ਕੰਬੋਜ ਜਾਤ ਬਾਰੇ ਜੱਟਾਂ ਅਤੇ ਰਾਜਪੂਤਾਂ ਦੇ ਅਧਿਆਏ ਵਿਚ ਕਾਫੀ ਲਿਖ ਦਿੱਤਾ ਗਿਆ ਹੈ ਕਿ ਸ਼ਕਾਂ ਅਤੇ ਕੰਬੋਜਾਂ ਤੋਂ ਹੀ ਰਾਜਪੂਤ ਬਣੇ ਹਨ ਅਤੇ ਰਾਜਪੂਤਾਂ ਤੋਂ ਕਈ ਜੱਟ ਬਣੇ ਹਨ। ਇਹ ਜਾਤ, ਭਾਰਤ/ਪੰਜਾਬ ਦੀ ਇਕ ਅਣਖੀਲੀ
ਤੇ ਮਹੱਤਵਪੂਰਨ ਜਾਤ ਹੈ ਜਿਸਦਾ ਇਤਿਹਾਸ ਬੜਾ ਹੀ ਗੋਰਵਮਈ ਹੈ। ਕੰਬੋਜ ਜਾਤ, ਇਕ ਪ੍ਰਾਚੀਨ ਕੰਬੋਜ ਦੇਸ਼ ਵਿਚ ਰਹਿਣ ਕਰਕੇ ਕੰਬੋਜ ਅਖਵਾਈ ਹੈ, ਜਿਹਾ ਕਿ ਸਾਨੂੰ ਪਾਣਿਨੀ ਦਸਦਾ ਹੈ। ਉਸਦੇ ਗ੍ਰੰਥ ਅਸ਼ਟਾਧਿਆਈ (4.1.175) ਵਿਚ ਇਸ ਬਾਰੇ ਇਹ ਸ਼ਬਦ ਅੰਕਿਤ ਹਨ:
कम्बोजाललुक :
ਇਸਦਾ ਅਰਥ ਹੈ ਕਿ ਕੰਬੋਜ ਦੇਸ਼, ਕੰਬੋਜ ਦੇਸ਼ ਵਿਚ ਨਿਵਾਸ ਕਰਨ ਵਾਲਾ ਕਸ਼ੱਤਰੀ, ਕੰਬੋਜ ਦਾ ਰਾਜਾ ਅਤੇ ਕੰਬੋਜ ਕਸ਼ੱਤਰੀ ਦੀ ਸੰਤਾਨ, ਇਨ੍ਹਾਂ ਸਾਰਿਆਂ ਲਈ ਕੰਬੋਜ ਸ਼ਬਦ ਸਿੱਧ ਹੁੰਦਾ ਹੈ।’ ਪਾਣਿਨੀ ਨੇ ਇਹ ਅਰਥ ਆਪਣੀ ਵਿਆਕਰਣ ਦੇ ਵਿਧਾਨ ਅਨੁਸਾਰ ਦੱਸਿਆ ਹੈ। ਇਕ ਹੋਰ ਵਿਆਕਰਣ ਕਰਤਾ ਕਾਤਯਾਯਨ ਨੇ ਵੀ ਇਹੋ ਅਰਥ ਦੱਸੇ ਹਨ। ਪ੍ਰਾਚੀਨ ਇਤਿਹਾਸ ਵਿਚ ਇਸ ਦੇਸ਼ ਦਾ ਨਾਂ ਵਾਰ ਵਾਰ ਆਉਂਦਾ ਹੈ । ਬੋਧੀ ਗ੍ਰੰਥਾਂ ਅਨੁਸਾਰ ਭਾਰਤ ਦੇ ਦੱਖਣੀ ਪੱਛਮੀ ਭਾਗ ਜਿਸ ਵਿਚ ਉੱਤਰ ਪੱਛਮੀ ਪੰਜਾਬ, ਅਫ਼ਗਾਨਿਸਤਾਨ ਅਤੇ ਆਲੇ ਦੁਆਲੇ ਦੇ ਹੋਰ ਖੇਤਰ ਸ਼ਾਮਿਲ ਸਨ, ਭਾਰਤ ਦੇ 16 ਮਹਾਜਨਪਦਾਂ ਵਿਚੋਂ ਦੋ, ਕੰਬੋਜ ਅਤੇ ਗੰਧਾਰ ਬਹੁਤ ਪ੍ਰਸਿੱਧ ਸਨ, ਜਿੱਥੇ ਖੁਦ ਬੁੱਧ ਨੇ ਆਪਣੇ ਧਰਮ ਦਾ ਪਰਚਾਰ ਕੀਤਾ। ਕੰਬੋਜ ਦਾ ਵਰਣਨ ਕੇਵਲ ਬੋਧੀ ਸਾਹਿਤ ਦੇ ਗ੍ਰੰਥਾਂ ਵਿਚ ਹੀ ਨਹੀਂ ਮਿਲਦਾ ਬਲਕਿ ਜੈਨਮਤ ਦੇ ਗ੍ਰੰਥਾਂ ਵਿਚ ਵੀ ਮਿਲਦਾ ਹੈ। ਬੋਧੀ ਸਾਹਿਤ ਵਿਚ ਹੀ ਕੰਬੋਜਾਂ ਦੀ ਧਰਤੀ ਨੂੰ ਘੋੜਿਆਂ ਦਾ ਘਰ (ਅਲਾਰਸ ਗਧਰਸ) ਕਿਹਾ ਗਿਆ ਹੈ।” ਕੌਟਿਲਿਆ ਦਾ ਅਰਥ- ਸ਼ਾਸਤ ਵੀ ਕੰਬੋਜ ਦੇਸ਼ ਦੇ ਘੋੜਿਆਂ ਨੂੰ ਉੱਤਮ ਨਸਲ ਦੇ ਦਸਦਾ ਹੈ। ਕੌਟਿਲਿਆ (11.1.4) ਨੇ ਹੀ ਕੰਬੋਜ ਅਤੇ ਸੁਰਾਸ਼ਟਰ ਦੇ ਲੋਕਾਂ ਨੂੰ ਵਾਰਤਾਸ਼ਸਤ੍ਰਿਪਜੀਵੀ ਆਖਿਆ ਹੈ, ਅਰਥਾਤ ਸ਼ਸਤਰਾਂ ਨਾਲ ਆਜੀਵਕਾ ਕਮਾਉਣ ਵਾਲੇ। ਡਾਕਟਰ ਕਾਸ਼ੀ ਪ੍ਰਸ਼ਾਦ ਜੈਸਵਾਲ ਨੇ ਇਸਦਾ ਅਰਥ Nation-in-Arm, ਲੜਾਕੂ ਜਾਤ, ਜੰਗਜੂ ਕੌਮ ਅਤੇ ਲੜਾਕੂ ਗਣਰਾਜ (Martial Republic) ਕੀਤਾ ਹੈ। ਡਾ: ਸ਼ਾਮ ਸ਼ਾਸਤਰੀ ਕੰਬੋਜਾਂ ਨੂੰ ਤਲਵਾਰ ਚੁੱਕਣ ਤੋਂ ਇਲਾਵਾ ਖੇਤੀ ਤੇ ਵਪਾਰ ਕਰਦੇ ਦਸਦਾ ਹੈ।”
ਕੰਬੋਜ ਬਹੁਤ ਹੀ ਉੱਤਮ ਕਿਸਮ ਦੇ ਘੋੜੇ ਪਾਲਦੇ ਸਨ, ਜੋ ਯੁੱਧ ਦੇ ਮੈਦਾਨ ਅੰਦਰ ਤੀਬਰ ਗਤੀ ਨਾਲ ਦੌੜਦੇ ਸਨ। “ਜੈਨ ਧਰਮ ਦਾ ਉੱਤਰਾਧਯਨ ਸੂਤਰ (11/26) ਸਾਨੂੰ ਦਸਦਾ ਹੈ, ਕਿ ਕੰਬੋਜ ਦੇਸ਼ ਦਾ ਸਿਖਲਾਇਆ ਹੋਇਆ ਘੋੜਾ ਹੋਰ ਸਾਰੇ ਘੋੜਿਆਂ ਨਾਲੋਂ ਰਫਤਾਰ ਵਿਚ ਵੱਧ ਜਾਂਦਾ ਹੈ ਅਤੇ ਉਸਨੂੰ ਕੋਈ ਸ਼ੋਰ ਡਰਾ ਨਹੀਂ ਸਕਦਾ। ਵਿਸ਼ਨੂੰ ਵਰਧਨ ਜਿਹੜਾ ਕਿਸੇ ਸਮੇਂ ਮੈਸੂਰ ਦਾ ਬਾਦਸ਼ਾਹ ਹੋਇਆ ਹੈ ਦੇ ਪਾਸ ਵੀ ਕੰਬੋਜੀ ਘੋੜੇ ਸਨ ਅਤੇ ਉਸਨੇ ਇਨ੍ਹਾਂ ਘੋੜਿਆਂ ਦੇ ਸੁੰਮਾਂ ਨਾਲ ਧਰਤੀ ਨੂੰ ਕੰਬਾ ਦਿੱਤਾ ਸੀ।’ ਸੰਸਕ੍ਰਿਤ ਸਾਹਿਤ ਕੰਬੋਜ ਦੇਸ਼ ਦੇ ਘੋੜਿਆਂ ਦੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ। ਰਾਮਾਇਣ (1/6/22) ਇਨ੍ਹਾਂ ਘੋੜਿਆਂ ਨੂੰ ਪ੍ਰਥਮ ਸਥਾਨ ਦਿੰਦਾ ਹੈ। ਮਹਾਂਭਾਰਤ ਵਲੋਂ 2/53/5, 7/125/25, 6/71/13, 7/23/7,7/60/3-4,7/36/36, 8/7/11, 8/70/4, 7/121/27, 10/13/1-2 अडे 8/38/13-14 ਆਦਿ ਕਈ ਥਾਈਂ ਕੰਬੋਜ ਘੋੜਿਆਂ ਦੀ ਉਪਮਾ ਕੀਤੀ ਗਈ ਹੈ। ਅੱਜ ਦੇ ਸਮੇਂ ਵੀ ਅਫਗਾਨਿਸਤਾਨ ਦਾ ਉੱਤਰ ਪੱਛਮੀ ਖੇਤਰ, ਜਿੱਥੇ ਕੰਬੋਜਾਂ ਦਾ ਰਾਜ ਰਿਹਾ ਹੈ, ਉੱਤਮ ਤੇ ਕੀਮਤੀ ਘੋੜਿਆਂ ਲਈ ਪ੍ਰਸਿੱਧ ਹੈ। ਘੋੜਿਆਂ ਦੇ ਪਾਲਨ ਕਰਕੇ ਕੰਬੋਜਾਂ ਨੂੰ ਅਸ਼ਵਕ ਵੀ ਕਿਹਾ ਗਿਆ ਹੈ। ਹਰਸ਼ ਵਰਧਨ ਜਿਹੜਾ ਸਤਵੀਂ ਸਦੀ ਵਿਚ ਭਾਰਤ ਦਾ ਸਮਰਾਟ ਹੋਇਆ ਹੈ, ਦੇ ਸ਼ਾਹੀ ਅਸਤਬਲ ਵਿਚ ਕੰਬੋਜ, ਈਰਾਨ ਅਤੇ ਸਿੰਧ ਆਦਿ ਦੇਸ਼ਾਂ ਦੇ ਘੋੜੇ ਸਨ।”
ਕੰਬੋਜ ਜਾਤ ਜਾਂ ਉਨ੍ਹਾਂ ਦੇ ਦੇਸ਼ ‘ਕੰਬੋਜ’ ਦਾ ਵਰਣਨ ਵੇਦਾਂ ਵਿਚ ਨਹੀਂ ਮਿਲਦਾ। ਪਰ ਇਸ ਕਾਲ ਵਿਚ ‘ਵੰਸ਼ ਬ੍ਰਾਹਮਣਾ ਨਾਂ ਦੇ ਗ੍ਰੰਥ ਜੋ ਸਾਮਵੇਦ ਦੀ ਵਿਆਖਿਆ (Commentary) ਕਰਦਾ ਹੈ, ਇਸਦੇ ਵਿਆਖਿਆਕਾਰ ਦੇ ਰੂਪ ਵਿਚ ਇਕ ਰਿਸ਼ੀ ਕਾਮਬੋਜ ਔਪਮਨਯਵ ਦਾ ਨਾਂ ਮਿਲਦਾ ਹੈ। ਇਸ ਤੋਂ ਉੱਤਰਕਾਲ ਵਿਚ ਸਾਨੂੰ ਇਸ ਪ੍ਰਾਚੀਨ ਜਾਤ ਬਾਰੇ ਗਿਆਤ ਹੁੰਦਾ ਹੈ। ਰਾਮਾਇਣ, ਮਹਾਂਭਾਰਤ ਅਤੇ ਅਨੇਕਾਂ ਪੁਰਾਣਾਂ ਤੋਂ ਕੰਬੋਜਾਂ ਦਾ ਵੈਦਿਕ ਕਾਲ ਵਿਚ ਹੋਣਾ ਸਿੱਧ ਹੁੰਦਾ ਹੈ। ਬਾਲਮੀਕ ਰਾਮਾਇਣ ਤੇ ਪੁਰਾਣਾਂ ਵਿਚ ਕਾਮਧੇਨ ਗਊ ਤੋਂ ਵਿਸ਼ਵਾਮਿੱਤਰ ਅਤੇ ਵਸ਼ਿਸ਼ਟ ਦੀ ਹੋਈ ਲੜਾਈ ਵਿਚ ਕੰਬੋਜਾਂ ਦਾ ਲੜਨਾ ਅਤੇ ਇਨ੍ਹਾਂ ਅਤੇ ਸਾਥੀ ਜਾਤਾਂ ਦੀਆਂ ਫ਼ੌਜਾਂ ਦਾ ਵਿਸ਼ਵਾਮਿੱਤਰ ਦੀ ਇਕ ਅਕਸ਼ੋਹਣੀ ਸੈਨਾ ਨੂੰ ਨਸ਼ਟ ਕਰਨਾ ਤੇ ਉਸਦਾ ਮੈਦਾਨ ਛੱਡਕੇ ਭੱਜਣਾ ਮਿਲਦਾ ਹੈ।”
ਸਾਮਵੇਦ ਦੇ ਵੰਸ਼ ਬ੍ਰਾਹਮਣ ਵਿਚ ਜਿਸ ਗੁਰੂ ਕਾਮਬੋਜ ਔਪਮਨਯਵ ਦਾ ਵਰਣਨ ਹੈ, ਬਾਰੇ ਆਰ.ਸੀ. ਮਾਜੂਮਦਾਰ ਲਿਖਦੇ ਹਨ, ਪੂਰਨ ਤੌਰ ‘ਤੇ ਸੰਭਵ ਹੈ ਕਿ ਰਿਸ਼ੀ ਉਪਾਮਨਿਯੂ ਜਿਸਦਾ ਵਰਣਨ ਰਿਗਵੇਦ (1/102/9) ਵਿਚ ਮਿਲਦਾ ਹੈ, ਕਾਮਬੋਜ ਔਪਮਨਯਵ ਦਾ ਪਿਤਾ ਸੀ। ਇਸ ਗੱਲ ਤੋਂ ਕਿ ਕਾਮਬੋਜ ਔਪਮਨਯਵ ਮਦਰਾਗਰ ਦਾ ਚੇਲਾ ਸੀ, ਜ਼ਿਮਰ ਕਹਿੰਦਾ ਹੈ ਕਿ ਕੰਬੋਜ ਤੇ ਮਦਰ ਲੋਕ ਪੱਛਮੀ ਭਾਰਤ ਵਿਚ ਗਵਾਂਢੀ ਸਨ।” ਦੋ ਹੋਰ ਇਤਿਹਾਸਕਾਰਾਂ ਦਾ ਮਤ ਹੈ ਕਿ ਵੰਸ਼ ਬ੍ਰਾਹਮਣ ਵਿਚ ਮਦਰਾਗਰ ਦੇ ਚੇਲੇ ਕਾਮਬੋਜ ਔਪਮਨਯਵ ਦੇ ਉਲੇਖ ਤੋਂ ਮਦਰ (ਪੰਜਾਬ) ਵਾਸੀਆਂ ਅਥਵਾ ਅਧਿਕ ਸੰਭਾਵਨਾ ਹੈ ਕਿ ਮਦਰ ਦੇ ਲੋਕਾਂ ਅਤੇ ਕੰਬੋਜਾਂ ਦੇ ਸੰਭਾਵਤ ਸੰਬੰਧਾਂ ਦਾ ਸੰਕੇਤ ਮਿਲਦਾ ਹੈ, ਜਿਨ੍ਹਾਂ ਦਾ ਈਰਾਨੀਆਂ ਅਤੇ ਭਾਰਤੀਆਂ ਦੋਨਾਂ ਨਾਲ ਸੰਬੰਧ ਸੀ।” ਇਸਦਾ ਅਰਥ ਹੈ ਕਿ ਕੰਬੋਜ ਦੇਸ਼ ਪੰਜਾਬ ਦੇ ਉੱਤਰ ਪੱਛਮ ਵਿਚ ਸਥਿਤ ਸੀ। ਡਾਕਟਰ ਬਿਮਲ ਚਰਨ ਲਾਅ ਲਿਖਦਾ ਹੈ “ ਪ੍ਰਾਰੰਭਿਕ ਵੈਦਿਕ ਕਾਲ ਵਿਚ ਕੰਬੋਜ ਵੈਦਿਕ ਭਾਰਤੀ ਲੋਕ ਰਹੇ ਹੋਣਗੇ ।” ‘0 ਇਸ ਵਿਦਵਾਨ ਦਾ ਇਹ ਵੀ ਮਤ ਹੈ ਕਿ ਕੰਬੋਜਾਂ ਦਾ ਭਾਵੇਂ ਰਿਗਵੇਦ ਵਿਚ ਉਲੇਖ ਨਹੀਂ, ਪ੍ਰੰਤੂ ਗ਼ੈਰ-ਜ਼ਾਹਿਰਾ ਸਾਖੀਆਂ ਦੇ ਆਧਾਰ ‘ਤੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਰਿਗਵੇਦ ਕਾਲ ਵਿਚ ਉਨ੍ਹਾਂ ਦੀ ਗਿਣਤੀ ਵੈਦਿਕ ਆਰੀਆਂ ਵਿਚ ਹੁੰਦੀ ਸੀ।” ਰਿਗਵੇਦ ਦੇ ਮੰਤਰ (1/102/9) ਵਿਚ ਉਪਾਮਨਿਯੂ ਨਾਂ ਦੇ ਜਿਸ ਰਿਸ਼ੀ ਦਾ ਉਲੇਖ ਹੈ, ਲੁਦਵਿਗ ਦੇ ਅਨੁਸਾਰ ਇਹ ਸੋਚਣਾ ਅਸੰਗਤ ਨਹੀਂ ਕਿ ਉਹ ਵੰਸ਼ ਬ੍ਰਾਹਮਣ ਦੀ ਸੂਚੀ ਵਿਚ ਉਲਿੱਖਤ ਕੰਬੋਜ ਰਿਸ਼ੀ ਦਾ ਪਿਤਾ ਹੀ ਹੋ ਸਕਦਾ ਹੈ।”
ਡਾ. ਬਿਮਲਾ ਚਰਨ ਲਾਅ ਅਨੁਸਾਰ ‘ ..ਕਿਸੇ ਵੀ ਸੰਦੇਹ ਦੇ ਬਿਨਾਂ ਇਹ ਤੱਥ ਸਾਡੇ ਸਾਹਮਣੇ ਆਉਂਦਾ ਹੈ ਕਿ ਕੰਬੋਜ ਲੋਕਾਂ ਵਿਚੋਂ ਇਕ ਰਿਸ਼ੀ ਨੇ ਉਨ੍ਹਾਂ ਮਹਾਨ ਕਸ਼ੱਤਰੀਆਂ ਦੀ ਸੂਚੀ ਵਿਚ ਆਪਣੀ ਥਾਂ ਬਣਾ ਲਈ ਸੀ, ਜਿਨ੍ਹਾਂ ਵੈਦਿਕ ਗਿਆਨ ਦੀ ਰੱਖਿਆ ਲਈ ਉਸਨੂੰ ਅਗਲੀ ਪੀੜ੍ਹੀਆਂ ਨੂੰ ਸੌਂਪਿਆ। ਇਹ ਕਹਿਣ ਵਿਚ ਵੀ ਝਿਜਕ ਦੀ ਕੋਈ ਗੁੰਜਾਇਬ ਨਹੀਂ ਕਿ ਵੈਦਿਕ ਕਾਲ ਵਿਚ ਕੰਬੋਜ (ਕਾਮਬੋਜ) ਵੈਦਿਕ ਭਾਰਤੀਆਂ ਦਾ ਮਹੱਤਵਪੂਰਨ ਅੰਗ ਸਨ।
ਮਤੱਸਯ ਪੁਰਾਣ (195 18) ਵਿਚ ਉਪਰੋਕਤ ਕੰਬੋਜ ਰਿਸ਼ੀ ਦੇ ਗੋਤ ਦੇ ਪੰਜ ਪਰਿਵਾਰ ਲਿਖੇ ਗਏ ਹਨ ਜਿਵੇਂ ਕਿ, ਭਰਿਗੂ ਚਯਵਨ, ਆਪਨੂਵਾਨ, ਔਰਵ ਅਤੇ ਜਮਦਗਨੀ ” । ਕਾਮਬੋਜ ਔਪਮਨਯਾਵ ਰਿਸ਼ੀ ਵਸ਼ਿਸ਼ਠ ਦੇ ਪੜੋਤੇ ਉਪਾਮਨਿਯੂ रा पॅउन मी (Purushotam Lal, India in the Vedic Age, 1971, p. 186) टिप्न उ घाग्भट बंधन ਮਹਾਂਰਿਸ਼ੀ ਵਸ਼ਿਸ਼ਠ ਦੇ ਉੱਤਰਾਧਿਕਾਰੀ ਹਨ। ਇਨ੍ਹਾਂ ਦੇ ਬ੍ਰਾਹਮਣ ਜਾਂ ਵੇਦ ਗਿਆਤਾ ਹੋਣ ਦਾ ਪ੍ਰਮਾਣ ਸਾਨੂੰ ਮਹਾਂਭਾਰਤ ਵਿਚੋਂ ਵੀ ਮਿਲਦਾ ਹੈ, ਜਦ ਸਾਤਿਯਕ ਯੁਧਿਸ਼ਟਰ ਨੂੰ ਕਹਿੰਦਾ ਹੈ, ‘ਐ ਰਾਜਨ ਇਹ ਜੋ ਸੁਨਹਿਰੀ ਝੰਡਿਆਂ ਵਾਲੇ ਰਥਾਂ ‘ਤੇ ਚੜ੍ਹੇ ਦਿਸ ਰਹੇ ਹਨ, ਤੁਸਾਂ ਸੁਣਿਆ ਹੋਣਾ, ਇਹ ਵਿਗੜੇ ਹੋਏ ਹਾਥੀ ਦੇ ਨਾਂ ਨਾਲ ਸੱਦੇ ਜਾਣ ਵਾਲੇ ਕੰਬੋਜ ਹਨ। ਇਹ ਸੂਰਬੀਰ ਹਨ, ਵੇਦਾਂ ਦੇ ਵਿਦਵਾਨ ਹਨ ਤੇ ਬਾਣ ਵਿਦਿਆ ਵਿਚ ਪ੍ਰਬੀਨ ਹਨ। ਇਨ੍ਹਾਂ ਵਿਚ ਅਤਿਅੰਤ ਮੇਲ ਹੈ ਅਤੇ ਇਹ ਇਕ ਦੂਸਰੇ ਨਾਲ ਪਿਆਰ ਕਰਦੇ ਹਨ।
ਉਪਰੋਕਤ ਤੋਂ ਸਿੱਧ ਹੁੰਦਾ ਹੈ ਕਿ ਪ੍ਰਾਚੀਨ ਕਾਲ ਵਿਚ ਕਈ ਕੰਬੋਜ, ਬ੍ਰਾਹਮਣ ਵੀ ਸਨ । ਕੰਬੋਜਾਂ ਦੇ ਕਾਫੀ ਗੋਤ ਬ੍ਰਾਹਮਣਾਂ ਨਾਲ ਵੀ ਮਿਲਦੇ ਹਨ।
ਇਤਿਹਾਸਕ ਸਮੱਗਰੀ ਵਿਚ ਵਿਸ਼ਵਾਸਯੋਗ ਸ੍ਰੋਤ ਸ਼ਿਲਾਲੇਖ, ਸਤੰਭ-ਲੇਖ, ਸਿੱਕੇ, ਤਾਮਰ ਪੱਤਰ ਅਤੇ ਪੁਰਾਣੇ ਗ੍ਰੰਥ ਹਨ। ਪਰ ਗ੍ਰੰਥਾਂ ਵਿਚ ਪਰਿਵਰਤਨ ਤੇ ਸੰਸ਼ੋਧਨ ਦੀ ਗੁੰਜਾਇਸ਼ ਹੁੰਦੀ ਹੈ, ਜਦਕਿ ਹੋਰ ਸ੍ਰੋਤਾਂ ਵਿਚ ਅਜਿਹਾ ਕੁਝ ਸੰਭਵ ਨਹੀਂ ਹੁੰਦਾ। ਕੰਬੋਜਾਂ ਬਾਰੇ ਕਈ ਸ਼ਿਲਾਲੇਖ ਅਤੇ ਤਾਮਰ-ਪੱਤਰ ਉਪੱਲਬਧ ਹਨ ਜਿਨ੍ਹਾਂ ਤੋਂ ਕੰਬੋਜ ਦੇਸ਼ ਬਾਰੇ ਅਤੇ ਕੰਬੋਜ ਲੋਕਾਂ ਬਾਰੇ ਜਾਣਕਾਰੀ ਮਿਲਦੀ ਹੈ।
ਇਸ ਸੰਦਰਭ ਵਿਚ ਸਮਰਾਟ ਅਸ਼ੋਕ ਵੇਲੇ ਦੇ ਕਈ ਪ੍ਰਾਚੀਨ ਸ਼ਿਲਾਲੇਖ ਮਿਲਦੇ ਹਨ ਜਿਹੜੇ ਲੋਕਾਂ ਨੂੰ ਧਰਮ ਅਤੇ ਆਚਾਰ ਦੇ ਵਿਸ਼ੇ ਬਾਰੇ ਸਿੱਖਿਅਤ ਕਰਨ ਲਈ ਸਥਾਪਤ ਕੀਤੇ ਗਏ ਸਨ। ਇਨ੍ਹਾਂ ਵਿਚ ਸ਼ਿਲਾਲੇਖ ਨੰਬਰ 5 ਅਤੇ 13 ਦਾ ਮਹੱਤਵਪੂਰਨ ਸਥਾਨ ਹੈ। ਸ਼ਿਲਾਲੇਖ ਨੰਬਰ 5 ਵਿਚ ਕੰਬੋਜ ਦਾ ਯੋਨ (ਯਵਨ) ਦੇ ਨਾਲ ਉਲੇਖ ਹੋਇਆ ਹੈ, ਗਿਰਨਾਰ (ਸੁਰਾਸ਼ਟਰ, ਗੁਜਰਾਤ ਵਿਚ ਜੂਨਾਗੜ ਦੇ ਨੇੜੇ, ਪੌਣਾ ਕਿਲੋਮੀਟਰ ਪੂਰਬ ਵੱਲ), ਕਾਲਸੀ (ਉਤਰਾਂਚਲ ਵਿਚ ਮਸੂਰੀ ਤੋਂ 25 ਕਿਲੋਮੀਟਰ ਪੱਛਮ ਵਿਚ) ਪਿੰਡ ਤੋਂ ਚਕਰਾਤੇ ਨੂੰ ਜਾਂਦੇ ਮਾਰਗ ਤੇ ਲਗਪਗ ਪਿੰਡ ਤੋਂ ਡੇਢ ਕਿਲੋਮੀਟਰ ਦੱਖਣ ਦੀ ਬਾਹੀ; ਜਿਸਨੂੰ ਲੇਖਕ ਨੇ ਜੂਨ 6, 2005 ਵਿਚ ਵੇਖਿਆ ਹੈ; ਸ਼ਾਹਿਬਾਜ਼ਗੜੀ, ਸਰਹੱਦੀ ਸੂਬੇ (ਪਾਕਿਸਤਾਨ) ਵਿਚ ਹੋਤੀ ਮਰਦਾਨ ਤੋਂ ਸਵਾ ਗਿਆਰਾਂ ਕਿਲੋਮੀਟਰ ਦੂਰ ਸਵਾਥੀ ਵੱਲ ਨੂੰ ਉੱਤਰੀ ਪਾਸੇ ਵੱਲ ਜਾਂਦੀ ਸੜਕ ‘ਤੇ, ਪਿੰਡੋਂ ਪੂਰਬ ਦੱਖਣ ਦੇ ਪਾਸੇ ਪੌਣਾ ਕਿਲੋਮੀਟਰ ਦੂਰ ਇਕ ਪਹਾੜੀ ‘ਤੇ; ਧਉਲੀ ਉੜੀਸਾ ਵਿਚ ਕਟਕ ਤੋਂ ਲਗਭਗ 29 ਕਿਲੋਮੀਟਰ ਦੂਰ ਅਤੇ ਭੁਬਨੇਸ਼ਵਰ ਤੋਂ ਦੱਖਣ ਪੱਛਮ ਵਿਚ ਸਾਢੇ ਛੇ ਕਿਲੋਮੀਟਰ ਦੂਰ; ਮਾਨਸਹਿਰਾ (ਪਾਕਿਸਤਾਨ) ਜਿੱਥੇ ਪਿਛੇ ਜਿਹੇ ਵੱਡਾ ਭੂਚਾਲ ਆਇਆ ਹੈ। ਟੈਕਸਲਾ ਤੋਂ ਐਬਟਾਬਾਦ ਨੂੰ ਜਾਂਦੀ ਸੜਕ ‘ਤੇ ਲਗਪਗ ਸਾਢੇ ਚੌਦਾਂ ਕਿਲੋਮੀਟਰ ਦੂਰ ਪਿੰਡ ਤੋਂ ਡੇਢ ਕਿਲੋਮੀਟਰ ਪੱਛਮ ਦੀ ਬਾਹੀ ਬਰੇਰੀ ਨਾਂ ਦੀ ਪਹਾੜੀ ‘ਤੇ ਮਿਲਿਆ ਹੈ। ” ਸ਼ਿਲਾਲੇਖ ਨੰਬਰ 13, ਉੱਪਰ ਲਿਖੇ ਸਥਾਨਾਂ ਗਿਰਨਾਰ, ਕਾਲਸੀ, ਸ਼ਹਿਬਾਜ਼ਗੜ੍ਹੀ ਅਤੇ ਮਾਨਸਹਿਰਾ ਤੋਂ ਪ੍ਰਾਪਤ ਹੋਇਆ ਹੈ।
ਸ਼ਾਹਿਬਾਜ਼ਗੜੀ ਵਾਲਾ ਸ਼ਿਲਾਲੇਖ ਮਹਾਰਾਜਾ ਰਣਜੀਤ ਸਿੰਘ ਦੇ ਫਰਾਂਸੀਸੀ ਅਫਸਰ ਐਮ. ਏ. ਕੋਰਟ ਨੂੰ 1836 ਵਿਚ लँडा मो (JASB, 1836, p. 481 and 556)। टिमरी ठरल भिनटव भेमठ (MASSON) ते 1838 दिस वोडी। ਸ਼ਹਿਬਾਜ਼ਗੜੀ ਨੰਬਰ 13 ਦੇ ਸ਼ਿਲਾਲੇਖ ਦੇ ਇਕ ਪਾਸੇ (ਪਹਾੜੀ ਵੱਲ) ਲੇਖ ਨੰਬਰ 1 ਤੋਂ 11 ਤਕ ਖਰੋਸ਼ਟੀ ਲਿੱਪੀ ‘ਚ ਹਨ। ਦੂਸਰੇ ਪਾਸੇ ਜਿਹੜਾ ਮੈਦਾਨੀ ਇਲਾਕੇ ਵੱਲ ਹੈ ਲੇਖ ਨੰਬਰ 13 ਅਤੇ 14 ਉਕਰੇ ਹੋਏ ਹਨ। ਭਾਸ਼ਾ ਮਾਨਸਹਿਰਾ ਦੇ ਸ਼ਿਲਾਲੇਖਾਂ ਨਾਲ ਮਿਲਦੀ ਹੈ, ਜਿਸ ਵਿਚ ਪ੍ਰਾਚੀਨ ਉਤਰ-ਪੱਛਮੀ ਉਪਭਾਸ਼ਾ ਦੇ ਤਕੜੇ ਲੱਛਣ ਹਨ। ਮਾਨਸਹਿਰਾ ਦੇ ਸ਼ਿਲਾਲੇਖਾਂ ਦੇ ਉਪਰਲੇ ਪੱਥਰਾਂ ਦੇ ਲੇਖਾਂ ਨੂੰ ਕੈਪਟਨ ਲੇਅ (Leigh) ਨੇ ਲੱਭਿਆ ਸੀ ਤੇ ਇਨ੍ਹਾਂ ਦੀ ਪੜ੍ਹਤ ਨੂੰ 1839 ਈ. ਵਿਚ ਬੂਹਲਰ (BUHLAR) ਵੱਲੋਂ ਵਿਚਾਰਿਆ ਗਿਆ ਸੀ । ਥੱਲੇ ਵਾਲੇ ਪੱਥਰ ਆਰਕੀਲੋਜੀਕਲ ਸਰਵੇ ਵਾਲਿਆਂ ਨੂੰ 1889 ਈ. ਵਿਚ ਮਿਲੇ ਸਨ । ਲਿੱਪੀ ਖਰੋਸ਼ਟੀ ਹੈ ਤੇ ਸ਼ਹਿਬਾਜ਼ਗੜੀ ਵਾਲੇ ਲੇਖਾਂ ਨਾਲ ਮਿਲਦੀ ਹੈ। ਕਾਲਸੀ ਵਾਲਾ ਸ਼ਿਲਾਲੇਖ 1860 ਈ. ਵਿਚ ਫਾਰੇਸਟ (Forrest) ਨਾਂ ਦੇ ਵਿਅਕਤੀ ਨੂੰ ਮਿਲਿਆ। ਉਪਭਾਸ਼ਾ ਪੂਰਬੀ ਵਰਗੀ ਹੈ। ਇਥੇ ਪਿਆਸਾ घर ‘चिभाप्ता’ वग्वे विभिष्टि (Woolher, Alferd, C. Asoka Text And Glossary, p. XII) 1 ਧਉਲੀ ਵਾਲੇ ਸ਼ਿਲਾਲੇਖ 15×10 ਫੁੱਟ ਦੇ ਆਕਾਰ ਦੇ ਪੱਥਰ ਤੇ ਉਕਰੇ ਹੋਏ ਹਨ ਅਤੇ ਲੇਖ ਸ਼ੁਰੂ ਹੋਣ ਤੋਂ ਪਹਿਲਾਂ ਹਾਥੀ ਦੀ ਸ਼ਕਲ ਉਕਰੀ ਹੋਈ ਹੈ । ਅਸ਼ੋਕ ਬੋਧੀ ਸਮਰਾਟ ਸੀ ਅਤੇ ਡਾ. ਬੀ.ਆਰ. ਅੰਬੇਡਕਰ ਵੀ ਬੋਧੀ ਹੋ ਗਿਆ ਸੀ, ਸ਼ਾਇਦ ਇਸੇ ਕਰਕੇ ਅੱਜ ਦੀ ਬਹੁਜਨ ਸਮਾਜ ਪਾਰਟੀ ਨੇ ਆਪਣਾ ਚਿੰਨ੍ਹ ਹਾਥੀ ਨੂੰ ਚੁਣਿਆ ਹੈ। ਸ਼ਿਲਾਲੇਖ 1837 ਈ. ਵਿਚ ਮਿਸਟਰ ਕਿੱਟੇ (Kittoe) ਨੂੰ ਕੋਲੇ ਦੀ ਤਲਾਸ਼ ਕਰਦਿਆਂ ਮਿਲੇ ਸਨ, ਪ੍ਰਕਾਸ਼ਤ ਮਿਸਟਰ ਜੇਮਜ਼ ਪ੍ਰਿੰਸਪ (JASB, 1838, p. 219) ਨੇ 1838 ਵਿਚ ਕੀਤੇ, ਡਾਕਟਰ ਬਰਗੀਜ਼ (Burgess) ਨੇ ਇਨ੍ਹਾਂ ਦਾ ਠੱਪਾ 1882 ਵਿਚ ਲਿਆ ਤੇ ਜਿਸਨੂੰ ਡਾਕਟਰ ਬੂਹਲਰ ਨੇ ਅਮਰਾਵਤੀ (ASSI, 1887) ਵਿਚ ਵਰਤਿਆ। ਉਪਭਾਸ਼ਾ ਸਟੈਂਡਰਡ ਪੂਰਬੀ ਵਰਗੀ ਹੈ ਤੇ ਲਿੱਪੀ ਬ੍ਰਹਮੀ ਹੈ। ਗਿਰਨਾਰ ਵਾਲਾ ਸ਼ਿਲਾਲੇਖ ਕਰਨਲ ਟਾਡ (TOD) ਨੂੰ 1822 ਈ. ਵਿਚ ਮਿਲਿਆ ਸੀ । ਇਸਦੇ ਲੇਖਾਂ ਦੀ ਨਕਲ ਡਾਕਟਰ ਜਾਨ ਵਿਲਸਨ ਨੇ 1837 ਵਿਚ ਕੀਤੀ। ਫਿਰ 1838 ਵਿਚ ਕੈਪਟਨ ਪੋਸਟਨਜ਼ (Postans) ਨੇ ਇਸਦੀ ਹੋਰ ਨਕਲ ਕੀਤੀ। ਇਸ ਲੇਖ ਨੂੰ ਵਧੀਆ ਫੋਟੋਆਂ ਨਾਲ 1876 ਈ. ਵਿਚ ਪ੍ਰਕਾਸ਼ਤ ਕੀਤਾ ਗਿਆ। ਇਸ ਦੀ ਉਪਭਾਸ਼ਾ ਲਹਿੰਦੀ ਹਿੰਦੀ ਵਰਗੀ, ਜਿਸ ਵਿਚ ਮਘਧ ਦੀ ਬੋਲੀ ਵੀ ਦੇਖੀ ਜਾ ਸਕਦੀ ਹੈ, ਤੇ ਕਈ ਤਰ੍ਹਾਂ ਪਾਲੀ ਨਾਲ ਮਿਲਦੀ ਹੈ।”
ਇਨ੍ਹਾਂ ਸ਼ਿਲਾਲੇਖਾਂ ਦੁਆਰਾ ਖਾਸ ਕਰਕੇ ਸ਼ਹਿਬਾਜ਼ਗੜੀ ਤੇ ਮਾਨਸਹਿਰਾ ਤੋਂ ਕੰਬੋਜ ਦੀ ਯੋਨ (ਯਵਨ), ਗੰਧਾਰ ਆਦਿ ਨਾਲ ਪਾਰਸਪਰਿਕ ਸਥਿਤੀ ਅਤੇ ਉਨ੍ਹਾਂ ਵਿਚ ਅਸ਼ੋਕ ਵਲੋਂ ਕੀਤੇ ਬੁੱਧ ਧਰਮ ਦੇ ਪ੍ਰਚਾਰ ਬਾਰੇ ਪਤਾ ਲਗਦਾ ਹੈ। ਕੰਧਾਰ ਨੇੜੇ ਅਸ਼ੋਕ ਦਾ ਇਕ ਹੋਰ ਸ਼ਿਲਾਲੇਖ ਮਿਲਿਆ ਹੈ ਜਿਹੜਾ ਯੂਨਾਨੀ-ਅਰਾਮਾਈ ਸ਼ਿਲਾਲੇਖ ਹੈ ਅਤੇ ਸ਼ਰ-ਈ-ਕੁਨਾ ਸ਼ਿਲਾਲੇਖ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਸ਼ਿਲਾਲੇਖ ਯੂਨਾਨੀ ਅਤੇ ਆਰਾਮਾਈ ਭਾਸ਼ਾਵਾਂ ਵਿਚ ਅੰਕਿਤ ਕੀਤਾ ਗਿਆ ਹੈ। ਵਿਦਵਾਨਾਂ ਦਾ ਮਤ ਹੈ ਕਿ ਇਹ ਸ਼ਿਲਾਲੇਖ ਉਸ ਥਾਂ ‘ਤੇ ਸਥਿਤ ਹੈ ਜਿੱਥੇ ਯਵਨਾਂ ਅਤੇ ਕੰਬੋਜਾਂ ਦੇ ਦੇਸ਼ਾਂ ਦੀਆਂ ਸੀਮਾਵਾਂ ਮਿਲਦੀਆਂ ਸਨ, ਅਤੇ ਇਸ ਵਿਚ ਯੂਨਾਨੀ ਭਾਸ਼ਾ ਖੰਡ ਯਵਨਾਂ ਲਈ ਅਤੇ ਆਰਾਮਾਈ ਭਾਸ਼ਾ ਵਾਲਾ ਖੰਡ ਕੰਬੋਜਾਂ ਲਈ ਸੀ (18 ਮਥੁਰਾ ਤੋਂ ਮਿਲੇ ਸ਼ਿਲਾਲੇਖ ਨੂੰ ਮਥੁਰਾ ਲਾਇਨ ਕੈਪੀਟਲ (Mathura Lion Capital) ਕਿਹਾ ਜਾਂਦਾ ਹੈ, ਕਿਉਂਕਿ ਇਸ ਸ਼ਿਲਾਲੇਖ ‘ਤੇ ਸ਼ੇਰ ਦਾ ਚਿੰਨ੍ਹ ਹੈ, ਇਹ ਸ਼ਿਲਾਲੇਖ ਪੰਡਿਤ ਭਗਵਾਨ ਲਾਲ ਇੰਦਾਜੀ ਨੂੰ ਸੰਨ 1869 ਈ. ਵਿਚ ਕਿਸੇ ਮੰਦਰ ਦੀਆਂ ਪੌੜੀਆਂ ਵਿਚੋਂ ਮਿਲਿਆ ਸੀ। ਇਹ ਲਾਲ ਰੰਗ ਦੇ ਰੇਤ-ਪੱਥਰ ‘ਤੇ ਉਕਰਿਆ ਹੋਇਆ ਹੈ।” ਇਸ ਅਭਿਲੇਖ ਦੀ ਪੰਗਤੀ A-3 ਵਿਚ ਬਿਹਲਰ ਨੇ ਇਕ ਸ਼ਬਦ ਨੂੰ ਕਮੂਧਅ ਪੜ੍ਹਿਆ ਸੀ । ਥਾਮਸ ਨੇ ਇਸ ਨੂੰ ਕੋਸਅ ਪੜ੍ਹਿਆ। ਸਟੇਨ ਕੋਨੇ ਦੇ ਅਨੁਸਾਰ ਇਹ ਸ਼ਬਦ ਕਮੂਈ ਹੈ। ਇਹ ਸ਼ਬਦ ਥੱਲੇ ‘E’ ਭਾਗ ਵਿਚ ਉਪਲੱਬਧ ਕਮਾਈਓ ਸ਼ਬਦ ਨਾਲ ਸਮਾਨਤਾ ਰਖਦਾ ਹੈ। ” ਸਟੇਨਕੋਨੋ ਦਾ ਮਤ ਹੈ ਕਿ ਇਸ ਸ਼ਿਲਾਲੇਖ ਦੇ ਕਾਲ ਨੂੰ 5 ਈ. ਤੇ 10 ਈ. ਦੇ ਮੱਧ ਵਿਚ ਰੱਖ ਸਕਦੇ ਹਾਂ।
ਇਸ ਸ਼ਿਲਾਲੇਖ ਤੋਂ ਕੰਬੋਜਾਂ ਅਤੇ ਸ਼ਕਾਂ ਦੇ ਪਾਰਸਪਰਿਕ ਮਧੁਰ ਸੰਬੰਧਾਂ ਅਤੇ ਉਨ੍ਹਾਂ ਦੁਆਰਾ ਭਾਰਤਵਰਸ਼ ਵਿਚ ਪ੍ਰਵੇਸ਼ ਕਰਕੇ ਅੱਡ-ਅੱਡ ਰਾਜਾਂ ਨੂੰ ਸਥਾਪਿਤ ਕੀਤੇ ਜਾਣ ਦਾ ਪਤਾ ਲਗਦਾ ਹੈ, ਕਿਉਂਕਿ ਇਥੇ ਸ਼ਕ ਜਾਤੀ ਦੇ ਮਹਾਂਕਸ਼ਤਰਪ ਰਾਜੁਲ ਦੀ ਮਹਾਰਾਣੀ ਅਯਸੀ (ਆਰੀਆ ਸ਼੍ਰੀ ) ਅਤੇ ਉਸਦੇ ਪਿਤਾ ਖਰੋਸ਼ਟ ਨੂੰ ਕਮੁਈਆ ਅਰਥਾਤ ਕੰਬੋਜ ਕਿਹਾ ਗਿਆ ਹੈ।” ਇਸ ਸ਼ਿਲਾਲੇਖ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਸ਼ੱਕ ਅਤੇ ਕੰਬੋਜ ਆਪਸ ਵਿਚ ਵਿਆਹਕ ਸੰਬੰਧ ਵੀ ਸਥਾਪਤ ਕਰਦੇ ਸਨ ਅਤੇ ਉਨ੍ਹਾਂ ਦੇ ਨਿਕਟਵਰਤੀ ਸੰਬੰਧ ਸਨ।
ਕੰਬੋਜਾਂ ਦਾ ਬੰਗਾਲ (ਗੌੜ ਦੇਸ਼) ਵਿਚ ਰਾਜ ਸੀ, ਜਿਸ ਬਾਰੇ ਇਕ ਸਤੰਭ-ਲੇਖ ਦੀਨਾਜਪੁਰ (ਬੰਗਲਾਦੇਸ਼) ਤੋਂ ਪ੍ਰਾਪਤ ਹੋਇਆ ਹੈ। ਇਹ ਦੀਨਾਜਪੁਰ ਅਭਿਲੇਖ ਤੋਂ ਪ੍ਰਸਿੱਧ ਹੈ। ਇਸ 8 ਫੁਟ ਚਾਰ ਇੰਚ ਲੰਮੇ ਪੱਥਰ ਦੇ ਸਤੰਭ ਦਾ ਮੁੱਢ ਤੇ ਸਿਰਾ ਵਰਗਾਕਾਰ ਹਨ, ਕਮਲ ਅਤੇ ‘ਕੀਰਤੀਮੁਖ’ ਨਮੂਨੇ ਨਾਲ ਸ਼ਿੰਗਾਰੇ ਹੋਏ ਹਨ, ਮੱਧ ਵਾਲਾ ਹਿੱਸਾ ਸਾਫ ਹੈ, ਸਿਵਾਏ ਉਪਰਲੇ ਪਾਸੇ ਦੇ ਜਿੱਥੇ ਹਾਰ ਬਣਾ ਕੇ ਸ਼ਿੰਗਾਰਿਆ ਗਿਆ ਹੈ। ਇਹ ਸ਼ਿਵਮੰਦਰ ਵਿਚ ਸਥਿਤ ਸੀ ਜਿਸਨੂੰ ਮੁਸਲਿਮ ਕਾਲ ਵਿਚ ਮੁਸਲਮਾਨ ਸ਼ਾਸਕ ਇਸਨੂੰ ਉੱਤਰ-ਪੂਰਬ ਵਲ ਬਾਣਗੜ੍ਹ ਵਿਚ ਲੈ ਗਏ। ਇਥੋਂ ਦੀਨਾਜਪੁਰ ਦੇ ਮਹਾਰਾਜਾ ਰਾਮਨਾਥ ਦੀਨਾਜਪੁਰ ਲੈ ਆਏ। ਹੁਣ ਇਹ ਥੰਮ੍ਹ-ਲੇਖ ਦੀਨਾਜਪੁਰ (ਬੰਗਲਾਦੇਸ਼) ਦੇ ਭੂਤਪੂਰਵ ਮਹਾਰਾਜਾ ਦੇ ਮਹਿਲਾਂ ਦੇ ਸਾਹਮਣੇ ਵਾਲੇ ਬਾਗ ਵਿਚ ਖੜ੍ਹਾ ਕੀਤਾ ਹੋਇਆ ਹੈ, ਜਿਸ ਉੱਪਰ ਸੰਸਕ੍ਰਿਤ ਵਿਚ ਹੇਠ ਲਿਖੇ ਅਨੁਸਾਰ ਉਕਰਿਆ ਹੋਇਆ ਹੈ—
दुर्ध्वारारिवरूथिनीप्रमथने दाने च विद्याधरैः सानन्दं दिवि यस्त मार्गशागुशाग्रामग्रहो गीयते। काम्बोजान्वयजेन गौडपति- ना तेनेन्दुमौलेरयं प्रासादो निरभायि कुञ्जरघटावर्षेा भूभूषाः ॥
ਇਸਦੇ ਸਾਦਾ ਅਰਥ ਹਨ-‘ਕਾਮਬੋਜ ਰਾਜਾ ਯੁੱਧ ਅੰਦਰ ਵੈਰੀਆਂ ਨੂੰ ਮਾਰਨ ਵਾਸਤੇ ਦੁਰਗਾ ਦੇ ਸਮਾਨ ਯੋਧਾ ਅਤੇ ਦਾਨ ਕਰਨ ਵਿਚ ਵਿਦਿਆਧਰਾਂ ਦੇ ਸਮਾਨ ਦਾਨੀ ਸੀ, ਜਿਸਦਾ ਜਸ ਸਾਰੇ ਭਾਰਤ ਅਤੇ ਸ੍ਵਰਗ ਲੋਕ ਵਿਚ ਗਾਇਆ ਜਾਂਦਾ ਸੀ। ਕਾਮਬੋਜ ਰਾਜਾ ਨੇ ਦੇਸ਼ ਭਰ ਵਿਚੋਂ ਆਪਣੇ ਵੈਰੀ ਮੁਕਾ ਦਿਤੇ ਹਨ। ਗੌੜ ਦੇਸ਼ ਦੇ ਰਾਜਾ ਨੂੰ ਜਿੱਤਕੇ ਇਹ ਕੀਰਤੀ ਥੰਮ੍ਹ ਬਣਾਇਆ ਤੇ ਹਾਥੀਆਂ ਦੇ ਝੁੰਡ ਦੇ ਸਮਾਨ ਗੰਭੀਰ ਮਹਿਲਾਂ ਨੂੰ ਬਣਵਾਇਆ। ਉਹ ਲੋਕਾਂ ਦਾ ਇਸ ਤਰ੍ਹਾਂ ਪਿਆਰਾ ਹੋ ਗਿਆ ਜਿਸ ਤਰ੍ਹਾਂ ਇਸਤ੍ਰੀ ਨੂੰ ਗਹਿਣੇ ਪਸੰਦ ਹੁੰਦੇ ਹਨ।
ਕਈ ਵਿਦਵਾਨ ਇਸ ਦਾ ਅਨੁਵਾਦ ਇਸ ਤਰ੍ਹਾਂ ਕਰਦੇ ਹਨ ‘ਸ਼ਤਰੂਆਂ ਦੀ ਦੁਰਜਯ ਸੈਨਾ ਦਾ ਵਿਨਾਸ਼ ਕਰਨ ਵਿਚ ਜਿਸਦੇ ਵਾਣਾਂ ਅਤੇ ਧਨੁਸ਼-ਡੋਰੀ ਦੀ ਪਕੜ ਅਤੇ ਦਾਨ ਵਿਚ ਜਾਚਕਾਂ ਦੇ ਗੁਣਾਂ ਦੀ ਗ੍ਰਾਹਕਤਾ, ਵਿਦਿਆਧਰਾਂ ਦੁਆਰਾ ਸਵਰਗਲੋਕ ਵਿਚ ਅਨੰਦਪੂਰਬਕ ਗਾਈ ਜਾ ਰਹੀ ਹੈ, ਕਾਮਬੋਜ ਵੰਸ਼ ਵਿਚ ਪੈਦਾ ਹੋਣ ਵਾਲੇ ਕੁੰਜਲਘਟਾਵਰਸ਼ ਉਸ ਗੋੜਪਤਿ ਦੇ ਦੁਆਰਾ ਧਰਤੀ ਦਾ ਅਲੰਕਾਰਭੂਤ, ਭਗਵਾਨ ਸ਼ਿਵ ਦਾ ਇਹ ਮੰਦਰ 888ਵੇਂ ਸਾਲ ਵਿਚ ਕਰਵਾਇਆ ਗਿਆ। ਇਨ੍ਹਾਂ ਵਿਦਵਾਨਾਂ ਅਨੁਸਾਰ ਕੁੰਜਲਘਟਾਵਰਸ਼ ਬਾਦਸ਼ਾਹ ਦਾ ਨਾਂ ਵੀ ਹੋ ਸਕਦਾ ਹੈ ਤੇ ਉਪਾਧੀ ਵੀ।
ਡਾਕਟਰ ਰਾਜਿੰਦਰਲਾਲ ਮਿਤਰਾ ਨੇ ਸ਼ਕ ਸੰਮਤ ਅਨੁਸਾਰ ਇਸ 888 ਨੂੰ ਸੰਨ 966-67 ਈ. ਠੀਕ ਮੰਨਿਆ ਹੈ (JA Vol. 1,1872, p. 127).
ਬੰਗਾਲ ਵਿਚ ਕੰਬੋਜਾਂ ਦੇ ਇਤਿਹਾਸ ਨੂੰ ਦਰਸਾਉਣ ਵਾਲੇ ਹੋਰ ਵੀ ਅਭਿਲੇਖ ਹਨ। ਇਕ ਮਹੱਤਵਪੂਰਨ ਅਭਿਲੇਖ ਮਹੀਪਾਲ-1 ਦਾ ਬਾਣਗੜ੍ਹ ਦਾਨ ਪਾਤਰ (ਰਾਜ ਵਰਸ਼ 9) ਹੈ, ਜਿਸ ਵਿਚ ਇਹ ਘੋਸ਼ਣਾ ਕੀਤੀ ਗਈ ਹੈ ਕਿ ਉਸ (ਵਿਹਪਾਲ- 2) ਤੋਂ ਰਾਜਾ ਸ੍ਰੀ ਮਹੀਪਾਲ ਦੇਵ ਨੇ ਜਨਮ ਲਿਆ ਜਿਸਨੇ ਆਪਣੇ ਬਾਹੂਬਲ ਨਾਲ ਯੁੱਧ ਵਿਚ ਸਾਰੇ ਸ਼ਤਰੂ-ਪੱਖ ਨੂੰ ਮਾਰ ਮੁਕਾਇਆ। ਅਨਾਧਿਕਾਰਤ ਰੂਪ ਵਿਚ ਹੜੱਪ ਹੋਏ ਪਿਤਰੀ ਰਾਜ ਨੂੰ (ਸ਼ਤਰੂਆਂ ਤੋਂ) ਖੋਹ ਕੇ, ਆਪਣੇ ਚਰਨਕਮਲ ਨੂੰ ਰਾਜਿਆਂ ਦੇ ਸਿਰ ਰੱਖ ਦਿੱਤਾ
हतसकलविपक्षः सङ्गरे बाहुदर्पाद्
अनधिकृतविलुप्तं राज्यमासाद्य पित्र्यम्।
निहितचरणपद्यो भूभृतां मूर्ध्नि तस्माद्
अभवदवनिपालः श्रीमहीपालदेवः
ਇਹੋ ਗੱਲ ਵਿਗ੍ਰਹਪਾਲ-3 ਦੇ ਆਮਗਾਛੀ ਦਾਨ ਪਾਤਰ ਵਿਚ ਵੀ ਦੁਹਰਾਈ ਗਈ ਹੈ। ਇਨ੍ਹਾਂ ਦਾਨ ਪੱਤਰਾਂ ਤੋਂ ਇਹ ਪਤਾ ਲਗਦਾ ਹੈ ਕਿ ਮਹੀਪਾਲ ਨੇ ਆਪਣੇ ਸ਼ਾਸਨਕਾਲ ਦੇ ਅਰੰਭ ਵਿਚ ਹੀ ਨਸ਼ਟ ਕਰਨ ਵਾਲੇ ਸ਼ਤਰੂਆਂ ਤੋਂ ਖੋਹਿਆ ਹੋਇਆ ਆਪਣਾ ਪਿਤਰੀ ਰਾਜ ਵਾਪਿਸ ਲੈ ਲਿਆ ਸੀ । ਇਸ ਅਨੁਸਾਰ ਵਿਦਵਾਨ ਇਸ ਪਰਿਣਾਮ ‘ਤੇ ਪਹੁੰਚੇ ਹਨ ਕਿ ਦੀਨਾਜਪੁਰ ਥੰਮ੍ਹ-ਲੇਖ ਵਿਚ ਵਰਣਿਤ ਕੰਬੋਜ ਵੰਸ਼ ਦੇ ਹੀ ਉਹ ਲੋਕ ਸਨ ਜਿਨ੍ਹਾਂ ਨੇ ਪਾਲ ਵੰਸ਼ ਦੇ ਰਾਜਿਆਂ ਤੋਂ ਗੌੜ ਦੇਸ਼ ਅਤੇ ਬੰਗਾਲ ਦੇ ਹੋਰ ਉੱਤਰ ਪੱਛਮੀ ਭਾਗ ਨੂੰ ਖੋਹ ਲਿਆ ਸੀ, ਜੋ ਕਾਫੀ ਸਮਾਂ ਇਸ ‘ਤੇ ਰਾਜ ਕਰਦੇ ਰਹੇ।
ਬੰਗਾਲ ਵਿਚ ਕੰਬੋਜਾਂ ਦੇ ਰਾਜ ਦੀ ਸਥਿਤੀ ਨੂੰ ਦਰਸਾਉਂਦਾ ਹੋਇਆ ਇਕ ਤਾਮਰ ਪੱਤਰ (ਤਾਂਬੇ ਦੀ ਪਲੇਟ) ਇਰਦਾ (ਉੜੀਸਾ) ਦੇ ਸਥਾਨ ਤੋਂ ਇਕ ਜ਼ਿਮੀਂਦਾਰ ਦੇ ਘਰ ਤੋਂ ਪ੍ਰਾਪਤ ਹੋਇਆ ਹੈ। ਇਹ ਦਾਨ ਪੱਤਰ ‘ਇਰਦਾ ਦਾਨ-ਪੱਤਰ’ ਦੇ ਨਾਂ ਤੋਂ ਪ੍ਰਸਿੱਧ ਹੈ। ਇਹ 10.7 ਇੰਚ ਲੰਮਾ ਅਤੇ 9.7 ਇੰਚ ਚੌੜਾ ਹੈ ਤੇ ਇਸਦੇ ਦੋਵਾਂ ਪਾਸਿਆਂ ਤੇ ਲੇਖ ਉਕਰਿਆ ਹੋਇਆ ਹੈ। ਇਹ ਤਾਮਰ ਪੱਤਰ ਪ੍ਰਾਚੀਨ ਬੰਗਾਲੀ ਲਿੱਪੀ ਵਿਚ ਹੈ। ਵਿਦਵਾਨਾਂ ਦੁਆਰਾ ਇਸ ਦਾ ਕਾਲ ਦਸਵੀਂ ਸਦੀ ਆਂਕਿਆ ਗਿਆ ਹੈ। ਇਸ ਵਿਚ 32 ਸ਼ਲੋਕ ਹਨ ਤੇ ਕੁਝ ਪੰਗਤੀਆਂ (ਲਗਪਗ 12) ਗਦ ਵਿਚ ਹਨ। ਪਹਿਲੇ ਪੰਜ ਪਦਾਂ ਵਿਚ ਰਾਜਧਾਨੀ ਪ੍ਰਿਯੰਗੂ ਦਾ ਵਰਣਨ ਹੈ ਤੇ ਅਗਲੇ ਪਦਾਂ ਵਿਚ ਰਾਜ ਵੰਸ਼ ਦਾ ਵਰਣਨ ਹੈ। ਸਭ ਤੋਂ ਪਹਿਲਾਂ ਕਾਮਬੋਜ-ਵੰਸ਼- ਤਿਲਕ ਰਾਜਾ ਰਾਜਯਪਾਲ ਅਤੇ ਉਸਦੀ ਮਹਾਰਾਣੀ ਭਾਗਯਦੇਵੀ ਦਾ ਉਲੇਖ ਹੈ। ਭਾਗਯਦੇਵੀ ਦਾ ਪੁੱਤਰ ਨਾਰਾਇਣ ਪਾਲ ਹੈ ਜੋ ਵਾਸੁਦੇਵ ਦਾ ਉਪਾਸ਼ਿਕ ਸੀ । ਨਾਰਾਇਣ ਪਾਲ ਦਾ ਛੋਟਾ ਭਰਾ ਵੀ ਸੀ, ਜਿਸਦਾ ਨਾਂ ਨਯਪਾਲ ਸੀ ਜਿਹੜਾ ਉਸ ਤੋਂ ਮਗਰੋਂ ਤਖਤ ‘ਤੇ ਬੈਠਾ । ਰਾਜਯਪਾਲ ਨੂੰ ‘ਸੰਗਤ’ ਅਰਥਾਤ ਯੁੱਧ ਦਾ ਉਪਾਸ਼ਕ ਦੱਸਿਆ ਗਿਆ ਹੈ। ਉਸਨੂੰ ਤੇ ਉਸਦੇ ਪੁੱਤਰ ਨਯਪਾਲ ਨੂੰ ‘ਪਰਮੇਸ਼ਵਰ ਪਰਮਭੱਟਾਰਕ ਮਹਾਰਾਜਾਧਿਰਾਜ’ ਲਿਖਿਆ ਗਿਆ ਹੈ । ਤਾਮਰ ਪੱਤਰ ਦਾ ਉਦੇਸ਼ ਦੰਢਭੁਕਤਿ ਮੰਡਲ ਵਿਚ, ਕਣਟਿ, ਸੰਮਾਸ ਅਤੇ ਬਾੜਖੰਡ ਨਾਂ ਦੇ ਪਿੰਡਾਂ ਦੀਆਂ ਸੀਮਾਵਾਂ ਵਿਚ ਘਿਰੇ ਹੋਏ ‘ਬ੍ਰਹਤਛੱਤੀਵੰਨਾਂ’ ਨਾਂ ਦੇ ਪਿੰਡ ਦਾ ਦਾਨ ਹੈ। ਇਸ ਤੋਂ ਮਗਰੋਂ ਭੂਮੀ ਦੇਣ ਦੇ ਨਿਯਮਾਂ ਅਨੁਸਾਰ, ਬਸਤੀ, ਖੇਤ, ਨਦੀ, ਛੱਪੜ, ਰਸਤੇ, ਬੰਜਰ ਧਰਤੀ, ਕੂੜੀ, (ਰੂੜੀ), ਲੂਣ ਦੀ ਖਾਨ, ਅੰਬ, ਮਹੂਆ, ਆਦਿ ਰੁੱਖਾਂ ਨਾਲ ਘਿਰੀ ਜੰਗਲ ਭੂਮੀ, ਬਾਜ਼ਾਰ, ਘਾਟ, ਕਿਸ਼ਤੀਆਂ, ਆਦਿ ਸਹਿਤ ਰੁਕਾਵਟ ਰਹਿਤ ਅਤੇ ਰਾਜ-ਕਰ ਮੁਕਤ ਸਾਰੇ ਪ੍ਰਕਾਰ ਦੀ ਸੰਪਤੀ ਦੇ ਹਸਤਾਂਤਰਣ (ਤਬਦੀਲੀ) ਦਾ ਵਰਣਨ ਹੈ। ਰਾਜਾ ਨੇ ਇਹ ਪਿੰਡ ਭਟਦਿਵਾਰਕਰ ਸ਼ਰਮਾ ਦੇ ਪੜਪੋਤੇ, ਉਪਾਧਿਆਯ ਪ੍ਰਭਾਕਰ ਸ਼ਰਮਾ ਦੇ ਪੋਤਰੇ ਅਤੇ ਉਪਾਧਿਆਯ ਅਨੁਕੂਲ ਮਿਸ਼ਰ ਦੇ ਪੁੱਤਰ ਅਸ਼ਵਤਥ ਸ਼ਰਮਾ ਨਾਂ ਦੇ ਇਕ ਪੰਡਿਤ ਨੂੰ ਜੋ ਦੇਣ ਵਿਚ ਜਨਮਿਆ ਸੀ, ਪ੍ਰੰਤੂ ਜਿਸਦਾ ਨਿਕਾਸ ਕੁਣਿਟਰ ਤੋਂ ਹੋਇਆ ਸੀ, ਕੱਤਕ ਮਹੀਨੇ ਦੀ ਨੌਂਵੀ ਨੂੰ ਦਾਨ ਵਿਚ ਦਿੱਤਾ । ਉਹ ਵਾਤਸ ਗੋਤ, ਭਾਰਗਵ-ਚਯਵਨ-ਔਰਵ ਜਾਮਦਗਨ- ਆਪੂਨੁਵਾਨ ਦੇ ਛਾਂਦੋਗ ” ਚਰਣ ਨਾਲ ਸੰਬੰਧਤ ਸੀ ਅਤੇ (ਸਾਮਵੇਦ ਦੀ) ਕੌਥਮ ਸ਼ਾਖਾ ਦਾ ਅਧਿਐਨ ਕਰਨ ਵਾਲਾ ਸੀ। ਮੀਮਾਂਸਾ, ਵਿਆਕਰਣ, ਤਰਕ ਅਤੇ ਵੇਦਾਂ ਵਿਚ ਵੀ ਮਾਹਰ ਸੀ । (ਪੰਗਤੀ 26-30) ਭੂਦਾਨ ਦੇ ਪਰੰਪਰਾਗਤ ਪਦਾਂ ਦੇ ਅਧਿਕਾਰੀਆਂ (ਪੰਗਤੀ 31-33) ਅਤੇ ਰਾਜ ਪਰਿਵਾਰ ਦੇ ਉਨ੍ਹਾਂ ਲੋਕਾਂ ਦਾ ਉਲੇਖ ਹੈ ਜਿਨ੍ਹਾਂ ਨੂੰ ਤਾਮਰ-ਪੱਤਰ ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ ਹੈ। ਅੰਤ ਵਿਚ (ਪੰਗਤੀ 46) ਦਾਨ ਦੀ ਤਿਥੀ (ਕੱਤਕ ਮਹੀਨੇ ਦੀ ਦੋ ਤਾਰੀਖ, ਰਾਜ ਵਰ੍ਹਾ 13) ਦਿੱਤੀ ਗਈ ਹੈ।
ਉਪਰੋਕਤ ਦੇ ਸੰਬੰਧ ਵਿਚ ਲਿਖਿਆ ਜਾਂਦਾ ਹੈ ਕਿ ਰਿਸ਼ੀ ਕੰਬੋਜ (ਕੰਬੋਜ ਔਪਮਨਯਵ) ਦੇ ਗੋਤ ਦੇ ਪੰਜ ਪਰਿਵਾਰਾਂ ਦਾ ਵਰਣਨ ਮੱਤਸਯ ਪੁਰਾਣ (195-18) ਗੂ, ਚਯਵਨ, ਆਪਨੂਵਾਨ, ਔਰਵ ਅਤੇ ਜਾਮਦਗਨੀ ਕਰਕੇ ਕਰਦਾ ਹੈ।” ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਕੰਬੋਜ ਰਾਜਾ ਨੇ ਇਹ ਦਾਨ ਆਪਣੇ ਹੀ ਵੰਸ਼ ਦੇ ਬ੍ਰਾਹਮਣ ਵਿਅਕਤੀ ਨੂੰ ਦਿੱਤਾ ਸੀ। ਕਾਮਬੇਜ ਔਪਮਨਯਵ, ਮਹਾਰਿਸ਼ੀ, ਵਸਿਸ਼ਠ ਦਾ ਪੜਪੋਤੇ ਦਾ ਪੁੱਤਰ ਸੀ ਜਾਂ ਉਸਦੀ ਵੰਸ਼ ਵਿਚੋਂ ਸੀ। ਜਿਸ ਬਾਰੇ ਮੈਂ ਪਹਿਲੇ ਹੀ ਲਿਖਿਆ ਹੈ।
ਰਾਜਯਪਾਲ ਨੂੰ ਤਿੰਨ ਸ਼ਾਹੀ ਖਿਤਾਬ (ਪਰਮੇਸ਼ਰ ਪਰਮਭੱਟਾਰਕ ਮਹਾਰਾਜਾਧਿਰਾਜ) ਦਿੱਤੇ ਗਏ ਹਨ ਤੇ ਉਸਨੂੰ ਕੰਬੋਜ ਪਰਿਵਾਰ ਦਾ ਭੂਸ਼ਨ ਕਿਹਾ ਗਿਆ ਹੈ।” ਇਹ ਪੱਤਰ ਇਤਿਹਾਸਕ ਦ੍ਰਿਸ਼ਟੀ ਤੋਂ ਬੜਾ ਮਹੱਤਵਪੂਰਨ ਹੈ ਤੇ ਕਈ ਗੁੰਝਲਾਂ ਨੂੰ ਹੱਲ ਕਰਨ ਵਿਚ ਸਹਾਈ ਹੋਇਆ ਹੈ।
ਇਨ੍ਹਾਂ ਅਭਿਲੇਖਾਂ ਤੋਂ ਇਲਾਵਾ ਕਈ ਹੋਰ ਅਭਿਲੇਖ ਵੀ ਮਿਲੇ ਹਨ ਜਿਨ੍ਹਾਂ ਨਾਲ ਭਾਰਤ ਦੇ ਅੱਡ-ਅੱਡ ਭਾਗਾਂ ਵਿਚ ਕੰਬੋਜਾਂ ਬਾਰੇ ਵਰਣਨ ਮਿਲਦਾ ਹੈ। ਇਕ ਹੋਰ ਦਾਨ ਪੱਤਰ (ਅਨਹਿਲਵਾੜ ਦੇ ਚਾਲੁਕਯਾਂ ਦੇ ਗਿਆਰਾਂ ਭੂਮੀ ਦਾਨ ਪੱਤਰਾਂ ਵਿਚੋਂ ਪਹਿਲਾ ਦਾਨ ਪੱਤਰ (986 ਈ.) ਵਿਚ ਕਮੋਈਕਾ ਨਾਂ ਦੇ ਕਿਸੇ ਪਿੰਡ ਨੂੰ ਮੂਲਨਾਥ ਦੇਵ ਨੂੰ ਦਿੱਤੇ ਜਾਣ ਦਾ ਵਰਣਨ ਹੈ।” ਸਪੱਸ਼ਟ ਤੌਰ ‘ਤੇ ਇਹ ਨਾਂ ਕੰਬੋਜਕ ਜਾਂ ਕੰਬੋਜ ਦਾ ਅਪਭ੍ਰੰਸ਼ ਰੂਪ ਹੈ। ਇਥੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਗੁਜਰਾਤ ਕਾਠੀਆਵਾੜ ਵਿਚ ਪੈਂਦਾ ਇਹ ਗਰਾਮ ਕੰਬੋਜਾਂ ਨਾਲ ਸੰਬੰਧਤ ਰਿਹਾ ਹੋਵੇਗਾ ਅਤੇ ਕੰਬੋਜ ਕਿਸੇ ਵੇਲੇ ਇਸ ਪ੍ਰਦੇਸ਼ ਦੇ ਨਿਵਾਸੀ ਰਹੇ ਹੋਣਗੇ । ਕੁਲੋਤੁੰਗ ਚੋਲ ਦੇ ਚਾਰ ਅਭਿਲੇਖਾਂ ਵਿਚੋਂ ਚਿਦੰਬਰਮ ਅਭਿਲੇਖ (ਸਾਲ 44) ਦੇ ਦੂਜੇ ਭਾਗ (ਪੰਗਤੀ 10-14) ਵਿਚ ਵਰਣਨ ਹੈ ਕਿ ‘ਕਾਮਬੋਜ ਰਾਜ ਦੇ ਦੁਆਰਾ ਇਕ ਕੀਮਤੀ ਪੱਥਰ ਯਸ਼ਸਵੀ ਰਾਜਿੰਦਰ ਚੋਲਦੇਵ ਨੂੰ ਭੇਂਟ ਕੀਤਾ ਗਿਆ । ਰਾਜਿੰਦਰ ਚੋਲਦੇਵ ਦੀ ਆਗਿਆ ਨਾਲ ਇਹ ਪੱਥਰ ਭਗਵਾਨ ਤਿਰੁਚਰਿਅੰਬਲਮ ਸਵਾਮੀ ਦੇ ਮੰਦਰ ਦੇ ਸਾਹਮਣੇ ਸਥਾਪਤ ਕੀਤਾ ਗਿਆ। ਇਹ ਪੱਥਰ ਮੰਦਰ ਦੇ ਸਾਹਮਣੇ ਵਾਲੇ ਸਭਾ ਭਵਨ ਦੇ ਪੱਥਰਾਂ ਉਪਰ ਵਾਲੀ ਸਾਹਮਣੇ ਦੀ ਪੰਗਤੀ ਵਿਚ ਰੱਖਿਆ ਗਿਆ।’ ਇਹ ਅਭਿਲੇਖ ਚਿਦੰਬਰਮ ਵਿਚ ਨਟਰਾਜ ਮੰਦਰ ਦੇ ਅੰਦਰੂਨੀ ਪਰਕਰਮਾ ਦੀ ਉੱਤਰੀ ਕੰਧ ਦੇ ਬਾਹਰ ਵੱਲ ਲਗਾ ਹੋਇਆ ਹੈ। ਲਿਪੀ ਤੇ ਭਾਸ਼ਾ ਤਮਿਲ ਹੈ। ਕੀਲਹਾਰਨ ਦੇ ਅਨੁਸਾਰ ਇਸਦੀ ਤਿਥੀ 13 ਮਾਰਚ ਸ਼ੁਕਰਵਾਰ 1114 ਈ. ਹੈ।” ਦੇਵਪਾਲ (810-850) ਦੇ ਮੰਘੇਰ ਦਾਨ ਪੱਤਰ ਵਿਚ ਦੇਵਪਾਲ ਦੇ ਘੋੜਿਆਂ ਨੂੰ ਕੰਬੋਜ ਦੇਸ਼ ਵਿਚ ਸਥਿਤ ਆਪਣੀਆਂ ‘ਪਤਨੀ ਘੋੜੀਆਂ’ ਨੂੰ ਮਿਲਣ ਦੀ ਗੱਲ ਹੈ।
कम्बो (बो) जेषु च यस्य
वाजियुवभि र्ध्वस्तान्यराजौ जसो
हेषायिअित-हारि-हेषतरवाः
कान्ताश्चिरं वीक्षवाः ॥१३॥
ਇਸ ਤੋਂ ਇਹ ਪਤਾ ਲਗਦਾ ਹੈ ਕਿ ਬੰਗਾਲ ਦੇ ਪਾਲ ਵੰਸ਼ ਦੇ ਦੇਵਪਾਲ ਦੇ ਰਾਜ ਦੀਆਂ ਸੀਮਾਵਾਂ ਦੇ ਲਾਗੇ ਹੀ, ਪੱਛਮ ਵਿਚ ਇਕ ਹੋਰ ਕੰਬੋਜ ਰਾਜ ਸਥਿਤ ਸੀ।
ਵੱਲਮਦੇਵ ਦੇ ਅਸਮ (ਆਸਾਮ) ਪੱਤਰਾਂ ਤੋਂ ਤੀਜੇ ਪੱਤਰ ਦੇ ਪਿਛਲੇ ਹਿੱਸੇ ਤੇ ਸ਼ਲੋਕ ਨੰਬਰ 12 ਵਿਚ ਵੱਲਮਦੇਵ ਨੂੰ ਕੰਬੋਜ ਦੇਸ਼ ਦੇ ਘੋੜਿਆਂ ਦੇ ਸਮੂਹ ਅਤੇ ਹਾਥੀਆਂ ‘ਤੇ ਸਵਾਰੀ ਕਰਨ ਵਾਲਾ ਦੱਸਿਆ ਗਿਆ ਹੈ। ਇਹ ਅਭਿਲੇਖ 1185 ਈ. ਤਥਾ 1107 ਸ਼ਕ ਸੰਮਤ ਦਾ ਹੈ।
ਰਾਮਾਇਣ ਵਿਚ ਕਾਮਬੋਜ (ਕੰਬੋਜ) ਸ਼ਬਦ ਦਾ ਤਿੰਨ ਵਾਰ ਉਲੇਖ ਹੋਇਆ ਹੈ, ਪਹਿਲੀ ਵਾਰ ਬਾਲਕਾਂਡ ਵਿਚ ਅਯੁੱਧਿਆ ਵਰਣਨ ਵੇਲੇ ਘੋੜਿਆਂ ਦੇ ਵਿਸ਼ੇ ਵਿਚ (1-6-22), ਦੂਸਰੀ ਵਾਰ ਇਸੇ ਕਾਂਡ ਵਿਚ ਵਿਸ਼ਵਾਮਿਤਰ ਅਤੇ ਵਸ਼ਿਸ਼ਠ ਦੇ ਵਿਚਕਾਰ ਹੋਏ ਯੁੱਧ ਵਿਚ (1-54-24, 55/2) ਅਤੇ ਤੀਜੀ ਵਾਰ ਕਿਸ਼ਕੰਡਾ ਕਾਂਡ (4-43-12) ਵਿਚ ਜਿਸ ਤੋਂ ਕਾਮਬੋਜ ਦੇਸ਼ ਦੀ ਸਮਾਜਿਕ, ਭੂਗੋਲਿਕ ਅਤੇ ਆਰਥਿਕ ਸਥਿਤੀ ਦਾ ਪਤਾ ਚਲਦਾ ਹੈ।
ਮਹਾਂਭਾਰਤ ਗ੍ਰੰਥ ਵਿਚ ਬਹੁਤ ਹੀ ਵਿਸਥਾਰ ਪੂਰਬਕ ਵਰਣਨ ਕੰਬੋਜਾਂ ਬਾਰੇ ਮਿਲਦਾ ਹੈ, ਜਿਸਤਰ੍ਹਾਂ ਉਨ੍ਹਾਂ ਦੇ ਰਾਜਿਆਂ, ਪਾਂਡਵਾਂ ਅਤੇ ਕੌਰਵਾਂ ਨਾਲ ਉਨ੍ਹਾਂ ਦੇ ਸੰਬੰਧ, ਉਨ੍ਹਾਂ ਦੇ ਜਨਪਦ ਦੀ ਖੁਸ਼ਹਾਲੀ, ਉਨ੍ਹਾਂ ਦਾ ਰੂਪ ਰੰਗ, ਵੇਸ਼ ਭੂਸ਼ਾ, ਉਨ੍ਹਾਂ ਦੀ ਵਿਦਵਤਾ, ਇਸਤ੍ਰੀਆਂ ਦੀ ਸੁੰਦਰਤਾ, ਕੰਬਲ, ਕਾਲੀਨ, ਘੋੜਿਆਂ ਦੀਆਂ ਕਿਸਮਾਂ ਤੇ ਉਨ੍ਹਾਂ ਦਾ ਰੰਗ, ਮਹਾਰਾਜ ਸਦਕਸ਼ਿਨ ਕੰਬੋਜ ਦਾ ਇਕ ਅਕਸ਼ੋਹਣੀ ਸ਼ਕਾਂ, ਕੰਬੋਜਾਂ ਅਤੇ ਯਵਨਾਂ (ਮਹਾਂਭਾਰਤ 7/7/14) ਦੀ ਸੈਨਾ ਲੈ ਕੇ ਕੌਰਵ ਪੱਖ ਵਲੋਂ ਲੜਨਾ, ਸੂਰਬੀਰਤਾ, ਯੁੱਧ ਕੁਸ਼ਲਤਾ, ਸ਼ਲ, ਯਵਨ ਤੇ ਹੋਰ ਜਾਤਾਂ ਤੇ ਕਬੀਲਿਆਂ ਨਾਲ ਇਨ੍ਹਾਂ ਦੇ ਸੰਬੰਧ, ਰੀਤੀ ਰਿਵਾਜ ਉਪਰ ਪ੍ਰਕਾਸ਼ ਪੈਂਦਾ ਹੈ। ਕਿਤੇ ਇਨ੍ਹਾਂ ਨੂੰ ਵੇਦਗਿਆਤਾ, ਬਹੁਤ ਮਾਤਰਾ ਵਿਚ ਦਾਨ ਦੇਣ ਵਾਲੇ ਅਤੇ ਕਿਤੇ ਉਨ੍ਹਾਂ ਨੂੰ ਮਲੇਛ ਜਾਤਾਂ ਦੇ ਨਾਲ ਗਿਣਦਿਆਂ ਆਚਾਰਹੀਣ ਕਿਹਾ ਗਿਆ ਹੈ। ਇਸ ਵਿਰੋਧਾ-ਵਰਣਨ ਦਾ ਕਾਰਨ ਨਿਮਨਲਿਖਿਤ ਹੈ। ਜਿਹੜਾ ਮਹਾਂਭਾਰਤ ਗ੍ਰੰਥ ਸਾਨੂੰ ਹੁਣ ਪ੍ਰਾਪਤ ਹੈ, ਉਸਨੂੰ ਭਾਸ਼ਾ ਵਿਗਿਆਨ ਪੱਖੋਂ ਪਰਖਣ ‘ਤੇ ਉਸਦਾ ਰਚਨਾਕਾਲ 400-500 ਸਾਲ ਪੂਰਬ ਮਸੀਹ ਬਣਦਾ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਪਹਿਲਾਂ ਮਹਾਂਭਾਰਤ ਮੌਖਿਕ ਰੂਪ ਵਿਚ ਪ੍ਰਚੱਲਤ ਰਿਹਾ ਹੋਵੇਗਾ ਕਿਉਂਕਿ ਮਹਾਂਭਾਰਤ ਦੇ ਆਦਿਪਰਵ ਵਿਚ ਵੇਦ ਵਿਆਸ ਨੇ ਗ੍ਰੰਥ ਦੇ ਕੁਲ 8800 ਸ਼ਲੋਕ ਦੱਸੇ ਹਨ। ਵੇਦਵਿਆਸ ਦੇ ਸ਼ਾਗਿਰਦ ਵੈਸ਼ਮਪਾਯਨ ਵੱਲੋਂ ਜਨਮੇਜਯ ਨੂੰ ਇਹ ਗ੍ਰੰਥ ਸੁਨਾਉਣ ਤੇ ਸ਼ਲੋਕਾਂ ਦੀ ਗਿਣਤੀ 24000 ਹੋ ਗਈ ਤੇ ਇਸਦਾ ਨਾਂ ਭਾਰਤ ਰੱਖਿਆ ਗਿਆ। ਫਿਰ ਵੈਸ਼ਮਪਾਯਨ ਦੇ ਸ਼ਿਸ਼ ਸੌਤ ਨੇ ਇਹ ਗ੍ਰੰਥ ਸ਼ੌਨਕ ਤੇ ਹੋਰ ਰਿਸ਼ੀਆਂ ਨੂੰ ਸੁਣਾਇਆ ਤੇ ਹੋਰ ਉਪਦੇਸ਼ਾਤਮਕ ਸਾਮੱਗਰੀ ਪਾ ਦਿੱਤੀ ਗਈ ਤੇ ਏਦਾਂ ਸ਼ਲੋਕਾਂ ਦੀ ਸੰਖਿਆ 80000 ਹੋ ਗਈ ਤੇ ਇਸਦਾ ਨਾਂ ਮਹਾਂਭਾਰਤ ਹੋ ਗਿਆ। ਇਸ ਸਮੇਂ ਇਸ ਨੂੰ 18 ਪਰਵਾਂ ਵਿਚ ਵੰਡਿਆ ਗਿਆ। ਇਸਦੇ ਪਿਛੋਂ ਹਰਿਵੰਸ਼ਪੁਰਾਣ ਵੀ ਇਸ ਵਿਚ ਸੰਮਿਲਤ ਕਰ ਦਿੱਤਾ ਗਿਆ । ਤੇ ਬਲੈਕ- ਸੰਖਿਆ ਇਕ ਲੱਖ ਹੋ ਗਈ। ਇਹ ਕੰਮ ਚੌਥੀ ਪੰਜਵੀਂ ਸਦੀ ਪੂ.ਮ. ਤਕ ਹੁੰਦਾ ਰਿਹਾ ਅਤੇ ਸ਼ਾਂਤੀ ਪਰਵ, ਅਨੁਸ਼ਾਸਨ ਪਰਵ ਤੇ ਭਗਵਤ ਗੀਤਾ ਤੇ ਅਨੁਗੀਤਾ ਵਰਗੇ ਦਰਸ਼ਨ ਦੇ ਗ੍ਰੰਥ ਵੀ ਵੇਦ ਵਿਆਸ ਦੇ ਨਾਂ ‘ਤੇ ਇਸ ਗ੍ਰੰਥ ਵਿਚ ਪਾ ਦਿਤੇ ਗਏ। ਇਸ ਤਰ੍ਹਾਂ ਇਕ ਲੰਮੇ ਸਮੇਂ ‘ਚੋਂ ਲੰਘ ਕੇ ਇਸ ਵਿਚ ਪਰਸਪਰ ਵਿਰੋਧੀ ਕਥਨਾਂ ਦਾ ਹੋਣਾ ਸੁਭਾਵਿਕ ਹੈ ਅਤੇ ਉਹ ਉਸ ਸਮੇਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਕੇ, ਗ੍ਰੰਥ ਵਿਚ ਪਾ ਦਿਤਾ ਗਿਆ ਹੈ। ਫਿਰ ਵੀ ਯੁੱਧ ਦੇ ਵਰਣਨ ਵਾਲਾ ਹਿੱਸਾ ਵਿਦਵਾਨਾਂ ਵਲੋਂ ਪ੍ਰਾਚੀਨ ਤੇ ਪ੍ਰਮਾਣਿਕ ਸਮਝਿਆ ਜਾਂਦਾ ਹੈ । ਮਗਰੋਂ ਪਾਏ ਗਏ ਸ਼ਾਂਤੀ ਪਰਵ ਅਤੇ ਅਨੁਸ਼ਾਸਨ ਪਰਵ ਤੇ ਹੋਰ ਅੰਸ਼ਾਂ ਵਿਚ ਕੰਮਬੋਜਾਂ ਨੂੰ ਵਿਦੇਸ਼ੀ, ਅਨਾਰੀਆ ਜਾਤ ਦੇ ਰੂਪ ਵਿਚ ਵਰਣਿਤ ਕੀਤਾ ਗਿਆ ਹੈ।
ਪੁਰਾਣਾਂ ਵਿਚ ਕਾਮਬੋਜ ਕੰਬੋਜ ਲੋਕ, ਉਨ੍ਹਾਂ ਦੇ ਜਨਪਦ ਦਾ ਅਣਗਿਣਤ ਵਾਰ ਉਲੇਖ ਹੋਇਆ ਹੈ। ਕੁਝ ਕੁ ਵੇਰਵਾ ਇਸ ਪ੍ਰਕਾਰ ਹੈ। ਮਾਰਕੰਡੇ ਪੁਰਾਣ 57/32-58, 58/30-32; ਬ੍ਰਹਮੰਡ ਪੁਰਾਣ,1/16/40-69, ਸ਼ਿਵਪੁਰਾਣ 18/1-15, ਅਗਨਿਪੁਰਾਣ 118/1-8; ਮੱਤਸਯਪੁਰਾਣ 114/34/57, ਵਾਯੂਪੁਰਾਣ 45/109-137; ਵਾਮਨ ਪੁਰਾਣ 13/36-58; ਬ੍ਰਹਮਪੁਰਾਣ 27/41-70, ਵਿਸ਼ਨੂਧਰਮੋਤਰ 1/9/6, ਗਰੁੜਪੁਰਾਣ 55/14, ਕੂਰਮ ਪੁਰਾਣ 1/47/20-24, ਅਤੇ ਵਿਸ਼ਣੁਪੁਰਾਣ 2/3/1-19 ਆਦਿ ਵਿਚ ਕਾਮਬੋਜਾਂ ਦਾ ਵਰਣਨ ਹੈ। ਪੁਰਾਣਾਂ ਵਿਚ ਵਰਣਨ ਕੀਤੀ ਗਈ ਕਾਮਬੋਜ ਤੇ ਹੋਰ ਜਾਤਾਂ ਦੀ ਹੈਹਯਾਂ ਅਤੇ ਤਾਲਜੰਘਾਂ ਦੀ ਸਹਾਇਤਾ ਕਰਦਿਆਂ, ਅਯੁੱਧਿਆ ਦੇ ਰਾਜਾ ਬਾਹੂ ਨੂੰ ਤਖਤੋਂ ਲਾਹੁਣ ਅਤੇ ਬਾਹੂ ਦੇ ਪੁੱਤਰ ਸਗਰ ਵਲੋਂ ਇਨ੍ਹਾਂ ਜਾਤਾਂ ਤੋਂ ਬਦਲਾ ਲੈਣ ਦੀ ਕਥਾ ਆਉਂਦੀ ਹੈ। ਇਹ ਪ੍ਰਸੰਗ ਬ੍ਰਹਮ, ਹਰਿਵੰਸ, ਬ੍ਰਹਮੰਡ, ਸ਼ਿਵ, ਵਿਸ਼ਣੁ ਅਤੇ ਕਈ ਹੋਰ ਪੁਰਾਣਾਂ ਵਿਚ ਵੀ ਮਿਲਦਾ ਹੈ। ਇਸ ਪ੍ਰਸੰਗ ਤੋਂ ਕਾਮਬੋਜਾਂ ਦੀ ਰਾਜਨੀਤਕ ਅਤੇ ਸਮਾਜਿਕ ਸਥਿਤੀ ਦਾ ਪਤਾ ਚਲਦਾ ਹੈ। ਭਾਗਵਤ ਪੁਰਾਣ ਵਿਚ ਕਾਮਬੋਜ ਰਾਜਾ ਸੁਦਕਸ਼ਿਣ ਦੇ ਜਰਾਸੰਧ ਦੀ ਸਹਾਇਤਾ ਵਿਚ ਗੋਮੰਤ ਪਰਬਤ ਨੂੰ ਘੇਰਨ ਦੇ ਸਮੇਂ ਉਸਦੇ ਪੂਰਬ ਵਿਚ ਸਥਿਤ ਹੋਣ (10/52/22), ਯੁਧਿਸ਼ਟਰ ਦੇ ਰਾਜਸੂਯ ਯੱਗ ਵਿਚ ਭਾਗ ਲੈਣ (10/75/12) ਅਤੇ ਕੁਰੂਕਸ਼ੇਤਰ ਸੂਰਜ ਗ੍ਰਹਿਣ ਦੇ ਅਵਸਰ ‘ਤੇ ਆਉਣ (10/82/13) ਦਾ ਵਰਣਨ ਮਿਲਦਾ ਹੈ। ਬ੍ਰਹਮੰਡ ਪੁਰਾਣ (3/41/36) ਵਿਚ ਕਾਮਬੋਜਾਂ ਦਾ ਪਰਸ਼ੂਰਾਮ ਨਾਲ ਯੁੱਧ ਦਾ ਵੀ ਵਰਣਨ ਮਿਲਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਕਾਮਬੋਜ ਕਸ਼ੱਤਰੀ ਸਨ ਕਿਉਂਕਿ ਪਰਸ਼ੂਰਾਮ ਨੇ ਕਸ਼ੱਤਰੀਆਂ ਦਾ ਨਾਸ ਕਰਨ ਲਈ ਉਨ੍ਹਾਂ ‘ਤੇ 21 ਹਮਲੇ ਕੀਤੇ ਸਨ। ਪੁਰਾਣਾਂ ਵਿਚ ਕੰਬੋਜ ਘੋੜਿਆਂ ਦਾ ਵੀ ਕਈ ਥਾਂ ਵਰਣਨ ਹੈ ਜਿਸ ਵਿਚ ਉਨ੍ਹਾਂ ਦੀ ਉੱਤਮਤਾ ਦੇ ਗੁਣ ਗਾਏ ਹਨ।
ਪ੍ਰਾਕਿਰਤ ਸਾਹਿਤ ਵਿਚ ਵੀ ਕੰਬੋਜ ਸ਼ਬਦ ਦਾ ਉਲੇਖ ਮਿਲਦਾ ਹੈ। ਅੰਗੁਤਰਨਿਕਾਯ ਵਿਚ ਅਨੇਕ ਵਾਰ ਬੁੱਧ ਦੇ ਸਮੇਂ ਦੋ ਸੋਲਾਂ ਜਨਪਦਾਂ ਵਿਚ ਕੰਬੋਜ ਦਾ ਵੀ ਵਰਣਨ ਕੀਤਾ ਹੈ। ਮਨੋਰਥਪੂਰਣੀ, ਵਿਮੁਧਿਮਗ, ਸਮੰਗਲਵਿਲਾਸਨੀ ਅਤੇ ਕੁਣਾਲਜਾਤਕ ਵਿਚ ਕੰਬੋਜ ਨੂੰ ਅਸ਼ਵਾਂ ਦਾ ਘਰ ਕਿਹਾ ਗਿਆ ਹੈ। ਕੁਣਾਲਜਾਤਕ ਵਿਚ ਕੰਬੋਜਾਂ ਵਲੋਂ ਜੰਗਲੀ ਘੋੜਿਆਂ ਨੂੰ ਵੱਸ ਕਰਨ ਦੇ ਤਰੀਕੇ ਦੱਸੇ ਗਏ ਹਨ। ਚੰਪਯੇਜਾਤਕ ਵਿਚ ਕੰਬੋਜ ਦੇਸ਼ ਦੀਆਂ ਸਿਖਾਈਆਂ ਹੋਈਆਂ ਖੱਚਰਾਂ ਦਾ ਵਰਣਨ ਹੈ। ਮਜਿਝਮਨਿਕਾਯ ਵਿਚ ਯਵਨ ਅਤੇ ਕੰਬੋਜ ਰਾਸ਼ਟਰਾਂ ਵਿਚ ਵਰਣ-ਧਰਮ ਦਾ ਅਭਾਵ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੰਬੋਜ ਅਤੇ ਗਵਾਂਢੀ ਦੇਸ਼ਾਂ ਵਿਚ ਦੋ ਤਰ੍ਹਾਂ ਦੇ ਵਰਗ ਹੁੰਦੇ ਹਨ, ਇਕ ਆਰੀਆ (ਮਾਲਕ), ਦੂਜਾ ਦਾਸ ਅਤੇ ਉਥੇ ਇਕ ਮਾਲਕ ਦਾਸ ਬਣ ਸਕਦਾ ਹੈ ਤੇ ਦਾਸ ਮਾਲਕ । ਭੂਰੀਦੱਤ ਜਾਤਕ ਵਿਚ ਇਕ ਕਥਾ ਵਿਚ ਦੱਸਿਆ ਗਿਆ। ਹੈ ਕਿ ਕੰਬੋਜ ਲੋਕ ਕੀੜੇ, ਪਤੰਗੇ ਤੇ ਹੋਰ ਜ਼ਹਿਰੀਲੇ ਜੀਵਾਂ ਨੂੰ ਮਾਰਨਾ ਧਰਮ ਸਮਝਦੇ ਸੀ। ਅੰਗੁੱਤਰਨਿਕਾਯ ਵਿਚ ਕੰਬੋਜਸੁਤ ਵਿਚ ਕਿਹਾ ਗਿਆ ਹੈ ਕਿ ਹੋਰ ਦੇਸ਼ਾਂ ਦੀਆਂ ਇਸਤ੍ਰੀਆਂ ਕੰਬੋਜ ਦੇਸ਼ ਵਿਚ ਨਹੀਂ ਜਾਂਦੀਆਂ ਸਨ। ਇਕ ਹੋਰ ਨਿਕਾਯ ਵਿਚ ਕਿ ਕੰਬੋਜ ਇਕ ਵਪਾਰੀ ਮਾਰਗ ‘ਤੇ ਸਥਿਤ ਸੀ ਅਤੇ ਇਕ ਰਾਜਮਾਰਗ ਨਾਲ ਦੁਆਰਕਾ (ਆਧੁਨਿਕ ਦਰਵਾਜ਼) ਨਾਲ ਮਿਲਿਆ ਹੋਇਆ ਸੀ । ਜੈਨ ਧਰਮ ਦੇ ਉੱਤਰਾਧਯਨਸੂਤਰ (11/26) ਵਿਚ ਕੰਬੋਜ ਦੇਸ਼ ਵਿਚ ਉਤਪੰਨ ਹੋਣ ਵਾਲੇ ਘੋੜਿਆਂ ਦਾ ਵਰਣਨ ਹੈ। ਕਈ ਹੋਰ ਸ੍ਰੋਤਾਂ ਰਾਹੀਂ ਵੀ ਕੰਬੋਜਾਂ ਦਾ ਵਰਣਨ ਮਿਲਦਾ ਹੈ।
ਪਾਣਿਨੀ ਨੇ ਕੰਬੋਜ ਸ਼ਬਦ ਨੂੰ ਅਸ਼ਟਾਧਿਆਈ 4. 1. 175 ਤੋਂ ਇਲਾਵਾ (4/2/133 ਅਤੇ 4/3/93) ਸੂਤਰ ਵਿਚ ਦੋ ਵਾਰ ਵਰਤਿਆ ਹੈ। ਮਨੂੰ ਸਿਮਤੀ ਵਿਚ ਕੰਬੋਜਾਂ ਨੂੰ ਸ਼ਕ, ਯਵਨ, ਦਰਦ ਅਤੇ ਖਸ਼ ਆਦਿ ਜਾਤਾਂ ਨਾਲ ਮਲੇਛ ਕਿਹਾ ਗਿਆ ਹੈ। ਵਰਾਹਾਮਿਹਿਰ ਦੁਆਰਾ ਰਚਿਤ ਜਿਉਤਿਸ਼ ਗ੍ਰੰਥ ਬ੍ਰਹਤਸੰਹਿਤਾ ਵਿਚ ਵੀ ਕੰਬੋਜਾਂ ਦਾ ਅਨੇਕ ਵਾਰ ਉਲੇਖ ਹੈ। ਪਰ ਸਭ ਤੋਂ ਮੱਹਤਵਪੂਰਨ ਉਲੇਖ ਉਨ੍ਹਾਂ ਨੂੰ ਭਾਰਤ ਦੀ ਦੱਖਣ-ਪੱਛਮੀ ਭੂ-ਖੰਡ ਵਿਚ ਰਹਿੰਦੇ ਦੱਸਿਆ ਗਿਆ ਹੈ। ਵਰਾਹਾਮਿਹਿਰ ਦਾ ਜਨਮ ਸੰਨ 505 ਈ. ਅਤੇ ਦੇਹਾਂਤ ਸੰਨ 587 ਈ. ਵਿਚ ਮੰਨਿਆ ਜਾਂਦਾ ਹੈ। ਇਸ ਲਈ ਕੰਬੋਜਾਂ ਨੂੰ, 6ਵੀਂ ਸਦੀ ਵਿਚ ਉਹ ਕਿੱਥੇ ਸਥਿਤ ਸਨ ਇਸ ਸੰਦਰਭ ਵਿਚ ਵੀ ਵੇਖਣ ਦੀ ਲੋੜ ਹੈ। ਕਾਵਯ ਅਤੇ ਨਾਟਕਾਂ ਵਿਚ ਵੀ ਕਾਮਬੇਜ ਅਤੇ ਕਾਮਬੋਜ ਦੇਸ਼ ਦੇ ਘੋੜਿਆਂ ਦਾ ਉਲੇਖ ਹੈ। ਮਹਾਂਕਵੀ ਭਾਸ (ਕਰਨਭਾਰ 13) ਨੇ ਆਪਣੇ ਨਾਟਕਾਂ ਵਿਚ ਇਨ੍ਹਾਂ ਘੋੜਿਆਂ ਦਾ ਉਲੇਖ ਕੀਤਾ ਹੈ। ਕਾਲੀਦਾਸ ਨੇ ਆਪਣੇ ਮਹਾਂਕਾਵਯ ਰਘੂਵੰਸ਼ ਦੇ ਰਘੂਦਿਗਵਿਜੇ (4/69/-70) ਦੇ ਪ੍ਰਸੰਗ ਵਿਚ ਕੰਬੋਜਾਂ ਤੇ ਉਨ੍ਹਾਂ ਦੀ ਸ਼ਾਨ ਦਾ ਵਰਣਨ ਕੀਤਾ ਹੈ। ਇਸ ਵਰਣਨ ਤੋਂ ਉਨ੍ਹਾਂ ਦੀ ਭੂਗੋਲਿਕ ਤੇ ਆਰਥਿਕ ਸਥਿਤੀ ਦਾ ਗਿਆਨ ਹੁੰਦਾ ਹੈ।ਕਵੀ ਵਿਸ਼ਾਖਦੱਤ ਨੇ ਆਪਣੇ ਨਾਟਕ ਮੁਦਰਾਕਸ਼ਸ ਵਿਚ ਕੰਬੋਜ, ਯਵਨ, ਸ਼ਕ ਤੇ ਕਿਰਾਤ (ਚਾਂਗ, ਘਿਰਥ) ਆਦਿ ਉੱਤਰ ਪੱਛਮੀ ਜਾਤਾਂ ਵਲੋਂ ਰਲਕੇ ਚੰਦਰਗੁਪਤ ਦਾ ਸਾਥ ਦਿੰਦਿਆਂ, ਕੁਸੁਮਪੁਰ, ਅਰਥਾਤ ਪਟਨਾ ਤੇ ਮਘਧ ਦੇ ਰਾਜੇ ਨੂੰ ਜਿੱਤਣ ਦਾ ਵਰਣਨ ਕੀਤਾ ਹੈ। ਇਥੋਂ ਚੰਦਰਗੁਪਤ ਮੋਰੀਆ ਦਾ ਭਾਰਤ ਦਾ ਰਾਜ ਸੰਭਾਲਣ ਸਮੇਂ ਰਾਜਨੀਤਕ ਦ੍ਰਿਸ਼ ਵਿਚ ਕੰਬੋਜਾਂ ਦੀ ਸ਼ਮੂਲੀਅਤ ਦਾ ਪ੍ਰਮਾਣ ਮਿਲਦਾ ਹੈ । ਵਾਣਭਟ ਦੇ ਹਰਿਸ਼ਚਿਤ ਵਿਚ ਕੰਬੋਜ ਦੇਸ਼ ਦੇ ਘੋੜਿਆਂ ਦਾ ਉਲੇਖ ਹੈ। ਰਾਜੇਸ਼ਵਰ ਨੇ ਆਪਣੇ ਗ੍ਰੰਥ ਕਾਵਯਮੀਮਾਂਸਾ ਵਿਚ ਵੀ ਕੰਬੋਜ ਦੇਸ਼ ਦੀ ਸਥਿਤੀ ‘ਤੇ ਪ੍ਰਕਾਸ਼ ਪਾਇਆ ਹੈ। ਪ੍ਰਸਿੱਧ ਇਤਿਹਾਸਕ ਗ੍ਰੰਥ ਕੱਲ੍ਹਣ ਦੀ ਰਾਜਤਰੰਗਿਣੀ (4/163-65) ਵਿਚ ਕਸ਼ਮੀਰ ਦੇ ਰਾਜਾ ਲਲਤਾਦਿਤਯਾ ਦੀ ਦਿਗਵਿਜੇ ਸਮੇਂ ਕੰਬੋਜ ਅਤੇ ਉਨ੍ਹਾਂ ਦੇ ਅਸਤਬਲਾਂ (ਘੋੜੇ ਰੱਖਣ ਦੀ ਜਗ੍ਹਾ) ਦਾ ਵਰਣਨ ਹੈ।
ਖੁਦਕਨਿਕਾਯ ਵਿਚ ਪੇਤਵੇਥੂ ਦੇ ਅਨੁਸਾਰ ਕੰਬੋਜ ਇਕ ਵਪਾਰਕ-ਰਾਹ ‘ਤੇ ਸਥਿਤ ਸੀ ਅਤੇ ਇਕ ਰਾਜਮਾਰਗ ਦੁਆਰਾ ਦਵਾਰਕਾ (ਆਧੁਨਿਕ ਦਰਵਾਜ਼) ਨਾਲ ਮਿਲਿਆ ਹੋਇਆ ਸੀ।
ਮਹਾਂਭਾਰਤ (7/112/48-52) ਵਿਚ ਕੰਬੋਜਾਂ ਨੂੰ ਤੇਜ਼ ਜ਼ਹਿਰੀਲੇ ਨਾਗਾਂ ਵਰਗੇ ਅਤੇ ਸ਼ਕਾਂ ਨੂੰ ਜ਼ਹਿਰ ਵਾਂਗ ਪਰਕਰਮੀ, ਅਗਨੀ ਸਮਾਨ ਭਸਮ ਕਰਨ ਵਾਲੇ ਲਿਖਿਆ ਗਿਆ ਹੈ।
ਮਹਾਂਭਾਰਤ ਵਿਚ ਦੋ ਕੰਬੋਜ ਦੇਸ਼ਾਂ ਦਾ ਵਰਣਨ ਮਿਲਦਾ ਹੈ, ਇਕ ਕਾਮਬੋਜ ਤੇ ਦੂਸਰਾ ਪਰਮਕਾਮਬੋਜ ਜਿਵੇਂ, ਧਰੁਸ਼ਟਧੁਮਣ ਕਬੂਤਰਾਂ ਵਰਗੇ ਘੋੜਿਆਂ ਦੇ ਰੱਥ ‘ਤੇ ਸਵਾਰ ਸੀ। ਪਰਮਕਾਮਬੋਜ ਦੇਸ਼ ਦੇ ਤਿੱਖੇ ਤੇ ਸੁਨਹਿਰੀ ਮਾਲਾਵਾਂ ਪਹਿਨੇ ਕਈ ਕਿਸਮਾਂ ਦੇ ਜੁੱਤੇ ਹੋਏ ਘੋੜਿਆਂ ਦੇ ਨਾਲ, ਵੈਰੀ ਦੀ ਫ਼ੌਜ ਨੂੰ ਭੈਭੀਤ ਕਰਦੇ ਹੋਏ, ਯਮਰਾਜ ਦੇ ਵਾਂਗ ਵਿਕਰਾਲ ਅਤੇ ਕੁਬੇਰ ਦੇ ਵਾਂਗ ਧਨਵਾਨ, ਧਨੁੱਖਾਂ ਨੂੰ ਖਿਚਦੇ ਹੋਏ ਅਤੇ ਤੀਰਾਂ ਦਾ ਮੀਂਹ ਵਰ੍ਹਾਉਂਦੇ ਹੋਏ ਅਤੇ ਵੈਰੀ ਦਾ ਨਾਸ਼ ਕਰਦੇ ਹੋਏ, ਸੁਨਹਿਰੀ ਰੰਗ ਦੇ ਰੱਥਾਂ ਅਤੇ ਝੰਡਿਆਂ ਵਾਲੇ ਛੇ ਹਜ਼ਾਰ ਬਹੁਤ ਹੀ ਸੁਹਣੇ, ਹਥਿਆਰਬੰਦ ਕਾਮਬੋਜਾਂ ਨੇ ਮੌਤ ਦਾ ਰੂਪ ਧਾਰਨ ਕਰਕੇ ਧਰੁਸ਼ਟ ਧੁਮਨ ਦਾ ਪਿੱਛਾ ਕੀਤਾ।’” ਇਥੋਂ ਹੀ ਸਾਨੂੰ ਕੰਬੋਜਾਂ ਦੇ 52 ਗੋਤਰੀ ਅਤੇ 84 ਗੋਤਰੀ ਵਿਚ ਹੋਈ ਵੰਡ ਬਾਰੇ ਪਤਾ ਲਗਦਾ ਹੈ।
ਕਾਮਬੋਜਾਂ (ਕੰਬੋਜਾਂ), ਸ਼ਕਾਂ, ਯਵਨਾਂ, (ਮਹਾਂਭਾਰਤ 7/7/14) ਅਤੇ ਤੁਸ਼ਾਰ (6/75/17-21) ਆਦਿ ਦੀ ਸੈਨਾ ਕਾਮਬੋਜਾਂ ਦੀ ਕਮਾਨ ਥੱਲੇ ਕੌਰਵ-ਪੱਖ ਵੱਲੋਂ ਲੜੀ ਸੀ। ਮਹਾਂਭਾਰਤ ਵਿਚ ਕਾਮਬੋਜਾਂ ਦਾ ਵਰਣਨ ਇਸ ਪ੍ਰਕਾਰ ਹੈ: 7/91/39,7/32/65-66, 2/4/22,5/4/17, 1/185/15, 2/49/19, 2/51/3-4, 2/53/5, 5/155/30- 33, 5/166/1-3, 6/45/66-68, 6/65/32-33, 6/102/23-25, 6/108/14-15, 6/108/57-60, 7/4/5, 7/20/6-10, 7/92/68-72, 7/92/72-76, 7/113/60-61, 7/119/26-29, 7/119/45-48, 7/119/52- 54, 7/120/9, 7/121/13-15, 7/150/22-23, 7/158/64-67, 8/46/15-16, 8/56/107-09, 7/56/ 110-14, 7/77/16-17,8/56/114-117, 11/15/1-5. टिम उँ टिलादा मलेव 1/67/31-32,5/19/21-23, 5/65/18-21, 6/16/15-17, 6/17/26-27, 6/111/18-21, 7/32/65-66, 7/87/26, 7/92/17, 7/92/ 26, 7/113/60-61, 11/25/1-5, 8/8/18-20, 8/79/47, 2/27/23-25, 8/72/19-20, 7/11/15-18 ਆਦਿ ਕਈ ਥਾਵਾਂ ‘ਤੇ ਵਰਣਨ ਮਿਲਦਾ ਹੈ। ਮਹਾਂਭਾਰਤ (7/119/13-15) ਵਿਚ ਵੀ ਕਾਮਬੋਜਾਂ ਨੂੰ ਬੁੱਲ੍ਹਾਂ ਨੂੰ ਚਬਾਉਂਦੇ ਹੋਏ ਯੁੱਧ ਦੇ ਨਸ਼ੇ ਵਿਚ ਚੂਰ, ਕਠਿਨ ਕੰਮ ਕਰਨ ਵਾਲੇ ਕਿਹਾ ਗਿਆ ਹੈ।
ਅੱਜ ਤੋਂ ਲਗਭਗ 2500 ਸਾਲ ਪਹਿਲਾਂ ਹੋਏ ਆਚਾਰੀਆ ਯਾਸਕ ਨੇ ਆਪਣੇ ਗ੍ਰੰਥ ਨਿਰੁਕਤ (11/2) ਵਿਚ ਕੰਬੋਜਾਂ ਦੀ ਭਾਸ਼ਾ ਦੀ ਵਿਸ਼ੇਸ਼ਤਾ ਦਾ ਵਰਣਨ ਕੀਤਾ ਹੈ ਅਤੇ ਕੰਬੋਜ ਸ਼ਬਦ ਦਾ ਨਿਰਵਚਨ ਵੀ ਕੀਤਾ ਗਿਆ ਹੈ । ਯਾਸਕ ਨੇ
ਹੀ ਨਿਰੁਕਤ (2/2) ਵਿਚ ਕੰਬੋਜਾਂ ਨੂੰ ਕਾਮਨੀਯ ਪਦਾਰਥਾਂ ਅਰਥਾਤ ਅਨੰਦਦਾਇਕ ਵਸਤੂਆਂ ਨੂੰ ਭੋਗਦੇ ਦੱਸਿਆ ਹੈ। ਕੰਬੋਜ ਮਹਾਂਭਾਰਤ (7/4/5) ਅਨੁਸਾਰ ਰਾਜਪੁਰ (ਰਾਜੌੜੀ ਕਸ਼ਮੀਰ ਵਿਚ) ਰਾਜ ਕਰਦੇ ਰਹੇ ਹਨ। ਮਹਾਂਭਾਰਤ (ਦੇਣ ਪਰਵ 91/39) ਅਨੁਸਾਰ ਹੀ ਇਨ੍ਹਾਂ ਦੇ ਕੁਝ ਗਣਰਾਜ ਵੀ ਸਨ। ਕੰਬੋਜ ਰਾਜ ਕਿਸੇ ਵੇਲੇ ਬਹੁਤ ਵੱਡੇ ਭੂ-ਖੇਤਰ ਵਿਚ ਸੀ. ਦੱਖਣੀ ਕਸ਼ਮੀਰ, ਉੱਤਰੀ ਪੰਜਾਬ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਈਰਾਨੀ ਖੇਤਰਾਂ ਤੱਕ ਫੈਲਿਆ ਹੋਇਆ ਸੀ. ਪਰ ਸਮੇਂ-ਸਮੇਂ ਸਿਰ ਇਸਦੀਆਂ ਸੀਮਾਵਾਂ ਵਿਚ ਤਬਦੀਲੀ ਆਉਂਦੀ ਰਹੀ ਅਤੇ ਇਹ ਗਿਆਰਵੀਂ ਸਦੀ ਦੇ ਸ਼ੁਰੂ ਤੱਕ ਕਿਸੇ ਨਾ ਕਿਸੇ ਹਾਲਤ ਵਿਚ ਹੋਂਦ ਵਿਚ ਰਿਹਾ। ਵੇਰਵੇ ਲਈ ਪੜ੍ਹੋ ਲੇਖਕ ਦੀ ਪੁਸਤਕ ‘ਕੰਬੋਜ ਯੁਗਾਂ ਦੇ ਆਰ ਪਾਰ’, 2005.
ਕੰਬੋਜ ਈਰਾਨੀ ਮੂਲ ਦੇ ਵੀ ਹਨ। ਉਨ੍ਹਾਂ ਦਾ ਰਾਜ ਈਰਾਨ, ਅਫਗਾਨਿਸਤਾਨ, ਇਰਾਕ, ਮਿਸਰ ਆਦਿ ਕਈ ਦੇਸ਼ਾਂ ‘ਤੇ ਰਿਹਾ ਹੈ। ਇਸ ਹਖਾਮਨੀ ਵੰਸ਼ ਦੇ ਸਮਰਾਟਾਂ ਦੇ ਨਾਂ ਸਨ, ਕੰਬੂਜੀਯਾ ਪਹਿਲਾ, ਸਾਈਰਸ ਜਾਂ ਕੁਰਸ਼ ਦੂਸਰਾ, ਕੰਬੂਜੀਯਾ ਦੂਸਰਾ, ਦਾਰਾ ਪਹਿਲਾ, ਖਸ਼ਯਾਰਸ਼ ਜਾਂ ਜ਼ਰਕਸੀਜ਼ ਆਦਿ ਅਤੇ ਦਾਰਾ ਤੀਜਾ। ਸਿਕੰਦਰ ਨੇ ਦਾਰੇ ਤੀਜੇ ‘ਤੇ ਵਿਜੇ ਪ੍ਰਾਪਤ ਕੀਤੀ ਤੇ ਉਸਦੇ ਸਾਮਰਾਜ ਦਾ ਖਾਤਮਾ ਕਰ ਦਿੱਤਾ।
‘ਜੱਟ’ ਨਾਂ ਦੇ ਅਧਿਆਏ ਵਿਚ, ਟੈਕਸਿਲਾ ਤੇ ਮਥੁਰਾ ਤਕ ਸ਼ਕਾਂ, ਕੰਬੋਜਾਂ ਤੇ ਯਵਨਾਂ ਨੇ ਆਪਣਾ ਰਾਜ ਸਥਾਪਤ ਕੀਤਾ, ਬਾਰੇ ਲਿਖਿਆ ਗਿਆ ਹੈ। ਸਮਰਾਟ ਮੋਗ ਅਤੇ ਉਸਤੋਂ ਪਿਛੋਂ ਪੱਛਮੀ ਕਸ਼ਤਰਪਾਵਾਂ ਨੇ ਪੱਛਮੀ ਭਾਰਤ ‘ਤੇ ਰਾਜ ਕੀਤਾ। ‘ਇਨ੍ਹਾਂ ਕਸ਼ਤਰਪਾਵਾਂ (ਰਾਜਪਾਲਾਂ) ਨੂੰ ਕੰਬੋਜਾਂ ਨਾਲ ਸੰਬੰਧਤ ਕੀਤਾ ਜਾਂਦਾ ਹੈ।
ਸਿਕੰਦਰ ਦੇ ਹਮਲੇ ਵੇਲੇ ਉੱਤਰ ਪੱਛਮੀ ਪੰਜਾਬ ‘ਤੇ ਅਸ਼ਵਕ ਕੰਬੋਜਾਂ ਦੇ ਕਬੀਲੇ ਜਿਨ੍ਹਾਂ ਨੂੰ ਯੂਨਾਨੀਆਂ ਨੇ ਆਸਾਕਿਨੋਈ ਅਤੇ ਅਸਪਾਸਿਉਈ ਕਿਹਾ ਹੈ, ਸਿਕੰਦਰ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਇਹ ਲੋਕ ਹੀ ਪਿਛੋਂ ਰਾਜਸਥਾਨ ਵਿਚ ਆ ਕੇ ਰਾਠੋਰ ਰਾਜਪੂਤ ਕਹਾਏ। ਇਸਦਾ ਵਰਣਨ ਰਾਜਪੂਤਾਂ ਬਾਰੇ ਲਿਖੇ ਅਧਿਆਏ ਵਿਚ ਕੀਤਾ ਗਿਆ ਹੈ।
ਕੰਬੋਜਾਂ ਨੂੰ ਸ਼ਕਾਂ (ਰਾਜਪੂਤ/ਜੱਟਾਂ) ਤੇ ਹੋਰ ਜਾਤਾਂ ਨਾਲ ਮਨੂੰ ਸਿਮ੍ਰਿਤੀ ਵਿਚ ਮਲੇਛ ਕਿਹਾ ਗਿਆ ਹੈ। ਇਸੇ ਤਰ੍ਹਾਂ ਚੰਦਰ ਗੁਪਤ ਮੌਰੀਆ ਦੀਆਂ ਸੈਨਾਵਾਂ ਵਿਚ ਇਨ੍ਹਾਂ ਦੀ ਸ਼ਮੂਲੀਅਤ ਅਤੇ ਮਘਧ ਰਾਜ ‘ਤੇ ਚੜ੍ਹਾਈ ਬਾਰੇ, ਜੱਟਾਂ ਦੇ ਅਧਿਆਏ ਵਿਚ ਵਰਣਨ ਕੀਤਾ ਗਿਆ ਹੈ।
ਵਰਾਹਾਮਿਹਰ (505-587 ਈ.) ਆਪਣੇ ਗ੍ਰੰਥ ਬ੍ਰਹਤਸੰਹਿਤਾ (14/17-19) ਵਿਚ ਕੰਬੋਜ ਦੇਸ਼ ਨੂੰ ਨੈਰਿਤ ਦਿਸ਼ਾ (ਦੱਖਣ-ਪੱਛਮੀ) ਵਿਚ ਸਥਿਤ ਦਸਦਾ ਹੈ। ਪਹਿਲਵ ਤੋਂ ਸ਼ੁਰੂ ਕਰਕੇ ਫਿਰ ਕੰਬੋਜ, ਸੋਵੀਰ (ਮੁਲਤਾਨ), ਅਵਰ, ਪਾਰਸ਼ਵ (ਈਰਾਨ), ਆਭੀਰ (ਰਾਜਸਥਾਨ ਦਾ ਥੱਲੇ ਵਾਲਾ ਖੇਤਰ) ਸੁਰਾਸ਼ਟਰ, ਦ੍ਰਾਵੜ ਆਦਿ ਦੇਸ਼ਾਂ ਦੇ ਨਾਂ ਲੈਂਦਾ ਹੈ। ਪਹਿਲੀ ਸਦੀ ਪੂ.ਮ. ਦੇ ਅਖੀਰ ਵਿਚ ਅਤੇ ਪਹਿਲੀ ਸਦੀ ਵਿਚ ਕੰਬੋਜਾਂ ਤੇ ਸ਼ਕਾਂ ਨੇ ਰਲ ਕੇ ਭਾਰਤ ‘ਤੇ ਆਕਰਮਣ ਕੀਤਾ ਸੀ ਤੇ ਉਹ ਪੰਜਾਬ, ਸਿੰਧ, ਸੋਵੀਰ, ਗੁਜਰਾਤ, ਕਾਠੀਆਵਾੜ ਤੇ ਨਾਲ ਦੇ ਖੇਤਰਾਂ ਵਿਚ ਵਸ ਗਏ ਸਨ ਅਤੇ ਸਮਰਾਟ ਮਾਊਸ ਜਾਂ ਮੋਗ ਅਧੀਨ ਵੱਡਾ ਰਾਜ ਸਥਾਪਤ ਕੀਤਾ ਸੀ। ਇਸਤਰ੍ਹਾਂ ਵਰਾਹਾਮਿਹਰ ਵੇਲੇ ਛੇਵੀਂ ਸਦੀ ਵਿਚ ਕਾਬਲ ਤੋਂ ਲੈ ਕੇ, ਪੱਛਮੀ ਪੰਜਾਬ, ਸਿੰਧ ਅਤੇ ਗੁਜਰਾਤ, ਕਾਠੀਆਵਾੜ ਤੇ ਨਾਲ ਦੇ ਖੇਤਰਾਂ ਵਿਚ ਆਵੱਸ਼ਕ ਤੌਰ ‘ਤੇ ਕੰਬੋਜ ਰਾਜ ਸੀ। ਜਿਸਦੇ ਵੇਰਵਿਆਂ ਲਈ ਪੜ੍ਹੋ ਲੇਖਕ ਦੀ ਪੁਸਤਕ ‘ਕੰਬੋਜ ਯੁਗਾਂ ਦੇ ਆਰ ਪਾਰ’, 2005 ਦਾ ਐਡੀਸ਼ਨ।
ਕੰਬੋਡੀਆ ਦੀ ਬਸਤੀ ਕੰਬੋਜਾਂ ਨੇ ਵਸਾਈ ਸੀ। ‘ਵਾਯੂ ਪੁਰਾਣ ਦਾ ਕਰਤਾ ਕਮੂਦਾਦੀਪ ਨੂੰ ਕੁਸ਼ਦੀਪ ਵਾਸਤੇ ਵਰਤਦਾ ਹੈ, ਇਹ ਕਮੂਦਾ ਸ਼ਬਦ ਤਾਲਮੀ ਦੇ ਕੋਮਦੇ ਨਾਂ ਦਾ ਅੰਗੀਕਰਨ ਹੈ, ਜਿਹੜਾ ਕੰਬੋਜਾਂ ਦੇ ਇਕ ਈਰਾਨੀ ਸੰਬੰਧ ਰੱਖਣ ਵਾਲੇ ਵੰਸ਼ ਨੂੰ ਪ੍ਰਗਟ ਕਰਦਾ ਹੈ, ਜਿਹੜਾ ਭਾਰਤੀ ਈਰਾਨੀ ਸਰਹੱਦਾਂ ‘ਤੇ ਸਥਿਤ ਖੇਤਰ ਵਿਚ ਰਹਿੰਦਾ ਸੀ ਇਹ ਵਿਸ਼ਵਾਸਜਨਕ ਹੈ ਕਿ ਇਹੇ ਕੰਬੋਜ ਲੋਕ ਈਸਵੀ ਕਾਲ ਦੇ ਸ਼ੁਰੂ ਹੋਣ ਪਿਛੋਂ ਪੂਰਬੀ ਏਸ਼ੀਆ ਨੂੰ ਚਲੇ ਗਏ ਤੇ ਉੱਥੇ ਜਾ ਕੇ ਵੱਸ ਗਏ ਜਿਸਨੂੰ ਕੰਬੋਜ (Cambodge) ਜਾਣਿਆ ਗਿਆ, ਉਹ ਹੋਰ ਖੇਤਰਾਂ ਵਿਚ ਵੀ ਵਸੇ।” ਡਾਕਟਰ ਬੀ.ਆਰ. ਚੈਟਰਜੀ ਅਨੁਸਾਰ, ਇਹ ਰਾਜ ਕੰਬੋਜਾਂ ਦੇ ਖਾਮਾਰ ਜਾਂ ਕਾਮਾਰ ਗੋਤ ਦੇ ਲੋਕਾਂ ਨੇ ਸਥਾਪਤ ਕੀਤਾ ਸੀ ਤੇ ਇਹ ਸ਼ਬਦ ਖਮੇਰ ਦਾ ਵਿਕਸਤ ਰੂਪ ਹੈ।
ਡਾਕਟਰ ਬੁੱਧ ਪ੍ਰਕਾਸ਼ ਦੇ ਅਨੁਸਾਰ, ‘ਸਮੁੰਦਰ ਗੁਪਤ ਦੇ ਅਧੀਨ ਭਾਰਤ ਵਿਚ ਗੁਪਤ ਸਲਤਨਤ ਦੇ ਵਿਕਸਤ ਹੋਣ ਨਾਲ ਅਤੇ ਕੁਸ਼ਾਨਾਂ ਦੇ ਰਾਜ ਦੀ ਪਾਲਕ-ਭੂਮੀ ਉੱਤਰ ਪੱਛਮੀ ‘ਤੇ ਉਸਦਾ ਅਧਿਕਾਰ ਹੋ ਜਾਣ ਨਾਲ ਅਤੇ ਕਾਬਲ ਘਾਟੀ ਵਿਚ ਬਾਦਸ਼ਾਹ ਸ਼ਾਹਪੁਹਰ ਦੂਜੇ ਦੇ ਅਧਿਕਾਰ ਕਾਰਨ ਇਕ ਬਹੁਤ ਵੱਡੀ ਸੰਖਿਆ ਵਿਚ ਕੁਸ਼ਾਨਾਂ, ਸ਼ਕਾਂ ਅਤੇ ਕੰਬੋਜਾਂ ਦਾ ਭਾਰਤ ਵਿਚੋਂ ਦੱਖਣ ਪੂਰਬੀ ਏਸ਼ੀਆ ਵਿਚ ਮੀਕਾਂਗ ਘਾਟੀ ਵੱਲ ਨਿਕਾਸ ਹੋਇਆ। ਇਹ ਵੰਸ਼, ਉਸ ਦੇਸ਼ ਵਿਚ ਬਹੁ ਸੰਖਿਆ ਵਿੱਚ ਛਾ ਗਏ। ……
ਕੰਬੋਡੀਆ ਦੇ ਪ੍ਰਸਿੱਧ ਬਾਦਸ਼ਾਹਾਂ ਦੇ ਨਾਂ ਇਸ ਪ੍ਰਕਾਰ ਹਨ-
ਬਾਦਸ਼ਾਹ ਜੈਵਰਮਨ ਦੂਜਾ, ਜੈਵਰਮਨ ਤੀਜਾ, ਇੰਦਰ ਵਰਮਨ ਯਸੇਵਰਮਨ ਹਰਸ਼ ਵਰਮਨ ਦੂਜਾ, ਰਾਜਿੰਦਰ ਵਰਮਨ, ਜੇ ਵਰਮਨ ਪੰਜਵਾਂ, ਸੂਰੀਆ ਵਰਮਨ ਪਹਿਲਾ, ਸੂਰੀਆ ਵਰਮਨ ਦੂਜਾ, ਜੈ ਵਰਮਨ ਸਤਵਾਂ ਆਦਿ। ਬਾਦਸ਼ਾਹ ਯਸੇਵਰਮਨ (889-900) ਨੇ ਆਪਣੀ ਰਾਜਧਾਨੀ ਜਿਸਦਾ ਨਾਂ ਕੰਬੋਪੁਰੀ” ਸੀ, ਬਣਵਾਈ ਤੇ ਪਿੱਛੇ ਇਸਦਾ ਨਾਂ ਯਸ਼ੋਧਰਪੁਰਾ ਪੈ ਗਿਆ। ਬਾਦਸ਼ਾਹ ਜੈਵਰਮਨ ਸਤਵੇਂ (1181-1220 ਈ.) ਵੇਲੇ ਕੰਬੋਡੀਆ ਦੀਆਂ ਹੱਦਾਂ ਦੂਰ-ਦੂਰ ਤਕ ਚਲੀਆਂ ਗਈਆਂ ਅਤੇ ਸਿਵਾਏ ਅਪਰ ਬਰਮਾ, ਟਾਂਕਿਨ ਅਤੇ ਜਜ਼ੀਰਾਨੁਮਾ ਮਲਾਇਆ ਦੇ ਦੱਖਣੀ ਹਿੱਸੇ ਦੇ, ਸਾਰੀ ਹਿੰਦ-ਚੀਨੀ ਇਸ ਵਿਚ ਸ਼ਾਮਿਲ मी।
ਕੰਬੋਜਾਂ ਦੀ ਇਸ ਸਲਤਨਤ ਬਾਰੇ ਸੰਸਕ੍ਰਿਤ ਵਿਚ ਮਿਲੇ ਸ਼ਿਲਾਲੇਖਾਂ ਤੋਂ ਇਸ ਰਾਜ ਦੀ ਮਹੱਤਤਾ ਅਤੇ ਸ਼ਾਨਦਾਰ ਇਤਿਹਾਸ ਦਾ ਪਤਾ ਚਲਦਾ ਹੈ। ਅੰਗਕੋਰਵਾਟ ਦੇ ਮੰਦਰ ਤੇ ਹੋਰ ਇਮਾਰਤਾਂ ਇਸ ਵਿਸ਼ਾਲ ਰਾਜ ਦੀ ਮਹਾਨਤਾ ਦਾ ਪ੍ਰਮਾਣ ਹਨ। ਅਜੇ ਵੀ, ਭਾਵੇਂ ਹੁਣ ਇਹ ਰਾਜ ਇਕ ਥੋੜ੍ਹੇ ਖੇਤਰ ਵਿਚ ਮਿਲਦਾ ਹੈ, ਦਾ ਸ਼ਾਸਕ ਨਰੋਤਮ ਸਿੰਹਨੋਕ ਹੈ, ਜੋ ਆਪਣੇ ਕੰਬੋਜ ਹੋਣ ‘ਤੇ ਮਾਣ ਕਰਦਾ ਹੈ।
ਕਾਲੀਦਾਸ ਨੇ ਆਪਣੇ ਮਹਾਕਾਵਯ ਰਘੂਵੰਸ਼ (4/61/70) ਦੇ ਰਘੂਦਿਗ ਵਿਜੈ ਦੇ ਪ੍ਰਸੰਗ ਵਿਚ ਕੰਬੋਜਾਂ ਤੇ ਉਨ੍ਹਾਂ ਦੀ ਸ਼ਾਨ ਦਾ ਵਰਣਨ ਕੀਤਾ ਹੈ ਤੇ ਇਥੋਂ ਉਨ੍ਹਾਂ ਦੀ ਭੂਗੋਲਿਕ ਤੇ ਆਰਥਿਕ ਸਥਿਤੀ ਦਾ ਗਿਆਨ ਹੁੰਦਾ ਹੈ। ਕਵੀ ਵਿਸ਼ਾਖਦੱਤ ਨੇ ਆਪਣੇ ਨਾਟਕ ਮੁਦਰਾਕਸ਼ਸ (2) ਵਿਚ ਕੰਬੋਜ, ਯਵਨ, ਸ਼ਕ ਤੇ ਕਿਰਾਤ ਆਦਿ ਪੱਛਮੀ ਜਾਤਾਂ ਵਲੋਂ ਰਲ ਕੇ ਚੰਦਰ ਗੁਪਤ ਦਾ ਸਾਥ ਦਿੰਦਿਆਂ ਕੁਸੁਮਪੁਰ ਅਰਥਾਤ ਪਟਨਾ ਤੇ ਮਘਧ ਰਾਜ ਨੂੰ ਜਿੱਤਣ ਦਾ ਵਰਣਨ ਕੀਤਾ ਹੈ। ਕੰਬੋਜਾਂ ਦਾ ਹੋਰ ਅਨੇਕਾਂ ਗ੍ਰੰਥਾਂ ਵਿਚ ਵੀ ਵਰਣਨ ਮਿਲਦਾ ਹੈ।
ਇਕ ਪਾਕਿਸਤਾਨੀ ਵਿਦਵਾਨ ਕੰਬੋਜਾਂ (ਕੰਬੋਹਾਂ) ਬਾਰੇ ਲਿਖਦਾ ਹੈ ਕਿ ਇਹ ਬਹੁਤ ਹੀ ਪ੍ਰਾਚੀਨ ਲੋਕਾਂ ਵਿਚੋਂ ਇਕ ਹਨ।
मीलेवा दिस वैखेनां से गैर घावे Archaeological survey of Ceylon Insciptions, Register no. 316, Register no. 1118 भडे झेप्त. भादिडात री मउव ग्मिटी भाड मोलेल, डाग-1, पैठा 88 भजे 89 ਤੋਂ ਪਤਾ ਚਲਦਾ ਹੈ। ਈ. ਮੁੱਲਰ (JRAS XV, p. 171) ਵੀ ਇਸ ਬਾਰੇ ਲਿਖਦਾ ਹੈ । Epigraphia Zelanica, Vol. II, p. 80 डे ही भत्तेग हटत भिलए है।
ਕੰਬੋਜਾਂ, ਸ਼ਕਾਂ, ਯਵਨਾਂ ਆਦਿ ਦਾ ਭਾਰਤੀ ਸਮਾਜ ਵਿਚ ਸਮਾ ਜਾਣਾ ਤੇ ਇਨ੍ਹਾਂ ਜਾਤਾਂ ਤੋਂ ਜਿਹੜੀਆਂ ਇਕ ਸਾਂਝੇ ਸੀਥੀਆਈ ਮੂਲ ਦੀਆਂ ਸਨ, ਨੇ ਭਾਰਤ ਵਿਚ ਆਪਣੇ ਰਾਜ ਸਥਾਪਤ ਕੀਤੇ; ਜਿਵੇਂ ਜੱਟਾਂ ਅਤੇ ਰਾਜਪੂਤਾਂ ਬਾਰੇ ਇਸ ਪੁਸਤਕ ਦੇ ਕਾਂਡਾਂ ਵਿਚ ਲਿਖਿਆ ਗਿਆ ਹੈ ਅਤੇ ਇਨ੍ਹਾਂ ਦੇ ਮਿਲਗੋਭੇ ‘ਚੋਂ ਰਾਜਪੂਤ ਜਾਤ ਨੇ ਜਨਮ ਲਿਆ।
ਰਾਜਸਥਾਨ ਵਿਚ ਜਿਹੜੇ ਸ਼ਾਹੀ ਰਾਜਪੂਤ ਘਰਾਣੇ ਹੋਏ ਉਨ੍ਹਾਂ ਦਾ ਵਰਣਨ (Tod, part-II, p. 69.) ਪੜ੍ਹਨ ਤੋਂ ਪਤਾ ਲਗਦਾ ਹੈ ਕਿ ਕੰਬੋਜਾਂ ਦੇ ਕਈ ਵੰਸ਼ ਜਿਵੇਂ-1 ਡੋਡ ਜਾਂ ਡੋਡਾ, 2. ਗੋਰ ਜਾਂ ਗੋਰੇ, 3 ਕਾਮਰ, 4. ਚੰਦਰ (ਚੰਦੀ), 5. ਜੋਹੀਯਾ ਜਾਂ ਜਈਯਾ, 6 ਦਹਿਰੀਯਾ ਜਾਂ ਦਹਿਰ, 7. ਮੋਕਰਾ ਜਾਂ ਮਕੌਰੇ, 8 ਮੱਲੀਆ ਜਾਂ ਮੱਲੀਏ, 9. ਸੰਦਾ ਜਾਂ ਸੰਧਾ, 10. ਤਕਸ਼ਕ ਜਾਂ ਤਖੇ, 11. ਰਾਠੌਰ (ਅਸ਼ਵਕ ਕੰਬੋਜਾਂ ਤੋਂ ਬਣੇ ਰਾਜਪੂਤ-ਪੜ੍ਹ ਰਾਜਪੂਤਾਂ ਵਾਲਾ ਕਾਂਡ) 12. ਖਈੜਾ ਜਾਂ ਖੇੜਾ, ਹਰ ਜਾਂ ਹਰਸੇ ਆਦਿ ਰਾਜਪੂਤਾਂ ਵਿਚ ਵੀ ਮਿਲਦੇ ਹਨ। ਇਹ ਸਾਰੇ ਕੰਬੋਜ ਵੰਸ਼ਾਂ (ਗੋਤਾਂ) ਨਾਲ ਸੰਬੰਧਤ ਹਨ। ਜਿਹੜੇ ਕੰਬੋਜ, ਸ਼ਕ, ਯਵਨ, ਕਸ਼ਤਰਪਾਵਾਂ ਦੇ ਰੂਪ ਵਿਚ ਰਾਜਸਥਾਨ ਦੇ ਖੇਤਰਾਂ ਤੇ ਰਾਜ ਕਰਦੇ ਰਹੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਰਾਜਪੂਤ ਕਹਾਏ।
ਮੁਸਲਮਾਨ ਕਾਲ
ਸੂਫੀਵਾਦ ਦੇ ਅਸਰ ਅਧੀਨ ਹਿੰਦੂਆਂ ਤੋਂ ਮੁਸਲਮਾਨ ਬਣਨ ਵਾਲਿਆਂ ਵਿਚ ਕੰਬੋਜ ਵੀ ਸਨ। ਪ੍ਰਸਿੱਧ ਇਤਿਹਾਸਕਾਰ ਏ.ਐਲ. ਬਾਸ਼ਮ ਲਿਖਦਾ ਹੈ ‘ਕਿ ਅਕਬਰ ਦੇ ਪ੍ਰਬੰਧਕੀ ਸੁਧਾਰ ਨੇ ਮੁਸਲਿਮ ਲੀਡਰਸ਼ਿਪ ਦਾ ਢਾਂਚਾ ਹੀ ਬਦਲ ਕੇ ਰੱਖ ਦਿੱਤਾ। ਰਾਜ ‘ਤੇ ਮੁਗ਼ਲਾਂ ਜਾਂ ਈਰਾਨੀਆਂ ਦਾ ਵੀ ਏਕਾਧਿਕਾਰ ਨਹੀਂ ਸੀ । ਅਫ਼ਗਾਨ ਅਤੇ ਭਾਰਤੀ ਮੁਸਲਮਾਨ ਜਿਵੇਂ ਬੇਖਜ਼ਾਦੇ, ਸਯਦ ਤੇ ਕੰਬੋਹ (ਕੰਬੋਜ) ਇਸਦੇ ਰਾਜ ਪ੍ਰਬੰਧ ਦੇ ਹਿੱਸੇਦਾਰ ਸਨ । ਨਵੇਂ ਪ੍ਰਵੇਸ਼ਕ ਲਈ ਉਸਦੀ ਪਹਿਲੀ ਮਨਸਬ ਦੀ ਨਿਯੁਕਤੀ ਵੇਲੇ ਖਾਨਦਾਨੀ ਅਵਸਥਾ, ਮਹੱਤਵਪੂਰਨ ਹੁੰਦੀ ਸੀ, ਪਰ ਤਰੱਕੀ ਗੁਣਾਂ ਅਤੇ ਵਫ਼ਾਦਾਰੀ ‘ਤੇ ਨਿਰਭਰ ਕਰਦੀ ਸੀ।”
ਸ਼ੇਖ ਅਲਸਮਾਇਖ ਮਖਦੂਮ ਸਮਾਉੱਦੀਨ ਕੰਬੋਹ ਇਕ ਵੱਡੇ ਧਾਰਮਿਕ ਨੇਤਾ ਸਨ ਜੋ ਬਾਦਸ਼ਾਹ ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦੇ ਪੀਰ ਸਨ; ਸ਼ੇਖ ਨਸੀਰਉੱਦੀਨ ਦਹਿਲਵੀ, ਸ਼ੇਖ ਸਮਾਉੱਦੀਨ ਦੇ ਸਪੁੱਤਰ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਸਿਕੰਦਰ ਲੋਧੀ ਤੋਂ ਲੈ ਕੇ ਬਾਬਰ ਦੇ ਸ਼ਾਸਨ ਕਾਲ ਸਮੇਂ ਸ਼ੇਖ-ਉਲ-ਇਸਲਾਮ ਦੇ ਅਹੁਦੇ ‘ਤੇ ਲੱਗੇ ਰਹੇ: ਸ਼ੇਖ ਯਾਹੀਯਾ ਨੂੰ ਮੁਗ਼ਲਾਂ ਵੇਲੇ ਅਲੀਗੜ੍ਹ ਦੀ ਹਕੂਮਤ ਬਖਸ਼ਿਸ਼ ਹੋਈ: ਮੁਫਤੀ ਜਮਾਲ ਖਾਂ, ਬਾਦਸ਼ਾਹ ਇਬਰਾਹਿਮ ਲੋਧੀ, ਬਾਬਰ, ਹਮਾਯੂੰ ਅਤੇ ਸ਼ੇਰਸ਼ਾਹ ਸੂਰੀ ਦੇ ਸਮੇਂ ਦਿੱਲੀ ਦੇ ਮੁਫ਼ਤੀ (ਜੱਜ) ਸਨ । ਸ਼ੇਖ ਜਮਾਲੀ ਉੱਚ ਕੋਟੀ ਦੇ ਫਾਰਸੀ ਦੇ ਕਵੀ ਸਨ ਅਤੇ ਬਾਦਸ਼ਾਹ ਸਿਕੰਦਰ ਲੋਧੀ ਅਤੇ ਬਾਬਰ ਦੇ ਸਮੇਂ ਦਰਬਾਰੀਆਂ ਵਿਚ ਉੱਚਾ ਰੁਤਬਾ ਰਖਦੇ ਸਨ; ਸਦਰ-ਉ-ਸਦੂਰ ਸ਼ੇਖ ਗਦਾਈ ਹਮਾਯੂ ਅਤੇ ਅਕਬਰ ਬਾਦਸ਼ਾਹਾਂ ਦੇ ਸਮੇਂ ਭਾਰਤ ਦੇ ਚੀਫ਼ ਜਸਟਿਸ (ਸਦਰ) ਸਨ; ਬਹਾਉਦੀਨ ਕੰਬੋਹ ਅਕਬਰ ਦੇ ਸਮੇਂ ਅਹਿਮ ਹੈਸੀਅਤ ਰਖਦਾ ਸੀ; ਸ਼ੇਖ ਅਬਦੁਲ ਅਜੀਜ਼ ਬਾਦਸ਼ਾਹ ਇਬਰਾਹੀਮ ਲੋਧੀ ਦੇ ਪ੍ਰਧਾਨ ਮੰਤਰੀ ਸਨ; ਸ਼ੇਖ ਅਬਦੁਲਹਈ ਹਯਾਤੀ ਹਮਾਯੂੰ ਅਤੇ ਸ਼ੇਰਸ਼ਾਹ ਸੂਰੀ ਦੇ ਨਿਕਟਵਰਤੀ ਸਨ; ਨਵਾਬ ਇਤਮਾਦਉੱਲਮਲਕ ਸ਼ੇਰਸ਼ਾਹ ਸੂਰੀ ਦੇ ਪ੍ਰਧਾਨ ਮੰਤਰੀ ਸਨ; ਖੁਆਜਾ ਹਸਨ ਮੁਲਤਾਨੀ ਸਿਕੰਦਰ ਲੋਧੀ ਵੇਲੇ ਮਾਰਹਰਾ ਦੀ ਚੌਧਰਾਤ (ਜਾਗੀਰ) ਦੇ ਮਾਲਕ ਸਨ; ਨਵਾਬ ਅਮਾਦੁਲਮਲਕ ਔਰੰਗਜ਼ੇਬ ਸਮੇਂ ਲਾਹੌਰ ਦੇ ਚੀਫ ਜੱਜ ਤੇ ਫਿਰ ਮੁਲਤਾਨ ਦੇ ਗਵਰਨਰ; ਮੁਹੰਮਦ ਅਕਰਮ ਖਾਂ ਕੰਬੋਹ, ਔਰੰਗਜ਼ੇਬ ਦੇ ਸਮੇਂ ਦਿੱਲੀ ਦੇ ਚੀਫ਼ ਜਸਟਿਸ; ਜਨਰਲ ਸ਼ਹਿਬਾਜ਼ ਖਾਂ ਅਕਬਰ ਦਾ ਪ੍ਰਸਿੱਧ ਜਰਨੈਲ ਜਿਸਨੇ ਮਹਾਰਾਣਾ ਪ੍ਰਤਾਪ ਵਿਰੁੱਧ ਅਤੇ ਹੋਰ ਅਨੇਕ ਮੁਹਿੰਮਾਂ ਦੀ ਕਮਾਨ ਕੀਤੀ; ਜਨਰਲ ਰਨਬਾਜ਼ ਖਾਂ ਸ਼ਾਹਜਹਾਂ ਦਾ ਜਰਨੈਲ; ਸ਼ੇਖ ਅਬਦੁਲ ਮੋਮਨ ਦੀਵਾਨ ਬਾਦਸ਼ਾਹ ਸ਼ਾਹਜਹਾਂ ਦੇ ਦੀਵਾਨਤਨ (ਅਕਾਊਟੈਂਟ ਜਨਰਲ) ਸਨ; ਸ਼ੇਖ ਅਨਾਇਤਅੱਲ੍ਹਾ ਲਾਹੌਰੀ ਸ਼ਾਹਜਹਾਂ ਦੇ ਮੀਰ ਮੁਣਸ਼ੀ (ਜਰਨੈਲ) ਸਨ, ਸ਼ੇਖ ਮੁਹੰਮਦ ਸਾਲਿਹ ਕੰਬੋਹ ‘ਸ਼ਾਹਜਹਾਂ ਨਾਮਾ’ ਦੀ ਪ੍ਰਸਿੱਧ ਪੁਸਤਕ ਦਾ ਲੇਖਕ ਸੂਬਾ ਲਾਹੌਰ ਦਾ ਸ਼ਾਹੀ ਦੀਵਾਨ ਸੀ। ਨਵਾਬ ਮੁਹੱਬਤ ਖਾਂ ਪਿਸ਼ਾਵਰ ਦੇ ਗਵਰਨਰ; ਨਵਾਬ ਖੈਰੀਅਤ ਅੰਦੇਸ਼ ਖਾਂ ਕਸ਼ਮੀਰ ਦੇ ਗਵਰਨਰ ਨਵਾਬ ਖੈਰ ਅੰਦੇਸ਼ ਖਾਂ (ਮੇਰਠ) ਔਰੰਗਜ਼ੇਬ ਵੇਲੇ ਇਟਾਵਾ ਦੇ ਫ਼ੌਜਦਾਰ ਸਨ । ਹੋਰ ਅਨੇਕਾਂ ਮੁਸਲਮਾਨ ਕੰਬੋਜ ਮੁਗ਼ਲਾਂ ਅਤੇ ਅੰਗਰੇਜ਼ਾਂ ਵੇਲੇ ਮਹੱਤਵਪੂਰਨ ਅਹੁਦਿਆਂ ‘ਤੇ ਲੱਗੇ ਰਹੇ।
ਸਿੱਖ ਕਾਲ
ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਨਾਲ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਹੋਏ ਭਾਈ ਦਿਆਲਾ, ਭਾਈ ਮਨੀ ਸਿੰਘ ਜਿਨ੍ਹਾਂ ਨੂੰ ਅੰਗ-ਅੰਗ ਕੱਟ ਕੇ ਸ਼ਹੀਦ ਕੀਤਾ ਗਿਆ, ਬੰਦਈ ਖਾਲਸੇ ਦਾ ਮੁਖੀ ਸਰਦਾਰ ਅਮਰ ਸਿੰਘ ਖੇਮਕਰਨ; ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਸਰਦਾਰ ਸੁੱਖਾ ਸਿੰਘ ਅਤੇ ਅਕਾਲੀ ਫੂਲਾ ਸਿੰਘ ਕੰਬੋਜ ਸਨ।
ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਮੋਢੀ ਸੰਚਾਲਕ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਜਿਨ੍ਹਾਂ ‘ਰੋਜ਼ਾਨਾ ਅਕਾਲੀ’ ਅਤੇ ‘ਹਿੰਦੁਸਤਾਨ ਟਾਈਮਜ਼’ ਅਖਬਾਰਾਂ ਚਲਾਈਆਂ ਅਤੇ ਕਈ ਸਕੂਲ ਸਥਾਪਤ ਕੀਤੇ, ਉਨ੍ਹਾਂ ਕਈ ਹੋਰ ਅਖਬਾਰਾਂ ਵੀ ਚਲਾਈਆਂ ਜਿਵੇਂ, ‘ਆਜ਼ਾਦ ਅਕਾਲੀ’, ਉਰਦੂ ਤੇ ਪੰਜਾਬੀ, ਮੇਲੂ, ਨਵਾਂ ਯੁੱਗ, ਦਲੇਰ ਖਾਲਸਾ, ਕੁੰਦਨ, ਗੁਰੂ ਖਾਲਸਾ, ਸਾਂਝੀਵਾਲ ਆਦਿ ਅਤੇ ਜੇਲ੍ਹ ਯਾਤਰਾ ਕੀਤੀ। ਪ੍ਰਸਿੱਧ ਅਕਾਲੀ ਨੇਤਾ ਕੈਪਟਨ ਰਾਮ ਸਿੰਘ ਜਿਨ੍ਹਾਂ ਸਿੰਘ ਸਭਾ ਲਹਿਰ ਅਤੇ ਚੀਫ ਖਾਲਸਾ ਦੀਵਾਨ ਵਰਗੀਆਂ ਲਹਿਰਾਂ ਵਿਚ ਹਿੱਸਾ ਲਿਆ, ਅਕਾਲੀ ਮੋਰਚਿਆਂ ਜੈਤੋ, ਮੁਕਤਸਰ, ਚਾਬੀਆਂ ਦਾ ਮੋਰਚਾ, ਆਦਿ ਵਿਚ ਭਾਗ ਲਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ। ਸਾਕਾ ਨਨਕਾਣਾ ਸਾਹਿਬ ਵਿਚ ਕੁੱਲ 86 ਸਿੰਘ ਸ਼ਹੀਦ ਹੋਏ ਜਿਨ੍ਹਾਂ ਵਿਚ ਜੱਟ, ਕੰਬੋਜ, ਖੱਤਰੀ, ਘੁਮਿਆਰ ਅਤੇ ਮਜ਼੍ਹਬੀ ਸਨ, ਪਰ ਹਿੱਸਾਤੀ ਤੋਰ ‘ਤੇ ਕੰਬੋਜਾਂ ਨੇ ਸ਼ਹੀਦੀ ਦੀ ਸਿਖਰ ਨੂੰ ਛੋਹਿਆ।” ਸ਼ਹੀਦ ਹੋਏ ਕੰਬੋਜ 30 ਸਨ, ਨਿਜ਼ਾਮਪੁਰ ਦੇਵਾ ਸਿੰਘ ਵਾਲਾ ਚੱਕ ਨੰਬਰ 38 ਦੇ 16, ਨਿਜ਼ਾਮਪੁਰ ਚੇਲੇ ਵਾਲਾ ਦੇ 4, ਮੂਲਾ ਸਿੰਘ ਵਾਲਾ ਚਕ ਨੰਬਰ 80 ਦੇ 3, ਬਹੋੜੂ ਚੱਕ ਨੰਬਰ 18 ਦੇ 2,
ਚੱਕ ਨੰਬਰ 10 ਬੇਬੀਆਂ ਦੇ 4, ਵੱਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਇਕ।
ਗੁਰੂ ਕੇ ਬਾਗ ਦੇ ਮੋਰਚੇ ਵਿਚ ਜ਼ਖ਼ਮੀ ਤੇ ਕੈਦੀ ਹੋਏ 71, ਜੈਤੋ ਦੇ ਮੋਰਚੇ ਵਿਚ ਸ਼ਾਮਿਲ ਹੋਣ ਵਾਲੇ 56, ਭਾਈ ਫੇਰੂ ਦੇ ਮੋਰਚੇ ਵਿਚ ਹਿੱਸਾ ਲੈਣ ਵਾਲੇ 19, ਮੋਰਚਾ ਭਾਗੋਵਾਣਾ ਵਿਚ 5 ਅਤੇ ਡਸਕਾ (ਸਿਆਲਕੋਟ) ਦੇ ਮੋਰਚੇ ਵਿਚ ਸ਼ਾਮਿਲ ਹੋਣ ਵਾਲੇ 3 ਕੰਬੋਜ ਸਨ।”
ਸਵਤੰਤਰਤਾ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਵਿਅਕਤੀ ਅਨੇਕ ਹਨ। ਢਾਬਾਂ ਸਿੰਘ ਗ਼ਦਰ ਕੇਸ ਦਾ ਹੀਰੋ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਜੋ ਫਿਰ ਉਮਰ ਕੈਦ ਵਿਚ ਤਬਦੀਲ ਹੋਈ, ਗਿਆਨ ਸਿੰਘ ਅਤੇ ਉਨ੍ਹਾਂ ਨਾਲ ਜਗ ਸਿੰਘ, ਭਗਤ ਸਿੰਘ, ਡੰਡਾ ਸਿੰਘ, ਹਰਨਾਮ ਸਿੰਘ ਅਤੇ ਨਰੈਣ ਸਿੰਘ ਸਨ । ਕਿਸਾ ਖੁਆਨੀ ਪਿਸ਼ਾਵਰ ਕੇਸ ਦੇ ਪ੍ਰਸਿੱਧ ਸਵਤੰਤਰਤਾ ਸੈਨਾਨੀ ਡਾਕਟਰ ਗੰਗਾ ਸਿੰਘ ਅਤੇ ਪ੍ਰਸਿੱਧ ਸਵਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ਜਿਨ੍ਹਾਂ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਂਦਿਆਂ ਸਰ ਮਾਈਕਲ ਓਡਵਾਇਰ (ਸਾਬਕਾ ਲੈਫ. ਗਵਰਨਰ ਪੰਜਾਬ) ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਅਤੇ ਫਾਂਸੀ ਚੜ੍ਹੇ, ਕੰਬੋਜ ਸਨ। ਹੋਰ ਵੀ ਕਈ ਨਾਂ ਹਨ।
ਵਰਤਮਾਨ ਸਮਾਜਕ ਅਵਸਥਾ
ਪੰਜਾਬ ਵਿਚ ਜ਼ਮੀਨਾਂ ਕੁਝ ਚੁਣਵੇਂ ਜੱਟਾਂ, ਰਾਜਪੂਤਾਂ ਅਤੇ ਖਰਲਾਂ ਪਾਸ ਹੀ ਸਨ, ਬਹੁਤੇ ਜੱਟਾਂ, ਕੰਬੋਜਾਂ, ਸੈਣੀਆਂ, ਆਹਲੂਵਾਲੀਆਂ ਆਦਿ ਪਾਸ ਥੋੜੀਆਂ ਜ਼ਮੀਨਾਂ ਸਨ ਅਤੇ ਕਈ ਮੁਜ਼ਾਰੇ ਸਨ । ਪਰ ਦੇਸ਼ ਦੀ ਵੰਡ ਉਪਰੰਤ ਆਈ ਅਸਥਿਰਤਾ ਨੇ ਇਨ੍ਹਾਂ ਨੂੰ ਨਵੇਂ ਥਾਂ ਤੇ ਸਾਧਨ ਤਲਾਸ਼ਨ ਲਈ ਪ੍ਰੇਰਿਤ ਕੀਤਾ। ਜਿਨ੍ਹਾਂ ਪਾਸ ਜ਼ਮੀਨਾਂ ਨਹੀਂ ਸਨ ਉਨ੍ਹਾਂ ਨੇ ਨਵੇਂ ਖੇਤਰਾਂ ਜਿਵੇਂ ਹਰਿਆਣਾ, ਉਤਰਾਂਚਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਜ਼ਮੀਨਾਂ ਮੁੱਲ ਲੈ ਲਈਆਂ ਅਤੇ ਜਿਨ੍ਹਾਂ ਪਾਸ ਪਹਿਲਾਂ ਜ਼ਮੀਨ ਸੀ ਉਨ੍ਹਾਂ ਨੇ ਹੋਰ ਵਧਾ ਲਈ । ਪੰਜਾਬ ਵਿਚ ਵੀ ਇਹੋ ਅਵਸਥਾ ਹੈ। ਬੰਜਰ, ਬਰਾਨੀ ਅਤੇ ਕੱਲਰਾਠੀ ਭੂਮੀ ਨੂੰ ਵਾਹੀਯੋਗ ਬਣਾ ਕੇ, ਨਵੀਆਂ ਜ਼ਮੀਨਾਂ ਖਰੀਦ ਕੇ ਇਹ ਲੋਕ ਕਾਫੀ ਉੱਨਤ ਹੋ ਗਏ ਹਨ ਅਤੇ ਜ਼ਮੀਨਹੀਣੇ ਕੰਬੋਜ ਘੱਟ ਹੀ ਹੋਣਗੇ। ਕਈ ਜ਼ਿਮੀਂਦਾਰੇ ਦੇ ਧੰਦੇ ਨੂੰ ਛੱਡ ਕੇ ਇੰਡਸਟਰੀ ਵੱਲ ਵੀ ਰੁਚਿਤ ਹੋਏ ਹਨ। ਚੰਗੀ ਖੇਤੀ ਕਰਨ ਵਿਚ ਸਭ ਤੋਂ ਪਹਿਲਾਂ ਕੰਬੋਜ ‘ਪਦਮਸ੍ਰੀ’ ਅਤੇ ‘ਕ੍ਰਿਸ਼ੀ ਪੰਡਤ’ ਦੀ ਉਪਾਧੀ ਲੈ ਚੁੱਕੇ ਹਨ। ਇੰਜੀਨੀਅਰਿੰਗ ਵਿਚ ‘ਸ਼ਮਵੀਰ’ ਦਾ ਖਿਤਾਬ ਵੀ ਹਾਸਲ ਕਰ ਚੁੱਕੇ ਹਨ। ਹਰਾ ਇਨਕਲਾਬ ਲਿਆਉਣ ਵਿਚ ਕੰਬੋਜਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਜਿੱਥੇ ਜਿੱਥੇ ਇਨ੍ਹਾਂ ਦੀ ਵਸੋਂ ਹੈ, ਉੱਥੇ ਅਨਾਜ ਦੀਆਂ ਪ੍ਰਸਿੱਧ ਮੰਡੀਆਂ ਸਥਾਪਤ ਹਨ। ‘ਕੰਬੋਜ ਪੰਜਾਬ ਵਿਚ ਉੱਤਮ ਖੇਤੀ ਕਰਨ ਵਾਲੀਆਂ ਸ਼੍ਰੇਣੀਆਂ ਵਿਚੋਂ ਇਕ ਹੈ। ‘ਮਜ਼ਬੂਤੀ ਤੇ ਦ੍ਰਿੜ੍ਹਤਾ ਵਿਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਜ਼ਿਮੀਂਦਾਰਾਂ ਦਾ ਇਹ ਇਕ ਹਲੀਮ ਤੇ ਨਿਮਰਤਾ ਰੱਖਣ ਵਾਲਾ ਮਿਹਨਤੀ ਵੰਸ਼ ਹੈ, ਜਿਹੜਾ ਸਖਤ ਕੰਮ ਲਈ ਆਪਣਾ ਸਾਨੀ ਨਹੀਂ ਰਖਦਾ 143 ‘ਖੇਤੀ ਕਰਨ ਵਿਚ ਕੰਬੋਆਂ ਦਾ ਪ੍ਰਥਮ ਸਥਾਨ ਹੈ। ਜਿਹੜੇ ਮੁਹੰਮਦਨ ਹਨ, ਅਰਾਈਆਂ ਨਾਲ ਮਿਲਦੇ ਜੁਲਦੇ ਹਨ, ਜਦਕਿ ਸਿੱਖ ਹਰ ਤਰ੍ਹਾਂ ਜੱਟਾਂ ਵਰਗੇ ਹਨ। ਉਹ ਬਾਜ਼ਾਰੀ ਬਾਗ਼ਬਾਨੀ ਵਿਚ ਬਾਜ਼ੀ ਲੈ ਜਾਂਦੇ ਹਨ ਅਤੇ ਆਪਣੀ ਹਾਲਤ ਨੂੰ ਸੁਧਾਰਨ ਲਈ ਕਿਤੇ ਵੀ ਜਾਣ ਨੂੰ ਤਿਆਰ ਹੁੰਦੇ ਹਨ।4
ਵੰਡ ਤੋਂ ਪਹਿਲਾਂ ਡਾ. ਸਰ ਜ਼ਿਯਾਉੱਦੀਨ ਅਹਿਮਦ ਅਲੀਗੜ੍ਹ ਯੂਨੀਵਰਸਿਟੀ ਦੇ ਉਪਕੁਲਪਤੀ ਸਨ ਅਤੇ 1930 ਤੋਂ 1947 ਤੱਕ ਭਾਰਤ ਦੀ ਕੇਂਦਰੀ ਅਸੈਂਬਲੀ ਦੇ ਮੈਂਬਰ (ਐੱਮ ਪੀ.) ਰਹੇ, ਨਵਾਬ ਸਰ ਮੁਹੰਮਦ ਯਾਮੀਨ ਖਾਂ ਆਪ ਭਾਰਤ ਦੀ ਲੈਜਿਸਲੇਟਿਵ ਕੌਂਸਲ ਦੇ ਡਿਪਟੀ ਪ੍ਰੈਜ਼ੀਡੈਂਟ (ਐੱਮ ਪੀ.) ਸਨ। ਸ੍ਰ. ਸਰਦਾਰ ਆਤਮਾ ਸਿੰਘ, ਸ੍ਰ. ਸਰਦਾਰ ਬਲਵੰਤ ਸਿੰਘ ਦੋਵੇਂ ਹੀ ਅਕਾਲੀ ਪਾਰਟੀ ‘ਚ ਸਿਰਕੱਢ ਨੇਤਾ ਹੋਏ ਹਨ ਅਤੇ ਪੰਜਾਬ ਮੰਤਰੀ ਮੰਡਲ ‘ਚ ਮੰਤਰੀ ਰਹਿ ਚੁੱਕੇ ਹਨ । ਬੀਬੀ ਉਪਿੰਦਰਜੀਤ ਕੌਰ ਬਾਦਲ ਦੇ ਪਿਛਲੇ ਮੰਤਰੀ ਮੰਡਲ ਵਿਚ ਵੀ ਮੰਤਰੀ ਰਹੇ ਹਨ ਅਤੇ ਵਰਤਮਾਨ ਸਮੇਂ ਵੀ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸ਼ਾਮਿਲ ਹਨ। ਸਰਦਾਰ ਲਾਲ ਸਿੰਘ (ਹੁਣ ਐੱਮ.ਐੱਲ.ਏ.) ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿਚ ਸਿੰਚਾਈ ਤੇ ਬਿਜਲੀ ਮੰਤਰੀ ਅਤੇ ਹੰਸਰਾਜ ਜੋਸਣ ਵਣ ਮੰਤਰੀ ਸਨ । ਸ੍ਰ ਕਾਮਰੇਡ ਵਧਾਵਾ ਰਾਮ, ਸ੍ਰ. ਸਰਦਾਰ ਬਚਨ ਸਿੰਘ, ਸ੍ਰ. ਸਰਦਾਰ ਗੁਰਦਿਆਲ ਸਿੰਘ (ਸੰਗਰੂਰ), ਸਰਦਾਰ ਸਾਧੂ ਸਿੰਘ ਐਮ.ਐਲ.ਏ. ਰਹਿ ਚੁਕੇ ਹਨ। ਸਰਦਾਰ ਗੁਲਜ਼ਾਰ ਸਿੰਘ, ਸਰਦਾਰ ਹਰਚਰਨ ਸਿੰਘ ਬਰਾੜ ਅਤੇ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਦੇ ਮੰਤਰੀ ਮੰਡਲਾਂ ਵਿਚ ਮੰਤਰੀ ਰਹਿ ਚੁਕੇ ਹਨ। ਚੌਧਰੀ ਅਬਦੁਲਗੁਫ਼ਾਰ (ਮਲੇਰਕੋਟਲਾ), ਸ: ਬੇਅੰਤ ਸਿੰਘ ਦੇ ਮੰਤਰੀ ਮੰਡਲ ਵਿਚ ਪਾਰਲੀਮਾਨੀ ਸਕੱਤਰ ਸਨ। 2007 ਦੀਆਂ ਚੋਣਾਂ ਵਿਚ ਇਕ ਆਜ਼ਾਦ ਐੱਮ.ਐੱਲ.ਏ. ਮਦਨ ਲਾਲ ਠੇਕੇਦਾਰ ਹਲਕਾ ਘਨੌਰ (ਪਟਿਆਲਾ) ਤੋਂ ਚੁਣੇ ਗਏ ਹਨ।
ਇਸੇ ਤਰ੍ਹਾਂ ਹਰਿਆਣੇ ਵਿਚ ਸਵ ਚੌਧਰੀ ਹਰਕਿਸ਼ਨ ਲਾਲ ਕੰਬੋਜ ਐਮ.ਐਲ.ਏ., ਚੌਧਰੀ ਦੇਸਰਾਜ (ਸਵਰਗੀਯ) ਵਿੱਦਿਆ ਮੰਤਰੀ, ਸ੍ਰੀਮਤੀ ਕਮਲਾ ਵਰਮਾ ਸਾਬਕਾ ਸਿਹਤ ਮੰਤਰੀ, ਚੌਧਰੀ ਲਛਮਣ ਸਿੰਘ ਕੰਬੋਜ, ਚੌਧਰੀ ਹਜ਼ਾਰਾ ਚੰਦ ਕੰਬੋਜ ਅਤੇ ਸ: ਨਿਸ਼ਾਨ ਸਿੰਘ ਐਮ.ਐਲ.ਏ ਰਹਿ ਚੁੱਕੇ ਹਨ। ਵਰਤਮਾਨ ਸਮੇਂ ਸ੍ਰੀ ਰਾਕੇਸ਼ ਕੰਬੋਜ ਅਤੇ ਚੌਧਰੀ ਸੁਭਾਸ਼ ਚੰਦਰ ਐਮ.ਐਲ.ਏ. ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ ਸ: ਸ਼ਿੰਗਾਰਾ ਸਿੰਘ ਲੋਹੀਆਂ, ਐਗਜ਼ੈਕਟਿਵ ਮੈਂਬਰ ਸ੍ਰ. ਕਸ਼ਮੀਰ ਕੌਰ ਥਿੰਦ (ਮਾਨਸਾ), ਸ: ਦਰਸ਼ਨ ਸਿੰਘ (ਸ਼ੇਰ ਖਾਂ ਨੇੜੇ ਜ਼ੀਰਾ), ਬੀਬੀ ਭਜਨ ਕੌਰ ਡੋਗਰਾਂਵਾਲਾ ਅਤੇ ਦੀਦਾਰ ਸਿੰਘ ਨਲਵੀ (ਸ਼ਾਹਬਾਦ ਮਾਰਕੰਡਾ-ਹਰਿਆਣਾ) ਆਦਿ ਦੇ ਨਾਂ ਵਰਣਨਯੋਗ ਹਨ।
ਪਾਕਿਸਤਾਨ ਦੇ ਕੰਬੋਜ ਸਿਆਸਤਦਾਨਾਂ ਵਿਚ ਸਰਦਾਰ ਜ਼ਫ਼ਰ ਇਕਬਾਲ, ਐਮ.ਐਲ.ਏ. ਚੌਧਰੀ ਅਖਤਰ ਰਸੂਲ (ਪ੍ਰਸਿੱਧ ਆਲਮੀ ਹਾਕੀ ਖਿਡਾਰੀ), ਖੇਡ ਮੰਤਰੀ ਤੇ ਐਮ.ਐਲ.ਏ. (ਐੱਮ.ਪੀ.) ਰਹੇ, ਮਲਿਕ ਗੁਲਾਮ ਹੈਦਰ ਥਿੰਦ ਤਿੰਨ ਵਾਰ ਐਮ.ਐਲ.ਏ., ਚੌਧਰੀ ਮੁਹੰਮਦ ਸਦੀਕ ਸਾਲਾਰ ਐਮ.ਐਲ.ਏ., ਚੌਧਰੀ ਮੁਮਤਾਜ਼ ਹੁਸੈਨ (ਸਾਹੀਵਾਲ), ਨਵਾਜ਼ ਸ਼ਰੀਫ ਦੇ ਪੰਜਾਬ ਮੰਤਰੀ ਮੰਡਲ ਵਿਚ ਵਿੱਦਿਆ ਮੰਤਰੀ, ਚੌਧਰੀ ਅਨਾਇਤਅੱਲ੍ਹਾ ਪੰਜਾਬ ਦੇ ਐਮ.ਐਲ.ਏ. ਰਹਿ ਚੁੱਕੇ ਹਨ।
ਲੇਖਕਾਂ ਵਿਚ ਡਾਕਟਰ ਗੁਰਚਰਨ ਸਿੰਘ, ਡਾ. ਪ੍ਰਕਾਸ਼ ਸਿੰਘ ਜੰਮੂ, ਡਾ. ਜੀਆ ਲਾਲ ਕੰਬੋਜ, ਡਾਕਟਰ ਜਗਤਾਰ, ਬ ਨਿਰੰਜਨ ਸਿੰਘ ਨੂਰ, ਬਲਬੀਰ ਸਿੰਘ ਮੋਮੀ, ਸੁਰਜੀਤ ਜੱਜ, ਸੁਖਵਿੰਦਰ ਕੰਬੋਜ, ਡਾ. ਕਰਨੈਲ ਸਿੰਘ ਥਿੰਦ, ਹਰਸਾ ਸਿੰਘ ਚਾਤਰ, ਡਾ. ਸਵਰਨ ਚੰਦਨ, ਡਾ. ਬਲਜੀਤ ਕੌਰ, ਸੋਹਣ ਸਿੰਘ ਹੰਸ, ਸ੍ਰ. ਗੁਰਬਚਨ ਸਿੰਘ ਦੀਪਕ, ਅਵਤਾਰ ਸਿੰਘ ਦੀਪਕ, ਸ੍ਰ. ਕੁਲਬੀਰ ਸਿੰਘ ਕੌੜਾ, ਡਾ. ਪ੍ਰਿਤਪਾਲ ਸਿੰਘ ਮਹਿਰੋਕ, ਸ੍ਰ. ਗੁਰਚਰਨ ਸਿੰਘ ਚਰਨ (ਸਮਾਣਾ), ਪ੍ਰੋ. ਕੁਲਬੀਰ ਸਿੰਘ, 8. ਗੁਰਦਿਤ ਸਿੰਘ ਕੁੰਦਨ, ਊਧਮ ਸਿੰਘ ਮੌਜੀ, ਵੇਦ ਪ੍ਰਕਾਸ਼ ਕੰਬੋਜ ਆਦਿ ਕਈ ਨਾਂ ਹਨ।
ਪਹਿਲਵਾਨਾਂ ਵਿਚ ਸ੍ਰ. ਸੋਹਨ ਸਿੰਘ ਚੇਲੇਵਾਲੀਆ, ਸ੍ਰ. ਸੋਹਨ ਸਿੰਘ ਚੂਹੇਝਾੜੀਆ, ਸ੍ਰ. ਹਜ਼ਾਰਾ ਸਿੰਘ ਬਹੋੜੂ, ਸ੍ਰ. ਨੱਥਾ ਸਿੰਘ, ਸ੍ਰ. ਸੰਤਾ ਖਰਾਸੀਆ, ਸ੍ਰ. ਭਾਗ ਸਿੰਘ, ਬਖਸ਼ੀਸ਼ਾ ਜੀਂਦ ਵਾਲਾ, ਮੁਹਿੰਦਰ ਸਿੰਘ, ਕਰਤਾਰ ਸਿੰਘ ਅਤੇ ਛਿੱਬਾ ਮਲ ਪਤਾਸਿਆਂ ਵਾਲਾ ਆਦਿ ਕਈ ਨਾਂ ਹਨ। ਪ੍ਰਸਿੱਧ ਆਲਮੀ ਹਾਕੀ ਖਿਡਾਰੀ ਸਵ. ਪ੍ਰਿਥੀਪਾਲ ਸਿੰਘ ਵੀ ਕੰਬੋਜ (ਚੰਦੀ ਗੋਤ) ਸੀ। ਪਾਕਿਸਤਾਨ ਦੇ ਪ੍ਰਸਿੱਧ ਹਾਕੀ ਖਿਡਾਰੀ ਸ. ਗੁਲਾਮ ਰਸੂਲ ਚੌਧਰੀ (ਓਲੰਪੀਅਨ ਕਪਤਾਨ), ਅਰਸ਼ਦ ਚੌਧਰੀ ਅਤੇ ਚੌਧਰੀ ਅਖਤਰ ਰਸੂਲ (ਓਲੰਪੀਅਨ ਕਪਤਾਨ) ਦੇ ਨਾਂ ਵਰਣਨ ਕਰਨੇ ਜ਼ਰੂਰੀ ਹਨ। ਪ੍ਰਸਿੱਧ ਕਬੱਡੀ ਖਿਡਾਰੀ ਤਾਰਾ ਸਿੰਘ ਗੱਟੀਵਾਲਾ (ਲਾਇਲਪੁਰ) 1947 ਤੋਂ ਪਿੱਛੋਂ ਤਲਾਵਾਂ ਪਿੰਡ (ਜ਼ਿਲ੍ਹਾ ਅੰਮ੍ਰਿਤਸਰ) ਇਕ ਬਹੁਤ ਹੀ ਤਕੜਾ ਧਾਵੀ ਤੇ ਜਾਫ਼ੀ ਸੀ।
ਸੰਤ ਮਹਾਤਮਾਵਾਂ ਵਿਚ ਉਦਾਸੀ ਸੰਤ ਭੁੰਮਣ ਸ਼ਾਹ, ਸੰਤ ਬਾਬਾ ਦਰਬਾਰਾ ਸਿੰਘ, ਸੰਤ ਬਾਬਾ ਖੜਕ ਸਿੰਘ, ਸੰਤ ਬਾਬਾ ਭਾਗ ਸਿੰਘ, ਬਾਬਾ ਜਗਤ ਸਿੰਘ, ਸ੍ਰ. ਸੰਤ ਕਰਤਾਰ ਸਿੰਘ (ਕਾਰ ਸੇਵਾ ਵਾਲੇ), ਬਾਬਾ ਈਸ਼ਰ ਸਿੰਘ ਕਲੇਰਾਂ ਵਾਲੇ, ਕਾਰ ਸੇਵਾ ਵਾਲੇ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ, ਸਵਾਮੀ ਅਰਵਿੰਦਾ ਨੰਦ, ਸੁਭਾਸੂ ਜੀ ਮਹਾਰਾਜ, ਰੂਹਾਨੀ ਆਗੂ ਸ੍ਰ. ਡਾਕਟਰ ਭਗਤ ਸਿੰਘ ਥਿੰਦ (ਅਮਰੀਕਾ) ਆਦਿ ਕਈ ਨਾਂ ਹਨ।
ਕੰਬੋਜ ਬਹੁਤ ਸੋਹਣੇ, ਅੱਖਾਂ ਭੂਰੀਆਂ, ਪਲਕਾਂ ਮੋਟੀਆਂ, ਰੰਗ ਦੇ ਗੋਰੇ, ਕੱਦ ਦਰਮਿਆਨਾ ਤੋਂ ਲੈ ਕੇ ਲੰਮਾ ਅਤੇ ਤਿਖੇ ਨੈਣ ਨਕਸ਼ਾਂ ਵਾਲੇ ਹੁੰਦੇ ਹਨ। ਸੈਨਿਕ ਭਰਤੀ ਵੇਲੇ ਇਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ । ਰੀਜਨਲਡ ਹੋਡਰ ਲਿਖਦੇ ਹਨ- ‘These makes excellent soldiers, being of very fine Physique and possessing great courage. They have always been noted for their cunning, strategy, which now being far less ‘slim’ than in former times, has developed into the permissible strategy of war.’ 45
ਪੰਜਾਬ ਦੀ ਵਸੋਂ ਦਾ 4-5 ਪ੍ਰਤੀਸ਼ਤ ਲੋਕ ਇਸ ਭਾਈਚਾਰੇ ਨਾਲ ਸੰਬੰਧਤ ਹੈ ਅਤੇ ਸਿੱਖ ਜਗਤ ਵਿਚ ਵੀ ਇਨ੍ਹਾਂ ਦੀ ਨਿਸਬਤ ਏਨੀ ਕੁ ਹੀ ਹੈ।
ਅੰਗਰੇਜ਼ ਲੇਖਕ ਏ.ਐਚ. ਬਿੰਗਲੇ ਲਿਖਦਾ ਹੈ ਕਿ, ‘ਸਿਧਾਂਤਕ ਤੌਰ ‘ਤੇ ਇਹ ਜਿਨ੍ਹਾਂ ਸ਼੍ਰੇਣੀਆਂ ਦੇ ਹੁੰਦੇ ਹਨ ਉਨ੍ਹਾਂ ਵਿਚ ਚੰਗੀ ਤਰ੍ਹਾਂ ਰਲਦੇ ਨਹੀਂ । ਇਕ ਆਲੋਚਕ ਇਨ੍ਹਾਂ ਨੂੰ ਸਿਰ ਕੱਢ ਤੇ ਜ਼ੋਰ ਸ਼ੋਰ ਵਾਲੇ, ਪਰਬੀਣ ਕਰੜੀ ਧੌਣ ਵਾਲੇ ਅਤੇ ਇਸ ਕਰਕੇ ਮੈਦਾਨਾਂ ਵਿਚ ਰਹਿਣ ਵਾਲੀਆਂ ਹਿੰਦੂ ਕੌਮਾਂ ਜਿਨ੍ਹਾਂ ਵਿਚ ਉਹ ਕਈ ਪੀੜੀਆਂ ਤੋਂ ਰਹਿ ਰਹੇ ਹਨ, ਨਾਲੋਂ ਅਫ਼ਗਾਨਾਂ
ਨਾਲ ਬਹੁਤੇ ਮਿਲਦੇ-ਜੁਲਦੇ ਦਸਦਾ ਹੈ ਉਹ ਭਰਤੀ ਕਰਨ ਦੇ ਯੋਗ ਹਨ ਕਿਉਂਕਿ ਉਹ ਆਮ ਤੌਰ ‘ਤੇ ਮਿਹਨਤੀ ਅਤੇ ਸ਼ਕਤੀਸ਼ਾਲੀ ਸਰੀਰ ਦੇ ਹੁੰਦੇ ਹਨ।46
ਬੈਂਜਾਮਿਨ ਵਾਕਰ ਲਿਖਦਾ ਹੈ ਕਿ ‘ਉਹ ਸੋਨੇ ਦੀਆਂ ਤਾਰਾਂ ਨਾਲ ਮੜ੍ਹੀਆਂ ਹੋਈਆਂ ਫਰਾਂ ਅਤੇ ਖੱਲਾਂ ਲਈ, ਊਨੀ ਕੰਬਲਾਂ ਲਈ, ਆਪਣੇ ਅਨੋਖੇ ਘੋੜਿਆਂ ਲਈ ਅਤੇ ਸੁੰਦਰ ਇਸਤਰੀਆਂ ਲਈ ਪ੍ਰਸਿੱਧ ਸਨ 147
ਬਦਲਦੇ ਸਮਾਜ ਵਿਚ ਸ਼ਹਿਰੀ ਕਿੱਤਿਆਂ, ਦੁਕਾਨਦਾਰੀ, ਵਪਾਰ, ਹੋਰ ਵਿਵਸਾਏ ਤੇ ਰਾਜਨੀਤੀ ਵਿਚ ਇਨ੍ਹਾਂ ਚੰਗੀ ਥਾਂ ਬਣਾ ਲਈ ਹੈ।
ਪੰਜਾਬ ਵਿਚ ਇਨ੍ਹਾਂ ਦੇ ਕੇਵਲ ਚਾਰ ਪੰਜ ਆਈ.ਏ.ਐਸ. ਅਫ਼ਸਰ ਹਨ ਅਤੇ ਕੁਝ ਆਈ.ਪੀ.ਐਸ. । ਹੋਰ ਮਹਿਕਮਿਆਂ ਵਿਚ ਇਨ੍ਹਾਂ ਦੀ ਸੰਖਿਆ ਤਸੱਲੀਬਖਸ਼ ਹੈ। ਅਧਿਆਪਕ, ਸੈਨਿਕ, ਡਾਕਟਰ, ਵਿੱਦਿਆ ਸ਼ਾਸਤਰੀ ਅਤੇ ਹੋਰ ਸੇਵਾਵਾਂ ਵਿਚ ਵੀ ਦੇਖੇ ਜਾਂਦੇ ਹਨ।
1901 ਦੀ ਜਨਗਣਨਾ ਅਨੁਸਾਰ ਕੰਬੋਜਾਂ ਦੀ ਆਬਾਦੀ ਕੇਵਲ 174000 ਸੀ। ਇਸਤੋਂ ਪਤਾ ਲਗਦਾ ਹੈ ਕਿ ਇਹ ਪ੍ਰਾਚੀਨ ਪ੍ਰਮੁੱਖ ਭਾਈਚਾਰਾ ਭਾਰਤ ਦੀਆਂ ਕਈ ਜਾਤਾਂ, ਰਾਜਪੂਤਾਂ, ਜੱਟਾਂ/ਜਾਟਾਂ ਅਤੇ ਮੁਸਲਿਮ ਭਾਈਚਾਰੇ ਵਿਚ ਸਮਾ ਗਿਆ ਹੈ।
Credit – ਕਿਰਪਾਲ ਸਿੰਘ ਦਰਦੀ