ ਵਾਲਾ ਚਰਨ ਸਿੰਘ (ਜੈਲੇ ਦਾ ਪਿਤਾ) ਘੋੜੀ ਤੇ ਚੜਿਆ ਸਭ ਨੂੰ ਲਲਕਾਰ ਰਿਹਾ ਸੀ ਕਿ ਅੱਗੇ ਵਧੋ, ਪਿੱਛੇ ਭੱਜਦਿਆਂ ਨੂੰ ਮੁਸਲਮਾਲਾਂ ਨੇ ਜਿਉਂਦੇ ਨਹੀਂ ਛੱਡਣਾ। ਖਨੇੜੇ ਵਾਲਿਆਂ ਨਾਲ ਲੜਾਈ ਦਾ ਵਿਸਥਾਰ ਪੂਰਵਕ ਹਾਲ ਪਿੰਡ ਕਾਲਰਾ ਦੇ ਇਸੇ ਕਿਤਾਬ ਵਿੱਚ ਲਿਖੇ ਹਾਲ ਤੋਂ ਪੜ੍ਹਿਆ ਜਾ ਸਕਦਾ ਹੈ। ਇਸ ਲੜਾਈ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਨਾਮਾਂ ਦਾ ਪੱਥਰ ਗੁਰਦੁਆਰਾ ਬਾਬਾ ਮਤੀ ਵਿਖੇ ਲੱਗਾ ਹੋਇਆ ਹੈ। ਇਸ ਪੱਥਰ ‘ਤੇ ਹੇਠ ਲਿਖੇ ਨਾਮ ਉੱਕਰੇ ਹੋਏ ਹਨ :-
ਡਰੋਲੀ ਦੇ ਭਾਈ ਨੌਰੰਗ ਸਿੰਘ ਅਤੇ ਪਧਿਆਣੇ ਦੇ ਕਰਤਾਰ ਸਿੰਘ, ਰਤਨ ਸਿੰਘ, ਛੱਜਾ ਸਿੰਘ, ਖੁਸ਼ਹਾਲ ਸਿੰਘ, ਪ੍ਰਤਾਪ ਸਿੰਘ, ਪ੍ਰੀਤਮ ਸਿੰਘ, ਚੰਦਾ ਸਿੰਘ, ਊਧਮ ਸਿੰਘ, ਦੁੱਮਣ ਸਿੰਘ ਅਤੇ ਸ਼ਿਵ ਲਾਲ।
ਸੁਤੰਤਰਤਾ ਸੰਗਰਾਮੀਏਂ
ਇਸ ਪਿੰਡ ਦੇ ਸ. ਕਿਰਪਾ ਸਿੰਘ ਦੇ ਕਾਮਾਗਾਟਾਮਾਰੂ ਦੇ ਕਲਕੱਤੇ ਦੀ ਬੱਜ ਬੱਜ ਘਾਟ ਬੰਦਰਗਾਹ ਪਹੁੰਚਣ ਸਮੇਂ ਛੇ ਗੋਲੀਆਂ ਲੱਗੀਆਂ ਪਰ ਉਸ ਨੇ ਪੁਲਿਸ ਦੇ ਕੁਝ ਸਿਪਾਹੀਆਂ ਤੇ ਆਪਣੀ ਪੂਰੀ ਤਾਕਤ ਨਾਲ ਹਮਲਾ ਕੀਤਾ । ਉਸ ਤੇ 307 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਅਤੇ ਉਸ ਨੂੰ ਸੰਨ 1920 ਤਕ ਪਰੋਬੇਸ਼ਨ ਤੇ ਰੱਖਿਆ ਗਿਆ। ਸ. ਹਜਾਰਾ ਸਿੰਘ ਪਾਂਛਟਾ ਵਾਲੇ ਸਰਦਾਰ ਕਿਰਪਾ ਸਿੰਘ ਦੇ ਬਹਿਨੋਈ ਸਨ ਤੇ ਇਕੋ ਹੀ ਜਹਾਜ਼ ਤੇ ਸਫ਼ਰ ਕਰ ਰਹੇ ਸਨ। ਉਹ ਵੀ ਗੰਭੀਰ ਜ਼ਖ਼ਮੀ ਹੋਏ ਸਨ। ਇਸੇ ਪਿੰਡ ਦਾ ਸੁਜਾਨ ਸਿੰਘ ਪੁੱਤਰ ਗਿਰਧਾਰਾ ਸਿੰਘ ਸ਼ਿੰਘਾਈ ਵਿਖੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਲਈ ਰੇਡੀਓ ਤੋਂ ਪ੍ਰਸਾਰਣ ਕਰਿਆ ਕਰਦਾ ਸੀ। ਇਸ ਨੂੰ ਵੀ ਭਾਰਤ ਆਉਣ ‘ਤੇ ਡੀਫੈਂਸ ਆਫ ਇੰਡੀਆ ਕਾਨੂੰਨ ਅਧੀਨ ਸਜ਼ਾ ਹੋਈ। ਭਾਰਤ ਦੇ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਨੇ ਜਾਪਾਨ ਦੀ ਫੌਜ ਦੇ ਜਰਨੈਲ ਫੂਜੀਵਾਰਾ ਨਾਲ ਮਿਲ ਕੇ Indian Independence League ਨਾਮ ਦੀ ਸੰਸਥਾ ਹਾਂਗਕਾਂਗ ਵਿਖੇ ਬਣਾਈ ਜਿਸਦਾ ਮੁੱਖ ਉਦੇਸ਼ ਹਿੰਦੋਸਤਾਨੀਆਂ ਨੂੰ ਦੋਸਤ ਮੁਲਕ ਦਾ ਰੁਤਬਾ ਦੁਆ ਕੇ, ਜਾਪਾਨ ਦੀ ਕੈਦ ਵਿੱਚ ਅੰਗਰੇਜ਼ ਸਰਕਾਰ ਦੇ ਫੌਜੀਆਂ ਨੂੰ I.N.A. (ਸੁਭਾਸ਼ ਚੰਦਰ ਬੋਸ ਵਾਲੀ ਇੰਡੀਅਨ ਨੈਸ਼ਨਲਲਲ ਆਰਮੀ) ਵਿੱਚ ਸ਼ਾਮਲ ਹੋਣ ਲਈ ਪਰੇਰ ਕੇ ਜਾਪਾਨੀਆਂ ਦੀ ਕੈਦ ਚੋਂ ਬੰਦ ਖਲਾਸੀ ਕਰਾਉਣਾ ਸੀ।
ਬੱਬਰ ਅਕਾਲੀ ਲਹਿਰ ਵੇਲੇ ਇਹ ਪਿੰਡ ਬੱਬਰਾਂ ਦੀ ਸੁਰੱਖਿਅਤ ਠਾਹਰ ਸੀ। ਸਿੱਖੀ ਖਿਆਲਾਂ ਦੇ ਹੋਣ ਕਰਕੇ ਅਕਾਲੀ ਦਲ ਦੇ ਸਮਰੱਥਕ ਬਹੁਤੇ ਹਨ। ਸਿੱਖ ਧਰਮ ਲਈ ਲੱਗੇ ਸਭ ਮੋਰਚਿਆਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਸ. ਸੁਰਜੀਤ ਸਿੰਘ ਮਿਨਹਾਸ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਇਸੇ ਪਿੰਡ ਦੇ ਹਨ। ਸ. ਪ੍ਰਤਾਪ ਸਿੰਘ ਕੈਰੋਂ ਦੇ ਪੀ ਏ ਇਸੇ ਪਿੰਡ ਦੇ ਆਸਾ ਸਿੰਘ ਮਿਨਹਾਸ ਸਨ । ਸਰਦਾਰ ਕੈਰੋਂ ਉਨ੍ਹਾਂ ਦੇ ਕੰਮ ਤੋਂ ਬਹੁਤ ਖੁਸ਼ ਸਨ । ਸ. ਕੁਲਦੀਪ ਸਿੰਘ ਮਿਨਹਾਸ ਆਈ. ਏ. ਐਸ. ਰਿਟਾਇਰਡ ਅਤੇ ਮਿਸ ਇੰਡੀਆ ਰਹੀ ਉਨ੍ਹਾਂ ਦੀ ਪੁੱਤਰੀ ਡੋਲੀ ਮਿਨਹਾਸ ਦਾ ਸੰਬੰਧ ਵੀ ਇਸੇ ਪਿੰਡ ਨਾਲ ਹੈ। ਜੰਮੂ ਅਤੇ ਕਸ਼ਮੀਰ ਰਿਆਸਤ ਦੇ ਅਕਾਊਟੈਂਟ ਜਨਰਲ ਦੇ ਅਹੁਦੇ ‘ਤੇ ਇੱਥੇ ਦੇ ਸ. ਨੱਥਾ ਸਿੰਘ ਸਨ। ਮਿਲਟਰੀ ਵਿੱਚ ਇਸ ਪਿੰਡ ਦੇ ਚਾਰ ਬ੍ਰਿਗੇਡੀਅਰ ਕੁਲਵੰਤ ਸਿੰਘ, ਅਜੀਤ ਸਿੰਘ, ਨਵਦੀਪ ਸਿੰਘ ਅਤੇ ਜੰਗ ਬਹਾਦਰ ਸਿੰਘ ਹੋਏ ਹਨ। ਉਸ ਸਮੇਂ ਜਦੋਂ ਪੰਜਾਬੀਆਂ ਨੂੰ ਮਿਲਟਰੀ ਵਿੱਚ ਸੂਬੇਦਾਰ ਦਾ ਰੈਂਕ ਮਿਲਣਾ ਮਾਣ ਵਾਲੀ ਗੱਲ ਸੀ, ਸ. ਗੁਰਮੁਖ ਸਿੰਘ ਇਸ ਅਹੁਦੇ ਤੱਕ ਪਹੁੰਚੇ। ਉਹ ਨੈਸ਼ਨਲ ਲੈਵਲ ਦੇ ਪਹਿਲਵਾਨ ਸਨ। ਜਵਾਨੀ ਵਿੱਚ ਉਹ ਪਿੰਡ ਨਡਾਲੋਂ ਵਿਖੇ ਹੋਏ ਘੋਲਾਂ ਵਿੱਚੋਂ ਪਟਕਾ ਜਿੱਤ ਕੇ ਲਿਆਏ। ਪਿੰਡ ਸਰਹਾਲ ਮੁੰਡੀਆਂ ਦੇ ਇਕ ਬਜ਼ੁਰਗ ਪਹਿਲਵਾਨ ਉਨ੍ਹਾਂ ਦੇ ਪਿੰਡ ਡਰੋਲੀ ਆਏ ਅਤੇ ਉਨ੍ਹਾਂ ਦੇ ਪਿਤਾ ਨੂੰ ਕਿਹਾ ਕਿ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ । ਸ਼ਾਦੀ ਤੋਂ ਬਾਅਦ ਉਹ ਲੜਕੀ ਡਰੋਲੀ ਆਈ। ਸ਼ਾਮ ਨੂੰ ਆਪਣੀ ਛੋਟੀ ਨਨਾਣ ਦੇ ਨਾਲ ਜੰਗਲ ਪਾਣੀ ਲਈ ਗਈ। ਵਾਪਸੀ ‘ਤੇ ਆਪਣੀ ਹਵੇਲੀ (ਪਸ਼ੂ ਬੰਨ੍ਹਣ ਦੀ ਥਾਂ) ਰੁਕੀ, ਉਥੇ ਇੱਕ ਵੱਟਾ ਪਿਆ ਦੇਖ ਕੇ ਪੁੱਛਿਆ ਕਿ ਇਹ ਕੌਣ ਚੁੱਕਦਾ ਹੈ। ਉਸ ਦੀ ਨਨਾਣ ਨੇ ਦੱਸਿਆ ਕਿ ਮੇਰੇ ਵੀਰ ਜੀ ਚੁੱਕਦੇ ਹਨ। ਉਸ ਨੇ ਸਹਿਜ ਨਾਲ ਹੀ ਉਹ ਵੱਟਾ ਚੁੱਕ ਕੇ ਹਵੇਲੀ ਦੇ ਖੂਹ ਵਿੱਚ ਸੁੱਟ ਦਿੱਤਾ। ਸੂਬੇਦਾਰ ਗੁਰਮੁਖ ਸਿੰਘ ਦੇ ਪੁੱਤਰ ਕੈਪਟਨ ਪ੍ਰੀਤਮ ਸਿੰਘ ਨੇ ਮਿਲਟਰੀ ਸਰਵਿਸ ਦੌਰਾਨ ਬਹੁਤ ਨਾਮਣਾ ਖੱਟਿਆ। ਉਹ ਉੱਚੀ ਛਾਲ ਅਤੇ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ। ਇੱਥੇ ਦੇ ਜੰਮਪਲ ਪੰਡਤ ਰਤਨ ਕੁਮਾਰ ਦੱਤਾ ਸੁਪਰ ਕੰਪਿਊਟਰ ਦੇ ਬਾਨੀ ਹਨ। ਅੱਜ ਕੱਲ੍ਹ ਦਿੱਲੀ ਰਹਿੰਦੇ ਹਨ, ਪਰ ਡਰੋਲੀ ਕਲਾਂ ਦੇ ਨਾਲ ਹੀ ਜੱਬੜ ਵਾਲੇ ਸੰਤ ਮਲਕੀਅਤ ਸਿੰਘ ਜੀ ਨੇ ਜੋ ਇੰਜੀਨੀਅਰਿੰਗ ਕਾਲਜ ਸਥਾਪਤ ਕੀਤਾ ਹੈ ਉਸ ਦੇ ਐਡਵਾਈਜ਼ਰ ਦੇ ਤੌਰ ‘ਤੇ ਇਲਾਕੇ ਦੀ ਸੇਵਾ ਵਿੱਚ ਪੂਰਾ ਹਿੱਸਾ ਲੈ ਰਹੇ ਹਨ। ਇਨ੍ਹਾਂ ਦਾ ਬੇਟਾ ਫੌਜ ਵਿਚ ਅਫਸਰ ਸੀ ਅਤੇ ਕਾਰਗਿਲ ਯੁੱਧ ਵਿਚ ਸ਼ਹੀਦ ਹੋਇਆ। ਪਿੰਡ ਦੀ ਸਿਰਕੱਢ ਹਸਤੀ ਸ. ਫੁੰਮਣ ਸਿੰਘ ਮਿਨਹਾਸ ਏਅਰ ਫੋਰਸ ‘ਚੋਂ ਰਿਟਾਇਰ ਹੋ ਕੇ ਪਿੰਡ ਦੀ ਸਮਾਜਿਕ ਸੇਵਾ ਵਿੱਚ ਜੁੱਟੇ ਰਹਿੰਦੇ ਹਨ। ਪਿੰਡ ਵਿੱਚ ਛਿੰਝ ਦਾ ਪ੍ਰਬੰਧ ਲਾਇਬਰੇਰੀ ਦੀ ਦੇਖ-ਰੇਖ ਹੇਠ ਉਹ ਕਰਦੇ ਹਨ। ਇਕ ਲਾਇਬ੍ਰੇਰੀ ਤਾਂ ਗੁਰਦੁਆਰਾ ਬਾਬਾ ਮਤੀ ਵਿਖੇ ਹੈ । ਦੂਸਰੀ ਪੰਡਤ ਪ੍ਰਸ਼ੋਤਮ ਲਾਲ਼ ਦੇ ਨਾਂਅ ‘ਤੇ ਹੈ। ਉਨ੍ਹਾਂ ਵੱਲੋਂ ਦਿੱਤੇ ਗਏ ਉਨ੍ਹਾਂ ਦੇ ਮਕਾਨ ਵਿੱਚ ਬਣਾਈ ਗਈ ਹੈ। ਇਸ ਪਿੰਡ ਦੇ ਉੱਘੇ ਲੇਖਕ ਸ: ਪਾਖਰ ਸਿੰਘ ਜਿਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ, ਅੱਜਕੱਲ੍ਹ ਟੋਰਾਂਟੋ ਸ਼ਹਿਰ (ਕੈਨੇਡਾ) ਵਿਚ ਰਹਿੰਦੇ ਹਨ।
ਸੰਨ 1947 ਤੋਂ ਪਹਿਲਾਂ ਡਰੋਲੀ ਕਲਾਂ ਵਿੱਚ ਛੇ ਸੁਨਿਆਰਿਆਂ ਦੀਆਂ ਦੁਕਾਨਾਂ ਸਨ, ਜਿੱਥੇ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਗਹਿਣੇ ਖਰੀਦਦੇ ਸਨ। ਉਸ ਸਮੇਂ ਆਦਮਪੁਰ ਕਸਬੇ ਵਿੱਚ ਇੱਕ ਵੀ ਸੁਨਿਆਰਿਆਂ ਦੀ ਦੁਕਾਨ ਨਹੀਂ ਸੀ। ਕਰਿਆਨੇ ਅਤੇ ਮੁਨਿਆਰੀ ਦਾ ਤਾਂ ਇੱਕ ਬਜ਼ਾਰ ਸੀ। ਪਿੰਡ ਵਿੱਚ ਤੇਲ ਕੱਢਣ ਲਈ ਬਲਦਾਂ ਨਾਲ ਚੱਲਣ ਵਾਲੇ ਛੇ ਕੋਹਲੂ ਸਨ, ਜਿਹੜੇ ਕਿ ਸਾਰੇ ਹੀ ਐਨੇ ਰੁੱਝੇ ਰਹਿੰਦੇ ਸਨ ਕਿ ਲੋਕਾਂ ਨੂੰ ਆਪਣੀ ਵਾਰੀ ਲਈ ਕਈ-ਕਈ ਘੰਟੇ ਉਡੀਕਣਾ ਪੈਂਦਾ ਸੀ । ਇੰਜਣ ਨਾਲ ਚੱਲਣ ਵਾਲੀ ਆਟਾ ਪੀਹਣ ਦੀ ਮਸ਼ੀਨ ਲੱਗਣ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੀ, ਪਰ ਲੋਕਾਂ ਵੱਲੋਂ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਪਲਾਟ ਲੈ ਕੇ ਕੋਠੀਆਂ ਬਣਾਉਣ ‘ਤੇ ਇਹ ਧਰਤੀ ਰੋਂਦੀ ਨਜ਼ਰ ਆਉਂਦੀ ਹੈ। ਪਿੰਡ ਘੁੰਮ ਕੇ ਦੇਖਿਆ ਤਾਂ ਬਹੁਤੇ ਮਕਾਨਾਂ ਨੂੰ ਤਾਲੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਲੱਗੇ ਜੰਗ ਤੋਂ ਅੰਦਾਜ਼ਾ ਲਗਦਾ ਹੈ ਕਿ ਜਿਵੇਂ ਸਾਲਾਂ ਤੋਂ ਇਨ੍ਹਾਂ ਨੂੰ ਕਿਸੇ ਮਾਲਕ ਦੇ ਹੱਥਾਂ ਦੀ ਛੋਹ ਦਾ ਇੰਤਜ਼ਾਰ ਹੈ। ਕਈਆਂ ਦੀਆਂ ਛੱਤਾਂ ਡਿੱਗ ਪਈਆਂ ਹਨ। ਕੀਮਤੀ ਸਾਮਾਨ ਵੀ ਮਲਬੇ ਹੇਠ ਦੱਬਿਆ ਦਿਸਦਾ ਹੈ,ਪਰ ਜੰਦਰੇ ਉਸੇ ਤਰ੍ਹਾਂ ਉਡੀਕ ਰਹੇ ਹਨ। ਸੁਨਿਆਰੇ ਅਤੇ ਬਾਣੀਏ ਸਭ ਜਲੰਧਰ ਸ਼ਹਿਰ ਚਲੇ ਗਏ, ਜਿੱਥੇ ਉਨ੍ਹਾਂ ਦੇ ਚੰਗੇ ਕਾਰੋਬਾਰ ਹਨ।
ਸੰਨ 1942 ਵਿੱਚ ਕਾਲਰੇ ਵਾਲੇ ਜਰਨੈਲ ਸਿੰਘ (ਜੈਲਾ) ਦੇ ਪੁਲਸ ਨਾਲ ਦਿਨ ਦੀਵੇ ਹੋਏ ਮੁਕਾਬਲੇ ਨੂੰ ਲੋਕ ਨਹੀਂ ਭੁੱਲੇ। ਜਰਨੈਲ ਸਿੰਘ ਆਪਣੇ ਦੋ ਸਾਥੀਆਂ ਨਾਲ ਹਜ਼ਾਰੇ ਰੱਬ ਦੀ ਹਵੇਲੀ ਠਹਿਰੇ ਹੋਏ ਸਨ। ਹਜ਼ਾਰਾ ਰੱਬ ਲਾਲਚ ਵਿੱਚ ਆ ਕੇ ਪੁਲਸ ਦਾ ਮੁਖਬਰ ਬਣ ਗਿਆ ਅਤੇ ਉਸ ਨੇ ਪੁਲਸ ਨੂੰ ਖ਼ਬਰ ਕਰ ਦਿੱਤੀ । ਅੰਗਰੇਜ਼ ਪੁਲਸ ਕਪਤਾਨ ਨੇ ਦੋ ਸੌ ਪੁਲਸ ਦੇ ਦਸਤੇ ਨਾਲ ਪਿੰਡ ਅਤੇ ਹਜ਼ਾਰਾ ਰੱਬ ਦਾ ਮਕਾਨ ਘੇਰ ਲਿਆ। ਹਜ਼ਾਰੇ ਰੱਬ ਤੋਂ ਉਨ੍ਹਾਂ ਦੀ ਰੋਟੀ ਵਿੱਚ ਜ਼ਹਿਰ ਜਾਂ ਬੇਹੋਸ਼ ਕਰਨ ਵਾਲੀ ਦਵਾਈ ਮਿਲਾਈ । ਜਦੋਂ ਹਜ਼ਾਰਾ ਰੱਬ ਆਪਣੇ ਦੋ ਭਤੀਜਿਆਂ ਨੂੰ ਨਾਲ ਲੈ ਕੇ ਰੋਟੀਆਂ ਦੀਆਂ ਥਾਲੀਆਂ ਲੈ ਕੇ ਗਿਆ ਤਾਂ ਜਰਨੈਲ ਸਿੰਘ ਨੇ ਦੇਖਿਆ ਕਿ ਅੱਜ ਉਸ ਦੇ ਹੱਥ ਕੰਬ ਰਹੇ ਹਨ। ਜਰਨੈਲ ਸਿੰਘ ਨੇ ਦਬਕਾ ਮਾਰ ਕੇ ਪੁੱਛਿਆ, ‘ਓ ਹਜ਼ਾਰਿਆ ਅੱਜ ਕੀ ਗੱਲ ਆ ?” ਸੁਣ ਕੇ ਉਸ ਦੇ ਹੱਥੋਂ ਆਂਡਿਆਂ ਦੀ ਭੁਰਜੀ ਵਾਲੀ ਪਲੇਟ ਡਿੱਗ ਪਈ। ਜਰਨੈਲ ਸਿੰਘ ਦੇ ਸਾਥੀ ਉਸ ਨੂੰ ਗੋਲੀ ਮਾਰਨ ਲੱਗੇ ਤਾਂ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਲੋਕਾਂ ਨੇ ਕਹਿਣਾ ਹੈ ਕਿ ਪਹਿਲਾਂ ਇਸ ਦੇ ਰੋਟੀਆਂ ਖਾਂਦੇ ਰਹੇ ਤੇ ਜਾਂਦੇ ਹੋਏ ਗੋਲੀ ਮਾਰ ਗਏ। ਹਜ਼ਾਰੇ ਨੂੰ ਕਿਹਾ ਜਾਹ! ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ । ਉਸ ਦੇ ਦੋਨੋਂ ਭਤੀਜਿਆਂ ਨੂੰ ਅੰਦਰ ਹੀ ਆਪਣੇ ਕੋਲ ਇੱਕ ਨੁਕਰੇ ਬਿਠਾ ਰੱਖਿਆ। ਪਿੰਡ ਦੇ ਜੈਲਦਾਰ ਗੰਡਾ ਸਿੰਘ ਸਰਬਰਾਹ ਨੂੰ ਅੱਗੇ ਕਰਕੇ ਐਸ.ਪੀ. ਅਤੇ ਹੋਰ ਪੁਲਸ ਅਫਸਰ ਜਦੋਂ ਪਹੁੰਚੇ ਤਾਂ ਜਰਨੈਲ ਸਿੰਘ ਨੇ ਦਰਵਾਜ਼ੇ ਨਾਲ ਮੰਜਾ ਖੜਾ ਕਰਕੇ ਰੌਸ਼ਨਦਾਰ ਵਿੱਚੀਂ ਦੇਖਿਆ ਤਾਂ ਉਨ੍ਹਾਂ ਜੈਲਦਾਰ ਨੂੰ ਪਰ੍ਹੇ ਹੋ ਜਾਣ ਲਈ ਕਿਹਾ, ਪਰ ਉਹ ਨਾ ਹੋਇਆ। ਪੁਲਸ ਵਾਲੇ ਆਪ ਜੈਲਦਾਰ ਦੇ ਪਿੱਛੇ ਲੁਕ ਕੇ ਖੜੇ ਸਨ। ਜਰਨੈਲ ਸਿੰਘ ਨੇ ਇੱਕ ਗੋਲੀ ਚਲਾਈ ਜਿਸ ਨਾਲ ਜ਼ੈਲਦਾਰ ਦੀ ਮੌਤ ਹੋ ਗਈ, ਦੂਜੀ ਨਾਲ ਇੱਕ ਸਿਪਾਹੀ ਜ਼ਖ਼ਮੀ ਹੋਇਆ। ਫਿਰ ਸਾਹਮਣੇ ਦੀ ਬਜਾਏ ਐਸ.ਪੀ. ਨਾਲ ਦੇ ਮਕਾਨ ਵਿੱਚੋਂ ਜਰਨੈਲ ਸਿੰਘ ਨੂੰ ਹਥਿਆਰ ਸੁੱਟਣ ਲਈ ਆਖਦਾ ਰਿਹਾ। ਫਿਰ ਪੁਲਸ ਸਾਹਮਣਿਓਂ ਜ਼ੈਲਦਾਰ ਦੇ ਚੁਬਾਰੇ ਦੇ ਬਨੇਰਿਆਂ ਦੀਆਂ ਮਘੋਰੀਆਂ ਵਿੱਚੋਂ ਗੋਲੀਆਂ ਚਲਾਉਣ ਲੱਗੀ। ਜਰਨੈਲ ਸਿੰਘ ਨੇ ਥਰੀ-ਨਟ-ਥਰੀ ਦਾ ਨਿਸ਼ਾਨਾ ਲਾ ਕੇ ਗੋਲੀ ਚਲਾਈ ਤਾਂ ਇਕ ਮੁਸਲਮਾਨ ਥਾਣੇਦਾਰ ਦੇ ਕੁੱਲੇ ਵਿੱਚ ਲੱਗੀ ਤੇ ਉਹ ਕੁੱਲਾ ਅਸਮਾਨ ਵਿੱਚ ਉੱਡਦਾ ਦਿਸਿਆ। ਮਕਾਨ ਦੀ ਛੱਤ ਪੱਟ ਕੇ ਜਦੋਂ ਪਹਿਲੀ ਇੱਟ ਹੀ ਪੁੱਟੀ ਤਾਂ ਇੱਕ ਗੋਲੀ ਉਸ ਗਲੀ ਵਿੱਚ ਮਾਰੀ, ਜੋ ਉੱਪਰ ਖੜ੍ਹੇ ਸਿਪਾਹੀ ਦੇ ਪੱਟ ਵਿੱਚ ਲੱਗੀ। ਫਿਰ ਕਿਸੇ ਨੇ ਹੋਰ ਇੱਟ ਪੁੱਟਣ ਦਾ ਹੌਂਸਲਾ ਨਾ ਕੀਤਾ। ਦੁਪਹਿਰ ਤੋਂ ਸ਼ਾਮ ਦੇ ਹਨੇਰੇ ਤੱਕ ਮੁਕਾਬਲਾ ਚਲਦਾ ਰਿਹਾ। ਜਰਨੈਲ ਸਿੰਘ ਨੇ ਆਪਣੇ ਸਾਥੀਆਂ ਨੂੰ ਸੁਚੇਤ ਕੀਤਾ ਕਿ ਕੁਝ ਸੈਕਿੰਡਾਂ ਦਾ ਸਾਨੂੰ ਸਮਾਂ ਮਿਲਣਾ ਹੈ, ਜਿਸ ਵਿੱਚ ਅਸੀਂ ਇਹ ਸਾਹਮਣੇ ਵਾਲੀ ਗਲੀ ਪੂਰੀ ਤੇਜ਼ੀ ਨਾਲ ਪਾਰ ਕਰਨੀ ਹੈ। ਉਨ੍ਹਾਂ ਹਜ਼ਾਰੇ ਰੱਬ ਤੋਂ ਦੋਨੋਂ ਭਤੀਜਿਆਂ ਨੂੰ ਅੱਗੇ ਕਰਕੇ ਕਿਹਾ ਕਿ ਉਹ ਆਪਣੇ ਹੱਥ ਉੱਪਰ ਚੁੱਕ ਕੇ ਆਖਣ ‘ਸਾਹਿਬ ਅਸੀਂ ਹਥਿਆਰ ਸੁੱਟ ਦਿੱਤੇ’। ਇਸ ਤਰ੍ਹਾਂ ਕਰਨ ਨਾਲ ਪੁਲਸ ਵਾਲਿਆਂ ਗੋਲੀ ਨਾ ਚਲਾਈ ਤੇ ਉਨ੍ਹਾਂ ਮੁੰਡਿਆਂ ਦੇ ਪਿੱਛੇ-ਪਿੱਛੇ ਜਰਨੈਲ ਸਿੰਘ ਹੁਰੀਂ ਤੀਰ ਦੀ ਤਰ੍ਹਾਂ ਬਚ ਕੇ ਨਿਕਲ ਗਏ। ਬਾਬਾ ਮਤੀ ਪਹੁੰਚ ਕੇ ਮੱਥਾ ਟੇਕਿਆ ਅਤੇ ਹਵਾਈ ਫਾਇਰ ਕਰਕੇ ਪੁਲਸ ਨੂੰ ਸੂਚਿਤ ਕਰ ਗਏ ਕਿ ਅਸੀਂ ਇਸ ਪਾਸੇ ਹਾਂ। ਪੁਲਸ ਵਾਲੇ ਡਰਦੇ ਮਾਰੇ ਪਿੰਡ ਦੇ ਦੂਜੇ ਪਾਸੇ ਨੂੰ ਭੱਜ ਗਏ। ਚੋਅ ਦੇ ਵਗਦੇ ਪਾਣੀ ਵਿੱਚ ਮੂੰਹ ਹੱਥ ਧੋਦਿਆਂ ਨੂੰ ਗੱਲਾਂ ਕਰਦਿਆਂ ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਆਖ ਰਹੇ ਸਨ ਅੱਜ ਤਾਂ ਮੌਤ ਦੇ ਮੂੰਹ ‘ਚੋਂ ਅੱਲਾ ਨੇ ਬਚਾਇਆ ਹੈ। ਜਰਨੈਲ ਸਿੰਘ (ਜੈਲੇ) ਨੂੰ ਫੜਨ ਤੋਂ ਬਹੁਤੀ ਪੁਲਸ ਵਾਲੇ ਮੁਸਲਮਾਨ ਪਠਾਨ ਸਨ। ਪਿੰਡ ਵਿੱਚ ਇਕ ਲੜਕੀਆਂ ਦਾ ਹਾਇਰ ਸੈਕੰਡਰੀ ਸਕੂਲ, ਇੱਕ ਖਾਲਸਾ ਕਾਲਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ, ਦੋ ਪ੍ਰਾਈਵੇਟ ਪਬਲਿਕ ਸਕੂਲ, ਇੱਕ ਗੌਰਮਿੰਟ ਐਲੀਮੈਂਟਰੀ ਸਕੂਲ, ਡਿਸਪੈਂਸਰੀ, ਪੰਜਾਬ ਅਤੇ ਸਿੰਧ ਬੈਂਕ, ਬਿਜਲੀ ਬੋਰਡ ਦਾ ਦਫਤਰ ਵਗੈਰਾ ਸਭ ਸਹੂਲਤਾਂ ਮੌਜੂਦ ਹਨ। ਫਿਰ ਵੀ ਇਹ ਕਹਿਣਾ ਪੈ ਰਿਹਾ ਹੈ ਕਿ ਇਸ ਪਿੰਡ ਦੀ ਸ਼ਾਨ ਹੋਰ ਪਿੰਡਾਂ ਦੇ ਮੁਕਾਬਲੇ ਪਹਿਲਾਂ ਨਾਲੋਂ ਘਟੀ ਹੈ । ਨਸਰਾਲਾ ਚੋਅ ਦੇ ਕੰਢੇ ਹੋਣ ਕਰਕੇ ਹੜ੍ਹਾਂ ਦੀ ਮਾਰ ਨੇ ਘਰਾਂ ਦਾ ਕਾਫ਼ੀ ਨੁਕਸਾਨ ਕੀਤਾ, ਜਿਸ ਤੋਂ ਡਰਦੇ ਲੋਕ ਇਸ ਪਿੰਡ ਵਿੱਚ ਮਕਾਨ ਬਣਾ ਕੇ ਰਾਜ਼ੀ ਨਹੀਂ। ਕਾਫੀ ਲੋਕ ਯੂਰਪ ਦੇ ਮੁਲਕਾਂ, ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਵਿੱਚ ਗਏ ਹੋਏ ਹਨ। ਪਿੰਡ ਵਿੱਚ ਤਕਰੀਬਨ ਸੌ ਕੁ ਘਰ ਹਰੀਜਨਾਂ ਦੇ, ਦੋ ਘਰ ਬਾਲਮੀਕੀਆਂ ਦੇ, ਦਸ ਘਰ ਝੀਓਰਾਂ ਦੇ ਅਤੇ ਨੌਂ ਘਰ ਲੁਹਾਰਾਂ-ਤਰਖਾਣਾਂ ਦੇ ਹਨ। ਪਿੰਡ ਦੀਆਂ ਵੋਟਾਂ ਦੀ ਗਿਣਤੀ 2700 ਦੇ ਕਰੀਬ ਹੈ।
Credit – ਵਾਸਦੇਵ ਸਿੰਘ ਪਰਹਾਰ