ਪਿੰਡ ਬਾਰੇ ਵਾਕਫ਼ੀਅਤ
ਪਿੰਡ ਦਾ ਨਾਂ : ਹਠੂਰ
ਪਿੰਡ ਦੇ ਹੋਰ ਨਾਂ : ਮਾਲਵੇ ਦਾ ਮੁੱਢ ਹੋਣ ਕਾਰਨ ਹਠੂਰ ਪਿੰਡ ਨੂੰ ਵੱਖ- ਵੱਖ ਸਮੇਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ। ਧਾਰਾ ਨਗਰੀ, ਰਾਜਾ ਵਰਾਟ ਨਗਰੀ, ਜਨਕ ਨਗਰੀ, ਅਠੂਰ ਅਤੇ ਹੁਣ ਹਠੂਰ।
ਖੇਤਰਫਲ : 4241 ਏਕੜ
ਆਬਾਦੀ : 14100
ਮਰਦ : 7560
ਇਸਤਰੀਆਂ : 6540
ਥਾਣਾ : ਜਗਰਾਉਂ
ਤਹਿਸੀਲ : ਜਗਰਾਉਂ
ਜ਼ਿਲ੍ਹਾ : ਲੁਧਿਆਣਾ
ਨੇੜੇ ਦਾ ਰੇਲਵੇ ਸਟੇਸ਼ਨ : ਜਗਰਾਉਂ ਹੈ ਜਿਸ ਦਾ ਫਾਸਲਾ ਹਠੂਰ ਤੋਂ 25 ਕਿਲੋਮੀਟਰ है।
ਪਹੁੰਚ ਲਈ ਸੜਕ : ਇਹ ਪਿੰਡ ਤਿੰਨਾਂ ਜ਼ਿਲ੍ਹਿਆਂ ਦੀ ਹੱਦ ‘ਤੇ ਸਥਿਤ ਹੈ। ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਸ਼ਹਿਰ ਤੋਂ 25 ਕਿਲੋਮੀਟਰ, ਜ਼ਿਲ੍ਹਾ ਸੰਗਰੂਰ ਦੇ ਬਰਨਾਲਾ ਸ਼ਹਿਰ ਤੋਂ 32 ਕਿਲੋਮੀਟਰ, ਜ਼ਿਲ੍ਹਾ ਮੋਗਾ ਦੀ ਮੰਡੀ ਨਿਹਾਲ ਸਿੰਘ ਵਾਲਾ ਤੋਂ 20 ਕਿਲੋਮੀਟਰ ਤੇ ਰਾਏਕੋਟ ਤੋਂ ਪੱਛਮ ਵੱਲ 20 ਕਿਲੋਮੀਟਰ ‘ਤੇ ਹੈ। ਸਭ ਪਾਸੇ ਬੱਸਾਂ ਦੀ ਆਵਾਜਾਈ ਹੈ। ਸੜਕਾਂ ਦੀ ਹਾਲਤ ਸਭ ਪਾਸੇ ਹੀ ਨਾ ਹੋਣ ਦੇ ਬਰਾਬਰ ਹੈ।
ਪੱਤੀਆਂ ਦੇ ਨਾਂ
ਇਸ ਪਿੰਡ ਦੀ ਹੱਦਬੰਦੀ 6 ਪੱਤੀਆਂ ਵਿਚ ਕੀਤੀ ਹੋਈ ਹੈ।
- ਰਾਜਪੂਤਾਂ ਦੀ ਪੱਤੀ : ਇਹ ਪੱਤੀ ਪਿੰਡ ਦੀ ਦੱਖਣ-ਪੱਛਮ ਦੀ ਦਿਸ਼ਾ ‘ਤੇ वै।
- ਅਰਾਈਆਂ ਦੀ ਪੱਤੀ : ਇਹ ਪਿੰਡ ਦੇ ਉੱਤਰ ਵੱਲ ਚਕਰ ਪਿੰਡ ਦੀ ਦਿਸ਼ਾ ‘ਤੇ ਹੈ ਜਿਸ ਦਾ ਨੰਬਰਦਾਰ ਗੁਲਜਾਰ ਸਿੰਘ ਹੈ।
- ਭੀਮਣ ਦੀ ਪੱਤੀ : ਇਹ ਪੱਤੀ ਪਿੰਡ ਦੇ ਦੱਖਣ ਵੱਲ ਹੈ, ਜਿਸ ਦੇ ਨੰਬਰਦਾਰ ਗੁਰਦੇਵ ਸਿੰਘ ਅਤੇ ਪ੍ਰੀਤਮ ਸਿੰਘ ਹਨ।
- ਮੋਟਿਆਂ ਦੀ ਪੱਤੀ : ਇਹ ਪੱਤੀ ਵੀ ਪਿੰਡ ਦੇ ਦੱਖਣ ਪਾਸੇ ਹੈ, ਜਿਸ ਦਾ ਨੰਬਰਦਾਰ ਨਾਜਰ ਸਿੰਘ ਹੈ।
- ਸੋਢੀਆਂ ਦੀ ਪੱਤੀ : ਇਹ ਪੱਤੀ ਪਿੰਡ ਦੇ ਵਿਚਕਾਰ ਹੈ, ਜਿਸ ਦਾ ਨੰਬਰਦਾਰ ਛੋਟਾ ਸਿੰਘ ਹੈ।
- ਹਰ ਚੁਹਾਨ ਦੀ ਪੱਤੀ : ਇਹ ਪੂਰਬ-ਪੱਛਮ ਦੀ ਦਿਸ਼ਾ ਵੱਲ ਹੈ, ਇਸ ਦਾ ਨੰਬਰਦਾਰ ਹਰਦੀਪ ਸਿੰਘ ਹੈ।
ਬੇਸ਼ਕ ਪਿੰਡ ਵਿਚ ਇਹਨਾਂ ਪੱਤੀਆਂ ਦੇ ਨਾਂ ਉਹੀ ਚਲਦੇ ਹਨ ਜੋ 1947 ਤੋਂ ਪਹਿਲਾਂ ਸਨ ਪਰ ਸੰਨ 47 ਦੀ ਵੰਡ ਤੋਂ ਬਾਅਦ ਇਹਨਾਂ ਪੱਤੀਆਂ ਦੇ ਨਾਵਾਂ ਦੀ ਮਹੱਤਤਾ ਉਹ ਨਹੀਂ ਰਹੀ। ਹੁਣ ਇਹਨਾਂ ਪੱਤੀਆਂ ਦੇ ਵਸਨੀਕਾਂ ਵਿਚ ਬੜੀ ਉਥਲ-ਪੁਥਲ ਹੋ ਚੁੱਕੀ ਹੈ। ਪਹਿਲਾਂ ਆਮ ਤੌਰ ਤੇ ਇਕ ਪੱਤੀ ਵਿਚ ਰਹਿਣ ਵਾਲੀ ਜਾਤੀ ਦੇ ਲੋਕਾਂ ਦਾ ਗੋਤ ਇਕ ਹੀ ਹੁੰਦਾ ਸੀ। ਮੁਸਲਮਾਨ ਜਾਤੀ ਤੁਰ ਜਾਣ ਤੋਂ ਬਾਅਦ ਹੁਣ ਕੋਈ ਵੀ ਪੱਤੀ ਅਜਿਹੀ ਨਹੀਂ ਜਿਸ ਵਿਚ ਰਹਿਣ ਵਾਲਿਆਂ ਦੀ ਗਿਣਤੀ ਬਹੁ ਧਰਮੀ ਨਾ ਹੋਵੇ। ਪਿੰਡ ਦੇ ਆਮ ਗੋਤਾਂ ਦਾ ਵਾਸਾ ਹਰ ਪੱਤੀ ਵਿਚ ਮਿਲਦਾ ਹੈ।
ਇਹ ਪਿੰਡ ਇਕ ਥੇਹ ‘ਤੇ ਵਸਿਆ ਹੋਇਆ ਪਿੰਡ ਹੈ। ਇਸ ਸਮੇਂ ਪਿੰਡ ਦੀ ਆਬਾਦੀ ਥੇਹ ਤੋਂ ਥੱਲੇ ਮੈਦਾਨੀ ਥਾਂ ਵਿਚ ਵੀ ਕਾਫ਼ੀ ਚਲੀ ਗਈ ਹੈ। ਪਿੰਡ ਦੇ ਦੱਖਣ-ਪੱਛਮ ਦੇ ਪਾਸੇ ਅਜੇ ਵੀ 12-13 ਕਿੱਲੇ ਦੀ ਥਾਂ ਵਿਚ ਵੱਡਾ ਥੇਹ ਹੈ ਜੋ ਪਿੰਡ ਦੀ ਹਜ਼ਾਰਾਂ ਸਾਲ ਪੁਰਾਣੇ ਹੋਣ ਦੀ ਗਵਾਹੀ ਭਰਦਾ ਹੈ। ਇਸ ਥੇਹ ਉੱਪਰ ਆਪਣੀ ਮਲਕੀਅਤ ਸਾਬਤ ਕਰਨ ਲਈ ਤਿੰਨ ਪੱਤੀਆਂ ਦਾ ਝਗੜਾ ਅਦਾਲਤ ਵਿਚ ਚਲਦਾ ਹੈ।
ਜਾਤਾਂ ਅਤੇ ਗੋਤਾਂ ਦਾ ਵੇਰਵਾ
ਜੱਟ : ਧਾਲੀਵਾਲ, ਸਿੱਧੂ, ਗਿੱਲ, ਰੰਧਾਵਾ, ਸੰਧੂ, ਭੁੱਲਰ, ਉੱਪਲ, ਜੌਹਲ, ਗਰੇਵਾਲ, ਬਰਾੜ, ਬਾਸੀ, ਜਵੰਧਾ, ਚਾਹਲ, ਬੁੱਟਰ, ਕਲੇਰ।
ਪੰਡਤ : ਜੋਸ਼ੀ, ਪਾਠਕ, ਭਾਰਦਵਾਜ।
ਦਰਜੀ : ਫਰਵਾਹਾ, ਗਰਚਾ, ਸਰਾਂ, ਕਮੋ, ਵਰਿਆਹ, ਪੁਰਬਾਂ, ਕੈਂਥ, ਜੱਸਲ।
ਅਰੋੜਾ ਅਨੇਜਾ, ਦੁਆ, ਕੱਕੜ।
ਖੱਤਰੀ ਮੈਨਰਾਅ।
ਬਾਣੀਏ ਗਰਗ, ਜਿੰਦਲ, ਸਿੰਗਲਾ।
ਬੌਰੀਏ ਸੈਲੋਕੀ, ਚੁਹਾਨ, ਸੋਨਗਰ ।
ਘੁਮਿਆਰ ਬਾਗੋਰੀਆ, ਬਾਲਕਾਂਤ, ਰਾਜਘਾਤ ।
ਰਮਦਾਸੀਏ ਹੀਰਾ, ਭਟੋਏ, ਕੈਂਥ, ਦਿਹੜ, ਚੋਪੜਾ, ਮਹਿਤਾ, ਸਰੋਏ, ਸਿੰਮਕ, ਸੀਂਮਾਰ, ਸਰਾਂ, ਪਾਤਲੀਨ, ਸਿਆਣ, ਚੁਹਾਨ, ਮਾਂਹੀ ।
ਮਜ਼੍ਹਬੀ : ਗਿੱਲ, ਧਾਲੀਵਾਲ, ਸਹੋਤਾ, ਵੈਦ, ਘੁਸਰ ।
ਸੁਨਿਆਰ ਸਦਿਉੜੇ, ਸੂਰ ।
ਮਿਸਤਰੀ: ਗਾਲ੍ਹੇ, ਪੈਕ, ਮਠਾਰੂ, ਪਦਮ ।
ਨਾਈ : ਤੂਰ, ਧਾਮੀ ।
ਧੋਬੀ : ਕੰਠਵਾਲ ।
ਮਹਿਰੇ : ਤਲਾਹਾਂ
ਪ੍ਰਚੱਲਤ ਵੱਖ-ਵੱਖ ਕਿੱਤੇ
ਖੇਤੀਬਾੜੀ
ਪੰਜਾਬ ਦੇ ਆਮ ਪਿੰਡਾਂ ਵਾਂਗ ਇਸ ਪਿੰਡ ਦਾ ਵੀ ਮੁੱਖ ਕਿੱਤਾ ਖੇਤੀਬਾੜੀ ਹੈ। ਸਾਰੀ ਖੇਤੀ ਹੀ ਨਵੀਨੀ ਢੰਗ ਨਾਲ ਕੀਤੀ ਜਾਂਦੀ ਹੈ। ਪਿੰਡ ਦੀ ਸਾਰੀ ਜੂਹ ਵਿਚ ਕਿਤੇ ਵੀ ਟਿੱਗ ਦਿਖਾਈ ਨਹੀਂ ਦਿੰਦਾ। ਕਿਸਾਨਾਂ ਨੇ ਸਭ ਟਿੱਬੇ ਕਰਾਹ ਕੇ ਵਾਹੀਯੋਗ ਬਣਾ ਲਏ ਹਨ। ਜੱਟ ਮੁੱਖ ਦੋ ਫਸਲਾਂ ਹੀ ਬੀਜਦੇ ਹਨ। ਹਾੜ੍ਹੀ ਦੀ ਫਸਲ ਕਣਕ ਤੇ ਸਾਉਣੀ ਦੀ ਫਸਲ ਝੋਨਾ। ਇਹਨਾਂ ਦੋਹਾਂ ਫਸਲਾਂ ਤੋਂ ਹਟ ਕੇ ਕਿਸਾਨਾਂ ਨੇ ਹੋਰ ਫਸਲਾਂ ਬੀਜਣ ਵੱਲ ਵੀ ਧਿਆਨ ਤਾਂ ਦਿੱਤਾ ਪਰ ਕੋਈ ਹੋਰ ਫਸਲ ਇਹਨਾਂ ਮੁੱਖ ਫਸਲਾਂ ਨਾਲੋਂ ਲਾਹੇਬੰਦ ਸਿੱਧ ਨਾ ਹੋਈ। ਫਸਲਾਂ ਨੂੰ ਪਾਣੀ ਦੇਣ ਲਈ ਬਿਜਲੀ ਦੀਆਂ ਮੋਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਮਜ਼ੋਰ ਕਿਸਾਨ ਅਜੇ ਵੀ ਇੰਜਣਾ ਦੀ ਵਰਤੋਂ ਕਰਦੇ ਹਨ।
ਦੁਕਾਨਦਾਰੀ
ਹਠੂਰ ਕਸਬਾ ਨੁਮਾ ਪਿੰਡ ਹੈ ਜਿਸ ਵਿਚ ਪਿੰਡ ਦੇ ਵਿਚਕਾਰ ਬਜ਼ਾਰ ਹੈ। ਇਹ ਬਜ਼ਾਰ ਮੁਸਲਮਾਨ ਸਰਦਾਰੀ ਵੇਲੇ ਦਾ ਹੈ। ਘਰੇਲੂ ਹਰ ਲੋੜ ਦੀ ਚੀਜ਼ ਦੀ ਦੁਕਾਨ ਇੱਥੇ ਮਿਲਦੀ ਹੈ। ਬਜ਼ਾਰ ਤੰਗ ਪਰ ਵਧੀਆ ਦਿੱਖ ਵਾਲਾ ਹੈ। ਦੁਕਾਨਦਾਰੀ ਵਿਚ ਪਹਿਲਾਂ ਜ਼ਿਆਦਾ ਹਿੰਦੂ ਲੋਕ ਤੇ ਨਾ ਮਾਤਰ ਸਿੱਖ ਸਨ ਪਰ ਇਸ ਸਮੇਂ ਜੱਟ ਸਿੱਖ ਵੀ ਕਾਫ਼ੀ ਦੁਕਾਨਦਾਰੀ ਵਿਚ ਪੈ ਗਏ ਹਨ। ਬਜ਼ਾਰ ਵਿਚ ਅਜੇ ਵੀ ਜ਼ਿਆਦਾ ਕੀਮਤੀ ਦੁਕਾਨਾਂ ਦੇ ਮਾਲਕ ਹਿੰਦੂ ਲੋਕ ਹੀ ਹਨ।
ਤਰਖਾਣ/ਲੁਹਾਰ
ਇਸ ਕਿੱਤੇ ਨਾਲ ਸਬੰਧਤ ਕੰਮਾਂ ਵਿਚ ਨਵੀਨੀਕਰਨ ਹੋ ਚੁੱਕਾ ਹੈ। ਕਹੀਆਂ, ਦਾਤੀਆਂ, ਰੰਬੇ, ਸੰਦੂਕ, ਰਥ ਆਦਿ ਅਜਿਹੇ ਕੰਮ ਇਹਨਾਂ ਦੇ ਹੱਥੋਂ ਗੁੰਮ ਗਏ ਹਨ। ਪੁਰਾਣੇ ਤਰਖਾਣ, ਲੁਹਾਰ ਦੀ ਥਾਂ ਵਰਕਸ਼ਾਪਾਂ ਨੇ ਲੈ ਲਈ ਹੈ। ਇਹਨਾਂ ਵਰਕਸ਼ਾਪਾਂ ਵਿਚ ਇੰਜਣ. ਟਰੈਕਟਰ, ਗੇਟ, ਗਰਿੱਲਾਂ ਦਾ ਕੰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਕੂਟਰ, ਕਾਰ ਦੀ ਮੁਰੰਮਤ ਵੀ ਕੀਤੀ ਜਾਂਦੀ ਹੈ। ਕਈ ਦੁਕਾਨਾਂ ਸਾਈਕਲ ਮੁਰੰਮਤ ਦੀਆਂ ਹਨ ਤੇ ਇਕ ਹੀਰੋ ਸਾਈਕਲ ਦੀ ਏਜੰਸੀ ਵੀ ਹੈ। ਪਿੰਡਾਂ ਵਿਚ ਲੱਕੜੀ ਦੇ ਫਰਨੀਚਰ ਦਾ ਕੰਮ ਕਾਫ਼ੀ ਚਲਦਾ ਹੈ।
ਸਵਰਨਕਾਰੀ
ਦੂਸਰਿਆਂ ਕਿੱਤਿਆਂ ਦੇ ਮੁਕਾਬਲੇ ਸਵਰਨਕਾਰੀ ਦਾ ਕਿੱਤਾ ਨਾ ਮਾਤਰ ਹੈ। ਜ਼ਿਆਦਾਤਰ ਲੋਕ ਲਾਗਲੇ ਪਿੰਡ ਲੱਖਾ ਜਗਨਨਾਥ ਦੀ ਦੁਕਾਨ ਤੇ ਜਾਂਦੇ ਹਨ। ਜਗਨਨਾਥ ਦੀ ਦੁਕਾਨ ਸ਼ਹਿਰ ਵਾਂਗ ਇਹਨਾਂ ਪਿੰਡਾਂ ਦਾ ਕੇਂਦਰ ਬਣੀ ਹੋਈ ਹੈ।
ਰਾਜਗਿਰੀ
ਲੋਕਾਂ ਨੇ ਇਸ ਕਿੱਤੇ ਨੂੰ ਵੀ ਅਪਣਾਇਆ ਹੋਇਆ ਹੈ ਪਰ ਇਸ ਕਿੱਤੇ ਨਾਲ ਸਬੰਧਤ ਬਹੁਤੇ ਲੋਕਾਂ ਨੇ ਆਪਣਾ ਇਹ ਧੰਦਾ ਛੱਡ ਕੇ ਹੋਰ ਧੰਦਿਆਂ ਨੂੰ ਅਪਣਾ ਲਿਆ ਹੈ। ਰਾਜਗਿਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਨਾ ਮਾਤਰ ਹੀ ਹੈ।
ਡਾਕਟਰੀ
ਸਰਕਾਰੀ ਹਸਪਤਾਲ ਤੋਂ ਬਿਨਾਂ ਪਿੰਡ ਅੰਦਰ ਹੋਰ ਵੀ ਕਈ ਨਿੱਕੇ-ਮੋਟੇ ਹਸਪਤਾਲ ਹਨ ਅਤੇ ਡਾਕਟਰੀ ਦੀਆਂ ਦੁਕਾਨਾਂ ਹਨ। ਇਕ ਦੰਦਾਂ ਦੇ ਡਾਕਟਰ ਦਾ ਵੀ ਹਸਪਤਾਲ ਹੈ ਅਤੇ ਮੈਡੀਕਲ ਸਟੋਰ ਹਨ ਜਿਨ੍ਹਾਂ ਦੀ ਗਿਣਤੀ ਪਿੰਡ ਵਿਚ ਕਾਫ਼ੀ ਹੈ। ਪਿੰਡ ਦਾ ਸਰਕਾਰੀ ਹਸਪਤਾਲ ਪੁਰਾਣੇ ਹਸਪਤਾਲਾਂ ਵਿੱਚੋਂ ਇਕ ਹੈ, ਜਿਸ ਅੰਦਰ ਡਾਕਟਰਾਂ ਦੀ ਘਾਟ ਰੜਕਦੀ ਰਹਿੰਦੀ ਹੈ, ਇਸ ਤੋਂ ਵੱਧ ਰੜਕਦੀ ਹੈ ਦਵਾਈਆਂ ਅਤੇ ਨਵੀਨੀ ਔਜ਼ਾਰਾਂ ਦੀ।
ਧੋਬੀ
ਇਹ ਕੰਮ ਕਰਨ ਵਾਲੇ ਵੀ ਇੱਥੇ ਮੌਜੂਦ ਹਨ। ਪਿੰਡ ਵਿਚ ਡਰਾਈਕਲੀਨਰਜ਼ ਦੀਆਂ ਵੀ ਦੁਕਾਨਾਂ ਹਨ।
ਨੌਕਰੀ
“ਡੂੰਘਾ ਵਾਹ ਲੈ ਹਲ ਵੇ, ਤੇਰੀ ਘਰੇ ਨੌਕਰੀ” ਵਾਲੀ ਗੱਲ ਨਹੀਂ ਮਿਲਦੀ। ਅੱਜ ਸਭ ਤੋਂ ਭੈੜੀ ਹਾਲਤ ਹੀ ਵਾਹੀਕਾਰ ਦੀ ਹੈ। ਇਸ ਲਈ ਜੱਟ ਪਰਿਵਾਰਾਂ ਦੇ ਮੁੰਡੇ -: ਦੁਕਾਨਦਾਰੀ ਤੇ ਹੋਰ ਨੌਕਰੀਆਂ ਵੱਲ ਪਰਤ ਗਏ ਹਨ। ਨੌਕਰੀ ਪੇਸ਼ੇ ਵਾਲੇ ਲੋਕਾਂ ਦੀ ਤਾਂ ਗਿਣਤੀ ਹਜ਼ਾਰ ਤੱਕ ਪਹੁੰਚ ਜਾਂਦੀ ਹੈ। ਪਿੰਡ ਦੇ ਹਰ ਇੱਕ ਪਰਿਵਾਰ ਵਿਚ ਨੌਕਰੀ ਕਰਨ 5 ਵਾਲੇ ਕਈ-ਕਈ ਮੈਂਬਰ ਮਿਲ ਜਾਂਦੇ ਹਨ। ਜੱਟ ਪਰਿਵਾਰਾਂ ਦੇ ਲੋਕਾਂ ਦਾ ਰੁਝਾਨ ਮਜਬੂਰੀ ਤੋਂ ਹਿਤ ਨੌਕਰੀ ਵੱਲ ਹੈ ਪਰ ਆਪਣੇ ਜੱਦੀ ਪੇਸ਼ੇ ਤੋਂ ਮੂੰਹ ਮੋੜ ਕੇ ਉਹ ਆਪਣੇ ਘਰਾਂ ਵਿਚ ਕੰਮ ਯੂ.ਪੀ. ਤੇ ਬਿਹਾਰ ਦੇ ਨੌਕਰਾਂ ਤੋਂ ਕਰਵਾਉਂਦੇ ਹਨ।
ਹੋਰ ਪੇਸ਼ੇ
ਪਿੰਡ ਦੇ ਪੈਸੇ ਵਾਲੇ ਲੋਕਾਂ ਨੇ ਚੰਗੇ-ਚੰਗੇ ਕੰਮ ਚਲਾ ਕੇ ਪਿੰਡ ਤੇ ਗਲਬਾ ਕਾਇਮ ਕਰ ਰੱਖਿਆ ਹੈ ਜਿਨ੍ਹਾਂ ਵਿਚ ਪੈਟਰੋਲ ਪੰਪਾਂ ਦੇ ਮਾਲਕ, ਸੈਲਰਾਂ ਦੇ ਮਾਲਕ ਤੇ ਆੜ੍ਹਤੀਏ ਆਉਂਦੇ ਹਨ।
ਦੁੱਧ ਦਾ ਕਿੱਤਾ
ਲੋਕ ਘਰਾਂ ਵਿਚ ਪਸ਼ੂ ਪਾਲ ਕੇ ਦੁੱਧ ਪਾਉਣ ਦਾ ਕਿੱਤਾ ਕਰਦੇ ਹਨ। ਲੋਕਾਂ ਦਾ ਕਹਿਣਾ ਹੈ, ਦੁੱਧ ਦੇ ਪੈਸੇ ਦਸ ਦਿਨ ਬਾਅਦ ਮਿਲ ਜਾਂਦੇ ਹਨ ਜਿਸ ਤੋਂ ਘਰਾਂ ਦੇ ਰੋਜ਼ਾਨਾ ਦੇ ਖਰਚੇ ਤੁਰਦੇ ਹਨ।
ਘਰੇਲੂ ਦਸਤਕਾਰੀ
ਇਹ ਪਿੰਡ ਕਸਬੇ ਦਾ ਰੂਪ ਧਾਰਨ ਕਰ ਗਿਆ ਹੈ। ਇਸ ਲਈ ਲੋਕਾਂ ਦੀ ਰਹਿਣੀ-ਬਹਿਣੀ, ਕੰਮ-ਧੰਦੇ, ਸੋਚਣੀ ਸ਼ਹਿਰੀਆਂ ਵਰਗੀ ਬਣਦੀ ਜਾ ਰਹੀ ਹੈ। ਮਸ਼ੀਨੀ ਯੁੱਗ ਵਿਕਸਤ ਹੋਣ ਕਾਰਨ ਘਰੇਲੂ ਦਸਤਕਾਰੀ ਉੱਜੜ ਚੁੱਕੀ ਹੈ। ਜੀਵਨ ਨਿਰਵਾਹ ਲਈ ਕਈ ਨਵੇਂ ਘਰੇਲੂ ਧੰਦੇ ਵੀ ਹੋਂਦ ਵਿਚ ਆ ਗਏ ਹਨ।
ਖੱਡੀ ਦਾ ਕੰਮ
ਇਹ ਕੰਮ ਹੁਣ ਨਾ ਮਾਤਰ ਹੀ ਹੈ। ਪਿੰਡ ਵਿਚ ਕੁਝ ਕੁ ਲੋਕ ਅਜੇ ਵੀ ਇਹ ਕੰਮ ਕਰਦੇ ਹਨ।
ਜੁੱਤੀਆਂ ਬਣਾਉਣ ਦਾ ਕੰਮ
ਬੇਸ਼ਕ ਅੱਜ-ਕੱਲ੍ਹ ਬਾਜ਼ਾਰੂ ਜੁੱਤੀਆਂ ਦੀਆਂ ਦੁਕਾਨਾਂ ਦੀ ਭਰਮਾਰ ਹੈ ਪਰ ਹਠੂਰ ਵਿਚ ਇਸ ਦੇ ਉਲਟ ਹੱਥ ਜੁੱਤੀਆਂ ਬਣਦੀਆਂ ਹਨ। ਬਾਜ਼ਾਰ ਅੰਦਰ ਇੱਕ ਮਿੰਨੀ ਬਾਜ਼ਾਰ ਇਹਨਾਂ ਜੁੱਤੀਆਂ ਬਣਾਉਣ ਦੀਆਂ ਦੁਕਾਨਾਂ ਦਾ ਹੈ। ਇਹਨਾਂ ਸਭ ਦੁਕਾਨਾਂ ਤੋਂ ਹੱਥ ਨਾਲ ਤਿਆਰ ਕੀਤੀਆਂ ਜੁੱਤੀਆਂ ਹੀ ਮਿਲਦੀਆਂ ਹਨ। ਆਲੇ-ਦੁਆਲੇ ਪਿੰਡਾਂ ਦੇ ਲੋਕ ਆਪਣੀਆਂ ਜੁੱਤੀਆਂ ਦੀਆਂ ਲੋੜਾਂ ਇੱਥੋਂ ਹੀ ਪੂਰੀਆਂ ਕਰਦੇ ਹਨ। ਚਮੜੇ ਦੇ ਇਹ ਕਾਰੀਗਰ ਗੁਰਗਾਬੀ, ਬੂਟ, ਤਿੱਲੇਦਾਰ ਸਭ ਕਿਸਮ ਦੀਆਂ ਜੁੱਤੀਆਂ ਤਿਆਰ ਕਰਦੇ ਹਨ।
ਕੱਪੜਾ ਸਿਲਾਈ
ਪਿੰਡ ਵਿਚ ਸਿਲਾਈ ਕਰਨ ਲਈ ਦਰਜੀਆਂ ਦੀਆਂ ਦੁਕਾਨਾਂ ਵੀ ਹਨ ਤੇ ਇਸਤ੍ਰੀਆਂ ਆਪਣੇ ਘਰਾਂ ਵਿਚ ਵੀ ਸਿਲਾਈ ਦਾ ਕੰਮ ਕਰਦੀਆਂ ਹਨ। ਇਸਤ੍ਰੀਆਂ ਕੋਲ ਉਹਨਾਂ ਦੇ ਸਿਲਾਈ ਦੇ ਗਾਹਕ ਆਪਣੇ ਗਲੀ ਮੁਹੱਲੇ ਦੇ ਲੋਕ ਹੀ ਹੁੰਦੇ ਹਨ।
ਭੋਂ ਦੀਆਂ ਕਿਸਮਾਂ ਅਤੇ ਰਕਬਾ
ਵਾਹੀਯੋਗ : 3851 ਏਕੜ
ਗੈਰ ਮੁਮਕਿਨ : 390 ਏਕੜ (ਪਿੰਡ ਦੀ ਆਬਾਦੀ, ਸੜਕਾਂ, ਖੇਤਾਂ ਦੇ ਰਾਹ, ਖਾਲੇ, ਸੂਆ)
ਚਾਹੀ ਨਹਿਰੀ : 3851 ਏਕੜ
ਬੰਜਰ :
ਥੇਹ : 26 ਏਕੜ
ਸ਼ਾਮਲਾਤ ਦਾ ਰਕਬਾ ਅਤੇ ਉਸ ਦੀ ਵਰਤੋਂ
ਸ਼ਾਮਲਾਤ : 30 ਏਕੜ ਹੈ ਇਸ ਵਿਚ ਧਰਮਸ਼ਾਲਾ, ਛੱਪੜ, ਕੁੜੀਆਂ ਦਾ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਹੈ।
ਪਰਿਵਾਰ ਦੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਜਮੀਨ
ਵੱਧ ਜਮੀਨ : 80 ਏਕੜ ਈਸ਼ਰ ਸਿੰਘ ਭੰਮੀਪੁਰੀਆ ਕੋਲ ਹੈ।
ਘੱਟ ਜਮੀਨ : ਰੂੜ ਸਿੰਘ ਕੋਲ 2 ਕਨਾਲ ਹੈ। (ਪਿੰਡ ਵਿਚ ਕਈ ਕਿਸਾਨ ਬੇਜਮੀਨੇ ਹੋ ਗਏ ਹਨ)।
ਟਿੱਬੇ ਅਤੇ ਥੇਹ
ਟਿੱਬੇ
ਪਿੰਡ ਦੇ ਕਿਸੇ ਪਾਸੇ ਵੀ ਟਿੱਬੇ ਨਜ਼ਰ ਨਹੀਂ ਆਉਂਦੇ। ਸਭ ਜ਼ਮੀਨ ਕਰਾਹ ਕੇ ਪੱਧਰ ਕਰ ਦਿੱਤੀ ਗਈ ਹੈ। ਕਿਤੇ-ਕਿਤੇ ਟਿੱਬਿਆਂ ਵਾਂਗ ਮਿੱਟੀ ਦੇ ਵੱਡੇ-ਵੱਡੇ ਢੇਰ ਜ਼ਰੂਰ ਮਿਲਦੇ ਹਨ। ਜਿਨ੍ਹਾਂ ਕਿਸਾਨਾਂ ਦੀ ਜਮੀਨ ਟਿੱਬਿਆਂ ਨੂੰ ਕਰਾਹ ਕੇ ਪੱਧਰ ਬਣਦੀ ਸੀ ਉਹਨਾਂ ਨੇ ਟਿੱਬੇ ਆਪਣੀ ਜਮੀਨ ਵਿਚ ਕਰਾਹ ਲਏ ਹਨ ਪਰ ਜਿਨ੍ਹਾਂ ਕਿਸਾਨਾਂ ਦੇ ਟਿੱਬੇ ਆਪਣੀ ਜਮੀਨ ਵਿਚ ਨਹੀਂ ਕਰਾਹੇ ਜਾ ਸਕਦੇ ਸਨ ਉਹਨਾਂ ਆਪਣੇ ਖੇਤ ਦੀ ਵਾਧੂ ਮਿੱਟੀ ਇੱਕ ਥਾਂ ਇਕੱਠੀ ਕਰ ਦਿੱਤੀ ਹੈ। ਦੂਰੋਂ ਦੇਖਣ ਤੇ ਮਿੱਟੀ ਦੇ ਇਹ ਢੇਰ ਕੁਦਰਤੀ ਟਿੱਬਿਆਂ ਵਾਂਗ ਹੀ ਲਗਦੇ ਹਨ।
ਥੇਹ
ਇਸ ਪਿੰਡ ਵਿਚ ਜਿਹੜਾ ਥੇਹ ਹੈ ਉਸ ਦਾ ਕੋਈ ਹੋਰ ਵੱਖਰਾ ਨਾਂ ਨਹੀਂ, ਇਸ ਨੂੰ ਹਠੂਰ ਦਾ ਥੇਹ ਹੀ ਕਹਿੰਦੇ ਹਨ। ਇਹ ਥੇਹ ਪਿੰਡ ਦੀ ਦੱਖਣ-ਪੱਛਮ ਦੀ ਵੱਖੀ ‘ਤੇ ਸਥਿਤ ਹੈ। ਪਿੰਡ ਦੀ ਫਿਰਨੀ ਦੀ ਸੜਕ ਇਸ ਨੂੰ ਕੱਟ ਦੇ ਬਣਾਈ ਗਈ ਹੈ। ਪਹਿਲਾਂ ਲੋਕਾਂ ਦੇ ਘਰ ਇਸ ਥੇਹ ਤੋਂ ਪਾਰ ਨਹੀਂ ਸਨ ਗਏ ਪਰ ਫਿਰਨੀ ਬਣਨ ਨਾਲ ਘਰਾਂ ਦੀ ਵਸੋਂ ਇਸ ਤੋਂ ਪਾਰ ਵੀ ਚਲੀ ਗਈ ਹੈ। ਇਸ ਥੇਹ ਦਾ ਘੇਰਾ ਅਜੇ ਵੀ 12-13 ਕਿੱਲੇ ਦਾ ਬਣਦਾ ਹੈ। ਥੇਹ ਦਾ ਤਲ ਪਹਿਲਾਂ ਦੀ ਤਰ੍ਹਾਂ ਹੀ ਉੱਚਾ-ਨੀਵਾਂ ਤੇ ਬੈਰਾਨ ਪਿਆ ਹੈ। ਲੋੜਬੰਦ ਲੋਕ ਇਸ ਥੇਹ ਦੀ ਪਾਥੀਆਂ ਪੱਥਣ ਤੇ ਪਸ਼ ਬੰਨ੍ਹਣ ਲਈ ਵਰਤੋਂ ਵੀ ਕਰਦੇ ਹਨ।
ਥੇਹ ਵਿੱਚੋਂ ਅਜੇ ਵੀ ਮਕਾਨਾਂ ਦੀਆਂ ਖੜ੍ਹੀਆਂ ਕੰਧਾਂ ਨਿਕਲ ਆਉਂਦੀਆਂ ਹਨ ਜੋ 10×12 ਇੰਚ ਦੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਹਨ। ਕਈ ਇੱਟਾਂ ਫੁੱਟਾਂ ਦੀ ਚੌੜਾਈ, ਲੰਬਾਈ ਵਿਚ ਵੀ ਮਿਲਦੀਆਂ ਹਨ। ਜਦ ਕੋਈ ਭਾਰਾ ਮੀਂਹ ਪੈਂਦਾ ਹੈ ਤਾਂ ਥੇਹ ਦੀ ਮਿੱਟੀ ਰੁੜ੍ਹ ਕੇ ਨਿਵਾਣਾ ਨੂੰ ਜਾਂਦੀ ਹੈ, ਇਸ ਹਾਲਤ ਵਿਚ ਪੁਰਾਣੇ ਸਿੱਕੇ ਤੇ ਹੋਰ ਕਈ ਦੁਰਲੱਭ ਚੀਜ਼ਾਂ ਜਿਸ ਨੂੰ ਲੋਕ ਮੋਤੀ ਆਖਦੇ ਹਨ, ਮਿਲ ਜਾਂਦੀਆਂ ਹਨ।
ਇਸ ਥੇਹ ਦੀ ਆਪਣੀ ਮਲਕੀਅਤ ਸਿੱਧ ਕਰਨ ਲਈ ਤਿੰਨ ਪੱਤੀਆਂ ਦਾ ਅਦਾਲਤ ਵਿਚ ਝਗੜਾ ਚੱਲ ਰਿਹਾ ਹੈ। ਹਰ ਪੱਤੀ ਹੀ ਆਪਣਾ ਹੱਕ ਜਿਤਾਅ ਰਹੀ ਹੈ। ਜਦ ਇਸ ਕੇਸ ਦਾ ਫ਼ੈਸਲਾ ਕਿਸੇ ਵੀ ਪੱਤੀ ਦੇ ਹੱਕ ਵਿਚ ਹੋ ਜਾਵੇਗਾ, ਫਿਰ ਮਾਲਵੇ ਦੀ ਇਹ ਪੁਰਾਣੀ ਅੰਤਮ ਨਿਸ਼ਾਨੀ ਵੀ ਖਤਮ ਹੋ ਜਾਵੇਗੀ।
ਛੱਪੜ ਅਤੇ ਢਾਬਾਂ
ਪਿੰਡ ਦੇ ਦੱਖਣ ਵੱਲ ਗੁਰਦੁਆਰਾ ਸਾਹਿਬ ਨਾਲ ਇੱਕ ਛੱਪੜ ਹੈ ਜਿਸ ਨੂੰ ਰਾਮਸਰ। ਛੱਪੜ ਕਹਿੰਦੇ ਹਨ। ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆਉਂਦੀਆਂ ਗੱਲਾਂ ਮੁਤਾਬਕ ਇਸੇ ਥਾਂ ਪਹਿਲਾਂ ਸਰੋਵਰ ਹੁੰਦਾ ਸੀ ਜਿਸ ਨੂੰ ਰਾਮਸਰ ਸਰੋਵਰ ਕਹਿੰਦੇ ਸਨ । ਹੁਣ ਇਸੇ ਥਾਂ ਬਣੇ ਛੱਪੜ ਨੂੰ ਵੀ ਰਾਮਸਰ ਛੱਪੜ ਆਖਦੇ ਹਨ। ਕਹਿੰਦੇ ਹਨ ਰਾਮਸਰ ਸਰੋਵਰ ਦੀਆਂ ਪੌੜੀਆਂ ਤਾਂਬੇ ਦੀਆਂ ਬਣੀਆਂ ਹੋਈਆਂ ਸਨ। ਇਸ ਸਰੋਵਰ ਦੇ ਨਾਲ ਹੀ ਇੱਕ ਢਾਬ ਹੁੰਦੀ ਸੀ ਜਿਸ ਦਾ ਸਬੰਧ ਸਿੱਖਾਂ ਦੇ ਵੱਡੇ ਘੱਲੂਘਾਰੇ (1762) ਨਾਲ ਜੁੜਦਾ ਹੈ। ਇਤਿਹਾਸਕਾਰ ਇਸ ਘੱਲੂਘਾਰੇ ਨੂੰ ਕੁੱਪ-ਰੋਹੀੜੇ ਤੋਂ ਸ਼ੁਰੂ ਹੋ ਕੇ ਗਹਿਲ ਪਿੰਡ ਆ ਕੇ ਖਤਮ ਹੋਇਆ ਦੱਸਦੇ ਹਨ, ਜਿਸ ਵਿਚ 50 ਹਜ਼ਾਰ ਸਿੱਖ, ਇਸਤ੍ਰੀਆਂ ਤੇ ਬੱਚਿਆਂ ਵਿੱਚੋਂ ਤੀਹ ਹਜ਼ਾਰ ਸ਼ਹੀਦ ਹੋ ਗਏ। ਇਸ ਕਿਸਮ ਦਾ ਵਿਚਾਰ ਵੀ ਮਿਲਦਾ ਹੈ ਕਿ ਇਹ ਘੱਲੂਘਾਰਾ ਕੁੱਪ-ਰੋਹੀੜੇ ਤੋਂ ਚੱਲ ਕੇ ਪਿੰਡ ਹਠੂਰ ਆ ਕੇ ਖਤਮ ਹੋਇਆ ਹੈ। ਇੱਕ ਮਤ ਇਹ ਵੀ ਆਉਂਦਾ ਹੈ ਕਿ ਦੋਵੇਂ ਫੌਜਾਂ ਪਾਣੀ ਦੀ ਤਲਾਸ਼ ਵਿਚ ਇਸ ਢਾਬ ਤੇ ਇਕੱਠੀਆਂ ਹੋਈਆਂ ਪਰ ਉਹ ਲੜਨ ਦੀ ਹਾਲਤ ਵਿਚ ਨਹੀਂ ਹਨ।
ਇਕ ਢਾਬ ਪਿੰਡ ਲੱਖੇ ਦੇ ਰਾਹ ਵਲ ਸੀ। ਇਸ ਢਾਬ ਦਾ ਘੇਰਾ 20-25 ਏਕੜ ਵਿਚ ਸੀ ਪਰ ਇਸ ਸਮੇਂ ਇਸ ਢਾਬ ਦਾ ਵੀ ਨਾਮੋ-ਨਿਸ਼ਾਨ ਮਿੱਟ ਚੁੱਕਾ ਹੈ। ਇਸ ਢਾਬ ਨੂੰ ਰਾਣੀ ਪਿਲਾਹ ਦੀ ਢਾਬ ਕਹਿੰਦੇ ਸਨ।
ਰਜਵਾਹਾ ਅਤੇ ਸਰੋਵਰ
ਪਿੰਡ ਦੇ ਦੱਖਣ ਪਾਸੇ ਦੀ ਰਾਏਕੋਟ ਰਜਵਾਹਾ ਵਗਦਾ ਹੈ ਜੋ ਨਹਿਰ ਸਰਹੰਦ ਦੀ ਬਠਿੰਡਾ ਬ੍ਰਾਂਚ ਵਿੱਚੋਂ ਨਿਕਲਦਾ ਹੈ।
ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਬਣੇ ਗੁਰਦੁਆਰ ਸਾਹਿਬ ਵਿਚ ਸਰੋਵਰ ਹੈ ਜਿਸ ਨੂੰ ਬਣਿਆ ਤਿੰਨ ਸਾਲ ਦਾ ਸਮਾਂ ਹੀ ਹੋਇਆ ਹੈ ਜੋ ਪਿੰਡ ਦੀ ਦੱਖਣ ਦੀ ਦਿਸ਼ਾ ਹੈ।
ਪਿੰਡ ਕਿਵੇਂ ਤੇ ਕਦੋਂ ਬੱਝਾ ? ਨਾਂ ਕਿਵੇਂ ਪਿਆ
ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਦਾ ਆਖਰੀ ਪਿੰਡ ਹੈ। ਇਸ ਪਿੰਡ ਦੀ ਜੂਹ ਨਾਲ ਇੱਕ ਪਾਸੇ ਮੋਗਾ ਜ਼ਿਲ੍ਹੇ ਦੀ ਹੱਦ ਹੈ ਤੇ ਦੂਸਰੇ ਪਾਸੇ ਸੰਗਰੂਰ ਜ਼ਿਲ੍ਹੇ ਦੀ ਹੱਦ ਜੁੜ ਜਾਂਦੀ ਹੈ। ਇਸ ਪਿੰਡ ਦੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਇਹ ਪਿੰਡ ਥੇਹ ‘ਤੇ ਵਸਿਆ ਹੋਇਆ ਹੈ, ਜਿਸ ਦੀ ਆਬਾਦੀ ਹੁਣ ਉਸ ਥੇਹ ਦੀਆਂ ਜੜਾਂ ਦੇ ਆਲੇ-ਦੁਆਲੇ ਵੀ ਫੈਲ ਚੁੱਕੀ ਹੈ। ਇਸ ਦੀ ਪੱਛਮ ਦੀ ਗੁੱਠੇ ਅਜੇ ਵੀ ਵੱਡਾ ਥੇਹ ਇਸ ਦੇ ਹਜ਼ਾਰਾਂ ਸਾਲ ਪੁਰਾਣੇ ਹੋਣ ਦੀ ਗਵਾਹੀ ਭਰਦਾ ਹੈ। ਥੇਹ ਵਿੱਚੋਂ ਅਜੇ ਵੀ ਮਕਾਨਾਂ ਦੀਆਂ ਖੜ੍ਹੀਆਂ ਕੰਧਾਂ ਨਿਕਲ ਆਉਂਦੀਆਂ ਹਨ ਜੋ 10×12 ਇੰਚ ਦੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਹਨ। ਕਈ ਇੱਟਾਂ ਫੁੱਟਾਂ ਦੀ ਲੰਬਾਈ ਚੌੜਾਈ ਵਿਚ ਵੀ ਮਿਲਦੀਆਂ ਹਨ। ਜਦ ਕੋਈ ਭਾਰਾ ਮੀਂਹ ਪੈਂਦਾ ਹੈ ਤਾਂ ਥੇਹ ਦੀ ਮਿੱਟੀ ਖੁਰ ਕੇ ਨਿਵਾਣਾ ਨੂੰ ਰੁੜ੍ਹ ਜਾਂਦੀ ਹੈ, ਇਸ ਹਾਲਤ ਵਿਚ ਪੁਰਾਣੇ ਸਿੱਕੇ ਤੇ ਹੋਰ ਕਈ ਚੀਜ਼ਾਂ ਜਿਸ ਨੂੰ ਲੋਕ ਮੋਤੀ ਆਖਦੇ ਹਨ, ਮਿਲ ਜਾਂਦੀਆਂ ਹਨ।
ਇਹ ਪਿੰਡ ਆਪਣੇ ਅੰਦਰ ਹਜ਼ਾਰਾਂ ਸਾਲਾਂ ਦਾ ਇਤਿਹਾਸ ਸੰਭਾਲੀ ਬੈਠਾ ਹੈ। ਜਦ ਵੀ ਮਾਲਵੇ ਦੇ ਇਤਿਹਾਸ ਦਾ ਜ਼ਿਕਰ ਚਲਦਾ ਹੈ ਤਾਂ ਇਸੇ ਪਿੰਡ ਤੋਂ ਸ਼ੁਰੂ ਹੁੰਦਾ ਹੈ। ਡਾ. ਨਾਹਰ ਸਿੰਘ ਆਪਣੀ ਸੰਪਾਦਤ ਕੀਤੀ ਕਿਤਾਬ ‘ਕਾਲਿਆ ਹਰਨਾ ਰੋਹੀਏ ਫਿਰਨਾ’ ਦੀ ਭੂਮਿਕਾ ਵਿਚ ਇਸ ਨੂੰ ਪਹਿਲੀ ਸਦੀ ਈ:ਪੂ: ਵਿਚ ਰਾਜਾ ਕਨਿਸ਼ਕ ਦਾ ਵਸਾਇਆ ਹੋਇਆ ਦਸਦਾ ਹੈ, ਜਿਸ ‘ਤੇ ਤੇਰਵੀਂ ਸਦੀ ਦੇ ਅਰੰਭ ਵਿਚ ਜੈਸਲਮੇਰ ਦੇ ਤੁਲਸੀ ਰਾਮ ਨੇ ਕਬਜਾ ਕਰ ਲਿਆ।
ਹਠੂਰ ਦੀ ਪੁਰਾਤੱਤਵ ਨੂੰ ਸਿੱਧ ਕਰਨ ਲਈ ਜੀ.ਬੀ. ਸਿੰਘ ਆਪਣੀ ਕਿਤਾਬ ‘ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ’ ਸਫਾ 24 ‘ਤੇ ਲਿਖਦਾ ਹੈ “ਲੁਧਿਆਣੇ ਜ਼ਿਲ੍ਹੇ ਵਿਚ ਅਠੂਰ ਜਾਂ ਹਠੂਰ ਇਕ ਬਹੁਤ ਪੁਰਾਣਾ ਸ਼ਹਿਰ ਹੈ। ਉੱਥੇ ਇਕ ਬਹੁਤ ਵੱਡਾ ਥੇਹ ਹੈ, ਜਦ ਥੇਹ ਪੁੱਟ ਕੇ ਖੂਹ ਦੀ ਖੁਦਾਈ ਕੀਤੀ ਗਈ, ਵੀਹ ਬਾਈ ਹੱਥ ਦੀ ਡੂੰਘਾਈ ਤੇ ਜਾ ਕੇ ਹੇਠੋਂ ਦੋ ਪੱਥਰ ਦੇ ਬਣੇ ਹੋਏ ਹੂ-ਬ-ਹੂ ਸ਼ਕਲ ਦੇ ਸਿਸ਼ਨ (Ithyphali) ਨਿਕਲੇ, ਜਿਹੋ ਜਿਹੇ (Phali) ਦਾ ਜ਼ਿਕਰ ਰਿਗਵੇਦ ਵਿਚ ਮਿਲਦਾ ਹੈ।”
ਇਸ ਪਿੰਡ ਦਾ ਨਾਂ ਕਈਆਂ ਨਾਵਾਂ ਨਾਲ ਜਾਣਿਆ ਜਾਂਦਾ ਸੀ। ਕਿਸੇ ਸਮੇਂ ਇੱਥੋਂ ਦੀ ਵਗਦੀ ਸਤਲੁਜ ਦਰਿਆ ਦੀ ਤੇਜ ਧਾਰਾ ਕਰਕੇ ਇਸ ਨੂੰ ਧਾਰਾ ਨਗਰੀ ਵੀ ਕਿਹਾ ਜਾਂਦਾ ਸੀ। ਇਹ ਉਹ ਪਿੰਡ ਹੈ ਜਿੱਥੇ ਰਾਜਾ ਵਿਰਾਟ ਰਾਜ ਕਰਦਾ ਸੀ ਜਿਸ ਦੇ ਕੋਲ ਕੌਰਵਾਂ-ਪਾਂਡਵਾਂ ਨੇ ਆਪਣਾ ਬਨਵਾਸ ਕੱਟਿਆ ਸੀ। ਇਸ ਲਈ ਇਸ ਨੂੰ ਵਿਰਾਟ ਨਗਰੀ ਵੀ ਕਿਹਾ ਜਾਂਦਾ ਸੀ। ਰਾਮ ਦੇ ਬਨਵਾਸ ਚਲੇ ਜਾਣ ਮਗਰੋਂ ਰਾਜਾ ਦਸ਼ਰਥ ਗ਼ਮ ਵਿਚ ਮਰ ਗਿਆ, ਤਦ ਭਰਤ ਨੂੰ ਉਸ ਦੇ ਨਾਨਕਿਉਂ ਪਿੰਡ ਬੁਲਾਉਣ ਲਈ ਦੂਤ ਭੇਜੇ ਗਏ, ਵਾਲਮੀਕ ਰਮਾਇਣ ਵਿਚ ਦੂਤਾਂ ਨੂੰ ਗੰਗਾ ਤੇ ਜਮਨਾ ਦਰਿਆ ਪਾਰ ਕਰਦੇ ਤਾਂ ਦੱਸਿਆ ਗਿਆ ਹੈ। ਪਰ ਸਤਲੁਜ ਦਰਿਆ ਪਾਰ ਕਰਦੇ ਨਹੀਂ। ਇਸ ਤਰ੍ਹਾਂ ਹਠੂਰ ਨੂੰ ਕੇਕਇਆਂ ਦੀ ਰਾਜਧਾਨੀ ਵੀ ਮੰਨਿਆ ਜਾਂਦਾ ਹੈ ਜੋ ਪਿੱਛੋਂ ਜਾ ਕੇ ‘ਮਦਰ’ ਦੀ ਰਾਜਧਾਨੀ ਬਣੀ । ਪੰਜਾਬ ਦਾ ਪੁਰਾਣਾ। ਨਾਂ ਮਦਰ ਦੇਸ਼ ਹੀ ਸੀ। ਪੰਜਾਬ ਨੂੰ ਪੰਜਾਬ ਦਾ ਨਾਂ ਰਾਜੇ ਅਕਬਰ ਦਾ ਦਿੱਤਾ ਹੋਇਆ ਹੈ। ਹੁਣ ਇਸ ਪਿੰਡ ਦਾ ਨਾਂ ਹਠੂਰ ਹੈ ਜਿਸ ਨੂੰ ਅਠੂਰ ਵੀ ਲਿਖਿਆ ਹੋਇਆ ਮਿਲਦਾ ਹੈ। ਇਸ ਨਾਲ ਕਈ ਕਿਆਸਰਾਈਆਂ ਆ ਜੁੜਦੀਆਂ ਹਨ, ਜਿਸ ਤਰ੍ਹਾਂ ਰਾਜੇ ਦੀਆਂ ਅੱਠ ਹੂਰਾਂ (ਰਾਣੀਆਂ) ਤੋਂ ਇਸ ਦਾ ਨਾਂ ਹਠੂਰ ਪੈ ਗਿਆ। ਇਕ ਇਤਿਹਾਸਕਾਰ ਨੇ ਹਠੂਰ ਨੂੰ ਮਾਲਵੇ ਵਿਚ ਸਿੰਧੂ ਸੱਭਿਅਤਾ ਦੇ ਅੰਤਰਗਤ ਦੱਸਿਆ ਹੈ।
ਸੰਤ ਵਿਸਾਖਾ ਸਿੰਘ ਮਾਲਵਾ ਇਤਿਹਾਸ ਵਿਚ ਲਿਖਦੇ ਹਨ ਕਿ ਜਦ ਹਠੂਰ ਕੋਲ ਸਤਲੁਜ ਦਰਿਆ ਵਗਦਾ ਸੀ, ਉਸ ਸਮੇਂ ਸਤਲੁਜ ਦੇ ਉਗਰ ਦਾ ਇਲਾਕਾ ਹਿਠਾੜ ਕਹਾਉਂਦਾ ਸੀ ਇਸ ਲਈ ਇਸ ਦਾ ਨਾਂ ਹਿਠਾਰ ਜਾਂ ਹਠੂਰ ਰੱਖਿਆ ਗਿਆ ਸੀ। ਪੰਜਵੀਂ ਸਦੀ ਈਸਵੀ ਦੇ ਅੰਤ ਵਿਚ ਹੂੰਨਾਂ ਨੇ ਇਹ ਬਰਬਾਦ ਕੀਤਾ ਪਰ ਛੇਵੀਂ ਸਦੀ ਦੇ ਆਰੰਭ ਵਿਚ ਇਹ ਖਾਸ ਨਗਰ ਸੀ। 9ਵੀਂ ਸਦੀ ਵਿਚ ਤੂਰਾਂ ਨੇ ਇਸ ਨੂੰ ਬਹੁਤ ਉੱਨਤ ਕੀਤਾ। ਮੰਝ ਰਾਜਪੂਤਾਂ ਦੇ ਇੱਥੇ ਆਉਣ ਤੋਂ ਪਹਿਲਾਂ ਪ੍ਰਿਥੀ ਰਾਜ ਦੇ ਨਾਨਕਿਆਂ ਦੇ ਖਾਨਦਾਨ ਵਿੱਚੋਂ ਕੋਈ ਛੋਟਾ ਜਿਹਾ ਤੰਵਾਰ ਰਾਜਾ ਰਾਜ ਕਰਦਾ ਸੀ ਜਿਸ ਨੂੰ ਰਾਏ ਤੁਲਸੀ ਰਾਮ (ਸ਼ੇਖ ਚਾਚੋ) ਨੇ ਜੈਸਲਮੇਰ ਤੋਂ ਆ ਕੇ ਮਾਰਿਆ ਅਤੇ ਉਸ ਦੇ ਇਲਾਕੇ ਉੱਪਰ ਕਬਜ਼ਾ ਕਰਕੇ ਹਠੂਰ ਨੂੰ ਆਪਣੀ ਰਾਜਧਾਨੀ ਬਣਾਇਆ। ਇਹ ਪੁਰਾਣਾ ਸ਼ਹਿਰ ਰਾਜਾ ਵਿਰਾਟ ਦੀ ਰਾਜਧਾਨੀ ਅਤੇ ਪੁਰਾਣੇ ਰਾਜਿਆਂ ਦੇ ਖੇਡਣ ਦੀ ਥਾਂ, ਫੌਜਾਂ ਦੀ ਛਾਉਣੀ ਅਤੇ ਹਾਥੀ, ਘੋੜਿਆਂ ਲਈ ਚਰਾਂਦਾਂ ਦੇ ਬਾੜੇ ਸਨ। 7ਵੀਂ ਸਦੀ ਵਿਚ ਆਉਣ ਵਾਲਾ ਚੀਨੀ ਯਾਤਰੂ ਵੀ ਇਸ ਨੂੰ ਪੁਰਾਣਾ ਅਤੇ ਭਾਗ ਭਰਿਆ ਨਗਰ ਦੱਸਦਾ ਹੈ। ਇਹ ਯਾਤਰੂ ਹਿਊਨਸਾਂਗ ਦੱਸਦਾ ਹੈ ਕਿ ਕਨਿਸ਼ਕ ਨੇ ਜਦ ਚੀਨ ਨੂੰ ਜਿੱਤਿਆ ਤਾਂ ਉਥੋਂ ਦੇ ਰਾਜਕੁਮਾਰਾਂ ਨੂੰ ਇਸ ਥਾਂ ਰੱਖਿਆ ਗਿਆ। ਹਿਊਨਸਾਂਗ ਆਪਣੇ ਬ੍ਰਿਤਾਂਤਾਂ ਵਿਚ ਆਖਦਾ ਹੈ ਕਿ ਜਲੰਧਰ ਤੋਂ ਦੱਖਣ ਦੇ ਪਾਸੇ ਕੋਈ ਥਾਂ ਹੈ ਜਿੱਥੇ ਚੀਨ ਦੇ ਰਾਜਕੁਮਾਰਾਂ ਨੂੰ ਰੱਖਿਆ ਜਾਂਦਾ ਸੀ।
ਜੀ.ਬੀ. ਸਿੰਘ ਆਪਣੀ ਲਿਖਤ ਵਿਚ ਹਵਾਲਾ ਦਿੰਦੇ ਹਨ ਕਿ 1871 ਵਿਚ ਇਤਿਹਾਸਕਾਰ ਸ. ਅਤਰ ਸਿੰਘ ਦਾ ਲੇਖ ਜੋ ਉਹਨਾਂ ਰਾਇਲ ਏਸ਼ੀਆਟਿਕ ਸੁਸਾਇਟੀ ਬੰਗਾਲ ਵਿਚ ਇਸ ਸ਼ਹਿਰ ਹਠੂਰ ਦੇ ਪੁਰਾਤਨ ਹਾਲਾਤਾਂ ਉੱਪਰ ਪੜ੍ਹਿਆ ਸੀ (ਸੁਸਾਇਟੀ ਦੀ ਸੰਨ 1871 ਈ. ਦੀ ਰਿਪੋਰਟ ਵਿੱਚੋਂ ਉਸ ਲੇਖ ਦਾ ਖੁਲਾਸਾ ਲੁਧਿਆਣਾ ਜ਼ਿਲ੍ਹੇ ਦੀ ਰਿਪੋਰਟ ਬੰਦੋਬਸਤ ਵਿਚ ਦਿੱਤਾ ਹੋਇਆ ਹੈ) ਉਸ ਵਿਚ 1532 ਈ. ਦੀ ਇਕ ਹੋਰ ਲਿਖਤ ਦਾ ਜ਼ਿਕਰ ਵੀ ਹੈ ਜੋ ਇਸ ਪਿੰਡ ਵਿਚ ਬਣੇ ਰਾਏ ਫਿਰੋਜ਼ ਦੇ ਮਕਬਰੇ ਉੱਤੇ ਲਿਖੀ ਹੋਈ ਹੈ। ਇਹ ਲਿਖਤ 1475 ਈ. ਦੀ ਹੈ।
ਹਠੂਰ ਮੰਝ ਰਾਜਪੂਤਾਂ ਦਾ ਪਿੰਡ ਸੀ ਜੋ ਹਿੰਦੂਆਂ ਤੋਂ ਮੁਸਲਮਾਨ ਹੋ ਗਏ। ਮੰਝ ਰਾਜਪੂਤ ਭੱਟੀਆਂ ਦੇ ਇਕ ਵੰਸ਼ ਦਾ ਨਾਂ ਹੈ, ਇਹਨਾਂ ਦਾ ਵਡੇਰਾ ਆਹਲਾ ਫਿਰੋਜ਼ਸ਼ਾਹ ਤੁਗਲਕ ਦੇ ਸਮੇਂ ਹਠੂਰ ਆਇਆ। ਉਸ ਦੀ ਔਲਾਦ ਵਿੱਚੋਂ ਰਾਏ ਦੱਲਾ ਤੱਕ ਇਹ ਲੋਕ ਹਿੰਦੂ ਸਨ। ਰਾਏ ਦੱਲਾ ਦਾ ਬੇਟਾ ਕਮਾਲੁਦੀਨ ਅਤੇ ਉਸ ਦਾ ਪੁੱਤਰ ਰਾਏ ਫਿਰੋਜ਼ ਸੀ।
ਪਿੰਡ ਦਾ ਆਲਾ-ਦੁਆਲਾ ਤੇ ਆਸ-ਪਾਸ ਦੀਆਂ ਇਤਿਹਾਸਕ ਥਾਵਾਂ
ਅੱਚਰਵਾਲ
ਇਹ ਹਠੂਰ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਵਸਿਆ ਹੋਇਆ ਪਿੰਡ ਹੈ। ਇਸ ਦੀ ਦਿਸ਼ਾ ਹਠੂਰ ਤੋਂ ਪੂਰਬ ਬਣਦੀ ਹੈ। ਅੱਚਰਵਾਲ ਦਾ ਮੋੜ੍ਹੀਗੱਡ ਅੱਚਰ ਨਾਂ ਦਾ ਇਕ ਗੁੱਜਰ ਦੱਸਿਆ ਜਾਂਦਾ ਹੈ ਜਿਸ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਂ ਪਿਆ। ਮੁਢਲੇ ਸਮੇਂ ਇਹ ਪਿੰਡ ਟਿੱਬਿਆਂ ਵਿਚ ਹੁੰਦਾ ਸੀ, ਇਸ ਦੇ ਨਾਲ ਜੋ ਪੱਧਰਾ ਪਾਸਾ ਲਗਦਾ ਸੀ, ਉਹ ਪਿੰਡ ਦੀ ਪੱਛਮ ਦੀ ਦਿਸ਼ਾ ਲੱਖੇ ਪਿੰਡ ਵਲ ਦਾ ਪਾਸਾ ਸੀ। ਇਸ ਕਰਕੇ ਪਿੰਡ ਦੇ ਸਭ ਘਰਾਂ ਦੇ ਮੂੰਹ ਇਸੇ ਦਿਸ਼ਾ ਵਲ ਹੁੰਦੇ ਸਨ। ਪਿੰਡ ਦੇ ਚੜ੍ਹਦੇ ਪਾਸੇ ਜੰਗਲ ਹੁੰਦਾ ਸੀ। ਮਾਲ ਮਹਿਕਮੇਂ ਦੇ ਮਿਸਲ ਸਕੀਤ 1909-10 ਦੇ ਰਿਕਾਰਡ ਮੁਤਾਬਕ ਪਿੰਡ ਦੀ ਵਸੋਂ ਦਾ ਕੁੱਲ ਰਕਬਾ 16 ਵਿੱਘੇ 17 ਵਿਸਵੇ 12 ਵਿਸਵਾਸੀਆਂ ਸੀ। ਜੇ ਇਸ ਨੂੰ ਕੱਚਿਆਂ ਵਿਚ ਲਿਖਣਾ ਹੋਵੇ ਜੋ ਪਹਿਲਾਂ ਰਿਵਾਜ਼ ਹੁੰਦਾ ਸੀ ਤਾਂ ਫਿਰ ਤਿੰਨ ਨਾਲ ਗੁਣਾ ਕਰਨਾ ਪੈਂਦਾ ਸੀ ਭਾਵ ਕੱਚੇ 50 ਵਿੱਘੇ 12 ਵਿਸਵੇ 16 ਵਿਸਵਾਸੀਆਂ ਦਾ ਹੁੰਦਾ ਸੀ।
ਪਿੰਡ ਦੀ ਧਰਮਸ਼ਾਲਾ ਦੀ ਹੱਦ ‘ਤੇ ਇਕ ਦਰਵਾਜ਼ਾ ਹੁੰਦਾ ਸੀ, ਇਸੇ ਕਰਕੇ ਹੀ ਇਸ ਸੱਥ ਵਾਲੀ ਥਾਂ ਨੂੰ ਅਜੇ ਦੀ ਦਰਵਾਜ਼ਾ ਹੀ ਬੋਲਿਆ ਜਾਂਦਾ ਹੈ ਜਦ ਕਿ ਦਰਵਾਜ਼ਾ ਢਹਿ ਚੁੱਕੇ ਨੂੰ ਵੀ ਇਕ ਸਦੀ ਦਾ ਸਮਾਂ ਹੋ ਚੁੱਕਾ ਹੈ। ਦਰਵਾਜ਼ੇ ਦੇ ਅੰਦਰ ਹੀ ਸਾਰਾ ਪਿੰਡ ਬੰਦ ਹੁੰਦਾ ਸੀ। ਪਿੰਡ ਦੀ ਸਭ ਤੋਂ ਵੱਧ ਸੰਘਣੀ ਵਸੋਂ ਵਾਲੀ ਗਲੀ ਨੂੰ ਕਿਲੇ ਵਾਲੀ ਗਲੀ ਕਹਿੰਦੇ ਹਨ ਜੋ ਹੁਣ ਮਾਸਟਰ ਹਰਭਜਨ ਸਿੰਘ ਦੇ ਘਰ ਅੱਗੋਂ ਗੁਜ਼ਰਦੀ ਹੈ। ਇਸ ਗਲੀ ਦੇ ਪਿੰਡ ਲੱਖਾ ਵੱਲ ਦੀ ਨਿਵਾਣ ‘ਤੇ ਇਕ ਕਿਲਾ ਹੁੰਦਾ ਸੀ ਜੋ ਪਿੰਡ ਦੀ ਰੱਖਿਆ ਲਈ ਵਰਤਿਆ ਜਾਂਦਾ ਸੀ। ਮੁਢਲੇ ਸਮੇਂ ਵਿਚ ਇਕ ਦੂਸਰੇ ਪਿੰਡਾਂ ਦੀਆਂ ਲੜਾਈਆਂ ਆਮ ਹੁੰਦੀਆਂ ਸਨ ਤੇ ਪਿੰਡ ਅੱਚਰਵਾਲ ਦੀ ਲੜਾਈ ਜਦ ਵੀ ਹੁੰਦੀ ਸੀ ਉਹ ਪਿੰਡ ਲੱਖਾ ਦੇ ਲੋਕਾਂ ਨਾਲ ਹੁੰਦੀ ਸੀ।
ਪਿੰਡ ਦੇ ਬਾਬੇ ਸ਼ਹੀਦ ਦੀ ਥਾਂ ਪਹਿਲਾਂ ਪਿੰਡ ਤੋਂ ਬਾਹਰ ਹੁੰਦੀ ਸੀ, ਇਸ ਥਾਂ ਤੋਂ ਹੀ ਪਿੰਡ ਦੀ ਝਿੜੀ (ਸ਼ਮਸ਼ਾਨਘਾਟ) ਸ਼ੁਰੂ ਹੋ ਜਾਂਦੀ ਸੀ । ਇਹ ਬਾਬਾ ਸ਼ਹੀਦ ਕੌਣ ਹੋਇਆ ਹੈ? ਪਿੰਡ ਦੇ ਲੋਕਾਂ ਨੂੰ ਇਸ ਦਾ ਪਤਾ ਨਹੀਂ। ਅਨੁਮਾਨ ਇਹੀ ਲਗਾਉਂਦੇ ਹਨ ਕਿ ਇਹ ਥਾਂ ਸਿਵਿਆਂ ਵਾਲੀ ਹੋਣ ਕਾਰਨ ਪਹਿਲਾਂ ਇੱਥੇ ਮਟੀ ਹੁੰਦੀ ਸੀ ਜੋ ਹੁਣ ਵੀ ਉੱਚਾ ਬੜ੍ਹ ਕਰਕੇ ਉੱਪਰ ਬਣਾਈ ਹੋਈ ਹੈ, ਜਿਸ ਪੁਰਖੇ ਦੀ ਇਹ ਮਟੀ ਹੈ ਉਸ ਦੀ ਕੁਰਬਾਨੀ ਲੋਕ ਹਿਤਾਂ ਦੀ ਹੋਵੇਗੀ ਕਿਉਂਕਿ ਪਹਿਲਾਂ ਪਹਿਲ ਮਟੀ ਵੀ ਸਧਾਰਣ ਮਨੁੱਖ ਦੀ ਨਹੀਂ ਸੀ ਦੋ ਬਣਦੀ। ਇਹ ਮਟੀ ਜਿਸ ਨੂੰ ਲੋਕ ਬਾਬਾ ਸ਼ਹੀਦ ਕਹਿੰਦੇ ਹਨ, ਪ੍ਰਤੀ ਲੋਕਾਂ ਦੇ ਮਨ ਵਿਚ ਅਥਾਹ ਸ਼ਰਧਾ ਹੈ। ਹਰ ਦਸਵੀਂ ਵਾਲੇ ਦਿਨ ਲੋਕ ਆਪਣੀਆਂ ਸੁੱਖਾਂ ਪੂਰੀਆਂ ਹੋਣ ਤੇ ਪ੍ਰਸ਼ਾਦ ਵੰਡਦੇ ਹਨ। ਸ਼ਹੀਦ ਬਾਬੇ ਦੀ ਥਾਂ ‘ਤੇ ਖੜ੍ਹ ਕੇ ਜੇ ਦੱਖਣ ਵਲ ਨੂੰ ਵੇਖੀਏ ਤਾਂ ਸੱਜੇ ਹੱਥ ਪਏ ਸਭ ਮਕਾਨ ਵਹਿਕ ਜਮੀਨ ਵਿਚ ਹਨ ਤੇ ਖੱਬੇ ਹੱਥ ਦੇ ਮਕਾਨ ਸਿਵਿਆਂ ਵਾਲੀ ਬਾਂ ਹਨ। ਹੁਣ ਇਹ ਸਿਵੇ ਕਾਫ਼ੀ ਦੂਰ ਚਲੇ ਗਏ ਹਨ।
ਪਿੰਡ ਦਾ ਵਿਚਕਾਰਲਾ ਖੂਹ ਲੱਗਣ ਸਮੇਂ ਪਿੰਡ ਤੋਂ ਬਾਹਰ ਹੁੰਦਾ ਸੀ, ਇਸ ਤੋਂ ਬੋਕਿਆਂ ਨਾਲ ਪੈਲੀਆਂ ਵੀ ਸਿੰਜੀਆਂ ਜਾਂਦੀਆਂ ਸਨ। ਇਹ ਖੂਹ ਬਜ਼ੁਰਗ ਮਹਿਰੇ ਨੇ ਲਗਵਾਇਆ ਸੀ, ਸਾਰਾ ਪਿੰਡ ਇੱਥੋਂ ਪਾਣੀ ਭਰਦਾ ਸੀ, ਜਿਸ ਤੇ ਮੁਸਲਮਾਨ ਤੇ ਦੂਸਰੀਆਂ ਜਾਤੀਆਂ ਜਿਨ੍ਹਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ, ਦੇ ਲੋਕ ਖੂਹ ‘ਤੇ ਚੜ੍ਹ ਨਹੀਂ ਸਕਦੇ ਸਨ। ਹਿੰਦੂ ਝਿਊਰ ਇਹਨਾਂ ਨੂੰ ਪਾਣੀ ਭਰ ਕੇ ਦਿੰਦਾ ਸੀ ਜਿਸ ਦਾ ਉਹਨਾਂ ਤੋਂ ਮਿਹਨਤਾਨਾ ਲੈਂਦਾ ਸੀ। ਵੱਖੋ-ਵੱਖਰੀਆਂ ਜਾਤੀਆਂ ਦੇ ਵੱਖੋ-ਵੱਖਰੇ ਕੁੰਡ ਬਣੇ ਹੋਏ ਸਨ। ਲੋੜ ਪੈਣ ਤੇ ਇਹਨਾਂ ਦੀ ਮੁਰੰਮਤ ਵੀ ਆਪ ਕਰਵਾਇਆ ਕਰਦੇ ਸਨ। ਖੂਹ ਦੀ ਸਾਰੀ ਬਣਤਰ ਨਮੂਨੇਦਾਰ ਸੀ।
ਪਿੰਡ ਦੇ ਵਡੇਰਿਆਂ ਦਾ ਪਿਛਲਾ ਪਿੰਡ ਰਾਏਸਰ (ਸੰਗਰੂਰ) ਹੈ। ਇੱਕ ਦੰਦ ਕਥਾ ਅਨੁਸਾਰ ਸਮੇਂ ਦਾ ਹਾਕਮ ਧੱਕਾ ਕਰਦਾ ਸੀ। ਰਾਏਸਰ ਵਿਖੇ ਬਾਬਾ ਰੱਲ੍ਹਾ ਉਸ ਦੇ ਧੱਕੇ ਤੋਂ ਇਨਕਾਰੀ ਹੋ ਗਿਆ। ਉਸ ਹਾਕਮ ਨੇ ਬਾਬਾ ਰੱਲ੍ਹੇ ਨੂੰ ਨੀਂਹ ਵਿਚ ਚਿਣ ਦਿੱਤਾ। ਜਿਸ ਕੰਧ ਵਿਚ ਉਸ ਨੂੰ ਚਿਣਿਆ ਗਿਆ ਉਸ ਨੂੰ ਥਾਣੇ ਵਾਲੀ ਕੰਧ ਕਹਿੰਦੇ ਸਨ । ਬਾਬੇ ਦੇ ਬਾਕੀ ਪਰਿਵਾਰ ਨੂੰ ਉਸ ਪਿੰਡੋਂ ਕੱਢ ਦਿੱਤਾ ਗਿਆ ਜੋ ਅੱਚਰਵਾਲ ਆ ਵਸਿਆ।
ਇਸ ਪਿੰਡ ਦੀ ਹੋਂਦ ਤਿੰਨ ਕੁ ਸੌ ਸਾਲ ਦੀ ਬਣਦੀ ਹੈ। ਇਹ ਪਿੰਡ ਗਿੱਲ ਗੋਤ ਦੇ ਵਡੇਰਿਆਂ ਦਾ ਪਿੰਡ ਹੈ। ਗਿੱਲ ਗੋਤ ਪਿੰਡ ਦਾ ਮੁੱਖ ਗੋਤ ਹੈ ਅਤੇ ਇਸ ਤੋਂ ਇਲਾਵਾ ਪਿੰਡ ਵਿਚ ਬੈਂਸ, ਮੰਡੇਰ, ਭੁੱਲਰ, ਜਟਾਣਾ, ਢੀਂਡਸੇ, ਧਾਲੀਵਾਲ, ਨਹਿਲ, ਰਾਏ ਗੋਤ ਵੀ ਮੌਜੂਦ ਹਨ।
ਝੋਰੜਾਂ
ਝੋਰੜਾਂ ਪਿੰਡ ਬਾਬਾ ਸੌਲ ਦੀ ਵੰਸ਼ ਦਾ ਪਿੰਡ ਹੈ, ਜਿਸ ਦਾ ਗੋਤ ਗਿੱਲ ਹੈ। ਬਾਬਾ ਸੌਲ ਵਪਾਰੀ ਮਨੁੱਖ ਸੀ ਜਿਸ ਦਾ ਪਿੰਡ ਇੱਥੋਂ ਉੱਤਰ-ਦੱਖਣ ਦੀ ਗੁੱਠੇ ਬਹੁਤ ਦੂਰ ਸੀ। ਬਾਬਾ ਸੌਲ ਉਸ ਪਿੰਡੋਂ ਊਠਾਂ ਉੱਪਰ ਜੰਮੂ ਕਸ਼ਮੀਰ ਵਿਉਪਾਰ ਕਰਨ ਲਈ ਜਾਂਦਾ ਆਉਂਦਾ ਸੀ। ਰਸਤੇ ਵਿਚ ਰਾਏਕੋਟ ਰਾਏਕਿਆਂ ਪਾਸ ਉਸ ਦੀ ਪੱਕੀ ਠਹਿਰ ਹੁੰਦੀ ਸੀ। ਰਾਏ ਕਿਆਂ ਨੇ ਆਪਣੇ ਇਲਾਕੇ ਵਿੱਚੋਂ ਇਸ ਥਾਂ ਪੱਕੀ ਠਹਿਰਣ ਦੀ ਸਲਾਹ ਦਿੱਤੀ । ਬਾਬਾ ਸੌਲ ਨੇ ਇਹ ਸਲਾਹ ਮੰਨ ਲਈ ਤੇ ਝੋਰੜਾਂ ਪਿੰਡ ਦੀ ਮੋੜ੍ਹੀ ਗੱਡ ਦਿੱਤੀ। ਕਹਿੰਦੇ ਹਨ ਉਸ ਦਾ ਪਿਛਲਾ ਪਿੰਡ ਵੀ ਝੋਰੜਾਂ ਨਾਂ ਦਾ ਹੀ ਸੀ ਜੋ ਹੁਣ ਹਰਿਆਣਾ ਵਿਚ ਹੈ। ਇਸ ਸਮੇਂ ਝੋਰੜਾਂ ਪਿੰਡ ਪੰਜ ਪੱਤੀਆਂ ਵਿਚ ਵੰਡਿਆ ਹੋਇਆ ਹੈ ਜਿਨ੍ਹਾਂ ਦੇ ਨਾਂ ਹਨ ਕਾਨਾ ਪੱਤੀ, ਰਾਮਾ ਪੱਤੀ, ਦਾਨਾ ਪੱਤੀ, ਡੱਲਾ ਤੇ ਜੈਤਾ ਪੱਤੀ। ਜਿਨ੍ਹਾਂ ਨਾਵਾਂ ਤੇ ਇਹ ਪੱਤੀਆਂ ਬਣੀਆਂ ਹੋਈਆਂ ਹਨ, ਇਹ ਬਾਬਾ ਸੋਲ ਦੀ ਤੀਜੀ ਪੀੜ੍ਹੀ ਦੇ ਨਾਂ ਹਨ। ਇਸ ਪਿੰਡ ਵਿਚ ਪਹਿਲਾਂ ਸਿਰਫ ਇਕ ਗੋਤ ਗਿੱਲ ਹੀ ਵਸਦਾ ਸੀ। ਇਸ ਸਮੇਂ ਇਸ ਤੋਂ ਬਿਨਾਂ ਮੰਡੇਰ, ਭੱਠਲ, ਹਰੀ, ਮਾਨ, ਵਹਿਣੀਵਾਲ, ਸਿਬੀਏ, ਧਾਲੀਵਾਲ, ਗਰੇਵਾਲ ਅਤੇ ਸਿੱਧੂ ਵਸਦੇ ਹਨ। ਇਹ ਪਿੰਡ ਚਾਰ ਦਰਵਾਜ਼ਿਆਂ ਵਿਚ ਬੰਦ ਹੁੰਦਾ ਸੀ। ਚਾਰੇ ਦਰਵਾਜ਼ਿਆਂ ਦੇ ਬਾਹਰ ਚਾਰ ਖੂਹ ਹੁੰਦੇ ਸਨ ਜਿਨ੍ਹਾਂ ਤੋਂ ਫਸਲਾਂ ਪਾਲੀਆਂ ਜਾਂਦੀਆਂ ਸਨ। ਇਸ ਸਮੇਂ ਇਹ ਚਾਰੇ ਖੂਹ ਪਿੰਡ ਦੀ ਵਸੋਂ ਵਿਚ ਆ ਚੁੱਕੇ ਹਨ ਅਤੇ ਆਪਣੀ ਹੋਂਦ ਵੀ ਖਤਮ ਕਰ ਚੁੱਕੇ ਹਨ। ਜੋ ਨਿਸ਼ਾਨੀਆਂ ਬਾਕੀ ਬਚਦੀਆਂ ਹਨ ਉਹ ਦੱਸਣ ਤੇ ਹੀ ਪਤਾ ਲਗਦਾ ਹੈ, ਖੂਹ ਦੀਆਂ ਹਨ।
ਝੋਰੜਾਂ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦਾ ਘੁੱਗ ਵਸਦਾ ਪਿੰਡ ਹੈ ਜੋ ਹਠੂਰ ਤੋਂ ਸੱਤ ਕਿਲੋਮੀਟਰ ਦੀ ਦੂਰੀ ‘ਤੇ ਹੈ। ਪਿੰਡ ਦੀਆਂ ਸੱਥਾਂ ਵਿਚ ਤਾਸ਼ ਕੁੱਟਦੇ ਬਜ਼ੁਰਗ ਇਸ ਪਿੰਡ ਦੀ ਸ਼ੋਭਾ ਹਨ, ਪਿੰਡ ਦਾ ਅਣ ਛਪਿਆ ਇਤਿਹਾਸ ਹਨ ਜੋ ਤਕੜੇ ਜੁੱਸੇ ਤੇ ਖਿੰਡਦੇ-ਪੁੰਡਦੇ ਹਾਸਿਆਂ ਦੇ ਮਾਲਕ ਹਨ। ‘ਮਾਮਾ’ ਸ਼ਬਦ ਇਹਨਾਂ ਲੋਕਾਂ ਦਾ ਤਕੀਆ ਕਲਾਮ ਹੈ। ਕੀ ਬੱਚੇ, ਕੀ ਬੁੱਢੇ ਗੱਲ ਗੱਲ ਨਾਲ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਇਸ ਕਰਕੇ ਬਹੁਤ ਦਫਾ ਇੱਥੋਂ ਦੇ ਮੁੰਡਿਆਂ ਨੂੰ ਬਾਹਰਲੇ ਹਾਣੀ ਮੁੰਡੇ ‘ਮਾਮਿਆਂ ਦਾ ਝੋਰੜਾਂ” ਆਖ ਕੇ ਵੀ ਹਸਦੇ ਹਨ। ਇਸ ਪਿੰਡ ਦੇ ਲੋਕਾਂ ਦਾ ਖਰੀਆਂ-ਖਰੀਆਂ ਤੇ ਹਸਮੁੱਖ ਗੱਲਾਂ ਕਰਨ ਦਾ ਸੁਭਾਅ ਹੈ। ਇਹ ਲੋਕ ਚੰਗੀਆਂ ਗੱਲਾਂ ਮਾਰਨ ਨਾਲੋਂ ਚੰਗੇ ਕੰਮ ਕਰਨ ਨੂੰ ਪਹਿਲ ਦਿੰਦੇ ਹਨ। ਪਿੰਡ ਵਿਚਲਾ ਵਿਰੋਧ ਵਿਨਾਸ ਕਰਨ ਵਾਲਾ ਨਹੀਂ ਸਗੋਂ ਵਿਕਾਸ ਕਰਨ ਵਾਲਾ ਹੈ। ਇਹਨਾਂ ਲੋਕਾਂ ਦੀ ਚੰਗੇ ਕੰਮਾਂ ਰਾਹੀਂ ਇੱਕ ਦੂਜੇ ਤੋਂ ਅੱਗੇ ਵਧਣ ਦੀ ਲਾਲਸਾ ਹੈ। ਮਖੌਲੀਆ ਸੁਭਾਅ ਇਹਨਾਂ ਨੂੰ ਰੱਬੀ ਮਿਲੀ ਹੋਈ ਦਾਤ ਹੈ।
ਝੋਰੜਾਂ ਪਿੰਡ ਨੂੰ ਦੇਸ਼-ਵਿਦੇਸ਼ਾਂ ਤੱਕ ਸੰਤਾਂ ਵਾਲੀ ਝੋਰੜਾਂ ਕਰਕੇ ਜਾਣਿਆਂ ਜਾਂਦਾ ਹੈ, ਇਸ ਤੋਂ ਪਹਿਲਾਂ ਇਹ ਪਿੰਡ ਨੂੰ ਮੰਨੇ-ਪ੍ਰਮੰਨੇ ਪਹਿਲਵਾਨ ਦੇਵਾ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਮਿਆਂ ਦਾ ਚੱਕਰ ਹੈ, ਇਹ ਪਿੰਡ ਡਾਕੂਆਂ ਦੇ ਨਾਂ ਨਾਲ ਵੀ ਮਸ਼ਹੂਰ ਰਿਹਾ ਹੈ। ਅੱਜ ਇਹ ਪਿੰਡ ਪੰਜਾਬ ਦਾ ਨਹੀਂ ਸਗੋਂ ਦੁਨੀਆ ਵਿਚ ਰੱਬੀ ਭਗਤੀ ਦੀ ਰੌਸ਼ਨੀ ਵੰਡਣ ਕਾਰਨ ਰੂਹਾਨੀਅਤ ਦਾ ਕੇਂਦਰ ਬਣ ਗਿਆ ਹੈ। ਇਸ ਲਈ ਹੁਣ ਇਹ ਪਿੰਡ ਪੱਕੇ ਤੌਰ ਤੇ ਸੰਤਾਂ ਦੇ ਨਾਂ ਨਾਲ ਜੁੜ ਗਿਆ ਲਗਦਾ ਹੈ। ਸੰਤ ਈਸ਼ਰ ਸਿੰਘ ਨਾਨਕਸਰ ਵਾਲਿਆਂ ਦਾ ਪਿੰਡ ਝੋਰੜਾਂ ਹੀ ਸੀ।
ਲੰਮੇ
ਪਿੰਡ ਲੰਮੇ ਦਾ ਫਾਸਲਾ ਹਠੂਰ ਤੋਂ 12-13 ਕਿਲੋਮੀਟਰ ਬਣਦਾ ਹੈ। ਇਸ ਪਿੰਡ ਦੀ ਹੋਂਦ ਤੇ ਮੋੜ੍ਹੀਗੱਡ ਕੌਣ ਹੋਏ ਹਨ ਇਸ ਬਾਰੇ ਤਾਂ ਕੁਝ ਕਿਹਾ ਜਾ ਸਕਦਾ ਪਰ ਸਤਾਰਵੀਂ ਸਦੀ ਤੋਂ ਲੈ ਕੇ ਇਹ ਪਿੰਡ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜਿਸ ਸਮੇਂ ਸਿੱਖਾਂ ਦੀ ਹਾਲਤ ਚੰਗੀ ਨਹੀਂ ਸੀ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜੋ ਆਪਣੇ ਤੌਰ ਤੇ ਆਜ਼ਾਦ ਗਿਣਿਆਂ ਜਾਂਦਾ ਹੋਵੇ, ਇਸ ਕਿਸਮ ਦੀ ਜੇ ਵੱਖਰੀ ਉਦਾਹਰਣ ਮਿਲੀ ਹੈ ਤਾਂ ਉਹ ਪਿੰਡ ਲੰਮੇ ਹੀ ਹੈ। ਪਹਿਲਾਂ ਸਮਾਂ ਹੀ ‘ਜਿਸ ਦੀ ਲਾਠੀ ਉਸ ਦਾ ਰਾਜ’ ਵਾਲਾ ਸੀ । ਛੋਟੀਆਂ ਵੱਡੀਆਂ ਰਿਆਸਤਾਂ ਦੇ ਰਾਜਿਆਂ ਨੂੰ ਵੀ ਆਪਣਾ ਰਾਜ ਕਰਨ ਲਈ ਵੱਡਿਆਂ ਰਾਜਿਆਂ ਦੇ ਅੱਗੇ ਨਜ਼ਰਾਨਾ ਪੇਸ਼ ਕਰਨਾ ਪੈਂਦਾ ਸੀ। ਆਪਣੀ ਹਸਤੀ ਨੂੰ ਕਾਇਮ ਰੱਖਣ ਲਈ ਅਜਿਹਾ ਕਰਨਾ ਉਹਨਾਂ ਦੀ ਮਜ਼ਬੂਰੀ ਸੀ। ਇਸ ਕਿਸਮ ਦਾ ਇਤਿਹਾਸ ਹੀ ਲੰਮੇ ਪਿੰਡ ਦੀ ਖੁਦ ਮੁਖਤਿਆਰੀ ਦਾ ਬਣਦਾ ਹੈ, ਜਿਸ ਦਾ ਸਬੂਤ ਇਸ ਪਿੰਡ ਦੇ 1882-83 ਦੇ ਬੰਦੋਬਸਤ ਵਿਚ ਹੈ। ਇਸ ਬੰਦੋਬਸਤ ਵਿਚ ਦਰਜ਼ ਹੈ ਕਿ ਪਿੰਡ ਲੰਮੇ ਦੇ ਰਣਧੀਰ ਉਰਫ ਲੰਮਾ ਜੱਟ ਢਿੱਲੋਂ ਤੇ ਕੁਲਾ ਜੱਟ ਤਤਲਾ ਰਾਏਕੋਟ ਦੀ ਰਿਆਸਤ ਦੇ ਮਾਲਕ ਰਾਏਕਿਆਂ ਨੂੰ ਆਪਣੀ ਮਾਲਕੀ ਦਾ ਨਜ਼ਰਾਨਾ ਉਤਾਰਦੇ ਸਨ, ਜਿਸ ਦਾ ਜ਼ਿਕਰ ਪ੍ਰਿੰ: ਗੁਰਨਾਮ ਸਿੰਘ ਬਿੰਜਲ ਨੇ ਆਪਣੀ ਪੁਸਤਕ ‘ਬਚਨ ‘ਦੀ ਕਰਾਮਾਤ’ ਵਿਚ ਵੀ ਕੀਤਾ ਹੈ। ਇਹਨਾਂ ਦੀ ਇਹੀ ਗੱਲ ਉਹਨਾਂ ਦੇ ਤਕੜੇ ਹੋਣ ਦੀ ਗਵਾਹੀ ਭਰਦੀ ਹੈ। ਇਹਨਾਂ ਵਿੱਚੋਂ ਰਣਧੀਰ ਬਹੁਗੁਣਾ ਜੱਟ ਸੀ ਜਿਸ ਕਰਕੇ ਪਿੰਡ ਦਾ ਨਾਂ ਵੀ ਇਸ ਦੇ ਨਾਂ ਨਾਲ ਜੁੜ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ‘ਜ਼ਫਰਨਾਮਾ’ ਹੈ, ਜਿਸ ਦਾ ਅਰਥ ਜਿੱਤ ਹੈ, ਇਸੇ ਸੰਦਰਭ ‘ਚ ਲਿਖੀ ਉਹਨਾਂ ਦੀ ਇਕ ਹੋਰ ਮਹਾਨ ਰਚਨਾ ਵੀ ਹੈ ‘ਫਤਹਿਨਾਮਾ’ ਜੋ ਇਸੇ ਪਿੰਡ ਲੰਮੇ ਠਹਿਰਣ ਸਮੇਂ ਲਿਖੀ ਗਈ। ਰਚਨਾ ਫਤਹਿਨਾਮਾ ਦੇ ਕੁੱਲ 24 ਸ਼ੇਅਰ ਹਨ ਜਿਨ੍ਹਾਂ ਵਿੱਚੋਂ ਚੌਧਵੇਂ ਸ਼ੇਅਰ ਵਿਚ ਦੋ ਵੱਡੇ ਸਾਹਿਬਜ਼ਾਦਿਆ ਦੀ ਸ਼ਹੀਦੀ ਪਾਉਣ ਦਾ ਜ਼ਿਕਰ ਹੈ, ਇਸ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪਾਉਣ ਦਾ ਕੋਈ ਜ਼ਿਕਰ ਨਹੀਂ ਆਉਂਦਾ, ਜਦ ਕਿ ‘ਜਫਰਨਾਮਾ’ ਕਿਰਤ ਵਿਚ 78ਵੇਂ ਸ਼ੇਅਰ ਵਿਚ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਵਾਲਾ ਹੈ। ਇਸ ਤੋਂ ਸਾਫ ਜਾਹਰ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਫਤਹਿਨਾਮਾ ਕਿਰਤ ਨੂਰਾਮਾਹੀ ਨੂੰ ਪਿੰਡ ਲੰਮੇ ਤੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਦਾ ਪਤਾ ਲਿਆਉਣ ਲਈ ਭੇਜਣ ਤੋਂ ਬਾਅਦ ਤੇ ਉਸ ਦੀ ਸਰਹੰਦ ਤੋਂ ਵਾਪਸੀ ਤੋਂ ਪਹਿਲਾਂ ਪਿੰਡ ਲੰਮੇ ਵਿਚ ਲਿਖਣ ਦੀ ਬਣਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਅਨੰਦਪੁਰ ਛੱਡਣ ਤੋਂ ਬਾਅਦ 21 ਦਿਨ ਦੀ ਵੱਡੀ ਠਹਿਰ ਇਸੇ ਪਿੰਡ ਵਿਚ ਸੀ।
ਇਸ ਪਿੰਡ ਦਾ ਦੇਸ਼ ਦੀ ਆਜ਼ਾਦੀ ਲਈ ਵਿਸ਼ੇਸ਼ ਯੋਗਦਾਨ ਹੈ। ਗਦਰੀ ਬਾਬਾ ਹਰਦਿੱਤ ਸਿੰਘ ਨੇ 22 ਸਾਲ ਦੀ ਕੈਦ ਕਾਲੇਪਾਣੀਆਂ ਵਿਚ ਕੱਟੀ। ਇਹਨਾਂ ਤੋਂ ਬਿਨਾਂ ਗਦਰੀ ਬਾਬਾ ਕਾਕਾ ਸਿੰਘ ਵੀ ਸਨ। ਗੁਰਦੁਆਰਾ ਸੁਧਾਰ ਲਹਿਰ ਅੰਦਰ ਵੀ ਇਸ ਪਿੰਡ ਦਾ ਸ਼ਾਨਾਮੱਤਾ ਇਤਿਹਾਸ ਹੈ।
ਫੇਰੂਰਾਈਂ
ਇਹ ਪਿੰਡ ਹਠੂਰ ਨੂੰ ਜਾ ਰਹੇ ਸਏ (ਨਹਿਰ) ਉੱਪਰ ਸਥਿਤ ਹੈ। ਸਏ ਦੇ ਪੁਲ ਦੀ ਥਾਂ ਬੜੀ ਰਮਣੀਕ ਹੈ। ਗਰਮੀਆਂ ਵਿਚ ਤਰਦੇ ਹਰ ਮੁਸਾਫਰ ਦਾ ਮਨ ਇੱਥੇ ਅਰਾਮ ਕਰਨ ਨੂੰ ਕਰਦਾ ਹੈ। ਪਾਣੀ ਵਿੱਚੋਂ ਆਉਂਦੀ ਠੰਡੀ ਹਵਾ ਦੂਰ ਤੱਕ ਬੋਹੜਾਂ ਦੀਆਂ ਛਾਵਾਂ ਬੈਠੇ ਲੋਕਾਂ ਦੀ ਰੌਣਕ, ਸਕੂਲ ਵਿਚ ਪੜਦੇ ਬੱਚਿਆਂ ਦੀ ਚਹਿਲ-ਪਹਿਲ ਕੁਦਰਤੀ ਨਜ਼ਾਕ ਪੇਸ਼ ਕਰਦੀ ਹੈ।
ਅਕਾਰ ਨੂੰ ਵੇਖਦਿਆਂ ਇਹ ਪਿੰਡ ਦਰਮਿਆਨੇ ਪਿੰਡਾਂ ਦੀ ਗਿਣਤੀ ਵਿਚ ਆਉਂਦਾ ਹੈ, ਜਿਸ ਅੰਦਰ 350 ਘਰਾਂ ਦਾ ਵਾਸਾ ਹੈ। ਪੁਰਾਣੇ ਪਿੰਡ ਹੋਣ ਦੀਆਂ ਨਿਸ਼ਾਨੀਆਂ ਇਕ ਹੈ, ਜਿਸ ਅੱਗੇ ਮਿਲਦੀਆਂ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਪਿੰਡ ਵੀ ਹੋਂਦ ਕੋਈ ਬਹੁਤੀ ਪੁਰਾਣੀ ਨਹੀਂ। ਰਾਏ ਗੋਤ ਇਸ ਪਿੰਡ ਦਾ ਮੁੱਖ ਗੋਤ ਹੈ। ਇਹਨਾਂ ਜੀ ਵਿਚ ਇਸ ਗੋਤ ਨੂੰ ਰਾਈਂ ਬੋਲਿਆ ਜਾਂਦਾ ਹੈ। ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਪਿੰਡ ਦਾ ਮੋੜੀ ਗੱਡ ਰਾਈ ਗੋਤ ਦਾ ਫੇਰੂ ਨਾਂ ਦਾ ਮਨੁੱਖ ਸੀ, ਜਿਸ ਦੇ ਨਾਂ ਅਤੇ ਗੋਤ ਦੇ ਨਾਂ ਨੂੰ ਜੋੜ ਕੇ ਪਿੰਡ ਦਾ ਨਾਂ ਫੇਰੂਰਾਈਂ ਬਣ ਗਿਆ।
ਇਸ ਪਿੰਡ ਵਿਚ ਰਾਏ, ਗਿੱਲ, ਧਾਂਧਲੀ, ਢੀਂਡਸਾ, ਹੇਰ, ਸੰਧੂ, ਸਿੱਧੂ ਗੋਤਾਂ ਦੇ ਲੋਕ ਵਸਦੇ ਹਨ। ਇਸ ਪਿੰਡ ਦੀਆਂ ਤਿੰਨ ਪੱਤੀਆਂ ਹਨ ਪੱਤੀ ਰਾਈ, ਪੱਤੀ ਹੇਰ ਅਤੇ ਪੱਤੀ ਨੱਥੂ ਕੀ। ਹਰੀਜਨ ਜਾਤੀ ਵਿੱਚੋਂ ਸਿਰਫ ਰਮਦਾਸੀਆ ਜਾਤੀ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਗੋਤ ਸਰੋਏ ਹੈ।
ਸੱਦੋਵਾਲ
ਇਹ ਪਿੰਡ ਹਠੂਰ ਤੋਂ ਚੜ੍ਹਦੀ ਵਾਲੇ ਪਾਸੇ 3 ਕਿਲੋਮੀਟਰ ਦੀ ਦੂਰੀ ‘ਤੇ ਵਸਿਆ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਇਸ ਪਿੰਡ ਵਿਚ ਚਾਰ ਪੱਤੀਆਂ ਹਨ, ਪੱਤੀ ਦੁੱਲੇ ਕੀ, ਪੱਤੀ ਜੀਤੇ ਕੀ, ਪੱਤੀ ਦੇਵੇ ਕੀ, ਪੱਤੀ ਮੁਸਲਮਾਨਾ ਦੀ। ਇਹਨਾਂ ਚਾਰ ਪੱਤੀਆਂ ਦੇ ਚਾਰ ਨੰਬਰਦਾਰ ਹਨ। ਚੌਥੀ ਪੱਤੀ ਜੋ ਮੁਸਲਮਾਨ ਪੱਤੀ ਵਜਦੀ ਹੈ, ਇਸ ਵਿਚ ਮੁਸਲਮਾਨ ਕੋਈ ਨਹੀਂ ਹੈ ਪਰ ਇਸ ਪੱਤੀ ਦੇ ਵਸੇਂਦਿਆਂ ਨੂੰ ਜੋ ਜਮੀਨ ਮਿਲੀ ਹੈ ਉਹ ਸਭ ਮੁਸਲਮਾਨ ਭਰਾਵਾਂ ਦੀ ਮਿਲੀ ਹੈ। ਇਸੇ ਕਰਕੇ ਹੀ ਇਸ ਪੱਤੀ ਨੂੰ ਮੁਸਲਮਾਨ ਪੱਤੀ ਕਹਿੰਦੇ ਹਨ।
ਪਿੰਡ ਵਿਚ ਅੱਧੀ ਵਸੋਂ ਜੱਟ ਸਿੱਖਾਂ ਦੀ ਹੈ ਤੇ ਅੱਧੀ ਵਸੋਂ ਦੂਸਰੀ ਮਜਦੂਰ ਸ਼੍ਰੇਣੀ ਹੈ ਲੋਕਾਂ ਦੀ ਹੈ। 1947 ਤੋਂ ਪਹਿਲਾਂ ਇਸ ਪਿੰਡ ਵਿਚ ਬਹੁ-ਗਿਣਤੀ ਮੁਸਲਮਾਨ ਲੋਕਾਂ ਦੀ ਸੀ ਜੋ ਫਸਾਦਾਂ ਮੌਕੇ ਇਸ ਪਿੰਡ ਨੂੰ ਛੱਡ ਗਏ। ਮੁਸਲਮਾਨ ਘਰਾਂ ਦੀ ਆਰਥਿਕ ਹਾਲਤ ਚੰਗੀ ਸੀ। ਉਹ ਬਲਦਾਂ ਦੀਆਂ ਚੰਗੀਆਂ ਜੋੜੀਆਂ ਤੇ ਵਧੀਆ ਗੱਡੇ ਰੱਖਣ ਦੇ ਸ਼ੌਕੀਨ ਸਨ। ਜਦ 1947 ਦੇ ਫਸਾਦ ਸ਼ੁਰੂ ਹੋਏ ਤਾਂ ਆਲੇ-ਦੁਆਲੇ ਪਿੰਡਾਂ ਦੇ ਲੁਟੇਰੇ ਇਹਨਾਂ ਦੇ ਜੋ ਬਲਦ ਤੇ ਗੱਡੇ ਖੋਹਣ ਆ ਗਏ, ਵੱਡੇ ਪੱਧਰ ‘ਤੇ ਲੁੱਟ-ਖੋਹ ਤੇ ਕਤਲੋਗਾਰਤ ਹੋਈ।
ਪਿੰਡੋਂ ਬਾਹਰ 10 ਕਿੱਲੇ ਵਿਚ ਫੈਲੀ ਹੋਈ ਝਿੜੀ ਹੈ। ਲੋਕ ਇਸ ਥਾਂ ਨੂੰ ਦਾਦੇ-ਮੀਦੇ ਦੀ ਥਾਂ ਆਖਦੇ ਹਨ। ਝਿੜੀ ਅੰਦਰ ਇਕ ਮੁਸਲਮਾਨ ਫਕੀਰ ਦੀ ਕਬਰ ਹੈ ਜਿਸ ਦਾ ਨਾਂ ਦਾਦਾ ਮੀਦਾ ਸੀ। ਇਸ ਕਰਕੇ ਲੋਕ ਇਸ ਥਾਂ ਨੂੰ ਵੀ ਦਾਦਾ ਮੀਦਾ ਹੀ ਆਖਦੇ ਹਨ। ਜੱਟ ਲੋਕ ਹਾੜੀ ਸਾਉਣੀ ਆਪਣੀ ਨਵੀਂ ਫ਼ਸਲ ਵਿੱਚੋਂ ਕੁਝ ਚੜ੍ਹਾਵਾ ਇੱਥੇ ਭੇਟ ਕਰਦੇ ਹਨ। ਇਸ ਝਿੜੀ ਅੰਦਰ ਕਿਸੇ ਚੀਜ਼ ਦੀ ਛੇੜ-ਛਾੜ ਨਹੀਂ ਕੀਤੀ ਜਾਂਦੀ। ਲੋਕ ਇਸ ਥਾਂ ਨੂੰ ਕਰਨੀ ਵਾਲੀ ਥਾਂ ਮੰਨਦੇ ਹਨ। ਜੇ ਮਾਲਵੇ ਦਾ ਪਹਿਲਾ ਰੂਪ ਦੇਖਣਾ ਹੋਵੇ ਤਾਂ ਇਸ ਝਿੜੀ ਅੰਦਰ ਮੌਜੂਦ ਹੈ ਜਿੱਥੇ ਪਹਿਲਾਂ ਦੀ ਤਰ੍ਹਾਂ ਉੱਚੇ-ਨੀਵੇਂ ਥਾਂ ਤੇ ਜੰਗਲ ਮਿਲਦਾ ਹੈ।
ਦੀਵਾਨਾ
ਇਸ ਪਿੰਡ ਦੇ ਮੋੜ੍ਹੀਗੱਡ ਸੰਤ ਬਾਬਾ ਅਗੰਧ ਜੀ ਹੋਏ ਹਨ ਜੋ ਪੰਜਵੀਂ ਪਾਤਸ਼ਾਹੀ ਦੇ ਭਤੀਜੇ ਬਾਬਾ ਮੇਹਰਵਾਨ ਦੀ ਸੰਪਰਦਾਇ ਵਿੱਚੋਂ ਸਨ। ਇਸ ਸੰਪਰਦਾਇ ਦਾ ਨਾਂ ਦੀਵਾਨਾ ਦੱਸਿਆ ਜਾਂਦਾ ਹੈ। ਇਸ ਕਰਕੇ ਹੀ ਇਸ ਪਿੰਡ ਦਾ ਨਾਂ ਦੀਵਾਨਾ ਪਿਆ। ਇਸ ਪਿੰਡ ਦੀ ਹੋਂਦ ਤਕਰੀਬਨ 300 ਸਾਲ ਪੁਰਾਣੀ ਬਣਦੀ ਹੈ। ਪਿੰਡ ਵਾਲੀ ਥਾਂ ਪਹਿਲਾਂ ਸੰਤਾਂ ਦਾ ਡੇਰਾ ਹੁੰਦਾ ਸੀ। ਇਸ ਡੇਰੇ ਤੋਂ ਪੂਰਬ ਦੀ ਦਿਸ਼ਾ ‘ਤੇ ਕੁਝ ਲੋਕ ਪਿੰਡ ਰਾਏਪੁਰ ਤੋਂ ਆ ਕੇ ਵਸ ਗਏ ਸਨ ਜਿਨ੍ਹਾਂ ਦੀ ਆਪਣੇ ਪਹਿਲੇ ਪਿੰਡ ਬੜੀ ਭਾਰੀ ਦੁਸ਼ਮਣੀ ਸੀ ਪਰ ਹੋਣੀ ਨੇ ਫੇਰ ਵੀ ਪਿੱਛਾ ਨਾ ਛੱਡਿਆ, ਉਹਨਾਂ ਦੁਸ਼ਮਣਾਂ ਨੇ ਆ ਕੇ ਇੱਥੇ ਵੀ ਇਹਨਾਂ ‘ਤੇ ਹਮਲਾ ਕਰ ਦਿੱਤਾ ਤੇ ਬੰਦਿਆਂ ਨੂੰ ਮਾਰ ਗਏ। ਸਿਰਫ਼ ਇਸਤ੍ਰੀਆਂ ਤੇ ਛੋਟੇ ਬੱਚੇ ਹੀ ਬਾਕੀ ਰਹੇ। ਤਦ ਇਸ ਦੁੱਖ ਦੀ ਘੜੀ ਵਿਚ ਸੰਤ ਬਾਬਾ ਅਗੰਧ ਜੀ ਨੇ ਇਹਨਾਂ ਬੇਆਸਰਿਆਂ ਦੀ ਬਾਂਹ ਫੜੀ ਤੇ ਡੇਰੇ ਲੈ ਆਏ। ਡੇਰੇ ਦੇ ਲਾਗੇ ਹੀ ਇਹਨਾਂ ਦਾ ਵਸੇਬਾ ਕਰ ਦਿੱਤਾ ਤੇ ਬਾਅਦ ਵਿਚ ਇਹਨਾਂ ਨੂੰ ਪਿੰਡ ਦੇ ਉੱਤਰ-ਪੂਰਬ ਵੱਲ ਦੀ ਜਮੀਨ ਦੇ ਦਿੱਤੀ ਜੋ ਅੱਜ ਤੱਕ ਵੀ ਇਸ ਵੰਸ਼ ਦੇ ਲੋਕਾਂ ਕੋਲ ਇਸ ਦਿਸ਼ਾ ਵੱਲ ਚੱਲੀ ਆਉਂਦੀ ਹੈ। ਇਸ ਵੰਸ਼ ਦੇ ਲੋਕਾਂ ਦੀ ਪੱਤੀ ਪਿੰਡ ਵਿਚ ਰਾਏ ਪੁਰੀਆਂ ਦੇ ਨਾਂ ਨਾਲ ਹੀ ਜਾਣੀ ਜਾਂਦੀ ਹੈ ਜਿਨ੍ਹਾਂ ਦਾ ਗੋਤ ਸਿੱਧੂ ਹੈ। ਇਸ ਪੱਤੀ ਦੇ ਜਮੀਨੀ ਟੱਕ ਵਿਚ ਹੋਰ ਕਿਸੇ ਪੱਤੀ ਦੀ ਜਮੀਨ ਨਹੀਂ ਆਉਂਦੀ।
ਇਹ ਤਿੰਨ ਪੱਤੀਆਂ ਦਾ ਪਿੰਡ ਹੈ। ਰਾਏਪੁਰੀਆਂ ਦੀ ਪੱਤੀ ਤੋਂ ਬਿਨਾਂ ਦੂਸਰੀਆਂ ਦੋ ਪੱਤੀਆਂ ਹਨ ਢਿੱਲੋਂ ਪੱਤੀ ਤੇ ਦੀਵਾਨਾ ਪੱਤੀ। ਦੀਵਾਨਾ ਪੱਤੀ ਵਿਚ ਬਾਬਾ ਅਗੰਧ ਦੀ ਵੰਸ਼ ਦੇ ਲੋਕ ਹਨ, ਇਹਨਾਂ ਦਾ ਗੋਤ ਵੀ ਸਿੱਧੂ ਹੀ ਹੈ। ਪਿੰਡ ਵਿਚ ਸਿੱਧੂ ਗੋਤ ਤੋਂ ਬਿਨਾਂ ਬੜਿੰਗ, ਢਿੱਲੋਂ ਤੇ ਸੋਹੀ ਵੀ ਵਸਦੇ ਹਨ। ਜੱਟਾਂ ਤੋਂ ਬਿਨਾਂ ਦੂਸਰੀਆਂ ਸਭ ਜਾਤਾਂ ਦੇ ਲੋਕ ਵੀ ਇਸ ਪਿੰਡ ਵਿਚ ਆਪਣਾ ਚੰਗਾ ਜੀਵਨ ਬਤੀਤ ਕਰ ਰਹੇ ਹਨ।
ਕਹਿੰਦੇ ਹਨ ਬਾਬਾ ਅਗੰਧ ਦੀ ਮੌਤ ਭਦੌੜ ਵਿਖੇ ਹੋਈ ਸੀ, ਜਿਸ ਦਾ ਸਸਕਾਰ ਪਿੰਡ ਈਨਾ ਬਾਜਵਾ ਕੀਤਾ ਗਿਆ। ਜਿਸ ਦੀਆਂ ਅਸਥੀਆਂ ਨੂੰ ਪਿੰਡ ਦੇ ਲੋਕ ਆਪਣੇ ਪਿੰਡ ਲੈ ਆਏ। ਪਿੰਡ ਦੇ ਪੂਰਬ ਵੱਲ ਇਹਨਾਂ ਅਸਥੀਆਂ ਨੂੰ ਜਮੀਨ ਵਿਚ ਰੱਖ ਕੇ ਉੱਪਰ ਇੱਕ ਬੜ੍ਹਾ ਬਣਾ ਦਿੱਤਾ ਤੇ ਖੜ੍ਹ ਉੱਪਰ ਇੱਕ ਮਟ ਬਣਾ ਦਿੱਤਾ ਗਿਆ। 1997-98 ਵਿਚ ਜਦ ਇਸ ਬਣਾ ਦਿੱਤਾ ਤੇ ਬੱਡੇਆ ਬਣਾਇਆ ਗਿਆ, ਉਸ ਮੌਕੇ ਛੋਟੇ ਮਟ ਦੇ ਅੰਦਰ ਜੋ 4×3 ਫੁੱਟ ਦਾ ਬੜ੍ਹਾ ਸੀ, ਜਦ ਉਸ ਨੂੰ ਢਾਹ ਕੇ ਵੱਡਾ ਬਣਾਉਣ ਲੱਗੇ ਤਾਂ ਉਸ ਵਿੱਚੋਂ ਅਸਥੀਆ ਨਿਕਲ ਆਈਆਂ, ਲੋਕਾਂ ਨੇ ਇਹਨਾਂ ਅਸਥੀਆਂ ਨੂੰ ਦੁਬਾਰਾ ਉਸੇ ਥਾਂ ਰੱਖ ਕੇ ਥੜ੍ਹਾ ਵੱਡ ਕਰ ਦਿੱਤਾ। ਇਸ ਸਮੇਂ ਇਹ ਵੱਡਾ ਮਟ ਇਕ ਗੁਰਦੁਆਰੇ ਦੇ ਨਾਂ ਨਾਲ ਜਾਣਿਆ ਜਾਂਦਾ ।
ਨਰੈਣਗੜ੍ਹ ਸੋਹੀਆਂ
ਇਹ ਪਿੰਡ ਦੀਵਾਨਾ ਤੋਂ ਅੱਗੇ ਥੋੜ੍ਹੀ ਵਸੋਂ ਵਾਲਾ ਪਿੰਡ ਹੈ ਜਿਸ ਦੀ ਉਮਰ ਵੀ ਥੋੜ੍ਹੀ ਹੈ। ਇਸ ਪਿੰਡ ਦੇ ਲੋਕਾਂ ਦਾ ਪਿਛਲਾ ਪਿੰਡ ਸੋਹੀਆਂ ਜ਼ਿਲ੍ਹਾ ਲੁਧਿਆਣਾ ਵਿਚ ਸੀ। ਇਹਨਾਂ ਆਪਣੇ ਇਸ ਪਿੰਡ ਦਾ ਨਾਂ ਵੀ ਪਿਛਲੇ ਪਿੰਡ ਦੇ ਨਾਂ ਤੇ ਰੱਖਿਆ ਹੈ ਅਤੇ ਇਹਨਾਂ ਲੋਕਾਂ ਦਾ ਗੋਤ ਵੀ ਸੋਹੀ ਹੈ। ਇਸ ਛੋਟੇ ਜਿਹੇ ਪਿੰਡ ਵਿਚ ਦੂਸਰਾ ਗੋਤ ਜੌਹਲ ਵਸਦਾ ਹੈ ਜਿਸ ਦੀ ਗਿਣਤੀ ਬਹੁਤ ਘੱਟ ਹੈ।
ਕਹਿੰਦੇ ਹਨ ਜਦ ਸੋਹੀ ਗੋਤ ਦੇ ਲੋਕ ਇਹ ਪਿੰਡ ਬੰਨ੍ਹਣ ਲੱਗੇ ਤਾਂ ਦੀਵਾਨੇ ਪਿੰਡ ਦੀ ਢਿਲਵਾਂ ਪੱਤੀ ਨੇ ਇਸ ਦਾ ਵਿਰੋਧ ਕੀਤਾ। ਵੱਡੀ ਲੜਾਈ ਹੋਈ ਜਿਸ ਵਿਚ ਤਿੰਨ ਬੰਦੇ ਸੋਹੀਆਂ ਪਿੰਡ ਦੇ ਮਾਰੇ ਗਏ ਤੇ ਦੋ ਬੰਦੇ ਦੀਵਾਨਾ ਪਿੰਡ ਦੇ। ਲੜਾਈ ਤੋਂ ਬਾਅਦ ਇਸ ਪਿੰਡ ਦਾ ਦਾ ਨੀਂਹਕਾਰ ਬਾਬਾ ਨਰੈਣ ਸਿੰਘ ਭਦੌੜ ਦੇ ਨਾਜ਼ਮ ਨੱਥਾ ਸਿੰਘ ਕੋਲ ਗਿਆ ਜਿਸ ਨੇ ਆ ਦੋ ਕੇ ਇਸ ਪਿੰਡ ਨੂੰ ਵਸਦਾ ਕੀਤਾ।
ਛੀਨੀਵਾਲ ਖੁਰਦ
ਇਹ ਪਿੰਡ ਹਠੂਰ ਤੋਂ ਚੜ੍ਹਦੇ ਪਾਸੇ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਵਸਿਆ ਜ਼ਿਲ੍ਹਾ ਵਿ ਸੰਗਰੂਰ ਦਾ ਪਿੰਡ ਹੈ। ਇਸ ਪਿੰਡ ਦੇ ਲੋਕਾਂ ਦਾ ਪਿਛਲਾ ਪਿੰਡ ਛੀਨੀਵਾਲ ਕਲਾਂ ਹੈ। ਇਸ ਅ ਪਿੰਡ ਵਿਚ ਸਭ ਜਾਤੀਆਂ ਦੇ ਲੋਕ ਵਸਦੇ ਹਨ, ਇਹਨਾਂ ਵਿੱਚੋਂ ਜੱਟ ਸਿੱਖਾਂ ਦਾ ਮੁੱਖ ਗੋਤ ਧਾਲੀਵਾਲ ਹੈ। ਪਿੰਡ ਦੀ ਸਾਰੀ ਜਮੀਨ ਵਾਹੀਯੋਗ ਹੈ ਜਿਸ ਦਾ ਕੁਲ ਰਕਬਾ 1300 ਏਕੜ ਹੈ। ਇਹ ਪਿੰਡ ਕਰੀਬ 200 ਸਾਲ ਪੁਰਾਣਾ ਪਿੰਡ ਹੈ।
ਧਾਲੀਵਾਲ ਗੋਤ ਦੇ ਲੋਕ ਬਾਬਾ ਸਿੱਧ ਦੀ ਪੂਜਾ ਕਰਦੇ ਹਨ। ਪਿੰਡ ਦੇ ਵਿਚਕਾਰ ਵਿ ਬਾਬਾ ਸਿੱਧ ਦੀ ਜਗ੍ਹਾ ਹੈ। ਪਿੰਡ ਦੀ ਹਰ ਵਿਆਹੀ ਆਈ ਨੂੰਹ ਨੂੰ ਪਹਿਲਾਂ ਇਸ ਥਾਂ ਮੱਥਾ ਟਿਕਾਇਆ ਜਾਂਦਾ ਹੈ, ਉਸ ਤੋਂ ਬਾਅਦ ਘਰ ਪ੍ਰਵੇਸ਼ ਕਰਵਾਇਆ ਜਾਂਦਾ ਹੈ। ਲੋਕ ਇਸ ਕੇ ਥਾਂ ਤੇ ਹੋਰ ਵੀ ਮੰਨਤਾਂ ਕਰਦੇ ਹਨ।
ਭੀਖਾ ਸਿੰਘ ਇਸ ਪਿੰਡ ਦਾ ਤਕੜਾ ਪਹਿਲਵਾਨ ਮਨੁੱਖ ਸੀ ਜਿਸ ਦੀ ਖੁਰਾਕ ਚੰਗੀ ੨ ਮੱਝ ਦਾ ਦੁੱਧ ਸੀ, ਇਹ ਮੱਝ ਨੂੰ ਚੋਂਦਾ ਨਹੀਂ ਸੀ ਹੁੰਦਾ, ਮੱਝ ਦੇ ਦੁੱਧ ਨੂੰ ਆਪਣੇ ਮੂੰਹ ਵਿਚ -3 ਧਾਰਾਂ ਮਾਰ-ਮਾਰ ਪੀ ਜਾਂਦਾ ਸੀ । ਇਸ ਦੀਆਂ ਮੁਗਲੀਆਂ ਕਿਸੇ ਤੋਂ ਫੇਰੀਆਂ ਨਹੀਂ ਸਨ।
ਚਕਰ
ਇਹ ਹਠੂਰ ਤੋਂ ਪੱਛਮ ਦੀ ਗੁੱਠ 6 ਕਿਲੋਮੀਟਰ ‘ਤੇ ਵਸਿਆ ਪਿੰਡ ਹੈ। ਇਹ ਚਾਰ ਪੱਤੀਆਂ ਵਿਚ ਵੰਡਿਆ ਹੋਇਆ ਹੈ, 1. ਕਿਲਾ ਪੱਤੀ, 2. ਵੇਹਣ ਪੱਤੀ, 3. ਸੰਧੂ ਪੱਤੀ, 4. ਚੂਹਾ ਪੱਤੀ ਪਰ ਚੂਹਾ ਪੱਤੀ ਦਾ ਨਾਂ ਚੰਗਾ ਨਾ ਹੋਣ ਕਾਰਨ ਇਸ ਨੂੰ ਬਾਬੇ ਕੀ ਪੱਤੀ ਕਿਹਾ ਵੀ ਜਾਂਦਾ ਹੈ। ਚੂਹਾ ਪੱਤੀ ਦੇ ਵਡੇਰੇ ਦੌਦਰ ਤੋਂ ਆਏ ਸਨ। ਦੌਦਰ ਪਿੰਡ ਵਿਚ ਵੀ ਇੱਕ ਪੱਤੀ ਕਾਂ ਦਾ ਨਾਂ ਚੂਹਾ ਪੱਤੀ ਹੈ ਜਿਨ੍ਹਾਂ ਦਾ ਗੋਤ ਵੀ ਇਸ ਪਿੰਡ ਦੀ ਚੂਹਾ ਪੱਤੀ ਦੇ ਲੋਕਾਂ ਵਾਲਾ ਹੈ। ਦਾ ਸੰਧੂ ਪੱਤੀ ਦੇ ਵਡੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੰਡਿਆਲੀ ਤੋਂ ਆ ਕੇ ਵਸੇ ਸਨ।
ਇਸ ਪਿੰਡ ਵਿਚ ਸਿੱਧੂ, ਜੈਦ, ਧਾਲੀਵਾਲ, ਸੰਧੂ, ਹੰਸਰੇ, ਬਾਠ, ਚੀਮੇਂ, ਸਰਾਂ ਗੋਤਾਂ ਦੇ ਲੋਕ ਰਹਿੰਦੇ ਹਨ। ਥਿੰਦ ਗੋਤ ਦੇ ਲੋਕ ਮੋਹੀ ਤੋਂ, ਹੰਸਰੇ ਕਮਾਲਪੁਰਾ ਤੋਂ, ਸਿੱਧੂ ਹਰੀਕੇ ਦੀ ਤੋਂ ਆ ਕੇ ਵਸੇ ਹਨ।
8 ਹਜ਼ਾਰ ਤੋਂ ਉੱਪਰ ਆਬਾਦੀ ਵਾਲੇ ਪਿੰਡ ਦੇ ਲੋਕ 1240 ਘਰਾਂ ਵਿਚ ਰਹਿੰਦੇ ਡ ਹਨ ਜਿਨ੍ਹਾਂ ਦੀ ਵੋਟ 4600 ਤੋਂ ਉੱਪਰ ਬਣਦੀ ਹੈ। ਪਿੰਡ ਵਿਚ ਦੋ ਵੇਹੜੇ ਮਜ੍ਹਬੀ ਸਿੱਖਾਂ ਆ ਦੇ ਹਨ ਤੇ ਇਕ ਵੇਹੜਾ ਰਾਮਦਾਸੀਆਂ ਸਿੱਖਾਂ ਦਾ ਹੈ। ਇਹਨਾਂ ਪਿੰਡਾਂ ਵਿਚ ਮਹੰਤ ਨਾਂ ਨਾਲ ਜਾਣੇ ਜਾਂਦੇ ਲੋਕ ਘੱਟ ਹੀ ਮਿਲਦੇ ਹਨ ਪਰ ਇਸ ਪਿੰਡ ਵਿਚ 65-70 ਘਰ ਮਹੰਤਾਂ ਦੇ ਹਨ।
ਇਸ ਪਿੰਡ ਵਿਚ ਹਿੰਦੂ ਧਰਮ ਨਾਲ ਸਬੰਧਤ ਲੋਕ ਨਾ ਮਾਤਰ ਹੀ ਹਨ ਪਰ ਪਿੰਡ 1 ਵਿਚ ਦੋ ਮੰਦਰ ਹਨ, 1. ਰਾਧਾ ਕ੍ਰਿਸ਼ਨ ਦਾ ਮੰਦਰ, 2. ਸ਼ਿਵਜੀ ਦਾ ਮੰਦਰ । ਜਨਮ – ਅਸ਼ਟਮੀ ਦੇ ਦਿਨ ਸਭ ਸਿੱਖ ਲੋਕ ਦੋਹਾਂ ਮੰਦਰਾਂ ਵਿਚ ਸੀਸ ਝੁਕਾਉਣ ਜਾਂਦੇ ਹਨ। ਇਸ = ਪਿੰਡ ਦੇ ਲੋਕਾਂ ਦੇ ਚੰਗੇ ਗੁਣ ਦਾ ਇਹ ਵੀ ਇੱਕ ਚਿੰਨ ਹੈ, ਵੱਡੇ ਪਿੰਡ ਵਿਚ ਸਿਰਫ ਇਕ ਜੋ ਗੁਰਦੁਆਰਾ ਹੈ। ਇਹ ਦੂਸਰੇ ਗੁਰਦੁਆਰੇ ਦੀ ਲੋੜ ਮਹਿਸੂਸ ਨਹੀਂ ਕਰਦੇ। ਇਸ ਪਿੰਡ ਦੇ ਬਜ਼ੁਰਗਾਂ ਬਹਾਦਰ ਸਿੰਘ ਤੇ ਕਰਤਾਰ ਸਿੰਘ ਨੇ 1920 ਵਿਚ ਚੱਲੀ ਅਕਾਲੀ ਤਹਿਰੀਕ ਵਿਚ ਹਿੱਸਾ ਪਾਇਆ ਹੈ।
ਲੱਖਾ
ਲੱਖਾ ਪਿੰਡ ਹਠੂਰ ਦੀ ਉੱਤਰ ਦੀ ਬਾਹੀ ਵੱਲ ਵਸਿਆ ਹੋਇਆ ਪਿੰਡ ਹੈ। ਇਹ ਹਠੂਰ ਸਥਿਤ ਹੈ। ਰਾਏਕੋਟ ਤੋਂ ਆਉਂਦਾ ਗੁਰੂ ਹਨਰ ਤੋਂ ਜਗਰਾਉਂ ਨੂੰ ਡਾਂਵੀਰ ਦੀ ਹੁੰਦਾ ਹੋਇਆ ਅੱਗੇ ਪਿੰਡ ਚਕਰ ਨੂੰ ਜਾਂਦਾ ਹੈ। ਇ ਸਿੰਘ ਮਾਰਗ ਇਸ ਪਿੰਡਾਂ ਇਹ ਵੀ ਜਗਰਾਉਂ ਤਹਿਸੀਲ ਦੇ ਵੱਡੇ ਪਿੰਡਾਂ ਦੀ ਗਿਣਤੀ ਅ ਆਗੂ ਅਤੇ ਚਰਵੀਂ ਸਦੀ ਦੇ ਅੱਧ ਤੱਕ ਇਸ ਪਿੰਡ ਦੀ ਝਿੜੀ ਬੜੀ ਮਸ਼ਹੂਰ ਝਿੜੀ ਇ ਆਉਂਦਾ ਹੈ। 20ਆਂ ਦਾ ਪਨਾਹਗੀਰ ਅੱਡਾ ਹੁੰਦੀ ਸੀ । ਭੋਲਾ ਸਿੰਘ ਇਸ ਪਿੰਡ ਦਾ ਕ ਦਲੇਰ ਮਨੁੱਖ ਗਿਣਿਆਂ ਗਿਆ ਹੈ ਜੋ ਡਾਕੂਆਂ ਨਾਲ ਲੋਹਾ ਲੈਂਦਾ ਸੀ।
1 ਸੰਤ ਵਿਸਾਖਾ ਸਿੰਘ ਨੇ ਆਪਣੀਆਂ ਲਿਖਤਾਂ ਵਿਚ ਭਾਈ ਸਰੂਪ ਸਿੰਘ ਤੇ ਭਾਅ ਗੰਡਾ ਸਿੰਘ ਦਾ ਨਾਂ ਅਕਾਲੀ ਤਹਿਰੀਕ ਵਾਲੇ ਜੈਤੋ ਦੇ ਮੋਰਚੇ ਤੇ ਭਾਈ ਫੇਰੂ ਦੇ ਮੋਰਚੇ ਵਿ ਦਰਜ ਕੀਤਾ ਹੈ।
ਰਾਮਾ ਇਹ ਪਿੰਡ ਹਠੂਰ ਤੋਂ ਪੱਛਮ ਵੱਲ 6 ਕਿਲੋਮੀਟਰ ਦੀ ਵਿੱਥ ‘ਤੇ ਵਸਦਾ ਪਿੰਡ ਹੈ ਇਹ ਧਾਲੀਵਾਲ ਗੋਤ ਝ ਦੇ ਪਿੰਡਾਂ ਦੀ ਪੱਟੀ ਦਾ ਪਿੰਡ ਹੈ ਜਿਸ ਦਾ ਮੁੱਖ ਗੋਤ ਵੀ पालीदा ਹੈ। ਧੋਲਾ ਪਿੰਡ ਤੋਂ ਬੱਧਨੀ ਏਰੀਆ ਤੱਕ 22 ਪਿੰਡ ਧਾਲੀਵਾਲ ਗੋਤ ਦੇ ਪਿੰਡ ਗਿਣੇ ਜ ਹਨ। ਇਸ ਪਿੰਡ ਵਿਚ ਧਾਲੀਵਾਲ ਗੋਤ ਤੋਂ ਬਿਨਾਂ ਗਿੱਲ, ਸਿੱਧੂ, ਮਾਨ ਗੋਤ ਵੀ ਰਹਿ ਹਨ ਪਰ ਇਹਨਾਂ ਗੋਤਾਂ ਦੇ ਘਰਾਂ ਦੀ ਗਿਣਤੀ ਬਹੁਤ ਘੱਟ ਹੈ।
ਪੰਜ ਸੋ ਘਰਾਂ ਤੋਂ ਉੱਪਰ ਆਬਾਦੀ ਵਾਲਾ ਇਹ ਪਿੰਡ ਜ਼ਿਲ੍ਹਾ ਮੋਗਾ ਦਾ ਪਿੰਡ ਹੈ ਜ਼ਿਲ੍ਹਿਆਂ ਦੀ ਨਵੀਂ ਹੱਦਬੰਦੀ ਤੋਂ ਪਹਿਲਾਂ ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੀ ਫਿਰੋਜ਼ਪੁਰ ਜ਼ਿਲ੍ਹਾ ਜੋ ਇੱਥੋਂ ਸ਼ੁਰੂ ਹੋ ਕੇ ਪਾਕਿਸਤਾਨ ਦੀ ਹੱਦ ਤੱਕ ਚਲਾ ਜਾਂਦਾ ਸੀ। ਜ ਫਿਰੋਜ਼ਪੁਰ ਵਿੱਚੋਂ ਫਰੀਦਕੋਟ ਜ਼ਿਲ੍ਹਾ ਬਣਾਇਆ ਗਿਆ ਤਾਂ ਰਾਮਾ ਪਿੰਡ ਫਰੀਦਕੋਟ ਜਿ ਦਾ ਪਿੰਡ ਬਣ ਗਿਆ। ਇਸ ਤੋਂ ਬਾਅਦ ਜਦ ਫਰੀਦਕੋਟ ਵਿੱਚੋਂ ਜ਼ਿਲ੍ਹਾ ਮੋਗਾ ਬਣਿਆ ਇਹ ਪਿੰਡ ਜ਼ਿਲ੍ਹਾ ਮੋਗਾ ਦਾ ਪਿੰਡ ਬਣ ਗਿਆ ਹੈ।
ਇਤਿਹਾਸਕ ਸਥਾਨ
ਗੁਰਦੁਆਰਾ ਮਹਿਦੀਆਣਾ ਸਾਹਿਬ
ਇਹ ਗੁਰਦੁਆਰਾ ਪਿੰਡ ਲੱਖਾ, ਮਾਣਕੇ ਤੇ ਮੱਲ੍ਹਾ ਦੇ ਵਿਚਕਾਰ ਪੈਂਦਾ ਹੈ। ਇਹ ਰੋਹੀ ਬੀਆਵਾਨ ਸੀ ਜਿਸ ਨੂੰ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਪਿੰਡ ਲੰਮਾ ਤੋਂ ਤਖਤੂਪੁਰਾ ਵੱਲ ਜਾਂਦੇ ਸਮੇਂ ਗੁਰੂ ਜੀ ਨੇ ਕੁਝ ਸਮਾਂ ਇਸ ਥਾਂ ਠਹਿਰ ਵੀ ਕੀਤੀ। ਇਸ ਗੁਰਦੁਆਰੇ ਦੀ ਹੋਂਦ ਪੁਰਾਣੀ ਨਹੀਂ, ਚਾਲੀ ਸਾਲ ਪਹਿਲਾਂ ਤਿੰਨਾਂ ਪਿੰਡਾਂ ਵਿਚਲੀ ਇਹ ਥਾਂ ਉਜਾੜ ਪਈ ਸੀ ਜਿਸ ਥਾਂ ਇਹ ਗੁਰਦੁਆਰਾ ਬਣਾਇਆ। ਗਿਆ। ਮਿਸਤ੍ਰੀ ਤਾਰਾ ਸਿੰਘ ਰਾਏਕੋਟੀ ਜਿਸ ਨੇ ਇਸ ਗੁਰਦੁਆਰੇ ਦੀ ਇਮਾਰਤ ਬਣਾਈ ਉਸ ਦਾ ਬਹੁਤ ਕੰਮ ਹਿੰਦੂ ਮੰਦਰਾਂ ਵਿਚ ਮੀਨਾਕਾਰੀ ਤੇ ਬੁੱਤ ਬਣਾਉਣ ਦਾ ਕੀਤਾ ਹੋਇਆ ਸੀ। ਉਸ ਨੇ ਆਪਣੀ ਇਹ ਕਲਾਕਾਰੀ ਇੱਥੇ ਵੀ ਵਿੱਚ ਦਿੱਤੀ। ਸਭ ਤੋਂ ਪਹਿਲਾਂ ਦੋ ਸਿੰਘਾਂ ਦੇ ਬੁੱਤ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਅੱਗੇ ਪਹਿਰੇਦਾਰ ਵਜੋਂ ਬਣਾਏ ਜਿਨ੍ਹਾਂ ਦੇ ਹੱਥਾਂ ਵਿਚ ਘੋੜਿਆਂ ਦੀਆਂ ਲਗਾਮਾਂ ਫੜਾ ਦਿੱਤੀਆਂ। ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ ਇਸ ਦੀ ਦਾਦ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇਹ ਕੰਮ ਚੱਲ ਸੋ ਚੱਲ ਹੋ ਗਿਆ। ਚਬੂਤਰੇ ਬਣਾ ਕੇ ਮੂਰਤੀਆਂ ਬਣਾਉਣੀਆ ਸ਼ੁਰੂ ਕਰ ਦਿੱਤੀਆ। ਹਰ ਨਵੀਂ ਮੂਰਤੀ ਦੀ ਪਹਿਲੀ ਨਾਲੋਂ ਵੱਧ ਵਡਿਆਈ ਹੋਣ ਲੱਗੀ। ਅੱਜ ਇਹ ਗੁਰਦੁਆਰਾ ਇੱਥੇ ਬਣੇ ਬੁੱਤਾਂ ਕਾਰਨ ਪੰਜਾਬ ਜਾਂ ਹਿੰਦੁਸਤਾਨ ਵਿਚ ਹੀ ਨਹੀਂ ਸਗੋਂ ਹਿੰਦੁਸਤਾਨ ਤੋਂ ਬਾਹਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਚਿੜੀਆ ਘਰ ਵੀ ਬਣਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਇੱਥੇ ਦੂਰੋਂ ਦੂਰੋਂ ਪਹੁੰਚਦੀ ਹੈ।
ਗੁਰਦੁਆਰਾ ਛੋਟਾ ਦਮਦਮਾ
ਲੰਮੇ ਪਿੰਡ ਦੀ ਸਭ ਤੋਂ ਵੱਧ ਧਾਰਮਿਕ ਮਹੱਤਤਾ ਵਾਲਾ ਸਥਾਨ ਪਿੰਡ ਦਾ ਵਿਚਕਾਰਲਾ ਗੁਰਦੁਆਰਾ ਹੈ ਜਿਸ ਦਾ ਆਮ ਪ੍ਰਚਲਿਤ ਨਾਂ ਅੰਦਰਲਾ ਗੁਰਦੁਆਰਾ ਹੈ ਪਰ ਇਤਿਹਾਸਕ ਲਿਖਤਾਂ ਵਿਚ ਇਸ ਦਾ ਨਾਂ ਛੋਟਾ ਦਮਦਮਾ ਸਾਹਿਬ ਆਉਂਦਾ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ 21 ਦਿਨ ਗੁਜ਼ਾਰੇ। ਇਹ ਬਾਬਾ ਰਾਮਦਿੱਤੇ ਦਾ ਛੋਟਾ ਜਿਹਾ ਚੁਬਾਰੇ ਵਾਲਾ ਘਰ ਹੁੰਦਾ ਸੀ ਜੋ 1908-09 ਤੱਕ ਉਸੇ ਤਰ੍ਹਾਂ ਕਾਇਮ ਰਿਹਾ ਫਿਰ ਇਸ ਥਾਂ ਗੁਰਦੁਆਰਾ ਬਣਾ ਦਿੱਤਾ ਗਿਆ। ਸਮਾਂ ਆਉਣ ਤੇ ਨਾਲ ਲਗਦੀ ਥਾਂ ਹੋਰ ਮਿਲਦੀ ਗਈ ਤੇ ਗੁਰਦੁਆਰਾ ਸਾਹਿਬ ਦਾ ਵਾਧਾ ਹੁੰਦਾ ਗਿਆ। ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਪਰ ਕਮੇਟੀ ਦਾ ਇਸ ਧਾਰਮਿਕ ਸਥਾਨ ਪ੍ਰਤੀ ਹੁੰਗਾਰਾ ਨਾਂਹ ਪੱਖੀ ਮਿਲਦਾ ਹੈ। ਦਸ ਏਕੜ ਜਮੀਨ ਦੀ ਆਮਦਨ ਵੀ ਸ਼੍ਰੋਮਣੀ ਕਮੇਟੀ ਹੀ ਲੈ ਜਾਂਦੀ ਹੈ।
ਗੁਰਦੁਆਰਾ ਪੰਜੂਆਣਾ ਸਾਹਿਬ
ਲੰਮੇ ਪਿੰਡ ਦਾ ਦੂਸਰਾ ਧਾਰਮਿਕ ਇਤਿਹਾਸਕ ਸਥਾਨ ਗੁਰਦੁਆਰਾ ਪੰਜੂਆਣਾ ਸਾਹਿਬ ਹੈ। ਇਹ ਗੁਰਦੁਆਰਾ ਉਸ ਸਥਾਨ ‘ਤੇ ਸਥਿਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨੂਰੇਮਾਹੀ ਨੇ ਸਰਹੰਦ ਤੋਂ ਆ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਦਿੱਤੀ ਸੀ ਤੇ ਇਸ ਜਗ੍ਹਾ ਤੋਂ ਹੀ ਨੂਰੇਮਾਹੀ ਨੂੰ ਘੱਲਿਆ ਗਿਆ ਸੀ। ਜਦੋ ਨੂਰਾਮਾਹੀ ਖ਼ਬਰ ਸੁਣਾ ਰਿਹਾ ਸੀ ਉਸ ਸਮੇਂ ਗੁਰੂ ਜੀ ਬੀਰ ਆਸਣ ਲਾਈ ਗੰਭੀਰ ਚਿਤ ਬੈਠੇ। ਤੀਰ ਨਾਲ ਕਾਹੀ ਦੀ ਜੜ ਪੁੱਟ ਰਹੇ ਸਨ। ਸਾਰੀ ਖ਼ਬਰ ਸੁਣ ਕੇ ਸਤਿਗੁਰਾਂ ਨੇ ਕਾਹੀ ਨੂੰ ਪੁੱਟ ਕੇ ਸੁੱਟ ਦਿੱਤਾ ਤੇ ਬਚਨ ਕੀਤਾ, “ਜੁਲਮ ਰਾਜ ਦੀ ਜੜ ਪੁੱਟ ਦਿੱਤੀ ਹੈ।” ਇਹ ਸੁਣ ਕੇ ਰਾਏ ਕੱਲੇ ਦਾ ਦਿਲ ਡੋਲ ਗਿਆ। ਗੁਰੂ ਜੀ ਰਾਏ ਕੱਲੇ ਦੇ ਦਿਲ ਡੋਲਣ ਦੇ ਕਾਰਨ ਨੂੰ ਸਮੇਤ ਗਏ ਤੇ ਉਸ ਨੂੰ ਹੌਸਲਾ ਦੇਣ ਲਈ ਇੱਕ ਗੰਗਾ ਸਾਗਰ ਤੇ ਇੱਕ ਰੇਹਲ ਬਖ਼ਸ਼ ਦਿੱਤੀ ਜੋ ਅੱਜ ਵੀ ਉਸ ਖਾਨਦਾਨ ਪਾਸ ਮੌਜੂਦ ਹੈ।
ਜਿਸ ਥਾਂ ਗੁਰਦੁਆਰਾ ਪੰਜੂਆਣਾ ਸਾਹਿਬ ਬਣਿਆ ਹੋਇਆ ਹੈ ਇੱਥੇ ਇੱਕ ਢਾਬ ਹੁੰਦੀ ਸੀ, ਇਸ ਢਾਬ ਵਿੱਚੋਂ ਪਹਿਲਾਂ ਗੁਰੂ ਜੀ ਨੇ ਪੰਜ ਉਂਜਲ ਮਿੱਟੀ ਕੱਢੀ ਉਸ ਤੋਂ ਬਾਅਦ ਤਿੰਨ ਪਿਆਰਿਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਸੰਗਤਾਂ ਤੋਂ ਕਢਵਾ ਕੇ ਇੱਕ ਤੀਰਥ ਪ੍ਰਗਟ ਕੀਤਾ। ਇਸ ਤੋਂ ਬਾਅਦ ਇਸ ਢਾਬ ਦਾ ਨਾਂ ਪੰਜੂਆਣਾ ਪੈ ਗਿਆ। ਖੁੱਲ੍ਹੀ-ਡੁੱਲ੍ਹੀ ਜਗ੍ਹਾ ਵਿਚ ਬਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਮਨ ਨੂੰ ਮੋਹ ਰਹੀ ਹੈ। ਇਸ ਸਮੇਂ ਇਸ ਸਥਾਨ ਦੀ ਸੇਵਾ ਸੰਤ ਬਾਬਾ ਬਲਵੀਰ ਸਿੰਘ ਜੀ ਕਰਵਾ ਰਹੇ ਹਨ। ਦਰਬਾਰ ਸਾਹਿਬ ਜਾਂਦਿਆਂ ਨੂੰ ਸੱਜੇ ਹੱਥ ਸਰੋਵਰ ਹੈ ਜਿੱਥੇ ਲੋਕ ਮੱਸਿਆ ਦੀ ਸੰਗਰਾਂਦ ਨੂੰ ਇਸ਼ਨਾਨ ਕਰਦੇ ਹਨ। 17 ਪੋਹ ਤੋਂ 7 ਮਾਘ ਤੱਕ (20 ਜਨਵਰੀ) ਇਸ ਗੁਰਦੁਆਰਾ ਸਾਹਿਬ ਤੋਂ ਪਿੰਡ ਦੇ ਅੰਦਰਲੇ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਤੱਕ ਲਗਾਤਾਰ ਪ੍ਰਭਾਤ ਫੇਰੀ ਪੈਂਦੀ ਹੈ। 17 ਮਾਘ ਨੂੰ ਅਖੀਰਲੇ ਦਿਨ ਭੋਗ ਪਾਏ ਜਾਂਦੇ ਹਨ।
ਹਰਗੋਦਿਆਣਾ ਸਾਹਿਬ
ਲੰਮੇ ਪਿੰਡ ਵਿਚ ਇੱਕ ਥਾਂ ਹਰਗੋਦਿਆਣਾ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ ਜਗ੍ਹਾ ਬੜੀ ਪੁਰਾਣੀ ਹੈ, ਇੱਥੇ ਢਾਬ ਦੇ ਕਿਨਾਰੇ ਬਾਬਾ ਬਲਦੇਵ ਦਾਸ ਦਾ ਡੇਰਾ ਹੁੰਦਾ ਸੀ, ਜਿਸ ਵਿਚ ਇੱਕ ਖੂਹੀ ਵੀ ਸੀ, ਜਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਧਰਤੀ ‘ਤੇ ਆਏ ਤਾਂ ਉਹਨਾਂ ਬਲਦੇਵ ਦਾਸ ਨਾਲ ਮੁਲਾਕਾਤ ਵੀ ਕੀਤੀ ਦਸਦੇ ਹਨ। ਘੋੜਿਆਂ ਨੇ ਇਸ ਢਾਬ ਵਿੱਚੋਂ ਪਾਣੀ ਪੀਤਾ ਜਿਸ ਕਾਰਨ ਇਸ ਥਾਂ ਦੀ ਮਹੱਤਤਾ ਵਧ ਗਈ ਤੇ ਲੋਕਾਂ ਇਸ ਅਸਥਾਨ ਦਾ ਨਾਂ ਹਰਗੋਦਿਆਣਾ ਰੱਖ ਲਿਆ। ਹਰਗੋਦਿਆਣਾ ਸ਼ਬਦ ਹਰਗੋਬਿੰਦ ਆਣਾ ਤੋਂ ਬਣਿਆ ਜਾਪਦਾ ਹੈ।
ਠਾਠ ਪੰਜ ਮੰਜ਼ਲਾ
ਝੋਰੜਾਂ ਪਿੰਡ ਦੇ ਚੜ੍ਹਦੇ ਪਾਸੇ ਖੇਤਾਂ ਵਿਚ ਦੋ ਠਾਠਾਂ ਬਣੀਆਂ ਹੋਈਆਂ ਹਨ। ਇਹਨਾਂ ਵਿੱਚੋਂ ਪੰਜ ਮੰਜਲਾਂ ਵਾਲੀ ਠਾਠ ਦੀ ਨੀਂਹ ਸੰਤ ਬਾਬਾ ਈਸ਼ਰ ਸਿੰਘ (ਨਾਨਕਸਰ ਵਾਲੇ) ਨੇ ਰੱਖੀ ਸੀ। ਇਸ ਇਮਾਰਤ ਦੀ ਉਸਾਰੀ ਦਾ ਕੰਮ ਉਹਨਾਂ ਦੇ ਸੇਵਾ ਕਾਲ ਵਿਚ ਹੀ ਹੋ ਗਿਆ ਸੀ। 17 ਅਕਤੂਬਰ 1963 ਨੂੰ ਅਚਾਨਕ ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਕੁੰਦਨ ਸਿੰਘ ਨੇ ਸੰਭਾਲ ਲਈ ਜਿਹੜੇ ਵੱਡਾ ਸਰੋਵਰ ਅਤੇ ਗੁੰਬਦਾਂ ਉੱਪਰ ਸੋਨੇ ਦੇ ਪੱਤਰੇ, ਡਿਊੜੀ ਆਦਿ ਕੰਮ ਕਰਵਾਉਂਦੇ ਇਸ ਦੁਨੀਆ ਤੋਂ ਚਲੇ ਗਏ।
ਠਾਠ ਤੇਰਾਂ ਮੰਜ਼ਲਾ
ਦੂਜੀ ਠਾਠ ਤੇਰਾਂ ਮੰਜ਼ਲਾ ਹੈ ਜੋ ਝੋਰੜਾਂ-ਬੱਸੀਆਂ ਸੜਕ ਉੱਪਰ ਸਥਿਤ ਹੈ। ਇਸ ਅਸਥਾਨ ਨੂੰ ਬਾਬਾ ਈਸ਼ਰ ਸਿੰਘ ਦਾ ਤਪ ਅਸਥਾਨ ਮੰਨਿਆ ਜਾਂਦਾ ਹੈ। ਇਹ ਥਾਂ ਪਹਿਲਾਂ ਉੱਚੇ-ਉੱਚੇ ਟਿੱਬਿਆਂ ਵਿਚ ਘਿਰੀ ਹੁੰਦੀ ਸੀ, ਜਿੱਥੇ ਕੱਖਾਂ-ਕਾਨਿਆਂ ਦੀ ਕੁਟੀਆ ਹੁੰਦੀ ਸੀ ਫੇਰ ਕੱਚਾ ਭੋਰਾ ਬਣ ਗਿਆ। ਹੁਣ ਸਭ ਕੁਝ ਬਦਲ ਗਿਆ ਹੈ। ਉੱਪਰ ਵਾਲੀ ਮੰਜ਼ਲ ਦੇ ਗੁੰਬਦ ‘ਤੇ ਜਗਦੇ ਬਲਵ ਦੂਰੋਂ ਅਸਮਾਨ ਦੇ ਤਾਰੇ ਹੀ ਲਗਦੇ ਹਨ। ਧਰਤੀ ਹੇਠਲੀਆਂ ਮੰਜ਼ਲਾਂ ‘ਤੇ ਫਿਰਦਿਆਂ ਪਤਾ ਨਹੀਂ ਲਗਦਾ ਕਿ ਅਸੀਂ ਧਰਤੀ ਤੋਂ ਥੱਲੇ ਫਿਰ ਰਹੇ ਹਾਂ ਜਾਂ ਉੱਪਰ। ਕਈ ਵਰ੍ਹਿਆਂ ਤੋਂ ਬਣ ਰਹੀ ਇਸ ਇਮਾਰਤ ਨੂੰ ਮੁਕੰਮਲ ਹੋਣ ਲਈ ਪਤਾ ਨਹੀਂ ਅਜੇ ਕਿੰਨੇ ਵਰ੍ਹੇ ਹੋਰ ਲੱਗ ਜਾਣ।
ਦੋਹਾਂ ਗੁਰਦੁਆਰਿਆਂ ਵਿਚ 13 ਚੇਤ ਨੂੰ ਸੰਤ ਬਾਬਾ ਈਸ਼ਰ ਸਿੰਘ ਦਾ ਜਨਮ ਦਿਨ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸੰਤ ਬਾਬਾ ਈਸ਼ਰ ਸਿੰਘ (ਨਾਨਕਸਰ ਵਾਲੇ) ‘ਦਾ ਜਨਮ ਅਸਥਾਨ ਪਿੰਡ ਝੋਰੜਾਂ ਦਾ ਹੈ। ਦੋਹਾਂ ਠਾਠਾਂ ਵਿਚ ਕੋਤਰ ਸੌ (101) ਪਾਠਾਂ ਦੇ ਭੋਗ ਪਾਏ ਜਾਂਦੇ ਹਨ। 13 ਚੇਤ ਨੂੰ ਗੁਰਦੁਆਰਾ ਤੇਰਾਂ ਮੰਜ਼ਲਾਂ ਤੋਂ ਨਗਰ ਕੀਰਤਨ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ-ਘਰ ਤੱਕ ਪਹੁੰਚਦਾ ਹੈ । ਬੰਬਈ, ਕਲਕੱਤਾ, ਦਿੱਲੀ ਤੱਕ ਦੀ ਸੰਗਤ ਇਸ ਨਗਰ ਕੀਰਤਨ ਵਿਚ ਪਹੁੰਚਦੀ ਹੈ। ਨਿਹੰਗ ਲੋਕ ਨਗਰ ਕੀਰਤਨ ਵਿਚ ਆਪਣਾ ਗੱਤਕਾ ਕਰਤੱਵ ਵਿਖਾਉਂਦੇ ਹਨ। ਦੂਰੋਂ-ਦੂਰੋਂ ਢਾਡੀ, ਕਵੀਸ਼ਰ ਆਪਣੀਆਂ ਹਾਜ਼ਰੀਆਂ ਲਵਾਉਣ ਲਈ ਪਹੁੰਚਦੇ ਹਨ। ਇਲਾਕੇ ਵਿਚ ਇਹ ਦਿਨ ਬੜੀ ਵਿਸ਼ੇਸ਼ਤਾ – ਰੱਖਦਾ ਹੈ।
ਪਿੰਡ ਦੀਆਂ ਯਾਦਗਾਰੀ ਥਾਵਾਂ ਤੇ ਵਸਤਾਂ ਅਤੇ ਉਹਨਾਂ ਦਾ ਇਤਿਹਾਸ
ਮਕਬਰਾ ਰਾਏ ਫਿਰੋਜ਼
ਪਿੰਡ ਹਠੂਰ ਦੇ ਪੱਛਮ ਪਾਸੇ ਪਿੰਡ ਚਕਰ ਨੂੰ ਜਾਣ ਵਾਲੀ ਸੜਕ ਦੇ ਨਜ਼ਦੀਕ ਰਾਏ ਫਿਰੋਜ਼ ਦਾ ਮਕਬਰਾ ਹੈ ਜਿਸ ਦੇ ਉੱਪਰ ਵੱਡਾ ਗੁੰਬਦ ਹੁੰਦਾ ਸੀ, ਜੋ ਸਿੱਖ ਮਿਸਲਾਂ ਵੇਲੇ ਤੋਪਾਂ ਨਾਲ ਉੱਡ ਗਿਆ। ਅਨੁਮਾਨ ਲਾਇਆ ਜਾਂਦਾ ਹੈ ਕਿ ਇਸ ਨੂੰ ਬਾਬਾ ਸਾਹਿਤ ਬੇਦੀ ਨੇ ਡੇਗਿਆ ਸੀ। ਇਸ ਮਕਬਰੇ ਦੀਆਂ ਕੰਧਾਂ 7-8 ਫੁੱਟ ਚੌੜੀਆਂ ਹਨ। ਉੱਤਰ ਦੀ ਕੰਧ ਵਿਚਕਾਰ ਦੀ ਪੌੜੀਆਂ ਜਾਂਦੀਆਂ ਹਨ। ਕੰਧਾਂ ਉੱਪਰੋਂ ਢਹਿ ਚੁੱਕੀਆਂ ਹਨ। ਚੌੜੀਆਂ ਹੋਣ ਕਾਰਨ ਕੰਧਾਂ ਉੱਪਰ ਮੈਦਾਨ ਵਾਂਗੂੰ ਘਾਹ ਉੱਗਿਆ ਹੋਇਆ ਹੈ। ਮਕਬਰੇ ਦੇ ਚਾਰੇ ਪਾਸੇ ਦਰ ਹਨ। ਮਕਬਰੇ ਦੇ ਉੱਤਰ ਦੇ ਦਰ ਤੋਂ ਬਿਨਾਂ ਤਿੰਨ ਦੂਸਰੇ ਗੇਟਾਂ ਅੱਗੇ ਕਬਰਾਂ ਹਨ। ਮਕਬਰੇ ਦਾ ਵਿਹੜਾ ਵਰਗਾਕਾਰ ਹੈ। ਚਾਰ ਕਬਰਾਂ ਇਸ ਦੇ ਵਿਚਕਾਰ ਹਨ। ਇਹਨਾਂ ਵਿੱਚੋਂ ਇਕ ਕਬਰ ਤਾਂ ਰਾਏ ਫਿਰੋਜ਼ ਦੀ ਭੂਆ ਦੁਲੀ ਦੀ ਹੈ ਤੇ ਦੂਸਰੀਆਂ ਲਾਪਤਾ ਹਨ। ਮਕਬਰੇ ਦੇ ਮੂਹਰਲੇ ਹਿੱਸੇ ਦੀ ਮੁਰੰਮਤ ਕਰਵਾ ਕੇ ਰੰਗ ਕਰ ਦਿੱਤਾ ਗਿਆ ਹੈ। ਕੰਧਾਂ ਦੇ ਹੇਠਲੇ ਹਿੱਸੇ ਵਿੱਚੋਂ ਜੋ ਇੱਟਾਂ ਨਿਕਲ ਰਹੀਆਂ ਹਨ ਉਹਨਾਂ ਦੀ ਮੁਰੰਮਤ ਵੀ ਕਰਵਾਈ ਗਈ ਹੈ। ਇਹ ਉਪਰਾਲਾ ਇਸ ਮਕਬਰੇ ਦੇ ਆਲੇ-ਦੁਆਲੇ ਰਹਿਣ ਵਾਲੇ ਘਰ ਹੀ ਕਰਦੇ ਹਨ। ਉਹ ਇਸ ਨੂੰ ਕੋਈ ਸ਼ਕਤੀ ਵਾਲੀ ਥਾਂ ਮੰਨਦੇ ਹਨ। ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਵਿਚਾਰ ਹੈ ਕਿ ਜੋ ਆਦਮੀ ਇਸ ਮਕਬਰੇ ਤੋਂ ਇੱਟ ਲਿਜਾ ਕੇ ਆਪਣੇ ਘਰ ਰੱਖ ਲੈਂਦਾ ਹੈ ਉਸ ਦੇ ਘਰ ਦੀ ਛੱਤ ਨੂੰ ਸਿਉਂਕ ਨਹੀਂ ਲਗਦੀ।
ਸਤੀਆਂ ਦੀਆਂ ਥਾਵਾਂ
ਇਸ ਪਿੰਡ ਦੇ ਇਰਦ-ਗਿਰਦ ਪੰਜ ਥਾਵਾਂ ਸਤੀਆਂ ਦੀਆਂ ਹਨ। ਉਹ ਸਤੀਆਂ ਹਨ, ਮਾਤਾ ਰੱਜੋ ਸਤੀ, ਮਾਤਾ ਨਿਹਾਲੋ ਸਤੀ, ਮਾਤਾ ਅੰਬੋ ਸਤੀ, ਮਾਤਾ ਸੱਜੋ ਸਤੀ ਅਤੇ ਮਾਤਾ ਸਤਵੰਤੀ ਸਤੀ। ਪਿੰਡ ਦੇ ਲੋਕਾਂ ਨੇ ਇਹਨਾਂ ਸਤੀਆਂ ਦੇ ਨਾਂ ਆਪਣੇ ਤੌਰ ਤੇ ਰੱਖੇ ਹੋਏ ਹਨ ਜਿਵੇਂ ਕਾਲੇ ਬਾਹਮਣਾ ਦੀ ਸਤੀ, ਅੱਗਰਵਾਲਾਂ ਦੀ ਸਤੀ, ਭਾਵੜਿਆਂ ਦੀ ਸਤੀ, ਜੋਸ਼ੀਆਂ ਦੀ ਸਤੀ। ਸਤੀਆਂ ਦੇ ਇਹਨਾਂ ਨਾਂਵਾਂ ਦੇ ਨਾਂ ਇੱਕ-ਇੱਕ, ਦੋ-ਦੋ ਕਨਾਲਾਂ ਜਮੀਨ ਵੀ ਲੱਗੀ ਹੋਈ ਹੈ। ਜੋਸ਼ੀਆਂ ਦੀ ਸਤੀ ਜੋ ਪਿੰਡ ਦੇ ਦੱਖਣ ਵਲ ਹੈ ਉਸ ਦੇ ਨਾਂ ਪੰਜ ਏਕੜ ਜਮੀਨ ਹੈ। ਇਹਨਾਂ ਸਤੀਆਂ ਦੀਆਂ ਥਾਵਾਂ ‘ਤੇ ਭਾਦੋਂ ਦੀ ਮੱਸਿਆ ਤੇ ਚੇਤ ਦੀ ਮੱਸਿਆ ਨੂੰ ਦਿਨ ਮਨਾਇਆ ਜਾਂਦਾ ਹੈ। ਉਸ ਦਿਨ ਇਹਨਾਂ ਸਤੀਆਂ ਦੇ ਵੰਸ਼ਾਂ ਦੀ ਸੰਤਾਨ ਪੰਜਾਬ ਵਿਚ ਜਿੱਥੇ ਜਿੱਥੇ ਵੀ ਜਾ ਕੇ ਵਸੀ ਹੈ, ਉਹ ਸਭ ਇਸ ਦਿਨ ਇਹਨਾਂ ਥਾਵਾਂ ‘ਤੇ ਪੂਜਾ ਕਰਨ ਆਉਂਦੇ ਹਨ, ਭੰਡਾਰੇ ਚੱਲਦੇ ਹਨ। ਹਲਵਾਈਆਂ ਦੀਆਂ ਕੜਾਹੀਆਂ ਵੀ ਚੜ੍ਹਦੀਆਂ ਹਨ। ਇਹ ਸਾਰਾ ਖਰਚਾ ਬਾਹਰੋਂ ਆਏ ਲੋਕ ਹੀ ਕਰਦੇ ਹਨ। ਅਗਲੇ ਸਾਲ ਭੰਡਾਰਾ ਕਿਸ ਦਾ ਹੋਵੇਗਾ ਇਹ ਪਹਿਲਾਂ ਹੀ ਦਸਦੇ ਹਨ।
ਇਹ ਸਤੀਆਂ ਕੌਣ ਸਨ ? ਜੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ। ਕਿ ਜਿਸ ਮੁਗਲਸ਼ਾਹੀ ਸਮੇਂ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਸੀ ਜਿਸ ਨੇ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਤਹੱਈਆ ਕੀਤਾ ਸੀ, ਉਸ ਸਮੇਂ ਸਿੱਖ ਕਾਨੂੰਵਾਲ ਦੇ ਛੰਭ, ਜਮਨਾ ਤੋਂ ਪਾਰ ਚਲੇ ਗਏ ਸਨ। ਜਦ ਮੰਨੂ ਦੇ ਇਸ ਭੈੜੇ ਇਰਾਦੇ ਨੂੰ ਸਫਲਤਾ ਨਾ ਮਿਲਦੀ ਦਿਸੀ ਤਾਂ ਉਸ ਨੇ ਹੁਕਮ ਦਿੱਤਾ ਕਿ ਇਹਨਾਂ ਦੀਆਂ ਇਸਤ੍ਰੀਆਂ ਨੂੰ ਇਕ ਥਾਂ ਇਕੱਠਾ ਕੀਤਾ ਜਾਵੇ। ਇਸ ਮਕਸਦ ਲਈ ਮੁੱਲਾਂਪੁਰ (ਲੁਧਿਆਣਾ) ਥਾਂ ਨਿਸ਼ਚਿਤ ਕਰ ਦਿੱਤੀ ਜਿਸ ਨੂੰ ਇਤਿਹਾਸ ਵਿਚ ਮੁੱਲਾਂਪੁਰ ਦਾ ਕੈਂਪ ਦਾ ਨਾਂ ਦਿੱਤਾ ਗਿਆ ਹੈ।
ਇਸ ਹੁਕਮ ਦੀ ਪਾਲਣਾ ਲਈ ਗਸਤੀ ਫ਼ੌਜਾਂ ਪਿੰਡ ਪਿੰਡ ਫਿਰਨ ਲੱਗ ਪਈਆਂ। ਫ਼ੌਜਾਂ ਪਿੰਡਾਂ ਵਿੱਚੋਂ ਇਸਤ੍ਰੀਆਂ ਨੂੰ ਇਕੱਠੀਆਂ ਕਰਦੀਆਂ ਤੇ ਮੁੱਲਾਂਪੁਰ ਕੈਂਪ ਪਹੁੰਚਦਾ ਕਰ ਦਿੰਦੀਆਂ ਪਰ ਤਲਵਾਰਾਂ ਦੀ ਛਾਂ ਹੇਠ ਜੰਮੀਆਂ-ਪਲੀਆਂ ਪੰਜਾਬ ਦੀਆਂ ਧੀਆਂ ਕਿਸੇ ਗੱਲੋਂ ਵੀ ਮਰਦਾਂ ਤੋਂ ਘੱਟ ਨਹੀਂ ਸਨ। ਇਸ ਇਲਾਕੇ ਵਿਚ ਬਹੁਤ ਥਾਈਂ ਇਸਤ੍ਰੀਆਂ ਨੇ ਮੁਗਲ ਫ਼ੌਜਾਂ ਨਾਲ ਲੜਾਈਆਂ ਕੀਤੀਆਂ, ਜਿਵੇਂ ਰਾਏਕੋਟ, ਹਠੂਰ, ਮਹੇਰਨਾ, ਗੋਸਲਾਂ, ਸੰਤਪੁਰਾ, ਬੰਧਣੀ, ਝੱਮਟ, ਕਲਸੀਆਂ, ਗਾਲਬ ਕਲਾਂ ਆਦਿ। ਇਹਨਾਂ ਥਾਵਾਂ ‘ਤੇ ਇਹਨਾਂ ਦੀਆਂ ਯਾਦਗਾਰਾਂ ਵੀ ਬਣੀਆਂ ਹੋਈਆਂ ਸਨ ਜੋ ਕਈ ਅਲੋਪ ਹੋ ਚੁੱਕੀਆਂ ਹਨ ਤੇ ਕਈ ਅਲੋਪ ਹੋਣ ਦੇ ਕਿਨਾਰੇ ਹਨ।
ਇਹਨਾਂ ਲੜਾਈਆਂ ਵਿਚ ਕੁਝ ਸ਼ਹੀਦ ਤੇ ਕੁਝ ਜ਼ਖ਼ਮੀ ਹੋਈਆਂ, ਜੋ ਠੀਕ ਸਨ ਉਹਨਾਂ ਨੂੰ ਪਕੜ ਕੇ ਕੈਂਪ ਵਿਚ ਲਿਆਂਦਾ ਗਿਆ, ਇੱਥੋਂ ਹੀ ਮੁਸ਼ਕਾਂ ਬੰਨ੍ਹ ਕੇ ਬੈਲ ਗੱਡੀਆਂ ਰਾਹੀਂ ਲਾਹੌਰ ਪਹੁੰਚਾਇਆ ਗਿਆ, ਜਿੱਥੇ ਇਹਨਾਂ ਨੂੰ ਸਵਾ-ਸਵਾ ਮਣ ਦੇ ਪੀਸਣੇ ਦਿੱਤੇ ਗਏ, ਭੁੱਖਿਆਂ, ਤ੍ਰਿਹਾਇਆਂ ਰੱਖਿਆ ਗਿਆ, ਗਲਾਂ ਵਿਚ ਬੱਚਿਆਂ ਦੇ ਟੋਟੇ ਕਰਕੇ ਪਾਇਆ ਗਿਆ, ਜਿਸ ਬ੍ਰਿਤਾਂਤ ਨੂੰ ਅਸੀਂ ਗੁਰਦੁਆਰਿਆਂ ਵਿਚ ਅਰਦਾਸ ਸਮੇਂ ਰੋਜ਼ਾਨਾ ਸੁਣਦੇ ਹਾਂ। ਬੇਸ਼ਕ ਅਸੀਂ ਸਤੀ ਹੋਣ ਦੀ ਰਸਮ ਨੂੰ ਪਤੀ ਮਰ ਜਾਣ ‘ਤੇ ਉਸ ਦੀ ਧਰਮ ਪਤਨੀ ਨੂੰ ਜਿਉਂਦਿਆਂ ਚਿਖਾ ਵਿਚ ਸੜ ਜਾਣ ਨੂੰ ਹੀ ਸੁਣਦੇ ਤੇ ਪੜ੍ਹਦੇ ਹਾਂ ਪਰ ਮਾਲਵਾ ਇਤਿਹਾਸ ਦੇ ਰਚਨਹਾਰੇ ਸੰਤ ਵਿਸਾਖਾ ਸਿੰਘ ਨੇ ਸਤੀ ਸ਼ਬਦ ਇਸਤ੍ਰੀਆਂ ਦੀ ਜੰਗੇ-ਮੈਦਾਨ ਵਿਚ ਸ਼ਹੀਦੀਆਂ ਦੀ ਪ੍ਰਾਪਤੀ ਲਈ ਵਰਤਿਆ ਹੈ। ਇਸ ਤਰ੍ਹਾਂ ਹਠੂਰ ਵਿਚ ਜੋ ਸਤੀਆਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ, ਇਹ ਉਹੀ ਸਤਵੰਤੀਆਂ ਹਨ ਜਿਨ੍ਹਾਂ ਨੇ ਆਪਣੀ ਅਣਖ, ਧਰਮ ਖਾਤਰ ਮੁਗਲ ਫ਼ੌਜਾਂ ਨਾਲ ਲੋਹਾ ਲਿਆ ਤੇ ਸਤੀ ਦਾ ਰੁਤਬਾ ਪ੍ਰਾਪਤ ਕੀਤਾ।
ਗੁਰਦੁਆਰਾ ਛੇਵੀਂ ਪਾਤਸ਼ਾਹੀ
1631 ਵਿਚ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਇਲਾਰੇ ਵਿਚ ਸ਼ਾਹਜਹਾਨ ਦੀਆਂ ਫ਼ੌਜਾਂ ਨਾਲ ਟੱਕਰ ਲਈ ਤੇ ਉਸ ਦੀਆਂ ਫ਼ੌਜਾਂ ਨੂੰ ਹਰਾ ਦਿੱਤਾ। ਉਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇੱਥੋਂ ਦੀ ਢਾਬ ਨੂੰ ਆਪਣੇ ਕਬਜੇ ਵਿਚ ਕਰ ਲਿਆ। ਪਿੰਡ ਵਾਸੀਆਂ ਵੱਲੋਂ ਬਣਾਇਆ ਗਿਆ ਗੁਰਦੁਆਰਾ ਉਹਨਾਂ ਦੇ ਚਰਨ-ਛੋਹ ਸਦਕਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ।
ਪੀਰ ਗਿਆਰਵੀਂ ਵਾਲਾ
ਮਾਲ ਮਹਿਕਮੇਂ ਦੇ ਰਿਕਾਰਡ ਵਿਚ ਖਸਰਾ ਨੰ: 222, 223 ਕਬਰਸਥਾਨਾਂ ਦੀ ਜਗ੍ਹਾ ਹੈ ਜਿੱਥੇ ਇਸ ਪੀਰ ਦੀ ਕਬਰ ਬਣੀ ਹੋਈ ਹੈ। 1947 ਤੋਂ ਪਹਿਲਾਂ ਇਹ ਕਬਰ ਚੂਨੇ ਦੀ ਬਣੀ ਹੋਈ ਸੀ, ਇਸ ਸਮੇਂ ਉਸ ਪੁਰਾਣੀ ਕਬਰ ਦੇ ਸਥਾਨ ਨੂੰ ਹੀ ਉੱਚਾ ਕਰਕੇ ਦੁਬਾਰਾ ਕਬਰ ਬਣਾ ਕੇ ਉੱਪਰ ਛੱਤ ਪਾ ਦਿੱਤੀ ਹੈ। ਇਸ ਕਬਰ ਦੇ ਨੇੜੇ-ਤੇੜੇ ਹੋਰ ਵੀ ਕਈ ਕਬਰਾਂ ਹਨ। ਅਜਿਹੀਆਂ ਕਬਰਾਂ ਹਠੂਰ ਵਿਚ ਹੋਰ ਵੀ ਅਨੇਕਾਂ ਹਨ ਜੋ ਪਿੰਡ ਦੇ ਆਸੇ -ਪਾਸੇ ਤੇ ਵਿਚਕਾਰ ਵੀ ਮਿਲਦੀਆਂ ਹਨ, ਜਿਨ੍ਹਾਂ ਦੇ ਇਤਿਹਾਸ ਦੀ ਕੋਈ ਉੱਘ-ਸੁੱਗ ਨਹੀਂ ਨਿਕਲ ਰਹੀ। ਇਸ ਕਬਰ ਦੇ ਨਜ਼ਦੀਕ ਹੀ ਇਕ ਹੋਰ ਪੂਜਾ ਵਾਲੀ ਕਬਰ ਹੈ ਜਿਸ ਨੂੰ ਬੇਰੀ ਵਾਲੇ ਪੀਰ ਦੀ ਕਬਰ ਕਿਹਾ ਜਾਂਦਾ ਹੈ ਕਿਉਂਕਿ ਕਬਰ ਕੋਲ ਪਹਿਲਾਂ ਇਕ ਬੇਰੀ ਹੁੰਦੀ ਸੀ, ਇਸ ਕਰਕੇ ਲੋਕ ਇਸ ਕਬਰ ਨੂੰ ਬੇਰੀ ਵਾਲੇ ਪੀਰ ਦੀ ਕਬਰ ਕਹਿਣ ਲੱਗ ਪਏ ਹਨ। ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਕਈ ਕਬਰਾਂ ਮਿਲਦੀਆਂ ਹਨ ਜਿਨ੍ਹਾਂ ਦੀ ਜੜ ਹਠੂਰ ਵਿਚ ਹੈ।
ਗਿਆਰਵੀਂ ਵਾਲਾ ਪੀਰ ਬਾਬਾ ਕੌਣ ਸੀ? ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਦੀ ਇਸ ‘ਤੇ ਅਥਾਹ ਸ਼ਰਧਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਜੇ ਕੋਈ ਤੇਈਏ ਤਾਪ ਵਾਲਾ ਇਸ ਕਬਰ ਤੋਂ ਰੋੜ ਚੁੱਕ ਕੇ ਆਪਣੀ ਜੇਬ ਵਿਚ ਪਾ ਲਵੇ ਤਾਂ ਉਸ ਨੂੰ ਬੁਖ਼ਾਰ ਨਹੀਂ ਚੜ੍ਹਦਾ। ਇਸ ਕਬਰ ‘ਤੇ ਹਰ ਸਾਲ ਮੇਲਾ ਲਗਦਾ ਹੈ ਜਿਸ ਦਾ ਪ੍ਰਬੰਧ ਪੰਜ ਮੈਂਬਰੀ ਕਮੇਟੀ ਕਰਦੀ ਹੈ। ਮੇਲੇ ਦਾ ਦਿਨ ਹਾੜ੍ਹ ਮਹੀਨੇ ਦੇ ਵੀਰਵਾਰ ਵਾਲੇ ਦਿਨ ਹੁੰਦਾ। ਇਹ ਵੀਰਵਾਰ ਮਹੀਨੇ ਦਾ ਕੋਈ ਵੀ ਹੋ ਸਕਦਾ ਹੈ।
ਸਨਾਤਨ ਧਰਮ ਮੰਦਰ
ਪੰਜਾਬ ਵਿਚ ਅੰਗਰੇਜ਼ੀ ਰਾਜ ਸਥਾਪਤ ਹੋਣ ਤੋਂ ਬਾਅਦ ਸਿੱਖ ਧਰਮ ਵਿਚ ਕਈ ਲਹਿਰਾਂ ਨੇ ਜਨਮ ਲਿਆ, ਇਸੇ ਤਰ੍ਹਾਂ ਹਿੰਦੂਆਂ ਵਿਚ ਬ੍ਰਹਮੋ ਸਮਾਜ, ਆਰੀਆ ਸਮਾਜ, ਦੇਵ ਸਮਾਜ ਅਤੇ ਸਨਾਤਨ ਧਰਮ ਸਭਾ ਆਦਿ ਲਹਿਰਾਂ ਨੇ ਜਨਮ ਲਿਆ। ਸਨਾਤਨ ਧਰਮ ਸਭਾ ਜੋ ਲਾਹੌਰ ਵਿਚ 1889 ਵਿਚ ਸ਼ੁਰੂ ਹੋਈ, ਉਸ ਦਾ ਉਦੇਸ਼ ਵੇਦ ਸਿਮ੍ਰਤੀ, ਉਪਨਿਸ਼ਦ, ਪੁਰਾਣ ਅਤੇ ਸ਼ਾਸਤਰ ਦੇ ਧਰਮ ਦਾ ਪ੍ਰਚਾਰ ਕਰਨਾ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੀ ਪਿੰਡ ਹਠੂਰ ਵਿਚ ਸਨਾਤਨ ਧਰਮ ਸਭਾ ਮੰਦਰ ਦੀ ਉਸਾਰੀ ਹੋਈ। ਪਹਿਲਾਂ ਪਹਿਲ ਇਹ ਮੰਦਰ ਛੋਟੇ ਆਕਾਰ ਦਾ ਸੀ। ਇਸ ਮੰਦਰ ਲਈ ਜਮੀਨ ਮਾਤਾ ਕਿਸ਼ਨ ਕੌਰ ਸੁਪਤਨੀ ਸ: ਰੂੜ ਸਿੰਘ ਕਲੇਰ ਨੇ ਦਾਨ ਦਿੱਤੀ ਸੀ, ਬਾਅਦ ਵਿਚ ਮੰਦਰ ਨੂੰ ਹੋਰ ਜਮੀਨ ਵੀ ਦਾਨ ਹੋ ਗਈ। ਚੌਦਾਂ ਸਾਲ ਤੋਂ ਇਸ ਮੰਦਰ ਦੀ ਸੇਵਾ ਪੰਡਿਤ ਬਾਬੂ ਲਾਲ ਜੀ ਕਰ ਰਹੇ ਹਨ। ਛੋਟੇ ਆਕਾਰ ਵਾਲਾ ਪਹਿਲਾ ਮੰਦਰ ਅੱਜ ਵੀ ਮੌਜੂਦ ਹੈ। ਹੁਣ ਦਾ ਵੱਡਾ ਮੰਦਰ ਉਸ ਮੰਦਰ ਦੀਆਂ ਦੀਵਾਰਾਂ ਨੂੰ ਉੱਚਾ ਚੁੱਕ ਕੇ ਹੀ ਬਣਾਇਆ ਗਿਆ ਹੈ। ਜਦ ਮੰਦਰ ਦੇ ਅੰਦਰ ਜਾਈਏ ਤਾਂ ਵੱਡੇ ਮੰਦਰ ਅੰਦਰ ਛੋਟਾ ਮੰਦਰ ਸਾਫ਼ ਨਜ਼ਰ ਆਉਂਦਾ ਹੈ ਪਰ ਪਹਿਲੇ ਮੰਦਰ ਦੇ ਪਾਸਿਆਂ ਵਾਲੇ ਆਕਾਰ ਨੂੰ ਚੌੜਾ ਕਰ ਲਿਆ ਹੈ। ਮੰਦਰ ਅੰਦਰ ਵੜਦਿਆਂ ਨੂੰ ਸੱਜੇ ਹੱਥ ਸ਼ੇਰਾਂ ਵਾਲੀ ਮਾਤਾ ਦੀ ਮੂਰਤੀ ਹੈ ਅਤੇ ਖੱਬੇ ਹੱਥ ਰਾਮ, ਲਛਮਣ, ਸੀਤਾ ਤੇ ਹਨੂੰਮਾਨ ਦੀਆਂ ਮੂਰਤੀਆ ਹਨ, ਇਹਨਾਂ ਦੇ ਨਾਲ ਹੀ ਸ਼ਿਵ ਜੀ ਤੇ ਪਾਰਵਤੀ ਦੀਆਂ ਮੂਰਤੀਆਂ ਹਨ। ਇਹ ਸਭ ਮੂਰਤੀਆਂ ਕੱਚ ਦੇ ਬਕਸਿਆਂ ਅੰਦਰ ਮੌਜੂਦ ਹਨ। ਸ਼ਿਵ ਜੀ ਤੇ ਪਾਰਵਤੀ ਦੀਆਂ ਮੂਰਤੀਆਂ ਅੱਗੇ 12 ਸ਼ਿਵਲਿੰਗ ਬਣਾ ਕੇ ਰੱਖੇ ਹਨ। ਸ਼ਿਵ ਲਿੰਗਾਂ ਦੀ ਪੂਜਾ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਜੋ ਸ਼ਿਵ ਲਿੰਗ ਪੂਜਾ ਲਈ ਪਹਿਲੇ ਮੰਦਰ ਅੰਦਰ ਰੱਖਿਆ ਹੁੰਦਾ ਸੀ, ਉਹ ਬਾਹਰ ਪਿੱਪਲ ਦੀਆਂ ਜੜਾਂ ਵਿਚ ਬੇਕਾਰ ਥਾਂ ਵਿਚ ਰੱਖਿਆ ਪਿਆ ਹੈ।
ਮਾਤਾ ਰਾਣੀ ਮੰਦਰ
ਇਹ ਮੰਦਰ ਪਿੰਡ ਦੇ ਚੜ੍ਹਦੇ ਪਾਸੇ ਦਾਣਾ ਮੰਡੀ ਵਿਚ ਸਥਿਤ ਹੈ। ਇਸ ਮੰਦਰ ਦੀ ਥਾਂ ਪਹਿਲਾਂ ਇੱਕ ਵੱਡੀ ਮਟੀ ਸੀ ਜਿੱਥੇ ਲੋਕ ਪੂਜਾ ਕਰਦੇ ਸਨ। ਦਾਣਾ ਮੰਡੀ ਬਣਨ ਤੋਂ ਬਾਅਦ ਮਟੀ ਦਾ ਆਕਾਰ ਵੱਡਾ ਕਰਕੇ ਬੇਸ਼ਕ ਮੰਦਰ ਦੀ ਸ਼ਕਲ ਬਣਾ ਲਈ ਹੈ ਪਰ ਇਸ ਦੀ ਦਿੱਖ ਅਜੇ ਵੀ ਮੰਦਰ ਵਾਲੀ ਨਹੀਂ ਬਣੀ। ਬਾਸੜੀਏ ਵਾਲੇ ਦਿਨ ਪਿੰਡ ਦੀਆਂ ਸੁਆਣੀਆਂ ਇਸ ਦਿਨ ਪੂਜਾ ਕਰਨ ਆਉਂਦੀਆਂ ਹਨ। ਉਸ ਦਿਨ ਇਸ ਮੰਦਰ ਦੀ ਰੌਣਕ ਮੇਲੇ ਵਰਗੀ ਹੁੰਦੀ ਹੈ। ਇਸ ਦਿਨ ਤੋਂ ਬਿਨਾਂ ਸ਼ਰਧਾਵਾਨ ਇਸਤ੍ਰੀਆਂ ਹਰ ਮੰਗਲਵਾਰ ਨੂੰ ਵੀ ਆਉਂਦੀਆਂ ਹਨ।
ਵਿਸ਼ਵਕਰਮਾਂ ਮੰਦਰ
ਮਿਸਤ੍ਰੀ ਲੋਕਾਂ ਦੀਆਂ ਦੋ ਮੂਹੀਆਂ ਹਨ, ਇੱਕ ਖੱਤੀ ਤੇ ਦੂਜੀ ਧੀਮਾਨ। ਇਹਨਾਂ ਦੋਹਾਂ ਮੂਹੀਆਂ ਦੇ ਪਿਛੋਕੜ ਨੂੰ ਜਾਣਨ ਤੋਂ ਪਤਾ ਲਗਦਾ ਹੈ ਕਿ ਇਹਨਾਂ ਦੇ ਗੁਰੂ ਪਿਤਾ ਹੈ ਦੋਹਾਂ ਮਲੀਆਂ ਸਨ। ਇੱਕ ਪਤਨੀ ਉਹ ਸੀ ਜੋ ਇਹਨਾਂ ਵਿਆਹ ਕੇ ਲਿਆਂਦੀ ਸੀ ਜਿਸ ਦੇ ਪੇਟੋਂ ਦੋ ਪੁੱਤਰ ਨਲ ਤੇ ਨੀਲ ਪੈਦਾ ਹੋਏ, ਦੂਸਰੀ ਪਤਨੀ ਉਹ ਸੀ ਜੋ ਇਹਨਾਂ ਕਿਸੇ ਹੰਕਾਰੀ ਤੋਂ ਜੂਏ ਵਿਚ ਜਿੱਤੀ ਸੀ। ਇਹ ਇਸਤ੍ਰੀ ਖੱਤਰੀ ਜਾਤੀ ਵਿੱਚੋਂ ਹੋਣ ਕਾਰਨ ਇਸ ਦੀ ਔਲਾਦ ਨੂੰ ਪੈਂਤੀ ਕਿਹਾ ਜਾਂਦਾ ਹੈ ਤੇ ਦੂਸਰੀ ਇਸਤ੍ਰੀ ਦੀ ਔਲਾਦ ਨੂੰ ਧੀਮਾਨ। ਧੀਮਾਨ ਮੂਹੀਂ ਦਾ ਵਿਚਾਰ ਹੈ ਕਿ ਖੱਤੀ ਜਾਤੀ ਦੇ ਲੋਕਾਂ ਕੋਲ ਸਾਡੇ ਨਾਲੋਂ ਵੱਧ ਪੈਸਾ ਇਸ ਕਰਕੇ ਹੈ, ਜਦ ਇਹਨਾਂ ਦੀ ਮਾਤਾ ਜੀ ਨੇ ਵਿਸ਼ਵਕਰਮਾਂ ਜੀ ਤੋਂ ਆਪਣੇ ਪੁੱਤਰਾਂ ਲਈ ਕੁਝ ਮੰਗਿਆ ਤਾਂ ਵਿਸ਼ਵਕਰਮਾਂ ਜੀ ਨੇ ਤਿੰਨ ਮੁੱਠੀਆਂ ਭਰ ਕੇ ਉਸ ਨੂੰ ਦੇ ਦਿੱਤੀਆਂ ਜਦ ਚੌਥੀ ਮੁੱਠੀ ਭਰ ਕੇ ਵੀ ਦੇਣ ਲੱਗੇ ਤਾਂ ਕੋਲ ਬੈਠੀ ਦੂਸਰੀ ਇਸਤ੍ਰੀ ਨੇ ਕਿਹਾ “ਤੁਸੀਂ ਮੇਰੇ ਪੁੱਤਰਾਂ ਲਈ ਕੀ ਦਿੱਤਾ ਹੈ”? ਤਾਂ ਉਹਨਾਂ ਚੌਥੀ ਮੁੱਠੀ ਉਹਨਾਂ ਦੀ ਝੋਲੀ ਪਾ ਦਿੱਤੀ। ਇਸ ਮਿੱਥ ਅਨੁਸਾਰ ਖੱਤੀ ਲੋਕਾਂ ਕੋਲ ਧੀਮਾਨ ਲੋਕਾਂ ਨਾਲੋਂ ਜ਼ਿਆਦਾ ਪੈਸਾ ਸਮਝਿਆ ਜਾਂਦਾ ਹੈ। ਪਹਿਲਾਂ ਖੱਤੀ ਤੇ ਧੀਮਾਨ ਲੋਕ ਨਾ ਆਪਸ ਵਿਚ ਰਿਸ਼ਤਾ ਕਰਦੇ ਸਨ ਤੇ ਨਾ ਹੀ ਵਰਤਦੇ ਸਨ ਪਰ ਅੱਜ ਦੇ ਸਮੇਂ ਇਹ ਮਿੱਥ ਟੁੱਟ ਰਹੀ ਹੈ। ਵਿਸ਼ਵਕਰਮਾਂ ਜੀ ਦੇ ਨਲ ਤੇ ਨੀਲ ਪੁੱਤਰਾਂ ਨੇ ਯੁੱਧ ਵਿਚ ਰਾਮ ਚੰਦਰ ਜੀ ਦੀ ਮਦਦ ਕੀਤੀ ਸੀ। ਇਹਨਾਂ ਸਮੁੰਦਰ ‘ਤੇ ਪੁਲ ਬਣਾ ਕੇ ਰਾਮ ਚੰਦਰ ਜੀ ਦੀ ਫ਼ੌਜ ਲੰਕਾ ਵਿਚ ਵਾੜੀ ਸੀ। ਟੱਪਰੀਵਾਸ ਬਣੇ ਗੱਡੀਆਂ ਵਾਲੇ ਵੀ ਆਪਣੇ ਆਪ ਨੂੰ ਇਸ ਵੰਸ਼ ਵਿੱਚੋਂ ਦਸਦੇ ਹਨ।
ਗੁਰੂ ਵਿਸ਼ਵਕਰਮਾਂ ਜੀ ਦੀ ਧੀਮਾਨ ਜਾਤੀ ਦੇ ਲੋਕਾਂ ਨੇ ਪਿੰਡ ਹਠੂਰ ਵਿਚ ਮੰਦਰ ਆਪਣੀ ਪੂਜਾ ਲਈ ਬਣਾਇਆ ਹੈ ਜਿਸ ਦੀ ਹੋਂਦ ਪੁਰਾਣੀ ਨਹੀਂ ਬਣਦੀ। ਮਿਸਤ੍ਰੀ ਲੋਕਾਂ ਨੇ ਆਪਣੀ ਹਿੰਮਤ ਸਦਕਾ ਥਾਂ ਮੁੱਲ ਲੈ ਕੇ ਮੰਦਰ ਬਣਾਇਆ ਹੈ । ਥਾਂ ਲੈਣ ਦੀ ਸੇਵਾ ਵਿਚ ਬੀਬੀ ਕਰਤਾਰ ਕੌਰ ਸਪੁੱਤਰੀ ਸ: ਫੁੰਮਣ ਸਿੰਘ ਕੈਨੇਡੀਅਨ ਨੇ ਦਸ ਹਜ਼ਾਰ ਰੁਪਏ ਦੀ ਸੇਵਾ ਕੀਤੀ। ਮਿਸਤ੍ਰੀ ਲੋਕ ਵਿਸ਼ਵਕਰਮਾਂ ਜੀ ਦੇ ਦਿਨ ‘ਤੇ ਇਸ ਮੰਦਰ ਵਿਚ ਪੂਜਾ ਕਰਦੇ ਹਨ। ਇਹਨਾਂ ਦੀ ਪੂਜਾ ਕਿਰਤ ਦੇ ਸੰਦਾਂ ਦੀ ਪੂਜਾ ਹੁੰਦੀ ਹੈ, ਉਸ ਦਿਨ ਇਸ ਜਾਤੀ ਦੇ ਲੋਕ ਆਪਣੇ ਸੰਦਾਂ ਦੀ ਸਫ਼ਾਈ ਕਰਕੇ ਮੰਦਰ ਵਿਚ ਇਕੱਠਾ ਕਰ ਲੈਂਦੇ ਹਨ, ਸੰਦਾਂ ਨਾਲ ਵਿਸ਼ਵਕਰਮਾਂ ਜੀ ਦੀ ਤਸਵੀਰ ਸਜਾ ਕੇ ਦੋਹਾਂ ਦੀ ਪੂਜਾ ਕਰਦੇ ਹਨ। ਇਸ ਦਿਨ ਮਿਸਤ੍ਰੀ ਲੋਕ ਆਪਣੇ ਕੰਮ ਤੋਂ ਛੁੱਟੀ ਕਰਦੇ ਹਨ ਅਤੇ ਬੜੇ ਚਾਵਾਂ ਨਾਲ ਦਿਨ ਮਨਾਉਂਦੇ ਹਨ।
ਮਸੀਤਾਂ
ਜਿਵੇਂ ਪਹਿਲਾਂ ਜ਼ਿਕਰ ਹੋ ਚੁੱਕਾ ਹੈ ਕਿ ਹਠੂਰ ਮੰਝ ਰਾਜਪੂਤਾਂ ਦਾ ਪਿੰਡ ਸੀ ਜੋ ਹਿੰਦੂਆਂ ਤੋਂ ਮੁਸਲਮਾਨ ਹੋ ਗਿਆ ਸੀ। 1947 ਤੋਂ ਪਹਿਲਾਂ ਵੀ ਇੱਥੇ ਦੂਸਰੇ ਧਰਮਾਂ ਨਾਲੋਂ ਜ਼ਿਆਦਾ ਗਿਣਤੀ ਮੁਸਲਮਾਨਾਂ ਦੀ ਸੀ। ਇਹ ਮੁਸਲਮਾਨ ਫਿਰਕੇ ਦਾ ਵੱਡਾ ਪਿੰਡ ਸੀ। ਪਿੰਡ ਵਿਚ ਪੰਜ ਮਸੀਤਾਂ ਸਨ। ਪਿੰਡ ਵਿਚ ਪੰਜ ਮਸੀਤਾਂ ਦਾ ਹੋਣਾ ਵੀ ਵੱਡੇ ਪਿੰਡ ਦਾ ਪ੍ਰਤੀਕ ਹੈ। ਉਹਨਾਂ ਪੰਜ ਮਸੀਤਾਂ ਵਿੱਚੋਂ ਇੱਕ ਮਸੀਤ ਦੀ ਥਾਂ ਤੇ ਸਿੱਖਾਂ ਨੇ ਆਪਣਾ ਗੁਰਦੁਆਰਾ ਬਣਾ ਲਿਆ ਹੈ। ਦੂਜੀ ਮਸੀਤ ਵਿਚ ਮਜ੍ਹਬੀ ਸਿੱਖਾਂ ਦਾ ਵਸੇਬਾ ਹੈ, ਤੀਜੀ ਮਸੀਤ ਢਹਿ ਚੁੱਕੀ ਹੈ, ਚੌਥੀ ਮਸੀਤ ਖੰਡਰ ਬਣ ਗਈ ਹੈ ਅਤੇ ਪੰਜਵੀਂ ਮਸੀਤ ਨੂੰ ਇੱਕ ਦਹਾਕੇ ਤੋਂ ਫੇਰ ਪੂਜਣਯੋਗ ਬਣਾ ਲਿਆ ਹੈ। ਇਸ ਅਸਥਾਨ ਦੀ ਪੂਜਾ ਮੁਹੰਮਦ ਰਫੀਕ ਕਰ ਰਿਹਾ ਹੈ ਜੋ ਹਰ ਰੋਜ਼ ਪੰਜ ਵਾਰ ਨਮਾਜ ਪੜ੍ਹਦਾ ਹੈ। ਆਲੇ-ਦੁਆਲੇ ਪਿੰਡਾਂ ਦੇ ਮੁਸਲਮਾਨ ਭਰਾ ਆਪਣੇ ਧਾਰਮਿਕ ਦਿਨਾਂ ‘ਤੇ ਇਸ ਮਸੀਤ ਵਿਚ ਇਕੱਠੇ ਹੋ ਕੇ ਪੂਜਾ ਕਰਦੇ ਹਨ। ਇਹ ਮਸੀਤਾਂ ਕਦੋਂ ਤੇ ਕਿਸ ਨੇ ਬਣਾਈਆਂ ਬਾਰੇ ਪਤਾ ਨਹੀਂ ਲੱਗ ਸਕਿਆ
ਪ੍ਰਸਿੱਧ ਵਿਅਕਤੀ
ਰਾਏ ਕਮਾਲੁਦੀਨ
ਰਾਏ ਕਮਾਲੁਦੀਨ ਦੇ ਪਿਤਾ ਦਾ ਨਾਂ ਰਾਏ ਦੁਲਾ ਸੀ। ਰਾਏ ਕਮਾਲੁਦੀਨ ਮੰਡ ਰਾਜਪੂਤ ਦਾ ਹਿੰਦੂ ਸੀ ਜੋ ਮੁਸਲਮਾਨ ਬਣ ਗਿਆ ਸੀ। ਇਹ ਬੜਾ ਭਾਰੀ ਯੋਧਾ ਹੋਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 9 ਵਾਰਾਂ ਦੀਆਂ ਧੁਨਾਂ ਹਨ। ਇਹ ਧੁਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੁਕਮ ਦੇ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਰਾਏ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਈਆਂ ਸਨ। ਇਹਨਾਂ ਵਿੱਚੋਂ ਇੱਕ ਧੁਨ ਰਾਏ ਕਮਾਲੁਦੀਨ ਦੀ ਹੈ। ਗਿਆਨੀ ਕ੍ਰਿਪਾਲ ਸਿੰਘ ਜੀ ਦੀ ਤਿਆਰ ਕੀਤੀ ਆਸਾ ਦੀ ਵਾਰ ਦੀ ਸਟੀਕ ਵਿਚ ਦਰਜ਼ ਹੈ –
ਮਲਕ ਮੁਰੀਦ ਚੰਦ੍ਰੜਾ ਜੁਧ ਪੁਰ,
ਤਾਂ ਕੀ ਧੁਨ ਸੁਨ ਵਾਰ ਮਾਝ ਕੀ ਚੜਾਈ ਹੈ।
ਕਮਾਲ ਰਾਏ ਧਾਰ ਕ੍ਰੋਧ ਮੌਜਦੀਨ ਜਿਉ ਕੀਨੋ ਜੁੱਧ,
ਤਾਂ ਕੀ ਧੁਨ ਸੁਨ ਵਾਰ ਗੌੜੀ ਕੀ ਲਖਾਈ ਹੈ।
ਰਾਏ ਫਿਰੋਜ਼
ਰਾਏ ਫਿਰੋਜ਼ ਦੇ ਪਿਤਾ ਦਾ ਨਾਂ ਰਾਏ ਕਮਾਲਦੀਨ ਸੀ ਜਿਸ ਦੇ ਵਡੇਰਿਆਂ ਦਾ ਪਿੱਛਾ ਜੈਸਲਮੇਰ (ਰਾਜਸਥਾਨ) ਦਾ ਸੀ। ਗੁਰਮੁਖੀ ਲਿਪੀ ਦੇ ਖੋਜੀ ਗੁਰਬਖਸ਼ ਸਿੰਘ ਨੇ ਆਪਣੀ ਲਿਖਤ ਵਿਚ ਇਸ ਨੂੰ ਜਾਬਰ ਤੇ ਤਕੜਾ ਜ਼ਿਮੀਦਾਰ ਦੱਸਿਆ ਹੈ। ਹਠੂਰ ਵਿਚ ਇਸ ਦੇ ਮਕਬਰੇ ਦੀ ਯਾਦਗਾਰ ਹੈ ਜੋ ਖੰਡਰ ਬਣ ਗਈ ਹੈ।
ਮਤਾਬ ਸਿੰਘ
ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਜੀ ਦੀ ਜੀਵਨੀ ਪੜ੍ਹ ਕੇ ਪਤਾ ਲਗਦਾ ਹੈ ਕਿ ਬਾਬਾ ਰਾਮ ਸਿੰਘ ਜਦ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਭਰਤੀ ਸਨ ਤਾਂ ਉਹ ਆਪਣੇ 25 ਸਾਥੀਆਂ ਨੂੰ ਨਾਲ ਲੈ ਕੇ ਬਾਬਾ ਬਾਲਕ ਸਿੰਘ ਪਾਸ ਗਏ, ਜਿਨ੍ਹਾਂ ਤੋਂ ਉਹਨਾਂ ਨੂੰ ਅੰਗਰੇਜ਼ ਵਿਰੁੱਧ ਦੇਸ਼-ਭਗਤੀ ਦੀ ਪ੍ਰੇਰਨਾ ਮਿਲੀ। ਇਹਨਾਂ 25 ਫ਼ੌਜੀਆਂ ਨੇ ਬਾਬਾ ਬਾਲਕ ਜੀ ਨੂੰ ਅੰਗਰੇਜ਼ਾਂ ਵਿਰੁੱਧ ਲੜਨ ਦਾ ਬਚਨ ਦਿੱਤਾ। ਇਹਨਾਂ 25 ਵਿੱਚੋਂ ਜੋ ਬਾਬਾ ਮਤਾਬ ਸਿੰਘ ਦਾ ਨਾਂ ਆਉਂਦਾ ਹੈ, ਉਹ ਇਸੇ ਪਿੰਡ ਹਠੂਰ ਦੇ ਵਾਸੀ ਸਨ ।
ਬੇਲਾ ਸਿੰਘ
ਜੈਤੋ ਦਾ ਮੋਰਚਾ ਸਿੱਖ ਇਤਿਹਾਸ ਵਿਚ ਬੜੀ ਮਹਾਨਤਾ ਰੱਖਦਾ ਹੈ, ਇਸ ਮੋਰਚੇ ਦਾ ਕੇਂਦਰ ਅੰਮ੍ਰਿਤਸਰ ਸੀ ਜਿੱਥੋਂ ਇਸ ਮੋਰਚੇ ਲਈ ਜਥੇ ਤੋਰੇ ਜਾਂਦੇ ਸਨ, ਇਹਨਾਂ ਜਥਿਆਂ ਵਿੱਚੋਂ ਜੋ 13 ਨੰ: ਜਥਾ ਜੱਥੇਦਾਰ ਲੱਖਾ ਸਿੰਘ ਦੀ ਅਗਵਾਈ ਵਿਚ ਚੱਲਿਆ, ਇਹ ਜਥਾ 1 18 ਸਤੰਬਰ 1924 ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਜੋ ਪਿੰਡਾਂ ਵਿਚ ਦੀ ਹੁੰਦਾ ਹੋਇਆ 27 ਜਨਵਰੀ 1925 ਨੂੰ ਜੈਤੋ ਪੁੱਜਾ। ਇਸ ਜਥੇ ਵਿੱਚੋਂ 5 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹਨਾਂ ਪੰਜਾਂ ਸ਼ਹੀਦਾਂ ਵਿੱਚੋਂ ਇੱਕ ਸ਼ਹੀਦ ਸ. ਬੇਲਾ ਸਿੰਘ ਹਠੂਰ ਸਨ।
ਸੇਵਾ ਸਿੰਘ
ਸਰਦਾਰ ਸੇਵਾ ਸਿੰਘ ਪਿੰਡ ਝੋਰੜਾਂ ਦੇ ਸਨ ਜਿਨ੍ਹਾਂ ਦੇ ਕੰਮਾਂ ਦੀ ਅਕਾਲੀ ਤਹਿਰੀਕ ਅੰਦਰ ਗੂੜ੍ਹੀ ਛਾਪ ਹੈ। ਇਹ 1921 ਵਿਚ ‘ਨਨਕਾਣਾ ਸਾਹਿਬ’ ਦੇ ਮੋਰਚੇ ਵਿਚ ਅਤੇ 1922 ਵਿਚ ‘ਗੁਰੂ ਕਾ ਬਾਗ’ ਦੇ ਮੋਰਚੇ ਵਿਚ ਜੇਲ੍ਹ ਗਏ। ਇਕ ਮਹੀਨੇ ਦੀ ਸਜਾ ਇਹਨਾਂ ‘ਫੇਰੂ’ ਦੇ ਮੋਰਚੇ ਵਿਚ ਕੱਟੀ, ਇਕ ਸਾਲ ਦੀ ਸਜ਼ਾ ਇਹਨਾਂ ਨੂੰ ਅਕਾਲੀ ਤਹਿਰੀਕ ਵਿਚ ਲੋਕਾਂ ਨੂੰ ਸ਼ਾਮਲ ਕਰਾਉਣ ਸਬੰਧੀ ਹੋਈ।
ਬਾਬਾ ਸੇਵਾ ਸਿੰਘ ਦੇ ਨਾਲ ਉਸ ਦਾ ਪੁੱਤਰ ਪ੍ਰਤਾਪ ਸਿੰਘ ਤੇ ਪੋਤਾ ਨਿੱਕਾ ਸਿੰਘ ਵੀ ਇਹਨਾਂ ਮੋਰਚਿਆਂ ਵਿਚ ਸ਼ਾਮਲ ਹੁੰਦੇ ਰਹੇ। ਬਾਬਾ ਸੇਵਾ ਸਿੰਘ ਦੇ ਪਿਤਾ ਸ. ਸੂਬਾ ਸਿੰਘ ਇਕ ਅੰਗਰੇਜ਼ ਵਿਰੁੱਧ ਲੜਾਈ ਵਿਚ ਸਿੱਖ ਫ਼ੌਜ ਵਿਚ ਸ਼ਹੀਦ ਹੋਏ ਜਿਸ ਦੀ ਕਮਾਨ ਸ. ਸ਼ਾਮ ਸਿੰਘ ਅਟਾਰੀ ਕਰਦੇ ਸਨ।
ਸ. ਕੇਹਰ ਸਿੰਘ ਅੱਚਰਵਾਲ
ਸ. ਕੇਹਰ ਸਿੰਘ ਨੇ ਜਵਾਨੀ ਚੜ੍ਹਦਿਆਂ ਹੀ 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਕੈਨੇਡਾ ਜਾਣ ਦਾ ਯਤਨ ਕੀਤਾ ਪਰ ਗੋਰਾ ਸਰਕਾਰ ਨੇ ਇਸ ਜਹਾਜ਼ ਨੂੰ ਦੋ ਮਹੀਨੇ ਕੈਨੇਡਾ ਦੀ ਬੰਦਰਗਾਹ ਵੈਨਕੋਵਰ ਰੋਕੀ ਰੱਖਿਆ, ਅੰਤ ਹਿੰਦੁਸਤਾਨ ਨੂੰ ਵਾਪਸ ਮੋੜ ਦਿੱਤਾ। ਇਸ ਤਰ੍ਹਾਂ ਸ. ਕੇਹਰ ਸਿੰਘ ਦੇ ਮਨ ਵਿਚ ਅੰਗਰੇਜ਼ ਸਰਕਾਰ ਵਿਰੁੱਧ ਨਫ਼ਰਤ ਦੇ ਬੀਜ ਪੈਦਾ ਹੋ ਗਏ। ਜਦ ਜਹਾਜ਼ ਵਾਪਸ ਕਲਕੱਤੇ ਪਹੁੰਚਿਆ ਤਾਂ ਕੇਹਰ ਸਿੰਘ ਤੇ ਇਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਬੰਦ ਕਰ ਦਿੱਤਾ ਗਿਆ।
23 ਮਾਰਚ, 1931 ਨੂੰ ਸ. ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ, ਤਦ ਸਾਰਾ ਪੰਜਾਬ ਹੀ ਬਾਗੀ ਹੋ ਗਿਆ ਸੀ। ਸਰਕਾਰ ਨੇ ਸਾਰੇ ਪੰਜਾਬ ਵਿਚ ਸਿਆਸੀ ਇਕੱਠਾਂ ਤੇ ਪਾਬੰਦੀ ਲਾ ਦਿੱਤੀ, ਉਸ ਸਮੇਂ ਸ. ਕੇਹਰ ਸਿੰਘ ਵਰੰਟਡ ਸੀ ਜਿਸ ਨੂੰ ਸਭ ਤੋਂ ਪਹਿਲਾਂ ਪੰਜਾਬ ਵਿਚ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਐਸ ਇਕੱਠ ਕੀਤਾ। ਕਾਨੂੰਨੀ ਵਿਧੀ ਵਿਚ ਇਸ ਸ਼ਰਧਾਂਜਲੀ ਸਮਾਰੋਹ ਨੂੰ ‘ਦੇਸ਼ ਭਗਤ ਐਲਾ’ ਦਾ ਨਾਂ ਦਿੱਤਾ ਗਿਆ। ਇਸ ਮੇਲੇ ਵਿਚ ਸ. ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਪਹੁੰਚੇ ਸਨ। ਇਸ ਮੇਲੇ ਮੌਕੇ ਸ. ਕੇਹਰ ਸਿੰਘ ਨੂੰ ਰੋਕਣ ਲਈ ਪੁਲਿਸ ਨੇ ਸਾਰੇ ਰਾਹਾਂ ਦੀ ਨਾਕਾਬੰਦੀ ਕਰ ਲਈ ਪਰ ਸ. ਕੇਹਰ ਸਿੰਘ ਰਾਤ ਦੇ ਮੌਕੇ ਪਹਿਲਾਂ ਹੀ ਸਟੇਜ ਥੱਲੇ ਆ ਕੇ ਬੈਠ ਗਏ। ਬੋਲਣ ਮੌਕੇ ਜਦ ਇਹ ਬੋਲੇ ਤਾਂ ਉਸ ਤੋਂ ਬਾਅਦ ਆਪਣੇ ਆਪ ਪੁਲਿਸ ਅੱਗੇ ਗ੍ਰਿਫਤਾਰ ਹੋਣ ਲਈ ਪੇਸ਼ ਹੋ ਗਏ। ਪੁਲਿਸ ਇਹਨਾਂ ਨੂੰ ਰਾਏਕੋਟ ਥਾਣੇ ਹੈ। ਗਈ।
1892 ਵਿਚ ਸ. ਗੁਰਦਿੱਤ ਸਿੰਘ ਦੇ ਘਰ ਜਨਮੇ ਸ. ਕੇਹਰ ਸਿੰਘ ਦਾ ਜੇ ਸੰਘਰਸ਼ਮਈ ਖਾਕਾ ਤਿਆਰ ਕਰੀਏ ਤਾਂ ਇਸ ਤਰ੍ਹਾਂ ਬਣਦਾ ਹੈ।
1912 ਵਿਚ ਚੀਨ ਗਏ।
1914 ਵਿਚ ਕਾਮਾਗਾਟਾ ਮਾਰੂ ਜਹਾਜ਼ ਦੀ ਮੁਸਾਫ਼ਰੀ ਕੀਤੀ।
1914 ਵਿਚ ਹੀ ਕਲਕੱਤੇ ਨਜ਼ਰਬੰਦ ਰਹੇ।
1923-24 ਵਿਚ ਜੰਗੇ ਆਜ਼ਾਦੀ ਲਈ ਅਮਰੀਕਾ, ਫਰਾਂਸ ਦਾ ਦੌਰਾ ਕੀਤਾ।
1930 ਵਿਚ ਸੁਦੇਸ਼ੀ ਲਹਿਰ ਵਿਚ ਭਾਗ ਲਿਆ।
1942 ਵਿਚ ਭਾਰਤ ਛੱਡੋ ਅੰਦੋਲਨ ਵਿਚ ਸ਼ਾਮਲ ਹੋਏ ਅਤੇ ਰਾਏਕੋਟ ਸਤਿਆ ਗ੍ਰਹਿ ਵਿਚ ਕੈਦ ਕੀਤੇ।
1946 ਵਿਚ ਕਾਂਗਰਸ ਟਿਕਟ ‘ਤੇ ਐਮ.ਐਲ.ਏ. ਬਣੇ।
14 ਅਕਤੂਬਰ 1960 ਨੂੰ ਸ਼ਹੀਦ ਹੋਏ।
ਪਿੰਡ ਦਾ ਸਰਕਾਰੀ ਹਾਈ ਸਕੂਲ ਫੇਰੂਰਾਈਂ-ਅੱਚਰਵਾਲ ਇਹਨਾਂ ਦੇ ਨਾਂ ਉੱਪਰ ਬਣਿਆ ਹੈ। ਸਕੂਲ ਅੰਦਰ ਇਹਨਾਂ ਦਾ ਬੁੱਤ ਵੀ ਲਾਇਆ ਗਿਆ ਹੈ। 1960 ਵਿਚ ਸ਼ਹੀਦ ਹੋਣ ਤੋਂ ਬਾਅਦ ਇਹਨਾਂ ਦਾ ਸਸਕਾਰ ਵੀ ਇਸੇ ਸਕੂਲ ਵਿਚ ਕੀਤਾ ਗਿਆ, ਜਿਸ ਥਾਂ ਸਮਾਧ ਬਣੀ ਹੋਈ ਹੈ।
ਗ਼ਦਰੀ ਬਾਬਾ ਦਾਨ ਸਿੰਘ ਅੱਚਰਵਾਲ
ਬਾਬਾ ਦਾਨ ਸਿੰਘ ਸ਼ਹੀਦ ਕੇਹਰ ਸਿੰਘ ਅੱਚਰਵਾਲ ਦੇ ਸਕੇ ਚਾਚਾ ਸਨ ਜਿਸ ਦੀ ਕੁਰਬਾਨੀ ਨੂੰ ਲੋਕ ਭੁੱਲ ਚੁੱਕੇ ਹਨ। ਇਹਨਾਂ ਦੇ ਪਿੰਡ ਦਾ ਮਨੁੱਖ ਵੀ ਇਹਨਾਂ ਦੇ ਜੀਵਨ ਤੇ ਰੌਸ਼ਨੀ ਨਹੀਂ ਪਾ ਸਕਦਾ, ਜੋ ਸਰਕਾਰ ਦੀਆਂ ਸੀ.ਆਈ.ਡੀ. ਰਿਪੋਰਟਾਂ ਮਿਲੀਆਂ ਹਨ ਉਹਨਾਂ ਅਨੁਸਾਰ ਦਾਨ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਅੱਚਰਵਾਲ ਜ਼ਿਲ੍ਹਾ ਲੁਧਿਆਣਾ। 1906 ਵਿਚ ਸ਼ੰਘਾਈ ਗਏ ਸਨ । ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਕਲਕੱਤਾ ਆਏ ਤਾਂ ਚੌਪਾਡਾਂਅ (ਹੁਗਲੀ) ਤੋਂ ਗ੍ਰਿਫਤਾਰ ਕਰਕੇ 2 ਅਕਤੂਬਰ, 1914 ਨੂੰ ਕੈਦ ਕੀਤੇ ਗਏ। ਚਾਰ ਸਾਲ ਬਾਅਦ ਰਿਹਾਅ ਹੋਏ ਤਾਂ ਅੰਗਰੇਜ਼ ਸਰਕਾਰ ਵਿਰੁੱਧ ਉਹਨਾਂ ਮੀਟਿੰਗਾਂ, ਜਲਸਿਆਂ ਰਾਹੀਂ ਪ੍ਰਚਾਰ ਕੀਤਾ। ਸੇਖੂਪੁਰੇ ਜਲਸੇ ਵਿਚ ਭਾਸ਼ਣ ਕਰਦਿਆਂ ਗ੍ਰਿਫਤਾਰ ਕਰਕੇ ਸਰਕਾਰ ਵਿਰੁੱਧ ਬਗਾਵਤ ਦੇ ਮੁਕੱਦਮੇ ਵਿਚ ਆਪ ਨੂੰ ਇੱਕ ਸੌ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਇਹਨਾਂ ਦੇ ਪ੍ਰਭਾਵ ਸਦਕਾ ਇਹਨਾਂ ਦਾ ਭਤੀਜਾ ਸ. ਕੇਹਰ ਸਿੰਘ ਵੱਡਾ ਦੇਸ਼-ਭਗਤ ਬਣਿਆ।
1922 ਵਿਚ ਰਿਹਾਅ ਹੋਏ ਤਾਂ ਕਾਂਗਰਸ ਦੀ ਨਾ ਮਿਲਵਰਤਣ ਲਹਿਰ ਵਿਚ ਸ਼ਾਮਲ ਹੋ ਕੇ ਦੁਬਾਰਾ 6 ਮਾਰਚ, 1922 ਨੂੰ ਗ੍ਰਿਫਤਾਰੀ ਦਿੱਤੀ । ਸੰਨ 1926 ਵਿਚ ਰਿਹਾਈ ਹੋਈ। ਸ. ਮੰਗਲ ਸਿੰਘ ਬੀ.ਏ. ਨਾਲ ਮਿਲਕੇ ਅਕਾਲੀ ਲਹਿਰ ਵਿਚ ਸਰਗਰਮ ਹੋਏ। ਲਾਹੌਰ ਵਿਚ ਸਿੱਖ ਲੀਗ ਦੇ ਪੰਜਵੇਂ ਇਜਲਾਸ ਦੀ ਪ੍ਰਧਾਨਗੀ ਕੀਤੀ। ਸੰਨ 1926 ਵਿਚ ਅਕਾਲੀ ਦਲ ਦੇ ਪ੍ਰਧਾਨ ਬਣਾਏ ਗਏ। 1927 ਵਿਚ ਕਲਕੱਤੇ ਤੋਂ ਛਪਦੇ ‘ਕਿਰਤੀ’ ਅਖਬਾਰ ਲਈ ਫੰਡ ਇਕੱਠਾ ਕੀਤਾ। 1928 ਵਿਚ ਬੰਗਾਲ ਸਿੱਖ ਲੀਗ ਦੇ ਪ੍ਰਧਾਨ ਬਣੇ। ਮਿਰਜਾਪੁਰ ਵਿਚ ਤਕਰੀਰ ਕਰਦਿਆਂ 3 ਮਾਰਚ, 1929 ਨੂੰ ਗ੍ਰਿਫਤਾਰ ਕੀਤੇ ਗਏ। 1929 ਵਿਚ ਬਿਹਾਰ ਵਿਚ ‘Tin Plate Strike’ ਵਿਚ ਹਿੱਸਾ ਲਿਆ। ਬਰਮਾ ਆਇਲ ਡੀਪੂ ਦੇ ਬੰਬ, ਮਦਰਾਸ ਤੇ ਕਲਕੱਤੇ ਦੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ। ਅਕਤੂਬਰ 1929 ਨੂੰ ਲਾਹੌਰ ਵਿਚ ਪੰਜਾਬ ਸਟੂਡੈਂਟ ਕਾਨਫਰੰਸ ਵਿਚ ਤਕਰੀਰ ਕਰਕੇ ਨੌਜਵਾਨਾਂ ਨੂੰ ਮਰ ਮਿਟਣ ਲਈ ਪ੍ਰੇਰਿਆ। ਬੰਗਾਲ ਕਾਂਗਰਸ ਸੂਬਾ ਕਮੇਟੀ ਦੇ ਮੈਂਬਰ ਬਣੇ। 1929 ਨੂੰ ਪਰਜਾ ਮੰਡਲ ਦੀ 27-28 ਦਸੰਬਰ ਨੂੰ ਹੋਈ ਕਾਨਫਰੰਸ ਵਿਚ ਹਿੱਸਾ ਲਿਆ। 1929 ਨੂੰ ਕਾਂਗਰਸ ਦੇ ਲਾਹੌਰ ਅਜਲਾਸ ਵਿਚ ਨੌਜਵਾਨਾਂ ਦੇ ਹੱਕ ਵਿਚ ਕਾਂਗਰਸ ਮਤੇ ਦੀ ਵਿਰੋਧਤਾ ਕੀਤੀ। 15 ਅਪ੍ਰੈਲ 1930 ਨੂੰ ਕਲਕੱਤੇ ਤੋਂ ਗ੍ਰਿਫਤਾਰ ਕਰਕੇ ਇੱਕ ਸਾਲ ਦੀ ਕੈਦ ਕੀਤੀ। 26-27 ਸਤੰਬਰ 1931 ਨੂੰ ਸਿਆਸੀ ਕੈਦੀਆਂ ਦੀ ਰਿਹਾਈ ਲਈ ਪੰਜਾਬ ਭਰ ਵਿਚ ਕਾਨਫਰੰਸਾਂ ਦੀ ਮੁਹਿੰਮ ਝੰਗ ਤੋਂ ਸ਼ੁਰੂ ਕੀਤੀ ਅਤੇ 1934 ਤੱਕ ਅੰਗਰੇਜ਼ ਸਰਕਾਰ ਦੇ ਵਿਰੁੱਧ ਸਰਗਰਮ ਰਹੇ।
ਅੰਤਲੇ ਸਮੇਂ ਇਹ ਮਹਾਨ ਦੇਸ਼-ਭਗਤ ਬੁਢਾਪੇ ਕਾਰਨ ਇਸ ਸੰਸਾਰ ਤੋਂ ਕੂਚ ਕਰ ਗਏ।
ਕਾਮਰੇਡ ਅਮਰ ਸਿੰਘ
ਇਲਾਕੇ ਵਿਚ ਕਾ. ਅਮਰ ਸਿੰਘ ਦੀ ਮਕਬੂਲੀਅਤ ਉਸ ਦੀ ਯੋਗ ਸਰਪੰਚੀ ਕਾਰਨ ਸੀ ਜਿਸ ਨੇ ਪਿੰਡ ਦੀ 25 ਸਾਲ ਸਰਪੰਚੀ ਕੀਤੀ। ਇਲਾਕੇ ਵਿਚ ਜੋ ਵੀ ਝਗੜੇ ਦਾ ਕੇਸ ਅੜ ਜਾਂਦਾ ਤਾਂ ਆਖਰੀ ਫ਼ੈਸਲੇ ਲਈ ਕਾ. ਅਮਰ ਸਿੰਘ ਕੋਲ ਪਹੁੰਚ ਜਾਂਦਾ, ਉਸ ਦਾ ਦਿੱਤਾ ਫੈਸਲਾ ਸਭ ਨੂੰ ਪ੍ਰਵਾਨ ਹੁੰਦਾ। ਵੇਖਣ ਨੂੰ ਉਹ ਸਧਾਰਣ ਵਿਅਕਤੀ ਸੀ ਪਰ ਜਦ ਗੱਲ ਕਰਦਾ ਸੀ ਤਾਂ ਉਸ ਦੀ ਸੋਚ ਸਿਖਰਾਂ ਨੂੰ ਛੋਹਣ ਵਾਲੀ ਹੁੰਦੀ ਸੀ, ਉਸ ਦੀ ਬੋਲੀ ਤੇ ਬੋਲਣ ਢੰਗ ਵੀ ਸਧਾਰਣ ਲੋਕਾਂ ਵਾਲਾ ਹੁੰਦਾ ਸੀ। ਉਹ ਹਰ ਇਕ ਦੇ ਕੰਮ ਆਉਣ ਵਾਲਾ, ਸਿਰੜੀ ਤੇ ਦ੍ਰਿੜ ਇਰਾਦੇ ਦਾ ਮਾਲਕ ਸੀ, ਉਦੇਸ਼ ਦੀ ਪ੍ਰਾਪਤੀ ਲਈ ਦ੍ਰਿੜਤਾ ਸੀ। ਉਸ ਦੀ ਕਹੀ ਗੱਲ ਤੇ ਲੋਕਾਂ ਨੂੰ ਯਕੀਨ ਹੁੰਦਾ ਸੀ, ਇਸ ਲਈ ਲੋਕਾਂ ਦੇ ਵੱਡੇ-ਵੱਡੇ ਫੈਸਲੇ ਵੀ ਸੌਖਿਆਂ ਹੀ ਹੱਲ ਕਰ ਦਿੰਦਾ ਸੀ। ਇਹਨਾਂ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਉਹ ਇਲਾਕੇ ਦੇ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਵਸਦਾ ਹੈ।
ਕਾ. ਅਮਰ ਸਿੰਘ ਦਾ ਜਨਮ ਅਕਤੂਬਰ 1928 ਵਿਚ ਹੋਇਆ। ਸਕੂਲੀ ਪੜ੍ਹਾਈ ਸੱਤ-ਅੱਠ ਜਮਾਤਾਂ ਹੀ ਪੰਜਾਬੀ, ਉਰਦੂ ਪੜ੍ਹਿਆ ਸੀ ਪਰ ਸਿਆਸਤ ਵਿਚ ਪੈਣ ਕਾਰਨ ਉਸ ਨੇ ਹਿੰਦੀ ਤੇ ਅੰਗਰੇਜ਼ੀ ਵੀ ਸਿੱਖ ਲਈ ਸੀ। ਮਾਰਕਸੀ ਵਿਚਾਰਧਾਰਾ ਦਾ ਅਧਿਐਨ ਜ਼ਿਆਦਾ ਉਸ ਨੇ ਹਿੰਦੀ ਤੇ ਅੰਗਰੇਜ਼ੀ ਵਿਚ ਹੀ ਕੀਤਾ। ਉਹ ਮਾਰਕਸੀ ਵਿਚਾਰਧਾਰਾ ਦਾ ਵਿਦਿਆਰਥੀ ਹੀ ਨਹੀਂ ਸੀ ਸਗੋਂ ਇੱਕ ਚੰਗਾ ਅਧਿਆਪਕ ਵੀ ਸੀ।
ਉਹ ਪੰਜਾਬੀ ਸੂਬੇ ਦੀ ਮੰਗ ਲਈ ਜੇਲ੍ਹ ਗਿਆ। ਜਦ ਪੰਜਾਬ ਵਿਚ 1968 ਵਿਚ ਨਕਸਲਵਾੜੀ ਅੰਦੋਲਨ ਚੱਲਿਆ ਤਾਂ ਉਸ ਵਿਚ ਗੁਪਤਵਾਸ ਹੋ ਗਿਆ ਤੇ ਫਰਵਰੀ 1972 ਵਿਚ ਫੜਿਆ ਗਿਆ। ਉਸ ’ਤੇ ਚੱਲੇ ਸਭ ਕੇਸਾਂ ‘ਚੋਂ ਵਰੀ ਹੋ ਘਰ ਪਰਤ ਆਇਆ।
ਪੰਜਾਬ ਵਿਚ ਅੱਤਵਾਦ ਦੇ ਸਮੇਂ ਉਹ ਦੋਹਾਂ ਅੱਤਵਾਦਾਂ ਦਾ ਵਿਰੋਧੀ ਸੀ। ਇਸ ਦੀ ਦਲੇਰੀ ਤੋਂ ਪੁਲਿਸ ਵੀ ਡਰਦੀ ਸੀ ਤੇ ਅੱਤਵਾਦੀਏ ਵੀ। ਆਖਰ ਸਤੰਬਰ 1992 ਨੂੰ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ।
ਬਿਸ਼ਨ ਸਿੰਘ ਛੀਨੀਵਾਲ ਖੁਰਦ
ਸ. ਬਿਸ਼ਨ ਸਿੰਘ ਸਰੀਰਕ ਪੱਖੋਂ ਤਕੜੇ ਬਲਵਾਨ ਤੇ ਜਰਵਾਣੇ ਮਨੁੱਖ ਸਨ। ਇਹ ਪੈਪਸੂ ਦੇ ਮੰਨੇ-ਪ੍ਰਮੰਨੇ ਪਰਜਾਮੰਡਲੀਏ ਸਨ ਜਿਨ੍ਹਾਂ ਦਾ ਜਨਮ 1897 ਵਿਚ ਸ. ਸੰਤਾ ਸਿੰਘ ਦੇ ਘਰ ਹੋਇਆ। ਇਹ ਚਾਰ ਭਰਾਵਾਂ ਤੇ ਦੋ ਭੈਣਾਂ ਦਾ ਭਰਾ ਸੀ।
ਉਸ ਸਮੇਂ ਸਕੂਲਾਂ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਇਸ ਲਈ ਸਕੂਲੀ ਵਿੱਦਿਆ ਤਾਂ ਨਾ ਪ੍ਰਾਪਤ ਕਰ ਸਕੇ ਪਰ ਆਪਣੀ ਹਿੰਮਤ ਸਦਕਾ ਇੱਕ ਸਾਧ ਦੇ ਡੇਰੇ ਤੋਂ ਗੁਰਮੁਖੀ ਦੇ ਜਾਣੂ ਹੋ ਗਏ। ਚੜ੍ਹਦੀ ਉਮਰੇ ਸ. ਸੇਵਾ ਸਿੰਘ ਠੀਕਰੀਵਾਲ ਦੀ ਸੰਗਤ ਵਿਚ ਆ ਗਏ। ਇੱਕ ਦਿਨ ਸ. ਸੇਵਾ ਸਿੰਘ ਨੇ ਸ. ਸੰਤਾ ਸਿੰਘ ਤੋਂ ਇਸ ਮੁੰਡੇ ਬਿਸ਼ਨ ਸਿੰਘ ਦੀ ਦੋਸ਼-ਸੇਵਾ ਕਰਨ ਲਈ ਮੰਗ ਕਰ ਲਈ, ਉਹਨਾਂ ਖੁਸ਼ ਹੋ ਕੇ ਇਹਨਾਂ ਨੂੰ ਸ. ਸੇਵਾ ਸਿੰਘ ਦੇ ਨਾਲ • ਤੋਰ ਦਿੱਤਾ। ਪਿੰਡ ਠੀਕਰੀਵਾਲ ਲਿਆ ਕੇ ਇਹਨਾਂ ਨੂੰ ਸਦਾ ਚਲਦੇ ਲੰਗਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇੱਥੇ ਇਹ ਲੰਗਰ ਦੀ ਸੇਵਾ ਦੇ ਨਾਲ-ਨਾਲ ਰਾਜਨੀਤੀ ਵਿਚ ਵੀ ਸਰਗਰਮ ਹੋ ਗਏ।
ਸ. ਸੇਵਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸ. ਬਿਸ਼ਨ ਸਿੰਘ ਤੇ ਬਗਾਵਤ ਦਾ ਕੇਸ ਬਣਾ ਕੇ ਜੇਲ੍ਹ ਸੁੱਟ ਦਿੱਤਾ। ਜੇਲ੍ਹ ਅੰਦਰ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਢਾਹੇ ਗਏ ਜਿਸ ਕਾਰਨ ਇਹਨਾਂ ਦੀ ਹਾਲਤ ਨੀਮ ਪਾਗਲਾਂ ਵਾਲੀ ਹੋ ਗਈ। ਇਸ ਹਾਲਤ ਵਿਚ ਇਹਨਾਂ ਦੀ ਜੇਲ੍ਹ-ਰਿਹਾਈ ਤਾਂ ਕਰ ਦਿੱਤੀ ਗਈ ਪਰ ਪੱਕੇ ਤੌਰ ਤੇ ਆਪਣੀ ਰਿਆਸਤ ਪਟਿਆਲਾ ਵਿੱਚੋਂ ਜਲਾਵਤਨੀ ਕਰ ਦਿੱਤੀ।
ਜਲਾਵਤਨੀ ਸਮੇਂ ਇਹਨਾਂ ਆਪਣੀ ਮਾਸੀ ਕੋਲ ਪਿੰਡ ਰੁੜਕਾ ਨੇੜੇ ਡੇਹਲੋਂ ਜਾ ਡੇਰਾ ਲਾਇਆ। ਪਿੰਡ ਰੁੜਕੇ ਦੇ ਪਤੇ ਤੇ ਇਹ ਫ਼ੌਜ ਵਿਚ ਭਰਤੀ ਹੋ ਗਏ। ਇਸ ਸਮੇਂ ਆਜ਼ਾਦੀ ਦੀ ਲੜਾਈ ਦਾ ਪਿੜ ਭਖਿਆ ਹੋਇਆ ਸੀ, ਕਾਂਗਰਸ ਪਾਰਟੀ ਦਾ ਨਾ ਮਿਲਵਰਤਣ ਲਹਿਰ ਤਹਿਤ ਸਭ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕੀਤਾ ਹੋਇਆ ਸੀ ਜਿਸ ਸਦਕਾ ਸ. ਬਿਸ਼ਨ ਸਿੰਘ ਨੇ 57 ਸਾਥੀਆਂ ਸਮੇਤ ਫ਼ੌਜੀ ਵਰਦੀ ਦਾ ਬਾਈਕਾਟ ਕਰ ਦਿੱਤਾ। ਫੌਜ ਵਿਚ ਹਾਹਾਕਾਰ ਮੱਚ ਗਈ। ਇਹਨਾਂ ਵਿਦਰੋਹੀ ਸਿਪਾਹੀਆਂ ਨੂੰ ਪਹਿਲਾਂ ਗੋਲੀ ਦੀ ਸਜ਼ਾ ਦਿੱਤੀ ਪਰ ਫ਼ੌਜ ਵਿਚ ਬਗਾਵਤ ਹੋਣ ਦੇ ਡਰੋਂ ਇਹ ਸਜਾ ਬਦਲ ਕੇ ਦਸ ਸਾਲ ਬਾਮੁਸ਼ੱਕਤ ਕੈਦ ਕਰ ਦਿੱਤੀ।
ਜੇਲ੍ਹ ਦੀ ਰਿਹਾਈ ਤੋਂ ਬਾਅਦ ਇਹਨਾਂ ਆਪਣੀ ਸਰਗਰਮੀ ਜਾਰੀ ਰੱਖੀ। ਆਜ਼ਾਦੀ ਤੋਂ ਬਾਅਦ ਸਰਕਾਰ ਨੇ ਇਹਨਾਂ ਨੂੰ ਪੈਨਸ਼ਨ ਲਾ ਦਿੱਤੀ। ਅੰਤ ਬੁਢੇਪੇ ਦੀ ਹਾਲਤ ਵਿਚ 23 ਸਤੰਬਰ, 1973 ਨੂੰ ਇਹਨਾਂ ਦੀ ਮੌਤ ਹੋ ਗਈ।
ਗੁਰਬਚਨ ਸਿੰਘ ਦੀਵਾਨਾ
ਇਹ ਚੰਗੇ ਪੜ੍ਹੇ ਲਿਖੇ ਸੱਜਣ ਸਨ ਜਿਨ੍ਹਾਂ 25 ਸਾਲ ਹਾਈ ਸਕੂਲ ਸਹਿਣਾ ਵਿਖੇ ਹੈੱਡ-ਮਾਸਟਰੀ ਕੀਤੀ। ਹੈੱਡ-ਮਾਸਟਰ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਬਣ ਕੇ ਬਠਿੰਡਾ ਚਲੇ ਗਏ। ਸੇਵਾ ਮੁਕਤ ਹੋਣ ਸਮੇਂ ਇਹ ਐਜੂਕੇਸ਼ਨ ਡਾਇਰੈਕਟਰ ਪੰਜਾਬ ਸਨ। ਇਹਨਾਂ ਦਾ ਛੋਟਾ ਪੁੱਤਰ ਸ. . ਅਮਰਜੀਤ ਸਿੰਘ ਸਿੱਧੂ ਸੈਂਟਰ ਰੀਜ਼ਰਵ ਪੁਲੀਸ 1 ਵਿਚ ਡੀ.ਆਈ.ਜੀ. ਹਨ ਅਤੇ ਵੱਡਾ ਪੁੱਤਰ ਸ. ਰਾਜਿੰਦਰ ਸਿੰਘ ਏਅਰ ਲਾਈਨਜ਼ ਇੰਡੀਆ ਵਿਚ ਪਾਇਲਟ ਰਹਿ ਚੁੱਕਿਆ ਹੈ।
ਧਰਮ ਸਿੰਘ ਦੀਵਾਨਾ
ਇਹਨਾਂ ਦੇ ਪਿਤਾ ਦਾ ਨਾਂ ਸ. ਭਜਨ ਸਿੰਘ ਹੈ। ਧਰਮ ਸਿੰਘ ਦੇ ਘਰ ਦੀ ਹਾਲਤ ਬੜੀ ਪਤਲੀ ਸੀ ਪਰ ਇਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਇਹ ਆਪਣੀ ਹਿੰਮਤ ਸਦਕਾ ਯੂਨੀਵਰਸਿਟੀ ਦੀ ਪੜ੍ਹਾਈ ਤੱਕ ਪਹੁੰਚ ਗਏ ਜਿੱਥੇ ਇਸ ਦੀ ਬਾਂਹ ਡਾ. ਭਗਤ ਸਿੰਘ ਨੇ ਫੜ ਲਈ। ਇਸ ਸਮੇਂ ਇਹ ਅਮਰੀਕਾ ਵਿਚ ਇੱਕ ਚੰਗੇ ਵਿਗਿਆਨੀ ਦੇ ਨਾਂ ਨਾਲ ਸਤਿਕਾਰੇ ਜਾਂਦੇ ਹਨ। ਕਹਿੰਦੇ ਹਨ ਜੇ ਇਸ ਦੀ ਬਾਂਹ ਡਾ. ਭਗਤ ਸਿੰਘ ਨਾ ਫੜਦਾ ਤਾਂ ਇਹ ਇਸ ਰੁਤਬੇ ਤੱਕ ਪਹੁੰਚਣ ਵਿਚ ਅਸਮਰਥ ਹੁੰਦੇ।
ਪ੍ਰੀਤਮ ਸਿੰਘ ਹਠੂਰ
ਇਹਨਾਂ ਦੇ ਪਿਤਾ ਦਾ ਨਾਮ ਪਰਸਾ ਸਿੰਘ ਸੀ। ਇਹ ਜਾਤੀ ਦੇ ਨਾਈ ਸਿੱਖ ਸਨ। ਇਹ ਜਦ ਜੈਤੋ ਦੇ ਮੋਰਚੇ ਵਿਚ ਗਏ ਉਸ ਸਮੇਂ ਇਹਨਾਂ ਦੀ ਉਮਰ ਚੌਦਾਂ ਸਾਲ ਸੀ। ਇਸ ਮੋਰਚੇ ਵਿਚ ਇਹਨਾਂ ਅੱਠ ਮਹੀਨੇ ਦੀ ਸਜ਼ਾ ਫਰੀਦਕੋਟ ਜੇਲ੍ਹ ਵਿਚ ਭੁਗਤੀ। 1972 ਵਿਚ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਵਿਚ ਪੈਨਸ਼ਨ ਪ੍ਰਾਪਤ ਕੀਤੀ। ਪਹਿਲੀ ਉਮਰ ਵਿਚ ਕਲਕੱਤੇ ਚਲੇ ਗਏ। ਇਹ ਹਕੀਮ ਸਨ. ਆਪਣੀ ਦਵਾਈ ਦੁਕਾਨ, ਘਰ, ਬੱਸ ਅੱਡਿਆਂ ਉੱਪਰ ਵੀ ਵੇਚਦੇ ਰਹੇ। ਇਹ ਕਵਿਤਾ ਵੀ ਲਿਖਦੇ ਸਨ। 1980 ਵਿਚ ਇਨ੍ਹਾਂ ਦੀ ਮੌਤ ਹੋ ਗਈ।
ਉੱਨੀ ਸੌ ਸੰਤਾਲੀ ਦੀ ਭਿਆਨਕ ਘਟਨਾ
ਮਲਕੀਤ ਸਿੰਘ 77-78 ਸਾਲ ਦਾ ਬਜੁਰਗ ਕਿਸਾਨ ਹੈ ਜਿਸ ਦਾ ਪਿੰਡ ਹਠੂਰ ਦੇ ਲਾਗਲਾ ਪਿੰਡ ਸੱਦੋਵਾਲ ਹੈ। 1947 ਦੀਆਂ ਘਟਨਾਵਾਂ ਉਸ ਨੂੰ ਬੀਤੇ ਕੱਲ੍ਹ ਵਾਂਗ ਯਾਦ ਹਨ। ਉਹ ਇਹਨਾਂ ਘਟਨਾਵਾਂ ਨੂੰ ਦੱਸਣ ਸਮੇਂ ਆਪਣੇ ਚੇਤਿਆਂ ਤੇ ਬੋਝ ਨਹੀਂ ਪਾਉਂਦਾ। ਤੇ ਨਾ ਹੀ ਇਹਨਾਂ ਘਟਨਾਵਾਂ ਨੂੰ ਦੱਸਣ ਸਮੇਂ ਕਿਤੇ ਉਕਦਾ ਹੈ। ਇਹ ਬਿਲਕੁਲ ਕੋਰਾ ਅਨਪੜ੍ਹ ਮਨੁੱਖ ਹੈ ਜਿਸ ਨੂੰ ਗੱਲ ਦੱਸਣ ਸਮੇਂ ਘਟਾਉਣਾ, ਵਧਾਉਣਾ ਵੀ ਨਹੀਂ ਆਉਂਦਾ। ਜਦ ਮੈਂ ਦੁਰਘਟਨਾ ਦੇ ਪੁੱਛਣ ਬਾਰੇ ਉਸ ਨਾਲ ਗੱਲਬਾਤ ਕੀਤੀ, ਉਸ ਸਮੇਂ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸੱਦੋਵਾਲ ਬੈਠੇ ਸੀ। ਉਸ ਨੇ ਗੱਲ ਸ਼ੁਰੂ ਕਰਦਿਆਂ ਕਿਹਾ, “ਆਪਾਂ ਜਿੱਥੇ ਆਹ ਸਕੂਲ ਵਿਚ ਬੈਠੇ ਹਾਂ, ਇਹ ਸਾਡਾ ਹੀ ਦੋ ਵਿੱਘੇ ਦਾ ਕੱਚਾ ਬਗਲ਼ ਹੁੰਦਾ ਸੀ। ਹੱਲੇ-ਗੁੱਲੇ ਵੇਲੇ ਇਸ ਪਿੰਡ ਦੇ ਸਾਰੇ ਮੁਸਲਮਾਨ ਇੱਥੇ ‘ਕੱਠੇ ਕਰਲੇ। ਮੁਸਲਮਾਨ ਡਰੇ, ਸਹਿਮੇਂ ਭੇਡਾਂ ਦੇ ਇੱਜੜ ਵਾਂਗ ਸਿਰ ਘਸੋੜੀ ਬੈਠੇ ਸਨ। ਮੁਸਲਮਾਨਾਂ ਦੀ ਇੱਕ ਇਸਤ੍ਰੀ ਨੂੰ ਬੱਚਾ ਹੋਣ ਵਾਲਾ ਸੀ। ਉਸ ਨੇ ਬੱਚੇ ਨੂੰ ਜਨਮ ਵੀ ਇਕੱਠ ਵਿਚ ਹੀ ਦਿੱਤਾ। ਆਲੇ-ਦੁਆਲੇ ਪਿੰਡਾਂ ਦੇ ਹੋਰ ਦੂਰੋਂ-ਦੂਰੋਂ ਬਦਮਾਸ਼ ਲੋਕ ਵੀ ਇਹਨਾਂ ਨੂੰ ਮਾਰਨ ਲਈ ਆਏ ਹੋਏ ਸਨ। ਤੈਨੂੰ ਕੀ ਦੱਸਾਂ! ਹੁਣ ਤੂੰ ਮੈਥੋਂ ਮੁਰਦਿਆਂ ਦੀਆਂ ਕਬਰਾਂ ਕਿਉਂ ਪੁਟਾਉਨੈਂ, ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਕਹਾਉਣ ਵਾਲੇ ਸਨ, ਉਹ ਸਭ ਇੱਥੇ ਆਏ ਹੋਏ ਸਨ। ਰਾਮੇ ਆਲੇ, ਛੀਨੀਵਾਲੀਏ, ਤੂੰ ਗੱਲ ਮੁਕਾ ਇਹੋ ਜਿਹੇ ਸਾਰੇ ਹੀ ਸਨ। ਕੁਝ ਤਾਂ ਸੀ ਹੀ ਪੱਕੇ ਬਦਮਾਸ਼ ਤੇ ਕੁਝ ਜਿਨ੍ਹਾਂ ਕਦੇ ਕੁੱਤੇ ਦੇ ਸੋਟੀ ਨੀ ਸੀ ਮਾਰੀ ਉਹ ਵੀ ਉਦੋਂ ਬਦਮਾਸ਼ ਬਣੇ ਹੋਏ ਸਨ। ਆਲੇ-ਦੁਆਲੇ ਪਿੰਡਾਂ ਦੀ ਸਭ ਲੱਲੀ-ਛੱਲੀ ਇੱਥੇ ਪਹੁੰਚੀ ਹੋਈ ਸੀ।”
“ਲੈ ਭਾਈ, ਤੈਨੂੰ ਮੈਂ ਸਕੂਲ ਤੋਂ ਪਹਿਲਾਂ ਦੀ ਗੱਲ ਤਾਂ ਦੱਸਣੀ ਹੀ ਭੁੱਲ ਗਿਆ।”
“ਅਸਲ ਵਿਚ ਸਾਡੇ ਪਿੰਡ ਇਹ ਸਾਰੇ ਬਦਮਾਸ਼ ਉਸ ਸਮੇਂ ਇਕੱਠੇ ਹੋਏ ਸੀ ਜਦ ਆਸੇ -ਪਾਸੇ ਦੇ ਪਿੰਡਾਂ ਦੇ ਮੁਸਲਮਾਨ ਆਪਣੇ ਘਰ ਖਾਲੀ ਕਰਕੇ ਤੁਰ ਗਏ ਸਨ। ਬਦਮਾਸ਼ ਉਹਨਾਂ ਦੀਆਂ ਲੁੱਟਾਂ-ਖੋਹਾਂ ਤੋਂ ਵਿਹਲੇ ਹੋ ਕੇ ਇਸ ਪਿੰਡ ਆਏ ਸਨ। ਪਹਿਲਾਂ ਉਹ ਪਿੰਡ ਦੀ ਝਿੜੀ ਦਾਦੇਮੀਦੇ ਇਕੱਠੇ ਹੋਏ। ਉਹਨਾਂ ਦਾ ਇਰਾਦਾ ਰਾਤ ਨੂੰ ਹਮਲਾ ਕਰਨ ਦਾ ਸੀ। ਉਹਨਾਂ ਡਰ ਪੈਦਾ ਕਰਨ ਲਈ ਝਿੜੀ ਵਿੱਚੋਂ ਕਈ ਫਾਇਰ ਪਿੰਡ ਵੱਲ ਨੂੰ ਕਰੇ। ਜਦ ਅੱਗੋਂ ਮੁਸਲਮਾਨਾਂ ਲਲਕਾਰੇ ਮਾਰੇ ਤਾਂ ਉਹਨਾਂ ਦਾ ਹੀਆਂ ਰਾਤ ਨੂੰ ਹਮਲਾ ਕਰਨ ਦਾ ਨਾ ਪਿਆ ਪਰ ਸਾਰੀ ਰਾਤ ਵਿਉਂਤਾਂ ਬਣਾਉਂਦੇ ਰਹੇ। ਜਿਉਂ ਜਿਉਂ ਸਵੇਰ ਦਾ ਸਮਾਂ ਹੋਣ ਵੱਲ ਗਿਆ ਬਦਮਾਸ਼ ਪਿੰਡ ਦੇ ਨੇੜੇ ਨੂੰ ਆਉਣ ਲੱਗ ਪਏ। ਇਹਨਾਂ ਮੂੰਹ ਨੇਰ੍ਹੇ ਹੀ ਮੁਸਲਮਾਨਾਂ ਦੇ ਕਈ ਬੰਦੇ ਘਰਾਂ ਵੱਲ ਗੋਲੀਆਂ ਚਲਾ ਕੇ ਮਾਰ ਦਿੱਤੇ। ਬੱਸ ਫੇਰ ਤਾਂ ਸਭ ਮੁਸਲਮਾਨ ਆਪਣੇ ਘਰਾਂ ਵਿਚ ਸਹਿਮ ਗਏ। ਜਦ ਬਦਮਾਸ਼ਾਂ ਨੂੰ ਯਕੀਨ ਹੋ ਗਿਆ ਕਿ ਸਾਡੇ ਤੇ ਹਮਲਾ ਨਹੀਂ ਕਰ ਸਕਦੇ ਤਾਂ ਉਹ ਪਿੰਡ ਵਿਚ ਆ ਵੜੇ ਤੇ ਸਭ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਆਉਣ ਦਾ ਹੁਕਮ ਦੇ ਦਿੱਤਾ। ਡਰਦੇ ਮਾਰੇ ਸਭ ਮੁਸਲਮਾਨ ਆਪਣੇ ਬੱਚਿਆਂ, ਬੁੜ੍ਹਿਆਂ ਨੂੰ ਲੈ ਕੇ ਘਰਾਂ ਤੋਂ ਬਾਹਰ ਹੋ। ਗਏ। ਪਿੰਡ ਦੇ ਚੌਕ ਵਿਚ ਬਦਮਾਸ਼ ਆਪਣੀਆਂ ਚਾਦਰਾਂ ਵਿਛਾ ਕੇ ਕਹਿਣ ਲੱਗੇ “ਜਿਸ ਕੋਲ। ਜੋ ਵੀ ਸਮਾਨ ਹੈ ਉਹ ਆਪਣੀਆਂ ਜੇਬਾਂ ਵਿੱਚੋਂ ਕੱਢ ਕੇ ਇੱਥੇ ਸੁੱਟ ਦੇਵੋ।” ਵਿਚਾਰੇ। ਮੁਸਲਮਾਨਾਂ ਨੇ ਆਪਣਾ ਪੈਸਾ, ਸੋਨਾ ਜੋ ਵੀ ਸੀ ਉੱਥੇ ਸੁੱਟ ਦਿੱਤਾ। ਉਹ ਲੁੱਟ ਕਰਨ ਤੋਂ ਬਾਅਦ ਸਭ ਮੁਸਲਮਾਨਾਂ ਨੂੰ ਸਾਡੇ ਇਸ ਬਗਲ ਵਿਚ ਲੈ ਆਏ। ਸਾਡੇ ਪਿੰਡ ਦੇ ਵੀ ਕਈ ਲੋਕ ਉਹਨਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਨਾਲ ਸਨ।”
ਲੈ ਭਾਈ, ਜਦ ਮੁਸਲਮਾਨਾਂ ਨੂੰ ਬਗਲ ਵਿੱਚੋਂ ਕੱਢਿਆ ਤਾਂ ਕਹਿਣ ਲੱਗੇ “ਅਸੀਂ ਥੋਨੂੰ ਰਾਏਕੋਟ ਕੈਂਪ ਵਿਚ ਛੱਡ ਕੇ ਆਉਣਾ ਹੈ, ਜਿਧਰ ਨੂੰ ਅਸੀਂ ਕਹਾਂਗੇ ਤੁਸੀ ਓਧਰ ਨੂੰ ਤੁਰੀ ਚੱਲਿਓ।” ਉਹਨਾਂ ਵਿਚਾਰੇ ਮੁਸਲਮਾਨਾਂ ਨੂੰ ਪਤਾ ਤਾਂ ਸੀ ਹੀ ਕਿ ਸਾਨੂੰ ਇਹਨਾਂ ਕਿਹੜੇ ਰਾਏਕੋਟ ਕੈਂਪ ਲਿਜਾਣਾ ਹੈ? ਛੇ ਸੱਤ ਸੌ ਬੱਚੇ, ਬੁੜੇ, ਜਵਾਨ ਮਰਦ, ਇਸਤ੍ਰੀਆਂ ਸੱਭੇ ਇਸ ਸਕੂਲ ਵਾਲੇ ਥਾਂ ਸਾਡੇ ਬਾੜੇ ‘ਚੋਂ ਕੱਢ ਕੇ ਮੂਹਰੇ ਲਾ ਲਏ ਜਿਵੇਂ ਆਜੜੀ ਆਪਦਾ ਇੱਜੜ ਹੱਕੀ ਜਾਂਦੇ ਹੁੰਦੇ ਆ। ਔਹ ! ਸਾਹਮਣੇ ਦੈੜਾਂ ਨੀਂ ਦਿਸਦੀਆਂ? ਓਧਰ ਨੂੰ ਲੈ ਤੁਰੇ, ਅਸੀਂ ਵੀ ਮਗਰੇ ਮਗਰ ਤੁਰ ਪਏ, ਮੇਰੀ ਉਮਰ ਓਦੋਂ ਸੋਲਾਂ ਸਤਾਰਾਂ ਸਾਲ ਦੀ ਸੀ, ਸਾਡੇ ਸਿਰ ਘੋਨੇ ਸਨ ਤੇ ਸਾਡੇ ਸਿਰਾਂ ‘ਤੇ ਪੀਲੀਆਂ ਜੀਆਂ ਲੀਰਾਂ ਬੰਨਤੀਆਂ ਤਾਂ ਕਿ ਸਾਡੀ ਨਿਸ਼ਾਨੀ ਰਹੇ। ਮੁਸਲਮਾਨ ਸਮਝ ਕੇ ਬਾਹਰਲੇ ਲੁਟੇਰੇ ਕਿਤੇ ਸਾਨੂੰ ਹੀ ਨਾ ਝਟਕਾ ਦੇਣ।
ਲੈ ਭਾਈ, ਜਦ ਦੈੜਾਂ ਕੋਲ ਗਏ, ਇੱਕ ਕਹਿੰਦਾ ਇਹਨਾਂ ਨੂੰ ਇੱਥੇ ਹੀ ਰੋਕ ਲਉ, ਇਹ ਦੈੜਾਂ ਉੱਪਰ ਚੜ੍ਹ ਕਾਹਾਂ ਵਿਚ ਲੁੱਕ ਕੇ ਭੱਜ ਨਾ ਜਾਣ, ਉਹਨਾਂ ਨੂੰ ਰੋਕ ਲਿਆ ਤੇ ਕਈ ਗਰੁੱਪਾਂ ਵਿਚ ਅੱਡ-ਅੱਡ ਕਰਕੇ ਬਿਠਾ ਲਿਆ। ਆਪ ਸਾਰੇ ਲੋਕ ਥੋੜ੍ਹੀ ਦੂਰ ਆਸੇ 6 -ਪਾਸੇ ਹੋ ਕੇ ਖੜ੍ਹ ਗਏ। ਛੀਨੀਵਾਲ ਦੇ ਇੱਕ ਬੰਦੇ ਨੇ ਮੁਸਲਮਾਨਾਂ ਦੇ ਇਕ ਗਰੁੱਪ ਵੱਲ ਇੱਕ ਡੱਬੀ ਜਿਹੀ ਸੁੱਟ ਦਿੱਤੀ ਤੇ ਫੇਰ ਉਹਨਾਂ ਨੂੰ ਕਿਹਾ “ਸਾਡੇ ਵੱਲ ਸੁੱਟ ਦਿਉ। ਜਦ ਉਹਨਾਂ ਨੇ ਉਹੀ ਡੱਬੀ ਵਾਪਸ ਸੁੱਟੀ ਤਾਂ ਰੌਲਾ ਪਾ ਦਿੱਤਾ, ਓਏ ਮੁਸਲਿਆਂ ਨੇ ਸਾਡੇ ਉੱਤੇ ਬੰਬ ਸੁੱਟਿਆ ਹੈ, ਹੁਣ ਕੀ ਵੇਖਦੇ ਹੋ, ਫੜਲੋ ਇਹਨਾਂ ਨੂੰ । ਬੱਸ ਇਹ ਕਹਿਣ ਦੀ ਦੇਰ ਸੀ। ਲੋਕ ਉਹਨਾਂ ਨਿਹੱਥਿਆਂ ਉੱਤੇ ਟੁੱਟ ਪਏ।”
ਹਾਏ ! ਹਾਏ !! ਕੋਈ ਕੁੱਤਿਆਂ, ਬਿੱਲਿਆਂ ਨੂੰ ਮਾਰਨ ਲੱਗਾ ਤਾਂ ਤਰਸ ਕਰਜੂ ਪਰ ਉਹਨਾਂ ਉੱਤੇ ਕਿਸੇ ਨਾ ਕੀਤਾ। ਉਹਨਾਂ ਦੀਆਂ ਚੀਕਾਂ ਨੀ ਸੀ ਸੁਣੀਆਂ ਜਾਂਦੀਆਂ, ਸਾਥੋਂ ਦੇਖ ਨੀ ਸੀ ਹੁੰਦਾ, ਸਾਰਾ ਦਿਨ ਵੱਢਾ-ਟੁੱਕੀ ਹੁੰਦੀ ਰਹੀ। ਡੇਢ ਦੋ ਕਿੱਲੇ ਵਿਚ ਲੋਬਾ ਦੇ ਢੇਰ ਲੱਗ ਗਏ, ਖੂਨ ਪਾਣੀ ਦੇ ਖਾਲਿਆਂ ਵਾਂਗ ਵਗ ਤੁਰਿਆ।”
ਨਾ ਓਏ ਭਰਾਵਾ ! ਰੱਬ ਇਹੋ ਜਿਹਾ ਸਮਾਂ ਨਾ ਕਿਸੇ ‘ਤੇ ਲਿਆਵੇ।
ਨੋਟ : –
ਪਾਠਕਾਂ ਨੂੰ ਤਾਂ ਕੀ, ਮੈਨੂੰ ਵੀ ਯਕੀਨ ਨਹੀਂ ਸੀ ਆਉਂਦਾ ਕਿ ਛੇ ਸੱਤ ਸੌ ਬੰਦੇ ਮਾਰਨ ਦੀ ਭਿਆਨਕ ਘਟਨਾ ਸੱਚੀ ਹੋ ਸਕਦੀ ਹੈ? ਪਰ ਜਦ ਪਿੰਡ ਦੇ ਹੋਰ ਕਈ ਵਡੇਰੀ ਉਮਰ ਦੇ ਬੰਦਿਆਂ ਤੋਂ ਵੀ ਇਸ ਭਿਆਨਕ ਘਟਨਾ ਦੀ ਜਾਂਚ ਲਈ ਪੁੱਛਿਆ ਤਾਂ ਸਭ ਦਾ ਉੱਤਰ ਇਹੀ ਸੀ। ਕਹਿੰਦੇ ਹਨ ਸਰਕਾਰੀ ਅੰਕੜਿਆਂ ਵਿਚ ਵੀ ਇਹੀ ਗਿਣਤੀ ਦਰਜ ਹੈ।
1947 ਦੇ ਦਿਨਾਂ ਦੀ ਕਹਾਣੀ ਜੋ ਅਭੁੱਲ ਯਾਦ ਬਣ ਗਈ
ਇਕ ਕਾਫਲਾ ਅਲਕੜੇ ਪਿੰਡ (ਨੇੜੇ ਭਦੌੜ) ਤੋਂ ਰਾਏਕੋਟ ਕੈਂਪ ਵਲ ਪਨਾਹ ਲੈਣ ਲਈ ਜਾ ਰਿਹਾ ਸੀ। ਇਸ ਕਾਫਲੇ ‘ਤੇ ਪਿੰਡ ਹਠੂਰ, ਸੱਦੋਵਾਲ ਤੇ ਫੇਰੂਰਾਈਂ ਦੇ ਵਿਚਕਾਰ ਲੁਟੇਰੇ ਜਨੂਨੀਆਂ ਨੇ ਹਮਲਾ ਕਰ ਦਿੱਤਾ। ਇੱਕ ਲੜਕਾ ਰੌਣਕ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ “ਬਾਪੂ ਮੈਨੂੰ ਮਾਰਨੋਂ ਬਚਾ ਲੈ।” ਰੌਣਕ ਸਿੰਘ ਨੇ ਉਸ ਮੁੰਡੇ ਨੂੰ ਗੋਦੀ ਚੁੱਕ ਲਿਆ ਤੇ ਨਾਲਦਿਆਂ ਨੂੰ ਮਾਰਨੋਂ ਖ਼ਬਰਦਾਰ ਕਰ ਦਿੱਤਾ । ਉਸ ਕਾਫਲੇ ਦੇ ਕੁਝ ਬੰਦੇ ਮਾਰੇ ਗਏ ਤੇ ਕੁਝ ਓਥੋਂ ਭੱਜ ਗਏ। ਉਸ ਲੜਕੇ ਨੂੰ ਰੌਣਕ ਸਿੰਘ ਆਪਣੇ ਘਰ ਲੈ ਆਇਆ ਤੇ ਆਪਣਾ ਬੱਚਾ ਮੰਨ ਕੇ ਉਸ ਦਾ ਪਾਲਣ-ਪੋਸ਼ਣ ਕਰਨ ਲੱਗਾ। ਉਸ ਮੁੰਡੇ ਦਾ ਮੁਸਲਮਾਨੀ ਨਾਉਂ ਦਾ ਤਾਂ ਪਤਾ ਨਹੀਂ ਪਰ ਰੌਣਕ ਸਿੰਘ ਨੇ ਉਸ ਦਾ ਨਾਂ ਅਵਤਾਰ ਸਿੰਘ ਉਰਫ ਤਾਰ ਰੱਖ ਲਿਆ। ਇਹ ਲੜਕਾ ਤਕਰੀਬਨ 10-12 ਸਾਲ ਰੌਣਕ ਸਿੰਘ ਦੇ ਘਰ ਰਿਹਾ ਤੇ ਰੌਣਕ ਸਿੰਘ ਦੀ ਹਰ ਰਿਸ਼ਤੇਦਾਰੀ ਵਿਚ ਜਾਂਦਾ ਆਉਂਦਾ ਰਿਹਾ। ਉਹ ਹਰ ਰਿਸ਼ਤੇਦਾਰੀ ਵਿਚ ਰੌਣਕ ਸਿੰਘ ਦਾ ਪੁੱਤਰ ਬਣ ਕੇ ਹੀ ਸੰਬੋਧਨ ਹੁੰਦਾ ਸੀ।
ਉਸ ਲੜਕੇ ਦਾ ਪਿਤਾ ਏਧਰਲੇ ਪੰਜਾਬ ਵਿਚ ਭਦੌੜ ਦੇ ਨੇੜੇ ਕਿਸੇ ਪਿੰਡ ਬਜਾਜੀ ਦਾ ਕੰਮ ਕਰਦਾ ਸੀ, ਕਿਵੇਂ ਨਾ ਕਿਵੇਂ ਉਸ ਨੂੰ ਆਪਣੇ ਇਸ ਮੁੰਡੇ ਬਾਰੇ ਜਾਣਕਾਰੀ ਮਿਲ ਗਈ, ਉਹ ਪਾਕਿਸਤਾਨ ਤੋਂ ਆ ਪੁਲੀਸ ਦੀ ਮਦਦ ਲੈ ਕੇ ਹਠੂਰ ਆਪਣੇ ਇਸ ਪੁੱਤਰ ਨੂੰ ਲੈਣ ਲਈ ਪਹੁੰਚ ਗਿਆ ਪਰ ਲੜਕਾ ਜਾਣ ਤੋਂ ਇਨਕਾਰੀ ਹੋ ਗਿਆ। ਉਸ ਲਈ ਇਹੀ ਮਾਂ-ਬਾਪ ਦਾ ਘਰ ਬਣ ਚੁੱਕਾ ਸੀ। ਆਖਰ ਰੌਣਕ ਸਿੰਘ ਨੇ ਆਪ ਉਸ ਨੂੰ ਬਹੁਤ ਜੋਰ ਨਾਲ ਸਮਝਾ ਕੇ ਉਸ ਦੇ ਪਿਤਾ ਨਾਲ ਜਲੰਧਰ ਕੈਂਪ ਤੋਰ ਦਿੱਤਾ। ਕੁਝ ਦਿਨਾਂ ਬਾਅਦ ਮਲਕੀਤ ਸਿੰਘ ਮਹੰਤ ਤੇ ਰੌਣਕ ਸਿੰਘ ਉਸ ਨੂੰ ਜਲੰਧਰ ਕੈਂਪ ਨਵੇਂ ਕੱਪੜੇ ਤੇ ਖੋਆ ਦੇਣ ਲਈ ਚਲੇ ਗਏ ਪਰ ਜਦ ਮੁੜਨ ਲੱਗੇ ਤਾਂ ਮੁੰਡਾ ਫੇਰ ਜ਼ਿੱਦ ਫੜ ਗਿਆ, ਆਖੇ “ਮੈਂ ਤਾਂ ਰੌਣਕ ਸਿੰਘ ਦੇ ਨਾਲ ਹੀ ਮੁੜ ਕੇ ਜਾਣਾ ਹੈ।”
ਰੌਣਕ ਸਿੰਘ ਮਰ ਚੁੱਕਾ ਹੈ ਤੇ ਉਸ ਮੁੰਡੇ ਦੀ ਉਮਰ ਵੀ ਹੁਣ 60 ਸਾਲ ਤੋਂ ਉੱਪਰ ਹੋਵੇਗੀ। ਹਠੂਰ ਪਿੰਡ ਦੇ ਉਸ ਦੇ ਹਾਣੀ ਮੁੰਡੇ ਉਸ ਨੂੰ ਅੱਜ ਵੀ ਬਹੁਤ ਯਾਦ ਕਰਦੇ ਆਖਦੇ ਹਨ “ਉਹ ਸਾਨੂੰ ਗੋਲੀਆਂ ਖੇਡਣ ਵਿਚ ਸਭ ਨੂੰ ਹਰਾ ਦਿੰਦਾ ਸੀ।”
ਡਾਕੇ
ਦੁਕਾਨਦਾਰ ਮੰਗਤ ਰਾਏ ਨੇ ਦੱਸਿਆ ਕਿ ਹਠੂਰ ਵਿਚ ਦੋ ਡਾਕੇ ਪਏ ਸਨ। ਪਹਿਲ ਡਾਕਾ 1935 ਵਿਚ ਬਾਬੂ ਰਾਮ, ਬਲਦੇਵ ਦਾਸ ਦੇ ਘਰ ਮਾਰਿਆ ਗਿਆ। ਸੱਤ-ਅੱਠ ਡਾਕੂ ਪੁਲਿਸ ਵਰਦੀ ਵਿਚ ਸਨ, ਉਹ ਸਿੱਧੇ ਉਹਨਾਂ ਦੇ ਘਰ ਗਏ ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ। ਇਸ ਡਾਕੇ ਵਿਚ ਇਕ ਗੁਆਂਢੀ ਜਾਤੀ ਰਾਮ ਮਾਰਿਆ ਗਿਆ ਸੀ।
ਦੂਸਰਾ ਡਾਕਾ 1939 ਵਿਚ ਸੇਠ ਕਸਤੂਰੀ ਲਾਲ ਦੇ ਘਰ ਪਿਆ। ਡਾਕੂ ਪਹਿਲਾਂ ਉਹਨਾਂ ਦੀ ਦੁਕਾਨ ‘ਤੇ ਗਏ, ਦੁਕਾਨ ਵਿਚ ਉਸ ਦਾ ਲੜਕਾ ਚਰੰਜੀ ਲਾਲ ਸੀ ਜਿਸ ਪਾਸ ਬੰਦੂਕ ਸੀ। ਡਾਕੂਆਂ ਨੇ ਪਹਿਲਾਂ ਜਾਣ ਸਾਰ ਰਫ਼ਲ ਨੂੰ ਆਪਣੇ ਕਬਜ਼ੇ ਵਿਚ ਕਰਨ ਦਾ ਯਤਨ ਕੀਤਾ। ਹੱਥੋਪਾਈ ਵਿਚ ਡਾਕੂਆਂ ਨੇ ਚਰੰਜੀ ਲਾਲ ਨੂੰ ਮਾਰ ਦਿੱਤਾ ਤੇ ਉਸ ਦੇ ਪਿਉ ਨੂੰ ਡਾਕਾ ਮਾਰਨ ਲਈ ਉਸ ਦੇ ਘਰ ਨੂੰ ਲੈ ਤੁਰੇ। ਸ਼ਾਮ ਨੂੰ ਚਾਰ ਤੋਂ ਸਾਢੇ ਛੇ ਵਜੇ ਤੱਕ ਡਾਕਾ ਪੈਂਦਾ ਰਿਹਾ। ਸਾਰਾ ਸਾਮਾਨ ਲੈ ਕੇ ਜਾਣ ਸਮੇਂ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਨਾਲ ਲੈ ਤੁਰੇ। ਘਰ ਦੇ ਕੁਝ ਮੈਂਬਰ ਅੱਗੇ ਕਰ ਲਏ ਤੇ ਕੁਝ ਪਿੱਛੇ। ਅਜਿਹਾ ਉਹਨਾਂ ਆਪਣੀ ਹਿਫਾਜ਼ਤ ਲਈ ਕੀਤਾ ਸੀ।
ਵਿੱਦਿਅਕ ਸੰਸਥਾਵਾਂ
ਪਿੰਡ ਦੇ ਪ੍ਰਾਇਮਰੀ ਸਕੂਲ ਚਾਲੂ ਹੋਣ ਦਾ ਸਮਾਂ ਬਹੁਤ ਪੁਰਾਣਾ ਹੈ ਜਿਸ ਦਾ ਪੱਕਾ ਪਤਾ ਨਹੀਂ ਲੱਗ ਸਕਿਆ ਪਰ ਇਕ ਪੜ੍ਹੇ ਲਿਖੇ ਬਜ਼ੁਰਗ ਨੇ ਜਾਣਕਾਰੀ ਦੇਂਦਿਆਂ ਦੱਸਿਆ, “ਪਹਿਲਾਂ ਪਹਿਲ ਸਕੂਲ ਪਿੰਡ ਵਿਚ ਕਿਸੇ ਦੇ ਘਰ ਹੁੰਦਾ ਸੀ ਜਿਸ ਦੇ ਮੁੱਖ ਅਧਿਆਪਕ ਸ੍ਰੀ ਤਿਲਕ ਰਾਮ ਜੀ ਸਨ। ਮੁੱਢਲੀ ਪੜ੍ਹਾਈ ਉਰਦੂ ਵਿਚ ਕਰਵਾਈ ਜਾਂਦੀ ਸੀ।” ਜਿਉਂ-ਜਿਉਂ ਲੋਕਾਂ ਦਾ ਰੁਝਾਨ ਪੜ੍ਹਾਈ ਵਿਚ ਵਧਦਾ ਗਿਆ ਉਸੇ ਤਰ੍ਹਾਂ ਸਕੂਲ ਵਿਚ ਬੱਚਿਆਂ ਦੀ ਗਿਣਤੀ ਵੀ ਵਧਦੀ ਗਈ। ਜਦ ਇੱਕ ਸਕੂਲ ਵਿਚ ਸਾਰੇ ਪਿੰਡ ਦੇ ਬੱਚੇ ਸੰਭਾਲਣੇ ਔਖੇ ਹੋ ਗਏ ਤਾਂ ਪਿੰਡ ਵਾਲਿਆਂ ਨੇ ਬੱਚਿਆਂ ਨੂੰ ਵੰਡ ਕੇ ਦੋ ਪ੍ਰਾਇਮਰੀ ਸਕੂਲ ਬਣਾ ਦਿੱਤੇ ਪਰ ਬਹੁਤ ਸਮਾਂ ਪਿੰਡ ਵਿਚ ਇਕ ਸਕੂਲ ਹੀ ਰਿਹਾ।
1935 ਵਿਚ ਪਿੰਡ ਦੀ ਪੂਰਬ ਦਿਸ਼ਾ, ਬਾਹਰ ਮਿਡਲ ਸਕੂਲ ਬਣਾਇਆ। = ਗਿਆ। ਇਹਨਾਂ ਪਿੰਡਾਂ ਵਿਚ ਪੜ੍ਹਾਈ ਦਾ ਕੇਂਦਰ ਇਹੀ ਸਕੂਲ ਸੀ। ਪਿੰਡ ਦੇ ਲੋਕਾਂ ਦੀ ਹਿੰਮਤ ਸਦਕਾ ਇਹ ਮਿਡਲ ਸਕੂਲ 1969 ਵਿਚ ਸਰਕਾਰੀ ਹਾਈ ਸਕੂਲ ਬਣ ਗਿਆ। 19 ਸਾਲ ਦੇ ਫਰਕ ਨਾਲ ਇਹ ਸਕੂਲ 1988 ਵਿਚ ਸਰਕਾਰੀ ਹਾਈ ਸਕੂਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ।
ਸਰਕਾਰੀ ਪ੍ਰਾਇਮਰੀ ਸਕੂਲ (ਮੁੰਡੇ) ਵਿਚ ਬੱਚਿਆਂ ਦੀ ਕੁੱਲ ਗਿਣਤੀ ‘ = 216
ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਵਿਚ ਬੱਚਿਆਂ ਦੀ ਕੁੱਲ ਗਿਣਤੀ = 223
ਸਰਕਾਰੀ ਹਾਈ ਸਕੂਲ (ਕੁੜੀਆਂ) ਵਿਚ ਕੁੱਲ ਗਿਣਤੀ = 238
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਂ ਇਕ ਹੈ ਪਰ ਇਹ ਦੋ ਬਰਾਂਚਾਂ ਵਿਚ ਵੰਡਿਆ ਹੋਇਆ ਹੈ। ਦੋਵੇਂ ਬਰਾਂਚਾਂ ਅਲੱਗ-ਅਲੱਗ ਥਾਵਾਂ ਵਿਚ ਹਨ। ਇਕ ਬਰਾਂਚ ਛੇਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਮੁੰਡਿਆਂ ਦੀ ਹੈ ਅਤੇ ਦੂਸਰੀ ਬਰਾਂਚ ਵਿਚ ਸਿਰਫ 11ਵੀਂ ਅਤੇ 12ਵੀਂ ਜਮਾਤ ਦੀਆਂ ਕੁੜੀਆਂ ਹਨ।
ਗਿਣਤੀ ਬਰਾਂਚ ਮੁੰਡੇ = 448
ਗਿਣਤੀ ਬਰਾਂਚ ਕੁੜੀਆਂ = 128
ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਬਹੁਤ ਘਾਟ ਹੈ। ਇਸ ਤੋਂ ਬਿਨਾਂ ਪਿੰਡ ਵਿਚ ਦੋ ਪ੍ਰਾਈਵੇਟ ਸਕੂਲ ਵੀ ਚਲਦੇ ਹਨ ਜਿਨ੍ਹਾਂ ਨੂੰ ਲੋਕ ਅੰਗਰੇਜ਼ੀ ਸਕੂਲ ਆਖਦੇ ਹਨ।
ਅਕਾਲ ਪਬਲਿਕ ਸਕੂਲ :- ਇਸ ਸਕੂਲ ਵਿਚ 652 ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ।
ਗੁਰੂ ਨਾਨਕ ਪਬਲਿਕ ਸਕੂਲ :- ਇਸ ਸਕੂਲ ਵਿਚ 250 ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ।
ਪਿੰਡ ਦੀ ਲਾਇਬ੍ਰੇਰੀ
ਯੂਥ ਵੈਲਫੇਅਰ ਕਲੱਬ ਨੇ 2002 ਤੋਂ ਪਿੰਡ ਵਿਚ ਲਾਇਬ੍ਰੇਰੀ ਚਾਲੂ ਕਰ ਰੱਖੀ ਹੈ। ਇਸ ਲਾਇਬ੍ਰੇਰੀ ਦਾ ਨਾਂ ਸ. ਕਰਤਾਰ ਸਿੰਘ ਯਾਦਗਾਰ ਲਾਇਬ੍ਰੇਰੀ ਹੈ ਜਿਸ ਦਾ ਉਦਘਾਟਨ ਤਹਿਸੀਲਦਾਰ ਜਗਰਾਉਂ ਨੇ ਕੀਤਾ ਸੀ। ਇਸ ਲਾਇਬ੍ਰੇਰੀ ਨੂੰ ਕੋਈ ਸਰਕਾਰੀ ਗਰਾਂਟ ਪ੍ਰਾਪਤ ਨਹੀਂ ਹੋਈ, ਯੂਥ ਵੈਲਫੇਅਰ ਕਲੱਬ ਦੇ ਮੈਂਬਰ ਆਪਣੀ ਹਿੰਮਤ ਸਦਕਾ ਇਸ ਲਾਇਬ੍ਰੇਰੀ ਨੂੰ ਚੰਗੇ ਢੰਗ ਨਾਲ ਚਲਾ ਰਹੇ ਹਨ। ਇਸ ਸੰਸਥਾ ਦੇ ਚਾਲਕ ਉੱਚ ਪਾਏ ਦੇ ਚੰਗੇ ਪੜ੍ਹੇ ਲਿਖੇ ਨੌਜਵਾਨ ਹਨ ਜੋ ਪਿੰਡ ਵਿਚ ਹੋਰ ਵੀ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਭੁਗਤਾਨ ਲਈ ਇਕ ਕਰਮਚਾਰੀ ਰੱਖਿਆ ਹੋਇਆ ਹੈ ਜੋ ਸੰਸਥਾ ਦੇ ਸੰਵਿਧਾਨ ਅਨੁਸਾਰ ਪਾਠਕਾਂ ਨੂੰ ਕਿਤਾਬਾਂ ਮੁਹੱਈਆ ਕਰਵਾਉਂਦਾ ਹੈ। ਆਮ ਹਾਲਤ ਵਿਚ ਪਾਠਕ ਨੂੰ ਕਿਤਾਬ 14 ਦਿਨ ਲਈ ਦਿੱਤੀ ਜਾਂਦੀ ਹੈ, 14 ਦਿਨ ਤੋਂ ਬਾਅਦ ਪਾਠਕ ਨੂੰ ਹਰ ਰੋਜ਼ ਦਾ ਇੱਕ ਰੁਪਿਆ ਭੁਗਤਾਨ ਕਰਨਾ ਪੈਂਦਾ ਹੈ। ਵਿਸ਼ੇਸ਼ ਹਾਲਤਾਂ ਵਿਚ ਪਾਠਕਾਂ ਨੂੰ ਰਿਆਇਤ ਵੀ ਹੈ।
ਇਸ ਲਾਇਬ੍ਰੇਰੀ ਵਿਚ ਕੁਲ 450 ਕਿਤਾਬਾਂ ਹਨ ਜਿਨ੍ਹਾਂ ਵਿਚ ਨਾਵਲ, ਕਹਾਣੀਆਂ, ਨਾਟਕ, ਇਕਾਂਗੀ, ਕਵਿਤਾ, ਜੀਵਨੀਆਂ, ਸਵੈ-ਜੀਵਨੀਆਂ, ਸਫਰਨਾਮੇ ਹਨ। ਚੰਗੀਆਂ ਚੰਗੀਆਂ ਧਾਰਮਿਕ ਪੁਸਤਕਾਂ ਵੀ ਉਪਲਭਦ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਸੰਪੂਰਣ ਚੌਦਾਂ ਸਟੀਕਾਂ ਹਨ। ਲਾਇਬ੍ਰੇਰੀ ਲਈ ਅਖਬਾਰ ਅਜੀਤ, ਪੰਜਾਬੀ ਟ੍ਰਿਬਿਊਨ ਦਾ ਪ੍ਰਬੰਧ ਹੈ।
ਲਾਇਬ੍ਰੇਰੀ ਦੀ ਚੰਗੀ ਕਾਰਗੁਜ਼ਾਰੀ ਵੇਖ ਕੇ ਲੋਕ ਆਪਣੇ ਘਰਾਂ ਦੀਆਂ ਸੰਭਾਲੀਆਂ ਨਿੱਜੀ ਕਿਤਾਬਾਂ ਵੀ ਲਾਇਬ੍ਰੇਰੀ ਨੂੰ ਦੇਣ ਲੱਗ ਗਏ ਹਨ। ਇਹਨਾਂ ਵਿਚ ਕਈ ਕਿਤਾਬਾਂ ਉਰਦੂ ਦੀਆਂ ਪ੍ਰਾਪਤ ਹੋਈਆਂ ਹਨ।
ਯੂਥ ਵੈਲਫੇਅਰ ਕਲੱਬ ਦੀ ਲਾਇਬ੍ਰੇਰੀ ਤੋਂ ਬਿਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਲਾਇਬ੍ਰੇਰੀ ਹੈ ਪਰ ਇਹ ਲਾਇਬ੍ਰੇਰੀ ਕਾਗਜਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕੁੱਲ 350 ਕਿਤਾਬਾਂ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਵਿਚ ਹਨ। ਵਿਦਿਆਰਥੀਆਂ ਦੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਵੀ ਹਨ।
ਪਿੰਡ ਦੀ ਸਾਹਿਤ ਸਭਾ
ਭਾਵੇਂ ਪਿੰਡ ਵਿਚ ਕੋਈ ਸਾਹਿਤ ਸਭਾ ਹੋਂਦ ਵਿਚ ਨਹੀਂ ਆਈ ਪਰ ਸਾਹਿਤਰ ਗਤੀਵਿਧੀਆਂ ਲਈ ਹਠੂਰ ਮੁੱਢ ਤੋਂ ਹੀ ਕੇਂਦਰ ਰਿਹਾ ਹੈ। ਕਵੀਰਾਜ ਮੱਘਰ ਸਿੰਘ ਤੋਂ ਲੈ ਕੇ ਅੱਜ ਤੱਕ ਇਹ ਗਤੀਵਿਧੀਆਂ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹਨ। ਇਸ ਸਮੇਂ ਯੂਥ ਵੈਲਫੇਅਰ ਕਲੱਬ ਦੇ ਸਾਰੇ ਮੈਂਬਰ ਹੀ ਸਾਹਿਤਕ ਰੁਚੀਆਂ ਵਾਲੇ ਨੌਜਵਾਨ ਹਨ ਜੋ ਆਪਣੇ ਪਿੰਡ ਵਿਚ ਸਾਹਿਤਕ ਪ੍ਰੋਗਰਾਮ ਕਰਦੇ ਰਹਿੰਦੇ ਹਨ ਤੇ ਬਾਹਰਲੇ ਪ੍ਰੋਗਰਾਮਾਂ ਵਿਚ ਵੀ ਆਪਣੀ ਹਿੱਸੇਦਾਰੀ ਕਾਇਮ ਰੱਖਦੇ ਹਨ
ਪੰਜਾਬ ਦੇ ਪੁਰਾਣੇ ਉੱਘੇ ਕਵੀ ਭਾਈ ਮੱਘਰ ਸਿੰਘ ਦਾ ਪਿੰਡ ਹਠੂਰ ਸੀ ਜਿਸ ਨੇ ਤਿੰਨ ਕਿਤਾਬਾਂ ਦੀ ਰਚਨਾ ਕੀਤੀ, 1. ਗਿਆਨ ਜੁਗਤਿ ਮਾਰਗ ਅਤੇ ਪ੍ਰੇਮ ਸੁਨੇਹੇ, 2. ਨਸੀਹਤ ਬਿਲਾਸ, 3. ਰੂਹਾਨੀ ਕੁੰਜੀਆਂ (ਖਰੜਾ)। ਪੁਰਾਣੇ ਲੋਕ ਇਹਨਾਂ ਕਿਤਾਬਾਂ ਨੂੰ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਦਿੰਦੇ ਹਨ।
ਕਵੀਰਾਜ ਭਾਈ ਮੱਘਰ ਸਿੰਘ ਕੋਲ ਵੈਦਗਿਰੀ ਦਾ ਵੀ ਵੱਡਾ ਗੁਣ ਸੀ। ਇਹ ਦਵਾਈ ਦੇਣ ਦੇ ਕਿਸੇ ਤੋਂ ਪੈਸੇ ਨਹੀਂ ਸਨ ਲੈਂਦੇ। ਕਵਿਤਾ ਰਚਣ ਵਿਚ ਇਹਨਾਂ ਦੇ ਕਈ ਚੇਲੇ ਵੀ ਪੈਦਾ ਹੋਏ। ਕਹਿੰਦੇ ਹਨ ਇਹਨਾਂ ਦੇ ਚੇਲਿਆਂ ਦੀ ਢਾਣੀ ਖਾਸ ਦਿਨ ਤੇ ਪਿੰਡ ਆਉਂਦੀ, ਗੱਡੀਓਂ ਉੱਤਰ ਕੇ ਸਾਜ ਵਜਾਉਂਦੀ, ਕਵਿਤਾ ਪਾਠ ਕਰਦੀ ਕਵੀਰਾਜ ਮੱਘਰ ਸਿੰਘ ਦੇ ਘਰ ਪਹੁੰਚਦੀ। ਰਾਤ ਨੂੰ ਸੰਗੀਤ ਤੇ ਕਵਿਤਾ ਦਾ ਪ੍ਰਵਾਹ ਚਲਦਾ ਰਹਿੰਦਾ।
ਸ. ਮੱਘਰ ਸਿੰਘ ਖੰਨੇ ਦੇ ਸੰਤ ਤ੍ਰਿਵੈਣੀ ਪੁਰੀ ਦੇ ਉਪਾਸ਼ਕ ਸਨ। ਉਹਨਾਂ ਸੰਤਾਂ ਦੇ ਡੇਰੇ ਇਹਨਾਂ ਦੀ ਅੱਜ ਦੀ ਤੀਜੀ ਪੀੜ੍ਹੀ ਵੀ ਜਾਂਦੀ ਹੈ। ਕਵੀ ਮੱਘਰ ਸਿੰਘ ਨੇ ਆਪਣੀ ਕਵਿਤਾ ਵਿਚ ਵੀ ਆਪਣੇ ਇਸ ਗੁਰੂ ਦੀ ਅਰਾਧਨਾ ਕੀਤੀ ਹੈ। ਇਹਨਾਂ ਦੀ ਪਹਿਲੀ ਕਿਤਾਬ ਗਿਆਨ ਜੁਗਤਿ ਮਾਰਗ ਦੇ 574 ਸਫ਼ੇ ਹਨ ਤੇ ਦੂਸਰੀ ਕਿਤਾਬ ਨਸੀਹਤ ਬਿਲਾਸ ਦੇ 124 ਸਫ਼ੇ ਹਨ। ਤੀਜੀ ਕਿਤਾਬ ਦਾ ਖਰੜਾ ਗਲ਼ ਚੁੱਕਾ ਹੈ।
ਦਵਯਾ ਛੰਦ
ਮੰਦਰਾਂ ਦੇ ਵਿਚ ਪੂਜਾ ਕੀਤੀ ਟੱਲੀਆਂ ਨੂੰ ਖੜਕਾ ਕੇ।
ਗੁਰੂ ਦੁਆਰੇ ਮੱਥੇ ਟੇਕੇ ਕੀਰਤਨ ਸਾਜ਼ ਬਜਾ ਕੇ।
ਸ਼ਿਵ ਦੁਵਾਲੇ ਸ਼ਿਵਜੀ ਕੋ ਪੂਜਾ ਲਿੰਗ ਨੂੰ ਸੀਨੇ ਲਾ ਕੇ।
ਮੱਕੇ ਮਦੀਨੇ ਵਿਚ ਮਸੀਤਾਂ ਦੇਖੇ ਮੱਥੇ ਘਸਾ ਕੇ।
ਬਡੇ ਬਡੇ ਮੁਖ ਤੀਰਥ ਦੇਖੇ ਚੁਭੀਆਂ ਲਾ ਨ੍ਹਾ-ਨ੍ਹਾ ਕੇ।
ਬੇਦ ਪੁਰਾਣ ਗਰੰਥ ਪੜ੍ਹੇ ਨਿਤ ਵੇਖਿਆ ਮਗਜ ਖਪਾ ਕੇ।
ਨਿਤਨੇਮ ਵੀ ਕਰ ਕਰ ਦੇਖੇ ਮਨਮਤਿ ਜੋਰ ਲਗਾ ਕੇ।
ਸ਼ਾਂਤ ਨਾ ਆਈ ਮਨ ਕੋ ਭਾਈ ਉਲਟਿ ਪਿਆ ਪਛਤਾ ਕੇ।
ਸਤਿਗੁਰ ਚਰਨੀ ਸੀਸੁ ਝੁਕਾਇਆ ਰੋ ਰੋ ਹੰਝੂ ਬਹਾ ਕੇ।
ਹੁਣ ਤਾਂ ਬਖਸ਼ ਲਉ ਪ੍ਰਭ ਮੇਰੇ ਢਿਹਾ ਨਿਮਾਣਾ ਆ ਕੇ।
ਤਰਸ ਪਿਆ ਗੁਰਸ਼ਬਦ ਸਿਖਾਇਆ ਮੁਕਤਿ ਜੁਗਤ ਸਮਝਾ ਕੇ।
ਇਹ ਸਰੀਰ ਜਦ ਮੰਦਰ ਖੋਜਿਆ ਸੁੰਨ ਧਿਆਨ ਲਗਾ ਕੇ।
ਜਗਮਗ ਜੋਤਿ ਜਗੀ ਅਤ ਸੁੰਦਰ ਬਿਜਲੀ ਜਿਉਂ ਚਮਕਾ ਕੇ।
ਅਨਹਦ ਸ਼ਬਦ ਬੰਸਰੀ ਬੋਲੀ ਬਕੇ ਨ ਕ੍ਰਿਸ਼ਨ ਬਜਾ ਕੇ।
ਗੋਹੁਜ ਕਥਾ ਤੇ ਅਦਬ ਨਜ਼ਾਰਾ ਕੀ ਆਖਾਂ ਸਮਝਾ ਕੇ।
ਮੱਘਰ ਸਿੰਘ ਗੁੜ ਗੁੰਗੇ ਖਾਇਆ ਹਸਦਾ ਕੱਛਾਂ ਬਜਾ ਕੇ।
ਕਵੀ ਸੰਤਾ ਸਿੰਘ ਮੁਸਾਫ਼ਰ
ਕਵੀ ਸੰਤਾ ਸਿੰਘ ਮੁਸਾਫ਼ਰ ਦੇ ਪਿਤਾ ਸ. ਮੱਘਰ ਸਿੰਘ ਜੀ ਸਨ। ਕਵਿਤਾ ਦੀ ਗੁੜ੍ਹਤੀ ਇਹਨਾਂ ਨੂੰ ਆਪਣੇ ਪਿਤਾ ਕਵੀ ਮੱਘਰ ਸਿੰਘ ਤੋਂ ਮਿਲੀ। ਇਹ ਵੀ ਆਪਣੇ ਪਿਤਾ ਦੀ ਤਰ੍ਹਾਂ ਸ੍ਰੀ ਮਾਨ ਸਵਾਮੀ ਤ੍ਰਿਵੈਣੀ ਪੁਰੀ ਦੇ ਸ਼ਰਧਾਲੂ ਸਨ। ਇਹਨਾਂ ਵੱਡੇ ਸਾਈਜ਼ ਦੀ 150 ਸਫੇ ਦੀ ਕਿਤਾਬ ‘ਵਕਤ ਦੀ ਆਵਾਜ਼’ ਲਿਖੀ।
ਇਹ ਆਪਣਾ ਪਿਤਾ ਪੁਰਖੀ ਕਿੱਤਾ ਤਰਖਾਣਾ ਕਰਦੇ ਸਨ। ਇਹ ਤਿੰਨ ਭਰਾਵਾਂ ਮੱਲ ਸਿੰਘ, ਰਤਨ ਸਿੰਘ, ਸੰਤਾ ਸਿੰਘ ਵਿੱਚੋਂ ਸਭ ਤੋਂ ਛੋਟੇ ਸਨ।
ਡੂਢ ਕੋਰੜਾ ਛੰਦ
ਜ਼ਿੰਦਗੀ ਗਵਾ ਲਈ ਜੋ ਐਵੇਂ ਬੰਦਿਆਂ,
ਬਿਨਾ ਜੋ ਵਿਚਾਰ ਕੇ।
ਦੇਖਿਆ ਨਾ ਕੁਝ ਅੱਖਾਂ ਦਿਆ ਅੰਧਿਆ,
ਵਿਚ ਸੰਸਾਰ ਦੇ।
ਮਾਇਆ ਨੂੰ ਕਮਾਵੇਂ ਹੋਰ ਕੋਈ ਕੰਮ ਨਾ,
ਸੁਰਤੀ ਹੈ ਨੱਚਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ,
ਏਹੇ ਵੰਗ ਕੱਚਦੀ।
ਉਮਰ ਗਵਾ ਲੀ ਸਾਰੀ ਮਾਇਆ ਜੋੜ ਕੇ,
ਲੱਗ ਦਿਨ ਰਾਤ ਜੋ।
ਹਾਰਤਾ ਜਨਮ ਜੂਏ ਵਾਂਗ ਰੋੜ ਕੇ,
ਮਾਰੀ ਨਹੀਂ ਝਾਤ ਜੋ ।
ਸੁੱਕਿਆ ਸਰੀਰ ਹੱਡੀ ਉੱਤੇ ਚੰਮ ਨਾ,
ਰੂਹ ਫਿਰੇ ਜੋ ਸੱਚ ਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ,
ਏਹੇ ਵੰਗ ਕੱਚ ਦੀ।
ਯਾਰਾਂ ਦਿਲਦਾਰਾਂ ਨਾਲ ਕਰੋ ਐਸ਼ ਨੂੰ, ਮੌਜ ਨੂੰ ਉਡਾਵੇਂ ਤੂੰ।
ਖੋਟਿਆਂ ਕੰਮਾਂ ਦੇ ਵਿਚ ਜੋੜੇ ਕੈਸ਼ ਨੂੰ, ਖਾਲੀ ਹੱਥੀ ਜਾਵੇਂ ਤੂੰ।
ਬਿਰਧ ਸਰੀਰ ਕਰੇ ਹੰਮਾ ਹੰਮ ਨਾ, ਨਾ ਖੁਰਾਕ ਪੱਚਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ, ਏਹੇ ਵੰਗ ਕੱਚ ਦੀ।
ਮੁੜਪਾ, ਵਿਚਾਰ ਤੈਨੂੰ ਆਪੇ ਆਪ ਦੀ, ਫੇਰ ਪਛਤਾਵੇਂਗਾ।
ਕਾਹਨੂੰ ਤੂੰ ਕਮਾਈ ਖਾਈ ਜਾਨੈ ਪਾਪ ਦੀ, ਨਰਕਾਂ ਨੂੰ ਜਾਏਂਗਾ।
ਚੱਲਣੀ ਮਧਾਣੀ ਰੋਜ ਘਮਾਂ ਘਮ ਨਾ, ਚਾਟੀ ਵੀ ਨਾ ਬੱਚਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ, ਏਹੇ ਵੰਗ ਕੱਦ ਦੀ।
ਰੰਗਲੇ ਮਕਾਨਾਂ ਦੇ ਤੂੰ ਵਿਚ ਵਸਦੈ, ਚੇਤੇ ਹੈਨੀ ਲੁਬਤਾਂ।
ਸੁੰਦਰ ਜਨਾਨੀਆਂ ਦੇ ਨਾਲ ਹਸਦੈਂ, ਪਾਇ ਕੇ ਮੁਹੱਬਤਾਂ।
ਸਖਤੇ ਦਾ ਤੇਰੇ ਚਿਤ ਵਿਚ ਗਮ ਨਾ, ਖੇਡ ਕਰੇ ਖੱਚਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ, ਏਹੇ ਵੰਗ ਕੱਚ ਦੀ।
ਏਥੇ ਛੱਡ ਜਾਣੈ ਤੈਂ ਮਹਿਲ ਬੰਗਲੇ, ਉੱਚੀਆਂ ਹਵੇਲੀਆਂ।
ਖਾਲੀ ਹੱਥ ਤੁਰ ਜਾਣ ਹੋ ਕੇ ਕੰਗਲੇ ਛੱਡ ਯਾਰ ਬੇਲੀਆਂ।
ਜ਼ਿੰਦਗੀ ‘ਚ ਕੀਤੇ ਦੰਗੇ ਜੋ ਕਰਮ ਨਾ, ਕਰਾਂ ਗੱਲ ਸੱਚ ਦੀ
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ, ਏਹੇ ਵੰਗ ਕੱਚ ਦੀ।
ਬੁੱਢਾ ਹੋ ਕੇ ਰੱਬ ਦਾ ਉਲਾਂਭਾ ਲਾਹੇਂਗਾ, ਮਾਲਾ ਹੱਥ ਫੜਕੇ।
ਬੈਠਿਆ ਨੀ ਜਾਣਾ ਬੈਠਣ ਨੂੰ ਚਾਹੇਂਗਾ, ਰੋਵੇਂ ਖੜ੍ਹਾ ਖੜ੍ਹਕੇ।
ਖੜ੍ਹਿਆ ਨੀ ਜਾਣਾ ਨਾ ਸਰੀਰ ਥੰਮਨਾ, ਗੱਲ ਕਰਾਂ ਜੱਚਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ, ਏਹੇ ਵੰਗ ਕੱਚ ਦੀ।
ਨਾਮ ਨੂੰ ਸਿਮਰ ਬੰਦੇ ਸੁਖ ਪਾਏਂਗਾ, ਤੇ ਅਗਮ ਕਰੀਂ ਤੂੰ।
ਨਾਮ ਨੂੰ ਸਿਮਰ ਮੁਕਤੀ ਨੂੰ ਪਾਏਂਗਾ, ਸਾਰੇ ਪਾਪ ਹਰੀ ਤੂੰ।
ਰੋਵੇਂ ਤੂੰ ‘ਮੁਸਾਫਰਾ’ ਜੋ ਛਮ ਛਮ ਨਾ, ਗੱਲ ਏਹੇ ਸੱਚਦੀ।
ਮੁਕਣੇ ਨਾ ਕੰਮ ਤੇਰੇ ਰਹਿਣੇ ਦਮ ਨਾ, ਏਹੇ ਵੰਗ ਕੱਚ ਦੀ।
ਸ਼ੇਰ ਸਿੰਘ ਸੰਦਲ ਤਖਤੂਪੁਰਾ
ਮਾਲਵੇ ਦੀ ਕਵੀਸ਼ਰੀ ਅੰਦਰ ਇਹਨਾਂ ਪਿੰਡਾਂ ਦੇ ਇਸ ਕਵੀ ਦਾ ਨਾਂ ਬੜੀ ਮਹੱਤਤਾ ਰੱਖਦਾ ਹੈ। ਸ਼ੇਰ ਸਿੰਘ ਸੰਦਲ ਦਾ ਜਨਮ ਹਠੂਰ ਤੋਂ 7-8 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਤਖਤੂਪੁਰਾ (ਮੋਗਾ) ਵਿਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਖਜ਼ਾਨ ਸਿੰਘ ਤੇ ਮਾਤਾ ਦਾ ਨਾਂ ਸੋਭੀ ਸੀ। ਇਹ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਸਨ ਜਿਨ੍ਹਾਂ ਸਾਰੀ ਉਮਰ ਕਵੀਸ਼ਰੀ ਨੂੰ ਅਰਪਣ ਕੀਤੀ।
ਗੁਰਮੁਖੀ ਦਾ ਗਿਆਨ ਇਹਨਾਂ ਨੇ ਪਿੰਡ ਦੇ ਡੇਰੇ ਵਿੱਚੋਂ ਪ੍ਰਾਪਤ ਕੀਤਾ ਤੇ ਕਵਿਤਾ ਇਹਨਾਂ ਨੂੰ ਮਿਲੀ ਹੋਈ ਰੱਬੀ ਦਾਤ ਸੀ। ਉਹ ਹਸਮੁਖ, ਮਿਲਾਪੜੇ, ਖੁਸ਼ ਤਬੀਅਤ ਸੁਭਾਅ ਦੇ ਮਾਲਕ ਸਨ। ਇਹਨਾਂ ਸੱਠ ਵਰ੍ਹੇ ਕਵੀਸ਼ਰੀ ਗਾਈ ਅਤੇ ਮੋਹਣ ਸਿੰਘ ਡਾਲਾ, ਬਸਤ ਸਿੰਘ, ਭਾਈ ਰੂਪਾ, ਬੰਤ ਸਿੰਘ ਤਖਤੂਪੁਰਾ, ਧੰਨਾ ਸਿੰਘ ਧੂਰਕੋਟ ਟਾਹਲੀ ਵਾਲਾ, ਸੁਰੈਰ ਸਿੰਘ ਲਹਿਣਾ ਆਦਿ ਨੇ ਇਹਨਾਂ ਨਾਲ ਸੰਗਤ ਕੀਤੀ। ਇਹਨਾਂ ਨੇ ਪੰਜਾਬ ਤੋਂ ਬਾਹਰ ਸਿੰਘਾਪੁਰ, ਮਲਾਇਆ, ਬਰਮਾ ਆਦਿ ਵਿਚ ਵੀ ਕਵੀਸ਼ਰੀ ਦੇ ਅਖਾੜੇ ਲਾਏ।
ਪ੍ਰਕਾਸ਼ਿਤ ਰਚਨਾਵਾਂ : ਅਕਲ ਦਾ ਬਾਗ, ਸੁੱਚਾ ਸਿੰਘ ਸੂਰਮਾ, ਪਰਿਵਾਰ ਵਿਛੋਤਾ, ਸੰਦਲ ਲਪਟਾਂ।
ਅਣ ਪ੍ਰਕਾਸ਼ਿਤ ਰਚਨਾਵਾਂ : ਹਰੀ ਚੰਦ, ਰਾਮਾਇਣ, ਦਹੂਦ, ਕੌਲਾਂ, ਜਾਨੀ ਚੋਰ,
ਭਾਨਵਤੀ, ਸੰਮੀ ਢੋਲਾ, ਹੇਮਕੁੰਡ, ਜੀਵਨ ਦਸਮ ਪਿਤਾ, ਅੰਮ੍ਰਿਤ, ਦਸਵੇਂ ਦੇ ਜੌਹਰ, ਸਾਕਾ ਸਰਹੰਦ, ਚਮਕੌਰ ਜੰਗ, ਗਵਾਲੀਅਰ ਦਾ ਕਿਲਾ, ਪੰਚਮ ਪਾਤਸ਼ਾਹ, ਬਿਧੀ ਚੰਦ ਦੇ ਘੋੜੇ, ਛੇਵੇਂ ਗੁਰੂ, ਨੌਵੇਂ ਗੁਰੂ ਦਾ ਪ੍ਰਸੰਗ, ਸਰਨ ਕੌਰ, ਪ੍ਰਸੰਗ ਸੱਜਣ ਠੱਗ, ਮੌਕੇ ਦਾ ਪ੍ਰਸੰਗ, ਮਹਾਂ ਸਿੰਘ (ਜੰਗ ਮੁਕਤਸਰ), ਮਹਾਰਾਜਾ ਰਣਜੀਤ ਸਿੰਘ, ਸ਼ੇਰ ਪੰਜਾਬ, ਅਬਦਾਲੀ ਦੇ ਜ਼ੁਲਮ, ਮਿਰਜਾ-ਸਾਹਿਬਾਂ, ਗੁਰਨਾਮ ਸਿੰਘ ਡਾਕੂ ਰਾਊਕਿਆਂ ਵਾਲਾ, ਅਰਜਨ ਹੇਰਾਂ ਵਾਲਾ, ਕਿਹਰੂ ਮੱਲ, ਸ਼ਹੀਦ ਭਗਤ ਸਿੰਘ, ਜੰਞ ਸ਼ੇਰ ਸਿੰਘ ਸੰਦਲ।
ਦੋਹਰਾ
ਚਾਰ ਪੈਰ ਸੀ ਧਰਮ ਦੇ ਚਾਰ ਬੇਦ ਪਰਬੀਨ।
ਕਲਯੁਗ ਕੇ ਪਰਤਾਪ ਸੇ ਟੁੱਟ ਗਏ ਹੈ ਤੀਨ।
ਛੰਦ
ਸੰਦਲ ਮੁਲੀਨ ਬੁੱਧੀ ਬਿਨਾ ਬ੍ਰਹਮ ਦੇ, ਬਿਨਾ ਜਿਉਂ ਹੀਰਾ ਬੇਦਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾਂ ਦੇ।
ਚੰਦ ਨੇ ਕਲੰਕ ਝੂਠ ਬੋਲ ਖੱਟਤਾ, ਸੀ ਬੋਲ ਕੇ ਉਗੇਤਾ ਜੀ।
ਗੌਤਮ ਰਿਸ਼ੀ ਨੇ ਜੁਗ ਸੀ ਪਲੱਟਤਾ, ਦੁਆਪਰੋਂ ਤਰੇਤਾ ਜੀ।
ਸਤ ਵਾਲਾ ਪੈਰ ਟੁੱਟ ਗਿਆ, ਧਰਮ ਦੇ ਪੁੱਤਰ ਥੇ ਉਮੇਦਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾਂ ਦੇ।
ਜਤੀਆਂ ਦਾ ਰਥ ਸੀ ਤਰੇਤੇ ਜੁੱਗ ਦਾ, ਚਲੌਂਦਾ ਰਥ ਜ਼ੋਰ ਸੀ।
ਓਦੋਂ ਰਿਗ ਵੇਦ ਦਾ ਸੀ ਪਹਿਰਾ ਪੁਗਦਾ, ਤੇ ਰਾਖਸ਼ ਕਠੋਰ ਸੀ।
ਪੈਗੇ ਬੇੜੀ ਰਾਵਣ ਬੇਸ਼ਰਮ ਦੇ, ਨਾ ਸੀਤਾ ਲੈਕ ਏਦਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾ ਦੇ।
ਦੁਆਪਰ ‘ਚ ਰਥ ਤਪੀਆਂ ਦਾ ਚਲਦਾ, ਚਲੌਂਦਾ ਸਤ ਰਥ ਨੂੰ।
ਗੋਪੀ ਚੰਦ ਰਾਵਲ ਨੂੰ ਕਾਨ੍ਹ ਛਲਦਾ, ਸੁਣਾ ਕੇ ਝੂਠ ਕਥ ਨੂੰ।
ਬਣਗੇ ਪੁਜਾਰੀ ਕਿਰਿਆ ਕਰਮ ਦੇ, ਸੀ ਯੱਗ ਅਸਮੇਧਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾਂ ਦੇ।
ਹੋਏ ਜੋਗ ਮੱਤ ਦੇ ਪੁਤੰਜਲ ਮੁਨੀ, ਉਹ ਦੱਸਣ ਸਮਾਧੀਆਂ।
ਦਸਮੇਂ ਦੁਆਰ ਲੌਣੀ ਮਨ ਦੀ ਧੁਨੀ, ਤੇ ਛੱਤ ਦਿਉ ਅਪਰਾਧੀਆਂ।
ਫਸਦੇ ਨਾ ਵਿਚ ਵਰਣ ਆਸ਼ਰਮ ਦੇ, ਕੰਮ ਕਈ ਨਖੇਧਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾਂ ਦੇ।
ਕਪਲ ਮੁਨੀ ਗਿਯਾ ਤੇ ਸਾਖ ਮੱਤ ਦੇ, ਮੰਨਣ ਪੱਚੀ ਤੱਤਾਂ ਨੂੰ ।
ਹਾਮੀ ਹੈ ਬਬੇਕ ਤੇ ਕਰਮ ਗੱਤ ਦੇ, ਖੰਡਨ ਮਨ ਮੱਤਾਂ ਨੂੰ ।
ਭਾਵੇਂ ਹੇਠ ਬਹਿਜੇ ਕਲਪ ਦਰਮ ਦੇ, ਬਵੰਜਾ ਉਪ-ਨਸ਼ੇਦਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾਂ ਦੇ।
ਕਰਤੇ ਨਿਯਾ ਦੇ ਹੋਗੇ ਗੌਤਮ ਰਿਖੀ, ਮੰਨੇ ਨਾ ਪਰਮਾਰਥ।
‘ਸੰਦਲ’ ਪੋਥੀ ਰੇ ਤਰਕ ਸੰਗ ਰੇ, ਲਿਖੀ ਪਦਾਰਥ ਯਥਾਰਥ।
ਦੱਸੇ ਬਿਆਸ ਦੇਵ ਭੂਤਨੇ ਭਰਮ ਦੇ, ਬਿਨਾਂ ਵੇਦਾਂਤ ਭੇਦਾਂ ਦੇ।
ਪਹਿਲਾਂ ਚਾਰ ਪੈਰ ਹੁੰਦੇ ਸੀ ਧਰਮ ਦੇ, ਜਦੋਂ ਸੀ ਪੈਰ੍ਹੇ ਬੇਦਾਂ ਦੇ।
ਗੀਤ
ਦਸਮ ਪਿਤਾ ਮਾਛੀਵਾੜੇ ਦੇ ਜੰਗਲਾਂ ਵਿਚ
ਡਾ. ਅਮਨ ਸਿੰਘ
ਵਾਰ ਸਾਰਾ ਪਰਿਵਾਰ, ਜਦੋਂ ਰਹਿ ਗਈ ਤਲਵਾਰ,
ਪਿਆ ਟਿੰਡ ਦਾ ਸਰ੍ਹਾਣਾ ਉਹ ਤਾਂ ਲਾ ਕੇ।
ਅਜੇ ਵੀ ਉਹਦਾ ਧੰਨ ਜਿਗਰਾ।
ਰੋਏ ਰੁੱਖ ਵੀ ਗ਼ਮਾਂ ਦੀ ਮਾਰ ਖਾ ਕੇ।
ਅਜੇ ਵੀ ਉਹਦਾ ਧੰਨ ਜਿਗਰਾ।
ਦੁੱਖ ਭੁੱਲਿਆ ਉਹ ਅਜੀਤ ਤੇ ਜੁਝਾਰ ਦਾ,
ਬਸ ਇੱਕੋ ਇੱਕ ਲੋਕਾਂ ਦਾ ਪਿਆਰ ਹੈ।
ਸੁੱਤਾ ਪਲਕਾਂ ਦਾ ਬੂਹਾ ਖੁਲ੍ਹਾ ਛੱਡ ਕੇ,
ਚਿੱਤ ਵਿਚ ਜਿਵੇਂ ਕੋਈ ਇੰਤਜ਼ਾਰ ਹੈ।
ਦਿਆ ਸਿੰਘ ਜੀ ਦੇ ਨਾਮ, ਕੋਈ ਦੇਣਾ ਸੀ ਪੈਗਾਮ,
ਪੂਰਾ ਹੋਵੇ ਜੋ ਭਵਿੱਖ ਵਿਚ ਜਾ ਕੇ।
ਅਜੇ ਵੀ ਉਹਦਾ ਧੰਨ ਜਿਗਰਾ।
ਕਹਿੰਦਾ ਕਾਹਦੀਆਂ ਜੋ ਉਹੋ ਬਈ ਜਵਾਨੀਆਂ,
ਜਿਨ੍ਹਾਂ ਅਣਖਾਂ ਵੀ ਕਦੇ ਨਾ ਪਹਿਚਾਨੀਆਂ।
ਤੇਗਾਂ ਕਾਹਦੀਆਂ ਜਿਨ੍ਹਾਂ ਨੂੰ ਜ਼ਰ ਖਾਹ ਗਿਆ।
ਪਰ ਅਜੇ ਤੱਕ ਪਈਆਂ ਨੇ ਨਿਤਾਣੀਆਂ।
ਨਾ ਕੋਈ ਸੱਜਣ ਬਣਾਇਆ,ਨਾ ਹੀ ਵੈਰੀ ਨੂੰ ਭਜਾਇਆ,
ਨਾ ਹੀ ਵੇਖਿਆ ਦਲਾਂ ਦੇ ਵਿਚ ਜਾ ਕੇ।
ਅਜੇ ਵੀ ਉਹਦਾ ਧੰਨ ਜਿਗਰਾ।
ਭਾਵੇਂ ਦੁੱਖਾਂ ਦੇ ਪਹਾੜ ਟੁੱਟ ਪੈਣ ਬਈ,
ਮੇਰਾ ਸਿੰਘ ਨਾ ਕਦੇ ਵੀ ਝੁਕ ਸਕੇਗਾ।
ਇਹ ਤਾਂ ਮਘੇਗਾ ਜਵਾਲਾ ਮੁਖੀ ਵਾਂਗ ਬਈ,
ਉੱਤੇ ਹੱਥਾਂ ਤੇ ਪਹਾੜ ਚੁੱਕ ਸਕੇਗਾ।
ਅਜੇ ਆਉਣਾ ਹੈ ਉਬਾਲਾ, ਫੇਰ ਹਊ ਬੋਲ-ਬਾਲਾ,
ਸਿੱਖੀ ਵੇਖਣੀ ਹੈ ਫੇਰ ਪਰਤਿਆ ਕੇ।
ਅਜੇ ਵੀ ਉਹਦਾ ਧੰਨ ਜਿਗਰਾ।
ਅਜੇ ਮੁੱਕੀ ਨਹੀਂ ਮਨੁੱਖਤਾ ਦੀ ਜੰਗ ਬਈ,
ਨਾ ਤਾਂ ਦਿੱਲੀ ਦਾ ਕਲੇਸ਼ ਅਜੇ ਮੁੱਕਿਆ।
ਅਜੇ ਜੰਮਿਆ ਨਹੀਂ ਖੂਨ ਵਿਚ ਨਾੜਾਂ ਦੇ,
ਨਾ ਹੀ ਛਾਤੀਆਂ ‘ਚੋਂ ਲਹੂ ਅਜੇ ਸੁੱਕਿਆ।
ਅੱਗੇ ਰਿਹਾ ਜੋ ਡਬੱਕ, ਹੁਣ ‘ਅਮਰ’ ਬੇਸ਼ੱਕ,
ਭਾਵੇਂ ਵੇਖ ਲਈ ਦਲੇਰ ਅਜ਼ਮਾ ਕੇ।
ਅਜੇ ਵੀ ਉਹਦਾ ਧੰਨ ਜਿਗਰਾ।
ਅੱਜ ਆਖਾਂ ਅੰਮ੍ਰਿਤ ਦੀਦੀਏ
-ਹਰਚੰਦ ਸਿੰਘ ਅੱਚਰਵਾਲ
ਅੱਜ ਆਖਾਂ ਅੰਮ੍ਰਿਤ ਦੀਦੀਏ ਅੱਜ ਉੱਚੀ ਫੇਰ ਪੁਕਾਰ।
ਤੂੰ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫਾੜ।
ਤੂੰ ਲੱਖ ਵਾਰਸ ਸ਼ਾਹ ਸੱਦ ਲੈ ਤੇ ਲੱਖ ਲਿਖਵਾ ਲੈ ਵੈਣ।
ਅੱਜ ਰੋਂਦੀ ਚੁੱਪ ਨਹੀਂ ਹੋਵਣੀ ਤੈਥੋਂ ਇਕ ਵੀ ਸਾਡੀ ਭੈਣ।
ਅੱਜ ਇੱਕ ਵੀ ਧੀ ਪੰਜਾਬ ਦੀ ਨਹੀਂ ਲੈਂਦੀ ਸੁੱਖ ਦਾ ਸਾਹ।
ਨੀ ਤੂੰ ਕਿੱਥੋਂ ਲਿਆਵੇਗੀ ਲੱਭ ਕੇ ਦੱਸ ਐਨੇ ਵਾਰਸ ਸ਼ਾਹ।
ਵਾਰਸ਼ ਦੇ ਵੈਣਾ ਨਾਲ ਵੀ ਰੋਣੇ ਨਹੀਂ ਹੋਣੇ ਬੰਦ।
ਹੁਣ ਪਊ ਲੜਨੀ ਦੀਦੀਏ ਨੀ ਕਦਮ-ਕਦਮ ਤੇ ਜੰਗ।
ਹੁਣ ਸੱਦ ਕੋਈ ਮਰਦ ਅਗੰਮੜਾ ਨੀ ਤੂੰ ਮਾਂ ਗੁਜਰੀ ਦਾ ਲਾਲ।
ਮੁੜ ਕੇ ਫਿਰ ਜਿਹੜਾ ਕੌਮ ਨੂੰ ਕਰੇ ਲੜਨ ਮਰਨ ਲਈ ਤਿਆਰ।
ਚਿੜੀਆਂ ਵੀ ਜਿਸ ਤੋਂ ਸਿਰਜ ਕੇ ਬਾਜਾਂ ਨਾਲ ਅੜਿੰਗੇ ਲੈਣ।
ਤੇ ਚੰਡੀ ਦੁਰਗਾ ਬਣ ਜਾਏ ਹਰ ਰੋਂਦੀ ਹੋਈ ਸਾਡੀ ਭੈਣ।
ਇਹ ਨਿੱਕਾ ਜਿਹਾ ਇੱਕ ਮਸ਼ਵਰਾ ਤੈਨੂੰ ਘੱਲਦਾ ਛੋਟਾ ਵੀਰ।
ਜੇ ਚੰਦ ਟਿਕਾਣੇ ਮਾਰਜੇ ਅੰਮ੍ਰਿਤ ਵਿਚ ਭਿੱਜਿਆ ਤੀਰ।
ਹੱਥ ਲਿਖਤਾਂ ਦਾ ਵੇਰਵਾ
ਹਠੂਰ ਇਤਿਹਾਸਕ ਪਿੰਡ ਹੈ ਜਿਸ ਪਿੰਡ ਵਿੱਚੋਂ ਬਹੁਤ ਪੁਰਾਣੀਆਂ ਹੱਥ ਲਿਖਤਾਂ ਮਿਲਣ ਦੀ ਸੰਭਾਵਨਾ ਸੀ। ਜਿਨ੍ਹਾਂ ਪੁਰਾਣੇ ਪੰਡਤਾਂ ਦੀਆਂ ਲਿਖਤਾਂ ਬਾਰੇ ਪਤਾ ਲੱਗਿਆ ਉਹਨਾਂ ਦੇ ਵਡੇਰੇ ਆਪਣੇ ਖਾਨਦਾਨਾਂ ਦੀਆਂ ਲਿਖਤਾਂ ਜਾਣ ਸਮੇਂ ਨਾਲ ਲੈ ਗਏ। ਇਹੀ ਵਿਚਾਰ ਇੱਥੋਂ ਪੁਰਾਣੇ ਮੁਸਲਮਾਨ ਵਿਦਵਾਨਾਂ ਬਾਰੇ ਸੁਣਿਆ ਗਿਆ। ਸਿਰਫ ਪਟਵਾਰੀ ਦੇ ਪਟਵਾਰਖਾਨੇ ਦੀਆਂ ਹੱਥ ਲਿਖਤਾਂ ਤੋਂ ਬਿਨਾਂ ਕੁਝ ਨਹੀਂ ਵੇਖਣ ਨੂੰ ਮਿਲਿਆ।
ਪਟਵਾਰਖਾਨੇ ਦੀਆਂ ਹੱਥ ਲਿਖਤਾਂ ਵਿਚ ਖਾਸ-ਖਾਸ ਘਟਨਾਵਾਂ ਦਾ ਵੇਰਵਾ ਮਿਲਦਾ ਹੈ, ਜਿਸ ਸਮੇਂ ਵੀ ਕੋਈ ਘਟਨਾ ਵਾਪਰੀ ਉਸ ਦਾ ਵੇਰਵਾ ਇਹਨਾਂ ਹੱਥ ਲਿਖਤਾਂ ਵਿਚ ਦਰਜ ਹੈ।
ਹੱਥ ਲਿਖਤਾਂ ਦੀ ਸੂਚੀ ਤੇ ਉਨ੍ਹਾਂ ਸਬੰਧੀ ਹੋਰ ਵੇਰਵਾ
- ਰੂਹਾਨੀ ਕੁੰਜੀਆਂ, ਖਰੜਾ (ਖਸਤਾ ਹਾਲਤ) ਲੇਖਕ ਕਵੀ ਮੱਘਰ ਸਿੰਘ
- ਨਾਵਲ, ਲੇਖਕ ਜਗਰਾਜ ਸਿੰਘ ਗਾਜੀ
- ਕਵਿਤਾਵਾਂ, ਲੇਖਕ ਪ੍ਰੀਤਮ ਸਿੰਘ (ਅਕਾਲੀ ਤਹਿਰੀਕ ਜੈਤੋ ਦਾ ਮੋਰਚਾ)
ਸ਼ਿਲਾ-ਲੇਖ, ਵਿਸ਼ੇਸ਼ ਸਿੱਕੇ ਆਦਿ
ਗੁਰਮੁਖੀ ਲਿਪੀ ਦਾ ਸਿਹਰਾ ਪੁਰਾਣੇ ਪੜ੍ਹੇ ਲਿਖੇ ਹਿੰਦੂਆਂ ਸਿਰ ਜਾਂਦਾ ਹੈ ਜਿਨ੍ਹਾਂ ਸਿੱਖੀ ਦੇ ਜਨਮ ਤੋਂ ਢੇਰ ਚਿਰ ਪਹਿਲਾਂ ਇਸ ਨੂੰ ਬਣਾਇਆ। ਹਠੂਰ ਵਿਚ ਇੱਕ ਚੌੜਾ ਖੂਹ ਹੁੰਦਾ ਸੀ ਜੋ ਰਾਏ ਫਿਰੋਜ਼ ਦੀ ਭੂਆ ਦੁਲੀ ਨੇ ਲਗਾਇਆ ਸੀ। ਪੰਜਾਬੀ ਲਿਪੀ ਦੇ ਖੋਜੀ ਜੀ.ਬੀ. ਸਿੰਘ ਨੇ ਆਪਣੀਆਂ ਲਿਖਤਾਂ ਵਿਚ ਜੋ ਜ਼ਿਕਰ ਕੀਤਾ ਹੈ ਉਹ ਇਸੇ ਖੂਹ ਦਾ ਹੀ ਹੈ। ਉਹਨਾਂ ਜੋ ਇਸ ਖੂਹ ਦੀਆਂ ਲਿਖਤਾਂ ਦਾ ਛਾਪ ਲਿਆ ਉਸ ਮੁਤਾਬਿਕ ਖੂਹ ਦੀ ਮੁਰੰਮਤ ਦਾ ਸਮਾਂ 1040 ਹਿਜਰੀ ਲਿਖਿਆ ਹੋਇਆ ਸੀ। 1040 ਹਿਜਰੀ ਮੁਤਾਬਕ ਸੰਨ ਈ: 1630-31 ਬਣਦਾ ਹੈ। ਜੀ.ਬੀ. ਸਿੰਘ ਆਪਣੀ ਖੋਜ ਦੇ ਸਬੰਧ ਵਿਚ ਦੋ ਵਾਰ ਹਠੂਰ ਪਹੁੰਚਿਆ, ਪਹਿਲਾਂ ਦਸੰਬਰ 1939 ਵਿਚ ਤੇ ਦੂਸਰੀ ਵਾਰ ਫਰਵਰੀ 1940 ਵਿਚ। ਉਹ ਖੂਹ ਵਿਚਲੇ ਸ਼ਿਲਾ-ਲੇਖ ਲੈਣ ਵਿਚ ਕਾਮਯਾਬ ਹੋ ਗਿਆ।
ਰਾਏ ਫਿਰੋਜ਼ ਦੇ ਮਕਬਰੇ ਤੇ ਅਜੇ ਵੀ ਲਿਖਤਾਂ ਮੌਜੂਦ ਹਨ ਪਰ ਬਹੁਤ ਪੁਰਾਣੀਆਂ ਹੋਣ ਕਾਰਨ ਪੜ੍ਹੀਆਂ ਨਹੀਂ ਜਾ ਸਕਦੀਆਂ, ਨਾ ਹੀ ਉਹਨਾਂ ਦੀ ਲਿਪੀ ਬਾਰੇ ਜਾਣਕਾਰੀ ਮਿਲਦੀ ਹੈ।
ਜਦ ਕੋਈ ਭਾਰਾ ਮੀਂਹ ਪੈਂਦਾ ਹੈ ਤਾਂ ਥੇਹ ਦੀ ਮਿੱਟੀ ਖੁਰ ਕੇ ਨਿਵਾਣਾ ਨੂੰ ਰੁੜ੍ਹ ਜਾਂਦੀ ਹੈ, ਇਸ ਹਾਲਤ ਵਿਚ ਪੁਰਾਣੇ ਸਿੱਕੇ ਤੇ ਹੋਰ ਕਈ ਵਸਤਾਂ ਮਿਲ ਜਾਂਦੀਆ ਹਨ। ਇਸ ਥੇਹ ਤੋਂ ਮਿਲੇ ਸਿੱਕੇ ਤੇ ਇੱਕ ਹੋਰ ਵਸਤੂ ਮੈਨੂੰ ਇੱਕ 85 ਸਾਲਾ ਬਜ਼ੁਰਗ ਤੋਂ ਮਿਲੇ।
ਇਤਿਹਾਸਕ ਚਿੱਠੀਆਂ ਅਤੇ ਕੁਰਸੀਨਾਮਾ
ਪਾਕਿਸਤਾਨ ਤੋਂ ਆਈ ਚਿੱਠੀ
ਰੌਣਕ ਸਿੰਘ ਪੁੱਤਰ ਜੈਮਲ ਸਿੰਘ ਨੂੰ ਪਾਕਿਸਤਾਨ ਤੋਂ 1947 ਤੋਂ ਬਾਅਦ ਕਈ ਚਿੱਠੀਆਂ ਆਈਆਂ ਸਨ। ਉਹਨਾਂ ਚਿੱਠੀਆਂ ਵਿੱਚੋਂ ਰੌਣਕ ਸਿੰਘ ਦੇ ਲੜਕੇ ਬੂਟਾ ਸਿੰਘ ਨੇ ਅਜੇ ਵੀ ਇੱਕ ਚਿੱਠੀ ਸੰਭਾਲ ਰੱਖੀ ਹੈ ਜੋ ਉਰਦੂ ਵਿਚ ਲਿਖੀ ਹੋਈ ਹੈ। ਇਸ ਦਾ ਪੰਜਾਬੀ ਰੂਪ ਹਾਜ਼ਰ ਹੈ।
ਬਖਿਦਮਤ ਚਾਚਾ ਜੀ ਰੌਣਕ ਸਿੰਘ
ਮਿਤੀ 30.12.1960
ਬੂਟਾ ਸਿੰਘ, ਅਮਰਜੀਤ ਸਤਿ ਸ੍ਰੀ ਅਕਾਲ
ਅਰਜ਼ ਹੈ ਕਿ ਮੈਂ ਖੈਰੀਅਤ ਸੇ ਹੂੰ, ਆਪ ਵੀ ਭਗਵਾਨ ਕੀ ਰਹਿਮਤ ਸੇ ਖੈਰੀਅਤ ਹੋਂਗੇ। ਆਪ ਕੋ ਮਿਲਨੇ ਕੋ ਬੜਾ ਦਿਲ ਕਰਤਾ ਹੈ ਮਗਰ ਹਕੂਮਤ ਇਤਜ਼ਾਮ ਨਹੀਂ ਦਿੰਦੀ। ਅਗਰ ਪਰਮਿਟ ਮਿਲੇ ਤੋ ਮੈਂ ਆ ਜਾਊਂ। ਲੇਕਿਨ ਹਕੂਮਤ ਨੇ ਪਰਮਿਟ ਬੰਦ ਕਰ ਰਖੇ ਹੈਂ। ਆਪ ਕੋ ਬਾਰ ਬਾਰ ਤਾਕੀਦ ਕੀ ਜਾਤੀ ਹੈ ਕਿ ਆਪ ਜੀ ਖੈਰੀਅਤ ਕੀ ਜਰੂਰ ਪਤਾ ਦੇਣਾ ਔਰ ਮਾਹੀ ਕਰਤਾਰੋ ਕੀ ਤਰਫ ਸੇ ਪੈਰੀਂ ਪੈਣਾ ਔਰ ਚਾਚੀ ਸਾਹਿਬਾ ਕੋ ਪੈਰੀਂ ਪੈਣਾ, ਸਭ ਮੇਰੇ ਦੋਸਤੋਂ ਕੋ ਸਤਿ ਸ੍ਰੀ ਅਕਾਲ।
ਬੱਚੋਂ ਕੋ ਪਿਆਰ।
ਜਵਾਬ ਜਰੂਰ ਦੇਣਾ।
ਲਿਖਣ ਵਾਲਾ
ਤੋਤਾ
ਚੱਕ ਨੰ: 80 15 L
ਡਾਕਖਾਨਾ – ਚੱਕ 79,
ਤਹਿਸੀਲ – ਖਾਨੇਵਾਲ
ਜ਼ਿਲ੍ਹਾ – ਮੁਲਤਾਨ
ਪਿੰਡ ਵਿਚ ਲਗਦੇ ਮੇਲੇ
ਪਸ਼ੂ ਮੇਲਾ
ਹਠੂਰ ਦਾ ਪਸ਼ੂ ਮੇਲਾ ਪੰਜਾਬ ਦਾ ਮਸ਼ਹੂਰ ਪਸ਼ੂ ਮੇਲਾ ਹੈ। ਇਸ ਮੇਲੇ ਵਿਚ ਪਸ਼ੂਆ ਦੀ ਖਰੀਦੋ ਫ਼ਰੋਖਤ ਕਰਨ ਲਈ ਪੰਜਾਬ ਤੋਂ ਬਾਹਰਲੇ ਵਪਾਰੀ ਵੀ ਆਉਂਦੇ ਹਨ। ਇ ਮੇਲਾ ਸਾਲ ਵਿਚ ਦੋ ਵਾਰ ਲਗਦਾ ਹੈ। ਪਹਿਲਾ ਮੇਲਾ ਹਰ ਸਾਲ 29, 30, 31 ਮਾਰਚ ਦਾ ਹੁੰਦਾ ਹੈ। ਪਹਿਲੇ ਦਿਨ ਨੂੰ ਝੰਡੀ ਵਾਲਾ ਦਿਨ ਕਹਿੰਦੇ ਹਨ। ਇਸ ਦਿਨ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦਾ ਚੌਂਕੀਦਾਰ ਦਿਨ ਤੋਂ ਲੈ ਕੇ ਦੇਰ ਰਾਤ ਤੱਕ ਢੋਲ ਵਜਾਉਂਦਾ ਰਹਿੰਦਾ ਹੈ। ਇਸ ਮੇਲੇ ਵਿਚ ਬਲਦ, ਵੱਛੇ, ਮੱਝਾਂ, ਗਾਈਆਂ, ਕੱਟੇ, ਕੱਟੀਆਂ ਦੀ ਵਿਕਰੀ ਹੁੰਦੀ ਹੈ। ਰਾਜਸਥਾਨ ਦੇ ਬਲਦ ਤੇ ਵੱਛੇ ਇਸ ਮੇਲੇ ਵਿਚ ਖਿੱਚ ਦਾ ਕੇਂਦਰ ਹੁੰਦੇ ਹਨ। ਇਲਾਕੇ ਵਿਚ ਬਲਦਾਂ ਦਾ ਸ਼ੌਕੀਨ ਕਿਸਾਨ ਇਹ ਮੇਲਾ ਵੇਖੇ ਬਿਨਾਂ ਰਹਿ ਨਹੀਂ ਸਕਦਾ। ਅਖੀਰਲੇ। ਦਿਨ 31 ਮਾਰਚ ਨੂੰ ਬੈਲ-ਗੱਡੀਆਂ ਦੀਆਂ ਦੌੜਾਂ ਹੁੰਦੀਆਂ ਹਨ। ਦਰਸ਼ਕ ਲੋਕ ਦੌੜਨ ਵਾਲੀ ਥਾਂ ਦੇ ਦੋਵੇਂ ਪਾਸੇ ਦੂਰ ਦੂਰ ਤੱਕ ਖੜ੍ਹੇ ਹੁੰਦੇ ਹਨ। ਗੱਡੀ ਦੌੜਾਉਣ ਵੇਲੇ ਕੋਲ ਖੜ੍ਹਾ ਪ੍ਰਬੰਧਕ ਹੱਥ ਵਿਚ ਫੜੀ ਝੰਡੀ ਨੂੰ ਨੀਵੀਂ ਕਰ ਦਿੰਦਾ ਹੈ। ਇਸ ਨੀਵੀਂ ਹੋਈ ਝੰਡੀ ਤੋਂ ਹੈ। ਦੂਰ ਨਿਸ਼ਾਨ ਦੀ ਲਕੀਰ ਤੇ ਖੜ੍ਹਾ ਸਮਾਂ ਵਾਚਕ ਆਪਣੀ ਘੜੀ ਤੇ ਸਮੇਂ ਦੀ ਗਿਣਤੀ ਸ਼ੁਰੂ ਕਰ ਦਿੰਦਾ ਹੈ। ਜਿਉਂ-ਜਿਉਂ ਗੱਡੀ ਤੇਜ ਦੌੜਨ ਲਗਦੀ ਹੈ ਤਿਉਂ-ਤਿਉਂ ਦਰਸ਼ਕ ਲੋਕ ਜ਼ੋਰ ਲਾ-ਲਾ ਉੱਚੀ-ਉੱਚੀ ਗਿਆ ਓਏ, ਗਿਆ ਓਏ ਦੀਆਂ ਅਵਾਜ਼ਾਂ ਕਸਣ ਲੱਗ ਜਾਂਦੇ ਹਨ। ਇਸ ਸਮੇਂ ਇਹ ਆਵਾਜ਼ਾਂ ਕਿਲੋਮੀਟਰਾਂ ਤੱਕ ਸੁਣਾਈ ਦਿੰਦੀਆਂ ਹਨ। ਇਹਨਾਂ ਆਵਾਜ਼ਾਂ ਤੋਂ ਡਰ ਕੇ ਕਈ ਵਾਰ ਦੌੜਨ ਵਾਲੀ ਜੋੜੀ ਗੱਡੀ ਨੂੰ ਲੈ ਕੇ ਖੇਤਾਂ ਵਿਚ ਵੀ ਜਾ ਵੜਦੀ ਹੈ। ਇਸ ਹਾਲਤ ਵਿਚ ਉਸ ਜੋੜੀ ਦੇ ਨੰਬਰ ਕੱਟ ਦਿੱਤੇ ਜਾਂਦੇ ਹਨ। ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਜੋੜੀਆਂ ਨੂੰ ਦੇਸੀ ਘਿਉ ਦੇ ਪੀਪੇ ਤੇ ਹੋਰ ਇਨਾਮ ਵੀ ਦਿੱਤੇ। ਜਾਂਦੇ ਹਨ।
ਸਾਲ ਦਾ ਦੂਸਰਾ ਮੇਲਾ 29, 30 ਸਤੰਬਰ ਦੋ ਦਿਨ ਦਾ ਹੁੰਦਾ ਹੈ। ਪਹਿਲੇ ਮੇਲੇ ਦੀ ਤਰ੍ਹਾਂ ਇਸ ਮੇਲੇ ‘ਤੇ ਵਪਾਰੀ ਦੂਰੋਂ-ਦੂਰੋਂ ਆਉਂਦੇ ਹਨ। 10-12 ਸਾਲ ਪਹਿਲਾਂ ਇਹਨਾਂ ਮੇਲਿਆਂ ਤੇ ਨਕਲੀਏ, ਢਾਡੀ ਤੇ ਕਵੀਸ਼ਰ ਵੀ ਲਗਦੇ ਸਨ ਪਰ ਇਸ ਸਮੇਂ ਇਹਨਾਂ ਅਖਾੜਿਆਂ ਦੀ ਰੌਣਕ ਬੰਦ ਹੋ ਗਈ ਹੈ।
ਸਾਲਾਨਾ ਜੋੜ ਮੇਲਾ
ਇਹ ਮੇਲਾ ਹਠੂਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕਲੰਡਰ ਵਿਚ ਇਸ ਜੋੜ ਮੇਲੇ ਦੀਆਂ ਤਾਰੀਖਾਂ ਦਰਜ ਕੀਤੀਆਂ ਜਾਂਦੀਆਂ ਹਨ। ਇਹ ਜੋੜ ਮੇਲਾ ਤਿੰਨ ਦਿਨ ਚਲਦਾ ਹੈ, ਤਿੰਨ ਦਿਨ ਹੀ ਰਾਗੀ, ਢਾਡੀ, ਕਵੀਸ਼ਰ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹਨ।
ਸਭਿਆਚਾਰਕ ਮੇਲਾ
ਲੋਕ ਇਸ ਨੂੰ ਸਭਿਆਚਾਰਕ ਮੇਲਾ ਆਖਦੇ ਹਨ, ਅਸਲ ਵਿਚ ਇਹ ਮੇਲਾ ਸਭਿਆਚਾਰ ਨੂੰ ਵਿਗਾੜਨ ਵਾਲਾ ਮੇਲਾ ਹੁੰਦਾ ਹੈ ਜਿਸ ਵਿਚ ਲੱਚਰ ਕਿਸਮ ਦੀ ਗਾਇਕੀ ਪੇਸ਼ ਕੀਤੀ ਜਾਂਦੀ ਹੈ। ਇਹ ਮੇਲਾ ਜੂਨ ਮਹੀਨੇ ਵਿਚ ਇੱਕ ਕਬਰ ‘ਤੇ ਲਗਦਾ ਹੈ। ਇਸ ਕਬਰ ਨੂੰ ਗਿਆਰਵੀਂ ਵਾਲੇ ਬਾਬੇ ਦੀ ਕਬਰ ਆਖਦੇ ਹਨ। ਇਹ ਸਿਰਫ ਇੱਕ ਦਿਨ ਲਗਦਾ ਹੈ ਜਿਸ ਵਿਚ ਕੋਈ ਨਾ ਕੋਈ ਰਾਜਸੀ ਆਗੂ ਵੀ ਆਪਣੀ ਸ਼ਿਰਕਤ ਕਰਦਾ ਹੈ।
ਮਨੋਰੰਜਨ ਦੇ ਸਾਧਨ
ਨਾਟਕ
ਅੱਜ ਤੋਂ ਚਾਰ ਦਹਾਕੇ ਪਹਿਲਾਂ ਇਸ ਪਿੰਡ ਦੀ ਨਾਟਕ ਮੰਡਲੀ ਇਲਾਕੇ ਵਿਚ ਬੜੀ ਮਸ਼ਹੂਰ ਹੁੰਦੀ ਸੀ। ਇਸ ਨਾਟਕ ਮੰਡਲੀ ਦੇ ਚਰਨ ਦਾਸ ਨਿਰਦੇਸ਼ਕ ਸਨ, ਸਾਧੂ ਰਾਮ ਤੇ ਵਰਖਾ ਰਾਮ ਪ੍ਰਮੁੱਖ ਕਲਾਕਾਰਾਂ ਵਿੱਚੋਂ ਸਨ। ਇਹ ਬਹੁਤੇ ਨਾਟਕ ਇਤਿਹਾਸਕ ਪਿਛੋਕੜ ਵਾਲੇ ਹੀ ਖੇਡਦੇ ਸਨ, ਮੌਕੇ ਦੀ ਰਾਜਨੀਤੀ ਤੇ ਰੌਸ਼ਨੀ ਪਾਉਣਾ ਵੀ ਇਹਨਾਂ ਦਾ ਉਦੇਸ਼ ਹੁੰਦਾ ਸੀ।
ਬਾਜ਼ੀ
ਹਰ ਜਾਤੀ ਦੀ ਆਪਣੀ ਬਰਾਦਰੀ ਹੈ ਤੇ ਹਰ ਬਰਾਦਰੀ ਦੇ ਵੱਖੋ-ਵੱਖਰੇ ਕਾਨੂੰਨ ਹਨ। ਬਾਜ਼ੀਗਰਾਂ ਦੇ ਇਹਨਾਂ ਕਾਨੂੰਨਾਂ ਤਹਿਤ ਹਰ ਬਾਜ਼ੀਗਰ ਨੂੰ ਬਾਜ਼ੀ ਪਾਉਣ ਲਈ ਪਿੰਡ ਅਲਾਟ ਹੁੰਦੇ ਸਨ। ਹਰ ਬਾਜ਼ੀਗਰ ਆਪਣਾ ਅਲਾਟ ਹੋਇਆ ਪਿੰਡ ਅੱਗੇ ਵੇਚਣ ਦਾ ਅਧਿਕਾਰ ਵੀ ਰੱਖਦਾ ਸੀ। ਜਿਸ ਬਾਜ਼ੀਗਰ ਨੂੰ ਇਹ ਪਿੰਡ ਦੁਬਾਰਾ ਅਲਾਟ ਹੋਇਆ ਸੀ ਉਸ ਨੇ ਇਕ ਵਾਰ ਤਾਂ ਇਸ ਪਿੰਡ ਵਿਚ ਬਾਜ਼ੀ ਪਾਈ ਸੀ ਪਰ ਉਸ ਤੋਂ ਬਾਅਦ ਇਸ ਪਿੰਡ ਵਿਚ ਤਿੰਨ ਦਹਾਕੇ ਤੋਂ ਬਾਜ਼ੀ ਪਾਉਣ ਦਾ ਕੰਮ ਸਮਾਪਤ ਹੋ ਚੁੱਕਾ ਹੈ।
ਰਾਸ
ਚਾਰ ਦਹਾਕੇ ਤੋਂ ਇਸ ਇਲਾਕੇ ਵਿਚ ਕੋਈ ਰਾਸਧਾਰੀਆ ਨਹੀਂ ਆਇਆ। ਇਸ ਤੋਂ ਪਹਿਲਾਂ ਰਾਸਧਾਰੀਏ ਹਰ ਸਾਲ ਆਇਆ ਕਰਦੇ ਸਨ ਤੇ ਕਈ ਕਈ ਦਿਨ ਲਗਾਤਾਰ ਆਪਣੀ ਕਲਾ ਪੇਸ਼ ਕਰਦੇ ਸਨ। ਅਗਲੇ ਪਿੰਡ ਦਾ ਰਾਸ ਪ੍ਰੋਗਰਾਮ ਪਹਿਲਾਂ ਹੀ ਦੱਸ ਦਿੰਦੇ ਸਨ। ਇਹਨਾਂ ਦੀ ਕਲਾ ਤੋਂ ਕੀਲੇ ਜਾਣ ਵਾਲੇ ਲੋਕ ਅਗਲੇ ਪਿੰਡ ਵੀ ਇਹਨਾਂ ਦਾ ਪ੍ਰੋਗਰਾਮ ਦੇਖਣ ਜਾਂਦੇ ਸਨ।
ਰਾਮ ਲੀਲ੍ਹਾ
ਇਸ ਪਿੰਡ ਵਿਚ ਹਿੰਦੂਆਂ ਦੀ ਆਬਾਦੀ ਕਾਫ਼ੀ ਗਿਣਤੀ ਵਿਚ ਹੈ ਪਰ ਰਾਮ ਲੀਲ੍ਹਾ ਦਾ ਪ੍ਰੋਗਰਾਮ ਨਹੀਂ ਹੁੰਦਾ। ਪਹਿਲਾਂ ਪਹਿਲ ਇੱਕ ਦੋ ਦਫਾ ਹੋਇਆ ਸੀ ਉਸ ਤੋਂ ਬਾਅਦ ਬੰਦ ਹੈ।
ਹੀਜੜੇ
ਇਸ ਇਲਾਕੇ ਵਿਚ ਹੀਜੜਿਆਂ ਨੂੰ ਖੁਸਰੇ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਆਪਣੇ ਕਾਇਦੇ ਕਾਨੂੰਨ ਹਨ। ਜਦ ਕਿਸੇ ਘਰ ਮੁੰਡਾ ਜੰਮਦਾ ਹੈ ਤਾਂ ਹੀਜੜੇ ਉਸ ਘਰ ਵਧਾਈ ਦੇਣ ਜਾਂਦੇ ਹਨ ਤੇ ਪੈਸੇ ਵਸੂਲਦੇ ਹਨ। ਇਹ ਪੈਸੇ ਦੀ ਮੰਗ ਉਸ ਪਰਿਵਾਰ ਦੇ ਆਰਥਿਕ ਹਾਲਾਤਾਂ ਮੁਤਾਬਕ ਕਰਦੇ ਹਨ। ਪਹਿਲਾਂ ਹੀਜੜਿਆਂ ਦਾ ਇਕ ਮੈਂਬਰ ਲੜਾਈ ਕਾਰਨ ਇਸ ਪਿੰਡ ਮਾਰਿਆ ਗਿਆ ਸੀ ਜਿਸ ਕਾਰਨ ਇਹ ਪਿੰਡ ਛੱਡ ਗਏ ਸਨ ਪਰ ਹੁਣ ਦੁਬਾਰਾ ਫੇਰ ਇਸ ਪਿੰਡ ਆ ਗਏ ਹਨ।
ਲੋਕ ਨਾਚ
ਬੁਢੇਪੇ ਵਿਚ ਪਹੁੰਚੇ ਬਜ਼ੁਰਗ ਦੱਸਦੇ ਹਨ, ਜਦ ਉਹ ਜਵਾਨ ਸਨ ਉਸ ਸਮੇਂ ਨੌਜਵਾਨ ਵਿਆਹਾਂ ਦੇ ਮੌਕੇ ਇਕੱਠੇ ਹੋ ਕੇ ਖਿੜਕੀਆਂ ਬਜਾ ਬਜਾ ਨੱਚਿਆ ਤੇ ਬੋਲੀਆਂ ਪਾਇਆ ਕਰਦੇ ਸਨ। ਇਸ ਸਮੇਂ ਦੇ ਨੌਜਵਾਨ ਉਸ ਪੁਰਾਣੇ ਲੋਕ ਨਾਚ ਤੋਂ ਤਾਂ ਦੂਰ ਹਨ। ਪਰ ਵਿਆਹਾਂ ਮੌਕੇ ਡੈੱਕ ਦੀ ਆਵਾਜ਼ ਉੱਪਰ ਆਪਣੇ ਲੋਕ ਨਾਚ ਦਾ ਪ੍ਰਗਟਾਵਾ ਕਰਦੇ ग्ठ ।
ਭੰਡ
ਇਹ ਵਿਆਹ ਸ਼ਾਦੀ ਮੌਕੇ ਆਪਣੀ ਕਲਾ ਵਿਖਾਉਂਦੇ ਹਨ। ਇਹ ਲੋਕਾਂ ਨੂੰ ਬੜਾ ਹਸਾਉਂਦੇ ਤੇ ਤਿੱਖੀਆਂ ਚੋਟਾਂ ਕਰਦੇ ਹਨ ਵਿਆਹ ਮੌਕੇ ਲੋਕ ਇਹਨਾਂ ਨੂੰ ਸਾਈਆਂ ਬੁੱਕ ਕਰਵਾ ਕੇ ਨਹੀਂ ਲਿਜਾਂਦੇ ਸਗੋਂ ਇਹ ਆਪ ਹੀ ਵਿਆਹ ਵਾਲੇ ਘਰ ਜਾਂ ਬਰਾਤ ਦੇ ਡੇਰੇ ਪਹੁੰਚ ਜਾਂਦੇ ਹਨ। ਹਾਸੇ ਹਾਸੇ ਵਿਚ ਹੀ ਆਪਣਾ ਪਿੜ ਜਮਾ ਲੈਂਦੇ ਹਨ। ਜੋ ਵੀ ਖੁਸ਼ ਹੋ ਕੇ ਇਹਨਾਂ ਨੂੰ ਪੈਸੇ ਦਿੰਦਾ ਹੈ, ਉਹੀ ਇਹਨਾਂ ਦਾ ਮਿਹਨਤਾਨਾ ਹੁੰਦਾ ਹੈ।
ਚਿੱਤਰਕਾਰ ਅਤੇ ਮੂਰਤੀਕਾਰ
ਚਿੱਤਰਕਾਰ ਮੇਜਰ ਸਿੰਘ ਗਿੱਲ
ਮੇਜਰ ਸਿੰਘ ਗਿੱਲ ਆਪਣੀ ਉਮਰ ਦਾ 37 ਸਾਲ ਦਾ ਪੈਂਡਾ ਤਹਿ ਕਰ ਚੁੱਕਾ ਹੈ। ਵੀਹ ਸਾਲ ਤੋਂ ਉਹ ਚਿੱਤਰ-ਕਲਾ ਨੂੰ ਸਮਰਪਤ ਹੋ ਚੁੱਕਾ ਹੈ। ਇਹਨਾਂ ਵਰ੍ਹਿਆਂ ਵਿਚ ਕੰਮ ਕਰਦਿਆਂ ਉਸ ਦਾ ਬੁਰਸ਼ ਅਨੇਕਾਂ ਰੰਗਾਂ ਵਿਚ ਅਰਥ ਭਰ ਚੁੱਕਾ ਹੈ। ਧਾਰਮਿਕ ਖਿਆਲਾ ਦੇ ਮੁਤਹਿਤ ਉਸ ਦਾ ਬਹੁਤਾ ਕੰਮ ਸਿੱਖ ਗੁਰੂਆਂ ਤੇ ਸੰਤ ਮਹਾਂਪੁਰਸ਼ਾਂ ਦੇ ਚਿੱਤਰਾਂ ਵਿਚ ਲੱਗਿਆ ਮਿਲਦਾ ਹੈ, ਖਾਸ ਤੌਰ ਤੇ ਨਾਨਕਸਰ ਸੰਪਰਦਾਇ ਲਈ। ਸੰਤ ਬਾਬਾ ਨੰਦ ਸਿੰਘ ਜੀ ਨੇ ਇਹਨਾਂ ਸੰਪਰਦਾਇ ਦਾ ਕੰਮ ਅਰੰਭਿਆ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਇਸ ਕਾਜ ਨੂੰ ਦੁਨੀਆ ਭਰ ਵਿਚ ਵਸੇ ਸਿੱਖਾਂ ਤੱਕ ਪਹੁੰਚਾਇਆ। ਸੰਤ ਬਾਬਾ ਈਸ਼ਰ ਸਿੰਘ ਦੀ ਜਨਮ ਭੋਂਇ ਪਿੰਡ ਝੋਰੜਾਂ ਹੈ ਜੋ ਹਠੂਰ ਦੇ ਕਰੀਬ ਪੈਂਦਾ ਹੈ। ਇਸ ਲਈ ਇਸ ਚਿੱਤਰਕਾਰ ਦੀਆਂ ਕਲਾ ਕਿਰਤਾਂ ਦਾ ਮੁੱਢ ਅਧਿਆਤਮਕਵਾਦੀ ਹੈ। ਉਸ ਨੇ ਨਾਨਕਸਰ ਸੰਪਰਦਾਇ ਦੇ ਮੁਖੀਆਂ ਦੇ ਕਈ ਚਿੱਤਰ ਬਣਾ ਕੇ ਉਹਨਾਂ ਨੂੰ ਵਿਖਾਏ ਪਰ ਕਿਸੇ ਵੀ ਮੁਖੀ ਨੇ ਉਸ ਨੂੰ ਕਲਾ ਦੀ ਦਾਦ ਨਾ ਦਿੱਤੀ। ਉਹ ਇਹ ਨਿਰਾਸਤਾ ਕਿਸੇ ਨੂੰ ਦੱਸ ਤਾਂ ਨਹੀਂ ਰਿਹਾ ਪਰ ਜਦ ਮੈਂ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਮੈਂ ਉਸ ਦੇ ਅੰਦਰਲਾ ਸਵਾਲ ਬੁੱਝ ਲਿਆ ਹੋਵੇ।
“ਚਲੋ ਜੀ ਜੇ ਉਹ ਮੈਨੂੰ ਦਾਦ ਨਹੀਂ ਦਿੰਦੇ, ਸੰਤਾਂ ਦੇ ਸ਼ਰਧਾਲੂ ਤਾਂ ਮੇਰੀ ਹੌਸਲਾ ਅਫਜ਼ਾਈ ਕਰਦੇ ਹੀ ਹਨ।”
ਹੁਣ ਉਸ ਨੇ ਆਪਣੀ ਕਲਾ ਦਾ ਰੁਖ ਧਰਮ ਦੇ ਨਾਲ ਨਾਲ ਦੇਸ਼-ਭਗਤੀ ਵਲ ਵੀ ਮੋੜਿਆ ਹੈ। ਉਹ ਕਈ ਸ਼ਹੀਦਾਂ ਦੇ ਚਿੱਤਰ ਵੀ ਬਣਾ ਚੁੱਕਾ ਹੈ। ਉਸ ਦੀ ਤਮੰਨਾ ਗਦਰੀ ਬਾਬਿਆਂ ਦੇ ਚਿੱਤਰ ਬਣਾਉਣ ਦੀ ਹੈ। ਉਹ ਜਦ ਵੀ ਦੇਸ਼-ਭਗਤ ਯਾਦਗਾਰ ਹਾਲ ਜਲੰਧਰ ਜਾਂਦਾ ਹੈ ਤਾਂ ਉਸ ਦੇ ਦਿਮਾਗ ਵਿਚ ਕਈ ਅਜਿਹੇ ਗਦਰੀ ਬਾਬੇ ਆਉਂਦੇ ਹਨ ਜੋ ਉਸ ਦੇ ਇਲਾਕੇ ਦੇ ਹਨ ਪਰ ਉਹਨਾਂ ਦੇ ਚਿੱਤਰ ਉੱਥੇ ਦਿਖਾਈ ਨਹੀਂ ਦਿੰਦੇ।
ਉਹ ਆਪਣੀ ਕਲਾ ਵਿਚ ਬਹੁਤ ਸਾਰੇ ਸਭਿਆਚਾਰਕ ਅਤੀਤ ਦੇ ਪ੍ਰਛਾਵੇਂ ਵੀ ਬਣਾਉਂਦਾ ਹੈ। ਉਸ ਦੀ ਚਿੱਤਰਸ਼ਾਲਾ ਵਿਚ ਇਸ ਕਿਸਮ ਦੀਆਂ ਬਹੁਤ ਸਾਰੀਆਂ ਸੀਨਰੀਆਂ (ਦ੍ਰਿਸ਼ਾਂ) ਨੂੰ ਵੇਖਿਆ ਜਾ ਸਕਦਾ ਹੈ।
ਚਿੱਤਰਕਲਾ ਦੇ ਨਾਲ-ਨਾਲ ਉਹ ਚੰਗੇ ਸਮਾਜਿਕ ਗੁਣਾ ਵਾਲੇ ਗੀਤਾਂ ਦਾ ਰਚੇਤਾ ਵੀ ਹੈ। ਉਮਰ ਪੱਖੋਂ ਉਹ ਜਵਾਨ ਹੈ ਪਰ ਸਮਝ ਪੱਖੋਂ ਉਹ ਪਰੋੜ ਹੋ ਚੁੱਕਾ ਹੈ। ਉਸ ਦੇ ਕਈ ਧਾਰਮਿਕ ਗੀਤ ਰੀਕਾਰਡ ਵੀ ਹੋ ਚੁੱਕੇ ਹਨ। ਚਿੱਤਰਕਾਰੀ ਵਿਚ ਉਹ ਆਪਣਾ ਨਾਮ ਮੇਜਰ ਸਿੰਘ ਝੋਰੜਾਂ ਲਿਖਦਾ ਹੈ ਪਰ ਗੀਤਾਂ ਵਿਚ ਮੇਜਰ ਸਿੰਘ ਗਿੱਲ ਲਿਖਦਾ ਹੈ।
ਮੂਰਤੀਕਾਰ ਤਾਰਾ ਸਿੰਘ
ਹਠੂਰ ਤੋਂ ਸੱਤ ਕਿਲੋਮੀਟਰ ਦੀ ਵਿੱਥ ਤੇ ਹੈ ਗੁਰਦੁਆਰਾ ਮਹਿਦੇਆਣਾ ਸਾਹਿਬ ਜੋ ਸਿੱਖ ਇਤਿਹਾਸ ਨਾਲ ਸਬੰਧਤ ਦਿਲ ਨੂੰ ਭੈਅ-ਭੀਤ ਕਰਨ ਵਾਲੀਆਂ ਮੂਰਤੀਆਂ ਕਾਰਨ ਹਿੰਦੁਸਤਾਨ ਵਿਚ ਨਹੀਂ ਸਗੋਂ ਵਿਦੇਸ਼ਾਂ ਤੱਕ ਚਰਚਿਤ ਹੈ। ਇਹਨਾਂ ਮੂਰਤੀਆਂ ਦਾ ਸਿਰਜਕ ਹੈ ਤਾਰਾ ਸਿੰਘ ਰਾਏਕੋਟੀ।
ਤਾਰਾ ਸਿੰਘ ਸਾਦੀ ਰਹਿਣੀ-ਸਹਿਣੀ ਵਾਲਾ ਮਨ ਨੀਵਾਂ ਮੱਤ ਉੱਚੀ ਵਾਲਾ ਸਿੱਖ ਹੈ। ਇਸ ਦਾ ਜਨਮ 1931 ਵਿਚ ਸ. ਜੋਗਿੰਦਰ ਸਿੰਘ ਦੇ ਘਰ ਹੋਇਆ। ਇਸ ਦੇ ਦਾਦੇ ਦਾ ਨਾਂ ਕਰਮ ਸਿੰਘ ਸੀ। ਇਹ ਛੇ ਭੈਣ ਭਰਾ ਹਨ। ਤਿੰਨ ਭੈਣਾਂ ਤੇ ਤਿੰਨ ਭਰਾ। ਤਾਰਾ ਸਿੰਘ ਦੇ ਦੂਸਰੇ ਦੋਵੇਂ ਭਰਾ ਰਾਜਗਿਰੀ ਦਾ ਕੰਮ ਕਰਦੇ ਹਨ।
ਤਾਰਾ ਸਿੰਘ ਨੇ ਮੁਢਲਾ ਕੰਮ ਆਪਣੇ ਪਿਤਾ ਜੋਗਿੰਦਰ ਸਿੰਘ ਤੋਂ ਸਿੱਖਿਆ ਜੋ ਉੱਚ ਕੋਟੀ ਦੇ ਮਿਸਤਰੀ ਰਹਿ ਚੁੱਕੇ ਹਨ। ਤਾਰਾ ਸਿੰਘ 1946 ਤੋਂ 1962 ਤੱਕ ਉਹਨਾਂ ਨਾਲ ਕੰਮ ਕਰਦੇ ਰਹੇ। ਉਸ ਤੋਂ ਬਾਅਦ ਮੰਦਰਾਂ ਵਿਚ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। 1972 ਤੋਂ ਲੈ ਕੇ ਲਗਾਤਾਰ ਮੂਰਤੀਕਾਰੀ ਕਰ ਰਹੇ ਹਨ। ਇਹ ਹੁਣ ਤੱਕ ਕਾਂਗੜੇ, ਰਾਏ ਕੋਟ, ਲੁਧਿਆਣਾ, ਨਵਾਂ ਸ਼ਹਿਰ, ਪੀਲੀ ਬੰਗਾਂ (ਰਾਜਸਥਾਨ), ਗੁਰਦੁਆਰਾ ਮਹਿਦੇਆਣਾ ਸੈਂਕੜੇ ਮੂਰਤੀਆਂ ਬਣਾ ਚੁੱਕੇ ਹਨ। ਇਹ ਮੂਰਤੀਕਾਰੀ ਵਿਚ ਸਭ ਤੋਂ ਉੱਚੀਆਂ ਬੁਲੰਦੀਆਂ ਛੋਹਣ ਵਾਲੇ ਮੂਰਤੀਕਾਰ ਹਨ, ਜਿਸ ਦੀਆਂ ਬਣਾਈਆਂ ਮੂਰਤੀਆਂ ਮੂੰਹੋਂ ਬੋਲਦੀਆਂ ਨਜ਼ਰ ਆਉਂਦੀਆਂ ਹਨ। ਗੁਰਦੁਆਰਾ ਮਹਿਦੇਆਣਾ ਸਾਹਿਬ ਇਹਨਾਂ ਦੀਆਂ ਅਨੇਕਾਂ ਮੂਰਤੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਵੇਖਦੇ ਹੋਏ ਅਨੇਕਾਂ ਦਰਸ਼ਕ ਰੋਂਦੇ ਵੇਖੇ ਜਾ ਸਕਦੇ ਹਨ।
ਮੈਂ ਤਾਰਾ ਸਿੰਘ ਨੂੰ ਸਵਾਲ ਕੀਤਾ, ਕੀ ਇਹਨਾਂ ਬੁੱਤਾਂ ਨੂੰ ਬਣਾਉਣ ਸਮੇਂ ਤੁਹਾਡਾ ਮਨ ਨਹੀਂ ਪਸੀਜਦਾ?
ਉਸ ਨੇ ਕਿਹਾ “ਕਲਾਕਾਰ ਵੀ ਮਨੁੱਖ ਹੁੰਦਾ ਹੈ, ਉਸ ਦੇ ਹਾਵ-ਭਾਵ ਵੀ ਜਨਤਾ ਵਾਂਗ ਹੁੰਦੇ ਹਨ ਸਗੋਂ ਉਸ ਤੋਂ ਵੱਧ ਸੂਖਮ। ਇਹਨਾਂ ਬੁੱਤਾਂ ਨੂੰ ਬਣਾਉਣ ਸਮੇਂ ਮੇਰਾ ਮਨ ਵੀ ਬੜੀ ਗੰਭੀਰ ਹਾਲਤ ਵਿਚ ਹੁੰਦਾ ਹੈ, ਮੈਂ ਜਿਸ ਕਿਸਮ ਦਾ ਬੁੱਤ ਬਣਾ ਰਿਹਾ ਹੁੰਦਾ ਹਾਂ, ਉਸ ਸਮੇਂ ਮੈਂ ਉਸ ਦੁਨੀਆ ਵਿਚ ਪਹੁੰਚਿਆ ਹੁੰਦਾ ਹਾਂ, ਇੱਕ ਉਦਾਹਰਣ ਦੇਣੀ ਚਾਹਾਂਗਾ, ਮੈਂ ਇੱਕ ਦ੍ਰਿਸ਼ ਵਿਚ ਬੱਚੇ ਨੂੰ ਟੋਟੇ-ਟੋਟੇ ਕਰਕੇ ਮਾਂ ਦੇ ਗਲ ਵਿਚ ਪਾ ਕੇ ਵਿਖਾ ਰਿਹਾ ਸਾਂ, ਜਦ ਮੈਂ ਮਝੋਲੇ ਨੂੰ ਬੱਚੇ ਦੇ ਪੈਰ ਵਿਚ ਗਲੀ ਕੱਢਣ ਲਈ ਚਲਾ ਰਿਹਾ ਸੀ, ਮੇਰਾ ਮਨ ਕੁਰਲਾ ਉਠਿਆ, ਅੱਖੀਆਂ ਵਿੱਚੋਂ ਪਾਣੀ ਵਗ ਤੁਰਿਆ, ਮੈਥੋਂ ਅੱਗੇ ਕੰਮ ਨਾ ਹੋ ਸਕਿਆ, ਮੈਂ ਕੰਮ ਬੰਦ ਕਰ ਦਿੱਤਾ ਤੇ ਘਰ ਨੂੰ ਤੁਰ ਪਿਆ।”
ਸਾਜ ਸੰਗੀਤ ਅਤੇ ਰਾਗ ਵਿੱਦਿਆ ਦੇ ਮਾਹਰ
ਮੁਸਲਮਾਨ ਧਰਮ ਵਿਚ ਸੰਗੀਤ ਦੀ ਮਨਾਹੀ ਹੈ ਪਰ ਸਿੱਖ ਧਰਮ ਦਾ ਸੰਗੀਤ ਨਾਲ ਗੂੜ੍ਹਾ ਸਬੰਧ ਹੈ। ਰਾਗ ਵਿੱਦਿਆ ਤੋਂ ਊਣੇ ਮਨੁੱਖ ਨੂੰ ਕੀਰਤਨ ਕਰਦਿਆਂ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ। ਗੁਰਬਾਣੀ ਗਾਇਣ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਰਾਗ ਵਿੱਦਿਆ ਦੇ ਮਾਹਰ ਗਿਣਿਆ ਗਿਆ ਹੈ।
ਮਾਸਟਰ ਮਨਜਿੰਦਰ ਸਿੰਘ ਹਠੂਰ ਦਾ ਰਾਗੀ ਜਥਾ ਇਸ ਇਲਾਕੇ ਵਿਚ ਮੰਨਿਆਂ-ਪ੍ਰਮੰਨਿਆਂ ਜਥਾ ਹੈ ਜੋ ਮਾਸਟਰ ਜੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਮਨਜਿੰਦਰ ਸਿੰਘ 32 ਸਾਲ ਦੀ ਭਰ ਜੋਬਨ ਉਮਰ ਦਾ ਨੌਜਵਾਨ ਹੈ ਜੋ ਸਰਕਾਰੀ ਸਕੂਲ ਵਿਚ ਅਧਿਆਪਨ ਦਾ ਕੰਮ ਕਰਦਾ ਹੈ। ਘਰ ਦਾ ਮਹੌਲ ਧਾਰਮਿਕ ਹੋਣ ਕਾਰਨ ਇਹ ਲਗਨ ਗੁੜ੍ਹਤੀ ਵਿਚ ਹੀ ਪ੍ਰਾਪਤ ਹੋ ਗਈ। ਬਚਪਨ ਵਿਚ ਇਸ ਦਾ ਸਬੰਧ ਨਾਨਕਸਰ ਸੰਪਰਦਾਇ ਨਾਲ ਜੁੜ ਗਿਆ ਜਿੱਥੇ ਇਸ ਦੇ ਹੱਥਾਂ ਦੀਆਂ ਉਗਲਾਂ ਦੇ ਪੋਟਿਆਂ ਨੇ ਰਾਗ ਵਿੱਦਿਆ ਦੇ ਪਹਿਲੇ ਪੂਰਨੇ ਸਿੱਖਣੇ ਸ਼ੁਰੂ ਕੀਤੇ। ਮਨ ਦੀ ਲਗਨ ਨੇ ਰਾਗ ਵਿੱਦਿਆ ਦੀਆਂ ਕਈ ਮੰਜ਼ਲਾਂ ਤੈਅ ਕਰ ਲਈਆਂ ਪਰ ਪਰਪੱਕਤਾ ਲਈ ਤਲਵੰਡੀ ਸਾਬੋ ਕੀ ਤੋਂ 6 ਮਹੀਨੇ ਦੀ ਰਾਗ ਵਿੱਦਿਆ ਦੀ ਸਿਖਲਾਈ ਲਈ। ਇਸ ਤੋਂ ਬਾਅਦ ਰਾਗੀ ਹੋਣ ਦੀ ਪਹਿਚਾਣ ਬਣਾ ਲਈ।
ਮਨਜਿੰਦਰ ਸਿੰਘ ਦੇ ਜੋਟੀਦਾਰ ਰਾਗੀ ਸੁਖਦੇਵ ਸਿੰਘ ਬੁੱਟਰ ਤੇ ਗੁਰਪ੍ਰੀਤ ਸਿੰਘ ਹਠੂਰ ਹਨ। 2005 ਵਿਚ ਇਹਨਾਂ ਦਾ ਕੀਰਤਨੀ ਜਥਾ ਹਾਂਗਕਾਂਗ, ਮਲੇਸ਼ੀਆ, ਥਾਈਲੈਂਡ ਅਤੇ ਚੀਨ ਦੇਸ਼ਾਂ ਵਿਚ ਆਪਣਾ ਪ੍ਰੋਗਰਾਮ ਦੇ ਚੁੱਕਾ ਹੈ। ਇਸ ਜਥੇ ਵੱਲੋਂ ਕੀਰਤਨ ਦੀ ਕੈਸਿਟ ‘ਸੋਈ ਸੋਈ ਦੇਵਾ’ ਵੀ ਜਾਰੀ ਹੋ ਚੁੱਕੀ ਹੈ।
ਅਖਾੜਾ, ਵਿਆਮਸ਼ਾਲਾ ਜਾਂ ਦਾਰਾ
ਇਸ ਪਿੰਡ ਵਿਚ ਪਹਿਲਵਾਨਾਂ ਦੇ ਜੋਰ ਕਰਨ ਲਈ ਜਾਂ ਆਪਣੀ ਕਲਾ ਦੀ ਪ੍ਰਦਰਸ਼ਨੀ ਲਈ ਕਿਸੇ ਵੀ ਅਖਾੜੇ ਦੀ ਉੱਘ-ਸੁੱਗ ਨਹੀਂ ਮਿਲੀ। ਇਸ ਪਿੰਡ ਦੀ ਪਸ਼ੂਆਂ ਦੀ ਮੰਡੀ ਮਾਲਵੇ ਵਿਚ ਬੜੀ ਮਸ਼ਹੂਰ ਗਿਣੀ ਗਈ ਹੈ। ਇਸ ਮੌਕੇ ਪਹਿਲਵਾਨਾਂ ਦਾ ਅਖਾੜਾ ਜਰੂਰ ਲਗਦਾ ਸੀ ਜਿੱਥੇ ਬਾਹਰੋਂ ਆਏ ਪਹਿਲਵਾਨ ਆਪਣਾ ਘੋਲ ਵਿਖਾਉਂਦੇ ਸਨ ਪਰ ਅਖਾੜੇ ਲਈ ਪੱਕੀ ਜਗ੍ਹਾ ਦਾ ਪ੍ਰਬੰਧ ਨਹੀਂ ਸੀ।
ਪਹਿਲਵਾਨ ਜਾਂ ਘੁਲਾਟੀ
ਇਸ ਪਿੰਡ ਦਾ ਪੁਰਾਣਾ ਪਹਿਲਵਾਨ ਸੁੱਚਾ ਸਿੰਘ ਸੀ ਜੋ ਪਾਕਿਸਤਾਨ ਵਿਚ ਪਹਿਲਵਾਨੀ ਕਰਦਾ ਸੀ। 1947 ਦੀ ਵੰਡ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਹਠੂਰ ਆ ਗਿਆ। ਹਠੂਰ ਆ ਕੇ ਉਸ ਨੇ ਪਹਿਲਵਾਨੀ ਕਰਨੀ ਛੱਡ ਦਿੱਤੀ। ਉਸ ਦੇ ਪਹਿਲਵਾਨ ਚੇਲੇ ਉਸ ਨੂੰ ਪਾਕਿਸਤਾਨ ਤੋਂ ਆ ਕੇ ਵੀ ਮਿਲਦੇ ਰਹੇ ਸਨ। ਇਸ ਸਮੇਂ ਪਿੰਡ ਵਿਚ ਉਸ ਦੇ ਪਰਿਵਾਰ ਦਾ ਜਾਂ ਕੋਈ ਹੋਰ ਪਹਿਲਵਾਨ ਨਹੀਂ ਹੈ।
ਖੇਡਾਂ
ਪਿੰਡਾਂ ਦੀਆਂ ਖੇਡਾਂ ਵਿਚ ਸਾਡਾ ਸਭਿਆਚਾਰ ਜਿਉਂਦਾ ਹੈ। ਬਚਪਨ ਤੋਂ ਲੈ ਕੇ ਬ੍ਰਿਧ ਹੋਣ ਦੀ ਅਵਸਥਾ ਤੱਕ ਮਨੁੱਖ ਆਪਣੀ ਮਾਨਸਿਕਤਾ ਨੂੰ ਕਿਸੇ ਨਾ ਕਿਸੇ ਖੇਡ ਵਿਚ ਜੋੜੀ ਰੱਖਦਾ ਹੈ। ਉਮਰ ਮੁਤਾਬਕ ਖੇਡਾਂ ਦੇ ਰੁਝਾਨ ਬਦਲਦੇ ਰਹਿੰਦੇ ਹਨ। ਖੇਡਾਂ ਮਨ-ਪ੍ਰਚਾਵਾ ਵੀ ਹਨ, ਸਰੀਰਕ ਤੇ ਦਿਮਾਗੀ ਵਰਜਿਸ਼ ਦਾ ਸਾਧਨ ਵੀ ਹਨ। ਜਿੰਨਾਂ ਨੇੜਲਾ ਰਿਸ਼ਤਾ ਸਾਡੇ ਮਨ ਤੇ ਸਰੀਰ ਦੇ ਬਾਕੀ ਹਿੱਸੇ ਦਾ ਬਣਦਾ ਹੈ ਉੱਨਾ ਹੀ ਨੇੜਲਾ ਰਿਸ਼ਤਾ ਮਨਪ੍ਰਚਾਵੇ ਤੇ ਸਰੀਰਕ ਕਸਰਤ ਦਾ ਬਣਦਾ ਹੈ। ਜਿਸ ਤਰ੍ਹਾਂ ਮਨ ਨੂੰ ਸਰੀਰ ਤੋਂ ਵੱਖ ਕਰਕੇ ਨਹੀਂ । ਸੋਚਿਆ ਜਾ ਸਕਦਾ ਇਸੇ ਤਰ੍ਹਾਂ ਖੇਡਾਂ ਨੂੰ ਮਨਪ੍ਰਚਾਵੇ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਿਨਾਂ ਮਨੁੱਖੀ ਸਾਂਝ, ਸਹਿਣਸ਼ੀਲਤਾ ਵਰਗੇ ਵੱਡੇ ਗੁਣਾਂ ਦੇ ਬੀਜ ਵੀ ਇਹਨਾਂ ਖੇਡਾਂ ਵਿਚ ਮੌਜੂਦ ਹਨ।
ਖੇਡਾਂ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਜਰੂਰੀ ਹਨ। ਸਰੀਰਕ ਤੌਰ ਤੇ ਸੁਸਤ ਬੱਚਾ ਮਾਨਸਿਕ ਤੌਰ ਤੇ ਵੀ ਸੁਸਤ ਹੁੰਦਾ ਹੈ। ਬੱਚੇ ਦੇ ਮਾਨਸਿਕ ਵਿਕਾਸ ਦੀ ਪੌੜੀ ਦਾ ਪਹਿਲਾ ਡੰਡਾ ਹੀ ਖੇਡਾਂ ਹਨ। ਜਿਸ ਤਰ੍ਹਾਂ ਇਲਾਕੇ ਦੇ ਅੰਤਰ ਨਾਲ ਬੋਲੀ ਤੇ ਪਹਿਰਾਵੇ ਵਿਚ ਫਰਕ ਪੈ ਜਾਂਦਾ ਹੈ, ਇਸੇ ਤਰ੍ਹਾਂ ਖੇਡਾਂ ਵਿਚ ਅੰਤਰ ਆਉਣਾ ਵੀ ਕੁਦਰਤੀ ਹੈ ਪਰ ਖੇਡਾਂ ਦਾ ਮੁੱਖ ਮਕਸਦ ਇੱਕੋ ਹੀ ਹੁੰਦਾ ਹੈ।
ਕਲੀ ਕਿ ਜੋਟਾ ?
ਬੱਚਿਆਂ ਦੀ ਇਸ ਖੇਡ ਤੇ ਕੋਈ ਪੈਸਾ ਖਰਚ ਨਹੀਂ ਆਉਂਦਾ ਨਾ ਹੀ ਉਹਨਾਂ ਨੂੰ ਇਸ ਖੇਡ ਲਈ ਕਿਸੇ ਮੈਦਾਨ ਦੀ ਲੋੜ ਪੈਂਦੀ ਹੈ। ਜਦ ਜੀ ਚਾਹੇ ਉਹ ਇਹ ਖੇਡ ਖੇਡਣ ਲੱਗ ਜਾਂਦੇ ਹਨ। ਇਹ ਖੇਡ ਭਾਵੇਂ ਦੋ ਬੱਚਿਆਂ ਦਰਮਿਆਨ ਹੀ ਹੁੰਦੀ ਹੈ ਪਰ ਇਸ ਦਾ ਅਨੰਦ ਸਭ ਕੋਲ ਬੈਠੇ ਬੱਚੇ ਵੀ ਮਾਣਦੇ ਹਨ। ਕਲੀ ਉਹ ਉਸ ਗਿਣਤੀ ਨੂੰ ਮੰਨਦੇ ਹਨ ਜੋ ਦੋ ਤੇ ਵੰਡੀ ਨਾ ਜਾਂਦੀ ਹੋਵੇ ਤੇ ਜੋਟਾ ਉਹ ਉਸ ਗਿਣਤੀ ਨੂੰ ਮੰਨਦੇ ਹਨ ਜੋ ਦੋ ਤੇ ਵੰਡੀ ਜਾਂਦੀ ਹੋਵੇ।
ਪਹਿਲਾਂ ਇਕ ਬੱਚਾ ਆਪਣੇ ਹੱਥ ਵਿਚ ਗੋਲੀਆਂ ਜਾਂ ਕੋਈ ਹੋਰ ਗਿਣਤੀ ਹੋਣ ਵਾਲੀ ਚੀਜ਼ ਲੈਂਦਾ ਹੈ, ਉਹ ਦੂਸਰੇ ਬੱਚੇ ਦੇ ਸਾਹਮਣੇ ਆਪਣੀਆਂ ਗੋਲੀਆਂ ਵਿੱਚੋਂ ਕੁਝ ਗੋਲੀਆਂ ਦੂਸਰੀ ਮੁੱਠੀ ਵਿਚ ਲਕੋ ਕੇ ਪਲਟ ਲੈਂਦਾ ਹੈ। ਦੋਹਾਂ ਮੁੱਠੀਆਂ ਵਿੱਚੋਂ ਇੱਕ ਮੁੱਠੀ ਦੂਸਰੇ ਬੱਚੇ ਦੇ ਮੁਹਰੇ ਕਰਕੇ ਪੁੱਛਦਾ ਹੈ “ਦੱਸ ਇਸ ਮੁੱਠੀ ਵਿਚ ਕਲੀ ਕਿ ਜੋਟਾ?” ਬੁੱਝਣ ਵਾਲ ਬੱਚਾ ਕਲੀ ਜਾਂ ਜੋਟਾ ਆਖ ਦਿੰਦਾ ਹੈ। ਫੇਰ ਪਹਿਲਾ ਬੱਚਾ ਆਪਣੀ ਮੁੱਠੀ ਖੋਲ੍ਹ ਕੇ ਉਸ ਵਿਚਲੀਆਂ ਗੋਲੀਆਂ ਦੀ ਗਿਣਤੀ ਕਰਦਾ ਹੈ ਜੇ ਬੁੱਝਣ ਵਾਲੇ ਬੱਚੇ ਦੇ ਕਹੇ ਮੁਤਾਬਕ ਗੋਲੀਆਂ ਦੀ ਗਿਣਤੀ ਮੇਲ ਹੋ ਜਾਵੇ ਤਾਂ ਉਹ ਜਿੱਤ ਜਾਂਦਾ ਹੈ ਅਤੇ ਉਸ ਬੱਚੇ ਦੀ ਖੇਡ ਨੂੰ ਆਪਣੇ ਹੱਥ ਲੈ ਕੇ ਉਹੀ ਕਲੀ ਕਿ ਜੋਟਾ ਦਾ ਸਵਾਲ ਦੂਸਰੇ ਬੱਚੇ ਤੇ ਕਰਦਾ ਹੈ। ਇਸ ਖੇਡ ਦਾ ਸਮਾਂ ਬੱਚਿਆਂ ਦੀ ਮਰਜੀ ਮੁਤਾਬਕ ਹੁੰਦਾ ਹੈ ਜਿਸ ਦੌਰਾਨ ਉਹ ਜਿੱਤਦੇ ਹਾਰਦੇ। ਰਹਿੰਦੇ ਹਨ।
ਕੋਟਲਾ-ਛਪਾਕੀ
ਕੋਟਲਾ ਛਪਾਕੀ ਜਾਂ ਕਾਜੀ ਕੋਟਲਾ ਇੱਕੋ ਖੇਡ ਦੇ ਦੋ ਨਾਂ ਹਨ। ਇਹ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਬੱਚਿਆਂ ਦੀ ਇੱਕ ਟੋਲੀ ਹੁੰਦੀ ਹੈ ਜਿਸ ਦੀ ਗਿਣਤੀ ਅਸੀਮਤ ਹੁੰਦੀ ਹੈ। ਆਮ ਤੌਰ ਤੇ ਇਹ ਖੇਡ ਦਸ ਤੋਂ ਤੀਹ ਬੱਚਿਆਂ ਦੇ ਦਰਮਿਆਨ ਤੱਕ ਖੇਡੀ ਜਾਂਦੀ ਹੈ।
ਬੱਚਿਆਂ ਦੀ ਟੋਲੀ ਇਕ ਦਾਇਰਾ ਬਣਾ ਕੇ ਬੈਠ ਜਾਂਦੀ ਹੈ। ਪੱਗ ਜਾਂ ਚੁੰਨੀ ਨੂੰ ਵੱਟ ਚਾੜ੍ਹ ਕੇ ਕੋਟਲਾ ਬਣਾ ਲਿਆ ਜਾਂਦਾ ਹੈ। ਚੱਕਰ ਬਣਾ ਕੇ ਬੈਠੇ ਬੱਚਿਆਂ ਮਗਰ ਕੋਟਲਾ ਛੁਪਾ ਕੇ ਇੱਕ ਬੱਚਾ ਘੁੰਮਦਾ ਹੈ ਜਿਸ ਨੂੰ ਉਹ ਦਾਈ ਵਾਲਾ ਆਖਦੇ ਹਨ। ਉਹ ਘੁੰਮਦਾ-ਘੁੰਮਦਾ ਆਖਦਾ ਹੈ “ਕੋਟਲਾ ਛਪਾਕੀ ਜ਼ੁਮੇਰਾਤ ਆਈ ਹੈ।” ਬੈਠੇ ਬੱਚੇ ਉਸ ਦੇ ਪਿੱਛੇ-ਪਿੱਛੇ ਗਾਉਂਦੇ ਹਨ, “ਜਿਹੜਾ ਅੱਗੇ-ਪਿੱਛੇ ਵੇਖੇ ਉਹਦੀ ਸ਼ਾਮਤ ਆਈ ਹੈ।” ਕੋਟਲੇ ਵਾਲਾ ਬੈਠੇ ਬੱਚਿਆਂ ਵਿੱਚੋਂ ਕਿਸੇ ਇੱਕ ਪਿੱਛੇ ਆਪਣਾ ਕੋਟਲਾ ਰੱਖ ਦਿੰਦਾ ਹੈ। ਜੇਕਰ ਕੋਈ ਬੱਚਾ ਅੱਗੇ-ਪਿੱਛੇ ਵੇਖਣ ਦੀ ਕੋਸ਼ਿਸ਼ ਕਰੇ ਤਾਂ ਕੋਟਲੇ ਵਾਲਾ ਉਹਦੀ ਪਿੱਠ ਤੇ ਦੋ ਤਿੰਨ ਕੋਟਲੇ ਜੜ ਦਿੰਦਾ ਹੈ। ਇਸ ਖੇਡ ਵਿਚ ਕੋਈ ਬੱਚਾ ਪਿੱਛੇ ਮੁੜ ਕੇ ਨਹੀਂ ਵੇਖ ਸਕਦਾ, ਨਾ ਹੀ ਕੋਈ ਬੱਚਾ ਦੂਸਰੇ ਬੱਚੇ ਨੂੰ ਇਸ਼ਾਰੇ ਨਾਲ ਦੱਸ ਸਕਦਾ ਹੈ ਕਿ ਉਸ ਦੇ ਪਿੱਛੇ ਕੋਟਲਾ ਪਿਆ ਹੈ। ਬੈਠੇ ਹੋਏ ਬੱਚੇ ਨੂੰ ਜੇ ਕੋਟਲੇ ਦਾ ਪਤਾ ਨਾ ਲੱਗੇ ਤੇ ਦੌੜਨ ਵਾਲਾ ਬੱਚਾ ਚੱਕਰ ਕੱਟਕੇ ਉਸ ਦੋ ਕੋਲ ਆ ਜਾਵੇ ਤਾਂ ਉਹ ਕੋਟਲਾ ਚੁੱਕ ਕੇ ਬੈਠੇ ਬੱਚੇ ਦੀ ਪਿੱਠ ‘ਤੇ ਮਾਰਨਾ ਸ਼ੁਰੂ ਕਰ ਦਿੰਦਾ ਹੈ। ਬੈਠਾ ਬੱਚਾ ਕੋਟਲੇ ਦੀ ਮਾਰ ਤੋਂ ਬਚਣ ਲਈ ਚੱਕਰ ਦੁਆਲੇ ਤੇਜ ਦੌੜਦਾ ਹੈ। ਕੋਟਲੇ ਵਾਲਾ ਉਸ ਦੇ ਓਦੋਂ ਤੱਕ ਕੋਟਲਾ ਮਾਰਦਾ ਰਹਿੰਦਾ ਹੈ, ਜਦੋਂ ਤੀਕ ਉਹ ਆਪਣੀ ਥਾਂ ‘ਤੇ ਬੈਠ ਨਹੀਂ ਜਾਂਦਾ। ਬੈਠੇ ਹੋਏ ਬੱਚੇ ਦੇ ਕੋਟਲੇ ਮਾਰਨ ਦੀ ਮਨਾਹੀ ਹੁੰਦੀ ਹੈ। ਜੇਕਰ ਕੋਟਲਾ ਰੱਖਣ ਵੇਲੇ ਬੈਠੇ ਹੋਏ ਬੱਚੇ ਨੂੰ ਪਤਾ ਲੱਗ ਜਾਵੇ ਤਾਂ ਉਹ ਕੋਟਲਾ ਚੁੱਕ ਕੇ ਸੁੱਟਣ ਵਾਲੇ ਦੇ ਮਗਰ ਦੌੜਦਾ ਹੈ ਤੇ ਉਸ ਨੂੰ ਕੋਟਲਾ ਮਾਰਦਾ ਹੈ। ਅੱਗੇ ਦੌੜਨ ਵਾਲਾ ਬੱਚਾ ਚੱਕਰ ਕੱਟਕੇ ਉਸੇ ਬੱਚੇ ਦੀ ਖਾਲੀ ਥਾਂ ‘ਤੇ ਜਾ ਬੈਠਦਾ ਹੈ। ਜੇਕਰ ਉਸ ਦੀ ਥਾਂ ਤੇ ਨਾ ਬੈਠੇ ਤਾਂ ਉਸ ਨੂੰ ਕੋਟਲੇ ਦੀ ਮਾਰ ਪੈਂਦੀ ਰਹਿੰਦੀ ਹੈ। ਖੇਡਣ ਵਾਲੇ ਦੇ ਸਹੀ ਥਾਂ ‘ਤੇ ਬੈਠਣ ਮਗਰੋਂ ਪਹਿਲਾਂ ਵਾਲੀ ਹੀ ਖੇਡ ਚਾਲੂ ਹੋ ਜਾਂਦੀ ਹੈ।
ਡੰਡਾ-ਡੁੱਕ
ਇਸ ਖੇਡ ਲਈ ਇੱਕ ਦਰਖਤ ਹੋਣਾ ਜਰੂਰੀ ਹੁੰਦਾ ਹੈ। ਦਰਖਤ ਉੱਚਾ ਭਾਵੇਂ ਕਿੰਨਾ ਵੀ ਹੋਵੇ ਪਰ ਉਸ ਦੀਆਂ ਟਾਹਣੀਆਂ ਲਚਕਦਾਰ ਤੇ ਜਮੀਨ ਦੇ ਨੇੜੇ ਝੁਕੀਆਂ ਹੋਣੀਆਂ ਚਾਹੀਦੀਆਂ ਹਨ। ਬੱਚੇ ਦਰਖਤ ਹੇਠਾਂ ਇੱਕ ਚੱਕਰ ਖਿੱਚ ਲੈਂਦੇ ਹਨ ਤੇ ਉਸ ਵਿਚ ਇੱਕ ਡੰਡਾ ਰੱਖ ਲੈਂਦੇ ਹਨ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਆਪੋ ਵਿਚ ਪੁੱਗਦੇ ਹਨ ਅਤੇ ਇੱਕ ਬੱਚੇ ਸਿਰ ਦਾਈ ਆ ਜਾਂਦੀ ਹੈ।
ਪੁੱਗ ਕੇ ਜਿੱਤਿਆਂ ਬੱਚਿਆਂ ਵਿੱਚੋਂ ਇੱਕ ਬੱਚਾ ਡੰਡਾ ਲੱਤ ਹੇਠੋਂ ਦੂਰ ਵਗਾਹ ਕੇ ਸੁੱਟਦਾ ਹੈ ਅਤੇ ਫੁਰਤੀ ਨਾਲ ਦਰਖਤ ਉੱਤੇ ਚੜ੍ਹ ਜਾਂਦਾ ਹੈ। ਬਾਕੀ ਬੱਚੇ ਪਹਿਲਾਂ ਹੀ ਦਰਖਤ ਉੱਪਰ ਚੜ੍ਹੇ ਹੁੰਦੇ ਹਨ। ਦਾਈ ਦੇਣ ਵਾਲਾ ਬੱਚਾ ਛੇਤੀ ਡੰਡਾ ਚੁੱਕ ਕੇ ਲਿਆਉਂਦਾ ਹੈ ਤੇ ਚੱਕਰ ਵਿਚ ਰੱਖ ਦੇਂਦਾ ਹੈ। ਤਦ ਡੰਡਾ ਸੁੱਟਣ ਵਾਲੇ ਬੱਚੇ ਨੂੰ ਜਾਂ ਦਰਖਤ ‘ਤੇ ਚੜ੍ਹੇ ਬੱਚਿਆਂ ਨੂੰ ਛੂਹਣ ਦਾ ਯਤਨ ਕਰਦਾ ਹੈ ਤਾਂ ਦੂਸਰੇ ਪਾਸੇ ਤੋਂ ਕੋਈ ਬੱਚਾ ਟਾਹਣੀਆਂ ਰਾਹੀਂ ਉਤਰ ਕੇ ਡੰਡੇ ਨੂੰ ਚੁੱਕਣ ਦਾ ਯਤਨ ਕਰਦਾ ਹੈ। ਜੇ ਕੋਈ ਬੱਚਾ ਬਿਨਾਂ ਛੁਹੇ ਡੰਡਾ ਚੁੱਕ ਲਵੇ ਤਾਂ ਖੇਡ ਮੁੜ ਜਾਰੀ ਹੁੰਦੀ ਹੈ ਅਤੇ ਡੰਡਾ ਚੁੱਕਣ ਵਾਲਾ ਬੱਚਾ ਲੱਤ ਹੇਠੋਂ ਡੰਡਾ ਵਗਾਹ ਦਿੰਦਾ ਹੈ ਤੇ ਪਹਿਲਾਂ ਦਾਈ ਦੇਣ ਵਾਲਾ ਮੁੜ ਦਾਈ ਦੇਂਦਾ ਹੈ ਪਰ ਜੇ ਦਾਈ ਦੇਣ ਵਾਲਾ ਬੱਚਾ ਡੰਡਾ ਚੁੱਕਣ ਤੋਂ ਪਹਿਲਾਂ ਕਿਸੇ ਨੂੰ ਛੂਹ ਲਵੇ ਅਤੇ ਡੰਡਾ ਚੁੱਕ ਲਵੇ ਤਾਂ ਛੂਹੇ ਜਾਣ ਵਾਲਾ ਬੱਚਾ ਦਾਈ ਦਿੰਦਾ ਹੈ ਤੇ ਪਹਿਲਾਂ ਦਾਈ ਦੇਣ ਵਾਲਾ ਬੱਚਾ ਡੰਡਾ ਲੱਤ ਹੇਠੋਂ ਵਗਾਹ ਦਿੰਦਾ ਹੈ। ਇਸ ਤਰ੍ਹਾਂ ਖੇਡ ਉੱਨੀ ਦੇਰ ਚਲਦੀ ਰਹਿੰਦੀ ਹੈ ਜਿੰਨੀ ਦੇਰ ਬੱਚੇ ਖੇਡਣਾ ਚਾਹੁਣ।
ਪਿੱਠੂ
ਪਿੱਠੂ ਨੂੰ ਛੋਟੇ ਬੱਚੇ ਬੜੇ ਚਾਅ ਨਾਲ ਖੇਡਦੇ ਹਨ। ਇਸ ਖੇਡ ਵਿਚ ਖੁੱਦੋ ਨੂੰ ਬੋਚਣ ਅਤੇ ਨਿਸ਼ਾਨੇ ਤੋਂ ਬਚਣ ਦਾ ਅਭਿਆਸ ਹੁੰਦਾ ਹੈ। ਇਸ ਖੇਡ ਵਿਚ ਵੀ ਦੂਸਰੀਆਂ ਖੇਡਾਂ ਵਾਂਗ ਖਿਡਾਰੀਆਂ ਦੀ ਗਿਣਤੀ ਨਿਯਮਿਤ ਨਹੀਂ ਹੁੰਦੀ। ਆਮ ਤੌਰ ਤੇ ਇਹ ਖੇਡ ਬੱਚੇ ਟੋਲੀਆਂ ਬਣਾ ਕੇ ਖੇਡਦੇ ਹਨ। ਇਕ ਟੋਲੀ ਵਿਚ ਦੋ ਤੋਂ ਚਾਰ ਤੱਕ ਖਿਡਾਰੀ ਹੁੰਦੇ ਹਨ।
ਖੇਡ ਦੇ ਮੈਦਾਨ ਵਿਚ ਚਾਰ ਜਾਂ ਪੰਜ ਛੋਟੀਆਂ-ਛੋਟੀਆਂ ਇੱਟਾਂ ਜਾਂ ਠੀਕਰੀਆਂ ਦੀ ਇੱਕ ਪਾਲ ਖੜ੍ਹੀ ਕਰ ਲਈ ਜਾਂਦੀ ਹੈ। ਇਸ ਪਾਲ ਤੋਂ ਡੇਢ ਦੋ ਮੀਟਰ ਦੀ ਵਿਥ ‘ਤੇ ਇਕ ਲੀਕ ਖਿੱਚ ਕੇ ਪਾਲ ਨੂੰ ਖੁੱਦੋ ਨਾਲ ਡੇਗਣ ਲਈ ਹੱਦ ਨੀਯਤ ਕਰ ਲਈ ਜਾਂਦੀ ਹੈ। ਵਾਰੀ ਲੈਣ ਵਾਲਾ ਖਿਡਾਰੀ ਇਸ ਲਕੀਰ ਦੇ ਪਿੱਛੇ ਖੜੋ ਕੇ ਖੁੱਦੋ ਨਾਲ ਨਿਸ਼ਾਨਾ ਲਾ ਕੇ ਇੱਟਾਂ ਦੀ ਪਾਲ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹੈ ਅਤੇ ਵਿਰੋਧੀ ਖਿਡਾਰੀ ਖੁੱਦੋ ਨੂੰ ਦੂਰ ਜਾਣ ਤੋਂ ਰੋਕਣ ਲਈ ਪਾਲ ਦੇ ਪਿੱਛੇ ਖੜ੍ਹਾ ਹੋ ਜਾਂਦਾ ਹੈ। ਜੇ ਇੱਟਾਂ ਦੀ ਪਾਲ ਨੂੰ ਖੁੱਦੋ ਨਾ ਲੱਗੇ ਤਾਂ ਵਿਰੋਧੀ ਖਿਡਾਰੀ ਖੁੱਦੋ ਨੂੰ ਟੱਪਾ ਲੈਣ ਤੋਂ ਪਿੱਛੋਂ ਬੋਚ ਨਾ ਸਕੇ ਤਾਂ ਵਾਰੀ ਲੈਣ ਵਾਲਾ ਖਿਡਾਰੀ ਸ੍ਰੋਤ ਖੁੱਦੋ ਨਾਲ ਪਾਲ ਦਾ ਨਿਸ਼ਾਨਾ ਲਾਉਂਦਾ ਹੈ। ਪਾਲ ਦੇ ਡਿੱਗ ਜਾਣ ‘ਤੇ ਖੁੱਦੋ ਮਾਰਨ ਵਾਲਾ ਖਿਡਾਰੀ ਪਾਲ ਬਣਨ ਤੋਂ ਪਹਿਲਾਂ ਖੁੱਦੋ ਨਾਲ ਪਾਲ ਬਣਾਉਣ ਵਾਲੇ ਖਿਡਾਰੀ ਦਾ ਨਿਸ਼ਾਨਾ ਲਾਉਂਦਾ ਹੈ। ਜੇ ਪਾਲ ਬਣਾਉਣ ਵਾਲਾ ਖੁੱਦੋ ਲੱਗਣ ਤੋਂ ਪਹਿਲਾਂ-ਪਹਿਲਾਂ ਪਾਲ ਖੜ੍ਹੀ ਕਰ ਦੇਵੇ ਤਾਂ ਉਸ ਦੀ ਇੱਕ ਵਾਰੀ ਹੋਰ ਵਧ ਜਾਂਦੀ ਹੈ। ਵਿਰੋਧੀ ਖਿਡਾਰੀ ਪਾਲ ਬਣਾਉਂਦੇ ਖਿਡਾਰੀ ਦਾ ਨਿਸ਼ਾਨਾ ਬਣਾ ਲੈਂਦਾ ਹੈ ਤਾਂ ਉਸ ਦੀ ਵਾਰੀ ਆ ਜਾਂਦੀ ਹੈ। ਟੱਪਾ ਲੈਣ ਪਿੱਛੋਂ ਗੇਂਦ ਬੋਚੇ ਜਾਣ ਉੱਤੇ ਵੀ ਗੇਂਦ ਮਾਰਨ ਵਾਲੇ ਦੀ ਵਾਰੀ ਜਾਂਦੀ ਰਹਿੰਦੀ ਹੈ। ਇਸ ਤਰ੍ਹਾਂ ਖਿਡਾਰੀਆਂ ਦੀਆਂ ਵਾਰੀਆਂ ਬਦਲਦੀਆਂ ਰਹਿੰਦੀਆਂ ਹਨ।
ਲੁਕਣ ਮੀਚੀ
ਇਸ ਖੇਡ ਵਿਚ ਵੀ ਬੱਚੇ ਇੱਕ ਟੋਲੀ ਬਣਾ ਕੇ ਖੇਡਦੇ ਹਨ। ਪੁੱਗਣ ਪ੍ਰਕਿਰਿਆ ਹੋਣ ਤੋਂ ਬਾਅਦ ਇੱਕ ਦੇ ਸਿਰ ਦਾਈ ਆ ਜਾਂਦੀ ਹੈ। ਜਿਸ ਦੇ ਸਿਰ ਦਾਈ ਹੁੰਦੀ ਹੈ ਉਸ ਨੂੰ ਟੋਲੀ ਦੇ ਦੂਸਰੇ ਬੱਚੇ ਅੱਖਾਂ ਮੀਚਣ ਲਈ ਆਖਦੇ ਹਨ। ਅੱਖਾਂ ਮੀਚ ਕੇ ਦਾਈ ਵਾਲਾ ਬੱਚਾ ਆਪਣੀਆਂ ਅੱਖਾਂ ਉੱਪਰ ਆਪਣੇ ਹੱਥ ਰੱਖ ਲੈਂਦਾ ਹੈ ਤੇ ਦੂਸਰੇ ਬੱਚੇ ਆਪੋ ਆਪਣੀ ਥਾਂ ਲੁਕ ਜਾਂਦੇ ਹਨ। ਲੁਕਣ ਤੋਂ ਬਾਅਦ ਮਿਥਿਆ ਹੋਇਆ ਬੱਚਾ ਆਪਣੀ ਆਵਾਜ਼ ਵਿਚ ਦਾਈ ਵਾਲੇ ਨੂੰ ਲੱਭਣ ਲਈ ਆਖਦਾ ਹੈ ਤੇ ਫਿਰ ਚੁੱਪ ਹੋ ਜਾਂਦਾ ਹੈ। ਦਾਈ ਵਾਲਾ ਬੱਚਾ ਥਾਂ-ਥਾਂ ਲੁਕੇ ਹੋਏ ਬੱਚਿਆਂ ਨੂੰ ਭਾਲਦਾ ਹੈ। ਜਦ ਕੋਈ ਬੱਚਾ ਉਸ ਨੂੰ ਲੱਭ ਜਾਂਦਾ ਹੈ ਤਾਂ ਉਹ ਉੱਚੀ ਉੱਚੀ ਆਖਦਾ ਹੈ ‘ਲੱਭ ਲਿਆ ਬਈਓ । ਫਿਰ ਉਹ ਵਾਰੀ-ਵਾਰੀ ਸਾਰਿਆਂ ਨੂੰ ਲੱਭਦਾ ਹੈ। ਜਦੋਂ ਸਾਰੇ ਬੱਚੇ ਲੱਭ ਜਾਣ ਤਾਂ ਸਭ ਤੋਂ ਪਹਿਲਾਂ ਲੱਭੇ ਬੱਚੇ ਸਿਰ ਦਾਈ ਆ ਜਾਂਦੀ ਹੈ। ਜੇਕਰ ਸਾਰੇ ਬੱਚੇ ਨਾ ਲੱਭੇ ਹੋਣ ਤੇ ਕੋਈ ਲੁਕਿਆ ਹੋਇਆ ਬੱਚਾ ਦਾਈ ਵਾਲੇ ਬੱਚੇ ਨੂੰ ਮਗਰ ਦੀ ਆ ਕੇ ਥੱਪਾ ਬੋਲ ਦੇਵੇ ਤਾਂ ਦਾਈ ਫੇਰ ਉਸੇ ਬੱਚੇ ਨੂੰ ਦੇਣੀ ਪੈਂਦੀ ਹੈ ਪਰ ਜੇਕਰ ਦਾਈ ਵਾਲੇ ਬੱਚੇ ਤੋਂ ਕੋਈ ਲੁਕਿਆ ਹੋਇਆ ਬੱਚਾ ਨਾ ਲੱਭਿਆ ਜਾਵੇ ਤਾਂ ਉਹ ਭਿਆ ਆਖ ਕੇ ਹਾਰ ਕਬੂਲ ਕਰ ਲੈਂਦਾ ਹੈ।
ਦਾਈ-ਦੁੱਕੜ
ਪੁੱਗਣ ਤੋਂ ਬਾਅਦ ਜਦ ਇਕ ਬੱਚੇ ਸਿਰ ਦਾਈ ਆ ਜਾਂਦੀ ਹੈ ਤਾਂ ਦੂਸਰੇ ਬੱਚੇ ਦਾਈ ਵਾਲੇ ਬੱਚੇ ਨੂੰ ਕੁਝ ਦੂਰੀ ‘ਤੇ ਪਈ ਕਿਸੇ ਚੀਜ਼ ਨੂੰ ਹੱਥ ਲਾਉਣ ਲਈ ਆਖਦੇ ਹਨ ਤੇ ਆਪ ਭੱਜ ਜਾਂਦੇ ਹਨ। ਦਾਈ ਵਾਲੇ ਬੱਚੇ ਨੇ ਦੱਸੀ ਚੀਜ਼ ਨੂੰ ਹੱਥ ਲਾ ਕੇ ਫੇਰ ਟੋਲੀ ਵਾਲੇ ਕਿਸੇ ਬੱਚੇ ਨੂੰ ਛੂਹਣਾ ਹੁੰਦਾ ਹੈ। ਜਦ ਨੂੰ ਉਹ ਹੱਥ ਲਾ ਕੇ ਮੁੜਦਾ ਹੈ ਤਾਂ ਦੂਸਰੇ ਬੱਚੇ ਭੱਜ ਕੇ ਦੂਰ ਨਿਕਲ ਜਾਂਦੇ ਹਨ। ਦਾਈ ਵਾਲਾ ਬੱਚਾ ਉਹਨਾਂ ਨੂੰ ਛੂਹਣ ਲਈ ਮਗਰ-ਮਗਰ ਭੱਜਦਾ ਹੈ। ਜੇ ਕੋਈ ਬੱਚਾ ਉਸ ਦੇ ਹੱਥ ਆ ਜਾਵੇ ਤਾਂ ਉਸ ਦੀ ਦਾਈ ਹੱਥ ਆਉਣ ਵਾਲੇ ਸਿਰ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਖੇਡ ਖੇਡਣ ਦੀ ਚਾਲ ਮੁੜ ਸ਼ੁਰੂ ਹੋ ਜਾਂਦੀ ਹੈ। ਇਸ ਖੇਡ ਵਿਚ ਵੀ ਸਮੇਂ ਤੇ ਖਿਡਾਰੀਆਂ ਦੀ ਕੋਈ ਸੀਮਾ ਨਹੀਂ ਹੁੰਦੀ।`
ਬਾਂਦਰ-ਕੀਲਾ (ਕਿੱਲਾ)
ਇਸ ਖੇਡ ਵਿਚ ਕਿੱਲੇ ਨਾਲ ਰੱਸੀ ਬੰਨ੍ਹ ਕੇ ਇੱਕ ਬੱਚੇ ਨੂੰ ਫੜਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇੱਕ ਬੱਚਾ ਬਾਂਦਰ ਬਣ ਕੇ ਕਿੱਲੇ ਨਾਲ ਬੱਝ ਜਾਂਦਾ ਹੈ। ਖੇਡ ਦੌਰਾਨ ਬਾਂਦਰ ਬਣੇ ਬੱਚੇ ਨੇ ਰੱਸੀ ਨੂੰ ਛੱਡਣਾ ਨਹੀਂ ਹੁੰਦਾ। ਦੂਸਰੇ ਖਿਡਾਰੀ ਆਪਣੀਆਂ ਚੱਪਲਾਂ, ਬੂਟ ਉਤਾਰ ਕੇ ਕਿੱਲੇ ਦੇ ਨਾਲ ਰੱਖ ਦਿੰਦੇ ਹਨ। ਬਾਂਦਰ ਨੇ ਇਹਨਾਂ ਜੁੱਤੀਆਂ ਦੀ ਰਾਖੀ ਕਰਨੀ ਹੁੰਦੀ ਹੈ ਤੇ ਦੂਸਰੇ ਖਿਡਾਰੀਆਂ ਨੇ ਇਨ੍ਹਾਂ ਜੁੱਤੀਆਂ ਨੂੰ ਚੁੱਕਣਾ ਹੁੰਦਾ ਹੈ।
ਖਿਡਾਰੀ ਬੱਚੇ ਬਾਂਦਰ ਦੇ ਆਲੇ-ਦੁਆਲੇ ਹੋ ਕੇ ਜੁੱਤੀਆਂ ਚੁੱਕਣ ਦਾ ਯਤਨ ਕਰਦੇ ਹਨ। ਬਾਂਦਰ ਨੇ ਇਹਨਾਂ ਨੂੰ ਛੂਹਣਾ ਹੁੰਦਾ ਹੈ ਤੇ ਨਾਲ ਜੁੱਤੀਆਂ ਦੀ ਰਾਖੀ ਵੀ ਕਰਨੀ ਹੁੰਦੀ ਹੈ। ਜੇ ਬਾਂਦਰ ਬਣਿਆ ਬੱਚਾ ਕਿਸੇ ਖਿਡਾਰੀ ਨੂੰ ਛੂਹ ਲਵੇ ਤਾਂ ਦਾਈ ਉਸ ਦੇ ਸਿਰ ਆ ਜਾਂਦੀ ਹੈ ਤੇ ਬਾਂਦਰ ਬਣ ਕੇ ਉਹੀ ਖੇਡ ਖੇਡਦਾ ਹੈ। ਜੇਕਰ ਬਾਂਦਰ ਤੋਂ ਕੋਈ ਖਿਡਾਰੀ ਛੂਹਿਆ ਨਾ ਜਾਵੇ ਤੇ ਆਪਣੀਆਂ ਸਾਰੀਆਂ ਜੁੱਤੀਆਂ ਵੀ ਚੁਕਵਾ ਲਵੇ ਤਾਂ ਉਸ ਦੀ ਹਾਰ ਹੋ ਜਾਂਦੀ ਹੈ।
ਖਿਡਾਰੀਆਂ ਦੇ ਖੇਡਣ ਤੋਂ ਪਹਿਲਾਂ ਇੱਕ ਥਾਂ ਮਿਥੀ ਹੁੰਦੀ ਹੈ ਜਿੱਥੇ ਹਾਰੇ ਹੋਏ ਬਾਂਦਰ ਨੇ ਭੱਜ ਕੇ ਹੱਥ ਲਾਉਣਾ ਹੁੰਦਾ ਹੈ। ਉਸ ਦੇ ਹੱਥ ਲਾਉਣ ਤੱਕ ਦੂਸਰੇ ਖਿਡਾਰੀ ਉਸ ਉੱਤੇ ਜੁੱਤੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਉਦੋਂ ਤੱਕ ਮਾਰਦੇ ਰਹਿੰਦੇ ਹਨ ਜਦ ਤੱਕ ਉਹ ਭੱਜ ਕੇ ਆਪਣੀ ਮਿਥੀ ਥਾਂ ‘ਤੇ ਹੱਥ ਨਹੀਂ ਲਾਉਂਦਾ।
ਊਚ-ਨੀਚ ਦੇ ਪਾਪੜੇ
ਬੱਚੇ ਪੁੱਗ ਕੇ ਇੱਕ ਸਿਰ ਦਾਈ ਕਰ ਦਿੰਦੇ ਹਨ। ਦਾਈ ਵਾਲਾ ਬੱਚਾ ਨੀਵੇਂ ਥਾਂ ਖੜ੍ਹ ਜਾਂਦਾ ਹੈ ਤੇ ਦੂਸਰੇ ਬੱਚੇ ਉੱਚੀ ਥਾਂ ਖੜ੍ਹ ਜਾਂਦੇ ਹਨ। ਉੱਚੀ ਥਾਂ ਵਾਲੇ ਬੱਚੇ ਦਾਈ ਵਾਲੇ ਨੂੰ ਆਖਦੇ ਹਨ :
“ਊਚ-ਨੀਚ ਦੇ ਪਾਪੜੇ, ਤੂੰ ਊਚ ਲੈਣਾ ਕਿ ਨੀਚ ?”
“ਨੀਚ” ਥੱਲੇ ਵਾਲਾ ਆਵਾਜ਼ ਦਿੰਦਾ ਹੈ।
ਉਪਰਲੇ ਫੇਰ ਬੋਲਦੇ ਹਨ “ਬਿੱਲੀ ਮਗਰ?”
ਪੂਛ
ਉੱਪਰੋਂ ਫੇਰ ਆਵਾਜ਼ ਆਉਂਦੀ ਹੈ
“ਊਚ-ਨੀਚ ਦੇ ਪਾਪੜੇ ਤੂੰ ਨਦੀ ਲੈਣੀ ਕਿ ਪਹਾੜ?”
“ਪਹਾੜ”
ਇਹ ਆਖ ਕੇ ਦਾਈ ਵਾਲਾ ਦੂਸਰਿਆਂ ਨੂੰ ਛੂਹਣ ਭੱਜਦਾ ਹੈ। ਜੇ ਕੋਈ ਬੱਚਾ ਛੁਹਿਆ ਜਾਵੇ ਤਾਂ ਫਿਰ ਦਾਈ ਉਸ ਬੱਚੇ ਸਿਰ ਆ ਜਾਂਦੀ ਹੈ ਜੇ ਨਾ ਛੂਹਿਆ ਜਾਵੇ ਤਾਂ ਇਹ ਖੇਡ ਖਿਡਾਰੀਆਂ ਦੇ ਥੱਕਣ ਤੱਕ ਚਾਲੂ ਰਹਿੰਦੀ ਹੈ।
ਡੀਟੀ-ਪਾੜਾ
ਬੱਚੇ ਪਹਿਲਾਂ ਜਮੀਨ ਉੱਤੇ ਇੱਕ ਵੱਡੀ ਆਇਤ ਬਣਾ ਲੈਂਦੇ ਹਨ ਫੇਰ ਉਸ ਵਿਚਕਾਰ ਇਕ ਲਕੀਰ ਖਿੱਚ ਕੇ ਉਸ ਨੂੰ ਦਸ ਹਿੱਸਿਆਂ ਵਿਚ ਵੰਡ ਕੇ ਡੱਬੇ ਬਣਾ ਲੈਂਦੇ ਹਨ, ਇੱਕ ਪਾਸੇ ਵਾਲੇ ਦੋ ਡੱਬੇ ਵੱਡੇ ਹੁੰਦੇ ਹਨ ਜਿਸ ਨੂੰ ਬੱਚੇ ਰੱਬਾ ਆਖਦੇ ਹਨ। ਵਿਚਕਾਰਲੀ ਲਕੀਰ ਦਸ ਡੱਬਿਆਂ ਨੂੰ ਦੋ ਹਿੱਸਿਆਂ ਵਿਚ ਵੰਡ ਦਿੰਦੀ ਹੈ। ਇਹਨਾਂ ਦੋਹਾਂ ਖ਼ਾਨਿਆਂ ਵਿਚ ਇੱਕੋ ਸਮੇਂ ਦੋ ਬੱਚੇ ਖੇਡਦੇ ਹਨ।
ਦੋਵੇਂ ਬੱਚੇ ਆਪਣੇ ਆਪਣੇ ਪਹਿਲੇ ਨੰਬਰ ਦੇ ਡੱਬੇ ਵਿਚ ਡੀਟੀ ਨੂੰ ਸੁੱਟਦੇ ਹਨ ਫੇਰ ਇੱਕ ਲੱਤ ਉੱਪਰ ਨੂੰ ਚੁੱਕ ਕੇ ਦੂਸਰੀ ਲੱਤ ਤੇ ਛੜੱਪੇ ਲਾਉਂਦੇ ਪੰਜਵੇਂ ਡੱਬੇ ਵਿੱਚੋਂ ਮੁੜ ਕੇ ਜਦ ਪਹਿਲੇ ਡੱਬੇ ਵਿਚ ਮੁੜ ਆਉਂਦੇ ਹਨ ਤਾਂ ਉਸ ਡੱਬੇ ਵਿੱਚੋਂ ਉਸ ਨੇ ਛੜੱਪੇ ਲਾਉਣ ਵਾਲੇ ਪੈਰ ਨਾਲ ਡੀਟੀ ਨੂੰ ਡੱਬੇ ਤੋਂ ਬਾਹਰ ਕੱਢਣਾ ਹੁੰਦਾ ਹੈ। ਇਹ ਖੇਡਦੇ ਸਮੇਂ ਖਿਡਾਰੀ ਦਾ ਪੈਰ ਜਾਂ ਡੀਟੀ ਕਿਸੇ ਲਕੀਰ ਨੂੰ ਨਹੀਂ ਲੱਗਣੀ ਚਾਹੀਦੀ। ਪਹਿਲੇ ਡੱਬੇ ਵਿੱਚੋਂ ਪਾਸ ਹੋਣ ਤੇ ਫੇਰ ਡੀਟੀ ਦੂਸਰੇ ਡੱਬੇ ਵਿਚ ਸੁੱਟੀ ਜਾਂਦੀ ਹੈ। ਸਾਰੇ ਡੱਬੇ ਪਾਸ ਹੋਣ ਤੋਂ ਬਾਅਦ ਖਿਡਾਰੀ ਰੱਬਾ ਡੱਬੇ ਵਿਚ ਪਿੱਠ ਕਰਕੇ ਖੜ੍ਹ ਜਾਂਦਾ ਹੈ ਤੇ ਆਪਣੀ ਡੀਟੀ ਨੂੰ ਸਿਰ ਉੱਪਰ ਦੀ ਪਿੱਛੇ ਆਪਣੇ ਡੱਬਿਆਂ ਵਿਚ ਸੁੱਟਦਾ ਹੈ। ਜਿਸ ਡੱਬੇ ਵਿਚ ਡੀਟੀ ਡਿੱਗ ਪੈਂਦੀ ਹੈ ਉਸ ਡੱਬੇ ਵਿਚ ਖਿਡਾਰੀ ਖੇਡਦੇ ਸਮੇਂ ਖੜ੍ਹ ਕੇ ਆਰਾਮ ਕਰਨ ਦਾ ਹੱਕਦਾਰ ਹੋ ਜਾਂਦਾ ਹੈ ਪਰ ਜੇ ਡੀਟੀ ਡੱਬਿਆਂ ਤੋਂ ਬਾਹਰ ਨਿਕਲ ਜਾਵੇ ਤਾਂ ਸਾਰੀ ਖੇਡ ਰੱਦ ਹੋ ਕੇ ਦੁਬਾਰਾ ਚਾਲੂ ਹੁੰਦੀ ਹੈ।
ਕਿੱਕਲੀ ਕਲੀਰ ਦੀ
ਇਹ ਕੁੜੀਆਂ ਦੀ ਖੇਡ ਹੈ। ਇਸ ਖੇਡ ਵਿਚ ਜਿੰਨੀਆਂ ਕੁੜੀਆਂ ਚਾਹੁਣ ਭਾਗ ਲੈ ਸਕਦੀਆਂ ਹਨ। ਦੋ-ਦੋ ਕੁੜੀਆਂ ਇੱਕ ਦੂਜੀ ਦਾ ਹੱਥ ਫੜ ਕੇ ਹੌਲੀ-ਹੌਲੀ ਗੋਲ ਦਾਇਰੇ ਵਿਚ ਘੁੰਮਦੀਆਂ ਕਹਿੰਦੀਆਂ ਹਨ :
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ ਵੀਰ ਮੇਰਾ ਆਵੇਗਾ ਭਾਬੀ ਨੂੰ ਲਿਆਵੇਗਾ ਸਹੇਲੀਆਂ ਨੂੰ ਸੱਦਾਂਗੀ ਨੱਚਾਂਗੀ ਤੇ ਗਾਵਾਂਗੀ
ਜਦੋਂ ਉਹ “ਨੱਚਾਂਗੀ ਤੇ ਗਾਵਾਂਗੀ” ਕਹਿੰਦੀਆਂ ਹਨ ਤਾਂ ਉਹ ਬਹੁਤ ਛੇਤੀ ਛੇਤੀ ਭੰਬੀਰੀ ਦੀ ਤਰ੍ਹਾਂ ਘੁੰਮਦੀਆਂ ਹਨ ਅਤੇ ਉਤਨੀ ਛੇਤੀ ਉਕਤ ਪੰਗਤੀ ਨੂੰ ਗਾਈ ਜਾਂਦੀਆਂ ਹਨ। ਕੁਝ ਚਿਰ ਮਗਰੋਂ ਹੌਲੀ ਹੋ ਜਾਂਦੀਆਂ ਹਨ ਅਤੇ ਮੁੜ ਕੋਈ ਹੋਰ ਗੀਤ ਕਹਿ ਕੇ ਘੁੰਮਣ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਇਹ ਖੇਡ ਚਾਲੂ ਰਹਿੰਦੀ ਹੈ, ਜਦੋਂ ਤੱਕ ਕੁੜੀਆਂ ਥੱਕ ਨਾ ਜਾਣ।
ਅੰਨ੍ਹਾ-ਅੰਨ੍ਹੀ
ਇਹ ਵੀ ਬੱਚਿਆਂ ਦੀ ਪਿਆਰੀ ਖੇਡ ਹੈ। ਬੱਚੇ ਆਪਣੇ ਵਿੱਚੋਂ ਟਾਸ ਰਾਹੀਂ ਜਾਂ ਪੁੱਗ ਕੇ ਅੰਨ੍ਹਾ-ਅੰਨ੍ਹੀ ਚੁਣ ਲੈਂਦੇ ਹਨ। ਉਹਨਾਂ ਦੀਆਂ ਅੱਖਾਂ ਉੱਪਰ ਕੱਪੜਾ ਬੰਨ੍ਹ ਕੇ ਅੰਨ੍ਹੇ ਬਣਾ ਦਿੱਤਾ ਜਾਂਦਾ ਹੈ। ਬਾਕੀ ਸਭ ਬੱਚੇ ਉਹਨਾਂ ਦੇ ਆਲੇ-ਦੁਆਲੇ ਘੇਰਾ ਘੱਤ ਕੇ ਬੈਠ ਜਾਂਦੇ ਹਨ। ਇਸ ਗੋਲ ਦਾਇਰੇ ਵਿਚ ਇੱਕ ਵਾਰ ਅੰਨ੍ਹਾ-ਅੰਨ੍ਹੀ ਨੂੰ ਮਿਲਾ ਦਿੱਤਾ ਜਾਂਦਾ। ਹੈ, ਫੇਰ ਉਹ ਵੱਖ-ਵੱਖ ਹੋ ਜਾਂਦੇ ਹਨ। ਵੱਖ ਹੋ ਕੇ ਫੇਰ ਇੱਕ-ਦੂਜੇ ਨੂੰ ਤਲਾਸ਼ਣ ਲਗਦੇ ਹਨ। ਕਈ ਵਾਰ ਉਹ ਇੱਕ-ਦੂਜੇ ਕੋਲ ਦੀ ਲੰਘ ਜਾਂਦੇ ਹਨ ਪਰ ਮਿਲਦੇ ਨਹੀਂ। ਇਸ ਤਰ੍ਹਾਂ ਨੇੜੇ ਹੋ ਕੇ ਲੰਘਣ ਦੀ ਘਟਨਾ ਸਮੇਂ ਦੂਸਰੇ ਬੱਚੇ ਤਾੜੀਆਂ ਮਾਰ-ਮਾਰ ਹਸਦੇ ਹਨ। ਅੰਨ੍ਹਾ-ਅੰਨ੍ਹੀ ਇੱਕ ਦੂਸਰੇ ਨੂੰ ਭਾਲਦੇ ਭਾਲਦੇ ਜੇ ਦਾਇਰੇ ਤੋਂ ਪਾਰ ਲੰਘ ਜਾਣ ਤਾਂ ਦੂਸਰੇ ਬੱਚੇ ਤਾੜੀਆਂ ਮਾਰ ਕੇ ਉਹਨਾਂ ਦੀ ਗ਼ਲਤੀ ਦਾ ਅਹਿਸਾਸ ਕਰਵਾਉਂਦੇ ਹਨ। ਤਾੜੀਆਂ ਸੁਣ ਕੇ ਉਹ ਫੇਰ ਅੰਦਰ ਨੂੰ ਆਉਣ ਲਗਦੇ ਹਨ। ਜੇ ਕਿਸੇ ਬੱਚੇ ਉੱਤੇ ਚੜ੍ਹ ਜਾਣ ਤਾਂ ਬੱਚੇ ਫਿਰ ਤਾੜੀਆਂ ਮਾਰ ਕੇ ਹਸਦੇ ਹਨ। ਇਸ ਤਰ੍ਹਾਂ ਖੇਡ ਸਮੇਂ ਹਾਸਿਆਂ ਦਾ ਮੀਂਹ ਪੈਂਦਾ ਰਹਿੰਦਾ ਹੈ। ਜਦੋਂ ਅੰਨ੍ਹਾ-ਅੰਨ੍ਹੀ ਇੱਕ ਦੂਜੇ ਨੂੰ ਲੱਭ ਲੈਂਦੇ ਹਨ ਤਾਂ ਘੁੱਟ ਕੇ ਮਿਲਦੇ ਹਨ ਤੇ ਖੇਡ ਮੁੱਕ ਜਾਂਦੀ ਹੈ। ਫੇਰ ਨਵੇਂ ਸਿਰਿਉਂ ਉਸੇ ਤਰ੍ਹਾਂ ਹੀ ਚਲਦੀ ਰਹਿੰਦੀ ਹੈ।
ਗੁੱਲੀ ਡੰਡਾ
ਹਰ ਪੰਜਾਬੀ ਬੱਚਾ ਇਹ ਖੇਡ ਖੇਡ ਕੇ ਹੀ ਜਵਾਨ ਹੁੰਦਾ ਹੈ। ਇਸ ਖੇਡ ਵਿਚ ਇੱਕ ਗੁੱਲੀ ਹੁੰਦੀ ਹੈ ਤੇ ਦੂਸਰਾ ਡੰਡਾ। ਗੁੱਲੀ ਤਕਰੀਬਨ ਛੇ ਇੰਚ ਡੰਡੇ ਦੀ ਘੜੀ ਹੁੰਦੀ ਹੈ ਜਿਸ ਦੇ ਦੋਵੇਂ ਪਾਸੇ ਨੋਕਦਾਰ ਹੁੰਦੇ ਹਨ। ਡੰਡਾ ਡੇਢ ਕੁ ਫੁੱਟ ਦਾ ਹੁੰਦਾ ਹੈ। ਇਹਨਾਂ ਦੋਹਾਂ ਖੇਡ ਯੰਤਰਾਂ ਦੀ ਲੰਬਾਈ ਬੱਚੇ ਆਪਣੇ ਹਿਸਾਬ ਨਾਲ ਕਰਦੇ ਹਨ।
ਇਸ ਖੇਡ ਵਿੱਚ ਇੱਕੋ ਸਮੇਂ ਦੋ ਬੱਚੇ ਵੀ ਖੇਡ ਸਕਦੇ ਹਨ ਤੇ ਬਹੁਤੇ ਵੀ, ਜਦ ਦੋ ਬੱਚੇ ਖੇਡਦੇ ਹਨ ਤਾਂ ਦੂਸਰੇ ਬੱਚੇ ਟੋਲੀਆਂ ਬਣਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਪਹਿਲਾਂ ਖੇਡਣ ਵਾਲੇ ਡੰਡੇ ਨਾਲ ਹੀ ਗਿੱਠ ਕੁ ਦੀ ਲੰਬੀ ਲੀਕ ਪੁੱਟ ਲਈ ਜਾਂਦੀ ਹੈ ਜਿਸ ਨੂੰ ਰਾਬ ਆਖਿਆ ਜਾਂਦਾ ਹੈ। ਮੋਢੀ ਬੱਚਾ ਇਸ ਰਾਬ ਉੱਤੇ ਆਪਣੀ ਗੁੱਲੀ ਨੂੰ ਰੱਖਦਾ ਹੈ। ਤੇ ਉਸ ਵਿਚ ਡੰਡਾ ਪਾ ਲੈਂਦਾ ਹੈ। ਪੂਰੇ ਜ਼ੋਰ ਨਾਲ ਡੰਡੇ ‘ਤੇ ਰੱਖੀ ਗੁੱਲੀ ਨੂੰ ਦੂਰ ਸੁੱਟਣ ਲਈ ਉਛਾਲਦਾ ਹੈ ਤੇ ਅੱਗੇ ਖੜ੍ਹਾ ਖਿਡਾਰੀ ਗੁੱਲੀ ਨੂੰ ਬੋਚਣ ਦਾ ਯਤਨ ਕਰਦਾ ਹੈ। ਜੇ ਉਹ ਗੁੱਲੀ ਨੂੰ ਬੋਚ ਲੈਂਦਾ ਹੈ ਤਾਂ ਉੱਲ ਦੇਣ ਵਾਲੇ ਖਿਡਾਰੀ ਦੀ ਵਾਰੀ ਖਤਮ ਹੋ ਜਾਂਦੀ ਹੈ। ਇਸ ਨੂੰ ਮਰ ਗਿਆ ਖਿਡਾਰੀ ਆਖਦੇ ਹਨ। ਜੇ ਅੱਗੇ ਖੜ੍ਹੇ ਖਿਡਾਰੀ ਬੱਚੇ ਤੋਂ ਗੁੱਲੀ ਨਾ ਬੁੱਚੀ ਜਾਵੇ ਤੇ ਗੁੱਲੀ ਧਰਤੀ ਉੱਪਰ ਡਿੱਗ ਪਵੇ ਤਾਂ ਦਾਈ ਦੇਣ ਵਾਲਾ ਗੁੱਲੀ ਡਿਗਣ ਵਾਲੀ ਥਾਂ ਤੋਂ ਹੀ ਰਾਬ ਉੱਤੇ ਪਏ ਡੰਡੇ ਨੂੰ ਗੁੱਲੀ ਦਾ ਨਿਸ਼ਾਨਾ ਬਣਾਉਂਦਾ ਹੈ। ਜੇਕਰ ਗੁੱਲੀ ਡੰਡੇ ਨੂੰ ਲੱਗ ਜਾਵੇ ਤਾਂ ਖੇਡ ਰਹੇ ਖਿਡਾਰੀ ਦੀ ਵਾਰੀ ਖਤਮ ਹੋ ਜਾਂਦੀ ਹੈ। ਜੇਕਰ ਗੁੱਲੀ ਡੰਡੇ ਨੂੰ ਨਾ ਵੱਜੇ ਤਾਂ ਉਹ ਉਸੇ ਡੰਡੇ ਨਾਲ ਗੁੱਲੀ ਨੂੰ ਬੁੜ੍ਹਕਾ ਕੇ ਡੰਡੇ ਨਾਲ ਟੁੱਲ ਲਾਉਂਦਾ ਹੈ। ਇਹ ਕਿਰਿਆ ਓਨੀ ਦੇਰ ਚਲਦੀ ਹੈ ਜਿੰਨੀ ਦੇਰ ਟੁੱਲ ਵੱਜਦੇ ਜਾਣ। ਇਸ ਸਮੇਂ ਦੌਰਾਨ ਦਾਈ ਦੇਣ ਵਾਲਾ ਗੁੱਲੀ ਨੂੰ ਬੁੱਚਣ ਦਾ ਯਤਨ ਕਰਦਾ ਹੈ ਜੇ ਉਹ ਗੁੱਲੀ ਨੂੰ ਬੁੱਚ ਲਵੇ ਤਾਂ ਖੇਡ ਰਿਹਾ ਬੱਚਾ ਮਰਿਆ ਗਿਣਿਆ ਜਾਂਦਾ ਹੈ। ਇਸ ਖੇਡ ਨੂੰ ਜੇ ਦੋ ਬੱਚੇ ਖੇਡਣ ਤਾਂ ਆਪਣੀ ਮਰਜੀ ਮੁਤਾਬਕ ਖਤਮ ਕਰ ਦਿੰਦੇ ਹਨ ਜੇ ਇੱਕ ਟੋਲੀ ਦੇ ਰੂਪ ਵਿਚ ਖੇਡਦੇ ਹੋਣ ਤਾਂ ਇੱਕ ਟੋਲੀ ਦੇ ਸਾਰੇ ਬੱਚੇ ਮਰਿਆਂ ਤੋਂ ਹੀ ਖੇਡ ਖਤਮ ਹੁੰਦੀ ਹੈ।
ਈਂਗਣ-ਮੀਂਗਣ
ਇਸ ਖੇਡ ਵਿਚ ਬੱਚਿਆਂ ਦੀ ਗਿਣਤੀ ਆਪਣੀ ਮਰਜੀ ਮੁਤਾਬਕ ਹੁੰਦੀ ਹੈ। ਬੱਚੇ ਗੋਲ-ਕੁੰਡਲ ਬਣਾ ਕੇ ਧਰਤੀ ਉੱਪਰ ਬੈਠ ਜਾਂਦੇ ਹਨ । ਸਾਰੇ ਬੱਚੇ ਆਪਣੇ ਹੱਥਾਂ ਨੂੰ ਧਰਤੀ ਉੱਪਰ ਪੁੱਠਾ ਮਾਰ ਲੈਂਦੇ ਹਨ, ਫੇਰ ਇੱਕ ਬੱਚਾ ਹੱਥ ਦੇ ਪੁੱਠਿਆਂ ਪੰਜਿਆਂ ‘ਤੇ ਖੇਡ ਸ਼ੁਰੂ ਕਰ ਦਿੰਦਾ ਹੈ। ਉਹ ਕਵਿਤਾ ਪਾਠ ਕਰਦਾ ਹਰ ਪੰਜੇ ਨੂੰ ਇੱਕ ਸ਼ਬਦ ਦਿੰਦਾ ਹੈ।
ਈਂਗਣ-ਮੀਂਗਣ ਤਲੀ ਤਲੀਂਗਣ
ਤਾਰਾ ਮੀਰਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਪੱਤਰਾ
ਪੱਤਰਾਂ ਵਾਲੇ ਘੋੜੇ ਆਏ
ਹੱਥ ਕਤਾਲੀ
ਪੈਰ ਕਤਾਲੀ
ਨਿਕਲ ਬਾਲਿਆ ਤੇਰੀ ਵਾਰੀ।
ਜਿਸ ਪੁੱਠੇ ਪੰਜੇ ‘ਤੇ ‘ਵਾਰੀ’ ਸ਼ਬਦ ਆ ਜਾਂਦਾ ਹੈ ਉਹ ਬੱਚਾ ਆਪਣੇ ਪੰਜੇ ਨੂੰ ਸਿੱਧਾ ਕਰ ਲੈਂਦਾ ਹੈ। ਖੇਡ ਫੇਰ ਦੂਸਰੀ ਵਾਰ ਈਂਗਣ-ਮੀਂਗਣ ਨਾਲ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਦੀ ਤਰ੍ਹਾਂ ਫੇਰ ਜਦ ਕਵਿਤਾ ਦਾ ਅਖੀਰਲਾ ਸ਼ਬਦ ‘ਵਾਰੀ’ ਆਉਂਦਾ ਹੈ ਤਾਂ ਉਹ ਪੰਜਾ ਵੀ ਸਿੱਧਾ ਕਰ ਲੈਂਦਾ ਹੈ। ਇਸ ਤਰ੍ਹਾਂ ਜਦ ਅਖੀਰ ਤੇ ਇੱਕ ਬੱਚੇ ਦਾ ਪੰਜਾ ਪੁੱਠਾ ਰਹਿ ਜਾਂਦਾ ਹੈ, ਉਸ ਨੂੰ ਹਾਰਿਆ ਮੰਨਿਆ ਜਾਂਦਾ ਹੈ। ਹਾਰਿਆ ਬੱਚਾ ਮਿਥੀ ਥੋੜ੍ਹੀ ਦੂਰੀ ਤੇ ਚਲਾ ਜਾਂਦਾ ਹੈ ਜਿੱਥੋਂ ਉਹ ਸਭ ਤੋਂ ਪਹਿਲਾਂ ਜਿੱਤੇ ਬੱਚੇ ਨੂੰ ਆਪਣੀ ਪਿੱਠ ‘ਤੇ ਬੈਠਾ ਕੇ ਲਿਆਉਂਦਾ ਹੈ।
ਇਤਲੀ-ਮਿਤਲੀ
ਇਹ ਖੇਡ ਵੀ ਈਂਗਣ-ਮੀਂਗਣ ਦੀ ਖੇਡ ਨਾਲ ਮਿਲਦੀ ਜੁਲਦੀ ਖੇਡ ਹੈ, ਸਿਰਫ ਕਵਿਤਾ ਦਾ ਵਖਰੇਵਾਂ ਹੁੰਦਾ ਹੈ। ਇਸ ਖੇਡ ਮੌਕੇ ਈਂਗਣ-ਮੀਂਗਣ ਦੀ ਥਾਂ ਇਹ ਕਵਿਤਾ ਦਾ ਪਾਠ ਹੁੰਦਾ ਹੈ।
ਇਤਲੀ-ਮਿਤਲੀ
ਚੌੜੇ ਕੰਨ
ਬਾਗ਼ਾਂ ਵਿਚ ਖੜੋਤੀ ਜੰਨ
ਜੰਨ ਨੇ ਪੁੱਛਿਆ
ਕਿਹੜਾ ਰਾਹ
ਬੱਜੇ ਢੋਲਕੀ
ਤੇਰੇ ਵੀਰ ਦਾ ਵਿਆਹ
ਅਖੀਰ ‘ਤੇ ਕੁੜੀਆਂ ਆਪਣੇ ਕੰਨ ਫੜ ਕੇ ਆਖਦੀਆਂ ਹਨ :
ਤੱਤਾ ਖੁਰਚਨਾ
ਜੰਗ ਜਲੇਬੀ
ਮੂੰਗਰਿਆਂ ਦੀ ਦਾਲ
ਇਸ ਖੇਡ ਵਿਚ ਵੀ ਬੱਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ, ਉਹ ਆਪਣੀ ਇੱਛਾ ਮੁਤਾਬਕ ਇਕੱਠੇ ਹੋ ਕੇ ਇਕ ਚੱਕਰ ਬਣਾ ਕੇ ਉਸ ਉੱਪਰ ਬੈਠ ਜਾਂਦੇ ਹਨ। ਇਹਨਾਂ ਵਿੱਚੋਂ ਇੱਕ ਬੱਚਾ ਚੱਕਰ ਵਿਚ ਖੜ੍ਹਾ ਹੋ ਕੇ ਕਵਿਤਾ ਉਚਾਰਣ ਕਰਦਾ ਹੈ :-
ਮੂੰਗਰਿਆਂ ਦੀ ਦਾਲ ਕੁੜੇ
ਕਚਹਿਰੀ ਡੰਡਾ ਲਾਲ ਕੁੜੇ
ਮੈਂ ਬਹਿਨੀ ਆਂ
ਤੁਸੀਂ ਉੱਠੋ ਕੁੜੇ
ਇਹ ਕਵਿਤਾ ਪੜ੍ਹ ਕੇ ਖੜ੍ਹੀ ਕੁੜੀ ਬੈਠ ਜਾਂਦੀ ਹੈ ਤੇ ਬੈਠੀਆਂ ਕੁੜੀਆਂ ਖੜ੍ਹੀਆਂ ਹੋ। ਕੇ ਫੇਰ ਉਪਰੋਕਤ ਕਵਿਤਾ ਨੂੰ ਬੋਲਦੀਆਂ ਹਨ। ਇਸ ਤਰ੍ਹਾਂ ਵਾਰੀ-ਵਾਰੀ ਕਵਿਤਾ ਪੜ੍ਹਨ ਤੇ ਬੈਠਣ, ਉੱਠਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਜਿੰਨਾ ਚਾਹੁਣ ਬੱਚੇ ਆਪਣੀ ਖੇਡ ਓਨਾ ਚਿਰ ਚਾਲੂ ਰੱਖ ਸਕਦੇ ਹਨ।
ਗੋਗਾ ਰਾਣੀ
ਇਸ ਖੇਡ ਵਿਚ ਬੱਚੇ ਕਲੰਗੜੀਆਂ ਪਾ ਕੇ ਇਕ ਗੋਲ ਚੱਕਰ ਬਣਾ ਲੈਂਦੇ ਹਨ। ਇੱਕ ਬੱਚਾ ਇਹਨਾਂ ਦੇ ਵਿਚਕਾਰ ਖੜ੍ਹਾ ਹੁੰਦਾ ਹੈ। ਕਲੰਗੜੀਆਂ ਪਾਈ ਖੜ੍ਹੇ ਬੱਚੇ ਵਿਚਕਾਰ ਖੜ੍ਹੇ ਬੱਚੇ ਨੂੰ ਪੁੱਛਦੇ ਹਨ
“ਗੋਗਾ ਰਾਣੀ ਕਿੱਡਾ-ਕਿੱਡਾ ਪਾਣੀ”
ਵਿਚਕਾਰ ਖੜ੍ਹਾ ਬੱਚਾ ਆਪਣੇ ਗਿੱਟਿਆਂ ਤੇ ਹੱਥ ਲਾ ਕੇ ਬੋਲਦਾ ਹੈ।
“ਐਡਾ ਐਡਾ ਪਾਣੀ”।
ਦੂਸਰੇ ਬੱਚੇ ਫੇਰ ਬੋਲਦੇ ਹਨ “ਗੋਗਾ ਰਾਣੀ ਕਿੱਡਾ-ਕਿੱਡਾ ਪਾਣੀ”।
ਵਿਚਕਾਰ ਖੜ੍ਹਾ ਬੱਚਾ “ਐਡਾ ਐਡਾ ਪਾਣੀ” ਫੇਰ ਬੋਲਦਾ ਹੈ ਤੇ ਹੱਥ ਗੋਡਿਆਂ ‘ਤੇ ਲੈ ਜਾਂਦਾ ਹੈ। ਦੂਸਰੇ ਬੱਚੇ ਫੇਰ ਉਹ ਹੀ ਸਵਾਲ ਕਰਦੇ ਹਨ ਤੇ ਇਸ ਤਰ੍ਹਾਂ ਕਰਦਿਆਂ ਕਰਦਿਆ ਵਿਚਕਾਰਲੇ ਬੱਚੇ ਦੇ ਹੱਥ ਜਦ ਸਿਰ ਤੋਂ ਉੱਪਰ ਹੋ ਜਾਂਦੇ ਹਨ ਤਾਂ ਕਲੰਗੜੀ ਪਾਈ ਖੜ੍ਹੇ ਬੱਚਿਆਂ ਦੇ ਘੇਰੇ ਨੂੰ ਤੋੜਨ ਲਈ ਸ਼ਬਦ ਆਖਦਾ ਹੈ :-
ਆਹ ਦਰਵਾਜ਼ਾ ਭੰਨਾਂਗੇ
ਦੂਸਰੇ ਸਾਰੇ ਬੱਚੇ ਆਖਦੇ ਹਨ :-
ਥਾਣੇਦਾਰ ਨੂੰ ਦੱਸਾਂਗੇ
ਵਿਚਕਾਰ ਬੱਚਾ ਜੋ ਗੋਗਾ ਰਾਣੀ ਬਣਿਆ ਹੁੰਦਾ ਹੈ, ਚੱਕਰ ਦੇ ਅੰਦਰਲੇ ਪਾਸੇ ਘੁੰਮਦਾ ਰਹਿੰਦਾ ਹੈ। ਜਿੱਥੇ ਉਸ ਨੂੰ ਕਮਜ਼ੋਰ ਕਲੰਗੜੀ ਦਿਸਦੀ ਹੈ ਉਸ ਨੂੰ ਤੋੜ ਕੇ ਬਾਹਰ ਭੱਜ ਜਾਂਦਾ ਹੈ ਤੇ ਦੂਸਰੇ ਬੱਚੇ ਉਸ ਨੂੰ ਫੜਨ ਲਈ ਮਗਰ ਭੱਜ ਜਾਂਦੇ ਹਨ।
ਜਿੰਦਾ-ਕੁੰਜੀ
ਇਸ ਖੇਡ ਵਿਚ ਖਿਡਾਰੀ ਬੱਚਿਆਂ ਦੀ ਗਿਣਤੀ ਅਸੀਮਤ ਹੁੰਦੀ ਹੈ। ਪਹਿਲਾਂ ਉਹ ਪੁੱਗ ਕੇ ਇੱਕ ਸਿਰ ਦਾਈ ਕਰ ਲੈਂਦੇ ਹਨ। ਦਾਈ ਵਾਲਾ ਬੱਚਾ ਦੂਸਰੇ ਬੱਚਿਆਂ ਨੂੰ ਛੂਹਣ ਲਈ ਭੱਜਦਾ ਹੈ। ਭੱਜਦਾ-ਭੱਜਦਾ ਜਦ ਉਹ ਕਿਸੇ ਬੱਚੇ ਨੂੰ ਛੂਹ ਲੈਂਦਾ ਹੈ ਤਾਂ ਉਹ ਬੱਚਾ ਉਸੇ ਥਾਂ ਖੜ੍ਹ ਜਾਂਦਾ ਹੈ। ਇਸ ਦਾ ਭਾਵ ਹੁੰਦਾ ਹੈ ਇਸ ਨੂੰ ਜਿੰਦਾ ਲੱਗ ਗਿਆ ਹੈ ਇਸ ਲਈ ਕਿਸੇ ਪਾਸੇ ਨਹੀਂ ਜਾ ਸਕਦਾ। ਦੂਸਰੇ ਬੱਚਿਆਂ ਵਿਚ ਖੇਡਣ ਦੀ ਕਿਰਿਆ ਜਾਰੀ ਰਹਿੰਦੀ ਹੈ। ਅਣ-ਛੂਹੇ ਬੱਚੇ ਦਾਈ ਵਾਲੇ ਤੋਂ ਬਚ ਕੇ ਜਿੰਦਰਾ ਲੱਗੇ ਬੱਚੇ ਨੂੰ ਛੂਹਣ ਦੇ ਯਤਨ ਵਿਚ ਹੁੰਦੇ ਹਨ। ਜੇ ਉਹਨਾਂ ਵਿੱਚੋਂ ਕੋਈ ਛੁਹ ਦੇਵੇ ਤਾਂ ਉਸ ਦਾ ਜਿੰਦਰਾ ਖੁੱਲ੍ਹ ਗਿਆ ਮੰਨ ਲੈਂਦੇ ਹਨ ਤੇ ਖੜ੍ਹਾ ਬੱਚਾ ਫੇਰ ਦੂਸਰੇ ਬੱਚਿਆਂ ਵਿਚ ਰਲ ਜਾਂਦਾ ਹੈ। ਜੇ ਦਾਈ ਵਾਲਾ ਬੱਚਾ ਇੱਕ ਤੋਂ ਬਾਅਦ ਦੂਸਰੇ ਬੱਚੇ ਨੂੰ ਛੂਹ ਦਿੰਦਾ ਹੈ ਤਾਂ ਦਾਈ ਪਹਿਲੇ ਛੂਹੇ ਬੱਚੇ ਸਿਰ ਆ ਜਾਂਦੀ ਹੈ। ਇਸ ਤਰ੍ਹਾਂ ਇਹ ਦਾਈ ਅਗਾਹਾਂ ਦੀ ਅਗਾਹਾਂ ਤੁਰਦੀ ਰਹਿੰਦੀ ਹੈ। ਤੇ ਖੇਡ ਦਾ ਸਮਾਂ ਵੀ ਅਸੀਮਤ ਹੋ ਜਾਂਦਾ ਹੈ।
ਸਾਡਾ ਉੱਪਰਲਾ ਚੁਬਾਰਾ
ਇਸ ਖੇਡ ਨੂੰ ਚਾਰ ਕੁੜੀਆਂ ਰਲ ਕੇ ਖੇਡਦੀਆਂ ਹਨ। ਚਾਰੇ ਕੁੜੀਆਂ ਆਹਮਣੇ -ਸਾਹਮਣੇ ਬੈਠ ਕੇ ਆਪਣੇ ਹੱਥਾਂ ਨੂੰ ਇਕ ਦੂਸਰੇ ਦੇ ਹੱਥਾਂ ਵਿਚ ਦੇ ਦਿੰਦੀਆਂ ਹਨ ਤੇ ਹੱਥਾਂ ਨੂੰ ਆਪਣੇ ਕੰਧਿਆਂ ਦੇ ਬਰਾਬਰ ਲੈ ਆਉਂਦੀਆਂ ਹਨ। ਜਿਨ੍ਹਾਂ ਦੋ ਕੁੜੀਆਂ ਦੀਆਂ ਬਾਹਾਂ ਉੱਪਰਲੇ ਹਿੱਸੇ ਵਿਚ ਹੁੰਦੀਆਂ ਹਨ ਉਹਨਾਂ ਨੂੰ ਉੱਪਰਲਾ ਚੁਬਾਰਾ ਆਖਦੀਆਂ ਤੇ ਜਿਨ੍ਹਾਂ ਕੁੜੀਆਂ ਦੀਆਂ ਬਾਹਾਂ ਹੇਠਲੇ ਹਿੱਸੇ ਵਿਚ ਹੁੰਦੀਆਂ ਹਨ ਉਹਨਾਂ ਨੂੰ ਉਹ ਹੇਠਲਾ ਚੁਬਾਰਾ ਕਹਿੰਦੀਆ ਹਨ। ਇਹਨਾਂ ਕੁੜੀਆਂ ਵਿੱਚੋਂ ਇੱਕ ਜੋਟੀ ਆਖਦੀ ਹੈ :-
ਸਾਡਾ ਉੱਪਰਲਾ ਚੁਬਾਰਾ
ਅਸੀਂ ਕਾਂ ਕਬੂਤਰ ਮਾਰੇ
ਦੂਜੀਆਂ ਆਖਦੀਆਂ ਹਨ :-
ਸਾਡਾ ਹੇਠਲਾ ਚੁਬਾਰਾ
ਅਸੀਂ ਸ਼ੇਰ ਬਹਾਦਰ ਮਾਰੇ
ਫੇਰ ਪਹਿਲੀ ਜੋਟੀ ਆਪਣੀਆਂ ਬਾਹਾਂ ਨੂੰ ਹਿਲਾਉਂਦੀ ਹਿਲਾਉਂਦੀ ਆਖਦੀ ਹੈ। “ਇੰਜ ਕਰਾਂਗੇ ਇੰਜ ਕਰਾਂਗੇ” ਤੇ ਆਪਣੀਆਂ ਬਾਹਾਂ ਦੂਸਰੀ ਜੋਟੀ ਦੀ ਧੌਣ ਦੁਆਲੇ ਵਲ ਦਿੰਦੀਆਂ ਹਨ। ਇਸੇ ਤਰ੍ਹਾਂ ਦੂਸਰੀ ਜੋਟੀ ਵੀ ਆਖਦੀ ਆਖਦੀ ਆਪਣੀਆਂ ਬਾਹਾਂ ਪਹਿਲੀ ਜੋਟੀ ਦੇ ਗਲ ਵਿਚ ਪਾ ਦਿੰਦੀਆਂ ਹਨ। ਫੇਰ ਚਾਰੇ ਹੀ ਕੁੜੀਆਂ ਖੜ੍ਹੀਆਂ ਹੋ ਕੇ ਚੱਕਰ ਵਿਚ ਤੁਰਦੀਆਂ ਗਾਉਂਦੀਆਂ ਹਨ।
ਸਾਡੀ ਘੱਗਰੀ ਨੂੰ ਲੱਗ ਗਏ ਸਿਤਾਰੇ ਚਾਰੇ ਭੈਣਾਂ ਗਾਉਣ ਲੱਗੀਆਂ।
ਇਸ ਤਰ੍ਹਾਂ ਖੇਡ ਖਤਮ ਹੋ ਜਾਂਦੀ ਹੈ।
ਤਾੜਮ-ਤਾੜਾ
ਇਹ ਖੇਡ ਵੀ ਬੱਚੇ ਇੱਕ ਟੋਲੀ ਦੇ ਰੂਪ ਵਿਚ ਖੇਡਦੇ ਹਨ। ਟੋਲੀ ਵਿਚ ਬੱਚਿਆਂ ਦੀ ਗਿਣਤੀ ਅਸੀਮਿਤ ਹੁੰਦੀ ਹੈ। ਇਹ ਖੇਡ ਇੱਕ ਨਿੱਕੀ ਗੇਂਦ ਨਾਲ ਖੇਡੀ ਜਾਂਦੀ ਹੈ। ਇਹ ਗੇਂਦ ਰਬੜ ਦੀ ਵੀ ਹੋ ਸਕਦੀ ਹੈ ਤੇ ਲੀਰਾਂ ਦੀ ਵੀ ਬਣਾਈ ਜਾ ਸਕਦੀ ਹੈ ਪਰ ਇਹ ਖਿਆਲ ਰੱਖਣਾ ਪੈਂਦਾ ਹੈ ਕਿ ਉਹ ਗੇਂਦ ਜਿਸ ਨੂੰ ਬੱਚੇ ਖੁੱਦੋ ਆਖਦੇ ਹਨ, ਸਖ਼ਤ ਨਹੀਂ ਹੋਣੀ ਚਾਹੀਦੀ।
ਸਭ ਤੋਂ ਪਹਿਲਾਂ ਬੱਚਿਆਂ ਦੀ ਟੋਲੀ ਇੱਕ ਥਾਂ ਇਕੱਠੀ ਹੋ ਜਾਂਦੀ ਹੈ, ਇਹਨਾਂ ਵਿੱਚੋਂ ਜਿਸ ਬੱਚੇ ਕੋਲ ਉਹ ਖੁੱਦੋ ਹੁੰਦੀ ਹੈ ਉਹ ਉੱਪਰ ਨੂੰ ਸੁੱਟ ਦਿੰਦਾ ਹੈ। ਉੱਪਰ ਸੁੱਟੀ ਖੁੱਦੋ ਨੂੰ ਸਭ ਬੱਚੇ ਆਪਣੇ ਹੱਥਾਂ ਵਿਚ ਬੋਚਣ ਦੀ ਕੋਸ਼ਿਸ਼ ਕਰਦੇ ਹਨ, ਜੋ ਬੱਚਾ ਉਸ ਨੂੰ ਬੋਚ ਲੈਂਦਾ ਹੈ ਫੇਰ ਉਹ ਉਸ ਨੂੰ ਜਿਸ ਦੇ ਵੀ ਠੀਕ ਲੱਗੇ ਜ਼ੋਰ ਨਾਲ ਮਾਰਦਾ ਹੈ। ਅਗਲਾ ਬੱਚਾ ਖੁੱਦੋ ਦੀ ਮਾਰ ਤੋਂ ਵੀ ਬਚਦਾ ਹੈ ਤੇ ਖੁੱਦੋ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਵੀ ਕਰਦਾ ਹੈ। ਜੇ ਉਹ ਖੁੱਦੋ ਉਸ ਦੇ ਹੱਥ ਲੱਗ ਜਾਵੇ ਤਾਂ ਫੇਰ ਉਹ ਵੀ ਪਹਿਲੇ ਖਿਡਾਰੀ ਬੱਚੇ ਦੀ ਤਰ੍ਹਾਂ ਹੀ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਚਾਲੂ ਰਹਿੰਦੀ ਹੈ। ਜੇ ਖੇਡਣ ਵਾਲੀ ਖੁੱਦੋ ਸਖ਼ਤ ਹੋਵੇ ਤਾਂ ਵੱਜਣ ਨਾਲ ਬੱਚੇ ਦੇ ਸੱਟ ਲੱਗਦੀ ਹੈ, ਜਿਸ ਕਾਰਨ ਬੱਚਾ ਰੋਣ ਲੱਗ ਪੈਂਦਾ ਹੈ ਤੇ ਕਈ ਵਾਰ ਬੱਚਿਆਂ ਵਿਚ ਲੜਾਈ ਵੀ ਹੋ ਜਾਂਦੀ ਹੈ।
ਉਪਰੋਕਤ ਖੇਡਾਂ ਤੋਂ ਬਿਨਾਂ ਬੱਚੇ ਇਹ ਖੇਡਾਂ ਵੀ ਖੇਡਦੇ ਹਨ :-
ਭੰਡਾ ਭੰਡਾਰੀਆ
ਡੂੰਮਣਾ ਮਖਿਆਲ
ਅੱਡੀ ਛੜੱਪਾ
ਰਾਜੇ ਮੰਗੀ ਬੱਕਰੀ ਮੈਂ ਬੱਕਰੀ ਲਿਜਾਣੀ ਆ
ਖੁੱਦੋ ਖੂੰਡੀ
ਬਿੱਲੀ ਮਾਸੀ
ਰੁਮਾਲ ਚੁੱਕਣੀ
ਸਭ ਤੋਂ ਬਿਰਧ ਵਿਅਕਤੀ ਨਾਲ ਮੁਲਾਕਾਤ
ਬੇਸ਼ਕ ਹੁਣ ਦੇ ਸਮੇਂ ਵਿਚ ਪਿੰਡਾਂ ਵਿਚ ਉਸ ਤਰ੍ਹਾਂ ਦਾ ਵਿਅਕਤੀ ਲੱਭਣਾ ਬੜਾ ਮੁਸ਼ਕਲ ਹੋ ਗਿਆ ਹੈ ਜਿਸ ਦੀ ਉਮਰ 90-95 ਸਾਲ ਦੀ ਹੋਵੇ ਤੇ ਸਰੀਰਕ ਅਤੇ ਦਿਮਾਗੀ ਸ਼ਕਤੀ ਦਾ ਸਮਤੋਲ ਹੋਵੇ। ਜਿਸ ਮਨੁੱਖ ਦਾ ਵੀ ਮੈਨੂੰ ਪਤਾ ਲਗਦਾ ਮੈਂ ਤੁਰੰਤ ਉਸ ਦਾ ਪਤਾ ਟਿਕਾਣਾ ਪਤਾ ਕਰਕੇ ਘਰ ਪਹੁੰਚ ਜਾਂਦਾ ਪਰ ਜਦ ਮਿਲ ਕੇ ਗੱਲਬਾਤ ਚਾਲੂ ਕਰਦਾ ਤਾਂ ਪਤਾ ਲਗਦਾ ਕਿ ਉਸ ਵਿਅਕਤੀ ਦੀ ਜਾਂ ਤਾਂ ਯਾਦ ਸ਼ਕਤੀ ਕਮਜ਼ੋਰ ਹੋ ਚੁੱਕੀ ਹੁੰਦੀ ਜਾਂ ਉਸ ਨੂੰ ਐਨਾ ਉੱਚੀ ਸੁਣਦਾ ਸੀ ਜਿਸ ਨੂੰ ਵਾਰ ਵਾਰ ਸਮਝਾਉਣ ਤੇ ਵੀ ਮੇਰੀ ਕਹੀ ਗੱਲ ਸਮਝ ਨਹੀਂ ਪੈਂਦੀ ਸੀ। ਦੁਪਹਿਰ ਦੇ 12 ਵਜੇ ਤੋਂ ਸ਼ਾਮ ਦੇ 4 ਵੱਜ ਗਏ, ਮੈਨੂੰ ਮਿਹਨਤ ਪੱਲੇ ਨਾ ਪੈਂਦੀ ਦਿਸੇ, ਆਖਰ ਗੁਰਨਾਮ ਸਿੰਘ ਫ਼ੌਜੀ ਦੀ ਦੱਸ ਪੈ ਗਈ। ਮੇਰਾ ਸਾਥੀ ਲੈਕਚਰਾਰ ਭਗਵੰਤ ਸਿੰਘ ਮੈਨੂੰ ਉਸ ਦੇ ਘਰ ਲੈ ਗਿਆ। ਉਹ ਬਜ਼ੁਰਗ ਸ਼ਾਮ ਪੈ ਜਾਣ ਤੇ ਵੀ ਅਖਬਾਰ ਵੇਖ ਰਹੇ ਸਨ।
ਗੱਲਾਂ ਬਾਤਾਂ ਰਾਹੀਂ ਪਤਾ ਲੱਗਾ ਕਿ ਉਹ ਨਾਈ ਜਾਤੀ ਦੇ 88 ਸਾਲਾ ਬਜ਼ੁਰਗ ਹਨ ਜਿਨ੍ਹਾਂ ਜ਼ਿੰਦਗੀ ਵਿਚ ਬੜੇ ਉਤਰਾਅ-ਚੜਾਅ ਵੇਖੇ ਹਨ। ਉਹਨਾਂ ਦੱਸਿਆ ਕਿ ਉਹ ਪਹਿਲਾਂ ਪਹਿਲ ਕੱਪੜੇ ਦੀ ਸਿਲਾਈ ਦਾ ਕੰਮ ਕਰਦੇ ਸਨ ਫੇਰ ਫ਼ੌਜ ਵਿਚ ਭਰਤੀ ਹੋ ਗਏ। ਫ਼ੌਜ ਵਿਚ ਵਿਚਰਦਿਆਂ ਦੇਸ਼-ਬਦੇਸ਼ ਦੀ ਧਰਤੀ ਗਾਹ ਮਾਰੀ। ਲਾਹੌਰ, ਰਾਵਲਪਿੰਡੀ, ਪੂਨਾ, ਢਾਕਾ, ਕਮੀਲੇ, ਮਲਾਇਆ, ਕੁਲਾਲੰਪੁਰ ਦੀਆਂ ਗੱਲਾਂ ਉਸ ਨੂੰ ਬੀਤੇ ਕੱਲ੍ਹ ਵਾਂਗ ਯਾਦ ਹਨ। ਉਸ ਆਖਿਆ “ਦੂਜੀ ਸੰਸਾਰ ਜੰਗ ਸਮੇਂ ਜਦ ਜਪਾਨੀਆਂ ਨੇ ਹਥਿਆਰ ਸੁੱਟੇ ਤਾਂ ਮੈਂ ਉਸ ਸਮੇਂ ਬਦੇਸ਼ ਦੀ ਧਰਤੀ ਕਮੀਲੇ ਸੀ। ਇਸ ਤੋਂ ਬਾਅਦ ਸਾਨੂੰ ਹਿੰਦੁਸਤਾਨ ਲੈ ਆਏ ਤਾਂ ਮੈਂ ਤ੍ਰੀਪੁਰਾ ਆ ਗਿਆ।”
ਸ. ਗੁਰਨਾਮ ਸਿੰਘ ਨੇ ਦੱਸਿਆ ਕਿ “ਸਾਡਾ ਜੱਦੀ ਪਿੰਡ ਤਾਂ ਇਹੋ ਹਠੂਰ ਹੀ ਹੈ ਪਰ ਮੇਰਾ ਜਨਮ ਮੁਕਤਸਰ ਦੇ ਇਲਾਕੇ ਪਿੰਡ ਫੂਲੇ ਵਿਖੇ ਹੋਇਆ। ਮੇਰੇ ਪਿਤਾ ਜੀ ਪਲੇਗ ਦੀ ਬੀਮਾਰੀ ਤੋਂ ਡਰਦੇ ਹਠੂਰ ਪਿੰਡ ਨੂੰ ਛੱਡ ਗਏ ਸਨ। ਉਸ ਪਲੇਗ ਦੀ ਬੀਮਾਰੀ ਵਿਚ ਮੇਰੇ ਦਾਦਾ ਸ. ਮੋਤਾ ਸਿੰਘ ਚੱਲ ਵਸੇ ਸਨ। ਮੇਰੇ ਪਿਤਾ ਜੀ ਦਸਦੇ ਸਨ ਕਿ ਹਠੂਰ ਪਿੰਡ ਵਿਚ ਇਹ ਬੜੀ ਭਾਰੀ ਬੀਮਾਰੀ ਪੈ ਗਈ ਸੀ। ਮੌਤ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ। ਬਹੁਤ ਸਾਰੇ ਡਰਦੇ ਲੋਕ ਆਪਣੇ ਖੇਤਾਂ ਵਿਚ ਵਸ ਗਏ ਸਨ ਪਰ ਮੇਰੇ ਪਿਤਾ ਜੀ ਮਜ਼ਦੂਰ ਸਨ, ਇਸ ਲਈ ਉਹਨਾਂ ਇਹ ਪਿੰਡ ਛੱਡ ਮੁਕਤਸਰ ਦੇ ਇਲਾਕੇ ਜਾ ਮਜ਼ਦੂਰੀ ਕੀਤੀ। ਆਖਰ ਫੇਰ ਅਸੀਂ ਹਠੂਰ ਆ ਵਸੇ।”
ਸ. ਗੁਰਨਾਮ ਸਿੰਘ ਆਪਣੇ ਤਿੰਨ ਭਾਈ ਤੇ ਤਿੰਨਾ ਭੈਣਾਂ ਵਿੱਚੋਂ ਪੰਜਵੇਂ ਥਾਂ ਹਨ। ਵਿਆਹਾਂ ਸ਼ਾਦੀਆਂ ਦੀਆਂ ਗੱਲਾਂ ਕਰਦਿਆਂ ਉਹਨਾਂ ਦੱਸਿਆ “ਅੱਗੇ ਲੋਕ ਵਿਆਹਾਂ ਮੌਕੇ ਕਈ-ਕਈ ਦਿਨ ਜੰਞ ਰੱਖਦੇ ਸਨ। ਜੰਞ ਦਾ ਖਰਚਾ ਇਕੱਲੇ ਧੀ ਵਾਲੇ ਪਰਿਵਾਰ ਸਿਰ ਨਹੀਂ ਸੀ ਹੁੰਦਾ, ਵਿਆਹ ਵਿਚ ਰਿਸ਼ਤੇਦਾਰ ਤੇ ਸਰੀਕ ਆਪੋ ਆਪਣੀ ਵਰਜਵੀਂ ਰੋਟੋ ਕਰਦੇ ਸਨ। ਪਹਿਲਾਂ ਪਹਿਲ ਤਾਂ ਵਿਆਹ ਮੌਕੇ ਲੱਡੂ ਵੀ ਨਹੀਂ ਸੀ ਹੁੰਦੇ, ਲੋਕ ਮਿੱਠੇ ਨਾਲ ਹੀ ਰੋਟੀ ਦਿੰਦੇ ਸਨ। ਪੱਤਲਾਂ ਤੇ ਰੋਟੀ ਖੁਆਈ ਜਾਂਦੀ ਸੀ, ਇੱਕ ਜਾਣਾ ਮੂਹਰੇ ਬੁਰੇ ਕੀ ਸ਼ੱਕਰ ਬਾਲਾਂ ਵਿਚ ਪਾਈ ਜਾਂਦਾ ਸੀ ਤੇ ਦੂਸਰਾ ਆਪਣੀ ਬਾਲਟੀ ਵਿੱਚੋਂ ਦੇਸੀ ਘਿਓ ਪਾਈ। ਜਾਂਦਾ ਸੀ ਅਤੇ ਘਿਓ ਪਾਉਣ ਵਾਲਾ ਓਨਾ ਚਿਰ ਪਾਉਣੋਂ ਨਹੀਂ ਸੀ ਹਟਦਾ ਜਿੰਨਾ ਦਿੱਤਾ ਅੱਗੋਂ ਨਾਂਹ ਨਾ ਹੁੰਦੀ।
ਵਿਆਹ ਦੀ ਗੱਲ ਚਾਲੂ ਰੱਖਦਿਆਂ ਜੰਞ ਬਾਰੇ ਦੱਸਿਆ ਕਿ “ਪਹਿਲਾਂ ਬਰਾਤ ਰਾਤ ਨੂੰ ਕੁੜੀ ਵਾਲੇ ਪਿੰਡ ਪਹੁੰਚਦੀ ਸੀ। ਸੁਭਾ ਹਨੇਰੇ-ਹਨੇਰੇ ਅਨੰਦ ਕਾਰਜ ਹੋ ਹਟਦੇ ਸਨ. ਨਾਲੇ ਸਿੱਖਾਂ ਦੇ ਵੀ ਪਹਿਲਾਂ ਅਨੰਦ ਕਾਰਜ ਨਹੀਂ ਸਨ ਹੁੰਦੇ, ਸਭ ਦੇ ਫੇਰੇ ਹੀ ਹੁੰਦੇ ਸਨ। ਕੁੜੀਆਂ ਦੇ ਰਿਸ਼ਤੇ ਵੀ ਲਾਗੀ ਹੀ ਕਰਕੇ ਆਉਂਦੇ ਸਨ। ਵਿਆਹ ਤੋਂ ਮਹੀਨਾ-ਮਹੀਨਾ ਪਹਿਲਾਂ ਹੀ ਕੁੜੀਆਂ ਵਿਆਹ ਵਾਲੇ ਘਰੇ ਰਾਤ ਨੂੰ ਇਕੱਠੀਆਂ ਹੁੰਦੀਆਂ ਤੇ ਚਿਰੋਕੀ ਰਾਤ ਗਈ ਤੱਕ ਗੀਤ ਗਾਉਂਦੀਆਂ ਰਹਿੰਦੀਆਂ।”
ਵਿਆਹ ਦੀਆਂ ਗੱਲਾਂ ਸੁਣਾਉਂਦਿਆਂ-ਸੁਣਾਉਂਦਿਆਂ ਉਸ ਦਾ ਸਰੀਰ ਸਰੂਰ ਵਿਚ ਆ ਗਿਆ, ਸ਼ਾਇਦ ਉਸ ਦੇ ਮਨ ਵਿੱਚ ਵਸੇ ਕਿਸੇ ਵਿਆਹ ਦੀ ਯਾਦ ਆ ਗਈ ਹੋਵੇ। ਫੇਰ ਅੱਗੇ ਲੜੀ ਤੋਰਦਿਆਂ ਆਖਿਆ “ਅੱਗੇ ਤਾਂ ਵਿਆਹਾਂ ਦਾ ਨਜ਼ਾਰਾ ਹੀ ਹੋਰ ਹੁੰਦਾ। ਸੀ। ਜੰਞ ਨੇ ਰੋਟੀ ਖਾਣ ਲੱਗਣਾ ਆਲੇ-ਦੁਆਲੇ ਬੁੜੀਆਂ ਨੇ ਦੂਰ ਤੱਕ ਇਕੱਠੇ ਹੋ ਜਾਣਾ। ਫੇਰ ਕਿਸੇ ਚਾਤਰ ਬੁੜੀ ਨੇ ਛੰਦਾ ਬੰਦੀ ਵਿਚ ਜੰਞ ਬੰਨ੍ਹ ਦੇਣੀ ਤੇ ਆਖਣਾ ਤੁਸੀਂ ਓਨਾ ਚਿਰ ਰੋਟੀ ਨਹੀਂ ਖਾ ਸਕਦੇ ਜਿੰਨਾਂ ਚਿਰ ਬੰਨ੍ਹੀ ਜੰਞ ਨਹੀਂ ਛੁਡਾਉਂਦੇ। ਫੇਰ ਜਾਞੀਆਂ ਵਿੱਚੋਂ ਕੋਈ ਉਸ ਚਾਤਰ ਬੁੜੀ ਦੇ ਬਰਾਬਰ ਦਾ ਹੋ ਕੇ ਟੱਕਰਦਾ, ਆਪਣੀ ਬੱਧੀ ਜੰਞ ਨੂੰ ਛੰਦਾ-ਬੰਦੀ ਰਾਹੀਂ ਛੁਡਾ ਲੈਂਦਾ, ਇਸ ਤੋਂ ਬਾਅਦ ਸਾਰੀ ਜੰਞ ਰੋਟੀ ਖਾਂਦੀ। ਜੰਞ ਹੁਣ ਵਾਂਗ ਗੱਡੀਆਂ ਤੇ ਨਹੀਂ ਸੀ ਜਾਂਦੀ। ਊਠ, ਘੋੜਿਆਂ ਦੀ ਸਵਾਰੀ ਹੁੰਦੀ ਸੀ ਪਰ ਲਾੜਾ ਲਾੜੀ ਲਈ ਰਬ ਹੁੰਦਾ ਸੀ ਜਿਸ ਨੂੰ ਤਰਖਾਣ ਲੈ ਕੇ ਜਾਂਦੇ ਸਨ।”
ਪਿੰਡ ਦੇ ਪੁਰਾਣੇ ਲੋਕਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ “ਪਿੰਡ ਦੇ ਸਭ ਧਰਮਾਂ ਦੇ ਲੋਕ ਇੱਕ-ਦੂਜੇ ਦੇ ਧਰਮਾਂ ਨੂੰ ਵੀ ਮੰਨਦੇ ਸਨ। ਮੁਸਲਮਾਨ ਲਾਲਾਂ ਵਾਲੇ (ਮੁਸਲਮਾਨ ਫਕੀਰ) ਨੂੰ ਮੰਨਦੇ ਸਨ। ਮੁਸਲਮਾਨਾਂ ਦੇ ਨਾਲ-ਨਾਲ ਸਿੱਖ ਲੋਕ ਉਸ ਦੇ ਨਾਂ ਦਾ ਰੋਟ ਅਜੇ ਤੱਕ ਵੀ ਲਾਉਂਦੇ ਹਨ। 1947 ਤੋਂ ਪਹਿਲਾਂ ਮੁਸਲਮਾਨਾਂ ਦੀਆਂ ਸੱਤ ਪੀਰਾਂ ਦੀਆਂ ਥਾਵਾਂ ਸਨ ਜਿਨ੍ਹਾਂ ਨੂੰ ਸਿੱਖ ਵੀ ਮੰਨਦੇ ਸਨ। ਪਿੰਡ ਵਿਚ ਵੱਡੀ ਗਿਣਤੀ ਮੁਸਲਮਾਨ ਜਾਤੀ ਦੀ ਸੀ। ਇਸ ਪਿੰਡ ਵਿਚ ਮੁਸਲਮਾਨਾਂ ਦੀਆਂ ਪੰਜ ਮਸੀਤਾਂ ਸਨ, ਜਿਨ੍ਹਾਂ ਵਿੱਚੋਂ ਇਕ ਮਸੀਤ ਦੀ ਥਾਂ ‘ਤੇ ਸਿੱਖਾਂ ਨੇ ਗੁਰਦੁਆਰਾ ਬਣਾ ਲਿਆ ਹੈ। ਇੱਕ ਮਸੀਤ ਵਿਚ ਮਜ਼੍ਹਬੀ ਸਿੱਖਾਂ ਦਾ ਵਸੇਬਾ ਹੈ। ਦੋ ਮਸੀਤਾਂ ਢਹਿ ਚੁੱਕੀਆਂ ਹਨ। ਇੱਕ ਮਸੀਤ ਨੂੰ ਕੁਝ ਸਾਲ ਪਹਿਲਾਂ ਫਿਰ ਪੂਜਣਯੋਗ ਬਣਾ ਲਿਆ ਹੈ। ਇਸ ਸਥਾਨ ਦੀ ਪੂਜਾ ਮੁਹੰਮਦ ਰਫੀਕ ਕਰ ਰਹੇ ਹਨ, ਜੋ ਹਰ ਰੋਜ਼ ਪੰਜ ਵਾਰ ਨਮਾਜ਼ ਪੜ੍ਹਦੇ ਹਨ। ਮੁਸਲਮਾਨ ਭਾਈਚਾਰਾ ਆਪਣੇ ਧਾਰਮਿਕ ਦਿਨ ‘ਤੇ ਇਸ ਮਸੀਤ ਵਿਚ ਇਕੱਠਾ ਹੁੰਦਾ ਹੈ ਤੇ ਨਮਾਜ਼ ਪੜ੍ਹਦਾ ਹੈ।
ਸ. ਗੁਰਨਾਮ ਸਿੰਘ ਨੇ ਦੱਸਿਆ ਕਿ ਹਠੂਰ ਵਿਚ 1947 ਤੋਂ ਪਹਿਲਾਂ ਦਾ ਤੇ ਹੁਣ ਦਾ ਬਹੁਤ ਹੀ ਅੰਤਰ ਹੈ। ਉਸ ਸਮੇਂ ਮੁਸਲਮਾਨਾਂ ਦੀ ਗਿਣਤੀ ਵੱਧ ਹੁੰਦੀ ਸੀ ਅਤੇ ਹੁਣ ਸਿੱਖਾਂ ਦੀ ਵੱਧ ਹੈ।
ਵਹਿਮ ਭਰਮ ਤੇ ਧਾਰਮਿਕ ਵਿਸ਼ਵਾਸ
ਵਿਸ਼ਵਾਸ ਕਰਨਾ ਮਨੁੱਖ ਦੀ ਸੁਭਾਵਿਕ ਰੁਚੀ ਹੈ। ਮਨੁੱਖ ਪ੍ਰਕਿਰਤੀ ਵਿਚ ਵਾਪਰਦੀਆਂ। ਘਟਨਾਵਾਂ ਤੋਂ ਆਪਣੀ ਸੋਚਣ ਸ਼ਕਤੀ ਰਾਹੀਂ ਜੋ ਪ੍ਰਭਾਵ ਕਬੂਲਦਾ ਹੈ, ਉਹ ਹੀ ਵਹਿਮ ਭਰਮ ਦਾ ਆਧਾਰ ਬਣਦੇ ਹਨ। ਮਨੁੱਖੀ ਜ਼ਿੰਦਗੀ ਵਿਚ ਵਾਪਰੀ ਕਿਸੇ ਇੱਕ ਘਟਨਾ ਦਾ ਸਬੰਧ ਜਦੋਂ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਇਹੋ-ਜਿਹੀਆਂ ਸਥਿਤੀਆਂ ਵਿਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ। ਜਿਵੇਂ- ਜਿਵੇਂ ਮਨੁੱਖ ਦੀ ਸੋਚਣ ਸ਼ਕਤੀ ਦਾ ਘੇਰਾ ਵੱਡਾ ਹੁੰਦਾ ਗਿਆ, ਉਸੇ ਤਰ੍ਹਾਂ ਹੀ ਇਸ ਦੇ ਵਹਿਮ-ਭਰਮ ਦਾ ਘੇਰਾ ਵੀ ਵੱਡਾ ਹੁੰਦਾ ਗਿਆ।
ਵਹਿਮਾਂ-ਭਰਮਾਂ ਦੇ ਕਈ ਪੱਖ ਹਨ ਪਰ ਸ਼ਗਨ ਅਤੇ ਅਪ-ਸ਼ਗਨ ਲੋਕ ਵਿਸ਼ਵਾਸ ਵਧੇਰੇ ਪ੍ਰਚੱਲਤ ਹਨ। ਹਰ ਕੰਮ ਤੋਂ ਪਹਿਲਾਂ ਚੰਗੇ ਤੇ ਮਾੜੇ ਸ਼ਗਨਾਂ ਬਾਰੇ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਕੰਮ ਕਿਹੜੇ ਭਲੇ ਵੇਲੇ ਚੰਗੇ ਸ਼ਗਨ ਵਿਚ ਕੀਤਿਆਂ ਸਿੱਧ ਹੋ ਸਕਦਾ।
ਚੰਗੇ ਸ਼ਗਨ
- ਹਰਾ ਮਿਲਣਾ :- ਜਦੋਂ ਕਿਸੇ ਕੰਮ ਤੇ ਜਾਣ ਲਈ ਘਰੋਂ ਨਿਕਲਦਿਆਂ ਦੇ ਹਰਾ ਮੱਥੇ ਲੱਗੇ ਤਾਂ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਜਿਸ ਕੰਮ ਤੇ ਜਾਣਾ ਹੋਵੇ ਉਸ ਦੇ ਪੂਰੇ ਹੋਣ ਦੀ ਆਸ ਬਣ ਜਾਂਦੀ ਹੈ।
- ਭਰਿਆ ਟੋਕਰਾ ਮਿਲਣਾ :- ਭਰਿਆ ਹੋਇਆ ਟੋਕਰਾ ਅੱਗੋਂ ਮਿਲਣਾ ਵੀ ਸ਼ੁਭ ਸ਼ਗਨ ਹੁੰਦਾ ਹੈ। ਭਰੀ ਚੀਜ ਰੱਜੇ-ਪੁੱਜੇ ਹੋਣ ਦਾ ਸੰਕੇਤ ਹੈ।
- ਵਿਆਹ ਵਾਲੇ ਬਾਜੇ ਦਾ ਮਿਲਣਾ :- ਘਰੋਂ ਜਾਣ ਸਮੇਂ ਅੱਗੋਂ ਜਦੋਂ ਵਿਆਹ ਵਾਲਾ ਬਾਜਾ ਵਜਦਾ ਆ ਰਿਹਾ ਹੋਵੇ ਤਾਂ ਸਮਝਿਆ ਜਾਂਦਾ ਹੈ ਕਿ ਜਿਸ ਕੰਮ ਲਈ ਜਾਣਾ ਹੋਵੇ ਉਸ ਵਿਚ ਕਾਮਯਾਬੀ ਮਿਲੇਗੀ।
- ਮਕਾਣ ਦਾ ਮਿਲਣਾ :- ਕਿਸੇ ਮੋਏ ਦੀ ਮਕਾਣ ਮਿਲ ਜਾਵੇ ਤਾਂ ਇਸ ਨੂੰ ਵੀ ਚੰਗਾ ਸ਼ਗਨ ਮੰਨਿਆ ਜਾਂਦਾ ਹੈ।
- ਸੱਪ ਤੇ ਨਿਓਲੇ ਦਾ ਲੜਨਾ :- ਕਿਤੇ ਜਾਣ ਲੱਗਿਆਂ ਜੇ ਸਾਹਮਣੇ ਇੱਕ ਸੱਪ ਤੇ ਨਿਓਲਾ ਲੜਨ ਤਾਂ ਸਮਝਿਆ ਜਾਂਦਾ ਹੈ ਕਿ ਇਹ ਸ਼ਗਨ ਸਭ ਤੋਂ ਚੰਗਾ ਹੋਇਆ।
- ਪਾਣੀ ਦਾ ਭਰਿਆ ਘੜਾ ਮਿਲਣਾ :- ਜੇ ਪਾਣੀ ਦਾ ਭਰਿਆ ਹੋਇਆ ਘੜਾ ਅੱਗੋਂ ਮਿਲ ਜਾਵੇ ਤਾਂ ਚੰਗਾ ਮੰਨਿਆ ਜਾਂਦਾ ਹੈ
- ਘੁਮਾਰਾਂ ਦਾ ਗਧਾ ਹੀਂਗੇ :- ਜੇ ਕਿਤੇ ਰਾਹ ਵਿਚ ਘਰੋਂ ਨਿਕਲਦਿਆਂ ਘੁਮਾਰਾਂ ਦਾ ਗਧਾ ਖੱਬੇ ਪਾਸੇ ਖੜ੍ਹਾ ਉੱਚੀ-ਉੱਚੀ ਹੀਂਗੇ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
ਮਾੜੇ ਸ਼ਗਨ
- ਮੁਰਦੇ ਦਾ ਮਿਲਣਾ :- ਜੇ ਘਰੋਂ ਨਿਕਲਦਿਆਂ ਨੂੰ ਅਰਥੀ ਮਿਲ ਜਾਵੇ ਤਾਂ ਮਾੜਾ ਸ਼ਗਨ ਸਮਝਿਆ ਜਾਂਦਾ ਹੈ। ਕਈ ਲੋਕ ਘਰ ਵਾਪਸ ਮੁੜ ਆਉਂਦੇ ਹਨ ਅਤੇ ਹੱਥ ਮੂੰਹ ਧੋ ਕੇ ਫੇਰ ਘਰੋਂ ਤੁਰਦੇ ਹਨ।
- ਖਾਲੀ ਟੋਕਰਾ ਮਿਲਣਾ :- ਖਾਲੀ ਟੋਕਰਾ ਸਿਰ ਤੇ ਚੁੱਕੀ ਆਉਂਦੇ ਜੇ ਕੋਈ ਮਿਲ ਜਾਵੇ ਤਾਂ ਅਸ਼ੁੱਭ ਮੰਨਿਆ ਜਾਂਦਾ ਹੈ। ਜਿਸ ਦਾ ਅਰਥ ਹੈ ਕਿ ਅੱਗੋਂ ਖਾਲੀ ਹੱਥ ਵਾਪਸ ਆਉਣਾ ਪਵੇਗਾ ਤੇ ਕੰਮ ਪੂਰਾ ਨਹੀਂ ਹੋਵੇਗਾ।
- ਪਿੱਛੋਂ ਹਾਕ ਮਾਰਨੀ :- ਘਰੋਂ ਤੁਰਨ ਲੱਗਿਆਂ ਜੇ ਕੋਈ ਪਿੱਛੋਂ ਅਵਾਜ਼ ਮਾਰ ਦੇਵੇ ਜਾਂ ਪੁੱਛ ਲਵੇ ਕਿ ਕਿੱਥੇ ਚੱਲੇ ਓ ਤਾਂ ਬਦਸ਼ਗਨੀ ਸਮਝਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਤੁਸੀਂ ਜਿਸ ਥਾਂ ਚੱਲੇ ਹੋ ਉਸ ਥਾਂ ਤੇ ਅਜੇ ਤੁਹਾਡੀ ਲੋੜ ਨਹੀਂ ਹੈ।
- ਛਿੱਕ ਮਾਰਨਾ :- ਜੇ ਸਫ਼ਰ ਤੇ ਜਾਣ ਲੱਗਿਆ ਕੋਈ ਛਿੱਕ ਮਾਰ ਦੇਵੇ ਤਾਂ ਜਾਣ ਵਾਲਾ ਰੁਕ ਜਾਂਦਾ ਹੈ ਤੇ ਆਪਣੀ ਜੁੱਤੀ ਝਾੜ ਕੇ ਫੇਰ ਤੁਰਦਾ ਹੈ।
- ਕੁੱਤੇ ਦਾ ਕੰਨ ਮਾਰਨਾ :- ਜੇ ਕੁੱਤਾ ਕੰਨ ਮਾਰਦਾ ਮਿਲ ਜਾਵੇ ਤਾਂ ਸਮਝਿਆ। ਜਾਂਦਾ ਹੈ ਕਿ ਕੁੱਤਾ ਕਹਿ ਰਿਹਾ ਹੈ ਕਿ ਕੰਮ ਨਹੀਂ ਹੋਵੇਗਾ। ਫਿਰ ਕਈ ਲੋਕ ਕੁੱਤੇ ਨੂੰ ਰੋਟੀ ਪਾ ਕੇ ਅੱਗੇ ਤੁਰਦੇ ਹਨ।
- ਬਿੱਲੀ ਦਾ ਰਾਹ ਕੱਟਣਾ :- ਜੇਕਰ ਬਿੱਲੀ ਰਾਹ ਕੱਟ ਜਾਵੇ ਤਾਂ ਇਸ ਨੂੰ ਵੀ ਮਾੜਾ ਸ਼ਗਨ ਸਮਝਿਆ ਜਾਂਦਾ ਹੈ।
- ਠੋਕਰ ਲੱਗਣਾ :- ਜੇ ਤੁਰਨ ਲੱਗਿਆਂ ਠੋਕਰ ਲੱਗ ਜਾਵੇ ਤਾਂ ਸਮਝਿਆ ਜਾਂਦਾ ਹੈ। ਕਿ ਤੁਹਾਨੂੰ ਸੰਕੇਤ ਮਿਲਿਆ ਹੈ ਕਿ ਨਾ ਜਾਇਆ ਜਾਵੇ, ਜੇ ਜਾਓਗੇ ਤਾਂ ਕੰਮ ਨਹੀਂ ਹੋਵੇਗਾ।
- ਝੋਟਾ ਮਿਲਣਾ :- ਝੋਟੇ ਦਾ ਮਿਲਣਾ ਵੀ ਅਪਸ਼ਗਨ ਮੰਨਿਆ ਜਾਂਦਾ ਹੈ, ਕਈ ਲੋਕ ਇਸ ਦੇ ਮਿਲਣ ਤੇ ਇਸ ਨੂੰ ਗੁੜ ਜਾਂ ਰੋਟੀ ਪਾ ਕੇ ਹੀ ਆਪਣੇ ਕੰਮ ਲਈ ਰਵਾਨਾ ਹੁੰਦੇ ਹਨ।
- ਨੰਬਰਦਾਰ ਦਾ ਮਿਲਣਾ :- ਨੰਬਰਦਾਰ ਦਾ ਮਿਲਣਾ ਵੀ ਅਪਸ਼ਗਨ ਸਮਝਿਆ ਜਾਂਦਾ ਹੈ।
- ਰਾਤ ਨੂੰ ਬਿੱਲੀਆਂ ਦਾ ਰੋਣਾ :- ਰਾਤ ਨੂੰ ਬਿੱਲੀਆਂ ਦਾ ਰੋਣਾ ਵੀ ਬਹੁਤ ਮਾੜਾ ਸਮਝਿਆ ਜਾਂਦਾ ਹੈ, ਮੰਨਿਆ ਜਾਂਦਾ ਹੈ ਕਿ ਕਿਤੋਂ ਕੋਈ ਬੁਰੀ ਖਬਰ ਆਵੇਗੀ।
- ਔਰਤ ਦਾ ਸੱਜਾ ਅਤੇ ਮਰਦ ਦਾ ਖੱਬਾ ਅੰਗ ਫਰਕਣਾ :- ਔਰਤ ਦਾ ਜੇ ਸੱਜਾ ਅੰਗ ਫਰਕੇ ਅਤੇ ਮਰਦ ਦਾ ਖੱਬਾ ਤਾਂ ਮੰਨਿਆ ਜਾਂਦਾ ਹੈ ਕਿ ਕਿਤੇ ਮਾੜੀ ਘਟਨਾ ਘਟਣ ਵਾਲੀ ਹੈ ਅਤੇ ਅੰਗ ਦੇ ਫਰਕਣ ਨੂੰ ਇਸ ਦਾ ਸੂਚਕ ਮੰਨਿਆ ਜਾਂਦਾ ਹੈ।
ਇਹਨਾਂ ਤੋਂ ਇਲਾਵਾ ਹੋਰ ਵੀ ਵਹਿਮ-ਭਰਮ ਹਨ ਜਿਵੇਂ :-
- ਵੀਰਵਾਰ ਨੂੰ ਸਿਰ ਨਹੀਂ ਨਹਾਉਣਾ
- ਝਾੜੂ ਖੜ੍ਹਾ ਨਹੀਂ ਕਰਨਾ
- ਪਰਾਤ ਮੂਧੀ ਨਹੀਂ ਮਾਰਨੀ
- ਟੁੱਟਦੇ ਤਾਰੇ ਵੱਲ ਨਹੀਂ ਵੇਖਣਾ
- ਮੰਜੇ ‘ਤੇ ਬੈਠ ਕੇ ਪੈਰ ਨਹੀਂ ਹਿਲਾਉਣੇ
- ਬੱਚੇ ਨੂੰ ਸ਼ੀਸ਼ਾ ਨਹੀਂ ਦਿਖਾਉਣਾ
- ਬੱਚੇ ਨੂੰ ਮੰਜੇ ਦਾ ਪਰਛਾਵਾਂ ਨਹੀਂ ਹੋਣਾ ਚਾਹੀਦਾ
- ਰਾਤ ਨੂੰ ਦਰਖਤ ਤੋਂ ਪੱਤਾ ਨਹੀਂ ਤੋੜਨਾ।
- ਦੁੱਧ ਚੋਂਦੇ ਸਮੇਂ ਕੁਝ ਧਾਰਾਂ ਜਮੀਨ ‘ਤੇ ਮਾਰੀਆਂ ਜਾਂਦੀਆਂ ਹਨ।
ਨਜ਼ਰ ਲੱਗਣ ਦੇ ਵਿਸ਼ਵਾਸ ਨੂੰ ਆਮ ਦੇਖਿਆ ਜਾ ਸਕਦਾ ਹੈ। ਨਜ਼ਰ ਤੋਂ ਬਚਾ ਲਈ ਕਈ ਤਰ੍ਹਾਂ ਦੇ ਉੱਦਮ ਕੀਤੇ ਜਾਂਦੇ ਹਨ। ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਦੇ ਗਲ਼ਾਂ ਵਿਚ ਜਾਂ ਬਾਂਹ ਨਾਲ ਬੰਨ੍ਹੇ ਹੋਏ ਤਬੀਤ ਆਮ ਦੇਖਣ ਨੂੰ ਮਿਲਦੇ ਹਨ। ਬੱਚਿਆਂ ਦੇ ਕਾਲਾ ਟਿੱਕਾ ਵੀ ਲਾਇਆ ਜਾਂਦਾ ਹੈ ਅਤੇ ਕਈ ਲੋਕ ਨਜ਼ਰ ਉਤਾਰਨ ਲਈ ਉੱਤੋਂ ਮਿਰਚਾ ਵਾਰ ਕੇ ਅੱਗ ਵਿਚ ਸੁੱਟਦੇ ਹਨ। ਪਿੰਡ ਵਿਚ ਮਕਾਨ ਦੀ ਉਸਾਰੀ ਤੋਂ ਬਾਅਦ ਕਾਲੀ ਤੌੜੀ ਮਕਾਨ ਦੀ ਕੰਧ ਉੱਪਰ ਜਾਂ ਕੋਠੇ ‘ਤੇ ਰੱਖ ਦਿੱਤੀ ਜਾਂਦੀ ਹੈ ਤਾਂ ਜੋ ਬੁਰੀ ਨਜ਼ਰ ਨਾ ਲੱਗੇ। ਪਸ਼ੂਆਂ ਦੇ ਗਲ਼ਾਂ ਵਿਚ ਚਮੜੇ ਦਾ ਇੱਕ ਟੁਕੜਾ ਰੱਸੀ ‘ਚ ਪਾ ਕੇ ਪਾਇਆ ਜਾਂਦਾ ਹੈ ਤਾਂ ਕਿ ਪਸ਼ੂਆਂ ਨੂੰ ਨਜ਼ਰ ਨਾ ਲੱਗ ਜਾਵੇ।
ਰਸਮਾਂ, ਰੀਤਾਂ ਦਾ ਵੇਰਵਾ
(ੳ) ਜਨਮ ਸਬੰਧੀ ਰਸਮਾਂ
ਇਸਤਰੀ ਦੇ ਗਰਭਵਤੀ ਹੋਣ ਤੋਂ ਹੀ ਰਸਮਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪੇਕੇ ਘਰ ਧੀ ਦੇ ਗਰਭਵਤੀ ਹੋਣ ਦਾ ਸੰਕੇਤ – ਮਿੱਠਾ ਬੋਹੀਆ ਘੱਲ ਕੇ ਕੀਤਾ ਜਾਂਦਾ ਹੈ। ਜਵਾਬ ਵਿਚ ਪੇਕਿਆਂ ਵੱਲੋਂ ਚੌਲ ਤੇ ਸ਼ੱਕਰ ਭੇਜੇ ਜਾਂਦੇ ਹਨ, ਗਰਭਵਤੀ ਉਹਨਾਂ ਨੂੰ ਰਿੰਨ੍ਹ ਕੇ ਖਾਂਦੀ ਹੈ ਅਤੇ ਭਾਈਚਾਰੇ ਵਿਚ ਵੀ ਵੰਡਦੀ ਹੈ। ਫਿਰ ਸੱਤਵੇਂ ਕੁ ਮਹੀਨੇ ਸਹੁਰਿਆਂ ਤੋਂ ਪੂਰੇ ਜਸ਼ਨ ਨਾਲ ਗਰਭਵਤੀ ਬਹੂ ਨੂੰ ਵਿਦਿਆ ਕੀਤਾ ਜਾਂਦਾ ਹੈ। ਆਮ ਤੌਰ ਤੇ ਪਹਿਲੇ ਬੱਚੇ ਦਾ ਜਨਮ ਪੇਕੇ ਘਰ ਵਿਚ ਹੀ ਹੁੰਦਾ ਹੈ ਕਿਉਂਕਿ ਪੇਕੇ ਘਰ ਸਹੁਰਿਆਂ ਨਾਲੋਂ ਵੀ ਵੱਧ ਇਹਤਿਆਤਾਂ ਰੱਖੀਆਂ ਜਾਂਦੀਆਂ ਹਨ।
ਬੱਚੇ ਦਾ ਜਨਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਲੂਣ ਤੇ ਮਾਂਹ ਜਣਨੀ ਦੇ ਸਿਰ ਉੱਤੋਂ ਦੀ ਵਾਰ ਕੇ ਦਾਨ ਕੀਤੇ ਜਾਂਦੇ ਹਨ। ਬੱਚਾ ਜੇ ਮੁੰਡਾ ਹੋਵੇ ਤਾਂ ਬੂਹੇ ਅੱਗੇ ਸਰੀਂਹ ਦੇ ਪੱਤਿਆਂ ਦੀ ਮਾਲਾ ਪਰੋ ਕੇ ਲਟਕਾਈ ਜਾਂਦੀ ਹੈ। ਪਿੰਡ ਦੇ ਲਾਗੀ ਵਧਾਈਆਂ ਦੇਣ ਆਉਂਦੇ ਹਨ। ਅਤੇ ਉਹਨਾਂ ਨੂੰ ਆਪਣੀ ਵਿੱਤ ਅਨੁਸਾਰ ਵਧਾਈ ਦਿੱਤੀ ਜਾਂਦੀ ਹੈ।
ਜਨਮ ਤੋਂ ਪਿੱਛੋਂ ਗੁੜ੍ਹਤੀ ਦੀ ਇਕ ਖ਼ਾਸ ਰਸਮ ਮੰਨੀ ਜਾਂਦੀ ਹੈ, ਇਸ ਦੀ ਮਹੱਤਤਾ ਪਹਿਲਾਂ ਦੀ ਤਰ੍ਹਾਂ ਅੱਜ ਵੀ ਕਾਇਮ ਹੈ। ਬੱਚੇ ਨੂੰ ਜਿਸ ਦੁਆਰਾ ਗੁੜ੍ਹਤੀ ਦਿੱਤੀ ਜਾਂਦੀ ਹੈ । ਉਸ ਦਾ ਬੱਚੇ ਦੇ ਸੁਭਾਉ ਤੇ ਚੋਖਾ ਅਸਰ ਹੁੰਦਾ ਮੰਨਿਆ ਜਾਂਦਾ ਹੈ। ਗੁੜ੍ਹਤੀ ਭੇਡ, ਬੱਕਰੀ ਦੇ ਦੁੱਧ ਦੀ ਜਾਂ ਸ਼ਹਿਦ ਦੀ ਦਿੱਤੀ ਜਾਂਦੀ ਹੈ। ਗੁੜ੍ਹਤੀ ਦੇਣ ਤੋਂ ਬਾਅਦ ਹੀ ਮਾਂ ਬੱਚੇ ਨੂੰ ਆਪਣਾ ਦੁੱਧ ਚੁੰਘਾਉਂਦੀ ਹੈ।
ਸੱਤਵੇਂ, ਨੌਵੇਂ ਜਾਂ ਗਿਆਰ੍ਹਵੇਂ ਦਿਨ ਮਾਂ ਨੂੰ ਬਾਹਰ ਵਧਾਇਆ ਜਾਂਦਾ ਹੈ। ਬਾਹਰ ਵਧਾਉਣ ਤੋਂ ਪਹਿਲਾਂ ਜਣਨੀ ਨੂੰ ਨੁਹਾਇਆ ਜਾਂਦਾ ਹੈ। ਜਿਸ ਥਾਂ ਪਟੜਾ ਡਾਹ ਕੇ ਨਹਾਉਣਾ ਹੁੰਦਾ ਹੈ, ਨੈਣ ਉਸ ਥਾਂ ਉਤੇ ਲੀਕਾਂ ਕੱਢ ਕੇ ਚੌਂਕ ਪੂਰ ਦਿੰਦੀ ਹੈ। ਪੂਰੇ ਹੋਏ ਚੌਂਕ ਉੱਤੇ ਨਹਾ ਕੇ ਇੱਥੇ ਹੀ ਕੱਪੜੇ ਬਦਲੇ ਜਾਂਦੇ ਹਨ ਅਤੇ ਬੱਚੇ ਨੂੰ ਘਰ ਦੇ ਕਿਸੇ ਭਲੇ ਜੀਅ ਦੇ ਪੁਰਾਣੇ ਕੱਪੜਿਆਂ ਦੇ ਕੱਪੜੇ ਸਿਲਾਉਂਦੇ ਹਨ।
ਜੇ ਬੱਚਾ ਪੇਕੇ ਹੋਵੇ ਤਾਂ ਸਹੁਰਿਆਂ ਨੂੰ ਅਤੇ ਜੇ ਸਹੁਰੀਂ ਹੋਵੇ ਤਾਂ ਪੇਕਿਆਂ ਨੂੰ ਖੰਮਣੀਆਂ ਬੰਨ੍ਹ ਕੇ ਗੁੜ ਦੀ ਭੇਲੀ ਭੇਜੀ ਜਾਂਦੀ ਹੈ। ਸਹੁਰਿਆਂ ਅਤੇ ਪੇਕਿਆਂ ਵਿੱਚੋਂ ਜਿਸ ਨੂੰ ਵੀ ਭੇਲੀ ਪੁੱਜੇ, ਇਹ ਫਿਰ ਉਨ੍ਹਾਂ ਦਾ ਫ਼ਰਜ ਹੁੰਦਾ ਹੈ ਕਿ ਉਹ ਛੇਤੀ ਹੀ ਜਣਨੀ ਨੂੰ ਪੰਜੀਰੀ ਕਰਕੇ ਭੇਜਣ। ਪੰਜੀਰੀ 21 ਦਿਨਾਂ ਜਾਂ ਸਵਾ ਮਹੀਨੇ ਤੇ ਆਉਂਦੀ ਹੈ।
ਜਣਨੀ ਜਦ ਬੱਚੇ ਨੂੰ ਪੇਕੇ ਘਰੋਂ ਸਹੁਰੇ ਘਰ ਲੈ ਕੇ ਜਾਂਦੀ ਹੈ ਤਾਂ ਪੇਕਿਆਂ ਵੱਲੋਂ ਉਸ ਨੂੰ ਕੱਪੜੇ ਅਤੇ ਹੋਰ ਸਮਾਨ ਅਤੇ ਕਈ ਵਾਰ ਕੋਈ ਟੂਮ (ਗਹਿਣਾ) ਵੀ ਪਾਈ ਜਾਂਦੀ ਹੈ। ਇਸ ਸਾਰੇ ਸਮਾਨ ਨੂੰ ‘ਸ਼ੂਸ਼ਕ’ ਕਿਹਾ ਜਾਂਦਾ ਹੈ। ਮੁੰਡੇ ਦੇ ਜਨਮ ਦੀ ਖੁਸ਼ੀ ਵਿਚ ਲੋਹੜੀ ਵੀ ਮਨਾਈ ਜਾਂਦੀ ਹੈ। ਮੁੰਡਾ ਜੰਮਣ ਦੀ ਖ਼ਬਰ ਮਿਲਣ ਤੋਂ ਬਾਅਦ ਢੋਲਕੀ, ਛੈਣੇ ਲੈ ਕੇ ਖੁਸਰਿਆਂ ਦਾ ਜਥਾ ਪਹੁੰਚ ਜਾਂਦਾ ਹੈ। ਉਹ ਖੁਸ਼ੀ ਵਿਚ ਗੀਤ ਗਾਉਂਦੇ ਤੇ ਨੱਚਦੇ ਹਨ। ਨੱਚਣ ਦੇ ਬਦਲੇ ਵਿਚ ਉਨ੍ਹਾਂ ਨੂੰ ਕੁਝ ਲਾਗ ਦਿੱਤਾ ਜਾਂਦਾ ਹੈ।
(ਅ) ਮੰਗਣੇ, ਵਿਆਹ ਸਬੰਧੀ ਰਸਮਾਂ
ਮੰਗਣੇ ਦੀ ਪਹਿਲੀ ਰੀਤ ਤੋਂ ਬਾਅਦ ਅਗਲੇ ਸਾਰੇ ਕਾਰਜ ਚਲਦੇ ਹਨ। ਮੰਗਣੇ ਤੋਂ ਪਹਿਲਾਂ ਮੁੰਡੇ ਕੁੜੀ ਦਾ ਰਿਸ਼ਤਾ ਪੱਕਾ ਕੀਤਾ ਜਾਂਦਾ ਹੈ, ਜਿਸ ਨੂੰ ‘ਠਾਕਾ’ ਕਹਿੰਦੇ ਹਨ। ਕੁੜੀ ਵਾਲੇ ਮੁੰਡੇ ਨੂੰ ਇਕ ਰੁਪਈਆ ਭੇਜਦੇ ਹਨ ਜਿਸ ਦਾ ਭਾਵ ਹੈ ਕਿ ਰਿਸ਼ਤਾ ਪੱਕਾ ਹੋ ਗਿਆ ਹੈ, ਮੰਗਣਾ ਭਾਵੇਂ ਜਦੋਂ ਮਰਜੀ ਕਰ ਲਈਏ। ਮੰਗਣਾ ਕਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਬਾਰੇ ਪੂਰਾ ਥਹੁ ਪਤਾ ਕਰ ਲੈਂਦੇ ਹਨ। ਠਾਕੇ ਤੋਂ ਬਾਅਦ ਰਸਮ ਹੁੰਦੀ ਹੈ ਮੰਗਣੇ ਦੀ ਰਸਮ। ਕੁੜੀ ਦਾ ਬਾਪ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਮੁੰਡੇ ਨੂੰ ਸ਼ਗਨ ਪਾਉਣ ਆਉਂਦੇ ਹਨ। ਕੁੜੀ ਦਾ ਬਾਪ ਸ਼ਗਨ ਦੇ ਤੌਰ ਤੇ ਨਾਰੀਅਲ, ਮਖਾਣੇ, ਛੁਹਾਰੇ, ਕੁਝ ਹੋਰ ਸੁੱਕੇ ਮੇਵੇ ਅਤੇ ਨਾਲ 101 ਰੁਪਏ ਮੁੰਡੇ ਦੀ ਝੋਲੀ ਵਿਚ ਪਾਉਂਦਾ ਹੈ ਅਤੇ ਮੁੰਡੇ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਹਰ ਚੰਗੀ ਰੀਤ ਪਿੱਛੋਂ ਮੂੰਹ ਮਿੱਠਾ ਕਰਵਾਉਣਾ ਸੁਭਾਵਕ ਜਿਹੀ ਮਰਿਆਦਾ ਬਣੀ ਹੋਈ ਹੈ। ਨਾਲ ਆਏ ਹੋਰ ਰਿਸ਼ਤੇਦਾਰ ਵੀ ਸ਼ਗਨ ਵਜੋਂ ਕੁਝ ਰੁਪਏ ਮੁੰਡੇ ਦੀ ਝੋਲੀ ਪਾਉਂਦੇ ਹਨ। ਇਸ ਮੌਕੇ ਤੇ ਮੁੰਡੇ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਹੁੰਦੇ ਹਨ। ਇਸੇ ਤਰ੍ਹਾਂ ਹੀ ਮੁੰਡੇ ਵਾਲਿਆਂ ਵੱਲੋਂ ਕੁੜੀ ਦਾ ਮੰਗਣਾ ਕੀਤਾ ਜਾਂਦਾ ਹੈ। ਜਿਸ ਵਿਚ ਕੁੜੀ ਲਈ ਕੋਈ ਟੂਮ, ਸੂਟ, ਲਾਲ ਪਰਾਂਦੀ, ਚੂੜੀਆਂ ਅਤੇ ਹੋਰ ਨਿਕਸੁਕ ਲੈ ਕੇ ਜਾਂਦੇ ਹਨ। ਕੁੜੀ ਦੇ ਸਿਰ ਉੱਪਰ ਮੁੰਡੇ ਵਾਲੇ ਆਪਣੀ ਲਿਆਂਦੀ ਹੋਈ ਚੁੰਨੀ ਦਿੰਦੇ ਹਨ ਅਤੇ ਉਸੇ ਤਰ੍ਹਾਂ ਹੀ ਨਾਰੀਅਲ ਅਤੇ ਮੇਵਿਆਂ ਨੂੰ ਕੁੜੀ ਦੀ ਝੋਲੀ ਵਿਚ ਪਾਇਆ ਜਾਂਦਾ ਹੈ ਅਤੇ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਇਹ ਸ਼ਗਨ ਮੁੰਡੇ ਦੀ ਮਾਂ ਪਾਉਂਦੀ ਹੈ। ਇਸ ਤੋਂ ਬਾਅਦ ਨਾਲ ਆਏ ਹੋਏ ਰਿਸ਼ਤੇਦਾਰ ਕੁੜੀ ਨੂੰ ਸ਼ਗਨ ਦੇ ਤੌਰ ਤੇ ਕੁਝ ਪੈਸੇ ਝੋਲੀ ਪਾਉਂਦੇ ਹਨ।
ਮੰਗਣੇ ਦੀ ਰਸਮ ਤੋਂ ਕੁਝ ਚਿਰ ਪਿੱਛੋਂ ਵਿਆਹ ਦਾ ਦਿਨ ਨਿਸ਼ਚਿਤ ਕਰ ਲਿਆ ਜਾਂਦਾ ਹੈ। ਪਹਿਲਾਂ ਕੁੜੀ ਵਾਲੇ ‘ਸਾਹੇ ਚਿੱਠੀ’ ਭੇਜਦੇ ਸਨ ਪਰ ਅੱਜ ਕੱਲ੍ਹ ਵਿਆਹ ਦਾ ਕਾਰਡ ਵਿਚੋਲੇ ਜਾਂ ਨਾਈ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ । ਨਾਈ ਸਾਰੀਆਂ ਰਿਸ਼ਤੇਦਾਰੀਆਂ ਵਿਚ ਵੀ ਵਿਆਹ ਦੇ ਕਾਰਡ ਲੈ ਕੇ ਜਾਂਦਾ ਹੈ । ਖਾਸ-ਖਾਸ ਰਿਸ਼ਤਿਆਂ ਵਾਲੇ ਸਾਕ-ਸਬੰਧੀ ਨਾਨਕੇ, ਮਾਸੀ, ਭੂਆ ਨਾਈ ਨੂੰ ਖੇਸ ਜਾਂ ਕੰਬਲ ਉੱਪਰ ਪੈਸੇ ਰੱਖ ਕੇ ਦਿੰਦੇ ਹਨ ਜੋ ਨਾਈ ਲਈ ਮਾਣ ਵਾਲੀ ਗੱਲ ਹੁੰਦੀ ਹੈ।
ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਅਤੇ ਕੁੜੀ ਦੋਵਾਂ ਦੇ ਹੀ ਘਰ ਕੁੜੀਆਂ ਆ ਕੇ ਗੀਤ ਗਾਉਂਦੀਆਂ ਹਨ। ਵਿਆਹ ਤੋਂ ਪੰਜ ਜਾਂ ਸੱਤ ਦਿਨ ਪਹਿਲਾਂ ਮਾਈਏ ਪਾਉਂਦੇ ਹਨ। ਪਹਿਲਾਂ ਵਿਆਹ ਬਹੁਤ ਲੰਮੇ ਹੁੰਦੇ ਸਨ, ਕਈ-ਕਈ ਦਿਨ ਬਰਾਤ ਰਹਿੰਦੀ ਸੀ। ਕੜਾਹੀ ਵੀ ਸੱਤ ਜਾਂ ਨੌਂ ਦਿਨ ਪਹਿਲਾਂ ਚੜ੍ਹਾਈ ਜਾਂਦੀ ਸੀ ਪਰ ਅੱਜ ਕੱਲ੍ਹ ਵਿਆਹ ਤੋਂ ਤਿੰਨ ਜਾਂ ਚਾਰ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਹੈ। ਨਾਨਕੇ ਵਿਸ਼ੇਸ਼ ਤੌਰ ਤੇ ਵਿਆਹ ਵਿਚ ਨਾਨਕਸ਼ੱਕ ਭਰਨ ਆਉਂਦੇ ਹਨ। ਨਾਨਕਿਆਂ ਦਾ ਕੁੜੀ ਜਾਂ ਮੁੰਡੇ ਦੀ ਮਾਂ ਅਤੇ ਹੋਰ ਔਰਤਾਂ ਸ਼ਗਨ ਮਨਾ ਕੇ ਸਵਾਗਤ ਕਰਦੀਆਂ ਹਨ। ਨਾਨਕਿਆਂ ਅਤੇ ਦਾਦਕਿਆਂ ਵਿਚ ਗਿੱਧੇ ਅਤੇ ਗੀਤਾਂ ਦਾ ਖੂਬ ਮੁਕਾਬਲਾ ਹੁੰਦਾ ਹੈ। ਨਾਨਕਿਆਂ ਵੱਲੋਂ ਜਾਗੋ ਕੱਢੀ ਜਾਂਦੀ ਹੈ ਖਾਸ ਕਰਕੇ ਇਹ ਸਭ ਕੁਝ ਪਹਿਲੇ ਵਿਆਹ ਤੇ ਜ਼ਿਆਦਾ ਹੁੰਦਾ ਹੈ।
ਵਿਆਂਦੜ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਚਾਦਰ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਛੋਲਿਆਂ ਦੇ ਆਟੇ (ਬੇਸਣ) ਵਿਚ ਤੇਲ ਅਤੇ ਹਲਦੀ ਪਾ ਕੇ ਵਟਣਾ ਤਿਆਰ ਕੀਤਾ ਜਾਂਦਾ ਹੈ। ਵਿਆਂਦੜ ਨੂੰ ਵਟਣਾ ਲਗਾਇਆ ਜਾਂਦਾ ਹੈ। ਨਾਈ ਨਹਾਉਣ ਲਈ ਪਾਣੀ ਪਾਉਂਦਾ ਹੈ ਅਤੇ ਨਾਈ-ਧੋਈ ਕੀਤੀ ਜਾਂਦੀ ਹੈ। ਫਿਰ ਵਿਆਂਦੜ ਦੇ ਨਵੇਂ ਕੱਪੜੇ ਪਾਏ ਜਾਂਦੇ ਹਨ। ਮੁੰਡੇ ਦੀਆਂ ਭੈਣਾਂ ਲਾੜੇ ਦੇ ਸਿਰ ਸਿਹਰਾ ਸਜਾਉਂਦੀਆਂ ਹਨ ਅਤੇ ਗੁੱਟ ਤੇ ਪਹੁੰਚੀਆਂ ਬੰਨ੍ਹਦੀਆ ਹਨ।
ਮੁੰਡੇ ਨੂੰ ਘੋੜੀ ਚੜ੍ਹਾਇਆ ਜਾਂਦਾ ਹੈ ਪਰ ਅੱਜ ਕੱਲ੍ਹ ‘ਘੋੜੀ ਚੜਾਉਣ’ ਦਾ ਸਿਰਫ ਨਾ ਹੀ ਹੈ, ਜਾਂਦੇ ਸਭ ਕਾਰਾਂ ਤੇ ਹਨ। ਘੋੜੀ ਚੜ੍ਹਨ ਤੋਂ ਪਹਿਲਾਂ ਭਾਬੀ ਲਾੜੇ ਦੇ ਸੁਰਮਾ ਪਾਉਂਦੀ ਹੈ ਅਤੇ ਸੁਰਮਾ ਪੁਆਈ ਲੈਂਦੀ ਹੈ। ਇਸ ਤੋਂ ਬਾਅਦ ਲਾੜੇ ਦੀ ਭੈਣ ਵਾਗ ਫੜਦੀ ਹੈ ਪਰ ਹੁਣ ਫੁਲਕਾਰੀ ਲਾੜੇ ਦੇ ਸਿਰ ਤੇ ਤਾਣ ਲਈ ਜਾਂਦੀ ਹੈ ਅਤੇ ਕਿਸੇ ਧਾਰਮਿਕ ਸਥਾਨ ਤੱਕ ਭੈਣਾਂ ਫੁਲਕਾਰੀ ਤਾਣ ਕੇ ਭਰਾ ਨੂੰ ਉਸ ਜਗ੍ਹਾ ਤੇ ਲੈ ਜਾਂਦੀਆਂ ਹਨ। ਫਿਰ ਉਥੋਂ ਬਰਾਤ ਰਵਾਨਾ ਹੋ ਜਾਂਦੀ ਹੈ।
ਬਰਾਤ ਕੁੜੀ ਵਾਲਿਆਂ ਦੇ ਪਿੰਡ ਪਹੁੰਚਣ ਤੇ ਪਿੰਡ ਵਿਚ ਦਾਖਲ ਹੁੰਦਿਆਂ ਨੂੰ ਹੀ ਪਿੰਡ ਦੇ ਮੋਹਤਬਰ ਬੰਦੇ ਇਕੱਠੇ ਹੋ ਕੇ ‘ਜੀ ਆਇਆ’ ਆਖਦੇ ਹਨ। ਬਰਾਤ ਦੇ ਨਾਲ ਬੈਂਡ ਬਾਜੇ ਵਾਲੇ ਵੀ ਹੁੰਦੇ ਹਨ ਅਤੇ ਬਰਾਤੀ ਨੱਚਦੇ ਹੋਏ ਕੁੜੀ ਵਾਲਿਆਂ ਦੇ ਘਰ ਦਾਖਲ ਹੁੰਦੇ ਹਨ। ਬਰਾਤ ਦੇ ਆਉਣ ਤੇ ਸਭ ਤੋਂ ਪਹਿਲੀ ਰਸਮ ਮਿਲਣੀ ਹੁੰਦੀ ਹੈ। ਮਿਲਣੀ ਦੋਹਾਂ ਕੁੜਮਾਂ, ਮਾਮਿਆਂ, ਚਾਚਿਆਂ, ਤਾਇਆਂ ਅਤੇ ਹੋਰ ਰਿਸ਼ਤੇਦਾਰਾਂ ਵਿਚਕਾਰ ਹੁੰਦੀ ਹੈ। ਮਿਲਣੀ ਤੋਂ ਬਾਅਦ ਬਰਾਤ ਨੂੰ ਚਾਹ ਪਾਣੀ ਪਿਲਾਇਆ ਜਾਂਦਾ ਹੈ । ਇਸ ਤੋਂ ਬਾਅਦ ਵਿਆਹ ਦੀ ਸਭ ਤੋਂ ਮਹੱਤਵਪੂਰਨ ਰਸਮ ਅਨੰਦ ਕਾਰਜ ਜਾਂ ਫੇਰੇ ਕੀਤੇ ਜਾਂਦੇ ਹਨ।
ਅਸਲ ਵਿਚ ਵਿਆਹ ਤਾਂ ਲਾਵਾਂ ਜਾਂ ਫੇਰੇ ਹੀ ਹੁੰਦਾ ਹੈ। ਇਸ ਤੋਂ ਅਗਲੀਆਂ ਪਿਛਲੀਆਂ ਰੀਤਾਂ ਸਭ ਇਸ ਮੌਕੇ ਨੂੰ ਯਾਦਗਾਰੀ ਤੇ ਸੁਹਾਉਣਾ ਬਣਾਉਣ ਲਈ ਕੀਤੀਅ ਜਾਂਦੀਆਂ ਹਨ। ਲਾੜੇ ਅਤੇ ਲਾੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਿਠਾ ਦਿੱਤਾ ਜਾਂਦਾ ਹੈ। ਫਿਰ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ-ਦੁਆਲੇ ਲਾਵਾਂ ਦੇ ਪਾਠ ਦੇ ਕੀਰਤਨ ਸਮੇਂ ਚਾਰ ਫੇਰੇ ਲੈਂਦੀ ਹੈ। ਲਾਵਾਂ ਤੋਂ ਪਹਿਲਾਂ ਕੁੜੀ ਦਾ ਬਾਪ ਮੁੰਡੇ ਦਾ ਪੱਲਾ ਕੁੜੀ ਨੂੰ ਫੜਾਉਂਦਾ ਹੈ। ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾ ਦਿੰਦਾ ਹੈ।
ਲਾਵਾਂ ਤੋਂ ਬਾਅਦ ਮੁੰਡੇ ਅਤੇ ਸਰਬਾਲ੍ਹੇ ਨੂੰ ਅੱਡ ਬੁਲਾਇਆ ਜਾਂਦਾ ਹੈ ਜਿੱਥੇ ਔਰਤਾਂ ਲਾੜੇ ਨੂੰ ਸਲਾਮੀਆਂ ਪਾਉਂਦੀਆਂ ਹਨ। ਕੁੜੀਆਂ ਟਿੱਚਰਾਂ ਕਰਦੀਆਂ, ਛੰਦ ਆਦਿ ਸੁਣਦੀਆਂ ਤੇ ਗਾਉਂਦੀਆਂ ਹਨ।
ਫਿਰ ਬਰਾਤ ਨੂੰ ਰੋਟੀ ਖੁਆਈ ਜਾਂਦੀ ਹੈ। ਰੋਟੀ ਖਾਣ ਤੋਂ ਬਾਅਦ ਵਿਦਾਇਗੀ ਦੀ ਤਿਆਰੀ ਹੋ ਜਾਂਦੀ ਹੈ। ਔਰਤਾਂ ਕੁੜੀ ਦੀ ਵਿਦਾਇਗੀ ਦੇ ਬੜੇ ਦਰਦ ਭਰੇ ਗੀਤ ਗਾਉਂਦੀਆਂ ਹਨ।
ਜਦੋਂ ਬਰਾਤ ਵਾਪਸ ਆਪਣੇ ਪਿੰਡ ਪਰਤ ਆਉਂਦੀ ਹੈ ਤਾਂ ਲੜਕੇ ਦੀ ਮਾਂ ਸ਼ਗਨਾਂ ਨਾਲ ਭਰੀ ਚੀਜਾਂ ਦੀ ਥਾਲੀ ਲੈ ਕੇ ਜਿਸ ਵਿਚ ਗੁੜ, ਚੌਲ, ਮਧਾਣੀ ਦਾ ਨੇਤਰਾ, ਹਲਦੀ ਦੀ ਗੱਠੀ ਹੁੰਦੀ ਹੈ ਅਤੇ ਗੜਬੀ ਵਿਚ ਪਾਣੀ ਲੈ ਕੇ ਨਵੀਂ ਜੋੜੀ ਨੂੰ ਇੱਕ ਪਟੜੇ ਤੇ ਚੜ੍ਹਦੀ ਵੱਲ ਨੂੰ ਮੂੰਹ ਕਰਕੇ ਖੜ੍ਹਾ ਕਰਨ ਤੋਂ ਬਾਅਦ ਪਾਣੀ ਵਾਰ ਕੇ ਪੀਂਦੀ ਹੈ। ਉਹ ਸੱਤ ਵਾਰ ਪਾਣੀ ਵਾਰ ਕੇ ਮੂੰਹ ਨੂੰ ਲਾਉਂਦੀ ਹੈ ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਇਸ ਤੋਂ ਬਾਅਦ ਜੋੜੀ ਨੂੰ ਅੰਦਰ ਲਿਜਾਇਆ ਜਾਂਦਾ ਹੈ ਜਿੱਥੇ ਮੁੰਡੇ ਦੀ ਮਾਂ ਅਤੇ ਭਾਈਚਾਰੇ ਦੀਆਂ ਔਰਤਾਂ ਵਹੁਟੀ ਨੂੰ ਸ਼ਗਨ ਪਾਉਂਦੀਆਂ ਹਨ ਅਤੇ ਮੂੰਹ ਦੇਖਦੀਆਂ ਹਨ।
ਦੂਜੇ ਦਿਨ ਸਵੇਰੇ ਲਾੜਾ ਅਤੇ ਵਹੁਟੀ ਪਿੱਤਰਾਂ ਜਾਂ ਸ਼ਹੀਦਾਂ ਦੀ ਪੂਜਾ ਕਰਦੇ ਹਨ। ਕਈ ਲੋਕ ਛਟੀਆਂ ਵੀ ਖੇਡਦੇ ਹਨ। ਇਸ ਤਰ੍ਹਾਂ ਵਿਆਹ ਦਾ ਕਾਰਜ ਸਮਾਪਤ ਹੋ ਜਾਂਦਾ ਹੈ। ਘਰ ਵਸਣ ਰਸਣ ਲੱਗ ਜਾਂਦੇ ਹਨ।
(ੲ) ਮਰਨ ਸਬੰਧੀ ਰਸਮਾਂ
ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਬਾਅਦ ਔਰਤਾਂ ਘਰ ਵਿਚ ਵੈਣ ਪਾਉਣ ਲੱਗ ਜਾਂਦੀਆਂ ਹਨ। ਤੀਵੀਆਂ ਦੇ ਵੈਣ ਸੁਣ ਕੇ ਆਂਢ-ਗੁਆਂਢ ਤੋਂ ਸਿਆਣੇ ਆਦਮੀ ਆ ਪਹੁੰਚਦੇ ਹਨ ਅਤੇ ਹੇਠਾਂ ਚਾਦਰੇ ਵਿਛਾ ਕੇ ਬੈਠ ਜਾਂਦੇ ਹਨ। ਸਾਰੇ ਲੋਕ ਮਰਨ ਵਾਲੇ ਦੇ ਚੰਗੇ ਅਮਲਾਂ ਦੀ ਸਿਫਤ ਕਰਦੇ ਹਨ।
ਫਿਰ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਵਡੇਰੀ ਉਮਰ ਵਾਲੇ ਦੇ ਮਰਨ ਤੇ ਸਰਦੇ-ਪੁਜਦੇ ਘਰ ਦੁਸ਼ਾਲਾ ਪਾ ਦਿੰਦੇ ਹਨ। ਜੇ ਕੋਈ ਜਵਾਨ ਉਮਰ ਮਦਾ ਵਾਲੇ ਪਿੱਛੇ ਮੁਟਿਆਰ ਵਹੁਟੀ ਛੱਡ ਕੇ ਮਰਿਆ ਹੋਵੇ ਤਾਂ ਵਹੁਟੀ ਸੁਹਾਗ ਦਾ ਲੌਂਗ, ਚੂੜੀਆਂ ਅਤੇ ਸਾਰੇ ਗਹਿਣੇ ਲਾਹ ਦਿੰਦੀ ਹੈ। ਉਸ ਦੇ ਸਿਰ ਤੇ ਚਿੱਟੀ ਚਾਦਰ ਦੇ ਦਿੱਤੀ ਜਾਂਦੀ ਹੈ ਜੋ ਰੰਡੇਪੇ ਦਾ ਪ੍ਰਤੀਕ ਹੈ। ਜੇ ਸੁਹਾਗਣ ਔਰਤ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਡੋਰੀ, ਅੱਖਾਂ ਵਿਚ ਸੁਰਮਾ, ਚੂੜੀਆਂ ਅਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ।
ਪਿੰਡੋਂ ਬਾਹਰ ਸਿਵਿਆਂ ਵਿਚ ਲੱਕੜਾਂ ਦੀ ਚਿਖਾ ਚਿਣ ਲਈ ਜਾਂਦੀ ਹੈ। ਚਿਖਾ ਲਈ ਲੋਕ ਲੱਕੜਾਂ ਢੋਂਦੇ ਹਨ, ਮੁਰਦੇ ਦੀਆਂ ਲੱਕੜਾਂ ਢੋਣੀਆਂ ਚੰਗੀਆਂ ਸਮਝਿਆ ਜਾਂਦਾ ਹੈ। ਮ੍ਰਿਤਕ ਨੂੰ ਘਰੋਂ ਤੋਰਨ ਤੋਂ ਪਹਿਲਾਂ ਉਸ ਦਾ ਮੂੰਹ ਚੜ੍ਹਦੀ ਵੱਲ ਕਰਕੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਪੈਸੇ ਵਾਰ ਕੇ ਉਸ ਦਾ ਕਿਰਾਇਆ ਜਾਂ ਭਾੜਾ ਉਤਾਰਦੇ ਹਨ। ਚਾਰ ਨਜ਼ਦੀਕੀ ਬੰਦੇ ਮ੍ਰਿਤਕ ਦੇ ਕਾਨ੍ਹੀ ਲੱਗਦੇ ਹਨ ਤੇ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਂਦੇ ਹਨ।
ਅਰਥੀ ਦੇ ਮੂਹਰੇ ਸਮੱਗਰੀ ਵਾਲਾ ਨਾਈ, ਉਸ ਤੋਂ ਪਿੱਛੇ ਕਾਨ੍ਹੀਆਂ ਦੀ ਚੁੱਕੀ ਹੋਈ ਅਰਥੀ, ਉਸ ਤੋਂ ਬਾਅਦ ਪਿੰਡ ਦੇ ਲੋਕ ਤੁਰਦੇ ਹਨ। ਔਰਤਾਂ ਸ਼ਮਸ਼ਾਨ ਭੂਮੀ ਤੱਕ ਨਹੀਂ ਜਾਂਦੀਆਂ। ਉਹ ਅਰਧ-ਮਾਰਗ ਤੇ ਬੈਠ ਕੇ ਰੋਣ ਪਿੱਟਣ ਲੱਗ ਜਾਂਦੀਆਂ ਹਨ। ਸ਼ਮਸ਼ਾਨ ਭੂਮੀ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ ਅਤੇ ਮ੍ਰਿਤਕ ਦੇਹ ਨੂੰ ਚਿਖਾ ਦੇ ਉੱਪਰ ਲਿਟਾ ਦਿੱਤਾ ਜਾਂਦਾ ਹੈ।
ਇਸ ਤੋਂ ਬਾਅਦ ਮ੍ਰਿਤਕ ਦਾ ਵੱਡਾ ਪੁੱਤਰ, ਜੇ ਮੁੰਡਾ ਨਾ ਹੋਵੇ ਤਾਂ ਕੋਈ ਨਜ਼ਦੀਕੀ ਰਿਸ਼ਤੇ ਵਾਲਾ ਆਪਣੇ ਹੱਥ ਵਿਚ ਲਾਂਬੂ ਲੈ ਕੇ ਸੱਜਿਉਂ ਖੱਬੇ ਨੂੰ ਇੱਕ ਗੇੜਾ ਚਿਖਾ ਦੇ ਦੁਆਲੇ ਕੱਢਦਾ ਹੈ। ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਆਦਮੀ ਕੁਝ ਦੇਰ ਦੂਰ ਬੈਠ ਕੇ ਅਫ਼ਸੋਸ ਕਰਦੇ, ਵਿਛੜੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਨ। ਜਦ ਚਿਖਾ ਜਲਣ ਤੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਜਾਵੇ ਤਾਂ ਚਿਖਾ ਵਿਚ ਇਕ ਡੰਡਾ ਕੱਢ ਕੇ ਸੜ ਰਹੇ ਮੁਰਦੇ ਦੀ ਖੋਪਰੀ ਤੇ ਮਾਰਦੇ ਹਨ ਫਿਰ ਉਹ ਡੰਡਾ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੱਤਾ ਜਾਂਦਾ ਹੈ। ਇਸ ਨੂੰ ‘ਕਪਾਲ ਕਿਰਿਆ’ ਕਿਹਾ ਜਾਂਦਾ ਹੈ। ਸਰੀਰ ਪੂਰਨ ਤੌਰ ਤੇ ਅਗਨ ਭੇਂਟ ਹੋ ਜਾਵੇ ਤਾਂ ਅਰਦਾਸ ਕਰਨ ਉਪਰੰਤ ਸਾਰੇ ਬੰਦੇ ਡੱਕਾ ਤੋੜ ਕੇ ਸੁੱਟਦੇ ਹਨ। ਅਤੇ ਬਿਨਾਂ ਪਿਛਾਂਹ ਦੇਖਿਆਂ ਵਾਪਸ ਤੁਰ ਪੈਂਦੇ ਹਨ। ਇਸ ਤਰ੍ਹਾਂ ਉਹ ਮੁਰਦੇ ਨਾਲੋਂ ਆਪਣੇ ਸਬੰਧ ਤੋੜ ਲੈਂਦੇ ਹਨ। ਫਿਰ ਸਾਰੇ ਉਸੇ ਘਰ ਜਾਂਦੇ ਹਨ ਜਿੱਥੇ ਮੌਤ ਹੋਈ ਹੁੰਦੀ ਹੈ, ਕੁਝ ਦੇਰ ਉੱਥੇ ਬੈਠ ਕੇ ਆਪੋ-ਆਪਣੇ ਘਰੀਂ ਚਲੇ ਜਾਂਦੇ ਹਨ।
ਫੁੱਲ ਆਮ ਤੌਰ ਤੇ ਸੰਸਕਾਰ ਤੋਂ ਤੀਜੇ ਦਿਨ ਚੁਗੇ ਜਾਂਦੇ ਹਨ ਪਰ ਜੇ ਉਹ ਦਿਨ ਮੰਗਲਵਾਰ ਜਾਂ ਸ਼ਨਿਚਰਵਾਰ ਆਉਂਦਾ ਹੋਵੇ ਤਾਂ ਫੁੱਲ ਚੌਥੇ ਦਿਨ ਚੁੱਗੇ ਜਾਂਦੇ ਹਨ। ਫੁੱਲ ਮ੍ਰਿਤਕ ਦੇ ਪੁੱਤਰ, ਉਸ ਦੇ ਕਾਨ੍ਹੀ ਅਤੇ ਹੋਰ ਸਕੇ ਸਬੰਧੀ ਰਲ ਕੇ ਚੁਗਦੇ ਹਨ। ਫਿਰ ਫੁੱਲ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਜਾਂਦੇ ਹਨ।
ਕੁਝ ਦਿਨ ਬਾਅਦ ਦੂਰ-ਨੇੜੇ ਦੀਆਂ ਮਕਾਣਾ ਆਉਂਦੀਆਂ ਹਨ। ਦਸਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ। ਪੁੱਤ ਆਪਣੇ ਸਹੁਰਿਆਂ ਵੱਲੋਂ ਦਿੱਤੀ ਪੱਗ ਭਾਈਚਾਰੇ ਦੀ ਹਾਜ਼ਰੀ ਵਿਚ ਬੰਨ੍ਹਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ।
ਸਥਾਨਕ ਰਸਮਾਂ
ਜਨੇਊ ਤੇ ਮੁੰਡਨ
ਹਿੰਦੂ ਪਰਿਵਾਰਾਂ ਵਿਚ ਜਦੋਂ ਮੁੰਡਾ ਤਿੰਨ, ਪੰਜ ਜਾਂ ਸੱਤ ਸਾਲ ਦਾ ਹੋ ਜਾਵੇ ਤਾਂ ਮੁੰਡਨ ਤੇ ਜਨੇਊ ਦੀ ਰਸਮ ਕੀਤੀ ਜਾਂਦੀ ਹੈ। ਮੁੰਡਨ ਦੀ ਰਸਮ ਸਮੇਂ ਝੰਡ ਉਤਾਰੀ ਜਾਂਦੀ ਹੈ ਅਤੇ ਨਾਨਕਿਆਂ ਵੱਲੋਂ ਦਿੱਤੇ ਕੱਪੜੇ ਪਾਏ ਜਾਂਦੇ ਹਨ। ਇਸ ਤੋਂ ਪਹਿਲਾਂ ਬੱਚੇ ਦੇ ਵਾਲਾਂ ਨੂੰ ਉਸਤਰਾ ਬਿਲਕੁਲ ਨਹੀਂ ਲਗਾਇਆ ਜਾਂਦਾ ਪਰ ਇਹ ਰਸਮ ਬਹੁਤ ਘੱਟ ਗਿਣਤੀ ਦੇ ਲੋਕ ਹੀ ਕਰਦੇ ਹਨ। ਇਸ ਤੋਂ ਬਾਅਦ ਜਨੇਊ ਪਹਿਨਣ ਦੀ ਰਸਮ ਕੀਤੀ ਜਾਂਦੀ ਹੈ। ਜਦੋਂ ਜਨੇਊ ਅਤੇ ਮੁੰਡਨ ਦੀ ਰਸਮ ਹੋ ਜਾਂਦੀ ਹੈ ਤਾਂ ਬਾਹਰੋਂ ਆਏ ਸਾਕ-ਸਬੰਧੀਆਂ ਨੂੰ ਰੋਟੀ ਖੁਆਈ ਜਾਂਦੀ ਹੈ।
ਨਾਂ ਰਖਾਉਣਾ
ਹੁਣ ਨਾਂ ਰੱਖਣ ਵਾਸਤੇ ‘ਨਾਮ ਸੰਸਕਾਰ’ ਨਹੀਂ ਮਨਾਇਆ ਜਾਂਦਾ। ਕਈ ਵਾਰ ਤਾਂ ਘਰ ਦੇ ਮੈਂਬਰ ਹੀ ਨਾਂ ਰੱਖ ਲੈਂਦੇ ਹਨ ਅਤੇ ਕਈ ਵਾਰ ਆਪਣੇ ਧਰਮ ਅਨੁਸਾਰ ਧਾਰਮਿਕ ਗ੍ਰੰਥ ਵਿੱਚੋਂ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਨਾਂ ਦਾ ਪਹਿਲਾ ਅੱਖਰ ਕਢਵਾਉਂਦੇ ਹਨ। ਜਿਵੇਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈਂਦੇ ਹਨ ਅਤੇ ਹੁਕਮਨਾਮੇ ਦੇ ਪਹਿਲੇ ਅੱਖਰ ਤੇ ਨਾਂ ਰੱਖਿਆ ਜਾਂਦਾ ਹੈ।
ਲੋਕ ਕਹਾਣੀਆਂ, ਸਥਾਨਕ ਕਹਾਣੀਆਂ ਜਾਂ ਸਾਖੀਆਂ
ਕਿਸਮਤ ਤੋਂ ਹਾਰ
ਰਾਜਾ ਜਨਕ ਦੇ ਦਰਬਾਰ ਵਿਚ ਸਨਕੀ ਨਾਂ ਦੀ ਜਨਾਨੀ ਦਾ ਬੜਾ ਗੁਣਗਾਣ ਹੁੰਦਾ ਸੀ। ਹੌਲੀ-ਹੌਲੀ ਇਹ ਚਰਚਾ ਰਾਜਾ ਜਨਕ ਦੇ ਕੰਨਾਂ ਤੱਕ ਵੀ ਪਹੁੰਚ ਗਈ। ਇੱਕ ਦਿਨ। ਰਾਜਾ ਜਨਕ ਆਪਣਾ ਭੇਸ ਬਦਲ ਕੇ ਆਪਣੀ ਨਗਰੀ ਵਿਚ ਪਹੁ ਫੁੱਟਦੀ ਤੁਰਨ ਫਿਰਨ ਲੱਗਿਆ। ਤੁਰਦਿਆਂ ਤੁਰਦਿਆਂ ਦੂਰੋਂ ਉਸ ਦੀ ਨਜ਼ਰ ਇੱਕ ਜਨਾਨੀ ਉੱਪਰ ਪਈ। ਉਹ ਕਾਹਲੀ ਨਾਲ ਤੁਰਿਆ ਜਦ ਉਸ ਜਨਾਨੀ ਦੇ ਕੋਲ ਪਹੁੰਚ ਗਿਆ ਤਾਂ ਉਸ ਦੇ ਮਗਰ ਲੱਗ ਕੇ ਹੌਲੀ ਹੌਲੀ ਤੁਰਨ ਲੱਗ ਪਿਆ। ਉਹ ਤੁਰਿਆ ਜਾਂਦਾ ਕੀ ਸੁਣਦਾ? ਉਹ ਜਨਾਨੀ ਕਿਤੇ ਹੌਲੀ ਹੌਲੀ ਰੋਣ ਲੱਗ ਜਾਵੇ ਤੇ ਕਦੀ ਹੱਸਣ। ਰਾਜਾ ਉਸ ਦੇ ਮਗਰ ਤੁਰਿਆ ਗਿਆ ਤੇ ਜਨਾਨੀ ਦੂਰ ਤੱਕ ਇਸੇ ਤਰ੍ਹਾਂ ਹੀ ਹਸਦੀ, ਰੋਂਦੀ ਤੁਰੀ ਗਈ। ਆਖਰ ਰਾਜਾ ਜਨਕ ਨੇ ਉਸ ਨੂੰ ਰੋਕ ਲਿਆ ਤੇ ਪੁੱਛਿਆ, ਤੂੰ ਇਸ ਤਰ੍ਹਾਂ ਕਦੀ ਰੋਂਦੀ ਹੈਂ ਤੇ ਕਦੀ ਹਸਦੀ ਹੈਂ, ਇਸ ਦਾ ਕੀ ਕਾਰਨ ਹੈ?
ਉਹ ਬੋਲੀ “ਮੈਨੂੰ ਬੜੀ ਜਲਦੀ ਹੈ, ਮੈਂ ਤੈਨੂੰ ਦੱਸ ਨਹੀਂ ਸਕਦੀ, ਨਾਲੇ ਤੂੰ ਕੀ ਲੈਣਾ ਹੈ, ਆਪਣਾ ਕੰਮ ਕਰ।” ਇਹ ਆਖ ਉਹ ਫੇਰ ਤੁਰ ਪਈ। ਤਦ ਰਾਜੇ ਨੇ ਹੁਕਮ ਕੀਤਾ “ਤੈਨੂੰ ਰੁਕਣਾ ਪਵੇਗਾ ਤੇ ਸਾਰੀ ਗੱਲ ਦੱਸਣੀ ਪਵੇਗੀ, ਮੈਂ ਇਸ ਨਗਰੀ ਦਾ ਰਾਜਾ ਹਾਂ।” ਇਹ ਸੁਣ ਕੇ ਸਨਕੀ ਜਨਾਨੀ ਰੁਕ ਗਈ। ਰਾਜੇ ਨੇ ਆਪਣਾ ਬਨਾਉਟੀ ਭੇਸ ਉਤਾਰ ਦਿੱਤਾ, ਜਦ ਰਾਜੇ ਦੀ ਵਰਦੀ ਵੇਖੀ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਸੱਚੀਂ ਰਾਜਾ ਹੈ। ਉਹ ਹੱਥ ਜੋੜ ਬੋਲੀ “ਰਾਜਨ ਮੈਂ ਦਰਿਆ ‘ਤੇ ਪਾਣੀ ਲੈਣ ਚੱਲੀ ਹਾਂ, ਮੇਰਾ ਪਤੀ ਅਪੰਗ ਹੈ, ਉਹ ਤੁਰ ਫਿਰ ਨਹੀਂ ਸਕਦਾ, ਮੈਂ ਹਰ ਰੋਜ਼ ਦਰਿਆ ਤੋਂ ਪਾਣੀ ਲਿਆ ਕੇ ਪਹਿਲਾਂ ਉਸ ਨੂੰ ਇਸ਼ਨਾਨ ਕਰਾਉਂਦੀ ਹਾਂ। ਅੱਜ ਮੇਰੀ ਮੌਤ ਹੋਣੀ ਹੈ, ਮੈਨੂੰ ਕਾਹਲ ਹੈ ਕਿਤੇ ਮੇਰਾ ਇਹ ਕੰਮ ਵਿੱਚੇ ਹੀ ਨਾ ਰਹਿ ਜਾਵੇ। ਮੈਂ ਪਤੀਬਰਤਾ ਇਸਤ੍ਰੀ ਹਾਂ, ਜੇ ਮੇਰਾ ਕੰਮ ਅਧੂਰਾ ਰਹਿ ਗਿਆ ਤਾਂ ਮੇਰੀ ਆਤਮਾਂ ਤੇ ਭਾਰ ਪਵੇਗਾ। ਮੌਤ ਸ਼ਬਦ ਸੁਣ ਰਾਜਾ ਜਨਕ ਨੇ ਹੈਰਾਨ ਹੋ ਕੇ ਕਿਹਾ, “ਤੇਰੀ ਮੌਤ ਕਿਵੇਂ ਹੋਣੀ ਹੈ”।
“ਮੈਂ ਦਰਿਆ ਤੋਂ ਪਾਣੀ ਲਿਆ ਕੇ ਆਪਣੇ ਪਤੀਦੇਵ ਨੂੰ ਇਸ਼ਨਾਨ ਕਰਵਾ ਕੇ ਦੁਕਾਨ ਤੋਂ ਸੌਦਾ ਲੈਣ ਜਾਣਾ ਹੈ, ਜਦ ਦੁਕਾਨਦਾਰ ਮੇਰੇ ਲਈ ਸੌਦਾ ਲੈਣ ਉੱਠ ਕੇ ਜਾਵੇਗਾ ਤਾਂ ਛੱਤ ਦਾ ਸਤੀਰ ਟੁੱਟ ਕੇ ਮੇਰੇ ਉੱਤੇ ਡਿੱਗ ਪਵੇਗਾ, ਇਸ ਤਰ੍ਹਾਂ ਮੇਰੀ ਮੌਤ ਹੋ ਜਾਵੇਗੀ।”
ਰਾਜੇ ਨੇ ਕਿਹਾ “ਜੇ ਤੈਨੂੰ ਐਨਾ ਪਤਾ ਹੈ ਫੇਰ ਤੂੰ ਦੁਕਾਨ ‘ਤੇ ਸੌਦਾ ਲੈਣ ਹੀ ਨਾ ਜਾਹ।”
ਸਨਕੀ ਨੇ ਕਿਹਾ “ਰਾਜਨ ਮੌਤ ਤਾਂ ਪੀਰ, ਫਕੀਰ, ਔਲੀਆਂ ਤੋਂ ਨਹੀਂ ਟਲ ਸਕੀ ਮੈਂ ਕਿਵੇਂ ਟਾਲ ਸਕਦੀ ਹਾਂ।” ਰਾਜਨ ਲੈ ਮੇਰੀ ਇੱਕ ਗੱਲ ਹੋਰ ਸੁਣ ਰਾਜੇ ਰਾਵਣ ਦੇ ਘਰ ਇੱਕ ਕੁੜੀ ਨੇ ਜਨਮ ਲੈਣਾ ਹੈ ਤੇ ਉਸੇ ਸਮੇਂ ਹੀ ਉਸ ਦੀ ਨਗਰੀ ਵਿਚ ਇਕ ਸੂਦਰ ਦੇ ਘਰ ਮੁੰਡੇ ਨੇ ਜਨਮ ਲੈਣਾ ਹੈ, ਰਾਜੇ ਰਾਵਣ ਦੀ ਲੜਕੀ ਦੇ ਵਿਆਹ ਦਾ ਕਾਰਜ ਉਸੇ ਨਾਲ ਹੋਣਾ ਹੈ।
ਰਾਜੇ ਦੇ ਦਿਮਾਗ ਵਿਚ ਵਿਚਾਰ ਆਇਆ, ਕਿਉਂ ਨਾ ਉਸ ਦੁਕਾਨ ਤੋਂ ਪਾਸੇ ਬੈਠ ਕੇ ਵੇਖਿਆ ਜਾਵੇ, ਕੀ ਇਹ ਸੱਚੀਂ ਵਾਪਰਦੀ ਹੈ ਜੋ ਇਹ ਕਹਿ ਰਹੀ ਹੈ। ਇਹ ਸੋਚ ਰਾਜਾ ਭੇਸ ਬਦਲ ਕੇ ਉਸ ਦੁਕਾਨ ਤੋਂ ਪਾਸੇ ਹੋ ਕੇ ਬੈਠ ਗਿਆ।
ਸਨਕੀ ਨੇ ਰਾਜੇ ਨੂੰ ਦੱਸੇ ਮੁਤਾਬਕ ਦਰਿਆ ਤੋਂ ਪਾਣੀ ਲਿਆ ਕੇ ਪਹਿਲਾਂ ਆਪਣੇ ਪਤੀਦੇਵ ਨੂੰ ਇਸ਼ਨਾਨ ਕਰਾਇਆ, ਉਸ ਤੋਂ ਬਾਅਦ ਦੁਕਾਨ ਤੇ ਸੌਦਾ ਲੈਣ ਚਲੀ ਗਈ, ਜਦ ਦੁਕਾਨਦਾਰ ਉਸ ਨੂੰ ਸੌਦਾ ਦੇਣ ਲਈ ਉੱਠ ਕੇ ਸੌਦਾ ਲਿਆਉਣ ਲਈ ਗਿਆ ਤਾਂ ਸਤੀਰ ਟੁੱਟ ਗਿਆ, ਛੱਤ ਸਨਕੀ ਉੱਪਰ ਡਿੱਗ ਪਈ ਤੇ ਸਨਕੀ ਦੀ ਮੌਤ ਹੋ ਗਈ।
ਮੌਤ ਦੀ ਇਹ ਘਟਨਾ ਵੇਖ ਕੇ ਰਾਜੇ ਜਨਕ ਨੂੰ ਯਕੀਨ ਹੋ ਗਿਆ ਕਿ ਰਾਜੇ ਰਾਵਣ ਦੀ ਲੜਕੀ ਦੀ ਗੱਲ ਵੀ ਠੀਕ ਹੀ ਨਿਕਲੇਗੀ। ਇਹ ਸੋਚ ਉਸ ਨੇ ਸਾਰੀ ਗੱਲ ਰਾਵਣ ਨੂੰ ਦੱਸ ਦਿੱਤੀ।
ਇਹ ਗੱਲ ਠੀਕ ਹੀ ਹੋਈ, ਜਦ ਰਾਜੇ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਲੜਕੀ ਹੀ ਸੀ। ਰਾਜੇ ਨੇ ਸ਼ਹਿਰ ਵਿਚ ਢੰਡੋਰਾ ਪਟਵਾ ਦਿੱਤਾ, ਜੇ ਕਿਸੇ ਦੇ ਘਰ ਕੋਈ ਬੱਚਾ ਜਨਮ ਲਵੇ ਤਾਂ ਉਹ ਫੌਰੀ ਤੌਰ ਤੇ ਰਾਜੇ ਨੂੰ ਇਤਲਾਹ ਦੇਵੇ।
ਢੰਡੋਰਾ ਸੁਣ ਸ਼ੂਦਰ ਭੱਜਾ ਆਇਆ ਤੇ ਆ ਰਾਜੇ ਨੂੰ ਦੱਸਿਆ ਕਿ ਮੇਰੇ ਘਰ ਇੱਕ ਲੜਕਾ ਪੈਦਾ ਹੋਇਆ ਹੈ। ਇਹ ਸੁਣ ਰਾਜੇ ਦੇ ਮਨ ਵਿਚ ਉਸ ਨੂੰ ਮਾਰਨ ਦਾ ਖਿਆਲ ਆਇਆ ਤੇ ਫੇਰ ਪਤਾ ਨਹੀਂ ਕਿਉਂ ਉਸ ਨੇ ਮਾਰਨ ਦੀ ਥਾਂ ਉਸ ਦੇ ਇੱਕ ਪੈਰ ਦੀ ਉਂਗਲ ਵੱਢ ਕੇ ਨਿਸ਼ਾਨੀ ਲਾ ਦਿੱਤੀ ਤਾਂ ਕਿ ਕੁੜੀ ਦਾ ਵਰ ਲੱਭਣ ਸਮੇਂ ਇਸ ਨਿਸ਼ਾਨੀ ਵਾਲੇ ਲੜਕੇ ਦਾ ਖ਼ਿਆਲ ਰੱਖਿਆ ਜਾਵੇ। ਲੜਕੇ ਦੇ ਪੈਰ ਦੀ ਉਂਗਲ ਵੱਢ ਕੇ ਉਸ ਦੇ ਪਿਉ ਤੇ ਬੱਚੇ ਨੂੰ ਸਮੁੰਦਰ ਤੋਂ ਪਾਰ ਛੱਡ ਆਇਆ।
ਰਸਤੇ ਵਿਚ ਮੁੜਦਿਆਂ ਰਾਵਣ ਨੂੰ ਬਿਧਮਾਤਾ ਮਿਲ ਗਈ, ਰਾਵਣ ਨੇ ਉਸ ਤੋਂ ਪੁੱਛਿਆ ਤੂੰ ਕਿੱਥੇ ਚੱਲੀ ਹੈਂ? ਤਾਂ ਉਸ ਨੇ ਉੱਤਰ ਦਿੱਤਾ “ਮੈਂ ਇੱਕ ਬੱਚੇ ਦਾ ਪਾਲਣ ਪੋਸਣ ਦਾ ਪ੍ਰਬੰਧ ਕਰਨ ਚੱਲੀ ਹਾਂ।” ਇਹ ਆਖ ਉਹ ਰਾਵਣ ਕੋਲੋਂ ਲੰਘ ਗਈ।
ਬਿਧਮਾਤਾ ਨੇ ਉਸ ਬੱਚੇ ਨੂੰ ਪਾਲਿਆ-ਪੋਸਿਆ, ਪੜ੍ਹਾਈ ਕਰਾਈ ਤੇ ਸ਼ਸਤਰ ਵਿੱਦਿਆ ਦੇ ਕੇ ਨਿਪੁੰਨ ਕਰ ਦਿੱਤਾ। ਇੱਕ ਸ਼ਾਮ ਬੇੜੀ ਰਾਹੀਂ ਦੂਜੇ ਦੇਸ਼ ਜਾਣ ਦਾ ਹੁਕਮ ਦਿੱਤਾ। ਉਸ ਨੇ ਅਜਿਹਾ ਹੀ ਕੀਤਾ। ਜਦ ਉਹ ਦੂਸਰੇ ਦੇਸ਼ ਦੇ ਇੱਕ ਸ਼ਹਿਰ ਪਹੁੰਚਿਆ ਤਾਂ ਉਸ ਸ਼ਹਿਰ ਦਾ ਦਰਵਾਜ਼ਾ ਬੰਦ ਹੋ ਚੁੱਕਾ ਸੀ। ਰਾਤ ਨੂੰ ਦਰਵਾਜ਼ਾ ਖੋਲ੍ਹਣ ਦੀ ਮਨਾਹੀ ਸੀ। ਬੇਵਸ ਹੋਇਆ ਭੁੱਖਾ ਭਾਣਾ ਮੁੰਡਾ ਸ਼ਹਿਰ ਦੇ ਦਰਵਾਜ਼ੇ ਅੱਗੇ ਸੌਂ ਗਿਆ। ਭਾਵੀ ਦਾ ਚੱਕਰ ਐਸਾ ਚੱਲਿਆ ਕਿ ਉਸ ਸ਼ਹਿਰ ਦਾ ਰਾਜਾ ਉਸੇ ਰਾਤ ਮਰ ਗਿਆ। ਉਸ ਦੇ ਕੋਈ ਪੁੱਤਰ ਨਹੀਂ ਸੀ। ਰਾਤ ਨੂੰ ਮੰਤਰੀ ਜੁੜੇ ਤੇ ਉਹਨਾਂ ਫ਼ੈਸਲਾ ਕਰ ਲਿਆ ਕਿ ਸਵੇਰੇ ਜਦ ਸ਼ਹਿਰ ਦਾ ਦਰਵਾਜ਼ਾ ਖੋਲ੍ਹਿਆ ਜਾਵੇਗਾ ਉਸ ਸਮੇਂ ਜੋ ਵੀ ਪਹਿਲਾ ਮਨੁੱਖ ਦਰਵਾਜ਼ੇ ਅੱਗੇ ਹੋਵੇਗਾ ਉਸ ਨੂੰ ਇਸ ਸ਼ਹਿਰ ਦਾ ਰਾਜਾ ਮੰਨਿਆ ਜਾਵੇਗਾ।
ਜਦ ਦਰਵਾਜ਼ਾ ਖੁੱਲ੍ਹਾ ਤਾਂ ਸਭ ਤੋਂ ਪਹਿਲਾ ਮਨੁੱਖ ਉਹੀ ਮੁੰਡਾ ਮਿਲਿਆ ਜੋ ਰਾਤ ਦਾ ਭੁੱਖਾ-ਭਾਣਾ ਸੀ। ਉਸ ਦੇ ਮਨ ਨੂੰ ਕੁਝ ਤਸੱਲੀ ਹੋਈ ਕਿ ਸ਼ਹਿਰ ਅੰਦਰ ਉਸ ਨੂੰ ਕੁਝ ਪੇਟ-ਪੂਜਾ ਵਾਸਤੇ ਮਿਲ ਜਾਵੇਗਾ। ਉਸ ਨੇ ਪਹਿਲੇ ਦਿਨ ਦੀ ਭੁੱਖੇ ਹੋਣ ਦੀ ਕਹਾਣੀ ਦਰਬਾਰੀਆਂ, ਮਹਿਲਕਾਰਾਂ ਨੂੰ ਦੱਸੀ ਤੇ ਖਾਣ ਲਈ ਕੁਝ ਮੰਗ ਵੀ ਕੀਤੀ। ਉਸ ਨੂੰ ਕੀ ਪਤਾ ਸੀ ਕਿ ਉਸ ਦੀ ਕਿਸਮਤ ਦਾ ਸਤਾਰਾ ਚਮਕ ਉਠਿਆ ਹੈ।
ਵੇਖਦੇ ਸਾਰ ਮੰਤਰੀਆਂ ਨੇ ਉਸ ਦੇ ਗਲ ਵਿਚ ਹਾਰ ਪਾ ਦਿੱਤੇ, ਬਾਜੇ ਗਾਜੇ ਬਜਾਏ ਗਏ। ਸ਼ਹਿਰ ਦੇ ਲੋਕ ਉਸ ਨੂੰ ਜੀ ਆਇਆ ਕਹਿਣ ਲਈ ਇਕੱਤਰ ਹੋ ਗਏ। ਇੱਕ ਰਾਜੇ ਦੀ ਤਰ੍ਹਾਂ ਉਸ ਨੂੰ ਰਾਜ ਸਿੰਘਾਸਣ ਤੱਕ ਲਿਜਾਇਆ ਗਿਆ। ਉਸ ਦੀ ਤਾਜਪੋਸ਼ੀ ਲਈ ਦੂਰ-ਦੂਰ ਤੱਕ ਸੁਨੇਹੇ ਘੱਲੇ ਗਏ। ਸਭ ਦੇ ਪਹੁੰਚਣ ਤੇ ਰਾਜ ਤਿਲਕ ਦੀ ਰਸਮ ਪੂਰੀ ਕਰਕੇ ਸਿੰਘਾਸਣ ਤੇ ਬੈਠਾਇਆ ਗਿਆ।
ਦੂਸਰੇ ਪਾਸੇ ਰਾਵਣ ਦੀ ਲੜਕੀ ਵੀ ਜਵਾਨ ਹੋ ਗਈ। ਉਸ ਨੇ ਲੜਕੀ ਲਈ ਵਰ ਭਾਲਣਾ ਸ਼ੁਰੂ ਕਰ ਦਿੱਤਾ । ਜਦ ਵੀ ਉਸ ਨੂੰ ਕਿਸੇ ਰਾਜ ਕੁਮਾਰ ਦੀ ਦੱਸ ਪੈਂਦੀ ਉਹ ਤੁਰੰਤ ਆਪਣੀ ਲੜਕੀ ਦੇ ਵਰ ਲਈ ਦੇਖਣ ਜਾਂਦਾ। ਉਸ ਨੂੰ ਕੋਈ ਵੀ ਲੜਕਾ ਆਪਣੀ ਲੜਕੀ ਦੇ ਮੇਚ ਨਾ ਮਿਲਦਾ, ਆਖਰ ਉਸ ਨੂੰ ਉਸੇ ਲੜਕੇ ਦੀ ਦੱਸ ਪਈ ਜੋ ਇੱਕ ਸ਼ੂਦਰ ਦਾ ਮੁੰਡਾ ਸੀ ਜਿਸ ਦੀ ਉਸ ਨੇ ਆਪ ਪੈਰ ਦੇ ਪੰਜੇ ਦੀ ਇੱਕ ਉਂਗਲ ਵੱਢੀ ਸੀ ਪਰ ਉਸ ਸਮੇਂ ਇਹ ਬੀਤ ਚੁੱਕੀ ਸਭ ਗੱਲ ਭੁੱਲ ਚੁੱਕਾ ਸੀ। ਰਾਵਣ ਉਸ ਲੜਕੇ ਨੂੰ ਵੇਖਣ ਲਈ ਗਿਆ ਤਾਂ ਉਹ ਲੜਕਾ ਉਸ ਦੇ ਪਸੰਦ ਆ ਗਿਆ।
ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਰਾਵਣ ਨੇ ਦੂਰ-ਦੂਰ ਤੱਕ ਆਪਣੀ ਲੜਕੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਸੱਦੇ ਭੇਜੇ। ਜਦ ਰਾਜਾ ਜਨਕ ਨੂੰ ਵਿਆਹ ਦਾ ਸੱਦਾ ਮਿਲਿਆ ਤਾਂ ਉਸ ਨੇ ਆਪਣੀ ਕਹੀ ਪਹਿਲੀ ਗੱਲ ਰਾਵਣ ਨੂੰ ਯਾਦ ਕਰਵਾਈ ਤਾਂ ਰਾਵਣ ਹੱਸ ਕੇ ਕਹਿਣ ਲੱਗਾ ਉਹ ਇੱਕ ਸ਼ੂਦਰ ਦਾ ਮੁੰਡਾ ਸੀ ਜਿਸ ਨੂੰ ਮੈਂ ਆਪ ਦੂਰ ਐਲ ਦਿੱਤਾ ਸੀ, ਇਹ ਇੱਕ ਰਾਜਾ ਹੈ ਇਹ ਸ਼ੂਦਰ ਦਾ ਮੁੰਡਾ ਨਹੀਂ ਹੋ ਸਕਦਾ। ਰਾਜਾ ਜਨਕ ਨੇ ਉਸ ਨੂੰ ਪਰਖ ਕਰਨ ਲਈ ਜ਼ੋਰ ਪਾਇਆ। ਪਰਖ ਕਰਨ ਲਈ ਉਸ ਨੂੰ ਵਿਆਹ ਦੀ ਰਸਮ ਤੋਂ ਪਹਿਲਾਂ ਇਸ਼ਨਾਨ ਕਰਨ ਲਈ ਆਖਿਆ ਗਿਆ। ਜਦ ਉਸ ਨੇ ਇਸ਼ਨਾਨ ਲਈ ਕੱਪੜੇ ਉਤਾਰੇ ਪੈਰਾਂ ਵਿੱਚੋਂ ਜੁੱਤਾ ਤੇ ਜੁਰਾਬਾਂ ਉਤਾਰੀਆਂ ਤਾਂ ਉਸ ਦੇ ਪੈਰ ਦੇ ਪੰਜੇ ਵੀ ਇਕ ਉਂਗਲ ਕੱਟੀ ਹੋਈ ਸੀ। ਇਹ ਪਰਖ ਤੋਂ ਪਤਾ ਲੱਗ ਗਿਆ ਕਿ ਇਹ ਮੁੰਡਾ ਉਹੀ ਸੂਦਰ ਦਾ ਮੁੰਡਾ ਹੈ। ਇਸ ਤਰ੍ਹਾਂ ਰਾਵਣ ਨੇ ਕਿਸਮਤ ਤੋਂ ਹਾਰ ਮੰਨ ਲਈ।
ਨਾਨਕ ਸਤਿਗੁਰੁ ਤਿਨਾ ਮਿਲਾਇਆ, ਜਿਨਾ ਧੁਰੇ ਪਇਆ ਸੰਜੋਗੁ।
ਰਾਜਾ ਜਨਕ ਨੂੰ ਸੁਖਦੇਵ ਮੁਨੀ ਨੇ ਗੁਰੂ ਧਾਰਨਾ
ਸੁਖਦੇਵ ਮੁਨੀ ਬਿਆਸ ਮੁਨੀ ਦਾ ਪੁੱਤਰ ਸੀ ਜੋ ਮਾਤਾ ਦੇ ਗਰਭ ਵਿਚ 12 ਸਾਲ ਰਹਿਣ ਤੋਂ ਬਾਅਦ ਪੈਦਾ ਹੋਇਆ ਸੀ। ਜਨਮ ਧਾਰਨ ਤੋਂ ਬਾਅਦ ਉਹ ਸਿੱਧਾ ਹੀ ਜੰਗਲਾਂ ਨੂੰ ਭਗਤੀ ਕਰਨ ਲਈ ਤੁਰ ਪਿਆ ਪਰ ਭਗਤੀ ਵਿਚ ਉਸ ਦਾ ਮਨ ਨਾ ਲੱਗੇ ਤਾਂ ਸੁਖਦੇਵ ਮੁਨੀ ਨੇ ਆਪਣੇ ਪਿਤਾ ਬਿਆਸ ਮੁਨੀ ਤੋਂ ਇਸ ਦਾ ਕਾਰਨ ਪੁੱਛਿਆ, ਅੱਗੋਂ ਬਿਆਸ ਮੁਨੀ ਨੇ ਕਿਹਾ “ਜਿੰਨਾਂ ਚਿਰ ਤੂੰ ਕਿਸੇ ਨੂੰ ਆਪਣਾ ਗੁਰੂ ਨਹੀਂ ਧਾਰਦਾ, ਓਨਾ ਚਿਰ ਤੇਰਾ ਮਨ ਇਸੇ ਤਰ੍ਹਾਂ ਹੀ ਭਟਕਦਾ ਰਹੇਗਾ।” ਤੇ ਇਹ ਸਲਾਹ ਵੀ ਦਿੱਤੀ “ਤੂੰ ਆਪਣਾ ਗੁਰੂ ਜਨਕ ਨੂੰ ਧਾਰ ਲੈ।”
ਇਹ ਸੁਣ ਕੇ ਸੁਖਦੇਵ ਮੁਨੀ ਜਨਕ ਨੂੰ ਆਪਣਾ ਗੁਰੂ ਧਾਰਨ ਲਈ ਘਰ ਤੋਂ ਤੁਰ ਪਿਆ ਤੇ ਜਨਕ ਨਗਰੀ (ਹਠੂਰ) ਦੇ ਦਰਬਾਰ ਪਹੁੰਚ ਗਿਆ। ਦਰਬਾਰ ਸਜਿਆ ਹੋਇਆ ਸੀ। ਸੁਖਦੇਵ ਮੁਨੀ ਜਾ ਕੇ ਬੈਠ ਗਿਆ। ਜਦ ਸਾਰਾ ਦਰਬਾਰ ਸਮਾਪਤ ਹੋ ਗਿਆ, ਸਭ ਦਰਬਾਰੀ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਏ ਪਰ ਸੁਖਦੇਵ ਮੁਨੀ ਓਸੇ ਤਰ੍ਹਾਂ ਬੈਠਾ ਰਿਹਾ। ਆਖਰ ਜਨਕ ਨੇ ਉਸ ਤੋਂ ਆਉਣ ਦਾ ਕਾਰਨ ਪੁੱਛਿਆ “ਦੱਸ ਸੁਖਦੇਵ ਮੁਨੀ ਤੈਨੂੰ ਕੀ ਚਾਹੀਦਾ ਹੈ।”
ਸੁਖਦੇਵ ਮੁਨੀ ਨੇ ਉੱਤਰ ਦਿੱਤਾ “ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਆਇਆ ਹਾਂ।” ਉਹਨਾਂ ਦੀਆਂ ਗੱਲਾਂ-ਬਾਤਾਂ ਅਜੇ ਹੋ ਹੀ ਰਹੀਆਂ ਸਨ ਕਿ ਇੱਕ ਨੌਕਰ ਨੇ ਆ ਕੇ ਰਾਜਾ ਜਨਕ ਨੂੰ ਦੱਸਿਆ ਸ਼ਹਿਰ ਨੂੰ ਅੱਗ ਲੱਗ ਗਈ ਹੈ ਤਾਂ ਸੁਖਦੇਵ ਮੁਨੀ ਚੁੱਪ ਕਰਕੇ ਬੈਠਾ ਸੁਣਦਾ ਰਿਹਾ। ਦੂਸਰੇ ਨੇ ਆ ਕੇ ਕਿਹਾ, ਅੱਗ ਸ਼ਹਿਰ ਵਿਚ ਹੋਰ ਅੱਗੇ ਨੂੰ ਵਧ ਰਹੀ ਹੈ। ਗੁਰੂ ਧਾਰਨ ਗਏ ਸੁਖਦੇਵ ਮੁਨੀ ਦਾ ਮਨ ਘਰ ਦੀ ਭਟਕਣਾ ਵਿਚ ਪੈ ਗਿਆ, ਕਿਤੇ ਮੇਰਾ ਘਰ ਨਾ ਮੱਚ ਰਿਹਾ ਹੋਵੇ, ਇਹ ਸੋਚਦਾ ਉਹ ਓਥੋਂ ਘਰ ਨੂੰ ਤੁਰ ਪਿਆ। ਰਾਜਾ ਜਨਕ ਸਮਝ ਗਿਆ ਕਿ ਅਜੇ ਇਸ ਦਾ ਸੰਸਾਰਕ ਮੋਹ ਭੰਗ ਨਹੀਂ ਹੋਇਆ। ਇਸ ਲਈ ਅਜੇ ਨਾ ਇਹ ਚੇਲਾ ਬਣ ਸਕਦਾ ਹੈ ਤੇ ਨਾ ਹੀ ਭਗਤੀ ਕਰ ਸਕਦਾ ਹੈ।
ਜਦ ਸੁਖਦੇਵ ਮੁਨੀ ਘਰ ਪਹੁੰਚਿਆ ਤਾਂ ਉਸ ਦੇ ਪਿਤਾ ਬਿਆਸ ਮੁਨੀ ਨੇ ਉਸ ਤੋਂ ਗੁਰੂ ਧਾਰਨ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਸੁਣਾ ਦਿੱਤੀ। ਇਹ ਸੁਣ ਕੇ ਉਸ ਦਾ ਪਿਤਾ ਬੜਾ ਗੁੱਸੇ ਹੋਇਆ ਤੇ ਮੁੜ ਜਾ ਕੇ ਗੁਰੂ ਧਾਰਨ ਲਈ ਕਿਹਾ। ਤਾਂ ਸੁਖਦੇਵ ਮੁਨੀ ਮੁੜ ਰਾਜੇ ਦੇ ਮਹਿਲਾਂ ਵਿਚ ਆ ਗਿਆ। ਕੀ ਵੇਖਦਾ, ਉਸ ਨੂੰ ਇੱਕ ਐਸੀ ਥਾਂ ਨਜ਼ਰ ਪਈ ਜਿੱਥੇ ਮਹਿਲਾਂ ਦੇ ਮਗਰ ਜੂਠ ਤੇ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ। ਸੁਖਦੇਵ ਮੁਨੀ ਉਸ ਥਾਂ ਪਹੁੰਚਿਆ ਤੇ ਨੀਵੀਂ ਪਾ ਕੇ ਖੜ੍ਹ ਗਿਆ।
ਇੱਕ ਦਿਨ ਨੌਕਰ ਨੇ ਰਾਜਾ ਜਨਕ ਨੂੰ ਦੱਸਿਆ “ਇਕ ਦਰਵੇਸ਼ ਆਪਣੇ ਮਹਿਲਾਂ ਦੇ ਮਗਰ ਹਰ ਸਮੇਂ ਖੜ੍ਹਾ ਰਹਿੰਦਾ ਹੈ।” ਰਾਜਾ ਜਨਕ ਸਮਝ ਗਿਆ ਪਰ ਉਸ ਨੇ ਕੋਈ ਉੱਤਰ ਨਾ ਦਿੱਤਾ। ਜਦ ਇਸ ਤਰ੍ਹਾਂ ਖੜ੍ਹੇ ਨੂੰ ਬਾਰਾਂ ਸਾਲ ਦਾ ਸਮਾਂ ਪੂਰਾ ਹੋ ਗਿਆ ਤਾਂ ਜਨਕ ਨੇ ਉਸ ਨੂੰ ਆਪਣੇ ਦਰਬਾਰ ਵਿਚ ਬੁਲਾਇਆ ਤੇ ਇੱਕ ਹੋਰ ਪਰਖ਼ ਕਰਨੀ ਚਾਹੀ।
ਤੇਲ ਦੀ ਥਾਲੀ ਭਰਕੇ ਸੁਖਦੇਵ ਮੁਨੀ ਨੂੰ ਫੜਾ ਦਿੱਤੀ ਤੇ ਸਾਰੇ ਸ਼ਹਿਰ ਦੇ ਆਲੇ -ਦੁਆਲੇ ਚੱਕਰ ਲਾਉਣ ਲਈ ਕਿਹਾ। ਸੁਖਦੇਵ ਮੁਨੀ ਨੇ ਥਾਲੀ ਹੱਥ ਵਿਚ ਲਈ ਤੇ ਸਾਰੇ ਸ਼ਹਿਰ ਦਾ ਗੇੜਾ ਲਾ ਦਿੱਤਾ, ਤੇਲ ਦਾ ਇੱਕ ਤੁਪਕਾ ਵੀ ਥੱਲੇ ਨਾ ਡਿੱਗਣ ਦਿੱਤਾ। ਇਸ ਤਰ੍ਹਾਂ ਜਨਕ ਨੂੰ ਤਸੱਲੀ ਹੋ ਗਈ ਕਿ ਹੁਣ ਇਸ ਦਾ ਮਨ ਸੰਸਾਰਕ ਲਾਲਸਾਵਾਂ ਤੋਂ ਮੁੜ ਕੇ ਗੁਰੂ ਦੇ ਕਹਿਣੇ ਵਿਚ ਹੋ ਗਿਆ ਹੈ। ਇਸ ਪਰਖ ਤੋਂ ਬਾਅਦ ਜਨਕ ਨੇ ਉਸ ਨੂੰ ਆਪਣਾ ਚੇਲਾ ਮੰਨ ਲਿਆ।
ਰਾਜਾ ਭਰਥਰੀ ਦਾ ਫ਼ਕੀਰ ਹੋਣਾ
ਬਿਕਰਮਾਜੀਤ ਤੇ ਰਾਜਾ ਭਰਥਰੀ ਸਕੇ ਭਰਾ ਸਨ। ਇਹ ਧਾਰਾ ਨਗਰੀ (ਹਠੂਰ) ਦੇ ਰਹਿਣ ਵਾਲੇ ਸਨ। ਇਹਨਾਂ ਆਪਣਾ ਰਾਜ ਭਾਗ ਬੜੀ ਦੂਰ ਤੱਕ ਵਧਾਇਆ। ਰਾਜਾ ਭਰਥਰੀ ਬੜਾ ਧਰਮਾਤਮਾਂ ਰਾਜਾ ਸੀ। ਉਸ ਦੀ ਸਭ ਜਨਤਾ ਉਸ ਤੋਂ ਖੁਸ਼ ਸੀ ਤੇ ਆਪਣੇ ਰਾਜੇ ਨੂੰ ਬੜਾ ਪਿਆਰ ਕਰਦੀ ਸੀ। ਇੱਕ ਦਿਨ ਜਨਤਾ ਦੇ ਇੱਕ ਭਲੇ ਮਨੁੱਖ ਨੂੰ ਕਿਸੇ ਰਿਸ਼ੀ-ਮੁਨੀ ਪਾਸੋਂ ਅਮਰਫਲ ਪ੍ਰਾਪਤ ਹੋ ਗਿਆ। ਉਸ ਭਲੇ ਮਨੁੱਖ ਨੇ ਸੋਚਿਆ, ਇਹ ਕੀਮਤੀ ਫਲ ਹੈ ਕਿਉਂ ਨਾ ਕਿਸੇ ਖਾਸ ਮਨੁੱਖ ਨੂੰ ਦਿੱਤਾ ਜਾਵੇ। ਆਖਰ ਅਮਰਫਲ ਦੇਣ ਦੀ ਉਸ ਦੀ ਸੋਚ ਰਾਜਾ ਭਰਥਰੀ ਤੇ ਆ ਟਿਕੀ। ਉਸ ਨੇ ਉਹ ਅਮਰਫਲ ਰਾਜਾ ਭਰਬਰੀ ਨੂੰ ਦੇ ਦਿੱਤਾ।
ਰਾਜਾ ਭਰਥਰੀ ਦੁਨੀਆ ਵਿਚ ਸਭ ਤੋਂ ਵੱਧ ਪਿਆਰ ਆਪਣੀ ਰਾਣੀ ਨੂੰ ਕਰਦਾ ਸੀ। ਰਾਜਾ ਭਰਥਰੀ ਨੇ ਸੋਚਿਆ, ਇਹ ਫਲ ਵੀ ਨਿਆਮਤ ਹੈ ਤੇ ਰਾਣੀ ਵੀ ਮੇਰੀ ਜ਼ਿੰਦਜਾਨ ਹੈ, ਇਸ ਲਈ ਮੈਨੂੰ ਇਹ ਫਲ ਆਪਣੀ ਰਾਣੀ ਨੂੰ ਦੇਣਾ ਚਾਹੀਦਾ ਹੈ। ਉਸ ਨੇ ਇਹ ਸੋਚ ਕੇ ਇਹ ਫਲ ਰਾਣੀ ਨੂੰ ਦੇ ਦਿੱਤਾ। ਰਾਣੀ ਫਲ ਲੈ ਕੇ ਬੜੀ ਖੁਸ਼ ਹੋਈ।
ਰਾਣੀ ਬੜੀ ਫਰੇਬਣ ਸੀ। ਉਸ ਦਾ ਦਿਲੀ ਪਿਆਰ ਰਾਜੇ ਭਰਥਰੀ ਦੀ ਥਾਂ ਉਸ ਦੇ ਰਥਵਾਨ ਨਾਲ ਸੀ। ਰਾਣੀ ਲਈ ਦੁਨੀਆ ਵਿਚ ਸਭ ਤੋਂ ਪਿਆਰਾ ਮਨੁੱਖ ਉਸ ਦਾ ਰਥਵਾਨ ਸੀ, ਇਸ ਲਈ ਉਸ ਨੇ ਇਹ ਕੀਮਤੀ ਫਲ ਰਥਵਾਨ ਨੂੰ ਭੇਟ ਕਰ ਦਿੱਤਾ।
ਜਿਸ ਤਰ੍ਹਾਂ ਰਾਣੀ ਨੇ ਰਾਜੇ ਭਰਥਰੀ ਨਾਲ ਵਿਸ਼ਵਾਸਘਾਤ ਕਰਕੇ ਅਮਰਫਲ ਆਪਣੇ ਰਥਵਾਨ ਨੂੰ ਦਿੱਤਾ ਸੀ, ਉਸੇ ਤਰ੍ਹਾਂ ਰਥਵਾਨ ਨੇ ਰਾਣੀ ਨਾਲ ਵਿਸ਼ਵਾਸਘਾਤ ਕਰਕੇ ਉਹੀ ਅਮਰਫਲ ਅੱਗੇ ਇੱਕ ਵੇਸਵਾ ਨੂੰ ਦੇ ਦਿੱਤਾ । ਵੇਸਵਾ ਨੇ ਸੋਚਿਆ, ‘ਮੈਂ ਇਹ ਫਲ ਖਾਣ ਦੇ ਕਾਬਲ ਨਹੀਂ ਹਾਂ ਕਿਉਂ ਨਾ ਇਹ ਫਲ ਕਿਸੇ ਧਰਮੀ ਪੁਰਸ਼ ਨੂੰ ਦਿੱਤਾ ਜਾਵੇ। ਇਹ ਸੋਚ ਉਸ ਨੇ ਇਹ ਫਲ ਰਾਜੇ ਭਰਥਰੀ ਨੂੰ ਜਾ ਪੇਸ਼ ਕੀਤਾ।
ਰਾਜਾ ਭਰਥਰੀ ਇਹ ਫਲ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ। ਜਦ ਸਾਰੀ ਪੜਤਾਲ ਕਰੀ ਤਾਂ ਅਸਲੀਅਤ ਸਾਹਮਣੇ ਆ ਗਈ। ਰਾਜੇ ਭਰਥਰੀ ਦਾ ਮਨ ਜੱਗ ਤੋਂ ਉਚਾਟ ਹੋ ਗਿਆ ਤੇ ਗੋਰਖ ਨੂੰ ਆਪਣਾ ਗੁਰੂ ਧਾਰ ਕੇ ਫਕੀਰੀ ਪ੍ਰਾਪਤ ਕਰ ਲਈ।
ਪਿੰਡ ਵਿੱਚੋਂ ਪ੍ਰਾਪਤ ਹੋਰ ਸਮੱਗਰੀ ਜਾਂ ਸੂਚਨਾ
ਥੇਹ ਤੋਂ ਪ੍ਰਾਪਤ ਵਸਤਾਂ
- ਇੱਟਾਂ
- ਚੱਪਣੀ
- ਸਿੱਕੇ (ਇਹ ਸਿੱਕੇ ਸ. ਭਗਵੰਤ ਸਿੰਘ ਨੇ ਆਪਣੇ ਕੋਲ ਸੰਭਾਲ ਰੱਖੇ ਹਨ ਜੋ ਉਸ ਨੇ ਬਾਗੀ ਮੇਹਰ ਸਿੰਘ ਤੋਂ ਪ੍ਰਾਪਤ ਕੀਤੇ ਹਨ।)
- ਇੱਕ ਚੀਜ਼ ਮਿੱਟੀ ਦੀ ਬਣੀ ਹੋਈ ਦੋ ਇੰਚ ਬਿਆਸ ਦੀ ਭਮੀਰੀ ਦੀ ਸ਼ਕਲ ਵਿਚ ਹੈ, ਜਿਸ ਦੇ ਸਾਰਪਾਰ ਗਲੀ ਨਿਕਲੀ ਹੋਈ ਹੈ।
- ਚਿਲਮ ਦੀ ਸ਼ਕਲ ਵਿਚ ਬੜੀ ਠੂਠੀ ਜਿਸ ਵਿਚ ਚਿਲਮ ਵਾਂਗ ਸੁਰਾਖ ਨਹੀਂ।
- ਧਰਤੀ ਵਿੱਚੋਂ ਨਿਕਲਿਆ ਇੱਕ ਚਾਰ ਖੂੰਜਾ ਪੱਥਰ ਜਿਸ ਦੀ ਲੰਬਾਈ ਤਿੰਨ ਫੁੱਟ ਹੈ। ਜਿਸ ਦੇ ਚਾਰੇ ਪਾਸੇ ਡਿਜ਼ਾਈਨ ਖੋਦਿਆ ਹੋਇਆ ਹੈ ਜੋ ਕਿਸੇ ਭਾਸ਼ਾ ਦੀ ਲਿਪੀ ਦਾ ਭੁਲੇਖਾ ਵੀ ਪਾਉਂਦਾ ਹੈ। ਪਹਿਲਾਂ ਹਿੰਦੂ ਗਣੇਸੀ ਮੱਲ ਦਾ ਪਰਿਵਾਰ ਇਸ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਇਸ ਦੀ ਪੂਜਾ ਕਰਿਆ ਕਰਦਾ ਸੀ। ਇਹ ਪੱਥਰ ਗਣੇਸੀ ਮੱਲ ਦੀ ਅਮੀਰੀ ਠਾਠ ਨਾਲ ਬਣੀ ਕੋਠੀ ਵਿੱਚ ਹੁੰਦਾ ਸੀ, ਜਿਸ ਕੋਠੀ ਦਾ ਨਾਮੋ-ਨਿਸ਼ਾਨ ਹੁਣ ਮਿੰਟ ਚੁੱਕਾ ਹੈ। ਕੋਠੀ ਵਾਲੀ ਥਾਂ ਬੇਅਬਾਦ ਹੈ ਜਿਸ ਵਿਚ ਇਹ ਪੱਥਰ ਵੀ ਬੇਕਦਰੀ ਵਿਚ ਪਿਆ ਹੈ।
Credit – ਭਾਸ਼ਾ ਵਿਭਾਗ ਪੰਜਾਬ