Padhiana Village History | ਪਧਿਆਣਾ ਪਿੰਡ ਦਾ ਇਤਿਹਾਸ

ਪਧਿਆਣਾ

ਪਿੰਡ ਪਧਿਆਣਾ ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ: 67 ਹੈ ਅਤੇ ਇਸ ਦਾ ਰਕਬਾ ਜ਼ਮੀਨ 793 ਹੈਕਟੇਅਰ ਹੈ। ਇਸ ਪਿੰਡ ਨੂੰ ਪਹੁੰਚਣ ਲਈ ਆਦਮਪੁਰ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਨਹਿਰ ਤੇ ਪੰਜ ਕੁ ਮੀਲ ਤੇ ਜਾ ਕੇ ਪਿੰਡ ਕਾਲਰਾ ਤੋਂ ਸੜਕ ਮੁੜਦੀ ਹੈ। ਨਹਿਰ ਤੋਂ ਸੜਕ ਚੜ੍ਹਦੇ ਪਾਸੇ ਨੂੰ ਮੁੜਦੀ ਹੈ ਤੇ ਇਹ ਪਿੰਡ ਕਾਲਰੇ ਤੋਂ ਕੁ ਮੀਲ ਹੈ। ਇਹ ਪਿੰਡ ਡਰੋਲੀ ਕਲਾਂ ਤੋਂ ਵੱਖ ਹੋਏ ਮਿਨਹਾਸ ਗੋਤ ਦੇ ਰਾਜਪੂਤਾਂ ਦੀ ਮਾਲਕੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਇਸ ਪਿੰਡ ਦੇ ਕਈ ਸਿੰਘ ਸਨ । ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਵੀ ਬਹੁਤ ਸਿੰਘ ਇਸ ਪਿੰਡ ਦੇ ਸਨ। ਚੱਪੜ ਚਿੜੀ ਦੇ ਮੈਦਾਨ ਵਿਚ ਸਰਹੰਦ ਦੇ ਸੂਬੇਦਾਰ ਨੂੰ ਬੰਦ ਸਿੰਘ ਬਹਾਦਰ ਨੇ ਹਰਾਇਆ। ਇਸ ਲੜਾਈ ਵਿਚ ਇਸ ਪਿੰਡ ਦੇ ਬਜ਼ੁਰਗਾਂ ਨੇ ਬਹਾਦਰੀ ਦੇ ਜੌਹਰ ਦਿਖਾਏ ਜ ਬੰਦਾ ਸਿੰਘ ਬਹਾਦਰ ਨੇ ਆਪਣੇ ਅੱਖੀਂ ਮੈਦਾਨੇ ਜੰਗ ਵਿਚ ਦੇਖੇ। ਉਹਨਾਂ ਦੀ ਵੀਰਤਾ ਦੀ ਕਦਰ ਕਰਦਿਆਂ ਬੰਦਾ ਸਿੰਘ ਨੇ ਫਤੇਹਗੜ੍ਹ ਸਾਹਿਬ ਤੋਂ ਇਕ ਮੀਲ ਤੋਂ ਪਿੰਡ ਬਹਾਦਰਗੜ੍ਹ ਇਹਨਾਂ ਨੂੰ ਜਾਗੀਰ ਵਜੋਂ ਦਿੱਤੀ । ਉਸ ਤੋਂ ਬਾਅਦ ਅੱਜ ਤੱਕ ਇਹਨਾਂ ਦੀ ਔਲਾਦ ਇਸ ਪਿੰਡ ਵਿਚ ਆਬਾਦ ਹੈ। ਇਹ ਸਿੰਘ ਜਦੋਂ ਆਪਣੇ ਜੱਦੀ ਪਿੰਡ ਪਧਿਆਣੇ ਆਉਂਦੇ ਤਾਂ ਇਹਨਾਂ ਕੋਲ ਬਹੁਤ ਵਧੀਆ ਘੋੜੇ ਹੁੰਦੇ ਸਨ। ਉਹਨਾਂ ਨੇ ਘੋੜਿਆਂ ਲਈ ਪਿੰਡ ਵਿਚ ਇਕ ਤਬੇਲਾ ਬਣਾਇਆ ਅਤੇ ਇਕ ਖੂਹ ਵੀ ਲਗਵਾਇਆ। ਤਬੇਲੇ ਦੇ ਹੁਣ ਕੋਈ ਨਿਸ਼ਾਨ ਨਹੀਂ ਪਰ ਇਸ ਥਾਂ ਨੂੰ ਅਜੇ ਵੀ ਲੋਕ ਤਬਲਾ ਹੀ ਕਹਿੰਦੇ ਹਨ। ਖੂਹ ਨੂੰ ਵੀ ੳੱਪਰੋਂ ਛੱਤ ਦਿੱਤਾ ਗਿਆ ਹੈ ਕਿਉਂਕਿ ਘਰਾਂ ਵਿਚ ਨਲਕੇ ਲੱਗਣ ਕਰਕੇ ਲੋਕੀਂ ਇਸ ਤੋਂ ਪਾਣੀ ਨਹੀਂ ਭਰਦੇ ਸਨ। ਇਸ ਖੂਹ ਵਿਚ ਇਕ ਪੱਥਰ ਲੱਗਾ ਹੋਇਆ ਦੱਸਿਆ ਜਾਂਦਾ ਹੈ। ਜਿਸ ਦੇ ਉੱਕਰਿਆ ਹੋਇਆ ਸੀ। “ਸੇਵਾ ਕਰਵਾਈ ਬਹਦਾਰ ਗੜ੍ਹੀਏ ਦੇ ਸਰਦਾਰਾਂ ਨੇ ।”

Padhiana Village History | ਪਧਿਆਣਾ ਪਿੰਡ ਦਾ ਇਤਿਹਾਸ

ਕਰੋੜ ਸਿੰਘੀਆਂ ਮਿਸਲ ਦੇ ਸਮੇਂ ਇਸ ਪਿੰਡ ਦੇ ਦੇਸਾ ਸਿੰਘ ਮਿਨਹਾਸ ਉਸ ਦੇ ਮੁੱਖ ਪ੍ਰਬੰਧਕਾਂ ਵਿਚੋਂ ਸਨ । ਸ. ਦੇਸਾ ਸਿੰਘ ਨੇ ਬੜੀ ਸਿਆਣਪ ਨਾਲ ਤਲਵਣ ਲਾਗੇ ਦਾ ਬਹੁਤ ਸਾਰਾ ਇਲਾਕਾ ਸ. ਬਘੇਲ ਸਿੰਘ ਦੇ ਅਧੀਨ ਲਿਆਂਦਾ। ਉਸ ਨੇ ਤਿੰਨ ਮਹੀਨੇ ਵਿਚ ਹੀ ਤਲਵਣ ਵਿਖੇ ਇਕ ਕਿਲ੍ਹਾ ਬਣਵਾਇਆ ਜਿਹੜਾ ਕਿ ਅਜੇ ਵੀ ਕਾਇਮ ਹੈ। ਦੇਸਾ ਸਿੰਘ ਨੂੰ ਸੱਠ ਹਜ਼ਾਰ ਰੁਪਏ ਸਾਲਾਨਾ ਦੀ ਜਗੀਰ ਮਿਲੀ ਹੋਈ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਹ ਜਾਗੀਰ ਕਾਇਮ ਰਹੀ ਪਰ ਅੰਗਰੇਜ਼ਾਂ ਦਾ ਰਾਜ ਆਉਣ ਤੇ ਦੇਸਾ ਸਿੰਘ ਦੀ ਔਲਾਦ ਨੂੰ 60 ਮੁਰੱਬੇ ਜ਼ਮੀਨ ਬਾਰ ਵਿਚ ਅਲਾਟ ਹੋਈ। ਦੇਸਾ ਸਿੰਘ ਦੇ ਚਾਰ ਪੁੱਤਰ ਸਨ-ਰਸਾਲਦਾਰ ਸਿੰਘ, ਨਾਰਇਣ ਸਿੰਘ, ਭੁੱਲਾ ਸਿੰਘ ਅਤੇ ਸਿੰਘ। ਬਾਰ ਵਿਚ ਜ਼ਮੀਨ ਕਬਜ਼ਾ ਲੈਣ ਕੇਵਲ ਵਜ਼ੀਰ ਸਿੰਘ ਅਤੇ ਉਹਨਾਂ ਦੇ ਪੁੱਤਰ ਮੱਈਆ ਸਿੰਘ ਅਤੇ ਕੇਹਰ ਸਿੰਘ। ਉਹਨਾਂ ਨੂੰ 15 ਮੁਰੱਬੇ ਜ਼ਮੀਨ ਆਪਣੇ ਹਿੱਸੇ। ਦੀ ਮਿਲੀ ਉਸ ਵਿਚੋਂ 4 ਮੁਰੱਬੇ ਉਹਨਾਂ ਨੇ ਬੰਗਿਆਂ ਦੇ ਪੰਡਤਾਂ ਨੂੰ ਦਾਨ ਦੇ ਦਿੱਤੀ। ਬਾਕੀ ਦੇ ਹਿੱਸੇਦਾਰ ਬਾਰ ਵਿਚ ਜ਼ਮੀਨ ਤੇ ਕਬਜ਼ਾ ਲੈਣ ਹੀ ਨਾ ਗਏ ਤੇ ਆਖਦੇ ਸਨ। ਕਿ ਉੱਥੇ ਜਾ ਕੇ ਬੁੱਝੇ ਪੁੱਟਦੇ ਮਰ ਜਾਵਾਂਗੇ। ਇੱਦਾ ਦੀ ਬੰਜਰ ਜ਼ਮੀਨ ਤੋਂ ਬਿਨਾਂ ਹੀ ਚੰਗੇ। ਮਈਆ ਸਿੰਘ ਦੇ ਤਿੰਨ ਪੁੱਤਰ ਦਲੀਪ ਸਿੰਘ, ਸੋਹਣ ਸਿੰਘ ਅਤੇ ਉਦੈ ਪਰਤਾਪ ਸਿੰਘ ਸਨ। ਦਲੀਪ ਸਿੰਘ ਨੂੰ ਬਾਰਵਾਲੀ ਜ਼ਮੀਨ ਚੂਹੜਵਾਲੀ, ਸੋਹਣ ਸਿੰਘ ਨੂੰ ਮੇਹਟੀਆਣਾ ਅਤੇ ਉਦੈ ਪਰਤਾਪ ਸਿੰਘ ਨੂੰ ਕਮਾਮ ਵਿਖੇ ਅਲਾਟ ਹੋਈ। ਕੇਹਰ ਸਿੰਘ ਨੂੰ ਫੁਗਲਾਣਾ ਵਿਖੇ ਬਾਰ ਵਾਲੀ ਜ਼ਮੀਨ ਅਲਾਟ ਹੋਈ। ਅੱਗੋਂ ਉਹਨਾਂ ਦੀ ਔਲਾਦ ਇਨ੍ਹਾਂ ਪਿੰਡਾਂ ਵਿਚ ਆਬਾਦ ਹੈ।

ਇਸੇ ਹੀ ਖਾਨਦਾਨ ਦੇ ਕਰਨਲ ਦਿਲਬਾਗ ਸਿੰਘ ਦੂਸਰੀ ਵਿਸ਼ਵ ਜੰਗ ਸਮੇਂ ਜਲੰਧਰ ਛਾਉਣੀ ਵਿਖੇ ਮਿਲਟਰੀ ਰੀਕਰੂਟਿੰਗ ਅਫਸਰ ਸਨ। ਉਹਨਾਂ ਨੇ ਇਲਾਕੇ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਟਰੀ ਵਿਚ ਭਰਤੀ ਕਰਵਾਇਆ।

ਇਸ ਪਿੰਡ ਦੇ ਕੈਪਟਨ ਜ਼ੋਰਾਵਰ ਸਿੰਘ ਵੀ ਰਾਜਪੂਤਾਂ ਦੀ ਭਲਾਈ ਦੇ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ। ਸੰਨ 1935 ਵਿਚ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇਕ ਵੱਡੀ ਭਾਰੀ ਰਾਜਪੂਤ ਕਾਨਫਰੰਸ ਕੀਤੀ ਗਈ ਜਿਸ ਵਿਚ ਜਸਵਾਂ ਕਰਕੇ ਨਾਲਾਗੜ ਦੇ ਰਾਜੇ ਵੀ ਸ਼ਾਮਿਲ ਹੋਏ। ਇਸ ਕਾਨਫਰੰਸ ਵਿਚ ਇਕ ਮਤਾ ਪਾਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਕੁਝ ਅਫਸਰਾਂ ਦੀ ਅਗਿਆਨਤਾ ਕਰਕੇ ਇਸ ਇਲਾਕੇ ਦੇ ਰਾਜਪੂਤਾਂ ਨੂੰ ਮਹਿਤੋਂ ਲਿਖਿਆ ਗਿਆ ਹੈ। ਮਹਿਤੋਂ ਸ਼ਬਦ ਦੀ ਥਾਂ ਰਾਜਪੂਤ ਲਿਖਿਆ ਜਾਵੇ। ਇਸ ਬਿਨੇ ਪੱਤਰ ਤੇ ਕਾਰਵਾਈ ਕਰਦਿਆਂ ਸਰਕਾਰ ਨੇ ਲਿਖਤੀ ਹੁਕਮ ਕੀਤਾ ਕਿ ਅੱਗੇ ਤੋਂ ਮਹਿਤੋਂ ਦੀ ਥਾਂ ਮਹਿਤਾ ਰਾਜਪੂ ਸਿੱਖ ਲਿਖ ਦਿੱਤਾ। गिभा है। A Glossary of the Tribes and Castes of Punjab and N.W.F ਦੇ ਇਸ ਤਰ੍ਹਾਂ ਲਿਖੇ ਜਾਣ ਦਾ ਸਬੂਤ ਉਪਰੋਕਤ ਕਿਤਾਬ ਦੇ Vol. 111 ਦੇ ਪੰਨਾ 51 ਤੇ ਦੇਖਿਆ ਜਾ ਸਕਦਾ ਹੈ। ਨਡਾਲੋਂ ਵਾਲੀ ਕਾਨਫਰੰਸ ਦਾ ਆਯੋਜਿਤ ਕਰਨ ਵਿਚ ਕੈਪਟਨ ਜੋਰਾਵਰ ਸਿੰਘ ਹੁਰਾਂ ਬੜੀ ਮਿਹਨਤ ਕੀਤੀ।

Padhiana Village History | ਪਧਿਆਣਾ ਪਿੰਡ ਦਾ ਇਤਿਹਾਸ

ਇਸ ਪਿੰਡ ਦੇ ਸ. ਨਿਰਮਲ ਸਿੰਘ ਸਾਬਕਾ ਸਰਪੰਚ ਨੇ ਸੰਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲੇ ਦੇ ਰੋਸ ਵਜੋਂ ਫੌਜੀ ਬਗਾਵਤ ਵਿਚ ਹਿੱਸਾ ਲਿਆ ਤੇ ਰਾਂਚੀ ਤੋਂ ਪੰਜਾਬ ਵੱਲ ਨੂੰ ਮਾਰਚ ਸ਼ੁਰੂ ਕੀਤਾ। ਰਸਤੇ ਵਿਚ ਗ੍ਰਿਫਤਾਰ ਕਰਕੇ ਜੇਲ੍ਹੇ ਭੇਜੇ ਗਏ। ਅੱਜ ਕੱਲ੍ਹ ਉਹ ਸਿਆਦਲ (ਅਮਰੀਕਾ) ਵਿਖੇ ਰਹਿ ਰਹੇ ਹਨ।

ਸੰਨ 1947 ਵਿਚ ਇਸ ਪਿੰਡ ਵਾਲਿਆਂ ਨੇ ਖਨੌੜੇ ਵਾਲੇ ਮੁਸਲਮਾਨਾਂ ਦੇ ਹਮਲੇ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਹ ਕਾਬਲੇ ਤਾਰੀਫ਼ ਹੈ। ਇਸ ਹਮਲੇ ਦਾ ਬਾਕੀ ਹਾਲ ਪਿੰਡ ਕਾਲਰਾ ਅਤੇ ਡਰੋਲੀ ਕਲਾਂ ਦੇ ਇਸੇ ਪੁਸਤਕ ਵਿਚ ਲਿਖੇ ਇਤਿਹਾਸ ਤੇ ਪੜਿਆ ਜਾ ਸਕਦਾ ਹੈ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!