Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਘੁੜਿਆਲ

ਪਿੰਡ ਘੁੜਿਆਲ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ: 60 ਹੈ ਅਤੇ ਇਸ ਦਾ ਰਕਬਾ ਜ਼ਮੀਨ 241 ਹੈਕਟੇਅਰ ਹੈ। ਇਹ ਪਿੰਡ ਹੁਸ਼ਿਆਰਪੁਰ-ਜਲੰਧਰ ਸੜਕ ਤੇ ਪਿੰਡ ਕਠਾਰ ਤੋਂ ਦੋ ਕੁ ਮੀਲ ਦੱਖਣ ਵਲ ਸਥਿਤ ਹੈ। ਇਹ ਪਿੰਡ ਭੱਟੀ ਅਤੇ ਪੁਆਰ ਗੋਤ ਦੇ ਰਾਜਪੂਤਾਂ ਦੀ ਮਾਲਕੀ ਹੈ।

ਭੱਟੀ ਗੋਤ ਦਾ ਮੁੱਢ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਤੋਂ ਸ਼ੁਰੂ ਹੋਇਆ। ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਦਵਾਰਕਾ ਤੋਂ ਮੁਲਤਾਨ ਦੇ ਰਸਤੇ ਅਫਗਾਨਿਸਤਾਨ ਵਲ ਚਲੇ ਗਏ। ਗਜ਼ਨੀ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ। ਜੈਸਲਮੇਰ ਦੇ ਰਿਕਾਰਡ ਵਿਚ ਭੱਟੀਆਂ ਦਾ ਅਫਗਾਨਿਸਤਾਨ ਤੋਂ ਵਾਪਸ ਆਉਣ ਬਾਰੇ ਪਤਾ ਨਹੀਂ ਲਗਦਾ। ਹੋ ਸਕਦਾ ਹੈ ਕਿ ਮਹਾਨ ਸਿਕੰਦਰ ਜਾਂ ਹੋਰ ਉੱਤਰ-ਪੱਛਮ ਵੱਲੋਂ ਉੱਠੀਆਂ ਲੜਾਕੂ ਕੌਮਾਂ ਨੇ ਉਹਨਾਂ ਨੂੰ ਉਧਰੋਂ ਕੱਢਿਆ ਹੋਵੇ । ਰਾਠੌਰਾਂ ਦੇ ਫੈਲਾਅ ਤੋਂ ਪਹਿਲਾਂ ਸਾਰੇ ਮਾਰੂਥਲ ਵਿਚ ਭੱਟੀਆਂ ਦੀ ਚੜ੍ਹਤ ਸੀ। ਜਿਹਲਮ, ਸ਼ਾਹਪੁਰ ਅਤੇ ਮੀਆਂਵਾਲੀ ਦਾ ਪਹਾੜੀ ਖੇਤਰ ਜਿਸਨੂੰ ਸਾਲਟ ਰੇਂਜ ਕਹਿੰਦੇ ਹਨ (ਹੁਣ ਪਾਕਿਸਤਾਨ) ਵਿਖੇ ਜਾਦਵਾਂ (ਭੱਟੀਆਂ) ਦਾ ਰਾਜ ਸੀ। ਇਸ ਬਾਰੇ ਬਾਬਰ ਨੇ ਤੋਜਕੇ ਬਾਬਰੀ ਵਿਚ ਲਿਖਿਆ ਹੈ। ਕਿ ਭੀਰਾ ਅਤੇ ਨੀਲਆਬ ਦੇ ਇਲਾਕੇ ਵਿਚ ਜੋ ਕਿ ਕਸ਼ਮੀਰ ਦੇ ਪਹਾੜਾਂ ਤੋਂ ਹਟ ਕੇ 14 ਮੀਲ ਦਰਿਆ ਸਿੰਧ ਤਕ ਹੈ ਵਿੱਚ ਜਾਦਵ ਅਤੇ ਜੰਜੂਆ ਲੋਕਾਂ ਦਾ ਰਾਜ ਹੈ। ਵਸਾਖਾ ਸਿੰਘ ਸੰਤ ਸਿਪਾਹੀ ਜਨੇਤਪਰ ਅਨੁਸਾਰ

“ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤੇ ਜੱਟਾਂ ਦ ਪਿਛੋਕੜ ਰਾਜਪੂਤਾਂ ਵਿਚੋਂ ਹੈ। ਸੰਨ 1153 ਵਿਚ ਭੱਟੀ ਗੋਤ ਦਾ ਆਦਿ ਰਾਓ, ਮੁਹੰਮਦ ਗੌਰੀ ਨਾਲ ਲੜਦਾ ਸ਼ਹੀਦ ਹੋਇਆ। ਇਹ ਲੜਾਈ ਹਿਸਾਰ ਕੋਲ ਹੋਈ। ਉਸਦਾ ਪੁੱਤਰ ਖੀਵਾ ਰਾਓ ਉਸ ਪ੍ਰਾਂਤ ਦਾ ਚੌਧਰੀ ਬਣਿਆ ਤਾਂ ਉਸ ਨੇ ਸਰਸਾ ਨੂੰ ਆਪਣੀ ਰਾਜਧਾਨੀ ਬਣਾਇਆ। ਉਸ ਨੇ ਲਧੂ ਕੋਟੀਏ ਬਾਸੀੜੇ ਦੀ ਪੁੱਤਰੀ ਨਾਲ ਵਿਆਹ ਕੀਤਾ। ਕਾਰਮ ਇਹ ਕੀਤੀ ਕਿ ਜੋ ਏਸ ਤੋਂ ਪੁੱਤਰ ਹੋਏ ਉਹ ਰਾਜਪੂਤ ਕਹਾਉਣ ਦੀ ਬਜਾਏ ਜੱਟ ਕਹਾਵੇਗਾ। ਖੀਵਾ ਰਾਓ ਦੇ ਘਰ ਸਿੱਧੂ ਨਾਂਅ ਦਾ ਪੁੱਤਰ ਪੈਦਾ ਹੋਇਆ। ਜੈਸਲਮੇਰੀਆਂ ਨੇ ਉਸਨੂੰ ਖੀਵਾ ਖੋਟਾ ਆਖ ਕੇ ਆਪਣੇ ਵਿਚੋਂ ਤਿਆਗ ਦਿੱਤਾ ਤਾਂ ਖੀਵੇ ਨੇ ਵੀ ਆਪਣੇ ਆਪ ਨੂੰ ਪੱਕਾ ਜੱਟ ਕਹੇ ਜਾਣ ਦਾ ਵਿਸਆਪਨ ਦੇ ਦਿੱਤਾ। ਇਹ ਮੰਗਪਾਈ ਘਟਨਾ ਸੰਨ 1210 ਈ: ਦੇ ਲਗਭਗ ਹੋਈ। ਸਿੱਧੂ ਦੀ ਦਸਵੀਂ ਪੀੜ੍ਹੀ ਵਿਚ ਬੈਰਾੜ ਹੋਇਆ ਜਿਸ ਨੇ ਸੰਨ 1525-26 ਵਿਚ ਬਾਬਰ ਦੀ ਮਦਦ ਕਰਕੇ ਭਟਿਆਣੇ ਦੀ ਚੌਧਰ ਪ੍ਰਾਪਤ ਕੀਤੀ ।”

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਚੰਦ ਫਤਿਹਪੁਰੀ ਜੋ ਨਵਾਂ ਜ਼ਮਾਨਾ ਦੇ ਸਬ ਐਡੀਟਰ ਅਤੇ ਜਲੰਧਰ ਜ਼ਿਲ੍ਹਾ ਕਮਿਊਨਿਸਟ ਪਾਰਟੀ ਦੇ ਪ੍ਰਧਾਨ ਹਨ ਅਤੇ ਸਿਧੂ ਗੋਤ ਦੇ ਹਨ ਨੇ ਜਲੰਧਰ ਤੋਂ ਛਪਣ ਵਾਲੀ ਰੋਜ਼ਾਨਾ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਵਿਚ ਮਿਤੀ 18 ਅਤੇ 25 ਅਪਰੈਲ 2004 ਨੂੰ ਲਿਖਿਆ ਨੰ ਬਸਤ ਸ਼ੀ ਪਲੱਸ ਲਾਮਾਈ ਧੀ ਪੀ ਛੇਵੀਂ ਸਦੀ ਦੇ ਪਹਿਲੇ ਅੱਧ ਵਿੱਚ ਇੱਕ ਮਹਾਂ ਰਾਓ ਭੱਟੀ ਨਾਂਅ ਦਾ ਰਾਜਪੂਤ ਯੋਧਾ ਸਿਆਲਕੋਟ ਦੀ ਗੱਦੀ ਉੱਤੇ ਬੈਠਾ। ਇਸ ਦੇ ਨਾਂਅ ਉੱਤੇ ਹੀ ਉਸ ਦੀ ਔਲਾਦ ਯਾਦਵ ਰਾਜਪੂਤਾਂ ਤੋਂ ਭੱਟੀ ਰਾਜਪੂਤ ਅਖਵਾਉਣ ਲੱਗ ਪਈ। ਆਪਣੀ ਪੂਰਬ ਦੀ ਮੁਹਿੰਮ ਵਿੱਚ ਜਦੋਂ ਮਹਾਂ ਰਾਓ ਭੱਟੀ ਕਾਨ੍ਹਪੁਰ ਦੇ ਰਾਜੇ ਬੀਰ ਭਾਨ ਨੂੰ ਹਰਾਕੇ ਵਾਪਸ ਮੁੜਿਆ ਤਾਂ ਉਸ ਨੇ ਘੱਗਰ ਤੇ ਸਤਿਲੁਜ ਵਿਚਕਰਾਲੇ ਬੇਅਬਾਦ ਇਲਾਕੇ ਨੂੰ ਆਬਾਦ ਕਰਨ ਦੀ ਸੋਚੀ। ਉਦੋਂ ਤੱਕ ਇਹ ਲੰਮਾ-ਚੌੜਾ ਇਲਾਕਾ ਰੋਹੀ ਬੀਆਬਾਨ ਸੀ । ਜੰਡਾਂ, ਕਰੀਰਾਂ, ਵਣਾਂ ਤੇ ਕੰਡਿਆਲੀਆਂ ਝਾੜੀਆਂ ਵਾਲੇ ਇਸ ਇਲਾਕੇ ਨੂੰ ਲੱਖੀ ਜੰਗਲ ਕਿਹਾ ਜਾਂਦਾ ਸੀ। ਜੱਦੀ-ਪੁਸ਼ਤੀ ਜੱਟ ਕਬੀਲਿਆਂ ਦੇ ਟਾਵੇਂ-ਟਾਵੇਂ ਟੋਲਿਆਂ ਤੋਂ ਇਲਾਵਾ ਦੂਰ-ਦੂਰ ਤੱਕ ਵਸੋਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ । 0ਉ ਨੂੰ ਨਯਉ ਨੂੰ ਮਿੱਠੇ 15 ਲਿ ਆਪਣੀ ਸੋਚ ਨੂੰ ਸਾਕਾਰ ਕਰਨ ਲਈ ਰਾਓ ਭੱਟੀ ਨੇ ਆਪਣੇ ਨਾਂਅ ਉੱਤੇ ਭੱਟੀਇੰਡਾ (ਬਠਿੰਡਾ) ਨਗਰ ਵਸਾਇਆ ਅਤੇ ਬਾਹਰੋਂ ਲੋਕਾਂ ਨੂੰ ਲਿਆ ਕੇ ਇਸ ਇਲਾਕੇ ਵਿੱਚ ਆਬਾਦ ਕੀਤਾ। ਅੱਗੋਂ ਜਾ ਕੇ ਰਾਓ ਭੱਟੀ ਦੀ ਔਲਾਦ ਨੇ ਆਪਣੇ ਇਲਾਕੇ ਨੂੰ ਹੋਰ ਵਧਾਉਣ ਲਈ ਸਿਰਸਾ, ਅਬੋਹਰ ਤੇ ਮਲੋਟ ਆਦਿ ਨਗਰ ਵਸਾਏ ਤੇ ਇਹਨਾਂ ਦੁਆਲੇ ਆਪਣੀਆਂ ਹਕੂਮਤਾਂ ਕਾਇਮ ਕੀਤੀਆਂ।

ਰਾਓ ਭੱਟੀ ਤੋਂ ਕਈ ਪੁਸ਼ਤਾਂ ਬਾਅਦ ਬਠਿੰਡੇ ਦੀ ਗੱਦੀ ‘ਤੇ ਰਾਓ ਖੀਵਾ ਬੈਠਾ। ਰਾਓ ਖੀਵੇ ਨੇ ਆਪਣੀ ਕੁਲ ਰੀਤ ਤੋੜ ਕੇ ਲੱਧੂ ਕੋਟ ਦੇ ਇੱਕ ਸਰਾਓ ਗੋਤ ਦੇ ਜੱਟ ਦੀ ਧੀ ਨਾਲ ਵਿਆਹ ਕਰਵਾ ਲਿਆ। ਰਾਜਪੂਤ ਭਾਈਚਾਰੇ ਨੇ ਉਸ ਉੱਤੇ ਕੁਲ ਰੀਤੀ ਤੋੜਣ ਦਾ ਦੋਸ਼ ਲਾ ਕੇ ਉਸ ਨੂੰ ਭਾਈਚਾਰੇ ਵਿਚੋਂ ਛੇਕ ਦਿੱਤਾ । ਰਾਓ ਖੀਵਾ ਭਾਈਚਾਰੇ ਦੀ ਅਲਹਿਦਗੀ ਸਵੀਕਾਰ ਕਰ ਜੱਟਾਂ ਨਾਲ ਮਿਲ ਗਿਆ। ਉਸ ਦੇ ਜੱਟ ਭਾਈਚਾਰਾ ਗ੍ਰਹਿਣ ਕਰ ਲੈਣ ਨਾਲ ਹੀ ਇੱਕ ਨਵੇਂ ਕਬੀਲੇ ਦਾ ਮੁੱਢ ਬੱਝ ਗਿਆਪਨ ਧੂਲ ਨੇ ਸਉ ਡਤ ਰਾਓ ਖੀਵੇ ਦੀ ਜੱਟ ਰਾਣੀ ਦੇ ਪੇਟੋਂ ਇੱਕ ਲੜਕੇ ਨੇ ਜਨਮ ਲਿਆ। ਰਾਓ ਭੱਟੀ ਦੀਆਂ ਰਾਜਪੂਤ ਰਾਣੀਆਂ ਨੇ ਈਰਖਾ ਵੱਸ ਦਾਈ ਨੂੰ ਨਾਲ ਮਿਲਾ ਕੇ ਇਸ ਲੜਕੇ ਨੂੰ ਬਾਹਰ ਸੁਟਾ ਦਿੱਤਾ, ਜਿਸ ਨੂੰ ਇੱਕ ਮੋਚੀ ਚੁੱਕ ਕੇ ਆਪਣੇ ਘਰ ਲੈ ਗਿਆ । ਜਦੋਂ ਰਾਓ ਖੀਵੇ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਸ ਨੇ ਮੋਚੀ ਦੇ ਘਰੋਂ ਬੱਚੇ ਨੂੰ ਮੰਗਵਾਇਆ ਤੇ ਸ਼ੁਧੀਕਰਨ ਕਰਵਾ ਕੇ ਉਸ ਦਾ ਨਾਂਅ ਸਿੱਧੂ ਰਾਓ ਰੱਖਿਆ। ਇਹੋ ਸਿੱਧੂ ਰਾਓ ਬਾਅਦ ਵਿੱਚ ਸਿੱਧੂ ਗੋਤ ਦਾ ਬਾਨੀ ਬਣਿਆ। ਪਿੱਛੋਂ ਜਾ ਕੇ ਇਸੇ ਦੀ ਅੰਸ਼ ਨੇ ਲੰਮਾਂ ਸਮਾਂ ਇਸ ਸਮੁੱਚੇ ਲੱਖੀ ਜੰਗਲ ਇਲਾਕੇ ‘ਤੇ ਰਾਜ ਕੀਤਾ ।

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਸਿੱਧੂ ਰਾਓ ਦੀ ਮੌਤ ਤੋਂ ਬਾਅਦ ਇਸ ਦੇ ਬੇਟਿਆਂ ਤੋਂ ਬਠਿੰਡੇ ਦੀ ਰਾਜ ਗੱਦੀ ਖੁੱਸ ਗਈ ਤੇ ਲੰਮਾ ਸਮਾਂ ਸਿੱਧੂ ਦੀ ਅੰਸ਼ ਰਾਜ ਸੱਤਾ ਤੋਂ ਵਾਂਝੀ ਰਹੀ। ਸਿੱਧੂ ਤੋਂ ਦਸਵੀਂ ਪੁਸ਼ਤ ਵਿੱਚ ਇੱਕ ਰਾਓ ਬਰਾੜ ਨਾਂਅ ਦਾ ਯੋਧਾ ਪੈਦਾ ਹੋਇਆ। ਇਸ ਨੇ ਆਪਣੀ ਫੌਜ ਤਿਆਰ ਕਰਕੇ ਭੱਟੀ ਰਾਜਪੂਤਾਂ ਨਾਲ ਟੱਕਰ ਲਈ ਤੇ ਉਨ੍ਹਾਂ ਨੂੰ ਬਠਿੰਡੇ ਵਿੱਚੋਂ ਕੱਢ ਦਿੱਤਾ। ਆਪਣੀ ਜੱਦੀ ਰਿਆਸਤ ਦੀ ਸੱਤਾ ਮੁੜ ਆਪਣੇ ਹੱਥ ਲੈ ਲੈਣ ਕਾਰਨ ਰਾਓ ਬਰਾੜ ਆਪਣੇ ਭਾਈਚਾਰੇ ਦਾ ਹੀਰੋ ਬਣ ਗਿਆ। ਇਸ ਤਰ੍ਹਾਂ ਸਾਡੇ ਦੂਹਰੇ ਗੋਤ ਦਾ ਜਨਮ ਹੋਇਆ। ਉਸ ਦੀ ਅੰਸ਼ ਆਪਣੇ ਆਪ ਨੂੰ ਸਿੱਧੂ ਬਰਾੜ ਅਖਵਾਉਣ ਲੱਗੀ।

ਸਿੱਧੂ ਜੱਟ ਨਸਲ ਦੋ ਨਸਲਾਂ ਦਾ ਮਿਲਾਪ ਸੀ। ਪਿਓ ਵੱਲੋਂ ਰਾਜਪੂਤ ਤੇ ਮਾਂ ਵੱਲੋਂ ਜੱਟ। ਦਾਦਕਿਆਂ ਵੱਲੋਂ ਮਾਰਧਾੜ ਤੇ ਨਾਨਕਿਆਂ ਵੱਲੋਂ ਖੇਤੀ ਦਾ ਧੰਦਾ ਇਸ ਨੂੰ ਵਿਰਸੇ ਵਜੋਂ ਮਿਲਿਆ ਸੀ । ਉਸ ਪਾਸ ਕਿਰਤ ਦੇ ਦੋ ਸੰਦ ਸਨ, ਤਲਵਾਰ ਤੇ ਹਲ੍ਹ। ਇਸੇ ਕਾਰਣ ਇਹ ਦੂਸਰੇ ਜੱਟ ਕਬੀਲਿਆਂ ਨਾਲੋਂ ਵਿਲੱਖਣ ਸੀ। ਦੂਜੇ ਇਲਾਕਿਆਂ ਵਿੱਚ ਲੁਟਾਂ-ਮਾਰਾਂ ਕਰਨਾ ਤੇ ਗੁਜਾਰੇ ਜੋਗੀ ਖੇਤੀ ਕਰਨਾ ਇਹਨਾਂ ਦਾ ਕਸਬ ਸੀ।

ਸਿੱਖ ਗੁਰੂਆਂ ਦੀ ਸੰਗਤ ਨੇ ਇਹਨਾਂ ਦਾ ਕਾਇਆ ਕਲਪ ਕੀਤਾ। ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦਾ ਇਸ ਇਲਾਕੇ ਵਿੱਚ ਬਾਦਸ਼ਾਹ ਸ਼ਾਹ ਜਹਾਂ ਦੀਆਂ ਫੌਜਾਂ ਨਾਲ ਮੁਕਾਬਲਾ ਹੋਇਆ ਤਾਂ ਸਿੱਧੂ-ਬਰਾੜ ਵੰਸ ਦੇ ਮੋਹਣ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਇਸ ਸੇਵਾ ਤੋਂ ਖੁਸ਼ ਹੋ ਕੇ, ਮੋਹਣ ਜਿਹੜਾ ਆਪਣੇ ਪਿਤਾ ਦੀ ਜੰਗ ਵਿੱਚ ਮੌਤ ਪਿੱਛੋਂ ਬੇਘਰਿਆਂ ਵਾਂਗ ਥਾਂ-ਥਾਂ ਭਟਕ ਰਿਹਾ ਸੀ, ਦੀ ਸਹਾਇਤਾ ਕਰਕੇ ਮਹਿਰਾਜ ਤੇ ਇਸ ਦੇ ਆਲੇ-ਦੁਆਲੇ ਦੇ ਬਹੁਤ ਸਾਰੇ ਇਲਾਕੇ ਉੱਤੇ ਉਸ ਦਾ ਕਬਜ਼ਾ ਕਰਵਾ ਦਿੱਤਾ। ਇਸ ਦੇ ਨਾਲ ਹੀ ਇਹ ਕਬੀਲਾ ਸਿੱਖ ਧਰਮ ਨਾਲ ਜੁੜ ਗਿਆ। ਭੱਟੀ ਰਾਜਪੂਤਾਂ ਨਾਲ ਹੋਈ ਇੱਕ ਲੜਾਈ ਵਿੱਚ ਮੋਹਣ ਆਪਣੇ ਦੋ ਬੇਟਿਆਂ ਰੂਪ ਚੰਦ ਤੇ ਕੁਲ ਚੰਦ ਸਮੇਤ ਮਾਰਿਆ ਗਿਆ। ਇੱਕ ਵਾਰ ਜਦੋਂ ਛੇਵੇਂ ਪਾਤਸ਼ਾਹ ਮਹਿਰਾਜ ਆਏ ਤਾਂ ਉਨ੍ਹਾਂ ਲੜਾਈ ਵਿੱਚ ਮਾਰੇ ਗਏ ਰੂਪ ਚੰਦ ਦੇ ਬੇਟੇ ਫੂਲ ਬਾਰੇ ਕਿਹਾ ਕਿ ਫੂਲ ਬਹੁਤ ਫਲੇ ਫੁਲੇਗਾ। ਇਸ ਦੀ ਸੰਤਾਨ ਦੇ ਘੋੜੇ ਸਤਲੁਜ ਤੋਂ ਜਮਨਾ ਤੱਕ ਦਾ ਪਾਣੀ ਪੀਣਗੇ।

ਉਨ੍ਹਾਂ ਸਮਿਆਂ ਵਿੱਚ ਇਸ ਇਲਾਕੇ ਦੇ ਲੋਕਾਂ ਦੀ ਗੁਰੂ ਘਰ ‘ਤੇ ਅਥਾਹ ਸ਼ਰਧਾ ਸੀ। ਗੁਰਾਂ ਦੇ ਮੁਖੋਂ ਉਚਾਰੇ ਇਹਨਾਂ ਸ਼ਬਦਾਂ ਨੇ ਭਾਈਚਾਰੇ ਵਿੱਚ ਫੂਲ ਮਸ਼ਹੂਰ ਕਰ ਦਿੱਤਾ। ਫੂਲ ਦੇ ਜਵਾਨ ਹੋਣ ਬਾਅਦ ਸਾਰੇ ਭਾਈਚਾਰੇ ਵਿੱਚ ਫੂਲ ਮਸ਼ਹੂਰ ਕਰ ਦਿੱਤਾ। ਫੂਲ ਦੇ ਜਵਾਨ ਹੋਣ ਬਾਅਦ ਸਾਰੇ ਭਾਈਚਾਰੇ ਨੇ ਉਸ ਨੂੰ ਆਪਣਾ ਆਗੂ ਮੰਨ ਲਿਆ। ਨੌਜਵਾਨ ਲੜਾਕੇ ਫੂਲ ਦੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਫੂਲ ਨੇ ਆਪਣੀ ਤਾਕਤ ਵਧਾ ਕੇ ਪਿੰਡ ਫੂਲ ਵਸਾ ਕੇ ਇਥੇ ਇਕ ਕਿਲਾ ਬਣਾ ਲਿਆ। ਜਿੱਤਾਂ ਫੂਲ ਦੇ ਪੈਰ ਚੁੰਮਣ ਲੱਗੀਆਂ। ਇਸ ਯੋਧੇ ਦੇ ਨਾਂਅ ਉੱਤੇ ਪਿਛੋਂ ਜਾ ਕੇ ਫੂਲਕੀਆਂ ਰਿਆਸਤਾਂ ਹੋਂਦ ਵਿੱਚ ਆਈਆਂ।

ਪਿੰਡ ਦਾ ਨਾਂਅ ਘੋੜਸ਼ਾਲ ਤੋਂ ਘੁੜਿਆਲ ਬਣਿਆ ਦੱਸਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਪਿੰਡ ਅਜੜਾਮ (ਇਥੋਂ ਇਕ ਮੀਲ ਪੂਰਬ) ਇਕ ਰਾਜ ਦੀ ਰਾਜਧਾਨੀ ਹੁੰਦਾ ਸੀ। ਇਸ ਪਿੰਡ ਦੇ ਖੰਡਰ ਇਸ ਗੱਲ ਦੀ ਗਵਾਹੀ ਭਰਦੇ ਹਨ। ਉਸ ਰਾਜੇ ਦਾ ਘੋੜਿਆਂ ਦਾ ਤਬੇਲਾ, ਪਿੰਡ ਘੁੜਿਆਲ ਵਾਲੀ ਥਾਂ ਹੁੰਦਾ ਸੀ ਅਤੇ ਇਸਨੂੰ ਘੋੜਸ਼ਾਲ ਕਹਿੰਦੇ ਸਨ। ਪਿੰਡ ਦੀ ਬਹੁਤੀ ਵਸੋਂ ਗੁਰਸਿੱਖੀ ਖਿਆਲਾਂ ਦੀ ਹੈ। ਪਿੰਡ ਦੀਆਂ ਦੋ ਹੀ ਪੱਤੀਆਂ ਹਨ-ਭੱਟੀ (ਮਿਹਤਰੀਆਂ) ਦੀ ਪੱਤੀ ਅਤੇ ਪੁਆਰਾਂ ਦੀ ਪੱਤੀ।

24 ਤੋਂ 26 ਫਰਵਰੀ ਸੰਨ 1922 ਨੂੰ ਇਸ ਪਿੰਡ ਵਿੱਚ ਬੜਾ ਭਾਰੀ ਧਾਰਮਿਕ ਦੀਵਾਨ ਸਜਾਇਆ ਗਿਆ। ਅੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਵੀ ਇਸ ਦੀਵਾਨ ਵਿਚ ਹਾਜ਼ਰ ਸਨ। ਉਹਨੀ ਦਿਨੀ ਇੰਗਲੈਂਡ ਤੋਂ ਪ੍ਰਿੰਸ ਆਫ ਵੇਲਜ਼, ਸ਼ਾਹਿਜ਼ਾਦਾ, ਭਾਰਤ ਵਿੱਚ ਆਇਆ ਹੋਇਆ ਸੀ । ਅੰਗਰੇਜ਼ ਪ੍ਰਸਤ ਉਸਦੇ ਗਲ੍ਹ ਵਿਚ ਫੁੱਲਾਂ ਦੇ ਹਾਰ ਪਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਇਸ ਦੀਵਾਨ ਵਿਚ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਮਿਆਨ ਵਿੱਚੋਂ ਤਲਵਾਰ ਧੂਹ ਕੇ ਗਰਜਵੀਂ ਆਵਾਜ਼ ਵਿਚ ਤਕਰੀਰ ਕੀਤੀ “ਮੈਂ ਐਲਾਨ ਕਰਦਾ ਹਾਂ ਕਿ ਮੈਂ ਆਪਣੇ ਚਕਰਵਤੀ ਜੱਥੇ ਦੇ ਬਾਹੂਬਲ ਨਾਲ ਸ਼ਹਿਜ਼ਾਦੇ ਦੇ ਗਲ੍ਹ ਵਿਚ ਬੰਬਾਂ ਦੇ ਹਾਰ ਪਾਵਾਂਗਾ” ਸੁਣ ਕੇ ਜਲਸੇ ਵਿੱਚ ਹਾਜ਼ਰ ਲੋਕਾਂ ਨੇ ਬੋਲੋ ਸੋ ਨਿਹਾਲ-ਸਤਿ ਸ੍ਰੀ ਅਕਾਲ ਦੋ ਜੈਕਾਰੇ ਐਨੇ ਜੋਸ਼ ਨਾਲ ਬੁਲਾਏ ਕਿ ਆਸਾਮਾਨ ਗੂੰਜ ਉੱਠਿਆ। ਕਿਸ਼ਨ ਸਿੰਘ ਬਬਰ ਦੀ ਇਸ ਤਕਰੀਰ ਬਾਰੇ ਗਵਾਹੀ ਬਬਰ ਅਕਾਲੀ ਟਰਾਇਲ ਕੇਸ ਦੀ ਫਾਈਲ ਤੇ ਗਵਾਹ ਨੰ. 69 ਸਫੇਦਪੋਸ਼ ਹਰਨਾਮ ਸਿੰਘ ਪਿੰਡ ਮਹੱਦੀਪੁਰ ਨੇ ਦਿੱਤੀ ਜਿਸ ਨੂੰ ਸਮਾਂ ਆਉਣ ਤੇ ਬੱਬਰਾਂ ਨੇ ਸੋਧ ਦਿੱਤਾ ਸੀ।

ਘੁੜਿਆਲ ਦੇ ਇਕ ਫਰਲਾਂਗ ਤੇ ਹੀ ਸੰਤ ਠਾਕਰ ਸਿੰਘ ਰਾਜੋਵਾਲ ਦੀ ਕੁਟੀਆ ਸੀ ਜੋ ਕਿ ਬਬਰਾਂ ਦੀ ਛੁਪਨਗਾਹ ਸੀ । ਬੱਬਰ ਅਕਾਲੀ ਅਖ਼ਬਾਰ ਦੀ ਪਹਿਲਾ ਪਰਚਾ ਇਸ ਕੁਟੀਆਂ ਵਿਖੇ ਹੀ ਛਾਪ ਕੇ ਵੰਡਿਆ ਗਿਆ। ਪਿੰਡ ਘੁੜਿਆਲ ਲਾਗੇ ਕਾਫੀ ਜ਼ਮੀਨ ਬੇਆਬਦ ਪਈ ਸੀ ਜਿਸ ਵਿੱਚ ਦਰਖਤਾਂ ਦੀਆਂ ਸੰਘਣੀਆਂ ਝਿੜੀਆਂ, ਸਰਕੰਡੇ ਅਤੇ ਨੇੜੇ ਫੈਲੇ ਹੋਏ ਸਨ ਜੋ ਬੱਬਰਾਂ ਲਈ ਛੁਪਣ ਲਈ ਢੁੱਕਵੇਂ ਸਨ।

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਜਿੱਥੇ ਕਣਕ ਹੋਵੇ ਕਾਂਗਹਾਰੀ ਵੀ ਕੁਦਰਤੀ ਹੀ ਪੈਦਾ ਹੋ ਜਾਂਦੀ ਹੈ। ਇਸ ਪਿੰਡ ਦੇ ਇਕ ਰਿਟਾਇਰਡ ਸੂਬੇਦਾਰ ਗੇਂਦਾ ਸਿੰਘ ਪੁੱਤਰ ਰਾਮ ਦਿੱਤਾ ਨੇ ਪਿੰਡ ਵਿਚ ਇਕ ਅਮਨ ਸਭਾ ਬਣਾ ਰੱਖੀ ਸੀ ਜਿਸ ਦਾ ਉਹ ਪ੍ਰਧਾਨ ਸੀ ਅਤੇ ਪੰਡਤ ਰਾਮ ਰਤਨ ਖਜ਼ਾਨਚੀ। ਰਾਮ ਰਤਨ ਬਹੁਤ ਚਲਾਕ ਆਦਮੀ ਸੀ ਤੇ ਉਹ ਸੂਬੇਦਾਰ ਨੂੰ ਚੁੱਕ ਕੇ ਮੋਹਰੀ ਕਰੀ ਰੱਖਦਾ ਸੀ। “ਜਿਸ ਨੂੰ ਆਪ ਖੁਆਇ ਕਰਤਾ ਖੁਸਿ ਲਏ ਚੰਗਿਆਈ” ਗੁਰੂ ਨਾਨਕ ਸਾਹਿਬ ਜੀ ਦੇ ਬਚਨਾ ਅਨੁਸਾਰ ਪਰਮਾਤਮਾ ਨੇ ਜਿਸ ਨੂੰ ਖੁਆਰ ਕਰਨਾ ਹੋਵੇ ਉਸ ਤੋਂ ਉਸਦੇ ਚੰਗੇ ਗੁਣ ਖੋਹ ਲੈਂਦਾ ਹੈ । ਸੂਬੇਦਾਰ ਦੀ ਠਾਣੇ ਵਿਚ ਪੂਰੀ ਚਲਦੀ ਸੀ ਤੇ ਉਸ ਜਿਸ ਦੀ ਚਾਹੇ ਠਾਣੇ ਸਦ ਕੇ ਬੇਇਜ਼ਤੀ ਕਰਵਾ ਦਿਆ ਕਰਦਾ ਸੀ। ਬੱਬਰਾਂ ਨੇ ਉਸਨੂੰ ਹਰ ਤਰੀਕੇ ਨਾਲ ਸਮਾਝਿਆ ਕਿ ਉਹ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਨਾ ਕਰੇ ਪਰ ਉਹ ਹੋਰ ਭੂਤਰ ਗਿਆ ਤੇ ਕਿਹਾ ਕਰਦਾ ਸੀ ਕਿ ਬੱਬਰ ਨਿਹਥਿਆਂ ਤੇ ਵਾਰ ਕਰਦੇ ਨੇ, ਕਦੇ ਮੇਰੇ ਤੋਂ ਵਾਰ ਕਰਕੇ ਤਾਂ ਦੇਖਣ। ਉਸ ਕੋਲ ਲਾਇਸੈਂਸੀ ਬੰਦੂਕ ਸੀ ਜੋ ਉਹ ਆਪਣੇ ਪਾਸ ਰੱਖਦਾ ਸੀ। ਇਸੇ ਪਿੰਡ ਦੇ ਬੱਬਰ ਨੰਦ ਸਿੰਘ ਨੇ ਠਾਕਰ ਸਿੰਘ ਦੀ ਕੁਟੀਆ (ਰਾਜੋਵਾਲ) ਵਿਖੇ ਇਕੱਤਰ ਹੋਏ ਬਬਰਾਂ ਨੂੰ ਦੱਸਿਆ ਕਿ ਸੂਬੇਦਾਰ ਨੇ ਸਿੰਗਾਂ ਤੇ ਮਿੱਟੀ ਚੁੱਕੀ ਹੋਈ ਹੈ ਤੇ ਉਸ ਨੂੰ ਸੋਧਣਾ ਜ਼ਰੂਰੀ ਹੈ। 17 ਅਪਰੈਲ ਸੰਨ 1923 ਨੂੰ ਬਬਰਾਂ ਨੇ ਇਸ ਹੈਂਕੜਬਾਜ਼ ਨੂੰ ਨਰਕ ਸੁਧਾਰ ਦਿੱਤਾ। 18 ਅਪਰੈਲ ਤੋਂ 7 ਮਈ ਤਕ ਪੁਲਸ ਨੇ ਪਿੰਡ ਤੇ ਬਹੁਤ ਤਸ਼ੱਦਦ ਕੀਤਾ ਪਰ ਪਿੰਡ ਵਾਲਿਆਂ ਨੇ ਬਬਰਾਂ ਵਿਰੁੱਧ ਜੁਬਾਨ ਨਾ ਖੋਲੀ। ਅਖੀਰ ਪਿੰਡ ਵਾਲਿਆਂ ਤੇ ਸਖਤੀ ਦੇਖ ਕੇ ਬਬਰ ਨੰਦ ਸਿੰਘ ਖੁਦ ਪੇਸ਼ ਗਿਆ ਤੇ ਕੇਸ ਦੇ ਫੈਸਲੇ ਤੋਂ ਬਾਅਦ 27 ਫਰਵਰੀ 1926 ਨੂੰ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆਂ। ਨੰਦ ਸਿੰਘ ਰਾਮਗੜ੍ਹੀਆ ਪਰਵਾਰ ਵਿਚੋਂ ਸੀ। ਪਿੰਡ ਵਾਲੇ ਅੱਜ ਤੱਕ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਬਬਰ ਦੀ ਸ਼ਹੀਦੀ ਦੀ ਬਰਸੀ ਮਨਾਉਂਦੇ ਹਨ। ਬਬਰ ਦੇ ਪਰਿਵਾਰ ਵਾਲਿਆਂ ਨੇ ਉਸਦੇ ਜੱਦੀ ਘਰ ਨੂੰ ਗੁਰਦਵਾਰੇ ਦੇ ਰੂਪ ਵਿੱਚ ਬਦਲ ਦਿੱਤਾ ਹੈ ਜਿਸ ਦੇ ਨਾਲ ਇੱਕ ਧਾਰਮਿਕ ਕਿਤਾਬਾਂ ਦੀ ਲਾਇਬਰੇਰੀ ਅਤੇ ਫਰੀ ਡਿਸਪੈਂਸਰੀ ਵੀ ਚਲ ਰਹੀ ਹੈ। ਇਸ ਪਿੰਡ ਦੇ ਹੇਠ ਲਿਖੇ ਬੰਦਿਆਂ ਨੇ ਬਬਰਾਂ ਵਿਰੁਧ ਗਵਾਹੀਆਂ ਦਿੱਤੀਆਂ ਸਨ । ਜਿਸ ਦਾ ਸਬੂਤ ਬਬਰ ਅਕਾਲੀ ਟਰਾਇਲ ਕੇਸ ਸੰਨ 1924 ਦੀ ਫਾਈਲਾਂ ਵਿੱਚ ਮੌਜੂਦ ਹੈ:-

  1. ਦੁੱਲਾ ਪੁੱਤਰ ਸੋਹਣਾ ਆਦਧਰਮੀ ਗਵਾਹ ਨੇ 403 ਪਿੰਡ ਘੁਲਿਆਲ
  2. ਹਰੀਦਾਸ ਚੇਲਾ ਜਵਾਹਦਤ ਦਾਸ ਉਦਾਸੀ ਗਵਾਹ ਨੰ 404″ “
  3. ਤਾਰਾ ਸਿੰਘ ਪੁੱਤਰ ਜੈ ਦਿਆਲ ਰਾਜਪੂਤ ਗਵਾਹ ਨੰ 405″ “
  4. ਗੁਲਾਬ ਸਿੰਘ ਪੁੱਤਰ ਜੈ ਦਿਆਲ ਰਾਜਪੂਤ ਗਵਾਹ ਨੰ 406 “
  5. ਰਾਧਾ ਪੁੱਤਰ ਕਿਰਪਾ ਰਾਜਪੂਤ ਗਵਾਹ ਨੰ 407″ “
  6. ਰਾਧਾ ਪੁੱਤਰ ਹਰੂ ਰਾਜਪੂਤ ਗਵਾਹ ਨੰ 408 ‘
  7. ਰਾਮ ਰਤਨ ਪੁੱਤਰ ਕਿਸ਼ਨ ਬ੍ਰਾਹਮਣ ਗਵਾਹ ਨੰ 409 “
  8. ਨੰਦ ਸਿੰਘ ਪੁੱਤਰ ਰਾਮ ਸਿੰਘ ਰਾਜਪੂਤ ਗਵਾਹ ਨੰ. 410″ “
  9. ਲਛਮਣ ਸਿੰਘ ਪੁੱਤਰ ਹਜ਼ਾਰਾ ਸਿੰਘ ਰਾਜਪੂਤ ਗਵਾਹ ਨੰ. 411″ “
  10. ਬਤਨ ਸਿੰਘ ਪੁੱਤਰ ਕਾਹਨਾ ਰਾਜਪੂਤ ਗਵਾਹ ਨੰ 412″ “
  11. ਰਾਜਤ ਸਿੰਘ ਪੁੱਤਰ ਬੰਨਾ ਰਾਜਪੂਤ ਗਵਾਹ ਨੂੰ 413 ” ” ਇਸ ਰਿ
  12. ਅਤਰ ਸਿੰਘ ਪੁੱਤਰ ਹਰੀ ਸਿੰਘ ਰਾਜਪੂਤ ਗਵਾਹ ਨੰ 414 “
  13. ਮੁਣਸ਼ਾ ਸਿੰਘ ਪੁੱਤਰ ਦਿਤੂ ਰਾਜਪੂਤ ਗਵਾਹ ਨੰ 416 ” “
  14. ਗੇਂਦਾ ਸਿੰਘ ਪੁੱਤਰ ਰਾਮ ਚੰਦ ਜੱਟ ਗਵਾਹ ਨੰ 417
  15. ਛੱਜਾ ਸਿੰਘ ਪੁੱਤਰ ਹੀਰਾ ਸਿੰਘ ਰਾਜਪੂਤ ਗਵਾਹ ਨੰ 418 ” “
  16. ਭੋਲਾ ਸਿੰਘ ਪੁੱਤਰ ਨਥੂ ਰਾਜਪੂਤ ਗਵਾਹ ਨੰ 419 ਰੂਪ 16. ਸਾਧੂ ਸਿੰਘ ਪੁੱਤਰ ਹਰਨਾਮ ਸਿੰਘ ਰਾਜਪੂਤ ਗਵਾਹ ਨੰ 420
  17. ਬੀਬੀ ਧਰਮ ਕੌਰ ਵਿਧਵਾ ਅਰਜਣ ਸਿੰਘ ਜੱਟ ਗਵਾਹ ਨੰ 421

ਗੱਦਾਰ ਅਨੂਪ ਸਿੰਘ ਮਾਣਕੋ ਨੇ ਭੀ ਸੂਬੇਦਾਰ ਦੇ ਕਤਲ ਵਿੱਚ ਹਿੱਸਾ ਲਿਆ ਸੀ ਪਰ ਉਹ ਵਾਅਦਾ ਮੁਆਫ ਬਣ ਕੇ ਸਜ਼ਾ ਤੋਂ ਬੱਚ ਗਿਆ। ਤੇਰਾਂ ਸਾਲ ਬਾਅਦ ਜਦੋਂ ਬਬਰਾਂ ਨੇ ਉਸਨੂੰ ਨਰਕ ਪਹੁੰਚਾਇਆ ਤਾਂ ਸੂਬੇਦਾਰ ਦੇ ਘਰ ਵਾਲੀ ਨੇ ਲੱਡੂ ਵੰਡੇ ਸੀ। ਸੂਬੇਦਾਰ ਦੇ ਕਤਲ ਦਾ ਹਾਲ ਬਬਰ ਅਕਾਲੀ ਸੁੰਦਰ ਸਿੰਘ ਮਖਸੂਸਪੁਰੀ ਨੇ ਲਿਖਿਆ ਹੈ-“ਸੂਬੇਦਾਰ ਆਪਣੇ ਘਰ ਮੁਹਰੇ ਬੈਠਾ ਸੱਤ ਅੱਠ ਆਦਮੀਆਂ ਨਾਲ ਗੱਲਾਂ ਮੜਾਕ ਰਿਹਾ ਸੀ। ਨੰਦ ਸਿੰਘ ਦੀ ਡਿਊਟੀ ਸੀ ਕਿ ਉਹ ਪਹਿਲਾਂ ਫਾਇਰ ਕਰੇ ਤਾਂ ਕਿ ਪਤਾ ਲੱਗ ਜਾਏ ਕਿ ਸੂਬੇਦਾਰ ਕਿਹੜਾ ਹੈ। ਨੰਦ ਸਿੰਘ ਨੇ ਲਾਗੇ ਜਾ ਕੇ ਆਪਣੀ ਬੰਦੂਕ ਸੂਬੇਦਾਰ ਵੱਲ ਨੂੰ ਸਿੱਧੀ ਕੀਤੀ ਹੀ ਸੀ ਕਿ ਸੂਬੇਦਾਰ ਨੇ ਉੱਠ ਕੇ ਨਾਲੀ ਨੂੰ ਹੱਥ ਜਾ ਪਾਇਆ ਤੇ ਉਸ ਦਾ ਮੂੰਹ ਉੱਪਰ ਨੂੰ ਕਰਕੇ ਆਖਿਆ ‘ਵੇਖਦਾ ਹਾਂ ਤੂੰ ਕੀ ਕਰਨ ਆਇਆ ਏਂ ? ਸੂਬੇਦਾਰ ਨੇ ਨੰਦ ਸਿੰਘ ਤੋਂ ਬੰਦੂਕ ਖੋਹਣ ਦਾ ਬੜਾ ਯਤਨ ਕੀਤਾ ਪਰ ਨੰਦ ਸਿੰਘ ਨੇ ਭੀ ਹੱਥ ਨਾ ਛਡਿਆ। ਦੋਵੇਂ ਆਪੋ ਵਿਚ ਗੁਥਮ-ਗੁਥਾ ਹੋ ਗਏ। ਇਸ ਕਰਕੇ ਸੂਬੇਦਾਰ ਪੁਰ ਗੋਲੀ ਚਲਾਉਣਾ ਭੀ ਕਠਨ ਸੀ । ਆਲੇ-ਦੁਆਲੇ ਖੜੇ ਲੋਕ ਰੌਲਾ ਪਾਉਣ ਲੱਗੇ ਤਾਂ ਸੰਤਾ ਸਿੰਘ ਨੇ ਦੋ-ਦੋ ਸੋਟੀਆਂ ਟਕਾਈਆਂ। ਸਾਰੇ ਨੱਸ ਗਏ। ਕਰਮ ਸਿੰਘ ਨੇ ਸੂਬੇਦਾਰ ਨੂੰ ਪੰਜ ਸੱਤ ਕਿਰਪਾਨਾਂ ਮਾਰੀਆਂ। ਅਨੂਪ ਸਿੰਘ ਬੰਦੂਕ ਚਲਾਉਣੀ ਨਹੀਂ ਸੀ ਜਾਣਦਾ ਇਸ ਲਈ ਉਸ ਨੇ ਬੰਦੂਕ ਸੂਬੇਦਾਰ ਪੁਰ ਲਾਠੀ ਦੀ ਤਰ੍ਹਾਂ ਵਰ੍ਹਾਣੀ ਸ਼ੁਰੂ ਕਰ ਦਿੱਤੀ । ਐਨੀਆਂ ਖਾ ਕੇ ਭੀ ਸੂਬੇਦਾਰ ਡਿਗਿਆ ਨਹੀਂ । ਉਹ ਜੀ ਭਿਆਣਾ ਹੋ ਕੇ ਬੈਠ ਗਿਆ। ਰਤਨ ਸਿੰਘ ਨੇ ਚਾਰ ਫੈਰ ਪਸਤੌਲ ਦੇ ਕੀਤੇ ਪਰ ਐਡੇ ਦੈਂਹਸਿਰ ਨੂੰ ਅਜੇ ਹੋਰ ਚਾਹੀਦੀਆਂ ਸਨ। ਇਸ ਲਈ ਬਬਰ ਸੰਤਾ ਸਿੰਘ ਨੇ ਤਿੰਨ ਗੋਲੀਆਂ ਹੋਰ ਲੰਘਾ ਕੇ ਸੂਬੇਦਾਰ ਨੂੰ ਪਾਰ ਬੁਲਾ ਦਿੱਤਾ”-ਜਾਣ ਲਗਿਆਂ ਬਬਰਾਂ ਨੇ ਐਲਾਨ ਕੀਤਾ “ਅਸੀਂ ਸੂਬੇਦਾਰ ਗੇਂਦਾ ਸਿੰਘ ਦਾ ਸੁਧਾਰ ਕੀਤਾ ਹੈ। ਸਾਡੇ ਨਾਉਂ-ਕਰਮ ਸਿੰਘ ਦੌਲਤਪੁਰ, ਊਦੈ ਸਿੰਘ ਰਾਮਗੜ ਅਤੇ ਧੰਨਾ ਸਿੰਘ ਬਹਿਬਲਪੁਰ ਹਨ। ਜੇ ਪੁਲਿਸ ਆਵੇ ਤੇ ਲੋਕਾਂ ਨੂੰ ਤੰਗ ਕਰੇ ਤਾਂ ਸਾਡੇ ਨਾਉਂ ਲੈ ਦੇਣੇ ਜੇ ਕਿਸੇ ਨੇ ਕਿਸੇ ਬੇਦੋਸ਼ੇ ਨੂੰ ਦੁਸ਼ਮਣੀ ਕਾਰਨ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਭੀ ਸੁਧਾਰ ਕੀਤਾ ਜਾਵੇਗਾ। ਪਿੰਡ ਵਿਚ ਅਜੇ ਇਕ ਹੋਰ ਝੋਲੀਚੁੱਕ ਰਾਮ ਰਤਨ ਬਾਕੀ ਹੈ, ਅਸੀਂ ਕਿਸੇ ਦਿਨ ਉਸਦਾ ਭੀ ਫਸਤਾ ਮੁਕਾਉਣ ਆਵਾਂਗੇ ।” ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਚੌਕੀ ਦਾ ਖਰਚਾ ਨਾ ਦੇਣ। ਜਿਹੜਾ ਇਸ ਦੀ ਵਸੂਲੀ ਕਰੇਗਾ ਉਸਦਾ ਭੀ ਖਾਤਮਾ ਕੀਤਾ। ਜਾਵੇਗਾ। ਯਾਦ ਰਹੇ ਕਿ ਸੂਬੇਦਾਰ ਦੇ ਕਹਿਣ ਤੇ ਸਰਕਾਰ ਨੇ ਪਿੰਡ ਵਿਚ ਪੁਲਿਸ ਦੀ ਚੌਕੀ ਬਿਠਾ ਦਿੱਤੀ ਸੀ। ਜਿਸ ਦਾ ਖਰਚ ਪਿੰਡ ਸਿਰ ਪਾਇਆ ਗਿਆ। ਹਾਲਾਂਕਿ ਬੱਬਰਾਂ ਨੇ ਕਤਲ ਸਮੇਂ ਆਪਣੇ ਨਾਮ ਦੱਸੇ ਸਨ ਪਰ ਸਰਕਾਰ ਨੂੰ ਨੰਦ ਸਿੰਘ ਬੱਬਰ ਤੇ ਸ਼ੱਕ ਸੀ ਇਸ ਲਈ ਕੁਝ ਦਿਨ ਪਿੰਡ ਦੇ ਕਹਿਰ ਦਾ ਜ਼ੁਲਮ ਕੀਤਾ ਗਿਆ ਜੋ ਕਿ ਨੰਦ ਸਿੰਘ ਦੇ ਪੇਸ਼ ਹੋਣ ਤੱਕ ਜਾਰੀ ਰਿਹਾ।

ਰਾਮ ਰਤਨ ਪਿੰਡ ਛੱਡ ਕੇ ਰਾਜਸਥਾਨ ਜਾ ਵਸਿਆ। ਜਿੱਥੇ ਉਸਨੂੰ ਸਰਕਾਰ ਨੇ ਇਕ ਮੁਰੱਬਾ ਜ਼ਮੀਨ ਦਿੱਤੀ ਸੀ। ਰੱਬ ਦੀ ਮਿਹਰ ਨਾਲ ਉਹ ਬੱਬਰਾਂ ਤੋਂ ਬੱਚ ਗਿਆ। ਸਰਕਾਰ ਨੇ ਬੱਬਰਾਂ ਦੀਆਂ ਗ੍ਰਿਫਤਾਰੀਆਂ ਵਿਚ ਮਦਦ ਦੇਣ ਵਾਲਿਆਂ ਲਈ ਇਕ ਇਸ਼ਤਿਹਾਰ ਉਰਦੂ ਵਿਚ ਕੱਢਿਆ ਜਿਸਦਾ ਉਲਥਾ ਇਸ ਤਰ੍ਹਾਂ ਹੈ-

ਇਨਾਮ

ਛੇ ਮੁਰੱਬਾਜਾਤ ਜ਼ਮੀਨ ਨਹਿਰੀ

ਸਾਹਿਬਾਨ ਡਿਪਟੀ ਕਮਿਸ਼ਨਰ ਬਹਾਦਰ ਇਜ਼ਲਾਅ ਹੁਸ਼ਿਆਰਪੁਰ ਵਾ ਜਲੰਧਰ ਕੋ ਐਸੇ ਸ਼ਖਸ ਕਾ ਯਾ ਇਸ਼ਖਾਸ ਕੇ ਲੀਏ ਛੇ ਮੁਰੱਬਾ ਜਾਤ ਜ਼ਮੀਨ ਨੇ ਅਤੀਆ ਕਾ ਅਖਿਤਆਰ ਦੀਆਂ ਗਿਆ ਹੈ ਜੋ ਤਮਾਮ ਸਰਗਰਮ ਕਾਰਕੁਨਾਨ ਬੱਬਰ ਅਕਾਲੀ ਜੱਥਾ ਯਾ ਕਿਸੀ ਏਕ ਮੈਂਬਰ ਜਥਾ ਮਜ਼ਕੂਰ ਕੀ ਜਿਸਮੇਂ ਐਸੇ ਮੁਜਰਮਾਨ ਸ਼ਾਮਿਲ ਹੈਂ ਹਸਬਜ਼ੈਲ ਸਿਆਸੀ ਵਾਰਦਾਤ ਹਾਏ ਕਤਲ ਕਾ ਜ਼ਿੰਮੇਵਾਰ ਹੈ ਜੋ ਪਿਛਲੇ ਥੋੜ੍ਹੇ ਅਰਸਾ ਸੇ ਵਾਕਿਆ ਹੂਏ ਹੈਂ ਗਿ੍ਫ਼ਤਾਰੀ ਅਮਲ ਮੇਂ ਲਾਵੇ ਯਾ ਲਾਵੇਂ ਯਾ ਇਤਲਾਅ ਦੇਵੇਂ ਯਾ ਦੇਵੇ ਜੋ ਉਨਕੀ ਗ੍ਰਿਫਤਾਰੀ ਯਾ ਸਜ਼ਾਯਾਬੀ ਕਾ ਬਾਇਸ ਹੋ

  1. ਕਤਲ ਬਿਸ਼ਨ ਸਿੰਘ ਜ਼ੈਲਦਾਰ ਜੋ ਮੁਤਸਿਲ ਰਾਣੀ ਥੂਹਾ ਰਿਆਸਤ ਕਪੂਰਥਲਾ ਮੇਂ 10 ਫਰਵਰੀ 1923 ਕੋ ਵਾਕਿਆ ਹੂਆ
  2. ਕਤਲ ਬੂਟਾ ਸਿੰਘ ਨੰਬਰਦਾਰ ਵਾ ਨਥੇਰਾ ਨੰਬਰਦਾਰ ਮਜ਼ਕੂਰ ਜੋ ਮਵਰਖਾ 10 ਮਾਰਚ 1923 ਮੌਜ਼ਾ ਨੰਗਲ ਸ਼ਾਮਾ ਥਾਨਾ ਸਦਰ ਜਾਲੰਧਰ ਮੇਂ ਵਾਕਿਆ ਹੂਆ
  3. ਕਤਲ ਲਾਭ ਸਿੰਘ ਮਿਸਤਰੀ (ਪੋਲਿਸ) ਜੋ ਮਵਰਖਾ 19 ਮਾਰਚ 1923 ਕੋ ਮੁਸ਼ਤਮਿਲ ਦਡਿਆਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਾਕਿਆ ਹੂਆ
  4. ਕਤਲ ਹਜ਼ਾਰਾ ਸਿੰਘ ਸਰਬਰਾਹ ਨੰਬਰਦਾਰ, ਜੋ ਮਵਰਖਾ 27 ਮਾਰਚ 1923 ਕੋ ਮੌਜ਼ਾ ਬਹਿਬਲਪੁਰ ਥਾਨਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਾਕਿਆ ਹੂਆ
  5. ਕਤਲ ਗੇਂਦਾ ਸਿੰਘ ਪੈਨਸ਼ਨਰ ਸੂਬੇਦਾਰ ਜੋ ਮਵਰਖਾ 17 ਅਪਰੈਲ 1923 ਕੋ  ਮੌਜ਼ਾ ਘੁੜਿਆਲ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਵਾਕਿਆ ਹੂਆ

ਯਿਰ ਅਤੀਆ ਬਾ. ਲਿਹਾਜ ਅਹਮੀਅਤ ਗ੍ਰਿਫਤਾਰੀਆਂ ਦੀਆ ਜਾਏਗਾ। ਔਰ ਐਸੇ ਅਸ਼ਖਾਸ ਕੋ, ਜੋ ਅਵੱਲਨ ਇਤਲਾਅ ਦੇਗਾ ਤਰਜੀਹ ਦੀ ਜਾਏਗੀ । ਐਸਾ ਸ਼ਖਸ ਜੋ ਐਸੀ ਇਤਲਾਹ ਬ੍ਰਹੱਮ ਪਹੁੰਚਾਵੇ ਜਿਸ ਸੇ ਗ੍ਰਿਫਤਾਰੀ ਵਾ ਸਜ਼ਾਯਾਬੀ ਤਮਾਮ ਗ੍ਰੋਹ ਕੀ ਅਮਲੇ ਮੇਂ ਆਵੇ, ਸਾਰੇ ਛੇ ਮੁਰੱਬਾਜਾਤ ਕੇ ਹਾਸਿਲ ਕਰਨੇ ਕਾ ਮੁਸਤਹਿਕ ਸਮਝਾ ਜਾਵੇਗਾ।

ਜਲੰਧਰ  =  ਹਰੀ ਕਿਸ਼ਨ ਕੌਲ

ਮਵਰਖਾ 24 ਅਪ੍ਰੈਲ 1923  =   ਕਮਿਸ਼ਨਰ ਸਾਹਿਬ ਬਹਾਦਰ, ਜਲੰਧਰ ਡਵੀਜ਼ਨ

ਇਹੋ ਜਹੀ ਇਤਿਹਾਸਿਕ ਸਮਗਰੀ ਦੇ ਲਿਖਤੀ ਸਬੂਤ ਇਕੱਠੇ ਕਰਨੇ ਸੌਖਾ ਕੰਮ ਨਹੀਂ। ਡੁਮੇਲੀ ਵਾਲੇ ਡਾ. ਬਖਸ਼ੀਸ਼ ਸਿੰਘ ਨਿੱਜਰ ਜੀ ਨੇ ਆਪਣੇ ਇਕ ਮੁਸਲਮਾਨ ਹਮਜਮਾਤੀ ਦੀ ਮਦਦ ਨਾਲ ਲਾਹੌਰ ਹਾਈਕੋਰਟ ਦੇ ਬਬਰ ਅਕਾਲੀ ਟਰਾਇਲ ਕੇਸ ਦੇ ਰਿਕਾਰਡ ਦੇ ਤਕਰੀਬਨ ਇਕ ਹਜ਼ਾਰ ਪੰਨਿਆਂ ਦੀਆਂ ਨਕਲਾਂ ਮੰਗਵਾਈਆਂ ਸਨ ਤੇ ਉਹਨਾਂ ਨੇ ਇਹ ਬਹੁਤ ਚੰਗੀ ਤਰ੍ਹਾਂ ਇਕ ਜਿਲਦ ਬੰਨ੍ਹਵਾ ਕੇ ਰੱਖੀਆਂ ਹੋਈਆਂ ਹਨ। ਲੇਖਕ ਨੇ ਉੱਪਰ ਲਿਖੇ ਗਵਾਹਾਂ ਦੀ ਲਿਸਟ ਇਹਨਾਂ ਕੇਸ ਦੇ ਰਿਕਾਰਡ ਦੀਆਂ ਨਕਲਾਂ ਵਿਚੋਂ ਲਿਖੀ ਹੈ।

ਘੁੜਿਆਲ ਦੇ ਸ. ਮਲੂਕ ਸਿੰਘ ਪੁਆਰ ਦੇ ਸਪੁਤਰ ਡਾ. ਮਹਿੰਦਰ ਸਿੰਘ ਪੁਆਰ 1959 ਵਿਚ ਬੌਸਟਨ ਯੂਨੀਵਰਸਿਟੀ ਤੋਂ ਕੈਮਿਸਟਰੀ ਦੀ ਪੀ.ਐਚ.ਡੀ. ਕਰਨ ਲਈ ਗਏ ਤੇ ਫੇਰ ਯੂ.ਐਸ.ਏ. ਵਿਚ ਹੀ ਪੱਕੇ ਹੋ ਗਏ। ਉਹਨਾਂ ਆਪਣੇ ਪਿਤਾ ਸ. ਮਲੂਕ ਸਿੰਘ ਹੋਰਾਂ ਦੀ ਉਮਰ ਇਸ ਵੇਲੇ ਸੌ ਸਾਲ ਤੋਂ ਉਪਰ ਹੋ ਚੁੱਕੀ ਹੈ ਤੇ ਉਹ ਉਮਰ ਅਨੁਸਾਰ ਠੀਕ ਸਿਹਤ ਵਿਚ ਹਨ। ਡਾ. ਮਹਿੰਦਰ ਸਿੰਘ ਹੋਰੀ ਇਸ ਪੁਸਤਕ ਵਿੱਚ ਆਪਣੀ ਸਿੱਖੀ ਪ੍ਰਤੀ ਸੇਵਾ ਅਤੇ ਸ਼ਰਧਾ ਕਰਕੇ ਜਗ੍ਹਾ ਦੇ ਹੱਕਦਾਰ ਹਨ। ਉਹਨਾਂ ਨੇ ਨਿਊ ਜਰਸੀ (ਗਾਰਡਨ ਸਟੇਟ) ਵਿਚ ਗੁਰਦਵਾਰਾ ਸਥਾਪਤ ਕਰਨ ਵਿਚ ਸਭ ਤੋਂ ਪਹਿਲਾਂ ਉੱਦਮ ਕੀਤਾ। ਉਹਨਾਂ ਦੀ ਸੁਪਤਨੀ ਸੁਰਿੰਦਰ ਕੌਰ ਪੁਆਰ ਜੋ ਪਾਲਦੀ ਦੇ ਜੰਗੀ ਪਰਵਾਰ ਤੋਂ ਹੈ ਨੇ ਵੀ ਅਮਰੀਕਾ ਵਿੱਚ ਸਿੱਖੀ ਨੂੰ ਜਿਊਂਦੀ ਜਾਗਦੀ ਰੱਖਣ ਲਈ ਸੱਚੀ ਲਗਨ ਦਿਖਾਈ। ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਅਤੇ ਸਿੱਖ ਹਿਸਟਰੀ ਦੀ ਮੁੱਢਲੀ ਜਾਣਕਾਰੀ ਦੇਣੀ, ਲੰਗਰ ਦੀ ਸੇਵਾ ਕਰਨੀ ਉਹਨਾਂ ਦਾ ਨੇਮ ਸੀ। ਅੱਜ ਕੱਲ ਵੀ ਉਹ ਨਵੇਂ ਆਏ ਲੋਕਾਂ ਨੂੰ ਅੰਗਰੇਜ਼ੀ ਬੋਲਣੀ ਸਿਖਾਉਂਦੇ ਹਨ।

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਸ੍ਰੀ ਗੁਰੂ ਗਰੰਥ ਸਾਹਿਬ ਦੇ ਪੰਨਾ 1237 ਤੇ ਸਾਰੰਗ ਕੀ ਵਾਰ ਮ. 4 (ਰਾਇਮਹਮੇ ਹਸਨੇ ਦੀ ਧੁਨਿ) ਇਸ ਦੀ ਵਿਆਖਿਆ ਸ਼ਬਦਾਰਥ ਸ੍ਰੀ ਗੁਰੂ ਗਰੰਥ ਸਾਹਿਬ ਜੀ (ਪੋਥੀ ਚੌਥੀ) ਵਿਚ ਇਸ ਤਰ੍ਹਾਂ ਹੈ:-

ਮਹਿਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਕਾਂਗੜਾ ਦੇ ਧੌਲ ਦੇ ਰਹਿਣ ਵਾਲੇ ਸਨ। ਹਸਨੇ ਨੇ ਧੋਖੇ ਨਾਲ ਮਹਿਮੇਂ ਨੂੰ ਅਕਬਰ ਬਾਦਸ਼ਾਹ ਪਾਸ ਕੈਦ ਕਰਵਾ ਦਿੱਤਾ। ਮਹਮੇਂ ਨੇ ਆਪਣੀ ਬਹਾਦਰੀ ਨਾਲ ਬਾਦਸ਼ਾਹ ਨੂੰ ਖੁਸ਼ ਕਰ ਲਿਆ ਅਤੇ ਬਾਦਸ਼ਾਹ ਪਾਸੋਂ ਫੌਜ ਲੈ ਕੇ ਹਸਨੇ ਤੇ ਆ ਪਿਆ। ਆਪੋ ਵਿਚ ਢੇਰ ਚਿਰ ਲੜਾਈ ਹੁੰਦੀ ਰਹੀ। ਅੰਤ ਮਹਮੇ ਦੀ ਜਿੱਤ ਹੋਈ। ਢਾਢੀਆਂ ਨੇ ਇਸ ਭੇੜ ਦੀ ਵਾਰ ਜੋੜੀ ਜਿਸਦੀ ਧਾਰਨਾ ਤੇ ਇਹ ਵਾਰ ਗਾਉਣੀ ਲਿਖੀ ਹੈ। ਨਮੂਨਾ ਉਸ ਵਾਰ ਦਾ :-

ਮਹਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ

ਹਸਨ ਬੇਇਮਾਨ ਸੀ ਨਾਲ ਮਹਮੇ ਥੱਟੀ

ਭੇੜ ਦੁਹਾਂ ਦਾ ਮਚਿਆ ਸਰ ਵੱਗੇ ਸੱਫਟੀ

ਮਹਮੇ ਪਾਏ ਫਤੇ, ਰਣ ਗਲ ਹਸਨੇ, ਘੱਟੀ

ਬੰਨ੍ਹ ਹਸਨੇ ਨੂੰ ਛਡਿਆ ਜਸ ਮਹਮੇ ਖੱਟੀ

ਦੁਆਬੇ ਵਿਚ ਭੱਟੀ ਰਾਜਪੂਤਾਂ ਨੂੰ ਧੋਖੇ ਨਾਲ ਖਤਮ ਕਰਨ ਦੀ ਯੋਜਨਾ ਉਹਨਾਂ ਦੇ ਪਰੋਹਤ ਨੇ ਘੋੜੇਵਾਹੇ ਰਾਜਪੂਤਾਂ ਨਾਲ ਮਿਲ ਕੇ ਬਣਾਈ। ਰਾਹੋਂ ਵਿਖੇ ਇਕ ਸੂਰਜ ਕੁੰਡ ਨਾਮ ਤਾਲਾਬ ਹੈ। ਇਸ ਵਿੱਚ ਸਾਵਣ ਮਹੀਨੇ ਰੱਖ ਤਿਉਹਾਰ ਤੇ ਰਾਜਪੂਤ ਦੂਰੋਂ- ਦੂਰੋਂ ਆ ਕੇ ਪੂਜਾ ਪਾਠ ਕਰਕੇ ਨਵੇਂ ਜਨੇਊ ਪਾਉਂਦੇ ਸਨ । ਪੂਜਾ ਪਾਠ ਵੇਲੇ ਹਥਿਆਰ ਪਰੇ ਰਖ ਦਿੰਦੇ ਸਨ। ਜਿਸ ਵਕਤ ਭੱਟੀ ਰਾਜਪੂਤ ਆਪਣੇ ਹਥਿਆਰ ਪਰੇ ਰੱਖ ਕੇ ਪੂਜਾ ਪਾਠ ਕਰ ਰਹੇ ਸਨ ਤਾਂ ਘੋੜੇਵਾਹੇ ਰਾਜਪੂਤ ਜੋ ਮੁਸਲਮਾਨ ਬਣ ਚੁੱਕੇ ਸਨ ਤੇ ਨਿਹੱਥੇ ਭੱਟੀਆਂ ਨੂੰ ਖਤਮ ਕਰ ਦਿੱਤਾ। ਕੇਵਲ ਤਿੰਨ ਭੱਟੀ ਹੀ ਬਚੇ ਜਿਹਨਾਂ ਨੇ ਪਿੰਡ ਸਾਹਲੋਂ, ਰੀਹਲੇ, ਰਾਮਪੁਰ ਅਤੇ ਘੁੜਿਆਲ ਵਸਾਏ। ਉਨ੍ਹਾਂ ਦੀ ਔਲਾਦ ਹੁਣ ਵੀ ਇਹਨਾਂ ਪਿੰਡਾਂ ਵਿਚ ਹੈ। ਜਿਸ ਪਰੋਹਿਤ ਨੇ ਭੱਟੀਆਂ ਨਾਲ ਦਗਾ ਕੀਤਾ ਉਹ ਭਾਰਦਵਾਜ ਗੋਤ ਦਾ ਸੀ। ਬਾਕੀ ਪਰੋਹਿਤ ਅੱਜ ਤਕ ਵੀ ਭਾਰਦਵਾਜ ਗੋਤ ਵਾਲਿਆਂ ਤੋਂ ਘਿਰਨਾ ਕਰਦੇ ਹਨ।

ਮੁਗਲ ਰਾਜ ਤੋਂ ਵੀ ਕਾਫੀ ਸਮਾਂ ਪਹਿਲਾਂ ਭੱਟੀ, ਮੁਸਲਮਾਨ ਬਣ ਗਏ ਸਨ। ਬਾਰ ਦੇ ਇਲਾਕੇ ਵਿਚ ਦੁੱਲਾ ਭੱਟੀ ਅਕਬਰ ਦੇ ਸਮੇਂ ਹੋਇਆ ਹੈ। ਦੁੱਲੇ ਦਾ ਪਿੰਡੀ ਭੱਟੀਆਂ ਤੇ ਰਾਜ ਸੀ। ਦੁੱਲੇ ਨੇ ਆਪਣੀ ਪਰੇਮਕਾ ਨੂੰ ਛੁਡਵਾਉਣ ਲਈ ਲਾਹੌਰ ਦੇ ਕਿਲ੍ਹੇ ਤੇ ਹਮਲਾ ਕੀਤਾ ਸੀ ਪਰ ਅਕਬਰ ਉਸ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਸਮਰਾਟ ਸੀ। ਦੁੱਲਾ ਬਹਾਦਰੀ ਨਾਲ ਲੜਦਾ ਫੜਿਆ ਗਿਆ ਅਤੇ ਫਾਂਸੀ ਲਾ ਦਿੱਤਾ। ਗਿਆ। ਅਕਬਰ ਨੇ ਉਸਦੇ ਲੜਕੇ ਕਮਾਲ ਖਾਂ ਨੂੰ ਘੁਮਾਣ ਲਾਗੇ ਬੇਆਬ ਜ਼ਮੀਨ ਦੇ रिंडी।

ਸੁਤੰਤਰਤਾ ਸੰਗਰਾਮੀਏ

ਘੁੜਿਆਲ ਦੇ ਆਜ਼ਾਦ ਹਿੰਦ ਫੌਜ ਵਿਚ ਹੇਠ ਲਿਖੇ ਬੰਦੇ ਭਾਰਤੀ ਹੋਏ :-

  1. ਕੁੰਦਨ ਸਿੰਘ ਪੁੱਤਰ ਵਰਿਆਮ ਸਿੰਘ ਜਾਪਾਨੀਆਂ ਦੀ ਕੈਦ ‘ਚੋਂ I.N.A. ਵਿਚ ਭਰਤੀ ਹੋਇਆ।
  2. ਗੁਰਦਾਸ ਸਿੰਘ ਪੁੱਤਰ ਨਰੈਣ ਸਿੰਘ ਜਾਪਾਨੀਆਂ ਦੀ ਕੈਦ ‘ਚੋਂ I.N.A ਵਿਚ ਭਰਤੀ ਹੋਇਆ।
  3. ਉਜਾਗਰ ਸਿੰਘ ਪੁੱਤਰ ਮੁਣਸ਼ਾ ਸਿੰਘ ਸਿੰਗਾਪੁਰ ਵਿਖੇ ਸਿੱਧੇ I.N.A ਵਿੱਚ ਭਰਤੀ ਹੋਏ। ਇਸ ਪਿੰਡ ਦੇ ਅਮਰ ਸਿੰਘ ਨੇ ਜੈਤੋ ਦੇ ਮੋਰਚੇ ਵਿਚ ਹਿੱਸਾ ਲਿਆ ਸੀ। ਇਸ ਪਿੰਡ ਦੇ ਠਾਕਰ ਕੇਹਰ ਸਿੰਘ I.A.S. ਹੋਏ ਹਨ 1947 ਵਿਚ ਉਹ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਨ।

Ghureyal Village History | ਘੁੜਿਆਲ ਪਿੰਡ ਦਾ ਇਤਿਹਾਸ

ਘੁੜਿਆਲ ਦੇ ਹੀ ਸ. ਹਰਬੰਸ ਸਿੰਘ ਪੁਆਰ, ਆਲ ਇੰਡੀਆ ਟਰੇਡ ਯੂਨੀਅਨ ਵਰਕਰਾਂ ਦੇ ਲੰਮਾ ਸਮਾਂ ਜਨਰਲ ਸੈਕਟਰੀ ਰਹੇ । ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ। ਉਥੇ ਜਾ ਕੇ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਅਨਪੜ੍ਹ ਲੋਕਾਂ ਦੇ ਸਰਕਾਰੀ ਕੰਮਾਂ ਲਈ ਫਾਰਮ ਭਰਨੇ ਉਨ੍ਹਾਂ ਨੂੰ ਨਾਲ ਲੈ ਕੇ ਦਫਤਰਾਂ ਵਿਚ ਜਾ ਕੇ ਦੋਭਾਸ਼ੀਏ ਦਾ ਕੰਮ ਕਰਨਾ। ਕੈਨੇਡਾ ਵਿਖੇ ਯੂਰਪ ਤੋਂ ਆਉਣ ਵਾਲਿਆਂ ਅਤੇ ਏਸ਼ੀਆ ਦੇ ਮੁਲਕਾਂ ਤੋਂ ਆਉਣ ਵਾਲਿਆਂ ਨੂੰ ਬੁਢਾਪਾ ਪੈਨਸ਼ਨ ਦੇਣ ਵਿਚ ਵਿਤਕਰਾ ਹੁੰਦਾ ਹੈ। ਯੂਰਪ ਤੋਂ ਆਉਣ ਵਾਲਿਆਂ ਨੂੰ ਜਦੋਂ ਵੀ ਉਹ 65 ਸਾਲ ਦੇ ਹੋ ਜਾਣ ਬੁਢਾਪਾ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ ਪਰ ਭਾਰਤ ਵਾਸੀਆਂ ਨੂੰ ਕੈਨੇਡਾ ਵਿਚ ਰਹਿੰਦੀਆਂ ਨੂੰ ਦਸ ਸਾਲ ਪੂਰੇ ਹੋ ਜਾਣ ਅਤੇ 65 ਸਾਲ ਦੀ ਉਮਰ ਦੋ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਸ. ਹਰਬੰਸ ਸਿੰਘ ਪੁਆਰ ਕੇ ਅੱਗੇ ਹੋ ਕੇ ਇਹ ਕੇਸ ਕੈਨੇਡਾ ਦੀ ਸੁਪਰੀਮ ਕੋਰਟ ਤਕ ਲੜਿਆ ਪਰ ਸਰਕਾਰ ਦਾ ਫੈਸਲਾ ਕਿ ਯੂਰਪ ਦੇ ਮੁਲਕਾਂ ਨਾਲ ਸਾਡੇ ਇਸ ਬਾਰੇ ਪਰਸਪਰ ਸਮਝੌਤੇ ਕੀਤੇ ਹੋਏ ਹਨ ਜਦੋਂ ਕਿ ਭਾਰਤ ਨਾਲ ਸਾਡਾ ਇਹੋ ਜਿਹਾ ਕੋਈ ਸਮਝੌਤਾ ਨਹੀਂ, ਸੁਪਰੀਮ ਕੋਰਟ ਨੇ ਠੀਕ ਸਮਝਿਆ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!