ਇਹ ਮੰਨਿਆ ਜਾਂਦਾ ਹੈ ਕਿ ਸੂਰਜਵੰਸ਼ੀ ਤੇ ਚੰਦਰਵੰਸ਼ੀ ਆਰੀਆ ਲੋਕ ਮੱਧ-ਏਸ਼ੀਆ ਦੇ ਉਸ ਖੇਤਰ ਵਿਚੋਂ ਆਏ ਜਿੱਥੇ ਆਮੂ (Oxus) ਜਾਂ ਜਿਹੂਨ ਅਤੇ ਹੋਰ ਦਰਿਆ ਵਗਦੇ ਹਨ ਅਤੇ ਜਿੱਥੇ ਇਨ੍ਹਾਂ ਦੇ ਪੁਰਖੇ ਵਸਦੇ ਸਨ। ਇਹ ਲੋਕ ਕੱਦਾਵਰ, ਗੋਰੇ, ਤਿੱਖੇ ਨੈਣ-ਨਕਸ਼ ਅਤੇ ਸੋਹਣੀ ਆਕ੍ਰਿਤੀ ਦੇ ਮਾਲਕ ਸਨ। ਗ੍ਰੰਥਾਂ ਵਿਚ ਲਿਖਿਆ ਹੈ ਕਿ ਇਸ ਖੇਤਰ ਵਿਚ ਇਕ ਸੁਮੇਰ ਪ੍ਰਬਤ ਹੈ। ਪੁਰਾਣਾਂ ਅਨੁਸਾਰ ਇਹ ਇਕ ਵੱਡਾ ਪਹਾੜ ਹੈ, ਜੋ ਪ੍ਰਿਥਵੀ ਦੇ ਮੱਧ ਵਿਚ ਹੈ, ਜਿੱਥੇ ਇੰਦਰ, ਕੁਬੇਰ ਅਤੇ ਹੋਰ ਦੇਵਤਿਆਂ ਦੀਆਂ ਪੁਰੀਆਂ ਹਨ। ਇਹੋ ਹੀ ਮਹਾਦੇਵ ਆਦਿਸ਼ਵਰ ਜਾਂ ਭਾਗੇਸ਼ ਦਾ ਪਰਬਤ ਹੈ ਅਤੇ ਇਹੋ ਹੀ ਸੂਰਜਵੰਸ਼ੀ ਤੇ ਚੰਦਰਵੰਸ਼ੀ ਆਰੀਆਂ ਦਾ ਮੂਲ ਦੇਸ਼ ਹੈ। ਸੂਰਜਵੰਸ਼ੀ ਵਿਵਸਵਤ (ਸੂਰਜ) ਨਾਂ ਦੇ ਇਕ ਵਿਅਕਤੀ ਦੀ ਔਲਾਦ ਹਨ ਜਿਨ੍ਹਾਂ ਵਿਚ ਸ੍ਰੀ ਰਾਮ ਚੰਦਰ ਜੀ ਪੈਦਾ ਹੋਏ। ਇਨ੍ਹਾਂ ਸੂਰਜਵੰਸ਼ੀ ਲੋਕਾਂ ਨੇ ਕੌਸ਼ਿਲ ਦੇਸ਼ ਵਿਚ ਅਯੁੱਧਿਆ ਨਗਰੀ ਵਸਾਈ।
ਸੂਰਜਵੰਸ਼ੀ ਲੋਕ ਅਸ਼ਵਮੇਧ ਯੱਗ ਕਰਿਆ ਕਰਦੇ ਸਨ। ਇਕ ਚਿੱਟੇ ਰੰਗ ਦਾ ਘੋੜਾ ਹਾਰ ਸ਼ਿੰਗਾਰ ਕੇ ਵੇਦ ਮੰਤਰ ਪੜ੍ਹਕੇ ਖੁਲ੍ਹਾ ਛੱਡ ਦਿੱਤਾ ਜਾਂਦਾ ਸੀ ਜਿਸਦੇ, ਮੱਥੇ ਤੇ ਯੱਗ ਕਰਨ ਵਾਲੇ ਰਾਜੇ ਦਾ ਨਾਂ ਅਤੇ ਪ੍ਰਤਾਪ ਲਿਖਿਆ ਹੁੰਦਾ ਸੀ। ਘੋੜੇ ਦੇ ਨਾਲ-ਨਾਲ ਉਸ ਰਾਜ ਦੀ ਸੈਨਾ ਵੀ ਚਲਦੀ ਸੀ। ਘੋੜਾ ਆਪਣੀ ਇੱਛਾ ਅਨੁਸਾਰ ਅੱਡ-ਅੱਡ ਦੇਸ਼ਾਂ ਵਿਚ ਘੁੰਮਦਾ ਰਹਿੰਦਾ ਸੀ। ਜੋ ਰਾਜਾ ਛੱਡੇ ਹੋਏ ਘੋੜੇ ਦੇ ਮਾਲਕ ਰਾਜਾ ਦੀ ਈਨ ਨਹੀਂ ਮੰਨਣਾ ਚਾਹੁੰਦਾ ਸੀ ਉਹ ਘੋੜੇ ਨੂੰ ਫੜ੍ਹ ਕੇ ਬੰਨ੍ਹ ਲੈਂਦਾ ਸੀ, ਤੇ ਇਸ ਕਰਕੇ ਯੁੱਧ ਹੁੰਦਾ ਸੀ । ਜੇ ਘੋੜਾ ਛੁਡਾਇਆ ਨਾ ਜਾਂਦਾ ਤਾਂ ਯੱਗ ਨਹੀਂ ਹੋ ਸਕਦਾ ਸੀ । ਜੇ ਘੋੜਾ ਛੁਡਾਇਆ ਜਾਂਦਾ ਤਾਂ ਘੋੜਾ ਫੜਨ ਵਾਲਾ ਰਾਜਾ ਹਾਰਿਆ ਸਮਝਿਆ ਜਾਂਦਾ ਸੀ ਤੇ ਯੱਗ ਕਰਨ ਵਾਲੇ ਦੀ ਅਧੀਨਗੀ ਮੰਨਣੀ ਪੈਂਦੀ ਸੀ। ਇਕ ਸਾਲ ਪਿਛੋਂ ਘੋੜਾ ਵਾਪਸ ਆ ਜਾਂਦਾ ਸੀ ਤੇ ਜਿਨ੍ਹਾਂ ਰਾਜਿਆਂ ਨੇ ਇਹ ਘੋੜਾ ਰੋਕਿਆ ਨਹੀਂ ਹੁੰਦਾ ਸੀ, ਉਹ ਵੱਡਮੁੱਲੇ ਤੋਹਫ਼ੇ ਲੈ ਕੇ ਯੱਗ ਵਿਚ ਸਮਿਲਤ ਹੁੰਦੇ ਸਨ । ਬ੍ਰਾਹਮਣਾਂ ਦੀ ਦੱਸੀ ਵਿਧੀ ਅਨੁਸਾਰ ਯੱਗਸ਼ਾਲਾ ਬਣਾਈ ਜਾਂਦੀ ਸੀ ਜਿਸ ਵਿਚ ਅਨੇਕ ਪੰਛੀ ਅਤੇ ਚਾਰ ਪੈਰਾਂ ਵਾਲੇ ਜੀਵ ਜੰਤੂ ਵੱਢ ਕੇ ਹੋਮ ਕੀਤੇ ਜਾਂਦੇ ਸਨ। ਅੰਤ ਵਿਚ ਵੇਦ ਮੰਤਰਾਂ ਦੇ ਉਚਾਰਨ ਕਰਦਿਆਂ ਸ਼ਿੰਗਾਰੇ ਹੋਏ ਘੋੜੇ ਨੂੰ ਵੀ ਰਾਜੇ ਤੇ ਰਾਣੀ ਹੱਥੋਂ ਝਟਕਾ ਕੇ ਯੱਗ ਦੀ ਅਗਨੀ ਵਿਚ ਸੁੱਟ ਦਿੱਤਾ ਜਾਂਦਾ ਸੀ। ਕੋਲ ਖੜ੍ਹੇ ਰਾਜਾ ਲੋਕ ਅਤੇ ਦਰਬਾਰੀ ਯੱਗ ਕਰਨ ਵਾਲੇ ਰਾਜੇ ਦੀ ਜੈ-ਜੈ ਕਾਰ ਬੋਲਦੇ ਸਨ।
ਸੂਰਜ ਵੀ ਘੋੜੇ ਦੀ ਨਿਆਈ ਸਮਝਿਆ ਜਾਂਦਾ ਸੀ । ਸੂਰਜ ਗ੍ਰਹਿਣ ਵੇਲੇ ਸੂਰਜ ਤੇ ਪਰਛਾਵਾਂ ਪੈਂਦਾ ਹੈ ਉਸ ਕਾਰਨ ਇਹ ਅੰਨ੍ਹਾ ਹੋਇਆ ਸਮਝਿਆ ਜਾਂਦਾ ਸੀ, ਤੇ ਅੱਜ ਤੋਂ ਚਾਲੀ-ਪੰਜਾਹ ਵਰ੍ਹੇ ਪਹਿਲਾਂ ਵੀ ਪਿੰਡਾਂ ਵਿਚ ਦਲਿਤ ਲੋਕ ਗ੍ਰਹਿਣ ਪਿਛੋਂ ‘ਅੰਨ੍ਹੇ ਘੋੜੇ ਦਾ ਦਾਨ’ ਮੰਗਿਆ ਕਰਦੇ ਸਨ । ਸੂਰਜਵੰਸ਼ੀ ਲੋਕਾਂ ਵਿਚੋਂ ਇਕ ਵਿਅਕਤੀ ਮਿਥਿਲਾ ਸੀ ਜਿਸਨੇ ਆਪਣੇ ਨਾਂ ‘ਤੇ ਇਕ ਰਾਜ ਸਥਾਪਤ ਕੀਤਾ। ਇਸਦੇ ਪਿਤਾ ਦਾ ਨਾਂ ਨਿਮਿ ਸੀ। ਮਿਥਿਲਾ ਦਾ ਪੁੱਤ ਰਾਜਾ ਜਨਕ ਸੀ, ਜਿਸ ਤੋਂ ਇਸ ਵੰਸ਼ ਦਾ ਨਾਮ ਜਨਕ ਪਿਆ। ਇਸ ਜਨਕ ਤੋਂ ਵੀਹ ਪੀੜ੍ਹੀਆਂ ਮਗਰੋਂ ਧੀਰਧਜ ਜਨਕ ਹੋਇਆ ਜੋ ਰਾਮ ਚੰਦਰ ਜੀ ਦਾ ਸਹੁਰਾ ਸੀ। ਉਸਦਾ ਦੂਸਰਾ ਭਰਾ ਕੁਸ਼ਧਜ ਜਿਹੜਾ ਭਰਤ ਅਤੇ ਸ਼ਤਰੂਘਨ ਦਾ ਸਹੁਰਾ ਸੀ।’ ਸੂਰਜਵੰਸ਼ੀਆਂ ਦੇ ਪਹਿਲਾਂ- ਪਹਿਲਾਂ ਕੋਸ਼ਿਲ (ਅਯੁੱਧਿਆ ਤੇ ਮਿਥਿਲਾ ਵੱਡੇ ਰਾਜ ਸਨ ਪਰ ਪਿਛੋਂ ਇਹ ਹੋਰ ਥਾਈਂ ਵੀ ਫੈਲ ਗਏ।
ਚੰਦਰਵੰਸ਼ੀ ਲੋਕ ਅਤਿ ਦੇ ਪੁੱਤਰ ਚੰਦਰਮਾ (ਬੁੱਧ) ਨਾਂ ਦੇ ਇਕ ਵਿਅਕਤੀ ਦੇ ਉੱਤਰਾਧਿਕਾਰੀ ਹਨ, ਇਨ੍ਹਾਂ ਵਿਚੋਂ ਹੀ ਕੋਰਵ ਤੇ ਪਾਂਡਵ ਹੋਏ ਹਨ। ਚੰਦਰਵੰਸ਼ੀ ਲੋਕਾਂ ਦਾ ਇਕ ਪੁਰਖਾ ਯਾਦ ਹੋਇਆ ਹੈ ਜਿਸ ਤੋਂ ਯਾਦਵ ਵੰਸ਼ ਚੱਲਿਆ। ਗੁਰੂ ਇਨ੍ਹਾਂ ਦਾ ਇਕ ਹੋਰ ਵਡੇਰਾ ਸੀ ਜਿਸ ਤੋਂ ਕੋਰਵ ਵੰਸ਼ ਪ੍ਰਚੱਲਤ ਹੋਇਆ। ਇਸੇ ਤਰ੍ਹਾਂ ਚੰਦਰਵੰਸ਼ੀਆਂ ਵਿਚ ਹੀ ਪਾਂਡੂ ਨਾ ਦੇ ਵਡੇਰੇ ਤੋਂ ਪਾਂਡਵ ਵੰਸ਼ਿਆ ਚੱਲਿਆ। ਸ੍ਰੀ ਕ੍ਰਿਸ਼ਨ ਯਾਦ-ਵੰਸ਼ੀ ਸਨ ਜਿਨ੍ਹਾਂ ਦੇ ਵਡੇਰੇ ਚੰਦਰਮਾ ਦੀ ਔਲਾਦ ਸਨ। ਚੰਦਰਵੰਸ਼ੀਆਂ ਨੇ ਮਥੁਰਾ ਦੀ ਨੀਂਹ ਰੱਖੀ। ਚੰਦਰਵੰਸ਼ੀ ਲੋਕਾਂ ਨੇ ਇਕ ਹੋਰ ਰਾਜ ਜਿਸਦੀ ਰਾਜਧਾਨੀ ਮਾਹਿਸ਼ਮਤੀ ਸੀ, ਦੀ ਦਰਿਆ ਨਰਬਦਾ ਦੇ ਕਿਨਾਰੇ ਨੀਂਹ ਰੱਖੀ। ਇਥੋਂ ਦਾ ਰਾਜਾ ਸਹੱਸਤਰ ਅਰਜੁਨ ਸੀ ਜਿਸਨੇ ਇਕ ਵੱਡਾ ਰਾਜ ਸਥਾਪਤ ਕੀਤਾ. ਜਿਸਨੂੰ ਬਾਹੂਬਲੀ ਸਹੱਸਤਰ ਅਰਜੁਨ ਵੀ ਕਿਹਾ ਜਾਂਦਾ ਹੈ। ਇਸਨੇ ਬਾਕੀ ਭਾਰਤ ਨੂੰ ਜਿੱਤਣ ਲਈ ਆਪਣੇ ਸਾਥੀ ਕਸ਼ੱਤਰੀ ਲੋਕਾਂ ਕੰਬੋਜ, ਸ਼ਕ, ਯਵਨ, ਪਾਰਦ ਅਤੇ ਪਹਿਲਵਾਂ ਨਾਲ ਰਲ ਕੇ ਇਕ ਯੋਜਨਾ ਬਣਾਈ । ਪਰ ਸਹੱਸਤਰ ਅਰਜੁਨ ਦੀ ਭਾਰਗਵ ਰਿਸ਼ੀ ਜਮਦਗਨੀ ਨਾਲ ਕਿਸੇ ਗੱਲੋਂ ਲੜਾਈ ਹੋ ਪਈ। ਜਮਦਗਨੀ ਦੇ ਪੁੱਤਰ ਪਰਸੁਰਾਮ ਨੇ ਸਹੱਸਤਰ ਅਰਜਨ ਤੇ ਚੜ੍ਹਾਈ ਕੀਤੀ ਤੇ ਸਹੱਸਤਰ ਅਰਜੁਨ ਯੁੱਧ ਵਿਚ ਮਾਰਿਆ ਗਿਆ। ਸਹੱਸਤਰ ਅਰਜੁਨ ਦੇ ਪੁੱਤਰਾਂ ਨੇ ਬਦਲਾ ਲੈਣ ਲਈ ਜਮਦਗਨੀ ਨੂੰ ਮਾਰ ਦਿੱਤਾ। ਗੁੱਸੇ ਵਿਚ ਆਏ ਪਰਸੁਰਾਮ ਨੇ ਹੈਹਯ ਤੇ ਹੋਰ ਕਸ਼ੱਤਰੀ ਲੋਕਾਂ ਦੇ ਵਿਰੁੱਧ ਯੁੱਧ ਛੇੜ ਦਿੱਤਾ ਅਤੇ ਉਸਨੇ ਉੱਤਰੀ ਭਾਰਤ ਦੇ ਕਸ਼ੱਤਰੀਆਂ ਤੇ ਇੱਕੀ ਹਮਲਿਆਂ ਦੁਆਰਾ ਸਖ਼ਤ ਨੁਕਸਾਨ ਕੀਤਾ। ਜਿਨ੍ਹਾਂ ਵਿਚ ਸ਼ਕ, ਕੰਬੋਜ, ਯਵਨ, ਪਾਰਦ ਅਤੇ ਪਹਿਲਵ ਤੇ ਹੋਰ ਕਸ਼ਤਰੀ ਜਾਤਾਂ ਸਨ। “ਪਰ ਕਸ਼ੱਤਰੀ ਵੀ ਕਿਹੜੇ ਘੱਟ ਸਨ। ਜੈਨੀ ਰਵਾਇਤ ਅਨੁਸਾਰ ਸੁਭੂਮਾ ਜਿਹੜਾ ਸਹੱਸਤਰ ਅਰਜੁਨ ਦਾ ਪੁੱਤਰ ਸੀ ਨੇ ਪਰਸੁਰਾਮ ਨੂੰ ਕਤਲ ਕਰ ਦਿੱਤਾ ਤੇ ਭਾਰਤ ਦੇ ਬ੍ਰਾਹਮਣਾਂ ਦਾ 21 ਵਾਰ ਸਰਵਨਾਸ਼ ਕੀਤਾ।”
ਚੰਦਰਵੰਸ਼ੀ ਕੁਲ ਦੀ ਹੀ ਉਪ-ਕੁਲ ਯਦੂ ਦੇ ਹੀ ਲੋਕਾਂ ਨੇ ਦਵਾਰਕਾ (ਗੁਜਰਾਤ ਵਿਚ ਸਮੁੰਦਰ ਦੇ ਕੰਢੇ) ਨੂੰ ਵਸਾਇਆ ਸੀ। ਇਸ ਨਗਰੀ ਦੀ ਉਨ੍ਹਾਂ ਮਥੁਰਾ ਨੂੰ ਸਥਾਪਤ ਕਰਨ ਤੋਂ ਪਹਿਲਾਂ ਨੀਂਹ ਰੱਖੀ।
ਹਸਤਨਾਪੁਰ ਇਕ ਹੋਰ ਰਾਜ ਸੀ ਜਿਸਦੇ ਮੋਢੀ ਚੰਦਰਵੰਸ਼ੀ ਲੋਕ ਸਨ। ਇਸਨੂੰ ਵਸਾਉਣ ਵਾਲਾ ਰਾਜਾ ਹਸਤਿ ਸੀ। ਯਦ ਦੀ ਉਪ-ਵੰਸ਼ ਵਿਚ ਇਕ ਹੋਰ ਰਾਜਾ ਸਿਸ਼ਪਾਲ ਹੋਇਆ ਹੈ, ਜਿਸਦੀ ਰਾਜਧਾਨੀ ਚੰਦੇਰੀ ਸੀ। ਇਹੋ ਰਾਜਾ ਚੰਦੀ ਰਾਜ ਨੂੰ ਸਥਾਪਤ ਕਰਨ ਵਾਲਾ ਹੋਇਆ ਹੈ। ਚੰਦੇਰੀ ਮੱਧਯ ਪ੍ਰਦੇਸ਼ ਵਿਚ ਲਲਿਤਪੁਰ ਜ਼ਿਲ੍ਹੇ ਵਿਚ ਇਕ ਪ੍ਰਾਚੀਨ ਨਗਰ ਹੈ ਜੋ ਲਲਿਤਪੁਰ ਤੋਂ 29 ਕਿਲੋਮੀਟਰ ਪੱਛਮ ਵੱਲ ਹੈ। ਸਿਸ਼ਪਾਲ ਸ੍ਰੀ ਕ੍ਰਿਸ਼ਨ ਦਾ ਮਾਸੀ ਦਾ ਪੁੱਤਰ ਸੀ ਤੇ ਉਨ੍ਹਾਂ ਦਾ ਵੱਡਾ ਦੁਸ਼ਮਣ ਸੀ। ਕ੍ਰਿਸ਼ਨ ਜੀ ਨੇ ਇਸਨੂੰ ਕਤਲ ਕਰ ਦਿੱਤਾ ਸੀ । ਇਥੋਂ ਦੇ ਰਾਜਾ ਲੋਕ ਚੰਦੇਲ ਅਖਵਾਏ। ਚੰਦੇਲ ਘਰਾਣਾ ਦੇ ਰਾਜਾ ਯਸ਼ੋਵਰਮਾ ਨੇ ਸੰਨ 982 ਈ. ਤੋਂ ਲੈ ਕੇ 1012 ਈ. ਤਕ ਰਾਜ ਕੀਤਾ ਸੀ । ਬਾਬਰ ਨੇ ਚੰਦੇਰੀ ਨੂੰ 1526 ਈ. ਵਿਚ ਜਿੱਤਕੇ ਆਪਣੇ ਰਾਜ ਵਿਚ ਸ਼ਾਮਿਲ ਕੀਤਾ।
ਪਾਂਡਵ ਵੀਰ “ਯੁਧਿਸ਼ਟਰ ਅਤੇ ਬਲਦੇਵ (ਕ੍ਰਿਸ਼ਨ ਜੀ ਦੇ ਭਰਾ) ਸ਼੍ਰੀ ਕ੍ਰਿਸ਼ਨ ਦੇ ਦੇਹਾਂਤ ਉਪਰੰਤ, ਉਨ੍ਹਾਂ ਦੀ ਸੱਤਾ ਦੇ ਸ਼ਕਤੀਸ਼ਾਲੀ ਕੇਂਦਰਾਂ ਦਿੱਲੀ ਅਤੇ ਦਵਾਰਕਾ ਤੋਂ ਕੱਢੇ ਜਾਣ ਤੇ ਮੁਲਤਾਨ ਚਲੇ ਗਏ। ਰਵਾਇਤ ਅਨੁਸਾਰ ਪਹਿਲੇ ਦੋ (ਯੁਧਿਸ਼ਟਰ ਤੇ ਬਲਦੇਵ) ਵਿਛੜ ਗਏ; ਪਰ ਕ੍ਰਿਸ਼ਨ ਦੇ ਪੁੱਤਰ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ, ਪੰਜਾਂ ਦਰਿਆਵਾਂ ਦੇ ਅਗਲੇ ਦੁਆਬੇ ਵਿਚ ਥੋੜ੍ਹਾ ਜਿਹਾ ਰਹਿ ਕੇ ਸਿੰਧ ਨੂੰ ਪਾਰ ਕਰਕੇ ਜ਼ਾਬੁਲਸਤਾਨ ਵਿਚ ਚਲੇ ਗਏ ਤੇ ਗ਼ਜ਼ਨੀ ਦੀ ਨੀਂਹ ਰੱਖੀ ਅਤੇ ਇਨ੍ਹਾਂ ਦੇਸ਼ਾਂ ਵਿਚ ਸਮਰਕੰਦ ਤਕ ਆਪਣੇ ਆਪ ਨੂੰ ਸਥਾਪਤ ਕੀਤਾ।”‘ ਜਿਹਲਮ ਤੋਂ ਪਾਰ ਦੁਆਬਾ ਸਿੰਧ ਸਾਗਰ ਵਿਚ ਜਿੱਥੇ ਇਹ ਲੋਕ ਜਿਵੇਂ ਕਿ ਉਪਰ ਲਿਖਿਆ ਹੈ, ਠਹਿਰੇ ਉਸ ਥਾਂ ਨੂੰ ‘ਯਾਦੁ ਕਾ ਡੰਗ’ (ਯਦੂ ਦੀਆਂ ਪਹਾੜੀਆਂ) ਕਿਹਾ ਜਾਂਦਾ ਹੈ। ਕੁਝ ਸਮੇਂ ਬਾਅਦ ਜ਼ਾਬੁਲਸਤਾਨ ਤੇ ਨਾਲ ਲਗਦੇ ਖੇਤਰਾਂ ਵਿਚ ਇਨ੍ਹਾਂ ਨੂੰ ਕੱਢ ਦਿੱਤਾ ਗਿਆ ਤੇ ਉਨ੍ਹਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ ਅਤੇ ਸਲਭਾਨਪੁਰ ਦੀ ਨੀਂਹ ਰੱਖੀ। ਇਥੋਂ ਧੱਕੇ ਜਾਣ ‘ਤੇ ਉਹ ਸਤਲੁਜ ਪਾਰ ਆ ਗਏ ਤੇ ਭਾਰਤ ਦੇ ਮਾਰੂਥਲ ਵਿਚ ਸਥਾਪਤ ਹੋ ਗਏ ਜਿਥੋਂ ਇਨ੍ਹਾਂ ਨੇ ਲੰਗਾਹਾ, ਜੋਈਯੇ ਤੇ ਮੋਹਿਲ ਲੋਕਾਂ ਨੂੰ ਕੱਢ ਦਿੱਤਾ ਤੇ ਤਨੋਤੇ, ਦੇਰਾਵਲ ਅਤੇ ਜੈਸਲਮੇਰ ਜਿਹੜੀ ਕਿ ਸ੍ਰੀ ਕ੍ਰਿਸ਼ਨ ਦੇ ਉੱਤਰਾਧਿਕਾਰੀ ਭੱਟੀਆਂ ਦੀ ਰਾਜਧਾਨੀ ਸੀ, ਦੀ ਸੰਮਤ 1212 (1157 ਈ.) ਵਿਚ ਨੀਂਹ ਰੱਖੀ।
ਉੱਪਰ ਲਿਖੇ ਅਨੁਸਾਰ ਹੀ ਬਹੁਤੇ ਵੰਸ਼, ਪੰਜਾਬ ਵਿਚ ਕਹਿੰਦੇ ਹਨ ਕਿ ਉਹ ਗ਼ਜ਼ਨੀ ਤੋਂ ਆਏ ਹਨ। ਜਦੋਂ ਲੰਗਾਤ ਜੋਈਯੇ ਤੇ ਮੋਹਿਲ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਤੇ ਆਕ੍ਰਮਣਕਾਰੀ ਸਮਝ ਕੇ ਬੁਰਾ ਭਲਾ ਕਿਹਾ ਹੋਵੇਗਾ ਤਾਂ ਇਨ੍ਹਾਂ ਯਾਦਵ ਭੱਟੀਆਂ ਨੇ ਆਪਣੇ ਆਪ ਨੂੰ ਪੁਰਾਣੇ ਰਾਜਿਆਂ ਦੇ ਪੁੱਤ (ਅਰਥਾਤ ਰਾਜਪੂਤ) ਕਹਿ ਕੇ ਜਨਤਾ ਵਿਚ ਪ੍ਰਚਾਰ ਕੀਤਾ ਹੋਵੇਗਾ। ਇਨ੍ਹਾਂ ਸੂਰਜ ਅਤੇ ਚੰਦਰਵੰਸ਼ੀ ਰਾਜ ਕੁਲਾਂ ਵਿਚ ਮੁੱਢਲੇ ਸਮਿਆਂ ਵਿਚ ਪੁਜਾਰੀ ਪਦ ਪਿਤਾ-ਪੁਰਖੀ ਨਹੀਂ ਸੀ। ਇਹ ਇਕ ਧੰਦਾ ਸੀ ਅਤੇ ਬੰਸਾਵਲੀਆਂ, ਇਨ੍ਹਾਂ ਵੰਸ਼ਾਂ ਦੀਆਂ ਸ਼ਾਖਾਵਾਂ, ਅਕਸਰ ਆਪਣੇ ਲੜਾਕੂ ਚਰਿਤ੍ਰ ਨੂੰ ਤਿਆਗ ਕੇ ਇਕ ਧਾਰਮਿਕ ਸੰਪਰਦਾਇ ਜਾਂ ਗੋਤ ਦਾ ਸੰਚਾਲਨ ਕਰਨਾ, ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਆਪਣਾ ਯੁੱਧ ਵਰਗਾ ਧੰਦਾ ਫਿਰ ਸ਼ੁਰੂ ਕਰਨਾ ਦਰਸਾਉਂਦੀਆਂ ਹਨ। ਇਸ ਤਰ੍ਹਾਂ ਇਸ਼ਵਾਕੂ ਦੇ 10 ਪੁੱਤਰਾਂ ਵਿਚੋਂ ਤਿੰਨ ਆਪਣੇ ਦੁਨਿਆਵੀ ਬੰਦਿਆਂ ਨੂੰ ਬੰਦ ਕਰਕੇ ਧਾਰਮਿਕ ਧੰਦੇ ਨੂੰ ਅਪਣਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਕਾਨਿਨ ਜਿਸਨੇ ਇਕ ਅਗਨੀਹੋਤਰ ਜਾਂ ਅੰਗੀਠਾ ਬਣਾਇਆ ਤੇ ਅਗਨੀ ਪੂਜਾ ਕੀਤੀ, ਜਦਕਿ ਦੂਸਰੇ ਪੁੱਤਰ ਨੇ ਵਣਜ-ਵਪਾਰ ਦਾ ਧੰਦਾ ਸ਼ੁਰੂ ਕਰ ਲਿਆ । ਚੰਦਰਵੰਸ਼ੀ ਪਰੂਰਵਾ ਦੇ ਛੇ ਪੁੱਤਰਾਂ ਜਿਨ੍ਹਾਂ ਵਿਚੋਂ ਚੌਥੇ ਦਾ ਨਾਂ ‘ਰਿਹ’ ਸੀ ਤੇ ਉਸ ਤੋਂ ਪੰਦਰਾਂ ਪੀੜ੍ਹੀਆਂ ਮਗਰੋਂ ‘ਹਰਿਤਾ’ ਸੀ ਜਿਸ ਆਪਣੇ ਅੱਠ ਭਰਾਵਾਂ ਨਾਲ ‘ਧਰਮ’ ਦਾ ਧੰਦਾ ਅਪਣਾ ਲਿਆ ਤੇ ਕੋਸ਼ਿਕ ਗੋਤ ਜਾਂ ਬ੍ਰਾਹਮਣਾਂ ਦਾ ਇਕ ਵੰਸ਼ ਸਥਾਪਤ ਕੀਤਾ।”
ਯਾਯਾਤੀ ਦੇ 26ਵੇਂ ਪੁੱਤਰ ਮੁਨੇਵ ਜਿਹੜਾ ਧਰਮ ਲਈ ਪ੍ਰਤੀਬੱਧਤ ਸੀ ਅਤੇ ਕਈ ਵੰਸ਼ ਸਥਾਪਤ ਕੀਤੇ, ਜਿਵੇਂ ਕਿ ਮਹਾਂਵੀਰ, ਜਿਸਦੇ ਉੱਤਰਾਧਿਕਾਰੀ ਪੁਸ਼ਕਰ ਬ੍ਰਾਹਮਣ ਸਨ, ਅਤੇ ਸੰਸਕ੍ਰਿਤੀ, ਜਿਸਦੇ ਪੁੱਤਰ ਵੇਦਾਂ ਦੇ ਗਿਆਤਾ ਸਨ । ਯਾਯਾਤੀ ਦੇ 24ਵੇਂ ਪੁੱਤਰ ਭਾਰਦਵਾਜ ਨੇ ਬ੍ਰਾਹਮਣਾਂ ਦਾ ਇਕ ਪ੍ਰਸਿੱਧ ਗੋਤ ਚਲਾਇਆ ਜਿਹੜਾ ਉਸਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਕਸ਼ੱਤਰੀਆਂ ਜਾਂ ਰਾਜਪੂਤਾਂ ਦੇ ਇਹ ਲੋਕ ਪ੍ਰੋਹਿਤ ਹਨ। ਜਮਦਗਨੀ ਰਿਸ਼ੀ ਨੇ ਸਹਸਤਰ ਅਰਜਨ ਦੀ ਲੜਕੀ ਨਾਲ ਵਿਆਹ ਕਰਵਾਇਆ ਜਿਹੜੀ ਹਹਯੀਆਂ ਦੀ ਇਕ ਸ਼ਾਖ ਯਾਦੂ ਵਿਚੋਂ ਸੀ। ਅਹਿਲਿਆ ਪੰਚਾਲਿਕਾ (ਪੰਜਾਬ) ਦੇਸ਼ ਦੇ ਰਾਜੇ ਦੀ ਧੀ ਸੀ ਤੇ ਗੌਤਮ ਰਿਸ਼ੀ ਨਾਲ ਵਿਆਹੀ ਗਈ। ਇਹ ਹੈ ਕਸ਼ੱਤਰੀ ਲੋਕਾਂ ਦਾ ਪਹਿਲਾ ਸੰਖੇਪ ਇਤਿਹਾਸ।
ਖੱਤਰੀ
ਖੱਤਰੀ ਸ਼ਬਦ ਨਿਰਸੰਦੇਹ ਪ੍ਰਾਚੀਨ ਕਸ਼ਤਰੀਯ ਸ਼ਬਦ ਤੋਂ ਹੀ ਹੋਂਦ ਵਿਚ ਆਇਆ ਹੈ। ਕਸ਼ਤਰੀਯ ਦਾ ਅਰਥ ਹੈ ਮੈਦਾਨ ਵਿਚ, ਖੇਤਰ ਵਿਚ (ਯੁੱਧ ਖੇਤਰ ਵਿਚ) ਆਉਣ ਵਾਲਾ। ਕਸ਼ੇਤਰ ਅਤੇ ਖੇਤਰ (ਪ੍ਰਾਕ੍ਰਿਤ ਰੂਪ) ਇਕ ਹੀ ਅਰਥ ਰੱਖਦੇ ਹਨ। ਹਿੰਦੂਆਂ ਦੇ ਚਾਰ ਵਰਣਾਂ ਵਿਚੋਂ ਇਹ ਦੂਜਾ ਵਰਣ ਹੈ। ਭਾਈ ਕਾਨ੍ਹ ਸਿੰਘ ਨਾਭਾ ਦਾ ਕਥਨ ਹੈ ਕਿ ‘ਖੱਤਰੀ ਦਾ ਅਰਥ, ਯੋਧਾ ਹੈ, ਪਰਜਾ ਨੂੰ ਭੈ ਤੋਂ ਬਚਾਉਣ ਵਾਲਾ।” ਪੁਰਾਣਾਂ ਅਨੁਸਾਰ ਕਸ਼ੱਤਰੀਆਂ ਦੇ ਦੋ ਵੰਸ਼ (ੳ) ਸੂਰਜ ਵੰਸ਼ (ਅ) ਚੰਦਰ ਵੰਸ਼ ਹਨ। ਸੂਰਜਵੰਸ਼ ਇਸ਼ਵਾਕ ਦੀ ਸੰਤਾਨ ਹੈ, ਜਿਸ ਵਿਚੋਂ ਸ੍ਰੀ ਰਾਮ ਚੰਦਰ ਜੀ ਪੈਦਾ ਹੋਏ ਅਤੇ ਚੰਦਰਵੰਸ਼ ਵਿਚੋਂ ਸ੍ਰੀ ਕ੍ਰਿਸ਼ਨ। ਤੀਸਰਾ ਵੰਸ਼ ਅਗਨੀਕੁਲ ਕਸ਼ਤਰੀਆਂ ਦਾ ਹੈ ਜਿਹੜੇ ਅਗਨੀ ਦੇ ਉੱਤਰਾਧਿਕਾਰੀ ਹਨ। ਇਬਟਸਨ ਲਿਖਦਾ ਹੈ, ਪੰਜਾਬ ਵਿਚ ਖੱਤਰੀ ਲੋਕ ਕਈ ਹੋਰ ਜਾਤਾਂ ਨਾਲੋਂ ‘ਸਿਹਤ, ਮਾਨਵਤਾ ਅਤੇ ਸ਼ਕਤੀ ਵਿਚ ਸ਼੍ਰੇਸ਼ਠ ਹਨ, ਉਹ ਉਨ੍ਹਾਂ ਵਾਂਗ ਕੇਵਲ ਦੁਕਾਨਦਾਰ ਹੀ ਨਹੀਂ ਹਨ। ਉਹ ਆਪਣੇ ਆਪ ਨੂੰ ਮਨੂੰ ਦੇ ਕਹੇ ਕਸ਼ੱਤਰੀਆਂ ਦਾ ਸਿੱਧਾ ਨੁਮਾਇੰਦਾ ਦਸਦੇ ਹਨ, ਪਰ ਇਸ ਦਾਅਵੇ ਦੀ ਪ੍ਰਮਾਣਿਕਤਾ ਓਨੀ ਹੀ ਸ਼ੱਕੀ ਹੈ ਜਿੰਨੇ ਕਿ ਚਾਰ ਵਰਣਾਂ ਦੀ ਵੰਡ ਬਾਰੇ ਹੋਰ ਵਿਸ਼ੈ-ਵਸਤੂ ਹਨ।*
ਬ੍ਰਾਹਮਣੀ ਵਰਣ-ਵੰਡ ਦੇ ਚਾਰ ਅੰਗਾਂ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਵਿਚੋਂ, ਪੰਜਾਬ ਵਿਚ ਤਿੰਨ ਅੰਗ, ਬ੍ਰਾਹਮਣ, ਵੈਸ਼ ਅਤੇ ਸ਼ੂਦਰ ਨਾਵਾਂ ਵਿਚ ਲਗਭਗ ਜਿਉਂ ਦੇ ਤਿਉਂ ਮਿਲਦੇ ਹਨ ਪਰ ਕਸ਼ੱਤਰੀ ਨਾਂ ਨਹੀਂ। ਸੰਸਕ੍ਰਿਤ ਦਾ ‘ਕਸ਼’ (81) ਸ਼ਬਦ ਪ੍ਰਾਕ੍ਰਿਤ ਭਾਸ਼ਾ ਜਾਂ ਪੰਜਾਬੀ ਵਿਚ ‘ਖ’ ਵਿਚ ਤਬਦੀਲ ਹੋ ਜਾਂਦਾ ਹੈ। ਸੋ ਕਸ਼ੱਤਰੀ ਸ਼ਬਦ ਖੱਤਰੀ ਵਿਚ ਤਬਦੀਲ ਹੋਇਆ ਸਾਡੇ ਸਾਹਮਣੇ ਹੈ। ਜੇ ਕਸ਼ੱਤਰੀ ਖੱਤਰੀ ਨਹੀਂ ਤਾਂ ਕਸ਼ੱਤਰੀ ਲੋਕ ਜੋ ਬਹੁਸੰਖਿਆ ਵਿਚ ਪ੍ਰਾਚੀਨ ਸਮੇਂ ਹੋਣਗੇ, ਗਏ ਕਿੱਥੇ ? ਸੋ ਕਸ਼ੱਤਰੀ ਹੀ ਖੱਤਰੀ ਹੈ। ਇਸ ਤਰ੍ਹਾਂ ਇਬਟਸਨ ਜਿਸ ਸ਼ਕ ਦੀ ਗੱਲ ਕਰਦਾ ਹੈ ਉਸਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਮਨੂੰ (10/43-44) ਨੇ ਉਨ੍ਹਾਂ ਸਾਰੀਆਂ ਜਾਤਾਂ ਨੂੰ ਕਸ਼ੱਤਰੀ ਕਿਹਾ ਜੋ ਯੁੱਧ ਕਰਦੀਆਂ ਸਨ। ਇਨ੍ਹਾਂ ਵਿਚ ਸ਼ਕ, ਪਾਰਦ, ਪਹਿਲਵ, ਕੰਬੋਜ, ਦਰਦ, ਖਸ਼ ਆਦਿ ਵੀ ਸਨ।
ਮਨੂੰ ਸਿਮ੍ਮੀ ਪੂਰਬ-ਮਸੀਹ ਕਾਲ ਦੀ ਰਚਨਾ ਹੈ, ਇਸ (10/43-44) ਵਿਚ ਬਾਰਾਂ ਜਾਤਾਂ ਜੋ ਕਸ਼ੱਤਰੀ ਸਨ, ਨੂੰ ਇਸ ਕਰਕੇ ਮਲੇਛ ਕਿਹਾ ਗਿਆ ਕਿ ਇਹ ਲੋਕ ਬ੍ਰਾਹਮਣਾਂ ਦੇ ਸੰਪਰਕ ਤੋਂ ਟੁੱਟ ਗਏ, ਅਤੇ ਪ੍ਰਚੱਲਤ ਬ੍ਰਾਹਮਣੀ ਰਸਮਾਂ ਦਾ ਤਿਆਗ ਕਰਨ ਜਾਂ ਉਨ੍ਹਾਂ ਵਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਕੇ ਅਜੇਹਾ ਹੋਇਆ। ਪਰ ਪੁਸਤਕ ਵਿਚ ਪਿਛੇ ਲਿਖਿਆ ਗਿਆ ਹੈ ਕਿ ਇਹ ਲੋਕ ਵੈਦਿਕ ਵਿਚਾਰਾਂ ਨੂੰ ਅਤੇ ਪਰੰਪਰਾਵਾਂ ਨੂੰ ਮਹੱਤਵ ਨਹੀਂ ਦਿੰਦੇ ਸੀ, ਅਤੇ ਜ਼ਮਾਨੇ ਮੁਤਾਬਿਕ ਨਵੇਂ ਵਿਚਾਰਾਂ ਨੂੰ ਅਪਣਾ ਰਹੇ ਸਨ। ਸੋ ਇਉਂ ਲਗਦਾ ਹੈ ਕਿ ਏਡੀ ਵੱਡੀ ਸੰਖਿਆ ਵਿਚ ਇਨ੍ਹਾਂ ਕਸ਼ੱਤਰੀ ਜਾਤਾਂ ਨੂੰ ਕਬੱਤਰੀ ਵਰਗ ਵਿਚੋਂ ਨਿਸ਼ਕਾਸ਼ਤ ਕਰਕੇ ਬਾਕੀ ਕੀ ਰਹਿ ਗਿਆ ਹੋਣੈ। ਬ੍ਰਾਹਮਣ ਤਾਂ ਆਪ ਹੀ ਕਬੱਤਰੀਆਂ ਨੂੰ ਕਮਜ਼ੋਰ ਵੇਖਣਾ ਚਾਹੁੰਦੇ ਸਨ ਤਾਂ ਜੋ ਉਹ ਰਾਜ-ਭਾਗ ‘ਤੇ ਹਾਵੀ ਰਹਿਣ ਜਾਂ ਆਪ ਰਾਜ ਕਰਨ । ਪਰਸੂ ਰਾਮ (ਬ੍ਰਾਹਮਣ) ਦੇ ਕਸ਼ੱਤਰੀਆਂ ਨੂੰ 21 ਹਮਲੇ ਕਰਕੇ ਖ਼ਤਮ ਕਰਨ ਦੇ ਅਭਿਆਨ ਵਾਲੀ ਘਟਨਾ, ਇਸੇ ਗੱਲ ਵਲ ਇਸ਼ਾਰਾ ਕਰਦੀ ਹੈ ਅਤੇ ਸਾਨੂੰ ਇਤਿਹਾਸ ਵਿਚ ਕਈ ਬ੍ਰਾਹਮਣ ਰਾਜਿਆਂ ਦੀ ਹੋਂਦ ਦਾ ਪਤਾ ਚਲਦਾ ਹੈ। ਇਹੋ ਜਿਹੇ ਹਾਲਾਤ ਵਿਚ ਰੂੜੀਵਾਦੀ ਵਿਚਾਰਾਂ ਦਾ ਤਿਆਗ ਅਤੇ ਨਵੀਆਂ ਪੁਲਾਂਘਾਂ ਪੁੱਟਣ ਦੀ ਸੁਰ ਰੱਖਣ ਵਾਲਿਆਂ ਦੀ ਕਾਮਨਾ ਨੇ ਇਕ ਨਵੇਂ ਸਭਿਆਚਾਰ ਨੂੰ ਅਪਨਾਉਣ ਲਈ ਹੰਭਲਾ ਮਾਰਿਆ ਅਤੇ ਪੁਰਾਣੇ ਕਸ਼ੱਤਰੀ ਸਮਾਜ ਦੀਆਂ ਧਾਰਨਾਵਾਂ ਦੇ ਖੰਡਰਾਤਾਂ ਵਿਚੋਂ ਖੱਤਰੀ ਅਤੇ ਰਾਜਪੂਤ ਪਰਿਵਾਰ ਉਪਜੇ, ਪਰ ਪ੍ਰੋਹਿਤ ਵਰਗ ਫਿਰ ਵੀ ਉਨ੍ਹਾਂ ‘ਤੇ ਹਾਵੀ ਰਿਹਾ ਭਾਵੇਂ ਉਨ੍ਹਾਂ ਦਾ ਬਣ ਕੇ।
ਗਿਆਰ੍ਹਵੀਂ ਸਦੀ ਦੇ ਸ਼ੁਰੂ ਵਿਚ ਅਤੇ ਇਸ ਤੋਂ ਪਹਿਲਾਂ ਅਠਵੀਂ ਸਦੀ ਵਿਚ ਪੰਜਾਬ ਅਤੇ ਸਿੰਧ ‘ਤੇ ਹਮਲਿਆਂ ਨੇ ਕਸ਼ੱਤਰੀਆਂ ਦੀ ਰਹੀ ਸਹੀ ਤਾਕਤ ਵੀ ਖ਼ਤਮ ਕਰ ਦਿੱਤੀ ਅਤੇ ਉਹ ਆਪਣਾ ਸੈਨਿਕ ਧੰਦਾ ਛੱਡ ਹੋਰ ਧੰਦਿਆਂ ਜਿਵੇਂ ਖੇਤੀ, ਵਪਾਰ ਆਦਿ ਵਲ ਰੁਚਿਤ ਹੋਏ। ਜਿਵੇਂ ਉਹ ਸੈਨਿਕ ਸ਼ਕਤੀ ਵਿਚ ਪ੍ਰਬੀਨ ਸਨ, ਵਪਾਰ ਵਿਚ ਵੀ ਉਹ ਸਿਰਮੋਰ ਹਨ। ਆਪਣਾ ਸੈਨਿਕ ਧੰਦਾ ਛੱਡਕੇ ਵਪਾਰ ਕਰਨ ਲਗ ਪਏ, ਜਿਵੇਂ ਦਿੱਲੀ, ਪੰਜਾਬ, ਸਰਹੱਦੀ ਸੂਬਾ, ਅਰਬ ਦੇਸ਼ਾਂ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਵਿਚ ਇਹ ਵਪਾਰ ਵਿਚ ਛਾਏ ਹੋਏ ਸਨ। ਇਨ੍ਹਾਂ ਵਿਚੋਂ ਕਈ ਪਿੰਡਾਂ ਵਿਚ ਵੀ ਵਸ ਗਏ ਜਿੱਥੇ ਦੁਕਾਨਦਾਰੀ ਤੋਂ ਇਲਾਵਾ ਸ਼ਾਹੂਕਾਰਾ ਵੀ ਕਰਨ ਲਗ ਪਏ। ਇਨ੍ਹਾਂ ਨਾਲ ਇਸ ਕੰਮ ਵਿਚ ਅਰੋੜੇ ਅਤੇ ਬਾਣੀਏ ਵੀ ਸ਼ਾਮਿਲ ਸਨ। ਪੜ੍ਹੇ-ਲਿਖੇ ਹੋਣ ਕਰਕੇ ਉਹ ਰਾਜਨੀਤੀ ਅਤੇ ਵਪਾਰ ਨੂੰ ਚੰਗੀ ਤਰ੍ਹਾਂ ਸਮਝਣ ਕਾਰਨ ਪੁਲਾਂਘਾਂ ਪੁੱਟਦੀ ਸਰਮਾਇਆਦਾਰੀ। ਪ੍ਰਣਾਲੀ ਵਿਚ ਪ੍ਰਾਪਤ ਅਵਸਰਾਂ ਦਾ ਲਾਹਾ ਲੈਣ ਕਾਰਨ, ਉਦਯੋਗ ਆਰੰਭਣ ਵਾਲੇ ਲੋਕਾਂ ਵਿਚ ਵੀ ਮੋਢੀ ਸਨ। ਪੰਜਾਬ ਦੀ ਰਾਜਨੀਤੀ ਦੇ ਲੋਕਤੰਤਰੀਕਰਨ ਹੋਣ ‘ਤੇ, ਪਹਿਲੇ ਪੜਾਵਾਂ ਵਿਚ ਰਾਜਨੀਤਕ ਸੱਤਾ ਦਾ ਮਹੱਤਵਪੂਰਨ ਭਾਗ ਉਨ੍ਹਾਂ ਦੇ ਹੱਥ ਰਿਹਾ ਅਤੇ ਹੋਰ ਧੰਦਿਆਂ ਅਤੇ ਸੇਵਾਵਾਂ (Services) ਵਿਚ ਵੀ ਉਨ੍ਹਾਂ ਦਾ ਤਕੜਾ ਪ੍ਰਭਾਵ ਸੀ। ਉਹ ਬਹੁਤ ਸੁਹਣੇ ਕੱਦਾਵਰ, ਗੋਰੇ, ਤਿੱਖੇ ਨੈਣ-ਨਕਸ਼ਾਂ ਵਾਲੇ ਹਨ। ਉਹ ਛੇ-ਸੱਤ ਸੌ ਸਾਲਾਂ ਤੋਂ, ਭਾਵੇਂ ਰਾਜ ਮੁਗ਼ਲਾਂ ਦਾ ਹੋਵੇ, ਸਿੱਖਾਂ ਦਾ ਹੋਵੇ ਜਾਂ ਅੰਗਰੇਜ਼ਾਂ ਦਾ, ਰਾਜ ਦੇ ਪ੍ਰਬੰਧਕੀ ਕੰਮਾਂ ਵਿਚ ਤਨਦੇਹੀ ਨਾਲ ਹਿੱਸਾ ਲੈਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀਵਾਨ ਸਾਵਣ ਮੱਲ ਅਤੇ ਉਸ ਤੋਂ ਮਗਰੋਂ ਉਸਦੇ ਪੁੱਤਰ ਦੀਵਾਨ ਮੂਲ ਰਾਜ ਦੋਵੇਂ ਮੁਲਤਾਨ ਦੇ ਗਵਰਨਰ, ਹਰੀ ਸਿੰਘ ਨਲੂਆ, ਦੀਵਾਨ ਸਾਵਣ ਮੱਲ, ਹੁਕਮਾ ਸਿੰਘ ਚਿਮਨੀ, ਦੀਵਾਨ ਮੁਹਕਮ ਚੰਦ ਜਿਸਨੇ ਫਿਲੋਰ ਦਾ ਕਿਲ੍ਹਾ ਬਣਵਾਇਆ, ਦੀਵਾਨ ਰਾਮ ਦਿਆਲ (ਦੀਵਾਨ ਮੁਹਕਮ ਚੰਦ ਦਾ ਪੋਤਾ) ਮੋਤੀ ਰਾਮ (ਦੀਵਾਨ ਮੁਹਕਮ ਚੰਦ ਦਾ ਵੱਡਾ ਪੁੱਤਰ) ਜੋ ਜਲੰਧਰ ਅਤੇ ਕਸ਼ਮੀਰ ਦਾ ਗਵਰਨਰ ਸੀ, ਮੋਤੀ ਰਾਮ ਦੇ ਪੁੱਤਰ ਕਿਰਪਾ ਰਾਮ (ਗਵਰਨਰ ਕਸ਼ਮੀਰ) ਅਤੇ ਦੇਵੀ ਦਿਆਲ ਇਕ ਵੱਡਾ ਫ਼ੌਜੀ ਅਫ਼ਸਰ ਸੀ, ਆਦਿ ਕਈ ਸਾਡੇ ਸਾਹਮਣੇ ਉਦਾਹਰਣਾਂ ਹਨ। ਟੋਡਰ ਮਲ (ਜਨਮ 1523 ਈ.), ਚੂੰਨੀਆਂ ਦਾ ਜੰਮਪਲ ਅਕਬਰ ਬਾਦਸ਼ਾਹ ਸਮੇਂ ਲਾਹੌਰ ਦਾ ਹਾਕਮ ਅਤੇ ਮਹਿਕਮਾ ਮਾਲ ਦੇ ਨਿਯਮ ਬਨਾਉਣ ਵਾਲਾ, ਦੀਵਾਨ ਕੋੜਾ ਮੱਲ ਮੀਰ ਮੰਨੂੰ ਦਾ ਲਾਹੌਰ ਦਾ ਸੂਬੇਦਾਰ ਜੋ ਸਿੱਖਾਂ ਦਾ ਸਹਾਇਕ ਸੀ (ਮੌਤ 1752 ਈ.) ਅਤੇ ਸਿੱਖ ਇਸ ਨੂੰ ਮਿੱਠਾ ਮੱਲ ਕਹਿੰਦੇ ਸਨ, ਖੱਤਰੀ ਸਨ।
ਅੱਜਕਲ ਖੱਤਰੀ ਵੱਡੇ-ਵੱਡੇ ਅਫ਼ਸਰ, ਸਿੱਖਿਆ ਸ਼ਾਸਤਰੀ, ਸਨਅਤਕਾਰ ਅਤੇ ਹੋਰ ਧੰਦਿਆਂ ਵਿਚ ਰੁਚਿਤ ਹਨ। ਖੱਤਰੀ ਸਿੱਖਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਨ੍ਹਾਂ ਨੇ ਸਿੱਖ ਧਰਮ ਦੇ ਅਸੂਲਾਂ ਨੂੰ ਬੜੀ ਹੱਦ ਤਕ ਅਪਣਾਇਆ ਹੋਇਆ ਹੈ। ਅੱਜਕਲ੍ਹ ਵਰਤਮਾਨ ਭਾਰਤ ਦਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ (ਕੋਹਲੀ ਗੋਤ) ਵੀ ਖੱਤਰੀ ਸਿੱਖ ਹੈ।
ਪੰਜਾਬ ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਲੁਧਿਆਣੇ ਦੇ ਪੂਰਬ ਵਿਚ ਖੱਤਰੀ ਬਹੁਤ ਘੱਟ ਸਨ । ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਲਾਹੌਰ, ਅੰਮ੍ਰਿਤਸਰ, ਗੁੱਜਰਾਂਵਾਲਾ ਅਤੇ ਸ਼ੇਖੂਪੁਰਾ ਵਿਚ ਇਹ ਬਹੁਤ ਸਨ; ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਫੀਰੋਜ਼ਪੁਰ ਅਤੇ ਮਿੰਟਗੁਮਰੀ ਅਤੇ ਮੁਲਤਾਨ ਵਿਚ ਘੱਟ ਸਨ। ਉਸ ਵੇਲੇ ਦੇ ਪੰਜਾਬ ਦੇ ਪੱਛਮੀ ਮੈਦਾਨੀ ਖੇਤਰ ਵਿਚ ਅਰੋੜੇ ਬਹੁਤ ਸਨ ਪਰ ਖੱਤਰੀ ਘੱਟ। 1881 ਈਸਵੀ ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ 9 ਪ੍ਰਤੀਸ਼ਤ ਆਬਾਦੀ ਹੀ ਸਿੱਖ ਸੀ, ਪਰ ਭਾਵੇਂ ਬਾਕੀ ਸਿੱਖ ਕੇਸਾਧਾਰੀ ਨਹੀਂ ਸਨ, ਪਰ ਉਨ੍ਹਾਂ ਵਿਚ ਕਈ ਲੋਕ ਸਿੱਖ ਰਹੁ-ਰੀਤਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ, ਗੁਰਬਾਣੀ ਦਾ ਪਾਠ ਕਰਦੇ ਅਤੇ ਗੁਰਦੁਆਰਿਆਂ ਵਿਚ ਜਾਂਦੇ ਸਨ । ਕਈ ਗੁਰਬਾਣੀ ਦਾ ਕੀਰਤਨ ਵੀ ਕਰਦੇ ਸਨ ਤੇ ਪ੍ਰਸਿੱਧ ਰਾਗੀ ਸਨ। ਇਸਦੀ ਵਜ੍ਹਾ ਇਹ ਸੀ ਕਿ ਸਿੱਖ, ਧਾਰਮਿਕ ਰਸਮਾਂ ਵਿਚ ਸੰਖਿਪਤ ਅਤੇ ਇਕ ਈਸ਼ਵਰ ‘ਤੇ ਭਰੋਸਾ ਰੱਖਣ ਵਾਲੇ ਲੋਕ ਸਨ ਅਤੇ ਪ੍ਰਾਚੀਨ ਬ੍ਰਾਹਮਣੀ ਰਸਮਾਂ ਨੂੰ ਤਿਆਗ ਚੁੱਕੇ ਸਨ। ਪੂਰਨ ਤੌਰ ‘ਤੇ ਅੰਮ੍ਰਿਤ ਛੱਕ ਕੇ ਸਿੰਘ ਸਜਣਾ ਕੁਝ ਮੁਸ਼ਕਿਲ ਲਗਦਾ ਸੀ ਅਤੇ ਇਸ ਕਰਕੇ ਕਈ ਖੱਤਰੀ ਸਿੱਖਾਂ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਸੀ । ਪਰ ਇਸਦਾ ਅਰਥ ਇਹ ਨਹੀਂ ਸੀ ਕਿ ਉਨ੍ਹਾਂ ਦੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਉਨ੍ਹਾਂ ਵਲੋਂ ਚਲਾਏ ਗਏ ਪੰਥ ਵਿਚ ਸ਼ਰਧਾ ਨਹੀਂ ਸੀ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਸਹਿਜਧਾਰੀ ਦਾ ਅਰਥ ਹੈ ‘ਸੁਖਾਲੀ ਧਾਰਣਾ ਵਾਲਾ, ਸੌਖੀ ਰੀਤਿ ਅੰਗੀਕਾਰ ਕਰਨ ਵਾਲਾ। ਸਿੱਖਾਂ ਦਾ ਇਕ ਅੰਗ (ਸਹਿਜਧਾਰੀ) ਜੋ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰਖਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ ।” ਭਾਈ ਕਾਨ੍ਹ ਸਿੰਘ ਹੀ ਲਿਖਦੇ ਹਨ ਕਿ ‘ਪੰਜਾਬ ਅਤੇ ਸਿੰਧ ਵਿਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ, ਖ਼ਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਅਤੇ ਬੁੱਧਵਾਨ ਹਨ। ਜੋ ਸਿੰਘ ਸਹਿਜਧਾਰੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ, ਉਹ ਸਿੱਖ ਧਰਮ ਤੋਂ ਅਞਾਣ ਹਨ।
ਖੱਤਰੀਆਂ ਦੀ ਪੰਜਾਬ ਨੂੰ ਵੱਡੀ ਦੇਣ ਸਿੱਖ ਧਰਮ ਹੈ। ਸਾਰੇ ਗੁਰੂ ਸਾਹਿਬਾਨ ਖੱਤਰੀ ਸਨ । ਬੇਦੀਆਂ, ਸੋਢੀਆਂ, ਤਰੋਹਣਾਂ ਅਤੇ ਭੱਲੇ ਖੱਤਰੀਆਂ ਨੂੰ ਉੱਚੇ ਸਮਝਿਆ ਜਾਂਦਾ ਹੈ ਕਿਉਂਕਿ ਸਿੱਖ ਗੁਰੂਆਂ ਨੇ ਇਨ੍ਹਾਂ ਗੋਤਾਂ ਵਿਚ ਜਨਮ ਲਿਆ। ਖੱਤਰੀ ਬਹੁਤ ਸਿਆਣੇ, ਸੂਝਵਾਨ, ਵਿਦਵਾਨ, ਫ਼ੌਜੀ ਜਰਨੈਲ, ਜੱਜ, ਵਕੀਲ, ਵਪਾਰੀ, ਪੇਤੀਕਾਰ, ਆੜ੍ਹਤੀ ਅਤੇ ਠੇਕੇਦਾਰ ਹਨ। ਲੇਖਕਾਂ ਵਿਚ ਨਾਨਕ ਸਿੰਘ ਨਾਵਲਕਾਰ, ਪ੍ਰੋ. ਮੋਹਨ ਸਿੰਘ, ਪ੍ਰਿੰਸੀਪਲ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਧਨੀ ਰਾਮ ਚਾਤ੍ਰਿਕ, ਆਈ.ਸੀ. ਨੰਦਾ, ਭਾਈ ਵੀਰ ਸਿੰਘ, ਡਾ. ਜੇ.ਐਸ. ਨੇਕੀ, ਪ੍ਰੀਤਮ ਸਿੰਘ ਸਫੀਰ ਆਦਿ ਕਈ ਨਾਂ ਹਨ। ਕਈ ਖੱਤਰੀ ਮੁਸਲਮਾਨ ਵੀ ਬਣੇ ਜਿਨ੍ਹਾਂ ਨੂੰ ਖੋਜੇ ਕਿਹਾ ਜਾਂਦਾ ਹੈ। ਮੁਸਲਮਾਨਾਂ ਵਿਚ ਸੇਠੀ, ਸਹਿਗਲ, ਖੰਨੇ, ਤਲਵਾੜ, ਸੂਰੀ ਆਦਿ ਵੇਖੇ ਜਾਂਦੇ ਹਨ।
ਪੰਜਾਬ ਵਿਚ ਖੱਤਰੀ ਚਾਰ ਭਾਗਾਂ ਵਿਚ ਵੰਡੇ ਹੋਏ ਹਨ (ੳ) ਬਾਰੀ (12 ਗੋਤਾਂ ਵਿਚ), (ਅ) ਖੁਖਰਾਣ (ਅੱਠ ਗੋਤ), (ੲ) ਬੁੰਜਾਹੀ (52 ਗੋਤ) ਅਤੇ ਸਰੀਨ ।
- ਬਾਰ੍ਹਾਂ ਘਰ ਜਾਂ ਬਾਰ੍ਹਾਂ ਜਾਤੀ
(ਬਾਰੀ) ਵਿਚ ਹੇਠ ਲਿਖੇ ਗੋਤ ਆਉਂਦੇ ਹਨ : 1. ਕਪੂਰ 2. ਖੰਨਾ
3. ਮਲਹੋਤਰਾ 4. ਕੱਕੜ ਜਾਂ ਸੇਠ 5. ਚੋਪੜਾ
- ਤਲਵਾੜ 7. ਸਹਿਗਲ 8. ਧਵਨ 9. ਵਧਾਉਣ 10. ਤਨਨ 11. ਦੁਹਰਾ 12. ਮਹਿੰਦਰੂ
ਬਾਰੀ ਵਿਚ ਦੋ ਗੋਤ ਹੋਰ ਵੀ ਕਈ ਵਾਰ ਸ਼ਾਮਿਲ ਕੀਤੇ ਜਾਂਦੇ ਹਨ 1 ਬਾਹੀ ਜਾਂ ਵਾਹੀ (ਕ੍ਰਮ ਨੰਬਰ 9 ਅਧੀਨ) ਅਤੇ ਸੋਨੀ (ਕ੍ਰਮ ਨੰਬਰ 12 ਅਧੀਨ); ਇਸ ਤਰ੍ਹਾਂ ਬਾਰੀ ਵਿਚ 14 ਗੋਤ ਆ ਜਾਂਦੇ ਹਨ।
ਢਾਈ ਘਰ ਅਤੇ ਚਾਰ ਘਰ ਦਰਜੇ ਦੇ ਖੱਤਰੀ
ਸੇਠ, ਖੰਨਾ, ਮਹਿਰਾ, ਕਪੂਰ : ਇਹ ਖੱਤਰੀ ਆਪਣੇ ਆਪ ਨੂੰ ਸਭ ਤੋਂ ਉੱਚੇ ਗਿਣਦੇ ਹਨ। ਇਹ ਆਪਣੇ ਰਿਸ਼ਤੇ ਨਾਤੇ ਆਮ ਤੌਰ ‘ਤੇ ਇਨ੍ਹਾਂ ਚਾਰ ਗੋਤਾਂ ਵਿਚ ਹੀ ਕਰਦੇ ਹਨ। ਜੇ ਕੋਈ ਬਾਹਰ ਰਿਸ਼ਤਾ ਕਰ ਲੈਂਦਾ ਹੈ, ਉਹ ਢਾਈ ਘਰ ਦਾ ਰੁਤਬਾ ਗੁਆ ਬੈਠਦਾ ਹੈ। ਮਿਸਾਲ ਦੇ ਤੌਰ ‘ਤੇ ਜਿਸ ਸ਼੍ਰੇਣੀ ਵਿਚ ਉਹ ਲੜਕੀ ਦਿੰਦਾ ਹੈ, ਉਹ ਉਸ ਸ਼੍ਰੇਣੀ ’ਚ ਆ ਜਾਂਦਾ ਹੈ। ਇਸ ਸ਼੍ਰੇਣੀ ਦਾ ਵਿਅਕਤੀ ਛੇ ਜਾਤੀ ਅਤੇ ਬੁੰਜਾਹੀ ਸ਼੍ਰੇਣੀ ਵਿਚ ਵਿਆਹ ਕਰਵਾ ਲੈਂਦਾ ਹੈ।
ਤਲਵਾੜ ਛੇ ਜਾਤੀ ਖੱਤਰੀ : 1. ਬਹਿਲ 2. ਧੌਨ ਜਾਂ ਧਵਨ 3. ਚੋਪੜਾ 4. ਸਹਿਗਲ 5 ਤਲਵਾੜ 6. ਪੁਰੀ
ਪੰਜ ਜਾਤੀ ਅਤੇ ਸਹਿਗਲ ਗੋਤ ‘ਢਾਈ ਜਾਤੀ’ ਅਤੇ ‘ਪੰਜ ਜਾਤੀ’ ਦੋਵਾਂ ਸ਼੍ਰੇਣੀਆਂ ਵਿਚ ਹੀ ਆਉਂਦੇ ਹਨ । ਪੰਜ ਜਾਤੀ ਆਪਣੀ ਸ਼੍ਰੇਣੀ ਵਿਚ ਹੀ ਵਿਆਹਕ ਸੰਬੰਧ ਸਖ਼ਤਾਈ ਨਾਲ ਕਰਦੇ ਹਨ।
ਬੁੰਜਾਹੀ ਖੱਤਰੀ (52 ਗੋਤਰੀ)
ਇਸ ਸ਼੍ਰੇਣੀ ਵਿਚ 52 ਗੋਤਰ ਆਮ ਤੌਰ ‘ਤੇ ਸੰਮਿਲਤ ਹਨ ਪਰ ਵੇਖਿਆ ਗਿਆ ਹੈ ਕਿ ਇਹ ਗੋਤ ਬਹੁਤ ਵਧ ਜਾਂਦੇ
ਹਨ। ਇਸ ਸ਼੍ਰੇਣੀ ਦੀਆਂ ਕਈ ਉਪ-ਸ਼੍ਰੇਣੀਆਂ ਦਿੱਤੀਆਂ ਜਾਂਦੀਆਂ ਹਨ, ਪਰ ਵਿਸ਼ਿਸ਼ਟ ਨਿਮਨ-ਲਿਖਤ ਹਨ : ਉਪ-ਸ਼੍ਰੇਣੀ (ੳ) : ਇਸ ਸ਼੍ਰੇਣੀ ਨੂੰ ਖੋਖਰਾਨ ਜਾਂ ਖੁਖਰੈਨ ਕਿਹਾ ਜਾਂਦਾ ਹੈ। ਇਸ ਵਿਚ 8 ਗੋਤ ਹਨ ਅਤੇ 4 ਥੰਮ। ਇਕ ਥੰਮ ਵਿਚ 2 ਗੋਤ ਹਨ।
ਥੰਮ = ਗੋਤ = ਮੂਲ ਗੋਤਰ
1 = ਅਨੰਦ, ਬਸੀਨ = ਚੰਦਰਵੰਸ਼ੀ
2 = ਚੱਢਾ, ਸਾਹਨੀ = ਚੱਡਾ ਵੀਰ ਵੰਸ਼ੀ ਤੇ ਸਾਹਨੀ ਸੂਰਜ ਬੰਸੀ
3 = ਸੂਰੀ, ਸੇਠੀ = ਇਹ ਚੰਦਰ ਵੰਸ਼ੀ ਹਨ।
4 = ਕੋਲੀ, ਸਹਰਵਾਲ = ਇਹ ਚੰਦਰ ਵੰਸ਼ੀ ਹਨ।
ਉੱਪਰ ਲਿਖੇ ਪਹਿਲੇ 3 ਥੰਮਾਂ ਵਾਲੇ ਖੱਤਰੀਆਂ ਵਿਚ ਇਕ ਥੰਮ ਵਾਲੇ ਖੱਤਰੀ ਆਪਸੀ ਵਿਆਹ ਸ਼ਾਦੀਆਂ ਨਹੀਂ ਕਰਦੇ, ਕਿਉਂਕਿ ਉਹ ਇਕੋ ਹੀ ਪੁਰਾਣੇ ਮੂਲ ਗੋਤ ਦੇ ਹਨ। ਇਨ੍ਹਾਂ 8 ਗੋਤਾਂ ਵਿਚ ਚੰਡੀਓਕ (ਚੰਡੋਕ) ਅਤੇ ਕੰਨਨ ਗੋਤ ਦੇ ਖੱਤਰੀ ਵੀ ਜੋੜ ਲਏ ਜਾਂਦੇ ਹਨ । ਖੋਖਰਾਨ ਪਹਿਲਾਂ ਬੰਜਾਹੀ ਖੱਤਰੀ ਹੀ ਸਨ, ਪਰ ਹੁਣ ਕਈ ਥਾਈਂ ਇਹ ਹੋਰ ਬੁਜਾਹੀਆਂ ਤੋਂ ਲੜਕੀਆਂ ਲੈ ਲੈਂਦੇ ਹਨ। ਜ਼ਿਲ੍ਹੇ ਝੰਗ ਵਿਚ ਰਹਿਣ ਵਾਲੇ ਖੱਤਰੀ ਜਿਹੜੇ ਹੁਣ ਜਲੰਧਰ ਦੇ ਹੋਰ ਜ਼ਿਲ੍ਹਿਆਂ ਵਿਚ ਬੈਠੇ ਹਨ, ਇਸ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਦੇ 8 ਗੋਤ ਲਿਖੇ ਹਨ।
ਕਤਿਆਲ ¤ ਮਾਗਨ ਮਹਿੰਦਰੂ ਦਾਂਡ-ਧੁਨਾ ਵਾਸਨ ਭੰਬਰੀ ਚੀਨੇ ਢਿੱਲ (ਚੀਨੇ ਤੇ ਢਿਲ ਗੋਤ ਕੰਬੋਜਾਂ, ਜੱਟਾਂ ਅਤੇ ਰਾਜਪੂਤਾਂ ਦੇ ਵੀ ਹਨ)
ਉਪ-ਸ਼੍ਰੇਣੀ (ਅ) : ਬੁੰਜਾਹੀ ਖਾਸ ਜਾਂ ਬੁੰਜਾਹੀ ਕਲਾਂ (ਵੱਡੇ ਬੁਜਾਹੀ)
ਇਸ ਵਿਚ ਅਸਲੀ ਜਾਂ ਪੱਕੇ ਜਾਂ 12 ਬੁੰਜਾਹੀ ਆਉਂਦੇ ਹਨ ਜਿਹੜੇ ਉਪਰ ਲਿਖੇ ਗਏ ਹਨ।
ਉਪ-ਸ਼੍ਰੇਣੀ (ੲ) : ਬਾਰੀ ਜਾਂ ਵੱਡੇ ਬੁੰਜਾਹੀ
ਇਸ ਗਰੁੱਪ ਵਿਚ 40 ਗੋਤ ਆਉਂਦੇ ਹਨ, ਜਿਹੜੇ ਧਰਮਾਨ ਜਾਂ ਧਰਮੈਨ ਕਹੇ ਜਾਂਦੇ ਹਨ।
ਉਪ-ਸ਼੍ਰੇਣੀ ਨੰਬਰ (ਸ) : ਛੋਟਾ ਬੁੰਜਾਹੀ
ਇਸ ਸ਼੍ਰੇਣੀ ਵਿਚ ਸੌ ਤੋਂ ਵੱਧ ਗੋਤ ਆਉਂਦੇ ਹਨ। ਇਸ ਸ਼੍ਰੇਣੀ ਦੇ ਖੱਤਰੀਆਂ ਨੂੰ ‘ਅਨੁਸਾਰ’ ਜਾਂ ‘ਸੈਰ’ ਜਾਂ ‘ਬੁਜਾਹੀ ਖੁਰਦ ਆਮ’ ਕਿਹਾ ਜਾਂਦਾ ਹੈ।
ਤੀਸਰੀ ਸ਼੍ਰੇਣੀ ਦੇ ਖੱਤਰੀ ਦੂਜੀ ਸ਼੍ਰੇਣੀ ਦੇ ਖੱਤਰੀਆਂ ਨੂੰ ਲੜਕੀਆਂ ਦਿਆ ਕਰਦੇ ਸਨ।
ਆਇਨ-ਏ-ਅਕਬਰੀ ਵਿਚ ਲਿਖਿਆ ਹੈ ‘ਕਸ਼ੱਤਰੀਆਂ (ਹੁਣ ਖੱਤਰੀ ਕਹੇ ਜਾਂਦੇ) ਵਿਚ ਦੋ ਨਸਲਾਂ ਸੂਰਜਬੰਸੀ ਤੇ ਸੋਮਬੰਸੀ ਆਉਂਦੀਆਂ ਹਨ ਖੱਤਰੀਆਂ ਦੇ 500 ਤੋਂ ਵੱਧ ਕਬੀਲੇ (ਗੋਤ) ਹਨ, ਜਿਨ੍ਹਾਂ ਵਿਚੋਂ ਮਹੱਤਵਪੂਰਨ 52 (ਬਵੰਜਾ) ਹਨ ਅਤੇ 12 (ਬਾਰਾਂ ਘਰ) ਵਿਚਾਰਨ ਯੋਗ ਮਹੱਤਤਾ ਦੇ ਹਨ। ਉਨ੍ਹਾਂ ਦੇ ਕੁਝ ਉੱਤਰਾਧਿਕਾਰੀਆਂ ਨੇ ਸੈਨਿਕ ਧੰਦਾ ਤਿਆਗ ਦਿੱਤਾ ਹੈ ਅਤੇ ਹੋਰ ਪੇਸ਼ਿਆਂ ਨੂੰ ਧਾਰਨ ਕਰ ਲਿਆ ਹੈ ਅਤੇ ਇਸ ਸ਼੍ਰੇਣੀ ਨੂੰ ਦੁਨੀਆਂ ਵਿਚ ਇਸ ਨਾਂ ਨਾਲ ਜਾਣਿਆ ਜਾਂਦਾ ਹੈ। (ਬਲੋਕਮੈਨ, ਉਲਥਾ ਅੰਗਰੇਜ਼ੀ ਪੰਨਾ 117)
ਸਰੀਨ : ਇਸ ਸ਼੍ਰੇਣੀ ਦੇ ਖੱਤਰੀਆਂ ਦੇ ਬਹੁਤ ਸਾਰੇ ਗੋਤ ਹਨ ਅਤੇ ਕਿਹਾ ਜਾਂਦਾ ਹੈ ਕਿ 1216 ਈ. ਵਿਚ, 20 ਉਪ-ਸ਼੍ਰੇਣੀਆਂ ਵਿਚ ਵੰਡਿਆ ਗਿਆ ਜਿਨ੍ਹਾਂ ਵਿਚ 123 ਗੋਤ ਹਨ। 1881 ਦੀ ਮਰਦਮ-ਸ਼ੁਮਾਰੀ ਅਨੁਸਾਰ ਸਰੀਨਾਂ ਦੀ ਸੰਖਿਆ 36828 ਸੀ।
ਉਪ-ਸ਼੍ਰੇਣੀ (ੳ) : ਬੜਾ ਜਾਂ ਵੱਡੇ ਸਰੀਨ।
ਉਪ-ਸ਼੍ਰੇਣੀ (ਅ) : ਛੋਟੇ ਸਰੀਨ ਜਾਂ ਬੁੰਜਾਹੀ ਸਰੀਨ।
ਪਹਿਲੀ ਸ਼੍ਰੇਣੀ ਵਿਚ 10 ਜਾਂ 13 ਗੋਤ ਆਉਂਦੇ ਹਨ, ਜਿਨ੍ਹਾਂ ਵਿਚ ਅਖੀਰਲੇ ਦੋ ਗੋਤਾਂ ਵਾਲਿਆਂ ਨੂੰ ਪਹਿਲੇ
11 ਗੋਤਾਂ ‘ਚ ਲੜਕੀਆਂ ਨਹੀਂ ਮਿਲਦੀਆਂ ਪਰ ਇਹ ਉਨ੍ਹਾਂ ਨੂੰ ਦੇ ਦਿੰਦੇ ਹਨ। ਛੋਟੇ ਸਰੀਨ ਜਿਨ੍ਹਾਂ ਦੇ 108 ਗੋਤ ਹਨ
ਬੜੇ ਜਾਂ ਵੱਡੇ ਸਰੀਨਾਂ ਨੂੰ ਕੁੜੀਆਂ ਦਿੰਦੇ ਰਹੇ ਪਰ ਫਿਰ ਇਹ ਦੋਵੇਂ ਸ਼੍ਰੇਣੀਆਂ ਅਜੇਹਾ ਨਹੀਂ ਕਰਦੀਆਂ ਰਹੀਆਂ।
ਸਿੱਖ ਜਗਤ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (ਬੇਦੀ) ਹੋਏ ਹਨ। ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ (ਹਨ),
ਤੀਸਰੇ ਗੁਰੂ ਸਾਹਿਬ (ਭੱਲਾ) ਅਤੇ ਚੌਥੇ ਗੁਰੂ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਸਾਰੇ ਸੋਢੀ ਸਨ। ਬੇਦੀ ਤੇ ਸੋਢੀ ਛੋਟੇ ਸਰੀਨ ਸ਼੍ਰੇਣੀ ਵਿਚ ਹੋਏ ਹਨ। ਭੱਜੇ ਤੇ ਤੇਹਨ ਛੋਟੇ ਸਰੀਨ ਸ਼੍ਰੇਣੀ ਅਧੀਨ ਆਉਂਦੇ ਹਨ। ਇਹ ਦੋਵੇਂ ਸ਼੍ਰੇਣੀਆਂ ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਹਨ।
ਖੱਤਰੀ ਆਮ ਤੌਰ ‘ਤੇ 4 ਗੋਤ, ਪਿਉ ਦਾ, ਮਾਂ ਦਾ, ਦਾਦੀ ਦਾ ਅਤੇ ਨਾਨੀ ਦਾ ਵਿਆਹ ਕਰਨ ਵੇਲੇ ਛੱਡਦੇ ਹਨ। ਪਰ ਜਦ ਇਹ ਸੰਭਵ ਨਹੀਂ ਹੁੰਦਾ ਤਾਂ ਇਸ ਰਿਵਾਜ ਨੂੰ ਕਿਸੇ ਹੱਦ ਤਕ ਵਿਸਾਰਨਾ ਪੈਂਦਾ ਹੈ। ਢਾਈ ਘਰ ਦੇ ਕਪੂਰ, ਖੰਨੇ, ਮਲਹੋਤਰੇ ਅਤੇ ਸੇਠ ਇਸ ਰਿਵਾਜ ਦੇ ਧਾਰਨੀ ਨਹੀਂ ਰਹੇ ਅਤੇ ਪਿਉ ਦਾ ਗੋਤ ਅਤੇ ਮਾਂ ਦੇ ਨੇੜੇ ਦੇ ਸੰਬੰਧੀਆਂ ਵਿਚ ਵਿਆਹ ਨਹੀਂ ਕਰਦੇ। ਖੋਖਰਾਨ ਮਾਂ ਅਤੇ ਪਿਉ ਦਾ ਗੋਤ ਛੱਡਦੇ ਹਨ।
ਇਕ ਗੋਤ ਵਿਚ ਵਿਆਹ ਕਰਨੇ ਅਸੂਲੀ ਤੌਰ ‘ਤੇ ਠੀਕ ਨਹੀਂ, ਪਰ ਖੰਨਾ ਤੇ ਕਪੂਰ ਗੋਤ ਦੇ ਖੱਤਰੀ ਭਾਵੇਂ ਇਕ ਸਾਂਝੇ ਕੌਸ਼ਲ ਗੋਤ ਤੋਂ ਉਪਜੇ ਹਨ, ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਹਨ। ਇਸ ਤਰ੍ਹਾਂ ਸਾਨੂੰ ਜਿਨ੍ਹਾਂ ਨਤੀਜਿਆਂ ਦੀ ਉਮੀਦ ਨਹੀਂ ਹੁੰਦੀ ਵੇਖਣ ਨੂੰ ਮਿਲਦੇ ਹਨ ਕਿ ਉੱਚ ਸ਼੍ਰੇਣੀਆਂ ਵਾਲੇ ਘੱਟ ਹੀ ਮਾਮੂਲੀ ਅਸੂਲਾਂ ‘ਤੇ ਪਹਿਰਾ ਦਿੰਦੇ ਹਨ ਜਿਹੜੇ ਖਾਸ ਘੇਰਿਆਂ ਵਿਚ ਰਿਸ਼ਤੇ ਸਥਾਪਿਤ ਕਰਨ ਲਈ ਵਿਵਰਜਤ ਕਰਦੇ ਹਨ।
ਗੋਤ ਕਿਵੇਂ ਸ਼੍ਰੇਣੀਬੱਧ ਹੋਏ ਇਸ ਬਾਰੇ ਕਈ ਕਹਾਣੀਆਂ ਹਨ। ਜਦ ‘ਦਿੱਲੀ ਪਤਿ ਅਲਾਉੱਦੀਨ ਖਿਲਜੀ ਦੇ ਸਮੇਂ ਜਦ ਬਹੁਤ ਖੱਤਰੀ ਸਿਪਾਹੀ ਜੰਗ ਵਿਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰ-ਵਿਆਹ ਕਰਾਉਣ ਲਈ ਬਾਦਸ਼ਾਹ ਨੇ ਜਤਨ ਕੀਤਾ। ਜਿਨ੍ਹਾਂ ਖੱਤਰੀਆਂ ਨੇ ਸ਼ਾਹੀ ਹੁਕਮ ਮੰਨਿਆ, ਉਨ੍ਹਾਂ ਦਾ ਨਾਉਂ ਸਰੀਨ (ਸਰਹ-ਆਈਨ ਮੰਨਣ ਵਾਲੇ) ਹੋਇਆ। ਵਿਧਵਾ ਵਿਆਹ ਦੇ ਵਿਰੁੱਧ ਕਜਨੰਦ ਗ੍ਰਾਮ ਨਿਵਾਸੀ ਧੰਨਾ, ਮਿਹਰਾ ਆਦਿ ਖੱਤਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖੱਤਰੀ ਜੋ ਢਾਈ ਕੋਹ ਪੁਰ ਜਾ ਕੇ ਮਿਲੇ ਉਹ ਢਾਈਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰੀ ਪ੍ਰਸਿੱਧ ਹੋਏ। ਇਸ ਪਿਛੋਂ ਜੋ ਬਹੁਤ ਜਗ੍ਹਾ ਦੇ ਖੱਤ੍ਰੀ ਭਿੰਨ-ਭਿੰਨ ਦੂਰੀ ਦੇ ਮਿਲੇ ਉਨ੍ਹਾਂ ਦੀ ਸੰਗਿਆ ਬਹੁਜਾਈ (ਬੁਜਾਹੀ) ਹੋਈ।12
ਇਸ ਗੱਲ ਵਿਚ ਕੁਝ ਸਚਾਈ ਮਿਲਦੀ ਹੈ, ਜਿਸ ਤੋਂ ਪ੍ਰਤੱਖ ਹੈ ਕਿ ਸਰੀਨ, ਵਿਧਵਾ-ਵਿਆਹ ਦੇ ਵਿਰੁੱਧ ਨਹੀਂ ਸਨ, ਬਾਕੀ ਬਾਰੀ ਅਤੇ ਬੁੰਜਾਹੀ ਇਸ ਪ੍ਰਥਾ ਨੂੰ ਚਾਲੂ ਰੱਖਣਾ ਚਾਹੁੰਦੇ ਸਨ। ਸਿੱਖ ਗੁਰੂ ਸਾਹਿਬ, ਦੂਜੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਦਸਵੇਂ ਤਕ ਸਰੀਨ ਸ਼੍ਰੇਣੀ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਸਿੱਖਾਂ ਵਿਚ ਵਿਧਵਾ ਵਿਆਹ ਕਰਨ ਨੂੰ ਪ੍ਰਚਾਰਿਆ। ਅਜੇਹੇ ਸੰਕੇਤ ਸਾਨੂੰ ਇਤਿਹਾਸ ਵਿਚੋਂ ਮਿਲਦੇ ਹਨ। ਜੇ ਅਜੇਹਾ ਨਾ ਹੁੰਦਾ ਤਾਂ ਸਮਾਜ ਵਿਚ ਅਨੈਤਿਕ ਬੁਰਾਈਆਂ ਨੂੰ ਬਹੁਤ ਬੜਾਵਾ ਮਿਲਣਾ ਸੀ । ਖੰਨਾ, ਕਪੂਰ ਤੇ ਮਹਿਰਾ ਖੱਤਰੀਆਂ ਨੇ ਵਿਧਵਾ ਵਿਆਹ ਦੀ ਵਿਰੋਧਤਾ ਕੀਤੀ ਤੇ ਇਨ੍ਹਾਂ ਦੀ ਦੇਖਾ- ਦੇਖੀ ਸੇਠ ਅਤੇ ਕੱਕੜ ਵੀ ਇਨ੍ਹਾਂ ਦੀ ਹਾਮੀ ਭਰਦੇ ਰਹੇ।
ਹੋਰ ਕਹਾਣੀਆਂ ਨੂੰ ਇਥੇ ਲਿਖਣ ਦੀ ਆਵੱਸ਼ਕਤਾ ਨਹੀਂ।
ਬਾਰੀ ਖੱਤਰੀ ਗੋਤਾਂ ਦੇ ਵਿਅਕਤੀ ਮਿਹਰ ਚੰਦ, ਕਾਨ੍ਹ ਚੰਦ ਅਤੇ ਕਪੂਰ ਚੰਦ ਜਿਹੜੇ ਅਕਬਰ ਸਮਰਾਟ ਦੀਆਂ ਰਾਜਪੂਤ ਪਤਨੀਆਂ ਦੀ ਦੇਖਭਾਲ ਲਈ ਭੇਜੇ ਗਏ ਸਨ, ਨੂੰ ਇਸ ਵਜ੍ਹਾ ਕਾਰਨ ਖੱਤਰੀਆਂ ਨੇ ਆਪਣੇ ਸਮਾਜ ਵਿਚੋਂ ਛੇਕ ਦਿੱਤਾ ਸੀ ਕਿਉਂਕਿ ਉਨ੍ਹਾਂ ਆਪਸ ਵਿਚ ਵਿਆਹ-ਸ਼ਾਦੀਆਂ ਕਰਨੇ ਚਾਲੂ ਕਰ ਦਿੱਤੇ ਸਨ। ਪਰ ਇਹ ਗੱਲ ਵੀ ਬਹੁਤੀ ਭਰੋਸੇਯੋਗ ਨਹੀਂ ਲਗਦੀ ਕਿਉਂਕਿ ਇਸ ਨਾਲ ਵੀ ਬਾਰੀ ਗਰੁੱਪ ਦੀ ਮੂਲਕਤਾ ਦਾ ਪਤਾ ਨਹੀਂ ਚਲਦਾ ਤੇ ਹੋਰਨਾਂ ਦਾ ਵੀ। ਇਹ ਵੀ ਕਿਹਾ ਜਾਂਦਾ ਹੈ ਕਿ ਸਰੀਨ ਸ਼ਬਦ, ਸ਼੍ਰੇਣੀ ਦਾ ਪ੍ਰਾਕ੍ਰਿਤ ਰੂਪ ਹੈ, ਜਿਸਨੂੰ ਵਪਾਰੀਆਂ ਦੇ ਇਕ ਨਿਗਮ ਲਈ ਵਰਤਿਆ ਜਾਂਦਾ ਸੀ।” ਪਰ ਲੇਖਕ ਦਾ ਮਤ ਹੈ ਕਿ ਸ਼੍ਰੇਣੀ ਦਾ ਸ਼ਬਦ ‘ਕਸ਼ਤਰੀਆਂ’ ਅਤੇ ਉੱਥੇ ਰਹਿਣ ਵਾਲੀਆਂ ਜਾਤਾਂ ਦੇ ਨਾਂ ‘ਤੇ ਮਿਲਦਾ ਸੀ। ਜਿਵੇਂ ਕਿ ਕੋਟਿਲਿਆ ਦੇ ਅਰਥ ਸ਼ਾਸਤਰ ਵਿਚ ਸੁਰਾਸ਼ਟਰ ਅਤੇ ਕੰਬੋਜ ਦੀ ਕਸ਼ੱਤਰੀ ਸ਼੍ਰੇਣੀ ਆਦਿ ਦਾ ਵਰਣਨ ਮਿਲਦਾ ਹੈ।
1852 ਵਿਚ ਸਰ ਹਰਬੈਰਟ ਐਡਵਰਡੇਸ ਜੋ ਜਲੰਧਰ ਦਾ ਡਿਪਟੀ ਕਮਿਸ਼ਨਰ ਸੀ ਨੇ ਢਾਈ ਘਰ ਜਾਂ ਲਾਹੌਰੀਆ ਖੱਤਰੀਆਂ ਬਾਰੇ ਇਕ ਰਿਪੋਰਟ ਵਿਚ ਲਿਖਿਆ ਕਿ ਬੁੰਜਾਹੀ ਖੱਤਰੀਆਂ ਦੀਆਂ ਵਿਆਹੀਆਂ ਕੁੜੀਆਂ ਨੂੰ ਢਾਈ ਘਰ ਵਾਲੇ ਕਿਵੇਂ ਛੱਡ (ਤਲਾਕ) ਰਹੇ ਸਨ ਤਾਂ ਜੋ ਨਵੀਆਂ ਕੁੜੀਆਂ ਤੋਂ ਨਵੇਂ ਦਾਜ ਹਾਸਲ ਕੀਤੇ ਜਾ ਸਕਣ। “ਬਾਰੀ ਹੁਣ ਤਕ (19ਵੀਂ ਸਦੀ ਦੇ ਅਖੀਰ ਤਕ) ਉਵੇਂ ਹੀ ਕਰ ਰਹੇ ਹਨ; ਪਰ ਬਾਰੀ ਕਿੰਨਾ ਗ਼ਰੀਬ ਜਾਂ ਦੁਖੀ ਹੋਵੇ, ਉਸਨੂੰ ਇਕ ਵਹੁਟੀ ਤੇ ਚੰਗਾ ਚੋਖਾ ਦਾਜ ਇਕ ਇੱਜ਼ਤਦਾਰ ਬੁੰਜਾਹੀ ਤੋਂ ਮਿਲੇਗਾ : (ਪਟਿਆਲਾ) । ਜੇ ਬੁੰਜਾਹੀ ਵਹੁਟੀ ਜਿਹੜੀ ਬਾਰੀ ਨਾਲ ਵਿਆਹੀ ਜਾਂਦੀ ਮਰ ਜਾਂਦੀ ਸੀ, ਇਹ ਨਿਰਦਈ ਤੌਰ ‘ਤੇ ਕਿਹਾ ਜਾਂਦਾ ਸੀ ‘ਪੁਰਾਣਾ ਚੁੱਲ੍ਹਾ ਘੀ ਜਦੀਦ’ (ਨਵਾਂ), ਜਿਸਦਾ ਅਰਥ ਹੁੰਦਾ ਸੀ ਭਾਵੇਂ ਚੁੱਲ੍ਹਾ ਪੁਰਾਣਾ ਹੋ ਗਿਆ ਹੈ, ਘਿਉ ਤੇ ਨਵਾਂ ਏਂ, ਤੇ ਮਰੀ ਵਹੁਟੀ ਬਦਲੇ ਨਵੀਂ ਆ ਸਕਦੀ ਹੈ।” Is
ਖੱਤਰੀਆਂ ਦੇ ਕੁਝ ਹੋਰ ਗੋਤ
1 ਉਬਰਾਇ : 1. ਖੱਤਰੀਆਂ ਦਾ ਇਕ ਗੋਤ। 2. ਰਾਮਗੜ੍ਹੀਆਂ ਦਾ ਗੋਤ।
ਉੱਪਲ : 1. ਉੱਪਲ ਦਾ ਅਰਥ ਹੈ ਪੱਥਰ। ਇਸ ਗੋਤ ਦੇ ਖੱਤਰੀ ਆਪਣੇ ਬੱਚੇ ਦੀ ਭਦਨ (ਮੁੰਡਨ) ਰਸਮ ਆਪਣੇ ਕਿਸੇ ‘ਗੁਰੂ’ ਜੋ ਅਨੰਦਪੁਰ ਰਹਿੰਦਾ ਸੀ ਤੋਂ ਕਰਵਾਉਂਦੇ ਰਹੇ ਹਨ। ਉਨ੍ਹਾਂ ਦਾ ਇਹ ਪ੍ਰੋਹਿਤ ਮੁੰਡਣ ਕਰਕੇ ਪਗੜੀ ਦਿੰਦਾ ਸੀ। ਤੇ ਇਸ ਬਦਲੇ ਸਵਾ ਰੁਪਇਆ ਦੱਖਣਾ ਲੈਂਦਾ ਸੀ । ਬੱਚਾ ਜੰਮਣ ਪਿਛੋਂ ਮਾਂ ਬੱਚੇ ਨੂੰ ਸਤੀ ਦੀ ਜਗ੍ਹਾ ‘ਤੇ ਲਿਜਾਂਦੀ ਸੀ ਤੇ ਫਿਰ ‘ਬਾਵਾ ਲਾਲ’ ਦੀ ਸਮਾਧ ‘ਤੇ ਲਿਜਾਂਦੀ ਸੀ। ਚੌਲਾਂ ਦਾ ਦੋਵਾਂ ਥਾਵਾਂ ਤੇ ਚੜ੍ਹਾਵਾ ਚੜ੍ਹਾਇਆ ਜਾਂਦਾ ਸੀ। ਸਤੀ ਦੀ ਸਮਾਧ ‘ਤੇ ਵਾਲ ਮੁੰਨੇ ਜਾਂਦੇ ਸਨ ਤੇ ਫਿਰ ਇਕ ਕਮੀਜ਼ ਤੇ ਕੁਝ ਗਹਿਣੇ ਪਹਿਨਾਏ ਜਾਂਦੇ ਸਨ। ਇਸ ਗੋਤ ਦਾ ਹੀ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ (1822-37) ਹੋਇਆ ਹੈ। ਇਸ ਦੀ ਪਠਾਣਾਂ ਵਿਚ ਏਨੀ ਦਹਿਬਤ ਸੀ ਕਿ ਹੁਣ ਤਕ ਅਫ਼ਗਾਨ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਉਸਦਾ ਨਾਂ ਲੈ ਕੇ ਡਰਾਉਂਦੀਆਂ ਹਨ, ‘ਹਰੀਆ ਰਾਘਲੇ ਦਾ । ” ਉੱਪਲ, ਹਿੰਦੂ ਵੀ ਹਨ ਤੇ ਸਿੱਖ ਵੀ। 2. ਇਕ ਜੱਟ ਸਿੱਖ ਗੋਤ ਵੀ ਉੱਪਲ ਹੈ। 3. ਇਕ ਰਾਮਗੜ੍ਹੀਆ ਗੋਤ ਵੀ ਹੈ।
¤ ਓਹਰੀ : ਸਰੀਨ ਸ਼੍ਰੇਣੀ ਦੇ ਖੱਤਰੀਆਂ ਦਾ ਉਪ-ਗੋਤ।
¤ ਆਨੰਦ : 1. ਆਨੰਦ ਬੁਜਾਹੀ ਖੱਤਰੀਆਂ ਦੇ ਲੋਕ, ਸੰਕਰਾਂਤਿ (ਸੰਗਰਾਂਦ) ਵਾਲੇ ਦਿਨ ਕੋਈ ਦਾਨ ਦੱਖਣਾ ਨਹੀਂ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਇਸਤਰੀਆਂ ਆਪਣੇ ਵਾਲਾਂ ਨੂੰ ਘਿਉ ਲਾਉਂਦੀਆਂ ਸਨ । ਪਰ ਇਹ ਰਿਵਾਜ ਹੁਣ ਨਹੀਂ ਰਹੇ। ਆਨੰਦ ਬੜੇ ਪੜ੍ਹੇ-ਲਿਖੇ ਅਤੇ ਅਗਾਂਹ ਵਧੂ ਲੋਕ ਹਨ। ਸ: ਜਗਜੀਤ ਸਿੰਘ ਆਨੰਦ ਮੁੱਖ ਸੰਪਾਦਕ ‘ਨਵਾਂ ਜਮਾਨਾ’ ਇਸ
ਗੋਤ ਨਾਲ ਸੰਬੰਧਤ ਹਨ। 2. ਰਾਮਗੜ੍ਹੀਆਂ ਦਾ ਇਕ ਗੋਤ ਵੀ ਆਨੰਦ ਹੈ।
1 ਅਬਰੋਲਾ ਜਾਂ ਅਬਰੋਲ : ਇਨ੍ਹਾਂ ਵਿਚ ਰਵਾਇਤ ਹੈ ਕਿ ਇਨ੍ਹਾਂ ਦੇ ਇਕ ਪਰਿਵਾਰ ਵਿਚ ਇਕ ‘ਸੱਪ’ ਨੇ ਜਨਮ ਲਿਆ। ਇਕ ਰਾਤ ਇਹ ਘਾੜ੍ਹਨੀ ਵਿਚ ਡਿਗ ਪਿਆ ਅਤੇ ਸਵੇਰ ਨੂੰ ਰਿੜਕਿਆ ਗਿਆ ਤੇ ਮਰ ਗਿਆ । ਇਸ ਲਈ ਅਬਰੋਲ ਕਦੀ ਵੀ ਦੁੱਧ ਨਹੀਂ ਰਿੜਕਦੇ ਅਤੇ ਨਾ ਹੀ ਸੱਪ ਨੂੰ ਮਾਰਦੇ ਹਨ।
1 ਔਰਵ : ਇਹ ਚੋਪੜਾ ਗੋਤ ਦਾ ਉਪ-ਗੋਤ ਹੈ।
0 ਸਾਉਂਚੀ : ਬੁਜਾਹੀ ਸ਼੍ਰੇਣੀ ਨਾਲ ਸੰਬੰਧਤ ਇਹ ਗੋਤ 8ਵੀਂ ਸੁਦੀ ਅੱਸੂ ਨੂੰ ਹਰ ਘਰ ਵਿਚ ਨਰ ਵਿਅਕਤੀ ਅਤੇ ਨਵੇਂ ਜਨਮੇ ਬੱਚੇ ਦੀਆਂ ਬਾਹਾਂ ਉਸਤਰੇ ਨਾਲ ਟੱਕੀਆਂ ਜਾਂਦੀਆਂ ਹਨ, ਜਦ ਤਕ ਕਿ ਖੂਨ ਨ ਵਗਣ ਲਗ ਪਏ। ਲਾਲ ਰੰਗ ਦਾ ਪਾਊਡਰ ਕੁੰਗਾ ਫਿਰ ਇਨ੍ਹਾਂ ਜ਼ਖਮਾਂ ‘ਤੇ ਛਿੜਕਿਆ ਜਾਂਦਾ ਹੈ ਤੇ ਪੂਜਾ ਕੀਤੀ ਜਾਂਦੀ ਹੈ ਤੇ ਮੱਥੇ ਤੇ ਖੂਨ ਨੂੰ ਪੋਚ ਦਿੱਤਾ ਜਾਂਦਾ ਹੈ। ਇਕ ਸਿਰਲੱਥੇ ਆਦਮੀ ਦੀ ਸ਼ਕਲ ਵੀ ਮੱਥੇ ਤੇ ਬਣਾਈ ਜਾਂਦੀ ਹੈ ਤੇ ਸੱਜੇ ਹੱਥ ਵਿਚ ਚਾਕੂ (ਛੁਰੀ) ਫੜਾਇਆ ਜਾਂਦਾ ਹੈ। ਫਿਰ ਪੂਜਾ ਕਰਕੇ ਰੋਟੀ ਤੇ ਦੁੱਧ ਹੀ ਕੇਵਲ ਉਸ ਦਿਨ ਖਾਧਾ ਜਾਂਦਾ ਹੈ। ਪਰ ਇਹ ਰਿਵਾਜ ਹੁਣ ਖ਼ਤਮ ਹੋ ਗਏ ਹਨ।
0 ਸੇਖਰੀ ¤ ਸਿਆਲੀ ¤ ਸਿਆਲ : 1. ਸਿਆਲ ਖੱਤਰੀ ਭਦਨ ਦੀ ਰਸਮ ਪੰਜ ਸਾਲ ਦੀ ਉਮਰ ਵਿਚ ਕਾਂਗੜਾ
ਪਹਾੜੀਆਂ ‘ਚ ਜਾ ਕੇ ਕਰਦੇ ਹਨ। ਖੱਤਰੀਆਂ ਵਿਚ ਇਹ ਇਕ ਛੋਟਾ ਗੋਤ ਹੈ ਜੋ ਕਿਧਰੇ ਕਿਧਰੇ ਮਿਲਦਾ ਹੈ। 2. ਇਕ
ਜੱਟ ਗੋਤ, ਖਾਸ ਕਰਕੇ ਮੁਸਲਮਾਨ। ਸਿੱਖ ਜੱਟ ਬਹੁਤ ਵਿਰਲੇ ਹਨ। 3. ਇਕ ਰਾਜਪੂਤ ਜਾਤ ਜੋ ਬਹੁਤੀ ਮੁਸਲਮਾਨ ਹੈ।
0 ਸਾਮਾ :
- ਇਕ ਖੱਤਰੀ।
- ਇਕ ਕੰਬੋਜ ਗੋਤ।
- ਇਕ ਬ੍ਰਾਹਮਣ ਗੋਤ ਹੈ।
¤ ਸਾਹੀ : 1
ਗੋਤ।
. ਇਕ ਖੱਤਰੀ ਗੋਤ। 2
. ਇਕ ਕੰਬੋਜ ਤੇ ਜੱਟ ਗੋਤ।
- ਇਕ ਰਾਮਗੜ੍ਹੀਆ
0 ਸਰਨਾ :
- ਇਕ ਖੱਤਰੀ ਗੋਤ।
- ਇਕ ਸੁਨਿਆਰਾ ਗੋਤ।
0 ਸਾਂਘੀ :
- ਇਕ ਖੱਤਰੀ ਗੋਤ।
- ਇਕ ਜੱਟ ਗੋਤ।
0 ਸਗੜ :
- ਖੱਤਰੀ ਗੋਤ । 2.
ਰਾਮਗੜ੍ਹੀਆ ਗੋਤ। ਸੋਂਧੀ :
- ਖੱਤਰੀ ਗੋਤ।
- ਰਾਮਗੜ੍ਹੀਆ ਗੋਤ।
D ਸੋਬਤੀ : ਪ੍ਰਾਚੀਨ ਗੋਤ ਜਿਸਨੂੰ ਪਹਿਲਾਂ ਵਸਾਤੀ ਕਿਹਾ ਜਾਂਦਾ ਸੀ।
0 ਸੇਠ : ਢਾਈ ਘਰ ਤੇ ਚਾਰ ਘਰ ਸ਼੍ਰੇਣੀ, ਖੱਤਰੀਆਂ ਦੇ ਵਿਚੋਂ ਇਹ ਇਕ ਪ੍ਰਸਿੱਧ ਗੋਤ ਹੈ। ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਸੁਰੇਸ਼ ਸੇਠ ਇਸ ਗੋਤ ਨਾਲ ਸੰਬੰਧਤ ਹਨ।
1 ਸੱਭਰਵਾਲ : ਬਹੁਤ
- ਇਹ ਖੁਖਰਾਣ ਸ਼੍ਰੇਣੀ ਦੀ ਖੱਤਰੀ ਜਾਤ ਦਾ ਗੋਤ ਹੈ। ਇਸ ਗੋਤ ਦੇ ਖੱਤਰੀ ਖੇਤੀ ਦਾ ਕੰਮ ਵੀ
ਕਰਦੇ ਹਨ।” 2. ਇਹ ਗੋਤ ਦਲਿਤ ਜਾਤਾਂ ਵਿਚ ਵੀ ਹੈ। 3. ਇਕ ਰਾਮਗੜ੍ਹੀਆ ਗੋਤ ਵੀ ਹੈ।
1 ਸੇਠੀ : 1. ਇਹ ਖੁਖਰਾਣ ਸ਼੍ਰੇਣੀ ਦੇ ਖੱਤਰੀ ਹਨ। ਇਨ੍ਹਾਂ ਦਾ ਇਕ ਪੁਰਖਾ ਡੱਲਾ (ਨੇੜੇ ਸੁਲਤਾਨਪੁਰ ਲੋਧੀ) ਰਹਿੰਦਾ
ਸੀ ਜਿਥੋਂ ਇਨ੍ਹਾਂ ਦਾ ਪਲਾਇਣ ਹੋਰਨਾਂ ਥਾਵਾਂ ਵਿਚ ਹੋਇਆ। ਕਈ ਬੁੰਜਾਹੀ ਵੀ ਅਖਵਾਉਂਦੇ ਹਨ। 2. ਇਕ ਬ੍ਰਾਹਮਣ ਗੋਤ ਵੀ ਹੈ। 3. ਇਕ ਅਰੋੜਾ ਗੋਤ ਵੀ ਸੇਠੀ ਮਿਲਦਾ ਹੈ। 4. ਇਕ ਮੁਸਲਮਾਨ ਖੋਜਾ ਗੋਤ ਵੀ । 5. ਇਕ ਓਸਵਾਲ ਬਾਣੀਆਂ ਗੋਤ ਵੀ ਸੇਠੀ ਹੈ।
Q ਸੋਢੀ : ਇਹ ਗੋਤ ਬੜਾ ਜਾਂ ਵੱਡੇ ਸਰੀਨ ਬੁੰਜਾਹੀ ਗੋਤਾਂ ਵਿਚੋਂ ਇਕ ਹੈ ਜਿਸ ਵਿਚ ਸਿੱਖਾਂ ਦੇ ਚੌਥੇ ਗੁਰੂ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਸਾਹਿਬ ਤਕ ਹੋਏ ਹਨ। ਇਹ ਬਹੁਤੇ ਸਿੱਖ ਹਨ, ਅਤੇ ਇਨ੍ਹਾਂ ਨੇ ਬ੍ਰਾਹਮਣੀ ਰਸਮਾਂ ਰਿਵਾਜਾਂ ਦਾ ਤਿਆਗ ਕਰ ਦਿੱਤਾ ਹੈ। ਸਿੱਖ ਸੋਢੀ ਸਿੱਖ ਰਹੁ ਰੀਤਾਂ ਅਨੁਸਾਰ ਚਲਦੇ ਹਨ। ਵੱਡੇ-ਵੱਡੇ ਅਫਸਰ ਅਤੇ ਤਕੜੇ ਜ਼ਿਮੀਂਦਾਰ ਹਨ। ਅਨੰਦਪੁਰ, ਕਰਤਾਰਪੁਰ ਅਤੇ ਗੁਰੂ ਹਰਿ ਸਹਾਏ ਦੇ ਸੋਢੀ, ਗੁਰੂਆਂ ਦੇ ਪਰਿਵਾਰ ਨਾਲ ਸੰਬੰਧਤ ਹਨ ਅਤੇ ਤਕੜੀਆਂ ਜਗੀਰਾਂ ਦੇ ਮਾਲਕ ਹਨ। 1881 ਈ. ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਇਨ੍ਹਾਂ ਦੀ ਸੰਖਿਆ 4484 ਸੀ।
ਸਿੱਬਲ : ਇਕ ਪ੍ਰਸਿੱਧ ਗੋਤ ਜਿਸ ਵਿਚੋਂ ਮਨਮੋਹਨ ਸਿੰਘ ਕੇਂਦਰੀ ਮੰਤਰੀ ਮੰਡਲ ਵਿਚ ਐੱਚ.ਕੇ ਸਿੱਬਲ ਮੰਤਰੀ ਹਨ।
1 ਸੱਚਰ : ਖੱਤਰੀਆਂ ਦਾ ਪ੍ਰਸਿੱਧ ਗੋਤ, ਜਿਸ ਵਿਚੋਂ 1947 ਤੋਂ ਪਿਛੋਂ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱਚਰ ਰਹੇ ਹਨ। ਪ੍ਰਤਿਸ਼ਠ ਪੱਤਰਕਾਰ ਕੁਲਦੀਪ ਨਈਅਰ ਉਨ੍ਹਾਂ ਦਾ ਜਵਾਈ ਹੈ ਅਤੇ ਸੁਪਰੀਮ ਕੋਰਟ ਦਾ ਵਕੀਲ ਰਾਜਿੰਦਰ ਸੱਚਰ ਉਨ੍ਹਾਂ ਦਾ ਸਪੁੱਤਰ ਹੈ।
2 ਸਿਰੜੀਏ : ਇਸ ਗੋਤ ਦੇ ਖੱਤਰੀ ਬਹੁਤੇ ਦਿੱਲੀ ਰਹਿੰਦੇ ਹਨ।
¤ ਸੰਧਾ
: 1. ਖੱਤਰੀ ਗੋਤ।
- ਇਕ ਕੰਬੋਜ ਗੋਤ।
- ਇਕ ਜੱਟ ਗੋਤ।
- ਬ੍ਰਾਹਮਣ ਗੋਤ।
- ਰਾਜਪੂਤ ਗੋਤ।
Q ਸ਼ਾਹੀ : 1
. ਖੱਤਰੀ ਗੋਤ। 2
. ਕੰਬੋਜ ਗੋਤ।
- ਜੱਟ ਗੋਤ।
¤ ਸਾਹਨੀ : ਬੁੰਜਾਹੀ ਖੱਤਰੀਆਂ ਦਾ ਸੂਰਜਵੰਸ਼ੀ ਗੋਤ ਹੈ। ਪ੍ਰਸਿੱਧ ਅਭਿਨੇਕਾਰ ਸਵ. ਬਲਰਾਜ ਸਾਹਨੀ ਇਸੇ ਗੋਤ ए मो।
0 ਸੋਹਨੀ □ ਸੋਂਧੀ :
- ਖੱਤਰੀ ਗੋਤ
- ਦਲਿਤਾਂ ਦਾ ਗੋਤ ਵੀ ਹੈ।
¤
ਸੋਨੀ : 1. ਇਕ ਖੱਤਰੀ ਗੋਤ 2
. ਕੰਬੋਜ ਗੋਤ 3. ਜੱਟ ਗੋਤ। ਸੋਬਤੀ
¤ ਸਹਿਗਲ :
- ਸਹਿਗਲ ਪੰਜ ਜਾਤੀ ਖੱਤਰੀ ਸ਼੍ਰੇਣੀ ਵਿਚੋਂ ਹਨ। ਸਹਿਗਲਾਂ ਦਾ ਵੱਡਾ ਕੇਂਦਰ ਜਲੰਧਰ ਹੈ। ਪ੍ਰਸਿੱਧ
ਗਾਇਕ ਕੇ.ਐਲ. ਸਹਿਗਲ ਇਸੇ ਗੋਤ ਨਾਲ ਸੰਬੰਧਤ ਸੀ। 2. ਸਹਿਗੇ ਕੰਬੋਜ ਗੋਤ 3. ਇਕ ਮੁਸਲਮਾਨ ਖੋਜਾ ਗੋਤ ਵੀ ਸਹਿਗਲ ਹੈ। 4.
ਛੀਂਬਿਆਂ ਦਾ ਵੀ ਗੋਤ ਹੈ।
¤ ਸੋਫ਼ਤੀ : ਸੋਫਤੀ ਤੇ ਸ਼ਾਇਦ ਸੋਫ਼ਤ ਵੀ ਇਕੋ ਗੋਤ ਹੈ। ਇਨ੍ਹਾਂ ਦੀ ਸਤੀ ਲੁਧਿਆਣੇ ਜ਼ਿਲ੍ਹੇ ਵਿਚ ਪਿੰਡ ਰੱਤੋਵਾਲ (ਨੇੜੇ ਸਰਾਭਾ) ਹੈ। ਕਿਹਾ ਜਾਂਦਾ ਹੈ ਕਿ ਲਾਹੌਰ ਤੋਂ ਆਏ ਹਨ। ਇਨ੍ਹਾਂ ਦੇ ਇਕ ਵਡੇਰੇ ਬਾਬਾ ਹਨਸੂਆਨਾ ਦੇ ਨਾਂ ‘ਤੇ ਇਕ ਤਾਲਾਬ ਹੈ, ਜਿੱਥੇ ਭੂਤ ਪ੍ਰੇਤਾਂ ਜਾਂ ‘ਬਾਹਰਲੀਆਂ ਚੀਜ਼ਾਂ’ ਦੇ ਬੀਮਾਰ ਤੇ ਕਮਜ਼ੋਰ ਬੱਚਿਆਂ ਨੂੰ ਨੁਹਾਇਆ ਜਾਂਦਾ ਹੈ, ਅਤੇ ਕਿਹਾ ਜਾਂਦਾ ਹੈ ਕਿ ਠੀਕ ਹੋ ਜਾਂਦੇ ਹਨ। ਸਵਸਥ ਹੋਣ ‘ਤੇ ਅਨਾਜ ਵੰਡਿਆ ਜਾਂਦਾ ਹੈ। ਪਰ ਹੁਣ ਇਹ ਰਸਮ ਬਹੁਤ ਘੱਟ ਕੀਤੀ ਜਾਂਦੀ ਹੈ, ਲੋਕ ਪੜ੍ਹ-ਲਿਖ ਗਏ ਹਨ।
Q ਸੋਈ/ਸੋਹੀ : 1. ਸੋਈ ਖੱਤਰੀ ਕਾਂਗੜਾ ਪਹਾੜੀਆਂ ‘ਚ ਭੱਦਣ ਦੀ ਰਸਮ ਕਰਦੇ ਹਨ ਅਤੇ ਜੰਡੀ ਦੀਆਂ ਟਹਿਣੀਆਂ
ਵੱਢਣ ਦੀ ਰਸਮ ਆਪੋ ਆਪਣੇ ਪਿੰਡਾਂ ਵਿਚ ਕੀਤੀ ਜਾਂਦੀ ਹੈ। ਉਹ ਆਪਣੇ ਵਡੇਰਿਆਂ ਦੀ ਪਿੰਡ ਜੰਗਪੁਰ ਤਹਿਸੀਲ
ਲੁਧਿਆਣਾ ਵਿਚ ਦੀਵਾਲੀ ਵਾਲੇ ਦਿਨ ਪੂਜਾ ਕਰਦੇ ਹਨ। 2. ਸੋਈ ਜਾਂ ਸੋਹੀ ਕੰਬੋਜਾਂ ਦਾ ਗੋਤ ਵੀ ਹੈ। 3. ਇਹ ਗੋਤ
ਜੱਟਾਂ ਦਾ ਵੀ ਹੈ। 4. ਰਾਮਗੜ੍ਹੀਆ ਗੋਤ ਵੀ ਹੈ। 5. ਓਸਵਾਲ ਬਾਣੀਆਂ ਦਾ ਗੋਤ ਵੀ ਮਿਲਦਾ ਹੈ।
D ਸੂਰੀ : 1. ਖੱਤਰੀਆਂ ਦਾ ਇਕ ਪ੍ਰਸਿੱਧ ਗੋਤ। ਸ: ਨਾਨਕ ਸਿੰਘ ਨਾਵਲਕਾਰ ਇਸੇ ਗੋਤ ਨਾਲ ਸੰਬੰਧਤ ਸਨ। ਇਹ
3.
ਚੰਦਰਵੰਸ਼ੀ ਬੁੰਜਾਹੀ ਖੱਤਰੀਆਂ ਦਾ ਗੋਤ ਹੈ। 2. ਪਠਾਣਾਂ ਦਾ ਗੋਤ ਵੀ ਸੂਰ ਹੈ । ਜਿਸ ਵਿਚੋਂ ਸ਼ੇਰ ਸ਼ਾਹ ਸੂਰੀ ਬਾਦਸ਼ਾਹ ਹੋਇਆ।
ਸੁਨਿਆਰਿਆਂ ਦਾ ਵੀ ਇਹ ਗੋਤ ਹੈ। 4. ਛੀਂਬਿਆਂ ਦਾ ਵੀ ਗੋਤ ਹੈ।
D ਹਾਂਡਾ : 1. ਹਾਂਡੇ ਖੱਤਰੀ ਪਾਕਿਸਤਾਨ ਬਣਨ ਤੋਂ ਪਹਿਲਾਂ ਮੁੰਡਨ ਸੰਸਕਾਰ ਪਾਕਪਟਨ ਵਿਚ ਕਰਿਆ ਕਰਦੇ ਸਨ
ਅਤੇ ਕਹਿੰਦੇ ਸਨ ਕਿ ਸ਼ੇਖ ਫ਼ਰੀਦ ਉਨ੍ਹਾਂ ਦੇ ਸਰਪ੍ਰਸਤ ਹਨ। ਲਾਹੌਰ ਦੇ ਉੱਤਰ ਵਿਚ ਗੁਜਰਾਤ ਦੇ ਨੇੜੇ ਪੈਂਦੇ ਇਕ ਛੱਪੜ ਦੇ ਕੰਢੇ ਵੀ ਮੁੰਡਨ ਸੰਸਕਾਰ ਕਰਦੇ ਸਨ ਜਿੱਥੇ ਢੋਲ-ਢਮੱਕੇ ਨਾਲ ਬੱਚਿਆਂ ਨੂੰ ਲਿਜਾਂਦੇ ਸਨ । ਕਿਹਾ ਜਾਂਦਾ ਹੈ ਕਿ ਸ਼ੇਖ ਫ਼ਰੀਦ ਦੀ ਦਰਗਾਹ ਤੋਂ ਇਕ ਇੱਟ ਲਿਆ ਕੇ ਛੱਪੜ ਵਿਚ ਸੁੱਟੀ ਹੋਈ ਹੈ ਤਾਂ ਜੋ ਇਸ ਨੂੰ ਵੀ ਪਵਿਤ੍ਰ ਕੀਤਾ ਜਾ ਸਕੇ। ਹਾਂਡੇ ਝਟਕਾ ਕੀਤਾ ਮਾਸ ਨਹੀਂ ਖਾਂਦੇ ਰਹੇ ਬਲਕਿ ਮੁਸਲਮਾਨਾਂ ਦੀ ਤਰ੍ਹਾਂ ਜਾਨਵਰ ਦੀ ਧੌਣ ਨੂੰ ਕੱਟਣਗੇ। ਹਾਂਡਾ ਲਾੜਾ ਲਾਲ ਰੰਗ ਦੇ ਰੇਸ਼ਮ ਦਾ ਕਪੜਾ ਜਿਸਦਾ ਭਾਰ 14 ਤੋਲਾ ਹੁੰਦਾ ਸੀ, ਆਪਣੀ ਅਚਕਨ ਨਾਲ ਲਟਕਾ ਲੈਂਦਾ ਸੀ ਤੇ ਸਹੁਰਿਆਂ ਦੇ ਘਰ ਜਾ ਕੇ ਰੁਮਾਲ ਦੀ ਤਰ੍ਹਾਂ ਆਪਣੇ ਮੂੰਹ ਅੱਗੇ ਰੱਖ ਲੈਂਦਾ ਸੀ। ਇਨ੍ਹਾਂ ਦੇ ਇਕ ਵਡੋਰੇ ਦਾ ਮੱਠ ਪਿੰਡ ਟੁਰਨਾ, ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ, ਜਿੱਥੇ ਜਾ ਕੇ ਇਹ ਪੂਜਾ ਕਰਦੇ ਹਨ। ਇਸ ਪਿੰਡ ਵਿਚ ਸਾਰੇ ਕੰਬੋਜ ਹੀ ਰਹਿੰਦੇ ਹਨ। ਹਾਂਡੇ ਰਾਮ ਤੀਰਥ ‘ਤੇ ਜਾ ਕੇ ਭਦਨ ਦੀ ਰਸਮ ਵੀ ਕਰਦੇ ਹਨ। 2. ਕੰਬੋਜਾਂ ਦਾ ਵੀ ਇਕ ਗੋਤ ਹਾਂਡਾ ਹੈ।
0 ਹੰਡੀ ਜਾਂ ਹੰਡੀਯੇ : 1. ਇਕ ਖੱਤਰੀ ਗੋਤ। 2. ਇਕ ਕੰਬੋਜ ਗੋਤ । ਕਪਾਹੀ
0 ਕੌੜਾ : 1. ਬੁੰਜਾਹੀ ਸ਼੍ਰੇਣੀ ਦੇ ਕਪੂਰ ਖੱਤਰੀਆਂ ਦਾ ਉਪ-ਗੋਤ ਹੈ। ਇਕ ਔਰਤ ਜਿਸਨੂੰ ਗਰਭ ਠਹਿਰਿਆ ਹੋਇਆ ਸੀ, ਸਤੀ ਹੋ ਗਈ ਅਤੇ ਉਸਨੂੰ ਸਤੀ ਹੋਣ ਤੋਂ ਪਹਿਲਾਂ ਇਕ ਅੱਕ ਦੇ ਬੂਟੇ ਪਾਸ ਇਕ ਬੱਚਾ ਪੈਦਾ ਹੋਇਆ। ਜੰਮਣ ਤੋਂ ਤੀਸਰੇ ਦਿਨ ਲੋਕਾਂ ਨੇ ਵੇਖਿਆ ਕਿ ਉਹ ਸੱਪ ਦੀ ਪੂਛ ਨੂੰ ਮੂੰਹ ‘ਚ ਪਾ ਕੇ ਚੂਸ ਰਿਹਾ ਸੀ ਜਦਕਿ ਇਕ ਇੱਲ ਨੇ ਆਪਣੇ ਪਰਾਂ ਨਾਲ ਉਸ ‘ਤੇ ਛਾਂ ਕੀਤੀ ਹੋਈ ਸੀ। ਕਿਉਂਕਿ ਅੱਕ ਵੀ ਕੌੜਾ ਹੈ, ਸੱਪ ਜ਼ਹਿਰੀ ਅਤੇ ਇੱਲ ਵੀ ਜ਼ਹਿਰੀ ਹੁੰਦੀ ਹੈ, ਇਸ ਕਰਕੇ ਇਸ ਬੱਚੇ ਨੂੰ ਕੌੜਾ ਕਿਹਾ ਗਿਆ।
ਕੋੜਿਆਂ ਵਿਚ ਜਦ ਕਿਸੇ ਮੁੰਡੇ ਦਾ ਵਿਆਹ ਹੁੰਦਾ ਸੀ ਤਾਂ ਜੰਡੀ ਦੀ ਟਹਿਣੀ ਕੱਟੀ ਜਾਂਦੀ ਸੀ, ਇੱਲ ਨੂੰ ਖੁਆਇਆ ਜਾਂਦਾ ਸੀ ਅਤੇ ਇਕ ਅੱਕ ਦੇ ਬੂਟੇ ਪਾਸ ਇਕ ਸੱਪ ਦੀ ਖੁੱਡ ਨੇੜੇ ਕੁਝ ਖਾਣ ਨੂੰ ਰੱਖਿਆ ਜਾਂਦਾ ਸੀ । ਮੁੰਡੇ ਦੇ ਮੁੰਡਣ ਵੇਲੇ ਸਿਰ ‘ਤੇ ਬੋਦੀ ਰੱਖੀ ਜਾਂਦੀ ਸੀ। ਅਜੇਹੇ ਕਈ ਰਿਵਾਜ ਹਨ। ਕੌੜੇ ਗੋਤ ਵਾਲੇ ਗੁਰੂ ਰਾਮਦਾਸ ਜੀ ਨੂੰ ਬਹੁਤਾ ਮੰਨਦੇ ਹਨ
ਅਤੇ ਬਹੁਤ ਸਾਰੇ ਸਿੱਖ ਹਨ ਅਤੇ ਕਈ ਹਿੰਦੂ
ਮਿਲਦਾ ਹੈ।
ਵੀ। 2. ਇਕ ਕੰਬੋਜਾਂ ਦਾ ਗੋਤ ਵੀ ਕੌੜਾ ਹੈ।
- ਜੱਟਾਂ ਦਾ ਗੋਤ ਵੀ ਕੌੜਾ
1 ਕਟਾਰੀਆ :
- ਇਕ ਖੱਤਰੀ ਗੋਤ। 2. ਜੱਟ ਗੋਤ।
- ਰਵਿਦਾਸੀਆ ਗੋਤ। ਕਕੜ ਕੀਰ
1 ਕੋਛੜ : ਇਹ ਸੇਠ ਖੱਤਰੀਆਂ ਦਾ ਉਪ-ਗੋਤ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਵਡੇਰਾ ਯਤੀਮ ਸੀ, ਜਿਸਦਾ ਪਿਉ ਕਿਸੇ ਯੁੱਧ ਵਿਚ ਮਾਰਿਆ ਗਿਆ । ਉਸਨੂੰ ਉਸਦੀ ਭੈਣ ਨੇ ਪਾਲਿਆ ਜਿਸ ਕਰਕੇ ਕੁੱਛੜ (Lap) ਤੋਂ ਇਨ੍ਹਾਂ ਦਾ ਨਾਂ ਕੋਛੜ ਚੱਲਿਆ। ਇਨ੍ਹਾਂ ਵਿਚ ਜਦ ਕਿਸੇ ਇਸਤ੍ਰੀ ਨੂੰ ਛੇ ਮਹੀਨੇ ਦਾ ਗਰਭ ਹੋ ਜਾਂਦਾ ਹੈ, ਤਾਂ ਉਹ ਜਾਣ-ਬੁੱਝ ਕੇ ਆਪਣੇ ਪਰਿਵਾਰ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕਰਕੇ ਕਿਸੇ ਹੋਰ ਘਰ ਚਲੀ ਜਾਂਦੀ ਹੈ। ਪਤੀ ਜਦ ਇਹ ਖ਼ਬਰ ਸੁਣਦਾ ਹੈ ਤਾਂ ਉਹ ਉਸਨੂੰ ਲੱਭਦਾ ਹੈ, ਤੇ ਅਜੇਹਾ ਕਰਦਿਆਂ ਆਪਣਾ ਸਿਰ, ਮੁੱਛਾਂ ਅਤੇ ਦਾੜ੍ਹੀ ਮੁਨਵਾ ਦਿੰਦਾ ਹੈ। ਪਤਨੀ ਨੂੰ ਲੱਭ ਕੇ ਆਪਣੇ ਸੰਬੰਧੀਆਂ ਨੂੰ ਸੱਦਦਾ ਹੈ ਤੇ ਪਤਨੀ ਨਾਲ ਕਈ ਕੌਲ ਇਕਰਾਰ ਕਰਦਾ ਹੈ ਅਤੇ ਉਸਨੂੰ ਗਹਿਣੇ ਦੇਣ ਦਾ ਵਾਇਦਾ ਕਰਦਾ ਹੈ ਤੇ ਘਰ ਲੈ ਆਉਂਦਾ ਹੈ। ਪਰ ਇਹ ਰਿਵਾਜ ਹੁਣ ਲਗਭਗ ਖ਼ਤਮ ਹਨ।
1 ਕਾਲਰਾ : 1
. ਇਕ ਖੱਤਰੀ ਗੋਤ
- ਕੰਬੋਜ ਗੋਤ
- ਇਕ ਅਰੋੜਾ ਗੋਤ।
1 ਕੇਤਾਲ ਜਾਂ ਕਤਿਆਲ ‘8 : ਬੁੰਜਾਹੀ ਖੱਤਰੀਆਂ ਦਾ ਗੋਤ।
1 ਕੁਕੜ : 1.
ਇਕ ਖੱਤਰੀ ਗੋਤ।
- ਇਕ ਕੰਬੋਜ ਗੋਤ।
- ਇਕ ਅਰੋੜਾ ਗੋਤ।
- ਇਕ ਜੱਟ ਗੋਤ।
0 ਕੋਹਲੀ ਜਾਂ ਕੋਲੀ : 1. ਇਸ ਗੋਤ ਦੇ ਖੱਤਰੀ ਦਾ ਅਸਲੀ ਘਰ ਜਲੰਧਰ ਨੇੜੇ ਜਮਸ਼ੇਰ ਸੀ। ਭੱਦਣ ਦੀ ਰਸਮ ਵੇਲੇ
ਇੱਲਾਂ ਦੀ ਪੂਜਾ ਕਰਦਾ ਸੀ। ਉਹ ਕਪਾਹ ਦੀਆਂ ਛਿੱਟੀਆਂ ਨੂੰ ਬਾਲਣ ਦੀ ਥਾਂ ਨਹੀਂ ਵਰਤਦੇ, ਕਿਉਂਕਿ ਇਕ ਵਾਰ ਇਨ੍ਹਾਂ ਨਾਲ ਸੱਪ ਵੀ ਸੜ ਗਿਆ ਸੀ। ਇਹ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਵਿਚ ਵੇਖੇ ਜਾਂਦੇ ਹਨ। ਜਿਹਲਮ ਤੇ ਗੁਜਰਾਤ ਵਿਚ ਵੀ ਇਨ੍ਹਾਂ ਦੀ ਆਬਾਦੀ ਬਹੁਤ ਹੈ। ਇਹ ਖੇਤੀ ਵੀ ਕਰਦੇ ਹਨ ਅਤੇ ਵਪਾਰ ਵੀ। ਪ੍ਰਸਿੱਧ ਅਰਥ-ਸ਼ਾਸਤਰੀ ਅਤੇ ਭਾਰਤ
ਦੇ ਵਰਤਮਾਨ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਇਸ ਗੋਤ ਨਾਲ ਸੰਬੰਧਤ ਹਨ। 2. ਕੋਹਲੀ ਰਾਮਗੜ੍ਹੀਆ ਗੋਤ ਵੀ ਹੈ।
D ਕਪੂਰ : 1. ਕਪੂਰ ਮੁੰਨਣ ਸੰਸਕਾਰ ਕਿਤੇ ਜਾ ਕੇ ਵੀ ਕਰ ਸਕਦੇ ਹਨ, ਪਰ ਇਸ ਸ਼ਰਤ ਨਾਲ ਕਿ ਦਰਿਆ ਜਾਂ
ਖੂਹ ਦਾ ਪਾਣੀ ਦੀਪਾਲਪੁਰ ਦਾ ਨਾ ਹੋਵੇ । ਕਪੂਰਾਂ ਵਿਚ ਰਿਵਾਜ ਰਿਹਾ ਹੈ ਕਿ ਪਹਿਲਾ ਬੱਚਾ ਜੰਮਣ ‘ਤੇ ਪਤਨੀ ਕਿਸੇ ਰਿਸ਼ਤੇਦਾਰ ਦੇ ਘਰ (ਮਾਂ ਪਿਉ ਦੇ ਨਹੀਂ) ਚਲੀ ਜਾਂਦੀ ਸੀ ਤੇ ਫਿਰ ਉਸਦਾ ਪਤੀ ਦੁਲਹਨ ਦੀ ਤਰ੍ਹਾਂ ਸੰਕੇਤਕ ਵਿਆਹ ਕਰਵਾ ਕੇ, ਵੈਦਿਕ ਮੰਤਰਾਂ ਦੇ ਉਚਾਰਨ ਤੋਂ ਬਿਨਾਂ, ਘਰ ਲੈ ਆਉਂਦਾ ਸੀ। ਕਪੂਰ ਇਕ ਵੱਡਾ ਗੋਤ ਹੈ ਤੇ ਇਸ ਵਿਚ ਲੋਕ ਬਹੁਤ ਪੜ੍ਹੇ- ਲਿਖੇ ਹਨ। ਕਪੂਰ ਦਾ ਅਰਥ, ਚੰਦ (ਕਰਪੂਰ) ਹੈ। ਸਾਰੇ ਕਪੂਰ ਫ਼ਿਲਮੀ ਅਭਿਨੈਕਾਰ ਤੇ ਅਭਿਨੇਤਰੀਆਂ ਇਸੇ ਗੋਤ ਨਾਲ ਸੰਬੰਧਤ ਹਨ। ਕਪੂਰ ਵੱਡੇ-ਵੱਡੇ ਅਫ਼ਸਰ, ਸਨਅਤਕਾਰ ਅਤੇ ਹੋਰ ਧੰਦਿਆਂ ਵਿਚ ਲੱਗੇ ਹੋਏ ਹਨ। ਕਪੂਰ ਮੁਸਲਮਾਨ ਵੀ ਹਨ, ਮੁਲਤਾਨ ਤੇ ਝੰਗ ਵਿਚ ਰਹਿੰਦੇ ਖੋਜੇ ਮੁਸਲਮਾਨ ਕਪੂਰ ‘” ਖੱਤਰੀਆਂ ਤੋਂ ਬਣੇ ਮੁਸਲਮਾਨ ਦੱਸੇ ਜਾਂਦੇ ਹਨ। 2. ਇਕ ਨਾਈ ਗੋਤ ਜੋ ਖੱਤਰੀ ਕਪੂਰਾਂ ਤੋਂ ਹੀ ਨਾਈ ਬਣਿਆ ਹੈ।
1 ਕੱਕਰ : ਇਹ ਗੋਤ ਬਾਰੀ ਸ਼੍ਰੇਣੀ ਦੇ ਵੱਡੇ ਖੱਤਰੀਆਂ ਦਾ ਗੋਤ ਹੈ। ਕੱਕਰ ਦਾ ਅਰਥ ਹੈ ਸ਼ਕਤੀਸ਼ਾਲੀ।
0 ਖੋਸਲਾ : 1.
ਇਹ ਇਕ ਸਰੀਨ ਗੋਤ ਹੈ। ਭੱਦਨ ਰਸਮ ਤੋਂ ਪਹਿਲਾਂ ਇਨ੍ਹਾਂ ਦਾ ਪ੍ਰੋਹਿਤ ਇਕ ਬਾਜ਼ ਦੀ ਤਲਾਸ਼
ਵਿਚ ਜਾਂਦਾ ਹੈ ਤਾਂ ਕਿ ਰਸਮ ਵੇਲੇ ਇਸਨੂੰ ਖਿਲਾਇਆ ਪਿਲਾਇਆ ਜਾ ਸਕੇ। ਅਗਲੀ ਸਵੇਰ ਚਾਰ ਰੋਟੀਆਂ ਅਤੇ ਕੁਝ
ਕੜਾਹ ਅਤੇ ਦੋ ਪੈਸੇ ਘਰ ਦੀ ਛੱਤ ‘ਤੇ ਰੱਖ ਦਿੱਤੇ ਜਾਂਦੇ ਹਨ। ਜਦ ਇਹ ਸਭ ਕੁਝ ਬਾਜ਼ ਖਾ ਜਾਂ ਲੈ ਜਾਂਦਾ ਹੈ, ਤਦ ਭੱਦਣ ਰਸਮ ਸ਼ੁਰੂ ਹੁੰਦੀ ਹੈ। ਵਿਆਹ ਵੇਲੇ ਜਦ ਨੂੰਹ ਘਰ ਆਉਂਦੀ ਹੈ ਤਾਂ ਬਾਜ਼ ਨੂੰ ਇਸੇ ਤਰ੍ਹਾਂ ਫਿਰ ‘ਦਾਅਵਤ’ ਦਿੱਤੀ ਜਾਂਦੀ ਹੈ। ਪਰ ਇਨ੍ਹਾਂ ਪੁਰਾਣੇ ਰਿਵਾਜਾਂ ਨੂੰ ਹੁਣ ਤਿਲਾਂਜਲੀ ਦੇ ਦਿੱਤੀ ਗਈ ਹੈ। 2. ਕੋਸਲੇ ਜਾਂ ਖੋਸਲੇ ਕੰਬੋਜਾਂ ਦਾ ਵੀ ਗੋਤ ਹੈ।
0 ਖੇੜੇ ] ਖੋਲਰ ਜਾਂ ਖੁੱਲਰ : 1. ਇਹ ਖੱਤਰੀ ਗੋਤ ਹਨ। 2. ਖੇੜੇ ਇਕ ਕੰਬੋਜ ਗੋਤ ਵੀ ਹੈ।
1 ਖੰਨਾ : ਪਾਕਿਸਤਾਨ ਬਣਨ ਤੋਂ ਪਹਿਲਾਂ ਖੰਨਾ ਗੋਤ ਦੇ ਖੱਤਰੀ ਆਪਣੇ ਪੁੱਤਰਾਂ ਨੂੰ ਮੁੰਡਨ ਰਸਮ ਲਈ ਜ਼ਿਲ੍ਹਾ ਮਿੰਟਗੁਮਰੀ ਵਿਚ ਦੀਪਾਲਪੁਰ (ਹੁਣ ਜ਼ਿਲ੍ਹਾ ਓਕਾੜਾ) ਲੈ ਜਾਂਦੇ ਸਨ। ਇਕ ਕਥਾ ਅਨੁਸਾਰ ਇਕ ਬ੍ਰਾਹਮਣ ਜਿਸਦੀ ਕੋਈ ਔਲਾਦ ਨਹੀਂ ਸੀ, ਬਾਰ ਦੇ ਇਸ ਖੇਤਰ ਵਿਚ ਚਲਾ ਗਿਆ। ਬੱਚਾ ਪ੍ਰਾਪਤੀ ਲਈ ਇਥੇ ਇਸ ਨੇ ਦੁਰਗਾ ਦੀ ਘੋਰ ਤਪੱਸਿਆ ਕੀਤੀ। ਪਰ ਕਿਉਂਕਿ ਬ੍ਰਾਹਮਣ ਬੱਚਾ ਪ੍ਰਾਪਤ ਕਰਨ ਹਿੱਤ ਬਹੁਤ ਬੁੱਢਾ ਸੀ, ਉਸਨੂੰ ਇਕ ਪਲਿਆ ਹੋਇਆ ਬੱਚਾ ਜਿਸਦਾ ਨਾਂ ਜੱਸਰਾਜ ਸੀ, ਇਸ ਸ਼ਰਤ ਉੱਪਰ ਦਿੱਤਾ ਗਿਆ ਕਿ ਉਸਦੇ ਨਾਲ ਕੋਈ ਗਾਲੀ ਗਲੋਚ ਨਾ ਕੀਤਾ ਜਾਵੇ। ਵਿਗੜੇ ਹੋਏ ਬੱਚਿਆਂ ਦੇ ਵਾਂਗ ਉਹ ਅੜਬ ਅਤੇ ਪ੍ਰੇਸ਼ਾਨ ਕਰਨ ਵਾਲਾ ਬੱਚਾ ਸੀ। ਤੰਗ ਆ ਕੇ ਉਸਦੀ ‘ਮਤਰੇਈ’ ਮਾਂ ਨੇ ਇਕ ਦਿਨ ਉਸਨੂੰ ‘ਨਿੱਘਰ ਜਾ’ ਕਿਹਾ ਤੇ ਉਹ ਉਸੇ ਵੇਲੇ ਧਰਤੀ ਵਿਚ ਨਿੱਘਰ ਗਿਆ। ਉਸਦੀ ਮਾਂ ਦੇ ਦੇਖਦੇ ਹੀ ਇਹ ਹੋਇਆ ਅਤੇ ਉਹ ਨਿੱਘਰਦੇ ਦੀ ਕੇਵਲ ਉਸਦੀ ਬੋਦੀ ਜਾਂ ਜੂੜਾ ਹੀ ਬਚਾ ਸਕੀ। ਇਸ ਤਰ੍ਹਾਂ ਖੰਨਾ ਗੋਤ ਦੇ ਬੱਚਿਆਂ ਦੀ ਬੋਦੀ ਨਹੀਂ ਰੱਖੀ ਜਾਂਦੀ । 20 ਕਪੂਰਥਲਾ ਵਿਚ ਇਹ ਕਹਾਣੀ ਹੋਰ ਤਰ੍ਹਾਂ ਦੱਸੀ ਜਾਂਦੀ ਹੈ ਕਿ ਦੇਵੀ ਦੁਰਗਾ ਨਹੀਂ ਸੀ ਨਿਹੰਗਲਾਜ (ਹਿੰਗਲਾਜ ?) ਸੀ ਤੇ ਬੱਚੇ ਦਾ ਨਾਂ ਲਾਲੂ ਜਸਰਾਏ’ ਸੀ। ਇਕ ਦਫਾ ਉਸਦੀ ਮਾਂ ਨੇ ਬਾਜ਼ਾਰੋਂ ਹਲਦੀ ਲੈਣ ਉਸਨੂੰ ਭੇਜਿਆ ਪਰ ਉਹ ਇਸ ਅਲਪਕਾਲਕ ਕੰਮ ‘ਤੇ ਸਮਾਂ ਬਰਬਾਦ ਕਰ ਆਇਆ। ਮਾਂ ਨੇ ਉਸਨੂੰ ਝਿੜਕਿਆ ਤੇ ਉਹ ਧਰਤੀ ਵਿਚ ਨਿੱਘਰ ਗਿਆ। ਬ੍ਰਾਹਮਣ ਨੇ ਦੇਵੀ ਦੀ ਆਰਾਧਨਾ ਕੀਤੀ ਜਿਸਨੇ ਕਿਹਾ ਕਿ ਕੁਝ ਨਹੀਂ ਕੀਤਾ ਜਾ ਸਕਦਾ ਪਰ ਵਚਨ ਦਿੱਤਾ ਕਿ ਲਾਲੂ
ਜਸਰਾਜ ਦੀ ਹਰ ਕਾਲ ਵਿਚ ਪੂਜਾ ਕੀਤੀ ਜਾਵੇਗੀ। ਲੇਖਕ ਨੂੰ ਇਥੇ 2005 ਵਿਚ, ਪਾਕਿਸਤਾਨ ਦੀ ਯਾਤਰਾ ਸਮੇਂ ਜਾਣ ਦਾ ਅਵਸਰ ਪ੍ਰਾਪਤ ਹੋਇਆ ਹੈ। ਇਹ ਘਰ-ਨੁਮਾ ਮੰਦਿਰ ਹੈ, ਜਿਹੜਾ ਦੀਪਾਲਪੁਰ ਵਿਚ ਖੰਡਰ ਬਣ ਰਿਹਾ ਹੈ ਅਤੇ ਇਸਦੀ ਸੇਵਾ ਸੰਭਾਲ ਕੋਈ ਨਹੀਂ ਕਰ ਰਿਹਾ। ਖੰਨਾ ਖੱਤਰੀ ਚੰਦਰਵੰਸ਼ੀ ਅਤੇ ਕੌਸ਼ਿਕ ਗੋਤਰ ਖੱਤਰੀ ਹਨ। 1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿਚ ਇਨ੍ਹਾਂ ਦੀ ਆਬਾਦੀ 10016 ਸੀ। ਆਜ਼ਾਦ ਭਾਰਤ ਦਾ ਪਹਿਲਾ ਪੁਨਰਵਾਸ ਕੇਂਦਰੀ ਮੰਤਰੀ ਮਿਹਰ ਚੰਦ ਖੰਨਾ ਸੀ ਜਿਸਨੇ ਪਾਕਿਸਤਾਨ ਵਿਚੋਂ ਉਜੜ ਕੇ ਆਏ ਲੋਕਾਂ ਨੂੰ ਵਸਾਉਣ ਦਾ ਪ੍ਰਬੰਧ ਕੀਤਾ।
0 ਗੋਂਦੀ : ਖੱਤਰੀਆਂ ਦਾ ਇਹ ਗੋਤ ਦੇਸ਼ ਦੀ ਵੰਡ ਤੋਂ ਪਹਿਲਾਂ ਕੇਵਲ ਗੁਜਰਾਤ ਜ਼ਿਲ੍ਹੇ ਵਿਚ ਮਿਲਦਾ ਸੀ। ਹੁਣ ਕੁਝ ਗੋਂਦੀ ਚੰਡੀਗੜ੍ਹ ਵਿਚ ਵਸਦੇ ਵੇਖੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਸ਼ਾਹ ਬਹਿਲੋਲ (ਬਹਿਲੋਲ ਲੋਦੀ ) ਉਨ੍ਹਾਂ ਨੂੰ ਸਿਆਲਕੋਟ ਤੋਂ ਲਿਆਇਆ ਤੇ ਗੁਜਰਾਤ ਜ਼ਿਲ੍ਹੇ ਵਿਚ ਬਹਿਲੋਲਪੁਰ ਵਸਾ ਦਿੱਤਾ। ਉਹ ਖੇਤੀ ਕਰਦੇ ਹਨ ਤੇ ਉਨ੍ਹਾਂ ਅਨੁਸਾਰ ਵਪਾਰ ਕਰਨਾ ਅਪਮਾਨਜਨਕ ਹੋਵੇਗਾ। ਗੰਢੋਕੇ
D ਗਾਂਧੀ : 1. ਖੱਤਰੀ ਗੋਤ । 2. ਕੰਬੋਜ ਗੋਤ । 3. ਬਾਣੀਆਂ ਗੋਤ । 4. ਰਾਮਗੜ੍ਹੀਆ ਗੋਤ । 5. ਜੱਟ ਗੋਤ। 6. ਛੀਂਬਾ
ਗੋਤ। 7. ਅਰੋੜਾ ਗੋਤ।
¤ ਗੁਜਰਾਲ : 1. ਖੱਤਰੀਆਂ ਦਾ ਪ੍ਰਸਿੱਧ ਗੋਤ, ਜਿਹੜਾ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਤ ਤੇ ਜਿਹਲਮ ਵਿਚ ਮਿਲਦਾ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਇਸੇ ਗੋਤ ਨਾਲ ਸੰਬੰਧਤ ਹਨ ਅਤੇ ਦੇਸ਼ ਦੀ
ਵੰਡ ਤੋਂ ਪਹਿਲਾਂ ਜਿਹਲਮ ਦੇ ਰਹਿਣ ਵਾਲੇ ਹਨ। 2. ਮੁਸਲਮਾਨ ਗੋਤ ਵੀ ਹੈ। 3. ਇਕ ਜੱਟ ਗੋਤ ਵੀ ਹੈ।
0 ਗੁੰਡਿਸ : ਇਸ ਗੋਤ ਦੇ ਲੋਕ ਗੁਜਰਾਤ ਜ਼ਿਲ੍ਹੇ ਵਿਚ ਮਿਲਦੇ ਸਨ । ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਨਸ਼ਾਹ ਬਹਿਲੋਲ (ਬਹਿਲੋਲ ਲੋਦੀ ?) ਉਨ੍ਹਾਂ ਨੂੰ ਸਿਆਲਕੋਟ ਤੋਂ ਲਿਆਇਆ ਤੇ ਗੁਜਰਾਤ ਜ਼ਿਲ੍ਹੇ ਵਿਚ ਬਹਿਲੋਲਪੁਰ ਵਸਾ ਦਿੱਤਾ। ਉਹ ਖੇਤੀ ਦਾ ਧੰਦਾ ਕਰਦੇ ਹਨ ਅਤੇ ਵਪਾਰ ਕਰਨਾ ਉਨ੍ਹਾਂ ਲਈ ਘਿਰਣਤ ਹੈ।
0 ਗੇਂਡ ਜਾਂ ਗੈਂਡਣ : 1. ਇਕ ਖੱਤਰੀ ਗੋਤ। 2. ਗੈਂਡਾ ਇਕ ਕੰਬੋਜ ਗੋਤ।
¤ ਘਈ : ਇਕ ਖੱਤਰੀ ਗੋਤ 2. ਅਰੋੜਾ ਗੋਤ । ਘੰਡੋਕ
0 ਚਤਰਥ : ਇਕ ਕੰਬੋਜ ਗੋਤ ਵੀ ਇਸ ਨਾਂ ਦਾ ਹੈ।
Q ਚੱਡਾ : 1. ਚੱਡਾ ਗੋਤ ਦੇ ਲੋਕ ਜੋ ਬੁੰਜਾਹੀ ਖੱਤਰੀ ਹਨ, ਅੱਕ ਦੀ ਪੂਜਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਵੱਡੇ-ਵਡੇਰੇ ਬਾਬਰ ਨਾਲ ਐਮਨਾਬਾਦ ਲੜ ਪਏ ਅਤੇ ਸਾਰੇ ਮਾਰੇ ਗਏ, ਕੇਵਲ ਇਕ ਜੋ ਅੱਕ ਦੇ ਬੂਟੇ ਥੱਲੇ ਪਿਆ ਸੀ। ਬੱਚ ਗਿਆ। ਉਸਨੇ ਫਿਰ ਇਸ ਗੋਤ ਦੀ ਨਵੇਂ ਸਿਰਿਉਂ ਨੀਂਹ ਰੱਖੀ ਤੇ ਐਮਨਾਮਾਨ ਬੱਚਿਆਂ ਦਾ ਮੁੰਨਣ ਸੰਸਕਾਰ ਕੀਤਾ ਜਾਂਦਾ ਸੀ ਅਤੇ ਅੱਕ ਦੀ ਪੂਜਾ ਕੀਤੀ ਜਾਂਦੀ ਸੀ । ਐਮਨਾਬਾਦ ਹੁਣ ਪਾਕਿਸਤਾਨ ਵਿਚ ਹੈ। ਜਿੱਥੇ ਭਾਈ ਲਾਲੋ ਅਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਹੈ। 2. ਇਕ ਜੱਟ ਤੇ ਰਾਮਗੜ੍ਹੀਆ ਗੋਤ ਵੀ ਚੱਡਾ ਹੈ।
D ਚੋਨਾ : ਇਕ ਖੱਤਰੀ ਗੋਤ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹੇ ਹੋਏ ਸਨ।
0 ਚਮ : 1. ਬੁੰਜਾਹੀ ਖੱਤਰੀਆਂ ਦਾ ਗੋਤ, ਜਿਹੜਾ ਤਨਨ ਕਪੂਰਾਂ ਦਾ ਉਪ ਗੋਤ ਹੈ। ਉਨ੍ਹਾਂ ਦੇ ਇਕ ਵਡੇਰੇ ਨੇ ਇਕ ਚਮਾਰ ਕੋਲੋਂ ਉਧਾਰ ਲਏ ਪੈਸਿਆਂ ਦੀ ਥਾਂ ਚਮ ਲੈ ਲਿਆ ਤੇ ਇਸ ਤਰ੍ਹਾਂ ਚਮ ਗੋਤ ਚੱਲ ਪਿਆ। ਇਹ ਰਾਮ ਰਾਏ ਨੂੰ ਮੰਨਦੇ
ਹਨ, ਲੁਧਿਆਣੇ ਜ਼ਿਲ੍ਹੇ ਵਿਚ ਤੰਗਹੇਰੀ ਅਤੇ ਕੀਰਤਪੁਰ ਵਿਚ ਇਨ੍ਹਾਂ ਦੀਆਂ ਸਤੀਆਂ ਹਨ। ਇਹ ਭੱਦਨ ਸੰਸਕਾਰ ਨੂੰ ਵਿਆਹ ਦੀ ਤਰ੍ਹਾਂ ਸ਼ਾਨ ਨਾਲ ਕਰਦੇ ਹਨ, ਪਰ ਅੱਕ ਅਤੇ ਚੀਲ ਦੀ ਪੂਜਾ ਨਹੀਂ ਕਰਦੇ । 2. ਇਕ ਕੰਬੋਜ ਅਤੇ ਜੱਟ ਗੋਤ ਵੀ ਚਮੜੇ ਹੈ। ਚਮ ਤੇ ਚਮੜਾ ਇਕੋ ਅਰਥ ਦਿੰਦਾ ਹੈ। ਚੁੱਘ ਚੋਡਾ 1 ਚੋਪੜਾ : 1. ਚੋਪੜਾ ਰਜਾਵਾ ਵੀ ਇਸਨੂੰ ਕਹਿੰਦੇ ਹਨ। ਇਸਨੂੰ ਜੱਟ ਅਤੇ ਕਾਨੂੰਨਗੋ ਚੋਪੜਾ ਵੀ ਕਹਿੰਦੇ ਹਨ। ਚੋਪੜੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਚੌਪਤ ਰਾਏ ਸੀ ਤੇ ਬਨਾਰਸ ਰਹਿੰਦਾ ਸੀ । ਚੰਦਰਗੁਪਤ () ਦਾ ਸਤਾਇਆ ਉਹ
ਦੱਖਣ ਵਲ ਚਲਾ ਗਿਆ ਤੇ ਸੁਲਤਾਨ ਮਹਿਮੂਦ ਨਾਲ ਟਾਕਰੇ ਵਿਚ ਮਾਰਿਆ ਗਿਆ। ਚੌਪਤ ਰਾਏ ਤੋਂ ਚੋਪੜਾ ਨਾਂ ਪੈ ਗਿਆ। ਉਹ ਸੂਰਜਵੰਸ਼ੀ ਹਨ । ਇਹ ਇਕ ਕਾਲਪਨਿਕ ਕਹਾਣੀ ਹੈ ਕਿਉਂਕਿ ਚੰਦਰਗੁਪਤ ਅਤੇ ਸੁਲਤਾਨ ਮਹਿਮੂਦ ਦੇ ਸ਼ਾਸਨ ਕਾਲਾਂ ਵਿਚ ਸਦੀਆਂ ਦਾ ਫ਼ਰਕ ਹੈ। ਜਾਂ ਫਿਰ ਇਹ ਚੰਦਰਗੁਪਤ ਕੋਈ ਸਾਧਾਰਨ ਵਿਅਕਤੀ ਹੋਵੇਗਾ।
ਚੋਪੜਿਆਂ ਵਿਚ ਰਿਵਾਜ ਰਿਹਾ ਹੈ ਕਿ ਪਹਿਲਾ ਪੁੱਤਰ ਜੰਮਣ ‘ਤੇ ਕਿਸੇ ਰਿਸ਼ਤੇਦਾਰ ਦੇ ਘਰ (ਮਾਂ ਪਿਉ ਦੇ ਨਹੀਂ) ਚਲੀ ਜਾਂਦੀ ਸੀ ਅਤੇ ਫਿਰ ਉਸਦਾ ਪਤੀ ਉਸਨੂੰ ਦੁਲਹਨ ਦੀ ਤਰ੍ਹਾਂ ਸੰਕੇਤਕ ਵਿਆਹ ਕਰਵਾ ਕੇ ਘਰ ਲੈ ਆਉਂਦਾ ਸੀ, ਪਰ ਵੈਦਿਕ ਮੰਤਰਾਂ ਦੇ ਉਚਾਰਨ ਤੋਂ ਬਿਨਾਂ। ਚੋਪੜੇ ਬੱਚੇ ਦੇ ਭੱਦਨ ਦੀ ਰਸਮ ਪੰਜਵੇਂ ਸਾਲ ਵਿਚ ਕਰਦੇ ਹਨ। ਇਸ ਅਨੁਸਾਰ ਬੱਚੇ ਦਾ ਪਿਉ ਕਿਤੇ ਚਲਿਆ ਜਾਂਦਾ ਸੀ ਤੇ ਮਾਂ ਰੁੱਸ ਕੇ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਜਾਂਦੀ ਸੀ। ਪਿਉ ਕੁਝ ਸੰਬੰਧੀਆਂ ਨੂੰ ਨਾਲ ਲੈ ਕੇ ਪਤਨੀ ਪਾਸ ਜਾ ਕੇ ਪਹਿਲਾਂ ਹੌਲੀ ਜਿਹੀ ਠੁਡ ਮਾਰਦਾ ਸੀ ਤੇ ਫਿਰ ਉਸਨੂੰ ਖੁਸ਼ ਕਰਕੇ ਉਸਦੇ ਕਪੜੇ ਚਾਦਰ ਵਿਚ ਜਾਂ ਉਸਦੇ ਦੁਪੱਟੇ ਵਿਚ ਬੰਨ੍ਹ ਕੇ ਘਰ ਲੈ ਆਉਂਦਾ ਸੀ। ਚੋਪੜੇ ਆਪਣੀ ਕੁੜੀ ਦੇ ਵਿਆਹ ਵਿਚ ਦਾਜ, ਇਕ ਰੁਪਏ ਤੋਂ ਲੈ ਕੇ ਯਥਾ ਸ਼ਕਤੀ ਵੱਧ ਤੋਂ ਵੱਧ 31 ਰੁਪਏ ਦਿੰਦੇ ਹੁੰਦੇ ਸਨ। ਮੁੰਡੇ ਦੇ ਵਿਆਹ ‘ਤੇ ਇਕ ਹੱਲ ਦਿੱਤਾ ਜਾਂਦਾ ਸੀ। ਇਸ ਦਾ ਅਰਥ ਇਹ ਹੀ ਨਿਕਲਦਾ ਹੈ ਕਿ ਚੋਪੜੇ ਖੇਤੀ ਦਾ ਧੰਦਾ ਕਰਦੇ ਸਨ। ਵਿਆਹ ਵਿਚ ਗੁੜ ਵਰਤਾਉਂਦੇ ਸਨ, ਖੰਡ ਨਹੀਂ। ਪਰ ਹੁਣ ਇਹ ਰਿਵਾਜ ਖ਼ਤਮ ਹੋ ਗਏ ਹਨ ਤੇ ਚੋਪੜੇ ਵਿਆਹਾਂ ‘ਤੇ ਬਹੁਤ ਖਰਚ ਕਰਦੇ ਹਨ। ਇਸ ਗੋਤ ਦੇ ਦੀਵਾਨ ਸਾਵਣਮੱਲ ਤੇ ਉਸਦਾ ਪੁੱਤਰ ਦੀਵਾਨ ਮੂਲਰਾਜ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਅਤੇ ਮੁਲਤਾਨ ਦੇ ਗਵਰਨਰ ਰਹੇ ਹਨ। ਚੋਪੜੇ ਵੱਡੇ-ਵੱਡੇ ਅਫ਼ਸਰ, ਕਾਰਖਾਨੇਦਾਰ ਅਤੇ ਅਨੇਕ ਹੋਰ ਵਿਵਸਾਏ ਕਰਦੇ ਹਨ। ਜਲੰਧਰ ਦੇ ਇਕ ਚੋਪੜੇ ਪਰਿਵਾਰ ਨੇ ਵੱਡੇ-ਵੱਡੇ ਵਿੱਦਿਅਕ ਅਦਾਰੇ ਸੇਂਟ ਸੋਲਜ਼ਰ ਨਾਂ ਦੇ ਸਕੂਲ ਅਤੇ ਕਾਲਜ ਖੋਲ੍ਹ ਰੱਖੇ ਹਨਤੇ ਇਹ ਤਕੜੇ ਕਾਲੋਨਾਈਜ਼ਰ
ਵੀ ਹਨ। 2. ਇਕ ਜੱਟ ਗੋਤ ਵੀ ਚੋਪੜਾ ਹੈ।
Q ਚਿਬ : ਇਹ ਖੱਤਰੀਆਂ ਦਾ ਗੋਤ ਬਹੁਤ ਪੁਰਾਣਾ ਹੈ। ਜਿਨ੍ਹਾਂ ਨੂੰ ਪ੍ਰਾਚੀਨ ਸਮੇਂ ਸਿਬੀ ਕਿਹਾ ਜਾਂਦਾ ਸੀ।
D ਚਟਵਾਲ
2 ਚਿਮਨੇ ਜਾਂ ਚਿਮਨੀ : 1. ਇਕ ਖੱਤਰੀ ਗੋਤ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਅਤੇ ਯੂਸਫਜ਼ਾਈ ਖੇਤਰ ਦਾ ਗਵਰਨਰ (1814-1819) ਹੁਕਮਾ ਸਿੰਘ ਚਿਮਨੀ ਹੋਇਆ।” 2. ਇਕ ਕੰਬੋਜ ਗੋਤ ਵੀ ਇਸ ਨਾਂ ਦਾ ਹੈ।
1 ਚੀਨੇ ” : 1. ਬੁੰਜਾਹੀ ਸ਼੍ਰੇਣੀ ਦੇ ਖੱਤਰੀਆਂ ਦਾ ਇਕ ਗੋਤ। 2. ਇਕ ਕੰਬੋਜ ਗੋਤ। 3. ਇਕ ਜੱਟ ਗੋਤ 4. ਇਕ
ਰਾਜਪੂਤ ਗੋਤ।
ਚਾਂਦਨੇ : 1. ਇਕ ਖੱਤਰੀ ਗੋਤ 2. ਇਕ ਕੰਬੋਜ ਗੋਤ 3. ਇਕ ਅਰੋੜਾ ਗੋਤ।
0
0 ਚੰਡਾਲੀਏ : ਇਕ ਖੱਤਰੀ ਗੋਤ ਜਿਸ ਵਿਚ ਭਾਈ ਪੈੜਾ (ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦਾ ਸਿੱਖ ਹੋਇਆ) (ਮਹਾਨ ਕੋਸ਼ ਪੰ. 480)
D ਛੁਰਾ : ਛੁਰੇ ਖੱਤਰੀ ਬਹੁਤੇ ਸੁਲਤਾਨਪੁਰ ਲੋਧੀ ਰਹਿੰਦੇ ਹਨ ਅਤੇ ਇਹ ਭਾਈ ਲਾਲੂ ਨੂੰ ਮੰਨਦੇ ਹਨ ਜਿਹੜਾ ਲਾਗੇ। ਹੀ ਡੱਲੇ ਪਿੰਡ ਵਿਚ ਰਹਿੰਦਾ ਸੀ । ਭਾਈ ਲਾਲੂ ਦੀ ਜਗ੍ਹਾ ਤੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ ਤੇ ਅੱਸੂ ਦੀ ਮੱਸਿਆ ਵਾਲੇ ਦਿਨ ਇਥੇ ਬੜਾ ਵੱਡਾ ਮੇਲਾ ਲਗਦਾ ਹੈ। ਕਹਿੰਦੇ ਹਨ ਕਿ ਭਾਈ ਲਾਲੂ ਜੋ ਸੱਭਰਵਾਲ ਖੱਤਰੀ ਸੀ, ਦੀ ਥਾਂ ਤੇ ਉਸਦਾ ਨਾਂ ਜਪਣ ਨਾਲ ਤੇਈਆ ਤਾਪ ਉਤਰ ਜਾਂਦਾ ਹੈ । ਭਾਈ ਲਾਲੂ ਦੇ ਪੋਤੇ ਸਲਾਮਤ ਰਾਏ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜਾਨਲੇਵਾ ਦੁਖ ਤੋਂ ਬੀਮਾਰ ਹੋਣ ਤੇ ਬੀਮਾਰੀ ਖ਼ਤਮ ਕਰਨ ਲਈ ਅਰਦਾਸ ਕਰਨ ਲਈ ਕਿਹਾ ਗਿਆ, ਜਿਹੜੀ ਉਨ੍ਹਾਂ ਨੇ ਨਾ ਕੀਤੀ ਪਰ ਆਪਣੀ ਤਿੰਨ ਸਾਲ ਉਮਰ ਮਹਾਰਾਜੇ ਨੂੰ ਬਖਸ਼ ਦਿੱਤੀ। ਇਸ ਬਦਲੇ ਖੁਸ਼ ਹੋ ਕੇ ਮਹਾਰਾਜੇ ਨੇ ਹਰਿਮੰਦਰ ਸਾਹਿਬ, ਬਨਾਰਸ, ਹਰਦੁਆਰ ਅਤੇ ਜੁਆਲਾਮੁਖੀ ਮੰਦਰਾਂ ਦੀ ਇਕ ਕਰੋੜ ਰੁਪਏ ਖਰਚ ਕੇ ਸੇਵਾ ਕਰਾਈ। -‘ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ (ਪੰ. 1065) ਵਿਚ ਲਿਖਿਆ ਹੈ, ਕਿ ਭਾਈ ਲਾਲੂ ਉੱਤਮ ਵੈਦ ਸੀ ਅਤੇ ਗੁਰੂ ਅਮਰਦਾਸ ਜੀ ਦਾ ਸਿੱਖ ਤੇ ਆਤਮ ਗਯਾਨੀ ਸੀ।
Q ਛੋਤਰਾ : ਇਹ ਧੀਰ ਗੋਤ ਦਾ ਉਪ ਗੋਤ ਹੈ। ਕਹਾਣੀ ਅਨੁਸਾਰ ਕਿਸੇ ਮੁਸ਼ਕਿਲ ਦੇ ਸਮੇਂ ਇਨ੍ਹਾਂ ਦੇ ਇਕ ਵਡੇਰੇ ਬਾਬਾ ਮੱਲਾ ਦੀ ਮਾਂ ਨੂੰ ਜਦੋਂ ਉਹ ਬੜਾ ਛੋਟਾ ਸੀ, ਛੱਡਕੇ ਜਾਨ ਬਚਾਉਣ ਲਈ ਦੌੜ ਜਾਣਾ ਪਿਆ। ਇਹ ਇਕ ਸੱਪ ਦੀ ਪੂਛ ਚੁੰਘਦਾ ਰਿਹਾ। ਇਕ ਮਿਰਾਸੀ ਨੇ ਸੱਪ ਕੋਲੋਂ ਚੁੱਕ ਕੇ ਉਸਨੂੰ ਪਾਲਿਆ। ਇਸ ਕਰਕੇ ਇਸ ਗੋਤ ਦੇ ਖੱਤਰੀ ਸੱਪ ਅਤੇ ਮੁਸਲਮਾਨ ਮਿਰਾਸੀ ਨੂੰ ਮੰਨਦੇ ਹਨ। ਇਸ ਗੋਤ ਦੀ ਸਤੀ ਪਿੰਡ ਅਮਰਗੜ੍ਹ (ਪਟਿਆਲਾ) ਵਿਖੇ ਹੈ ਜਿੱਥੇ ਇਕ ਸੱਪ ਦੀ ਵੀ ਮੂਰਤੀ ਹੈ। ਮਾਂ ਵਲੋਂ ਇਨ੍ਹਾਂ ਦੇ ਵਡੇਰੇ ਨੂੰ ਛੱਡੇ ਜਾਣ ਤੇ ਛੋਤਰੇ (ਛੁੱਟਣਾ, ਜਿਸਦਾ ਅਰਥ ਹੈ) ਕਹਿੰਦੇ ਹਨ।
0 ਜੀਵਰ ਜਾਂ ਮੁਰਗਾਈ: ਇਕ ਮੁਰਗਾਈ ਗੋਤ ਦਾ ਵਿਅਕਤੀ ਬਾਬਾ ਦਰੀ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ। ਉਸਦੇ ਪੁੱਤਰ ਦਾ ਨਾਂ ਮਾਣਕ ਚੰਦ ਸੀ ਜਿਹੜਾ ਆਪਣੇ ਸਹੁਰੇ ਘਰ ਗੋਇੰਦਵਾਲ ਆਇਆ ਤੇ ਤੀਸਰੇ ਗੁਰੂ ਅਮਰਦਾਸ ਜੀ ਪਾਸ ਗਿਆ। ਗੁਰੂ ਸਾਹਿਬ ਨੇ ਬਉਲੀ, ਜਿਹੜੀ ਉਸ ਵੇਲੇ ਬਣ ਰਹੀ ਸੀ ਦਾ ਕੜ ਤੋੜਨ ਲਈ ਕਿਹਾ, ਪਰ ਪਾਂਡੋ ਮਿੱਟੀ ਹੋਣ ਕਰਕੇ ਕੜ ਟੁੱਟਦਾ ਨਹੀਂ ਸੀ ਤੇ ਪਾਣੀ ਉੱਪਰ ਨਹੀਂ ਆਉਂਦਾ ਸੀ। ਉਸਦੀ ਮਿਹਨਤ ਸਦਕਾ ਪਾਣੀ ਤਾਂ ਉੱਪਰ ਆ ਗਿਆ, ਪਰ ਉਹ ਉਸ ਵਿਚ ਡੁੱਬ ਗਿਆ। ਤਿੰਨ ਦਿਨ ਤਕ ਉਸਦੀ ਕੋਈ ਉੱਘ-ਸੁੱਘ ਨਾ ਮਿਲੀ। ਤੀਸਰੇ ਦਿਨ ਉਸਦੀ ਸੱਸ ਰੋਂਦੀ ਹੋਈ ਉਥੇ ਆਈ ਅਤੇ ਗੁਰੂ ਜੀ ਉਸਦਾ ਵਿਰਲਾਪ ਸੁਣਕੇ ਬਾਉਲੀ ਵਾਲੀ ਥਾਂ ਗਏ ਅਤੇ ਬੋਲੇ ‘ਮਾਣਕ ਚੰਦ’। ਉਦੋਂ ਹੀ ਉਸਦਾ ਸਰੀਰ ਪਾਣੀ ਉਪਰ ਤਰਨ ਲੱਗਾ, ਗੁਰੂ ਜੀ ਨੇ ਆਪਣੇ ਪੈਰ ਨਾਲ ਉਸਦੇ ਸਰੀਰ ਨੂੰ ਛੂਹਿਆ ਤੇ ਉਹ ਉਠਕੇ ਖੜ੍ਹਾ ਹੋ ਗਿਆ। ਗੁਰੂ ਜੀ ਨੇ ਫੁਰਮਾਇਆ ਕਿ ਮਾਣਕ ਚੰਦ ਦੇ ਉੱਤਰਾਧਿਕਾਰੀਆਂ ਨੂੰ ਜੀਵਰ (ਜੀਉਂਦਾ ਹੋਇਆ) ਕਿਹਾ ਜਾਵੇ ਨਾ ਕਿ ਮੁਰਗਾਈ।
ਭਾਈ ਕਾਨ੍ਹ ਸਿੰਘ ਨਾਭਾ ਇਸ ਮਾਣਕ ਚੰਦ ਨੂੰ ਪਥਰੀਆ ਗੋਤ ਦਾ ਖੱਤਰੀ ਦਸਦੇ ਹਨ ਅਤੇ ਵੈਰੋਵਾਲ (ਜ਼ਿਲ੍ਹਾ ਅੰਮ੍ਰਿਤਸਰ) ਦਾ ਰਹਿਣ ਵਾਲਾ। ਇਸਦੀ ਔਲਾਦ ਵੈਰੋਵਾਲ ਵਿਚ ‘ਜੀਵੜੇ’ ਕਹੀ ਜਾਂਦੀ ਰਹੀ ਹੈ।
1 ਜੈਦਕਾ : ਭੱਦਨ ਰਸਮ ਕਰਨ ਵੇਲੇ ਮੁੰਡਾ ਸੰਨਿਆਸੀ ਬਣਕੇ ਕਿਸੇ ਪਾਸੇ ਵੱਲ ਤੁਰ ਜਾਂਦਾ ਹੈ ਅਤੇ ਰਵਾਇਤ ਅਨੁਸਾਰ ਉਸ ਦੀਆਂ ਭੈਣਾਂ ਉਸਨੂੰ ਮੋੜ ਲਿਆਉਂਦੀਆਂ ਹਨ ਤੇ ਉਹ ਸੰਨਿਆਸੀ ਪਹਿਰਾਵਾ ਤਿਆਗ ਦਿੰਦਾ ਹੈ।
0 ਜੱਜ :
- ਇਕ ਖੱਤਰੀ ਗੋਤ। 2.
ਇਕ ਕੰਬੋਜ ਗੋਤ। 3. ਇਕ ਜੱਟ ਗੋਤ।
- ਇਕ ਚੰਦਰਵੰਸ਼ੀ ਰਾਜਪੂਤ ਗੋਤ,
ਜਿਹੜਾ ਕੰਬੋਜਾਂ ਤੋਂ ਰਾਜਪੂਤ ਬਣਿਆ ਹੈ।
- ਇਕ ਆਹਲੂਵਾਲੀਆ ਗੋਤ ਵੀ ਹੈ।
1 ਜਊਸਨ : 1.
ਇਕ ਖੱਤਰੀ ਗੋਤ।
- ਇਕ ਕੰਬੋਜ ਗੋਤ।
- ਇਕ ਜੱਟ ਗੋਤ।
¤ ਜੁਲਕਾ : ਛੋਟੇ ਸਰੀਨਾਂ ਦਾ ਖੱਤਰੀ ਗੋਤ।
1 ਜੋਸਨ :
- ਇਕ ਖੱਤਰੀ ਗੋਤ
- ਕੰਬੋਜ ਗੋਤ 3. ਅਰਾਈਂ ਗੋਤ।
0 ਜੇਰਥ ਜਾਂ ਜੀਰਥ : ਇਸ ਗੋਤ ਦੇ ਖੱਤਰੀ ਇੱਲ (ਚੀਲ) ਦਾ ਆਦਰ ਤੇ ਸਤਿਕਾਰ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਗੋਤ ਦੇ ਸੰਚਾਲਕ ਦੀ ਇੱਲ ਨੇ ਜਾਨ ਬਚਾਈ ਸੀ। ਇਹ ਇਕ ਛੋਟਾ ਗੋਤ ਹੈ।
D ਝਾਂਜੀ : ਇਸ ਗੋਤ ਦੇ ਖੱਤਰੀਆਂ ਵਿਚ ਇਹ ਰਿਵਾਜ ਪ੍ਰਚੱਲਤ ਰਿਹਾ ਹੈ ਕਿ ਵਿਆਹ ਸਮੇਂ ਕੁੜੀ-ਘਰ ਵਾਲਿਆਂ ਦੇ ਸਫਾਈ ਕਰਨ ਵਾਲਾ ਮਿਹਤਰ, ਲੱਕੜੀ ਦੇ ਬਣੇ ਇਕ ਠੁਗਣੇ ਨੂੰ ਵਸਤੂ ਪਹਿਨਾ ਕੇ ਜਾਂਜੀਆਂ ਦੇ ਅੱਗੇ ਨੱਚਦਾ ਸੀ ਤੇ ਮੁੰਡੇ ਵਾਲੇ ਉਨ੍ਹਾਂ ਨੂੰ ਇਕ ਰੁਪਇਆ ਦਿੰਦੇ ਸਨ । ਵਹੁਟੀ ਲੈ ਕੇ ਜਦ ਲਾੜਾ ਘਰ ਪਹੁੰਚਦਾ ਸੀ ਤਾਂ ਕੜਾਹ ਬਣਾ ਕੇ ਇੱਲਾਂ ਨੂੰ ਪਾਇਆ ਜਾਂਦਾ ਸੀ ਤੇ ਬਰਾਤੀ ਦੇਵਤਿਆਂ ਦੀ ਪੂਜਾ ਵਿਚ ਲੱਗ ਜਾਂਦੇ ਸਨ । ਇਨ੍ਹਾਂ ਅਜੀਬ ਜਿਹੇ ਰਿਵਾਜਾਂ ਨੂੰ ਲੋਕ ਤਿਲਾਂਜਲੀ ਦੇ ਰਹੇ ਹਨ ਅਤੇ ਕਈ ਨਵੇਂ-ਨਵੇਂ ਰਿਵਾਜ, ਜਿਨ੍ਹਾਂ ਦੀ ਬਹੁਤੀ ਲੋੜ ਨਹੀਂ, ਪਨਪ ਰਹੇ ਹਨ।
□ਝਾਮ : 1.
ਇਕ ਖੱਤਰੀ
ਗੋਤ। 2. ਇਕ ਕੰਬੋਜ ਗੋਤ। ਟੋਪਰਾ
D ਟੰਡਨ : 1. ਖੱਤਰੀਆਂ ਦਾ ਇਕ ਪ੍ਰਸਿੱਧ ਗੋਤ। ਇਹ ਬਾਰੀ ਖੱਤਰੀ ਸ਼੍ਰੇਣੀ ਦਾ ਗੋਤ ਹੈ। 2. ਰਾਮਗੜ੍ਹੀਆਂ ਦਾ ਵੀ
ਇਹ ਗੋਤ ਹੈ।
0 ਡਾਂਗ ਜਾਂ ਡਾਂਗੇ :
- ਇਕ ਖੱਤਰੀ ਗੋਤ। 2.
ਇਕ ਕੰਬੋਜ ਗੋਤ। 3. ਅਰੋੜਾ ਗੋਤ। 4. ਬ੍ਰਾਹਮਣ ਗੋਤ।
D ਡੋਡੇ : ਇਕ ਖੱਤਰੀ ਗੋਤ। 2. ਕੰਬੋਜ ਗੋਤ। 3. ਜੱਟ ਗੋਤ। 4. ਰਾਜਪੂਤ (ਡੋਡ) ਗੋਤ। 5. ਬ੍ਰਾਹਮਣ ਗੋਤ।
੦ ਢਲ ੦ ਦੱਬਾ ਢੰਡ : ਪੁੱਤਰ ਜੰਮਣ ਤੋਂ ਦੋ ਸਾਲ ਮਗਰੋਂ ਜੰਡੀ ਦੀ ਰਸਮ ਢੰਡ ਗੋਤ ਦੇ ਖੱਤਰੀ ਕਰਦੇ ਰਹੇ ਹਨ। ਮੁੰਡੇ ਦੇ ਸਿਰ ‘ਤੇ ਤਿੰਨ ਬੋਦੀਆਂ ਛੱਡਦੇ ਸਨ ਜਦੋਂ ਤਕ ਕਿ ਭੱਦਨ ਦੀ ਰਸਮ ਅਦਾ ਨਹੀਂ ਕੀਤੀ ਜਾਂਦੀ ਸੀ, ਓਨਾ ਚਿਰ ਮੁੰਡਾ ਕੋਈ ਕਮੀਜ਼ ਵੀ ਨਹੀਂ ਪਹਿਨਦਾ ਸੀ। ਭੱਦਨ ਦੀਆਂ ਰਸਮਾਂ ਵਿਆਹ ਦੀਆਂ ਰਸਮਾਂ ਵਾਂਗ ਬੜੀ ਸ਼ਾਨ ਨਾਲ ਕੀਤੀਆਂ ਜਾਂਦੀਆਂ ਸਨ।
0 ਢਿਲ ” : 1. ਇਹ ਬੁੰਜਾਹੀ ਖੱਤਰੀਆਂ ਦੀ ਸ਼੍ਰੇਣੀ ਦਾ ਗੋਤ ਹੈ। 2. ਕੰਬੋਜਾਂ ਦਾ ਵੀ ਇਹ ਗੋਤ ਹੈ। 3. ਥੋੜ੍ਹੇ ਫ਼ਰਕ ਨਾਲ ਜੱਟਾਂ ਦਾ ਢਿਲੋਂ ਗੋਤ ਵੀ ਹੈ। 4 ਰਾਮਗੜ੍ਹੀਆਂ ਦਾ ਵੀ ਢਿਲੋਂ ਗੋਤ ਹੈ।
0 ਤਲਵਾੜ : 1. ਇਹ ਛੇ ਜਾਤੀ ਖੱਤਰੀ ਸ਼੍ਰੇਣੀ ਵਿਚੋਂ ਇਕ ਗੋਤ ਹੈ। ਪੰਜਾਬ ਵਿਚ ਇਸ ਗੋਤ ਦੇ ਪੜ੍ਹੇ-ਲਿਖੇ ਲੋਕ
ਹਨ। ਸਿੱਖ ਵੀ ਹਨ ਤੇ ਹਿੰਦੂ ਵੀ। 2. ਮੁਸਲਮਾਨ ਖੋਜਾ ਗੋਤ ਵੀ ਤਲਵਾੜ ਹੈ। ¤ ਤੁਲੀ : ਬੁੰਜਾਹੀ ਖੱਤਰੀਆਂ ਦਾ ਇਕ ਛੋਟਾ ਗੋਤ। ਇਸ ਵਿਚ ਹਿੰਦੂ ਬਹੁਤ ਹਨ ਤੇ ਸਿੱਖ ਘੱਟ। ਇਕ ਕਹਾਣੀ ਅਨੁਸਾਰ ਇਸ ਗੋਤ ਦਾ ਸੰਚਾਲਕ ਇਕ ਨਦੀ ਵਿਚ ਰੁੜ੍ਹ ਗਿਆ। ਉਸਨੇ ਇਕ ਘਾਹ ਅਤੇ ਲੱਕੜੀ ਦਾ ਬਣਿਆ ਤੁਲ੍ਹਾ ਵੇਖਿਆ ਤੇ ਉਸਦੀ ਸਹਾਇਤਾ ਨਾਲ ਨਦੀਓਂ ਪਾਰ ਹੋ ਗਿਆ। ਇਥੋਂ ਇਸ ਵਿਅਕਤੀ ਦੇ ਉੱਤਰਾਧਿਕਾਰੀਆਂ ਨੂੰ ਤੁਲੀ ਕਿਹਾ ਗਿਆ।
Q ਹਨ
: 1. ਖੱਤਰੀ ਗੋਤ, ਜਿਸ ਵਿਚ ਸਿੱਖ-ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਹੋਏ ਹਨ। 2. ਰਾਮਗੜ੍ਹੀਆ ਗੋਤ। 1 ਦੁੱਗਲ : 1. ਖੱਤਰੀਆਂ ਵਿਚ ਇਹ ਇਕ ਉਘਾ ਗੋਤ ਹੈ। ਪੁਰਾਣੇ ਸਮਿਆਂ ਵਿਚ ਇਨ੍ਹਾਂ ਦੇ ਬੱਚਿਆਂ ਦੀ ਤੜਾਗੀ
ਮੁੰਜ ਦੀ ਰੱਸੀ ਦੀ ਬਣਾ ਕੇ ਬੰਨ੍ਹੀ ਜਾਂਦੀ ਸੀ। ਮੁੰਨਣ (ਮੁੰਡਨ) ਵੇਲੇ ਬੱਚੇ ਦੇ ਪੈਰੀਂ ਲੱਕੜੀ ਦੀਆਂ ਖੜਾਵਾਂ ਅਤੇ ਕੱਛ ਵਿਚ ਇਕ ਬਗਲੀ ਪਾਈ ਜਾਂਦੀ ਸੀ । ਉਹ ਸਾਧੂਆਂ ਵਾਂਗ ਮੰਗਣ ਜਾਂਦਾ ਸੀ ਅਤੇ ਘਰ ਅੱਗੇ ਜਾ ਕੇ ‘ਅਲੱਖ’ ਉੱਚੀ ਦੇਣੀ ਕਹਿੰਦਾ ਸੀ। ਉਸ ਦੀਆਂ ਰਿਸ਼ਤੇਦਾਰ ਔਰਤਾਂ ਉਸਨੂੰ ਕੁਝ ਦਾਨ ਦਿੰਦੀਆਂ ਸਨ ਤੇ ਉਹ ਫਿਰ ਭੱਜ ਖੜਾ ਹੁੰਦਾ ਸੀ, ਇਹ ਦੱਸਣ ਲਈ ਕਿ ਉਹ ਉਨ੍ਹਾਂ ਤੋਂ ਖੁਸ਼ ਨਹੀਂ, ਪਰ ਉਸਦੀ ਭੈਣ ਜਾਂ ਭਰਜਾਈ ਜਾਂ ਪਿਤਾ ਉਸਦੇ ਪਿੱਛੇ ਮਨਾਉਣ ਲਈ ਭੱਜਦੇ ਸਨ ਤੇ ਉਸਨੂੰ ਰਾਜ਼ੀ ਕਰਨ ਲਈ ਕੁਝ ਦਿੰਦੇ ਸਨ। ਇਹ ਰਸਮ ਪਿੰਡ ਦੇ ਬਾਹਰ ਅਦਾ ਕੀਤੀ ਜਾਂਦੀ ਸੀ। ਇਕ ਬੱਕਰੀ ਵੱਢੀ ਜਾਂਦੀ ਸੀ ਤੇ ਉਸਦੇ ਖੂਨ ਦਾ ਤਿਲਕ ਬੱਚੇ ਦੇ ਮੱਥੇ ਤੇ ਲਾਇਆ ਜਾਂਦਾ ਸੀ। ਮਾਸ ਪਕਾ ਕੇ ਉਥੇ ਹੀ ਖਾਧਾ ਜਾਂਦਾ ਸੀ ਅਤੇ ਜੋ ਬਚਦਾ ਸੀ ਉਥੇ ਹੀ ਦੱਬ ਦਿੱਤਾ ਜਾਂਦਾ ਸੀ । ਮੁੰਡਨ 5, 7 ਜਾਂ 9 ਸਾਲ ਦੀ ਉਮਰ ਵਿਚ ਕੀਤਾ ਜਾਂਦਾ ਸੀ ਅਤੇ ਇਸ ਸਮੇਂ ਤਕ ਵਾਲ ਕੈਂਚੀ ਨਾਲ ਕੱਟੇ ਜਾਂਦੇ ਸਨ, ਉਸਤਰੇ ਨਾਲ ਨਹੀਂ।
ਦੁੱਗਲ ਗੋਤ ਵਿਚ ਬਹੁਤ ਸਾਰੇ ਸਿੱਖ ਤੇ ਕੁਝ ਹਿੰਦੂ ਹਨ। ਸਿੱਖ ਦੁੱਗਲ ਪੂਰਨ ਤੌਰ ‘ਤੇ ਸਿੱਖ ਆਕ੍ਰਿਤੀ ਦੇ ਮਾਲਕ ਹਨ। ਵੱਡੇ-ਵੱਡੇ ਅਫ਼ਸਰ ਹਨ। ਪ੍ਰਸਿੱਧ ਸਾਹਿਤਕਾਰ ਸ: ਕਰਤਾਰ ਸਿੰਘ ਦੁੱਗਲ ਇਸੇ ਖੱਤਰੀ ਗੋਤ ਨਾਲ ਸੰਬੰਧਤ ਹਨ।
- ਇਕ ਖੋਜਾ ਗੋਤ ਵੀ ਦੁੱਗਲ ਹੈ।
1 ਥਾਪਰ : ਇਹ ਖੱਤਰੀਆਂ ਦਾ ਪ੍ਰਸਿੱਧ ਗੋਤ ਹੈ। ਸ਼ਹੀਦ ਭਗਤ ਸਿੰਘ ਦਾ ਸ਼ਹੀਦ ਸਾਥੀ ਸੁਖਦੇਵ (ਜ਼ਿਲ੍ਹਾ ਲਾਇਲਪੁਰ, ਪਰ ਜੱਦੀ ਸ਼ਹਿਰ ਲੁਧਿਆਣਾ) ਇਸ ਗੋਤ ਨਾਲ ਸੰਬੰਧਤ ਸੀ।
Q ਦਾਂਦਧੁਨਾ 28 : ਬੁੰਜਾਹੀ ਖੱਤਰੀਆਂ ਦਾ ਗੋਤ।
0 ਧਵਨ ਜਾਂ ਧਉਲ : 1. ਛੇ ਜਾਤੀ ਖੱਤਰੀ ਸ਼੍ਰੇਣੀ ਦਾ ਇਕ ਮੁੱਖ ਗੋਤ। 2. ਰਾਮਗੜ੍ਹੀਆਂ (ਤਰਖਾਣਾਂ) ਦਾ ਇਕ ਗੋਤ ਵੀ ਧਵਨ ਜਾਂ ਧਿਮਨ ਹੈ।
Q ਧੀਰ : 1. ਖੱਤਰੀਆਂ ਦਾ ਇਕ ਪ੍ਰਸਿੱਧ ਗੋਤ, ਜਿਨ੍ਹਾਂ ਦਾ ਮੁੱਖ ਕੇਂਦਰ ਸੁਲਤਾਨਪੁਰ ਲੋਧੀ ਹੈ। ਧੀਰ ਦਾ ਅਰਥ ਹੈ ਬਹਾਦਰ। ਇਹ ਕਹਿੰਦੇ ਹਨ ਕਿ ਉਹ ਅਯੁੱਧਿਆ ਤੋਂ ਪਲਾਇਣ ਕਰਕੇ ਕੰਧਾਰ ਚਲੇ ਗਏ ਸਨ। ਅਰਬਾਂ ਦੇ ਹਮਲਿਆਂ ਨੇ ਇਨ੍ਹਾਂ ਨੂੰ ਪੰਜਾਬ ਵਿਚ ਧਕੇਲ ਦਿੱਤਾ।” ਇਸ ਰਵਾਇਤ ਵਿਚ ਸਚਾਈ ਲਗਦੀ ਹੈ। ਸੂਰਜਵੰਸ਼ੀ ਤੇ ਚੰਦਰਵੰਸ਼ੀ ਲੋਕ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ, ਜਿਸ ਕਰਕੇ ਇਨ੍ਹਾਂ ਦਾ ਏਧਰ-ਉਧਰ ਪਲਾਇਣ ਅਕਸਰ ਹੁੰਦਾ ਰਹਿੰਦਾ ਸੀ। ਕਰਨਲ ਜੇਮਜ ਟਾਡ, ਯਾਦੁਵਾਂ ਦੇ ਅਜੇਹੇ ਪਲਾਇਣ ਬਾਰੇ ਵਰਣਨ ਵੀ ਕਰਦਾ ਹੈ। ਅਰਬਾਂ ਦੇ ਆਗਮਨ ਤੋਂ ਪਹਿਲਾਂ ਉਸ ਵੇਲੇ
ਦੇ ਭਾਰਤ ਦੀਆਂ ਹੱਦਾਂ ਅਫ਼ਗਾਨਿਸਤਾਨ ਤੋਂ ਵੀ ਪਰੇ ਤਕ ਫੈਲੀਆਂ ਹੋਈਆਂ ਸਨ। ਕਾਬਲ ਕੰਧਾਰ ਵਿਚ ਅੱਜ ਵੀ ਹਿੰਦੂ ਵੱਸੋਂ ਮਿਲਦੀ ਹੈ, ਜੋ ਸਿੱਖ ਵੀ ਹਨ ਤੇ ਹਿੰਦੂ ਵੀ। ਸੁਲਤਾਨਪੁਰ ਲੋਧੀ ਅਤੇ ਕਪੂਰਥਲੇ ਦੇ ਧੀਰ ਸ੍ਰੀ ਗੁਰੂ ਅਮਰਦਾਸ ਦੇ ਇਕ ਸਿੱਖ ਬਾਬਾ ਮਾਹੀਆ ਦੇ ਉੱਤਰਾਧਿਕਾਰੀ ਹਨ।ਵਿਆਹ-ਸ਼ਾਦੀਆਂ ਸਮੇਂ ਉਸਨੂੰ ਅਤੇ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ । ਸੁਲਤਾਨਪੁਰ ਦੇ ਧੀਰ ਆੜ੍ਹਤੀ ਗੋਇੰਦਵਾਲ ਵਿਖੇ ਬੜਾ ਤਕੜਾ ਚੜ੍ਹਾਵਾ ਚੜਾਉਂਦੇ ਹਨ। ਲੁਧਿਆਣੇ ਦੇ ਧੀਰ, ਪੁੱਤਰ ਜੰਮਣ ‘ਤੇ ਸੰਧੂ ਜੱਟ ਗੋਤ ਦੀ ਇਸਤ੍ਰੀ ਨੂੰ ਰੋਟੀ
ਵਰਜਦੇ ਹਨ। ਇਕ ਰਵਾਇਤ ਅਨੁਸਾਰ ਇਕ ਧੀਰ ਦੀ ਡਾਕੂਆਂ ਨਾਲ ਲੜਦੇ ਸਮੇਂ ਧੌਣ ਕੱਟੀ ਗਈ, ਪਰ ਉਹ ਫਿਰ ਵੀ ਲੜਦਾ ਰਿਹਾ। ਇਕ ਸੰਧੂ ਕੁੜੀ ” ਜਿਸਨੇ ਉਸਦੀ ਵੀਰਤਾ ਵੇਖੀ ਨੂੰ ਕਿਸੇ ਨੇ ਝਿੜਕਿਆ ਅਤੇ ਵਿਅੰਗ ਨਾਲ ਕਿਹਾ ਕਿ ਕੀ ਉਸਦਾ ਪਤੀ ਸੀ ਜਿਸਨੂੰ ਉਹ ਉਥੇ ਲੜਦਾ ਵੇਖ ਰਹੀ ਸੀ। ਉਸਨੇ ਗੁੱਸੇ ਵਿਚ ਕਿਹਾ ਕਿ ਹਾਂ ਉਹ ਉਸਦਾ ਪਤੀ ਹੀ ਸੀ ਅਤੇ ਇਹ ਕਹਿ ਕੇ ਉਹ ਸਤੀ ਹੋ ਗਈ। ਇਸ ਲਈ ਧੀਰ ਗੋਤ ਦੇ ਖੱਤਰੀ ਉਸਨੂੰ ਅਜੇ ਤਕ ਵੀ ਯਾਦ ਰੱਖਦੇ ਹਨ।
- ਰਾਮਗੜ੍ਹੀਆਂ ਦਾ ਵੀ ਗੋਤ ਧੀਰ ਹੈ।
- ਛੀਂਬਿਆਂ ਦਾ ਵੀ ਗੋਤ ਧੀਰ ਹੈ।
1 ਧੁੱਸਾ : ਇਕ ਖੱਤਰੀ ਗੋਤ ਜਿਹੜਾ ਬਹੁਤ ਛੋਟਾ ਗੋਤ ਹੈ।
0 ਨਾਗਪਾਲ : 1.
ਇਕ ਖੱਤਰੀ ਗੋਤ।
- ਇਕ ਕੰਬੋਜ ਗੋਤ
- ਇਕ ਅਰੋੜਾ ਗੋਤ।
1 ਨਿੱਝਰ ਜਾਂ ਨਜਰ : 1. ਨੱਜਰ ਖੱਤਰੀ ਬਹਾਵਲਪੁਰ ਦੇ ਨੇੜੇ ਉੱਚ ਤੋਂ ਆਪਣਾ ਮੂਲ ਜਾਂ ਮੁੱਢ ਦੱਸਦੇ ਹਨ। ਇਹ ਵੜੀਆਂ ਨਹੀਂ ਖਾਂਦੇ ਸਨ, ਪਰ ਹੁਣ ਇਹ ਰਿਵਾਜ ਨਹੀਂ ਰਿਹਾ । 2. ਇਕ ਜੱਟ ਗੋਤ ਵੀ ਇਸ ਨਾਂ ਦਾ ਹੈ । 3. ਇਕ ਰਾਮਗੜੀਆ
ਗੋਤ ਵੀ ਹੈ।
1 ਨਿਖੰਜ : ਇਕ ਖੱਤਰੀ ਗੋਤ ਜਿਸ ਵਿਚੋਂ ਪ੍ਰਸਿੱਧ ਕ੍ਰਿਕਟ ਖਿਲਾੜੀ ਕਪਿਲ ਦੇਵ ਹੈ।
1 ਨੰਦਾ : 1. ਨੰਦੇ ਗੋਤ ਦੇ ਖੱਤਰੀ ਸਾਲ ਵਿਚ ਅੱਕ ਦੇ ਉਸ ਬੂਟੇ ਦੀ ਪੂਜਾ ਕਰਦੇ ਹਨ ਜਿਸਨੂੰ ਇਨ੍ਹਾਂ ਦੇ ਗੋਤ ਦੀ ਕਿਸੇ ਇਸਤ੍ਰੀ ਨੇ ਹੱਥ ਨਾ ਲਾਇਆ
ਹੋਵੇ । 2. ਇਕ ਕੰਬੋਜ ਗੋਤ ਵੀ ਨੰਦਾ ਹੈ।
Q ਨਈਅਰ
: 1. ਖੱਤਰੀ ਗੋਤ ਜਿਸ ਵਿਚੋਂ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਹੈ।।
- ਰਾਮਗੜ੍ਹੀਆ ਗੋਤ।
¤ ਪਨਹਲ
ਪਟਨੀ : 1. ਭੰਡਾਰੀ ਗੋਤ ਦਾ ਇਕ ਉਪ ਗੋਤ। 2. ਇਕ ਸੁਨਿਆਰਾ ਗੋਤ ਵੀ ਹੈ। ਪਥਰੀਆ 1. ਪਾਸੀ ਗੋਤ ਦੇ ਲੋਕ ਮੁੰਡਨ ਰਸਮ ਅਤੇ ਵਿਆਹ ਵੇਲੇ ਬਾਜ਼ ਦੀ ਪੂਜਾ ਕਰਦੇ ਰਹੇ ਹਨ।
1 ਪਾਸੀ ਜਾਂ ਪਸੀ :
ਮੁੰਡਨ ਜਾਂ ਵਿਆਹ ਤੋਂ ਇਕ ਦਿਨ ਪਹਿਲਾਂ, ਪਰਿਵਾਰ ਦਾ ਪ੍ਰੋਹਿਤ ਇਕ ਬਾਜ਼ ਨੂੰ ਸਵੇਰੇ ‘ਸੱਦਾ’ ਦਿੰਦਾ ਸੀ। ਅਗਲੇ ਦਿਨ ਲੜਕਾ ਜਾਂ ਲੜਕੀ ਦਾ ਪਿਉ ਪ੍ਰੋਹਿਤ ਨਾਲ ਚਾਰ ਰੋਟੀਆਂ ਤੇ ਕੜਾਹ ਲੈ ਕੇ ਬਾਜ਼ ਦੇ ਸਾਹਮਣੇ ਰੱਖਕੇ ਹੱਥ ਜੋੜਕੇ ਖਲੋ ਜਾਂਦੇ ਸਨ ਅਤੇ ਭੋਜਨ ਖਾਣ ਲਈ ਕਹਿੰਦੇ ਸਨ। ਇਹ ਹੱਥ ਜੋੜੇ ਉਸੇ ਹਾਲਤ ਵਿਚ ਖੜੇ ਰਹਿੰਦੇ ਸਨ ਜਦ ਤਕ ਕਿ ਬਾਜ਼ ਭੋਜਨ ਦਾ ਕੁਝ ਹਿੱਸਾ ਖਾ ਨਾ ਲਵੇ। ਫਿਰ ਉਹ ਵਾਪਸ ਆ ਕੇ ਮੁੰਡਨ ਜਾਂ ਵਿਆਹ ਦੀਆਂ ਰਸਮਾਂ ਅਦਾ ਕਰਦੇ ਸਨ।
- ਪਾਸੀ ਇਕ ਦਲਿਤ ਜਾਤੀ ਵੀ ਹੈ।
- ਇਕ ਰਾਮਗੜ੍ਹੀਆ ਗੋਤ ਵੀ ਹੈ।
D ਪਾਂਧੀ : 1
. ਇਕ ਖੱਤਰੀ ਗੋਤ। 2. ਜੱਟ ਗੋਤ।
- ਪੰਧੂ, ਕੰਬੋਜ ਗੋਤ
□ ਪਲਾਹਾ :
- ਖੱਤਰੀ ਗੋਤ। 2
. ਰਾਮਗੜ੍ਹੀਆਂ ਗੋਤ।
D ਪੂਰੀ : 1. ਪੂਰੀ ਬਹੁਤੇ ਜਿਹਲਮ ਅਤੇ ਗੁੱਜਰਾਂਵਾਲਾ ਦੇ ਜ਼ਿਲ੍ਹਿਆਂ ਵਿਚ ਮਿਲਦੇ ਸਨ ਪਰ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਹ ਵੇਖੇ ਜਾ ਸਕਦੇ ਹਨ। ਡਾਕਟਰ ਬੁੱਧ ਪ੍ਰਕਾਸ਼ ਅਨੁਸਾਰ ਪੂਰੀ ਰਾਜਾ ਪੋਰਸ ਦੇ ਉੱਤਰਾਧਿਕਾਰੀ ਹਨ। ਇਨ੍ਹਾਂ ਦੀਆਂ ਤਿੰਨ ਉਪ-ਸ਼੍ਰੇਣੀਆਂ ਹਨ (ੳ) ਬਿਸਤ ਦੁਆਬ ਦੇ ਸਿੱਧ ਘਰਮਲ; (ਅ) ਲਾਹੌਰ ਤੇ ਗੁੱਜਰਾਂਵਾਲੇ ਦੇ ਮਲਕ ਵਜ਼ੀਰੀ (ੲ) ਲਾਹੌਰ, ਧਰਮਕੋਟ, ਮਾਲਵਾ, ਕਸੂਰੀ। ਇਨ੍ਹਾਂ ਦਾ ਇਕ ਵਡੇਰਾ ਬਾਬਾ ਸਿੱਧ ਘਰਮਲ ਜਿਹੜਾ ਇਕ ਸੰਤ ਸੀ, ਮਾਲਵੇ ਦਾ ਰਹਿਣ ਵਾਲਾ ਸੀ।
ਵਿਆਹ ਦੀ ਰਸਮ ਵੇਲੇ ਕੁੜੀ ਦੀ ਮਾਂ ਝੂਠੀ-ਮੁੱਠੀ ਗੁੱਸੇ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਜਾਂਦੀ ਸੀ । ਤਦ ਉਸਦਾ ਪਤੀ ਉਸਨੂੰ ਮਨਾ ਕੇ ਕੁਝ ਕੁੜੀਆਂ ਦੇ ਗੀਤ ਗਾਉਣ ਨਾਲ, ਘਰ ਲੈ ਆਉਂਦਾ ਸੀ। ਪੂਰੀਆਂ ਦੇ ਕਈ ਘਰਾਂ ਵਿਚ ਕਈ ਤੀਵੀਆਂ ਬੱਚਾ ਜੰਮਣ ਤੋਂ ਮਗਰੋਂ ਕਦੀ ਵੀ ਦੁੱਧ ਨਹੀਂ ਪੀਂਦੀਆਂ ਸਨ । ਕਈ ਪੂਰੀ ਪਰਿਵਾਰ ਕਿਸੇ ਬੱਚੇ ਦੇ ਜੰਮਣ ਸਮੇਂ ਇਕ ਬੱਕਰੀ ਦਾ ਕੰਨ ਵੱਢਦੇ ਸਨ ਤੇ ਫਿਰ ਉਸਦੇ ਖੂਨ ਦਾ ਤਿਲਕ ਬੱਚੇ ਦੇ ਮੱਥੇ ਤੇ ਲਾਉਂਦੇ ਸਨ ਅਤੇ ਫਿਰ ਬੱਕਰੀ ਨੂੰ ਮਾਰ ਕੇ ਸਾਰਾ ਭਾਈਚਾਰਾ ਰਲ ਕੇ ਮਾਸ ਖਾਂਦਾ ਸੀ। ਪੁਰਾਣੇ ਸਮੇਂ ਪੂਰੀ ਆਪਣੀ ਇਸਤ੍ਰੀ ਦੇ ਪਹਿਲੀ ਵਾਰ ਗਰਭ ਧਾਰਨ ਤੇ ਢਾਈ ਮਣ ਕੜ੍ਹੀ ਬਣਾ ਕੇ ਆਪਣੇ ਭਾਈਚਾਰੇ ਵਿਚ ਵੰਡਦੇ ਸਨ। ਬੱਚਾ ਹੋਣ ‘ਤੇ ਸਵਾ ਮਣ ਕੱਚਾ (ਲਗਭਗ 17 ਕਿਲੋ) ਕੜਾਹ ਬਣਾ ਕੇ ਵੀ ਵੰਡਦੇ ਸਨ। ਪਰ ਹੁਣ ਇਹ ਰਿਵਾਜ ਇਕ-ਇਕ ਕਰਕੇ ਖ਼ਤਮ ਹੋ ਗਏ ਹਨ। 2. ਮੁਸਲਮਾਨ ਖੋਜਾ ਗੋਤ ਵੀ ਪੂਰੀ ਨਾਂ ਦਾ ਮਿਲਦਾ ਹੈ। 3. ਛੀਂਬਿਆਂ ਦਾ ਵੀ ਗੋਤ ਹੈ।
ਇਕ ਖਤਰੀ ਗੋਤ। 2. ਬਾਣੀਆਂ ਗੋਤ। 3. ਰਾਮਗੜ੍ਹੀਆ ਗੋਤ।
0 ਬਾਂਸਲ : 1.
ਭੰਡਾਰੀ ਗੋਤ ਦਾ ਉਪ-ਗੋਤ ਹੈ।
D ਬੇਰਪਾਲਨੀ :
Q ਬੇਦੀ : ਇਹ ਗੋਤ ਧਰਮਾਨ-ਬੁੰਜਾਹੀ ਜਾਂ ਛੋਟੇ ਸਰੀਨ ਸ਼੍ਰੇਣੀ ਦੇ ਖੱਤਰੀਆਂ ਵਿਚੋਂ ਹੈ। ਇਹ ਬੜਾ ਪ੍ਰਸਿੱਧ ਗੋਤ ਹੈ, ਜਿਸ ਵਿਚ ਸਿੱਖ ਜਗਤ ਦੇ ਮਹਾਨ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਸਨ। ਬੇਦੀਆਂ ਦੇ ਕਈ ਕੇਂਦਰ ਹਨ ਜਿਵੇਂ ਊਨਾਂ, ਡੇਰਾ ਬਾਬਾ ਨਾਨਕ, ਕਰਤਾਰਪੁਰ (ਸਿਆਲਕੋਟ) ਆਦਿ। ਬੇਦੀ ਸ਼ਖਸੀਅਤਾਂ ਵਿਚ ਬਾਬਾ ਸਾਹਿਬ ਸਿੰਘ ਬੇਦੀ (ਸੰਮਤ 1813-1891 ਬਿ.) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਲ ਵਿਚ ਜਨਮ ਲੈ ਕੇ ਸਿੱਖੀ ਸਿਧਾਂਤਾਂ ਦਾ ਖੂਬ ਪ੍ਰਚਾਰ ਕੀਤਾ। ਇਨ੍ਹਾਂ ਦੇ ਅਧੀਨ ਬਹੁਤ ਸਾਰਾ ਖੇਤਰ ਪੈਂਦਾ ਸੀ। ਸਿੱਖ ਰਾਜ ਸਥਾਪਤ ਕਰਨ ਵਿਚ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਸਹਾਇਤਾ ਕੀਤੀ । ਦੂਸਰੀ ਸ਼ਖਸੀਅਤ ਸਰ ਬਾਬਾ ਖੇਮ ਸਿੰਘ ਬੇਦੀ ਸੀ, ਜਿਨ੍ਹਾਂ ਦੀ ਸਿੰਘ ਸਭਾ ਲਹਿਰ ਚਲਾਉਣ ਹਿਤ ਬੜੀ ਮਹੱਤਵਪੂਰਨ ਭੂਮਿਕਾ ਹੈ। ਇਸੇ ਵੰਸ਼ ਵਿਚ ਹੀ ਕੰਵਰ ਮਹਿੰਦਰ ਸਿੰਘ ਬੇਦੀ ਆਈ.ਏ.ਐਸ. ਸਨ ਜੋ ਉਰਦੂ ਦੇ ਪ੍ਰਸਿੱਧ ਕਵੀ ਸਨ। ਬੇਦੀ ਬਹੁਤ ਪੜ੍ਹੇ ਲਿਖੇ ਅਤੇ ਉੱਚ ਅਹੁਦਿਆਂ ‘ਤੇ ਪੰਜਾਬ ਵਿਚ ਕੰਮ ਕਰ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਜਿਨ੍ਹਾਂ ਵੇਦ ਪੜ੍ਹੇ ਉਹ ਵੇਦੀ ਅਖਵਾਏ, “ਜਿਨੇਂ ਬੇਦ ਪਠਯੋ ਸੁ ਬੇਦੀ ਕਹਾਏ।’ ਬੇਦੀਆਂ ਵਿਚ ਹਿੰਦੂ ਘੱਟ ਹਨ ਅਤੇ ਸਿੱਖ ਬਹੁਤੇ ਹਨ। 1881 ਈ. ਦੀ ਜਨ ਸੰਖਿਆ ਅਨੁਸਾਰ ਪੰਜਾਬ ਵਿਚ ਬੇਦੀ ਕੁਲ 6804 ਸਨ । 2. ਇਹ ਛੀਂਬਿਆਂ ਦਾ ਵੀ ਗੋਤ ਹੈ।
0 ਬਹੋੜਾ 0 ਬਹਿਰਾਗ ਬਖਸ਼ੀ ¤ ਬਿੰਦਰਾ
0 ਬਹਿਲ : ਬਹਿਲ ਖੱਤਰੀ ਛੇ ਜਾਤੀ ਖੱਤਰੀਆਂ ਦੀ ਸ਼ਾਖ ਹਨ। ਭੱਦਨ ਦੀ ਰਸਮ ਪੰਜ ਸਾਲਾਂ ਦੀ ਉਮਰ ਵਿਚ ਕਾਂਗੜਾ ਪਹਾੜਾਂ ਵਿਚ ਜਾ ਕੇ ਕਰਦੇ ਹਨ। ਇਤਿਹਾਸਕਾਰ ਕਹਿੰਦੇ ਹਨ ਕਿ ਇਹ ਪੁਰਾਣੇ ਬਾਹਲੀਕ ਲੋਕ ਹਨ ਜਿਨ੍ਹਾਂ ਦਾ ਇਤਿਹਾਸ ਵਿਚ ਬੜਾ ਵਰਣਨ ਮਿਲਦਾ ਹੈ। ਬਹਿਲਾਂ ਵਿਚ ਰਵਾਇਤ ਰਹੀ ਹੈ ਕਿ ਕੋਈ ਵੀ ਬਹਿਲ ਰਾਤ ਦਿੱਲੀ ਨਹੀਂ ਠਹਿਰਦਾ।
ਦਿਨ ਭਰ ਠਹਿਰ ਕੇ ਰਾਤ ਨੂੰ ਕਿਧਰੇ ਹੋਰ ਰਹਿੰਦਾ ਸੀ।
2 ਬੇਰੀ : 1. ਇਹ ਗੋਤ ਚੋਪੜਾ ਗੋਤ ਦਾ ਉਪ-ਗੋਤ ਹੈ ਤੇ ਖੱਤਰੀਆਂ ਦੀ ਪੰਜ-ਜਾਤੀ ਸ਼੍ਰੇਣੀ ਵਿਚੋਂ ਇਕ ਗੋਤ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਵਡੇਰਾ ਬੇਰੀ ਦੇ ਰੁੱਖ ਥੱਲੇ ਪੈਦਾ ਹੋਇਆ, ਜਿਸ ਕਰਕੇ ਉਸਦੇ ਉੱਤਰਾਧਿਕਾਰੀ ਬੇਰੀ ਅਖਵਾਏ।
- ਇਕ ਸੂਦ ਗੋਤ ਵੀ ਬੇਰੀ ਹੈ।
Q ਭੋਰੀਆ : ਭੰਡਾਰੀ ਗੋਤ ਦਾ ਉਪ-ਗੋਤ ਹੈ।
¤ ਭਦਵਾਰ : 1. ਇਨ੍ਹਾਂ ਖੱਤਰੀਆਂ ਵਿਚ ਜਨੇਊ ਪਹਿਨਣ ਦੀ ਰਸਮ ਉਦੋਂ ਹੁੰਦੀ ਹੈ ਜਦੋਂ ਬੱਚਾ ਇਸਦੇ ਪਹਿਨਣ
ਦੇ ਯੋਗ ਹੋਵੇ। ਮੁੰਡੇ ਦਾ ਪਿਉ ਆਪਣੇ ਭਾਈਚਾਰੇ ਨਾਲ ਇਕ ਭੰਗੀ ਦੇ ਘਰ ਬੈਂਡ ਵਾਜੇ ਨਾਲ ਜਾਂਦਾ ਸੀ ਅਤੇ ਕਿਤਿਉਂ ਕਾਲੇ ਰੰਗ ਦੀ ਕੁੱਤੀ ਲਿਆਉਣ ਲਈ ਕਿਹਾ ਜਾਂਦਾ ਸੀ। ਅਗਲੇ ਦਿਨ ਪ੍ਰੋਹਿਤ, ਭੰਗੀ ਅਤੇ ਕਾਲੀ ਕੁੱਤੀ ਜਿਨ੍ਹਾਂ ਨੇ ਰਸਮ ਕਰਨੀ ਹੁੰਦੀ ਸੀ, ਦੇ ਘਰ ਜਾਂਦੇ ਸਨ। ਪ੍ਰੋਹਿਤ ਕੁੱਤੀ ਦੀ ਇਕ ਖਾਸ ਕਿਸਮ ਦੀ ਪੂਜਾ ਕਰਦਾ ਸੀ। ਤਦ ਜਿੰਨੇ ਵੀ ਰਸਮ ਲਈ ਪਕਵਾਨ ਬਣੇ ਹੁੰਦੇ ਹਨ ਪਿੱਤਲ ਦੇ ਵੱਡੇ ਥਾਲਾਂ ਵਿਚ ਪਾਏ ਜਾਂਦੇ ਸਨ ਅਤੇ ਕੁੱਤੀ ਅੱਗੇ ਰੱਖੇ ਜਾਂਦੇ ਸਨ ਅਤੇ ਸਾਰੇ ਹੱਥ ਜੋੜਕੇ ਖੜੇ ਹੋ ਜਾਂਦੇ ਸਨ, ਜਿੰਨਾ ਚਿਰ ਉਹ ਕੁਝ ਖਾ ਨਹੀਂ ਲੈਂਦੀ ਸੀ । ਕੁੱਤੀ ਦੇ ਖਾਣ ਪਿਛੋਂ, ਭੰਗੀ ਨੂੰ ਖਾਣ ਦਿੱਤਾ ਜਾਂਦਾ ਸੀ ਤੇ ਇਕ ਲਾਲ ਕਪੜਾ ਵੀ । ਭੰਗੀ ਨੂੰ ਵਿਦਾ ਕਰਕੇ ਫਿਰ ਬ੍ਰਾਹਮਣ ਖਾਂਦਾ ਹੈ ਅਤੇ ਫਿਰ ਘਰ ਵਾਲੇ ਤੇ ਭਾਈਚਾਰਾ। ਇਸ ਰਸਮ ਦੇ ਸ਼ੁਰੂ ਹੋਣ ਬਾਰੇ ਇਕ ਕਹਾਣੀ ਦੱਸੀ ਜਾਂਦੀ ਹੈ ਕਿ ਇਸ ਗੋਤ ਦੇ ਲੋਕ ਦਿੱਲੀ ਵੱਲ ਰਹਿੰਦੇ ਸਨ, ਜਦ ਇਨ੍ਹਾਂ ਨੂੰ ਮੁਸਲਮਾਨ ਧਰਮ ਵਿਚ ਆਉਣ ਲਈ ਕਿਹਾ ਗਿਆ ਤਾਂ ਉਹ ਡਰਦੇ ਹੋਏ ਉਥੋਂ ਭੱਜ ਤੁਰੇ, ਬਹੁਤ ਸਾਰੇ ਮਾਰੇ ਗਏ। ਉਨ੍ਹਾਂ ਦੀ ਇਕ ਇਸਤਰੀ ਜਿਹੜੀ ਗਰਭਵਤੀ ਤੇ ਅਖਰੀਲੇ ਦਿਨਾਂ ਵਿਚ ਸੀ, ਨੇ ਇਕ ਬੱਚੇ ਨੂੰ ਜਨਮ ਦਿੱਤਾ ਤੇ ਉਸਨੂੰ ਛੱਡਕੇ ਆਪਣੇ ਬਚਾਉ ਹਿੱਤ ਕਿਤੇ ਚਲੀ ਗਈ। ਬੱਚੇ ਨੂੰ ਇਕ ਕਾਲੀ ਕੁੱਤੀ ਨੇ ਚੁੱਕ ਲਿਆ ਤੇ ਆਪਣਾ ਦੁੱਧ ਪਿਲਾਇਆ। ਜਦੋਂ ਇਹ ਬੱਚਾ ਜੁਆਨ ਹੋਇਆ ਤਾਂ ਉਸਨੇ ਆਪਣੇ ਉੱਤਰਾਧਿਕਾਰੀਆਂ ਨੂੰ ਕਾਲੇ ਰੰਗ ਦੀਆਂ ਕੁੱਤੀਆਂ ਨੂੰ ਸਦਾ ਸਤਿਕਾਰਨ ਲਈ ਕਿਹਾ। 2. ਸੈਣੀਆਂ ਦਾ ਗੋਤ ਵੀ ਭਦਵਾਰ ਹੈ।
0 ਭੰਬਰੀ : ਬੁੰਜਾਹੀ ਖੱਤਰੀਆਂ ਦਾ ਗੋਤ। 2. ਰਾਮਗੜ੍ਹੀਆ ਗੋਤ। ¤ ਭੰਡਾਰੀ : 1. ਭੰਡਾਰੀ ਖੱਤਰੀਆਂ ਦਾ ਇਕ ਪ੍ਰਸਿੱਧ ਗੋਤ ਹੈ। ਇਨ੍ਹਾਂ ਵਿਚ ਰਿਵਾਜ ਰਿਹਾ ਹੈ ਕਿ ਬੱਚਾ ਜੰਮਣ ‘ਤੇ
ਮਾਂ ਧਰਤੀ ਤੇ ਸੌਂਦੀ ਸੀ ਅਤੇ ਉਸਦੇ ਸਰਹਾਣੇ ਥੱਲੇ ਕਿੱਕਰ ਜਾਂ ਜੰਡ ਦੇ ਕੰਡੇ ਦੱਬ ਦਿੱਤੇ ਜਾਂਦੇ ਸਨ। ਰੋਟੀ ਜਾਂ ਕਣਕ ਤੋਂ ਬਣੀ ਹੋਈ ਕੋਈ ਚੀਜ਼ ਪਹਿਲੇ ਤਿੰਨ ਦਿਨ ਉਸਨੂੰ ਦਿੱਤੀ ਨਹੀਂ ਜਾਂਦੀ ਸੀ ਤੇ ਕੇਵਲ ਦੁੱਧ ਦਿੱਤਾ ਜਾਂਦਾ ਸੀ। ਚੌਥੇ ਦਿਨ ਉਸਨੂੰ ਚੂਰੀ ਖਾਣ ਨੂੰ ਦਿੱਤੀ ਜਾਂਦੀ ਸੀ, ਜਿਹੜੀ ਬਚ ਜਾਂਦੀ ਸੀ, ਉਸਦੇ ਬਿਸਤਰੇ ਥੱਲੇ ਦੱਬ ਦਿੱਤੀ ਜਾਂਦੀ ਸੀ। ਤੇਰ੍ਹਵੇਂ ਦਿਨ ਉਹ ਇਕ ਨਾਈ ਦੀ ਜੁੱਤੀ ਪਾਉਂਦੀ, ਆਪਣਾ ਕਮਰਾ ਛੱਡਕੇ ਘਰ ਦੇ ਕੰਮ-ਕਾਜਾਂ ਵਿਚ ਲੱਗ ਜਾਂਦੀ ਸੀ। ਮੁੰਡਨ ਰਸਮ ਵੇਲੇ ਜੰਡੀ ਦੀ ਟਹਿਣੀ ਵੱਢੀ ਜਾਂਦੀ ਤੇ ਇੱਲ ਨੂੰ ਕੁਝ ਖੁਆਇਆ ਜਾਂਦਾ ਸੀ। ਮਾਂ ਨਾਰਾਜ਼ ਹੋ ਕੇ ਕਿਸੇ ਗਵਾਂਢੀ ਦੇ ਘਰ ਚਲੀ ਜਾਂਦੀ ਸੀ, ਪਰ ਉਸਦਾ ਪਤੀ ਕੁਝ ਗਹਿਣੇ ਜਾਂ ਨਕਦੀ ਦੇ ਕੇ ਘਰ ਲੈ ਆਉਂਦਾ ਸੀ । ਮੁੰਡਨ ਤੋਂ ਪਿਛੋਂ ਮੁੰਡਾ ਸੈਨਿਆਸੀ ਬਣ ਜਾਂਦਾ ਸੀ ਤੇ ਆਪਣੇ ਭਾਈਚਾਰੇ ਵਿਚ ਮੰਗਣ ਤੁਰ ਪੈਂਦਾ ਸੀ । ਉਸਨੂੰ ਆਟਾ ਦਿੱਤਾ ਜਾਂਦਾ ਸੀ, ਜਿਸਦੀ ਚੂਰੀ ਬਣਾ ਕੇ ਮੁੰਡਾ ਆਪਣੇ ਪ੍ਰੋਹਿਤ ਨੂੰ ਦਿੰਦਾ ਸੀ ਅਤੇ ਫਿਰ ਉਸਨੂੰ ਭਾਈਚਾਰੇ ਵਿਚ ਵੰਡ ਦਿੱਤਾ ਜਾਂਦਾ ਸੀ।
ਜਨੇਊ 8 ਸਾਲ ਜਾਂ 9 ਸਾਲ ਦੀ ਉਮਰ ਵਿਚ ਪਾਇਆ ਜਾਂਦਾ ਸੀ । ਪ੍ਰੋਹਿਤ ਇਕ ਰਾਤ ਪਹਿਲਾਂ ਇੱਲ ਨੂੰ ਲਿਆਉਂਦਾ ਸੀ, ਜਿਸਨੂੰ ਅਗਲੀ ਸਵੇਰ ਕੁਝ ਖੁਆਇਆ ਜਾਂਦਾ ਸੀ । ਰੋਟੀ, ਖੀਰ ਆਦਿ ਇੱਲ ਦੇ ਖਾਣ ਪਿਛੋਂ ਬ੍ਰਾਹਮਣਾਂ ਦੀ ਵਾਰੀ ਹੁੰਦੀ ਸੀ ਤੇ ਫਿਰ ਭਾਈਚਾਰਾ ਅੰਨ ਗ੍ਰਹਿਣ ਕਰਦਾ ਸੀ । ਫਿਰ ਲੜਕੇ ਦੇ ਵਾਲ ਮੁੰਨੇ ਜਾਂਦੇ ਸਨ । ਇਹ ਕੰਮ ਪਹਿਲਾਂ ਪ੍ਰੋਹਿਤ ਕਰਦਾ ਸੀ ਜਿਹੜਾ ਇਕ ਲਿਟ ਕੱਟਦਾ ਸੀ ਤੇ ਆਪਣੀ ਦੱਛਣਾ ਲੈ ਕੇ ਬਾਕੀ ਕੰਮ ਨਾਈ ਨੂੰ ਕਰਨ ਲਈ ਕਹਿੰਦਾ ਸੀ। ਨਹਾ ਕੇ ਜਨੇਊ ਪਾ ਕੇ ਜੰਡੀ ਰੁੱਖ ਦੀ ਇਕ ਟਹਿਣੀ ਵੱਢੀ ਜਾਂਦੀ ਸੀ। ਉਸਦੇ ਪਿਛੇ ਉਸਦੀ ਮਾਂ ਰੁਸਕੇ ਜਿਸਨੂੰ ਉਸਦਾ ਪਿਉ ਠੁਡਾ ਮਾਰਦਾ ਸੀ, ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਜੇ ਪੇਕੇ ਕਿਸੇ ਹੋਰ ਪਿੰਡ ਰਹਿੰਦੇ ਹੋਣ ਤਾਂ ਉਹ ਉਥੇ ਆ ਜਾਂਦੇ ਸਨ। ਜੰਡੀ ਰੁੱਖ ਦੀ ਟਾਹਣੀ ਵੱਢਕੇ ਵਾਪਸੀ ‘ਤੇ ਮਾਂ ਨੂੰ ਗਿਆ ਵੇਖਕੇ, ਮੁੰਡਾ, ਉਸਦਾ ਪਿਉ ਤੇ ਭਾਈਚਾਰਾ ਉਸਨੂੰ
ਖੁਸ਼ ਕਰਕੇ ਘਰ ਲੈ ਆਉਂਦਾ ਸੀ ਤੇ ਇਸ ਬਦਲੇ ਗਹਿਣੇ ਜਾਂ ਕੁਝ ਹੋਰ ਦਿੱਤਾ ਜਾਂਦਾ ਸੀ। ਹਾਡੇ ਖੱਤਰੀਆਂ ਵਾਂਗ ਭੰਡਾਰੀ ਸ਼ੇਖ ਫਰੀਦ ਜੀ ਦੀ ਅਰਾਧਨਾ ਕਰਦੇ ਹਨ। ਕਹਿੰਦੇ ਹਨ ਕਿ ਉਨ੍ਹਾਂ ਦੇ ਗੋਤ ਦੇ ਬੰਦਿਆਂ ਨੂੰ ਫ਼ਰੀਦ ਸਾਹਿਬ ਜੰਗਲ ਵਿਚ ਮਿਲੇ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਖਿਲਾਇਆ ਪਿਲਾਇਆ ਤੇ ਖੁਸ਼ ਹੋ ਕੇ ਉਨ੍ਹਾਂ ਕਿਹਾ ‘ਤੁਮਹਾਰਾ ਭੰਡਾਰ ਭਰਾ ਰਹੇ। ਇਸ ਪਿਛੋਂ ਉਹ ਭੰਡਾਰੀ ਅਖਵਾਉਣ ਲੱਗ ਪਏ। ਇਨ੍ਹਾਂ ਦੇ ਤਿੰਨ ਉਪ-ਗੋਤ ਹਨ; (ੳ) ਬੇਰਪਾਲਨੀ; (ਅ) ਪਾਟਨੀ ਜਾਂ ਪਟਨੀ; (ੲ) ਭੋਰੀਆ। 2. ਇਕ ਕੰਬੋਜ ਗੋਤ ਵੀ ਭੰਡਾਰੀ ਹੈ । 3. ਇਕ ਰਾਜਪੂਤ ਗੋਤ ਵੀ ਹੈ। 4. ਇਕ ਓਸਵਾਲ ਬਾਣੀਆਂ ਗੋਤ ਵੀ ਭੰਡਾਰੀ ਹੈ।
Q ਭੁੱਚਰ/ਭੁਚਰੇ : ਇਹ ਤਲਵਾੜ ਖੱਤਰੀਆਂ ਦਾ ਉਪ-ਗੋਤ ਹੈ। ਕਿਹਾ ਜਾਂਦਾ ਹੈ ਕਿ ਤਲਵਾੜ ਗੋਤ ਦੇ ਕਿਸੇ ਵਿਅਕਤੀ ਨੇ ਆਪਣੇ ਇਕ ਛੋਟੇ ਜਿਹੇ ਬੱਚੇ ਨੂੰ ਗ਼ਰੀਬੀ ਤੇ ਭੁੱਖ ਕਾਰਨ ਛੱਡ ਦਿੱਤਾ। ਰੱਬ ਦੇ ਆਸਰੇ ਛੱਡੇ ਇਸ ਬੱਚੇ ਦੀ ਇਕ ਮੱਝ ਅਤੇ ਇੱਲ ਨੇ ਰੱਖਿਆ ਕੀਤੀ ਤੇ ਪਾਲਿਆ। ਇਸ ਬੱਚੇ ਦੀ ਮਾਂ ਜਿਸਨੇ ਗ਼ਰੀਬੀ ਕਾਰਨ ਇਸਨੂੰ ਤਿਆਗ ਦਿੱਤਾ ਸੀ ਕਿਤੇ ਫਿਰ ਇਸਨੂੰ ਮਿਲ ਪਈ । ਕੁਦਰਤੀ ਮਾਹੌਲ ਵਿਚ ਪਲੇ ਬੱਚੇ ਦੀ ਸਿਹਤ ਬੜੀ ਚੰਗੀ ਤੇ ਉਹ ਖੁਲ੍ਹਾ ਡੁੱਲ੍ਹਾ ਸੀ। ਇਸ ਤਰ੍ਹਾਂ ਵੇਖਕੇ ਉਸਦੀ ਮਾਂ ਨੇ ਉਸਨੂੰ ਭੁੱਚਰ ਕਹਿ ਕੇ ਬੁਲਾਉਣਾ ਸ਼ੁਰੂ ਕੀਤਾ ਤੇ ਇਸਦੇ ਉੱਤਰਾਧਿਕਾਰੀ ਭੁੱਚਰ ਅਖਵਾਏ। ਇਸ ਗੋਤ ਵਾਲੇ ਵਿਆਹਾਂ ‘ਤੇ ਇੱਲਾਂ ਨੂੰ ਰੋਟੀ ਪਾਉਂਦੇ ਹਨ। ਮੱਝ ਦੇ ਇਕ ਸਿੰਗ ਨੂੰ ਦਿੱਲੀ ਦੇ ਭੁੱਚਰਾਂ ਨੇ ਸਾਂਭਿਆ ਹੋਇਆ
34 ਹੈ ਤੇ ਦੂਜੇ ਨੂੰ ਨਵਾਂਸ਼ਹਿਰ ਦੇ ਭੁੱਚਰਾਂ ਨੇ। 4
¤ ਭੱਲਾ : ਇਹ ਸਰੀਨ ਗੋਤਰੀ ਖੱਤਰੀ ਹਨ। ਇਹ ਸਿੱਖ ਵੀ ਹਨ ਤੇ ਹਿੰਦੂ ਵੀ। ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਇਸੇ ਗੋਤ ਨਾਲ ਸੰਬੰਧਤ ਸਨ ਅਤੇ ਇਹ ਬਹੁਤ ਹੀ ਸਤਿਕਾਰਤ ਗੋਤ ਗਿਣਿਆ ਜਾਂਦਾ ਹੈ। ਸਿੱਖ ਭੱਲੇ ਬਾਵੇ ਵੀ ਅਖਵਾਉਂਦੇ ਹਨ। ਹਿੰਦੂ ਭੱਲੇ ਭੱਦਨ ਦੀ ਰਸਮ ਪੰਜ ਸਾਲ ਦੀ ਉਮਰ ਵਿਚ ਕਾਂਗੜਾ ਪਹਾੜੀਆਂ ‘ਚ ਜਾ ਕੇ ਅਦਾ ਕਰਦੇ ਹਨ। ਹੁਸ਼ਿਆਰਪੁਰ ਦੇ ਭੱਲਿਆਂ ਵਿਚ ਇਹ ਰਵਾਇਤ ਰਹੀ ਹੈ ਕਿ ਵਿਆਹ ਦੇ ਸਮੇਂ ਉਹ ਇਕ ਭੰਗੀ ਨੂੰ ਸਦਾ ਨਾਲ ਰੱਖਦੇ ਹਨ, ਕਿਉਂਕਿ ਉਨ੍ਹਾਂ ਦੀ ਇਕ ਇਸਤ੍ਰੀ ਨੂੰ ਪ੍ਰਾਚੀਨ ਸਮੇਂ ਬ੍ਰਾਹਮਣ ਪਰਸ਼ੁਰਾਮ ਦੇ ਕਹਿਰ ਤੋਂ ਇਕ ਭੰਗੀ ਨੇ ਬਚਾਇਆ ਸੀ, ਜਦ ਉਸਨੇ
ਕਸ਼ੱਤਰੀਆਂ ਦਾ ਸਰਵਨਾਸ਼ ਕੀਤਾ ਸੀ।
Q ਭੁਲਾਈ : ਇਕ ਬੁੰਜਾਹੀ ਖੱਤਰੀ ਗੋਤ। ਭਸੀਨ/ਬਸੀਨ : ਬੁੰਜਾਹੀ ਖੱਤਰੀ ਗੋਤ।
¤ ਭਗਰੇ : ਇਸ ਗੋਤ ਦੇ ਖੱਤਰੀ ਅੱਕ ਦੀ ਪੂਜਾ ਕਰਦੇ ਹਨ; ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਇਕ ਪੁਰਖੇ ਨੂੰ ਅੱਕ ਦੋ ਬੂਟੇ ਨੇ ਜੀਵਤ ਰੱਖਿਆ, ਕਿਉਂਕਿ ਉਹ ਅੱਕ ਦਾ ਦੁੱਧ ਪੀਂਦਾ ਰਿਹਾ। ਉਸ ਦੀ ਮਾਂ ਨੇ ਜਦ ਉਹ ਕਿਸੇ ਆਫਤ ਕਾਰਨ ਜਾਨ ਬਚਾਉਣ ਲਈ ਭੱਜ ਰਹੀ ਸੀ, ਬੱਚੇ ਨੂੰ ਜੰਗਲ ਵਿਚ ਛੱਡ ਦਿੱਤਾ ਸੀ । ਇਕ ਜੱਟ ਨੌਕਰਾਣੀ ਭਰਵਾਈ ਨਾਂ ਦੀ ਨੇ 20 ਦਿਨ ਪਿਛੋਂ ਬੱਚੇ ਨੂੰ ਬਚਾ ਲਿਆ। ਭਗਰੇ ਖੱਤਰੀਆਂ ਦੇ ਵਿਆਹਾਂ ‘ਤੇ ਉਸਨੂੰ ਯਾਦ ਕੀਤਾ ਜਾਂਦਾ ਹੈ, ਅਤੇ ਢਾਈ ਜੱਟ ਇਸਤ੍ਰੀਆਂ (2 ਜੁਆਨ ਅਤੇ ਇਕ ਕੁੜੀ) ਨੂੰ ਖੁਆਇਆ ਪਿਆਇਆ ਜਾਂਦਾ ਹੈ। ਭਗਰੇ ਭਦਨ ਦੀ ਰਸਮ ਕਾਂਗੜੇ ਦੇ ਪਹਾੜਾਂ ਵਿਚ ਜਾ ਕੇ ਅਦਾ ਕਰਦੇ ਹਨ। ਭਗਰ ਨਾਂ ਬੜੀ ਨਿਕੰਮੀ ਕਿਸਮ ਦੇ ਅਨਾਜ ਦਾ ਹੈ ਜਿਹੜਾ ਉਨ੍ਹਾਂ ਨੂੰ ਕਿਸੇ ਭਾਟ ਨੇ ਖਾਣ ਨੂੰ ਦਿੱਤਾ ਸੀ । ਇਹ ਅਨਾਜ ਕਿਸੇ ਕਹਿਰ ਸਮੇਂ ਵੰਡਿਆ ਗਿਆ ਸੀ । ਭਗਰਿਆਂ ਦਾ ਇਕ ਪੁਰਖਾ ਜਗਰਾਉਂ ਤਹਿਸੀਲ ਵਿਚ ਬੁਰਜ ਲੱਤਨ ਪਿੰਡ ਵਿਚ ਰਹਿੰਦਾ ਸੀ, ਜਿੱਥੇ 15 ਕੱਤਕ ਨੂੰ ਇਹ ਲੋਕ ਉਥੇ ਜਾ ਕੇ ਉਸਦੀ ਪੂਜਾ ਕਰਦੇ ਹਨ।
1 ਮਹਿੰਦਰੂ ” : 1. ਬੁੰਜਾਹੀ ਖੱਤਰੀਆਂ ਦਾ ਗੋਤ ਜਿਸ ਵਿਚ ਬੜੇ ਪੜ੍ਹੇ-ਲਿਖੇ ਲੋਕ ਮਿਲਦੇ ਹਨ। ਜਲੰਧਰ ਵਿਚ ਇਕ ਮਹਿੰਦਰੂਆਂ ਦਾ ਮੁਹੱਲਾ ਹੈ। 2. ਖੋਜਿਆਂ ਦਾ ਵੀ ਗੋਤ ਮਹਿੰਦਰੂ ਹੈ।
2 ਮਰਵਾਹਾ : 1. ਮਰਵਾਹੇ ਗੋਤ ਦੇ ਖੱਤਰੀ ਆਪਣਾ ਮੂਲ ਮੱਧ ਏਸ਼ੀਆ ਦਸਦੇ ਹਨ ਅਤੇ ਕਹਿੰਦੇ ਹਨ ਕਿ ਉਹ ਮਰਵ (ਮਰੂਸਥਲ) ਤੋਂ ਪੰਜਾਬ ਵਿਚ ਆਏ ਹਨ। ਉਹ ਸਰੀਨ ਸ਼੍ਰੇਣੀ ਦੇ ਖੱਤਰੀਆਂ ਦਾ ਉਪ-ਗੋਤ ਹਨ ਅਤੇ ਉਹ ਉੱਤਰ-ਪੱਛਮੀ ਪੰਜਾਬ ਵਿਚ ਬੋਲਾਨ (ਬਲੋਚਸਤਾਨ ਸਥਿਤ) ਦੱਰੇ ਰਾਹੀਂ ਦਾਖਿਲ ਹੋਏ। ਉਨ੍ਹਾਂ ਦੀਆਂ ਪਹਿਲੀਆਂ ਸਥਾਪਤੀਆਂ ਵਿਚੋਂ ਇਕ ਸਥਾਪਤੀ ਗੋਇੰਦਵਾਲ ਹੈ, ਜਿਨ੍ਹਾਂ ਦੇ ਇਕ ਵਡੇਰੇ ਨੇ ਇਹ ਪਿੰਡ ਇਕ ਵੱਡੇ ਖੇਤਰ ਵਿਚ ਵਸਾਇਆ ਸੀ । ਇਕ ਮੁਸਲਮਾਨ ਬਾਦਸ਼ਾਹ ਨੇ ਗੋਇੰਦਵਾਲ ਦੀ ਜਾਗੀਰ ਇਸ ਨੂੰ ਦਿੱਤੀ ਸੀ। ਕਹਿੰਦੇ ਹਨ ਕਿ ਇਹ ਗੁਰੂ ਅਮਰਦਾਸ ਜੀ ਨਾਲ ਉਨ੍ਹਾਂ ਦੇ ਸਿੱਖਾਂ ਨੂੰ ਆਪਣੇ ਖੂਹ ਤੋਂ ਪਾਣੀ ਪੀਣ ਨਾ ਦੇਣ ਲਈ ਝਗੜ ਪਏ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਸਰਾਪ ਦਿੱਤਾ ਤੇ ਇਹ ਬਹੁ-ਸੰਖਿਆ ਵਿਚ ਹੋਰ ਥਾਂਈਂ ਜਾ ਵੱਸੇ। ਮਰਵਾਹੇ ਮੁੰਨਣ ਦੀ ਰਸਮ ਝੰਗ ਤੋਂ 16 ਮੀਲ ਪੱਛਮ ਵਿਚ ਰਾਮਰੀਆ ਵਿਖੇ ਅਤੇ
ਕਾਂਗੜੇ ਵਿਚ ਕਰਦੇ ਹਨ। 2. ਇਹ ਗੋਤ ਰਾਮਗੜ੍ਹੀਆਂ (ਤਰਖਾਣਾਂ) ਵਿਚ ਵੀ ਮਿਲਦਾ ਹੈ।
0 ਮਾਗਨ 32 : ਬੁੰਜਾਹੀ ਖੱਤਰੀਆਂ ਦਾ ਗੋਤ ਹੈ।
¤ ਮਹਿਤਾ : 1. ਖੱਤਰੀਆਂ ਦਾ ਇਕ ਗੋਤ। 2. ਮੁਹਿਆਲ ਬ੍ਰਾਹਮਣਾਂ ਨੂੰ ਵੀ ਮਹਿਤਾ ਕਹਿੰਦੇ ਹਨ।
Q ਮਿੱਠੂ : ਇਸ ਗੋਤ ਦੇ ਖੱਤਰੀ ਦਰਅਸਲ ਸੁਨਿਆਰੇ ਹਨ। ਲੁਧਿਆਣਾ ਜ਼ਿਲ੍ਹੇ ਤਹਿਸੀਲ ਜਗਰਾਉਂ ਵਿਚੋਂ ਤਲਵੰਡੀ ਨੀਵੀਂ ਪਿੰਡ ਵਿਖੇ ਇਨ੍ਹਾਂ ਦੀ ਸਤੀ ਹੈ। ਕਿਹਾ ਜਾਂਦਾ ਹੈ ਕਿ ਇਸ ਗੋਤ ਦਾ ਇਕ ਵਿਅਕਤੀ ਜਦ ਆਪਣੀ ਪਤਨੀ ਨਾਲ ਸਹੁਰੇ ਘਰ ਜਾ ਰਿਹਾ ਸੀ ਤਾਂ ਇਕ ਸ਼ੇਰ ਨੇ ਮੁੰਡੇ ਨੂੰ ਮਾਰ ਦਿੱਤਾ ਅਤੇ ਉਸਦੀ ਪਤਨੀ ਉਸ ਨਾਲ ਸਤੀ ਹੋ ਗਈ। ਭਾਦੋਂ ਦੇ ਮਹੀਨੇ ਇਸ ਗੋਤ ਦੇ ਲੋਕ ਇਥੇ ਜਾਂਦੇ ਹਨ ਅਤੇ ਪਿੰਡ ਦੇ ਲਾਗੇ ਪੈਂਦੇ ਛੱਪੜ ਵਿਚੋਂ 7 ਵਾਰੀ ਗਾਰਾ ਬਾਹਰ ਲਿਆ ਕੇ ਸੁੱਟਦੇ ਹਨ।
0 ਮੋਕਲ : ਬੁੰਜਾਹੀ ਸ਼੍ਰੇਣੀ ਦੇ ਮੋਕਲ ਖੱਤਰੀ ਜਨੇਊ ਪਾਉਣ ਦੀ ਰਸਮ ਆਮ ਤੌਰ ‘ਤੇ 8 ਅਤੇ 10 ਸਾਲ ਦੀ ਉਮਰ ਵਿਚ ਕਰਦੇ ਸਨ। ਇਸ ਸਮੇਂ ਇਕ ਕਾਜ਼ੀ ਇਕ ਬੱਕਰੀ ਨੂੰ ਹਲਾਲ ਕਰਦਾ ਸੀ ਅਤੇ ਪਰਿਵਾਰਕ ਪ੍ਰੋਹਿਤ, ਜਿਸ ਮੁੰਡੇ ਨੂੰ ਜਨੇਊ ਪਾਉਣਾ ਹੁੰਦਾ ਹੈ, ਦੇ ਮੱਥੇ ਤੇ ਬੱਕਰੀ ਦੇ ਖੂਨ ਦਾ ਤਿਲਕ ਲਾਉਂਦਾ ਸੀ। ਬੱਕਰੀ ਦਾ ਮਾਸ ਫਿਰ ਉਨ੍ਹਾਂ ਦਾ ਭਾਈਚਾਰਾ ਖਾਂਦਾ ਸੀ ਅਤੇ ਇਸਨੂੰ ਘਰ ਬਹਿ ਕੇ ਖਾਣਾ ਹੁੰਦਾ ਸੀ, ਕਿਸੇ ਨੂੰ ਬਾਹਰ ਲਿਜਾ ਕੇ ਖਾਣ ਦੀ ਆਗਿਆ ਨਹੀਂ ਹੁੰਦੀ ਸੀ। ਜਨੇਊ ਪਹਿਨਣ ਤੋਂ ਪਹਿਲਾਂ ਮੁੰਡੇ ਦੇ ਵਾਲ ਕੈਂਚੀ ਨਾਲ ਮੁੰਨੇ ਜਾਂਦੇ ਸਨ, ਉਸਤਰੇ ਨਾਲ ਨਹੀਂ। ਵਿਆਹ ਵੇਲੇ ਜੰਡ ਦਰੱਖਤ ਦੀ ਟਾਹਣੀ ਵੱਢਣੀ ਅਤੇ ਭਾਈਚਾਰੇ ਦੀਆਂ ਇਸਤੀਆਂ ਨਾਲ ਲੈ ਕੇ ਉਹ ਸਿੱਧਾ ਸਹੁਰੇ ਘਰ ਬਰਾਤ ਨਾਲ ਪਹੁੰਚਦਾ ਸੀ। ਸਿਆਲਕੋਟ ਦੀ ਇਕ ਰਿਪੋਰਟ ਅਨੁਸਾਰ ਮੁਸਲਮਾਨ ਕਾਜ਼ੀ ਨੂੰ ਬੱਕਰੀ ਹਲਾਲ ਕਰਨ ਲਈ, ਇਸ ਲਈ ਬੁਲਾਇਆ ਜਾਂਦਾ ਸੀ ਕਿਉਂਕਿ ਪੁਰਾਣੇ ਸਮਿਆਂ ਵਿਚ ਮੁੱਲਾਂ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸਨ।
ਉਪਰੋਕਤ ਰਸਮਾਂ ਹੁਣ ਬਿਲਕੁਲ ਖ਼ਤਮ ਹੋ ਗਈਆਂ ਹਨ ਤੇ ਮੋਕਲ ਖੱਤਰੀ ਹੋਰ ਖੱਤਰੀਆਂ ਵਾਂਗ ਰਸਮਾਂ ਕਰਨ ਲੱਗ ਪਏ ਹਨ।
¤ ਮਲਹੋਤਰਾ : ਬਾਰੀ ਖੱਤਰੀਆਂ ਦਾ ਗੋਤ ਹੈ। ਇਨ੍ਹਾਂ ਨੂੰ ਵੱਡੇ ਬੁੰਜਾਹੀ ਕਿਹਾ ਜਾਂਦਾ ਹੈ। ਇਹ ਆਪਣੇ ਆਪ ਨੂੰ ਉੱਤਮ ਖੱਤਰੀਆਂ ਵਿਚ ਗਿਣਦੇ ਹਨ। ਇਹ ਇਕ ‘ਦਿਉਕਾਜ’ ਨਾਂ ਦੀ ਰਸਮ ਪਹਿਲੇ ਬੱਚੇ ਦੀ ਉਮਰ ਦੇ ਪੰਜਵੇਂ ਸਾਲ ਵਿਚ ਕਰਦੇ ਹਨ। ਇਹ ਰਸਮ ਅਦਾ ਕੀਤੇ ਬਿਨਾਂ ਕੋਈ ਵੀ ਮਲਹੋਤਰਾ ਆਪਣੀ ਕੁੜੀ ਅਤੇ ਮੁੰਡੇ ਦਾ ਵਿਆਹ ਨਹੀਂ ਕਰ ਸਕਦਾ ਸੀ। ਵਿਆਹ ਅਤੇ ‘ਦਿਉਕਾਜ’ ਰਸਮਾਂ ਵੇਲੇ ਇੱਲ ਦੀ ਪੂਜਾ ਕਰਦੇ ਸਨ, ਕਿਉਂਕਿ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਇਕ ਵਡੇਰੇ ਦੀ ਮੌਤ ਹੋ ਗਈ ਤੇ ਉਸਦੀ ਵਿਧਵਾ ਨਾਲ ਸਤੀ ਹੋ ਗਈ ਅਤੇ ਇਕ ਇੱਲ ਵੀ ਨਾਲ ਹੀ ਸੜ ਮੋਈ। ਇਸ ਇੱਲ ਨੂੰ ਵੀ ਸਤੀ ਸਮਝਕੇ ਪੂਜਿਆ ਜਾਂਦਾ ਸੀ।
ਜਦ ਕਿਸੇ ਮਲਹੋਤਰੇ ਦੀ ਬਰਾਤ ਸਹੁਰੇ ਘਰ ਪਹੁੰਚਦੀ ਸੀ ਤਾਂ ਇਕ ਬੱਕਰੀ ਮੰਗੀ ਜਾਂਦੀ ਸੀ, ਉਸਦਾ ਕੰਨ ਵੱਢ ਕੇ ਉਸਦੇ ਖੂਨ ਦਾ ਤਿਲਕ ਲਾੜੇ ਦੇ ਮੱਥੇ ‘ਤੇ ਲਾਇਆ ਜਾਂਦਾ ਸੀ। ਸਰਹਿੰਦ ਦੇ ਮਲਹੋਤਰੇ ਪਟਿਆਲੇ ਵਿਚ ਧੁੰਦਰਾਤਾ ਪਿੰਡ ਵਿਚ ਮੁੰਨਣ ਦੀ ਰਸਮ ਕਰਨ ਲਈ ਜਾਂਦੇ ਹਨ, ਕਿਉਂਕਿ ਉਥੇ ਇਨ੍ਹਾਂ ਦਾ ਗੁਰੂ ਰਹਿੰਦਾ ਸੀ। ਮੁੰਡੇ ਦਾ ਸਿਰ ਮੁੰਨਣ ਪਿਛੋਂ ਉਸਨੂੰ ਇਕ ‘ਝੁਨਝੁਨਾ’ ਜਿਸਦੇ ਦੋਵਾਂ ਸਿਰਿਆਂ ‘ਤੇ ਗੰਢ ਦਿੱਤੀ ਹੋਈ ਹੁੰਦੀ ਸੀ, ਦਿੱਤਾ ਜਾਂਦਾ ਸੀ । ਕੋਈ ਵੀ ਮਲਹੋਤਰਾ ਮੁੰਡਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਅਜੇਹਾ ਖਿਲੌਣਾ ਨਹੀਂ ਦਿੰਦਾ ਸੀ । ਉਥੇ ਉਨ੍ਹਾਂ ਦੇ ਗੁਰੂ ਦੀ ਗੁਦੜੀ ਪਈ ਹੁੰਦੀ ਸੀ ਤੇ ਉਸ ਦੀ ਪੂਜਾ ਹੁੰਦੀ ਅਤੇ ਬ੍ਰਾਹਮਣਾਂ ਨੂੰ ਭੋਜਨ ਖਿਲਾਇਆ ਜਾਂਦਾ ਸੀ। ਕੋਈ ਵੀ ਮਲਹੋਤਰਾ ਪਤਨੀ ਆਪਣੇ ਗਰਭ ਦੇ ਸਤਵੇਂ ਮਹੀਨੇ, ਨੱਕ ਦਾ ਕੋਕਾ ਜਾਂ ਲੌਂਗ ਨਹੀਂ ਰਖ ਸਕਦੀ ਸੀ, ਤੇ ਅਜੇਹਾ ਕਰਨ ‘ਤੇ ਫਿਰ ਕਦੇ ਵੀ ਨਹੀਂ ਪਾਉਂਦੀ ਸੀ, ਅਤੇ ਨਾ ਹੀ ਉਹ ਆਪਣੇ ਹੱਥ ਤੇ ਪੈਰ ਮਹਿੰਦੀ ਨਾਲ ਰੰਗਦੀ ਸੀ। 1881 ਦੀ ਜਨਸੰਖਿਆ ਅਨੁਸਾਰ ਇਨ੍ਹਾਂ ਦੀ ਪੰਜਾਬ ਵਿਚ ਆਬਾਦੀ 17097 ਸੀ।
Q ਮਹਿਰਾ
: 1. ਢਾਈ ਘਰ ਜਾਂ ਚਾਰ ਘਰ ਖੱਤਰੀਆਂ ਦੀ ਸ਼੍ਰੇਣੀ ਦਾ ਗੋਤ ਹੈ। 2. ਇਕ ਸੁਨਿਆਰਾ ਗੋਤ।
0 ਮਾਕਨ ] ਮੱਲ੍ਹਣ
¤ ਮੇਂਗੀ : ਮੇਂਗੀ ਗੋਤ ਦੇ ਖੱਤਰੀ ਸੱਪ ਨੂੰ ਨਹੀਂ ਮਾਰਦੇ, ਕਿਉਂਕਿ ਉਨ੍ਹਾਂ ਦੇ ਕਥਨ ਅਨੁਸਾਰ ਉਨ੍ਹਾਂ ਦੇ ਕਿਸੇ ਵਡੇਰੇ ਦੇ ਘਰ ਸੱਪ ‘ਜੰਮਿਆ’ ਸੀ। ਮੁੰਡਣ ਵੇਲੇ ਇਕ ਸੱਪ ਦੀ ਤਸਵੀਰ ਸਾਹਮਣੇ ਰੱਖਕੇ ਪੂਜਾ ਕਰਦੇ ਹਨ। ਇਕ ਬੱਕਰੀ ਦੇ ਕੰਨ ਦਾ ਹਿੱਸਾ ਵੱਢਕੇ ਉਸਦੇ ਨੱਕ ਅੱਗੇ ਧੂੰਆਂ ਕਰਦੇ ਹਨ ਅਤੇ ਜੇ ਬੱਕਰੀ ਸੁੰਘੇ ਤਾਂ ਇਹ ਚੰਗਾ ਸ਼ਗਨ ਗਿਣਿਆ ਜਾਂਦਾ ਹੈ।
0 ਮੈਨੀ : ਖੱਤਰੀਆਂ ਦਾ ਇਕ ਛੋਟਾ ਗੋਤ।
Q ਰਤਨਪਾਲ :
- ਇਕ ਖੱਤਰੀ ਗੋਤ 2. ਇਕ ਕੰਬੋਜ ਗੋਤ।
Q ਰਿਹਾਨ : 1. ਬੁੰਜਾਹੀ ਖੱਤਰੀਆਂ ਦਾ ਇਹ ਗੋਤ ਭੱਦਣ ਦੀ ਰਸਮ ਪਿੰਡ ਨੰਗਲ, ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ
ਵਿਚ ਕਰਦੇ ਸਨ। ਜੰਡੀ ਰੁੱਖ ਦੀ ਟਾਹਣੀ ਵੱਢੀ, ਅਤੇ ਉਸਦੀ ਪੂਜਾ ਜਨਮ ਅਸ਼ਟਮੀ ਵਾਲੇ ਦਿਨ ਕੀਤੀ ਜਾਂਦੀ ਸੀ। ਇਕ ਬੱਕਰੇ ਜਿਸਦੇ ਕੰਨ ਜੰਡੀ ਦੇ ਰੁੱਖ ਨੇੜੇ ਜ਼ਖਮੀ ਕੀਤੇ ਜਾਂਦੇ ਸਨ, ਘਰ ਲਿਜਾ ਕੇ ਪਰਿਵਾਰ ਦੇ ਵੱਡੇ ਵਿਅਕਤੀ ਦੁਆਰਾ ਝਟਕਾਇਆ ਜਾਂਦਾ ਸੀ, ਜਿਸ ਦਾ ਮਾਸ ਸਾਰਾ ਭਾਈਚਾਰਾ ਖਾ ਲੈਂਦਾ ਸੀ ਅਤੇ ਹੱਡੀਆਂ ਤੇ ਖੂਨ ਘਰ ਦੇ ਵਿਹੜੇ ਵਿਚ ਦੱਬ ਦਿੱਤਾ ਜਾਂਦਾ ਸੀ। ਐਤਵਾਰ ਵਾਲੇ ਦਿਨ ਬ੍ਰਾਹਮਣ ਨੂੰ ਰਿਹਾਨ ਘਰਾਂ ਵਿਚ ਦੁੱਧ ਤੇ ਦਹੀਂ ਵੇਖਣ ਅਤੇ ਵਰਤਣ ਦੀ ਆਗਿਆ ਨਹੀਂ ਹੁੰਦੀ ਸੀ । ਇਸ ਬਾਰੇ ਇਕ ਕਹਾਣੀ ਦੱਸੀ ਜਾਂਦੀ ਹੈ ਕਿ ਮੁਸਲਮਾਨ ਕਾਲ ਵਿਚ ਇਸ ਗੋਤ ਦੀਆਂ ਇਸਤ੍ਰੀਆਂ ਅਤੇ ਉਨ੍ਹਾਂ ਦੇ ਪ੍ਰੋਹਿਤ ਦੀ ਇਸਤ੍ਰੀ ਨੂੰ ਆਪਣੀ ਇੱਜ਼ਤ ਬਚਾਉਣ ਲਈ ਖੂਹ ਵਿਚ ਛਾਲ ਮਾਰਨ ਲਈ ਕਿਹਾ ਗਿਆ, ਪਰ ਪ੍ਰੋਹਿਤਣੀ ਨੇ ਅਜੇਹਾ ਨਾ ਕੀਤਾ। ਇਸ ਤਰ੍ਹਾਂ ਹੋਰ ਔਰਤਾਂ ਨੇ ਉਸਨੂੰ ਚੰਡਾਲਨੀ ਕਿਹਾ ਤੇ ਉਸ ਤੋਂ ਪਿਛੋਂ ਉਨ੍ਹਾਂ ਦੇ ਪ੍ਰੋਹਿਤਾਂ ਲਈ ਐਤਵਾਰ ਵਾਲੇ ਦਿਨ ਦੁੱਧ ਅਤੇ ਦਹੀਂ ਦਾ ਦਾਨ ਦੇਣਾ ਬੰਦ ਕਰ ਦਿੱਤਾ ਗਿਆ।
ਰਿਹਾਨ ਆਪਣੇ ਬੱਚਿਆਂ ਨੂੰ ਜਗਰਾਉਂ ਤਹਿਸੀਲ ਦੇ ਪਿੰਡ ਗਾਲਿਬ ਕਲਾਂ ਨੇੜੇ ਸਥਿਤ ਇਕ ਥੇਹ ‘ਤੇ ਲਿਜਾ ਕੇ ਤੜਾਗੀ ਬੰਨ੍ਹਦੇ ਸਨ। ਦਿੱਲੀ ਦੇ ਸਿਰੀੜੇ ਖੱਤਰੀ ਵੀ ਇਥੇ ਆਉਂਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਅਸਲੀ ਪਿੰਡ ਸੀ। 2. ਇਕ ਰਾਮਗੜ੍ਹੀਆ ਗੋਤ। 3. ਇਕ ਜੱਟ ਗੋਤ।
Q ਲਿਖੀ : ਲਿਖੀ ਗੋਤ ਵਾਲੇ ਭੱਦਣ ਦੀ ਰਸਮ ਕਾਂਗੜਾ ਪਹਾੜੀਆਂ ‘ਚ ਕਰਦੇ ਹਨ ਅਤੇ ਇਕ ਸਤੀ ਜਿਹੜੀ ਪਿੰਡ ਢਪਈ ਜ਼ਿਲ੍ਹਾ ਲੁਧਿਆਣਾ ਵਿਚ ਸਥਿਤ ਹੈ, ਦੀ ਪੂਜਾ ਕਰਦੇ ਸਨ। ਉਹ ਜੰਡੀ ਨੂੰ ਕੱਟਦੇ ਤੇ ਇੱਲ ਦੀ ਹੋਰਨਾਂ ਗੋਤਾਂ ਵਾਂਗ
ਪੂਜਾ ਕਰਦੇ ਰਹੇ ਹਨ।
¤ ਲੰਬ : 1. ਖੱਤਰੀ ਗੋਤ। ਇਸ ਗੋਤ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਲ ਬੀਬੀ ਨਾਨਕੀ ਦੇ ਪੇਕੇ ਬਟਾਲਾ ਨਿਵਾਸੀ ਸਨ। 2. ਇਕ ਰਾਮਗੜ੍ਹੀਆ ਗੋਤ ਵੀ ਲੰਬ ਨਾਂ ਦਾ ਹੈ।
0 ਲਾਟੇ :
- ਇਕ ਖੱਤਰੀ ਗੋਤ।
- ਇਕ ਕੰਬੋਜ ਗੋਤ।
- ਇਕ ਜੱਟ ਗੋਤ।
ਲੋਟੇ :
- ਇਕ ਖੱਤਰੀ ਗੋਤ।
- ਰਾਮਗੜ੍ਹੀਆ ਗੋਤ।
। 2. ਇਕ ਜੱਟ ਗੋਤ।
0 ਲਾਂਬਾ : 1. ਇਕ ਖੱਤਰੀ ਗੋਤ
0 ਵਡੇਰਾ : ਵਡੇਰਾ ਖੱਤਰੀਆਂ ਦਾ ਪੁਰਖਾ ਬਾਬਾ ਤੋਬਾ ਹੋਇਆ ਹੈ, ਜਿੱਥੇ ਇਹ ਲੋਕ ਪੂਜਾ ਕਰਦੇ ਸਨ। ਸਵਾ ਸਾਲ ਦੇ ਬੱਚੇ ਨੂੰ ਜਦ ਉਹ ਪਹਿਲੀ ਵਾਰ ਕਮੀਜ਼ ਪਾਉਂਦਾ ਹੈ ਅਤੇ ਇਸ ਵੇਲੇ ਜੇ ਇੱਲਾਂ ਉਨ੍ਹਾਂ ਦਾ ਰੱਖਿਆ ਖਾ ਲੈਣ ਤਾਂ ਚੰਗਾ ਸ਼ਗਨ ਹੁੰਦਾ ਹੈ। ਜਦ ਛੇ ਸਾਲ ਦਾ ਬੱਚਾ ਪਹਿਲੀ ਵਾਰ ਜੁੱਤੀ ਪਾਉਂਦਾ ਹੈ, ਇਕ ਬੱਕਰੇ ਦਾ ਕੰਨ ਵੱਢਿਆ ਜਾਂਦਾ ਹੈ ਤੇ ਉਸ ਉਪਰ ਪਾਣੀ ਛਿੜਕਿਆ ਜਾਂਦਾ ਹੈ। ਜੇ ਜਾਨਵਰ ਕੰਬੇ ਤਾਂ ਇਹ ਸ਼ੁੱਭ ਹੈ। 11 ਸਾਲ ਦੇ ਬੱਚੇ ਦੇ ਵਾਲ ਮੁੰਨ ਦਿੱਤੇ ਜਾਂਦੇ ਹਨ ਅਤੇ ਉਹ ਕਹਿੰਦਾ ਹੈ ਕਿ ਉਹ ਜੰਗਲ ਵਿਚ ਜਾ ਰਿਹਾ ਹੈ ਤਾਂ ਜੋ ਉਥੇ ਵਿੱਦਿਆ ਲਈ ਜਾ ਸਕੇ, ਪਰ ਉਸ ਦੀਆਂ ਭੈਣਾਂ ਉਸਨੂੰ ਵਾਪਸ ਲੈ ਆਉਂਦੀਆਂ ਹਨ ਅਤੇ ਜੇ ਮੁੰਡਾ ਸਭ ਤੋਂ ਵੱਡਾ ਹੋਵੇ ਤਾਂ ਉਸ ਦੀ ਮਾਂ ਘਰ ਛੱਡਕੇ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਜਾਂਦੀ ਸੀ, ਅਤੇ ਓਨਾ ਚਿਰ ਉਥੇ ਰਹਿੰਦੀ ਸੀ ਜਦ ਤਕ ਕਿ ਉਸਦਾ ਪਤੀ ਬਰਾਤ ਲਿਆ ਕੇ ਮੁੜ ਵਿਆਹ ਨਹੀਂ ਕਰਦਾ ਸੀ।
ਇਹ ਸਭ ਪੁਰਾਣੀਆਂ ਰਸਮਾਂ ਹਨ ਅਤੇ ਇਕ-ਇਕ ਕਰਕੇ ਖਤਮ ਹੋ ਰਹੀਆਂ ਹਨ।
Q ਵੈਦ : 1. ਇਕ ਖੱਤਰੀ ਗੋਤ
। 2. ਇਹ ਮੋਹਿਆਲ ਬ੍ਰਾਹਮਣ ਗੋਤ।
0 ਵਿਨਾਇਕ
: 1. ਇਕ
ਖੱਤਰੀ ਗੋਤ। 2. ਕੰਬੋਜ ਗੋਤ । ਵਧਵਾ
- ਇਕ ਸੁਨਿਆਰਾ ਗੋਤ।
Q ਵੋਹਰਾ ਜਾਂ ਬੋਹਰਾ : 1. ਖੱਤਰੀਆਂ ਦਾ ਇਕ ਗੋਤ ਬਾਰੀ ਸ਼੍ਰੇਣੀ ਦੇ ਖੱਤਰੀਆਂ ਨਾਲ ਸੰਬੰਧਤ ਹੈ ਜਿਨ੍ਹਾਂ ਨੂੰ ਛੋਟੇ
ਬਾਰੀ
‘ ਵਾਹੀਕ’ ਲੋਕਾਂ ਦੇ ਉੱਤਰਾਧਿਕਾਰੀ ਹਨ, ਜਿਨ੍ਹਾਂ ਦਾ ਮਹਾਂਭਾਰਤ ਵਿਚ ਵਰਣਨ ਮਿਲਦਾ ਹੈ।
ਵੀ ਕਿਹਾ ਜਾਂਦਾ ਹੈ। 2. ਇਕ ਰਾਮਗੜ੍ਹੀਆ ਗੋਤ।
1 ਵਾਹੀ : ਖੱਤਰੀਆਂ ਦਾ ਇਹ ਗੋਤ ਪੰਜ ਜ਼ਾਤੀ ਖੱਤਰੀਆਂ ਦੀ ਸ਼੍ਰੇਣੀ ਵਿਚੋਂ ਹੈ। ਲੇਖਕ ਦੇ ਮਤ ਅਨੁਸਾਰ ਇਹ ਪ੍ਰਾਚੀਨ
2 ਵਾਸਨ : 1.
ਖੱਤਰੀਆਂ ਦਾ ਇਹ ਗੋਤ ਬੁਜਾਹੀ ਖੱਤਰੀਆਂ ਦਾ ਹੈ।
- ਰਾਮਗੜ੍ਹੀਆਂ ਦਾ ਇਕ ਗੋਤ ਵੀ ਵੱਸਣ
1 ਵਿਜ : 1
. ਇਹ ਗੋਤ ਵੀ ਖੱਤਰੀਆਂ ਦੀ ਪੰਜ-ਜਾਤੀ ਸ਼੍ਰੇਣੀ ਵਿਚੋਂ ਹੈ। 2
. ਇਕ ਅਰੋੜਾ ਗੋਤ ਵੀ ਹੈ।
0 ਵੀਹਰਾ ¤ ਵਧਵਾ ਆਦਿ ਕਈ ਗੋਤ।
1901 ਦੀ ਮਰਦਮ ਸ਼ੁਮਾਰੀ ਅਨੁਸਾਰ ਉਸ ਵੇਲੇ ਦੇ ਪੰਜਾਬ ਵਿਚ ਖੱਤਰੀਆਂ ਦੀ ਆਬਾਦੀ 436000 ਸੀ।
Credit – ਕਿਰਪਾਲ ਸਿੰਘ ਦਰਦੀ