Kartarpur History | ਕਰਤਾਰਪੁਰ ਦਾ ਇਤਿਹਾਸ

ਜਾਤਾਂ ਅਤੇ ਗੋਤਾਂ ਦਾ ਵੇਰਵਾ

Contents hide
8 ਯਾਦਗਾਰੀ ਥਾਵਾਂ, ਵਸਤਾਂ ਅਤੇ ਉਨ੍ਹਾਂ ਦਾ ਇਤਿਹਾਸ

ਕਰਤਾਰਪੁਰ ਸ਼ਹਿਰ ਵਿੱਚ ਤਕਰੀਬਨ ਹਰ ਜਾਤੀ ਦੇ ਲੋਕ ਵਸਦੇ ਹਨ। ਕੁਝ ਜਾਤੀਆਂ ਲਾਗਲੇ ਪਿੰਡਾਂ ‘ਚੋਂ ਉੱਠ ਕੇ ਇੱਥੇ ਵਸੀਆਂ ਹਨ ਅਤੇ ਉਹ ਇਸ ਸ਼ਹਿਰ ਦੇ ਵਸਣ ਸਮੇਂ ਤੋਂ ਹੀ ਇੱਥੇ ਰਹਿ ਰਹੀਆਂ ਹਨ। ਇਸ ਸ਼ਹਿਰ ਵਿੱਚ ਹੇਠ ਲਿਖੀਆਂ ਜਾਤਾਂ ਅਤੇ ਗੋਤਾਂ ਦੇ ਲੋਕ ਵਸਦੇ ਹਨ। ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਸ਼ਹਿਰ ਵਸਾਇਆ ਸੀ ਤਾਂ ਸ਼ਹਿਰ ਦੀ ਤਰੱਕੀ ਲਈ ਹਰ ਜਾਤੀ ਦੇ ਲੋਕ (ਕੰਮਕਾਜੀ ਨੁਕਤੇ ਤੋਂ) ਇੱਥੇ ਵਸਾਏ ਸਨ।

  1. ਜੱਟ – ਚਾਹਲ, ਗਿੱਲ, ਰੰਧਾਵੇ, ਬੈਂਸ, ਸਿੱਧੂ, ਸੰਧੂ, ਮੱਲ੍ਹੀ, ਸੇਖੋਂ, ਸੰਘੇ, ਕਾਹਲੋਂ, ਸਰਾਂ, ਭੁੱਲਰ, ਸੰਗੇੜੇ, ਧਾਲੀਵਾਲ, ਚੀਮਾਂ, ਢਿੱਲੋਂ, ਚੁੱਗ, ਅਟਵਾਲ।
  2. ਬ੍ਰਾਹਮਣ – ਭਾਰਦਵਾਜ, ਭਨੋਟ, ਕਾਲੀਏ, ਕੁਲਟ, ਮਛਰਵਾਲ, ਜੋਸ਼ੀ, ਕੌਲ, ਗਰਗ, ਸੁਧੀਰ, ਸਲਵਾਨ, ਗੁਜ਼ਰਾਤੀ, ਮੁਡਾਹਰ, ਪ੍ਰਭਾਕਰ, ਰਤਨ, ਗੁਸਾਈਂ, ਨਿਸ਼ਾਂਤ, ਭੱਟ।
  3. ਖੱਤਰੀ- ਢੋਡੇ, ਕੇਸਰ, ਸੇਖਰੀ, ਸੂਰੀ, ਮਲ੍ਹਣ, ਸਿੱਲੀ, ਚਿੜਮੁੰਝ, ਸਭਰਵਾਲ, ਭੱਲੇ, ਤੇਹਣ, ਬੇਦੀ, ਸੋਢੀ, ਸੇਠੀ, ਟੰਡਨ, ਮਲਹੋਤਰੇ, ਕਪੂਰ, ਖੋਸਲੇ।
  4. ਅਰੋੜੇ – ਸਚਦੇਵ, ਸਲੋਤਰੇ, ਅਨੇਜੇ, ਟੁਟੇਜੇ, ਬਜਾਜ, ਨਰੂਲਾ, ਪਸਰੀਚਾ, ਚਾਵਲਾ।
  5. ਬਾਣੀਏ – ਅਗਰਵਾਲ, ਮਿੱਤਲ, ਗਰਗ, ਗੁਪਤਾ
  6. ਆਹਲੂਵਾਲੀਏ – ਰੇਖੀ, ਤੁਲਸੀ, ਫੂਲ, ਭੰਡਾਰੀ।
  7. ਰਾਮਗੜ੍ਹੀਏ – ਧੂਪੜ, ਭੋਗਲ, ਭੰਵਰੇ, ਧੂੰਜਣ, ਹੂੰਝਣ, ਸੂਰੀ, ਕੇਸਰ, ਸੀਰਾ, ਸੱਗੂ, ਧੰਜਲ ।
  8. ਕੰਬੋਜ – ਤੱਖੇ, ਨਾਗਪਾਲ, ਜੱਜ, ਚਾਨਾਂ, ਮੱਟੇ, ਜੌਸਨ।
  9. ਸੈਣੀ – ਬੋਲੇ, ਪਾਬਲੇ, ਤੰਬੜ, ਗੱਦੀ, ਬਰਾਇਤ, ਫੂਲ, ਢੇਰੀ, ਸੁੱਗੇ, ਮਹੇੜੂ, वेगइ।
  10. ਨਾਈ – ਬਾਸੀ, ਜਸੇ, ਭੱਟੀ, ਕੁੱਕੜ, ਗੁਜ਼ਾਰੂ, ਲਗਣਪਾਲ, ਕਾਲੇ, ਚਾਵਲ, ਸਲੂਪੂਣੇ, ਨਾਗੀ, ਗੋਲੇ, ਰੀਹਣ।
  11. ਮਹਿਰੇ – ਮਲਹੋਤਰੇ, ਮਾਨੀ, ਚਿੜੀਮਾਰ, ਬੱਡੀਏ, ਮੱਲੇ, ਲੰਗੋਤਰੇ, ਪਵਾਰ, ਭਰਾਣੀਏ, ਤੇਲੀ।
  12. ਛੀਬੇਂ – ਗਾਂਧੀ, ਨਾਗ, ਸਪੋਲ, ਕੰਬੋ, ਨਵਾਣੀਏ, ਪੱਬੀ, ਧਾਮੀ।
  13. ਰਾਮਦਾਸੀ – ਕੈਲੇ, ਪਵਾਰ, ਬੱਧਣ, ਸੁੰਢ, ਕੋਲਾਧਾਰ, ਜੱਸਲ, ਝਾਗਟ, ਭੱਟੀ, ਮਹਿਮੀ, ਭਟੋਏ, ਸਿੱਧੂ। /
  14. ਬਾਲਮੀਕੀ – ਸੋਧੀ, ਸਭਰਵਾਲ, ਗਿੱਲ, ਨਾਹਰ, ਸਲੋਤਰੇ, ਮਲ੍ਹਹੋਤਰੇ, ਸਹੋਤੇ, ਬੈਂਸ, ਚੀਮੇ, ਹਾਂਸ, ਮੱਟੂ, ਚੌਹਾਨ, ਛਾਪਰੀ, ਢੇਲੜ, ਗੁਲਟਾਨੀ, ਰੱਤੀ।
  15. ਸਾਂਸੀ – ਸ਼ੇਰੇ, ਬਾਗੜੀਏ, ਘੋਗੜ, ਲੋਡੀ।
  16. ਮਰਾਸੀ – ਕਲਾਲ, ਲਲ੍ਹੇ, ਮੋਗੇ, ਮਾਂਲਤ, ਸੋਹਲ, ਕੁਰੈਸ਼ੀ।
  17. ਘੁਮਿਆਰ – ਲੋਲ੍ਹੇ, ਲਾਹੌਰੀਏ, ਲਹਿਰ, ਟਾਂਕ, ਨਜਰਾਨ, ਸੰਘਰ, ਛੀਟਕ, ਸੌਲਸੋਗੀ, ਜਲੰਧਰੇ, ਭੂਪਾਲ, ਭਗੌੜੀਏ, ਬਡਮੁੰਡੇ, ਬਲੂਣ, ਧਰਾਨ, ਗੋਲ੍ਹਣ।
  18. ਲੁਬਾਣੇ ਸੰਦਲਸ, ਭਗਤਾਣੇ, ਬਬਿਆਣੇ, ਮਿਟਿਆਣੇ, ਨਾਨੋਤ, ਨਿਮਤਾਏ।

ਪ੍ਰਚੱਲਿਤ ਵੱਖ-ਵੱਖ ਕਿੱਤੇ

ਖੇਤੀਬਾੜੀ

ਮੁੱਢ ਤੋਂ ਹੀ ਕਰਤਾਰਪੁਰ ਖੇਤੀ ਪ੍ਰਧਾਨ ਸ਼ਹਿਰ ਰਿਹਾ ਹੈ। ਇਸੇ ਕਰਕੇ ਇੱਥੇ ਫ਼ਰਨੀਚਰ ਦਾ ਕੰਮ ਮਸ਼ਹੂਰ ਰਿਹਾ। ਜੇਕਰ ਇਸ ਨੂੰ ਬਾਗ਼ਾਂ ਦਾ ਸ਼ਹਿਰ ਕਹਿ ਲਿਆ ਜਾਵੇ ਤਾਂ ਅਤਿ ਕਥਨੀ ਨਹੀਂ ਹੋਵੇਗੀ। ਕਰਤਾਰਪੁਰ ਦਾ ਇਲਾਕਾ ਜ਼ਿਆਦਾ ਰੇਤਲਾ ਹੋਣ ਕਰਕੇ ਖੂਹਾਂ ਰਾਹੀਂ ਸਿੰਚਾਈ ਕਰਨੀ ਮੁਸ਼ਕਲ ਸੀ। ਇਸ ਲਈ ਲੋਕਾਂ ਦਾ ਰੁਝਾਨ ਉਸ ਖੇਤੀ ਵੱਲ ਰਿਹਾ ਜਿਸ ਨੂੰ ਪਾਣੀ ਦੀ ਘੱਟ ਜ਼ਰੂਰਤ ਪਵੇ। ਇਸ ਲਈ ਕਰਤਾਰਪੁਰ ਦੇ ਆਬਾਦ ਹੋਣ ਦੇ ਨਾਲ ਹੀ ਇੱਥੇ ਬਾਗ਼ ਲਗਾਉਣ ਵੱਲ ਵਧੇਰੇ ਰੁਝਾਨ ਰਿਹਾ। ਪੱਕਾ ਬਾਗ਼, ਮੋਤੀ ਬਾਗ਼, ਗਰੰਥੀਆਂ ਦਾ ਬਾਗ਼, ਭਾਈ ਭਾਰੇ ਦਾ ਬਾਗ਼, ਗੁਲਾਬ ਸਿੰਘ ਦਾ ਬਾਗ਼, ਮਹੰਤਾਂ ਦਾ ਬਾਗ਼। ਇਨ੍ਹਾਂ ਬਾਗ਼ਾਂ ਵਿੱਚ ਵੱਖ-ਵੱਖ ਕਿਸਮ ਦੇ ਫ਼ਲਾਂ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਕਈ ਬਾਗ਼ਾਂ ਦੇ ਦੁਆਲੇ ਚਾਰ ਦੀਵਾਰੀ ਵੀ ਹੁੰਦੀ ਸੀ ਅਤੇ ਖੂਹਾਂ ਟਿਊਬਵੈੱਲਾਂ ਆਦਿ ਨਾਲ ਸਿੰਚਾਈ ਕੀਤੀ ਜਾਂਦੀ ਰਹੀ ਹੈ, ਇਸ ਤੋਂ ਇਲਾਵਾ ਆਲੂ, ਕਣਕ, ਛੋਲੇ, ਚਾਰਾ, ਮਸਰ, ਸਰੋਂ, ਜੌਂ, ਮੇਥੇ, ਚਰੀ, ਬਾਜਰਾ, ਮੂੰਗਫਲੀ, ਰਵਾਂਹ, ਮੂੰਗੀ, ਮਾਂਹ, ਮੋਠ ਆਦਿ ਦੀ ਵੀ ਖੇਤੀ ਕਰਦੇ ਰਹੇ ਹਨ। ਹੁਣ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਖੇਤੀ ਕੀਤੀ ਜਾਂਦੀ ਹੈ। ਲੋਕ ਸਾਲ ਵਿੱਚ ਤਿੰਨ ਫ਼ਸਲਾਂ ਵੀ ਉਗਾ ਰਹੇ ਹਨ। ਬਾਗ਼ਾਂ ਦਾ ਝਾੜ ਘੱਟ ਜਾਣ ਕਾਰਨ ਕਾਫ਼ੀ ਬਾਗ਼ ਕੱਟ ਦਿੱਤੇ ਗਏ ਹਨ, ਉਥੇ ਵੀ ਟਿਊਬਵੈੱਲ ਆਦਿ ਲਗਾ ਕੇ ਹੁਣ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ। ਸਰਕਾਰੀ ਫ਼ਾਰਮ ਵੀ ਹਨ। ਕਮਾਦ, ਝੋਨਾਂ, ਗਵਾਰਾ ਆਦਿ ਦੀ ਵੀ ਖੇਤੀ ਕੀਤੀ ਜਾ ਰਹੀ ਹੈ।

ਕੁਰਸੀਆਂ ਬੁਣਨਾ

ਇਸ ਸ਼ਹਿਰ ਵਿੱਚ ਜਿੱਥੇ ਫ਼ਰਨੀਚਰ ਲੋਕਾਂ ਦਾ ਮੁੱਖ ਧੰਦਾ ਹੈ, ਉੱਥੇ ਕਾਫ਼ੀ ਲੋਕ ਘਰ ਵਿੱਚ ਕੁਰਸੀਆਂ ਦੀ ਬੁਣਾਈ ਕਰਨ ਦਾ ਧੰਦਾ ਵੀ ਕਰਦੇ ਹਨ। ਦੁਕਾਨਾਂ ਤੇ ਬੁਲਾ ਕੇ ਜਾਂ ਠੇਕੇ ਤੇ ਵੀ ਕਰਵਾਉਂਦੇ ਹਨ। ਪਹਿਲੇ ਪਹਿਲ ਤਾਂ ਸਾਰੇ ਸੋਫ਼ੇ, ਸਾਰੀਆਂ ਡਾਈਨਿੰਗ ! ਆਰਾਮ ਕੁਰਸੀਆਂ, ਮੰਜੇ, ਛੋਟੇ ਟੇਬਲ ਅਤੇ ਕੁਰਸੀਆਂ ਦੀਆਂ ਢੋਆਂ ਆਦਿ ਦੀ ਬੁਣਾਈ ਕੀਤੀ ਜਾਂਦੀ ਸੀ। ਪਹਿਲਾਂ ਇਹ ਬੁਣਾਈ ਸਿੰਗਾਪੁਰੀ ਬੈਂਤ (ਬਾਸਾਂ ਦੀ ਕੇਨ) ਨਾਲ ਕੀਤੀ ਜਾਂਦੀ ਸੀ ਪਰ ਹੁਣ ਇਹ ਪਲਾਸਟਿਕ ਕੇਨ ਨਾਲ ਕੀਤੀ ਜਾਂਦੀ ਹੈ। ਬਹੁਤ ਸਾਰਾ ਸਮਾ ਜਿਵੇਂ ਸੋਫੇ, ਕਈ ਡਾਇਨਿੰਗ ਕੁਰਸੀਆਂ ਆਦਿ ਦੀ ਭਰਾਈ (ਗੱਦੇ) ਹੋਣੀ ਸ਼ੁਰੂ ਹੋ ਗਈ ਹੈ। ਕੇਨ ਨਾਲ ਕੁਰਸੀਆਂ ਬੁਣਨ ਦਾ ਕੰਮ ਬਹੁਤ ਘੱਟ ਗਿਆ ਹੈ।

ਬੰਸਰੀਆਂ ਅਤੇ ਅਲਗੋਜ਼ੇ ਬਣਾਉਣਾ

ਬੰਸਰੀਆਂ ਅਤੇ ਅਲਗੋਜ਼ੇ ਵੀ ਬਣਦੇ ਹਨ। ਦੱਸਿਆ ਜਾਂਦਾ ਹੈ ਕਿ ਕਦੇ ਸਾਰੇ ਭਾਰਤ ਵਿੱਚ ਕੇਵਲ ਕਰਤਾਰਪੁਰ ਦੇ ਬਣੇ ਬੰਸਰੀਆਂ ਅਤੇ ਅਲਗੋਜ਼ੇ ਸਪਲਾਈ ਕੀਤੇ ਜਾਂਦੇ ਸਨ। ਪਹਿਲੇ ਪਹਿਲ ਇਹ ਕੰਮ ਵੀ ਰਾਮਗੜ੍ਹੀਆਂ ਨੇ ਹੀ ਸ਼ੁਰੂ ਕੀਤਾ, ਬਾਅਦ ਵਿੱਚ ਹੋਰ ਜਾਤੀਆਂ ਦੇ ਲੋਕਾਂ ਨੇ ਇਹ ਕੰਮ ਕਰਨਾ ਸ਼ੁਰੂ ਕੀਤਾ। ਹੁਣ ਇਸ ਦੀ ਜ਼ਿਆਦਾ ਵਿਕਰੀ ਮੇਲਿਆਂ ਵਿੱਚ ਹੁੰਦੀ ਹੈ। ਖਿਡੌਣਿਆਂ ਵਾਲੇ ਦੁਕਾਨਦਾਰਾਂ ਨੇ ਬਾਕੀ ਸਮਾਨ ਦੇ ਨਾਲ ਅਲਗੋਜ਼ੇ ਤੇ ਬੰਸਰੀਆਂ ਵੇਚਣ ਲਈ ਰੱਖੇ ਹੁੰਦੇ ਹਨ। ਹੁਣ ਇੱਕ ਅੱਧੀ ਦੁਕਾਨ ਹੀ ਰਹਿ ਗਈ ਹੈ। ਇਸ ਉਦਯੋਗ ਦੀ ਥੋਕ ਮੰਡੀ ਅਤੇ ਬਹੁਤੀ ਮੰਗ ਨਾ ਹੋਣ ਕਰਕੇ ਇਹ ਉਦਯੋਗ ਪ੍ਰਫੁੱਲਤ ਨਹੀਂ ਹੋ ਰਿਹਾ।

ਲੱਕੜ ਦੇ ਖਿਡੌਣੇ ਬਣਾਉਣਾ

ਬਾਕੀ ਫ਼ਰਨੀਚਰ ਦੇ ਨਾਲ-ਨਾਲ ਲੱਕੜ ਦੇ ਖਿਡੌਣੇ ਬਣਾਉਣਾ ਵੀ ਇੱਥੇ ਦੇ ਲੋਕਾਂ ਦਾ ਕਿੱਤਾ ਹੈ। ਇਨ੍ਹਾਂ ਦੀ ਵਿਕਰੀ ਆਮ ਮੇਲਿਆਂ ਵਿੱਚ ਹੁੰਦੀ ਹੈ। ਕਈ ਅਜਿਹੇ ਖਿਡੌਣੇ ਵੀ ਹਨ ਜਿਹੜੇ ਨਰਸਰੀ ਕਲਾਸਾਂ ਨੂੰ ਪੜ੍ਹਾਉਣ ਲਈ ਵਰਤੇ ਜਾਂਦੇ ਹਨ। ਜਿਹੜੀ ਕੱਚੀ ਲੱਕੜ ਬਾਕੀ ਫ਼ਰਨੀਚਰ ਦੇ ਕੰਮ ਨਹੀਂ ਆਉਂਦੀ ਉਸ ਤੋਂ ਖਿਡੌਣੇ ਬਣਾ ਲਏ ਜਾਂਦੇ ਹਨ। ਇਸ ਨੂੰ ਬਣਾਉਣ ਲਈ ਬਹੁਤੇ ਮਿਸਤਰੀਆਂ ਦੀ ਲੋੜ ਨਹੀਂ ਪੈਂਦੀ, ਇੱਕ ਮਿਸਤਰੀ ਅਤੇ ਇੱਕ ਰੰਗ ਸਾਜ਼ ਦੀ ਹੀ ਲੋੜ ਹੁੰਦੀ ਹੈ। ਇਨ੍ਹਾਂ ਖਿਡੌਣਿਆਂ ਵਿੱਚ ਬੱਚਿਆਂ ਦੇ ਰੇੜ੍ਹੇ, ਘੋੜਾ, ਊਠ, ਕੁੱਕੜ, ਮੋਰ ਅਤੇ ਕਈ ਹੋਰ ਪ੍ਰਕਾਰ ਦੇ ਪਸ਼ੂ ਪੰਛੀ ਆ ਜਾਂਦੇ ਹਨ। ਇੱਥੇ ਇੱਕੋ ਇੱਕ ਮਸ਼ਹੂਰ ਦੁਕਾਨ ‘ਸਕਸੈਨਾ’ ਦੀ ਹੈ।

ਲੁਹਾਰਾ ਕੰਮ

ਖੇਤੀਬਾੜੀ ਦਾ ਜ਼ਿਆਦਾ ਕੰਮ ਹੋਣ ਕਰਕੇ ਲੁਹਾਰ ਬਿਜਲੀ ਦੀਆਂ ਮੋਟਰਾਂ, ਟਰੈਕਟਰ, – ਇੰਜਣ, ਵੈਲਡਿੰਗ ਆਦਿ ਦਾ ਕੰਮ ਕਰਦੇ ਹਨ। ਪਾਣੀ ਕੱਢਣ ਦੇ ਇੰਜਣ ਆਦਿ ਠੀਕ ਕਰਨੇ/ਬਣਾਉਣੇ, ਛੋਟੀਆਂ ਗੱਡੀਆਂ ਠੀਕ ਕਰਨੀਆਂ ਆਦਿ ਦਾ ਕੰਮ ਵੀ ਕਾਫ਼ੀ ਮਾਤਰਾ ਤੋਂ ਵਿੱਚ ਹੁੰਦਾ ਹੈ।

ਦੁਕਾਨਦਾਰੀ

ਜਦੋਂ ਕਰਤਾਰਪੁਰ ਸ਼ਹਿਰ ਵਸਾਇਆ ਗਿਆ ਤਾਂ ਇੱਥੇ ਹਰ ਜਾਤੀ ਦੇ ਲੋਕ ਆ ਕੇ ਵਸੇ ਅਤੇ ਲੋਕਾਂ ਵੱਲੋਂ ਹਰ ਕਿੱਤੇ ਨੂੰ ਸ਼ੁਰੂ ਕੀਤਾ ਗਿਆ। ਇਨ੍ਹਾਂ ਵਿੱਚ ਬਹੁਤੇ ਸ਼ਾਹੂਕਾਰ ਅਤੇ ਦੁਕਾਨਦਾਰ ਵੀ ਆਏ। ਹੁਣ ਵੀ ਕਈ ਅਜਿਹੀਆਂ ਜਾਤਾਂ ਜਾਂ ਪਰਿਵਾਰ ਹਨ ਜਿਨ੍ਹਾਂ ਦਾ ਜੱਦੀ ਪੇਸ਼ਾ ਹੀ ਦੁਕਾਨਦਾਰੀ ਹੈ। ਇੱਥੇ ਫ਼ਰਨੀਚਰ ਬਾਜ਼ਾਰ, ਕਮੇਟੀ ਬਾਜ਼ਾਰ, ਗੰਗਸਰ ਬਾਜ਼ਾਰ, ਵਿਸ਼ਵਕਰਮਾ ਬਾਜ਼ਾਰ ਤੇ ਕਈ ਹੋਰ ਬਾਜ਼ਾਰ ਹਨ ਜਿਨ੍ਹਾਂ ਵਿੱਚ ਪੱਕੀਆਂ ਦੁਕਾਨਾਂ ਹਨ। ਕਈ ਚਲਦੀਆਂ ਫਿਰਦੀਆਂ ਦੁਕਾਨਾਂ ਸ਼ਹਿਰ ਵਿੱਚ ਲੱਗਦੇ ਮੇਲਿਆਂ ਤੋਂ ਲਗਦੀਆਂ ਹਨ। ਦੁਕਾਨਦਾਰ ਬਾਹਰੋਂ ਪਿੰਡਾਂ ਅਤੇ ਸ਼ਹਿਰਾਂ ਤੋਂ ਆ ਕੇ ਦੁਕਾਨਾਂ ਲਾਉਂਦੇ ਹਨ। ਕਰਤਾਰਪੁਰ ਵਿੱਚ ਇਤਿਹਾਸਕ ਥਾਵਾਂ। ਕਾਫ਼ੀ ਹੋਣ ਕਰਕੇ ਇੱਥੇ ਦਿਨੋ ਦਿਨ ਯਾਤਰੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਕਰਕੇ ਦੁਕਾਨਦਾਰੀ ਪੇਸ਼ਾ ਵਧਦਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਮੁੱਖ ਦੁਕਾਨਾਂ ਫ਼ਰਨੀਚਰ, ਮਨਿਆਰੀ, ਖਿਡੌਣੇ (ਲੱਕੜੀ ਅਤੇ ਪਲਾਸਟਿਕ), ਹਲਵਾਈ, ਬਿਜਲੀ, ਕਿਤਾਬਾਂ, ਕੱਪੜੇ, ਪੰਸਾਰੀ, ਸਬਜ਼ੀ, ਪੁਸਤਕਾਂ ਦੀਆਂ ਹਨ। ਇੱਥੇ ਮੁੱਖ ਫ਼ਰਨੀਚਰ ਦੇ ਸ਼ੋਅਰੂਮ, ਸਪੇਅਰ ਪਾਰਟਸ ਦੀਆਂ ਦੁਕਾਨਾਂ, ਟਰੈਕਟਰਾਂ, ਸਕੂਟਰਾਂ ਆਦਿ ਦੇ ਕਾਰੀਗਰਾਂ ਦੀਆਂ ਦੁਕਾਨਾਂ ਦੀ ਗਿਣਤੀ ‘ਚ ਵੀ ਵਾਧਾ ਹੋਇਆ ਹੈ। ਇੱਥੇ ਇਹ ਲਿਖਣ ਯੋਗ ਹੋਵੇਗਾ ਕਿ 50 ਫ਼ਰਨੀਚਰ ਦੇ ਸ਼ੋਅ ਰੂਮ ਅਤੇ 800 ਫ਼ਰਨੀਚਰ ਦੀਆਂ ਦੁਕਾਨਾਂ ਹਨ। ਲੋਕਾਂ ਨੇ ਘਰਾਂ ਵਿੱਚ ਵੀ ਦੁਕਾਨਾਂ ਪਾਈਆਂ ਹੋਈਆਂ ਹਨ। ਬਾਹਰਲੇ ਸ਼ਹਿਰਾਂ ਤੋਂ ਆਏ ਫ਼ਰਨੀਚਰ ਦੇ ਕੱਚਾ ਮਾਲ ਦੇ ਖ਼ਰੀਦਦਾਰ ਘਰਾਂ ਤੋਂ ਸਿੱਧਾ ਕੱਚਾ ਮਾਲ ਲੈ ਜਾਂਦੇ ਹਨ। ਲੱਕੜੀ ਦਾ ਸੀਜ਼ਨਿੰਗ ਪਲਾਂਟ ਵੀ ਹੈ। ਲੱਗਭੱਗ 300 ਯੂਨਿਟਸ ਕੰਮ ਕਰਦੇ ਹਨ। ਜਿਸ ਦੀ ਉਪਜ ਲੱਗਭੱਗ 86 ਲੱਖ ਰੁਪਏ ਹੈ ਅਤੇ 760 ਕਾਮੇ ਕੰਮ ਕਰਦੇ ਹਨ। ਕਰਤਾਰਪੁਰ ਦੇ ਫ਼ਰਨੀਚਰ ਦੀ ਦੁਕਾਨਦਾਰੀ ਦੇ ਕੰਮ ਨੂੰ ਮੁੱਖ ਰੱਖਦੇ ਹੋਏ। ਕਰਤਾਰਪੁਰ ਦੇ ਫ਼ਰਨੀਚਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣੀ ਯੋਗ ਹੋਵੇਗੀ। ਜੋ ਇਸ ਤਰ੍ਹਾਂ ਹੈ :-

ਫ਼ਰਨੀਚਰ ਦਾ ਕੰਮ

ਦੁਨੀਆ ਭਰ ਵਿੱਚ ਕਰਤਾਰਪੁਰ ਇਤਿਹਾਸਕ ਸ਼ਹਿਰ ਅਤੇ ਦੂਸਰਾ ਫ਼ਰਨੀਚਰ ਦੇ ਕੰਮ ਵਜੋਂ ਜਾਣਿਆਂ ਜਾਂਦਾ ਹੈ। ਇਸ ਸ਼ਹਿਰ ਨੂੰ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਉਸ ਸਮੇਂ ਵੱਖ ਵੱਖ ਕਿੱਤਿਆਂ ਦੇ ਲੋਕ ਵੀ ਇੱਥੇ ਆ ਕੇ ਵਸ ਗਏ ਸਨ। ਫ਼ਰਨੀਚਰ ਬਣਾਉਣ ਦਾ ਕੰਮ ਮੁੱਖ ਤੌਰ ਤੇ ਅੰਗਰੇਜ਼ੀ ਰਾਜ ਤੋਂ ਵਧੇਰੇ ਅਪਣਾਇਆ ਗਿਆ ਹੈ ਅਤੇ ਇੱਥੋਂ ਦਾ ਬਣਿਆ ਫ਼ਰਨੀਚਰ ਵਿਦੇਸ਼ਾਂ ਨੂੰ ਜਾਂਦਾ ਸੀ ।

ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਦਾਰ ਰਾਮ ਸਿੰਘ ਰਾਮਗੜ੍ਹੀਏ ਦੇ ਨਾਂ ਵਾਲੇ ਕਾਰੀਗਰ ਨੇ ਰਾਮਗੜੀਆ ਮੁਹੱਲੇ ਵਿੱਚ ਪਹਿਲਾਂ ਕੁਰਸੀਆਂ ਤੇ ਫਿਰ ਪਲੰਘ ਤੇ ਪੀੜ੍ਹੇ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਇਨ੍ਹਾਂ ਦਿਨਾਂ ਵਿੱਚ ਵਿਆਹਾਂ ਸਮੇਂ ਪਲੰਘ ਜਾਂ ਪੀੜ੍ਹੇ ਦੇਣ ਦਾ ਰਿਵਾਜ਼ ਸੀ। ਅੰਗਰੇਜ਼ੀ ਰਾਜ ਦੇ ਸਮੇਂ ਤੋਂ ਕੁਰਸੀਆਂ ਦੀ ਵਰਤੋਂ ਵਧਣ ਲੱਗ ਪਈ। ਕਹਿੰਦੇ ਹਨ ਕਿ ਰਾਮ ਸਿੰਘ ਦਾ ਭਰਾ ਫ਼ੌਜੀ ਛਾਉਣੀ ਵਿੱਚ ਕੰਮ ਕਰਦਾ ਸੀ। ਤੇ ਉਹ ਰਾਮ ਸਿੰਘ ਦੀਆਂ ਕੁਰਸੀਆਂ ਨੂੰ ਵਿਕਵਾ ਦਿੰਦਾ ਸੀ। ਇਨ੍ਹਾਂ ਵੱਲ ਵੇਖ ਕੇ ਰੀਸੋ-ਰੀਸੀ ਹੋਰ ਵੀ ਲੋਕ ਫ਼ਰਨੀਚਰ ਦਾ ਕੰਮ ਕਰਨ ਲੱਗ ਪਏ। ਇਸ ਪਿੱਛੋਂ ਇੱਕ ਉੱਘਾ ਨਾਂ ਭੋਲਾ ਰਾਮ ਮਿਸਤਰੀ ਦਾ ਆਉਂਦਾ ਹੈ ਜਿਸ ਨੇ ਦਿਆਲਪੁਰ ਦਰਵਾਜ਼ੇ ਵੱਲ ਆਪਣੀ ਫ਼ਰਨੀਚਰ ਦੀ ਦੁਕਾਨ ਪਾ ਲਈ ਸੀ। ਮਿਸਤਰੀ ਭੋਲਾ ਰਾਮ ਦੇ ਨਾਂ ਉੱਪਰ ਇੱਕ ਧਰਮਸ਼ਾਲਾ ਵੀ ਬਣਾਈ ਗਈ ਸੀ। ਮਹਿੰਗਾ ਸਿੰਘ ਨਾਂ ਦਾ ਇੱਕ ਹੋਰ ਕਾਰੀਗਰ ਵੀ ਫ਼ਰਨੀਚਰ ਦਾ ਕੰਮ ਕਰਦਾ ਸੀ। ਕੰਮ ਦੇ ਵਧਣ ਨਾਲ ਇਹ ਆਪਣੀਆਂ ਦੁਕਾਨਾਂ ਰਾਮਗੜ੍ਹੀਆ ਮੁਹੱਲੇ ਵਿੱਚੋਂ ਕੱਢ ਕੇ ਮੁੱਖ ਬਾਜ਼ਾਰ ਵਿੱਚ ਲੈ ਆਏ ਸਨ। ਸੰਨ 1920 ਦੇ ਕਰੀਬ ਪੰਡਤ ਮੂਲ ਰਾਜ ਅਤੇ ਨੰਦ ਲਾਲ ਸਿਵਾਨ ਨੇ ਵੀ ਫ਼ਰਨੀਚਰ ਦਾ ਕੰਮ ਸ਼ੁਰੂ ਕੀਤਾ। ਸੀ। ਸਰਦਾਰ ਮੇਲਾ ਸਿੰਘ, ਸੁੰਦਰ ਲਾਲ ਮਿਸਤਰੀ ਦਾ ਨਾਂ ਵੀ ਉੱਘੇ ਫ਼ਰਨੀਚਰ ਵਪਾਰੀਆਂ ਵਜੋਂ ਮਸ਼ਹੂਰ ਰਿਹਾ ਹੈ। ਅੰਗਰੇਜ਼ੀ ਰਾਜ ਵਿੱਚ ਇਸ ਕੰਮ ਦੀ ਬਹੁਤ ਤਰੱਕੀ ਹੋਈ। ਇੱਥੋਂ ਦੇ ਕਾਰੀਗਰ ਬਾਹਰਲੇ ਦੇਸ਼ਾਂ ਵਿੱਚ ਮਸ਼ਹੂਰ ਹੋ ਗਏ। ਅੱਜ ਇੱਥੇ ਲੱਕੜੀ ਤੋਂ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਬਣਾਉਣ ਵਿੱਚ ਲੱਗਭੱਗ ਤਿੰਨ ਸੌ ਯੂਨਿਟ ਕਾਇਮ ਹਨ ਤੇ 50 ਦੇ ਲੱਗਭੱਗ ਵੱਡੇ ਵੱਡੇ ਸ਼ੋ-ਰੂਮ ਹਨ। ਜੀ.ਟੀ. ਰੋਡ ਉੱਪਰ ਕਈ ਵੱਡੇ ਵੱਡੇ ਸ਼ੋ ਰੂਮ ਹਨ। ਇਨ੍ਹਾਂ ਵਿੱਚੋਂ ਜੀ.ਐਸ. ਸਾਧੂ ਰਾਮ ਐਂਡ ਸੰਨਜ਼ ਵਿੱਚ ਸਰਵੇਖਕ ਨੇ ਖੁਦ ਜਾ ਕੇ ਸ. ਨਿਰਮਲ ਸਿੰਘ ਅਤੇ ਸ. ਮਹਿੰਦਰ ਸਿੰਘ ਤੋਂ ਜਾਣਕਾਰੀ ਪ੍ਰਾਪਤ ਕੀਤੀ ਜੋ ਇਸ ਪ੍ਰਕਾਰ ਹੈ :-

“ਅਸੀਂ ਇੱਥੇ ਕਈ ਪੀੜ੍ਹੀਆਂ ਤੋਂ ਇਹ ਕੰਮ ਰਹੇ ਹਾਂ। ਸਾਡੇ ਵੱਡੇ ਵਡੇਰੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਇੱਥੇ ਵਸੇ ਹੋਏ ਸਨ। ਕਰਤਾਰਪੁਰ ਦੇ ਆਸ ਪਾਸ ਟਾਹਲੀ ਦੇ ਬਹੁਤ ਜੰਗਲ ਹੁੰਦੇ ਸਨ। ਜਦੋਂ ਸੰਨ 1857 ਦਾ ਗ਼ਦਰ ਹੋਇਆ ਤਾਂ ਉਨ੍ਹਾਂ ਸਮਿਆਂ ਵਿੱਚ ਅੰਗਰੇਜ਼ਾਂ ਨੇ ਆਪਣੀਆਂ ਫ਼ੌਜਾਂ ਲਈ ਤੋਪਾਂ ਦੀਆਂ ਗੱਡੀਆਂ ਦੇ ਪਹੀਏ ਇੱਥੋਂ ਬਣਵਾਏ ਸਨ। ਸਾਡੇ ਪੜਦਾਦੇ ਦੇ ਪੜਦਾਦੇ ਸ. ਨੱਥਾ ਸਿੰਘ ਜੀ ਸਨ । ਸਾਡੇ ਤਿੰਨ ਬਾਬੇ ਗੁਰਚਰਨ ਸਿੰਘ, ਛੱਜੂ ਰਾਮ ਤੇ ਸਾਧੂ ਰਾਮ ਜੀ ਹੋਏ ਹਨ। ਸਾਡਾ ਕੰਮ ਕਾਫ਼ੀ ਪੁਰਾਣਾ ਹੈ। ਸੰਨ 1881 ਵਿੱਚ ਗੁਰਦਿੱਤ ਸਿੰਘ ਦਾ ਹਾਤਾ ਹੁੰਦਾ ਸੀ (ਹਾਤਾ ਉਸ ਥਾਂ ਨੂੰ ਕਹਿੰਦੇ ਹਾਂ ਜਿੱਥੇ ਫ਼ਰਨੀਚਰ ਦਾ ਮੁੱਢਲਾ ਕੰਮ ਕੱਚਾ ਮਾਲ ਤਿਆਰ ਹੁੰਦਾ ਹੈ) । ਸਾਡੇ ਬਾਬਾ ਗੁਰਚਰਨ ਸਿੰਘ ਜੀ ਨੇ ਐਫ਼.ਸੀ.ਸੀ. ਲਾਹੌਰ ਤੋਂ ਸਿਵਲ ਡਿਪਲੋਮਾ ਪਾਸ ਕੀਤਾ ਹੋਇਆ ਸੀ। ਉਨ੍ਹਾਂ ਨੇ ਇਸ ਕੰਮ ਨੂੰ ਕਾਫ਼ੀ ਅੱਗੇ ਵਧਾਇਆ। ਸੰਨ 1918 ਤੋਂ ਅਸੀਂ ਪਹਿਲਾਂ ਗੁਜਰਾਤੀ ਕੁਰਸੀ ਦਾ ਕੰਮ ਸ਼ੁਰੂ ਕੀਤਾ ਸੀ। ਸਾਡੀ ਫ਼ਰਮ ਦਾ ਨਾਂ ਸਾਧੂ ਰਾਮ ਐਂਡ ਸੰਨਜ਼ ਸੀ। ਸੰਨ 1933 ਵਿੱਚ ਇਸ ਫ਼ਰਮ ਦਾ ਨਾਂ ਜੀ.ਐਸ. ਸਾਧੂ ਰਾਮ ਐਂਡ ਸੰਨਜ਼ ਰੱਖਿਆ ਸੀ। ਅਸੀਂ ਰੇਲਵੇ ਦਾ ਫ਼ਰਨੀਚਰ ਜ਼ਿਆਦਾ ਕਰਕੇ ਬਣਾਉਂਦੇ ਸੀ। ਅੰਗਰੇਜ਼ ਲੋਕ ਸਾਡੀ ਫ਼ਰਮ ਦਾ ਕੰਮ ਬਹੁਤ ਪਸੰਦ ਕਰਦੇ ਸਨ। ਦੂਰੋਂ ਦੂਰੋਂ ਸਾਨੂੰ ਆਰਡਰ ਮਿਲਦੇ ਸਨ। (ਇੱਕ ਪੁਰਾਣੀ ਕਿਤਾਬ ਦਿਖਾਉਂਦੇ ਹੋਏ) ਇਹ ਪੁਰਾਣੇ ਕਿਤਾਬਚੇ ‘ਤੇ 300 ਰੇਲਵੇ ਸਟੇਸ਼ਨ ਤੱਕ ਸਾਡੇ ਫ਼ਰਨੀਚਰ ਲਿਜਾਣ ਦੇ ਕਿਰਾਏ-ਭਾੜੇ ਦੀ ਪੁਰਾਣੀ ਸੂਚੀ ਹੈ। ਉਨ੍ਹਾਂ ਸਮਿਆਂ ਵਿੱਚ ਇਸ ਕਿਤਾਬਚੇ ਤੋਂ ਪਤਾ ਲੱਗਦਾ ਹੈ ਸਾਡਾ ਮਾਲ ਐਬਟਾਬਾਦ, ਬਹਾਵਲਪੁਰ, ਅੰਬਾਲਾ ਛਾਉਣੀ, ਦਿੱਲੀ, ਡੇਰਾ ਗ਼ਾਜ਼ੀ ਖ਼ਾਂ, ਫ਼ਿਰੋਜ਼ਪੁਰ ਛਾਉਣੀ, ਜੇਹਲਮ, ਹੈਦਰਾਬਾਦ (ਸਿੰਧ), ਕਰਾਚੀ, ਜੀਂਦ, ਲਾਹੌਰ, ਲਾਇਲਪੁਰ, ਮਲੇਰਕੋਟਲਾ, ਨਨਕਾਣਾ ਸਾਹਿਬ, ਪਾਕਪਟਨ, ਪਟਿਆਲਾ, ਪੇਸ਼ਾਵਰ ਛਾਉਣੀ, ਕੋਇਟਾ, ਰਾਵਲਪਿੰਡੀ, ਸਾਂਗਲਾ ਹਿਲ, ਸਰਗੋਦਾ, ਸਰਸਾ, ਸੋਲਨ ਅਤੇ ਮੁਲਤਾਨ ਛਾਉਣੀ ਆਦਿ ਥਾਵਾਂ ਤੇ ਜਾਂਦਾ ਸੀ। ਸਿੰਘ (ਹੈਦਰਾਬਾਦ) ਨੂੰ ਫ਼ਰਨੀਚਰ ਭੇਜਣ ਦਾ ਕਿਰਾਇਆ ਤਿੰਨ ਰੁਪਏ ਇੱਕ ਆਨਾ ਤੇ ਇੱਕ ਪਾਈ, ਕਰਾਚੀ ਦਾ ਕਿਰਾਇਆ ਤਿੰਨ ਰੁਪਏ ਅੱਠ ਆਨੇ ਤੇ ਇੱਕ ਪਾਈ ਅਤੇ ਅੰਮ੍ਰਿਤਸਰ ਦਾ ਕਿਰਾਇਆ ਇੱਥੋਂ ਤਿੰਨ ਆਨੇ ਛੇ ਪਾਈ ਹੁੰਦਾ ਸੀ।” ਮਹਿੰਦਰ ਸਿੰਘ ਜੀ ਨੇ ਦੱਸਿਆ ਕਿ 1984 ‘ਚ ਸ. ਰਘੁਬੀਰ ਸਿੰਘ ਜੀ ਦੀ ਮੌਤ ਬਾਅਦ ਇਹ ਕੰਮ ਕੁਝ ਹੋਰ ਵੀ ਕਾਰਨਾਂ ਕਰਕੇ ਪਹਿਲਾਂ ਵਰਗਾ ਨਹੀਂ ਰਿਹਾ।”

ਪਹਿਲੇ ਸਮਿਆਂ ਦੀ ਗੱਲ ਅੱਗੇ ਕਰਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਜਦੋਂ ਅੰਗਰੇਜ਼ ਕੋਚੀਨ ਤੋਂ ਕਲਕੱਤੇ ਤੇ ਫਿਰ ਇਧਰ ਪੰਜਾਬ ਆਏ ਸਨ ਤਾਂ ਉਹ ਕਰਤਾਰਪੁਰ ਦੇ ਲੋਕਾਂ ਦੀ ਇਸ ਕਾਰੀਗਰੀ ਤੇ ਮਿਹਨਤੀ ਸੁਭਾਅ ਤੋਂ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਨੇ ਜਦੋਂ ਸੁਏਜ ਨਹਿਰ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਦੁਆਬੇ ਦੇ ਮਿਹਨਤੀ ਲੋਕਾਂ ਨੂੰ ਲੈ ਕੇ ਗਏ ਸਨ। ਸਾਡੇ ਲੋਕ ਵਿਦੇਸ਼ਾਂ ਵਿੱਚ ਵੀ ਕਾਮਯਾਬ ਹੋਏ ਹਨ। ਸੰਨ 1947 ਤੋਂ ਪਹਿਲਾਂ ਫ਼ੋਲਡਿੰਗ ਫ਼ਰਨੀਚਰ ਦਾ ਕੰਮ ਜ਼ਿਆਦਾ ਸੀ। ਈਜ਼ੀ ਚੇਅਰ ਵੀ ਬਹੁਤ ਪਸੰਦ ਕਰਦੇ ਸਨ। ਸਾਡੇ ਇਸ ਕੰਮ ਨੂੰ 1947 ਵਿੱਚ ਬਹੁਤ ਘਾਟਾ ਪਿਆ। ਸਾਡਾ ਇੱਕ ਕਾਰੀਗਰ ਖੁਸ਼ੀ ਮੁਹੰਮਦ ਪਾਕਿਸਤਾਨ ਚਲਾ ਗਿਆ। ਪਹਿਲਾਂ ਤਰਖਾਣਾ ਕੰਮ ਵਿੱਚ ਨਿਪੁੰਨ ਮਿਸਤਰੀ ਬਣਨ ਲਈ 25 ਸਾਲ ਲੱਗਦੇ ਸਨ ਤਾਂ ਪੱਕਾ ਮਿਸਤਰੀ ਗਿਣਦੇ ਸੀ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਕਾਰੀਗਰ ਅਮਰੀਕਾ, ਇੰਗਲੈਂਡ, ਅਫ਼ਰੀਕਾ, ਕੈਨੇਡਾ, ਯੁਗਾਂਡਾ ਤੇ ਹੋਰ ਮੁਲਕਾਂ ਵਿੱਚ ਜਾਣ ਲੱਗ ਪਏ। ਹੌਲੀ ਹੌਲੀ ਇੱਥੋਂ ਕਾਰੀਗਰਾਂ ਦੇ ਦੁਨੀਆ ‘ਚ ਫੈਲਣ ਨਾਲ ਅਤੇ ਨਵੇਂ ਹਾਲਾਤ ਅਨੁਸਾਰ ਹੁਣ ਪਹਿਲਾਂ ਨਾਲੋਂ ਘੱਟ ਫ਼ਰਨੀਚਰ ਵਿਦੇਸ਼ ਜਾਂਦਾ ਹੈ। ਇੱਥੇ ਕਰੋੜਾਂ ਦਾ ਫ਼ਰਨੀਚਰ ਹਰ ਸਾਲ ਬਣਦਾ ਅਤੇ ਵਿਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਇਸ ਕੰਮ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਢੁਕਵੀਆਂ ਸਕੀਮਾਂ ਚਲਾਉਣੀਆਂ ਚਾਹੀਦੀਆਂ ਹਨ। ਸਾਡੇ ਬਣੇ ਹੋਏ ਮਾਲ ਨੂੰ ਸਰਕਾਰ ਨੂੰ ਖਰੀਦਣਾ ਚਾਹੀਦਾ ਹੈ। ਸ. ਨਿਰਮਲ ਸਿੰਘ ਦੇ ਪਿਤਾ ਸ. ਗਿਆਨ ਸਿੰਘ ਦਾ ਨਾਂ ਕਰਤਾਰਪੁਰ ਦੇ ਫ਼ਰਨੀਚਰ ਕਾਰੋਬਾਰ ਵਿੱਚ ਬਹੁਤ ਉੱਘਾ ਹੈ। ਉਹ ਇਸ ਕਿੱਤੇ ਤੋਂ ਬਿਨਾਂ ਚੰਗੇ ਗਿਆਤਾ ਅਤੇ ਸਮਾਜਕ ਕੰਮਾਂ ਵਿੱਚ ਅੱਗੇ ਰਹਿਣ ਵਾਲੇ ਸਨ।

ਅੱਜ ਕੱਲ੍ਹ ਕਰਤਾਰਪੁਰ ਵਿੱਚ ਫ਼ਰਨੀਚਰ ਦੀਆਂ ਆਈਟਮਾਂ ਵਿੱਚ ਕੁਰਸੀਆਂ, ਮੇਜ਼, ਸੋਫੇ, ਟੇਬਲ, ਡਾਈਨਿੰਗ ਸੈੱਟ, ਦੀਵਾਨ, ਬੌਕਸ ਬੈੱਡ, ਪਾਲਕੀਆਂ, ਸਟੂਲ, ਟੀ.ਵੀ. ਸ਼ੋਅ ਕੇਸ, ਪੀੜ੍ਹੇ ਸੈੱਟ, ਸੰਦੂਕੜੀਆਂ, ਵੱਖ ਵੱਖ ਤਰ੍ਹਾਂ ਦੇ ਸ਼ੋਅ ਪੀਸ ਆਦਿ ਬਣਦੇ ਹਨ। ਸਕਸੈਨਾ ਟੁਆਇਜ਼ ‘ਤੇ ਗਡੀਰਨੇ, ਘੋੜੇ, ਰੇੜ੍ਹੇ ਤੇ ਝੂਲੇ ਆਦਿ ਦੀਆਂ ਆਈਟਮਾਂ ਬਣਦੀਆਂ ਹਨ। ਇਨ੍ਹਾਂ ਲਈ ਟਾਹਲੀ ਦੀ ਲੱਕੜੀ ਵਧੇਰੇ ਵਰਤਦੇ ਹਨ। ਲੱਕੜੀ ਦੇ ਕੰਮ ਉਪਰ ਲੋੜ ਅਨੁਸਾਰ ਵੇਲ-ਬੂਟਿਆਂ ਆਦਿ ਰਾਹੀਂ ਵਸਤੂਆਂ ਨੂੰ ਆਕਰਸ਼ਤ ਕੀਤਾ ਜਾਂਦਾ ਹੈ। ਇੱਥੋਂ ਦਾ ਬਣਿਆ ਫ਼ਰਨੀਚਰ ਆਪਣੀ ਮਜ਼ਬੂਤੀ, ਲੱਕੜੀ ‘ਤੇ ਕਾਰੀਗਰੀ ਕਰਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਪਸੰਦ ਕੀਤਾ ਜਾਂਦਾ ਹੈ। ਫ਼ਰਨੀਚਰ ਤਿਆਰ ਕਰਨ ਵਾਲੀਆਂ ਕੁਝ ਫ਼ਰਮਾਂ ਦੇ ਨਾਂ ਇਸ ਤਰ੍ਹਾਂ ਹਨ :-

ਅਗਰਵਾਲ ਫ਼ਰਨੀਚਰ ਹਾਊਸ, ਅਗਰਵਾਲ ਫ਼ਰਨਿਸ਼ਰਜ਼ ਐਂਡ ਡੈਕੋਰੇਟਿਵਜ਼, ਅਰੋੜਾ ਫ਼ਰਨੀਚਰਜ਼, ਐਨਟੀਕ ਫ਼ਰਨੀਚਰ ਹਾਊਸ, ਆਹਲੂਵਾਲੀਆ ਫ਼ਰਨੀਚਰ ਹਾਊਸ, ਸ਼ਮੇਸ਼ ਫ਼ਰਨੀਸ਼ਰਜ਼, ਸਾਧੂ ਰਾਮ ਐਂਡ ਸੰਨਜ਼ ਫ਼ਰਨੀਚਰ ਹਾਊਸ, ਧੀਮਾਨ ਫ਼ਰਨੀਚਰ ਹਾਊਸ, ਸਰਵਣ ਕੁਮਾਰ ਐਂਡ ਸੰਨਜ਼ ਫ਼ਰਨੀਚਰ ਹਾਊਸ, ਨਾਰੰਗ ਫ਼ਰਨੀਚਰ ਵਰਕਸ, ਸਰਦਾਰੀ ਲਾਲ ਐਂਡ ਸੰਨਜ਼ ਫ਼ਰਨੀਚਰ ਹਾਊਸ, ਨੈਸ਼ਨਲ ਫ਼ਰਨਿਸ਼ਰਜ਼, ਸਤਕਰਤਾਰ ਫ਼ਰਨੀਚਰ, ਪ੍ਰੇਮ ਅਗਰਵਾਲ ਫ਼ਰਨੀਚਰ ਹਾਊਸ, ਸਾਈਂ ਦਾਸ ਅਗਰਵਾਲ ਫ਼ਰਨੀਚਰ ਹਾਊਸ, ਪਲਾਹਾ ਫ਼ਰਨੀਚਰ ਹਾਊਸ, ਸੈਣ ਦਾਸ ਫ਼ਰਨੀਚਰ ਹਾਊਸ, ਪਾਰਸ ਹਾਰਡਵੇਅਰ ਐਂਡ ਵੁੱਡ ਕਾਰਵਿੰਗ, ਸਾਧੂ ਰਾਮ ਰਣਧੀਰ ਸਿੰਘ ਫ਼ਰਨੀਚਰ ਹਾਊਸ, ਪੋਸ਼ ਲਿਵਿੰਗ ਫ਼ਰਨੀਚਰ ਹਾਊਸ, ਹਰਭਜਨ ਸਿੰਘ ਮਹਿੰਦਰ ਸਿੰਘ ਫ਼ਰਨੀਚਰ ਹਾਊਸ, ਬੌਬੀ ਫ਼ਰਨਿਸ਼ਰਜ਼, ਹਰਨਾਮ ਦਾਸ ਫ਼ਰਨਿਸ਼ਰਜ਼, ਬਖਸ਼ੀਸ਼ ਫ਼ਰਨੀਚਰ ਹਾਊਸ, ਕਰਨਦੀਪ ਫ਼ਰਨੀਚਰ ਹਾਊਸ, ਭਾਰਦਵਾਜ ਫ਼ਰਨੀਚਰ ਹਾਊਸ, ਖ਼ਾਲਸਾ ਫ਼ਰਨੀਚਰ ਹਾਊਸ, ਮੋਹਣ ਸਿੰਘ ਐਂਡ ਸੰਨਜ਼, ਗੁਰਦਿਆਲ ਸਿੰਘ ਐਂਡ ਸੰਨਜ਼, ਰਾਮ ਸਰੂਪ ਐਂਡ ਬ੍ਰਦਰਜ਼, ਗਿਆਨ ਸਿੰਘ ਫ਼ਰਨੀਚਰ ਹਾਊਸ, ਰਣਜੀਤ ਫ਼ਰਨੀਚਰ ਹਾਊਸ, ਚੰਨਣ ਸਿੰਘ ਸਤਵਿੰਦਰ ਸਿੰਘ ਫ਼ਰਨੀਚਰ ਹਾਊਸ, ਰਾਜਿੰਦਰਾ ਫ਼ਰਨਿਸ਼ਰਜ਼, ਜੰਤਾ ਫ਼ਰਨੀਚਰ ਹਾਊਸ, ਰਮਨ ਸੈਣੀ ਫ਼ਰਨੀਚਰ ਹਾਊਸ, ਜੈਨ ਫ਼ਰਨਿਸ਼ਰਜ, ਰਾਮਗੜ੍ਹੀਆ ਫ਼ਰਨੀਚਰ ਹਾਊਸ, ਜੋਗਿੰਦਰ ਸਿੰਘ ਐਂਡ ਸੰਨਜ਼, ਰਾਇਲ ਫ਼ਰਨੀਚਰ ਹਾਊਸ, ਜਸਪ੍ਰੀਤ ਫ਼ਰਨਿਸ਼ਰਜ਼, ਰਘੁਬੀਰ ਫ਼ਰਨੀਚਰ ਹਾਊਸ, ਜਸਪਾਲ ਟਰੇਡਰਜ਼, ਲਵਲੀ ਫ਼ਰਨੀਚਰਜ਼, ਜੀਵਨ ਸਿੰਘ ਫ਼ਰਨੀਚਰ ਹਾਊਸ, ਵਿਸ਼ਾਲ ਫ਼ਰਨੀਚਰਜ਼, ਦੀਪਕ ਫ਼ਰਨੀਚਰ ਹਾਊਸ।

ਨੌਕਰੀ ਪੇਸ਼ੇ

ਕਰਤਾਰਪੁਰ ਵਿੱਚ ਕੁਝ ਸਰਕਾਰੀ ਦਫ਼ਤਰ ਅਤੇ ਕਈ ਉਦਯੋਗ ਚੱਲ ਪੈਣ ਨਾਲ ਕਾਫ਼ੀ ਲੋਕਾਂ ਦਾ ਪੇਸ਼ਾ ਨੌਕਰੀ ਹੈ। ਇੱਥੇ ਕਾਫ਼ੀ ਲੋਕ ਜਲੰਧਰ ਹਮੀਰੇ ਅਤੇ ਕਪੂਰਥਲੇ ਨੌਕਰੀ ਕਰਨ ਜਾਂਦੇ ਹਨ। ਕਈ ਲੋਕ ਫ਼ੌਜ ਵਿੱਚ ਅਤੇ ਪੁਲਿਸ ਵਿੱਚ ਭਰਤੀ ਹੋਏ ਹਨ। ਬੈਂਕਾਂ, ਅਰਧ-ਸਰਕਾਰੀ ਅਦਾਰਿਆਂ ਤੇ ਸਕੂਲਾਂ ਵਿੱਚ ਪੜ੍ਹਾਉਣ ਦੇ ਕਿੱਤੇ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ।

ਮੁਰਗੀਖਾਨਾ

ਕਈ ਲੋਕਾਂ ਨੇ ਆਪਣੇ ਮੁਰਗੀਖਾਨੇ ਵੀ ਖੋਲ੍ਹੇ ਹੋਏ ਹਨ। ਜਲੰਧਰ ਨੇੜੇ ਹੋਣ ਕਰਕੇ ਮੁਰਗ਼ੀਆਂ ਦੀ ਖੁਰਾਕ ਅਤੇ ਬੱਚੇ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਲਈ ਮੁਰਗੀਖਾਨਾ ਲਾਹੇਵੰਦ ਕਿੱਤਾ ਹੈ। ਲੋਕਾਂ ਨੇ ਇਸ ਕਿੱਤੇ ਵਿੱਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਮੁਰਗੀਆਂ ਦੀ ਗਿਣਤੀ ਹਰ ਸਾਲ ਵਧਦੀ ਜਾਂਦੀ ਹੈ। ਹੁਣ ਲੱਗਭੱਗ ਛੇ ਕੁ ਮੁਰਗੀਖਾਨੇ ਹਨ।

ਘੁਮਿਆਰਾ

ਘੁਮਿਆਰਾਂ ਦੇ ਇੱਥੇ ਕਾਫ਼ੀ ਘਰ ਹਨ। ਕਰਤਾਰਪੁਰ ਦੇ ਨੇੜੇ ਚੰਗੀ ਮਿੱਟੀ ਮਿਲ ਜਾਂਦੀ ਹੈ। ਇਸ ਲਈ ਭਾਂਡਿਆਂ ਦਾ ਕੰਮ ਵੀ ਚੰਗਾ ਚੱਲ ਜਾਂਦਾ ਸੀ। ਪਿੱਤਲ, ਕਾਂਸੀ, ਸਟੀਲ ਦੇ ਭਾਂਡਿਆਂ ਦੇ ਪ੍ਰਚੱਲਿਤ ਹੋਣ ਦੇ ਨਾਲ ਮਿੱਟੀ ਦੇ ਭਾਂਡਿਆਂ ਦੀ ਮੰਗ ਘਟ ਗਈ ਹੈ ਪਰੰਤੂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੜੇ, ਚਾਟੀਆਂ, ਕੁੱਜੇ, ਤੌੜੀਆਂ, ਚੱਪਣੀਆਂ ਆਦਿ। ਬਣਾਉਂਦੇ ਤਾਂ ਹਨ ਪਰੰਤੂ ਮੇਲਿਆਂ ਆਦਿ ਵਿੱਚ ਹੀ ਵੇਚਦੇ ਹਨ।

ਡਾਕਟਰੀ, ਵੈਦਗਿਰੀ

ਕਰਤਾਰਪੁਰ ਵਿੱਚ ਡਾਕਟਰਾਂ ਹਕੀਮਾਂ ਅਤੇ ਵੈਦਾਂ ਦੀਆਂ ਵੀ ਕਈ ਦੁਕਾਨਾਂ ਹਨ। ਦਵਾਈਆਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਵੀ ਚੰਗੀਆਂ ਚਲਦੀਆਂ ਹਨ। ਵੱਡੀਆਂ ਬਿਮਾਰੀਆਂ ਵਾਲੇ ਮਰੀਜ਼ ਤਾਂ ਜਲੰਧਰ ਆ ਜਾਂਦੇ ਹਨ। ਪ੍ਰਾਈਵੇਟ ਹਸਪਤਾਲ ਵੀ ਖੁੱਲ੍ਹ ਗਏ ਹਨ।

ਰਾਜਗਿਰੀ

ਕਰਤਾਰਪੁਰ ਇੱਕ ਤਰੱਕੀਯਾਫ਼ਤਾ ਨਗਰ ਹੈ। ਇਸ ਲਈ ਇੱਥੇ ਹਮੇਸ਼ਾਂ ਕੋਈ ਨਾ ਕੋਈ ਉਸਾਰੀ ਹੁੰਦੀ ਹੀ ਰਹਿੰਦੀ ਹੈ। ਇਸ ਲਈ ਰਾਜਗਿਰੀ ਦਾ ਕੰਮ ਵੀ ਚੱਲਦਾ ਰਹਿੰਦਾ। ਹੈ। ਕਈ ਰਾਜ ਲਾਗਲੇ ਪਿੰਡਾਂ ਤੋਂ ਆ ਕੇ ਇੱਥੇ ਕੰਮ ਕਰਦੇ ਹਨ ਅਤੇ ਕਈ ਬਾਹਰਲੇ ਇਲਾਕਿਆਂ ਵਿੱਚ ਵੀ ਚਲੇ ਜਾਂਦੇ ਹਨ। ਕਈ ਲੋਕ ਅਰਬ ਮੁਲਕਾਂ ਵਿੱਚ ਰਾਜਗਿਰੀ ਲਈ ਗਏ ਹਨ ਪਰ ਹੁਣ ਇੱਥੇ ਪ੍ਰਵਾਸੀ ਭਾਰਤੀ ਵੀ ਆ ਕੇ ਰਾਜਗਿਰੀ ਕਰਨ ਲੱਗ ਪਏ ਹਨ।

ਢੋ-ਢੁਆਈ ਦਾ ਕੰਮ

ਕਰਤਾਰਪੁਰ ਵਿੱਚ ਫ਼ਰਨੀਚਰ ਤਿਆਰ ਹੋਣ ਕਰਕੇ ਏਥੋਂ ਢੋਆ ਢੁਆਈ ਦਾ ਕੰਮ ਆਮ ਰਹਿੰਦਾ ਹੈ, ਇਸ ਲਈ ਕਈਆਂ ਲੋਕਾਂ ਨੇ ਤਿੰਨਾਂ ਪਹੀਆਂ ਵਾਲੇ ਅਤੇ ਚਾਰ ਪਹੀਆਂ ਵਾਲੇ ਟੈਂਪੂ ਰੱਖੇ ਹਨ ਅਤੇ ਉਹ ਸਮਾਨ ਢੁਆਈ ਦਾ ਕੰਮ ਕਰਦੇ ਹਨ। ਕਈ ਵਾਰੀ ਇਹ ਲੋਕ ਜਲੰਧਰ ਸ਼ਹਿਰ ਤੋਂ ਪੰਸਾਰੀ, ਮਨਿਆਰੀ, ਸਬਜ਼ੀ ਆਦਿ ਵੀ ਲੱਦ ਲਿਆਉਂਦੇ ਹਨ। ਕਰਤਾਰਪੁਰ ਵਿੱਚ ਲੋਕਾਂ ਨੂੰ ਕੰਮਾਂ ਦੀ ਘਾਟ ਨਹੀਂ। ਸਵਾਰੀਆਂ ਵਾਲੇ ਟੈਂਪੂ ਵੀ ਇੱਥੇ ਆਮ ਮਿਲ ਜਾਂਦੇ ਹਨ। ਮੱਸਿਆ ਅਤੇ ਪੁੰਨਿਆਂ ਦੇ ਮੇਲੇ ਲੱਗਣ ਕਰਕੇ ਟੈਂਪੂਆਂ ਦਾ ਕੰਮ ਚੰਗਾ। ਚੱਲਦਾ ਰਹਿੰਦਾ ਹੈ। ਫ਼ਰਨੀਚਰ ਦੇ ਕੱਚੇ ਮਾਲ ਦੀ ਢੋ-ਢੁਆਈ ਬਹੁਤ ਰਹਿੰਦੀ ਹੈ।

ਮਜ਼ਦੂਰੀ

ਕੰਮ ਧੰਦਾ ਆਮ ਮਿਲਣ ਕਰਕੇ ਕਾਫ਼ੀ ਲੋਕਾਂ ਦਾ ਪੇਸ਼ਾ ਮਜ਼ਦੂਰੀ ਹੈ। ਕਈ ਲਾਗਲੇ ਪਿੰਡਾਂ ਵਿੱਚ ਖੇਤੀਬਾੜੀ ਦੇ ਕਿੱਤੇ ਵਿੱਚ ਦਿਹਾੜੀ ‘ਤੇ ਜਾਂਦੇ ਹਨ। ਛੋਟੀਆਂ ਛੋਟੀਆਂ ਵਰਕਸ਼ਾਪਾਂ ਲਈ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ।

ਕੱਪੜਾ ਬੁਣਨਾ

ਖੱਦਰ ਦਾ ਕੱਪੜਾ ਬੁਣਨਾ, ਖੇਸ ਚਤੱਹੀਆਂ ਬੁਣਨ ਦਾ ਕੰਮ ਇੱਥੇ ਆਮ ਹੈ। ਸੂਤੀ, ਊਨੀ ਕੱਪੜੇ ਦੇ ਏਨੀ ਤਰੱਕੀ ਕਰ ਜਾਣ ਦੇ ਬਾਵਜੂਦ ਵੀ ਹਾਲੇ ਖੇਸਾਂ ਅਤੇ ਚਤੱਹੀਆਂ ਦੀ ਮੰਗ ਨਹੀਂ ਘਟੀ। ਲੋਕ ਖੱਡੀਆਂ ਦੇ ਉਣੇ ਖੇਸਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਕੱਪੜਾ ਬੁਣਨ ਦਾ ਕੰਮ ਹਾਲੇ ਵੀ ਬਹੁਤ ਲੋਕ ਕਰਦੇ ਹਨ।

ਜੁੱਤੀਆਂ ਬਣਾਉਣਾ ਅਤੇ ਗੰਢਣਾ

ਭਾਵੇਂ ਲੋਕ ਹੁਣ ਬੂਟ, ਗੁਰਗਾਬੀਆਂ ਪਾਉਣ ਲੱਗ ਗਏ ਹਨ ਪਰ ਦੇਸੀ ਜੁੱਤੀ ਦਾ 1 ਰਿਵਾਜ਼ ਹਾਲੇ ਘਟਿਆ ਨਹੀਂ। ਕਿਸੇ ਜ਼ਮਾਨੇ ਵਿੱਚ ਇੱਥੇ ਖਟੀਕ ਬਹੁਤ ਰਹਿੰਦੇ ਸਨ ਅਤੇ ਚਮੜੇ ਦਾ ਕੰਮ ਬਹੁਤ ਹੁੰਦਾ ਸੀ ਪਰ ਖਟੀਕ ਸਾਰੇ ਪਾਕਿਸਤਾਨ ਚਲੇ ਗਏ ਹਨ। ਉਸ ਤੋਂ ਬਾਅਦ ਆਦਿ-ਧਰਮੀ ਜਾਤੀ ਦੇ ਲੋਕ ਜੁੱਤੀਆਂ ਦਾ ਕੰਮ ਕਰਦੇ ਹਨ। ਇਹ ਲੋਕ ਅੱਜ ਕੱਲ੍ਹ ਗੁਰਗਾਬੀਆਂ ਵੀ ਬਣਾ ਲੈਂਦੇ ਹਨ ਅਤੇ ਜਨਾਨਾ ਚੱਪਲਾਂ ਵੀ ਬਣਾਉਂਦੇ ਹਨ। ਜੁੱਤੀਆਂ = ਦੀ ਇੱਕ ਨਵੀਂ ਫੈਕਟਰੀ ਜੀ.ਟੀ. ਰੋਡ ਤੇ ਖੁੱਲ੍ਹੀ ਹੈ।

ਜੁੱਤੀਆਂ ਗੰਢਣ ਦੇ ਧੰਦੇ ਦੀ ਵੀ ਹੁਣ ਬਹੁਤ ਕਦਰ ਹੈ । ਜੁੱਤੀਆਂ ਗੰਢਣ ਵਾਲਿਆਂ ਦਾ ਕੰਮ ਚੰਗਾ ਚੱਲਦਾ ਹੈ। ਕਰਤਾਰਪੁਰ ਵਿੱਚ ਹਰ ਮੋੜ ਤੇ ਹਰ ਬਾਜ਼ਾਰ ਵਿੱਚ ਜੁੱਤੀਆਂ ਗੰਢਣ ਵਾਲੇ ਦੀ ਦੁਕਾਨ ਮਿਲ ਜਾਂਦੀ ਹੈ।

ਭੋਂ ਦੀਆਂ ਕਿਸਮਾਂ ਅਤੇ ਰਕਬਾ

ਕੁੱਲ ਰਕਬਾ – 6657 ਏਕੜ

ਚਾਹੀ – 2381 ਏਕੜ

ਬਰਾਨੀ – 3362 ਏਕੜ

ਨਹਿਰੀ – 32 ਏਕੜ

ਗ਼ੈਰ ਮੁਮਕਿਨ – 882 ਏਕੜ

ਪਰਿਵਾਰ ਦੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਜ਼ਮੀਨ

ਵੱਧ ਤੋਂ ਵੱਧ ਜ਼ਮੀਨ : ਸੋਢੀ ਬੰਸ ਬਾਬਾ ਅਮਰਜੀਤ ਸਿੰਘ ਜੀ ਇੱਕ ਹਜ਼ਾਰ ਏਕੜ

ਘੱਟ ਤੋਂ ਘੱਟ ਜ਼ਮੀਨ : ਬਲਜੀਤ ਸਿੰਘ ਸਪੁੱਤਰ ਬਿਕਰਮ ਸਿੰਘ ਇੱਕ ਏਕੜ

ਮੁੱਖ ਫ਼ਸਲਾਂ

ਕੋਈ ਸਮਾਂ ਸੀ ਜਦ ਕਰਤਾਰਪੁਰ ਦੇ ਇਲਾਕੇ ਵਿੱਚ ਕੁਝ ਹੀ ਫ਼ਸਲਾਂ ਹੁੰਦੀਆਂ ਸਨ। ਫ਼ਸਲਾਂ, ਫਲ ਅਤੇ ਸਬਜ਼ੀਆਂ ਦੀ ਕਾਸ਼ਤ ਧਰਤੀ ਦੀ ਕਿਸਮ ਤੇ ਬਹੁਤ ਨਿਰਭਰ ਕਰਦੀ ਹੈ। ਕਰਤਾਰਪੁਰ ਸ਼ਹਿਰ ਦਰਿਆ ਬਿਆਸ ਦੇ ਹੇਠਲੇ ਪਾਸੇ ਹੈ ਅਤੇ ਦਰਿਆ ਦੀਆਂ ਹੋਰ ਕਈ ਸ਼ਾਖਾਵਾਂ ਅਤੇ ਵੇਈਂ ਨਦੀ ਬਿਲਕੁਲ ਇਸ ਦੇ ਨੇੜਿਓਂ ਦੀ ਵਗਦੇ ਸਨ। ਇਸ ਕਾਰਨ ਸਾਲ ਵਿੱਚ ਜਦ ਬਰਸਾਤਾਂ ਦਾ ਮੌਸਮ ਹੁੰਦਾ ਹੈ ਤਾਂ ਜ਼ਮੀਨ ਦੇ ਹੇਠਲੇ ਪਾਣੀ ਦੀ ਪੱਧਰ ਬਹੁਤ ਉੱਚੀ ਹੋ ਜਾਂਦੀ ਸੀ। ਕਈ ਵਾਰ ਤਿੰਨ ਚਾਰ ਫੁੱਟ ਹੇਠਾਂ ਪਾਣੀ ਨਿਕਲ ਆਉਂਦਾ ਸੀ ਪਰ ਜਦ ਔੜ ਲੱਗਦੀ ਸੀ ਤਾਂ ਇਹ ਪਾਣੀ ਬਹੁਤ ਹੀ ਨੀਵਾਂ ਚਲੇ ਜਾਂਦਾ ਸੀ। ਇਸ ਕਾਰਨ ਇੱਥੇ ਹਰ ਫ਼ਸਲ ਹੋਣੀ ਅਸੰਭਵ ਸੀ ਪਰ ਜਦ ਤੋਂ ਟਿਊਬਵੈੱਲ ਲੱਗ ਗਏ ਹਨ ਸਾਰੀਆਂ ਫ਼ਸਲਾਂ ਦੇ ਹੋਣ ਦੀ ਸੰਭਾਵਨਾ ਹੋ ਗਈ ਹੈ। ਫ਼ਲਾਂ ਵਿੱਚ ਪਿਛਲੇ ਸਮਿਆਂ ਵਿੱਚ ਅੰਬ ਇੱਥੇ ਬਹੁਤ ਹੁੰਦੇ ਸਨ। ਅੰਬ ਕਿਸੇ ਸੇਵਾ ਅਤੇ ਖੇਚਲ ਤੋਂ ਬਗ਼ੈਰ ਹਰ ਸਾਲ ਫ਼ਲ ਦਿੰਦਾ ਸੀ। ਇਸ ਲਈ ਸਾਰੇ ਲੋਕ ਖਾਣ ਪੀਣ ਦੀਆਂ ਫ਼ਸਲਾਂ ਤੋਂ ਉਪਰੰਤ ਬਾਕੀ ਸਭ, ਅੰਬ ਹੀ ਲਾਉਂਦੇ ਸਨ ਪਰ ਜਦ ਤੋਂ ਪਾਣੀ ਦੀ ਪਹੁੰਚ ਮਨੁੱਖ ਦੇ ਹੱਥ ਵਿੱਚ ਆਈ ਹੈ ਇੱਥੇ ਆਲੂ, ਝੋਨਾਂ ਅਤੇ ਕਣਕ ਬਹੁਤ ਹੋਣ ਲੱਗ ਪਈ ਹੈ। ਇਹ ਫ਼ਸਲਾਂ ਅੰਬਾਂ ਨਾਲੋਂ ਕਿਤੇ ਜ਼ਿਆਦਾ ਝਾੜ ਦਿੰਦੀਆਂ ਹਨ। ਇਸ ਲਈ ਪੁਰਾਣੇ ਬਾਗ਼ ਸਭ ਕੱਟ ਦਿੱਤੇ ਗਏ ਹਨ ਅਤੇ ਖੇਤਾਂ ਵਿੱਚ ਆਲੂ ਲੱਗਦੇ ਹਨ। ਫ਼ਰਨੀਚਰ ਦੇ ਕੰਮ ਲਈ ਅੰਬ ਦੀ ਲੱਕੜੀ ਦੀ ਵੀ ਵਰਤੋਂ ਹੋ ਜਾਂਦੀ ਸੀ। ਪੁਰਾਣੇ ਬਾਗ਼ਾਂ ਦੀ ਕਟਾਈ ਹੋਣ ਬਾਅਦ ਨਵੇਂ ਬਾਗ਼, ਨਿੰਬੂ, ਅਮਰੂਦ, ਸੰਤਰਾਂ, ਕਿੰਨੂ ਤੇ ਆੜੂ ਵੀ ਲੱਗ ਗਏ ਹਨ।

ਫਸਲਾਂ

ਹਾੜ੍ਹੀ  –  ਸਾਉਣੀ

ਕਣਕ  –  ਝੋਨਾਂ

ਛੋਲੇ  – ਮਕੱਈ

ਚਟਾਲਾ (ਚਾਰਾ)  –  ਕਪਾਹ

ਮਸਰ  –  ਚਰੀ (ਚਾਰਾ)

ਸਰ੍ਹੋਂ  –  ਬਾਜਰਾ

ਤਾਰਾਮੀਰਾ  –  ਗਵਾਰਾ (ਚਾਰਾ)

ਜੌਂ  –  ਮੂੰਗਫਲੀ

ਮੇਥੇ (ਚਾਰਾ)  –  ਕਮਾਦ

ਕਾਸ਼ਨੀ (ਚਾਰਾ)  – ਰਵਾਂਹ, ਕੰਗਣੀ, ਮਾਂਹ, ਮੂੰਗੀ, ਮੋਠ

ਫ਼ਲ ਅਤੇ ਸਬਜ਼ੀਆਂ

ਫ਼ਲ

ਅੰਬ  – ਹਦਵਾਣਾ

ਜਾਮਨ  – ਖ਼ਰਬੂਜ਼ਾ

ਅਮਰੂਦ – ਫੁੱਟਾਂ

ਸੰਗਤਰਾ  – ਅਲੀਚੀ

ਬੇਰ –  ਤਰ

ਮਾਲਟਾ  –  ਨਿੰਬੂ

ਕਿੰਨੂ  –  ਅਨਾਰ

ਸਬਜ਼ੀਆਂ

ਆਲੂ  –  ਟੀਂਡਾ

ਗੋਭੀ  –  ਪਿਆਜ

ਮੂਲੀ  –  ਲਸਣ

ਸ਼ਲਗਮ  – ਮਟਰ

ਗਾਜਰ  –  ਟਮਾਟਰ

ਬੈਂਗਣ – ਧਨੀਆਂ

ਚੱਪਣ-ਕੱਦੂ  –  ਪੜੋਲ

ਹਲਵਾ-ਕੱਦੂ  –  ਕਰੇਲੇ

ਘੀਆ-ਕੱਦੂ  –  ਕਾਲੀ ਤੋਰੀ

ਪਾਲਕ  –  ਹਾਲੋਂ

ਕਰਤਾਰਪੁਰ ਦੇ ਬਾਗ਼

ਕਰਤਾਰਪੁਰ ਸ਼ਹਿਰ ਵਿੱਚ ਜਦ ਤੋਂ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ਬਾਗ਼ਾਂ ਨੂੰ ਇੱਕ ਵਿਸ਼ੇਸ਼ ਮਹਾਨਤਾ ਦਿੱਤੀ ਗਈ ਹੈ। ਇਸ ਨਗਰ ਵਿੱਚ ਅੰਬਾਂ ਦੀ ਫ਼ਸਲ ਵਧੇਰੇ ਲਾਭਦਾਇਕ ਸਮਝੀ ਜਾਂਦੀ ਹੈ। ਇਸ ਦਾ ਕਾਰਨ ਹੈ ਕਿ ਕਰਤਾਰਪੁਰ ਦਰਿਆ ਬਿਆਸ ਦੀ ਨਿਵਾਨ ਵਿੱਚ ਹੋਣ ਕਾਰਨ ਪਾਣੀ ਦੀ ਸਤਹ ਉੱਚੀ ਸੀ। ਇਸ ਇਲਾਕੇ ਦੀ ਭੂਮੀ ਜ਼ਿਆਦਾ ਰੇਤਲੀ ਹੋਣ ਕਰਕੇ ਖੂਹਾਂ ਰਾਹੀਂ ਸਿੰਜਾਈ ਕਰਨੀ ਅਸੰਭਵ ਸੀ। ਲੋਕ ਕਿਸੇ ਐਸੀ ਫ਼ਸਲ ਬਾਰੇ ਸੋਚਦੇ ਸਨ ਜਿਹੜੀ ਪਾਣੀ ਦੀ ਸਿੰਜਾਈ ਤੋਂ ਬਗ਼ੈਰ ਹੀ ਕੁਝ ਲਾਭ ਦੇਵੇ। ਇਹੋ ਜਿਹੀ ਫ਼ਸਲ ਕੇਵਲ ਅੰਬ ਸੀ ਜਿਹੜੀ ਪਾਣੀ ਤੋਂ ਬਿਨਾਂ ਹੋ ਜਾਂਦੀ ਸੀ ਅਤੇ ਕਾਫ਼ੀ ਫ਼ਲ ਵੀ ਦੇ ਜਾਂਦੀ ਸੀ। ਇਸ ਲਈ ਕਰਤਾਰਪੁਰ ਦੇ ਆਬਾਦ ਹੋਣ ਤੇ ਹੀ ਬਾਗ਼ਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਕਰਤਾਰਪੁਰ ਵਿੱਚ ਕਈ ਇਤਿਹਾਸਕ ਬਾਗ਼ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਪੱਕਾ ਬਾਗ਼, ਮੋਤੀ ਬਾਗ਼, ਬਾਉਲੀ ਬਾਗ਼, ਗੁਲਾਬ ਬਾਗ਼ ਵਰਣਨਯੋਗ ਹਨ ਪਰ ਅੱਜ ਕੱਲ੍ਹ ਟਿਊਬਵੈੱਲ ਲੱਗ ਜਾਣ ਕਰਕੇ ਅਤੇ ਪਾਣੀ ਤੇ ਕਾਬੂ ਪਾਉਣ ਨਾਲ ਜ਼ਿਮੀਂਦਾਰ ਕਈ ਵਪਾਰਕ ਫ਼ਸਲਾਂ ਬੀਜਣ ਲੱਗ ਗਏ ਹਨ। ਇਸ ਲਈ ਜਿਹੜੇ ਪੁਰਾਣੇ ਬਾਗ਼ ਲੱਗੇ ਸਨ ਉਨ੍ਹਾਂ ਨੂੰ ਕੱਟ ਕੇ ਖੇਤੀ ਅਧੀਨ ਕੀਤਾ ਜਾ ਰਿਹਾ ਹੈ। ਅੱਜ ਕੱਲ੍ਹ ਕਰਤਾਰਪੁਰ ਵਿੱਚ ਕੇਵਲ ਇੱਕ ਦੋ ਹੀ ਮਹੱਤਵਪੂਰਨ ਬਾਗ਼ ਰਹਿ ਗਏ ਹਨ। ਕਰਤਾਰਪੁਰ ਦੇ ਕੁਝ ਇਤਿਹਾਸਕ ਅਤੇ ਮੌਜੂਦਾ ਬਾਗ਼ਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ :-

ਪੱਕਾ ਬਾਗ਼

ਜਦੋਂ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨੂੰ ਵਸਾਇਆ ਸੀ ਤਾਂ ਉਨ੍ਹਾਂ ਨੇ ਆਪਣੀ ਰਿਹਾਇਸ਼ ਵਾਸਤੇ ਗੁਰਦੁਆਰਾ ਸਾਹਿਬ ਤੋਂ ਪੱਛਮ ਦੀ ਬਾਹੀ ਵੱਲ ਤਕਰੀਬਨ ਚਾਰ ਸੌ ਗਜ਼ ਦੀ ਵਿੱਥ ਤੇ ਆਪਣੇ ਰਿਹਾਇਸ਼ੀ ਮਕਾਨ ਬਣਾਏ ਸਨ। ਇਨ੍ਹਾਂ ਰਿਹਾਇਸ਼ੀ ਮਕਾਨਾਂ ਦੇ ਨਾਲ ਹੀ ਇੱਕ ਬੜਾ ਸੁੰਦਰ ਬਾਗ਼ ਲਗਵਾਇਆ ਗਿਆ ਸੀ ਅਤੇ ਉਸ ਬਾਗ਼ ਦੇ ਆਲੇ-ਦੁਆਲੇ ਪੱਕੀ ਦੀਵਾਰ ਬਣਾਈ ਗਈ ਸੀ ਇਸ ਲਈ ਉਸ ਬਾਗ਼ ਨੂੰ ਪੱਕਾ ਬਾਗ਼ ਕਿਹਾ ਜਾਂਦਾ ਹੈ। ਹਾਲੇ ਵੀ ਇਸ ਬਾਗ਼ ਦੇ ਨਿਸ਼ਾਨ ਮਿਲਦੇ ਹਨ ਅਤੇ ਪੱਕੀ ਦੀਵਾਰ ਕਈਆਂ ਥਾਵਾਂ ਤੇ ਮੌਜੂਦ ਹੈ। ਕਹਿੰਦੇ ਹਨ ਕਿ ਇਸ ਬਾਗ਼ ਵਿੱਚ ਅੰਬਾਂ ਦੇ ਦਰੱਖਤ ਜ਼ਿਆਦਾ ਸਨ ਅਤੇ ਹੋਰ ਵੀ ਬੂਟੇ ਸਨ। ਇਸ ਬਾਗ਼ ਵਿੱਚ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਬਚਪਨ ਵਿੱਚ ਖੇਡਿਆ ਕਰਦੇ ਸਨ ਅਤੇ ਇਸ ਦੇ ਪੂਰਬ ਦੀ ਬਾਹੀ ਵੱਲ ਇੱਕ ਥੜ੍ਹਾ ਬਣਾਇਆ ਹੋਇਆ ਸੀ ਜਿੱਥੇ ਉਹ ਚੋਪੜ ਖੇਡਿਆ ਕਰਦੇ ਸਨ। ਇਸੇ ਬਾਗ਼ ਵਿੱਚ ਇੱਕ ਖੂਹ ਲਗਾਇਆ ਸੀ ਜੋ ਬਾਣ ਨੂੰ ਪਾਣੀ ਦੇਣ ਵਾਸਤੇ ਸੀ ਅਤੇ ਇੱਕ ਚੁਬੱਚਾ ਸੀ ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਚੁਬਚਾ ਸਾਹਿਬ ਬਣਾਇਆ ਗਿਆ ਹੈ। ਚੁਬੱਚਾ ਸਾਹਿਬ ਗੁਰਦੁਆਰਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਪਰ ਪੱਕਾ ਬਾਗ਼ ਉਪਰ ਸੋਢੀ ਖ਼ਾਨਦਾਨ ਦਾ ਕਬਜ਼ਾ ਹੈ। ਇਸ ਬਾਗ਼ ਵਿੱਚ ਧੀਰਮੱਲ ਖਾਨਦਾਨ ਦੀਆਂ ਸਮਾਧਾਂ ਹਨ। ਪੱਕਾ ਬਾਗ਼ ਵਿੱਚ ਗੁਰੂ ਕਿਆਂ ਦੀਆਂ ਸਮਾਧਾਂ ਦਿਖਾਈ ਦਿੰਦੀਆਂ ਹਨ ਅਤੇ ਮਾਈ ਕੌਲਾਂ ਦੀ ਵੀ ਸਮਾਧ ਹੈ। ਪਹਿਲੇ ਸਿੱਖ ਬਣੇ ਸੋਢੀ ਬਾਬਾ ਬਿਕਰਮ ਸਿੰਘ ਦੀ ਸਮਾਧ ਵੀ ਇਸੇ ਹੀ ਬਾਗ਼ ਵਿੱਚ ਹੈ। ਇੱਥੇ ਹਰ ਸਾਲ ਵੱਡਾ ਮੇਲਾ ਲੱਗਦਾ ਹੈ। ਅੱਜ ਕੱਲ੍ਹ ਬਾਗ਼ ਕੱਟ ਦਿੱਤਾ ਗਿਆ ਹੈ ਅਤੇ ਜ਼ਮੀਨ ਵਿੱਚ ਖੇਤੀ ਕੀਤੀ ਜਾਂਦੀ ਹੈ। ਇਸ ਬਾਗ਼ ਬਾਰੇ ਗਿਆਨੀ ਗਿਆਨ ਸਿੰਘ ਜੀ ਆਪਣੀ ਪੁਸਤਕ ਤਵਾਰੀਖ ਗੁਰੂ ਖਾਲਸਾ ਵਿੱਚ ਵੀ ਜ਼ਿਕਰ ਕਰਦੇ ਹਨ। ਉਹ ਲਿਖਦੇ ਹਨ “ਸੱਤ ਮਹੀਨੇ ਤੱਕ ਗੁਰੂ ਜੀ ਨੇ ਕਈ ਮਕਾਨ ਤੇ ਇੱਕ ਪੱਕਾ ਬਾਗ਼ ਬਣਵਾਇਆ।” ਇਸੇ ਪੱਕੇ ਬਾਗ਼ ਦਾ ਇਸ਼ਾਰਾ ਉਹ ਇਸੇ ਬਾਗ਼ ਵੱਲ ਕਰਦੇ ਹਨ। ਇਸ ਬਾਗ਼ ਵਿੱਚ ਸੋਢੀ ਖਾਨਦਾਨ ਵਾਲੇ (ਗੁਰੂ ਕਿਆਂ) ਦਾ ਹੀ ਸਸਕਾਰ ਕੀਤਾ ਜਾਂਦਾ ਹੈ। ਨਿਮਾਣੀ ਕਾਸ਼ਤੀ ਦਾ ਮੇਲਾ ਇੱਥੇ ਲੱਗਦਾ ਹੈ।

ਮੋਤੀ ਬਾਗ਼

ਗੰਗਸਰ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਇੱਕ ਬੜਾ ਵੱਡਾ ਬਾਗ਼ ਸੀ। ਇਸ ਬਾਗ਼ ਵਿੱਚ ਵੀ ਤਕਰੀਬਨ ਹਰ ਪ੍ਰਕਾਰ ਦੇ ਫ਼ਲ ਲਾਏ ਗਏ ਸਨ ਜਿਸ ਵਿੱਚ ਸੰਤਰਾ, ਅੰਬ ਤੇ ਅਮਰੂਦ ਜ਼ਿਆਦਾ ਸਨ। ਇਸ ਬਾਗ਼ ਨੇ ਤਕਰੀਬਨ 40-50 ਏਕੜ ਜਗ੍ਹਾ ਘੇਰੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਇਸ ਬਾਗ਼ ਨੂੰ ਗੁਰਿਆਣੀ ਇੰਦਰ ਕੌਰ ਨੇ ਲਵਾਇਆ ਸੀ। ਪਹਿਲਾਂ ਪਹਿਲ ਇਸ ਬਾਗ਼ ਵਿੱਚ ਜ਼ਿਆਦਾ ਅੰਬ ਲਗਾਏ ਗਏ ਸਨ ਪਰ ਦਰੱਖਤ ਪੁਰਾਣੇ ਹੋਣ ਕਾਰਨ ਅੰਬਾਂ ਦਾ ਫ਼ਲ ਘਟਦਾ ਗਿਆ ਅਤੇ ਅੰਬਾਂ ਦੇ ਦਰੱਖਤ ਕੱਟ ਕੇ ਅਮਰੂਦ ਲਾਏ ਗਏ। ਇਸ ਬਾਗ਼ ਵਿੱਚ ਪਹਿਲਾਂ ਤਾਂ ਏਨੀ ਰੌਣਕ ਸੀ ਕਿ ਨਜ਼ਾਰਾ ਬਹੁਤ ਦਿਲਕਸ਼ ਹੁੰਦਾ ਸੀ। ਰਾਤ ਅਤੇ ਸਵੇਰ ਵੇਲੇ ਪੰਛੀਆਂ ਦੀ ਚਹਿਚਹਾਅਟ ਸਵੇਰ ਅਤੇ ਸ਼ਾਮ ਹੋਣ ਦਾ ਨਜ਼ਾਰਾ ਦਰਸਾਉਂਦੀ ਸੀ ਪਰੰਤੂ ਸਮੇਂ ਦੀ ਲਪੇਟ ਨੇ ਇਹ ਬਾਗ਼ ਵੀ ਖ਼ਤਮ ਕਰ ਦਿੱਤਾ ਹੈ। ਹੁਣ ਆਲੂਆਂ ਦੀ ਖੇਤੀ ਹੁੰਦੀ ਹੈ।

ਗ੍ਰੰਥੀਆਂ ਦਾ ਬਾਗ਼

ਇਹ ਬਾਗ਼ ਵੀ ਕਰਤਾਰਪੁਰ ਦੇ ਚੜ੍ਹਦੇ ਵਾਲੇ ਪਾਸੇ ਵੱਲ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਗ੍ਰੰਥੀ ਨੇ ਲਵਾਇਆ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗ੍ਰੰਥੀ ਸ. ਨਿਹਾਲ ਸਿੰਘ ਜੋ ਕਰਤਾਰਪੁਰ ਦੇ ਰਹਿਣ ਵਾਲੇ ਸਨ, ਨੇ ਕਰਤਾਰਪੁਰ ਵਿੱਚ ਹੀ ਆਪਣੀ ਜ਼ਮੀਨ ਵਿੱਚ ਬਾਗ਼ ਲਗਵਾਇਆ ਸੀ ਜਿਸ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਪੌਦੇ ਲਾਹੌਰ ਦੇ ਸ਼ਾਹੀ ਬਾਗ਼ ਵਿੱਚੋਂ ਲਿਆ ਕੇ ਲਗਵਾਏ ਸਨ। ਇਸ ਬਾਗ਼ ਨੂੰ ਉਨ੍ਹਾਂ ਨੇ ਚਾਰੇ ਪਾਸਿਉਂ ਪੱਕੀ ਕੰਧ ਨਾਲ ਪੱਕਾ ਕੀਤਾ ਸੀ। ਇਸ ਬਾਗ਼ ਵਿੱਚ ਇੱਕ ਖੂਹ ਵੀ ਲਵਾਇਆ ਸੀ। ਇਸ ਦੇ ਚਾਰੇ ਪਾਸੇ ਪੱਕੀ ਦੀਵਾਰ ਹਾਲੇ ਵੀ ਖਸਤਾ ਹਾਲਤ ਵਿੱਚ ਮੌਜੂਦ ਹੈ। ਇਸ ਜਗ੍ਹਾ ਵਿੱਚ ਹੁਣ ਖੇਤੀ ਹੁੰਦੀ ਹੈ।

ਭਾਈ ਭਾਰੇ ਦਾ ਬਾਗ਼

ਭਾਈ ਭਾਰਾ ਬਾਬਾ ਸਾਧੂ ਸਿੰਘ ਜੀ ਦਾ ਵਜ਼ੀਰ ਸੀ । ਬਾਬਾ ਸਾਧੂ ਸਿੰਘ ਜੀ ਨੇ ਉਸ ਨੂੰ ਕਾਫ਼ੀ ਜ਼ਮੀਨ ਦਿੱਤੀ ਹੋਈ ਸੀ । ਭਾਈ ਭਾਰੇ ਨੂੰ ਬਾਗ਼ ਲਗਵਾਉਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਗੰਗਸਰ ਵਾਲੇ ਪਾਸੇ ਬਾਗ਼ ਲਗਵਾਇਆ ਜਿਸ ਦਾ ਖੇਤਰਫਲ 10 ਏਕੜ ਸੀ। ਹੁਣ ਇਹ ਬਾਗ਼ ਖ਼ਤਮ ਹੋ ਗਿਆ ਹੈ।

ਗੁਲਾਬ ਸਿੰਘ ਦਾ ਬਾਗ਼

ਗੁਲਾਬ ਸਿੰਘ ਆਹਲੂਵਾਲੀਆ ਬਰਾਦਰੀ ਨਾਲ ਸਬੰਧਤ ਸੀ। ਉਨ੍ਹਾਂ ਨੇ ਦਿੱਲੀ ਗੇਟ ਵਾਲੇ ਪਾਸੇ ਇੱਕ ਸੁੰਦਰ ਬਾਗ਼ ਲਵਾਇਆ ਸੀ ਅਤੇ ਉਸ ਜ਼ਮਾਨੇ ਵਿੱਚ ਬਾਗ਼ ਦੇ ਚਾਰੇ ਪਾਸੇ ਸੜਕ ਬਣਵਾਈ ਸੀ। ਇਸ ਨੇ ਵੀ ਬਾਗ਼ ਵਿੱਚ ਵਧੀਆ ਫਲਦਾਰ ਦਰੱਖਤ ਲਗਾਏ ਸਨ। ਇਸ ਬਾਗ਼ ਦੇ ਨਿਸ਼ਾਨ ਹਾਲੇ ਵੀ ਮਿਲਦੇ ਹਨ। ਇਹ ਬਾਗ਼ 4 ਏਕੜ ਵਿੱਚ ਫੈਲਿਆ ਹੋਇਆ ਸੀ ਪਰੰਤੂ ਹੁਣ ਬਾਗ਼ ਕੱਟ ਕੇ ਇੱਥੇ ਖੇਤੀ ਕੀਤੀ ਜਾਂਦੀ ਹੈ।

ਮਹੰਤਾਂ ਦਾ ਬਾਗ਼

ਇਹ ਬਾਗ਼ ਹਾਲੇ ਵੀ ਮੌਜੂਦ ਹੈ ਅਤੇ ਕਰਤਾਰਪੁਰ ਤੇ ਉੱਤਰ ਵਾਲੇ ਪਾਸੇ ਹੈ। ਇਸ ਬਾਗ਼ ਨੂੰ ਮਹੰਤ ਅਮਰ ਸਿੰਘ ਨੇ ਲਗਾਇਆ ਸੀ। ਇਸ ਵਿੱਚ ਹਰ ਫ਼ਲਦਾਰ ਬੂਟਾ ਲਗਾਇਆ ਹੋਇਆ ਹੈ। ਇਹ ਬਾਗ਼ ਵੀ 8-10 ਏਕੜ ਵਿੱਚ ਫੈਲਿਆ ਹੋਇਆ ਹੈ।

ਟਿੱਬੇ ਅਤੇ ਥੇਹ

ਕਰਤਾਰਪੁਰ ਵਿੱਚ ਇਸ ਸਮੇਂ ਤਾਂ ਕੋਈ ਟਿੱਬਾ ਜਾਂ ਥੇਹ ਨਜ਼ਰ ਨਹੀਂ ਆਉਂਦਾ ਪਰ ਇਤਿਹਾਸਕਾਰ ਦੱਸਦੇ ਹਨ ਕਿ ਇਹ ਸ਼ਹਿਰ ਕਿਸੇ ਸਮੇਂ ਇੱਕ ਉੱਚੇ ਟਿੱਬੇ ਉਤੇ ਆਬਾਦ ਹੋਇਆ ਸੀ। ਇਸ ਸ਼ਹਿਰ ਨਾਲ ਸਬੰਧਤ ਹੇਠ ਲਿਖੇ ਟਿੱਬੇ ਜਾਂ ਥੇਹ ਵਰਣਨਯੋਗ ਹਨ:

ਕਿਲ੍ਹੇ ਵਾਲਾ ਟਿੱਬਾ

ਸੰਮਤ 1650 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰ ਨੂੰ ਵਸਾਉਣ ਦੇ ਪ੍ਰਬੰਧ ਵਿੱਚ ਗੰਗਸਰ ਖੂਹ ਲਾਗੇ ਡੇਰੇ ਲਾਏ ਸਨ ਤਾਂ ਉਸ ਸਮੇਂ ਕਰਤਾਰਪੁਰ ਸ਼ਹਿਰ ਵਾਲਾ ਸਾਰਾ ਸਥਾਨ ਇੱਕ ਉੱਚੇ ਟਿੱਬੇ ਦੇ ਰੂਪ ਵਿੱਚ ਸੀ। ਉਨ੍ਹਾਂ ਸਮਿਆਂ ਵਿੱਚ ਇਰਦ ਗਿਰਦ ਦਾ ਸਾਰਾ ਇਲਾਕਾ ਘਣੇ ਜੰਗਲਾਂ ਨਾਲ ਭਰਿਆ ਪਿਆ ਸੀ ਤੇ ਕਈ ਥਾਵਾਂ ਤੇ ਰੇਤ ਉਡ ਉਡ ਕੇ ਬੜੇ ਉੱਚੇ ਟਿੱਬੇ ਬਣੇ ਹੋਏ ਸਨ। ਜਲੰਧਰ ਸ਼ਹਿਰ ਉਸ ਵੇਲੇ ਵੀ ਚੰਗਾ ਕਸਬਾ ਸੀ । ਗੁਰੂ ਜੀ ਗੰਗਸਰ ਵਾਲੀ ਥਾਂ ਟਿਕੇ ਸਨ। ਉਨ੍ਹਾਂ ਦਿਨਾਂ ਵਿੱਚ ਪਾਣੀ ਨੂੰ ਰੋਕਣ ਦਾ ਵੀ ਕੋਈ ਇੰਤਜ਼ਾਮ ਨਹੀਂ ਸੀ ਅਤੇ ਨੀਵੇਂ ਥਾਂ ਹੜ੍ਹਾਂ ਦੀ ਮਾਰ ਹੇਠਾਂ ਆ ਕੇ ਤਬਾਹ ਹੋ ਜਾਇਆ ਕਰਦੇ ਸਨ। ਇਸ ਲਈ ਗੁਰੂ ਜੀ ਨੇ ਉਸ ਉੱਚੇ ਟਿੱਬੇ ਨੂੰ ਵਸਾਉਣ ਦੀ ਵਿਉਂਤ ਬਣਾਈ। ਇਸ ਲਈ ਪਹਿਲੇ ਘਰਾਂ ਦੀ ਉਸ ਉੱਚੇ ਟਿੱਬੇ ਵੱਲ ਉਸਾਰੀ ਹੋਈ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਥੰਮ੍ਹ ਸਾਹਿਬ ਹੈ। ਹੁਣ ਥੰਮ੍ਹ ਸਾਹਿਬ ਸਾਰੇ ਸ਼ਹਿਰ ਨਾਲੋਂ ਉੱਚੇ ਥਾਂ ਤੇ ਹੈ । ਬਾਬਾ ਵਡਭਾਗ ਸਿੰਘ ਦੇ ਸਮੇਂ ਇਸ ਉੱਚੀ ਥਾਂ ਦੇ ਸਿਰੇ ਤੇ ਇੱਕ ਕਿਲ੍ਹਾ ਵੀ ਬਣਾਇਆ ਗਿਆ ਸੀ, ਹੁਣ ਇਹ ਕਿਲ੍ਹਾ ਢਹਿ ਰਿਹਾ ਹੈ। ਇਸ ਦੇ ਖੰਡਰ ਹੀ ਨਜ਼ਰ ਆਉਂਦੇ ਹਨ ਪਰ ਮੁੱਖ ਦਰਵਾਜ਼ਾ ਅਜੇ ਕਾਇਮ ਹੈ।

ਥੇਹ ਦਰਵਾਜ਼ਾ ਦਿਆਲਪੁਰ

ਦਿਆਲਪੁਰ ਗੇਟ ਤੋਂ ਬਾਹਰ-ਵਾਰ ਜੀ.ਟੀ. ਰੋਡ ਦੇ ਨਾਲ ਵਿਸ਼ਰਾਮ ਘਰ ਦੇ ਸਾਹਮਣੇ ਇੱਕ ਥੇਹ ਮਿਲਦਾ ਹੈ। ਇਸ ਨੂੰ ਥੇਹ ਦਿਆਲਪੁਰ ਦਰਵਾਜ਼ਾ ਕਹਿੰਦੇ ਹਨ।

ਥੇਹ ਵੱਡਾ ਤਲਾਬ

ਕਰਤਾਰਪੁਰ ਦੀ ਪੂਰਬ ਦੀ ਬਾਹੀ ਵੱਲ ਇੱਕ ਬਹੁਤ ਵੱਡਾ ਤਲਾਬ ਸੀ। ਇਸ ਤਲਾਬ ਦੀ ਪੰਜਾਬ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ। ਇਹ ਤਾਲਾਬ ਕਾਫ਼ੀ ਚੌੜਾ ਹੈ ਅਤੇ ਮੀਲਾਂ ਤੱਕ ਲੰਮਾ ਸੀ ਅਤੇ ਚਾਰ ਚੁਫ਼ੇਰੇਓਂ ਹੀ ਪੱਕਾ ਸੀ। ਦੱਸਦੇ ਹਨ ਕਿ ਇਸ ਤਲਾਬ ਨੂੰ ਪੱਕਾ ਕਰਨ ਅਤੇ ਡੂੰਘਾ ਕਰਨ ਲਈ ਇਸ ਦੇ ਦਰਮਿਆਨ ਵਿੱਚ ਹੀ ਆਵਾ ਲਾਇਆ ਗਿਆ ਸੀ। ਤਲਾਬ ਦੀ ਸਾਰੀ ਮਿੱਟੀ ਪੁੱਟ ਕੇ ਦਰਮਿਆਨ ਵਿੱਚ ਇੱਕ ਥਾਂ ਇੱਕੱਠੀ ਕੀਤੀ ਗਈ। ਇਹ ਮਿੱਟੀ ਦਾ ਅੰਬਾਰ ਇੱਕ ਬਹੁਤ ਹੀ ਉੱਚਾ ਟਿੱਬਾ ਬਣ ਗਿਆ। ਇਸ ਉੱਚੇ ਟਿੱਬੇ ਜਦ ਇੱਟਾਂ ਦਾ ਆਵਾ ਲਾਇਆ ਗਿਆ ਤਾਂ ਇਹ ਇੱਕ ਪ੍ਰਕਾਰ ਦਾ ਥੇਹ ਬਣ ਗਿਆ। ਹਾਲੇ ਵੀ ਇਹ ਉੱਚਾ ਟਿੱਬਾ ਤਲਾਬ ਦੇ ਦਰਮਿਆਨ ਸਥਿੱਤ ਹੈ।

ਥੇਹ ਬਾਰਾਂਦਰੀ

ਹੁਣ ਇਹ ਬਾਰਾਂਦਰੀ ਢਹਿ-ਢੇਰੀ ਹੋ ਚੁੱਕੀ ਹੈ। ਉਸ ਸਮੇਂ ਇਹ ਇਮਾਰਤੀ ਕਲ ਦਾ ਸੁੰਦਰ ਨਮੂਨਾ ਸੀ। ਇਸ ਦੇ ਅੰਦਰ ਛੋਟਾ ਜਿਹਾ ਤਲਾਬ ਵੀ ਹੁੰਦਾ ਸੀ। ਇਸ ਦੇ ਬਾਹਰ ਗੇਟ ਬਾਰਾਂਦਰੀ ਵੀ ਹੈ। ਹੁਣ ਇਸ ਥਾਂ ਨਵੀਂ ਕਾਲੋਨੀ ਬਣ ਗਈ ਹੈ। ਜਿਸ ਦਾ ਨਾਂ ਬਾਰਾਂਦਰੀ ਮੁਹੱਲਾ ਹੈ।

ਥੇਹ ਬਾਰਾਂਦਰੀ ਗੁਲਾਬ ਸਿੰਘ

ਇਸ ਦਾ ਵਰਣਨ ਅੱਗੇ ਬਾਰਾਂਦਰੀ ਗੁਲਾਬ ਸਿੰਘ ਦੇ ਨਾਂ ਹੇਠ ਕੀਤਾ ਗਿਆ ਹੈ।

ਸਰੋਵਰ, ਤਲਾਬ, ਛੱਪੜ ਆਦਿ

ਕਰਤਾਰਪੁਰ ਇੱਕ ਇਤਿਹਾਸਕ ਸ਼ਹਿਰ ਹੈ। ਪੁਰਾਣੇ ਸਮਿਆਂ ਵਿੱਚ ਪਾਣੀ ਦੀ ਘਾਟ ਸੀ। ਗੁਰੂ ਸਾਹਿਬਾਨ ਨੇ ਸ਼ਹਿਰ ਵਸਾਉਣ ਦੇ ਨਾਲ-ਨਾਲ ਹੀ ਸ਼ਹਿਰ ਦੇ ਪੰਜਾਂ ਪਾਸਿਆਂ ਤੇ ਪੰਜ ਵੱਡੇ ਖੂਹ ਲਗਵਾਏ ਸਨ ਅਤੇ ਕਈ ਖੂਹ ਸ਼ਹਿਰ ਦੇ ਵਿੱਚ ਵੀ ਲਗਵਾਏ ਸਨ। ਇਸ ਸ਼ਹਿਰ ਦੇ ਹੇਠ ਲਿਖੇ ਸਰੋਵਰ ਅਤੇ ਤਲਾਬ ਹਨ :

ਵੱਡਾ ਤਲਾਬ

ਕਰਤਾਰਪੁਰ ਸ਼ਹਿਰ ਉੱਚੀ ਥਾਂ ਹੋਣ ਦੇ ਬਾਵਜੂਦ ਬਰਸਾਤ ਵਿੱਚ ਚੌਹਾਂ ਪਾਸਿਆਂ ਤੋਂ ਪਾਣੀ ਨਾਲ ਘਿਰ ਜਾਇਆ ਕਰਦਾ ਸੀ। ਸਾਰੀਆਂ ਫ਼ਸਲਾਂ ਤਬਾਹ ਹੋ ਜਾਇਆ ਕਰਦੀਆਂ ਸਨ। ਨਸਰਾਲਾ ਚੋਅ ਦਾ ਪਾਣੀ ਬਰਸਾਤ ਦੇ ਦਿਨਾਂ ਵਿੱਚ ਵਧ ਜਾਂਦਾ ਤਾਂ ਉਹ ਸਾਰੇ ਦਾ ਸਾਰਾ ਟੁੱਟ ਕੇ ਕਰਤਾਰਪੁਰ ਵਿੱਚ ਪੈ ਜਾਂਦਾ ਸੀ । ਬਾਬਾ ਸਾਧੂ ਸਿੰਘ ਦੇ ਸਮੇਂ ਵਿੱਚ ਉਨ੍ਹਾਂ ਦਾ ਇੱਕ ਅਹਿਲਕਾਰ ਭਾਈ ਭਾਰਾ ਸਿੰਘ ਸੀ ਜਿਸ ਨੇ ਇਹ ਵਿਉਂਤ ਬਣਾਈ ਕਿ ਸ਼ਹਿਰ ਦੇ ਚੜ੍ਹਦੇ ਪਾਸੇ ਇੱਕ ਬੜਾ ਵੱਡਾ ਤਲਾਬ ਬਣਾਇਆ ਜਾਵੇ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ। ਉਨ੍ਹਾਂ ਨੇ ਕਾਫੀ ਦੂਰੋਂ ਕਾਰੀਗਰ ਲਿਆਂਦੇ ਅਤੇ ਵੱਡਾ ਤਲਾਬ ਬਣਾਇਆ। ਤਲਾਬ ਦੀ ਲੰਬਾਈ ਇੱਕ ਮੀਲ ਦੇ ਕਰੀਬ ਸੀ ਅਤੇ ਚੌੜਾਈ ਇੱਕ ਫਰਲਾਂਗ ਸੀ। ਸਰੋਵਰ ਨੂੰ ਪੱਕਾ ਕਰਨ ਵਾਸਤੇ ਇੱਟਾਂ ਦੀ ਲੋੜ ਸੀ। ਇਸ ਲਈ ਤਲਾਬ ਦੀ ਮਿੱਟੀ ਪੁੱਟ ਪੁੱਟ ਕੇ ਉਸ ਦੇ ਦਰਮਿਆਨ ਇਕੱਠੀ ਕੀਤੀ ਗਈ ਅਤੇ ਉੱਥੇ ਹੀ ਇੱਟਾਂ ਦਾ ਆਵਾ ਲਾ ਦਿੱਤਾ ਗਿਆ। ਆਵੇ ਵਿੱਚ ਹੀ ਇੱਟਾਂ ਪੱਕਦੀਆਂ ਸਨ ਅਤੇ ਬਾਹਰ ਵਾਲੇ ਪਾਸੇ ਲਗਾ ਦਿੱਤੀਆਂ ਜਾਂਦੀਆਂ ਸਨ। ਇਸ ਦੀਆਂ ਸੱਤ ਵੱਡੀਆਂ ਚੌੜੀਆਂ ਥੜ੍ਹੀਆਂ ਤਿਆਰ ਕੀਤੀਆਂ ਗਈਆਂ ਅਤੇ ਚਾਰ ਚੁਫੇਰੇ ਪੱਕਾ ਕਰ ਦਿੱਤਾ ਗਿਆ। ਫਿਰ ਇਸ ਸਰੋਵਰ ਦੇ ਵਿੱਚੋਂ ਇੱਕ ਨਹਿਰ ਕੱਢੀ ਅਤੇ ਪਾਣੀ ਕਾਲੀ ਵੇਈਂ ਵਿੱਚ ਸੁੱਟ ਦਿੱਤਾ ਗਿਆ ਜਿਹੜਾ ਕਿ ਕਰਤਾਰਪੁਰ ਦੀ ਪੱਛਮੀ ਬਾਹੀ ਵਿੱਚੋਂ ਹਮੀਰੇ ਦੇ ਲਾਗੇ ਵਗਦੀ ਸੀ। ਹੁਣ ਜਿਹੜਾ ਨਸਰਾਲਾ ਚੋਅ ਦਾ ਪਾਣੀ ਟੁੱਟਦਾ ਹੈ ਤਾਂ ਇਹ ਪਹਿਲਾਂ ਉਸ ਤਲਾਬ ਵਿੱਚ ਪੈ ਜਾਂਦਾ ਹੈ। ਕਾਫ਼ੀ ਸਮਾਂ ਤਲਾਬ ਨੂੰ ਭਰਨ ਵਿੱਚ ਲੱਗ ਜਾਂਦਾ ਸੀ ਅਤੇ ਬਾਕੀ ਪਾਣੀ ਨਿਕਲ ਕੇ ਕਾਲੀ ਵੇਈਂ ਵਿੱਚ ਪੈ ਜਾਂਦਾ ਸੀ। ਇਸ ਤਰ੍ਹਾਂ ਇਸ ਸ਼ਹਿਰ ਨੂੰ ਇਸ ਤਲਾਬ ਨੇ ਹੜ੍ਹਾਂ ਦੀ ਮਾਰ ਤੋਂ ਬਿਲਕੁਲ ਸੁਰੱਖਿਅਤ ਕਰ ਦਿੱਤਾ ਸੀ ਪਰ ਅੱਜ ਕੱਲ੍ਹ ਜਦੋਂ ਹੋਰ ਨਹਿਰਾਂ ਨਿਕਲ ਗਈਆਂ ਹਨ ਤਾਂ ਪਾਣੀ ਦਾ ਖ਼ਤਰਾ ਟਲ ਗਿਆ ਹੈ। ਅੱਜ ਕੱਲ੍ਹ ਤਲਾਬ ਪਾਣੀ ਨਾਲ ਭਰਿਆ ਨਹੀਂ ਜਾਂਦਾ ਪਰ ਸ਼ਹਿਰ ਦੇ ਲੋਕਾਂ ਨੂੰ ਹਾਲੇ ਵੀ ਇਸ ਦੇ ਬਹੁਤ ਫ਼ਾਇਦੇ ਹਨ। ਜ਼ਨਾਨੀਆਂ ਪੱਕੀਆਂ ਪੌੜੀਆਂ ਤੇ ਕੱਪੜੇ ਧੋਂਦੀਆਂ ਹਨ। ਮਾਲ ਭੰਗਰ ਪਾਣੀ ਪੀਂਦੇ ਹਨ। ਤੇ ਲੋਕ ਇਸ਼ਨਾਨ ਵੀ ਕਰਦੇ ਹਨ। ਇਸ ਸਰੋਵਰ ਬਾਰੇ ਇਹ ਵੀ ਦੱਸਿਆ ਜਾਂਦਾ ਹੈ। ਕਿ ਸਰੋਵਰ ਹਰ ਸਾਲ ਕੋਈ ਨਾ ਕੋਈ ਬਲੀ ਵੀ ਲੈਂਦਾ ਸੀ ਇਸ ਲਈ ਇਸ ਬਲੀ ਤੋਂ ਬਚਣ ਲਈ ਹਰ ਸਾਲ ਇਸ ਤੇ ਮੇਲਾ ਵੀ ਲੱਗਦਾ ਹੈ। ਖੁੱਲ੍ਹੇ ਲੰਗਰ ਲਾਏ ਜਾਂਦੇ ਹਨ ਅਤੇ ਸਰੋਵਰ ਦੇ ਜਲ ਨੂੰ ਵੀ ਦੱਖਣਾ ਭੇਟ ਕੀਤੀ ਜਾਂਦੀ ਹੈ। ਧੂਫ ਜਗਾਈ ਜਾਂਦੀ ਹੈ।

ਸਰੋਵਰ ਗੰਗਸਰ

ਗੰਗਸਰ ਖੂਹ ਦੇ ਨਾਲ ਹੀ ਰਾਣੀ ਇੰਦਰ ਕੌਰ ਨੇ ਸੰਨ 1910 ਵਿੱਚ ਇੱਕ ਮੰਦਰ ਬਣਵਾਇਆ ਸੀ। ਇਸ ਮੰਦਰ ਨੂੰ ਬਿਲਕੁਲ ਦਰਬਾਰ ਸਾਹਿਬ ਦੇ ਢੰਗ ਅਨੁਸਾਰ ਬਣਵਾਇਆ ਗਿਆ ਸੀ। ਭਾਵੇਂ ਆਕਾਰ ਵਿੱਚ ਬਹੁਤ ਛੋਟਾ ਸੀ ਪਰ ਦਰਮਿਆਨ ਮੰਦਰ ਬਣਾ ਕੇ ਚਾਰ ਚੁਫੇਰੇ ਸਰੋਵਰ ਬਣਾਇਆ ਗਿਆ ਸੀ। ਇਹ ਸਰੋਵਰ ਸਾਰੇ ਦਾ ਸਾਰਾ ਪੱਕਾ ਅਤੇ ਸੰਗਮਰਮਰ ਦਾ ਬਣਿਆ ਸੀ ਜਿਵੇਂ ਕਿ ਦੱਸਦੇ ਹਨ ਕਿ ਲੋਕ ਹਰ ਮੱਸਿਆ ਅਤੇ ਚੌਦੇ ਨੂੰ ਇੱਥੇ ਮੱਥਾ ਟੇਕਣ ਆਉਂਦੇ ਹਨ ਅਤੇ ਇਸ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਗੰਗਸਰ ਖੂਹ ਦਾ ਪਾਣੀ ਇਸ ਸਰੋਵਰ ਵਿੱਚ ਆ ਕੇ ਡਿਗਦਾ ਹੈ। ਇਸ ਲਈ ਇਸ ਸਰੋਵਰ ਦੇ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਗਿਆ ਹੈ। ਇਸ ਮੰਦਰ ਉਤੇ ਦੋ ਵੱਡੇ ਮੇਲੇ ਇੱਕ ਵਿਸਾਖੀ ਤੇ ਦੂਜਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਲੱਗਦਾ ਹੈ। ਉਨ੍ਹਾਂ ਦਿਨਾਂ ਵਿੱਚ ਹੀ ਇਸ ਸਰੋਵਰ ਨੂੰ ਪੂਰਾ ਭਰ ਲਿਆ ਜਾਂਦਾ । ਇਹ ਵੀ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਭੂਤ ਪ੍ਰੇਤ ਚਿੰਬੜੇ ਹੁੰਦੇ ਹਨ ਜੇ ਉਹ ਲੋਕ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਤਾਂ ਉਹ ਰਾਜ਼ੀ ਹੋ ਜਾਂਦੇ ਹਨ। ਇਹ ਇਤਿਹਾਸ ਵਿੱਚ ਇੱਕੋ ਇੱਕ ਮਿਸਾਲ ਸੀ ਕਿ ਇਸ ਵਿੱਚ ਮੂਰਤੀਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਸਨ ਪਰੰਤੂ ਖਾੜਕੂਵਾਦ ਦੀ ਲਹਿਰ ਵੇਲੇ ਤੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਕਈ ਸਾਲਾਂ ਤੋਂ ਹੁਣ ਸਰੋਵਰ ਵਿੱਚ ਜਲ ਵੀ ਨਹੀ ਪਾਇਆ ਜਾਂਦਾ।

ਛੱਪੜ ਬਾਬਾ ਲਲੂਆ

ਸ਼ਹਿਰ ਦੇ ਦਿੱਲੀ ਦਰਵਾਜ਼ੇ ਵਾਲੇ ਪਾਸੇ ਸ਼ਮਸ਼ਾਨ ਭੂਮੀ ਦੇ ਬਿਲਕੁਲ ਨੇੜੇ ਇੱਕ ਛੱਪੜ ਹੈ। ਇਸ ਦੀ ਬੜੀ ਮਹਾਨਤਾ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਬਾਬ ਲਲੂਆ ਜਿਹੜਾ ਕਿ ਪਟਿਆਲੇ ਦੇ ਨੇੜੇ ਦਾ ਰਹਿਣ ਵਾਲਾ ਸੀ, ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਝਾੜੂ ਬਰਦਾਰ ਸੀ। ਇੱਕ ਦਿਨ ਇੱਕ ਔਰਤ, ਜਿਸ ਦੇ ਬੱਚੇ ਨੂੰ ਸੋਕੜ ਹੋਇਆ ਸੀ, ਆਪਣੇ ਬੱਚੇ ਨੂੰ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਆਈ। ਗੁਰੂ ਜੀ ਉਸ ਸਮੇਂ ਅੰਦਰ ਬਿਰਾਜਮਾਨ ਸਨ। ਉਸ ਔਰਤ ਨੇ ਆਪਣੇ ਬੱਚੇ ਬਾਰੇ ਲਲੂਏ ਨੂੰ ਦੱਸਿਆ ਜਿਹੜਾ ਬਾਹਰ ਝਾੜੂ ਬੁਹਾਰੀ ਕਰ ਰਿਹਾ ਸੀ। ਬਾਬੇ ਲਲੂਏ ਨੇ ਉਸ ਨੂੰ ਕਿਹਾ ਕਿ ਬੱਚੇ ਨੂੰ ਅੰਦਰ ਲੈ ਜਾਉ, ਬੱਚਾ ਬਿਲਕੁਲ ਠੀਕ ਹੋ ਜਾਵੇਗਾ। ਕਹਿੰਦੇ ਹਨ ਕਿ ਜਦ ਉਹ ਔਰਤ ਬੱਚੇ ਨੂੰ ਲੈ ਕੇ ਅੰਦਰ ਗਈ ਤਾਂ ਗੁਰੂ ਜੀ ਨੇ ਕਿਹਾ ਲਲੂਏ ਨੇ ਜੋ ਕਿਹਾ ਹੈ ਠੀਕ ਕਹਿ ਦਿੱਤਾ ਹੈ। ਉਹ ਸਾਡੇ ਨਾਲੋਂ ਘੱਟ ਨਹੀਂ, ਬੱਚਾ ਠੀਕ ਹੋ ਜਾਵੇਗਾ। ਇਸ ਤਰ੍ਹਾਂ ਉਸ ਔਰਤ ਦਾ ਬੱਚਾ ਠੀਕ ਹੋ ਗਿਆ। ਬਾਅਦ ਵਿੱਚ ਜਦੋਂ ਬਾਬਾ ਲਲੂਆ ਦੇ ਸਵਰਗਵਾਸ ਹੋਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਕੋਈ ਐਸੀ ਥਾਂ ਬਖ਼ਸ਼ੋ ਜਿੱਥੇ ਸ਼ਹਿਰ ਦਾ ਪਾਣੀ ਡਿੱਗਦਾ ਹੋਵੇ। ਇਸ ਲਈ ਗੁਰੂ ਜੀ ਨੇ ਸ਼ਹਿਰ ਦੇ ਨੀਵੇਂ ਪਾਸੇ ਛੱਪੜ ਵਾਲੇ ਸਥਾਨ ਤੇ ਬਾਬੇ ਲਲੂਏ ਦਾ ਸਸਕਾਰ ਕਰਵਾਇਆ। ਉਸ ਸਮੇਂ ਤੋਂ ਹੀ ਸ਼ਹਿਰ ਦਾ ਸਾਰਾ ਪਾਣੀ ਇਸ ਛੱਪੜ ਵਿੱਚ ਆ ਕੇ ਡਿੱਗਦਾ ਹੈ। ਕਹਿੰਦੇ ਹਨ ਕਿ ਇਸ ਵਿੱਚ ਸੋਕੜੇ ਰੋਗ ਵਾਲਾ ਬੱਚਾ ਨਹਾ ਲਏ ਜਾਂ ਕੋਈ ਖੁਰਕ ਦੀ ਬਿਮਾਰੀ ਵਾਲਾ ਨਹਾ ਲਏ ਤਾਂ ਉਹ ਬਿਲਕੁਲ ਰਾਜ਼ੀ ਹੋ ਜਾਂਦਾ ਹੈ। ਹਾਲੇ ਵੀ ਸੈਂਕੜੇ ਰੋਗੀ ਇਸ ਵਿੱਚ ਨਹਾਉਂਦੇ ਹਨ। ਭਾਵੇਂ ਇਸ ਦਾ ਪਾਣੀ ਹੁਣ ਕਾਫ਼ੀ ਸੁੱਕ ਗਿਆ ਹੈ ਪਰ ਵੈਸਾਖੀ ਦੇ ਮੇਲੇ ਨੂੰ ਇੱਥੇ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।

ਨਗਰ ਕਿਵੇਂ ਤੇ ਕਦੋਂ ਬੱਝਾ/ਨਾਂ ਕਿਵੇਂ ਪਿਆ ?

ਕਰਤਾਰਪੁਰ ਦਾ ਸ਼ਹਿਰ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਜਰਨੈਲੀ ਸੜਕ ਉੱਪਰ ਲੱਗਭੱਗ 8 ਕਿ.ਮੀ. ਉੱਤਰ ਵੱਲ ਵਸਿਆ ਹੋਇਆ ਹੈ। ਇਹ ਸ਼ਹਿਰ ਕਪੂਰਥਲਾ ਤੋਂ 6 ਕਿ.ਮੀ. ਅਤੇ ਅੰਮ੍ਰਿਤਸਰ ਤੋਂ 35 ਕਿ.ਮੀ. ਦੀ ਵਿੱਥ ਤੇ ਹੈ। ਇੱਥੇ ਰੇਲਵੇ ਸਟੇਸ਼ਨ ਵੀ ਹੈ। ਇਹ ਸ਼ਹਿਰ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1553 ਈਸਵੀ ਵਿੱਚ ਵਸਾਇਆ ਸੀ। ਉਸ ਸਮੇਂ ਅਕਬਰ ਬਾਦਸ਼ਾਹ ਦਾ ਰਾਜ ਸੀ। ਇਸ ਸ਼ਹਿਰ ਦੇ ਵਸਾਏ ਜਾਣ ਦਾ ਪ੍ਰਸੰਗ ਇਸ ਤਰ੍ਹਾਂ ਹੈ :-

ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਜਦੋਂ ਆਪਣੇ ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀ ਤਾਂ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਵੱਡੇ ਭਰਾ ਪ੍ਰਿਥੀ ਚੰਦ ਨੂੰ ਬਹੁਤ ਨਾਰਾਜ਼ਗੀ ਹੋਈ। ਉਹ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਇਹ ਕੋਈ ਦੁਨਿਆਵੀ ਗੱਦੀ ਨਹੀਂ ਸੀ, ਇਹ ਤਾਂ ਅਕਾਲ ਪੁਰਖ ਵੱਲੋਂ ਇੱਕ ਜੋਤ ਦਾ ਦੂਸਰੀ ਜੋਤ ਵਿੱਚ ਪ੍ਰਕਾਸ਼ ਸੀ। ਪ੍ਰਿਥੀ ਚੰਦ ਨੇ ਗੁਰੂ ਸਾਹਿਬ ਨਾਲ ਈਰਖਾ ਕਰਨੀ ਆਰੰਭ ਕਰ ਦਿੱਤੀ ਅਤੇ ਸਮੇਂ ਦੇ ਹਾਕਮ ਨਾਲ ਮਿਲ ਕੇ ਗੁਰੂ ਅਰਜਨ ਦੇਵ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਸੁਲਹੀ ਖਾਂ, ਜੋ ਚੱਕ ਰਾਮਦਾਸਪੁਰ (ਅੰਮ੍ਰਿਤਸਰ) ਦਾ ਮਾਲ ਅਫ਼ਸਰ ਸੀ, ਨੂੰ ਵੀ ਗੁਰੂ ਸਾਹਿਬ ਦੇ ਵਿਰੁੱਧ ਕਰ ਲਿਆ ਸੀ। ਸ਼ੇਖ ਨਿਜ਼ਾਮੁਦੀਨ ਅਹਿਮਦ ਨੇ ਲਿਖਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਅਕਬਰ ਬਾਦਸ਼ਾਹ ਲਾਹੌਰ ਤੋਂ ਬਿਆਸ ਅਤੇ ਵੇਈਂ ਨਦੀ ਦੇ ਮੰਡ ਵਿੱਚ ਸ਼ੇਖਪੁਰ ਵਿੱਚ ਆਇਆ ਸੀ ਅਤੇ ਇਸ ਸਮੇਂ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਅਕਬਰ ਬਾਦਸ਼ਾਹ ਅੱਗੇ ਸ਼ਿਕਾਇਤ ਨਾਮਾ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਅਕਬਰ ਬਾਦਸ਼ਾਹ ਨੇ ਗੁਰੂ ਜੀ ਨੂੰ ਇਸ ਗੱਲ ਲਈ ਸਹਿਮਤ ਕਰਕੇ ਕਿ ਰਾਮਦਾਸਪੁਰ ਦੀਆਂ ਦੁਕਾਨਾਂ ਦਾ ਕਿਰਾਇਆ ਪ੍ਰਿਥੀ ਚੰਦ ਲੈ ਲਵੇਗਾ ਅਤੇ ਮਹਾਂਦੇਵ ਨੂੰ ਗੁਰੂ ਕੇ ਚੱਕ ਦਾ ਚਕੌਤਾ ਮਿਲਿਆ। ਕਰੇਗਾ। ਅਕਬਰ ਬਾਦਸ਼ਾਹ ਨੇ ਇਸ ਨਬੇੜੇ ਅਧੀਨ ਜਲੰਧਰ ਵਿੱਚੋਂ ਇਹ ਕਰਤਾਰਪੁਰ ਵਾਲਾ ਰਕਬਾ ਸਤਿਗੁਰਾਂ ਨੂੰ ਦੇ ਦਿੱਤਾ ਸੀ। ਪ੍ਰਿਥੀ ਚੰਦ ਦੀਆਂ ਗੁਰੂ ਘਰ ਵਿਰੋਧੀ ਚਾਲਾਂ ਦੇਖ ਕੇ ਗੁਰੂ ਜੀ ਨੇ ਸੱਚ-ਧਰਮ ਦਾ ਪ੍ਰਚਾਰ ਕਰਨ ਦਾ ਫੈਸਲਾ ਕਰ ਲਿਆ। ਗੁਰੂ ਜੀ ਨੇ ਤਰਨਤਾਰਨ, ਸਰਹਾਲੀ, ਗੋਇੰਦਵਾਲ ਹੁੰਦੇ ਹੋਏ ਦੁਆਬੇ ਦੀ ਇਸ ਧਰਤੀ ਨੂੰ ਆ ਭਾਗ ਲਾਏ ਜਿੱਥੇ ਹੁਣ ਇਹ ਕਰਤਾਰਪੁਰ ਸ਼ਹਿਰ ਵਸਿਆ ਹੋਇਆ ਹੈ। ਸੰਮਤ 1651 ਵਿੱਚ ਗੁਰੂ ਜੀ ਨੇ ਮੋੜ੍ਹੀ ਗੱਡ ਕੇ ਇਸ ਨਗਰ ‘ਕਰਤਾਰਪੁਰ’ ਦੀ ਨੀਂਹ ਰੱਖੀ ਸੀ। ਇਸੇ ਮੋਰੀ ਵਾਲੀ ਥਾਂ ਤੇ ਹੀ ਦੀਵਾਨ ਅਸਥਾਨ ਦੇ ਵੱਡੇ ਮਕਾਨ ਦੀ ਛੱਤ ਲਈ ਮੋਟਾ ਥੰਮ੍ਹ ਗੱਡ ਕੇ ਲਟੈਣਾਂ ਤੇ ਸ਼ਤੀਰ ਚਾੜ੍ਹਨ ਦੀ ਵਿਉਂਤ ਬਣਾਈ ਸੀ। ਇਸੇ ਥਾਂ ਹੁਣ ਗੁਰਦੁਆਰਾ ਥੰਮ੍ਹ ਸਾਹਿਬ ਸੁਸ਼ੋਭਿਤ ਹੈ। ਸਤਿਗੁਰਾਂ ਨੇ ਆਪ ਇਸ ਨਗਰ ਦਾ ਨਾਂ ਕਰਤਾਰਪੁਰ ਰੱਖਿਆ ਤੇ ਸ਼ਬਦ ਉਚਾਰਨ ਕੀਤਾ :-

ਸਿਮਰਿ ਸਿਮਰਿ ਪੂਰਨ ਪ੍ਰਭ ਕਾਰਜ ਭਏ ਰਾਸਿ।।

ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ।। ਰਹਾਉ ।।

ਅਕਬਰਨਾਮਾ (ਪੰਨਾ 515) ਅਤੇ ਖਲਾਸਤੁਤ ਤਵਾਰੀਖ਼ (ਪੰਨਾ 425) ਅਨੁਸਾਰ ਅਕਬਰ ਬਾਦਸ਼ਾਹ ਜਦੋਂ ਪੰਜਾਬ ਤੋਂ ਆਗਰੇ ਵੱਲ ਗਿਆ ਤਾਂ ਉਸ ਨੇ ਇਸ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਸਨ। ਜਦੋਂ ਅਕਬਰ ਬਾਦਸ਼ਾਹ ਨੇ ਆਪਣੇ ਯੋਗ ਸੇਵਾ ਪੁੱਛੀ ਤਾਂ ਸਤਿਗੁਰਾਂ ਨੇ ਲੋਕਾਂ ਦੀ ਮੁਸ਼ਕਲ ਵੇਖਦਿਆਂ ਹੋਇਆਂ ਵਧਾਇਆ ਹੋਇਆ ਮਾਮਲਾ ਘੱਟ ਕਰਨ ਲਈ ਕਿਹਾ ਜੋ ਅਕਬਰ ਨੇ ਮੁਆਫ਼ ਕਰ ਦਿੱਤਾ। ਇੱਥੇ ਹੀ ਅਕਬਰ ਬਾਦਸ਼ਾਹ ਗੁਰੂ ਜੀ ਵੱਲੋਂ ਤਿਆਰ ਕਰਵਾਈ ਜਾ ਰਹੀ ਬੀੜ ਵਿੱਚੋਂ ਬਾਣੀ ਸੁਣ ਕੇ ਬਹੁਤ ਗਦਗਦ ਹੋਇਆ ਸੀ। ਇੱਥੇ ਗੁਰੂ ਜੀ ਨੇ ਆਪਣੀ ਰਿਹਾਇਸ਼ ਲਈ ਮਕਾਨ ਤੋਂ ਇਲਾਵਾ ਹੋਰ ਮਕਾਨ ਅਤੇ ਦੁਕਾਨਾਂ ਵੀ ਬਣਵਾਈਆਂ ਅਤੇ ਵਪਾਰੀਆਂ, ਕਸਬਿਆਂ, ਦਸਤਕਾਰਾਂ, ਕਾਰੀਗਰਾਂ ਤੇ ਦੁਕਾਨਦਾਰਾਂ ਨੂੰ ਆਬਾਦ ਕੀਤਾ ਸੀ।

ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਇਹ ਸ਼ਹਿਰ ਜਲੰਧਰ ਦੇ ਹਾਕਮ ਅਜ਼ੀਮ ਖਾਂ ਦੀ ਬੇਨਤੀ ਕਰਨ ਤੇ ਵਸਾਇਆ ਸੀ। ਇਤਿਹਾਸ ਵਿੱਚ ਇਹ ਜ਼ਿਕਰ ਵੀ ਆਉਂਦਾ ਹੈ ਕਿ ਅਕਬਰ ਦੇ ਰਾਜ ਕਾਲ ਦੌਰਾਨ ਸ਼ਹਿਜ਼ਾਦਾ ਸਲੀਮ (ਜਹਾਂਗੀਰ) ਨੇ ਇਸ ਦੀ ਮੁਆਫ਼ੀ ਦਾ ਪਟਾ ਧਰਮਸ਼ਾਲਾ ਦੇ ਨਾਉਂ ਦਿੱਤਾ ਸੀ ਜਿਸ ਵਿੱਚ 8446 ਘੁਮਾਉਂ 7 ਕਨਾਲ ਤੇ 15 ਮਰਲੇ ਦਰਜ ਹਨ। ਕਿਹਾ ਜਾਂਦਾ ਹੈ ਕਿ ਇੱਥੇ ਇੱਕ ਰਾਖਸ਼ ਰਹਿੰਦਾ ਸੀ ਜਿਸ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਧਾਰ ਕੀਤਾ ਸੀ । ਇਸ ਤਰ੍ਹਾਂ ਕਰਤਾਰਪੁਰ ਨਗਰ ਹੋਂਦ ਵਿੱਚ ਆਇਆ। ਪੰਜਵੇਂ ਗੁਰੂ ਸਾਹਿਬ ਦੇ ਸਮੇਂ ਹੀ ਇੱਥੇ ਕਾਫ਼ੀ ਰੌਣਕ ਹੋ ਗਈ ਸੀ ਅਤੇ ਦੂਰ ਨੇੜਿਓਂ ਆ ਕੇ ਕਈ ਲੋਕ ਵਸ ਗਏ ਸਨ। ਕਰਤਾਰਪੁਰ ਵਿਖੇ ਰਹਿ ਕੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਇਕੱਤਰ ਕਰਕੇ ਇੱਕ ਬੀੜ ਤਿਆਰ ਕਰਵਾਈ ਸੀ ਜਿਸ ਨੂੰ ਕਰਤਾਰਪੁਰ ਵਾਲੀ ਬੀੜ ਕਰਕੇ ਜਾਣਿਆ ਜਾਂਦਾ ਹੈ। ਹੁਣ ਇਹ ਬੀੜ ਧੀਰਮੱਲ ਦੇ ਵੰਸਜ ਕਰਤਾਰਪੁਰੀਏ ਸੋਢੀਆਂ ਪਾਸ ਕਰਤਾਰਪੁਰ ਵਿੱਚ ਹੈ ਜਿਸ ਦੇ ਖ਼ਾਸ ਦਿਨ ਤਿਉਹਾਰਾਂ ਸਮੇਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ‘ਤਵਾਰੀਖ ਗੁਰੂ ਖਾਲਸਾ’ ਅਨੁਸਾਰ ਗੁਰੂ ਜੀ ਨੇ ਅਜ਼ੀਮ ਖਾਂ ਦੀ ਬੇਨਤੀ ‘ਤੇ ਇਸ ਨਗਰ ਦੀ ਨੀਂਹ ਰੱਖ ਕੇ ਇਸ ਦਾ ਨਾਉਂ ਕਰਤਾਰਪੁਰ ਰੱਖਿਆ। ਇਸ ਥਾਂ ਦੀ ਰੌਣਕ ਵਧਾਉਣ ਲਈ ਭਾਈ ਕਲਿਆਣੇ, ਧੀਰੇ, ਪੈੜੇ, ਭਗਤੂ, ਮਹੇਸ਼ੇ ਆਦਿ ਸਿੱਖਾਂ ਨੂੰ ਉੱਥੇ ਟਿਕਣ ਲਈ ਕਿਹਾ ਸੀ।

ਸੰਮਤ 1656 ਬਿ. ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਇੱਕ ਖੂਹ ਲਵਾਇਆ। ਜਿਸ ਦਾ ਨਾਮ ਗੰਗਸਰ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਕਿ ਜੋ ਕੋਈ ਇਸ ਗੰਗਸਰ ਵਿਖੇ ਇਸ਼ਨਾਨ ਕਰੇਗਾ ਉਸ ਨੂੰ ਗੰਗਾ ਦੇ ਇਸ਼ਨਾਨ ਦਾ ਫਲ ਮਿਲੇਗਾ। ਕਿਹਾ ਜਾਂਦਾ ਹੈ ਕਿ ਕਿਸੇ ਸਿੱਖ ਦਾ ਗੜਵਾ ਹਰਿਦੁਆਰ ਗੰਗਾ ਵਿੱਚ ਡਿੱਗ ਪਿਆ ਸੀ। ਤਾਂ ਉਸ ਦਾ ਗੜਵਾ ਇਸ ਗੰਗਸਰ ਖੂਹ ਵਿੱਚੋਂ ਨਿਕਲ ਆਇਆ ਸੀ। ਉਸ ਸਮੇਂ ਤੋਂ ਲੋਕ ਇੱਥੇ ਬਹੁਤ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ 21 ਹਾੜ ਸੰਮਤ 1652 ਮੁਤਾਬਕ 14 ਜੂਨ, 1595 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਡਾਲੀ ਵਿਖੇ ਪ੍ਰਗਟ ਹੋਏ। ਪ੍ਰਿਥੀ ਚੰਦ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਈਰਖਾ ਹੋਰ ਵੀ ਵਧ ਗਈ। ਪ੍ਰਿਥੀ ਚੰਦ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਅਨੇਕਾਂ ਚਾਲਾਂ ਚੱਲੀਆਂ ਪਰ ਉਸ ਨੂੰ ਸਫਲਤਾ ਨਾ ਮਿਲੀ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਸ਼ਹੀਦ ਕੀਤੇ ਗਏ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੇਂ ਗੁਰੂ ਵਜੋਂ ਸੰਗਤਾਂ ਵਿੱਚ ਪ੍ਰਗਟ ਹੋਏ। ਪਹਿਲੇ ਗੁਰੂ ਤੋਂ ਬਾਅਦ ਛੇਵੇਂ ਗੁਰੂ ਜੀ ਨੇ ਧਰਮ-ਪ੍ਰਚਾਰ ਵਾਸਤੇ ਦੂਰ-ਦਰਾਜ਼ ਤੱਕ ਰਟਨ ਕੀਤੇ। ਕਰਤਾਰਪੁਰ ਵਿੱਚ ਵੀ ਕੁਝ ਸਮਾਂ ਰਹੇ ਸਨ। ਇੱਥੇ ਹੀ ਛੇਵੇਂ ਗੁਰੂ ਨੇ ਕਰਤਾਰਪੁਰ ਦੀ ਜੰਗ ਲੜੀ ਸੀ, ਗੁਰੂ ਜੀ ਕਰਤਾਰਪੁਰ ਆ ਗਏ ਸਨ। ਕੁਝ ਚਿਰ ਪਹਿਲਾਂ ਗੁਰੂ ਜੀ ਨੇ ਪਾਸਲੇ ਪਿੰਡ ਦੇ ਮੁਸਲਮਾਨ ਨੌਕਰ ਰੱਖੇ ਸਨ। ਜਿਨ੍ਹਾਂ ਵਿੱਚ ਇੱਕ ਪੈਂਦੇ ਖਾਂ ਵੀ ਸੀ। ਗੁਰੂ ਜੀ ਨੇ ਇਸ ਨੂੰ ਆਪਣੇ ਪਾਸ ਰੱਖ ਕੇ ਹਰ ਤਰ੍ਹਾਂ ਸਿਖਲਾਈ ਦੇ ਕੇ ਫ਼ੌਜ ਦੀ ਇੱਕ ਟੁਕੜੀ ਦਾ ਸਰਦਾਰ ਥਾਪਿਆ ਸੀ। ਇਸ ਨੇ ਪਿਪਲੀ ਸਾਹਿਬ ਦੀ ਜੰਗ ਵਿੱਚ ਚੰਗੇ ਜੌਹਰ ਵਿਖਾਏ ਸਨ। ਐਪਰ ਇਹ ਘੁਮੰਡੀ ਹੋ ਗਿਆ ਤੇ ਜਵਾਈ ਆਸਮਾਨ ਖਾਂ ਦੀ ਚੁੱਕ ਵਿੱਚ ਆ ਕੇ ਗੁਰੂ ਜੀ ਦਾ ਵਿਰੋਧੀ ਬਣ ਗਿਆ ਸੀ ਅਤੇ ਇਹ ਬਾਦਸ਼ਾਹ ਪਾਸ ਨੌਕਰ ਹੋ ਗਿਆ ਸੀ। ਉਸ ਨੇ ਬਾਦਸ਼ਾਹ ਨੂੰ ਗੁਰੂ ਜੀ ਵਿਰੁੱਧ ਤਕੜੀ ਫੌਜ ਭੇਜਣ ਲਈ ਭੜਕਾ ਦਿੱਤਾ ਸੀ। ਬਾਦਸ਼ਾਹ ਨੇ ਕਾਲੇ ਖ਼ਾਂ ਦੀ ਅਗਵਾਈ ਵਿੱਚ ਗੁਰੂ ਜੀ ਤੇ ਹਮਲਾ ਕਰਨ ਲਈ ਫੌਜ ਭੇਜ ਦਿੱਤੀ ਸੀ। ਇਸ ਫੌਜ ਵਿੱਚ ਪੈਂਦੇ ਖਾਂ ਅਤੇ ਜਲੰਧਰ ਦਾ ਫੌਜਦਾਰ ਕੁਤਬ ਖਾਂ ਉਸਦੇ ਸਹਾਇਕ ਸਨ। ਇਹ ਜੰਗ ਕਰਤਾਰਪੁਰ ਵਿੱਚ ਹੋਈ, ਸਿੱਖ ਫੌਜਾਂ ਦੀ ਅਗਵਾਈ ਬਾਬਾ ਗੁਰਦਿੱਤਾ ਅਤੇ ਭਾਈ ਬਿਧੀ ਚੰਦ ਕਰ ਰਹੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਵੀ ਉਸ ਸਮੇਂ 14 ਸਾਲ ਦੀ ਉਮਰ ਵਿੱਚ ਲੜਾਈ ਵਿੱਚ ਸ਼ਾਮਲ ਸਨ । ਇਸ ਲੜਾਈ। ਵਿੱਚ ਬਾਬਾ ਗੁਰਦਿੱਤਾ ਦੇ ਪੁੱਤਰ ਧੀਰਮੱਲ ਨੇ ਗ਼ੱਦਾਰੀ ਕੀਤੀ ਪਰ ਫਿਰ ਵੀ ਉਸ ਦੀ ਕੋਈ ਪੇਸ਼ ਨਾ ਗਈ। ਛੇਵੇਂ ਗੁਰੂ ਜੀ ਦੀ ਪੈਂਦੇ ਖਾਂ ਨਾਲ ਹੱਥੋ ਹੱਥ ਲੜਾਈ ਹੋਈ। ਗੁਰੂ ਜੀ ਦੀ ਤਲਵਾਰ ਨਾਲ ਉਹ ਹੇਠਾਂ ਡਿਗ ਪਿਆ। ਗੁਰੂ ਜੀ ਨੇ ਕਿਹਾ, “ਪੈਂਦੇ ਖਾਂ ਤੂੰ ਮੁਸਲਮਾਨ ਹੈ। ਹੁਣ ਕਲਮਾ ਪੜ੍ਹਣ ਦਾ ਵੇਲਾ ਹੈ।” ਅੱਗੋਂ ਪੈਂਦੇ ਖਾਂ ਬੋਲਿਆ, “ਗੁਰੂ ਜੀ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਤੇ ਮੁਕਤੀ ਦਾਤਾ ਹੈ।” ਪੈਂਦੇ ਖਾਂ ਅਖੀਰਲੇ ਸਾਹਾਂ ‘ਤੇ ਸੀ। ਗੁਰੂ ਜੀ ਨੇ ਉਸ ਨੂੰ ਧੁੱਪ ਤੋਂ ਬਚਾਉਣ ਲਈ ਆਪਣੀ ਢਾਲ ਨਾਲ ਉਸ ਦੇ ਮੂੰਹ ਤੇ ਛਾਂ ਕਰ ਦਿੱਤੀ, ਉਸ ਨੇ ਸਰੀਰ ਤਿਆਗ ਦਿੱਤਾ। ਸ਼ਾਹੀ ਫੌਜ ਨੂੰ ਭਾਂਜ ਪੈ ਗਈ। ਗੁਰੂ ਜੀ ਨੇ ਸ਼ਹੀਦ ਸਿੱਖਾਂ ਦਾ ਸਸਕਾਰ ਕੀਤਾ ਤੇ ਮੁਸਲਮਾਨ ਸਿਪਾਹੀਆਂ ਦੀਆਂ ਲੋਥਾਂ ਨੂੰ ਦਫ਼ਨਾਇਆ। ਇਸ ਸਮੇਂ ਤੋਂ ਹੀ ਧੀਰਮੱਲੀਏ ਗੁਰੂ ਘਰ ਦੇ ਵਿਰੋਧੀ ਗਿਣੇ ਜਾਂਦੇ ਹਨ। ਗੁਰੂ ਜੀ ਨੇ ਭਾਈ ਬਿਧੀ ਚੰਦ, ਭਾਈ ਗੁਰਦਾਸ, ਭਾਈ ਜੇਠੇ ਅਤੇ ਪੈੜੇ ਆਦਿਕ ਸਿੱਖਾਂ ਦੀ ਸਲਾਹ ਅਨੁਸਾਰ ਬੀਬੀ ਕੌਲਾਂ ਨੂੰ ਅੰਮ੍ਰਿਤਸਰ ਤੋਂ ਕਰਤਾਰਪੁਰ ਭੇਜ ਦਿੱਤਾ ਸੀ। ਜਦੋਂ ਗੁਰੂ ਜੀ ਕਰਤਾਰਪੁਰ ਆਏ ਸਨ ਤਾਂ ਕੌਲਾਂ ਦੀ ਸ਼ਰਧਾ ਵੇਖ ਕੇ ਉਸ ਪਾਸ ਗਏ। ਉਸ ਤੋਂ ਅਗਲੇ ਦਿਨ ਸਰੀਰ ਤਿਆਗ ਦਿੱਤਾ। ਸੀ। ਗੁਰੂ ਜੀ ਨੇ ਆਪਣੇ ਹੱਥੀਂ ਉਸ ਦੀਆਂ ਅੰਤਮ ਰਸਮਾਂ ਕੀਤੀਆਂ ਸਨ। ਪਿਪਲੀ ਦੀ ਜੰਗ ਪਿੱਛੋਂ ਮਾਲਵੇ, ਕੰਢੀ ਆਦਿ ਤੋਂ ਸੰਗਤਾਂ ਕਰਤਾਰਪੁਰ ਆਉਣ ਲੱਗ ਪਈਆਂ ਸਨ। ਇੱਥੇ ਹੀ ਅਨਵਰ ਖਾਂ ਪਠਾਣ ਜੰਗ ਵਿੱਚੋਂ ਨਸ ਆਇਆ ਅਤੇ ਗੁਰੂ ਜੀ ਤੇ ਕ੍ਰੋਧਿਤ ਹੋ ਗਿਆ ਸੀ । ਗੁਰੂ ਜੀ ਨੇ ਉਸ ਨੂੰ ਸ਼ਾਂਤ ਕੀਤਾ ਸੀ। ਉਹ ਗੁਰੂ ਦਾ ਸੱਚਾ ਸੇਵਕ ਬਣਿਆ ਸੀ। ਕਰਤਾਰਪੁਰ ਤੋਂ ਗੁਰੂ ਜੀ ਕੀਰਤਪੁਰ ਸਾਹਿਬ ਪਰਿਵਾਰ ਸਮੇਤ ਚਲੇ ਗਏ। ਚਾਰ ਮਹੀਨੇ ਹੀ ਕੀਰਤਪੁਰ ਸਾਹਿਬ ਰਹਿੰਦਿਆਂ ਹੋਏ ਸਨ ਕਿ ਮਲਕ ਜਾਤੀ ਪ੍ਰੋਹਤ ਗੁਰੂ ਜੀ ਨੂੰ ਸਾਹਿਬਜ਼ਾਦੇ (ਗੁਰੂ) ਤੇਗ਼ ਬਹਾਦਰ ਜੀ ਦਾ ਵਿਆਹ ਕਰਨ ਲਈ ਮੁੜ ਕਰਤਾਰਪੁਰ ਲੈ ਆਇਆ। ਗੁਰੂ ਜੀ ਨੇ ਥੰਮ੍ਹ ਸਾਹਿਬ ਉਤਾਰਾ ਕਰਕੇ ਦੀਵਾਨ ਸਜਾਇਆ। ਇਸੇ ਸਮੇਂ ਹੀ ਭਾਈ ਬਿਧੀ ਚੰਦ ਨੇ ਗੁਰੂ ਘਰ ਦੇ ਘੋੜੇ ਵਾਪਸ ਲਿਆਉਣ ਦੀ ਸਾਰੀ ਵਾਰਤਾ ਸੰਗਤਾਂ ਨੂੰ ਸੁਣਾਈ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਜੀ ਵੀ ਕਰਤਾਰਪੁਰ ਰਹੇ ਸਨ। ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਸਨ। ਆਪ ਦਾ ਸੰਤ-ਸੁਭਾਅ, ਦਇਆ-ਪ੍ਰੇਮ ਨਾਲ ਭਰਪੂਰ ਕੋਮਲ ਹਿਰਦਾ ਸੀ। ਇੱਕ ਦਿਨ ਆਪ ਕਰਤਾਰਪੁਰ ਦੇ ਬਾਗ਼ ਵਿੱਚ ਟਹਿਲ ਰਹੇ ਸਨ। ਆਪ ਦੇ ਜਾਮੇ ਨਾਲ ਖਹਿ ਕੇ ਕੁਝ ਫੁੱਲ ਟੁੱਟ ਕੇ ਡਿੱਗ ਪਏ। ਛੇਵੇਂ ਪਾਤਸ਼ਾਹ ਜੀ ਵੀ ਉੱਥੇ ਹੀ ਆ ਗਏ ਤੇ ਆਪ ਨੇ ਕੋਮਲ ਵਸਤਾਂ ਨੂੰ ਨੁਕਸਾਨ ਨਾ ਪਹੁੰਚਾਉਣ ਬਾਰੇ ਚਰਚਾ ਕੀਤੀ। ਆਪ ਦੀ ਸਾਰੀ ਉਮਰ ਇੱਕ ਪਾਸੇ ਨਿਰਭੈ, ਸੂਰਬੀਰਤਾ ਅਤੇ ਦੂਜੇ ਪਾਸੇ ਪ੍ਰੇਮ ਦਇਆ ਤੇ ਕੋਮਲਤਾ ਦਾ ਨਮੂਨਾ ਸੀ। ਗੁਰੂ ਹਰਿਰਾਇ ਸਾਹਿਬ ਜੀ ਦੀ ਯਾਦ ਵਿੱਚ ਕਰਤਾਰਪੁਰ ਵਿਖੇ ਗੁ, ਟਾਹਲੀ ਸਾਹਿਬ ਸੁਸ਼ੋਭਿਤ ਹੈ ਜਿੱਥੇ ਗੋਇੰਦਵਾਲ ਸਾਹਿਬ ਜਾਂਦੇ ਹੋਏ ਠਹਿਰੇ ਸਨ। ਭਾਈ ਭਗਤੂ ਜੀ ਵੀ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕਰਨ ਕਰਤਾਰਪੁਰ ਆਏ ਸਨ। ਆਪ ਇੱਥੇ ਸਰੀਰ ਛੱਡ ਗਏ ਸਨ। ਸੱਤਵੇਂ ਗੁਰੂ ਜੀ ਨੇ ਆਪਣੇ ਹੱਥੀਂ ਇੱਥੇ ਕਰਤਾਰਪੁਰ ਹੀ ਉਸਦਾ ਸਸਕਾਰ ਕੀਤਾ ਸੀ। ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਸਾਹਿਬ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਸ੍ਰੀ ਲਾਲ ਚੰਦ ਖੱਤਰੀ ਦੀ ਸਪੁੱਤਰੀ ਮਾਤਾ ਗੁਜਰੀ ਨਾਲ 15 ਅੱਸੂ ਸੰਮਤ 1689 ਮੁਤਾਬਕ ਸੰਨ 1632 ਵਿੱਚ ਹੋਈ ਸੀ। ਸਿੱਖ ਗੁਰੂ ਸਾਹਿਬਾਨ ਦਾ ਸਮਾਂ ਕਰਤਾਰਪੁਰ ਦੇ ਇਤਿਹਾਸ ਵਿੱਚ ਸੁਨਹਿਰੀ ਸਮਾਂ ਸੀ। ਗੁਰੂ ਸਾਹਿਬਾਨ ਦੇ ਸਮੇਂ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ। ਨਗਰ ਵਿੱਚ ਰੂਹਾਨੀ ਮਾਹੌਲ ਦੇ ਨਾਲ ਸੈਨਿਕ ਚਹਿਲ ਪਹਿਲ ਦਾ ਵੀ ਪ੍ਰਭਾਵ ਸੀ।

ਅਹਿਮਦ ਸ਼ਾਹ ਅਬਦਾਲੀ ਦਾ ਪਿਤਾ ਪਠਾਣ ਸੀ ਜਿਸ ਨੂੰ ਦੂਸਰੀ ਜਾਤ ਦੇ ਪਠਾਣ ਗੁਰੂ ਪੀਰਾਂ ਵਾਂਗ ਪੂਜਦੇ ਸਨ। ਅਹਿਮਦ ਖਾਂ ਨਾਦਰ ਸ਼ਾਹ ਬਾਦਸ਼ਾਹ ਦੀ ਨਿਗਾਹ ਵਿੱਚ ਚੜ੍ਹ ਗਿਆ ਅਤੇ ਹੌਲੀ ਹੌਲੀ ਇਹ ਫੌਜ ਦਾ ਉੱਘਾ ਸੈਨਾਪਤੀ ਬਣ ਗਿਆ ਸੀ। ਇਸ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਪਰ ਗਿਆਰਾਂ ਹਮਲੇ ਕੀਤੇ। ਇਹ ਕਈ ਕਰੋੜ ਅਸ਼ਰਫ਼ੀਆਂ, ਲੱਖਾਂ ਕੁੜੀਆਂ ਮੁੰਡੇ ਆਪਣੇ ਮੁਲਕ ਲੈ ਗਿਆ। ਐਪਰ ਸਿੰਘਾਂ ਨੇ ਪੰਜਾਬ ਵਿੱਚ ਇਸ ਦਾ ਰਾਜ ਨਾ ਹੋਣ ਦਿੱਤਾ। ਸੰਨ 1756 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਕਰਤਾਰਪੁਰ ਵਿੱਚ ਬਹੁਤ ਤਬਾਹੀ ਮਚਾਈ। ਲੁੱਟ-ਮਾਰ ਕਰਨ ਬਾਅਦ ਇਸ ਨੇ ਸ਼ਹਿਰ ਨੂੰ ਅੱਗ ਵੀ ਲਾ ਦਿੱਤੀ ਅਤੇ ਭਾਰੀ ਜਾਨੀ ਨੁਕਸਾਨ ਕੀਤਾ।

ਜਦੋਂ ਮਹਾਰਾਜਾ ਰਣਜੀਤ ਸਿੰਘ 1833 ਈ. ਨੂੰ ਕਰਤਾਰਪੁਰ ਆਏ ਸੀ ਤਾਂ ਉਸ ਨੇ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀ ਇੱਕ ਆਲੀਸ਼ਾਨ ਇਮਾਰਤ ਤਿਆਰ ਕਰਵਾਈ। ਸੀ। ਕਰਤਾਰਪੁਰ ਦੇ ਸੋਢੀ ਅੰਮ੍ਰਿਤ ਛਕ ਕੇ ਸਿੰਘ ਸਜੇ ਤਦ ਉਨ੍ਹਾਂ ਦੇ ਸੱਦਣ ਤੇ ਸਰਦਾਰ ਜੱਸਾ ਸਿੰਘ ਕਰਤਾਰਪੁਰ ਆਇਆ ਸੀ। ਸਰਦਾਰ ਜੱਸਾ ਸਿੰਘ ਨੇ ਕੁਝ ਪਿੰਡ ਜਾਗੀਰ ਵਜੋਂ ਇਨ੍ਹਾਂ ਨੂੰ ਦੇ ਦਿੱਤੇ। ਤਵਾਰੀਖ਼ ਗੁਰੂ ਖਾਲਸਾ ਦੇ ਕਰਤਾ ਅਨੁਸਾਰ ਸਰਦਾਰ ਜੱਸਾ ਸਿੰਘ ਨੇ ਸੋਢੀਆਂ ਨੂੰ ਪੰਥ ਵਿੱਚ ਸ਼ਾਮਲ ਕੀਤਾ ਸੀ। ਸਿੱਖਾਂ ਦੀ ਪਹਿਲੀ ਲੜਾਈ ਤੋਂ ਬਾਅਦ ਇੱਥੇ ਫ਼ੌਜੀ ਛਾਉਣੀ ਸਥਾਪਤ ਕੀਤੀ ਗਈ ਸੀ ਜਿਸ ਨੂੰ 1854 ਵਿੱਚ ਖ਼ਤਮ ਕਰ ਦਿੱਤਾ ਗਿਆ। ਸੀ। ਪੰਜਾਬ ਦੇ ਅੰਗਰੇਜ਼ੀ ਰਾਜ ਵਿੱਚ ਰਲੇਵੇਂ ਪਿੱਛੋਂ 1867 ਵਿੱਚ ਇੱਥੇ ਮਿਊਸਪੈਲਟੀ ਸਥਾਪਤ ਕੀਤੀ ਗਈ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਰਤਾਰਪੁਰ ਜਲੰਧਰ ਜ਼ਿਲ੍ਹੇ ਦੀ ਸਬ ਤਹਿਸੀਲ ਹੈ।

ਗੁਰੂ ਅਰਜਨ ਦੇਵ ਜੀ ਨੇ ਜਦ ਇਸ ਸ਼ਹਿਰ ਦੀ ਨੀਂਹ ਰੱਖੀ ਸੀ ਤਾਂ ਉਹ ਆਪਣੇ ਨਾਲ ਤਕਰੀਬਨ ਹਰ ਜਾਤੀ ਦੇ ਵਿਅਕਤੀ ਲਿਆਏ ਸਨ। ਇਹੀ ਕਾਰਨ ਹੈ ਕਿ ਇ ਸ਼ਹਿਰ ਵਿੱਚ ਹਰ ਜਾਤੀ ਦਾ ਵਿਅਕਤੀ ਮੌਜੂਦ ਹੈ। ਇੱਥੇ ਹੇਠ ਲਿਖੀਆਂ ਕਈ ਯਾਦਗਾਰ ਹਨ :-

ਸ਼ੀਸ਼ ਮਹਿਲ

ਸ਼ੀਸ਼ ਮਹਿਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਅਤੇ ਸ੍ਰੀ ਗੁਰੂ ਹਰਿਗੋਬਿੰ ਸਾਹਿਬ ਨੇ ਸੁੰਦਰ ਸਜਾਇਆ ਜਿਸ ਵਿੱਚ ਇਹ ਵਸਤਾਂ ਹਨ ਪਰੰਤੂ ਅੱਜ ਕੱਲ੍ਹ ਇਹ ਵਸਤਾਂ ਕਿਲ੍ਹਾ ਸੋਢੀਆਂ ਦੇ ਨਵੇਂ ਬਣੇ ਕਮਰਿਆਂ ਵਿੱਚ ਰੱਖੀਆਂ ਹਨ:-

(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਲਿਖਵਾਇਆ।

(ਅ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਖੜਗ ਜੋ ਛੇ ਸੇਰ ਪੱਕੇ ਦਾ ਹੈ, ਇਸ ਨਾਲ ਪੈਂਦੇ ਖਾਂ ਮਾਰਿਆ ਸੀ।

(ੲ) ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਖੰਡਾ ਜਿਸ ਤੇ ਲਿਖਿਆ ਹੈ “ਗੁਰੂ ਨਾਨਕ ਜੀ ਸਹਾਇ ਗੁਰੂ ਹਰਿਰਾਇ ਜੀ 1694”।

(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਠ ਦਾ ਗੁਟਕਾ।

(ਹ) ਸੇਲੀ ਅਤੇ ਟੋਪੀ ਬਾਬਾ ਸ੍ਰੀ ਚੰਦ ਜੀ ਦੀ ਜੋ ਬਾਬਾ ਗੁਰਦਿੱਤਾ ਜੀ ਨੂੰ ਬਖ਼ਸ਼ੀ मी।

(ਕ) ਬਾਬਾ ਗੁਰਦਿੱਤਾ ਜੀ ਦੀ ਦਸਤਾਰ।

(ਖ) ਬਾਬਾ ਗੁਰਦਿੱਤਾ ਜੀ ਦੇ ਬੈਠਣ ਦੀ ਸੋਜ਼ਨੀ।

(ਗ) ਬਾਬਾ ਗੁਰਦਿੱਤਾ ਜੀ ਦੇ ਓਡਣ ਦਾ ਸ਼ਾਲ।

(ਘ) ਬਾਬਾ ਜੀ ਦੀ ਗੋਦੜੀ (ਕੰਬਲੀ)।

(ਙ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਿਸ਼ਾਨ ਸਾਹਿਬ (ਝੰਡਾ)।

ਖੂਹ ਮੱਲੀਆਂ

ਇੱਥੇ ਭਾਈ ਗੁਰਦਾਸ ਜੀ ਬਿਰਾਜਿਆ ਕਰਦੇ ਹਨ ਅਤੇ ਇਕਾਂਤ ਵਿੱਚ ਬੈਠ ਕੇ ਕਾਵਿ-ਰਚਨਾ ਕਰਦੇ ਹੁੰਦੇ ਸਨ।

ਥੰਮ੍ਹ ਸਾਹਿਬ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਦੀਵਾਨਖਾਨਾ ਬਣਵਾਇਆ ਸੀ ਜਿਸ ਦੇ ਵਿਚਕਾਰ ਪੱਕੇ ਸ਼ਤੀਰ ਦੀ ਥਾਂ ਟਾਲ੍ਹੀ ਦਾ ਥੰਮ੍ਹ ਗਡਾਇਆ ਸੀ ਜਿਸ ਤੋਂ ਨਾਉਂ ਥੰਮ੍ਹ ਸਾਹਿਬ ਹੋ ਗਿਆ। ਹੁਣ ਇਸ ਥਾਂ ਬਹੁਤ ਉੱਚੀ ਕਈ ਮੰਜ਼ਲੀ ਇਮਾਰਤ ਹੈ ਜੋ ਦੂਰੋਂ ਨਜ਼ਰ ਆਉਂਦੀ ਹੈ।

ਗੰਗਸਰ ਖੂਹ

ਇਹ ਖੂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1656 ਬਿ. ਨੂੰ ਵਿੱਚ ਲਗਵਾਇਆ ਸੀ।

ਟਾਹਲੀ ਸਾਹਿਬ

ਸ਼ਹਿਰ ਤੋਂ ਡੇਢ ਮੀਲ ਦੂਰ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ, ਜਿਸ ਥਾਂ ਆਪ ਬਿਰਾਜਿਆ ਕਰਦੇ ਸਨ।

ਦਮਦਮਾ ਸਾਹਿਬ

ਸ੍ਰੀ ਗਰੂ ਹਰਿਗੋਬਿੰਦ ਸਾਹਿਬ ਜੀ ਦੇ ਬੈਠਣ ਦਾ ਉੱਚਾ ਅਸਥਾਨ, ਜਿਸ ਥਾਂ ਬੈਠ ਕੇ ਯੁੱਧ ਦੀਆਂ ਵਾਰਾਂ ਸੁਣਦੇ ਅਤੇ ਫੌਜ ਦੇ ਕਰਤੱਬ ਦੇਖਦੇ ਸਨ । ਪੈਂਦੇ ਖਾਂ ਨੂੰ ਮਾਰ ਕੇ ਵੀ ਇੱਥੇ ਵਿਸ਼ਰਾਮ ਕੀਤਾ ਸੀ।

ਦਮਦਮਾ ਸਾਹਿਬ ਨੰ: 2

ਇੱਥੇ ਕਈ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਿਰਾਜਿਆ ਕਰਦੇ ਸਨ।

ਨਾਨਕੀਆਣਾ

ਇਹ ਸ਼ਹਿਰ ਤੋਂ ਦੱਖਣ ਅੱਧ ਮੀਲ ਜਰਨੈਲੀ ਸੜਕ ਕਿਨਾਰੇ ਹੈ

ਬੇਰ ਸਾਹਿਬ

ਸ਼ਹਿਰ ਤੋਂ ਇੱਕ ਮੀਲ ਦੂਰ ਇੱਕ ਬੇਰੀ ਜਿਸ ਹੇਠ ਬਾਬਾ ਗੁਰਦਿੱਤਾ ਜੀ ਕਈ ਵਾਰ ਬਿਰਾਜੇ ਅਤੇ ਇੱਕ ਵਾਰ ਬਾਬਾ ਸ੍ਰੀ ਚੰਦ ਜੀ ਵੀ ਮਿਲਣ ਆਏ ਠਹਿਰੇ ਸਨ।

ਸਮਾਧ ਮਾਤਾ ਕੌਲਾਂ

ਇਹ ਸਮਾਧ ਰਾਮਗੜ੍ਹੀਆਂ ਦੇ ਮੁਹੱਲੇ ਕੋਲ ਪੱਕੇ ਬਾਗ਼ ਦੇ ਅੰਦਰ ਹੈ।

ਵਿਆਹ ਅਸਥਾਨ

ਇੱਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ (ਮਾਤਾ) ਗੁਜਰੀ ਜੀ ਨਾਲ ਸ਼ਾਦੀ ਹੋਈ। ਇਹ ਗੁਰਦੁਆਰਾ ਰਬਾਬੀਆਂ ਦੇ ਮੁਹੱਲੇ ਹੈ।

ਨਗਰ ਦਾ ਆਲਾ-ਦੁਆਲਾ ਅਤੇ ਆਸ-ਪਾਸ ਦੀਆਂ ਇਤਿਹਾਸਕ ਥਾਵਾਂ

ਜਲੰਧਰ ਸ਼ਹਿਰ ਦੇ ਨਾਲ ਲੱਗਦਾ ਕਰਤਾਰਪੁਰ ਦਾ ਇਤਿਹਾਸਕ ਸ਼ਹਿਰ ਪਹਿਲਾਂ ਬਿਲਕੁਲ ਜੰਗਲ ਸੀ। ਉੱਚੇ ਨੀਵੇਂ ਟਿੱਬੇ ਸਨ। ਇਸ ਨੂੰ ਮੁਗ਼ਲਾਂ ਨੇ ਕਈ ਵਾਰ ਉਜਾੜਿਆ ਅਤੇ ਸਿੰਘਾਂ ਤੇ ਗੁਰੂਆਂ ਨੇ ਕਈ ਵਾਰ ਆਬਾਦ ਕੀਤਾ। ਇਤਿਹਾਸਕ ਜੰਗਾਂ ਅਤੇ ਗੁਰੂਆਂ ਦੀ ਪਾਵਨ ਛੋਹ ਕਾਰਨ ਇਹ ਇਤਿਹਾਸਕ ਸ਼ਹਿਰ ਹੈ। ਇਸ ਦੇ ਆਲੇ –

ਦੁਆਲੇ ਦੀਆਂ ਥਾਵਾਂ ਨਿਮਨ ਪ੍ਰਕਾਰ ਹਨ :

  1. पृक्त : ਜਲੰਧਰ, ਅੰਬਗੜ੍ਹ, ਭੱਠੇ, ਫਰੀਦਪੁਰ, ਡੁਗਰੀ, ਬੱਲਾਂ ਰਹੀਮਪੁਰ, ਰਾਲਵਾਂ, ਸਰਾਏ ਖ਼ਾਸ, ਬਿਧੀਪੁਰ ਸੂਰਾਨੂਸੀ।
  2. ਪੱਛਮ : ਹਮੀਰਾ, ਦਿਆਲਪੁਰ, ਮੱਲੀਆਂ, ਧੀਰਪੁਰ, ਕੁਦੋਵਾਲ, ਹਸਨਪੁਰ, ਲੱਖਣਕੇ, ਪੱਡੇ, ਨੰਗਲ, ਖੁਸਰੋਪੁਰ।
  3. ਉੱਤਰ : ਕਾਲਾ ਖੇੜਾ, ਅਲੀਖੇਲ, ਹਸਨਮੁੰਡਾ, ਰਾਮਗੜ੍ਹ, ਭੁਲੱਥ, ਬੜਾ ਪਿੰਡ, ਖੈਰਾ ਤਲਵੰਡੀ।
  4. रॅधट : ਕਪੂਰਥਲਾ, ਫ਼ਤਹਿ ਜਲਾਲ, ਪੱਤੜ-ਕਲਾਂ, ਫ਼ਜ਼ਲਪੁਰ, ਟਾਹਲੀ ਸਾਹਿਬ।

ਜਲੰਧਰ

ਕਰਤਾਰਪੁਰ ਦੇ ਚੜ੍ਹਦੇ ਪਾਸੇ ਜਲੰਧਰ ਇੱਕ ਪ੍ਰਾਚੀਨਤਮ ਸ਼ਹਿਰ ਹੈ। ਜਦੋਂ ਤੋਂ ਕਰਤਾਰਪੁਰ ਆਬਾਦ ਹੋਇਆ ਜਲੰਧਰ ਦਾ ਇਸ ਉੱਪਰ ਕਾਫ਼ੀ ਪ੍ਰਭਾਵ ਪੈਂਦਾ ਰਿਹਾ। ਮੁਸਲਮਾਨ ਰਾਜ ਦੇ ਸਮੇਂ ਅਦੀਨਾ ਬੇਗ਼, ਕੁਤਬੁਦੀਨ, ਨਾਸੁਰਦੀਨ ਸਾਰੇ ਜਲੰਧਰ ਦੇ ਹੀ ਹਾਕਮ ਸਨ।

ਭਾਈ ਕਾਨ੍ਹ ਸਿੰਘ ਨਾਭਾ ਇਸ ਸ਼ਹਿਰ ਦੇ ਆਬਾਦ ਹੋਣ ਬਾਰੇ ਲਿਖਦੇ ਹਨ। ਜਲੰਧਰ ਨਾਂ ਦਾ ਇੱਕ ਮਿਥਿਹਾਸਕ ਪਾਤਰ ਸੀ। ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਜੀ ਦੀ ਕਰੋਧ-ਅਗਨੀ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ। ਇਹ ਇੰਨੇ ਜ਼ੋਰ ਨਾਲ ਰੋਣ ਲੱਗਾ ਕਿ ਲੋਕ ਵਿਆਕੁਲ ਹੋ ਗਏ। ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕ ਕੇ ਵਰਾਇਆ ਤਾਂ ਉਸਦੀ ਦਾਹੜੀ ਇੰਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀਆਂ ਅੱਖਾਂ ‘ਚੋਂ ਜਲ ਵਗ ਪਿਆ। ਇਸ ਲਈ ਬ੍ਰਹਮਾ ਨੇ ਇਸ ਦਾ ਨਾਂ ਜਲੰਧਰ ਰੱਖਿਆ। ਵੱਡਾ ਹੋਣ ਤੇ ਜਲੰਧਰ ਨੇ ਇੰਦਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ। ਇੰਦਰ ਦੀ ਸਹਾਇਤਾ ਵਾਸਤੇ ਸ਼ਿਵ ਜੀ ਦੀ ਜਲੰਧਰ ਨਾਲ ਲੜਾਈ ਹੋਈ। ਜਲੰਧਰ ਦੀ ਇਸਤੀ ਵਰਿੰਦਾ ਪਤੀ ਦੀ ਜਿੱਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ। ਪੂਜਾ ਵਿੱਚ ਵਿਘਨ ਪੈਦਾ ਕਰਨ ਲਈ ਵਿਸ਼ਨੂੰ ਜਲੰਧਰ ਦਾ ਰੂਪ ਧਾਰ ਕੇ ਵਰਿੰਦਾ ਪਾਸ ਗਏ। ਪਤੀ ਨੂੰ ਵੇਖ ਕੇ ਵਰਿੰਦਾ ਪੂਜਾ ਛੱਡ ਕੇ ਖੜ੍ਹੀ ਹੋਈ ਅਤੇ ਜਲੰਧਰ ਉਸੇ ਸਮੇਂ ਮਾਰਿਆ ਗਿਆ। ਪਦਮਪੁਰਾਣ ਵਿੱਚ ਇਹ ਵੀ ਲਿਖਿਆ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁੱਤਰ ਜਾਣ ਕੇ ਰਹਿਣ ਲਈ ਦੁਆਬ ਦਾ ਇਹ ਤ੍ਰਿਗਤ ਦੇਸ਼ ਦਿੱਤਾ। ਜਿਸ ਤੋਂ ਉਨ੍ਹਾਂ ਦੇ ਨਿਵਾਸ। ਸਥਾਨ ਦਾ ਨਾਂ ਵੀ ਜਲੰਧਰ ਪੈ ਗਿਆ। ਇਸ ਤੋਂ ਹੀ ਜਲੰਧਰ ਸ਼ਹਿਰ ਆਬਾਦ ਹੋਇਆ। ਇੱਕ ਇਤਿਹਾਸਕਾਰ ਲਿਖਦਾ ਹੈ ਕਿ ਜਲੰਧਰ ਸ਼ਹਿਰ ਸਿਕੰਦਰ ਦੇ ਹਮਲੇ ਤੋਂ ਪਹਿਲਾਂ ਇੱਕ ਉੱਘੀ ਰਿਆਸਤ ਦੀ ਰਾਜਧਾਨੀ ਸੀ। ਹਿਊਨਸਾਂਗ ਵੀ ਆਪਣੇ ਸਫ਼ਰਨਾਮੇ ਵਿੱਚ ਲਿਖਦਾ ਹੈ ਕਿ ਉਸ ਸਮੇਂ ਵੀ ਸ਼ਹਿਰ ਦੋ ਮੀਲ ਦੇ ਘੇਰੇ ਵਿੱਚ ਆਬਾਦ ਸੀ। ਉਸ ਸਮੇਂ ਦੇ ਦੋ ਸਰੋਵਰ ਇੱਥੇ ਮੌਜੂਦ ਹਨ। ਕਈ ਇਤਿਹਾਸਕਾਰ ਰਿਸ਼ੀ ਜਲੰਧਰ ਨੂੰ ਵੀ ਜਲੰਧਰ ਦਾ ਬਾਨੀ ਮੰਨਦੇ ਹਨ। ਇਸ ਪੱਖ ਵਿੱਚ ਉਹ ਉਸ ਸਮਾਧ ਦਾ ਹਵਾਲਾ ਦਿੰਦੇ ਹਨ ਜਿਹੜੀ ਕਿ ਜਲੰਧਰ ਨਾਥ ਦੀ ਹੈ ਅਤੇ ਹਾਲੇ ਵੀ ਮੌਜੂਦ ਹੈ। ਬਹੁਤ ਸਮਾਂ ਬੀਤ ਜਾਣ ਤੇ ਵੀ ਜਲੰਧਰ ਦੀ ਮਹੱਤਤਾ ਘਟੀ ਨਹੀਂ ਅਤੇ ਇਹ ਸ਼ਹਿਰ ਜਿਹੜਾ ਕਿ ਪਹਿਲਾਂ ਕੁਝ ਘੇਰੇ ਵਿੱਚ ਸੀ ਹੌਲੀ ਹੌਲੀ ਕਈ ਵੱਡੀਆਂ ਬਸਤੀਆਂ ਵਿੱਚ ਫੈਲ ਗਿਆ। ਕਰਤਾਰਪੁਰ ਦਾ ਇਸ ਸ਼ਹਿਰ ਨਾਲ ਬੜਾ ਨੇੜੇ ਦਾ ਸੰਪਰਕ ਹੈ ਅਤੇ ਕਰਤਾਰਪੁਰ ਵੀ ਹੌਲੀ ਹੌਲੀ ਇਸ ਵੱਡੇ ਸ਼ਹਿਰ ਦੀ ਇੱਕ ਬਸਤੀ ਬਣਦਾ ਜਾ ਰਿਹਾ ਹੈ।

ਕਿਲੀ ਪੈਂਦੇ ਖਾਂ

ਕਰਤਾਰਪੁਰ ਦੀ ਉੱਤਰ ਦੀ ਬਾਹੀ ਵਿੱਚ ਕਰਤਾਰਪੁਰ ਨਾਲ ਸਬੰਧਤ ਇੱਕ ਇਤਿਹਾਸਕ ਸਥਾਨ ਹੈ ਜਿਸ ਨੂੰ ਕਿਲੀ ਪੈਂਦੇ ਖਾਂ ਕਹਿੰਦੇ ਹਨ। ਪੈਂਦੇ ਖਾਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਫੌਜਾਂ ਦਾ ਇੱਕ ਜਰਨੈਲ ਸੀ। ਇੱਥੇ ਪੈਂਦੇ ਖਾਂ ਨੇ ਇੱਕ ਛੋਟਾ ਜਿਹਾ ਕਿਲ੍ਹਾ ਬਣਵਾਇਆ ਸੀ, ਜਿਸ ਨੂੰ ਕਿਲੀ ਪੈਂਦੇ ਖਾਂ ਕਹਿੰਦੇ ਹਨ। ਇਹ ਕਿਲੀ ਹਾਲੇ ਵੀ ਮੌਜੂਦ ਹੈ। ਇੱਥੇ ਅੱਜ ਕੱਲ੍ਹ ਪੁੰਨਿਆਂ ਵਾਲੇ ਦਿਨ ਮੇਲਾ ਲੱਗਦਾ ਹੈ।

ਹਮੀਰਾ

ਕਰਤਾਰਪੁਰ ਦੇ ਪੱਛਮ ਵਾਲੀ ਬਾਹੀ ਵੱਲ ਇੱਕ ਛੋਟਾ ਜਿਹਾ ਪਿੰਡ ਹੈ। ਉਦਯੋਗ ਦੇ ਪੱਖ ਤੋਂ ਇਸ ਪਿੰਡ ਦਾ ਨਾਂ ਕਾਫ਼ੀ ਉੱਘਾ ਰਿਹਾ ਹੈ। ਸੰਨ 1910 ਵਿੱਚ ਰੇਲਵੇ ਲਾਈ ਆਈ ਤਾਂ ਹਮੀਰਾ ਪੱਕਾ ਰੇਲਵੇ ਸਟੇਸ਼ਨ ਬਣ ਗਿਆ ਹੈ। ਇੱਥੇ ਕਾਫ਼ੀ ਲੰਬੇ ਸਮੇਂ ਤੋਂ ਹੈ ਖੰਡ ਅਤੇ ਸ਼ਰਾਬ ਬਣਾਉਣ ਦੇ ਕਾਰਖਾਨੇ ਚੱਲਦੇ ਰਹੇ ਹਨ। ਖੰਡ ਦਾ ਇਸ ਇਲਾਕੇ ਵਿੱਚ ਇਹ ਪਹਿਲਾ ਕਾਰਖ਼ਾਨਾ ਸੀ। ਇਹ ਇਲਾਕਾ ਗੰਨੇ ਦੀ ਕਾਸ਼ਤ ਵਿੱਚ ਬਹੁਤਾ ਸਫਲ ਨਾ ਹੋਣ ਕਰਕੇ ਇਹ ਬੰਦ ਕਰਨਾ ਪਿਆ ਜਿਸ ਦੀ ਥਾਂ ਤੇ ਅੱਜ ਕੱਲ੍ਹ ਬਿਸਕੁਟ ਅਤੇ ਹੋਰ ਇਹੋ ਜਿਹੇ ਪਦਾਰਥ ਬਣਦੇ ਹਨ। ਬਿੰਨੀ ਸ਼ਰਾਬ ਦਾ ਕਾਰਖਾਨਾ ਵੀ ਬਹੁਤ ਵੱਡਾ ਹੈ। ਇਸ ਸਮੇਂ ‘ ਹਮੀਰਾ ਵਿੱਚ ਹਰ ਬਰਾਂਡ ਦੀ ਸ਼ਰਾਬ ਬਣਦੀ ਹੈ ਤੇ ਇਸ ਦੀ ਆਮਦਨ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਮੇ ਹਨ। ਮਾਲਟੋਵਾ ਵੀ ਇਸ ਕਾਰਖ਼ਾਨੇ ਵਿੱਚ ਬਣਦਾ ਹੈ।

ਕਪੂਰਥਲਾ

ਕਪੂਰਥਲਾ ਕਰਤਾਰਪੁਰ ਦੇ ਦੱਖਣ ਪੱਛਮ ਦੀ ਬਾਹੀ ਵੱਲ ਦਸ ਕੁ ਮੀਲ ਤੇ ਸਥਿਤ ਹੈ। ਇਹ ਕਾਫ਼ੀ ਪੁਰਾਣਾ ਸ਼ਹਿਰ ਹੈ ਅਤੇ ਆਹਲੂਵਾਲੀਆ ਬਰਾਦਰੀ ਦਾ ਇੱਕ ਖਾਸ ਗੜ੍ਹ ਰਿਹਾ ਹੈ। ਇਸ ਸ਼ਹਿਰ ਦੇ ਵਸੇਬੇ ਬਾਰੇ ਦੱਸਦੇ ਹਨ ਕਿ ਇਹ ਸ਼ਹਿਰ ਰਾਜਸਥਾਨ ਦੇ ਇੱਕ ਰਾਣਾ ਕਪੂਰ ਨੇ ਵਸਾਇਆ ਸੀ ਕਿਉਂਕਿ ਉਸ ਰਾਜੇ ਦਾ ਨਾਂ ਕਪੂਰ ਸੀ। ਇਹ ਥਾਂ ਇੱਕ ਬਹੁਤ ਵੱਡੇ ਥਲ ਦੇ ਰੂਪ ਵਿੱਚ ਮੌਜੂਦ ਸੀ ਇਸ ਲਈ ਇਸ ਥਾਂ ਨੂੰ ਕਪੂਰ ਦਾ ਥਲ ਕਹਿੰਦੇ ਸਨ ਜਿਹੜਾ ਕਿ ਬਾਅਦ ਵਿੱਚ ਕਪੂਰਥਲਾ ਬਣ ਗਿਆ। ਇਸ ਸ਼ਹਿਰ ਨੂੰ ਅਸਲੀ ਅਰਥਾਂ ਵਿੱਚ ਵਸਾਉਣ ਵਾਲੇ ਆਹਲੂਵਾਲੀਆ ਹਨ, ਜਿਹੜੇ ਲਾਹੌਰ ਦੇ ਲਾਗੇ ਇੱਕ ਪਿੰਡ ਆਹਲੂ ਤੋਂ ਉੱਠ ਕੇ ਇੱਥੇ ਆਬਾਦ ਹੋਏ ਸਨ ਕਿਉਂਕਿ ਉਹ ਲੋਕ ਆਹਲੂ ਤੋਂ ਆਏ ਸਨ ਇਸ ਲਈ ਉਨ੍ਹਾਂ ਲੋਕਾਂ ਨੂੰ ਆਹਲੂਵਾਲੀਏ ਕਹਿਣ ਲੱਗ ਪਏ। ਇਸ ਸ਼ਹਿਰ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਕਾਫ਼ੀ ਤਰੱਕੀ ਕੀਤੀ ਕਿਉਂਕਿ ਉਸਨੇ ਜਦ ਦੁਆਬੇ ਦਾ ਇਹ ਇਲਾਕਾ ਜਿੱਤ ਕੇ ਇੱਕ ਰਾਜ ਕਾਇਮ ਕੀਤਾ ਤਾਂ ਕਪੂਰਥਲਾ ਉਸ ਨੇ ਆਪਣੀ ਰਾਜਧਾਨੀ ਬਣਾਇਆ। ਬਾਅਦ ਵਿੱਚ ਕਪੂਰਥਲਾ ਇੱਕ ਰਿਆਸਤ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਸ ਦੀ ਵੱਖਰੀ ਹੋਂਦ ਸੀ। ਜੱਸਾ ਸਿੰਘ ਆਹਲੂਵਾਲੀਆ ਤੋਂ ਬਾਅਦ ਰਾਜਾ ਰਣਧੀਰ ਸਿੰਘ, ਰਾਜਾ ਫ਼ਤਿਹ ਸਿੰਘ ਅਤੇ ਰਾਜਾ ਜਗਜੀਤ ਸਿੰਘ ਹੋਏ ਹਨ। ਰਾਜਾ ਰਣਧੀਰ ਸਿੰਘ ਨੇ ਇਸ ਸ਼ਹਿਰ ਵਿੱਚ ਪਹਿਲਾ ਕਾਲਜ ਬਣਵਾਇਆ ਸੀ। ਰਾਜਾ ਜਗਜੀਤ ਸਿੰਘ ਜਿਹੜਾ ਦੁਨੀਆ ਦੀ ਸੈਰ ਦਾ ਸ਼ੌਕੀਨ ਸੀ ਅਤੇ ਇਮਾਰਤਾਂ ਦਾ ਬੜਾ ਚਾਹਵਾਨ ਸੀ। ਉਸ ਨੇ ਬਹੁਤ ਸੁੰਦਰ ਮਹਿਲ ਬਣਵਾਏ, ਜਿੱਥੇ ਕਿ ਅੱਜ ਕੱਲ੍ਹ ਸੈਨਿਕ ਸਕੂਲ ਚੱਲ ਰਿਹਾ ਹੈ। ਉਸਨੇ ਆਪਣੇ ਸਮੇਂ ਇੱਕ ਬਹੁਤ ਹੀ ਆਲੀਸ਼ਾਨ ਮਸਜਿਦ ਵੀ ਬਣਾਈ ਸੀ। ਜਿਸ ਨੂੰ ਮਸਜਿਦ ਮਰਸ਼ ਕਹਿੰਦੇ ਹਨ। ਇਹ ਮਸਜਿਦ ਹਾਲੇ ਵੀ ਵੇਖਣਯੋਗ ਹੈ। ਦੂਰੋਂ ਦੂਰੋਂ ਲੋਕ ਇਸ ਨੂੰ ਵੇਖਣ ਆਉਂਦੇ ਹਨ। ਕਪੂਰਥਲਾ ਦਾ ਸ਼ਾਲਾਮਾਰ ਬਾਗ਼ ਵੀ ਬਹੁਤ ਸੁੰਦਰ ਸਥਾਨ ਹੈ। ਇਸ ਨੂੰ ਵੀ ਕਪੂਰਥਲੇ ਦੇ ਰਾਜਿਆਂ ਨੇ ਸ਼ਾਲਾਮਾਰ ਬਾਗ਼ ਲਾਹੌਰ ਦੇ ਨਮੂਨੇ ਤੇ ਬਣਾਇਆ ਸੀ। ਇਹ ਬਾਗ਼ ਕਪੂਰਥਲੇ ਨਿਵਾਸੀਆਂ ਲਈ ਸੁੰਦਰ ਸੈਰਗਾਹ ਹੈ। ਜਦੋਂ ਕਰਤਾਰਪੁਰ ਉਤੇ ਨਾਸੁਰਦੀਨ ਨੇ ਹਮਲਾ ਕੀਤਾ ਅਤੇ ਬਾਬਾ ਵਡਭਾਗ ਸਿੰਘ ਪਹਾੜਾਂ ਨੂੰ ਚਲੇ ਗਏ ਸਨ ਤਾਂ ਕਪੂਰਥਲੇ। ਦੇ ਰਾਜਿਆਂ, ਜੱਸਾ ਸਿੰਘ ਰਾਮਗੜ੍ਹੀਆ ਤੇ ਨਵਾਬ ਕਪੂਰ ਸਿੰਘ ਨੇ ਬਾਬਾ ਵਡਭਾਗ ਸਿੰਘ ਨੂੰ ਮਦਦ ਦੇਣ ਦਾ ਵਚਨ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਕਰਤਾਰਪੁਰ ਨੂੰ ਜਿੱਤ ਕੇ ਬਾਬਾ ਵਡਭਾਗ ਸਿੰਘ ਨੂੰ ਸੌਂਪ ਦਿੱਤਾ। ਕਪੂਰਥਲਾ ਅੱਜ ਕੱਲ੍ਹ ਇੱਕ ਪੱਕੀ ਸੜਕ ਰਾਹੀਂ। ਕਰਤਾਰਪੁਰ ਨਾਲ ਜੁੜਿਆ ਹੋਇਆ ਹੈ। ਟੈਂਪੂ ਤੇ ਬੱਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।

ਟਾਹਲੀ ਸਾਹਿਬ

ਕਰਤਾਰਪੁਰ ਦੇ ਦੱਖਣ ਦੀ ਬਾਹੀ ਵੱਲ ਤਕਰੀਬਨ ਦੋ ਮੀਲ ਦੇ ਫ਼ਾਸਲੇ ਤੇ ਇੱਕ ਇਤਿਹਾਸਕ ਸਥਾਨ ਹੈ ਜਿਸ ਨੂੰ ਟਾਹਲੀ ਸਾਹਿਬ ਕਹਿੰਦੇ ਹਨ। ਇਸ ਅਸਥਾਨ ਬਾਰੇ ਦੱਸਦੇ ਹਨ ਕਿ ਜਦ ਸ੍ਰੀ ਗੁਰੂ ਹਰਿਰਾਇ ਸਾਹਿਬ ਸੂਰਜ ਮੱਲ ਨੂੰ ਕਰਤਾਰਪੁਰ ਵਿਆਹੁਣ ਆਏ ਸਨ ਤਾਂ ਉਹ ਆਪਣੇ ਨਾਲ ਬਾਰਾਂ ਸੌ ਘੋੜ ਸਵਾਰ ਅਤੇ ਹਾਥੀ ਵੀ ਲੈ ਕੇ ਆਏ। ਗੁਰੂ ਜੀ ਨੇ ਆਪਣਾ ਉਤਾਰਾ (ਠਹਿਰਾਓ) ਸ਼ਹਿਰ ਤੋਂ ਬਾਹਰ ਵੱਡੀ ਟਾਹਲੀ ਦੇ ਹੇਠ ਕੀਤਾ। ਉਸ ਤੋਂ ਬਾਅਦ ਜਦ ਵੀ ਸ੍ਰੀ ਗੁਰੂ ਹਰਿਰਾਇ ਸਾਹਿਬ ਕਰਤਾਰਪੁਰ ਨੂੰ ਆਉਂਦੇ ਰਹੇ ਤਾਂ ਉਹ ਇਸੇ ਟਾਹਲੀ ਹੇਠਾਂ ਹੀ ਵਿਸ਼ਰਾਮ ਕਰਦੇ ਰਹੇ ਅਤੇ ਇੱਥੇ ਹੀ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਦੱਸਦੇ ਹਨ ਕਿ ਇਹ ਉਹ ਟਾਹਲੀ ਸੀ ਜਿੱਥੇ ਬਠਿੰਡੇ ਦਾ ਰਹਿਣ ਵਾਲਾ ਭਾਈ ਭਗਤੂ ਆਪਣੀਆ ਸਿੱਖ ਸੰਗਤਾਂ ਸਮੇਤ ਗੁਰੂ ਜੀ ਨੂੰ ਮਿਲਿਆ ਸੀ । ਬਾਅਦ ਵਿੱਚ ਗੁਰੂ ਜੀ ਨਾਲ ਸਬੰਧਤ ਇਸ ਟਾਹਲੀ ਦੇ ਨਾਂ ਤੇ ਹੀ ਇਸ ਸਥਾਨ ਦਾ ਨਾਂ ਟਾਹਲੀ ਸਾਹਿਬ ਪੈ ਗਿਆ। ਇੱਥੇ ਅੱਜ ਕੱਲ੍ਹ ਇੱਕ ਗੁਰਦੁਆਰਾ ਵੀ ਹੈ। ਕਰਤਾਰਪੁਰ ਆਏ ਲੋਕ ਟਾਹਲੀ ਸਾਹਿਬ ਦੀ ਯਾਤਰਾ ਜ਼ਰੂਰ ਕਰਦੇ ਸਨ।

ਯਾਦਗਾਰੀ ਥਾਵਾਂ, ਵਸਤਾਂ ਅਤੇ ਉਨ੍ਹਾਂ ਦਾ ਇਤਿਹਾਸ

ਕਰਤਾਰਪੁਰ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਇੱਕ ਪੁਰਾਤਨ ਸ਼ਹਿਰ ਹੈ। ਗੁਰੂ ਘਰ ਨਾਲ ਸਬੰਧਤ ਕਾਫ਼ੀ ਐਸੇ ਮਹੱਤਵਪੂਰਨ ਸਥਾਨ ਹਨ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਕਈ ਵਾਰ ਜ਼ਿਕਰ ਆਉਂਦਾ ਹੈ। ਗੁਰਦੁਆਰਾ ਥੰਮ੍ਹ ਸਾਹਿਬ, ਗੰਗਸਰ ਸਾਹਿਬ, ਸਮਾਧ ਮਾਤਾ ਕੌਲਾਂ, ਗੁਰਦੁਆਰਾ ਚੁਬੱਚਾ ਸਾਹਿਬ ਅਤੇ ਸਮਾਧ ਭਾਈ ਭਗਤੂ ਕਾਫ਼ੀ ਪ੍ਰਸਿੱਧ ਇਤਿਹਾਸਕ ਸਥਾਨ ਹਨ।

ਹੇਠ ਕੁਝ ਪ੍ਰਸਿੱਧ ਇਤਿਹਾਸਕ ਅਤੇ ਸਭਿਆਚਾਰਕ ਥਾਵਾਂ ਦਾ ਵੇਰਵਾ ਦਿੱਤਾ ਜਾਂਦਾ ਹੈ :-

ਗੁਰਦੁਆਰਾ ਥੰਮ੍ਹ ਸਾਹਿਬ

ਕਰਤਾਰਪੁਰ ਨਗਰ ਦਾ ਇਤਿਹਾਸ ਅਤੇ ਗੁਰਦੁਆਰਾ ਥੰਮ੍ਹ ਸਾਹਿਬ ਦਾ ਇਤਿਹਾਸ ਇਕੱਠਾ ਹੀ ਤੁਰਦਾ ਹੈ। ਸੰਮਤ 1651 ਬਿਕਰਮੀ ਵਿੱਚ ਜਦੋਂ ਗੁਰੂ ਜੀ ਨੇ ਇਸ ਸ਼ਹਿਰ ਦੀ ਨੀਂਹ ਰੱਖੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗਤਾਂ ਵਾਸਤੇ ਦੀਵਾਨਖਾਨਾ ਬਣਾਉਣ ਬਾਰੇ ਸੋਚਿਆ। ਉਨ੍ਹਾਂ ਦਿਨਾਂ ਵਿੱਚ ਕਿਉਂਕਿ ਸੀਮਿੰਟ ਆਦਿ ਦਾ ਕੰਮ ਨਹੀਂ ਸੀ ਹੁੰਦਾ, ਇਸ ਲਈ ਵੱਡਾ ਦੀਵਾਨਖਾਨਾ ਬਣਾਉਣ ਵਾਸਤੇ ਗੁਰੂ ਜੀ ਨੇ ਸੰਗਤਾਂ ਨੂੰ ਇੱਕ ਬਹੁਤ ਵੱਡੀ ਲੱਕੜ ਦੀ ਗੇਲੀ ਲਿਆਉਣ ਵਾਸਤੇ ਕਿਹਾ। ਪਿੰਡ ਮਹਿਤਪੁਰ ਦੇ ਕੁਝ ਸਿੰਘਾਂ ਨੇ ਇਹ ਸੇਵਾ ਕੀਤੀ ਅਤੇ ਲੱਕੜ ਦੀ ਇੱਕ ਬਹੁਤ ਵੱਡੀ ਗੇਲੀ ਉਹ ਪਹਿਲੋਂ ਹੀ ਘੜ ਕੇ ਲੈ ਆਏ ਪਰ ਜਦ ਉਸ ਗੇਲੀ ਨੂੰ ਥੰਮ੍ਹ ਵਾਸਤੇ ਵਰਤਣ ਲੱਗੇ ਤਾਂ ਉਹ ਛੋਟੀ ਨਿਕਲੀ। ਉਨ੍ਹਾਂ ਸਿੱਖਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਗੇਲੀ ਛੋਟੀ ਨਿਕਲੀ ਹੈ ਤਦ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਇਹ ਸਭ ਕੁਝ ਸੰਗਤਾਂ ਵਾਸਤੇ ਕਰ ਰਹੇ ਹਾਂ ਭਾਈ ਦੁਬਾਰਾ ਗੱਡੋ ਤੇ ਵੇਖੋ। ਜਦ ਸੰਗਤਾਂ ਨੇ ਦੁਬਾਰਾ ਗੱਡਿਆ ਤਾਂ ਉਸ ਦੀ ਲੰਬਾਈ ਪੂਰੀ ਨਿਕਲੀ। ਗਿਆਨੀ ਗਿਆਨ ਸਿੰਘ ਆਪਣੇ ਗ੍ਰੰਥ ਤਵਾਰੀਖ਼ ਗੁਰੂ ਖ਼ਾਲਸਾ ਵਿੱਚ ਲਿਖਦੇ ਹਨ ਕਿ ਜਦ ਥੰਮ੍ਹ ਨੂੰ ਗੱਡ ਰਹੇ ਸਨ ਤਾਂ ਇੱਕ ਸਿੱਖ ਦੀ ਪਗੜੀ ਡਿਗ ਪਈ। ਲੋਕਾਂ ਨੇ ਬੁਰਾ ਸ਼ਗਨ ਸਮਝਿਆ ਪਰ ਗੁਰੂ ਜੀ ਨੇ ਬਚਨ ਕੀਤਾ ‘ਚੜ੍ਹੇ ਆਵੇਗਾ ਤਾਂ ਉਤਰੀ ਜਾਵੇਗਾ’, ਅਰਥਾਤ ਜੋ ਸ਼ਤਰੂ ਇਸ ਨਗਰ ਵਿੱਚ ਚੜ੍ਹ ਕੇ ਆਵੇਗਾ ਉਹ ਹਾਰ ਖਾ ਕੇ ਜਾਵੇਗਾ।

ਉਸ ਥੰਮ੍ਹ ਦਾ ਦੀਵਾਨਖਾਨਾ ਬਣਾ ਕੇ ਗੁਰੂ ਜੀ ਨੇ ਆਪਣੇ ਨਿਵਾਸ ਸਥਾਨ ਲਾਗੇ ਹੀ ਬਣਾ ਲਏ। ਬਾਅਦ ਵਿੱਚ ਸਾਰੇ ਗੁਰੂ ਸਾਹਿਬਾਨ ਇਸ ਦੀਵਾਨਖਾਨੇ ਨੂੰ ਵਰਤਦੇ ਰਹੇ। ਧੀਰਮੱਲ ਅਤੇ ਉਨ੍ਹਾਂ ਦੇ ਜਾਨਸ਼ੀਨ ਇਸ ਨੂੰ ਸਤਿਸੰਗ ਘਰ ਦੇ ਤੌਰ ਤੇ ਵਰਤਦੇ ਰਹੇ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਚੌਥਾ ਹਮਲਾ ਕਰਕੇ ਅਦੀਨਾ ਬੇਗ਼ ਨੂੰ ਦੁਆਬੇ ਤੋਂ ਕੱਢ ਕੇ ਅਫ਼ਗ਼ਾਨਾਂ ਨੂੰ ਇਸ ਇਲਾਕੇ ਦਾ ਹਾਕਮ ਬਣਾ ਦਿੱਤਾ। ਅਫ਼ਗ਼ਾਨਾਂ ਦੀ ਹਕੂਮਤ ਸਮੇਂ ਨਾਸਰ ਅਲੀ ਨੇ ਇਸ ਦੇਸ਼ ਵਿੱਚ ਬਹੁਤ ਜ਼ੁਲਮ ਢਾਏ ਅਤੇ ਅਨੇਕਾਂ ਹਿੰਦੂ ਮੰਦਰ ਬਰਬਾਦ ਕੀਤੇ, ਹਿੰਦੂਆਂ ਨੂੰ ਮੁਸਲਮਾਨ ਬਣਾਇਆ। ਸਿੱਖਾਂ ਪ੍ਰਤੀ ਤਾਂ ਉਸਦਾ ਰਵੱਈਆ ਹੋਰ ਵੀ ਕੱਟੜ ਸੀ। ਸੰਮਤ 1813 ਵਿੱਚ ਉਸ ਨੇ ਕਰਤਾਰਪੁਰ ਤੇ ਵੀ ਹਮਲਾ ਕਰ ਦਿੱਤਾ। ਇੱਥੇ ਦੇ ਗੱਦੀ ਨਸੀਨ ਸੋਢੀ ਵਡਭਾਗ ਸਿੰਘ ਨੇ ਮੁਕਾਬਲਾ ਕੀਤਾ ਪਰ ਪੇਸ਼ ਨਾ ਗਈ ਅਤੇ ਉਹ ਸ਼ਹਿਰ ਛੱਡ ਕੇ ਪਹਾੜਾਂ ‘ਚ ਚਲੇ ਗਏ। ਇਨ੍ਹਾਂ ਮੁਗ਼ਲਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਹਿੰਦੂ ਬਹੂ ਬੇਟੀਆਂ ਦੀ ਬੇਪਤੀ ਕੀਤੀ ਤੇ ਜਬਰੀ ਮੁਸਲਮਾਨ ਬਣਾਇਆ। ਅੰਤ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਬਣਾਏ ਸਤਿਸੰਗ ਘਰ ਵਿੱਚ ਥੰਮ੍ਹ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਬਾਕੀ ਇਤਿਹਾਸਕ ਵਸਤਾਂ ਦੀ ਬੇਅਦਬੀ ਕੀਤੀ ।

ਅਬਦਾਲੀ ਜਦੋਂ ਤਬਾਹੀ ਮਚਾ ਕੇ ਮੁੜਿਆ ਤਾਂ ਦੁਆਬੇ ਦੇ ਪਹਿਲੇ ਹਾਕਮ ਅਦੀਨਾ ਬੇਗ਼ ਨੇ ਬਾਬਾ ਵਡਭਾਗ ਸਿੰਘ ਨਾਲ ਸਲਾਹ ਕੀਤੀ ਕਿ “ਜੇਕਰ ਤੁਸੀਂ ਸਿੰਘਾਂ ਦੀ ਮਦਦ ਲੈ ਸਕਦੇ ਹੋ ਤਾਂ ਮੈਂ ਵੀ ਲੋੜੀਂਦੀ ਮਦਦ ਕਰਾਂਗਾ।” ਇਸ ਨੇਕ ਸਲਾਹ ਨੂੰ ਮੰਨਦੇ ਹੋਏ ਵਡਭਾਗ ਸਿੰਘ ਨੇ ਖਾਲਸੇ ਪਾਸ ਬੇਨਤੀ ਕੀਤੀ। ਅਦੀਨਾ ਬੇਗ਼ ਨੇ ਖ਼ਾਲਸੇ ਨੂੰ ਬਹੁਤ ਦਾਰੂ ਸਿੱਕਾ ਤੇ ਹੋਰ ਜੰਗੀ ਸਮਾਨ ਵੀ ਦਿੱਤਾ ਅਤੇ ਨਾਲ ਫ਼ੌਜ ਵੀ ਭੇਜ ਦਿੱਤੀ। ਇਸ ਤਰ੍ਹਾਂ ਦੋਨਾਂ ਨੇ ਮਿਲ ਕੇ ਜਲੰਧਰ ਤੇ ਹਮਲਾ ਕਰ ਦਿੱਤਾ, ਬਹੁਤ ਘਮਸਾਨ ਯੁੱਧ ਹੋਇਆ। ਮੁਸਲਮਾਨ (ਤੁਰਕਾਂ) ਦਾ ਦਲ ਹਾਰ ਖਾ ਕੇ ਭੱਜ ਗਿਆ। ਖ਼ਿਆਲਾ ਸਿੰਘ ਨਾਮੀ ਸੂਰਮੇ ਨੇ ਦੌੜੇ ਜਾਂਦੇ ਨਾਸਰ ਅਲੀ ਨੂੰ ਘੇਰ ਲਿਆ ਅਤੇ ਸਰਦਾਰਾਂ ਅੱਗੇ ਪੇਸ਼ ਕੀਤਾ। ਸਰਦਾਰਾਂ ਨੇ ਹੁਕਮ ਦਿੱਤਾ ਕਿ “ਜਿਸ ਤਰ੍ਹਾਂ ਇਸ ਦੁਸ਼ਟ ਨੇ ਅੱਗ ਲਾ ਕੇ ਸਤਸੰਗ ਘਰ ਦਾ ਥੰਮ੍ਹ ਸਾੜਿਆ ਹੈ। ਉਸੇ ਤਰ੍ਹਾਂ ਇਸ ਨਾਲ ਵੀ ਸਲੂਕ ਕਰੋ”। ਉਸੇ ਤਰ੍ਹਾਂ ਹੀ ਕੀਤਾ ਗਿਆ। ਇਸ ਤਰ੍ਹਾਂ ਜਲੰਧਰ ਕਰਤਾਰਪੁਰ ਫ਼ਤਹਿ ਕਰਕੇ ਅਦੀਨਾ ਬੇਗ਼ ਦੇ ਹਵਾਲੇ ਕਰਕੇ ਖ਼ਾਲਸੇ ਨੇ ਕਰਤਾਰਪੁਰ ਦੀ ਤਬਾਹੀ ਦਾ ਬਦਲਾ ਲਿਆ।

ਜਦੋਂ ਖਾਲਸਾ ਰਾਜ ਕਾਇਮ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾੜੇ ਗਏ ਸਤਿਸੰਗ ਘਰ ਦੀ ਥਾਂ ਤੇ ਸੱਤ-ਮੰਜ਼ਲੀ ਇਮਾਰਤ ਉਸਾਰੀ ਜੋ ਕਿ ਅਜੇ ਵੀ ਸੁਭਾਇਮਾਨ ਹੈ ਅਤੇ ਉਸ ਦਾ ਨਾਂ ਵੀ ਥੰਮ੍ਹ ਸਾਹਿਬ ਰੱਖਿਆ ਗਿਆ। ਗੁਰਦੁਆਰਾ ਐਕਟ ਬਣਨ ਤੋਂ ਬਾਅਦ ਇਸ ਗੁਰਦੁਆਰੇ ਦੇ ਪ੍ਰਬੰਧ ਦਾ ਕਬਜ਼ਾ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਲਾਹੌਰ ਹਾਈਕੋਰਟ ਵਿੱਚ ਇਸ ਸੋਢੀ ਖਾਨਦਾਨ ਵਿਰੁੱਧ ਮੁਕੱਦਮਾ ਦਾਇਰ ਕੀਤਾ। ਜਿਸ ਅਨੁਸਾਰ ਸੰਨ 1936 ਵਿੱਚ ਗੁਰਦੁਆਰਾ ਥੰਮ੍ਹ ਸਾਹਿਬ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ। ਇਹ ਗੁਰਦੁਆਰਾ ਸ਼ਹਿਰ ਦੀ ਸਭ ਤੋਂ ਉੱਚੀ ਥਾਂ (ਪਹਿਲੀ ਮੰਜ਼ਿਲ ਹੀ ਜ਼ਮੀਨ ਤੋਂ ਦੋ ਮੰਜ਼ਿਲਾਂ ਉੱਚੀ) ਹੋਣ ਕਰਕੇ ਇੱਥੇ ਚੜ੍ਹ ਕੇ ਸਾਰੇ ਸ਼ਹਿਰ ਦਾ ਆਲਾ-ਦੁਆਲਾ ਵੇਖਿਆ ਜਾ ਸਕਦਾ ਹੈ। ਇੱਥੇ ਯਾਤਰੂ ਦੂਰ ਦੂਰ ਤੋਂ ਦਰਸ਼ਨਾਂ ਲਈ ਆਉਂਦੇ ਹਨ। ਵਿਸਾਖੀ ਅਤੇ ਹੋਰ ਗੁਰਪੁਰਬਾਂ ਉੱਪਰ ਬਹੁਤ ਰੌਣਕ ਹੁੰਦੀ ਹੈ। ਅੱਜ ਕੱਲ੍ਹ ਵੀ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੀ ਹੈ। ਇਹ ਇਤਿਹਾਸ ਗਿਆਨੀ ਗਿਆਨ ਸਿੰਘ ਦੇ ਪ੍ਰਾਚੀਨ ‘ਪੰਥ ਪ੍ਰਕਾਸ਼’ ਅਤੇ ‘ਹਿਸਟਰੀ ਆਫ਼ ਪੰਜਾਬ’ ਦੇ ਅਧਾਰ ਤੇ ਲਿਖਿਆ ਗਿਆ ਹੈ।

ਗੁਰਦੁਆਰਾ ਗੰਗਸਰ ਸਾਹਿਬ

ਜਦੋਂ ਕਰਤਾਰਪੁਰ ਸ਼ਹਿਰ ਵਸਾਇਆ ਗਿਆ ਤਾਂ ਇੱਥੇ ਪਾਣੀ ਦੀ ਬਹੁਤ ਤੰਗੀ ਸੀ। ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਸਹੂਲਤ ਅਤੇ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਸ਼ਹਿਰ ਦੇ ਸਾਰੇ ਕੋਨਿਆਂ ਤੇ ਖੂਹ ਲਗਵਾਏ ਸਨ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਪੀਣ ਅਤੇ ਸਿੰਚਾਈ ਲਈ ਖੂਹਾਂ ਦਾ ਪਾਣੀ ਹੀ ਵਰਤਿਆ ਜਾਂਦਾ ਸੀ। ਸਭ ਤੋਂ ਪਹਿਲਾਂ ਸ਼ਹਿਰ ਦੇ ਬਾਹਰਵਾਰ ਗੁਰਦੁਆਰਾ ਥੰਮ੍ਹ ਸਾਹਿਬ ਤੋਂ ਦੋ ਫ਼ਰਲਾਂਗ ਦੀ ਦੂਰੀ ਤੇ ਸੰਮਤ 1656 ਬਿ. ਨੂੰ ਖੂਹ ਲਗਵਾਇਆ ਜਿਸ ਨੂੰ ਗੰਗਸਰ ਖੂਹ ਕਹਿੰਦੇ ਹਨ। ਇੱਥੇ ਖੂਹ ਦੇ ਲਾਗੇ ਹੀ ਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਅਤੇ ਖੂਹ ਦਾ ਪਾਣੀ ਪੀਣ ਲਈ ਅਤੇ ਸੰਗਤਾਂ ਦੇ ਲੰਗਰ ਲਈ ਵਰਤਿਆ ਜਾਂਦਾ ਸੀ। ਗਿਆਨੀ ਗਿਆਨ ਸਿੰਘ ਜੀ ਅਨੁਸਾਰ ਇਹ ਖੂਹ ਮਾਤਾ ਗੰਗਾ ਜੀ ਨੇ ਸੰਮਤ 1656 ਬਿ. ‘ਚ ਲਗਵਾਇਆ ਸੀ। ਇੱਥੋਂ (ਕਰਤਾਰਪੁਰ) ਦੇ ਪੁਰਾਤਨ ਵਸਨੀਕ ਦੱਸਦੇ ਹਨ ਇਹ ਖੂਹ ਗੁਰੂ ਅਰਜਨ ਦੇਵ ਜੀ ਦੇ ਸ਼ਹਿਰ ਵਸਾਉਣ ਤੋਂ ਪਹਿਲਾਂ ਹੀ ਮੌਜੂਦ ਸੀ। ਇਸ ਖੂਹ ਵਿੱਚ ਸ਼ਕਰਗੰਜ ਨਾਮੀ ਫ਼ਕੀਰ ਕੱਚੇ ਧਾਗੇ ਨਾਲ ਲਟਕ ਕੇ ਭਗਤੀ ਕਰਦੇ ਸੀ। ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਸ ਨੂੰ ਖੂਹ ਵਿੱਚੋਂ ਕੱਢ ਕੇ ਉਸ ਦਾ ਉਧਾਰ ਕੀਤਾ ਸੀ। ਇਸ ਖੂਹ ਦੇ ਜਲ ਨੂੰ ਗੁਰੂ ਜੀ ਵੱਲੋਂ ਵਰੋਸਾਇਆ (ਵਰ ਮਿਲਿਆ) ਵੀ ਦੱਸਦੇ ਹਨ ਕਿ ਜੇ ਕੋਈ ਇਸ ਗੰਗਸਰ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਨੂੰ ਗੰਗਾ ਜਲ ਦੇ ਇਸ਼ਨਾਨ ਦੇ ਬਰਾਬਰ ਫਲ ਮਿਲੇਗਾ। ਇੱਕ ਪ੍ਰਮਾਣਕ ਸਾਖੀ ਵੀ ਪ੍ਰਚੱਲਿਤ ਹੈ ਕਿ ਇੱਕ ਵਾਰ ਵਿਸਾਖੀ ਵਾਲੇ ਦਿਨ ਗੁਰੂ ਜੀ ਦੀਵਾਨ ਲਾਈ ਬੈਠੇ ਸਨ ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਸਨ। ਇੱਕ ਸਿੰਘ ਨੇ ਹਰਿਦੁਆਰ ਜਾ ਕੇ ਗੰਗਾ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ, ਸਤਿਗੁਰੂ ਨੇ ਕਿਹਾ ਇੱਥੇ ਹੀ ਇਸ਼ਨਾਨ ਕਰ ਲਵੋ ਪਰ ਸਿੱਖ ਨੇ ਗੰਗਾ ਜਾਣ ਦੀ ਜਿੱਦ ਕੀਤੀ। ਗੁਰੂ ਜੀ ਸੰਗਤਾਂ ਨੂੰ ਦੂਰ ਹਰਿਦੁਆਰ ਜਾ ਕੇ ਇਸ਼ਨਾਨ ਕਰਨ ਦੇ ਭਰਮ ਨੂੰ ਦੂਰ ਕਰਨਾ ਚਾਹੁੰਦੇ ਸਨ। ਗੁਰੂ ਜੀ ਨੇ ਸਿੱਖ ਨੂੰ ਤਿੰਨ ਵਾਰ ਮਨ੍ਹਾ ਕੀਤਾ ਪਰ ਸਿੱਖ ਬਜ਼ਿੱਦ ਰਿਹਾ। ਅੰਤ ਗੁਰੂ ਜੀ ਨੇ ਕਿਹਾ “ਅੱਛਾ ਜੇਕਰ ਜਾਣਾ ਹੀ ਹੈ ਤਾਂ ਸਾਡਾ ਗੜਵਾ ਵੀ ਲੈ ਜਾਵੋ ਉਥੋਂ ਜਲ ਭਰ ਲਿਆਉਣਾ।” ਸਿੱਖ ਨੇ ਇਸੇ ਤਰ੍ਹਾਂ ਹੀ ਕੀਤਾ। ਗੰਗਾ ਇਸ਼ਨਾਨ ਕਰਨ ਉਪਰੰਤ ਗੜਵਾ ਭਰਨ ਲੱਗਿਆਂ ਗੜਵਾ ਹੱਥੋਂ ਛੁੱਟ ਗਿਆ। ਬਹੁਤ ਲੱਭਣ ਤੇ ਵੀ ਲੱਭ ਨਹੀਂ ਸਕਿਆ। ਉਸ ਨੇ ਇੱਕ ਹੋਰ ਗੜਵਾ ਲੈ ਕੇ ਜਲ ਭਰ ਲਿਆਂਦਾ ਅਤੇ ਗੁਰੂ ਜੀ ਅੱਗੇ ਪੇਸ਼ ਕੀਤਾ। ਗੁਰੂ ਜੀ ਨੇ ਕਿਹਾ ਇਹ ਗੜਵਾ ਤਾਂ ਸਾਡਾ ਨਹੀਂ ਹੈ ਤਾਂ ਸਿੱਖ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਦਾ ਗੜਵਾ ਗੰਗਾ ਜਲ ਭਰਨ ਲੱਗਿਆਂ ਹੱਥੋਂ ਛੁੱਟ ਗਿਆ ਸੀ ਬਹੁਤ ਲੱਭਣ ਤੇ ਵੀ ਨਹੀਂ ਲੱਭਿਆ, ਮੈਂ ਹੋਰ ਗੜਵਾ ਲੈ ਕੇ ਜਲ ਭਰ ਲਿਆਇਆ ਹਾਂ ਤਾਂ ਉਸੇ ਵੇਲੇ ਉੱਠ ਕੇ ਗੁਰੂ ਸਾਹਿਬ ਖੂਹ ਤੇ ਆਏ ਤੇ ਬਚਨ ਕੀਤਾ “ਹੇ ਗੰਗਾ ਤੂੰ ਜੋ ਗੜਵਾ ਸਾਡਾ ਲਿਆ ਹੈ ਸਾਨੂੰ ਦੇ ਦਿਉ।” ਸੋ ਖੂਹ ਦੇ ਪਾਣੀ ਨੇ ਉਸੇ ਵੇਲੇ ਉਛਾਲਾ ਖਾਧਾ ਇੱਕ ਸਿੱਖ ਨੂੰ ਪਾਸ ਬੁਲਾਇਆ ਅਤੇ ਸਤਿਨਾਮ ਕਹਿ ਕੇ ਗੜਵਾ ਕੱਢਣ ਲਈ ਕਿਹਾ ਸਿੱਖ ਨੇ ਇਸੇ ਤਰ੍ਹਾਂ ਹੀ ਸਤਿਨਾਮ ਕਹਿ ਕੇ ਖੂਹ ਵਿੱਚੋਂ ਗੜਵਾ ਕੱਢ ਲਿਆਂਦਾ। ਸੋ ਗੁਰੂ ਜੀ ਨੇ ਇਸ ਖੂਹ ਦੇ ਜਲ ਦਾ ਗੰਗਾ ਦੇ ਜਲ ਦੇ ਬਰਾਬਰ ਮਹਾਤਮ ਦੱਸਿਆ। ਇਸੇ ਲਈ ਇਸ ਖੂਹ ਦਾ ਨਾਂ ਗੰਗਸਰ ਰੱਖਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਲੋਕ ਵਿਸਾਖੀ ਤੇ ਇੱਥੇ ਗੁਰਦੁਆਰਾ ਗੰਗਸਰ ਖੂਹ ਤੇ ਇਸ਼ਨਾਨ ਕਰਨ ਆਉਂਦੇ ਹਨ। ਇਸ ਖੂਹ ਉੱਪਰ ਹਲਟੀ ਵੀ ਲੱਗੀ ਹੋਈ ਹੈ। ਕਹਿੰਦੇ ਹਨ ਕਿ ਵਿਸਾਖੀ ਤੇ ਲੋਕ ਆਪਣੀਆਂ ਬਲਦਾਂ ਦੀਆਂ ਜੋੜੀਆਂ ਲਿਆ ਕੇ ਖੂਹ ਗੇੜਦੇ ਸਨ, ਹੁਣ ਖੂਹ ਤੇ ਮੋਟਰ ਵੀ ਲੱਗੀ ਹੋਈ ਹੈ। ਲੋਕ ਹੁਣ ਵੀ ਵਿਸਾਖੀ ਪੁੰਨਿਆਂ ਅਤੇ ਮੱਸਿਆ ਨੂੰ ਇਸ਼ਨਾਨ ਕਰਦੇ ਹਨ। ਇਹ ਖੂਹ ਇੱਟਾਂ ਲਗਾ ਕੇ ਤੰਗ ਕਰ ਦਿੱਤਾ ਗਿਆ ਹੈ, ਪਹਿਲਾਂ ਇਹ ਬਹੁਤ ਚੌੜਾ ਸੀ। ਇੱਥੇ ਖੂਹ ਲਾਗੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬੈਠਿਆ ਕਰਦੇ ਸਨ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ। ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ । ਪ੍ਰਬੰਧਕ ਕਮੇਟੀ ਅਧੀਨ ਹੈ। ਇਸ ਪ੍ਰਬੰਧਕ ਕਮੇਟੀ ਦੇ ਮੈਨੇਜਰਾਂ ਵਿੱਚ ਗਿਆਨੀ ਨਰਾਇਣ मिथ (1945 में 1962), म. गुवरिभाल मिथ (1962-67), म. मउलाभ मिथ (1967-72), म. नेता मिथ (1972-73), म. गुवीथ मिश्र (1973-1990), ਸ. ਅਮਰੀਕ ਸਿੰਘ (1990-92), ਸ. ਗੁਰਮੇਲ ਸਿੰਘ (1992-95), ਸ. ਰਤਨ ਸਿੰਘ (1995-97) ਦੇ ਨਾਂ ਸ਼ਾਮਲ ਹਨ। 1997 ਤੋਂ ਬਾਅਦ ਸ. ਗੁਰਦੀਪ ਸਿੰਘ ਜੀ ਨੇ ਕਰਤਾਰਪੁਰ ਦੇ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀ ਮੈਨੇਜਰ ਵਜੋਂ ਸੇਵਾ ਨਿਭਾਈ।

ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ (ਪਾਤਸ਼ਾਹੀ ਛੇਵੀਂ)

ਇਹ ਗੁਰਦੁਆਰਾ ਸ਼ਹਿਰ ਦੇ ਲਹਿੰਦੇ ਪਾਸੇ ਗੁਰਦੁਆਰਾ ਥੰਮ੍ਹ ਸਾਹਿਬ ਤੋਂ ਦਿਆਲਪੁਰ ਦਰਵਾਜ਼ੇ ਨੂੰ ਜਾਂਦਿਆਂ ਰਸਤੇ ‘ਚ ਆਉਂਦਾ ਹੈ। ਇੱਥੇ ਰਿਹਾਇਸ਼ੀ ਮਕਾਨ ਸਨ ਜਿੱਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ ਰੱਖਦੇ ਸਨ। ਇਸ ਰਿਹਾਇਸ਼ ਦੇ ਦੁਆਲੇ ਸੁੰਦਰ ਬਾਗ਼ ਸੀ ਜਿਸ ਵਿੱਚ ਸੁੰਦਰ ਫੁੱਲ ਪੌਦੇ ਅਤੇ ਫੁਹਾਰੇ ਲੱਗੇ ਹੋਏ ਸਨ ਇਸੇ ਵਿੱਚ ਹੀ ਇੱਕ ਚੌੜਾ ਖੂਹ ਸੀ ਜਿਸ ਨਾਲ ਬਾਗ਼ ਦੀ ਸਿੰਚਾਈ ਹੁੰਦੀ ਸੀ ਅਤੇ ਫੁਹਾਰੇ ਚੱਲਦੇ ਸਨ। ਇੱਕ ਫੁਹਾਰਾ ਚੁਬੱਚੇ ਵਿੱਚ ਲੱਗਿਆ ਹੋਇਆ ਸੀ ਜਿੱਥੇ ਬੈਠ ਕੇ ਸ੍ਰੀ ਹਰਿਗੋਬਿੰਦ ਸਾਹਿਬ ਭਜਨ ਕਰਿਆ ਕਰਦੇ ਸਨ। ਇਸ ਚੁਬੱਚੇ ਵਾਲੀ ਥਾਂ ਤੇ ਗੁਰਦੁਆਰਾ ਚੁਬੱਚਾ ਸਾਹਿਬ ਹੈ ਜਿੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇੱਥੇ ਜੋ ਖੂਹ ਸੀ ਉਸ ਨੂੰ ਹੁਣ ਛੋਟਾ ਕਰ ਲਿਆ ਗਿਆ ਹੈ, ਇਸ ਦਾ ਜਲ ਮੁਹੱਲੇ ਦੇ ਵਸਨੀਕ ਵਰਤਦੇ ਹਨ। ਇਸ ਸਥਾਨ ਦੀ ਪਹਿਲੀ ਇਮਾਰਤ ਤਾਂ ਸਮੇਂ ਦੋ ਗੇੜ ਨਾਲ ਢਹਿ ਗਈ ਸੀ ਪਰੰਤੂ ਸੰਗਤਾਂ ਦੇ ਸਹਿਯੋਗ ਨਾਲ ਇਹ ਇਮਾਰਤ ਮੁੜ ਉਸਾਰ ਦਿੱਤੀ ਗਈ ਹੈ। ਪਹਿਲਾਂ ਇੱਥੇ ਨਿਰਮਲੇ ਸੰਤ ਨਿਵਾਸ ਕਰਦੇ ਸਨ, ਆਏ ਸਾਧੂਆਂ ਦੀ ਸੇਵਾ ਕਰਦੇ ਸਨ। ਹੁਣ ਇਸ ਗੁਰਦੁਆਰੇ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਥੰਮ੍ਹ ਸਾਹਿਬ ਅਧੀਨ ਹੈ। ਇੱਥੇ ਛੋਟੀ ਜਿਹੀ ਸਰਾਂ ਵੀ ਹੈ।

ਵਿਆਹ ਅਸਥਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ

ਥੰਮ੍ਹ ਸਾਹਿਬ ਤੋਂ ਰਬਾਬੀਆਂ ਦੇ ਮੁਹੱਲੇ ਨੂੰ ਜਾਈਏ ਤਾਂ ਰਬਾਬੀਆਂ ਦੇ ਮੁਹੱਲੇ ਦੀ ਗਲੀ ਵਿੱਚ ਇੱਕ ਛੋਟਾ ਜਿਹਾ ਗੁੰਬਦ ਹੈ। ਇਸ ਨੂੰ ‘ਗੁਰਦੁਆਰਾ ਸਾਹਿਬ ਵਿਆਹ ਅਸਥਾਨ’ ਕਹਿੰਦੇ ਹਨ। ਦੱਸਦੇ ਹਨ ਕਿ ਇਸ ਥਾਂ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਮਾਤਾ ਗੁਜਰੀ ਜੀ ਨਾਲ ਵਿਆਹ ਹੋਇਆ ਸੀ।

ਗੁਰੂ ਤੇਗ਼ ਬਹਾਦਰ ਜੀ ਕਰਤਾਰਪੁਰ ਵਿੱਚ ਹੀ ਭਿਖੀ ਖੱਤਰੀ ਦੇ ਘਰ ਵਿਆਹੇ ਹੋਏ ਸਨ ਇਸ ਤਰ੍ਹਾਂ ਨਾਲ ਕਰਤਾਰਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਨਕਿਆਂ ਦਾ ਸ਼ਹਿਰ ਹੈ। ਇਸ ਗੁਰਦੁਆਰੇ ਨੂੰ ਪਹਿਲਾਂ ਸਾਧਾਰਨ ਮਹਾਨਤਾ ਹੀ ਦਿੱਤੀ ਗਈ। ਮਾਤਾ ਗੁਜਰੀ ਜੀ ਦੇ ਘਰ ਵੀ ਇੱਥੇ ਸਨ ਪਰ ਉਨ੍ਹਾਂ ਦੇ ਨਿਸ਼ਾਨ ਹੁਣ ਮਿਟ ਗਏ ਹਨ। ਵਿਆਹ ਸਥਾਨ ਤੇ ਵੀ ਕੋਈ ਗੁਰਦੁਆਰਾ ਨਹੀਂ ਬਣਾਇਆ ਗਿਆ। ਇੱਕ ਛੋਟੀ ਜਿਹੀ ਮੰਮਟੀ ਯਾਦ ਬਣੀ ਹੋਈ ਹੈ। ਇੱਥੋਂ ਦੇ ਲੋਕ ਦੱਸਦੇ ਹਨ ਕਿ ਕਰਤਾਰਪੁਰ ਗੁਰਦੁਆਰੇ ਸੋਢੀਆਂ ਦੇ ਅਧੀਨ ਹੋਣ ਕਾਰਨ ਸੱਜ ਧੱਜ ਤੋਂ ਵਾਂਝੇ ਹੀ ਰਹੇ। ਪਹਿਲਾਂ ਪਹਿਲ ਦੱਸਦੇ ਹਨ ਕਿ ਸੋਢੀਆਂ ਨੇ ਇਸ ਅਸਥਾਨ ਨੂੰ ਇੱਕ ਬ੍ਰਾਹਮਣ ਪਰਿਵਾਰ ਦੇ ਹਵਾਲੇ ਕੀਤਾ ਸੀ ਪਰ ਉਸ ਪਰਿਵਾਰ ਨੇ ਇਸ ਨੂੰ ਹੋਰ ਤਾਂ ਕੀ ਬਣਾਉਣਾ ਸੀ ਇਸ ਦੇ ਨਾਂ ਦੀ ਜੱਦੀ ਜ਼ਮੀਨ ਵੀ ਖੁਰਦ ਬੁਰਦ ਹੋਣ ਲੱਗੀ। ਜਦ ਸੰਨ 1922 ਵਿੱਚ ਅਕਾਲੀ ਲਹਿਰ ਦਾ ਜ਼ੋਰ ਵਧਿਆ ਤਾਂ ਮੰਮਟੀ ਨੂੰ ਇੱਕ ਗੁੰਬਦ ਦੀ ਸ਼ਕਲ ਦੇ ਦਿੱਤੀ। ਇਹ ਗੁੰਬਦ ਹਾਲੇ ਵੀ ਉਸ ਸ਼ਕਲ ਵਿੱਚ ਕਾਇਮ ਹੈ। ਦੱਸਦੇ ਹਨ ਕਿ ਲੋਕਲ ਕਮੇਟੀ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ । ਸ. ਤੇਜਾ ਸਿੰਘ ਅਨੁਸਾਰ “ਅਖੀਰ ਸੰਨ 1967 ਵਿੱਚ ਖਾਲਸਾ ਸੇਵਕ ਜੱਥੇ ਨੇ ਇਸ ਦੀ ਸੇਵਾ ਸੰਭਾਲੀ। ਵਿਆਹ ਗੁਰਪੁਰਬ ਮਨਾਉਣਾ ਸ਼ੁਰੂ ਕੀਤਾ। ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਗੁਰਦੁਆਰੇ ਦੀ ਸੇਵਾ ਦਾ ਆਰੰਭ ਕੀਤਾ। ਸੰਨ 1968 ਵਿੱਚ ਨਾਲ ਲਗਦਾ ਤਿੰਨ ਮਰਲੇ ਥਾਂ ਖਰੀਦਿਆ ਗਿਆ। ਵਿਆਹ ਗੁਰਪੁਰਬ ਦੇ ਨਾਲ ਸ਼ਹੀਦੀ ਗੁਰਪੁਰਬ ਵੀ ਮਨਾਉਣਾ ਸ਼ੁਰੂ ਕੀਤਾ। ਸੰਗਰਾਂਦ ਦੇ ਸਮਾਗਮ ਦੀ ਵੀ ਪਰਪਾਟੀ ਪਾਈ ਗਈ। ਸੰਨ 1973 ਵਿੱਚ ਮਾਤਾ ਗੁਜਰੀ ਦਾ ਨਿਵਾਸ ਸਥਾਨ ਵੀ ਖਰੀਦਿਆ ਜੋ ਇੱਕ ਖੋਲੇ ਦੀ ਸ਼ਕਲ ਵਿੱਚ ਸੀ। 27 ਜਨਵਰੀ, 1974 ਨੂੰ ਇੱਕ ਕਮਰਾ ਤਿਆਰ ਕਰਕੇ ਮਾਤਾ ਗੁਜਰੀ ਲਾਇਬ੍ਰੇਰੀ ਖੋਲ੍ਹੀ ਗਈ।” ਸ. ਤੇਜਾ ਸਿੰਘ ਦੇ ਕਥਨ ਮੁਤਾਬਕ ਇਸ ਤਰ੍ਹਾਂ ਇਸ ਪਵਿੱਤਰ ਅਸਥਾਨ ਉੱਤੇ ਵੀ ਰੌਣਕਾਂ ਵਧਦੀਆਂ ਗਈਆਂ। ਇਸ ਸਥਾਨ ਤੇ ਇੱਕ ਵੱਡਾ ਗੁਰੂ ਅਸਥਾਨ ਬਣਾਉਣਾ ਦੀ ਵੀ ਯੋਜਨਾ ਹੈ। ਖ਼ਾਲਸਾ ਸੇਵਕ ਜੱਥਾ ਅੱਜ ਕੱਲ੍ਹ ਬੜਾ ਸਰਗਰਮ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਉਹ ਇੱਕ ਚੰਗਾ ਗੁਰਦੁਆਰਾ ਬਣਾਉਣ ਵਿੱਚ ਕਾਮਯਾਬ ਹੋ ਜਾਣਗੇ। ਵਿਆਹ ਵਾਲੇ ਦਿਨ ਬੜਾ ਵੱਡਾ ਦੀਵਾਨ ਸਜਦਾ ਹੈ ਅਤੇ ਕਵੀ ਦਰਬਾਰ ਵੀ ਹੁੰਦੇ ਹਨ।

ਸਮਾਧ ਮਾਤਾ ਕੌਲਾਂ

ਗੁਰਦੁਆਰਾ ਚੁਬੱਚਾ ਸਾਹਿਬ ਦੇ ਲਾਗੇ ਪੱਕੇ ਬਾਗ਼ ਵਿੱਚ ਖੁੱਲ੍ਹੇ ਖੇਤਾਂ ਦੇ ਦਰਮਿਆਨ । ਇੱਕ ਛੋਟੀ ਜਿਹੀ ਸਮਾਧ ਹੈ ਜਿਸ ਨੂੰ ਮਾਤਾ ਕੌਲਾਂ ਦੀ ਸਮਾਧ ਕਹਿੰਦੇ ਹਨ। ਉਸਦਾ ਗੁਰਬਾਣੀ ਨਾਲ ਬਹੁਤ ਪ੍ਰੇਮ ਸੀ । ਕਾਜ਼ੀਆਂ ਨੇ ਕੌਲਾਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਜਦ ਉਸ ਨੂੰ ਬਾਣੀ ਪੜ੍ਹਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਹੋਣ ਵਾਲੀ ਸੀ ਤਾਂ ਉਹ ਮੀਆਂ ਮੀਰ ਦੀ ਸਹਾਇਤਾ ਨਾਲ ਗੁਰੂ ਜੀ ਦੀ ਸੰਗਤ ਵਿੱਚ ਆ ਗਈ। ਉਹ ਕੁਝ ਸਮਾਂ ਅੰਮ੍ਰਿਤਸਰ ਰਹਿੰਦੀ ਰਹੀ। ਇਸ ਉਪਰੰਤ ਉਹ ਕਰਤਾਰਪੁਰ ਆ ਗਈ। ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਇੱਥੇ ਹੀ ਜੇਠ ਸੰਮਤ 1679 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਸਮਾਧ ਉਸ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਨੂੰ ਸਪੱਸ਼ਟ ਕਰਦੀ ਹੈ।

ਚੌਪੜ ਸਾਹਿਬ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਪਣੇ ਨਿਵਾਸ ਸਥਾਨਾਂ ਦੇ ਬਿਲਕੁਲ ਨਾਲ ਹੀ ਇੱਕ ਪੱਕਾ ਬਾਗ਼ ਬਣਾਇਆ ਗਿਆ ਸੀ। ਇਸ ਬਾਗ਼ ਵਿੱਚ ਹਰ ਪ੍ਰਕਾਰ ਦੇ ਦਰੱਖਤ ਲਗਾਏ ਗਏ ਸਨ। ਇਸ ਬਾਗ਼ ਦੇ ਪੂਰਬ ਵਾਲੇ ਪਾਸੇ ਉਨ੍ਹਾਂ ਨੇ ਬੜਾ ਉੱਚਾ ਥੜ੍ਹਾ ਬਣਾਇਆ ਹੋਇਆ ਸੀ ਜਿਸ ਉੱਤੇ ਬੈਠ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਚੌਪੜ ਖੇਡਿਆ ਕਰਦੇ ਸਨ। ਕਹਿੰਦੇ ਹਨ ਕਿ ਚੌਪੜ ਦੀ ਖੇਡ ਵਿੱਚ ਪੈਂਦੇ ਖਾਂ ਬੜਾ ਉੱਘਾ ਸੀ। ਇਸ ਲਈ ਗੁਰੂ ਸਾਹਿਬ ਕਈ ਵਾਰ ਕਈ ਕਈ ਘੰਟੇ ਬੈਠਦੇ ਸਨ। ਇਸ ਥੜ੍ਹੇ ਉੱਤੇ ਚੌਪੜ ਦੀਆਂ ਰੇਖਾਵਾਂ ਉੱਕਰੀਆਂ ਹੋਈਆਂ ਸਨ ਪਰ ਵਕਤ ਨਾਲ ਮਹਿਲ ਵੀ ਢਹਿ ਗਿਆ ਅਤੇ ਚੌਪੜ ਅਸਥਾਨ ਵੀ ਨਸ਼ਟ ਹੋ ਗਿਆ। ਹੁਣ ਸੰਗਤਾਂ ਨੇ ਇਸ ਸਥਾਨ ਨੂੰ ਮੁੜ ਸੁਰਜੀਤ ਕੀਤਾ ਹੈ। ਇੱਕ ਥੜ੍ਹਾ ਬਣਾ ਕੇ ਉਸ ਦੇ ਦੁਆਲੇ ਗੁਰਦੁਆਰਾ ਸਾਹਿਬ ਸਥਾਪਤ ਕਰ ਦਿੱਤਾ ਹੈ। ਫ਼ਰਸ਼ ਉਤੇ ਚੌਪੜ ਦੀ ਸ਼ਕਲ ਉਲੀਕ ਕੇ ਪੁਰਾਣੀ ਯਾਦ ਤਾਜ਼ਾ ਕੀਤਾ ਗਿਆ ਹੈ। ਕਵੀ ਸੋਹਣ ਸਿੰਘ ਆਪਣੀ ਪੁਸਤਕ ‘ਗੁਰੂ ਬਿਲਾਸ ਪਾਤਸ਼ਾਹ। ਛੇਵੀਂ” ਵਿੱਚ ਚੌਪੜ ਸਾਹਿਬ ਦਾ ਜ਼ਿਕਰ ਕਰਦੇ ਹਨ।

ਸਮਾਧ ਭਾਈ ਭਗਤੂ

ਭਾਈ ਭਗਤੂ ਬਠਿੰਡੇ ਦੇ ਨੇੜੇ ਦੇ ਪਿੰਡ ਤੋਂ ਸੰਗਤ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਆਇਆ ਸੀ। ਰਾਹ ਵਿੱਚ ਆਉਂਦਿਆਂ ਹੀ ਉਹ ਬੀਮਾਰ ਹੋ ਗਿਆ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਅੱਖਾਂ ਮੀਟ ਗਿਆ। ਗੁਰੂ ਜੀ ਨੇ ਆਪਣੇ ਹੱਥੀਂ ਸਸਕਾਰ ਕੀਤਾ। ਇੱਥੇ ਹੀ ਉਸ ਦੀ ਸਮਾਧ ਹੈ। ਗੁਰੂ ਜੀ ਨੇ ਵਰ ਦਿੱਤਾ ਕਿ ਜਿਸ ਵੀ ਵਿਅਕਤੀ ਦਾ ਸਸਕਾਰ ਭਾਈ ਭਗਤੂ ਦੀ ਸਮਾਧ ਨੇੜੇ ਹੋਵੇਗਾ ਉਹ ਮੁਕਤੀ ਪ੍ਰਾਪਤ ਕਰੇਗਾ। ਕਰਤਾਰਪੁਰ ਦੀ ਚੜ੍ਹਦੀ ਬਾਹੀ ਵੱਲ ਸ਼ਹਿਰ ਦੀ ਸ਼ਮਸ਼ਾਨ ਭੂਮੀ ਨੇ ਨੇੜੇ ਭਾਈ ਭਗਤੂ ਦੀ ਸਮਾਧ ਹੈ। ਇਸ ਸਮਾਧ ਦੀ ਬੜੀ ਮਹਾਨਤਾ ਹੈ। ਕਰਤਾਰਪੁਰ ਦੇ ਲੋਕਾਂ ਦਾ ਵਿਸ਼ਵਾਸ਼ ਹੈ ਕਿ ਜੋ ਵੀ ਵਿਅਕਤੀ ਮਰ ਜਾਣ ਤੋਂ ਬਾਅਦ ਇਸ ਸਮਾਧ ਦੇ ਨੇੜੇ ਅਗਨੀ ਭੇਟ ਕੀਤਾ ਜਾਂਦਾ ਹੈ ਉਸ ਦੀ ਮੁਕਤੀ ਹੋ ਜਾਂਦੀ ਹੈ ਅਤੇ ਉਸ ਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਾਰਨ ਕਰਕੇ ਕਰਤਾਰਪੁਰ ਨਿਵਾਸੀਆਂ ਨੇ ਇਸ ਸਮਾਧ ਦੇ ਬਿਲਕੁਲ ਨੇੜੇ ਸ਼ਮਸ਼ਾਨ ਭੂਮੀ ਬਣਾਈ ਹੈ।

ਇਹ ਮੌਜੂਦਾ ਸਮਾਧ ਪੰਜ ਫੁੱਟ ਉੱਚੇ ਥੜ੍ਹੇ ਉਤੇ ਦਸ ਫੁੱਟ ਚੌੜਾਈ ਲੰਬਾਈ ਵਰਗਾਕਾਰ ਦੇ ਘੇਰੇ ਵਿੱਚ ਤਿਆਰ ਕੀਤੀ ਗਈ ਹੈ। ਪੂਰਬ ਵਾਲੇ ਪਾਸੇ ਇੱਕ ਦਰਵਾਜ਼ਾ ਹੈ ਅਤੇ ਇਸ ਪਾਸਿਉਂ ਹੀ ਪੌੜੀਆਂ ਰਾਹੀਂ ਚੜ੍ਹਿਆ ਜਾਂਦਾ ਹੈ। ਸ਼ਹਿਰ ਨਿਵਾਸੀ ਸਾਰੇ ਇਸ ਸਮਾਧ ਨੂੰ ਨਮਸਕਾਰ ਕਰਦੇ ਹਨ ਅਤੇ ਜਦ ਵੀ ਕਿਸੇ ਮ੍ਰਿਤਕ ਨੂੰ ਸਾੜਨ ਆਉਂਦੇ ਹਨ ਤਾਂ ਇਸ ਸਮਾਧ ਦੀ ਉਚੇਚੇ ਤੌਰ ਤੇ ਪਰਿਕਰਮਾ ਕਰਦੇ ਹਨ। ਅੱਜ ਕੱਲ੍ਹ ਇੱਥੇ ਇੱਕ ਸੇਵਾਦਾਰ ਵੀ ਰਹਿੰਦਾ ਹੈ ਜਿਸ ਨੇ ਇਸ ਦੇ ਸਾਹਮਣੇ ਪਾਸੇ ਫੁੱਲ-ਬੂਟੇ ਵੀ ਲਾਏ ਹਨ।

ਸਮਾਧ ਭਾਈ ਜਿਉਣਾ ਜੀ

ਭਾਈ ਭਗਤੂ ਦੀ ਸਮਾਧ ਦੇ ਬਿਲਕੁਲ ਨਾਲ ਹੀ ਭਾਈ ਜਿਉਣਾ ਜੀ ਦੀ ਸਮਾਧ ਹੈ। ਭਾਈ ਜਿਉਣਾ ਭਾਈ ਭਗਤੂ ਦਾ ਪੁੱਤਰ ਸੀ। ਇਹ ਵੀ ਪਿੰਡ ਭਾਈ ਭਗਤਾ, ਜ਼ਿਲ੍ਹਾ ਬਠਿੰਡਾ ਵਿੱਚ ਖੇਤੀ ਦਾ ਕੰਮ ਕਰਦਾ ਸੀ। ਭਾਈ ਭਗਤੂ ਦੀ ਮੌਤ ਤੋਂ ਬਾਅਦ ਭਾਈ ਜਿਉਣੇ ਨੂੰ ਸ੍ਰੀ ਗੁਰੂ ਹਰਿਰਾਇ ਜੀ ਨੇ ਮਾਲਵੇ ਦਾ ਮਸੰਦ ਕਾਇਮ ਕੀਤਾ। ਉਨ੍ਹਾਂ ਨੇ ਉਸ ਨੂੰ ਦੁਸ਼ਾਲਾ ਅਤੇ ਪੱਗ ਵੀ ਦਿੱਤੇ। ਇੱਕ ਵਾਰ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਉਹ ਕਰਤਾਰਪੁਰ ਸ੍ਰੀ ਗੁਰੂ ਹਰਿਰਾਇ ਜੀ ਦੇ ਦਰਸ਼ਨਾਂ ਨੂੰ ਆਇਆ। ਗੁਰੂ ਜੀ ਵੀ ਭਾਈ ਭਗਤੇ ਕਰਕੇ ਉਸ ਦੇ ਪੁੱਤਰ ਭਾਈ ਜਿਉਣੇ ਦੀ ਬੜੀ ਕਦਰ ਕਰਦੇ ਸਨ। ਇਹ ਸਮਾਧ ਭਾਈ ਭਗਤੂ ਦੀ ਸਮਾਧ ਤੋਂ ਛੋਟੀ ਹੈ। ਹੇਠਾਂ ਕੋਈ ਥੜ੍ਹਾ ਨਹੀਂ ਬਣਾਇਆ। ਗਿਆ। ਕੇਵਲ ਜ਼ਮੀਨ ਦੀ ਪੱਧਰ ਉਤੇ ਹੀ ਪੰਜ ਫੁੱਟ ਲੰਮਾ ਚੌੜਾ ਤੇ ਨੌਂ ਫੁੱਟ ਉੱਚਾ ਚਬੂਤਰਾ ਬਣਾਇਆ ਗਿਆ ਹੈ। ਪੂਰਬ ਵਾਲੇ ਪਾਸੇ ਇੱਕ ਛੋਟਾ ਜਿਹਾ ਦਰਵਾਜ਼ਾ ਹੈ।

ਦਮਦਮਾ ਸਾਹਿਬ ਦੂਸਰਾ (ਦਮਦਮਾ ਸਾਹਿਬ ਮੁਹੱਲਾ ਰਾਮਗੜ੍ਹੀਆ)

ਇਹ ਦਮਦਮਾ ਸਾਹਿਬ ਮੁਹੱਲਾ ਰਾਮਗੜ੍ਹੀਆ ਵਿੱਚ ਸਥਿੱਤ ਹੈ। ਅੱਜ ਕੱਲ੍ਹ ਭਾਵੇਂ ਇਹ ਇੱਕ ਛੋਟੇ ਜਿਹੇ ਥੜ੍ਹੇ ਦੇ ਰੂਪ ਵਿੱਚ ਹੈ। ਦੱਸਿਆ ਜਾਂਦਾ ਹੈ ਕਿ ਪੈਂਦੇ ਖ਼ਾਂ ਦੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਇਸ ਸਥਾਨ ਤੇ ਹੀ ਆਹਮੋ-ਸਾਹਮਣੇ ਲੜਾਈ ਹੋਈ ਸੀ। ਕਰਤਾਰਪੁਰ ਦੀ ਲੜਾਈ ਸਮੇਂ ਜਦੋਂ ਜਲੰਧਰ ਦੇ ਹਾਕਮ ਨੇ ਕਰਤਾਰਪੁਰ ਤੇ ਜਲੰਧਰ ਵਾਲੇ ਪਾਸਿਉਂ ਹਮਲਾ ਕੀਤਾ ਸੀ ਤਾਂ ਪੈਂਦੇ ਖਾਂ ਨੇ ਦਿਆਲਪੁਰ ਗੇਟ ਵੱਲੋਂ ਹਮਲਾ ਕੀਤਾ ਸੀ। ਗੁਰੂ ਜੀ ਨੇ ਵੀ ਆਪਣੀ ਫ਼ੌਜ ਦੇ ਦੋ ਦਲ ਬਣਾ ਕੇ ਸ਼ਹਿਰ ਦੀ ਸੁਰੱਖਿਆ ਲਈ ਦੋਹਾਂ ਪਾਸਿਆਂ ਤੋਂ ਮੁਕਾਬਲਾ ਕੀਤਾ ਸੀ। ਇਸ ਪਾਸੇ ਤੋਂ ਜਦੋਂ ਪੱਕੇ ਬਾਗ਼ ਦੇ ਨੇੜੇ ਤੋਂ ਉਹ ਆਪਣੀਆਂ ਫੌਜਾਂ ਦੀ ਰਹਿਨੁਮਾਈ ਕਰ ਰਹੇ ਸਨ ਤਾਂ ਪੈਂਦੇ ਖਾਂ ਘੋੜਾ ਦੌੜਾ ਕੇ ਗੁਰੂ ਜੀ ਦੇ ਸਾਹਮਣੇ ਆ ਗਿਆ ਅਤੇ ਗੁਰੂ ਜੀ ਨੂੰ ਆਹਮੋ-ਸਾਹਮਣੇ ਲੜਾਈ ਵਾਸਤੇ ਲਲਕਾਰਿਆ। ਗੁਰੂ ਜੀ ਨੇ ਉਸ ਨਾਲ ਇਸ ਸਥਾਨ ਤੇ ਲੜਾਈ ਕੀਤੀ ਅਤੇ ਉਸ ਨੂੰ ਤਲਵਾਰ ਦੇ ਇੱਕੋ ਵਾਰ ਨਾਲ ਦੋ ਟੁਕੜੇ ਕਰ ਦਿੱਤਾ। ਮਰਨ ਲੱਗਿਆਂ ਇਸ ਸਥਾਨ ਤੇ ਹੀ ਪੈਂਦੇ ਖ਼ਾਂ ਨੇ ਗੁਰੂ ਜੀ ਤੋਂ ਇਹ ਵਰ ਮੰਗਿਆ ਕਿ ਉਸ ਨੂੰ ਮੁਆਫ਼ ਕੀਤਾ ਜਾਏ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਆ ਜਾਵੇ। ਉਸ ਸਮੇਂ ਕਿਉਂਕਿ ਲੜਾਈ ਦੇ ਦੌਰਾਨ ਸੈਂਕੜੇ ਲੋਕੀ ਸ਼ਹੀਦ ਹੋਏ ਸਨ ਅਤੇ ਉਨ੍ਹਾਂ ਦਾ ਵਾਰਸ ਵੀ ਕੋਈ ਨਹੀਂ ਸੀ ਮਿਲਦਾ ਇਸ ਲਈ ਗੁਰੂ ਜੀ ਨੇ ਲਾਵਾਰਸ ਲੋਥਾਂ ਇਕੱਠੀਆਂ ਕਰਕੇ ਇੱਕ ਕਬਰ ਵਿੱਚ ਦਫ਼ਨਾ ਦਿੱਤੀਆਂ ਸਨ। ਇਸ ਵੱਡੀ ਕਬਰ ਉਤੇ ਜਿਹੜਾ ਥੜ੍ਹਾ ਬਣਾਇਆ ਗਿਆ ਉਸ ਨੂੰ ਬਾਅਦ ਵਿੱਚ ਦਮਦਮਾ ਸਾਹਿਬ ਕਹਿਣ ਲੱਗੇ।

ਦਮਦਮਾ ਸਾਹਿਬ ਨੇੜੇ ਗੁਰਦੁਆਰਾ ਗੰਗਸਰ

ਕਰਤਾਰਪੁਰ ਵਿੱਚ ਦੋ ਅਸਥਾਨ ਐਸੇ ਹਨ ਜਿਨ੍ਹਾਂ ਨੂੰ ਦਮਦਮਾ ਸਾਹਿਬ ਕਹਿੰਦੇ ਹਨ। ਇਹ ਦੋਵੇਂ ਅਸਥਾਨ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਦੱਸੇ ਜਾਂਦੇ ਹਨ। ਇਹ ਦਮਦਮਾ ਸਾਹਿਬ ਗੁਰਦੁਆਰਾ ਗੰਗਸਰ ਦੇ ਨੇੜੇ ਅੱਧੀ ਫ਼ਰਲਾਂਗ ਦੇ ਫ਼ਾਸਲੇ ਉਤੇ ਕਿਸ਼ਨਗੜ੍ਹ-ਕਰਤਾਰਪੁਰ ਸੜਕ ਉੱਤੇ ਸਥਿੱਤ ਹੈ। ਅਸਲੀ ਦਮਦਮਾ ਸਾਹਿਬ ਜਾਂ ਵੱਡਾ ਦਮਦਮਾ ਸਾਹਿਬ ਇਹੋ ਸਮਝਿਆ ਜਾਂਦਾ ਹੈ। ਇਸ ਸਥਾਨ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਗ੍ਰੰਥ ਮਹਾਨ ਕੋਸ਼ ਵਿੱਚ ਵੀ ਲਿਖਦੇ ਹਨ, “ਦਮਦਮਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੈਠਣ ਦਾ ਉੱਚਾ ਸਥਾਨ ਹੈ ਜਿਸ ਥਾਂ ਬੈਠ ਕੇ ਗੁਰੂ ਜੀ ਯੁੱਧ ਦੀਆਂ ਵਾਰਾਂ ਸੁਣਦੇ ਅਤੇ ਫ਼ੌਜਾਂ ਦੇ ਕਰਤੱਬ ਦੇਖਦੇ। ਪੈਂਦੇ ਖਾਂ ਨੂੰ ਮਾਰ ਕੇ ਗੁਰੂ ਜੀ ਇਸ ਥਾਂ ਬਿਰਾਜੇ ਸਨ।”

ਦਮਦਮਾ ਸਾਹਿਬ ਦੇ ਸ਼ਬਦੀ ਅਰਥ ਵੀ ਇਹੋ ਹਨ ਕਿ ਜਿੱਥੇ ਕੋਈ ਕੁਝ ਸਮਾਂ ਆਰਾਮ ਕਰੇ। ਸਿੱਖ ਇਤਿਹਾਸ ਵਿੱਚ ਥਾਂ ਥਾਂ ਕਈ ਦਮਦਮਾ ਸਾਹਿਬ ਉਸਾਰੇ ਗਏ ਹਨ। ਇਸ ਦਮਦਮਾ ਸਾਹਿਬ ਦੀ ਇਤਿਹਾਸਕ ਮਹਾਨਤਾ ਕੁਝ ਇੰਝ ਵੀ ਬਣੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਥਾਂ ਤੇ ਬੈਠ ਕੇ ਵਿਸਾਖੀ ਦਾ ਦੀਵਾਨ ਸਜਾਇਆ ਕਰਦੇ ਸਨ। ਵਿਸਾਖੀ ਦੇ ਮੇਲੇ ਦੀ ਮਹੱਤਤਾ ਕਰਤਾਰਪੁਰ ਨਾਲ ਉਸ ਸਮੇਂ ਤੋਂ ਹੀ ਜੁੜ ਗਈ ਸੀ ਜਦ ਤੋਂ ਗੁਰੂ ਅਰਜਨ ਦੇਵ ਜੀ ਨੇ ਗੰਗਸਰ ਖੂਹ ਦੇ ਜਲ ਨੂੰ ਹਰਿਦੁਆਰ ਦੇ ਜਲ ਨਾਲ ਮਾਨਤਾ ਦਿੱਤੀ ਸੀ। ਇਹ ਵਰ ਦਿੱਤਾ। ਸੀ ਕਿ ਜਿਹੜਾ ਗੰਗਸਰ ਖੂਹ ਦੇ ਪਾਣੀ ਨਾਲ ਨਹਾਵੇਗਾ ਉਸ ਦਾ ਇਸ਼ਨਾਨ ਗੰਗਾ ਨਹਾਉਣ ਦੇ ਬਰਾਬਰ ਹੀ ਹੋਵੇਗਾ। ਇਸ ਲਈ ਸਿੱਖ ਸੰਗਤਾਂ ਜਿਹੜੀਆਂ ਕਿ ਗੁਰੂ ਘਰ ਨੂੰ ਮੰਨਣ ਵਾਲੀਆਂ ਸਨ ਉਹ ਗੰਗਾ ਜਾਣ ਦੀ ਬਜਾਏ ਕਰਤਾਰਪੁਰ ਗੰਗਸਰ ਨਹਾਉਣ ਲਈ ਆਉਣ ਲੱਗ ਪਈਆਂ। ਭਾਰਤ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਵਿਸਾਖੀ ਵਾਲੇ ਦਿਹਾੜੇ ਗੁਰੂਧਾਮਾਂ ਤੇ ਇਸ਼ਨਾਨ ਕਰਨਾ ਉੱਤਮ ਸਮਝਿਆ ਜਾਂਦਾ ਹੈ। ਇਸ ਲਈ ਵਿਸਾਖੀ ਵਾਲੇ ਦਿਹਾੜੇ ਕਰਤਾਰਪੁਰ ਸੰਗਤ ਆਉਣ ਲੱਗ ਪਈ ਸੀ। ਇਸ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਦੀਵਾਨ ਲਾਉਣ ਵਾਸਤੇ ਇੱਕ ਉੱਚਾ ਸਥਾਨ ਕਾਇਮ ਕੀਤਾ ਸੀ ਜਿਸ ਨੂੰ ਦਮਦਮਾ ਸਾਹਿਬ ਕਹਿਣ ਲੱਗ ਪਏ ਸਨ। ਇਸ ਦਮਦਮਾ ਸਾਹਿਬ ‘ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਧੀਰ ਮੱਲੀਆਂ ਦੇ ਪਰਿਵਾਰ ਵਿਸਾਖੀ ਵਾਲੇ ਦਿਹਾੜੇ ਆ ਕੇ ਦੀਵਾਨ ਲਾਉਂਦੇ ਰਹੇ ਹਨ। ਗੋਡਾ ਲਾਉਣ ਦੀ ਇੱਕ ਵਿਸ਼ੇਸ਼ ਰਸਮ ਵੀ ਇਸ ਦਮਦਮਾ ਸਾਹਿਬ ਨਾਲ ਪ੍ਰਸਿੱਧ ਹੈ। ਲੋਕ ਦੱਸਦੇ ਹਨ ਕਿ ਹੁਣ ਤੱਕ ਵੀ ਸੋਢੀ ਪਰਿਵਾਰ ਵਿਸਾਖੀ ਵਾਲੇ ਦਿਹਾੜੇ ਇਸ ਅਸਥਾਨ ਤੇ ਆ ਕੇ ਆਪਣਾ ਗੋਡਾ ਲਾਉਂਦੇ ਹਨ। ਅਤੇ ਸਜੇ ਹੋਏ ਦੀਵਾਨ ਨੂੰ ਸੰਬੋਧਨ ਕਰਦੇ ਹਨ ਅਤੇ ਲੋਕਾਂ ਨੂੰ ਦਰਸ਼ਨ ਦਿੰਦੇ ਹਨ ਪਰ ਹੁਣ ਸਮੇਂ ਦੇ ਫੇਰ ਨਾਲ ਅਜਿਹੀ ਰੀਤ ਵੀ ਘਟ ਗਈ ਹੈ।

ਗੁਰਦੁਆਰਾ ਬਾਬਾ ਵਡਭਾਗ ਸਿੰਘ

ਗੰਗਸਰ ਖੂਹ ਦੇ ਨਾਲ ਹੀ ਪੱਛਮ ਦੀ ਬਾਹੀ ਵੱਲ ਇੱਕ ਬਹੁਤ ਵੱਡਾ ਗੁਰਦੁਆਰਾ ਹੈ। ਜਿਸ ਨੂੰ ਗੁਰਦੁਆਰਾ ਵਡਭਾਗ ਸਿੰਘ ਕਹਿੰਦੇ ਹਨ। ਗੁਰਦੁਆਰੇ ਦੇ ਅੰਦਰ ਦਾਖ਼ਲ ਹੋਣ ਲਈ ਬਾਹਰਵਾਰ ਇੱਕ ਬਹੁਤ ਵੱਡਾ ਦਰਵਾਜ਼ਾ ਲੱਗਾ ਹੋਇਆ ਹੈ। ਦਰਵਾਜ਼ੇ ਤੋਂ ਅੰਦਰ ਲੰਘ ਜਾਣ ਤੇ ਇੱਕ ਬਹੁਤ ਵੱਡੀ ਸਰਾਂ ਨਜ਼ਰ ਆਉਂਦੀ ਹੈ। ਦੋਹੀਂ ਪਾਸੇ ਛੋਟੀਆਂ ਛੋਟੀਆਂ ਕੋਠੜੀਆਂ ਦੀ ਲਾਈਨ ਲੱਗੀ ਹੈ। ਸੱਜੇ ਹੱਥ ਇੱਕ ਲੰਗਰ ਅਸਥਾਨ ਹੈ ਜਿੱਥੇ ਕਹਿੰਦੇ ਹਨ ਲੰਗਰ ਸਦਾ ਹੀ ਚੱਲਦਾ ਰਹਿੰਦਾ ਹੈ। ਇਹ ਸਰਾਂ ਲੰਘ ਕੇ ਅੱਗੇ ਇੱਕ ਹੋਰ ਵੱਡਾ ਦਰਵਾਜ਼ਾ ਨਜ਼ਰ ਆਉਂਦਾ ਹੈ। ਜਿਸ ਨੂੰ ਲੰਘ ਕੇ ਸਾਹਮਣੇ ਇੱਕ ਗੁਰਦੁਆਰਾ ਨਜ਼ਰ ਪੈਂਦਾ ਹੈ। ਇਹ ਗੁਰਦੁਆਰਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸ਼ਕਲ ਦਾ ਬਣਿਆ ਲੱਗਦਾ ਹੈ। ਇਸ ਅੰਦਰ ਮੰਦਰ ਦੀ ਤਰ੍ਹਾਂ ਸੁੰਦਰ ਮੂਰਤੀਆਂ ਬਣੀਆਂ ਹੋਈਆਂ ਹਨ। ਪਹਿਲੇ ਪਹਿਲ ਤਾਂ ਇੱਥੇ ਮੂਰਤੀਆਂ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ ਪਰੰਤੂ ਖਾੜਕੂਵਾਦ ਲਹਿਰ ਦੇ ਦੌਰਾਨ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਬੰਦ ਕਰ ਦਿੱਤਾ ਗਿਆ।

ਕਿਹਾ ਜਾਂਦਾ ਹੈ ਕਿ ਇਹ ਗੁਰਦੁਆਰਾ ਸੰਨ 1916 ਵਿੱਚ ਮਾਈ ਇੰਦਰ ਕੌਰ ਨੇ ਬਣਵਾਇਆ ਸੀ। ਸੰਨ 1908 ਵਿੱਚ ਪਹਿਲਾਂ ਯਾਤਰੀਆਂ ਵਾਸਤੇ ਸੋਢੀ ਨੌਨਿਹਾਲ ਸਿੰਘ ਨੇ ਸਰਾਂ ਬਣਾਉਣੀ ਸ਼ੁਰੂ ਕੀਤੀ ਸੀ । ਏਸੇ ਦੌਰਾਨ ਸੋਢੀ ਸਾਹਿਬ ਸਵਰਗਵਾਸ ਹੋ ਗਏ ਫਿਰ ਉਨ੍ਹਾਂ ਦੀ ਸੁਪਤਨੀ ਇੰਦਰ ਕੌਰ ਨੇ ਸਰੋਵਰ ਅਤੇ ਗੁਰਦੁਆਰਾ ਸਾਹਿਬ ਤਿਆਰ ਕਰਵਾਇਆ।

ਬਾਰਾਂਦਰੀ ਬਾਬਾ ਗੁਲਾਬ ਸਿੰਘ

ਇਹ ਬਾਰਾਂਦਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨੇੜੇ ਹੈ। ਇਹ ਕਿਸੇ ਸਮੇਂ ਬਹੁਤ ਸੁੰਦਰ ਇਮਾਰਤ ਸੀ । ਵਾਸਤਵ ਵਿੱਚ ਇਹ ਬਾਬਾ ਗੁਲਾਬ ਸਿੰਘ ਦੀ ਸਮਾਧ ਹੈ। ਬਾਬਾ ਗੁਲਾਬ ਸਿੰਘ ਬਾਬਾ ਸਾਧੂ ਸਿੰਘ ਜੀ ਦੇ ਪਿਤਾ ਜੀ ਸਨ। ਕਰਤਾਰਪੁਰ ਦੇ ਪ੍ਰਬੰਧਕਾਂ ਵਿੱਚ ਬਾਬਾ ਸਾਧੂ ਸਿੰਘ ਦਾ ਨਾਂ ਸਭ ਤੋਂ ਵੱਧ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ। ਉਨ੍ਹਾਂ ਨੂੰ ਆਪਣੇ ਸਮੇਂ ਵਿੱਚ ਇਮਾਰਤਾਂ ਬਣਾਉਣ ਦਾ ਵੀ ਬੜਾ ਸ਼ੌਕ ਸੀ । ਆਪਣੇ ਪਿਤਾ ਦੀ ਮੌਤ ਤੋਂ ਪਿੱਛੋਂ ਬਾਬਾ ਸਾਧੂ ਸਿੰਘ ਨੇ ਸਮਾਧ ਵਾਸਤੇ ਇੱਕ ਕਮਰਾ ਉਸਾਰ ਕੇ ਉਸ ਦੇ ਚਾਰ ਚੁਫ਼ੇਰੇ ਸੁੰਦਰ ਬਾਰਾਂਦਰੀ ਬਣਾਈ ਸੀ। ਇਮਾਰਤ ਵਿੱਚ ਉਸ ਨੇ ਉਸ ਸਮੇਂ ਦੇ ਮਸ਼ਹੂਰ ਚਿੱਤਰਕਾਰਾਂ ਅਤੇ ਕਲਾਕਾਰਾਂ ਨੂੰ ਸੱਦ ਕੇ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਬਣਵਾਏ ਸਨ। ਬਾਰਾਂਦਰੀ ਢਹਿ ਜਾਣ ਤੇ ਵੀ ਇਨ੍ਹਾਂ ਸੁੰਦਰ ਚਿੱਤਰਾਂ ਦੀ ਦਿੱਖ ਅਜੇ ਵੀ ਮਨ ਨੂੰ ਮੋਂਹਦੀ ਹੈ। ਇੱਕ ਗੁੰਬਦ ਵਿੱਚ ਇੱਕ ਖੂਹ ਵੀ ਹੈ ਜਿਹੜਾ ਕਿ ਹੁਣ ਅੱਧਾ ਪੂਰਿਆ ਹੋਇਆ ਹੈ। ਅੱਜ ਕੱਲ੍ਹ ਇਹ ਬਾਰਾਂਦਰੀ ਖੰਡਰਾਂ ਦਾ ਰੂਪ ਧਾਰਨ ਕਰ ਰਹੀ ਹੈ, ਆਉਂਦੇ ਜਾਂਦੇ ਰਾਹੀਆਂ ਨੂੰ ਆਪਣੀ ਪੁਰਾਣੀ ਨਿਵੇਕਲੀ ਸ਼ਕਲ ਵੱਲ ਜ਼ਰੂਰ ਖਿੱਚਦੀ ਹੈ ਪਰ ਉਹ ਪੁਰਾਤਨ ਕਲਾ ਦੇ ਨਮੂਨੇ ਦੀਆਂ ਕੁਝ ਛੋਹਾਂ ਨੂੰ ਮਾਣ ਕੇ ਅਤੇ ਇਸ ਢਹਿ ਰਹੀ ਇਮਾਰਤ ਦੇ ਖੰਡਰਾਤ ਨੂੰ ਤੱਕ ਕੇ ਨਿਰਾਸ਼ ਹੋ ਕੇ ਅੱਗੇ ਤੁਰ ਜਾਂਦੇ ਹਨ।

ਗੁਰੂ ਬਿਰਜਾਨੰਦ ਸਮਾਰਕ

ਇਹ ਜੀ.ਟੀ. ਰੋਡ ਤੇ ਸਥਿੱਤ ਹੈ। ਸਵਾਮੀ ਬਿਰਜਾਨੰਦ ਸਮਾਰਕ ਦੀ ਇਮਾਰਤ ਕਾਫ਼ੀ ਉੱਚੀ ਬਣਾਈ ਗਈ ਹੈ। ਇਹ ਭਵਨ ਸੰਨ 1955 ਵਿੱਚ ਬਣਵਾਇਆ ਸੀ। ਦੱਸਦੇ ਹਨ ਕਿ ਸਮਾਰਕ ਬਣਾਉਣ ਉਤੇ ਉਸ ਸਮੇਂ 52 ਹਜ਼ਾਰ ਰੁਪਏ ਖਰਚ ਆਏ ਸਨ। ਬਾਅਦ ਵਿੱਚ ਇੱਕ ਬਹੁਤ ਵੱਡਾ ਹਾਲ ਬਣਾਇਆ ਗਿਆ ਹੈ ਜਿਸ ਦੇ ਚਾਰ ਚੁਫ਼ੇਰੇ ਛੋਟੇ ਕਮਰੇ ਹਨ। ਦੂਸਰੀ ਮੰਜ਼ਲ ਉਤੇ ਵੀ ਚਾਰ ਚੁਫ਼ੇਰੇ ਕਮਰੇ ਬਣਾਏ ਗਏ ਹਨ ਜਿੱਥੇ ਅਚਾਰੀਆ ਦੀ ਪੜ੍ਹਾਈ ਲਈ 160 ਵਿਦਿਆਰਥੀ ਪੜ੍ਹਦੇ ਹਨ। ਪੜ੍ਹਾਈ ਮੁਫ਼ਤ ਹੀ ਕਰਵਾਈ ਜਾਂਦੀ ਹੈ। ਇੱਥੇ ਇਨ੍ਹਾਂ ਵਿਦਿਆਰਥੀਆਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਮੁਫ਼ਤ ਪ੍ਰਬੰਧ ਹੈ। ਇੱਥੇ ਨਿਰਵਾਣ ਦਿਵਸ ਮਨਾਇਆ ਜਾਂਦਾ ਹੈ। ਧਰਮ ਅਰਥ ਇੱਕ ਹਸਪਤਾਲ ਚੱਲ ਰਿਹਾ ਹੈ। ਹਾੜ੍ਹ ਦੀ ਪੁੰਨਿਆਂ ਤੇ ਮੱਸਿਆ ਨੂੰ ਮੇਲਾ ਲੱਗਦਾ ਹੈ। ਇੱਥੋਂ ਦੇ ਵੈਦਿਕ ਪੁਸਤਕਾਲੇ ਵਿੱਚ 3500 ਪੁਸਤਕਾਂ ਹਨ। ਇਸ ਦਾ ਸਾਰਾ ਖਰਚ ਦਾਨ ਦੇ ਸਹਾਰੇ ਪੂਰਾ ਹੁੰਦਾ ਹੈ। ਸਾਲ 1999-2000 ਦੌਰਾਨ ਇਸ ਦਾ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਖਰਚ ਸੀ।

ਨਾਨਕੀਆਣਾ ਜਾਂ ਡੇਰਾ ਮਾਤਾ ਨਾਨਕੀ

ਕਰਤਾਰਪੁਰ ਤੋਂ ਜਲੰਧਰ ਵਾਲੇ ਪਾਸੇ ਦੋ ਫਰਲਾਂਗ ਤੇ ਜੀ.ਟੀ. ਰੋਡ ਦੇ ਸੱਜੇ ਪਾਸੇ ਇੱਕ ਛੋਟੀ ਜਿਹੀ ਯਾਦਗਾਰ ਬਣੀ ਹੈ, ਜਿਸ ਨੂੰ ਨਾਨਕੀਆਣਾ ਜਾਂ ਡੇਰਾ ਮਾਤਾ ਨਾਨਕੀ ਕਹਿੰਦੇ ਹਨ। ਇਸ ਡੇਰੇ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਗ੍ਰੰਥ ਮਹਾਨ ਕੋਸ਼ ਵਿੱਚ ਲਿਖਦੇ ਹਨ “ਇਹ ਯਾਦਗਾਰ ਬੇਬੇ ਨਾਨਕੀ ਦੀ ਸਮਾਧ ਹੈ” ਪਰ ਇਹ ਵੇਖਣ ਵਿੱਚ ਆਇਆ ਹੈ ਕਿ ਅਸਲ ਵਿੱਚ ਇੱਥੇ ਬਣੀ ਹੋਈ ਯਾਦਗਾਰ ਕੋਈ ਸਮਾਧ ਨਹੀਂ ਹੈ। ਮਾਤਾ ਨਾਨਕੀ ਕੀਰਤਪੁਰ ਸ਼ਹਿਰ ਵਿੱਚ ਸਵਰਗਵਾਸ ਹੋਏ ਸਨ ਅਤੇ ਇੱਥੇ ਹੀ ਉਨ੍ਹਾਂ ਦੀ ਯਾਦਗਾਰ ਬਣਾਈ ਸੀ। ਇਸ ਸਥਾਨਕ ਯਾਦਗਾਰ ਬਾਰੇ ਇੱਥੋਂ ਦੇ ਸਥਾਨਕ ਮਹੰਤ ਦੱਸਦੇ ਹਨ ਕਿ ਇਹ ਯਾਦਗਾਰ ਬੇਬੇ ਨਾਨਕੀ ਦੇ ਇੱਥੇ ਆ ਕੇ ਕੁਝ ਸਮਾਂ ਟਿਕਣ ਕਾਰਨ ਬਣਾਈ ਗਈ ਸੀ।

ਸ਼ੀਸ਼ ਮਹੱਲ

ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨੂੰ ਵਸਾਇਆ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਸਭ ਤੋਂ ਪਹਿਲਾਂ ਦੋ ਸਥਾਨ ਤਿਆਰ ਕਰਵਾਏ ਸਨ। ਉਨ੍ਹਾਂ ਵਿੱਚੋਂ ਇੱਕ ਦੀਵਾਨ ਅਸਥਾਨ ਸੀ ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਥੰਮ੍ਹ ਸਾਹਿਬ ਬਣਿਆ ਹੈ ਅਤੇ ਦੂਸਰਾ ਉਨ੍ਹਾਂ ਦੇ ਰਿਹਾਇਸ਼ ਸਥਾਨ ਸਨ ਜਿਨ੍ਹਾਂ ਨੂੰ ‘ਗੁਰੂ ਕੇ ਮਹੱਲ ਜਾਂ ਸ਼ੀਸ਼ ਮਹੱਲ’ ਕਿਹਾ ਜਾਂਦਾ ਸੀ । ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਨ੍ਹਾਂ ਮਹੱਲਾਂ ਵਿੱਚ ਕਈ ਪ੍ਰਕਾਰ ਦੇ ਰੰਗਾਂ ਦੇ ਪੱਥਰ ਅਤੇ ਸ਼ੀਸ਼ੇ ਜੜ੍ਹ ਕੇ ਇਸ ਮਹੱਲ ਨੂੰ ਸੁੰਦਰ ਬਣਾਇਆ ਸੀ । ਸ਼ੀਸ਼ਿਆਂ ਦੀ ਜੜਾਈ ਹੋਣ ਕਰਕੇ ਇਸ ਮਹੱਲ ਦਾ ਨਾਂ ਸ਼ੀਸ਼ ਮਹੱਲ ਪੈ ਗਿਆ। ਇਸ ਵਿੱਚ ਹੇਠ ਲਿਖੀਆਂ ਯਾਦਗਾਰਾਂ ਅਤੇ ਗੁਰੂ ਸਹਿਬਾਨ ਨਾਲ ਸਬੰਧਤ ਪਵਿੱਤਰ ਵਸਤਾਂ ਹਨ।

  1. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਤੇਗਾ ਜਿਸ ਦਾ ਵਜ਼ਨ ਸਾਢੇ ਛੇ ਕਿੱਲੋ ਦੇ ਕਰੀਬ ਹੈ, ਦੱਸਦੇ ਹਨ ਕਿ ਇਸ ਨਾਲ ਗੁਰੂ ਜੀ ਨੇ ਪੈਂਦੇ ਖਾਂ ਦਾ ਸਿਰ ਧੜ ਤੋਂ ਅੱਡ ਕੀਤਾ ਸੀ।
  2. ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਖੰਡਾ ਜਿਸ ਉਤੇ ਗੁਰੂ ਸਾਹਿਬ ਦਾ ਨਾਂ ਉਕਰਿਆ ਹੋਇਆ ਹੈ।
  3. ‘ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਿਤਨੇਮ ਦਾ ਗੁਟਕਾ ਜਿਸ ਦੀ ਲਿਖਾਈ ਬਹੁਤ ਹੀ। ਮਹੀਨ ਹੈ।
  4. ਬਾਬਾ ਗੁਰਦਿੱਤਾ ਜੀ ਦੀ ਸੇਲੀ ਟੋਪੀ ਜਿਹੜੀ ਕਿ ਬਾਬਾ ਸ੍ਰੀ ਚੰਦ ਨੂੰ ਸੌਂਪੀ ਗਈ ਸੀ।
  5. ਬਾਬਾ ਗੁਰਦਿੱਤਾ ਜੀ ਦੀ ਦਸਤਾਰ।
  6. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਹੱਥ ਲਿਖਤ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਲਿਖਵਾਈ ਸੀ।
  7. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਨਿਸ਼ਾਨ ਸਾਹਿਬ।
  8. ਬਾਬਾ ਗੁਰਦਿੱਤਾ ਜੀ ਦਾ ਸ਼ਾਲ।
  9. ਬਾਬਾ ਗੁਰਦਿੱਤਾ ਜੀ ਦੇ ਬੈਠਣ ਦੀ ਸੋਜ਼ਨੀ।

ਕਾਫ਼ੀ ਸਮੇਂ ਤੱਕ ਇਹ ਵਸਤਾਂ ਸ਼ੀਸ਼ ਮਹੱਲ ਵਿੱਚ ਪਈਆਂ ਰਹੀਆਂ ਅਤੇ ਸੰਗਤਾਂ ਇਨ੍ਹਾਂ ਦੇ ਦਰਸ਼ਨ ਕਰਦੀਆਂ ਰਹੀਆਂ। ਉਕਤ ਵਸਤਾਂ ਹੁਣ ਸੋਢੀ ਖ਼ਾਨਦਾਨ ਦੇ ਕਬਜ਼ੇ ਵਿੱਚ ਹਨ। ਅੱਜ ਕੱਲ੍ਹ ਇਹ ਕਿਲ੍ਹਾ ਸੋਢੀਆਂ ਦੀ ਨਵੀਂ ਬਣੀ ਇਮਾਰਤ ਵਿੱਚ ਸੁਸ਼ੋਭਿਤ ਹਨ ਜਿਨ੍ਹਾਂ ਦੇ ਵਿਸਾਖੀ ਤੇ ਦਰਸ਼ਨ ਕਰਵਾਏ ਜਾਂਦੇ ਹਨ। ਪਹਿਲੇ ਸ਼ੀਸ਼ ਮਹੱਲ ਦੀ ਜਗ੍ਹਾ ਉਤੇ ਇੱਕ ਨਵਾਂ ਸ਼ੀਸ਼ ਮਹੱਲ ਉਸਾਰਿਆ ਜਾ ਰਿਹਾ ਹੈ, ਇਹ ਇਮਾਰਤ ਕਿਲ੍ਹੇ ਦੇ ਪੂਰਬ ਵਾਲੇ ਪਾਸੇ ਹੈ।

ਬਾਬੇ ਦੀ ਬੇਰ

ਇਹ ਬੇਰੀ ਕਰਤਾਰਪੁਰ ਤੋਂ ਪਿੰਡ ਕਾਲਵਾਂ ਦੇ ਰਾਹ ਵੱਲ ਮੱਲ੍ਹੀਆਂ ਦੇ ਖੂਹ ਤੇ ਹੈ। ਬੇਰੀ ਹੇਠਾਂ ਥੜ੍ਹਾ ਬਣਿਆ ਹੋਇਆ ਹੈ। ਇੱਥੇ ਕਿਸੇ ਸਮੇਂ ਬਾਬਾ ਗੁਰਦਿੱਤਾ ਜੀ ਆ ਕੇ ਬੈਠਿਆ ਕਰਦੇ ਸਨ। ਇਸ ਅਸਥਾਨ ਦੀ ਵੀ ਅੱਜ ਕੱਲ੍ਹ ਸੇਵਾ ਸੰਭਾਲ ਨਹੀਂ ਹੋ ਰਹੀ। ਬਾਬਾ ਸ੍ਰੀ ਚੰਦ ਵੀ ਕਰਤਾਰਪੁਰ ਆਏ ਇੱਥੇ ਠਹਿਰੇ ਸਨ।

ਕਿਲ੍ਹਾ ਸੋਢੀਆਂ

ਕਰਤਾਰਪੁਰ ਸ਼ਹਿਰ ਦੇ ਦਰਮਿਆਨ ਇੱਕ ਪੁਰਾਤਨ ਕਿਲ੍ਹਾ ਹੈ। ਇਸ ਨੂੰ ਕਿਲ੍ਹਾ ਸੋਢੀਆਂ ਕਹਿੰਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਕਰਤਾਰਪੁਰ ਰਹਿੰਦੇ ਸਨ। ਉਨ੍ਹਾਂ ਨੂੰ ਆਪਣੇ ਸਮੇਂ ਵਿੱਚ ਕਈ ਲੜਾਈਆਂ ਲੜਨੀਆਂ ਪਈਆਂ। ਲੜਾਈਆਂ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਗੁਰੂ ਜੀ ਨੇ ਇਸ ਉੱਚੇ ਟਿੱਬੇ ਦੇ ਚਾਰ ਚੁਫ਼ੇਰੇ ਇੱਕ ਕੱਚਾ ਕਿਲ੍ਹਾ ਤਿਆਰ ਕਰਵਾਇਆ। ਇਹ ਕੱਚਾ ਕਿਲ੍ਹਾ ਕਾਫ਼ੀ ਸਮਾਂ ਬਣਿਆ ਰਿਹਾ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਕਰਤਾਰਪੁਰ ਦੀ ਮਾਲਕੀ ਧੀਰਮੱਲੀਆਂ ਦੇ ਕਬਜ਼ੇ ਹੇਠ ਹੋਈ ਤਾਂ ਇਸ ਕਿਲ੍ਹੇ ਵਿੱਚ ਨਿਵਾਸ ਧੀਰਮੱਲੀਆਂ ਦੇ ਪਰਿਵਾਰ ਦਾ ਹੋ ਗਿਆ ਜਿਨ੍ਹਾਂ ਨੂੰ ਕਿ ਅੱਜ ਕੱਲ੍ਹ ਸੋਢੀ ਪਰਿਵਾਰ ਕਹਿੰਦੇ ਹਨ। ਬਾਬਾ ਵਡਭਾਗ ਸਿੰਘ ਤੋਂ ਬਾਅਦ ਜਦੋਂ ਇੱਥੇ ਬਾਬਾ ਸਾਧੂ ਸਿੰਘ ਦੀ ਗੁਰਗੱਦੀ ਤੇ ਹਕੂਮਤ ਹੋਈ ਤਾਂ ਉਨ੍ਹਾਂ ਨੇ ਇਸ ਕਿਲ੍ਹੇ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਇਸ ਦੇ ਚਾਰ-ਚੁਫ਼ੇਰੇ ਇੱਕ ਪੱਕੀ ਕੰਧ ਉਸਾਰ ਦਿੱਤੀ। ਚੌਹੀਂ ਪਾਸੀਂ ਚਾਰ ਬੁਰਜ ਤਿਆਰ ਕੀਤੇ ਜਿਨ੍ਹਾਂ ਵਿੱਚ ਬਚਾਓ ਲਈ ਤੋਪਾਂ ਆਦਿ ਬੀੜੀਆਂ ਗਈਆਂ। ਕਿਲ੍ਹੇ ਦੀ ਇੱਕ ਦੀਵਾਰ ਹਾਲੇ ਵੀ ਮੌਜੂਦ ਹੈ ਜੋ ਕਿ ਚਾਰ-ਚੁਫ਼ੇਰੇ ਹੈ। ਇਸ ਕਿਲ੍ਹੇ ਵਿੱਚ ਕਾਫ਼ੀ ਇਤਿਹਾਸਕ ਵਸਤਾਂ ਹਨ। ਜਿਨ੍ਹਾਂ ਵਿੱਚੋਂ ਸ਼ੀਸ਼ ਮਹੱਲ, ਗੁਰਦੁਆਰਾ ਥੰਮ੍ਹ ਸਾਹਿਬ, ਫ਼ੀਲਖ਼ਾਨਾ ਸੋਢੀਆਂ, ਟਿੱਕਾ ਅਮਰਜੀਤ ਸਿੰਘ ਬਾਬਾ ਚਰਨਜੀਤ ਸਿੰਘ ਦਾ ਨਿਵਾਸ ਤੇ ਹੋਰ ਸੋਢੀਆਂ ਦਾ ਪੁਰਾਤਨ ਮਹੱਲ ਹੈ। ਕਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਬੀੜ ਹਾਲੇ ਤੱਕ ਰੱਖੀ ਹੋਈ ਹੈ, ਜਿਸ ਦਾ ਪ੍ਰਕਾਸ਼ ਸਾਲ ਵਿੱਚ ਦੋ ਵਾਰ ਕੀਤਾ। ਜਾਂਦਾ ਹੈ। ਕਿਲ੍ਹੇ ਦੇ ਗੇਟ ਵੱਲੋਂ ਦਾਖ਼ਲ ਹੁੰਦਿਆਂ ਹੀ ਇੱਕ ਵਿਸ਼ੇਸ਼ ਥੜ੍ਹਾ ਤਿਆਰ ਕੀਤਾ ਗਿਆ ਹੈ ਜਿੱਥੇ ਕਿ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਅਤੇ ਦੂਰੋਂ ਦੂਰੋਂ ਲੋਕ ਵੇਖਣ ਆਉਂਦੇ ਹਨ।

ਬਗ਼ੀਚੀਆਂ

ਬਗ਼ੀਚੀ ਕਿਸੇ ਸਾਧੂ ਸੰਤ ਦੇ ਡੇਰੇ ਨੂੰ ਕਹਿੰਦੇ ਹਨ ਜਿਸ ਵਿੱਚ ਪੂਜਾ ਪਾਠ ਲਈ ਮੰਦਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਹੈ। ਥੋੜ੍ਹੀ ਜਿਹੀ ਥਾਂ ਤੇ ਫ਼ਲਦਾਰ ਬੂਟੇ ਲੱਗੇ ਹੁੰਦੇ ਹਨ ਅਤੇ ਖੂਹੀ ਲੱਗੀ ਹੁੰਦੀ ਹੈ। ਇੱਥੇ ਨੌਜਵਾਨਾਂ ਲਈ ਕਸਰਤ ਕਰਨ ਦਾ ਪ੍ਰਬੰਧ ਵੀ ਹੁੰਦਾ ਹੈ।

(ੳ) ਬਗ਼ੀਚੀ ਬਾਬਾ ਗਣੂ

ਇਹ ਬਗ਼ੀਚੀ ਗੁਰਦੁਆਰਾ ਗੰਗਸਰ ਦੇ ਬਿਲਕੁਲ ਨਾਲ ਹੈ। ਬਾਬਾ ਗਣੂੰ ਇੱਕ ਬ੍ਰਾਹਮਣ ਸੀ ਅਤੇ ਕਿਸੇ ਵੀ ਸਾਧੂ ਸੰਪਰਦਾਇ ਨਾਲ ਸਬੰਧਤ ਨਹੀਂ ਸੀ। ਗੰਗਸਰ ਹਰ ਮੱਸਿਆ ਨੂੰ ਕਾਫ਼ੀ ਸੰਗਤਾਂ ਇਸ਼ਨਾਨ ਕਰਨ ਆਉਂਦੀਆਂ ਸੀ। ਇਹ ਰਿਵਾਜ਼ ਹੁੰਦਾ ਸੀ ਕਿ ਲੋਕ ਇਸ਼ਨਾਨ ਕਰਨ ਤੋਂ ਬਾਅਦ ਮੱਥੇ ਤੇ ਤਿਲਕ ਲਵਾਉਂਦੇ ਸਨ। ਗਣੂੰ ਕਿਉਂਕਿ ਬ੍ਰਾਹਮਣ ਸੀ, ਉਹ ਚੌਦੇ ਤੇ ਮੱਸਿਆ ਵਾਲੇ ਦਿਨ ਆਪਣੀ ਬਗ਼ੀਚੀ ‘ਚੋਂ ਬਾਹਰ ਨਿਕਲ ਕੇ ਗੰਗਸਰ ਦੇ ਰਾਹ ਵਿੱਚ ਬਹਿ ਜਾਂਦਾ ਤੇ ਹਰ ਇਸ਼ਨਾਨ ਕਰਨ ਵਾਲੇ ਦੇ ਮੱਥੇ ਤੇ ਚੰਦਨ ਦਾ ਤਿਲਕ ਲਾ ਦਿੰਦਾ। ਹਰ ਮੱਥਾ ਟੇਕਣ ਵਾਲਾ ਇੱਕ ਪਾਈ ਜਾਂ ਇੱਕ ਧੇਲਾ ਬਾਬੇ ਗਣੂੰ ਦੀ ਥਾਲੀ ਵਿੱਚ ਸੁੱਟ ਜਾਂਦਾ। ਇਸ ਤਰ੍ਹਾਂ ਇੱਕ ਇੱਕ ਪਾਈ ਨਾਲ ਬਾਬੇ ਗਣੂੰ ਨੂੰ ਕਾਫ਼ੀ ਪੈਸੇ ਮਿਲ ਜਾਂਦੇ ਤੇ ਬਾਕੀ ਦਾ ਮਹੀਨਾ ਉਸ ਦਾ ਸੌਖਾ ਲੰਘ ਜਾਂਦਾ ਪਰ ਸਿੱਖਾਂ ਵਿੱਚ ਜਿਉਂ ਜਿਉ ਅਕਾਲੀ ਲਹਿਰ ਦਾ ਜ਼ੋਰ ਵੱਧਦਾ ਗਿਆ, ਇਹ ਤਿਲਕ ਦੀ ਰਸਮ ਵੀ ਘਟਦੀ ਗਈ। ਇਸ ਲਈ ਜਦ ਬਾਬਾ ਗਣੂੰ ਰੱਬ ਨੂੰ ਪਿਆਰਾ ਹੋ ਗਿਆ ਤਾਂ ਉਸ ਦੀ ਥਾਂ ਕੋਈ ਨਹੀਂ ਹੈ। ਸਕਿਆ।

(ਅ) ਬਗ਼ੀਚੀ ਸੂਰਪਾਲਾਂ

ਇਹ ਬਗ਼ੀਚੀ ਵੀ ਬਾਬੇ ਗਣੂੰ ਦੀ ਬਗ਼ੀਚੀ ਦੇ ਬਿਲਕੁਲ ਨਾਲ ਸੀ। ਦੱਸਦੇ ਹਨ ਕਿ ਇਸ ਬਗ਼ੀਚੀ ਵਿੱਚ ਕਈ ਕਰਨੀ ਵਾਲੇ ਸਾਧੂ ਹੋਏ ਹਨ। ਅੱਜ ਕੱਲ੍ਹ ਇਹ ਬਗ਼ੀਚੀ ਬਿਲਕੁਲ ਢਹਿ ਢੇਰੀ ਹੋ ਗਈ ਹੈ। ਕੇਵਲ ਇੱਕ ਪਿੱਪਲ ਇਸ ਬਗ਼ੀਚੀ ਦੀ ਯਾਦਗਾਰ ਨੂੰ ਕਾਇਮ ਰੱਖੀ ਬੈਠਾ ਹੈ। ਇਸ ਪਿੱਪਲ ਦੇ ਨਾਲ ਦੀ ਸੜਕ ਨਿਕਲਣ ਕਰਕੇ ਆਉਂਦੇ ਜਾਂਦੇ ਲੋਕ ਹਾਲੇ ਵੀ ਇੱਥੇ ਆਰਾਮ ਕਰਦੇ ਹਨ।

(ੲ) ਨਾਥਾਂ ਦੀ ਬਗ਼ੀਚੀ

ਇਹ ਬਗ਼ੀਚੀ ਵੱਡੇ ਤਲਾਬ ਦੇ ਉੱਤਰ ਵਾਲੀ ਬਾਹੀ ਦੇ ਬਿਲਕੁਲ ਨਾਲ ਹੈ। ਜਦੋ ਵੱਡਾ ਤਲਾਬ ਪੁੱਟਿਆ ਗਿਆ ਸੀ ਤਾਂ ਉਸ ਦੀ ਮਿੱਟੀ ਦੀਆਂ ਜਾਂ ਤਾਂ ਇੱਟਾਂ ਬਣਾ ਲਈਆਂ ਗਈਆਂ ਸਨ ਤੇ ਜਾਂ ਇਹ ਬਾਹਰ ਸੁੱਟ ਦਿੱਤੀ ਗਈ ਸੀ। ਇਹ ਬਗ਼ੀਚੀ ਉਸ ਥਾਂ ਤੇ ਬਣੀ ਹੈ ਜਿੱਥੇ ਇਹ ਮਿੱਟੀ ਸੁੱਟੀ ਗਈ ਸੀ। ਇਹ ਬਹੁਤ ਉੱਚੀ ਥਾਂ ਤੇ ਬਣੀ ਹੈ ਇਸ ਲਈ ਪਾਣੀ ਮਾਰ ਨਹੀਂ ਕਰਦਾ। ਇਸ ਬਗ਼ੀਚੀ ਵਿੱਚ ਇੱਕ ਅਖਾੜਾ ਸੀ ਜਿੱਥੇ ਪਹਿਲਵਾਨ ਘੋਲ ਕਰਿਆ ਕਰਦੇ ਸਨ। ਇੱਕ ਪਾਸੇ ਕੁਝ ਨਾਥਾਂ ਦੀਆਂ ਸਮਾਧਾਂ ਵੀ ਹਨ। ਇੱਕ ਗੁੱਗੇ ਪੀਰ ਦੀ ਥਾਂ ਵੀ ਬਣਾਈ ਹੋਈ ਹੈ ਜਿੱਥੇ ਗੁੱਗੇ ਪੀਰ ਦੀ ਪੂਜਾ ਹੁੰਦੀ ਹੈ। ਹਰ ਸਾਲ ਇਸ ਬਗ਼ੀਚੀ ਵਿੱਚ ਮੇਲਾ ਲੱਗਦਾ ਹੈ। ਇੱਥੇ ਇਹ ਵਹਿਮ ਹੈ ਕਿ ਤਲਾਬ ਹਰ ਸਾਲ ਕਿਸੇ ਨਾ ਕਿਸੇ ਵਿਅਕਤੀ ਦੀ ਬਲੀ ਲੈਂਦਾ ਹੈ। ਇਸ ਲਈ ਇਸ ਬਗ਼ੀਚੀ ਵਿੱਚ ਲੰਗਰ ਲੱਗਦਾ ਹੈ ਅਤੇ ਦੇਸ਼ਾਂ ਚੜ੍ਹਦੀਆਂ ਹਨ। ਤਲਾਬ ਦੇ ਕੰਢੇ ਤੇ ਧੂਫ਼ ਧੁਖਾਈ ਜਾਂਦੀ ਹੈ ਅਤੇ ਫੁੱਲ ਸੁੱਟੇ ਜਾਏ ਹਨ, ਪ੍ਰਾਰਥਨਾ ਕੀਤੀ ਜਾਂਦੀ ਅਤੇ ਸੁੱਖ ਮੰਗੀ ਜਾਂਦੀ ਹੈ। ਮੰਦਰ ਦੇ ਨਾਲ ਹੀ ਇੱਕ ਕਮਰ ਬਣਿਆ ਹੈ ਜਿੱਥੇ ਨਾਥ ਸਾਧੂ ਰਹਿੰਦੇ ਹਨ।

(ਸ) ਬਗ਼ੀਚੀ ਬੂਟੇ ਸ਼ਾਹ (ਉਦਾਸੀਆਂ ਦੀ ਬਗ਼ੀਚੀ)

ਵੱਡੇ ਤਲਾਬ ਦੇ ਦੱਖਣ ਦੇ ਪਾਸੇ ਇੱਕ ਬਹੁਤ ਸੋਹਣੀ ਬਗ਼ੀਚੀ ਹੈ। ਜਿਸ ਨੂੰ ਬੂਟੇ ਸ਼ਾਹ ਦੀ ਬਗ਼ੀਚੀ ਕਹਿੰਦੇ ਹਨ। ਕਰਤਾਰਪੁਰ ਵਿੱਚ ਬੂਟੇ ਸ਼ਾਹ ਬਾਣੀਆਂ ਬਹੁਤ ਅਮੀਰ ਵਿਅਕਤੀ ਹੋਇਆ ਹੈ। ਉਸ ਨੇ ਇਹ ਬਗ਼ੀਚੀ ਬਣਾਈ ਸੀ। ਬਗ਼ੀਚੀ ਦੇ ਵਿੱਚ ਹੀ ਇੱਕ ਸੁੰਦਰ ਮੰਦਰ ਬਣਾਇਆ ਹੈ, ਇਹ ਸ਼ਿਵਾ ਦਾ ਮੰਦਰ ਹੈ। ਇਸ ਬਗ਼ੀਚੀ ਦੇ ਚਾਰ-ਚੁਫ਼ੇਰੇ ਕੰਧ ਹੈ। ਅੰਦਰਲੇ ਹਿੱਸੇ ਦੀ ਹਾਲਤ ਵੀ ਚੰਗੀ ਹੈ। ਫੁੱਲ ਬੂਟੇ ਲੱਗੇ ਹੋਏ ਹਨ। ਪਹਿਲਾਂ ਅਖਾੜਾ ਵੀ ਬਣਿਆ ਹੋਇਆ ਸੀ। ਸ਼ਹਿਰ ਤੋਂ ਕਾਫ਼ੀ ਦੂਰ ਹੋਣ ਕਰਕੇ ਨੌਜਵਾਨ ਮੁੰਡੇ ਇੱਥੇ ਖੇਡਿਆ ਕਰਦੇ ਹਨ।

(ਹ) ਬਗ਼ੀਚੀ ਸਿਲ੍ਹੀਆਂ

ਇਹ ਬਗ਼ੀਚੀ ਤੇ ਮੰਦਰ, ਕੱਤਨੀ ਗੇਟ ਦੇ ਬਾਹਰਵਾਰ ਉੱਤਰ ਵਾਲੇ ਪਾਸੇ ਹਨ। ਇਹ ਕਾਫ਼ੀ ਪੁਰਾਣੇ ਦੱਸੇ ਜਾਂਦੇ ਹਨ। ਕਹਿੰਦੇ ਹਨ ਕਿ ਲਾਲਾ ਰਾਮ ਦਿੱਤਾ ਮੱਲ ਸਿਲ੍ਹੀ ਨੇ, ਜੋ ਕਿ ਜ਼ੈਲਦਾਰ ਵੀ ਸੀ, ਇਹ ਮੰਦਰ ਅਤੇ ਬਗ਼ੀਚੀ ਸੰਨ 1875 ਈ. ਦੇ ਲਾਗੇ ਬਣਵਾਈ ਸੀ। ਲੱਗਭੱਗ ਸ਼ਹਿਰ ਦੇ ਬਿਲਕੁਲ ਨਾਲ ਹੋਣ ਕਰਕੇ ਇਸ ਬਗ਼ੀਚੀ ਦੀ ਬਹੁਤ ਮਹੱਤਤਾ ਰਹੀ ਹੈ। ਲਾਲਾ ਰਾਮ ਦਿੱਤਾ ਮੱਲ ਨੇ ਇਸ ਬਗ਼ੀਚੀ ਵਿੱਚ ਇੱਕ ਸ਼ਿਵਾ ਦਾ ਮੰਦਰ ਵੀ ਬਣਵਾਇਆ ਹੈ। ਸ਼ਿਵਰਾਤਰੀ ਅਤੇ ਜਨਮ ਅਸ਼ਟਮੀ ਦੇ ਸਮੇਂ ਇੱਥੇ ਬਹੁਤ ਵੱਡਾ ਮੇਲਾ ਵੀ ਲੱਗਦਾ ਹੈ ਅਤੇ ਮੰਦਰ ਨੂੰ ਬਹੁਤ ਸਜਾਇਆ ਜਾਂਦਾ ਹੈ।

ਇਸ ਮੰਦਰ ਦੇ ਨਾਲ ਹੀ ਇੱਕ ਬਹੁਤ ਵੱਡੀ ਸਰਾਂ ਵੀ ਸੀ ਜਿੱਥੇ ਆਏ ਗਏ ਲੋਕ, ਸਾਧੂ, ਮਹਾਤਮਾ ਆਦਿ ਠਹਿਰਦੇ ਸਨ। ਅੱਜ ਕੱਲ੍ਹ ਇਹ ਸਰਾਂ ਢਹਿ ਗਈ ਹੈ ਪਰ ਨਿਸ਼ਾਨ ਹਾਲੇ ਬਾਕੀ ਹਨ। ਮੰਦਰ ਦੀ ਹਾਲਤ ਹੁਣ ਉਤਨੀ ਵਧੀਆ ਨਹੀਂ। ਸ਼ਰਧਾਲੂ ਘੱਟ ਹੀ ਆਉਂਦੇ ਹਨ।

ਮਹੱਤਵਪੂਰਣ ਸਰਾਵਾਂ

( ਇੱਥੇ ਸ਼ਹਿਰ ਵਿੱਚ ਕਈ ਮੇਲੇ ਤੇ ਇਤਿਹਾਸਕ ਪੁਰਬ ਮਨਾਏ ਜਾਂਦੇ ਹਨ। ਸੰਗਤਾਂ * ਦੂਰ ਤੋਂ ਆਉਂਦੀਆਂ ਹਨ। ਮੱਸਿਆ ਤੋਂ ਇੱਕ ਦਿਨ ਪਹਿਲਾਂ ਚੌਦੇ ਦੀ ਰਾਤ ਸੰਗਤਾਂ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿਖੇ ਰਾਤ ਨੂੰ ਹੀ ਆ ਜਾਂਦੀਆਂ ਹਨ। ਸਾਰੇ ਦੀਵਾਨ ਗੁਰਦੁਆਰੇ ਦੇ ਲਾਗੇ ਹੀ ਸਜਾਏ ਜਾਂਦੇ ਹਨ। ਸੜਕਾਂ ਬਾਜ਼ਾਰਾਂ ਤੇ ਵਿਸ਼ੇਸ਼ ਦੁਕਾਨਾਂ ਲੱਗਦੀਆਂ ਹਨ। ਗੁਰਦੁਆਰਾ ਬਾਬਾ ਵਡਭਾਗ ਸਿੰਘ ਦੇ ਅੰਦਰ ਵੜਦਿਆਂ ਹੀ ਇੱਕ ਵੱਡਾ ਗੇਟ ਹੈ, ਫਿਰ ਗੇਟ ਦੇ ਸੱਜੇ ਖੱਬੇ ਕਮਰੇ ਹਨ, ਕਿਹਾ ਜਾਂਦਾ ਹੈ ਕਿ ਕਮਰਿਆਂ ਨੂੰ ਗੁਰੂ ਮਾਤਾ ਇੰਦਰ ਕੌਰ ਨੇ ਸੰਗਤਾਂ ਦੀ ਰਿਹਾਇਸ਼ ਲਈ ਬਣਾਇਆ ਸੀ। ਅੱਗੇ ਜਾ ਕੇ ਬਾਬਾ ਵਡਭਾਗ ਸਿੰਘ ਜੀ ਦਾ ਗੁਰਦੁਆਰਾ (ਜੋ ਹਰਿਮੰਦਰ ਸਾਹਿਬ ਵਾਂਗੂੰ ਬਣਾਇਆ) ਹੈ। ਇਸੇ ਹੀ ਗੁਰਦੁਆਰੇ ਦੇ ਸਾਹਮਣੇ ਗੰਗਸਰ ਗੁਰਦੁਆਰੇ ਜਾਂਦਿਆਂ ਖੱਬੇ ਪਾਸੇ ਗੁਰਿਆਣੀ ਬ੍ਰਿਜ ਵੱਲਭ ਕੌਰ ਸਰਾਂ ਹੈ, ਇਸ ਵੱਡੇ ਗੇਟ ‘ਚ ਵੜਦਿਆਂ ਚੜ੍ਹਦੇ ਪਾਸੇ ਅਤੇ ਲਹਿੰਦੇ ਪਾਸੇ ਕਾਫ਼ੀ ਕਮਰੇ ਹਨ ਜੋ ਯਾਤਰੂਆਂ ਦੀ ਸਹੂਲਤ ਲਈ ਬਣਾਏ ਗਏ ਹਨ। ਇੱਥੇ ਹੀ ਪਟਵਾਰੀ ਬੈਠਦਾ ਹੈ ਅਤੇ ਇੱਕ ਸਰਕਾਰੀ ਦਫ਼ਤਰ ਵੀ ਹੈ। ਇਹ ਧੀਰ ਮੱਲੀਆਂ ਦੀ ਹੀ ਮਲਕੀਅਤ ਹੈ।

ਗੁਰਦੁਆਰਾ ਗੰਗਸਰ ਸਾਹਿਬ ਤੇ ਮੰਜੀ ਸਾਹਿਬ ਦੇ ਪਿਛਲੇ ਪਾਸੇ ਸੰਗਤਾਂ ਦੀ ਸਹੂਲਤ ਲਈ ਸਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਹੈ। ਇੱਥੇ ਕਾਫ਼ੀ ਕਮਰੇ ਹਨ। ਸੰਗਤਾਂ ਗੁਰਪੁਰਬ ਦੇ ਮੌਕੇ ‘ਤੇ ਅਤੇ ਅਖੰਡ ਪਾਠ ਕਰਵਾਉਣ ਵੇਲੇ ਇੱਥੇ ਆ ਕੇ ਰਹਿੰਦੀਆਂ ਹਨ। ਸੰਗਤਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਹੈ। ਇਸ ਸਰਾਂ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੀ ਹੈ। ਗੁਰਦੁਆਰਾ ਚੁਬੱਚਾ ਸਾਹਿਬ ਰਾਮਗੜੀਆ ਮੁਹੱਲੇ ਵੀ ਸਰਾਂ ਹੈ।

ਘੰਟਾ ਘਰ

ਕਰਤਾਰਪੁਰ ਵਿੱਚ ਇੱਕ ਵਿਸ਼ੇਸ਼ ਘੰਟਾ ਘਰ ਹੈ ਜੋ ਕਿਲ੍ਹਾ ਸੋਢੀਆਂ ਦੇ ਅੰਦਰ ਹੈ। ਇੱਥੇ ਘੜੀ ਨਹੀਂ ਪਰੰਤੂ ਇੱਕ ਲੋਹੇ ਦੀ ਗਾਡਰ ਨੁਮਾ ਲਾਠ ਹੈ ਜੋ ਉੱਚੀ ਦੀਵਾਰ ਉਪਰ ਟੇਢੀ ਲੱਗੀ ਹੋਈ ਹੈ ਉਸ ਉੱਪਰ ਇੱਕ ਹੋਰ ਛੋਟੀ ਲੋਹੇ ਦੀ ਲਾਠ ਹੈ ਜਿਸ ਨੂੰ ਰੱਸੀ ਪਾਈ ਹੋਈ ਹੈ। ਰੱਸੀ ਨੂੰ ਹਰ ਘੰਟੇ ਬਾਅਦ ਹੇਠਾਂ ਤੋਂ ਖਿੱਚ ਕੇ ਘੰਟੀ ਵਜਾਈ ਜਾਂਦੀ ਹੈ। ਇਹ ਧੀਰਮੱਲੀ ਪਰਿਵਾਰ ਦੇ ਅਧੀਨ ਹੋਣ ਕਰਕੇ ਉਨ੍ਹਾਂ ਨੇ ਘੰਟੀ ਵਜਾਉਣ ਵਾਲਿਆਂ ਦੀਆਂ ਪੱਕੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ, ਡਿਊਟੀ ਚਾਰ-ਚਾਰ ਘੰਟੇ ਬਾਅਦ ਬਦਲਦੀ ਹੈ। ਗੁਰਿਆਣੀ ਮਾਤਾ ਜੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ। “ਡਿਊਟੀ ਬਦਲਣ ਸਮੇਂ ਇਹ ਘੰਟੀਆਂ ਡਬਲ ਵਜਾਈਆਂ ਜਾਂਦੀਆਂ ਹਨ ਅਤੇ ਇਹ ਰੀਤ ਪੁਰਾਤਨ ਸਮੇਂ ਤੋਂ ਇਸੇ ਤਰ੍ਹਾਂ ਹੀ ਚੱਲ ਰਹੀ ਹੈ। ਮੈਂ ਪੁਰਾਤਨ ਰੀਤਾਂ ਨੂੰ ਜਿਉਂ ਦਾ ਤਿਉਂ ਸੰਭਾਲਣ ਵਿੱਚ ਯਕੀਨ ਰੱਖਦੀ ਹਾਂ।”

ਪ੍ਰਸਿੱਧ ਸ਼ਖ਼ਸੀਅਤਾਂ

ਕਰਤਾਰਪੁਰ ਸ਼ਹਿਰ ਗੁਰੂਆਂ ਦਾ ਵਸਾਇਆ ਹੋਇਆ ਸ਼ਹਿਰ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਇਸ ਸ਼ਹਿਰ ਦੀ ਬੁਨਿਆਦ ਰੱਖੀ ਸੀ। ਕਾਫ਼ੀ ਸਮਾਂ ਉਹ ਇਸ ਸ਼ਹਿਰ ਵਿੱਚ ਰਹੇ ਅਤੇ ਉਨ੍ਹਾਂ ਤੋਂ ਬਾਅਦ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤਾਂ ਬਹੁਤ ਸਮਾਂ ਇਸ ਸ਼ਹਿਰ ਵਿੱਚ ਠਹਿਰੇ ਅਤੇ ਆਪਣੇ ਨਿਵਾਸ ਵਾਸਤੇ ਉਨ੍ਹਾਂ ਸ਼ੀਸ਼ ਮਹੱਲ ਤਿਆਰ ਕਰਵਾਇਆ ਸੀ । ਸ੍ਰੀ ਗੁਰੂ ਹਰਿਰਾਇ ਸਾਹਿਬ ਵੀ ਇਸੇ ਸ਼ਹਿਰ ਵਿੱਚ ਕਈ ਵਾਰ ਆਏ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਇਸ ਸ਼ਹਿਰ ਵਿੱਚ ਵਿਆਹੇ ਹੋਏ ਸਨ। ਇੱਕ ਤਰ੍ਹਾਂ ਨਾਲ ਚਾਰ ਗੁਰੂਆਂ ਨੇ ਇਸ ਸ਼ਹਿਰ ਨੂੰ ਭਾਗ ਲਾਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਹੋਇਆ ਬਹਾਦਰ ਯੋਧਾ, ਪੈਂਦੇ ਖਾਂ ਜੋ ਬਾਅਦ ਵਿੱਚ ਗੁਰੂ ਸਾਹਿਬ ਦੇ ਹੱਥੀਂ ਜੰਗ ਵਿੱਚ ਮਾਰਿਆ ਗਿਆ, ਕਰਤਾਰਪੁਰ ਨਾਲ ਹੀ ਸਬੰਧਤ ਹੈ। ਮਾਤਾ ਕੌਲਾਂ ਨੇ, ਜਿਨ੍ਹਾਂ ਦੇ ਨਾਂ ਤੇ ਅੰਮ੍ਰਿਤਸਰ ਕੌਲਸਰ ਬਣਾਇਆ ਗਿਆ ਹੈ, ਆਪਣੇ ਆਖ਼ਰੀ ਦਿਨ ਕਰਤਾਰਪੁਰ ਵਿੱਚ ਬਤੀਤ ਕੀਤੇ ਸਨ। ਜਦੋਂ ਕਰਤਾਰਪੁਰ ਧੀਰਮੱਲੀ ਸੋਢੀਆਂ ਦੇ ਕਬਜ਼ੇ ਵਿੱਚ ਆ ਗਿਆ ਤਾਂ ਉਸ ਖ਼ਾਨਦਾਨ ਨਾਲ ਸਬੰਧਤ ਵੀ ਕਈ ਉੱਘੇ ਮਹਾਂਪੁਰਖ ਹੋਏ ਹਨ। ਬਾਬਾ ਵਡਭਾਗ ਸਿੰਘ ਸੋਢੀ, ਬਾਬਾ ਸਰਦੂਲ ਸਿੰਘ, ਸਵ. ਸੋਢੀ ਅਮਰਜੀਤ ਸਿੰਘ ਟਿੱਕਾ ਅਤੇ ਬਾਬਾ ਕਰਮਜੀਤ ਸਿੰਘ ਜੀ ਦੇ ਨਾਂ ਵਰਣਨਯੋਗ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ

ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਬਾਨੀ ਹਨ ਉਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਰਤਾਰਪੁਰ ਸ਼ਹਿਰ ਦੇ ਬਾਨੀ ਹਨ। ਉਨ੍ਹਾਂ ਨੇ ਆਪਣੇ ਹੱਥੀਂ ਇਹ ਸ਼ਹਿਰ ਵਸਾਇਆ ਅਤੇ ਦੀਵਾਨਖਾਨੇ ਦੀ ਮੋੜ੍ਹੀ ਗੱਡੀ। ਉਹ ਦੀਵਾਨਖਾਨਾ ਅੱਜ ਗੁਰਦੁਆਰਾ ਥੰਮ੍ਹ ਸਾਹਿਬ ਦੇ ਰੂਪ ਵਿੱਚ ਦੂਰੋਂ ਦਿਸਦਾ ਹੈ। ਉਨ੍ਹਾਂ ਨੇ ਆਪਣੇ ਹੱਥੀਂ ਜਿਹੜਾ ਖੂਹ ਲਵਾਇਆ ਸੀ, ਉਹ ਖੂਹ ਗੰਗਸਰ ਹਾਲੇ ਵੀ ਮੌਜੂਦ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 (ਸੰਮਤ 1620) ਨੂੰ ਸ਼ੁਕਰਵਾਰ ਵਾਲੀ ਰਾਤ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਉਸ ਵੇਲੇ ਦਿੱਲੀ ਦੇ ਤਖ਼ਤ ਉੱਤੇ ਮੁਸਲਮਾਨ ਬਾਦਸ਼ਾਹ ਸੁਲਤਾਨ ਇਸਲਾਮ ਸ਼ਾਹ ਸੂਰੀ ਦੀ ਹਕੂਮਤ ਸੀ। ਗੁਰੂ ਜੀ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਹੇਠ ਹੋਇਆ। ਗੁਰਮੁਖੀ ਪੜ੍ਹਨੀ ਆਪ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਸਿੱਖੀ। ਸੰਸਕ੍ਰਿਤ ਫ਼ਾਰਸੀ ਅਤੇ ਹਿੰਦੀ ਦੀ ਵਿੱਦਿਆ ਆਪ ਜੀ ਨੇ ਪਿੰਡ ਦੇ ਪੰਡਤਾਂ ਅਤੇ ਮੌਲਵੀਆਂ ਪਾਸੋਂ ਪ੍ਰਾਪਤ ਕੀਤੀ। ਆਪ ਬਹੁਤ ਲਗਨ ਨਾਲ ਪੜ੍ਹਦੇ ਸਨ ਜਿਸ ਕਰਕੇ ਛੇਤੀ ਹੀ ਇੱਕ ਚੰਗੇ ਵਿਦਵਾਨ ਬਣ ਗਏ।

ਗੁਰੂ ਸਾਹਿਬ ਆਰੰਭ ਤੋਂ ਹੀ ਆਪਣੇ ਮਾਪਿਆਂ ਦੇ ਲਾਡਲੇ ਸਪੁੱਤਰ ਸਨ ਤੇ ਪਿਤਾ ਨੂੰ ਬਹੁਤ ਪਿਆਰ ਕਰਦੇ ਸਨ। ਆਪ ਜਦ ਇੱਕ ਵਾਰ ਥੋੜ੍ਹੇ ਸਮੇਂ ਲਈ ਗੁਰੂ ਰਾਮਦਾਸ ਜੀ ਤੋਂ ਵੱਖ ਹੋਏ ਤਾਂ ਆਪ ਨੇ ਵਿਛੋੜੇ ਵਿੱਚ ਕੁਝ ਸ਼ਬਦ ਚਿੱਠੀ ਦੇ ਰੂਪ ਵਿੱਚ ਲਿਖੇ ਜਿਹੜੇ ਕਿ ਵੈਰਾਗਮਈ ਕਵਿਤਾ ਦਾ ਸੁੰਦਰ ਨਮੂਨਾ ਹਨ:-

“ਮੇਰਾ ਮਨੁ ਲੋਚੈ ਗੁਰ ਦਰਸਨ ਤਾਈ,

ਬਿਲਪ ਕਰੇ ਚਾਤ੍ਰਿਕ ਕੀ ਨਿਆਈ ।।

ਤ੍ਰਿਖਾ ਨਾ ਉਤਰੈ ਸਾਂਤਿ ਨਾ ਆਵੇ

ਬਿਨੁ ਦਰਸਨ ਸੰਤ ਪਿਆਰੇ ਜੀਉ । ੧।

ਹਉ ਘੋਲੀ ਜੀਉ ਘੋਲਿ ਘੁਮਾਈ ।

ਗੁਰ ਦਰਸਨ ਸੰਤ ਪਿਆਰੇ ਜੀਉ ।।੨।।…..

ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੋਣਹਾਰ ਜਾਣ ਕੇ ਗੁਰਗੱਦੀ ਦੇ ਬਿਲਕੁਲ ਯੋਗ ਸਮਝ ਕੇ ਬੁੱਧਵਾਰ ਵਾਲੇ ਦਿਨ । ਸਤੰਬਰ, 1581 ਨੂੰ 18 ਸਾਲ ਦੀ ਉਮਰ ਵਿੱਚ ਗੁਰਗੱਦੀ ਸੌਂਪ ਦਿੱਤੀ । ਸ੍ਰੀ ਗੁਰੂ ਅਰਜਨ ਦੇਵ ਜੀ ਉਸ ਸਮੇਂ ਬਾਣੀ ਲਿਖਣਯੋਗ ਹੋ ਗਏ ਸਨ ਅਤੇ ਗੁਰਗੱਦੀ ਤੇ ਬਿਰਾਜਮਾਨ ਹੋਣ ਉਪਰੰਤ ਉਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ।

ਜਦ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ ਤਾਂ ਉਨ੍ਹਾਂ ਦਾ ਵੱਡਾ ਭਰਾ ਪ੍ਰਿਥੀਚੰਦ ਜਿਹੜਾ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਬਹੁਤ ਦੁਖੀ ਅਤੇ ਨਾਰਾਜ਼ ਹੋਇਆ। ਗੁਰੂ ਰਾਮਦਾਸ ਜੀ ਵੀ ਉਸ ਦੇ ਵਰਤਾਰੇ ਤੋਂ ਤੰਗ ਆ ਕੇ ਗੋਇੰਦਵਾਲ ਸਾਹਿਬ ਆ ਗਏ ਤੇ ਗੁਰੂ ਅਰਜਨ ਦੇਵ ਜੀ ਵੀ ਉਨ੍ਹਾਂ ਨਾਲ ਹੀ ਆ ਗਏ। ਇੱਥੇ ਆ ਕੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਲੋਕ ਸਿਧਾਰ ਗਏ ਅਤੇ ਪ੍ਰਿਥੀਚੰਦ ਵੀ ਇਹ ਖਬਰ ਸੁਣ ਕੇ ਗੋਇੰਦਵਾਲ ਆ ਗਿਆ। ਇੱਥੇ ਆ ਕੇ ਉਹ ਆਪਣੇ ਆਪ ਨੂੰ ਗੁਰੂ ਮੰਨ ਕੇ ਗੱਦੀ ਲਾ ਕੇ ਬੈਠ ਗਿਆ। ਇਸ ਤਰ੍ਹਾਂ ਦੋ ਗੁਰੂ ਦਰਬਾਰ ਲੱਗਣ ਲੱਗ ਗਏ। ਈਰਖਾ ਵੱਧ ਗਈ, ਸੰਗਤਾਂ ਵੀ ਵੰਡੀਆਂ ਗਈਆਂ। ਬਾਬਾ ਬੁੱਢਾ ਜੀ ਅਤੇ ਹੋਰ ਬਜ਼ੁਰਗਾਂ ਨੇ ਫ਼ੈਸਲਾ ਕਰਾਉਣ ਦਾ ਯਤਨ ਕੀਤਾ ਪਰ ਪ੍ਰਿਥੀਚੰਦ ਕਿਸੇ ਤਰ੍ਹਾਂ ਵੀ ਮੰਨਣ ਨੂੰ ਤਿਆਰ ਨਹੀਂ ਸੀ, ਗੱਲ ਇਹ ਬਣੀ :-

ਮਾਇਆ ਵਿਚ ਸੁਲ੍ਹਗੀ ਦੁਬਿਧਾ ਦੀ ਅੱਗ

ਟਿੱਕਾ ਗੁਰੂ ਅਰਜਨ ਨੂੰ ਹੋਇਆ ਜਬ

ਬੋਲੀ-ਠਠੋਰੀ ਹੁੰਦੀ ਰਹੇ,

ਮਾਤਾ ਰਾਮ ਦੇਈ ਸਾਹਿਬ ਨੂੰ ਕਹੈ।

ਇਹ ਮੇਰੇ ਨਾਲ ਕਰਦੀਆਂ ਹਨ ਬੋਲੀ,

ਵੱਡੇ ਹਾਂ ਅਸੀਂ, ਗੁਰਆਈ ਸਾਡੀ,

ਤੂੰ ਕਉਣ ਅਸਾਡੀ ਗੋਲੀ।

ਕੁਝ ਸਮੇਂ ਬਾਅਦ ਗੁਰੂ ਜੀ ਦੁਬਾਰਾ ‘ਰਾਮਦਾਸਪੁਰ’ ਚਲੇ ਗਏ। ਇੱਥੇ ਜਾ ਕੇ ਉਨ੍ਹਾਂ ਨੇ ਸਰੋਵਰ ਦੀ ਨਵੇਂ ਸਿਰੇ ਸੇਵਾ ਕਰਵਾਈ ਅਤੇ ਆਪਣੇ ਰਹਿਣ ਵਾਸਤੇ ਮਕਾਨ ਤਿਆਰ ਕੀਤੇ ।

ਇਨ੍ਹਾਂ ਦਿਨਾਂ ਵਿੱਚ ਹੀ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਆਰੰਭ ਕਰ ਦਿੱਤਾ ਜੋ ਗੁਰੂਆਂ ਦੀ ਬਾਣੀ ਉਨ੍ਹਾਂ ਪਾਸ ਮੌਜੂਦ ਸੀ ਤੇ ਉਨ੍ਹਾਂ ਦਿਨਾਂ ਵਿੱਚ ਆਪ ਵੀ ਬਾਣੀ ਦੀ ਰਚਨਾ ਕਰ ਰਹੇ ਸਨ। ਇਨ੍ਹਾਂ ਸਮਿਆਂ ਵਿੱਚ ਹੀ ਗੁਰੂ ਸਾਹਿਬ ਦਾ ਮੇਲ ਬਾਦਸ਼ਾਹ ਅਕਬਰ ਨਾਲ ਹੋਇਆ। ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਨੂੰ ਦੁਆਬੇ ਵਿੱਚ ਰਹਿਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਮਨ ਨੂੰ ਵੀ ਇਹ ਗੱਲ ਜਚ ਗਈ ਤੇ ਉਨ੍ਹਾਂ ਨੇ ਦੁਆਬੇ ਵੱਲ ਜਾਣ ਦਾ ਮਨ ਬਣਾ ਲਿਆ। ਉਸ ਤੋਂ ਥੋੜ੍ਹਾ ਸਮਾਂ ਬਾਅਦ ਹੀ ਗੁਰੂ ਡੱਲੇ ਥਾਣੀ ਹੁੰਦੇ ਹੋਏ। ਮੌਜੂਦਾ ਕਰਤਾਰਪੁਰ ਵਾਲੀ ਥਾਂ ਪਹੁੰਚ ਗਏ। ਕਰਤਾਰਪੁਰ ਆ ਕੇ ਗੁਰੂ ਜੀ ਨੇ ਆਪਣੇ ਤੰਬੂ ਲਾਏ ਤੇ ਦੀਵਾਨਖ਼ਾਨਾ ਬਣਾਉਣ ਵਾਸਤੇ ਇੱਕ ਵੱਡੀ ਗੇਲੀ ਮੰਗਵਾਈ। ਇਸ ਗੋਲੀ ਨੂੰ ਥੰਮ੍ਹ ਦੇ ਰੂਪ ਵਿੱਚ ਗੱਡ ਕੇ ਉਸ ਉੱਤੇ ਸਾਰੀ ਛੱਤ ਦਾ ਭਾਰ ਪਾਇਆ ਗਿਆ। ਉਸ ਥੰਮ੍ਹੀ ਦੇ ਨਾਂ ਉੱਤੇ ਹੀ ‘ਥੰਮ੍ਹ ਸਾਹਿਬ’ ਨਾਂ ਪੈ ਗਿਆ।

ਇਸ ਥੰਮ੍ਹ ਨੂੰ ਬਾਅਦ ਵਿੱਚ ਨਾਸੁਰ-ਓ-ਦੀਨ ਨੇ ਸਾੜ ਦਿੱਤਾ ਸੀ ਪਰ ਉਸ ਥਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬਹੁਤ ਵੱਡੀ ਸੱਤ ਮੰਜ਼ਲੀ ਇਮਾਰਤ (ਪਹਿਲੀ ਮੰਜ਼ਿਲ ਹੀ ਜ਼ਮੀਨ ਤੋਂ ਦੋ ਮੰਜ਼ਿਲਾਂ ਉੱਚੀ) ਬਣਾ ਦਿੱਤੀ ਜਿਸ ਥਾਂ ਮੌਜੂਦਾ ਗੁਰਦੁਆਰਾ ਥੰਮ੍ਹ ਸਾਹਿਬ ਹੈ। ਗੁਰੂ ਜੀ ਨੇ ਸ਼ਹਿਰ ਤੋਂ ਬਾਹਰਵਾਰ ਜਿੱਥੇ ਆਪਣਾ ਡੇਰਾ ਲਾਇਆ ਸੀ, ਉੱਥੇ ਇੱਕ ਖੂਹ ਵੀ ਲਵਾਇਆ ਸੀ। ਉਸ ਖੂਹ ਦਾ ਨਾਂ ਗੰਗਸਰ ਪੈ ਗਿਆ।

ਉਸ ਸਮੇਂ ਤੋਂ ਹਰ ਮੱਸਿਆ ਅਤੇ ਪੁੰਨਿਆ ਨੂੰ ਸ਼ਰਧਾਲੂ ਇਸ ਖੂਹ ਤੇ ਇਸ਼ਨਾਨ ਕਰਦੇ ਹਨ। ਕਰਤਾਰਪੁਰ ਵਿੱਚ ਵੀ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਕੰਮ ਜਾਰੀ ਰੱਖਿਆ। ਇੱਥੇ ਕੁਝ ਸਮਾਂ ਹੋਰ ਰਹਿਕੇ ਗੁਰੂ ਜੀ ਫਿਰ ਅੰਮ੍ਰਿਤਸਰ ਚਲੇ ਗਏ। ਅੰਮ੍ਰਿਤਸਰ ਜਾ ਕੇ ਉਨ੍ਹਾਂ ਨੂੰ ਸੰਪਾਦਨ ਕਾਰਜ ਲਈ ਕਾਫ਼ੀ ਸਮਾਂ ਮਿਲ ਗਿਆ ਜਿੱਥੇ ਜਾ ਕੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਕੰਮ ਪੂਰਾ ਕੀਤਾ।

16 ਅਕਤੂਬਰ, 1605 ਈ. ਨੂੰ ਜਦ ਅਕਬਰ ਦੀ ਅਚਾਨਕ ਮੌਤ ਹੋ ਗਈ ਤਾਂ ਜਹਾਂਗੀਰ ਦਾ ਪੁੱਤਰ ਸ਼ਹਿਜ਼ਾਦਾ ਖੁਸਰੋ ਜਿਹੜਾ ਆਪਣੇ ਆਪ ਨੂੰ ਤਖਤ ਦਾ ਵਾਰਿਸ ਸਮਝਦਾ ਸੀ, ਜਹਾਂਗੀਰ ਦੇ ਕਬਜ਼ਾ ਕਰ ਲੈਣ ਤੋਂ ਡਰਦਾ ਲਾਹੌਰ ਵੱਲ ਭੱਜ ਆਇਆ।

ਜਹਾਂਗੀਰ ਨੂੰ ਕਿਸੇ ਨੇ ਇਹ ਵੀ ਸ਼ੱਕ ਪਾਇਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਿਜ਼ਾਦਾ ਖੁਸਰੋ ਦੀ ਮੱਦਦ ਕੀਤੀ ਹੈ। ਇਸ ਲਈ ਇਸ ਸ਼ੱਕ ਵਿੱਚ ਜਹਾਂਗੀਰ ਨੇ ਗੁਰੂ ਸਾਹਿਬ ਨਾਲ ਦੁਸ਼ਮਣੀ ਸ਼ੁਰੂ ਕਰ ਦਿੱਤੀ। ਆਪ ਦੀ ਸ਼ਹੀਦੀ 30 ਮਈ, 1606 ਈ. ਨੂੰ ਹੋਈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਕਰਤਾਰਪੁਰ ਨਾਲ ਨੇੜੇ ਦਾ ਸਬੰਧ ਹੈ। ਕਰਤਾਰਪੁਰ ਉਸਾਰੀ ਦੇ ਇਤਿਹਾਸਕ ਸਥਾਨਾਂ ਵਿੱਚੋਂ ਸ਼ੀਸ਼ ਮਹੱਲ, ਪੱਕਾ ਬਾਗ਼, ਪੱਕੇ ਬਾਗ਼ ਵਾਲਾ ਖੂਹ, ਚੁਬੱਚਾ ਸਾਹਿਬ, ਦਮਦਮਾ ਸਾਹਿਬ ਅਤੇ ਚੌਪੜ ਸਾਹਿਬ ਉਨ੍ਹਾਂ ਨਾਲ ਸਬੰਧਿਤ ਹਨ। ਪੈਂਦੇ ਖਾਂ ਵੀ ਗੁਰੂ ਸਾਹਿਬ ਨਾਲ ਇੱਥੇ ਰਿਹਾ ਕਰਦਾ ਸੀ ਅਤੇ ਗੁਰੂ ਸਾਹਿਬ ਉਸ ਨਾਲ ਪੱਕੇ ਬਾਗ਼ ਵਿੱਚ ਚੌਪੜ ਖੇਡਿਆ ਕਰਦੇ ਸਨ। ਪੈਂਦੇ ਖਾਂ ਨੂੰ ਉਹ ਕਰਤਾਰਪੁਰ ਦੇ ਲਾਗੇ ਹੀ ਇੱਕ ਪਿੰਡ ਵੱਡੇ ਮੀਰ ਤੋਂ ਲਿਆਏ ਸਨ। ਬੜਾ ਸੂਰਬੀਰ ਹੋਣ ‘ਤੇ ਗੁਰੂ ਸਾਹਿਬ ਨੇ ਪੈਂਦੇ ਖਾਂ ਨੂੰ ਆਪਣੀਆਂ ਫ਼ੌਜਾਂ ਦਾ ਕਮਾਂਡਰ ਵੀ ਬਣਾਇਆ ਸੀ। ਜਦ ਪੈਂਦੇ ਖਾਂ ਬੇਈਮਾਨ ‘ਤੇ ਘਮੰਡੀ ਹੋ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਇੱਥੇ ਹੀ ਦਮਦਮੇ ਸਾਹਿਬ ਵਾਲੀ ਥਾਂ ‘ਤੇ ਜੰਗ ਵਿੱਚ ਮੌਤ ਦੇ ਘਾਟ ਉਤਾਰਿਆ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਇੱਕਲੌਤੇ ਪੁੱਤਰ ਸਨ। ਉਨ੍ਹਾਂ ਦਾ ਜਨਮ ਪਿੰਡ ਵਡਾਲੀ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 21 ਹਾੜ੍ਹ, ਸੰਮਤ 1652 ਬਿ. ਮੁਤਾਬਕ 14 ਜੂਨ, 1595 ਈ. ਵਿੱਚ ਹੋਇਆ ਸੀ। ਆਪ ਜੀ ਦੀ ਮਾਤਾ ਦਾ ਨਾਂ ਮਾਤਾ ਗੰਗਾ ਜੀ ਸੀ। ਗੁਰੂ ਸਾਹਿਬ 29 ਜੇਠ ਸੰਮਤ 1663 ਮੁਤਾਬਕ 25 ਮਈ, 1606 ਨੂੰ ਗੁਰਗੱਦੀ ਤੇ ਬੈਠੇ। ਇਤਿਹਾਸਕਾਰਾਂ ਮੁਤਾਬਕ ਗੁਰੂ ਸਾਹਿਬ ਜਦ ਗੱਦੀ ਉੱਤੇ ਬੈਠਣ ਲੱਗੇ ਤਾਂ ਮਸੰਦ ਉਨ੍ਹਾਂ ਵਾਸਤੇ ਮੰਜੀ, ਸੇਲੀ, ਟੋਪੀ, ਇੱਕ ਧਾਰਮਿਕ ਪੁਸਤਕ ਅਤੇ ਇੱਕ ਮਾਲਾ ਲਿਆਏ ਪਰ ਗੁਰੂ ਜੀ ਨੇ ਮਸੰਦਾਂ ਦੇ ਇਹ ਤੋਹਫ਼ੇ ਮੋੜ ਦਿੱਤੇ ਅਤੇ ਕਿਹਾ ਕਿ ਅੱਗੇ ਤੋਂ ਹਥਿਆਰ ਲਿਆਂਦੇ ਜਾਇਆ ਕਰਨ। ਇਨ੍ਹਾਂ ਵਸਤਾਂ ਦੀ ਥਾਂ ਉਨ੍ਹਾਂ ਨੇ ਆਪਣੇ ਦੋਹੀਂ ਪਾਸੀਂ ਦੋ ਤਲਵਾਰਾਂ ਪਾਈਆਂ। ਇੱਕ ਤਲਵਾਰ ਨੂੰ ਉਨ੍ਹਾਂ ਨੇ ਮੀਰੀ ਦੀ ਕਿਹਾ ਤੇ ਇੱਕ ਨੂੰ ਪੀਰੀ ਦੀ। ਇਨ੍ਹਾਂ ਵਿੱਚੋਂ ਇੱਕ ਤਲਵਾਰ ਅਜੇ ਵੀ ਕਰਤਾਰਪੁਰ ਵਿਖੇ ਸੋਢੀਆਂ ਦੇ ਕੋਲ ਹੈ।

ਗੁਰੂ ਜੀ ਨੇ ਗੱਦੀ ‘ਤੇ ਬੈਠਦਿਆਂ ਹੀ ਇਹ ਅਨੁਭਵ ਕਰ ਲਿਆ ਸੀ ਕਿ ਜਬਰ, ਜ਼ੋਰ ਅਤੇ ਅਨਿਆਂ ਦੇ ਵਿਰੁੱਧ ਸਮੇਂ ਦੀ ਲੋੜ ਅਨੁਸਾਰ ਹਥਿਆਰਬੰਦ ਹੋਣਾ ਪਵੇਗਾ। ਇਸ ਲਈ ਉਨ੍ਹਾਂ ਨੇ ਸ਼ੁਰੂ ਤੋਂ ਹਥਿਆਰ ਇਕੱਠੇ ਕਰਨੇ ਅਤੇ ਸੂਰਬੀਰ ਰੱਖਣੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਵਿੱਚ ਗੁਰੂ ਸਾਹਿਬ ਨੇ ਕਿਲ੍ਹਾ ਲੋਹਗੜ੍ਹ ਬਣਾਇਆ ਅਤੇ ਜੰਗ ਦਾ ਸਮਾਨ ਇਕੱਤਰ ਕਰਨ ਲੱਗੇ। ਗੁਰੂ ਜੀ ਕਰਤਾਰਪੁਰ ਆਏ ਅਤੇ ਇੱਥੇ ਕਾਫ਼ੀ ਸਮਾਂ ਠਹਿਰੇ ਸਨ। ਇੱਥੇ ਉਸ ਸਮੇਂ ਉਨ੍ਹਾਂ ਨੇ ਪੱਕਾ ਬਾਗ਼ ਬਣਵਾਇਆ ਸੀ, ਜਿਸ ਵਿੱਚ ਵੱਖ-ਵੱਖ ਫ਼ਲਦਾਰ ਪੌਦੇ, ਵਿੱਚੋਂ ਦੀ ਸੜਕਾਂ, ਖੂਹ ਅਤੇ ਫੁਹਾਰੇ ਪਣਵਾਏ। ਸੁੰਦਰ ਚਬੱਚਾ ਅਤੇ ਅਖਾੜਾ ਵੀ ਬਣਵਾਇਆ ਸੀ ਜਿੱਥੇ ਇਸ਼ਨਾਨ ਅਤੇ ਕਸਰਤ ਕਰਿਆ ਕਰਦੇ ਸਨ। ਰਿਹਾਇਸ਼ ਵਾਲੇ ਮਕਾਨ ਜਿਹੜੇ ਦੀਵਾਨਖਾਨੋ (ਥੰਮ੍ਹ ਸਾਹਿਬ) ਦੇ ਲਾਗੇ ਬਣੇ ਸੀ ਉਨ੍ਹਾਂ ਨੂੰ ਗੁਰੂ ਜੀ ਨੇ ਬਹੁਤ ਸੁੰਦਰ ਸਜਾਇਆ ਸੀ । ਸਾਰੇ ਮਹੱਲਾਂ ਨੂੰ ਹੀਰਿਆਂ ਅਤੇ ਰੰਗ ਬਰੰਗੇ ਪੱਥਰਾਂ ਨਾਲ ਜੜਿਆ ਸੀ। ਇਸ ਨੂੰ ਸ਼ੀਸ਼ ਮਹੱਲ ਦਾ ਨਾਂ ਦਿੱਤਾ ਗਿਆ ਸੀ। ਇਹ ਸ਼ੀਸ਼ ਮਹੱਲ ਕਾਫ਼ੀ ਲੰਮੇ ਸਮੇਂ ਤੱਕ ਧੀਰਮੱਲੀਏ ਸੋਢੀਆਂ ਪਾਸ ਰਿਹਾ ਹੈ। ਇਸ ਵਿੱਚ ਗੁਰੂ ਜੀ ਦੀਆਂ ਯਾਦਗਾਰਾਂ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੋਈ ਸੀ । ਖਸਤਾ ਹਾਲਤ ਹੋਣ ਕਰਕੇ ਉਹ ਦੁਰਲੱਭ ਵਸਤਾਂ ਇੱਥੋਂ ਚੁੱਕ ਲਈਆਂ ਗਈਆਂ ਹਨ ਅਤੇ ਸ਼ੀਸ਼ ਮਹੱਲ ਨੂੰ ਗਿਰਾ ਦਿੱਤਾ ਗਿਆ ਹੈ।

ਕਰਤਾਰਪੁਰ ਵਿੱਚ ਵਿਸਾਖੀ ਦਾ ਮੇਲਾ ਵੀ ਪਹਿਲਾਂ ਨਹੀਂ ਸੀ ਲੱਗਿਆ ਕਰਦਾ, ਗੁਰੂ ਜੀ ਨੇ ਵਿਸਾਖੀ ਦੇ ਮੇਲੇ ਦੀ ਪਰੰਪਰਾ ਚਲਾਈ ਸੀ। ਕਰਤਾਰਪੁਰ ਵਿੱਚ ਹੀ ਗੁਰੂ ਜੀ ਨੇ ਲਾਗਲੇ ਪਿੰਡਾਂ ਦੇ ਕੁਝ ਪਠਾਣਾ ਨੂੰ ਆਪਣੀ ਫ਼ੌਜ ਵਿੱਚ ਨੌਕਰ ਰੱਖਿਆ ਸੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, “ਗੁਰੂ ਜੀ ਕਰਤਾਰਪੁਰ ਜਾ ਰਹੇ ਤੇ ਵੱਡੇ ਮੀਰ ਪਿੰਡ ਦੇ ਪਠਾਣ ਇਸਮਾਈਲ ਖ਼ਾਂ, ਦਿਲਾਵਰ ਖਾਂ, ਅਮੀਰ ਖਾਂ, ਅਤਾਉਲਾ ਖਾਂ ਅਤੇ ਬਹਾਦਰ ਖ਼ਾਂ ਆਦਿਕ 26 ਸੂਰਬੀਰ ਗੁਰੂ ਜੀ ਨੇ ਰੱਖੇ। ਉਨ੍ਹਾਂ ਦੇ ਨਾਲ ਹੀ ਪੈਂਦੇ ਖ਼ਾਂ ਵੀ ਸੀ। ਇਸ ਨੂੰ ਹੋਣਹਾਰ ਸਮਝ ਕੇ ਗੁਰੂ ਜੀ ਨੇ ਆਪਣੇ ਪਾਸ ਰੱਖ ਲਿਆ। ਉਸ ਨੂੰ ਸਰੀਰਕ ਅਤੇ ਸੈਨਿਕ ਸਿੱਖਿਆ ਦਿੱਤੀ ਜਿਸ ਕਰਕੇ ਉਹ ਥੋੜ੍ਹੇ ਹੀ ਚਿਰ ‘ਚ ਮਸ਼ਹੂਰ ਪਹਿਲਵਾਨਾਂ ‘ਚ ਹੋ ਗਿਆ।”

ਉਸ ਸਮੇਂ ਕਰਤਾਰਪੁਰ ਦਾ ਆਲਾ-ਦੁਆਲਾ ਬਿਲਕੁਲ ਜੰਗਲ ਹੁੰਦਾ ਸੀ। ਜੰਗਲੀ ਜੀਵ ਤੇ ਸ਼ੇਰ ਪਸ਼ੂਆਂ ਅਤੇ ਲੋਕਾਂ ਦਾ ਨੁਕਸਾਨ ਕਰਦੇ ਸਨ। ਗਿਆਨੀ ਗਿਆਨ ਸਿੰਘ ਲਿਖਦਾ ਹੈ, “ਏਸੇ ਸਮੇਂ ਕਰਤਾਰਪੁਰ ਦੇ ਲੋਕਾਂ ਨੇ ਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਦੋ ਸ਼ੇਰ ਝੱਲ ਵਿੱਚ ਦਰਿਆ ਕੰਢੇ ਰਹਿੰਦੇ ਹਨ ਅਤੇ ਗਊਆਂ-ਮਹੀਆਂ ਦਾ ਨੁਕਸਾਨ ਕਰਦੇ ਹਨ। ਲੋਕਾਂ ਦੇ ਬੇਨਤੀ ਕਰਨ ‘ਤੇ ਗੁਰੂ ਜੀ ਨੇ ਦੋਵੇਂ ਸ਼ੇਰ ਵਾਰੀ ਵਾਰੀ ਮਸਲ ਕੇ ਮਾਰ ਸੁੱਟੇ ਸਨ। ਪਿੰਡਾਂ ਦੇ ਲੋਕ ਤੇ ਜਲੰਧਰ ਦੇ ਸੂਬੇ ਸਮੇਤ ਸਭ ਪਠਾਣ ਦੰਗ ਰਹਿ ਗਏ। ਗੁਰੂ ਜੀ ਨੇ ਦੋਹਾਂ ਸ਼ੇਰਾਂ ਦੀ ਖੱਲ ਲਾਹ ਕੇ ਬਾਦਸ਼ਾਹ ਪਾਸ ਭੇਜ ਦਿੱਤੀ ਜਿਨ੍ਹਾਂ ਨੂੰ ਦੇਖ ਕੇ ਬਾਦਸ਼ਾਹ ਨੇ ਗੁਰੂ ਜੀ ਦੀ ਪ੍ਰਸ਼ੰਸਾ ਕੀਤੀ ਸੀ।”

ਗੁਰੂ ਸਾਹਿਬ ਨੇ ਪੈਂਦੇ ਖਾਂ ਨੂੰ ਵੀ ਕਰਤਾਰਪੁਰ ਵਿੱਚ ਹੀ ਮਾਰਿਆ ਸੀ। ਜਿਵੇਂ ਪਹਿਲਾਂ ਲਿਖਿਆ ਗਿਆ ਹੈ, ਗੁਰੂ ਜੀ ਨੇ ਪੈਂਦੇ ਖਾਂ ਨੂੰ ਛੋਟੀ ਉਮਰ ਵਿੱਚ ਹੀ ਨੌਕਰ ਰੱਖਿਆ ਸੀ। ਪੈਂਦੇ ਖਾਂ ਦਾ ਗੁਰੂ ਜੀ ਨਾਲ ਬੜਾ ਪ੍ਰੇਮ ਸੀ ਅਤੇ ਦੋਵੇਂ ਇਕੱਠੇ ਕਸਰਤ ਕਰਿਆ ਕਰਦੇ ਸਨ। ਵਿਹਲੇ ਸਮੇਂ ਪੱਕੇ ਬਾਗ਼ ਵਿੱਚ ਚੌਪੜ ਖੇਡਿਆ ਕਰਦੇ ਸਨ। ਕਹਿੰਦੇ ਨੇ ਬਾਅਦ ਵਿੱਚ ਪੈਂਦੇ ਖਾਂ ਨੂੰ ਬੜਾ ਗੁਮਾਨ ਹੋ ਗਿਆ ਤੇ ਬੜੀ ਆਕੜ ਵਿੱਚ ਰਹਿਣ ਲੱਗਾ। ਪੈਂਦੇ ਖਾਂ ਇੱਕ ਤਰ੍ਹਾਂ ਦਾ ਗੁਰੂ ਜੀ ਦਾ ਦੁਸ਼ਮਣ ਹੋ ਗਿਆ ਤੇ ਉਹ ਜਲੰਧਰ ਦੇ ਹਾਕਮ ਕੋਲ ਗਿਆ। ਜਲੰਧਰ ਦੇ ਹਾਕਮ ਨੇ ਕਾਲੇ ਖ਼ਾਂ ਦੇ ਅਧੀਨ ਇੱਕ ਫ਼ੌਜ ਗੁਰੂ ਜੀ ਨਾਲ ਲੜਨ ਲਈ ਭੇਜੀ। ਗੁਰੂ ਜੀ ਨੇ ਆਪਣੇ ਸਿੱਖਾਂ ਸਮੇਤ ਉਸ ਫ਼ੌਜ ਦਾ ਟਾਕਰਾ ਕੀਤਾ ਤੇ ਸਾਰੀ ਫ਼ੌਜ ਦਾ ਕਾਫ਼ੀ ਨੁਕਸਾਨ ਹੋਇਆ। ਪੈਂਦੇ ਖ਼ਾਂ ਨੇ ਆਪਣੀਆਂ ਅੱਡ ਫ਼ੌਜਾਂ ਲੈ ਕੇ ਆਪਣੇ ਪਿੰਡ ਵੱਡੇ ਮੀਰ (ਕਿਲੀ ਪੈਂਦੇ ਖਾਂ) ਵੱਲੋਂ ਕਰਤਾਰਪੁਰ ‘ਤੇ ਹਮਲਾ ਕੀਤਾ। ਦਿਆਲਪੁਰ ਗੇਟ ਵਾਲੇ ਪਾਸੇ ਪੱਕੇ ਬਾਗ਼ ਦੇ ਨਾਲ ਮੌਜੂਦਾ ਦਮਦਮਾ ਸਾਹਿਬ ਲਾਗੇ ਪੈਂਦੇ ਖ਼ਾਂ ਤੇ ਗੁਰੂ ਸਾਹਿਬ ਦਾ ਆਹਮੋ-ਸਾਹਮਣੇ ਮੁਕਾਬਲਾ ਹੋਇਆ। ਪੈਂਦੇ ਖ਼ਾਂ ਨੇ ਗੁਰੂ ਜੀ ਉੱਪਰ ਤਿੰਨ ਵਾਰ ਕੀਤੇ ਪਰ ਗੁਰੂ ਜੀ ਆਪਣੇ ਢਾਲ ਉੱਤੇ ਰੋਕ ਲੈਂਦੇ ਰਹੇ। ਫਿਰ ਅੰਤ ਨੂੰ ਗੁਰੂ ਜੀ ਨੇ ਕਿਹਾ ਕਿ ਪੈਂਦੇ ਖਾਂ ਕਲਮਾ ਪੜ੍ਹ ਲੈ। ਪੈਂਦੇ ਖਾਂ ਨੇ ਕਿਹਾ ਕਿ ਤੁਹਾਡੀ ਤਲਵਾਰ ਹੀ ਮੇਰਾ ਕਲਮਾਂ ਹੈ। ਤਦ ਗੁਰੂ ਜੀ ਨੇ ਇੱਕੋ ਹੀ ਵਾਰ ਨਾਲ ਪੈਂਦੇ ਖਾਂ ਦਾ ਸਿਰ ਲਾਹ ਦਿੱਤਾ । ਲੋਕ ਦੱਸਦੇ ਹਨ ਕਿ ਮਰਨ ਲੱਗੇ ਪੈਂਦੇ ਖਾਂ ਨੇ ਗੁਰੂ ਜੀ ਨੂੰ ਕਿਹਾ ਸੀ ਕਿ ਮੈਂ ਆਪ ਜੀ ਨਾਲ ਏਨਾ ਸਮਾਂ ਰਿਹਾ ਹਾਂ, ਭਾਵੇਂ ਮੈਂ ਲੂਣ-ਹਰਾਮੀ ਹੋ ਗਿਆ ਸਾਂ ਪਰ ਤੁਸੀਂ ਬਖ਼ਸ਼ਣਹਾਰ ਹੋ, ਇਸ ਕਰਕੇ ਕਿਰਪਾ ਕਰੋ ਤੇ ਮੈਨੂੰ ਵੀ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ੋ। ਕਈ ਲੋਕ ਇਹ ਵੀ ਕਹਿੰਦੇ ਹਨ ਕਿ ਗੁਰੂ ਜੀ ਨੇ ਪੈਂਦੇ ਖ਼ਾਂ ਦੇ ਸਿਰ ਨੂੰ ਥੰਮ੍ਹ ਸਾਹਿਬ ਦੇ ਅੰਦਰ ਦਾਖ਼ਲ ਹੋਣ ਵਾਲੇ ਦਰਵਾਜ਼ੇ ਵਿੱਚ ਦਬਾਇਆ ਸੀ ਜਿੱਥੇ ਲੋਕ ਪਹਿਲਾਂ ਨਮਸਕਾਰ ਕਰਕੇ ਅੱਗੇ ਲੰਘਦੇ ਹਨ।

ਕਰਤਾਰਪੁਰ ਵਿੱਚ ਅਨਵਰ ਖਾਂ ਪਠਾਣ ਗੁਰੂ ਜੀ ਦਾ ਪੱਕਾ ਸਿੰਘ ਬਣਿਆ ਅਤੇ ਸਦਾ ਹੀ ਗੁਰੂ ਜੀ ਵਾਸਤੇ ਜਾਨ ਵਾਰਦਾ ਰਿਹਾ। ਉਸ ਬਾਰੇ ਇੱਕ ਇਤਿਹਾਸਕਾਰ ਲਿਖਦਾ ਹੈ “ਇੱਕ ਦਿਨ ਜਦ ਗੁਰੂ ਜੀ ਕਰਤਾਰਪੁਰ ਵਿੱਚ ਬੈਠੇ ਚੌਪੜ ਖੇਡ ਰਹੇ ਸਨ ਤਾਂ ਅਨਵਰ ਖਾਂ ਪਠਾਣ (ਜੋ ਪਹਿਲਾਂ ਬਾਦਸ਼ਾਹ ਦਾ ਦਰਬਾਰੀ ਸੀ) ਗੁਰੂ ਜੀ ਦੇ ਦਰਬਾਰ ਵਿੱਚ ਆਇਆ ਅਤੇ ਗੁਰੂ ਜੀ ਦਾ ਸੱਚਾ ਸੇਵਕ ਬਣਿਆ।”

ਗੁਰੂ ਜੀ ਬਾਅਦ ਵਿੱਚ ਥੋੜ੍ਹਾ ਸਮਾਂ ਕਰਤਾਰਪੁਰ ਤੋਂ ਬਾਹਰ ਰਹੇ ਅਤੇ ਮੁੜ ਕਰਤਾਰਪੁਰ ਆ ਗਏ ਸਨ। ਤਦ ਦੂਰੋਂ ਦੂਰੋਂ ਸੰਗਤਾਂ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਂਦੀਆਂ ਰਹੀਆਂ। ਜਦੋਂ ਕਰਤਾਰਪੁਰ ਵਿੱਚ ਵਿਸਾਖੀ ਦਾ ਮੇਲਾ ਲੱਗਿਆ ਤਾਂ ਏਨੀ ਦੁਨੀਆ ਆਈ ਕਿ ਰਹਿਣ ਨੂੰ ਕੋਈ ਥਾਂ ਨਾ ਰਿਹਾ ਤੇ ਬਾਹਰ ਤੰਬੂ ਲਾਉਣੇ ਪਏ। ਪੈਂਦੇ ਖਾਂ ਅਤੇ ਕਾਲੇ ਖਾਂ ਨਾਲ ਜੰਗ ਤੋਂ ਬਾਅਦ ਗੁਰੂ ਜੀ ਕੀਰਤਪੁਰ ਸਾਹਿਬ ਚਲੇ ਗਏ। ਕੀਰਤਪੁਰ ਹੀ ਆਪਣੇ ਪੋਤੇ ਹਰਿਰਾਇ ਸਾਹਿਬ ਨੂੰ ਗੁਰਗੱਦੀ ਸੌਂਪ ਕੇ 7 ਚੇਤ ਸੰਮਤ 1701 ਮੁਤਾਬਕ 3 ਮਾਰਚ, 1664 ਨੂੰ ਜੋਤੀ ਜੋਤ ਸਮਾਏ। ਉਨ੍ਹਾਂ ਦਾ ਇਹ ਸਥਾਨ ਕੀਰਤਪੁਰ ਸਾਹਿਬ ਵਿੱਚ ਹੈ। ਇਸ ਨੂੰ ਪਾਤਾਲਪੁਰੀ ਕਹਿੰਦੇ ਹਨ।

ਸ੍ਰੀ ਗੁਰੂ ਹਰਿਰਾਇ ਸਾਹਿਬ

ਕਰਤਾਰਪੁਰ ਨੂੰ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਹੈ। ਉਹ ਕਰਤਾਰਪੁਰ ਵਿੱਚ ਕਈ ਵਾਰ ਆਏ ਅਤੇ ਇੱਥੇ ਠਹਿਰਦੇ ਰਹੇ ਹਨ। ਇਸ ਥਾਂ ਆ ਕੇ ਉਹ ਆਪਣਾ ਡੇਰਾ ਲਾਉਂਦੇ ਰਹੇ ਹਨ। ਉਸ ਜਗ੍ਹਾ ’ਤੇ ਵੀ ਅੱਜ ਕੱਲ੍ਹ ਗੁਰਦੁਆਰਾ ਟਾਹਲੀ ਸਾਹਿਬ ਬਣਿਆ ਹੋਇਆ ਹੈ। ਦੱਸਦੇ ਹਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾਰਾਸ਼ਿਕੋਹ ਦੀ ਮੱਦਦ ਵਾਸਤੇ ਗੋਇੰਦਵਾਲ ਸਾਹਿਬ ਨੂੰ ਜਾਂਦੈ ਹੋਏ ਪਹਿਲੀ ਵਾਰ ਇੱਥੇ ਠਹਿਰੇ ਸਨ ਪਰ ਸਥਾਨਕ ਲੋਕ ਦੱਸਦੇ ਹਨ ਕਿ ਸ੍ਰੀ ਗੁਰੂ ਹਰਿਰਾਇ ਸਾਹਿਬ ਸੂਰਜ ਮੱਲ ਦੇ ਵਿਆਹ ਸਮੇਂ ਵੀ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਇੱਕ ਵੱਡੀ ਟਾਹਲੀ ਦੀ ਛਾਂ ਦੇਖ ਕੇ ਇੱਥੇ ਡੇਰੇ ਲਾਏ ਸਨ। ਇਸ ਸਮੇਂ ਉਨ੍ਹਾਂ ਨਾਲ 2200 ਘੋੜ ਸਵਾਰ ਸਨ। ਘੋੜਿਆਂ ਨੂੰ ਸ਼ਹਿਰ ਵਿੱਚ ਆਉਣਾ ਮੁਸ਼ਕਲ ਸੀ ਇਸ ਲਈ ਬਾਹਰ ਜੰਗਲ ਵਿੱਚ ਠਹਿਰ ਗਏ। ਗਿਆਨੀ ਨਰੈਣ ਸਿੰਘ ਅਨੁਸਾਰ, “ਘੋੜੇ ਬੰਨ੍ਹਣ ਲਈ ਕੀਲਾ ਗੱਡਿਆ ਗਿਆ ਸੀ ਜੋ ਵਰਖਾ ਰੁੱਤ ਹੋਣ ਕਰਕੇ ਹਰਿਆ ਹੋ ਗਿਆ ਸੀ। ਟਾਹਲੀ ਹੁਣ ਤੱਕ ਮੌਜੂਦ ਹੈ।” ਪਰ ਤਵਾਰੀਖ਼ ਗੁਰੂ ਖਾਲਸਾ ਅਨੁਸਾਰ ਗੁਰੂ ਸਾਹਿਬ ਕਰਤਾਰਪੁਰ ਵਿੱਚ ਬਹੁਤ ਵਾਰ ਆਏ ਸਨ। ਉਹ ਜਦ ਵੀ ਕਰਤਾਰਪੁਰ ਆਉਂਦੇ ਤਾਂ ਉਹ ਸ਼ੀਸ਼ ਮਹੱਲ ਠਹਿਰਦੇ ਵਿਸਾਖੀ ਅਤੇ ਦੀਵਾਲੀ ਦੇ ਮੇਲਿਆਂ ਸਮੇਂ ਵੀ ਉਹ ਕਈ ਵਾਰ ਕਰਤਾਰਪੁਰ ਠਹਿਰੇ।

ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ 26 ਫਰਵਰੀ, 1630 ਈ. ਮੁਤਾਬਕ 20 ਮਾਘ ਸੰਮਤ 1686 ਬਿ. ਨੂੰ ਹੋਇਆ ਸੀ। ਆਪ ਕਰਤਾਰਪੁਰ ਦੇ ਬਾਬਾ ਧੀਰਮੱਲ ਦੇ ਛੋਟੇ ਭਰਾ ਸਨ। ਉਹ ਬਾਲ ਵਰਸ਼ ਤੋਂ ਬੜੇ ਸੰਤੋਖੀ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ। ਹਰ ਵੇਲੇ ਆਪਣੇ ਬਾਬੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਗੁਰੂ ਜੀ ਦੀ ਸਹਾਇਤਾ ਕਰਨ ਨੂੰ ਤਤਪਰ ਰਹਿੰਦੇ ਸਨ। ਗੁਰੂ ਜੀ ਨੇ ਆਪਣੇ ਬਾਬਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਾਂਗ ਫ਼ੌਜਾਂ ਰੱਖਣ ਜਾਂ ਲੜਾਈਆਂ ਕਰਨ ਦਾ ਸ਼ੌਕ ਨਹੀਂ ਸੀ ਰੱਖਿਆ। ਉਹ ਫ਼ਕੀਰਾਂ ਵਾਂਗ ਹੀ ਦਰਵੇਸ਼ੀ ਜੀਵਨ ਬਸਰ ਕਰਨਾ ਪਸੰਦ ਕਰਦੇ ਸਨ। ਇਸ ਲਈ ਉਨ੍ਹਾਂ ਦਾ ਕਿਸੇ ਬਾਦਸ਼ਾਹ ਨਾਲ ਵੀ ਝਗੜਾ ਨਹੀਂ ਹੋਇਆ। ਇਸ ਦੇ ਉਲਟ ਦਾਰਾਸ਼ਿਕੋਹ ਗੁਰੂ ਜੀ ਦਾ ਮੁਰੀਦ ਬਣ ਗਿਆ। ਦੱਸਦੇ ਹਨ ਕਿ ਇੱਕ ਵਾਰ ਦਾਰਾਸ਼ਿਕੋਹ ਭੁਲੇਖੇ ਨਾਲ ਸ਼ੇਰ ਦਾ ਵਾਲ ਖਾ ਲੈਣ ਨਾਲ ਬਿਮਾਰ ਹੋ ਗਿਆ ਜਿਹੜਾ ਅੰਤ ਨੂੰ ਗੁਰੂ ਜੀ ਦੇ ਹੱਥੋਂ ਹੀ ਠੀਕ ਹੋਇਆ ਸੀ।

ਗਿਆਨੀ ਗਿਆਨ ਸਿੰਘ ਅਨੁਸਾਰ 1708 ਵਿੱਚ ਅੰਮ੍ਰਿਤਸਰ ਦੀਆਂ ਸੰਗਤਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਅੰਮ੍ਰਿਤਸਰ ਦਰਸ਼ਨ ਦਿਓ ਤਾਂ ਗੁਰੂ ਜੀ ਕਰਤਾਰਪੁਰ ਹੁੰਦੇ ਹੋਏ ਅੰਮ੍ਰਿਤਸਰ ਗਏ। ਭੁੰਗਰਨੀ, ਸਿੰਬਲੀ ਆਦਿ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਦਰਸ਼ਨ ਦਿੱਤੇ। ਕਰਤਾਰਪੁਰ ਸ਼ਹਿਰ ਤੋਂ ਮੀਲ ਬਾਹਰ ਦੱਖਣ ਵੱਲ ਉਹ ਠਹਿਰੇ ਸਨ। ਇੱਥੇ ਹੁਣ ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ। ਬਾਬਾ ਧੀਰਮੱਲ ਜਿਹੜੇ ਉਸ ਸਮੇਂ ਕਰਤਾਰਪੁਰ ਵਿੱਚ ਰਹਿੰਦੇ ਸਨ ਅਤੇ ਇੱਕ ਪ੍ਰਕਾਰ ਦੇ ਕਰਤਾਰਪੁਰ ਦੇ ਮਾਲਕ ਹੀ ਸਨ, ਗੁਰੂ ਜੀ ਨੂੰ ਇਸ ਟਾਹਲੀ ਸਾਹਿਬ ਵਾਲੇ ਅਸਥਾਨ ਤੇ ਅੱਗੇ ਆ ਕੇ ਮਿਲੇ। ਗਿਆਨੀ ਗਿਆਨ ਸਿੰਘ ਤਵਾਰੀਖ਼ ਗੁਰੂ ਖ਼ਾਲਸਾ ਵਿੱਚ ਲਿਖਦੇ ਹਨ ਕਿ ਧੀਰਮੱਲ ਗੁਰੂ ਜੀ ਨਾਲ ਖਾਰ ਖਾਂਦੇ ਸਨ । ਅੰਦਰੋਂ ਆਪਣਾ ਹੱਕ ਗੱਦੀ ਉੱਤੇ ਸਮਝ ਕੇ ਦੁਖੀ ਸਨ। ਪੰਦਰਾਂ ਦਿਨ ਉੱਥੇ ਰਹਿ ਕੇ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਦੀਪਮਾਲਾ ਕੀਤੀ।

ਉਸ ਤੋਂ ਬਾਅਦ ਜਦ ਗੁਰੂ ਜੀ ਕੁਝ ਚਿਰ ਅੰਮ੍ਰਿਤਸਰ ਠਹਿਰੇ ਤਾਂ ਬਾਬਾ ਧੀਰਮੱਲ ਨੇ ਫਿਰ ਉਨ੍ਹਾਂ ਨੂੰ ਪ੍ਰੇਰਿਆ ਕਿ ਇਸ ਸਾਲ ਵਿਸਾਖੀ ਕਰਤਾਰਪੁਰ ਲਾਓ। ਜਦੋਂ ਗੁਰੂ ਘਰ ਦਾ ਪ੍ਰੇਮੀ ਅਤੇ ਮਸੰਦ ਭਾਈ ਭਗਤੂ ਬਠਿੰਡੇ ਦੇ ਨੇੜੇ ਪਿੰਡ ਤੋਂ ਸਿੱਖ ਸੰਗਤ ਲੈ ਕੇ ਕਰਤਾਰਪੁਰ ਆਇਆ ਸੀ ਤਾਂ ਰਾਹ ਵਿੱਚ ਆਉਂਦਿਆਂ ਹੀ ਉਹ ਬਿਮਾਰ ਹੋ ਗਿਆ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਸਦਾ ਲਈ ਅੱਖਾਂ ਮੀਟ ਗਿਆ। ਗੁਰੂ ਜੀ ਨੇ ਭਾਈ ਭਗਤੂ ਦਾ ਆਪਣੇ ਹੱਥੀਂ ਸਸਕਾਰ ਕੀਤਾ। ਨਾਲੇ ਵਰ ਦਿੱਤਾ ਕਿ ਜਿਸ ਵੀ ਵਿਅਕਤੀ ਦਾ ਭਾਈ ਭਗਤੂ ਦੀ ਸਮਾਧ ਦੇ ਨੇੜੇ ਸਸਕਾਰ ਕੀਤਾ ਜਾਵੇਗਾ ਉਹ ਮੁਕਤੀ ਪ੍ਰਾਪਤ ਕਰੇਗਾ। ਇਸੇ ਗੱਲ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਨਿਵਾਸੀ ਭਾਈ ਭਗਤੂ ਦੀ ਸਮਾਧ ਦੇ ਬਿਲਕੁਲ ਨੇੜੇ ਸਸਕਾਰ ਕਰਦੇ ਹਨ। ਭਾਈ ਭਗਤੂ ਦੀ ਥਾਂ ਗੁਰੂ ਜੀ ਨੇ ਉਸ ਦੇ ਪੁੱਤਰ ਭਾਈ ਜਿਉਣੇ ਨੂੰ ਮਾਲਵੇ ਦਾ ਮਸੰਦ ਕਾਇਮ ਕੀਤਾ। ਉਸ ਨੂੰ ਪੱਗ ਅਤੇ ਦੁਸ਼ਾਲਾ ਵੀ ਦਿੱਤਾ।

ਗੁਰੂ ਜੀ ਦੁਆਬੇ ਅਤੇ ਮਾਲਵੇ ਦਾ ਕੁਝ ਚਿਰ ਚੱਕਰ ਲਾ ਕੇ ਫਿਰ ਕਰਤਾਰਪੁਰ ਆ ਗਏ। ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗ ਪਈਆਂ। ਧੀਰਮੱਲ ਨੂੰ ਵੀ ਕਿਉਂਕਿ ਕਾਫ਼ੀ ਕਮਾਈ ਹੋ ਰਹੀ ਸੀ ਇਸ ਲਈ ਉਹ ਵੀ ਗੁਰੂ ਜੀ ਨੂੰ ਜਾਣ ਨਹੀਂ ਸਨ ਦਿੰਦੇ। ਇਨ੍ਹਾਂ ਦਿਨਾਂ ਵਿੱਚ ਹੀ 13 ਮਾਘ ਸੰਮਤ 1711 ਬਿਕਰਮੀ ਨੂੰ ਧੀਰਮੱਲ ਦੇ ਪੁੱਤਰ ਦਾ ਵਿਆਹ ਸੀ, ਇਸ ਲਈ ਗੁਰੂ ਜੀ ਵਿਆਹ ਤੱਕ ਕਰਤਾਰਪੁਰ ਟਿਕਣਾ ਮੰਨ ਗਏ। ਗੁਰੂ ਜੀ ਦੀ ਮੌਜੂਦਗੀ ਕਰਕੇ ਵਿਆਹ ਬੜੀ ਧੂਮ-ਧਾਮ ਨਾਲ ਹੋਇਆ।

ਅਗਲੇ ਸਾਲ ਦੀ ਵਿਸਾਖੀ ਵੀ ਗੁਰੂ ਜੀ ਨੇ ਕਰਤਾਰਪੁਰ ਵਿੱਚ ਮਨਾਈ। ਇਸ ਵਾਰ ਦੁਨੀਆ ਬਹੁਤ ਇਕੱਠੀ ਹੋਈ। ਗੁਰੂ ਜੀ ਨੇ ਬਹੁਤ ਸੰਗਤ ਹੋਣ ਕਰਕੇ ਪੰਜ ਥਾਂ ਲੰਗਰ ਲਾਇਆ। ਵਿਸਾਖੀ ਵਾਲੇ ਦਿਨ ਦੀਵਾਨ ਲੱਗ ਗਿਆ। ਗੁਰੂ ਸਾਹਿਬ ਕਲਗੀ, ਮੋਤੀਆਂ ਦੀ ਮਾਲਾ ਅਤੇ ਹੋਰ ਸੁੰਦਰ ਅਮੋਲਕ ਗਹਿਣੇ ਅਤੇ ਕੱਪੜੇ ਪਾ ਕੇ ਸ਼ਾਸਤਰ ਸਜਾ ਕੇ ਸਿੰਘਾਸਨ ਉੱਤੇ ਜਾ ਬਿਰਾਜੇ।

ਤੀਜੇ ਦਿਨ ਗੁਰੂ ਜੀ ਨੇ ਆਈਆਂ ਸੰਗਤਾਂ ਨੂੰ ਸਿਰੋਪੇ ਦੇ ਕੇ ਵਿਦਾ ਕੀਤਾ। ਅਗਲਾ ਸਾਰਾ ਸਾਲ ਰਹਿ ਕੇ ਵਿਸਾਖੀ ਵੇਖ ਕੇ ਗੁਰੂ ਜੀ ਕਰਤਾਰਪੁਰ ਤੋਂ ਚੱਲ ਕੇ ਬਿਆਸ ਦਰਿਆ ਲੰਘ ਕੇ ਗੋਇੰਦਵਾਲ ਚਲੇ ਗਏ। ਔਰੰਗਜ਼ੇਬ ਹਿੰਦੋਸਤਾਨ ਦਾ ਬਾਦਸ਼ਾਹ ਬਣਿਆ ਤਾਂ ਉਸਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਸੀ। ਗੁਰੂ ਜੀ ਆਪ ਦਿੱਲੀ ਤਾਂ ਨਾ ਗਏ ਪਰ ਉਨ੍ਹਾਂ ਆਪਣੇ ਲੜਕੇ ਰਾਮਰਾਇ ਨੂੰ ਭੇਜ ਦਿੱਤਾ। ਰਾਮਰਾਇ ਨੇ ਦਿੱਲੀ ਜਾ ਕੇ ਬੜੀਆਂ ਕਰਾਮਾਤਾਂ ਦਿਖਾਈਆਂ ਅਤੇ ਚਾਪਲੂਸੀ ਤਹਿਤ ਫੋਕੇ ਪਦਾਰਥਾਂ ਤੇ ਮਾਇਆ ਖ਼ਾਤਰ ਗੁਰਬਾਣੀ ਦੇ ਇੱਕ ਸ਼ਬਦ ਨੂੰ ਹੀ ਬਦਲ ਦਿੱਤਾ। ਗੁਰੂ ਜੀ ਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਰਾਮਰਾਇ ਨੂੰ ਸਦਾ ਲਈ ਛੱਡ ਦਿੱਤਾ।

ਉਸ ਤੋਂ ਬਾਅਦ ਗੁਰੂ ਜੀ ਫਿਰ ਕਰਤਾਰਪੁਰ ਨਹੀਂ ਆਏ। 6 ਅਕਤੂਬਰ 1661 ਸੰਮਤ 1718 ਵਿੱਚ ਕੀਰਤਪੁਰ ਵਿਖੇ ਉਹ ਜੋਤੀ ਜੋਤ ਸਮਾ ਗਏ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ 1718 ਮੁਤਾਬਕ 6 ਅਕਤੂਬਰ, 1661 ਨੂੰ ਗੁਰਗੱਦੀ ’ਤੇ ਬੈਠੇ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਬਚਪਨ ਵਿੱਚ ਕਾਫ਼ੀ ਸਮਾਂ ਕਰਤਾਰਪੁਰ ਰਹੇ ਸਨ। ਉਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਥੰਮ੍ਹ ਸਾਹਿਬ ਲਾਗੇ ਆਪਣੇ ਨਿਵਾਸ ਸਥਾਨ ਸ਼ੀਸ਼ ਮਹੱਲ ਵਿੱਚ ਰਿਹਾ ਕਰਦੇ ਸਨ। ਕਰਤਾਰਪੁਰ ਵਿੱਚ ਗੁਰੂ ਸਾਹਿਬ ਨੇ ਇੱਕ ਲੜਾਈ ਵਿੱਚ ਵੀ ਭਾਗ ਲਿਆ ਸੀ। ਉਨ੍ਹਾਂ ਦਾ ਵਿਆਹ ਵੀ ਇੱਥੇ ਹੀ ਹੋਇਆ ਸੀ। ਇਸ ਤਰ੍ਹਾਂ ਕਰਤਾਰਪੁਰ ਗੁਰੂ ਸਾਹਿਬ ਦੇ ਸਹੁਰਿਆਂ ਦਾ ਵੀ ਨਗਰ ਸੀ। ਖਾਲਸਾ ਕੌਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਨਕੇ ਕਰਤਾਰਪੁਰ ਵਿੱਚ ਸਨ।

ਜਿੱਥੇ ਗੁਰੂ ਸਾਹਿਬ ਦਾ ਮਾਤਾ ਗੁਜਰੀ ਨਾਲ ਵਿਆਹ ਹੋਇਆ ਸੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ। ਇਹ ਗੁਰਦੁਆਰਾ ਰਬਾਬੀਆਂ ਦੇ ਮੁਹੱਲੇ ਵਿੱਚ ਹੈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਪ ਸਿੱਖ ਸੰਗਤਾਂ ਨੂੰ ਤਾਰਨ ਵਾਸਤੇ ਦੂਰ ਪਾਰ ਜਾਂਦੇ ਸਨ ਤਾਂ ਮਾਤਾ ਨਾਨਕੀ, ਛੋਟੇ ਸਾਹਿਬਜ਼ਾਦੇ ਅਤੇ ਤੇਗ਼ ਬਹਾਦਰ ਜੀ ਕਰਤਾਰਪੁਰ ਵਿੱਚ ਰਹਿੰਦੇ ਸਨ। ਇਸ ਤਰ੍ਹਾਂ ਗੁਰੂ ਜੀ ਦਾ ਕਾਫ਼ੀ ਬਚਪਨ ਇੱਥੇ ਹੀ ਗੁਜ਼ਰਿਆ ਸੀ।

ਗੁਰੂ ਜੀ ਦਾ ਜਨਮ ਮਾਤਾ ਨਾਨਕੀ ਜੀ ਦੀ ਕੁੱਖੋਂ 5 ਵੈਸਾਖ 1678 ਮੁਤਾਬਕ । ਅਪ੍ਰੈਲ, 1621 ਈ. ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਕਰਤਾਰਪੁਰ ਵਿੱਚ ਹੀ ਖੇਤਰੀ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਨਾਲ ਹੋਇਆ ਸੀ। ਇਸ ਤਰ੍ਹਾਂ ਆਪਣੇ ਵਿਆਹ ਸਮੇਂ ਉਹ ਕੇਵਲ ਅੱਠਾਂ ਸਾਲਾਂ ਦੇ ਸਨ। ਕਈ ਇਤਿਹਾਸਕਾਰ ਦੱਸਦੇ ਹਨ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜਦ ਆਪਣੇ ਤੀਸਰੇ ਪੁੱਤਰ ਸੂਰਜ ਮੱਲ ਨੂੰ ਕਰਤਾਰਪੁਰ ਵਿਆਹੁਣ ਆਏ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਉਸ ਸਮੇਂ ਬਰਾਤ ਦੇ ਨਾਲ ਆਏ ਸਨ। ਲਾਲ ਚੰਦ ਨੇ ਉਸ ਸਮੇਂ ਤੇਗ਼ ਬਹਾਦਰ ਜੀ (ਗੁਰੂ ਜੀ) ਨੂੰ ਆਪਣੀ ਲੜਕੀ ਲਈ ਰੋਕ ਲਿਆ ਸੀ ਪਰ ਇਹ ਗੱਲ ਠੀਕ ਨਹੀਂ ਜਾਪਦੀ ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸਾਰਾ ਪਰਿਵਾਰ ਇੱਥੇ ਹੀ ਰਹਿੰਦਾ ਸੀ। ਇਸ ਲਈ ਇਹ ਕਹਿ ਦੇਣਾ ਕਿ ਗੁਰੂ ਤੇਗ਼ ਬਹਾਦਰ ਕੇਵਲ ਦੋ ਵਾਰ ਕਰਤਾਰਪੁਰ ਵਿੱਚ ਆਏ ਹਨ ਇਹ ਠੀਕ ਨਹੀਂ। ਉਹ ਆਪਣੇ ਵਿਆਹ ਹੋਣ ਤੋਂ ਬਾਅਦ ਕਈ ਵਾਰ ਆਏ ਹੋਣਗੇ ਅਤੇ ਪਹਿਲਾਂ ਬਚਪਨ ਵਿੱਚ ਵੀ ਕਾਫ਼ੀ ਸਮਾਂ ਇੱਥੇ ਠਹਿਰੇ ਹੋਣਗੇ ਕਿਉਂਕਿ ਗੁਰੂ ਜੀ ਪਾਸੋਂ ਸ਼ਸਤਰ ਵਿੱਦਿਆ ਦੀ ਸਿੱਖਿਆ ਵੀ ਉਨ੍ਹਾਂ ਨੇ ਇੱਥੇ ਹੀ ਪ੍ਰਾਪਤ ਕੀਤੀ ਸੀ।

ਕਿਹਾ ਜਾਂਦਾ ਹੈ ਕਿ ਜਦ ਗੁਰੂ ਤੇਗ਼ ਬਹਾਦਰ ਜੀ ਦਾ ਵਿਆਹ ਬਹੁਤ ਨੇੜੇ ਸੀ। ਤਾਂ ਉਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਵਿਖੇ ਸਨ। ਮਾਤਾ ਨਾਨਕੀ ਅਤੇ ਹੋਰ ਪਰਿਵਾਰ ਕਰਤਾਰਪੁਰ ਸ਼ੀਸ਼ ਮਹੱਲ ਵਿੱਚ ਸਨ । ਗਿਆਨੀ ਗਿਆਨ ਸਿੰਘ ਲਿਖਦੇ ਹੈ “ਪੰਜ ਮਹੀਨੇ ਗਰਮੀ ਵਿੱਚ ਗੁਰੂ ਜੀ ਕੀਰਤਪੁਰ ਰਹੇ ਸਨ। ਅਤੇ ਸਾਹਿਬਜ਼ਾਦਾ ਤੇਗ਼ ਬਹਾਦਰ ਪੰਜ ਮਹੀਨੇ ਕਰਤਾਰਪੁਰ ਹੀ ਰਿਹਾ ਸੀ।”

ਵਿਆਹ ਉਪਰੰਤ ਦੂਸਰੀ ਮਹੱਤਵਪੂਰਨ ਘਟਨਾ ਜਿਸ ਦਾ ਕਰਤਾਰਪੁਰ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਨਾਲ ਸਬੰਧ ਹੈ, ਉਹ ਹੈ ਕਰਤਾਰਪੁਰ ਦੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਕਾਲੇ ਖਾਂ ਦੀ ਲੜਾਈ। ਇਹ ਲੜਾਈ 7 ਹਾੜ੍ਹ ਨੂੰ ਸੰਮਤ 1671 ਈ. ਵਿੱਚ ਕਰਤਾਰਪੁਰ ਵਿੱਚ ਹੋਈ ਸੀ। ਉਸ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਦੀ ਉਮਰ 13 ਸਾਲ ਦੀ ਸੀ। ਗੁਰੂ ਜੀ ਸ਼ਸਤਰ ਬੱਧ ਹੋ ਕੇ ਸ਼ਾਹੀ ਫ਼ੌਜਾਂ ਨਾਲ ਲੜੇ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਖਰੀ ਲੜਾਈ ਸ਼ਾਂਤੀ ਪੂਰਬਕ ਔਰੰਗਜ਼ੇਬ ਨਾਲ ਵੀ ਕੀਤੀ ਜਦ ਉਹ ਧਰਮ ਅਤੇ ਲੋਕਾਂ ਦੀ ਖ਼ਾਤਰ ਆਪਣਾ ਜੀਵਨ ਕੁਰਬਾਨ ਕਰ ਗਏ ਸਨ।

ਗੁਰੂ ਜੀ ਬਾਲ ਅਵਸਥਾ ਤੋਂ ਸੰਤ ਰੂਪ ਅਤੇ ਧਰਮ ਰੱਖਿਅਕ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਤੋਂ ਬਾਅਦ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਗੁਰਿਆਈ ਦਿੱਤੀ। ਜਿਸ ਕਰਕੇ ਧੀਰਮੱਲ ਨੇ ਬਹੁਤ ਬਖੇੜੇ ਖੜ੍ਹੇ ਕੀਤੇ ਸਨ ਪਰ ਗੁਰੂ ਜੀ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਗਏ। ਉੱਥੇ ਗੁਰੂ ਜੀ ਨੇ 12 ਸਾਲ ਭੋਰੇ ਵਿੱਚ ਬੈਠ ਕੇ ਤਪ ਕੀਤਾ ਸੀ।

ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਤਾਂ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਪਿੱਛੋਂ ਗੁਰਗੱਦੀ ਦਾ ਕੌਣ ਵਾਰਸ ਹੈ ਤਾਂ ਗੁਰੂ ਸਾਹਿਬ ਨੇ ਕੇਵਲ ‘ਬਾਬਾ ਬਕਾਲਾ’ ਕਿਹਾ। ਬਹੁਤ ਸਾਰੇ ਪਖੰਡੀ ਗੁਰੂ ਬਣਕੇ ਬਾਬੇ ਬਕਾਲੇ ਜਾ ਕੇ ਗੁਰੂ ਕਹਾਉਣ ਲੱਗ ਪਏ। ਉੱਥੇ 22 ਗੁਰੂਆਂ ਨੇ ਆਪਣੀਆਂ-ਆਪਣੀਆਂ ਮੰਜੀਆਂ ਲਾ ਲਈਆਂ ਪਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਆਪ ਨੂੰ ਜ਼ਾਹਰ ਨਾ ਕੀਤਾ। ਕਰਤਾਰਪੁਰ ਦਾ ਸੋਢੀ ਧੀਰਮੱਲ ਜਿਹੜਾ ਗੁਰੂ ਹਰਿਰਾਇ ਜੀ ਦਾ ਵੱਡਾ ਭਰਾ ਸੀ, ਕਾਫ਼ੀ ਲੰਮੇ ਸਮੇਂ ਤੋਂ ਗੁਰਗੱਦੀ ‘ਤੇ ਆਪਣਾ ਹੱਕ ਜਤਾਉਂਦਾ ਰਿਹਾ ਸੀ, ਸਭ ਤੋਂ ਪਹਿਲਾਂ ਬਕਾਲੇ ਪਹੁੰਚਾ। ਉਸਨੇ ਆਪਣਾ ਠਾਠ ਬਾਠ ਸਭ ਤੋਂ ਚੰਗਾ ਬਣਾਇਆ ਸੀ ਅਤੇ ਕਈ ਮਸੰਦ, ਅਹਿਲਕਾਰ ਅਤੇ ਫ਼ੌਜ ਵੀ ਨਾਲ ਲੈ ਕੇ ਗਿਆ ਸੀ। ਦੀਵਾਨ ਦੁਰਗਾ ਮੱਲ ਅਤੇ ਭਾਈ ਗੁਰਦਿੱਤਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਪੰਜ ਪੈਸੇ ਤੇ ਇੱਕ ਨਾਰੀਅਲ ਲੈ ਕੇ ਬਕਾਲੇ ਪਹੁੰਚ ਗਏ। ਇਨ੍ਹਾਂ ਨੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਗੁਰੂ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਗਾ ਦਿੱਤਾ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਯੋਗ ਸਮੇਂ ਦੀ ਉਡੀਕ ਕਰਨ ਲਈ ਕਿਹਾ ਸੀ। ਉਨ੍ਹਾਂ ਦਿਨਾਂ ਵਿੱਚ ਮੱਖਣ ਸ਼ਾਹ ਲੁਬਾਣੇ ਦਾ ਜਹਾਜ ਸਮੁੰਦਰ ਵਿੱਚ ਡੁੱਬ ਰਿਹਾ ਸੀ। ਦੱਸਦੇ ਹਨ ਕਿ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਜੇ ਉਸ ਦਾ ਜਹਾਜ ਸਹੀ ਸਲਾਮਤ ਕੰਢੇ ਲੱਗ ਜਾਵੇ ਤਾਂ ਉਹ ਗੁਰੂ ਨਾਨਕ ਦੇਵ ਦੀ ਗੱਦੀ ਨੂੰ 500 ਮੋਹਰਾਂ ਰੱਖ ਕੇ ਮੱਥਾ ਟੇਕੇਗਾ। ਜਦ ਉਸ ਦਾ ਜਹਾਜ ਬੰਨੇ ਲੱਗ ਗਿਆ ਤਾਂ ਮੱਖਣ ਸ਼ਾਹ ਲੁਬਾਣਾ ਸ੍ਰੀ ਗੁਰੂ ਨਾਨਕ ਦੀ ਗੁਰਗੱਦੀ ਨਸ਼ੀਨ ਗੁਰੂ ਨੂੰ ਲੱਭਦਾ-ਲੱਭਦਾ ਆ ਗਿਆ। ਇੱਥੇ ਆ ਕੇ ਵੇਖਿਆ ਤਾਂ 22 ਗੁਰੂ ਬੈਠੇ ਸਨ। ਉਹ ਹੈਰਾਨ ਰਹਿ ਗਿਆ ਕਿ ਅਸਲੀ ਗੁਰੂ ਕੌਣ ਹਨ। ਉਸ ਨੇ ਹਾਰ ਕੇ ਹਰ ਇੱਕ ਅੱਗੇ ਪੰਜ-ਪੰਜ ਮੋਹਰਾਂ ਰੱਖਕੇ ਮੱਥਾ ਟੇਕ ਦਿੱਤਾ ਪਰ ਇਨ੍ਹਾਂ ਬਾਕੀਆਂ ਵਿੱਚੋਂ ਕਿਸੇ ਨੇ ਪੰਜ ਸੌ ਮੋਹਰਾਂ ਦੀ ਮੰਗ ਨਾ ਕੀਤੀ। ਮਾਯੂਸ ਹੋ ਕੇ ਜਦ ਉਸ ਨੇ ਹੋਰ ਪੁੱਛ-ਗਿਛ ਕੀਤੀ ਤਾਂ ਉਸ ਨੂੰ ਗੁਰੂ ਤੇਗ਼ ਬਹਾਦਰ ਜੀ ਬਾਰੇ ਪਤਾ ਲੱਗਿਆ। ਜਦ ਉਨ੍ਹਾਂ ਸਾਹਮਣੇ ਜਾ ਕੇ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਬਾਕੀ ਰਹਿੰਦੀਆਂ ਮੋਹਰਾਂ ਦੀ ਮੰਗ ਕੀਤੀ। ਅੰਤਰਜਾਮੀ ਗੁਰੂ ਜੀ ਨੇ ਕਿਹਾ ਕਿ ਤੇਰਾ ਜਹਾਜ ਬੰਨੇ ਲਾਉਂਦਿਆਂ ਸਾਡਾ ਮੋਢਾ ਜ਼ਖ਼ਮੀ ਹੋਇਆ ਪਿਆ ਹੈ। ਪੰਜ ਸੌ ਮੋਹਰਾਂ ਸੁੱਖ ਕੇ ਇਹ ਪੰਜ ਮੋਹਰਾਂ? ਫਿਰ ਕੀ ਸੀ, ਮੱਖਣ ਸ਼ਾਹ ਬਹੁਤ ਖੁਸ਼ ਹੋਇਆ ਤੇ ਗੁਰੂ ਤੇਗ਼ ਬਹਾਦਰ ਦੇ ਲੱਭ ਪੈਣ ਬਾਰੇ ਉਸ ਨੇ ਕੋਠੇ ‘ਤੇ ਚੜ੍ਹ ਕੇ ‘ਗੁਰੂ ਲਾਧੋ ਰੇ ! ਗੁਰੂ ਲਾਧੋ ਰੇ !!” ਦੀ ਦੁਹਾਈ ਪਾ ਦਿੱਤੀ ।

ਇੱਕ ਦਮ ਲੋਕ ਦੂਰੋਂ ਦੂਰੋਂ ਇੱਕੱਠੇ ਹੋਣ ਲੱਗ ਪਏ। ਧੀਰਮੱਲ ਦੀ ਇਹ ਆਸ ਵੀ ਟੁੱਟ ਗਈ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ ਤੇ ਉਸ ਨੇ ਗੁਰੂ ਜੀ ਉੱਤੇ ਗੋਲੀ ਚਲਾ ਦਿੱਤੀ। ਉਹ ਗੋਲੀ ਗੁਰੂ ਜੀ ਦੇ ਤਾਂ ਨਾ ਲੱਗੀ ਪਰ ਇੱਕ ਸਿੱਖ ਜ਼ਖ਼ਮੀ ਹੋ ਗਿਆ। ਬਾਅਦ ਵਿੱਚ ਧੀਰਮੱਲ ਲੁੱਟਮਾਰ ਕਰਕੇ ਬਕਾਲੇ ਵਿੱਚੋਂ ਨਿਕਲ ਤੁਰਿਆ ਪਰ ਸਿੱਖ ਸੰਗਤਾਂ ਨੂੰ ਜਦ ਪਤਾ ਲੱਗਾ ਤਾਂ ਮੱਖਣ ਸ਼ਾਹ ਲੁਬਾਣੇ ਦੀ ਮੱਦਦ ਨਾਲ ਭੱਜੇ ਜਾਂਦੇ ਧੀਰਮੱਲ ਉੱਤੇ ਹਮਲਾ ਕੀਤਾ। ਸਿੱਖ ਸੰਗਤਾਂ ਧੀਰਮੱਲ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ ਬੀੜ ਵੀ ਖੋਹ ਲਿਆਈਆਂ ਜਿਸ ਦੇ ਆਸਰੇ ਅਤੇ ਜਿਸ ਦੀ ਉਦਾਹਰਣ ਦੇ ਕੇ ਧੀਰਮੱਲ ਆਪਣੇ। ਆਪ ਨੂੰ ਗੁਰੂ ਅਖਵਾਉਂਦਾ ਸੀ। ਇਹ ਬੀੜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵਾਲੀ ਸੀ। ਜਦ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਉਸ ਬੀੜ ਦੇ ਖੋਹ ਕੇ ਲਿਆਉਣ ਬਾਰੇ ਪਤਾ ਲੱਗਾ। ਤਾਂ ਉਨ੍ਹਾਂ ਨੇ ਉਹ ਬੀੜ ਦੁਬਾਰਾ ਧੀਰਮੱਲ ਨੂੰ ਵਾਪਸ ਕਰ ਦਿੱਤੀ ਸੀ। ਉਹ ਹਾਲੇ ਵੀ ਕਰਤਾਰਪੁਰ ਵਿਖੇ ਧੀਰਮੱਲ ਦੇ ਖ਼ਾਨਦਾਨ ਪਾਸ ਸੁਰੱਖਿਅਤ ਹੈ।

ਬਾਬਾ ਬਕਾਲਾ ਤੋਂ ਗੁਰੂ ਸਾਹਿਬ ਕੀਰਤਪੁਰ ਸਾਹਿਬ ਚਲੇ ਗਏ ਅਤੇ ਕੀਰਤਪੁਰ ਸਾਹਿਬ ਤੋਂ ਪੰਜ ਮੀਲ ਫ਼ਾਸਲੇ ’ਤੇ ਕੁਝ ਜ਼ਮੀਨ ਲੈ ਕੇ ਉਨ੍ਹਾਂ ਨੇ ਇੱਕ ਨਗਰ ਚੱਕ ਨਾਨਕੀ। ਵਸਾਇਆ। ਇਹ ਨਗਰ ਬਾਅਦ ਵਿੱਚ ਅਨੰਦਪੁਰ ਸਾਹਿਬ ਬਣਿਆ। ਇਸ ਤੋਂ ਬਾਅਦ ਗੁਰੂ ਜੀ ਭਾਰਤ ਵਿੱਚ ਪ੍ਰਚਾਰ ਕਰਦੇ ਵਿਚਰਦੇ ਰਹੇ ਅਤੇ ਦੂਰ ਦੂਰ ਤੱਕ ਪ੍ਰਚਾਰ ਕਰਦੇ। ਰਹੇ ਫਿਰ ਵਾਪਸ ਅਨੰਦਪੁਰ ਸਾਹਿਬ ਪਹੁੰਚ ਗਏ।

ਇਸ ਸਮੇਂ ਔਰੰਗਜ਼ੇਬ ਹਿੰਦੂਆਂ ਉੱਤੇ ਬਹੁਤ ਜ਼ੁਲਮ ਕਰ ਰਿਹਾ ਸੀ। ਉਹ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਕੁਝ ਕਸ਼ਮੀਰੀ ਪੰਡਿਤ ਜੋ ਔਰੰਗਜ਼ੇਬ ਦੇ ਜੁਲਮ ਤੋਂ ਤੰਗ ਸਨ, ਗੁਰੂ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਪਹੁੰਚੇ। ਇਨ੍ਹਾਂ ਦੀਆਂ ਦਰਦਮਈ ਗੱਲਾਂ ਸੁਣ ਕੇ ਸ੍ਰੀ ਗੁਰੂ ਤੇਗ਼ ਬਹਾਦਰ ਬਹੁਤ ਚਿੰਤਤ ਹੋਏ। ਇਸੇ ਹੀ ਸਮੇਂ ਬਾਲ ਗੋਬਿੰਦ ਰਾਏ ਉਨ੍ਹਾਂ ਕੋਲ ਪਹੁੰਚ ਗਏ। ਗੁਰੂ ਜੀ ਦੀ ਉਦਾਸੀ ਦਾ ਕਾਰਨ ਅਤੇ ਹੱਲ ਪੁੱਛਿਆ। ਆਪ ਨੇ ਉੱਤਰ ਦਿੱਤਾ ਕਿ ਇਸ ਵੇਲੇ ਧਰਮ ਨੂੰ ਬਚਾਉਣ ਲਈ ਮਹਾਨ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਰਾਏ ਨੇ ਕਿਹਾ ਕਿ ਆਪ ਤੋਂ ਮਹਾਨ ਕੁਰਬਾਨੀ ਦੇਣ ਵਾਲਾ ਹੋਰ ਕੌਣ ਹੋ ਸਕਦਾ ਹੈ। ਗੁਰੂ ਜੀ ਆਪਣਾ ਬਲੀਦਾਨ ਦੇਣ ਲਈ ਤਿਆਰ। ਹੋ ਗਏ। ਗੁਰੂ ਜੀ ਬਾਲ ਗੋਬਿੰਦ ਰਾਏ ਨੂੰ ਗੱਦੀ ਦੇ ਕੇ ਬਾਦਸ਼ਾਹ ਔਰੰਗਜ਼ੇਬ ਪਾਸ ਦਿੱਲੀ ‘ ਪਹੁੰਚ ਗਏ। 11 ਨਵੰਬਰ, 1675 ਮੁਤਾਬਕ 12 ਮੱਘਰ 1732 ਵਿੱਚ ਉਨ੍ਹਾਂ ਨੂੰ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ।

ਮਾਤਾ ਗੰਗਾ ਜੀ

ਕਰਤਾਰਪੁਰ ਦੇ ਬਾਨੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਗੰਗਾ ਜੀ ਨੂੰ ਰੱ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਨੂੰਹ ਅਤੇ ਆਪਣੀ ਕੁੱਖੋਂ ਮੀਰੀ-ਪੀਰੀ ਦੇ ਮਾਲਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਨਮ ਦੇਣ ਦਾ ਮਾਣ ਪ੍ਰਾਪਤ ਹੈ। ਜਦੋਂ ਪੰਜਵੇਂ ਨਾਂ ਜੀ ਦੀ ਸ਼ਹਾਦਤ ਹੋਈ ਤਾਂ ਸਿੱਖ ਧਰਮ ਨੇ ਸੈਨਿਕ ਰੂਪ ਧਾਰਿਆ ਸੀ, ਉਸ ਸਮੇਂ ਮਾਤਾ ਗੰਗਾ ਜੀ ਦੀ ਅਗਵਾਈ ਅਤੇ ਸਿੱਖ ਸੰਗਤਾਂ ਦੀ ਮਾਤਾ ਜੀ ਪ੍ਰਤੀ ਸ਼ਰਧਾ, ਇਤਿਹਾਸ ਦੀ ਇੱਕ ਅਵੱਸ਼ਕ ਲੋੜ ਜਾਪਦੀ ਸੀ।

ਮਾਤਾ ਗੰਗਾ ਜੀ ਦਾ ਜਨਮ ਮਓ (ਜਲੰਧਰ) ਵਿਖੇ ਭਾਈ ਕਿਸ਼ਨਚੰਦ ਦੀ ਸੁਪਤਨੀ ਮਾਤਾ ਧਨਵੰਤੀ ਦੀ ਕੁੱਖੋਂ ਹੋਇਆ ਸੀ। ਪੰਜਵੇਂ ਗੁਰੂ ਜੀ ਨਾਲ ਵਿਆਹ ਹੋਣ ਤੋਂ ਪਹਿਲਾਂ ਮਾਤਾ ਗੰਗਾ ਜੀ ਦਾ ਜੀਵਨ ਇਤਿਹਾਸ ਵਿੱਚੋਂ ਉਪਲਬਧ ਨਹੀਂ ਹੈ। ਸੰਨ 1579 ਮੁਬੰਬ ਸੰਮਤ 1636 ਵਿੱਚ ਆਪ ਦਾ ਵਿਆਹ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਸੀ ਉਸ ਤੋਂ ਬਾਅਦ ਆਪ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ। ਇਤਿਹਾਸ ਵਿੱਚ ਲਿਖਿਆ ਕਿ ਗੁਰੂ ਜੀ ਦੀ ਪਹਿਲੀ ਸੁਪਤਨੀ ਰਾਮ ਕੌਰ ਜੀ ਦੇ ਗੁਜ਼ਰ ਜਾਣ ਬਾਅਦ ਮਾਤਾ ਭਾਨੀ ਜੀ ਤੇ ਹੋਰ ਸਿੱਖ ਸ਼ਰਧਾਲੂਆਂ ਦੇ ਜ਼ੋਰ ਦੇਣ ਤੇ ਮਹਾਰਾਜ ਨੇ ਇਹ ਦੂਸਰੀ ਸ਼ਾਦੀ ਮਾਤਾ ਗੰਗਾ ਜੀ ਨਾਲ ਗੁਰੂ ਰਾਮਦਾਸ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਕੀਤੀ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਕਾਲ ਵਿੱਚ ਪ੍ਰਮੁੱਖਤਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਸੀ। ਮਾਤਾ ਗੰਗਾ ਜੀ ਵੀ ਗੁਰੂ ਘਰ ਦੇ ਕਾਰਜਾਂ ਵਿੱਚ ਯੋਗ ਭੂਮਿਕਾ ਨਿਭਾਉਂਦੇ ਸਨ । ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦਾ ਕਾਰਜ, ਉਸ ਵਿੱਚ ਪੂਰੀ ਦਿਲਚਸਪੀ ਲੈਂਦੇ ਸਨ। ਇਤਿਹਾਸਕ ਲਿਖਤਾਂ ਵਿੱਚ ਇਸ ਤੱਥ ਦੇ ਸਬੂਤ ਮਿਲਦੇ ਹਨ ਕਿ ਪਤੀ ਦੀ ਸੇਵਾ ਵਿੱਚ ਹੀ ਗੰਗਾ ਜੀ ਨੇ ਆਪਣਾ ਸਵਰਗ ਸਿਰਜਿਆ ਹੋਇਆ ਸੀ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂ ਕਵੀ ਸੰਤੋਖ ਸਿੰਘ ਜੀ ਮਾਤਾ ਜੀ ਦੀ ਅਥਾਹ ਸੇਵਾ ਤੇ ਸ਼ਰਧਾ ਅਤੇ ਪਤੀ-ਪ੍ਰੇਮ ਦਾ ਜ਼ਿਕਰ ਕਰਦੇ ਲਿਖਦੇ ਹਨ :-

ਤਬ ਗੰਗਾ ਮਨ ਆਨੰਦ ਪਾਏ।

ਨਿਕਟ ਬੈਠ ਭੋਜਨ ਅਚਵਾਏ।

ਨਿਜ ਕਰ ਤੈ ਠਾਨਤਿ ਬਹੁ ਸੇਵਾ।

ਮਹਿਮਾ ਜਾਨਹਿ ਸ੍ਰੀ ਗੁਰਦੇਵਾ।

ਮਾਤਾ ਗੰਗਾ ਜੀ ਨੇ ਸਿੱਖਾਂ ਦੀ ਸੇਵਾ ਸੰਭਾਲ ਲਈ ਉਚੇਚੇ ਪ੍ਰਬੰਧ ਕੀਤੇ। ਇਨ੍ਹਾਂ ਵਿੱਚ ਮਾਤਾ ਗੰਗਾ ਜੀ ਦੁਆਰਾ ਗੁਰੂ ਜੀ ਤੋਂ ਕਰਤਾਰਪੁਰ ਵਿੱਚ ਖੂਹ ਲਵਾਉਣਾ ਸ਼ਾਮਲ ਹੈ। ਸੰਨ 1600 ਵਿੱਚ ਮਾਤਾ ਜੀ ਨੇ ਇਹ ਖੂਹ ਲਗਵਾਇਆ ਸੀ। ਹੁਣ ਇਸ ਨੂੰ ਗੁਰਦੁਆਰਾ ਗੰਗਸਰ ਵਜੋਂ ਜਾਣਿਆਂ ਜਾਂਦਾ ਹੈ। ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ, ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਕਿ ਜੇ ਕੋਈ ਇਸ ਗੰਗਸਰ ਵਿੱਚ ਨ੍ਹਾਵੇਗਾ, ਉਸ ਨੂੰ ਗੰਗਾ ਦੇ ਇਸ਼ਨਾਨ ਦਾ ਫ਼ਲ ਮਿਲੇਗਾ। ਮਾਤਾ ਗੰਗਾ ਜੀ ਨੇ ਜੀਵਨ ਵਿੱਚ ਆਏ ਅਤਿ ਸੰਕਟ ਮਈ ਸਮਿਆਂ ਵਿੱਚ ਵੀ ਧੀਰਜ ਨਹੀਂ ਛੱਡਿਆ ਸੀ। ਅਸ਼ਟਗੁਰ ਚਮਤਕਾਰ ਦੇ ਕਰਤਾ ਅਨੁਸਾਰ ਮਾਤਾ ਗੰਗਾ ਜੀ ਸੁਸ਼ੀਲ, ਪੂਰਨ ਪਤੀਬਤਾ, ਨਾਮ ਬਾਣੀ ਦਾ ਰਸੀਆ, ਦੂਰ ਅੰਦੇਸ਼, ਨਿਮਰਤਾ ਤੇ ਦਾਨਾ ਸੁਭਾਅ ਸੀ।

ਵਿਆਹ ਤੋਂ ਬਹੁਤ ਸਮਾਂ ਬਾਅਦ ਤੱਕ ਮਾਤਾ ਗੰਗਾ ਜੀ ਦੀ ਕੁੱਖ ਹਰੀ ਨਹੀਂ ਹੋਈ ਸੀ। ਆਪ ਨੂੰ ਔਲਾਦ ਦੀ ਸਿਕ ਸੀ ਪਰ ਜਾਣਦੇ ਸਨ ਕਿ ਗੁਰੂ ਪਤੀ ਸਮਰੱਥ ਹਨ। ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਤਾਂ ਪਹਿਲਾਂ ਹੀ ਗੱਦੀ ਤੇ ਆਪਣਾ ਹੱਕ ਜਤਾਉਂਦਾ ਸੀ। ਉਸ ਦੀ ਪਤਨੀ ਕਰਮੋ ਤਾਂ ਗੰਗਾ ਜੀ ਨਾਲ ਅੰਦਰੋਂ ਅੰਦਰੀ ਤੇ ਕਦੇ ਬਾਹਰੋਂ ਵੀ ਈਰਖਾ ਜ਼ਾਹਰ ਕਰਦੀ ਰਹਿੰਦੀ ਸੀ। ਪ੍ਰਿਥੀ ਚੰਦ ਆਪਣੀ ਪਤਨੀ ਕਰਮੋ ਨੂੰ ਕਿਹਾ ਕਰਦਾ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਔਲਾਦ ਨਹੀਂ ਹੈ, ਗੱਦੀ ਆਖਰ ਸਾਨੂੰ ਹੀ ਮਿਲਣੀ ਹੈ। ਅਜਿਹੇ ਤਾਹਨੇ ਮਿਹਣੇ ਮਾਤਾ ਗੰਗਾ ਜੀ ਨੂੰ ਦਿੰਦੇ ਰਹਿੰਦੇ ਸਨ। ਮਾਤਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ। ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਗੁਰੂ ਘਰ ਦੇ ਅਨਿੰਨ ਸਿੱਖ ਭਾਈ ਬੁੱਢਾ ਜੀ ਦੀ ਅਸੀਸ ਪ੍ਰਾਪਤ ਕਰਨ ਲਈ ਕਿਹਾ। ਅਗਲੇ ਦਿਨ ਮਾਤਾ ਜੀ ਰੱਥ ਵਿੱਚ ਬੈਠ ਸੇਵਕਾਂ ਨਾਲ ਬਾਬਾ ਬੁੱਢਾ ਜੀ ਪਾਸ ਗਏ। ਬਾਬਾ ਬੁੱਢਾ ਜੀ ਨੇ ਕਿਹਾ ਕਿ ਅਜਿਹੀ ਭਾਜੜ ਗੁਰੂ ਕਿਆਂ ਨੂੰ ਸੋਭਦੀ ਨਹੀਂ। ਸਾਦਗੀ ਵਿੱਚ ਸਭ ਦਾਤਾਂ ਹਨ। ਅਗਲੇ ਦਿਨ ਮਾਤਾ ਜੀ ਆਪਣੇ ਹੱਥੀਂ ਪਰਸ਼ਾਦੇ ਤਿਆਰ ਕਰਕੇ ਪੈਦਲ ਚੱਲ ਕੇ ਗਏ। ਬਾਬਾ ਬੁੱਢਾ ਜੀ ਨੇ ਗੰਢੇ ਤੋੜਦਿਆਂ ਵਰ ਦਿੱਤਾ ਕਿ ਆਪ ਦੇ ਘਰ ਅਜਿਹਾ ਬਲੀ-ਸੂਰਮਾ ਪੈਦਾ ਹੋਵੇਗਾ ਜੋ ਦੁਸ਼ਟਾਂ ਦੇ ਸਿਰ ਇਸੇ ਤਰ੍ਹਾਂ ਭੰਨੇਗਾ।

14 ਜੂਨ, 1595 ਮੁਤਾਬਕ 21 ਹਾੜ੍ਹ, 1652 ਵਿੱਚ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਨਮ ਲਿਆ। ਸਭ ਸੰਗਤਾਂ ਨੂੰ ਖੁਸ਼ੀ ਹੋਈ, ਐਪਰ ਪ੍ਰਿਥੀ ਚੰਦ ਨੂੰ ਖੁਸ਼ੀ ਨਾ ਹੋਈ। ਉਸ ਨੇ ਬਾਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਅਨੇਕਾਂ ਚਾਲਾਂ ਚੱਲੀਆਂ ਪਰ ਸਫ਼ਲ ਨਾ ਹੋਈਆਂ। ਮਾਤਾ ਗੰਗਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਹੋਏ ਮਾਰੂ ਹਮਲਿਆਂ ਤੋਂ ਚਿੰਤਤ ਤਾਂ ਹੋਏ ਪਰ ਡੋਲੇ ਨਹੀਂ ਸਨ। ਮਾਤਾ ਗੰਗਾ ਜੀ ਦੀ ਸਰਪ੍ਰਸਤੀ ਹੇਠ ਉਹ ਸ਼ਾਸਤਰ ਤੇ ਸ਼ਸਤਰ ਵਿੱਚ ਨਿਪੁੰਨ ਹੋ ਕੇ ਇੱਕ ਸੰਪੂਰਣ ਜੀਵਨ ਦੇ ਮਾਲਕ ਬਣੇ।

ਸਾਹਿਬਜ਼ਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੀ ਸੀ ਜਦੋਂ ਜਹਾਂਗੀਰ ਦੇ ਮੁਤੱਸਬੀ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਪਤੀ ਦੀ ਸ਼ਹਾਦਤ ਨਾਲ ਮਾਤਾ ਗੰਗਾ ਜੀ ਨੂੰ ਗਹਿਰਾ ਸਦਮਾ ਲੱਗਿਆ। ਇਸ ਸਮੇਂ ਆਪ ਨੇ ਗੁਰੂ ਦੇ ਅਨੇਕਾਂ ਸਿੱਖਾਂ ਨੂੰ ਧੀਰਜ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਬਹੁਤ ਪਛਤਾਵਾ ਲੱਗਿਆ ਸੀ। ਉਸ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਕੀਤਾ। ਤੇ ਮਾਤਾ ਗੰਗਾ ਜੀ ਕੋਲੋਂ ਅੰਮ੍ਰਿਤਸਰ ਆ ਕੇ ਖਿਮਾਂ ਮੰਗੀ ਸੀ।

ਮਾਤਾ ਗੰਗਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਿੱਲੀ ਜਾਣ ਪਿੱਛੋਂ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੀ ਹੋਈ ਸੀ। ਗੁਰੂ ਜੀ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਹਦਾਇਤਾਂ ਕਰ ਗਏ ਸਨ ਕਿ ਮਾਤਾ ਗੰਗਾ ਜੀ ਦੀ ਅਗਵਾਈ ਵਿੱਚ ਧਾਰਮਿਕ ਕਾਰਜ ਸੰਪੰਨ ਕੀਤੇ ਜਾਣ।

ਮਾਤਾ ਗੰਗਾ ਜੀ ਦੇ ਜੀਵਨ ਕਾਲ ਵਿੱਚ ਅਕਾਲ ਤਖ਼ਤ ਦੀ ਸਿਰਜਣਾ ਅਤੇ ਸਿੱਖਾਂ ਦਾ ਸ਼ਸਤਰਧਾਰੀ ਹੋ ਕੇ ਸੈਨਿਕ ਰੂਪ ਧਾਰਨ ਦੀਆਂ ਪ੍ਰਮੁੱਖ ਘਟਨਾਵਾਂ ਵਾਪਰੀਆਂ। ਇਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਪਰਿਵਰਤਨ ਲਿਆਂਦਾ। ਮੀਰੀ ਤੇ ਪੀਰੀ ਸੰਤ-ਸਿਪਾਹੀ ਦੀ ਵਿਚਾਰਧਾਰਾ ਲਿਆਂਦੀ। ਸੈਨਿਕ ਰੂਪ ਧਾਰਨ ਸਮੇਂ ਕਈ ਮਸੰਦਾਂ ਨੇ ਮਾਤਾ ਜੀ ਪਾਸ ਸ਼ਿਕਾਇਤ ਕੀਤੀ ਸੀ। ਮਾਤਾ ਜੀ ਨੇ ਗੁਰੂ ਜੀ ਦੀਆਂ ਭਾਵਨਾਵਾਂ ਨੂੰ ਉਨ੍ਹਾਂ ਨੂੰ ਸਮਝਾਇਆ ਸੀ ਕਿ ਗੁਰੂ ਜੀ ਭੂਤ ਤੇ ਭਵਿੱਖ ਦੇ ਜਾਣਨਹਾਰ ਹਨ। ਸ਼ਸਤਰਧਾਰੀ ਹੋਣਾ ਸਮੇਂ ਦੀ ਮੰਗ ਹੈ। ਜ਼ੋਰ, ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਸੰਤ ਸਿਪਾਹੀ ਬਣਨਾ ਜ਼ਰੂਰੀ ਹੈ। ਇਸ ਤਰ੍ਹਾਂ ਮਾਤਾ ਗੰਗਾ ਜੀ ਸ਼ੁਰੂ ਤੋਂ ਲੈ ਕੇ ਅੰਤ ਤੀਕ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ।

ਬਾਬਾ ਬਕਾਲਾ ਦੇ ਰਹਿਣ ਵਾਲੇ ਭਾਈ ਮਹਿਰਾ ਜੀ ਨੇ ਨਵਾਂ ਘਰ ਬਣਾਇਆ ਤਾਂ ਮਾਤਾ ਗੰਗਾ ਜੀ ਨੂੰ ਕੁਝ ਚਿਰ ਆਉਣ ਲਈ ਬੇਨਤੀ ਕੀਤੀ। ਮਾਤਾ ਜੀ ਕੁਝ ਸਮੇਂ ਬਾਅਦ ਬਕਾਲੇ ਗਏ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੀ ਨਾਲ ਸਨ। ਜਦੋਂ ਕੁਝ ਦਿਨਾਂ ਬਾਅਦ ਵਾਪਸ ਮੁੜਨ ਲੱਗੇ ਤਾਂ ਮਾਤਾ ਗੰਗਾ ਜੀ ਨੇ ਕਿਹਾ ਕਿ ਉਨ੍ਹਾਂ ਦਾ ਅੰਤਮ ਸਮਾਂ ਆ ਗਿਆ ਹੈ। ਤੁਸੀਂ ਮੇਰਾ ਦਾਹ ਸਸਕਾਰ ਨਹੀਂ ਕਰਨਾ। ਜਪੁਜੀ ਸਾਹਿਬ ਪੜ੍ਹਦਿਆਂ ਦਰਿਆ ਵਿੱਚ ਜਲ ਪਰਵਾਹ ਕਰ ਦੇਣਾ। ਮਾਤਾ ਗੰਗਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਬਾਬੇ ਬਕਾਲੇ ਵਿਖੇ ਹਾੜ੍ਹ ਸੰਮਤ 1685 ਨੂੰ ਸਰੀਰ ਤਿਆਗ ਦਿੱਤਾ ਸੀ।

ਮਾਤਾ ਗੁਜਰੀ ਜੀ

ਮਾਤਾ ਗੁਜਰੀ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨੂੰਹ, ਗੁਰੂ ਤੇਗ਼ ਬਹਾਦਰ ਜੀ ਦੀ ਸੁਪਤਨੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ। ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਖੱਤਰੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ ਸੀ। ਇਨ੍ਹਾਂ ਦੇ ਮਾਤਾ ਪਿਤਾ ਜੀ ਅੰਬਾਲਾ ਜ਼ਿਲ੍ਹੇ ਦੇ ਪਿੰਡ ਲਖਨੌਰ ਤੋਂ ਆ ਕੇ ਕਰਤਾਰਪੁਰ ਵਿੱਚ ਵਸੇ ਹੋਏ ਸਨ। ਇੱਥੇ ਉਨ੍ਹਾਂ ਦੇ ਮਾਤਾ ਪਿਤਾ ਨੇ ਆਪਣੀ ਸਪੁੱਤਰੀ ਗੁਜਰੀ ਜੀ ਦੀ ਸ਼ਾਦੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਸੰਮਤ 1686 ਨੂੰ ਕੀਤੀ ਸੀ। ਸ਼ਾਦੀ ਤੋਂ ਬਾਅਦ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਸ੍ਰੀ ਅੰਮ੍ਰਿਤਸਰ ਵਿਖੇ ਆ ਗਏ ਸਨ। ਇੱਥੇ ਗੁਜਰੀ ਜੀ ਦਾ ਬਹੁਤ ਸਤਿਕਾਰ ਵਧ ਗਿਆ ਸੀ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਇਸ ਸਮੇਂ ਦਾ ਸ਼ੁਭ ਜ਼ਿਕਰ ਮਿਲਦਾ ਹੈ। ਸੰਨ 1635 ਵਿੱਚ ਮਾਤਾ ਗੁਜਰੀ ਜੀ ਪਰਿਵਾਰ ਸਹਿਤ ਸ੍ਰੀ ਅੰਮ੍ਰਿਤਸਰ ਤੋਂ ਕੀਰਤਪੁਰ ਆ ਗਏ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਬਾਅਦ ਆਪ ਆਪਣੇ ਮਾਤਾ ਸੱਸ ਨਾਨਕੀ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਬਕਾਲੇ ਆ ਗਏ ਸਨ। ਇੱਥੇ ਉਨ੍ਹਾਂ ਦਾ ਸਮਾਂ ਇਕਾਂਤ ਵਸ ਤਪ ਅਤੇ ਬੰਦਗੀ ਵਿੱਚ ਬੀਤ ਰਿਹਾ ਸੀ। ਮਾਤਾ ਗੁਜਰੀ ਜੀ ਆਈ ਸੰਗਤ ਦੀ ਸੇਵਾ ਕਰਦੇ। ਗੁਰੂ ਤੇਗ਼ ਬਹਾਦਰ ਸਾਹਿਬ ਨੂੰ 20 ਮਾਰਚ, 1665 ਵਿੱਚ ਗੁਰਗੱਦੀ ਮਿਲੀ ਤਾਂ ਆਪ ਕੀਰਤਪੁਰ ਦੇ ਨਜ਼ਦੀਕ ਮਾਖੋਵਾਲ ਆ ਗਏ। ਇਸ ਥਾਂ ਨੂੰ ਚੱਕ ਨਾਨਕੀ ਦਾ ਨਾਂ ਦੇ ਕੇ ਸੰਨ 1666 ਈ. ਵਿੱਚ ਵਸਾਇਆ ਜੋ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਜੋਂ ਜਾਣਿਆਂ ਜਾਣ ਲੱਗ ਪਿਆ ਸੀ।

ਗੁਰੂ ਜੀ ਆਪਣੇ ਪਰਿਵਾਰ ਨੂੰ ਪਟਨਾ ਛੱਡ ਕੇ ਬੰਗਾਲ ਅਤੇ ਆਸਾਮ ਵੱਲ ਗਏ। ਸਨ। ਇੱਥੇ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ 22 ਦਸੰਬਰ, 1666 ਮੁਤਾਬਕ 23 ਪੋਹ 1723 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਵਾਪਸ ਆਏ ਤਾਂ ਆਪ ਨੇ ਆਪਣੇ ਪਰਿਵਾਰ ਨੂੰ ਅੰਬਾਲੇ ਦੇ ਲਾਗੇ ਲਖਨੌਰ ਜਾਣ ਦਾ ਆਦੇਸ਼ ਦਿੱਤਾ ਸੀ। ਆਪ ਗੁਰੂ ਜੀ ਦਿੱਲੀ ਵੱਲ ਚਲੇ ਗਏ ਸਨ। ਮਾਤਾ ਗੁਜਰੀ ਜੀ, ਬਜ਼ੁਰਗ ਮਾਤਾ ਨਾਨਕੀ ਅਤੇ ਬਾਲ ਗੋਬਿੰਦ ਰਾਇ ਨਾਲ ਲਖਨੌਰ ਪਹੁੰਚ ਗਏ ਸਨ। ਇੱਥੇ ਆਪ ਆਪਣੇ ਭਰਾ ਮੇਹਰ ਚੰਦ ਦੇ ਘਰ ਠਹਿਰੇ ਸਨ। ਲਖਨੌਰ ਤੋਂ ਸਾਰਾ ਪਰਿਵਾਰ ਫਿਰ ਚੱਕ ਨਾਨਕੀ ਆ ਗਿਆ ਸੀ ਤੇ ਇੱਥੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਾਲਵੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਪਹੁੰਚੇ ਸਨ।

ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ 11 ਨਵੰਬਰ, 1675 ਨੂੰ ਆਪਣਾ ਬਲੀਦਾਨ ਦਿੱਤਾ ਤਾਂ ਮਾਤਾ ਗੁਜਰੀ ਜੀ ਨੇ ਉਸ ਸਮੇਂ ਬਹੁਤ ਧੀਰਜ ਅਤੇ ਹੌਸਲਾ ਰੱਖਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਅਜੇ ਬਾਲ ਅਵਸਥਾ ਵਿੱਚ ਹੀ ਸਨ। ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਦੀ ਸਾਰੀ ਦੇਖ-ਰੇਖ ਦਾ ਕੰਮ ਮਾਤਾ ਗੁਜਰੀ ਜੀ ਨੂੰ ਸੰਭਾਲਣਾ ਪਿਆ ਸੀ। ਇਸ ਸਮੇਂ ਗੁਰੂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਮਾਤਾ ਗੁਜਰੀ ਜੀ ਦੇ ਛੋਟੇ ਭਰਾ ਕਿਰਪਾਲ ਚੰਦ ਨੇ ਮਾਤਾ ਜੀ ਦੀ ਬਹੁਤ ਸੇਵਾ ਕੀਤੀ ਸੀ।

ਜਦ ਪਹਾੜੀ ਰਾਜਿਆਂ ਦੇ ਘੇਰਾ ਪਾਉਣ ਬਾਅਦ ਸ੍ਰੀ ਅਨੰਦਪੁਰ ਸਾਹਿਬ ਛੱਡਣ ਪਿਆ ਸੀ ਤਾਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨਾਲ ਸਰਸਾ ਤੋਂ ਬਾਕੀ ਪਰਿਵਾਰ ਨਾਲੋਂ ਵਿਛੜ ਗਏ ਸਨ ਤਾਂ ਉਨ੍ਹਾਂ ਦੇ ਰਸੋਈਏ ਗੰਗੂ ਨੇ। ਉਨ੍ਹਾਂ ਤਿੰਨਾਂ ਨੂੰ ਧੋਖੇ ਨਾਲ ਸਥਾਨਕ ਮੁਸਲਮਾਨ ਹਾਕਮ ਪਾਸ ਫੜਾ ਦਿੱਤਾ ਸੀ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਬੁਰਜ ਵਿੱਚ ਕੈਦ ਰੱਖਿਆ ਗਿਆ। ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਧਰਮ ਵਿੱਚ ਪੱਕੇ ਰਹਿਣ ਦਾ ਪਾਠ ਹਰ ਰੋਜ਼ ਦ੍ਰਿੜਾਉਂਦੇ ਰਹੇ। ਸਾਹਿਬਜ਼ਾਦਿਆਂ ਨੇ ਸ਼ਹਾਦਤ ਨੂੰ ਪਰਵਾਨ ਕੀਤਾ ਤੇ ਧਰਮ ਨਹੀਂ ਛੱਡਿਆ। ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ ਤਾਂ ਉਸੇ ਦਿਨ ਹੀ ਮਾਤਾ ਗੁਜਰੀ ਜੀ ਵੀ (1705 ਈ.) ਚੜ੍ਹਾਈ ਕਰ ਗਏ ਸਨ।

ਕਰਤਾਰਪੁਰ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਹੋਇਆ ਸੀ, ਉਸ ਥਾਂ ਹੁਣ ਗੁਰਦੁਆਰਾ ਵਿਆਹ ਅਸਥਾਨ ਨਵਾਂ ਉਸਾਰਿਆ ਜਾ ਰਿਹਾ ਹੈ। .

ਮਾਤਾ ਕੌਲਾਂ

ਮਾਤਾ ਕੌਲਾਂ ਦਾ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਹੈ। ਕਰਤਾਰਪੁਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਣਾਏ ਗਏ ਪੱਕੇ ਬਾਗ਼ ਵਿੱਚ ਇਸ ਦੀ ਸਮਾਧ ਦਾ ਹੋਣਾ ਮਾਤਾ ਕੌਲਾਂ ਦਾ ਗੁਰੂ ਘਰ ਨਾਲ ਗੂੜਾ ਸਬੰਧ ਹੋਣਾ ਦੱਸਦਾ ਹੈ।

ਕੌਲਾਂ ਕੌਣ ਸੀ ਇਸ ਬਾਰੇ ਇਤਿਹਾਸਕਾਰਾਂ ਵਿੱਚ ਕਾਫ਼ੀ ਮੱਤਭੇਦ ਹੈ। ਭਾਈ ਸੰਤੋਖ ਸਿੰਘ ਅਤੇ ਗਿਆਨੀ ਗਿਆਨ ਸਿੰਘ ਕੌਲਾਂ ਨੂੰ ਇੱਕ ਮੁਸਲਮਾਨ ਕਾਜ਼ੀ ਦੀ ਲੜਕੀ ਦੱਸਦੇ ਹਨ। ਇਸੇ ਕਰਕੇ ਉਹ ਮਾਤਾ ਕੌਲਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਗੁਰੂ ਜੀ ਵੱਲੋਂ ਉਸ ਦੇ ਦਫ਼ਨਾਏ ਜਾਣ ਬਾਰੇ ਲਿਖਦੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਕੌਲਾਂ ਨੂੰ ਇੱਕ ਹਿੰਦੂ ਲੜਕੀ ਦੱਸਦਾ ਹੈ। ਉਹ ਉਸ ਦਾ ਨਾਂ ਕੌਲਾਂ ਨਹੀਂ ਲਿਖਦਾ। “ਇੱਕ ਹਿੰਦੂ ਲੜਕੀ ਕਮਲਾ, ਜੋ ਕਾਜ਼ੀ ਰੁਸਤਮ ਖ਼ਾਂ ਮਲੰਗ (ਲਾਹੌਰ) ਨਿਵਾਸੀ ਨੇ ਮੁੱਲ ਲੈ ਕੇ ਗੋਲੀ ਪਾਲੀ ਸੀ ਅਤੇ ਇਸਲਾਮ ਧਰਮ ਦੀ ਸਿੱਖਿਆ ਦੇ ਕੇ ਵਿਦਵਾਨ ਬਣਾਈ ਸੀ ਪਰ ਇਸ ਦੇ ਮਨ ਦਾ ਝੁਕਾਉ ਹਿੰਦੂ ਧਰਮ ਵੱਲ ਵਿਸ਼ੇਸ਼ ਸੀ।. ਗੁਰੂ ਮਹਿਮਾ ਅਤੇ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਕਈ ਦਰਵੇਸ਼ਾਂ ਤੋਂ ਸੁਣ ਕੇ ਇਸ ਦੇ ਮਨ ਵਿੱਚ ਸਿੱਖੀ ਦਾ ਪ੍ਰੇਮ ਜਾਗਿਆ ਅਤੇ ਛੇਵੇਂ ਸਤਿਗੁਰੂ ਜੀ ਦੀ ਸ਼ਰਨ ਲੈ ਕੇ ਪਵਿੱਤਰ ਜੀਵਨ ਬਿਤਾਇਆ।”

ਗਿਆਨੀ ਗਿਆਨ ਸਿੰਘ ਮਾਤਾ ਕੌਲਾਂ ਬਾਰੇ ਲਿਖਦੇ ਹਨ :-

“ਕਾਜ਼ੀ ਰੁਸਤਮ ਖਾਂ ਦੀ ਬੇਟੀ ਕੌਲਾਂ, ਮੀਆਂ ਮੀਰ ਦੀ ਚੇਲੀ, ਰੱਬ ਦੀ ਭਗਤੀ ਵਿੱਚ ਰੱਤੀ ਹੋਈ ਕੁਰਾਨ ਤੇ ਦੀਵਾਨ ਹਾਫ਼ਿਜ਼ ਆਦਿ ਸੂਫ਼ੀਆਂ ਦੀਆਂ ਹਮੇਸ਼ਾਂ ਕਿਤਾਬਾਂ ਪੜ੍ਹਦੀ ਰਹਿੰਦੀ ਸੀ। ਮੀਆਂ ਮੀਰ ਸਾਹਿਬ ਜੋ ਉਸ ਸਮੇਂ ਬਾਦਸ਼ਾਹ ਤੱਕ ਮੰਨੇ ਦੰਨੇ ਹੋਏ। ਰਿਧੀਆਂ ਸਿਧੀਆਂ ਦੇ ਮਾਲਕ ਸੰਤ ਸਨ, ਗੁਰੂ ਸਾਹਿਬ ਪਾਸ ਆ ਕੇ ਗਿਆਨ ਚਰਚਾ ਕਰਦੇ ਤੇ ਕਦੇ ਕਦੇ ਗੁਰੂ ਜੀ ਵੀ ਉਸ ਪਾਸ ਚਲੇ ਜਾਇਆ ਕਰਦੇ।

ਕਾਜ਼ੀ ਦੀ ਬੇਟੀ ਕੌਲਾਂ ਵੀ ਅਜਿਹੀ ਪ੍ਰੇਮਣ ਹੋਈ ਕਿ ਉਹ ਰੋਜ਼ ਮੀਆਂ ਮੀਰ ਦੀ ਸੰਗਤ ਵਿੱਚ ਆਇਆ ਕਰੇ ਅਤੇ ਬਹੁਤ ਸਾਰੀ ਬਾਣੀ ਗੁਰੂ ਸਾਹਿਬ ਜੀ ਦੀ ਉਸ ਨੇ ਯਾਦ ਕਰ ਲਈ, ਜਿਸ ਨੂੰ ਹਰ ਵੇਲੇ ਪੜ੍ਹਨ ਲੱਗੀ। ਕੌਲਾਂ ਦਾ ਬਾਪ ਕਾਜ਼ੀ ਜੋ ਗੁਰੂ ਜੀ ਨਾਲ ਘੋੜੇ ਦੀ ਕੀਮਤ ਲੈਣ ਬਦਲੇ ਲੜ ਪਿਆ ਸੀ, ਆਪਣੀ ਜੁਆਨ ਲੜਕੀ ਨੂੰ ਮੀਆਂ ਮੀਰ ਤੇ ਗੁਰੂ ਸਾਹਿਬ ਦੀ ਮਜਲਸ ਵਿੱਚ ਜਾਂਦਿਆਂ ਦੇਖ ਕੇ ਬਹੁਤ ਚਿੜਿਆ ਤੇ ਸਭ ਤੋਂ ਵੱਧ ਇਸ ਗੱਲੋਂ ਚਿੜਿਆ ਅਤੇ ਆਖਣ ਲੱਗਾ ਕਿ ਤੂੰ ਕਾਫ਼ਰਾਂ ਦੀ ਬਾਣੀ ਨਾ ਪੜ੍ਹਿਆ ਕਰ ਪਰ ਕੌਲਾਂ ਉਸ ਦੇ ਆਖੇ ਨਾ ਲੱਗੀ। ਓੜਕ ਕਾਜ਼ੀ ਨੇ ਕਿਹਾ ਤੂੰ ਸ਼ਰ੍ਹਾ ਮੁਹੰਮਦੀ ਦੇ ਅਨੁਸਾਰ ਕਤਲ ਕਰਨ ਦੇ ਲਾਇਕ ਹੋਵੇਂਗੀ ਕਿਉਂਕਿ ਸ਼ਰ੍ਹਾ ਦਾ ਹੁਕਮ ਹੈ ਕਿ ਜੋ ਕੋਈ ਹਿੰਦੂ ਦੀ ਬਾਣੀ ਪੜ੍ਹਦਾ ਹੈ, ਉਹ ਕਤਲ ਕਰਨ ਦੇ ਯੋਗ ਹੈ। ਕੁਝ ਚਿਰ ਤਾਂ ਕਾਜ਼ੀ ਨੇ ਬਹੁਤੇਰਾ ਸਮਝਾਇਆ ਪਰ ਜਦ ਕੌਲਾਂ ਸੱਚਾ ਪਾਸਾ ਛੱਡ ਕੇ ਉਸ ਦੀਆਂ ਬਨਾਵਟੀ ਗੱਲਾਂ ‘ਤੇ ਨਾ ਰੀਝੀ ਤਾਂ ਕਾਜ਼ੀ ਨੇ ਹੋਰਨਾਂ ਕਾਜ਼ੀਆਂ ਪਾਸੋਂ ਕੌਲਾਂ ਦੇ ਮਾਰਨ ਦਾ ਫ਼ਤਵਾ ਲੈ ਲਿਆ। ਇਹ ਖ਼ਬਰ ਸੁਣ ਕੇ ਕੌਲਾਂ ਦੀ ਮਾਂ ਨੇ ਧੀ ਦੀ ਜਾਨ ਬਚਾਉਣ ਲਈ ਕਾਜ਼ੀ ਤੋਂ ਚੋਰੀ ਉਸ ਨੂੰ ਮੀਆਂ ਮੀਰ ਕੋਲ ਭੇਜ ਦਿੱਤਾ। ਅਤੇ ਉਸ ਨੇ ਆਪਣੇ ਚੇਲੇ ਅਬਦੁਲਾ ਸ਼ਾਹ ਕੋਲ ਕੌਲਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਵੱਲ ਭੇਜ ਦਿੱਤਾ ਤੇ ਆਖ ਭੇਜਿਆ ਕਿ ਕੌਲਾਂ ਆਪ ਦੀ ਸ਼ਰਨ ਆਈ ਹੈ। ਇਸ ਦੀ ਜਾਨ ਬਚਾਉਣੀ ਸਾਡਾ ਤੁਹਾਡਾ ਧਰਮ ਹੈ, ਸੋ ਮੈਂ ਤਾਂ ਆਪਣੇ ਪਾਸ ਰੱਖ ਨਹੀਂ ਸਕਦਾ। ਕਾਜ਼ੀਆਂ ਦਾ ਫ਼ਤਵਾ ਲੱਗਾ ਹੋਇਆ ਹੈ ਤੇ ਮੇਰੇ ਕੋਲੋਂ ਬਾਦਸ਼ਾਹੀ ਆਦਮੀ ਇਸ ਨੂੰ ਲੈ ਜਾਣਗੇ ਪਰ ਤੁਹਾਡੇ ਕੋਲ ਸ਼ਾਹ ਦਾ ਜ਼ੋਰ ਨਹੀਂ ਚੱਲੇਗਾ ਇਸ ਲਈ ਇਸ ਦੀ ਜਾਨ ਬਚਾਓ।”

ਗੁਰੂ ਜੀ ਉਸੇ ਸਮੇਂ ਅੰਮ੍ਰਿਤਸਰ ਜਾ ਰਹੇ ਸੀ, ਇਸ ਲਈ ਅਬਦੁਲਾ ਸ਼ਾਹ ਸਮੇਤ ਹੀ ਉਹ ਕੌਲਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਗਏ। ਇੱਥੇ ਆ ਕੇ ਉਨ੍ਹਾਂ ਨੇ ਆਪਣੇ ਮਹਿਲਾਂ ਤੋਂ ਥੋੜ੍ਹੀ ਦੂਰ ਫੁੱਲਾਂ ਵਾਲੀ ਢਾਬ ਦੇ ਨੇੜੇ ਇੱਕ ਮਕਾਨ ਕੌਲਾਂ ਨੂੰ ਲੈ ਦਿੱਤਾ। ਕੌਲਾਂ ਉੱਥੇ ਨਿਸ਼ਚਿੰਤ ਹੋ ਕੇ ਭਜਨ ਕਰਨ ਲੱਗੀ।

ਕੌਲਾਂ ਕਰਤਾਰਪੁਰ ਆ ਗਈ ਪਰ ਇੱਥੇ ਆ ਕੇ ਉਸ ਨੇ ਅੰਨ ਪਾਣੀ ਬਿਲਕੁਲ ਛੱਡ ਦਿੱਤਾ। ਬਿਲਕੁਲ ਉਦਾਸ ਤੇ ਗੰਭੀਰ ਰਹਿੰਦੀ ਸੀ। ਕੁਝ ਦਿਨਾਂ ਬਾਅਦ ਗੁਰੂ ਜੀ ਆਏ ਤਾਂ ਕੌਲਾਂ ਪਛਾਣੀ ਨਹੀਂ ਸੀ ਜਾਂਦੀ ਪਰ ਗੁਰੂ ਜੀ ਨੂੰ ਵੇਖ ਕੇ ਉਹ ਇੱਕ ਦਮ ਖਿੜ ਉੱਠੀ। ਗੁਰੂ ਜੀ ਨੇ ਉਸ ਨੂੰ ਗੰਗਸਰ ਖੂਹ ਤੇ ਇਸ਼ਨਾਨ ਕਰਵਾਇਆ ਅਤੇ ਉਸ ਨੂੰ ਦੱਸ ਦਿੱਤਾ ਕਿ ਅੱਜ ਦਾ ਦਿਨ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਏ, ਕੱਲ੍ਹ ਨੂੰ ਤੂੰ ਇਸ ਦੁਨੀਆ ਤੋਂ ਤੁਰ ਜਾਣਾ ਹੈ। ਅਗਲੇ ਦਿਨ ਗੁਰੂ ਜੀ ਦੀ ਹਾਜ਼ਰੀ ਵਿੱਚ ਹੀ ਕੌਲਾਂ ਸਵਰਗਵਾਸ ਹੋ ਗਈ। ਉਨ੍ਹਾਂ ਸਮਿਆਂ ਵਿੱਚ ਕਰਤਾਰਪੁਰ ਵਿੱਚ ਪੱਕਾ ਬਾਗ਼ ਬਹੁਤ ਸੁੰਦਰ ਅਤੇ ਰਮਣੀਕ ਥਾਂ ਸੀ। ਰੰਗ ਬਰੰਗੇ ਫੁੱਲ ਅਤੇ ਫ਼ਲਦਾਰ ਬੂਟੇ ਸਨ। ਗੁਰੂ ਜੀ ਨੇ ਕੌਲਾਂ ਦਾ ਸਸਕਾਰ ਆਪਣੇ ਹੱਥੀਂ ਪੱਕੇ ਬਾਗ਼ ਵਿੱਚ ਕੀਤਾ ਅਤੇ ਉਸ ਦੀ ਯਾਦ ਵਿੱਚ ਸਮਾਧ ਬਣਾਈ।

ਧੀਰਮੱਲ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਧੀਰਮੱਲ ਦਾ ਜਨਮ 10 ਜਨਵਰੀ, 1627 ਈ. ਨੂੰ ਕਰਤਾਰਪੁਰ ਵਿੱਚ ਹੋਇਆ ਸੀ। ਆਪ ਬਚਪਨ ਵਿੱਚ ਕਰਤਾਰਪੁਰ ਹੀ ਰਹੇ ਭਾਵੇਂ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਾਕੀ ਪਰਿਵਾਰ ਨਾਲ ਕੀਰਤਪੁਰ ਚਲੇ ਗਏ ਸਨ, ਜਦੋਂ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਤਾਂ ਉਦੋਂ ਵੀ ਉਨ੍ਹਾਂ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਨਹੀਂ ਹੋਏ ਅਤੇ ਨਾ ਹੀ ਇਨ੍ਹਾਂ ਨੇ ਉਸ ਪਵਿੱਤਰ ਬੀੜ ਵਿੱਚੋਂ ਬਾਣੀ ਪੜ੍ਹਨ ਲਈ ਬੀੜ ਹੀ ਦਿੱਤੀ ਸੀ ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਨੂੰ ਜਾਣ ਵੇਲੇ ਕਰਤਾਰਪੁਰ ਹੀ ਛੱਡ ਗਏ ਸਨ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਧੀਰਮੱਲ ਦੇ ਛੋਟੇ ਭਰਾ ਹਰਿਰਾਇ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਧੀਰਮੱਲ ਕਰਤਾਰਪੁਰ ਵਿੱਚ ਆਪ ਹੀ ਗੁਰੂ ਅਖਵਾਉਣ ਲੱਗ ਪਏ। ਇਨ੍ਹਾਂ ਨੇ ਮਸੰਦ ਨਿਯੁਕਤ ਕਰਕੇ ਦਸਵੰਧ ਇਕੱਠਾ ਕਰਨ ਲਈ ਦੂਰ ਦੂਰ ਭੇਜੇ। ਇਨ੍ਹਾਂ ਨੇ ਰਾਮਰਾਇ ਨਾਲ ਵੀ ਨੇੜਤਾ ਵਧਾ ਲਈ ਸੀ ਜਿਨ੍ਹਾਂ ਵੱਲੋਂ ਗੁਰੂ ਹਰਿਰਾਇ ਜੀ ਨੇ ਗੁਰਬਾਣੀ ਦੀਆਂ ਤੁਕਾਂ ਬਦਲਣ ਕਰਕੇ ਨਾਤਾ ਤੋੜ ਲਿਆ ਸੀ। ਜਦੋਂ ਸ੍ਰੀ ਗੁਰੂ ਹਰਿਰਾਇ ਜੀ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਦਿੱਤੀ ਤਾਂ ਇਹ ਦੋਵੇਂ ਔਰੰਗਜ਼ੇਬ ਪਾਸ ਗੁਰਗੱਦੀ ਉਪਰ ਆਪਣਾ ਹੱਕ ਜਿਤਾਉਣ ਵਿਰੁੱਧ ਸ਼ਿਕਾਇਤ ਲੈ ਕੇ ਗਏ ਸਨ । ਸੰਮਤ 3 ਵਸਾਖ 1721, ਮੁਤਾਬਕ 30 ਮਾਰਚ 1664 ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਬੀਮਾਰੀ ਕਾਰਨ ਚੜ੍ਹਾਈ ਕਰ ਗਏ ਤਾਂ ਇਨ੍ਹਾਂ ਨੂੰ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਇੱਕ ਵਾਰ ਫੇਰ ਮੌਕਾ ਮਿਲ ਗਿਆ ਅਤੇ ਬਕਾਲੇ ਜਾ ਕੇ ਗੱਦੀ ਲਾ ਲਈ ਅਤੇ ਖੁਦ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜਾਨਸ਼ੀਨ ਸਿੱਧ ਕਰਨ ਦਾ ਯਤਨ ਕੀਤਾ ਸੀ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਆਪ ਨੇ ਗ਼ੁੱਸੇ ਵਿੱਚ ਆ ਕੇ ਬਕਾਲੇ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਉਪਰ ਸ਼ੀਂਹਾ ਮਸੰਦ ਦੁਆਰਾ ਹਮਲਾ ਵੀ ਕੀਤਾ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਦੇ ਅਨਿੰਨ ਸਿੱਖ ਮੱਖਣ ਸ਼ਾਹ ਲੁਬਾਣੇ ਨੇ ਨੌਵੇਂ ਗੁਰੂ ਦੀ ਬਾਬੇ ਬਕਾਲੇ ਵਿੱਚ ਭਾਲ ਕੀਤੀ ਸੀ। ਆਪ ਪਾਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਪਹਿਲੇ ਗੁਰੂ ਸਾਹਿਬਾਨ ਦਾ ਇਤਿਹਾਸਕ ਸਮਾਨ ਵੀ ਸੀ ਜਿਸ ਵਿੱਚ ਆਦਿ ਗ੍ਰੰਥ ਸਾਹਿਬ ਦੀ ਬੀੜ ਵੀ ਸ਼ਾਮਲ ਸੀ।

ਆਪਨੇ ਆਪਣੇ ਸ਼ਰਧਾਲੂਆਂ ਦੀ ਵੱਖਰੀ ਸੰਪਰਦਾ ਕਾਇਮ ਕਰ ਲਈ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਨੇ ਆਪ ਨੂੰ ਦਿੱਲੀ ਬੁਲਾ ਕੇ ਰਣਥੰਮਬੋਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਸੀ। ਇੱਥੇ ਹੀ 16 ਦਸੰਬਰ, 1677 ਨੂੰ ਆਪ ਪਰਲੋਕ ਸਿਧਾਰ ਗਏ। ਕਰਤਾਰਪੁਰ ਵਿੱਚ ਆਪ ਦੇ ਸੋਢੀ ਖਾਨਦਾਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕਰਵਾਈ ਆਦਿ ਬੀੜ ਅਜੇ ਵੀ ਸੁਰੱਖਿਅਤ ਹੈ।

ਪੈਂਦੇ ਖਾਂ

ਪੈਂਦੇ ਖਾਂ ਇੱਕ ਅਫ਼ਗ਼ਾਨ ਸੀ ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਦਾ ਪਹਿਲਾ ਸਿਰਕੱਢ ਸੈਨਿਕ ਸੀ ਅਤੇ ਜੋ ਬਾਅਦ ਵਿੱਚ ਗੁਰੂ ਸਾਹਿਬ ਦਾ ਵਿਰੋਧੀ ਬਣ ਗਿਆ ਸੀ। ਇਹ ਕਰਤਾਰਪੁਰ ਦੀ ਜੰਗ ਵਿੱਚ ਮਾਰਿਆ ਗਿਆ ਸੀ।

ਇਹ ਕਰਤਾਰਪੁਰ ਤੋਂ ਉੱਤਰ ਪੂਰਬ ਵੱਲ ਪਿੰਡ ਆਲਮਪੁਰ ਦੇ ਅਫ਼ਗ਼ਾਨ ਫ਼ਤੇ ਖਾਂ ਦਾ ਪੁੱਤਰ ਸੀ। ਇਸ ਦੇ ਮਾਤਾ ਪਿਤਾ ਇਸ ਦੀ ਛੋਟੀ ਉਮਰ ਵਿੱਚ ਹੀ ਸਵਰਗ ਸਿਧਾਰ ਗਏ ਸਨ। ਇਸ ਲਈ ਪੈਂਦੇ ਖ਼ਾਂ ਦੀ ਪਾਲਣਾ ਪੋਸਣਾ ਨਾਨਕਿਆਂ ਨੇ ਕੀਤੀ ਸੀ। ਇਸ ਦੇ ਮਾਮੇ ਦਾ ਨਾਂ ਇਸਮਾਈਲ ਖਾਂ ਸੀ ਜੋ ਕਰਤਾਰਪੁਰ ਦੇ ਨੇੜੇ ਵੱਡਾ ਮੀਰ ‘ਚ ਰਹਿੰਦਾ ਸੀ। ਗੁਰਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਆਪ ਇੱਕ ਚਚੇਰੇ ਭਰਾ ਅਤੇ ਪਿੰਡ ਦੇ ਪਠਾਣਾਂ ਨਾਲ 16 ਸਾਲ ਦੀ ਉਮਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦੇ ਅਵਸਰ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਗਏ ਸਨ। ਗੁਰੂ ਸਾਹਿਬ ਨੇ ਪੈਂਦੇ ਖ਼ਾਂ ਦੀ ਸਰੀਰਕ ਡੀਲ ਡੌਲ ਵੇਖ ਕੇ ਪ੍ਰਸੰਨ ਹੁੰਦਿਆਂ ਉਸ ਨੂੰ ਆਪਣੀ ਸੈਨਾ ਵਿੱਚ ਰੱਖ ਲਿਆ।

ਪੈਂਦੇ ਤਾਂ ਰਾਖਯੋ ਸ੍ਰੀ ਗੁਰ ਨੌਕਰ ਜਾਨਿ ॥

ਪਾਂਚ ਰੁਪਏ ਰੋਜ ਦਰਿ ਸ੍ਰੀ ਗੁਰ ਕ੍ਰਿਪਾ ਨਿਧਾਨ । । 1054 । ।

ਗੁਰੂ ਜੀ ਨੇ ਉਸ ਨੂੰ ਵਿਸ਼ੇਸ਼ ਤੌਰ ਤੇ ਸੈਨਿਕ ਸਿਖਲਾਈ ਦਿੱਤੀ ਅਤੇ ਉਸ ਨੂੰ ਇੱਕ ਸੂਰਬੀਰ ਯੋਧੇ ਵਾਂਙ ਬਣਾਇਆ। ਪੈਂਦੇ ਖਾਂ ਨੇ ਗੁਰੂ ਜੀ ਨਾਲ ਹੋ ਕੇ ਅੰਮ੍ਰਿਤਸਰ 1629 ਵਿਖੇ ਜੰਗ ਵਿੱਚ ਚੰਗੇ ਜੌਹਰ ਵਿਖਾਏ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਉਸ ਦਾ ਵਿਸ਼ੇਸ਼ ਧਿਆਨ ਰੱਖਦੇ ਸਨ। ਕਰਤਾਰਪੁਰ ਵਿੱਚ ਰਹਿੰਦੇ ਸਮੇਂ ਗੁਰੂ ਸਾਹਿਬ ਨੇ ਉਸ ਦੀ ਸ਼ਾਦੀ ਛੋਟਾ ਮੀਰ ਦੀ ਇੱਕ ਅਫ਼ਗ਼ਾਨ ਲੜਕੀ ਨਾਲ ਕਰ ਦਿੱਤੀ ਅਤੇ ਉਸ ਨੂੰ ਆਪਣੀ ਪਤਨੀ ਸਮੇਤ ਕਰਤਾਰਪੁਰ ਰਹਿਣ ਦੀ ਆਗਿਆ ਦਿੱਤੀ ਸੀ । ਗੁਰੂ ਜੀ ਸਮੇਂ ਸਮੇਂ ਪੈਂਦੇ ਖਾਂ ਨੂੰ ਮਾਣ-ਸਨਮਾਨ ਅਤੇ ਤੋਹਫ਼ੇ ਦਿੰਦੇ ਰਹਿੰਦੇ ਸਨ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਡਰੋਲੀ ਕਲਾਂ ਆਏ ਤਾਂ ਪੈਂਦੇ ਖਾਂ ਵੀ ਉਨ੍ਹਾਂ ਦੇ ਨਾਲ ਸੀ। ਇਸੇ ਸਾਲ ਮਾਤਾ ਦਮੋਦਰੀ ਜੀ ਚੜ੍ਹਾਈ ਕਰ ਗਏ ਤਾਂ ਗੁਰੂ ਜੀ ਨੇ ਪੈਂਦੇ ਖਾਂ ਨੂੰ ਗੁਰੂ ਪਰਿਵਾਰਾਂ ਦੇ ਨਾਲ ਕਰਤਾਰਪੁਰ ਜਾਣ ਲਈ ਕਿਹਾ ਸੀ। ਗੁਰੂ ਜੀ ਮਹਿਰਾਜ ਦੀ ਜੰਗ ਬਾਅਦ ਕਰਤਾਰਪੁਰ ਪਹੁੰਚੇ ਤਾਂ ਪੈਂਦੇ ਖਾਂ ਨੇ ਗੁਰੂ ਜੀ ਨੂੰ ਬੜੇ ਮਾਣ ਨਾਲ ਕਿਹਾ, ‘ਜੇ ਮੈਂ ਉੱਥੋਂ ਹੁੰਦਾ ਤਾਂ ਮੈਂ ਨਾ ਹੀ ਗੁਰੂ ਜੀ ਨੂੰ ਜੰਗ ‘ਚ ਅੱਗੇ ਹੋਣ ਦੇਣਾ ਸੀ ਅਤੇ ਨਾ ਹੀ ਭਾਈ ਜੇਠਾ ਜੀ ਜੰਗ ਵਿੱਚ ਕੰਮ ਆਉਂਦੇ।’ ਇਨ੍ਹਾਂ ਹੀ ਸਮਿਆਂ ਵਿੱਚ ਪੈਂਦੇ ਖਾਂ ਨੇ ਆਪਣੀ ਪੁੱਤਰੀ ਦੀ ਸ਼ਾਦੀ ਛੋਟਾ ਮੀਰ ਦੇ ਇੱਕ ਅਫ਼ਗ਼ਾਨ ਨੌਜੁਆਨ ਉਸਮਾਨ ਖਾਂ ਨਾਲ ਕਰ ਦਿੱਤੀ। ਅਗਲੀ ਵੈਸਾਖੀ ਨੂੰ ਦੂਰ ਦਰਾਜ਼ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ। ਇੱਕ ਧਨਾਢ ਵਪਾਰੀ ਚਿਤਰ ਸੈਣ ਨੇ ਗੁਰੂ ਜੀ ਨੂੰ ਇੱਕ ਵਧੀਆ ਕਿਸਮ ਦਾ ਘੋੜਾ, ਚਿੱਟਾ ਬਾਜ਼, ਕੀਮਤੀ ਪੁਸ਼ਾਕਾਂ ਅਤੇ ਇੱਕ ਖੰਡਾ ਭੇਟ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਿੱਟਾ ਬਾਜ਼ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਅਤੇ ਘੋੜਾ, ਪੁਸ਼ਾਕਾਂ ਤੇ ਤੇਗ਼ ਪੈਂਦੇ ਖਾਂ ਨੂੰ ਸੌਗਾਤਾਂ ਵਜੋਂ ਬਖ਼ਸ਼ ਦਿੱਤੇ। ਜਦੋਂ ਪੈਂਦੇ ਖ਼ਾਂ ਘਰ ਪਹੁੰਚਿਆ ਤਾਂ ਉਸਦੇ ਜਵਾਈ ਨੇ ਇਨ੍ਹਾਂ ਤੋਹਫ਼ਿਆਂ ਤੇ ਆਪਣਾ ਹੱਕ ਜਤਾਇਆ। ਪੈਂਦੇ ਖਾਂ ਨੇ ਔਖੇ ਸੁਖਾਲੇ ਉਹ ਉਸਮਾਨ ਖ਼ਾਂ ਨੂੰ ਦੇ ਦਿੱਤੇ। ਅਗਲੇ ਦਿਨ ਬਾਬਾ ਗੁਰਦਿੱਤਾ ਜੀ ਵਾਲਾ ਚਿੱਟਾ ਬਾਜ਼ ਸ਼ਿਕਾਰ ਖੇਡਦਿਆਂ ਉਸਮਾਨ ਖ਼ਾਂ ਦੇ ਹੱਥ ਵਿੱਚ ਆ ਗਿਆ। ਪੈਂਦੇ ਖਾਂ ਨੇ ਗੁਰੂ ਜੀ ਦੇ ਪੁੱਛਣ ਤੇ ਇਨਕਾਰ ਕਰ ਦਿੱਤਾ ਕਿ ਚਿੱਟਾ ਬਾਜ਼ ਉਸ ਪਾਸ ਨਹੀਂ ਹੈ। ਗੁਰੂ ਜੀ ਤੇ ਭਾਈ ਬਿਧੀ ਚੰਦ ਨੂੰ ਛੋਟਾ ਮੀਰ ਭੇਜ ਕੇ ਉਸਮਾਨ ਖਾਂ ਕੋਲੋਂ ਉਹ ਸਾਰੀਆਂ ਵਸਤਾਂ ਪ੍ਰਾਪਤ ਕਰ ਲਈਆਂ। ਆਪਣੇ ਝੂਠ ਦਾ ਪਾਜ ਨਿਕਲ ਜਾਣ ਦੇ ਕਾਰਨ ਪੈਂਦੇ ਖ਼ਾਂ ਵੀ ਗੁਰੂ ਜੀ ਦਾ ਵਿਰੋਧੀ ਬਣ ਗਿਆ। ਗੁਰੂ ਜੀ ਨੇ ਉਸ ਨੂੰ ਆਪਣੀ ਨੌਕਰੀ ਵਿੱਚੋਂ ਕੱਢ ਦਿੱਤਾ। ਪੈਂਦੇ ਖ਼ਾਂ ਬਾਦਸ਼ਾਹ ਪਾਸ ਜਾ ਕੇ ਨੌਕਰ ਹੋਇਆ। ਉਸਨੇ ਬਾਦਸ਼ਾਹ ਨੂੰ ਗੁਰੂ ਜੀ ਵਿਰੁੱਧ ਤਕੜੀ ਫੌਜ ਭੇਜਣ ਲਈ ਮਨਾਇਆ। ਇਹ ਫ਼ੌਜ ਕਾਲੇ ਖਾਂ ਦੀ ਕਮਾਨ ਹੇਠ ਸੀ। ਕਾਲੇ ਖ਼ਾਂ ਦਾ ਭਰਾ ਅੰਮ੍ਰਿਤਸਰ ਦੀ ਲੜਾਈ ਵਿੱਚ ਮਾਰਿਆ ਗਿਆ ਸੀ। ਪੈਂਦੇ ਖਾਂ ਅਤੇ . ਜਲੰਧਰ ਦਾ ਫ਼ੌਜਦਾਰ ਕੁਤਬ ਖ਼ਾਂ ਉਸਦੇ ਸਹਾਇਕ ਸਨ । ਸ਼ਾਹੀ ਫੌਜਾਂ ਨੇ ਸ਼ਹਿਰ ਦੁਆਲੇ ਘੇਰਾ ਪਾ ਲਿਆ। ਸਿੱਖਾਂ ਨੇ ਕਮਾਲ ਦੀ ਬਹਾਦਰੀ ਵਿਖਾਈ। ਸਿੱਖ ਸਿਪਾਹੀ ਧਰਮ ਦੀ ਖਾਤਰ ਲੜ ਰਹੇ ਸਨ, ਸ਼ਾਹੀ ਫ਼ੌਜਾਂ ਦੇ ਸਿਪਾਹੀ ਤਨਖਾਹ ਲਈ ਲੜ ਰਹੇ ਸਨ। ਸਿੱਖ ਸੈਨਾ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਅਤੇ ਭਾਈ ਬਿਧੀ ਚੰਦ ਜੀ ਕਰ ਰਹੇ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਉਸ ਵੇਲੇ 13 ਸਾਲ ਦੇ ਸਨ, ਆਪ ਬਹੁਤ ਬਹਾਦਰੀ – ਨਾਲ ਲੜੇ। ਧੀਰਮੱਲ ਨੇ ਗੁਰੂ ਦੀ ਵਫ਼ਾਦਾਰੀ ਨਾ ਕੀਤੀ। ਕਾਲੇ ਖਾਂ, ਉਸਮਾਨ ਖਾਂ ਪਠਾਣ ਆਦਿ ਮਾਰੇ ਗਏ। ਪੈਂਦੇ ਖਾਂ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਉਪਰ ਹਮਲਾ रीडा :-

ਤਬ ਪੈਂਦੇ ਰਿਸ ਤੇਗ ਚਲਾਈ। ਕਰਿ ਗੁਰ ਦਾਵ ਰਕਾਬ ਰੁਕਾਈ ।।

ਹਨੀ ਔਰ ਰੋਕੀ ਗੁਰ ਢਾਲਾ। ਪੈਂਦੇ ਖਾਂ ਮਨ ਭਯੋ ਬਿਹਾਲਾ । ।

ਐਪਰ ਪੈਂਦੇ ਖਾਂ ਦਾ ਕੋਈ ਵਾਰ ਵੀ ਗੁਰੂ ਉਪਰ ਭਾਰੂ ਨਹੀਂ ਹੋਇਆ। ਆਖਰ ਉਹ ਗੁਰੂ ਜੀ ਦੀ ਤਲਵਾਰ ਨਾਲ ਹੇਠਾਂ ਡਿੱਗ ਪਿਆ। ਗੁਰੂ ਜੀ ਨੇ ਕਿਹਾ, “ਤੂੰ ਮੁਸਲਮਾਨ ਹੈ। ਹੁਣ ਕਲਮਾ ਪੜ੍ਹਨ ਦਾ ਵੇਲਾ ਹੈ।” ਅੱਗੋਂ ਪੈਂਦੇ ਖਾਂ ਬੋਲਿਆ, “ਗੁਰੂ ਜੀ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਹੈ।” ਉਹ ਅਖੀਰਲੇ ਸਾਹਾਂ ਤੇ ਸੀ। ਗੁਰੂ ਜੀ ਨੇ ਉਸ ਨੂੰ ਬਚਾਉਣ ਲਈ ਆਪਣੀ ਢਾਲ ਨਾਲ ਛਾਂ ਕਰ ਦਿੱਤੀ । ਪੈਂਦੇ ਖਾਂ ਜਹਾਨ ਤੋਂ ਤੁਰ ਗਿਆ। ਸ਼ਾਹੀ ਫ਼ੌਜ ਨੂੰ ਭਾਂਜ ਪੈ ਗਈ। ਫ਼ੌਜ ਜਲੰਧਰ ਵੱਲ ਨੱਸ ਗਈ। ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਸਿੱਖ ਸ਼ਹੀਦਾਂ ਦਾ ਸਸਕਾਰ ਕੀਤਾ। ਮੁਸਲਮਾਨ ਫ਼ੌਜੀਆਂ ਨੂੰ ਦਫ਼ਨਾਇਆ।

ਪੈਂਦੇ ਖਾਂ ਦੀ ਯਾਦ ਵਿੱਚ ਕਰਤਾਰਪੁਰ ਵਿੱਚ ਥੜ੍ਹਾ ਦਮਦਮਾ ਸਾਹਿਬ ਮੌਜੂਦ ਹੈ।

ਬਾਬਾ ਲਲੂਆ

ਬਾਬਾ ਲਲੂਆ ਜਾਂ ਲਾਲ ਚੰਦ ਕਰਤਾਰਪੁਰ ਦੇ ਬੜੀ ਕਰਨੀ ਵਾਲੇ ਸੰਤ ਦੱਸੇ ਜਾਂਦੇ ਹਨ। ਮੌਜੂਦਾ ਸ਼ਮਸ਼ਾਨ ਭੂਮੀ ਦੇ ਲਾਗੇ ਉਨ੍ਹਾਂ ਨੇ ਆਪਣੀ ਕੁਟੀਆ ਬਣਾਈ ਹੋਈ ਸੀ, ਇੱਥੇ ਉਹ ਤਪ ਕਰਿਆ ਕਰਦੇ ਸਨ। ਉਨ੍ਹਾਂ ਦੀ ਕੁਟੀਆ ਦੇ ਨਾਲ ਹੀ ਇੱਕ ਛੱਪੜ ਹੁੰਦਾ ਸੀ। ਜਿੱਥੇ ਸਾਰਾ ਸਾਲ ਪਾਣੀ ਖੜ੍ਹਾ ਰਹਿੰਦਾ ਸੀ। ਕੁਝ ਲੋਕ ਦੱਸਦੇ ਹਨ ਕਿ ਬਾਬਾ ਲਲੂਆ ਗੁਰੂ ਸਾਹਿਬ ਦੇ ਝਾੜੂ ਬਰਦਾਰ ਸਨ। ਇੱਕ ਕਹਾਣੀ ਪ੍ਰਚੱਲਿਤ ਹੈ ਕਿ ਇੱਕ ਵਾਰ ਬਾਬਾ ਲਲੂਆ ਗੁਰੂ ਜੀ ਦੇ ਮਹਿਲਾਂ ਦੇ ਬਾਹਰ ਖੜ੍ਹੇ ਸੀ। ਇੱਕ ਔਰਤ, ਜਿਸ ਦਾ ਬੱਚਾ ਜੋ ਕਿ ਬਹੁਤ ਬਿਮਾਰ ਸੀ, ਗੁਰੂ ਜੀ ਪਾਸ ਲੈ ਕੇ ਆਈ। ਉਸ ਨੇ ਬਾਬੇ ਲਲੂਏ ਨੂੰ ਗੁਰੂ ਜੀ ਬਾਰੇ ਪੁੱਛਿਆ ਤਾਂ ਬਾਬੇ ਲਲੂਏ ਨੇ ਉਸ ਔਰਤ ਨੂੰ ਕਿਹਾ ਕਿ ਬੱਚੇ ਨੂੰ ਗੁਰੂ ਜੀ ਪਾਸ ਲੈ ਜਾਉ, ਇਹ ਬਿਲਕੁਲ ਠੀਕ ਹੋ ਜਾਏਗਾ। ਜਦ ਉਹ ਔਰਤ ਬੱਚੇ ਨੂੰ ਗੁਰੂ ਜੀ ਪਾਸ ਲੈ ਕੇ ਆਈ ਤਾਂ ਗੁਰੂ ਜੀ ਨੇ ਅੱਗੋਂ ਫ਼ਰਮਾਇਆ ਕਿ ਜੋ ਬਾਬੇ ਲਲੂਏ ਨੇ ਕਿਹਾ ਹੈ ਠੀਕ ਹੀ ਹੈ। ਇਸ ਤਰ੍ਹਾਂ ਜਦੋਂ ਉਹ ਔਰਤ ਬੱਚੇ ਨੂੰ ਵਾਪਿਸ ਲਿਆਈ ਤਾਂ ਬੱਚਾ ਰਾਜ਼ੀ ਹੋ ਗਿਆ। ਬਾਬੇ ਲਲੂਏ ਦੀ ਮਹਾਨਤਾ ਬਹੁਤ ਵੱਧ ਗਈ। ਉਸ ਸਮੇਂ ਦੀਆਂ ਛੋਟੀਆਂ ਜਾਤੀਆਂ ਦੇ ਲੋਕ, ਜਿਨ੍ਹਾਂ ਨੂੰ। ਬਹੁਤ ਨੀਵਾਂ ਸਮਝਿਆ ਜਾਂਦਾ ਸੀ, ਆਪਣੀ ਬਰਾਦਰੀ ਦੇ ਮਨੁੱਖ ਨੂੰ ਇੰਨਾ ਮਹਾਨ ਸੁਣ ਕੇ ਬੜੇ ਹੈਰਾਨ ਹੋਏ ਪਰ ਬਾਬੇ ਲਲੂਏ ਨੂੰ ਆਪਣੀ ਇਸ ਰੌਚਿਕ ਮਸ਼ਹੂਰੀ ਦਾ ਗਿਆਨ ਨਹੀਂ ਸੀ। ਜਦੋਂ ਲੋਕ ਉਨ੍ਹਾਂ ਪਾਸ ਆਉਣ ਲੱਗੇ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਲੱਗੇ ਤਾਂ ਉਹ ਇਸ ਅਦਭੁਤ ਚਮਤਕਾਰ ਨੂੰ ਦੇਖ ਕੇ ਬੜੇ ਹੈਰਾਨ ਹੋਏ ਅਤੇ ਗੁਰੂ ਜੀ ਪਾਸ ਜਾ ਕੈ ਉਨ੍ਹਾਂ ਨੇ ਸਾਰਾ ਹਾਲ ਦੱਸਿਆ। ਗੁਰੂ ਜੀ ਨੇ ਕਿਹਾ ਕਿ ਜੋ ਮਨੁੱਖ ਮਨੁੱਖੀ ਸੇਵਾ ਕਰਦਾ ਹੈ ਭਾਵੇਂ ਉਹ ਕਿਸੇ ਵੀ ਜਾਤ ਬਰਾਦਰੀ ਦਾ ਹੈ, ਉਹ ਮਹਾਨ ਹੈ। ਇਸ ਲਈ ਅਸੀਂ ਤੈਨੂੰ ਘੱਟ ਨਹੀਂ ਜਾਣਿਆਂ।

ਬਾਬੇ ਲਲੂਏ ਨੇ ਫਿਰ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਬਬੂ ਨੀਵਾਂ ਸਾਂ ਤੁਸੀਂ ਮੈਨੂੰ ਐਨਾ ਉੱਚਾ ਕੀਤਾ ਹੈ ਪਰ ਮੇਰੀ ਵੀ ਕੋਈ ਇੱਛਾ ਪੂਰਨ ਕਰੋ ਇਸ ਲਈ ਗੁਰੂ ਜੀ ਨੂੰ ਉਸ ਨੇ ਕਿਹਾ ਕਿ ਮੈਨੂੰ ਐਸੀ ਥਾਂ ਬਖਸ਼ੋ ਜਿੱਥੇ ਮੈਂ ਸਾਰੇ ਸ਼ਹਿਰ ਦੇ ਚਰਨਾ ਨੂੰ ਛੂਹ ਸਕਾਂ। ਦੱਸਦੇ ਹਨ ਕਿ ਬਾਬੇ ਲਲੂਏ ਦੀ ਇੱਛਾ ਅਨੁਸਾਰ ਉਸ ਦੇ ਅੰਤ ਤੋਂ ਬਾਅਦ ਉਸ ਦਾ ਦਾਹ ਸਸਕਾਰ ਉਸੇ ਛੱਪੜ ਦੇ ਕੰਢੇ ਤੇ ਹੀ ਕੀਤਾ ਗਿਆ ਜਿਹੜਾ ਕਿ ਸ਼ਹਿਰ ਦੇ ਬਿਲਕੁਲ ਨੀਵੀਂ ਥਾਂ ਸੀ। ਉਹ ਛੱਪੜ ਹਾਲੇ ਵੀ ਮੌਜੂਦ ਹੈ, ਉਸ ਨੂੰ ਬਾਬੇ ਲਲੂਏ ਦਾ ਛੱਪੜ ਕਹਿੰਦੇ ਹਨ। ਇਸ ਵਿੱਚ ਸਾਰੇ ਸ਼ਹਿਰ ਦਾ ਪਾਣੀ ਆ ਕੇ ਡਿੱਗਦਾ ਹੈ। ਲੋਕ ਉਸ ਨੂੰ ਅਤਿ ਪਵਿੱਤਰ ਸਮਝਦੇ ਹਨ। ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਚਮੜੀ ਦੀਆਂ ਬੀਮਾਰੀਆਂ ਵਾਲੇ ਮਰੀਜ਼ ਜੇ ਇਸ ਛੱਪੜ ਵਿੱਚ ਇਸ਼ਨਾਨ ਕਰਨ ਤਾਂ ਉਨ੍ਹਾਂ ਦੇ ਰੋਗ ਦੂਰ ਹੋ ਸਕਦੇ ਹਨ। ਇਸੇ ਵਿਸ਼ਵਾਸ ਦੇ ਆਧਾਰ ਤੇ ਹਰ ਰੋਜ਼ ਅਤੇ ਹਰ ਮੇਲੇ ਅਤੇ ਮੱਸਿਆ ਤੇ ਸੈਂਕੜੇ ਲੋਕ ਇੱਥੇ ਆ ਕੇ ਇਸ਼ਨਾਨ ਕਰਦੇ ਹਨ।

ਭਾਈ ਭਾਰਾ

ਭਾਈ ਭਾਰਾ ਜੀ ਛੋਟੀ ਉਮਰ ਦੇ ਸਨ ਕਿ ਉਨ੍ਹਾਂ ਦੇ ਪਿਤਾ ਉਸ ਨੂੰ ਕਰਤਾਰਪੁਰ ਵਿੱਚ ਦੀਵਾਨ ਦੇ ਪਾਸ ਪੰਜ ਰੁਪਏ ਵਿੱਚ ਵੇਚ ਗਏ ਸਨ। ਉਸ ਸਮੇਂ ਕਰਤਾਰਪੁਰ ਵਿੱਚ ਬਾਬਾ ਸਾਧੂ ਸਿੰਘ ਦੀ ਹਕੂਮਤ ਸੀ । ਦੀਵਾਨਾਂ ਦਾ ਬਾਬਾ ਸਾਧੂ ਸਿੰਘ ਨਾਲ ਬੜਾ ਸੰਪਰਕ ਅਤੇ ਮੇਲ ਜੋਲ ਸੀ। ਭਾਈ ਭਾਰਾ ਦੀਵਾਨਾਂ ਦੇ ਨਾਲ ਰਿਹਾ ਕਰਦੇ ਸੀ ਅਤੇ ਇੱਕ ਸੇਵਾਦਾਰ ਵਾਂਗ ਛੋਟੇ ਮੋਟੇ ਕੰਮ ਕਰਿਆ ਕਰਦਾ ਸੀ। ਜਦੋਂ ਦੀਵਾਨ ਨੇ ਦਫ਼ਤਰ ਨੂੰ ਜਾਣਾ ਹੁੰਦਾ ਸੀ ਤਾਂ ਭਾਈ ਭਾਰਾ ਉਨ੍ਹਾਂ ਦੀਆਂ ਕਿਤਾਬਾਂ ਲੈ ਕੇ ਨਾਲ ਜਾਇਆ ਕਰਦਾ ਸੀ। ਇੱਕ ਦਿਨ ਬਾਬਾ ਸਾਧੂ ਸਿੰਘ ਨੇ ਭਾਈ ਭਾਰੇ ਨੂੰ ਦੇਖਿਆ ਅਤੇ ਆਪਣੇ ਦੀਵਾਨ ਨੂੰ ਕਿਹਾ ਕਿ ਇਹ ਮੁੰਡਾ ਮੈਨੂੰ ਦੇ ਦਿਉ। ਦੀਵਾਨ ਨੇ ਬੜੀ ਖੁਸ਼ੀ ਨਾਲ ਭਾਈ ਭਾਰੇ ਨੂੰ ਬਾਬਾ ਸਾਧੂ ਸਿੰਘ ਨੂੰ ਦੇ ਦਿੱਤਾ। ਬਾਬਾ ਸਾਧੂ ਸਿੰਘ ਨੇ ਉਸ ਨੂੰ ਆਪਣਾ ਗੜਵਈ ਨਿਯੁਕਤ ਕਰ ਲਿਆ। ਭਾਈ ਭਾਰਾ ਬੜਾ ਤਰੱਕੀ ਕਰਦਾ ਗਿਆ। ਆਪਦੇ ਵਾਧੂ ਸਮੇਂ ਵਿੱਚ ਉਹ ਪੜ੍ਹਾਈ ਵੀ ਕਰੀ ਜਾਂਦਾ ਸੀ। ਦੱਸਦੇ ਹਨ ਕਿ ਦਸ ਸਾਲ ਦੇ ਵਿੱਚ ਵਿੱਚ ਹੀ ਉਹ ਬਾਬਾ ਸਾਧੂ ਸਿੰਘ ਦਾ ਦੀਵਾਨ ਬਣ ਗਿਆ। ਦੀਵਾਨ ਬਣਨ ਤੋਂ ਬਾਅਦ ਉਸ ਨੇ ਕਰਤਾਰਪੁਰ ਵਿੱਚ ਜਾਇਦਾਦ ਬਣਾਈ ਸੀ। ਭਾਈ ਭਾਰੇ ਨੂੰ ਬਾਗ਼ ਲਾਉਣ ਦਾ ਵੀ ਬੜਾ ਸ਼ੌਕ ਸੀ। ਉਸ ਨੇ ਇੱਕ ਬਾਗ਼ ਲਗਵਾਇਆ ਜਿਹੜਾ ਕਿ ਮੋਤੀ ਬਾਗ਼ ਵਾਂਗ ਬੜਾ ਸੁੰਦਰ ਸਮਝਿਆ। ਜਾਂਦਾ ਸੀ। ਭਾਈ ਭਾਰੇ ਦੇ ਸਮੇਂ ਹੀ ਕਰਤਾਰਪੁਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਵੱਡਾ ਤਲਾਬ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਜਦ ਕਰਤਾਰਪੁਰ ਵਿੱਚ ਹੜ੍ਹ ਆਇਆ ਕਰਦੇ ਸਨ ਤਾਂ ਸਾਰਾ ਕਰਤਾਰਪੁਰ ਪਾਣੀ ਨਾਲ ਘਿਰ ਜਾਂਦਾ ਤੇ ਫ਼ਸਲਾਂ ਤਬਾਹ ਹੋ ਜਾਂਦੀਆਂ ਸਨ ਪਰ ਭਾਈ ਭਾਰੇ ਦੇ ਉੱਦਮ ਅਤੇ ਦ੍ਰਿੜ੍ਹਤਾ ਸਦਕਾ ਵੱਡਾ ਤਲਾਬ 3 ਕਾਫ਼ੀ ਮਿਹਨਤ ਤੇ ਪੈਸੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਨਾਲ ਹੜ੍ਹਾਂ ਦੀ ਤਬਾਹੀ 1 ਤੋਂ ਬਚਾਅ ਹੋ ਗਿਆ।

ਭਾਈ ਭਗਤੂ ਜੀ

ਕਰਤਾਰਪੁਰ ਵਿੱਚ ਭਾਈ ਭਗਤੂ ਦੀ ਸਮਾਧ ਹੈ, ਜੋ ਕਿ ਬਠਿੰਡੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਰ ਸਿੱਖ ਗੁਰੂ ਸਾਹਿਬਾਨ ਦੀ ਸ਼ਰਨ ਵਿੱਚ ਆਉਣ ਸਦਕਾ ਕਰਤਾਰਪੁਰ ਵਿੱਚ ਵਸ ਗਿਆ ਸੀ। ਇਸ ਦੇ ਪਿਤਾ ਆਲਮ ਜੀ ਚੌਥੇ ਗੁਰੂ ਸਾਹਿਬ ਦੇ ਅਨਿੰਨ ਸ਼ਰਧਾਲੂ ਸਨ। ਗੁਰੂ ਰਾਮਦਾਸ ਜੀ ਦੀ ਬਖ਼ਸ਼ਿਸ਼ ਨਾਲ ਆਲਮ ਜੀ ਦੇ ਘਰ ਭਾਈ ਭਗਤੂ ਦਾ ਜਨਮ ਹੋਇਆ ਸੀ। ਗੁਰੂ ਜੀ ਨੇ ਇਸ ਬਾਲਕ ਨੂੰ ‘ਭਾਗਾਂ ਵਾਲਾ’ ਦਾ ਵਰ ਦਿੱਤਾ ਤੇ ਇਸ ਦਾ ਨਾਂ ਭਾਈ ਭਗਤੂ ਪੈ ਗਿਆ। ਇਸ ਦੇ ਪਿਤਾ ਜੀ ਛੇਤੀ ਹੀ ਸਵਰਗਵਾਸ ਹੋ ਗਏ ਤਾਂ ਇਸ ਦੀ ਮਾਤਾ ਇਸ ਨਾਲ ਗੁਰੂ ਦਰਬਾਰ ਵਿੱਚ ਆ ਕੇ ਰਹਿਣ ਲੱਗ ਪਈ ਸੀ । ਭਾਈ ਭਗਤੂ ਦੀ ਪਾਲਣਾ ਗੁਰੂ ਪੁੱਤਾਂ ਵਾਂਗ ਹੋਈ। ਇਹ ਗੁਰੂ ਘਰ ਦੀ ਸਾਰੀ ਸੇਵਾ ਕਰਦੇ। ਗੁਰੂ ਜੀ ਨੇ ਇਸ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਮੁੜ ਬਠਿੰਡੇ ਵੱਲ ਭੇਜ ਦਿੱਤਾ। ਇੱਥੇ ਆਪ ਦੀ ਸ਼ਾਦੀ ਹੋਈ। ਦੋ ਪੁੱਤਰ ਗੌਰਾ ਅਤੇ ਜਿਉਣ ਹੋਏ ਸਨ । ਗੌਰਾ ਤਾਂ ਬਠਿੰਡੇ ਰਿਹਾ, ਭਾਈ। ਭਗਤੂ ਜੀ ਭੁੱਚੋ ਨਗਰ ਆ ਗਏ। ਆਪ ਦੀ ਪਤਨੀ ਸਵਰਗਵਾਸ ਹੋ ਚੁੱਕੀ ਸੀ। ਭਾਈ ਭਗਤੂ ਜੀ ਆਪਣੀ ਮਾਤਾ ਨਾਲ ਗੁਰੂ ਦਰਬਾਰ ਵਿੱਚ ਗੁਰੂ ਅਰਜਨ ਦੇਵ ਜੀ ਪਾਸ ਕਰਤਾਰਪੁਰ ਆ ਕੇ ਸੰਗਤ ਦੀ ਸੇਵਾ ਵਿੱਚ ਜੁਟ ਗਏ। ਇੱਕ ਦਿਨ ਆਪ ਨੇ ਗੁਰੂ ਦਰਬਾਰ ‘ਚ ਆਉਣ ਸਮੇਂ ਸਿਰ ਉਪਰ ਪਗੜੀ ਦੀ ਥਾਂ ਔਰਤਾਂ ਵਾਲਾ ਦੁਪੱਟਾ ਹੀ ਬੰਨ੍ਹ ਲਿਆ। ਗੁਰੂ ਜੀ ਨੇ ਕਿਹਾ ਕਿ ਅੱਜ ਤਾਂ ਲਾੜਿਆਂ ਵਾਂਗ ਆਏ ਹੋ ਤੁਹਾਡੀ ਇੱਕ ਹੋਰ ਸ਼ਾਦੀ ਹੋਵੇਗੀ। ਗੁਰੂ ਕਾ ਬਚਨ ਪੂਰਾ ਹੋਇਆ। ਭਗਤੂ ਜੀ ਆਪਣੇ ਨਗਰ ਆ ਗਏ। ਇੱਕ ਵਾਰ ਆਪ ਨਗਰ ਤੋਂ ਦੂਰ ਢੱਡੇ ਪਿੰਡ ਦੀ ਜੂਹ ‘ਚੋਂ ਲੰਘ ਰਹੇ ਸਨ ਤਾਂ ਇੱਕ ਕੰਨਿਆਂ ਖੇਤਾਂ ਵਿੱਚ ਮਣੇ ਤੇ ਚੜ੍ਹ ਖੇਤ ਦੀ ਰਖਵਾਲੀ ਕਰ ਰਹੀ ਸੀ। ਕਰਮਾਂ ਦੀ ਖੇਡ ਅਨੁਸਾਰ ਭਗਤੂ ਜੀ ਨੇ ਮਣੇ ਦੁਆਲੇ ਚਾਰ ਚੱਕਰ ਲਾਏ। ਕੰਨਿਆਂ ਨੂੰ ਸੋਝੀ ਹੋ ਗਈ। ਭਗਤੂ ਜੀ ਆਪਣਾ ਪਤਾ ਦੱਸ ਕੇ ਵਾਪਸ ਚਲੇ ਗਏ। ਇਹ ਬੀਬੀ ਵੀਰੋ ਸੀ। ਸਮਾਂ ਪਾ ਕੇ ਜਦੋਂ ਉਸ ਦੇ ਵਿਆਹ ਦੀ ਗੱਲ ਤੁਰੀ ਤਾਂ ਉਸ ਨੇ ਘਰ ਵਾਲਿਆਂ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਗੁਰੂ ਦੇ ਸਿੱਖ-ਭਾਈ ਭਗਤੂ ਨਾਲ ਵਿਆਹੀ ਗਈ ਸੀ। ਪਹਿਲਾਂ ਤਾਂ ਪਰਿਵਾਰ ਵਾਲੇ ਹੈਰਾਨ ਹੋਏ ਪਰ ਫਿਰ ਉਨ੍ਹਾਂ ਨੇ ਬੀਬੀ ਵੀਰੋ ਨੂੰ ਭਾਈ ਭਗਤੂ ਦੇ ਘਰ ਭੇਜ ਦੇਣ ਦਾ ਫ਼ੈਸਲ ਕਰ ਲਿਆ। ਜਦੋਂ ਪਿੰਡ ਦੇ ਪੁਰਖ ਭਾਈ ਭਗਤੂ ਜੀ ਨੂੰ ਇਹ ਕਹਿਣ ਭੁੱਚੋ ਨਗਰ ਕ ਤਾਂ ਭਾਈ ਭਗਤੂ ਦੀ ਔਲਾਦ ਨੇ ਦੱਸਿਆ ਕਿ ਉਹ ਕਰਤਾਰਪੁਰ ਗੁਰੂ ਦਰਬਾਰ ‘ਚ ਰਹਿੰਦੇ ਸਨ ਪਰ ਹੁਣ ਉਹ ਸਵਰਗਵਾਸ ਹੋ ਗਏ ਅਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਨੇ ਉਨ੍ਹਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਸੀ ਫਿਰ ਭਾਈ ਗੋਰਾ ਬੀਬੀ ਵੀਰੋ ਨੂੰ ਆਪ ਮਾਤਾ ਜਾਣ ਕੇ ਭੁੱਚੋ ਨਗਰ ਲੈ ਆਏ ਸਨ। ਭਾਈ ਗੌਰੇ ਨੇ ਸਾਰੀ ਜ਼ਿੰਮੇਵਾਰੀ ਮਾਤਾ ਨੂੰ ਸੌਂਪੀ ਤੇ ਉਨ੍ਹਾਂ ਦੀ ਆਗਿਆ ਵਿੱਚ ਰਹਿਣ ਲੱਗਾ।

ਭਾਈ ਭਗਤੂ ਜੀ ਨੂੰ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਕਰਤਾਰਪੁਰ ਦਰਬਾਰ ਵਿੱਚ ਰਹਿਣ ਦਾ ਕਾਫ਼ੀ ਸਮਾਂ ਮਿਲਿਆ ਸੀ। ਆਪ ਛੇਵੇਂ ਪਾਤਸ਼ਾਹ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਕੇ ਜੰਗ ਵਿੱਚ ਵੀ ਜਾਇਆ ਕਰਦੇ ਸਨ। ਭਾਈ ਭਗਤੂ ਬਠਿੰਡੇ ਦੇ ਨੇੜੇ ਦੇ ਪਿੰਡ ਤੋਂ ਸੰਗਤਾਂ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਆਇਆ ਸੀ। ਰਾਹ ਵਿੱਚ ਆਉਂਦਿਆਂ ਹੀ ਉਹ ਬੀਮਾਰ ਹੋ ਗਿਆ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਅੱਖਾਂ ਮੀਟ ਗਿਆ। ਗੁਰੂ ਜੀ ਨੇ ਆਪਣੇ ਹੱਥੀਂ ਉਸ ਦਾ ਸਸਕਾਰ ਕੀਤਾ ਸੀ। ਇੱਥੇ ਹੀ ਉਸਦੀ ਸਮਾਧ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦਾ ਵਰ ਹੈ ਜਿਸਦਾ ਸਸਕਾਰ ਭਾਈ ਭਗਤੂ ਦੀ ਸਮਾਧ ਨੇੜੇ ਹੋਵੇਗਾ ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ। ਇਸ ਥਾਂ ਹੁਣ ਸ਼ਮਸ਼ਾਨ ਘਾਟ ਹੈ।

ਭਾਈ ਜਿਉਣਾ ਜੀ

ਆਪ ਭਾਈ ਭਗਤੂ ਜੀ ਦੇ ਸਪੁੱਤਰ ਸਨ। ਆਪ ਦੀ ਦੂਸਰੀ ਮਾਤਾ ਵੀਰੋ ਜੀ ਸਨ। ਮਾਤਾ ਵੀਰੋ ਜੀ ਨੇ ਜਿਉਣੇ ਦੀ ਸ਼ਾਦੀ ਇੱਕ ਸਤੀ ਸਤਵੰਤੀ ਲੜਕੀ ਨਾਲ ਕੀਤੀ ਸੀ। ਉਹ ਲੜਕੀ ਮਾਤਾ ਵੀਰੋ ਜੀ ਦੀ ਆਗਿਆ ਅੰਦਰ ਰਹਿ ਕੇ ਸਾਰੀ ਉਮਰ ਸੇਵਾ ਵਿੱਚ ਹਾਜ਼ਰ ਰਹੀ। ਵਿਆਹ ਤੋਂ ਛੇਤੀ ਬਾਅਦ ਜਿਉਣੇ ਨੇ ਕਰਤਾਰਪੁਰ ਗੁਰੂ ਦਰਬਾਰ ਵਿੱਚ ਜਾਣ ਦਾ ਫ਼ੈਸਲਾ ਕਰ ਲਿਆ ਸੀ। ਇਨ੍ਹਾਂ ਹੀ ਦਿਨਾਂ ਵਿੱਚ ਕਰਤਾਰਪੁਰ ਵਿੱਚ ਇੱਕ ਮਾਈ ਦਾ ਗੋਦ ਖੇਡਦਾ ਇੱਕਲੌਤਾ ਪੁੱਤਰ ਚੜ੍ਹਾਈ ਕਰ ਗਿਆ। ਉਹ ਏਨੀ ਰੋਈ ਕੁਰਲਾਈ ਕਿ ਸੱਤਵੇਂ ਗੁਰੂ ਹਰਿਰਾਇ ਜੀ ਨੂੰ ਆਪਣੇ ਸਿੱਖਾਂ ਤੋਂ ਪਤਾ ਕਰਨਾ ਪਿਆ ਕਿ ਏਨਾ ਵਿਰਲਾਪ ਕੌਣ ਕਰ ਰਿਹਾ ਹੈ। ਉਹ ਮਾਈ ਬੱਚੇ ਸਹਿਤ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਗਈ ਤੇ ਲੱਗੀ ਜੋਦੜੀਆਂ ਕਰਨ ਕਿ ਗੁਰੂ ਜੀ ਮੇਰਾ ਬੱਚਾ ਜਿਉਂਦਾ ਕਰ ਦਿਓ, ਗੁਰੂ ਜੀ ਨੇ ਕਿਹਾ ਕਿ ਇਹ ਅਕਾਲ ਪੁਰਖ ਦਾ ਭਾਣਾ ਹੈ, ਇਸ ਨੂੰ ਮੰਨਣਾ ਚਾਹੀਦਾ ਹੈ। ਐਪਰ ਉਸ ਮਾਈ ਦਾ ਰੁਦਨ ਵੇਖ ਕੇ ਸਿੱਖ-ਸੰਗਤਾਂ ਨੇ ਵੀ ਬਹੁਤ ਜ਼ਿੱਦ ਕੀਤੀ ਕਿ ਗੁਰੂ ਜੀ ਇਸ ਦਾ ਦੁੱਖ ਦੂਰ ਕਰੋ। ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦਰ ਘਰ ਦੇ ਭਾਣੇ ‘ਚ ਰਾਜ਼ੀ ਰਹਿਣ ਦਾ ਉਪਦੇਸ਼ ਦਿੱਤਾ। ਬਹੁਤ ਜ਼ਿੱਦ ਕਰਨ ਤੇ ਗੁਰੂ ਜੀ ਨੇ ਬਚਨ ਕੀਤਾ ਕਿ ਬੱਚੇ ਲਈ ਇੱਕ ਹੋਰ ਜ਼ਿੰਦਗੀ ਦਾ ਦਾਨ ਕਰਨਾ ਪਵੇਗਾ ਕੋਈ ਆਪਣੀ ਉਮਰ ਇਸ ਨੂੰ ਦੇਵੇ। ਕਹਿੰਦੇ ਹਨ ਭਾਈ ਜਿਉਣਾ ਜੀ ਚਾਦਰ ਉੱਪਰ ਲੈ ਕੇ ਲੇਟ ਗਏ ਅਤੇ ਪ੍ਰਾਣ ਤਿਆਗ ਦਿੱਤੇ। ਉਧਰ ਮਾਈ ਦਾ ਬੱਚਾ ਹਰਕਤ ‘ਚ ਆ ਕੇ ਮਾਤਾ ਦੇ ਗਲ ਨੂੰ ਲਿਪਟ ਗਿਆ। ਭਾਈ ਭਗਤੂ ਦੇ ਸਪੁੱਤਰ ਭਾਈ ਜਿਉਣੇ ਨੇ ਕੁਰਬਾਨੀ ਦਿੱਤੀ।

ਗੁਰੂ ਜੀ ਨੇ ਭਾਈ ਜਿਉਣੇ ਦੀਆਂ ਆਪ ਅੰਤਮ ਰਸਮਾਂ ਕਰਕੇ ਭਾਈ ਭਗਤੂ ਦੀ ਸਮਾਧ ਦੇ ਨਾਲ ਹੀ ਉਸਦਾ ਸਸਕਾਰ ਕੀਤਾ। ਅੱਜ ਕੱਲ੍ਹ ਇੱਥੇ ਭਾਈ ਭਗਤੂ ਦੀ ਸਮਾਧ ਨਾਲ ਛੋਟੀ ਸਮਾਧ ਭਾਈ ਜਿਉਣਾ ਜੀ ਦੀ ਮੌਜੂਦ ਹੈ।

ਭਾਈ ਨਿਹਾਲ ਸਿੰਘ

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਾਹੀ ਗ੍ਰੰਥੀ ਭਾਈ ਨਿਹਾਲ ਸਿੰਘ ਕਰਤਾਰਪੁਰ ਦੇ ਹੀ ਰਹਿਣ ਵਾਲੇ ਸਨ। ਦੱਸਿਆ ਜਾਂਦਾ ਹੈ ਕਿ ਭਾਈ ਨਿਹਾਲ ਸਿੰਘ ਛੋਟੀ ਉਮਰ ਵਿੱਚ ਲਾਹੌਰ ਚਲੇ ਗਏ ਸਨ ਅਤੇ ਉੱਥੇ ਜਾ ਕੇ ਉਹ ਸ਼ਾਹੀ ਗੁਰਦੁਆਰੇ ਵਿੱਚ ਸੇਵਾਦਾਰ ਦਾ ਕੰਮ ਨਿਭਾਉਂਦੇ ਪਰ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ ਦਾ ਬੜਾ ਸ਼ੌਕ ਸੀ ਤੇ ਉਨ੍ਹਾਂ ਦੀ ਆਵਾਜ਼ ਵੀ ਬਹੁਤ ਮਿੱਠੀ ਸੀ। ਮਹਾਰਾਜਾ ਰਣਜੀਤ ਸਿੰਘ ਜਦੋਂ ਸਵੇਰੇ ਆਪਣੇ ਦਰਬਾਰ ਵਿੱਚ ਜਾਂਦੇ ਸਨ ਤਾਂ ਉਹ ਪਹਿਲਾਂ ਸ਼ਾਹੀ ਗੁਰਦੁਆਰੇ ਵਿੱਚ ਜਾ ਕੇ ਮੱਥਾ ਟੇਕਦੇ ਸਨ ਅਤੇ ਵਾਕ ਸੁਣਦੇ ਸਨ। ਉਨ੍ਹਾਂ ਨੇ ਇਹ ਹੁਕਮ ਕੀਤਾ ਹੋਇਆ ਸੀ ਕਿ ਸ਼ਾਹੀ ਗ੍ਰੰਥੀ ਤੋਂ ਉਪਰੰਤ ਹੋਰ ਕੋਈ ਵੀ ਦਰਬਾਰ ਸਾਹਿਬ ਦੀ ਤਾਬਿਆ ਨਹੀਂ ਬਹਿ ਸਕਦਾ। ਇਸ ਲਈ ਭਾਈ ਨਿਹਾਲ ਸਿੰਘ ਦਰਬਾਰ ਸਾਹਿਬ ਬੈਠ ਕੇ ਕਦੇ ਵੀ ਖੁੱਲ੍ਹੇ ਤੌਰ ਤੇ ਪਾਠ ਨਹੀਂ ਸੀ ਕਰਦੇ ਪਰ ਜਦੋਂ ਸਵੇਰ ਦਾ ਸਮਾਂ ਲੰਘ ਜਾਂਦਾ ਸੀ ਤੇ ਉਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਗੁਰਦੁਆਰੇ ਵਿੱਚੋਂ ਹੋ ਕੇ ਚਲੇ ਗਏ ਹਨ ਅਤੇ ਉਹ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ- ਸਾਹਿਬ ਦੀ ਤਾਬਿਆ ਬੈਠ ਕੇ ਸਾਰਾ ਦਿਨ ਆਪਣੀ ਮਿੱਠੀ ਸੁਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਅਭਿਆਸ ਕਰਦੇ ਰਹਿੰਦੇ। ਇੱਕ ਦਿਨ ਐਸਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਕੁਝ ਤਬੀਅਤ ਖ਼ਰਾਬ ਹੋਣ ਕਾਰਨ ਅਚਾਨਕ ਹੀ ਗੁਰਦੁਆਰੇ ਵਿੱਚ ਆ ਗਏ। ਜਦੋਂ ਉਹ ਆਏ ਤਾਂ ਭਾਈ ਨਿਹਾਲ ਸਿੰਘ ਉਸ ਸਮੇਂ ਉੱਚੀ ਸੁਰ ਵਿੱਚ ਪਾਠ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉੱਥੇ ਵੇਖਿਆ ਤਾਂ ਉਹ ਡਰ ਕੇ ਉੱਥੋਂ ਦੌੜ ਗਏ ਤੇ ਅੰਦਰ ਜਾ ਕੇ ਲੁਕ ਗਏ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਗ੍ਰੰਥੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਬੱਚਾ ਹੈ ਤੁਹਾਥੋਂ ਡਰਦਾ ਲੁਕ ਗਿਆ ਹੈ ਪਰ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਨਿਹਾਲ ਸਿੰਘ ਦੀ ਮਿੱਠੀ ਆਵਾਜ਼ ਸੁਣ ਲਈ ਸੀ, ਇਸ ਲਈ ਉਨ੍ਹਾਂ ਨੇ ਸ਼ਾਹੀ ਗ੍ਰੰਥੀ ਨੂੰ ਇਹ ਆਦੇਸ਼ ਦਿੱਤਾ ਕਿ ਨਿਹਾਲ ਸਿੰਘ ਨੂੰ ਪੇਸ਼ ਕੀਤਾ ਜਾਵੇ। ਨਿਹਾਲ ਸਿੰਘ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਥਾਪੀ ਦਿੱਤੀ ਅਤੇ ਕਿਹਾ ਕਿ ਮੈਥੋਂ ਡਰਨ ਦੀ ਕੋਈ ਲੋੜ ਨਹੀਂ, ਜਦੋਂ ਜੀਅ ਚਾਹੇ ਪਾਠ ਕਰਿਆ ਕਰ। ਇਸ ਦੇ ਨਾਲ ਹੀ ਅਗਲੇ ਸ਼ਾਹੀ ਗ੍ਰੰਥੀ ਭਾਈ ਨਿਹਾਲ ਸਿੰਘ ਨੂੰ ਹੋਣ ਦਾ ਹੁਕਮ ਕਰ ਦਿੱਤਾ। ਉਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਗ੍ਰੰਥੀ ਨੂੰ ਸਭ ਤੋਂ ਉੱਚਾ ਦਰਜਾ ਦਿੰਦੇ ਸਨ। ਨਿਹਾਲ ਸਿੰਘ ਦੀ ਉਦੋਂ ਕਰਤਾਰਪੁਰ ਵਿੱਚ ਕਾਫ਼ੀ ਜ਼ਮੀਨ ਸੀ ਅਤੇ ਉਹ ਕਦੀ ਕਦੀ ਲਾਹੌਰ ਤੋਂ ਆ ਕੇ ਉੱਥੇ ਆਪਣੇ ਮਕਾਨਾਂ ਵਿੱਚ ਠਹਿਰਿਆ ਕਰਦੇ ਸਨ। ਬਾਗ਼ ਲਵਾਉਣ ਦਾ ਉਨ੍ਹਾਂ ਨੂੰ ਵੀ ਬੜਾ ਸ਼ੌਕ ਸੀ ਅਤੇ ਉਨ੍ਹਾਂ ਨੇ ਵੀ ਇੱਕ ਬਹੁਤ ਸੁੰਦਰ ਪੱਕਾ ਬਾਗ਼ ਬਣਵਾਇਆ ਸੀ। ਉਨ੍ਹਾਂ ਨੇ ਲਾਹੌਰ ਤੋਂ ਕਈ ਫ਼ਲਦਾਰ ਬੂਟੇ ਲਿਆ ਕੇ ਲਗਵਾਏ ਸਨ। ਅੱਜ ਕੱਲ੍ਹ ਕੇਵਲ ਉਸ ਬਾਗ ਦੀਆਂ ਢਹਿ ਰਹੀਆਂ ਕੰਧਾਂ ਭਾਈ ਨਿਹਾਲ ਸਿੰਘ ਗ੍ਰੰਥੀ ਦੀ ਯਾਦਗਾਰ ਵਜੋਂ ਖੜ੍ਹੀਆਂ ਹਨ। ਇਸ ਬਾਗ਼ ਨੂੰ ਹਾਲੇ ਵੀ ਗ੍ਰੰਥੀਆਂ ਦਾ ਬਾਗ਼ ਕਹਿੰਦੇ ਹਨ।

ਬਾਬਾ ਵਡਭਾਗ ਸਿੰਘ ਸੋਢੀ

ਕਰਤਾਰਪੁਰ ਵਿੱਚ ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾ ਗੰਗਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ। ਬਾਬਾ ਵਡਭਾਗ ਸਿੰਘ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੰਸ ਵਿੱਚੋਂ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਗੁਰਦਿੱਤਾ ਜੀ, ਅਨੀ ਰਾਏ, ਸੂਰਜ ਮੱਲ, ਅਟੱਲ ਰਾਏ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਹੋਏ ਹਨ। ਬਾਬਾ ਗੁਰਦਿੱਤਾ ਜੀ ਦੇ ਘਰ ਧੀਰਮੱਲ ਜੀ ਪੈਦਾ ਹੋਏ। ਧੀਰਮੱਲ ਜੀ ਦੇ ਦੋ ਪੁੱਤਰ ਭਾਵ ਸਿੰਘ ਅਤੇ ਰਾਮ ਸਿੰਘ ਜੀ ਹੋਏ ਹਨ। ਇਨ੍ਹਾਂ ਸਮਿਆਂ ਵਿੱਚ ਕਰਤਾਰਪੁਰ ਉਪਰ ਧੀਰਮੱਲੀਆਂ ਦਾ ਪ੍ਰਭਾਵ ਬੱਝਿਆ ਹੋਇਆ ਸੀ। ਬਾਬਾ ਰਾਮ ਸਿੰਘ ਜੀ ਦੇ ਸਵਰਗਵਾਸ ਹੋਣ ਪਿੱਛੋਂ ਬਾਬਾ ਵਡਭਾਗ ਸਿੰਘ ਜੀ ਇਸ ਗੱਦੀ ਤੇ ਬੈਠੇ ਸਨ। ਆਪ ਬਚਪਨ ਤੋਂ ਹੀ ਧਾਰਮਿਕ ਤੇ ਸਤਿਸੰਗੀ ਸੁਭਾਅ ਅਤੇ ਬਾਣੀ ਦੇ ਪ੍ਰੇਮੀ ਸਨ। ਬਾਬਾ ਵਡਭਾਗ ਸਿੰਘ ਦੀ ਸ਼ਾਦੀ ਜੰਡਿਆਲੇ ਰਹਿਣ ਵਾਲੇ ਨਰੈਣ ਦਾਸ ਦੀ ਪੁੱਤਰੀ ਰਾਧਾ ਜੀ ਨਾਲ ਹੋਈ। ਇਨ੍ਹਾਂ ਦੀ ਕੁੱਖੋਂ ਕੋਈ ਸੰਤਾਨ ਨਹੀਂ ਹੋਈ। ਦੂਸਰੀ ਸ਼ਾਦੀ ਸੰਦਲੀ ਜੀ ਨਾਲ ਹੋਈ। ਇਸ ਸਮੇਂ ਜਲੰਧਰ ਦਾ ਹਾਕਮ ਅਦੀਨਾ ਬੇਗ਼ ਸੀ। ਇਨ੍ਹਾਂ ਹੀ ਸਮਿਆਂ ਵਿੱਚ ਅਹਿਮਦ ਸ਼ਾਹ ਅਬਦਾਲੀ ਪੰਜਾਬ ਅਤੇ ਦਿੱਲੀ ‘ਤੇ ਹਮਲੇ ਕਰ ਰਿਹਾ ਸੀ। 1756 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਉੱਪਰ ਚੌਥਾ ਤੇ ਪੰਜਵਾਂ ਹਮਲਾ ਕੀਤਾ। ਇਹ ਦਿੱਲੀ ਤੱਕ ਵਧਣਾ ਚਾਹੁੰਦਾ ਸੀ ਪਰ ਰਸਤੇ ਵਿੱਚ ਪਹਿਲਾਂ ਛੋਟੇ ਛੋਟੇ ਸ਼ਹਿਰਾਂ ਕਸਬਿਆਂ ਦੀ ਲੁੱਟਮਾਰ ਕਰਨੀ ਚਾਹੁੰਦਾ ਸੀ। ਲਾਹੌਰ ਤੋਂ ਬਾਅਦ ਇਸਨੇ ਜਲੰਧਰ ਉੱਪਰ ਹਮਲਾ ਕੀਤਾ। ਅਦੀਨਾ ਬੇਗ਼ ਆਪਣੀ ਹਾਰ ਹੁੰਦੀ ਵੇਖ ਕੇ ਰਾਜਪੁਰੇ ਵੱਲ ਦੌੜ ਗਿਆ। ਅਹਿਮਦ ਸ਼ਾਹ ਨੇ ਆਪਣੇ ਇੱਕ ਜਰਨੈਲ ਨਾਸੁਰਦੀਨ ਨੂੰ ਜਲੰਧਰ ਦਾ ਹਾਕਮ ਬਣਾ ਦਿੱਤਾ। ਅਹਿਮਦ ਸ਼ਾਹ ਅਬਦਾਲੀ ਦੀ ਸ਼ਹਿ ਤੇ ਇਸ ਨੇ ਕਰਤਾਰਪੁਰ ਉੱਪਰ ਹਮਲਾ ਕਰਕੇ ਭਾਰੀ ਤਬਾਹੀ ਮਚਾਈ। ਸ਼ਹਿਰ ਦੇ ਪਵਿੱਤਰ ਅਸਥਾਨਾਂ ਦੀ ਬੇਅਦਬੀ ਕਰਕੇ ਅੱਗਾਂ ਲਗਾ ਦਿੱਤੀਆਂ। ਬਾਬਾ ਵਡਭਾਗ ਸਿੰਘ ਜੀ ਦੀਆਂ ਸੈਨਿਕ ਟੁਕੜੀਆਂ ਨੇ ਇਸ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਪਰ ਨਾਸੁਰਦੀਨ ਦੀ ਜ਼ਿਆਦਾ ਫ਼ੌਜ ਅੱਗੇ ਕੋਈ ਪੇਸ਼ ਨਾ ਗਈ। ਕਿਸੇ ਰਣਨੀਤੀ ਅਧੀਨ ਬਾਬਾ ਵਡਭਾਗ ਸਿੰਘ ਜੀ ਪਹਾੜਾਂ ਵੱਲ ਚਲੇ ਗਏ। ਮੁਸਲਮਾਨਾਂ ਨੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ। ਅਦੀਨਾ ਬੇਗ਼ ਜਿਹੜਾ ਪਹਿਲਾਂ ਜਲੰਧਰੋਂ ਹਾਰ ਖਾ ਕੇ ਰਾਜਪੁਰੇ ਵੱਲ ਚਲੇ ਗਿਆ ਸੀ, ਨੇ ਸਿੱਖ ਮਿਸਲਾਂ ਦੇ ਸਰਦਾਰਾਂ ਨੂੰ ਚਿੱਠੀਆਂ ਲਿਖੀਆਂ ਕਿ ਜਲੰਧਰ ਤੋਂ ਨਾਸੁਰਦੀਨ ਨੂੰ ਭਜਾਉਣ ਲਈ ਸੈਨਿਕ ਸਹਿਯੋਗ ਦਿੱਤਾ ਜਾਵੇ। ਅਜਿਹੀ ਇੱਕ ਚਿੱਠੀ ਬਾਬਾ ਵਡਭਾਗ ਸਿੰਘ ਜੀ ਨੂੰ ਵੀ ਮਿਲੀ। ਬਾਬਾ ਜੀ ਨੇ ਵੀ ਸਿੱਖ ਮਿਸਲਾਂ ਦੇ ਸਰਦਾਰਾਂ ਨਾਲ ਸਲਾਹ ਮਸ਼ਵਰਾ ਕੀਤਾ। ਸਿੰਘਾਂ ਨੇ ਕੁਝ ਸ਼ਰਤਾਂ ਅਧੀਨ ਬਾਬਾ ਜੀ ਦਾ ਸੈਨਿਕ ਸਾਥ ਕੀਤਾ। ਸਿੱਖ ਫ਼ੌਜਾਂ ਨੇ ਨਾਸੁਰਦੀਨ ਨੂੰ ਮਾਰ ਕੇ ਅਦੀਨਾ ਬੇਗ਼ ਨੂੰ ਮੁੜ ਜਲੰਧਰ ਦਾ ਹਾਕਮ ਬਣਾ ਦਿੱਤਾ । ਕਿਹਾ ਜਾਂਦਾ ਹੈ ਕਿ ਅਦੀਨਾ ਬੇਗ਼ ਨੇ ਸ਼ੁਕਰਾਨੇ ਵਜੋਂ ਬਾਬਾ ਜੀ ਦੀ ਸੇਵਾ ਵਿੱਚ ਕੁਝ ਪੈਸੇ ਤੇ ਕੜਾਹ ਪ੍ਰਸ਼ਾਦਿ ਭੇਟ ਕੀਤਾ।

ਬਾਬਾ ਵਡਭਾਗ ਸਿੰਘ ਜੀ ਦੇ ਜੀਵਨ ਨਾਲ ਨਾਹਰ ਸਿੰਘ ਬੀਰ ਦੈਂਤ ਦੀ ਸਾਖੀ ਵੀ ਜੁੜੀ ਹੋਈ ਹੈ। ਇੱਥੇ ਜੰਗਲ ਵਿੱਚ ਇੱਕ ਆਜੜੀ ਨੇ ਬਾਬਾ ਜੀ ਨੂੰ ਭਗਤੀ ਕਰਦਿਆਂ ਇਸ ਦੈਂਤ ਤੋਂ ਬਚਣ ਲਈ ਕਿਹਾ। ਬਾਬਾ ਜੀ ਨੇ ਕਿਹਾ ਕਿ ਨਾਮ ਜਪਣ ਵਾਲਿਆਂ ਨੂੰ ਕੋਈ ਦੈਂਤ ਤੰਗ ਨਹੀਂ ਕਰ ਸਕਦਾ। ਨਾਹਰ ਸਿੰਘ ਬੀਰ ਨੇ ਬਾਬਾ ਜੀ ਨੂੰ ਡਰਾਉਣ ਦੇ ਅਨੇਕ ਉਪਰਾਲੇ ਕੀਤੇ। ਕਹਿੰਦੇ ਹਨ ਨਾਹਰ ਸਿੰਘ ਬੀਰ ਜਦੋਂ ਬੇਰੀ ਵਿੱਚੋਂ ਨਿਕਲਿਆ ਤਾਂ ਬਾਬਾ ਜੀ ਨੇ ਉਸ ਨੂੰ ਵਸ ਕਰਕੇ ਪਿੰਜਰੇ ਵਿੱਚ ਪਾ ਲਿਆ ਸੀ। ਫਿਰ ਬਾਬਾ ਵਡਭਾਗ ਸਿੰਘ ਦੀ ਸ਼ਰਨ ਵਿੱਚ ਆਉਣ ਤੇ ਉਸ ਨੂੰ ਸਿੱਧੇ ਰਸਤੇ ਪਾਇਆ ਗਿਆ।

ਬਾਬਾ ਵਡਭਾਗ ਸਿੰਘ ਜੀ ਦੇ ਇੱਕੋ ਲੜਕੀ ਬੀਬੀ ਕੁਸ਼ਲ ਕੌਰ ਜੀ ਸੀ। ਜੀਵਨ ਦੇ ਆਖ਼ਰੀ ਸਮੇਂ ਵਿੱਚ ਬਾਬਾ ਜੀ ਨੇ ਮੁੜ ਪਹਾੜਾਂ ਵੱਲ ਜਾਣ ਦੀ ਧਾਰ ਲਈ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਸਿਖਰ ਤੇ ਡੇਰਾ ਲਾ ਲਿਆ। ਇੱਥੇ ਹੀ ਆਪ 1754 ਵਿੱਚ ਸਵਰਗਵਾਸ ਹੋ ਗਏ। ਇਨ੍ਹਾਂ ਤੋਂ ਬਾਅਦ ਇਨ੍ਹਾਂ ਦੀ ਪੁੱਤਰੀ ਬੀਬੀ ਕੁਸ਼ਲ ਕੌਰ ਗੱਦੀ ਤੇ ਬੈਠੀ। ਜਿੱਥੇ ਬਾਬਾ ਜੀ ਸਵਰਗਵਾਸ ਹੋਏ ਉੱਥੇ ਹੋਲੀਆਂ ਦੇ ਸਮੇਂ ਪੁੰਨਿਆਂ ਨੂੰ ਭਾਰੀ ਮੇਲਾ ਲੱਗਦਾ ਹੈ। ਲੋਕ ਵਿਸ਼ਵਾਸ ਹੈ ਕਿ ਇੱਥੇ ਨਹਾਉਣ ਨਾਲ ਭੂਤ-ਪ੍ਰੇਤ ਨਿਕਲ ਜਾਂਦੇ ਹਨ। ਕਰਤਾਰਪੁਰ ਵਿਖੇ ਬਾਬਾ ਵਡਭਾਗ ਸਿੰਘ ਦੇ ਨਾਂ ਤੇ ਹਰਿਮੰਦਰ ਸਾਹਿਬ ਬਣਾਇਆ ਹੋਇਆ ਹੈ। ਇੱਥੇ ਵੀ ਪੁੰਨਿਆਂ ਅਤੇ ਮੱਸਿਆ ਦਾ ਜੋੜ ਮੇਲਾ ਭਰਦਾ ਹੈ। ਕੱਤਕ ਦੀ ਪੁੰਨਿਆਂ ਨੂੰ ਤਾਂ ਸ਼ਰਧਾਲੂ ਦੂਰੋਂ ਦੂਰੋਂ ਆਉਂਦੇ ਹਨ। ਜਿਨ੍ਹਾਂ ਨੂੰ ਕੋਈ ਗੈਬੀ ਕਸਰ ਹੁੰਦੀ ਹੈ, ਉਹ ਇੱਥੇ ਵਾਲ ਖਿਲਾਰ ਕੇ ਸਿਰ ਘੁਮਾ ਘੁਮਾ ਕੇ ਖੇਡਦੇ ਹਨ ਤੇ ਵਿਸ਼ਵਾਸ ਕਰਦੇ ਹਨ। ਕਿ ਇਸ ਤਰ੍ਹਾਂ ਭੂਤ ਨਿਕਲ ਜਾਂਦੇ ਹਨ।

ਬੀਬੀ ਕੁਸ਼ਲ ਕੌਰ ਤੋਂ ਬਾਅਦ ਬੀਬੀ ਭਾਨੀ ਜੀ (1760 ਤੋਂ 1779 ਈ. ਤੱਕ) ਇਸ ਗੱਦੀ ਤੇ ਰਹੇ। ਉਨ੍ਹਾਂ ਤੋਂ ਬਾਅਦ ਭਾਈ ਗੁਲਾਬ ਸਿੰਘ ਜਿਨ੍ਹਾਂ ਦੇ ਸਪੁੱਤਰ ਸਾਧੂ ਸਿੰਘ ਸੀ, ਦੇ ਘਰ ਦੋ ਸਪੁੱਤਰ ਸ. ਚੇਤ ਸਿੰਘ ਅਤੇ ਜਵਾਹਰ ਸਿੰਘ ਜੀ ਹੋਏ ਹਨ। ਭਾਈ ਜਵਾਹਰ ਸਿੰਘ ਦੇ ਪੁੱਤਰ ਨੌਨਿਹਾਲ ਸਨ ਅਤੇ ਇਨ੍ਹਾਂ ਦੇ ਤਿੰਨ ਸਪੁੱਤਰ ਸਨ; ਆਤਮਾ ਸਿੰਘ ਜੀ, ਤਰਲੋਚਨ ਸਿੰਘ ਜੀ ਅਤੇ ਸਰਦੂਲ ਸਿੰਘ ਜੀ। ਸਰਦੂਲ ਸਿੰਘ ਜੀ ਤੋਂ ਬਾਅਦ ਟਿੱਕਾ ਅਮਰਜੀਤ ਸਿੰਘ ਜੀ ਸਨ। ਅੱਜ ਕੱਲ੍ਹ ਉਨ੍ਹਾਂ ਦੇ ਸਪੁੱਤਰ ਕਰਮਜੀਤ ਸਿੰਘ ਜੀ ਗੱਦੀ ਦੀ ਸੇਵਾ ਨਿਭਾਅ ਰਹੇ ਹਨ।

ਬਾਬਾ ਸਾਧੂ ਸਿੰਘ

ਧੀਰਮੱਲ ਸੋਢੀਆਂ ਵਿੱਚ ਹੀ ਇੱਕ ਹੋਰ ਮਹੱਤਵਪੂਰਨ ਹਸਤੀ ਹੋਏ ਹਨ, ਜਿਨ੍ਹਾਂ ਦਾ ਨਾਂ ਬਾਬਾ ਸਾਧੂ ਸਿੰਘ ਹੈ। ਬਾਬਾ ਸਾਧੂ ਸਿੰਘ, ਗੁਲਾਬ ਸਿੰਘ ਦੇ ਪੁੱਤਰ ਸਨ ਅਤੇ ਉਨ੍ਹਾਂ ਦਾ ਜਨਮ ਕਰਤਾਰਪੁਰ ਵਿੱਚ 1807 ਵਿੱਚ ਹੋਇਆ ਸੀ ਇਹ ਉਹ ਸਮਾਂ ਸੀ ਜਦੋਂ ਸਿੱਖ ਮਿਸਲਾਂ ਆਪਣੇ ਪੂਰੇ ਜ਼ੋਰ ਉਤੇ ਸਨ ਅਤੇ ਥਾਂ ਥਾਂ ਉਤੇ ਸਿੱਖ ਹਕੂਮਤਾਂ ਕਾਇਮ ਹੋ ਗਈਆਂ ਸਨ। ਜਦੋਂ ਸਾਧੂ ਸਿੰਘ ਜਵਾਨ ਹੋਏ ਤਾਂ ਧੀਰਮੱਲੀਆਂ ਦੀ ਗੁਰਗੱਦੀ ਦੀ ਵਾਗਡੋਰ ਉਨ੍ਹਾਂ ਨੇ ਸੰਭਾਲੀ, ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਉਤੇ ਕਾਬਜ਼ ਹੋ ਚੁੱਕੇ ਸਨ। ਬਾਬਾ ਸਾਧੂ ਸਿੰਘ ਨੂੰ ਇਮਾਰਤਾਂ ਬਣਾਉਣ ਦਾ ਬੜਾ ਸ਼ੌਕ ਸੀ। ਆਪਣੇ ਪਿਤਾ ਦੀ ਮੌਤ ਦੇ ਪਿੱਛੋਂ ਉਨ੍ਹਾਂ ਨੇ ਪਿਤਾ ਦੀ ਸਮਾਧ ਵਾਸਤੇ ਇੱਕ ਕਮਰਾ ਉਸਾਰ ਕੇ ਉਸ ਦੇ ਚਾਰ ਚੁਫ਼ੇਰੇ ਸੁੰਦਰ ਬਾਰਾਂਦਰੀ ਬਣਾਈ ਸੀ ਜਿਸ ਤੇ ਮਸ਼ਹੂਰ ਚਿੱਤਰਕਾਰ ਅਤੇ ਕਲਾਕਾਰਾਂ ਨੂੰ ਸੱਦ ਕੇ ਸਿੱਖ ਇਤਿਹਾਸ ਨਾਲ ਸਬੰਧਿਤ ਚਿੱਤਰ ਬਣਾਏ। ਭਾਵੇਂ ਇਹ ਬਾਰਾਂਦਰੀ ਹੁਣ ਢਹਿ ਗਈ ਹੈ ਪ੍ਰੰਤੂ ਚਿੱਤਰਾਂ ਦੀ ਦਿੱਖ ਅਜੇ ਵੀ ਮਨ ਮੋਂਹਦੀ ਹੈ। ਆਪ ਨੇ ਸ਼ਹਿਰ ਦੇ ਚੜ੍ਹਦੇ ਪਾਸੇ ਇੱਕ ਵੱਡਾ ਤਲਾਬ ਵੀ ਬਣਵਾਇਆ ਸੀ। ਇਸ ਦੀ ਲੰਬਾਈ ਇੱਕ ਮੀਲ ਦੇ ਕਰੀਬ ਤੇ ਚੌੜਾਈ ਇੱਕ ਫਰਲਾਂਗ ਸੀ। ਇਸ ਨੂੰ ਪੱਕਾ ਕਰਨ ਲਈ ਉਸ ਦੇ ਵਿੱਚ ਹੀ ਇੱਟਾਂ ਦਾ ਆਵਾ ਬਣਾਇਆ ਗਿਆ। ਨਸਰਾਲਾ ਚੋਅ ਜੋ ਹੜ੍ਹਾਂ ਕਾਰਨ ਸ਼ਹਿਰ ਦੀ ਤਬਾਹੀ ਕਰਦਾ ਸੀ, ਬਾਬਾ ਸਾਧੂ ਸਿੰਘ ਨੇ ਹੜ੍ਹਾਂ ਨੂੰ ਪੱਕੇ ਤੌਰ ਤੇ ਸਮਾਪਤ ਕਰਨ ਲਈ ਸ਼ਹਿਰ ਦੇ ਬਾਹਰਵਾਰ ਇੱਕ ਬਹੁਤ ਵੱਡਾ ਤਲਾਬ ਤਿਆਰ ਕਰਵਾਇਆ ਅਤੇ ਇਸ ਤਲਾਬ ਦੇ ਨਾਲ ਹੀ ਇੱਕ ਲੰਮੀ ਨਹਿਰ ਕਢਵਾਈ ਜਿਸ ਕਰਕੇ ਕਰਤਾਰਪੁਰ ਦਾ ਸ਼ਹਿਰ ਹੜ੍ਹਾਂ ਦੀ ਮਾਰ ਤੋਂ ਬਚਿਆ ਰਿਹਾ ਹੈ। ਆਪਣੇ ਸਮੇਂ ਵਿੱਚ ਹੋਰ ਵੀ ਕਈ ਇਮਾਰਤਾਂ ਉਸਾਰੀਆਂ। ਇਹ ਪਹਿਲੇ ਧੀਰਮੱਲੀਏ ਸੋਢੀ ਗੁਰੂ ਸਨ ਜਿਨ੍ਹਾਂ ਨੇ ਕਰਤਾਰਪੁਰ ਨੂੰ ਇੱਕ ਚੰਗੀ ਸੋਹਣੀ ਦਿੱਖ ਦੇਣ ਦਾ ਯਤਨ ਕੀਤਾ। ਬਾਬਾ ਸਾਧੂ ਸਿੰਘ ਕਰਤਾਰਪੁਰ ਵਿੱਚ 1859 ਵਿੱਚ ਸਵਰਗਵਾਸ ਹੋ ਗਏ ਸਨ।

ਟਿੱਕਾ ਅਮਰਜੀਤ ਸਿੰਘ

ਸਿੱਖ ਇਤਿਹਾਸ ਵਿੱਚ ਕਰਤਾਰਪੁਰ ਦੇ ਧੀਰਮੱਲੀਆਂ ਦੀ ਗੁਰਗੱਦੀ ਦਾ ਵਰਣਨ ਮਿਲਦਾ ਹੈ। ਧੀਰਮੱਲ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ। ਗੁਰੂ ਘਰ ਨਾਲ ਕੁਝ ਵਖਰੇਵਿਆਂ ਕਾਰਨ ਇਨ੍ਹਾਂ ਨੂੰ ਸਿੱਖ ਸੰਗਤਾਂ ਵੱਲੋਂ ਗੁਰੂ ਘਰ ਦੇ ਵਿਰੋਧੀ ਮੰਨਿਆਂ ਗਿਆ ਸੀ। ਇਨ੍ਹਾਂ ਦੀ ਆਪਣੀ ਵੱਖਰੀ ਗੱਦੀ ਚੱਲਦੀ ਹੈ, ਜਿਸ ਉਪਰ ਬਾਬਾ ਵਡਭਾਗ ਸਿੰਘ, ਬੀਬੀ ਕੁਸ਼ਲ ਕੌਰ ਜੀ, ਬਾਬਾ ਗੁਲਾਬ ਸਿੰਘ ਜੀ ਤੇ ਬਾਬਾ ਸਰਦੂਲ ਸਿੰਘ ਜੀ ਬਿਰਾਜਮਾਨ ਰਹੇ ਹਨ। ਬਾਬਾ ਸਰਦੂਲ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਗੁਰੂ ਅਮਰਜੀਤ ਸਿੰਘ ਇਸ ਗੱਦੀ ਤੇ ਬਿਰਾਜਮਾਨ ਰਹੇ ਹਨ ਜਿਨ੍ਹਾਂ ਨੂੰ ਟਿੱਕਾ ਅਮਰਜੀਤ ਸਿੰਘ ਵੀ ਕਿਹਾ ਜਾਂਦਾ ਹੈ।

ਟਿੱਕਾ ਅਮਰਜੀਤ ਸਿੰਘ ਦਾ ਜਨਮ 29 ਦਸੰਬਰ, 1927 ਨੂੰ ਕਪੂਰਥਲਾ ਵਿਖੇ ਹੋਇਆ ਸੀ। ਇਨ੍ਹਾਂ ਨੇ ਲਾਹੌਰ ਦੇ ਚੀਫ਼ਜ਼ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। ਜਦੋਂ ਇਹ ਅਜੇ ਇੱਕ ਸਾਲ ਦੇ ਸਨ ਤਾਂ ਇਨ੍ਹਾਂ ਦੇ ਪਿਤਾ ਸ. ਸਰਦੂਲ ਸਿੰਘ ਜੀ ਸਵਰਗਵਾਸ ਹੋ ਗਏ ਸਨ। ਅੰਗਰੇਜ਼ ਸਰਕਾਰ ਦੇ ਨਿਯਮਾਂ ਅਨੁਸਾਰ ਇਨ੍ਹਾਂ ਦੀ ਪੜ੍ਹਾਈ-ਲਿਖਾਈ ਰੋਅਲ ਚੀਫ਼ ਫ਼ੈਮਿਲੀ ਦੇ ਉਪ-ਨਿਯਮਾਂ ਅਨੁਸਾਰ ਅੰਗਰੇਜ਼ ਸਰਕਾਰ ਨੇ ਉਪਰੋਕਤ ਕਾਲਜ ਵਿੱਚ ਬਾਲਗ਼ ਹੋਣ ਤੱਕ ਕਰਵਾਈ ਸੀ। ਜਦੋਂ ਇਹ 21 ਸਾਲ ਦੇ ਹੋਏ ਤਾਂ ਕਰਤਾਰਪੁਰ ਵਿੱਚ ਦੀ ਜ਼ਮੀਨ ਜਾਇਦਾਦ ਇਨ੍ਹਾਂ ਦੇ ਨਾਂ ਕਰ ਦਿੱਤੀ ਗਈ ਸੀ। ਉਸ ਸਮੇਂ ਇਹ ਲੱਗਭੱਗ 14000 (ਚੌਦਾਂ ਹਜ਼ਾਰ) ਏਕੜ ਸੀ। 1949 ਵਿੱਚ ਇਨ੍ਹਾਂ ਦੀ ਸ਼ਾਦੀ ਅੰਮ੍ਰਿਤਸਰ ਵਿੱਚ ਹੋਈ ਸੀ। ਬਾਬਾ ਸਰਦੂਲ ਸਿੰਘ ਜੀ ਦੇ ਸਮੇਂ ਤੱਕ ਕਪੂਰਥਲੇ ਅਤੇ ਪਟਿਆਲੇ ਵਾਲੇ ਰਾਜੇ-ਮਹਾਰਾਜੇ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਸ਼ਹਿਰ ਦੇ ਮੇਲਿਆਂ, ਵਿਸ਼ੇਸ਼ ਤੌਰ ਤੇ ਵੈਸਾਖੀ ਵਾਲੇ ਦਿਨ ਟਿੱਕਾ ਅਮਰਜੀਤ ਸਿੰਘ ਹਾਥੀ ਉਪਰ ਦਮਦਮਾ ਸਾਹਿਬ ਤੱਕ ਜਲੂਸ ਦੀ ਸ਼ਕਲ ਵਿੱਚ ਜਾਇਆ ਕਰਦੇ ਸਨ। ਟਿੱਕਾ ਅਮਰਜੀਤ ਸਿੰਘ ਜੀ ਦੀ ਸੁਪਤਨੀ ਜਿਨ੍ਹਾਂ ਨੂੰ ਸਤਿਕਾਰ ਨਾਲ ਸਥਾਨਕ ਲੋਕ ਗੁਰਿਆਣੀ ਸਾਹਿਬਾ ਕਹਿੰਦੇ ਹਨ ਇਹ ਜਾਣਕਾਰੀ ਦਿੰਦਿਆਂ ਹੋਰ ਦੱਸਿਆ “ਮੇਰੀ ਸੱਸ ਮਾਤਾ ਬ੍ਰਿਜਬਲਬ ਕੌਰ ਜੀ ਰਾਵਲਪਿੰਡੀ ਦੇ ਬੇਦੀ ਪਰਿਵਾਰ ਵਿੱਚੋਂ ਸਨ। ਨਵੇਂ ਕਾਨੂੰਨਾਂ ਅਨੁਸਾਰ ਸਾਡੀ ਜ਼ਮੀਨ 1956 ਤੋਂ ਬਾਅਦ 1000 ਏਕੜ ਹੀ ਰਹਿ ਗਈ ਹੈ ਅਤੇ ਬਾਕੀ ਸਰਕਾਰ ਨੇ ਲੈ ਲਈ ਹੈ। ਪਰਿਵਾਰ ਪਾਸ ਪੁਰਾਣੇ ਸਮਿਆਂ ਤੋਂ ਹੀ ਕਾਰ ਹੁੰਦੀ ਸੀ ਅਤੇ ਆਸ ਪਾਸ ਦੇ ਲੋਕਾਂ ਵਿੱਚ ਆਦਰ-ਮਾਣ ਹੁੰਦਾ ਸੀ। ਮੇਰੇ ਪਤੀ ਟਿੱਕਾ ਜੀ ਖੇਤੀਬਾੜੀ ਅਤੇ ਆਪਣੀ ਫ਼ੈਕਟਰੀ ਦੀ ਖੁਦ ਦੇਖ ਰੇਖ ਕਰਿਆ ਕਰਦੇ ਸਨ। ਕਰਤਾਰਪੁਰ ਕੋਲਡ ਸਟੋਰੇਜ ਅਤੇ ‘ਸਨਮ ਸਿਨੇਮਾ’ ਉਨ੍ਹਾਂ ਨੇ ਹੀ ਬਣਵਾਏ ਸਨ।

ਟਿੱਕਾ ਅਮਰਜੀਤ ਸਿੰਘ 4 ਨਵੰਬਰ, 1999 ਨੂੰ ਸਵਰਗਵਾਸ ਹੋ ਗਏ। ਇਨ੍ਹਾਂ ਦੇ ਦੋ ਸਪੁੱਤਰ ਬਾਬਾ ਕਰਮਜੀਤ ਸਿੰਘ ਜੀ ਅਤੇ ਚਰਨਜੀਤ ਸਿੰਘ ਜੀ ਹਨ। ਬਾਬਾ ਕਰਮਜੀਤ ਸਿੰਘ ਜੀ ਵਰਤਮਾਨ ਗੱਦੀ ਨਸ਼ੀਨ ਹਨ।

ਸੰਤ ਨਿਧਾਨ ਸਿੰਘ ਜੀ

ਇਨ੍ਹਾਂ ਦਾ ਸਥਾਨ ਰੇਲਵੇ ਸਟੇਸ਼ਨ ਦੇ ਨਜ਼ਦੀਕ ਲਾਈਨ ਤੋਂ ਪਾਰ ਸਥਿੱਤ ਹੈ ਜਿਸ ਨੂੰ ਗੁਰਦੁਆਰਾ ਸੰਤ ਨਿਧਾਨ ਸਿੰਘ ਜੀ ਕਿਹਾ ਜਾਂਦਾ ਹੈ । ਆਪ ਦਾ ਜਨਮ ਉਨੀਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਮਾਤਾ ਪ੍ਰਤਾਪ ਕੌਰ ਜੀ ਦੀ ਕੁੱਖੋਂ ਸ. ਬਹਾਦਰ ਸਿੰਘ ਜੀ ਦੇ ਘਰ ਕਪੂਰਥਲਾ ਦੇ ਧਾਲੀਵਾਲ ਬੇਟ ‘ਚ ਢਿਲਵਾਂ ਵਿਖੇ ਹੋਇਆ। ਦੱਸਵੀਂ ਤੱਕ ਵਿੱਦਿਆ ਪ੍ਰਾਪਤ ਕਰਕੇ ਆਪ ਫੌਜ ਵਿੱਚ ਭਰਤੀ ਹੋ ਗਏ। ਆਪ ਦੇ ਧਾਰਮਿਕ ਜੀਵਨ ਦਾ ਫੌਜ ਵਿੱਚ ਹੌਲੀ ਹੌਲੀ ਚਰਚਾ ਸ਼ੁਰੂ ਹੋ ਗਿਆ। ਆਪ ਸਾਰੰਗੀ ਨਾਲ ਭਜਨ ਗਾਇਨ ਕਰਦੇ ਹੋਏ ਪ੍ਰਭੂ ਭਗਤੀ ‘ਚ ਲੀਨ ਆਮ ਦੇਖੇ ਜਾਂਦੇ ਸਨ। ਕਹਿੰਦੇ ਹਨ ਕਿ ਕਿਸੇ ਸਾਥੀ ਨੇ ਚੁਗ਼ਲੀ ਕੀਤੀ ਕਿ ਨਿਧਾਨ ਸਿੰਘ ਪਰੇਡ ‘ਚ ਹਾਜ਼ਰ ਹੋਣ ਦੀ ਥਾਂ ਸਾਰੰਗੀ ਦੀਆਂ ਰੂਹਾਨੀ ਧੁਨਾਂ ਵਿੱਚ ਮਸਤ ਰਹਿੰਦੇ ਹਨ। ਐਪਰ ਅਫ਼ਸਰ ਨੇ ਅੱਖੀਂ ਵੇਖਿਆ ਕਿ ਨਿਧਾਨ ਸਿੰਘ ਪਰੇਡ ‘ਚ ਵੀ ਹੁੰਦੇ ਹਨ ਤੇ ਸਾਰੰਗੀ ਨਾਲ ਭਜਨ ਵੀ ਕਰਦੇ ਰਹਿੰਦੇ ਹਨ। ਇਹ ਕੌਤਕ ਵੇਖ ਕੇ ਸਭ ਦੰਗ ਸਨ। ਅਜਿਹੇ ਹੋਰ ਵੀ ਜੀਵਨ ਸਮਾਚਾਰ ਮਿਲਦੇ ਹਨ। ਆਖ਼ਰ ਆਪ ਨੇ ਪ੍ਰਭੂ ਦੇ ਇਹ ਰੰਗ ਵੇਖ ਕੇ ਫ਼ੌਜ ਦੀ ਨੌਕਰੀ ਛੱਡ ਭਗਤੀ ਮਾਰਗ ਹੀ ਨਿਸ਼ਾਨਾ ਰੱਖ ਲਿਆ। ਪਹਾੜਾਂ ਵੱਲ ਬੰਦਗੀ ‘ਚ ਕੁਝ ਸਮਾਂ ਗੁਜ਼ਾਰਨ ਬਾਅਦ ਆਪ ਢਪਈ ਹੁੰਦੇ ਹੋਏ ਹੇਲਰਾਂ ਆ ਕੇ ਪੱਕਾ ਆਸਣ ਲਾ ਲਿਆ। ਇੱਥੇ ਤਪੱਸਿਆ ਕੀਤੀ ਅਤੇ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਦੇ ਮਾਰਗ ਤੇ ਪਾਇਆ। ਸੰਗਤਾਂ ਦੂਰ-ਦਰਾਜ਼ ਤੋਂ ਆਉਣ ਲੱਗ ਪਈਆਂ। ਸੰਗਤਾਂ ਨੇ ਇੱਕ ਦਿਨ ਬੇਨਤੀ ਕੀਤੀ ਕਿ ਗਰਮੀਆਂ ਵਿੱਚ ਹੇਲਰਾਂ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ। ਕਿਧਰੇ ਛੇਤੀ ਪਹੁੰਚ ਸਕਣ ਵਾਲੇ ਥਾਂ ਡੇਰਾ ਲਾਉ ਜੀ। ਸੰਗਤਾਂ ਦੀ ਬੇਨਤੀ ਕਰਨ ਤੇ ਆਪ ਨੇ ਹੇਲਰਾਂ ਤੋਂ ਆ ਕੇ ਕਰਤਾਰਪੁਰ ਰੇਲਵੇ ਸਟੇਸ਼ਨ ਨੇੜੇ ਉਜਾੜ ਥਾਂ ਵਿੱਚ ਤਪ-ਸਾਧਨ ਤੇ ਨਾਮ ਦੀ ਕਮਾਈ ਲਈ ਆਸਣ ਲਾ ਲਿਆ ਅਤੇ ਲੱਗਭੱਗ ਇੱਥੇ 30 ਸਾਲ ਤਪੱਸਿਆ ਕੀਤੀ, ਵੀਹਵੀਂ ਸਦੀ ਦੇ ਤੀਜੇ ਜਾਂ ਚੌਥੇ ਦਹਾਕੇ ਵਿੱਚ ਸਰੀਰ ਤਿਆਗਿਆ ਸੀ। ਹੁਣ ਇਸ ਥਾਂ ਆਲੀਸ਼ਾਨ ਗੁਰਦੁਆਰਾ ਸੁਸ਼ੋਭਿਤ ਹੈ। ਆਪ ਇਸ ਅਸਥਾਨ ਦੀ ਸੇਵਾ ਸੰਤ ਮੱਘਰ ਸਿੰਘ ਜੀ ਨੂੰ ਸੌਂਪ ਗਏ ਸਨ।

ਮੱਘਰ ਸਿੰਘ ਜੀ

ਆਪ ਸੰਤ ਨਿਧਾਨ ਸਿੰਘ ਜੀ ਦੀ ਸੇਵਾ ਵਿੱਚ ਆਇਆ ਕਰਦੇ ਸੀ। ਇਸ ਅਸਥਾਨ ਤੇ ਤਨ ਮਨ ਧਨ ਨਾਲ ਸੇਵਾ ਕਰਿਆ ਕਰਦੇ ਸਨ। ਆਪ ਦਾ ਮਹਾਂਪੁਰਖਾਂ ਨਾਲ ਬਹੁਤ ਪ੍ਰੇਮ ਸੀ। ਜਦੋਂ ਵੀ ਫ਼ੌਜ ਵਿੱਚੋਂ ਛੁੱਟੀ ਆਉਂਦੇ ਤਾਂ ਸੰਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ। ਸਾਧ-ਸੰਗਤ ਦੀ ਸੇਵਾ ਕਰਕੇ ਆਪ ਨੂੰ ਖੁਸ਼ੀ ਪ੍ਰਾਪਤ ਹੁੰਦੀ ਸੀ। ਇਨ੍ਹਾਂ ਦੀ ਅਣਥੱਕ-ਘਾਲ ਕਮਾਈ ਤੇ ਸੇਵਾ ਵੇਖ ਕੇ ਆਪ ਨੂੰ ਡੇਰੇ ਦੀ ਸੇਵਾ ਸੌਂਪੀ ਗਈ। ਆਪ ਜੀ ਆਪਣੀ ਪੈਨਸ਼ਨ ਵੀ ਲੰਗਰ ਵਿੱਚ ਹੀ ਲਾ ਦਿੰਦੇ ਸਨ। ਆਪ ਠੇਕੇਦਾਰ ਜੋਗਿੰਦਰ ਸਿੰਘ ਜੀ ਤੋਂ ਇਮਾਰਤ ਉਸਾਰੀ ਦੇ ਕੰਮਾਂ ਵਿੱਚ ਸੇਵਾ ਲਿਆ ਕਰਦੇ ਸਨ। ਇਸ ਤਰ੍ਹਾਂ ਆਪ ਦਾ ਉਨ੍ਹਾਂ ਨਾਲ ਚੋਖਾ ਪ੍ਰੇਮ ਸੀ। ਇਸ ਲਈ ਉਨ੍ਹਾਂ ਨੇ ਆਪ ਹੀ ਠੇਕੇਦਾਰ ਜੋਗਿੰਦਰ ਸਿੰਘ ਜੀ ਨੂੰ ਅੱਗੋਂ ਵਾਸਤੇ ਇਸ ਅਸਥਾਨ ਦੀ ਸੇਵਾ ਸੌਂਪ ਦਿੱਤੀ ਅਤੇ ਆਪ 19 ਸਤੰਬਰ, 1985 ਨੂੰ ਚੜ੍ਹਾਈ ਕਰ ਗਏ। ਆਪ ਨੇ ਜੋ ਚੋਲਾ ਸੰਤ ਨਿਧਾਨ ਸਿੰਘ ਜੀ ਲਈ ਬਣਾਇਆ ਸੀ, ਅੱਜ ਵੀ ਮੌਜੂਦ ਹੈ।

ਸੰਤ ਜੋਗਿੰਦਰ ਸਿੰਘ

ਸੰਤ ਜੋਗਿੰਦਰ ਸਿੰਘ ਜੀ 24 ਵੈਸਾਖ 1959 ਨੂੰ ਪਹਿਲੀ ਵਾਰ ਖੁਰਲਾ ਕਿੰਗਰਾਂ ਤੋਂ ਇੱਥੇ ਮਹਾਂਪੁਰਖਾਂ ਪਾਸ ਆਏ ਸਨ ਪ੍ਰੰਤੂ ਸੰਤ ਮੱਘਰ ਸਿੰਘ ਜੀ ਨਾਲ ਇਨ੍ਹਾਂ ਦਾ ਏਨਾ ਪਿਆਰ ਸੀ ਕਿ ਪਹਿਲਾਂ ਹਰ ਸੰਗਰਾਂਦ ਤੇ ਆਉਂਦੇ ਫਿਰ ਇਮਾਰਤ ਉਸਾਰੀ ਵਿੱਚ ਮੁੱਖ ਸੇਵਾ ਨਿਭਾਉਣ ਕਰਕੇ ਜ਼ਿਆਦਾ ਆਉਣ ਲੱਗ ਪਏ। ਸੰਤ ਮੱਘਰ ਸਿੰਘ ਜੀ ਨੇ ਆਪ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਮੌਜੂਦਾ ਉਸਾਰੀ ਦਾ ਹੁਕਮ ਕੀਤਾ ਸੀ। ਜੋ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦੂਰੋਂ ਨਜ਼ਰ ਆਉਂਦੀ ਹੈ ਇੱਥੇ ਹਰ ਗੁਰਪੁਰਬ ਸੰਗਰਾਂਦ ਤੇ ਐਤਵਾਰ ਨੂੰ ਦੀਵਾਨ ਸਜਦੇ ਹਨ। ਸਮੇਂ ਸਮੇਂ ਅੰਮ੍ਰਿਤ ਸੰਚਾਰ ਹੁੰਦਾ ਹੈ। ਅੱਜ ਕੱਲ੍ਹ ਕਰਤਾਰਪੁਰ ਵਿੱਚ ਇਸ ਅਸਥਾਨ ਦੀ ਮਹੱਤਤਾ ਤੇ ਰੌਣਕ ਬਹੁਤ ਵੱਧ ਗਈ ਹੈ।

ਸੁਆਮੀ ਬਿਰਜਾਨੰਦ

ਸੁਆਮੀ ਬਿਰਜਾਨੰਦ ਜੀ ਦੇ ਨਾਂ ਤੇ ਕਰਤਾਰਪੁਰ ਵਿੱਚ ਇੱਕ ਟਰੱਸਟ ਅਤੇ ਸਮਾਰਕ ਮੌਜੂਦ ਹੈ। ਇਨ੍ਹਾਂ ਦਾ ਜਨਮ ਕਰਤਾਰਪੁਰ ਦੇ ਨੇੜੇ 1778 ਈ. ਨੂੰ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਬਚਪਨ ਵਿੱਚ ਇਨ੍ਹਾਂ ਦੀ ਇੱਕ ਅੱਖ ਚੇਚਕ ਨਾਲ ਜਾਂਦੀ ਰਹੀ। ਛੇਤੀ ਹੀ ਆਪ ਦੇ ਮਾਤਾ ਪਿਤਾ ਸਵਰਗਵਾਸ ਹੋ ਗਏ ਅਤੇ ਆਪ ਜੀ ਦੀ ਪਾਲਣਾ ਪੋਸਣਾ ਭਰਾ ਭਰਜਾਈ ਨੇ ਕੀਤੀ ਸੀ। ਇਨ੍ਹਾਂ ਦੇ ਵਿਵਹਾਰ ਤੋਂ ਉਦਾਸ ਹੋ ਕੇ ਆਪ ਹੋਰ ਵਿੱਦਿਆ ਪ੍ਰਾਪਤੀ ਲਈ ਘਰੋਂ ਚੱਲ ਪਏ। ਬਚਪਨ ਵਿੱਚ ਹੀ ਇਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਅਤੇ ਅਮਰਕੋਸ਼ ਤੇ ਪੰਜਤੰਤਰ ਜਿਹੇ ਗ੍ਰੰਥਾਂ ਦਾ ਅਧਿਐਨ ਕਰ ਲਿਆ ਸੀ। ਕਿਸੇ ਦੈਵੀ ਪ੍ਰੇਰਨਾ ਸਦਕਾ ਆਪ ਰਿਸ਼ੀਕੇਸ਼ ਅਤੇ ਹਰਿਦੁਆਰ ਪਹੁੰਚ ਗਏ, ਇੱਥੇ ਇਨ੍ਹਾਂ ਭਾਰੀ ਤਪੱਸਿਆ ਕੀਤੀ ਸੀ। ਹਰਿਦੁਆਰ ਵਿੱਚ ਸਵਾਮੀ ਪੂਰਣਾਨੰਦ ਤੋਂ ਸੰਨਿਆਸ ਦੀ ਦੱਛਣਾ ਲਈ। ਫਿਰ ਆਪ ਨੇ ਕਾਂਸ਼ੀ ਜਾ ਕੇ ਦਸ ਸਾਲ ਅਧਿਐਨ ਕਰਕੇ ਸਥਾਨਕ ਪ੍ਰਸਿੱਧੀ ਹਾਸਲ ਕਰ ਲਈ। ਬਨਾਰਸ ਤੇ ਗੋਆ ਵਿੱਚ ਉਪਨਿਸ਼ਦਾਂ ਦਾ ਅਧਿਐਨ ਕੀਤਾ। ਕਲਕੱਤਾ ਵਿੱਚ ਆਪ ਦੀ ਭੇਟ ਮਹਾਰਾਜ ਨਾਲ ਹੋਈ ਤੇ ਆਪ ਨੇ ਸ਼ਬਦ ਬੋਧ ਦੀ ਰਚਨਾ ਕੀਤੀ, ਇਸ ਦੀ ਹੱਥ-ਲਿਖਤ ਅਲਵਰ ਦੀ ਲਾਇਬ੍ਰੇਰੀ ਵਿੱਚ ਪਈ ਹੈ। ਇਨ੍ਹਾਂ ਨੇ ਮਥਰਾ ਵਿੱਚ ਇੱਕ ਸਕੂਲ ਖੋਲ੍ਹਿਆ। ਇੱਥੇ ਆਪ ਦਾ ਮੇਲ ਯੋਗ ਸ਼ਿਸ਼ ਸਵਾਮੀ ਦਯਾਨੰਦ ਸਰਸਵਤੀ ਨਾਲ ਹੋਇਆ। ਆਪ 14 ਸਤੰਬਰ, 1868 ਨੂੰ 90 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਏ।

ਕਰਤਾਰਪੁਰ ਵਿੱਚ ਉਨ੍ਹਾਂ ਦੇ ਨਾਂ ਤੇ ਜੀ.ਟੀ. ਰੋਡ ਉੱਪਰ ਇੱਕ ਸਮਾਰਕ ਬਣਿਆ ਹੋਇਆ ਹੈ। ਉਨ੍ਹਾਂ ਦੇ ਨਾਂ ਤੇ ਅਚਾਰੀਆ ਕਾਲਜ ਹੈ ਜਿੱਥੇ ਅਚਾਰੀਆ ਇਮਤਿਹਾਨ ਦੇ ਨਾਲ ਸੰਸਕ੍ਰਿਤ ਦੀ ਹੋਰ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਭਾਰਤ ਦੇ ਡਾਕ-ਤਾਰ ਵਿਭਾਗ ਨੇ ਉਨ੍ਹਾਂ ਦੀ ਯਾਦ ਵਿੱਚ 1971 ‘ਚ ਡਾਕ-ਟਿਕਟ ਜਾਰੀ ਕੀਤਾ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਇੱਕ ਟਰੱਸਟ ਕਾਇਮ ਹੈ ਜਿਸ ਦਾ ਪੂਰਾ ਨਾਂ ਸੁਆਮੀ ਬਿਰਜਾਨੰਦ ਸਮਾਰਕ ਟਰੱਸਟ ਹੈ।

ਮਾਸਟਰ ਗੁਰਬੰਤਾ ਸਿੰਘ

ਕਰਤਾਰਪੁਰ ਵਿੱਚ ਮਾਸਟਰ ਗੁਰਬੰਤਾ ਸਿੰਘ ਜੀ ਉੱਘੇ ਸਿਆਸਤਦਾਨ, ਰਾਜਨੀਤਕ ਆਗੂ ਅਤੇ ਸਿੱਖਿਆ ਸ਼ਾਸਤਰੀ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦੇ ਭਰਪੂਰ ਯਤਨਾਂ ਸਦਕਾ 1971 ਵਿੱਚ ਜਨਤਾ ਕਾਲਜ ਕਰਤਾਰਪੁਰ ਹੋਂਦ ਵਿੱਚ ਆਇਆ ਜਿਸ ਦਾ ਨਾਂ ਬਾਅਦ ਵਿੱਚ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਰੱਖਿਆ ਗਿਆ।

ਮਾਸਟਰ ਗੁਰਬੰਤਾ ਸਿੰਘ ਦਾ ਜਨਮ 4 ਅਗਸਤ, 1903 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਵਿੱਚ ਹੋਇਆ। ਇਨ੍ਹਾਂ ਨੇ ਮਿਸ਼ਨ ਹਾਈ ਸਕੂਲ ਤੋਂ ਸਕੂਲ ਤੱਕ ਦੀ ਵਿੱਦਿਆ ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ ਕਾਲਜ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। ਵਿਦਿਆਰਥੀ ਜੀਵਨ ਤੋਂ ਹੀ ਇਨ੍ਹਾਂ ਨੇ ਊਚ-ਨੀਚ ਤੇ ਜਾਤ-ਪਾਤ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਆਪ 21 ਸਾਲ ਦੀ ਉਮਰ ਵਿੱਚ ਹੀ ਪੰਜਾਬ ਆਦਿ-ਧਰਮ ਮੰਡਲ ਦੇ ਜਨਰਲ ਸਕੱਤਰ ਬਣ ਗਏ। ਡਿਸਟ੍ਰਿਕ ਬੋਰਡ ਦੇ ਮੈਂਬਰ ਵੀ घटे मठ, मंठ 1937, 1945, 1952, 1962, 1969 भडे 1972 दिँच दियात ਸਭਾ ਦੇ ਮੈਂਬਰ ਚੁਣੇ ਗਏ ਸਨ। 1956 ਵਿੱਚ ਆਪ ਪਰਤਾਪ ਸਿੰਘ ਕੈਰੋਂ, ਮੁੱਖ ਮੰਤਰੀ ਦੇ ਮੰਤਰੀ ਮੰਡਲ ਵਿੱਚ ਮੰਤਰੀ ਬਣੇ ਅਤੇ ਅਨੁਸੂਚਿਤ ਜਾਤੀਆਂ ਦੇ ਸੁਧਾਰ ਤੇ ਤਰੱਕੀ ਲਈ ਅਨੇਕਾਂ ਪ੍ਰਾਜੈਕਟ ਸਿਰੇ ਚਾੜ੍ਹੇ ਸਨ। ਜਦੋਂ ਆਪ ਖੇਤੀਬਾੜੀ ਮੰਤਰੀ ਸਨ ਤਾਂ ਉਨ੍ਹਾਂ ਦੇ ਸਮੇਂ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਂਦ ਵਿੱਚ ਆਈ ਸੀ। ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਦੇ ਸਮੇਂ ਵੀ ਆਪ ਮੰਤਰੀ ਸਨ।

ਮਾਸਟਰ ਗੁਰਬੰਤਾ ਸਿੰਘ ਜੀ ਕਿੱਤੇ ਵਜੋਂ ਅਧਿਆਪਕ ਸਨ ਤੇ ਇਨ੍ਹਾਂ ਨੇ ਆਪਣੇ ਹਲਕੇ ਕਰਤਾਰਪੁਰ ਵਿੱਚ ਵਿੱਦਿਆ ਦੇ ਪ੍ਰਸਾਰ ਲਈ ਬਹੁਤ ਕਾਰਜ ਕੀਤੇ। ਇਨ੍ਹਾਂ ਦੇ ਯਤਨਾਂ ਸਦਕਾ ਗੁਰੂ ਰਵਿਦਾਸ ਆਈ.ਟੀ.ਆਈ. ਫਗਵਾੜਾ, ਨੈਸ਼ਨਲ ਸਕੂਲ ਰੰਧਾਵਾ ਮਸੰਦਾ, ਹਾਈ ਸਕੂਲ ਗੋਖਲ ਅਤੇ (ਮਾਸਟਰ ਗੁਰਬੰਤਾ ਸਿੰਘ) ਜਨਤਾ ਕਾਲਜ ਕਰਤਾਰਪੁਰ ਦੀ ਸਥਾਪਨਾ ਹੋਈ ਹੈ। ਇਹ ਸਾਰੀਆਂ ਸੰਸਥਾਵਾਂ ਸਫਲਤਾ ਨਾਲ ਚੱਲ ਰਹੀਆਂ ਹਨ। ਮਾਸਟਰ ਗੁਰਬੰਤਾ ਸਿੰਘ ਮਿਸ਼ਨਰੀ ਸਨ। ਇਨ੍ਹਾਂ ਨੇ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ‘ਰਵੀਦਾਸ ਜੈਕਾਰਾ’ ਨਾਂ ਦਾ ਮੈਗਜ਼ੀਨ ਸ਼ੁਰੂ ਕੀਤਾ। ਮਾਸਟਰ ਜੀ ਹਰ ਸਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਸੁਵੀਨਰ ਕੱਢਦੇ ਸਨ। ਗੁਰੂ ਰਵਿਦਾਸ ਨੌਜੁਆਨ ਸਭਾ ਦੀ ਸਥਾਪਨਾ ਵੀ ਇਨ੍ਹਾਂ ਦੀ ਹੀ ਦੇਣ ਹੈ। ਹਰ ਸਾਲ ਗੁਰੂ ਰਵਿਦਾਸ ਦੇ ਜਨਮ ਦਿਵਸ ਤੇ ਬੜੀ ਧੂਮ ਧਾਮ ਨਾਲ ਨਗਰ ਕੀਰਤਨ ਕੱਢੇ ਜਾਂਦੇ ਹਨ।

ਆਪ ਨੇ ਲੋਕ ਵਿਸ਼ਵਾਸ ਜਿੱਤ ਕੇ ਇਲਾਕੇ ਵਿੱਚ ਪ੍ਰੇਮ-ਪਿਆਰ, ਸਦਭਾਵਨਾ ਤੇ ਲੋਕ ਭਲਾਈ ਰੁਚੀਆਂ ਦਾ ਮਾਹੌਲ ਪੈਦਾ ਕੀਤਾ ਸੀ। ਇਨ੍ਹਾਂ ਯਤਨਾਂ ਦੇ ਸਦਕਾ ਕਰਤਾਰਪੁਰ ਵਿੱਚ ਕਾਲਜ ਦੀ ਸਥਾਪਨਾ ਦੌਰਾਨ ਦੇਸ਼ ਦੀਆਂ ਉੱਚ-ਹਸਤੀਆਂ ਇੱਥੇ ਆਉਂਦੀਆਂ ਰਹੀਆਂ। ਆਪ 5 ਫ਼ਰਵਰੀ, 1980 ਨੂੰ ਸਵਰਗਵਾਸ ਹੋ ਗਏ।

ਚੌਧਰੀ ਜਗਜੀਤ ਸਿੰਘ

ਚੌਧਰੀ ਜਗਜੀਤ ਸਿੰਘ, ਮਾਸਟਰ ਗੁਰਬੰਤਾ ਸਿੰਘ ਜੀ ਦੇ ਸਪੁੱਤਰ ਹਨ। ਕਾਲਜ ਦੀ ਸਥਾਪਨਾ ਦੇ ਸਾਲ 1971 ਤੋਂ ਹੀ ਆਪ ਕਾਲਜ ਦੀ ਬੇਹਤਰੀ ਲਈ ਯਤਨਸ਼ੀਲ ਹਨ। ਸੰਨ 1980 ਵਿੱਚ ਇਨ੍ਹਾਂ ਦੇ ਪਿਤਾ ਜੀ ਦੇ ਸਵਰਗਵਾਸ ਹੋਣ ਬਾਅਦ ਕਾਲਜ ਕਮੇਟੀ ਦੇ ਪ੍ਰਧਾਨ ਬਣੇ, ਇਨ੍ਹਾਂ ਦੀ ਨਿੱਜੀ ਤੇ ਸਮਰਪਿਤ ਭਾਵਨਾ ਤੇ ਦਿਲਚਸਪੀ ਸਦਕਾ ਕਾਲਜ ਦਿਨ-ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਚੌਧਰੀ ਜਗਜੀਤ ਸਿੰਘ ਨੇ ਆਪਣਾ ਰਾਜਨੀਤਕ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਚੇਅਰਮੈਨ, ਪੰਚਾਇਤ ਸੰਮਤੀ ਜਲੰਧਰ ਅਤੇ ਮਾਰਕੀਟ ਕਮੇਟੀ ਜਲੰਧਰ, ਚੇਅਰਮੈਨ ਪੰਜਾਬ ਹੈਂਡਲੂਮ ਟੈਕਸਟਾਈਲ ਕਾਰਪੋਰੇਸ਼ਨ ਅਤੇ ਮੈਨੇਜਿੰਗ ਡਾਇਰੈਕਟਰ, ਸੈਂਟਰਲ ਕੋਆਪਰੇਟਿਵ ਬੈਂਕ ਜਲੰਧਰ ਦੇ ਅਹੁਦਿਆਂ ਤੇ ਰਹੇ ਹਨ। ਚੌਧਰੀ ਜਗਜੀਤ ਸਿੰਘ ਚਾਰ ਵਾਰ ਮੈਂਬਰ ਵਿਧਾਨ ਸਭਾ ਬਣੇ ਹਨ ਅਤੇ ਪੰਜਾਬ ਵਿਧਾਨ ਸਭਾ ਕਾਂਗਰਸ ਪਾਰਟੀ ਦੇ ਨੇਤਾ ਵੀ ਰਹੇ ਹਨ। ਸ. ਬੇਅੰਤ ਸਿੰਘ ਅਤੇ ਸ. ਹਰਚਰਨ ਸਿੰਘ ਬਰਾੜ ਦੇ ਮੰਤਰੀ ਮੰਡਲ ਵਿੱਚ ਮੰਤਰੀ ਵੀ ਰਹੇ ਹਨ। ਇਨ੍ਹਾਂ ਰੁਝੇਵਿਆਂ ਦੇ ਹੁੰਦਿਆਂ ਵੀ ਚੌਧਰੀ ਜਗਜੀਤ ਸਿੰਘ ਧਾਰਮਕ ਕੰਮਾਂ ਵਿੱਚ ਪੂਰੀ ਦਿਲਚਸਪੀ ਲੈਂਦੇ ਹਨ। ਇਸ ਸਮੇਂ ਆਪ ਸ੍ਰੀ ਗੁਰੂ ਰਵਿਦਾਸ ਟਰੱਸਟ ਪੰਜਾਬ ਤੇ ਸ੍ਰੀ ਗੁਰੂ ਰਵਿਦਾਸ ਫਾਊਂਡੇਸ਼ਨ ਇੰਡੀਆ ਦੇ ਪ੍ਰਧਾਨ ਹਨ। ਗ਼ਰੀਬ ਵਰਗਾਂ ਦੀਆਂ ਭਲਾਈ ਸਕੀਮਾਂ ਵਿੱਚ ਸਦਾ ਤਤਪਰ ਰਹਿੰਦੇ ਹਨ। ਮਾਸਟਰ ਗੁਰਬੰਤਾ ਸਿੰਘ ਦੁਆਰਾ ਸਥਾਪਿਤ ਸੰਸਥਾਵਾਂ ਹੁਣ ਇਨ੍ਹਾਂ ਦੀ ਅਗਵਾਈ ਵਿੱਚ ਤਰੱਕੀ ਕਰ ਰਹੀਆਂ ਹਨ।

ਅਭੁੱਲ ਘਟਨਾਵਾਂ

ਕਰਤਾਰਪੁਰ ਦਾ ਪਾਣੀ ਹੇਠ ਡੁੱਬ ਜਾਣਾ

ਬਰਸਾਤ ਦੇ ਮੌਸਮ ਵਿੱਚ ਹੜ੍ਹ ਤਕਰੀਬਨ ਹਰ ਸ਼ਹਿਰ ਅਤੇ ਪਿੰਡ ਵਿੱਚ ਆਇਆ ਕਰਦੇ ਸਨ ਪਰ ਕਰਤਾਰਪੁਰ ਦਾ ਸਾਰਾ ਸ਼ਹਿਰ ਗੁਰੂ ਜੀ ਦੇ ਕਿਲ੍ਹੇ ਨੂੰ ਛੱਡ ਕੇ ਪਾਣੀ ਹੇਠ ਡੁੱਬ ਜਾਂਦਾ ਸੀ। ਹਰ ਸਾਲ ਮਕਾਨ ਢਹਿ ਜਾਂਦੇ ਸਨ ਅਤੇ ਨਵੇਂ ਮਕਾਨ ਬਣਾਉਣੇ ਪੈਂਦੇ ਸਨ। ਜਲੰਧਰ ਦੇ ਨੇੜੇ ਨਸਰਾਲਾ ਚੋਅ ਵਿੱਚ ਪਾਣੀ ਵੱਧ ਜਾਂਦਾ ਸੀ ਤਾਂ ਇਹ ਚੋਅ ਆਪਣਾ ਰੁਖ਼ ਕਰਤਾਰਪੁਰ ਵੱਲ ਹੀ ਮੋੜ ਲੈਂਦਾ ਸੀ ਅਤੇ ਕਰਤਾਰਪੁਰ ਦਾ ਸ਼ਹਿਰ ਪਾਣੀ ਹੇਠ ਡੁੱਬਿਆ ਸ਼ਹਿਰ ਬਣ ਜਾਂਦਾ ਸੀ। ਹਰ ਸਾਲ ਦੀ ਮੁਸੀਬਤ ਤੋਂ ਡਰਦਿਆਂ ਕੁਝ ਲੋਕਾਂ ‘ਨੇ ਆਪਣੇ ਮਕਾਨ ਅਤੇ ਬਾਗ਼ ਉੱਚੇ ਬਣਾ ਲਏ ਸਨ ਪਰ 1840 ਦੇ ਕਰੀਬ ਇੰਨਾ ਜਬਰਦਸਤ ਹੜ੍ਹ ਆਇਆ ਕਿ ਸਭ ਰਿਕਾਰਡ ਮਾਤ ਹੋ ਗਏ। ਉਸ ਸਮੇਂ ਕਰਤਾਰਪੁਰ ਉੱਤੇ ਬਾਬਾ ਸਾਧੂ ਸਿੰਘ ਦੀ ਹਕੂਮਤ ਸੀ। ਕਈ ਦਿਨ ਹੜ੍ਹ ਦੇ ਪਾਣੀ ਨੇ ਸ਼ਹਿਰ ਨੂੰ ਘੇਰ ਰੱਖਿਆ। ਲੋਕਾਂ ਦੇ ਮਕਾਨ ਢਹਿ ਢੇਰੀ ਹੋ ਗਏ, ਫ਼ਸਲਾਂ ਸਾਰੀਆਂ ਦੀਆਂ ਸਾਰੀਆਂ ਬਰਬਾਦ ਹੋ ਗਈਆਂ ਅਤੇ ਇੰਝ ਜਾਪਦਾ ਸੀ ਕਿ ਸ਼ਹਿਰ ਦੇ ਸਾਰੇ ਵਸਨੀਕ ਇਸ ਗੁਰੂ ਦੀ ਨਗਰੀ ਨੂੰ ਛੱਡ ਕੇ ਕਿਤੇ ਹੋਰ ਜਾ ਆਬਾਦ ਹੋਣਗੇ। ਕੁਝ ਘਰ ਤਾਂ ਕਰਤਾਰਪੁਰ ਨੂੰ ਛੱਡ ਕੇ ਵੀ ਚਲੇ ਗਏ ਸਨ । ਜਦ ਹੜ੍ਹ ਥੱਲੇ ਲੱਥਾ ਤਾਂ ਲੋਕਾਂ ਨੇ ਦੁਖੀ ਹੋ ਕੇ ਬਾਬਾ ਸਾਧੂ ਸਿੰਘ ਪਾਸ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਭਾਈ ਭਾਰੇ ਦੀ ਸਲਾਹ ਨਾਲ ਸ਼ਹਿਰ ਦੇ ਦੁਆਲੇ ਇੱਕ ਬੰਨ੍ਹ ਬਣਾਉਣ ਦੀ ਯੋਜਨਾ ਬਣਾਈ ਅਤੇ ਕੁਝ ਸਾਲਾਂ ਵਿੱਚ ਸ਼ਹਿਰ ਦੇ ਚੜ੍ਹਦੇ ਪਾਸੇ ਇੱਕ ਬਹੁਤ ਵੱਡਾ ਤਲਾਬ ਬਣਾਇਆ ਗਿਆ। ਇਸ ਤਲਾਬ ਵਿੱਚੋਂ ਇੱਕ ਨਹਿਰ ਕੱਢ ਕੇ ਵੇਈਂ ਨਦੀ ਵਿੱਚ ਪਾ ਦਿੱਤੀ ਗਈ। ਸਾਲ 1988 ਵਿੱਚ ਆਦਮਪੁਰ ਵਾਲੀ ਨਹਿਰ ਦਾ ਪਾਣੀ ਹੜ੍ਹਾਂ ਦੇ ਰੂਪ ਵਿੱਚ ਕਰਤਾਰਪੁਰ ਆ ਗਿਆ ਸੀ। ਫ਼ਸਲਾਂ ਤੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਬਹੁਤ ਸਾਰੇ ਪਸ਼ੂ ਪਾਣੀ ਵਿੱਚ ਡੁੱਬ ਕੇ ਮਰ ਗਏ।

ਵਿੱਦਿਅਕ ਸੰਸਥਾਵਾਂ

ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ

ਕਰਤਾਰਪੁਰ ਦੀਆਂ ਵਿੱਦਿਅਕ ਲੋੜਾਂ ਨੂੰ ਮੁੱਖ ਰੱਖਦੇ ਹੋਏ ਇਲਾਕੇ ਦੇ ਕੁਝ ਪਤਵੰਤੇ ਸੱਜਣਾ ਦੇ ਭਰਪੂਰ ਯਤਨਾਂ ਨਾਲ ਇਹ ਕਾਲਜ ਹੋਂਦ ਵਿੱਚ ਆਇਆ ਸੀ। ਇਨ੍ਹਾਂ ਵਿੱਚ ਮਾਸਟਰ ਗੁਰਬੰਤਾ ਸਿੰਘ, ਸ਼ੇਰ ਅਮੀਰ ਸਿੰਘ, ਆਰ.ਐਲ. ਓਹਰੀ, ਰਘੁਬੀਰ ਸਿੰਘ, ਜੱਥੇਦਾਰ ਨੰਦ ਸਿੰਘ, ਕਾਬਲ ਸਿੰਘ, ਸ੍ਰੀ ਊਧੋ ਰਾਮ, ਸ੍ਰੀ ਮਹਿੰਗਾ ਸਿੰਘ, ਚੌਧਰੀ ਜਗਜੀਤ ਸਿੰਘ, ਚੌਧਰੀ ਸੁਰਿੰਦਰ ਸਿੰਘ ਆਦਿ ਪ੍ਰਮੁੱਖ ਹਨ। 14 ਅਪ੍ਰੈਲ, 1971 ਨੂੰ ਕਾਲਜ ਵਾਸਤੇ ਜੀ.ਟੀ. ਰੋਡ ਦੇ ਉੱਪਰ 5 ਏਕੜ ਜ਼ਮੀਨ ਖਰੀਦੀ ਗਈ। ਇਹ ਜ਼ਮੀਨ ਡੀਫੈਂਸ ਵਿਭਾਗ ਦੀ ਸੀ ਅਤੇ ਉਸ ਸਮੇਂ ਦੇ ਸ. ਸਵਰਨ ਸਿੰਘ ਰੱਖਿਆ ਮੰਤਰੀ ਨੇ ਕਰਤਾਰਪੁਰ ਦੇ ਲੋਕਾਂ ਦੀ ਇਸ ਵਿੱਚ ਖਿੜੇ ਮੱਥੇ ਸਹਾਇਤਾ ਕੀਤੀ ਸੀ। ਬਾਅਦ ਵਿੱਚ ਚੌਧਰੀ ਜਗਜੀਵਨ ਰਾਮ ਰੱਖਿਆ ਮੰਤਰੀ ਸਮੇਂ ਪੰਜ ਏਕੜ ਜ਼ਮੀਨ ਹੋਰ ਲੈ ਲਈ ਸੀ। ਇਸ ਦੀ ਪਹਿਲੀ ਇਮਾਰਤ ਦਾ ਨੀਂਹ ਪੱਥਰ ਕਰਤਾਰਪੁਰ ਦੀ ਪ੍ਰਮੁੱਖ ਧਾਰਮਕ ਸ਼ਖ਼ਸੀਅਤ ਟਿੱਕਾ ਗੁਰੂ ਅਮਰਜੀਤ ਸਿੰਘ ਨੇ 14 ਮਈ, 1972 ਨੂੰ ਰੱਖਿਆ ਸੀ। ਸਾਲ 1971-72 ਦੇ ਵਿੱਦਿਅਕ ਵਰ੍ਹੇ ਬਾਅਦ ਇਹ ਕਾਲਜ 13-7-1972 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਐਫਿਲੀਏਟ ਹੋ ਗਿਆ ਸੀ। ਸਾਲ 1971 ਤੋਂ 1980 ਤੱਕ ਮਾਸਟਰ ਗੁਰਬੰਤਾ ਸਿੰਘ ਜੀ ਇਸ ਕਾਲਜ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਸਵਰਗਵਾਸ ਹੋਣ ਬਾਅਦ ਇਨ੍ਹਾਂ ਦੇ ਸਪੁੱਤਰ ਚੌਧਰੀ ਜਗਜੀਤ ਸਿੰਘ ਇਸ ਕਾਲਜ ਦੇ ਪ੍ਰਧਾਨ ਚਲੇ ਆ ਰਹੇ ਹਨ। ਮਾਸਟਰ ਜੀ ਦੀ ਯਾਦ ਵਿੱਚ ਇਸ ਕਾਲਜ ਦਾ ਨਾਂ ਜਨਤਾ ਕਾਲਜ ਤੋਂ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਰੱਖ ਦਿੱਤਾ ਗਿਆ ਸੀ। ਸਾਲ 1999-2000 ਦੌਰਾਨ ਇਸ ਕਾਲਜ ਵਿੱਚ 1100 ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਸਨ। ਕਾਲਜ ਵਿੱਚ ਪ੍ਰਿੰਸੀਪਲ ਤੋਂ ਇਲਾਵਾ 28 ਟੀਚਿੰਗ ਤੇ 17 ਨਾਨ-ਟੀਚਿੰਗ ਸਟਾਫ਼ ਮੈਂਬਰ ਹਨ। ਇੱਥੇ ਆਰਟਸ, ਹਿਊਮੈਨਟੀਜ਼ ਗਰੁੱਪ ਤੇ ਕੰਪਿਊਟਰ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਹਨ। ਕ੍ਰਿਕਟ, ਹੈਂਡ ਬਾਲ, ਵਾਲੀਬਾਲ, ਖੋ-ਖੋ ਤੋ ਬੈਡਮਿੰਟਨ ਆਦਿ ਖੇਡਾਂ ਹੁੰਦੀਆਂ ਹਨ। ਕਾਲਜ ਨੇ 7 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਓਵਰ ਆਲ ਟਰਾਫੀ ਜਿੱਤੀ ਹੈ। ਕਾਲਜ ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ ਐੱਨ.ਐੱਸ.ਐੱਸ. ਵਿੱਚ ਇੰਦਰਾ ਗਾਂਧੀ ਨੈਸ਼ਨਲ ਅਵਾਰਡ (ਗੋਲਡ ਮੈਡਲ) ਪ੍ਰਾਪਤ ਕੀਤਾ ਹੈ। ਰਜਨੀ ਬਾਲਾ 1995-96 ‘ਚ ਬੀ.ਏ. ‘ਚ ਯੂਨੀਵਰਸਿਟੀ ‘ਚੋਂ ਫਸਟ ਰਹੀ ਹੈ। ਕਾਲਜ ਵਿੱਚ ਲੜਕੇ ਅਤੇ ਲੜਕੀਆਂ ਦੀ ਐਨ.ਸੀ.ਸੀ. ਵੀ ਹੈ।

ਸਮੇਂ ਸਮੇਂ ਇਸ ਕਾਲਜ ਵਿੱਚ ਪ੍ਰਸਿੱਧ ਆਗੂ ਇੱਥੇ ਆਉਂਦੇ ਰਹੇ ਜਿਨ੍ਹਾਂ ਵਿੱਚ ਸਵ. ਗਿਆਨੀ ਜੈਲ ਸਿੰਘ, ਸਵ. ਸ. ਦਰਬਾਰਾ ਸਿੰਘ, ਸਵ. ਸ. ਬੇਅੰਤ ਸਿੰਘ, ਸਵ. ਸ. ਹਰਚਰਨ ਸਿੰਘ ਬਰਾੜ ਆਦਿ ਦੇ ਨਾਂ ਵਰਣਨਯੋਗ ਹਨ। ਕਾਲਜ ਦੀਆਂ ਇਮਾਰਤਾਂ ਵਿੱਚ ਮਾਤਾ ਗੁਜਰੀ ਬਲਾਕ, ਸ. ਸਵਰਨ ਸਿੰਘ ਬਲਾਕ, ਬਾਬੂ ਜਗਜੀਵਨ ਰਾਮ ਬਲਾਕ, ਗੁਰੂ ਰਵਿਦਾਸ ਅਸੈਂਬਲੀ ਹਾਲ ਆਦਿ ਉਸਾਰੇ ਗਏ ਹਨ। ਕਾਲਜ ਵਿੱਚ ‘ਸ੍ਰੀ ਗੁਰੂ ਅਰਜਨ ਦੇਵ ਜੀ’ ਲਾਇਬ੍ਰੇਰੀ ਹੈ ਜਿਸ ਵਿੱਚ 7000 ਪੁਸਤਕਾਂ ਹਨ। ਇੱਥੇ ਗੁਰੂ ਤੇਗ਼ ਬਹਾਦਰ ਆਡੀਟੋਰੀਅਮ ਵੀ ਹੈ। ਕਾਲਜ ਨੂੰ ਸਰਕਾਰ ਤੋਂ 95% ਗਰਾਂਟ ਮਿਲਦੀ ਹੈ। ਇਸ ਕਾਲਜ ਨੇ ਇਲਾਕੇ ਦੇ ਵਿਦਿਆਰਥੀਆਂ ਨੂੰ ਉੱਚ-ਵਿੱਦਿਆ ਦੇਣ ਵਿੱਚ ਕਾਫ਼ੀ ਯੋਗਦਾਨ ਪਾਇਆ। ਹੈ। ਇਸ ਕਾਲਜ ਦੇ ਡਾ. ਆਸਾ ਮੁਨਸ਼ੀ (1971), ਐੱਮ.ਐੱਲ. ਮੈਤਰੇ (1971), ਓ.ਪੀ. ਕਪਿਲ (1972 ਤੋਂ 1993) ਤੇ ਸ੍ਰੀ ਆਰ.ਐੱਲ. ਸ਼ੈਲੀ 1993 ਤੋਂ ਪ੍ਰਿੰਸੀਪਲ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ

ਇਹ ਸਕੂਲ ਜਲੰਧਰ ਅੰਮ੍ਰਿਤਸਰ ਜੀ.ਟੀ. ਰੋਡ ਤੇ ਸਥਿੱਤ ਹੈ। ਪਹਿਲਾਂ ਪਹਿਲ ਇਹ ਸੰਨ 1864 ਈ. ਵਿੱਚ ਡਿਸਟ੍ਰਿਕਟ ਬੋਰਡ ਮਿਡਲ ਸਕੂਲ ਦੇ ਰੂਪ ਵਿੱਚ ਖੋਲ੍ਹਿਆ ਗਿਆ ਸੀ। ਸੰਨ 1929 ਵਿੱਚ ਇਹ ਸਕੂਲ ਡਿਸਟ੍ਰਿਕਟ ਬੋਰਡ ਦੇ ਅਧੀਨ ਹਾਈ ਸਕੂਲ ਬਣਾ ਦਿੱਤਾ ਗਿਆ। ਇਸ ਦੇ ਪਹਿਲੇ ਹੈੱਡਮਾਸਟਰ ਸ. ਗੁਰਦਿਆਲ ਸਿੰਘ ਸਨ। ਸੰਨ 1957 ਵਿੱਚ ਸਰਕਾਰ ਨੇ ਇਸ ਨੂੰ ਆਪਣੇ ਪ੍ਰਬੰਧ ਹੇਠ ਲੈ ਲਿਆ। ਉਸ ਸਮੇਂ ਇਸ ਸਕੂਲ ਦੇ ਸ੍ਰੀ ਬਨਾਰਸੀ ਦਾਸ ਹੈੱਡਮਾਸਟਰ ਸਨ ਫਿਰ ਛੇ ਸਾਲ ਬਾਅਦ ਅਪ੍ਰੈਲ, 1963 ਵਿੱਚ ਇਹ ਸਕੂਲ ਸੀਨੀਅਰ ਸੈਕੰਡਰੀ ਬਣਾ ਦਿੱਤਾ ਗਿਆ। ਮਈ, 1967 ਤੋਂ ਲੈ ਕੇ ਮਈ, 1968 ਸ. ਗੁਰਚਰਨ ਸਿੰਘ ਭਾਟੀਆ ਅਤੇ 29 ਮਈ, 1968 ਨੂੰ ਸ੍ਰੀ ਬਲਦੇਵ ਸਿੰਘ ਇਸ ਸਕੂਲ – ਦੇ ਪ੍ਰਿੰਸੀਪਲ ਸਨ। ਉਨ੍ਹਾਂ ਦੇ ਚਾਰਜ ਸੰਭਾਲਣ ਮਗਰੋਂ ਉਨ੍ਹਾਂ ਨੇ ਕਮਰਿਆਂ ਦੀ ਘਾਟ ਨੂੰ ਪੂਰਾ ਕੀਤਾ ਅਤੇ ਸਕੂਲ ਦਾ ਨਵਾਂ ਗੇਟ, ਚਾਰ ਦੀਵਾਰੀ ਤੇ ਟਿਊਬਵੈੱਲ ਆਦਿ ਲਗਵਾਏ। ਸਕੂਲ ਦੇ ਬਾਹਰਵਾਰ ਇੱਕ ਗੁਰੂ ਨਾਨਕ ਪਾਰਕ ਵੀ ਬਣਾਇਆ ਗਿਆ ਹੈ। ਇਸ ਸਕੂਲ ਦੇ ਵੱਖੋ ਵੱਖ ਬਲਾਕ ਹਨ। ਇਨ੍ਹਾਂ ਵਿੱਚੋਂ ਇੱਕ ਬਲਾਕ ਦਾ ਨਾਂ ਗੁਰੂ ਨਾਨਕ ਬਲਾਕ ਹੈ ਤੇ ਦੂਜੇ ਬਲਾਕ ਦਾ ਨਾਂ ਗੁਰੂ ਗੋਬਿੰਦ ਸਿੰਘ ਬਲਾਕ ਹੈ। ਇਸ ਸਕੂਲ ਦੀ ਪੜ੍ਹਾਈ ਬੜੀ ਚੰਗੀ ਹੈ। ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਬਹੁਤ ਮਿਹਨਤੀ ਹਨ। ਸਕੂਲ ਵਿੱਚ ਲਾਇਬ੍ਰੇਰੀ ਵੀ ਹੈ।

ਡੀ.ਏ.ਵੀ. ਹਾਈ ਸਕੂਲ

ਇਹ ਸਕੂਲ ਜੀ.ਟੀ. ਰੋਡ ਉੱਤੇ ਸਥਿੱਤ ਹੈ। ਗੌਰਮਿੰਟ ਹਾਇਰ ਸੈਕੰਡਰੀ ਸਕੂਲ ਦੇ ਇਹ ਬਿਲਕੁਲ ਸਾਹਮਣੇ ਹੈ। ਇਹ ਸਕੂਲ ਸੰਨ 1944 ਵਿੱਚ ਆਰੰਭ ਕੀਤਾ ਗਿਆ ਸੀ। = ਸ੍ਰੀ ਐਮ.ਐਮ. ਅਨੰਦ ਸੁਵਾਮੀ ਨੇ ਇਸ ਸਕੂਲ ਦਾ ਉਦਘਾਟਨ ਕੀਤਾ ਸੀ। ਇਸ ਸਕੂਲ ਦੇ ਪਹਿਲੇ ਮੁੱਖ ਅਧਿਆਪਕ ਸ੍ਰੀ ਹਰੀ ਚੰਦ ਸਨ। ਇਹ ਕਾਫ਼ੀ ਸਮੇਂ ਤੱਕ ਇਸ ਦਾ ਪ੍ਰਬੰਧ ਕਰਦੇ ਰਹੇ। ਬੱਚਿਆਂ ਦੀ ਕੁੱਲ ਗਿਣਤੀ ਲੱਗਭੱਗ 800 ਦੇ ਕਰੀਬ ਹੈ ਅਤੇ ਲੱਗਭੱਗ 20 ਅਧਿਆਪਕ ਹਨ। ਇਹ ਸਕੂਲ ਰੈੱਡ ਕਰਾਸ ਦੇ ਸਬੰਧ ਵਿੱਚ ਬਹੁਤ ਵੱਧ ਚੜ੍ਹ ਕੇ ਕੰਮ ਕਰਦਾ ਰਿਹਾ ਹੈ। ਇਸ ਬਾਰੇ ਇਹ ਕਈ ਇਨਾਮ ਵੀ ਜਿੱਤ ਚੁੱਕਾ ਹੈ। ਇਸ ਸਕੂਲ ਦੇ ਬੱਚਿਆਂ ਨੂੰ ਸਮਾਜ-ਸੇਵਾ ਦੀਆਂ ਭਾਵਨਾਵਾਂ ਵੱਲ ਉਭਾਰਿਆ ਜਾਂਦਾ ਹੈ ਅਤੇ ਇਸ ਪਾਸੇ ਕਾਫ਼ੀ ਕੰਮ ਹੋਇਆ ਹੈ।

ਆਰੀਆ ਪੁੱਤਰੀ ਪਾਠਸ਼ਾਲਾ

ਇਹ ਸਕੂਲ ਯਸ਼ਫੂਲ ਜੀ ਦੁਆਰਾ 1912 ਵਿੱਚ ਸਥਾਪਤ ਕੀਤਾ ਗਿਆ ਅਤੇ ਇਸ ਸਕੂਲ ਨੇ ਸਦੀ ਦੇ ਅੰਤ ਤੱਕ ਬਹੁਤ ਤਰੱਕੀ ਕੀਤੀ ਹੈ। ਵਿੱਦਿਆ ਪੱਖੋਂ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਸ਼ਹਿਰ ਵਿੱਚ ਬਹੁਤ ਵਧੀਆ ਚੱਲ ਰਿਹਾ ਹੈ। ਇਹ ਸਕੂਲ ਮਾਨਤਾ ਪ੍ਰਾਪਤ ਹੈ ਅਤੇ ਫੀਸਾਂ ਬਹੁਤ ਘੱਟ ਹਨ ਜਿਸ ਕਰਕੇ ਗਰੀਬ ਪਰਿਵਾਰਾਂ ਦੇ ਬੱਚੇ ਬਹੁਤ ਪੜ੍ਹਦੇ ਹਨ। ਗਰੀਬ ਬੱਚਿਆਂ ਨੂੰ ਸਰਕਾਰ ਬੋਰਡ ਵੱਲੋਂ ਵਿਸ਼ੇਸ਼ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਦਾਨੀ ਸੱਜਣਾਂ ਅਤੇ ਸਕੂਲ ਵੱਲੋਂ ਸਹਾਇਤਾ ਵੀ ਦਿੱਤੀ ਜਾਂਦੀ ਹੈ। ਹੁਣ ਤੱਕ ਸ੍ਰੀਮਤੀ ਹੀਰਾ ਦੇਵੀ, ਸ਼੍ਰੀਮਤੀ ਪਾਰਵਤੀ, ਸ੍ਰੀਮਤੀ ਸਮਿਤਰੀ ਦੇਵੀ, ਸ੍ਰੀਮਤੀ ਲਾਜਵੰਤੀ, ਸ੍ਰੀਮਤੀ ਦੁਰਗਾ ਦੇਵੀ, ਸ਼੍ਰੀਮਤੀ ਸੋਮ ਦੇਵੀ, ਸ੍ਰੀਮਤੀ ਕਮਲਾ ਦੇਵੀ, ਸ਼੍ਰੀਮਤੀ ਸ਼ੀਲਾ ਦੇਵੀ, ਸ਼੍ਰੀਮਤੀ ਕੁਸ਼ੱਲਿਆ ਦੇਵੀ, ਸ਼੍ਰੀਮਤੀ ਕਰਤਾਰ ਦੇਵੀ, ਸ਼੍ਰੀਮਤੀ ਮਨਸਾ ਦੇਵੀ ਆਦਿ ਮੁੱਖ ਅਧਿਆਪਕਾਵਾਂ ਹੋਈਆਂ ਹਨ। ਇਸ ਸਮੇਂ ਸ਼੍ਰੀਮਤੀ ਹਰੀ ਪ੍ਰਿਯਾ ਸਕੂਲ ਦੇ ਪ੍ਰਿੰਸੀਪਲ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸਕੂਲ ਦੀਆਂ ਅਧਿਆਪਕਾਵਾਂ ਬਹੁਤ ਮਿਹਨਤੀ ਹਨ, ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਉਂਦੀਆਂ ਹਨ। ਸਕੂਲ ਵਿੱਦਿਆ ਦੇ ਨਾਲ-ਨਾਲ ਇੱਕ ਜੋਤ (ਪ੍ਰਮਾਤਮਾ) ਵਿੱਚ ਅਟੱਲ ਵਿਸ਼ਵਾਸ ਵੀ ਦ੍ਰਿੜ੍ਹ ਕਰਵਾਇਆ ਜਾਂਦਾ ਹੈ। ਇਹ ਸਕੂਲ ਸਨਾਤਨ ਧਰਮ (ਆਰੀਆ) ਸਕੂਲ ਹੈ। ਬੱਚੇ ਪੂਰੀ ਲਗਨ ਸ਼ਰਧਾ ਨਾਲ ਹਵਨ ਕਰਦੇ ਹਨ। ਪੱਕਾ ਹਵਨ ਕੁੰਡ ਵੀ ਬਣਾਇਆ ਹੋਇਆ ਹੈ ਅਤੇ ਅਰਦਾਸ ਕਰਦੇ ਹਨ। ਸ਼ਿਸ਼ਟਾਚਾਰ, ਅਨੁਸ਼ਾਸਨ ਵਿੱਚ ਰਹਿਣਾ, ਧਾਰਮਿਕ ਵਿਸ਼ਵਾਸ, ਆਪਸੀ ਮਿਲਵਰਤਨ, ਗਰੀਬ ਅਤੇ ਆਪ ਤੋਂ ਛੋਟਿਆਂ ਦਾ ਸਹਾਰਾ ਬਣਨਾ ਆਦਿ ਵੀ ਪੜ੍ਹਾਈ ਦੇ ਨਾਲ ਦ੍ਰਿੜ ਕਰਵਾਏ ਜਾਂਦੇ ਹਨ। ਮੁੱਖ ਅਧਿਆਪਕਾ ਨੇ ਇਹ ਵੀ ਦੱਸਿਆ ਕਿ ਸਕੂਲ ਸ਼ਹਿਰ ਦੀ ਆਬਾਦੀ ਦੇ ਬਿਲਕੁਲ ਵਿਚਕਾਰ ਹੈ। ਇਸ ਦੀ ਜਗ੍ਹਾ ਵਧ ਨਹੀਂ ਸਕਦੀ, ਸਕੂਲ ਦੋ ਤਿੰਨ ਮੰਜਲੀ ਬਣ ਗਿਆ ਹੈ। ਕਲਾਸਾਂ ਤਾਂ ਵਧ ਗਈਆਂ ਹਨ। ਖੇਡਾਂ ਦੇ ਗਰਾਉਂਡ ਦੀ ਘਾਟ ਕਰਕੇ ਖੇਡਾਂ ਪੱਖੋਂ ਬੱਚੇ ਪਿੱਛੇ ਹਨ। ਇੰਨਡੋਰ ਗੇਮਜ਼ ਹੀ ਹੁੰਦੀਆਂ ਹਨ। ਸਕੂਲ ਵਿੱਚ 23 ਕਮਰੇ ਹਨ ਅਤੇ 833 ਵਿਦਿਆਰਥੀ ਹਨ। ਕਮਰੇ ਵਿਦਿਆਰਥੀਆਂ ਮੁਤਾਬਕ ਘੱਟ ਹਨ। ਕਲਾਸੀਕਲ ਐਂਡ ਵਰਨੈਕੂਲਰ ਅਧਿਆਪਕਾਵਾਂ ਚਾਰ, ਪੰਜ ਜੇ.ਬੀ.ਟੀ. ਅਧਿਆਪਕਾਵਾਂ ਵੀ ਹਨ। ਇਸ ਸਕੂਲ ਵਿੱਚ ਚਾਰ ਭਾਸ਼ਾਵਾਂ (ਸੰਸਕ੍ਰਿਤ, ਹਿੰਦੀ, ਪੰਜਾਬੀ, ਅੰਗਰੇਜ਼ੀ) ਤੋਂ ਇਲਾਵਾ ਗਣਿਤ, ਕਮਿਸਟਰੀ, ਫਜਿਕਸ, ਸੋਸ਼ਲ ਸਾਇੰਸਿਜ਼ ਦੀਆਂ ਵੀ ਅਧਿਆਪਕਾਵਾਂ ਹਨ। ਨੀਡਲ ਵਰਕ (ਸਿਲਾਈ ਕਟਾਈ ਕਢਾਈ ਪੰਜਵੀਂ ਤੱਕ ਹੱਥ ਨਾਲ ਅਤੇ ਅੱਠਵੀਂ ਤੱਕ ਮਸ਼ੀਨੀ) ਅਤੇ ਕੁਕਿੰਗ ਦੀਆਂ ਵੀ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ। ਸਕੂਲ ਦੀ ਇੱਕ ਲਾਇਬ੍ਰੇਰੀ ਵੀ ਹੈ।

ਇਸ ਤੋਂ ਇਲਾਵਾ ਗਰਲਜ਼ ਗਾਈਡ ਵੀ. ਹੈ, ਵਿਸ਼ੇਸ਼ ਕੈਂਪ ਵੀ ਲਗਾਏ ਹਨ। 15 ਅਗਸਤ ਅਤੇ 26 ਜਨਵਰੀ ਦਾ ਦਿਨ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਬਕਾਇਦਾ ਸ਼ਹਿਰ ਵਿੱਚ ਜਲੂਸ ਨਿਕਲਦੇ ਹਨ ਅੰਤ ਵਿੱਚ ਇਨਾਮ ਵੰਡ ਤੇ ਸਭਿਆਚਾਰਕ ਪ੍ਰੋਗਰਾਮ ਵੀ ਹੁੰਦਾ ਹੈ। ਸਕੂਲ ਦੇ ਵਿਦਿਆਰਥੀ ਅੱਗੇ ਪੜ੍ਹਾਈ ਕਰਕੇ ਬਹੁਤ ਚੰਗੇ ਅਹੁਦਿਆਂ ਤੇ ਪਹੁੰਚੇ ਹਨ ਪਰੰਤੂ ਦਸਵੀਂ ਤੋਂ ਬਾਅਦ (ਲੜਕੀਆਂ) ਵਿਦਿਆਰਥਣਾਂ ਦੀ ਉੱਚੀ ਸਿੱਖਿਆ ਦਾ ਸ਼ਹਿਰ ਵਿੱਚ ਖ਼ਾਸ ਪ੍ਰਬੰਧ ਨਹੀਂ ਹੈ। ਭਾਵੇਂ ਜਨਤਾ ਕਾਲਜ ਤਾਂ ਖੁੱਲ੍ਹ ਗਿਆ ਹੈ ਪਰੰਤੂ ਵੱਖ-ਵੱਖ ਖੇਤਰਾਂ ‘ਚ ਤਰੱਕੀ ਕਰਨ ਵਾਲੇ ਬੱਚਿਆਂ ਨੂੰ ਜਲੰਧਰ ਹੀ ਜਾਣਾ ਪੈਂਦਾ ਹੈ।

ਇਸੇ ਸੰਸਥਾ ਨਾਲ ਹੀ ਸਬੰਧਤ ਇੱਕ ਆਰੀਆ ਮਾਡਲ ਸਕੂਲ ਵੀ ਹੈ ਜੋ ਇਸੇ ਹੀ ਨਿਯਮਾਂ ਅਧੀਨ ਚੱਲਦਾ ਹੈ। ਉੱਥੇ ਦੀ ਪੜ੍ਹਾਈ ਵੀ ਬਹੁਤ ਵਧੀਆ ਹੈ।

ਇੱਕ ਬਿਰਜਾਨੰਦ ਸਮਾਰਕ ਸਕੂਲ (ਗੁਰੂਕੁਲ) ਵੀ ਹੈ ਜਿੱਥੇ ਸੰਸਕ੍ਰਿਤ ਦੀ ਉੱਚ ਸਿੱਖਿਆ (ਲੜਕਿਆਂ ਨੂੰ) ਦਿੱਤੀ ਜਾਂਦੀ ਹੈ। ਬਿਰਜਾਨੰਦ ਸਮਾਰਕ ਦਾ ਇੱਕ ਫ਼ਰੀ ਅਯੁਰਵੈਦਿਕ ਔਸ਼ਧਾਲਯ ਵੀ ਹੈ। ਸੁਆਮੀ ਬਿਰਜਾਨੰਦ ਜੀ ਦੀ ਬਰਸੀ ਤੇ ਵਿਸ਼ੇਸ਼ ਸਮਾਗਮ (ਹਵਨ) ਹੁੰਦੇ ਹਨ ਜਿਸ ਵਿੱਚ ਸਕੂਲ ਦੇ ਵਿਦਿਆਰਥੀ ਵੀ ਭਾਗ ਲੈਂਦੇ ਹਨ। ਸਕੂਲ ਵਿੱਚ ਇੱਕ ਸਾਇੰਸ ਲੈਬੋਰਟਰੀ ਅਤੇ ਲਾਇਬ੍ਰੇਰੀ ਵੀ ਹੈ। ਲਾਇਬ੍ਰੇਰੀ ਵਿੱਚ 2000 ਦੇ ਕਰੀਬ ਪੁਸਤਕਾਂ ਹਨ। ਲਾਇਬ੍ਰੇਰੀਅਨ ਨਹੀਂ ਹੈ ਪਰੰਤੂ ਇੱਕ ਅਧਿਆਪਕਾ ਹੀ ਲਾਇਬ੍ਰੇਰੀ ਦੀ ਇੰਚਾਰਜ ਹੈ।

ਐੱਸ.ਡੀ. ਗਰਲਜ਼ ਹਾਈ ਸਕੂਲ

ਇਹ ਸਕੂਲ 1945 ਵਿੱਚ ਸਨਾਤਨ ਧਰਮ ਬੋਰਡ ਦੀਆਂ ਸਿੱਖਿਆਵਾਂ ਮੁਤਾਬਕ ਖੋਲ੍ਹਿਆ ਗਿਆ ਸੀ। ਇੱਥੇ ਇੱਕ ਮੰਦਰ ਅਤੇ ਇੱਕ ਲਾਇਬ੍ਰੇਰੀ ਵੀ ਹੈ ਜਿਸ ਵਿੱਚ ਇੱਕ ਹਜ਼ਾਰ ਦੇ ਕਰੀਬ ਪੁਸਤਕਾਂ ਹਨ। ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਬਹੁਤ ਮਿਹਨਤੀ ਹਨ। ਸਕੂਲ ਵਿੱਚ ਖੋ-ਖੋ, ਬੈਡਮਿੰਟਨ ਅਤੇ ਕਬੱਡੀ ਦੀਆਂ ਖੇਡਾਂ ਹੁੰਦੀਆਂ ਹਨ। ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਬਹੁਤ ਮਿਹਨਤੀ ਹਨ।

ਰਾਮਗੜ੍ਹੀਆ ਕੰਨਿਆ ਹਾਈ ਸਕੂਲ

ਇਹ ਸਕੂਲ ਕਰਤਾਰਪੁਰ ਦੇ ਉੱਤਰ ਵਾਲੀ ਬਾਹੀ ਵਿੱਚ ਹੈ। ਇਹ ਸਕੂਲ ਪਹਿਲਾਂ ਪਹਿਲ ਇੱਕ ਪ੍ਰਾਇਮਰੀ ਸਕੂਲ ਦੇ ਤੌਰ ਤੇ ਖੁੱਲ੍ਹਿਆ ਸੀ। ਉਸ ਸਮੇਂ ਇਹ ਮੁਹੱਲਾ ਰਾਮਗੜ੍ਹੀਆ ਵਿੱਚ ਸੀ ਪਰ ਬਾਅਦ ਵਿੱਚ ਮੌਜੂਦਾ ਥਾਂ ਦੀ ਇਮਾਰਤ ਮਿਲ ਜਾਣ ਤੇ ਇੱਥੇ ਆ ਗਿਆ, ਸੰਨ 1955 ਵਿੱਚ ਇਸ ਸਕੂਲ ਨੂੰ ਹਾਈ ਸਕੂਲ ਬਣਾ ਦਿੱਤਾ ਗਿਆ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਅਧਿਆਪਕ ਬਹੁਤ ਮਿਹਨਤੀ ਅਤੇ ਜ਼ਿੰਮੇਵਾਰ ਹਨ, ਬੱਚਿਆਂ ਵਿੱਚ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਕੁੱਟ ਕੁੱਟ ਕੇ ਭਰਦੇ ਹਨ ਜੋ ਕਿ ਅੱਜ ਕੱਲ੍ਹ ਪੜ੍ਹਾਈ ਨਾਲ ਬਹੁਤ ਜ਼ਰੂਰੀ ਹੈ। ਇੱਥੇ ਸੰਗੀਤ ਦੀਆਂ ਵਿਸ਼ੇਸ਼ ਕਲਾਸਾਂ ਵੀ ਲੱਗਦੀਆਂ ਹਨ।

ਮਾਸਟਰ ਗੁਰਬੰਤਾ ਸਿੰਘ ਪਬਲਿਕ ਸਕੂਲ

ਇਹ ਸਕੂਲ ਕਾਲਜ ਦੇ ਨਾਲ ਹੀ ਹੈ ਅਤੇ ਇਹ 1980. ਵਿੱਚ ਸ਼ੁਰੂ ਕੀਤਾ ਗਿਆ ਸੀ। ਜਦੋਂ ਕਾਲਜ ਸ਼ੁਰੂ ਕੀਤਾ ਗਿਆ ਸੀ ਤਾਂ ਪਹਿਲਾਂ ਇਸ ਇਮਾਰਤ ਵਿੱਚ ਕਲਾਸਾਂ ਲੱਗਦੀਆਂ ਸਨ। ਇਸ ਸਕੂਲ ਦੇ ਸਾਲ 1999-2000 ਦੌਰਾਨ ਇੱਥੇ 375 ਕੁ ਵਿਦਿਆਰਥੀ ਸਨ। ਇੱਥੇ ਪਹਿਲਾਂ ਸ਼੍ਰੀ ਸੈਮੂਅਲ ਸਿੰਘ ਪ੍ਰਿੰਸੀਪਲ ਸਨ ਤੇ ਹੁਣ ਸ਼੍ਰੀਮਤੀ ਦਨੇਸ਼ ਕੁਮਾਰੀ ਸ਼ਰਮਾ ਪ੍ਰਿੰਸੀਪਲ ਹਨ।

ਸਰਕਾਰੀ ਦਸਤਕਾਰੀ ਸਿਲਾਈ ਸਕੂਲ

ਪੰਜਾਬ ਦੇ ਉਦਯੋਗ ਵਿਭਾਗ ਵੱਲੋਂ ਹਰ ਸ਼ਹਿਰ ਵਿੱਚ ਸਿਲਾਈ ਕਢਾਈ ਦੇ ਦਸਤਕਾਰੀ ਸਕੂਲ ਖੋਲ੍ਹੇ ਗਏ ਹਨ। ਕਰਤਾਰਪੁਰ ਵਿੱਚ ਵੀ ਇਹੋ ਜਿਹਾ ਸਕੂਲ ਸੰਨ 1966 ਵਿੱਚ ਚਾਲੂ ਹੋਇਆ ਸੀ। ਇਹ ਸਕੂਲ ਰਾਮਗੜ੍ਹੀਆ ਕੰਨਿਆ ਹਾਈ ਸਕੂਲ ਦੇ ਬਿਲਕੁਲ ਨੇੜੇ ਇੱਕ ਕਿਰਾਏ ਦੀ ਇਮਾਰਤ ਵਿੱਚ ਸਥਿੱਤ ਹੈ। ਇਸ ਸਕੂਲ ਵਿੱਚ ਲੜਕੀਆਂ ਦੀ ਕੁੱਲ ਗਿਣਤੀ 48 ਹੈ। ਇਨ੍ਹਾਂ ਵਿੱਚ 32 ਲੜਕੀਆਂ ਸਿਲਾਈ ਦੀ ਸ਼੍ਰੇਣੀ ਵਿੱਚ ਤੇ 16 ਕਢਾਈ ਦੀ ਸ਼੍ਰੇਣੀ ਵਿੱਚ ਹਨ। ਲੜਕੀਆਂ ਦੀ ਗਿਣਤੀ ਇਸ ਤੋਂ ਵਧਾਈ ਨਹੀਂ ਜਾ ਸਕਦੀ ਕਿਉਂਕਿ ਸਰਕਾਰ ਵੱਲੋਂ ਏਨੀਆਂ ਸੀਟਾਂ ਹੀ ਪ੍ਰਵਾਨਿਤ ਹਨ। ਪਛੜੀਆਂ ਸ਼੍ਰੇਣੀਆਂ ਅਤੇ ਹੋਰ ਗਰੀਬ ਲੋਕਾਂ ਦੇ ਬੱਚਿਆਂ ਨੂੰ ਇੱਥੇ ਮੁਫ਼ਤ ਪੜ੍ਹਾਈ ਦੇ ਨਾਲ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ। ਇਸ ਸਕੂਲ ਵਿੱਚ ਸਟਾਫ਼ ਦੀ ਕੁੱਲ ਗਿਣਤੀ ਘੱਟ ਹੈ। ਅਗਸਤ ਵਿੱਚ ਕਲਾਸਾਂ ਸ਼ੁਰੂ ਹੁੰਦੀਆਂ ਹਨ। ਦੋਵੇਂ ਕੋਰਸ ਇੱਕ-ਇੱਕ ਸਾਲ ਦੇ ਹਨ।

ਨਗਰ ਦੀਆਂ ਲਾਇਬ੍ਰੇਰੀਆਂ

ਕਰਤਾਰਪੁਰ ਵਿੱਚ 8 ਲਾਇਬ੍ਰੇਰੀਆਂ ਹਨ। ਇਨ੍ਹਾਂ ਵਿੱਚ 6 ਵਿੱਦਿਅਕ ਸੰਸਥਾਵਾਂ ਵਿੱਚ ਹਨ ਅਤੇ 2 ਪਬਲਿਕ ਲਾਇਬ੍ਰੇਰੀਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ਦਾ ਹੇਠਾਂ ਵਰਣਨ ਕੀਤਾ ਜਾਂਦਾ ਹੈ :-

ਜਗਤ ਮਾਤਾ ਗੁਜਰੀ ਲਾਇਬ੍ਰੇਰੀ

ਕਰਤਾਰਪੁਰ ਵਿੱਚ ਧਾਰਮਿਕ ਕੰਮਾਂ ਨੂੰ ਮੁੱਖ ਰੱਖਕੇ ਇੱਕ ਸੰਸਥਾ ਬਣਾਈ ਗਈ ਹੈ ਜਿਸ ਦਾ ਨਾਂ ਖਾਲਸਾ ਸੇਵਕ ਜੱਥਾ ਹੈ। ਇਸ ਸੰਸਥਾ ਨੇ ਮਾਤਾ ਗੁਜਰੀ ਜੀ ਦੇ ਨਾਂ ਤੇ ਇੱਕ ਲਾਇਬ੍ਰੇਰੀ ਖੋਲ੍ਹੀ ਹੈ। ਇਸ ਦਾ ਨਾਂ ਮਾਤਾ ਗੁਜਰੀ ਲਾਇਬ੍ਰੇਰੀ ਰੱਖਿਆ ਗਿਆ ਹੈ।

ਇਸ ਲਾਇਬ੍ਰੇਰੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਪ੍ਰਬੰਧਕਾਂ ਨੇ ਪੁਰਾਤਨ ਹੱਥ ਲਿਖਤਾਂ ਦੇ ਖਰੜੇ ਦੀਆਂ ਬਹੁਤ ਦੁਰਲੱਭ ਪੁਸਤਕਾਂ ਇਕੱਤਰ ਕੀਤੀਆਂ ਹਨ ਜਿਨ੍ਹਾਂ ਨੂੰ ਸੰਭਾਲ ਕੇ ਰੱਖਿਆ ਹੈ। ਇਨ੍ਹਾਂ ਦੁਰਲੱਭ ਪੁਸਤਕਾਂ ਵਿੱਚ ਇੱਕ ਆਦਿ ਗ੍ਰੰਥ ਸਾਹਿਬ ਅਤੇ ਇੱਕ ਦਸਮ ਗ੍ਰੰਥ ਦੀ ਹੱਥ-ਲਿਖਤ ਪ੍ਰਤੀ ਹੈ। ਇਸ ਲਾਇਬ੍ਰੇਰੀ ਦਾ ਹਰ ਨਾਗਰਿਕ ਮੈਂਬਰ ਬਣ ਸਕਦਾ ਹੈ। ਕੁਝ ਮਾਸਕ ਰਸਾਲੇ ਤੇ ਦੈਨਿਕ ਪੱਤਰ ਵੀ ਮੰਗਵਾਏ ਜਾਂਦੇ ਹਨ। ਪੜ੍ਹਨ ਵਾਸਤੇ ਖਾਸ ਸਹੂਲਤ ਹੈ। ਸ੍ਰ: ਕੌਲ ਸਿੰਘ ਅਤੇ ਸ੍ਰ: ਤੇਜਾ ਸਿੰਘ ਇਸ ਲਾਇਬ੍ਰੇਰੀ ਦੇ ਮੋਢੀ ਸੰਚਾਲਕ ਸਨ। ਇਸ ਲਾਇਬ੍ਰੇਰੀ ਵਿੱਚ ਪੁਸਤਕਾਂ ਦੀ ਕੁੱਲ ਗਿਣਤੀ 1100 ਦੇ ਕਰੀਬ ਹੈ। ਭਾਸ਼ਾ-ਵਾਰ ਗਿਣਤੀ ਇਸ ਪ੍ਰਕਾਰ ਹੈ : ਪੰਜਾਬੀ ਦੀਆਂ 800, ਹਿੰਦੀ ਦੀਆਂ 110, ਉਰਦੂ ਦੀਆਂ 25 ਅਤੇ ਅੰਗਰੇਜ਼ੀ ਦੀਆਂ 162 ਪੁਸਤਕਾਂ ਹਨ।

ਸ੍ਰੀ ਗੁਰੂ ਅਰਜਨ ਦੇਵ ਜਨਤਾ ਕਾਲਜ ਲਾਇਬ੍ਰੇਰੀ

ਜਨਤਾ ਡਿਗਰੀ ਕਾਲਜ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਇੱਕ ਲਾਇਬ੍ਰੇਰੀ ਖੋਲ੍ਹੀ ਗਈ ਹੈ। ਲਾਇਬ੍ਰੇਰੀ ਵਾਸਤੇ ਕੋਈ ਇਮਾਰਤ ਨਹੀਂ ਹੈ। ਦੋ ਕਮਰਿਆਂ ਵਿੱਚ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ। ਇਸ ਲਾਇਬ੍ਰੇਰੀ ਵਿੱਚ ਪੰਦਰਾਂ ਹਜ਼ਾਰ ਰੁਪਏ ਦੀਆਂ ਪੁਸਤਕਾਂ ਹਨ ਜਿਨ੍ਹਾਂ ਦੀ ਕੁੱਲ ਗਿਣਤੀ 7000 ਦੇ ਕਰੀਬ ਹੈ। ਇਸ ਲਾਇਬ੍ਰੇਰੀ ਦਾ ਆਮ ਵਿਅਕਤੀ ਮੈਂਬਰ ਨਹੀਂ ਬਣ ਸਕਦਾ। ਕੇਵਲ ਕਾਲਜ ਦੇ ਬੱਚੇ ਇਹ ਪੁਸਤਕਾਂ ਪੜ੍ਹ ਸਕਦੇ ਹਨ।

ਆਰੀਆ ਕੰਨਿਆ ਹਾਈ ਸਕੂਲ ਲਾਇਬ੍ਰੇਰੀ

ਆਰੀਆ ਹਾਈ ਸਕੂਲ ਨੇ ਵੀ ਆਪਣੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਹੈ। ਇਸ ਦਾ ਪ੍ਰਬੰਧ ਇੱਕ ਅਧਿਆਪਕਾ ਕਰਦੀ ਹੈ। ਇਸ ਲਾਇਬ੍ਰੇਰੀ ਵਿੱਚ ਤਕਰੀਬਨ 2000 ਦੇ ਕਰੀਬ ਪੁਸਤਕਾਂ ਹਨ। ਜਿਨ੍ਹਾਂ ਵਿੱਚ ਕੁਝ ਪੁਰਾਤਨ ਗ੍ਰੰਥ ਵੀ ਹਨ। ਸਭ ਤੋਂ ਜ਼ਿਆਦਾ ਹਿੰਦੀ ਦੀਆਂ ਪੁਸਤਕਾਂ ਹਨ ਜਿਨ੍ਹਾਂ ਦੀ ਕੁੱਲ ਗਿਣਤੀ 1300 ਦੇ ਕਰੀਬ ਹੈ। ਉਸ ਤੋਂ ਘੱਟ 300 ਪੁਸਤਕਾਂ ਅੰਗਰੇਜ਼ੀ ਦੀਆਂ ਹਨ। ਪੰਜਾਬੀ ਦੀਆਂ ਕੇਵਲ 150 ਪੁਸਤਕਾਂ ਹਨ। ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਹਿੰਦੀ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਂਦਾ ਹੈ । ਇਸ ਲਈ ਪੰਜਾਬੀ ਦੀਆਂ ਪੁਸਤਕਾਂ ਬਹੁਤ ਘੱਟ ਖ਼ਰੀਦੀਆ ਜਾਂਦੀਆਂ ਹਨ।

ਰਾਮਗੜੀਆ ਕੰਨਿਆ ਹਾਈ ਸਕੂਲ ਲਾਇਬ੍ਰੇਰੀ

ਇਸ ਲਾਇਬ੍ਰੇਰੀ ਵਿੱਚ ਪੁਸਤਕਾਂ ਦੀ ਕੁੱਲ ਗਿਣਤੀ ਲੱਗਭੱਗ 522 ਦੇ ਕਰੀਬ ਹੈ। ਪੰਜਾਬੀ ਦੀਆਂ ਪੁਸਤਕਾਂ ਦੀ ਗਿਣਤੀ 300 ਹੈ ਅਤੇ ਹਿੰਦੀ ਦੀਆਂ 200 ਅਤੇ ਅੰਗਰੇਜ਼ੀ ਦੀਆਂ ਕੇਵਲ 52 ਪੁਸਤਕਾਂ ਹੀ ਹਨ। ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੋਣ ਕਰਕੇ ਛੋਟੀ ਜਿਹੀ ਲਾਇਬ੍ਰੇਰੀ ਹੀ ਬਣਾਈ ਗਈ ਹੈ। ਆਮ ਵਿਅਕਤੀ ਇਸ ਲਾਇਬ੍ਰੇਰੀ ਦਾ ਮੈਂਬਰ ਨਹੀਂ ਬਣ ਸਕਦਾ। ਇਹ ਲਾਇਬ੍ਰੇਰੀ ਸਿਰਫ਼ ਸਕੂਲ ਦੇ ਬੱਚਿਆਂ ਲਈ ਹੀ ਹੈ।

ਐਸ.ਡੀ. ਕੰਨਿਆ ਹਾਈ ਸਕੂਲ ਲਾਇਬ੍ਰੇਰੀ

ਇਸ ਸਕੂਲ ਵਿੱਚ ਵੀ 1954 ਵਿੱਚ ਲਾਇਬ੍ਰੇਰੀ ਕਾਇਮ ਕੀਤੀ ਗਈ ਸੀ ਉਦੋਂ ਇਸ ਸਕੂਲ ਨੂੰ ਅਪਗ੍ਰੇਡ ਕਰਕੇ ਹਾਈ ਸਕੂਲ ਬਣਾਇਆ ਗਿਆ ਸੀ। ਇਸ ਲਾਇਬ੍ਰੇਰੀ ਵਿੱਚ ਪੁਸਤਕਾਂ ਦੀ ਕੁੱਲ ਗਿਣਤੀ 1000 ਦੇ ਕਰੀਬ ਹੈ। ਇਨ੍ਹਾਂ ਵਿੱਚ ਹਿੰਦੀ ਦੀਆਂ ਪੁਸਤਕਾਂ ਸਭ ਤੋਂ ਜ਼ਿਆਦਾ ਹਨ। ਪੰਜਾਬੀ ਦੀਆਂ 105, ਹਿੰਦੀ ਦੀਆਂ 600, ਅੰਗਰੇਜ਼ੀ ਦੀਆਂ 192, ਸੰਸਕ੍ਰਿਤ ਦੀਆਂ 100 ਪੁਸਤਕਾਂ।

ਡੀ.ਏ.ਵੀ. ਹਾਈ ਸਕੂਲ ਲਾਇਬ੍ਰੇਰੀ

ਇਸ ਲਾਇਬ੍ਰੇਰੀ ਵਿੱਚ 1500 ਦੇ ਕਰੀਬ ਪੁਸਤਕਾਂ ਹਨ। ਇਨ੍ਹਾਂ ਵਿੱਚੋਂ ਅੰਗਰੇਜ਼ੀ ਵਿੱਚ ਪੁਸਤਕਾਂ ਸਭ ਤੋਂ ਜ਼ਿਆਦਾ ਹਨ। ਵਿਸ਼ੇਵਾਰ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ :- ਅੰਗਰੇਜ਼ੀ 600, ਪੰਜਾਬੀ 150, ਹਿੰਦੀ 200, ਗਣਿਤ 50, ਸੰਸਕ੍ਰਿਤ 100, ਸੰਗੀਤ 100 ਪੁਸਤਕਾਂ। ਲਾਇਬ੍ਰੇਰੀ ਵਿੱਚ ਕੁਝ ਮਾਸਿਕ ਤੇ ਦੈਨਿਕ ਰਸਾਲੇ ਵੀ ਮੰਗਵਾਏ ਜਾਂਦੇ ਹਨ। ਇੱਕ ਅਧਿਆਪਕ ਹੀ ਇਸ ਲਾਇਬ੍ਰੇਰੀ ਦਾ ਇੰਚਾਰਜ ਹੈ ਜਿਹੜਾ ਕਿ ਬੱਚਿਆਂ ਨੂੰ ਪੁਸਤਕਾਂ ਵੰਡਦਾ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਇਬ੍ਰੇਰੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੀ ਸਕੂਲ ਦੀ ਇਮਾਰਤ ਵਿੱਚ ਇੱਕ ਸੁੰਦਰ ਲਾਇਬ੍ਰੇਰੀ ਬਣਾਈ ਹੈ ਜਿਸ ਦਾ ਇੱਕ ਅਧਿਆਪਕ ਇੰਚਾਰਜ ਹੈ। ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਨੂੰ ਵਿਉਂਤ ਅਨੁਸਾਰ ਅਲੱਗ ਰੱਖਿਆ ਗਿਆ ਹੈ। ਇਸ ਲਾਇਬ੍ਰੇਰੀ ਵਿੱਚ ਪੁਸਤਕਾਂ ਦੀ ਕੁੱਲ ਗਿਣਤੀ 10,000 ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਪੰਜਾਬੀ ਦੀਆਂ 5070, ਅੰਗਰੇਜ਼ੀ ਦੀਆਂ 3284, ਹਿੰਦੀ ਦੀਆਂ 2618, ਉਰਦੂ ਦੀਆਂ 500 ਦੇ ਕਰੀਬ ਅਤੇ ਕਈ ਦੈਨਿਕ, ਮਾਸਿਕ ਅਤੇ ਹਫ਼ਤਾਵਾਰੀ ਮੈਗਜ਼ੀਨ ਵੀ ਮੰਗਵਾਏ ਜਾਂਦੇ ਹਨ।

ਨਗਰਪਾਲਿਕਾ ਲਾਇਬ੍ਰੇਰੀ

ਨਗਰਪਾਲਿਕਾ ਕਰਤਾਰਪੁਰ ਦੀ ਵੀ ਇੱਕ ਲਾਇਬ੍ਰੇਰੀ ਹੈ ਜਿਸ ਪਾਸ ਕਾਫ਼ੀ ਦੁਰਲੱਭ ਪੁਸਤਕਾਂ ਹਨ ਪਰ ਇਸ ਦੇ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਣ ਜਾਂ ਪੜ੍ਹਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਲਈ ਨਗਰ ਪਾਲਿਕਾ ਨੇ ਇਹ ਲਾਇਬ੍ਰੇਰੀ ਖੋਲ੍ਹੀ ਹੈ ਅਤੇ ਕੁਝ ਪਰਚੇ ਵੀ ਆਉਂਦੇ ਹਨ। ਹੁਣ ਇਹ ਬੰਦ ਹੋਣ ਦੀ ਸਥਿਤੀ ਦੇ ਮੋੜ ਤੇ ਪਹੁੰਚ ਚੁੱਕੀ ਹੈ।

ਗੁਰੂ ਬਿਰਜਾਨੰਦ ਗੁਰੂਕੁਲ ਲਾਇਬ੍ਰੇਰੀ

ਇਨ੍ਹਾਂ ਤੋਂ ਇਲਾਵਾ ਗੁਰੂ ਬਿਰਜਾਨੰਦ ਗੁਰੂਕੁਲ ਲਾਇਬ੍ਰੇਰੀ ਵੀ ਹੈ ਜੋ ਕਿ ਜੀ.ਟੀ. ਰੋਡ ਉਪਰ ਸਥਿੱਤ ਹੈ। ਇੱਥੇ ਸੰਸਕ੍ਰਿਤ ਅਤੇ ਹਿੰਦੀ ਦੀਆਂ ਜ਼ਿਆਦਾ ਪੁਸਤਕਾਂ ਹਨ।

ਨਗਰ ਦੀਆਂ ਸਾਹਿਤ ਸਭਾਵਾਂ

ਕਰਤਾਰਪੁਰ ਦੇ ਸਾਹਿਤਕਾਰਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਇੱਥੋਂ ਦੀਆਂ ਸਾਹਿਤ ਸਭਾਵਾਂ ਬਾਰੇ ਏਨੀ ਕੁ ਜਾਣਕਾਰੀ ਮਿਲਦੀ ਹੈ ਕਿ ਇੱਥੇ ਪਹਿਲਾਂ ਪੰਜਾਬੀ ਸਾਹਿਤ ਸਭਾ ਹੁੰਦੀ ਸੀ ਜਿਸ ਦੀਆਂ ਮੀਟਿੰਗਾਂ ਮਾਤਾ ਗੁਜਰੀ ਲਾਇਬ੍ਰੇਰੀ ਵਿੱਚ ਹੁੰਦੀਆਂ ਸਨ।

ਸ੍ਰੀ ਗੁਰੂ ਅਰਜਨ ਦੇਵ ਸਾਹਿਤ ਸਭਾ ਕਰਤਾਰਪੁਰ

ਇਸ ਸਭਾ ਨੇ ਕਈ ਦੁਰਲੱਭ ਹੱਥ-ਲਿਖਤਾਂ ਨੂੰ ਇਕੱਤਰ ਕੀਤਾ ਜਿਨ੍ਹਾਂ ਦਾ ਵਰਣਨ ਅੱਗੇ ਵੱਖਰਾ ਦਿੱਤਾ ਗਿਆ ਹੈ। ਇਸ ਸਭਾ ਦੇ ਪ੍ਰਧਾਨ ਸ. ਭੋਗਲ ਸਾਹਿਬ, ਉਪ ਪ੍ਰਧਾਨ ਗਿਆਨੀ ਗੁਰਬਚਨ ਸਿੰਘ, ਜਨ. ਸਕੱਤਰ ਪ੍ਰੋ. ਐਸ.ਕੇ. ਬੇਰੀ, ਸਕੱਤਰ ਸ਼੍ਰੀ ਓਮ ਪ੍ਰਕਾਸ਼ ਸਮਰ ਅਤੇ ਖ਼ਜ਼ਾਨਚੀ ਅਵਤਾਰ ਸਿੰਘ ਹੰਸਪਾਲ ਹੋਇਆ ਕਰਦੇ ਸਨ।

ਪੰਜਾਬੀ ਸਾਹਿਤ ਸਭਾ ਕਰਤਾਰਪੁਰ

ਇਸ ਸਭਾ ਦੇ ਪ੍ਰਧਾਨ ਅਲਮਸਤ ਦੇਸਪੁਰੀ ਅਤੇ ਉਪ ਪ੍ਰਧਾਨ ਆਸੀ ਈਸਪੁਰੀ ਅਤੇ ਜਨਰਲ ਸਕੱਤਰ ਮਢਾਰ ਕਰਤਾਰਪੁਰੀ ਹਨ। ਸਭਾ ਦੇ ਸਕੱਤਰ ਲਾਲੀ ਕਰਤਾਰਪੁਰੀ ਹਨ। ਇਹ ਸਮੇਂ-ਸਮੇਂ ਸਾਹਿਤਕ ਸਮਾਗਮ ਕਰਵਾਉਂਦੇ ਰਹਿੰਦੇ ਹਨ।

ਸੁਰ ਸੰਗਮ ਕਲਾ ਕੇਂਦਰ

ਇਸ ਦੇ ਪ੍ਰਧਾਨ ਰਾਜਿੰਦਰ ਹਸਨ ਹਨ ਜੋ ਕਿ ਪਿਛਲੇ ਦੋ ਸਾਲ ਤੋਂ ‘ਅਚੰਭਾ’ ਨਾਂ ਦੇ ਮਾਸਕ ਮੈਗਜ਼ੀਨ ਦੇ ਮੁੱਖ ਸੰਪਾਦਕ ਹਨ। ਇਸ ਕਲਾ ਕੇਂਦਰ ਨੇ ਸ਼ਾਹਕੋਟੀ ਦੀ ਕੈਸਟ ‘ਮੇਲਾ ਗੁਲਾਬੋ’ ਬਾਰੇ ਸਮਾਗਮ ਵੀ ਕੀਤਾ ਸੀ। ਹੋਰ ਵੀ ਸਮੇਂ-ਸਮੇਂ ਸਮਾਗਮ ਕਰਵਾਉਂਦੇ ਰਹਿੰਦੇ ਹਨ

ਸਰਗਮ ਕਲਾ ਮੰਚ

ਇਸ ਦੇ ਪ੍ਰਧਾਨ ਗਿਆਨ ਭੂਸ਼ਨ ਅਗਰਵਾਲ ਅਤੇ ਸਕੱਤਰ ਮਢਾਰ ਕਰਤਾਰਪੁਰੀ ਹਨ। ਇਨ੍ਹਾਂ ਨੇ ‘ਮਹਿਫਲੇ ਗ਼ਜ਼ਲ’ ਨਾਂ ਦਾ ਸਮਾਗਮ ਕੀਤਾ ਸੀ ਅਤੇ ਸਮੇਂ-ਸਮੇਂ ਸਮਾਗਮ ਕਰਵਾਉਂਦੇ ਹਨ।

ਕਲਮ ਕਲਾ ਕੇਂਦਰ ਕਰਤਾਰਪੁਰ

ਇਸ ਦੇ ਪ੍ਰਧਾਨ ਹਰਬੰਸ ਸਿੰਘ ਅਤੇ ਜਨਰਲ ਸਕੱਤਰ ਜਗਤਾਰ ਜੋਸ਼ ਹਨ। ਇਸ ਕਲਮ ਕਲਾ ਕੇਂਦਰ ਨੇ ਵੀ ਸਾਹਿਤਕ ਸਮਾਗਮਾਂ ਦੀ ਲੜੀ ਤੋਰੀ ਹੋਈ ਹੈ।

ਨਗਰ ਦੇ ਸਾਹਿਤਕਾਰ ਅਤੇ ਉਨ੍ਹਾਂ ਦੀਆਂ ਰਚਨਾਵਾਂ

ਕਵੀ ਰਾਜ ਪੰਡਤ ਦੌਲਤ ਰਾਮ

ਪੰਡਤ ਦੌਲਤ ਰਾਮ ਦਾ ਜਨਮ 1854 ਵਿੱਚ ਹੋਇਆ ਸੀ ਅਤੇ 1932 ਵਿੱਚ ਉਹ ਸਵਰਗਵਾਸ ਹੋ ਗਏ ਸਨ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਬੜੇ ਵਿਦਵਾਨ ਹੋਏ ਹਨ। ਇਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਰਚੀਆਂ ਜਿਨ੍ਹਾਂ ਵਿੱਚੋਂ ਕੁਝ ਛਪੀਆਂ ਹਨ ਅਤੇ ਕੁਝ ਅਣਛਪੀਆਂ ਪਈਆਂ ਹਨ। ਰਚਨਾਵਾਂ ਇਹ ਹਨ :- ਰਸਮੋਰ ਗ੍ਰੰਥ (ਸੰਸਕ੍ਰਿਤ), ਦੁਰਗਾ ਸ਼ਤਕ (ਸੰਸਕ੍ਰਿਤ), ਸ਼ਲੋਕ (ਹਿੰਦੀ), ਦੋਹੇ ਤੇ ਕਬਿਤ (ਪੰਜਾਬੀ)।

ਪੰਡਤ ਦੌਲਤ ਰਾਮ ਹਿੰਦੀ ਅਤੇ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਸਨ। ਇਨ੍ਹਾਂ ਦੀਆਂ ਕਵਿਤਾਵਾਂ ਦੇ ਕੁਝ ਖਰੜੇ ਭਗਤ ਸਾਵਣ ਮੱਲ, ਗਊਸ਼ਾਲਾ ਵਾਲੇ ਪਾਸ ਸੁਰੱਖਿਅਤ ਪਏ ਹਨ।

ਸ੍ਰੀ ਹਰੀ ਰਾਮ ਹਰੀ ‘ਜਗਪਾਲ’

ਸ੍ਰੀ ਹਰੀ ਰਾਮ ‘ਹਰੀ’ ਪੰਡਤ ਦੌਲਤ ਰਾਮ ਦੇ ਕੁਝ ਚੋਣਵੇਂ ਸ਼ਗਿਰਦਾਂ ਵਿੱਚੋਂ ਇੱਕ ਸਨ। ਆਪ ਦਾ ਜਨਮ ਕਰਤਾਰਪੁਰ ਵਿੱਚ ਸੰਨ 1910 ਵਿੱਚ ਹੋਇਆ ਅਤੇ 52 ਸਾਲ ਦੀ ਉਮਰ ਵਿੱਚ ਆਪ 1962 ਵਿੱਚ ਸਵਰਗਵਾਸ ਹੋ ਗਏ ਸਨ। ਆਪ ਪੰਡਤ ਦੌਲਤ ਰਾਮ ਵਾਂਗ ਧਾਰਮਿਕ ਕਵਿਤਾਵਾਂ ਬੜੀ ਨਿਪੁੰਨਤਾ ਨਾਲ ਲਿਖਦੇ ਸਨ। ਆਪ ਹਾਸਰਸ ਭਰਪੂਰ ਧਾਰਮਿਕ ਕਵਿਤਾ ਵੀ ਲਿਖਦੇ ਸਨ। ਆਪ ਦੀ ਕਵਿਤਾ ਦਾ ਨਮੂਨਾ ਹੇਠ ਦਿੱਤਾ

ਕ੍ਰਿਸ਼ਨ

ਭਾਰਤ ਚਮਨ ਅਜ ਤੇਰਾ ਬਰਬਾਦ ਹੁੰਦਾ,

ਵਾਗਾਂ ਮੋੜ ਤੂੰ ਹਿੰਦ ਦੇ ਵੱਲ ਕ੍ਰਿਸ਼ਨਾ,

ਅਰਜਨ ਭੀਮ ਬਲਦੇਵ ਨੂੰ ਸੰਗ ਲੈ ਕੇ,

ਡੇਰਾ ਫੇਰ ਦਵਾਰਕਾ ਮੱਲ ਕ੍ਰਿਸ਼ਨਾ,

ਦੁੱਖਾਂ ਸਖ਼ਤੀਆਂ ਨੇ ਸਾਨੂੰ ਲਾਚਾਰ ਕੀਤਾ,

ਕਰ ਮੁਸ਼ਕਲਾਂ ਆ ਕੇ ਹੱਲ ਕ੍ਰਿਸ਼ਨਾ,

ਹਰੀ ਰਾਮ ਹੈ ਮੁੰਤਜ਼ਿਰ ਮੁੱਦਤਾਂ ਤੋਂ,

ਜਲਦੀ ਆਵਣਾ ਗੋਪੀ ਗੋਪਾਲ ਕ੍ਰਿਸ਼ਨਾ।

ਸ੍ਰੀ ਓਮ ਪ੍ਰਕਾਸ਼ ਨਿਰਧਨ (ਨਿਰਧਨ ਕਰਤਾਰਪੁਰੀ)

ਸ੍ਰੀ ਓਮ ਪ੍ਰਕਾਸ਼ (ਨਿਰਧਨ ਕਰਤਾਰਪੁਰੀ) ਧਾਰਮਿਕ ਕਵੀ ਹਨ। ਆਪ ਦਾ ਜਨਮ ਸੰਨ 1935 ਵਿੱਚ ਹੋਇਆ ਤੇ ਪਿਛਲੇ ਸਾਲਾਂ ਤੋਂ ਆਪ ਲੋਕ ਗੀਤ ਗ਼ਜ਼ਲ, ਕਵਿਤਾ ਆਦਿ ਲਿਖਦੇ ਆ ਰਹੇ ਹਨ ਪਰ ਹਾਲੇ ਤੱਕ ਕੋਈ ਪੁਸਤਕ ਨਹੀਂ ਛਪਵਾਈ। ਕਵੀ ਦਰਬਾਰਾਂ ਵਿੱਚ ਭਾਗ ਲੈਂਦੇ ਰਹਿੰਦੇ ਹਨ। ਕਵਿਤਾ ਦਾ ਨਮੂਨਾ ਹੇਠਾਂ ਦਿੱਤਾ ਜਾਂਦਾ ਹੈ । ਸੱਸੀ ਬਾਰੇ ਲਿਖਦੇ ਹਨ :-

ਮਾਹੀ ਮਿਲਿਆ ਤਾਂ ਰਹੀ ਨਾ ਹੋਸ਼ ਵੇ

ਕਿਹੜਾ ਕਹਿੰਦਾ ਸੱਸੀ ਸੌਂ ਗਈ।

ਮੈਂ ਤਾਂ ਖੁਸ਼ੀ ਵਿੱਚ ਹੋ ਗਈ ਬੇਹੋਸ਼ ਵੇ

ਕਿਹੜਾ ਕਹਿੰਦਾ ਸੱਸੀ ਸੌਂ ਗਈ।

ਇੱਕ ਹੋਰ ਕਵਿਤਾ ਦਾ ਨਮੂਨਾ :-

ਬਣੀ ਸਹਿਤੀ ਦੀ ਜੋ ਭਰਜਾਈ ਵੇ

ਰਾਂਝੇ ਦੀ ਮਹਿਬੂਬ ਨਿਕਲੀ।

ਚੰਦ ਚੌਦਵੀਂ ਦਾ ਚੂਚਕ ਦੀ ਜਾਈ

ਰਾਂਝੇ ਦੀ ਮਹਿਬੂਬ ਨਿਕਲੀ।

ਰਾਂਝੇ ਨਾਲ ਧੋਖਾ ਹੋਇਆ,ਦੱਸੋ ਕਿਹੜੇ ਆਖਦੇ

ਸੈਦੇ ਦੇ ਤਾਂ ਸਿਰ ਵਿੱਚ ਰੁੱਗ ਪਏ ਰਾਖ ਦੇ

ਜਦੋਂ ਗੱਲ ਪੰਚਾਇਤ ਵਿੱਚ ਆਈ

ਰਾਂਝੇ ਦੀ ਮਹਿਬੂਬ ਨਿਕਲੀ।

ਬਣੀ ਸਹਿਤੀ ਦੀ ਜੋ ਭਰਜਾਈ ਵੇ

ਰਾਂਝੇ ਦੀ ਮਹਿਬੂਬ ਨਿਕਲੀ।

ਇੱਕ ਹੋਰ ਕਵਿਤਾ :-

ਦੋਸ਼ ਆਪਣੀ ਨਣਾਨ ਜੁੰਮੇ ਲਾ ਕੇ

ਸੁਹਣੀ ਨੇ ਖੁਦਕੁਸ਼ੀ ਕਰ ਲਈ

ਦੱਸੋ ਗੱਲ ਕਿਹੜੀ ਸੀ ਜੋ ਤੈਸ਼ ਵਿੱਚ ਆ ਕੇ

ਸੁਹਣੀ ਨੇ ਖੁਦਕੁਸ਼ੀ ਕਰ ਲਈ।

ਗ਼ਜ਼ਲ ਦਾ ਨਮੂਨਾ :-

ਮਨ ਮੂਰਖ ਔਗੁਣਹਾਰੇ ਨੇ, ਮੁਕਤੀ ਦਾ ਦੁਆਰਾ ਵੇਖ ਲਿਆ,

ਮੰਜ਼ਲ ਤੇ ਅਪੜੇ ਰਾਹੀ ਨੇ ਰਹਿਬਰ ਦਾ ਇਸ਼ਾਰਾ ਵੇਖ ਲਿਆ।

ਦਿਲ ਦੇ ਦਵਾਰੇ ਆ ਕੇ ਕੋਈ ਤਮੰਨਾ ਨਹੀਂ ਰਹਿੰਦੀ,

ਇਹਦੀ ਮਿਹਰ ਨਜ਼ਰ ਦਾ ਨਜ਼ਰਾਨਾ, ਨਜ਼ਰਾਂ ‘ਚ ਨਜ਼ਾਰਾ ਵੇਖ ਲਿਆ।

ਤੂਫ਼ਾਨ ਵੀ ਮੇਰੇ ਮਾਲਕ ਦੀ ਮਰਜ਼ੀ ਵਿੱਚ ਰਾਜ਼ੀ ਹੋ ਗਏ ਨੇ,

ਜੀਵਨ ਦੀ ਡੁਬਦੀ ਕਿਸ਼ਤੀ ਨੇ, ਲਹਿਰਾਂ ਦਾ ਕਿਨਾਰਾ ਵੇਖ ਲਿਆ।

ਸਦੀਆਂ ਤੋਂ ਤੇਰੇ ਮੇਰੇ ਵਿੱਚ, ਇੱਕ ਉਹਲਾ ਜਿਹਾ ਰਹਿੰਦਾ ਸੀ,

ਘੁੰਡ ਲਾਹ ਕੇ ਨਿਰਧਨ ਪਲਕਾਂ ਤੋਂ ਅੱਜ ਨੂਰੀ ਲਿਸ਼ਕਾਰਾ ਵੇਖ ਲਿਆ।

ਨਿਮਨ ਸਾਹਿਤਕ ਸਭਾਵਾਂ ਤੋਂ ਸਨਮਾਨ :-

  1. ਸ਼ਹੀਦ ਊਧਮ ਸਿੰਘ ਕਲਾ ਤੇ ਸਭਿਆਚਾਰਕ ਮੰਚ
  2. ਬਾਲਮੀਕਿ ਬ੍ਰਹਮ ਮੰਡਲ
  3. ਗੁਰਦਾਸ ਰਾਮ ਆਲਮ ਅਵਾਰਡ (ਕਲਮ ਸੰਗੀਤ ਕਲਾ ਮੰਚ ਵੱਲੋਂ)
  4. ਨਰਿੰਦਰ ਖੇਦੀ ਅਵਾਰਡ

ਸ੍ਰ. ਕੌਲ ਸਿੰਘ ਭੋਗਲ

ਸ੍ਰ. ਕੌਲ ਸਿੰਘ ਭੋਗਲ ਪੰਜਾਬੀ ਵਾਰਤਕ ਦੇ ਇੱਕ ਸੁਲਝੇ ਲਿਖਾਰੀ ਸਨ। ਕਾਫ਼ੀ ਲੰਮੇ ਸਮੇਂ ਤੋਂ ਉਹ ਧਾਰਮਿਕ ਲੇਖ ਲਿਖਦੇ ਆ ਰਹੇ ਸਨ। ਆਪ ਦਾ ਜਨਮ ਕਰਤਾਰਪੁਰ ਵਿੱਚ ਸੰਨ 1919 ਵਿੱਚ ਹੋਇਆ। ਆਪਣੀ ਮੁੱਢਲੀ ਵਿਦਿਆ ਅਫ਼ਰੀਕਾ ਵਿੱਚ ਪ੍ਰਾਪਤ ਕੀਤੀ ਸੀ। ਭਾਰਤ ਵਿੱਚ ਆ ਕੇ ਉਨ੍ਹਾਂ ਨੇ ਐੱਮ.ਈ.ਐੱਸ. ਦੀ ਨੌਕਰੀ ਇੱਕ ਡਰਾਫਟਸਮੈਨ ਦੇ ਤੌਰ ਤੇ ਆਰੰਭ ਕੀਤੀ ਅਤੇ ਸੰਨ 1972 ਵਿੱਚ ਇੱਕ ਹੈੱਡ ਡਰਾਫਟਸਮੈਨ ਦੇ ਤੌਰ ਤੇ ਸੇਵਾਮੁਕਤ ਹੋਏ। ਸਾਹਿਤ ਨਾਲ ਅਤੇ ਵਿਸ਼ੇਸ਼ ਤੌਰ ਤੇ ਸਿੱਖ ਸਾਹਿਤ ਨਾਲ ਆਪ ਦੀ ਬੜੀ ਦਿਲਚਸਪੀ ਰਹੀ ਹੈ। ਉਨ੍ਹਾਂ ਨੇ ਕਰਤਾਰਪੁਰ ਵਿੱਚ ਜਗਤ ਮਾਤਾ ਗੁਜਰੀ ਜੀ ਦੇ ਨਾਂ ‘ਤੇ ਇੱਕ ਲਾਇਬ੍ਰੇਰੀ ਖੋਲ੍ਹੀ ਸੀ। ਇਸ ਲਾਇਬ੍ਰੇਰੀ ਵਿੱਚ ਬਹੁਤ ਸਾਰੇ ਦੁਰਲੱਭ ਖਰੜੇ, ਹੱਥ-ਲਿਖਤਾਂ ਅਤੇ ਪੁਸਤਕਾਂ ਵੀ ਰੱਖੀਆਂ ਹੋਈਆਂ ਹਨ। ਆਪ ਦੀ ਧਾਰਮਿਕ ਲੇਖਾਂ ਦੀ ਇੱਕ ਪੁਸਤਕ ‘ਜੈਸੇ ਜਲ ਮੇ ਕਮਲ ਨਿਰਾਲਮ’ ਛਪੀ ਹੈ। ਆਪ 1979 ਵਿੱਚ ਸਵਰਗਵਾਸ ਹੋ ਗਏ ਸਨ।

ਸ੍ਰ. ਅਵਤਾਰ ਸਿੰਘ ਹੰਸਪਾਲ

ਸ੍ਰ. ਅਵਤਾਰ ਸਿੰਘ ਹੰਸਪਾਲ ਕਰਤਾਰਪੁਰ ਦੇ ਇੱਕ ਸਿਆਣੇ ਕਵੀ ਸਨ। ਆਪ ਗੀਤ, ਗ਼ਜ਼ਲਾਂ ਅਤੇ ਹਰ ਪ੍ਰਕਾਰ ਦੀ ਕਵਿਤਾ ਲਿਖਦੇ ਸਨ । ਇਨ੍ਹਾਂ ਦਾ ਜਨਮ ਕਰਤਾਰਪੁਰ ਵਿੱਚ ਸੰਨ 1934 ਵਿੱਚ ਹੋਇਆ ਸੀ। ਸੰਨ 1953 ਵਿੱਚ ਜਦ ਆਪ ਗਿਆਨੀ ਵਿੱਚ ਪੜ੍ਹ ਰਹੇ ਸੀ ਤਾਂ ਆਪ ਨੂੰ ‘ਸ਼ਰਫ਼’ ਦੀਆਂ ਕਵਿਤਾਵਾਂ ਤੋਂ ਪ੍ਰਭਾਵਤ ਹੋ ਕੇ ਕਵਿਤਾ ਲਿਖਣ ਦਾ ਸ਼ੌਕ ਜਾਗਿਆ। ਕਵਿਤਾ ਦਾ ਨਮੂਨਾ ਹੇਠ ਦਿੱਤਾ ਹੈ :-

ਗ਼ਜ਼ਲ

ਦੇਸ਼ ਦੇ ਗ਼ਰੀਬ ਕਿਉਂ ਗ਼ਰੀਬ ਹੁੰਦੇ ਜਾ ਰਹੇ।

ਕਿਉਂ ਨਸੀਬਾਂ ਵਾਲੇ ਬੇਨਸੀਬ ਹੁੰਦੇ ਜਾ ਰਹੇ।

ਕੀ ਇਨ੍ਹਾਂ ਦਾ ਹੈ ਗੁਨਾਹ ਜਾਂ ਕੀ ਇਨ੍ਹਾਂ ਦਾ ਹੈ ਕਸੂਰ,

ਹਾਲਾਤ ਇਨ੍ਹਾਂ ਲਈ ਕਿਉਂ ਅਜੀਬ ਹੁੰਦੇ ਜਾ ਰਹੇ।

ਮਸਲੀ ਇਨ੍ਹਾਂ ਦੀ ਰੂਹ ਕਿਉਂ, ਦਬੀ ਹੋਈ ਆਵਾਜ਼ ਕਿਉਂ,

ਇਹ ਕਿਉਂ ਸਜਾਵਾਂ ਭੁਗਤ, ਬੰਦ-ਜੀਭ ਹੁੰਦੇ ਜਾ ਰਹੇ।

ਕੋਈ ਤਾਂ ਪੁੱਛੋ ਹਾਲ ਕਿਸੇ ਉਜੜੇ ਪ੍ਰਵਾਰ ਦਾ,

ਇਹ ਤਾਂ ਜਿਊਂਦੇ ਜੀਅ, ਮੌਤ ਕਰੀਬ ਹੁੰਦੇ ਜਾ ਰਹੇ।

ਦੂਜਿਆਂ ਦੇ ਵਾਸਤੇ ਜੋ ਜ਼ਿੰਦਗੀ ਨੇ ਵਾਰਦੇ,

ਦੂਜੇ ਇਨ੍ਹਾਂ ਦੇ ਲਈ ਕਿਉਂ ਰਕੀਬ ਹੁੰਦੇ ਜਾ ਰਹੇ।

ਕੀ ਇਨ੍ਹਾਂ ਦਾ ਰੱਬ ਨਹੀਂ, ਜਾਂ ਰੱਬ ਨੂੰ ਅਹਿਸਾਸ ਨਹੀਂ,

ਜੋ ਹਬੀਬਾਂ ਵਾਲੇ ਬੇ-ਹਬੀਬ ਹੁੰਦੇ ਜਾ ਰਹੇ।

‘ਹੰਸ’ ਪਾਉਂਦੇ ਪਾਸ ਤੇ ਬੋਲਦੇ ਤਹਿਜ਼ੀਬ ਨਾਲ,

ਪਰ ਕਿਉਂ ਤਹਿਜ਼ੀਬਾਂ ਵਾਲੇ ਬੇ-ਤਹਿਜ਼ੀਬ ਹੁੰਦੇ ਜਾ ਰਹੇ।

ਨਰਿੰਦਰ ਸਮਰ

ਸ੍ਰੀ ਓਮ ਪ੍ਰਕਾਸ਼ ਸਮਰ ਦਾ ਬੇਟਾ ਨਰਿੰਦਰ ਸਮਰ ਵੀ ਕਵੀ ਹੈ। ਇਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਟੇਜਾਂ ਤੇ ਗਾਈਆਂ ਗਈਆਂ ਹਨ। ਕੈਸਟਾਂ ਵੀ ਬਾਜ਼ਾਰ ਵਿੱਚ ਆਈਆਂ ਹਨ ਜਿਨ੍ਹਾਂ ਨੂੰ ਪ੍ਰਵੀਨ ਵਿੱਕੀ ਨੇ ਗਾਇਆ ਹੈ। ਜੈ ਬਾਬਾ ਬਾਲਕ ਨਾਥ, ਮੇਲਾ ਚਿੰਤਪੁਰਨੀ, ਜਾਗੇਵਾਲੀ ਰਾਤ, ਸੰਗ ਚੱਲਿਆ ਮੇਲੇ ਨੂੰ ਆਦਿ ਕੈਸਟਾਂ ਮਿਲਦੀਆਂ ਹਨ। ਇਸ ਦੀ ਕਵਿਤਾ ਦਾ ਨਮੂਨਾ ਹੇਠਾਂ ਹੈ :-

ਕੁੜੀ ਪਾਈ ਜਾਂਦੀ ਗਿੱਧੇ ‘ਚ ਧਮਾਲ

ਚੁੰਨੀ ਲੈ ਕੇ ਕਾਲੇ ਰੰਗ ਦੀ

ਅੱਜ ਨੱਚਦੀ ਸਹੇਲੀਆਂ ਦੇ ਨਾਲ

ਚੁੰਨੀ ਲੈ ਕੇ ਕਾਲ਼ੇ ਰੰਗ ਦੀ …..

ਇੱਕ ਹੋਰ-

ਕਿਹੜੀ ਨਜ਼ਰ ਹੈ ਪੰਜਾਬ ਨੂੰ ਲੱਗੀ,

ਲੋਕ ਛੱਡ ਕੇ ਪੰਜਾਬ ਨੂੰ ਜਾਣ ਲੱਗ ਗਏ।

ਜਿਹੜੇ ਪੰਜਾਬ ਨੂੰ ਦੇਖਣ ਲਈ ਤਰਸਦੇ ਸੀ,

ਇੱਥੇ ਆਉਣ ਤੇ ਕੰਨੀਂ ਕਤਰਾਉਣ ਲੱਗ ਗਏ।

ਰੱਬਾ ਮੇਰਿਆ ਸਾਥੋਂ ਕੀ ਭੁੱਲ ਹੋ ਗਈ,

ਕਈ ਕਈ ਵਾਦੀ ਪੰਜਾਬੀ ਕਹਾਉਣ ਲੱਗ ਗਏ।

ਕਰਦਾ ਕੋਈ ਤੇ ਭਰਦਾ ਕੋਈ ਯਾਰੋ,

ਨੈਣ ਨਰਿੰਦਰ ਦੇ ਨੀਰ ਵਹਾਉਣ ਲੱਗ ਗਏ।

ਇਸ ਲੇਖਕ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆਂ ਹੈ ਅਤੇ ਸਮੇਂ ਦੇ ਹਾਲਾਤ ਮੁਤਾਬਕ ਆਪਣੇ ਗੀਤਾਂ ਦੇ ਵਿਸ਼ੇ ਨੂੰ ਢਾਲਿਆ ਹੈ।

ਮਢਾਰ ਕਰਤਾਰਪੁਰੀ

ਨਵੇਂ ਦੌਰ ਦੇ ਕਹਾਣੀਕਾਰਾਂ ਤੇ ਗੀਤਕਾਰਾਂ ਵਿੱਚ ਮਦਨ ਲਾਲ ਮਢਾਰ (ਜਨਮ 1959) ਐਮ.ਏ.ਐਮ.ਫਿਲ ਦਾ ਨਾਂ ਜ਼ਿਕਰਯੋਗ ਹੈ। ਭਾਵੇਂ ਕਿੱਤੇ ਵਜੋਂ ਇੱਕ ਬੀਮਾ ਕੰਪਨੀ ਵਿੱਚ ਅਫਸਰ ਹੈ ਪਰ ਉਸ ਨੇ ਪੰਜਾਬੀ ਸਾਹਿਤ ਨੂੰ ਅਨੇਕਾਂ ਕਹਾਣੀਆਂ ਅਤੇ ਗੀਤ ਪ੍ਰਦਾਨ ਕੀਤੇ ਹਨ ਜਿਨ੍ਹਾਂ ਵਿੱਚ ਮਿੰਨੀ ਕਹਾਣੀ ਸੰਗ੍ਰਹਿ ‘ਕਬਰਾਂ ਦਾ ਰੁਖ’ ਸ਼ਾਮਲ ਹੈ। ਪੂਰਨ ਸ਼ਾਹਕੋਟੀ ਦੇ ਇਸ ਸ਼ਾਗਿਰਦ ਦੇ ਲਿਖੇ ਗੀਤਾਂ ਨੂੰ ਨਾਮਵਰ ਗਾਇਕਾਂ ਨੇ ਗਾਇਆ ਹੈ। ਇਹ ਸਾਹਿਤ ਸਭਾ ਕਰਤਾਰਪੁਰ ਦੇ ਜਨਰਲ ਸਕੱਤਰ ਹਨ। ਪੰਜਾਬੀ ਜਗਤ ਨੂੰ ਇਸ ਤੋਂ ਵੱਡੀਆਂ ਆਸਾਂ ਹਨ। ਇਨ੍ਹਾਂ ਦੀਆਂ ਰਚਨਾਵਾਂ ਨਵਾਂ ਜ਼ਮਾਨਾ, ਜੱਗ ਬਾਣੀ, ਅਜੀਤ ਤੇ ਪੰਜਾਬੀ ਟ੍ਰਿਬਿਊਨ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਕਵਿਤਾ ਦੀ ਵੰਨਗੀ ਦਾ ਇੱਕ ਰੂਪ ਹੈ :-

ਖਾਧੇ ਪਾਰਚੇ ਜੰਗਲਾਂ, ਹੌਕੇ ਭਰਦੀਆਂ ਟਿੰਡਾਂ,

ਸਾਨੂੰ ਨਿਹਾਲ ਗਏ ਸ਼ਹਿਰ ਇਹ ਦੁਹਾਈ ਦਿੱਤੀ ਪਿੰਡਾਂ।

ਸਾਡੀ ਜਾਨ ਨੂੰ ‘ਮਢਾਰ’ ਤੇਰੇ ਹਾਸੇ ਹੋ ਗਏ,

ਅਸਾਂ ਤੇਹ ਕੀ ਬੁਝਾਉਣੀ ਖੁਦ ਪਿਆਸੇ ਹੋ ਗਏ।

ਰਾਜਿੰਦਰ ਹਸਨ

ਰਾਜਿੰਦਰ ਹਸਨ ਪੰਜਾਬੀ ਸਾਹਿਤ ਦੇ ਇੱਕ ਉੱਘੇ ਪੱਤਰਕਾਰ ਹਨ। ਇਹ ‘ਅਚੰਬਾ’ ਨਾਂ ਦਾ ਮਾਸਕ ਮੈਗਜ਼ੀਨ ਕੱਢ ਰਹੇ ਹਨ। ਹਸਨ ਕਈ ਸਾਹਿਤਕ ਤੇ ਸੰਗੀਤਕ ਸਭਾਵਾਂ ਦਾ ਅਹੁਦੇਦਾਰ ਹੈ ਜੋ ਮਸ਼ਹੂਰੀ ਨਾਲੋਂ ਜ਼ਿਆਦਾ ਕੰਮ ਦੇ ਉੱਚੇ ਪੱਧਰ ਨੂੰ ਤਰਜੀਹ ਦਿੰਦੇ ਹਨ।

ਹੱਥ ਲਿਖਤਾਂ ਦਾ ਵੇਰਵਾ

ਕਿਸੇ ਪਿੰਡ, ਨਗਰ ਜਾਂ ਸ਼ਹਿਰ ਵਿੱਚ ਭਾਵੇਂ ਸੈਂਕੜੇ ਹੋਰ ਹੱਥ-ਲਿਖਤਾਂ ਪ੍ਰਾਪਤ ਹੋ ਜਾਣ ਪਰ ਕਰਤਾਰਪੁਰ ਵਿੱਚ ਇੱਕ ਐਸੀ ਹੱਥ-ਲਿਖਤ ਹੈ ਜਿਹੜੀ ਲੱਖਾਂ ਹੱਥ ਲਿਖਤਾਂ ਦੇ ਤੁਲ ਹੈ, ਬੇਮਿਸਾਲ ਤੇ ਪੂਜਨੀਕ ਹੈ। ਇਹ ਹੱਥ-ਲਿਖਤ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕੀਤੀ ਸੀ ਅਤੇ ਭਾਈ ਗੁਰਦਾਸ ਜੀ ਨੇ ਲਿਖੀ ਸੀ। ਇਹ ਧੀਰਮੱਲੀਆਂ ਦੇ ਪਰਿਵਾਰ ਪਾਸ ਹੈ। ਇਸ ਤੋਂ ਉਪਰੰਤ ਕੁਝ ਹੋਰ ਵੀ ਹੱਥ-ਲਿਖਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਹੇਠਾਂ ਕੁਝ ਹੱਥ-ਲਿਖਤਾਂ ਦਾ ਵੇਰਵਾ ਦਿੱਤਾ ਜਾਂਦਾ ਹੈ :-

ਪੁਰਾਤਨ ਬੀੜ – ਸ੍ਰੀ ਗੁਰੂ ਗ੍ਰੰਥ ਸਾਹਿਬ

ਪੁਰਾਤਨ ਹੱਥ-ਲਿਖਤਾਂ ਦੀ ਲੜੀ ਵਿੱਚ ਕਰਤਾਰਪੁਰ ਵਿਖੇ ਸਭ ਤੋਂ ਮਹੱਤਵਪੂਰਨ ਹੱਥ-ਲਿਖਤ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਹੱਥ-ਲਿਖਤ ਬੀੜ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕਰਵਾਈ ਸੀ। ਇਹ ਬੀੜ ਅੱਜ ਕੱਲ੍ਹ ਧੀਰਮੱਲ ਦੇ ਖ਼ਾਨਦਾਨ ਪਾਸ ਸੁਰੱਖਿਅਤ ਹੈ। ਧੀਰਮੱਲੀਆਂ ਦੀ ਜੋ ਹੁਣ ਗੱਦੀ ਚਲੀ ਆਉਂਦੀ ਹੈ, ਉਸ ਉੱਤੇ ਅੱਜ ਕੱਲ੍ਹ ਟਿੱਕਾ ਅਮਰਜੀਤ ਸਿੰਘ ਜੀ ਦੇ ਸਪੁੱਤਰ ਗੁਰੂ ਕਰਮਜੀਤ ਸਿੰਘ ਜੀ ਬਿਰਾਜਮਾਨ ਹਨ ਜੋ ਕਿ ਡੇਰਾ ਬਾਬਾ ਵਡਭਾਗ ਸਿੰਘ ਦੇ ਵੀ ਮੁਖੀ ਹਨ। ਇਸ ਪਰਿਵਾਰ ਨਾਲ ਭਾਵੇਂ ਸੰਪਰਕ ਕਰਦਿਆਂ ਕੁਝ ਜ਼ੁਬਾਨੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ ਪਰ ਪਰਿਵਾਰ ਵੱਲੋਂ ਇਸ ਆਦਿ ਬੀੜ ਦੇ ਖੁੱਲ੍ਹੇ ਦਰਸ਼ਨ ਖੋਜ ਆਦਿ ਕਰਨ ਦੀ ਆਗਿਆ ਨਹੀਂ ਮਿਲ ਸਕੀ। ਇਸ ਲਈ ਇਸ ਬੀੜ ਬਾਰੇ ਇੱਥੇ ਦਿੱਤੀ ਜਾ ਰਹੀ ਜਾਣਕਾਰੀ ਭਾਈ ਜੋਧ ਸਿੰਘ ਜੀ ਦੁਆਰਾ ਇਸ ਬੀੜ ਬਾਰੇ ਤਿਆਰ ਕੀਤੀ ਗਈ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਿੱਚੋਂ ਦਿੱਤੀ ਜਾ ਰਹੀ ਹੈ।

ਆਦਿ ਬੀੜ ਦੇ ਸਾਬਤ ਪੰਨੇ ਦੀ ਲੰਬਾਈ 13.1/4″ x 9.1/4″ ਹੈ ਤੇ ਹਾਸ਼ੀਏ ਦੀਆਂ ਲਕੀਰਾਂ ਦੇ ਅੰਦਰ ਲੰਬਾਈ ਚੌੜਾਈ 10.7/8″ × 6.1/2” ਹੈ। ਹਾਸ਼ੀਏ ਵਿੱਚ ਲੰਮੇ ਦਾਅ ਦੋ ਵੰਨੀ ਤਿੰਨ ਤਿੰਨ ਲਕੀਰਾਂ ਹਨ, ਦੋ ਲਾਲ ਅੰਦਰਵਾਰ ਤੇ ਇੱਕ ਨੀਲੇ ਰੰਗ ਦੀ ਬਾਹਰਵਾਰ ਕਾਗ਼ਜ਼ ਦੇਸੀ ਕਸ਼ਮੀਰੀ ਹੈ। ਇਸ ਕਾਗ਼ਜ਼ ਦੇ ਹੀ ਬੀੜ ਦੇ ਪਹਿਲੇ 3 ਪੱਤਰੇ ਖਾਲੀ ਹਨ। ਹਾਸ਼ੀਏ ਦੀ ਲਕੀਰ ਵਿਚਕਾਰਲੀ ਨੀਲੀ ਤੇ ਆਸੇ ਪਾਸੇ ਲਾਲ, ਪਹਿਲੇ ਦੂਜੇ ਤੇ ਤੀਜੇ ਪੱਤਰੇ ਦੀ ਇਸੇ ਤਰ੍ਹਾਂ ਹੈ। ਚੌਥੇ ਪੱਤਰੇ ਤੇ ਜਿਸ ਤੇ ਇੱਕ ਅੰਗ ਹੈ, ਹਾਸ਼ੀਏ ਦੀ ਲਕੀਰ ਵਿਚਕਾਰਲੀ ਕੋਈ ਨਹੀਂ। 1/1, 1/2 ਤੇ ਵੀ ਤੇ 2/1 ਤੇ ਵੀ ਕੋਈ ਹਾਸ਼ੀਏ ਦੀ ਲਕੀਰ ਨਹੀਂ। 2/2 ਤੇ ਦੋ ਲਕੀਰਾਂ ਅੰਦਰ ਲਾਲ ਤੇ ਬਾਹਰ ਨੀਲੀ ਹੈ। ਚੌਥੇ ਪੱਤਰੇ ਦਾ ਪਹਿਲਾ ਸਫਾ ਖ਼ਾਲੀ ਹੈ, ਇਸ ਪੱਤਰੇ ਦੇ ਦੂਜੇ ਪੰਨੇ ਉੱਤੇ ਅੰਕ ੧ ਦਿੱਤਾ ਹੋਇਆ ਹੈ, ਇਹ ਭੀ ਸਾਰਾ ਪੱਤਰਾ ਖਾਲੀ ਹੈ। ਇਸ ਬੀੜ ਵਿੱਚ ਤਤਕਰੇ ਵਿੱਚ ਦਿੱਤੇ ਪੱਤਰੇ ਅੰਕਾਂ ਜਿਨ੍ਹਾਂ ਤੋਂ ਰਾਗ ਆਰੰਭ ਹੁੰਦੇ ਹਨ ਅਤੇ ਬੀੜ ਵਿੱਚ ਦਿੱਤੇ ਉਨ੍ਹਾਂ ਪੱਤਰਾਂ ਦੇ ਅੰਕਾਂ ਦੇ ਟਾਕਰਾ ਕਰਨ ਤੋਂ ਇਹ ਸਿੱਧ ਹੋਇਆ ਹੈ ਕਿ ਸਾਰਾ ਪੱਤਰਾ ਪਹਿਲੇ ਪੱਤਰੇ ਦੇ ਦੂਜੇ ਪਾਸੇ ਅਤੇ ਅਗਲੇ ਪੱਤਰੇ ਦੇ ਪਹਿਲੇ ਪਾਸੇ ਨੂੰ ਰਲਾ ਕੇ ਅੰਕ ਦੇਣ ਲਈ ਇੱਕ ਪੱਤਰਾ ਲਿਖਿਆ ਹੋਇਆ ਹੈ। ਸਾਰੀ ਬੀੜ ਵਿੱਚ ਜਿੰਨੇ ਭੀ ਲਿਖੇ ਹੋਏ ਪੱਤਰੇ ਹਨ, ਉਨ੍ਹਾਂ ਸਾਰਿਆਂ ਉੱਤੇ ਚੌਂਹ-ਤਰਫ਼ੀ ਹੋਰ ਕਾਗ਼ਜ਼ ਦਾ ਨਵਾਂ ਹਾਸ਼ੀਆ ਲੱਗਾ ਹੋਇਆ ਹੈ ਪਰ ਕਿਸੇ ਕਿਸੇ ਕੋਰੇ ਪੱਤਰੇ ਉੱਤੇ ਇਹ ਹਾਸ਼ੀਆ ਨਹੀਂ ਹੈ। ਪਹਿਲੇ ਤਿੰਨ ਪੱਤਰਿਆਂ ਉੱਤੇ ਭੀ (ਜਿਨ੍ਹਾਂ ਉੱਤੇ ਕੋਈ ਪੱਤਰਾ ਅੰਕ ਨਹੀਂ ਹੈ) ਇਹ ਹਾਸ਼ੀਆ ਨਹੀਂ ਹੈ।

ਸੂਚੀ ਪੱਤਰ ਪੋਥੀ ਕਾ ਤਤਕਰਾ ਰਾਗਾਂ ਕਾ….

7 ਇਸੇ ਦੇ ਹੇਠਾਂ ਹੋਰ ਕਲਮ ਤੇ ਸਿਆਹੀ ਨਾਲ ਇਹ ਦਿੱਤਾ ਹੈ :-

41 ਜੋਤੀ ਜੋਤਿ ਸਮਾਵਣੇ ਕਾ ਚਲਿਤ੍ਰ

ਅੱਗੇ ਇਹ ਪਹਿਲੀ ਹੀ ਕਲਮ ਤੇ ਸਿਆਹੀ ਨਾਲ ਲਿਖਿਆ ਹੈ : ਸੰਮਤ 1661 ਮਿਤੀ ਭਾਦਉ ਵਦੀ ਏਕਮ ੧ ਪੋਥੀ ਲਿਖਿ ਪਹੁੰਚੇ।

45 ਨੀਸਾਣੁ ਗੁਰੂ ਜੀਉ ਕੇ ਦਸਖਤ ਮਹਲਾ ੫

46 ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲੁ

50 ਸੋਦਰੁ ਪੰਚ ਸਬਦ

52 ਸੋਹਿਲਾ ਆਰਤੀ ਪੰਚ ਸਬਦ

53 ਸਿਰੀ ਰਾਗੁ

126 ਮਾਝ

162 ਗਾਉੜੀ

281 ਆਸਾ

412 ਦੇਵ ਗੰਧਾਰੀ

423 ਬਿਹਾਗੜਾ

435 ਵਡਹੰਸ

461 ਸੋਰਠਿ

499 ਧਨਾਸਰੀ

520 ਜੈਤਸਰੀ

528 ਟੋਡੀ

533 ਬੈਰਾੜੀ

534 ਤਿਲੰਗ

540 ਨੀਸਾਣੁ ਸ੍ਰੀ ਗੁਰੂ ਜੀਉਕੇ ਦਸਖਤ ਮਹਲਾ ੬ .

541 ਸੂਹੀ

593 ਬਿਲਾਵਲੁ

654 ਗੋਂਡ, ਰਾਮਕਲੀ

736 ਨਟ ਨਰਾਇਣ

742 ਮਾਲੀ ਗਉੜਾ

745 ਮਾਰੂ

ਤਤਕਰੇ ਵਿੱਚ ਰਾਗ ਜੈਜਾਵੰਤੀ ਨਹੀਂ ਹੈ। ਪੰਨੇ ਦੇ ਦੂਜੇ ਕਾਲਮ ਤੇ ਲਿਖਿਆ ਹੈ :- .

ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।

811 ਤੁਖਾਰੀ

816 ਕੇਦਾਰਾ

824 ਭੈਰਉ

843 ਬਸੰਤ ਹਿੰਡੋਲ

859 ਸਾਰੰਗ

886 ਮਲਾਰ

904 ਕਾਨੜਾ

917 ਕਲਿਆਨ

921 ਬਿਭਾਸ ਪ੍ਰਭਾਤੀ

934 ਸਲੋਕ ਸਹਸਕ੍ਰਿਤੀ

937 ਗਾਥਾ

  1. ਫੁਨਹੇ

939 ਚਉਬੋਲੇ

  1. ਸਲੋਕ ਕਬੀਰ ਜੀਉ ਕੇ

945 ਸਲੋਕ ਸ਼ੇਖ ਫਰੀਦ ਕੇ

947 ਸਵਯੇ ਸ੍ਰੀ ਮੁਖ ਬਾਕ

949 ਸਵਯੇ ਕਲ ਕੇ ਤਥਾ ਹੋਰਨਾ ਕੇ

966 ਸਲੋਕ ਵਾਰਾਂ ਤੇ ਵਧੀਕ

974 ਰਾਗ ਮਾਲਾ ਤਥਾ ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ

ਤਤਕਰਾ

  1. ਸਿਰੀ ਰਾਗ ਤਥਾ ਮਾਝ ਤਥਾ ਗਾਉੜੀ
  2. ਆਸਾ ਤਥਾ ਗੂਜਰੀ ਦੇਵ ਗੰਧਾਰੀ
  3. ਬਿਹਾਗੜਾ ਵਡਹੰਸ ਸੋਰਠਿ
  4. ਧਨਾਸਰੀ
  5. ਸੂਹੀ ਬਿਲਾਵਲੁ ਗੋਂਡ ਰਾਮਕਲੀ
  6. ਨਟ ਮਾਲੀ ਗਉੜਾ ਮਾਰੂ ਤੁਖਾਰੀ ਕੇਦਾਰਾ
  7. ਭੈਰਉ ਬਸੰਤ ਸਾਰਗ ਮਲਾਰ ਕਾਨੜਾ
  8. ਕਲਿਆਣ ਤਥਾ ਬਿਭਾਸ ਪ੍ਰਭਾਤੀ

ਸ਼ਬਦਾਂ ਦੇ ਤਤਕਰੇ ਵਿੱਚ ਛਪੀਆਂ ਹੋਈਆਂ ਬੀੜਾਂ ਵਾਂਗ ਹਰ ਇੱਕ ਸ਼ਬਦ ਦਾ ਪੰਨਾ ਨਹੀਂ ਦਿੱਤਾ ਪਰ ਹਰ ਇੱਕ ਪਾਤਸ਼ਾਹੀ ਦੇ ਸ਼ਬਦਾਂ ਦੀ ਗਿਣਤੀ ਦਿੱਤੀ ਹੋਈ ਹੈ। ਜਿੱਥੇ ਮਹੱਲਾ ਬਦਲਦਾ ਹੈ ਉੱਥੇ-ਪੱਤਰੇ ਦਾ ਅੰਕ ਦਿੱਤਾ ਹੋਇਆ ਹੈ। ਭਗਤ ਬਾਣੀ ਦੀਆਂ ਪ੍ਰਤੀਕਾਂ ਤਤਕਰੇ ਵਿੱਚ ਨਹੀਂ ਦਿੱਤੀਆਂ। ਵਾਰ ਜਿੱਥੋਂ ਆਰੰਭ ਹੁੰਦੀ ਹੈ, ਉੱਥੇ ਪਹਿਲੀ ਪਉੜੀ ਦੀ ਪਹਿਲੀ ਪਾਲ ਦੀ ਪ੍ਰਤੀਕ ਦਿੱਤੀ ਹੈ।

ਤਤਕਰਾ ਮੁੱਕਣ ਬਾਅਦ ਇੱਕ ਪੰਨੇ ਉਪਰ ਕਿਸੇ ਗ੍ਰੰਥੀ ਨੇ ਪਾਰਾ ਮਾਰਨ ਦਾ ਨੁਸਖਾ ਲਿਖਿਆ ਹੈ …..

ੴ ਗੁਰੂ ਨਾਨਕੁ ਸਤਿ

ਪਾਰਾ ਰਸ ਰਾਖਸੁ

ਪਾਰੈ ਸੇਰੁ ਲੈਣੈ ਪਕਾ ਲੇ ਕੈ ਕੁਨਿ ਵਿਚਿ ਪਾਵਣੈ….

॥१॥ ਗੁਣ ਅਨੰਤ ਹਨ ਲਿਖਣ ਦੀ ਜਾਹ ਨਹੀਂ ॥

…………………………………………….

ਚਲਿਤ੍ਰ ਜੋਤੀ ਜੋਤਿ ਸਮਾਵਨ ਕਾ

ੴ ਸਤਿਗੁਰ ਪ੍ਰਸਾਦਿ

“ਸੰਮਤੁ 1596 ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ।

ਸੰਮਤੁ 1609 ਚੇਤ ਸੁਦੀ ੪ ਸ੍ਰੀ ਸਤਿਗੁਰੂ ਗੁਰ ਅੰਗਦ ਜੀ ਸਮਾਣੇ।

ਮਤੁ 1631 ਭਾਦਉ ਸੁਦੀ ੧੫ ਸ੍ਰੀ ਸਤਿਗੁਰੂ ਅਮਰਦਾਸ ਜੀ ਸਮਾਣੇ।

ਸੰਮਤੁ 1638 ਭਾਦਉ ਸੁਦੀ ੩ ਸ੍ਰੀ ਸਤਿਗੁਰੂ ਰਾਮ ਦਾਸ ਜੀ ਸਮਾਣੇ।”

ਇਹ ਚਾਰੇ ਸਤਰਾਂ ਇੱਕੋ ਕਲਮ ਦੀਆਂ ਹਨ। ਅਗਲੀ ਸਤਰ ਬਰੀਕ ਕਲਮ ਵਿੱਚ ਹੈ ਪਰ ਦਸਤਖ਼ਤ ਉਹੀ ਹਨ :-

“ਸੰਮਤੁ 1663 ਜੇਠ ਸੁਦੀ ੪ ਸੁਕਰਵਾਰਿ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਸਮਾਣੇ।” ਇਸ ਬੀੜ ਵਿੱਚ ਬਾਣੀ ਪਦ ਛੇਦ ਕਰਕੇ ਨਹੀਂ ਦਿੱਤੀ ਹੋਈ। ਇਸ ਬੀੜ ਦੇ ਤਤਕਰੇ ਦੇ ਅੰਤ ਵਿੱਚ ਲਿਖਿਆ ਗਿਆ ਹੈ :-

“ਸੰਮਤੁ 1661 ਮਿਤੀ ਭਾਦੋਂ ਵਦੀ ੧ ਪੋਥੀ ਲਿਖਿ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ 974″

ਰਸ ਮੋਰ ਗ੍ਰੰਥ

ਇਹ ਦੌਲਤ ਭੱਟ ਕਵੀ ਨੇ 1875 ‘ਚ ਲਿਖਿਆ ਸੀ ਤੇ ਬਾਬਾ ਸਾਵਣ ਮੱਲ ਕੋਲ ਹੁੰਦਾ ਸੀ। ਇਸਦੇ 180 ਪੰਨੇ ਹਨ ਅਤੇ ਆਕਾਰ 9”×7″ ਹੈ ਅਤੇ ਦੇਵਨਾਗਰੀ ਲਿਪੀ ‘ਚ ਹੈ।

ਦੁਰਗਾ-ਸ਼ਤਕ

ਦੁਰਗਾ-ਸ਼ਤਕ ਦੀ ਵੀ ਕਵੀ ਦੌਲਤ ਰਾਮ ਭੱਟ ਨੇ ਰਚਨਾ ਕੀਤੀ ਸੀ। ਪੁਸਤਕ ਅਣਛਪੀ ਪਈ ਹੈ ਅਤੇ ਕਾਫ਼ੀ ਪੰਨੇ ਗਵਾਚ ਚੁੱਕੇ ਹਨ। ਹੁਣ ਕੇਵਲ 82 ਪੰਨੇ ਉਪਲਬਧ ਹਨ। ਪੁਸਤਕ ਦੇਵਨਾਗਰੀ ਅੱਖਰਾਂ ਵਿੱਚ ਹੈ। ਇਸ ਦਾ ਸਾਈਜ਼ 9”x7″ ਹੈ।

ਸ਼ਲੋਕ ਦੌਲਤ ਰਾਮ ਭੱਟ

ਇਹ ਪੁਸਤਕ ਵੀ ਖਰੜੇ ਦੇ ਰੂਪ ਵਿੱਚ ਹੈ। ਇਸ ਵਿੱਚ ਕਵੀ ਦੌਲਤ ਰਾਮ ਦੇ ਇੱਕ ਸੌ ਦੇ ਕਰੀਬ ਸ਼ਲੋਕ ਹਨ। ਇਹ ਗੁਰਮੁਖੀ ਵਿੱਚ ਹੈ ਅਤੇ ਇਸ ਦੇ ਕੁੱਲ ਪੰਨੇ 65 ਹਨ। ਇਸ ਦਾ ਸਾਈਜ਼ 8 x6″ ਹੈ।

ਹਨੂੰਮਾਨ ਨਾਟਕ-ਲਿਖਤ ਹਿਰਦੇ ਰਾਮ

ਇਹ ਪੁਸਤਕ ਜਗਤ ਮਾਤਾ ਗੁਜਰੀ ਲਾਇਬ੍ਰੇਰੀ ਵਿੱਚ ਹੱਥ ਲਿਖਤ ਦੇ ਰੂਪ ਵਿੱਚ ਪਈ ਹੈ। ਤਿੰਨਾਂ ਪਾਸਿਆਂ ਤੋਂ ਕਾਗਜ਼ ਭੂਰੇ ਹੋਏ ਹਨ ਪਰ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੇ ਜਿਲਦਬੰਦੀ ਕਰਵਾ ਦਿੱਤੀ ਹੈ। ਇਹ ਪੁਸਤਕ ਗੁਰਮੁਖੀ ਅੱਖਰਾਂ ਵਿੱਚ ਹੈ ਅਤੇ ਕੁਲ ਪੰਨੇ 360 ਹਨ। ਇਹ 9″×7″ ਦੇ ਸਾਈਜ਼ ਦੀ ਹੈ।

ਰਾਮਾਇਣ

8″×6″ ਸਾਈਜ਼ ਸ਼ਲੋਕਾਂ ਅਤੇ ਚੌਪਈਆਂ ਵਿੱਚ ਇਹ ਹੱਥ-ਲਿਖਤ ਪੁਰਾਤਨ ਕਿਸੇ ਲਿਖਾਰੀ ਦੀ ਲਿਖੀ ਹੋਈ ਰਾਮਾਇਣ ਹੈ। ਇਹ ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ ਪਰ ਬੋਲੀ ਬ੍ਰਿਜਭਾਸ਼ਾ ਹੈ। ਕਾਗਜ਼ ਬਹੁਤ ਪੁਰਾਣਾ ਅਤੇ ਖਸਤਾ ਹੈ ਪਰ ਸੁੰਦਰ ਜਿਲਦਬੰਦੀ ਕਰਵਾ ਦਿੱਤੀ ਗਈ ਹੈ। ਇਸ ਹੱਥ ਲਿਖਤ ਦੇ ਕੁੱਲ ਪੰਨੇ 519 ਹਨ। ਹੱਥ-ਲਿਖਤ ਪੜ੍ਹਨ ਤੋਂ ਇਸ ਦੇ ਲਿਖਾਰੀ ਬਾਰੇ ਕੋਈ ਸੰਕੇਤ ਨਹੀਂ ਮਿਲਦਾ।

ਵੈਦਿਕ ਇਲਾਜ

ਇਹ ਹੱਥ ਲਿਖਤ ਗੁਰਮੁਖੀ ਅੱਖਰਾਂ ਵਿੱਚ ਹੈ ਅਤੇ ਇਸ ਦੇ ਕੁੱਲ ਪੰਨੇ 50 ਹਨ। ਇਸ ਵਿੱਚ ਵੈਦਿਕ ਢੰਗ ਦੇ ਇਲਾਜ ਦੇ ਤਰੀਕੇ ਦਰਸਾਏ ਗਏ ਹਨ। ਕਈ ਬੀਮਾਰੀਆਂ ਦੇ ਇਲਾਜ ਦੇ ਨੁਸਖੇ ਲਿਖੇ ਮਿਲਦੇ ਹਨ। ਜਗਤ ਮਾਤਾ ਗੁਜਰੀ ਲਾਇਬ੍ਰੇਰੀ ਵਿੱਚ ਇਹ ਹੱਥ-ਲਿਖਤ ਸੁਰੱਖਿਅਤ ਪਈ ਹੈ। ਇਸ ਦਾ 5″x3″ ਸਾਈਜ਼ ਹੈ।

ਭਵਿੱਖਤ ਕਾਲ ਗਿਆਨ ਗ੍ਰੰਥ

ਇਸ ਹੱਥ ਲਿਖਤ ਦੀ ਬੜੀ ਮਹੱਤਤਾ ਦੱਸੀ ਜਾਂਦੀ ਹੈ। ਇਸ ਪੁਸਤਕ ਵਿੱਚ ਭਵਿੱਖ ਬਾਰੇ ਗਿਆਨ ਦਿੱਤਾ ਗਿਆ ਹੈ। ਇਹ ਗੁਰਮੁਖੀ ਅੱਖਰਾਂ ਵਿੱਚ ਹੈ ਅਤੇ ਇਸ ਦੇ ਕੁੱਲ 92 ਪੰਨੇ ਹਨ। ਇਸ ਦੀ ਬੜੀ ਕਠਿਨ ਬ੍ਰਿਜ ਭਾਸ਼ਾ ਹੈ। ਇਹ 8″x5″ ਸਾਈਜ਼ ਵਿੱਚ ਹੈ।

ਸ੍ਰੀ ਗਣੇਸ਼ ਧਨਮ

ਗੁਰਮੁਖੀ ਅੱਖਰਾਂ ਵਿੱਚ ਇਹ ਸੰਸਕ੍ਰਿਤ ਦਾ ਗ੍ਰੰਥ ਹੈ। ਇਸ ਵਿੱਚ ਪੁਰਾਤਨ ਹੱਥ ਦੀਆਂ ਬਣੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਪੁਸਤਕ ਸ੍ਰੀ ਗਣੇਸ਼ ਦੀ ਉਸਤਤ ਵਿੱਚ ਲਿਖੀ ਗਈ ਹੈ। ਇਸ ਦੇ ਕੁੱਲ ਪੰਨੇ 155 ਹਨ। ਇਹ 8″×5″ ਸਾਈਜ਼ ਵਿੱਚ ਹੈ।

ਜਨਮ ਸਾਖੀ ਭਾਈ ਬਾਲੇ ਵਾਲੀ

ਇਹ ਹੱਥ-ਲਿਖਤ ਪੁਰਾਣੀ ਅਤੇ ਖ਼ਸਤਾ ਹਾਲਤ ਵਿੱਚ ਹੈ। ਜਾਪਦਾ ਹੈ ਅਸਲ ਖਰੜੇ ਤੋਂ ਬਹੁਤ ਦੇਰ ਦਾ ਉਤਾਰਾ ਕੀਤਾ ਗਿਆ ਹੈ। ਪਹਿਲਾ ਇੱਕ ਸਫ਼ਾ ਫਟ ਕੇ ਖ਼ਤਮ ਹੋ ਗਿਆ ਹੈ। ਪਿਛਲੇ ਪਾਸੇ ਤੋਂ ਵੀ ਕੁਝ ਸਫ਼ੇ ਘੱਟ ਹਨ। ਇਸ ਸਮੇਂ ਇਸ ਦੇ ਕੁੱਲ ਸਫ਼ੇ 208 ਹਨ ਅਤੇ ਇਹ 10″x8″ ਸਾਈਜ਼ ਵਿੱਚ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਹੱਥ-ਲਿਖਤ

ਜਗਤ ਮਾਤਾ ਗੁਜਰੀ ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਹੱਥ ਲਿਖਤਾਂ ਵੀ ਪਈਆਂ ਹਨ। ਇਹ ਬਹੁਤ ਪੁਰਾਣਾ ਉਤਾਰਾ ਸੀ ਅਤੇ ਕਾਗਜ਼ ਦੀ ਹਾਲਤ ਬਹੁਤ ਖਸਤਾ ਹੈ ਪਰ ਪ੍ਰਬੰਧਕਾਂ ਨੇ ਸੁੰਦਰ ਜਿਲਦਬੰਦੀ ਕਰਵਾ ਕੇ ਹੱਥ ਲਿਖਤ ਨੂੰ ਕਾਫ਼ੀ ਸੁਰੱਖਿਅਤ ਕਰ ਲਿਆ ਹੈ। ਇਹ ਗੁਰੂ ਗ੍ਰੰਥ ਸਾਹਿਬ ਵਾਲੇ ਵੱਡੇ ਸਾਈਜ਼ ਵਿੱਚ ਹੈ ਅਤੇ ਇਸ ਦੇ ਕੁੱਲ ਪੰਨੇ 1430 ਹਨ।

ਅਸਮੇਧ ਭਾਖਿਆ ਗ੍ਰੰਥ

ਇਹ ਗ੍ਰੰਥ ਹੱਥ-ਲਿਖਤ ਦੇ ਰੂਪ ਵਿੱਚ 8″×6″ ਸਾਈਜ਼ ਵਿੱਚ ਪਿਆ ਹੈ। ਇਹ ਗੁਰਮੁਖੀ ਅੱਖਰਾਂ ਵਿੱਚ ਹੈ ਅਤੇ ਇਸ ਦੇ ਕੁੱਲ ਪੰਨੇ 1162 ਹਨ। ਇਸ ਦੇ ਕਰਤਾ ਦਾ ਨਾਂ ਟਹਿਕਣ ਲਿਖਿਆ ਹੋਇਆ ਹੈ।

ਇਤਿਹਾਸਕ ਵਸਤਾਂ

ਕਰਤਾਰਪੁਰ ਵਿੱਚ ਗੁਰੂ ਘਰ ਦੇ ਨਾਲ ਸਬੰਧਤ ਹੇਠ ਲਿਖੀਆਂ ਇਤਿਹਾਸਕ ਵਸ਼ਤੂਆਂ ਸੰਭਾਲ ਕੇ ਰੱਖੀਆਂ ਹਨ :-

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਜਿਹੜੀ ਕਿ ਭਾਈ ਗੁਰਦਾਸ ਨੇ ਹੱਥ ਨਾਲ ਲਿਖੀ ਸੀ ਇਹ ਬੀੜ ਧੀਰਮੱਲ ਪਰਿਵਾਰ ਪਾਸ ਕਿਲ੍ਹਾ ਸੋਢੀਆਂ ਵਿੱਚ ਸੁਰੱਖਿਅਤ ਰੱਖੀ ਗਈ ਹੈ। ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਇਸ ਦੇ ਖੁੱਲ੍ਹੇ ਦਰਸ਼ਨ ਕਰਵਾਏ ਜਾਂਦੇ ਹਨ।

ਖੜਗ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਵਿੱਚੋਂ ਮੀਰੀ ਦੀ ਤਲਵਾਰ ਕਰਤਾਰਪੁਰ ਵਿੱਚ ਕਿਲ੍ਹਾ ਸੋਢੀਆਂ ਵਿੱਚ ਮੌਜੂਦ ਹੈ। ਇਸ ਤਲਵਾਰ ਦਾ ਭਾਰ 6 ਕਿੱਲੋ ਦੇ ਕਰੀਬ ਹੈ।

ਖੰਡਾ ਸ੍ਰੀ ਗੁਰੂ ਹਰਿਰਾਇ ਸਾਹਿਬ

ਸ੍ਰੀ ਗੁਰੂ ਹਰਿਰਾਇ ਸਾਹਿਬ ਜਿਹੜਾ ਖੰਡਾ ਪਹਿਨਿਆਂ ਕਰਦੇ ਸਨ, ਉਹ ਵੀ ਕਰਤਾਰਪੁਰ ਵਿੱਚ ਮੌਜੂਦ ਹੈ। ਇਸ ਖੰਡੇ ਦੇ ਉੱਤੇ ਲਿਖਿਆ ਹੋਇਆ ਹੈ, “ਗੁਰੂ ਨਾਨਕ ਜੀ ਸਹਾਇ ਗੁਰੂ ਹਰਿਰਾਇ ਜੀ – 1694”

ਗੁਟਕਾ ਸ੍ਰੀ ਗੁਰੂ ਅਰਜਨ ਦੇਵ ਜੀ

ਇਹ ਇੱਕ ਛੋਟਾ ਜਿਹਾ ਗੁਟਕਾ ਹੈ ਜਿਸ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਕਰਿਆ ਕਰਦੇ ਸਨ। ਇਹ ਗੁਟਕਾ ਹੱਥ ਦਾ ਲਿਖਿਆ ਹੋਇਆ ਹੈ।

ਸੇਲੀ ਟੋਪੀ ਬਾਬਾ ਸ੍ਰੀ ਚੰਦ ਜੀ

ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਜਿਹੜੀ ਸੇਲੀ ਟੋਪੀ ਦਿੱਤੀ ਸੀ, ਉਹ ਵੀ ਕਿਲ੍ਹਾ ਸੋਢੀਆਂ ਵਿੱਚ ਰੱਖੀ ਹੈ।

ਝੰਡਾ ਸ੍ਰੀ ਹਰਿਗੋਬਿੰਦ ਸਾਹਿਬ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਰਚ ਕਰਦੇ ਸਮੇਂ ਜਿਹੜਾ ਝੰਡਾ ਰੱਖਦੇ ਸੀ, ਉਹ ਵੀ ਇੱਥੇ ਹੀ ਪਿਆ ਹੈ।

ਬਾਬਾ ਗੁਰਦਿੱਤਾ ਜੀ ਦੀ ਦਸਤਾਰ

ਬਾਬਾ ਗੁਰਦਿੱਤਾ ਜੀ ਦੀ ਇੱਕ ਦਸਤਾਰ ਵੀ ਇੱਥੇ ਸੁਰੱਖਿਅਤ ਰੱਖੀ ਗਈ ਹੈ।

ਬਾਬਾ ਗੁਰਦਿੱਤਾ ਜੀ ਦੀ ਬੈਠਣ ਦੀ ਸੋਜ਼ਨੀ

ਬਾਬਾ ਗੁਰਦਿੱਤਾ ਜੀ ਜਿਸ ਸੋਜ਼ਨੀ ਉੱਤੇ ਬੈਠਿਆ ਕਰਦੇਂ ਸਨ, ਉਹ ਵੀ ਸੰਭਾਲ ਕੇ ਰੱਖੀ ਗਈ ਹੈ। ਇਹ ਸੋਜ਼ਨੀ ਕਿਲ੍ਹਾ ਸੋਢੀਆਂ ਵਿੱਚ ਪਈ ਹੈ।

ਬਾਬਾ ਗੁਰਦਿੱਤਾ ਜੀ ਦਾ ਸ਼ਾਲ

ਜਿਹੜੇ ਸ਼ਾਲ ਬਾਬਾ ਬਿਧੀ ਚੰਦ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਿੱਤੇ ਸਨ ਉਨ੍ਹਾਂ ਵਿੱਚੋਂ ਇੱਕ ਸ਼ਾਲ ਬਾਬਾ ਗੁਰਦਿੱਤਾ ਜੀ ਨੂੰ ਪ੍ਰਾਪਤ ਹੋਇਆ ਸੀ। ਇਸ ਸ਼ਾਲ ਨੂੰ ਬਾਬਾ ਗੁਰਦਿੱਤਾ ਜੀ ਪਹਿਨਦੇ ਸਨ। ਇਸ ਤੋਂ ਉਪਰੰਤ ਬਾਬਾ ਜੀ ਦੀ ਗੋਦੜੀ ਵੀ ਸੰਭਾਲ ਕੇ ਰੱਖੀ ਗਈ ਹੈ।

ਸਿੱਕੇ

ਸ੍ਰੀ ਸਰਦੂਲ ਸਿੰਘ ਪਾਸ ਇੱਕ ਸਿੱਕਾ ਹੈ। ਇਹ ਸਿੱਕਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਦੱਸਿਆ ਜਾਂਦਾ ਹੈ ਪਰ ਸਿੱਕਾ ਇੰਨਾਂ ਘਸਿਆ ਹੋਇਆ ਹੈ ਕਿ ਕੁਝ ਵੀ ਪੜ੍ਹਿਆ ਨਹੀਂ ਜਾਂਦਾ। ਸਿੱਕੇ ਦਾ ਸਾਈਜ਼ ਪੁਰਾਣੀ ਚਵੱਨੀ ਜਿੱਡਾ ਹੈ।

ਹੁਕਮਨਾਮੇ, ਪਟੇ, ਵਹੀਆਂ, ਜੀਵਨੀਆਂ, ਇਤਿਹਾਸਕ ਚਿੱਠੀਆਂ ਅਤੇ ਕੁਰਸੀਨਾਮਾ

ਇਤਿਹਾਸਕ ਪਟਾ

ਅਕਬਰ ਬਾਦਸ਼ਾਹ ਨੇ ਇੱਕ ਪਟਾ ਕਰਤਾਰਪੁਰ ਦੀ ਜ਼ਿਮੀਂਦਾਰੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਿਖ ਕੇ ਦਿੱਤਾ ਸੀ। ਇਹ ਤਾਂਬੇ ਦਾ ਪਟਾ ਸੀ ਜਿਸ ਉੱਤੇ ਅਕਬਰ ਬਾਦਸ਼ਾਹ ਦਾ ਹੁਕਮਨਾਮਾ ਉਕਰਿਆ ਹੋਇਆ ਸੀ। ਇਹ ਪਟਾ ਗੁਰੂ ਹਰਿਗੋਬਿੰਦ ਸਾਹਿਬ ਤੱਕ ਰਿਹਾ ਪਰ ਬਾਅਦ ਵਿੱਚ ਬਾਬਾ ਧੀਰਮੱਲ ਨੇ ਆਪਣਾ ਅਸਰ ਰਸੂਖ ਵਰਤ ਕੇ ਸ਼ਾਹਜਹਾਨ ਪਾਸੋਂ ਇੱਕ ਹੋਰ ਤਾਂਬੇ ਦਾ ਪਟਾ ਲਿਖਵਾ ਲਿਆ ਸੀ। ਉਹ ਪਟਾ ਹਾਲੇ ਤੱਕ ਸੋਢੀ ਬਾਬਿਆਂ ਪਾਸ ਦੱਸਿਆ ਜਾਂਦਾ ਹੈ । ਜਦ ਸ਼੍ਰੋਮਣੀ ਕਮੇਟੀ ਨੇ ਕਰਤਾਰਪੁਰ ਦੇ ਗੁਰਦੁਆਰਿਆਂ ਬਾਰੇ 1938 ਵਿੱਚ ਮੁਕੱਦਮਾ ਕੀਤਾ ਸੀ ਤਾਂ ਧੀਰਮੱਲੀ ਖ਼ਾਨਦਾਨ ਨੇ ਇਹ ਪਟਾ ਕਚਿਹਰੀ ਵਿੱਚ ਪੇਸ਼ ਕੀਤਾ ਸੀ।

ਪੁਰਾਤਨ ਵਹੀਆਂ

ਸੋਢੀਆਂ ਨੇ ਜਦ ਤੋਂ ਕਰਤਾਰਪੁਰ ਉੱਤੇ ਕਬਜ਼ਾ ਕੀਤਾ ਹੈ ਇਨ੍ਹਾਂ ਦੀ ਇਸ ਸ਼ਹਿਰ ਦੀ ਜ਼ਮੀਨ ਉੱਤੇ ਹਕੂਮਤ ਰਹੀ ਹੈ। ਇਹ ਆਪਣਾ ਹਿਸਾਬ ਕਿਤਾਬ ਵਹੀਆਂ ਉੱਤੇ ਲਿਖਦੇ ਰਹੇ ਹਨ। ਇਹ ਹਿਸਾਬ ਕਿਤਾਬ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਜਾਂਦਾ ਸੀ। ਇਹੋ ਜਿਹੀਆ ਸੈਂਕੜੇ ਵਹੀਆਂ ਸੋਢੀ ਖ਼ਾਨਦਾਨ ਪਾਸ ਪਈਆਂ ਹਨ। ਇਹ ਵਹੀਆਂ ਬੜੀ ਇਤਿਹਾਸਕ ਮਹਾਨਤਾ ਰੱਖਦੀਆਂ ਹਨ। ਬਾਬਾ ਸਾਧੂ ਸਿੰਘ ਦੇ ਸਮੇਂ ਦੀਆਂ ਕਈ ਐਸੀਆਂ ਵਹੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦਾ ਉਸ ਸਮੇਂ ਦੇ ਸਿਆਸੀ ਵਾਤਾਵਰਨ ਨਾਲ ਕਾਫ਼ੀ ਸਬੰਧ ਹੈ।

ਇਤਿਹਾਸਕ ਚਿੱਠੀਆਂ

ਸੋਢੀ ਖ਼ਾਨਦਾਨ ਪਾਸ ਕਾਫ਼ੀ ਇਤਿਹਾਸਕ ਚਿੱਠੀਆਂ ਮੌਜੂਦ ਹਨ। ਇਨ੍ਹਾਂ ਵਿੱਚ ਕਈ ਐਸੀਆਂ ਵੀ ਹਨ ਜਿਹੜੀਆਂ ਸਿੱਖ ਮਿਸਲਾਂ ਵੱਲੋਂ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਨ੍ਹਾਂ ਨੂੰ ਲਿਖੀਆਂ ਗਈਆਂ। ਦੱਸਦੇ ਹਨ ਕਿ ਕਈ ਪ੍ਰਕਾਰ ਦੇ ਹੋਰ ਦਸਤਾਵੇਜ਼ ਵੀ ਸੋਢੀ ਸਾਹਿਬਾਨ ਨੇ ਸੰਭਾਲ ਕੇ ਰੱਖੇ ਹੋਏ ਹਨ। ਇਨ੍ਹਾਂ ਦਸਤਾਵੇਜ਼ਾਂ ਦੀ ਖੋਜ ਕਰਨ ਨਾਲ ਕਈ ਇਤਿਹਾਸਕ ਤੱਤ ਸਾਹਮਣੇ ਆ ਸਕਦੇ ਹਨ। ਇੱਥੋਂ ਦੇ ਵਸਨੀਕ ਦੱਸਦੇ ਹਨ ਕਿ ਪੁਰਾਣੇ ਦੀਵਾਨਾਂ ਦੇ ਘਰ ਵਿੱਚ ਪੁਰਾਤਨ ਪਟੇ, ਹੁਕਮਨਾਮੇ ਅਤੇ ਇਤਿਹਾਸਕ ਚਿੱਠੀਆਂ ਪਈਆਂ ਹਨ ਜਿਨ੍ਹਾਂ ਨੂੰ ਉਹ ਲੋਕ ਵਿਖਾਉਣ ਨੂੰ ਤਿਆਰ ਨਹੀਂ। ਸਾਧਾਂ ਸੰਤਾਂ ਦੇ ਡੇਰਿਆਂ ਨੂੰ ਵੀ ਪਟੇ ਜਾਰੀ ਹੋਏ ਸਨ। ਇਨ੍ਹਾਂ ਨੂੰ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਹੈ ਪਰ ਕਿਸੇ ਨੂੰ ਵੀ ਵਿਖਾਉਂਦੇ ਨਹੀਂ।

ਬਾਬਾ ਧੀਰਮੱਲ ਜੀ ਦੇ ਬੰਸ ਬਾਰੇ ਲਿਖਤ

ਧੀਰਮੱਲ ਕੇ ਬੰਸ ਕੀ ਕਥਾ ਸੁਣੋ ਮਨ ਲਾਏ,

ਹਰਗੋਬਿੰਦ, ਛੇਵੇਂ ਗੁਰੂ ਸੋਢੀ ਬੰਸ ਕਹਾਏ,

ਹਰਗੋਬਿੰਦ ਸੁਤ ਪਾਂਚ ਬਭਾਓ, ਗੁਰਦਿੱਤਾ,

ਅਨਿਰਾਏ ਸੁਨਾਓ, ਸੂਰਜ ਮੱਲ ਬਾਬਾ ਅਟਲ ਰਾਏ,

ਗੁਰੂ ਤੇਗ਼ ਬਹਾਦਰ ਧਰਮ ਬਚਾਏ,

ਪ੍ਰਥਮ ਸੁਤ ਬਾਬਾ ਗੁਰਦਿੱਤਾ,

ਜੋ ਹੈ ਦੀਨ ਦੁਨੀ ਕਾ ਟਿੱਕਾ,

ਸ੍ਰੀ ਚੰਦ ਤੇ ਲੈ ਗੁਰ ਮੰਤਰ,

ਹੋਏ ਤਪੱਸਵੀ ਪੂਰਨ ਸੰਤ

ਨਗਰ ਵਿੱਚ ਲੱਗਦੇ ਮੇਲੇ

ਕਰਤਾਰਪੁਰ ਇੱਕ ਐਸਾ ਸ਼ਹਿਰ ਹੈ ਜਿਸ ਦਾ ਹਰ ਕੋਨਾ ਇਤਿਹਾਸ ਨਾਲ ਸਬੰਧਤ ਹੈ। ਹਰ ਦਿਨ ਕੋਈ ਨਾ ਕੋਈ ਮੇਲਾ ਲੱਗਦਾ ਰਹਿੰਦਾ ਹੈ। ਹਰ ਪੁੰਨਿਆਂ ਅਤੇ ਮੱਸਿਆ ਨੂੰ ਸੈਂਕੜੇ ਲੋਕ ਦੂਰੋਂ ਦੂਰੋਂ ਕਰਤਾਰਪੁਰ ਪੁੱਜਦੇ ਹਨ। ਕਰਤਾਰਪੁਰ ਦੀ ਵਿਸਾਖੀ ਵੀ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਜਿੱਥੇ ਬਾਕੀ ਸ਼ਹਿਰਾਂ ਵਿੱਚ ਇਹ ਮੇਲਾ ਤਕਰੀਬਨ ਇੱਕ ਦਿਨ ਥੋੜ੍ਹੇ ਜਿਹੇ ਸਮੇਂ ਲਈ ਲੱਗਦਾ ਹੈ, ਕਰਤਾਰਪੁਰ ਵਿੱਚ ਵਿਸਾਖੀ ਦਾ ਮੇਲਾ ਸੱਤ ਦਿਨ ਲੱਗਦਾ ਹੈ। ਇਸ ਤੋਂ ਉਪਰੰਤ ਬਸੰਤ ਦਾ ਮੇਲਾ ਅਤੇ ਨਿਮਾਣੀ ਇਕਾਦਸ਼ੀ ਦਾ ਮੇਲਾ ਵੀ ਲੱਗਦਾ ਹੈ। ਗੁਰੂ ਸਾਹਿਬਾਨ ਦੇ ਗੁਰਪੁਰਬ ਬਹੁਤ ਵੱਡੇ ਮੇਲਿਆਂ ਦੀ ਸ਼ਕਲ ਧਾਰ ਲੈਂਦੇ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਅਤੇ ਬਾਬਾ ਵਡਭਾਗ ਸਿੰਘ ਦਾ ਦਿਵਸ ਬੜੇ ਜ਼ੋਰ ਸ਼ੋਰ ਨਾਲ ਮਨਾਏ ਜਾਂਦੇ ਹਨ। ਇਸ ਦੇ ਨਾਲ ਹੀ ਸ਼ਨਿਚਰਵਾਰ, ਐਤਵਾਰ, ਮੰਗਲਵਾਰ ਅਤੇ ਧਾਰਮਿਕ ਤਿਉਹਾਰਾਂ ਤੇ ਇਕੱਠ ਹੁੰਦੇ ਰਹਿੰਦੇ ਹਨ। ਮੁਸਲਮਾਨਾਂ ਦੀਆਂ ਖ਼ਾਨਗਾਹਾਂ ਤੇ ਵੀ ਮੇਲੇ ਲੱਗਦੇ ਹਨ। ਹੇਠਾਂ ਕਰਤਾਰਪੁਰ ਵਿੱਚ ਲੱਗਦੇ ਕੁਝ ਮੇਲਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ।

ਵਿਸਾਖੀ ਦਾ ਮੇਲਾ

ਇਸ ਨਗਰ ਦਾ ਇਹ ਸਭ ਤੋਂ ਵੱਡਾ ਮੇਲਾ ਹੈ। ਇਸ ਦਿਨ ਗੰਗਸਰ ਖੂਹ ਵਿੱਚ . ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਇਹ ਮੇਲਾ ਤਕਰੀਬਨ ਉਸ ਸਮੇਂ ਤੋਂ ਹੀ ਲੱਗਦਾ ਹੈ ਜਦ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹਿਰ ਦੇ ਬਾਹਰ ਇੱਕ ਗੰਗਸਰ ਨਾਂ ਦਾ ਖੂਹ ਲਗਵਾਇਆ ਸੀ। ਇਸ ਮੇਲੇ ਦੀ ਮਹੱਤਤਾ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਵਧਾਇਆ। ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਦੇ ਹਨ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1671 ਵਿੱਚ ਕਰਤਾਰਪੁਰ ਆਏ ਤਾਂ ਉਨ੍ਹਾਂ ਨੇ ਕਰਤਾਰਪੁਰ ਨੂੰ ਬਹੁਤ ਸਾਰੀਆਂ ਰੌਣਕਾਂ ਬਖਸ਼ੀਆਂ ਅਤੇ ਉਨ੍ਹਾਂ ਦੇ ਸਮੇਂ ਤੋਂ ਇਸ ਮੇਲੇ ਦੀ ਮਹਾਨਤਾ ਅਤੇ ਵਿਸ਼ੇਸ਼ਤਾ ਵਧੀ ਅਤੇ ਇਹ ਮੇਲਾ ਇੱਕ ਦਿਨ ਦੀ ਬਜਾਏ ਸੱਤ ਦਿਨ ਲੱਗਣ ਲੱਗ ਪਿਆ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਹੀ ਇਹ ਵਿਸਾਖੀ ਦੇ ਮੇਲੇ ਦੀ ਪਰੰਪਰਾ ਚੱਲਦੀ ਰਹੀ। ਬਾਅਦ ਵਿੱਚ ਇਸ ਪਰੰਪਰਾ ਨੂੰ ਤੋੜ ਦਿੱਤਾ ਗਿਆ ਅਤੇ ਵਿਸਾਖੀ ਸੱਤ ਦਿਨ ਦੀ ਬਜਾਏ ਤਿੰਨ ਦਿਨ ਦੀ ਹੋ ਗਈ। ਅੱਜ ਵੀ ਇਹ ਮੇਲਾ ਉਸੇ ਸ਼ਾਨ ਨਾਲ ਲੱਗਦਾ ਹੈ ਪਰ ਹੁਣ ਇਹ ਵਧੇਰੇ ਦੋ ਦਿਨ ਹੀ ਲੱਗਦਾ ਹੈ। ਵਿਸਾਖੀ ਦੇ ਮੇਲੇ ਨੂੰ ਅਤੇ ਹੋਰ ਸ਼ਰਧਾਲੂਆਂ ਦੀ ਸ਼ਰਧਾ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਸੋਢੀਆਂ ਨੇ ਇੱਕ ਸਰੋਵਰ ਵੀ ਬਣਾਇਆ ਸੀ ਤਾਂ ਕਿ ਵਿਸਾਖੀ ਦੇ ਮੇਲੇ ‘ਤੇ ਲੋਕ ਉਸ ਵਿੱਚ ਅਸਾਨੀ ਨਾਲ ਇਸ਼ਨਾਨ ਕਰ ਸਕਣ ਕਿਉਂਕਿ ਖੂਹ ਦੇ ਜਲ ਨਾਲ – ਬਹੁਤੀ ਸੰਗਤ ਇਜ਼ ਅਸਲਰ ਤੋਂ ਵਾਝੀ ਰਹਿ ਜਾਂਦੀ ਸੀ। ਇਹ ਸਰੋਵਰ ਸਰਦਾਰਨੀ ਇੰਦਰ ਕੌਰ ਨੇ ਬਣਾਇਆ ਸੀ ਜਿਸ ਨੂੰ ਕਿ ਅੱਜ ਕੱਲ੍ਹ ਗੁਰਦੁਆਰਾ ਬਾਬਾ ਵਡਭਾਗ ਸਿੰਘ ਵੀ ਕਹਿੰਦੇ ਹਨ। ਇੱਥੇ ਮੱਸਿਆ ਤੇ ਵੀ ਮੇਲਾ ਲੱਗਦਾ ਹੈ ਅਤੇ ਭੂਤ ਪ੍ਰੇਤ ਕੱਢੇ ਜਾਂਦੇ ਹਨ। ਕਹਿੰਦੇ ਹਨ ਕਿ ਇਸ ਸਰੋਵਰ ਦੇ ਬਣਨ ਦੇ ਬਾਵਜੂਦ ਵੀ ਸਿੱਖ ਸ਼ਰਧਾਲੂ ਵਿਸਾਖੀ ਉੱਤੇ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਹੀਂ ਜਾਂਦੇ, ਬਾਹਰ ਟੂਟੀਆਂ ਉੱਤੇ ਹੀ ਜ਼ਿਆਦਾ ਇਸ਼ਨਾਨ ਕਰਦੇ ਹਨ ਅਤੇ ਗੰਗਸਰ ਖੂਹ ਵਿੱਚ ਹੁਣ ਮੋਟਰ ਲਾ ਦਿੱਤੀ ਗਈ ਹੈ। ਦੱਸਦੇ ਹਨ ਕਿ ਵਿਸਾਖੀ ਵਾਲੇ ਦਿਨ ਇਹ ਖੂਹ ਹਾਲੇ ਵੀ ਬਲਦਾਂ ਨਾਲ ਗੇੜਿਆ ਜਾਂਦਾ ਹੈ। ਕਿਸਾਨ ਦੂਰੋਂ ਦੂਰੋਂ ਬਲਦ ਲੈ ਕੇ ਪਹੁੰਚਦੇ ਹਨ। ਹੋਰ ਪੱਖਾਂ ਤੋਂ ਇਸ ਮੇਲੇ ਦੀਆਂ ਰੌਣਕਾਂ ਆਮ ਮੇਲਿਆਂ ਵਾਂਗ ਹੀ ਹੁੰਦੀਆਂ ਹਨ ਅਤੇ ਦੁਕਾਨਾਂ ਲੱਗਦੀਆਂ ਹਨ, ਹੋਰ ਕਈ ਪ੍ਰਕਾਰ ਦੇ ਜਸ਼ਨ ਹੁੰਦੇ ਹਨ। ਵੱਖ-ਵੱਖ ਪਾਰਟੀਆਂ ਆਪਣੀਆਂ ਕਾਨਫਰੰਸਾਂ ਵਾਸਤੇ ਪੰਡਾਲ ਲਾਉਂਦੀਆਂ ਹਨ। ਵਿਸਾਖੀ ਵਾਲੇ ਦਿਨ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਭਾਈ ਗੁਰਦਾਸ ਦੇ ਹੱਥਾਂ ਦਾ ਲਿਖਿਆ ਹੋਇਆ ਹੈ, ਦਾ ਖੁੱਲ੍ਹਾ ਪ੍ਰਕਾਸ਼ ਕੀਤਾ ਜਾਂਦਾ ਹੈ ਜਿਸਦੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ। ਹੋਰ ਸ਼ਸਤਰ ਅਤੇ ਇਤਿਹਾਸਕ ਵਸਤਾਂ ਦੇ ਵੀ ਉਨ੍ਹਾਂ ਦੇ ਨਾਲ-ਨਾਲ ਦਰਸ਼ਨ ਕਰਾਏ ਜਾਂਦੇ ਹਨ। ਸਾਰਾ ਕਰਤਾਰਪੁਰ ਇਸ ਦਿਨ ਖੁਸ਼ੀਆਂ ਭਰਿਆ ਨਜ਼ਰ ਆਉਂਦਾ ਹੈ।

ਮੇਲਾ ਬਸੰਤ

ਬਸੰਤ ਦਾ ਮੇਲਾ ਭਾਵੇਂ ਸਾਰੇ ਸ਼ਹਿਰਾਂ ਵਿੱਚ ਥੋੜ੍ਹਾ ਬਹੁਤਾ ਲੱਗਦਾ ਹੈ ਪਰ ਕਰਤਾਰਪੁਰ ਦੇ ਮੇਲੇ ਦੀ ਵਿਸ਼ੇਸ਼ ਮਹੱਤਤਾ ਹੈ। ਕਰਤਾਰਪੁਰ ਵਿੱਚ ਇਹ ਮੇਲਾ ਸਭ ਤੋਂ ਪਹਿਲਾਂ ਸੋਢੀ ਬਾਬਾ ਸਰਦੂਲ ਸਿੰਘ ਨੇ ਗੰਗਸਰ ਦੇ ਨੇੜੇ ਬਾਰਾਂਦਰੀ ਵਿੱਚ ਲਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਸ ਉੱਤੇ ਕਾਫ਼ੀ ਖਰਚ ਵੀ ਕੀਤਾ ਤੇ ਮੇਲੇ ਨੂੰ ਬਹੁਤ ਦਿਲਚਸਪ ਬਣਾਉਣ ਵਾਸਤੇ ਕਈ ਢੰਗ ਅਪਣਾਏ। ਉਸ ਦੇ ਜਿਉਂਦੇ ਜੀਅ ਮੇਲਾ ਕਾਫ਼ੀ ਭਰਨ ਲੱਗ ਗਿਆ ਅਤੇ ਦੂਰੋਂ ਦੂਰੋਂ ਲੋਕ ਇਸ ਮੇਲੇ ਤੇ ਆਉਂਦੇ ਸਨ। ਸੰਨ 1928 ਵਿੱਚ ਗੁਰੂ ਸਰਦੂਲ ਸਿੰਘ ਦੇ ਦੇਹਾਂਤ ਤੋਂ ਮਗਰੋਂ ਇਸ ਮੇਲੇ ਦੀ ਰੌਣਕ ਕੁਝ ਘੱਟ ਗਈ ਪਰ ਥੋੜ੍ਹੀ ਦੇਰ ਬਾਅਦ ਪਿੰਡ ਦੇ ਪਤਵੰਤੇ ਸੱਜਣਾਂ ਨੇ ਇਸ ਮੇਲੇ ਦੀ ਰੌਣਕ ਮੁੜ ਬਹਾਲ ਕਰ ਲਈ ਹੈ। ਸ਼ਹਿਰ ਦੇ ਕੁਝ ਪਤਵੰਤੇ ਧਨ ਇਕੱਠਾ ਕਰਦੇ ਹਨ ਅਤੇ ਅਖੰਡ ਪਾਠ ਹੁੰਦਾ ਹੈ ਤੇ ਲੰਗਰ ਲੱਗਦੇ ਹਨ। ਸਾਰਾ ਦਿਨ ਮੇਲੇ ਵਿੱਚ ਰੌਣਕ ਲੱਗੀ ਰਹਿੰਦੀ ਹੈ। ਬਾਕੀ ਮੇਲਿਆਂ ਵਾਂਗ ਇਸ ਮੇਲੇ ਉੱਤੇ ਵੀ ਦੂਰੋਂ ਦੂਰੋਂ ਦੁਕਾਨਦਾਰ ਆਉਂਦੇ ਹਨ ਅਤੇ ਬੱਚਿਆਂ ਦੀ ਦਿਲਚਸਪੀ ਦੇ ਵੱਖ-ਵੱਖ ਸਾਧਨ ਉਪਲਬਧ ਕਰਦੇ ਹਨ। ਇਹ ਮੇਲਾ ਜੱਸੇ ਦੇ ਤਲਾਬ ‘ਤੇ ਵੀ ਲੱਗਦਾ ਹੈ।

ਦੁਸਹਿਰੇ ਦਾ ਮੇਲਾ

ਬਾਕੀ ਸ਼ਹਿਰਾਂ ਵਾਂਗ ਕਰਤਾਰਪੁਰ ਵਿੱਚ ਵੀ ਦੁਸਹਿਰੇ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਹਿਲਾਂ ਇਸ ਸ਼ਹਿਰ ਦੀ ਰਾਮ ਲੀਲਾ ਕਮੇਟੀ ਵੱਲੋਂ ਰਾਮ ਲੀਲਾ ਖੇਡੀ ਜਾਂਦੀ ਹੈ ਅਤੇ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ। ਕਰਤਾਰਪੁਰ ਦੀ ਰਾਮ ਲੀਲਾ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਕੋਈ ਅਜਿਹਾ ਪ੍ਰੋਗਰਾਮ ਨਹੀਂ ਹੁੰਦਾ। ਇਸ ਲਈ ਬਹੁਤ ਦੂਰੋਂ ਦੂਰੋਂ ਪਿੰਡਾਂ ਦੇ ਲੋਕ ਵੀ ਇੱਥੇ ਰਾਮ ਲੀਲਾ ਵੇਖਣ ਆਉਂਦੇ ਹਨ। ਸੋਢੀ ਬਾਬਾ ਸਰਦੂਲ ਸਿੰਘ ਨੇ ਇਸ ਮੇਲੇ ਵਿੱਚ ਖ਼ਾਸ ਦਿਲਚਸਪੀ ਵਿਖਾਈ ਸੀ ਅਤੇ ਉਸ ਨੇ ਰਾਮ ਲੀਲਾ ਖੇਡਣ ਅਤੇ ਦੁਸਹਿਰਾ ਲਾਉਣ ਦੀ ਇੱਕ ਨਵੀਂ ਲਹਿਰ ਤੋਰੀ ਸੀ ਜਿਹੜੀ ਕਿ ਹਾਲੇ ਵੀ ਸ਼ਹਿਰ ਵਿੱਚ ਚੱਲੀ ਆਉਂਦੀ ਹੈ।

ਮੱਸਿਆ

ਇਸ ਇਲਾਕੇ ਦੇ ਲੋਕ ਹਰ ਮੱਸਿਆ ਵਾਲੇ ਦਿਨ ਗੰਗਸਰ ਖੂਹ ਤੇ ਇਸ਼ਨਾਨ ਕਰਨਾ ਬੜਾ ਪਵਿੱਤਰ ਸਮਝਦੇ ਹਨ। ਇਹ ਵਿਸ਼ਵਾਸ ਹੈ ਕਿ ਮੱਸਿਆ ਵਾਲੇ ਦਿਨ ਕਿਸੇ ਪਵਿੱਤਰ ਤੀਰਥ ਦਾ ਇਸ਼ਨਾਨ ਕਰਨ ਨਾਲ ਕਈ ਦੁੱਖਾਂ ਦਾ ਵਿਨਾਸ਼ ਹੁੰਦਾ ਹੈ। ਇਸ ਲਈ ਕਈ ਸ਼ਰਧਾਲੂ ਮੱਸਿਆ ਸੁੱਖਦੇ ਹਨ। ਇਸ ਤਰ੍ਹਾਂ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਬਾਰਾਂ ਮਹੀਨੇ ਤੱਕ ਲਗਾਤਾਰ ਮੱਸਿਆ ਨਹਾਉਣ ਆਉਂਦੇ ਹਨ। ਮੱਸਿਆ ਵਾਲੇ ਦਿਨ ਗੰਗਸਰ ਖੂਹ ਉੱਤੇ ਬਹੁਤ ਰੌਣਕ ਹੁੰਦੀ ਹੈ। ਸੰਗਤਾਂ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਜਾਂਦੀਆਂ ਹਨ।

ਸਾਰੇ ਕਰਤਾਰਪੁਰ ਵਿੱਚ ਇਸ ਦਿਨ ਵੱਖ-ਵੱਖ ਦੁਕਾਨਾਂ ਬੜੀ ਸਜ ਧਜ ਨਾਲ ਲੱਗਦੀਆਂ ਹਨ। ਜਦ ਤੋਂ ਸੋਢੀ ਗੁਰੂਆਂ ਨੇ ਇੱਕ ਵੱਖਰਾ ਗੰਗਸਰ ਗੁਰਦੁਆਰਾ (ਬਾਬਾ ਵਡਭਾਗ ਸਿੰਘ) ਤੇ ਸਰੋਵਰ ਬਣਾਇਆ ਹੈ ਤਦ ਤੋਂ ਕੁਝ ਬਿਮਾਰ ਲੋਕ ਭੂਤ ਪਰੇਤਾਂ ਨੂੰ ਕਢਾਉਣ ਵਾਸਤੇ ਉੱਥੇ ਵੀ ਜਾਂਦੇ ਹਨ। ਇਸ ਦਿਨ ਲੋਕ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਦੇ ਹਨ ਤੇ ਫਿਰ ਝੰਡਾ ਸਾਹਿਬ (ਬਾਬਾ ਵਡਭਾਗ ਸਿੰਘ ਜੀ) ਦੇ ਨੇੜੇ ਆ ਕੇ ਬੈਠ ਜਾਂਦੇ ग्रु।

ਪੁੰਨਿਆ ਦਾ ਮੇਲਾ

ਗੋਇੰਦਵਾਲ ਤੇ ਕਰਤਾਰਪੁਰ ਦੀ ਪੁੰਨਿਆ ਪੰਜਾਬ ਵਿੱਚ ਬਹੁਤ ਮਸ਼ਹੂਰ ਮੰਨੀ ਜਾਂਦੀ ਹੈ। ਲੋਕ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਹੀ ਦੂਰੋਂ ਦੂਰੋਂ ਆਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਰਾਤ ਨੂੰ (ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ) ਮੰਦਰ ਦੀ ਪ੍ਰਕਰਮਾ ਵਿੱਚ ਹੀ ਠਹਿਰਦੇ ਹਨ। ਜਿਨ੍ਹਾਂ ਜ਼ਨਾਨੀਆਂ ਨੂੰ ਕੋਈ ਰੋਗ ਹੁੰਦਾ ਹੈ, ਉਹ ਆਪਣੇ ਰੋਗ ਨੂੰ ਕੱਢਣ – ਵਾਸਤੇ ਮਸੰਦਾਂ ਦੀ ਸਹਾਇਤਾ ਲੈਂਦੀਆਂ ਹਨ। ਪੁੰਨਿਆ ਵਾਲੇ ਦਿਨ ਸਾਰਾ ਸਮਾਂ ਮੇਲਾ ਭਰਿਆ ਰਹਿੰਦਾ ਹੈ। ਸੋਢੀਆਂ ਵੱਲੋਂ ਲੰਗਰ ਲਾਇਆ ਜਾਂਦਾ ਹੈ । ਲੋਕ ਗੰਗਸਰ ਇਸ਼ਨਾਨ ਕਰ ਕੇ ਘਰਾਂ ਨੂੰ ਪਰਤ ਜਾਂਦੇ ਹਨ। ਉਸ ਤੋਂ ਬਾਅਦ ਦਮਦਮਾ ਸਾਹਿਬ ਅਤੇ ਗੁਰਦੁਆਰਾ ਥੰਮ੍ਹ ਸਾਹਿਬ ਕਰਤਾਰਪੁਰ ਵੀ ਵੇਖਣ ਜਾਂਦੇ ਹਨ। ਇਸ ਤਰ੍ਹਾਂ ਸਾਰੇ ਸ਼ਹਿਰ ਵਿੱਚ ਹੀ ਕਾਫ਼ੀ ਰੌਣਕ ਬਣੀ ਰਹਿੰਦੀ ਹੈ। ਕਰਤਾਰਪੁਰ ਦੇ ਦੁਕਾਨਦਾਰਾਂ ਨੂੰ ਇਨ੍ਹਾਂ ਮੇਲਿਆਂ ਦੀ ਬੜੀ ਬਰਕਤ ਹੈ।

ਮੇਲਾ ਸੂਬੇ ਸ਼ਾਹ

ਪਾਕਿਸਤਾਨ ਬਣਨ ਤੋਂ ਪਹਿਲਾਂ ਸਾਈਂ ਸੂਬੇ ਸ਼ਾਹ ਦਾ ਮੇਲਾ ਬੜਾ ਮਸ਼ਹੂਰ ਗਿਣਿਆਂ ਜਾਂਦਾ ਸੀ। ਇਹ ਮੇਲਾ ਆਮ ਤੌਰ ਤੇ ਹਾੜ੍ਹ ਦੀ ਪੰਦਰਵੀਂ ਨੂੰ ਲੱਗਦਾ ਸੀ। ਸਾਈਂ ਸੂਬੇ ਸ਼ਾਹ ਦੇ ਮੇਲੇ ਦੇ ਦੌਰਾਨ ਦੂਰੋਂ ਦੂਰੋਂ ਕੱਵਾਲ ਸੱਦੇ ਜਾਂਦੇ ਸਨ । ਕਈ ਦਿਨ ਕੱਵਾਲੀਆਂ ਦੀਆਂ ਮਹਿਫ਼ਲਾਂ ਲੱਗਦੀਆਂ ਰਹਿੰਦੀਆਂ ਸਨ। ਇੱਥੋਂ ਦੇ ਮਰਾਸੀ ਨਕਲਾਂ ਵਿੱਚ ਬਹੁਤ ਮਸ਼ਹੂਰ ਸਨ ਅਤੇ ਨਕਲੀਆਂ ਦੀਆਂ ਕਈ ਟੋਲੀਆਂ ਦੂਰੋਂ ਦੂਰੋਂ ਬੁਲਾਈਆਂ ਜਾਂਦੀਆਂ ਸਨ। ਪਾਕਿਸਤਾਨ ਬਣਨ ਤੋਂ ਬਾਅਦ ਇਸ ਮੇਲੇ ਦੀ ਮਹੱਤਤਾ ਘੱਟ ਗਈ ਹੈ।

ਨਿਮਾਣੀ ਇਕਾਦਸ਼ੀ

ਸੋਢੀ ਗੁਰੂਆਂ ਦੀਆਂ ਪੁਰਾਣੀਆਂ ਸਮਾਧਾਂ ਦੇ ਲਾਗੇ ਹੀ ਇੱਕ ਸਿੰਘ ਸਾਹਿਬ ਦੀ ਸਮਾਧ ਹੈ, ਜਿੱਥੇ ਨਿਮਾਣੀ ਇਕਾਦਸ਼ੀ ਦਾ ਮੇਲਾ ਲੱਗਦਾ ਰਿਹਾ ਹੈ। ਇਹ ਸਮਾਧ ਹੁਣ ਖੰਡਰ ਬਣ ਚੁੱਕੀ ਹੈ। ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸਿੰਘ ਸਾਹਿਬ ਦਾ ਨਿਮਾਣੀ ਇਕਾਦਸ਼ੀ ਨਾਲ ਕੀ ਸਬੰਧ ਸੀ ਪਰ ਉਸ ਦਿਨ ਸਿੰਘ ਸਾਹਿਬ ਦੀ ਸਮਾਧ ਦੇ ਉੱਤੇ ਲੰਗਰ ਲਾਇਆ ਜਾਂਦਾ ਹੈ ਤੇ ਮਿੱਠਾ ਪਾਣੀ ਲੋਕਾਂ ਨੂੰ ਪਿਲਾਇਆ ਜਾਂਦਾ ਹੈ।

ਇਨ੍ਹਾਂ ਤੋਂ ਇਲਾਵਾ ਮੇਲਾ ਬਾਬਾ ਗੁਰਮੁਖ ਦਾਸ, ਮੇਲਾ ਬਾਬਾ ਬੋਹੜਸ਼ਾਹ, ਮੇਲਾ ਬਾਬਾ ਖੜਕ ਦਾਸ, ਮੇਲਾ ਬਾਬਾ ਖਲੀਫ਼ਾ, ਮੇਲਾ ਪੰਜ ਪੀਰ ਵੀ ਲੱਗਦਾ ਹੈ।

ਇਸ ਤੋਂ ਇਲਾਵਾ ਗੁਰੂਆਂ ਨਾਲ ਸਬੰਧਤ ਗੁਰਪੁਰਬ, ਮਾਤਾ ਗੁਜਰੀ ਦਾ ਵਿਆਹ ਪੁਰਬ ਆਦਿ ਵੀ ਬੜੇ ਜੋਰ ਸ਼ੋਰ ਨਾਲ ਮਨਾਏ ਜਾਂਦੇ ਹਨ। ਕਰਤਾਰਪੁਰ ਵਿੱਚ ਗੁਰੂ ਰਵਿਦਾਸ ਦਾ ਜਨਮ ਹੋਰ ਗੁਰਪੁਰਬਾਂ ਵਾਂਗ ਵਿਸ਼ੇਸ਼ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

ਮਨੋਰੰਜਨ ਦੇ ਸਾਧਨ

ਕਰਤਾਰਪੁਰ ਵਿੱਚ ਮਨੋਰੰਜਨ ਦੇ ਸਾਧਨ ਬਾਕੀ ਸ਼ਹਿਰਾਂ ਨਾਲੋਂ ਭਿੰਨ ਨਹੀਂ ਹਨ। ਇਹ ਇੱਕ ਉਦਯੋਗਿਕ ਸ਼ਹਿਰ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਦਿਲਪ੍ਰਚਾਵੇ ਲਈ ਇੰਨਾਂ ਸਮਾਂ ਹੀ ਨਹੀਂ ਹੈ। ਜਲੰਧਰ ਇਸ ਸ਼ਹਿਰ ਤੋਂ ਬਹੁਤ ਨੇੜੇ ਹੈ, ਲੋਕ ਆਪਣੇ ਦਿਲਪ੍ਰਚਾਵੇ ਲਈ ਜਲੰਧਰ ਵੀ ਪਹੁੰਚ ਜਾਂਦੇ ਹਨ। ਕੁਝ ਮਨੋਰੰਜਨ ਦੇ ਸਾਧਨਾਂ ਦਾ ਹੇਠਾਂ ਵੇਰਵਾ ਦਿੱਤਾ ਜਾਂਦਾ ਹੈ।

ਰਾਸ ਪਾਉਣੀ

ਸ੍ਰੀ ਕ੍ਰਿਸ਼ਨ ਲੀਲਾ ਦੇ ਸਬੰਧ ਵਿੱਚ ਇੱਥੇ ਰਾਸਾਂ ਬਹੁਤ ਵਧੀਆ ਪੈਂਦੀਆਂ ਸਨ । ਕਈ ਵਾਰ ਸਥਾਨਿਕ ਰਾਸ ਮੰਡਲੀਆਂ ਅਤੇ ਕਈ ਵਾਰ ਬਾਹਰੋਂ ਆਈਆਂ ਰਾਸ ਮੰਡਲੀਆਂ ਇੱਥੇ ਆ ਕੇ ਰਾਸ ਪਾਉਂਦੀਆਂ ਸਨ। ਲੋਕ ਇਸ ਵਿੱਚ ਬੜਾ ਉਤਸ਼ਾਹ ਲੈਂਦੇ ਸਨ। ਇੱਕ ਪੰਡਤ ਬੱਚੇ ਨੂੰ ਕ੍ਰਿਸ਼ਨ ਬਣਾ ਲਿਆ ਜਾਂਦਾ ਸੀ ਅਤੇ ਹੋਰ ਕੁਝ ਮੁੰਡੇ ਕੁੜੀਆਂ ਬਣ ਕੇ ਨਾਟਕ ਕਰਦੇ ਸਨ। ਬਾਅਦ ਵਿੱਚ ਰਾਤ ਨੂੰ ਹਰੀਸ਼ ਚੰਦਰ, ਵੀਰ ਅਭਿਮੰਨੂ, ਸ੍ਰੀ ਰਾਮ ਬਨਵਾਸ ਆਦਿ ਨਾਟਕ ਖੇਡੇ ਜਾਂਦੇ ਸਨ। ਹੁਣ ਰਾਸ ਲੀਲਾ ਨਹੀਂ ਪੈਂਦੀ ਕੇਵਲ ਜਨਮ ਅਸ਼ਟਮੀ ਵਾਲੇ ਦਿਨ ਮੰਦਰ ਸਜਾਏ ਜਾਂਦੇ ਹਨ ਤੇ ਝਾਕੀਆਂ ਕੱਢੀਆਂ ਜਾਂਦੀਆਂ ਹਨ।

ਰਾਮ ਲੀਲਾ

ਰਾਮ ਲੀਲਾ ਦੇ ਦਿਹਾੜੇ ਵੀ ਸ਼ਹਿਰ ਦੇ ਲੋਕਾਂ ਵਾਸਤੇ ਇੱਕ ਨਿਵੇਕਲਾ ਰਸ ਅਤੇ ਸਵਾਦ ਰੱਖਦੇ ਹਨ। ਬਾਕੀ ਥਾਵਾਂ ਵਾਂਗ ਇੱਥੇ ਵੀ ਸਥਾਨਿਕ ਡਰਾਮੈਟਿਕ ਕਲੱਬ ਰਾਮ ਲੀਲਾ ਕਰਦੀ ਹੈ। ਸ਼ਹਿਰ ਵਾਲੇ ਇੱਕ ਕਮੇਟੀ ਬਣਾ ਕੇ ਪੈਸੇ ਇਕੱਠੇ ਕਰ ਲੈਂਦੇ ਹਨ ਅਤੇ ਫਿਰ ਰਾਮ ਲੀਲਾ ਦਾ ਵੱਡਾ ਪ੍ਰੋਗਰਾਮ ਕਰਦੇ ਹਨ। ਨੌਂ ਦਸ ਦਿਨ ਸ਼ਹਿਰ ਵਿੱਚ ਰੌਣਕ ਲੱਗੀ ਰਹਿੰਦੀ ਹੈ।

ਨਕਲਾਂ

ਕਰਤਾਰਪੁਰ ਦੀਆਂ ਨਕਲਾਂ ਵੀ ਬੜੀਆਂ ਮਸ਼ਹੂਰ ਮੰਨੀਆਂ ਜਾਂਦੀਆਂ ਸਨ । ਸਾਈਂ ਬੋਹੜ ਸ਼ਾਹ ਦੇ ਤਕੀਏ ਉੱਤੇ ਹਰ ਸਾਲ ਨਕਲਾਂ ਹੁੰਦੀਆਂ ਸਨ। ਨਕਲੀਏ ਆਪਣੇ ਹਾਸ ਰਸ ਨਾਲ ਲੋਕਾਂ ਨੂੰ ਬਹੁਤ ਪ੍ਰਸੰਨ ਕਰਦੇ ਸਨ। ਹੁਣ ਵੀ ਮੁਸਲਮਾਨਾਂ ਦੀਆਂ ਖ਼ਾਨਗਾਹਾਂ ਉੱਤੇ ਹਰ ਸਾਲ ਨਕਲਾਂ ਹੁੰਦੀਆਂ ਹਨ। ਨਕਲੀਆਂ ਦੀਆਂ ਪਾਰਟੀਆਂ ਵਿਆਹ ਸ਼ਾਦੀਆਂ ਦੇ ਮੌਕੇ ਵੀ ਆਉਂਦੀਆਂ ਸਨ।

ਮਦਾਰੀ ਦਾ ਤਮਾਸ਼ਾ

ਕਰਤਾਰਪੁਰ ਵਿੱਚ ਮਦਾਰੀ ਦਾ ਤਮਾਸ਼ਾ ਵੀ ਆਮ ਹੁੰਦਾ ਹੈ। ਲਖਨਊ ਵੱਲੋਂ ਕੁਝ ਪੇਸ਼ਾਵਾਰ ਮਦਾਰੀ ਬਾਂਦਰ ਅਤੇ ਰਿੱਛ ਲੈ ਕੇ ਆਉਂਦੇ ਹਨ। ਇਨ੍ਹਾਂ ਜਾਨਵਰਾਂ ਦੇ ਕਮਾਲ ਦਿਖਾ ਕੇ ਉਹ ਲੋਕਾਂ ਨੂੰ ਖੁਸ਼ ਕਰਦੇ ਹਨ।

ਸਿਨੇਮਾ ਘਰ

‘ਸਨਮ’ ਨਾਂ ਦੇ ਸਿਨੇਮਾ ਘਰ ਵਿੱਚ ਨਵੀਆਂ ਫ਼ਿਲਮਾਂ ਲੱਗਦੀਆਂ ਸਨ। ਇਹ ਜੀ.ਟੀ. ਰੋਡ ਉੱਪਰ ਕਿਸ਼ਨਗੜ੍ਹ ਨੂੰ ਜਾਂਦੀ ਸੜਕ ਦੇ ਮੋੜ ਉੱਪਰ ਹੈ। ਇਸ ਵਿੱਚ 730 ਸੀਟਾਂ ਹਨ ਅਤੇ ਸਰਕਾਰ ਨੂੰ ਢਾਈ ਲੱਖ ਮਨੋਰੰਜਨ ਟੈਕਸ ਮਿਲਦਾ ਸੀ ਪਰ ਅੱਜ ਕੱਲ੍ਹ ਇਹ ਵੀ ਘੱਟ ਹੀ ਚੱਲਦਾ ਹੈ।

ਹੁਣ ਮਨੋਰੰਜਨ ਦੇ ਸਾਧਨਾਂ ਵਿੱਚ ਟੀ.ਵੀ., ਰੇਡੀਉ, ਵੀ.ਸੀ.ਆਰ., ਵੀ.ਡੀ.ਓ. ਗੇਮਜ਼ ਅਤੇ ਕੰਪਿਊਟਰ ਆਦਿ ਹਨ। ਕੇਬਲ ਟੀ.ਵੀ. ਨੇ ਘਰ ਘਰ ਮਨੋਰੰਜਨ ਨੂੰ ਨਵੀਂ ਰੰਗਤ ਦਿੱਤੀ ਹੈ।

ਕਲਾਕਾਰ, ਚਿੱਤਰਕਾਰ ਅਤੇ ਸ਼ਿਲਪਕਾਰ

ਕਰਤਾਰਪੁਰ ਵਿੱਚ ਕਈ ਉੱਘੇ, ਕਲਾਕਾਰ, ਚਿੱਤਰਕਾਰ ਅਤੇ ਸ਼ਿਲਪਕਾਰ ਹੋਏ ਹਨ। ਇੱਥੋਂ ਦਾ ਕੰਮ ਤਾਂ ਬਹੁਤ ਦੂਰ ਤੱਕ ਮਸ਼ਹੂਰ ਹੈ ਅਤੇ ਫ਼ਰਨੀਚਰ ਦੇ ਕੰਮ ਵਿੱਚ ਤਾਂ ਕਰਤਾਰਪੁਰ ਦਾ ਕੋਈ ਮੁਕਾਬਲਾ ਹੀ ਨਹੀਂ। ਹੇਠਾਂ ਕੁਝ ਉੱਘੇ ਕਲਾਕਾਰਾਂ ਦਾ ਵੇਰਵਾ ਦਿੱਤਾ ਜਾਂਦਾ ਹੈ :-

ਭਾਈ ਰਾਮ ਸਿੰਘ ਰਾਮਗੜ੍ਹੀਆ

ਕਰਤਾਰਪੁਰ ਵਿੱਚ ਫ਼ਰਨੀਚਰ ਦਾ ਕੰਮ ਆਰੰਭ ਕਰਨ ਦੇ ਇਹ ਮੋਢੀ ਸਨ। ਅਠਾਰਵੀਂ ਸਦੀ ਦੇ ਅੰਤ ਤੱਕ ਹਾਲੇ ਕੁਰਸੀਆਂ ਦੀ ਵਰਤੋਂ ਦਾ ਜ਼ਿਆਦਾ ਰਿਵਾਜ਼ ਨਹੀਂ ਸੀ, ਕੇਵਲ ਪਲੰਘ ਪੀੜ੍ਹੇ ਹੀ ਵਰਤੇ ਜਾਂਦੇ ਸਨ। ਸ. ਰਾਮ ਸਿੰਘ ਨੇ ਸੰਨ 1897 ਦੇ ਕਰੀਬ ਕੁਰਸੀਆਂ ਬਣਾਉਣ ਦਾ ਕੰਮ ਸਭ ਤੋਂ ਪਹਿਲਾਂ ਕਰਤਾਰਪੁਰ ਵਿੱਚ ਆਰੰਭ ਕੀਤਾ। ਉਨ੍ਹਾਂ ਦੀ ਮਸ਼ਹੂਰੀ ਹੋਣ ਨਾਲ ਉਨ੍ਹਾਂ ਨੇ ਆਪਣਾ ਕੰਮ ਵਧਾ ਲਿਆ। ਭਾਈ ਰਾਮ ਸਿੰਘ ਨੂੰ ਕਰਤਾਰਪੁਰ ਦੇ ਫ਼ਰਨੀਚਰ ਉਦਯੋਗ ਦਾ ਬਾਨੀ ਕਿਹਾ ਜਾਂਦਾ ਹੈ।

ਲਾਹੌਰਾ ਸਿੰਘ ਚਿੱਤਰਕਾਰ

ਕਰਤਾਰਪੁਰ ਦੇ ਇਹ ਬਹੁਤ ਉੱਘੇ ਚਿੱਤਰਕਾਰ ਹੋਏ ਹਨ। ਸੰਨ 1920 ਤੱਕ ਸਾਰੇ ਪੰਜਾਬ ਵਿੱਚ ਇਨ੍ਹਾਂ ਦੀਆਂ ਤਸਵੀਰਾਂ ਦਾ ਬੋਲ ਬਾਲਾ ਸੀ ਤੇ ਇਨ੍ਹਾਂ ਦੀਆਂ ਕਈ ਤਸਵੀਰਾਂ ਵੱਡੀਆਂ ਵੱਡੀਆਂ ਨੁਮਾਇਸ਼ਾਂ ਵਿੱਚ ਇਨਾਮ ਪ੍ਰਾਪਤ ਕਰ ਚੁੱਕੀਆਂ ਸਨ। ਇਨ੍ਹਾਂ ਦੀਆਂ ਕਈ ਤਸਵੀਰਾਂ ਕਲੰਡਰਾਂ ਅਤੇ ਕਿਤਾਬਾਂ ਉੱਪਰ ਵੀ ਛਪੀਆਂ ਸਨ। ਆਪਣੇ ਕੰਮ ਦੀ ਪ੍ਰਗਤੀ ਨੂੰ ਮੁੱਖ ਰੱਖਦੇ ਹੋਏ ਇਹ ਕਰਤਾਰਪੁਰ ਛੱਡ ਕੇ ਲਾਹੌਰ ਚਲੇ ਗਏ ਸਨ। ਲਾਹੌਰ ਵਿੱਚ ਇਨ੍ਹਾਂ ਨੇ ਆਪਣਾ ਹੀ ਇੱਕ ਸਟੂਡੀਓ ਬਣਾਇਆ ਸੀ ਅਤੇ ਆਖ਼ਰੀ ਉਮਰ ਤੱਕ ਉੱਥੇ ਹੀ ਕੰਮ ਕਰਦੇ ਰਹੇ।

ਮਿਸਤਰੀ ਭੋਲਾ ਰਾਮ

ਇਹ ਕਰਤਾਰਪੁਰ ਦੇ ਉੱਘੇ ਸ਼ਿਲਪਕਾਰ ਹੋਏ ਹਨ। ਕਰਤਾਰਪੁਰ ਵਿੱਚ ਅੱਜ -ਵੀ ਲੱਕੜ ਦੀਆਂ ਬਾਜ਼ੀਆਂ, ਖਿਡਾਉਣੇ ਅਤੇ ਨੁਮਾਇਸ਼ੀ ਚੀਜ਼ਾਂ ਬਣਦੀਆਂ ਹਨ। ਮਿਸਤਰੀ ਭੋਲਾ ਰਾਮ ਸੰਨ 1920 ਈ. ਦੇ ਕਰੀਬ ਸ਼ਿਲਪਕਾਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਬਾਅਦ ਕਈ ਸ਼ਾਗਿਰਦ ਹੋਏ ਅਤੇ ਉਨ੍ਹਾਂ ਦੇ ਕੰਮ ਨੂੰ ਇੰਨਾਂ ਸਲਾਹਿਆ ਗਿਆ ਕਿ ਖਿਡਾਉਣੇ ਅਤੇ ਬਾਜ਼ੀਆਂ ਵੱਡੇ ਪੱਧਰ ਤੇ ਬਣਨ ਲੱਗ ਪਈਆਂ। ਲੱਕੜ ਉੱਤੇ ਖੁਦਾਈ ਦਾ ਕੰਮ ਬਹੁਤ ਸੁੰਦਰ ਕਰਦੇ ਸਨ। ਉਨ੍ਹਾਂ ਦੇ ਹੱਥਾਂ ਦੇ ਬਣਾਏ ਹੋਏ ਪੁਰਾਣੇ ਪਲੰਘ ਹਾਲੇ ਵੀ ਕਈ ਲੋਕਾਂ ਦੇ ਘਰਾਂ ਵਿੱਚ ਮੌਜੂਦ ਹਨ।

ਸਰਦਾਰ ਚਤਰ ਸਿੰਘ

ਸਰਦਾਰ ਚਤਰ ਸਿੰਘ ਉਚਕੋਟੀ ਦੇ ਕਾਰੀਗਰਾਂ ਵਿੱਚੋਂ ਹੋਏ ਹਨ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਂ ਬੜੇ ਆਦਰ-ਮਾਣ ਨਾਲ ਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੇ ਸਮੇਂ ਇਹ ਕਰਤਾਰਪੁਰ ਵਿੱਚ ਇੱਕ ਉੱਘੇ ਇੰਜੀਨੀਅਰ ਸਨ। ਬੜੀਆਂ ਬੜੀਆਂ ਸੁੰਦਰ ਇਮਾਰਤਾਂ ਦੀ ਉਸਾਰੀ ਇਨ੍ਹਾਂ ਦੇ ਹੱਥਾਂ ਰਾਹੀਂ ਹੋਈ ਸੀ । ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਵਿਖੇ ਜੋਤੀ ਜੋਤ ਸਮਾ ਗਏ ਤਾਂ ਆਪ ਇਕੱਲੇ ਸਨ ਜਿਹੜੇ ਨਾਦੇੜ ਪਹੁੰਚੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦਗਾਰ ਦੀ ਉਸਾਰੀ ਕੀਤੀ। ਹਜ਼ੂਰ ਸਾਹਿਬ ਦੇ ਇਤਿਹਾਸ ਵਿੱਚ ਆਪ ਦਾ ਨਾਂ ਬੜੇ ਸਤਿਕਾਰ ਨਾਲ ਲਿਖਿਆ ਗਿਆ ਹੈ। ਆਪ ਜੀ ਨੂੰ ਗੁਰੂ ਸਾਹਿਬ ਦੀ ਸਮਾਧ ਸਭ ਤੋਂ ਪਹਿਲਾਂ ਬਣਾਉਣ ਦਾ ਮਾਣ ਪ੍ਰਾਪਤ ਸੀ। ਬਾਅਦ ਵਿੱਚ ਉਸ ਸਮਾਧ ਦੇ ਉੱਤੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਹਜ਼ੂਰ ਸਾਹਿਬ ਦੀ ਉਸਾਰੀ ਕੀਤੀ ਸੀ।

ਇੱਥੇ ਲੱਕੜੀ ਦਾ ਸਮਾਨ ਬਣਾਉਣ ਦਾ ਮੁੱਖ ਕਿੱਤਾ ਹੈ। ਫ਼ਰਨੀਚਰ ਉੱਪਰ ਮੀਨਾਕਾਰੀ ਪਲਾਸਟਿਕ ਨਾਲ ਵੀ ਹੁੰਦੀ ਹੈ, ਖੁਦਾਈ ਕਰਕੇ ਵੀ ਹੁੰਦੀ ਹੈ ਅਤੇ ਰੰਗ ਨਾਲ ਵੀ ਹੁੰਦੀ ਹੈ। ਸ. ਮਹਿੰਗਾ ਸਿੰਘ ਨਾਮ ਦਾ ਪੇਂਟਰ ਹੈ ਇਹ ਹਰ ਤਰ੍ਹਾਂ ਖੁਦਾਈ, ਚਿੱਤਰਕਾਰੀ, ਮੂਰਤੀ ਕਲਾ ਦਾ ਮਾਹਿਰ ਹੈ। ਇਹ ਲੱਕੜ ‘ਤੇ ਖੁਦਾਈ ਕਰਕੇ ਬਹੁਤ ਸੁੰਦਰ ਨਮੂਨੇ ਬਣਾਉਂਦਾ ਹੈ। ਇਹ ਸੀਮਿੰਟ ਦੀ ਹਰ ਤਰ੍ਹਾਂ ਦੀ ਮੂਰਤੀ ਬਣਾ ਦਿੰਦਾ ਹੈ। ਇਸ ਦੀ ਕੋਈ ਖ਼ਾਸ ਦੁਕਾਨ ਨਹੀਂ ਹੈ, ਘਰ ਵਿੱਚ ਹੀ ਕੰਮ ਕਰਦਾ ਹੈ। ਇਸ ਦਾ ਘਰ ਬਾਉਲੀ ਵਾਲੇ ਮੁਹੱਲੇ ਹੈ।

ਸਾਜ਼ ਸੰਗੀਤ ਅਤੇ ਰਾਗ-ਵਿੱਦਿਆ ਦੇ ਮਾਹਿਰ

ਕਰਤਾਰਪੁਰ ਗੁਰੂਆਂ ਦਾ ਵਸਾਇਆ ਸ਼ਹਿਰ ਹੈ। ਇਸ ਸ਼ਹਿਰ ਨੇ ਰਾਗ ਵਿੱਦਿਆ’ ਦੇ ਕਈ ਉੱਘੇ ਕਲਾਕਾਰ ਪੈਦਾ ਕੀਤੇ ਹਨ। ਕਲਾਕਾਰਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ :-

ਭਾਈ ਸੁਰਪੱਤ ਸਿੰਘ

ਭਾਈ ਸੁਰਪੱਤ ਸਿੰਘ ਦਾ ਅਸਲੀ ਨਾਂ ਕੁਝ ਹੋਰ ਸੀ ਪਰ ਰਾਗ ਵਿੱਦਿਆ ਦੇ ਚੰਗੇ ਮਾਹਿਰ ਹੋਣ ਕਰਕੇ ਲੋਕਾਂ ਨੇ ਵਡਿਆਈ ਨਾਲ ਉਨ੍ਹਾਂ ਦਾ ਨਾਂ ਸੁਰਪੱਤ ਸਿੰਘ ਰੱਖ ਦਿੱਤਾ। ਸੀ। ਬਾਅਦ ਵਿੱਚ ਉਹ ਇਸੇ ਨਾਂ ਨਾਲ ਹੀ ਉੱਘੇ ਹੋ ਗਏ। ਉਹ ਹਰਮੋਨੀਅਮ ਅਤੇ ਸਿਤਾਰ ਬੜੀ ਨਿਪੁੰਨਤਾ ਨਾਲ ਵਜਾ ਸਕਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸਾਰੇ ਰਾਗਾਂ ਦੀ ਉਨ੍ਹਾਂ ਨੂੰ ਬੜੀ ਜਾਣਕਾਰੀ ਸੀ। ਉਹ ਬੜੇ ਬੜੇ ਸੰਗੀਤ ਮੁਕਾਬਲਿਆਂ ਵਿੱਚ ਵੀ ਭਾਗ ਲੈਂਦੇ ਸਨ । ਜਲੰਧਰ ਦੇ ਹਰਵਲਬ ਸੰਗੀਤ ਮੇਲੇ ਵਿੱਚ ਉਹ ਕਈ ਵਾਰ ਇਨਾਮ ਪ੍ਰਾਪਤ ਕਰ ਚੁੱਕੇ ਸਨ। ਇੱਕ ਵਾਰ ਦੱਸਦੇ ਹਨ ਕਿ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਰਾਗੀ ਧਿਆਨ ਸਿੰਘ ਨੇ ਇਹ ਇਸ਼ਤਿਹਾਰ ਕੱਢ ਦਿੱਤਾ ਕਿ ਮੇਰੇ ਨਾਲ ਕੋਈ ਜ਼ਿੱਦ ਕੇ ਮਹੀਨਾ ਕੀਰਤਨ ਕਰਕੇ ਵੇਖ ਲਵੇ। ਭਾਈ ਸੁਰਪੱਤ ਸਿੰਘ ਨੇ ਰਾਗੀ ਧਿਆਨ ਸਿੰਘ ਦਾ ਚੈਲੰਜ ਪ੍ਰਵਾਨ ਕਰ ਲਿਆ ਅਤੇ ਇੱਕ ਮਹੀਨਾ ਧਿਆਨ ਸਿੰਘ ਨਾਲ ਕੀਰਤਨ ਕਰਨਾ ਮੰਨ ਲਿਆ। ਸਭ ਤੋਂ ਪਹਿਲਾਂ ਧਿਆਨ ਸਿੰਘ ਵਾਜਾ ਵਜਾਉਂਦਾ ਰਿਹਾ ਅਤੇ ਸੁਰਪੱਤ ਸਿੰਘ ਜੋੜੀ ਵਜਾਉਂਦੇ ਰਹੇ। ਰਾਗੀ ਧਿਆਨ ਸਿੰਘ ਹਮੇਸ਼ਾਂ ਨਵੇਂ ਤੋਂ ਨਵਾਂ ਸ਼ਬਦ ਪੜ੍ਹਦਾ ਸੀ ਅਤੇ ਇੱਕ ਵਾਰ ਪੜ੍ਹਿਆ ਸ਼ਬਦ ਮੁੜ ਨਹੀਂ ਸੀ ਪੜ੍ਹਦਾ। ਇਸ ਲਈ ਵਾਜੇ ਦੀ ਸੁਰਤਾਲ ਵਿੱਚ ਹਰ ਸ਼ਬਦ ਨਾਲ ਫ਼ਰਕ ਪੈਂਦਾ ਰਹਿੰਦਾ ਸੀ ਪਰ ਭਾਈ ਸੁਰਪੱਤ ਸਿੰਘ ਪੂਰੀ ਕਾਬਲੀਅਤ ਨਾਲ ਜੋੜੀ ਵਜਾਉਂਦੇ ਰਹੇ ਅਤੇ ਇੱਕ ਵਾਰ ਵੀ ਤਾਲੋਂ ਬੇਤਾਲ ਨਾ ਹੋਏ। ਕੁਝ ਸਮਾਂ ਬਾਅਦ ਫਿਰ ਭਾਈ ਸੁਰਪੱਤ ਸਿੰਘ ਵਾਜਾ ਵਜਾਉਣ ਲੱਗੇ ਅਤੇ ਰਾਗੀ ਧਿਆਨ ਸਿੰਘ ਜੋੜੀ ਵਜਾਉਣ ਲੱਗੇ ਪਰ ਉਹ ਇੱਕ ਸ਼ਬਦ ਦੇ ਦੌਰਾਨ ਵੀ ਜੋੜੀ ਨੂੰ ਵਾਜੇ ਦੀ ਸੁਰ ਨਾਲ ਨਾ ਮਿਲਾ ਸਕੇ। ਇਸ ਤੋਂ ਬਾਅਦ ਉਹ ਆਪਣੇ ਆਪ ਹੀ ਹਾਰ ਮੰਨ ਗਏ।

ਭਾਈ ਸੁਰਪੱਤ ਸਿੰਘ ਨਜ਼ਰ ਤੋਂ ਹੀਣੇ ਸਨ ਪਰ ਉਨ੍ਹਾਂ ਦੀ ਬੁੱਧੀ ਬਹੁਤ ਤੇਜ਼ ਸੀ। ਸੰਨ 1930 ਦੇ ਕਰੀਬ ਉਹ ਕਰਤਾਰਪੁਰ ਵਿੱਚ ਹੀ ਚਲਾਣਾ ਕਰ ਗਏ ਸਨ।

ਭਾਈ ਘੁਮੰਡਾ

ਭਾਈ ਘੁਮੰਡਾ ਜੀ ਵੀ ਭਾਈ ਸੁਰਪੱਤ ਸਿੰਘ ਦੇ ਸਮੇਂ ਹੀ ਕਰਤਾਰਪੁਰ ਵਿੱਚ ਹੋਏ ਹਨ ਇਹ ਸਿਤਾਰ ਵਜਾਉਣ ਦੇ ਬਹੁਤ ਮਾਹਿਰ ਸਨ। ਸਿਤਾਰ ਵਜਾਉਂਦੇ ਵਜਾਉਂਦੇ ਹੀ। ਉਹ ਸਿਤਾਰ ਬਣਾਉਣ ਲੱਗ ਗਏ ਸਨ। ਉਨ੍ਹਾਂ ਦੇ ਹੱਥ ਦੀਆਂ ਬਣੀਆਂ ਸਿਤਾਰਾਂ ਦੂਰ ਦੂਰ ਤੱਕ ਮਸ਼ਹੂਰ ਹੋਈਆਂ। ਉਹ ਆਪਣੇ ਹੱਥ ਦੀ ਬਣੀ ਸਿਤਾਰ ਨੂੰ ਸਭ ਤੋਂ ਪਹਿਲਾਂ ਆਪ ਵਜਾਉਂਦੇ ਸਨ। ਸਿਤਾਰ ਦੇ ਉੱਤੇ ਹੀ ਉਹ ਸਾਰੇ ਕਲਾਸੀਕਲ ਰਾਗ ਵਜਾ ਸਕਦੇ ਸਨ। ਭਾਈ ਸੁਰਪੱਤ ਸਿੰਘ ਦੇ ਜੱਥੇ ਨਾਲ ਰਲਕੇ ਵੀ ਉਹ ਕਈ ਵਾਰ ਸਿਤਾਰ ਅਤੇ ਵਾਜਾ ਵਜਾਉਂਦੇ ਸਨ।

ਸ੍ਰੀ ਹਰਨਾਮ ਦਾਸ

ਸ੍ਰੀ ਹਰਨਾਮ ਦਾਸ ਕਰਤਾਰਪੁਰ ਦੇ ਮੌਜੂਦਾ ਸਮੇਂ ਦੇ ਉੱਘੇ ਸੰਗੀਤਕਾਰ ਹਨ। ਉਹ ਵੀ ਭਾਈ ਸੁਰਪੱਤ ਸਿੰਘ ਦੇ ਖ਼ਾਨਦਾਨ ਨਾਲ ਸਬੰਧਤ ਹਨ। ਰਾਗ ਵਿੱਦਿਆ ਇਨ੍ਹਾਂ ਨੂੰ ਵਿਰਸੇ ਵਿੱਚ ਪ੍ਰਾਪਤ ਹੋਈ ਹੈ। ਇਸ ਸਮੇਂ ਉਹ ਸੰਗੀਤ ਦੇ ਮਾਸਟਰ ਸਮਝੇ ਜਾਂਦੇ ਹਨ ਅਤੇ ਆਪਣੇ ਸ਼ਾਗਿਰਦਾਂ ਨੂੰ ਸੰਗੀਤ ਸਿਖਾਉਂਦੇ ਹਨ।

ਨਰਿੰਦਰ ਹਸਨ

ਨਰਿੰਦਰ ਹਸਨ ਅੱਜ ਕੱਲ੍ਹ ਦੇ ਮੁੱਖ ਸੰਗੀਤਕਾਰ ਹਨ। ਜਦੋਂ ਟੀ.ਵੀ. ਬਲੈਕ ਐਂਡ ਵ੍ਹਾਈਟ ਹੁੰਦਾ ਸੀ ਉਦੋਂ ਤੋਂ ਟੀ.ਵੀ. ਤੇ ਕੌਮੀ ਗੀਤ ਅਤੇ ਗੁਲਦਸਤਾ ਪ੍ਰੋਗਰਾਮ ਵਿੱਚ ਭਾਗ ਲੈਂਦੇ ਰਹੇ ਹਨ। ਹਰਮੋਨੀਅਮ ਤੇ ਗਾਉਂਦੇ ਹਨ ਪਰ ਇਨ੍ਹਾਂ ਦਾ ਪੇਸ਼ਾ ਦੁਕਾਨਦਾਰੀ ਹੈ। ਇਹ ਪੰਜ ਸਕੂਲਾਂ ਵਿੱਚ ਮਿਊਜ਼ਿਕ ਅਧਿਆਪਕ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਹਨ। ਆਪ ਨੇ ਸ਼ਿਵ ਕੁਮਾਰ ਬਟਾਲਵੀ ਦੇ ਬਹੁਤ ਗੀਤ ਗਾਏ ਹਨ। ਆਪ ਦੇ ਉਸਤਾਦ ਮਾਸਟਰ ਸਤੀਸ਼ ਕੁਮਾਰ ਜਲੰਧਰ ਹੋਏ ਹਨ। ਆਪ ਨੇ ਗੁਰਬਾਣੀ, ਭੇਟਾ, ਗੀਤ, ਸ਼ਲੋਕ ਆਦਿ ਗਾਏ। ਹਨ। ‘ਅਚੰਬਾ’ ਮਾਸਿਕ ਮੈਗਜ਼ੀਨ ਦੇ ਮੁੱਖ ਸੰਪਾਦਕ ਵੀ ਹਨ।

ਨਵੇਂ ਸੰਗੀਤਕਾਰ

ਕਰਤਾਰਪੁਰ ਇਤਿਹਾਸਕ ਸ਼ਹਿਰ ਹੋਣ ਕਰਕੇ ਇੱਥੇ ਮੇਲੇ ਤਿਉਹਾਰ ਕਾਫ਼ੀ ਲੱਗਦੇ ਹਨ। ਵਿਸਾਖੀ, ਮੱਸਿਆ, ਪੁੰਨਿਆ, ਦੁਸਹਿਰਾ, ਬਸੰਤ, ਨਿਮਾਣੀ ਕਾਸ਼ਤੀ, ਸੂਬੇ ਸ਼ਾਹ ਦਾ ਦਿਨ, ਗੁਰਪੁਰਬ ਅਤੇ ਹੋਰ ਅਨੇਕਾਂ ਤਿਉਹਾਰਾਂ ਉੱਤੇ ਭਜਨ ਮੰਡਲੀਆਂ, ਕੀਰਤਨ ਮੰਡਲੀਆਂ, ਰਾਗੀ ਜੱਥੇ, ਜਾਗਰਣ ਮੰਡਲੀਆਂ ਦੇ ਗਾਇਕ ਹਨ। ਜਿਨ੍ਹਾਂ ਵਿੱਚੋਂ ਕੁਝ ਨਿਮਨ ਪ੍ਰਕਾਰ ਹਨ :- ਸਾਰੇ ਸ਼ਹਿਰ ਦੇ ਮੰਦਰਾਂ ਦੀਆਂ ਆਪਣੀਆਂ ਭਜਨ ਮੰਡਲੀਆਂ ਅਤੇ ਗੁਰਦੁਆਰਿਆਂ ਦੇ ਆਪਣੇ-ਆਪਣੇ ਰਾਗੀ ਜੱਥੇ ਹਨ।

  1. ਸਨਾਤਨ ਧਰਮ ਭਜਨ ਮੰਡਲੀ
  2. ਇਸਤ੍ਰੀ ਕੀਰਤਨ ਮੰਡਲੀ (ਭੇਟਾਂ)
  3. ਮਹੰਤ ਕਿਸ਼ਨ ਦੀ ਭਜਨ ਮੰਡਲੀ
  4. ਵਿੱਕੀ ਗੀਤਕਾਰ (ਪ੍ਰਵੀਨ ਵਿੱਕੀ)
  5. ਸ. ਪ੍ਰੀਤਮ ਸਿੰਘ ਦਾ ਰਾਗੀ ਜੱਥਾ
  6. ਗੁਰਦੁਆਰਾ ਥੰਮ੍ਹ ਸਾਹਿਬ ਦਾ ਰਾਗੀ ਜੱਥਾ (ਸ਼੍ਰੋਮਣੀ ਕਮੇਟੀ)
  7. ਗੁਰਦੁਆਰਾ ਗੰਗਸਰ ਦਾ ਰਾਗੀ ਜੱਥਾ (ਸ਼੍ਰੋਮਣੀ ਕਮੇਟੀ)
  8. ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ ਦੇ ਅਖੰਡ ਪਾਠੀ ਅਤੇ ਰਾਗੀ (ਗੁਰੂ ਕਿਆਂ)
  9. ਦੁਰਗਾ ਭਜਨ ਮੰਡਲੀ
  10. ਰਾਗੀ ਸ. ਚਰਨਜੀਤ ਸਿੰਘ
  11. ਸ. ਬਿਕਰਮਾ ਸਿੰਘ (ਅਖੰਡਪਾਠੀ, ਰਾਗੀ, ਕਥਾਕਾਰ) (ਗੁ. ਅਕਾਲਗੜ੍ਹ)।

ਅਖਾੜੇ ਅਤੇ ਪਹਿਲਵਾਨ

ਕਰਤਾਰਪੁਰ ਵਿੱਚ ਜਿੰਨੀ ਅਖਾੜਿਆਂ ਦੀ ਗਿਣਤੀ ਹੈ ਉਨੇ ਪਹਿਲਵਾਨ ਨਹੀਂ ਹਨ। ਕਰਤਾਰਪੁਰ ਵਿੱਚ ਇਸ ਵੇਲੇ ਪੁਰਾਣੀਆਂ ਅੱਠ ਬਗ਼ੀਚੀਆਂ ਹਨ ਅਤੇ ਹਰ ਬਗ਼ੀਚੀ ਵਿੱਚ ਅਖਾੜਾ ਲੱਗਦਾ ਸੀ। ਕਰਤਾਰਪੁਰ ਦੇ ਮੁੰਡੇ ਰੋਜ਼ ਸ਼ਾਮ ਸਵੇਰੇ ਇਨ੍ਹਾਂ ਅਖਾੜਿਆਂ ਵਿੱਚ ਵਰਜਿਸ਼ ਕਰਦੇ ਸਨ ਪਰ ਇਸ ਸ਼ਹਿਰ ਵਿੱਚ ਪੈਂਦੇ ਖਾਂ ਤੋਂ ਉਪਰੰਤ ਹੋਰ ਕੋਈ ਨਾਮਵਰ ਪਹਿਲਵਾਨ ਨਹੀਂ ਹੋਇਆ। ਇੱਥੋਂ ਦੇ ਕੁਝ ਅਖਾੜਿਆਂ ਅਤੇ ਪਹਿਲਵਾਨਾਂ ਦਾ ਹੇਠਾਂ ਜ਼ਿਕਰ ਕੀਤਾ ਜਾਂਦਾ ਹੈ :-

(ੳ) ਅਖਾੜੇ

ਅਖਾੜਾ ਚੁਬੱਚਾ ਸਾਹਿਬ

ਕਰਤਾਰਪੁਰ ਦਾ ਇਹ ਸਭ ਤੋਂ ਪੁਰਾਤਨ ਅਖਾੜਾ ਸੀ। ਗੁਰਦੁਆਰੇ ਦੇ ਨਾਲ ਹੀ ਇੱਥੇ ਇੱਕ ਬਹੁਤ ਵੱਡਾ ਖੂਹ ਸੀ ਅਤੇ ਖੂਹ ਦੇ ਨਾਲ ਇੱਕ ਚੁਬੱਚਾ ਬਣਾਇਆ ਗਿਆ ਸੀ। ਦੱਸਦੇ ਹਨ ਕਿ ਚੁਬੱਚੇ ਤੋਂ ਥੋੜ੍ਹੀ ਵਿੱਥ ਉੱਤੇ ਇੱਕ ਅਖਾੜਾ ਬਣਾਇਆ ਗਿਆ ਸੀ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਦੇ ਪਹਿਲਵਾਨ ਵਰਜਿਸ਼ ਕਰਿਆ ਕਰਦੇ ਸਨ ਅਤੇ ਗੁਰੂ ਜੀ ਆਪ ਵੀ ਇਸ ਅਖਾੜੇ ਵਿੱਚ ਕਸਰਤ ਕਰਦੇ ਸਨ।

ਅਖਾੜਾ ਨਾਥਾਂ ਦੀ ਬਗ਼ੀਚੀ

ਇਹ ਅਖਾੜਾ ਵੱਡੇ ਤਲਾਬ ਨਾਥਾਂ ਦੀ ਬਗ਼ੀਚੀ ਵਿੱਚ ਹੁੰਦਾ ਸੀ। ਤਲਾਬ ਦੇ ਬਿਲਕੁਲ ਨਾਲ ਹੋਣ ਕਰਕੇ ਅਤੇ ਪਾਣੀ ਦੀ ਮਾਰ ਤੋਂ ਬਚਾਉਣ ਵਾਸਤੇ ਇਹ ਅਖਾੜਾ ਬਹੁਤ ਉੱਚੇ ਥਾਂ ਤੇ ਬਣਾਇਆ ਗਿਆ ਸੀ। ਤਲਾਬ ਬਿਲਕੁਲ ਨਾਲ ਹੋਣ ਕਰਕੇ ਪਹਿਲਵਾਨ ਇਸ ਅਖਾੜੇ ਵਿੱਚ ਕਸਰਤ ਕਰਦੇ ਸਨ ਅਤੇ ਤਲਾਬ ਵਿੱਚ ਇਸ਼ਨਾਨ ਕਰਦੇ ਸਨ। ਜਦ ਤੋਂ ਤਲਾਬ ਵਿੱਚ ਪਾਣੀ ਬਹੁਤ ਘੱਟ ਗਿਆ ਹੈ ਉਸ ਸਮੇਂ ਤੋਂ ਇਸ ਅਖਾੜੇ ਦੀ ਮਹੱਤਤਾ ਕੁਝ ਘੱਟ ਗਈ ਹੈ।

ਅਖਾੜਾ ਬਗ਼ੀਚੀ ਬੂਟੇ ਸ਼ਾਹ

ਇਹ ਅਖਾੜਾ ਵੀ ਵੱਡੇ ਤਲਾਬ ਦੇ ਬਿਲਕੁਲ ਨਾਲ ਹੈ ਅਤੇ ਇਸ ਅਖਾੜੇ ਨੂੰ ਕਰਤਾਰਪੁਰ ਦੇ ਇੱਕ ਅਮੀਰ ਆਦਮੀ ਬੂਟੇ ਸ਼ਾਹ ਨੇ ਬਣਾਇਆ ਸੀ। ਇਸ ਅਖਾੜੇ ਦੇ ਚਾਰ ਚੁਫੇਰੇ ਦੀਵਾਰ ਬਣੀ ਹੋਈ ਹੈ। ਇਸ ਲਈ ਪਹਿਲਵਾਨ ਜ਼ਿਆਦਾ ਇਸ ਅਖਾੜੇ ਨੂੰ ਪਸੰਦ ਕਰਦੇ ਸਨ।

ਅਖਾੜਾ ਬਗ਼ੀਚੀ ਸਿਲ੍ਹੀਆਂ

* ਇਹ ਅਖਾੜਾ ਬਿਲਕੁਲ ਸ਼ਹਿਰ ਦੇ ਨਾਲ ਕਤਣੀ ਗੇਟ ਦੇ ਬਾਹਰਵਾਰ ਹੈ। ਇਸ ਦੇ ਨਾਲ ਛੋਟੀਆਂ ਟਿੰਡਾਂ ਵਾਲਾ ਖੂਹ ਲੱਗਦਾ ਸੀ, ਇਸ ਲਈ ਪਹਿਲਵਾਨ ਖੂਹ ਗੇੜ ਕੇ ਪਾਣੀ ਕੱਢ ਕੇ ਇਸ਼ਨਾਨ ਕਰਕੇ ਅਖਾੜੇ ਵਿੱਚ ਵਰਜਿਸ਼ ਕਰਦੇ ਸਨ। ਇਸ ਅਖਾੜੇ ਦੀ ਵੀ ਮਹੱਤਤਾ ਹੁਣ ਘੱਟ ਗਈ ਹੈ।

(ਅ) ਪਹਿਲਵਾਨ

ਪੈਂਦੇ ਖ਼ਾਂ

ਪੈਂਦੇ ਖ਼ਾਂ ਕਰਤਾਰਪੁਰ ਦਾ ਸਭ ਤੋਂ ਮਹਾਨ ਅਤੇ ਸਭ ਤੋਂ ਪੁਰਾਣਾ ਪਹਿਲਵਾਨ ਕਿਹਾ ਜਾ ਸਕਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ ਪਾਲਿਆ ਸੀ ਅਤੇ ਪਹਿਲਵਾਨ ਬਣਾਇਆ ਸੀ। ਕਹਿੰਦੇ ਹਨ ਕਿ ਆਪਣੇ ਸਮੇਂ ਵਿੱਚ ਇਹ ਏਨਾ ਤਾਕਤਵਰ ਸੀ ਕਿ ਸਿੱਕੇ ਨੂੰ ਦੋ ਉਂਗਲਾਂ ਨਾਲ ਨੱਪ ਕੇ ਫੇਹ ਦਿੰਦਾ ਸੀ। ਗੁਰਦੁਆਰਾ ਚੁਬੱਚਾ ਸਾਹਿਬ ਵਾਲੇ ਅਖਾੜੇ ਵਿੱਚ ਇਹ ਗੁਰੂ ਸਾਹਿਬ ਨਾਲ ਵਰਜਿਸ਼ ਕਰਿਆ ਕਰਦਾ ਸੀ।

ਸੰਤਾ ਪਹਿਲਵਾਨ

ਇਹ ਬਾਬਾ ਸਾਧੂ ਸਿੰਘ ਸੋਢੀ ਦਾ ਪਹਿਲਵਾਨ ਸੀ। ਬਾਬਾ ਜੀ ਇਸ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਵਧੀਆ ਤੋਂ ਵਧੀਆ ਖੁਰਾਕ ਦਿੱਤੀ ਜਾਂਦੀ ਸੀ। ਸੰਤੇ ਦੇ ਨਾਂ ਨਾਲ ਹਾਲੇ ਵੀ ਕਰਤਾਰਪੁਰ ਵਿੱਚ ਇੱਕ ਮੁਹਾਵਰਾ ਬਣਿਆ ਹੋਇਆ ਹੈ।

ਮੋਹਨ ਸਿੰਘ ਪਹਿਲਵਾਨ

ਵਰਤਮਾਨ ਸਮੇਂ ਮੋਹਨ ਸਿੰਘ ਪਹਿਲਵਾਨ ਦੀ ਧਾਕ ਹੈ ਅਤੇ ਕਰਤਾਰਪੁਰ ਵਿੱਚ ਲੱਗਦੇ ਮੇਲਿਆਂ ਤੇ ਕੁਸ਼ਤੀਆਂ ਲੜਦਾ ਹੈ।

ਲਾਲੀ ਪਹਿਲਵਾਨ

ਇਹ ਮੋਹਨ ਸਿੰਘ ਪਹਿਲਵਾਨ ਦਾ ਸ਼ਾਗਿਰਦ ਹੈ। ਇਸ ਦੀ ਵੀ ਚੰਗੀ ਸ਼ੋਭਾ ਹੈ ਪਰ ਹੁਣ ਇਸ ਦੀ ਬਾਂਹ ਟੁੱਟ ਗਈ ਹੈ

ਖੇਡਾਂ

ਕਰਤਾਰਪੁਰ ਦੀ ਆਬਾਦੀ ਉੱਤੇ ਸ਼ਹਿਰੀ ਪ੍ਰਭਾਵ ਜ਼ਿਆਦਾ ਹੈ ਇਹ ਇੱਕ ਉਦਯੋਗਿਕ ਸ਼ਹਿਰ ਹੈ। ਕਰਤਾਰਪੁਰ ਦੀਆਂ ਲੋਕ ਖੇਡਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ :-

ਚੱਕਰੀ

ਇਸ ਨੂੰ ਛੋਟੇ ਬੱਚੇ ਖੇਡਦੇ ਹਨ ਅਤੇ ਇਹ ਬਾਂਟਿਆਂ ਦੀ ਖੇਡ ਹੈ। ਇੱਕ ਗੋਲ ਦਾਇਰਾ ਜਿਸ ਨੂੰ ਚੱਕਰੀ ਕਹਿੰਦੇ ਹਨ, ਵਾਹ ਲਿਆ ਜਾਂਦਾ ਹੈ। ਇਸ ਗੋਲ ਦਾਇਰੇ ਵਿੱਚ ਦਸ ਤੋਂ ਵੀਹ ਤੱਕ ਗੋਲੀਆਂ ਰੱਖ ਲਈਆਂ ਜਾਂਦੀਆਂ ਹਨ। ਇਹ ਗੋਲੀਆਂ ਤਿੰਨ ਚਾਰ ਹਾਂਡੀ (ਸਾਥੀ) ਬਰਾਬਰ ਬਰਾਬਰ ਇਕੱਠੀਆਂ ਕਰਕੇ ਰੱਖਦੇ ਹਨ। ਫਿਰ ਸਾਰੇ ਹਾਂਡੀ ਆਪਣੀ ਇੱਕ ਗੋਲੀ, ਜਿਸ ਨੂੰ ਢਾਂਚਾ ਕਹਿੰਦੇ ਹਨ, ਚੱਕਰੀ ਤੋਂ ਬਾਹਰਵਾਰ ਰੱਖਕੇ ਉਂਗਲੀ ਦੇ ਜ਼ੋਰ ਨਾਲ ਚੱਕਰੀ ਵਿੱਚ ਪਈਆਂ ਗੋਲੀਆਂ ਨੂੰ ਮਾਰਦੇ ਹਨ। ਜਿੰਨੀਆਂ ਗੋਲੀਆਂ ਚੌਂਚਾ ਵੱਜਣ ਨਾਲ ਬਾਹਰ ਨਿਕਲ ਆਉਣ, ਉਹ ਉਸੇ ਹਾਂਡੀ ਦੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਵਾਰੀ ਵਾਰੀ ਸਾਰੇ ਗੋਲੀਆਂ ਮਾਰਦੇ ਹਨ। ਪਹਿਲੀ ਵਾਰੀ ਜੇ ਸਾਰੀਆਂ ਗੋਲੀਆਂ ਜਿੱਤੀਆਂ ਜਾਣ ਤਾਂ ਦੁਬਾਰਾ ਗੋਲੀ ਮਾਰਨ ਦਾ ਕੰਮ ਉਸ ਸਥਾਨ ਤੋਂ ਆਰੰਭ ਕੀਤਾ ਜਾਂਦਾ ਹੈ ਜਿੱਥੇ ਪਹਿਲੀ ਵਾਰੀ ਗੋਲੀ ਮਾਰਨ ਨਾਲ ਚੌਂਚਾ ਜਾ ਕੇ ਡਿੱਗਦਾ ਹੋਵੇ। ਇਸ ਤਰ੍ਹਾਂ ਵਾਰੀ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਚੱਕਰੀ ਵਿੱਚੋਂ ਸਾਰੀਆਂ ਗੋਲੀਆਂ ਨਾ ਮੁੱਕ ਜਾਣ। ਬਾਅਦ ਵਿੱਚ ਫਿਰ ਦੁਬਾਰਾ ਗੋਲੀਆਂ ਇਕੱਠੀਆਂ ਕਰਕੇ ਖੇਡ ਸ਼ੁਰੂ ਕੀਤੀ ਜਾਂਦੀ ਹੈ ਪਰ ਇਹ ਖੇਡ ਹੁਣ ਘਟਦੀ ਹੀ ਜਾ ਰਹੀ ਹੈ।

ਬਾਂਟੇ

ਮੁੰਡੇ ਇੱਕ ਖੁੱਤੀ ਕੱਢ ਲੈਂਦੇ ਹਨ ਅਤੇ ਸਭ ਤੋਂ ਪਹਿਲਾਂ ਵਾਰੀ ਦਾ ਨਿਰਣਾ ਕੀਤਾ। ਜਾਂਦਾ ਹੈ ਕਿ ਕਿਸ ਦੀ ਵਾਰੀ ਪਹਿਲਾਂ ਆਵੇ। ਇਸ ਮੰਤਵ ਲਈ ਸਾਰੇ ਖਿਡਾਰੀ ਆਪਣੀ ਆਪਣੀ ਗੋਲੀ ਖੁੱਤੀ ਵੱਲ ਰੇੜ੍ਹਦੇ ਹਨ। ਜਿਸ ਦੀ ਗੋਲੀ ਖੁੱਤੀ ਦੇ ਜਿੰਨੀ ਜ਼ਿਆਦਾ ਨੇੜੇ ਹੋਵੇ, ਉਸ ਨੂੰ ਪਹਿਲ ਦਿੱਤੀ ਜਾਂਦੀ ਹੈ। ਪੁੱਗਣ ਤੋਂ ਬਾਅਦ ਗੋਲੀਆਂ ਪਾਈਆਂ ਜਾਂਦੀਆਂ ਹਨ। ਆਮ ਤੌਰ ਤੇ ਦੋ-ਦੋ ਗੋਲੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਪਹਿਲੀ ਵਾਰੀ ਵਾਲਾ ਇੱਕ ਖ਼ਾਸ ਸਥਾਨ ਤੋਂ ਗੋਲੀਆਂ ਖੁੱਤੀ ਵਿੱਚ ਸੁੱਟਦਾ ਹੈ। ਜਿੰਨੀਆਂ ਗੋਲੀਆਂ ਖੁੱਤੀ ਵਿੱਚ ਪੈ ਜਾਣ ਓਨੀਆਂ ਉਸ ਦੀਆਂ ਹੋ ਜਾਂਦੀਆਂ ਹਨ ਅਤੇ ਫਿਰ ਜੋ ਗੋਲੀਆਂ ਬਾਹਰ ਰਹਿ ਜਾਣ ਉਨ੍ਹਾਂ ਵਿੱਚੋਂ ਉਹ ਦੱਸੀ ਹੋਈ ਗੋਲੀ ਨੂੰ ਆਪਣਾ ਬਾਂਟਾ ਮਾਰਦਾ ਹੈ। ਜੇ ਨਿਸ਼ਾਨਾ ਠੀਕ ਬੈਠ ਜਾਵੇ ਤਾਂ ਉਹ ਸਾਰੀਆਂ ਗੋਲੀਆਂ ਜਿੱਤ ਲੈਂਦਾ ਹੈ ਪਰ ਜੇ ਨਿਸ਼ਾਨ ਕਿਸੇ ਹੋਰ ਗੋਲੀ ਨੂੰ ਵੱਜ ਜਾਵੇ ਤਾਂ ਇੱਕ ਗੋਲੀ ਜੁਰਮਾਨੇ ਵਜੋਂ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਹ ਖੇਡ ਚੱਲਦੀ ਰਹਿੰਦੀ ਹੈ ਜਦ ਤੱਕ ਖਿਡਾਰੀ ਖਾਲੀ ਨਾ ਹੋ ਜਾਵੇ।

ਗੇਂਦ-ਕੁੱਤਾ

ਇਹ ਖੇਡ ਕੁੜੀਆਂ ਦੀ ਗੇਂਦ ਅਤੇ ਗੀਟਿਆਂ ਦੀ ਖੇਡ ਹੈ। ਕੁੜੀਆਂ ਪੰਜ ਗੀਟੇ ਲੈ ਲੈਂਦੀਆਂ ਹਨ, ਨਾਲ ਨਾਲ ਗੇਂਦ ਬੁੜਕਾਈ ਜਾਂਦੀ ਹੈ ਅਤੇ ਨਾਲੋ ਨਾਲ ਗੀਟੇ ਖੇਡੇ ਜਾਂਦੇ ਹਨ। ਪਹਿਲਾਂ ਗੀਟੇ ਥੱਲੇ ਸੁੱਟੇ ਜਾਂਦੇ ਹਨ ਅਤੇ ਇਕੱਲਾ ਇਕੱਲਾ ਕਰਕੇ ਚੁੱਕੇ ਜਾਂਦੇ ਹਨ, ਫਿਰ ਚਾਰ ਇਕੱਠੇ ਚੁੱਕ ਲਏ ਜਾਂਦੇ ਹਨ। ਪਹਿਲਾਂ ਸਿੱਧੇ ਹੱਥ ਚੁੱਕ ਕੇ ਦੁਬਾਰਾ ਪੁੱਠੇ ਹੱਥ ਚੁੱਕੇ ਜਾਂਦੇ ਹਨ। ਉਸ ਤੋਂ ਬਾਅਦ ਉਂਗਲਾਂ ਦਾ ਕੁੱਤਾ ਬਣਾਇਆ ਜਾਂਦਾ ਹੈ ਉਸ ਕੁੱਤੇ ਦੇ ਹੇਠ ਦੀ ਚਾਰੇ ਗੀਟੇ ਵਾਰੋ ਵਾਰੀ ਕੱਢੇ ਜਾਂਦੇ ਹਨ। ਫਿਰ ਇੱਕ ਕੋਠੀ ਬਣਾਈ ਜਾਂਦੀ ਹੈ ਅਤੇ ਚਾਰ ਗੀਟੇ ਉਸ ਕੋਠੀ ਵਿੱਚ ਵਾੜੇ ਜਾਂਦੇ ਹਨ। ਜਦ ਚਾਰੇ ਗੀਟੇ ਗੇਂਦ ਡਿੱਗਣ ਤੋਂ ਬਗੈਰ ਉਸ ਕੋਠੀ ਵਿੱਚ ਜਾ ਬੈਠਣ ਤਾਂ ਬਾਜ਼ੀ ਪੂਰੀ ਹੋਈ ਸਮਝੀ ਜਾਂਦੀ ਹੈ ਪਰ ਖੇਡਦਿਆਂ ਜੇ ਗੇਂਦ ਡਿਗ ਪਵੇ ਜਾਂ ਗੀਟਾ ਡਿੱਗ ਪਵੇ ਜਾਂ ਗੀਟਾ ਠੀਕ ਥਾਂ ਉਤੇ ਨਾ ਪਹੁੰਚੇ ਤਾਂ ਗੇਂਦ ਉੱਥੇ ਹੀ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਦੂਸਰਾ ਖਿਡਾਰੀ ਖੇਡ ਸ਼ੁਰੂ ਕਰਦਾ ਹੈ।

ਠੱਪਾ 

ਇਹ ਖੇਡ ਬੱਚਿਆਂ ਦੀ ਖੇਡ ਹੈ ਅਤੇ ਲੁਕਣਮੀਚੀ ਨਾਲ ਮਿਲਦੀ ਜੁਲਦੀ ਹੈ। ਲੁਕਣਮੀਚੀ ਇੱਕ ਸਾਧਾਰਣ ਖੇਡ ਸੀ, ਠੱਪਾ ਇੱਕ ਬੜੀ ਦਿਲਚਸਪ ਖੇਡ ਹੈ। ਲੁਕਣਮੀਚੀ ਵਿੱਚ ਲੱਭਣ ਵਾਲਾ ਮੁੰਡਾ ਹੀ ਸਾਵਧਾਨ ਰਹਿੰਦਾ ਹੈ ਅਤੇ ਲੁਕੇ ਹੋਏ ਮੁੰਡਿਆਂ ਨੂੰ ਲੱਭਦਾ ਹੈ ਪਰ ਠੱਪੇ ਦੀ ਖੇਡ ਵਿੱਚ ਹਰ ਇੱਕ ਖਿਡਾਰੀ ਸਾਵਧਾਨ ਹੁੰਦਾ ਹੈ ਅਤੇ ਲੱਭਣ ਵਾਲੇ ਉੱਤੇ ਪੂਰੀ ਨਜ਼ਰ ਰੱਖਦਾ ਹੈ।

ਸਭ ਤੋਂ ਪਹਿਲਾਂ ਪੁੱਗਿਆ ਜਾਂਦਾ ਹੈ ਅਤੇ ਕਿਸੇ ਇੱਕ ਖਿਡਾਰੀ ਤੇ ਜ਼ਿੰਮੇਵਾਰੀ ਆਉਂਦੀ ਹੈ। ਦੂਸਰੇ ਮੁੰਡੇ ਹੱਥ ਨਾਲ ਗੋਲ ਦਾਇਰਾ ਬਣਾ ਕੇ ਉਸ ਨੂੰ ਕਹਿੰਦੇ ਹਨ ਇਹ ਕੀ ਹੈ। ਉਹ ਅੱਗੋਂ ਕਹਿੰਦਾ ਹੈ ‘ਮੋਰੀ’ ਤਾਂ ਦੂਸਰੇ ਮੁੰਡੇ ਕਹਿੰਦੇ ਹਨ ਜਾਹ ਉਸ ਕੰਧ ਵਿੱਚ ਕਰ ਆ ਚੋਰੀ। ਉਹ ਮੁੰਡਾ ਕੰਧ ਨੂੰ ਹੱਥ ਲਾਉਣ ਜਾਂਦਾ ਹੈ ਤਾਂ ਦੂਸਰੇ ਮੁੰਡੇ ਲੁਕ ਜਾਂਦੇ ਹਨ। ਜਦ ਉਹ ਮੁੰਡਾ ਲੱਭਣ ਲੱਗਦਾ ਹੈ ਅਤੇ ਕੋਈ ਵੀ ਮੁੰਡਾ ਨਜ਼ਰ ਪੈ ਜਾਣ ਉੱਤੇ ਉਹ ਇੱਕ ਦਮ ‘ਆਸ ਪਾਸ’ ਕਹਿ ਦਿੰਦਾ ਹੈ ਅਤੇ ਮੁੰਡਾ ਇੱਕ ਪ੍ਰਕਾਰ ਦਾ ਲੱਭ ਲਿਆ ਸਮਝਿਆ ਜਾਂਦਾ ਹੈ ਪਰ ਜੇ ਉਹ ਮੁੰਡਾ ਲੱਭਦਾ ਲੱਭਦਾ ਤੁਰਿਆ ਜਾਵੇ ਤਾਂ ਪਿੱਛੋਂ ਦੂਸਰਾ ਕੋਈ ਮੁੰਡਾ ਆ ਕੇ ਉਸ ਦੇ ਲੱਕ ਵਿੱਚ ਥਪਕੀ ਮਾਰ ਕੇ ਇਹ ਕਹਿ ਦੇਵੇ ‘ਠੱਪਾ’ ਤਾਂ ਲੱਭਣ ਵਾਲੇ ਨੂੰ ਦੁਬਾਰਾ ਵਾਰੀ ਦੇਣੀ ਪੈਂਦੀ ਹੈ।

ਸੱਪ ਤੇ ਨਿਉਲਾ

ਇਸ ਖੇਡ ਵਿੱਚ ਸੱਤ ਅੱਠ ਬੱਚੇ ਇਕੱਠੇ ਹੋ ਕੇ ਇੱਕ ਦੂਸਰੇ ਦਾ ਲੱਕ ਫੜ ਕੇ ਖੜ੍ਹੇ ਹੋ ਜਾਂਦੇ ਹਨ। ਇਹ ਇੱਕ ਪ੍ਰਕਾਰ ਦਾ ਸੱਪ ਬਣ ਜਾਂਦਾ ਹੈ। ਸਭ ਤੋਂ ਵੱਡਾ ਮੁੰਡਾ ਅੱਗੇ ਲੱਗਦਾ ਹੈ ਅਤੇ ਇਹ ਸੱਪ ਦਾ ਮੂੰਹ ਅਖਵਾਉਂਦਾ ਹੈ ਅਤੇ ਸਭ ਤੋਂ ਛੋਟਾ ਮੁੰਡਾ ਸਭ ਤੋਂ ਪਿੱਛੇ ਲੱਗਦਾ ਹੈ। ਇਸ ਤਰ੍ਹਾਂ ਇੱਕ ਸੱਪ ਦੀ ਪੂੰਛ ਬਣਦਾ ਹੈ। ਇੱਕ ਤਕੜਾ ਮੁੰਡਾ ਨਿਉਲਾ ਬਣਦਾ ਹੈ। ਜਿਵੇਂ ਨਿਉਲਾ ਸੱਪ ਦੀ ਪੂੰਛ ਫੜ ਲਵੇ ਤਾਂ ਉਹ ਸੱਪ ਨੂੰ ਮਾਰ ਲੈਂਦਾ ਹੈ ਅਤੇ ਸੱਪ ਇੱਕ ਪ੍ਰਕਾਰ ਦਾ ਹਾਰ ਗਿਆ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਨਿਉਲਾ ਬਣਿਆ ਮੁੰਡਾ ਜੇ ਦੌੜ ਕੇ ਪਿੱਛੇ ਪੂੰਛ ਨੂੰ ਫੜ ਲਵੇ ਤਾਂ ਉਹ ਪਾਰਟੀ ਹਾਰ ਜਾਂਦੀ ਹੈ ਪਰ ਜਿਹੜਾ ਮੁੰਡਾ ਸੱਪ ਦਾ ਮੂੰਹ ਬਣਦਾ ਹੈ ਉਹ ਨਿਉਲੇ ਨੂੰ ਪਿੱਛੇ ਨਹੀਂ ਜਾਣ ਦਿੰਦਾ। ਜਿਧਰ ਵੀ ਨਿਉਲਾ ਹੁੰਦਾ ਹੈ ਉਹ ਉਸ ਪਾਸੇ ਹੀ ਹੋਣ ਲੱਗ ਜਾਂਦਾ ਹੈ। ਇਸ ਤਰ੍ਹਾਂ ਕਾਫ਼ੀ ਚਿਰ ਨਿਉਲਾ ਤੇ ਸੱਪ ਦੀ ਲੜਾਈ ਚੱਲਦੀ ਰਹਿੰਦੀ ਹੈ। ਜਦ ਨਿਉਲਾ ਬਣਿਆ ਮੁੰਡਾ ਅਖ਼ੀਰ ਵਿੱਚ ਜਿੱਤ ਜਾਂਦਾ ਹੈ ਤਾਂ ਉਹ ਸੱਪ ਬਣ ਜਾਂਦਾ ਹੈ ਅਤੇ ਕੋਈ ਹੋਰ ਮੁੰਡਾ ਨਿਉਲਾ ਬਣ ਜਾਂਦਾ ਹੈ।

ਹਾਸੇ ਤੇ ਚੱਕਰ

ਇਸ ਖੇਡ ਵਿੱਚ ਅੱਠ ਦਸ ਮੁੰਡੇ ਇੱਕ ਲਾਈਨ ਬਣਾ ਕੇ ਖਲੋ ਜਾਂਦੇ ਹਨ ਅਤੇ ਇੱਕ ਮੁੰਡਾ, ਜਿਸ ਦੀ ਵਾਰੀ ਹੁੰਦੀ ਹੈ, ਕੁਝ ਫਾਸਲੇ ਉੱਤੇ ਲਾਈਨ ਦੇ ਸਾਹਮਣੇ ਮੁੰਡਿਆਂ ਵੱਲ ਮੂੰਹ ਕਰਕੇ ਖਲੋ ਜਾਂਦਾ ਹੈ। ਲਾਈਨ ਵਿੱਚ ਖੜ੍ਹੇ ਮੁੰਡੇ ਜ਼ੋਰ ਜ਼ੋਰ ਦੀ ਹੱਸਦੇ ਹਨ ਅਤੇ ਸਾਰਾ ਯਤਨ ਕਰਦੇ ਹਨ ਕਿ ਉਹ ਸਾਹਮਣੇ ਖੜ੍ਹੇ ਮੁੰਡੇ ਨੂੰ ਹਸਾਇਆ ਜਾਵੇ। ਜੇ ਮੁੰਡਾ ਹੱਸ ਪਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ ਅਤੇ ਉਸ ਨੂੰ ਉਸ ਲਾਈਨ ਦੇ ਸੱਤ ਚੱਕਰ ਲਾ ਕੇ ਇੱਕ ਪਾਸੇ ਖਲੋਣਾ ਪੈਂਦਾ ਹੈ। ਉਸ ਲਾਗਲਾ ਮੁੰਡਾ ਫਿਰ ਸਾਹਮਣੇ ਜਾ ਕੇ ਖਲੋਂਦਾ ਹੈ ਅਤੇ ਉਸ ਨੂੰ ਹਸਾਇਆ ਜਾਂਦਾ ਹੈ। ਜੇ ਕੋਈ ਮੁੰਡਾ ਬੜਾ ਜ਼ੋਰ ਲਾਉਣ ਉੱਤੇ ਵੀ ਨਾ ਹੱਸੇ ਤਾਂ ਕੁਝ ਸਮੇਂ ਬਾਅਦ ਉਸ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਅਤੇ ਉਸ ਨੂੰ ਚੱਕਰ ਨਹੀਂ ਲਾਉਣਾ ਪੈਂਦਾ ਪਰ ਇਹੋ ਜਿਹੇ ਮੁੰਡੇ ਘੱਟ ਹੀ ਨਿਕਲਦੇ ਹਨ।

ਲੰਗਾ ਡੋਰੀਆ

ਇਹ ਛੂਹਣ ਛਪਾਈ ਦੀ ਖੇਡ ਹੈ। ਇਸ ਵਿੱਚ ਪਹਿਲਾਂ ਪੁੱਗ ਕੇ ਇੱਕ ਮੁੰਡੇ ਸਿਰ ਮੀਟ ਆ ਜਾਂਦੀ ਹੈ। ਮੀਟ ਵਾਲਾ ਮੁੰਡਾ ਇੱਕ ਲੱਤ ਤੇ ਖੜ੍ਹਾ ਹੋ ਜਾਂਦਾ ਹੈ। ਇਹ ਕੇਵਲ ਇੱਕ ਲੱਤ ਤੇ ਹੀ ਭੱਜ ਸਕਦਾ ਹੈ। ਦੂਸਰੇ ਮੁੰਡੇ ਇਸ ਨੂੰ ਛੇੜ ਕੇ ਭੱਜਦੇ ਹਨ ਅਤੇ ਇਹ ਸਭ ਦੇ ਪਿੱਛੇ ਲੰਗਾ ਲੰਗਾ ਭੱਜਦਾ ਹੈ। ਜਦ ਇਹ ਕਿਸੇ ਮੁੰਡੇ ਨੂੰ ਫੜ ਲੈਂਦਾ ਹੈ ਤਾਂ ਮੀਟ ਉਸ ਮੁੰਡੇ ਸਿਰ ਆ ਜਾਂਦੀ ਹੈ ਤੇ ਉਹ ਇੱਕ ਲੱਤ ਤੇ ਭੱਜਦਾ ਹੈ। ਜਦ ਭੱਜਦਿਆਂ ਸਮੇਂ ਲੰਗੇ ਦੀ ਦੂਸਰੀ ਲੱਤ ਲੱਗ ਜਾਏ ਜਾਂ ਉਹ ਦੋ ਲੱਤਾਂ ਨਾਲ ਭੱਜ ਉੱਠੇ ਤਾਂ ਉਸ ਨੂੰ ਦੁਬਾਰਾ ਛੂਹਣਾਂ ਪੈਂਦਾ ਹੈ।

ਕ੍ਰਿਕਟ

ਕ੍ਰਿਕਟ ਦੀ ਖੇਡ ਦੀ ਨਕਲ ਵਿੱਚ ਇੱਕ ਦੇਸੀ ਖੇਡ ਪ੍ਰਚੱਲਿਤ ਹੋ ਗਈ ਹੈ। ਛੋਟੇ ਛੋਟੇ ਬੱਚੇ ਵੀ ਇੱਕ ਬੈਟ ਅਤੇ ਇੱਕ ਗੇਂਦ ਲੈ ਕੇ ਛੋਟੇ ਜਿਹੇ ਮੈਦਾਨ ਜਾਂ ਗਲੀਆਂ ਵਿੱਚ ਹੀ ਖੇਡਣ ਲੱਗ ਪੈਂਦੇ ਹਨ। ਇੱਕ ਥਾਂ ਤੇ ਇੱਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਅਤੇ ਬਕਾਇਦਾ ਕ੍ਰਿਕਟ ਵਾਂਗ ਖੇਡਿਆ ਜਾਂਦਾ ਹੈ। ਦੋ-ਦੋ ਤਿੰਨ-ਤਿੰਨ ਬੱਚੇ ਹਾਂਡੀ ਬਣ ਜਾਂਦੇ ਹਨ ਅਤੇ ਇੱਕ ਪਾਸੇ ਬੈਟਿੰਗ ਕਰਨ ਵਾਲਾ ਖੜ੍ਹ ਜਾਂਦਾ ਹੈ ਅਤੇ ਦੂਜੇ ਪਾਸੇ ਗੇਂਦ ਸੁੱਟਣ ਵਾਲਾ। ਦੂਸਰੀ ਵਿਕਟ ਦੀ ਥਾਂ ਤੇ ਕੋਈ ਇੱਟ ਜਾਂ ਲੱਕੜੀ ਰੱਖੀ ਜਾਂਦਾ ਹੈ। ਜਿੱਥੋਂ ਤੱਕ ਭੱਜ ਕੇ ਦੌੜ ਵੀ ਬਣਾ ਲਈ ਜਾਂਦੀ ਹੈ। ਵਿਕਟ ਕਿਉਂਕਿ ਇੱਕੋ ਪਾਸੇ ਬਣਾਈ ਗਈ ਹੁੰਦੀ ਹੈ ਇਸ ਲਈ ਦੋਵੀਂ ਪਾਸੀਂ ਗੇਂਦ ਨਹੀਂ ਸੁੱਟੀ ਜਾਂਦੀ। ਇਹ ਖੇਡ ਪੁਰਾਣੀਆਂ ਖੇਡਾਂ ਦੀ ਥਾਂ ਲੈ ਰਹੀ ਹੈ। ਹਰ ਖੁੱਲ੍ਹੇ ਮੈਦਾਨ ਵਿੱਚ ਛੁੱਟੀ ਵਾਲੇ ਦਿਨ ਵਿਸ਼ੇਸ਼ ਤੌਰ ਤੇ ਚਿੱਟੀ ਵਰਦੀ ਪਾ ਕੇ ਨੌਜੁਆਨ ਮੁੰਡੇ ਕ੍ਰਿਕਟ ਖੇਡਦੇ ਹਨ। ਇਹ ਖੇਡ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ।

ਵਹਿਮ-ਭਰਮ ਅਤੇ ਧਾਰਮਿਕ ਵਿਸ਼ਵਾਸ

ਮੌਜੂਦਾ ਸ਼ਮਸ਼ਾਨ ਭੂਮੀ ਵਿੱਚ ਸਸਕਾਰ ਕਰਨ ਨਾਲ ਮੁਕਤੀ ਹੋਣਾ

ਕਰਤਾਰਪੁਰ ਦੇ ਲੋਕਾਂ ਵਿੱਚ ਇਹ ਵਿਸ਼ਵਾਸ ਪ੍ਰਚੱਲਿਤ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਮਰਨ ਤੋਂ ਬਾਅਦ ਕਰਤਾਰਪੁਰ ਦੀ ਮੌਜੂਦਾ ਸ਼ਮਸ਼ਾਨ ਭੂਮੀ ਵਿੱਚ ਸਾੜਿਆ ਜਾਵੇ ਤਾਂ ਉਹ ਮੁਕਤ ਹੋ ਜਾਂਦਾ ਹੈ ਜਾਂ ਉਸਦਾ ਸਵਰਗਾਂ ਵਿੱਚ ਵਾਸਾ ਹੁੰਦਾ ਹੈ। ਇਸ ਬਾਰੇ ਦੱਸਿਆ ਜਾਂਦਾ ਹੈ ਕਿ ਭਾਈ ਭਗਤੂ ਨੂੰ ਗੁਰੂ ਜੀ ਵੱਲੋਂ ਇਹ ਵਰ ਮਿਲਿਆ ਸੀ ਕਿ ਜਿਸ ਵਿਅਕਤੀ ਦਾ ਉਨ੍ਹਾਂ ਦੀ ਸਮਾਧ ਲਾਗੇ ਸਸਕਾਰ ਕੀਤਾ ਜਾਵੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਕਰਤਾਰਪੁਰ ਦੇ ਲੋਕਾਂ ਨੇ ਇਸ ਖ਼ਿਆਲ ਨੂੰ ਮੁੱਖ ਰੱਖ ਕੇ ਇੱਥੋਂ ਦੀ ਸ਼ਮਸ਼ਾਨ ਭੂਮੀ ਹੀ ਭਾਈ ਭਗਤੂ ਦੀ ਸਮਾਧ ਦੇ ਨਾਲ ਬਣਾਈ ਹੈ।

ਮੱਸਿਆ ਜਾਂ ਪੁੰਨਿਆ ਦਾ ਇਸ਼ਨਾਨ

ਕਰਤਾਰਪੁਰ ਦੇ ਲੋਕਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਗੰਗਸਰ ਖੂਹ ਉੱਤੇ ਲਗਾਤਾਰ ਮੱਸਿਆ ਜਾਂ ਪੁੰਨਿਆ ਨੂੰ ਇਸ਼ਨਾਨ ਕਰਨ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ ਅਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸ਼ਰਧਾਲੂ ਜਨ ਦੂਰੋਂ-ਦੂਰੋਂ ਆਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਸੰਗਤਾਂ ਦੀ ਬਹੁਤ ਭੀੜ ਲੱਗ ਜਾਂਦੀ ਹੈ।

ਭੂਤ ਨਿਕਲ ਜਾਣਾ

ਕਰਤਾਰਪੁਰ ਅਤੇ ਇਸ ਦੇ ਆਸ ਪਾਸ ਦੂਰ ਤੱਕ ਇਹ ਮਸ਼ਹੂਰ ਹੈ ਕਿ ਜਿਸ ਵਿਅਕਤੀ ਨੂੰ ਭੂਤ ਚੰਬੜੇ ਹੋਣ ਜੇ ਉਹ ਗੰਗਸਰ ਮੰਦਰ ਤੇ ਪੁੰਨਿਆ ਵਾਲੇ ਦਿਨ ਜਾਂ ਰਾਤ ਨੂੰ ਝੰਡਾ ਸਾਹਿਬ ਦੇ ਨੇੜੇ ਆਵੇ ਤਾਂ ਭੂਤ ਦੌੜ ਜਾਂਦੇ ਹਨ। ਇਸ ਮੰਦਰ ਵਿੱਚ ਹਰ ਮੱਸਿਆ ਤੇ ਪੁੰਨਿਆ ਨੂੰ ਭੂਤ ਕੱਢਣ ਦਾ ਕਾਫ਼ੀ ਵੱਡਾ ਮੇਲਾ ਲੱਗਦਾ ਹੈ। ਕਈ ਲੋਕ ਇੱਥੇ ਆ ਕੇ ਸਿਰ ਖਿਲਾਰ ਕੇ ਖੇਲ੍ਹਦੇ ਵੀ ਹਨ ਤੇ ਖਿਲ੍ਹਾਉਣ ਵਾਲੇ ਹੁੰਦੇ ਹਨ। ਕੱਤਕ ਵਿੱਚ ਤਾਂ ਬਹੁਤ ਲੋਕ ਆਉਂਦੇ ਹਨ।

ਸੀਤਲਾ ਮਾਤਾ ਦੇ ਮੱਥਾ ਟੇਕਣ ਨਾਲ ਮਾਤਾ ਨਹੀਂ ਨਿਕਲਦੀ

ਇੱਥੇ ਇੱਕ ਕਾਫ਼ੀ ਸੋਹਣਾ ਸੀਤਲਾ ਮਾਤਾ ਦਾ ਮੰਦਰ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਮੰਦਰ ਵਿੱਚ ਲਗਾਤਾਰ ਮੱਥਾ ਟੇਕਣ ਨਾਲ ਮਾਤਾ ਨਹੀਂ ਨਿਕਲਦੀ। ਇਹ ਗੰਗਸਰ ਗੁਰਦੁਆਰੇ ਤੋਂ ਗੰਗਸਰ ਗੇਟ ਨੂੰ ਜਾਂਦਿਆਂ ਰਸਤੇ ਵਿੱਚ ਹੈ।

ਲੰਗਰ ਲਾਉਣ ਨਾਲ ਤਲਾਬ ਬਲੀ ਨਹੀਂ ਲੈਂਦਾ

ਇੱਥੇ ਇਹ ਵਿਸ਼ਵਾਸ ਪ੍ਰਚੱਲਿਤ ਹੈ ਕਿ ਜੇ ਵੱਡੇ ਤਲਾਬ ਉੱਤੇ ਸਾਲ ਵਿੱਚ ਇੱਕ ਵਾਰ ਬਹੁਤ ਵੱਡਾ ਲੰਗਰ ਲਵਾ ਕੇ ਕੁਝ ਭੋਜਨ ਸਰੋਵਰ ਨੂੰ ਦਿੱਤਾ ਜਾਵੇ ਅਤੇ ਬਾਕੀ ਗ਼ਰੀਬ ਲੋਕਾਂ ਨੂੰ ਖੁਆ ਦਿੱਤਾ ਜਾਵੇ ਤਾਂ ਵੱਡਾ ਤਲਾਬ ਬਲੀ ਨਹੀਂ ਲੈਂਦਾ। ਦੱਸਦੇ ਹਨ। ਕਿ ਇਹ ਤਲਾਬ ਕਰੋਪ ਹੋਇਆ ਪਹਿਲਾਂ ਬਲੀ ਲੈਂਦਾ ਸੀ।

ਬਾਬੇ ਲਲੂਏ ਦੇ ਛੱਪੜ ਤੇ ਇਸ਼ਨਾਨ ਕਰਨਾ

ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਬਾਬੇ ਲਲੂਏ ਦੇ ਛੱਪੜ ਤੇ ਇਸ਼ਨਾਨ ਕਰਨ ਨਾਲ ਖੁਰਕ ਚਮੜੀ ਰੋਗ ਬਿਲਕੁਲ ਹੱਟ ਜਾਂਦੇ ਹਨ। ਕਾਫ਼ੀ ਲੋਕ ਇੱਥੇ ਇਸ਼ਨਾਨ ਦਰਦੇ ਹਨ।

ਰਸਮਾਂ ਰੀਤਾਂ ਦਾ ਵੇਰਵਾ

ਜਨਮ ਸਬੰਧੀ ਰਸਮਾਂ

ਬੱਚੇ ਦੇ ਜਨਮ ਤੋਂ ਹੀ ਰਸਮਾਂ ਰੀਤਾਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਪਹਿਲਾ ਛਿਲਾ ਪੇਕੇ ਘਰ ਕਰਵਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਇਹ ਜ਼ਰੂਰੀ ਨਹੀਂ ਸਮਝਿਆ ਜਾਂਦਾ। ਮਜ਼ਬੂਰੀ ਕਾਰਨ ਪਹਿਲਾ ਛਿਲਾ ਸਹੁਰੇ ਘਰ ਵੀ ਕਰਾਇਆ ਜਾ ਸਕਦਾ ਹੈ। ਬੱਚੇ ਦੇ ਜਨਮ ਉੱਤੇ ਜੱਚਾ ਦੇ ਮੰਜੇ ਨਾਲ ਲੋਹੇ ਦਾ ਟੁਕੜਾ ਜਾਂ ਦਾਤੀ ਬੰਨ੍ਹ ਦਿੱਤੇ ਜਾਂਦੇ ਹਨ। ਕਈ ਘਰਾਂ ਵਿੱਚ ਜੱਚਾ ਦੇ ਸਿਰਹਾਣੇ ਤੀਲਾਂ ਦੀ ਡੱਬੀ, ਦਾਣਿਆਂ ਦੀ ਗੁੱਛੀ ਜਾਂ ਪਾਣੀ ਦੀ ਗੜਵੀ ਰੱਖ ਦਿੱਤੀ ਜਾਂਦੀ ਹੈ ਤਾਂ ਜੋ ਬੱਚਾ ਅਤੇ ਜੱਚਾ ਨੂੰ ਕਿਸੇ ਤਰ੍ਹਾਂ ਦੀ ਰੋਕ ਨਾ ਹੋ ਸਕੇ।

ਮੁੰਡਾ ਜੰਮਣ ਦੀ ਸੂਰਤ ਵਿੱਚ ਲਾਗੀ ਦੁੱਬ ਲੈ ਕੇ ਆਉਂਦੇ, ਜਿਨ੍ਹਾਂ ਨੂੰ ਘਰ ਵਾਲੇ ਆਪਣੀ ਵਿਤ ਅਨੁਸਾਰ ਵਧਾਈ ਦਿੰਦੇ ਹਨ। ਉਸ ਦਿਨ ਪਿੰਡ ਦਾ ਜਾਂ ਘਰ ਦਾ ਲਾਗੀ ਘਰ ਦੇ ਬੂਹੇ ਅੱਗੇ ਸਰੀਂਹ ਜਾਂ ਨਿੰਮ੍ਹ ਦੇ ਪੱਤੇ ਬੰਨ੍ਹਦਾ ਹੈ ਜਿਹੜੀ ਕਿ ਘਰ ਵਿੱਚ ਮੁੰਡੇ ਜੰਮੇ ਦੀ ਖੁਸ਼ੀ ਦੀ ਸੂਚਕ ਹੁੰਦੀ ਹੈ। ਬੱਚੇ ਨੂੰ ਨਹਾਉਣ ਤੋਂ ਮਗਰੋਂ ਕਿਸੇ ਮੁੰਡੇ ਜਾਂ ਕਿਸੇ ਸੁਆਣੀ ਤੋਂ ਨਵੇਂ ਜੰਮੇ ਮੁੰਡੇ ਨੂੰ ਗੁੜ੍ਹਤੀ ਦੁਆਈ ਜਾਂਦੀ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਹੋਣ ਵਾਲਾ ਬੱਚਾ ਭਾਗਾਂ ਵਾਲਾ ਅਤੇ ਹੋਣਹਾਰ ਹੋਵੇਗਾ। ਕੁੜੀ ਹੋਣ ਦੀ ਸੂਰਤ ਵਿੱਚ ਗੁੜ੍ਹਤੀ ਕਿਸੇ ਵੀ ਸੁਆਣੀ ਤੋਂ ਦੁਆਈ ਜਾਂਦੀ ਹੈ।

ਜਦੋਂ ਬੱਚਾ 9 ਦਿਨਾਂ ਦਾ ਹੋ ਜਾਵੇ ਤਾਂ ਜੱਚਾ ਨੂੰ ਬਾਹਰ ਵਧਾਇਆ ਜਾਂਦਾ ਹੈ। ਥਾਲ ਵਿੱਚ ਕੁਝ ਚੌਲ, ਹਲਦੀ, ਦੁੱਧ ਪਾ ਕੇ ਸ਼ਗਨ ਵਜੋਂ ਸਵਾ ਰੁਪਿਆ ਜੱਚਾ ਦੇ ਪੱਲੇ ਪਾਇਆ ਜਾਂਦਾ ਹੈ। ਤੇਰ੍ਹਵੇਂ ਦਿਨ ਜੱਚਾ ਨੂੰ ਚੌਂਕੇ ਚੜਾਉਂਦੇ ਹਨ। ਇਹ ਰਸਮ ਆਮ ਕਰਕੇ ਬ੍ਰਾਹਮਣ ਪਰਿਵਾਰਾਂ ਦੀਆਂ ਸ਼ਰੀਕ ਔਰਤਾਂ ਤੋਂ ਕਰਾਉਂਦੇ ਹਨ। ਬੱਚਾ ਤੇ ਜੱਚਾ ਨੂੰ ਨੁਹਾਇਆ ਜਾਂਦਾ ਹੈ। ਸ਼ਰੀਕੇ ਤੇ ਸਬੰਧੀਆਂ ਪਿਆਰਿਆਂ ਨੂੰ ਰੋਟੀ ਤੇ ਸੱਦਿਆ ਜਾਂਦਾ ਹੈ। ਇਸ ਦਿਨ ਤੋਂ ਜੱਚਾ ਚੌਂਕੇ ਦਾ ਕੰਮ ਕਰਨ ਲੱਗ ਜਾਂਦੀ ਹੈ। ਇਸ ਮੌਕੇ ਤੇ ਦਾਈ ਨੂੰ ਕੁਝ ਰੁਪਏ ਅਤੇ ਸੂਟ ਆਦਿ ਦਿੱਤਾ ਜਾਂਦਾ ਹੈ।

ਜਦੋਂ ਬੱਚਾ 21 ਦਿਨ ਜਾਂ ਸਵਾ ਮਹੀਨੇ ਦਾ ਹੋ ਜਾਵੇ ਤਾਂ ਜੱਚਾ ਜੇ ਪੇਕੇ ਘਰ ਹੋਵੇ ਤਾਂ ਸਹੁਰੇ ਘਰੋਂ ਅਤੇ ਜੇ ਜੱਚਾ ਸਹੁਰੇ ਘਰ ਹੋਵੇ ਤਾਂ ਪੇਕੇ ਘਰੋਂ ਉਸ ਲਈ ਪੰਜੀਰੀ, ਕੱਪੜੇ ਅਤੇ ਟੀਮ (ਗਹਿਣਾ) ਆਦਿ ਭੇਜੇ ਜਾਂਦੇ ਹਨ। ਬੱਚੇ ਲਈ ਵੀ ਖਿਡੌਣੇ, ਕੱਪੜੇ ਅਤੇ ਇੱਕ ਅੱਧ ਟੀਮ ਭੇਜੀ ਜਾਂਦੀ ਹੈ।

ਮੁੰਡੇ ਦੇ ਜਨਮ ਦੀ ਪਹਿਲੀ ਲੋਹੜੀ ਵਿਸ਼ੇਸ਼ ਕਰਕੇ ਮਨਾਈ ਜਾਂਦੀ ਹੈ। ਪਿੰਡ ਵਿੱਚ ਵਿਤ ਅਤੇ ਵਰਤੋਂ ਅਨੁਸਾਰ ਗੁੜ, ਰਿਉੜੀਆਂ, ਪਤਾਸੇ ਵੰਡੇ ਜਾਂਦੇ ਹਨ। ਸਕੇ ਸਬੰਧੀਆਂ ਨੂੰ ਸੱਦਿਆ ਜਾਂਦਾ ਹੈ। ਵਿਆਹੀਆਂ ਕੁੜੀਆਂ ਨੂੰ ਟੁੰਮਾਂ, ਕੱਪੜੇ, ਗਹਿਣੇ ਆਦਿ ਦਿੱਤੇ ਜਾਂਦੇ ਹਨ।

ਮੰਗਣਾ ਹੋਣਾ ਜਾਂ ਸ਼ਗਨ ਪੈਣਾ

ਇਹ ਰਸਮ ਆਮ ਕਰਕੇ ਮੁੰਡੇ ਕੁੜੀ ਦੀ 20, 21 ਸਾਲ ਦੀ ਜਾਂ ਇਸ ਤੋਂ ਵੱਧ ਸਾਲ ਦੀ ਉਮਰ ਹੋਣ ਉਤੇ ਅਦਾ ਕੀਤੀ ਜਾਂਦੀ ਹੈ। ਸ਼ਗਨ ਤੋਂ ਪਹਿਲਾਂ ਇਹ ਵੇਖ ਲਿਆ ਜਾਂਦਾ ਹੈ ਕਿ ਨਾਨੀ, ਦਾਦੀ, ਮਾਂ ਤੇ ਪਿਓ ਨਾਲ ਮੁੰਡੇ ਜਾਂ ਕੁੜੀ ਵਿੱਚੋਂ ਕਿਸੇ ਦਾ ਗੋਤ ਤਾਂ ਨਹੀਂ ਰਲਦਾ ।

ਸ਼ਗਨ ਵੇਲੇ ਪਿੰਡ ਦੇ ਪਤਵੰਤੇ ਸੱਜਣ ਅਤੇ ਸਕੇ ਸਬੰਧੀ ਹਾਜ਼ਰ ਹੁੰਦੇ ਹਨ। ਮੁੰਡਾ ਇਨ੍ਹਾਂ ਵਿੱਚਕਾਰ ਇੱਕ ਵਿਛੀ ਹੋਈ ਚਾਦਰ ਤੇ ਆ ਬੈਠਦਾ ਹੈ ਅਤੇ ਕੁੜੀ ਵਾਲੇ ਸ਼ਗਨ ਪਾ ਦਿੰਦੇ ਹਨ। ਜਦੋਂ ਸ਼ਗਨ ਪੈ ਚੁੱਕਦਾ ਹੈ ਤਾਂ ਭਾਈਚਾਰਾ ਅਤੇ ਰਿਸ਼ਤੇਦਾਰ ਮੁੰਡੇ ਨੂੰ ਸ਼ਗਨ ਵਜੋਂ ਕੁਝ ਰੁਪਏ ਦਿੰਦੇ ਹਨ।

ਸ਼ਗਨ ਆਮ ਕਰਕੇ ਕੁੜੀ ਦਾ ਪਿਓ, ਜੇ ਪਿਓ ਨਾ ਹੋਵੇ ਤਾਂ ਕੁੜੀ ਵਾਲਿਆਂ ਵੱਲੋਂ ਹੋਰ ਕੋਈ ਨਜ਼ਦੀਕੀ ਸਬੰਧੀ ਪਾਉਂਦਾ ਹੈ। ਸ਼ਗਨ ਦੀ ਰਕਮ ਇੱਕ ਰੁਪਏ ਤੋਂ ਵੱਧ ਕੇ 501 ਰੁਪਏ ਜਾਂ ਇਸ ਤੋਂ ਵੀ ਵੱਧ ਤੱਕ ਪਹੁੰਚ ਗਈ ਹੈ। ਸ਼ਗਨ ਵਿੱਚ ਮਿਠਾਈ, ਫਲਾਂ ਦੇ ਨਾਲ ਖੰਮਣੀ, ਖੋਪਾ ਅਤੇ ਹੋਰ ਖੁਸ਼ਕ ਮੇਵੇ ਹੁੰਦੇ ਹਨ। ਅਜਿਹੇ ਮੌਕੇ ਤੇ ਲਾਊਡ ਸਪੀਕਰ ਖੂਬ ਜ਼ੋਰ ਸ਼ੋਰ ਨਾਲ ਵਜਾਇਆ ਜਾਂਦਾ ਹੈ।

ਸ਼ਗਨ ਪੈਣ ਤੋਂ ਕੁਝ ਦਿਨਾਂ ਮਗਰੋਂ ਮੁੰਡੇ ਵਾਲੇ ਕੁੜੀ ਨੂੰ ਵੀ ਸ਼ਗਨ ਭੇਜਦੇ ਹਨ। ਇਸ ਵਿੱਚ ਆਮ ਕਰਕੇ ਇੱਕ ਟੂੰਮ ਤੇ ਇੱਕ ਦੋ ਸੂਟ ਹੁੰਦੇ ਹਨ। ਇਹ ਰਸਮ ਕੁੜੀ ਵਾਲੇ ਬਿਨਾਂ ਕਿਸੇ ਧੂਮ-ਧਾਮ ਤੋਂ ਘਰ ਦੇ ਕੁਝ ਜੀਆਂ ਦੀ ਹਾਜ਼ਰੀ ਵਿੱਚ ਅਦਾ ਕਰ ਲੈਂਦੇ ਹਨ।

ਵਿਆਹ ਦੀਆਂ ਰਸਮਾਂ

ਸ਼ਗਨ ਦੀ ਰਸਮ ਤੋਂ ਕੁਝ ਚਿਰ ਮਗਰੋਂ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ। ਵਿਆਹ ਦਾ ਮਹੂਰਤ ਕਿਸੇ ਪੰਡਿਤ ਤੋਂ ਕਢਵਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਐਤਵਾਰ ਨੂੰ ਹੀ ਵਿਆਹ ਰੱਖਣ ਦਾ ਰਿਵਾਜ਼ ਹੋ ਗਿਆ ਹੈ। ਲੜਕੀ ਵਾਲੇ ਲੜਕੇ ਦੇ ਘਰ ਭੇਜਣ ਲਈ ਚਿੱਠੀ ਤਿਆਰ ਕਰਦੇ ਹਨ ਅਤੇ ਲਾਗੀ ਦੇ ਹੱਥ ਚਿੱਠੀ ਅਤੇ ਮਠਿਆਈ ਆਦਿ ਭੇਜਦੇ ਹਨ। ਵਿਆਹ ਦਾ ਦਿਨ ਨਿਸ਼ਚਿਤ ਹੋਣ ਤੋਂ ਮਗਰੋਂ ਲਾਗੀ ਰਾਹੀਂ ਜਾਂ ਕਾਰਡ ਭੇਜ ਕੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਵਿਆਹ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

ਬਰਾਤ ਸਵੇਰੇ ਜਾ ਕੇ ਸ਼ਾਮੀਂ ਵਾਪਸ ਆ ਜਾਂਦੀ ਹੈ । ਵਿਆਹ ਵਾਲੇ ਦਿਨ ਸਾਰੇ ਰਿਸ਼ਤੇਦਾਰ ਇੱਕੱਠੇ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਮੇਲ ਆਉਂਦਾ ਹੈ ਜਾਂ ਨਾਨਕੇ ਨਾਨਕੀ-ਛੱਕ ਲੈ ਕੇ ਆਉਂਦੇ ਹਨ।

ਪਹਿਲੇ ਪਹਿਲ ਤਾਂ ਇਹ ਰਿਵਾਜ਼ ਸੀ ਕਿ ਜਦੋਂ ਮੁੰਡਾ ਆਪਣੇ ਸਹੁਰਿਆਂ ਦੇ ਘਰ ਜਾਂਦਾ ਤਾਂ ਬਰਾਤ ਦੀ ਠਹਿਰ ਵਾਲੀ ਥਾਂ ਤੇ ਉਸ ਨੂੰ ਸਹੁਰੇ ਦਹੀਂ ਨਾਲ ਨੁਹਾਉਂਦੇ ਸਨ ਪਰ ਅੱਜ ਕੱਲ੍ਹ ਬਹੁਤ ਕੁਝ ਬਦਲ ਗਿਆ ਹੈ। ਘਰ ਵਾਲੇ ਅਤੇ ਰਿਸ਼ਤੇਦਾਰ ਮੁੰਡੇ ਨੂੰ ਵਟਣਾ ਮਲਦੇ ਹਨ ਜੋ ਹਲਦੀ ਅਤੇ ਛੋਲਿਆਂ ਦੇ ਆਟੇ ਦਾ ਬਣਿਆ ਹੁੰਦਾ ਹੈ ਅਤੇ ਮੁੰਡੇ ਨੂੰ ਨੁਹਾ ਕੇ ਨਵੇਂ ਕੱਪੜੇ ਪੁਆਏ ਜਾਂਦੇ ਹਨ। ਭੈਣਾਂ ਮੁੰਡੇ ਦੇ ਸਿਰ ਉੱਤੇ ਗੋਟੇ ਦਾ ਬਣਿਆ ਸਿਹਰਾ ਬੰਨ੍ਹਦੀਆਂ ਹਨ ਅਤੇ ਗੁੱਟ ਉੱਤੇ ਗਾਨਾਂ ਬੰਨ੍ਹਦੀਆਂ ਹਨ। ਇਸ ਰਸਮ ਤੇ ਭੈਣਾਂ ਨੂੰ ਵਿਤ ਅਨੁਸਾਰ ਕੁਝ ਰੁਪਏ ਦਿੱਤੇ ਜਾਂਦੇ ਹਨ। ਭਰਜਾਈਆਂ ਸੁਰਮਾ ਪਾਉਂਦੀਆਂ ਹਨ ਉਨ੍ਹਾਂ ਨੂੰ ਵਿਤ ਅਨੁਸਾਰ ਰੁਪਏ ਦਿੱਤੇ ਜਾਂਦੇ ਹਨ। ਮਗਰੋਂ ਭੈਣਾਂ, ਗਾਨਾਂ ਬੰਨ੍ਹਦੀਆਂ ਹਨ ਅਤੇ ਸ਼ੀਸ਼ਾ ਵਿਖਾ ਕੇ ਸਿਹਰੇ ਨਾਲ ਮੂੰਹ ਢੱਕ ਦਿੰਦੀਆਂ ਹਨ।

ਜਦੋਂ ਬਰਾਤ ਤਿਆਰ ਹੋ ਕੇ ਜਾਂਦੀ ਹੈ ਤਾਂ ਮੁੰਡੇ ਤੋਂ ਕਿਸੇ ਪੂਜਨੀਕ ਥਾਂ ਮੰਦਰ ਜਾਂ ਗੁਰਦੁਆਰੇ ਮੱਥਾ ਟਿਕਾਇਆ ਜਾਂਦਾ ਹੈ। ਇਸ ਮੌਕੇ ਤੇ ਔਰਤਾਂ ਹੀ ਮੁੰਡੇ ਦੇ ਨਾਲ ਜਾਂਦੀਆਂ ਹਨ ਅਤੇ ਮੁੰਡੇ ਨੂੰ ਗੱਡੀ ਚੜ੍ਹਾਉਂਦੀਆਂ ਹਨ।

ਜਦੋਂ ਬਰਾਤ ਕੁੜੀ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੋਂ ਪਿੰਡ ਦੇ ਪਤਵੰਤੇ ਬਰਾਤ ਦਾ ਸਵਾਗਤ ਕਰਦੇ ਹਨ। ਬਰਾਤ ਨੂੰ ਉਸੇ ਵੇਲੇ ਡੇਰੇ ਜਾਂ ਕੁੜੀ ਵਾਲੇ ਦੇ ਘਰ ਲਿਜਾਇਆ ਜਾਂਦਾ ਹੈ। ਇਸ ਉਪਰੰਤ ਮਿਲਣੀ ਹੁੰਦੀ ਹੈ। ਮਿਲਣੀ ਕੁੜੀ ਵਾਲੇ ਦੇ ਬੂਹੇ ਅੱਗੇ ਕੀਤੀ ਜਾਂਦੀ ਹੈ ਮਿਲਣੀ ਦੋਹਾਂ ਕੁੜਮਾਂ, ਚਾਚਿਆਂ, ਮਾਮਿਆਂ ਅਤੇ – ਨੂੰ ਵਡਿਆਈ ਦੇਣੀ ਹੋਵੇ ਤਾਂ ਉਨ੍ਹਾਂ ਦੇ ਵਿਚਕਾਰ ਹੁੰਦੀ ਹੈ। ਜੇ ਕਿਸੇ ਹੋਰ ਰਿਸ਼ਤੇਦਾਰ

ਮਿਲਣੀ ਅਤੇ ਚਾਹ ਪਾਣੀ ਉਪਰੰਤ ਕੁਝ ਚਿਰ ਮਗਰੋਂ ਮੁੰਡੇ ਵਾਲਿਆਂ ਨੂੰ ਫੇਰਿਆਂ ਜਾਂ ਆਨੰਦ ਕਾਰਜ ਉੱਤੇ ਬੁਲਾਇਆ ਜਾਂਦਾ ਹੈ। ਹਿੰਦੂ ਰੀਤੀ ਅਨੁਸਾਰ ਬ੍ਰਾਹਮਣ ਮੁੰਡੇ ਅਤੇ ਕੁੜੀ ਦੇ ਫੇਰੇ ਕਰਾਉਂਦਾ ਹੈ। ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਆਨੰਦ ਕਾਰਜ ਕੀਤੇ ਜਾਂਦੇ ਹਨ। ਇਹ ਰਸਮ 11 ਤੋਂ 12 ਵਜੇ ਦੇ ਦਰਮਿਆਨ ਅਦਾ ਹੋ ਜਾਂਦੀ ਹੈ। ਫੇਰੇ ਜਾਂ ਅਨੰਦ ਕਾਰਜ ਦੀ ਰਸਮ ਉਪਰੰਤ ਮੁੰਡੇ ਵਾਲੇ ਡੇਰੇ ਚਲੇ ਜਾਂਦੇ ਹਨ।

ਕੁਝ ਚਿਰ ਉਪਰੰਤ ਬਰਾਤ ਨੂੰ ਰੋਟੀ ਲਈ ਸੱਦਿਆ ਜਾਂਦਾ ਹੈ। ਇਸ ਸਮੇਂ ਔਰਤਾਂ ਸਿੱਠਣੀਆਂ ਦਿੰਦੀਆਂ ਹਨ ਜਿਸ ਵਿੱਚ ਮੁੰਡੇ ਵਾਲਿਆਂ ਨੂੰ ਜੀ ਭਰ ਕੇ ਭੰਡਿਆ ਜਾਂਦਾ ਹੈ ਅਤੇ ਕੁੜੀ ਵਾਲਿਆਂ ਦੀ ਹੱਦੋਂ ਵੱਧ ਪ੍ਰਸ਼ੰਸਾ ਕੀਤੀ ਜਾਂਦੀ ਹੈ। ਬਹੁਤੇ ਬਰਾਤੀ ਸ਼ਰਾਬੀ ਹੋਏ ਹੁੰਦੇ ਹਨ। ਸ਼ਰਾਬ ਤਾਂ ਹੁਣ ਇੱਕ ਜ਼ਰੂਰੀ ਰਸਮ ਵਾਂਗ ਲੱਗਭੱਗ ਵਿਆਹ ਦਾ ਹਿੱਸਾ ਬਣ ਗਈ ਹੈ। ਮੁੰਡੇ ਨੂੰ ਸਹੁਰਿਆਂ ਦੇ ਘਰ ਲਿਆਇਆ ਜਾਂਦਾ ਹੈ ਜਿੱਥੇ ਲੜਕੀ ਵਾਲਿਆਂ ਦੀਆਂ ਔਰਤਾਂ ਲੜਕੇ ਨੂੰ ਸ਼ਗਨ ਪਾਉਂਦੀਆ ਹਨ ਅਤੇ ਸਾਲੀਆਂ ਛੇੜਛਾੜ ਦੀ ਛਹਿਬਰ ਲਾਈ ਰੱਖਦੀਆਂ ਹਨ। ਲੱਗਭੱਗ ਸ਼ਾਮ ਦੇ 4 ਜਾਂ 5 ਵਜੇ ਬਰਾਤ ਵਿਦਾ ਕਰ ਦਿੱਤੀ ਜਾਂਦੀ ਹੈ। ਇਸ ਸਮੇਂ ਔਰਤਾਂ ਵਿਦਾਇਗੀ ਦੇ ਬੜੇ ਦਰਦ ਭਰੇ ਗੀਤ ਗਾਉਂਦੀਆਂ ਹਨ। ਹੁਣ ਬਹੁਤੇ ਵਿਆਹ ਘਰਾਂ ਦੀ ਬਜਾਏ ਪੈਲਸਾਂ ਵਿੱਚ ਹੋਣ ਲੱਗ ਪਏ ਹਨ ਅਤੇ ਪੈਲਸਾਂ ਵਿੱਚ ਬਰਾਤ ਕਾਫ਼ੀ ਲੇਟ ਪਹੁੰਚਦੀ ਹੈ।

ਜਦੋਂ ਬਰਾਤ ਲੜਕੇ ਵਾਲੇ ਦੇ ਘਰ ਪਰਤ ਆਉਂਦੀ ਹੈ ਤਾਂ ਲੜਕੇ ਦੀ ਮਾਂ ਆਪਣੀ ਨੂੰਹ ਨੂੰ ਸ਼ਗਨਾਂ ਸਹਿਤ ਗੱਡੀ ਤੋਂ ਉਤਾਰਦੀ ਹੈ। ਇਸ ਉਪਰੰਤ ਕੁੜੀ ਅਤੇ ਮੁੰਡੇ ਦਾ ਲੜ ਬੰਨ੍ਹ ਕੇ ਘਰ ਦੀਆਂ ਬਰੂਹਾਂ ਤੱਕ ਲੈ ਜਾਂਦੇ ਹਨ। ਇੱਥੇ ਸੱਸ ਤੇਲ ਚੋਂਦੀ ਹੈ। ਸੱਸ ਜਾਂ ਰਿਸ਼ਤੇ ਦਾਰਾਂ ਵਿੱਚੋਂ ਕੋਈ ਵਡੇਰੀ ਔਰਤ ਮੁੰਡੇ ਅਤੇ ਬਹੂ ਉੱਤੋਂ ਪਾਣੀ ਵਾਰ ਕੇ ਪੀਂਦੀ ਹੈ ਅਤੇ ਉਹ ਲੜਕੇ ਦੇ ਰੋਕਣ ਤੇ ਹੀ ਪਾਣੀ ਪੀਣ ਤੋਂ ਰੁਕਦੀ ਹੈ। ਇਹ ਰਸਮ ਨੂੰਹ ਦੇ ਘਰ ਪੈਰ ਪਾਉਣ ਉਤੇ ਸੱਸ ਦੀ ਅਥਾਹ ਖੁਸ਼ੀ ਦਾ ਪ੍ਰਤੀਕ ਹੈ। ਬਹੂ ਘਰ ਦੇ ਅੰਦਰ ਚਲੀ ਜਾਂਦੀ ਹੈ ਜਿੱਥੇ ਉਸ ਨੂੰ ਮੂੰਹ ਵਿਖਾਈ ਪਾਈ ਜਾਂਦੀ ਹੈ। ਭਾਈਚਾਰੇ ਤੇ ਰਿਸ਼ਤੇਦਾਰਾਂ ਵਿੱਚੋਂ ਆਈ ਹਰੇਕ ਔਰਤ ਬਹੂ ਦਾ ਮੂੰਹ ਵੇਖਦੀ ਹੈ ਅਤੇ ਸ਼ਗਨ ਦਿੰਦੀ ਹੈ।

ਹੁਣ ਪਹਿਲਾਂ ਨਾਲੋਂ ਬਹੁਤ ਸਾਰੀਆਂ ਰਸਮਾਂ ਘਟ ਗਈਆਂ ਹਨ। ਸ਼ਾਇਦ ਇਸ ਦਾ ਕਾਰਨ ਜੀਵਨ ਦਾ ਰੁਝੇਵਾਂ ਅਤੇ ਸਮੇਂ ਦੀ ਥੁੜ੍ਹ ਹੈ। ਅੱਗੇ ਵਿਆਹ 11-12 ਸਾਲ ਦੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ ਤੇ ਕਈ ਕਈ ਸਾਲ ਮੁਕਲਾਵਾ ਨਹੀਂ ਸੀ ਦਿੱਤਾ ਜਾਂਦਾ। ਬਰਾਤ ਰੱਥ, ਗੱਡੀਆਂ, ਊਠਾਂ ਤੇ ਘੋੜੀਆਂ ਤੇ ਜਾਂਦੀ ਸੀ। ਕਈ ਕਈ ਦਿਨ ਠਹਿਰਾਉ ਹੁੰਦਾ ਸੀ ਪਰ ਹੁਣ ਰਿਵਾਜ਼ ਬਦਲ ਗਏ ਹਨ।

ਮਰਨ ਸਮੇਂ ਦੀਆਂ ਰਸਮਾਂ

ਜਦੋਂ ਇਹ ਵਿਸ਼ਵਾਸ ਹੋ ਜਾਵੇ ਕਿ ਹੁਣ ਕਿਸੇ ਵਿਅਕਤੀ ਦੀ ਆਖ਼ਰੀ ਘੜੀ ਆ ਗਈ ਹੈ, ਸੰਸਾਰਕ ਯਾਤਰਾ ਸਮਾਪਤ ਕਰਕੇ ਵਿਅਕਤੀ ਚਲਾ ਜਾਂਦਾ ਹੈ ਤਾਂ ਰੋਣ ਪਿੱਟਣ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਵਾਲੇ ਅਤੇ ਨਜ਼ਦੀਕੀ ਇਕੱਠੇ ਹੋ ਜਾਂਦੇ ਹਨ। ਪਿੰਡ ਤੋਂ ਬਾਹਰਲੇ ਸਕੇ ਸਬੰਧੀਆਂ ਨੂੰ ਆਦਮੀ ਭੇਜ ਕੇ ਬੁਲਾ ਲਿਆ ਜਾਂਦਾ ਹੈ ਤਾਂ ਜੋ ਅੰਤਿਮ ਵਾਰ ਮ੍ਰਿਤਕ ਦੇ ਦਰਸ਼ਨ ਕਰ ਲੈਣ।

ਗੁਰਦੁਆਰੇ ਤੋਂ ਲੱਕੜ ਦੀ ਬਣੀ ਹੋਈ ਸੀੜ੍ਹੀ ਲਿਆਈ ਜਾਂਦੀ ਹੈ। ਮ੍ਰਿਤਕ ਦੇ ਰਿਸ਼ਤੇ ਦਾਰ ਦਹੀਂ ਨਾਲ ਉਸ ਨੂੰ ਪੂਰਨ ਤੌਰ ਤੇ ਇਸ਼ਨਾਨ ਕਰਾਉਂਦੇ ਹਨ ਫੇਰ ਉਸ ਨੂੰ ਪੂਰੇ ਕੱਪੜੇ ਪਾ ਕੇ ਕਰਨ ਵਿੱਚ ਵਲੇਟ ਦਿੱਤਾ ਜਾਂਦਾ ਹੈ ਅਤੇ ਸੀੜੀ ਉਤੇ ਰੱਖ ਦਿੱਤਾ ਜਾਂਦਾ ਹੈ। ਸਤਿਕਾਰ ਵਜੋਂ ਜੇ ਕਿਸੇ ਨੇ ਦੁਸ਼ਾਲਾ ਆਦਿ ਪਾਉਣਾ ਹੋਵੇ, ਪਾ ਦਿੰਦਾ ਹੈ। ਨਜ਼ਦੀਕੀ ਰਿਸ਼ਤੇਦਾਰ ਕੰਧਾ ਦਿੰਦੇ ਹਨ। ਕੁਝ ਲੋਕ ਸ਼ਮਸ਼ਾਨ ਘਾਟ ਵਿੱਚ ਪਹਿਲਾਂ ਹੀ ਪਹੁੰਚ ਗਏ। ਹੁੰਦੇ ਹਨ। ਉਨ੍ਹਾਂ ਨੇ ਲੱਕੜੀਆਂ ਆਦਿ ਦਾ ਪ੍ਰਬੰਧ ਕਰ ਲਿਆ ਹੁੰਦਾ ਹੈ। ਮ੍ਰਿਤਕ ਨੂੰ ਲੱਕੜੀਆਂ ਵਿਚਕਾਰ ਰੱਖ ਦਿੱਤਾ ਜਾਂਦਾ ਹੈ। ਮ੍ਰਿਤਕ ਦਾ ਵੱਡਾ ਲੜਕਾ ਲਾਂਬੂ ਲਾਉਂਦਾ ਹੈ। ਜੇਕਰ ਉਸਦਾ ਕੋਈ ਲੜਕਾ ਨਾ ਹੋਵੇ ਤਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਲਾਂਬੂ ਲਾਉਂਦਾ ਹੈ। ਲਾਂਬੂ ਲਾਉਣ ਉਪਰੰਤ ਰਾਮ ਨਾਮ ਦਾ ਭਜਨ ਕੀਤਾ ਜਾਂਦਾ ਹੈ ਜਾਂ ਸ਼ਬਦ ਕੀਰਤਨ ਕੀਤਾ ਜਾਂਦਾ ਹੈ। ਜਦੋਂ ਇਹ ਵੇਖ ਲਿਆ ਜਾਵੇ ਕਿ ਸਰੀਰ ਮੁਕੰਮਲ ਤੌਰ ਤੇ ਅਗਨ ਭੇਟ ਹੋ ਗਿਆ ਹੈ ਤਾਂ ਅਰਦਾਸ ਕਰਨ ਉਪਰੰਤ ਵਾਪਸ ਆਉਣ ਤੋਂ ਪਹਿਲਾਂ ਸਾਰੇ ਹੀ ਕੋਈ ਛੋਟੀ ਮੋਟੀ ਲੱਕੜ ਚੁੱਕ ਕੇ ਸਿਵੇ ਵਿੱਚ ਸੁੱਟਦੇ ਹਨ ਤੇ ਸਿਵਿਆਂ ਦੇ ਨੇੜੇ ਲੱਗੇ ਨਲਕੇ ਉੱਤੇ ਹੱਥ ਪੈਰ ਧੋ ਲੈਂਦੇ ਹਨ। ਸਿਵੇ ਉੱਤੇ ਦੋ ਕੁ ਆਦਮੀਆਂ ਦਾ ਪਹਿਰਾ ਲਾ ਦਿੱਤਾ ਜਾਂਦਾ ਹੈ । ਤਾਂ ਜੋ ਉਹ ਵੇਖਦੇ ਰਹਿਣ ਕਿ ਸਰੀਰ ਬਿਲਕੁਲ ਸੜ ਗਿਆ ਹੈ ਅਤੇ ਲੋੜ ਪਵੇ ਤਾਂ ਲੱਕੜੀ ਆਦਿ ਹੋਰ ਪਾ ਦੇਣ। ਫੇਰ ਸਾਰੇ ਹੀ ਉਸੇ ਘਰ ਆ ਜਾਂਦੇ ਹਨ ਜਿੱਥੇ ਮੌਤ ਹੁੰਦੀ ਹੈ ਕੁਝ ਦੇਰ ਉੱਥੇ ਬੈਠ ਕੇ ਸਾਰੇ ਆਪੋ ਆਪਣੇ ਘਰੀਂ ਚਲੇ ਜਾਂਦੇ ਹਨ।

ਫੁੱਲ ਆਮ ਕਰਕੇ ਤੀਜੇ ਦਿਨ ਚੁਗੇ ਜਾਂਦੇ ਹਨ ਪਰ ਜੇ ਤੀਜੇ ਦਿਨ ਸ਼ਨਿਚਰਵਾਰ ਜਾਂ ਮੰਗਲਵਾਰ ਪੈਂਦਾ ਹੋਵੇ ਤਾਂ ਫੁੱਲ ਚੌਥੇ ਦਿਨ ਚੁਗੇ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿੱਚ ਜਾ ਕੇ ਰਾਖ ਫੋਲ ਕੇ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ ਅਤੇ ਕੱਚੇ ਦੁੱਧ ਦੀ ਲੱਸੀ ਨਾਲ ਧੋ ਕੇ ਉਨ੍ਹਾਂ ਨੂੰ ਇੱਕ ਕੱਪੜੇ ਦੀ ਥੈਲੀ ਵਿੱਚ ਪਾ ਲਿਆ ਜਾਂਦਾ ਹੈ। ਥੈਲੀ ਨੂੰ ਕਿਸੇ ਰੁੱਖ ਦੇ ਟਾਹਣ ਨਾਲ ਬੰਨ੍ਹ ਦਿੱਤਾ ਜਾਂਦਾ ਹੈ । ਥੈਲੀ ਨੂੰ ਭੂਮੀ ਉੱਤੇ ਨਹੀਂ ਰੱਖਿਆ ਜਾਂਦਾ। ਕੁਝ ਵਿਅਕਤੀ ਇਨ੍ਹਾਂ ਫੁੱਲਾਂ ਨੂੰ ਕੀਰਤਪੁਰ ਸਾਹਿਬ ਲਿਜਾ ਕੇ ਜਲ ਪਰਵਾਹ ਕਰਦੇ ਹਨ ਅਤੇ ਕੁਝ ਇਨ੍ਹਾਂ ਨੂੰ ਹਰਿਦੁਆਰ ਲਿਜਾ ਕੇ ਗੰਗਾ ਵਿੱਚ ਜਲ ਪਰਵਾਹ ਕਰਦੇ ਹਨ।

ਇਕੱਠ

ਪਰਿਵਾਰ ਦੇ ਕਿਸੇ ਵਡੇਰੀ ਉਮਰ ਦੇ ਵਿਅਕਤੀ ਦੇ ਅਕਾਲ ਚਲਾਣਾ ਕਰਨ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਕੱਠ ਕੀਤਾ ਜਾਂਦਾ ਹੈ। ਕੁੜਮਾਂ ਅਤੇ ਸਕੇ ਸਬੰਧੀਆਂ ਨੂੰ ਸਮਾਗਮ ਉੱਤੇ ਸੱਦਿਆ ਜਾਂਦਾ ਹੈ। ਲੜਕੀਆਂ ਨੂੰ ਪਰਿਵਾਰ ਵੱਲੋਂ ਕੱਪੜੇ ਆਦਿ ਦਿੱਤੇ ਜਾਂਦੇ ਹਨ। ਲੜਕਿਆਂ ਦੇ ਸਹੁਰੇ ਆਪਣੀ ਵਿਤ ਅਨੁਸਾਰ ਆਪਣੀ ਲੜਕੀ ਅਤੇ ਜੁਆਈ ਲਈ ਕੱਪੜੇ, ਗਹਿਣੇ ਲਿਆਉਂਦੇ ਹਨ। ਪਿੰਡਾਂ ਵਿੱਚੋਂ ਵੀ ਭਾਈਚਾਰੇ ਅਤੇ ਮਿੱਤਰਾਂ ਨੂੰ ਪਰੀਤੀ ਭੋਜਨ ਉੱਤੇ ਸੱਦਿਆ ਜਾਂਦਾ ਹੈ। ਰਿਸ਼ਤੇਦਾਰ ਰੁਪਏ ਤੇ ਪੱਗਾਂ ਦਿੰਦੇ ਹਨ। ਮੁੰਡਿਆਂ ਨੂੰ ਉਨ੍ਹਾਂ ਦੇ ਸਹੁਰੇ ਘਰੋਂ ਆਈਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ। ਰਿਸ਼ਤੇਦਾਰਾਂ ਨੂੰ ਵਾਪਸੀ ਉੱਤੇ ਮਿਠਾਈ ਆਦਿ ਦਿੱਤੀ ਜਾਂਦੀ ਹੈ। ਜੇਕਰ ਕਿਸੇ ਜੁਆਨ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਸਾਦਾ ਭੋਜਨ ਛਕਾਇਆ ਜਾਂਦਾ ਹੈ।

ਸਥਾਨਕ ਰਸਮਾਂ

  1. ਮੁੰਡੇ ਨੂੰ ਇਸ਼ਨਾਨ ਕਰਵਾਉਣਾ

ਆਮ ਤੌਰ ਤੇ ਵਿਆਹ ਦੇ ਸਮੇਂ ਮੁੰਡਾ ਆਪਣੇ ਘਰੋਂ ਕੇਸੀਂ ਇਸ਼ਨਾਨ ਕਰਕੇ ਘੋੜੀ ਚੜ੍ਹਦਾ ਹੈ। ਇਸ ਮੌਕੇ ਤੇ ਮੁੰਡੇ ਨੂੰ ਵਿਸ਼ੇਸ਼ ਤੌਰ ਤੇ ਲਾਗੀ ਇਸ਼ਨਾਨ ਕਰਵਾਉਂਦਾ ਹੈ ਅਤੇ ਉਸ ਦੇ ਸਿਰ ਵਿੱਚ ਦਹੀਂ ਪਾਉਂਦਾ ਹੈ। ਜ਼ਨਾਨੀਆਂ ਗੀਤ ਗਾਉਂਦੀਆਂ ਹਨ। ਕਰਤਾਰਪੁਰ ਵਿੱਚ ਇਹ ਰਸਮ ਬਿਲਕੁਲ ਉਲਟ ਹੈ। ਇੱਥੋਂ ਮੁੰਡਾ ਘਰੋਂ ਨਹਾਉਣ ਤੋਂ ਬਗੈਰ ਬਰਾਤ ਚੜ੍ਹ ਜਾਂਦਾ ਹੈ। ਲੜਕੀ ਦੇ ਘਰ ਜਾ ਕੇ ਬਾਹਰ ਡੇਰਾ ਲਾ ਲਿਆ ਜਾਂਦਾ ਹੈ। ਕੁੜੀ ਵਾਲੇ ਬਾਹਰ ਹੀ ਦਹੀਂ ਅਤੇ ਪਾਣੀ ਭੇਜ ਦਿੰਦੇ ਹਨ, ਮੁੰਡਾ ਉਸ ਦਹੀਂ ਪਾਣੀ ਨਾਲ ਇਸ਼ਨਾਨ ਕਰ ਲੈਂਦਾ ਹੈ। ਨਵੇਂ ਦੌਰ ਵਿੱਚ ਇਹ ਰਸਮ ਹੁਣ ਘਟਦੀ ਜਾ ਰਹੀ ਹੈ।

  1. ਕਰੇਵਾ

ਇੱਥੇ ਕਰੇਵੇ ਦੀ ਰਸਮ ਵੀ ਪ੍ਰਚੱਲਿਤ ਹੈ। ਜਦ ਕਿਸੇ ਵਿਅਕਤੀ ਦੀ ਪਤਨੀ ਮਰ ਜਾਂਦੀ ਹੈ ਤੇ ਉਹ ਕਿਸੇ ਨਾਲ ਵਿਆਹ ਕਰਾਉਣਾ ਚਾਹੇ ਤਾਂ ਇਸ ਰਸਮ ਨੂੰ ‘ਕਰੇਵਾ’ ਕਹਿੰਦੇ ਹਨ। ਕਰੇਵੇ ਦੀ ਬੜੀ ਸਧਾਰਨ ਰਸਮ ਹੈ ਤੇ ਦੋਹਾਂ ਧਿਰਾਂ ਦਾ ਕੋਈ ਜ਼ਿਆਦਾ ਪੈਸਾ ਖ਼ਰਚ ਨਹੀਂ ਹੁੰਦਾ। ਜਿਸ ਔਰਤ ਨਾਲ ਕਰੇਵਾ ਹੋਣਾ ਹੁੰਦਾ ਹੈ, ਉਸ ਨੂੰ ਮਰਦ ਆਪਣੇ ਘਰ ਹੀ ਬੁਲਾ ਲੈਂਦਾ ਹੈ। ਉਸਦੇ ਰਿਸ਼ਤੇਦਾਰ ਵੀ ਉੱਥੇ ਹੀ ਆ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੋਵੇਂ ਮਰਦ ਅਤੇ ਔਰਤ ਬੈਠ ਜਾਂਦੇ ਹਨ। ਇਸ ਤੋਂ ਬਾਅਦ ਦੋਵੇਂ ਜੀਅ ਪਤੀ ਪਤਨੀ ਬਣ ਜਾਂਦੇ ਹਨ।

  1. ਬਾਰਾਂ ਸਾਲ ਕੱਚੇ ਤੰਦ ਨਾਲ ਖੂਹ ਵਿੱਚ ਲਟਕਿਆ

ਇੱਥੇ ਇਹ ਲੋਕ ਕਥਾ ਪ੍ਰਚੱਲਿਤ ਹੈ ਕਿ ਜਿਹੜਾ ਗੰਗਸਰ ਖੂਹ ਗੁਰੂ ਜੀ ਨੇ ਕਰਤਾਰਪੁਰ ਵਿੱਚ ਲਵਾਇਆ ਸੀ, ਉਹ ਅਸਲ ਵਿੱਚ ਗੁਰੂ ਜੀ ਦੇ ਕਰਤਾਰਪੁਰ ਆਉਣ ਤੋਂ ਪਹਿਲਾਂ ਮੌਜੂਦ ਸੀ। ਇਹ ਬਹੁਤ ਹੀ ਪੁਰਾਣਾ ਖੂਹ ਸੀ ਅਤੇ ਜਦ ਗੁਰੂ ਜੀ ਇੱਥੇ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਇਸ ਖੂਹ ਵਿੱਚ ਇੱਕ ਮਨੁੱਖ ਕੱਚੇ ਤੰਦ ਨਾਲ ਲਮਕਿਆ ਹੋਇਆ ਹੈ। ਦੱਸਦੇ ਹਨ ਕਿ ਗੁਰੂ ਜੀ ਉਸ ਮਨੁੱਖ ਨੂੰ ਦੇਖ ਕੇ ਬੜੇ ਹੈਰਾਨ ਹੋਏ ਅਤੇ ਉਸ ਨੂੰ ਕਹਿਣ ਲੱਗੇ ਕਿ ਬਾਬਾ ਹੁਣ ਤੇਰੀ ਸਮਾਧੀ ਪੂਰੀ ਹੋ ਗਈ ਹੈ ਤੂੰ ਖੂਹ ਵਿੱਚੋਂ ਬਾਹਰ ਆ ਜਾ। ਉਸ ਫ਼ਕੀਰ ਦਾ ਨਾਂ ਬਾਲ ਸ਼ਕਰਗੰਗ ਸੀ। ਇਸੇ ਕਰਕੇ ਹੀ ਗੁਰੂ ਜੀ ਨੇ ਇਸ ਖੂਹ ਦਾ ਨਾਂ ਗੰਗਸਰ ਖੂਹ ਰੱਖਿਆ। ਵਾਰਤਾ ਵਿੱਚ ਇਹ ਪ੍ਰਚੱਲਿਤ ਹੈ ਕਿ ਬਾਬਾ ਸ਼ਕਰਗੰਗ ਛੋਟੀ ਉਮਰ ਵਿੱਚ ਕਰਤਾਰਪੁਰ ਦੇ ਲਾਗੇ ਇੱਕ ਪਿੰਡ ਵਿੱਚ ਰਿਹਾ ਕਰਦਾ ਸੀ ਅਤੇ ਉਸ ਨੂੰ ਕੁਝ ਫ਼ਕੀਰਾਂ ਦੀ ਸੰਗਤ ਵਿੱਚ ਭਗਤੀ ਕਰਨ ‘ ਦਾ ਸ਼ੌਕ ਪੈ ਗਿਆ ਅਤੇ ਕਈ ਥਾਂਈਂ ਭਗਤੀ ਕਰਦਾ ਰਿਹਾ ਪਰ ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਾ ਹੋਈ। ਉਹ ਬਾਰ ਬਾਰ ਕਿਸੇ ਉਲਝਣ ਦੇ ਪੈਦਾ ਹੋ ਜਾਣ ਨਾਲ ਰੁਕ ਜਾਂਦਾ ਸੀ। ਅਖੀਰ ਉਸ ਨੂੰ ਕਿਸੇ ਸਾਂਈਂ ਬਾਬੇ ਨੇ ਦੱਸਿਆ ਕਿ ਤੂੰ ਕਿਸੇ ਖੂਹ ਵਿੱਚ ਉਤਰ ਕੇ ਭਗਤੀ ਕਰ। ਉਹ ਫ਼ਕੀਰ ਉੱਥੇ ਆ ਕੇ ਭਗਤੀ ਕਰਨ ਲੱਗਾ ਤਾਂ ਉਸਦੀ ਭਗਤੀ ਕਈ ਵਾਰ ਉਚਾਟ ਹੋ ਜਾਂਦੀ ਰਹੀ। ਉਸ ਨੇ ਆਪਣੇ ਸਿਰ ਨੂੰ ਰੱਸੀ ਨਾਲ ਬੰਨ੍ਹ ਕੇ ਖੂਹ ਦੇ ਬਾਹਰ ਬੰਨ੍ਹ ਦਿੱਤਾ ਅਤੇ ਆਪ ਭਗਤੀ ਵਿੱਚ ਲੀਨ ਹੋ ਗਿਆ ਪਰ ਜਦ ਖੂਹ ਦਾ ਪਾਣੀ ਸਿਆਲ ਦੇ ਦਿਨਾਂ ਵਿੱਚ ਥੱਲੇ ਉਤਰ ਗਿਆ ਤਾਂ ਉਹ ਉੱਪਰ ਦਾ ਉੱਪਰ ਲਮਕਿਆ ਰਹਿ ਗਿਆ ਅਤੇ ਜਿਹੜੀ ਰੱਸੀ ਸੀ ਉਹ ਘਸ ਘਸ ਕੇ ਇੱਕ ਕੱਚੀ ਤੰਦ ਦੀ ਨਿਆਂਈਂ ਹੋ ਗਈ ਸੀ। ਜਦ ਗੁਰੂ ਜੀ ਨੇ ਇਸ ਖੂਹ ਵਿੱਚ ਝਾਕਿਆ ਤਾਂ ਇੱਕ ਖਿਡੌਣਾ ਜਿਹਾ ਰੱਸੀ ਨਾਲ ਲਮਕਦਾ ਦਿਸਿਆ। ਇਹ ਵੀ ਦੱਸਦੇ ਹਨ ਕਿ ਗੁਰੂ ਜੀ ਨੇ ਇਸ ਫ਼ਕੀਰ ਦਾ ਉਧਾਰ ਕੀਤਾ ਅਤੇ ਉਸ ਦਾ ਜਨਮ ਸਫਲਾ ਕੀਤਾ।

  1. ਬਾਬਾ ਬੋੜ੍ਹ ਸ਼ਾਹ ਫੂਕ ਮਾਰੇ ਕਰੇ ਸੁਆਹ

ਕਰਤਾਰਪੁਰ ਦੇ ਦਿਆਲਪੁਰ ਵਾਲੇ ਪਾਸੇ ਇੱਕ ਬੋੜ੍ਹ ਸ਼ਾਹ ਦਾ ਤਕੀਆ ਹੈ। ਬਾਬਾ ਬੋੜ੍ਹ ਸ਼ਾਹ ਇੱਕ ਮੁਸਲਮਾਨ ਫ਼ਕੀਰ ਸੀ ਅਤੇ ਬੜਾ ਹੀ ਕਰਨੀ ਵਾਲਾ ਸੀ। ਦੱਸਦੇ ਹਨ। ਕਿ ਇੱਕ ਵਾਰ ਜਦੋਂ ਉਸ ਦਾ ਮੁਕਾਬਲਾ ਇੱਕ ਫ਼ਕੀਰ ਨਾਲ ਹੋ ਗਿਆ ਤਾਂ ਉਸ ਨੇ ਉਸ ਨੂੰ ਫੂਕ ਮਾਰ ਕੇ ਹੀ ਸਾੜ ਦਿੱਤਾ ਸੀ।

ਕਿਹਾ ਜਾਂਦਾ ਹੈ ਕਿ ਇੱਕ ਵਾਰ ਇੱਕ ਬੜੀ ਕਰਨੀ ਵਾਲਾ ਫ਼ਕੀਰ ਇਸ ਤਕੀਏ ਵਿੱਚ ਆਇਆ ਅਤੇ ਬਾਬੇ ਬੋੜ੍ਹ ਸ਼ਾਹ ਨੂੰ ਕਹਿਣ ਲੱਗਾ ਕਿ ਉਹ ਉਸ ਨਾਲ ਕਾਲੇ ਇਲਮ ਦੇ ਸਬੰਧ ਵਿੱਚ ਮੁਕਾਬਲਾ ਕਰੇ। ਬਾਬਾ ਬੋੜ੍ਹ ਸ਼ਾਹ ਕਦੇ ਵੀ ਕਿਸੇ ਮੁਕਾਬਲੇ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਪਰ ਫ਼ਕੀਰ ਦੇ ਬਾਰ ਬਾਰ ਕਹਿਣ ਉਤੇ ਉਨ੍ਹਾਂ ਨੇ ਉਸ ਦੀ ਚੁਣੌਤੀ ਪ੍ਰਵਾਨ ਕਰ ਲਈ। ਸਾਰਾ ਨਗਰ ਇਕੱਠਾ ਹੋਇਆ ਅਤੇ ਪਹਿਲਾਂ ਬਾਹਰੋਂ ਆਏ ਫ਼ਕੀਰ ਨੇ ਕਿਹਾ ਕਿ ਉਹ ਬੰਸਰੀ ਵਜਾਏਗਾ ਅਤੇ ਜੇ ਉਸ ਵਿੱਚ ਕਾਲੇ ਇਲਮ ਦਾ ਜਾਦੂ ਹੈ ਤਾਂ ਉਹ ਉਸ ਬੰਸਰੀ ਦੀ ਆਵਾਜ਼ ਨੂੰ ਬੰਦ ਕਰੇ। ਜਦ ਉਸ ਨੇ ਬੰਸਰੀ ਵਜਾਈ ਤਾਂ ਬਾਬੇ ਬੋੜ੍ਹ ਸ਼ਾਹ ਨੇ ਬੰਸਰੀ ਦੀ ਆਵਾਜ਼ ਨੂੰ ਬੰਦ ਨਾ ਕੀਤਾ ਪਰ ਜਦ ਬਾਬੇ ਬੋੜ੍ਹ ਸ਼ਾਹ ਨੇ ਬੰਸਰੀ ਵਜਾਈ ਤਾਂ ਉਸ ਫ਼ਕੀਰ ਨੇ ਬੰਸਰੀ ਦੀ ਆਵਾਜ਼ ਨੂੰ ਬੰਦ ਕਰ ਦਿੱਤਾ। ਇਸ ਉੱਤੇ ਉਹ ਫ਼ਕੀਰ ਬਹੁਤ ਖੁਸ਼ ਹੋਇਆ ਅਤੇ ਇੱਕ ਹੋਰ ਮੁਕਾਬਲਾ ਰੱਖਿਆ ਗਿਆ ਕਿ ਫੂਕ ਮਾਰ ਕੇ ਵੇਖੀ ਜਾਏ ਕਿ ਸਭ ਤੋਂ ਵਧੀਕ ਤਾਕਤਵਾਰ ਫੂਕ ਕਿਸ ਦੀ ਹੈ। ਪਹਿਲਾਂ ਬਾਹਰੋਂ ਆਏ ਫ਼ਕੀਰ ਨੇ ਫੂਕ ਮਾਰੀ ਤਾਂ ਬਾਬੇ ਬੋੜ੍ਹ ਦੀ ਇੱਕ ਉਂਗਲੀ ਨੂੰ ਥੋੜ੍ਹਾ ਜਿਹਾ ਸੇਕ ਪਹੁੰਚਿਆ ਫੇਰ ਬਾਬੇ ਬੋੜ ਸ਼ਾਹ ਨੇ ਫੂਕ ਮਾਰੀ ਤਾਂ ਉਸ ਫ਼ਕੀਰ ਦੇ ਸਾਰੇ ਸਰੀਰ ਨੂੰ ਅੱਗ ਲੱਗ ਗਈ ਤੇ ਉਹ ਲੋਕਾਂ ਵਿੱਚ ਰੋਂਦਾ ਕੁਰਲਾਂਦਾ ਦੌੜ ਉਠਿਆ ਤੇ ਮਿੰਨਤਾ ਕਰਨ ਲੱਗਾ ਕਿ ਮੈਂ ਹਾਰ ਗਿਆ, ਮੇਰੀ ਅੱਗ ਕਿਸੇ ਤਰ੍ਹਾਂ ਬੁਝਾ ਦਿਉ। ਲੋਕੀਂ ਉਸ ਤੇ ਪਾਣੀ ਵੀ ਪਾਉਣ ਪਰ ਅੱਗ ਬੁਝਦੀ ਨਹੀਂ ਸੀ। ਅਖੀਰ ਵਿੱਚ ਬਾਬੇ ਬੋੜ੍ਹ ਸ਼ਾਹ ਨੇ ਆਪਣੇ ਇੱਕ ਮੰਤਰ ਨਾਲ ਉਸ ਦੀ ਅੱਗ ਬੁਝਾਈ।

ਮੁਰਦਾ ਬੱਚਾ ਜ਼ਿੰਦਾ ਹੋ ਗਿਆ

ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਬ੍ਰਾਹਮਣ ਪਰਿਵਾਰ ਦਾ ਇੱਕ ਲੜਕਾ ਮਰ ਗਿਆ ਤਾਂ ਉਹ ਆਪਣੇ ਬੱਚੇ ਨੂੰ ਚੁੱਕ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿੱਚ ਲੈ ਆਇਆ ਅਤੇ ਰੋਣ ਕੁਰਲਾਣ ਲੱਗ ਪਿਆ ਕਿ ਮੇਰੇ ਇਸ ਇੱਕੋ ਇੱਕ ਬੱਚੇ ਨੂੰ ਮੁੜ ਜੀਵਨ ਬਖ਼ਸ਼ਿਆ ਜਾਵੇ। ਗੁਰੂ ਸਾਹਿਬ ਨੇ ਕਿਹਾ ਇਹ ਅਕਾਲ ਪੁਰਖ ਦੀ ਮਰਜ਼ੀ ਹੈ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਪਰ ਬ੍ਰਾਹਮਣ ਪਰਿਵਾਰ ਨੇ ਜ਼ਿੱਦ ਕੀਤੀ ਕਿ ਜੇ ਗੁਰੂ ਸਾਹਿਬ ਨੇ ਇਸ ਬੱਚੇ ਨੂੰ ਜੀਵਨ ਨਾ ਬਖ਼ਸ਼ਿਆ ਤਾਂ ਉਹ ਉੱਥੇ ਹੀ ਸਾਰੇ ਦੇ ਸਾਰੇ ਆਪਣੇ ਪ੍ਰਾਣ ਤਿਆਗ ਦੇਣਗੇ। ਗੁਰੂ ਸਾਹਿਬ ਨੇ ਕਿਹਾ ਕਿ ਇਸ ਬੱਚੇ ਦੀ ਆਯੂ ਖ਼ਤਮ ਹੋ ਗਈ ਹੈ, ਇਸ ਨੂੰ ਜਿਉਂਦਾ ਨਹੀਂ ਕੀਤਾ ਜਾ ਸਕਦਾ ਪਰ ਜੇ ਕੋਈ ਹਮਦਰਦ ਇਸ ਬੱਚੇ ਨੂੰ ਜਿਉਂਦਾ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਉਮਰ ਇਸ ਬੱਚੇ ਨੂੰ ਦੇ ਦੇਵੇ ਤਾਂ ਇਹ ਬੱਚਾ ਜਿਉਂਦਾ ਹੋ ਸਕਦਾ ਹੈ। ਕਹਿੰਦੇ ਹਨ ਕਿ ਉਸ ਸਮੇਂ ਭਾਈ ਭਗਤੂ ਦਾ ਪੁੱਤਰ ਭਾਈ ਜਿਉਣਾ ਉੱਥੇ ਮੌਜੂਦ ਸੀ ਅਤੇ ਉਸ ਨੇ ਆਪਣੀ ਉਮਰ ਉਸ ਬੱਚੇ ਨੂੰ ਦੇ ਦਿੱਤੀ। ਭਾਈ ਜਿਉਣਾ ਉਸ ਦਿਨ ਮਰ ਗਿਆ ਅਤੇ ਉਸ ਪਰਿਵਾਰ ਦਾ ਬੱਚਾ ਜਿਉਂਦਾ ਹੋ ਗਿਆ।

ਤਸਵੀਰਾਂ 

Kartarpur History | ਕਰਤਾਰਪੁਰ ਦਾ ਇਤਿਹਾਸ

 

Credit – ਭਾਸ਼ਾ ਵਿਭਾਗ, ਪੰਜਾਬ

 

Leave a Comment

error: Content is protected !!