Jatt Caste History | ਜੱਟ ਜਾਤ ਦਾ ਇਤਿਹਾਸ

ਜੱਟ ਭਾਰਤ ਦੀ ਧਰਤੀ ‘ਤੇ ਇਕ ਮਾਣਮੱਤੀ ਜਾਤ ਹੈ, ਜਿਸਦਾ ਇਤਿਹਾਸ ਬੜਾ ਗੌਰਵਮਈ ਹੈ। ਪੰਜਾਬ ਦਾ ਇਹ ਮਾਣ ਹਨ ਅਤੇ ਸਿੱਖ ਇਤਿਹਾਸ ਵਿਚ ਇਨ੍ਹਾਂ ਦੀ ਵਿਸ਼ੇਸ਼ ਥਾਂ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਜੱਟ ਕੱਦਆਵਰ, ਬਲਵਾਨ, ਨਿਸ਼ਕਪਟ, ਸਵਾਮੀ ਦੇ ਭਗਤ ਤੇ ਉਦਾਰਚਿਤ ਹੁੰਦੇ ਹਨ।’ ਜੱਟ ਦੇਸ਼ ਲਈ ਆਪਾ ਵਾਰਨ ਲਈ ਕਾਹਲਾ ਰਹਿੰਦਾ ਹੈ, ਯਾਰਾਂ ਦਾ ਯਾਰ ਹੈ, ਤੇ ਦੁਸ਼ਮਣ ਨਾਲ ਬੜੀ ਕਰੜਾਈ ਨਾਲ ਪੇਸ਼ ਆਉਂਦਾ ਹੈ। ਜਵਾਹਰ ਲਾਲ ਨਹਿਰੂ ਦਾ ਕਥਨ ਹੈ ਕਿ ‘ਮੈਂ ਉੱਤਰੀ ਤੇ ਪੱਛਮੀ ਜ਼ਿਲ੍ਹਿਆਂ (ਉੱਤਰ ਪ੍ਰਦੇਸ਼ ਦੇ) ਦੇ ਬਹਾਦਰ ਅਤੇ ਸੁਤੰਤਰ ਦਿਖ ਵਾਲੇ, ਧਰਤੀ ਦੇ ਵਿਸ਼ੇਸ਼ ਪੁੱਤਰ, ਬਲਵਾਨ ਜਾਟ ਨੂੰ ਜਾਣਦਿਆਂ ਜਵਾਨ ਹੋਇਆ ਹਾਂ।’ ਜੱਟ ਖਾੜਕੂ ਤਬੀਅਤ ਦਾ ਮਾਲਕ, ਇਕ ਵਧੀਆ ਕਿਸਾਨ, ਇਕ ਉੱਤਮ ਸੈਨਿਕ ਅਤੇ ਪਸ਼ੂ ਪਾਲਕ ਹੈ। ਜਵਾਹਰ ਲਾਲ ਨਹਿਰੂ ਨੇ ਹੀ ਲਿਖਿਆ ਹੈ ਕਿ ‘ਭਾਰਤ ਵਿਚ ਜਾਟ ਨਾਲੋਂ ਵੱਧ ਕਰੜਾ ਜਾਂ ਵੱਧੀਆ ਕਿਸਾਨ ਨਹੀਂ ਹੈ। ਉਹ ਵੀ ਸੀਥੀਅਨ ਮੂਲ ਨਾਲ ਸੰਬੰਧਤ ਹੈ ਜਿਹੜਾ ਤੋਂ ਨਾਲ ਜੁੜਿਆ ਹੋਇਆ ਅਤੇ ਆਪਣੀ ਜ਼ਮੀਨ ਨਾਲ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ।’ ਜੱਟਾਂ ਨੂੰ ਕਈ ਸਮਾਜ ਵਿਗਿਆਨੀ ਕਈ ਜਾਤਾਂ ਦਾ ਮਿਸ਼ਰਣ ਦਸਦੇ ਹਨ, ਜਿਸ ਕਾਰਨ ਇਨ੍ਹਾਂ ਵਿਚ ਸਰੀਰਕ ਭਿੰਨਤਾਵਾਂ ਬਹੁਤ ਹਨ । ਪ੍ਰਾਚੀਨ ਭਾਰਤੀ ਗ੍ਰੰਥਾਂ ਜਿਵੇਂ ਕਿ ਵੇਦਾਂ, ਰਾਮਾਇਣ, ਮਹਾਂਭਾਰਤ ਅਤੇ ਪੁਰਾਣਾਂ ਵਿਚ ਜੱਟ ਜਾਂ ਜਾਟ ਸ਼ਬਦ ਦਾ ਤਦਰੂਪ ਵਿਚ ਕਿਧਰੇ ਵਰਣਨ ਨਹੀਂ, ਪਰ ਮਹਾਂਭਾਰਤ (8/44-10) ਵਿਚ ਤਿਕ ਸ਼ਬਦ ਦਾ ਉਲੇਖ ਹੋਇਆ ਹੈ। ਇਸ ਸ਼ਬਦ ਨੂੰ ਕਈ ਵਿਦਵਾਨ ਜੱਟ ਸਮਝਦੇ ਹਨ।

शकलं नाम नगरमापगा नाम निम्नगा ॥

जर्तिका नाम वाहीकास्तेषां वृत्तं सुनिन्दितम् ॥

ਅਰਥ : ‘ਸ਼ਾਕਲ (ਸਿਆਲਕੋਟ) ਨਾਂ ਦਾ ਇਕ ਨਗਰ ਹੈ, ਆਪਗਾ ਨਾਂ ਦੀ ਨਦੀ ਹੈ। ਜਤਿਕ (ਜੱਟ)’ ਨਾਂ ਦੇ ਵਾਹੀਕ ਹਨ। ਉਨ੍ਹਾਂ ਦਾ ਆਚਾਰ ਬਹੁਤ ਹੀ ਨਿੰਦਣਯੋਗ ਹੈ।

ਮਹਾਂਭਾਰਤ (8/44/41-42) ਵਿਚ ਵਰਣਿਤ ਹੈ ਕਿ ਵਿਪਾਸ਼ (ਬਿਆਸ) ਨਦੀ ਤੇ ਵਹੀ ਅਤੇ ਹੀਕ ਨਾਂ ਦੇ ਦੋ ਪਿਸਾਚ (ਮਾਸ ਖਾਣ ਵਾਲੇ) ਰਹਿੰਦੇ ਸਨ । ਵਾਹੀਕ ਉਨ੍ਹਾਂ ਦੀ ਹੀ ਸੰਤਾਨ ਹਨ। ਇਹ ਪ੍ਰਜਾਪਤੀ ਦੀ ਸੰਤਾਨ ਨਹੀਂ। ਯਥਾ :

बहिड्च नाम हीकइच विपाशायां पिशाचका ॥

तयोरपत्यं वाहीका नैषा सृष्टिः प्रजापतेः ॥

ਮਹਾਂਭਾਰਤ (8/45/6-7) ਵਿਚ ਹੀ ਪੰਜਾਬ ਦੇ ਇਨ੍ਹਾਂ ਵਾਹੀਕਾਂ ਦੇ ਰੀਤੀ ਰਿਵਾਜਾਂ ਦਾ ਬੜੀ ਘਿਰਣਾ ਨਾਲ ਵਰਣਨ ਕੀਤਾ ਗਿਆ ਹੈ, ਜਿਵੇਂ ਕਿ ਉੱਥੇ ‘ਇਕ ਵਿਅਕਤੀ ਬ੍ਰਾਹਮਣ ਹੋ ਕੇ ਕਸ਼ੱਤਰੀ ਹੋ ਜਾਂਦਾ ਹੈ। ਉਹ ਵਾਹੀਕ, ਕਸ਼ੱਤਰੀ ਤੋਂ ਵੈਸ਼ਯ ਅਤੇ ਵੈਸ਼ਯ ਤੋਂ ਸ਼ੂਦਰ ਹੋ ਜਾਂਦਾ ਹੈ ਅਤੇ, ਫਿਰ ਨਾਈ ਹੋ ਜਾਂਦਾ ਹੈ। ਨਾਈ ਤੋਂ ਫਿਰ ਬ੍ਰਾਹਮਣ ਬਣ ਜਾਂਦਾ ਹੈ। ਇਸ ਤਰ੍ਹਾਂ ਬ੍ਰਾਹਮਣ ਹੋ ਕੇ ਦਾਸ ਬਣ ਜਾਂਦਾ ਹੈ। ਡਾਕਟਰ ਓਮ ਪ੍ਰਕਾਸ਼ ਲਿਖਦੇ ਹਨ, ‘ਦੱਖਣੀ ਮਦਰ ਲੋਕ ਦਰਿਆ ਰਾਵੀ ਦੇ ਪੱਛਮ ਵਿਚ ਪੈਂਦੇ ਮੱਧ ਪੰਜਾਬ ਦੇ ਖੇਤਰ ਵਿਚ ਵਸਦੇ ਸਨ । ਵੈਦਿਕ ਕਾਲ ਦੇ ਪਿਛਲੇਰੇ ਸਮੇਂ ਵਿਚ ਮਦਰਾਂ ਦੀ ਰਾਜਧਾਨੀ ਵੈਦਿਕ ਵਿੱਦਿਆ ਦਾ ਕੇਂਦਰ ਸੀ । ਸ਼ਾਕਲ (ਸਿਆਲਕੋਟ) ਸਾਰੇ ਪੰਜਾਬ ਦੀ ਰਾਜਧਾਨੀ ਸੀ ਤੇ ਇਸਨੂੰ ਵਾਹੀਕਾਗਰਾਮ ਕਿਹਾ ਜਾਂਦਾ ਸੀ। ਸ਼ਲਯ ਨੇ ਵਾਹੀਕ ਖੇਤਰ ਵਿਚ ਰਾਜ ਕੀਤਾ ਤੇ ਇਸ ਵਿਚ ਮਦਰਕਾ, ਜਾਰਤਿਕ (ਜੱਟ) ਅਤੇ ਆਰਟਟ (ਅਰੋੜੇ) ਲੋਕ ਰਹਿੰਦੇ ਸਨ।

ਮਹਾਂਭਾਰਤ (8/44/6-7) ਤੋਂ ਇਹ ਵੀ ਗਿਆਤ ਹੁੰਦਾ ਹੈ ਕਿ ਵਾਹੀਕ ਦੇਸ਼, ਜਿਸ ਵੇਲੇ ਇਨ੍ਹਾਂ ਸ਼ਲੋਕਾਂ ਦੀ ਰਚਨਾ ਹੋਈ, ਸਿੰਧ ਤੋਂ ਲੈ ਕੇ ਸਤਲੁਜ ਤਕ ਫੈਲਿਆ ਹੋਇਆ ਸੀ ਤੇ ਇਸ ਤੋਂ ਅੱਗੇ ਬ੍ਰਹਮਾਵਰਤ ਸੀ। ਵਿਦਵਾਨ ਕਹਿੰਦੇ ਹਨ। ਕਿ ਬ੍ਰਹਮਾਵਰਤ ਤੋਂ ਬਾਹੀ (ਬਾਹਰ) ‘ਤੇ ਸਥਿਤ ਹੋਣ ਕਾਰਨ, ਇਹ ਖੇਤਰ ਬਾਹੀਕ ਅਰਥਾਤ ਵਾਹੀਕ ਕਹਾਇਆ। ਹੱਥਲੀ ਪੁਸਤਕ ਦੇ ਲੇਖਕ ਦੇ ਮਤ ਅਨੁਸਾਰ ਖੇਤੀ (ਵਾਹੀ) ਕਰਨ ਵਾਲੇ ਲੋਕਾਂ ਤੋਂ, ਜਿਹੜੇ ਮਾਸ ਵੀ ਖਾਂਦੇ ਸਨ, ਵਾਹੀਕ ਸ਼ਬਦ ਪ੍ਰਚੱਲਤ ਹੋਇਆ ਹੈ। ਅੱਜ ਵੀ ਪੰਜਾਬ ਵਿਚ ਵਾਹੀ (ਖੇਤੀ) ਕਰਨ ਵਾਲਿਆਂ ਨੂੰ ਵਾਹੀਕਾਰ ਕਿਹਾ ਜਾਂਦਾ ਹੈ। ਇਹ ਵੀ ਸੈਭਵ ਹੈ ਕਿ ਖੱਤਰੀਆਂ ਦੇ ਇਕ ਗੋਤ ‘ਵਾਹੀ’ ਦੇ ਲੋਕ ਵੀ ਇਨ੍ਹਾਂ ਵਾਹੀਕਾਂ ਦੇ ਖੇਤਰ ਵਿਚ ਰਹਿੰਦੇ ਹੋਣ ਜਿਸ ਕਰਕੇ ਵਾਹੀ ਅਖਵਾਏ। ਡਾਕਟਰ ਡੀ. ਕੇ. ਗੁਪਤਾ ਵੀ ਲਿਖਦੇ ਹਨ, ਵਾਹੀਕ ਦੇਸ਼ ਨੂੰ ‘ਪੰਚਨਦ’ ਜਾਂ ਆਰਟਟ ਦੇਸ਼ ਵੀ ਕਿਹਾ ਜਾਂਦਾ ਸੀ ਤੇ ਇਥੋਂ ਦੇ ਰਹਿਣ ਵਾਲੇ ਆਮ ਕਰਕੇ ਵਾਹੀਕ ਜਾਣੇ ਜਾਂਦੇ ਸਨ । ਇਹ ਦੇਸ਼ ਇਕ ਰਾਜਸੀ ਇਕਾਈ ਨਹੀਂ ਸੀ ਬਲਕਿ ਇਸ ਵਿਚ ਕਈ ਜਨਪਦ ਅਤੇ ਗਣਰਾਜ ਸਨ ਜਿਨ੍ਹਾਂ ‘ਤੇ ਅੱਡ-ਅੱਡ ਲੋਕ ਰਾਜ ਕਰਦੇ ਸਨ । ਇਸ ਭੂਗੋਲਿਕ ਇਕਾਈ ਦਾ ਕੇਂਦਰ ਦਰਿਆ ਬਿਆਸ ਦਾ ਖੇਤਰ ਸੀ, ਜਿਸ ਵਿਚ ਵਰਤਮਾਨ ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਖੇਤਰ ਪੈਂਦੇ ਸਨ ਜਿੱਥੇ ਵਾਹੀਕ ਲੋਕ ਪਹਿਲਾਂ ਰਹਿੰਦੇ ਸਨ। ਮਹਾਂਭਾਰਤ ਵਿਚ ਦਰਜ ਇਸ ਕਥਾ-ਪ੍ਰਕਾਰ ਵਾਲੀ ਰਵਾਇਤ ਅਨੁਸਾਰ ਦਰਿਆ ਵਿਪਾਸ਼ (ਬਿਆਸ) ਦੇ ਕਿਨਾਰੇ ਵਾਹੀ ਅਤੇ ਹੀਕ ਨਾਂ ਦੇ ਦੋ ਪਿਸਾਚ ਮਿੱਤਰ ਰਹਿੰਦੇ ਸਨ, ਜਿਨ੍ਹਾਂ ਦੇ ਉੱਤਰਾਧਿਕਾਰੀ ਪਿਛੋਂ ਵਾਹੀਕ ਕਹਾਏ। ਕੁਝ ਸਮਾਂ ਪਾ ਕੇ ਇਹ ਭਾਵ ਪ੍ਰਗਟਾਊ ਕਿਸਮ ਦਾ ਵਾਹੀਕ ਸ਼ਬਦ ਪੰਚਨਦ ਜਾਂ ਆਰਟਟ ਦੇਸ਼ ਦੇ ਸਾਰੇ ਕਬੀਲਿਆਂ ਲਈ ਵਰਤਿਆ ਜਾਣ ਲੱਗ ਪਿਆ । ਵਾਹੀਕ ਲੋਕਾਂ ਦੀਆਂ ਸ਼ਾਖਾਵਾਂ ਵਿਚੋਂ ਇਕ ਸ਼ਾਖ ਸ਼ਾਕਲ (ਸਿਆਲਕੋਟ) ਜੋ ਮਦਰ ਲੋਕਾਂ ਦੀ ਰਾਜਧਾਨੀ ਸੀ, ਵਿਚ ਸਥਿਤ ਹੋ ਗਏ ਜਿਹੜੇ ਜਾਰਤਿਕ ਕਰਕੇ ਸਦਵਾਏ, ਜਿਹੜੇ ਸ਼ਾਇਦ ਵਰਤਮਾਨ ਜੱਟਾਂ ਦੇ ਵਡੇਰੇ ਸਨ। ਕਿਉਂਕਿ ਵਾਹੀਕ ਕੁਰੂਕਸ਼ੇਤਰ ਦੇ ਬ੍ਰਹਮਾਵਰਤ ਖੇਤਰ ਤੋਂ ਬਾਹਰ ਰਹਿੰਦੇ ਸਨ ਜੋ ਖਾਲਸ ਬ੍ਰਾਹਮਣਾਂ ਦੀ ਧਰਤੀ ਸੀ। ਵਾਹੀਕ ਸ਼ਬਦ “ਬਾਹੀ” ਅਰਥਾਤ ਬਾਹਰ ਵਾਲੇ ਲੋਕਾਂ ਨਾਲ ਸੰਬੰਧਤ ਹੋ ਗਿਆ। ਮਹਾਂਭਾਰਤ ਵਿਚ ਸ਼ਬਦ ਵਾਹੀਕ “ਬਾਹੀ” ਸ਼ਬਦ ਨਾਲ ਜੋੜ ਦਿੱਤਾ ਗਿਆ ਤੇ ਇਹ ਕਈ ਕਾਰਨਾਂ ਵਿਚੋਂ ਇਕ ਕਾਰਨ ਸੀ। ਦੋ ਪਿਸਾਚਾਂ ਦੇ ਨਾਵਾਂ ਤੋਂ ਉਤਪੱਤ ਹੋਇਆ, ਕਲਪਿਤ, ਜਾਣ ਬੁੱਝ ਕੇ ਦਿੱਤਾ ਇਹ ਪੱਖਪਾਤ ਵਾਲਾ ਪਦ ਪੂਰਬੀ ਧਰਤੀ ਦੇ ਰੂੜੀਵਾਦੀ ਲੋਕਾਂ ਵੱਲੋਂ ਗ਼ੈਰ-ਰੂੜੀਵਾਦੀ ਲੋਕਾਂ ਪ੍ਰਤੀ ਜੋ ਸਪੱਸ਼ਟ ਅਤੇ ਕਿਸੇ ਹੱਦ ਤਕ ਖਰਵੀ ਚਾਲ ਢਾਲ ਵਾਲੇ ਅਤੇ ਆਪਣੀਆਂ ਆਦਤਾਂ ਵਿਚ ਬਨਾਵਟੀਪਨ ਤੋਂ ਦੂਰ, ਦਲੇਰ ਅਤੇ ਸੂਰਬੀਰ ਸਨ, ਲਈ ਇਕ ਆਮ ਪ੍ਰਭਾਵ ਵਜੋਂ ਵਰਤਿਆ ਜਾਂਦਾ ਸੀ । ਪ੍ਰਾਚੀਨ ਪੰਜਾਬ ਦੇ ਕੁਝ ਭਾਗਾਂ ਵਿਚ ਪ੍ਰਾਕ੍ਰਿਤ ਦੀ ਇਕ ਅੰਗ ਪੈਚੀ ਭਾਸ਼ਾ ਦਾ ਨਾਂ ਵੀ ਇਸੇ ਆਮ ਪ੍ਰਭਾਵ ਅਧੀਨ ਹੀ ਪੂਰਬੀਆਂ ਨੇ ਪੰਜਾਬ ਦੇ ਲੋਕਾਂ ਲਈ ਵਰਤਿਆ, ਜਿਨ੍ਹਾਂ ਪੱਛਮ ਵੱਲੋਂ ਆਉਂਦੇ ਵਿਦੇਸ਼ੀਆਂ ਦੀ ਆਮਦ ਕਾਰਨ ਵਾਰ-ਵਾਰ ਹੋਈ ਰਲਗੱਡਤਾ ਅਧੀਨ ਇਕ ਮਿਸ਼ਰਤ ਅਤੇ ਕਿਸੇ ਹੱਦ ਤਕ ਬਿਨਾਂ ਇਕਸਾਰਤਾ ਵਾਲਾ ਸਭਿਆਚਾਰ ਵਿਕਸਤ ਕੀਤਾ ।

ਡਾਕਟਰ ਬੁੱਧ ਪ੍ਰਕਾਸ਼ ਇਨ੍ਹਾਂ ਕਬੀਲਿਆਂ ਬਾਰੇ ਲਿਖਦੇ ਹਨ, “ਕੁਰੂਆਂ ਦੀ ਢਹਿੰਦੀ ਕਲਾ ਨਾਲ ਪੰਜਾਬ ਵਿਚ ਵਿਦੇਸ਼ੀ ਹਮਲਾਵਰਾਂ ਦਾ ਹੜ੍ਹ ਆ ਗਿਆ। ਇਨ੍ਹਾਂ ਵਿਚੋਂ ਪਾਂਡਵ ਜਿਹੜੇ ਬਹੁ-ਕੰਤੀ ਵਿਆਹਾਂ ਤੇ ਸਤੀ ਦੀ ਰਸਮ ਦੇ ਧਾਰਨੀ ਸਨ, ਈਰਾਨ ਦੇ ਟੱਪਰੀਵਾਸ ਕਬੀਲਿਆਂ ਵਿਚੋਂ ਆਏ ਸਨ । ਇਨ੍ਹਾਂ ਦੇ ਪਿੱਛੇ ਜਰਿਤ (ਅੱਜਕਲ੍ਹ ਦੇ ਜੱਟ), ਅਭੀਰ (ਅਹੀਰ), ਬਲਹੀਕ, ਵਾਹਲੀਕ (ਬਹਿਲ, ਬਿਹਲ ਤੇ ਵਾਹੀ) ਅਤੇ ਹੋਰ ਕਈ ਬਾਹਰਲੇ ਲੜਾਕੂ ਕਬੀਲੇ ਪੰਜਾਬ ਵਿਚ ਦਾਖਲ ਹੋ ਗਏ। ਮਹਾਂਭਾਰਤ ਦੇ ਉਦਯੋਗ ਪਰਵਾਂ (4/8/3-4) ਵਿਚ ਇਨ੍ਹਾਂ ਲੋਕਾਂ ਦੇ ਅਨੋਖੇ ਸ਼ਸਤ੍ਰਾਂ, ਸੰਜੋਆਂ, ਤੀਰ ਕਮਾਨਾਂ, ਝੰਡਿਆਂ, ਅਣਪਛਾਤੇ ਵਾਹਣਾਂ (ਸਵਾਰੀ ਦੇ ਸਾਧਨਾਂ), ਕੁੜਿਕੀਆਂ ਅਤੇ ਸਥਾਨਕ ਪਹਿਰਾਵਿਆਂ, ਗਹਿਣਿਆਂ ਤੇ ਚਾਲ-ਢਾਲ ਦਾ ਵਿਸਥਾਰ- ਪੂਰਵਕ ਵਰਨਣ ਕੀਤਾ ਗਿਆ ਹੈ।

ਇਨ੍ਹਾਂ ਲੋਕਾਂ ਵਿਚ ਬ੍ਰਾਹਮਣ ਨਾਈ ਤੇ ਨਾਈ ਬ੍ਰਾਹਮਣ ਬਣ ਸਕਦਾ ਸੀ । ਇਨ੍ਹਾਂ ਵਿਚੋਂ ਕੁਝ ਲੋਕ ਸੂਰਾਂ, ਕੁਕੜਾਂ, ਗਊਆਂ, ਖੋਤਿਆਂ, ਊਠਾਂ ਤੇ ਭੇਡਾਂ ਦਾ ਮਾਸ ਖਾ ਜਾਂਦੇ ਤੇ ਦੁੱਧ ਪੀ ਲੈਂਦੇ ਸਨ। ਉਹ ਪਿਆਜ਼, ਥੋਮ ਤੇ ਬਰਾਬ ਦੀ ਵਰਤੋਂ ਵੀ ਕਰਦੇ ਸਨ, ਜਿਸਨੂੰ ਕੱਟੜਪੰਥੀ ਲੋਕ ਵਿਵਰਜਤ ਸਮਝਦੇ ਸਨ। ਉਨ੍ਹਾਂ ਦੀਆਂ ਮਾਰਧਾੜ ਵਾਲੀਆਂ ਆਦਤਾਂ, ਖੁੱਲ੍ਹ ਖਿਆਲੀ, ਸਮੂਹਕ ਦ੍ਰਿਸ਼ਟੀਕੋਣ, ਬਾਦਸ਼ਾਹਤ ਵਿਰੋਧੀ ਝੁਕਾਅ ਅਤੇ ਰਾਜਨੀਤਿਕ ਸਥਿਰਤਾ ਦੇ ਵਿਰੋਧ ਦੇ ਕਾਰਨ ਉਨ੍ਹਾਂ ਦੀ ਅੱਲ ‘ਅਰਾਸ਼ਟਕ’ ਪੈ ਗਈ, ਜਿਸਨੂੰ ਪ੍ਰਾਕ੍ਰਿਤ ਵਿਚ ਆਰਟਟ ਤੇ ਅੱਜਕਲ੍ਹ ਅਰੋੜਾ ਕਹਿੰਦੇ ਹਨ। ਇਸਦਾ ਭਾਵ ਰਾਸ਼ਟਰ (ਕੰਮ ਜਾਂ ਦੇਸ਼) ਤੋਂ ਬਿਨਾਂ (Stateless) ਹੋਣਾ ਹੈ। ਕਈਆਂ ਨੇ ਉਨ੍ਹਾਂ ਨੂੰ ‘ਚੋਰਗਣ’ ਕਰਕੇ ਲਿਖਿਆ ਹੈ, ਜਿਸਦਾ ਅਰਥ ‘ਲੁਟੇਰਿਆਂ ਦੇ ਟੋਲੇ’ ਹੈ। ਇਨ੍ਹਾਂ ਅੱਲਾਂ ਦੇ ਕਾਰਨ ਹੀ ਏਰੀਅਨ (Arrian) ਨੇ ਉਨ੍ਹਾਂ ਨੂੰ ਸੁਤੰਤਰ ਜਾਂ ਅਟੰਕ ਅਤੇ ਜਸਟਿਨ ਨੇ ਚੋਰ ਆਖਿਆ ਹੈ।

ਸਿਕੰਦਰ ਦੀਆਂ ਮੁਹਿੰਮਾਂ ਦੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਕਾਬਲ ਦਰਿਆ ਦੇ ਉੱਤਰ ਵੱਲ ਤੇ ਪਹਾੜੀ ਇਲਾਕੇ ਵਿਚ ਹਿੰਦ-ਈਰਾਨੀ ਨਸਲ ਦੇ ਹੱਟੇ-ਕੱਟੇ ਪਹਾੜੀ ਲੋਕ ਵਸਦੇ ਸਨ ਜਿਨ੍ਹਾਂ ਨੂੰ ਅਸਪੇਸੀਅਨ (ਅਸ਼ਵਾਯਨ) ਤੇ ਆਸਾਕੇਨੋਈ (ਅਸ਼ਵਕਾਯਨ) ਕਿਹਾ ਜਾਂਦਾ ਸੀ। ਇਹ ਕੰਮਬੋਜ ਦੇ, ਜਿਨ੍ਹਾਂ ਨੂੰ ਬਾਦ ਵਿਚ ਕੰਬੋਅ ਦਾ ਨਾਂ ਦਿੱਤਾ ਗਿਆ, ਕਬੀਲੇ ਸਨ, ਅਤੇ ਇਹ ਮਜ਼ਗਾ, ਬਜੌਰ ਅਤੇ ਔਰਨਸ ਦੀਆਂ ਪਹਾੜੀਆਂ ਵਿਚ ਕਈ ਕਿਲ੍ਹਿਆਂ ਉਤੇ ਕਾਬਜ਼ ਸਨ। ਇਹ ਸੁਤੰਤਰ ਕਬਾਇਲੀ ਟੋਲੇ ਸਨ ਤੇ ਉਹ ਕਿਸੇ ਵੀ ਬਾਦਸ਼ਾਹ ਦੀ ਵੱਡ-ਸਾਹਿਬੀ ਨੂੰ ਟਿੱਚ ਸਮਝਦੇ ਸਨ।

ਇਹ ਸਾਰੇ ਲੋਕ ਪਾਣਿਨੀ ਅਨੁਸਾਰ ਆਯੁੱਧਜੀਵੀ-ਸੰਘ ਅਰਥਾਤ ਜੋ ਸ਼ਸਤਰਾਂ ਨਾਲ ਜੀਉਂਦੇ ਹਨ, ਲਿਖਿਆ ਗਿਆ ਹੈ। ਇਨ੍ਹਾਂ ਵਿਚ ਈਰਾਨੀਆਂ ਦੇ ਛੋਟੇ-ਛੋਟੇ ਖੇਤਰ ਸਨ ਜਿਨ੍ਹਾਂ ਨੂੰ ਪਾਣਿਨੀ ਨੇ ਪਰਸ਼ੂ (ਫਾਰਸ ਜਾਂ ਪਰਸ਼ੀਆ) ਦਾ ਨਾਂ ਦਿੱਤਾ ਹੈ ਅਤੇ ਕੁਝ ਯੂਨਾਨੀ (ਯਵਨ) ਸਨ। ਗੰਧਾਰ ਦੇ ਦੱਖਣ ਪੂਰਬ ਵੱਲ ਸਤਲੁਜ ਤਕ ਵਾਹੀਕ ਨਾਂ ਦਾ ਇਕ ਮੈਦਾਨ ਸੀ ਜਿਸ ਵਿਚ ਆਯੁੱਧਜੀਵੀ ਸੰਘਾਂ ਦੇ ਕੁਝ ਹੋਰ ਲੜਾਕੇ ਕਬੀਲੇ ਸਨ, ਜਿਨ੍ਹਾਂ ਵਿਚੋਂ ਕਈ ਜਾਤਪਾਤ ‘ਤੇ ਆਧਾਰਿਤ ਸਨ ਤੇ ਕੁਝ ਕਬਾਇਲੀ ਸਮੂਹਾਂ ਨਾਲ ਮਿਲਦੇ-ਜੁਲਦੇ ਸਨ। ਇਨ੍ਹਾਂ ਵਿਚ ਬ੍ਰਾਹਮਣਾਂ ਦੇ ਲੜਾਕੇ ਕਬੀਲੇ ਤੇ ਖੱਤਰੀਆਂ ਦੇ ਲੜਾਕੂ ਲੋਕ ਸਨ। ਪੰਜਾਬ ਦੇ ਸਮਾਜਿਕ ਢਾਂਚੇ ਵਿਚ ਫ਼ੌਜੀ ਕਿੱਤਾ ਇਕ ਸਾਂਝਾ ਤੱਤ ਸੀ ਜਿਸ ਨਾਲ ਇਥੋਂ ਦੇ ਵਸਨੀਕਾਂ ਦੇ ਵੱਖ-ਵੱਖ ਟੋਲਿਆਂ, ਕਬੀਲਿਆਂ ਤੇ ਸਮੂਹਾਂ ਵਿਚ ਸਮਾਨਤਾ ਦਾ ਝੁਕਾਅ ਵਧਦਾ ਸੀ ਤੇ ਅਦਲਾ-ਬਦਲੀ ਦੀ ਗੁੰਜਾਇਸ਼ ਬਣੀ ਰਹਿੰਦੀ ਸੀ ਅਤੇ ਆਯੁੱਧਜੀਵੀ-ਸੰਘ (ਸ਼ਾਸਤਰ ਚਲਾ ਕੇ ਜੀਊਣ ਵਾਲੇ ਲੋਕਾਂ ਦਾ ਸਮੂਹ) ਪੰਜਾਬ ਦੇ ਸਾਰੇ ਲੋਕਾਂ ਦੀ ਅੱਲ ਸੀ ਤੇ ਇਸ ਤੋਂ ਬਿਨਾਂ ਉਨ੍ਹਾਂ ਦੀ ਸਮਾਜਿਕ ਸਮਾਨਤਾ ਦਾ, ਅਤੇ ਜਾਤ-ਬਦਲੀ ਦੀ ਸੁਖੈਨਤਾ ਦਾ ਝਾਉਲਾ ਪੈਂਦਾ ਹੈ।”

ਵਾਹੀਕ ਦੇਸ਼ ਦੇ ਆਯੁੱਧਜੀਵੀ-ਸੰਘਾਂ ਵਿਚ ਪਾਣਿਨੀ ਨੇ ਬਹੁਤ ਸਾਰੀਆਂ ਹੋਰ ਕਬਾਇਲੀ ਇਕਾਈਆਂ ਦਾ ਵਰਨਣ ਕੀਤਾ ਹੈ ਜਿਹਾ ਕਿ ਵਰਿਕ (ਅੱਜਕਲ੍ਹ ਦੇ ਵਿਰਕ), ਬੈਜਵਾਸੀ (ਬਾਜਵੇ ਤੇ ਕੰਬੋਜ ਗੋਤ ਦੇ ਬਾਜਨੇ) ਬਾਲਹੀਕ (ਬਿਹਲ ਜਾਂ ਬਹਿਲ) ਵਾਰਤੇਯ (ਬਤਰੇ) ਅਤੇ ਯਾਰਤੇਵ (ਦੱਤੇ) ਆਦਿ। ਕਸ਼ੂਦਰਕ ਤੇ ਮਾਲਵ ਲੋਕ ਪ੍ਰਾਚੀਨ ਮਦਰਾਂ ਦੀ ਸੰਤਾਨ ਸਨ ਜੋ ਕਦੀ ਪੰਜਾਬ ਵਿਚ ਛਾਏ ਹੋਏ ਸਨ। ਪਿਛੇ ਲਿਖੇ ਮਹਾਂਭਾਰਤ (8/44/10) ਦੇ ਸ਼ਲੋਕ ਅਨੁਸਾਰ ਸ਼ਾਕਲ (ਸਿਆਲਕੋਟ) ਦੇ ਕੋਲ ਦੀ ਹੁਣ ਵੀ ਐਕ ਨਦੀ ਲੰਘਦੀ ਹੈ ਅਤੇ ਝੰਗ ਜ਼ਿਲ੍ਹੇ ਵਿਚ ਸ਼ੋਰਕੋਟ ਤੋਂ ਦੋ ਮੀਲ ਦੂਰ ਪੂਰਬ ਵੱਲ ਗੁੰਮ ਹੋ ਜਾਂਦੀ ਹੈ। ਸਮਾਂ ਪਾ ਕੇ ਇਨ੍ਹਾਂ ਕਬੀਲਿਆਂ ਦੇ ਪੇਂਡੂ ਤੇ ਉਜੱਡ ਕਬੀਲਿਆਂ ਦਾ ਨਾਂ ‘ਮੱਲ’ ਪੈ ਗਿਆ, ਕਿਉਂ ਜੋ ਪ੍ਰਾਕ੍ਰਿਤ ਵਿਚ ‘ਦਰ’, ‘ਲ’ 12 ਵਿਚ ਬਦਲ ਜਾਂਦਾ ਹੈ।

ਇਸ ਲਈ ਮਦਰ ਤੋਂ ਮੱਲ ਬਣ ਗਿਆ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੱਟਾਂ ਵਿਚ ਮੱਲ, ਮੱਲ੍ਹੀ ਅਤੇ ਕੰਬੋਜ ਗੋਤ ‘ਮੱਲ’ ਜਾਂ ਮੱਲੀਏ ਇਸ ਖੇਤਰ ਦੇ ਹੀ ਰਹਿਣ ਵਾਲੇ ਸਨ ਜਿਸ ਨੂੰ ਕਦੇ ਮਦਰ ਦੇਸ਼ ਕਿਹਾ ਜਾਂਦਾ ਸੀ। ਕਿਉਂਕਿ ਸ਼ਕ (ਜੱਟ) ਤੇ ਕੰਬੋਜ ਇਨ੍ਹਾਂ ਖੇਤਰਾਂ ਵਿਚ ਵੈਦਿਕ ਕਾਲ ਅਤੇ ਉੱਤਰ-ਵੈਦਿਕ ਕਾਲ ਵਿਚ ਸਥਾਪਤ ਹੋ ਚੁੱਕੇ ਸਨ, ਜਿਵੇਂ ਕਿ ਅਸੀਂ ਅੱਗੇ ਪੜ੍ਹਾਂਗੇ ।

ਇਨ੍ਹਾਂ ਮਦਰਾਂ ਦੀ ਇਕ ਸ਼ਾਖ ਦਾ ਇਕ ਹਿੱਸਾ ਜੋ ‘ਭਦਰ’ ਅਖਵਾਉਂਦਾ ਸੀ, ਭੱਲ (ਵਰਤਮਾਨ, ਭੱਲਾ) ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਮਦਰ ਦੇਸ਼ ਦੀ ਇਕ ਰਾਜਕੁਮਾਰੀ ਦੀ ਸ਼ਾਦੀ ਸ਼ਾਲਵ ਰਾਜ ਕੁਮਾਰ ਸਤਿਆਵਾਨ ਨਾਲ ਹੋਈ, ਜਿਵੇਂ ਕਿ ਮਹਾਂਭਾਰਤ ਗ੍ਰੰਥ ਤੋਂ ਪਤਾ ਲਗਦਾ ਹੈ। ਇਸ ਮਿਲਾਪ ਤੋਂ ਮਾਲਵਾਂ ਦਾ ਜਨਮ ਹੋਇਆ।

ਇਹ ਲੋਕ ਮਦਰਾਂ ਜਾਂ ਮੱਲਾਂ ਦੀ ਛੋਟੀ ਸ਼ਾਖ ਹੋਣ ਕਾਰਨ ਕਸ਼ੂਦਰਕ ਮਾਲਵ, ਜਾਂ ਛੁਟੇਰੇ ਮਾਲਵ ਦੇ ਨਾਂ ਨਾਲ ਜਾਣੇ ਗਏ। ਪ੍ਰੰਤੂ ਬਾਅਦ ਵਿਚ ਇਨ੍ਹਾਂ ਦੇ ਦੋ ਭਾਗ ਹੋ ਗਏ, ਇਕ ਕਸ਼ੂਦਰਕ ਤੇ ਦੂਜੇ ਮਾਲਵ । ਮਹਾਂਭਾਰਤ ਅਨੁਸਾਰ ਉਹ ਰਾਵੀ ਤੇ ਬਿਆਸ ਦੇ ਵਿਚਕਾਰ ਮਾਧਮਿਕ ਖੇਤਰ ਦੇ ਪੂਰਬ ਵੱਲ ਰਹਿੰਦੇ ਸਨ ਜਿਸਨੂੰ ਹੁਣ ‘ਮਾਝਾ’ ਕਹਿੰਦੇ ਹਨ। ਉਹ ਉੱਤਰ ਵੱਲ ਕਾਂਗੜਾ ਵਾਦੀ ਦੇ ਮੂੰਹ, ਗੁਰਦਾਸਪੁਰ ਤੋਂ ਲੈ ਕੇ ਸਤਲੁਜ ਪਾਰ ਦੇ ਇਲਾਕੇ ਤਕ ਫੈਲੇ ਹੋਏ ਸਨ ਜਿਸਨੂੰ ਹੁਣ ਮਾਲਵਾ ਕਿਹਾ ਜਾਂਦਾ ਹੈ। ਅੱਜਕਲ ਦੇ ਸਤਲੁਜ ਤੇ ਘੱਗਰ ਦੇ ਦਰਮਿਆਨੀ ਖੇਤਰ ਵਿਚ ਰਹਿੰਦੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ ਹੈ। ਸਿਕੰਦਰ ਦੇ ਹਮਲੇ ਵੇਲੇ ਮਾਲਵ ਚਨਾਬ ਤੇ ਰਾਵੀ ਦੇ ਵਿਚਕਾਰਲੇ ਖੇਤਰ, ਰਚਨਾ ਦੁਆਬ ਦੇ ਦੱਖਣੀ ਹਿੱਸੇ ਤੇ ਕਾਬਜ਼ ਸਨ ਅਤੇ ਝਨਾਂ ਤੇ ਸਿੰਧ ਦੇ ਸੰਗਮ ਤਕ ਫੈਲੇ ਹੋਏ ਸਨ। ਕਸ਼ੂਦਰਕ ਉਨ੍ਹਾਂ ਤੋਂ ਪੂਰਬ ਵੱਲ ਰਾਵੀ ਤੇ ਸਤਲੁਜ ਵਿਚਕਾਰ ਬਹਾਵਲਪੁਰ ਦੇ ਇਲਾਕੇ ਵਿਚ। ਉਸ ਸਮੇਂ ਪੰਜਾਬ ਦੇ ਹੋਰ ਮਹੱਤਵਪੂਰਨ ਕਬੀਲੇ ਸਿਬੀ (ਆਧੁਨਿਕ ਚਿੱਬ ਖਤਰੀ ਤੇ ਸਿਬੀਏ ਜੱਟ), ਵਸਾਤੀ (ਸੋਬਤੀ ਖੱਤਰੀ), ਅੰਬਸਥਸ ਤੇ ਯੋਧੇਯ ਆਦਿ ਸਨ।

ਉੱਤਰ ਵੈਦਿਕ ਕਾਲ (ਮਹਾਂਭਾਰਤ ਕਾਲ) ਵਿਚ ਮਦਰ ਸਲਤਨਤ ਵੈਦਿਕ ਵਿੱਦਿਆ ਦਾ ਕੇਂਦਰ ਸੀ। ਸ਼ਾਕਲ (ਸਿਆਲਕੋਟ) ਸਾਰੇ ਪੰਜਾਬ ਦੀ ਰਾਜਧਾਨੀ ਸੀ ਅਤੇ ਇਸਨੂੰ ‘ਵਾਹੀਕਗਰਾਮ’ (ਮਹਾਂਭਾਰਤ 8/44/7) ਕਿਹਾ ਜਾਂਦਾ ਸੀ। ਤੇ ਜਿੱਥੇ ਮਦਰ, ਜਾਰਤਿਕ ਅਤੇ ਆਰਟਟ (ਮਹਾਂਭਾਰਤ 8/44/10 ਅਤੇ 40) ਲੋਕ ਰਹਿੰਦੇ ਸਨ। ਇਸ ਤੋਂ ਸਪੱਸ਼ਟ ਹੈ ਕਿ ਜਦ ਮਹਾਂਭਾਰਤ ਦੇ ਇਨ੍ਹਾਂ ਸ਼ਲੋਕਾਂ ਦੀ ਰਚਨਾ ਕੀਤੀ ਗਈ ਜੱਟ ਵੀ ਇਸ ਖੇਤਰ ਵਿਚ ਰਹਿੰਦੇ ਸਨ ।

ਇਸ ਤਰ੍ਹਾਂ ਸਾਨੂੰ ਇਹ ਪਤਾ ਲਗਦਾ ਹੈ ਕਿ ਕੁਝ ਜੱਟ ਪੰਜਾਬ ਵਿਚ ਮਹਾਂਭਾਰਤ ਕਾਲ ਜਾਂ ਕੁਝ ਸਮਾਂ ਇਸ ਤੋਂ ਪਹਿਲਾਂ ਪੰਜਾਬ ਦੇ ਨਿਵਾਸੀ ਹਨ। ਕਿਉਂਕਿ ਜਰਿਤ (ਜੱਟ) ਲੋਕ ਜਿਵੇਂ ਕਿ ਉੱਪਰ ਲਿਖਿਆ ਹੈ, ਸਿੱਧੇ ਸਾਦੇ, ਸਪੱਸ਼ਟ ਅਤੇ ਪੁਰਜ਼ੋਰ ਲੋਕ ਸਨ, ਸੋ ਉਹ ਆਪਣੇ ਜੀਵਨ ਵਿਚ ਸਾਦਗੀ ਤੇ ਪ੍ਰਕ੍ਰਿਤਕ ਸੁਭਾਅ ਨੂੰ ਜ਼ਰੂਰ ਅਪਣਾਉਂਦੇ ਹੋਣਗੇ ਤੇ ਇਸ ਕਾਰਨ ਜਟਾਧਾਰੀ ਹੁੰਦੇ ਹੋਣਗੇ। ਵਾਲਾਂ ਜਾਂ ਜਟਾਂ ਨੂੰ ਰੱਖਣ ਕਾਰਨ ਇਹ ਜਟ (ਜਟਾਧਾਰੀ) ਅਖਵਾਏ ਲਗਦੇ ਹਨ। ਪੰਜਾਬ ਦੇ ਜੱਟ ਮਾਨ, ਭੁੱਲਰ ਅਤੇ ਹੇਅਰ ਗੋਤਾਂ ਦੇ ਲੋਕ ਆਪਣੇ ਆਪ ਨੂੰ ਅਸਲੀ ਤੇ ਪ੍ਰਾਚੀਨ ਜੱਟ ਮੰਨਦੇ ਹਨ ਅਤੇ ਹੋਰ ਜੱਟਾਂ ਵਾਂਗ ਆਪਣਾ ਪਿਛੋਕੜ ਰਾਜਪੂਤਾਂ ਨਾਲ ਨਹੀਂ ਜੋੜਦੇ। ਉਨ੍ਹਾਂ ‘ਚ ਰਵਾਇਤ ਹੈ ਕਿ ਉਹ ਸ਼ਿਵਜੀ ਦੀਆਂ ਜਟਾਂ (ਵਾਲਾਂ) ‘ਚੋਂ ਪੈਦਾ ਹੋਏ ਹਨ ਅਤੇ ਆਪਣੇ ਆਪ ਨੂੰ ਸ਼ਿਵਗੋਤਰੀ ਆਖਦੇ ਹਨ। ਪਰ ਸ਼ਿਵਜੀ ਦੀਆਂ ਜਟਾਂ ਵਿਚੋਂ ਪੈਦਾ ਹੋਣਾ ਇਨ੍ਹਾਂ ਦਾ ਕਾਵਿਕ ਵਰਨਣ ਲਗਦਾ ਹੈ। ਸ਼ਿਵਜੀ ਨੂੰ ‘ਜਟਾਧਰ’ (ਜਟਾਂ ਦੇ ਧਾਰਨ ਵਾਲਾ) ਵੀ ਕਹਿੰਦੇ ਹਨ, ਸੋ ਇਨ੍ਹਾਂ ਜਟਾਧਾਰੀ ਲੋਕਾਂ ਨੇ ਆਪਣੇ ਆਪ ਨੂੰ ਸ਼ਿਵਜੀ ਨਾਲ ਜੋੜ ਕੇ ਵਡਿਆਈ ਲਈ ਹੈ। ਦਰਅਸਲ ਇਹ ਲੋਕ ਸ਼ਿਵਜੀ ਦੇ ਉਪਾਸ਼ਕ ਹੋਣਗੇ। ਪਿੱਛੇ ਲਿਖੇ ਜਰਿਤ ਲੋਕ ਵੀ ਹੁਣ ਦੇ ਮਾਝੇ ਦੇ ਖੇਤਰ ਵਿਚ ਰਹਿੰਦੇ ਸਨ। ਇਸ ਤਰ੍ਹਾਂ ਦੇ ਸੁਭਾਅ ਨੂੰ ਅਪਨਾਉਣ ਵਾਲੇ, ਉਨ੍ਹਾਂ ਸਾਰੇ ਲੋਕਾਂ ਨੂੰ ਜੱਟ ਕਿਹਾ ਗਿਆ ਜੋ ਜਟਾਂ (ਵਾਲ) ਰਖਦੇ ਸਨ । ਉੱਤਰ-ਪੱਛਮੀ ਪੰਜਾਬ, ਅਫ਼ਗਾਨਿਸਤਾਨ, ਈਰਾਨ ਅਤੇ ਇਸ ਤੋਂ ਉੱਤਰ ਵਾਲੇ ਖੇਤਰ ਜਿਸ ਨੂੰ ਸੀਥੀਆ ਕਿਹਾ ਜਾਂਦਾ ਸੀ, ਦੇ ਲੋਕ ਵੀ ਵਾਲ ਰਖਦੇ ਸਨ ਤੇ ਇਨ੍ਹਾਂ ਅੱਡ- ਅੱਡ ਖੇਤਰਾਂ ਦੇ ਰਹਿਣ ਵਾਲੇ ਲੋਕਾਂ ਨੂੰ ਜੋ ਇਕ ਹੀ ਨਸਲ ਦੇ ਸਨ ਦੇ ਸਮੂਹ (ਸ਼ਾਖਾਵਾਂ) ਨੂੰ ਸ਼ਕ ਜਾਂ ਸਾਕੇ ਕਿਹਾ ਗਿਆ।

ਪਰ ਮਾਨਾਂ ਵਿਚ ਇਹ ਰਵਾਇਤ ਵੀ ਸੁਣੀਂਦੀ ਹੈ ਕਿ ਉਹ, ਭੁੱਲਰ ਅਤੇ ਹੇਅਰ ਕਸ਼ੱਤਰੀ ਹਨ, ਅਤੇ ਰਾਜਸਥਾਨ ਤੋਂ ਆਏ ਹਨ। ਪਰ ਉਨ੍ਹਾਂ ਦਾ ਰਾਜਸਥਾਨ ਵਿਚੋਂ ਆਉਣਾ ਠੀਕ ਨਹੀਂ ਲਗਦਾ, ਉਨ੍ਹਾਂ ਕੇਵਲ ਹੋਰ ਬਹੁ-ਸੰਖਿਅਕ ਜੱਟ ਗੋਤਾਂ ਦੇ ਨਾਲ ਇਕ-ਜੁਟਤਾ ਦਿਖਾਉਣ ਜਾਂ ਵਖਰੇਵਾਂ ਦੂਰ ਕਰਨ ਹਿੱਤ ਇਸ ਗੱਲ ਨੂੰ ਘੜ ਲਿਆ ਹੈ। ਜੇ ਇਹ ਸਾਰੇ ਲੋਕ ਹੀ ਰਾਜਸਥਾਨ ਤੋਂ ਆਏ ਹਨ, ਤਾਂ ਪੰਜਾਬ ਵਿਚ ਕਿਹੜੇ ਲੋਕ ਹਨ ਜੋ ਆਰੀਆਂ ਨਾਲ ਇਥੇ ਆ ਕੇ ਵਸੇ ਅਤੇ ਮਹਾਂਭਾਰਤ ਵਿਚ ਵਰਣਿਤ ਜਰਿਤ ਲੋਕ ਕਿਥੇ ਗਏ ? ਭੁੱਲਰ, ਹੇਅਰ ਅਤੇ ਮਾਨ ਨਾਂ ਦੇ ਜੱਟ ਹੀ ਆਪਣੇ ਮੂਲ ਨੂੰ ਕਿਸੇ ਰਾਜਾ ਜਾਂ ਰਾਜ- ਘਰਾਣੇ ਨਾਲ ਜੋੜਦੇ ਹਨ ਜਦਕਿ ਹੋਰ ਸਾਰੇ ਜੱਟ (ਸਿਵਾਏ ਪੂਨੀਆਂ ਅਤੇ ਕੁਝ ਹੋਰ ਦੇ) ਆਪਣਾ ਮੁੱਢ ਰਾਜਪੂਤੀ ਮੂਲ ਦੇ ਕਿਸੇ ਨਾ ਕਿਸੇ ਰਾਜਾ ਨਾਲ ਜੋੜਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਦੱਖਣ ਪੂਰਬ ਵਿਚ (ਹਰਿਆਣੇ ਅਤੇ ਰਾਜਸਥਾਨ ਦੇ ਖੇਤਰ ਵਿਚ) ਪਹਿਲਾਂ ਰਹਿੰਦੇ ਰਹੇ ਜੱਟ ਜਿਹੜੇ ਕਾਸਿਬ ਗੋਤਰੀ ਅਖਵਾਉਂਦੇ ਹਨ, ਵੀ ਆਪਣੇ ਆਪ ਨੂੰ ‘ਅਸਲੀ ਜੱਟ’ ਕਹਿੰਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਭੱਦਰਾ ਨਾਂ ਦਾ ਪੁਰਖਾ ਸ਼ਿਵਜੀ ਦੀਆਂ ਜਟਾਂ ਵਿਚੋਂ ਪੈਦਾ ਹੋਇਆ ਸੀ। ਉਨ੍ਹਾਂ ਦੇ 12 ਗੋਤ ਹਨ : ਪੂਨੀਆਂ, ਧੰਨੀਆਂ, ਛਾਚੜਿਕ, ਬਲੀ, ਬਰਬਰਾ, ਸੋਲਹਨ, ਚਿੜੀਆ, ਚੰਦੀਆ, ਖੋਖਾ, ਧੰਨਜ, ਲੇਤਰ (ਲਿੱਤਰ) ਅਤੇ ਕਕੜ। (ਚਿੜੀਏ, ਚੰਦੀ, ਧਨਜੂ ਅਤੇ ਕਕੜ ਕੰਬੋਜਾਂ ਦੇ ਵੀ ਗੋਤ ਹਨ)

ਇਨ੍ਹਾਂ ਦੇ ਪੁਰਖਿਆਂ ਦੇ ਸ਼ਿਵ ਦੀਆਂ ਜਟਾਂ ‘ਚੋਂ ਪੈਦਾ ਹੋਣ ਕਾਰਨ ‘ਜੱਟ ਬੁਢੜਾ’ ਨਾਂ ਰੱਖਿਆ ਗਿਆ। ਇਨ੍ਹਾਂ ਦੇ ਮੁੱਢ ਬਾਰੇ ਹੋਰ ਕੋਈ ਇਤਿਹਾਸਕ ਵੇਰਵਾ ਪ੍ਰਾਪਤ ਨਹੀਂ ਹੁੰਦਾ ਪਰ ਰਵਾਇਤ ਦਸਦੀ ਹੈ ਕਿ ਕਬੀਲੇ ਵਿਚੋਂ ਕਿਸੇ ਇਕ ਦਾ ਨਾਂ ‘ਬੜ੍ਹ’ ਸੀ ਜੋ ਬੀਕਾਨੇਰ ਦੇ ਇਕ ਵੱਡੇ ਹਿੱਸੇ ਦਾ ਮਾਲਕ ਬਣ ਗਿਆ, ਜਿੱਥੇ ਉਸਨੇ ਇਕ ਪਿੰਡ ਦੀ ਨੀਂਹ ਆਪਣੇ ਨਾਂ ਤੇ ਰੱਖੀ ਅਤੇ ਪਿਛੋਂ ਜਾ ਕੇ ਝੰਸਲ ਰਹਿਣ ਲਗ ਪਿਆ। ਜਿੱਥੇ ਉਸਦੇ ਉੱਤਰਾਧਿਕਾਰੀ ਅੱਜ ਵੀ ਰਹਿੰਦੇ ਹਨ। ਪੂਨੀਆਂ ਪਨੂੰ ਗੋਤ ਦੇ ਜੱਟਾਂ ਦਾ ਵਡੇਰਾ ਸੀ ਅਤੇ ਖੋਖਾ, ਗਿੱਲਾਂ ਦੀ ਇਕ ਮੂੰਹੀ ਹੈ। ਝੰਸਲ ਦੇ ਖੇਤਰ ਨੂੰ ਪੂੰਨੀਆਂ ਦਾ ਇਲਾਕਾ ਕਿਹਾ ਜਾਂਦਾ ਹੈ, ਜਿਸਦਾ ਵਰਨਣ ਆਈਨ-ਏ-ਅਕਬਰੀ ਵਿਚ ਵੀ ਹੈ। ਪਿਛੇ ਲਿਖੇ ਗੋਤਾਂ ਵਿਚ ਆਪਸੀ ਵਿਆਹ-ਸ਼ਾਦੀਆਂ ਨਹੀਂ ਹੁੰਦੀਆਂ ਸਨ। ਉਹ ਵਿਆਹ ਕਾਸ਼ਿਬ ਗੋਤਰੀਆਂ ਨਾਲ ਕਰਦੇ ਹਨ ਜਿਹੜੇ ਡਿੱਗੇ ਹੋਏ ਰਾਜਪੂਤ ਹਨ ਅਤੇ ਆਪਣੇ ਆਪ ਨੂੰ ਬ੍ਰਹਮਾ ਦੇ ਪੁੱਤਰ ਕਾਸ਼ਿਬ ਨਾਲ ਜੋੜ ਕੇ ਕਾਸ਼ਿਬ ਗੋਤਰੀ ਅਖਵਾਉਂਦੇ ਹਨ।

‘ਇਹ ਆਮ ਕਰਕੇ ਨਹੀਂ ਜਾਣਿਆ ਜਾਂਦਾ ਕਿ ਸਾਰੀ ਜੱਟ ਨਸਲ ਹੀ ਰਾਜਪੂਤ ਹੈ। ਇਕ ਰਾਜਪੂਤ ਮਰੇ ਭਰਾ ਦੀ ਵਿਧਵਾ ਨਾਲ ਵਿਆਹ ਕਰਵਾਉਣ ਕਰਕੇ ਰਾਜਪੂਤ ਪਦ ਗਵਾ ਬੈਠਦਾ ਹੈ; ਸਾਰੇ ਜੱਟਾਂ ਦੇ ਵਡੇਰੇ (ਕੁਝ ਨੂੰ ਛੱਡ ਕੇ) ਰਾਜਪੂਤ ਸਨ। ਜੋ ਆਪਣੇ ਮਰੇ ਭਰਾ ਦੀ ਵਿਧਵਾ, ਜਿਸਦੇ ਪੁੱਤਰ-ਔਲਾਦ ਨਹੀਂ ਹੁੰਦੀ ਸੀ ਨੂੰ ਪਤਨੀ ਬਣਾ ਲੈਂਦੇ ਸਨ।” ਇਹ ਜਾਤ-ਪਰਿਵਰਤਨ ਉਦੋਂ ਹੁੰਦਾ ਸੀ ਜਦੋਂ ਨਿਸ਼ਚਤ ਸਮਾਜਿਕ ਆਚਾਰ-ਵਿਹਾਰ ਤੋਂ ਕੋਈ ਥਿੜਕਦਾ ਸੀ, ਪਰ ਸਮੇਂ ਦੀ ਜ਼ਰੂਰਤ ਅਨੁਸਾਰ ਉਸਨੂੰ ਅਜੇਹਾ ਕਰਨਾ ਪੈਂਦਾ ਸੀ । ਜੱਟਾਂ ਦੀ ਪੰਜਾਬ ਵਿਚ ਆਰੰਭਕ ਗਿਣਤੀ ਬਹੁਤੀ ਨਹੀਂ ਸੀ, ਪਰ ਇਥੋਂ ਦੇ ਪਹਿਲੇ ਵਸਨੀਕਾਂ ਦੇ ਪੂਰਬ ਵੱਲ ਧੱਕੇ ਜਾਣ ਨਾਲ ਜਾਂ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਦੇ ਇਸ ਕਬੀਲੇ ਵਿਚ ਸਮਾ ਜਾਣ ਨਾਲ ਜੱਟ ਵਸੋਂ ਦਾ ਅਨੁਪਾਤ ਬਹੁਤ ਵਧ ਗਿਆ।

ਪਾਠਕਜਨ ਅੱਗੇ ਪੜ੍ਹਨਗੇ ਕਿ ਪੰਜਾਬ ਵਿਚ ਪਿਛੇ ਲਿਖੇ ਜੱਟ ਲੋਕਾਂ ਤੋਂ ਇਲਾਵਾ ਆਪਣੇ ਆਪ ਨੂੰ ਰਾਜਪੂਤ ਮੂਲ ਦਾ ਕਹਿੰਦੇ ਅਤੇ ਹੋਰ ਲੋਕ, ਰਾਜਸਥਾਨ ਦੇ ਖੇਤਰਾਂ ਵਿਚੋਂ ਆ ਕੇ ਪੰਜਾਬ ਵਿਚ ਆਬਾਦ ਹੋ ਗਏ। ਇਨ੍ਹਾਂ ਵਿਚੋਂ ਕਈ ਰਾਜਪੂਤਾਂ ਨੇ ਜੱਟ ਇਸਤ੍ਰੀਆਂ ਨਾਲ ਵਿਆਹ ਕਰਵਾਏ ਅਤੇ ਇਸ ਤਰ੍ਹਾਂ ਰਾਜਪੂਤ ਭਾਈਚਾਰਾ ਜਿਹੜਾ ਜੱਟ ਭਾਈਚਾਰੇ ਤੋਂ ਆਪਣੇ ਆਪ ਨੂੰ ਉੱਚਤਮ ਸਮਝਦਾ ਸੀ, ਨੇ ਅਜੇਹੇ ਰਾਜਪੂਤਾਂ ਨੂੰ ਆਪਣੇ ਭਾਈਚਾਰੇ ਵਿਚੋਂ ਕੱਢ ਦਿੱਤਾ ਤੇ ਉਹ ਜੱਟਾਂ ਵਿਚ ਸ਼ਾਮਿਲ ਹੋ ਗਏ। ਭਾਵੇਂ ਇਹ ਨਵੇਂ ਬਣੇ ਜੱਟ, ਆਪਣਾ ਰਾਜਪੂਤੀ ਰੁਤਬਾ ਗਵਾ ਬੈਠੇ ਸਨ, ਪਰ ਫਿਰ ਵੀ ਉਹ ਆਪਣੇ ਨਾਮ-ਨਿਹਾਦ ਉੱਚੇ ਪਿਛੋਕੜ ਕਾਰਨ ਆਪਣੇ ਆਪ ਨੂੰ ਵਧੀਆ ਤੇ ਉੱਚਾ ਸਮਝਦੇ ਸਨ। ਪਰ ‘ਅਸਲੀ’ ਜੱਟ ਵੀ ਕਿਹੜੇ ਘੱਟ ਸਨ, ਉਹ ਰਾਜਸਥਾਨ ਦੇ ਮਾਰੂਥਲ ਵਿਚੋਂ ਪਲਾਇਨ ਕਰਕੇ ਆਏ ਇਨ੍ਹਾਂ ਲੋਕਾਂ ਨੂੰ ਭੁੱਖ ਅਤੇ ‘ਆਕੜ’ ਦੇ ਮਾਰੇ ਹੋਏ ਸਮਝਦੇ ਸਨ।

ਇਸ ਤਰ੍ਹਾਂ ਪੰਜਾਬੀ ਮੂਲ ਦੇ ਜੱਟ ਅਤੇ ਰਾਜਸਥਾਨ ਤੋਂ ਆ ਕੇ ਬਣੇ ਜੱਟਾਂ ਦਾ ਅੰਤਰ-ਵਿਰੋਧ ਹਰ ਵੇਲੇ ਬਣਿਆ ਰਹਿੰਦਾ ਸੀ। ਬਾਹਰੋਂ ਆਏ ਰਾਜਪੂਤਾਂ ਤੋਂ ਬਣੇ ਜੱਟਾਂ ਨੇ ਜਦ ਪੰਜਾਬ ਵਿਚ ਕੁਝ ਸੱਤਾ ਹਾਸਿਲ ਕਰ ਲਈ, ਖਾਸ ਕਰਕੇ ਫੂਲਕੀਆ ਰਿਆਸਤਾਂ ਦੇ ਮਾਲਕਾਂ, ਤਾਂ ਇਥੋਂ ਦੇ ਅਸਲੀ ਜੱਟਾਂ, ਰਾਜਪੂਤਾਂ ਅਤੇ ਹੋਰ ਜਾਤਾਂ ਦੇ ਲੋਕਾਂ ਨੂੰ ਪਸੰਦ ਨਹੀਂ ਸੀ । ਸੱਤਾਧਾਰੀ ਨਵੇਂ ਜੱਟ ਆਪਣੇ ਆਪ ਨੂੰ ਉੱਚਤਮ ਅਤੇ ਚੰਗੇ ਖੂਨ ਵਾਲੇ ਸਮਝਣ ਲੱਗ ਪਏ ਅਤੇ ਉਨ੍ਹਾਂ ਨੇ ਰਾਜਸਥਾਨ ਦੇ ਰਾਜਪੂਤ ਸ਼ਾਹੀ ਘਰਾਣਿਆਂ ਨਾਲ ਆਪਣਾ ਸੰਬੰਧ ਜੋੜਨ ਲਈ ਹਰ ਸੰਭਵ ਯਤਨ ਕੀਤਾ, ਤਾਂ ਜੋ ਪੰਜਾਬੀ ਸਮਾਜ ਵਿਚ ਕੁਝ ਇੱਜ਼ਤ ਮਾਣ ਮਿਲ ਸਕੇ ਤੇ ਪੰਜਾਬ ਦੇ ਅਭਿਮਾਨੀ ਲੋਕ ਉਨ੍ਹਾਂ ਨੂੰ ਪ੍ਰਵਾਨ ਕਰ ਲੈਣ। ਲੀਪਲ ਐਚ. ਗਰਿਫਨ ਲਿਖਦਾ ਹੈ ਕਿ ‘ਹਰ ਜੱਟ ਪਰਿਵਾਰ ਜਿਹੜਾ ਪ੍ਰਸਿੱਧਤਾ ਪਾ ਜਾਂਦਾ ਹੈ, ਨੂੰ ਓਨਾ ਚਿਰ ਤਸੱਲੀ ਨਹੀਂ ਹੁੰਦੀ ਜਦ ਤਕ ਕਿ ਉਹ ਜੱਟਾਂ ਰਾਹੀਂ ਉਨ੍ਹਾਂ ਲਈ ਖਾਲਸ ਖੂਨ ਵਾਲਾ ਰਾਜਪੂਤ ਪੁਰਖਾ ਨਹੀਂ ਲੱਭ ਲੈਂਦਾ। ”

ਪਰ ਦੂਜੇ ਪਾਸੇ ਕੁਝ ਸਮਾਂ ਪਾ ਕੇ ਜਦ ਪੰਜਾਬ ਦੇ ‘ਅਸਲੀ’ ਜੱਟ ਅਤੇ ਰਾਜਪੂਤਾਂ ਤੋਂ ਬਣੇ ਜੱਟ ਘੁਲਮਿਲ ਗਏ ਅਤੇ ਸਿੱਖ ਲਹਿਰ ਅਧੀਨ ਸਿੱਖ ਸਜ ਗਏ ਤਾਂ ਰਾਜਪੂਤਾਂ ਵੀ ਅਜੇਹਾ ਕਰਨਾ ਚਾਹਿਆ। ਉਨ੍ਹਾਂ ਜੱਟਾਂ ਨਾਲੋਂ ਸਿੱਖ ਧਰਮ ਵਿਚ ਵੀ ਉੱਚਾ ਰੁਤਬਾ ਮੰਗਿਆ, ਪਰ ਸਿੱਖ ਧਰਮ ਵਿਚ ਅਜੇਹੇ ਉੱਚੇ ਦਰਜੇ ਦੀ ਕੋਈ ਹੋਂਦ ਨਹੀਂ ਸੀ, ਜਿੱਥੇ ਸਾਰੀਆਂ ਜਾਤਾਂ ਬਰਾਬਰ ਸਮਝੀਆਂ ਜਾਂਦੀਆਂ ਹਨ। ਪਰ ਰਾਜਪੂਤ ਫਿਰ ਵੀ ਸਿੱਖਾਂ ਨੂੰ ਘਟੀਆ ਸਮਝਦਾ ਰਿਹਾ। ਡੈਨਜ਼ਿਲ ਇਬਟਸਨ ਅਤੇ ਐਚ.ਏ. ਰੋਜ਼ ਲਿਖਦੇ ਹਨ ਕਿ ਸਿੱਖਾਂ ਅਧੀਨ, ਜਦ ਸਿੱਖਾਂ, ਆਬ-ਤਾਬ ਵਿਚ ਰਾਜਪੂਤਾਂ ਨੂੰ ਪਿਛੇ ਪਾ ਦਿੱਤਾ, ਉਨ੍ਹਾਂ ਰਾਜਪੂਤਾਂ ਦੀ ਉੱਤਮਤਾ ਦੀ ਧਾਰਨਾ ਨੂੰ ਅਸਵੀਕਾਰਿਆ ਅਤੇ ਉਨ੍ਹਾਂ ਦਾ ਖ਼ਾਲਸਾ ਸਫਾਂ ਵਿਚ ਬਰਾਬਰੀ ਦੇ ਅਧਾਰ ‘ਤੇ ਦਾਖਿਲ ਹੋਣ ਤੋਂ ਇਨਕਾਰ ਕਰਨ ‘ਤੇ ਬੁਰਾ ਮਨਾਇਆ; ਅਤੇ ਜੱਟ ਨੇ ਜਦੋਂ ਸੱਤਾ ਸੰਭਾਲੀ, ਰਾਜਪੂਤ ਨੂੰ ਸਤਾਇਆ ਅਤੇ ਆਪਣੇ ਜੱਟ ਦੇ ਰੁਤਬੇ ਨੂੰ ਅਭਿਮਾਨੀ ਰਾਜਪੂਤ ਦੇ ਰੁਤਬੇ ਨਾਲੋਂ ਤਰਜੀਹ ਦਿੱਤੀ। ‘

ਆਪਣੀ ਜੱਦ ਨੂੰ ਉੱਚਾ ਦਰਸਾਉਣ ਲਈ ਭਾਰਤੀ ਮੂਲ ਦੇ ਮੁਸਲਮਾਨ ਬਣੇ ਲੋਕ ਵੀ ਸ਼ਾਮਿਲ ਸਨ ਜੋ ਆਪਣੇ ਭਾਰਤੀ ਮੂਲ ਦੀ ਬਜਾਏ ਵਿਦੇਸ਼ੀ ਮੂਲ ਨੂੰ ਤਰਜੀਹ ਦਿੰਦੇ ਸਨ । ‘ਸਰਹੱਦਾਂ ਤੇ ਪਠਾਣਾਂ ਅਤੇ ਬਲੋਚਾਂ ਦੀ ਪ੍ਰਮੁੱਖਤਾ ਅਤੇ ਮੁਸਲਮਾਨੀ ਇਹਸਾਸਾਂ ਤੇ ਖ਼ਿਆਲਾਂ ਦੇ ਵਰਤਾਰੇ ਜਾਂ ਬੋਲਬਾਲੇ ਨੇ ਨਵੇਂ ਭਾਰਤੀ ਮੂਲ ਨੂੰ ਘਾਟੇ ਤੇ ਰੱਖਿਆ ਅਤੇ ਮੋਹਰੀ ਪਰਿਵਾਰਾਂ ਦੀ ਅਗਵਾਈ ਕੀਤੀ, ਜਿਹੜੇ ਇਨ੍ਹਾਂ ਦੋਵਾਂ ਨਸਲਾਂ ‘ਚੋਂ ਕਿਸੇ ਨਾਲ ਵੀ ਸੰਬੰਧਤ ਨਹੀਂ ਸਨ, ਨਾ ਹੀ ਪ੍ਰਾਚੀਨ ਕਸ਼ੱਤਰੀਆਂ ਨਾਲ ਸੰਬੰਧ ਜੋੜਨ ਦਾ ਦਾਅਵਾ ਕਰਦੇ ਸਨ, ਪਰ ਉਨਾਂ ਭਾਰਤ ਦੇ ਜੇਤੂ ਮੁਗ਼ਲ ਬਾਦਸ਼ਾਹਾਂ ਜਾਂ ਹਜ਼ਰਤ ਮੁਹੰਮਦ ਸਾਹਿਬ ਦੇ ਕੁਰੈਸ਼ੀ ਭਾਣਜਿਆਂ ਨਾਲ ਸੰਬੰਧ ਜਾ ਜੋੜਿਆ। ਇਥੋਂ ਤਕ ਕਿ ਰਾਜਪੂਤ ਕਬੀਲਿਆਂ, ਆਪਣੀ ਪੁਰਾਣੀ ਪਰੰਪਰਾ ਨੂੰ ਛੱਡ ਦਿੱਤਾ ਅਤੇ ਖੋਖਰਾਂ ਵੀ ਅਜੇਹਾ ਕੀਤਾ। ਪ੍ਰੰਤੂ ਪਹਾੜਾਂ ਵਿਚ ਜਿੱਥੇ ਰਾਜਪੂਤ ਘਰਾਣਿਆਂ ਪਾਸ, ਦੁਨੀਆਂ ਵਿਚ ਹੋਰ ਸ਼ਾਹੀ ਪਰਿਵਾਰਾਂ, ਜਿਹੜੇ ਆਪਣੀਆਂ ਬੰਸਾਵਲੀਆਂ ਵਿਖਾ ਸਕਦੇ ਹਨ, ਨਾਲੋਂ ਵੀ ਪ੍ਰਾਚੀਨ ਤੇ ਅਟੁੱਟਵੀਆਂ ਬੰਸਾਵਲੀਆਂ ਰੱਖਦੇ ਹਨ, ਨੇ ਆਪਣੀ ਸੁਤੰਤਰਤਾ ਨੂੰ ਕੱਲ੍ਹ ਤਕ ਬਹਾਲ ਕੀਤੀ ਰੱਖਿਆ ਅਤੇ ਜਿੱਥੇ ਉਨ੍ਹਾਂ ਵਿਚ ਕਈ ਹਾਲੇ ਵੀ ਪਹਿਲਾਂ ਦੀ ਤਰ੍ਹਾਂ ਉੱਚੀ ਸਮਾਜਿਕ ਅਵਸਥਾ ਰਖਦੇ ਹਨ, ਉਥੇ ਰਾਜਪੂਤ ਪਦ ਦੀ ਉੱਚਤਾ ਨੂੰ ਪ੍ਰਾਪਤ ਕਰਨ ਅਤੇ ਇਸ ਤੋਂ ਡਿੱਗਣ ਦਾ ਕਾਰਜ ਅਜੇ ਵੀ ਵੇਖਿਆ ਜਾ ਸਕਦਾ ਹੈ। ਉਥੇ ਰਾਜਾ ਇੱਜ਼ਤ ਮਾਣ ਦਾ ਸੋਮਾ ਹੀ ਨਹੀਂ ਬਲਕਿ ਜਾਤ ਦਾ ਵੀ ਹੈ।19

ਪੈਸਾ ਦੇਣ ਤੇ ਜਾਂ ਸੇਵਾ ਕਰਨ ਦੇ ਅਧਾਰ ‘ਤੇ ਪਹਾੜਾਂ ਵਿਚ ਰਾਜਪੂਤ ਰਾਜਾ ਇਕ ਘਿਰਥ (ਚਾਂਗ) ਜਾਤ ਦੇ ਬੰਦੇ ਨੂੰ ਰਾਠੀ ਅਤੇ ਠਾਕੁਰ ਨੂੰ ਰਾਜਪੂਤ ਦਾ ਰੁਤਬਾ ਦੇ ਸਕਦਾ ਸੀ । ਜਦ ਕਦੇ ਕਿਸੇ ਨੂੰ ਕਿਸੇ ਭਰਿਸ਼ਟਤਾ ਜਾਂ ਅਸ਼ੁੱਧਤਾ ਕਾਰਨ ਜਾਤ ਦੇ ਦਾਇਰੇ ਵਿਚੋਂ ਕੱਢ ਦਿੱਤਾ ਜਾਂਦਾ ਸੀ ਤਾਂ ਰਾਜਾ ਉਸ ਤੋਂ ਪੈਸੇ ਲੈ ਕੇ ਵਾਪਸ ਜਾਤ ਵਿਚ ਦਾਖਲ ਕਰ ਲੈਂਦਾ ਸੀ। ਦਰਅਸਲ ਨਿਸ਼ਚਤ ਤੌਰ ‘ਤੇ ਰਾਜਪੂਤ ਕੋਈ ਕੁਟੰਡ ਹੀ ਨਹੀਂ ਹੈ। ਜਿਸ ਪਰਿਵਾਰ ਜਾਂ ਕਬੀਲੇ ਦਾ ਪੁਰਖਾ ਜਾਂ ਮੁਖੀ ਸ਼ਾਹੀ ਅਵਸਥਾ ਤਕ ਪਹੁੰਚ ਜਾਂਦਾ ਸੀ, ਉਹ ਸਮਾਂ ਪਾ ਕੇ ਰਾਜਪੂਤ ਬਣ ਜਾਂਦਾ ਸੀ ਜਾਂ ਰਾਜਪੂਤ ਅਖਵਾ ਸਕਦਾ ਸੀ। ਇਸੇ ਤਰ੍ਹਾਂ ਜੱਟਾਂ ਵਿਚ ਵੀ ਸੀ, ਗੋਲੀਆ ਜੱਟ, ਬ੍ਰਾਹਮਣ ਮੂਲ ਦੇ ਸਨ ਅਤੇ ਲੰਗਰਿਆਲ ਚਾਰਨ ਲੋਕ ਸਨ। ਮੈਦਾਨਾ

ਵਿਚ ਬਹੁਤ ਸਾਰੀਆਂ ਪਰੰਪਰਾਵਾਂ ਤੋਂ ਪਤਾ ਲਗਦਾ ਹੈ ਕਿ ਜੱਟ, ਗੁੱਜਰ, ਰੋੜ ਜਾਂ ਹੋਰ ਜਾਤਾਂ ਦੀਆਂ ਪਤਨੀਆਂ ਤੋਂ ਰਾਜਪੂਤ ਦੀ ਔਲਾਦ ਜੱਟ ਬਣ ਜਾਂਦੀ ਸੀ। ਮੈਦਾਨਾਂ ਵਿਚ ਪਹਾੜਾਂ ਦੀ ਤਰ੍ਹਾਂ ਇਕ ਰਾਜਪੂਤ, ਵਿਧਵਾ ਨਾਲ ਵਿਆਹ (ਕਰੇਵਾ) ਕਰਨ ਤੇ ਆਪਣਾ ਸਮਾਜਿਕ ਰੁਤਬਾ ਗੁਆ ਬੈਠਦਾ ਸੀ ਤੇ ਜੱਟ ਬਣ ਜਾਂਦਾ ਸੀ । ਹੁਸ਼ਿਆਰਪੁਰ ਦੇ ਸਹੰਸਰ ਜੋ ਰਾਜਪੂਤ ਸਨ ਅਤੇ ਜਿਹੜੇ ਜੀਉਂਦੀਆਂ ਪੀੜ੍ਹੀਆਂ (19ਵੀਂ ਸਦੀ ਦੇ ਅਖੀਰ ਵਿਚ) ਵਿਚ ਇਸ ਗੱਲੋਂ ਰਾਜਪੂਤਾਂ ਤੋਂ ਸ਼ੇਖ ਬਣ ਗਏ। ਕਿਉਂਕਿ ਗਰੀਬੀ ਕਾਰਨ ਸਬਜ਼ੀਆਂ ਬੀਜਣ ਅਤੇ ਕਪੜੇ ਬੁਣਨ (ਜੁਲਾਹੇ ਦਾ ਕੰਮ) ਦਾ ਧੰਦਾ ਕਰਨ ਲੱਗ ਪਏ ਸਨ। ਇਸੇ ਤਰ੍ਹਾਂ ਦਿੱਲੀ ਦੇ ਚੌਹਾਨ ਰਾਜਪੂਤ ਜਿਨ੍ਹਾਂ ਦੇ ਵੱਡੇ-ਵਡੇਰਿਆਂ ਨੇ ਮੁਸਲਮਾਨ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ, ਉਹ ‘ਕਰੇਵਾ’ ਰਸਮ ਨੂੰ ਅਪਨਾਉਣ ਕਰਕੇ ਰਾਜਪੂਤ ਪਦ ਗੁਆ ਬੈਠੇ। ਇਕ ਜੱਟ ਲੇਖਕ ਹੁਸ਼ਿਆਰ ਸਿੰਘ ਦੁਲੇਹ (ਜੱਟਾਂ ਦਾ ਇਤਿਹਾਸ, 2001, ਪੰ: 131) ਲਿਖਦਾ ਹੈ ਕਿ ‘ਇਸੇ ਕਰਕੇ ਬ੍ਰਾਹਮਣ ਹੁਣ ਤਕ ਜੱਟਾਂ ਨੂੰ ਸ਼ੂਦਰ ਸਮਝਦੇ ਸਨ ਕਿਉਂਕਿ ਜੱਟਾਂ ਵਿਚ ਸ਼ੂਦਰਾਂ ਵਾਂਗ ਕਰੇਵੇ ਦੀ ਰਸਮ ਪ੍ਰਚੱਲਤ ਸੀ । ਬਾਕੀ ਤਿੰਨਾਂ ਵਰਣਾਂ ਵਿਚ ਕਰੇਵੇ ਦੀ ਰਸਮ ਅਸਲੋਂ ਹੀ ਵਿਵਰਜਤ ਸੀ।, ਕਈ ਵਾਰ ਗ਼ਰੀਬ ਜੱਟ ਦਲਿਤਾਂ ਨਾਲ ਰਿਸ਼ਤੇਦਾਰੀ ਪਾ ਕੇ ਉਨ੍ਹਾਂ ਵਿਚ ਰਲ ਮਿਲ ਜਾਂਦੇ ਸਨ।’

“ਪਰ ਜੱਟ, ਸਿੱਖ ਭੂਮੀ-ਭਾਗ ਵਿਚ ਜੱਟ ਬਣ ਕੇ ਸੰਤੁਸ਼ਟ ਸੀ ਅਤੇ ਸਿੱਖ ਤਾਕਤ ਦੇ ਉਛਾਲੇ ਦੇ ਵੇਲੇ ਤੋਂ ਲੈ ਕੇ ਉਸਨੇ ਹੋਰ ਕੁਝ ਹੋਣਾ ਨਹੀਂ ਚਾਹਿਆ ।”

ਪੰਜਾਬ ਦੇ ਬਹੁਤੇ ਲੋਕ ਹਿੰਦ-ਆਰੀਆਈ ਮੂਲ ਦੇ ਹਨ। ਇਨ੍ਹਾਂ ਵਿਚ ਪੰਜਾਬ ਦੇ ਜੱਟ, ਅਰੋੜੇ, ਕੰਬੋਜ, ਸੈਣੀ, ਅਰਾਈ, ਤਰਖਾਨ, ਲੋਹਾਰ ਆਦਿ ਜਾਤਾਂ ਹਨ, ਜਿਨ੍ਹਾਂ ਦੇ ਨੈਣ-ਨਕਸ਼ ਆਰੀਆ ਲੋਕਾਂ ਵਰਗੇ ਹਨ।

ਇੰਡੋ ਆਰੀਅਨ, ਪੰਜਾਬ, ਰਾਜਸਥਾਨ ਅਤੇ ਕਸ਼ਮੀਰ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਰਾਜਪੂਤ, ਖੱਤਰੀ ਅਤੇ ਜੱਟ ਲੋਕ ਹਨ। ਇਹ ਵੰਨਗੀ ਭਾਰਤ ਦੇ ਰਵਾਇਤੀ ਉਪਨਿਵੇਸ਼ਕਾਂ ਨਾਲ ਨੇੜੇ ਤੋਂ ਸੰਬੰਧਤ ਹੈ। ਬਹੁਤਾ ਕਰਕੇ ਕੱਦ ਲੰਮੇ, ਰੰਗ ਸਾਫ਼, ਅੱਖਾਂ ਕਾਲੀਆਂ, ਚਿਹਰੇ ਤੇ ਚੋਖੇ ਵਾਲ, ਸਿਰ ਲੰਮਾ, ਨੱਕ ਤੰਗ ਤੇ ਲੰਮਾ, ਪਰ ਖਾਸ ਕਰਕੇ ਲੰਮਾ ਨਹੀਂ ।

ਤੁਰਕ-ਇਰਾਨੀ ਲੋਕਾਂ ਵਿਚ ਬਲੋਚ, ਬਰੂਹੀ ਅਤੇ ਬਲੋਚਿਸਤਾਨ ਅਤੇ ਸਰਹੱਦੀ ਸੂਬੇ ਦੇ ਅਫ਼ਗਾਨ ਹਨ। ਸ਼ਾਇਦ ਤੁਰਕੀ ਅਤੇ ਈਰਾਨੀ ਲੋਕਾਂ ਦਾ ਮਿਲਗੋਭਾ ਹੈ। (Ibid)

ਕੁਝ ਵਿਦਵਾਨ, ਜੱਟਾਂ ਨੂੰ ਸਿੰਧ ਦੇ ਪੁਰਾਣੇ ਵਸਨੀਕ ਦਸਦਿਆਂ ਲਿਖਦੇ ਹਨ, ‘ਜੱਟ ਸਿੰਧ ਦੇ ਪੁਰਾਣੇ ਵਸਨੀਕ ਕਹੇ ਜਾਂਦੇ ਹਨ ਅਤੇ ਆਰੀਆ ਲੋਕਾਂ ਜਾਂ ਹੋਰ ਜੇਤੂਆਂ ਨੇ ਇਨ੍ਹਾਂ ਨੂੰ ਦਾਸ ਬਣਾ ਲਿਆ । ਬਰਟਨ (Burton) ਉਨ੍ਹਾਂ ਦਾ ਭੈੜਾ ਚਾਲ-ਚਲਣ ਦਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਨਿਕੰਮੇ, ਨਸ਼ਿਆਂ ਦੇ ਆਦੀ, ਅਸ਼ਲੀਲ, ਅਤੇ ਅਤਿ ਦਰਜੇ ਦੇ ਅਨੈਤਿਕ ਲੋਕ ਹਨ। ਕਰੂਕ (Crook) ਦਸਦਾ ਹੈ ਕਿ ਥੋੜਾ ਚਿਰ ਪਹਿਲਾਂ ਪੰਜਾਬ ਦੇ ਰਾਜਪੂਤ, ਜੱਟਾਂ ਨਾਲ ਉਸੇ ਤਰੀਕੇ ਨਾਲ ਵਿਵਹਾਰ ਕਰਦੇ ਸਨ ।

“ਉਹ ਜੱਟਾਂ ਨੂੰ ਆਪਣਾ ਸਿਰ ਢਕਣ ਲਈ ਪੱਗ ਨਹੀਂ ਬੰਨ੍ਹਣ ਦਿੰਦੇ ਸੀ, ਨਾ ਹੀ ਲਾਲ ਰੰਗ ਦੇ ਕਪੜੇ ਪਾਉਣ, ਨਾ ਹੀ ਉਨ੍ਹਾਂ ਦੇ ਲਾੜਿਆਂ ਦੇ ਸਿਰਾਂ ਤੇ ਕਲਗੀ ਲਾਉਣ ਜਾਂ ਇਸਤ੍ਰੀਆਂ ਦੇ ਨੱਕਾਂ ਵਿਚ ਨੱਥ ਪਾਉਣ ਦਿੰਦੇ ਸਨ । ਉਹ ਕੰਵਾਰੀ ਦੁਲਹਨ ਤੇ ਪ੍ਰਭੂਤਾ ਦਾ ਅਧਿਕਾਰ ਰਖਦੇ ਸਨ। ਅੱਜ ਤਕ ਵੀ ਪਿੰਡਾਂ ਵਿਚ ਰਾਜਪੂਤ ਨੀਵਿਆਂ ਲੋਕਾਂ ਨੂੰ ਲਾਲ ਵਸਤ੍ ਅਤੇ ਤੇੜ ਵੱਡੀ ਧੋਤੀ ਨਹੀਂ ਪਾਉਣ ਦਿੰਦੇ।

ਲੇਖਕ ਦਾ ਮਤ ਹੈ ਕਿ, ਸਿੰਧ ਦੇ ਜੱਟ, ਹੋਰ ਜੱਟਾਂ ਨਾਲੋਂ ਅੱਡ ਮੂਲ ਦੇ ਨਹੀਂ ਹੋ ਸਕਦੇ। ਇਸ ਖੇਤਰ ਵਿਚ ਪੂ.ਮ. ਤੋਂ ਵੀ ਪਹਿਲਾਂ ਸ਼ਕ, ਕੰਬੋਜ, ਪਹਿਲਵ, ਯਵਨ ਤੇ ਹੋਰ ਲੋਕ ਜਿਹੜੇ ਹੁਣ ਦੇ ਰਾਜਪੂਤ ਹਨ, ਵਸ ਗਏ ਸਨ । ਪਰਾਚੀਨ ਸਮੇਂ ਰਾਜਪੂਤ ਕੋਈ ਜਾਤ ਜਾਂ ਫਿਰਕਾ ਨਹੀਂ ਸੀ। ਇਹ ਲਗਭਗ ਨੌਵੀਂ ਦਸਵੀਂ ਸਦੀ ਵਿਚ ਉਪਰ ਲਿਖੇ ਕਬੀਲਿਆਂ ਦੇ ਕੁਝ ਛੋਟੇ-ਛੋਟੇ ਰਾਜਘਰਾਣਿਆਂ ਜਾਂ ਜਾਗੀਰਦਾਰਾਂ ਦੇ ਉੱਤਰਾਧਿਕਾਰੀ ਸਨ, ਜੋ ਆਪਣੇ ਆਪ ਨੂੰ ਰਾਜਪੂਤ ਕਹਾਉਣ ਲਗ ਪਏ ਅਤੇ ਬੋਧੀ ਸਭਿਆਚਾਰ ਤੋਂ ਹਿੰਦੂ ਪੁਨਰ-ਉੱਥਾਨ ਦੇ ਅਸਰ ਅਤੇ ਸਾਮੰਤਵਾਦੀ ਸਭਿਆਚਾਰ ਅਧੀਨ ਪਨਪੇ ਲੋਕ ਸਨ। ਇਸ ਸਮਾਜਕ ਰੋ ਵਿਚ ਆਪਣਿਆਂ ਵਿਚ ਹੀ ਦਰਜਾਬੰਦੀ ਹੋ ਗਈ। ਜਿਹੜੇ ਲੋਕਾਂ ਨੇ ਨਵ ਹਿੰਦੂਵਾਦ ਨੂੰ ਨਾ ਅਪਣਾਇਆ ਉਨ੍ਹਾਂ ਗਰੀਬ ਲੋਕਾਂ ਨੂੰ ਨੀਵੇਂ, ਅਸ਼ਲੀਲ ਅਤੇ ਅਨੈਤਿਕ ਕਿਹਾ। ਇਉਂ ਲਗਦਾ ਹੈ ਕਿ 8ਵੀਂ ਸਦੀ ਵਿਚ ਸਿੰਧ ਤੇ ਰਾਜ ਕਰ ਰਹੇ, ਬ੍ਰਾਹਮਣ (ਕੰਬੋਜ ਬ੍ਰਾਹਮਣ) ਸ਼ਾਸਿਕ ਦੇ ਸਿੰਧ ਵਿਚ ਵਸਦੇ ਜੱਟ ਲੋਕਾਂ ਤੇ ਕੀਤੇ ਅਤਿਆਚਾਰਾਂ ਦੀ ਰੌਸ਼ਨੀ ਵਿਚ ਇਸ ਤਰ੍ਹਾਂ ਕਿਹਾ ਗਿਆ ਹੈ। ਇਨ੍ਹਾਂ ਸ਼ਾਸਕਾਂ ਵੱਲੋਂ ਜੱਟਾਂ ਨੂੰ ਨਰਮ ਕਪੜੇ ਪਾਉਣ ਅਤੇ ਸਿਰ ਢਕਣ ਦੀ ਆਗਿਆ ਨਹੀਂ ਸੀ। ਹੋਰ ਵੀ ਕਈ ਗ਼ੈਰ-ਇਨਸਾਨੀ ਬੰਦਸ਼ਾਂ ਸਨ । ਇਸੇ ਵਾਸਤੇ ਜਦ ਮੁਸਲਮਾਨਾਂ ਨੇ ਪਹਿਲੀ ਵਾਰ ਭਾਰਤ ਤੇ ਸਿੰਧ ਰਾਹੀਂ ਆਕਰਮਣ ਕੀਤਾ, ਸਿੰਧ ਦੇ ਜੱਟਾਂ ਨੇ ਨਿਰਦਈ ਸ਼ਾਸਕਾਂ ਦਾ ਸਾਥ ਨਾ ਦਿੰਦਿਆਂ ਮੁਸਲਮਾਨਾਂ ਦੀ ਸਹਾਇਤਾ ਕੀਤੀ।

ਪਾਠਕਜਨ ਅੱਗੇ ਪੜ੍ਹਨਗੇ ਕਿ ਸਮਾਜ ਵਿਚ ਦਰਜਾਬੰਦੀ ਕੋਈ ਪੱਕੀ ਸ਼ੈਅ ਨਹੀਂ, ਇਹ ਪਰਿਵਰਤਣਸ਼ੀਲ ਹੈ। ਡੈਨਜ਼ਿਲ ਇਬਟਸਨ ਲਿਖਦਾ ਹੈ ਕਿ, ‘ਪੰਜਾਬ ਦੇ ਪੱਛਮੀ ਮੈਦਾਨਾਂ (ਹੁਣ ਪਾਕਿਸਤਾਨ) ਵਿਚ ਇਸਲਾਮ ਧਰਮ ਵਲੋਂ ਦਿੱਤੀ ਗਈ ਵਿਆਹ- ਸ਼ਾਦੀ ਦੀ ਖੁਲ੍ਹ ਕਾਰਨ, ਲੋਕ ਜਾਤ ਬੰਦਸ਼ਾਂ ਨੂੰ ਟੱਪ ਗਏ ਹਨ ਅਤੇ ਸਮਾਜਿਕ ਅਵਸਥਾ, ਜਾਤ ਦੀ ਵੱਡੀ ਇਕਾਈ ਦੀ ਬਜਾਏ ਕਬੀਲੇ (ਮਜ਼੍ਹਬ) ਤੋਂ ਮਾਪੀ ਜਾਂਦੀ ਹੈ। ਪਰ ਉਥੇ ਜੇ ਪਰਿਵਾਰ ਕੁਝ ਪੀੜ੍ਹੀਆਂ ਪਹਿਲੇ ਪ੍ਰਸਿੱਧ ਜੱਟ ਸਨ ਹੁਣ ਸਮਾਜਿਕ ਨਿਵੇਕਲਾਪਨ ਕਰਕੇ ਰਾਜਪੂਤ ਕਰਕੇ ਪਛਾਣੇ ਜਾਂਦੇ ਹਨ ਅਤੇ ਉਹ ਪਰਿਵਾਰ ਜਿਹੜੇ ਪਹਿਲਾਂ ਰਾਜਪੂਤ ਕਰਕੇ ਜਾਣੇ ਜਾਂਦੇ ਸਨ, ਡਿੱਗ ਗਏ ਹਨ, ਉਹ ਹੁਣ ਜੱਟਾਂ ਵਿਚ ਸ਼ਾਮਿਲ ਹਨ, ਜਦਕਿ ਮਹਾਨ ਸ਼ਾਸਕ, ਸਿਆਲ, ਗੋਂਦਲ, ਟਿਵਾਣੇ ਕਬੀਲੇ ਆਮ ਤੌਰ ‘ਤੇ ਰਾਜਪੂਤ ਕਰਕੇ ਬੋਲੇ ਜਾਂਦੇ ਹਨ ਅਤੇ ਉਨ੍ਹਾਂ ਦੇ ਕੁਝ ਛੋਟੇ ਗ਼ਰੀਬ ਭਰਾ ਜੱਟ ਕਹੇ ਜਾਂਦੇ ਹਨ। ਸਥਾਨਕ ਕਬੀਲਿਆਂ ਵਿਚ ਆਪਣੀ ਅਵਸਥਾ ਕਾਰਨ ਇਕ ਕਬੀਲਾ ਇਕ ਜ਼ਿਲ੍ਹੇ ਵਿਚ ਰਾਜਪੂਤ ਹੈ ਤੇ ਦੂਜੇ ਵਿਚ ਜੱਟ। ਲੂਣ ਸ਼ੰਖਲਾ (Salt-range) ਵਿਚ ਜੰਜੂਆ ਤੇ ਮਿਨਹਾਸ ਅਤੇ ਇਨ੍ਹਾਂ ਵਰਗੇ ਪ੍ਰਭਾਵਸ਼ਾਲੀ ਕਬੀਲੇ ਰਾਜਪੂਤ ਹਨ ਜਦਕਿ ਨਾ ਇਹ ਮੁਗ਼ਲ ਹਨ ਨਾ ਅਰਬ, ਜਦਕਿ ਸਾਰੇ ਭਾਰਤੀ ਮੂਲ ਦੇ ਖੇਤੀ ਕਰਦੇ ਕਬੀਲੇ ਜਿਹੜੇ ਆਪਣਾ ਮੂਲ ਰਾਜਪੂਤ ਜਾਤ ਨਾਲ ਸਥਾਪਤ ਨਹੀਂ ਕਰ ਸਕਦੇ ਜੱਟ ਹਨ। ਅਖੀਰ ਵਿਚ ਫਰੰਟੀਅਰ ਖੇਤਰ ਵਿਚ ਪਠਾਨ ਤੇ ਬਲੋਚ ਆਬ-ਤਾਬ ਵਿਚ ਰਾਜਪੂਤ ਤੇ ਜੱਟ ਦੋਵਾਂ ਨੂੰ ਹੀ ਪਿੱਛੇ ਛੱਡ ਗਏ ਹਨ ਅਤੇ ਭੱਟੀ, ਪੰਵਾਰ, ਤੰਵਰ, ਜਿਹੜੇ ਰਾਜਪੂਤਾਨੇ (ਰਾਜਸਥਾਨ) ਦੇ ਅਭਿਮਾਨੀ ਰਾਜਪੂਤ ਹਨ ਡਿਗਕੇ ਜੱਟ ਦੇ ਪੱਧਰ ਨੂੰ ਪ੍ਰਾਪਤ ਹਨ, ਕਿਉਂਕਿ ਜਿੱਥੇ ਰਾਜਾ ਜਾਂ ਰਾਜਿਆਂ ਦੇ ਹੋਣ ਦੀ ਰਵਾਇਤ ਨਹੀਂ ਹੋ ਸਕਦੀ ਉਥੇ ਰਾਜਪੂਤ ਵੀ ਨਹੀਂ ਹੋ ਸਕਦਾ।

ਕਈ ਜੱਟ ਆਪਣੇ ਆਪ ਨੂੰ ਕਾਸਿਬ ਗੋਤਰੀ (ਬ੍ਰਹਮਾਂ ਦੇ ਪੁੱਤਰ ਕਾਸਬ ਨਾਲ ਸੰਬੰਧਤ) ਅਖਵਾਉਂਦੇ ਹਨ। ਇਨ੍ਹਾਂ ਦੇ ਇਕ ਪੁਰਖੇ ਦਾ ਨਾਂ ‘ਬਰ’ ਦੱਸਿਆ ਜਾਂਦਾ ਹੈ, ਜਿਸ ਤੋਂ ਪ੍ਰਾਚੀਨ ਬ੍ਰਾਹਮਣਾਂ ਵਲੋਂ ਪੁਰਾਤਨ ‘ਬਰਬਰ’ ਸ਼ਬਦ ਦੱਸਿਆ ਮਿਲਦਾ ਹੈ। ਐਚ.ਏ. ਰੋਜ਼ ਲਿਖਦਾ ਹੈ, ‘ਬਾਣੀਆਂ ਜਨੇਊ ਪਹਿਨ ਕੇ ਆਪਣਾ ਕੱਟੜ ਹਿੰਦੂਤਵ ਦਰਸਾਉਂਦਾ ਹੈ ਅਤੇ ਆਪਣੀ ਇਸ ਉੱਤਮਤਾ ਕਾਰਨ ਜੱਟ ਨੂੰ ਸ਼ੂਦਰ ਸਮਝਦਾ ਹੈ। ਪਰ ਜੱਟ ਬਾਣੀਏ ਨੂੰ ਡਰਪੋਕ, ਮੁਰਦਾ ਦਿਲ, ਪੈਸਾ ਕਮਾਊ ਵਿਅਕਤੀ ਦੇ ਤੌਰ ‘ਤੇ ਸਮਝਦਾ ਹੈ ਅਤੇ ਸਮਾਜ ਜੱਟ ਦੇ ਇਸ ਮਤ ਨਾਲ ਆਮ ਤੌਰ ‘ਤੇ ਸਹਿਮਤ ਹੈ। ਪਰ ਖਾਲਸ ਹਿੰਦੂ ਮੂਲ ਦੀਆਂ ਸਾਰੀਆਂ ਜਾਤਾਂ ਵਿਚੋਂ ਜੱਟ ਮੇਰੇ ਖਿਆਲ ਅਨੁਸਾਰ, ਬ੍ਰਾਹਮਣ, ਰਾਜਪੂਤ ਅਤੇ ਖੱਤਰੀ ਤੋਂ ਹੀ ਥੱਲੇ ਆਉਂਦਾ ਹੈ।25

ਦੱਖਣੀ ਸਿੱਧ ਵਿਚ ਸਥਿਤੀ ਕੁਝ ਵੱਖਰੀ ਸੀ। ਉਥੇ ਜੱਟ ਸ਼ਬਦ ਆਮ ਤੋਰ ‘ਤੇ ਜੱਟਾਂ, ਰਾਜਪੂਤਾਂ, ਨੀਵੀਆਂ ਅਤੇ ਮਿਸ਼ਰ ਜਾਤੀਆਂ ਲਈ ਵਰਤਿਆ ਜਾਂਦਾ ਹੈ। ” ਐਚ. ਏ. ਰੋਜ਼ ਲਿਖਦੇ ਹਨ ਕਿ, ‘ਜੱਟ ਸ਼ਬਦ ਪੰਜਾਬੀ ਵਿਚ ਇਕ ਚਰਵਾਹੇ ਜਾਂ ਚਾਰਨ ਲਈ ਵਰਤਿਆ ਜਾਂਦਾ ਹੈ।…ਈ.ਓ. ਬਰੀਅਨ ਅਨੁਸਾਰ ਜਟਕੀ ਵਿਚ ਕਾਸ਼ਤਕਾਰ ਨੂੰ ਜੱਟ, ਪਸ਼ੂ ਚਾਰਨ ਵਾਲਾ ਜਾਂ ਊਠ ਚਰਵਾਹੇ ਨੂੰ ‘ਜਤ’ ਕਰਕੇ ਜਾਣਿਆ ਜਾਂਦਾ ਹੈ । ਰੋਹਤਕ ਜਾਂ ਅੰਮ੍ਰਿਤਸਰ ਵਿਚ ਜੱਟ ਦਾ ਅਰਥ ਬਹੁਤ ਕੁਝ ਹੈ; ਮੁਜ਼ੱਫਰਗੜ੍ਹ ਅਤੇ ਬੰਨੂੰ (ਹੁਣ ਪਾਕਿਸਤਾਨ) ਵਿਚ ਕੁਝ ਵੀ ਨਹੀਂ।

‘.. ਮੁਹੰਮਦਨ ਜੱਟ ਗੁੱਜਰਾਂਵਾਲਾ ਜਾਂ ਗੁਜਰਾਤ ਵਿਚ ਹੁਣ ਜੇ ਰਾਜਪੂਤ ਹੋਵੇਗਾ ਤਾਂ ਦਸ ਸਾਲ ਪਿਛੋਂ ਜੱਟ ਜਾਂ ਵਿਪਰੀਤ, ਜਾਂ ਅੱਧਾ ਕਬੀਲਾ ਰਾਜਪੂਤ ਕਹੇਗਾ ਤੇ ਦੂਸਰਾ ਅੱਧਾ ਜੱਟ, ਜਿਸ ਤਰ੍ਹਾਂ ਵਹਿਮ ਉਸਨੂੰ ਆਦੇਸ਼ਤ ਕਰੇਗਾ। (ਏ ਗਲਾਸਰੀ

ਆਫ ਟਰਾਈਬਜ਼ ਭਾਗ-2, ਪੰਨਾ 361) ਮਹਿਤਮ ਜਿਹੜੇ ਨੀਵੀਂ ਜਾਤ ਗਿਣੀ ਗਈ ਹੈ, ਮੁਲਤਾਨ ਵਿਚ ਬਹੁਤੇ ਜੱਟ ਹਨ ਅਤੇ ਉਨ੍ਹਾਂ ਦਾ ਗੋਤ ਮਹਿਤਮ ਹੈ। (A Glossary of Tribes And Castes…Part-III, p. 49 f.n.).

ਕਨਿੰਘਮ ਰਾਜਪੂਤਾਂ ਨੂੰ ਪਹਿਲੇ (ਅਸਲੀ) ਆਏ ਆਰੀਆਈ ਜੱਥਿਆਂ ਨਾਲ ਸੰਬੰਧਤ ਦਸਦਾ ਹੈ ਅਤੇ ਜੱਟਾਂ ਨੂੰ ਉੱਤਰ ਪੱਛਮ ਵਿਚੋਂ ਆਏ, ਸੰਭਾਵੀ ਸੀਥੀਅਨ (ਸ਼ਕ) ਨਸਲ ਨਾਲ ਸੰਬੰਧਤ ਦਸਦਾ ਹੈ (ਏ ਗਲਾਸਰੀ ਆਫ ਟਰਾਈਬਜ਼ ll, p. 361) ਅਤੇ ਟਾਡ ਜੱਟਾਂ ਨੂੰ ਜੈਟ ਨਸਲ ਨਾਲ। ਰਾਜਪੂਤ ਅਤੇ ਜੱਟ ਜਿਸਮਾਨੀ ਸਿਹਤ ਦੇ ਲਿਹਾਜ਼ ਨਾਲ ਮਿਲਦੇ-ਜੁਲਦੇ ਹਨ ਅਤੇ ਉਨ੍ਹਾਂ ਦੇ ਚਿਹਰੇ-ਮੁਹਰੇ ਇਕੋ ਨਸਲ ਦੇ ਲੋਕਾਂ ਵਾਂਗ ਹਨ।

ਭਾਰਤ ਅਤੇ ਪੰਜਾਬ ਅਤੇ ਇਸ ਤੋਂ ਪਹਿਲਾਂ ਇਨ੍ਹਾਂ ਦਾ ਅਤੇ ਹੋਰ ਜਾਤਾਂ ਦਾ ਆਪਣੇ ਮੂਲ ਦੇਸ਼ ਸੀਥੀਆ ਅਤੇ ਆਸ- ਪਾਸ ਵਿਚ (ਸੀਥੀਆ, ਮੱਧ-ਏਸ਼ੀਆ) ਸਦੀਆਂ ਤਕ ਰਹਿਣਾ ਇਹ ਸਾਬਤ ਕਰਦਾ ਹੈ ਕਿ ਲਗਭਗ ਇਹ ਇਕੋ ਹੀ ਮੂਲ ਦੇ ਹਨ। ਇਨ੍ਹਾਂ ਵਿਚ ਕੰਬੋਜ, ਹੂਣ, ਸ਼ਕ, ਯਵਨ, ਪਾਰਦ, ਪਹਿਲਵ ਅਤੇ ਕਈ ਹੋਰ ਜਾਤਾਂ ਸਮਾ ਗਈਆਂ ਹਨ । ਇਸੇ ਅਨੁਸਾਰ ਇਕ ਜੱਟ ਲੇਖਕ ਹੁਸ਼ਿਆਰ ਸਿੰਘ ਦੁਲੇਹ (ਜੱਟਾਂ ਦਾ ਇਤਿਹਾਸ 2001, ਪੰ. 26) ਵਿਚ ਲਿਖਦਾ ਹੈ ਕਿ ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਅਸੀਂ ਉਪਰੋਕਤ ਰਾਵਾਂ ਅਨੁਸਾਰ ਅੱਗੇ ਇਹ ਜਾਣਾਂਗੇ ਕਿ ਰਾਜਪੂਤ ਅਤੇ ਆਪਣੇ ਆਪ ਨੂੰ ਰਾਜਪੂਤਾਂ ਤੋਂ ਬਣੇ ਜੱਟ ਕਹਾਉਣ ਵਾਲੇ ਲੋਕ ਕੌਣ ਹਨ। ਪਿੱਛੇ ਲਿਖਿਆ ਗਿਆ ਹੈ ਕਿ ਭੁੱਲਰ, ਮਾਨ, ਹੇਅਰ ਅਤੇ ਪੂਨੀਆਂ ‘ਅਸਲੀ’ ਜੱਟ ਹਨ। ਦੂਜੇ ਜੱਟ ਕੌਣ ਹਨ ਅੱਗੇ ਲਿਖਦੇ ਹਾਂ।

Jatt Caste history | ਜੱਟ ਜਾਤ ਦਾ ਇਤਿਹਾਸ

ਕੀ ਜੱਟ ਸ਼ਕਾਂ ਵਿਚੋਂ ਹਨ ?

ਪ੍ਰਾਚੀਨ ਜਾਤਾਂ ਤੇ ਉਨ੍ਹਾਂ ਦਾ ਵਰਤਮਾਨ ਨਾਂ ਉੱਪਰ ਲਿਖਿਆ ਗਿਆ ਹੈ, ਪਰ ਸ਼ਕ ਕੌਮ ਦਾ ਤਦਭਵ ਰੂਪ ਵਿਚ ਜਾਂ ਥੋੜ੍ਹੇ ਬਹੁਤ ਵਿਗਾੜ ਨਾਲ ਵਰਣਨ ਅਜੇ ਤਕ ਕਿਸੇ ਦੇ ਧਿਆਨ ਗੋਚਰ ਨਹੀਂ ਹੋਇਆ ਤੇ ਫਿਰ ਇਹ ਜਾਤ ਗਈ ਕਿੱਥੇ ? ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਰਾਜਪੂਤ ਅਤੇ ਕਈ ਜਾਟਾਂ (ਜੱਟਾਂ) ਦਾ ਮੂਲ ਇਹ ਸ਼ਕ ਲੋਕ ਹੀ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਹਿਲਾਂ ਇਹ ਸ਼ੱਕ ਲੋਕ ਸਾਇਰ (jaxartes) ਦਰਿਆ ਦੇ ਕਿਨਾਰੇ ਤੁਰਕਿਸਤਾਨ ਵਿਚ ਵਸਦੇ ਸਨ ਅਤੇ ਸੰਨ ਈਸਵੀ ਤੋਂ 160 ਵਰ੍ਹੇ ਪਹਿਲੋਂ ਤੁਰਕਿਸਤਾਨ ਵਿਚੋਂ ਨਿਕਲਕੇ ਦੱਖਣ ਵੱਲ ਤੁਰ ਪਏ, ਸਰਹੱਦੀ ਯਵਨਾਂ ਦੇ ਰਾਜ ਨੂੰ ਗਾਹੁੰਦੇ ਹੋਏ ਹਿੰਦ ਵਿਚ ਆ ਵੜੇ। ਇਨ੍ਹਾਂ ਦੀ ਵੱਸੋਂ ਟੈਕਸਿਲਾ, ਮਥਰਾ ਅਤੇ ਸੁਰਾਸ਼ਟਰ (ਕਾਠੀਆਵਾੜ) ਵਿਚ ਸੀ। ਸੰਨ 395 ਈ: ਦੇ ਕਰੀਬ ਗੁਪਤ ਵੰਸ਼ ਦੇ ਰਾਜਾ ਚੰਦਰ ਗੁਪਤ ਵਿਕਰਮਾਦਿਤਯ ਨੇ ਇਨ੍ਹਾਂ ਨੂੰ ਜਿੱਤ ਕੇ ਪੱਛਮੀ ਹਿੰਦ ਨੂੰ ਆਪਣੇ ਰਾਜ ਨਾਲ ਮਿਲਾਇਆ। ਸ਼ੱਕਾਂ ਦਾ ਉਪਰਲੇ ਪਾਸਿਓਂ ਅੱਧਾ ਸਿਰ ਮੁੰਨਿਆਂ ਹੋਇਆ ਹੋਣ ਦੇ ਕਾਰਣ ਮਾਲੂਮ ਹੁੰਦਾ ਹੈ। ਕਿ ਰਾਜਾ ਸਗਰ ਨੇ ਇਨ੍ਹਾਂ ਨੂੰ ਸ਼ਿਕਸਤ ਦਿੱਤੀ ਸੀ। ਸੀਸਤਾਨ (ਸ਼ਕਸਥਾਨ) ਦੇਸ਼ ਦਾ ਨਾਉਂ ਭੀ ਇਸ ਜਾਤ ਦੇ ਸੰਬੰਧ ਤੋਂ ਹੀ ਜਾਪਦਾ ਹੈ। ਮਹਾਂਭਾਰਤ ਵਿਚ ਸ਼ਕਾਂ ਦੀ ਉਤਪੱਤੀ ਵਸ਼ਿਸ਼ਟ ਦੀ ਗਾਂ ਦੇ ਪਸੀਨੇ ਤੋਂ ਲਿਖੀ ਹੈ। ” ਭਾਈ ਕਾਨ੍ਹ ਸਿੰਘ ਨਾਭਾ ਦੇ ਇਸ ਮਤ ਨਾਲ ਕਿ ਸ਼ਕ ਕੇਵਲ ਸੰਨ ਈਸਵੀ ਤੋਂ 160 ਵਰ੍ਹੇ ਪਹਿਲਾਂ ਹੀ ਹਿੰਦ ਵਿਚ ਆਏ ਸਹਿਮਤ ਨਹੀਂ ਹੋਇਆ ਜਾ ਸਕਦਾ ਕਿਉਂਕਿ ਸਾਡੇ ਕੋਲ ਇਹ ਪਰਮਾਣ ਹਨ ਕਿ ਇਹ ਲੋਕ ਇਸ ਕਾਲ ਤੋਂ ਵੀ ਕਈ ਸੌ ਸਾਲ ਪਹਿਲਾਂ ਆਪਣੇ ਦੇਸ਼ ਤੋਂ ਨਿਕਾਸ ਕਰਕੇ ਭਾਰਤ ਵਿਚ ਆ ਚੁੱਕੇ ਸਨ । ਇਸ ਗੱਲ ਨੂੰ ਅਗਲੇ ਪੰਨਿਆਂ ਤੇ ਵਿਚਾਰਿਆ ਜਾਵੇਗਾ। ਇਹ ਠੀਕ ਹੈ ਕਿ ਸੰਨ ਈਸਵੀ ਦੇ ਸ਼ੁਰੂ ਵਿਚ ਜਾਂ ਇਸ ਤੋਂ ਕੁਝ ਪਹਿਲਾਂ ਸ਼ਕਾਂ ਦਾ ਸਿੰਧ ਵਿਚ ਵਸਣਾ ਸਿੱਧ ਹੁੰਦਾ ਹੈ। ਇਕ ਯੂਨਾਨੀ ਮਲਾਹ (Greek Sailor) ਨੇ ਯੂਨਾਨੀ ਭਾਸ਼ਾ ‘ਚ ਮਲਾਹਾਂ ਲਈ ਇਕ ਗਾਈਡ ਬੁੱਕ ਲਗਭਗ 82 ਈ. ‘ਚ ਲਿਖੀ ਸੀ, ਜਿਸ ਵਿਚ ਥੱਲੇ ਵਾਲੀ ਸਿੰਧ ਘਾਟੀ ਨੂੰ ਸੀਥੀਅਨ ?” (ਸ਼ਕਾਂ ਦੀ ਧਰਤੀ) ਲਿਖਿਆ ਹੈ। ਇਥੋਂ ਇਹ ਹੀ ਮਾਲੂਮ ਹੁੰਦਾ ਹੈ। ਕਿ ਇਸ ਕਾਲ ਵਿਚ ਸ਼ਕ ਲੋਕ ਸਿੰਧ ‘ਚ ਸਥਾਪਿਤ ਹੋ ਚੁੱਕੇ ਸਨ ਤੇ ਉਨ੍ਹਾਂ ਨੇ ਆਪਣੀ ਇਸ ਨਵੀਂ ਧਰਤੀ ਨੂੰ ਆਪਣੇ ਪੁਰਾਣੇ ਦੇਸ਼ ਸੀਥੀਆ (ਸੀਸਤਾਨ) ਦਾ ਨਾਂ ਦਿੱਤਾ ਸੀ।

ਸ਼ਕਾਂ ਦਾ ਪੂਰਵ ਈਸਾ ਦਾ ਇਤਿਹਾਸ ਜਾਨਣ ਲਈ ਸਾਨੂੰ ਪਹਿਲਾਂ ਸ਼ਕਾਂ, ਕੰਬੋਜਾਂ, ਯਵਨਾਂ ਤੇ ਪਾਰਸੀਕਾਂ ਆਦਿ ਦਾ ਇਤਿਹਾਸ ਇਕੱਠਿਆਂ ਵਾਚਣਾ ਪਵੇਗਾ ਕਿਉਂਕਿ ਇਹ ਸਾਰੇ ਲੋਕ ਨੇੜੇ-ਨੇੜੇ ਰਹਿੰਦੇ ਸਨ ਅਤੇ ਇਨ੍ਹਾਂ ਕਈ ਸੈਨਿਕ ਮੁਹਿੰਮਾਂ ਇਕੱਠੇ ਹੋ ਕੇ ਲੜੀਆਂ ਸਨ।

ਸ਼ਕ ਲੋਕ ਈਸਾ ਤੋਂ ਕਈ ਸਦੀਆਂ ਪਹਿਲੇ ਭਾਰਤ ਵਿਚ ਆਏ

ਭਾਰਤੀ ਇਤਿਹਾਸ ਦੇ ਕਾਲ-ਕ੍ਰਮ ਬਾਰੇ ਭਾਰਤੀ ਅਤੇ ਪੱਛਮੀ ਵਿਦਵਾਨਾਂ ਦੇ ਮਤ ਵਿਚ ਬੜਾ ਅੰਤਰ ਹੈ। ਕਈ ਭਾਰਤੀ ਵਿਦਵਾਨ ਦੇਸ਼ ਦੇ ਇਤਿਹਾਸ ਨੂੰ ਲੱਖਾਂ ਵਰ੍ਹੇ ਪੁਰਾਣਾ ਮੰਨਦੇ ਹਨ ਜਦਕਿ ਪੱਛਮੀ ਵਿਦਵਾਨ ਅਤੇ ਉਨ੍ਹਾਂ ਦੇ ਮਤ ਨੂੰ ਮੰਨਣ ਵਾਲੇ ਭਾਰਤੀ ਵਿਦਵਾਨ, ਈਸਵੀ ਸੰਨ ਦੇ ਸ਼ੁਰੂ ਹੋਣ ਤੋਂ ਢਾਈ ਤਿੰਨ ਹਜ਼ਾਰ ਸਾਲ ਪਿੱਛੇ ਜਾਣ ਨੂੰ ਤਿਆਰ ਨਹੀਂ। ਭਾਰਤੀ ਪ੍ਰੰਪਰਾ ਭਾਰਤ ਦੇ ਇਤਿਹਾਸ ਨੂੰ ਨਾਮ ਨਿਹਾਦ ਜਗ-ਰਚਨਾ ਦੇ ਆਰੰਭਕ ਕਾਲ ਤਕ ਲੈ ਜਾਂਦੀ ਹੈ।

ਪੀ.ਈ. ਪਾਰਜਿਟਰ ” ਮਹਾਂਭਾਰਤ ਯੁੱਧ ਨੂੰ 650 ਪੂ.ਮ. ਵਿਚ ਹੋਇਆ ਮੰਨਦਾ ਹੈ। ਪੱਛਮੀ ਵਿਦਵਾਨ ਅਤੇ ਆਧੁਨਿਕ ਭਾਰਤੀ ਵਿਦਵਾਨ ਇਸ 3104 ਸਾਲ ਪੂਮ. ਦੇ ਅੰਕੜੇ ਨੂੰ ਮੰਨਣ ਨੂੰ ਤਿਆਰ ਨਹੀਂ। ਭਾਰਤੀ ਵਿਦਵਾਨ ਡੀ.ਐਨ. ਝਾ ਅਨੁਸਾਰ ਵੈਦਿਕ ਵਚਨ ਦੇ ਵੱਡੇ ਪੜਾਵਾਂ ‘ਚ ਵੰਡੇ ਜਾ ਸਕਦੇ ਹਨ। ਮੁੱਢਲੇ ਵੈਦਿਕ ਵਚਨ 1500-1000 ਪੂ.ਮ. ਜਦੋਂ ਰਿਗਵੇਦ ਦੇ ਬਹੁਤੇ ਸ਼ਲੋਕ ਰਚੇ ਗਏ, ਮਗਰਲੇ ਵੈਦਿਕ ਵਚਨ 1000-600 ਪੂਰਬ ਮਸੀਹ ਜਿਨ੍ਹਾਂ ਨਾਲ ਬਾਕੀ ਰਹਿੰਦੇ ਵੇਦ ਅਤੇ ਇਨ੍ਹਾਂ ਦੀਆਂ ਸ਼ਾਖਾਵਾਂ ਸੰਬੰਧਿਤ ਹਨ; ਇਹ ਦੋਵੇਂ ਦੌਰ ਭਾਰਤ ਵਿਚ ਆਰੀਆਈ ਪਾਸਾਰ ਦਾ ਸਮਾਂ ਹੈ।” ਫਰਾਂਸੀਸੀ ਵਿਦਵਾਨ ਲੂਈਸ ਰੀਨੋ ? ਇਸ ਕਾਲ ਨੂੰ 2000-1600 ਪੂ.ਮ. ਮੰਨਦਾ ਹੈ। ਮੈਕਸਮੁਲਰ ਇਸਨੂੰ 1500 ਵਰ੍ਹੇ ਪੂ.ਮ. ਦੇ ਆਸ-ਪਾਸ ਹੀ ਰੱਖਦਾ ਹੈ।

ਬਾਲਕ੍ਰਿਸ਼ਨ ਗੋਵਿੰਦ ਗੋਖਲੇ ਅਨੁਸਾਰ, “ਵੈਦਿਕ ਸਮਾਂ 1500 ਪੂ.ਮ. ਤੋਂ ਪ੍ਰ.ਮ. ਤੋਂ ਸ਼ੁਰੂ ਹੋ ਕੇ 700 ਪੂ.ਮ. ਦੇ ਲਾਗ-ਛਾਗੇ ਖਤਮ ਹੁੰਦਾ ਹੈ। ਇਸ ਸਮੇਂ ਨੇ ਪੰਜਾਬ ਤੋਂ ਲੈ ਕੇ ਗੰਗਾ ਜਮਨਾਂ ਦੇ ਦੁਆਬ ਅਤੇ ਪੂਰਬ ਵੱਲ ਬਿਹਾਰ ਵਿਚ ਆਰੀਆਈ ਪਾਸਾਰ ਨੂੰ ਵੇਖਿਆ। ਰਾਮਾਇਣ ਤੇ ਮਹਾਂਭਾਰਤ ਮਹਾਂਕਾਵਾਂ ਦਾ ਸਮਾਂ ਇਸ ਤੋਂ ਪਿਛੋਂ ਦਾ ਹੈ। ਦੋਵੇਂ ਗ੍ਰੰਥ ਜਿਵੇਂ ਕਿ ਅੱਜ ਹਨ, ਦਾ ਸਮਾਂ ਦੂਸਰੀ ਸਦੀ ਪੂ.ਮ. ਤੋਂ ਦੂਸਰੀ ਸਦੀ ਈਸਵੀ ਦਾ ਹੈ ਭਾਵੇਂ ਇਨ੍ਹਾਂ ਵਿਚ ਦਰਜ ਸਮੱਗਰੀ ਕਈ ਸਦੀਆਂ ਪਹਿਲੇ ਦੀ ਹੈ।

ਵੈਦਿਕ ਕਾਲ ਨੂੰ ਵਿਦਵਾਨ ਭਾਵੇਂ ਅੱਡ-ਅੱਡ ਨਿਰਧਾਰਤ ਕਰਦੇ ਹਨ, ਪਰ ਇਹ ਜ਼ਰੂਰੀ ਲਗਦਾ ਹੈ ਕਿ ਲਗਭਗ ਇਸੇ ਸਮੇਂ ਵਿਚ ਸ਼ਕ, ਕੰਬੋਜ, ਯਵਨ, ਪਹਿਲਵ ਆਦਿ ਜਾਤਾਂ ਹੋਂਦ ਵਿਚ ਸਨ ਕਿਉਂਕਿ ਸਾਨੂੰ ਅਜੇਹੇ ਪ੍ਰਮਾਣ ਮਿਲਦੇ ਹਨ।

ਦਸਾਂ ਰਾਜਿਆਂ ਦੀ ਲੜਾਈ :

ਰਿਗਵੇਦ (7, 83-1) ਅਨੁਸਾਰ ਦਰਿਆ ਪਰੁਸ਼ਣੀ (ਰਾਵੀ) ਦੇ ਕੰਢੇ ਦਸ ਰਾਜਿਆਂ ਦੀ ਲੜਾਈ ਹੁੰਦੀ ਹੈ। ਇਸ ਲੜਾਈ ਵਿਚ ਇਕ ਪਾਸੇ ਦਸ ਰਾਜੇ ਹਨ ਤੇ ਦੂਸਰੇ ਪਾਸੇ ਆਰੀਆ ਲੋਕਾਂ ਦਾ ਸਰਵ ਉੱਚ ਰਾਜਾ ਸੁਦਾਸ। ਇੰਦਰ ਜੋ ਆਰੀਆਂ ਦੀ ਕਮਾਨ ਕਰਦਾ ਸੀ, ਇਸ ਯੁੱਧ ਵਿਚ ਸੁਦਾਸ ਦੀ ਸਹਾਇਤਾ ਕਰਦਾ ਹੈ। ‘ਸੁਦਾਸ ਦੇ ਨਾਲ ਗੁਰੂ ਵਸ਼ਿਸ਼ਠ ਹੈ ਅਤੇ ਦੂਜੇ ਪਾਸੇ ਉਸਦੇ ਵਿਰੁੱਧ ਸਾਂਝੇ ਮੋਰਚੇ ਦੀ ਕਮਾਨ ਵਿਸ਼ਵਾਮਿੱਤਰ ਕਰਦੇ ਹਨ।” ਇਸ ਯੁੱਧ ਵਿਚ ਸੁਦਾਸ ਦੇ ਵਿਰੋਧੀ ਹਾਰ ਜਾਂਦੇ ਹਨ। ਇਸ ਲੜਾਈ ਵਿਚ ਰਿਸ਼ੀ ਵਿਸ਼ਵਾਮਿੱਤਰ ਅਤੇ ਵਸ਼ਿਸ਼ਠ ਦੇ ਹਿੱਸਾ ਲੈਣ ਅਤੇ ਕਈ ਵਿਦਵਾਨਾਂ ਦੇ ਇਸ ਮਤ ਕਿ ਵਸ਼ਿਸ਼ਠ ਕਈ ਹੋਏ ਹਨ, ਜਦਕਿ ਦੋਵਾਂ ਰਿਸ਼ੀਆਂ ਦੇ ਮੰਤਰ ਰਿਗਵੇਦ ਵਿਚ ਹਨ, ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਵਸ਼ਿਸ਼ਠ ਭਾਵੇਂ ਕਿੰਨੇ ਹੋਣ, ਵਿਸ਼ਵਾਮਿੱਤਰ ਇਕ ਹੀ ਹੋਇਆ ਹੈ। ਵਿਸ਼ਵਾਮਿੱਤਰ ਅਤੇ ਵਸ਼ਿਸ਼ਠ ਦੀ ਕਾਮਧੇਨ ਗਊ ਤੋਂ ਹੋਏ ਯੁੱਧ ਵਿਚ, ਜਿਸ ਬਾਰੇ ਅੱਗੇ ਲਿਖਿਆ ਗਿਆ ਹੈ, ਸ਼ਕ, ਕੰਬੋਜ, ਯਵਨ ਆਦਿ ਜਾਤਾਂ ਦੇ ਹਿੱਸਾ ਲੈਣ ਤੋਂ ਇਹ ਸਿੱਧ ਹੁੰਦਾ ਹੈ ਕਿ ਰਿਗਵੇਦ ਦੀ ਰਚਨਾ ਵੇਲੇ ਇਨ੍ਹਾਂ ਜਾਤਾਂ ਦੀ ਹੋਂਦ ਸੀ। ਰਿਗਵੇਦ ਵਿਚ ਵਸ਼ਿਸ਼ਠ ਅਤੇ ਉਸਦੇ ਉੱਤਰਾਧਿਕਾਰੀ ਵਸ਼ਿਸ਼ਠਾਂ ਅਤੇ ਵਿਸ਼ਵਾਮਿੱਤਰ ਦੇ ਮੰਤਰ ਸ਼ਾਮਿਲ ਹਨ।

ਸ਼ਕਾਂ ਦਾ ਆਪਣੇ ਦੇਸ਼ ਤੋਂ ਪਹਿਲਾ ਨਿਕਾਸ

ਕਾਮਧੇਨ ਗਊ ਤੋਂ ਲੜਾਈ :

ਬਾਲਮੀਕ ਰਾਮਾਇਣ ਤੇ ਪੁਰਾਣਾਂ ਵਿਚ ਪ੍ਰਾਚੀਨ ਕਾਲ ਦੀ ਕਥਾ ਦਰਜ ਹੈ ਕਿ ਕਿਸੇ ਸਮੇਂ ਰਾਜਾ ਵਿਸ਼ਵਾਮਿੱਤਰ ਜੋ ਤਪ ਕਰਕੇ ਰਿਸ਼ੀ ਪਦ ਨੂੰ ਵੀ ਪ੍ਰਾਪਤ ਹੋਇਆ, ਨੇ ਇਕ ਅਕਸ਼ੋਹਣੀ ਫ਼ੌਜ ਨਾਲ ਸਾਰੇ ਭੂਮੰਡਲ ਦਾ ਭਰਮਣ ਕੀਤਾ ਅਤੇ ਇਸ ਤਰ੍ਹਾਂ ਕਰਦਿਆਂ ਮਹਾਂਰਿਸ਼ੀ ਵਸ਼ਿਸ਼ਠ ਦੇ ਆਸ਼ਰਮ ਵਿਚ ਆ ਪਹੁੰਚਿਆ। ਉਸ ਆਸ਼ਰਮ ਵਿਚ ਹਜ਼ਾਰਾਂ ਦੇਵਤੇ, ਬ੍ਰਾਹਮਣ, ਗੰਧਰਵ ਤੇ ਜੀਵ ਜੰਤੂ ਨਿਵਾਸ ਕਰਦੇ ਸਨ । ਵਿਸ਼ਵਾਮਿੱਤਰ, ਵਸ਼ਿਸ਼ਠ ਦੀ ਪ੍ਰਾਹੁਣਚਾਰੀ ਤੋਂ ਬਹੁਤ ਪ੍ਰਸੰਨ ਹੋਇਆ। ਆਸ਼ਰਮ ਵਿਚ ਇਕ ਕਾਮਧੇਨ ਨਾਂ ਦੀ ਗਊ ਸੀ, ਜਿਸ ਬਾਰੇ ਪ੍ਰਸਿੱਧ ਸੀ ਕਿ ਉਹ ਭੋਜਨ ਦੀਆਂ ਤੇ ਹੋਰ ਅਲੋਕਿਕ ਵਸਤੂਆਂ ਨੂੰ ਬਹੁਤ ਫੁਰਤੀ ਨਾਲ ਪੈਦਾ ਕਰ ਦਿੰਦੀ ਸੀ । ਇਸ ਗਾਂ ਦੇ ਦੁੱਧ ਤੋਂ ਬਣੀਆਂ ਹੋਈਆਂ ਵਸਤੂਆਂ ਖਾ ਕੇ ਵਿਸ਼ਵਾਮਿੱਤਰ ਤੇ ਉਸਦੀ ਫ਼ੌਜ ਬਹੁਤ ਪ੍ਰਸੰਨ ਹੋਈ। ਵਿਸ਼ਵਾਮਿੱਤਰ ਨੇ ਜਾਣ ਲੱਗਿਆਂ ਉਹ ਗਊ ਵਸ਼ਿਸ਼ਠ ਜੀ ਨੂੰ ਦੇਣ ਲਈ ਕਿਹਾ ਅਤੇ ਉਸ ਬਦਲੇ ਅਨੇਕਾਂ ਗਊਆਂ ਦੇਣੀਆਂ ਮੰਨੀਆਂ। ਪਰ ਵਸ਼ਿਸ਼ਠ ਜੀ ਨੇ ਗਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੁਆਰਾ ਹੀ ਉਹ ਦੇਵਤਿਆਂ ਆਦਿ ਨੂੰ ਭੋਜਨ ਛਕਾਇਆ ਕਰਦੇ ਸਨ। ਵਿਸ਼ਵਾਮਿੱਤਰ ਨੇ ਉਸ ਗਾਂ ਦੇ ਬਦਲੇ ਬਹੁਤ ਕੀਮਤੀ ਚੀਜ਼ਾਂ ਦੇਣ ਦੀ ਪੇਸ਼ਕਸ਼ ਵੀ ਕੀਤੀ ਪਰ ਵਸ਼ਿਸ਼ਠ ਨੇ ਇਸ ਗੱਲ ਨੂੰ ਵੀ ਸਵੀਕਾਰ ਨਾ ਕੀਤਾ। ਰਾਜਾ ਵਿਸ਼ਵਾਮਿੱਤਰ ਨੂੰ ਵਸ਼ਿਸ਼ਠ ਜੀ ਦਾ ਨਾਂਹ ਵਿਚ ਉੱਤਰ ਸੁਣ ਕੇ ਬਹੁਤ ਕ੍ਰੋਧ ਆਇਆ ਤੇ ਉਨ੍ਹਾਂ ਨੇ ਆਪਣੀ ਸ਼ਕਤੀ ਨਾਲ ਗਊ ਨੂੰ ਖੋਹ ਲਿਆ ਤੇ ਮਾਰ ਕੁੱਟ ਕੇ ਉਸਨੂੰ ਅੱਗੇ ਲਾ ਲਿਆ। ਪਰ ਗਾਂ ਨੇ ਬਹੁਤ ਅੜੀ ਕੀਤੀ ਤੇ ਉਹ ਵਿਸ਼ਵਾਮਿੱਤਰ ਨਾਲ ਜਾਣ ਨੂੰ ਬਿਲਕੁਲ ਤਿਆਰ ਨਹੀਂ ਸੀ। ਗਊ ਦੇ ਅੜਾਉਣ ਤੇ ਅਨੇਕ ਸੂਰਬੀਰ ਪੈਦਾ ਹੋਏ ਜਿਵੇਂ ਕਿ ਉਸਦੇ ਮੂੰਹ ਵਿਚੋਂ ਕੰਬੋਜ, ਥਣਾਂ ‘ਚੋਂ ਬਰਬਰ, ਗੋਬਰ ਤੋਂ ਸ਼ੱਕ ਤੇ ਯਵਨ ਆਦਿ। ਇਨ੍ਹਾਂ ਲੋਕਾਂ ਦੀਆਂ ਸੈਨਾਵਾਂ ਨਾਲ ਆਸ਼ਰਮ ਦੇ ਆਲੇ- ਦੁਆਲੇ ਦੀ ਧਰਤੀ ਭਰ ਗਈ। ਵਸ਼ਿਸ਼ਠ ਦੀਆਂ ਇਨ੍ਹਾਂ ਫ਼ੌਜਾਂ ਨੇ ਵਿਸ਼ਵਾਮਿੱਤਰ ਦੀ ਇਕ ਅਕਸ਼ੌਹਣੀ ਸੈਨਾ ਨੂੰ ਨਸ਼ਟ ਕਰ ਦਿੱਤਾ ਤੇ ਉਹ ਜੰਗ ਦਾ ਮੈਦਾਨ ਛੱਡਕੇ ਭੱਜ ਗਿਆ।

ਭਾਈ ਪਰਮਾ ਨੰਦ ਦਾ ਵਿਚਾਰ ਹੈ ਕਿ ਗਊ ਸ਼ਬਦ ਦੇ ਅਰਥ ਗਾਂ ਵੀ ਹਨ ਅਤੇ ਜ਼ਮੀਨ ਵੀ, ਇਸ ਲਈ ਇਹ ਲੜਾਈ ਇਸ ਜ਼ਮੀਨੀ ਝਗੜੇ ਤੋਂ ਉਤਪੰਨ ਹੋਈ ਲਗਦੀ ਹੈ। ਉਹ ਲਿਖਦੇ ਹਨ “ਵਿਸ਼ਵਾਮਿੱਤਰ ਨੇ ਉਸ ਤੋਂ ਗਊ ਵਾਪਸ ਲੈਣ ਦੀ ਖਾਹਿਸ਼ ਜ਼ਾਹਿਰ ਕੀਤੀ ਅਤੇ ਉਸਦੇ ਬਦਲੇ ਵਿਚ ਕਈ ਲੱਖ ਗਊਆਂ ਦੇਣ ਦਾ ਪ੍ਰਗਟਾਵਾ’ ‘ ਕੀਤਾ। ਇਹ ਸਾਫ ਪ੍ਰਗਟ ਹੁੰਦਾ ਹੈ ਕਿ ਇਹ ਗਊ ਅਸਲ ਵਿਚ ਬੜੀ ਵੱਡੀ ਜਾਗੀਰ ਸੀ ਜੋ ਕਿ ਵਿਸ਼ਵਾਮਿੱਤਰ ਦੇ ਕਿਸੇ ਬਜ਼ੁਰਗ ਨੇ ਦਿੱਤੀ ਸੀ ਅਤੇ ਜਿਸ ਨੂੰ ਵਿਸ਼ਵਾਮਿੱਤਰ ਖੋਹਣਾ ਚਾਹੁੰਦਾ ਸੀ । (ਗਊ ਸ਼ਬਦ ਦੇ ਅਰਥ ਗਾਂ ਵੀ ਹਨ ਅਤੇ ਜ਼ਮੀਨ ਵੀ) ਵਸ਼ਿਸ਼ਠ ਨੂੰ ਤੰਗ ਹੋ ਕੇ ਉਹ ਗਊ ਦੇਣੀ ਪਈ, ਪਰ ਉਸ ਬ੍ਰਾਹਮਣ ਦੀ ਪਰਜਾ ਇਸ ਤਬਦੀਲੀ ਨੂੰ ਪਸੰਦ ਨਹੀਂ ਕਰਦੀ ਸੀ।””

ਰਿਗਵੇਦ ਵਿਚ ਵਰਣਿਤ ਦਸਾਂ ਰਾਜਿਆਂ ਦੀ ਲੜਾਈ ਆਰੀਆਈ ਪਾਸਾਰ ਦੇ ਸ਼ੁਰੂ ਦੇ ਦੌਰ ਵਿਚ ਹੋਈ ਕਿਉਂਕਿ ਇਸ ਵਿਚ ਇੰਦਰ ਤੇ ਵਸ਼ਿਸ਼ਠ ਸ਼ਾਮਿਲ ਹਨ। ਜੇ ਕਾਮਧੇਨ ਗਊ ਤੋਂ ਹੋਇਆ ਯੁੱਧ ਇਤਿਹਾਸਕ ਤੱਥ ਹੈ, ਤਾਂ ਇਸਦਾ ਵੀ ਇਸ ਕਾਲ ਵਿਚ ਵਾਪਰਨਾ ਆਵੱਸ਼ਕ ਹੈ, ਕਿਉਂਕਿ ਦੋਵਾਂ ਯੁੱਧਾਂ ਵਿਚ ਵਿਸ਼ਵਾਮਿੱਤਰ ਸ਼ਾਮਿਲ ਹੈ। ਇਸ ਤਰ੍ਹਾਂ ਵੈਦਿਕ ਕਾਲ ਵਿਚ ਸ਼ਕਾਂ, ਕੰਬੋਜਾਂ ਅਤੇ ਯਵਨਾਂ ਦੀ ਹੋਂਦ ਵੀ ਆਵੱਸ਼ਕ ਬਣ ਜਾਂਦੀ ਹੈ।

ਇਸ ਕਥਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਜਾਤਾਂ ਦੇ ਵਸ਼ਿਸ਼ਠ ਅਤੇ ਉਸਦੇ ਬੰਸ ਦੇ ਕਿੰਨੇ ਗੂੜ੍ਹੇ ਸੰਬੰਧ ਸਨ। ਇਹ ਵੀ ਸੰਭਵ ਹੈ ਕਿ ਇਹ ਲੋਕ ਵਸ਼ਿਸ਼ਠ ਪਰਿਵਾਰ ਦੇ ਸਾਰੇ ਵਸ਼ਿਸ਼ਠਾਂ ਨੂੰ ਆਪਣਾ ਗੁਰੂ ਸਮਝਦੇ ਹੋਣ। ਇਹ ਵਸ਼ਿਸ਼ਨ ਘਰਾਣੇ ਦਾ ਪਹਿਲਾ ਵਸ਼ਿਸ਼ਠ ਲਗਦਾ ਹੈ। ਪਰ ਪਾਰਜਿਟਰ ਦੇ ਮਤ ਅਨੁਸਾਰ ਮਿਤਰਵਰੁਣ ਵਸ਼ਿਸ਼ਠ, ਸੁਦਾਸ ਦੇ ਗੁਰੂ ਵਸ਼ਿਸ਼ਠ, ਤੋਂ ਪਹਿਲੇ ਸਮੇਂ ਦਾ ਵਸ਼ਿਸ਼ਠ ਹੈ ਜਿਸਨੇ ਰਿਗਵੇਦ ਦੇ ਸ਼ਲੋਕ ਉਚਾਰੇ।” ਇਸ ਤਰ੍ਹਾਂ ਸਾਨੂੰ ਵਸ਼ਿਸ਼ਠ ਤੋਂ ਅੱਡ ਇੰਦਰ ਨੂੰ ਵੀ ਇਸ ਕਾਲ ਤੋਂ ਪਿਛੇ ਲਿਜਾਣਾ ਪਵੇਗਾ ਜਿਹੜਾ ਸੰਭਵ ਨਹੀਂ, ਕਿਉਂਕਿ ਰਿਗਵੇਦ ਵਿਚ ਇਕ ਹੀ ਇੰਦਰ ਦਾ ਵਰਣਨ ਮਿਲਦਾ ਹੈ।

ਜਿਸ ਤਰੀਕੇ ਨਾਲ ਕਾਮਧੇਨ ਗਊ ਤੋਂ ਹੋਈ ਜੰਗ ਵਿਚ ਉਪਰੋਕਤ ਵੰਸ਼ਾਂ ਦੀ ਉਤਪਤੀ ਦੱਸੀ ਗਈ ਹੈ ਉਹ ਵਿਗਿਆਨਕ ਪੱਖੋਂ ਠੀਕ ਨਹੀਂ ਜਾਪਦੀ। ਰਾਮਾਇਣ ਦੇ ਕਰਤਾ ਨੇ ਆਪਣੀ ਕਿਰਤ ਨੂੰ ਰੌਚਿਕ ਬਨਾਉਣ ਲਈ ਇਸ ਗੱਲ ਨੂੰ ਸ਼ਿੰਗਾਰਿਆ ਤੇ ਅਲੇਕਾਰਿਆ ਹੈ।

ਵਿਸ਼ਵਾਮਿੱਤਰ ਦਾ ਕਾਮਧੇਨ ਗਊ ਨੂੰ ਹੱਕ ਕੇ ਲੈ ਜਾਣ ਸਮੇਂ ਜਿਸ ਪਾਸੇ ਗਊ ਦਾ ਮੂੰਹ ਸੀ, ਹੋ ਸਕਦਾ ਹੈ ਉਸ ਪਾਸੇ ਕੰਬੋਜ ਲੋਕ ਹੋਣ ਤੇ ਪੂਛ ਵਾਲੇ ਪਾਸੇ ਸ਼ਕ ਤੇ ਯਵਨ ਲੋਕ ਵੱਸਦੇ ਹੋਣ। ਗਾਂ ਦੇ ਇਕ ਪਾਸੇ ਵਲ ਬਰਬਰ ਰਹਿੰਦੇ ਹੋਣ। ਇਸ ਤਰ੍ਹਾਂ ਇਸ ਲੜਾਈ ਵਿਚ ਵਸ਼ਿਸ਼ਠ ਦੇ ਸੱਦੇ ਤੇ ਚਾਰੇ ਪਾਸਿਆਂ ਤੇ ਵਸਦੀਆਂ ਕੌਮਾਂ ਨੇ ਉਸਦਾ ਸਾਥ ਦਿੱਤਾ। ਇਸ ਤਰ੍ਹਾਂ ਸਾਨੂੰ ਇਹ ਪਤਾ ਲਗ ਜਾਂਦਾ ਹੈ ਕਿ ਇਹ ਸਾਰੀਆਂ ਜਾਤਾਂ ਇਕ ਦੂਸਰੇ ਦੇ ਲਾਗੇ ਰਹਿੰਦੀਆਂ ਸਨ ਤੇ ਇਹ ਲੜਾਈ ਵੀ ਭਾਰਤ ਦੇ ਉੱਤਰ ਜਾਂ ਉੱਤਰ-ਪੱਛਮੀ ਖੇਤਰ ਵਿਚ ਹੋਈ ਸੀ।

ਸਾਨੂੰ ਇਸ ਗਊ ਵਾਲੀ ਕਹਾਣੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਵਸ਼ਿਸ਼ਠ ਦਾ ਆਸ਼ਰਮ ਪੱਛਮ-ਉੱਤਰ ਭਾਰਤ ਵਿਚ ਕਿਸੇ ਐਸੇ ਸਥਾਨ ਤੇ ਸੀ ਜਿੱਥੇ ਸ਼ਕ ਅਤੇ ਉਸਦੀ ਸਾਥੀ ਜਾਤਾਂ, ਬਹੁਤ ਦੂਰ ਨ ਵਸਦੀਆਂ ਹੋਣ ਅਤੇ ਜਦ ਉਨ੍ਹਾਂ ਨੂੰ ਸਹਾਇਤਾ ਲਈ ਵੀ ਸੱਦਿਆ ਹੋਵੇਗਾ ਤਾਂ ਉਹ ਬਿਨਾ ਦੇਰੀ ਦੇ ਪਹੁੰਚ ਗਈਆਂ ਹੋਣ ਤੇ ਉਹ ਵਸ਼ਿਸ਼ਟ ਦੀ ਪਰਜਾ ਹੋਣ।

ਮਹਾਂਭਾਰਤ (9/42/4) ਦੇ ਅਨੁਸਾਰ ਮਹਾਰਿਸ਼ੀ ਵਸ਼ਿਸ਼ਠ ਦਾ ਆਸ਼ਰਮ ਸਰਸਵਤੀ ਨਦੀ ਦੇ ਕਿਨਾਰੇ ਥਾਨੇਸਰ ਕਸਬੇ ਦੇ ਉੱਤਰ ਵਿਚ ਸਥਾਨਈਸ਼ਵਰ ਤੀਰਥ ਹੈ, ਜਿੱਥੇ ਸਥਾਨਈਸ਼ਵਰ ਦਾ ਪ੍ਰਸਿੱਧ ਪ੍ਰਾਚੀਨ ਮੰਦਿਰ ਵੀ ਹੈ। ਇਹ ਮੰਦਰ ਸ਼ੇਖ ਚਿਲੀ ਦੇ ਮਕਬਰੇ ਪਾਸ ਹੀ ਹੈ, ਲੇਖਕ ਨੇ ਵੇਖਿਆ ਹੈ। ਸਥਾਨਈਸ਼ਵਰ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਥਾਨੇਸਰ ਇਸਦਾ ਵਿਕ੍ਰਿਤ ਰੂਪ ਹੈ। ਇਥੋਂ ਇਹ ਵੀ ਸੰਭਵ ਲਗਦਾ ਹੈ ਕਿ ਇਹ ਲੜਾਈ ਸਰਸਵਤੀ ਦੇ ਕੰਢੇ ਹੀ ਲੜੀ ਗਈ ਹੋਵੇ ਤੇ ਕੰਬੋਜ, ਸ਼ਕ ਆਦਿ ਵੀ ਉਸ ਵੇਲੇ ਕਿਤੇ ਨੇੜੇ ਹੀ ਰਹਿੰਦੇ ਹੋਣ।

ਇਹ ਸਮਾਂ ਆਰੀਆਈ ਪਾਸਾਰ ਦਾ ਸੀ। ਪਹਿਲਿਆਂ ਕਾਫ਼ਲਿਆਂ ਵਿਚ ਆਏ ਕੁਝ ਆਰੀਆ ਲੋਕ ਯੋਗ ਥਾਵਾਂ ‘ਤੇ ਸਥਾਪਤ ਹੋ ਗਏ ਸਨ ਤੇ ਨਵੇਂ ਆਉਣ ਵਾਲੇ ਚੰਗੀਆਂ ਥਾਵਾਂ ਲੱਭ ਰਹੇ ਸਨ । ਕੰਬੋਜ ਤੇ ਸ਼ਕ ਲੋਕ ਵੀ ਆਪਣੇ ਮੂਲ ਨਿਵਾਸ ਸਥਾਨ ਨੂੰ ਛੱਡ ਕੇ ਹੋਰ ਆਰੀਆ ਲੋਕਾਂ ਨਾਲ ਭਾਰਤ ਦੇ ਅੱਡ-ਅੱਡ ਖੇਤਰਾਂ ਵਿਚ ਸਥਾਪਤ ਹੋ ਰਹੇ ਸਨ ਤੇ ਉਹ ਇਸ ਆਰੀਆਈ ਪਸਾਰ ਵਿਚ ਵਸ਼ਿਸ਼ਠ ਦੀ ਕਮਾਨ ਥੱਲੇ ਲੜ ਰਹੇ ਸਨ । ਵਸ਼ਿਸ਼ਠ ਦਾ ਭਰਾ ਰਿਸ਼ੀ ਅਗਸਤ ਵੀ ਆਰੀਆਈ ਪਾਸਾਰ ਵਿਚ ਰੁਝਾ ਰਿਹਾ ਤੇ ਵਸ਼ਿਸ਼ਠ ਦਾ ਪੁੱਤਰ ਕੌਣਡਿਨਯ ਵੀ ਸੀ ਜਿਨ੍ਹਾਂ ਨੂੰ ਦੱਖਣੀ ਪੱਛਮੀ ਭਾਰਤ ਨੂੰ ਆਰੀਆ ਬਸਤੀ ਵਿਚ ਸ਼ਾਮਿਲ ਕਰਨ ਦਾ ਕੰਮ ਸੌਂਪਿਆ ਗਿਆ ਸੀ । ਕਿਉਂਕਿ ਮਹਾਂਰਿਸ਼ੀ ਵਸ਼ਿਸ਼ਠ ਦੇ ਪਰਿਵਾਰ ਦਾ ਸ਼ਕਾਂ, ਕੰਬੋਜਾਂ, ਯਵਨਾਂ ਅਤੇ ਪਹਿਲਵਾਂ ਆਦਿ ਨਾਲ ਵਸ਼ਿਸ਼ਠ ਸੰਬੰਧ ਰਿਹਾ ਸੀ ਤੇ ਆਪਸੀ ਰਿਸ਼ਤੇਦਾਰੀਆਂ ਵੀ ਸਨ, ਸੋ ਇਹ ਪ੍ਰੋਹਿਤ ਪਰਿਵਾਰ ਭਾਰਤ ਦੇ ਮੂਲ ਨਿਵਾਸੀਆਂ ਨੂੰ ਆਰੀਆ ਬਨਾਉਣ ਸਮੇਂ ਇਨ੍ਹਾਂ ਬੰਸਾਂ ਨੂੰ ਨਾਲ ਲੈ ਗਏ ਤਾਂ ਜੋ ਯੁੱਧ ਦੀ ਸੂਰਤ ਵਿਚ ਇਨ੍ਹਾਂ ਕਸ਼ੱਤਰੀਆਂ ਨੂੰ ਯੁੱਧ ਹੋਣ ਦੀ ਸੂਰਤ ਵਿਚ ਵਰਤਿਆ ਜਾ ਸਕੇ। ਜੇ ਅਸੀਂ ਇਹ ਸਥਾਨਈਸ਼ਵਰ (ਥਾਨੇਸਰ) ਥਾਂ ਵਾਲਾ ਆਸ਼੍ਰਮ ਮਹਾਂਰਿਸ਼ੀ ਵਸ਼ਿਸ਼ਠ ਦਾ ਮੰਨ ਲਈਏ ਤਾਂ ਸਾਨੂੰ ਇਸ ਸਮੀਕਰਨ ਵੱਲ ਧਿਆਨ ਦੇਣਾ ਪਵੇਗਾ ਕਿ ਕੰਬੋਜ ਲੋਕ ਕਿਹੜੇ ਖੇਤਰ ਵਿਚ ਨੇੜੇ ਹੀ ਵੱਸਦੇ ਸਨ, ਜੋ ਵਸ਼ਿਸ਼ਠ ਦੇ ਔਕੜ ਦੇ ਸਮੇਂ, ਛੇਤੀ ਨਾਲ ਸਹਾਇਤਾ ਲਈ ਆ ਗਏ। ਦਰਿਆ ਘੱਗਰ, ਸਰਸਵਤੀ ਦਰਿਆ ਦੀ ਇਕ ਸਹਾਇਕ ਨਦੀ ਹੈ, ਇਸ ਬਾਰੇ ਵਿਦਵਾਨ ਜਾਣਦੇ ਹਨ। ਇਸ ਘੱਗਰ ਦਰਿਆ ਦੇ ਕੰਢੇ ਅੱਜ ਵੀ ਬਨੂੜ, ਲਾਲੜੂ ਅਤੇ ਅੰਬਾਲਾ ਦੇ ਖੇਤਰ ਵਿਚ ਸਦੀਆਂ ਤੋਂ ਰਹਿ ਰਹੇ ਕੰਬੋਜਾਂ ਦੀ ਘਣੀ ਆਬਾਦੀ ਹੈ, ਜਿਹੜੇ ਇਸ ਖੇਤਰ ਦੀ ਸਥਾਨਿਕ ਭਾਸ਼ਾ ਬੋਲਦੇ ਹਨ। ਸੰਭਵ ਹੈ ਕਿ ਇਥੇ ਰਹਿੰਦੇ ਕੰਬੋਜ ਸੈਨਿਕ, ਵਸ਼ਿਸ਼ਠ ਦੀ ਸਹਾਇਤਾ ਲਈ ਪਹੁੰਚੇ ਹੋਣ। ਸਾਨੂੰ ਥਾਨੇਸਰ ਨੂੰ ਮੰਨਣਾ ਠੀਕ ਲਗਦਾ ਹੈ ਕਿਉਂਕਿ ਦਸਾਂ ਰਾਜਿਆਂ ਦੀ ਲੜਾਈ ਰਾਵੀ ਦੇ ਕੰਢੇ ‘ਤੇ ਹੋਈ ਅਤੇ ਇਸ ਪਿਛੋਂ ਹੀ ਕਾਮਧੇਨ ਗਊ ਤੋਂ ਲੜਾਈ ਹੋਈ, ਕਿਉਂਕਿ ਆਰੀਆ ਇਸ ਸਮੇਂ ਤੱਕ ਅੱਗੇ ਵਧ ਚੁੱਕੇ ਹੋਣਗੇ।

ਬਾਨੇਸਰ ਤੇ ਕੁਰੂਕਸ਼ੇਤਰ ਦੇ ਖੇਤਰ ਵਿਚ ਅਤੇ ਨਾਲ ਦੇ ਬਹੁਤ ਸਾਰੇ ਖੇਤਰ ਜਿਸ ਵਿਚ ਦੱਖਣੀ ਹਰਿਆਣਾ ਅਤੇ ਰਾਜਸਥਾਨ ਵੀ ਹੈ, ਜੱਟਾਂ (ਜਾਟਾਂ) ਦੀ ਘਣੀ ਆਬਾਦੀ ਹੈ ਤੇ ਉਹ ਆਪਣਾ ਮੂਲ ਰਾਜਪੂਤਾਂ ਤੋਂ ਦੱਸਦੇ ਹਨ। ਇਹ ਲੋਕ ਹੀ ਸ਼ਕਾਂ ਤੋਂ ਰਾਜਪੂਤ ਬਣੇ ਤੇ ਫਿਰ ਜੱਟ ਜਿਵੇਂ ਕਿ ਅੱਗੇ ਲਿਖਿਆ ਜਾਵੇਗਾ । ਇਹ ਸ਼ਕ ਲੋਕ ਹੀ ਵਸ਼ਿਸ਼ਠ ਵੱਲੋਂ ਕੀਤੇ ਜਾ ਰਹੇ ਆਰੀਆਈ ਪਾਸਾਰ ਵਿਚ ਸ਼ਾਮਿਲ ਹੋਏ ਹੋਣਗੇ।

ਇਥੇ ਆਉਣ ਤੋਂ ਪਹਿਲਾਂ ਇਨ੍ਹਾਂ ਜਾਤਾਂ ਦਾ ਇਕ ਦੂਸਰੇ ਦੇ ਲਾਗੇ ਨਿਵਾਸ ਸਥਾਨ ਸੀ। ਕੰਬੋਜ ਲੋਕ ਉੱਤਰੀ ਪੱਛਮੀ ਪੰਜਾਬ, ਦੱਖਣੀ ਕਸ਼ਮੀਰ ਅਤੇ ਅਫ਼ਗਾਨਿਸਤਾਨ ਤੇ ਉਸਦੇ ਆਸਪਾਸ ਦੇ ਖੇਤਰ ‘ਕੰਬੋਜ ਦੇਸ਼’ ਵਿਚ ਸਥਿਤ ਸਨ, ਸ਼ਕ ਲੋਕ ਵੰਕਸ਼ੂ (Oxus) ਨਦੀ ਅਤੇ ਸਾਇਰ (Jaxartes) ਨਦੀ ਦੇ ਵਿਚਕਾਰ ਅਤੇ ਪਿਛੋਂ ਈਰਾਨ ਦੇ ਨਾਲ ਲਗਦੇ ਸੀਸਤਾਨ ਖੇਤਰ ਵਿਚ, ਯਵਨ ਦੱਖਣ-ਪੱਛਮੀ ਅਫ਼ਗਾਨਿਸਤਾਨ ਦੇ ਖੇਤਰ, ਪਹਿਲਵ ਈਰਾਨ ਦੇ ਖੇਤਰ ਵਿਚ ਕੇਂਦਰਤ ਸਨ। ਇਹ ਸਾਰੀਆਂ ਜਾਤਾਂ ਆਪਸ ਵਿਚ ਮਿੱਤਰ ਸਨ ਅਤੇ ਇਨ੍ਹਾਂ ਕਈ ਯੁੱਧ ਇਕੱਠਿਆਂ ਰਹਿ ਕੇ ਜਿੱਤੇ। ਮਹਾਂਭਾਰਤ (7/7/14) ਅਨੁਸਾਰ ਸ਼ਕ ਤੇ ਯਵਨ ਕੰਬੋਜਾਂ ਦੀ ਕਮਾਨ ਥੱਲੇ ਮਹਾਂਭਾਰਤ ਯੁੱਧ ਵਿਚ ਪਾਂਡਵਾਂ ਨਾਲ ਲੜੇ ਸਨ, ਜਿਸ ਤੋਂ ਇਹ ਪ੍ਰਭਾਵ ਵੀ ਮਿਲਦਾ ਹੈ ਕਿ ਇਹ ਕੰਬੋਜ ਦੇਸ਼ ਦੀ ਪਰਜਾ ਸਨ।

ਸ਼ਕਾਂ ਦਾ ਆਦਿ ਖੇਤਰ ਤੋਂ ਦੂਜਾ ਨਿਕਾਸ

ਪੁਰਾਣਾਂ (ਵਾਯੂ ਪੁਰਾਣ 88/122/28-43, ਸ਼ਿਵ ਪੁਰਾਣ 7/61/23-25, ਹਰਿਵੰਸ਼ ਪੁਰਾਣ 14/1-21, ਬ੍ਰਹਮਪੁਰਾਣ 8/35-51, ਬ੍ਰਹਮੰਡ ਪੁਰਾਣ 3/62/120-24 ਆਦਿ) ਅਨੁਸਾਰ ਵੈਦਿਕ ਕਾਲ ਵਿਚ ਹੈਹਯ ਬੰਸ ਵਿਚ ਇਕ ਬਹੁਤ ਹੀ ਵੱਡਾ ਸਮਰਾਟ ਹੋਇਆ ਹੈ ਜਿਸਨੂੰ ਅਰਜਨ ਕਿਹਾ ਜਾਂਦਾ ਸੀ । ਉਸਦਾ ਲੋਕ-ਪ੍ਰਿਯ ਨਾਂ ਸਹੱਸਤਰ ਅਰਜਨ ਵੀ ਸੀ। ਉਹ ਅਤਿਅੰਤ ਮਹਾਂਬਲੀ, ਪ੍ਰਾਕਰਮੀ, ਅਣਗਿਣਤ ਸੰਪਤੀ ਦਾ ਮਾਲਕ ਤੇ ਇਕ ਸ੍ਰੇਸ਼ਠ ਕਸ਼ੱਤਰੀ ਸਮਰਾਟ ਸੀ। ਇਸ ਚਕਰਵਰਤੀ ਸਮਰਾਟ ਦੇ ਅਧੀਨ ਸਿੰਧ ਨਦੀ ਤੋਂ ਲੈ ਕੇ ਨਰਬਦਾ ਨਦੀ ਤਕ ਸਾਰਾ ਉੱਤਰ ਪੱਛਮੀ ਭਾਰਤ ਸੀ ਤੇ ਉਸਦੀ ਰਾਜਧਾਨੀ ਮਾਹਿਸ਼ਮਤੀ (ਮੱਧਿਆ ਪ੍ਰਦੇਸ਼ ਵਿਚ ਦਰਿਆ ਨਰਬਦਾ ਦੇ ਕੰਢੇ) ਸੀ। ਇਸ ਸਮਰਾਟ ਨੇ ਆਪਣੇ ਰਾਜ ਦੀਆਂ ਹੱਦਾਂ ਨੂੰ ਹੋਰ ਵਧਾਉਣ ਲਈ ਬਹੁਤ ਸਾਰੇ ਖੇਤਰ ਜਿੱਤੇ। ਕਿਉਂਕਿ ਇਹ ਮਹਾਂਬਲੀ ਸਮਰਾਟ ਸੀ ਇਸ ਲਈ ਇਸ ਨੂੰ ਇਕ ਹਜ਼ਾਰ ਬਾਹਾਂ ਵਾਲਾ (ਸਹੱਸਤਰ ਬਾਹੂ) ਅਰਜਨ ਕਿਹਾ ਗਿਆ। ਪ੍ਰਾਚੀਨ ਭਾਰਤੀ ਇਤਿਹਾਸ ਵਿਚ ਇਸ ਦੀ ਵਿਸ਼ੇਸ਼ ਥਾਂ ਹੈ।

ਚੰਦਰਵੰਸ਼ੀ ਸਹੱਸਤਰ ਅਰਜਨ ਨੇ ਬਾਕੀ ਭਾਰਤ ਨੂੰ ਜਿੱਤਣ ਲਈ ਆਪਣੇ ਸਾਥੀ ਕਸ਼ੱਤਰੀ ਲੋਕਾਂ, ਸ਼ਕ, ਕੰਬੋਜਾਂ, ਯਵਨਾਂ, ਪਾਰਦ ਅਤੇ ਪਹਿਲਵਾਂ ਨਾਲ ਰਲਕੇ ਇਕ ਯੋਜਨਾ ਬਣਾਈ। ਇਸ ਯੋਜਨਾ ਵਿਚ ਅਯੁੱਧਿਆ ਦੇ ਰਾਜ ਨੂੰ ਵੀ ਅਧੀਨ ਕਰਨਾ ਸੀ। ਪਰ ਸਹੱਸਤਰ ਅਰਜਨ ਦੀ ਭਾਰਗਵ ਰਿਸ਼ੀ ਜਮਦਗਨੀ ਨਾਲ ਕਿਸੇ ਗੱਲੋਂ ਲੜਾਈ ਹੋ ਪਈ। ਜਮਦਗਨੀ ਦੇ ਪੁੱਤਰ ਪਰਸਰਾਮ ਨੇ ਸਹਸਤਰ ਅਰਜਨ ਤੇ ਚੜ੍ਹਾਈ ਕੀਤੀ। ਇਸ ਯੁੱਧ ਵਿਚ ਸਹੱਸਤਰ ਅਰਜਨ ਮਾਰਿਆ ਗਿਆ।

ਸਹੱਸਤਰ ਅਰਜਨ ਦੇ ਪੁੱਤਰਾਂ ਨੇ ਆਪਣੇ ਪਿਉ ਦੀ ਮੌਤ ਦਾ ਬਦਲਾ ਜਮਦਮਨੀ ਨੂੰ ਮਾਰ ਕੇ ਲਿਆ। ਗੁੱਸੇ ਵਿਚ ਆ ਕੇ ਪਰਸਰਾਮ ਨੇ ਹੈਹਯ ਤੇ ਹੋਰ ਕਸ਼ੱਤਰੀ ਲੋਕਾਂ ਜਿਨ੍ਹਾਂ ਵਿਚ ਸ਼ਕ, ਕੰਬੋਜ, ਯਵਨ, ਪਾਰਦ ਤੇ ਪਹਿਲਵ ਆਦਿ ਸਨ, ਦੇ ਖਿਲਾਫ਼ ਯੁੱਧ ਆਰੰਭ ਦਿੱਤਾ ਤੇ ਉਸਨੇ ਉੱਤਰੀ ਭਾਰਤ ਦੇ ਕਸ਼ੱਤਰੀਆਂ ਦਾ ਇੱਕੀ ਹਮਲਿਆਂ ਦੁਆਰਾ ਸਖ਼ਤ ਨੁਕਸਾਨ ਕੀਤਾ।“ਪਰ ਕਸ਼ੱਤਰੀ ਵੀ ਕਿਹੜੇ ਘੱਟ ਸਨ। ਜੈਨੀ ਰਵਾਇਤ ਅਨੁਸਾਰ ਸੁਭੂਮਾਂ ਜਿਹੜਾ ਅਰਜਨ ਕਾਰਤਵਿਰਾ (ਸਹੱਸਤਰ ਅਰਜਨ) ਦਾ ਪੁੱਤਰ ਸੀ, ਨੇ ਪਰਸਰਾਮ ਨੂੰ ਕਤਲ ਕਰ ਦਿੱਤਾ ਤੇ ਭਾਰਤ ਦੇ ਬ੍ਰਾਹਮਣਾਂ ਦਾ ਇੱਕੀ ਵਾਰ ਸਰਵਨਾਸ਼ ਕੀਤਾ ।”

ਹੈਹਯ ਕਸ਼ੱਤਰੀਆਂ ਤੇ ਉਨ੍ਹਾਂ ਦੇ ਸਾਥੀ ਕੰਬੋਜਾਂ ਅਤੇ ਸ਼ਕਾਂ ਆਦਿ ਦੀ ਵਧਦੀ ਸ਼ਕਤੀ ਕੁਝ ਚਿਰ ਲਈ ਰੁਕ ਗਈ ਸੀ। ਪਰ ਪਰਸਰਾਮ ਦੇ ਮਰਨ ਪਿਛੋਂ ਉਨ੍ਹਾਂ ਨੇ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲਿਆ। ਕੁਝ ਸਮੇਂ ਪਿਛੋਂ ਕੰਬੋਜਾਂ, ਸ਼ਕਾਂ, ਪਾਰਦ ਤੇ ਪਹਿਲਵਾਂ ਨਾਲ ਮਿਲਕੇ ਹੈਹਯਾਂ ਨੇ ਮੱਧ-ਦੇਸ਼ ਨੂੰ ਫਤਿਹ ਕਰਨ ਦੀ ਯੋਜਨਾ ਬਣਾਈ। ਇਹ ਸਾਰੇ ਗੰਗਾ ਦੀ ਘਾਟੀ ਵਲ ਵਧੇ ਤੇ ਉਨ੍ਹਾਂ ਦੀ ਕੋਸ਼ਲ ਦੇਸ਼ ਦੇ ਬਾਹੂ ਨਾਂ ਦੇ ਰਾਜੇ ਜਿਹੜਾ ਐਕਸ਼ਵਾਕੂ ਬੰਸ ਦੇ ਰਾਜਾ ਹਰੀਸ਼ ਚੰਦਰ ਤੋਂ ਸੱਤ ਪੀੜ੍ਹੀਆਂ ਪਿਛੋਂ ਹੋਇਆ, ਨਾਲ ਸਖ਼ਤ ਲੜਾਈ ਹੋਈ। ਹੈਹਯ ਤੇ ਉਨ੍ਹਾਂ ਦੇ ਸਾਥੀ ਵੰਸ਼ਾਂ ਦੀ ਜਿੱਤ ਹੋਈ ਤੇ ਰਾਜਾ ਬਾਹੂ ਜੰਗਲ ਵਿਚ ਭੱਜ ਗਿਆ ਤੇ ਇਕ ਰਿਸ਼ੀ ਦੇ ਆਸ਼ਰਮ ਨੇੜੇ ਰਹਿਣ ਲਗ ਪਿਆ। ਬਾਹੂ ਦੀ ਪਟਰਾਣੀ ਨੂੰ ਗਰਭ ਠਹਿਰਿਆ ਹੋਇਆ ਸੀ। ਬਾਹੂ ਬਿਰਧ ਅਵਸਥਾ ਕਾਰਨ ਔਰਵ ਰਿਸ਼ੀ (ਇਹ ਔਰਵ ਰਿਸ਼ੀ ਵਟਸ ਪੱਖ ਦੇ ਬਰਾਹਮਣ ਰਿਸ਼ੀਆਂ ਵਿਚੋਂ ਹੋਇਆ ਹੈ) ਦੇ ਆਸ਼ਰਮ ਦੇ ਨੇੜੇ ਹੀ ਮਰ ਗਿਆ ਤੇ ਪਟਰਾਣੀ ਨੇ ਚਿਤਾ ਬਣਾ ਕੇ ਪਤੀ ਨਾਲ ਸਤੀ ਹੋਣ ਦਾ ਨਿਸਚਾ ਕਰ ਲਿਆ। ਉਸ ਵੇਲੇ ਮਹਾ ਰਿਸ਼ੀ ਔਰਵ ਨੇ ਪਟਰਾਣੀ ਨੂੰ ਸੰਬੋਧਨ ਹੋ ਕੇ ਕਿਹਾ, “ਦੇਵੀ ਵਿਅਰਥ ਦੁੱਖ ਨੂੰ ਛੱਡ, ਤੇਰੇ ਪੇਟ ਵਿਚ ਸੰਪੂਰਨ ਭੂ-ਮੰਡਲ ਦਾ ਸਵਾਮੀ, ਅਤਿਅੰਤ ਮਹਾਂਬਲੀ, ਅਨੇਕ ਯੱਗਾਂ ਨੂੰ ਕਰਨ ਵਾਲਾ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਚੱਕਰਵਤੀ ਰਾਜਾ ਹੈ।” ਪਟਰਾਣੀ ਨੇ ਸਤੀ ਨਾ ਹੋਣਾ ਮੰਨ ਲਿਆ ਤੇ ਰਿਸ਼ੀ ਉਸ ਨੂੰ ਆਪਣੇ ਆਸ਼ਰਮ ਵਿਚ ਲੈ ਗਏ। ਕੁਝ ਦਿਨਾਂ ਪਿਛੋਂ ਇਕ ਬੱਚੇ ਦਾ ਜਨਮ ਹੋਇਆ। ਰਿਸ਼ੀ ਔਰਵ ਨੇ ਉਸ ਦਾ ਨਾਂ ਸਗਰ ਰੱਖਿਆ। ਰਿਸ਼ੀ ਨੇ ਸਗਰ ਨੂੰ ਵੇਦਾਂ ਅਤੇ ਹੋਰ ਸ਼ਸਤਰਾਂ ਦੀ ਸਿੱਖਿਆ ਦਿੱਤੀ।

‘ਬੁੱਧੀ ਦਾ ਵਿਕਾਸ ਹੋਣ ਤੇ ਉਸ ਬਾਲਕ ਨੇ ਆਪਣੀ ਮਾਤਾ ਨੂੰ ਕਿਹਾ, ਮਾਂ ਇਹ ਤਾਂ ਦਸ ਕਿ ਇਸ ਤਪੋਬਨ ਵਿਚ ਅਸੀਂ ਕਿਉਂ ਰਹਿੰਦੇ ਹਾਂ ਅਤੇ ਮੇਰੇ ਪਿਤਾ ਕਿੱਥੇ ਹਨ। ਇਸੇ ਤਰ੍ਹਾਂ ਦੇ ਹੋਰ ਵੀ ਪ੍ਰਸ਼ਨ ਪੁੱਛਣ ‘ਤੇ ਮਾਂ ਨੇ ਉਸਨੂੰ ਸੰਪੂਰਨ ਬਿਰਤਾਂਤ ਸੁਣਾ ਦਿੱਤਾ। ਤਦ ਪਿਤਾ ਦੇ ਰਾਜ ਤੋਂ ਵੰਚਿਤ ਹੋਣ ਦਾ ਸੁਣਕੇ, ਸਹਿਣ ਨਾ ਕਰ ਸਕਣ ਦੇ ਕਾਰਨ ਉਸਨੇ ਹੈਹਯ ਅਤੇ ਤਾਲਜੰਘ ਆਦਿ ਕਸ਼ੱਤਰੀਆਂ ਨੂੰ ਮਾਰ ਦੇਣ ਦਾ ਪ੍ਰਣ ਕੀਤਾ ਅਤੇ ਸਭ ਹੈਹਯ ਅਤੇ ਤਾਲਜੰਘ ਰਾਜਿਆਂ ਨੂੰ ਨਸ਼ਟ ਕਰ ਦਿੱਤਾ। ਇਸ ਤੋਂ ਮਗਰੋਂ ਸ਼ਕ, ਯਵਨ, ਕੰਬੋਜ, ਪਾਰਦ ਅਤੇ ਪਹਿਲਵ ਲੋਕ ਵੀ ਸਗਰ ਦੇ ਕੁਲਗੁਰੂ ਵਸ਼ਿਸ਼ਠ ਦੀ ਸ਼ਰਨ ਵਿਚ ਗਏ। ਵਸ਼ਿਸ਼ਠ ਜੀ ਨੇ ਉਨ੍ਹਾਂ ਨੂੰ ਜੀਉਂਦੇ ਹੀ ਮਰੇ ਦੇ ਸਮਾਨ ਕਰਕੇ ਸਗਰ ਨੂੰ ਕਿਹਾ, ਬੇਟਾ ਇਨਾਂ ਜੀਉਂਦੇ ਜੀ ਮਰੇ ਹੋਇਆਂ ਦਾ ਪਿੱਛਾ ਕਰਨ ਦਾ ਕੀ ਲਾਭ ਹੈ? ਦੇਖ ਪ੍ਰਣ ਨੂੰ ਪੂਰਾ ਕਰਨ ਲਈ ਮੈਂ ਹੀ ਇਨ੍ਹਾਂ ਨੂੰ ਧਰਮ ਅਤੇ ਦਿਵ-ਜਾਤਾਂ ਦੇ ਸੰਸਰਗ ਤੋਂ ਵੰਚਿਤ ਕਰ ਦਿੱਤਾ ਹੈ। ਰਾਜਾ ਨੇ, “ਜੋ ਆਗਿਆ ਹੈ” ਕਹਿ ਕੇ ਗੁਰੂ ਜੀ ਦੇ ਕਥਨ ਦਾ ਅਨੁਮੋਦਨ ਕੀਤਾ ਅਤੇ ਉਨ੍ਹਾਂ ਦੇ ਵੇਸ ਬਦਲਵਾ ਦਿੱਤੇ। ਉਸਨੇ ਕੰਮਬੋਜਾਂ, ਯਵਨਾਂ ਦੇ ਸਿਰ ਮੁੰਨਵਾ ਦਿੱਤੇ, ਸ਼ਕਾਂ ਦੇ ਅੱਧੇ ਸਿਰ ਮੁਨਵਾਏ, ਪਹਿਲਵਾਂ ਦੀ ਮੁੱਛ ਦਾੜ੍ਹੀ ਰਖਵਾ ਦਿੱਤੀ ਅਤੇ ਇਨ੍ਹਾਂ ਨੂੰ ਤੇ ਇਨ੍ਹਾਂ ਵਾਂਗ ਹੋਰ ਕਸ਼ੱਤਰੀਆਂ ਨੂੰ ਵੀ ਵੇਦ ਪਾਠ ਆਦਿ ਕਰਮਾਂ ਤੋਂ ਰਹਿਤ ਕਰ ਦਿੱਤਾ ਗਿਆ। ਆਪਣੇ ਧਰਮ ਨੂੰ ਛੱਡ ਦੇਣ ਦੇ ਕਾਰਨ ਬ੍ਰਾਹਮਣਾਂ ਨੇ ਵੀ ਉਨ੍ਹਾਂ ਦਾ ਤਿਆਗ ਕਰ ਦਿੱਤਾ ਅਤੇ ਉਹ ਮਲੇਛ (ਸ਼ੂਦਰ) ਹੋ ਗਏ।’

ਉਪਰੋਕਤ ਤੋਂ ਇਹ ਪਤਾ ਲਗਦਾ ਹੈ ਕਿ ਇਨ੍ਹਾਂ ਪੰਜਾਂ ਕਬੀਲਿਆਂ ਨੂੰ ਕਸ਼ੱਤਰੀ ਕਿਹਾ ਗਿਆ ਹੈ। ਮਲੇਛ ਕੇਵਲ ਉਦੋਂ ਹੀ ਗਿਣਿਆ ਗਿਆ ਜਦ ਬ੍ਰਾਹਮਣਾਂ ਨੇ ਉਨ੍ਹਾਂ ਨੂੰ ਤਿਆਗ ਦਿੱਤਾ। ਯਯਾਤੀ ਨਾਂ ਦੇ ਚੰਦਰਵੰਸ਼ੀ ਰਾਜੇ ਦੇ, ਪੁਰਾਣਾਂ ਅਨੁਸਾਰ ਦੋ ਪੁੱਤਰ ਪੁਰੂ (ਜਿਸ ਤੋਂ ਪੁਰੂ ਵੰਸ਼ ਚੱਲਿਆ) ਤੇ ਯਦੂ (ਜਿਸ ਤੋਂ ਯਾਦੂ ਵੰਸ਼ ਚੱਲਿਆ) ਸਨ। ਯਦੂ ਦੇ ਉੱਤਰਾਧਿਕਾਰੀ ਹੈਹਯ ਸਨ। ਸਹੱਸਤਰ ਅਰਜਨ ਵੀ ਹੈਹਯ ਸੀ।

ਬ੍ਰਾਹਮਣਾਂ ਦਾ ਤਿਆਗ ਕਰਨ ਤੇ ਮਲੇਛਤਾ ਨੂੰ ਪ੍ਰਾਪਤ ਹੋਣ ਦੀ ਗੱਲ ਮਨੂੰਸਿਮ੍ਰਤੀ ਵਿਚ ਵੀ ਕਹੀ ਗਈ ਹੈ ਜਿਵੇਂ- ‘ਹੌਲੀ-ਹੌਲੀ ਬ੍ਰਾਹਮਣਾਂ ਦੇ ਸੰਪਰਕ ਤੋਂ ਟੁੱਟ ਕੇ ਅਤੇ ਪਵਿੱਤਰ ਰਸਮਾਂ ਦਾ ਤਿਆਗ ਕਰਕੇ ਜਾਂ ਬ੍ਰਾਹਮਣਾਂ ਵੱਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਕੇ ਹੇਠ ਲਿਖੇ ਕਸ਼ੱਤਰੀ ਬੰਸ ਮਲੇਛਤਾ ਨੂੰ ਪ੍ਰਾਪਤ ਹੋਏ; ਪੈਣਡਰਕ, ਔਡਰ, ਦਰਾਵਿੜ, ਕੰਮਬੋਜ, ਯਵਨ, ਸ਼ਕ, ਪਾਰਦ, ਪਹਿਲਵ, ਚੀਨ, ਕਿਰਾਤ, ਦਰਦ ਅਤੇ ਖੁਸ਼ ।’

ਰੋਮਿਲਾ ਥਾਪਰ ਦਾ ਕਹਿਣਾ ਹੈ—’ਜਿਵੇਂ ਕਿ ਬਹੁਤ ਸੰਭਵ ਹੈ, ਗਣਰਾਜ ਵੈਦਿਕ ਕੱਟੜਪੰਥਤਾ ਤੋਂ ਦੂਰ ਜਾ ਰਹੇ ਸਨ, ਇਹ ਰੁਝਾਨ ਇਕ ਬ੍ਰਾਹਮਣ ਤੋਂ ਵੀ ਦ੍ਰਿਸ਼ਟਮਾਨ ਹੁੰਦਾ ਹੈ, ਜਿਹੜਾ ਕੁਝ ਗਣਰਾਜੀ ਕਬੀਲਿਆਂ ਨੂੰ ਪਤਤ ਕੱਸ਼ਤਰੀ ਅਤੇ ਸ਼ੂਦਰ ਵੀ ਦਸਦਾ ਹੈ, ਕਿਉਂਕਿ ਉਨ੍ਹਾਂ ਨੇ ਬ੍ਰਾਹਮਣਾਂ ਦਾ ਆਦਰ-ਮਾਣ ਕਰਨਾ ਤੇ ਵੈਦਿਕ ਰਸਮਾਂ ਨੂੰ ਤਿਆਗ ਦਿੱਤਾ ਸੀ।’ ਰੋਮਿਲਾ ਥਾਪਰ ਦੇ ਇਸ ਕਥਨ ਵਿਚ ਬੜੀ ਸਚਾਈ ਹੈ ਕਿਉਂਕਿ ਬ੍ਰਾਹਮਣ ਜਾਂ ਪੁਜਾਰੀ ਵਰਗ ਭਾਰਤ ਵਿਚ ਸਦਾ ਹੀ ਰਾਜਾ ਪੂਜਕ ਰਿਹਾ ਹੈ ਕਿਉਂਕਿ ਉਸ ਤੋਂ ਉਨ੍ਹਾਂ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਮਿਲਦੀਆਂ ਸਨ ਤੇ ਰਾਜਾ ਪ੍ਰਣਾਲੀ ਤੋਂ ਲੋਕਾਂ ਦਾ ਮੋਹ ਤੋੜਨਾ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ ਸੀ । ਕਿਉਂਕਿ ਕੰਬੋਜਾਂ ਦੇ ਵੀ ਗਣਰਾਜ ਸਨ ਜਿਵੇਂ ਕਿ ਸਾਨੂੰ ਮਹਾਂਭਾਰਤ ਗ੍ਰੰਥ (ਵਾਕੀਗ ਚ ਥੇ ਅਗ-ਮਹਾਂਭਾਰਤ 7/91/39) ਤੋਂ ਪਤਾ ਲਗਦਾ ਹੈ, ਸੋ ਇਨ੍ਹਾਂ ਨੂੰ ਮਲੇਛ ਕਹਿਣਾ ਬ੍ਰਾਹਮਣ ਵਰਗ ਦੀ ਇਨ੍ਹਾਂ ਤੋਂ ਬੇਰੁਖੀ ਪ੍ਰਤੀਤ ਹੁੰਦੀ ਹੈ। ਇਸ ਤੋਂ ਅੱਡ ਕੰਬੋਜ ਦੇਸ਼ ਭਾਰਤ ਦੀ ਉੱਤਰ ਪੱਛਮੀ ਸੀਮਾ ‘ਤੇ ਸਥਿਤ ਸੀ ਜਿੱਥੇ ਅੱਡ-ਅੱਡ ਕਿਸਮ ਤੇ ਅੱਡ-ਅੱਡ ਰੀਤੀ ਰਿਵਾਜਾਂ ਦੇ ਧਾਰਨੀ ਲੋਕ ਆਉਂਦੇ ਜਾਂਦੇ ਸਨ। ਇਸ ਲਈ ਇਸ ਖੇਤਰ ਵਿਚ ਥੋੜੇ ਗ਼ੈਰ-ਆਰੀਆਈ ਰਸਮ ਰਿਵਾਜ ਜਨਮ ਲੈ ਰਹੇ ਸਨ ਤੇ ਇਕ ਨਵਾਂ ਸਭਿਆਚਾਰ ਪਲਪ ਰਿਹਾ ਸੀ, ਜੋ ਆਰੀਆ ਲੋਕਾਂ ਦੇ ਸਭਿਆਚਾਰ ਤੋਂ ਕੁਝ ਭਿੰਨ ਸੀ। ਕੱਟੜ ਪਹੁੰਚ ਵਾਲਾ ਆਰੀਆਵਾਦ ਪੂਰਬ ਵਲ ਫੈਲ ਰਿਹਾ ਸੀ ਤੇ ਇਸ ਵਾਦ ‘ਤੇ ਚੱਲਣ ਵਾਲੇ ਪੂਰਬ ਵਲ ਪਲਾਇਨ ਕਰਨ ਲੱਗ ਪਏ। ਜਿਹੜੇ ਲੋਕ ਇਨ੍ਹਾਂ ਸਮਾਜਿਕ ਤਬਦੀਲੀਆਂ ਵਿਚ ਟਿਕੇ ਰਹੇ, ਬ੍ਰਾਹਮਣਾਂ ਨੇ ਉਨ੍ਹਾਂ ਨੂੰ ਮਲੇਛ ਕਹਿ ਦਿੱਤਾ।

ਪਾਲੀ ਭਾਸ਼ਾ ਵਿਚ ਲਿਖੀ ਪੁਸਤਕ ਅਸਲਾਯਨਾਸੂਤਾ (ਮੱਜਝਿਮਾਨਿਕਾਯ 11-5-3 ਅਤੇ 43.13) ਮਹਾਤਮਾ ਬੁੱਧ ਦੇ ਇਕ ਕਥਨ ਬਾਰੇ ਦਸਦੀ ਹੈ ਕਿ ਯਵਨਾਂ, ਕੰਬੋਜਾਂ ਅਤੇ ਹੋਰ ਸਰਹੱਦੀ ਲੋਕਾਂ ਵਿਚ ਦੋ ਹੀ ਸ਼੍ਰੇਣੀਆਂ ਹਨ, ਸੁਤੰਤਰ ਆਦਮੀ ਅਤੇ ਦਾਸ; ਅਤੇ ਕੋਈ ਜਦੋਂ ਵੀ ਉਸ ਨੂੰ ਠੀਕ ਸੁਵਿਧਾ ਹੋਵੇ ਦੂਜੀ ਸ਼੍ਰੇਣੀ ‘ਚ ਜਾ ਸਕਦਾ ਹੈ (ਅੱਯੋ ਹੁਤਵਾ ਦਾਸੋ ਹੈਤੀ, ਦਾਸੇ ਹੁਤਵਾ ਅਯੋਹੇਤੀ) ” ਚਾਰ ਵਰਣਾਂ ਵਾਲਾ ਸਮਾਜ ਇਸ ਤਰ੍ਹਾਂ ਦੇ ਸਮਾਜ ਨੂੰ ਮਲੇਛ ਕਹਿ ਸਕਦਾ ਹੈ।

ਅਲਬੀਰੂਨੀ ਜਿਹੜਾ ਪੰਜਾਬ ਵਿਚ ਗਿਆਰਵੀਂ ਸਦੀ ਦੇ ਸ਼ੁਰੂ ਵਿਚ ਆਇਆ ਅਤੇ ਜੋ ਖਾਰਜ਼ਮ ਦੇ ਖੇਤਰ ਦਾ ਰਹਿਣ ਵਾਲਾ ਸੀ ਜਿੱਥੋਂ ਦੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਸ਼ਕ, ਕੰਬੋਜ, ਪਾਰਦ, ਪਹਿਲਵ ਆਦਿ ਲੋਕ ਸਨ, ਲਿਖਦਾ ਹੈ ਕਿ “ਸਾਡੇ ਦੇਸ਼ ਦੇ ਕਿਸੇ ਵਿਅਕਤੀ ਨੇ ਇਕ ਹਿੰਦੂ ਰਾਜੇ ਤੇ ਚੜ੍ਹਾਈ ਕਰਕੇ ਉਸਨੂੰ ਮਾਰ ਦਿੱਤਾ ਸੀ । ਉਸਦੀ ਮੌਤ ਤੋਂ ਉਪਰੰਤ ਉਸਦਾ ਇਕ ਪੁੱਤਰ ਪੈਦਾ ਹੋਇਆ ਜਿਹੜਾ ਸਗਰ ਦੇ ਨਾਉਂ ਤੇ ਉਸਦਾ ਵਾਰਿਸ ਬਣਿਆ। ਜੁਆਨ ਹੋਣ ਤੇ ਉਸਨੇ ਆਪਣੀ ਮਾਂ ਕੋਲੋਂ ਆਪਣੇ ਪਿਤਾ ਬਾਰੇ ਪੁੱਛਿਆ ਤਾਂ ਮਾਂ ਨੇ ਉਸਨੂੰ ਸਾਰੀ ਕਹਾਣੀ ਸੁਣਾ ਦਿੱਤੀ। ਇਸੇ ਤੋਂ ਉਹ ਕ੍ਰੋਧ ਦੀ ਅੱਗ ਵਿਚ ਜਲ ਬਲ ਗਿਆ। ਉਸਨੇ ਸੈਨਾ ਲੈ ਕੇ ਵੈਰੀ ਦੇ ਦੋਸ਼ ‘ਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਚੰਗੀ ਤਰ੍ਹਾਂ ਬਦਲਾ ਲਿਆ। ਇਥੋਂ ਤੀਕ ਕਿ ਉਹ ਮਾਰਕੁਟ ਤੇ ਖੂਨ-ਖਰਾਬੇ ਤੋਂ ਤੰਗ ਆ ਗਿਆ ਅਤੇ ਬਾਕੀ ਬਚੇ ਹੋਏ ਲੋਕਾਂ ਨੂੰ ਖੁਆਰ ਕਰਨ ਅਤੇ ਦੰਡ ਦੇਣ ਲਈ ਉਸਨੇ ਸਾਡਾ ਹੀ ਭੇਸ ਪਾਉਣ ਤੇ ਮਜਬੂਰ ਕੀਤਾ। ਜਦ ਮੈਂ ਇਹ ਕਹਾਣੀ ਸੁਣੀ ਤਾਂ ਧੰਨਵਾਦ ਕੀਤਾ ਕਿ ਉਸਨੇ ਬੜੀ ਕਿਰਪਾ ਕੀਤੀ ਕਿ ਸਾਨੂੰ, ਹਿੰਦੂ ਬਣ ਜਾਣ ਅਤੇ ਹਿੰਦੂ ਭੇਸ ਅਤੇ ਆਚਾਰ ਵਿਚਾਰ ਅਪਨਾਉਣ ਲਈ ਮਜਬੂਰ ਨਹੀਂ ਕੀਤਾ (”

ਪਾਰਜਿਟਰ ਦਾ ਕਹਿਣਾ ਹੈ ਕਿ ‘ਬਾਹੂ ਦੇ ਅਯੁੱਧਿਆ ਛੱਡਣ ਅਤੇ ਸਗਰ ਦੁਆਰਾ ਫਿਰ ਅਧਿਕਾਰ ਵਿਚ ਲੈਣ ਤਕ ਵੀਹ ਜਾਂ ਪੰਛੀ ਸਾਲ ਦਾ ਸਮਾਂ ਅਵੱਸ਼ ਹੀ ਲੱਗਿਆ ਹੋਵੇਗਾ ਅਤੇ ਇਸ ਸਮੇਂ ਤਕ ਦੇਸ਼ ਅਤੇ ਰਾਜਧਾਨੀ ‘ਤੇ ਆਕਰਮਣ ਕਰਨ ਵਾਲਿਆਂ ਦਾ ਸ਼ਾਸਨ ਰਿਹਾ ਹੋਵੇਗਾ। ਐਸਾ ਪ੍ਰਤੀਤ ਹੁੰਦਾ ਹੈ ਕਿ ਹੇਹਯਾਂ ਨੇ ਜਿੱਤੇ ਹੋਏ ਖੇਤਰ ਵਿਚ ਕਿਸੇ ਰਾਜ ਦੀ ਸਥਾਪਨਾ ਨਹੀਂ ਕੀਤੀ ਬਲਕਿ ਉਸ ਉਪਰ ਉਤਰਕਾਲੀਨ ਮਰਾਠਿਆਂ ਦੀ ਤਰ੍ਹਾਂ ਨਿਰੰਤਰ ਹਮਲੇ ਕਰਦੇ ਰਹੇ। ਭਾਰਤ ਦੀਆਂ ਉੱਤਰ ਪੱਛਮੀ ਸੀਮਾਵਾਂ ਤੋਂ ਆਉਣ ਵਾਲੇ ਸ਼ਕ, ਯਵਨ, ਕੰਬੋਜ, ਪਾਰਦ ਅਤੇ ਪਹਿਲਵਾਂ ਦੇ ਟੋਲੇ ਇਸ ਸਮੇਂ ਵਿਚ ਇਥੇ ਹੀ ਰਹੇ ਅਤੇ ਇਥੋਂ ਦੇ ਹੀ ਨਿਵਾਸੀ ਬਣ ਗਏ। ਸਗਰ ਨੇ ਤਾਂ ਹਯਾਂ ਨੂੰ ਹਰਾ ਕੇ ਆਪਣੇ ਦੇਸ਼ ‘ਚੋਂ ਕੱਢ ਦਿੱਤਾ, ਪਰੰਤੂ ਇਹ ਵਿਦੇਸ਼ੀ ਟੋਲੇ ਆਪਣੇ ਪ੍ਰਦੇਸ਼ਾਂ ਵਲ ਭੱਜਣ ਦੀ ਬਜਾਏ ਵਸ਼ਿਸ਼ਠ ਦੀ ਸ਼ਰਨ ਵਿਚ ਆਏ।ਉਸਨੇ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਕੁਝ ਸ਼ਰਤਾਂ ਤੇ ਸਗਰ ਦੀ ਪਰਜਾ ਬਣ ਗਏ। ਅਯੁੱਧਿਆ ਤੇ ਹਮਲਾ ਕਰਨ ਵਾਲੇ ਇਹ ਲੋਕ ਭਾਰਤ ਦੇ ਬਾਹਰ ਵੱਸਣ ਵਾਲੇ ਮੁੱਖ ਲੋਕ ਨਹੀਂ ਸਨ, ਬਲਕਿ ਉਨ੍ਹਾਂ ਲੋਕਾਂ ਦੇ ਛੋਟੇ ਟੋਲੇ ਸਨ। ਸਗਰ ਨੇ ਉਨ੍ਹਾਂ ਦਾ ਭੇਸ ਬਦਲ ਦਿੱਤਾ। ਇਸਦਾ ਅਰਥ ਇਹ ਹੈ ਕਿ ਪਹਿਲਾਂ ਉਨ੍ਹਾਂ ਦਾ ਭੇਸ ਅਤੇ ਆਕ੍ਰਿਤੀ ਤਿੰਨ ਸੀ । ਪਿਛੋਂ ਜਦ ਉਹ ਉਸਦੇ ਰਾਜ ਵਿਚ ਰਹਿੰਦੇ ਰਹੇ ਤਾਂ ਹੌਲੀ-ਹੌਲੀ ਉਨ੍ਹਾਂ ਦੀ ਸ਼ਕਲ ਅਤੇ ਭੇਸ ਫਿਰ ਤੋਂ ਹੋਰ ਲੋਕਾਂ ਵਰਗੇ ਹੋ ਗਏ ਹੋਣਗੇ ਅਰਥਾਤ ਅਪਮਾਨਜਨਕ ਭਿੰਨਤਾਵਾਂ ਹੌਲੀ-ਹੌਲੀ ਖਤਮ ਹੋ ਗਈਆਂ ।”

ਇਸ ਸਭ ਤੋਂ ਇਹੋ ਸਿੱਧ ਹੁੰਦਾ ਹੈ ਕਿ ਬਾਹੂ ਨਾਲ ਲੜਾਈ ਮਗਰੋਂ ਸਕਾਂ, ਕੰਬੋਜਾਂ ਤੇ ਉਨ੍ਹਾਂ ਦੇ ਹੋਰ ਸਾਥੀ ਕਸ਼ਤੀਆਂ ਦਾ ਕੋਸ਼ਲ ਦੇਸ਼ (ਅਯੁੱਧਿਆ) ਤੇ ਲਗਭਗ 20-25 ਸਾਲ ਅਰਥਾਤ ਸਗਰ ਦੇ ਜੁਆਨ ਹੋਣ ਤਕ ਅਧਿਕਾਰ ਰਿਹਾ ਅਤੇ ਸਗਰ ਤੋਂ ਹਾਰ ਖਾ ਜਾਣ ਮਗਰੋਂ ਵੀ ਉਹ ਅਯੁੱਧਿਆ ਰਾਜ ਦੇ ਨਿਵਾਸੀ ਰਹੇ। ਉਹ ਆਸਪਾਸ ਦੇ ਖੇਤਰਾਂ ਵਿਚ ਵੀ ਵੇਲੇ ਹੋਣਗੇ ਅਤੇ ਅਸੀਂ ਵੇਖਦੇ ਹਾਂ ਕਿ ਪੱਛਮੀ ਉੱਤਰ ਪ੍ਰਦੇਸ਼ ਅਤੇ ਨਾਲ ਲਗਦੇ ਖੇਤਰਾਂ ਵਿਚ ਰਾਜਪੂਤਾਂ, ਜਾਟਾਂ (ਜੱਟਾਂ) ਅਤੇ ਕਈ ਥਾਈਂ ਕੰਬੋਜਾਂ ਦੀ ਆਬਾਦੀ ਹੈ। ਇਹ ਲੋਕ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਹਨ, ਜਿਨ੍ਹਾਂ ਨੇ ਕੋਸ਼ਲ ਦੇਸ਼ ਨੂੰ ਜਿੱਤਿਆ ਸੀ ਤੇ ਫਿਰ ਸਗਰ ਤੋਂ ਹਾਰ ਖਾ ਕੇ ਉਸ ਦੀ ਪਰਜਾ ਦੇ ਰੂਪ ਵਿਚ ਉਸ ਖੇਤਰ ਵਿਚ ਸਥਿਤ ਹੋ ਗਏ।

ਉਪਰੋਕਤ ਤੋਂ ਸਾਨੂੰ ਇਹ ਵੀ ਪਤਾ ਲਗਦਾ ਹੈ ਕਿ ਇਹ ਜਾਤਾਂ ਅਯੁੱਧਿਆ ਦੇ ਲੋਕਾਂ ਤੋਂ ਤਿੰਨ ਕਿਸੇ ਹੋਰ ਧਰਮ ਦੀਆਂ ਅਨੁਯਾਈ ਨਹੀਂ ਸਨ। ਇਹ ਕਥਨ ਕਿ ਸਗਰ ਨੇ ਇਨ੍ਹਾਂ ਨੂੰ ਵੇਦ ਪਾਠ ਆਦਿ ਕਰਮਾਂ ਤੋਂ ਰਹਿਤ ਕਰ ਦਿੱਤਾ, ਇਸ ਗੱਲ ਦਾ ਪ੍ਰਮਾਣ ਹੈ ਕਿ ਕੰਬੋਜ, ਸ਼ਕ, ਯਵਨ ਆਦਿ ਬ੍ਰਾਹਮਣ-ਧਰਮ ਦੇ ਅਨੁਯਾਈ ਸਨ। ਉਨ੍ਹਾਂ ਦੀ ਵਸ਼ਿਸ਼ਠ ਪਾਸ ਬਚਾਉ ਲਈ ਬੇਨਤੀ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਧਰਮ ਦੇ ਵਿਸ਼ੇ ਵਿਚ ਉਹ ਵਸ਼ਿਸ਼ਠ ਅਤੇ ਸਗਰ ਤੋਂ ਅਧਿਕ ਤਿੰਨ ਨਹੀਂ ਸਨ। ਜੇ ਉਨ੍ਹਾਂ ਦਾ ਧਰਮ ਤਿੰਨ ਹੁੰਦਾ ਤਾਂ ਉਨ੍ਹਾਂ ਦੀ ਉੱਨਤੀ ਦੇ ਸਮੇਂ ਵਸ਼ਿਸ਼ਠ ਆਪਣੀ ਸਥਿਤੀ ਪਹਿਲਾਂ ਵਰਗੀ ਨਹੀਂ ਬਣਾਈ ਰੱਖ ਸਕਦਾ ਸੀ ਅਤੇ ਨਾ ਹੀ ਉਸ ਤੋਂ ਬਚਾਉ ਲਈ ਸਹਾਇਤਾ ਲੈਣ ਲਈ ਬੇਨਤੀ ਕਰ ਸਕਦਾ ਸੀ ਅਤੇ ਨਾ ਹੀ ਉਨ੍ਹਾਂ ਦੇ ਪਾਸ ਉਨ੍ਹਾਂ ਦੀ ਤੁਰੰਤ ਰੱਖਿਆ ਲਈ ਕੋਈ ਆਧਾਰ ਹੁੰਦਾ। ਇਹ ਕਹਿਣਾ ਉਚਿਤ ਨਹੀਂ ਕਿ ਅਯੁੱਧਿਆ ਤੇ ਹਮਲੇ ਵੇਲੇ ਉਹ ਕਿਸੇ ਹੋਰ ਧਰਮ ਦੇ ਅਨੁਯਾਈ ਸਨ ਅਤੇ ਫੋਰਨ ਬਾਅਦ ਉਨ੍ਹਾਂ ਨੇ ਬ੍ਰਾਹਮਣ ਧਰਮ ਸਵੀਕਾਰ ਕਰ ਲਿਆ। ਇਸਦਾ ਕਾਰਨ ਇਹ ਹੈ ਕਿ ਇਕ ਤਾਂ ਉਹ ਵਿਜਈ ਸਨ ਅਤੇ ਦੂਸਰੇ ਧਰਮ ਪਰਿਵਰਤਨ ਲਈ ਏਨਾ ਸਮਾਂ ਵੀ ਨਹੀਂ ਹੈ। ਇਸ ਤੋਂ ਅਸੀਂ ਇਸ ਪਰਿਣਾਮ ‘ਤੇ ਪਹੁੰਚਦੇ ਹਾਂ ਕਿ ਇਹ ਪੰਜ ਕਬੀਲੇ ਕਸ਼ੱਤਰੀ ਸਨ ਤੇ ਉਨ੍ਹਾਂ ਦਾ ਧਰਮ ਉਹੀ ਸੀ ਜੋ ਵਸ਼ਿਸ਼ਠ ਅਤੇ ਸਗਰ ਦਾ ਸੀ।45

ਸ਼ਕ ਅਤੇ ਕੰਬੋਜਾਂ ਦਾ ਆਪਣੇ ਦੇਸ਼ ਤੋਂ ਤੀਜਾ ਨਿਕਾਸ

ਸਿਕੰਦਰ ਅਜੇ ਭਾਰਤ ਵਿਚ ਹੀ ਆਪਣੀਆਂ ਜਿੱਤਾਂ ਵਿਚ ਲੱਗਿਆ ਹੋਇਆ ਸੀ ਜਦ ਉੱਤਰ ਪੱਛਮੀ ਪਹਾੜੀ ਲੋਕਾਂ ਨੇ ਉਸਦੇ ਵਿਰੁੱਧ ਵਿਦਰੋਹ ਕਰ ਦਿੱਤਾ। ਸਵਾਤ ਘਾਟੀ ਦੇ ਅਸ਼ਵਕਾਇਨ ਕੰਬੋਜਾਂ ਨੇ ਕੁਝ ਮਹੀਨਿਆਂ ਪਿਛੋਂ ਹੀ ਵਿਦਰੋਹ ਕਰਕੇ ਸਿਕੰਦਰ ਵਲੋਂ ਥਾਪੇ ਗਏ ਯੂਨਾਨੀ ਗਵਰਨਰ ਨੂੰ ਕਤਲ ਕਰ ਦਿੱਤਾ ਤੇ ਸਸਿਗੁਪਤ ਜਿਹੜਾ ਸਿਕੰਦਰ ਦਾ ਪਿੱਠੂ ਸੀ, ਦਾ ਵੀ ਬਹੁਤ ਬੁਰਾ ਹਾਲ ਕੀਤਾ। ਸਸਿਗੁਪਤ ਨੇ ਇਸ ਮਾਮਲੇ ਬਾਰੇ ਸੂਚਨਾ ਸਿਕੰਦਰ ਨੂੰ ਦਿੱਤੀ। ਸਿਕੰਦਰ ਨੇ ਆਪਣੇ ਦੋ ਜਰਨੈਲਾਂ ਫਿਲੀਪੇਸ (Philippos) ਤੇ ਤਾਇਰੀਅਸਪੇਸ (Tyriaspes) ਨੂੰ ਬਗ਼ਾਵਤ ਦਬਾਉਣ ਲਈ ਭੇਜਿਆ ਪਰ ਉਹ ਕਿਥੋਂ ਤਕ ਸਫਲ ਹੋਏ ਇਸ ਬਾਰੇ ਜਾਣਕਾਰੀ ਮਿਲਣ ਦਾ ਸਾਡੇ ਪਾਸ ਕੋਈ ਸਾਧਨ ਨਹੀਂ। ਅਸੀਂ ਕੇਵਲ ਏਨਾ ਜਾਣਦੇ ਹਾਂ ਕਿ ਤਾਇਰੀਅਸਪੇਸ ਨੂੰ ਬਦਲਕੇ ਸਿਕੰਦਰ ਨੂੰ ਉਥੇ ਆਪਣੇ ਸਹੁਰੇ ਔਕਸੀਅਰਟਸ (Oxyartes) ਨੂੰ ਭੇਜਣਾ ਪਿਆ ਜਿਸ ਤੋਂ ਪਤਾ ਲਗਦਾ ਹੈ ਕਿ ਉੱਤਰ-ਪੱਛਮ ਵਿਚ ਸਭ ਕੁਝ ਠੀਕ ਨਹੀਂ ਸੀ ਚਲ ਰਿਹਾ।”

ਸਿਕੰਦਰ ਆਪਣੇ ਦੇਸ਼ ਪਰਤਦਿਆਂ ਹੋਇਆਂ ਇਰਾਕ ਵਿਚ ਸੂਸਾ ਦੇ ਸਥਾਨ ‘ਤੇ ਮਰ ਗਿਆ। ਸਾਰੇ ਜਿੱਤੇ ਹੋਏ ਇਲਾਕਿਆਂ ‘ਤੇ ਉਸ ਆਪਣੇ ਗਵਰਨਰ ਨਿਯੁਕਤ ਕੀਤੇ ਹੋਏ ਸਨ ਪਰ ਕਈ ਥਾਵਾਂ ਦੇ ਉਥੋਂ ਦੇ ਲੋਕਾਂ ਨੇ ਵਿਦਰੋਹ ਕਰ ਦਿੱਤੇ ਤੇ ਆਪਣੇ ਆਪ ਨੂੰ ਯੂਨਾਨੀਆਂ ਤੋਂ ਸਵਤੰਤਰ ਕਰ ਲਿਆ। ਉਸਦੀ ਮੌਤ ਪਿਛੋਂ ਉਸ ਵਲੋਂ ਸਥਾਪਤ ਕੀਤਾ ਹੋਇਆ ਪ੍ਰਬੰਧ ਢਹਿ ਢੇਰੀ ਹੋ ਗਿਆ।

ਸਿਕੰਦਰ ਦੇ ਜਾਣ ਤੋਂ ਪਿੱਛੋਂ ਭਾਰਤੀ ਲੋਕਾਂ ਵਿਚ ਇਸ ਗੱਲ ਦੀ ਜਾਗ੍ਰਿਤੀ ਪੈਦਾ ਹੋ ਗਈ ਸੀ ਕਿ ਉਹ ਉਸਦੇ ਹਮਲੇ ਨੂੰ ਰੋਕ ਨਹੀਂ ਸਕੇ ਤੇ ਜੇ ਉਨ੍ਹਾਂ ਦਾ ਕੋਈ ਨੇਤਾ ਹੁੰਦਾ ਤਾਂ ਉਹ ਯੂਨਾਨੀਆਂ ਨੂੰ ਲੱਕ ਤੋੜਵੀਂ ਹਾਰ ਦੇ ਸਕਦੇ ਸਨ। ਹਰ ਥਾਂ ਯੂਨਾਨੀ ਰਾਜ ਦੇ ਵਿਰੁੱਧ ਲੋਕਾਂ ਵਿਚ ਬਗ਼ਾਵਤ ਦੀ ਭਾਵਨਾ ਸੀ। ਜਿਸ ਬਹਾਦਰੀ ਨਾਲ ਭਾਰਤ ਦੇ ਉੱਤਰ ਪੱਛਮੀ ਖੇਤਰਾਂ ਵਿਚ ਵੱਸਦੇ ਲੋਕਾਂ ਨੇ ਦੁਸ਼ਮਣ ਦਾ ਮੁਕਾਬਲਾ ਕੀਤਾ, ਉਨ੍ਹਾਂ ਦੀ ਵੀਰਤਾ ਦੇ ਕਾਰਨਾਮੇ ਲੋਕਾਂ ਦੀ ਜ਼ਬਾਨ ‘ਤੇ ਸਨ। ਸਿਕੰਦਰ ਵਲੋਂ ਜਿੱਤੇ ਗਏ ਇਲਾਕੇ ਉਸਦੇ ਜਰਨੈਲਾਂ ਵਿਚ ਵੰਡੇ ਗਏ ਸਨ ਤੇ ਮਹਾਨ ਸਿਕੰਦਰ ਦੀ ਥਾਂ ਲੈਣ ਲਈ ਸ਼ਕਤੀ ਦਾ ਪ੍ਰਗਟਾਵਾ ਹੋ ਰਿਹਾ ਸੀ । ਭਾਵੇਂ ਸਿਕੰਦਰ ਨੇ ਰਾਜਾ ਅੰਭੀ ਨੂੰ, ਸਿੰਧ ਅਤੇ ਜਿਹਲਮ ਦਰਿਆਵਾਂ ਦਾ ਵਿਚਕਾਰਲਾ ਖੇਤਰ, ਜਿਸਦੀ ਰਾਜਧਾਨੀ ਤਕਸ਼ਸ਼ਿਲਾ ਸੀ, ਦਿੱਤਾ ਹੋਇਆ ਸੀ, ਪੋਰਸ ਨੂੰ ਬਿਆਸ ਤੇ ਜਿਹਲਮ ਵਿਚਕਾਰਲਾ ਖੇਤਰ ਅਤੇ ਬਾਕੀ ਦਾ ਜਿੱਤਿਆ ਹੋਇਆ ਖੇਤਰ ਅਭਿਸਾਰ ਦੇ ਰਾਜੇ ਨੂੰ ਦਿੱਤਾ ਹੋਇਆ ਸੀ, ਪਰ ਫਿਰ ਵੀ ਸਿਕੰਦਰ ਸੁਤੰਤਰਤਾ ਪ੍ਰੇਮੀ ਪੰਜਾਬ ਦੇ ਲੋਕਾਂ ਨੂੰ, ਗੁਲਾਮੀ ਦਾ ਜੂਲਾ ਗਲੋਂ ਲਾਹੁਣ ਤੋਂ ਨਾ ਰੋਕ ਸਕਿਆ।

ਚੰਦਰਗੁਪਤ ਮੌਰੀਆ ਨੂੰ ਇਤਿਹਾਸਕਾਰ ਭਾਵੇਂ ਕਿਤੋਂ ਦਾ ਵੀ ਰਹਿਣ ਵਾਲਾ ਕਹਿਣ, ਪਰ ਲਗਦਾ ਹੈ ਕਿ ਉਹ ਉੱਤਰ-ਪੱਛਮੀ ਸਰਹੱਦੀ ਖੇਤਰ ਦਾ ਹੀ ਵਾਸੀ ਸੀ, ਜਿਸਨੇ ਸਿਕੰਦਰ ਦੇ ਆਕ੍ਰਮਣ ਵੇਲੇ ਇਸ ਖੇਤਰ ਵਿਚ ਵੱਖ-ਵੱਖ ਕਬੀਲਿਆਂ ਨੂੰ ਸਿਰ ਤੇ ਕਫ਼ਨ ਬੰਨ੍ਹ ਕੇ ਲੜਦਿਆਂ ਵੇਖਿਆ ਸੀ । ਉਸ ਲੋਕਾਂ ਦੇ ਇਸ ਰਉਂ ਨੂੰ ਪਕੜਿਆ ਤੇ ਉਨ੍ਹਾਂ ਨੂੰ ਅਗਵਾਈ ਦਿੱਤੀ। ਕੋਟਿਲਿਆ (ਚਾਣਕੀਆ) ਦੇ ਅਰਥਸ਼ਾਸਤਰ ਵਿਚ ਪੰਜ ਪ੍ਰਕਾਰ ਦੇ ਲੋਕਾਂ ਨੂੰ ਭਰਤੀ ਦੇ ਯੋਗ ਦੱਸਿਆ ਗਿਆ ਹੈ—

ਪ੍ਰਤਿਰੋਧਕ (ਲੁਟੇਰੇ), ਚੋਰਗਣ (ਡਾਕੂਆਂ ਦੇ ਸੰਯੋਜਤ ਗਿਰੋਹ), ਕਿਰਾਤ ਆਦਿ ਮਲੇਛ ਜਾਤਾਂ, ਆਟਰਿਕ (ਜੰਗਲੀ ਜਾਤਾਂ) ਅਤੇ ਸ਼ਸਤਰੋਪਜੀਵੀ ਸੈਨਿਕ ਭਰਤੀ ਲਈ ਸਰਵੋਤਮ ਵੀਰ (ਪ੍ਰਵੀਰ) ਮੰਨਿਆ ਹੈ ਅਤੇ ਕੰਮਬੋਜ, ਸੁਰਾਸ਼ਟਰ, ਕਸ਼ੱਤਰੀ ਸ਼੍ਰੇਣੀ ਆਦਿ ਗਣਾਂ ਨੂੰ ਉਨ੍ਹਾਂ ਦੇ ਅੰਤਰਗਤ ਗਿਣਿਆ ਹੈ (ਅਰਥ ਸ਼ਾਸਤਰ 11-1-4)। ਵਿਸ਼ਾਖਦਤ ਦੇ ਨਾਟਕ ਮੁਦਰਾਕਸ਼ਸ਼ ਅਨੁਸਾਰ ਜਿਸਦਾ ਅਭਿਨੇਤਾ ਚੰਦਰ ਗੁਪਤ ਹੈ, ਆਪਣੀ ਫ਼ੌਜ ਦੀ ਭਰਤੀ ਲਈ ਦੂਰ ਦੁਰੇਡੇ ਖੇਤਰਾਂ ਵਿਚ ਗਿਆ। ਉਸਨੇ ਹਿਮਾਲਿਆਈ ਇਲਾਕੇ ਦੇ ਮੁਖੀ ‘ਪਰਵਰਤਕ’, ਜਿਸਨੂੰ ਸਿਕੰਦਰ ਦੇ ਕਾਲ ਦਾ ਪੋਰਸ ਕਿਹਾ ਜਾਂਦਾ ਹੈ, ਨਾਲ ਸੰਧੀ ਕਰ ਲਈ।” ਪੋਰਸ ‘ਪੂਰੀ’ ਕਬੀਲੇ ਦਾ ਖੱਤਰੀ ਲਗਦਾ ਹੈ ਜਿਵੇਂ ਕਿ ਡਾ. ਬੁੱਧ ਪ੍ਰਕਾਸ਼ ਦਾ ਮਤ ਹੈ; ਕਿਉਂਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਇਸੇ ਖੇਤਰ ਵਿਚ ਪੂਰੀ ਬਹੁਤ ਵੱਸਦੇ ਸਨ।

ਮੁਦਰਾਰਾਕਸ਼ਸ਼ ਡਰਾਮਾ ਦਸਦਾ ਹੈ ਕਿ ਇਸ ਹਿਮਾਲਿਆਈ ਗਠਜੋੜ ਨੇ ਚੰਦਰਗੁਪਤ ਨੂੰ ਇਕ ਰਲਵੀਂ ਮਿਲਵੀਂ ਸੈਨਾ ਦਿੱਤੀ, ਜਿਹੜੀ ਭਿੰਨ-ਭਿੰਨ ਲੋਕਾਂ ਵਿਚੋਂ ਭਰਤੀ ਕੀਤੀ ਗਈ ਸੀ । ਡਰਾਮਾ ਅਨੁਸਾਰ ਉਨ੍ਹਾਂ ਵਿਚ ਸ਼ਕ, ਯਵਨ, ਕਿਰਾਤ (ਘਿਰਥ, ਚਾਂਗ) ਕੰਬੋਜ, ਪਾਰਸੀਕ ਅਤੇ ਬਾਹਲੀਕ ਵੀ ਸਨ । ਕੁਲੂਤਾ ਤੇ ਕਸ਼ਮੀਰ, ਮਲੋਈ (ਮਲਵਈ) ਲੋਕਾਂ ਦੇ ਮੁਖੀ ਸਾਰੇ ਤਿਆਰ ਹੋਏ। ਸਾਰਾ ਪੰਜਾਬ ਤੇ ਉੱਤਰ-ਪੱਛਮੀ ਖੇਤਰ ਨੰਦ ਬਾਦਸ਼ਾਹ ਦੀ ਰਾਜਧਾਨੀ ਵਲ ਵਧੇ। ਇਲਾਕੇ ਤੇ ਇਲਾਕੇ ਜਿੱਤਦੇ ਹੋਏ ਇਹ ਲੋਕ ਪਾਟਲੀਪੁੱਤਰ (ਪਟਨਾ) ਪਹੁੰਚੇ। ਉਥੋਂ ਦੇ ਸਥਾਨਕ ਲੋਕਾਂ ਨੇ ਸੁਖ ਦਾ ਸਾਹ ਲਿਆ। ਉਹ ਨੰਦ ਬਾਦਸ਼ਾਹ ਦੇ ਅਤਿਆਚਾਰਾਂ ਤੋਂ ਤੰਗ ਸਨ । ਉਨ੍ਹਾਂ ਨੇ ਸੈਨਿਕ ਲੋਕਾਂ ਨੂੰ ਮੁਕਤੀ-ਦਾਤਾ ਕਿਹਾ।”

ਸਿਲਿਊਕਸ ਨੇ 305 ਪੂਮ. ਵਿਚ ਪੰਜਾਬ ਵਲ ਮੂੰਹ ਕੀਤਾ ਤੇ ਸਿੰਧ ਨੂੰ ਪਾਰ ਕੀਤਾ। ਪੰਜਾਬ ਉਸ ਵੇਲੇ ਵੰਡਿਆ ਹੋਇਆ ਨਹੀਂ ਸੀ। ਪੰਜ ਲੱਖ ਤੋਂ ਵੱਧ ਫ਼ੌਜ ਨਾਲ, 9000 ਹਾਥੀਆਂ ਤੇ ਅਨੇਕਾਂ ਰਥਾਂ ਨਾਲ ਇਨ੍ਹਾਂ ਸਾਰੀਆਂ ਜਾਤਾਂ ਦੇ ਸੈਨਿਕਾਂ ਨੇ, ਜਿਨ੍ਹਾਂ ਦਾ ਉਪਰ ਵਰਨਣ ਕੀਤਾ ਗਿਆ ਹੈ। ਸਿਲੀਊਕਿਸ ਦੀ ਯੁੱਧ ਨਾਲ ਆਓ ਭਗਤ ਕੀਤੀ। ਸਿਲੀਊਕਿਸ ਨੂੰ ਇਕ ਇਬਰਤਨਾਕ ਸੁਲ੍ਹਾ ਕਰਨੀ ਪਈ।” ਸਿਲੀਉਕਿਸ ਨੇ ਆਪਣੀ ਲੜਕੀ ਦਾ ਵਿਆਹ ਚੰਦਰ ਗੁਪਤ ਨਾਲ ਕਰ ਦਿੱਤਾ ਤੇ ਦਾਜ ‘ਚ ਮਕਰਾਨ, ਕੰਧਾਰ, ਕਾਬਲ ਤੇ ਹਿਰਾਤ ਦੇ ਇਲਾਕੇ ਚੰਦਰਗੁਪਤ ਨੂੰ ਦਿੱਤੇ।

ਚੰਦਰਗੁਪਤ ਮੌਰੀਆ ਦੀਆਂ ਫ਼ੌਜਾਂ ਵਿਚ ਭਰਤੀ ਹੋ ਕੇ ਇਨ੍ਹਾਂ ਜਾਤਾਂ ਨੂੰ ਭਾਰਤ ਦੀਆਂ ਜਿੱਤਾਂ ਵਿਚ ਹਿੱਸਾ ਲੈਣ ਦਾ ਅਵਸਰ ਮਿਲਿਆ। ਇਸ ਤਰ੍ਹਾਂ ਉਨ੍ਹਾਂ ਦਾ ਆਪਣੇ ਮੁੱਢਲੇ ਖੇਤਰਾਂ ਵਿਚ ਬੜੀ ਸੰਖਿਆ ਵਿਚ ਨਿਕਾਸ ਹੋਇਆ ਅਤੇ ਇਹ ਲੋਕ ਆਪਣੇ ਮੂਲ ਦੇਸ਼ ਦੇ ਗਵਾਂਢੀ ਭਾਰਤੀ ਖੇਤਰਾਂ, ਪੰਜਾਬ ਅਤੇ ਇਸ ਤੋਂ ਅੱਗੇ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਆਦਿ ਵਿਚ ਆਬਾਦ ਹੋ ਗਏ। ਇਹ ਲੋਕ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਵੀ ਜਾ ਕੇ ਵੱਸੇ। ਇਨ੍ਹਾਂ ਮਹਾਨ ਜਿੱਤਾਂ ਨੇ ਚੰਦਰ ਗੁਪਤ ਦਾ ਹੌਸਲਾ ਵਧਾਇਆ ਤੇ ਉਸਨੇ ਆਪਣੇ ਰਾਜ ਨੂੰ ਸੁਰਾਸ਼ਟਰ ਤੇ ਦੱਖਣ ਭਾਰਤ ਤਕ ਸਥਾਪਤ ਕੀਤਾ।

ਸ਼ਕਾਂ, ਕੰਬੋਜਾਂ ਦਾ ਆਪਣੇ ਦੇਸ਼ ‘ਚੋਂ ਭਾਰਤ ਵੱਲ ਚੌਥਾ ਨਿਕਾਸ

ਅਸ਼ੋਕ ਦੀ ਮੌਤ ਪਿੱਛੋਂ ਮੌਰੀਆ ਬੰਸ ਦਾ ਤੇਜ ਭਾਰਤ ਵਿਚੋਂ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਅਸ਼ੋਕ ਆਪਣੇ ਰਾਜ ਦੀਆਂ ਹੱਦਾਂ ਨੂੰ ਵਰਤਮਾਨ ਭਾਰਤ ਦੀਆਂ ਹੱਦਾਂ ਤੋਂ ਬਹੁਤ ਦੂਰ ਲੈ ਗਿਆ ਸੀ ਤੇ ਉਸਦੇ ਰਾਜ ਵਿਚ ਅਫ਼ਗਾਨਿਸਤਾਨ, ਹਿੰਦੂ ਕੁਸ਼, ਬਲੋਚਿਸਤਾਨ ਅਤੇ ਈਰਾਨ ਦੇ ਕੁਝ ਖੇਤਰ ਵੀ ਪੈਂਦੇ ਸਨ। ਪਰ ਜਿਉਂ ਹੀ ਉਸਦੀ ਮੌਤ ਪਿੱਛੋਂ ਕੇਂਦਰੀ ਸ਼ਾਸਨ ਢਿੱਲਾ ਪਿਆ ਮਹਾਨ ਭਾਰਤ ਦੀਆਂ ਹੱਦਾਂ ਘਟਣੀਆਂ ਸ਼ੁਰੂ ਹੋ ਗਈਆਂ ਤੇ ਛੋਟੇ-ਛੋਟੇ ਰਾਜ ਸਥਾਪਤ ਹੋਣ ਲੱਗੇ। ਸਿੰਧ ਨਦੀ ਤੋਂ ਪਾਰਲੇ ਖੇਤਰ ‘ਤੇ ਪੂਰਨ ਤੌਰ ‘ਤੇ ਅਸ਼ੋਕ ਦੇ ਉੱਤਰਾਧਿਕਾਰੀਆਂ ਦਾ ਕਬਜ਼ਾ ਹੁਣ ਨਹੀਂ ਸੀ ਰਿਹਾ ਤੇ ਉਥੋਂ ਦੇ ਲੋਕਾਂ ਨੇ ਆਪਣੇ ਰਾਜ ਸਥਾਪਤ ਕਰ ਲਏ ਸਨ। ਇਨ੍ਹਾਂ ਲੋਕਾਂ ਵਿਚ ਕੰਬੋਜ, ਯਵਨ ਤੇ ਸ਼ਕ ਆਦਿ ਲੋਕ ਸਨ ਜਿਨ੍ਹਾਂ ਦਾ ਵੈਦਿਕ ਕਾਲ ਤੋਂ ਹੀ ਆਪਸ ਵਿਚ ਪਿਆਰ ਚਲਿਆ ਆ ਰਿਹਾ ਸੀ ਤੇ ਜਿਹੜੇ ਪ੍ਰਾਚੀਨ ਯੁੱਧਾਂ ਵਿਚ ਇਕੱਠੇ ਹੋ ਕੇ ਲੜਦੇ ਰਹੇ। ਮਹਾਂਭਾਰਤ ਵਿਚ ਵੀ ਇਹ ਲੋਕ ਕੰਬੋਜਾਂ ਦੀ ਕਮਾਨ ਥੱਲੇ ਲੜੇ ਸਨ। ਇਨ੍ਹਾਂ ਲੋਕਾਂ ਨੇ ਉੱਤਰੀ ਅਫਗਾਨਿਸਤਾਨ ਦੀ ਕਾਬਲ ਵਾਦੀ ਵਲੋਂ ਤੇ ਅਰੀਆਨਾ (ਸੀਸਤਾਨ ਅਤੇ ਕੰਧਾਰ) ਵਲੋਂ ਸਿੰਧ ਦੇ ਖੇਤਰ ‘ਤੇ ਹਮਲੇ ਆਰੰਭੇ । ਇਹਨਾਂ ਦੋ-ਤਰਫੇ ਹਮਲਿਆਂ ਨੇ ਮੌਰੀਆ ਬੰਸ ਦੀ ਰਾਜ ਸ਼ਕਤੀ ਨੂੰ ਸਖ਼ਤ ਨੁਕਸਾਨ ਪਹੁੰਚਾਇਆ ਤੇ ਹੌਲੀ-ਹੌਲੀ ਇਨ੍ਹਾਂ ਲੋਕਾਂ ਨੇ ਵੱਡੇ-ਵੱਡੇ ਰਾਜ ਸਥਾਪਤ ਕਰ ਲਏ।

ਸ਼ਕ ਲੋਕ ਹਖਾਮਾਨੀ ਸਮਰਾਟਾਂ ਦੇ ਅਧੀਨ ਵੱਸਦੇ ਸਨ ਤੇ ਪਾਰਥੀ ਸਮਰਾਟ ਮਿਥਰਾਡੇਟਸ ਦੂਜੇ ਦੇ ਸਮੇਂ ਇਹ ਲੋਕ ਦਰੰਗਿਆਣਾ (ਸੀਸਤਾਨ) ਵਿਚ ਆਬਾਦ ਹੋ ਗਏ। ਮਿਥਰਾਡੇਟਸ ਦੂਜੇ ਦੇ ਮਗਰੋਂ ਪਾਰਥੀਆਂ ਨੇ ਸ਼ਕਾਂ ਨਾਲ ਮਿਲਕੇ ਆਪਣੇ ਰਾਜ ਦੇ ਵਾਧੇ ਲਈ ਭਾਰਤ ਤੇ ਆਕਰਮਣ ਕੀਤਾ। ਇਨ੍ਹਾਂ ਦੇ ਇਸ ਆਕਰਮਣ ਦਾ ਰਸਤਾ ਸੀਸਤਾਨ, ਪੱਛਮੀ ਅਫਗਾਨਿਸਤਾਨ ਅਤੇ ਬਲੋਚਿਸਤਾਨ ਵਲੋਂ ਅੱਗੇ ਵਧਕੇ ਸਿੰਧ ਦੇ ਥੱਲੇ ਵਾਲੀ ਵਾਦੀ ਦੇ ਖੇਤਰ ਵੱਲ ਸੀ। ਉਨ੍ਹਾਂ ਨੇ ਸਿੰਧ ਦੇ ਥੱਲੇ ਵਾਲੇ ਖੇਤਰ ਨੂੰ ਸ਼ਕਦੀਪ ਦਾ ਨਾਂ ਵੀ ਦਿੱਤਾ (ਆਪਣੇ ਪੁਰਾਣੇ ਅਸਥਾਨ ਦੇ ਨਾਂ ਦੇ ਆਧਾਰ ‘ਤੇ ਮੁਸਲਮਾਨ ਹਮਲੇ ਵੇਲੇ (710 ਈ.) ਵਿਚ ਵੀ ਇਸ ਖੇਤਰ ਵਿਚ ਸ਼ਕਾਂ (ਜੱਟਾਂ) ਦੀ ਬੜੀ ਵੱਡੀ ਆਬਾਦੀ ਸੀ।

ਮੌਰੀਆ ਰਾਜ ਦੇ ਖਾਤਮੇ ਸਮੇਂ ਹੀ ਕੰਧਾਰ ਘਾਟੀ ਵਿਚ ਪਾਰਥੀ ਰਾਜਕੁਮਾਰਾਂ ਦੀ ਇਕ ਲੜੀ ਨੇ ਰਾਜ ਕੀਤਾ ਜਿਨ੍ਹਾਂ ਵਿਚੋਂ ਵੋਨੋਨੇਸ (Vonones) ਅਤੇ ਏਜ਼ਸ (Azes) ਦੇ ਨਾਂ ਵਰਣਨਯੋਗ ਹਨ। ਪਹਿਲੀ ਸਦੀ ਮਸੀਹ ਦੇ ਅੰਤ ਵਿਚ ਪਾਰਥੀ ਸਰਦਾਰ ਸਿੰਧ ਦੇ ਥੱਲੇ ਵਾਲੇ ਖੇਤਰ ਵਿਚ ਸ਼ਕਤੀ ਲਈ ਲੜ ਰਹੇ ਸਨ । ਕੁਝ ਪਾਰਥੀ ਬਾਦਸ਼ਾਹਾਂ ਨੇ ਪਿਸ਼ਾਵਰ ਘਾਟੀ ਵਿਚ ਵੀ ਰਾਜ ਕੀਤਾ ਹੈ। ਭਾਰਤੀ ਪਾਰਥੀ ਸਰਦਾਰਾਂ ਵਿਚੋਂ ਇਕ ਗੋਂਡੋਫਰਨੇਸ (Gondopharnes) ਨਾਂ ਦੇ ਮੁਖੀ ਦੇ ਨਾਂ ਨਾਲ ਬੜੀ ਦਿਲਚਸਪੀ ਬੱਧੀ ਹੋਈ ਹੈ, ਜਿਸਦਾ ਰਿਕਾਰਡ ਉੱਤਰ ਪੱਛਮੀ ਸਰਹੱਦੀ ਸੂਬੇ ਵਿਚ ਤਖ਼ਤ-ਏ-ਬਾਹੀ ਨਾਂ ਦੇ ਸਥਾਨ ਤੇ ਮਿਲਿਆ ਹੈ। ਇਕ ਬਹੁਤ ਹੀ ਪੁਰਾਣੀ ਈਸਾਈ ਰਵਾਇਤ ਦੱਸਦੀ ਹੈ ਕਿ ਹਜ਼ਰਤ ਸੇਂਟ ਥਾਮਸ ਉਸਦੇ ਦਰਬਾਰ ਵਿਚ ਆਇਆ ਸੀ ਅਤੇ ਉਸਨੂੰ ਤੇ ਉਸਦੇ ਬੰਸ ਨੂੰ ਈਸਾਈ ਮਤ ਧਾਰਨ ਕਰਵਾਇਆ। ”

ਬਾਦਸ਼ਾਹ ਵੋਨੋਨੇਸ :

ਇਸਨੇ ਪੂਰਬੀ ਈਰਾਨ (ਦਰੰਗਿਆਨਾ) ਵਿਚ ਆਪਣਾ ਰਾਜ ਸਥਾਪਤ ਕੀਤਾ। ਆਪਣੇ ਸਿੱਕਿਆਂ ਤੇ ‘ਬਾਦਸ਼ਾਹਾਂ ਦਾ ਮਹਾਨ ਬਾਦਸ਼ਾਹ’ ਨਾਂ ਦੀ ਉਪਾਧੀ ਧਾਰਨ ਕੀਤੀ। ਉਸਨੇ ਆਪਣੇ ਭਰਾ ਸਪਾਲਾਹੋਰਾ (Spalahora) ਤੇ ਭਤੀਜੇ ਸਪਾਲਦਗਮਾ (Spaladagama) ਇਕ, ਹੋਰ ਭਰਾ ਸਪਾਲਿਰੀਸਿਸ ਤੇ ਏਜ਼ਸ ਦੇ ਨਾਂ ਤੇ ਸਿੱਕੇ ਜਾਰੀ ਕੀਤੇ।

ਸਪਾਲਿਰੀਸਿਸ ਨੇ ਵੈਨੋਨੇਸ ਤੋਂ ਪਿੱਛੋਂ ਆਪਣੇ ਨਾਂ ਨਾਲ ਸਿੱਕੇ ਜਾਰੀ ਕੀਤੇ। ਇਸ ਸਪਾਲਿਰੀਸਿਸ ਬਾਦਸ਼ਾਹ ਨੂੰ ਪਿੱਛੇ ਮਾਊਸ ਨੇ ਤਖਤੋਂ ਲਾਹ ਦਿੱਤਾ।

ਬਾਦਸ਼ਾਹ ਗੋਂਡੋਫਰਨੇਸ (Gondopharnes) 20-50 ਈ. : ਇਹ ਪਾਰਥੀ ਸਰਦਾਰ ਓਰਧਾਗਨੇਸ (Orthagnes) ਦੇ ਅਧੀਨ ਆਰਕੋਸੀਆ ਵਿਚ ਰਾਜਪਾਲ ਸੀ ਤੇ ਮਗਰੋਂ ਇਲਾਕੇ ਜਿੱਤਦਾ ਹੋਇਆ ਬਾਦਸ਼ਾਹ ਬਣ ਗਿਆ। ਉਸਨੇ ਪੂਰਬੀ ਈਰਾਨ ਨੂੰ ਤੇ ਪਾਰਥੀ ਸਲਤਨਤ ਦੇ ਹੋਰ ਜ਼ਿਲ੍ਹਿਆਂ ਨੂੰ ਜਿੱਤਿਆ ਤੇ ਉਪਰਲੀ ਕਾਬਲ ਘਾਟੀ ਨੂੰ ਵੀ ਜਿੱਤਿਆ। ਸਰਹੱਦੀ ਸੂਬੇ (ਪਾਕਿਸਤਾਨ ਵਿਚ) ਵਿਚ ਤਖਤ-ਏ-ਬਾਹੀ ਵਿਚੋਂ ਮਿਲੇ ਸ਼ਿਲਾਲੇਖਾਂ ਤੋਂ ਇਸ ਬਾਦਸ਼ਾਹ ਬਾਰੇ ਪਤਾ ਲਗਦਾ ਹੈ। ਇਸ ਦੇ ਕੁਝ ਸਿੱਕੇ ਇਸਨੂੰ ਘੋੜੇ ਤੇ ਚੜ੍ਹਿਆ ਹੋਇਆ ਵਿਖਾਉਂਦੇ ਹਨ ਜਿਨ੍ਹਾਂ ਤੇ ਇਸਨੂੰ ਮਹਾਰਾਜ-ਰਾਜਾਤੀਰਾਜ ਵਜੋਂ ਉਕਰਿਆ ਹੋਇਆ ਹੈ। ਇਸਨੇ ਆਪਣੇ, ਭਤੀਜੇ ਅਬਦਾਗਾਸਿਸ ਆਪਣੇ ਭਰਾ ਗੂੜਾ ਤੇ ਆਪਣੇ ਸੈਨਾਪਤੀ ਅਸਪਵਰਮਨ (ਇੰਦਰ ਵਰਮਨ ਦਾ ਪੁੱਤਰ) ਦੇ ਨਾਵਾਂ ਨਾਲ ਸਿੱਕੇ ਜਾਰੀ ਕੀਤੇ। ਹੋਰ ਵਿਅਕਤੀਆਂ ਦੇ ਨਾਵਾਂ ਨਾਲ ਵੀ ਇਸਨੇ ਸਿੱਕੇ ਜਾਰੀ ਕੀਤੇ। ਇਸਦੀ ਮੌਤ ਪਿਛੋਂ ਇਸਦਾ ਰਾਜ ਛੋਟੇ ਰਾਜਾਂ ਵਿਚ ਵੰਡਿਆ ਗਿਆ ਤੇ ਅਖੀਰ ਕੁਸ਼ਾਨ ਬੰਸ ਨੇ ਇਨ੍ਹਾਂ ਦੇ ਰਾਜ ਤੇ ਅਧਿਕਾਰ ਕਰ ਲਿਆ; ਜਿਵੇਂ ਕਿ ਸਾਨੂੰ ਟੈਕਸਿਲਾ (79 ਈਸਵੀ) ਤੇ ਪੰਜਤਰ (ਹਜ਼ਾਰਾ) ਦੇ ਸੰਨ 65 ਦੇ ਸ਼ਿਲਾਲੇਖਾਂ ਤੋਂ ਪਤਾ ਲਗਦਾ ਹੈ।

‘ਪਾਰਥੀਨੇ’ ਨਾਂ ਦੇ ਪ੍ਰਾਂਤ ਵਿਚ ਸੀਥੀਆ (ਸੀਸਤਾਨ, ਸ਼ਕਾਂ ਦਾ ਦੇਸ਼) ਤੋਂ ਆਏ ਲੋਕਾਂ ਅਤੇ ਘੁੰਮਣ ਫਿਰਨ ਵਾਲੇ ਈਰਾਨੀਆਂ ਦਾ ਆਪਸੀ ਮੇਲ ਹੋਇਆ ਤੇ ਇਨ੍ਹਾਂ ਆਪਸ ਵਿਚ ਮਿਲਕੇ ਇਕ ਸਾਂਝੇ ਸਭਿਆਚਾਰ ਨੂੰ ਜਨਮ ਦਿੱਤਾ। ਭਾਰਤ ਤੇ ਹਮਲੇ ਵੇਲੇ ਨਵੇਂ ਸੀਥੀਆਈ ਸ਼ਕਾਂ ਤੇ ਪਾਰਥੀਆਂ ਦੇ ਨਸਲੀ ਮੇਲ ਨਾਲ ਇਕ ਨਵੇਂ ਪਰਿਵਾਰ ਨੇ ਜਨਮ ਲਿਆ ਜਿਸਦਾ ਸੰਚਾਲਕ, ਇਕ ਪਾਰਥੀ ਵਿਅਕਤੀ ਮਾਊਸ (Maues) ਹੋਇਆ ਹੈ। ਸ਼ੱਕ ਤੇ ਪਾਰਥੀ ਕੰਬੋਜਾਂ ਦੇ ਸਾਂਝੇ ਨਾਂ, ਸਿੱਕੇ ਤੇ ਸਿਆਸੀ ਸੰਸਥਾਵਾਂ ਸਥਾਪਤ ਹੋਈਆਂ।

ਸਮਰਾਟ ਮਾਊਸ ਜਾਂ ਮੋਗ (Maues) 20 ਪੂ. ਮਸੀਹ-22 ਈ. :

ਇਸ ਪਾਰਥੀ ਮੂਲ ਦੇ ਸਮਰਾਟ ਨੂੰ ਖਰੋਸਠੀ ਵਿਚ ਮੋਯਾ ਜਾਂ ਮੋਗ ਵੀ ਕਹਿੰਦੇ ਹਨ ਜਿਵੇਂ ਕਿ ਉਸਦੇ ਚਾਂਦੀ ਦੇ ਸਿੱਕਿਆਂ ਤੋਂ ਪਤਾ ਲਗਦਾ ਹੈ। ਸਿੱਕੇ ਦਸਦੇ ਹਨ ਕਿ ਉਸਨੇ ਗੰਧਾਰ ਅਤੇ ਪੱਛਮੀ ਪੰਜਾਬ ਉਪਰ ਪਹਿਲੀ ਸਦੀ ਪੂ.ਮ. ਦੀ ਤੀਸਰੀ ਚੌਥਾਈ ਵਿਚ ਰਾਜ ਕੀਤਾ ਤੇ ਟੈਕਸਿਲਾ ਵੀ ਉਸਦੇ ਰਾਜ ਵਿਚ ਸ਼ਾਮਿਲ ਸੀ । (ਲੇਖਕ ਨੂੰ ਅਕਤੂਬਰ 2005 ਵਿਚ ਟੈਕਸਿਲਾ ਦੇ ਇਨ੍ਹਾਂ ਖੰਡਰਾਂ ਨੂੰ ਵੇਖਣ ਦਾ ਅਵਸਰ ਪ੍ਰਾਪਤ ਹੋਇਆ ਹੈ) ਉਸਦੇ ਸਿੱਕਿਆਂ ਤੋਂ ਪਤਾ ਲਗਦਾ ਹੈ ਕਿ ਉਸ ‘ਬਾਦਸ਼ਾਹਾਂ ਦਾ ਬਾਦਸ਼ਾਹ’ ਨਾਂ ਦੀ ਉਪਾਧੀ ਧਾਰਨ ਕੀਤੀ। ਉਸਨੂੰ ਟੈਕਸਿਲਾ ਦੇ ਸੰਨ 21 ਈ. ਦੇ ਸ਼ਿਲਾ ਲੇਖ ਤੋਂ ਵੀ ਜਾਣਿਆ ਜਾਂਦਾ ਹੈ। ਉਸਨੇ ਆਪਣੇ ਰਾਜ ਨੂੰ ਮਥੁਰਾ ਤਕ ਵਧਾਇਆ ਜਿਸਨੂੰ ਉਸਨੇ ਸੰਨ 15 ਈ. ਵਿਚ ਜਿੱਤਿਆ।” ਇਉਂ ਲਗਦਾ ਹੈ ਕਿ ਇਹ ਬਾਦਸ਼ਾਹ ਪਾਰਥੀ ਸਪਾਲਿਰੀਸਿਸ ਬਾਦਸ਼ਾਹ ਦੇ ਕਾਲ ਵਿਚ ਕਿਸੇ ਪਦ ‘ਤੇ ਰਿਹਾ ਹੋਵੇਗਾ ਅਤੇ ਉਸਦੀ ਮੌਤ ਪਿਛੋਂ ਖੁਦਮੁਖਤਿਆਰ ਬਾਦਸ਼ਾਹ ਬਣ ਬੈਠਾ। ਮਥੁਰਾ ਤੋਂ ਮਿਲੇ ਸ਼ਿਲਾਲੇਖ, ਜਿਸਨੂੰ ਮਥੁਰਾ ਲੋਇਨ ਕੈਪੀਟਲ (Mathura Lion Capital) ਕਰਕੇ ਜਾਣਿਆ ਜਾਂਦਾ ਹੈ ਤੋਂ ਮਹਾਨ ਬਾਦਸ਼ਾਹ ਮੋਗ ਅਤੇ ਉਸਦੇ ਘੋੜੇ ਦੀਆਂ ਆਖਰੀ ਰਸਮਾਂ ਦੇ ਸੰਪੰਨ ਕਰਨ ਬਾਰੇ ਪਤਾ ਲਗਦਾ ਹੈ। ਇਸ ਹਵਾਲੇ ਤੋਂ ਇਹ ਗਿਆਤ ਹੁੰਦਾ ਹੈ ਕਿ ਸ਼ਕ ਸਰਦਾਰ ਜਿਨ੍ਹਾਂ ਨੇ ਆਪਣੀ ਰਾਜਧਾਨੀ ਦੀ ਨੀਂਹ ਰੱਖੀ, ਮਥੁਰਾ ਨੇੜੇ ਇਕ ਸੈਨਿਕ ਮੁਹਿੰਮ ‘ਤੇ ਸਨ ਤੇ ਉਨ੍ਹਾਂ ਨੇ ਕੈਂਪਾਂ ਵਿਚ ਆਪਣੇ ਡੇਰੇ ਲਾਏ। ਕੁਝ ਕੈਂਪਾਂ ਦਾ ਸ਼ਿਲਾਲੇਖ ਵਿਚ ਉਲੇਖ ਵੀ ਮਿਲਦਾ ਹੈ। ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸ਼ਹਿਨਸ਼ਾਹ ਮੋਗ ਇਸ ਮੁਹਿੰਮ ਵੇਲੇ ਮਰ ਗਿਆ ਜਾਂ ਲੜਾਈ ਵਿਚ ਮਾਰਿਆ ਗਿਆ।ਸ਼ਕਾਂ ਨੇ ਆਪਣੀ ਜਿੱਤ ਦੀਆਂ ਖੁਸ਼ੀਆਂ ਧਾਰਮਿਕ ਰੀਤਾਂ ਨਾਲ ਦਾਨ-ਦੱਖਣਾ ਦੇ ਕੇ ਮਨਾਈਆਂ ਜਿਵੇਂ ਕਿ ਸ਼ਿਲਾਲੇਖ ਵਿਚ ਦਰਜ ਹੈ। ਮਹਾਕਸ਼ਤਰਪਾ ਰਾਜੁਲ (ਸਿੱਕਿਆਂ ਵਿਚ ਰੰਨਜੂਵੂਲ) ਦੀ ਮੁੱਖ ਰਾਣੀ (ਅਗਰਾਮਾਹਿਸ਼ੀ) ਨੇ ਭਗਵਾਨ ਸਾਕਿਆਮੁਨੀ (ਮਹਾਤਮਾ ਬੁੱਧ) ਦੀਆਂ ਅਸਥੀਆਂ ਨੂੰ ਮੰਦਰ ਵਿਚ ਸਥਾਪਤ ਕਰਨ ਲਈ ਇਕ ‘ਸਤੂਪਾ’ ਤੇ ਵਿਹਾਰ ਬਣਾਉਣ ਲਈ ਦਾਨ ਦਿੱਤਾ ਜਿਸ ਲਈ ਜ਼ਮੀਨ ਰਾਜੁਲ ਦੇ ਪੁਤ ਸੁਦਾਸ ਨੇ ਦਾਨ ਕੀਤੀ।

ਇਸ ਸ਼ਿਲਾਲੇਖ ਵਿਚ ਕਮੂਈਆ ਸ਼ਬਦ ਮਥੁਰਾ ਦੇ ਸ਼ਕ ਕਸ਼ਤਰਪ ਰਾਜੁਲ ਦੀ ਰਾਣੀ ਅਯਸੀ ਅਤੇ ਕਮੂਈਓ ਸ਼ਬਦ ਖਰੋਸ਼ਠ ਦੇ ਨਾਲ ਪ੍ਰਾਪਤ ਹੋਇਆ ਹੈ। ਯੁਵਰਾਜ ਖਰੋਸ਼ਠ ਦਾ ਨਾਂ ਸਿੰਘ-ਕਪਾਲ ਸ਼ਿਲਾਲੇਖ ਵਿਚ ਦੋ ਵਾਰ ਆਇਆ ਹੈ। (A4 ਅਤੇ E) । ਇਹ ਇਕ ਮਹੱਤਵਪੂਰਨ ਵਿਅਕਤੀ ਲਗਦਾ ਹੈ ਕਿਉਂਕਿ ਦਾਨ ਦੇਣ ਵਾਲੀ ਰਾਜੁਲ ਦੀ ਰਾਣੀ ਅਯਸੀ ਕਮੂਈਓ ਨੇ ਉਸ ਨਾਲ ਆਪਣਾ ਰਿਸ਼ਤਾ ਸਪੱਸ਼ਟ ਰੂਪ ਵਿਚ ਪ੍ਰਗਟ ਕੀਤਾ ਹੈ ਅਤੇ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਦਾਨ ਦੇ ਲਈ ਸਹਿਮਤੀ ਪ੍ਰਾਪਤ ਕਰ ਲਈ ਗਈ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਇਹ ਖਰੋਸਤ (ਖਰੋਸ਼ਠ) ਕਸ਼ਤਰਪ ਖਰਹੋਸਤੇਸ ਹੈ ਜਿਸਦੇ ਸਿੱਕਿਆਂ ਦੀ ਰੇਪਸਨ (Rapson) ਅਤੇ ਲੂਦਰਸ (Luders) ਨੇ ਛਾਣਬੀਨ ਕੀਤੀ ਹੈ। ਦੋਵਾਂ ਦਾ ਵਰਣਨ ਇਕ ਹੀ ਹੈ। ਇਸ ਸ਼ਿਲਾਲੇਖ ਵਿਚ ਖਰੋਸ਼ਠੀ ‘ਚ ਇਹ ਸ਼ਬਦ ਹਨ-ਛਪਸ ਪ੍ਰ ਪਰਓਸਤਸ ਅਰਟਸ ਪੁਸ। ਇਸ ਤੋਂ ਸਿੱਧ ਹੁੰਦਾ ਹੈ ਕਿ ਖਰੋਸ਼ਠ ਰਾਜੁਲ ਦਾ ਪੁੱਤਰ ਨਹੀਂ ਬਲਕਿ ਅਰਟ ਦਾ ਪੁੱਤਰ ਹੈ। ਸਟੇਨ ਕੋਨੋ ਇਸ ਸ਼ਿਲਾਲੇਖ ਦਾ ਵਿਸ਼ਲੇਸ਼ਣ ਕਰਦੇ ਹੋਏ ਕਹਿੰਦੇ ਹਨ ਕਿ ਰਾਜੁਲ ਦੀ ਰਾਣੀ ਅਯੁਸੀ ਯੁਵਰਾਜ ਖਰੋਸ਼ਠ ਦੀ ਪੁੱਤਰੀ ਸੀ ਨਾ ਕਿ ਮਾਂ। ਇਸ ਤੱਥ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਇਨ੍ਹਾਂ ਦੋਵਾਂ ਦੇ ਨਾਲ ਕਮੂਈਅ ਜਾਂ ਕਮੂਈਓ ਸ਼ਬਦ ਦਾ ਪ੍ਰਯੋਗ ਹੋਇਆ ਹੈ। ਇਹ ਧਾਰਨਾ ਉਚਿਤ ਹੀ ਹੈ, ਕਿਉਂਕਿ ਸੰਤਾਨ ਆਪਣੇ ਪਿਤਾ ਦੇ ਗੋਤ ਨੂੰ ਅਪਣਾਉਂਦੀ ਹੈ ਨਾ ਕਿ ਮਾਂ ਦੇ ਗੋਤ ਨੂੰ। ਇਸ ਤੋਂ ਪਤਾ ਲਗਦਾ ਹੈ ਕਿ ਯੁਵਰਾਜ ਖਰੋਸ਼ਠ ਰਾਜੁਲ ਦਾ ਉੱਤਰਾਧਿਕਾਰੀ ਨਹੀਂ ਸੀ ਬਲਕਿ ਕਿਸੇ ਹੋਰ ਦਾ ਸੀ। ਦਰਅਸਲ ਖਰੋਸ਼ਠ ਮੋਗ ਦਾ ਉੱਤਰਾਧਿਕਾਰੀ ਸੀ ਅਤੇ ਇਹੋ ਕਾਰਨ ਹੈ ਕਿ ਰਾਜੁਲ ਨੇ ਉਸਦੀ ਪੁੱਤਰੀ ਅਯਸੀ ਨਾਲ ਵਿਆਹ ਕਰਵਾਇਆ ਸੀ।

ਇਸ ਸਮੇਂ ਦੀ ਸਥਿਤੀ ਏਦਾਂ ਦੀ ਲਗਦੀ ਹੈ ਕਿ ਸ਼ਾਹਨੁਸ਼ਾਹੀ (ਸ਼ਹਿਨਸ਼ਾਹ) ਮੋਗ ਦੀ ਮੌਤ ਹੋ ਚੁੱਕੀ ਸੀ ਅਤੇ ਯੁਵਰਾਜ ਖਰੋਸ਼ਠ ਉਸਦੇ ਤਖਤ ‘ਤੇ ਬੈਠਾ ਨਹੀਂ ਸੀ। ਸ਼ਕ ਸਰਦਾਰ ਰਾਜੁਲ ਨੇ, ਖਰੋਸ਼ਠ ਦੀ ਪੁੱਤਰੀ (ਅਯਸੀ) ਨਾਲ ਵਿਆਹ ਕਰ ਲਿਆ ਸੀ ਤਾਂਕਿ ਜਦੋਂ ਪੁੱਤਰ-ਹੀਣ ਖਰੋਸ਼ਠ ਦੀ ਮੌਤ ਹੋ ਜਾਏ ਤਾਂ ਬਾਦਸ਼ਾਹੀ ਦਾ ਪਦ ਉਸਦੇ ਵੰਸ਼ ਨੂੰ ਪ੍ਰਾਪਤ ਹੋ ਜਾਏ, ਪਰ ਸ਼ਕ ਸਰਦਾਰ ਇਹ ਗੱਲ ਨਹੀਂ ਚਾਹੁੰਦੇ ਸੀ ਤੇ ਇਸ ਤੋਂ ਮਗਰੋਂ ਮਹਾਕਸ਼ਤਰਪ ਅਤੇ ਕਸ਼ਤਰਪ (ਰਾਜਪਾਲ) ਪਦਾਂ ਨੂੰ ਤਿਆਗ ਕੇ ਪਤਿਕ ਤੇ ਰਾਜੁਲ ਦੇ ਅਧੀਨ ਇਕ ਸੰਘ ਦੀ ਸਥਾਪਨਾ ਕਰ ਲਈ। ਇਸ ਤੋਂ ਪਤਾ ਚਲਦਾ ਹੈ ਮਹਾ ਕਸ਼ਤਰਪ ਪਦ ਦਾ ਪ੍ਰਯੋਗ ਮੋਗ ਤੋਂ ਪਹਿਲਾਂ ਨਹੀਂ ਹੁੰਦਾ ਸੀ । ਪਤਿਕ ਨੂੰ ਗੰਧਾਰ ਦਾ ਅਤੇ ਰਾਜੁਲ ਨੂੰ ਮਥੁਰਾ ਦਾ ਮਹਾਕਸ਼ਤਰਪ ਬਣਾ ਦਿੱਤਾ ਗਿਆ।

ਟੈਕਸਿਲਾ ਦੇ ਸ਼ਾਹੀ ਬੰਸ (ਕੰਬੋਜ ਬੰਸ) ਨਾਲ ਵਿਆਹਕ ਗਠਜੋੜ ਕਰਕੇ ਆਪਣੀ ਸਥਿਤੀ ਨੂੰ ਤਕੜਿਆਂ ਕਰਨ ਲਈ ਰਾਜੁਲ ਨੇ ਖਰੋਸ਼ਠ ਦੀ ਪੁੱਤਰੀ ਨਾਲ ਵਿਆਹ ਕਰਵਾਇਆ ਹੋਵੇਗਾ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਕੰਬੋਜ ਤੇ ਸ਼ਕ ਆਪਸ ਵਿਚ ਵਿਆਹਕ ਸੰਬੰਧ ਸਥਾਪਤ ਕਰ ਲੈਂਦੇ ਸਨ। ‘ਸ਼ਿਲਾਲੇਖ ਕਈ ਵਿਅਕਤੀਆਂ ਦੇ ਨਾਂ ਦਸਦਾ ਹੈ ਜਿਵੇਂ ਰਾਜੁਲਾ ਦੀ ਰਾਣੀ ਦਾ ਨਾਂ ਅਯਸੀ ਕਮੂਈਆ ਜਾਂ ਕੰਬੋਜਕਾ ਹੈ। ਉਹ ਯੁਵਰਾਜ ਖਰੋਸ਼ਠ ਜਿਹੜਾ ਬਾਦਸ਼ਾਹ ਮੋਗ ਦਾ ਨਿਸ਼ਚਿਤ ਉੱਤਰਾਧਿਕਾਰੀ ਸੀ ਦੀ ਪੁੱਤਰੀ ਹੈ। ਖਰੋਸ਼ਠ ਨੂੰ ਵੀ ਕਮੂਈਆ ਜਾਂ ਕੰਬੋਜਕ ਕਿਹਾ ਗਿਆ ਹੈ। ਖਰੋਸ਼ਠ ਮੋਗ ਦੇ ਭਰਾ ਅਰਟ (ਅਰਤ) ਦਾ ਪੁੱਤਰ ਸੀ ਜਿਵੇਂ ਕਿ ਇਸਦੇ ਸਿੱਕਿਆਂ ਤੋਂ ਪਤਾ ਲਗਦਾ ਹੈ।

ਅਯਸੀ ਕਮੂਈਆ, ਖਰੋਸ਼ਠ ਕਮੂਈਓ, ਅਰਟ (ਅਰਤ) ਅਤੇ ਮੋਗ ਇਕ ਹੀ ਬੰਸ ਨਾਲ ਸੰਬੰਧਤ ਸਨ ਤੇ ਇਸ ਤਰ੍ਹਾਂ ਮੋਗ ਵੀ ਕਮੂਈਓ ਅਰਥਾਤ ਕੰਬੋਜ ਸੀ। ਸਟੇਨ ਕੋਨੋ (Sten Knonow) ਨੇ ਭਾਸ਼ਾ ਵਿਗਿਆਨ ਦੇ ਆਧਾਰ ‘ਤੇ ਕਮੂਈਓ, ਕਮੂਈ ਤੇ ਹੋਰ ਅਜੇਹੇ ਸ਼ਬਦਾਂ ਨੂੰ ਕੰਬੋਜ ਜਾਂ ਕੰਬੋਜਕ ਦਾ ਅਪਭ੍ਰੰਸ਼ ਰੂਪ ਮੰਨਿਆ ਹੈ। ਸਟੇਨ ਕੋਨੋ ਲਿਖਦਾ ਹੈ ਕਿ ‘ਮੈਂ ਕੇਵਲ ਇਹੋ ਹੀ ਕਹਿੰਦਾ ਹਾਂ ਕਿ ਜੇ ਖਰੋਸ਼ਠ ਅਤੇ ਉਸਦਾ ਪਿਤਾ ਅਰਟ ਕੰਬੋਜ ਸਨ, ਤਾਂ ਮੋਗ ਵੀ ਕੰਬੋਜ ਸੀ, ਅਤੇ ਇਸਤਰ੍ਹਾਂ ਸਾਨੂੰ ਪਤਾ ਲਗਦਾ ਹੈ ਕਿ ਕਿਉਂ ਕੰਬੋਜਾਂ ਦਾ ਕਈ ਵਾਰੀ ਸ਼ਕਾਂ ਤੇ ਯਵਨਾਂ ਨਾਲ ਜ਼ਿਕਰ ਕੀਤਾ ਜਾਂਦਾ ਹੈ।” ਸਮਿਥ, ਮੋਗ ਬਾਰੇ ਲਿਖਦਾ ਹੈ ਕਿ ‘ਉਹ ਹਿੰਦ ਪਾਰਥਿਵ (ਪਾਰਥੀ ਜਾਂ ਈਰਾਨੀ) ਰਾਜਾ ਸੀ ।

ਜਿਵੇਂ ਕਿ ਪਹਿਲਾਂ ਲਿਖਿਆ ਗਿਆ ਹੈ ਕਿ ਕੰਬੋਜਾਂ, ਸ਼ਕਾਂ, ਯਵਨਾਂ ਤੇ ਪਹਿਲਵਾਂ ਆਦਿ ਦੇ ਏਨੇ ਗੂੜ੍ਹੇ ਸੰਬੰਧ ਸਨ ਕਿ ਉਨ੍ਹਾਂ ਦੀ ਅੱਡ-ਅੱਡ ਪਹਿਚਾਣ ਕਰਨੀ ਬਹੁਤ ਕਠਿਨ ਹੈ। ਐਸ. ਚਟੋਪਾਧਿਆਏ ਦਾ ਵੀ ਕਹਿਣਾ ਹੈ ਕਿ ‘ਸੀਸਤਾਨ ਨੂੰ ਕੇਵਲ ਸ਼ਕਾਂ ਦਾ ਨਿਵਾਸ-ਸਥਾਨ ਮੰਨਿਆ ਗਿਆ ਹੈ ਅਤੇ ਉਸ ਵਿਚ ਨਿਵਾਸ ਕਰਨ ਵਾਲੇ ਪਹਿਲਵਾਂ ਅਤੇ ਕੰਬੋਜਾਂ ਨੂੰ ਵੀ ਸ਼ਕਾਂ ਵਿਚ ਗਿਣ ਲਿਆ ਗਿਆ ਹੈ।” ਇਹੋ ਮਤ ਸੀ.ਸੀ. ਦਾਸਗੁਪਤਾ (The Development of the Kharosthi Script, p. 77) भडे नो भेल. घेठवत्ती (Hellinism in Ancient India, p. 120) ਦਾ ਹੈ।

ਮਹਾਂਭਾਰਤ (12/101/5) ਤੋਂ ਵੀ ਮਥੁਰਾ ਵਿਚ ਕੰਬੋਜਾਂ ਨੂੰ ਯਵਨਾਂ ਦੇ ਨਾਲ ਨਿਵਾਸ ਕਰਦੇ ਵਿਖਾਇਆ ਗਿਆ। ਹੈ। ਯਵਨ ਸ਼ਬਦ ਆਮ ਤੌਰ ‘ਤੇ ਉਸ ਵੇਲੇ ਵਿਦੇਸ਼ੀਆਂ ਲਈ ਵਰਤਿਆ ਜਾਂਦਾ ਸੀ । ਕੰਬੋਜਾਂ ਦੇ ਮਥੁਰਾ ਵਿਚ ਰਹਿਣ ਦੇ ਉਲੇਖ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੋਗ ਤੇ ਖਰੋਸ਼ਠ ਆਦਿ ਗੰਧਾਰ ਦੇ ਸ਼ਾਸਕ, ਕੰਬੋਜ ਸਨ। ਤਕਸ਼ਸ਼ਿਲਾ ਤੋਂ ਮਿਲੇ ਇਕ ਤਾਮਰ ਪੱਤਰ ਵਿਚ ਮੋਗ ਨੂੰ ‘ਮਹਰਯਸ ਮਹੰਤਸ ਮੋਗਸ’ ਕਿਹਾ ਗਿਆ ਹੈ ਅਤੇ ਚਾਂਦੀ ਦੇ ਕੁਝ ਸਿੱਕਿਆਂ ਤੇ ਵੀ ‘ਰਜਦਿਰਜਸ ਮਹਤਸ ਮੋਗਸ’ ਉਕਰਿਆ ਹੋਇਆ ਹੈ। ਉਸਦੇ ਸਿੱਕਿਆਂ ਵਿਚ ਇਕ ਪਾਸੇ ਯੂਨਾਨੀ ਅਤੇ ਦੂਸਰੇ ਪਾਸੇ ਖਰੋਸ਼ਠੀ ਵਰਤੀ ਗਈ ਹੈ। ਇਹ ਗੱਲ ਪ੍ਰਸਿੱਧ ਇਤਿਹਾਸਕਾਰ ਡੀ.ਸੀ. ਸਰਕਾਰ ਦੇ ਅਸ਼ੋਕ ਦੇ ਕੰਧਾਰ ਵਿਚ ਮਿਲੇ ਸ਼ਿਲਾਲੇਖ ਦੀ ਪੁਸ਼ਟੀ ਕਰਦੀ ਹੈ ਜਿਸਦੇ ਇਕ ਪਾਸੇ ਯੂਨਾਨੀ ਭਾਸ਼ਾ ਤੇ ਲਿਪੀ ਅੰਕਿਤ ਹੈ ਜੋ ਯਵਨਾਂ ਲਈ ਹੈ ਅਤੇ ਦੂਜੇ ਪਾਸੇ ਅਰਾਮਾਈ ਲਿਪੀ (ਅਰਾਮਾਈ ਲਿਪੀ ਦਾ ਸੁਧਰਿਆ ਰੂਪ ਖਰੋਸ਼ਠੀ ਹੈ) ਕੰਬੋਜਾਂ ਲਈ ਹੈ। ਡਾਕਟਰ ਚਾਰੂ ਚੰਦਰ ਦਾਸ ਗੁਪਤਾ ਦਾ ਮਤ ਹੈ ਕਿ ‘ਮੋਗ ਨੇ 88-60 ਈ. ਪੂਰਬ ਵਿਚ ਆਪਣਾ ਰਾਜ ਸਥਾਪਤ ਕੀਤਾ।

ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੋਗ ਜਾਂ ਮਾਊਸ ਅਤੇ ਖਰੋਸ਼ਠ ਆਦਿ ਕੰਬੋਜ ਸਮਰਾਟਾਂ ਨੇ ਬੜੇ ਵੱਡੇ ਭੂ-ਭਾਗ ਤੇ ਰਾਜ ਕੀਤਾ ਹੋਵੇਗਾ, ਜਿਸ ਵਿਚ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਹਿਮਾਚਲ, ਪੰਜਾਬ, ਪੂਰਾ ਪਾਕਿਸਤਾਨ, ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹੇ ਸ਼ਾਮਿਲ ਸਨ।

ਜਿਵੇਂ ਕਿ ਉਪਰ ਲਿਖਿਆ ਗਿਆ ਹੈ ਕਿ ਇਕ ਸ਼ਕ ਸਰਦਾਰ ਰਾਜੁਲ ਮਹਾ ਕਸ਼ਤਰਪਾ (ਮਹਾਰਾਜਪਾਲ) ਦੇ ਪਦ ‘ਤੇ ਬਿਰਾਜਮਾਨ ਹੋਇਆ। ਉਸਦੀ ਪਤਨੀ ਅਯਸੀ ਕਮੂਈਆ ਖਰੋਸ਼ਠ ਨਾਂ ਦੇ ਕੰਬੋਜ ਬਾਦਸ਼ਾਹ ਦੀ ਧੀ ਹੈ। ਰਾਜੁਲ ਮਥੁਰਾ ਦਾ ਮਹਾਰਾਜਪਾਲ ਸੀ। ਇਸ ਸਮੇਂ ਸਾਨੂੰ ਅਜੇਹੇ ਰਾਜਪਾਲਾਂ ਜਾਂ ਕਸ਼ਤਰਪਾਵਾਂ ਬਾਰੇ ਹੋਰ ਵੀ ਪਤਾ ਲਗਦਾ ਹੈ, ਜਿਨ੍ਹਾਂ ਵਿਚ ਪੱਛਮੀ ਭਾਰਤ ਦੇ ਮਾਲਵਾ ਤੇ ਕਾਠੀਆਵਾੜ ਦੇ ਵੀਹ ਤੋਂ ਵੀ ਵੱਧ ਕਸ਼ਤਰਪਾ ਸਨ। ਇਹ ਸਾਰੇ ਰਾਜਾਂ ਦੇ ਸ਼ਾਸਕ ਆਪਣੇ ਆਪ ਨੂੰ ਰਾਜਪਾਲ ਜਾਂ ਵਾਇਸਰਾਏ ਅਖਵਾਉਂਦੇ ਸਨ। ਭਾਵੇਂ ਇਹ ਕਹਿਣਾ ਸੰਭਵ ਨਹੀਂ ਕਿ ਉਹ ਕਿਸ ਬਾਦਸ਼ਾਹ ਦੇ ਰਾਜਪਾਲ ਸਨ, ਪਰ ਫਿਰ ਵੀ ਲਗਦਾ ਹੈ ਕਿ ਉਹ ਬਾਦਸ਼ਾਹਾਂ ਮੋਗ ਤੇ ਖਰੋਸ਼ਠ ਮਗਰੋਂ ਸਵਤੰਤਰ ਸ਼ਾਸਕ ਹੋਣਗੇ। ਸ਼ਾਇਦ ਇਹ ਰਾਜ ਗਣਰਾਜ ਹੋਣ। ਮਥਰਾ ਤੇ ਟੈਕਸਿਲਾ ਦੇ ਰਾਜਪਾਲਾਂ ਨੂੰ ਉੱਤਰੀ ਰਾਜਪਾਲ ਤੇ ਮਾਲਵਾ ਤੇ ਕਾਠੀਆਵਾੜ ਦੇ ਖੇਤਰ ਦੇ ਰਾਜਪਾਲਾਂ ਨੂੰ ਪੱਛਮੀ ਰਾਜਪਾਲ ਕਹਿੰਦੇ ਸਨ।

ਅਸਲ ਵਿਚ ਸ਼ਕਾਂ ਦਾ ਦੇਸ਼ ਮੱਧ ਏਸ਼ੀਆ ਵਿਚ ਤਾਤਾਰ (ਤੁਰਾਨੀ ਖੇਤਰ) ਅਤੇ ਤੁਰਕਿਸਤਾਨ ਹੈ (JASB, VOL L XXI, p. 154) । ਸੀਥੀਆ ਅਤੇ ਸਮਰਕੰਦ (Sogdiana) ਦੇ ਪੂਰਬ ਵਿਚ ਜਿਸਨੂੰ ਹੁਣ ਪਾਮੀਰ ਕਹਿੰਦੇ ਹਨ ਜਿੱਥੇ ਇਹ ਰਹਿੰਦੇ ਹੁੰਦੇ ਸਨ, ਇਹ ਖੇਤਰ ਬੋਖਾਰਾ ਤੇ ਸਮਰਕੰਦ ਦਰਮਿਆਨ ਹੈ। ਸਤਰਾਬੋ ਅਨੁਸਾਰ ਕੈਸਪੀਅਨ ਸਾਗਰ ਦੇ ਪੂਰਬ ਵਿਚ ਪੈਂਦੇ ਦੇਸ਼ ਨੂੰ ਸੀਥੀਆ ਕਿਹਾ ਜਾਂਦਾ ਸੀ। 160 ਪੂ.ਮ. ਸ਼ਕਾਂ ਨੂੰ ਸਮਰਕੰਦ ਵਿਚੋਂ ਤਾਤਾਰੀਆਂ ਦੇ ਇਕ ਕਬੀਲੇ ਯੂਚੀ ਨੇ ਕੱਢ ਦਿੱਤਾ। ਯੂਨਾਨੀ (ਯਵਨ) ਸਲਤਨਤਾਂ ਜਿਹੜੀਆਂ ਚੰਦਰਗੁਪਤ ਨੇ ਸਿਲਿਊਕਸ ਨੂੰ ਦਿੱਤੀਆਂ ਸਨ ਤੇ ਜਿਹੜੀਆਂ ਅਸ਼ੋਕ ਦੀ ਮੌਤ ਪਿਛੋਂ ਸੁਤੰਤਰ ਹੋ ਗਈਆਂ ਸਨ, ਦੇ ਵਿਚੋਂ ਦੀ ਰਾਹ ਬਣਾਉਂਦੇ ਹੋਏ ਅੱਗੇ ਵਧੇ ਤੇ ਸਿੰਧ ਵੱਲੋਂ ਭਾਰਤ ਤੇ ਹਮਲਾ ਕੀਤਾ ਅਤੇ ਮਥਰਾ, ਉਜੈਨੀ (ਉਜੈਨ) ਅਤੇ ਗਿਰੀਨਗਰ (ਗਿਰਨਾਰ) ਤੇ ਆਪਣੇ ਬਾਦਸ਼ਾਹ ਜਿਹੜਾ ਸੀਸਤਾਨ ਵਿਚ ਸਥਿਤ ਸੀ ਦੇ ਅਧੀਨ ਕਸ਼ਤਰਪਾ ਜਾਂ ਵਾਇਸਰਾਏ ਬਣਕੇ ਰਾਜ ਸਥਾਪਤ ਕੀਤਾ।” ਇਨ੍ਹਾਂ ਨੂੰ ਪੱਛਮੀ ਕਸ਼ਤਰਪਾ ਕਿਹਾ ਗਿਆ। ‘ਪੱਛਮੀ ਰਾਜਪਾਲਾਂ ਨੇ 300 ਸਾਲ ਤਕ ਰਾਜ ਕੀਤਾ। ° ਇਨ੍ਹਾਂ ਪੱਛਮੀ ਕਸ਼ਤਰਪਾਵਾਂ ਨੂੰ ਵੀ ਕੰਬੋਜਾਂ ਨਾਲ ਸੰਬੰਧਤ ਕੀਤਾ ਜਾਂਦਾ ਹੈ।”” ਨਹਪਾਨਾ ਅਤੇ ਭੂਮਾਕਾ ਨਾਂ ਦੇ ਕਸ਼ਤਰਪਾਵਾਂ ਬਾਰੇ ਪਹਾੜਾਂ ਦੀਆਂ ਚਟਾਨਾਂ ਨੂੰ ਕੱਟਕੇ ਸਥਾਪਤ ਕੀਤੇ ਸ਼ਿਲਾਲੇਖਾਂ ਜਿਹੜੇ ਨਾਸਕ ਅਤੇ ਪੂਨਾ ਵਿਚ ਮਿਲੇ ਹਨ ਇਸ ਰਾਜ ਦੀ ਵਡੱਤਣ ਬਾਰੇ ਬੋਲਦੇ ਹਨ। ਇਨ੍ਹਾਂ ਦੋਵਾਂ ਕਸ਼ਤਰਪਾਵਾਂ ਤੋਂ ਇਲਾਵਾ ਹੋਰ ਕਸ਼ਤਰਪਾ ਵੀ ਹਨ ਜਿਨ੍ਹਾਂ ਦਾ ਰਾਜ ਦੂਰ-ਦੂਰ ਤਕ ਫੈਲਿਆ ਹੋਇਆ ਸੀ। ਵਰਾਹਾਮਿਹਰ (505-587 ਈ ) ਆਪਣੇ ਗ੍ਰੰਥ ਬ੍ਰਹਤਸੰਹਿਤਾ (14/17-19) ਕੰਬੋਜ ਦੇਸ਼ ਜਾਂ ਰਾਜ ਨੂੰ ਇਸੇ ਕਰਕੇ ਨੈਰਿਤ ਅਰਥਾਤ ਦੱਖਣ-ਪੱਛਮੀ ਦਿਸ਼ਾ ਵਿਚ ਸਥਿਤ ਲਿਖਦਾ ਹੈ। ਦਰਅਸਲ ਇਹ ਕਸ਼ਤਰਪਾ ਲੋਕ, (ਵਾਇਸਰਾਏ) ਸ਼ਕ, ਕੰਬੋਜ ਤੇ ਯਵਨ ਆਦਿ ਜਾਤਾਂ ਦੇ ਸਨ ਅਤੇ ਇਕੋ ਵੱਡੇ ਖੇਤਰ ਸੀਸਤਾਨ (ਸ਼ਕਾਂ ਦਾ ਦੇਸ਼) ਤੇ ਆਸਪਾਸ ਦੇ ਖੇਤਰਾਂ ਤੋਂ ਆਉਣ ਕਰਕੇ ਆਮ ਲੋਕਾਂ ਨੇ ਸਾਰਿਆਂ ਨੂੰ ਸ਼ਕਾਂ ਦੀ ਹੀ ਸੰਗਿਆ ਦਿੱਤੀ ਜਦਕਿ ਇਹ ਅੱਡ-ਅੱਡ ਸ਼ਾਖਾਵਾਂ ਦੇ ਇਕੋ ਖੇਤਰ ਦੇ ਲੋਕ ਸਨ।

ਸਾਰ

ਕੰਬੋਜਾਂ, ਜੱਟਾਂ, ਰਾਜਪੂਤਾਂ ਅਤੇ ਅੱਜ ਦੀਆਂ ਹੋਰ ਜਾਤਾਂ ਦੇ ਅਨੇਕ ਗੋਤ ਆਪਸ ਵਿਚ ਮਿਲਦੇ ਹਨ। ਦਰਅਸਲ ਸ਼ਕ ਅਤੇ ਕੰਬੋਜ ਇਕ ਹੀ ਭਾਈਚਾਰਾ ਸੀ ਅਤੇ ‘ਕੰਬੋਜ’ ਕੇਵਲ ਕੰਬੋਜ ਦੇਸ਼ ਦੇ ਰਹਿਣ ਵਾਲੀ ਇਕ ਵੱਡੀ ਸ਼ਾਖ ਨੂੰ ਕਿਹਾ ਗਿਆ, ਜਦਕਿ ਪਿਛੋਂ ਇਹ ਇਕ ਛੋਟੀ ਜਾਤ ਦਾ ਰੂਪ ਧਾਰਨ ਕਰ ਗਈ। ਇਨ੍ਹਾਂ ਦੋਵਾਂ ਜਾਤਾਂ ਨੂੰ (ਸਣੇ ਰਾਜਪੂਤਾਂ ਦੇ) ਨਿਖੇੜਨਾ ਅਸੰਭਵ ਲਗਦਾ ਹੈ। ਇਸ ਕਰਕੇ ਹੀ ਬੀ.ਐਸ. ਦਾਹੀਆ ਨੇ ਆਪਣੀ ਪੁਸਤਕ (Aryan Tribes and The Rigveda, A Search of Identity, p. 181) ਵਿਚ ਕੰਬੋਜਾਂ ਨੂੰ ਜੱਟਾਂ ਦੇ ਇਕ ਗੋਤ ਵਜੋਂ ਲਿਖਿਆ ਹੈ। ਸ਼ਕ ਅਤੇ ਕੰਬੋਜ ਅਤੇ ਕੁਝ ਹੋਰ ਲੋਕਾਂ ਵਿਚੋਂ ਰਾਜਪੂਤ ਨਿਕਲੇ ਹਨ ਜਿਵੇਂ ਕਿ ਅੱਗੇ ਲਿਖਿਆ ਗਿਆ ਹੈ ਅਤੇ ਇਨ੍ਹਾਂ ਦਾ ਬਹੁਤ ਵੱਡਾ ਹਿੱਸਾ ਰਾਜਪੂਤਾਂ ਵਿਚ ਹੀ ਸਮਾ ਗਿਆ ਹੈ।

Jatt Caste history | ਜੱਟ ਜਾਤ ਦਾ ਇਤਿਹਾਸ

ਰਾਜਪੂਤ ਵੀ ਸ਼ਕਾਂ ਵਿਚੋਂ ਹਨ

ਪਾਕਿਸਤਾਨ, ਭਾਰਤੀ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਅਤੇ ਆਸ ਪਾਸ ਦੇ ਹੋਰ ਖੇਤਰਾਂ ਵਿਚ ਰਹਿਣ ਵਾਲੀਆਂ ਜਾਤਾਂ ਦੇ ਲੋਕ ਆਰੀਆ ਮੂਲ ਦੇ ਕਸ਼ੱਤਰੀ ਹਨ ਜਿਨ੍ਹਾਂ ਦੇ ਵੱਡੇ- ਵਡੇਰੇ ਕੈਸਪੀਅਨ ਸਾਗਰ ਤੋਂ ਲੈ ਕੇ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਤਾਜਿਕਸਤਾਨ, ਈਰਾਨ ਅਤੇ ਅਫ਼ਗਾਨਿਸਤਾਨ ਅਤੇ ਹੋਰ ਆਲੇ-ਦੁਆਲੇ ਦੇ ਖੇਤਰਾਂ ਵਿਚ ਰਹਿੰਦੇ ਸਨ। ਅਨੇਕਾਂ ਲੇਖਕਾਂ ਦੇ ਮਤ ਅਨੁਸਾਰ ਇਹੋ ਆਰੀਆ ਲੋਕਾਂ ਦਾ ਘਰ ਸੀ। ਪਿਛੋਂ ਜਾ ਕੇ ਇਸੇ ਖੇਤਰ ਨੂੰ ਸੀਥੀਆ ਅਤੇ ਇਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਸ਼ਕ ਕਿਹਾ ਗਿਆ । ਭਾਵੇਂ ਇਨ੍ਹਾਂ ਦੀਆਂ ਅੱਡ-ਅੱਡ ਸ਼ਾਖਾਵਾਂ ਸਨ, ਜਿਹਾ ਕਿ ਇਨ੍ਹਾਂ ਦੀ ‘ਜਾਤ’ ਦੇ ਨਾਂ ਤੋਂ ਪ੍ਰਤੱਖ ਹੈ, ਪਰ ਫਿਰ ਵੀ ਇਨ੍ਹਾਂ ਦਾ ਵਿਰਸਾ ਸਾਂਝਾ ਸੀ। ਇਹ ਚਾਰਨ ਲੋਕ ਸਨ ਅਤੇ ਆਪਣੀ ਘੁਮੱਕੜਤਾ ਕਰਕੇ ਦੂਰ-ਦੁਰਾਡੇ ਖੇਤਰਾਂ ਵਿਚ ਆਪਣੇ ਪਸ਼ੂਆਂ ਤੇ ਜਗਤ ਪ੍ਰਸਿੱਧ ਘੋੜਿਆਂ ਨਾਲ ਚਲੇ ਜਾਂਦੇ ਸਨ।

ਇਹ ਆਰੀਆ ਲੋਕਾਂ ਦਾ ਹੀ ਹਿੱਸਾ ਸਨ ਜੋ ਭਾਰਤ ਦੇਸ਼ ‘ਤੇ ਆਕ੍ਰਮਣਕਾਰੀ ਹੋਏ। ਇਨ੍ਹਾਂ ਵਿਚ ਵਰਣ-ਵੰਡ ਨਹੀਂ ਸੀ। ਇਨ੍ਹਾਂ ਵਿਚੋਂ ਜੋ ਭਾਰਤ ਵਿਚ ਆਏ ਜਾਂ ਮੱਧ-ਏਸ਼ੀਆ ਤੋਂ ਪੱਛਮ ਵਲ ਪੈਂਦੇ ਦੇਸ਼ਾਂ ਵਿਚ ਗਏ, ਇਹ ਸਭ ਹੀ ਇਕ ਮੂਲ, ਇਕ ਨਸਲ ਅਤੇ ਲਗਭਗ ਇਕੋ ਭਾਸ਼ਾ ਬੋਲਦੇ ਲੋਕ ਸਨ । ਹੁਣ ਤਕ ਇਨ੍ਹਾਂ ਆਰੀਆ ਨਸਲ ਦੇ ਲੋਕਾਂ ਦੇ ਰੰਗ ਰੂਪ ਅੱਡ-ਅੱਡ ਦੇਸ਼ਾਂ ਵਿਚ ਰਹਿੰਦੇ ਹੋਏ ਵੀ ਇਕੋ ਜਿਹੇ ਹਨ ਤੇ ਉਨ੍ਹਾਂ ਦੀਆਂ ਵਰਤਮਾਨ ਭਾਸ਼ਾਵਾਂ ਦੇ ਸੈਂਕੜੇ ਸ਼ਬਦ ਥੋੜ੍ਹੇ ਜਿਹੇ ਭੇਦ ਨਾਲ ਮਿਲਦੇ ਹਨ।

ਜਦ ਇਹ ਲੋਕ ਭਾਰਤ ਵਿਚ ਸਥਿਤ ਹੋ ਗਏ ਤਾਂ ਇਹ ਆਪਣੀ ਕੁਲ ਦੇ ਨਾਂ ਨਾਲ ਆਪਣੇ ਵਡੇਰੇ ਦਾ ਨਾਂ ਜੋੜ ਕੇ ਆਪਣੇ ਆਪ ਨੂੰ ਉਸ ਕੁਲ ਦਾ ਅਖਵਾਉਣ ਲਗ ਪਏ, ਜਿਵੇਂ ਸੂਰਜਵੰਸ਼ੀ ਜਾਂ ਚੰਦਰਵੰਸ਼ੀ ਆਦਿ। ਫਿਰ ਸਮਾਂ ਪਾ ਕੇ ਜਦ ਇਨ੍ਹਾਂ ਦੀ ਸੰਖਿਆ ਵਿਚ ਹੋਰ ਵਾਧਾ ਹੋਇਆ ਤਾਂ ਇਨ੍ਹਾਂ ਵਿਚੋਂ ਰਾਜਾ ਜਾਂ ਜਗੀਰਦਾਰ ਬਣੇ ਲੋਕ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਖਿਆਉਣ ਲਗੇ ਤੇ ਇਸ ਪ੍ਰਯੋਜਨ ਵਿਚ ਉਹ ਆਪਣੀ ਰਾਜ-ਕੁਲ ਦੇ ਉੱਚ ਵਿਅਕਤੀਆਂ ਦੇ ਨਾਂ ਨਾਲ ਆਪਣੇ ਆਪ ਨੂੰ ਜੋੜਨ ਲਗ ਪਏ ਅਤੇ ਇਸ ਤਰ੍ਹਾਂ ਕਈ ਉਪ-ਕੁਲਾਂ ਨੇ ਜਨਮ ਲਿਆ ਤੇ ਫਿਰ ਇਨ੍ਹਾਂ ‘ਚੋਂ ਹੋਰ ਉਪ- ਕੁਲਾਂ ਵਿਕਸਤ ਹੋਈਆਂ। ਤਕੜੇ ਮਾੜੇ ਦਾ ਪਾੜਾ ਵਧਣ ਲਗਾ ਅਤੇ ਭੂਤਕਾਲ ਵਿਚ ਰਹੇ ਰਾਜਿਆਂ ਤੇ ਕਸ਼ਤਰਪਾਵਾਂ ਦੇ ਪਰਿਵਾਰ ਆਪਣੀ ਸਾਖ ਤੇ ਗੌਰਵਤਾ ਨੂੰ ਦਰਸਾਉਣ ਲਈ ਆਪਣੇ ਆਪ ਨੂੰ ਆਮ ਜਨਤਾ ਨਾਲੋਂ ਵੱਖਰਾ ਅਖਵਾਉਣ ਲਗ ਪਏ। ਪਹਿਲਾਂ ਸੈਨਿਕ ਵਰਗ ਦੇ ਲੋਕ ਸਾਰੇ ਹੀ ਕਸ਼ੱਤਰੀ ਕਹੇ ਜਾਂਦੇ ਸਨ ਅਤੇ ਰਾਜਪੂਤ ਕੋਈ ਜਾਤ ਨਹੀਂ ਸੀ ਬਲਕਿ ਕੁਝ ਰਾਜ ਕਰ ਰਹੇ ਲੋਕਾਂ ਦਾ ਦੂਸਰੇ ਲੋਕਾਂ ਤੋਂ ਥੋੜ੍ਹਾ ਜਿਹਾ ਸਮਾਜਿਕ ਵਖਰੇਵਾਂ ਸੀ। ਪਰ ਫਿਰ ਹੌਲੀ-ਹੌਲੀ ਉਨ੍ਹਾਂ ਦੀ ਔਲਾਦ ਆਪਣੇ ਆਪ ਨੂੰ ਰਾਜਪੂਤ (ਰਾਜਿਆਂ ਦੇ ਪੁੱਤਰ) ਕਹਾਉਣ ਲਗ ਪਈ ਅਤੇ ਇਹ ਵਖੇਰਵਾਂ ਜਾਤ ਦਾ ਰੂਪ ਧਾਰਨ ਕਰ ਗਿਆ।

ਇਸ ਨਵੀਂ ਸ਼੍ਰੇਣੀ ਦੇ ਪੁਰਾਣੇ ਸੰਬੰਧੀ ਜਿਹੜੇ ਆਮ ਜਨਤਾ ਵਿਚੋਂ ਸਨ ਆਪਣੇ ਪੁਰਾਣੇ ਨਾਵਾਂ ਨਾਲ ਪੁਕਾਰੇ ਜਾਣੇ ਜਾਣ ਲਗ ਪਏ।

“ਜਦ ਬ੍ਰਾਹਮਣ ਵੇਦਾਂ ਦਾ ਆਸਰਾ ਲੈਕੇ ਕੁਕਰਮ ਕਰਨ ਲਗ ਪਏ ਤੇ ਦੁਰਾਚਾਰੀ ਬਣ ਗਏ ਤਾਂ ਲੋਕਾਂ ਦੀ ਬ੍ਰਾਹਮਣਾਂ ‘ਤੇ ਕੋਈ ਆਸਥਾ ਨਾ ਰਹੀ। ਜਨ ਸਧਾਰਨ ਲੋਕਾਂ ਜਿਨ੍ਹਾਂ ਨੇ ਯੱਗ ਕਰਾਉਣਾ ਹੁੰਦਾ ਸੀ ਇਨ੍ਹਾਂ ਬ੍ਰਾਹਮਣਾਂ ਦੇ ਝਾਂਸੇ ਵਿਚ ਆ ਜਾਂਦੇ ਸਨ ਤੇ ਉਨ੍ਹਾਂ ਦਾ ਜੋ ਹਾਲ ਹੁੰਦਾ ਉਹ “ਏਤਰਯ ਬ੍ਰਾਹਮਣ” ਵਿਚ ਦੱਸਿਆ ਗਿਆ ਹੈ, ਕਿ ਪੁਜਾਰੀ ਜਜਮਾਨਾਂ ਨੂੰ ਟੋਇਆਂ (ਸ਼ਾਇਦ ਯੱਗਸ਼ਾਲਾ ਦਾ ਕੁੰਡ) ਵਿਚ ਸੁੱਟ ਦਿੰਦੇ ਸਨ ਤੇ ਉਨ੍ਹਾਂ ਕੋਲੋਂ ਪੈਸਾ ਆਦਿ ਖੋਹ ਲੈਂਦੇ ਸਨ । ਇਸ ਤਰ੍ਹਾਂ ਡਾਕੂ ਜਾਂ ਲੁਟੇਰੇ ਜਾਂ ਨਿਸ਼ਾਦ ਲੋਕ ਅਮੀਰ ਲੋਕਾਂ ਨੂੰ ਜੰਗਲ ਵਿਚ ਲੁੱਟਕੇ ਟੋਇਆਂ ਵਿਚ ਸੁੱਟ ਦਿੰਦੇ ਤੇ ਆਪਣਾ ਰਾਹ ਫੜਦੇ ਸਨ (ਏਤਰਯ ਬ੍ਰਾਹਮਣ 8, 11) ਤੇ ਇਸ ਤਰ੍ਹਾਂ ਪਰੀਕਸ਼ਤ, ਜਨਮੇਜਯ ਜਿਸਨੇ ਉੱਪਰ ਲਿਖੀ ਗੱਲ ਕਹੀ ਹੈ, ਇਹ ਸਮਝਦਿਆਂ ਕਿ ਪੁਜਾਰੀ ਡਾਕੂਆਂ ਨਾਲੋਂ ਘੱਟ ਨਹੀਂ, ਕਿਹਾ ਕਿ ਉਹ ਆਪ ਹੀ ਯੱਗ ਕਰ ਲੈਣ।”

ਬ੍ਰਾਹਮਣਾਂ ਦੀ ਇਸ ਬੇ-ਕਦਰੀ ਨਾਲ ਉਨ੍ਹਾਂ ਨੂੰ ਕਾਫੀ ਧੱਕਾ ਲੱਗਾ ਤੇ ਲੋਕਾਂ ਜਦ ਧਾਰਮਿਕ ਰਸਮਾਂ ਵਿਚ ਇਨ੍ਹਾਂ ਪਾਸੋਂ ਸਲਾਹ ਲੈਣੀ ਬੰਦ ਕਰ ਦਿੱਤੀ ਤਾਂ ਇਨ੍ਹਾਂ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ। ਬ੍ਰਾਹਮਣਾਂ ਨੇ ਉਨ੍ਹਾਂ ਨੂੰ ਵਸ਼ਲ ਜਾਂ ਸ਼ੂਦਰ ਕਿਹਾ। ਉਨ੍ਹਾਂ ਕਿਹਾ ਕਿ ਉਹ ਅਜੇਹੇ ਅਧਰਮੀ ਲੋਕਾਂ ਪਾਸੋਂ ਦਾਨ ਨਹੀਂ ਲੈਣਗੇ। ਇਸ ਗੱਲ ਦਾ ਵਰਨਣ ਮਹਾਂਭਾਰਤ (8-44-46) ਵਿਚ ਵੀ ਦਰਜ ਹੈ। ਸ਼ਕ ਤੇ ਹੋਰ ਕਸ਼ੱਤਰੀ ਸ਼ਾਸਕ ਬੰਸਾਂ ਨੇ ਵੀ ਬ੍ਰਾਹਮਣਾਂ ਦਾ ਤਿਆਗ ਕਰ ਦਿੱਤਾ। ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ਸ਼ਕ, ਯਵਨ, ਕੰਬੋਜ ਆਦਿ ਜਾਤਾਂ ਨੂੰ ਵਸ਼ਲ ਕਿਹਾ ਜਾਣ ਦਾ ਕਾਰਨ ਇਹ ਹੈ ਕਿ ਇਨ੍ਹਾਂ ਲੋਕਾਂ ਵਿਚ ਗਣ-ਰਾਜ ਸ਼ਾਸਨ ਪ੍ਰਣਾਲੀ ਚੱਲ ਪਈ ਸੀ। ਇਹ ਗਣਰਾਜ ਪੁਰਾਣੇ ਵੈਦਿਕ ਵਿਚਾਰਾਂ ਅਤੇ ਪਰੰਪਰਾਵਾਂ ਨੂੰ ਮਹੱਤਵ ਨਹੀਂ ਦਿੰਦੇ ਸੀ ਅਤੇ ਨਵੇਂ ਵਿਚਾਰਾਂ ਨੂੰ ਅਪਣਾ ਰਹੇ ਸਨ।2

ਮੋਰੀਆਂ ਦਾ ਥੋੜਾ ਜਿਹਾ ਸਮਾਂ ਛੱਡ ਕੇ ਛੇਵੀਂ ਸਦੀ ਪੂਰਬ ਮਸੀਹ ਦੇ ਅੱਧ ਤੋਂ ਪੰਜਾਬ ਬਾਹਰੀ ਹਮਲਿਆਂ ਦਾ ਲਗਾਤਾਰ ਸ਼ਿਕਾਰ ਹੁੰਦਾ ਰਿਹਾ। ਹਖਾਮਨੀ (Achaemenid) ਸ਼ਾਸਕ ਦੀ ਫ਼ਤਿਹ, ਯੂਨਾਨੀ ਹਮਲਾ, ਬਖਤਰੀਆਂ, ਸ਼ਕਾਂ, ਕੰਬੋਜਾਂ, ਕੁਸ਼ਾਨਾਂ ਅਤੇ ਹੂਣਾ ਦੇ ਹਮਲੇ ਪੰਜਾਬ ‘ਤੇ ਹੋਏ। ਗੰਧਾਰ ਦੀ ਰਾਜਧਾਨੀ ਤਕਸ਼ਸ਼ਿਲਾ (ਟੈਕਸਲਾ) ਸੀ, ਇਥੇ ਵੈਦਿਕ ਅਤੇ ਈਰਾਨੀ ਵਿੱਦਿਆ ਗੱਡ-ਮੱਡ ਹੋਈਆਂ। ਕੱਟੜ ਬ੍ਰਾਹਮਣਾਂ ਨੇ ਇਸ ਖੇਤਰ ਨੂੰ ਈਰਾਨੀ ਸ਼ਾਸਨ ਅਧੀਨ ਆਉਣ ਕਾਰਨ ਅਪਵਿੱਤਰ ਕਿਹਾ। ਈਰਾਨੀ ਵਿਚਾਰਧਾਰਾ ਦਾ ਅਸਰ ਭਾਰਤੀ ਸਮਾਜ ‘ਤੇ ਹੋਇਆ ਤੇ ਉਸਨੇ ਖਰੋਸ਼ਟੀ ਲਿੱਪੀ ਨੂੰ ਜਨਮ ਦਿੱਤਾ। ਇਹ ਹੀ ਨਹੀਂ, ਅਸ਼ੋਕ ਨੂੰ ਆਪਣੇ ਰਾਜ ਅੰਦਰ ਸ਼ਿਲਾ-ਲੇਖਾਂ ਨੂੰ ਸਥਾਪਤ ਕਰਨ ਦਾ ਖਿਆਲ ਵੀ ਈਰਾਨੀ ਸ਼ਹਿਨਸ਼ਾਹ ਦਾਰਾ (Darius) ਤੋਂ ਹੀ ਆਇਆ। ਅਸ਼ੋਕ ਦੇ ਸ਼ਿਲਾਲੇਖ ਜਿਹੜੇ ਉੱਤਰ-ਪੱਛਮ ਵਿਚ ਪਿਸ਼ਾਵਰ ਦੇ ਨੇੜੇ ਮਿਲਦੇ ਹਨ ਖਰੋਸ਼ਟੀ ਲਿਪੀ ‘ਚ ਹਨ, ਜਿਹੜੀ ਅਰਾਮਾਈ ਲਿੱਪੀ ‘ਚੋਂ ਨਿਕਲੀ ਹੈ ਅਤੇ ਜੋ ਈਰਾਨ ‘ਚ ਪਰਚੱਲਤ ਸੀ। ਅਸ਼ੋਕ ਦੀ ਸਲਤਨਤ ਦੇ ਐਨ ਪੱਛਮ ਵਿਚ, ਕੰਧਾਰ ਦੇ ਨੇੜੇ ਇਹ ਗਰੀਕ ਅਤੇ ਅਰਾਮਾਈ ਲਿਪੀਆਂ ‘ਚ ਹਨ, ਜਦਕਿ ਹੋਰ ਥਾਵਾਂ ‘ਤੇ ਬ੍ਰਹਮੀ ਲਿੱਪੀ ‘ਚ ਹਨ।

ਇਸ ਤਰ੍ਹਾਂ, ਇਸ ਖੇਤਰ ਵਿਚ ਅੱਡ-ਅੱਡ ਰਸਮਾਂ ਰਿਵਾਜਾਂ ਨੇ ਜਨਮ ਲਿਆ ਤੇ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ ਜਿਹੜਾ ਉਸ ਵੇਲੇ ਦੇ ਭਾਰਤੀ ਆਰੀਆ ਲੋਕਾਂ ਤੋਂ ਕਾਫੀ ਹਦ ਤਕ ਭਿੰਨ ਸੀ। ਇਸ ਅਸਰ ਨੂੰ ਸਹਿਣ ਨਾ ਕਰਦਿਆਂ ਕੱਟੜ ਕਿਸਮ ਦਾ ਆਰੀਆਵਾਦ ਪੂਰਬ ਵਲ ਫੈਲਣ ਲਗਾ ਤੇ ਇਸ ਦੇ ਅਨੁਯਾਈ ਪੂਰਬ ਵੱਲ ਪਲਾਇਣ ਕਰਨ ਲਗ ਪਏ। ਜਿਹੜੇ ਲੋਕ ਆਪਣੀ ਥਾਂ ‘ਤੇ ਟਿਕੇ ਰਹੇ ਅਤੇ ਵਿਦੇਸ਼ੀ ਅਸਰ ਅਧੀਨ ਰਹਿਣ ਲਗ ਪਏ, ਉਨ੍ਹਾਂ ਨੂੰ ਬ੍ਰਾਹਮਣਾਂ ਨੇ ਮਲੇਛ (ਅਪਵਿੱਤਰ) ਕਹਿਣਾ ਸ਼ੁਰੂ ਕਰ ਦਿੱਤਾ।

ਮਹਾਂਭਾਰਤ ਗ੍ਰੰਥ ਤੋਂ ਹੋਰ ਪਤਾ ਲਗਦਾ ਹੈ ਕਿ ‘ਪੰਜਾਬ ਦੇ ਲੜਾਕੂ ਲੋਕਾਂ ਵਿਚ ਚੰਗੀ ਨਿਸ਼ਚਿਤ ਸ਼੍ਰੇਣੀ ਨਹੀਂ ਹੁੰਦੀ ਸੀ, ਨਤੀਜੇ ਵਜੋਂ ਸ਼ਾਸਕ ਅਤੇ ਹਰ ਲੋਕ ਆਪਣੀਆਂ ਧਾਰਮਿਕ ਰਸਮਾਂ ਅਤੇ ਯੱਗ ਆਪ ਹੀ ਕਰ ਲੈਂਦੇ ਸਨ। ਮਹਾਂਭਾਰਤ ਇਨ੍ਹਾਂ ਲੋਕਾਂ ਲਈ ਰਾਜਾਯਾਜਕ ਅਤੇ ਪਾਣਿਨੀ ਇਨ੍ਹਾਂ ਲਈ ਕਸ਼ਤਰੀਯਾ ਯਾਜਕ ਸ਼ਬਦ ਵਰਤਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਵਲੋਂ ਦੇਵਤਿਆਂ ਨੂੰ ਦਿੱਤੀ ਭੇਟਾ ਅਜਾਈਂ ਚਲੀ ਜਾਂਦੀ ਹੈ (ਮਹਾਂਭਾਰਤ 8, 45, 26) ਅਤੇ ਉਹ ਕੋਈ ਵੇਦ, ਵੇਦੀ ਅਤੇ ਯੱਗ ਨਹੀਂ ਜਾਣਦੇ (ਮਹਾਂਭਾਰਤ 8, 44, 46) ਬਲਕਿ ਉਹ ਯਕਸ਼ਾਂ ਅਤੇ ਬ੍ਰਿਛ ਦੇਵਤਿਆਂ ਵਿਚ ਯਕੀਨ ਰਖਦੇ ਹਨ ਅਤੇ ਉਨ੍ਹਾਂ ਨੂੰ ਚੜ੍ਹਾਵਾ ਦਿੰਦੇ ਹਨ (ਮਹਾਂਭਾਰਤ 8, 44, 8)। ਇਸ ਕਰਕੇ ਕੱਟੜ ਪੰਥੀ ਲੋਕਾਂ ਦੀਆਂ ਨਜ਼ਰਾਂ ਵਿਚ ਇਹ ਭ੍ਰਿਸ਼ਟ ਤੇ ਅਧਰਮੀ ਹਨ ਅਤੇ ਉਨ੍ਹਾਂ ਨਾਲ ਮੇਲ ਇਕ ਘਿਰਣਤ ਜੁਰਮ ਹੈ ਅਤੇ ਇਹ ਵੱਡੀ ਬੇਅਦਬੀ ਹੈ।

ਬੁੱਧਮਤ ਤੇ ਜੈਨ ਮਤ ਦਾ ਉਦੇ ਹੋਇਆ। ਬਹੁਤ ਸਾਰੇ ਲੋਕਾਂ ਨੇ ਬੁੱਧ ਧਰਮ ਨੂੰ ਗ੍ਰਹਿਣ ਕਰ ਲਿਆ। ਮਹਾਤਮਾ ਬੁੱਧ ਨੇ ਭਾਰਤ ਦੀਆਂ ਉੱਤਰ-ਪੱਛਮੀ ਸਰਹੱਦਾਂ ‘ਤੇ ਜਿੱਥੇ ਸ਼ਕ, ਕੰਬੋਜ ਅਤੇ ਉੱਪਰ ਦੱਸੀਆਂ ਜਾਤੀਆਂ ਰਹਿੰਦੀਆਂ ਸਨ, ਵਿਚ ਆਪਣੇ ਧਰਮ ਦਾ ਪ੍ਰਚਾਰ ਕੀਤਾ। ਦੋ ਸਦੀਆਂ ਪਿਛੋਂ ਭਾਰਤ ਦੇ ਸਮਰਾਟ ਅਸ਼ੋਕ ਨੇ ਵੀ ਬੁੱਧ ਮਤ ਧਾਰਨ ਕਰ ਲਿਆ ਤੇ ਭਾਰਤ ਦੇ ਉੱਤਰ ਪਛਮੀ ਖੇਤਰਾਂ ਵਿਚ ਬੁੱਧ ਮਤ ਨੂੰ ਫੈਲਾਉਣ ਲਈ ਬੜੇ ਵੱਡੇ ਪੈਮਾਨੇ ‘ਤੇ ਪ੍ਰਚਾਰ ਕੀਤਾ ਜਿਵੇਂ ਕਿ ਉਸ ਦੇ ਸ਼ਿਲਾਲੇਖਾਂ ਤੋਂ ਪਤਾ ਲਗਦਾ ਹੈ। ਕੰਬੋਜ, ਸ਼ਕ ਤੇ ਹੋਰ ਕਈ ਬੰਸ ਬਹੁਤ ਭਾਰੀ ਸੰਖਿਆ ਵਿਚ ਬੋਧੀ ਬਣ ਗਏ। ਅਸ਼ੋਕ ਦੀ ਮੌਤ ਪਿਛੋਂ ਭਾਰਤ ਵਰਸ਼ ਦੀਆਂ ਹੱਦਾਂ ਸੁੰਗੜਦੀਆਂ ਗਈਆਂ। ਵੈਦਿਕ ਧਰਮ ਤੇ ਬੁੱਧ ਧਰਮ ਦੀ ਟੱਕਰ ਨੇ ਇਸ ਦੇਸ਼ ਦਾ ਕਾਫੀ ਨੁਕਸਾਨ ਕੀਤਾ। ਫਿਰ ਵੱਖ-ਵੱਖ ਬੰਸਾਂ ਨੇ ਇਸ ਘਰੋਗੀ ਬਦਅਮਨੀ ਕਰਕੇ ਭਾਰਤ ‘ਤੇ ਹਮਲਾ ਕੀਤਾ ਜਿਨ੍ਹਾਂ ਵਿਚ ਇਹ ਲੋਕ ਵੀ ਸ਼ਾਮਲ ਸਨ। ਇਨ੍ਹਾਂ ਬੰਸਾਂ ਦੇ ਬੋਧੀ ਰਾਜਿਆਂ ਨੇ ਭਾਰਤ ‘ਤੇ ਆਪਣਾ ਤਕੜਾ ਰਾਜ ਸਥਾਪਤ ਕੀਤਾ। ਵੇਦਿਕ ਧਰਮ ਦੇ ਅਨੁਯਾਈਆਂ ਨੇ ਬੋਧੀ ਰਾਜਿਆਂ ਦੇ ਖਿਲਾਫ ਜਹਾਦ ਖੜ੍ਹਾ ਕੀਤਾ ਤੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ। ਅਸ਼ੋਕ ਨੂੰ ਵੀ ਵਸ਼ਲ (ਸ਼ੂਦਰ) ਕਿਹਾ ਗਿਆ। ਜਦਕਿ ਮੌਰੀਆਂ ਨੇ ਆਪਣੇ ਆਪ ਨੂੰ ‘ਮੂਰਧਾਭਸ਼ਿਕਤ’ (ਸ਼ੁੱਧ) ਕਸ਼ੱਤਰੀ ਕਿਹਾ।”

ਬੋਧੀਆਂ ਨੂੰ ਮਲੇਛ ਕਿਹਾ ਗਿਆ। ਮਹਾਤਮਾ ਬੁੱਧ ਨੂੰ ਵੀ ਮਲੇਛ ਜਾਂ ਸ਼ੂਦਰ ਕਿਹਾ ਗਿਆ । ਇਸ ਘਿਰਣਾ ਵਾਲੇ ਵਾਤਾਵਰਣ ਵਿਚ ਅੰਧ ਵਿਸ਼ਵਾਸੀ ਲੋਕਾਂ ਨੇ ਉਨ੍ਹਾਂ ਸਾਰੀਆਂ ਜਾਤਾਂ ਨੂੰ ਬੁਰਾ ਭਲਾ ਕਿਹਾ ਤੇ ਮਲੇਛ ਤਕ ਆਖਿਆ ਜਿਹੜੀਆਂ ਬੁੱਧ ਧਰਮ ਵਿਚ ਆਸਥਾ ਰਖਦੀਆਂ ਸਨ । ਕੁਸ਼ਾਨਾਂ ਨੂੰ ਕਿੰਨਾ ਬੁਰਾ ਭਲਾ ਕਿਹਾ ਗਿਆ ” ਕੁਸ਼ਾਨਾਂ ਨੇ ਹਿੰਦੂ ਮੰਦਰ ਨਸ਼ਟ ਕਰ ਦਿੱਤੇ ਸੀ. , ਸਾਰਾ ਹਿੰਦੂ ਜਗਤ ਮਲੇਛ ਬਣਾ ਦਿੱਤਾ ਗਿਆ ਸੀ। ਸਭ ਜਾਤਾਂ ਦੇ ਵਰਨ ਨਸ਼ਟ ਕਰ ਦਿੱਤੇ ਗਏ। ਅਤੇ ਉਨ੍ਹਾਂ ਦੀ ਥਾਂ ਕੇਵਲ ਇਕ ਹੀ ਜਾਤ ਦਾ ਵਰਨ ਰਹਿ ਗਿਆ ਸੀ। ਸ਼ਰਾਧ ਆਦਿ ਕਰਮ-ਬੰਦ ਹੋ ਗਏ ਸੀ ਅਤੇ ਲੋਕ ਹਿੰਦੂ ਦੇਵਤਿਆਂ ਦੇ ਸਥਾਨ ਤੇ ਸਤੂਪਿਆਂ ਆਦਿ ਦੀ ਪੂਜਾ ਕਰਦੇ ਸਨ । ਵਰਨ ਆਸ਼ਰਮ ਪ੍ਰਥਾ ਦਬਾ ਦਿੱਤੀ ਗਈ ਸੀ। ਇਸ ਦਮਨ ਦਾ ਸਿੱਟਾ ਇਹ ਹੋਇਆ ਕਿ ਲੋਕਾਂ ਦੇ ਆਚਾਰ ਭਰਿਸ਼ਟ ਹੋਣ ਲੱਗੇ ਹਿੰਦੂ ਰਾਜਿਆਂ ਦੀ ਸੈਨਿਕ ਸ਼ਕਤੀ ਤੋਂ ਸ਼ਕ ਲੋਕ ਨਹੀਂ ਘਬਰਾਉਂਦੇ ਸੀ, ਕਿਉਂਕਿ ਉਨ੍ਹਾਂ ‘ਤੇ ਉਹ ਵਿਜੇ ਪ੍ਰਾਪਤ ਕਰ ਹੀ ਚੁੱਕੇ ਸਨ, ਪਰ ਹਿੰਦੂਆਂ ਦੀ ਸਮਾਜਕ ਪ੍ਰਥਾ ਤੋਂ ਉਨ੍ਹਾਂ ਨੂੰ ਬਹੁਤ ਡਰ ਲਗਦਾ ਸੀ ਉਨ੍ਹਾਂ ਨੇ ਕ ਕਈ ਵਾਰ, ਇਕੋ ਵਾਰ ਹੀ ਬਹੁਤ ਸਾਰੇ ਲੋਕਾਂ ਦੀਆਂ ਜੋ ਹੱਤਿਆਵਾਂ ਕੀਤੀਆਂ ਉਨ੍ਹਾਂ ਦਾ ਉਲੇਖ ਗਰਗ ਸਹਿਤਾ ਵਿਚ ਵੀ ਹੈ ਤੇ ਪੁਰਾਣਾਂ ਵਿਚ ਵੀ. 1965

ਪਰ ਕੁਸ਼ਾਨ ਰਾਜਿਆਂ ਦੇ ਸਮੇਂ ਜਿਵੇਂ ਕਿ ਸਮਰਾਟ ਕਨਿਸ਼ਕ ਦੇ ਸ਼ਾਸਨ ਕਾਲ ਵਿਚ ਜੋ ਉੱਨਤੀ ਭਾਰਤ ਨੇ ਕੀਤੀ ਉਸਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਬੁੱਧ ਮੱਤ ਪੂਰੇ ਜੋਬਨ ਤੇ ਸੀ ਤੇ ਵੈਦਿਕ ਧਰਮ ਦੀਆਂ ਸੰਸਥਾਵਾਂ ਦਾ ਵੀ ਪੂਰਾ ਆਦਰ ਤੇ ਸਤਿਕਾਰ ਕੀਤਾ ਜਾਂਦਾ ਸੀ । ਭਾਰਤ ਦੀ ਮਾਲੀ ਅਵਸਥਾ ਬਹੁਤ ਮਜ਼ਬੂਤ ਹੋ ਗਈ ਸੀ। ਸਾਹਿਤ ਤੇ ਕਲਾ ਦੀ ਉੱਨਤੀ ਹੋਈ। ਲੋਕਾਂ ਨੇ ਧਾਰਮਿਕ ਸਹਿਣ-ਸ਼ੀਲਤਾ ਦਾ ਸਬਕ ਸਿੱਖਿਆ। ਤਾਂਬੇ ਦੀ ਬਜਾਏ ਸੋਨੇ ਦੇ ਸਿੱਕੇ ਚਲਾਏ ਗਏ। ਮੂਰਤੀ ਤੇ ਭਵਨ ਕਲਾ ਵਿਚ ਵੀ ਲੋਕ ਪ੍ਰਬੀਨ ਹੋਏ। ਸਮਰਾਟ ਕਨਿਸ਼ਕ ਨੇ ਸ਼ਕ ਸੰਮਤ ਵੀ ਚਲਾਇਆ ਜੋ ਅੱਜਕਲ੍ਹ ਭਾਰਤ ਸਰਕਾਰ ਦਾ ਸਰਕਾਰੀ ਸੰਮਤ ਹੈ।

ਸ਼ਕ ਕਬੀਲਿਆਂ ਦਾ ਵਰਣਨ ਮਹਾਂਭਾਰਤ ਵਿਚ ਵੀ ਕਈ ਵਾਰ ਆਇਆ ਹੈ ਅਤੇ ਇਨ੍ਹਾਂ ਨੂੰ ਯਵਨਾਂ ਸਮੇਤ ਕੰਬੋਜਾਂ ਦੀ ਕਮਾਨ ਥੱਲੇ ਲੜਦਿਆਂ (ਮਹਾਂਭਾਰਤ 7/7/14) ਵਿਖਾਇਆ ਗਿਆ ਹੈ। ਮਹਾਂਭਾਰਤ ਦੇ ਸ਼ਲੋਕਾਂ 5/160/102-103, 7/119/13-15, 7/20/6-10, 8/46/15-16, 9/8/26 भरि हिच ही टितां रा हटत भिलए है। टिलां ਨੂੰ ‘ਦੰਦਾਂ ਨੂੰ ਚਬਾ ਕੇ’ ਲੜਨ ਵਾਲੇ (7/20/6-10) ਕਿਹਾ ਗਿਆ ਹੈ। ਸ਼ਲੋਕ 7/112/48-52 ਵਿਚ ਇਨ੍ਹਾਂ ਦੀ ਵੀਰਤਾ ਦਾ ਉਸ ਵੇਲੇ ਵਰਣਨ ਕੀਤਾ ਗਿਆ ਹੈ, ਜਦ ਸਾਤਿਯਕ ਯੁਧਿਸ਼ਟਰ ਨੂੰ ਕਹਿੰਦਾ ਹੈ “ਮੈਂ ਜ਼ਹਿਰ ਦੇ ਵਾਂਗ ਪਰਕਰਮੀ, ਅੱਗ ਵਾਂਗ ਭਸਮ ਕਰਨ ਵਾਲੇ ਤੇ ਉਸਦੇ ਸਮਾਨ ਚਮਕਣ ਵਾਲੇ ਸ਼ਕਾਂ ਨਾਲ ਲੜਾਂਗਾ।”

ਮਹਾਂਭਾਰਤ ਯੁੱਧ ਵਿਚ ਸ਼ਾਮਿਲ ਹੋ ਕੇ ਇਨ੍ਹਾਂ ਇਕੱਠੇ ਲੜਨ ਵਾਲੇ ਬੰਸਾਂ ਦਾ ਯੁੱਧ ਤੋਂ ਪਿਛੋਂ ਕੁਰੂਕਸ਼ੇਤਰ ਦੇ ਲਾਗਲੇ- ਛਾਗਲੇ ਖੇਤਰਾਂ ਵਿਚ ਵੱਸ ਜਾਣਾ ਸੰਭਵ ਲਗਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿਚ ਸ਼ਕਾਂ (ਰਾਜਪੂਤ ਅਤੇ ਜੱਟਾਂ) ਅਤੇ ਕੰਬੋਜਾਂ ਦੀ ਆਬਾਦੀ ਹੁਣ ਵੀ ਮਿਲਦੀ ਹੈ। ਕੁਝ ਚਿਰ ਪਾ ਕੇ ਇਨ੍ਹਾਂ ਨੇ ਹੋਰ ਖੇਤਰਾਂ ਵੱਲ ਵੀ ਮੂੰਹ ਕੀਤਾ ਹੋਵੇਗਾ।

ਲਗਭਗ ਸਤਵੀਂ ਅਠਵੀਂ ਸਦੀ ਈਸਵੀ ਤਕ ਰਾਜਪੂਤ ਸ਼ਬਦ ਸਾਨੂੰ ਕਿਸੇ ਇਤਿਹਾਸਕ ਗ੍ਰੰਥ ਵਿਚ ਨਹੀਂ ਮਿਲਦਾ। ਵੈਦਿਕ ਸਾਹਿਤ ਵਿਚ ‘ਰਾਜਾ ਪੁੱਤਰ’, ‘ਰਾਜਨ ਦਾ ਪੁੱਤਰ’ ਜ਼ਾਹਿਰਾ ਤੌਰ ‘ਤੇ ਸ਼ਾਬਦਿਕ ਤੌਰ ‘ਤੇ ਵਰਤਿਆ ਗਿਆ ਹੈ, ਭਾਵੇਂ ਇਹ ਵਿਸ਼ਾਲ ਵਿਆਖਿਆ ਦੇ ਸਮਰੱਥ ਹੈ। ਬਾਅਦ ਵਿਚ ‘ਰਾਜਾ ਪੁੱਤਰ’ ਡਿਗਕੇ ਕੇਵਲ ਭੂਮੀਪਤੀ (ਜ਼ਿਮੀਂਦਾਰ) ਰਹਿ ਜਾਂਦਾ ਹੈ ਅਤੇ ਸੰਭਾਵਨਾ ਦੇ ਰੂਪ ਵਿਚ ਰਾਜਨਯ ਜਾਂ ਕੁਲੀਨ (noble) ਦੀ ਤਦਰੂਪਤਾ ਰਖਦਾ ਹੈ।” ਮੈਕਡੋਨਿਲ ਅਤੇ ਕੀਥ ਅਨੁਸਾਰ ਰਾਜਨਯ ਸ਼ਾਹੀ ਪਰਿਵਾਰ ਦੇ ਬੰਦੇ ਲਈ ਇਕ ਨਿਯਮਕ ਪਦ ਸੀ’; ਭਾਵੇਂ ਇਹ ਬਿਨਾਂ ਲਿਹਾਜ਼ ਸ਼ਾਹੀ ਸ਼ਕਤੀ ਦੇ ਸਾਰੇ ਕੁਲੀਨ (nobles) ਬੰਦਿਆਂ ਲਈ ਵਰਤਿਆ ਗਿਆ ਹੋਵੇ । ਪਿਛੋਂ ਜਾ ਕੇ ਕਸ਼ੱਤਰੀਯਾ ਪਦ ਆਮ ਤੌਰ ‘ਤੇ ਰਾਜਨਯ ਦੀ ਥਾਂ ਲੈਂਦਾ ਹੈ ਜੋ ਰਾਜ ਕਰਦੀ ਸ਼੍ਰੇਣੀ ਦਾ ਪਦ ਸੀ।” ਇਕ ਹੋਰ ਮਤ ਅਨੁਸਾਰ “ਪਾਣਿਨੀ ਵੇਲੇ ‘ਰਾਜਨਯ’ ਰਾਜਾ ਰਹਿਤ ਪ੍ਰਾਂਤਾਂ ਦਾ ਇਕ ਸੰਘ ਸੀ। ਉਨ੍ਹਾਂ ਦੇ ਸਿੱਕਿਆਂ ਜਿਹੜੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿਚ ਬਹੁਤੇ ਮਿਲੇ ਹਨ, ਉਹ ਆਪਣੇ ਆਪ ਨੂੰ ਜਨਪਦ ਅਖਵਾਉਂਦੇ ਸਨ ।” 08 ਜੇ ‘ਰਾਜਨਯ’ ਨੂੰ ਰਾਜਨਪੁੱਤਰ ਦੇ ਅਰਥ ਵਿਚ ਲਈਏ ਤਾਂ ਹੁਣ ਵੀ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿਚ ਰਾਜਪੂਤ ਆਬਾਦੀ ਹੈ ਅਤੇ ਪਾਕਿਸਤਾਨ ਬਣਨ ਤੋਂ ਪਹਿਲਾਂ (ਬਹੁਤ ਸਾਰੇ ਮੁਸਲਮਾਨ ਰਾਜਪੂਤਾਂ ਦੇ ਪਲਾਇਨ ਕਰਨ ਤੇ ਵੀ) ਰਾਜਪੂਤਾਂ ਦੀ ਬੜੀ ਸੰਘਣੀ ਆਬਾਦੀ ਹੈ। ਇਉਂ ਲਗਦਾ ਹੈ ਕਿ ਬ੍ਰਾਹਮਣ ਜਾਂ ਰਿਸ਼ੀ ਲੋਕ ਰਾਜਿਆਂ ਦੇ ਪੁੱਤਰਾਂ ਨੂੰ ਵੱਡਿਆਉਣ ਲਈ ‘ਰਾਜਨਪੁੱਤਰ’ ਸ਼ਬਦ ਦਾ ਪ੍ਰਯੋਗ ਕਰਦੇ ਸਨ ਅਤੇ ਇਸ ਤਰ੍ਹਾਂ ਇਹ ਸ਼ਬਦ ਉਨ੍ਹਾਂ ਦੀ ਅੱਲ ਬਣ ਗਿਆ। ਉਨ੍ਹਾਂ ਦਾ ਰਾਜ ਖ਼ਤਮ ਹੋਣ ‘ਤੇ ਵੀ ਇਹ ਸ਼ਬਦ ਪ੍ਰਚੱਲਤ ਰਿਹਾ ਤੇ ਉਨ੍ਹਾਂ ਨੇ ਰਲ ਕੇ ‘ਰਾਜਨਯ’ ਨਾਂ ਦਾ ਜਨਪਦ ਸਥਾਪਤ ਕਰ ਲਿਆ। ਫਿਰ ਇਹ ਜਨਪਦ ਵੀ ਸਮਾਪਤ ਹੋ ਗਿਆ ਹੋਵੇਗਾ ਤੇ ਲੰਮੇ ਸਮੇਂ ਪਿਛੋਂ ਇਸ ਵੰਸ਼ ਦੇ ਲੋਕਾਂ ਨੇ ਨਿਰਾਸ਼ਤਾ ਤੇ ਢਹਿੰਦੀ ਕਲਾ ਦੇ ਸਮੇਂ ਆਪਣੇ ਆਪ ਨੂੰ ਰਾਜਪੂਤ (ਰਾਜਨਯ) ਅਖਵਾ ਕੇ ਆਪਣੇ ਆਪ ਨੂੰ ਢਾਰਸ ਦਿੱਤੀ ਹੋਵੇਗੀ। ਫਿਰ ਜਦ ਇਸ ਨਾਮ ਨਿਹਾਦ ‘ਰਾਜਪੂਤਾਂ’ ਵਿਚ ਵੀ ਵਿਤਕਰਾ ਵਧਿਆ ਤਾਂ ਕਈ ਉੱਚੇ ਰਾਜਪੂਤ ਤੇ ਕਈ ਨੀਵੇਂ ਰਾਜਪੂਤ ਸੱਦੇ ਜਾਣ ਲੱਗ ਪਏ।

ਇਨ੍ਹਾਂ ਨੀਵੇਂ ਕਹੇ ਜਾਣ ਵਾਲੇ ਰਾਜਪੂਤ ਪਰਿਵਾਰਾਂ ਦਾ ਹੋਰ ਸ਼ੋਸ਼ਨ ਹੋਇਆ ਤਾਂ ਉਹ ‘ਰਾਜਪੂਤੀ ਸਦਾਚਾਰ’ ਲਈ ਬਣਾਏ ਗਏ ਸਮਾਜਕ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਜਾਂ ਕਿਸੇ ਮਜਬੂਰੀ ਦੇ ਅੰਤਰਗਤ ਅਵੱਗਿਆ ਹੋਣ ਕਾਰਨ ਉਸ ਵੰਸ਼ ਵਿਚੋਂ ਬਾਹਰ ਧੱਕ ਦਿੱਤੇ ਗਏ। ਉਹ ਇਸ ਪ੍ਰਤੀਕਰਮ ਵਜੋਂ ਆਪਣੇ ਵਰਗੇ ਹੋਰ ਵੰਸ਼ਾਂ ਵਿਚ ਜਾ ਮਿਲੇ ਅਤੇ ਉਨ੍ਹਾਂ ਵਿਚ ਵਿਆਹ-ਸ਼ਾਦੀਆਂ ਕਰਕੇ ਉਨ੍ਹਾਂ ਦਾ ਹੀ ਅੰਗ ਬਣ ਗਏ। ਕਿਉਂਕਿ ਜਿਨ੍ਹਾਂ ਵੰਸ਼ਾਂ ਵਿਚ ਉਹ ਮਿਲੇ ਸਨ, ਉਥੇ ਕੋਈ ਅਜਿਹਾ ਵਿਤਕਰਾ ਨਹੀਂ ਸੀ। ਸਿੱਟੇ ਵਜੋਂ ਇਸ ਮਿਲਗੋਭੇ (Fusion) ਵਿਚੋਂ ਕੁਝ ਐਸੇ ਲੋਕਾਂ ਦਾ ਜਨਮ ਹੋਇਆ ਜਿਹੜੇ ਪ੍ਰਾਚੀਨ ਪ੍ਰੰਪਰਾਵਾਂ, ਸਮਾਜਿਕ ਭੇਦਾਂ ਅਤੇ ਫੋਕੀ ਸ਼ਾਨ ਤੋਂ ਉੱਚਾ ਉਠ ਕੇ ਸੋਚਦੇ ਅਤੇ ਆਪਣੇ ਨਿਰਬਾਹ ਲਈ ਨਵੀਆਂ ਯੋਜਨਾਵਾਂ ਬਣਾਉਂਦੇ ਅਤੇ ਰੂੜੀਵਾਦੀ ਲੋਕਾਂ ਵਲੋਂ ਬਣਾਈਆਂ ਗਈਆਂ ਧਾਰਮਿਕ ਤੇ ਸਮਾਜਿਕ ਧਾਰਨਾਵਾਂ ਨੂੰ ਤੋੜਦੇ ਸਨ। ਪ੍ਰਹਿਤ ਵਰਗ ਜਿਹੜਾ ਪ੍ਰੰਪਰਾਵਾਦੀ ਤੇ ਸ਼ਾਸਕ ਵਰਗ ਤੇ ਹਾਵੀ ਸੀ, ਦੇ ਪ੍ਰਕੋਪ ਦਾ ਨਿਸ਼ਾਨਾ ਬਣੇ। ਇਸ ਪ੍ਰੋਹਿਤ ਵਰਗ ਅਤੇ ਇਸ ਵਰਗ ਦੇ ਅਨੁਯਾਈ ਲੋਕਾਂ ਨੇ ਹੋਰਨਾਂ ਨੂੰ ਸ਼ੂਦਰ ਕਿਹਾ। ਪਾਠਕਜਨ ਅੱਗੇ ਪੜ੍ਹਨਗੇ ਕਿ ਕਿਵੇਂ ਨਾਮ ਨਿਹਾਰ ਰਾਜਪੂਤ ਵਰਗ ‘ਚੋਂ ਕੁਝ ਲੋਕ ਜੱਟ ਇਸਤੀਆਂ ਨਾਲ ਵਿਆਹਕ ਸੰਬੰਧ ਜੋੜਨ ਕਾਰਨ ਜੱਟ ਬਣ ਗਏ, ਕਿਉਂਕਿ ਜੱਟ ਵਰਗ: ਨੂੰ ਅਜੇਹੇ ਵੇਲਿਆਂ ਵਿਚ ਬਹੁਤ ਨੀਵਾਂ ਅਰਥਾਤ ਸ਼ੂਦਰ ਸਮਝਿਆ ਜਾਂਦਾ ਸੀ।

ਅਭਿਮਾਨ ਅਤੇ ਪੱਖਪਾਤ ਹੀ ਸਮਾਜ ਵਿਚ ਅਨੇਕਾਂ ਜਾਤਾਂ ਤੇ ਵਰਗਾਂ ਨੂੰ ਜਨਮ ਦਿੰਦਾ ਹੈ ਤੇ ਮਨੂੰ ਸਿਮਰਤੀਆਂ ਸਿਰਜਦਾ ਹੈ। ਜਿਨ੍ਹਾਂ ਆਰੀਆ ਲੋਕਾਂ ਦੀਆਂ ਪਹਿਲੀਆਂ ਟੋਲੀਆਂ ਨੇ ਸੈਂਕੜੇ ਸਾਲ ਪਹਿਲਾਂ ਪੰਜਾਬ ਜਾਂ ਭਾਰਤ ਵਿਚ ਪ੍ਰਵੇਸ਼ ਕੀਤਾ। ਸੀ, ਉਨ੍ਹਾਂ ਦੀ ਉਸ ਵੇਲੇ ਬੜੀ ਚੜ੍ਹਤ ਸੀ ਅਤੇ ਉਨ੍ਹਾਂ ਆਪਣੇ ਰਾਜ ਪ੍ਰਬੰਧ ਲਈ ਰਾਜਾ ਪ੍ਰਣਾਲੀ ਚਲਾ ਲਈ ਸੀ। ਉਹ ਅਸ਼ਵਮੇਧ ਯੱਗ ਕਰਦੇ ਤੇ ਇਕ ਘੋੜਾ ਛੱਡਦੇ ਸਨ ਜੋ ਦੂਰ-ਦੁਰਾਡੇ ਦੇਸ਼ਾਂ ਵਿਚ ਘੁੰਮਦਾ ਰਹਿੰਦਾ ਸੀ ਜਿਸਦਾ ਅਰਥ ਹੁੰਦਾ। ਸੀ ਕਿ ਉਹ ਦੇਸ਼ ਘੋੜਾ ਛੱਡਣ ਵਾਲੇ ਰਾਜੇ ਦੀ ਅਧੀਨਤਾ ਕਬੂਲਦੇ ਹਨ। ਸੋ ਇਸ ਅਧੀਨਤਾ ਕਬੂਲਣ ਵਾਲੇ ਇਸ ਪ੍ਰਯੋਜਨ ਨੇ ਉਨ੍ਹਾਂ ਲੋਕਾਂ ਨੂੰ ਭਾਰਤ ‘ਤੇ ਆਕਰਮਣ ਕਰਨ ਲਈ ਉਕਸਾਇਆ। ਜਦ ਭਾਰਤ ਵਿਚ ਰਾਜ ਕਰ ਰਹੇ ਆਰੀਆ ਲੋਕਾਂ ਦੇ ਪੁਰਾਣੇ ਦੇਸ਼ (ਮੱਧ ਏਸ਼ੀਆ) ਦੇ ਉਨ੍ਹਾਂ ਨਾਲ ਹੀ ਸੰਬੰਧਤ ਹੋਰ ਲੋਕਾਂ ਨੇ ਵੀ ਭਾਰਤ ਵਿਚ ਪਰਵੇਸ਼ ਕਰਨਾ ਚਾਹਿਆ ਤਾ ਭਾਰਤ ਦੇ ਪ੍ਰੋਹਿਤ ਵਰਗ ਨੇ ਇਨ੍ਹਾਂ ਨਵੇਂ ਆਕਰਮਣਕਾਰੀ ਟੋਲਿਆਂ ਨੂੰ ਬਰਬਰ ਜਾਤਾਂ ਨਾਲ ਸੰਬੰਧਤ ਵਿਦੇਸ਼ੀ ਆਖਿਆ। ਇਨ੍ਹਾਂ ਜਾਤਾਂ ਵਿਚੋਂ ਹੀ ਭਾਰਤ ਦਾ ਕਸ਼ੱਤਰੀ ਸਮਾਜ ਉਪਜਿਆ ਸੀ ਅਤੇ ਜਿਨ੍ਹਾਂ ਨੂੰ ਪਿਛੋਂ ਜਾ ਕੇ ਰਾਜਪੂਤ ਵੀ ਕਿਹਾ ਗਿਆ। ਇਨ੍ਹਾਂ ਨਵੇਂ ਆਕਰਮਣਕਾਰੀ ਲੋਕਾਂ ਵਿਚ ਬਹੁਤੇ ਗਣਰਾਜੀ ਪ੍ਰਥਾ ਤਹਿਤ ਰਾਜ ਕਰਨ ਵਾਲੇ ਲੋਕ ਸਨ । ਡਾਕਟਰ ਏ.ਐੱਸ. ਆਲਟੇਕਰ ਲਿਖਦੇ ਹਨ ਕਿ ‘ਅਸੀਂ ਆਪਣੇ ਗੌਰਵਮਈ ਗਣਤੰਤਰਾਂ ਦੇ ਵਿਰਸੇ ‘ਤੇ ਬੜਾ ਮਾਣ ਕਰਦੇ ਹੋਏ ਕਹਿੰਦੇ ਹਾਂ ਕਿ ਇਹ ਪ੍ਰਥਾ ਭਾਰਤ ਵਿਚ ਪਹਿਲਾਂ ਹੀ ਪਾਈ ਜਾਂਦੀ ਸੀ । ਸੰਨ 500 ਪੂ.ਮ. ਤੋਂ ਲੈ ਕੇ ਈਸਵੀ ਸੰਨ 400 ਤਕ 900 ਸਾਲ ਦੇ ਸਮੇਂ ਪੰਜਾਬ ਤੇ ਸਿੰਧ ਘਾਟੀ ਪਹਿਲਾਂ ਤੋਂ ਪ੍ਰਸਿੱਧ ਗਣਰਾਜੀ ਲੋਕਾਂ ਦੀ ਧਰਤੀ ਸੀ। ਬਦਕਿਸਮਤੀ ਨਾਲ ਅਸੀਂ ਉਨ੍ਹਾਂ ਵਿਚੋਂ ਕੁਝ ਬਾਰੇ ਕੁਝ ਨਹੀਂ ਜਾਣਦੇ ਕੇਵਲ ਉਨ੍ਹਾਂ ਦੇ ਨਾਵਾਂ ਨੂੰ ਹੀ ਜਾਣਦੇ ਹਾਂ ਜਿਹੜੇ ਵਿਆਕਰਣ ਕਰਤਾਵਾਂ ਨੇ ਸਾਂਭ ਰੱਖੇ ਹਨ। ਇਸ ਸ਼੍ਰੇਣੀ ਵਿਚ ਵਰਿਕ, ਦਾਮਨੀ, ਪਾਰਸਵ ਤੇ ਕੰਬੋਜ ਲੋਕ ਹਨ।” ਇਨ੍ਹਾਂ ਜਾਤਾਂ ਵਿਚ ਇਨ੍ਹਾਂ ਤੋਂ ਇਲਾਵਾ ਸ਼ਕ, ਯਵਨ, ਬਾਹਲੀਕ, ਪਹਿਲਵਾਂ ਅਤੇ ਦਰਦਾਂ ਤੋਂ ਬਿਨਾਂ ਹੋਰ ਕਈ ਲੋਕ ਸਨ । ਕੰਬੋਜ ਜਾਤ ਭਾਰਤੀ ਪੰਜਾਬ ਉੱਤਰ ਪ੍ਰਦੇਸ਼, ਹਰਿਆਣਾ, ਉਤਰਾਂਚਲ ਅਤੇ ਰਾਜਸਥਾਨ ਦੇ ਖੇਤਰਾਂ ‘ਚ ਮਿਲਦੀ ਹੈ ਜੋ ਖੇਤੀ ਕਰਦੀ ਹੈ। ਪਹਿਲਵ ਈਰਾਨੀ ਪਹਿਲਵੀ ਜਾਤ ਹੈ ਤੇ ਪਾਰਸੀਕ (ਪਾਰਸੀ) ਈਰਾਨੀਆਂ ਨੂੰ ਕਹਿੰਦੇ ਸਨ । ਬਾਹਲੀਕ, ਬਲਖ਼ ਦੇ ਵਾਸੀਆਂ ਨੂੰ ਕਿਹਾ ਜਾਂਦਾ ਸੀ ਤੇ ਅਨੁਮਾਨ ਅਨੁਸਾਰ ਉਨ੍ਹਾਂ ਵਿਚੋਂ ਅੱਜ ਦੇ ਬਹਿਲ ਖੱਤਰੀ ਹਨ। ਪਾਰਦ ਬਲੋਚਾਂ ਨੂੰ ਕਿਹਾ ਜਾਂਦਾ ਹੈ ਅਤੇ ਦਰਦ ਕਸ਼ਮੀਰ ਦੇ ਉੱਤਰ ਵਿਚ ਸਿੰਧ ਦਰਿਆ ਦੇ ਖੱਬੇ ਕੰਢੇ ਕੋਹਿਸਤਾਨ ਦੇ ਖੇਤਰ ਵਿਚ ਦਰਦਸਤਾਨ ਦੇ ਰਹਿਣ ਵਾਲੇ ਸਨ। ਜਿੱਥੇ ਇਹ ਅਜੇ ਵੀ ਮਿਲਦੇ ਹਨ।

ਵਰਿਕ ਲੋਕ ਅੱਜ ਦੇ ਵਿਰਕ ਜੱਟ ਤੇ ਕੰਬੋਜ ਹਨ, ਕਿਉਂਕਿ ਇਹ ਗੋਤ ਦੋਵਾਂ ਵੰਸ਼ਾਂ ਵਿਚ ਮਿਲਦਾ ਹੈ। ਪਾਣਿਨੀ (5, 3, 117) ਅਨੁਸਾਰ ਈਰਾਨੀ ਸੈਨਿਕ ਭਾਈਚਾਰੇ ਦੇ ਸੰਘ ਦੇ ਮੈਂਬਰਾਂ ਨੂੰ ਪਾਰਸਵ ਕਿਹਾ ਜਾਂਦਾ ਸੀ । ਪ੍ਰਾਚੀਨ ਅਭੀਸਾਰ ਜਾਤ ਅੱਜ ਦੀ ਅਹੀਰ ਜਾਤ ਹੈ। ਸਿਬੋਈ ਅੱਜ ਦੇ ਸਿਬੀਏ ਜੱਟ ਹਨ, ਮਲੋਈ ਅੱਜ ਦੇ ਮਲਵਈ ਲੋਕ ਹਨ ਅਤੇ ਜਿਨ੍ਹਾਂ ਵਿਚ ਮੱਲ੍ਹੀ ਜੱਟ ਅਤੇ ਮੱਲੀਏ ਕੰਬੋਜ ਵੀ ਸ਼ਾਮਿਲ ਲਗਦੇ ਹਨ। ਸ਼ਕ (ਅੱਡ-ਅੱਡ ਕਬੀਲਿਆਂ ਦੀਆਂ ਸ਼ਾਖਾਵਾਂ) ਜਾਤ, ਜਿਸ ਤੋਂ ਭਾਰਤ ਦਾ ਸ਼ਾਕਾ ਸੰਮਤ ਵੀ ਚਲਿਆ ਹੋਰਨਾਂ ਸਾਥੀਆਂ, ਪਾਰਦ, ਪਹਿਲਵਾਂ, ਯਵਨਾਂ, ਕੰਬੋਜਾਂ ਤੇ ਫਿਰ ਕੁਝ ਚਿਰ ਮਗਰੋਂ ਹੁਣ ਆਦਿ ਭਾਰਤ ਦੇ ਕਸ਼ੱਤਰੀ ਸਮਾਜ ਵਿਚ ਸਮਾ ਗਏ, ਜਿਨ੍ਹਾਂ ਨੂੰ ਪਿਛੋਂ ਜਾ ਕੇ ਰਾਜਪੂਤ ਵੀ ਕਿਹਾ ਗਿਆ ਜਿਨ੍ਹਾਂ ਦਾ ਪ੍ਰਭਾਵ ਭਾਰਤ ਦੇ ਦੱਖਣ ਤਕ ਵੇਖਣ ਨੂੰ ਮਿਲਦਾ ਹੈ। ਕਿਰਾਤ ਅੱਜ ਦੇ ਘਿਰਥ (ਚਾਂਗ) ਲਗਦੇ ਹਨ ਜੋ ਉੱਤਰ ਪ੍ਰਦੇਸ਼ ਬਿਹਾਰ, ਮੱਧ ਭਾਰਤ ਅਤੇ ਦੱਖਣ ਤਕ ਫੈਲੇ ਹੋਏ ਸਨ ਜਿੱਥੇ ਇਨ੍ਹਾਂ ਨੂੰ ਕੁਰਮੀ ਕਿਹਾ ਜਾਂਦਾ ਹੈ।

ਵਿਰਕ, ਮਲੋਈ, ਕੰਬੋਜ ਅਤੇ ਹੁਣ ਲੋਕਾਂ ਦੇ ਕੁਝ ਟੋਲੇ ਉੱਤਰੀ ਭਾਰਤ ਖਾਸ ਕਰਕੇ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਵਿਚ ਅਜੇ ਵੀ ਆਪਣੇ ਮੂਲ ਨਾਂ ਨਾਲ ਜਾਣੇ ਜਾਂਦੇ ਹਨ ਤੇ ਕਾਫੀ ਸੰਖਿਆ ਵਿਚ ਮਿਲਦੇ ਹਨ। ਜਿਹੜੇ ਯਵਨ ਪੰਜਾਬ ਵਿਚ ਰਹਿ ਗਏ ਉਨ੍ਹਾਂ ਵਿਚੋਂ ਲਗਭਗ ਸਾਰੇ ਹੀ ਮੁਸਲਮਾਨ ਜਾਤ ਅਵਾਨ ” ਵਿਚ ਪ੍ਰੀਵਰਤਤ ਹੋ ਗਏ ਲਗਦੇ ਹਨ ਜਿਹੜੀ ਹੁਣ ਪਾਕਿਸਤਾਨੀ ਪੰਜਾਬ ਵਿਚ ਵੱਡੀ ਸੰਖਿਆ ਵਿਚ ਮਿਲਦੀ ਹੈ।

ਕਰਨਲ ਜੇਮਜ਼ ਟਾਡ ਵਲੋਂ ਰਾਜਪੂਤਾਂ ਦੀਆਂ ਬੰਸਾਵਲੀਆਂ ਦੀ ਚੰਗੀ ਤਰ੍ਹਾਂ ਪ੍ਰੋਹਿਤਾਂ ਤੋਂ ਘੋਖ ਕਰਵਾ ਕੇ ਸੂਰਜਵੰਸ਼ੀ ਕਸ਼ਤਰੀਆਂ ਦੀ ਇਕ ਬੰਸਾਵਲੀ ਲਿਖੀ ਗਈ ਹੈ ਜਿਸ ਵਿਚ ਯਵਨਾਸਵ ਨਾਂ ਦਾ ਇਕ ਵਿਅਕਤੀ ਸੂਰਜਵੰਸ਼ੀ ਲੋਕਾਂ ਦੀ 15ਵੀਂ ਪੀੜ੍ਹੀ ਵਿਚ ਮਿਲਦਾ ਹੈ ਜਦਕਿ ਸ੍ਰੀ ਰਾਮ ਚੰਦਰ ਇਸ ਤੋਂ ਪਿਛੋਂ 68ਵੀਂ ਪੀੜ੍ਹੀ ਵਿਚ ਆਉਂਦੇ ਹਨ।” ਪਾਠਕ ਅੱਗੇ ਪੜ੍ਹਨਗੇ ਕਿ ਯਵਨ ਜਾਂ ਯਵਨਾਸਵ ਨਾਂ ਦੇ ਇਸ ਵਿਅਕਤੀ ਦੇ ਉੱਤਰਾਧਿਕਾਰੀਆਂ ਨੇ ਹੀ ਕਨੌਜ ਦੇ ਰਾਜ ਘਰਾਣੇ ਦੀ ਨੀਂਹ ਰੱਖੀ। ਟਾਡ ਲਿਖਦਾ ਹੈ ਕਿ ਇਹ ਯਵਨਾਸ਼ (ਯਵਨ + ਅਸਵ) ਵਿਅਕਤੀ ਬਿਨਾਂ ਸ਼ਕ ਹਿੰਦ-ਸੀਥੀਆਈ (ਸ਼ਕ) ਪਰਿਵਾਰ ਦਾ ਹੈ, ਜਿਨ੍ਹਾਂ ਵਿਚੋਂ ਅਸਾਕਨੀ (ਆਸਾਕਿਨੋਈ) ਲੋਕ ਸਨ, ਜਿਨ੍ਹਾਂ ਸਿਕੰਦਰ ਨਾਲ ਟੱਕਰ ਲਈ ਸੀ। ਬਹੁਤ ਸਾਰੇ ਇਤਿਹਾਸਕਾਰ, ਜਿਵੇਂ ਕਿ ਇਸ ਪੁਸਤਕ ਵਿਚ ਲਿਖਿਆ ਗਿਆ ਹੈ, ਇਨ੍ਹਾਂ ਨੂੰ ਕੰਬੋਜ ਕਹਿੰਦੇ ਸਨ । ਇਹ ਰਾਠੌਰ ਰਾਜਪੂਤ ਜਿਹੜੇ ਯਵਨਾਸਵ ਦੇ ਉੱਤਰਾਧਿਕਾਰੀ ਹਨ ਕਨੌਜ ਤੋਂ ਇਲਾਵਾ, ਬੀਕਾਨੇਰ, ਜੋਧਪੁਰ ਅਤੇ ਮਾਰਵਾੜ ਦੇ ਖੇਤਰਾਂ ਤੇ ਰਾਜ ਕਰਦੇ ਰਹੇ ਹਨ। ਪੁਸਤਕ ਵਿਚ ਸ਼ਕਾਂ ਤੋਂ ਇਲਾਵਾ ਯਵਨਾਂ ਅਤੇ ਕੰਬੋਜਾਂ ਦਾ ਨਾਂ ਵੀ ਆਇਆ ਹੈ ਜਿਨ੍ਹਾਂ ਦੇ ਆਪਸ ਵਿਚ ਡੂੰਘੇ ਸੰਬੰਧ ਸਨ। ਮਹਾਂਭਾਰਤ (12/101/5) ਤੋਂ ਵੀ ਪਤਾ ਚਲਦਾ ਹੈ ਕਿ ਇਹ ਇਕੱਠੇ ਰਹਿੰਦੇ ਸਨ। ਕਈ ਵਿਦਵਾਨ ਇਨ੍ਹਾਂ ਯਵਨਾਂ ਨੂੰ ਯੂਨਾਨੀ (Greeks) ਲਿਖਦੇ ਹਨ । ਪਰ ਲੇਖਕ ਦਾ ਮਤ ਹੈ ਕਿ ਇਹ ਯੂਨਾਨੀ ਮੂਲ ਦੇ ਲੋਕ ਨਹੀਂ ਸਨ। ਕਿਉਂਕਿ ਆਰੀਆ ਲੋਕਾਂ ਦੀ ਆਦਿ ਧਰਤੀ ਮੱਧ ਏਸ਼ੀਆ ਦਾ ਖੇਤਰ ਮੰਨੀ ਜਾਂਦੀ ਹੈ, ਸੋ ਸੰਭਵ ਹੈ ਕਿ ਸੂਰਜਵੰਸ਼ੀ ਕੁਲ ਦਾ ਯਵਨ ਨਾਂ ਦਾ ਵਿਅਕਤੀ ਜਾਂ ਉਸਦੇ ਉੱਤਰਾਧਿਕਾਰੀ ਪਹਿਲਾਂ ਅਫ਼ਗਾਨਿਸਤਾਨ ਤੇ ਆਸਪਾਸ ਦੇ ਖੇਤਰ ਵਿਚ ਰਹਿੰਦੇ ਹੋਣ ਤੇ ਆਰੀਆਈ ਲੋਕਾਂ ਦੇ ਪਹਿਲੇ ਜੱਥਿਆਂ ਵਿਚ ਇਹ ਲੋਕ ਅੱਜ ਦੇ ਯੁਨਾਨ ਦੇਸ਼ ਵਿਚ ਚਲੇ ਗਏ ਅਤੇ ਆਪਣੇ ਨਾਂ ਤੇ ਉਸ ਦੇਸ਼ ਨੂੰ ਨਾਂ ਦਿੱਤਾ। ਇਸ ਵੰਸ਼ ਦੇ ਕੁਝ ਲੋਕ ਅਫ਼ਗਾਨਿਸਤਾਨ ਅਤੇ ਨਾਲ ਲਗਦੇ ਖੇਤਰਾਂ ਵਿਚ ਆਪਣੀ ਆਦਿ ਭੂਮੀ ਵਿਚ ਵੀ ਵਸਦੇ ਰਹੇ ਹੋਣਗੇ। ਇਸ ਤਰ੍ਹਾਂ ਟਾਡ ਦੇ ਮਤ ਨੂੰ ਧਿਆਨ ਵਿਚ ਰੱਖਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਕੰਬੋਜ ਵੀ ਯਵਨ ਜਾਂ ਯਵਨਾਸ੍ਰ ਦੇ ਉੱਤਰਾਧਿਕਾਰੀ ਹਨ। ਜਿਹੜੇ ਕੰਬੋਜ ਦੇਸ਼ ਵਿਚ ਰਹਿੰਦੇ ਸਨ ਉਨ੍ਹਾਂ ਨੂੰ ਪਾਣਿਨੀ ਦੀ ਅਸ਼ਟਾਸਿਆਈ (4.1.175) ਅਨੁਸਾਰ ਕੰਬੋਜ ਕਿਹਾ ਗਿਆ ਹੋਵੇਗਾ ਅਤੇ ਜਿਹੜੇ ਪਹਿਲੇ ਸਮਿਆਂ ਤੋਂ ਕੰਬੋਜ ਖੇਤਰ ਤੋਂ ਬਾਹਰ ਰਹਿੰਦੇ ਹੋਣਗੇ ਉਨ੍ਹਾਂ ਨੂੰ ਯਵਨ ਵੀ ਕਿਹਾ ਗਿਆ। ਇਸ ਤਰ੍ਹਾਂ ਯਵਨ ਤੇ ਕੰਬੋਜ ਇਕ ਹੀ ਮੂਲ ਦੇ ਲੋਕ ਹਨ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ੱਕ ਤੇ ਰਾਜਪੂਤ ਹਨ।

ਗੌਤਮ ਅਨੁਸਾਰ ਯਵਨ ਕਸ਼ੱਤਰੀ ਮਰਦ ਅਤੇ ਸ਼ੂਦਰ ਇਸਤ੍ਰੀ ਤੋਂ ਉਪਜੇ ਹਨ। ਜੇ ਇਸ ਮਤ ਨੂੰ ਵੀ ਮੰਨ ਲਈਏ ਤਾਂ ਇਹ ਤਾਂ ਸਪੱਸ਼ਟ ਹੈ ਕਿ ਇਹ ਕਸ਼ੱਤਰੀ ਲੋਕ ਹਨ। ਭਾਰਤੀ ਸ਼ਾਸਤਰ ਇਸਤ੍ਰੀ ਦੀ ਪੇਕਿਆਂ ਦੀ ਜਾਤ ਨੂੰ ਨਹੀਂ ਬਲਕਿ ਮਰਦ ਦੀ ਜਾਤ ਨੂੰ ਮਾਨਤਾ ਦਿੰਦਾ ਹੈ।

ਟਾਡ (Part-II, p. 2) ਅਨੁਸਾਰ ਇਕ ਯਵਨ ਰਾਜ ਕੁਮਾਰ ਜੋ ‘ਅਸਵ’ ਜਾਂ ‘ਅਸੀ’ ਕਬੀਲੇ ਦਾ ਰਾਠੌਰਾਂ ਦਾ ਵਡੇਰਾ ਸੀ, ਤੋਂ ਸਾਨੂੰ ਇਸ ਰਾਜਪੂਤ ਪਰਿਵਾਰ ਦੇ ਸੀਥੀਆਈ ਮੂਲ ਹੋਣ ਬਾਰੇ ਸਬੂਤ ਮਿਲਦਾ ਹੈ।

ਇਨ੍ਹਾਂ ਅਸ਼ਵ ਲੋਕਾਂ ਦੀਆਂ ਕਈ ਸ਼ਾਖਾਵਾਂ ਸਿੰਧ ਦਰਿਆ ਦੇ ਦੋਵਾਂ ਪਾਸਿਆਂ ਦੇ ਦੇਸ਼ਾਂ ਵਿਚ ਵਸਦੀਆਂ ਸਨ, ਜਿਨ੍ਹਾਂ ते पण्डी रे टिप्न बाग है ‘टेप्सीभा’ रात हिँडा । (Tod, Part-I, p. 53)

ਟਾਡ ਹੋਰ ਲਿਖਦਾ ਹੈ ਕਿ “ਅਸਵ ਮੁੱਖ ਤੌਰ ‘ਤੇ ਇੰਦੂ (ਚੰਦਰ) ਵੰਸ਼ ਦੇ ਸਨ, ਫਿਰ ਵੀ ਸੂਰਜਵੰਸ਼ੀਆਂ ਦੀ ਇਕ ਸ਼ਾਖ ਦਾ ਵੀ ਇਹ ਅਸਵ ਪਦ ਸੀ। ਇਹ ਉਨ੍ਹਾਂ ਦੀ ਪ੍ਰਸਿੱਧਤਾ ਅਸਪਤਿ (ਘੋੜਿਆਂ ਦੇ ਮਾਲਕ) ਦੱਸਣ ਲਈ ਕਾਫ਼ੀ ਹੈ। ਇਹ ਸਾਰੇ ਘੋੜਿਆਂ ਦੀ ਪੂਜਾ ਕਰਦੇ ਤੇ ਉਨ੍ਹਾਂ ਦੀ ਕੁਰਬਾਨੀ ਸੂਰਜ ਨੂੰ ਦਿੰਦੇ ਸਨ । ਸੂਰਜ ਦੇ ਭੂ-ਮੱਧ ਰੇਖਾ ਤੋਂ ਦੂਰ ਤੋਂ ਦੂਰ ਹੋਣ ਵੇਲੇ, ਸਰਦੀਆਂ ਦਾ ਤਿਉਹਾਰ, ਅਸ਼ਵਮੇਧ ਦੀ ਮਹਾਨ ਰਸਮ, ਜੈਟਿਕ ਸ਼ਕਾਂ (Getic Sacae) ਨਾਲ ਸਾਂਝਾ ਸੀਥੀਆਈ ਮੂਲ ਦੱਸਣ ਲਈ ਜਿਸ ਬਾਰੇ ਪਿੰਕਰਤਨ (Pinkerton) ਦਾ ਇਹ ਖੁਲਾਸਾ ਕਰਨਾ ਕਿ ਇਕ ਮਹਾਨ ਸੀਥੀਆਈ ਕੌਮ वैप्रयीभत प्रागत है ले वे वीगा उव दप्तरी प्री, वाडी चै।” (Tod, Part-1, p. 53) 1

ਟਾਡ, ਸੀਥੀਆਈ ਲੋਕਾਂ ਅਤੇ ਰਾਜਸਥਾਨ ਦੇ ਰਾਜਪੂਤਾਂ ਦੀਆਂ, ਰਸਮਾਂ, ਰਿਵਾਜਾਂ ਜਿਨ੍ਹਾਂ ਵਿਚ ਇਕ ਸਤੀ ਦੀ ਰਸਮ ਵੀ ਹੈ, ਧਾਰਮਿਕ ਰਸਮਾਂ, ਖਾਣ-ਪੀਣ, ਰਹਿਣ-ਸਹਿਣ, ਪੂਜਾ ਦੀਆਂ ਰਸਮਾਂ, ਦੇਵੀ ਦੇਵਤੇ ਅਤੇ ਹੋਰ ਸਾਂਝੀਆਂ ਮਰਯਾਦਾਵਾਂ ਦੇ ਵੇਰਵੇ ਦੇ ਕੇ ਇਹ ਸਾਬਤ ਕਰਦਾ ਹੈ ਕਿ ਸੂਰਜਵੰਸ਼ੀ, ਚੰਦਰਵੰਸ਼ੀ ਕਸ਼ੱਤਰੀ ਅਤੇ ਸ਼ਕ ਇਕ ਹੀ ਧਰਤੀ ਦੇ ਲੋਕ ਹਨ। ਉਹ ਸ਼ਕਾਂ ਦੇ ਰਾਜਪੂਤ ਹੋਣ ਦੇ ਬਹੁਤ ਵੇਰਵੇ ਦਿੰਦਾ ਹੈ।

ਕਿਉਂਕਿ ਰਾਜਪੂਤ ਸ਼ਬਦ ਪ੍ਰਾਚੀਨ ਸ਼ਬਦ ਨਹੀਂ, ਇਸ ਲਈ ਸ਼ਕਾਂ ਤੇ ਹੋਰ ਲੋਕਾਂ ਜਿਨ੍ਹਾਂ ਨੇ ਭਾਰਤ ਦੇ ਉੱਤਰ-ਪੱਛਮੀ, ਮੱਧ ਅਤੇ ਨਾਲ ਲਗਦੇ ਖੇਤਰਾਂ ਨੂੰ ਆਪਣੇ ਅਧੀਨ ਕੀਤਾ, ਹੀ ਰਾਜਪੂਤ ਹਨ। ਇਹ ਸ਼ਕ, ਕੰਬੋਜ, ਯਵਨ, ਕੁਸ਼ਾਨ, ਹੂਣ ਅਤੇ ਹੋਰ ਜਾਤਾਂ ਦੇ ਮਿਲਗੋਭੇ ਵਿਚੋਂ ਪ੍ਰਗਟ ਹੋਏ ਹਨ। ਸ਼ਕ ਤੇ ਕੰਬੋਜ ਕਸ਼ਤਰਪਾਵਾਂ ਜਿਨ੍ਹਾਂ ਨੇ ਮੱਧ-ਪੱਛਮੀ ਭਾਰਤ ਤੇ ਹੋਰ ਖੇਤਰਾਂ ‘ਤੇ ਰਾਜ ਕੀਤਾ, ਸਾਰੇ ਹੀ ਰਾਜਪੂਤ ਕਹਾਉਣ ਲਗ ਪਏ। ਜਦ ਗੁਪਤਿਆਂ ਅਤੇ ਹੋਰਨਾਂ ਨੇ ਇਨ੍ਹਾਂ ਦੇ ਰਾਜ ਜਿੱਤ ਲਏ ਹੋਣਗੇ ਤਾਂ ਜਿੱਤੇ ਹੋਏ ਰਾਜਿਆਂ ਦੇ ਉੱਤਰਾਧਿਕਾਰੀਆਂ ਅਤੇ ਉਨ੍ਹਾਂ ਦੇ ਵੰਸ਼ ਦੇ ਹੋਰ ਲੋਕਾਂ ਨੇ ਆਪਣੀ ਪੁਰਾਣੀ ਸ਼ਾਨ ਦੀ ਸਿਮ੍ਰਤੀ ਵਿਚ ਆਪਣੇ ਆਪ ਨੂੰ ਰਾਜਪੂਤ ਕਹਾਉਣਾ ਸ਼ੁਰੂ ਕਰ ਦਿੱਤਾ ਅਤੇ ਸਮਾਂ ਪਾ ਕੇ ਫਿਰ ਆਪਣੇ ਰਾਜ ਸਥਾਪਤ ਕਰ ਲਏ ਅਤੇ ਪੂਰੀ ਸ਼ਾਨ ਨਾਲ ਰਾਜਪੂਤ ਸ਼ਬਦ ਨੂੰ ਜਾਤ-ਵਾਚਕ ਸ਼ਬਦ ਵਜੋਂ ਪ੍ਰਯੋਗ ਕੀਤਾ।

ਅਨਲੋਮ ਅਤੀ ਪ੍ਰਤੀਲੋਮ ਵਿਆਹ

ਹਿੰਦੂ ਮਤ ਦੀਆਂ ਸਿਮ੍ਰਤੀਆਂ ਅਨੁਸਾਰ ਅਨਲੇਮ ਵਿਆਹ (ਉਪਰ ਤੋਂ ਹੇਠ ਵੱਲ) ਅਤੀ ਪ੍ਰਤੀਲੇਮਜ (ਹੇਠ ਤੋਂ ਉੱਪਰ ਵਲ) ਵਿਆਹ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਅਨੁਸਾਰ ਅਠਾਰਾਂ ਵਰਣ ਹਨ ਜਿਨ੍ਹਾਂ ਨੂੰ ‘ਦਸ ਅਠ ਵਰਣ4 ਕਿਹਾ ਜਾਂਦਾ ਹੈ। ਇਹ ਇਸ ਪ੍ਰਕਾਰ ਹਨ :

  1. ਬ੍ਰਾਹਮਣ, ਕਸ਼ੱਤਰੀ, ਵੈਸ਼ਯ, ਸ਼ੂਦਰ = ਚਾਰ ਸ਼ੁੱਧ ਵਰਣ
  1. ਅਨਲੋਮਜ ਵਰਣ

ਬ੍ਰਾਹਮਣ ਦੀ ਔਲਾਦ ਕਸ਼ੱਤਰਾਣੀ, ਬਣਿਆਣੀ (ਵੈਸ਼ਯ)

ਅਤੇ ਸ਼ੂਦਰਾਂ (ਸ਼ੂਦਰ ਇਸਤ੍ਰੀ) ਤੋਂ = 3 ਵਰਣ

ਕਸ਼ੱਤਰੀ ਦੀ ਔਲਾਦ ਬਣਿਆਣੀ ਅਤੇ ਸ਼ੂਦਰਾਂ ਤੋਂ = 2 ਵਰਣ

ਵੈਸ਼ਯ ਦੀ ਔਲਾਦ ਸ਼ੂਦਰਾਂ ਤੋਂ = 1 ਵਰਣ

  1. ਪ੍ਰਤਿਲੋਮਜ ਵਰਣ

ਬ੍ਰਾਹਮਣੀ ਤੋਂ ਸ਼ੂਦਰ ਦੀ ਔਲਾਦ, ਬ੍ਰਾਹਮਣੀ ਤੋਂ ਵੈਸ਼ਯ ਦੀ, ਬ੍ਰਾਹਮਣੀ

ਤੋਂ ਕਸ਼ੱਤਰੀ ਦੀ ਔਲਾਦ = 3 ਵਰਣ

ਕਸ਼ੱਤਰਾਣੀ ਤੋਂ ਵੈਸ਼ਯ ਦੀ ਔਲਾਦ, ਕਸ਼ੱਤਰਾਣੀ ਤੋਂ ਸ਼ੂਦਰ ਦੀ, ਬ੍ਰਾਹਮਣੀ

ਤੋਂ ਸ਼ੂਦਰ ਦੀ ਔਲਾਦ  = 3 ਵਰਣ

  1. ਬਿਨਾਂ ਵਿਆਹੀ ਕੰਨਿਆਂ ਦੇ ਗਰਭ ਤੋਂ ਉਪਜੀ ਸੰਤਾਨ ‘ਕਾਨੀਨ’ ਅਤੇ ‘ਅੰਤਯਮ ‘ = 2 ਵਰਣ

ਭਾਵੇਂ ਭਾਰਤੀ ਸਮਾਜ ਦੇ ਪ੍ਰੋਹਿਤ (ਬ੍ਰਾਹਮਣ) ਆਪ ਕਸ਼ੱਤਰੀ, ਵੈਸ਼ਯ ਅਤੇ ਸ਼ੂਦਰ ਇਸਤ੍ਰੀ ਨਾਲ ਵਿਆਹ ਕਰਵਾ ਕੇ ਵੀ ਆਪਣਾ ਨਸਲੀ ਰੁਤਬਾ ਉੱਚਾ ਰੱਖਣ ਦੇ ਅਧਿਕਾਰ ਨੂੰ ਵਰਤ ਸਕਦੇ ਸਨ ਪਰ ਅਨਾਰੀਆ ਅਤੇ ਹੋਰਨਾਂ ਲੋਕਾਂ ਪ੍ਰਤੀ ਇਨ੍ਹਾਂ ਦਾ ਰਵੱਈਆ ਬੜਾ ਦਿਲਚਸਪੀ ਭਰਿਆ ਹੈ। ‘ਜਦ ਕੋਈ ਵਿਦੇਸ਼ੀ ਜਾਂ ਗੈਰ-ਆਰੀਆਈ ਕਬੀਲਾ ਹਿੰਦੂ ਵਿਚਾਰ ਆਹਾਰ ਦਾ ਧਾਰਨੀ ਹੋ ਜਾਂਦਾ ਸੀ ਤਾਂ ਇਸਦੇ ਨੇਤਾ ਆਮ ਤੌਰ ‘ਤੇ ਕਸ਼ੱਤਰੀ ਪਦ ਮੰਗਦੇ ਸਨ, ਪਰ ਸਨਾਤਨੀ ਬ੍ਰਾਹਮਣ ਰਾਜ ਕਰ ਰਹੇ ਵੰਸ਼ਾਂ ਦੇ ਲੋਕਾਂ ਨੂੰ ਘੱਟੋ-ਘੱਟ ਡਿੱਗੇ ਹੋਏ (Degraded) ਕਸ਼ੱਤਰੀ ਪਦ ਦੇਣ ਲਈ ਤਿਆਰ ਹੋ ਜਾਂਦੇ ਸਨ ਜਦਕਿ ਆਮ ਲੋਕ ਇਕ ਜਾਤ ਦਾ ਰੂਪ ਧਾਰਨ ਕਰ ਲੈਂਦੇ ਸਨ ਤੇ ਉਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਭਾਵੇਂ ਉਹ ਆਪਣੇ ਆਪ ਨੂੰ ਕਸ਼ੱਤਰੀ ਕਹਿੰਦੇ ਸਨ । ਸ਼ਾਸਕ ਸ਼੍ਰੇਣੀਆਂ ਲਈ ਆਪਣਾ ਸਮਾਜਿਕ ਕਸ਼ੱਤਰੀ ਦਰਜਾ ਪ੍ਰਾਪਤ ਕਰਨਾ ਸੌਖਾ ਹੁੰਦਾ ਸੀ ਕਿਉਂਕਿ ਉਨ੍ਹਾਂ ਨੂੰ ਹੋਰ ਭਾਰਤੀ ਸ਼ਾਸਕ ਖਾਨਦਾਨਾਂ ਨਾਲ ਵਿਆਹਕ ਸੰਬੰਧ ਸਥਾਪਤ ਕਰਨ ਵਿਚ ਕੋਈ ਔਖ ਪੇਸ਼ ਨਹੀਂ ਆਉਂਦੀ ਸੀ, ਕਿਉਂਕਿ ਇਸ ਸਬੰਧ ਵਿਚ ਭਾਰਤ ਅੰਦਰ ਫਿਰਕੂ ਸੋਚ ਦਾ ਘੱਟ ਹਿੱਸਾ ਹੁੰਦਾ ਸੀ ।

ਵਿਸਾਖਭਟ ਦੇ ਡਰਾਮੇ ਮੁਦਰਾਰਾਕਸ਼ਸ਼ (ਅਧਿਆਏ 6 ਸ਼ਲੋਕ 6) ਅਨੁਸਾਰ ਮਘਧ ਦਾ ਸਮਰਾਟ ਨੰਦ ਕਿਸੇ ਉੱਚ ਘਰਾਣੇ ਦਾ ਹੈ ਜਦਕਿ ਚੰਦਰਗੁਪਤ ਮੌਰੀਆ ਨੂੰ ਨੀਵੀਂ ਜਾਤ ਦਾ ਲਿਖਿਆ ਹੈ। ਭਾਰਤੀ ਗ੍ਰੰਥ ਪੁਰਾਣਾਂ ਅਨੁਸਾਰ ਸਮਰਾਟ ਨੰਦ ਅਤੇ ਚੰਦਰਗੁਪਤ ਮੌਰੀਆ ਤੇ ਉਸਦੇ ਉੱਤਰਾਧਿਕਾਰੀ ਸੂਦਰ ਹਨ। ‘ਨਾਸਿਕ ਦੇ ਇਕ ਸ਼ਿਲਾਲੇਖ ਵਿਚ ਗੋਤਮ ਦੇ ਉੱਤਰਾਧਿਕਾਰੀ ਸ਼ਾਤਕਰਣੀ ਦਕਸ਼ਨਪਥ ਦੇ ਰਾਜੇ ਨੂੰ ਬੇਜੋੜ ਬ੍ਰਾਹਮਣ ਕਿਹਾ ਗਿਆ ਹੈ ਪਰ ਉਸਦੇ ਉੱਤਰਾਧਿਕਾਰੀ ਨੂੰ ਬ੍ਰਹਮਪੁਰਾਣ ਵਿਚ ਵਸ਼ਲ (ਸ਼ੂਦਰ) ਕਿਹਾ ਗਿਆ ਹੈ ।

ਸ਼ਕ ਸ਼ਾਸਕਾਂ ਦੇ ਵਿਆਹ ਕਸ਼ੱਤਰੀ ਬੰਸਾਂ ਨਾਲ ਵੀ ਹੋਏ ਤੇ ਆਪਸ ਵਿਚ ਵੀ। ਜੂਨਾਗੜ੍ਹ ਦੇ ਇਕ ਸ਼ਿਲਾਲੇਖ (150 ਈ.) ਅਨੁਸਾਰ ਇਕ ਸ਼ਕ ਰਾਜਾ (ਕਸ਼ਤਰਪਾ) ਰੁਦਰਾਦਾਮਨ ਪਹਿਲੇ ਨੂੰ ਰਾਜ ਕੁਮਾਰੀਆਂ ਤੋਂ ਸਵੰਯਬਰਾਂ ਵਿਚ ਬਹੁਤ ਸਾਰੇ ਹਾਰ ਲੈਦਿਆਂ ਵਿਖਾਇਆ ਗਿਆ ਹੈ। ਸਵੰਯਬਰਾਂ ਦੀ ਪ੍ਰਥਾ ਕਸ਼ੱਤਰੀਆਂ ਵਿਚ ਸੀ । ਵੀਰ (ਪੁਰਸ਼ਾ) ਦੱਤਾ ਪੁੱਤਰ ਐਹੂਵੁਲਾ- ਸ਼ਾਤਾਮੁਲਾ ਦਾ ਵਿਆਹ ਸ਼ਕ ਮਹਾਂਕਸ਼ਤਰਪਾ ਜਿਹੜਾ ਬ੍ਰਹਤਫਲ ਗੋਤ ਦਾ ਉੱਜਾਯਿਨੀ (ਉਜੈਨ) ਦਾ ਸ਼ਾਸਕ ਸੀ, ਦੀ ਪੁੱਤਰੀ ਨਾਲ ਹੋਇਆ। ਸ਼ਕ ਰਾਜ ਕੁਮਾਰੀ ਪ੍ਰਭੂਦਮਾ ਜਿਹੜੀ ਪੱਛਮੀ ਭਾਰਤ ਦੀ ਸੀ, ਦਾ ਵਿਆਹ ਵੈਸ਼ਯ ਵਰਣ ਦੇ ਗੁਪਤਾ ਰਾਜ ਕੁਮਾਰ ਜਿਹੜਾ ਵੈਸ਼ਾਲੀ (ਜ਼ਿਲ੍ਹਾ ਮੁਜ਼ੱਫਰਪੁਰ-ਬਿਹਾਰ) ਦਾ ਸ਼ਾਸਕ ਸੀ, ਨਾਲ ਹੋਇਆ। ਸ਼ਕਾਂ ਤੇ ਹੋਰਨਾਂ ਦੇ ਵਿਆਹਾਂ ਬਾਰੇ ਵੇਖੋ ਡੀ.ਸੀ. ਸਿਰਕਾਰ ਦੀ ਪੁਸਤਕ ‘ਈਰਾਨੀਅਨਜ਼ ਐਂਡ ਗਰੀਕਸ ਇਨ ਐਂਸ਼ੀਅੰਟ ਪੰਜਾਬ’, 1973, ਪੰ : 45

ਸਿੰਧ, ਗੁਜਰਾਤ ਅਤੇ ਮਹਾਰਾਸ਼ਟਰ ਤੇ ਇਨ੍ਹਾਂ ਨਾਲ ਮਿਲਦੇ ਪ੍ਰਾਂਤਾਂ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਚਿਹਰੇ ਮੁਹਰੇ ਤੇ ਰੂਪ ਰੰਗ ਵੇਖਣ ਤੋਂ ਪਤਾ ਲਗਦਾ ਹੈ ਕਿ ਇਹ ਸੀਥੀਅਨ-ਦ੍ਰਾਵੜ (Scytho-Dravidian) ਨਸਲ ਦੇ ਲੋਕ ਹਨ। ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਪਾਕਿਸਤਾਨੀ ਪੰਜਾਬ ਦੇ ਲੋਕ ਸ਼ਕਲ ਵਿਚ ਇੰਡੋ ਆਰੀਅਨ (Indo-Aryan ਹਨ।” ਇਹ ਕੇਵਲ ਅਨਲੋਮ ਅਤੇ ਪ੍ਰਤਿਲੋਮ ਵਿਆਹਕ ਸੰਬੰਧ ਜੋੜਨ ਕਾਰਨ ਹੈ। ਪਰ ਉੱਤਰੀ ਰਾਜਸਥਾਨ ਦਾ ਰਾਜਪੂਤ ਆਪਣੇ ਖੂਨ ਨੂੰ ‘ਬਹੁਤ ਹੱਦ ਤਕ ਸਾਂਭੀ ਬੈਠਾ ਹੈ।

ਸਾਰ

ਪਿਛੇ ਲਿਖੀ ਸਾਰੀ ਵਾਰਤਾ ਤੋਂ ਸਪਸ਼ਟ ਹੈ ਕਿ ਸ਼ਕ, ਕੰਬੋਜ, ਯਵਨ, ਪਹਿਲਵ ਤੇ ਕੁਝ ਹੋਰ ਜਾਤਾਂ ਹੀ ਸਮਾਂ ਪਾ ਕੇ ਰਾਜਪੂਤ ਕਹਾਈਆਂ। ਰਾਜਪੂਤਾਂ ਵਿਚੋਂ ਹੀ ਬਹੁਤੇ ਜੱਟ ਬਣੇ ਹਨ।

ਜੱਟਾਂ, ਕੰਬੋਜਾਂ ਤੇ ਹੋਰ ਲੋਕਾਂ ਦਾ ਬਾਹਰਲੇ ਦੇਸ਼ਾਂ ਵਿਚ ਨਿਕਾਸ

ਟਾਡ (Tod I, p. 48) ਅਨੁਸਾਰ ਹਈਯਾ ਜਾਂ ਅਸਿ (ਅਸ਼ਵਕ ਕੰਬੋਜ) ਜਾਂ ਤਕਛਕ, ਜੱਟ ਜਾਂ ਜੈਟੇ, ਸ਼ਕ ਕੌਮ (ਕਈ ਸ਼ਾਖਾਵਾਂ ਵਾਲੀ ਕੌਮ), ਤਾਤਾਰ, ਹਿੰਦੂ (ਇੰਦੁ), ਚੀਨੀ ਆਦਿ ਇਕ ਹੀ ਮੂਲ ਦੇ ਲੋਕ ਹਨ। ਮੁਗ਼ਲਾਂ ਦੇ ਇਤਿਹਾਸਕਾਰ ਅਬੁਲਗਾਜੀ ਦਾ ਹਵਾਲਾ ਦੇ ਕੇ ਅਤੇ ਆਪਣੇ ਨਤੀਜੇ ਕੱਢ ਕੇ ਟਾਡ ਨੇ ਲਿਖਿਆ ਹੈ ਕਿ ਤਾਤਾਰੀ ਕੁਲਪਤੀ ਦਾ ਨਾਂ ਮੁਗ਼ਲ ਸੀ ਤੇ ਉਸਦਾ ਪੁੱਤਰ ‘ਓਗਜ਼’ ਸੀ ਜਿਸਨੇ ਉੱਤਰੀ ਖਿੱਤਿਆਂ ਦੀਆਂ ਤਾਤਾਰੀ ਤੇ ਮੁਗਲ ਨਸਲਾਂ ਦੀ ਨੀਂਹ ਰੱਖੀ। ਓਗਜ਼ ਦੇ ਛੇ ਪੁੱਤਰ ਸਨ । ਪਹਿਲਾ ਕਿਉ ਜਿਸਨੂੰ ਪੁਰਾਣਾਂ ਵਿਚ ਸੂਰਯ ਜਾਂ ਸੂਰਜ (ਸੂਰਜਵੰਸ਼ੀਆਂ ਦਾ ਵਡੇਰਾ) ਕਿਹਾ ਜਾਂਦਾ ਹੈ, ਦੂਜਾ ਅਯੀ, ਪੁਰਾਣਾਂ ਦਾ ਚੰਦਰ ਜਾਂ ਇੰਦੁ ਸੀ ਤੇ ਇਹ ਹੀ ਚੰਦਰਵੰਸ਼ੀਆਂ ਦਾ ਵਡੇਰਾ ਸੀ। ਤਾਤਾਰ ਲੋਕ ਵੀ ਅਯੂ ਜਾਂ ਚੰਦਰ ਨੂੰ ਆਪਣਾ ਪੁਰਖਾ ਮੰਨਦੇ ਹਨ ਅਤੇ ਜਰਮਨ ਕਬੀਲਿਆਂ ਦਾ ਵੀ ਚੰਦਰ ਹੀ ਦੇਵਤਾ ਹੈ। ਅਯੀ (Ay) ਦਾ ਪੁੱਤਰ ਜੁਲਦਸ ਤੇ ਉਸਦਾ ਪੁੱਤਰ ‘ਹਯੂ’ (Hyu) ਸੀ ਜਿਸਤੋਂ ਚੀਨ ਦੇ ਪਹਿਲੇ ਬਾਦਸ਼ਾਹਾਂ ਦੇ ਵੰਸ਼ ਦਾ ਆਰੰਭ ਹੁੰਦਾ ਹੈ। ਅਯੀ ਦੀ ਨੌਵੀਂ ਸੰਤਾਨ ਐਲ ਖਾਂ ਦੇ ਦੋ ਪੁੱਤਰ, ਪਹਿਲਾ ਕੈਆਨ (Kaian) ਅਤੇ ਦੂਸਰਾ ਨਾਗ ਸੀ, ਜਿਸਦੇ ਉੱਤਰਾਧਿਕਾਰੀ ਤਾਤਾਰੀ ਲੋਕ ਹਨ। ਕੈਆਨ ਚੰਗੇਜ ਖਾਂ ਦਾ ਵਡੇਰਾ ਸੀ (Tod I, p. 48), ਨਾਗ ਤਕਸ਼ਕਾਂ (ਨਾਗ ਵੰਸ਼) ਦਾ ਵਡੇਰਾ ਸੀ, ਜਿਸਦਾ ਪੁਰਾਣਾਂ ਵਿਚ ਵਰਣਨ ਹੈ।

ਪੁਰਾਣਾਂ ਵਿਚ ਕਥਾ ਹੈ ਕਿ ‘ਇਲਾ (ਧਰਤੀ) ਸੂਰਜਵੰਸ਼ੀ ਇਕਸ਼ਵਾਕੂ ਦੀ ਪੁੱਤਰੀ ਜੰਗਲ ਵਿਚ ਘੁੰਮ ਰਹੀ ਸੀ ਜਿਸ ਨਾਲ ਬੁੱਧ ਨੇ ਜ਼ਬਰਦਸਤੀ ਕੀਤੀ ਤੇ ਉਸ ਤੋਂ ਇੰਦੂ ਨਸਲ ਉਤਪਤ ਹੋਈ (Tod I, p. 49) ਅਤੇ ਇਸੇ ਤਰ੍ਹਾਂ ਚੀਨੀ ਕਥਾ ਅਨੁਸਾਰ ਉਨ੍ਹਾਂ ਦਾ ਪਹਿਲਾ ਬਾਦਸ਼ਾਹ ਇਕ ਸਿਤਾਰਾ (ਬੁੱਧ ਜਾਂ ‘ਫੋ’) ਸੀ ਜਿਸਨੇ ਸਫ਼ਰ ਕਰਦਿਆਂ ਆਪਣੀ ਮਾਂ ਨਾਲ ਕੁਕਰਮ ਕੀਤਾ, ਉਸਨੂੰ ਗਰਭ ਠਹਿਰ ਗਿਆ ਤੇ ਉਸਦੇ ਪੇਟੋਂ ਯੂ (ਅਯੂ) ਜੰਮਿਆ ਜਿਸਨੇ ਚੀਨ ਵਿਚ ਰਾਜ ਕੀਤਾ। ਯੂ ਨੇ ਚੀਨ ਨੂੰ 9 ਪ੍ਰਾਂਤਾਂ ਵਿਚ ਵੰਡਿਆ। ਸ਼ਾਇਦ ਵਰਤਮਾਨ ਚੀਨ ਦਾ ਯੂਨਾਨ ਪ੍ਰਾਂਤ ਜਿਸਦੀਆਂ ਹੱਦਾਂ ਬਰਮਾ ਅਤੇ ਲਾਊਸ ਨਾਲ ਖਹਿੰਦੀਆਂ ਹਨ, ਇਸੇ ਬਾਦਸ਼ਾਹ ਦੇ ਨਾਂ ‘ਤੇ ਹੈ।

ਉਪਰੋਕਤ ਅਨੁਸਾਰ ਤਾਤਾਰਾਂ ਦਾ ‘ਅਯੀ’, ਚੀਨੀਆਂ ਦਾ ‘ਯੂ’ ਅਤੇ ਭਾਰਤੀ ਪੁਰਾਣਾਂ ਵਿਚ ਵਰਣਨ ‘ਅਯੂ’, ਇਨ੍ਹਾਂ ਤਿੰਨਾਂ ਕੌਮਾਂ ਦਾ ਇਕੋ ਵਡੇਰਾ ਸੀ।

ਸਕਾਈਥਿਯਨ ਲੋਕਾਂ ਦਾ ਪਹਿਲਾ ਘਰ ਦਰਿਆ ਅਰਾਕਸਿਸ (Araxes) ਜਿਸਨੂੰ ਪੁਰਾਣਾਂ ਵਿਚ ਅਰਵਰਮਾ ਜਾਂ ਸੀਰ ਨਦੀ (Jaxartes or Sihoon) ਕਿਹਾ ਜਾਂਦਾ ਹੈ, ਦਾ ਕੰਢਾ ਸੀ । ਉਨ੍ਹਾਂ ਦਾ ਮੂਲ ਵੀ ਇਲਾ (ਧਰਤੀ) ਨਾਂ ਦੀ ਕੁਆਰੀ ਲੜਕੀ ਤੋਂ ਹੈ, ਜਿਸਦਾ ਉਪਰਲਾ ਹਿੱਸਾ ਇਸਤਰੀ ਵਰਗਾ ਹੈ ਤੇ ਲੱਕ ਤੋਂ ਥੱਲੇ ਦਾ ਨਾਗ ਵਰਗਾ (ਜਿਹੜਾ ਬੁੱਧ ਦਾ ਪ੍ਰਤੀਕ ਹੈ)। ਜੂਪਿਟਰ (ਬ੍ਰਹਸਪਤੀ) ਨੇ ਇਲਾ ਤੋਂ ਸਕਾਈਥਸ (Scythes) ਨਾਂ ਦਾ ਪੁੱਤਰ ਪੈਦਾ ਕੀਤਾ, ਜਿਸਦੇ ਨਾਂ ਤੇ ਸਕਾਈਬਿਯਨ ਲੋਕਾਂ ਆਪਣਾ ਨਾਂ ਧਾਰਨ ਕੀਤਾ। ਇਨ੍ਹਾਂ ਸਕਾਈਬਿਯਨ ਲੋਕਾਂ ਨੂੰ ਸੀਥੀਆਈ ਕਿਹਾ ਗਿਆ ਜਾਂ ਸ਼ਕ ਲੋਕ। ਪੁਰਾਣਾਂ ਵਿਚ ਸੀਰ ਨਦੀ ਦੇ ਇਸ ਖੇਤਰ ਨੂੰ, ਜਿੱਥੇ ਇਹ ਲੋਕ ਰਹਿੰਦੇ ਸਨ, ਸ਼ਕ ਦੀਪ ਕਿਹਾ ਗਿਆ। ਸਕਾਈਬਸ ਦੇ ਦੋ ਪੁੱਤਰ ਪਲ 78 ਤੇ ਨਾਪਾ (ਨਾਗ ਜਾਂ ਨਾਗ ਵੰਸ਼ ਜਿਹੜਾ ਤਾਤਰਾਂ ਦੀ ਬੰਸਾਵਲੀ ਦਾ ਹੈ) ਸਨ, ਇਨ੍ਹਾਂ ਨੇ ਸੀਥੀਆਈ ਖੇਤਰ ਵਿਚ ਪੈਂਦੇ ਦੇਸ਼ਾਂ ਨੂੰ ਵੰਡਿਆ ਅਤੇ ਇਹ ਦੇਸ਼ ਪਾਲੀ ਤੇ ਨੇਪੀਅਨ (Napion) ਕਹਾਏ ।* ਉਹ ਆਪਣੀਆਂ ਸੈਨਾਵਾਂ ਨੂੰ ਮਿਸਰ ਵਿਚ ਨੀਲ ਦਰਿਆ ਤੱਕ ਲੈ ਗਏ ਅਤੇ ਕਈ ਦੇਸ਼ਾਂ ਨੂੰ ਅਧੀਨ ਕੀਤਾ। ਉਨ੍ਹਾਂ ਸੀਥੀਅਨ ਸਲਤਨਤ ਨੂੰ ਦੂਰ ਤੱਕ ਵਧਾਇਆ, ਪੂਰਬੀ ਸਾਗਰ ਤੋਂ ਕੈਸਪੀਅਨ ਸਾਗਰ ਤੱਕ।

ਇਸ ਕੌਮ ਦੇ ਵਿਚ ਕਈ ਤਰ੍ਹਾਂ ਦੇ ਲੋਕ ਸਨ, ਜਿਨ੍ਹਾਂ ਵਿਚ ਸ਼ਕ, ਮਛਕੇਤੇ (ਮਾਛਲੀਏ ਕੰਬੋਜ), ਜੈਟੇ (ਜੱਟ), ਮੇਦ, ਹੂਣ, ਅਰੀਅਸਪੀਨ (ਈਰਾਨੀ ਕੰਬੋਜ), ਅਸ਼ਵਕ (ਕੰਬੋਜ-ਆਸਾਕਿਨੋਈ) ਆਦਿ।

ਅਨੇਕ ਲੋਕਾਂ ਨੇ ਅਸੀਰੀਆ ਤੇ ਮੀਦੀਆਂ ਤੇ ਕਬਜ਼ਾ ਕਰ ਲਿਆ। ਕੈਆਨ ਤੋਂ ਹੀ ਕੈਆਨੀ ਵੰਸ਼ ਪ੍ਰਚੱਲਤ ਹੋਇਆ ਜਿਸਦੇ ਉੱਤਰਾਧਿਕਾਰੀਆਂ ਨੇ ਈਰਾਨ ਵਿਚ ਕੰਬੂਜੀਆ ਪਹਿਲਾ, ਕੰਬੂਜੀਆ ਦੂਜਾ, ਸਾਈਰਸ ਜਾਂ ਕੁਰੁਸ਼ ਦਾਰਾ ਆਦਿ ਵਰਗੇ ਕੰਬੋਜ ਸਮਰਾਟ ਪੈਦਾ ਕੀਤੇ। ਇਸੇ ਵੰਸ਼ ਦੇ ਕਾਈ ਜਾਂ ਕੈਈ ਨਾਂ ਦੇ ਪੁਸ਼ਕਰਨਾ ਬ੍ਰਾਹਮਣ ਗੋਤ ਦਾ ਪ੍ਰਚਲਨ ਹੋਇਆ ਲਗਦਾ ਹੈ (ਵੇਖੋ, ਏ ਗਲਾਸਰੀ ਆਫ਼ ਟਰਾਈਬਜ਼, II, ਪੰ. 117)। ਬਿਲਕੁਲ ਇਨ੍ਹਾਂ ਲੋਕਾਂ ਨੇ ਹੀ ਸੀਥੀਆਈ ਖੇਤਰ (ਮੱਧ-ਏਸ਼ੀਆ) ਤੋਂ ਭਾਰਤ ਵਿਚ ਪ੍ਰਵੇਸ਼ ਕੀਤਾ। ਇਹ ਲੋਕ ਪਹਿਲਾਂ ਵੀ ਭਾਰਤ ਵਿਚ ਕੁਝ ਸਦੀਆਂ ਤੋਂ ਵਸਦੇ ਸਨ। ਇਸ ਤਰ੍ਹਾਂ ਇਨ੍ਹਾਂ ਸਕਾਈਥਿਯਨ ਲੋਕਾਂ ਵਿਚ ਭਿੰਨ-ਭਿੰਨ ਤਰ੍ਹਾਂ ਦੇ ਲੋਕ ਸਨ ਜਿਹੜੇ ਇਕ ਕੌਮ ਦੀਆਂ ਟਹਿਣੀਆਂ (ਸੰਸਕ੍ਰਿਤ ਵਿਚ ਸ਼ਾਖਾ, ਫਾਰਸੀ ਵਿਚ ਸ਼ਾਖ) ਸਨ, ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਸ਼ਾਖੇ ਜਾਂ ਸ਼ਾਕ/ਸ਼ਕ ਕਿਹਾ ਗਿਆ। ਇਸੇ ਸ਼ਬਦ ਤੋਂ ਹੀ ਪੰਜਾਬੀ ਦਾ ਸ਼ਬਦ ਸਾਕ (ਸਾਕ ਸੰਬੰਧੀ) ਉਪਜਿਆ ਹੈ। ਸ਼ਕ ਲੋਕ ਆਪਸ ਵਿਚ ਸੰਬੰਧੀ ਸਨ ਜਿਨ੍ਹਾਂ ਵਿਚ ਪੰਜਾਬ ਦੀਆਂ ਲਗਭਗ ਸਾਰੀਆਂ ਵਰਤਮਾਨ ਜਾਤਾਂ ਦੇ ਲੋਕ ਆ ਜਾਂਦੇ ਹਨ।

ਸ਼ਕ ਲੋਕਾਂ ਦਾ ਬੁੱਧ, ਪਿਤਾਮਾ ਤੇ ਅਧਿਆਤਮਕ ਗੁਰੂ ਬਣ ਗਿਆ। ਭਾਰਤੀ ਸ਼ਕਾਂ ਨੇ ਆਪਣੇ ਆਪ ਨੂੰ ਚੰਦਰਵਸ਼ੀ ਕਹਾਉਣਾ ਸ਼ੁਰੂ ਕਰ ਦਿੱਤਾ। ਚੀਨ ਦੇਸ਼ ਦੇ ਲੋਕ ‘ਫ’ ਦੀ ਪੂਜਾ ਕਰਦੇ ਸਨ, ਅਤੇ ਯੂਰਪ ਵਿਚ ਪਲਾਇਣ ਕਰਕੇ ਗਏ ਸ਼ਕ ਲੋਕਾਂ ਦਾ ਵੰਡਨ (Woden) ਤੇ ਟੇਯੂਟੇਟਸ (Teutates) ਦੇ ਪੁਰਖੇ ਸਨ। ਪਹਿਲਾਂ ਇਹ ਲੋਕ ਜਰਮਨੀ ਗਏ, ਫਿਰ ਇਹ ਲੋਕ ਬਾਲਟਿਕ ਸਾਗਰ ਦੇ ਦੇਸ਼ਾਂ ਐਸਟੋਨੀਆ, ਲਾਟਵੀਆ, ਲਿਥੋਨੀਆ ਅਤੇ ਇਸ ਤੋਂ ਪੱਛਮ ਵਿਚ ਨਾਰਵੇ, ਸਵੀਡਨ, ਡੈਨਮਾਰਕ, ਫਿਨਲੈਂਡ ਤੇ ਆਈਸਲੈਂਡ ਦੇਸ਼ਾਂ ਵਿਚ ਵੀ ਜਰਮਨੀ ਤੋਂ ਗਏ। ਇੱਥੋਂ ਦੇ ਲੋਕ ਅਜੇ ਵੀ ਜਰਮਨ ਭਾਸ਼ਾ ਨਾਲ ਰਲਦੀ ਮਿਲਦੀ ਭਾਸ਼ਾ ਬੋਲਦੇ ਹਨ। ਬਾਲਟਿਕ ਦੇਸ਼ਾਂ ਦੇ ਲੋਕਾਂ ਨੂੰ ‘ਬਾਲਟ ਕਹਿੰਦੇ ਹਨ ਅਤੇ ਉਨ੍ਹਾਂ ਦਾ ਧਰਮ ਵੈਦਿਕ ਅਤੇ ਈਰਾਨੀ ਧਰਮਾਂ ਦਾ ਮਿਸ਼ਰਣ ਹੈ। ਉਨ੍ਹਾਂ ਦੇ ਮਹੱਤਵਪੂਰਨ ਦੇਵਤੇ ਆਕਾਸ਼ ਦੇਵਤਾ (Dieves), ਪਰਕਿਨਸ (ਬਦਲਾਂ ਦੀ ਗਰਜਨਾ), ਸੋਲੇ (ਸੂਰਜ ਦੇਵੀ) ਅਤੇ ਮੀਨੈਸ (Meness = ਚੰਦਰ ਦੇਵਤਾ) ਹਨ। ਜੰਗਲਾਂ ਦੀ ਮਾਂ ਸਾਰੇ ਬਾਲਟਿਕ ਦੇਸ਼ਾਂ ਦੇ ਲੋਕਾਂ ਦੀ ਸਾਂਝੀ ਦੇਵੀ ਸੀ ਤੇ ਇਹ ਕੁਦਰਤ ਦੇ ਅੱਡ-ਅੱਡ ਰੂਪਾਂ ਦਾ ਮਾਨਵੀਕਰਨ ਕਰਦੀ ਸੀ। ਪ੍ਰਾਲੱਬਧ ਜਾਂ ਕਿਸਮਤ ਦੀ ਦੇਵੀ ਲੰਮਾ (Laima) ਹੈ, ਜਿਹੜੀ ਵਿਅਕਤੀ ਦੀ ਪੈਦਾਇਸ਼ ਵੇਲੇ ਉਸਦੇ ਭਾਗਾਂ (ਕਿਸਮਤ) ਦਾ ਨਿਰਣੈ ਕਰਦੀ ਸੀ। ਮਰੇ ਹੋਏ ਵਿਅਕਤੀਆਂ ਲਈ ਆਵਾਗਮਨ ਵਾਲਾ ਯਕੀਨ ਇਨ੍ਹਾਂ ਲੋਕਾਂ ਵਿਚ ਭਾਰਤੀ ਲੋਕਾਂ ਵਾਂਗ ਹੈ। ਵਿਸ਼ਵ ਦਾ ਢਾਂਚਾ ਇਕ ਰੁੱਖ ਵਾਂਗ ਮੱਧ ਲੋਕਾਂ ਵਾਂਗ ਹੈ। ਵਿਸ਼ਵ ਦਾ ਢਾਂਚਾ ਇਕ ਰੁੱਖ ਵਾਂਗ ਮੱਧ ਵਿਚ ਅਤੇ ਸੋਲੇ (ਸੂਰਜ) ਅਤੇ ਮੀਨੇਸ (ਚੰਦਰ ਦੇਵਤਾ) ਵਿਚ ਦੁਸ਼ਮਨੀ, ਇਨ੍ਹਾਂ ਲੋਕਾਂ ਦੇ ਅਵੱਸ਼ਕ ਕਥਾ-ਪ੍ਰਸੰਗ ਹਨ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਸੂਰਜਵੰਸ਼ੀ ਤੇ ਚੰਦਰਵੰਸ਼ੀ ਕਸ਼ੱਤਰੀਆਂ ਦੇ ਭਾਰਤ ਵਿਚ ਹੁੰਦੇ ਹਨ। ਗਰਮੀਆਂ ਵਿਚ ਸੂਰਜ ਦੇ ਭੂ-ਮੱਧ ਰੇਖਾ ਤੋਂ ਦੂਰ ਉੱਤਰ ਵੱਲ ਚਮਕਣ ਤੇ, ਫਸਲਾਂ ਦੀ ਕਟਾਈ, ਵਿਆਹ ਸ਼ਾਦੀਆਂ ਤੇ ਅੰਤਮ ਸੰਸਕਾਰਾਂ ਵਰਗੇ ਤਿਉਹਾਰ ਮਨਾਉਣੇ, ਪੂਜਾ ਪਵਿੱਤਰ ਰੁੱਖਾਂ ਦੇ ਝੁੰਡਾਂ ਅਤੇ ਛੋਟੀਆਂ ਪਹਾੜੀਆਂ ਵਿਚ ਕੀਤੀ ਜਾਂਦੀ ਹੈ । ਖੁਦਾਈ ਕਰਨ ਤੇ ਗੋਲਾਈਦਾਰ ਲੱਕੜੀ ਦੇ ਮੰਦਰ ਮਿਲੇ ਹਨ।78 ਇਨ੍ਹਾਂ ਲੋਕਾਂ ਦੀ ਭਾਸ਼ਾ ਹਿੰਦ-ਯੂਰਪੀ ਭਾਸ਼ਾਵਾਂ ਦੀ ਇਕ ਸ਼ਾਖ ਹੈ।

ਹੀਰੋਡੋਟਸ ਅਨੁਸਾਰ, ਜੈਟੇ ਅਤੇ ਕਿੰਬਰੀ (ਕਾਮਾਰੀ ਜਾਂ ਕਿੰਬਰੀ ਜਾਂ ਕਿੱਮਰੀ ਸੁਰਾਸ਼ਟਰ ‘ਚ ਰਹਿਣ ਵਾਲਾ ਵੰਸ਼ ਹੈ, ਟਾਡ ਭਾਗ-1, ਪੰ. 51) ਬਾਲਟਿਕ ਦੇਸ਼ਾਂ ਵਿਚ ਗਏ। ਕਾਮਾਰੀ ਜਾਂ ਖਮਾਰਿ ਕੰਬੋਜਾਂ ਦਾ ਗੋਤ ਹੈ ਅਤੇ ਜੈਟੇ ਹੁਣ ਦੇ ਜੱਟ ਹਨ

। ਸਵੀਡਨ ਦੇ ਇਤਿਹਾਸਕ ਬਿਰਤਾਂਤ ਦੱਸਦੇ ਹਨ ਕਿ ਉਹ ਕਾਸ਼ਗਰ (Tod I, p. 51) ਤੋਂ ਆਏ ਹਨ ਅਤੇ ਸੈਕਸਨ (Saxon) ” ਅਤੇ ਕਿਪਚਕ ਭਾਸ਼ਾ ਵਿਚ ਬੜੀ ਸਮਾਨਤਾ ਹੈ….. ਅਤੇ ਇਸ ਤੋਂ ਪਤਾ ਲਗਦਾ ਹੈ ਕਿ ਇੱਥੋਂ ਦੇ ਵਸਨੀਕ

ਤਾਤਾਰ ਖੇਤਰ ਦੇ ਮੂਲ ਨਿਵਾਸੀ ਹਨ।

ਇਹ ਕਾਸ਼ਗਰ ਚੀਨ ਦੇ ਸਿੱਕਿਆਂਗ ਖੇਤਰ ਵਿਚ ਹੈ ਜਿਸਨੂੰ ਚੀਨੀ ਤੁਰਕਿਸਤਾਨ ਵੀ ਕਿਹਾ ਜਾਂਦਾ ਹੈ। ਲਗਭਗ ਇਹੋ ਖੇਤਰ (ਪਾਮੀਰ ਤੋਂ ਪੂਰਬ ਵੱਲ) ਕੰਬੋਜਾਂ ਦਾ ਨਿਵਾਸ ਸਥਾਨ ਰਿਹਾ ਹੈ । ਭਾਈ ਕਾਨ੍ਹ ਸਿੰਘ ਨਾਭਾ ਇਥੋਂ ਦੇ ਵਸਨੀਕਾਂ ਨੂੰ ਕਾਸਕਾਰੀ ਲਿਖਦੇ ਹਨ (ਵੇਖੋ ਮਹਾਨ ਕੋਸ਼ ਪੰ: 314)। ਦਸਮ ਗ੍ਰੰਥ ਵਿਚ ਚੌਬੀਸ ਅਵਤਾਰਾਂ ਦੇ ਅਧਿਆਏ ਵਿਚ ਕਲਕੀ ਅਵਤਾਰ ਦੇ ਵਰਣਨ ਵਿਚ ਇਸ ਖੇਤਰ ਦੇ ਲੋਕਾਂ ਨੂੰ ਕੰਬੋਜ (ਕੰਬੋਜ ਕਾਸਕਾਰੀਕੇ) ਲਿਖਿਆ ਹੈ।

ਅਸੀਂ ਕੰਬੋਜਾਂ ਵਿਚ ਤਖੇ ਗੋਤ ਦੇ ਲੋਕਾਂ ਨੂੰ ਤਕਸ਼ਕ, ਤਾਜਕ ਕਹਿ ਸਕਦੇ ਹਾਂ । ਤੁਰਾਨ ਖੇਤਰ ਦੇ ਲੋਕਾਂ ਨੂੰ ਤੁਰ ਜੱਟ ਜਾਂ ਤੁਰਨੇ/ਟੁਰਨੇ, ਕੰਬੋਜ ਅਸ਼ਵਕਾਂ ਨੂੰ ਬਾਜਨੇ (ਕੰਬੋਜ) ਤੇ ਬਾਜਵੇ (ਜੱਟ) ਜਿਨ੍ਹਾਂ ਨੂੰ ਪ੍ਰਾਚੀਨ ਸਮੇਂ ਬਾਜਸਵਾ (ਘੋੜ ਸਵਾਰ) ਕਿਹਾ ਜਾਂਦਾ ਸੀ, ਦੀ ਸੰਗਿਆ ਦੇ ਸਕਦੇ ਹਾਂ।

ਪ੍ਰਾਚੀਨ ਜਰਮਨ ਕਬੀਲਿਆਂ ਵਿਚ ਸੂ, ਸੂਈਵੀ, ਕਾਠੀ, ਸੁਕਿੰਬਰੀ, ਜੈਟੇ (Tod I, p. 54) ਸ਼ਾਮਿਲ ਸਨ। ਇਹ ਸੰਭਾਵਤ ਕੰਬੋਜ ਤੇ ਜੱਟ ਵੰਸ਼ਾਂ ਦੇ ਲੋਕ ਸੋਈ/ਸੋਹੀ, ਕਾਠੀ ਜਿਨ੍ਹਾਂ ਪੰਜਾਬ ਵਿਚ ਸਿਕੰਦਰ ਦਾ ਮੁਕਾਬਲਾ ਕੀਤਾ, ਜੈਟੇ (ਜੱਟ) ਆਦਿ ਲੋਕ ਸਨ।

ਇਨ੍ਹਾਂ ਸੀਥੀਆਈ ਘੋੜ ਚੜ੍ਹੇ ਅਸ਼ਵਕ ਕੰਬੋਜਾਂ, ਜੱਟਾਂ ਤੇ ਹੋਰ ਜਾਤਾਂ ਨੂੰ ਜਿਵੇਂ ਕਿ ਇਤਿਹਾਸਕਾਰ ਲਿਖਦੇ ਹਨ ਅਸਿ (Asi) ਕਿਹਾ ਜਾਂਦਾ ਸੀ। ਇਨ੍ਹਾਂ ਦੇ ਇਸ ਵੱਡ-ਆਕਾਰੀ ਖੇਤਰ ਨੂੰ ਇਸੇ ਕਰਕੇ Asia ਕਿਹਾ ਗਿਆ। ਵਿਸ਼ਵ ਦੇ ਇਸ ਖਿੱਤੇ ਨੂੰ ਏਸ਼ੀਆ ਮਹਾਂਦੀਪ ਕਹਿਣ ਦਾ ਮਾਣ ਇਨ੍ਹਾਂ ਮਹਾਨ ਲੋਕਾਂ ਨੂੰ ਜਾਂਦਾ ਹੈ।

ਵਿਦਵਾਨ ਇਸ ਮਤ ‘ਤੇ ਸਹਿਮਤ ਹਨ ਕਿ ਸੀਥੀਆਈ ਲੋਕ ਨਿਰਾ ਪੱਛਮ ਤੇ ਭਾਰਤ ਵੱਲ ਆਰੀਆਈ ਹਿਲਜੁਲ ਵੇਲੇ ਹੀ ਨਹੀਂ ਗਏ, ਇਹ ਬਹੁਤ ਸਦੀਆਂ ਪਿਛੋਂ ਭਾਰਤ ਵਿਚ ਵੱਸਣ ਤੋਂ ਮਗਰੋਂ ਵੀ ਇਨ੍ਹਾਂ ਦੇਸ਼ਾਂ ਵਿਚ ਪਲਾਇਣ ਕਰਦੇ ਰਹੇ। ਭਾਵੇਂ ਇਹ ਲੋਕ ਅੱਡ-ਅੱਡ ਦੇਸ਼ਾਂ ਵਿਚ ਸਥਾਪਤ ਹੋਏ ਪਰ ਇਨ੍ਹਾਂ ਨੂੰ ‘ਜਿਪਸੀ’ ਕਿਹਾ ਗਿਆ। “ਦਰਅਸਲ ਜੱਟ, ਰਾਜਪੂਤ, ਮੇਦ, ਅਹੀਰ, ਵਣਜਾਰੇ, ਗੁੱਜਰ, ਬ੍ਰਾਹਮਣ, ਖੱਤਰੀਆਂ ਦੇ ਟਾਂਡੇ (ਵਪਾਰੀ ਖ਼ਾਸ ਕਰਕੇ ਘੋੜਿਆਂ ਦੇ ਵਪਾਰੀ, ਸਾਂਸੀ, ਸਿਕਲੀਗਰ, ਢੰਗਰ, ਭੱਟ, ਜੋਤਸ਼ੀ ਅਤੇ ਸਿੰਧ ਦੇ ਗਾਇਕ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, (ਕੱਛ, ਕਾਠੀਆਵਾੜ ਇੱਥੇ ਵੀ ਸ਼ਕ ਤੇ ਕੰਬੋਜ ਵਸਦੇ ਸਨ) ਅਤੇ ਮਹਾਰਾਸ਼ਟਰ ਦੇ ਲੋਕ ਏਸ਼ੀਆਈ ਦੇਸ਼ਾਂ ਵਿਚ ਗਏ, ਅਤੇ ਉੱਥੋਂ ਵੱਖਰੇ-ਵੱਖਰੇ ਰਾਜਸੀ ਹਾਲਾਤਾਂ ਕਰਕੇ ਯੂਰਪ ਨੂੰ ਪਲਾਇਨ ਕਰ ਗਏ। ਭਾਸ਼ਾਈ ਗਵਾਹੀ ਤੋਂ ਬਿਨਾਂ, ਯੂਨਾਨੀ, ਫਾਰਸੀ ਅਤੇ ਅਰਬ ਦੇ ਸਾਹਿਤਕ ਸਰੋਤ, ਇਨ੍ਹਾਂ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ, ਸ਼ਿਲਪਕਾਰੀ, ਔਸ਼ਧੀ, ਧਨੁਸ਼ ਵਿੱਦਿਆ, ਗੋਲਾਂਦਾਜ਼ੀ, ਯੁੱਧ ਕਲਾ, ਪਸ਼ੂ ਚਾਰਨ ਅਤੇ ਖੇਤੀ ਉਪਜ, ਸੰਗੀਤ, ਤ, ਜੋਤਿਸ਼ ਵਿੱਦਿਆ ਅਤੇ ਜਾਦੂਗਰੀ (ਬਾਜ਼ੀਗਰੀ) ਆਦਿ ਖੇਤਰਾਂ ਵਿਚ ਨਿਵੇਕਲੇ ਯੋਗਦਾਨ ਵਜੋਂ ਇਨ੍ਹਾਂ ਦੇ ਉਘੜਵੇਂ ਲੱਛਣਾਂ ਨੂੰ ਦਰਸਾਉਂਦੇ ਹਨ।” 82

19ਵੀਂ ਸਦੀ ਦੇ ਦੂਸਰੇ ਅੱਧ ਵਿਚ ਇਸ ਵਿਸ਼ੇ ਬਾਰੇ ਕਈ ਪੁਸਤਕਾਂ ਅਤੇ ਖੋਜ ਪੱਤਰ ਲਿਖੇ ਗਏ ਕਿ ਪੱਛਮੀ ਏਸ਼ੀਆ, ਮਿਸਰ ਅਤੇ ਯੂਰਪ ਦੇ ਜਿਪਸੀਆਂ ਦਾ ਮੂਲ ਦੇਸ਼ ਕਿਹੜਾ ਹੈ, ਅਤੇ ਲਗਭਗ ਇਹੋ ਰਾਏ ਸੀ ਕਿ ਇਹ ਭਾਰਤ ਦੇ ਵਾਸੀ ਸਨ ਅਤੇ ਉਹ ਵੀ ਸਿੰਧ ਦੇ ਜ਼ੋਟ ਜਾਂ ਜ਼ਤ (ਅਰਬੀ) ਅਤੇ ਜਿਨ੍ਹਾਂ ਨੂੰ ਭਾਰਤ ਵਿਚ ਜੱਟ ਕਿਹਾ ਜਾਂਦਾ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ 710 ਈ. ਵਿਚ ਸਿੰਧ ‘ਤੇ ਹੋਏ ਮੁਸਲਮਾਨੀ ਆਕਰਮਣ ਵਿਚ ਜੱਟਾਂ ਨੇ ਮੁਸਲਮਾਨਾਂ ਦੀ ਸਹਾਇਤਾ ਕੀਤੀ ਅਤੇ ਬਹੁਤ ਸਾਰੇ ਉਨ੍ਹਾਂ ਦੀ ਫ਼ੌਜ ਵਿਚ ਭਰਤੀ ਹੋ ਕੇ ਅਰਬ ਚਲੇ ਗਏ। ਮੁਲਤਾਨ ਦੇ ਨੇੜਿਓਂ ਕੁਝ ਕੰਬੋਜ ਤੇ ਹੋਰ ਜਾਤਾਂ ਦੇ ਲੋਕ ਵੀ ਅਰਬਾਂ ਦੀ ਫ਼ਤਹਿ ਨਾਲ, ਮੁਸਲਮਾਨ ਵੀ ਬਣੇ ਤੇ ਇੱਥੋਂ ਕਈ ਪਲਾਇਣ ਵੀ ਕਰ ਗਏ। ਸਮਾਂ ਪਾ ਕੇ ਇਨ੍ਹਾਂ ਨੂੰ ਜਿਪਸੀ ਵੀ ਕਿਹਾ ਗਿਆ। ਇਸਤੋਂ ਪਹਿਲਾਂ ਵੀ ਸਤਵੀਂ (635-644) ਈ. ਵਿਚ, ਸਤਵੀਂ ਸਦੀ ਦੇ ਦੂਜੇ ਅੱਧ ਵਿਚ ਵੀ ਪਲਾਇਣ ਹੋਇਆ। ਇਹ ਲੋਕ ਬਸਰਾ, ਸ਼ਾਮ (ਸੀਰੀਆ) ਦੇ ਸਾਹਿਲੀ ਸ਼ਹਿਰਾਂ ਵਿਚ ਸਥਿਤ ਹੋਏ। 19ਵੀਂ ਸਦੀ ਵਿਚ ਇਹ ਸੀਰੀਆ ਦੇ ਉੱਤਰੀ ਖੇਤਰਾਂ ਵਿਚ ਰਹਿ ਕੇ ਯੂਨਾਨ ਵਿਚ ਤੇ ਹੋਰ ਯੂਰਪੀ ਦੇਸ਼ਾਂ ਵਿਚ ਚਲੇ ਗਏ। ਜਿਪਸੀ ਸ਼ਬਦ ਮਿਸਰੀ (Egyptian) ਸ਼ਬਦ ‘ਜਿਪਤੀਅਨ’ ਤੋਂ ਲਿਆ ਗਿਆ ਹੈ ਜਦੋਂ ਇਹ ਮਿਸਰ ਦੇ ਥੱਲੇ ਵਾਲੇ ਖੇਤਰ ਵਿਚ 16ਵੀਂ ਸਦੀ ਵਿਚ ਸਥਿਤ ਹੋਏ।” ਮਿਸਰ ਸ਼ਬਦ ਵੀ ਮਿਸਰ (ਰਲਵਾਂ ਮਿਲਵਾਂ) ਸ਼ਬਦ ਦਾ ਅਰਥ ਦਿੰਦਾ ਹੈ। ਏਦਾਂ ਕੀ ਇਹ ਸੰਭਵ ਨਹੀਂ ਕਿ ਸਾਡੀ ਰੂਪ ਬਸੰਤ ਦੀ ਲੋਕ-ਕਥਾ ਸੱਚਾਈ ਤੇ ਆਧਾਰਿਤ ਹੈ ?

ਮੈਨੂੰ ਕਿਸੇ ਪ੍ਰਵਾਸੀ ਭਾਰਤੀ ਨੇ, ਜੋ ਬਹੁਤ ਦੇਸ਼ ਘੁੰਮਿਆ ਹੈ, ਦੱਸਿਆ ਹੈ ਕਿ ‘ਮੋਮੀ’ ਗੋਤ ਇਟਲੀ, ਅਮਰੀਕਾ, ਕੈਨੇਡਾ ਦੇ ਲੋਕਾਂ ਅਤੇ ਯਹੂਦੀਆਂ ਵਿਚ ਮਿਲਦਾ ਹੈ, ਜਿਹੜਾ ਕੰਬੋਜਾਂ ਦਾ ਗੋਤ ਹੈ। ਇਸ ਤਰ੍ਹਾਂ ਜੱਟ ਤੇ ਕੰਬੋਜ ਗੋਤ ਗਿੱਲ, ਕੰਬੋਜ ਗੋਤ ਜਉਨਸਨ (ਜੋਸਨ ਤੋਂ ਅੱਡ) ਅਤੇ ਜੈਟ ਗੋਤ ‘ਭੁਲਰ’ ਤਦਰੂਪ ਵਿਚ ਯੂਰਪੀਨ ਦੇਸ਼ਾਂ ਵਿਚ ਮਿਲਦੇ ਹਨ।

ਜ਼ੱਤ (Zatt) ਸ਼ਬਦ ਜਿਸਨੂੰ ਵਿਦਵਾਨਾਂ ਨੇ ਵਾਰ-ਵਾਰ ਵਰਤਿਆ ਹੈ ਇਹ ਜੱਟ ਸ਼ਬਦ ਦਾ ਅਰਬੀਕਰਨ ਹੈ। ਕਿਉਂਕਿ ਅਰਬ ਹਿੰਦੂਆਂ ਨੂੰ ਜ਼ੱਤ ਕਹਿੰਦੇ ਸਨ।” ਇਹ ਕੇਵਲ ਜੱਟ ਨਹੀਂ ਬਲਕਿ ਸਬ ਹਿੰਦੂਆਂ ਲਈ ਹੈ ਜੋ ਅਰਬ ਦੇਸ਼ਾਂ ਵਿਚ ਗਏ। ਤੇ ਜੁੱਤ ਕਹਾਏ। ਸਾਰੇ ਹੀ ਭਾਰਤੀ ਪ੍ਰਵਾਸੀਆਂ ਨੂੰ ਜ਼ੱਤ ਕਿਹਾ ਗਿਆ। ਸਿੰਧ ਅਤੇ ਮੁਲਤਾਨ ਦੇ ਮੇਦ, ਭੱਟੀ, ਬਲੋਚ ਤੇ ਹੋਰ ਕਬੀਲੇ ਵੀ ਜੱਟ ਕਹਾਉਂਦੇ ਹਨ।

ਮੱਧ ਏਸ਼ੀਆ ਦੇ ਜਿਪਸੀ ਜਾਂ ਰੋਮਾ ਲੋਕ ਆਪਣਾ ਮੂਲ ਜੰਦਰ (ਇੰਦਰ/ਵਿਸ਼ਨੂੰ) ਦਾ ਦੱਸਦੇ ਹਨ ਜਿਸਨੇ ਰੋਮਾ/ਜਿਪਸੀ ਲੋਕਾਂ ਦੀ ਸ਼ਕਲ ਅਖਤਿਆਰ ਕਰ ਲਈ ਜਿਸਨੂੰ ਲੋਕਾਂ ਵੱਲੋਂ ਸ਼ੂਦਰ ਕਿਹਾ ਗਿਆ ਤੇ ਉਹ ਧਰਤੀ ‘ਤੇ ਘੁਮੱਕੜਤਾ ਦਾ ਜੀਵਨ ਬਤੀਤ ਕਰਨ ਲੱਗ ਪਏ।6

ਵਰਤਮਾਨ ਸਮਾਂ

ਮੱਧ ਕਾਲ ਦੇ ਹਿੰਦੂ ਸਮਾਜ ਵਿਚ ਜੱਟ ਬੜਾ ਹੌਲੀ-ਹੌਲੀ ਸ਼ਾਮਿਲ ਹੋਏ। ਪਹਿਲਾਂ ਉਹ ਬੋਧੀ ਰਹੇ ਫਿਰ ਉਹ ਆਪਣੇ ਇਸ਼ਟਾਂ, ਜਠੇਰਿਆਂ ਆਦਿ ਨੂੰ ਪੂਜਦੇ ਰਹੇ। ਇਸਲਾਮ ਵੀ ਇਨ੍ਹਾਂ ਬਹੁਤ ਤੇਜ਼ੀ ਨਾਲ ਨਹੀਂ ਅਪਣਾਇਆ। ਸਿੱਖ ਧਰਮ ਨੂੰ ਇਨ੍ਹਾਂ ਨੇ ਤੇਜ਼ੀ ਨਾਲ ਅਪਣਾਇਆ ਪਰ ਕਈ ਥਾਈਂ ਕੁਝ ਪੀਰਾਂ, ਫ਼ਕੀਰਾਂ, ਮੱਠਾਂ ਅਤੇ ਸਖੀਸਰਵਰ ਆਦਿ ਨੂੰ ਪੂਜਦੇ ਵੇਖੇ ਗਏ।

ਸਿੱਖ ਕਾਲ ਤੋਂ ਪੂਰਬ ਜੱਟਾਂ ਦੀ ਆਰਥਿਕ ਸਥਿਤੀ ਬੜੀ ਮਾੜੀ ਸੀ ਖ਼ਾਸ ਕਰਕੇ ਹਿੰਦੂ ਤੇ ਸਿੱਖ ਜੱਟਾਂ ਦੀ । ਮੁਸਲਮਾਨ ਜੱਟ ਮੁਸਲਿਮ-ਪ੍ਰਭਾਵ ਅਧੀਨ ਆਰਥਿਕ ਤੌਰ ‘ਤੇ ਮਜ਼ਬੂਤ ਸਨ ਕਿਉਂਕਿ ਉਨ੍ਹਾਂ ਪਾਸ ਸੱਤਾ ਵੀ ਸੀ ਤੇ ਜਾਗੀਰਾਂ ਵੀ। ਜੱਟ ਸਿੱਖ ਬੰਦਾ ਬਹਾਦਰ ਅਤੇ ਇਸ ਤੋਂ ਪਿੱਛੋਂ ਆਪਣੇ ਆਪ ਨੂੰ ਸੱਤਾ ਅਤੇ ਆਰਥਿਕਤਾ ਵਿਚ ਸ਼ਕਤੀਸ਼ਾਲੀ ਬਣਨ ਲਈ ਹੰਭਲਾ ਮਾਰ ਰਹੇ ਸਨ। ਮਿਸਲਾਂ ਵੇਲੇ 12 ਮਿਸਲਾਂ ਵਿਚੋਂ ਇਨ੍ਹਾਂ ਦੀਆਂ 10 ਮਿਸਲਾਂ ਸਨ ਤੇ ਇਕ ਰਾਮਗੜ੍ਹੀਆਂ ਦੀ ਅਤੇ ਦੂਸਰੀ ਆਹਲੂਵਾਲੀਆਂ ਦੀ। ਇਸ ਵੇਲੇ ਇਨ੍ਹਾਂ ਮਿਸਲਾਂ ਦੇ ਸਰਦਾਰਾਂ ਬੜੀਆਂ ਮੱਲਾਂ ਮਾਰੀਆਂ ਅਤੇ ਹਰ ਮਿਸਲ ਪਾਸ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਸਨ ਜਿਸ ਵਿਚ ਹਜ਼ਾਰਾਂ ਪਿੰਡਾਂ ਦੀ ਭੂਮੀ ਆਉਂਦੀ ਸੀ। ‘ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ ਇਨ੍ਹਾਂ ਵਿਚੋਂ ਬਹੁਤੀਆਂ ਮਿਸਲਾਂ ਨੂੰ ਅਧੀਨ ਕਰ ਲਿਆ ਜਿਹੜੀਆਂ ਉਸ ਵਰਗੀਆਂ ਹੀ ਸਨ, ਪਰ ਹੁਣ ਉਸਦੀ ਤਾਬੇਦਾਰੀ ਅਧੀਨ ਸਨ, ਫਿਰ ਵੀ ਇਹ ਬੜਾ ਮੁਸ਼ਕਿਲ ਅਤੇ ਖਤਰਨਾਕ ਸੀ ਕਿ ਇਨ੍ਹਾਂ ਮਿਸਲਦਾਰ ਸਰਦਾਰਾਂ ਨੂੰ ਉਨ੍ਹਾਂ ਦੀਆਂ ਜਾਗੀਰਾਂ ਤੋਂ ਬੇਦਖਲ ਕਰ ਦਿੱਤਾ ਜਾਵੇ ਜਿਨ੍ਹਾਂ ਉੱਪਰ ਉਹ ਹੁਣ ਤੱਕ ਮੌਜਾਂ ਲੈਂਦੇ ਰਹੇ ਸਨ ।8 ਮਹਾਰਾਜਾ ਨੇ ਬੜੀ ਚਤੁਰਾਈ ਨਾਲ ਇਨ੍ਹਾਂ ਜਾਗੀਰਾਂ ਨੂੰ, ਲਾਹੌਰ ਦਰਬਾਰ ਦੀ ਯੁੱਧ ਸਮੇਂ ਸੈਨਿਕ ਸੇਵਾ ਕਰਨ ਬਦਲੇ ਸ਼ਰਤਾਂ ਅਨੁਸਾਰ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ। 8 ਇਸ ਸ਼੍ਰੇਣੀ ਵਿਚ ਆਉਂਦੀਆਂ ਜਾਗੀਰਾਂ ਦੇ ਕੁਝ ਲੱਛਣ ਸਨ । ਸ਼ੁਰੂ ਵਿਚ ਇਸ ਤਰ੍ਹਾਂ ਦੀ ਜਾਗੀਰ ਦੇ ਮਾਲਕ ਨੂੰ, ਰਾਜਾ ਨੂੰ ਸੈਨਿਕ ਸੇਵਾ ਦੇਣੀ ਤੇ ਇਕ ਅਵੱਸ਼ਕ ਹੱਦ ਤੱਕ, ਆਪਣੇ ਪਾਸ ਰੱਖਣ ਦੀ ਆਗਿਆ ਸੀ। ਦੂਸਰੀ ਸ਼ਰਤ ਵਿਚ ਜਾਗੀਰਦਾਰ ਨੂੰ ਰਾਜ ਦੇ ਕਰਮਚਾਰੀਆਂ ਦੇ ਦਖ਼ਲ ਤੋਂ ਬਿਨਾਂ ਲੋਕਾਂ ਤੋਂ ਮਾਲੀਆ ਇਕੱਠਾ ਕਰਨਾ ਹੁੰਦਾ ਸੀ । ਜਾਗੀਰ ਦਾ ਹੱਕ ਵਿਰਾਸਤੀ ਸੀ ਪਰ ਉਨ੍ਹਾਂ ਦੀਆਂ ਜਾਗੀਰਾਂ ਨੂੰ, ਜੇ ਕਿਸੇ ਜਾਗੀਰਦਾਰ ਦੇ ਪੁੱਤਰ ਨਾ ਹੋਵੇ ਤਾਂ ਰਾਜ ਵਿਚ ਸੰਮਿਲਤ ਕਰਨਾ ਹੁੰਦਾ ਸੀ। ‘ਮਿਸਲਦਾਰੀ ਜਾਗੀਰਦਾਰਾਂ ਇਸਤਰ੍ਹਾਂ ਆਪਣੀ ਪਹਿਲਾਂ ਵਾਲੀ ਪ੍ਰਭੁੱਤਾ ਵਾਲੇ ਸਾਰੇ ਲੱਛਣ ਗੁਆ ਲਏ, ਅਤੇ ਉਨ੍ਹਾਂ ਨੂੰ ਕੇਵਲ ਇਹੋ ਤਸੱਲੀ ਸੀ ਕਿ ਉਨ੍ਹਾਂ ਦੇ ਅਸਲ ਕਬਜ਼ੇ ਵਾਲੀਆਂ ਜਾਗੀਰਾਂ ਦੇ ਮਾਲੀਏ ਦਾ ਕੁਝ ਹਿੱਸਾ ਉਨ੍ਹਾਂ ਪਾਸ ਆਉਂਦਾ ਸੀ। ਉਹ ਹੁਣ ਲਾਹੌਰ ਦਰਬਾਰ ਦੇ ਜਾਗੀਰਦਾਰ ਸਿਪਾਹੀ ਸਨ ਤੇ ਸਹਾਇਤਾ ਕਰਨ ਬਦਲੇ ਜਗੀਰ ਦੀ ਸ਼ਕਲ ਵਿਚ ਉਨ੍ਹਾਂ ਨੂੰ ਪੈਸਾ ਮਿਲਦਾ ਸੀ। ”

ਦੂਸਰੀ ਕਿਸਮ ਦੀਆਂ ਸੇਵਾ ਜਾਗੀਰਾਂ (Service Jagirs) ਸਨ ਜਿਹੜੀਆਂ ਯੋਗਤਾ ਦੇ ਆਧਾਰ ‘ਤੇ ਸਰਕਾਰੀ ਕਰਮਚਾਰੀਆਂ ਤੇ ਫ਼ੌਜੀ ਜਰਨੈਲਾਂ ਨੂੰ ਦਿੱਤੀਆਂ ਜਾਂਦੀਆਂ ਸਨ । ਅਜਿਹੀਆਂ ਜਾਗੀਰਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਆਮ ਸਨ। ਇਸ ਜਾਗੀਰ ਦੇ ਮਾਲਕ ਨੂੰ ਲਾਹੌਰ ਦਰਬਾਰ ਨੂੰ ਜਾਗੀਰ ਦੀ ਕੀਮਤ ਦੇ ਆਧਾਰ ‘ਤੇ ਨਿਰਧਾਰਿਤ ਸੈਨਿਕ ਦੇਣੇ ਪੈਂਦੇ ਸਨ। ਪੰਜ ਸੌ ਰੁਪਏ ਦੀ ਜ਼ਮੀਨੀ ਜਾਗੀਰ ਤੇ ਇਕ ਸੈਨਿਕ ਦੇਣਾ ਪੈਂਦਾ ਸੀ ਤੇ ਆਪਾਤਕਾਲੀਨ ਸਮੇਂ ਹੋਰ ਸੈਨਿਕਾ ਨਾਲ ਤਿਆਰ ਰਹਿਣਾ ਪੈਂਦਾ ਸੀ। ਇਸ ਹਿਸਾਬ ਨਾਲ ਜਾਗੀਰਦਾਰ ਦੀ ਅੱਧੀ ਜਾਗੀਰ ਟੈਕਸ ਫ੍ਰੀ ਰਹਿ ਜਾਂਦੀ ਸੀ ਕਿਉਂਕਿ ਇਕ ਘੋੜਸਵਾਰ ਸੈਨਿਕ ਦਾ ਵਾਰਸ਼ਿਕ ਖਰਚਾ 250 ਰੁਪਏ ਆਉਂਦਾ ਸੀ। ਪਰ ਮਹਾਰਾਜੇ ਦੇ ਚਹੇਤੇ ਅਜਿਹੇ ਸਮਿਆਂ ‘ਚ ਕਈ ਛੋਟਾਂ ਦੇ ਹੱਕਦਾਰ ਹੁੰਦੇ ਸਨ। ਜੇ ਜਾਗੀਰਦਾਰ ਦੇ ਸੈਨਿਕ ਲੰਮੇ ਸਮੇਂ ਲਈ ਮਹਾਰਾਜੇ ਨੂੰ ਨਹੀਂ ਸੀ ਚਾਹੀਦੇ ਉਸ ਤੋਂ ਨਕਦ ਪੈਸੇ ਲੈ ਲਏ ਜਾਂਦੇ ਸਨ। ਇਹ ਜਾਗੀਰ ਉਸ ਵੇਲੇ ਤੱਕ ਹੀ ਵਿਅਕਤੀ ਕੋਲ ਰਹਿੰਦੀ ਸੀ ਜਿੰਨੇ ਚਿਰ ਤੱਕ ਉਹ ਮਹਾਰਾਜਾ ਦੀ ਸੈਨਿਕ ਸੇਵਾ ਕਰ ਸਕਦਾ ਸੀ । ਜੇ ਜਾਗੀਰਦਾਰ ਬੁੱਢਾ ਹੋ ਜਾਂਦਾ ਸੀ ਜਾਂ ਜਾਗੀਰ ਦਾ ਇਤਜ਼ਾਮ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਸੀ, ਉਸ ਦੀ ਜਾਗੀਰ ਲੈ ਕੇ ਹੋਰ ਕਿਸੇ ਨੂੰ ਦੇ ਦਿੱਤੀ ਜਾਂਦੀ ਸੀ । ਇਸੇ ਪਾਲਿਸੀ ਸਦਕਾ ਸਰਦਾਰ ਹਰੀ ਸਿੰਘ ਨਲੂਏ ਦੀ ਮੌਤ ਤੋਂ ਪਿੱਛੋਂ, ਉਸਦੇ ਉੱਤਰਾਧਿਕਾਰੀ ਸੈਨਿਕ ਸੇਵਾਵਾਂ ਨਿਭਾਉਣ ਵਿਚ ਅਸਮਰਥ ਰਹੇ ਜਿਸ ਕਰਕੇ ਉਨ੍ਹਾਂ ਦੀਆਂ ਸਾਰੀਆਂ ਜਾਗੀਰਾਂ ਜ਼ਬਤ ਕਰ ਲਈਆਂ ਗਈਆਂ। ਇਸੇ ਤਰ੍ਹਾਂ, ਸਦਾ ਕੋਰ, ਫਤਹਿ ਸਿੰਘ ਆਹਲੂਵਾਲੀਆ, ਉੱਤਮ ਸਿੰਘ ਮਜੀਠੀਆ ਦੀਆਂ ਜਾਗੀਰਾਂ ਉਨ੍ਹਾਂ ਦੀ ਮੌਤ ਪਿੱਛੋਂ ਖਾਲਸਾ ਭੂਮੀ ਵਿਚ ਸੰਮਿਲਤ ਕਰ ਲਈਆਂ ਗਈਆਂ ਸਨ।

ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਤਲੁਜ ਤੋਂ ਪਾਰ ‘ਪੰਜਾਬ ਵਿਚ ਅਰਾਜਕਤਾ ਵਾਲੀ ਸਥਿਤੀ ਵਿਚ ਇਨ੍ਹਾਂ (ਜੱਟਾਂ) ਨੇ ਕੁਝ ਸੁਤੰਤਰ ਰਿਆਸਤਾਂ (ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕੈਥਲ, ਛਛਰੋਲੀ ਆਦਿ)’ ਵੀ ਸਥਾਪਿਤ ਕਰ ਲਈਆਂ ਸਨ ਜਿਸ ਕਾਰਨ ਉਹ ਹੋਰ ਲੋਕਾਂ ਲਈ ਸੰਕੇਤ ਬਿੰਦੂ ਬਣ ਗਏ, ਜਿਸਦੇ ਫਲਸਰੂਪ ਇਨ੍ਹਾਂ ਵਿਚ ਹੀ ਸਮਾ ਗਏ। ਏਥੇ ਇਹ ਗੱਲ ਵੀ ਨੋਟ ਕੀਤੀ ਜਾਣੀ ਚਾਹੀਦੀ ਹੈ ਕਿ ਸ਼ਬਦ ਜੱਟ ਦਾ ਇਕ ਅਰਥ ਕਿਸਾਨ ਜਾਂ ਖੇਤੀ ਕਰਨ ਵਾਲਾ ਹੈ ਅਤੇ ਇਸ ਸਦੀ (20ਵੀਂ) ਦੇ ਪਹਿਲੇ ਅੱਧ ਵਿਚ ਜਦੋਂ ਜਾਤਾਂ ਦੀ ਵੰਡ, ਜੱਟ ਅਤੇ ਗ਼ੈਰ-ਜੱਟ ਜਾਂ ਕਾਸ਼ਤਕਾਰ ਅਤੇ ਗ਼ੈਰਕਾਸ਼ਤਕਾਰ ਦੀਆਂ ਸ਼੍ਰੇਣੀਆਂ ਵਿਚ ਕੀਤੀ ਜਾਣ ਲੱਗੀ ਤਾਂ ਖੇਤੀ ਕਰਨ ਵਾਲੀਆਂ ਕਈ ਘੱਟ ਗਿਣਤੀ ਵਾਲੀਆਂ ਜਾਤਾਂ ਨੂੰ ਵੀ ਜੱਟ ਹੀ ਆਖਿਆ ਜਾਣ ਲਗਾ (ਸਮਾਜਕ ਵਿਗਿਆਨ ਪੱਤਰ, ਅੰਕ 40, ਜੂਨ 1996)

ਅੰਗਰੇਜ਼ਾਂ ਦੇ ਆਉਣ ‘ਤੇ ਵੀ ਇਹ ਜਗੀਰਾਂ ਅਤੇ ਰਿਆਸਤਾਂ ਲਗਭਗ ਜਿਉਂ ਦੀਆਂ ਤਿਉਂ ਹੀ ਰਹੀਆਂ। ਜਦ ਪੰਜਾਬ ਵਿਚ ਨਹਿਰਾਂ ਬਣੀਆਂ ਤੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਤਾਂ ਇਨ੍ਹਾਂ ਜਗੀਰਦਾਰਾਂ ਨੂੰ ਹੀ ਪਹਿਲ ਦਿੱਤੀ ਗਈ ਤੇ ਉਨ੍ਹਾਂ ਨੂੰ ਚੰਗੀਆਂ ਚੋਖੀਆਂ ਜ਼ਮੀਨਾਂ ਮਿਲੀਆਂ। ਗ਼ਰੀਬ ਤੇ ਅਮੀਰ ਜੱਟ ਦਾ ਪਾੜਾ ਵਧਿਆ। ਇਸ ਤਰ੍ਹਾਂ ਮੁਗ਼ਲਾਂ ਵੇਲੇ ਮੁਸਲਮਾਨ ਜੱਟਾਂ ਅਤੇ ਰਾਜਪੂਤਾਂ ਨੂੰ ਜਾਗੀਰਾਂ ਮਿਲੀਆਂ ਤੇ ਮਹਾਰਾਜਾ ਨੇ ਉਨ੍ਹਾਂ ਦੀਆਂ ਜਾਗੀਰਾਂ ਜਿਉਂ ਦੀਆਂ ਤਿਉਂ ਹੀ ਰੱਖੀਆਂ। ਝੰਗ ਦੇ ਸਿਆਲ ਸ਼ਾਸਕ, ਕਸੂਰ ਤੇ ਮੁਲਤਾਨ ਦੇ ਜਾਗੀਰਦਾਰ ਵੀ ਸਨ। ਕਸੂਰ ਜਿੱਤਣ ਤੋਂ ਪਿੱਛੋਂ ਮਹਾਰਾਜਾ ਨੇ ਕਸੂਰ ਦੇ ਹੁਕਮਰਾਨ ਨੂੰ ਮਮਦੋਟ (ਜ਼ਿਲ੍ਹਾ ਫੀਰੋਜ਼ਪੁਰ) ਵਿਚ ਜਾਗੀਰ ਦਿੱਤੀ ਤੇ ਉਹ ਨਵਾਬ ਮਮਦੋਟ ਕਹਾਉਂਦਾ ਰਿਹਾ। ਕੁਝ ਵਿਰਾਸਤੀ ਹਿੰਦੂ ਜਾਗੀਰਦਾਰ ਵੀ ਸਨ। ਇਨ੍ਹਾਂ ਸਾਰਿਆਂ ਨੂੰ ਅੰਗਰੇਜ਼ਾਂ ਨੇ ਚਨਾਬ ਕਾਲੌਨੀ ਆਬਾਦ ਹੋਣ ‘ਤੇ ਨਹਿਰੀ ਜ਼ਮੀਨ ਬੜੇ ਸਸਤੇ ਭਾਅ ਅਤੇ ਨਜ਼ਰਾਨੇ ਪੇਸ਼ ਕਰਨ ‘ਤੇ ਦਿੱਤੀ। ਗ਼ਰੀਬ ਜੱਟ, ਕੰਬੋਜ, ਸੈਣੀ, ਲੁਬਾਣੇ, ਮਜ਼੍ਹਬੀ ਆਦਿ ਕੁਝ ਨੂੰ ਛੱਡ ਕੇ ਆਬਾਦਗਾਰਾਂ ਵਾਲੀਆਂ ਸਹੂਲਤਾਂ ਮਿਲੀਆਂ। ਇਹ ਆਰਥਕ ਪਛੜੇਵਾਂ ਬਣਿਆ ਰਿਹਾ। ਵਰਤਮਾਨ ਸਮੇਂ ਵੀ ਇਹ ਪੁਰਾਣੇ ਜਾਗੀਰਦਾਰ ਲੋਕ ਸੱਤਾ ‘ਤੇ ਕਾਬਿਜ਼ ਹਨ, ਭਾਰਤੀ ਪੰਜਾਬ ਵਿਚ ਵੀ ਅਤੇ ਪਾਕਿਸਤਾਨੀ ਪੰਜਾਬ ਵਿਚ ਵੀ। ਇਹ ਫਿਰ ਜਾਇਜ਼ ਨਾਜਾਇਜ਼ ਸਾਧਨਾਂ ਰਾਹੀਂ ਆਪਣੀ ਸੰਪਤੀ ਵਧਾ ਰਹੇ ਹਨ। ਸਿਆਸੀ ਅਤੇ ਆਰਥਿਕ ਸੱਤਾ ‘ਤੇ ਇਹ ਪੂਰੀ ਤਰ੍ਹਾਂ ਕਾਬਜ਼ ਹਨ। ਆਮ ਜੱਟਾਂ ਤੇ ਹੋਰ ਲੋਕਾਂ ਦੀ ਬੁਰੀ ਹਾਲਤ ਹੈ।

ਇਕ ਵਿਦਵਾਨ ਸ਼ਿੰਦਰ ਪੁਰੇਵਾਲ ਅਨੁਸਾਰ, ‘ਪੇਂਡੂ ਪੰਜਾਬ ਵਿਚ ਸ਼੍ਰੇਣੀ ਬਣਤਰ ਵਿਚ ਜਾਤ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਦੋਂ ਕਿ ਭੂਮੀਪਤੀ ਸ਼੍ਰੇਣੀਆਂ ਨਿਵੇਕਲੇ ਤੌਰ ‘ਤੇ ਉੱਚ ਸ਼੍ਰੇਣੀਆਂ ਨਾਲ ਸੰਬੰਧਤ ਹਨ, ਉੱਚ ਸ਼੍ਰੇਣੀਆਂ ਦੇ ਸਾਰੇ ਲੋਕ ਭੂਮੀਪਤੀ ਨਹੀਂ ਹਨ। ਦੂਸਰੇ ਪਾਸੇ ਪਿੰਡਾਂ ਦੀਆਂ ਨੀਵੀਆਂ ਜਾਤਾਂ ਨਿਵੇਕਲੇ ਤੌਰ ‘ਤੇ ਨੀਵੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਹਨ, ਜਿਨ੍ਹਾਂ ਪਾਸ ਉਤਪਾਦਨ ਦੇ ਕੋਈ ਸਾਧਨ ਨਹੀਂ। ਭਾਵੇਂ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਨੇ ਜਾਤਪਾਤ ਦੀ ਨਿਖੇਧੀ ਕੀਤੀ ਅਤੇ ਆਪਣੇ ਅਨੁਯਾਈਆਂ ਨੂੰ ਜਾਤ-ਜੁੜਤਾ ਨੂੰ ਤਿਆਗਣ ਲਈ ਕਿਹਾ, ਫਿਰ ਵੀ ਸਿੱਖਾਂ ਦਾ ਵਰਤਮਾਨ ਸਮਾਜ, ਹਿੰਦੂ ਸਮਾਜ ਵਾਂਗ ਜਾਤ-ਆਧਾਰਤ ਰਹਿ ਰਿਹਾ ਹੈ। ਸਿੱਖ ਧਰਮ ਵਿਚ ਬ੍ਰਾਹਮਣਾਂ ਦੀ ਗ਼ੈਰ-ਹਾਜ਼ਰੀ ਵਿਚ ਭੂਮੀਪਤੀ ਜੱਟ, ਸਮਾਜਿਕ ਮਹੰਤਸ਼ਾਹੀ ਵਿਚ ਉੱਚੀ ਅਵੱਸਥਾ ਮੱਲੀ ਬੈਠਾ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਰਾਜਸਥਾਨ ਦੇ ਹਿੰਦੂ ਰਾਜਪੂਤ ਹਨ। ਜਾਤ ਪ੍ਰੋਹਿਤਗਿਰੀ ਵਿਚ ਇਕ ਨੇੜੇ ਦੀ ਦੂਸਰੀ ਸਥਿਤੀ, ਵਪਾਰੀ ਤੇ ਸੌਦਾਗਰ ਜਾਤ ਦੇ ਖੱਤਰੀ ਨੇ ਮੱਲੀ ਹੋਈ ਹੈ, ਜਿਨ੍ਹਾਂ ਦੀ ਸਥਿਤੀ ਉੱਤਰ ਪ੍ਰਦੇਸ਼ ਦੇ ਕਾਇਸਥਾਂ ਵਰਗੀ ਹੈ ਜਿਹੜੀ ਕਿ ਸ਼ਹਿਰੀ ਲਘੂ ਬੁਰਜਵਾ ਸ਼੍ਰੇਣੀ ਹੈ। ਕਿਉਂਕਿ ਬਹੁਤੇ ਸਿੱਖ ਲਘੂ ਬੁਰਜਵਾ ਲੋਕ ਸ਼ਹਿਰਾਂ ਵਿਚ ਰਹਿਣ ਵਾਲੀ ਖੱਤਰੀ ਜਾਤ ਦੇ ਹਨ, ਜਾਤ ‘ਪ੍ਰੋਹਿਤਗਿਰੀ’ ਦੀ ਪਿੰਡਾਂ ਵਿਚ ਦੂਜੀ ਪੌੜੀ ਹਿੰਦੂ ਬ੍ਰਾਹਮਣਾਂ, ਖੱਤਰੀਆਂ, ਮਹਾਜਨਾਂ ਤੇ ਬਾਣੀਆਂ ਨੇ ਮੱਲੀ ਹੋਈ ਹੈ। ਭਾਵੇਂ ਭੂਮੀ, ਜੱਟ ਜਾਤ ਦੇ ਹੱਥਾਂ ਵਿਚ ਕੇਂਦਰਤ ਹੈ ਫਿਰ ਵੀ ਸਾਰੇ ਜੱਟ ਭੂਮੀਪਤੀ ਨਹੀਂ ਹਨ । ਆਜ਼ਾਦੀ ਦੇ ਮਗਰੋਂ ਪੰਜਾਬ ਦੇ ਜ਼ਰਾਇਤੀ ਪੂੰਜੀਵਾਦੀ ਪਰਿਵਰਤਨ ਕਾਰਨ ਖਾਸ ਕਰਕੇ ਹਰੇ ਇਨਕਲਾਬ ਦੇ ਸਾਲਾਂ ਵਿਚ, ਅਲਪ ਸੰਖਿਅਕ ਲੋਕਾਂ ਦੇ ਹੱਥਾਂ ਵਿਚ ਭੂਮੀ ਕੇਂਦਰਤ ਹੋਣ ਦਾ ਝੁਕਾਅ ਵੇਖਿਆ ਗਿਆ, ਜਦੋਂ ਕਿ ਛੋਟੇ ਤੇ ਸੀਮਾਂਤੀ ਭੂਮੀ-ਪਤੀ, ਭੂਮੀ ਰਹਿਤ ਹੋ ਗਏ। ਇਸ ਤਰ੍ਹਾਂ ਉੱਚੀ ਜਾਤ ਦਾ ਮੈਂਬਰ ਹੋਣ ਦੇ ਅਰਥ ਤੋਂ ਉੱਚੀ ਸ਼੍ਰੇਣੀ ਦਾ ਮੈਂਬਰ ਹੋਣਾ ਪ੍ਰਗਟ ਨਹੀਂ ਹੁੰਦਾ। ਬਹੁਤ ਸਾਰੇ ਜੱਟ ਸਿੱਖ, ਉਸੇ ਤਰ੍ਹਾਂ ਦੀ ਆਰਥਿਕ ਸਥਿਤੀ ਵਾਲੇ ਨੀਵੀਆਂ ਜਾਤਾਂ ਦੇ ਭੂਮੀ-ਹੀਣ ਮਜ਼ਦੂਰਾਂ ਵਰਗੇ, ਭੂਮੀ-ਹੀਣ ਕਾਮੇ ਬਣ ਗਏ ਹਨ। ਦਰਮਿਆਨੇ ਤਬਕੇ ਦੇ ਕੁਝ ਲੋਕਾਂ ਨੇ ਜ਼ਮੀਨਾਂ ਖਰੀਦ ਕੇ ਭੂਮੀਪਤੀਆਂ ਦੀ ਸ਼੍ਰੇਣੀ ਦਾ ਦਰਜਾ ਹਾਸਿਲ ਕਰ ਲਿਆ ਹੈ, ਖ਼ਾਸ ਕਰਕੇ ਸੈਣੀਆਂ ਅਤੇ ਕੰਬੋਆਂ ਕੰਬੋਜਾਂ) ਨੇ, ਜਾਂ ਲਘੂ ਬੁਰਜਵਾ ਸ਼੍ਰੇਣੀ ਦਾ ਦਰਜਾ ਸ਼ਿਲਪੀ/ਕਾਰੀਗਰ ਜਾਤਾਂ ਦੇ ਲੋਹਾਰਾਂ ਤੇ ਤਰਖਾਣਾਂ ਨੇ ਜਿਨ੍ਹਾਂ ਨੇ ਪਰਿਵਾਰਿਕ ਮਿਹਨਤ ਨਾਲ ਫਰਨੀਚਰ ਬਣਾਉਣ ਦਾ ਧੰਦਾ ਖੋਲ੍ਹ ਲਿਆ ਹੈ ਇਸ ਤਰ੍ਹਾਂ ਪਿੰਡਾਂ ਵਿਚ ਸੰਖਿਆ ਦੇ ਆਧਾਰ ‘ਤੇ ਭੂਮੀਪਤੀ ਸ਼੍ਰੇਣੀ ਨਹੀਂ ਹੈ ਬਲਕਿ ਭੂਮੀ-ਹੀਣ ਮਜ਼ਦੂਰ ਹਨ, ਜਿਹੜੇ ਆਪਣੀ ਮਿਹਨਤ ਦੀ ਸ਼ਕਤੀ ਨੂੰ ਆਜੀਵਕਾ ਕਮਾਉਣ ਲਈ ਵਰਤਦੇ ਹਨ।’ਉੱਚੀ-ਜਾਤ ਦੇ ਜੱਟਾਂ, ਕੰਬੋਆਂ, ਸੈਣੀਆਂ, ਤਰਖਾਣਾਂ, ਲੋਹਾਰਾਂ ਅਤੇ ਨੀਵੀਆਂ ਜਾਤਾਂ ਬਾਲਮੀਕੀਆਂ ਅਤੇ ਰਵਿਦਾਸੀਆਂ ਦੇ ਬਹੁ ਸੰਖਿਅਕ ਲੋਕ ਭੂਮੀ-ਹੀਣ ਮਜ਼ਦੂਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। 90

ਪੰਜਾਬ ਦੇ ਜ਼ਿਲ੍ਹੇ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਫੀਰੋਜ਼ਪੁਰ, ਲਾਹੌਰ ਤੇ ਸਿਆਲਕੋਟ ਹੀ ਪੁਰਾਣੇ ਸਮਿਆਂ ਤੋਂ ਘਣੀ ਆਬਾਦੀ ਵਾਲੇ ਸਨ, ਕਿਉਂਕਿ ਇੱਥੇ ਜੰਗਲ ਘੱਟ ਸਨ ਅਤੇ ਭੂਮੀ ਵਾਹੀ ਯੋਗ ਸੀ । ਲੋਕਾਂ ਦੇ ਲੰਮੇ ਸਮੇਂ ਤੱਕ ਇਕ ਹੀ ਥਾਂ ਤੇ ਕੇਂਦਰਤ ਰਹਿਣ ਕਾਰਨ, ਪੁਸ਼ਤ ਦਰ ਪੁਸ਼ਤ ਜ਼ਮੀਨੀ ਮਲਕੀਅਤ ਘੱਟਦੀ ਰਹੀ। ਸਿੰਚਾਈ ਕੇਵਲ ਬਾਰਸ਼ਾਂ ਅਤੇ ਖੂਹਾਂ ‘ਤੇ ਨਿਰਭਰ ਸੀ। ਉਪਜ ਏਨੀ ਹੁੰਦੀ ਸੀ ਕਿ ਜਿਸਤੋਂ ਰੋਟੀ ਵੀ ਪੂਰੀ ਨਹੀਂ ਮਿਲਦੀ ਸੀ। ਲੋਕ ਪਸ਼ੂ ਚਾਰ ਕੇ, ਦੁੱਧ ਘਿਉ ਵੇਚ ਕੇ, ਭੇਡਾਂ ਦੀ ਉੱਨ ਵੇਚ ਕੇ, ਨੀਲ ਦੀ ਖੇਤੀ ਕਰਕੇ, ਰੇਸ਼ਮ ਦੇ ਕੀੜੇ ਪਾਲ ਕੇ, ਸ਼ਹਿਦ ਦੀਆਂ ਮੱਖੀਆਂ ਪਾਲ ਕੇ, ਅੰਬਾਂ ਦੀ ਖੇਤੀ ਕਰਕੇ, ਪੋਸਤ ਬੀਜ ਕੇ (ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ) ਤੇ ਹੋਰ ਛੋਟੇ ਮੋਟੇ ਧੰਦੇ ਕਰਕੇ ਨਿਰਬਾਹ ਕਰਦੇ ਸਨ। 20ਵੀਂ ਸਦੀ ਦੇ ਸ਼ੁਰੂ ਵਿਚ ਭਾਵੇਂ ਪੰਜਾਬ ਵਿਚ ਨਹਿਰਾਂ ਨਾਲ ਸਿੰਚਾਈ ਹੋਣ ਲੱਗ ਪਈ ਸੀ, ਫਿਰ ਵੀ ਵਾਹੀਯੋਗ ਖੇਤਰ ਦਾ ਕੇਵਲ 41 ਪ੍ਰਤੀਸ਼ਤ (22 ਪ੍ਰਤੀਸ਼ਤ ਨਹਿਰਾਂ ਨਾਲ, 14 ਪ੍ਰਤੀਸ਼ਤ ਖੂਹਾਂ ਦੁਆਰਾ, 4% ਖੂਹਾਂ ਤੇ ਨਹਿਰਾਂ ਦੁਆਰਾ ਸਾਂਝਾ, 1% ਤਾਲਾਬਾਂ ਤੇ ਨਦੀਆਂ ਦੁਆਰਾ, 7% ਦਰਿਆਵਾਂ ਦੇ ਉਛਾਲਿਆਂ ਨਾਲ) ਹੀ ਸਿੰਚਾਈ ਅਧੀਨ ਸੀ। ਇਸ ਤਰ੍ਹਾਂ ਫਿਰ ਵੀ ਵਾਹੀਯੋਗ ਖੇਤਰ ਦਾ 52 ਪ੍ਰਤੀਸ਼ਤ ਮੀਹਾਂ ‘ਤੇ ਨਿਰਭਰ ਸੀ।” ਸੋ ਇਹ ਸਪੱਸ਼ਟ ਹੈ ਕਿ ਉਨ੍ਹੀਂਵੀ ਸਦੀ ਦੇ ਮੱਧ ਵਿਚ ਵਾਹੀਯੋਗ ਖੇਤਰ ਦਾ ਕੇਵਲ 14-15% ਹੀ ਖੂਹਾਂ ਦੀ ਸਿੰਚਾਈ ਦੇ ਇਕੋ ਇਕ ਸਾਧਨ ‘ਤੇ ਨਿਰਭਰ ਸੀ।

ਕਣਕ ਦਾ ਭਾਅ 1880 ਵਿਚ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਇਕ ਰੁਪਏ ਦਾ 23.18 ਸੇਰ, 1890 ਵਿਚ 21.41 ਸੇਰ, ਛੋਲਿਆਂ ਦਾ ਭਾਅ ਕ੍ਰਮਵਾਰ 29.61 ਸੇਰ ਅਤੇ 28.78 ਸੇਰ ਸੀ । ਲੂਣ ਇਕ ਰੁਪਏ ਦਾ 10.53 ਸੇਰ ਅਤੇ 14.09 ਸੇਰ ਆਉਂਦਾ ਸੀ। ਅੰਮ੍ਰਿਤਸਰ ਤੇ ਲਾਹੌਰ ਜ਼ਿਲ੍ਹੇ ਵਿਚ ਨਹਿਰ ਅਪਰ ਬਾਰੀ ਦੁਆਬ ਨਾਲ ਸਿੰਚਾਈ 1860-61 ਵਿਚ ਸ਼ੁਰੂ ਹੋ ਗਈ ਸੀ ਤੇ 297 ਵਰਗਮੀਲ ਖੇਤਰ ਸਿੰਚਾਈ ਅਧੀਨ ਆ ਗਿਆ ਸੀ, ਜਿਹੜਾ ਵਧ ਕੇ 677 ਵਰਗਮੀਲ (1880- 1881), 1346 ਵਰਗਮੀਲ (1900-1) ਹੋ ਗਿਆ ਸੀ । ਭਾਵੇਂ ਲੋਕ ਪਹਿਲਾਂ ਨਾਲੋਂ ਸੌਖੇ ਹੋ ਗਏ ਸਨ ਪਰ ਫਿਰ ਵੀ ਗੁਜ਼ਾਰਾ ਨਹੀਂ ਹੁੰਦਾ ਸੀ।

ਉਨ੍ਹੀਵੀਂ ਸਦੀ ਦੇ ਦੂਜੇ ਅੱਧ ਦੇ ਮੱਧ ਵਿਚ ਪੰਜਾਬੀ ਕਿਸਾਨਾਂ ਦਾ ਮੰਦਾ ਹਾਲ ਸੀ ਤੇ ਇਨ੍ਹਾਂ ਨੇ ਰੋਜ਼ੀ ਰੋਟੀ ਖਾਤਰ ਕੁਝ ਸਮਾਂ ਪਾ ਕੇ ਬਾਹਰਲੇ ਦੇਸ਼ਾਂ ਜਿਵੇਂ ਮਲਾਇਆ, ਚੀਨ, ਹਾਂਗਕਾਂਗ, ਸਿੰਗਾਪੁਰ, ਬਰਮਾ ਆਦਿ ਵੱਲ ਮੂੰਹ ਕੀਤਾ ਜਿੱਥੇ ਜਾ ਕੇ ਇਹ ਚੌਕੀਦਾਰਾਂ, ਕੁਲੀਆਂ ਅਤੇ ਮਜ਼ਦੂਰਾਂ ਦਾ ਕੰਮ ਕਰਦੇ ਸਨ । ਪੰਜਾਬੀ ਲੋਕ ਯੂਗੰਡਾ, ਹਾਂਗਕਾਂਗ, ਬੋਰਨਿਊ ਆਦਿ ਵਿਚ ਸੈਨਿਕ ਤੇ ਹੋਰ ਸੇਵਾਵਾਂ ਕਰਨ ਲਈ ਵੀ ਗਏ। 1901 ਵਿਚ 25000 ਤੋਂ ਵੀ ਵੱਧ ਪੰਜਾਬੀ ਯੂਗੰਡਾ ਵਿਚ ਵਸਦੇ 93 ਸਨ। 5 ਲੱਖ ਤੋਂ ਵੀ ਵੱਧ ਲੋਕ ਭਾਰਤ ਦੇ ਦੂਜੇ ਪ੍ਰਾਂਤਾਂ ਵਿਚ ਗਏ। ਬਰਮਾ ਦੀ ਸੈਨਾ ਤੇ ਮਿਲਟਰੀ ਪੁਲੀਸ ਵਿਚ 20000’ ਤੋਂ ਵੀ ਵੱਧ ਪੰਜਾਬੀ ਸਨ । ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦ ਤੇ ਬਚ ਜਾਣ ਵਾਲੇ ਵਿਅਕਤੀਆਂ ਵਿਚ ਸ਼ਾਮਿਲ ਗਰੀਬ ਪੰਜਾਬੀਆਂ ਨੇ ਕੈਨੇਡਾ ਵਿਚ ਰੋਜ਼ੀ ਰੋਟੀ ਦੀ ਤਲਾਸ਼ ਵਿਚ ਜਾਣਾ ਚਾਹਿਆ ਸੀ। ਲੱਖਾਂ ਆਦਮੀ ਸੈਨਾ ਵਿਚ ਭਰਤੀ ਹੋਏ।

ਲਗਭਗ 1880 ਈ. ਤੱਕ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਜੀਂਦ, ਨਾਭਾ ਅਤੇ ਅੰਗਰੇਜ਼ੀ ਖੇਤਰ ਕਰਨਾਲ, ਅੰਬਾਲਾ, ਕੁਰੂਕਸ਼ੇਤਰ ਆਦਿ ਵਿਚ ਜੰਗਲ ਵੇਖੇ ਜਾਂਦੇ ਸਨ, ਜਿੱਥੇ ਖਾਣ ਨੂੰ ਕੁਝ ਵੀ ਨਹੀਂ ਹੁੰਦਾ ਸੀ । ਫਿਰ ਜਦ 19ਵੀਂ ਸਦੀ ਦੇ ਅਖੀਰ ਵਿਚ ਨਹਿਰਾਂ ਬਣੀਆਂ ਤਾਂ ਵੀ ਥੋੜ੍ਹੇ ਖੇਤਰ ਨੂੰ ਹੀ ਪਾਣੀ ਮਿਲਿਆ। ਲੇਖਕ ਨੇ 1956 ਵਿਚ ਵੀ ਇਨ੍ਹਾਂ ਖੇਤਰਾਂ ਦਾ ਸਰਵੇ ਕਰਦਿਆਂ ਵੇਖਿਆ ਹੈ ਕਿ ਦੂਰ ਮੀਲਾਂ ਤੱਕ ਜੰਗਲ ਹੀ ਜੰਗਲ ਦਿੱਸਦਾ ਸੀ। ਜ਼ਿਲ੍ਹਾ ਬਠਿੰਡਾ, ਖੰਨਾ ਦੇ ਖੇਤਰ, ਜਲੰਧਰ, ਫੀਰੋਜ਼ਪੁਰ ਦੇ ਜ਼ਿਲ੍ਹੇ ਤੇ ਹੋਰ ਕਈ ਖੇਤਰਾਂ ਵਿਚ ਰੇਗਿਸਤਾਨ ਸੀ ਜਿੱਥੇ ਕਾਹੀ ਜਾਂ ਬਾਰਸ਼ ਦੇ ਦਿਨਾਂ ਵਿਚ ਮਾੜੀ ਮੋਟੀ ਦਾਲਾਂ ਦੀ ਖੇਤੀ ਹੁੰਦੀ ਸੀ। ਖੂਹਾਂ ਨਾਲ ਸਿੰਚਾਈ ਤੋਂ ਕੁਝ ਪੱਲੇ ਨਹੀਂ ਪੈਂਦਾ ਸੀ। ਲੋਕਾਂ ਨੂੰ ਵਿਆਹ ਸ਼ਾਦੀਆਂ ਕਰਨ ਲਈ ਸ਼ਾਹੂਕਾਰਾਂ ਤੋਂ ਕਰਜ਼ੇ ਲੈਣੇ ਪੈਂਦੇ ਸੀ ਅਤੇ ਕਰਜ਼ਾ ਵਾਪਿਸ ਨਾ ਹੋਣ ‘ਤੇ ਜ਼ਮੀਨ ਤੋਂ ਹੱਥ ਧੋਣਾ ਪੈਂਦਾ ਸੀ। ਪੰਜਾਬ ਵਿਚ 1866 ਤੋਂ 1895 ਈ. ਤੱਕ 5209000 ਏਕੜ ਭੂਮੀ ਗ਼ਰੀਬ ਜ਼ਿਮੀਂਦਾਰ ਸ਼ਾਹੂਕਾਰਾਂ ਨੂੰ ਵੇਚ ਚੁੱਕੇ ਸਨ ਜਿਨ੍ਹਾਂ ਵਿਚ ਜੱਟ, ਕੰਬੋਜ, ਸੈਣੀ, ਅਰਾਈਂ ਆਦਿ ਜਾਤਾਂ ਸਨ ਇਨ੍ਹਾਂ ਵਿਚ ਮੁਸਲਮਾਨ (ਜੱਟ, ਰਾਜਪੂਤ, ਕੰਬੋਜ ਮੁਸਲਮਾਨ ਆਦਿ) ਬਹੁਤ ਸਨ।

ਸਾਂਦਲ ਬਾਰ ਦੀ ਚਨਾਬ ਕਾਲੋਨੀ ਆਬਾਦ ਹੋਣ ‘ਤੇ ਨਹਿਰਾਂ ਰਾਹੀਂ ਸਿੰਚਾਈ ਅਧੀਨ ਜ਼ਮੀਨ ਅਲਾਟ ਕਰਨ ਵੇਲੇ ਅੰਗਰੇਜ਼ਾਂ ਨੇ ਅੱਡ-ਅੱਡ ਜ਼ਿਲ੍ਹਿਆਂ ਵਿਚੋਂ ਵਾਹੀਕਾਰ ਵੰਸ਼ਾਂ ਨੂੰ ਸੱਦਾ ਦਿੱਤਾ। 1901 ਈ. ਤੱਕ ਸਿਆਲਕੋਟ ਜ਼ਿਲ੍ਹੇ ਵਿਚੋਂ 103000 ਲੋਕ, ਅੰਮ੍ਰਿਤਸਰ 68000, ਜਲੰਧਰ 57000, ਗੁਰਦਾਸਪੁਰ 44000, ਹੁਸ਼ਿਆਰਪੁਰ 35000, ਲਾਹੌਰ 29000, ਗੁਜਰਾਤ ਤੋਂ 25000, ਸ਼ਾਹਪੁਰ 16000, ਲੁਧਿਆਣਾ 18000, ਫੀਰੋਜ਼ਪੁਰ ਤੋਂ 15000 ਲੋਕ ਉੱਥੇ ਪਹੁੰਚ ਚੁੱਕੇ ਸਨ। ਇਨ੍ਹਾਂ ਵਿਚ ਬਹੁ-ਸੰਖਿਆ ਸੀਮਾਂਤ (Marginal) ਕਿਸਾਨਾਂ ਜਾਂ ਮੁਜ਼ਾਰਿਆਂ ਦੀ ਸੀ। ਜਿਨ੍ਹਾਂ ਨੂੰ ਅੱਧਾ ਮੁਰੱਬਾ (12/ ਏਕੜ) ਤੋਂ ਲੈ ਕੇ 3 ਮੁਰੱਬੇ ਜ਼ਮੀਨ ਮੁਫ਼ਤ ਦਿੱਤੀ ਗਈ। ਇਸ ਵਿਚ ਬਹੁਤੇ ਇਨ੍ਹਾਂ ਜ਼ਿਲ੍ਹਿਆਂ ਦੇ ਜੱਟ ਸਨ, ਜਿਨ੍ਹਾਂ ਵਿਚ ਮੁਸਲਮਾਨ ਵੀ ਸਨ। ਜਲੰਧਰ, ਅੰਮ੍ਰਿਤਸਰ, ਫੀਰੋਜ਼ਪੁਰ ਅਤੇ ਲਾਹੌਰ ਜ਼ਿਲ੍ਹਿਆਂ ਦੇ ਕੰਬੋਜ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਸੈਣੀ ਅਤੇ ਕੁਝ ਮਜ਼੍ਹਬੀ ਤੇ ਲੁਬਾਣੇ ਵੀ ਸਨ। ਇਹ ਮੁਫ਼ਤ ਦਿੱਤੀ ਜਾਣ ਵਾਲੀ ਭੂਮੀ 948000 ਏਕੜ ਸੀ । ਸਰਮਾਏਦਾਰ, ਜਿਨ੍ਹਾਂ ਵਿਚ ਪੰਜਾਬ ਦੇ ਹਿੰਦੂ, ਬ੍ਰਾਹਮਣ, ਖੱਤਰੀ, ਰਾਜਪੂਤ, ਟਿਵਾਣੇ ਤੇ ਸਿਆਲ, ਸਿੱਖ ਸੋਢੀ ਤੇ ਬੇਦੀ ਅਤੇ ਜੱਟ ਸਨ, ਨੂੰ ਕੇਵਲ 122000 ਏਕੜ ਜ਼ਮੀਨ ਦਿੱਤੀ ਗਈ, ਮਿਲਟਰੀ ਪੈਨਸ਼ਨਰਾਂ ਤੇ ਯਿਊਮੈਨ ਲੋਕਾਂ ਨੂੰ 142000 ਏਕੜ ਜ਼ਮੀਨ ਮਿਲੀ ।”

ਇਨ੍ਹਾਂ ਵੇਰਵਿਆਂ ਵਿਚ ਵੀ ਪਾਠਕਜਨ ਵੇਖਣਗੇ ਕਿ ਸਾਂਦਲ ਬਾਰ ਦੇ ਇਸ ਖੇਤਰ ਵਿਚ ਜਿਨ੍ਹਾਂ ਲੋਕਾਂ ਨੂੰ ਬਹੁਤੀ ਜ਼ਮੀਨ (948000 % ਏਕੜ) ਦਿੱਤੀ ਗਈ, ਵਿਚ ਜੱਟ, ਕੰਬੋਜ ਅਤੇ ਸੈਣੀ ਆਦਿ ਸਨ ਤੇ ਇਨ੍ਹਾਂ ਨੂੰ ਆਬਾਦਕਾਰ ਕਿਹਾ ਗਿਆ। ਇਹ ਲੋਕ ਵੱਡੇ ਭੂਮੀ-ਪਤੀ ਨਹੀਂ ਸਨ, ਪਰ ਇਹ ਜ਼ਮੀਨਾਂ ਮਿਲਣ ਤੇ ਰੋਟੀ ਖਾਣ ਲੱਗ ਪਏ ਸਨ । ਕਈ ਜੱਟ, ਕੰਬੋਜ, ਸੈਣੀ, ਲੁਬਾਣੇ ਆਦਿ ਇਨ੍ਹਾਂ ਲੋਕਾਂ ਅਤੇ ਹੋਰ ਵੰਸ਼ਾਂ, ਟਿਵਾਣਿਆਂ, ਖੱਤਰੀਆਂ, ਸੋਢੀਆਂ ਤੇ ਬੇਦੀਆਂ ਆਦਿ ਦੇ ਮੁਜ਼ਾਰੇ ਬਣ ਕੇ ਭੌਲੀ ਜਾਂ ਠੇਕੇ ਤੇ ਜ਼ਮੀਨ ਵਾਹੁੰਦੇ ਸਨ । ਦਰਅਸਲ ਪੰਜਾਬ ਵਿਚ ਬਹੁਤ ਵੱਡੇ-ਵੱਡੇ ਭੂਮੀਪਤੀ (Land lords) ਕੁਝ ਗਿਣਵੇਂ ਚੁਣਵੇਂ ਪਰਿਵਾਰਾਂ ਤੋਂ ਬਿਨਾਂ ਨਹੀਂ ਸਨ।

ਪੰਜਾਬ ਦੇ ਮਾਲਵਾ ਖੇਤਰ ਵਿਚ (ਖਾਸ ਕਰਕੇ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ ਤੇ ਹੋਰ ਖੇਤਰਾਂ ਵਿਚ) ਹੀ ਲੋਕਾਂ ਪਾਸ ਬਹੁਤੀ ਜ਼ਮੀਨ ਸੀ, ਜਿੱਥੇ ਜੱਟ ਵੱਸੋਂ ਬਹੁਤ ਸੀ। ਪਰ ਚੰਗੀ ਰੋਟੀ ਫਿਰ ਵੀ ਨਹੀਂ ਮਿਲਦੀ ਸੀ। ਨਹਿਰਾਂ ਆਉਣ ਤੇ ਟਿਊਬਵੈੱਲ ਲੱਗਣ ਕਾਰਨ ਇੱਥੇ ਜ਼ਮੀਨਾਂ ਦੇ ਖੇਤੀਯੋਗ ਖੇਤਰ ਵਿਚ ਵਾਧਾ ਹੋਣ ਕਾਰਨ ਤੇ ਕਪਾਹ ਦੀ ਫਸਲ ਬੀਜਣ ਕਾਰਨ ਖੁਸ਼ਹਾਲੀ ਦਾ ਦੌਰ 20ਵੀਂ ਸਦੀ ਦੇ ਦੂਜੇ ਅੱਧ ਵਿਚ ਵੇਖਣ ਨੂੰ ਮਿਲਿਆ। ਟਿਊਬਵੈੱਲਾਂ ਨਾਲ ਸਿੰਚਾਈ ਹੋਣ ਕਾਰਨ, ਹਰੀ ਕ੍ਰਾਂਤੀ ਆਈ ਤੇ ਪੰਜਾਬ ਖਾਧ ਪਦਾਰਥਾਂ ਵਿਚ ‘ਸਰਪਲੱਸ’ ਹੋਇਆ। ਦੇਸ਼ ਦੀ ਵੰਡ ਤੋਂ ਕੁਝ ਵਰ੍ਹੇ ਮਗਰੋਂ ਕਈ ਜੱਟ, ਕੰਬੋਜ, ਸੈਣੀ ਆਦਿ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੁਣ ਦੇ ਹਰਿਆਣੇ ਦੇ ਖੇਤਰ ਵਿਚ ਜ਼ਮੀਨਾਂ ਖਰੀਦ ਕੇ ਆਬਾਦ ਹੋ ਗਏ ਜਿੱਥੇ ਉਨ੍ਹਾਂ ਦੀ ਸਥਿਤੀ ਪਹਿਲਾਂ ਨਾਲੋਂ ਬਹੁਤ ਚੰਗੀ ਹੈ।

ਡਾ. ਪ੍ਰਕਾਸ਼ ਸਿੰਘ ਜੰਮੂ ਲਿਖਦੇ ਹਨ ‘ਜੱਟ ਹੁਣ ਪਸ਼ੂ ਚਾਰਨ ਵਾਲੇ ਕਬਾਇਲੀ ਲੋਕ ਨਹੀਂ । ਉਹ ਮੁਖ ਰੂਪ ਵਿਚ ਕਿਸਾਨ ਹਨ ਜੋ ਹੁਣ ਕੇਵਲ ਅਮੀਰ ਕਿਸਾਨ ਬਣ ਕੇ ਰਹਿ ਗਏ ਹਨ। ਜੱਟਾਂ ਦੀ ਔਸਤ ਤੋਂ ਮਾਲਕੀ ਹੋਰ ਕਿਰਸਾਣੀ ਜਾਤਾਂ ਤੋਂ ਆਮ ਤੌਰ ‘ਤੇ ਵੱਡੀ ਹੈ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਦੁਕਾਨਦਾਰੀ, ਵਪਾਰ, ਉਦਯੋਗ ਅਤੇ ਬੱਸਾਂ-ਟਰੱਕਾਂ ਰਾਹੀਂ ਢੋਆ-ਢੁਆਈ ਦੇ ਕਿੱਤੇ ਅਪਣਾ ਲਏ ਹਨ। ਸਰਕਾਰੀ ਨੌਕਰੀਆਂ ਅਤੇ ਵਿਵਸਾਇਕ ਪਦਵੀਆਂ ਦੇ ਧਾਰਨੀ ਬਹੁਤੇ ਜੱਟ ਹਨ। ਭਾਵੇਂ ਉਨ੍ਹਾਂ ਦੀ ਮੁੱਖ ਦੇਣ ਕਿਰਸਾਣੀ ਦੇ ਖੇਤਰ ਵਿਚ ਹੈ, ਪਰ ਰਾਜਨੀਤਕ ਖੇਤਰ ਵਿਚ ਵੀ ਉਹ ਸਭ ਤੋਂ ਅੱਗੇ ਹਨ। ਨਗਰ ਪਾਲਿਕਾਵਾਂ ਤੋਂ ਇਲਾਵਾ ਬਹੁਤੀਆਂ ਸਥਾਨਕ ਸਰਕਾਰੀ ਸੰਸਥਾਵਾਂ ਉੱਪਰ ਇਨ੍ਹਾਂ ਦਾ ਏਕਾਧਿਕਾਰ ਹੈ ਅਤੇ ਬਹੁਤੇ ਐੱਮ.ਐੱਲ.ਏ., ਐੱਮ.ਪੀ. ਅਤੇ ਵਜ਼ੀਰ ਜੱਟ ਹੀ ਹੁੰਦੇ ਹਨ।’ (ਸਮਾਜਕ ਵਿਗਿਆਨ ਪੱਤਰ, ਅੰਕ 40, ਜੂਨ 1996)। ਸਵਤੰਤਰਤਾ ਤੋਂ ਪਿਛੋਂ 1956 ਤੋਂ ਲੈ ਕੇ 1964 ਤਕ ਪ੍ਰਤਾਪ ਸਿੰਘ ਕੈਰੋਂ, ਪੰਜਾਬੀ ਸੂਬਾ ਬਣਨ ਤੋਂ ਮਗਰੋਂ 1967 ਤੋਂ ਹੁਣ ਤਕ (2007) ਜਸਟਿਸ ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਕੈਪਟਨ ਅਮਰਿੰਦਰ ਸਿੰਘ ਜੱਟ ਮੁੱਖ ਮੰਤਰੀ ਰਹੇ ਹਨ। ਅਕਾਲੀ ਪਾਰਟੀ ਵਿਚ ਜੱਟ ਛਾਏ ਹੋਏ ਹਨ।

ਪੰਜਾਬ, ਹਰਿਆਣਾ, ਰਾਜਸਥਾਨ ਆਦਿ ਖੇਤਰਾਂ ਵਿਚ ਵੱਸੇ ਪੰਜਾਬੀਆਂ ਨੇ ਹੋਰ ਧੰਦੇ ਜਿਵੇਂ ਪੈਟਰੋਲ ਪੰਪ, ਸ਼ੈਲਰ, ਮਕੈਨੀਕਲ ਵਰਕਸ਼ਾਪ, ਫਾਇਨਾਂਸ ਦਾ ਧੰਦਾ, ਭਵਨ ਬਣਾਉਣ ਦੇ ਬਿਲਡਰਜ਼, ਠੇਕੇਦਾਰੀ, ਪ੍ਰਾਪਰਟੀ ਖਰੀਦਣ ਤੇ ਵੇਚਣ, ਕੱਪੜੇ ਦਾ ਵਪਾਰ, ਆੜ੍ਹਤ, ਕੀੜੇਮਾਰ ਦਵਾਈਆਂ ਤੇ ਖਾਦ, ਕੋਲਡ ਸਟੋਰਜ਼, ਹਾਰਡਵੇਅਰ, ਟੈਂਟ ਹਾਊਸ, ਛੋਟੇ-ਮੋਟੇ ਕਾਰਖਾਨੇ ਆਦਿ ਕਈ ਧੰਦਿਆਂ ਨੂੰ ਅਪਣਾ ਲਿਆ ਹੈ ਤੇ ਉਨ੍ਹਾਂ ਦਾ ਆਰਥਿਕ ਤੇ ਸਮਾਜਕ ਪੱਧਰ ਉੱਚਾ ਹੋਇਆ ਹੈ। ਇਨ੍ਹਾਂ ਲੋਕਾਂ ਵਿਚ ਜੱਟ ਤੇ ਹੋਰ ਸਭ ਲੋਕ ਆਉਂਦੇ ਹਨ।

ਵਰਤਮਾਨ ਸਮੇਂ ਜੱਟਾਂ ਵਿਚ ਵੱਡੇ-ਵੱਡੇ ਅਫ਼ਸਰ, ਫ਼ੌਜੀ ਜਰਨੈਲ, ਕਈ ਵੱਡੇ ਲੇਖਕ, ਪੁਲੀਸ ਕਰਮਚਾਰੀ, ਡਾਕਟਰ, ਇੰਜੀਨੀਅਰ ਅਤੇ ਅਨੇਕਾਂ ਹੋਰ ਧੰਦੇ ਕਰਦੇ ਹਨ। ਵਿਦੇਸ਼ਾਂ ਵਿਚ ਵੀ ਜੱਟ ਬਹੁਤ ਗਏ ਹਨ, ਜਿੱਥੇ ਉਨ੍ਹਾਂ ਉੱਨਤ ਹੋ ਕੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ, ਜਿਨ੍ਹਾਂ ਦਾ ਵੇਰਵਾ ਦੇਣ ਕਾਰਨ ਪੁਸਤਕ ਦਾ ਆਕਾਰ ਵਧ ਜਾਵੇਗਾ। ਜੱਟਾਂ ਵਿਚ ਕੇਵਲ ਇਕ ਹੀ ਚਿੱਤਰਕਾਰ ਇਮਰੋਜ਼ (ਪੂਰਾ ਨਾਂ ਇੰਦਰਜੀਤ ਸਿੰਘ) ਦਿੱਲੀ ਦਾ ਹੈ ਜਿਸਨੇ ਪੈੱਨ ਸਕੈੱਚ ਜਾਂ ਲਾਈਨ ਸਕੱਚ (ਰੇਖਾ ਚਿੱਤਰ) ਬੜੀ ਪੁਖਤਗੀ ਨਾਲ ਬਣਾਏ ਹਨ ਜਿਹੜੀ ਕਲਾ ਕਿਸੇ ਹੋਰ ਰੇਖਾ ਚਿੱਤਰਕਾਰ ਵਿਚ ਨਹੀਂ ਮਿਲਦੀ। ਉਹ ਕੁਝ ਰੇਖਾਵਾਂ ਖਿੱਚ ਕੇ ਕਿਸੇ ਵੀ ਵਿਅਕਤੀ ਦੇ ‘ਪ੍ਰਤੱਖ ਦਰਸ਼ਨ’ ਕਰਵਾ ਦਿੰਦਾ ਹੈ। ਉਸਨੇ ਪੰਜਾਬੀ ਸਾਹਿੱਤ ਦੀਆਂ ਪੁਸਤਕਾਂ ਦੇ ਹਜ਼ਾਰਾਂ ਕਵਰ ਡਿਜ਼ਾਈਨ ਬਣਾਏ ਹਨ। ਬੰਬਈ ਵਿਚ ਫ਼ਿਲਮੀ ਪੋਸਟਰ, ‘ਸ਼ਮ੍ਹਾ’ ਅਤੇ ‘ਸੁਸ਼ਮਾ’ ਮੈਗਜ਼ੀਨਾਂ ਦਾ ਆਰ? ਵਰਕ ਵੀ ਕਰਦਾ ਰਿਹਾ ਹੈ। ਅੰਮ੍ਰਿਤਾ ਪ੍ਰੀਤਮ ਨਾਲ ਸਾਰੀ ਉਮਰ ਦੋਸਤੀ ਨਿਭਾਉਣ ਵਾਲਾ ਇਮਰੋਜ਼ ਬੜਾ ਹੀ ਹਲੀਮ ਵਿਅਕਤੀ ਹੈ।

ਜੱਟ ਬਹੁ-ਸੰਖਿਅਕ ਹੋਣ ਕਰਕੇ ਜਾਤ-ਅਭਿਮਾਨੀ ਹੋ ਗਿਆ ਹੈ, ਭਾਵੇਂ ਇਸਦਾ ਪਿਛੋਕੜ ਹੀਣ ਰਿਹਾ ਹੈ ਅਤੇ ਆਪਣੇ ਨਾਲ ਸੰਬੰਧਤ ਹੋਰ ਜਾਤਾਂ ਨੂੰ ਬਹੁਤੀ ਮਹੱਤਤਾ ਦੇਣ ਵਿਚ ਹਿਚਕਚਾਹਟ ਵਾਲਾ ਰਵੱਈਆ ਰੱਖਦਾ ਹੈ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ।

1910 ਈ. ਦੀ ਜਨਗਣਨਾ ਅਨੁਸਾਰ ਉਸ ਵੇਲੇ ਦੇ ਪੰਜਾਬ ਵਿਚ ਜੱਟਾਂ ਦੀ ਆਬਾਦੀ 4942000 (1595000 ਹਿੰਦੂ, ਜੱਟ, 1390000 ਸਿੱਖ ਜੱਟ ਅਤੇ 1957000 ਮੁਸਲਮਾਨ ਜੱਟ ਸੀ।

 

Credit – ਕਿਰਪਾਲ ਸਿੰਘ ਦਰਦੀ

Leave a Comment