ਪੰਜਾਬ -ਇਕ ਇਤਿਹਾਸਕ ਸਰਵੇਖਣ
ਸੰਨ 1947 ਵਿਚ ਪੰਜਾਬ ਦੀ ਵੰਡ ਨਾਲ ਪੰਜਾਬ ਦੇ ਦੋ ਭਾਗ ਹੋ ਗਏ : ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੂਰਬੀ ਪੰਜਾਬ (ਭਾਰਤ) ! ਪਰ ਪਰਾਚੀਨ ਸਮੇਂ ਤੋਂ ਹੀ ਪੰਜਾਬ ਸਿੰਧ ਤੋਂ ਲੈ ਕੇ ਜਮਨਾ ਤਕ ਮੰਨਿਆ ਜਾਂਦਾ ਰਿਹਾ ਹੈ । ਇਸ ਲਈ ਇਸ ਪ੍ਰਦੇਸ਼ ਦਾ ਇਤਿਹਾਸ ਸੰਨ 1947 ਤਕ ਸਮੁੱਚੇ ਪੰਜਾਬ ਦਾ ਹੈ।
ਪੰਜਾਬ ਇਕ ਪਰਾਚੀਨ ਪਰਦੇਸ਼ ਹੈ । ਆਰੀਆਂ ਦੇ ਆਉਣ ਤੋਂ ਪਹਿਲਾਂ ਏਥੇ ਸਿੰਧੂ ਘਾਟੀ ਸਭਿਅਤਾ ਵਿਕਸਿਤ ਹੋਈ । ਡਾ. ਐਲ. ਐਮ. ਜੋਸ਼ੀ ਲਿਖਦੇ ਹਨ ਕਿ ਉਜੜੇ ਹੋਏ ਹੜੱਪਾ ਅਤੇ ਮਹਿੰਜੋਦਾੜੋ ਦੇ ਸ਼ਹਿਰਾਂ ਦੇ ਸਥਾਨਾਂ ਤੇ ਮਿਲੀਆਂ ਪਰਾਚੀਨ ਲੱਭਤਾਂ, ਪੱਛਮੀ ਏਸ਼ੀਆ ਦੀਆਂ ਦੂਜੀਆਂ ਸਮਕਾਲੀ ਸਭਿਆਤਾਵਾਂ ਵਿਚ ਅਦੁੱਤੀ ਹਨ। ਇਸ ਸਭਿਅਤਾ ਕਾਰਨ ਮਹਾਨ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਵਿਕਾਸ ਹੋਇਆ। ਜਦੋਂ ਕਿ ਸੰਸਾਰ ਦਾ ਵੱਡਾ ਭਾਗ ਅਸਭਿਅਤਾ ਦਾ ਜੀਵਨ ਬਸਰ ਕਰ ਰਿਹਾ ਸੀ । ਆਧੁਨਿਕ ਖੋਜਾਂ ਨੇ ਪਰਤੱਖ ਕਰ ਦਿੱਤਾ ਹੈ ਕਿ ਹੜੱਪਾ ਦੀ ਸਭਿਅਤਾ ਇਕ ਵੱਖ ਘਟਨਾ ਨਹੀਂ ਸੀ । ਇਕ ਸੌ ਤੋਂ ਵੱਧ ਸਥਾਨਾਂ ਤੇ, ਜਿਹੜੇ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤਕ ਛੇ ਸੋ ਮੀਲ ਤੋਂ ਵਧ ਖੇਤਰ ਵਿਚ ਹਨ, ਇਕ ਸਮਾਨ ਸ਼ਹਿਰੀ ਸਭਿਅਤਾ ਦੇ ਵਿਸ਼ਾਲ ਖੇਤਰ ਹਨ ।
ਪੁਰਾਤੱ ਵੇਤਾਵਾਂ ਨੇ ਇਸ ਸਭਿਅਤਾ ਦੇ ਤਿੰਨ ਕਾਲਾਂ ਬਾਰੇ ਰਾਇ ਦਿੱਤੀ ਹੈ । ਪਹਿਲੀ ਰਾਇ ਹੈ ਕਿ ਮਹਿੰਜੋਦੜੋ ਦੀ ਸਭਿਅਤਾ ਦਾ ਵਿਕਸਿਤ ਨਾਲ 3250-2750 ਈ. ਪੂ. ਦਾ ਸੀ । ਭਾਰਤ ਦੇ ਪੁਰਾਤ੍ਰ ਵਿਭਾਗ ਦੇ ਅਨੁਸਾਰ ਇਹ ਕਾਲ 2500-1500 ਈਸਾ ਤੋਂ ਪਹਿਲਾਂ ਦਾ ਸੀ । ਅਜ ਕਲ ਪ੍ਰਵਾਨਿਤ ਇਹ ਰਾਇ ਹੈ ਕਿ ਹੜੱਪਾ ਸਭਿਅਤਾ ਦਾ ਵਿਕਸਿਤ ਕਾਲ 2300-1750 ਈ. ਪੂਰਬ ਸਭ ਤੋਂ ਪ੍ਰਮਾਣਿਕ ਹੈ। 1500 ਈ. ਪੂਰਬ ਆਰੀਆ ਲੋਕਾਂ ਦਾ ਪੰਜਾਬ ਦੀਧਰਤੀ ਤੇ ਆਗਮਨ ਵੱਡੇ ਸਿੰਧ ਦੇ ਸ਼ਹਿਰਾਂ ਦੀ ਤਬਾਹੀ ਦਾ ਸਮਕਾਲੀ ਹੈ । 1500 ਤੋਂ 800 ਪੂ. ਈ. ਵਿਚ ਆਰੀਆ ਹਮਲਾਵਾਰਾਂ ਨੇ ਉੱਤਰ-ਪੱਛਮ ਤੋਂ ਕਈ ਵਾਰੀ ਹਮਲਾ ਕੀਤਾ । ਗੜਬੜੀ ਵਾਲੇ ਪੰਜਾਬ ਵਿਚ ਪਹਿਲੀ ਵਾਰੀ ਕਈ ਸਦੀਆਂ ਤਕ ਭਿਆਨਕ ਅਤੇ ਨਿਰੰਤਰ ਲੜਾਈ ਦੀ ਅਵਸਥਾ ਰਹੀ । ਡਾ. ਐਲ. ਐਮ. ਜੋਸ਼ੀ ਲਿਖਦੇ ਹਨ, “ਹਮਲਾਵਰ ਆਰੀਆ ਅਤੇ ਦੇਸ਼ ਦੇ ਅਮਨ ਪਸੰਦ ਪੂਰਬ-ਆਰੀਆ ‘ਅਸਭਿਅ ਦੀ ਸਭਿਆ ਤੇ ਜਿੱਤ ਵਿਚ ਖ਼ਤਮ ਹੋਈਆਂ ਆਦਿ। ਪੰਜਾਬ ਦੇ ਅਮੀਰ, ਹੜੱਪਾ ਅਤੇ ਮਹਿੰਜੋਦੜੋ ਦੇ ਸੌਦਾਗਰ, ਜਿਹੜੇ ਆਨੰਦਪੂਰਨ ਘਰਾਂ ਵਿਚ ਰਹਿੰਦੇ ਸਨ, ਜਾਪਦਾ ਹੈ, ਕਿ ਆਤਮ- ਰੱਖਿਆ ਪੱਖੋਂ ਉਕਾ ਕਮਜ਼ੋਰ ਰਹੇ ਸਨ ।” ਰਾਧਾ ਕੁਮੁਦ ਮੁਕਰਜੀ ਲਿਖਦੇ ਹਨ ਕਿ ਸੁਰੱਖਿਆਕਾਰੀ ਅਤੇ ਆਕ੍ਰਮਣਾਤਮਕ ਸ਼ਸਤਰਾਂ ਦੀਆਂ ਲੱਭਤਾਂ ਦੀ ਕਮੀ ਤੋਂ ਅੰਦਾਜ਼ਾ ਲਾਉਂਦੇ ਹੋਏ, ਇਹ ਰਾਇ ਕਾਇਮ ਕੀਤੀ ਜਾਂਦੀ ਹੈ ਕਿ ਮਹਿੰਜੋਦੜੋ ਦੇ ਲੋਕੀਂ ਬਹੁਤ ਸੰਗ੍ਰਾਮਿਕ ਨਹੀਂ ਸਨ ਜਾਂ ਹਮਲੇ ਦੇ ਡਰ ਤੋਂ ਬਹੁਤ ਚਿੰਤਤ ਨਹੀਂ ਸਨ । ਦੂਜੇ ਪਾਸੇ ਆਰੀਆ ਫੁਰਤੀਲੇ ਘੋੜ ਸਵਾਰ ਸਨ ਅਤੇ ਚੌੜੇ ਕੁਹਾੜਿਆਂ ਨਾਲ ਹਥਿਆਰਬੰਦ ਸਨ ।
ਮੱਧ ਕਾਲੀਨ ਅਤੇ ਵਰਤਮਾਨ ਪੰਜਾਬੀਆਂ ਦੀ ਤਰ੍ਹਾਂ ਭਾਵੇਂ ਉਹ ਸ਼ਾਨਦਾਰ ਭਵਨਾਂ ਵਿਚ ਰਹਿੰਦੇ ਸਨ ਅਤੇ ਕਾਫ਼ੀ ਆਰਾਮ ਅਤੇ ਖੁਸ਼ਹਾਲੀ ਦਾ ਜੀਵਨ ਬਸਰ ਕਰਦੇ ਸਨ ਅਤੇ ਸੁਮੇਰੀਆ ਅਤੇ ਬੈਬੀਲੋਨ ਤਕ ਵਪਾਰ ਲਈ ਜਹਾਜ਼ਾਂ ਵਿਚ ਸਮੁੰਦਰੀ ਸਫਰ ਕਰਦੇ ਸਨ । ਆਰੀਆ ਸੈਨਾ ਜਿਹੜੀ ਇੰਦਰ ਦੇ ਝੰਡੇ ਹੇਠ ਅੱਗੇ ਵਧ ਰਹੀ ਸੀ, ਦਾ ਆਸਾਨੀ ਨਾਲ ਸ਼ਿਕਾਰ ਬਣ ਗਏ । ਇਨ੍ਹਾਂ ਸ਼ਹਿਰੀਆਂ ਦੇ ਢਾਂਚੇ ਜਿਹੜੇ ਮਹਿੰਜੋਦੜੋ ਦੀਆਂ ਗਲੀਆਂ ਵਿਚ ਬੇਤਰਤੀਬੇ ਅਤੇ ਇਨ੍ਹਾਂ ਵਸਤਰ ਪਏ ਹਨ ਪ੍ਰਤੱਖ ਕਰਦੇ ਹਨ ਕਿ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸਨ, ਤਾਂ ਉਨ੍ਹਾਂ ਨੂੰ ਮਾਰਿਆ ਗਿਆ ।
ਆਰੀਆਂ ਦੇ ਆਗਮਨ ਨਾਲ, ਪੰਜਾਬ ਨੂੰ ਬ੍ਰਹਮ ਰਿਸ਼ੀ ਦੇਸ਼ ਅਤੇ ਬ੍ਰਹਮਵਰਤ ਕਿਹਾ ਜਾਣ ਲਗਾ ਜਿਥੇ ਰਿਸ਼ੀਆਂ ਨੇ ਵੈਦਿਕ ਭਜਨ ਤਿਆਰ ਕੀਤੇ ਅਤੇ ਗਾਏ ।
ਪੰਜਾਬ ਦਾ ਇਤਿਹਾਸ ਆਰੀਆ ਲੋਕਾਂ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ । ਆਮ ਵਿਦਵਾਨਾਂ ਦੀ ਰਾਇ ਹੈ ਕਿ ਇਹ ਰੂਸ ਦੇ ਦੱਖਣ ਵਿਚ ਮੱਧ ਏਸ਼ੀਆਂ ਤੋਂ ਆ ਕੇ ਏਥੇ ਵਸੇ ਸਨ । ਕੁਝ ਹਿੰਦੁਸਤਾਨੀ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਉੱਤਰੀ ਹਿੰਦ (ਪੰਜਾਬ) ਦੇ ਵਸਨੀਕ ਸਨ ਅਤੇ ਇਥੋਂ ਲਹਿੰਦੇ ਵਲ ਗਏ ਸਨ । ਆਰੀਆਂ ਦੇ ਪੰਜਾਬ ਦੇ ਅਸਲੀ ਵਾਸੀਆਂ ਦਰਾਵੜਾਂ ਨਾਲ ਟਾਕਰੇ ਹੁੰਦੇ ਰਹੇ ਜਿਹੜੇ ਹੜੱਪਾ ਅਤੇ ਮਹਿੰਜੋਦੜੋ ਦੀ ਖੁਦਾਈ ਤੋਂ ਪ੍ਰਤੱਖ ਹਨ।
ਪਰਾਚੀਨ ਆਰੀਆਂ ਦੇ ਦੋ ਵਿਸ਼ੇਸ਼ ਵੱਡੇ ਘਰਾਣੇ ਹੋਏ ਹਨ : ਸੂਰਜਬੰਸੀ ਅਤੇ ਚੰਦਰਬੰਸੀ । ਸੂਰਜ ਬੰਸੀਆਂ ਵਿਚ ਇਕਸ਼ਵਾਕੂ ਬਹੁਤ ਪ੍ਰਸਿੱਧ ਹੋਇਆ ਹੈ ਜਿਸ ਦੀ ਸੰਤਾਨ ਵਿਚੋਂ ਅਜੁੱਧਿਆ ਦੇ ਰਾਜਾ ਦਸਰਥ ਦੇ ਸਪੁੱਤਰ ਸ੍ਰੀ ਰਾਮ ਚੰਦਰ ਜੀ ਸਨ । ਇਹ ਕਿਹਾ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਜੀ ਦਾ ਜਨਮ ਪਟਿਆਲੇ ਤੋਂ ਪੰਦਰਾਂ ਮੀਲ ਦੀ ਦੂਰੀ ਤੇ ਉਨਾਂ ਦੇ ਨਾਨਕੇ ਘੜਾਮ ਵਿਖੇ ਹੋਇਆ ਸੀ । ਸ੍ਰੀ ਰਾਮ ਚੰਦਰ ਜੀ ਦੇ ਅਜੁੱਧਿਆ ਮੁੜ ਆਉਣ ਪਿਛੋਂ ਉਨ੍ਹਾਂ ਦੇ ਛੋਟੇ ਭਾਈ ਭਰਤ ਨੂੰ ਉਸ ਦਾ ਨਾਨਕਾ ਕੈਕਇ ਦੇਸ ਦਾ ਰਾਜ ਮਿਲਿਆ, ਜਿਹੜਾ ਜਿਹਲਮ ਅਤੇ ਝਨਾਂ ਦਰਿਆਵਾਂ ਦੇ ਵਿਚਕਾਰ ਸੀ । ਉੱਤਰੀ ਸਿੰਧ (ਡੇ ਾਜਾਤ) ਵੀ, ਉਸ ਦੇ ਰਾਜ ਵਿਚ ਸ਼ਾਮਲ ਸਨ । ਭਰਤ ਦੇ ਦੋ ਪੁੱਤਰ ਸਨ : ਤਕਸ਼ ਅਤੇ ਪੁਸ਼ਕਰ । ਇਨ੍ਹਾਂ ਨੇ ਗੰਧਰਵਾਂ ਤੋਂ ਗੰਧਾਰ (ਸਿੰਧ ਸਾਗਰ ਦੁਆਬ-ਰਾਵਲਪਿੰਡੀ ਅਤੇ ਪਿਸ਼ਾਵਰ ਦੇ ਜ਼ਿਲ੍ਹੇ) ਜਿੱਤੇ ਤੇ ਤਕਸ਼ਿਲਾ (ਟੈਕਸਲਾ) ਅਤੇ ਪ੍ਰਸ਼ਕਰਾਵਤੀ (ਕਾਬੁਲ ਅਤੇ ਸਵਾਤ ਦਰਿਆਵਾਂ ਦੇ ਸੰਗਮ ਉਪਰ ਚਾਰ-ਸੱਦਾ) ਦੀ ਬੁਨਿਆਦ ਰੱਖੀ । ਤਕਸ਼ਿਲਾ ਪੂਰਬੀ ਗਾਂਧਾਰ ਵਿਚ ਸੀ ਅਤੇ ਪੁਸ਼ਕਰਾਵਤੀ ਪੱਛਮੀ ਗਾਂਧਾਰ ਵਿਚ ਸੀ।
ਚੰਦਰ ਬੰਸੀਆਂ (ਪੌਰਵਾਂ) ਦਾ ਪ੍ਰਸਿੱਧ ਵਡੇਰਾ ਦੁਸ਼ਿਅੰਤ ਹੋਇਆ, ਜਿਸ ਦਾ ਰਿਖੀ। ਵਿਸ਼ਵਾ-ਮਿੱਤਰ ਦੀ ਪੁੱਤਰੀ ਸ਼ਕੁੰਤਲਾ ਨਾਲ ਵਿਆਹ ਹੋਇਆ ਸੀ । ਉਨ੍ਹਾਂ ਦਾ ਪੁੱਤਰ-ਮਹਾਨ ਪਰਤਾਪੀ ਰਾਜਾ ਭਰਤ ਹੋਇਆ। ਭਰਤ ਦਾ ਰਾਜ 2350-2300 ਈ ਪੂ. ਵਿਚ ਸਰਸਵਤੀ ਤੋਂ ਲੈ ਕੇ ਗੰਗਾ ਤਕ ਸੀ ਅਤੇ ਇਹ ਚਕਰਵਰਤੀ ਰਾਜਾ ਪ੍ਰਸਿੱਧ ਹੋਇਆ । ਇਹ ਕਿਹਾ ਜਾਂਦਾ ਹੈ ਕਿ ਭਰਤ ਦੇ ਨਾਂ ਤੇ ਹੀ ਹਿੰਦੁਸਤਾਨ ਦਾ ਨਾਂ ਭਾਰਤ ਪਿਆ । ਇਸ ਦੀ ਛੇਵੀਂ ਪੀੜ੍ਹੀ ਵਿਚ ਹਸਤੀ ਸੀ, ਜਿਸ ਨੇ ਹਸਤਿਨਾਪੁਰ ਨੂੰ ਵਸਾ ਕੇ ਆਪਣੀ ਰਾਜਧਾਨੀ ਬਣਾਇਆ । ਇਸ ਘਰਾਣੇ ਵਿਚ ਇਕ ਰਾਜਾ ਸੰਵਰਣ ਹੋਇਆ, ਜਿਸ ਨੂੰ ਉੱਤਰੀ ਪੰਚਾਲ ਦੇ ਰਾਜਾ ਸੁਦਾਸ ਨੇ ਹਸਤਿਨਾਪੁਰ ਤੋਂ ਕੱਢ ਦਿੱਤਾ ਅਤੇ ਪੰਜਾਬ ਤੇ ਚੜ੍ਹਾਈ ਕਰਕੇ ਰਾਵੀ (ਪਰੁਸਤੀ) ਦੇ ਕੰਢੇ ਤੇ ਦਸ ਰਾਜਿਆਂ ਨੂੰ ਹਰਾਇਆ, ਪਰ ਸੁਦਾਸ ਦੀ ਮ੍ਰਿਤੁ ਪਿੱਛੋਂ ਸੰਵਰਣ ਨੇ ਹਸਤਿਨਾਪੁਰ ਤੇ ਫਿਰ ਕਬਜ਼ਾ ਕਰ ਲਿਆ। ਇਸ ਦਾ ਪੁੱਤਰ ਕੁਰੂ ਹੋਇਆ, ਜਿਸ ਦੀ ਸੰਤਾਨ ਕੋਰਵ ਕਹਾਈ ਅਤੇ ਜਿਸ ਦੇ ਨਾਂ ਤੇ ਸਰਸਵਤੀ ਦਾ ਇਲਾਕਾ ਕੁਰਖੇਤਰ (ਕੁਰੂ-ਖੇਤਰ) ਪ੍ਰਸਿੱਧ ਹੋਇਆ । ਹਸਤਨਾਪੁਰ ਦੇ ਕੌਰਵ ਖ਼ਾਨਦਾਨ ਵਿਚ ਦੋ ਭਾਈ ਧਿਰਤਰਾਸ਼ਟਰ ਅਤੇ ਪਾਂਡੂ ਸਨ । ਧਿਰਤਰਾਸ਼ਟਰ ਦਾ ਪੁੱਤਰ ਦੁਰਯੋਧਨ ਰਾਜ ਕਰਦਾ ਸੀ । ਪਾਂਡੂ ਦੇ ਪੰਜ ਪੁੱਤਰ ਸਨ, ਜਿਨ੍ਹਾਂ ਵਿਚੋਂ ਯੁਧਿਸ਼ਟਰ ਸਭ ਤੋਂ ਵੱਡਾ ਸੀ । ਇਨ੍ਹਾਂ ਨੇ ਪੰਚਾਲ ਦੇਸ਼ ਦੇ ਰਾਜਾ ਦਰੋਪਦ ਦੀ ਸਪੁੱਤਰੀ ਦਰੋਪਦੀ ਨਾਲ ਸੁਅੰਬਰ ਰਾਹੀਂ ਵਿਆਹ ਕਰ ਲਿਆ । ਉਨ੍ਹੀਂ ਦਿਨੀਂ ਆਰ.ਆ ਲੋਕ ਜੂਆ ਬਹੁਤ ਖੇਡਦੇ ਸਨ । ਦੁਰਯੋਧਨ ਨੇ ਚਲਾਕੀ ਨਾਲ ਯੁਧਿਸ਼ਟਰ ਨੂੰ ਜੂਏ ਤੇ ਬੁਲਾ ਕੇ ਉਸ ਦਾ ਰਾਜ-ਭਾਗ ਜਿੱਤ ਲਿਆ ਅਤੇ ਪਾਂਡਵਾਂ ਨੂੰ ਬਨਵਾਸ ਦੇ ਦਿੱਤਾ । ਤੇਰਾਂ ਸਾਲ ਦੇ ਬਨਵਾਸ ਪਿੱਛੋਂ ਵੀ ਦੁਰਯੋਧਨ ਨੇ ਉਨ੍ਹਾਂ ਨੂੰ ਕੁਝ ਦੇਣ ਤੋਂ ਇਨਕਾਰ ਕਰ ਦਿੱਤਾ । ਅੰਤ ਕੁਰਖੇਤਰ ਦੇ ਮੈਦਾਨ ਵਿਚ ਲੜਾਈ ਹੋਈ, ਜਿਸ ਵਿਚ ਭਾਰਤ ਦੇ ਸਾਰੇ ਪ੍ਰਸਿੱਧ ਰਾਜੇ ਸ਼ਾਮਲ ਹੋਏ । ਅਠਾਰਾਂ ਦਿਨਾਂ ਦੀ ਲੜਾਈ ਪਿੱਛੋਂ ਪਾਂਡਵਾਂ ਦੀ ਜਿੱਤ ਹੋਈ । ਮਹਾਂਭਾਰਤ ਦੀ ਲੜਾਈ ਵਿਚ ਹੀ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਗੀਤਾ ਦਾ ਅਮਰ ਉਪਦੇਸ਼ ਦਿੱਤਾ ਸੀ। ਇਤਿਹਾਸਕਾਰਾਂ ਨੇ ਇਸ ਮਹਾਨ ਜੁੱਧ ਦਾ ਸਮਾਂ ਈਸਾ ਤੋਂ 1400 ਸਾਲ ਪਹਿਲਾਂ ਦਾ ਨਿਰਧਾਰਿਤ ਕੀਤਾ ਹੈ।
ਆਰੀਆ ਲੋਕ ਕੇਵਲ ਜੋਧੇ ਹੀ ਨਹੀਂ ਸਨ, ਉਨ੍ਹਾਂ ਵਿਚ ਕਈ ਉੱਚ ਕੋਟੀ ਦੇ ਵਿਦਵਾਨ ਵੀ ਸਨ । ਉਨ੍ਹਾਂ ਵਿਚੋਂ ਪਹਿਲਾ ਵਿਦਵਾਨ ਰਿਖੀ ਵਿਸ਼ਵਾ-ਮਿੱਤਰ ਹੋਇਆ ਹੈ, ਜਿਹੜਾ ਇਕਸ਼ਵਾਕੂ ਤੋਂ 29ਵੀਂ ਪੀੜ੍ਹੀ ਦੇ ਸਮੇਂ ਸੀ । ਇਸ ਤੋਂ ਚਾਲੀ ਪੀੜ੍ਹੀਆਂ ਪਿੱਛੋਂ ਤਕ ਰਿਖੀਆਂ ਦੀ ਪਰੰਪਰਾ ਚਲਦੀ ਮੰਨੀ ਜਾਂਦੀ ਹੈ । ਜਿਹੜਾ ਗਿਆਨ ਇਨ੍ਹਾਂ ਰਿਖੀਆਂ ਨੇ ਦਿੱਤਾ, ਉਹ ਪਹਿਲੋਂ ਪਹਿਲ ਮੂੰਹ ਜ਼ਬਾਨੀ ਯਾਦ ਸੀ, ਪਰ ਜਦ ਮਹਾਂਭਾਰਤ ਯੁੱਧ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਲਿਖਣ ਦੀ ਪਰੰਪਰਾ ਚਾਲੂ ਹੋਈ ਤਾਂ ਇਹ ਗਿਆਨ ਲਿਖਿਆ ਗਿਆ ਅਤੇ ਵੇਦ ਦੇ ਨਾਂ ਤੇ ਪ੍ਰਸਿੱਧ ਹੋਇਆ। ਮੈਕਸਮੂਲਰ ਝਿਜਕਦੇ ਹੋਏ ਵੇਦਿਕ ਸਾਹਿਤ ਦੇ ਆਰੰਭ ਦੀ ਤਾਰੀਖ ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਦੇ ਪਿਛਲੇ ਅੱਧ ਵਿਚ ਨਿਯਤ ਕਰਦੇ ਹਨ ।
ਸਾਰਿਆਂ ਨਾਲੋਂ ਪਹਿਲੀ ਅਤੇ ਮੂਲ ਪੁਸਤਕ ਰਿਗਵੇਦ ਹੈ, ਜਿਸ ਵਿਚ 1017 ਸੂਕਤ ਜਾਂ ਕਵਿਤਾਵਾਂ ਹਨ, ਜਿਹੜੀਆਂ ਦੇਵਤਿਆਂ ਦੀ ਉਸਤਤ ਜਾਂ ਉਨ੍ਹਾਂ ਦੀ ਸੇਵਾ ਵਿਚ ਪਰਾਰਥਨਾ ਦੇ ਤੌਰ ਤੇ ਲਿਖੀਆਂ ਹਨ। ਇਹ 10 ਮੰਡਲਾਂ ਵਿਚ ਵੰਡੀ ਹੋਈ ਹੈ । ਰਿਗਵੇਦ ਦੇ ਮੰਤਰ ਦੇਸ਼ ਦੀ ਪੁਰਾਣੀ ਭਾਸ਼ਾ ਵਿਚ ਹਨ. ਜਿਹੜੀ ਉਸ ਸਮੇਂ ਬੋਲੀ ਜਾਂਦੀ ਸੀ ਅਤੇ ਇਹ ਆਰੀਆ ਲੋਕਾਂ ਦੀ ਸਭਿਅਤਾ ਦਾ ਪ੍ਰਤੀਕ ਹਨ । ਦੂਜਾ ਸਾਮਵੇਦ ਹੈ, ਜਿਸ ਵਿਚ ਗੀਤਾ ਦਾ ਸੰਗ੍ਰਹਿ ਹੈ। ਤੀਜੇ ਯਜੁਰਵੇਦ ਵਿਚ ਯੱਗਾਂ ਦੀ ਰੀਤ ਅਤੇ ਉਨ੍ਹਾਂ ਦੇ ਮੰਤਰ ਦਿੱਤੇ ਹੋਏ। ਹਨ । ਦੂਜੇ ਅਤੇ ਤੀਜੇ ਵੇਦ ਵਿਚ ਬਹੁਤ ਅਜਿਹੇ ਮੰਤਰ ਹਨ, ਜਿਹੜੇ ਪਹਿਲੇ ਵੈਦ ਵਿਚ ਹਨ । ਇਨ੍ਹਾਂ ਤਿੰਨਾਂ ਵੇਦਾਂ ਨੂੰ “ਤਰੇਈ” ਕਿਹਾ ਜਾਂਦਾ ਹੈ । ਚੌਥੇ ਅਥਰਵੇਦ ਆਮ ਲੋਕਾਂ ਲਈ ਫੁਟਕਲ ਮੰਤਰਾਂ ਦੀ ਪਰਾਰਥਨਾ-ਪੁਸਤਕ ਹੈ ।
ਵੇਦਾਂ ਨੂੰ ਵਿਸਥਾਰ ਸਹਿਤ ਸਮਝਣ ਅਤੇ ਸਮਝਾਉਣ ਲਈ ਬਰਹਿਮਣ ਗ੍ਰੰਥ ਰਚੇ ਗਏ। ਅਤੇ ਪਿੱਛੋਂ ਉਪਨਿਸ਼ਦ ਲਿਖੇ ਗਏ, ਜਿਹੜੇ ਗਿਆਨ ਦੇ ਭੰਡਾਰ ਹਨ । ਆਰੀਆ ਲੋਕਾਂ ਨੇ ਕੇਵਲ ਧਾਰਮਿਕ ਸਾਹਿਤ ਨਹੀਂ ਲਿਖਿਆ, ਬਲਕਿ ਹਰ ਲੋੜੀਂਦੇ ਇਲਮ ਵਲ ਧਿਆਨ ਦਿੱਤਾ । ਧਨੁਰਵੇਦ (ਜੰਗ ਦੀ ਵਿਦਿਆ), ਗਾਂਧਰਵ ਵੇਦ (ਰਾਗ ਵਿਦਿਆ), ਅਰਬਵੇਦ (ਵਪਾਰ ਅਤੇ ਕਾਰੀਗਰੀ), ਆਯੁਰਵੇਦ (ਦਵਾ ਦਾਰੂ), ਛੰਦ (ਕਵਿਤਾ), ਵਿਆਕਰਣ, ਨਿਰੁਤ ਜੋਤਿਸ਼ ਸੰਬੰਧੀ ਗ੍ਰੰਥ ਲਿਖੇ ਗਏ । ਮਨੂੰ ਦਾ ਧਰਮ ਸ਼ਾਸਤਰ, ਜਿਹੜਾ ਸਮਾਜ ਦੀ ਬਣਤਰ ਬਾਰੇ ਰਚਿਆ ਗਿਆ ਅਤੇ ਪਾਣਿਨੀ ਦੀ ਵਿਆਕਰਣ ਇਸੇ ਯੁੱਗ ਦੇ ਸਾਹਿਤ ਦੀ ਅਨੂਪਮ ਰਚਨਾ 디어।
ਡਾ. ਐਚ. ਸੀ. ਰਾਇ ਚੌਧਰੀ ਲਿਖਦੇ ਹਨ ਕਿ ਆਰੀਆ ਕਬੀਲੇ ਸਾਰੇ ਦੇਸ਼ ਵਿਚ ਕਾਬਲ ਤੋਂ ਅਪਰ ਗੰਗਾ ਤਕ ਖਿਲਰ ਗਏ ਸਨ । ਉਨ੍ਹਾਂ ਨੇ ਮੌਰੂਸੀ ਰਾਜਿਆਂ ਅਧੀਨ ਛੋਟੇ ਰਾਜ ਸਥਾਪਿਤ ਕਰ ਲਏ ਸਨ । ਜਿਹੜੇ ਗੈਰ-ਆਰੀਆ ਲੋਕਾਂ, ਜਿਨ੍ਹਾਂ ਨਾਲ ਉਹ ਘਿਰੇ ਹੋਏ। ਸਨ, ਵਿਰੁੱਧ ਡਟੇ ਰਹੇ, ਪਰ ਉਨ੍ਹਾਂ ਵਿਚ ਪਰਸਪਰ ਵਿਨਾਸ਼ਕਾਰੀ ਜੰਗ, ਜਿਹੜੀ ਰਿਗਵੈਦਿਕ ਯੁੱਗ ਵਿਚ ਜਾਰੀ ਸੀ, ਦੇ ਕਾਰਨ ਦੂਰ ਦੇ ਇਲਾਕੇ ਤੇ ਉਨ੍ਹਾਂ ਦੇ ਵੱਧ ਸ਼ਕਤੀਸ਼ਾਲੀ ਗਵਾਂਢੀ ਕਬੀਲਿਆਂ ਨੇ ਕਬਜ਼ਾ ਕਰ ਲਿਆ । ਜੇਤੂ ਕਬੀਲਿਆਂ ਦੇ ਸਮਰਾਟ ਵਿਸ਼ਾਲ ਅਤੇ ਸੰਗਠਿਤ ਰਾਜਾਂ ਤੇ ਹਕੂਮਤ ਕਰਦੇ ਸਨ । ਪਿਛਲੇ ਵੇਦਿਕ ਯੁੱਗ ਵਿਚ ਪਹਿਲੀ ਵਾਰ ਸ਼ਾਨਦਾਰ ਸ਼ਹਿਰ ਪ੍ਰਗਟ ਹੋਏ ।
ਮਹਾਭਾਰਤ ਦੇ ਯੁੱਧ ਤੋਂ ਪਿੱਛੋਂ ਭਾਰਤ ਵਿਚ ਕਾਫ਼ੀ ਤਬਦੀਲੀ ਹੋ ਗਈ । ਕਈ ਰਾਜਿਆਂ ਦੇ ਰਾਜ ਦੇ ਸਥਾਨ ਤੇ ਲੋਕ ਰਾਜ (ਜਨ-ਪਦ) ਬਣ ਗਏ, ਜਿਹੜੇ ਸਮਾਂ ਗੁਜ਼ਰਨ ਤੋਂ ਪਿੱਛੋਂ ਮਹਾਜਨ-ਪਦ ਬਣ ਗਏ । ਪੰਜਾਬ ਦੇ ਦੋ ਜਨ-ਪਦ ਬਹੁਤ ਉੱਘੇ ਹੋਏ ਹਨ, ਇਕ ਕਰੂ ਜਨ-ਪਦ (ਕੁਰਖੇਤਰ ਜਾਂ ਸਰਸਵਤੀ ਦਾ ਇਲਾਕਾ), ਜਿਥੇ ਕੁਰੂ ਲੋਕ ਰਹਿੰਦੇ ਸਨ ਅਤੇ ਦੂਜਾ ਮਦਰ ਜਨ-ਪਦ (ਰਾਵੀ ਤੇ ਝਨਾਂ ਦਾ ਇਲਾਕਾ), ਜਿਥੇ ਮਦਰ ਲੋਕ ਰਹਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੇ ਭੀ ਮਦਰ ਦੇਸ਼ ਵਿਚ ਹੋਣ ਬਾਰੇ ਲਿਖਿਆ ਹੈ। ਜਲੰਧਰ (ਦੁਆਬਾ) ਨੂੰ ਗੁਰਤ ਕਹਿੰਦੇ ਸਨ । ਚੰਬਾ, ਸੁਕੇਤ ਅਤੇ ਮੰਡੀ ਦੇ ਇਲਾਕੇ ਭੀ ਇਸ ਦੇ ਅਧੀਨ ਸਨ । ਲਹਿੰਦੇ ਵਲ ਗਾਂਧਾਰ ਸੀ, ਜਿਸ ਦੀ ਰਾਜਧਾਨੀ ਤਕਸ਼ਿਲਾ ਉਸ ਸਮੇਂ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ । ਕਸ਼ਮੀਰ ਵੀ ਗਾਂਧਾਰ ਰਾਜ ਵਿਚ ਸ਼ਾਮਲ ਸੀ ।
326 ਈ. ਪੂ. ਵਿਚ ਯੂਨਾਨੀ ਜੇਤੂ ਸਿਕੰਦਰ ਨੇ ਈਰਾਨ ਨੂੰ ਫਤਹਿ ਕਰਕੇ ਭਾਰਤ ਤੋਂ ਹਮਲਾ ਕਰ ਦਿੱਤਾ । ਉਸ ਸਮੇਂ ਸਿੰਧ ਦਰਿਆ ਈਰਾਨ ਦੀ ਚੜ੍ਹਦੀ ਹੱਦ ਸੀ । ਤਕਜਿਲਾ ਦੇ ਰਾਜਾ ਅੰਭੀ ਨੇ ਸਿਕੰਦਰ ਦੀ ਈਨ ਮੰਨ ਲਈ ਅਤੇ ਸਿਕੰਦਰ ਨੇ ਸਿੰਧ ਪਾਰ ਕਰਕੇ ਕੈਕੇਇ ਦੇਸ਼ ਦੇ ਰਾਜੇ ਪੁਰੂ ਤੇ ਹਮਲਾ ਕਰ ਦਿੱਤਾ । ਪੁਰ ਡੱਟ ਕੇ ਲੜੇ, ਪਰ ਸਿਕੰਦਰ ਦੇ ਘੋੜ ਚੜ੍ਹਿਆਂ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਅਤੇ ਉਹ ਹਾਰ ਗਏ। ਸਿਕੰਦਰ ਦੀ ਪੁਰੂ ਨੇ ਪ੍ਰਭੁਸੱਤਾ ਮੰਨ ਲਈ ਅਤੇ ਸਿਕੰਦਰ ਨੇ ਉਸ ਦਾ ਰਾਜ ਉਸ ਨੂੰ ਵਾਪਸ ਕਰ ਦਿੱਤਾ । ਸਿਕੰਦਰ ਦੇ ਚੜ੍ਹਦੇ ਵਲ ਅੱਗੇ ਵੱਧਣ ਤੇ ਪੰਜਾਬੀਆਂ ਨੇ ਡੱਟ ਕੇ ਟਾਕਰਾ ਕੀਤਾ । ਦਰਿਆ ਰਾਵੀ ਪਾਰ ਕਰਕੇ ਕਠ ਲੋਕਾਂ ਨਾਲ ਘਮਸਾਨ ਦਾ ਯੁੱਧ ਹੋਇਆ ਅਤੇ ਸਿਕੰਦਰ ਕੇਵਲ ਪੁਰੂ ਦੀ ਸਹਾਇਤਾ ਨਾਲ ਹੀ ਜਿੱਤ ਸਕਿਆ । ਜਦੋਂ ਉਹ ਬਿਆਸ ਦੇ ਕਿਨਾਰੇ ਪੁੱਜਾ ਤਾਂ ਉਸ ਦੀ ਸੈਨਾ ਨੇ ਅੱਗੇ ਵੱਧਣ ਤੋਂ ਇਨਕਾਰ ਕਰ ਦਿੱਤਾ । ਨਿਰੰਤਰ ਲੜਾਈਆਂ ਨੇ ਸਿਕੰਦਰ ਦੀ ਸੈਨਾ ਦੇ ਹੋਸਲੇ ਪਸਤ ਕਰ ਦਿੱਤੇ ਸਨ । ਅੰਤ ਸਿਕੰਦਰ ਨੂੰ ਪਿੱਛੇ ਮੁੜਨਾ ਪਿਆ । ਰਾਵੀ ਅਤੇ ਝਨਾਂ ਦੇ ਸੰਗਮ ਦੇ ਨੇੜੇ ਮਲੋਈ ਲੋਕ ਵਸਦੇ ਸਨ । ਉਨ੍ਹਾਂ ਨਾਲ ਮੁਲਤਾਨ ਤੋਂ ਉੱਤਰ ਚੜ੍ਹਦੇ ਵਲ ਨੂੰ 40 ਮੀਲ ਦੀ ਦੂਰੀ ਤੇ ਹੋਏ ਟਾਕਰੇ ਵਿਚ ਸਿਕੰਦਰ ਜ਼ਖਮੀ ਅਤੇ ਬੇਹੋਸ਼ ਹੋ ਗਿਆ । ਸਿਕੰਦਰ ਸਿੰਧ ਦਰਿਆ ਪਾਰ ਕਰਕੇ ਯੂਨਾਨ ਨੂੰ ਮੁੜ ਗਿਆ, ਪਰ ਰਾਹ ਵਿਚ ਬਾਬੁਲ ਦੇ ਅਸਥਾਨ ਤੇ ਸੰਨ 323 ਈ. ਪੂ. ਵਿਚ ਉਸ ਦੀ ਮ੍ਰਿਤੂ ਹੋ ਗਈ। ਸਿਕੰਦਰ ਪੰਜਾਬ ਵਿਚ ਸਥਾਈ ਰਾਜ ਕਾਇਮ ਨਾ ਕਰ ਸਕਿਆ। ਚੰਦਰ ਗੁਪਤ ਮੋਰੀਆ ਨੇ ਪੰਜਾਬ ਵਿਚੋਂ ਯੂਨਾਨੀਆਂ ਨੂੰ ਬਾਹਰ ਕੱਢ ਦਿੱਤਾ । ਸੰਨ 305 ਈ. ਪੂ. ਵਿਚ ਸੀਰੀਆ ਦੇ ਬਾਦਸ਼ਾਹ ਸਿਲੂਕਸ ਨਿਕਾਤਰ ਨੇ ਹਿੰਦ ਤੇ ਹਮਲਾ ਕੀਤਾ । ਉਸ ਨੂੰ ਚੰਦਰ ਗੁਪਤ ਮੋਰੀਆ ਨੇ ਹਰਾਇਆ । ਉਸ ਨੇ ਸਿੰਧ ਤੋਂ ਚੜ੍ਹਦੇ ਪਾਰ ਦਾ ਇਲਾਕਾ ਚੰਦਰ ਗੁਪਤ ਮੋਰੀਆ ਨੂੰ ਦਿੱਤਾ। ਅਤੇ ਆਪਣੀ ਲੜਕੀ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ । ਚੰਦਰ ਗੁਪਤ ਮੋਰੀਆ ਨੇ ਵਿਸ਼ਾਲ ਸਾਮਰਾਜ ਕਾਇਮ ਕੀਤਾ, ਜਿਸ ਦੀ ਰਾਜਧਾਨੀ ਪਾਟਲੀਪੁਤਰ ਸੀ ।
ਚੰਦਰ ਗੁਪਤ ਦੇ ਪੁੱਤਰ ਬਿੰਦੂਸਾਰ (300-273 ਈ. ਪੂ.) ਦੇ ਪੋਤੇ ਅਸ਼ੋਕ ਦੇ ਰਾਜ ਕਾਲ (273-236 ਈ. ਪੂ.) ਵਿਚ ਰਾਜ ਧਰਮ ਬੁੱਧ ਹੋ ਗਿਆ । ਅਸ਼ੋਕ ਇਕ ਮਹਾਨ ਪਰਤਾਪੀ ਸਮਰਾਟ ਸੀ, ਪਰ ਉਸ ਦੇ ਉੱਤਰਾਧਿਕਾਰੀਆਂ ਦੇ ਸਮੇਂ ਛੇਤੀ ਹੀ ਰਾਜ ਖੁੱਸ ਗਿਆ। ਅਤੇ ਬਾਖ਼ਤਰੀਆਂ ਦੇ ਯੂਨਾਨੀਆਂ ਨੇ ਪੰਜਾਬ ਵਿਚ ਤਿੰਨ ਛੋਟੇ ਛੋਟੇ ਰਾਜ ਕਾਇਮ ਕਰ ਲਏ । ਇਕ ਪੁਸਕਰਾਵਤੀ (ਚਾਰਸੱਦਾ-ਪਿਸ਼ਾਵਰ ਤੋਂ ਉੱਤਰ-ਚੜ੍ਹਦੇ ਨੂੰ 17 ਮੀਲ, ਸਵਾਤ ਦੇ ਕਿਨਾਰੇ), ਦੂਜਾ ਤਕਸ਼ਿਲਾ ਅਤੇ ਤੀਜਾ ਸ਼ਾਕਲ । ਸ਼ਾਕਲ ਦਾ ਇਕ ਰਾਜਾ ਮਲਿੰਦ (155- 130 ਈ. ਪੂ.) ਬੜਾ ਸ਼ਕਤੀਸ਼ਾਲੀ ਹੋਇਆ ਸੀ । ਇਸ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਬੜਾ ਕੰਮ ਕੀਤਾ ਸੀ । ਉਸ ਦੀ ਪ੍ਰਸਿੱਧ ਰਚਨਾ ‘ਮਲਿੰਦ ਪਨਹ’ ਜਾਂ ‘ਮਲਿੰਦ ਦੇ ਪ੍ਰਸ਼ਨ’ ਅੱਜ ਵੀ ਪਰਮਾਣਿਕ ਬੋਧੀ ਟੈਕਸਟ ਤੌਰ ਤੇ ਪ੍ਰਸਿੱਧ ਹੈ ।
ਯੂਨਾਨੀ ਰਾਜਿਆਂ ਦੇ ਸਮੇਂ ਪੰਜਾਬ ਵਿਚ ਕਈ ਗਣਰਾਜ ਕਾਇਮ ਹੋ ਗਏ । ਸਤਲੁਜ ਦੇ ਦੱਖਣ ਨੂੰ ਰੋਹਤਕ ਦੇ ਇਲਾਕੇ ਤਕ ਯੋਧੇਇ ਲੋਕਾਂ ਦਾ ਇਕ ਸ਼ਕਤੀਸ਼ਾਲੀ ਗਣਰਾਜ ਸੀ । ਇਸ ਖ਼ਾਨਦਾਨ ਦੇ ਲੋਕ ਹੁਣ ਤਕ ਹਰਿਆਣੇ ਅਤੇ ਭਟਿਆਣੇ ਵਿਚ ਰਹਿੰਦੇ ਹਨ ਅਤੇ ਜੋਹੀਏ ਕਹਿਲਾਂਦੇ ਹਨ । ਭੁਨਿੰਦ ਗਣਰਾਜ ਬਿਆਸ ਤੋਂ ਜਮਨਾ ਤਕ ਸ਼ਿਵਾਲਕ ਦੀ ਕੰਢੀ ਵਿਚ ਸੀ । ਮਲੋਈ ਲੋਕ ਯੂਨਾਨੀਆਂ ਦੇ ਦਬਾਉ ਕਾਰਨ ਮੁਲਤਾਨ ਨੂੰ ਛੱਡ ਕੇ ਚੰਬਲ ਨਦੀ ਦੇ ਕੰਢੇ ਵਸ ਗਏ ਅਤੇ ਗਣਰਾਜ ਮੁੜ ਕਾਇਮ ਕੀਤਾ।
ਸ਼ਕ ਲੋਕ ਸੀਸਤਾਨ ਵਿਚ ਟਿਕ ਨਾ ਸਕਣ ਦੇ ਕਾਰਨ ਸਿੰਧ ਵਿਚ ਵਸ ਗਏ । ਇਹ ਘਟਨਾ 120-125 ਪੂ. ਈ. ਦੀ ਹੈ । ਸ਼ਕਾਂ ਨੇ ਪਹਿਲਾ ਹਮਲਾ ਸੁਰਾਸ਼ਟਰ (ਕਾਠੀਆਵਾੜ) ਅਤੇ ਉਜੈਨ ਉੱਤੇ (ਸੰਨ 100 ਈ. ਪੂ.) ਵਿਚ ਕੀਤਾ । ਉਜੈਨ ਤੋਂ ਪੁਸ਼ਕਰ ਦੇ ਰਾਹ ਜੇਤੂ ਸ਼ਕ ਮਥੁਰਾ ਪਹੁੰਚ ਗਏ । ਇਸ ਸਮੇਂ ਇਨ੍ਹਾਂ ਦੇ ਇਕ ਦਲ ਨੇ ਸਿੰਧ ਤੋਂ ਗਾਂਧਾਰ (ਪਿਸ਼ਾਵਰ) ਵਲ ਹਮਲਾ ਕੀਤਾ ਅਤੇ 65 ਈ. ਪੂ. ਦੇ ਲਗਭਗ ਸਵਾਤ ਦੀ ਦੂਨ ਤਕ ਪਹੁੰਚ ਗਿਆ । ਸ਼ਕਾਂ ਨੇ ਪੰਜਾਬ ਵਿਚ ਬਾਖ਼ਤਰੀਆਂ ਦੇ ਰਾਜ ਦਾ ਅੰਤ ਕਰ ਦਿੱਤਾ । ਸੰਨ 58 ਈ. ਪੂ. ਵਿਚ ਮਾਲਵ ਗੁਣ ਅਤੇ ਗੌਤਮੀ ਪੁੱਤਰ ਸ਼ਾਂਤ-ਕਰਣਿ (ਸਾਤਵਾਹਨ) ਨੇ ਮਿਲ ਕੇ ਸ਼ਕਾਂ ਨੂੰ ਉਜੈਨ ਵਿਖੇ ਹਰਾਇਆ । ਦੂਜੇ ਪਾਸੇ ਲਗਭਗ 45 ਈ. ਪੂ. ਵਿਚ ਪਾਰਥ (ਪਾਰਥੀਅਨ ਪੂਰਵ) ਲੋਕਾਂ ਨੇ ਸੀਸਤਾਨ ਤੋਂ ਹਿਰਤ ਅਤੇ ਕਾਬੁਲ ਹੁੰਦੇ ਹੋਏ ਗਾਂਧਾਰ (ਪਿਸ਼ਾਵਰ) ਅਤੇ ਸਿੰਧ ਦੇ ਇਲਾਕੇ ਸ਼ਕਾਂ ਤੋਂ ਜਿੱਤ ਲਏ ਸਨ । ਹੁਣ ਸ਼ਕਾਂ ਦਾ ਰਾਜ ਕੇਵਲ ਸ਼ਾਕਲ ਤਕ ਸੀਮਿਤ ਰਹਿ ਗਿਆ ਸੀ ।
ਜਦੋਂ ਪਲਵ (ਪਾਰਥੀਅਨ) ਲੋਕ ਕਾਬੁਲ ਤੇ ਸੱਤਾ ਕਾਇਮ ਕਰਨ ਵਿਚ ਲਗੇ ਸਨ, ਕੁਸ਼ਾਨ ਲੋਕ ਗਾਂਧਾਰ ਵਲ ਆਏ ਅਤੇ ਉਨ੍ਹਾਂ ਨੇ ਗਾਂਧਾਰ ਅਤੇ ਉਸ ਦੇ ਲਹਿੰਦੇ ਕਪਿਸ਼ ਅਤੇ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਲਿਆ । ਕੁਸ਼ਾਨ ਕਪਿਸ਼ ਦੇ ਪੁੱਤਰ ਵਿਮ ਕਪਿਸ਼ (30 ਈ.) ਨੇ ਸਾਰੇ ਪੰਜਾਬ, ਸਿੰਧ ਅਤੇ ਮਥਰਾ ਦੇ ਇਲਾਕੇ ਤੇ ਕਬਜ਼ਾ ਕਰ ਲਿਆ । ਪੰਜਾਬ ਵਿਚ ਉਹ ਸਿਰੀ ਕਪਿਸ਼ ਦੇ ਨਾਂ ਤੇ ਪਸਿੱਧ ਸੀ । ਡਾ. ਐਚ. ਸੀ. ਰਾਇ ਚੌਧਰੀ ਲਿਖਦੇ ਹਨ ਕਿ ਉਸ ਨੇ ਸ਼ਿਵ ਮਤ ਕਬੂਲ ਕੀਤਾ ਸੀ ਅਤੇ ਆਪਣੇ ਸਿੱਕਿਆਂ ਤੇ ਮਹੀਸ਼ਵਰ ਹੋਣ ਦਾ ਐਲਾਨ ਕੀਤਾ मी। 1
ਕਨਿਸ਼ਕ (120-150 ਈ.) ਵੱਡਾ ਕੁਸ਼ਾਨ ਸਮਰਾਟ ਸੀ । ਇਸ ਦੇ ਵਿਸ਼ਾਲ ਸਾਮਰਾਜ ਦੀ ਰਾਜਧਾਨੀ ਪਿਸ਼ਾਵਰ ਸੀ । ਕਈ ਵਿਦਵਾਨ ਲਿਖਦੇ ਹਨ ਕਿ ਉਸ ਨੇ ਸਾਕਾ ਸੰਮਤ ਚਲਾਇਆ । ਉਹ ਲਿਖਦੇ ਹਨ ਕਿ ਉਹ ਬੁੱਧ ਧਰਮ ਦੀ ਸਰਪ੍ਰਸਤੀ ਅਤੇ ਸਮਾਰਕਾਂ ਕਰਕੇ ਬਹੁਤ ਪ੍ਰਸਿੱਧ ਹੋਇਆ ।
ਕੁਸ਼ਾਨ ਰਾਜ ਪਿਸ਼ਾਵਰ ਵਿਚ ਸੰਨ 465 ਈ. ਤਕ ਰਿਹਾ, ਜਦ ਕਿ ਹੁਣਾਂ ਨੇ ਇਸ ਦਾ ਅੰਤ ਕਰ ਦਿੱਤਾ ਸੀ, ਪਰ ਪੰਜਾਬ ਵਿਚ ਪਹਿਲੇ ਵਾਸੂਦੇਵ (ਸੰਨ 145-176 ਈ.) ਦੇ ਸਮੇਂ ਹੀ ਕੁਸ਼ਾਨ ਰਾਜ ਦਾ ਅੰਤ ਹੋ ਗਿਆ ਸੀ । ਇਹ ਕੁਸ਼ਾਨ ਖ਼ਾਨਦਾਨ ਦਾ ਅੰਤਮ ਵੱਡਾ ਸਮਰਾਟ ਸੀ । ਮਦਰ, ਕੁਨਿੰਦ, ਕੁਲਤ ਅਤੇ ਯੋਧੇਇ ਖ਼ਾਨਦਾਨਾਂ ਨੇ ਆਪਣੇ ਆਜ਼ਾਦ ਰਾਜ ਕਾਇਮ ਕਰ ਲਏ । ਮਦਰਾਂ ਦਾ ਇਲਾਕਾ ਸਿਆਲਕੋਟ ਦੇ ਦੁਆਲੇ ਸੀ । ਕੁਨਿੰਦਾਂ ਦਾ ਰਾਜ ਸ਼ਿਵਾਲਕ ਪਹਾੜ ਦੀ ਕੰਢੀ ਵਿਚ ਜਮਨਾ ਅਤੇ ਸਤਲੁਜ ਦੇ ਦਰਮਿਆਨ ਅਤੇ ਸਤਲੁਜ ਤੇ ਬਿਆਸ ਦੇ ਉਤਲੇ ਵਹਿਣਾਂ ਪਾਸ (ਕਾਂਗੜੇ ਵਲ), ਕੁਲਤਾ ਦਾ ਕੁਲ ਦੇ ਪਹਾੜਾਂ ਵਿਚ ਯੋਧੇਆਂ ਦਾ ਸਤਲੁਜ ਦੇ ਦੱਖਣ ਨੂੰ ਹਰਿਆਣੇ ਤਕ ਸੀ । ਯੋਧੇਆਂ ਦੀ ਰਾਜਧਾਨੀ ਸੁਨੇਤਰ ਵਰਤਮਾਨ ਸੁਨੇਤ) ਸੀ ਅਤੇ ਕੁਝ ਸਮੇਂ ਪਿੱਛੋਂ ਕੁਇੰਦ ਗਣਰਾਜ ਯੋਧੇਆਂ ਨਾਲ ਮਿਲ ਗਿਆ। ਸੀ ।
ਗੁਪਤ ਖਾਨਦਾਨ ਦੇ ਰਾਜ ਦਾ ਆਰੰਭ ਚੜ੍ਹਦੇ ਪੰਜਾਬ ਵਿਚ ਹੋਇਆ । ਪਹਿਲੇ ਰਾਜਾ ਸ੍ਰੀ ਗੁਪਤ ਦੇ ਰਾਜ ਵਿਚ ਬੰਗਾਲ ਦਾ ਕੁਝ ਭਾਗ ਵੀ ਸੀ । ਉਸ ਨੇ ਮਹਾਰਾਜ ਅਧਿਰਾਜ ਦੀ ਪਦਵੀ ਗ੍ਰਹਿਣ ਕੀਤੀ । ਉਸ ਨੇ ਲੱਛਾਵੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਸ਼ਾਦੀ ਕਰਕੇ ਆਪਣੀ ਸ਼ਕਤੀ ਵਿਚ ਵਾਧਾ ਕੀਤਾ । ਲੱਛਾਵੀ ਸਾਮਰਾਜ ਦੇ ਵਿਚ ਬਿਹਾਰ ਅਤੇ ਨਿਪਾਲ ਸੀ। ਉਸ ਦਾ ਰਾਜ ਸੰਨ 320 ਈ. ਤੋਂ 375 ਤਕ ਰਿਹਾ । ਇਸ ਸਮੇਂ ਕੁਸ਼ਾਨਾਂ ਦੇ ਇਕ ਆਗੂ ਕਿਦਾਰ ਨੇ ਪਿਸ਼ਾਵਰ (ਗਾਂਧਾਰ) ਵਿਚ ਆਪਣਾ ਰਾਜ ਕਾਇਮ ਕਰ ਲਿਆ ਅਤੇ ਅੱਧੇ ਲਹਿੰਦੇ ਪੰਜਾਬ ਤੇ ਭੀ ਕਬਜ਼ਾ ਕਰ ਲਿਆ । ਉਹ ਈਰਾਨ ਦੇ ਬਾਦਸ਼ਾਹ ਸ਼ਾਹਪੁਰ, ਜਿਸ ਦੀ ਪਹਿਲਾਂ ਉਹ ਈਨ ਮੰਨਦਾ ਸੀ, ਨੂੰ ਸੰਨ 377-78 ਵਿਚ ਹਰਾ ਕੇ ਸੁਤੰਤਰ ਹੋ ਗਿਆ । ਉਸ ਦੀ ਸੰਤਾਨ ਦਾ ਰਾਜ ਕੁਝ ਸਮਾਂ ਪਿਸ਼ਾਵਰ ਵਿਚ ਰਿਹਾ ।
ਚੰਦਰ ਗੁਪਤ ਦਾ ਉੱਤਰਾਧਿਕਾਰੀ ਸਮੁੰਦਰ ਗੁਪਤ (376-415) ਮਹਾਨ ਸ਼ਕਤੀਸ਼ਾਲੀ ਸਮਰਾਟ ਸੀ । ਉਸ ਨੇ ਰਾਜ ਵਿਚ ਬਹੁਤ ਵਾਧਾ ਕੀਤਾ । ਉਸ ਦਾ ਰਾਜ ਬੰਗਾਲ ਤੋਂ ਲੈ ਕੇ ਪੰਜਾਬ ਤਕ ਸੀ ਅਤੇ ਯੋਧੇਆਂ ਅਤੇ ਮਦਰ ਦੇਸ਼ ਦੇ ਗਣਰਾਜ ਭੀ ਇਸ ਦੇ ਅਧੀਨ ਸਨ । ਉਸ ਦੇ ਉੱਤਰਾਧਿਕਾਰੀ ਚੰਦਰ ਗੁਪਤ ਬਿਕਰਮਾਦਿਤ ਨੇ ਰਾਜ ਦੀਆਂ ਹੱਦਾਂ ਬੰਗਾਲ ਤੋਂ ਲੈ ਕੇ ਬਲਖ ਤਕ ਪਹੁੰਚਾ ਦਿੱਤੀਆਂ ਸਨ । ਉਹ ਬੜੇ ਦਾਨੀ ਅਤੇ ਵਿਦਿਆ ਪ੍ਰੇਮੀ ਦੇ ਤੋਰ ਤੇ ਪ੍ਰਸਿੱਧ ਹੈ । ਕਵੀ ਕਾਲੀਦਾਸ ਉਸ ਦੇ ਦਰਬਾਰ ਵਿਚ ਸੀ ।
ਚੰਦਰ ਗੁਪਤ ਬਿਕਰਮਾਦਿਤ ਦੇ ਪੁੱਤਰ ਕੁਮਾਰ ਗੁਪਤ (415-455 ਈ.) ਅਤੇ ਪੋਤਰੇ ਸਕੰਦਰ ਗੁਪਤ (455-467 ਈ.) ਨੇ ਰਾਜ ਕੀਤਾ । ਕੁਮਾਰ ਗੁਪਤ ਦੇ ਸਮੇਂ ਉਸ ਦੇ ਪੁੱਤਰ ਸਕੰਦਰ ਗੁਪਤ ਨੇ ਵਿਦੇਸ਼ੀ ਪੁਸ਼ਮਿਤ੍ਰ ਦੇ ਹਮਲੇ ਨੂੰ ਪਸਪਾ ਕਰ ਦਿੱਤਾ ਅਤੇ ਆਪਣੇ ਰਾਜ ਕਾਲ ਵੇਲੇ ਹੂਣਾਂ ਨੂੰ 460 ਈ. ਵਿਚ ਖਦੇੜ ਦਿੱਤਾ ।
ਪੰਜਵੀਂ ਸਦੀ ਦੇ ਅੰਤ ਜਾਂ ਛੇਵੀਂ ਸਦੀ ਦੇ ਆਰੰਭ ਵਿਚ ਹੂਣਾਂ ਦੀ ਸ਼ਕਤੀ ਵਿਚ ਬਹੁਤ ਵਾਧਾ ਹੋਇਆ । ਉਨ੍ਹਾਂ ਦੇ ਇਕ ਆਗੂ ਤੁਰਕਮਾਨ ਨੇ ਪੰਜਾਬ ਤੋਂ ਅੱਗੇ ਗੰਗਾ ਜਮਨਾ ਦੇ ਦੁਆਲੇ, ਭਟਿਆਣੇ ਦੇ ਲਹਿੰਦੇ (ਰਾਜਪੂਤਾਨਾ) ਅਤੇ ਸਾਗਰ (ਮੱਧ ਪ੍ਰਦੇਸ਼) ਦੇ ਜ਼ਿਲ੍ਹੇ ਤਕ ਇਲਾਕਾ ਆਪਣੇ ਅਧੀਨ ਕਰ ਲਿਆ। ਉਸ ਦੀ ਰਾਜਧਾਨੀ ਚੰਦਰਭਾਗਾ (ਝਨਾਂ) ਦੇ ਕਿਨਾਰੇ ਪਵੱਈਆ ਨਗਰ ਵਿਚ ਸੀ । 515 ਈ. ਵਿਚ ਉਸ ਦੀ ਮ੍ਰਿਤੁ ਪਿੱਛੋਂ ਉਸ ਦਾ ਪੁੱਤਰ ਮਹਿਰ ਗੁਲ ਗੱਦੀ ਤੇ ਬੈਠਾ । ਚੀਨੀ ਯਾਤਰੀ ਹੀਊਨ ਸਾਂਗ ਲਿਖਦਾ ਹੈ ਕਿ ਉਸ ਦੀ ਰਾਜਧਾਨੀ ਸ਼ਾਕਲ (ਸਿਆਲਕੋਟ) ਸੀ । ਯਸ਼ੋਧਰਮਨ ਅਤੇ ਨਰਸਿੰਘ ਗੁਪਤ ਨੇ ਉਸ ਦੀ ਸ਼ਕਤੀ ਦਾ ਅੰਤ ਕਰ ਦਿੱਤਾ । ਦੂਜੇ ਪਾਸੇ ਤੁਰਕਾਂ ਅਤੇ ਈਰਾਨੀਆਂ ਨੇ 563-567 ਈ. ਵਿਚ ਆਮ ਦਰਿਆ ਤੇ ਹੂਣਾਂ ਦੀ ਤਾਕਤ ਦਾ ਅੰਤ ਕਰ ਦਿੱਤਾ ।
ਥਾਨੇਸਰ ਦਾ ਰਾਜ ਪ੍ਰਸ਼ਭੂਤੀ ਨੇ ਛੇਵੀਂ ਸਦੀ ਈਸਵੀ ਦੇ ਆਰੰਭ ਵਿਚ ਕਾਇਮ ਕੀਤਾ । ਬਾਣ ਭੱਟ ਦੀ ਪੁਸਤਕ ‘ਹਰਸ਼ ਚਰਿੱਤਰ’ ਵਿਚ ਇਸ ਵੰਸ਼ ਦੇ ਰਾਜਿਆਂ ਦਾ ਵਰਣਨ ਹੈ। ਇਸ ਵੰਸ਼ ਦਾ ਮਹਾਨ ਪਰਤਾਪੀ ਰਾਜਾ ਹਰਸ਼ ਵਰਧਨ (606-647 ਈ.) ਹੋਇਆ ਹੈ, ਜਿਸ ਦਾ ਰਾਜ ਬ੍ਰਹਮ ਪੁੱਤਰ ਤੋਂ ਬਿਆਸ ਤਕ ਸੀ । ਸਿੰਧ ਤੇ ਕਸ਼ਮੀਰ ਭੀ ਉਸ ਦੇ ਰਾਜ ਵਿਚ ਸਨ । ਹਰਸ਼-ਵਰਧਨ ਦੀ ਰਾਜਧਾਨੀ ਕਨੌਜ ਸੀ ।
ਅੱਠਵੀਂ ਸਦੀ ਵਿਚ ਪ੍ਰਤੀਹਾਰ ਅਤੇ ਤੇਮਾਰ ਰਾਜਪੂਤਾਂ ਨੇ ਦੱਖਣ ਚੜ੍ਹਦੇ ਪੰਜਾਬ ਵਿਚ ਆਪਣਾ ਰਾਜ ਕਾਇਮ ਕੀਤਾ । ਪ੍ਰਤੀਹਾਰ ਰਾਜਪੂਤ ਰਾਜਾ ਭੋਜ ਦੇ ਰਾਜ ਵਿਚ ਪੰਜਾਬ ਦੇ ਸਰਸਾ ਅਤੇ ਕਰਨਾਲ ਦੇ ਜ਼ਿਲ੍ਹੇ ਸ਼ਾਮਲ ਸਨ । ਤੋਮਾਰ ਰਾਜਪੂਤ ਰਾਜਾ ਭੇਜ ਦੇ ਅਧੀਨ ਸਨ, ਪਰ ਪਿਛਲੇ ਪ੍ਰਤੀਹਾਰ ਰਾਜਿਆਂ ਦੇ ਰਾਜ ਕਾਲ ਵੇਲੇ ਇਹ ਸੁਤੰਤਰ ਹੋ ਗਏ । ਇਨ੍ਹਾਂ ਦੇ ਰਾਜ ਵਿਚ ਪੰਜਾਬ ਦਾ ਹਰਿਆਣਾ ਇਲਾਕਾ ਸੀ ।
ਅਰਬ ਦੇਸ਼ ਵਿਚ ਇਸਲਾਮ ਮਤ ਦੇ ਫੈਲਣ ਨਾਲ ਮੁਸਲਮਾਨਾਂ, ਨੇ ਦੂਜੇ ਦੇਸ਼ਾਂ ਉੱਤੇ ਹਮਲੇ ਕਰਨੇ ਆਰੰਭ ਕਰ ਦਿੱਤੇ । ਸੰਨ 712 ਵਿਚ ਖ਼ਲੀਫਾ ਬਗ਼ਦਾਦ ਦੇ ਇਕ ਜਰਨੈਲ ਮੁਹੰਮਦ ਬਿਨ ਕਾਸਿਮ ਨੇ ਸਿੰਧ ਦੇ ਰਾਜਾ ਦਾਹਰ ਨੂੰ ਹਰਾ ਕੇ ਮੁਲਤਾਨ ਨੂੰ ਅਧੀਨ ਕਰ ਲਿਆ ਅਤੇ ਸ਼ੋਰਕੋਟ ਤਕ ਕਿਲ੍ਹਾਬੰਦੀ ਕਰ ਲਈ । ਸੰਨ 871 ਤਕ ਖ਼ਲੀਫ਼ੇ ਦੀ ਸ਼ਕਤੀ ਕਮਜ਼ੋਰ ਹੋਣ ਦੇ ਕਾਰਨ ਮੁਲਤਾਨ ਵਿਚ ਆਜ਼ਾਦ ਅਰਬ ਰਾਜ ਸਥਾਪਿਤ ਹੋ ਗਿਆ ਸੀ । ਹੋਰ ਸਾਰੇ ਪੰਜਾਬ ਤੇ ਹਿੰਦੂ ਰਾਜਿਆਂ ਦਾ ਰਾਜ ਸੀ । ਦਸਵੀਂ ਸਦੀ ਵਿਚ ਲਾਹੌਰ ਵਿਚ ਸ਼ਾਹੀ ਰਾਜਿਆਂ ਦਾ ਰਾਜ ਸੀ । ਸ਼ਾਹੀ ਰਾਜਾ ਜੈਪਾਲ ਦੀ ਰਾਜਧਾਨੀ ਬਠਿੰਡਾ ਸੀ ਅਤੇ ਉਸ ਦਾ ਰਾਜ ਅਫ਼ਗਾਨਿਸਤਾਨ ਵਿਚ ਲਮਗਾਨ ਤਕ ਸੀ । ਗ਼ਜ਼ਨੀ ਦੇ ਸੁਲਤਾਨ ਸਬਕਤਗੀਨ ਦੀ ਵਧਦੀ ਸ਼ਕਤੀ ਨੂੰ ਰੋਕਣ ਲਈ ਉਹ ਗ਼ਜ਼ਨੀ ਵਲ ਵਧਿਆ, ਪਰ ਗੁਜ਼ਾਕ ਦੇ ਅਸਥਾਨ ਤੇ ਹਾਰ ਖਾਧੀ । ਜੈਪਾਲ ਨੂੰ ਮਜ਼ਬੂਤ ਹੋ ਕੇ ਸੰਧੀ ਕਰਨੀ ਪਈ, ਪਰ ਉਸ ਨੇ ਛੇਤੀ ਹੀ ਸੰਧੀ ਤੋੜ ਦਿੱਤੀ । ਸੁਲਤਾਨ ਨੇ ਲਮਗਾਨ ਦੇ ਨਾਲ ਲਗਦੇ ਜ਼ਿਲ੍ਹਿਆਂ ਤੇ ਕਬਜ਼ਾ ਕਰ ਲਿਆ । ਸੰਨ 997 ਵਿਚ ਸੁਲਤਾਨ ਸਬਕਤਗੀਨ ਦੀ ਮ੍ਰਿਤੂ ਪਿੱਛੋਂ ਉਸ ਦਾ ਪੁੱਤਰ ਮਹਿਮੂਦ ਗੱਦੀ ਤੇ ਬੈਠਾ । ਸੰਨ 1001 ਵਿਚ ਉਸ ਨੇ ਜੈਪਾਲ ਨੂੰ. ਪਿਸ਼ਾਵਰ ਨੇੜੇ ਹਰਾਇਆ। ਜੈਪਾਲ ਨੇ ਬੇਇੱਜ਼ਤੀ ਨੂੰ ਸਹਿਣ ਨਾ ਕਰਦੇ ਹੋਏ ਚਿਤਾ ਤੇ ਬੈਠ ਕੇ ਅੱਗ ਲਾ ਲਈ । ਉਸ ਦਾ ਪੁੱਤਰ ਆਨੰਦਪਾਲ 1002 ਈ. ਵਿਚ ਗੱਦੀ ਤੇ ਬੈਠਾ । ਮਹਿਮੂਦ ਨੇ ਆਨੰਦਪਾਲ ਦੀ ਸੈਨਾ ਨੂੰ ਸੰਨ 1008 ਵਿਚ ਹਰਾਇਆ, ਪਰ ਪੰਜਾਬ ਵਿਚ ਗਜ਼ਨਵੀਆਂ ਦਾ ਰਾਜ 1021 ਵਿਚ ਹੀ ਕਾਇਮ ਹੋ ਸਕਿਆ, ਜਦੋਂ ਅੰਤਮ ਸ਼ਾਹੀ ਰਾਜੇ ਤਿਰਲੋਚਨਪਾਲ ਨੇ ਹਾਰ ਖਾਧੀ ਅਤੇ ਉਸ ਨੂੰ ਕਝ ਹਿੰਦੂਆਂ ਨੇ ਹੀ ਮਾਰ ਦਿੱਤਾ । ਮਹਿਮੂਦ ਦੀ ਸ਼ਕਤੀ ਵਿਚ ਦਿਨੋ ਦਿਨ ਵਾਧਾ ਹੁੰਦਾ ਗਿਆ ਅਤੇ ਸੰਨ 1024 ਵਿਚ ਉਸ ਨੇ ਸੋਮਨਾਥ ਦੇ ਮੰਦਰ ਤੇ ਹਮਲਾ ਕਰਕੇ ਮੂਰਤੀਆਂ ਤੋੜ ਦਿੱਤੀਆਂ ਅਤੇ ਅਣਗਿਣਤ ਧਨ ਲੈ ਕੇ ਗਜ਼ਨੀ ਵਾਪਸ ਚਲਾ ਗਿਆ ।
ਸੰਨ 1030 ਵਿਚ ਮਹਿਮੂਦ ਦੀ ਮ੍ਰਿਤੁ ਪਿੱਛੋਂ ਗੜਬੜ ਫੈਲ ਗਈ। ਸੰਨ 1059 ਵਿਚ ਮਾਸੂਦ ਦਾ ਪੁੱਤਰ ਇਬਰਾਹੀਮ ਬਾਦਸ਼ਾਹ ਬਣਿਆ, ਜਿਸ ਨੇ ਪਾਕਪਟਨ, ਜਲੰਧਰ, ਸਰਹਿੰਦ ਅਤੇ ਬੂੜੀਆਂ ਨੂੰ ਆਪਣੇ ਅਧੀਨ ਕਰ ਲਿਆ। ਸੰਨ 1099 ਵਿਚ ਇਬਰਾਹੀਮ ਦੀ ਮ੍ਰਿਤੁ ਪਿੱਛੋਂ ਅਲਾ-ਉ-ਦੋਲਾ ਮਾਸੂਦ ਤੀਸਰਾ ਗੱਦੀ ਤੇ ਬੈਠਾ । ਉਸ ਦੇ ਸਮੇਂ ਇਜ਼-ਦੋਲਾ ਪੰਜਾਬ ਦਾ ਸ਼ਾਸਕ ਸੀ । ਮਾਸੂਦ ਤੀਸਰੇ ਨੇ ਸੰਨ 1099 ਵਿਚ ਗੈਰ ਦਾ ਹਾਕਮ ਮਹਿਕ ਇਜੂਦੀਨ ਨੂੰ ਬਣਾਇਆ, ਪਰ ਕੁਝ ਸਮੇਂ ਪਿੱਛੋਂ ਗੋਰੀਆਂ ਅਤੇ ਗਜ਼ਨਵੀਆਂ ਵਿਚ ਅਣਬਣ ਹੋ ਗਈ। ਅਖੀਰ ਸੰਨ 1186 ਵਿਚ ਮੁਇਜ਼ਦੀਨ ਮੁਹੰਮਦ ਗੌਰੀ ਨੇ ਆਖਰੀ ਗਨਜ਼ਵੀ ਮਲਿਕ ਖੁਸਰੋ ਨੂੰ ਗੱਦੀ ਤੋਂ ਲਾਹ ਦਿੱਤਾ ਅਤੇ ਬਾਦਸ਼ਾਹ ਬਣ ਗਿਆ ।
ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕਰਨੇ ਆਰੰਭ ਕਰ ਦਿੱਤੇ ਅਤੇ ਸਰਹਿੰਦ ਤਕ ਆ ਪਹੁੰਚਿਆ । ਸੰਨ 1190-1191 ਵਿਚ ਤਰਾਈ ਦੀ ਪਹਿਲੀ ਲੜਾਈ ਵਿਚ ਪ੍ਰਿਥਵੀ ਰਾਜ ਨੇ ਗੋਰੀ ਨੂੰ ਹਰਾਇਆ ਅਤੇ ਸਰਹਿੰਦ ਤੇ ਕਬਜ਼ਾ ਕਰ ਲਿਆ, ਪਰ ਗੌਰੀ ਨੇ ਅਗਲੇ ਸਾਲ 1192 ਈ. ਵਿਚ ਤਰਾਈਂ ਦੀ ਦੂਸਰੀ ਲੜਾਈ ਵਿਚ ਪ੍ਰਿਥਵੀ ਰਾਜ ਨੂੰ ਹਰਾ ਕੇ ਬੰਦੀ ਬਣਾ ਲਿਆ ਅਤੇ ਅੰਤ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ । ਉੱਤਰੀ ਹਿੰਦ ਵਿਚ ਹਿੰਦੂ ਰਾਜ ਦਾ ਸਦਾ ਲਈ ਅੰਤ ਹੋ ਗਿਆ ।
ਮੁਹੰਮਦ ਗੌਰੀ ਨੇ ਤਰਾਈਂ ਤੋਂ ਅੱਗੇ ਵੱਧ ਕੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਹਾਂਸੀ, ਘੜਾਮ, ਸਰਸਵਤੀ (ਥਾਨੇਸਰ) ਅਤੇ ਸਰਹਿੰਦ ਵਿਚ ਛਾਉਣੀਆਂ ਕਾਇਮ ਕਰਕੇ ਕੁਤਬੁੱਦੀਨ ਐਬਕ ਨੂੰ ਗਵਰਨਰ ਨਿਯੁਕਤ ਕੀਤਾ। ਐਬਕ ਦੇ ਦਿੱਲੀ ਤੇ ਕਬਜ਼ਾ ਕਰਨ ਨਾਲ ਭਾਰਤ ਵਿਚ ਮਸਲਮਾਨੀ ਰਾਜ ਸਥਾਪਿਤ ਹੋ ਗਿਆ । ਮੁਹੰਮਦ ਗੌਰੀ ਦੀ ਮ੍ਰਿਤੁ ਪਿੱਛੋਂ ਐਬਕ ਸੁਲਤਾਨ ਬਣ ਗਿਆ । ਸੰਨ 1210 ਵਿਚ ਐਬਕ ਦੀ ਮ੍ਰਿਤੂ ਤੋਂ ਪਿੱਛੋਂ ਉਸ ਦਾ ਗੁਲਾਮ ਇਲਤੁਤਮਸ਼ ਗੱਦੀ ਤੇ ਬੈਠਾ ਅਤੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ । ਇਸ ਦੇ ਰਾਜ ਕਾਲ ਵਿਹ ਜਲਾਲਦੀਨ ਖੁਆਰਿਜਸੀ ਦੇ ਅਧੀਨ ਚੰਗੇਜ਼ਖਾਨੀ ਮੰਗੋਲ ਪੰਜਾਬ ਦੀ ਉੱਤਰ- ਪੂਰਬੀ ਹੱਦ ਤੇ ਆ ਪਹੁੰਚੇ, ਪਰ ਨੁਕਸਾਨ ਨਹੀਂ ਹੋਇਆ। ਸੰਨ 1241 ਵਿਚ ਮੰਗੋਲਾਂ ਨੇ ਫਿਰ ਹਮਲਾ ਕਰ ਦਿੱਤਾ, ਪਰ ਬਲਬਨ ਅਤੇ ਲਾਹੌਰ ਦੇ ਹਾਕਮ ਸ਼ੇਰ ਖ਼ਾਨ ਨੇ ਕੁਝ ਸਮੇਂ ਲਈ ਦੇਸ਼ ਦੀ ਮੰਗੋਲਾਂ ਅਤੇ ਤੁਰਕਾਂ ਤੋਂ ਰੱਖਿਆ ਕੀਤੀ ।
ਖ਼ਿਲਜੀਆਂ ਅਤੇ ਤੁਗਲਕਾਂ ਦੇ ਸਮੇਂ ਵਿਚ ਗੱਖੜਾਂ ਦੀ ਸ਼ਕਤੀ ਵਿਚ ਪੰਜਾਬ ਵਿਚ ਵਾਧਾ ਹੋਇਆ । ਉਨ੍ਹਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਪਰ ਬਹੁਤ ਸਮਾਂ ਉਨ੍ਹਾਂ ਦਾ ਰਾਜ ਪੰਜਾਬ ਵਿਚ ਨਾ ਰਿਹਾ । ਫੀਰੋਜ਼ਸ਼ਾਹ ਤੁਗਲਕ ਦੇ ਸਮੇਂ ਵਿਚ ਪੰਜਾਬ ਵਿਚ ਬਹੁਤ ਉੱਨਤੀ ਹੋਈ । ਖੇਤੀਬਾੜੀ ਲਈ ਨਹਿਰਾਂ ਕੱਢੀਆਂ ਗਈਆਂ ਵਿਸੇਸ਼ ਕਰਕੇ ਸਰਹਿੰਦ ਦੀ ਨਹਿਰ । ਹਿਸਾਰ ਫ਼ੀਰੋਜਾ ਸ਼ਹਿਰ ਦੀ ਨੀਂਹ ਰੱਖੀ ਅਤੇ ਸਰਹਿੰਦ ਦੇ ਇਲਾਕੇ ਵਿਚ ਆਬਾਦੀ ਵਿਚ ਵਾਧਾ ਹੋਇਆ । ਸੰਨ 1390 ਵਿਚ ਫੀਰੋਜ਼ਸ਼ਾਹ ਦੀ ਮ੍ਰਿਤੁ ਪਿੱਛੋਂ ਹਾਲਾਤ ਠੀਕ ਨਾ ਰਹੇ ।
ਸੰਨ 1398 ਵਿਚ ਤੈਮੂਰ ਨੇ ਭਾਰਤ ਤੇ ਹੱਲਾ ਕੀਤਾ । ਉਸ ਨੇ ਦੇਸ਼ ਨੂੰ ਲੁੱਟਿਆ ਅਤੇ ਵਾਪਸੀ ਤੇ ਨਗਰਕੋਟ ਅਤੇ ਜੰਮੂ ਨੂੰ ਬਰਬਾਦ ਕਰ ਦਿੱਤਾ । ਉਸ ਨੇ ਇਕ ਲੱਖ ਤੋਂ ਵੱਧ ਭਾਰਤੀ ਕੈਦੀਆਂ ਨੂੰ ਕਤਲ ਕਰਾ ਦਿੱਤਾ ।
ਤੈਮੂਰ ਨੇ ਸੱਯਦ ਖਿਜ਼ਰ ਖ਼ਾਨ ਨੂੰ ਪੰਜਾਬ ਦਾ ਹਾਕਮ ਮੁਕਰਰ ਕੀਤਾ, ਪਰ ਸੱਯਦਾਂ ਅਤੇ ਲੋਧੀਆਂ ਦੇ ਰਾਜ ਕਾਲ ਵਿਚ ਪੰਜਾਬ ਵਿਚ ਸ਼ਕਤੀਸ਼ਾਲੀ ਰਾਜ ਕਾਇਮ ਨਾ ਹੋ ਸਕਿਆ। ਮੁਗਲ ਰਾਜ ਦੇ ਸਮੇਂ ਪੰਜਾਬ ਦੀ ਰਾਜਨੀਤਕ ਮਹੱਤਤਾ ਵਿਚ ਵਾਧਾ ਹੋਇਆ। ਲਾਹੌਰ ਦੀ ਮਹੱਤਤਾ ਵਿਚ ਭੀ ਬਹੁਤ ਵਾਧਾ ਹੋਇਆ । ਸਵਾ ਦੋ ਸੌ ਸਾਲ (1526-1752) ਤਕ ਪੰਜਾਬ ਮੁਗਲ ਰਾਜ ਦਾ ਭਾਗ ਰਿਹਾ ਜਦੋਂ ਇਸ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਆਪਣੇ ਅਧੀਨ ਕਰ ਲਿਆ। ਸੰਨ 1764 ਵਿਚ ਸਿੱਖਾਂ ਨੇ ਪੰਜਾਬ ਵਿਚ ਰਾਜ ਕਾਇਮ ਕੀਤਾ।
ਬਾਬਰ ਨੇ 1526 ਵਿਚ ਪਾਣੀਪਤ ਦੀ ਲੜਾਈ ਵਿਚ ਇਬਰਾਹੀਮ ਲੋਧੀ ਨੂੰ ਹਰਾ ਕੇ ਦਿੱਲੀ ਵਿਖੇ ਮੁਗਲ ਸਾਮਰਾਜ ਦੀ ਨੀਂਹ ਰੱਖੀ । ਪਰ 1540 ਵਿਚ ਸ਼ੇਰ ਸ਼ਾਹ ਸੂਰੀ ਨੇ ਮੁਗਲ ਬਾਦਸ਼ਾਹ ਹਮਾਯੂੰ ਨੂੰ ਹਰਾ ਕੇ ਈਰਾਨ ਵਲ ਭਜਾ ਦਿੱਤਾ । ਇਸ ਫਰਾਰ ਵੇਲੇ ਅਮਰਕੋਟ ਦੇ ਅਸਥਾਨ ਤੇ ਅਕਬਰ ਦਾ ਜਨਮ ਹੋਇਆ । ਪੰਦਰਾਂ ਸਾਲ ਪਿੱਛੋਂ ਹੀ ਹਮਾਯੂ ਆਪਣਾ ਰਾਜ ਮੁੜ ਪ੍ਰਾਪਤ ਕਰ ਸਕਿਆ ਅਤੇ 1556 ਵਿਚ ਮਰ ਗਿਆ । ਅਕਬਰ ਦੀ ਗੱਦੀ ਨਸ਼ੀਨੀ ਪੰਜਾਬ ਵਿਚ ਕਲਾਨੌਰ ਦੇ ਅਸਥਾਨ ਤੇ ਹੋਈ । ਲੜਾਈ ਵਿਚ ਹੇਮੂੰ ਨੂੰ ਹਰਾ ਕੇ ਅਕਬਰ ਦਿੱਲੀ ਤੇ ਕਾਬਜ਼ ਹੋ ਕਾਲ ਵਿਚ ਅਮਨ ਸੀ । ਦੇਸ਼ ਵੱਖ ਵੱਖ ਸੂਬਿਆਂ ਵਿਚ ਇਲਾਕੇ ਵਿਚ ਦੋ ਸੂਬਿਆਂ ਲਾਹੌਰ ਅਤੇ ਮੁਲਤਾਨ ਤੋਂ 1556 ਵਿਚ ਪਾਣੀਪਤ ਦੀ ਗਿਆ। ਅਕਬਰ ਦੇ ਰਾਜ ਵੰਡਿਆ ਹੋਇਆ ਸੀ । ਪੰਜਾਬ ਦੇ ਇਲਾਵਾ ਸਿੰਧ ਪਾਰ ਦਾ ਇਲਾਕਾ ਸੀ । ਕਾਬੁਲ ਅਤੇ ਦੱਖਣ-ਚੜ੍ਹਦੇ ਦਾ ਇਲਾਕਾ ਦਿੱਲੀ ਦੇ ਸੂਬੇ ਵਿਚ ਸੀ ।
ਅਕਬਰ ਤੋਂ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ । ਉਸ ਦਾ ਪੁੱਤਰ ਖ਼ੁਸਰੋ ਤਖ਼ਤ ਤੇ ਬੈਠਣਾ ਚਾਹੁੰਦਾ ਸੀ । ਉਹ ਸਹਾਇਤਾ ਲਈ ਪੰਜਾਬ ਵਲ ਆਇਆ ਪਰ ਆਪਣੇ ਜਤਨ ਵਿਚ ਸਫ਼ਲ ਨਾ ਹੋਇਆ। ਜਦੋਂ ਸੰਨ 1628 ਵਿਚ ਜਹਾਂਗੀਰ ਦੀ ਭਿੰਬਰ ਦੇ ਅਸਥਾਨ ਤੇ ਮ੍ਰਿਤੂ ਹੋਈ, ਉਸ ਨੂੰ ਲਾਹੌਰ ਦਰਿਆ ਰਾਵੀ ਦੇ ਦੂਜੇ ਕੰਢੇ ਸ਼ਾਹਦਰਾ ਵਿਖੇ ਦਫ਼ਨ ਕੀਤਾ ਗਿਆ ਜਿਥੇ ਉਸ ਦੀ ਮਲਿਕਾ ਨੂਰਜਹਾਂ ਨੇ ਇਕ ਸ਼ਾਨਦਾਰ ਮਕਬਰਾ ਬਣਵਾਇਆ ਅਤੇ ਨੂਰਜਹਾਂ ਦੀ ਵੀ ਅਠਾਰਾਂ ਵਰ੍ਹੇ ਪਿੱਛੋਂ ਉਥੇ ਮੌਤ ਹੋਈ । ਨੂਰਜਹਾਂ ਦਾ ਮਕਬਰਾ ਬਾਦਸ਼ਾਹ ਜਹਾਂਗੀਰ ਦੇ ਮਕਬਰੇ ਨਾਲ ਹੈ। ਜਹਾਂਗੀਰ ਦੇ ਰਾਜ ਕਾਲ ਦੇ ਆਰੰਭ ਵਿਚ ਉਸ ਦੇ ਆਦੇਸ਼ ਤੇ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸ਼ਾਹ ਜਹਾਨ ਦੇ ਆਦੇਸ਼ ਤੇ ਮੁਗਲਈ ਸੈਨਾ ਨੇ ਛੇਵੇਂ ਗੁਰੂ ਹਰਿਗੋਬਿੰਦ ਜੀ ਨਾਲ ਜੰਗ ਕਰਨਾ ਆਰੰਭ ਕਰ ਦਿੱਤਾ, ਪਰ ਸਿੱਖਾਂ ਨੇ ਚਾਰਾਂ ਲੜਾਈਆਂ ਵਿਚ ਉਨ੍ਹਾਂ ਨੂੰ ਹਰਾਇਆ ।
ਆਪਣੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰਕੇ ਔਰੰਗਜ਼ੇਬ ਆਪਣੇ ਭਰਾ ਦਾਰਾ ਸ਼ਿਕੋਹ ਦੇ ਪਿੱਛੇ ਪੰਜਾਬ ਵਲ ਆਇਆ ਤਾਂ ਗੁਰੂ ਹਰਿ ਰਾਇ ਨੇ ਬਿਆਸ ਦੇ ਕੰਢੇ ਤੇ ਸੈਨਾ ਖੜ੍ਹੀ ਕੀਤੀ ਅਤੇ ਔਰੰਗਜ਼ੇਬ ਦਾ ਰਾਹ ਕਾਫ਼ੀ ਦੇਰ ਤਕ ਰੋਕੀ ਰੱਖਿਆ ਕਿ, ਦਾਰਾ ਸ਼ਿਕੋਹ ਔਰੰਗਜ਼ੇਬ ਦੇ ਪੰਜੇ ਤੋਂ ਬਚ ਜਾਵੇ । ਔਰੰਗਜ਼ੇਬ ਜਿਹੜਾ ਤਅੱਸਬੀ ਸੀ, ਨੇ ਸਿੱਖ ਗੁਰੂ ਤੇ ਸਖਤੀ ਆਰੰਭ ਕੀਤੀ। ਉਨ੍ਹਾਂ ਨੇ ਗੁਰੂ ਹਰਿਰਾਇ ਦੇ ਪੁੱਤਰ ਗੁਰੂ ਹਰਿਕ੍ਰਿਸ਼ਨ ਨੂੰ ਦਿੱਲੀ ਬੁਲਾ ਭੇਜਿਆ, ਜਿਥੇ ਉਨ੍ਹਾਂ ਦੀ ਮ੍ਰਿਤੂ ਹੋ ਗਈ। ਨੌਵੇਂ ਗੁਰੂ ਤੇਗ ਬਹਾਦਰ ਨੂੰ ਬਾਦਸ਼ਾਹ ਦੇ ਹੁਕਮ ਅਨੁਸਾਰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ । ਸ਼ਾਹੀ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਮੁਗਲਈ ਸੈਨਾ ਨੇ ਲੜਾਈਆਂ ਕੀਤੀਆਂ ਅਤੇ ਉਨ੍ਹਾਂ ਨੂੰ ਆਪਣਾ ਘਰ ਬਾਰ ਛੱਡਣਾ ਪਿਆ । ਉਨ੍ਹਾਂ ਦੇ ਦੋ ਪੁੱਤਰ ਲੜਾਈ ਵਿਚ ਮਾਰੇ ਗਏ ਦੋ (ਪੰਜ ਅਤੇ ਸੱਤ ਸਾਲ ਦੇ) ਪੁੱਤਰਾਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰਖ਼ਾਨ ਦੇ ਆਦੇਸ਼ ਤੇ ਨੀਂਹ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ।
ਮੁਗਲ ਰਾਜ ਦੀ ਸਥਾਪਨਾ ਦੇ ਨਾਲ ਨਾਲ ਹੀ ਸਿੱਖ ਗੁਰੂਆਂ ਵੱਲੋਂ ਪੰਜਾਬ ਵਿਚ ਇਕ ਨਵਾਂ ਧਰਮ ਕਾਇਮ ਕਰਨ ਦੇ ਜਤਨ ਹੁੰਦੇ ਆ ਰਹੇ ਸਨ । ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਮੁਗਲ ਸਾਮਰਾਜ ਦੇ ਬਾਨੀ ਬਾਬਰ ਦੇ ਸਮਕਾਲੀ ਸਨ ਅਤੇ ਅੰਤਮ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਔਰੰਗਜ਼ੇਬ ਦੇ ਸਮਕਾਲੀ ਸਨ । ਔਰੰਗਜ਼ੇਬ ਪਿੱਛੋਂ ਮੁਗਲ ਰਾਜ ਦਾ ਪਤਨ ਆਰੰਭ ਹੋ ਗਿਆ ।
ਪੰਦਰਵੀਂ ਸਦੀ ਦੇ ਅੰਤ ਵਿਚ ਭਾਰਤ ਦੀ ਧਾਰਮਿਕ, ਸਮਾਜਿਕ ਅਤੇ ਰਾਜਸੀ ਦਿਸ਼ਾ ਦਿਨੋ ਦਿਨ ਵਿਗੜਦੀ ਦੇਖ ਕੇ ਗੁਰੂ ਨਾਨਕ ਨੇ ਲੋਕਾਂ ਵਿਚ ਜਾਗ੍ਰਿਤੀ ਲਿਆਉਣ ਲਈ ਆਮ ਬੋਲੀ ਵਿਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਦੇਸ਼ ਪਰਦੇਸ਼ ਵਿਚ ਫਿਰ ਕੇ ਪੁਰਾਣੇ ਰੀਤੀ ਰਵਾਜ਼ਾਂ, ਭਰਮਾਂ ਅਤੇ ਗੁਲਾਮੀ ਵਿਰੁੱਧ ਪ੍ਰਚਾਰ ਕੀਤਾ । ਉਨ੍ਹਾਂ ਨੇ ਇਕ ਰੱਬ, ਇਨਸਾਨਾਂ ਦੀ ਬਰ ਬਰੀ, ਜਾਤ ਪਾਤ ਵਿਰੁੱਧ ਅਤੇ ਹਿੰਦੂ ਮੁਸਲਮਾਨ ਵਿਚ ਵਿਤਕਰਾ ਨਾ ਹੋਣ ਬਾਰੇ ਪ੍ਰਚਾਰ ਕੀਤਾ ।
ਗੁਰੂ ਨਾਨਕ (1469-1539 ਈ.) ਦੀ ਧਾਰਮਿਕ ਅਤੇ ਸਮਾਜਿਕ ਸੁਤੰਤਰਤਾ ਦੀ ਲਹਿਰ ਨੂੰ ਨੌ ਗੁਰੂਆਂ ਨੇ ਇਸ ਸਫ਼ਲਤਾ ਨਾਲ ਚਲਾਇਆ ਕਿ ਅਠਾਰਵੀਂ ਸਦੀ ਤਕ ਉਨ੍ਹਾਂ ਨੇ ਸਿੱਖਾਂ ਨੂੰ ਇਕ ਸ਼ਕਤਸ਼ਾਲੀ ਕੌਮ ਬਣਾ ਦਿੱਤਾ । ਗੁਰੂ ਅੰਗਦ (1539-1552) ਅਤੇ ਗੁਰੂ ਅਮਰਦਾਸ (1552-1574) ਨੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਜਤਨ ਜਾਰੀ ਰੱਖੇ ਅਤੇ ਸਾਂਝੇ ਲੰਗਰਾਂ ਵਿਚ ਬਿਨਾ ਭਿੰਨ-ਭੇਦ ਦੇ ਇਕ ਥਾਂ ਬੈਠ ਕੇ ਖਾਣ ਦੀ ਪਰੰਪਰਾ ਚਲਾਈ ਅਤੇ ਵੱਖਰੇ ਵੱਖਰੇ ਖ਼ਿਆਲਾਂ ਦੇ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਅਤੇ ਲੋਕ ਸੇਵਾ ਲਈ ਪ੍ਰੇਰਿਤ ਕਰਨ ਦਾ ਕੰਮ ਕੀਤਾ। ਗੁਰੂ ਰਾਮਦਾਸ (1574-1581) ਨੇ ਅੰਮ੍ਰਿਤਸਰ ਵਿਖੇ ਇਕ ਧਾਰਮਿਕ ਅਸਥਾਨ ਕਾਇਮ ਕੀਤਾ ਤਾਂ ਕਿ ਸਿੱਖਾਂ ਨੂੰ ਸੰਗਠਿਤ ਕੀਤਾ। ਜਾਵੇ । ਗੁਰੂ ਅਰਜਨ (1581-1606) ਨੇ ਗੁਰੂ ਸਾਹਿਬ ਅਤੇ ਦੇਸ਼ ਦੇ ਹਿੰਦੂ ਅਤੇ ਮੁਸਲਮਾਨ ਭਗਤਾਂ ਦੀ ਬਾਣੀ ਨੂੰ ਧਰਮ ਗ੍ਰੰਥ “ਸ੍ਰੀ ਗੁਰੂ ਗ੍ਰੰਥ ਸਾਹਿਬ” ਵਿਚ ਸੰਕਲਿਤ ਕੀਤਾ । ਗੁਰੂ ਅਰਜਨ ਨੇ ਕੁਝ ਨਗਰ ਵਸਾਏ ਅਤੇ ਪਾਣੀ ਦੀ ਦਿਕਤ ਨੂੰ ਦੂਰ ਕਰਨ ਲਈ ਸਰੋਵਰ ਬਣਵਾਏ ਅਤੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਸਰਕਾਰੀ ਮਾਮਲੇ ਘੱਟ ਕਰਵਾਏ । ਜਹਾਂਗੀਰ ਬਾਦਸ਼ਾਹ ਜਿਹੜਾ ਤਅੱਸਬੀ ਸੀ, ਨੇ ਗੁਰੂ ਅਰਜਨ ਦੇਵ ਨੂੰ ਲਾਹੌਰ ਵਿਖੇ ਤਸੀਹੇ ਦੇ ਕੇ ਸ਼ਹੀਦ ਕਰਾ ਦਿੱਤਾ ।
ਇਸ ਦਾ ਸਿੱਟਾ ਇਹ ਨਿਕਲਿਆ ਕਿ ਗੁਰੂ ਹਰਿਗੋਬਿੰਦ (1606-1645) ਨੇ ਸਿੱਖਾਂ ਨੂੰ ਸ਼ਸਤਰ ਪਹਿਨਣ ਅਤੇ ਆਪਣੀ ਰੱਖਿਆ ਆਪ ਕਰ ਸਕਣ ਲਈ ਤਿਆਰ ਕੀਤਾ । ਸ਼ਾਹਜਹਾਨ ਦੇ ਆਦੇਸ਼ ਅਨੁਸਾਰ ਭੇਜੀ ਗਈ ਮੁਗ਼ਲ ਸੈਨਾ ਨੂੰ ਗੁਰੂ ਹਰਗੋਬਿੰਦ ਨੇ ਚਾਰ ਲੜਾਈਆਂ ਵਿਚ ਹਾਰ ਦਿੱਤੀ । ਜਦ ਔਰੰਗਜ਼ੇਬ ਦਾਰਾ ਸ਼ਿਕੋਹ ਦਾ ਪਿੱਛਾ ਕਰਦਾ ਹੋਇਆ ਪੰਜਾਬ ਵਿਚ ਆਇਆ ਤਾਂ ਉਸ ਦਾ ਰਾਹ ਰੋਕਣ ਲਈ ਗੁਰੂ ਹਰਿਰਾਇ (1645-1661) ਨੇ ਸਿੱਖ ਸੈਨਾ ਦਰਿਆ ਬਿਆਸ ਦੇ ਕੰਢੇ ਤੇ ਖੜ੍ਹੀ ਕਰ ਦਿੱਤੀ ਤਾਂ ਕਿ ਦਾਰਾ ਉਸ ਦੀ ਮਾਰ ਤੋਂ ਬਚ ਨਿਕਲੇ । ਨੌਵੇਂ ਗੁਰੂ ਤੇਗ ਬਹਾਦਰ (1664-1675) ਨੂੰ ਤਅੱਸਬੀ ਔਰੰਗਜ਼ੇਬ ਨੇ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ।
ਦਸਵੇਂ ਗੁਰੂ ਗੋਬਿੰਦ ਸਿੰਘ (1675-1708) ਨੇ ਸਿੱਖਾਂ ਨੂੰ ਖੰਡੇ ਦੀ ਪਾਹੁਲ (ਅੰਮ੍ਰਿਤ) ਨਾਲ ਸਿੰਘ ਸਜਾ ਕੇ ਖਾਲਸਾ ਦੀ ਨੀਂਹ ਰੱਖੀ । ਉਨ੍ਹਾਂ ਨੂੰ ਹਰ ਤਰ੍ਹਾਂ ਦੀ ਵਿਦਿਆ ਅਤੇ ਦੇਸ਼ ਧਰਮ ਦੀ ਰੱਖਿਆ ਲਈ ਹਥਿਆਰਾਂ ਦੀ ਸਿਖਲਾਈ ਦਿੱਤੀ । ਗੁਰੂ ਜੀ ਦੇ ਨਿਵਾਸ ਅਸਥਾਨ ਆਨੰਦਪੁਰ ਦੇ ਲਾਗੇ ਦੇ ਪਹਾੜੀ ਰਾਜੇ ਗੁਰੂ ਜੀ ਦੀ ਵਧਦੀ ਸ਼ਕਤੀ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਮੁਗਲਾਂ ਦੀ ਸਹਾਇਤਾ ਲਿਤੀ । ਚਮਕੌਰ ਦੀ ਲੜਾਈ ਵਿਚ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖ਼ਾਨ ਦੇ ਆਦੇਸ਼ ਤੇ ਦੀਵਾਰ ਵਿਚ ਚਿਣਾ ਕੇ ਸ਼ਹੀਦ ਕਰ ਦਿੱਤੇ ਗਏ ।* ਔਰੰਗਜ਼ੇਬ ਦੀ ਮ੍ਰਿਤੂ ਪਿੱਛੋਂ ਗੁਰੂ ਗੋਬਿੰਦ ਸਿੰਘ ਅਤੇ ਬਹਾਦੁਰਸ਼ਾਹ ਬਾਦਸ਼ਾਹ ਦੇ ਵਿਚ ਮਿੱਤਰਤਾ ਹੋ ਗਈ ਸੀ । ਨਾਂਦੇੜ (ਹੈਦਰਾਬਾਦ ਦੱਖਣ) ਦੇ ਅਸਥਾਨ ਤੇ ਨਵਾਬ ਵਜ਼ੀਰ ਖ਼ਾਨ ਦੇ ਭੇਜੇ ਗਏ ਆਦਮੀਆਂ ਦੇ ਹੱਥੋਂ ਜ਼ਖ਼ਮੀ ਹੋ ਕੇ ਗੁਰੂ ਜੀ ਦੀ ਮ੍ਰਿਤੂ ਹੋ ਗਈ। 1708 ਵਿਚ ਨਾਂਦੇੜ (ਦੱਖਣ) ਤੋਂ ਗੁਰੂ ਗੋਬਿੰਦ ਸਿੰਘ ਦੇ ਆਦੇਸ਼ ਤੇ ਬੰਦਾ ਬਹਾਦਰ ਪੰਜਾਬ ਵਿਚ ਆਇਆ ਤੇ ਸੰਨ 1710 ਵਿਚ ਸਿੱਖਾਂ ਦੀ ਸਹਾਇਤਾ ਨਾਲ ਸਰਹਿੰਦ ਦਾ ਇਲਾਕਾ ਫਤਹਿ ਕੀਤਾ ਅਤੇ ਸਢੌਰਾ (ਜ਼ਿਲ੍ਹਾ ਅੰਬਾਲਾ) ਦੇ ਨੇੜੇ ਮੁਖ਼ਲਸਗੜ੍ਹ ਨੂੰ ਆਪਣਾ ਰਾਜਸੀ। ਕੇਂਦਰ ਬਣਾ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ । ਉਸ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਸਿੱਕਾ ਜਾਰੀ ਕੀਤਾ । ਬੰਦਾ ਬਹਾਦਰ ਨੇ ਸਦੀਆਂ ਤੋਂ ਪਿੱਛੋਂ ਪੰਜਾਬ ਵਿਚ ਪੰਜਾਬੀ ਰਾਜ ਕਾਇਮ ਕੀਤਾ ਸੀ । ਉਸ ਦੇ ਰਾਜ ਦੀਆਂ ਹੱਦਾਂ ਲਗਭਗ ਅੱਜ ਕੱਲ੍ਹ ਦੇ ਪੰਜਾਬ ਵਾਲੀਆਂ ਸਨ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸ਼ਿਵਾਲਕ ਪਹਾੜੀਆਂ ਦਾ ਕੁਝ ਇਲਾਕਾ ਵੀ ਇਸ ਵਿਚ ਸ਼ਾਮਲ ਸੀ । ਉਸ ਨੇ ਜਾਗੀਰਦਾਰੀ ਨਜ਼ਾਮ ਖ਼ਤਮ ਕਰ ਦਿੱਤਾ । ਪਰ ਮੁਗ਼ਲਾਂ ਦੀ ਸ਼ਕਤੀ ਦੇ ਸਾਹਮਣੇ ਬੰਦਾ ਬਹਾਦਰ ਦਾ ਰਾਜ ਜ਼ਿਆਦਾ ਦੇਰ ਤਕ ਕਾਇਮ ਨਾ ਰਹਿ ਸਕਿਆ । ਮਾਰਚ ਸੰਨ 1716 ਵਿਚ ਬਾਦਸ਼ਾਹ ਫਰੁਖਸੀਅਰ ਦੇ ਆਦੇਸ਼ ਅਨੁਸਾਰ 780 ਸਿੱਖ ਅਤੇ ਜੂਨ ਵਿਚ ਬੰਦਾ ਬਹਾਦਰ ਅਤੇ ਕੁਝ ਸਰਦਾਰ ਬੜੀ ਬੇਦਰਦੀ ਨਾਲ ਦਿੱਲੀ ਵਿਖੇ ਕਤਲ ਕਰ ਦਿੱਤੇ ਗਏ ।
ਬਾਦਸ਼ਾਹ ਫਰੁਖਸੀਅਰ ਨੇ ਸਿੱਖਾਂ ਦੇ ਕਤਲਾਮ ਦੇ ਆਦੇਸ਼ ਜਾਰੀ ਕਰ ਦਿੱਤੇ ਕਿ ਸਿੱਖ ਜਿੱਥੇ ਵੀ ਮਿਲਣ ਕਤਲ ਕਰ ਦਿੱਤੇ ਜਾਣ । ਸਿੱਖਾਂ ਤੇ ਸਖ਼ਤੀ ਦਾ ਦੌਰ ਆਰੰਭ ਹੋਇਆ ਅਤੇ ਫੌਜੀ ਦਸਤੇ ਉਨ੍ਹਾਂ ਦੀ ਭਾਲ ਵਿਚ ਭੇਜੇ ਗਏ । ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਸਿੱਖਾਂ ਨੂੰ ਲਾਹੌਰ ਪਕੜ ਕੇ ਲਿਆਂਦਾ ਗਿਆ ਅਤੇ ਬਾਹਰ ਸ਼ਹੀਦ ਗੰਜ ਦੇ ਅਸਥਾਨ ਤੇ ਕਤਲ ਕਰ ਦਿੱਤਾ ਗਿਆ । ਬਹੁਤ ਸਿੱਖਾਂ ਨੇ ਘਰ ਬਾਰ ਛੱਡ ਕੇ ਜੰਗਲਾ ਅਤੇ ਪਹਾੜਾਂ ਵਿਚ ਪਨਾਹ ਲਈ । ਅਬਦੁਸ ਸਮਦ ਖ਼ਾਨ, ਜ਼ਕਰੀਆ ਖ਼ਾਨ ਅਤੇ ਮੀਰਮਨੂੰ ਸੂਬੇਦਾਰਾਂ ਦੇ ਸਮੇਂ ਸਿੱਖਾ ਤੇ ਬਹੁਤ ਅਤਿਆਚਾਰ ਹੋਏ । ਮੁਸਲਮਾਨਾਂ ਦੇ ਹੱਥੋਂ ਦੇਸ਼ ਦੀ ਸੁਤੰਤਰਤਾ ਸਿੱਖਾਂ ਦਾ ਮੁੱਖ ਮੰਤਵ ਬਣ ਗਿਆ ਅਤੇ ਉਨ੍ਹਾਂ ਨੇ ਛੋਟੇ ਛੋਟੇ ਜੱਥੇ ਬਣਾ ਕੇ ਆਪਣੇ ਆਲੇ ਦੁਆਲੇ ਪੈਰ ਪਸਾਰਨੇ ਆਰੰਭ ਕਰ ਦਿੱਤੇ । ਨਾਦਰਸ਼ਾਹ ਈਰਾਨੀ ਅਤੇ ਅਹਿਮਦਸ਼ਾਹ ਦੁਰਾਨੀ ਦੇ ਹੱਲਿਆਂ ਨੇ ਮੁਗਲ ਸਾਮਰਾਜ ਦੀ ਸ਼ਕਤੀ ਬਹੁਤ ਕਮਜ਼ੋਰ ਕਰ ਦਿੱਤੀ । ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ । ਇਨ੍ਹਾਂ ਦੇ ਦੋ ਦਲ ਬਣਾਏ ਗਏ, ਬੁੱਢਾ ਦਲ ਅਤੇ ਤਰਣਾ ਦਲ ਅਤੇ ਫਿਰ ਪੰਜ ਜੱਥੇ ਅਤੇ ਅਖੀਰ ਵਿਚ ਬਾਰਾਂ ਮਿਸਲਾਂ ਕਾਇਮ ਹੋਈਆਂ ।
ਆਹਲੂਵਾਲੀਏ, ਭੰਗੀ, ਡੱਲੇਵਾਲੀਏ, ਫੈਜੁੱਲਾਪੁਰੀਏ, ਕਨ੍ਹਈਏ, ਨਕੱਈ, ਰਾਮਗੜ੍ਹੀਏ, ਸ਼ੁੱਕਰਚੱਕੀਏ. ਕਰੋੜਸਿੰਘੀਏ, ਨਿਸ਼ਾਨਾ ਵਾਲੇ, ਫੁੱਲਕੀਆਂ ਅਤੇ ਸ਼ਹੀਦ ।
ਪਹਿਲੀਆਂ ਅੱਠ ਮਿਸਲਾਂ ਦਾ ਜ਼ਿਆਦਾ ਇਲਾਕਾ ਸਤਲੁਜ ਤੋਂ ਉੱਤਰ ਵਲ ਸੀ ਅਤੇ ਪਿਛਲੀਆਂ ਦਾ ਦੱਖਣ ਵਲ ਸੀ ।
ਸਿੱਖ ਮਿਸਲਦਾਰ ਸਰਦਾਰਾਂ ਨੇ ਅਪ੍ਰੈਲ ਸੰਨ 1758 ਵਿਚ ਲਾਹੌਰ ਤੇ ਕਬਜ਼ਾ ਕਰ ਲਿਆ । 14 ਜਨਵਰੀ, 1764 ਨੂੰ ਸਿੱਖਾਂ ਨੇ ਨਵਾਬ ਜ਼ੈਨ ਖ਼ਾਨ ਸਰਹਿੰਦ ਦੇ ਸੂਬੇਦਾਰ ਨੂੰ ਮਾਰ ਕੇ ਸਾਰੇ ਹਿਨਾੜ ਸਤਲੁਜ ਖੇਤਰ ਵਿਚ ਆਪਣਾ ਰਾਜ ਕਾਇਮ ਕਰ ਲਿਆ ।
ਅਗਲੇ ਸਾਲ 16 ਅਪ੍ਰੈਲ, 1765 ਨੂੰ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ । ਸੰਨ 1765 ਤਕ ਸਾਰੇ ਪੰਜਾਬ ਵਿਚ ਸਿੱਖ ਮਿਸਲਾਂ ਦਾ ਰਾਜ ਕਾਇਮ ਹੋ ਗਿਆ ਸੀ । ਲਗ ਪਗ ਇਨ੍ਹਾਂ ਸਮਿਆਂ ਵਿਚ ਪਟਿਆਲਾ ਰਾਜ ਦੀ ਰਾਜਧਾਨੀ ਬਣਿਆ । ਸਿੱਖ ਰਾਜ ਦੇ ਸਰਹਿੰਦ ਅਤੇ ਉੱਤਰੀ ਪੰਜਾਬ ਵਿਚ ਸਥਾਪਿਤ ਹੋਣ ਦੇ ਸਮੇਂ ਸ਼ੁੱਕਰਚੱਕੀਆ ਮਿਸਲ ਦੇ ਬਾਨੀ ਸਰਦਾਰ ਚੜ੍ਹਤ ਸਿੰਘ ਸਨ ! ਇਨ੍ਹਾਂ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਰਾਜ ਕਾਇਮ ਕੀਤਾ । ਗੁਜਰਾਂਵਾਲਾ ਇਸ ਮਿਸਲ ਦਾ ਕੇਂਦਰ ਸੀ । ਲਾਹੌਰ ਦੇ ਕੁਝ ਚੌਧਰੀਆਂ ਦੀ ਬੇਨਤੀ ਤੇ ਰਣਜੀਤ ਸਿੰਘ ਨੇ ਸੰਨ 1799 ਵਿਚ ਲਾਹੌਰ ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਛੇਤੀ ਹੀ ਚੜ੍ਹਦੇ ਅਤੇ ਮੱਧ ਪੰਜਾਬ ਆਪਣੇ ਅਧੀਨ ਕਰਕੇ ਮੁਲਤਾਨ, ਕਸ਼ਮੀਰ ਅਤੇ ਖ਼ੈਬਰ ਤਕ ਆਪਣਾ ਰਾਜ ਕਾਇਮ ਕੀਤਾ । ਮਹਾਰਾਜਾ ਰਣਜੀਤ ਸਿੰਘ ਧਰਮ- ਨਿਰਪੱਖ ਮਹਾਰਾਜਾ ਸਨ ਅਤੇ ਪਦਵੀਆਂ ਤੇ ਨਿਯੁਕਤੀ ਵੇਲੇ ਸਿੱਖ, ਹਿੰਦੂ ਅਤੇ ਮੁਸਲਮਾਨ ਵਿਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਮਹਾਰਾਜੇ ਦੇ ਸਮੇਂ ਵਿਚ ਹੀ ਪੰਜਾਬ ਵਿਚ ਬੜੇ ਸਮੇਂ ਪਿੱਛੋਂ ਸ਼ਾਂਤੀ ਕਾਇਮ ਹੋਈ । ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਸੰਨ 1839 ਵਿਚ ਹੋਈ। ਉਨ੍ਹਾਂ ਦੇ ਉਤਰਾਧਿਕਾਰੀ ਉਨ੍ਹਾਂ ਦੀ ਤ ਰ੍ਹਾਂ ਯੋਗ ਸ਼ਾਸਕ ਨਹੀਂ ਸਨ । ਸੰਨ 1849 ਵਿਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਜੀ ਲੜਾਈ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ।
ਪੰਜਾਬ ਰਾਜ ਦਾ ਅੰਤ ਕਰਨ ਵਿਚ ਪੂਰਬੀਆਂ ਅਤੇ ਡੋਗਰਿਆਂ ਦਾ ਅਧਿਕ ਹੱਥ ਸੀ। ਇਹ ਲੋਕ ਅੰਗਰੇਜ਼ਾਂ ਨਾਲ ਮਿਲ ਗਏ ਸਨ ਜਿਸ ਕਰਕੇ ਸਿੱਖ ਸੈਨਾ ਅੰਗਰੇਜ਼ਾਂ ਨਾਲ ਪਹਿਲੀ ਲੜਾਈ ਵਿਚ ਧੋਖੇ ਨਾਲ ਹਾਰ ਖਾ ਗਈ। ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਲੜਾਈ ਵੇਲੇ ਲਾਹੌਰ ਦਰਬਾਰ ਦਾ ਇਹ ਖ਼ਿਆਲ ਸੀ ਕਿ ਅੰਗਰੇਜ਼ੀ ਸੈਨਾ ਮੁਲਤਾਨ ਦੀ ਬਗਾਵਤ ਨੂੰ ਦਬਾਉਣ ਲਈ ਆਈ ਹੈ ਅਤੇ ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲਗਾ ਤਾਂ ਸਮਾਂ ਲੰਘ ਚੁੱਕਾ ਸੀ ।
1857 ਦੇ ਗ਼ਦਰ ਵਿਚ ਪੰਜਾਬੀਆਂ ਨੇ ਗ਼ਦਰੀਆਂ ਦਾ ਸਾਥ ਨਹੀਂ ਦਿੱਤਾ । ਵੱਡਾ ਕਾਰਨ ਇਹ ਸੀ ਕਿ ਪੰਜਾਬ ਵਿਚ ਸਿੱਖ ਰਾਜ ਦਾ ਅੰਤ ਕਰਨ ਅਤੇ ਅੰਗਰੇਜ਼ੀ ਰਾਜ ਕਾਇਮ ਕਰਨ ਵਿਚ ਪੂਰਬੀਆਂ ਦਾ ਹੱਥ ਸੀ । ਉਹ ਅਫ਼ਗਾਨਿਸਤਾਨ ਤਕ ਅਫ਼ਗਾਨਾਂ ਵਿਰੁੱਧ ਅੰਗਰੇਜ਼ਾਂ ਦੇ ਹੱਕ ਵਿਚ ਲੜੇ ਸਨ । ਇਸ ਤੋਂ ਇਲਾਵਾ ਸਿੱਖ ਪੰਜਾਬ ਵਿਚ ਮੁਗਲਾਂ ਦਾ ਰਾਜ ਕਾਇਮ ਕਰਨ ਦੇ ਵਿਰੋਧੀ ਸਨ, ਜਿਨ੍ਹਾਂ ਨੇ ਉਨ੍ਹਾਂ ਤੇ ਅਤਿਆਚਾਰ ਕੀਤੇ ।
ਮਹਾਤਮਾ ਗਾਂਧੀ ਦੀ ਨਾ-ਮਿਲਵਰਤਨ ਦੀ ਲਹਿਰ ਤੋਂ ਲਗਭਗ ਸੱਠ ਸਾਲ ਪਹਿਲਾਂ ਕੂਕਿਆਂ ਦੇ ਗੁਰੂ ਰਾਮ ਸਿੰਘ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਨਾ-ਮਿਲਵਰਤਨ ਦਾ ਅੰਦੋਲਨ ਚਲਾਇਆ । ਗਿਆਨੀ ਪਰੀਤਮ ਸਿੰਘ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਦੀ ਮ੍ਰਿਤੁ ਪਿੱਛੋਂ ਉਹ ਸਭ ਤੋਂ ਵੱਡੇ ਸਿੱਖ ਸੁਧਾਰਕ ਸਨ । ਉਨ੍ਹਾਂ ਨੇ ਆਪਣੇ ਅਨੁਯਾਈਆਂ ਨੂੰ ਪਵਿੱਤਰ ਜੀਵਨ ਬਤੀਤ ਕਰਨ, ਮਾਸ ਨਾ ਖਾਣ, ਬਾਲ ਵਿਆਹ ਅਤੇ ਲੜਕੀ ਨੂੰ ਮਾਰਨ ਦੀਆਂ ਸਮਾਜਿਕ ਬੁਰਾਈਆਂ ਛੱਡਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਅੰਗਰੇਜ਼ਾਂ ਦੀਆਂ ਕਾਇਮ ਕੀਤੀਆਂ ਅਦਾਲਤਾਂ, ਡਾਕ ਪ੍ਰਣਾਲੀ ਅਤੇ ਸਕੂਲਾਂ ਦਾ ਬਾਈਕਾਟ ਕੀਤਾ । ਕੂਕਿਆਂ ਨੇ ਬਿਨਾਂ ਗੁਰੂ ਰਾਮ ਸਿੰਘ ਦੀ ਆਗਿਆ ਦੇ ਹਥਿਆਰ ਪ੍ਰਾਪਤ ਕਰਨ ਦੇ ਮੰਤਵ ਨਾਲ ਮਲੌਦ ਅਤੇ ਮਲੇਰਕੋਟਲੇ ਉੱਤੇ ਹੱਲਾ ਕਰ ਦਿੱਤਾ । ਸਕਰੋਟੀ (ਸਿੰਘਾਂ ਦੀ) ਦੇ ਧਰਮਵੀਰ ਸਰਦਾਰ ਹੀਰਾ ਸਿੰਘ, ਲਹਿਣਾ ਸਿੰਘ ਇਸ ਬਗ਼ਾਵਤ ਦੇ ਆਗੂ ਸਨ । ਇਸੇ ਧਰਮ-ਨਗਰੀ ਦੇ ਤਿੰਨ ਸੂਰਬੀਰ ਹੋਰ ਇਨ੍ਹਾਂ ਦੇ ਨਾਲ ਹੀ ਸ਼ਹੀਦ ਹੋਏ । ਲੁਧਿਆਣੇ ਦੇ ਡਿਪਟੀ ਕਮਿਸ਼ਨਰ ਕੋਵਨ ਅਤੇ ਅੰਬਾਲੇ ਦੇ ਕਮਿਸ਼ਨਰ ਡਗਲਸ ਫੋਰਸਾਇਬ ਦੇ ਆਦੇਸ਼ ਤੇ ਆਗੂਆਂ ਸਮੇਤ 65 ਕੂਕੇ ਤੋਪਾਂ ਨਾਲ ਉਡਾ ਦਿੱਤੇ । ਗੁਰੂ ਰਾਮ ਸਿੰਘ ਨੂੰ ਬਰਮਾ ਵਿਖੇ ਜਲਾਵਤਨ ਕਰ ਦਿੱਤਾ, ਜਿਥੇ ਸੰਨ 1885 ਵਿਚ ਉਨ੍ਹਾਂ ਦੀ ਕੈਦ ਵਿਚ ਹੀ ਮ੍ਰਿਤੂ ਹੋ ਗਈ ।
ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਆਰੀਆ ਸਮਾਜ, ਕਾਦਿਆਨੀ ਜਮਾਤ ਅਤੇ ਸਿੰਘ ਸਭਾਵਾਂ ਕਾਇਮ ਹੋਈਆਂ, ਜਿਨ੍ਹਾਂ ਨੇ ਪੰਜਾਬ ਵਿਚ ਧਾਰਮਿਕ ਅਤੇ ਸਮਾਜਿਕ ਸੁਧਾਰ ਲਿਆਂਦਾ ਅਤੇ ਸਿੱਖਿਆ ਦਾ ਪ੍ਰਚਾਰ ਕੀਤਾ । ਸੰਨ 1907 ਦੇ ਨੌਆਬਾਦਕਾਰੀ ਬਿਲ ਦੇ ਕਾਰਨ ਪੰਜਾਬ ਵਿਚ ਅੰਦੋਲਨ ਛਿੜ ਗਿਆ, ਜਿਸ ਦੀ ਅਗਵਾਈ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਇ ਨੇ ਕੀਤੀ । ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਇ ਨੂੰ ਜਲਾਵਤਨ ਕਰ ਦਿੱਤਾ । ਗਵਰਨਰ-ਜਨਰਲ ਦੇ ਨੰਆਬਾਦਕਾਰੀ ਬਿਲ ਨੂੰ ਵੀਟ ਕਰਨ ਅਤੇ ਸਖ਼ਤੀ ਕਰਨ ਕਾਰਨ ਅੰਦੋਲਨ ਖ਼ਤਮ ਹੋ ਗਿਆ । ਸੰਨ 1913 ਵਿਚ ਅਮਰੀਕਾ ਵਿਚ ਵੱਸੇ ਪੰਜਾਬੀਆਂ ਨੇ ਗ਼ਦਰ ਪਾਰਟੀ ਕਾਇਮ ਕੀਤੀ । ਇਸ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਣਾ ਅਤੇ ਜਨਰਲ ਸਕੱਤਰ ਲਾਲਾ ਹਰਦਿਆਲ ਸੀ । ਇਸ ਪਾਰਟੀ ਨੇ ਭਾਰਤ ਦੀ ਆਜ਼ਾਦੀ ਦੇ ਲਈ ਪ੍ਰਚਾਰ ਕਰਨਾ ਆਰੰਭ ਕੀਤਾ । ਸਤੰਬਰ 1914 ਵਿਚ ਕਾਮਾਗਾਟਾਮਾਰੂ ਦੇ ਪੰਜਾਬੀ ਮੁਸਾਫਰਾਂ ਤੋਂ ਕਲਕੱਤੇ ਤੇ ਬਜ-ਬਜ ਘਾਟ ਤੇ ਪੁਲਿਸ ਨੇ ਗੋਲੀ ਚਲਾਈ । ਸਰਕਾਰ ਨੇ ਅਮਰੀਕਾ ਤੋਂ ਆਏ ਗ਼ਦਰੀਆਂ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਲਿਤਾ। 21 ਫਰਵਰੀ, 1995 ਨੂੰ ਭਾਰਤੀ ਸੈਨਿਕਾਂ ਦੀ ਗਦਰ ਕਰਨ ਦੀ ਯੋਜਨਾ ਸਿਰੇ ਨਾ ਚੜ੍ਹੀ। ਲਾਹੌਰ ਸਾਜ਼ਿਸ਼ ਕੇਸ ਵਿਚ ਗ਼ਦਰੀਆਂ ਤੇ ਮੁਕੱਦਮਾ ਚਲਾਇਆ ਗਿਆ। 46 ਨੂੰ ਮ੍ਰਿਤੂ ਦੰਡ ਦਿੱਤਾ, 194 ਨੂੰ ਜਲਾਵਤਨ ਕੀਤਾ ਅਤੇ 90 ਨੂੰ ਭਿੰਨ ਭਿੰਨ ਮੁੱਦਤ ਦੀਆਂ ਸਜ਼ਾਵਾਂ ਦਿੱਤੀਆਂ, ਕੇਵਲ 42 ਨੂੰ ਹੀ ਛੱਡਿਆ ਗਿਆ ।
ਸੰਨ 1919 ਵਿਚ ਜਲਿਆਂਵਾਲਾ ਬਾਗ਼, ਅੰਮ੍ਰਿਤਸਰ ਵਿਚ ਜਨਰਲ ਡਾਇਰ ਦੇ ਆਦੇਸ਼ ਤੇ ਨਿਰਦੋਸ਼ਾਂ ਅਤੇ ਨਿਹੱਥੇ ਪੰਜਾਬੀਆਂ ਤੇ ਸੈਨਿਕਾਂ ਨੇ ਗੋਲੀਆਂ ਚਲਾਈਆਂ, ਜਿਸ ਵਿਚ ਬਹੁਤ ਸਾਰੇ ਪੰਜਾਬੀ ਮਾਰੇ ਗਏ । ਸੰਨ 1920 ਵਿਚ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਹੋਇਆ । ਨਨਕਾਣਾ ਸਾਹਿਬ, ਗੁਰੂ ਕਾ ਬਾਗ਼ ਅਤੇ ਜੈਤੋ ਮੋਰਚਿਆਂ ਵਿਚ ਅੰਗਰੇਜ਼ੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ।
ਸੰਨ 1919 ਤੋਂ ਪਿੱਛੋਂ ਕਾਂਗਰਸ ਦਾ ਪੰਜਾਬ ਵਿਚ ਜ਼ੋਰ ਵੱਧਣਾ ਆਰੰਭ ਹੋਇਆ ਅਤੇ ਕਾਂਗਰਸ ਨੇ 31 ਦਸੰਬਰ, 1929 ਨੂੰ ਕਾਂਗਰਸ ਦੇ 45ਵੇਂ ਸਾਲਾਨਾ ਇਜਲਾਸ ਵਿਚ ਭਾਰਤ ਦੀ ਪੂਰਨ ਸੁਤੰਤਰਤਾ ਦਾ ਮਤਾ ਪਾਸ ਕੀਤਾ । ਇਸ਼ ਸਮੇਂ ਲਾਲਾ ਲਾਜਪਤ ਰਾਇ ਅਤੇ ਡਾਕਟਰ ਸੈਫੂਦੀਨ ਕਿਚਲੂ ਆਦਿ ਨੇ ਦੇਸ਼ ਦੀ ਬੜੀ ਸ਼ਲਾਘਾਯੋਗ ਸੇਵਾ ਕੀਤੀ । ਕਾਂਗਰਸ ਵਲੋਂ ਚਲਾਏ ਗਏ ਨਾ-ਮਿਲਵਰਤਨ, ਸਿਵਲ ਨਾ-ਫੁਰਮਾਨੀ ਅਤੇ ਭਾਰਤ ਛੱਡੋ ਅੰਦੋਲਨਾਂ ਵਿਚ ਪੰਜਾਬੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਆਜ਼ਾਦ ਹਿੰਦ ਫੌਜ ਦੇ ਬਾਨੀ ਜਨਰਲ ਮੋਹਨ ਸਿੰਘ ਅਤੇ ਦੂਜੇ ਪੰਜਾਬੀਆਂ ਨੇ ਸ਼ਲਾਘਾਯੋਗ ਕੰਮ ਕੀਤਾ।
ਅਖ਼ੀਰ ਭਾਰਤ 15 ਅਗਸਤ, 1947 ਨੂੰ ਸੁਤੰਤਰ ਹੋ ਗਿਆ । ਪੰਜਾਬ ਦਾ ਬਟਵਾਰਾ ਹੋਇਆ ਅਤੇ ਪੂਰਬੀ ਪੰਜਾਬ ਭਾਰਤ ਵਿਚ ਸ਼ਾਮਲ ਹੋਇਆ । ਬਟਵਾਰੇ ਵੇਲੇ ਪੰਜਾਬੀਆਂ ਦਾ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਰਿਆਸਤ ਪਟਿਆਲਾ ਅਤੇ ਹਿਠਾੜ ਸਤਲੁਜ ਦੀਆਂ ਸੱਤ ਹੋਰ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਹੋਂਦ ਵਿਚ ਆਇਆ। ਇਸ ਦੇ ਪਹਿਲੇ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਬਣਾਏ ਗਏ । ਬਾਅਦ ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ ।
ਪੰਜਾਬ ਦਾ ਮਾਲਵਾ ਖੇਤਰ
ਵਰਤਮਾਨ ਪੰਜਾਬ ਦੇ ਤਿੰਨ ਮੁੱਖ ਖੇਤਰ ਹਨ : ਮਾਝਾ, ਦੁਆਬਾ ਅਤੇ ਮਾਲਵਾ । ਮਾਝਾ ਦਰਿਆ ਰਾਵੀ ਅਤੇ ਦਰਿਆ ਬਿਆਸ ਦੇ ਵਿਚਕਾਰ ਖੇਤਰ ਨੂੰ ਕਹਿੰਦੇ ਹਨ। ਇਸ ਵਿਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹੇ ਸ਼ਾਮਲ ਹਨ। ਦਰਿਆ ਬਿਆਸ ਅਤੇ ਦਰਿਆ ਸਤਲੁਜ ਦੇ ਵਿਚਕਾਰ ਸਾਰੇ ਇਲਾਕੇ ਨੂੰ ਦੁਆਬਾ ਕਹਿੰਦੇ ਹਨ । ਇਸ ਦੇ ਵਿਚ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਹਨ । ਸਤਲੁਜ ਅਤੇ ਘੱਗਰ ਦੇ ਦਰਮਿਆਨ ਦਾ ਇਲਾਕਾ ਮਾਲਵਾ ਹੈ । ਪਟਿਆਲਾ ਮਾਲਵਾ ਖੇਤਰ ਦੇ ਕੇਂਦਰ ਵਿਚ ਹੈ। ਇਹ ਇਲਾਕਾ 29° ਅਤੇ 31° ਉੱਤਰੀ ਵਿਥਕਾਰਾਂ ਅਤੇ 74°-30° ਦੇ 77° ਚੜ੍ਹਦੀਆਂ ਲਮਕਾਰਾਂ ਦੇ ਵਿਚਕਾਰ ਹੈ । ਮਾਲਵਾ ਦੀਆਂ ਹੱਦਾਂ ਉੱਤਰ ਵਿਚ ਹਿਮਾਚਲ ਪ੍ਰਦੇਸ਼, ਦੱਖਣ- ਪੱਛਮ ਵਿਚ ਹਰਿਆਣਾ ਅਤੇ ਉੱਤਰ-ਪੱਛਮ ਵਿਚ ਪੱਛਮੀ ਪਾਕਿਸਤਾਨ ਨਾਲ ਲਗਦੀਆਂ ਹਨ । ਇਸ ਦੇ ਵਿਚ ਪੰਜਾਬ ਦੇ ਸਭ ਤੋਂ ਵੱਧ ਜ਼ਿਲ੍ਹੇ ਲੁਧਿਆਣਾ, ਫਿਰੋਜ਼ਪੁਰ, ਪਟਿਆਲਾ, ਬਠਿੰਡਾ, ਸੰਗਰੂਰ ਅਤੇ ਰੋਪੜ ਹਨ । ਚੰਡੀਗੜ੍ਹ ਦਾ ਯੂਨੀਅਨ ਟੈਰੇਟਰੀ ਭੀ ਇਸ ਦੇ ਵਿਚ ਹੈ । ਇਸ ਵਿਚ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਤੇ ਮਲੇਰਕੋਟਲੇ ਦੀਆਂ ਪੁਰਾਣੀਆਂ ਦੇਸੀ ਰਿਆਸਤਾਂ ਸ਼ਾਮਲ ਹਨ ।
ਮਾਲਵਾ ਖੇਤਰ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦਾ ਮਹੱਤਵਪੂਰਨ ਖੇਤਰ ਰਿਹਾ ਹੈ । ਇਹ ਖੇਤਰ ਪ੍ਰਾਚੀਨ ਬ੍ਰਹਮ ਰਿਸ਼ੀ ਦੇਸ਼ ਜਾਂ ਬ੍ਰਹਮ ਵਰਤ ਦਾ ਭਾਗ ਰਿਹਾ। ਹਿੰਦੂਆਂ ਦੇ ਧਰਮ ਵਿਚ ਇਸ ਖੇਤਰ ਦਾ ਨਾਂ ਬ੍ਰਹਮ ਰਿਸ਼ੀ ਦੇਸ਼ ਅਤੇ ਬ੍ਰਹਮ ਵਰਤ ਲਿਖਿਆ ਹੈ। ਇਹ ਨਾਂ ਹੁਣ ਵਰਤੇ ਨਹੀਂ ਜਾਂਦੇ ਅਤੇ ਕੇਵਲ ਪੁਰਾਤਤਵ ਵੇਤਾ ਹੀ ਇਨ੍ਹਾਂ ਤੋਂ ਜਾਣੂੰ ਹਨ । ਇਹ ਖੇਤਰ ਆਰੀਆ ਜੀਵਨ ਅਤੇ ਸਭਿਅਤਾ ਦਾ ਕੇਂਦਰ ਰਿਹਾ। ਇਥੇ ਮੁੱਢਲੀ ਆਰੀਆ ਸਭਿਅਤਾ ਦਾ ਵਿਕਾਸ ਹੋਇਆ । ਪ੍ਰੋਫੈਸਰ ਐਸ. ਐਨ. ਬੈਨਰਜੀ ਲਿਖਦੇ ਹਨ ਕਿ ਖੇਤਰ ਦੀ ਪਵਿੱਤਰਤਾ ਇਕ ਪ੍ਰਵਾਨਿਤ ਤੱਥ ਹੈ । ਅਫ਼ਗਾਨਾਂ ਅਤੇ ਮੁਗਲਾਂ ਦੇ ਰਾਜ ਕਾਲ ਵੇਲੇ ਵੀ ਇਸ ਖੇਤਰ ਦਾ ਮਹੱਤਵਪੂਰਨ ਸਥਾਨ ਰਿਹਾ। ਇਸ ਕਾਲ ਵਿਚ ਬਠਿੰਡਾ, ਸਮਾਣਾ, ਸੁਨਾਮ, ਘੜਾਮ ਅਤੇ ਬਨੂੜ ਆਦਿ ਦੇ ਖੁਸ਼ਹਾਲ ਕਸਬੇ ਅਤੇ ਮਜ਼ਬੂਤ ਕਿਲ੍ਹੇ ਸਨ । ਅਠਾਰਵੀਂ ਸਦੀ ਤਕ ਹਿਠਾੜੇ ਸਤਲੁਜ ਖੇਤਰ ਨੂੰ ਇਤਿਹਾਸ ਵਿਚ ਮਾਲਵਾ ਅਤੇ ਸਰਹਿੰਦ ਦੇ ਤੌਰ ਤੇ ਲਿਖਦੇ ਸਨ । ਇਹ ਸਰਹਿੰਦ ਦੀ ਮਹੱਤਤਾ ਤੇ ਜ਼ੋਰ ਦੇਣ ਲਈ ਕੀਤਾ ਜਾਂਦਾ ਸੀ, ਜਿਹੜਾ ਮਾਲਵਾ ਖੇਤਰ ਦਾ ਇਕ ਭਾਗ ਸੀ ।
ਮਾਲਵਾ ਸੰਸਕ੍ਰਿਤ ਸ਼ਬਦ “ਮੱਲਵ” ਦਾ ਉਪਭਾਸ਼ਾਈ ਰੂਪਾਂਤਰ ਹੈ । ਸੰਸਕ੍ਰਿਤ ਵਿਚ ਇਸ ਸ਼ਬਦ ਦੇ ਅਰਥ ਉੱਚਾ ਭੂ-ਬਲ ਹਨ। ਅਜਿਹੇ ਕਿਸੀ ਸਥਾਨ ਜਾਂ ਖੇਤਰ ਦਾ ਨਾਂ ਮਲਾਵਾ ਜਾਂ ਮਾਲਵਾ ਰੱਖਿਆ ਜਾ ਸਕਦਾ ਸੀ । ਮਹਾਭਾਰਤ ਵਿਚ ਸੱਤ ਖੇਤਰਾਂ ਦਾ ਮਾਲਵਾ ਦੇ ਨਾਂ ਤੇ ਜ਼ਿਕਰ ਹੈ । ਛੇਵੀਂ ਸਦੀ ਈਸਵੀ ਅਤੇ ਬਾਅਦ ਵਿਚ ਭਾਰਤ ਵਿਚ ਸੱਤ ਮਾਲਵੇ ਸਨ । ਉਨ੍ਹਾਂ ਵਿਚੋਂ ਹਿਠਾੜ-ਸਤਲੁਜ ਦਾ ਮਾਲਵਾ ਇਕ ਸੀ ਅਤੇ ਦੱਖਣ ਵਿਚ ਕਨਾਰੀ ਪ੍ਰਦੇਸ਼ ਵਿਚ ਵੀ ਇਕ ਮਾਲਵਾ ਸੀ । ਪ੍ਰੋਫੈਸਰ ਐਸ. ਐਨ. ਬੈਨਰ ਜੀ ਲਿਖਦੇ ਹਨ ਕਿ ਮਾਲਵਾ ਵਿਚ ਇਕ ਕਬੀਲਾ ਮਲੋਈ ਰਹਿੰਦਾ ਸੀ ਅਤੇ ਇਸ ਕਬੀਲੇ ਦੇ ਕਾਰਨ ਹੀ ਇਸ ਦਾ ਨਾਂ ਮਾਲਵਾ ਪਿਆ ਅਤੇ ਕਬੀਲੇ ਦੇ ਦੂਜੇ ਖੇਤਰਾਂ ਵਿਚ ਪ੍ਰਵਾਸ ਅਤੇ ਬਸਤੀਆਂ ਦੇ ਕਾਰਨ ਉਨ੍ਹਾਂ ਖੇਤਰਾਂ ਦਾ ਨਾਂ ਮਾਲਵਾ ਪਿਆ । ਉਹ ਖੁਦ ਨੂੰ ਮੰਦਰਾ ਦੇ ਨਰੇਸ਼ ਦੀ ਪਤਨੀ ਮਾਲਾਵੀ ਦੀ ਸੰਤਾਨ ਮੰਨਦੇ ਸਨ । ਉਹਨੂੰ ਸੰਤਾਨ ਦਾ ਆਸ਼ੀਰਵਾਦ ਦਿੱਤਾ ਗਿਆ ਸੀ, ਜਿਹੜੀ ਮਾਲਵਾ ਕਹਿਲਾਏਗੀ ਅਤੇ ਕਸ਼ਤਰੀ ਹੋਵੇਗੀ ਅਤੇ ਦੇਵਤਿਆਂ ਦੀ ਤਰ੍ਹਾਂ ਖੂਬਸੂਰਤ । ਇਸ ਤਰ੍ਹਾਂ ਕਬੀਲੇ ਅਤੇ ਇਸ ਦੇ ਵਤਨ ਦੋਨਾਂ ਦਾ ਨਾਂ ਰਾਣੀ ਮਾਲਾਵੀ ਦੇ ਨਾਂ ਤੇ ਰੱਖਿਆ ਗਿਆ।
ਮਹਾਭਾਰਤ ਦੇ ਅਨੁਸਾਰ ਮੱਲਵ ਹਥਿਆਰਾਂ ਦੇ ਪ੍ਰਯੋਗ ਕਰਨ ਵਿਚ ਨਾ ਕੇਵਲ ਉੱਤਮ ਸਨ, ਬਲਕਿ ਉੱਚੇ ਨੈਤਿਕ ਮਿਆਰਾਂ ਦਾ ਪਾਲਣ ਕਰਦੇ ਸਨ ।
ਭਾਈ ਕਾਨ੍ਹ ਸਿੰਘ ਲਿਖਦੇ ਹਨ ਕਿ ਲੁਧਿਆਣਾ, ਫੀਰੋਜ਼ਪੁਰ, ਫਰੀਦਕੋਟ, ਨਾਭਾ, ਜੀਂਦ ਅਤੇ ਪਟਿਆਲੇ ਦੇ ਵਿਚ ਸ਼ਾਮਲ ਖੇਤਰਾਂ ਨੂੰ ਮਾਲਵਾ ਕਹਿੰਦੇ ਹਨ। ਇਹ ਕਦੇ “ਮਾਰੂ” ‘ਮਰ’ ਅਰਥਾਤ ਬੰਜਰ ਮਾਰੂਥਲ ਕਹਾਉਂਦਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਕਾਰਨ ਇਹ ਮਿਹਨਤੀ ਉਪਜਾਉ ਅਤੇ ਖੁਸ਼ਹਾਲ ਇਲਾਕਾ ਬਣ ਗਿਆ । ਸੰਸਕ੍ਰਿਤ ਵਿਚ ‘ਲ’ ਅਤੇ ‘ਰ’ ਬਦਲਣਯੋਗ ਹਨ । ਇਸ ਲਈ ਇਹ ਮਾਲੂ ਅਤੇ ਫਿਰ ਮੱਲਵ ਕਹਾਉਣ ਲਗਾ । ਮੱਲਵ ਨੂੰ ਤਰਜੀਹ ਦਿੱਤੀ ਜਾਂਦੀ ਸੀ ਕਿਉਂਕਿ ਇਸ ਦੀ ਪੰਜਾਬੀ ਸ਼ਬਦ ‘ਮੌਲਣਾ’ ਤੋਂ ਵਿਉਂਤਪੱਤੀ ਲੱਭੀ ਜਾ ਸਕਦੀ ਹੈ । ਜਿਸ ਦੇ ਅਰਥ ਹਨ ਖਿੜਨਾ, ਵਿਗਾਸ ਕਰਨਾ । ਪ੍ਰੋ. ਐਸ. ਐਨ. ਬੈਨਰਜੀ ਲਿਖਦੇ ਹਨ ਕਿ ਇਸ ਰਾਇ ਦੀ ਇਤਿਹਾਸ ਤੋਂ ਪੁਸ਼ਟੀ ਨਹੀਂ ਹੁੰਦੀ । ਅਠਾਰਵੀਂ ਸਦੀ ਦੇ ਆਰੰਭ ਤੋਂ ਬਹੁਤ ਸਮਾਂ ਪਹਿਲਾਂ ਇਸ ਸ਼ਬਦ ਦਾ ਇਸ ਖੇਤਰ ਲਈ ਪ੍ਰਯੋਗ ਹੁੰਦਾ ਸੀ । ਇਸ ਤੋਂ ਇਲਾਵਾ ਭਾਰਤ ਵਿਚ ਇਹ ਕੇਵਲ ਖੇਤਰ ਨਹੀਂ ਸੀ ਜਿਸ ਦਾ ਨਾਂ ਮਾਲਵਾ ਸੀ ਬਲਕਿ ਹੋਰ ਭੀ ਇਲਾਕਿਆਂ ਦੇ ਨਾਂ ਮਾਲਵਾ ਸਨ ।
ਮਲਵਈ ਸ਼ਾਇਦ ਪੰਜਾਬੀਆਂ ਵਿਚੋਂ ਸਭ ਤੋਂ ਮਜ਼ਬੂਤ, ਆਪਣੇ ਲੰਮੇ ਅਤੇ ਉਤਾਰ- ਚੜ੍ਹਾ ਵਾਲੇ ਇਤਿਹਾਸ ਵਿਚ ਆਪਣੀ ਸੁਤੰਤਰਤਾ ਅਤੇ ਮਾਣ ਲਈ ਕਠੋਰ ਘੁਲਾਟੀਏ ਸਿੱਧ ਹੋਏ। ਉਨ੍ਹਾਂ ਨੇ ਦੂਜੇ ਪੰਜਾਬੀਆਂ ਨਾਲ ਪੰਜਾਬ ਤੇ ਹਮਲਾਵਰਾਂ ਦਾ ਡਟ ਕੇ ਟਾਕਰਾ ਕੀਤਾ । ਅਠਾਰਵੀਂ ਸਦੀ ਦੇ ਆਰੰਭ ਵਿਚ, ਸਿੱਖ ਮਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸ਼ਕਤੀਸ਼ਾਲੀ ਮੁਗ਼ਲ ਬਾਦਸ਼ਾਹੀਆਂ ਦਾ ਟਾਕਰਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਤੇ ਉਨ੍ਹਾਂ ਨੂੰ ਕੁਚਲਣ ਲਈ ਅਤਿਆਚਾਰ ਕੀਤੇ । ਸਿੱਖ ਗੁਰੂ ਸਾਹਿਬਾਨ, ਵਿਸ਼ੇਸ਼ ਕਰਕੇ ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਮਤ ਵਿਚ ਸ਼ਾਮਲ ਕਰਨ ਲਈ ਸਖ਼ਤ ਮਿਹਨਤ ਕੀਤੀ । 1696 ਵਿਚ ਮੁਗਲ ਸੈਨਿਕ ਕਾਰਵਾਈ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵਾ ਦੇ ਸਿਰ-ਕੱਢ ਆਗੂਆਂ ਨੂੰ ਸਹਾਇਤਾ ਲਈ ਕਿਹਾ । ਮਗਰੋਂ ਅਨੰਦਪੁਰ ਛੱਡਣ ਤੋਂ ਉਪਰੰਤ ਉਨ੍ਹਾਂ ਨੇ ਮੁਗਲਾਂ ਤੇ ਇਸੀ ਖੇਤਰ ਵਿਚ ਆਖਰੀ ਜਿੱਤ ਪ੍ਰਾਪਤ ਕੀਤੀ । ਉਨ੍ਹਾਂ ਤੋਂ ਪਿੱਛੋਂ ਬੰਦਾ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਥੋੜ੍ਹੇ ਸਮੇਂ ਲਈ ਇਸੇ ਖੇਤਰ ਵਿਚ ਕੀਤੀ ਸੀ । ਅਫ਼ਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੀਆਂ ਪੰਜਾਬ ਰਾਜ ਨੂੰ ਆਪਣੇ ਇਲਾਕੇ ਵਿਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਉਸ ਦੇ ਸਰਹਿੰਦ ਵਿਖੇ ਨਿਯੁਕਤ ਕੀਤੇ ਗਵਰਨਰ ਜ਼ੈਨ ਖ਼ਾਨ ਨੂੰ 1764 ਵਿਚ ਲੜਾਈ ਵਿਚ ਮਾਰ ਕੇ ਵਿਫਲ ਕਰ ਦਿੱਤੀਆਂ ਸਨ । ਇਸ ਲੜਾਈ ਵਿਚ ਮਲਵਈਆਂ ਦਾ ਖਾਸ ਕਰ ਬਾਬਾ ਆਲਾ ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ । ਅਠਾਰਵੀਂ ਸਦੀ ਦੇ ਵਿਚ ਸਿਰ-ਕੱਢ ਸਿੱਖ ਸਰਦਾਰਾਂ ਨੇ ਇਸ ਖੇਤਰ ਵਿਚ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ ਜਿਹੜੀਆਂ ਬਰਤਾਨਵੀ ਰਾਜ ਦੀ ਸਮਾਪਤੀ ਤਕ 1948 ਤਕ ਜਾਰੀ ਰਹੀਆਂ। ਇਨ੍ਹਾਂ ਰਿਆਸਤਾਂ ਵਿਚੋਂ ਸਭ ਤੋਂ ਵੱਡੀ ਰਿਆਸਤ ਪਟਿਆਲਾ ਦੀ ਸੀ । ਦੂਜੀਆਂ ਵੱਡੀਆਂ ਸਿੱਖ ਰਿਆਸਤਾਂ ਨਾਭਾ ਅਤੇ ਜੀਂਦ ਸਨ । ਇਨ੍ਹਾਂ ਤਿੰਨਾਂ ਰਿਆਸਤਾਂ ਦਾ ਵਡੇਰਾ ਫੂਲ ਸੀ । ਇਸ ਲਈ ਇਹ ਫੁਲਕੀਆਂ ਰਿਆਸਤਾਂ ਕਹਿਲਾਉਂਦੀਆਂ ਹਨ ।
ਪਟਿਆਲਾ ਰਿਆਸਤ
ਪਟਿਆਲਾ ਰਿਆਸਤ ਦੇ ਇਲਾਕੇ ਦਾ ਵੱਡਾ ਭਾਗ ਪ੍ਰਾਚੀਨ ਕਾਲ ਵਿਚ ਉਸ ਪਵਿੱਤਰ ਖੇਤਰ ਵਿਚ ਸ਼ਾਮਲ ਸੀ ਜਿਸ ਨੂੰ ਪੁਰਾਤਨ ਧਰਮ-ਗ੍ਰੰਥਾਂ ਵਿਚ ਬ੍ਰਹਿਮ ਰਿਸ਼ੀ ਦੇਸ਼ ਅਤੇ ਬ੍ਰਹਿਮਵਰਤ ਲਿਖਿਆ ਹੈ । ਪਟਿਆਲਾ ਰਿਆਸਤ ਦੇ ਵਿਚ ਅਤੇ ਆਲੇ ਦੁਆਲੇ ਅਜਿਹੇ ਸਥਾਨ ਹਨ ਜਿਹੜੇ ਇਤਿਹਾਸਕ ਯਾਦਾਂ ਅਤੇ ਪਵਿੱਤਰ ਰਵਾਇਤਾਂ ਦੇ ਸਮਾਰਕ ਹਨ ।
1948 ਤੋਂ ਪਹਿਲਾਂ ਦੀ ਪਟਿਆਲਾ ਰਿਆਸਤ 29°-23′ ਤੋਂ 30°-35′ ਉੱਤਰੀ ਵਿਥਕਾਰਾਂ ਅਤੇ 74°-40 ਤੋਂ 76°-50′ ਪੂਰਬੀ ਲੰਬਕਾਰਾਂ ਵਿਚ ਸਥਿਤ ਸੀ । ਇਸ ਦੇ ਦੱਖਣ-ਪੂਰਬ ਵਿਚ ਦਰਿਆ ਸਤਲੁਜ ਅਤੇ ਉੱਤਰ ਵਿਚ ਸ਼ਿਵਾਲਕ ਪਹਾੜੀਆਂ ਅਤੇ ਦੱਖਣ ਵਿਚ ਰਾਜਪੂਤਾਨੇ ਦਾ ਮਾਰੂਥਲ ਸੀ । ਇਸ ਦੀ ਚੌੜਾਈ ਉੱਤਰ-ਪੂਰਬ ਤੋਂ ਦੱਖਣ-ਪੱਛਮ ਤਕ ਲਗਭਗ 144 ਮੀਲ ਅਤੇ ਲੰਬਾਈ ਉੱਤਰ-ਪੱਛਮ ਤੋਂ ਦੱਖਣ-ਪੂਰਬ ਤਕ ਲਗਭਗ 90 ਮੀਲ ਸੀ । ਇਸ ਦੇ ਉੱਤਰ ਵਿਚ ਜ਼ਿਲ੍ਹਾ ਲੁਧਿਆਣਾ ਅਤੇ ਰੋਪੜ ਅਤੇ ਪੂਰਬ ਵਿਚ ਜ਼ਿਲ੍ਹਾ ਅੰਬਾਲਾ ਅਤੇ ਜ਼ਿਲ੍ਹਾ ਕਰਨਾਲ ਅਤੇ ਦੱਖਣ ਵਿਚ ਇਲਾਕਾ ਜੀਂਦ ਰਿਆਸਤ, ਜ਼ਿਲ੍ਹਾ ਹਿਸਾਰ ਅਤੇ ਜ਼ਿਲ੍ਹਾ ਸਰਸਾ ਅਤੇ ਪੂਰਬ ਵਿਚ ਫਰੀਦਕੋਟ ਅਤੇ ਨਾਭਾ ਰਿਆਸਤਾਂ ਦਾ ਇਲਾਕਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਸਨ । ਇਸ ਤੋਂ ਇਲਾਵਾ ਦੋ ਜ਼ਿਲ੍ਹੇ ਕੋਹਿਸਤਾਨ ਸੋਲਨ- ਸ਼ਿਮਲਾ-ਧਰਮਸ਼ਾਲਾ ਕੰਢਾਘਾਟ ਚਾਇਲ ਅਤੇ ਨਾਰਨੋਲ ਦੇ ਸਨ, ਜਿਹੜੇ ਦੂਜੇ ਰਿਆਸਤੀ ਇਲਾਕੇ ਨਾਲੋਂ ਵੱਖ ਸਨ । ਪਟਿਆਲੇ ਦੇ ਮਹਾਰਾਜਿਆਂ ਨੂੰ ਇਹ ਇਲਾਕੇ 1814 ਦੇ ਅੰਗਰੇਜ਼ਾਂ ਦੇ ਨੇਪਾਲ ਯੁੱਧ ਅਤੇ ਗਦਰ ਵੇਲੇ ਅੰਗਰੇਜ਼ਾਂ ਦੀ ਸਹਾਇਤਾ ਕਰਨ ਬਦਲੇ ਮਿਲੇ ਸਨ । ਪਟਿਆਲਾ ਰਿਆਸਤ ਦਾ ਖੇਤਰਫਲ 5927 ਵਰਗਮੀਲ ਸੀ ।
ਪਟਿਆਲੇ ਤੋਂ ਪਹਿਲਾਂ ਬਰਨਾਲਾ ਰਾਜਧਾਨੀ ਸੀ । ਪ੍ਰੋਫੈਸਰ ਐਸ. ਐਨ. ਬੈਨਰਜੀ ਲਿਖਦੇ ਹਨ ਕਿ ਬਰਨਾਲਾ ਪਟਿਆਲਾ ਰਿਆਸਤ ਦਾ ਵੰਸੈਕਸ ਹੈ, ਮੂਲ-ਕੇਂਦਰ ਜਿਥੋਂ ਰਿਆਸਤ ਨੇ ਵਿਕਾਸ ਕੀਤਾ ਸੀ । ਇਸੇ ਅਸਥਾਨ ਤੋਂ ਹੀ ਬਾਬਾ ਆਲਾ ਸਿੰਘ ਨੇ ਆਪਣੀਆਂ ਜਿੱਤਾਂ ਆਰੰਭ ਕੀਤੀਆਂ।
ਪਟਿਆਲੇ ਦੇ ਰਾਜਬੰਸ ਦੀ ਬੰਸਾਵਲੀ ਜੈਸਲਮੇਰ ਦੇ ਭੱਟੀ ਰਾਜ ਘਰਾਣੇ ਨਾਲ ਮਿਲਦੀ ਹੈ । ਭੱਟੀ ਰਾਜ ਘਰਾਣਾ ਰਾਜਸਥਾਨ ਦੇ ਪ੍ਰਸਿੱਧ ਰਾਜ ਘਰਾਣਿਆਂ ਵਿਚੋਂ ਹੈ। ਇਹ ਆਪਣੀ ਸੂਰਬੀਰਤਾ ਅਤੇ ਅਣਖ ਲਈ ਖਾਸ ਤੌਰ ਤੇ ਮਸ਼ਹੂਰ ਹੈ ।
ਪਟਿਆਲੇ ਦੇ ਰਾਜੇ ਜੈਸਲ ਦੇ ਤੀਜੇ ਪੁੱਤਰ ਰਾਉ ਹੇਮ ਹੇਲ ਦੀ ਸੰਤਾਨ ਹਨ। ਉਸ ਦੇ ਵੰਸ ਵਿਚੋਂ ਬਾਬਾ ਫੁਲ ਸਾਰੀਆਂ ਫੂਲਕੀਆਂ ਰਿਆਸਤਾਂ ਦੇ ਰਾਜਿਆਂ ਦਾ ਵਡੇਰਾ ਸੀ । ਤਿੰਨਾਂ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਨੂੰ ਉਸ ਦੇ ਨਾਂ ਤੇ ਹੀ ਫੁਲਕੀਆਂ ਰਿਆਸਤਾਂ ਕਿਹਾ ਜਾਂਦਾ ਸੀ । ਉਸ ਦਾ ਜਨਮ ਸੰਨ 1619 ਵਿਚ ਬੀਦੋਵਾਲੀ ਵਿਖੇ ਹੋਇਆ। ਅਤੇ 28 ਜਨਵਰੀ, 1689 ਨੂੰ ਅਕਾਲ ਚਲਾਣਾ ਕੀਤਾ । ਸਰਹੰਦ ਦੇ ਸੂਬੇਦਾਰ ਨੇ ਲਗਾਨ ਪ੍ਰਾਪਤ ਕਰਨ ਲਈ ਉਸ ਨੂੰ ਬੁਲਾਇਆ। ਸੂਬੇਦਾਰ ਨੇ ਉਸ ਨੂੰ ਬਹੁਤ ਤੰਗ ਕੀਤਾ । ਬਾਬਾ ਫੂਲ ਨੇ ਇਹ ਦੇਖ ਕੇ ਕਿ ਹੋਰ ਕਿਸੇ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਨੇ ਸਵਾਸ ਚੜਾਉਣ ਦੇ ਯੋਗੀ ਅਮਲ ਨੂੰ ਜਿਹੜਾ ਉਸ ਨੇ ਬਾਬਾ ਸੁਮੇਰ ਪੁਰੀ ਤੋਂ ਸਿੱਖਿਆ ਸੀ, ਪ੍ਰਯੋਗ ਵਿਚ ਲਿਆਂਦਾ । ਉਸ ਨੇ ਕੈਦ ਵਿਚ ਹੀ ਸਵਾਸ ਦਸਵੇਂ ਦੁਆਰ ਚੜ੍ਹਾ ਲਏ । ਉਸ ਨੂੰ ਮਰਦਾ ਸਮਝ ਕੇ ਲਾਸ਼ ਉਸ ਦੇ ਸੇਵਕਾਂ ਹੱਥ ਪਿੰਡ ਫੁਲ ਨੂੰ ਭੇਜ ਦਿੱਤੀ । ਪਿੰਡ ਫੂਲ ਵਿਚ ਮਾਈ ਰੱਜੀ, ਚੌਧਰੀ ਰਾਮ ਅਤੇ ਚੌਧਰੀ ਤਿਲੋਕਾ ਨੂੰ ਇਸ ਘਟਨਾ ਬਾਰੇ ਪਤਾ ਲੱਗਾ । ਰਾਮਾ ਤੇ ਤਿਲੋਕਾ ਤੁਰੰਤ ਚਲ ਪਏ । ਉਹ ਲਾਸ਼ ਨਾਲ ਆ ਰਹੇ ਸੇਵਕਾਂ ਨੂੰ ਸੁਨਾਮ ਦੇ ਨੇੜੇ ਪਿੰਡ ਡੁਕ ਵਿਖੇ ਮਿਲੇ ਮਾਈ ਰੱਜੀ ਦੀ ਉਡੀਕ ਨਾ ਕਰਦੇ ਹੋਏ ਉਨ੍ਹਾਂ ਨੇ ਫੂਲ ਦੀ ਦੇਹ ਦਾ ਅੰਤਮ ਸੰਸਕਾਰ ਕਰ ਦਿੱਤਾ ।
ਚੌਧਰੀ ਫੂਲ ਦੇ ਦੋ ਪੁੱਤਰ ਸਨ, ਚੋਧਰੀ ਰਾਮਾ ਅਤੇ ਚੌਧਰੀ ਤਿਲੋਕਾ । ਉਨ੍ਹਾਂ ਗੁਰੂ ਗੋਬਿੰਦਸਿੰਘ ਜੀ ਦੀ ਸੇਵਾ ਕੀਤੀ ਅਤੇ ਅੰਮ੍ਰਿਤ ਛਕ ਕੇ ਸਿੰਘ ਸਜੇ । ਗੁਰੂ ਜੀ ਨੇ ਉਨ੍ਹਾ ਨੂੰ ਇਕ ਹੁਕਮਨਾਮਾ ਭੇਜਿਆ ਜਿਸ ਵਿਚ ਲਿਖਤ ਸੀ ‘ਤੇਰਾ ਘਰੁ ਮੇਰਾ ਅਸੈ’ । ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ, ਜਿਹੜੇ ਫੂਲ ਦੇ ਪੋਤਰੇ ਅਤੇ ਭਾਈ ਰਾਮਾ ਦੇ ਤੀਜੇ ਪੁੱਤਰ ਸਨ, ਆਪ ਦਾ ਜਨਮ 1691 ਵਿਚ ਹੋਇਆ। ਪਿਤਾ ਦੀ ਮ੍ਰਿਤ ਵੇਲੇ ਉਨ੍ਹਾਂ ਦੀ ਉਮਰ 23 ਸਾਲ ਸੀ। ਉਨ੍ਹਾਂ ਨੇ 1722 ਵਿਚ ਬਰਨਾਲਾ ਵਸਾਇਆ ਜਿਹੜਾ ਉਜੜਿਆ। ਹੋਇਆ ਸੀ। ਉਨ੍ਹਾਂ ਨੇ ਇਸ ਅਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ । ਬਰਨਾਲੇ ਤੋਂ ਹੀ ਆਲਾ ਸਿੰਘ ਨੇ ਆਪਣਾ ਇਲਾਕਾ ਵਧਾਇਆ ਅਤੇ ਚਾਲੀ ਵਰ੍ਹਿਆਂ ਵਿਚ ਇਕ ਵੱਡੀ ਰਿਆਸਤ ਕਾਇਮ ਕੀਤੀ। 1748 ਵਿਚ ਪਰਗਨਾ ਮਨਸੂਰਪੁਰ (ਛੀਂਟਾਂ ਵਾਲਾ) ਦੀ ਲੜਾਈ ਵਿਚ ਉਹ ਅਹਿਮਦ ਸ਼ਾਹ ਅਬਦਾਲੀ ਵਿਰੁੱਧ ਲੜਿਆ। ਢੋਡੇ (ਭਵਾਨੀਗੜ) ਵਰਗਾ ਅਹਿਮ ਇਲਾਕਾ 1749 ਵਿਚ ਫ਼ਤਹਿ ਕੀਤਾ। 1761 ਵਿਚ ਉਨ੍ਹਾਂ ਨੇ ਪਾਨੀਪਤ ਦੀ ਲੜਾਈ ਵਿਚ ਮਰਾਠਿਆਂ ਦੀ ਅਬਦਾਲੀ ਦੇ ਵਿਰੁੱਧ ਰਸਦ ਨਾਲ ਸਹਾਇਤਾ ਕੀਤੀ। 1763 ਤਕ ਆਲਾ ਸਿੰਘ ਦੀ ਰਿਆਸਤ ਅਤੇ ਪ੍ਰਸਿੱਧੀ ਬਹੁਤ ਵੱਧ ਗਈ ਸੀ । ਉਸ ਦੀ ਵਧਦੀ ਸ਼ਕਤੀ ਕੀਰਤੀ ਨੂੰ ਦੇਖਦੇ ਹੋਏ ਅਹਿਮਦ ਸ਼ਾਹ ਦੁਰਾਨੀ ਨੇ ਮਾਰਚ, 21, 1761 ਨੂੰ ਉਸ ਨੂੰ ਖਿਲਤ ਦਿੱਤੀ ਅਤੇ ਰਾਜੇ ਦਾ ਖਿਤਾਬ ਦਿੱਤਾ। 1763 ਵਿਚ ਉਨ੍ਹਾਂ ਨੇ ਪਟਿਆਲੇ ਵਿਖੇ ਵਰਤਮਾਨ ਕਿਲੇ ਦੀ ਨੀਂਹ ਰੱਖੀ । ਸੰਮਤ 4 ਮਾਘ 1820 ਜਾਂ (1763) ਨੂੰ ਜਦ ਆਲਾ ਸਿੰਘ ਦਾ ਕੱਟੜ ਵੈਰੀ ਸਰਹੰਦ ਦਾ ਸੂਬੇਦਾਰ ਨਵਾਬ ਜੈਨਖ਼ਾਨ ਜੋ ਦੁਰਾਨੀ ਦਾ ਗਵਰਨਰ ਜੀ ਸਿੱਖਾਂ ਨਾਲ ਲੜਾਈ ਵਿਚ ਮਾਰਿਆ ਗਿਆ ਅਤੇ ਸਾਰੇ ਇਲਾਕੇ ਤੇ ਸਿੰਘਾਂ ਦਾ ‘ਕਬਜ਼ਾ ਹੋ ਗਿਆ ਤਾਂ ਬਾਬਾ ਆਲਾ ਸਿੰਘ ਨੇ ਬਰਨਾਲੇ ਦੀ ਥਾਂ ਪਟਿਆਲੇ ਨੂੰ ਆਪਣੀ ਰਾਜਧਾਨੀ ਬਣਾ ਲਿਆ ‘ ਬਾਬਾ ਆਲਾ ਸਿੰਘ ਦੀ ਮ੍ਰਿਤੂ 22 ਅਗਸਤ, 1765 ਵਿਚ ਹੋਈ । “ਆਲਾ ਸਿੰਘ ਨੇ ਆਪਣੇ ਲੜਾਕੇ ਜੀਵਨ ਵਿਚ”, ਆਰ. ਸੀ. ਟੈਂਪਲ ਲਿਖਦੇ ਹਨ, “1765 ਈ. ਵਿਚ ਆਪਣੀ ਮ੍ਰਿਤੂ ਤੋਂ ਪਹਿਲਾਂ ਪਟਿਆਲਾ ਕਸਬਾ ਅਤੇ ਰਾਜ ਦੀ ਨੀਂਹ ਰੱਖੀ, ਅਹਿਮਦ ਸ਼ਾਹ ਨਾਲ ਸਿਆਸੀ ਮੇਲ ਅਤੇ ਨੀਤੀ ਦੇ ਜ਼ੋਰ ਨਾਲ ਰਾਜੇ ਦਾ ਖਿਤਾਬ ਲਿਆ । ਮੁਸਲਮਾਨਾਂ ਦੀ ਸਰਹੰਦ ਰਾਜਧਾਨੀ ਨੂੰ ਹੱਥੀਂ ਬਰਬਾਦ ਕੀਤਾ ਅਤੇ ਕਬਜ਼ਾ ਕੀਤਾ । ਅਖੀਰ ਵਿਚ ਸਾਰੇ ਇਲਾਕੇ ਦਾ ਹਾਕਮ ਅਹਿਮਦ ਸ਼ਾਹ ਨੂੰ ਆਲਾ ਸਿੰਘ ਨੂੰ ਮੰਨਣਾ ਪਿਆ ।” ਉਨ੍ਹਾਂ ਦੇ ਟਿੱਕਾ ਸ਼ਾਰਦੁਲ ਸਿੰਘ ਵੱਡੇ ਘੱਲੂਘਾਰੇ ਵਿਚ ਜ਼ਖ਼ਮੀ ਹੋ ਕੇ ਅਕਾਲ ਚਲਾਣਾ ਕਰ ਗਏ । ਇਤਿਹਾਸ ਗਵਾਹ ਹੈ ਕਿ ਘੱਲੂਘਾਰੇ ਦੀ ਸਾਰੀ ਜ਼ਖ਼ਮੀ ਵਹੀਰ ਬਰਨਾਲੇ ਅਤੇ ਬਠਿੰਡੇ ਦੇ ਬੀਹੜ ਜੰਗਲਾਂ ਅਤੇ ਥਲਾਂ ਵਲ ਵਧੀ । ਘੱਲੂਘਾਰੇ ਦੇ ਸਾਰੇ ਜ਼ਖ਼ਮੀ ਜਰਨਲ, ਸੁਲਤਾਨੁਲ ਕੋਮ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸ਼ਾਮ ਸਿੰਘ ਮੁਰਲੀ ਆਦਿ ਸੂਰਮੇਂ, ਜ਼ਖ਼ਮੀ ਹਾਲਤ ਵਿਚ ਬਾਬਾ ਆਲਾ ਸਿੰਘ ਅਤੇ ਸੁਪਤਨੀ ਮਾਈ ਫ਼ਤਹਿ ਕੌਰ ਕਾਲੇਕਾ ਅਤੇ ਹੋਰ ਸਰਦਾਰ ਸਿੰਘਾਂ ਦੀ ਹੱਥੀਂ ਸੇਵਾ ਕਰਦੇ ਰਹੇ । ਏਥੋਂ ਵੱਡੇ ਵੱਡੇ ਵਰ ਪੰਥ ਪਾਸੋਂ ਪ੍ਰਾਪਤ ਕੀਤੇ । ਬਰਨਾਲ ਦੇ ਚੁਲ੍ਹੇ ਅੱਜ ਵੀ ਉਨ੍ਹਾਂ ਮਹਾਨ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ ।
ਬਾਬਾ ਆਲਾ ਸਿੰਘ ਦੇ ਪਿੱਛੋਂ ਉਨ੍ਹਾਂ ਦਾ ਪੋਤਰਾ ਅਮਰ ਸਿੰਘ ਗੱਦੀ ਤੇ ਬੈਠਾ । ਉਸ ਵੇਲੇ ਇਲਾਕੇ ਵਿਚ ਬਹੁਤ ਵਾਧਾ ਹੋਇਆ । ਗ੍ਰਿਫਨ ਲਿਖਦਾ ਹੈ ਕਿ ਉਹ ਸਤਲੁਜ ਅਤੇ ਜਮਨਾ ਦੇ ਵਿਚਕਾਰ ਸਭ ਤੋਂ ਵਧ ਸ਼ਕਤੀਸ਼ਾਲੀ ਸ਼ਾਸਕ ਸੀ । ਮਾਰਚ, 1767 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਅਮਰ ਸਿੰਘ ਨੂੰ ‘ਰਾਜਾਏ ਰਾਜਗਾਨ’ ਦਾ ਖ਼ਿਤਾਬ ਦਿੱਤਾ ਅਤੇ ਆਪਣਾ ਸਿੱਕਾ ਚਲਾਉਣ ਦੀ ਆਗਿਆ ਦਿੱਤੀ । ਅਮਰ ਸਿੰਘ ਨੇ ਆਪਣੇ ਨਾਂ ਦਾ ਸਿੱਕਾ ਚਲਾਇਆ । ਆਪ ਨੇ ਭੱਟੀਆਂ ਨੂੰ ਹਰਾ ਕੇ ਉਨ੍ਹਾਂ ਦੇ ਬਹੁਤ ਸਾਰੇ ਇਲਾਕੇ ਜਿੱਤ ਲਏ । ਉਨ੍ਹਾਂ ਨੇ ਬਠਿੰਡਾ ਦੇ ਹਾਕਮ ਜੋਧਾ ਨੂੰ ਲੜਾਈ ਵਿਚ ਹਰਾਇਆ ਅਤੇ ਉਹ ਲੜਾਈ ਵਿਚ ਮਾਰਿਆ ਗਿਆ । ਬਠਿੰਡਾ ਪਹਿਲਾਂ ਰਾਮਾ ਤੇ ਤਿਲੋਕਾ ਨੇ ਕਲਗੀਧਰ ਦੇ ਵਰਨਾਲ ਵੀ ਜਿੱਤਿਆ ਸੀ । ਉਨ੍ਹਾਂ ਨੇ ਜਾਨਕੋ ਰਾਉ ਦੀ ਕਮਾਨ ਹੇਠ ਮਰਾਠਾ ਸੈਨਾ ਨੂੰ ਹਰਾਇਆ । ਉਨ੍ਹਾਂ ਨੇ ਮਨੀਮਾਜਰਾ, ਕੋਟਕਪੂਰਾ ਅਤੇ ਸੈਫ਼ਾਬਾਦ ਫਤਹਿ ਕੀਤੇ । ਉਸ ਦੇ ਵੇਲੇ ਪਟਿਆਲਾ ਰਿਆਸਤ ਹਿਠਾੜ-ਸਤਲੁਜ ਖੇਤਰ ਦੀ ਇਕ ਸ਼ਕਤੀਸ਼ਾਲੀ ਰਿਆਸਤ ਬਣ ਗਈ । 1781 ਵਿਚ 33 ਸਾਲ ਦੀ ਉਮਰ ਵਿਚ ਆਪ ਦੀ ਮ੍ਰਿਤੂ ਹੋ ਗਈ । ਅਹਿਮਦ ਸ਼ਾਹ ਅਬਦਾਲੀ ਤੋਂ ਬਾਈ ਹਜ਼ਾਰ ਬੰਦੀਵਾਲ ਬਿਆਸ ਦੇ ਪੁਲ ਤੇ ਛੁਡਾਏ, ਜਿਨਾਂ ‘ਚ ਭਾਰਤ ਭਰ ਦੀਆਂ ਨਾਰਾਂ ਤੇ ਜੁਆਨ ਸ਼ਾਮਿਲ ਸਨ । ਏਸੇ ਕਾਰਣ ਉਨ੍ਹਾਂ ਨੂੰ ‘ ਬੰਦੀ ਛੋੜ ਰਾਜਾ” ਵੀ ਕਹਿੰਦੇ ਰਹੇ ਹਨ ।
ਮਹਾਰਾਜਾ ਅਮਰ ਸਿੰਘ ਇਕ ਸ਼ਕਤੀਸ਼ਾਲੀ ਅਤੇ ਯੋਗ ਸ਼ਾਸਕ ਸੀ । ਸਰ ਲੈਪਨ ਗ੍ਰਿਫਨ ਲਿਖਦੇ ਹਨ, “ਜੇ ਮਹਾਰਾਜਾ ਅਮਰ ਸਿੰਘ ਕੁਝ ਹੋਰ ਚਿਰ ਜ਼ਿੰਦਾ ਰਹਿੰਦਾ, ਜਾਂ ਉਸ ਦਾ ਜਾਨਸ਼ੀਨ ਉਸ ਜੈਸਾ ਹੀ ਬਹਾਦਰ ਅਤੇ ਸਿਆਣਾ ਹੁੰਦਾ, ਤਾਂ ਇਹ ਸੰਭਵ ਸੀ ਕਿ ਹਿਠਾੜ ਸਤਲੁਜ ਦੀਆਂ ਸਾਰੀਆਂ ਰਿਆਸਤਾਂ ਮਿਲਕੇ ਪਟਿਆਲੇ ਦੇ ਅਧੀਨ ਇਕ ਵੱਡੀ ਸਲਤਨਤ ਬਣ ਜਾਂਦੀ ਅਤੇ ਇਸ ਤਰ੍ਹਾਂ ਕਰਨ ਨਾਲ ਇਹ ਸਾਰੇ ਰਈਸ ਆਪਣੀ ਸੁਤੰਤਰਤਾ ਇਕ ਪਾਸੇ ਲਾਹੌਰ ਬਾਦਸ਼ਾਹਤ ਵਲੋਂ, ਅਤੇ ਦੂਜੇ ਪਾਸੇ ਅੰਗਰੇਜ਼ੀ ਸਰਕਾਰ ਦੋਨਾਂ ਵਲੋਂ ਬਚਾਕੇ ਰੱਖ ਸਕਦੇ ਸਨ ।”
1781 ਵਿਚ ਮਹਾਰਾਜਾ ਅਮਰ ਸਿੰਘ ਦਾ ਪੁੱਤਰ ਸਾਹਿਬ ਸਿੰਘ ਸੱਤ ਸਾਲ ਦੀ ਉਮਰ ਵਿਚ ਗੱਦੀ ਬੈਠਾ । ਸੰਨ 1783 ਵਿਚ ਟੋਹਣਾ, ਜਮਾਲਪੁਰ ਅਤੇ ਰਤੀਆ ਵਿਚ ਕਾਲ ਪੈ ਗਿਆ । 1794 ਵਿਚ ਮਰਾਠਾ ਸੈਨਾ ਨੇ ਰਾਉ ਮਾਨਕੇਸ਼ਵਰ ਅਤੇ ਲਛੱਮਣ ਰਾਉ ਅਤੇ ਅੰਟਾ ਰਾਓ ਦੀ ਕਮਾਨ ਵਿਚ ਪਟਿਆਲੇ ਤੇ ਹਮਲਾ ਕਰ ਦਿੱਤਾ । ਮਹਾਰਾਜੇ ਦੀ ਭੈਣ ਬੀਬੀ ਸਾਹਿਬ ਕੌਰ ਦੀ ਕਮਾਨ ਹੇਠ ਪਟਿਆਲਾ ਰਿਆਸਤ ਦੀ ਸੈਨਾ ਨੇ ਮਰਾਠਿਆਂ ਨੂੰ ਸਾਹਿਬ- ਬਾਦ ਦੇ ਸਥਾਨ ਤੇ ਹਰਾਇਆ । ਮਹਾਰਾਜਾ ਸਾਹਿਬ ਸਿੰਘ ਅਤੇ ਉਨ੍ਹਾਂ ਦੀ ਵਾਣੀ ਆਸ ਕੌਰ ਦੇ ਝਗੜੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਹਿਠਾੜ-ਸਤਲੁਜ ਦੇ ਇਲਾਕੇ ਤੇ ਹੱਲਾ ਕਰਨ ਦਾ ਮੌਕਾ ਦਿੱਤਾ । ਹਿਠਾੜ-ਸਤਲੁਜ ਦੇ ਇਲਾਕੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਿੱਤ ਦੇ ਇਰਾਦਿਆਂ ਨੂੰ ਮੁੱਖ ਰੱਖਕੇ ਅੰਗਰੇਜ਼ੀ ਸਰਕਾਰ ਨੇ ਦਖਲ ਦੇਣਾ ਜ਼ਰੂਰੀ ਸਮਝਿਆ । ਸੰਨ 1809 ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਸਰਕਾਰ ਵਿਚ ਹੱਦੀ ਸੰਧੀ ਅਨੁਸਾਰ ਸਾਰਾ ਹਿਠਾੜ-ਸਤਲੁਜ ਦਾ ਇਲਾਕਾ ਅੰਗਰੇਜ਼ਾਂ ਅਧੀਨ ਹੋ ਗਿਆ । ਮਹਾਰਾਜਾ ਸਾਹਿਬ ਸਿੰਘ ਨੇ ਅੰਗਰੇਜ਼ਾਂ ਦੀ ਅਧੀਨਗੀ ਮੰਨ ਲਈ । ਮਹਾਰਾਜੇ ਦਾ ਦੇਹਾਂਤ 1813 ਵਿਚ ਹੋਇਆ ।
1813 ਵਿਚ ਮਹਾਰਾਜੇ ਦੀ ਮ੍ਰਿਤੂ ਪਿੱਛੋਂ, ਉਨ੍ਹਾਂ ਦਾ ਪੁੱਤਰ ਕਰਮ ਸਿੰਘ 15 ਸਾਲਾਂ ਦੀ ਉਮਰ ਵਿਚ ਤਖਤ ਤੇ ਬੈਠਾ । ਇਸ ਨੇ ਅੰਗਰੇਜ਼ਾਂ ਤੇ ਗੋਰਖਿਆਂ ਵਿਚਕਾਰ 1814 ਵਿਚ ਹੋਈ ਲੜਾਈ ਵਿਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਇਸ ਨੂੰ ਕੋਹਿਸਤਾਨ ਦੇ ਇਲਾਕੇ ਦਾ ਕੁਝ ਭਾਗ ਅੰਗਰੇਜ਼ਾਂ ਨੇ ਦਿੱਤਾ । ਸੰਨ 1845 ਵਿਚ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਵਿਚ ਉਸ ਨੇ ਅੰਗਰੇਜ਼ਾਂ ਦਾ ਪੱਖ ਲਿਆ । ਮਹਾਰਾਜਾ ਕਰਮ ਸਿੰਘ ਦੀ ਮ੍ਰਿਤੂ ਦਸੰਬਰ, 1845 ਵਿਚ ਹੋਈ ।
ਸਰ ਅਤਰ ਸਿੰਘ ਨੇ ਮਹਾਰਾਜਾ ਕਰਮ ਸਿੰਘ ਬਾਰੇ ਲਿਖਿਆ ਹੈ, “ਮਹਾਰਾਜਾ ਕਰਮ ਸਿੰਘ ਬੜੇ ਪਰਤਾਪੀ ਅਤੇ ਸਿਆਣੇ ਆਦਮੀ ਸਨ । ਇਨ੍ਹਾਂ ਦੇ ਵਕਤ ਵਿਚ ਮੁਨਸ਼ੀ ਬਰਕਤ ਅਲੀ ਖਾਂ ਖੈਰਾਬਾਦੀ ਨੇ ਰਿਆਸਤ ਦੇ ਦਸਤੂਰ ਬੰਨੇ । ਇਸ ਮਹਾਰਾਜੇ ਦੇ ਵਕਤ ਵਿਚ ਮਿਸਤਰੀ ਉਦੈ ਰਾਮ ਜੈਪੁਰੀਆ ਨੇ ਬਹੁਤ ਸੋਹਣੀਆਂ ਸੋਹਣੀਆਂ ਇਮਾਰਤਾਂ ਬਣਵਾਈਆਂ । ਮਹਾਰਾਜਾ ਕਰਮ ਸਿੰਘ ਜੀ ਨੇ ਖ਼ਾਨਦਾਨ ਫੂਲ ਵਿਚੋਂ ਬਹੁਤ ਬੜਾ ਦਰਜਾ ਪਾਇਆ। ਸਰਕਾਰ ਅੰਗਰੇਜ਼ੀ ਦਾ ਖੈਰਖਵਾਂਹ ਰਿਹਾ ਅਤੇ ਸਨਦ ਸਰਕਾਰੀ ਨੰਬਰੀ 71-72 ਜੰਗ ਨੇਪਾਲ ਦੀ ਖਿਦਮਤ ਬਦਲੇ ਮਿਲੀ । ਇਸ ਦੇ ਸਮੇਂ ਦੇ ਅਹਿਲਕਾਰ ਬਿਕਰਮਾਜੀਤ ਦੇ ਨੇ ਰਤਨਾਂ ਜੈਸੇ ਸਿਆਣੇ ਸਨ । ਇਸ ਮੁਲਕ ਦੇ ਕੁਲ ਰਈਸ ਇਸ ਦੀ ਬਜ਼ੁਰਗੀ ਮੰਨਦੇ ਸਨ ।”
1845 ਵਿਚ ਮਹਾਰਾਜੇ ਦੀ ਮ੍ਰਿਤੁ ਪਿੱਛੋਂ, ਉਸ ਦਾ ਪੁੱਤਰ ਨਰਿੰਦਰ ਸਿੰਘ ਰਾਜ- ਸਿੰਘਾਸਨ ਤੇ ਬੈਠਾ । ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਵਿਚ ਉਸ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਨਾਭਾ ਰਿਆਸਤ ਦਾ ਜ਼ਬਤ ਕੀਤਾ ਹੋਇਆ ਇਲਾਕਾ ਜਿਸ ਤੋਂ ਸਾਲਾਨਾ ਲਗਾਨ ਦੀ ਆਮਦਨ 35,000 ਰੁਪਏ ਅਤੇ ਲਾਡਵੇ ਦੇ ਰਾਜੇ ਦਾ ਹਰਿਦਵਾਰ ਵਿਖੇ ਜ਼ਬਤ ਕੀਤਾ ਹੋਇਆ ਘਰ ਮਹਾਰਾਜਾ ਪਟਿਆਲਾ ਨੂੰ ਅੰਗਰੇਜ਼ੀ ਸਰਕਾਰ ਨੇ ਦੇ ਦਿੱਤਾ । ਮਹਾਰਾਜੇ ਨੇ ਅੰਗਰੇਜ਼ਾਂ ਤੇ ਸਿੱਖਾਂ ਦੀ ਦੂਜੀ ਲੜਾਈ ਵਿਚ ਅੰਗਰੇਜ਼ੀ ਸਰਕਾਰ ਨੂੰ 30 ਲੱਖ ਰੁਪਏ ਦਾ ਕਰਜ਼ਾ ਦਿੱਤਾ ਅਤੇ ਫੌਜੀ ਸਹਾਇਤਾ ਕੀਤੀ । ਮਹਾਰਾਜੇ ਨੇ 1857 ਦੇ ਗਦਰ ਵੇਲੇ ਅੰਗਰੇਜ਼ਾਂ ਦੀ ਬਹੁਤ ਸਹਾਇਤਾ ਕੀਤੀ। ਉਸ ਸੇਵਾ ਦੇ ਬਦਲੇ ਵਿਚ ਮਹਾਰਾਜੇ ਨੂੰ ਝੱਜਰ ਦੇ ਨਵਾਬ ਦੇ ਜ਼ਬਤ ਕੀਤੇ ਇਲਾਕੇ ਵਿਚੋਂ ਨਾਰਨੌਲ ਦਾ ਇਲਾਕਾ ਅੰਗਰੇਜ਼ਾਂ ਨੇ ਦਿੱਤਾ । ਨਵਾਬ ਝੱਜਰ ਦੇ ਜ਼ਬਤ ਕੀਤੇ ਕਨਡ ਅਤੇ ਖੁਮਾਨੋ ਦੇ ਪਰਗਨੇ ਵੀ ਮਹਾਰਾਜੇ ਨੂੰ ਕਰਜ਼ੇ ਦੇ ਬਦਲੇ ਵਿਚ ਅੰਗਰੇਜ਼ੀ ਸਰਕਾਰ ਨੇ ਦੇ ਦਿੱਤੇ । ਭਦੌੜ ਦੇ ਸਰਦਾਰ, ਮਹਾਰਾਜਾ ਪਟਿਆਲਾ ਦੇ ਅਧੀਨ ਕਰ ਦਿੱਤੇ । ਮਹਾਰਾਜਾ ਪਟਿਆਲਾ ਪਹਿਲੇ ਭਾਰਤੀ ਸ਼ਾਸਕ ਸਨ ਜਿਨ੍ਹਾਂ ਨੂੰ ਵਾਇਸਰਾਏ ਦੀ ਕੌਂਸਲ ਵਿਚ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਟਾਰ ਆਫ਼ ਇੰਡੀਆ ਦਾ ਨਾਇਕ ਬਣਾਇਆ ਗਿਆ । ਉਹ ਮਹਾਨ ਨਿਰਮਾਤਾ ਅਤੇ ਕਲਾ ਅਤੇ ਸਾਹਿਤ ਦੇ ਸਰਸਤਸਨ । ਉਨ੍ਹਾਂ ਨੇ ਰਿਆਸਤ ਦੇ ਪ੍ਰਬੰਧ ਵਿਚ ਬਹੁਤ ਸੁਧਾਰ ਕੀਤਾ । ਪਟਿਆਲੇ ਕਿਲ੍ਹੇ ਦੀ ਚਾਰਦੀਵਾਗ ਬਣਵਾਈ ਅਤੇ ਸ਼ਾਨਦਾਰ ਮਹੱਲ ਬਣਵਾ ਏ । 1861 ਵਿਚ ਕਾਲ ਵੇਲੇ ਆਪ ਨੇ ਆਪਣੀ ਰਿਆਸਤ ਦੇ ਕਾਲ-ਪੀੜਤਾਂ ਦੀ ਸਹਾਇਤਾ ਲਈ 15 ਲੱਖ ਰੁਪਏ ਦਾ ਅਨਾਜ ਵੰਡਿਆ ਅਤੇ ਲਗਾਨ ਮਾਫ ਕਰ ਦਿੱਤਾ । ਆਪ ਦੀ ਮ੍ਰਿਤੂ 1862 ਵਿਚ ਹੋਈ । ਮਹਾਰਾਜਾ ਨਰਿੰਦਰ ਸਿੰਘ ਦੀ ਮ੍ਰਿਤੂ ਪਿੱਛੋਂ ਉਨ੍ਹਾਂ ਦਾ ਨਾਬਾਲਗ ਪੁੱਤਰ ਮਹਿੰਦਰ ਸਿੰਘ ਤਖ਼ਤ ਤੇ ਬੈਠਾ । ਉਸ ਨੇ ਸਰਹੰਦ ਨਦੀ ਕੱਢਣ ਲਈ ਬਹੁਤ ਧਨ ਦਿੱਤਾ । ਉਸ ਨੇ ਬੰਗਾਲ ਦੇ ਕਾਲ ਪੀੜਤਾਂ ਦੀ ਸਹਾਇਤਾ ਲਈ 10 ਲੱਖ ਦਾਨ ਦਿੱਤਾ । ਆਪ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਇਕ ਲੱਖ ਛੇ ਹਜ਼ਾਰ ਰੁਪਏ ਦਿੱਤੇ । ਮਹਿੰਦਰਾ ਕਾਲਜ, ਪਟਿਆਲਾ 1875 ਵਿਚ ਕਾਇਮ ਕੀਤਾ ਅਤੇ ਇਸ ਦਾ ਨੀਂਹ ਪੱਥਰ ਵਾਇਸਰਾਏ ਲਾਰਡ ਨਾਰਥ ਬਰੁਕ ਨੇ 1875 ਵਿਚ ਰੱਖਿਆ । ਆਪ ਦਾ ਦੇਹਾਂਤ 1876 ਵਿਚ ਹੋਇਆ ।
ਮਹਾਰਾਜਾ ਮਹਿੰਦਰ ਸਿੰਘ ਦੀ ਮ੍ਰਿਤੁ ਪਿੱਛੋਂ ਉਸ ਦਾ ਪੁੱਤਰ ਰਾਜਿੰਦਰ ਸਿੰਘ ਗੱਦੀ ਤੇ ਬੈਠਾ । ਸਰਹੰਦ ਨਹਿਰ ਦੀ ਖੁਦਾਈ ਦਾ ਕੰਮ ਜਿਹੜਾ ਮਹਾਰਾਜਾ ਮਹਿੰਦਰ ਸਿੰਘ ਦੇ ਰਾਜ ਕਾਲ ਵਿਚ ਸ਼ੁਰੂ ਹੋਇਆ ਸੀ, ਉਸ ਵੇਲੇ ਪੂਰਾ ਹੋਇਆ । ਪੂਰਬੀ ਜਮਨਾ ਨਹਿਰ ਦੀ ਸਰਸਾ ਸ਼ਾਖ ਦੀ ਖੁਦਾਈ ਦੇ ਲਈ ਮਹਾਰਾਜੇ ਨੇ 15 ਲੱਖ ਰੁਪਏ ਦਿੱਤੇ । ਰਾਜਪੁਰੇ ਤੋਂ ਬਠਿੰਡਾ ਰੇਲਵੇ ਲਾਈਨ ਬਣਾਉਣ ਲਈ 70 ਲੱਖ ਰੁਪਏ ਖਰਚ ਕੀਤੇ । ਉਨ੍ਹਾਂ ਨੇ ਪਟਿਆਲੇ ਵਿਖੇ ਰਾਜਿੰਦਰਾ ਹਸਪਤਾਲ ਅਤੇ ਲੇਡੀ ਡਫਰਿਨ ਹਸਪਤਾਲ ਖੋਲ੍ਹੇ । ਮਹਾਰਾਜੇ ਨੇ ਅੰਗਰੇਜ਼ਾਂ ਤੇ ਅਫ਼ਗਾਨਾਂ ਵਿਚ 1879 ਵਿਚ ਹੋਏ ਯੁੱਧ ਵਿਚ ਤੀਰਾਹ ਮੁਹਿੰਮ ਅਤੇ ਦੱਖਣੀ ਅਫ਼ਰੀਕਾ ਵਿਚ ਜੰਗ ਵੇਲੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਮਈ, 1898 ਵਿਚ ਮਹਾਰਾਜਾ ਰਾਜਿੰਦਰ ਸਿੰਘ ਨੂੰ ਅੰਗਰੇਜ਼ੀ ਸਰਕਾਰ ਨੇ ਜੀ. ਸੀ. ਐਸ. ਆਈ. ਦਾ ਤਮਗਾ ਦਿੱਤਾ । ਮਹਾਰਾਜੇ ਦੀ ਮ੍ਰਿਤੂ ਨਵੰਬਰ 1900 ਈ. ਵਿਚ ਹੋਈ।
ਮਹਾਰਾਜਾ ਭੁਪਿੰਦਰ ਸਿੰਘ, ਜਿਨ੍ਹਾਂ ਦਾ ਜਨਮ 1891 ਵਿਚ ਹੋਇਆ ਸੀ, ਆਪਣੇ ਪਿਤਾ ਦੀ ਮ੍ਰਿਤੂ ਤੋਂ ਪਿੱਛੋਂ ਤਖਤ ਤੋ ਬੈਠੇ । ਉਹ ਇਕ ਕੁਸ਼ਲ ਰਾਜ-ਪ੍ਰਬੰਧਕ ਸਨ । ਉਹ ਇਕ ਚੰਗੇ ਖਿਲਾੜੀ ਵੀ ਸਨ । ਉਹ ਨਰਿੰਦਰਾ ਮੰਡਲ ਦੇ ਚਾਂਸਲਰ ਕਈ ਸਾਲ ਰਹੇ । ਇਸ ਚਾਂਸਲਰ ਦੇ 567 ਭਾਰਤੀ ਰਾਜੇ ਮੈਂਬਰ ਹੁੰਦੇ ਸਨ ਅਤੇ ਚਾਂਸਲਰ ਸਦਾ ਵੋਟਾਂ ਪਾ ਕੇ ਚੁਣਿਆ ਜਾਂਦਾ ਸੀ । ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਦੀ ਪਹਿਲੇ ਵਿਸ਼ਵ ਯੁੱਧ ਵਿਚ ਬਹੁਤ ਸਹਾਇਤਾ ਕੀਤੀ । ਆਪ ਵਿਸ਼ਵ ਯੁੱਧ ਦੀ ਇੰਪੀਰੀਅਲ ਵਾਰ ਕੌਂਸਲ ਦੇ ਇਕੋ ਇਕ ਭਾਰਤੀ ਨੁਮਾਇੰਦੇ ਸਨ । ਉਹ ਲੜਾਈ ਦੇ ਮੋਰਚਿਆਂ ਤੇ ਵੀ ਗਏ। 1918 ਵਿਚ ਹੋਈ ਇੰਪੀਰੀਅਲ ਵਾਰ ਕਾਨਫ਼ਰੰਸ ਵਿਚ ਉਹ ਭਾਰਤੀ ਰਿਆਸਤਾਂ ਦੇ ਪ੍ਰਤੀਨਿਧ ਦੇ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਨੇ ਭਾਰਤੀ ਰਾਜਿਆਂ ਦੇ ਮਾਮਲੇ ਨੂੰ ਚਾਂਸਲਰ ਹੋਣ ਦੇ ਨਾਤੇ ਇੰਡੀਅਨ ਸਟੇਟਸ ਕਮੇਟੀ ਦੇ ਰੂਬਰੂ ਪੇਸ਼ ਕੀਤਾ । 1930 ਵਿਚ ਲੰਡਨ ਵਿਖੇ ਹੋਈ ਗੋਲਮੇਜ਼ ਕਾਨਫ਼ਰੰਸ ਵਿਚ ਉਹ ਭਾਰਤੀ ਰਾਜਿਆਂ ਦੇ ਪ੍ਰਤਿਨਿਧ ਬਣ ਕੇ ਸ਼ਾਮਲ ਹੋਏ ਸਨ । ਉਹ ਕਲਾ ਅਤੇ ਸਾਹਿਤ ਦੇ ਬੜੇ ਸਰਪ੍ਰਸਤ ਸਨ । ਉਨ੍ਹਾਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ। ਪਟਿਆਲਾ ਸਟੇਟ ਗਜ਼ਟ, ਜਿਸ ਦਾ ਪ੍ਰਕਾਸ਼ਨ 1910 ਵਿਚ ਪਟਿਆਲਾ ਵਿਖੇ ਸ਼ੁਰੂ ਹੋਇਆ, ਪੰਜਾਬੀ ਵਿਚ ਛਪਦਾ ਸੀ । ਆਪ ਦੀ ਤਜਵੀਜ਼ ਤੇ ਹੀ ਰਮਿੰਗਟਨ ਕੰਪਨੀ ਨੇ ਪੰਜਾਬੀ ਟਾਈਪ ਰਾਈਟਰ ਤਿਆਰ ਕੀਤਾ ਅਤੇ ਇਸ ਦਾ ਨਾਂ ‘ਭੂਪਿੰਦਰਾ ਟਾਇਪ ਰਾਈਟਰ ਰੱਖਿਆ । ਸੰਨ 1930 ਵਿਚ ਆਪ ਨੇ ਭਾਈ ਕਾਨ੍ਹ ਸਿੰਘ ਰਚਿਤ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਸੱਤਰ ਹਜ਼ਾਰ ਰੁਪਏ ਖਰਚ ਕਰਕੇ ਛਪਵਾਇਆ ਤੇ ਅਧਿਕਾਰੀਆਂ ਪਾਸ ਮੁਫ਼ਤ ਪਹੁੰਚਾਇਆ । ਇਸ ਦੀ ਛਪਾਈ ਵਾਸਤੇ ਸੁਦਰਸ਼ਨ ਪ੍ਰੈਸ, ਜੋ ਲਾਲਾ ਧਨੀ ਰਾਮ ਚਾਤ੍ਰਿਕ ਦਾ ਸੀ, ਵਿਸ਼ੇਸ਼ ਤੌਰ ਤੇ ਆਪ ਦੀ ਸਹਾਇਤਾ ਨਾਲ ਹੋਂਦ ਵਿਚ ਆਇਆ ।
ਮਹਾਰਾਜਾ ਭੁਪਿੰਦਰ ਸਿੰਘ ਕ੍ਰਿਕਿਟ ਅਤੇ ਪੋਲੋ ਦੇ ਚੰਗੇ ਖਿਡਾਰੀ ਸਨ । ਉਹ ਭਾਰਤੀ ਕਿਕਿਟ ਟੀਮ ਦੇ ਇੰਗਲੈਂਡ ਦੇ ਦੌਰੇ ਸਮੇਂ ਕਪਤਾਨ ਵੀ ਰਹੇ । ਉਨ੍ਹਾਂ ਨੂੰ ਸਿੱਖ ਵਿਰਸੇ ਤੇ ਬੜਾ ਫਖਰ ਸੀ । ਸਮਾਚਾਰ-ਪੱਤਰ ‘ਦੀ ਟਾਇਮਜ਼’ ਲੰਡਨ ਵਿਚ ਸਰ ਮਾਇਕਲ ਓਡਵਾਇਰ ਨੇ ਲਿਖਿਆ ਕਿ ਜਦੋਂ ਉਹ ਮਹਾਰਾਜੇ ਨੂੰ ਮਈ, 1919 ਦੇ ਗਰਮੀ ਦੇ ਦਿਨ ਅਫਗਾਨ ਯੁੱਧ ਵਿਚ ਭਾਗ ਲੈਣ ਲਈ ਉੱਤਰ-ਪੱਛਮੀ ਸਰਹੰਦੀ ਸੂਬੇ ਵਿਚ ਜਾਣ ਲਈ ਰੇਲ ਤੇ ਚੜਾਉਣਲਈ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਗਏ, ਉਨ੍ਹਾਂ ਨੇ ਮਹਾਰਾਜੇ ਨੂੰ ਕਿਹਾ ਕਿ ਵਾਧੂ ਖ਼ਤਰੇ ਵਿਚ ਨਾ ਪਉ । ਮਹਾਰਾਜੇ ਨੇ ਦਲੇਰੀ ਨਾਲ ਉੱਤਰ ਦਿੱਤਾ। ‘ਸਾਹਿਬ ! ਮੈਂ ਸਿੱਖ ਹਾਂ ਅਤੇ ਸਿੱਖ ਦੇ ਤੌਰ ਤੇ ਹੀ ਜੀਵਤ ਰਹਾਂਗਾ ਅਤੇ ਮਰਾਂਗਾ । ਮਹਾਰਾਜਾ ਭੁਪਿੰਦਰ ਸਿੰਘ ਬੜੇ ਦਲੇਰ, ਲਾਇਕ ਤੇ ਉਦਾਰਚਿੱਤ ਸਨ । ਆਪ ਦਾ ਦੇਹਾਂਤ 1938 ਈ. ਵਿਚ ਹੋਇਆ ।
ਮਹਾਰਾਜਾ ਭੁਪਿੰਦਰ ਸਿੰਘ ਦੀ ਮ੍ਰਿਤੂ ਤੋਂ ਪਿੱਛੋਂ, ਉਨ੍ਹਾਂ ਦੇ ਵੱਡੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ 23 ਮਾਰਚ, 1938 ਨੂੰ ਗੱਦੀ ਤੇ ਬੈਠੇ । ਉਹ ਇਕ ਅਗਾਂਹਵਧੂ ਸ਼ਾਸਕ ਸਨ । ਉਨ੍ਹਾਂ ਨੇ ਸਾਰੇ ਸ਼ਿਕਾਰ ਅਤੇ ਨਜ਼ਲ ਕਾਨੂੰਨਾਂ ਨੂੰ ਮਨਸੂਖ ਕਰ ਦਿੱਤਾ ਅਤੇ ਗਿਆਰਾ ਸ਼ਿਕਾਰਗਾਹਾਂ ਦੀ ਜ਼ਮੀਨ ਕਾਸ਼ਤਕਾਰੀ ਲਈ ਇਸਤੇਮਾਲ ਕਰਨ ਦੇ ਆਦੇਸ਼ ਦਿੱਤੇ । ਇਸ ਕਾਰਨ ਪੈਦਾਵਾਰ ਵਿਚ ਵਾਧਾ ਹੋਇਆ ਅਤੇ ਸ਼ਿਕਾਰਗਾਹਾਂ ਵਿਚ ਮਿਲੇ ਪਸ਼ੂਆਂ ਨੂੰ ਸੁਰੱਖਿਅਤ ਰੱਖਿਆ ਗਿਆ । ਸੰਨ 1939 ਵਿਚ ਦੂਜਾ ਵਿਸ਼ਵ ਯੁੱਧ ਛਿੜਨ ਤੇ ਉਨ੍ਹਾਂ ਨੇ ਇੰਡੀਆ ਲੀਗ ਦੀ ਇਕ ਸ਼ਾਖਾ ‘ਖ਼ਾਲਸਾ ਡੀਫੈਂਸ ਲੀਗ’ ਕਾਇਮ ਕੀਤੀ। ਆਪ ਨੇ ਹਜ਼ਾਰਾਂ ਪੰਜਾਬੀਆਂ ਨੂੰ ਸੈਨਾ ਵਿਚ ਭਰਤੀ ਕਰਵਾਇਆ । ਉਹ ਇਟਲੀ, ਮੱਧ ਪੂਰਬ ਅਤੇ ਮਲਾਇਆ ਵਿਚ ਲੜਾਈ ਦੇ ਮੈਦਾਨ ਵਿਚ ਖੁਦ ਵੀ ਗਏ ।
1943 ਵਿਚ ਉਹ ਨਰਿੰਦਰਾ ਮੰਡਲ ਦੇ ਪ੍ਰੋ-ਚਾਂਸਲਰ ਬਣੇ ! 1946 ਵਿਚ ਆਪ ਨੇ ਕੈਬਨਿਟ ਮਿਸ਼ਨ ਨਾਲ ਹੋਈ ਗੱਲਬਾਤ ਵਿਚ ਹਿੱਸਾ ਲਿਆ । ਆਪ ਨੇ ਰਾਜਿਆਂ ਵਿਚ ਰਾਸ਼ਟਰਵਾਦੀ ਭਾਵਨਾ ਜਾਗ੍ਰਿਤ ਕੀਤੀ। 1947 ਵਿਚ ਜਦੋਂ ਇਹ ਖ਼ਤਰਾ ਅਨੁਭਵ ਕੀਤਾ ਜਾ ਰਿਹਾ ਸੀ ਕਿ ਬਹੁਤੇ ਰਾਜੇ ਸੁਤੰਤਰਤਾ ਦਾ ਵਿਰੋਧ ਕਰਨਗੇ ਤਾਂ ਉਨ੍ਹਾਂ ਦੇ ਵਿਚਾਰਾਂ ਵਿਚ ਤਬਦੀਲੀ ਲਿਆਉਣ ਹਿਤ ਮਹਾਰਾਜਾ ਯਾਦਵਿੰਦਰ ਸਿੰਘ ਨੇ ਬਹੁਤ ਯੋਗਦਾਨ ਪਾਇਆ ਤੇ ਸਭ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਤਿਆਰ ਕੀਤਾ ।
ਉਹ ਇਕ ਮਹਾਨ ਦੇਸ਼ ਭਗਤ ਸਨ । ਉਨ੍ਹਾਂ ਨੇ ਭਾਰਤ ਦੇ ਇਕ ਜਾਂ ਇਕ ਤੋਂ ਵੱਧ ਟੋਟੇ ਹੋ ਜਾਣ ਤੋਂ ਦੇਸ਼ ਨੂੰ ਬਚਾਇਆ । ਆਪ ਨੇ ਆਪਣੇ ਨਾਲ ਦੇਸ਼ ਭਗਤ ਰਾਜਿਆਂ ਨੂੰ ਮਿਲਾ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਤਾਂ ਕਿ ਰਾਸ਼ਟਰ-ਵਿਰੋਧੀ ਸ਼ਕਤੀਆਂ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕੇ । ਉਨ੍ਹਾਂ ਨੇ ਭੁਪਾਲ ਦੇ ਨਵਾਬ ਅਤੇ ਦੂਜੇ ਰਾਜਿਆਂ ਦੀ ਭਾਰਤ ਵਿਚ ਨਾ ਸ਼ਾਮਲ ਹੋਣ ਦੀ ਯੋਜਨਾ ਨੂੰ ਇਕ ਤਰ੍ਹਾਂ ਨਾਕਾਮਯਾਬ ਕਰ ਦਿੱਤਾ । ਭਾਰਤ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਸਰਦਾਰ ਵਲਭ ਭਾਈ ਪਟੇਲ ਨੇ ਪਟਿਆਲਾ ਅਤੇ ਪੂਰਬੀ ਪੰਜਾਬ ਦੀ ਰਿਆ ਸਤਾਂ ਦੀ ਯੂਨੀਅਨ (ਪੈਪਸੂ) ਦੇ 15 ਜੁਲਾਈ, 1948 ਨੂੰ ਉਦਘਾਟਨ ਵੇਲੇ ਇਸ ਦੇਸ਼ ਭਗਤ ਮਹਾਰਾਜੇ ਦੀਆਂ ਸੇਵਾਵਾਂ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਸੀ । ਸਰਦਾਰ ਪਟੇਲ ਨੇ ਕਿਹਾ, “ਮੈਨੂੰ ਮਹਾਰਾਜਾ ਪਟਿਆਲਾ ਦੀ ਭਾਰਤ ਦੀ ਏਕਤਾ ਅਤੇ ਪੂਰਣਤਾ ਵਿਚ ਅਲੌਕਿਕ ਯੋਗਦਾਨ ਦਾ ਉੱਲੇਖ ਕਰਨਾ ਚਾਹੀਦਾ ਹੈ। ਉਨ੍ਹਾਂ ਦੇਸ਼ ਦਾ ਪੱਖ ਉਦੋਂ ਪੂਰਿਆ, ਜਦੋਂ ਭਾਰਤੀ ਰਿਆਸਤਾਂ ਨੂੰ ਭਾਰਤ ਤੋਂ ਵੱਖ ਰੱਖਣ ਦੀਆਂ ਗੰਭੀਰ ਕੋਸ਼ਿਸ਼ਾਂ ਹੋ ਰਹੀਆਂ ਸਨ । ਉਨ੍ਹਾਂ ਦੀ ਦੇਸ਼ ਭਗਤੀ ਅਤੇ ਯੋਗ ਅਗਵਾਈ ਨੇ ਹੀ ਭਾਰਤੀ ਰਿਆਸਤਾਂ ਦੇ ਸ਼ਾਸਕਾਂ ਦੇ ਰਵੱਈਏ ਵਿਚ ਤਬਦੀਲੀ ਲਿਆਂਦੀ । ਮੈਂ ਸ਼ਾਸਕਾਂ ਵਲੋਂ ਏਕਤਾ ਅਤੇ ਗਣਤੰਤਰੀ ਬਣਾਉਣ ਦੀ ਨੀਤੀ ਨੂੰ ਲਾਗੂ ਕਰਨ ਵਿਚ ਸਹਜ ਅਤੇ ਰਜ਼ਾਮੰਦੀ ਨਾਲ ਦਿੱਤੀ ਗਈ ਸਹਾਇਤਾ ਨੂੰ ਸਵੀਕਾਰ ਕਰਦਾ ਹਾਂ ।” ਰਾਜਿਆਂ ਨੇ ਆਪਣੀਆਂ ਰਿਆਸਤਾਂ ਭਾਰਤ ਡੁਮੀਨੀਅਨ ਵਿਚ ਸ਼ਾਮਲ ਕਰਕੇ ਬਹੁਤ ਵੱਡਾ ਬਲੀਦਾਨ ਦਿੱਤਾ । ਮਹਾਰਾਜੇ ਨੂੰ ਪੈਪਸੂ ਦਾ ਰਾਜ ਪ੍ਰਮੁੱਖ ਨੀਅਤ ਕੀਤਾ ਗਿਆ ਅਤੇ ਆਪ ਨੇ ਪੈਪਸੂ ਦਾ ਰਾਜ ਪ੍ਰਬੰਧ 20 ਅਗਸਤ, 1948 ਨੂੰ ਸੰਭਾਲ ਲਿਆ। ਪੈਪਸੂ ਨੂੰ 1 ਨਵੰਬਰ, 1956 ਨੂੰ ਪੰਜਾਬ ਵਿਚ ਸ਼ਾਮਲ ਕਰ ਦਿੱਤਾ ਗਿਆ । 20 ਅਗਸਤ, 1948 ਤੋਂ 1 ਨਵੰਬਰ, 1956 ਤਕ ਮਹਾਰਾਜਾ ਰਾਜ ਪ੍ਰਮੁੱਖ ਰਹੇ । ਇਸ ਤੋਂ ਮਗਰੋਂ ਮਹਾਰਾਜੇ ਦਾ ਖ਼ਿਤਾਬ ਅਤੇ ਸਾਲਾਨਾ ਪੈਨਸ਼ਨ ਵੀ ਭਾਰਤ ਸਰਕਾਰ ਨੇ ਖ਼ਤਮ ਕਰ ਦਿੱਤੀ । ਮਹਾਰਾਜਾ ਡਕਾਲਾ ਨਿਰਵਾਚਨ-ਖੇਤਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ । ਉਹ ਇਟਲੀ ਅਤੇ ਨੀਦਰ ਲੈਂਡਜ ਵਿਚ ਭਾਰਤ ਦੇ ਰਾਜਦੂਤ ਨਿਯੁਕਤ ਕੀਤੇ ਗਏ । ਉਨ੍ਹਾਂ ਦਾ ਦੇਹਾਂਤ ਨੀਦਰ ਲੈਂਡਜ਼ ਦੀ ਰਾਜਧਾਨੀ ਹੇਗ ਵਿਚ ਹੀ 17 ਜੂਨ, 1974 ਨੂੰ ਹੋਇਆ । ਅੰਤਮ ਸੰਸਕਾਰ ਰਾਜਸੀ ਸਨਮਾਨ ਨਾਲ ਸ਼ਾਹੀ ਸਮਾਧਾਂ, ਪਟਿਆਲਾ ਵਿਖੇ 21 ਜੂਨ, 1974 ਨੂੰ ਕੀਤਾ ਗਿਆ ।
ਪਟਿਆਲਾ ਸ਼ਹਿਰ
ਪਟਿਆਲਾ ਸ਼ਹਿਰ 30°-06 ਉੱਤਰੀ ਵਿਥਕਾਰ ਅਤੇ 76°-75′ ਪੂਰਬੀ ਲੰਬਕਾਰ ਵਿਚ ਸਥਿਤ ਹੈ। ਇਹ ਪਟਿਆਲਾ ਨਦੀ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ। 1991 ਦੀ ਅੰਤਰਕਾਲੀ ਜਨ-ਗਣਨਾ ਦੇ ਅਨੁਸਾਰ ਇਸ ਦੀ ਆਬਾਦੀ 2,68,521 ਹੈ, ਜਦੋਂ ਕਿ 1981 ਦੀ ਜਨ-ਗਣਨਾ ਦੇ ਅਨੁਸਾਰ ਇਸ ਦੀ ਵਸੋਂ 2,05,849 ਸੀ।
ਫੁਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ 1753 ਵਿਚ ਮੁਹੰਮਦ ਸਾਲਹ ਖੋਖਰ ਨੇ ਸਨੌਰ ਦਾ ਪਰਗਣਾ, ਜਿਸ ਵਿਚ 84 ਪਿੰਡ ਸਨ, ਦਾ ਕਬਜ਼ਾ ਬਾਬਾ ਆਲਾ ਸਿੰਘ ਦੇ ਹਵਾਲੇ ਕਰ ਦਿੱਤਾ ਸੀ । ਇਨ੍ਹਾਂ ਪਿੰਡਾਂ ਵਿਚ ਸਨੌਰ ਤੋਂ ਤਿੰਨ ਮੀਲ ਦੀ ਦੂਰੀ ਤੇ ਉਹ ਸਥਾਨ ਸੀ, ਜਿਥੇ ਪਟਿਆਲਾ ਸ਼ਹਿਰ ਵਸਾਇਆ ਗਿਆ । ਸਨੌਰ ਦੇ ਪਰਗਣੇ ਨੂੰ ਆਪਣੇ ਕਾਬੂ ਵਿਚ ਰੱਖਣ ਲਈ 1753 ਵਿਚ ਬਾਬਾ ਆਲਾ ਸਿੰਘ ਨੇ ਪਟਿਆਲੇ ਦੇ ਸਥਾਨ ਤੇ ਇਕ ਕੱਚੀ ਗੜ੍ਹੀ ਬਣਵਾਈ । ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ, “ਇਹ ਗੜ੍ਹੀ ਵਰਤਮਾਨ ਕਿਲ੍ਹੇ ਦੇ ਪੂਰਬ ਵਿਚ ਸੀ, ਜਿਸ ਦੀ ਨੀਂਹ ਬਾਬਾ ਆਲਾ ਸਿੰਘ ਨੇ ਸੰਨ 1763 ਵਿਚ ਰੱਖੀ ਅਤੇ ਇਸ ਕਿਲ੍ਹੇ ਨੂੰ ਸਰਹੰਦ ਵਿਚੋਂ ਇਕੱਠੇ ਕੀਤੇ ਮਾਲੀਏ ਦੇ ਬਕਾਏ ਨਾਲ ਬਣਾਇਆ ਸੀ”। ਪਰ ਮੁਹੰਮਦ ਹਸਨ ‘ਤਾਰੀਖਿ ਪਟਿਆਲਾ’ ਵਿਚ ਮੁਹੰਮਦ ਸਾਲਹ ਖੋਖਰ ਦੇ ਬਾਬਾ ਆਲਾ ਸਿੰਘ ਦੇ ਸਨੌਰ ਦਾ ਪਰਗਣਾ ਹਵਾਲੇ ਕਰਨ ਅਤੇ ਪਟਿਆਲੇ ਦੇ ਸਥਾਨ ਤੇ ਕੱਚੀ ਗੜ੍ਹੀ ਬਣਾਉਣ ਦਾ ਸਾਲ 1757 ਦਿੰਦੇ ਹਨ ।
ਪਟਿਆਲਾ ਸ਼ਹਿਰ ਬਹੁਤ ਪੁਰਾਣਾ ਨਹੀਂ ਹੈ । ਇਕ ਵਿਚਾਰ ਇਹ ਹੈ ਕਿ ਇਹ ਸ਼ਹਿਰ ਵੇਦਿਕ ਯੁੱਗ ਦੀ ‘ਪਰਸਥਲਾ’ ਨਾਂ ਦੀ ਪ੍ਰਾਚੀਨ ਬਸਤੀ ਦੇ ਸਥਾਨ ਤੇ ਵਸਿਆ ਹੋਇਆ ਹੈ । ਪ੍ਰੋ. ਐਸ. ਐਨ. ਬੈਨਰਜੀ ਲਿਖਦੇ ਹਨ ਕਿ ਮਹਾਂਭਾਰਤ ਵੇਲੇ ‘ਪਰਸਥਲਾ’ ਨਾਂ ਦੀ ਥਾਂ ਸੀ, ਜਿਹੜੀ ਪਟਿਆਲਾ ਸ਼ਹਿਰ ਦੇ ਨੇੜੇ ਸੀ, ਜਿਸ ਤੋਂ ਪਟਿਆਲਾ ਨਾਂ ਪਿਆ । ਆਮ ਰਾਇ ਕਿ ਪਟਿਆਲਾ ਸ਼ਹਿਰ ਦਾ ਨਾਂ ਬਾਬਾ ਆਲਾ ਸਿੰਘ ਦੇ ਭਾਗ (ਪੱਟੀ-ਆਲਾ) ਤੋਂ ਪਿਆ, ਮੰਨਣਯੋਗ ਨਹੀਂ ਹੈ । ‘ਆਲਾ’ ਸ਼ਬਦ ਇਸ ਖੇਤਰ ਦੇ ਬਹੁਤ ਸਾਰੇ ਕਸਬਿਆਂ ਨਾਲ ਲਗਿਆ ਹੋਇਆ ਹੈ, ਜਿਵੇਂ ਅੰਬਾਲਾ, ਕਕਰਾਲਾ, ਬਰਨਾਲਾ, ਸਮਰਾਲਾ, ਬਟਾਲਾ ਆਦਿ । ਪਟਿਆਲਾ ਉਸ ਥੇਹ ਤੇ ਵਸਿਆ ਹੋਇਆ ਹੈ, ਜਿਥੇ ਵੇਦਿਕ ਯੁੱਗ ਵਿਚ ‘ਪਰਸਥਲਾ’ ਜਾਂ ‘ਪਸਤਿਆਵੰਤ’ ਨਾਂ ਦਾ ਕਸਬਾ ਸੀ ।
ਪ੍ਰੋ. ਐਸ, ਐਨ. ਬੈਨਰਜੀ ਲਿਖਦੇ ਹਨ ਕਿ ਮਹਾਂਭਾਰਤ ਦੇ ਕਾਲ ਵਿਚ ਪਰਸਥਲਾ ਨਾਂ ਦਾ ਇਕ ਕਸਬਾ ਅਤੇ ਇਕ ਖੇਤਰ ਸੀ । ਮਹਾਂਭਾਰਤ ਵਿਚ ਇਸ ਦਾ ਕਈ ਥਾਂ ਤੇ ਜ਼ਿਕਰ ਆਉਂਦਾ ਹੈ। ਭਾਰਤ ਦੇ ਪੁਰਾਤਨ ਭੂਗੋਲ ਦੇ ਵਿਸ਼ੇਸ਼ਗ ਨੰਦ ਲਾਲ ਦੀ ਰਾਇ ਹੈ ਕਿ ਪੁਰਾਣਾ ‘ਪਰਸਥਲਾ’ ਹੀ ਵਰਤਮਾਨ ਪਟਿਆਲਾ ਹੈ। ਦੋਹਾਂ ਦੇ ਉਚਾਰਣ ਵਿਚ ਸਮਾਨਤਾ ਹੈ, ਭਿੰਨਤਾ ਨਹੀਂ । ਉਚਾਰਣ ਦੀ ਇਕਸਾਰਗੀ ਕੇਵਲ ਇਤਿਹਾਸਕ ਤੱਥ ਕੱਢਣ ਲਈ ਆਵੱਸ਼ਕ ਨਹੀਂ । ਮਹਾਂਭਾਰਤ ਵਿਚ ਦੋ ਖੇਤਰਾਂ ਦਾ ਵਰਨਣ ਹੈ —ਇਕ ਮਾਲਵਾ ਅਤੇ ਦੂਜਾ ਪਰਸਥਲਾ । ਦਰਿਆ ਰਾਵੀ ਦੇ ਨਿਰਮਾਣ ਵਲ ਮਾਲਵਾ ਖੇਤਰ ਸੀ ਅਤੇ ਇਸ ਦੇ ਪੂਰਬ ਵਲ ਪਰਸਥਲਾ ਸੀ । ਸੁਸਰਮਾ ਪਰਸਥਲਾ ਦਾ ਸ਼ਾਸਕ ਸੀ । ਸੁਸਰਮਾ ਇਕ ਮਹਾਨ ਰਾਜਾ ਸੀ ਜਿਸ ਦੇ ਇਲਾਕ ਵਿਚ ਜਲੰਧਰ ਸੀ ਅਤੇ ਪਰਸਥਲਾ ਦਾ ਕਸਬਾ ਅਤੇ ਖੇਤਰ ਸੀ । ਪੰਡਤ ਭਗਵਤ ਦੱਤ ਦੀ ਰਾਇ ਹੈ ਕਿ ਪਰਸਥਲਾ ਪਟਿਆਲਾ ਨਾਲ ਸ਼ਨਾਖਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਟਿਆਲਾ ਇਕ ਵਰਤਮਾਨ ਕਸਬਾ ਹੈ । ਇਸ ਦੀ ਸਥਾਪਨਾ ਅਠਾਰਵੀਂ ਸਦੀ ਦੇ ਮੱਧ ਵਿਚ ਹੋਈ ਅਤੇ ਇਸ ਨੇ ਆਲਾ ਸਿੰਘ ਤੋਂ ਨਾਂ ਲਿਆ ਜਿਸ ਦੇ ਹਿੱਸੇ (ਪੱਟੀ) ਵਿਚ ਇਹ ਸਥਾਨ ਸੀ । ਪ੍ਰੋ. ਐਸ. ਐਨ. ਬੈਨਰਜੀ ਲਿਖਦੇ ਹਨ ਕਿ ਇਸ ਦਲੀਲ ਵਿਚ ਕੋਈ ਵਚਨ ਨਹੀਂ ਹੈ । ਪਟਿਆਲੇ ਦਾ ਨਾਂ ਆਲਾ ਸਿੰਘ ਦੇ ਨਾਂ ਤੇ ਨਹੀਂ ਪਿਆ । ਇਹ ਪਹਿਲਾਂ ਹੀ ਇਕ ਪਿੰਡ ਸੀ ਜਦੋਂ ਇਸ ਨੂੰ ਸਨੌਰ ਦੇ ਹਾਕਮ ਮੁਹੰਮਦ ਸਾਹ ਖੋਖਰ ਨੇ ਆਲਾ ਸਿੰਘ ਨੂੰ ਦਿੱਤਾ । ਮਹਾਂਭਾਰਤ ਦੀ ਲਿਖਤ ਤੋਂ ਇਹ ਪ੍ਰਤੱਖ ਹੈ ਕਿ ਪਰਸਥਲਾ ਪਟਿਆਲਾ ਸ਼ਹਿਰ ਦੇ ਨੇੜੇ ਹੀ ਸਥਿਤ ਸੀ।
ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਪਟਿਆਲੇ ਦਾ ਕਿਲ੍ਹਾ ਪਟਨਵਾਲਾ ਥੇਹ ਤੇ ਬਣਵਾਇਆ ਹੋਇਆ ਹੈ ਜਿਥੇ ਇਕ ਰਾਜਪੂਤ ਰਾਜਕੁਮਾਰੀ ਪਟਨ ਦੀ ਰਾਣੀ ਰਾਜ ਕਰਦੀ ਸੀ । ਪਟਿਆਲੇ ਦਾ ਨਾਂ ਇਸ ਥੇਹ ਤੋਂ ਪਿਆ ਨਾ ਕਿ ਬਾਬਾ ਆਲਾ ਸਿੰਘ ਤੋਂ । ਕੱਚੀ ਗੜ੍ਹੀ ਵਰਤਮਾਨ ਕਿਲ੍ਹੇ ਦੇ ਸਥਾਨ ਤੇ ਨਹੀਂ ਸੀ ਬਲਕਿ ਇਸ ਤੋਂ ਥੋੜ੍ਹੀ ਦੂਰ ਤੇ ਪੂਰਬ ਵਲ ਸੀ । ਇਹ ਸਥਾਨ ਜਿੱਥੇ ਗੜ੍ਹੀ ਉਸਾਰੀ ਗਈ ਸੀ, ‘ਸੋਢੀਆਂ ਦੀ ਗੜ੍ਹੀ ਦੇ ਨਾਂ ਤੇ ਪ੍ਰਸਿੱਧ ਸੀ । ਸੰਭਵ ਹੈ ਕਿ ਹੁਣ ਵਾਲਾ ‘ਘੇਰ ਸੋਢੀਆਂ ਵਾਲਾ’ ਥਾਂ ਉਹੋ ਹੋਵੇ ।
ਸੰਨ 1753 ਵਿਚ ਕੱਚੀ ਗੜ੍ਹੀ ਦੀ ਉਸਾਰੀ ਪਿੱਛੋਂ, ਦਸ ਸਾਲ ਤਕ ਪਟਿਆਲੇ ਦਾ ਜ਼ਿਕਰ ਨਹੀਂ ਆਉਂਦਾ । ਸੰਨ 1763 ਈ. ਤਕ ਬਾਬਾ ਆਲਾ ਸਿੰਘ ਦੀ ਸ਼ਕਤੀ ਅਤੇ ਇਲਾਕੇ ਵਿਚ ਬਹੁਤ ਵਾਧਾ ਹੋ ਗਿਆ ਸੀ । ਉਸ ਦੀ ਵਧਦੀ ਸ਼ਕਤੀ ਨੂੰ ਮੁੱਖ ਰੱਖਦੇ ਹੋਏ ਅਹਿਮਦ ਸ਼ਾਹ ਦੁਰਾਨੀ ਨੇ 21 ਮਾਰਚ, 1761 ਨੂੰ ਉਸ ਨੂੰ ਖਿਲਤ ਦਿੱਤੀ ਅਤੇ ਰਾਜੇ ਦਾ ਖ਼ਿਤਾਬ ਦਿੱਤਾ । ਸੰਨ 1763 ਈ. ਵਿਚ ਉਸ ਨੇ ਵਰਤਮਾਨ ਕਿਲ੍ਹਾ ਬਣਵਾਉਣਾ ਸ਼ੁਰੂ ਕੀਤਾ । ਅਹਿਮਦ ਸ਼ਾਹ ਦੁਰਾਨੀ ਦੁਆਰਾ ਨਿਯੁਕਤ ਸਰਹੰਦ ਦੇ ਸੂਬੇਦਾਰ ਜੈਨ ਖਾਨ ਦੀ ਹਾਰ ਅਤੇ ਉਸ ਦੇ ਕਤਲ ਤੋਂ ਪਿੱਛੋਂ ਸਿੱਖਾਂ ਨੇ ਸਰਹੰਦ ਨੂ ਉਜਾੜ ਦਿੱਤਾ ਸੀ : ਇਹ ਵੀ ਪ੍ਰਤੱਖ ਹੋ ਗਿਆ ਸੀ ਕਿ ਦਿੱਲੀ ਸਰਕਾਰ ਜਾਂ ਕਾਬਲ ਸਰਕਾਰ ਸਿੱਖਾਂ ਦੀ ਵਧਦੀ ਸ਼ਕਤੀ ਨੂੰ ਦਬਾ ਨਹੀਂ ਸਕਦੀ । ਇਸ ਲਈ ਬਾਬਾ ਆਲਾ ਸਿੰਘ ਨੇ ਬਰਨਾਲੇ ਜਾਂ ਢੰਡਿਆ ਦੀ ਬਾ ਤੇ ਪਟਿਆਲੇ ਨੂੰ ਰਾਜਧਾਨੀ ਬਣਾਉਣ ਦਾ ਫ਼ੈਸਲਾ ਕੀਤਾ ।
ਪਟਿਆਲਾ ਉਪਜਾਊ ਖੇਤਰ ਦੇ ਵਿਚਕਾਰ ਸੀ । ਇਥੇ ਖੂਹਾਂ ਦਾ ਪਾਣੀ ਲਗਣ ਨਾਲ ਫਸਲ ਚੰਗੀ ਹੁੰਦੀ ਸੀ ਇਸ ਕਾਰਨ ਉਪਜ ਬਹੁਤ ਸੀ । ਘੁੜਾਮ ਅਤੇ ਮਸੀਂਗਣ ਦਾ ਇਲਾਕਾ ਘੱਗਰ ਦਰਿਆ ਦਾ ਪਾਣੀ ਲਗਣ ਨਾਲ ਬਹੁਤ ਆਬਾਦ ਸੀ । ਕਾਲ ਪੈਣ ਵੇਲੇ ਇਸ ਖੇਤਰ ਤੇ ਪ੍ਰਭਾਵ ਘੱਟ ਹੀ ਹੁੰਦਾ ਸੀ । ‘ਜੰਗਲ’ ਦੇ ਲੋਕਾਂ ਦੀ ਖੇਤੀ ਮੀਂਹ ਤੇ ਨਿਰਭਰ ਕਰਦੀ ਸੀ। ਅਤੇ ਖੂਹਾਂ ਦਾ ਪਾਣੀ ਦੂਰ ਹੋਣ ਕਰਕੇ ਪਾਣੀ ਵਾਫਰ ਨਹੀਂ ਮਿਲਦਾ ਸੀ ।
ਸਰਹੰਦ ਦੇ ਫਤਹਿ ਕਰਨ ਪਿੱਛੋਂ ਪਟਿਆਲਾ ਰਿਆਸਤ ਦੀ ਹੱਦ ਸ਼ਾਹੀ ਸੜਕ ਤੋਂ ਪਰੇ ਤਕ ਪਹੁੰਚ ਚੁੱਕੀ ਸੀ । ਇਸ ਲਈ ਜਗਾਤ ਇਕੱਠਾ ਕਰਨ ਦਾ ਯੋਗ ਪ੍ਰਬੰਧ ਕਰਨ ਲਈ (ਰਾਜਧਾਨੀ ਸ਼ਾਹੀ ਸੜਕ ਦੇ ਨੇੜੇ ਹੀ ਹੋਣੀ ਚਾਹੀਦੀ ਸੀ । ਉਨ੍ਹਾਂ ਦਿਨਾਂ ਵਿਚ ‘ਜੰਗਲ’ ਦੇ ਇਲਾਕੇ ਤੋਂ ਇਤਨੀ ਆਮਦਨੀ ਨਹੀਂ ਹੋ ਸਕਦੀ ਜਿਤਨੀ ਕਿ ਜਗਾਤ ਇਕੱਠੀ ਕਰਨ ਤੋਂ ।
ਪਟਿਆਲੇ ਵਿਖੇ ਬਾਬਾ ਆਲਾ ਸਿੰਘ ਨੇ ਵਰਤਮਾਨ ਕਿਲ੍ਹਾ 1763 ਈ. ਵਿਚ ਬਣਵਾਉਣਾ ਆਰੰਭ ਕੀਤਾ। 14 ਜਨਵਰੀ, 1764 ਨੂੰ ਜਦ ਆਲਾ ਸਿੰਘ ਦਾ ਕੱਟੜ ਵੈਰੀ ਸਰਹੰਦ ਦਾ ਸੂਬੇਦਾਰ ਨਵਾਬ ਜ਼ੈਨ ਖ਼ਾਨ ਸਿੱਖਾਂ ਨਾਲ ਲੜਾਈ ਵਿਚ ਮਾਰਿਆ ਗਿਆ। ਅਤੇ ਸਾਰੇ ਇਲਾਕੇ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤਾਂ ਬਾਬਾ ਆਲਾ ਸਿੰਘ ਨੇ ਬਰਨਾਲੇ ਦੇ ਸਥਾਨ ਤੇ ਆਪਣੀ ਰਾਜਧਾਨੀ ਪਟਿਆਲੇ ਬਣਾ ਲਈ । 1764 ਵਿਚ ਸਰਹੰਦ ਦੀ ਤਬਾਹੀ ਤੋਂ ਪਿੱਛੋਂ ਸਰਹੰਦ ਦੇ ਬਹੁਤ ਸਾਰੇ ਵਸਨੀਕ ਇਥੇ ਆ ਕੇ ਵਸ ਗਏ । ਪਟਿਆਲੇ ਦੇ ਚੜ੍ਹਦੇ ਵਲੋਂ ਸਰਹੰਦ ਦੇ ਉਜੜੇ ਵਸਨੀਕਾਂ ਨੂੰ ਖੁਲ੍ਹੀ ਜਗ੍ਹਾ ਦਿੱਤੀ । ਉਨ੍ਹਾਂ ਦਾ ਸਾਮਾਨ ਲਿਆਉਣ ਲਈ ਗੱਡੇ ਅਤੇ ਊਠ ਭੇਜੇ । ਸ਼ੁਰੂ ਵਿਚ ਉਨ੍ਹਾਂ ਦੇ ਖਾਣ ਪੀਣ ਦੇ ਪ੍ਰਬੰਧ ਲਈ ਗੁਰੂ ਦਾ ਲੰਗਰ ਲਗਾ ਦਿੱਤਾ ਗਿਆ ।
ਪਟਿਆਲਾ ਸ਼ਹਿਰ ਦੀ ਚੱਠ ਦੀ ਰਸਮ ਮਾਰਚ, 1764 ਵਿਚ ਕੀਤੀ । ਸੰਮਤ 1820 ਬਿਕ੍ਰਮੀ (ਸੰਨ 1763 ਈ.) ਵਿਚ ਪੰਥ ਦੇ ਪ੍ਰਸਿੱਧ ਆਗੂ ਸਹਾਰਨਪੁਰ ਅਤੇ ਸਢੌਰਾ ਤੇ ਜਿੱਤਾਂ ਪ੍ਰਾਪਤ ਕਰਕੇ ਪਟਿਆਲੇ ਆਏ। ਬਾਬਾ ਆਲਾ ਸਿੰਘ ਨੇ ਪੰਥਕ ਆਗੂਆਂ ਦੀ ਹਰ ਤਰ੍ਹਾਂ ਸੇਵਾ ਕੀਤੀ ਅਤੇ ਪਟਿਆਲੇ ਨੂੰ ਆਬਾਦ ਕਰਨ ਦੀ ਇੱਛਾ ਪ੍ਰਗਟ ਕੀਤੀ ।
ਬਾਬਾ ਆਲਾ ਸਿੰਘ ਜੀ ਦੀ ਬਿਨੌ ਤੇ ਪੰਥ ਨੇ ਮਾਰਚ, 1764 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੋਗ ਦੀ ਰਸਮ ਕੀਤੀ। ਲੰਗਰ ਨਾਲ ਸਾਰਿਆਂ ਦੀ ਸੇਵਾ ਕੀਤੀ ਅਤੇ ਇਸ ਤਰ੍ਹਾਂ ਬਾਬਾ ਆਲਾ ਸਿੰਘ ਜੀ ਨੇ ਪੰਥ ਦੀਆਂ ਮਿਹਰਾਂ ਪ੍ਰਾਪਤ ਕੀਤੀਆਂ ।
ਇਸ ਅਵਸਰ ਤੇ ਸੁਲਤਾਨਲ ਕੰਮ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਜਿਸ ਨੇ ਬਾਬਾ ਆਲਾ ਸਿੰਘ ਦੇ ਪੋਤੇ ਅਮਰ ਸਿੰਘ ਜੀ ਨੂੰ ਅੰਮ੍ਰਿਤ ਛਕਾਇਆ ਸੀ ਨੇ ਆਪਣੇ ਕਮਰ- ਕਸੇ ਵਿਚੋਂ ਹੇਠ ਲਿਖੀਆਂ ਵਸਤਾਂ ਪੰਥ ਵਲੋਂ ਆਲਾ ਸਿੰਘ ਨੂੰ ਸੌਂਪੀਆਂ ।
- ਇਕ ਤਲਵਾਰ ਜਿਸ ਤੇ “ਸਰਕਾਰ ਆਹਲੂਵਾਲੀਆ” ਉਰਦੂ ਵਿਚ ਅੰਕਿਤ ਹੈ
- ਨਿਸ਼ਾਨ ਸਾਹਿਬ ਜਿਸ ਦੇ ਦੋ ਮੁਠੇ ਹਨ ।
ਪਟਿਆਲੇ ਨੂੰ ਰਾਜਧਾਨੀ ਬਣਾਉਣ ਪਿੱਛੋਂ ਆਲਾ ਸਿੰਘ ਨੇ ਦਿੱਲੀ ਤੋ ਪਿਸ਼ਾਵਰ ਜਾਣ ਵਾਲੀ ਸ਼ਾਹੀ ਸੜਕ ਤੇ ਆਪਣੇ ਇਲਾਕੇ ਵਿਚ ਜਗਾਤ ਲੈਣੀ ਆਰੰਭ ਕਰ ਦਿੱਤੀ । ਸਰਹੰਦ ਦੀ ਬਰਬਾਦੀ ਪਿੱਛੋਂ ਹਿਠਾੜ-ਸਤਲੁਜ ਖੇਤਰ ਵਿਚ ਅਫਗਾਨਾਂ ਦੇ ਰਾਜ ਦਾ ਅਤੇ ਹੋ ਗਿਆ ਸੀ ਤੇ ਬਾਬਾ ਆਲਾ ਸਿੰਘ ਦੀ ਸੈਨਿਕ ਸ਼ਕਤੀ ਇਤਨੀ ਬਲਵਾਨ ਸੀ ਕਿ ਉਸ ਨੇ ਪਟਿਆਲੇ ਵਿਖੇ ਟਕਸਾਲ ਸਥਾਪਿਤ ਕੀਤੀ ਅਤੇ ਆਪਣਾ ਸਿੱਕਾ ਚਲਾਇਆ। ਆਲਾ ਸਿੰਘ ਦੇ ਸਿੱਕੇ ਤੇ ਕਲਗੀ ਅੰਕਿਤ ਸੀ। ਉਸ ਦੇ ਦੇ ਸੋਨੇ ਦੇ ਸਿੱਕੇ ਬਰਤਾਨਵੀ ਅਜਾਇਬ ਘਰ ਲੰਡਨ ਵਿਚ ਸੁਰੱਖਿਅਤ ਹਨ।
ਸਰਹੰਦ ਦੀ ਬਰਬਾਦੀ ਪਿੱਛੋਂ ਬਾਬਾ ਆਲਾ ਸਿੰਘ ਦਾ ਪਟਿਆਲੇ ਨੂੰ ਆਪਣੀ ਰਾਜਧਾਨੀ ਬਣਾਉਣਾ ਬਹੁਤ ਸਿਆਣਪ ਵਾਲਾ ਕੰਮ ਸੀ । ਆਲਾ ਸਿੰਘ ਨੂੰ ਨਵੀਂ ਰਾਜਧਾਨੀ ਬਣਾਉਣ ਨਾਲ ਸ਼ਾਹੀ ਸੜਕ ਤੋਂ ਜਗਾਤ ਦੀ ਬਹੁਤ ਆਮਦਨੀ ਹੋਣੀ ਆਰੰਭ ਹੋਈ । ਇਹ ਸਰਹੰਦ ਦੇ ਨੇੜੇ ਸੀ । ਦਿੱਲੀ ਤੋਂ ਜਿਹੜਾ ਮਾਲ ਲਾਹੌਰ ਜਾਂ ਕਾਬਲ ਕੰਧਾਰ ਨੂੰ ਜਾਂਦਾ ਸੀ, ਜਾਂ ਲਾਹੌਰ ਵਲੋਂ ਜਿਹੜਾ ਮਾਲ ਦਿੱਲੀ ਨੂੰ ਜਾਂਦਾ ਸੀ, ਉਹ ਸਾਰਾ ਸਰੀਦ ਵਾਲੀ ਸੜਕ ਰਾਹੀਂ ਹੀ ਜਾਂਦਾ ਸੀ । ਜਦ ਕੋਈ ਵਪਾਰੀ ਮਾਲ ਲੈ ਕੇ ਕਿਸੇ ਸਿੱਖ ਸਰਦਾਰ ਦੇ ਇਲਾਕੇ ਵਿਚ ਦਾਖ਼ਲ ਹੁੰਦਾ ਤਾਂ ਬਾਬਾ ਆਲਾ ਸਿੰਘ ਦੇ ਜਗਾਤੀਏ ਉਸ ਤੋਂ ਜਗਾਤ ਵਸੂਲ ਕਰਦੇ ਸੀ । ਥੋੜੀ ਦੂਰ ਤੇ ਹੋਰ ਸਰਦਾਰ ਦਾ ਇਲਾਕਾ ਆ ਜਾਂਦਾ, ਤਾਂ ਉਥੇ ਵੀ ਵਪਾਰੀ ਨੂੰ ਜਗਾਤ ਦੇਣੀ ਪੈਂਦੀ ਸੀ । ਦਿੱਲੀ ਤੋਂ ਲਾਹੌਰ ਤਕ ਇਤਨੀ ਜਗਾਤ ਦੇਣੀ ਪੈਂਦੀ ਸੀ ਕਿ ਮਾਲ ਦੇ ਮੁਲ ਨਾਲੋਂ ਜਗਾਤ ਵਧ ਜਾਂਦੀ ਸੀ । ਹੋਰ ਕੋਈ ਰਸਤਾ ਨਹੀਂ ਸੀ ਇਸ ਲਈ ਵਪਾਰੀਆਂ ਨੂੰ ਜਗਾਤ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ । ਇਸ ਕਾਰਨ ਸ਼ਾਹੀ ਸੜਕ ਦੇ ਸਰਦਾਰਾਂ ਨੂੰ ਜਗਾਤ ਤੋਂ ਬਹੁਤ ਆਮਦਨੀ ਹੁੰਦੀ ਸੀ । ਇਉਂ ਆਲਾ ਸਿੰਘ ਦੀ ਬਰਨਾਲੇ ਦੇ ਸਥਾਨ ਤੇ ਪਟਿਆਲੇ ਨੂੰ ਰਾਜਧਾਨੀ ਬਣਾਉਣ ਨਾਲ ਉਸ ਦੀ ਆਮਦਨੀ ਵਿਚ ਬਹੁਤ ਵਾਧਾ ਹੋਇਆ।
ਬਾਬਾ ਆਲਾ ਸਿੰਘ ਦੀ ਮ੍ਰਿਤੂ ਤੋਂ ਪਿੱਛੋਂ, ਅਮਰ ਸਿੰਘ ਗੱਦੀ ਤੇ ਬੈਠੇ । ਉਨ੍ਹਾਂ ਨੇ ਗੁਲ ਬੇਗ ਤੋਂ ਸੈਫਾਬਾਦ (ਬਹਾਦਰਗੜ੍ਹ) ਦਾ ਕਿਲ੍ਹਾ ਫਤਹਿ ਕੀਤਾ ।
ਅਮਰ ਸਿੰਘ ਤੋਂ ਪਿੱਛੋਂ, ਮਹਾਰਾਜਾ ਸਾਹਿਬ ਸਿੰਘ (1781-1813), ਕਰਮ ਸਿੰਘ (1813-1845) ਅਤੇ ਨਰਿੰਦਰ ਸਿੰਘ (1845-1862), ਗੱਦੀ ਤੇ ਬੈਠੇ । ਮਹਾਰਾਜਾ ਕਰਮ ਸਿੰਘ ਦੇ ਸਮੇਂ ਰਾਜਸਥਾਨ ਤੋਂ ਭਵਨ-ਨਿਰਮਾਤਾ, ਕਲਾਕਾਰ ਅਤੇ ਰਾਜ ਆਏ ਜਿਹੜੇ ਆਪਣੇ ਨਾਲ ਸ਼ਾਹੀ ਕਿਲ੍ਹੇ ਅਤੇ ਮਹੱਲ ਬਣਾਉਣ ਦੀ ਖਾਲਿਸ ਰਾਜਸਥਾਨੀ ਤਰਜ਼ ਅਤੇ ਤਕਨੀਕ ਲਿਆਏ । ਸਰਦਾਰ ਅਤਰ ਸਿੰਘ ਆਪਣੀ ਪੁਸਤਕ ਵਿਚ ਲਿਖਦੇ ਹਨ ਕਿ ਇਸ ਮਹਾਰਾਜੇ ਦੇ ਵਕਤ ਵਿਚ ਮਿਸਤਰੀ ਉਦੈ ਰਾਮ ਜੈਪੁਰੀਆ ਨੇ ਬਹੁਤ ਸੋਹਣੀਆਂ ਇਮਾਰਤਾਂ ਬਣਵਾਈਆਂ। ਰਾਜਪੂਤ ਤਰਜ਼ ਤੇ ਭਵਨ-ਨਿਰਮਾਣ ਕਲਾ ਦੀ ਮਹਾਰਾਜਾ ਨਰਿੰਦਰ ਸਿੰਘ (1845-1862) ਨੇ ਸਰਪ੍ਰਸਤੀ ਕੀਤੀ ਅਤੇ ਉਨ੍ਹਾਂ ਦੇ ਵੇਲੇ ਇਹ ਸਿਖਰ ਤੇ ਪਹੁਂਚ ਗਈ ਜਿਹੜੀ ਸ਼ੀਸ਼ ਮਹਲ ਤੋਂ ਪ੍ਰਤੱਖ ਹੈ । ਸਭਿਅ ਸ਼ਾਸਕ ਹੋਣ ਕਰਕੇ, ਉਸ ਨੇ ਪਟਿਆਲਾ ਰਿਆਸਤ ਤੋਂ ਬਾਹਰ ਦੇ ਕਲਾਕਾਰਾ, ਸੰਗੀਤਕਾਰਾ ਅਤੇ ਸਾਹਿਤਕਾਰਾਂ ਨੂੰ ਨਿਮੰਤ੍ਰਣ ਦਿੱਤਾ । ਸਿੱਟ ਵਜੋਂ ਦਿੱਲੀ, ਲਖਨਊ, ਪਹਾੜਾਂ ਅਤੇ ਜੈਪੁਰ ਆਦਿ ਤੋਂ ਚਿੱਤਰਕਾਰ, ਸੰਗੀਤਕਾਰ ਅਤੇ ਸਾਹਿਤਕਾਰ ਪਟਿਆਲ ਆਏ । ਇਕ ਵਾਰੀ ਜਿਹੜਾ ਕਲਾਕਾਰ ਪਟਿਆਲਾ ਆ ਜਾਦਾ ਸੀ ਉਹ ਵਾਪਸ ਨਹੀਂ ਸੀ ਜਾਂਦਾ । ਡਾ. ਆਰ. ਪੀ. ਸ੍ਰੀਵਾਸਤਵ ਲਿਖਦੇ ਹਨ ਕਿ ਪਟਿਆਲਾ ਉਨ੍ਹਾਂ ਦੇ ਦਿਲਾਂ ਦਾ ‘ਮੱਕਾ’ ਬਣ ਗਿਆ ਜਿਥੇ ਉਹ ਧਨ ਅਤੇ ਰੋਜ਼ੀ ਕਮਾਉਂਦੇ ਸਨ ਅਤੇ ਸਦਾ ਲਈ ਰਹਿਣ ਲਈ ਸਥਾਨ ਪ੍ਰਾਪਤ ਕਰਦੇ ਸਨ ।
ਮਹਾਰਾਜਾ ਨਰਿੰਦਰ ਸਿੰਘ ਨੇ ਪਟਿਆਲੇ ਦੇ ਵਿਕਾਸ ਵਿਚ ਬਹੁਤ ਯੋਗਦਾਨ ਦਿੱਤਾ । 1847 ਵਿਚ ਮਹਾਰਾਜਾ ਨਰਿੰਦਰ ਸਿੰਘ ਨੇ ਲਾਹੌਰ ਦੇ ਸ਼ਾਲਾਮਾਰ ਬਾਗ ਦੇ ਨਮੂਨੇ ਤੇ ਮੰਤੀ ਬਾਗ ਮਹੱਲ ਪੰਜ ਲੱਖ ਰੁਪਏ ਦੀ ਲਾਗਤ ਨਾਲ ਬਣਵਾਇਆ। ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਠਹਿਰਣ ਦੇ ਅਸਥਾਨ ਤੇ ਮੋਤੀ ਬਾਗ਼ ਗੁਰਦੁਆਰਾ ਇੱਕ ਲੱਖ ਰੁਪਏ ਦੀ ਲਾਗਤ ਨਾਲ ਉਸਰਵਾਇਆ । ਸਵਾ ਲੱਖ ਰੁਪਏ ਦਾ ਗੁਰਦੁਆਰੇ ਨੂੰ ਦਾਨ ਦਿੱਤਾ । ਬਾਬਾ ਆਲਾ ਸਿੰਘ ਦੀ ਸਮਾਧ ਅਤੇ ਨਿਰਮਲੇ ਸਾਧੂਆਂ ਦੀ ਧਰਮ ਧੁਜਾ ਦੀਆਂ ਇਮਾਰਤਾਂ ਵੀ ਇਸੀ ਮਹਾਰਾਜੇ ਦੇ ਰਾਜਕਾਲ ਵਿਚ ਉਸਾਰੀਆਂ ਗਈਆਂ। ਸ਼ਹਿਰ ਦੇ ਦਸ ਦਰਵਾਜ਼ੇ ਅਤੇ ਦੀਵਾਰ ਵੀ ਇਸ ਮਹਾਰਾਜੇ ਨੇ ਬਣਵਾਈ ਸੀ । ਮਹਾਰਾਜਾ ਨਰਿੰਦਰ ਸਿੰਘ ਤੋਂ ਪਹਿਲਾਂ ਬਹਾਦਰਗੜ੍ਹ ਦੇ ਕਿਲ੍ਹੇ ਨੂੰ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ । ਮਹਾਰਾਜਾ ਮਹਿੰਦਰ ਸਿੰਘ (1862-1876) ਵੇਲੇ ਮਹਿੰਦਰਾ ਕਾਲਜ ਦੀ ਇਮਾਰਤ ਦੀ ਨੀਂਹ ਲਾਰਡ ਨਾਰਥਬੁਰਕ ਵਾਇਸਰਾਇ ਨੇ 3 ਮਾਰਚ, 1875 ਨੂੰ ਰੱਖੀ । ਬਾਰਾਂਦਰੀ ਮਹੱਲ ਮਹਾਰਾਜਾ ਰਾਜਿੰਦਰ ਸਿੰਘ (1876-1900) ਨੇ ਆਪਣੇ ਰਹਿਣ ਲਈ ਬਣਵਾਇਆ। ਮਹਾਰਾਜਾ ਭੁਪਿੰਦਰ ਸਿੰਘ ਮੋਤੀ ਬਾਗ਼ ਮਹੱਲ ਵਿਚ ਚਲੇ ਗਏ । ਵਰਤਮਾਨ ਸ਼ਹਿਰ ਪਟਿਆਲੇ ਦੇ ਵਿਕਾਸ ਲਈ ਮਹਾਰਾਜਾ ਯਾਦਵਿੰਦਰ ਸਿੰਘ ਨੇ ਬਹੁਤ ਯੋਗਦਾਨ ਪਾਇਆ। ਉਨ੍ਹਾਂ ਨੇ ਪਟਿਆਲੇ ਨੂੰ ਬਾਗਾਂ, ਮਹੱਲਾਂ ਅਤੇ ਸ਼ਾਨਦਾਰ ਇਮਾਰਤਾਂ ਦਾ ਸ਼ਹਿਰ ਬਣਾ ਦਿੱਤਾ । ਉਨ੍ਹਾਂ ਨੇ ਸਟੇਡੀਅਮ, ਸੈਨਿਕ ਹੈਡਕੁਆਰਟਰਜ਼, ਸੈਨਿਕ ਕਲਬ, ਬੈਂਕ ਆਫ ਪਟਿਆਲਾ ਅਤੇ ਜੀਮਖਾਨਾ ਕਲੱਬ ਉਸਰਵਾਏ । ਮਹਾਰਾਜੇ ਦੇ ਸਮੇਂ ਬਣਾਈ ਗਈ ਮਾਲ ਰੋਡ ਜਿਹੜੀ ਕੰਕਰੀਟ ਦੀ ਬਣੀ ਹੋਈ ਹੈ, ਸ਼ਾਨਦਾਰ ਵੰਨਗੀ ਹੈ। ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਵਿਚ ਪਟਿਆਲੇ ਵਿਚ ਨਾ ਕੇਵਲ ਕਲਾ ਅਤੇ ਭਵਨ ਨਿਰਮਾਣ ਕਲਾ ਵਿਚ ਉੱਨਤੀ ਹੋਈ ਬਲਕਿ ਇਹ ਸਿੱਖਿਆ ਅਤੇ ਸਾਹਿਤ ਦਾ ਕੇਂਦਰ ਬਣ ਗਿਆ । ਮਹਾਰਾਜਿਆਂ ਦੇ ਸਮੇਂ ਸ਼ਾਨਦਾਰ ਇਮਾਰਤਾਂ ਉਸਾਰੀਆਂ ਗਈਆਂ, ਜਿਨ੍ਹਾਂ ਵਿਚ ਕੁਝ ਵਿਚ ਸ਼ਾਨਦਾਰ ਦੀਵਾਰੀ ਚਿੱਤਰ ਹਨ ਜਿਹੜੇ ਚਿੱਤਰਕਾਰੀ ਦੇ ਸਿੱਖ ਸਕੂਲ ਦੀ ਸ਼ਾਨਦਾਰ ਵੰਨਗੀ ਹਨ। ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਬਹੁਤ ਉੱਨਤੀ ਹੋਈ । ਪੈਪਸੂ ਵੇਲੇ ਪਟਿਆਲੇ ਵਿਚ ਬਹੁਤ ਕਾਲਜ ਖੁਲ੍ਹੇ ਅਤੇ 1962 ਵਿਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਪਿੱਛੋਂ, ਪਟਿਆਲਾ ਹੀ ਪੰਜਾਬ ਦਾ ਐਸਾ ਸ਼ਹਿਰ ਹੈ ਜਿਹੜਾ ਉੱਤਰੀ ਭਾਰਤ ਦਾ ਪ੍ਰਸਿਧ ਸਿੱਖਿਆ ਦਾ ਕੇਂਦਰ ਬਣ ਗਿਆ ਹੈ। ਪਟਿਆਲੇ ਦੇ ਸਭਿਆਚਾਰਕ ਵਿਰਸੇ ਦਾ ਵੇਰਵਾ ਦੇਣਾ ਉਚਿੱਤ ਹੀ ਹੋਵੇਗਾ । ਇਹ ਸਭਿਆਚਾਰ ਦੀ ਵਿਸ਼ੇਸ਼ਤਾ ਹੈ ਕਿ ਇਹ ਦਰਬਾਰੀਆਂ ਤਕ ਸੀਮਿਤ ਨਹੀਂ ਬਲਕਿ ਆਮ ਲੋਕਾਂ ਵਿਚ ਵੀ ਪ੍ਰਚਲਿਤ ਸੀ । ਸ਼ਾਸਕ ਜੀਵਨ ਵਿਚੋਂ ਉੱਤਮ ਆਦਰਸ਼ਾਂ ਦੀ ਪਾਲਣਾ ਕਰਦੇ ਸੀ, ਜਿਹੜੇ ਆਮ ਲੋਕਾਂ ਦੇ ਮਨਪਸੰਦ ਬਣ ਗਏ । ਇਸ ਪ੍ਰਭਾਵ ਦੇ ਕਾਰਨ ਆਮ ‘ਪਟਿਆਲਵੀ ਆਪਣੀ ਚਾਲ ਢਾਲ ਬਾਰੇ ਲਖਨਵੀ ਦੀ ਤਰ੍ਹਾਂ ਆਪਣੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਨਾਲੋਂ ਵਧ ਚੇਤਨ ਹੈ । ਪਟਿਆਲੇ ਦਾ ਇਕ ਆਮ ਵਸਨੀਕ ਉਸ ਦੀ ਪਟਿਆਲਾ- ਸ਼ਾਹੀ ਪਗੜੀ, ਅਚਕਨ ਅਤੇ ਬੇਦਾਗ ਪੈਸਾਕ ਕਾਰਨ ਆਸਾਨੀ ਨਾਲ ਪਹਿਚਾਣਿਆ ਜਾਂਦਾ ਹੈ । ਇਹ ਕੇਵਲ ਪਟਿਆਲਵੀਆਂ ਬਾਰੇ ਵਾਸਤਵਿਕ ਹੈ ਜਿਨ੍ਹਾਂ ਦੀ ਗਿਣਤੀ ਸ਼ਕਤੀਸ਼ਾਲੀ ਸਮਾਜਿਕ ਅਤੇ ਆਰਥਿਕ ਕਾਰਨਾਂ ਦੇ ਪ੍ਰਭਾਵ ਕਰਕੇ ਘਟ ਰਹੀ ਹੈ ।
ਪਟਿਆਲਾ ਰਿਆਸਤ ਵਿਚ ਮਹਾਰਾਜਿਆਂ ਨੇ ਉੱਚ ਪਦਵੀਆਂ ਤੋਂ ਮੁਸਲਮਾਨਾਂ ਨੂੰ ਵੀ ਨਿਯੁਕਤ ਕੀਤਾ। ਪਟਿਆਲੇ ਦੇ ਪ੍ਰਧਾਨ ਮੰਤਰੀ ਬਹੁਤੇ ਮੁਸਲਮਾਨ ਰਹੇ। ਨਿਯੁਕਤੀਆਂ ਵੇਲੋ ਮੁਸਲਮਾਨਾਂ, ਸਿੱਖਾਂ ਅਤੇ ਹਿੰਦੂਆਂ ਵਿਚ ਕੋਈ ਫਰਕ ਨਹੀਂ ਰੱਖਿਆ ਜਾਂਦਾ ਸੀ । ਇਸ ਕਾਰਨ ਧਾਰਮਿਕ ਭਾਈਚਾਰ ਦੀ ਭਾਵਨਾ ਸ਼ਾਸਕਾਂ ਅਤੇ ਲੋਕਾਂ ਵਿਚ ਪ੍ਰਬਲ ਰਹੀ। 1947 ਦੇ ਬਟਵਾਰੇ ਦੇ ਸਮੇਂ ਮੁਸਲਮਾਨ ਪਟਿਆਲਾ ਸ਼ਹਿਰ ਨੂੰ ਛੱਡ ਕੇ ਪਾਕਿਸਤਾਨ ਚਲੇ ਗਏ।
ਪਟਿਆਲੇ ਸ਼ਹਿਰ ਦੀ ਭਵਨ ਨਿਰਮਾਣ ਕਲਾ ਦੀ ਤਰਜ਼ ਦੀ ਆਪਣੀ ਹੀ ਵਿਸ਼ੇਸ਼ਤਾ ਹੈ । ਇਹ ਨਿਰਸੰਦੇਰ ਜ਼ਿਆਦਾਤਰ ਰਾਜਪੂਤ ਭਵਨ ਨਿਰਮਾਣ ਕਲਾ ਤੋਂ ਅਪਣਾਇਆ ਹੈ। ਪਰ ਇਸ ਦੀ ਸੁੰਦਰਤਾ ਅਤੇ ਨਫਾਸਤ ਸਥਾਨਿਕ ਰੰਗ ਨਾਲ ਢਾਲੀ ਗਈ ਹੈ । ਮਹਾਰਾਜਾ ਰਣਜੀਤ ਸਿੰਘ ਦੇ ਕਾਂਗੜਾ ਰਿਆਸਤ ਤੇ ਕਬਜ਼ਾ ਕਰਨ ਤੋਂ ਪਿੱਛੋਂ ਕਾਂਗੜਾ ਦੇ ਚਿੱਤਰਕਾਰ ਰੋਜ਼ਗਾਰ ਦੇ ਲਈ ਪਟਿਆਲਾ ਦਰਬਾਰ ਵਿਚ ਆਏ । ਪਟਿਆਲੇ ਦੇ ਮਹਾਰਾਜੇ ਨੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ । ਕਿਲ੍ਹਾ ਅੰਦਰੂਨ, ਸ਼ੀਸ਼ ਮਹੱਲ ਵਿਚ ਸ਼ਾਨਦਾਰ ਦੀਵਾਰੀ ਚਿੱਤਰ ਹਨ । ਸਥਾਨਿਕ ਪ੍ਰਭਾਵ ਕਾਰਨ ਇਕ ਚਿੱਤਰਕਾਰੀ ਦਾ ਨਵਾਂ ਸਕੂਲ ਪਟਿਆਲਾ ਚਿੱਤਰਕਾਰੀ ਦਾ ਸਕੂਲ ਹੋਂਦ ਵਿਚ ਆਇਆ’ ਲਾਹੌਰ ਅਤੇ ਅੰਮ੍ਰਿਤਸਰ ਨੂੰ ਛੱਡ ਕੇ, ਪੰਜਾਬ ਦਾ ਪਟਿਆਲਾ ਹੀ ਕੇਵਲ ਇਕ ਸ਼ਹਿਰ ਹੈ ਜਿਸ ਦੀ ਸ਼ਾਨਦਾਰ ਸਾਹਿਤਕ ਅਤੇ ਅਭਿਆਚਾਰਕ ਪਰੰਪਰਾ ਹੈ । ਇਹ ਵੱਡਾ ਸ਼ਹਿਰ, ਜਿਹੜਾ ਨਿਰਸੰਦੇਹ ਮੂਲ ਪੰਜਾਬੀ ਸਭਿਆਚਾਰ ਦਾ ਕੇਂਦਰ ਹੈ ਅਤੇ ਜਿਸ ਵਿਚ ਮਹਾਨ ਵੀਰ ਪੈਦਾ ਹੋਏ, ਉੱਤਰੀ ਭਾਰਤ ਦੀਆਂ ਪੰਜਾਬ, ਰਾਜਸਥਾਨ, ਲਖਨਊ ਅਤੇ ਹਿਮਾਚਲ ਪ੍ਰਦੇਸ਼ ਦੀਆਂ ਮਹਾਨ ਸੰਸਕ੍ਰਿਤੀਆਂ ਦੇ ਮੇਲ ਦਾ ਪ੍ਰਤੀਕ ਹੈ
। ਦਿੱਲੀ ਅਤੇ ਅਵਧ ਦੇ ਰਾਜਾਂ ਦੇ ਅੰਤ ਪਿੱਛੋਂ ਬਹੁਤ ਯੋਗ ਵਿਅਕਤੀ ਪਟਿਆਲਾ ਰਿਆਸਤ ਵਿਚ ਰੋਜ਼ਗਾਰ ਦੀ ਤਲਾਸ਼ ਵਿਚ ਆਏ। 1857 ਦੇ ਗ਼ਦਰ ਦੇ ਪਿੱਛੋਂ ਬਹਾਦੁਰਸ਼ਾਹ ਦੀ ਮਾਂਡਲੇ ਬਰਮਾ ਵਿਚ ਜਲਾਵਤਨੀ ਤਾਂ ਪਿੱਛੋਂ, ਬਹੁ ਗਿਣਤੀ ਵਿਚ ਕਵੀ, ਕਲਾਕਾਰ, ਗਾਇਕ, ਨ੍ਰਿਤਕੀਆ, ਲੇਖਕ ਅਤੇ ਰਾਜ ਅਧਿਕਾਰੀ ਪਟਿਆਲੇ ਵਿਚ ਦੂਜੇ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਦੀ ਤਰ੍ਹਾਂ ਆਏ ਅਤੇ ਉਨ੍ਹਾਂ ਨੂੰ ਸਰਕਾਰ ਨੇ ਉਚਿਤ ਮਾਨਤਾ ਦਿੱਤੀ । ਪਟਿਆਲੇ ਦੇ ਮਹਾਰਾਜੇ ਨੇ ਇਨ੍ਹਾਂ ਮਹਾਨ ਕਲਾਕਾਰਾਂ ਦੀ ਸਰਪ੍ਰਸਤੀ ਕੀਤੀ ਅਤੇ ਉਨ੍ਹਾਂ ਦੀ ਯੋਗਤਾ ਨੂੰ ਅਜਾਈ ਨਾ ਜਾਣ ਦਿੱਤਾ। ਅਵਧ ਦੇ ਰਾਜ ਦੇ ਅੰਤ ਪਿੱਛੋਂ ਵੀ ਯੋਗ ਵਿਅਕਤੀ ਰੋਜ਼ਗਾਰ ਦੀ ਤਲਾਸ਼ ਵਿਚ ਪਟਿਆਲੇ ਆਏ । ਇਨ੍ਹਾਂ ਲੋਕਾਂ ਨੇ ਪਟਿਆਲੇ ਆਪਣਾ ਘਰ ਬਣਾਇਆ ਅਤੇ ਲੋਕਾਂ ਦੇ ਰਹਿਣ ਸਹਿਣ ਤੇ ਪ੍ਰਭਾਵ ਪਾਇਆ । ਪ੍ਰਿਸੀਪਲ ਗੁਰਚਰਨ ਸਿੰਘ ਦੀ ਰਾਇ ਹੈ ਕਿ ਕਾਇਸ ਥਾਂ (ਮਾਥਰ ਅਤੇ ਭਟਨਾਗਰ) ਜਿਹੜੇ ਪਟਿਆਲੇ ਵਿਚ ਵਸ ਗਏ ਸਨ, ਨੇ ਸਭ ਤੋਂ ਵਧ ਪ੍ਰਭਾਵ ਪਾਇਆ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਮਾਜਿਕ ਸ਼ਿਸਟਾਚਾਰ, ਗੁਫਤਗੂ, ਪੁਸ਼ਾਕ, ਖੁਰਾਕ ਅਤੇ ਸੰਗੀਤ ਦੇ ਖੇਤਰ ਵਿਚ ਸ਼ਿਸਟਾਚਾਰ ਦੀ ਨਵੀਂ ਤਰਜ਼ ਨਾਲ ਲਿਆਂਦੀ । ਜੀਵਨ ਦੇ ਇਸ ਨਵੇਂ ਤਰਜ਼ ਦੇ ਪ੍ਰਭਾਵ ਅਧੀਨ ਪਟਿਆਲੇ ਵਿਚ ਇਕ ਨਵਾਂ ਖਾਣਾ ਬਣਾਉਣ ਦਾ ਆਰਟ ਵਿਕਸਿਤ ਹੋਇਆ ਅਤੇ ਜੀਵਨ ਵਿਨੋਦੀ ਅਤੇ ਰੰਗੀਨ ਬਣ ਗਿਆ । ਸ਼ਾਇਦ ਇਸ ਸਮੇਂ ਹੀ ਪਟਿਆਲਾ ਸ਼ਾਹੀ ਪੱਗ ਦਾ ਰਿਵਾਜ ਪੈ ਗਿਆ। ਇਨ੍ਹਾਂ ਲੋਕਾਂ ਦੀ ਆਮਦ ਨੇ ਲੋਕਾਂ ਦੀ ਬੋਲੀ ਤੇ ਵੀ ਕੁਝ ਪ੍ਰਭਾਵ ਪਾਇਆ, ਜਿਹੜੀ ਕਿ ਹੁਣ ਪੰਜਾਬੀ ਅਤੇ ਉਰਦੂ ਦਾ ਮਿਸ਼ਣ ਹੈ । ਫੂਲਕੀਆਂ ਸਟੇਟਸ ਗਜ਼ੀਟੀਅਰ ਅਨੁਸਾਰ ਖਾਸ ਪਟਿਆਲੇ ਵਿਚ ਚੰਗੇ ਪੜ੍ਹੇ ਲਿਖੇ ਹਿੰਦੂ ਅਤੇ ਮੁਸਲਮਾਨ ਉਰਦੂ ਬੋਲਦੇ ਸਨ । ਪੰਜਾਬ ਦੇ ਬਟਵਾਰੇ ਤੋਂ ਪਿੱਛੋਂ ਪਟਿਆਲੇ ਦੀ ਭਾਸ਼ਾ ਪੰਜਾਬੀ ਹੈ । ਮੁਸਲਮਾਨਾਂ ਦੇ ਪਾਕਿਸਤਾਨ ਵਿਚ ਚਲੇ ਜਾਣ ਨਾਲ ਉਰਦੂ ਦਾ ਪ੍ਰਭਾਵ ਬਹੁਤ ਘਟ ਗਿਆ ਹੈ ।
ਖੇਡਾਂ ਦਾ ਕੇਂਦਰ
ਪਟਿਆਲੇ ਦਾ ਖੇਡਾਂ ਵਿਚ ਵਿਸ਼ੇਸ਼ ਸਥਾਨ ਹੈ । ਇਹ ਭਾਰਤ ਦੀਆਂ ਖੇਡਾਂ ਦਾ ਕੇਂਦਰ ਰਿਹਾ ਹੈ ਅਤੇ ਇਸ ਦੇ ਸ਼ਾਸਕਾਂ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਮਹਾਰਾਜਾ ਭੁਪਿੰਦਰ ਸਿੰਘ ਨੇ ਖੇਡਾਂ ਵਿਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ।
ਅਠਾਰਵੀਂ ਸਦੀ ਦੇ ਮੱਧ ਵਿਚ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੇ ਘੋੜ ਸਵਾਰੀ, ਨਿਸ਼ਾਨੇਬਾਜ਼ੀ ਅਤੇ ਸ਼ਿਕਾਰ ਖੇਡਣ ਨੂੰ ਲੋਕਪ੍ਰਿਯ ਬਣਾਇਆ । ਉਨ੍ਹਾਂ ਅਤੇ ਉਨ੍ਹਾਂ ਦੇ ਜਾਨਸ਼ੀਨਾਂ ਵੇਲੇ ਪਹਿਲਵਾਨਾਂ ਨੂੰ ਵਿਸ਼ੇਸ਼ ਸਰਪ੍ਰਸਤੀ ਮਿਲਦੀ ਰਹੀ ਅਤੇ ਕੁਸ਼ਤੀਆਂ ਲੋਕ ਪ੍ਰਿਯ ਰਹੀਆਂ ।
ਮਹਾਰਾਜਾ ਰਾਜਿੰਦਰ ਸਿੰਘ (1876-1900) ਵੇਲੇ ਪਟਿਆਲੇ ਵਿਚ ਆਧੁਨਿਕ ਖੇਡਾਂ ਵਿਸ਼ੇਸ਼ ਕਰਕੇ ਕ੍ਰਿਕਿਟ ਦਾ ਖੇਡਣਾ ਆਰੰਭ ਹੋਇਆ ।
ਡਾ. ਗੋਕਲ ਚੰਦ ਲਿਖਦੇ ਹਨ ਕਿ ਮਹਾਰਾਜਾ (ਭੁਪਿੰਦਰ ਸਿੰਘ) ਨਿਸ਼ਾਨੇਬਾਜ਼ੀ ਅਤੇ ਸਾਹਸੀ ਖੇਡਾਂ ਵਿਚ ਬੜੀ ਦਿਲਚਸਪੀ ਲੈਂਦੇ ਹਨ ਅਤੇ ਆਲੌਕਿਕ ਖੇਲ ਕ੍ਰਿਸ਼ਮੇ ਦਿਖਾਉਂਦੇ ਹਨ । ਕ੍ਰਿਕਿਟ ਉਨਾਂ ਦੀ ਮਨਪਸੰਦ ਖੇਡ ਹੈ ਅਤੇ ਮਈ 1911 ਵਿਚ ਭਾਰਤ ਦੀ ਕ੍ਰਿਕਿਟ ਟੀਮ ਜਿਹੜੀ ਇੰਗਲੈਂਡ ਗਈ ਸੀ, ਦੇ ਉਹ ਕਪਤਾਨ ਸਨ ਜਦੋਂ ਉਹ ਕੇਵਲ ਉੱਨੀ ਸਾਲਾਂ ਦੇ ਸਨ । ਉਨ੍ਹਾਂ ਨੇ ਪਟਿਆਲੇ ਵਿਖੇ ਪ੍ਰਸਿੱਧ ਅੰਗਰੇਜ਼ ਖਿਡਾਰੀਆਂ, ਰੋਡਜ਼ ਫਰੈਕਟੈਰੈਂਟ, ਰਾਇ ਕਰੈਲਨ, ਰਾਬਿਨਸਨ ਅਤੇ ਲੇਲੈਂਡ ਨੂੰ ਨਿਮੰਤ੍ਰਿਤ ਕੀਤਾ । ਇਨ੍ਹਾਂ ਪੇਸ਼ਾਵਰ ਕਿਕਿਟ ਖਿਡਾਰੀਆਂ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਕ੍ਰਿਕਿਟ ਖਿਡਾਰੀਆਂ ਜਿਵੇਂ ਕਿ ਨਾਨਕ ਰਾਮ ਅਤੇ ਕ ਨਲ ਮਿਸਤਰੀ ਦੀ ਸਰਪ੍ਰਸਤੀ ਕੀਤੀ । ਮਗਰੋਂ, ਲਾਲਾ ਅਮਰਨਾਥ, ਅਨਵਰ ਹੁਸੈਨ, ਕੈਪਟਨ ਰਾਏ ਸਿੰਘ ਅਤੇ ਕਈ ਦੂਜਿਆਂ ਨੂੰ ਵੀ ਉਨ੍ਹਾਂ ਆਪਣੇ ਪਾਸ ਰੱਖਿਆ । ਕਈ ਪ੍ਰਸਿੱਧ ਕ੍ਰਿਕਿਟ ਦੇ ਮੈਚ ਬਾਰਾਂਦਰੀ ਪਟਿਆਲਾ ਵਿਖੇ ਸਥਿਤ ਜ਼ਿਮਖ਼ਾਨਾ ਮੈਦਾਨ ਅਤੇ ਪਹਾੜ ਵਿਚ ਚ ਇਲ ਵਿਖੇ ਕ੍ਰਿਕਿਟ ਦੇ ਮੈਦਾਨ ਵਿਚ ਖੇਡੇ ਗਏ। ਚਾਇਲ ਵਿਖੇ ਕ੍ਰਿਕਿਟ ਦਾ ਮੈਦਾਨ ਵਿਸ਼ਵ ਦਾ ਸਭ ਤੋਂ ਉੱਚਾ ਕ੍ਰਿਕਿਟ ਮੈਦਾਨ ਹੈ । 1935 ਵਿਚ ਮਹਾਰਾਜੇ ਨੇ ਆਸਟਰੇਲੀਆ ਦੀ ਕਿਕਿਟ ਟੀਮ ਭਾਰਤ ਵਿਖੇ ਨਿਮੰਤ੍ਰਿਤ ਕੀਤੀ ਜਿਸ ਦੇ ਵਿਚ ਮੈਕਾਰਟਨੀ ਅਤੇ ਆਇਰਨਸੇਂਗਰ ਵਰਗੇ ਪ੍ਰਸਿੱਧ ਖਿਡਾਰੀ ਸਨ । ਉਨ੍ਹਾਂ ਵਿਚੋਂ ਨੇਂ ਆਸਟਰੇਲੀਆ ਅਤੇ ਇੰਗਲੈਂਡ ਦੀਆਂ ਕ੍ਰਿਕਿਟ ਟੀਮਾਂ ਵਿਚ ਖੇਡ ਚੁੱਕੇ ਸਨ । ਇਹ ਭਾਰਤ ਅਤੇ ਆਸਟਰੇਲੀਆ ਦੇ ਵਿਚ ਪਹਿਲਾ ਮਹੱਤਵਪੂਰਨ ਮੈਚ ਸੀ ।
ਮਹਾਰਾਜੇ ਚੀਆਂ ਕੋਸ਼ਿਸ਼ਾਂ ਦੇ ਕਾਰਣ ਭਾਰਤ ਵਿਚ ਕ੍ਰਿਕਿਟ ਕਲੱਬ ਦੀ ਸਥਾਪਨਾ ਹੋਈ । ਉਹ ਇਸ ਦੇ ਪਹਿਲੇ ਪ੍ਰਧਾਨ ਬਣੇ । 1938 ਵਿਚ ਮ੍ਰਿਤੁ ਪਿੱਛੋਂ ਉਨ੍ਹਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰਾ ਸਿੰਘ ਪਟਿਆਲਾ ਦੀ ਰਾਜ ਗੱਦੀ ਤੇ ਬੈਠੇ। ਉਹ 1933 ਵਿਚ ਭਾਰਤ ਦੀ ਕ੍ਰਿਕਿਟ ਟੀਮ ਵਿਚ ਸ਼ਾਮਲ ਹੋਏ ਅਤੇ ਆਸਟਰੇਲੀਆ ਵਿਰੁੱਧ ਕ੍ਰਿਕਿਟ ਟੈਸਟ ਮੈਚ ਵਿਚਭਾਰਤ ਦੀ ਕ੍ਰਿਕਿਟ ਟੀਮ ਦੇ ਕਪਤਾਨ ਸਨ । ਉਹ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਵਿਰੁੱਧ ਵੀ ਕ੍ਰਿਕਟ ਮੈਚ ਖੇਡ । ਉਹ ਭਾਰਤੀ ਖੇਡਾਂ ਦੇ ਪ੍ਰਧਾਨ ਬਣੇ ਅਤੇ 1939 ਵਿਚ ਭਾਰਤ ਓਲੰਪੀਅਕ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਤੇ 1960 ਤਕ ਇਸ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਤਿਆਗ-ਪੱਤਰ ਤੋਂ ਪਿੱਛੋਂ ਉਨ੍ਹਾਂ ਦੇ ਛੋਟੇ ਭਰਾ ਰਾਜਾ ਭਾਲਿੰਦਰ ਸਿੰਘ ਭਾਰਤ ਓਲੰਪੀਅਕ ਐਸੋਸੀਏਸ਼ਨ ਦੇ ਪ੍ਰਧਾਨ ਰਹੇ ।
ਭਾਵੇਂ ਪਟਿਆਲੇ ਵਿਚ ਅਧੁਨਿਕ ਖੇਡਾਂ ਕ੍ਰਿਕਿਟ ਨਾਲ ਆਰੰਭ ਹੋਈਆਂ, ਐਥਲੈਟਿਕਸ ਵਿਚ ਪਟਿਆਲੇ ਨੂੰ ਬਹੁਤ ਪ੍ਰਸਿਧੀ ਮਿਲੀ । 1923 ਵਿਚ ਪਟਿਆਲੇ ਦੇ ਨੌਜਵਾਨ ਹੋਣਹਾਰ ਐਥਲੀਟ ਦਲੀਪ ਸਿੰਘ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ। ਜਿਸ ਨੇ ਪੈਰਿਸ ਵਿਖੇ 1924 ਵਿਚ ਵਿਸ਼ਵ ਓਲੰਪੀਅਕ ਖੇਡਾਂ ਵਿਚ ਭਾਗ ਲਿਆ। ਉਹ ਪਹਿਲੇ ਭਾਰਤੀ ਐਥਲੀਟ ਸਨ ਜਿਨ੍ਹਾਂ ਨੇ ਭਾਰਤ ਦੀ ਪ੍ਰਤਿਨਿਧਤਾ ਕੀਤੀ ।
ਮਹਾਰਾਜਾ ਯਾਦਵਿੰਦਰ ਸਿੰਘ ਨੇ ਪਟਿਆਲੇ ਵਿਖੇ ਇਕ ਸ਼ਾਨਦਾਰ ਸਟੇਡੀਅਮ ਪੰਜ ਲੱਖ ਰੁਪਏ ਖ਼ਰਚ ਕਰਕੇ ਬਣਵਾਇਆ । ਇਸ ਸਟੇਡੀਅਮ ਦਾ ਨਾਂ ਯਾਦਵਿੰਦਰਾ ਸਟੇਡੀਅਮ ਹੈ । ਇਸ ਸਟੇਡੀਅਮ ਦਾ ਉਦਘਾਟਨ ਨਵਾਂ ਨਗਰ ਰਿਆਸਤ ਦੇ ਜਾਮ ਸਾਹਿਬ ਨੇ 22 ਮਾਰਚ, 1941 ਨੂੰ ਕੀਤਾ । ਇਸ ਵਿਚ ਸਾਇਕਲ ਦੌੜ ਅਤੇ ਦੂਜੀਆਂ ਦੌੜਾਂ ਲਈ ਸ਼ਾਨਦਾਰ ਟਰੈਕ ਬਣੇ ਹੋਏ ਹਨ । ਇਸ ਸਟੇਡੀਅਮ ਦੇ ਨਾਲ ਤੈਰਾਕੀ ਲਈ ਸ਼ਾਨਦਾਰ ਤਲਾ ਹੈ । ਸੰਨ 1944 ਅਤੇ 1956 ਵਿਚ ਭਾਰਤੀ ਓਲੰਪੀਅਕ ਖੇਡਾਂ ਇਸ ਸਟੇਡੀਅਮ ਵਿਖੇ ਹੋਈਆਂ ਸਨ।
ਮਹਾਰਾਜਾ ਪਟਿਆਲਾ ਖਿਡਾਰੀਆਂ ਦੇ ਵੱਡੇ ਕਦਰਦਾਨ ਸਨ । ਉਨ੍ਹਾਂ ਦੀ ਸਰਕਾਰੀ ਨੌਕਰੀ ਵਿਚ ਜਿਥੇ ਮਹਾਨ ਕ੍ਰਿਕਿਟ ਖਿਡਾਰੀ ਲਾਲਾ ਅਮਰਨਾਥ ਸਨ, ਉਨ੍ਹਾਂ ਦੇ ਆਪਣੇ ਸਮੇਂ ਦੇ ਪ੍ਰਸਿੱਧ ਐਥਲੀਟ ਅਤੇ ਵਾਲੀਵਾਲ ਖਿਡਾਰੀ ਸੋਮ ਨਾਥ ਨੂੰ ਪਟਿਆਲਾ ਵਿਖੇ ਸਿੱਖਿਆ। ਅਫ਼ਸਰ ਨਿਯੁਕਤ ਕੀਤਾ । 1952 ਵਿਚ ਉਹ ਪੈਪਸੂ ਵਿਚ ਡਾਇਰੈਕਟਰ ਸਪੋਰਟਸ ਵਿਭਾਗ ਬਣੇ 1 ਜਲੰਧਰ ਵਿਖੇ ਸਪੋਰਟਸ ਕਾਲਜ ਖੁੱਲ੍ਹਣ ਤੇ ਇਸ ਦੇ ਪ੍ਰਿੰਸੀਪਲ ਨਿਯੁਕਤ ਹੋਏ।
ਕੇਵਲ ਅਤੀਤ ਵਿਚ ਹੀ ਨਹੀਂ ਪਟਿਆਲੇ ਵਿਖੇ ਪ੍ਰਸਿੱਧ ਐਥਲੀਟ ਹੋਏ, ਬਲਕਿ ਇਹ ਰਵਾਇਤ ਹੁਣ ਤਕ ਭੀ ਜਾਰੀ ਹੈ । ਪਹਿਲਾ ਪਟਿਆਲੇ ਦੇ ਐਥਲੀਟ ਫ਼ੌਜ ਜਾਂ ਪੁਲਿਸ ਦੇ ਵਿਚੋਂ ਹੁੰਦੇ ਸੀ, ਪਰ ਕਈ ਕਾਲਜਾਂ, ਪੰਜਾਬੀ ਯੂਨੀਵਰਸਿਟੀ ਅਤੇ ਰਾਸ਼ਟਰੀ ਕ੍ਰੀੜਾ ਸੰਸਥਾਨ (ਇਨਸਟੀਚਿਊਟਸ ਆਫ਼ ਸਪੋਰਟਸ) ਦੀ ਸਥਾਪਨਾ ਨਾਲ ਇਨ੍ਹਾਂ ਸੰਸਥਾਵਾਂ ਦੇ ਐਥਲੀਟ ਅਤੇ ਦੂਜੇ ਖਿਡਾਰੀ ਪ੍ਰਸਿੱਧ ਹੋਏ ।
ਸੰਨ 1890 ਵਿਚ ਮਹਾਰਾਜਾ ਰਾਜਿੰਦਰ ਸਿੰਘ ਨੇ ਪਟਿਆਲੇ ਵਿਖੇ ਪੋਲੋ ਦੀ ਖੇਡ ਆਰੰਭ ਕੀਤੀ । ਛੇਤੀ ਹੀ ਪਟਿਆਲਾ ਇਸ ਖੇਡ ਵਿਚ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਸਿੱਧ ਹੋ ਗਿਆ । ਉਸ ਸਮੇਂ ਦੇ ਪ੍ਰਸਿੱਧ ਪੋਲੋ ਖਿਡਾਰੀ ਜਨਰਲ ਚੰਦਾ ਸਿੰਘ, ਜਨਰਲ ਹੀਰਾ ਸਿੰਘ, ਜਨਰਲ ਗੁਰਦਿੱਤ ਸਿੰਘ ਅਤੇ ਜਨਰਲ ਪ੍ਰੀਤਮ ਸਿੰਘ ਸਨ । ਮਗਰੋਂ ਦੇ ਪ੍ਰਸਿੱਧ ਪੋਲੇ ਖਿਡਾਰੀ ਜਨਰਲ ਜਸਵੰਤ ਸਿੰਘ, ਜਨਰਲ ਜੋਗਿੰਦਰ ਸਿੰਘ ਅਤੇ ਮੇਜਰ ਠਾਕੁਰ ਸਿੰਘ ਸਨ । ਜਨਰਲ ਚੰਦਾ ਸਿੰਘ ਨੇ ਨਾ ਕੇਵਲ ਭਾਰਤ, ਬਲਕਿ ਇੰਗਲੈਂਡ ਅਤੇ ਫਰਾਂਸ ਵਿਚ ਵੀ ਪੋਲੇ ਖੇਡੀ । 1909 ਵਿਚ ਉਹ ਇਨ੍ਹਾਂ ਦੇਸ਼ਾਂ ਦੇ ਚੈਂਪੀਅਨ ਬਣੇ । ਸਪੇਨ ਦੇ ਬਾਦਸ਼ਾਹ ਅਲਫਨਸ਼ ਤੇ ਉਸ ਦੀ ਮੁਹਾਰਤ ਤੋਂ ਇਤਨਾ ਪ੍ਰਭਾਵਿਤ ਹੋਇਆ, ਉਸ ਨੇ ਉਸ ਨੂੰ ਮੈਡਰਿਡ ਵਿਖੇ ਖੇਡਣ ਲਈ ਨਿਮੰਤ੍ਰਿਤ ਕੀਤਾ ਅਤੇ ਜਨਰਲ ਚੰਦਾ ਸਿੰਘ ਦੇ ਕਾਰਨ ਉਸ ਦੀ ਟੀਮ ਨੈ ਸਪੇਨ ਦੀ ਚੈਂਪੀਅਨਸ਼ਿਪ ਜਿੱਤੀ । ਆਪਣੀ ਸਵੈਜੀਵਨੀ ਵਿਚ ਕਰਨਲ ਟੀ. ਪੀ. ਮੈਲਿਵਿਲ ਲਿਖਦੇ ਹਨ, “ਉਹ ਮੈਨੂੰ ਯਾਦ ਕਰਾਉਂਦਾ ਹੈ, ਦੂਜੇ ਕਈ ਹੋਰ ਮਹੱਤਵਪੂਰਨ ਸੰਘਰਸ਼ਾਂ ਦੇ ਦਰਮਿਆਨ ਅਸੀਂ ਬਰੈਸ ਫੋਰਡ ਕੱਪ ਦੇ ਲਈ ਪਟਿਆਲਾ ਦੀ ਟੀਮ ਨਾਲ ਸ਼ਿਮਲਾ ਵਿਖੇ ਇਕ ਵੱਡੀ ਜਦੋ ਜਹਿਦ ਕੀਤੀ । ਇਸ ਸਮੇਂ ਜਰਨੈਲ ਚੰਦਾ ਸਿੰਘ ਉਨ੍ਹਾਂ ਦਾ ਬੈਂਕ ਆਪਣੇ ਸਿਖਰ ਤੇ ਸੀ ਅਤੇ ਕੁਝ ਹੀ ਬਿਹਤਰ ਖਿਡਾਰੀ ਅਤੇ ਕੁਝ ਹੀ ਅਧਿਕ ਚੰਗੇ ਭੱਦਰ ਪੁਰਸ਼ ਰਹੇ ਹੋਣ-ਮੈਂ ਨੌਜਵਾਨ ਸਿੱਖ ਪੀੜ੍ਹੀ ਤੋਂ ਕਾਮਨਾ ਕਰਦਾ ਹਾਂ ਕਿ ਉਸ ਦੇ ਕਰੀਬ ਕਰੀਬ ਸਮਰੂਪਤਾ ਹੋਣ । ਪਟਿਆਲੇ ਨੇ ਸਾਨੂੰ ਹਰਾਇਆ।” ਪਹਿਲੇ ਵਿਸ਼ਵ ਯੁੱਧ ਤੋਂ ਪਿੱਛੋਂ, 1923 ਵਿਚ ਪਟਿਆਲੇ ਦੀ ਪੋਲੋ ਟੀਮ ਨੇ ਪ੍ਰਸਿੱਧ ਰੁਤਲਾਮ ਕੱਪ ਜਿੱਤਿਆ। 1924 ਵਿਚ ਪਟਿਆਲੇ ਦੀ ਟੀਮ ਇੰਗਲੈਂਡ ਵਿਚ ਗਈ ਅਤੇ ਉਸ ਪ੍ਰਸਿੱਧ ਕਾਰੋਨੇਸ਼ਨ ਕੱਪ ਜਿੱਤਿਆ ।
ਮਹਾਰਾਜਾ ਭੁਪਿੰਦਰ ਸਿੰਘ ਨਿਸ਼ਾਨੇਬਾਜ਼ੀ ਵਿਚ ਬੜੀ ਦਿਲਚਸਪੀ ਲੈਂਦੇ ਸਨ । ਹੁਣ ਉਨ੍ਹਾਂ ਦੇ ਪੋਤਰੇ ਮਹਾਰਾਜਾ ਅਮਰਿੰਦਰ ਸਿੰਘ ਨੇ ਪੋਲੋ ਅਤੇ ਕੁੰਵਰ ਰਣਧੀਰ ਸਿੰਘ ਨੇ ਨਿਸ਼ਾਨੇਬਾਜ਼ੀ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ । ਰਣਧੀਰ ਸਿੰਘ ਨੂੰ ਸ਼ਿਕਾਰ ਅਤੇ ਨਿਸ਼ਾਨੇਬਾਜ਼ੀ ਵਿਚ ਮੁਹਾਰਤ ਪ੍ਰਾਪਤ ਕਰਨ ਦਾ ਬਹੁਤ ਸ਼ੌਕ ਹੈ । ਬੀਕਾਨੇਰ ਦਾ ਪ੍ਰਸਿੱਧ ਡਾ. ਕਰਨੀ ਸਿੰਘ ਉਸ ਦਾ ਸ਼ਾਗਿਰਦ ਹੈ । ਟੋਕੀਉ, ਮਾਸਕੋ, ਮਿਉਨਿਚ, ਮੋਂਟੇਰੀਆਲ ਵਿਖੇ ਓਲੰਪੀਅਕ ਖੇਡਾਂ ਵਿਚ ਉਸ ਨੇ ਭਾਗ ਲਿਆ। 1978 ਵਿਚ ਬੈਵੇਰੀਆ ਦੀ ਚੈਂਪੀਅਨਸ਼ਿਪ ਜਿੱਤ ਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ । ਉਹ ਦਸੰਬਰ, 1978 ਵਿਚ ਬੈਂਗਕਾਕ ਵਿਖੇ ਪ੍ਰਤਿਯੋਗਤਾ ਜਿੱਤ ਕੇ ਏਸ਼ੀਆ ਦਾ ਟ੍ਰੈਪ ਸ਼ੂਟਿੰਗ ਚੈਂਪੀਅਨ ਬਣਿਆ। ਭਾਰਤ ਸਰਕਾਰ ਨੇ ਉਸ ਨੂੰ ‘ਅਰਜਨ ਐਵਾਰਡ’ ਭੀ ਦਿੱਤਾ । ਹੁਣ ਇਸ ਖੇਡ ਲਈ ਯੋਗ ਸਹੂਲਤਾਂ ਨਾ ਹੋਣ ਕਾਰਨ ਕੋਈ ਵਿਸ਼ੇਸ਼ ਉੱਨਤੀ ਨਹੀਂ ਹੋਈ ।
ਸੰਨ 1901 ਵਿਚ ਪਟਿਆਲੇ ਦੀ ਸੈਨਾ ਨੇ ਇਕ ਹਾਕੀ ਟੀਮ ਬਣਾਈ । ਪਹਿਲੀ ਪਟਿਆਲਾ ਰਾਜਿੰਦਰਾ ਸਿੱਖ ਇਨਫੈਨਟਰੀ ਅਤੇ ਦੂਜੀ ਪਟਿਆਲਾ ਰਾਜਿੰਦਰਾ ਸਿੱਖ ਇਨਫੈਨਟਰੀ ਦੀ ਹਾਕੀ ਟੀਮ ਨੇ ਭਾਰਤੀ ਰਿਆਸਤਾਂ ਦੀਆਂ ਸੈਨਾਵਾਂ ਦੀਆਂ ਸਾਲਾਨਾ ਖੇਡਾਂ ਵਿਚ ਕਈ ਵਾਰੀ ਹਾਕੀ ਚੈਂਪੀਅਨਸ਼ਿਪ ਜਿੱਤੀ । ਇਹ ਸਾਲਾਨਾ ਖੇਡਾਂ ਬੀਕਾਨੇਰ, ਗਵਾਲੀਅਰ, ਰਾਮਪੁਰ ਅਤੇ ਪਟਿਆਲਾ ਵਿਖੇ ਹੋਈਆਂ। 1918 ਵਿਚ ਕੈਪਟਨ ਦਲੀਪ ਸਿੰਘ ਅਤੇ ਸਰਦਾਰ ਸ਼ੇਰ ਸਿੰਘ ਦੀਆਂ ਕੋਸ਼ਿਸ਼ਾਂ ਦੇ ਕਾਰਨ ਪਹਿਲਾ ਬਾਕਾਇਦਾ ਹਾਕੀ ਕਲੱਬ ਪ੍ਰਸਿੱਧ ਖਾਲਸਾ ਕਲੱਬ ਕਾਇਮ ਕੀਤਾ ਗਿਆ। 1921 ਤੋਂ ਪਿੱਛੋਂ ਇਸ ਟੀਮ ਦਾ ਨਾਂ ਪਟਿਆਲਾ ਟਾਇਗਰਜ਼ ਰਖਿਆ ਗਿਆ। ਕਲੱਬ ਦੀ ਪ੍ਰਸਿੱਧੀ ਦਿੱਲੀ-ਪੰਜਾਬ ਟਰੇਡਰਜ਼ ਕੱਪ 1922, 1923, 1924 ਵਿਚ ਜਿੱਤਣ ਤੋਂ ਪਿੱਛੋਂ ਸਾਰੇ ਦੇਸ਼ ਵਿਚ ਫੈਲ ਗਈ । ਪੰਜਾਬ ਦੀਆਂ ਪੁਰਾਣੀਆਂ ਦੇਸੀ ਖੇਡਾਂ ਕੁਸ਼ਤੀ, ਗੱਡਕਾ, 6 ਬੱਡੀ, ਸਾਂਚੀ, ਘੋੜ ਸਵਾਰੀ, ਨੇਜ਼ਾਬਾਜ਼ੀ ਆਦਿ ਹਨ। ਇਨ੍ਹਾਂ ਵਿਚ ਕੁਸ਼ਤੀ ਸਭ ਤੋਂ ਲੋਕਪ੍ਰਿਯ ਰਹੀ ਹੈ। ਪਟਿਆਲਾ ਕੁਸ਼ਤੀ ਦੇ ਖੇਤਰ ਵਿਚ 1891 ਤੋਂ ਪ੍ਰਸਿੱਧ ਰਿਹਾ ਹੈ। ਪਟਿਆਲੇ ਦੇ ਮਹਾਰਾਜਾ ਰਾਜਿੰਦਰ ਸਿੰਘ ਨੇ ਪਹਿਲਵਾਨਾਂ ਦੀ ਸਰਪ੍ਰਸਤੀ ਕੀਤੀ । ਮਹਾਰਾਜਾ ਭੁਪਿੰਦਰ ਸਿੰਘ ਦਾ ਦਰਬਾਰੀ ਪਹਿਲਵਾਨ ਰਸਤਮੇ-ਜ਼ਮਾਂ ਗਾਮਾ ਸੀ । 12 ਸਤੰਬਰ, 1910 ਨੂੰ ਉਹ ਵਰਲਡ ਚ ਪੀਅਨ ਚਇਸਕੋ ਦੇ ਵਿਰੁੱਧ ਲੰਡਨ ਦੇ ਸੈਪਹਰਡਜ਼ ਬੁਸ਼ ਸਟੇਡੀਅਮ ਵਿਚ ਕੁਸ਼ਤੀ ਜਿੱਤ ਕੇ ਰੁਸਤਮ- ਜ਼ਮਾਂ ਬਣਿਆ । ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਨੂੰ ਸੱਤ ਮੁਰੱਬ ਦਿੱਤੇ ਹੋਏ ਸਨ । 250 ਰੁਪਏ ਜੀਵਨ ਭਰ ਲਈ ਪੈਨਸ਼ਨ ਲਗਾਈ ਹੋਈ ਸੀ । 1928 ਵਿਚ ਜ਼ਖਿਸਕੋ ਦੇ ਦਿਲ ਵਿਚ ਆਇਆ ਕਿ ਗਾਮੇ ਵਿਰੁੱਧ ਫਿਰ ਕੁਸ਼ਤੀ ਲੜੇ । ਉਸ ਦੇ ਪਟਿਆਲੇ ਪਹੁੰਚਣ ਤੇ 28 ਜਨਵਰੀ, 1928 ਨੂੰ ਗਾਮੇ ਨਾਲ ਉਸ ਦੀ ਕੁਸ਼ਤੀ ਹੋਈ । ਇਹ ਕੋਈ ਸਾਧਾਰਣ ਕੁਸ਼ਤੀ ਨਹੀਂ ਸੀ । ਭਾਰਤ ਅਤੇ ਅਮਰੀਕਾ ਦੇ ਪਹਿਲਵਾਨਾਂ ਦੀ ਟੱਕਰ ਸੀ । ਇਸ ਕੁਸ਼ਤੀ ਨੂੰ ਦੱਖਣ ਲਈ ਦੂਰ ਦੂਰ ਤੋਂ ਲੋਕ ਆਏ । ਦਸਤ ਪੰਜਾ ਲੈਣ ਤੋਂ ਪਿੱਛੋਂ ਗਾਮੇ ਨੇ ਜ਼ਬਿਸਕੋ ਨੂੰ ਢਾਈ ਸਕਿੰਟਾਂ ਵਿਚ ਹੀ ਚਿੱਤ ਕਰ ਦਿੱਤਾ । ਇਸ ਕੁਸ਼ਤੀ ਬਾਰੇ ਪ੍ਰੈਸ ਰਿਪੋਰਟਰਾਂ ਦੇ ਪੁੱਛਣ ਤੇ ਜ਼ਬਿਸਕੋ ਨੇ ਕਿਹਾ “ਗਾਮਾ ਬਿਜਲੀ ਦੀ ਤਰ੍ਹਾਂ ਹੈ ।” ਡਿੱਗਣ ਸਮੇਂ ਵੀ ਉਸ ਦੇ ਮੂੰਹ ਤੋਂ ਇਹ ਵਾਕ ਨਿਕਲਿਆ ਸੀ, “ਗਾਮੇ, ਤੂੰ ਵਾਕਈ ਹੀ ਸ਼ੇਰ ਏ ।” ਬਲਬੀਰ ਸਿੰਘ ਕੰਵਲ ਨੇ ਜ਼ਬਿਸਕੋ ਪਾਸੋਂ ਗਾਮੇ ਬਾਰੇ ਵਿਚਾਰ ਪੁੱਛੇ, ਉਸ ਨੇ ਲਿਖਿਆ, “ਗਾਮਾ ਉਹ ਮਹਾਨ ਪਹਿਲਵਾਨ ਹੈ, ਜਿਸ ਨੂੰ ਸੰਸਾਰ ਕਦੇ ਵੀ ਨਹੀਂ ਭੁੱਲ ਸਕੇਗਾ ।” 24 ਫਰਵਰੀ, 1929 ਨੂੰ ਪਟਿਆਲੇ ਵਿਖੇ ਇਸ ਮਹਾਨ ਪਹਿਲਵਾਨ ਨੇ ਸਵੀਡਨ ਦੇ ਪਹਿਲਵਾਨ ਪ ਟਰਸਨ ਨੂੰ ਹਰਾਇਆ । ਗਾਮੇ ਦਾ ਛੋਟਾ ਭਰਾ ਅਮਾਮ ਬਖਸ਼ ਵੀ ਮਹਾਰਾਜਾ ਭੁਪਿੰਦਰ ਸਿੰਘ ਦੀ ਸੇਵਾ ਵਿਚ ਸੀ। 1914 ਵਿਚ ਉਸ ਨੇ ਰਹੀਮ ਸੁਲਤਾਨੀ ਨੂੰ ਕੋਹਲਾਪੁਰ ਕੁਸ਼ਤੀ ਵਿਚ ਹਰਾ ਕੇ ਰੁਸਤਮੇ-ਹਿੰਦ ਦਾ ਖ਼ਿਤਾਬ ਪ੍ਰਾਪਤ ਕੀਤਾ। ਬਲਬੀਰ ਸਿੰਘ ਕੰਵਲ ਲਿਖਦੇ ਹਨ ਕਿ “ਅਮਾਮ ਬਖਸ਼ ਦੀਆਂ ਗੁੱਗੇ ਨਾਲ ਤਿੰਨ ਕੁਸ਼ਤੀਆਂ ਰਹਿੰਦੀ ਦੁਨੀਆਂ ਤਕ ਯਾਦ ਰਹਿਣਗੀਆਂ । 1918 ਵਿਚ ਲਾਹੌਰ ਵਿਖੇ ਪਹਿਲੀ ਕੁਸ਼ਤੀ ਵਿਚ ਗੂੰਗੇ ਨੇ ਅਮਾਮ ਬਖਸ਼ ਨੂੰ ਹਰਾ ਦਿੱਤਾ । ਦੂਜੀ ਕੁਸ਼ਤੀ ਲਾਹੌਰ ਵਿਖੇ ਹੋਈ, ਜਿਥੇ ਅਮਾਮ ਬਖਸ਼ ਨੇ ਗੂੰਗੇ ਨੂੰ ਹਰਾ ਦਿੱਤਾ । ਤੀਜੀ ਕੁਸ਼ਤੀ ਪਟਿਆਲੇ ਵਿਖੇ ਹੋਈ, ਜਿਥੇ ਅਮਾਮ ਬਖਸ਼ ਜੇਤੂ ਰਿਹਾ ।” ਗਾਮੇ ਅਤੇ ਅਮਾਮ ਬਖਸ਼ ਨੇ ਆਪਣੇ ਜੀਵਨ ਦਾ ਵਧੇਰੇ ਹਿੱਸਾ ਮਹਾਰਾਜਾ ਪਟਿਆਲਾ ਪਾਸ ਗੁਜ਼ਾਰਿਆ। ਦੇਸ਼ ਦੀ ਵੰਡ ਹੋਣ ਤੇ ਇਹ ਦੋਵੇਂ ਪਹਿਲਵਾਨ ਪਾਕਿਸਤਾਨ ਚਲੇ ਗਏ ।
ਪਟਿਆਲੇ ਦਾ ਪ੍ਰਸਿੱਧ ਪਹਿਲਵਾਨ ਕੇਸਰ ਸਿੰਘ ਰੁਸਤਮੇ-ਹਿੰਦ ਸੀ । 1948 ਦੀਆਂ ਭਾਰਤੀ ਖੇਡਾਂ ਵਿਚ ਇਸ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ । 1956 ਵਿਚ ਵੀ ਪਟਿਆਲੇ ਇਸ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਲਈ । ਥੋੜ੍ਹੇ ਸਮੇਂ ਵਿਚ ਇਸ ਨੇ ਬੜੇ ਬੜੇ ਪਹਿਲਵਾਨਾਂ ਨੂੰ ਹਰਾਇਆ। 1951 ਵਿਚ ਇਸ ਨੇ ਕਾਲੇ ਭਰਤਪੁਰੀਏ ਨੂੰ ਹਰਾਇਆ ਅਤੇ ਯੂ. ਪੀ. ਦੇ ਮੰਗਲਾ ਰਾਓ ਨੂੰ ਨੰਬਰਾਂ ਤੇ ਜਿੱਤ ਲਿਆ। 1954 ਵਿਚ ਇਸ ਨੇ ਪੰਜਾਬ ਦੇ ਪ੍ਰਸਿੱਧ ਪਹਿਲਵਾਨਾਂ ਹਾਕਮ ਸਿੰਘ ਅਤੇ ਮਿਹਰ ਸਿੰਘ ਨੂੰ ਕੁਸ਼ਤੀ ਵਿਚ ਹਰਾਇਆ । ਜੁਲਾਈ, 1953 ਵਿਚ ਇਸ ਨੂੰ ਪੰਡਤ ਜਵਾਹਰ ਲਾਲ ਨੇ ਗੁਰਜ ਭੇਂਟ ਕੀਤੀ ਅਤੇ ਇਸ ਨੂੰ ਰੁਸਤਮੇ-ਹਿੰਦ ਦਾ ਖਿਤਾਬ ਦਿੱਤਾ। 1960 ਵਿਚ ਮੈਲਬੌਰਨ ਵਿਖੇ ਜਾਣ ਵਾਲੀ ਭਾਰਤੀ ਟੀਮ ਦਾ ਇਸ ਨੂੰ ਚੀਫ ਕੋਚ ਨਿਯੁਕਤ ਕੀਤਾ ਗਿਆ ਸੀ । 1956 ਵਿਚ ਪਟਿਆਲੇ ਦੇ ਪਹਿਲਵਾਨ ਬਖਸ਼ੀਸ਼ ਸਿੰਘ ਨੂੰ ਮੈਲਬੋਰਨ ਵਿਖੇ ਓਲੰਪੀਅਕ ਖੇਡਾਂ ਵਿਚ ਕੁਸ਼ਤੀ ਲੜਨ ਲਈ ਚੁਣ ਲਿਆ ਗਿਆ ਸੀ । 1958 ਵਿਚ ਪਟਿਆਲਾ ਦੇ ਪਹਿਲਵਾਨਾਂ ਨੇ ਈਰਾਨ ਦੇ ਪਹਿਲਵਾਨਾਂ ਨਾਲ ਕੁਸ਼ਤੀ ਵਿਚ ਅੱਠਾਂ ਵਿਚੋਂ ਤਿੰਨ ਮੁਕਾਬਲੇ ਜਿੱਤ ਲਏ ਸਨ ।
ਵਾਲੀਬਾਲ ਦੀ ਖੇਡ ਵਿਚ ਵੀ ਪਟਿਆਲੇ ਦਾ ਮਹੱਤਵਪੂਰਨ ਸਥਾਨ ਹੈ । 1914 ਦੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਟਿਆਲੇ ਦੀ ਵਾਲੀਬਾਲ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ । 1948 ਵਿਚ ਪਟਿਆਲਾ ਵਾਲੀਬਾਲ ਦੀ ਟੀਮ ਨੇ ਲਖਨਊ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਅਤੇ ਲਗਾਤਾਰ ਜਿੱਤਦੀ ਰਹੀ ।
ਪਟਿਆਲੇ ਵਿਖੇ ਸਕੂਲ ਪੱਧਰ ਅਤੇ ਕਾਲਜ ਪੱਧਰ ਤੇ ਖੇਡਾਂ ਦੀ ਉੱਨਤੀ ਲਈ ਪਟਿਆਲਾ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ। ਪਟਿਆਲਾ ਰਿਆਸਤ ਦੀ ਪ੍ਰਬੰਧਕੀ ਰਿਪੋਰਟ ਬਾਬਤ ਸਾਲ 1959 (ਬਿਕਰਮੀ 1938-39) ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਵੇਲੇ ਸਰੀਰਿਕ ਸਿੱਖਿਆ ਤੇ ਜ਼ੋਰ ਦਿੱਤਾ ਗਿਆ ਅਤੇ ਅੰਤਰ ਸਕੂਲ ਖੇਡਾਂ ਅਤੇ ਗੇਮ ਟੂਰਨਾਮੈਂਟ ਅਤੇ ਪ੍ਰਾਇਮਰੀ ਸਕੂਲ ਐਥਲੈਟਿਕ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਸਨ ਅਤੇ ਇਨਾਮ ਦਿੱਤੇ ਜਾਂਦੇ ਸਨ । ਮਹਿੰਦਰਾ ਕਾਲਜ ਦਾ ਖੇਡਾਂ ਦਾ ਵਿਭਾਗ ਭੀ ਸਰੀਰਿਕ ਸਿੱਖਿਆ ਦੇ ਯੂਨੀਵਰਸਿਟੀ ਦੇ ਪ੍ਰੋਗਰਾਮ ਅਨੁਸਾ ਤ ਆਧੁਨਿਕ ਬਣਾ ਦਿੱਤਾ ਹੈ । ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਹਰ ਸਹੂਲਤ ਦਿੱਤੀ ਜਾਂਦੀ ਹੈ । ਫਸਟ ਈਅਰ ਦੇ ਵਿਦਿਆਰਥੀਆਂ ਲਈ ਸਰੀਰਿਕ ਸਿੱਖਿਆ ਲਾਜ਼ਮੀ ਕਰ ਦਿੱਤੀ ਹੈ । ਹਰ ਇਕ ਖੇਡ ਕਲੱਬ ਦੇ ਖਿਡਾਰੀਆਂ ਦੀ ਨਿਗਰਾਨੀ ਕਾਲਜ ਦੇ ਸਟਾਫ਼ ਮੈਂਬਰ ਕਰਦੇ ਹਨ । ਕਾਲਜ ਨੇ ਹਾਕੀ, ਫੁਟਬਾਲ, ਕ੍ਰਿਕਿਟ, ਵਾਲੀਵਾਲ, ਟੈਨਿਸ, ਬਾਸਕਟਬਾਲ, ਜਿਮਨਾਸਟਿਕਸ ਅਤੇ ਐਥਲੈਟਿਕਸ ਦੀਆਂ ਟੀਮਾਂ ਯੂਨੀਵਰਸਿਟੀ ਵਿਚ ਭੇਜੀਆਂ । ਸਥਾਨਿਕ ਟੀਮਾਂ ਨਾਲ ਭੀ ਕਾਲਜ ਦੀਆਂ ਟੀਮਾਂ ਨੇ ਮੈਚ ਖੇਡੇ।
ਹੁਣ ਪਟਿਆਲਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਖੇਡਾਂ ਦਾ ਕੇਂਦਰ ਬਣ ਗਿਆ ਹੈ । ਏ ਹੀ ਪੰਜਾਬੀ ਯੂਨੀਵਰਸਿਟੀ ਦੀ 30 ਅਪ੍ਰੈਲ, 1962 ਨੂੰ ਸਥਾਪਨਾ ਹੋਈ । ਇਥੇ ਭਿੰਨ ਫੈਕਲਟੀਆਂ ਦੇ ਬਹੁਤ ਕਾਲਜ, ਖੁਲ੍ਹ ਗਏ ਜਿਵੇਂ ਕਿ ਸਰਕਾਰੀ ਮੈਡੀਕਲ ਕਾਲਜ, ਥਾਪਰ ਇੰਜੀਨੀਅਰੀ ਕਾਲਜ, ਸਰਕਾਰੀ ਕਾਲਜ ਇਸਤਰੀਆਂ, ਸਰਕਾਰੀ ਸ਼ਰੀਰਿਕ ਸਿੱਖਿਆ ਕਾਲਜ, ਬਿਕ੍ਰਮ ਕਾਮਰਸ ਕਾਲਜ, ਸਰਕਾਰੀ ਆਯੁਰਵੈਦਿਕ ਕਾਲਜ, ਮੁਲਤਾਨੀ ਮਲ ਮੰਦੀ ਕਾਲਜ, ਖਾਲਸਾ ਕਾਲਜ ਅਤੇ ਗੌਰਮਿੰਟ ਕਾਲਜ ਆਫ ਐਜੂਕੇਸ਼ਨ । ਇਨ੍ਹਾਂ ਕਾਲਜਾਂ ਦੇ ਖੁਲਣ ਨਾਲ ਜਿਥੇ ਸਿੱਖਿਆ ਵਿਚ ਉੱਨਤੀ ਹੋਈ ਉਥੇ ਖੇਡਾਂ ਦੇ ਖੇਤਰ ਵਿਚ ਬਹੁਤ ਉੱਨਤੀ ਹੋਈ । ਹਰ ਕਾਲਜ ਦੀਆਂ ਵੱਖਰੀਆਂ ਟੀਮਾਂ ਹਨ । ਪੰਜਾਬੀ ਯੂਨੀਵਰਸਿਟੀ ਦੇ ਵਿਚ ਸਪੋਰਟਸ ਵਿਭਾਗ ਹੈ । ਯਨੀਵਰਸਿਟੀ ਪੱਧਰ ਤੇ ਭਿੰਨ ਭਿੰਨ ਖੇਡ ਪ੍ਰਤਿਯੋਗਤਾਵਾਂ ਨੇ ਖੇਡਾ ਦਾ ਮਿਆਰ ਉੱਚਾ ਉਠਾਉਣ ਵਿਚ ਬਹੁਤ ਯੋਗਦਾਨ ਪਾਇਆ ਹੈ।
1961 ਵਿਚ ਮੋਤੀ ਬਾਗ਼ ਮਹੱਲ ਵਿਚ ਪਟਿਆਲੇ ਵਿਖੇ ‘ਨੇਤਾ ਜੀ ਸੁਭਾਸ਼ ਚੰਦਰ ਬੇਜ ਰਾਸ਼ਟਰੀ ਕੀੜਾ ਸੰਸਥਾਨ’ ਦੀ ਸਥਾਪਨਾ ਕਾਰਨ ਪਟਿਆਲਾ ਸਚੀ ਮੁਚੀ ਭਾਰਤ ਅੰਦਰ ਖੇਡਾਂ ਦੀ ਰਾਜਧਾਨੀ ਬਣ ਗਿਆ ਹੈ। ਇਸ ਸੰਸਥਾ ਦੇ ਨਿਮਨ ਲਿਖਤ ਉਦੇਸ਼ ਹਨ :
- ਉੱਚੀ ਯੋਗਤਾ ਦੇ ਕੋਚਾਂ ਦੀ ਉਤਪਤੀ ਤੇ ਜ਼ੋਰ ਦੇਣਾ ।
- ਮੌਜੂਦਾ ਕੰਚਾਂ ਦੀ ਤਕਨੀਕੀ ਯੋਗਤਾ ਨੂੰ ਵਧਾਉਣ ਵਿਚ ਸਹਾਇਤਾ ਕਰਨਾ ।
- ਖੇਡਾਂ ਬਾਰੇ ਅਤਿ ਅਧਿਕ ਸੰਭਵ ਜਾਣਕਾਰੀ ਇਕੱਠੀ ਕਰਨਾ ।
4 ਆਪਣੇ ਖੇਤਰੀ ਕੋਚਿੰਗ ਕੇਂਦਰਾਂ ਦੁਆਰਾ ਹੋਣਹਾਰ ਐਥਲੀਟਾਂ ਅਤੇ ਪ੍ਰਤਿਭਾ ਖੋਜ ਵਿਚ ਸੰਸਥਾਵਾਂ ਦੀ ਸਹਾਇਤਾ ਕਰਨੀ ।
- ਰਾਸ਼ਟਰੀ ਟੀਮਾਂ ਨੂੰ ਅੰਤਰ ਰਾਸ਼ਟਰੀ ਖੇਡਾਂ ਵਿਚ ਭਾਗ ਲੈਣ ਤੋਂ ਪਹਿਲਾਂ ਨਿਪੁੰਨ ਬਣਾਉਣਾ । P
- ਗੇਮਾਂ ਅਤੇ ਸਪੋਰਟਸ ਖੇਤਰ ਵਿਚ ਸਾਹਿਤ ਛਾਪਣਾ ।
- ਸ਼ਰੀਰਿਕ ਸਿੱਖਿਆ ਦੇ ਅਧਿਆਪਕਾਂ ਆਦਿ ਦੇ ਲਈ ਪੁਨਰ ਅਨੁਕੂਲਣ ਕੋਰਸਾਂ ਦਾ ਪ੍ਰਬੰਧ ਕਰਨਾ ।
- ਖੇਡਾਂ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ ਕਰਨੀ ।
- ਸੈਮੀਨਾਰਾਂ, ਕਾਨਫਰੰਸਾਂ, ਕਲਿਨਿਕਾਂ ਅਤੇ ਟੂਰਨਾਮੈਂਟਾਂ ਦਾ ਆਯੋਜਨ ਕਰਨਾ।
- ਅਫ਼ਰੀਕਾ ਅਤੇ ਏਸ਼ੀਆ ਦੇ ਦੇਸ਼ਾਂ ਦੇ ਅਮਲੇ ਨੂੰ ਕੋਚ ਦੇ ਤੌਰ ਤੇ ਸਿਖਲਾਈ ਦੇਣ ਵਿਚ ਸਹਾਇਤਾ ਕਰਨੀ ।
- ਸੈਕੰਡਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਜਿਹੜੇ ਖੇਡਾਂ ਵਿਚ ਪ੍ਰਬੀਣ ਹਨ, ਨੂੰ ਵਜ਼ੀਫੇ ਦੇਣੇ ।
- ਏਸ਼ੀਅਨ ਐਥਲੇਟਿਕ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ ਆਨ ਸਪੋਰਟਸ ਮੈਡੀਸਿਨ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਟੈਕ ਐਂਡ ਫੀਲਡ ਕੋਚਿਜ਼ ਦੇ ਸਕੱਤਰੇਤ ਦੇ ਤੌਰ ਤੇ ਕੰਮ ਕਰਨਾ ।
- ਆਈ. ਐਸ. ਆਈ. ਅਤੇ ਸਪੋਰਟਸ ਦੇ ਕਾਰਖ਼ਾਨੇਦਾਰਾਂ ਨੂੰ ਸਪੋਰਟਸ ਦਾ ਸਾਜ਼ੋ-ਸਾਮਾਨ ਦਾ ਮਿਆਰ ਕਾਇਮ ਕਰਨ ਅਤੇ ਵਿਸ਼ੇਸ਼ੀਕ੍ਰਿਤ ਸਾਜ਼ੋ-ਸਾਮਾਨ ਜਿਹੜਾ ਦੇਸ਼ ਵਿਚ ਉਪਲਬਧ ਨਹੀਂ, ਬਾਰੇ ਸਲਾਹ ਦੇਣਾ ।
ਐਨ. ਆਈ. ਐਸ. ਕਾਡਰ ਦੇ ਕੋਚ
ਇਸ ਸਮੇਂ ਰਾਸ਼ਟਰੀ ਕ੍ਰੀੜਾ ਸੰਸਥਾਨ ਵਿਚ 227 ਕੋਚ ਹਨ । ਇਨ੍ਹਾਂ ਦੀ ਦਰਜਾਬੰਦੀ ਤਿੰਨ ਗ੍ਰੰਡਾਂ ਵਿਚ ਕੀਤੀ ਹੈ, ਅਰਥਾਤ ਗ੍ਰੇਡ ਪਹਿਲਾ ਗ੍ਰੇਡ ਦੂਜਾ ਅਤੇ ਗ੍ਰੇਡ ਤੀਜਾ। ਗ੍ਰੇਡ ਪਹਿਲਾ ਅਤੇ ਗੇਡ ਦੂਜੇ ਦੇ ਬਹੁਤ ਕੋਚਾਂ ਨੇ ਰੂਸ ਅਤੇ ਜਰਮਨੀ ਵਿਚ ਸਿਖਲਾਈ ਪ੍ਰਾਪਤ ਕੀਤੀ ਹੈ। ਕੇਵਲ 28 ਕੋਚ ਸੰਸਥਾਨ ਵਿਚ ਪੜ੍ਹਾਉਂਦੇ ਹਨ ਅਤੇ ਦੂਜੇ ਫੀਲਡ ਵਿਚ ਹਨ। ਅਤੇ ਸਾਰੇ ਦੇਸ਼ ਵਿਚ ਕੰਮ ਕਰਦੇ ਹਨ। ਰਾਸ਼ਟਰੀ ਕ੍ਰੀੜਾ ਸੰਸਥਾਨ ਦੇ ਕੰਚਾਂ ਨੇ ਵਿਦੇਸ਼ ਵਿਚ ਵੀ ਉਪਯੋਗੀ ਸੇਵਾ ਕੀਤੀ ਹੈ।
ਸੰਸਥਾਨ ਵਿਚ ਭਿੰਨ-ਭਿੰਨ ਖੇਡਾਂ ਦੇ ਕੰਚਾਂ ਨੂੰ ਬਾਕਾਇਦਾ ਅਤੇ ਸੰਖਿਪਤ ਪਾਠਕ੍ਰਮ ਸਿਖਲਾਈ ਲਈ ਹਨ । ਇਸ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਛੇ ਹਫ਼ਤੇ ਦੇ ਪਾਠਕ੍ਰਮ ਸਿਖਲਾਈ ਦੇਣ ਲਈ ਹਨ ।
ਸੰਸਥਾਨ ਦੀ ਸਥਾਪਨਾ ਤੋਂ ਪਿੱਛੋਂ, ਵਿਦੇਸ਼ਾਂ ਤੋਂ ਵਿਸ਼ੇਸ਼ੱਗ ਕੋਚ ਨਿਯੁਕਤ ਕੀਤੇ ਗਏ ਅਤੇ ਪੜ੍ਹ ਰਹੇ ਭਾਰਤੀ ਕੰਚਾਂ ਨੂੰ ਉਨ੍ਹਾਂ ਨਾਲ ਲਾਇਆ ਗਿਆ । ਹੁਣ ਸੰਸਥਾਨ ਵਿਚ ਸਾਰੇ ਕੋਚ ਭਾਰਤੀ ਹਨ । ਕਦੇ ਕਦੇ ਵਿਦੇਸ਼ੀ ਕੋਚਾਂ ਨੂੰ ਥੋੜੇ ਸਮੇਂ ਲਈ ਕਲੀਨਿਕ ਲਗਾਣ ਅਤੇ ਕੋਚਿੰਗ ਲਈ ਬੁਲਾਇਆ ਜਾਂਦਾ ਹੈ ।
ਸੰਸਥਾਨ ਨੇ ਖੇਤਰੀ ਕੋਚਿੰਗ ਕੇਂਦਰ ਦਿੱਲੀ, ਹੈਦਰਾਬਾਦ, ਜੈਪੁਰ, ਲਖਨਉ, ਨਾਗਪੁਰ, ਬੰਗਲੌਤ, ਗਾਂਧੀਨਗਰ, ਜਬਲਪੁਰ, ਪਟਨਾ, ਅੰਮ੍ਰਿਤਸਰ, ਜੰਮੂ ਅਤੇ ਸ਼ਿਰੀਨਗਰ ਵਿਖੇ ਖੋਲ੍ਹੇ ਅਤੇ ਉਥੇ ਲਈ ਸਿਖਿਅਤ ਕੱਚ ਅਤੇ ਖੇਡਾਂ ਦਾ ਸਾਜ਼ੋ-ਸਾਮਾਨ ਭੇਜਿਆ ।
ਰਾਸ਼ਟਰੀ ਟੀਮਾਂ ਨੂੰ ਅੰਤਰ ਰਾਸ਼ਟਰੀ ਖੇਡਾਂ ਵਿਚ ਭਾਗ ਲੈਣ ਲਈ ਕੋਚਿੰਗ ਕੈਂਪ ਸੰਸਥਾਨ ਵਿਚ ਲਗਾਏ ਜਾਂਦੇ ਹਨ । ਭਾਰਤ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਅਤੇ ਐਥਲੀਟਾਂ ਨੇ ਇਥੇ ਸਿਖਲਾਈ ਲਈ ਅਤੇ ਅਭਿਆਸ ਕੀਤਾ ਹੈ।
ਪਿੰਡਾਂ ਵਿਚ ਖੇਡਾਂ ਨੂੰ ਲੋਕਪ੍ਰਿਯ ਬਣਾਉਣ ਲਈ, ਰਾਸ਼ਟਰੀ ਕੀੜਾ ਸੰਸਥਾਨ ਵਲੋਂ ਰਾਸ਼ਟਰੀ ਪੱਧਰ ਤੇ ਸਪੋਰਟਸ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਹਨ । ਇਸ ਤੋਂ ਇਲਾਵਾ, ਮੰਗ ਤੇ ਰਾਸ਼ਟਰੀ ਕ੍ਰੀੜਾ ਸੰਸਥਾਨ ਵਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਖੇਡ ਪ੍ਰਤਿਯੋਗਤਾਵਾਂ ਆਯੋਜਿਤ ਕਰਨ ਵਿਚ ਸਹਿਯੋਗ ਦਿੱਤਾ ਜਾਂਦਾ ਹੈ । ਖੇਡਾਂ ਦੇ ਖੇਤਰ ਵਿਚ ਖੋਜ ਲਈ ਫੋਲੋਸ਼ਿਪ ਭੀ ਦਿੱਤੀ ਜਾਂਦੀ ਹੈ ।
ਰਾਸ਼ਟਰੀ ਕ੍ਰੀੜਾ ਸੰਸਥਾਨ ਦੀ ਪੱਤ੍ਰਿਕਾ ਤੋਂ ਇਲਾਵਾ, ਰਾਸ਼ਟਰੀ ਕੀੜਾ ਸੰਸਥਾਨ ਵਲੋਂ ਸਪੋਰਟਸ ਸੰਬੰਧੀ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ । ਇਥੇ ਇਕ ਪੁਸਤਕਾਲਾ ਅਤੇ ਰਾਸ਼ਟਰੀ ਸਪੋਰਟਸ ਅਜਾਇਬ ਘਰ ਭੀ ਹੈ ।
ਰਾਸ਼ਟਰੀ ਕੀੜਾ ਸੰਸਥਾਨ ਜਿਹੜਾ ਪੁਰਾਣੇ ਮੋਤੀ ਬਾਗ਼ ਮਹੱਲ ਵਿਚ ਹੈ, ਦੇ ਵਿਸ਼ਾਲ ਖੇਡਾਂ ਦੇ ਮੈਦਾਨ ਹਨ ਅਤੇ ਰਹਿਣ ਲਈ ਸਥਾਨ ਭੀ ਕਾਫ਼ੀ ਹੈ । ਇਹ ਸੰਸਥਾਨ 350 ਏਕੜ ਵਿਚ ਹੈ। ਇਕ ਸ਼ਾਨਦਾਰ ਸਵਿਮਿੰਗ ਪੂਲ ਅਤੇ ਜਿਮਨੇਜ਼ੀਅਮ ਭੀ ਹੈ ।
ਰਾਸ਼ਟਰੀ ਕੀੜਾ ਸੰਸਥਾਨ ਦੀ ਸਥਾਪਨਾ ਨਾਲ ਪਟਿਆਲੇ ਦੀ ਖੇਡਾਂ ਦੇ ਖੇਤਰ ਵਿਚ ਮਹੱਤਤਾ ਬਹੁਤ ਵਧ ਗਈ ਹੈ । ਮਰਹੂਮ ਸਰ ਫਰੈਂਕ ਵਾਰਲ ਦੇ ਅਨੁਸਾਰ, “ਰਾਸ਼ਟਰੀ ਕੀੜਾ ਸੰਸਥਾਨ ਸੰਸਾਰ ਦੇ ਸਭ ਤੋਂ ਚੰਗੇ ਕੀੜਾ ਸੰਸਥਾਨਾਂ ਵਿਚੋਂ ਇਕ ਹੈ ।”
ਸਿੱਖਿਆ ਦਾ ਕੇਂਦਰ
ਮਹਾਰਾਜਾ ਨਰਿੰਦਰ ਸਿੰਘ ਦੇ ਰਾਜ-ਕਾਲ ਤੋਂ ਪਹਿਲਾਂ ਪਟਿਆਲੇ ਵਿਚ ਸਰਕਾਰ ਵਲੋਂ ਸਥਾਪਿਤ ਕੀਤੀ ਕੋਈ ਸਿੱਖਿਆ ਸੰਸਥਾ ਨਹੀਂ ਸੀ । ਪਟਿਆਲੇ ਵਿਖੇ ਪ੍ਰਾਈਵੇਟ ਸਕੂਲ ਬਹੁਤ ਸਨ, ਜਿੱਥੇ ਫਾਰਸੀ, ਅਰਬੀ, ਸੰਸਕ੍ਰਿਤ ਅਤੇ ਗੁਰਮੁੱਖੀ ਪੜ੍ਹਾਈ ਜਾਂਦੀ ਸੀ ।
ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਦੇਸੀ ਸਕੂਲ ਚਾਰ ਪ੍ਰਕਾਰ ਦੇ ਸਨ ਅਰਥਾਤ (1) ਪਾਠਸ਼ਾਲਾ, (2) ਚਟਸਾਲਾ, (3) ਧਰਮਸ਼ਾਲਾ ਅਤੇ (4) ਮਕਤਬ । ਰਿਆਸਤ ਵਿਚ 1902 ਵਿਚ 78 ਦੇਸੀ ਸਕੂਲ ਸਨ ਜਦੋਂ 1879 ਵਿਚ 129 ਦੇਸੀ ਸਕੂਲ ਸਨ ਅਤੇ 1902 ਵਿਚ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1305 ਸੀ ਜਦੋਂ ਕਿ 1891 ਵਿਚ 1,629 ਵਿਦਿਆਰਥੀ ਸਨ । ਇਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ। ਕਿ ਸਰਕਾਰ ਦੇ ਵਰਤਮਾਨ ਸਿੱਖਿਆ ਪ੍ਰਣਾਲੀ ਲਾਗੂ ਕਰਨ ਅਤੇ ਸਕੂਲ ਖੋਲ੍ਹਣ ਨਾਲ ਦੇਸੀ ਸਕੂਲਾਂ ਦੀ ਗਿਣਤੀ ਘਟਦੀ ਗਈ ਅਤੇ ਉਨ੍ਹਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘਟਦੀ ਗਈ। 1947 ਤੋਂ ਪਿੱਛੋਂ ਇਸ ਤਰ੍ਹਾਂ ਦੇ ਸਕੂਲ ਲਗਭਗ ਖ਼ਤਮ ਹੋ ਗਏ । ਪਟਿਆਲੇ ਵਿਚ ਪਾਠਸ਼ਾਲਾ ਵਿਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ ਜਿੱਥੇ ਬ੍ਰਾਹਮਣਾਂ ਦੇ ਲੜਕੇ ਵਿਆਕਰਣ ਅਤੇ ਜੋਤਿਸ਼ ਵਿਦਿਆ ਪ੍ਰਾਪਤ ਕਰਦੇ ਸਨ । ਉਨ੍ਹਾਂ ਨੂੰ ਵਿਦਿਆਰਥੀ ਕਹਿੰਦੇ ਸਨ ਅਤੇ ਇਹ ਮੰਗ ਕੇ ਗੁਜ਼ਾਰਾ ਕਰਦੇ ਸਨ । ਅਧਿਆਪਕ ਉਨ੍ਹਾਂ ਨੂੰ ਸਵੇਰੇ ਅਤੇ ਲੌਢੇ ਵੇਲੇ ਪੜ੍ਹਾਉਂਦੇ ਸਨ । ਉਨ੍ਹਾਂ ਨੂੰ ਸ਼ੀਘਰ ਬੋਧ, ਹੋੜਾਚੱਕਰ, ਵਿਵਾਹ ਪੱਧਤੀ ਅਤੇ ਸੰਸਕਾਰ ਪੱਧਤੀ ਆਦਿ ਪੁਸਤਕਾਂ ਜਿਹੜੀਆਂ ਹਿੰਦੂ ਧਾਰਮਿਕ ਰੀਤਾਂ ਅਤੇ ਧਾਰਮਿਕ ਮਰਿਆਦਾ ਨਾਲ ਸੰਬੰਧਤ ਸਨ, ਪੜ੍ਹਾਈਆਂ ਜਾਂਦੀਆਂ ਸਨ । ਵਿਆਕਰਣ ਦੀਆਂ ਪੁਸਤਕਾਂ ‘ਸਾਰਤ’ ਅਤੇ ਚੰਦਰਿਕਾ ਪਹਿਲਾਂ ਰਟਾਈਆਂ ਜਾਂਦੀਆਂ ਸਨ ਅਤੇ ਫਿਰ ਉਨ੍ਹਾਂ ਦੇ ਅਰਥ ਸਮਝਾਏ ਜਾਂਦੇ ਸਨ । ਪਟਿਆਲੇ ਵਿਚ ਉਪਰੋਕਤ ਵਿਸ਼ਿਆਂ ਤੋਂ ਇਲਾਵਾ, ਵਿਆਕਰਣ ਨਿਆਇ। ਜੋਤਿਸ਼, ਵੇਦਾਂਤ ਅਤੇ ਹਿੰਦੂ ਧਾਰਮਿਕ ਸਿੱਧਾਤਾਂ ਦੀ ਉੱਚੀ ਸਿੱਖਿਆ ਦਿੱਤੀ। ਜਾਂਦੀ ਸੀ । ਉਚੇਰੀ ਸਿੱਖਿਆ ਕੇਵਲ ਵੱਡੇ ਧਾਰਮਿਕ ਕੇਂਦਰਾਂ ਜਿਵੇਂ ਕਿ ਕੁਰੁਕਸ਼ੇਤਰ ਅਤੇ ਬਨਾਰਸ ਵਿਚ ਦਿੱਤੀ ਜਾਂਦੀ ਸੀ । ਇਨ੍ਹਾਂ ਅਸਥਾਨਾਂ ਤੇ ਗੀਤਾ, ਭਾਗਵਤ, ਮਹਾਂਭਾਰਤ, ਰਾਮਾਇਣ, ਵੇਦ, ਸਿੱਧਾਂਤ ਸ਼ਿਰੋਮਣੀ, ਸਿੱਧਾਂਤ ਕਮਦੀ, ਪੁਰਾਣ, ਖਟਦਰਸ਼ਨ ਪੜ੍ਹਾਏ ਜਾਂਦੇ ਸਨ । ਬ੍ਰਾਹਮਣ ਜਿਹੜਾ ਕੇਵਲ ਧਾਰਮਿਕ ਰੀਤਾਂ ਅਤੇ ਰਸਮਾਂ ਨੂੰ ਆਯੋਜਿਤ ਕਰਦਾ ਸੀ। ਪਾਧਾ ਕਹਾਉਂਦਾ ਸੀ । ਸੰਸਕ੍ਰਿਤ ਦੇ ਵਿਦਵਾਨ ਨੂੰ ਪੰਡਤ ਕਹਿੰਦੇ ਸਨ ਅਤੇ ਜੋਤਿਸ਼ ਦੇ ਜਾਣੂ ਨੂੰ ਜੋਤਸ਼ੀ । ਅਧਿਆਪਕ ਆਪਣੇ ਵਿਦਿਆਰਥੀਆਂ ਤੋਂ ਕੋਈ ਮੁਆਵਜ਼ਾ ਨਹੀਂ ਲੈਂਦੇ ਸਨ ਅਤੇ ਆਪਣੇ ਗੁਜ਼ਰਾਨ ਦੇ ਲਈ ਆਪਣੇ ਜਜ਼ਮਾਨਾਂ ਦੇ ਦਾਨ ਅਤੇ ਜੋ ਕੁਝ ਉਨ੍ਹਾਂ ਨੂੰ ਭਾਗਵਤ ਜਾਂ ਰਾਮਾਇਣ ਦੀ ਕਥਾ ਕਰਨ ਤੇ ਦੱਛਣਾ ਮਿਲਦੀ ਸੀ ਤੇ ਨਿਰਭਰ ਕਰਦੇ ਸਨ ।
ਚਟਸਾਲਾ ਵਿਚ ਆਮ ਤੌਰ ਤੇ ਪਾਧੇ ਮਹਾਜਨਾਂ ਦੇ ਲੜਕਿਆਂ ਨੂੰ ਲੰਡੇ ਅਤੇ ਹਿਸਾਬ ਦੀ ਸਿੱਖਿਆ ਦਿੰਦੇ ਸਨ । ਇਥੇ ਵਿਦਿਆਰਥੀਆਂ ਨੂੰ ਛੋਟੀ ਅਤੇ ਬੜੀ ਬਾਰਾਂ ਅਖਰੀ ਜਾਂ ਸਿੰਧ, ਲੰਡਾ ਲਿਪੀ ਸਿਖਲਾਈ ਜਾਂਦੀ ਸੀ । ¡ ਨੂੰ ਗਿਣਤੀ ਅਤੇ ਪਹਾੜੇ (ਗੋਸਵਾਰੇ) ਸਿਖਾਏ ਜਾਂਦੇ ਸਨ । ਗਿਆਰਾਂ ਅਰਥਾਤ ਅਤੇ ਹਾਵਾਂ (21 ਦਾ ਪਹਾੜਾ) ਜ਼ਬਾਨੀ ਯਾਦ ਕਰਾਇਆ ਜਾਂਦਾ ਸੀ । ਇਹ ਗੋਸ਼ਵਾਰੇ ਲੜਕਿਆਂ ਦੇ ਵਪਾਰ ਵਿਚ ਕੰਮ ਆਉਂਦੇ ਸਨ । ਵਿਦਿਆਰਥੀ ਪਹਿਲਾਂ ਧਰਤੀ ਤੇ ਲਿਖਣਾ ਸਿੱਖਦੇ ਸਨ ਅਤੇ ਫਿਰ ਨਿਪੁੰਨ ਹੋਣ ਤੇ ਉਹ ਤਖਤੀ ਤੇ ਲਿਖਣ ਲਗਦੇ ਸਨ । ਉਨ੍ਹਾਂ ਨੂੰ ਪਹਿਲਾਂ ਗਣਿਤ, ਵਿਆਜ, ਹਿਸਾਬ-ਕਿਤਾਬ ਰੱਖਣਾ ਸਿਖਾਇਆ ਜਾਂਦਾ ਸੀ । ਫਿਰ ਉਨ੍ਹਾਂ ਨੂੰ ਮੂਲ ਗਣਿਤ ਗੁਰ ਸਿੱਖਾਏ ਜਾਂਦੇ ਸਨ ਤਾਂ ਕਿ ਉਹ ਹਿੰਦੁਸਤਾਨੀ ਹਿਸਾਬ-ਕਿਤਾਬ ਵਿਚ ਨਿਪੁੰਨ ਹੋ ਜਾਣ । ਇਕ ਹੁਸ਼ਿਆਰ ਵਿਦਿਆਰਥੀ ਇਹ ਪਾਠ ਕ੍ਰਮ ਦੋ ਮਹੀਨਿਆਂ ਵਿਚ ਅਤੇ ਆਮ ਵਿਦਿਆਰਥੀ ਇਸ ਨੂੰ ਛੇ ਮਹੀਨਿਆਂ ਵਿਚ ਖ਼ਤਮ ਕਰ ਦਿੰਦਾ ਸੀ । ਆਮ ਤੌਰ ਤੇ ਪਾਧੇ ਨੂੰ ਠੇਕੇ ਤੇ ਵੇਤਣ ਦਿੱਤਾ ਜਾਂਦਾ ਸੀ ਅਰਥਾਤ ਗੋਸ਼ਵਾਰੇ ਦੀ ਪੜ੍ਹਾਈ ਦੇ ਅੰਤ ਤੇ ਇਕ ਰੁਪਿਆ, ਤਖਤੀ ਤੇ ਲਿਖਣਾ ਆਰੰਭ ਕਰਨ ਵੇਲੇ ਇਕ ਰੁਪਿਆ ਅਤੇ ਨਿਰਖਾਂ ਆਦਿ ਦੀ ਸਿੱਖਿਆ ਦੇ ਪਿੱਛੋਂ ਇਕ ਰੁਪਿਆ । ਬਹੁਤ ਵਿਦਿਆਰਥੀ ਗੋਸ਼ਵਾਰਾ ਸਿੱਖਣ ਤੋਂ ਪਿੱਛੋਂ ਸਕੂਲ ਛੱਡ ਦਿੰਦੇ ਸਨ । ਪਰ ਕੁਝ ਜ਼ਬਾਨੀ ਗਣਿਤ, ਵਹੀ-ਖਾਤਾ, ਬਿਲ ਅਤੇ ਡਰਾਫਟ ਲਿਖਣਾ ਸਿੱਖਦੇ ਸਨ । ਫੂਲਕੀਆ ਸਟੇਟਸ ਗਜ਼ੇਟੀਅਰ ਅਨੁਸਾਰ ਹਿੰਦੂ ਦੁਕਾਨਦਾਰ ਜ਼ਬਾਨੀ ਗਣਿਤ ਅਤੇ ਵਿਹਾਰਿਕ ਹਿਸਾਬ ਕਿਤਾਬ ਵਿਚ ਬਹੁਤ ਹੁਸ਼ਿਆਰ ਸਨ ਅਤੇ ਸਿਖਿਅਤ ਗਣਿਤ ਸ਼ਾਸਤਰੀ, ਇਸ ਦਿਮਾਗੀ ਕੰਮ ਵਿਚ ਉਨ੍ਹਾਂ ਦਾ ਟਾਕਰਾ ਨਹੀਂ ਸੀ ਕਰ ਸਕਦੇ ।
ਗੁਰਮੁੱਖੀ ਸਕੂਲ ਧਰਮਸ਼ਾਲਾ ਵਿਚ ਸਨ । ਇਨ੍ਹਾਂ ਵਿਚ ਭਾਈ ਜਾਂ ਸਾਧੂ ਸੰਤ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ । ਪਹਿਲਾਂ ਗੁਰਮੁੱਖੀ ਲਿਖਣੀ ਅਤੇ ਮੁਹਾਰਨੀ ਸਿਖਾਈ ਜਾਂਦੀ ਸੀ । ਪਹਿਲਾਂ ਬਾਲ ਉਪਦੇਸ਼ ਪੜ੍ਹਾਇਆ ਜਾਂਦਾ ਅਤੇ ਫਿਰ ਪੰਜ ਗ੍ਰੰਥੀ, ਦਸ ਗ੍ਰੰਥੀ ਅਤੇ ਗੁਰੂ ਗ੍ਰੰਥ ਸਾਹਿਬ ਪੜ੍ਹਾਇਆ ਜਾਂਦਾ ਸੀ । ਵਿਦਿਆਰਥੀਆਂ ਨੂੰ ਗੁਰਮੁੱਖੀ ਲਿਪੀ ਵਿਚ ਲਿਖਣਾ ਵੀ ਸਿਖਾਇਆ ਜਾਂਦਾ ਸੀ ।
ਮਕਤਬ ਫ਼ਾਰਸੀ ਭਾਸ਼ਾ ਜਾਂ ਅਰਬੀ ਭਾਸ਼ਾ ਦਾ ਸਕੂਲ ਸੀ । ਇਹ ਸਕੂਲ ਦੋ ਤਰਾਂ ਦੇ ਸਨ ਅਰਥਾਤ ਅਰਬੀ ਭਾਸ਼ਾ ਦਾ ਸਕੂਲ ਜਿੱਥੇ ਅਰਬੀ ਭਾਸ਼ਾ ਪੜ੍ਹਾਈ ਜਾਂਦੀ ਸੀ । ਨਿਰੋਲ ਅਰਬੀ ਦਾ ਸਕੂਲ ਪਟਿਆਲੇ ਵਿਚ ਨਹੀਂ ਸੀ । ਦੂਜਾ ਸਕੂਲ ਫ਼ਾਰਸੀ ਜ਼ਬਾਨ ਦਾ ਸੀ । ਅਜਿਹੇ ਮਕਤਬ ਪਟਿਆਲੇ ਵਿਚ ਸਨ । ਇਥੇ ਫ਼ਾਰਸੀ ਪੜ੍ਹਾਈ ਜਾਂਦੀ ਸੀ । ਇਥੇ ਫਾਰਸੀ ਦਾ ਕਾਇਦਾ, ਫ਼ਾਰਸੀ ਦੀ ਪਹਿਲੀ ਅਤੇ ਦੂਜੀ ਪਾਠ-ਪੁਸਤਕ, ਆਮਦਨਾਮਾ, ਖਾਲਿਕਬਾਰੀ, ਕਰੀਮਾ, ਗੁਲਸਤਾਂ, ਬੋਸਤਾਂ, ਸਿਕੰਦਰਨਾਮਾ, ਆਦਿ ਪੜ੍ਹਾਏ ਜਾਂਦੇ ਸਨ । ਕੁਰਾਨ ਅਤੇ ਗੁਰਮੁਖੀ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਲਈ ਰਾਹਲ ਦੀ ਵਰਤੋਂ ਕੀਤੀ ਜਾਦੀ ਸੀ ।
ਕਾਰੀਗਰ ਵਿਦਿਆਰਥੀਆਂ ਜਿਵੇਂ ਕਿ ਲੁਹਾਰ, ਤਰਖਾਣ, ਸੁਨਿਆਰ, ਦਰਜ਼ੀ ਆਦਿ ਨੂੰ ਉਸ ਪੇਸ਼ੇ ਦੇ ਨਿਪੁੰਨ ਕਾਰੀਗਰ ਸਿਖਾਉਂਦੇ ਸਨ । ਉਨ੍ਹਾਂ ਨੂੰ ਸ਼ਾਗਿਰਦ ਇਕ ਰੁਪਿਆ ਅਤੇ ਮਿਠਿਆਈ ਭੇਂਟ ਕਰਦੇ ਸਨ।
ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਇਸਤਰੀ ਸਿੱਖਿਆ ਨੂੰ ਸਾਰੀ ਪਟਿਆਲਾ ਰਿਆਸਤ ਵਿਚ ਨਾਪਸੰਦ ਕੀਤਾ ਜਾਂਦਾ ਸੀ । ਪਟਿਆਲੇ ਵਿਚ ਲੜਕੀਆਂ ਕਸ਼ੀਦਾ ਅਤੇ ਸਿਲਾਈ-ਕਢਾਈ ਦਾ ਕੰਮ ਆਦਿ ਇਸਤਰੀ ਸਿਖਿਅਕਾ ਪਾਸੋਂ ਸਿੱਖਦੀਆਂ ਸਨ । ਲੜਕੀਆਂ ਨੂੰ ਗੁਰਮੁੱਖੀ ਹਿੰਦੀ, ਸੰਸਕ੍ਰਿਤ ਜਾਂ ਅਰਬੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਂਦੀ ਸੀ । ਆਮ ਤੌਰ ਤੇ ਧਾਰਮਿਕ ਪੁਸਤਕਾਂ ਲੜਕੀਆਂ ਨੂੰ ਪੜ੍ਹਾਈਆਂ ਜਾਂਦੀਆਂ ਸਨ । ਪਟਿਆਲੇ ਸ਼ਹਿਰ ਵਿਚ ਕੁਝ ਵਿਧਵਾਵਾਂ ਲੜਕੀਆਂ ਨੂੰ ਗੀਤਾ, ਰਾਮਾਇਣ ਅਤੇ ਵਿਸ਼ਨੂੰ ਸਹੰਸੁਨਾਮਾ ਪੜ੍ਹਾਉਂਦੀਆਂ ਸਨ । ਲੜਕੀਆਂ ਦੀ ਪੜ੍ਹਾਈ ਲਈ ਬਾਕਾਇਦਾ ਸਕੂਲ ਨਹੀਂ ਸਨ। ਲੜਕੀਆਂ ਨੂੰ ਘਰ ਵਿਚ ਹੀ ਪੜ੍ਹਾਇਆ ਜਾਂਦਾ ਸੀ । ਪਰਦਾ ਅਤੇ ਲੜਕੀਆਂ ਦੀ ਪੜ੍ਹਾਈ ਦੀ ਨਾਪਸੰਦੀ ਕਾਰਨ ਪਟਿਆਲਾ ਇਸਤਰੀ ਸਿੱਖਿਆ ਦੇ ਖੇਤਰ ਵਿਚ ਬਹੁਤ ਪਛੜਿਆ ਹੋਇਆ ਸੀ।
ਪਟਿਆਲੇ ਵਿਖੇ ਸਰਕਾਰ ਨੇ ਪਹਿਲਾ ਸਰਕਾਰੀ ਸਕੂਲ ਸੰਨ 18,60 ਈ. ਵਿਚ ਖੋਲ੍ਹਿਆ, ਇਥੇ ਤਿੰਨ ਕਲਾਸਿਕੀ ਭਾਸ਼ਾਵਾਂ ਅਰਥਾਤ ਫਾਰਸੀ, ਅਰਬੀ ਅਤੇ ਸੰਸਕ੍ਰਿਤ ਪੜ੍ਹਾਈਆਂ ਜਾਂਦੀਆਂ ਸਨ । 1862 ਈ. ਵਿਚ ਸਕੂਲ ਦਾ ਕਾਰਜ-ਖੇਤਰ ਵਧਾ ਦਿੱਤਾ ਗਿਆ। ਅਤੇ ਅੰਗਰੇਜ਼ੀ ਅਤੇ ਗਣਿਤ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਗਿਆ ਇਹ ਸਕੂਲ ਲਾਲਾ ਕੁਲਵੰਤ ਰਾਏ, ਵਿੱਤ ਮੰਤਰੀ ਦੇ ਕੰਟਰੋਲ ਵਿਚ ਸੀ, ਜਿਹੜਾ ਰਿਆਸਤ ਵਿਚ ਸਿੱਖਿਆ ਪ੍ਰਣਾਲੀ ਦਾ ਸੰਸਥਾਪਕ ਸੀ । ਮਹਾਰਾਜਾ ਮਹਿੰਦਰ ਸਿੰਘ ਨੇ ਸੰਨ 1870 ਵਿਚ ਇਕ ਬਾਕਾਇਦਾ ਸਿੱਖਿਆ ਵਿਭਾਗ ਕਾਇਮ ਕੀਤਾ, ਜਿਸਦਾ ਮੁਖੀ ਡਾਇਰੈਕਟਰ ਸੀ ਅਤੇ ਉਸ ਦੇ ਕੰਮ ਵਿਚ ਸਹਾਇਤਾ ਕਰਨ ਲਈ ਇਕ ਇਨਸਪੈਕਟਰ ਸੀ । ਪਹਿਲਾ ਡਾਇਰੈਕਟਰ ਪ੍ਰਸਿੱਧ ਗਣਿਤ ਦਾ ਪ੍ਰੋਫੈਸਰ ਰਾਮ ਚੰਦਰ ਸੀ, ਜਿਹੜਾ ਪਹਿਲਾਂ ਮਹਾਰਾਜੇ ਦਾ ਟਿਊਟਰ ਸੀ । ਪਟਿਆਲੇ ਵਿਖੇ ਸਕੂਲ ਲਈ ਸਾਜ਼-ਸਮਾਨ ਦਾ ਖੁਲ੍ਹ-ਦਿਲੀ ਨਾਲ ਪ੍ਰਬੰਧ ਕੀਤਾ ਗਿਆ ਅਤੇ ਇਹ ਸੈਂਟਰਲ ਸਕੂਲ ਬਣਾ ਦਿੱਤਾ ਗਿਆ । ਇਕ ਪ੍ਰਬੰਧਕ ਕਮੇਟੀ ਜਿਸ ਵਿਚ ਰਾਜ ਦੇ ਮੁੱਖ ਅਫਸਰ ਸਨ, ਬਣਾਈ ਗਈ ਤਾਂ ਕਿ ਸਿੱਖਿਆ ਦੇ ਪ੍ਰਸਾਰ ਨੂੰ ਵਧਾਇਆ ਜਾਵੇ । ਦੇਸੀ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਵਿਚ ਲੈ ਲਿਆ । ਫਾਰਸੀ ਹੀ ਕੇਵਲ ਸਿੱਖਿਆ ਦਾ ਵਿਸ਼ਾ ਰਹੀ । ਮਕਤਬ ਜਿੱਥੇ ਫਾਰਸੀ ਪੜ੍ਹਾਈ ਜਾਂਦੀ ਸੀ, ਸਰਕਾਰੀ ਸਕੂਲ ਹੋ ਗਏ। ‘ ਰਿਆਸਤ ਦੇ ਦੂਜੇ ਕਸਬਿਆਂ ਜਿਵੇਂ ਕਿ ਸਨੌਰ, ਸਮਾਣਾ, ਪਾਇਲ, ਬਠਿੰਡਾ, ਬੱਸੀ, ਸ੍ਰੀਨਗਰ, ਪੰਜੋਰ, ਨਾਰਨੈਲ, ਸੁਨਾਮ, ਨਰਵਾਨਾ, ਬਨੂੜ, ਹੰਡਿਆਇਆ, ਕਨੌੜ, ਅਮਰਗੜ੍ਹ, ਮਨਸੂਰ- ਪੁਰ, ਬਰਨਾਲਾ, ਤਲਵੰਡੀ, ਮੁਨਕ ਅਤੇ ਸਰਹਿੰਦ ਵਿਚ ਸਰਕਾਰੀ ਸਕੂਲ ਖੋਲ੍ਹੇ । ਕੁਲ 1700 ਵਿਦਿਆਰਥੀਆਂ ਵਿਚੋਂ 400 ਪਟਿਆਲਾ ਵਿਚ ਸਨ । ਸੰਨ 1871 ਵਿਚ ਦੇ ਡਿਪਟੀ ਇਨਸਪੈਕਟਰ ਨਿਯੁਕਤ ਕੀਤੇ ਗਏ ਅਤੇ 1872 ਵਿਚ ਤੀਜੇ ਡਿਪਟੀ ਡਾਇਰੈਕਟਰ ਨੂੰ ਪਟਿਆਲੇ ਅਤੇ ਤਹਿਸੀਲ ਪਟਿਆਲਾ ਦੇ ਸਕੂਲਾਂ ਦੀ ਨਿਗਰਾਨੀ ਲਈ ਨਿਯੁਕਤ ਕੀਤਾ।
ਮਹਾਰਾਜਾ ਪਟਿਆਲਾ ਨੇ ਸਿੱਖਿਆ ਲਈ ਸਾਲਾਨਾ ਗਰਾਂਟ ਵਧਾ ਕੇ 60,000 ਰੁਪਏ ਕਰ ਦਿੱਤੀ, ਅਤੇ ਇਸ ਨਾਲ ਵਾਧੂ ਰਕਮ ਬਚ ਗਈ। ਇਹ ਰਕਮ ਗੋਰਮਿੰਟ ਪ੍ਰਾਸਿਮਰੀ ਨੋਟਾਂ ਵਿਚ ਲਗਾ ਦਿੱਤੀ ਅਤੇ ਵਿਆਜ ਸਿੱਖਿਆ ਵਿਭਾਗ ਦੇ ਅਧਿਕਾਰ ਵਿਚ ਦੇ ਦਿੱਤਾ ।
ਮਹਿੰਦਰਾ ਕਾਲਜ
ਮਹਿੰਦਰਾ ਕਾਲਜ ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਕਾਲਜ ਹੈ । ਸੰਨ 1875 ਵਿਚ ਮਹਾਰਾਜਾ ਮਹਿੰਦਰ ਸਿੰਘ (1862-1876) ਨੇ ਇਸ ਕਾਲਜ ਨੂੰ ਕਾਇਮ ਕੀਤਾ। ਭਾਰਤ ਦੇ ਗਵਰਨਰ ਜਨਰਲ ਲਾਰਡ ਨਾਰਥਬਰੂਕ ਨੇ 29 ਮਾਰਚ, 1875 ਨੂੰ ਮਹਿੰਦਰਾ ਕਾਲਜ ਦੀ ਇਮਾਰਤ ਦੀ ਨੀਂਹ ਰੱਖੀ। ਕਾਲਜ ਅਤੇ ਬੋਰਡਿੰਗ ਹਾਊਸ ਦੀ ਉਸਾਰੀ ਤੇ ਤਿੰਨ ਲੱਖ ਤੋਂ ਵਧ ਖ਼ਰਚ ਹੋਇਆ ।
ਲੰਬੇ ਸਮੇਂ ਤਕ ਲਾਹੌਰ ਅਤੇ ਦਿੱਲੀ ਵਿਚਕਾਰ ਇਹ ਕੇਵਲ ਡਿਗਰੀ ਕਾਲਜ ਸੀ। ਅਜਮੇਰੀ ਗੇਟ ਦਿੱਲੀ ਵਿਖੇ ਸਥਿਤ ਇਕੋ ਕਾਲਜ ਸੰਨ 1877 ਵਿਚ ਬੰਦ ਕਰ ਦਿੱਤਾ ਸੀ ਅਤੇ ਮਜ਼ਬੂਰ ਹੋ ਕੇ ਵਿਦਿਆਰਥੀਆਂ ਨੂੰ ਮਹਿੰਦਰਾ ਕਾਲਜ ਵਿਚ ਦਾਖਲਾ ਲੈਣਾ ਪੈਂਦਾ ਸੀ । ਕਪੂਰਥਲੇ ਵਿਖੇ ਕਾਲਜ ਵਿਚ ਇੰਟਰਮੀਡੀਏਟ ਤਕ ਪੜ੍ਹਾਈ ਹੁੰਦੀ ਸੀ । ਿ ਦਿੱਲੀ ਤੋਂ ਵੀ ਵਿਦਿਆਰਥੀ ਇਥੇ ਪੜ੍ਹਨ ਲਈ ਆਉਂਦੇ ਸਨ ਕਿਉਂਕਿ ਇਥੇ ਪੜ੍ਹਾਈ ਦੀ ਸਹੂਲਤ ਦਿੱਲੀ ਨਾਲੋਂ ਵਧੇਰੇ ਸੀ । ਸੰਨ 1872 ਵਿਚ ਇਹ ਕਾਲਜ ਕਲਕੱਤਾ ਯੂਨੀਵਰਸਿਟੀ ਨਾਲ ਸੰਬੰਧਿਤ ਕੀਤਾ ਗਿਆ । ਸੰਨ 1882 ਵਿਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਪਿੱਛੋਂ ਇਹ ਕਾਲਜ ਉਸ ਯੂਨੀਵਰਸਿਟੀ ਨਾਲ ਸੰਬੰਧਿਤ ਕਰ ਦਿੱਤਾ ਗਿਆ । ਇਸ ਕਾਲਜ ਦਾ ਸਾਰਾ ਪ੍ਰਬੰਧ ਪਟਿਆਲਾ ਸਰਕਾਰ ਕਰਦੀ ਸੀ ਅਤੇ ਵਿਦਿਆਰਥੀ ਤੋਂ ਫੀਸ ਨਾ-ਮਾਤਰ ਹੀ ਲਈ ਜਾਦੀ ਸੀ । ਇਸ ਕਾਲਜ ਵਿਚ ਕਈ ਵਿਸ਼ਿਆਂ ਵਿਚ ਐਮ. ਏ. ਦੀ ਪੜ੍ਹਾਈ ਜਾਰੀ ਹੈ । ਇਥੇ ਆਧੁਨਿਕ ਸਾਜ਼-ਸਾਮਾਨ ਨਾਲ ਸੁਸੱਜਿਤ ਲੈਬਾਰਟਰੀਆਂ ਹਨ । ਸੰਨ 1962 ਵਿਚ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਵਿਖੇ ਸਥਾਪਨਾ ਪਿੱਛੋਂ ਇਹ ਕਾਲਜ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਆ ਗਿਆ। ਇਸ ਕਾਲਜ ਵਿਚ ਪੂਰਬੀ ਭਾਸ਼ਾਵਾਂ ਦੀ ਪੜ੍ਹਾਈ ਵਲ ਭੀ ਧਿਆਨ ਦਿੱਤਾ ਗਿਆ । ਸੰਨ 1875 ਵਿਚ ਪੂਰਬੀ ਭਾਸ਼ਾਵਾਂ ਵਿਚ ਪ੍ਰਥਮ ਆਉਣ ਵਾਲੇ ਨੂੰ ਗੋਲਡ ਮੈਡਲ ਦਿੱਤਾ ਗਿਆ । ਮਹਾਰਾਜਾ ਪਟਿਆਲਾ ਨੇ ਪੰਝੀ ਹਜ਼ਾਰ ਰੁਪਏ ਪੰਜਾਬ ਯੂਨੀਵਰਸਿਟੀ ਨੂੰ ਮਿਉ ਪਟਿਆਲਾ ਰੀਡਰਸ਼ਿਪ ਕਾਇਮ ਕਰਨ ਲਈ ਦਿੱਤੇ ।
ਸੰਨ 1889 ਵਿਚ ਮਹਾਰਾਜਾ ਰਾਜਿੰਦਰ ਸਿੰਘ ਨੇ ਆਪਣੇ ਟਿਊਟਰ ਡਾ. ਸਾਇਮ ਨੂੰ ਪਟਿਆਲਾ ਸਿੱਖਿਆ ਕੋਡ ਤਿਆਰ ਕਰਨ ਲਈ ਨਿਯੁਕਤ ਕੀਤਾ । ਡਾਇਰੈਕਟਰ ਸਿੱਖਿਆ ਵਿਭਾਗ ਸਕੂਲਾ ਦਾ ਇਨਸਪੈਕਟਰ ਜਨਰਲ ਹੋਣ ਕਰਕੇ ਹਰ ਸਕੂਲ ਦਾ ਸਾਲ ਵਿਚ ਇਕ ਵਾਰੀ ਮੁਆਇਨਾ ਕਰਦਾ ਸੀ । ਉਸ ਦੇ ਅਧੀਨ ਦੇ ਇਨਸਪੈਕਟਰ ਸਨ ਜਿਹੜੇ ਆਪਣੇ ਸਰਕਲ ਦੇ ਹਰ ਸਕੂਲ ਵਿਚ ਦੋ ਵਾਰੀ ਮੁਆਇਨਾ ਕਰਦੇ ਸਨ । ਮਹਾਰਾਜਾ ਭੁਪਿੰਦਰ ਸਿੰਘ ਦੀ ਨਾਬਾਲਗੀ ਸਮੇਂ, ਰੀਜੰਸੀ ਕੌਂਸਲ ਨੇ ਸਿੱਖਿਆ ਲਈ ਬਜਟ ਵਿਚ ਵਾਧਾ ਕੀਤਾ । ਵਿਗਿਆਨ ਦੀ ਪੜ੍ਹ ਈ ਸਕੂਲਾਂ ਵਿਚ ਜਾਰੀ ਕੀਤੀ ਅਤੇ ਲੜਕੀਆਂ ਲਈ ਸਕੂਲ ਜਾਰੀ ਕੀਤਾ । ਅਧਿਆਪਕਾਂ ਦੀ ਟ੍ਰੇਨਿੰਗ ਤੇ ਜ਼ੋਰ ਦਿੱਤਾ । ਸਿੱਖਿਆ ਦਾ ਪੱਧਰ ਪੰਜਾਬ ਵਿਚ ਪ੍ਰਚਲਿਤ ਸਿੱਖਿਆ ਦੇ ਪੱਧਰ ਦੇ ਅਨੁਸਾਰ ਕੀਤਾ । ਸੰਨ 1938 ਵਿਚ ਆਰੀਆ ਹਾਈ ਸਕੂਲ, ਪਟਿਆਲਾ ਅਤੇ ਹਿੰਦੂ ਸੇਵਾ ਸੰਮਤੀ ਸਕੂਲ, ਪਟਿਆਲਾ ਨੂੰ ਸਰਕਾਰ ਨੇ ਮਾਨਤਾ ਦਿੱਤੀ । ਪਟਿਆਲੇ ਵਿਚ ਲੜਕੀਆਂ ਦੀ ਸਿੱਖਿਆ ਵਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ । ਵਿਕਟੋਰੀਆ ਗਰਲਜ ਹਾਈ ਸਕੂਲ ਖੋਲ੍ਹਿਆ ਗਿਆ ।
ਡਾ. ਗੰਡਾ ਸਿੰਘ ਲਿਖਦੇ ਹਨ ਕਿ ਮਹਾਰਾਜਾ ਭੁਪਿੰਦਰ ਸਿੰਘ ਕਲਾ ਅਤੇ ਸਾਹਿਤ ਦੇ ਵੱਡੇ ਸਰਪ੍ਰਸਤ ਸਨ, ਅਤੇ ਉਨ੍ਹਾਂ ਦੇ ਵੱਡੇ ਇਤਿਹਾਸਕ, ਕਲਾਤਮਕ ਅਤੇ ਜੀਵ-ਵਿਗਿਆਨ ਸੰਬੰਧੀ ਸੰਗ੍ਰਹਿ ਦੀ ਉਨ੍ਹਾਂ ਸਾਰਿਆਂ ਨੇ ਬਹੁਤ ਅਧਿਕ ਪ੍ਰਸੰਸਾ ਕੀਤੀ ਸੀ ਜਿਨ੍ਹਾਂ ਨੂੰ ਉਨ੍ਹਾਂ ਨੂੰ ਮਿਲਣ ਦਾ ਇਤਫਾਕ ਹੋਇਆ। ਉਹ ਪਹਿਲੇ ਰਿਆਸਤ ਦੇ ਮਹਾਰਾਜਾ ਸਨ ਜਿਨ੍ਹਾਂ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਇਆ ਅਤੇ ਪਟਿਆਲਾ ਗਜ਼ਟ ਜਿਹੜਾ 1910 ਵਿਚ ਪ੍ਰਕਾਸ਼ਿਤ ਹੋਣਾ ਆਰੰਭ ਹੋਇਆ ਸੀ, ਪੰਜਾਬੀ ਵਿਚ ਛਪਦਾ ਸੀ । ਉਨ੍ਹਾਂ ਦੀ ਸਲਾਹ ਤੇ ਰਮਿੰਗਟਨਜ ਕੰਪਨੀ ਨੇ ਪੰਜਾਬੀ ਟਾਇਪ ਰਾਈਟਰ ਦੀ ਕਾਢ ਕੱਢੀ ਅਤੇ ਇਸ ਦਾ ਨਾਂ ਭੁਪਿੰਦਰਾ ਟਾਇਪ ਰਾਈਟਰ ਰਖਿਆ। 1930 ਵਿਚ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਲਿਖਤ ਭਾਈ ਕਾਨ੍ਹ ਸਿੰਘ ਨੂੰ ਉਨ੍ਹਾਂ ਨੇ ਸੱਤਰ ਹਜ਼ਾਰ ਰੁਪਏ ਖ਼ਰਚ ਕਰਕੇ ਪ੍ਰਕਾਸ਼ਿਤ ਕਰਵਾਇਆ ਸੀ । ਇਹ ਆਪਣੀ ਮਾਤ-ਭਾਸ਼ਾ ਨੂੰ ਉਨ੍ਹਾਂ ਦੀ ਅਮਰ ਦੇਣ ਹੈ । ਉਨ੍ਹਾਂ ਨੇ ਰਿਆਸਤ ਵਿਚ ਪ੍ਰਾਇਮਰੀ ਤਕ ਸਿੱਖਿਆ ਮੁਫਤ ਕਰ ਦਿੱਤੀ । ਉਨ੍ਹਾਂ ਨੇ ਮਹਿੰਦਰਾ ਕਾਲਜ, ਪਟਿਆਲਾ ਦੇ ਹੋਸਟਲ ਅਤੇ ਅਧਿਆਪਕਾਂ ਵਿਚ ਵਾਧਾ ਕੀਤਾ । ਉਸ ਸਮੇਂ ਮਹਿੰਦਰਾ ਕਾਲਜ, ਪਟਿਆਲਾ ਵਿਚ ਸਿੱਖਿਆ ਮੁਫਤ ਦਿੱਤੀ ਜਾਂਦੀ ਸੀ ।
ਮਹਾਰਾਜਾ ਯਾਦਵਿੰਦਰ ਸਿੰਘ ਦੇ ਰਾਜ-ਕਾਲ ਵਿਚ ਪਟਿਆਲੇ ਵਿਖੇ ਲੜਕੀਆਂ ਲਈ ਕਾਲਜ ਖੋਲ੍ਹਿਆ ਗਿਆ । ਰਿਆਸਤ ਦੇ ਵਿਚ ਪ੍ਰਾਇਮਰੀ ਸਿੱਖਿਆ ਅਤੇ ਲੜਕੀਆਂ ਲਈ ਸਿੱਖਿਆ ਮੁਫਤ ਕਰ ਦਿੱਤੀ ਗਈ । 15 ਮਈ, 1948 ਨੂੰ ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦੇ ਬਣਨ ਅਤੇ 1956 ਵਿਚ ਪੈਪਸੂ ਦੇ ਪੰਜਾਬ ਵਿਚ ਲੀਨ ਹੋਣ ਪਿੱਛੋਂ ਪਟਿਆਲੇ ਨੇ ਸਿੱਖਿਆ ਦੇ ਖੇਤਰ ਵਿਚ ਬਹੁਤ ਉੱਨਤੀ ਕੀਤੀ ।
ਪਟਿਆਲਾ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਿੱਖਿਆ ਕੇਂਦਰਾਂ ਵਿਚੋਂ ਇਕ ਹੈ। 30 ਅਪ੍ਰੈਲ, 1962 ਨੂੰ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਇਥੇ ਕੀਤੀ ਗਈ । ਇਥੇ ਵੱਡੀ ਗਿਣਤੀ ਵਿਚ ਕਾਲਜ ਹਨ, ਜਿਵੇਂ ਕਿ ਗੌਰਮਿੰਟ ਮੈਡੀਕਲ ਕਾਲਜ, ਥਾਪਰ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਗੋ. ਕਾਲਜ ਆਫ ਐਜੂਕੇਸ਼ਨ, ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਬਿਕਰਮ ਕਾਲਜ ਆਫ ਕਾਮਰਸ, ਗੈ. ਆਯੁਰਵੈਦਿਕ ਕਾਲਜ, ਗੋ. ਕਾਲਜ ਫਾਰ ਵੁਸੈਨ, ਗੁਰਮਤਿ ਕਾਲਜ, ਅਕੈਡਮੀ ਆਫ ਸਿੱਖ ਰਿਲੀਜ਼ਨ ਐਂਡ ਕਲਚਰ, ਮੁਲਤਾਨੀ ਮੱਲ ਮੋਦੀ ਕਾਲਜ ਅਤੇ ਖਾਲਸਾ ਕਾਲਜ । ਇਸ ਤੋਂ ਇਲਾਵਾ ਇਥੇ ਕਈ ਪਬਲਿਕ ਸਕੂਲ ਹਨ, ਜਿਨ੍ਹਾਂ ਵਿਚੋਂ ਯਾਦਵਿੰਦਰਾ ਪਬਲਿਕ ਸਕੂਲ ਅਤੇ ਬੁੱਢਾ ਦਲ ਪਬਲਿਕ ਸਕੂਲ ਪ੍ਰਸਿੱਧ ਹਨ ।
ਇਥੋਂ ਦੇ ਮੈਡੀਕਲ ਕਾਲਜ ਵਿਚ ਪੋਸਟ-ਗਰੈਜੂਏਟ ਪੜ੍ਹਾਈ ਦਾ ਪ੍ਰਬੰਧ ਹੈ । ਥਾਪਰ ਇੰਜੀਨੀਅਰਿੰਗ ਕਾਲਜ, ਜਿਹੜਾ 1956 ਵਿਚ ਖੋਲ੍ਹਿਆ ਗਿਆ ਸੀ, ਵਿਚ ਬੀ. ਈ ਕਰਮ ਤੋਂ ਇਲਾਵਾ ਪੰਜ ਸਾਲਾਂ ਦਾ ਬੀ. ਈ. ਇੰਡਸਟ੍ਰੀਅਲ ਇੰਜੀਨੀਅਰਿੰਗ (ਡੀਜ਼ਾਈਨ) ਦਾ ਕੰਰਸ ਹੈ, ਜਿਹੜਾ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਕਾਲਜ ਚਲਾਂਦਾ ਹੈ । ਇਸ ਵਿਚ ਪੋਸਟ-ਗਰੰਜੂਏਟ ਕੋਰਸਾਂ ਦਾ ਭੀ ਪ੍ਰਬੰਧ ਹੈ । ਇੰਜੀਨੀਅਰੀ ਦੇ ਖੇਤਰ ਦਾ ਇਕ ਕਾਰਪੋਰਟ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਭੀ ਹੈ, ਜਿੱਥੇ ਵਿਗਿਆਨਕ ਅਤੇ ਤਕਨੀਕੀ ਖੇਤਰਾ ਵਿਚ ਖੋਜ ਦੀ ਸਹੂਲਤ ਹੈ ।
ਪਟਿਆਲੇ ਵਿਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 30 ਅਪ੍ਰੈਲ, 1962 ਨੂੰ ਕੀਤੀ ਗਈ । ਆਰਭ ਵਿਚ ਪਟਿਆਲਾ ਸ਼ਹਿਰ ਦੇ ਅੱਠ ਕਾਲਜ ਇਸ ਨਾਲ ਸੰਬੰਧਿਤ ਸਨ। ਸੰਨ 1967 ਵਿਚ ਮੁਲਤਾਨੀ ਮਲ ਮੋਦੀ ਡਿਗਰੀ ਕਾਲਜ ਵੀ ਇਸ ਨਾਲ ਸੰਬੰਧਿਤ ਕੀਤਾ। ਗਿਆ। ਹੁਣ ਇਸ ਯੂਨੀਵਰਸਿਟੀ ਨਾਲ ਪਟਿਆਲਾ, ਰੋਪੜ, ਬਠਿੰਡਾ, ਸੰਗਰੂਰ ਜ਼ਿਲ੍ਹਿਆਂ ਅਤੇ ਫਰੀਦਕੋਟ ਜ਼ਿਲ੍ਹੇ ਦੇ ਕਾਲਜ ਸੰਬੰਧਿਤ ਹਨ, ਜਿਨ੍ਹਾਂ ਦੀ ਗਿਣਤੀ 50 ਹੈ।
ਪੰਜਾਬੀ ਯੂਨੀਵਰਸਿਟੀ ਵਿਚ ਆਰਟਸ ਅਤੇ ਸਾਇੰਸ ਦੇ ਵਿਭਾਗ, ਜਿੱਥੇ ਕਿ ਪੋਸਟ- ਗਰੈਜੂਏਟ ਪੜ੍ਹਾਈ ਕਰਾਈ ਜਾਂਦੀ ਹੈ, ਤੋਂ ਇਲਾਵਾ ਵਿਸ਼ੇਸ਼ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਅਤੇ ਤੁਲਨਾਤਮਕ ਧਰਮ ਅਧਿਐਨ ਵਿਭਾਗ ਹਨ । ਇਥੇ ਪੀ. ਐਚ. ਡੀ. ਖੋਜ ਦਾ ਪ੍ਰਬੰਧ ਹੈ । ਪੰਜਾਬ ਇਤਿਹਾਸ ਅਧਿਐਨ ਵਿਭਾਗ ਨੇ ਪੰਜਾਬ ਦੇ ਇਤਿਹਾਸ ਨੂੰ ਅੱਠ ਭਾਗਾਂ ਵਿਚ ਲਿਖਣ ਦੀ ਯੋਜਨਾ ਬਣਾਈ ਹੈ। ਪੰਜਾਬ ਦੇ ਇਤਿਹਾਸ ਦਾ ਪਹਿਲਾ ਅਤੇ ਤੀਜਾ ਭਾਗ ਪ੍ਰਕਾਸ਼ਿਤ ਹੋ ਚੁੱਕਿਆ ਹੈ। ਖੋਜ ਕਰਤਾਵਾਂ ਦੇ ਲਾਭ ਦੇ ਲਈ ਵਿਭਾਗ ਨੇ ਪੰਜਾਬ ਦੇ ਇਤਿਹਾਸ ਦੀ ਪੁਸਤਕ-ਸੂਚੀ ਲਿਖਤ ਡਾ. ਗੰਡਾ ਸਿੰਘ ਭੀ ਛਾਪੀ ਹੈ। ਵਿਭਾਗ ਵਲੋਂ ਹੋਰ ਇਤਿਹਾਸਕ ਪੁਸਤਕਾਂ ਭੀ ਛਪਾਈਆਂ ਗਈਆਂ ਹਨ । ਲਗਭਗ ਹਰ ਸਾਲ ਵਿਭਾਗ ਪੰਜਾਬ ਇਤਿਹਾਸ ਕਾਨਫਰੰਸ ਆਯੋਜਿਤ ਕਰਦਾ ਹੈ, ਜਿਸ ਵਿਚ ਇਤਿਹਾਸਕਾਰ ਅਤੇ ਖੋਜ ਕਰਤਾ ਸੋਧ ਪੱਤਰ ਪੜ੍ਹਦੇ ਹਨ ।
ਪੰਜਾਬੀ ਯੂਨੀਵਰਸਿਟੀ ਨੇ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗਾਇਡੈ ਸ ਬਿਓਰੋ ਕਾਇਮ ਕੀਤਾ । ਬਿਓਰੋ ਵਿਦਿਆਰਥੀਆਂ ਨੂੰ ਨੌਕਰੀਆਂ ਬਾਰੇ ਸੂਚਨਾ ਦਿੰਦਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਪਾਠ-ਕ੍ਰਮ ਦੀ ਚੋਣ ਲਈ ਮਸ਼ਵਰਾ ਦਿੰਦਾ ਹੈ।
ਪੰਜਾਬੀ ਯੂਨੀਵਰਸਿਟੀ ਐਕਟ ਅਨੁਸਾਰ, ਇਸ ਦੇ ਮਨੋਰਥਾਂ ਵਿਚ ਇਹ ਵੀ ਹੈ “ਪੰਜਾਬੀ ਦੇ ਅਧਿਐਨ ਨੂੰ ਤਰੱਕੀ ਦੇਣੀ, ਪੰਜਾਬੀ ਸਾਹਿਤ ਸਬੰਧੀ ਖੋਜ ਦਾ ਪ੍ਰਬੰਧ ਕਰਨਾ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯੋਗ ਕਾਰਵਾਈ ਕਰਨਾ, ਪ੍ਰਗਤੀਵਾਦੀ ਢੰਗ ਨਾਲ ਜਿਤਨੇ ਵਿਸ਼ਿਆਂ ਵਿਚ ਸੰਭਵ ਹੋਵੇ ਇਸ ਨੂੰ ਸਿੱਖਿਆ ਅਤੇ ਪਰੀਖਿਆ ਦੇ ਮਾਧਿਅਮ ਦੇ ਤੌਰ ਤੇ ਅਪਣਾਉਣਾ ।” ਹੁਣ ਵਿਗਿਆਨ ਨੂੰ ਛੱਡ ਕੇ ਲਗਭਗ ਸਾਰੇ ਵਿਸ਼ਿਆ ਵਿਚ ਐਮ. ਏ. ਪੱਧਰ ਤਕ ਪੰਜਾਬੀ ਸਿੱਖਿਆ ਅਤੇ ਪਰੀਖਿਆ ਦਾ ਮਾਧਿਅਮ ਬਣ ਗਈ ਹੈ । ਇਹ ਸਿੱਖਿਆ ਕਮਿਸ਼ਨ (1964- 65) ਦੀਆਂ ਸਿਫਾਰਿਸ਼ਾਂ ਅਨੁਸਾਰ ਹੈ ਜਿਸ ਨੇ ਖੇਤਰੀ ਭਾਸ਼ਾ ਨੂੰ ਸਿੱਖਿਆ ਅਤੇ ਪਰੀਖਿਆ ਦੇ ਮਾਧਿਅਮ ਦੇ ਤੌਰ ਤੇ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ ।
ਤੁਲਨਾਤਮਕ ਧਰਮ ਅਧਿਐਨ ਵਿਭਾਗ, ਜਿਹੜਾ ਪੰਜ ਵੱਡੇ ਧਰਮਾਂ, ਈਸਾਈ ਮਤ, ਇਜਲਾਮ, ਬੁਧ ਮਤ, ਹਿੰਦੂ ਮਤ ਅਤੇ ਸਿੱਖ ਧਰਮ ਦੇ ਅਧਿਐਨ ਅਤੇ ਇਨ੍ਹਾਂ ਧਰਮਾਂ ਤੇ ਖੋਜ ਕਰਨ ਲਈ ਕਾਇਮ ਕੀਤਾ ਗਿਆ ਸੀ, ਗੁਰੂ ਗੋਬਿੰਦ ਸਿੰਘ ਭਵਨ ਵਿਚ ਸਥਿਤ ਹੈ । ਇਹ ਇਕ ਵਿਸ਼ਾਲ ਤਲਾ ਦੇ ਵਿਚ ਬਣੀ ਪੰਜ ਪੰਖੜੀਦਾਰ ਇਮਾਰਤ ਹੈ ਜਿਹੜੀ ਪੰਚਕੋਣ ਗਿਰਦ ਉਸਾਰੀ ਗਈ ਹੈ । ਇਹ ਸ਼ੰਕਲੀ ਢੰਗ ਨਾਲ ਨੌਕਦਾਰ ਸਿਖਰ ਤਕ ਜਾਂਦੀ ਹੈ ਜਿੱਥੇ ਕਿ ਅਮਰ ਜਯੋਤੀ ਪ੍ਰਚੰਡ ਹੈ । ਅਮਰ ਜਯੋਤੀ ਪਵਿਤ੍ਰਤਾ, ਜੀਵਨ ਅਤੇ ਸਿੱਖਿਆ ਦਾ ਪ੍ਰਤੀਕ ਹੈ। ਇਮਾਰਤ ਦੀਆਂ ਪੰਜ ਬਾਹੀਆਂ ਵਿਚ ਪੰਜ ਧਰਮਾਂ ਦੇ ਅਧਿਐਨ ਦਾ ਪ੍ਰਬੰਧ ਹੈ । ਭਵਨ ਵਿਚ ਇਕ ਵਿਸ਼ੇਸ਼ ਪੁਸਤਕਾਲਾ ਹੈ, ਜਿੱਥੇ ਧਰਮਾਂ ਨਾਲ ਸੰਬੰਧਿਤ ਹਜ਼ਾਰਾਂ ਪੁਸਤਕਾਂ ਹਨ ।
ਉੱਤਰੀ ਭਾਰਤ ਵਿਚ ਪੰਜਾਬੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿੱਥੇ ਸਪੀਚ ਅਤੇ ਡਰਾਮੇ ਦਾ ਵਿਸ਼ੇਸ਼ ਵਿਭਾਗ ਖੋਲ੍ਹਿਆ ਗਿਆ ਹੈ । ਇਥੇ ਸੰਗੀਤ ਦੀ ਪੜ੍ਹਾਈ ਦਾ ਪ੍ਰਬੰਧ ਹੈ ਤਾਂ ਕਿ ਕਲਾ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਲਾਭ ਉਠਾ ਸਕਣ । ਯੂਨੀਵਰਸਿਟੀ ਵਿਚ ਤਿਬਤੀ ਭਾਸ਼ਾ ਦੇ ਸਰਟੀਫੀਕੇਟ ਪਾਠ-ਕ੍ਰਮ ਅਤੇ ਫਰਾਂਸੀਸੀ ਭਾਸ਼ਾ ਦੇ ਡਿਪਲੋਮਾ ਕੋਰਸ ਦਾ ਪ੍ਰਬੰਧ ਹੈ ।
ਯੂਨੀਵਰਸਿਟੀ ਦੇ ਵਿਚ ਇਕ ਲੈਕਚਰ ਥੇਟਰ ਅਤੇ ਜਿਮਨੇਜ਼ੀਅਮ ਭੀ ਹੈ । ਲੜਕੇ ਅਤੇ ਲੜਕੀਆਂ ਦੇ ਰਹਿਣ ਦੇ ਲਈ ਹੋਸਟਲ ਹਨ ।
ਖੋਜ ਦੇ ਲਈ ਯੂਨੀਵਰਸਿਟੀ ਦੇ ਹਰ ਵਿਭਾਗ ਵਿਚ ਵਿਸ਼ੇਸ਼ ਪ੍ਰਬੰਧ ਹੈ। ਆਰਟਸ ਦੇ ਸਾਰੇ ਵਿਸ਼ਿਆਂ ਵਿਚ ਸੰਬੰਧਿਤ ਵਿਭਾਗ ਵਿਚ ਪੋਸਟ-ਗਰੇਜੁਏਟ ਪੜ੍ਹਾਈ ਅਤੇ ਪੀ. ਐਚ. ਡੀ. ਦੇ ਪੱਧਰ ਤੇ ਖੋਜ ਦਾ ਪ੍ਰਬੰਧ ਵੀ ਹੈ । ਇਸ਼ੀ ਤਰ੍ਹਾਂ ਹੀ ਵਿਗਿਆਨ ਦੇ ਸਾਰੇ ਵਿਸ਼ਿਆਂ ਵਿਚ ਸੰਬੰਧਿਤ ਵਿਭਾਗ ਵਿਚ ਪੋਸਟ-ਗਰੈਜੂਏਟ ਪੜ੍ਹਾਈ ਅਤੇ ਪੀ. ਐਚ. ਡੀ. ਪੱਧਰ ਤੇ ਖੋਜ ਦਾ ਪ੍ਰਬੰਧ ਹੈ । ਪੰਜਾਬੀ ਭਾਸ਼ਾ ਦੀ ਉੱਨਤੀ ਦੇ ਲਈ ਪੰਜਾਬੀ ਵਿਕਾਸ ਵਿਭਾਗ ਦੀ ਸਥਾਪਨਾ ਕੀਤੀ ਗਈ। ਇਸ ਵਿਭਾਗ ਨੇ ਅੰਗਰੇਜ਼ੀ ਭਾਸ਼ਾ ਤੋਂ ਪੰਜਾਬੀ ਵਿਚ ਬਹੁਤ ਪੁਸਤਕਾਂ ਅਨੁਵਾਦ ਕਰਾ ਕੇ ਛਾਪੀਆਂ ਹਨ ਤਾਂ ਕਿ ਅੰਗਰੇਜ਼ੀ ਦੇ ਸਥਾਨ ਤੇ ਪੰਜਾਬੀ ਨੂੰ ਸਿੱਖਿਆ ਅਤੇ ਪਰੀਖਿਆ ਦੇ ਮਾਧਿਅਮ ਦੇ ਤੌਰ ਤੇ ਅਪਣਾਉਣਾ ਸੁਖਾਲਾ ਕਰ ਦਿੱਤਾ ਜਾਵੇ । ਪੰਜਾਬੀ ਦੇ ਵਿਚ ਭਿੰਨ ਭਿੰਨ ਵਿਸ਼ਿਆਂ ਤੇ ਪਾਠ-ਪੁਸਤਕਾਂ ਅਤੇ ਮੌਲਿਕ ਪੁਸਤਕਾਂ ਵਿਦਵਾਨਾਂ ਤੋਂ ਲਿਖਵਾ ਕੇ ਛਪਵਾਈਆਂ ਹਨ । ‘ਪੰਜਾਬ ਦੇ ਵੀਰ ਨਾਇਕ’ ਲੜੀ ਅਧੀਨ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪ੍ਰਕਾਸ਼ਿਤ ਕੀਤੀਆਂ ਹਨ।
ਪੰਜਾਬੀ ਸਾਹਿਤ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗਾਂ ਨੇ ਵੀ ਪੰਜਾਬੀ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ। ਪੰਜਾਬੀ ਲੇਖਕਾਂ ਦੀਆਂ ਜੀਵਨੀਆਂ ਅਤੇ ਸਵੈ-ਜੀਵਨੀਆਂ, ਸੰਸਕ੍ਰਿਤ ਦੇ ਕਾਵਿ-ਸ਼ਾਸਤਰਾਂ ਦੇ ਪੰਜਾਬੀ ਅਨੁਵਾਦ, ਪੰਜਾਬੀ ਸਾਹਿਤ ਦੀਆਂ ਪ੍ਰਮੁੱਖ ਰਚਨਾਵਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ, ਖੋਜ ਸੰਬੰਧੀ ਪੱਤ੍ਰਿਕਾ, ਗੁਰਮਤਿ ਵਿਚਾਰਧਾਰਾ ਬਾਰੇ ਭਿੰਨ ਭਿੰਨ ਪੱਖਾਂ ਤੋਂ ਕੀਤੀ ਖੋਜ ਦਾ ਸ਼ੰਕਲਨ, ਉਨ੍ਹਾਂ ਦਾ ਵਿਸ਼ਲੇਸ਼ਣ, ਪੁਰਾਤਨ ਹਵਾਲਾ ਗ੍ਰੰਥਾਂ ਦਾ ਸੰਧਾਦਨ, ਗੁਰਬਾਣੀ ਦਾ ਭਿੰਨ ਭਿੰਨ ਭਾਸ਼ਾਵਾਂ ਵਿਚ ਅਨੁਵਾਦ ਆਦਿ ਪ੍ਰਕਾਸ਼ਿਤ ਕੀਤੇ ਹਨ।
ਪੰਜਾਬੀ ਦੇ ਵਿਕਾਸ ਲਈ ਅਤੇ ਮਾਧਿਅਮ ਪਰਿਵਰਤਨ ਦੀ ਸਕੀਮ ਦੇ ਅਨੁਸਾਰ ਸਮਾਜ ਵਿਗਿਆਨ ਦੇ ਕਈ ਵਿਸ਼ਿਆਂ, ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਲੋਕ ਪ੍ਰਬੰਧ, ਦਰਸ਼ਨ ਸ਼ਾਸਤਰ, ਮਨੋਵਿਗਿਆਨ, ਸਿੱ ਖਿਆ ਸ਼ਾਸਤਰ,, ਵਿਸ਼ਵ ਇਤਿਹਾਸ ਅਤੇ ਸਭਿਅਤਾ, ਜੀਵਨ ਵਿਗਿਆਨ, ਜਿਉਮੈਟਰੀ, ਅਲਜਬਰਾ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਪੈਦਾ ਵਿਗਿਆਨ, ਭੂਗੋਲ, ਇਤਿਹਾਸ, ਕਾਮਰਸ ਆਦਿ ਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਯੂਨੀਵਰਸਿਟੀ ਵਿਚ ਐਮ. ਏ. ਤਕ ਸਿੱਖਿਆਂ ਅਤੇ ਪਰੀਖਿਆ ਦਾ ਮਾਧਿਅਮ ਪੰਜਾਬੀ ਹੋਣ ਕਰਕੇ ਵਿਦਿਆਰਥੀਆਂ ਨੂੰ ਸਹੂਲਤ ਹੋ ਗਈ ਹੈ ।
ਪਟਿਆਲਾ ਸੰਗੀਤ ਘਰਾਣਾ
ਸੰਗੀਤ ਅਤੇ ਕਲਾ ਦੇ ਵਿਕਾਸ ਲਈ ਇਹ ਆਵੱਸ਼ਕ ਹੈ ਕਿ ਦੇਸ਼ ਵਿਚ ਸ਼ਾਂਤੀ ਹੋਵੇ ਅਤੇ ਸਰਕਾਰ ਦੀ ਸਰਪ੍ਰਸਤੀ ਹੋਵੇ । ਉਸ ਕਾਲ ਵਿਚ ਸ਼ਾਸਕਾਂ ਦੀ ਸਰਪ੍ਰਸਤੀ ਤੋਂ ਬਿਨਾਂ ਕੋਈ ਕਲਾ ਜਾਰੀ ਨਹੀਂ ਰਹਿ ਸਕਦੀ ਸੀ । ਪਰਜਾ ਪਾਸ ਇਤਨੇ ਸਾਧਨ ਨਹੀਂ ਸਨ ਕਿ ਉਹ ਕਲਾਕਾਰਾਂ ਦੀ ਸਰਪ੍ਰਸਤੀ ਕਰ ਸਕੇ । ਸਮੁੱਚੇ ਭਾਰਤ ਵਿਚ ਕੇਵਲ ਰਾਜਿਆਂ ਨਵਾਬਾਂ ਅਤੇ ਵੱਡੇ ਵੱਡੇ ਅਮੀਰਾਂ ਨੇ ਹੀ ਸੰਗੀਤ ਨੂੰ ਉਤਸਾਹ ਦਿੱਤਾ ਸੀ । ਇਹ ਪ੍ਰਤੱਖ ਹੈ ਕਿ ਮੁਗਲ ਸਮਰਾਟਾਂ, ਨਵਾਬਾਂ ਅਤੇ ਹਿੰਦੂ ਰਾਜਿਆਂ ਦੇ ਦਰਬਾਰਾਂ ਵਿਚ ਹੀ ਸੰਗੀਤਕਾਰਾਂ ਅਤੇ ਕਲਾਕਾਰਾਂ ਨੂੰ ਸਹਾਇਤਾ ਮਿਲਦੀ ਰਹੀ ਅਤੇ ਉਨ੍ਹਾਂ ਨੂੰ ਰੋਟੀ ਰੋਜ਼ੀ ਲਈ ਹੋਰ ਕਿਸੇ ਦਾ ਮੁਹਤਾਜ ਨਹੀਂ ਹੋਣਾ ਪੈਂਦਾ ਸੀ । ਅੱਜ ਕੱਲ੍ਹ ਦੀ ਤਰ੍ਹਾਂ ਸੰਗੀਤ ਸਭਾਵਾਂ ਆਯੋਜਿਤ ਕਰਨ ਦਾ ਰਿਵਾਜ ਨਹੀਂ ਸੀ। ਧਾਰਮਿਕ ਉਤਸਵਾਂ ਤੇ ਵੀ ਸੰਗੀਤ ਸਭਾਵਾਂ ਹੁੰਦੀਆਂ ਸਨ, ਪਰ ਉਨ੍ਹਾਂ ਸੰਗੀਤ ਸਭਾਵਾਂ ਵਿਚ ਮਹਾਰਾਜੇ ਅਤੇ ਉਨ੍ਹਾਂ ਦੇ ਪਤਵੰਤੇ ਦਰਬਾਰੀ ਹੀ ਨਿਮੰਤ੍ਰਿਤ ਹੁੰਦੇ ਸਨ । ਦੂਜੇ ਰਜਵਾੜਿਆਂ ਦੀ ਤਰ੍ਹਾਂ ਪਟਿਆਲੇ ਦੇ ਸ਼ਾਸਕ ਵੀ ਸੰਗੀਤ ਵਿਚ ਦਿਲਚਸਪੀ ਲੈਂਦੇ ਅਤੇ ਇਸ ਦੀ ਸਰਪ੍ਰਸਤੀ ਕਰਦੇ ਸਨ । ਮੁਢਲੇ ਸ਼ਾਸਕ ਇਲਾਕੇ ਜਿੱਤ ਕੇ ਰਿਆਸਤ ਦੀ ਕਾਦਿਮੀ ਵਲ ਲੱਗੇ ਰਹੇ । ਉਨ੍ਹਾਂ ਪਾਸ ਇਤਨਾ ਸਮਾਂ ਨਹੀਂ ਸੀ ਕਿ ਉਹ ਸੰਗੀਤ ਅਤੇ ਕਲਾ ਨੂੰ ਉਤਸ਼ਾਹ ਦਿੰਦੇ ।
1849 ਵਿਚ ਪੰਜਾਬ ਰਾਜ ਦੇ ਅੰਤ ਅਤੇ 1857 ਵਿਚ ਮੁਗ਼ਲ ਸਾਮਰਾਜ ਦੇ ਅੰਤ ਤੋਂ ਪਿੱਛੋਂ ਕਲਾਕਾਰ ਅਤੇ ਸੰਗੀਤਕਾਰ ਜੀਵਿਕਾ ਦੀ ਤਲਾਸ਼ ਵਿਚ ਪਟਿਆਲਾ, ਗਵਾਲੀਅਰ, ਜੈਪੁਰ, ਇੰਦੌਰ ਅਤੇ ਰੇਵਾ ਰਿਆਸਤਾਂ ਦੇ ਦਰਬਾਰਾਂ ਵਿਚ ਪਹੁੰਚੇ । ਕਲਾਕਾਰਾਂ, ਸੰਗੀਤਕਾਰਾਂ ਅਤੇ ਨ੍ਰਿਤਕਾਰਾਂ ਦੀ ਸਰਪ੍ਰਸਤੀ ਮਹਾਰਾਜਿਆਂ ਨੇ ਕੀਤੀ । ਪਟਿਆਲਾ ਰਿਆਸਤ ਦੇ ਮਹਾਰਾਜੇ ਨੇ ਅੰਗਰੇਜ਼ੀ ਸਰਕਾਰ ਦੀ 1957 ਦੇ ਗਦਰ ਵਿਚ ਸਹਾਇਤਾ ਕੀਤੀ ਸੀ । ਪਟਿਆਲਾ ਰਿਆਸਤ ਦੇ ਵਿਚ ਸ਼ਾਂਤੀ ਸੀ ਅਤੇ ਕਲਾ ਅਤੇ ਸੰਗੀਤ ਦੇ ਵਿਕਾਸ ਲਈ ਉੱਤਮ ਸਮਾਂ ਸੀ ।
ਪਟਿਆਲੇ ਦੇ ਮਹਾਰਾਜਿਆਂ ਦੀ ਸੰਗੀਤ ਦੀ ਸਰਪ੍ਰਸਤੀ ਕਾਰਨ ਪਟਿਆਲਾ ਸੰਗੀਤ ਘਰਾਣੇ ਦਾ ਜਨਮ ਹੋਇਆ । ਡਾ. ਸ੍ਰੀਮਤੀ ਸੁਰਿੰਦਰ ਕਪਲਾ ਲਿਖਦੇ ਹਨ ਕਿ ਇਕ ਘਰਾਣਾ ਬਣਾਉਣ ਲਈ ਯੋਗ ਗੁਰੂ ਅਤੇ ਯੋਗ ਸ਼ਿਸ਼ ਦੋਹਾਂ ਦਾ ਯੋਗਦਾਨ ਜ਼ਰੂਰੀ ਹੈ । ਹਰ ਇਕ ਸੰਗੀਤ ਘਰਾਣੇ ਦੀ ਵਿਸ਼ੇਸ਼ ਸ਼ੈਲੀ ਹੁੰਦੀ ਹੈ ਅਤੇ ਉਸ ਦੇ ਸੰਸਥਾਪਕ ਦੇ ਨਾਂ ਜਾਂ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਹੀ ਉਸ ਘਰਾਣੇ ਦਾ ਨਾਂ ਰੱਖਿਆ ਜਾਂਦਾ ਹੈ । ਉਸ ਘਰਾਣੇ ਦੀ ਵਿਸ਼ੇਸ਼ ਸ਼ੈਲੀ, ਨੀਤੀ ਅਤੇ ਨੀਤੀ ਦਾ ਅਨੁਕਰਣ ਕਰਨ ਵਾਲੇ ਸ਼ਿਸ਼ਾਂ ਦੇ ਨਾਲ ਉਸ ਘਰਾਣੇ ਵਿਚ ਸਥਾਈਤਵ ਆਉਂਦਾ ਹੈ । ਪੁਰਾਣੇ ਉਸਤਾਦ ਆਪਣੇ ਸ਼ਾਗਿਰਦਾਂ ਅਤੇ ਪੁੱਤਰਾਂ ਨੂੰ ਦੂਜੇ ਘਰਾਣੇ ਦੀ ਗਾਇਕੀ ਨੂੰ ਗਾਣ ਅਤੇ ਸੁਨਣ ਦੀ ਆਗਿਆ ਨਹੀਂ ਦਿੰਦੇ ਸਨ ।
ਇਹ ਮੰਨਿਆ ਜਾਂਦਾ ਹੈ ਕਿ ਨਿਰੰਤਰ ਤਿੰਨ ਪੀੜ੍ਹੀਆਂ ਤਕ ਇਕ ਤਰ੍ਹਾਂ ਦੀ ਗਾਇਕੀ ਜਾਰੀ ਰੱਖਣ ਪਿੱਛੋਂ ਹੀ ਉਹ ਸ਼ੈਲੀ ਇਕ ਘਰਾਣਾ ਕਹਾਉਣ ਦੇ ਲਾਇਕ ਹੁੰਦੀ ਹੈ । ਕਈ ਵਾਰੀ ਇਕ ਕਲਾਕਾਰ ਦੀ ਵਿਅਕਤੀਗਤ ਰੂਪ ਵਿਚ ਸ਼ੈਲੀ ਵਿਚ ਮਹਾਰਤ ਨਾਲ ਘਰਾਣੇ ਦੀ ਪ੍ਰਸਿੱਧੀ ਵਿਚ ਵਾਧਾ ਹੁੰਦਾ ਹੈ ਜਿਵੇਂ ਕਿ ਇੰਦੌਰ ਘਰਾਣੇ ਦੇ ਅਮੀਰ ਖਾਂ, ਪਟਿਆਲੇ ਘਰਾਣੇ ਵਿਚ ਗਲਾਮ ਅਲੀ ਖਾਂ, ਆਗਰਾ ਘਰਾਣੇ ਵਿਚ ਫਿਆਜ਼ ਖਾਂ, ਕਿਰਾਨਾ ਘਰਾਣੇ ਵਿਚ ਹੀਰਾ ਬਾਈ ਬੜੌਦੇਕਰ, ਜੈਪੁਰ ਘਰਾਣੇ ਵਿਚ ਕੇਸਰ ਬਾਈ, ਰਾਮਪੁਰ ਘਰਾਣੇ ਦੇ ਇਸ਼ਤਿਆਕ ਅਹਿਮਦ ਆਦਿ ।
ਪਟਿਆਲਾ ਘਰਾਣੇ ਦਾ ਆਰੰਭ ਬੜੇ ਮੀਆਂ ਕਾਲੂ ਖਾਂ ਸਾਹਿਬ ਤੋਂ ਮੰਨਿਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਉਸਤਾਦ ਜੱਸੇ ਖਾਂ ਨੂੰ ਪਟਿਆਲਾ ਘਰਾਣੇ ਦਾ ਬਾਨੀ ਮੰਨਿਆ ਜਾ ਸਕਦਾ ਹੈ । ਉਹ ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ ਦੇ ਦਰਬਾਰੀ ਗਾਇਕ ਸਨ । ਇਨ੍ਹਾਂ ਦੀ ਸਰਪ੍ਰਸਤੀ ਵਿਚ ਉਨ੍ਹਾਂ ਦੇ ਸਪੁੱਤਰ ਦਿੱਤੇ ਖਾਂ ਸਾਹਿਬ ਦੇ ਇਕਲੌਤੇ ਸਪੁੱਤਰ ਕਾਲੂ ਖਾਂ ਮਹਾਰਾਜਾ ਰਾਜਿੰਦਰ ਸਿੰਘ ਦੇ ਸਮੇਂ ਆਪਣੇ ਪਿਤਾ ਤੋਂ ਪਿੱਛੋਂ ਦਰਬਾਰੀ ਗਾਇਕ ਦੀ ਆਸਾਮੀ ਤੇ ਨਿਯੁਕਤ ਰਹੇ। ਕਾਲੂ ਖਾਂ ਨੇ ਉਸਤਾਦ ਬਹਿਰਾਮ ਖਾਂ ਤੋਂ ਜੰਪੁਰ ਵਿਖੇ ਧਰੁਪਦ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਨੇ ਲਗਭਗ ਦਸ ਸਾਲ ਗਾਇਕੀ ਦੀ ਸਿੱਖਿਆ ਤਾਨਰਸ ਖਾਂ ਸਾਹਿਬ ਤੋਂ ਦਿੱਲੀ ਵਿਖੇ ਪ੍ਰਾਪਤ ਕੀਤੀ । ਗਾਇਕੀ ਵਿਚ ਮੁਹਾਰਤ ਹਾਸਲ ਕਰਨ ਪਿੱਛੋਂ ਉਹ ਪਰਤਾਪਗੜ੍ਹ ਰਿਆਸਤ ਦੇ ਦਰਬਾਰ ਵਿਚ ਨੌਕਰ ਹੋ ਗਏ । ਉਨ੍ਹਾਂ ਦੇ ਦੋ ਪੁੱਤਰ ਅਲੀ ਬਖਸ਼ ਅਤੇ ਫਤਿਹ ਅਲੀ, ਜਿਹੜੇ ਪਟਿਆਲੇ ਵਿਖੇ ਪੈਦਾ ਹੋਏ ਸਨ, ਨੇ ਪਰਤਾਪਗੜ੍ਹ ਵਿਖੇ ਆਪਣੇ ਪਿਤਾ ਕਾਲੂ ਖਾਂ ਤੋਂ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ । ਅਲੀ ਬਖਸ਼ ਅਤੇ ਫਤਿਹ ਅਲੀ ਨੇ ਦਿੱਲੀ ਵਿਚ ਤਾਨਰਸ ਖਾਂ, ਗਵਾਲੀਅਰ ਵਿਚ ਹੱਦੂ ਖਾਂ, ਉਸਤਾਦ ਮੁਬਾਰਕ ਅਲੀ ਖਾਂ ਅਤੇ ਰਾਮਪੁਰ ਘਰਾਣੇ ਦੇ ਬਹਾਦੁਰ ਹੁਸੈਨ ਖਾਂ ਤੋਂ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ । ਇਹ ਦੋਵੇਂ ਬਹੁਤ ਸਮਾਂ ਨਵਾਬ ਟੈਂਕ ਦੇ ਦਰਬਾਰ ਵਿਚ ਰਹੇ ਅਤੇ ਮਹਾਰਾਜਾ ਪਟਿਆਲਾ ਦੇ ਕਹਿਣ ਤੇ ਇਹ ਪਟਿਆਲਾ ਦਰਬਾਰ ਵਿਚ ਆ ਗਏ ।
ਫਤਹਿ ਅਲੀ ਖਾਂ ਸਾਹਿਬ ਦੇ ਸਪੁੱਤਰ ਕਾਲੇ ਖਾਂ ਸਨ । ਇਨ੍ਹਾਂ ਦੀ ਆਵਾਜ਼ ਬਹੁਤ ਉੱਚੀ ਸੀ । ਇਨ੍ਹਾਂ ਨੇ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਪਟਿਆਲਾ ਘਰਾਣਾ ਦਾ ਨਾਂ ਰੋਸ਼ਨ ਕੀਤਾ। ਉਹ ਕੁਝ ਸਮਾਂ ਬੰਬਈ ਰਹੇ । ਸੰਨ 1915 ਵਿਚ ਉਨ੍ਹਾਂ ਦਾ ਦਿਹਾਂਤ ਕਾਨਪੁਰ ਵਿਖੇ ਹੋਇਆ।
ਫਤਹਿ ਅਲੀ ਖਾਂ ਘਰਾਣੇ ਦੀ ਗਾਇਕੀ ਦੀ ਮੁਹਾਰਤ ਪ੍ਰਾਪਤ ਕੀਤੀ । ਸਾਹਿਬ ਦੇ ਸਪੁੱਤਰ ਆਸ਼ਿਕ ਅਲੀ ਖਾਂ ਸਾਹਿਬ ਨੇ ਪਟਿਆਲਾ ਸਿੱਖਿਆ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ । ਉਨ੍ਹਾਂ ਨੇ ਚੰਗੀ ਆਸ਼ਿਕ ਅਲੀ ਖਾਂ ਪੰਜਾਬ ਦੇ ਉੱਘੇ ਗਾਇਕ ਸਨ ਜਿਹੜੇ ਬਹੁਤ ਹੀ ਤਿਆਰ ਗਾਇਕੀ ਗਾਉਂਦੇ ਸਨ । ਦਰਿਆ ਸਿੰਧ ਤੋਂ ਲੈ ਕੇ ਕਲਕੱਤੇ ਤੀਕ ਕਾਫੀ ਗਾਇਨ, ਆਪ ਦੀ ਰਚੀਆਂ ਸ਼ੈਲੀਆਂ ਉਪਰ ਅੱਜ ਤੀਕ ਪਰਚਲਤ ਹੈ।
ਅਲੀ ਬਖਸ਼ ਦੇ ਭਾਣਜੇ ਮੀਆਂ ਜਾਨ ਖਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਨਾਨਾ ਮੀਆਂ ਕਾਲੂ ਖਾਂ ਤੋਂ ਪ੍ਰਾਪਤ ਕੀਤੀ । ਇਹਨਾਂ ਦੀ ਗਾਇਕੀ ਖੁਲ੍ਹੀ ਆਵਾਜ਼ ਵਾਲੀ ਅਤੇ ਰਸੀਲੀ ਸੀ । ਪੰਜਾਬੀ ਗਾਇਕਾਂ ਵਿਚ ਅਜਿਹੇ ਗਾਇਕ ਬਹੁਤ ਘੱਟ ਹੀ ਹੋਏ ਹਨ । ਇਹਨਾਂ ਨੇ ਮੈਸੂਰ, ਬੜੌਦਾ, ਟੈਂਕ, ਪਟਿਆਲਾ, ਇੰਦੌਰ ਆਦਿ ਰਿਆਸਤਾਂ ਵਿਚ ਮਾਨ-ਸਨਮਾਨ ਪ੍ਰਾਪਤ ਕੀਤਾ । ਮਹਾਰਾਜਾ ਹੁਲਕਰ ਨੇ ਇਹਨਾਂ ਨੂੰ ਆਪਣੇ ਦਰਬਾਰੀ ਗਾਇਕ ਦੇ ਅਹੁਦੇ ਤੇ ਨਿਯੁਕਤ ਕੀਤਾ ਅਤੇ ਇਹ ਜੀਵਨ ਭਰ ਉਥੇ ਹੀ ਰਹੇ ।
ਪਟਿਆਲਾ ਘਰਾਣੇ ਦੇ ਮਹਾਨ ਗਾਇਕ ਬੜੇ ਗੁਲਾਮ ਅਲੀ ਖਾਂ ਨੇ ਇਸ ਘਰਾਣੇ ਦਾ ਨਾਂ ਸਾਰੇ ਭਾਰਤ ਵਿਚ ਮਸ਼ਹੂਰ ਕਰ ਦਿੱਤਾ । ਬੜੇ ਗੁਲਾਮ ਅਲੀ ਖਾਂ ਆਰੰਭ ਵਿਚ ਸਾਰੰਗੀ ਵਾਦਕ ਸਨ ਅਤੇ ਪਿੱਛੋਂ ਉਨ੍ਹਾਂ ਨੇ ਇਕ ਮਹਾਨ ਗਾਇਕ ਦੇ ਤੌਰ ਤੇ ਆਪਣਾ ਅਤੇ ਆਪਣੇ ਘਰਾਣੇ ਦਾ ਨਾਂ ਰੌਸ਼ਨ ਕੀਤਾ । ਉਨ੍ਹਾਂ ਨੇ ਸਿੱਖਿਆ ਆਪਣੇ ਚਾਚੇ ਕਾਲੇ ਖਾਂ ਅਤੇ ਪਿਤਾ ਅਲੀ ਬਖਸ਼ ਕਸੂਰ ਵਾਲੇ ਤੋਂ ਪ੍ਰਾਪਤ ਕੀਤੀ ।
ਬੜੇ ਗੁਲਾਮ ਅਲੀ ਖਾਂ ਦੀ ਆਵਾਜ਼ ਅਤੇ ਗਾਇਕੀ ਬਾਰੇ ਵਾਮਨ ਰਾਉ ਦੇਸ਼ ਪਾਂਡੇ ਆਪਣੀ ਪੁਸਤਕ “ਘਰਾਣੇਦਾਰ ਗਾਇਕੀ” ਵਿਚ ਲਿਖਦੇ ਹਨ, “ਖਾਂ ਸਾਹਿਬ ਦੀ ਗਾਇਕੀ ਵਿਚ ਸਮੁੰਦਰ ਦੀ ਗਹਿਰਾਈ, ਤਿੰਨ ਸਪਤਕਾਂ ਤੇ ਅਡੋਲ ਕੰਟਰੋਲ, ਪੂਰਨ ਸਪਾਟ ਤਾਨ ਦਾ ਜਾਦੂ, ਨਵੀਨਤਾ ਉਤਪੰਨ ਕਰਨ ਦਾ ਮੋਹ, ਸੁਰ ਅਤੇ ਲੋਅ ਦੋਹਾਂ ਦੀਆਂ ਇਕਾਈਆਂ ਤੇ ਕਾਬੂ, ਪ੍ਰਕ੍ਰਿਤੀ ਦੀਆਂ ਲੀਲਾਵਾਂ ਨੂੰ ਦੇਖ ਕੇ ਉਹਨਾਂ ਦਾ ਭਾਵਪੂਰਨ ਅਨੁਕਰਣ ਆਪਣੀ ਗਾਇਕੀ ਵਿਚ ਉਤਾਰ ਕੇ ਉਸ ਨੂੰ ਸਮਰਿੱਧ ਬਣਾ ਕੇ ਸ੍ਰੋਤਿਆਂ ਅੱਗੇ ਪ੍ਰਦਰਸ਼ਿਤ ਕਰਨਾ, ਮਨਚਾਹੀਆਂ ਉਡਾਣਾਂ ਭਰਨਾ ਆਦਿ ਵਿਸ਼ੇਸ਼ਤਾਵਾਂ ਕਿਸੇ ਇਕ ਗਾਇਕੀ ਵਿਚ ਵਿਰਲੇ ਹੀ ਪਾਈਆਂ ਜਾਂਦੀਆਂ ਹਨ ।”
ਪ੍ਰੋ: ਤਾਰਾ ਸਿੰਘ ਲਿਖਦੇ ਹਨ, “ਗੁਲਾਮ ਅਲੀ ਖਾਂ ਸਾਹਿਬ ਮਹਿਫ਼ਲ ਵਿਚ ਅਮ ਪ੍ਰਚਲਿਤ ਰਾਗ ਹੀ ਵਧੇਰੇ ਗਾਉਂਦੇ ਸਨ, ਉਨ੍ਹਾਂ ਦੇ ਮਨ ਭਾਉਂਦੇ ਰਾਗ ਸਨ…ਭੂਪਾਲੀ, ਬਿਹਾਗ, ਕੇਦਾਰ, ਕਾਮਦ, ਮਾਲਕੌਸ, ਦਰਬਾਰੀ, ਬਾਗੇਸ਼ਰੀ, ਭੀਮਪਲਾਸੀ, ਜੋਨਪੁਰੀ ਆਸਾਵਰੀ, ਦੇਸੀ ਆਦਿ । ਉਹ ਕੇਵਲ ਖਿਆਲ ਹੀ ਉੱਤਮ ਢੰਗ ਨਾਲ ਹੀ ਨਹੀਂ ਸੀ ਗਾਉਂਦੇ ਸਗੋਂ ਠੁਮਰੀ-ਗਾਇਕੀ ਦੇ ਤੌਰ ਤੇ ਵੀ ਉਹ ਆਪਣਾ ਸਾਨੀ ਨਹੀਂ ਸਨ ਰਖਦੇ । ਪੰਜਾਬ ਅੰਗ ਦੀ ਠੁਮਰੀ ਨੂੰ ਹਰਮਨ ਪਿਆਰਾ ਬਣਾਉਣ ਵਿਚ ਸਭ ਤੋਂ ਵੱਧ ਯੋਗਦਾਨ ਗੁਲਾਮ ਅਲੀ ਨੇ ਪਾਇਆ ।” ਉਨ੍ਹਾਂ ਦੀ ਮ੍ਰਿਤੁ ਪਿੱਛੋਂ ਵੀ ਉਨ੍ਹਾਂ ਦੀ ਗਾਇਕੀ ਅਮਰ ਹੈ। ਪਟਿਆਲਾ ਘਰਾਣੇ ਦਾ ਨਾਂ ਰੋਸ਼ਨ ਕਰਨ ਵਿਚ ਆਪ ਦਾ ਮਹਾਨ ਯੋਗਦਾਨ ਹੈ । ਇਸ ਘਰਾਣੇ ਦੇ ਕਿਸੇ ਗਾਇਕ ਨੂੰ ਉਨ੍ਹਾਂ ਜਿੰਨੀ ਸੁਹਰਤ ਨਹੀਂ ਮਿਲੀ ।
ਜਰਨੈਲ ਅਲੀ ਬਖਸ਼ ਦੇ ਪੁੱਤਰ ਉਸਤਾਦ ਅਖ਼ਤਰ ਹੂਸੈਨ ਖਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਦਰਬਾਰੀ ਗਾਇਕ ਸਨ । ਵੰਡ ਤੋਂ ਪਿੱਛੋਂ ਉਹ ਪਾਕਿਸਤਾਨ ਚਲੇ ਗਏ । ਉਨ੍ਹਾਂ ਦੇ ਸਪੁੱਤਰਾਂ ਅਮਾਨਤ ਅਲੀ ਅਤੇ ਫਤਹਿ ਅਲੀ ਨੇ ਗਾਇਕੀ ਵਿਚ ਪਟਿਆਲਾ ਘਰਾਣੇ ਦਾ ਨਾਂ ਭਾਰਤ ਅਤੇ ਪਾਕਿਸਤਾਨ ਵਿਚ ਰੋਸ਼ਨ ਕੀਤਾ । ਉਨ੍ਹਾਂ ਦਾ ਸਥਾਨ ਮਹਾਨ ਗਾਇਕਾਂ ਵਿਚ ਹੈ । ਪ੍ਰੋ: ਤਾਰਾ ਸਿੰਘ ਲਿਖਦੇ ਹਨ, “ਅਮਾਨਤ ਅਲੀ ਦੇ ਗਾਇਨ ਵਿਚ ਸੁਰ ਦਾ ਲਗਾਉ। ਸੀ । ਫਤਹਿ ਅਲੀ ਦੀ ਅਦਭੁਤ ਤਾਨ ਇਨ੍ਹਾਂ ਦੇ ਬਜੁਰਗਾਂ ਦੀ ਯਾਦ ਤਾਜਾ ਕਰਦੀ ਸੀ ।” ਅੱਜ ਕੱਲ ਅਮਾਨਤ ਅਲੀ ਖਾਂ ਦੇ ਕਲਾਕਾਰ ਸਪੁੱਤਰ ਅਲੀ ਖਾਂ ਅਤੇ ਅਮਜਦ ਅਲੀ ਖਾਂ ਪਟਿਆਲਾ ਘਰਾਣੇ ਦੀ ਗਾਇਕੀ ਨੂੰ ਅੱਗੇ ਵਧਾ ਰਹੇ ਹਨ । ਕੰਵਰ (ਰਾਜਾ) ਮ੍ਰਿਗੇਂਦਰਾ ਸਿੰਘ, ਜੋ ਭਾਈ ਮਹਿਬੂਬ ਅਲੀ (ਬੂਬਾ) ਦੇ ਸ਼ਿਸ਼ ਹਨ, ਨੇ ਰੁਦਰ ਵੀਣਾ ਵਾਦਨ ਵਿਚ ਪਟਿਆਲੇ ਘਰਾਣੇ ਦਾ ਨਾਂ ਸਥਾਪਤ ਕੀਤਾ ਹੈ।
ਭਾਰਤ ਵਿਚ ਬੜੇ ਗੁਲਾਮ ਅਲੀ ਖਾਂ ਦੇ ਸਪੁੱਤਰ ਮੁਨੱਵਰ ਅਲੀ ਖਾਂ ਪਟਿਆਲਾ ਘਰਾਣੇ ਦੀ ਗਾਇਕੀ ਨੂੰ ਦੇਸ਼ ਵਿਦੇਸ਼ ਦੇ ਸੰਗੀਤ ਸੰਮੇਲਨਾਂ ਵਿਚ ਭਾਗ ਲੈ ਕੇ ਰੌਸ਼ਨ ਕਰ ਰਹੇ ਹਨ । ਦੂਜੇ ਪਟਿਆਲਾ ਘਰਾਣੇ ਦੇ ਪ੍ਰਸਿੱਧ ਗਾਇਕ ਅਬਦੁਲ ਰਹਿਮਾਨ ਖਾਂ ਹਨ । ਇਹ ਖਿਆਲ ਦੇ ਨਾਲ ਠੁਮਰੀ ਸ਼ੈਲੀ ਗਾਉਣ ਵਿਚ ਨਿਪੁੰਨ ਹਨ। ਪ੍ਰਸਿੱਧ ਗਾਇਕਾਵਾਂ ਸ੍ਰੀਮਤੀ ਲਕਸ਼ਮੀ ਸ਼ੰਕਰ ਅਤੇ ਸ੍ਰੀਮਤੀ ਅਰੁਣ ਦੋਵੇਂ ਇਨ੍ਹਾਂ ਦੀਆਂ ਸ਼ਿਸ਼ ਹਨ ।
ਇਸ ਚਰਚਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੰਗੀਤ ਦੇ ਖੇਤਰ ਵਿਚ ਪਟਿਆਲੇ ਦਾ ਵਿਸ਼ੇਸ਼ ਸਥਾਨ ਹੈ । ਪਟਿਆਲਾ ਘਰਾਣੇ ਦੀ ਗਾਇਕੀ ਬੇਮਿਸਾਲ ਹੈ। ਪਟਿਆਲਾ ਘਰਾਣੇ ਦੀ ਗਾਇਕੀ ਗਹਿਰ ਗੰਭੀਰ, ਰੰਗੀਨ, ਰਸੀਲੀ ਅਤੇ ਨਜ਼ਾਕਤ ਭਰੀ ਸ਼ੈਲੀ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ। ਇਸ ਘਰਾਣੇ ਦੀ ਗਾਇਕੀ ਵਿਚ ਦਿਲ-ਖਿੱਚਵੀਂ ਭਰਪੂਰ ਤਾਸੀਰ ਹੈ ਜੋ ਦਿਲ ਨੂੰ ਛੋਂਹਦੀ ਹੈ, ਅਤੇ ਜਿਸ ਨੂੰ ਸੁਣ ਕੇ ਸ੍ਰੋਤੇ ਵਾਹ-ਵਾਹ ਕਰ ਉਠਦੇ ਹਨ । ਅੱਜ ਹਿੰਦ-ਪਾਕਿਸਤਾਨ ਵਿਚ ਜੋ ਵੀ ਗਾਇਨਚਾਰੀਆ ਸ਼ਾਸ਼ਤਰੀ-ਸੰਗੀਤ ਨਾਮਵਰ ਹੈ ਉਪਰ ਪਟਿਆਲਾ ਘਰਾਣੇ ਦੀ ਗਾਇਕੀ ਦਾ ਪ੍ਰਭਾਵ ਪਰਤੱਖ ਅਤੇ ਵਿਲੱਖਣ ਰੂਪ ਵਿਚ ਉਜਾਗਰ ਹੈ । ਪਟਿਆਲੇ ਦੀ ਮਿੱਟੀ ਤੋਂ ਸੰਗੀਤ ਦੀ ਦਾਤ ਨੂੰ ਵੱਖ ਕਰਨਾ ਬਹੁਤ ਅਸੰਭਵ ਕਾਰਜ ਹੈ।
ਪੁਸਤਕਾਲੇ ਅਤੇ ਖੋਜ ਸੰਸਥਾਵਾਂ
ਪੰਜਾਬ ਰਾਜ ਪੁਰਾਲੇਖ ਵਿਭਾਗ
1947 ਵਿਚ ਦੇਸ਼ ਦੇ ਬਟਵਾਰੇ ਪਿੱਛੋਂ, ਪੰਜਾਬ ਸਰਕਾਰ ਨੇ ਸੈਂਟਰਲ ਰਿਕਾਰਡ ਆਫਿਸ ਸ਼ਿਮਲਾ ਵਿਖੇ 1948 ਵਿਚ ਕਾਇਮ ਕੀਤਾ । ਪੰਜਾਬ ਰਿਕਾਰਡ ਆਫਿਸ ਲਾਹੋਰ ਦੇ ਬਟਵਾਰੇ ਪਿੱਛੋਂ, ਭਾਰਤੀ ਪੰਜਾਬ ਦੇ ਜ਼ਿਲ੍ਹਿਆਂ ਨਾਲ ਸੰਬੰਧਿਤ 21,000 ਫਾਈਲਾਂ, ਖਾਲਸਾ ਦਰਬਾਰ ਰਿਕਾਰਡ, 112 ਚਿੱਤਰ, ਤਸਵੀਰਾਂ, ਪ੍ਰਸਿੱਧ ਵਿਅਕਤੀਆਂ ਦੇ ਰੇਖਾ-ਚਿੱਤਰ ਅਤੇ ਇਤਿਹਾਸਕ ਸਾਮਗਰੀ ਦਾ ਸਰਵੇਖਣ ਕਰਨ ਵਾਲੀ ਪ੍ਰਾਦੇਸ਼ਕ ਕਮੇਟੀ ਦੀਆਂ ਸਾਰੀਆਂ ਫਾਈਲਾਂ ਹਿੱਸੇ ਵਜੋਂ ਮਿਲੀਆਂ। 1950 ਵਿਚ ਅੰਬਾਲਾ ਕਮਿਸ਼ਨਰ ਦੇ ਦਫ਼ਤਰ ਦੇ ਖ਼ਤਮ ਹੋਣ ਪਿੱਛੋਂ, 1803 ਤੋਂ 1916 ਤਕ ਦੇ ਅੰਬਾਲਾ ਡਵੀਜ਼ਨ ਦੇ ਰਿਕਾਰਡ ਲਏ ਗਏ । 1956 ਵਿਚ ਪੈਪਸੂ ਅਤੇ ਪੰਜਾਬ ਦੀ ਵਿਲੀਨਤਾ ਪਿੱਛੋਂ, ਪੈਪਸੂ ਰਿਕਾਰਡ ਆਫਿਸ ਦੀ ਸਾਮਗਰੀ ਪੰਜਾਬ ਰਾਜ ਪੁਰਾਲੇਖ ਵਿਭਾਗ ਵਿਚ ਸ਼ਾਮਲ ਕਰ ਦਿੱਤੀ ਗਈ । ਪੰਜਾਬ ਰਾਜ ਪੁਰਾਲੇਖ ਵਿਭਾਗ ਦਾ ਦਫ਼ਤਰ ਪਟਿਆਲਾ ਵਿਖੇ ਕਾਇਮ ਕੀਤਾ ਗਿਆ ।
ਪੰਜਾਬ ਰਾਜ ਪੁਰਾਲੇਖ ਵਿਭਾਗ ਵਿਚ ਇਤਿਹਾਸਕ ਮਹੱਤਤਾ ਦੇ ਸਰਕਾਰੀ ਰਿਕਾਰਡ ਅਤੇ ਛਪੀ ਸਾਮਗਰੀ ਆਧੁਨਿਕ ਵਿਗਿਆਨਕ ਢੰਗਾਂ ਨਾਲ ਸੁਰੱਖਿਅਤ ਕੀਤੀ ਗਈ ਹੈ । ਰਿਕਾਰਡ, ਹੱਥ ਲਿਖਤਾਂ ਅਤੇ ਦੁਰਲਭ ਪੁਸਤਕਾਂ ਪੰਜਬ ਦੇ ਇਤਿਹਾਸ ਦਾ ਚਿਰਜੀਵੀ ਸੋਮਾ ਹਨ । ਖੋਜ ਕਰਤਾ ਆਪਣੇ ਖੋਜ ਸੰਬੰਧੀ ਵਿਸ਼ਿਆਂ ਤੇ ਖੋਜ ਕਰਨ ਲਈ ਪੰਜਾਬ ਰਾਜ ਪੁਰਾਲੇਖ ਵਿਭਾਗ ਵਿਚ ਆਉਂਦੇ ਹਨ ।
ਪੈਪਸੂ ਰਿਕਾਰਡ
ਰਿਕਾਰਡਾਂ ਦੀ ਦੋ ਸ਼੍ਰੇਣੀਆਂ ਵਿਚ ਵੰਡ ਕੀਤੀ ਜਾ ਸਕਦੀ ਹੈ, ਪੈਪਸੂ ਰਿਕਾਰਡ ਅਤੇ ਪੰਜਾਬ ਰਿਕਾਰਡ 1 1948 ਵਿਚ ਪਟਿਆਲਾ ਅਤੇ ਪੂਰਬੀ ਰਿਆਸਤਾਂ ਦੀ ਯੂਨੀਅਨ ਦੇ ਬਨਣ ਤੋਂ ਪਿੱਛੋਂ, ਯੂਨੀਅਨ ਦੀਆਂ ਅੱਠ ਰਿਆਸਤਾਂ ਦੇ ਵੱਖ ਵੱਖ ਵਿਭਾਗਾਂ ਜਿਵੇਂ ਕਿ ਸਿੱਖਿਆ, ਵਿੱਤ, ਵਿਦੇਸ਼ ਅਤੇ ਰਾਜਨੀਤਿਕ, ਗ੍ਰਹਿ, ਸੈਨਾ ਅਤੇ ਕਾਨੂੰਨ ਆਦਿ ਦਾ ਰਿਕਾਰਡ ਕਿਲ੍ਹਾ ਸੰਗ੍ਰਹਿਆਲਾ ਵਿਖੇ ਇਕੱਤਰ ਕੀਤਾ ਸੀ । ਪੰਜਾਬ ਅਤੇ ਪੈਪਸੂ ਦੀ ਵਿਲੀਨਤਾ ਤੋਂ ਪਿੱਛੋਂ, ਇਹ ਰਿਕਾਰਡ ਪੰਜਾਬ ਰਾਜ ਪੁਰਾਲੇਖ ਵਿਭਾਗ ਵਿਚ ਸ਼ਾਮਲ ਹੋ ਗਿਆ।
ਅੱਠ ਰਿਆਸਤਾਂ ਦੇ ਰਿਕਾਰਡ ਨਿਮਨ-ਲਿਖਤ ਕਾਲ ਨਾਲ ਸੰਬੰਧਿਤ ਹਨ :
1.ਪਟਿਆਲਾ – 1708- 1947 ਈ.
- ਕਪੂਰਥਲਾ – 1809-1947 ਈ.
- ਨਾਭਾ – 1862-1947 टी.
- ਜੀਂਦ – 1809-1947 ਈ .
- ਫਰੀਦਕੋਟ – 1876-1947 ਈ .
- ਮਲੇਰਕੋਟਲਾ – 1860-1947 ਈ .
- ਕਲਸੀਆ – 1817-1947 ਈ .
- ਨਾਲਾਗੜ੍ਹ – 1873-1947 टी.
- ਨਰਿੰਦਰਾ ਮੰਡਲ (ਚੈਂਬਰ ਆਫ਼ ਪ੍ਰਿੰਸਿਜ਼)
ਸੁਤੰਤਰਤਾ ਤੋਂ ਪਿੱਛੋਂ ਨਰਿੰਦਰ ਮੰਡਲ ਦੇ ਰਿਕਾਰਡ ਇਸ ਦੇ ਚਾਂਸਲਰ ਮਹਾਰਾਜਾ ਪਟਿਆਲਾ ਨੇ ਪਟਿਆਲੇ ਵਿਖੇ ਲਿਆਂਦੇ । ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨਰਿੰਦਰਾ ਮੰਡਲ ਦੇ ਚਾਂਸਲਰ ਰਹੇ ਅਤੇ ਉਨ੍ਹਾਂ ਵਲੋਂ ਇਕੱਤਰ ਕੀਤੇ ਰਿਕਾਰਡ ਮੁਕੰਮਲ ਹਨ। ਇਸ ਰਿਕਾਰਡ ਦੇ ਵਿਚ ਨਰਿੰਦਰਾ ਮੰਡਲ ਦੀ 1921 ਵਿਚ ਕਾਇਮੀ ਤੋਂ ਪਹਿਲਾਂ 1916 ਤੋਂ 1920 ਤਕ ਰਾਜਿਆਂ ਦੀਆਂ ਸਾਰੀਆਂ ਕਾਨਫਰੰਸਾਂ ਨਾਲ ਸੰਬੰਧਤ ਮਹੱਤਵਪੂਰਨ ਪੱਤਰ ਹਨ । 1921 ਵਿਚ ਨਰਿੰਦਰਾ ਮੰਡਲ ਦੀ ਕਾਇਮੀ ਤੋਂ ਲੈ ਕੇ 1947 ਵਿਚ ਇਸ ਦੇ ਭੰਗ ਹੋਣ ਤਕ ਦਾ ਰਿਕਾਰਡ ਹੈ ।
ਖਾਲਸਾ ਦਰਬਾਰ ਰਿਕਾਰਡ
ਪੰਜਾਬ ਰਿਕਾਰਡ ਵਿਚ ਸਭ ਤੋਂ ਮਹੱਤਵਪੂਰਨ ਰਿਕਾਰਡ ਖਾਲਸਾ ਦਰਬਾਰ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਰਾਜ-ਕਾਲ ਦਾ ਰਿਕਾਰਡ ਹੈ। ਖਾਲਸਾ ਦਰਬਾਰ ਰਿਕਾਰਡ ਦਾ ਨਿਮਨ-ਲਿਖਤ ਵਰਗੀਕਰਨ ਕੀਤਾ ਜਾ ਸਕਦਾ ਹੈ :
- ਦਫਤਰਿ ਫੌਜ ਸੈਨਾ ਨਾਲ ਸੰਬੰਧਤ
- ਦਫਤਰਿ ਮਾਲ, ਲਗਾਨ ਨਾਲ ਸੰਬੰਧਿਤ
- ਦਫਤਰਿ ਜਾਗੀਰਾਤ, ਜਾਗੀਰਾਂ ਦੇ ਹਿਸਾਬ-ਕਿਤਾਬ
- ਦਫਤਰਿ ਤੋਸ਼ਾਖਾਨਾ, ਸ਼ਾਹੀ ਤੋਸ਼ਾਖਾਨਾ ਅਤੇ ਮਹਾਰਾਜੇ ਦੇ ਨਿਜੀ ਖ਼ਰਚ ਨਾਲ ਸੰਬੰਧਿਤ
- ਜ਼ਿਲ੍ਹਾ ਰਿਕਾਰਡ
ਜ਼ਿਲ੍ਹਾ ਰਿਕਾਰਡ ਅੰਗਰੇਜ਼ੀ, ਉਰਦੂ ਅਤੇ ਫਾਰਸੀ ਵਿਚ ਹਨ । ਉਰਦੂ ਅਤੇ ਫਾਰਸੀ ਦਾ ਰਿਕਾਰਡ ਉਨੀਵੀਂ ਸਦੀ ਦਾ ਜੁਡੀਸ਼ਲ ਅਤੇ ਮਾਲ ਵਿਭਾਗਾਂ ਦਾ ਰਿਕਾਰਡ ਹੈ। ਇਸ ਰਿਕਾਰਡ ਦਾ ਪਿੰਡਾਂ ਅਨੁਸਾਰ ਵਰਗੀਕਰਨ ਕੀਤਾ ਹੈ ਅਤੇ ਬੰਦੋਬਸਤ, ਸਰਹੱਦੀ ਝਗੜੇ, ਜਾਗੀਰਦਾਰਾਂ ਦੇ ਦਾਅਵਿਆਂ, ਸਿੰਜਾਈ ਬਾਰੇ ਝਗੜਿਆਂ ਅਤੇ ਪਿੰਡਾਂ ਦੀਆਂ ਨੰਬਰਦਾਰੀਆਂ ਦੇ ਦਾਅਵਿਆਂ ਨਾਲ ਸੰਬੰਧਿਤ ਹੈ। 1857 ਦੇ ਗ਼ਦਰ ਨਾਲ ਸੰਬੰਧਿਤ ਫਾਈਲਾਂ ਹਨ ਜਿਹੜੀਆਂ ਸਭ ਤੋਂ ਵਧ ਮਹੱਤਵਪੂਰਨ ਹਨ। ਅੰਗਰੇਜ਼ੀ ਵਿਚ ਰਿਕਾਰਡ 1820 ਤੋਂ 1931 ਤਕ ਦਾ ਹੈ, ਜਿਸ ਦੇ ਵਿਚ 1857 ਦੇ ਗਦਰ, ਸਰਹੱਦੀ ਝਗੜੇ, ਪ੍ਰਾਦੇਸ਼ਿਕ ਪਰਿਵਰਤਨ, ਪੈਨਸ਼ਨ ਦੇ ਦਾਅਵਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਗਰਾਂਟਾਂ ਆਦਿ ਦੀਆਂ ਫਾਈਲਾਂ ਹਨ ।
ਫ਼ਾਰਸੀ ਵਿਚ ਰਾਜਨੀਤਿਕ ਅਤੇ ਪ੍ਰਬੰਧਕੀ ਪੱਤਰ ਵਿਹਾਰ
ਇਸ ਰਿਕਾਰਡ ਵਿਚ ਦਿੱਲੀ ਵਿਖੇ ਰੈਜ਼ੀਡੈਂਟ, ਪੁਲੀਟੀਕਲ ਏਜੰਟਾਂ ਅਤੇ ਪੁਲੀਟੀਕਲ ਸਹਾਇਕਾਂ ਵਲੋਂ ਹਿਠਾੜ-ਸਤਲੁਜ ਖੇਤਰ ਵਿਚ ਬਰਤਾਨਵੀ ਅਫ਼ਸਰਾਂ, ਰਿਆਸਤਾਂ ਦੇ ਸ਼ਾਸਕਾਂ ਅਤੇ ਉੱਤਰੀ ਭਾਰਤ ਦੀਆਂ ਨਾਲ ਲਗਦੀਆਂ ਰਿਆਸਤਾਂ ਦੇ ਰਾਜਿਆਂ ਨਾਲ ਪੱਤਰ ਵਿਹਾਰ ਦੀਆਂ ਨਕਲਾਂ ਹਨ । ਇਸ ਵਿਚ ਨਿਮਨ-ਲਿਖਤ ਰਿਕਾਰਡ ਹੈ :
- ਨਕੂਲ ਸ਼ਕਾਜਾਤ, 1803-95
- ਮਰਾਸਲਾਜਾਤ, 1803-1848
- ਨਕੂਲ ਪਰਵਾਨਾ ਜਾਤ, 1857-1906
- ਤਰਜਮਾ ਚਿਠੀਆਤ, 1891-1895
- ਨਕੂਲ ਮਰਾਸਲਾਜਾਤ, 1835-1904
ਇਸ ਖੇਤਰ ਵਿਚ ਅੰਗਰੇਜ਼ਾਂ ਦੇ ਰਾਜ ਦੀ ਸਥਾਪਨਾ ਅਤੇ ਵਿਸਤਾਰ ਨਾਲ ਸੰਬੰਧਿਤ ਇਹ ਰਿਕਾਰਡ ਬਹੁਤ ਮਹੱਤਵਪੂਰਨ ਹੈ ।
ਭੰਡਾਰੀ ਸੰਗ੍ਰਹਿ
1962 ਵਿਚ ਬਟਾਲੇ ਦੇ ਮਿਉਂਸਪਲ ਕਮਿਸ਼ਨਰ ਰਾਏ ਇੰਦਰਜੀਤ ਸਿੰਘ ਭੰਡਾਰੀ ਤੋਂ ਇਹ ਪੇਪਰ ਪ੍ਰਾਪਤ ਕੀਤੇ ਸਨ । 1809 ਤੋਂ 1849 ਵਿਚ ਸਿੱਖ ਰਾਜ ਦੇ ਅੰਤ ਤਕ, ਹਿਠਾੜ-ਸਤਲੁਜ ਖੇਤਰ ਦੇ ਪੁਲੀਟੀਕਲ ਏਜੰਟ ਦੇ ਦਫ਼ਤਰ ਦੇ ਵਿਚ ਬਟਾਲੇ ਦੇ ਭੰਡਾਰੀ ਪਰਿਵਾਰ ਦੇ ਮੈਂਬਰ ਲਾਹੌਰ ਦਰਬਾਰ ਦੇ ਵਕੀਲਾਂ ਦੇ ਤੌਰ ਤੇ ਨਿਯੁਕਤ ਰਹੇ । ਇਸ ਰਿਕਾਰਡ ਵਿਚ ਉਨ੍ਹਾਂ ਦਾ ਸਰਕਾਰੀ ਅਤੇ ਗੈਰ-ਸਰਕਾਰੀ ਪੱਤਰ ਵਿਹਾਰ ਹੈ। ਦੇਸੀ ਇਤਿਹਾਸਕ ਸੋਮਿਆਂ ਦੀ ਕਮੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਇਤਿਹਾਸ ਲਿਖਣ ਲਈ ਇਸ ਰਿਕਾਰਡ ਦੀ ਇਤਿਹਾਸਕ ਸੋਮੇ ਦੇ ਤੌਰ ਤੇ ਵਿਸ਼ੇਸ਼ ਮਹੱਤਤਾ ਹੈ ।
ਮੀਆਂ ਚੱਤਰ ਸਿੰਘ ਸੰਗ੍ਰਹਿ
ਮੀਆਂ ਚੱਤਰ ਸਿੰਘ ਸੰਗ੍ਰਹਿ ਵਿਚ 69 ਦਸਤਾਵੇਜ਼ ਹਨ ਜਿਹੜੇ ਜੰਮੂ ਅਤੇ ਕਸ਼ਮੀਰ ਦੇ ਮਹਾਰਾਜਾ ਗੁਲਾਬ ਸਿੰਘ ਦੇ ਆਪਣੇ ਭਰਾ ਰਾਜਾ ਧਿਆਨ ਸਿੰਘ ਦੀ ਸੰਤਾਨ ਨਾਲ ਜਾਗੀਰ ਦੇ ਝਗੜਿਆਂ ਨਾਲ ਸੰਬੰਧਿਤ ਹਨ । ਇਨ੍ਹਾਂ ਦਾ ਸਮਾਂ 1837 ਤੋਂ 1899 ਤਕ ਦਾ ਹੈ ।
ਪ੍ਰੋ. ਰੁਚੀ ਰਾਮ ਸਾਹਨੀ ਸੰਗ੍ਰਹਿ
ਇਹ ਮਰਹੂਮ ਪ੍ਰੋ. ਰੁਚੀ ਰਾਮ ਸਾਹਨੀ ਦੀ ਅੰਗਰੇਜ਼ੀ ਵਿਚ ਲਿਖਤ ‘ਹਿਸਟਰੀ ਆਫ਼ ਮਾਈ ਓਨ ਟਾਇਮਜ਼, 1878-1914’ ਦਾ ਟਾਈਪ ਦਾ ਖਰੜਾ ਹੈ । ਪ੍ਰੋਫੈਸਰ ਸਾਹਿਬ ਨੇ ਸਮਕਾਲੀ ਮਹੱਤਵਪੂਰਨ ਵਾਕਿਆਂ ਦਾ ਯਥਾਰਥਿਤਾ ਨਾਲ ਵਰਨਣ ਕੀਤਾ ਹੈ।
ਮਾਇਕਰੋਫਿਲਮ ਅਤੇ ਰਿਪਰੋਗਰਾਫੀ
ਪੁਰਾਲੇਖ ਵਿਭਾਗ ਪੰਜਾਬ ਦੇ ਇਤਿਹਾਸ ਦਾ ਇਕ ਖੋਜ ਕੇਂਦਰ ਹੈ। ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਰਿਕਾਰਡ ਦੀਆਂ ਛਾਪੀਆਂ ਨੈਸ਼ਨਲ ਆਰਕਾਈਵਜ਼ ਆਫ ਇੰਡੀਆ, ਨਵੀਂ ਦਿੱਲੀ ਅਤੇ ਇੰਗਲੈਂਡ ਤੋਂ ਪ੍ਰਾਪਤ ਕੀਤੀਆਂ ਹਨ । ਇਹ ਜ਼ਿਕਰ ਕਰਨਾ ਉਚਿਤ ਹੋਵੇਗਾ ਕਿ ਅੰਗਰੇਜ਼ੀ ਰਿਕਾਰਡ ਦੀ ਮੁੱਖ ਸ਼੍ਰੇਣੀ ਅਰਥਾਤ ਰਾਜਨੀਤਿਕ ਪੱਤਰ-ਵਿਹਾਰ ਲਾਹੌਰ ਸਕੱਤਰੇਤ ਰਿਕਾਰਡ ਆਫਿਸ ਵਿਖੇ ਰੱਖ ਲਿਆ ਗਿਆ ਸੀ ਅਤੇ ਵੰਡਿਆ ਨਹੀਂ ਗਿਆ ਸੀ । ਨੈਸ਼ਨਲ ਆਰਕਾਈਵਜ਼ ਆਫ ਇੰਡੀਆ ਵਿਚੋਂ ਪੰਜਾਬ ਨਾਲ ਸੰਬੰਧਿਤ ਰਿਕਾਰਡ ਮਾਇਕਰੋਫਿਲਮ ਕਰਾ ਕੇ ਲਿਆਂਦਾ ਗਿਆ ਹੈ ਤਾਂ ਕਿ ਖੋਜ-ਕਰਤਾਵਾਂ ਨੂੰ ਸਹੂਲਤ ਹੋਵੇ । ਇਸ ਤੋਂ ਇਲਾਵਾ, ਰਿਪਰੋਗਰਾਫੀ ਸੈਕਸ਼ਨ ਵਿਚ ਦਸਤਾਵੇਜ਼ਾਂ ਦੀ ਫੋਟੋ ਲੈਣ ਲਈ ਇਕ ਕੈਮਰਾ, ਮਾਇਕਰੋਫਿਲਮ ਪ੍ਰਿੰਟਰ ਰੀਡਰ ਹਨ । ਕੈਮਰੇ ਨਾਲ ਮਾਇਕਰੋਫਿਲਮ ਤਿਆਰ ਕੀਤੀ ਜਾਂਦੀ ਹੈ ਅਤੇ ਮਾਇਕਰੋਫਿਲਮ ਪ੍ਰਿੰਟਰ ਰੀਡਰ ਤੇ ਪੜ੍ਹੀ ਜਾਂਦੀ ਹੈ ਅਤੇ ਜ਼ੀਰੋਕਸ ਕਾਪੀ ਤਿਆਰ ਕੀਤੀ ਜਾਂਦੀ ਹੈ ।
ਪੁਸਤਕਾਲਾ
ਪੁਰਾਲੇਖ ਵਿਭਾਗ ਦੇ ਪੁਸਤਕਾਲਾ ਵਿਚ ਲਗਭਗ 40,000 ਪੁਸਤਕਾਂ, 704 ਹੱਥ-ਲਿਖਤਾਂ, 139 ਦਸਤਾਵੇਜ਼ਾਂ ਅਤੇ 368 ਨਕਸ਼ੇ ਹਨ । ਇਸ ਤੋਂ ਇਲਾਵਾ, ਭਾਰਤ, ਪੰਜਾਬ, ਪੈਪਸੂ ਅਤੇ ਪਟਿਆਲਾ ਰਿਆਸਤ ਦੇ ਗਜ਼ਟ ਵੀ ਹਨ। ਪੁਸਤਕਾਲਾ ਦੀਆਂ ਬਹੁਤ ਪੁਸਤਕਾਂ ਦੁਰਲੱਭ ਹਨ ਅਤੇ ਪੰਜਾਬ ਦੇ ਇਤਿਹਾਸ ਦੇ ਅਧਿਐਨ ਲਈ ਬਹੁਤ ਮਹੱਤਵਪੂਰਨ ਹਨ । ਇਤਨੀ ਗਿਣਤੀ ਵਿਚ ਪ੍ਰਬੰਧਕੀ ਅਤੇ ਜਮ੍ਹਾਂਬੰਦੀ ਦੀਆਂ ਰਿਪੋਰਟਾਂ ਹੋਰ ਥਾਂ ਉਪਲਬਧ ਨਹੀਂ ਹਨ ।
ਪੁਰਾਲੇਖਕ ਗੈਲਰੀ
ਪੰਜਾਬ ਦੇ ਰਾਸ਼ਟਰੀ ਸੁਤੰਤਰਤਾ ਅੰਦੋਲਨ ਵਿਚ ਯੋਗਦਾਨ ਨਾਲ ਸੰਬੰਧਿਤ ਰਿਕਾਰਡ, ਚਿੱਤਰ, ਬਲੋ ਅਪਸ ਆਦਿ ਪੁਰਾਲੇਖਕ ਗੈਲਰੀ ਵਿਚ ਪ੍ਰਦਰਸ਼ਿਤ ਹਨ। ਪੰਜਾਬ ਦਾ ਰਾਸ਼ਟਰੀ ਸੁਤੰਤਰਤਾ ਅੰਦੋਲਨ ਵਿਚ ਵਿਸ਼ੇਸ਼ ਸਥਾਨ ਰਿਹਾ ਹੈ। ਪੰਜਾਬੀਆਂ ਨੇ ਦੇਸ਼ ਨੂੰ ਬਰਤਾਨਵੀ ਗਲਾਮੀ ਤੋਂ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ । ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਮਹਾਨ ਸ਼ਹੀਦਾਂ ਦੇ ਬੁੱਤ ਵੀ ਪ੍ਰਦਰਸ਼ਨੀ ਦੀ ਸ਼ੋਭਾ ਵਧਾਉਂਦੇ ਹਨ।
ਪੰਜਾਬ ਰਾਜ ਪੁਰਾਲੇਖ ਵਿਭਾਗ ਵਿਚ ਖੋਜ ਕਰਤਾਵਾਂ ਨੂੰ ਖੋਜ ਲਈ ਖਾਸ ਸਹੂਲਤ ਦਿੱਤੀ ਜਾਂਦੀ ਹੈ । ਵਿਭਾਗ ਵਿਚ ਆਉਣ ਵਾਲੇ ਖੋਜ ਕਰਤਾਵਾਂ ਅਤੇ ਵਿਦਵਾਨਾਂ ਦੀ ਗਿਣਤੀ ਨਿਰੰਤਰ ਵਧਦੀ ਜਾਂਦੀ ਹੈ । ਪੁਰਾਲੇਖ ਵਿਭਾਗ ਵਿਚ ਰੱਖੇ ਇਤਿਹਾਸਕ ਰਿਕਾਰਡ ਅਤੇ ਦੁਰਲੱਭ ਪੁਸਤਕਾਂ ਪੰਜਾਬ ਦੇ ਇਤਿਹਾਸ ਦਾ ਚਿਰ ਸਥਾਈ ਸੋਮਾ ਹਨ। ਇਤਿਹਾਸ ਲਿਖਣ ਵੇਲੇ ਖੋਜ ਕਰਤਾਵਾਂ ਅਤੇ ਵਿਦਵਾਨਾਂ ਨੇ ਅੰਗਰੇਜ਼ੀ ਸੋਮਿਆਂ ਦੀ ਵਰਤੋਂ ਤੇ ਜ਼ੋਰ ਦਿੱਤਾ । ਇਹ ਉਚਿੱਤ ਹੋਵੇਗਾ ਕਿ ਪੰਜਾਬ ਦੇ ਇਤਿਹਾਸ ਤੇ ਖੋਜ ਕਰਨ ਲਈ ਦੇਸੀ ਸੋਮਿਆ, ਜਿਨ੍ਹਾਂ ਨਾਲ ਪੁਰਾਲੇਖ ਵਿਭਾਗ ਭਰਿਆ ਹੋਇਆ ਹੈ, ਦੀ ਵਰਤੋਂ ਵੀ ਕੀਤੀ ਜਾਵੇ ।
ਸੈਂਟਰਲ ਪਬਲਿਕ ਲਾਇਬ੍ਰੇਰੀ
ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ 1956 ਵਿਚ ਕੀਤੀ ਗਈ । ਉਸ ਸਮੇਂ ਇਸ ਵਿਚ 40,000 ਪੁਸਤਕਾਂ ਸਨ । ਪੁਸਤਕਾ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋਣ ਨਾਲ ਇਨ੍ਹਾਂ ਦੀ ਗਿਣਤੀ ਲਗਭਗ ਇਕ ਲੱਖ ਹੋ ਗਈ ਹੈ। ਇਸ ਵਿਚ 2,953 ਹੱਥ-ਲਿਖਤਾਂ ਹਨ ।
ਪੁਸਤਕਾਲਾ ਦੇ ਰੈਫ੍ਰੈਂਸ ਸੈਕਸ਼ਨ ਵਿਚ ਪੈਪਸੂ ਦੀਆਂ ਅੱਠ ਰਿਆਸਤਾਂ ਵਿਚੋਂ ਇਕੱਤਰ ਕੀਤੀਆਂ ਦੁਰਲੱਭ ਪੁਸਤਕਾਂ ਅਤੇ ਹੱਥ-ਲਿਖਤਾਂ ਹਨ ।
ਇਸ ਵਿਚ ਭਾਰਤ ਅਤੇ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਪੁਸਤਕਾਂ ਹਨ । ਭਿੰਨ ਭਿੰਨ ਭਾਸ਼ਾਵਾਂ ਵਿਚ ਵੱਡੀ ਗਿਣਤੀ ਵਿਚ ਹੱਥ-ਲਿਖਤਾਂ ਹਨ ਅਰਥਾਤ 1122 ਹੱਥ-ਲਿਖਤਾਂ ਫਾਰਸੀ ਵਿਚ, 907 ਪੰਜਾਬੀ ਵਿਚ, 681 ਹਿੰਦੀ ਅਤੇ ਸੰਸਕ੍ਰਿਤ ਵਿਚ ਅਤੇ 243 ਦੂਜੀਆਂ ਭਾਸ਼ਾਵਾਂ ਵਿਚ ਹਨ । ਸਭ ਤੋਂ ਪੁਰਾਣੀ ਅਤੇ ਦੁਰਲੱਭ ਅੱਠ ਸੌ ਸਾਲ ਤੋਂ ਵਧ ਪੁਰਾਣੀ ਜੈਨ ਹੱਥ-ਲਿਖਤ ਵੀ ਹੈ, ਜਿਹੜੀ 1159 ਵਿਚ ਲਿਖੀ ਗਈ ਸੀ । ਮਹਾਰਾਜਾ ਨਰਿੰਦਰ ਸਿੰਘ ਦੇ ਦਰਬਾਰ ਵਿਚ ਰਹੇ ਕਵੀਆਂ ਅਤੇ ਲੇਖਕਾਂ ਦੀਆਂ ਹੱਥ-ਲਿਖਤਾਂ, ਪੁਸਤਕਾਲਾ ਦੇ ਰੈਫੈਸ ਸੈਕਸ਼ਨ ਵਿਚ ਹਨ। ਇਨ੍ਹਾਂ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਸਿੱਖਿਆ, ਕਲਾ ਅਤੇ ਸਾਹਿਤ ਦੇ ਖੇਤਰ ਵਿਚ ਪਟਿਆਲਾ ਮਹਾਰਾਜਾ ਨਰਿੰਦਰ ਸਿੰਘ ਦੇ ਰਾਜਕਾਲ (1845-1862) ਵਿਚ ਸ਼ਿਖਰ ਤੇ ਪਹੁੰਚ ਗਿਆ ਸੀ ।
ਇਤਿਹਾਸਕ, ਧਾਰਮਿਕ ਅਤੇ ਸਾਹਿਤਕ ਹੱਥ-ਲਿਖਤਾਂ ਤੋਂ ਇਲਾਵਾ, ਕੁਝ ਦੁਰਲੱਭ ਹੱਥ-ਲਿਖਤਾਂ ਨਾਥਾਂ, ਗੋਰਖ ਅਤੇ ਮਛੰਦਰ, ਨਾਲ ਸੰਬੰਧਿਤ ਹਨ। ਹਿੰਦੀ ਭਾਸ਼ਾ ਦੀਆਂ ਗੁਰਮੁਖੀ ਲਿਪੀ ਵਿਚ ਲਿਖੀਆਂ ਕਈ ਸੌ ਹੱਥ-ਲਿਖਤਾਂ ਹਨ ਅਤੇ ਪੰਜਾਬੀ ਭਾਸ਼ਾ ਵਿਚ ਪ੍ਰਸਿੱਧ ਪੁਸਤਕਾਂ ਆਇਨੇ ਅਕਬਰੀ, ਅਕਬਰਨਾਮਾ, ਅਖਲਾਕਿ ਮੋਹਸਨੀ, ਗੁਲਿਸਤਾਂ, ਬੋਸਤਾਂ ਆਦਿ ਦੇ ਉਲੱਥੇ ਹਨ ।
ਸਾਹਿਤ ਅਤੇ ਇਤਿਹਾਸ ਤੇ ਕੰਮ ਕਰ ਰਹੇ ਖੋਜ ਕਰਤਾਵਾਂ ਲਈ ਇਸ ਵਿਸ਼ਾਲ ਦੁਰਲੱਭ ਸਾਮਗਰੀ ਮਹੱਤਤਾ ਪੂਰਵ ਹੈ ।
ਪੰਜਾਬੀ ਯੂਨੀਵਰਸਿਟੀ ਲਾਇਰੀ
ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਦੀ ਸਥਾਪਨਾ 1963 ਵਿਚ ਕੀਤੀ ਗਈ ਸੀ । ਇਹ ਲਾਇਬ੍ਰੇਰੀ ਇਕ ਵੱਡੀ ਇਮਾਰਤ ਵਿਚ ਹੈ ਜਿੱਥੇ ਵਿਦਿਆਰਥੀਆਂ ਅਤੇ ਖੋਜ ਕਰਤਾਵਾਂ ਨੂੰ ਪੜ੍ਹਨ ਦੀ ਖਾਸ ਸਹੂਲਤ ਹੈ ।
ਪੁਸਤਕਾਲਾ ਨੂੰ ਪ੍ਰਸਿੱਧ ਵਿਦਵਾਨਾਂ ਦੀਆਂ ਸੰਗ੍ਰਹਿ ਕੀਤੀਆਂ ਪੁਸਤਕਾਂ ਉਪਹਾਰ ਵਜੋਂ ਮਿਲੀਆਂ । ਜਿਵੇਂ ਕਿ :-
(1) ਭਾਈ ਮੋਹਨ ਸਿੰਘ ਲਾਇਬ੍ਰੇਰੀ
(2) ਪ੍ਰੋਫੈਸਰ ਪੂਰਨ ਸਿੰਘ
(3) ਪ੍ਰੋਫੈਸਰ ਆਈ. ਸੀ. ਨੰਦਾ
(4) ਲਾਲਾ ਧਨੀ ਰਾਮ ਚਾਤ੍ਰਿਕ
(5) ਡਾ. ਗੰਡਾ ਸਿੰਘ ਲਾਇਬ੍ਰੇਰੀ
(6) ਪ੍ਰਿੰ. ਧਰਮਾਨੰਤ ਸਿੰਘ
(7) ਸ. ਸ਼ਮਸ਼ੇਰ ਸਿੰਘ ਅਸ਼ੋਕ
(8) ਭਾਈ ਕਾਨ੍ਹ ਸਿੰਘ ਲਾਇਬ੍ਰੇਰੀ
(9) ਡੇਹਰਾਦੂਨ ਡਾ. ਬਲਬੀਰ ਸਿੰਘ ਸਦਨ ਦੀ ਮਹਾਨ ਲਾਇਬ੍ਰੇਰੀ ਵੀ 1994 ਵਿਚ ਯੂਨੀਵਰਸਿਟੀ ਅਧਿਕਾਰੀਆਂ ਦੇ ਸਫਲ ਜਤਨ ਕਾਰਨ ਪਰਾਪਤ ਹੋਈ । ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਸਾਰਾ ਹਫਤਾ ਬਾਰਾਂ ਘੰਟੇ ਖੁਲ੍ਹੀ ਰਹਿੰਦੀ ਹੈ । ਵਿਦਿਆਰਥੀਆਂ ਦੇ ਪੜ੍ਹਨ ਲਈ 150 ਸੀਟਾਂ ਅਤੇ ਖੋਜ ਕਰਤਾਵਾਂ ਲਈ ਕਿਊਬੀਕਲ ਹਨ ।
ਪਟਿਆਲੇ ਦੇ ਮਹਾਰਾਜੇ ਦੇ ਨਿੱਜੀ ਪੁਸਤਕਾਲਾ ਵਿਚ ਨਾਯਾਬ ਹੱਥ-ਲਿਖਤਾਂ ਅਤੇ ਪੁਸਤਕਾਂ ਹਨ ਅਤੇ ਨਵੇਂ ਮੋਤੀ ਬਾਗ ਮਹੱਲ ਵਿਚ ਅੱਛੀ ਤਰ੍ਹਾਂ ਸੰਭਾਲ ਕੇ ਰੱਖੀਆਂ ਹਨ । ਕੁਝ ਹੱਥ-ਲਿਖਤਾਂ ਜਿਵੇਂ ਕਿ ਸਾਖੀਆਂ ਭਾਈ ਮੂਲ ਚੰਦ ਹੋਰ ਕਿਸੀ ਪੁਸਤਕਾਲੇ ਵਿਚ ਉਪਲਬਧ ਨਹੀਂ ਹਨ । ਇਹ ਹੱਥ-ਲਿਖਤ 1793 ਵਿਚ ਲਿਖੀ ਗਈ ਸੀ ਅਤੇ ਇਸ ਵਿਚ ਅਠਾਰਵੀਂ ਸਦੀ ਦੇ ਅੰਤ ਵਿਚ ਹਿਠਾੜ-ਸਤਲੁਜ ਖੇਤਰ, ਖਾਸ ਤੌਰ ਤੇ ਭੱਟੀ ਅਤੇ ਬੈਰਾੜਾਂ ਦੇ ਹਮਲਿਆਂ ਅਤੇ ਕਾਲ-ਪੀੜਤ ਕਿਸਾਨਾਂ ਦੀ ਦੁਰਦਸ਼ਾ ਦਾ ਵਿਸਤ੍ਰਿਤ ਵਰਣਨ ਹੈ । ਇਹ ਹੱਥ-ਲਿਖਤਾਂ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਨਾਲ ਸੰਬੰਧਿਤ ਹਨ । ਪੁਸਤਕਾਲਾ ਵਿਚ ਭਿੰਨ ਭਿੰਨ ਭਾਸ਼ਾਵਾਂ ਅਤੇ ਵਿਸ਼ਿਆਂ ਨਾਲ ਸੰਬੰਧਿਤ ਹੱਥ-ਲਿਖਤਾਂ ਹਨ :
ਪੰਜਾਬੀ (ਗੁਰਮੁੱਖੀ) ਹੱਥ-ਲਿਖਤਾਂ ਇਤਿਹਾਸ ਅਤੇ ਧਰਮ ਨਾਲ ਸੰਬੰਧਿਤ
ਭੋਜ ਪੱਤਰਾਂ ਤੇ ਲਿਖੀਆਂ ਹੱਥ-ਲਿਖਤਾਂ – 2
ਅਰਬੀ ਹੱਥ-ਲਿਖਤਾਂ – 79
ਫਾਰਸੀ ਹੱਥ-ਲਿਖਤਾਂ – 511
ਸਾਹਿਤ – 65
ਸਾਹਿਤ ਦੀ ਸਮੀਖਿਆ – 30
ਕਾਵਿ-ਰਚਨਾ – 193
ਇਨਸ਼ਾਜਾਂ ਪੱਤਰ – 52
ਇਸਲਾਮੀ ਫਲਸਫਾ ਅਤੇ ਸੂਫੀਵਾਦ – 101
ਤਿਬ – 46
ਕੋਸ਼ – 24
ਪੰਜਾਬ ਭਾਸ਼ਾ ਵਿਭਾਗ ਦੀ ਰੈਫਰੇਂਸ ਲਾਇਬ੍ਰੇਰੀ
ਪਟਿਆਲਾ ਰਿਆਸਤ ਦੇ ਸਿੱਖਿਆ ਵਿਭਾਗ ਵਿਚ ਪੰਜਾਬੀ ਸੈਕਸ਼ਨ ਦੀ ਕਾਇਮੀ ਨਾਲ ਇਹ ਪੁਸਤਕਾਲਾ 1948 ਵਿਚ ਸਥਾਪਿਤ ਕੀਤਾ ਗਿਆ । ਲਾਇਬ੍ਰੇਰੀ ਕਿਲ੍ਹਾ ਮੁਬਾਰਕ ਤੋਂ ਨਵੇਂ ਬਣੇ ਭਾਸ਼ਾ ਭਵਨ ਵਿਚ ਲੈ ਜਾਈ ਗਈ ਹੈ । ਦੇਸ਼ ਦੇ ਭਿੰਨ-ਭਿੰਨ ਭਾਗਾਂ ਤੋਂ ਆਏ ਖੋਜ ਕਰਤਾਵਾਂ ਨੂੰ ਖੋਜ ਕਰਨ ਦੀ ਸਹੂਲਤ ਹੈ । ਰੂਸ ਤੋਂ ਆਏ ਡਾ. ਜੰਜ਼ਫ ਸ਼ੇਰ ਅਲੀ, ਜਿਹੜੇ ਇਸ ਪੁਸਤਕਾਲਾ ਵਿਚ 1963 ਵਿਚ ਆਏ ਸਨ, ਪੰਜਾਬੀ ਪੁਸਤਕਾਂ ਦੇ ਸ਼ਾਨਦਾਰ ਅਤੇ ਆਲੌਕਿਕ ਸੰਗ੍ਰਹਿ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਬੰਗਾਲ ਤੋਂ ਇਲਾਵਾ ਭਾਰਤ ਦੀ ਕਿਸੀ ਵੀ ਖੇਤਰੀ ਭਾਸ਼ਾ ਦੀ ਅਜਿਹੀ ਸ਼ਾਨਦਾਰ ਲਾਇਬ੍ਰੇਰੀ ਨਹੀਂ ਹੈ ।
ਲਾਇਬ੍ਰੇਰੀ ਦੀ ਫੱਥ-ਲਿਖਤ ਅਤੇ ਦੁਰਲੱਭ ਪੁਸਤਕ ਸੈਕਸ਼ਨ ਬਹੁਤ ਮਹੱਤਵਪੂਰਨ ਹੈ । 800 ਨਾਯਾਬ ਹੱਥ-ਲਿਖਤਾਂ ਹਨ, ਜਿਹੜੀਆਂ ਵਿਸ਼ੇਸ਼ ਕਰਕੇ ਪੰਜਾਬੀ ਤੇ ਹਿੰਦੀ ਸਾਹਿਤ ਨਾਲ ਸਬੰਧਿਤ ਹਨ । ਇਨ੍ਹਾਂ ਵਿਚੋਂ ਕੁਝ ਇਤਿਹਾਸਕ ਅਤੇ ਸਾਹਿਤਕ ਹੱਥ-ਲਿਖਤਾਂ ਕਿਸੀ ਹੋਰ ਪੁਸਤਕਾਕਲਾ ਵਿਚ ਉਪਲਬਧ ਨਹੀਂ ਹਨ। ਲਾਇਬ੍ਰੇਰੀ ਵਿਚ ਹੀ ਹੱਥ-ਲਿਖਤਾਂ ਅਤੇ ਪੁਸਤਕਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ।
ਇਹ ਉੱਤਰੀ ਭਾਰਤ ਦੀ ਅਦੁੱਤੀ ਖੋਜ ਅਤੇ ਰੈਫਰੈਂਸ ਲਾਇਬ੍ਰੇਰੀ ਹੈ, ਜਿਸ ਦੇ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਭਾਸ਼ਾ-ਵਿਗਿਆਨ ਨਾਲ ਸੰਬੰਧਿਤ ਹੱਥ-ਲਿਖਤਾਂ ਅਤੇ ਦੁਰਲੱਭ ਪੁਸਤਕਾਂ ਹਨ । ਪੰਜਾਬ ਦੇ ਸਭਿਆਚਾਰ ਦੇ ਅਧਿਐਨ ਦੇ ਲਈ ਇਹ ਪੁਸਤਕਾਲਾ ਬਹੁਤ ਉਪਯੋਗੀ ਹੈ।
ਪਟਿਆਲੇ ਵਿਚ ਇਤਿਹਾਸ-ਲੇਖਣ ਅਤੇ ਸਾਹਿਤ ਰਚਨਾ
ਪਟਿਆਲੇ ਦੇ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਇਤਿਹਾਸ-ਲੇਖਣ ਅਤੇ ਸਾਹਿਤ ਰਚਨਾ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ । ਅਠਾਰਵੀਂ ਸਦੀ ਦੇ ਅੰਤ ਵਿਚ, ਮਹਾਰਾਜਾ ਅਮਰ ਸਿੰਘ ਦੇ ਸ਼ਾਸਨ ਕਾਲ ਵਿਚ, ਕੇਸ਼ਵ ਦਾਸ ਅਤੇ ਭਗਵਾਨ ਦਾਸ ਬਨੂੜੀ ਮਹਾਰਾਜੇ ਦੇ ਦਰਬਾਰ ਵਿਚ ਆਏ ਅਤੇ ਉਨ੍ਹਾਂ ਨੇ ਪਟਿਆਲਾ ਸ਼ਾਹੀ ਘਰਾਣੇ ਦਾ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਪੁਸਤਕਾਂ ਕਵਿਤਾ ਵਿਚ ਲਿਖੀਆਂ । ਡਾ. ਜੈ ਭਗਵਾਨ ਗੋਇਲ ਲਿਖਦੇ ਹਨ ਕਿ ਕੇਸ਼ਵ ਦਾਸ ਮਹਾਰਾਜਾ ਅਮਰ ਸਿੰਘ ਦੇ ਦਰਬਾਰ ਦੇ ਪ੍ਰਮੁੱਖ ਕਵੀ ਸੀ । ਉਨ੍ਹਾਂ ਦੀ ਸੇਵਾ ਵਿਚ ਰਹਿ ਕੇ ਉਸ ਨੇ ‘ਬਾਰਾਂ ਮਾਸਾ ਕ੍ਰਿਸ਼ਨ ਜੀ ਕਾ’, ‘ਬੁੱਧੀ ਪ੍ਰਕਾਸ਼ ਦਰਪਨ’, ‘ਅਸ਼ਟ ਨਾਇਕਾ’, ‘ਪ੍ਰੇਮ ਪਚੀਸੀ’ ਅਤੇ ‘ਵਾਰ ਰਾਜਾ ਅਮਰ ਸਿੰਘ’ ਦੀ ਰਚਨਾ ਕੀਤੀ । ਵਾਰ ਅਮਰ ਸਿੰਘ ਵਿਚ ਉਨ੍ਹਾਂ ਦੀ ਭਟੀਆਂ ਨਾਲ ਲੜਾਈ ਅਤੇ ਉਨ੍ਹਾਂ ਤੇ ਜਿੱਤ ਦਾ ਵਰਣਨ ਹੈ । ਵਾਰ ਅਮਰ ਸਿੰਘ ਵਿਚ ਯੁੱਧ ਦਾ ਵਰਣਨ ਕੀਤਾ ਹੈ। ਉਸ ਦਾ ਸਾਲ 1831 ਬਿਕਰਮੀ ਅਨੁਸਾਰ 1774 ਈਸਵੀ ਦਿੱਤਾ ਹੈ । ਮਹਾਰਾਜਾ ਅਮਰ ਸਿੰਘ ਨੇ 1765 ਤੋਂ 1780 ਤਕ ਰਾਜ ਕੀਤਾ । ਇਸ ਲਈ ਅਨੁਮਾਨ ਹੈ ਕਿ ਇਹ ਵਾਰ 1774 ਤੋਂ 1780 ਈ. ਦੇ ਵਿਚ ਲਿਖੀ ਗਈ। ਸ. ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ ਕਵੀ ਕੇਸ਼ੋ ਦਾਸ ਦੀ ਵਾਰ ਹਿੰਦੀ ਪੰਜਾਬੀ ਬੋਲੀ ਦੀ ਖਿਚੜੀ ਹੈ, ਜੋ ਸਾਹਿਤਕ ਅਤੇ ਇਤਿਹਾਸਿਕ ਦੋਹਾਂ ਖਿਆਲਾਂ ਨਾਲ ਉਪਮਾ ਜੋਗ ਹੈ। ਮਹਾਰਾਜਾ ਨਰਿੰਦਰ ਸਿੰਘ ਦਾ ਰਾਜ ਕਾਲ ਇਤਿਹਾਸ-ਲੇਖਣ ਲਈ ਪ੍ਰਸਿੱਧ ਹੈ । ਕਵੀ ਨਿਹਾਲ ਨੇ ‘ਕਥਾ ਰਾਜੇ ਫੂਲ ਕੀ’ ਸੰਨ 1853 ਵਿਚ ਲਿਖੀ । ਪੰਡਤ ਤਾਰਾ ਸਿੰਘ ਨਰੋਤਮ ਨੇ ‘ਗੁਰਮਤਿ ਨਿਰਣੈ ਸਾਗਰ’ ਸਿੱਖ ਮਤ ਦੇ ਦਰਸ਼ਨ ਬਾਰੇ ਲਿਖੀਆਂ । ਉਨ੍ਹਾਂ ਦੀ 1844 ਵਿਚ ਲਿਖੀ ਪੁਸਤਕ ‘ਗੁਰ ਤੀਰਥ ਸੰਗ੍ਰਹਿ ਵਿਚ ਗੁਰੂ ਸਾਹਿਬਾਨ ਦੀ ਯਾਦ ਵਿਚ ਭਾਰਤ ਅਤੇ ਵਿਦੇਸ਼ਾਂ ਵਿਚ ਉਸਾਰੇ ਗਏ ਗੁਰਦੁਆਰਿਆਂ ਦਾ ਵਰਣਨ ਹੈ ।
ਪਟਿਆਲੇ ਦੇ ਪ੍ਰਧਾਨ ਮੰਤਰੀ ਖਲੀਫ਼ਾ ਮੁਹੰਮਦ ਹਸਨ ਨੇ ‘ਤਾਰੀਖਿ ਪਟਿਆਲਾ’ ਲਿਖੀ । ਇਹ ਪਟਿਆਲਾ ਰਿਆਸਤ ਦਾ ਉਰਦੂ ਵਿਚ ਆਰੰਭ ਤੋਂ 1878 ਈ. ਤਕ ਵਿਸਤ੍ਰਿਤ ਇਤਿਹਾਸ ਹੈ। ਇਸ ਵਿਚ ਪਟਿਆਲ ਦੇ ਰਾਜ ਘਰਾਣੇ ਦੀ ਬੰਸਾਵਲੀ ਜਿਹੜੀ ਜੈਸਲਮੇਰ ਭੱਟੀ ਰਾਜ ਘਰਾਣੇ ਨਾਲ ਮਿਲਦੀ ਹੈ ਦਾ ਵੀ ਵਿਸਤ੍ਰਿਤ ਵਰਣਨ ਹੈ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਇਹ ਪੁਸਤਕ ਪਟਿਆਲਾ ਰਿਆਸਤ ਦੇ ਇਤਿਹਾਸ ਦੇ ਮੂਲ ਸ੍ਰੋਤਾਂ ਵਿਚੋਂ ਹੈ । ਉਨ੍ਹਾਂ ਨੇ ਅੰਜਾਜ਼-ਉਤ-ਤਨਜ਼ੀਲ ਲਿਖੀ। ਇਹ ਪੁਸਤਕ ਇਸਲਾਮ ਮਤ ਦੀ ਦੂਜੇ ਧਰਮਾਂ ਤੇ ਪ੍ਰਮੁੱਖਤਾ ਸਿੱਧ ਕਰਨ ਲਈ ਲਿਖੀ ਗਈ ਸੀ ਅਤੇ ਫੁਲਕੀਆਂ ਸਟੇਟਸ ਗਰੇਟੀਅਰ ਅਨੁਸਾਰ ਭਾਰਤ ਦਾ ਮੁਸਲਮਾਨ ਫਿਰਕਾ ਇਸ ਪ੍ਰਸਤਕ ਦਾ ਅਤਿਅਧਿਕ ਸਨਮਾਨ ਕਮਰ ਹੈ। ਖਲੀਫਾ ਮੁਹੰਮਦ ਹੁਸੈਨ, ਰੀਜੰਸੀ ਕੌਂਸਲ ਦੇ ਮੈਂਬਰ ਨੇ ਸਰ ਲੈਪਲ ਗ੍ਰਿਫਨ ਲਿਖਤ ਪੁਸਤਕ ‘ਰਾਜਾਜ਼ ਆਫ ਦੀ ਪੰਜਾਬ’ ਅਤੇ ਬਰਨੀਅਰ ਦੇ ਸਫਰਨਾਮੇ ਦਾ ਉਰਦੂ ਵਿਚ ਅਨੁਵਾਦ ਕੀਤਾ । ਕੌਂਸਲ ਆਫ ਰੀਜੈਂਸੀ ਦੇ ਪ੍ਰਧਾਨ ਸਰਦਾਰ ਗੁਰਮੁੱਖ ਸਿੰਘ ਨੇ ਸਿੱਖ ਮਤ ਬਾਰੇ ਇਕ ਸਿਖਿਆਦਾਇਕ ਅਤੇ ਰੋਚਕ ਪੁਸਤਕ ਲਿਖੀ। ਗਿਆਨੀ ਗਿਆਨ ਸਿੰਘ ਨੇ ‘ਤਵਾਰੀਖ ਗੁਰੂ ਖਾਲਸਾ’ ਤਿੰਨ ਭਾਗਾਂ ਵਿਚ ਉਰਦੂ ਅਤੇ ਪੰਜਾਬੀ ਵਿਚ ਲਿਖੀ। ਉਨ੍ਹਾਂ ਨੇ ‘ਪੰਥ ਪ੍ਰਕਾਸ਼’ ਹਿੰਦੀ ਕਾਵਿ ਵਿਚ ਲਿਖਿਆ। ਇਹ ਦੋਵੇਂ ਪੁਸਤਕਾਂ ਸਿੱਖਾਂ ਦੇ ਇਤਿਹਾਸ ਦੇ ਮੂਲ ਸ੍ਰੋਤਾਂ ਵਿਚ ਗਿਣੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ, ਗਿਆਨੀ ਜੀ ਨੇ ‘ਗੁਰਧਾਮ ਸੰਗ੍ਰਹਿ’ ਪੁਸਤਕ ਲਿਖੀ, ਜਿਸ ਵਿਚ ਗੁਰਦੁਆਰਿਆਂ ਦਾ ਵਿਵਰਣ ਹੈ। ‘ਨਿਰਮਲ ਪੰਥ ਪ੍ਰਦੀਪਕਾ’ ਵਿਚ ਨਿਰਮਲੇ ਸਾਧੂਆਂ ਦਾ ਬਿਰਤਾਂਤ ਹੈ । ਗਿਆਨੀ ਜੀ ਗੁਰਦੁਆਰਾ ਮੋਤੀ ਬਾਗ਼ ਵਿਖੇ ਰਹਿੰਦੇ ਸਨ । ਉਨ੍ਹਾਂ ਨੇ ਇਹ ਪੁਸਤਕਾਂ ਉਥੇ ਹੀ ਲਿਖੀਆਂ ਅਤੇ ਉਨ੍ਹਾਂ ਨੂੰ ਮਹਾਰਾਜਾ ਪਟਿਆਲਾ ਦੀ ਸਰਪ੍ਰਸਤੀ ਪ੍ਰਾਪਤ ਸੀ । ਇਸ ਸਦੀ ਦੇ ਆਰੰਭ ਵਿਚ, ਮਹਾਰਾਜਾ ਭੂਪਿੰਦਰ ਸਿੰਘ ਨੇ ਪ੍ਰਸਿੱਧ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਅਧੀਨ ਇਕ ਬਾਕਾਇਦਾ ਇਤਿਹਾਸ ਖੋਜ ਵਿਭਾਗ ਕਾਇਮ ਕੀਤਾ । ਕਰਮ ਸਿੰਘ ਹਿਸਟੋਰੀਅਨ ਦੀਆਂ ਪੰਜਾਬੀ ਵਿਚ ਪੁਸਤਕਾਂ ‘ਬੰਦਾ ਬਹਾਦਰ’ ਅਤੇ ‘ਬਾਬਾ ਆਲਾ ਸਿੰਘ’ ਸਮਕਾਲੀ ਮੂਲ ਸ੍ਰੋਤਾਂ ਤੇ ਆਧਾਰਿਤ ਹਨ । ਸਰਦਾਰ ਕਰਮ ਸਿੰਘ ਪਿੱਛੋਂ ਸਰਦਾਰ ਭਰਤ ਕਿਸ਼ੋਰ ਸਿੰਘ ਇਤਿਹਾਸ ਖੋਜ ਵਿਭਾਗ ਦੇ ਮੁੱਖੀ ਬਣੇ । ਸਰਦਾਰ ਭਰਤ ਕਿਸ਼ੋਰ ਸਿੰਘ ਤੋਂ ਪਿੱਛੋਂ ਮਹਿੰਦਰਾ ਕਾਲਜ, ਪਟਿਆਲਾ ਦੇ ਇਤਿਹਾਸ ਦੇ ਪ੍ਰੋਫੈਸਰ ਐਸ. ਐਨ. ਬੈਨਰਜੀ ਨੂੰ ਇਸ ਵਿਭਾਗ ਦਾ ਮੁੱਖੀ ਨਿਯੁਕਤ ਕੀਤਾ ਗਿਆ । ਬੈਨਰਜੀ ਨੇ ‘ਹਿਸਟਰੀ ਆਫ਼ ਪਟਿਆਲਾ ਜਿਉਗ੍ਰਾਫ਼ੀ’ ਲਿਖੀ। ਇਹ ਪਟਿਆਲੇ ਦੇ ਰਾਜ ਘਰਾਣੇ ਦਾ ਬਾਬਾ ਆਲਾ ਸਿੰਘ ਤਕ ਇਤਿਹਾਸ ਹੈ, ਜਿਹੜਾ ਕਾਫ਼ੀ ਖੋਜ ਕਰਨ ਉਪਰੰਤ ਲਿਖਿਆ ਗਿਆ ਸੀ । ਮਹਾਰਾਜਾ ਭੁਪਿੰਦਰ ਸਿੰਘ ਦੇ ਪ੍ਰਸਿੱਧ ਇਤਿਹਾਸਕਾਰ ਸਰ ਗੋਕਲ ਚੰਦ ਨਾਰੰਗ ਮੰਤਰੀ ਰਹੇ । ਉਨ੍ਹਾਂ ਨੇ ਮਹਾਰਾਜਾ ਭੁਪਿੰਦਰ ਦਾ ਸੰਖੇਪ ਜੀਵਨ ਬ੍ਰਿਤਾਂਤ ਲਿਖਿਆ। ਕੇ ਐਮ. ਪਾਨੀਕਾਰ ਵੀ ਮਹਾਰਾਜੇ ਦੇ ਮੰਤਰੀ ਰਹੇ । ਉਨ੍ਹਾਂ ਨੇ ‘ਇੰਡੀਅਨ ਪ੍ਰਿੰਸਿਜ਼ ਇਨ ਕੌਂਸਲ’ ਪੁਸਤਕ ਲਿਖੀ । ਇਹ ਪੁਸਤਕ ਆਕਸਫੋਰਡ ਯੂਨੀਵਰਸਿਟੀ ਪ੍ਰੈਸ. ਲੰਡਨ ਤੋਂ 1936 ਵਿਚ ਛਪੀ । ਮਹਾਰਾਜਾ ਭੁਪਿੰਦਰ ਸਿੰਘ ਨਰਿੰਦਰਾ ਮੰਡਲ ਦੇ ਚਾਂਸਲਰ 1926 ਤੋਂ 1931 ਅਤੇ 1933 ਤੋਂ 1936 ਤਕ ਰਹੇ । ਇਸ ਵਿਚ ਉਨ੍ਹਾਂ ਦੀ ਚਾਂਸਲਰੀ ਦਾ ਵਿਸਤ੍ਰਿਤ ਇਤਿਹਾਸ ਹੈ। ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਮਹੱਤਵਪੂਰਨ ਸੀ । ਨਰਿੰਦਰਾ ਮੰਡਲ ਦੇ ਚਾਂਸਲਰ ਦੇ ਤੌਰ ਤੇ ਉਨ੍ਹਾਂ ਦਾ ਰੋਲ ਬਹੁਤ ਸਹੱਤਵਪੂਰਨ ਰਿਹਾ। ਪਾਨੀਕਰ ਨਰਿੰਦਰਾ ਮੰਡਲ ਦੇ ਸਕੱਤਰ ਸਨ, ਇਸ ਲਈ ਉਨ੍ਹਾਂ ਦੀ ਲਿਖਤ ਪ੍ਰਮਾਣੀਕ ਹੈ। ਮਹਾਰਾਜਾ ਭੁਪਿੰਦਰ ਸਿੰਘ ਨੇ ਪਟਿਆਲਾ ਰਿਆਸਤ ਦੀ ਪਹਿਲੇ ਵਿਸ਼ਵ ਯੁੱਧ ਵਿਚ ਭਾਗ ਲੈਣ ਬਾਰੇ ਸਕਤਰੇਤ ਅਤੇ ਦੂਜੇ ਸਰਕਾਰੀ ਰਿਕਾਰਡਾਂ ਤੇ ਆਧਾਰਿਤ ਪੁਸਤਕ ‘ਪਟਿਆਲਾ ਐਂਡ ਦੀ ਗਰੇਟ ਵਾਰ’ ਤਿਆਰ ਕਰਵਾਈ। ਇਹ ਪੁਸਤਕ 1923 ਵਿਚ ਲੰਡਨ ਤੋਂ ਛਪੀ । ਭਾਈ ਕਾਨ੍ਹ ਸਿੰਘ ਦੀ ਪ੍ਰਸਿੱਧ ਪੁਸਤਕ ‘ਗੁਰਸ਼ਬਦ ਰਤਨਾਕਰ ਮਹਾਨਕੋਸ’ ਮਹਾਰਾਜਾ ਭੁਪਿੰਦਰ ਸਿੰਘ ਨੇ 1930 ਵਿਚ 70,000 ਰੁਪਏ ਦੀ ਲਾਗਤ ਨਾਲ ਚਾਰ ਜਿਲਦਾਂ ਵਿਚ ਛਪਵਾਈ ਸੀ । ਪਟਿਆਲਾ ਦਰਬਾਰ ਨੇ ਭਰਤਪੁਰ ਦੇ ਠਾਕੁਰ ਦੇਸ ਰਾਜ ਦੀ ਪੁਸਤਕ ‘ਜਾਟ ਇਤਿਹਾਸ’ ਅਤੇ ‘ਸਿੱਖ ਇਤਿਹਾਸ’ ਲਿਖਣ ਵੇਲੇ ਸਰਪ੍ਰਸਤੀ ਕੀਤੀ।
ਪੰਜਾਬ ਦੇ ਬਟਵਾਰੇ ਤੋਂ ਪਿੱਛੋਂ, ਬਾਬਾ ਪ੍ਰੇਮ ਸਿੰਘ ਹੋਤੀ ਪਟਿਆਲਾ ਵਿਖੇ ਵਸ ਗਏ। ਅਤੇ ਉਨ੍ਹਾਂ ਦੀਆਂ ਬਹੁਤੀਆਂ ਰਚਨਾਵਾਂ ਇਥੇ ਹੀ ਲਿਖੀਆਂ ਗਈਆਂ।
ਮਹਾਨ ਇਤਿਹਾਸਕਾਰ ਡਾ. ਗੰਡਾ ਸਿੰਘ 1949 ਵਿਚ ਡਾਇਰੈਕਟਰ, ਪੁਰਾਲੇਖ ਵਿਭਾਗ, ਪੈਪਸੂ ਨਿਯੁਕਤ ਹੋਏ। ਉਹ ਪਟਿਆਲੇ ਵਿਚ ਵਸ ਗਏ । ਉਨ੍ਹਾਂ ਦੀਆਂ ਬਹੁਤ ਰਚਨਾਵਾਂ, ਜਿਸ ਵਿਚ ਉਨ੍ਹਾਂ ਦਾ ਥੀਸਿਸ ‘ਅਹਿਮਦਸ਼ਾਹ ਦੁਰਾਨੀ’ ਸ਼ਾਮਲ ਹੈ, ਇਸ ਸਥਾਨ ਤੇ ਹੀ ਲਿਖਿਆ ਗਿਆ । ਬਤੋਰ ਡਾਇਰੈਕਟਰ, ਪੁਰਾਲੇਖ ਵਿਭਾਗ, ਪੈਪਸੂ ਅਤੇ ਡਾਇਰੈਕਟਰ, ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ ਅਤੇ ਸੰਪਾਦਨ ਕੀਤੀਆਂ । 1963 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਇਮ ਹੋਣ ਪਿੱਛੋਂ ਪੰਜਾਬ ਦੇ ਇਤਿਹਾਸ ਤੇ ਖੋਜ ਦਾ ਕੰਮ ਜਾਰੀ ਹੈ ।
ਪਟਿਆਲੇ ਨੇ ਸਾਹਿਤ ਦੇ ਖੇਤਰ ਵਿਚ ਵੀ ਬਹੁਤ ਉੱਨਤੀ ਕੀਤੀ । ਮਹਾਰਾਜਾ ਨਰਿੰਦਰ ਸਿੰਘ ਨਾ ਕੇਵਲ ਇਕ ਯੋਗ ਪ੍ਰਬੰਧਕ ਸਨ, ਬਲਕਿ ਕਲਾ ਅਤੇ ਸਾਹਿਤ ਵਿਚ ਵੀ ਬਹੁਤ ਦਿਲਚਸਪੀ ਰੱਖਦੇ ਸਨ । ਉਨ੍ਹਾਂ ਨੇ ਖੁਲ੍ਹੇ ਦਿਲ ਨਾਲ ਸਾਹਿਤਕਾਰਾਂ ਦੀ ਸਰਪ੍ਰਸਤੀ ਕੀਤੀ । ਉਨ੍ਹਾਂ ਦੀ ਉਦਾਰਤਾ ਦੀ ਪ੍ਰਸੰਸਾ ਸਮਕਾਲੀ ਲੇਖਕਾਂ ਅਤੇ ਕਵੀਆਂ ਨੇ ਕੀਤੀ ਹੈ। ਮਿਰਜਾ ਮਹਮੂਦ ਬੇਗ ਨੇ ਮਸਨਵੀ ਹਸਤਅਬਦਾਲ ਵਿਚ ਮਹਾਰਾਜੇ ਦੀਆਂ ਯੋਗਤਾਵਾਂ ਅਤੇ ਉਦਾਰਤਾ ਦੀ ਪ੍ਰਸੰਸਾ ਕੀਤੀ ਹੈ । ਉਹ ਮਹਾਰਾਜੇ ਦੀ ਲੰਮੀ ਉਮਰ ਅਤੇ ਨਿਰੰਤਰ ਰਾਜ ਕਰਨ ਲਈ ਪ੍ਰਾਰਥਨਾ ਕਰਦਾ ਹੈ ।
ਕਵੀ ਨਿਹਾਲ ਨੇ ਮਹਾਰਾਜੇ ਦੇ ਰਾਜ ਕਾਲ ਵਿਚ ‘ਕਥਾ ਰਾਜੇ ਫੂਲਕੀ’ 1910 ਬਿਕਰਮੀ ਅਨੁਸਾਰ 1853 ਈ. ਲਿਖੀ । ਇਸ ਵਿਚ ਮਹਾਰਾਜਾ ਨਰਿੰਦਰ ਸਿੰਘ ਦੀ ਬਹੁਪੱਖੀ ਸ਼ਖਸ਼ੀਅਤ ਦੀ ਪ੍ਰਸੰਸਾ ਹੈ । ਇਤਿਹਾਸ ਤੋਂ ਇਲਾਵਾ, ਪਟਿਆਲੇ ਵਿਚ ਹੋਰ ਵਿਸ਼ਿਆਂ ਤੇ ਵੀ ਲੇਖਕਾਂ ਨੇ ਪੁਸਤਕਾਂ ਲਿਖੀਆਂ। ਫਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ, ਮਰਹੂਮ ਐਮ. ਐਨ. ਚੈਟਰਜੀ, ਪ੍ਰੋਫੈਸਰ ਮਹਿੰਦਰਾ ਕਾਲਜ, ਪਟਿਆਲਾ, “ਮਾਰਨਿੰਗ ਸਟਾਰ’ ਅੰਗਰੇਜ਼ੀ ਵਿਚ ਕਾਵਿ-ਰਚਨਾ ਅਤੇ ‘ਲਾਜਿਕ ਐਂਡ ਫਿਲਾਸਫੀ’ ਪੁਸਤਕਾਂ ਦੇ ਲੇਖਕ ਸਨ । ਉਨ੍ਹਾਂ ਦੀ ਪੁਸਤਕ ‘ਲਾਜਿਕ ਐਂਡ ਫਿਲਾਸਫੀ’ ਪ੍ਰਾਭੌਤਿਕ ਗਿਆਨ, ਤਰਕ-ਸ਼ਾਸਤਰ ਅਤੇ ਫਿਲਾਸਫੀ ਦੇ ਵਿਦਿਆਰਥੀ ਬਹੁਤ ਪ੍ਰਯੋਗ ਕਰਦੇ ਸਨ । ਮਰਹੂਮ ਛੁੱਟੀ ਲਾਲ, ਰਿਆਸਤ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ, ਨੇ ਈਸ਼ਪ ਦੀਆਂ ਲੋਕ-ਕਥਾਵਾਂ ਦਾ ਉਰਦੂ ਵਿਚ ਅਨੁਵਾਦ ਕੀਤਾ ਅਤੇ ਰਿਆਸਤ ਦੇ ਸਕੂਲਾਂ ਵਿਚ ਪ੍ਰਾਇਮਰੀ ਕਲਾਸਾਂ ਵਿਚ ਇਹ ਪਾਠ-ਪੁਸਤਕ ਦੇ ਤੌਰ ਤੇ ਪੜ੍ਹਾਈ ਜਾਂਦੀ ਸੀ । ਮਰਹੂਮ ਪ੍ਰੋਫੈਸਰ ਰਾਮ ਚੰਦਰ, ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਮੈਕਸਿਮਾ ਅਤੇ ਮਿਨਿਮਾ ਤੇ ਇਕ ਲਾਜਵਾਬ ਗਣਿਤ ਦੀ ਪੁਸਤਕ ਲਿਖੀ, ਜਿਸਦੀ ਪ੍ਰਸੰਸਾ ਯੂਰਪ ਅਤੇ ਅਮਰੀਕਾ ਵਿਚ ਗਣਿਤ ਦੇ ਵਿਦਿਆਰਥੀ ਕਰਦੇ ਸਨ। ਰਿਆਸਤ ਦੇ ਵਿੱਤ ਮੰਤਰੀ, ਮਰਹੂਮ ਸਰਦਾਰ ਪਰਤਾਪ ਸਿੰਘ ਨੇ ਪਟਿਆਲੇ ਦਾ ਭੂਗੋਲ ਲਿਖਿਆ । ਪੰਡਤ ਗਣੇਸ਼ੀ ਲਾਲ ਨੇ ਪਟਿਆਲੇ ਦੇ ਭੂਗੋਲ ਅਤੇ ਅਲਜਬਰਾ ਤੇ ਪੁਸਤਕਾਂ ਲਿਖੀਆਂ । ਮੁਨਸ਼ੀ ਗੰਡਾ ਰਾਮ ਗਣਿਤ ਦੇ ਅਧਿਆਪਕ ਨੇ ਅਲਜਬਰਾ ਅਤੇ ਭੌਤਿਕ ਵਿਗਿਆਨ ਤੇ ਉਰਦੂ ਵਿਚ ਦੋ ਪੁਸਤਕਾਂ ਲਿਖੀਆਂ । ਪੰਡਤ ਮੁਨੀ ਲਾਲ ਨੇ ਨੈਤਿਕ ਅਤੇ ਧਾਰਮਿਕ ਸੁਧਾਰ ਦੇ ਵਿਸ਼ਿਆਂ ਤੇ ਪੁਸਤਕਾਂ ਲਿਖੀਆਂ । ਪੰਡਤ ਰਾਮ ਸਿੰਘ ਸ਼ਰਮਾ, ਕਾਇਮ ਮੁਕਾਮ ਡਾਇਰੈਕਟਰ ਸਿੱਖਿਆ ਵਿਭਾਗ ਨੇ “ਅਸੂਲ-ਏ-ਤਾਲੀਮ’, ਟ੍ਰੇਨਿੰਗ ਦੇ ਸਿਧਾਂਤਾਂ ਤੇ ਉਰਦੂ ਵਿਚ ਪੁਸਤਕ ਲਿਖੀ, ਜਿਸ ਦੀ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਉਸ ਵੇਲੇ ਦੇ ਸਿੱਖਿਆ ਵਿਸ਼ੇਸ਼ੱਗਾਂ ਨੇ ਬਹੁਤ ਪ੍ਰਸੰਸਾ ਕੀਤੀ ਅਤੇ ਜਨਰਲ ਟੈਕਸਟ ਬੁਕ ਕਮੇਟੀ, ਪੰਜਾਬ ਨੇ ਇਸ ਨੂੰ ਹਾਈ ਸਕੂਲਾਂ ਅਤੇ ਟ੍ਰੇਨਿੰਗ ਸੰਸਥਾਵਾਂ ਦੇ ਪੁਸਕਾਲਿਆਂ ਲਈ ਮਨਜ਼ੂਰ ਕੀਤਾ । ਮੁਨਸ਼ੀ ਨਵਲ ਕਿਸ਼ੋਰ ਨੇ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਪਹਿਲਾ ਛਾਪਾਖਾਨਾ ਪਟਿਆਲੇ ਵਿਖੇ ਕਾਇਮ ਕੀਤਾ। 1872 ਵਿਚ ਪਟਿਆਲਾ ਦਰਬਾਰ ਦੀ ਮਨਜੂਰੀ ਨਾਲ ਮੁਨਸ਼ੀ ਨਵਲ ਕਿਸ਼ੋਰ ਨੇ ਹੀ ‘ਪਟਿਆਲਾ ਅਖ਼ਬਾਰ’ ਕੱਢਣਾ ਆਰੰਭ ਕੀਤਾ । 1895 ਤੋਂ ਕਈ ਸਾਲ ਇਹ ਅਖ਼ਬਾਰ ਰਾਜਿੰਦਰ ਪ੍ਰੈੱਸ ਪਟਿਆਲਾ ਦੇ ਮਾਲਕ ਸੱਯਦ ਰਜਬ ਅਲੀ ਸ਼ਾਹ ਦੇ ਪ੍ਰਬੰਧ ਵਿਚ ਰਿਹਾ । ਪਟਿਆਲਾ ਸਟੇਟ ਗਜ਼ਟ, ਜਿਹੜਾ 1910 ਵਿਚ ਪੰਜਾਬੀ ਵਿਚ ਛਾਪਣਾ ਆਰੰਭ ਕੀਤਾ ਸੀ, ਪੈਪਸੂ ਕਾਇਮ ਹੋਣ ਤਕ ਪਟਿਆਲੇ ਤੋਂ ਛਪਦਾ ਰਿਹਾ ।
ਸੁਤੰਤਰਤਾ ਤੋਂ ਪਿੱਛੋਂ, ਪਟਿਆਲੇ ਵਿਚ ਪੰਜਾਬ ਭਾਸ਼ਾ ਵਿਭਾਗ, ਪੰਜਾਬੀ ਯੂਨੀ- ਵਰਸਿਟੀ ਅਤੇ ਪੰਜਾਬ ਰਾਜ ਪੁਰਾਲੇਖ ਵਿਭਾਗ ਦੇ ਕਾਇਮ ਹੋਣ ਨਾਲ, ਇਤਿਹਾਸਕਾਰਾਂ ਅਤੇ ਲੇਖਕਾਂ ਨੂੰ ਪੁਸਤਕਾਂ ਅਤੇ ਥੀਸਿਸ ਲਿਖਣ ਵਿਚ ਬਹੁਤ ਸਹੂਲਤ ਹੋ ਗਈ ਹੈ । ਪੰਜਾਬੀ ਯੂਨੀਵਰਸਿਟੀ ਦੇ ਵਿਭਾਗ ਅਤੇ ਪੰਜਾਬ ਭਾਸ਼ਾ ਵਿਭਾਗ ਵੱਖ ਵੱਖ ਵਿਸ਼ਿਆਂ ਤੇ ਲੇਖਕਾਂ ਤੋਂ ਪੁਸਤਕਾਂ ਲਿਖਵਾ ਕੇ ਛਪਵਾਉਂਦੇ ਹਨ । ਇਸ ਤਰ੍ਹਾਂ ਇਤਿਹਾਸਕ, ਸਾਹਿਤਕ ਅਤੇ ਵੱਖ ਵੱਖ ਵਿਸ਼ਿਆਂ ਤੇ ਪੁਸਤਕਾਂ ਅਤੇ ਲੇਖਕਾਂ ਵਿਚ ਵਾਧਾ ਹੋਇਆ ਹੈ ।
ਇਤਿਹਾਸਕ ਇਮਾਰਤਾਂ
ਪਟਿਆਲਾ ਸ਼ਹਿਰ ਪਟਿਆਲਾ ਰਿਆਸਤ ਦੀ ਸੰਨ 1765 ਤੋਂ 1948 ਤਕ ਰਾਜਧਾਨੀ ਰਿਹਾ । ਪਟਿਆਲੇ ਦੇ ਮਹਾਰਾਜਿਆਂ ਨੂੰ ਇਮਾਰਤਾਂ ਬਣਾਉਣ ਦਾ ਸ਼ੌਕ ਸੀ । ਉਨ੍ਹਾਂ ਪਟਿਆਲੇ ਵਿਖੇ ਸ਼ਾਨਦਾਰ ਮਹੱਲ ਅਤੇ ਇਮਾਰਤਾਂ ਬਣਵਾਈਆਂ । ਉਨ੍ਹਾਂ ਦੇ ਰਾਜ-ਕਾਲ ਵੇਲੇ ਭਾਰਤ ਦੇ ਦੂਜੇ ਰਾਜਾਂ ਤੋਂ ਆਏ ਭਵਨ ਨਿਰਮਾਤਾਵਾਂ ਨੇ ਭਵਨ ਨਿਰਮਾਣ ਵਿਚ ਯੋਗਦਾਨ ਪਾਇਆ । ਰਾਜਸਥਾਨ ਤੋਂ ਆਏ ਮਿਸਤਰੀਆਂ ਅਤੇ ਰਾਜਾਂ ਨੇ ਸ਼ਾਨਦਾਰ ਭਵਨ ਬਣਾਏ । ਸਟਾਈਲ ਅਤੇ ਸਜਾਵਟੀ ਖਿੜਕੀਆਂ, ਮਹਿਰਾਬਾਂ ਅਤੇ ਫੁੱਲਾਂ ਦੇ ਡੀਜ਼ਾਇਨਾਂ ਤੋਂ ਰਾਜਸਥਾਨ ਦੀ ਭਵਨ ਨਿਰਮਾਣ-ਕਲਾ ਦਾ ਪ੍ਰਭਾਵ ਪ੍ਰਤੱਖ ਹੈ । ਆਧੁਨਿਕ ਭਵਨ-ਨਿਰਮਾਣ- ਸ਼ੈਲੀ ਅਨੁਸਾਰ ਬਣਾਈਆਂ ਇਮਾਰਤਾਂ ਭੀ ਸ਼ਾਨਦਾਰ ਹਨ । ਮਹਾਰਾਜਾ ਯਾਦਵਿੰਦਰ ਸਿੰਘ ਨੇ ਵਰਤਮਾਨ ਪਟਿਆਲੇ ਨੂੰ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਨੇ ਪੁਰਾਣੇ ਮੋਤੀ ਬਾਗ ਮਹੱਲ ਦੇ ਨੇੜੇ ਨਵਾਂ ਮੋਤੀ ਬਾਗ ਮਹੱਲ ਬਣਵਾਇਆ । ਇਹ ਇਮਾਰਤ ਸੰਨ 1962 ਵਿਚ ਮੁਕੰਮਲ ਹੋ ਗਈ ਸੀ । ਉਨ੍ਹਾਂ ਦੇ ਰਾਜ-ਕਾਲ ਵਿਚ ਪਟਿਆਲਾ ਬਾਗਾਂ, ਮਹੱਲਾਂ ਅਤੇ ਸ਼ਾਨਦਾਰ ਇਮਾਰਤਾਂ ਦਾ ਸ਼ਹਿਰ ਬਣ ਗਿਆ । ਸਟੇਡੀਅਮ, ਸੈਨਿਕ ਹੈਡਕੁਆਰਟਰ, ਸੈਨਿਕ ਕਲਬ, ਬੈਂਕ ਆਫ਼ ਪਟਿਆਲਾ ਅਤੇ ਜੀਮਖਾਨਾ ਕਲਬ ਦੀਆਂ ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ । ਇਤਿਹਾਸਕ ਪੱਖ ਤੋਂ ਕੁਝ ਮਹੱਤਵਪੂਰਨ ਇਮਾਰਤਾਂ ਦਾ ਵਰਣਨ ਕੀਤਾ ਜਾਂਦਾ ਹੈ ।
ਕਿਲ੍ਹਾ ਮੁਬਾਰਿਕ
ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਬਾਬਾ ਆਲਾ ਸਿੰਘ ਨੇ ਇਥੇ ਸੰਨ 1757 ਵਿਚ ਇਕ ਕੱਚੀ ਗੜ੍ਹੀ ਉਸਾਰੀ । ਇਹ ਗੜ੍ਹੀ ਵਰਤਮਾਨ ਕਿਲ੍ਹੇ ਦੇ ਪੂਰਬ ਵਿਚ ਸੀ । ਹੁਣ ਇਹ ਅਸਥਾਨ ਸੋਢੀਆਂ ਦੀ ਗੜ੍ਹੀ ਦੇ ਨਾਂ ਤੇ ਪ੍ਰਸਿੱਧ ਹੈ। ਕਿਲ੍ਹਾ ਮੁਬਾਰਿਕ ਦੀ ਨੀਂਹ ਬਾਬਾ ਆਲਾ ਸਿੰਘ ਨੇ ਸੰਨ 1763 ਵਿਚ ਰੱਖੀ ਅਤੇ ਇਹ ਸਰਹੰਦ ਦੀ ਜਿੱਤ ਤੋਂ ਪਿੱਛੋਂ ਸਰਹੰਦ ਤੋਂ ਚੁੰਗੀ ਦੀ ਆਮਦਨੀ ਨਾਲ ਉਸਾਰਿਆ ਗਿਆ ਸੀ । ਕਿਲ੍ਹਾ ਮੁਬਾਰਿਕ ਦੀ ਉਸਾਰੀ ਪਿੱਛੋਂ ਬਾਬਾ ਆਲਾ ਸਿੰਘ ਨੇ ਬਰਨਾਲੇ ਦੀ ਥਾਂ ਪਟਿਆਲੇ ਨੂੰ ਆਪਣੀ ਰਾਜਧਾਨੀ ਬਣਾਇਆ। ਕਿਲ੍ਹੇ ਵਿਚ ਇਕ ਅਜਾਇਬ ਘਰ ਅਤੇ ਹਥਿਆਰਾਂ ਦੀ ਗੈਲਰੀ ਹੈ । ਕਿਲ੍ਹਾ ਅੰਦਰੂਨ ਦੇ ਵਿਚ ਵੱਖ ਵੱਖ ਚਿੱਤਰਕਾਰਾਂ ਦੇ ਚਿੱਤਰ ਹਨ । ਮਹਾਰਾਜਾ ਰਣਜੀਤ ਸਿੰਘ ਦੇ ਕਾਂਗੜਾ ਰਿਆਸਤ ਤੇ ਕਬਜ਼ਾ ਕਰਨ ਪਿੱਛੋਂ ਇਹ ਚਿੱਤਰਕਾਰ ਪਟਿਆਲਾ ਰਿਆਸਤ ਵਿਚ ਆਏ। ਕਾਂਗੜਾ ਦੇ ਚਿੱਤਰਕਾਰਾਂ ਤੇ ਸਥਾਨਿਕ ਪ੍ਰਭਾਵ ਪੈਣ ਕਾਰਨ ਇਕ ਚਿੱਤਰਕਾਰੀ ਦਾ ਨਵਾਂ ਸਕੂਲ ਪਟਿਆਲਾ ਸਕੂਲ ਵਿਕਸਿਤ ਹੋਇਆ ।
ਕਿਲ੍ਹਾ ਮੁਬਾਰਿਕ ਵਿਚ ਬਾਬਾ ਆਲਾ ਸਿੰਘ ਦੇ ਬੁਰਜ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਸ਼ਸਤਰ ਅਤੇ ਕੁਝ ਇਤਿਹਾਸਕ ਮਹੱਤਤਾ ਦੀਆਂ ਵਸਤਾਂ ਹਨ। ਖਲੀਫਾ ਮੁਹੰਮਦ ਹਸਨ ਲਿਖਦੇ ਹਨ ਕਿ ਮਹਾਰਾਜਾ ਕਰਮ ਸਿੰਘ ਨੇ ਬੈਰੁਨੀ ਕਿਲ੍ਹਾ ਬਣਵਾਇਆ ਅਤੇ ਕਿਲ੍ਹੇ ਵਿਚ ਕੁਝ ਇਮਾਰਤਾਂ ਬਣਵਾਈਆਂ । 1859 ਵਿਚ ਮਹਾਰਾਜਾ ਨਰਿੰਦਰ ਸਿੰਘ ਨੇ ਕਿਲ੍ਹੇ ਦੇ ਵਿਚ ਪੰਜ ਲੱਖ ਰੁਪਏ ਖ਼ਰਚ ਕਰਕੇ ਦੀਵਾਨ ਖਾਨਾ ਉਸਰਵਾਇਆ। ਇਸ ਵਿਚ ਦੋ ਹਾਲ ਕਮਰੇ ਹਨ, ਬਾਹਰਲਾ ਹਾਲ ਕਮਰਾ 135 ਫੁੱਟ ਲੰਬਾ, 36 ਫੁੱਟ ਚੌੜਾ ਅਤੇ 30 ਫੁੱਟ ਉੱਚਾ ਸੀ ਅਤੇ ਅੰਦਰਲਾ ਹਾਲ ਕਮਰਾ 135 ਫੁੱਟ ਲੰਬਾ, ਅਤੇ 21 ਫੁੱਟ ਚੌੜਾ ਸੀ । ਵੀਹਵੀਂ ਸਦੀ ਦੇ ਆਰੰਭ ਵਿਚ ਇਸਦਾ ਪੁਨਰ-ਨਿਰਮਾਣ ਕਰਕੇ ਵਿਸ਼ਾਲ ਦਰਬਾਰ ਹਾਲ ਬਣਵਾਇਆ ਗਿਆ ।
ਕਿਲ੍ਹੇ ਦੇ ਦਰਬਾਰ ਹਾਲ ਦੇ ਵਿਚ ਅਜਾਇਬ ਘਰ ਹੈ । ਇਸ ਦੇ ਵਿਚ ਸ਼ਾਨਦਾਰ ਝਾੜ-ਫਾਨੂਸ ਹਨ । ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਵੱਡਾ ਭਾਗ ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ (1862-76) ਨੇ ਇਕੱਤਰ ਕੀਤਾ ਸੀ ।
ਕਿਲ੍ਹੇ ਦੇ ਵਿਚ ਅਜਾਇਬ ਘਰ ਵਿਚ ਆਰਮਜ਼ ਗੈਲਰੀ ਹੈ । ਇਸ ਦੇ ਵਿਚ ਦੁਰਲੱਭ ਹਥਿਆਰ ਅਤੇ ਜ਼ੱਰਾ ਬਕਤਰ ਹਨ । ਢਾਲਾਂ, ਟੋਪ ਆਦਿ ਭੀ ਪ੍ਰਦਰਸ਼ਿਤ ਹਨ । ਬਾਦਸ਼ਾਹ ਨਾਦਰਸ਼ਾਹ ਦੀ ਤਲਵਾਰ ਵਿਚ ਸ਼ਿਕਾਰ ਕਰਨ ਦੇ ਦ੍ਰਿਸ਼ ਚਿਤਰਤ ਹਨ । ਇਸ ਦਾ ਨਾਂ “ਸ਼ਿਕਾਰ ਗਾਹ” ਹੈ । ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਦੀ ਤਲਵਾਰ ਤੇ ਉਨ੍ਹਾਂ ਦਾ ਨਾਂ ਅਤੇ ਮੋਹਰ ਅੰਕਿਤ ਹੈ । ਪੁਰਾਣੀਆਂ ਬੰਦੂਕਾਂ, ਭਾਲੇ ਅਤੇ ਹੋਰ ਹਥਿਆਰਇਸ ਗੈਲਰੀ ਵਿਚ ਪ੍ਰਦਰਸ਼ਿਤ ਹਨ ।
ਕਿਲ੍ਹੇ ਦੇ ਵਿਚ ਇਕ ਪਾਰਕ ਵਿਚ ਤੋਪਾਂ ਪ੍ਰਦਰਸ਼ਿਤ ਹਨ । ਇਨ੍ਹਾਂ ਵਿਚੋਂ ਸਾਰਿਆਂ ਨਾਲੋਂ ਵੱਡੀ ਅਤੇ ਵਜ਼ਨੀ ਤੋਪ ਕੜੇ ਖਾਨ ਦੀ ਤੋਪ ਹੈ । ਸੰਨ 1806 ਵਿਚ ਪਟਿਆਲਾ* ਰਿਆਸਤ ਦੇ ਮਹਾਰਾਜੇ ਨੇ ਇਹ ਤੋਪ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ । ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸਾਹਿਬ ਸਿੰਘ ਅਤੇ ਉਨ੍ਹਾਂ ਦੀ ਰਾਣੀ ਆਸ ਕੌਰ ਦਾ ਝਗੜਾ ਨਿਪਟਾਉਣ ਲਈ ਪਟਿਆਲੇ ਆਏ ਸਨ । ਇਹ ਤੋਪ ਦਾ ਪ੍ਰਯੋਗ ਮਹਾਰਾਜਾ ਰਣਜੀਤ ਸਿੰਘ ਨੇ ਇਲਾਕੇ ਜਿੱਤਣ ਲਈ ਕੀਤਾ । ਪਹਿਲੀ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਵੇਲੇ ਅੰਗਰੇਜ਼ਾਂ ਦੇ ਇਹ ਤੋਪ ਹੱਥ ਲਗੀ। ਉਹ ਇਸ ਤੋਪ ਨੂੰ ਕਲਕੱਤੇ ਲੈ ਗਏ ਅਤੇ ਕੁਝ ਸਮਾਂ ਪਿੱਛੋਂ ਉਨ੍ਹਾਂ ਨੇ ਇਹ ਤੋਪ ਪਟਿਆਲਾ ਰਿਆਸਤ ਨੂੰ ਦੇ ਦਿੱਤੀ । ਇਕ ਹੋਰ ਤੋਪ ਵੀ ਮਹੱਤਵਪੂਰਨ ਹੈ । ਇਹ ਤੋਪ ਝੱਜਰ ਦੇ ਨਵਾਬ ਨੇ ਮਹਾਰਾਜਾ ਪਟਿਆਲਾ ਨੂੰ ਦਿੱਤੀ ਸੀ ।
ਮੋਤੀ ਬਾਗ ਮਹੱਲ
ਪਟਿਆਲਾ ਰਿਆਸਤ ਦੇ ਮਹਾਰਾਜਾ ਨਰਿੰਦਰ ਸਿੰਘ (1845-1862) ਦੇ ਰਾਜ ਕਾਲ ਵੇਲੇ ਮੋਤੀ ਬਾਗ ਮਹੱਲ ਨੂੰ ਮਹਾਰਾਜੇ ਨੇ ਉਸਰਵਾਇਆ ਸੀ । ਇਸ ਵਿਚ ਮਹਾਰਾਜੇ ਨੇ ਸ਼ੀਸ਼ ਮਹੱਲ, ਬਨਾਸਰ ਬਾਗ, ਅਤੇ ਲਛਮਣ ਝੂਲਾ ਬਣਵਾਏ । ਮਹੱਲ ਦੇ ਪੂਰਬ ਵਲ ਛੇ ਏਕੜ ਵਿਚ ਇਕ ਝੀਲ ਹੈ ਜਿਸ ਵਿਚ ਮਹਾਰਾਜੇ ਦੀ ਚਾਨਣੀ ਵਿਚ ਬੇੜੀ ਦੀ ਸੈਰ ਦਾ ਅਨੰਦ ਲੈਂਦੇ ਸਨ । ਇਥੇ ਮਹਾਰਾਜਾ ਦੀਵਾਨ ਖਾਨੇ ਵਿਚ ਦਰਬਾਰ ਤੋਂ ਪਿੱਛੋਂ ਆਪਣੇ ਸਲਾਹਕਾਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਸਨ । ਖਲੀਫ਼ਾ ਮੁਹੰਮਦ ਹਸਨ ਲਿਖਦੇ ਹਨ। ਕਿ ਇਹ ਸੰਨ 1847 ਵਿਚ ਬਣਾਇਆ ਸੀ ਅਤੇ ਇਸ ਤੇ ਪੰਜ ਲੱਖ ਰੁਪਏ ਖਰਚ ਆਏ। ਲਾਹੌਰ ਦੇ ਸ਼ਾਲੀਮਾਰ ਬਾਗ਼ ਦੇ ਨਮੂਨੇ ਤੇ ਇਹ ਬਣਾਇਆ ਗਿਆ ਹੈ। ਇਸ ਵਿਚ ਫਵਾਰੇ ਅਤੇ ਨਹਿਰਾਂ ਹਨ। ਮਹਾਰਾਜਾ ਭੁਪਿੰਦਰ ਸਿੰਘ ਰਾਜ ਗੱਦੀ ਤੇ ਬੈਠਣ ਪਿੱਛੋਂ ਰਾਜਿੰਦਰਾ ਮਹੱਲ ਤੋਂ ਮੋਤੀ ਬਾਗ ਮਹੱਲ ਵਿਚ ਚਲੇ ਗਏ। ਹੁਣ ਇਸ ਮਹੱਲ ਵਿਚ ਰਾਸ਼ਟਰੀ ਕ੍ਰੀੜਾ (ਨੈਸ਼ਨਲ ਇਨਸਟੀਚਿਊਟ ਆਫ ਸਪੋਰਟਸ) ਸੰਸਥਾਨ ਹੈ।
ਮਹਾਰਾਜਾ ਨਰਿੰਦਰ ਸਿੰਘ ਨੇ ਸਾਹਿਤ, ਸੰਗੀਤ ਅਤੇ ਚਿੱਤਰਕਾਰੀ ਦੀ ਸਰਪ੍ਰਸਤੀ ਕੀਤੀ । ਉਨ੍ਹਾਂ ਦੇ ਦਰਬਾਰ ਵਿਚ ਕਵੀ, ਵਿਦਵਾਨ ਅਤੇ ਇਤਿਹਾਸਕਾਰ ਸਨ । ਮਹਾਰਾਜਾ ਰਣਜੀਤ ਸਿੰਘ ਦੇ ਕਾਂਗੜਾ ਰਿਆਸਤ ਤੇ ਕਬਜ਼ਾ ਕਰਨ ਉਪਰੰਤ ਕਾਂਗੜਾ ਦੇ ਕੁਝ ਚਿੱਤਰਕਾਰ ਪਟਿਆਲੇ ਆ ਗਏ । ਮਹਾਰਾਜੇ ਨੇ ਉਨ੍ਹਾਂ ਨੂੰ ਨੌਕਰ ਰੱਖਿਆ । ਸ਼ੀਸ਼ ਮਹੱਲ ਦੀਆਂ ਦੀਵਾਰਾਂ ਤੇ ਹਿੰਦੂ ਦੇਵੀ ਦੇਵਤਿਆਂ, ਸਿੱਖ ਗੁਰੂ ਸਾਹਿਬਾਨ ਅਤੇ ਹਿੰਦੂ ਮਿਥਿਹਾਸ ਨਾਲ ਸੰਬੰਧਿਤ ਦੀਵਾਰੀ ਚਿੱਤਰ ਹਨ । ਸ਼ੀਸ਼ੇ ਤੇ ਸ਼ਾਨਦਾਰ ਕੰਮ ਹੋਇਆ ਹੈ । ਸ਼ੀਸ਼ ਮਹੱਲ ਦੇ ਅਜਾਇਬ ਘਰ ਵਿਚ ਕਾਂਗੜਾ ਚਿੱਤਰਕਾਰੀ ਦੇ ਸ਼ਾਨਦਾਰ ਚਿੱਤਰ ਹਨ । ‘ਗੀਤ ਗੋਬਿੰਦ’ ਤੇ ਆਧਾਰਿਤ ਅਤੇ ਕ੍ਰਿਸ਼ਨ ਲੀਲਾ ਨਾਲ ਸੰਬੰਧਿਤ ਕਈ ਅਦਭੁੱਤ ਕਾਂਗੜਾ ਚਿੱਤਰ ਹਨ । ਜੋ ਉਨੀਵੀਂ ਸਦੀ ਦੇ ਮੱਧ ਦੇ ਹਨ ।
ਹਾਥੀ ਦੰਦ ਤੇ ਕਾਰੀਗਰੀ ਦਾ ਕੇਂਦਰ ਲਾਹੌਰ, ਅੰਮ੍ਰਿਤਸਰ ਅਤੇ ਪਟਿਆਣਾ ਹਨ ! ਅਜਾਇਬ ਘਰ ਵਿਚ ਹਾਥੀ ਦੰਦ ਤੇ ਕਾਰੀਗਰੀ ਦੇ ਸ਼ਾਨਦਾਰ ਨਮੂਨੇ ਪ੍ਰਦਰਸ਼ਿਤ ਹਨ। ਇਨ੍ਹਾਂ ਵਿਚ ਸ਼ਤਰੰਜ ਦੇ ਮੋਹਰੇ ਘੋੜ ਸਵਾਰ ਅਤੇ ਹਾਥੀ ਦੰਦ ਤੇ ਅੰਕਿਤ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਅਦਭੁੱਤ ਕਾਰੀਗਰੀ ਦਾ ਨਮੂਨਾ ਹਨ ।
ਸ਼ੀਸ਼ ਮਹੱਲ ਵਿਚ ਇਕ ਮੈਡਲ ਗੈਲਰੀ ਹੈ। ਇਸ ਵਿਚ ਮੈਡਲਾਂ ਤੇ ਪਦਕਾਂ ਦਾ ਬਹੁਤ ਬੜਾ ਸੰਗ੍ਰਹਿ ਹੈ। ਮਹਾਰਾਜਾ ਭੁਪਿੰਦਰ ਸਿੰਘ (1900-1938) ਨੂੰ ਮੈਡਲ ਇਕੱਠੇ ਕਰਨ ਦਾ ਬਹੁਤ ਸ਼ੌਕ ਸੀ । ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਦੁਰਲੱਭ ਮੈਡਲ ਪੰਜਾਬ -ਰਾਜ ਅਜਾਇਬ ਘਰ ਨੂੰ ਦਿੱਤੇ । ਇਸ ਵਿਚ ਬਾਰਵੀਂ ਸ਼ਤਾਬਦੀ ਵਿਚ ਪੁਰਤਗਾਲ ਵਲੋਂ ਆਰੰਭ ਕੀਤੇ ‘ਆਰਡਰ ਆਫ ਕ੍ਰਾਇਸਟ’ ਹਨ। ਦੂਜੇ ਮਹੱਤਵਪੂਰਨ ਪਦਕ ਹਨ। ‘ਵਿਕਟੋਰੀਆ ਕਰਾਸ’, ‘ਮੋਸਟ ਨੋਬਲ ਆਰਡਰ ਆਫ ਦੀ ਗਾਰਟਰ’ (ਇੰਗਲੈਂਡ), ‘ਆਰਡਰ ਆਫ ਦਾ ਹੌਲੀ ਘੋਸਟ’ ਰੋਮ ਦੇ ਪੰਪ ਵਲੋਂ ਪਰਦਾਨ ਕੀਤਾ ਪਦਕ, ਨੈਪੋਲੀਅਨ ਬੋਨਾਪਾਰਟ ਵਲੋਂ ਚਲਾਏ ਗਏ ਪਦਕ ਵੀ ਹਨ । ਮਹਾਰਾਜਾ ਰਣਜੀਤ ਸਿੰਘ ਵਲੋਂ ਜਾਰੀ ਕੀਤਾ ਪਦਕ ‘ਕੋਕਬੇ ਇਕਬਾਲੇ ਪੰਜਾਬ’, ਜਿਹੜਾ ਉਨ੍ਹਾਂ ਨੇ ਲਾਰਡ ਆਕਲੈਂਡ ਗਵਰਨਰ ਜਨਰਲ ਨੂੰ ਦਿੱਤਾ ਸੀ, ਵੀ ਹੈ । ਇਸ ਮੰਡਲ ਦੇ ਕੇਂਦਰ ਵਿਚ ਮਹਾਰਾਜੇ ਦੀ ਹੀਰੇ ਜਵਾਹਰਾਤ ਨਾਲ ਸੁਸਜਿਤ ਤਸਵੀਰ ਹੈ।
ਬਨਾਸਰ ਬਾਗ ਵਿਚ ਜੀਵ-ਜੰਤੂ ਗੈਲਰੀ ਵਿਚ ਵਸ ਭਰੇ ਪੰਛੀ ਅਤੇ ਜਾਨਵਰ ਪ੍ਰਦਰਸ਼ਿਤ ਹਨ । ਇਨ੍ਹਾਂ ਵਿਚੋਂ ਕੁਝ ਪੰਛੀਆਂ ਅਤੇ ਜਾਨਵਰਾਂ ਦੀਆਂ ਕਿਸਮਾਂ ਖਤਮ ਹੋ ਚੁਕੀਆਂ ਹਨ । ਜੰਗਲੀ ਜਾਨਵਰਾਂ ਨੂੰ ਆਪਣੇ ਕੁਦਰਤੀ ਚੌਗਿਰਦੇ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ । ਸ੍ਰੀ ਡਬਲਯੂ. ਐਚ. ਹਟਨ ਮਹਾਰਾਜਾ ਪਟਿਆਲਾ ਦੀ ਨੌਕਰੀ ਵਿਚ ਸਨ । ਉਨ੍ਹਾਂ ਨੇ ਇਹ ਜੀਵ ਜੰਤੂ ਭਰੇ ਸਨ ਜਿਹੜੇ ਜੀਵਿਤ ਲਗਦੇ ਹਨ ।
ਇਸ ਵਿਸ਼ਾਲ ਮਹੱਲ ਵਿਚ ਨੇਤਾ ਜੀ ਸੁਭਾਸ਼ ਰਾਸ਼ਟਰੀ ਕ੍ਰੀੜਾ ਸੰਸਥਾਨ ਹੈ । ਇਸ ਮਹੱਲ ਦੇ ਵੱਡੇ ਮੈਦਾਨ ਖੇਡਾਂ ਲਈ ਬਹੁਤ ਢੁਕਵੇਂ ਹਨ ।
ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੀ ਰਿਹਾਇਸ਼ ਦੇ ਲਈ ਪੁਰਾਣੇ ਮੋਤੀ ਬਾਗ ਮਹੱਲ ਦੇ ਨੇੜੇ ਨਵਾਂ ਮੋਤੀ ਬਾਗ ਮਹੱਲ ਬਣਵਾਇਆ। ਇਹ ਇਮਾਰਤ ਸੰਨ 1962 ਵਿਚ ਮੁਕੰਮਲ ਹੋ ਗਈ ਸੀ । ਇਹ ਆਧੁਨਿਕ ਭਵਨ-ਨਿਰਮਾਣ-ਸ਼ੈਲੀ ਦਾ ਸ਼ਾਨਦਾਰ ਨਮੂਨਾ ਹੈ। ਇਹ ਇੰਗਲੈਂਡ ਵਿਚ ਬਣਾਏ ਗਏ ਭਵਨਾਂ ਦੀ ਤਰਜ਼ ਤੇ ਬਣਾਈ ਗਈ ਹੈ । ਮਹਾਰਾਜਾ ਯਾਦਵਿੰਦਰ ਸਿੰਘ ਇਸ ਮਹੱਲ ਵਿਚ ਰਹੇ ਅਤੇ ਹੁਣ ਇਹ ਮਹਾਰਾਜੇ ਦੇ ਸਪੁੱਤਰ ਮਹਾਰਾਜਾ ਅਮਰਿੰਦਰ ਸਿੰਘ ਦਾ ਨਿਵਾਸ-ਸਥਾਨ ਹੈ ।
ਰਾਜਿੰਦਰਾ ਮਹੱਲ
ਮਹਾਰਾਜਾ ਰਾਜਿੰਦਰ ਸਿੰਘ (1876-1900) ਦੇ ਰਾਜ-ਕਾਲ ਵਿਚ ਬਾਰਾਂਦਰੀ ਬਾਗ ਵਿਚ ਰਾਜਿੰਦਰਾ ਮਹੱਲ ਉਸਾਰਿਆ ਗਿਆ । ਮਹਾਰਾਜਾ ਆਪਣੇ ਜੀਵਨ ਕਾਲ ਵਿਚ ਇਸ ਮਹੱਤ ਵਿਚ ਰਹੇ । ਮਹਾਰਾਜਾ ਭੁਪਿੰਦਰ ਸਿੰਘ (1900-1938) ਵੇਲੇ ਮਹਾਰਾਜਾ, ਰਾਜਿੰਦਰਾ ਮਹੱਲ ਤੋਂ ਮੋਤੀ ਬਾਗ ਮਹੱਲ ਵਿਚ ਚਲੇ ਗਏ ।
ਰਾਜਿੰਦਰਾ ਮਹੱਲ ਆਧੁਨਿਕ ਭਵਨ-ਨਿਰਮਾਣ-ਸ਼ੈਲੀ ਦੀ ਸ਼ਾਨਦਾਰ ਇਮਾਰਤ ਹੈ । ਇਸ ਦੀਆਂ ਛੱਤਾਂ ਤੇ ਸਜਾਵਟ ਦਾ ਕੰਮ ਕਸ਼ਮੀਰੀ ਕਲਾਕਾਰਾਂ ਨੇ ਫੁੱਲਾਂ ਅਤੇ ਪੱਤੀਆਂ ਦੇ ਅਦਭੁੱਤ ਕਲਾਤਮਕ ਡੀਜ਼ਾਇਨਾਂ ਵਿਚ ਕੀਤਾ ਹੈ । ਇਹ ਇਕ ਸ਼ਾਨਦਾਰ ਵਿਸ਼ਾਲ ਬਾਗ ਵਿਚ ਹੈ, ਜਿਸ ਦੇ ਵਿਚ ਬਨਾਵਟੀ ਪਹਾੜੀਆਂ, ਪਗਡੰਡੀਆਂ ਅਤੇ ਬੁੱਤ ਇਸ ਦੀ ਸੁੰਦਰਤਾ ਨੂੰ ਵਧਾਉਂਦੇ ਹਨ । ਇਹ ਪੰਜਾਬ ਦੇ ਸ਼ਾਨਦਾਰ ਵੱਡੇ ਬਾਗਾਂ ਵਿਚ ਇਕ ਹੈ । ਇਸ ਵਿਚ ਨਹਾਉਂਦੀ ਸੁੰਦਰੀ ਦਾ ਬੁੱਤ ਸੀ, ਜਿਹੜਾ ਫਰਾਂਸ ਤੋਂ ਲਿਆਂਦਾ ਗਿਆ ਸੀ ਅਤੇ ਨਗਨ ਚਿੱਤਰਕਲਾ ਦਾ ਸ਼ਾਨਦਾਰ ਨਮੂਨਾ ਸੀ । ਪਟਿਆਲਾ ਰਿਆਸਤ ਵੇਲੇ ਬਾਗ ਵਿਚ ਮਲਕਾ ਵਿਕਟੋਰੀਆ ਅਤੇ ਮਹਾਰਾਜਾ ਰਾਜਿੰਦਰ ਸਿੰਘ ਦੇ ਬੁੱਤ ਸਨ । ਮਹਾਰਾਜਾ ਰਾਜਿੰਦਰ ਸਿੰਘ ਦਾ ਬੁੱਤ ਹੁਣ ਵੀ ਇਥੇ ਹੈ । ਇਸ ਮਹੱਲ ਵਿਚ ਪੰਜਾਬ ਰਾਜ ਪੁਰਾਲੇਖ ਵਿਭਾਗ ਦਾ ਦਫਤਰ ਹੈ । ਇਥੇ ਪੰਜਾਬ ਰਾਜ ਪੁਰਾਲੇਖ ਵਿਭਾਗ ਦੁਆਰਾ ਆਯੋਜਿਤ ‘ਪੰਜਾਬ ਦਾ ਸੁਤੰਤਰਤਾ ਸੰਗਰਾਮ ਵਿਚ ਯੋਗਦਾਨ’ ਸੰਬੰਧੀ ਵਧੀਆ ਗੈਲਰੀ ਹੈ। ਇਥੇ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਰਿਕਾਰਡ, ਪੁਸਤਕਾਂ ਆਦਿ ਪ੍ਰਦਰਸ਼ਿਤ ਹਨ। ਇਹ ਉੱਤਰੀ ਭਾਰਤ ਵਿਚ ਆਪਣੇ ਕਿਸਮ ਦੀ ਪਹਿਲੀ ਗੈਲਰੀ ਹੈ ਜਿਸ ਵਿਚ ਕੇਵਲ ਸੁਤੰਤਰਤਾ ਸੰਗਰਾਮ ਸੰਬੰਧੀ ਸਾਮੱਗਰੀ ਪ੍ਰਦਰਸ਼ਿਤ ਹੈ ।
ਹੀਰਾ ਬਾਗ ਮਹੱਲ
ਮਹਾਰਾਜਾ ਨਰਿੰਦਰ ਸਿੰਘ (1845-1862) ਦਾ ਬਣਾਇਆ ਹੋਇਆ ਹੀਰਾ ਬਾਗ ਮਹੱਲ ਹੈ। ਪਟਿਆਲਾ ਰਿਆਸਤ ਵੇਲੇ ਇਹ ਵਿਸ਼ਾਲ ਬਾਗ ਸੀ, ਜਿਸ ਦੇ ਵਿਚ ਰੁੱਖਾਂ ਤੇ ਸੁੰਦਰ ਫੁੱਲ ਅਤੇ ਫਲ ਲਗੇ ਹੋਏ ਸਨ। ਇਸ ਵਿਚ ਇਕ ਕੋਠੀ ਹੈ, ਜਿਹੜੀ ਪੁਰਾਣੀ ਬਣੀ ਹੋਈ ਹੈ। ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਇਸ ਵਿਚ ਕੁਝ ਟੈਨਿਸ ਖੇਡਣ ਦੇ ਮੈਦਾਨ ਸਨ । ਹੁਣ ਇਹ ਬਾਗ ਨਹੀਂ ਹੈ। ਬਾਗ ਦੀ ਜ਼ਮੀਨ ਵਿਕ ਚੁੱਕੀ ਹੈ । ਹੀਰਾ ਬਾਗ ਦੀ ਕੋਠੀ ਅਜੇ ਹੈ ।
ਕੰਵਰ ਸਾਹਿਬ ਦੀ ਹਵੇਲੀ
ਇਹ ਵਿਸ਼ਾਲ ਇਮਾਰਤ ਕਿਲ੍ਹੇ ਦੇ ਪੱਛਮ ਵਲ ਸਥਿਤ ਹੈ। ਮਹਾਰਾਜਾ ਕਰਮ ਸਿੰਘ (1812-1845) ਨੇ ਲਗਭਗ ਪੰਜ ਲੱਖ ਰੁਪਏ ਦੀ ਲਾਗਤ ਨਾਲ ਇਹ ਇਮਾਰਤ ਆਪਣੇ ਛੋਟੇ ਪੁੱਤਰ ਕੰਵਰ ਦੀਪ ਸਿੰਘ ਲਈ ਬਣਵਾਈ ਸੀ । ਇਹ ਇਮਾਰਤ ਛੋਟੀ ਇੱਟ ਦੀ ਬਣੀ ਹੋਈ ਹੈ ।
ਸ਼ਾਹੀ-ਸਮਾਧਾਂ
ਮਹਾਰਾਜਾ ਕਰਮ ਸਿੰਘ (1812-1845) ਨੇ ਬਾਬਾ ਆਲਾ ਸਿੰਘ ਦੀ ਸਮਾਧ ਬਣਵਾਈ । ਉਨ੍ਹਾਂ ਨੇ ਸਮਤ 1887 (1830 ਈ.) ਵਿਚ ਪਿੰਡ ਜਲਾਲ ਖੇੜਾ ਤਹਿਸੀਲ ਪਟਿਆਲਾ ਅਤੇ ਪਿੰਡ ਕਾਠ ਮਠੀ ਤਹਿਸੀਲ ਸਰਹਿੰਦ ਨੂੰ ਸਮਾਧਾਂ ਵਿਚ ਚਲਦੇ ਸਾਧਾਂ ਅਤੇ ਸਿੱਖਾਂ ਦੇ ਲੰਗਰ ਲਈ ਦੇ ਦਿੱਤੇ । ਆਪ ਨੇ ਉਦਾਸੀ ਸੰਪਰਦਾਇ ਦੇ ਮਹੰਤ ਨੂੰ ਇਸ ਦੀ ਦੇਖਭਾਲ ਲਈ ਨਿਯੁਕਤ ਕੀਤਾ । ਬਾਬਾ ਆਲਾ ਸਿੰਘ ਦੀ ਸਮਾਧ ਸੰਗਮਰਮਰ ਦੀ ਬਣੀ ਹੋਈ ਹੈ । ਸਮਾਂ ਬੀਤਣ ਤੇ ਦੂਜਿਆਂ ਮਹਾਰਾਜਿਆਂ ਦੀਆਂ ਸਮਾਧਾਂ ਬਣਵਾਈਆਂ ਗਈਆਂ । ਸਮਾਧਾਂ ਵਿਚ ਗੁਰਦੁਆਰਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਹੈ । ਸ਼ਾਹੀ ਸਮਾਧਾਂ ਦੇ ਵਿਚ ਵਿਸ਼ਾਲ ਬਾਗ ਹੈ ਜਿਸਦੀ ਦੇਖਭਾਲ ਲਈ ਮਾਲੀ ਸਰਕਾਰ ਵਲੋਂ ਨਿਯੁਕਤ ਕੀਤੇ ਸਨ । ਪਟਿਆਲਾ ਰਿਆਸਤ ਵੇਲੇ ਸਮਾਧਾਂ ਦੇ ਨਮਿਤ ਪਿੰਡ ਜਲਾਲ ਖੇੜਾ, ਕਾਠ ਮਠੀ ਸਾਲਮ ਪਿੰਡ ਅਸਮਾਨ ਪੁਰ ਤਹਿਸੀਲ ਪਟਿਆਲਾ ਅਤੇ ਘਲੋੜੀ ਤਹਿਸੀਲ ਪਟਿਆਲਾ ਦੀ ਕੁਝ ਜ਼ਮੀਨ ਮਾਫ਼ੀ ਵਜੋਂ ਸੀ । ਸਰਦਾਰ ਸਾਹਿਬ ਡਿਉਢੀ ਮੁਅੱਲਾ ਦੀ ਮ੍ਰਿਤੁ ਪਿੱਛੋਂ ਉਸ ਦੇ ਉੱਤਰਾ- ਧਿਕਾਰੀ ਦੀ ਨਿਯੁਕਤੀ ਕਰਦਾ ਸੀ ਅਤੇ ਉਸਦੀ ਨਿਗਰਾਨੀ ਵਿਚ ਡੇਰਾ ਅਤੇ ਸਮਾਧਾਂ ਸਨ । ਸੁਤੰਤਰਤਾ ਪਿੱਛੋਂ ਵੀ ਉਦਾਸੀਆਂ ਦਾ ਡੇਰਾ ਅਤੇ ਮਹੰਤ ਸਮਾਧਾਂ ਵਿਚ ਹਨ ।
ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਪਟਿਆਲਾ ਵਿਖੇ ਬਾਬਾ ਆਲਾ ਸਿੰਘ ਦੀ ਸਮਾਧ ਅਤੇ ਬਰਨਾਲੇ ਵਿਖੇ ਉਨ੍ਹਾਂ ਦੇ ਚੁਲ੍ਹਿਆਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਚੜ੍ਹਾਵਾ ਚਾੜ੍ਹਿਆ ਜਾਂਦਾ ਹੈ ।
ਪਟਿਆਲੇ ਦੇ ਇਤਿਹਾਸਕ ਅਤੇ ਧਾਰਮਿਕ ਸਥਾਨ
ਪਟਿਆਲੇ ਦੇ ਮਹਾਰਾਜੇ ਧਰਮ-ਨਿਰਪੇਖ ਸਨ । ਉਨ੍ਹਾਂ ਨੇ ਉੱਚ ਪਦਵੀਆਂ ਤੇ ਨਿਯੁਕਤੀਆਂ ਵੇਲੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਵਿਚ ਫਰਕ ਨਹੀਂ ਕੀਤਾ । ਉੱਚ ਪਦਵੀ ਤੇ ਨਿਯੁਕਤੀ ਕਰਨ ਵੇਲੇ ਗੁਣ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ। ਸੀ । ਮਹਾਰਾਜਿਆਂ ਨੇ ਗੁਰਦੁਆਰੇ, ਮੰਦਰ, ਮਸਜਿਦਾਂ ਅਤੇ ਗਿਰਜੇ ਬਣਵਾਏ । ਉਨ੍ਹਾਂ ਨੇ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਨੂੰ ਜ਼ਮੀਨਾਂ ਦਿੱਤੀਆਂ ਅਤੇ ਉਨ੍ਹਾਂ ਦਾ ਸਾਲਾਨਾ ਬੰਧਾਨ ਨਿਯਤ ਕੀਤਾ । ਧਾਰਮਿਕ ਸਥਾਨ ਕੇਵਲ ਮਹਾਰਾਜਿਆਂ ਨੇ ਹੀ ਨਹੀਂ, ਬਲਕਿ ਆਮ ਲੋਕਾਂ ਨੇ ਵੀ ਬਣਵਾਏ । ਮਹਾਰਾਜਿਆਂ ਨੇ ਕਿਸੀ ਧਾਰਮਿਕ ਸਥਾਨ ਦੇ ਉਸਾਰਣ ਵੇਲੇ ਕੋਈ ਰੋਕ ਨਹੀਂ ਪਾਈ। ਡਾ. ਖੁਸ਼ਦੇਵ ਸਿੰਘ, ਜਿਹੜੇ ਮਹਾਰਾਜਾ ਭੂਪਿੰਦਰ ਸਿੰਘ ਦੇ ਨਿਜੀ ਡਾਕਟਰ ਅਤੇ ਪਟਿਆਲਾ ਰਿਆਸਤ ਵਿਚ ਮੈਡੀਕਲ ਡਾਕਟਰ ਸਨ, ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿਚ ਪਟਿਆਲੇ ਵਿਖੇ ਮੰਦਰਾਂ ਅਤੇ ਮਸਜਿਦਾਂ ਦੀ ਗਿਣਤੀ ਗੁਰਦੁਆਰਿਆਂ ਨਾਲੋਂ ਵੱਧ ਸੀ ।
` ਪਟਿਆਲਾ ਸ਼ਹਿਰ ਵਿਚ ਗੁਰਦੁਆਰੇ, ਮੰਦਰ, ਮਸਜਿਦ ਅਤੇ ਗਿਰਜੇ ਬਹੁਤ ਹਨ। ਕੇਵਲ ਇਤਿਹਾਸਕ ਮਹੱਤਤਾ ਵਾਲੇ ਕੁਝ ਧਾਰਮਿਕ ਸਥਾਨਾਂ ਦਾ ਵਰਣਨ ਕੀਤਾ ਜਾਂਦਾ ਹੈ :
ਗੁਰਦੁਆਰੇ
ਗੁਰਦੁਆਰਾ ਦੁਖ ਨਿਵਾਰਨ ਸਾਹਿਬ
ਸ਼ਹਿਰ ਦੇ ਉੱਤਰ-ਚੜ੍ਹਦੇ ਵਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ – ਵਿਚ ਬਣਿਆ ਹੋਇਆ ਹੈ । ਇਹ ਗੁਰਦੁਆਰਾ ਰੇਲਵੇ ਸਟੇਸ਼ਨ ਪਟਿਆਲਾ ਤੋਂ ਪੱਛਮ ਵਲ ਲਗਭਗ ਥੋੜ੍ਹੀ ਦੂਰੀ ਤੇ ਨਾਭਾ-ਪਟਿਆਲਾ ਸੜਕ ਤੇ ਸਥਿਤ ਹੈ । ਸਰਹੰਦ-ਪਟਿਆਲਾ ਸੜਕ ਇਸ ਦੇ ਪਾਸ ਦੀ ਹੋ ਕੇ ਲੰਘਦੀ ਹੈ । ਇਹ ਗੁਰਦੁਆਰਾ ਦੱਖਣੀ ਪੰਜਾਬ ਦੇ ਪ੍ਰਸਿੱਧ ਗੁਰਦੁਆਰਿਆ ਵਿਚੋਂ ਹੈ । ਡਾ. ਗੰਡਾ ਸਿੰਘ ਲਿਖਦੇ ਹਨ ਕਿ ਨਵਾਬ ਸੈਫ਼ ਖਾਨ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰੇਮੀ ਸੀ । 1719-20 ਬਿਕ੍ਰਮੀ (1662-63 ਈ.) ਵਿਚ ਗੁਰੂ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਚਲ ਕੇ ਨਵਾਬ ਸੈਫ ਖਾਨ ਦੇ ਸੱਦੇ ਤੇ ਸੰਫ਼ਾਬਾਦ (ਬਹਾਦਰਗੜ੍ਹ) ਵਿਖੇ ਤਸ਼ਰੀਫ ਲਿਆਏ ਸਨ । ਸੈਫਾਬਾਦ ਵਿਖੇ ਗੁਰੂ ਜੀ ਦੀ ਯਾਦਗਾਰ ਦੇ ਤੌਰ ਤੇ ਦੋ ਗੁਰਦੁਆਰੇ ਬਣੇ ਹੋਏ ਹਨ । ਇਕ ਗੁਰਦੁਆਰਾ ਬਹਾਦਰਗੜ੍ਹ ਕਿਲ੍ਹੇ ਵਿਚ ਹੈ, ਜਿਥੇ ਨਵਾਬ ਸੈਫ ਖਾਨ ਰਹਿੰਦਾ ਸੀ ਅਤੇ ਦੂਜਾ ਗੁਰਦੁਆਰਾ ਕਿਲ੍ਹੇ ਤੋਂ ਥੋੜ੍ਹੀ ਦੂਰ ਬਾਹਰ ਹੈ । ਇਸ ਗੁਰਦੁਆਰੇ ਨੂੰ ਰਿਆਸਤ ਪਟਿਆਲਾ ਵਲੋਂ 275 ਵਿੱਘੇ ਜ਼ਮੀਨ ਦਿੱਤੀ ਹੋਈ ਹੈ। ਰਿਆਸਤ ਪਟਿਆਲਾ ਵਲੋਂ ਬਣਵਾਏ ਗੁਰਦੁਆਰੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਨਰ-ਨਿਰਮਾਣ ਕਰਕੇ ਇਕ ਸ਼ਾਨਦਾਰ ਗੁਰਦੁਆਰਾ ਬਣਾ ਦਿੱਤਾ ਹੈ। ਸੈਫਾਬਾਦ ਤੋਂ ਹੁੰਦੇ ਗੁਰੂ ਜੀ ਇਸ ਅਸਥਾਨ ਤੇ ਆਏ ਸਨ । ਉਸ ਸਮੇਂ ਪਟਿਆਲਾ ਨਗਰ ਵਸਿਆ ਨਹੀਂ ਸੀ ਅਤੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਦੱਖਣ- ਪੱਛਮ ਵਿਚ ਕੁਝ ਦੂਰੀ ਤੇ ਪਿੰਡ ਲਹਿਲ ਆਬਾਦ ਸੀ, ਜੋ ਹੁਣ ਵੀ ਉਸੇ ਤਰ੍ਹਾਂ ਵਸਦਾ ਹੈ। ਗੁਰੂ ਜੀ ਇਕ ਸਿੱਖ ਦੀ ਬੇਨਤੀ ਮੰਨ ਕੇ ਪਿੰਡ ਲਹਿਲ ਦੇ ਚੜ੍ਹਦੇ ਵਲ ਇਸ ਅਸਥਾਨ ਤੇ ਤਸ਼ਰੀਫ਼ ਲਿਆਏ ਸਨ । ਸ੍ਰੀ ਗੁਰੂ ਤੇਗ਼ ਬਹਾਦਰ ਜੀ ਪਟਿਆਲੇ ਵਿਖੇ ਦੋ ਅਸਥਾਨਾਂ ਤੇ ਗਏ । ਇਕ ਮੋਤੀ ਬਾਗ਼ ਮਹੱਲ ਦੇ ਨੇੜੇ ਅਤੇ ਦੂਜਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਾਲੀ ਥਾਂ ਤੇ, ਜਿਹੜੀ ਉਸ ਸਮੇਂ ਨਵੇਕਲੀ ਅਤੇ ਏਕਾਂਤ ਜਗ੍ਹਾ ਸੀ । ਇਸ ਥਾਂ ਇਕ ਬੋਹੜ ਅਤੇ ਪਾਣੀ ਦਾ ਟੋਭਾ ਸੀ । ਗੁਰੂ ਜੀ ਨੇ ਅਜਿਹੇ ਸੁੰਦਰ ਅਤੇ ਏਕਾਂਤ ਸਥਾਨ ਤੇ ਡੇਰਾ ਲਾਇਆ ਸੀ।
ਇਸ ਧਾਰਮਿਕ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਤੋਂ ਪਹਿਲਾਂ ਬਾਗ਼ ਸੀ । ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਨੇ ਸੈਫ਼ਾਬਾਦ ਨੂੰ ਜਿੱਤ ਕੇ ਉਸ ਦਾ ਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਬਹਾਦਰਗੜ੍ਹ ਰੱਖਿਆ । ਸ. ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ। ਕਿ ਮਹਾਰਾਜੇ ਨੇ ਪਿੰਡ ਲਹਿਲ ਦੇ ਸਥਾਨ ਤੇ, ਜਿਥੇ ਕਿ ਗੁਰੂ ਤੇਗ਼ ਬਹਾਦਰ ਜੀ ਤਸ਼ਰੀਫ਼ ਲਿਆਏ ਸਨ, ਯਾਦਗਾਰ ਦੇ ਤੌਰ ਤੇ ਇਕ ਸੁੰਦਰ ਬਾਗ਼ ਬਣਵਾਇਆ, ਜਿਹੜਾ ਨਿਹੰਗ ਸਿੰਘਾਂ ਦੇ ਹਵਾਲੇ ਕਰ ਦਿੱਤਾ । ਮਹਾਰਾਜਾ ਕਰਮ ਸਿੰਘ ਪਟਿਆਲਾ ਨੂੰ ਨਿਹੰਗ ਸਿੰਘਾਂ ਦੇ ਬੁੱਢਾ ਦਲ ਨੇ ਇਸ ਥਾਂ ਤੇ ਅੰਮ੍ਰਿਤ ਛਕਾਇਆ। ਮਹਾਰਾਜੇ ਨੇ ਚਾਲੀ ਵਿੱਘੇ ਜ਼ਮੀਨ ਇਸ ਧਾਰਮਿਕ ਅਸਥਾਨ ਨੂੰ ਬਤੌਰ ਮੁਆਫ਼ੀ ਦੇ ਦਿੱਤੀ ।
ਸੰਨ 1930 ਵਿਚ ਇਸ ਇਤਿਹਾਸਕ ਧਰਮ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਇਕ ਕਮੇਟੀ ਬਣਾਈ ਗਈ । ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਪਹਿਲੀ ਗੁਰਦੁਆਰਾ ਕਮੇਟੀ ਦੇ ਪਹਿਲੇ ਮੈਂਬਰ ਨਿਮਨ-ਲਿਖਤ ਸਨ :
(1) ਡਾਕਟਰ ਸੰਪੂਰਨ ਸਿੰਘ, ਪ੍ਰਧਾਨ
(2) ਸਰਦਾਰ ਗੁਰਦਿੱਤ ਸਿੰਘ, ਖਜ਼ਾਨਚੀ
(3) ਸਰਦਾਰ ਕ੍ਰਿਪਾਲ ਸਿੰਘ ‘ਅਰਸ਼ੀ’, ਸਕੱਤਰ
(4) ਸਰਦਾਰ ਸੰਪੂਰਨ ਸਿੰਘ ਨੰਬਰਦਾਰ, ਪਿੰਡ ਲਹਿਲ
(5) ਸਰਦਾਰ ਦਲੀਪ ਸਿੰਘ ਨੰਬਰਦਾਰ, ਪਿੰਡ ਲਹਿਲ ।
ਇਸ ਤੋਂ ਪਿੱਛੋਂ ਸਰਦਾਰ ਗੁਰਦਿੱਤ ਸਿੰਘ ਦੇ ਇਕ ਸੰਬੰਧੀ ਬਾਬਾ ਅਨੂਪ ਸਿੰਘ ਨੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਖੂਹ ਦੀ ਨਿਸ਼ਾਨੀ ਦੱਸੀ, ਜਿਹੜਾ 12 ਫੁੱਟ ਧਰਤੀ ਵੱਲੋਂ ਦੱਕਿਆ ਹੋਇਆ ਸੀ । ਸੰਤ ਅਰਜਨ ਸਿੰਘ ਜੀ ਕਾਲੀ ਕੰਬਲੀ ਵਾਲੇ ਨੇ ਗੁਰੂ ਤੇਗ਼ ਬਹਾਦਰ ਜੀ ਦਾ ਹੁਕਮਨਾਮਾ ਲਿਆ ਕੇ ਦਿੱਤਾ ਸੀ।
ਸੰਨ 1930 ਵਿਚ ਸੰਤ ਜੁਆਲਾ ਸਿੰਘ ਨੇ ਅੰਮ੍ਰਿਤਸਰ ਤੋਂ ਨਿਸ਼ਾਨ ਸਾਹਿਬ ਅਤੇ ‘ਖੰਡਾ ਬਣਵਾਇਆ । ਨਵੰਬਰ, 1930 ਵਿਚ ਇਸ ਗੁਰਦੁਆਰੇ ਦਾ ਨੀਂਹ-ਪੱਥਰ ਸੰਤ ਬਿਸ਼ਨ ਸਿੰਘ ਜੀ ‘ਕਾਂਝਲਾ’ ਨੇ ਰੱਖਿਆ। ਸਰਦਾਰ ਆਤਮਾ ਸਿੰਘ ਇੰਜੀਨੀਅਰ ਨੇ ਇਸ ਦਾ ਨਕਸ਼ਾ ਤਿਆਰ ਕੀਤਾ ।
ਇਸ ਤੋਂ ਲਗਭਗ ਦੋ ਸਾਲ ਮਗਰੋਂ ਸੰਤ ਅਰਜਨ ਸਿੰਘ ਕਾਲੀ ਕੰਬਲੀ ਵਾਲੇ ਨੇ ਬੜੀ ਕੋਸ਼ਿਸ਼ ਨਾਲ ਗੁਰਦੁਆਰੇ ਦੇ ਨੇੜੇ ਹੀ ਸਰੋਵਰ ਦੀ ਤਾਮੀਰ ਦਾ ਕੰਮ ਆਰੰਭ ਕੀਤਾ । ਹੁਣ ਇਹ ਸਰੋਵਰ ਦੇ ਆਲੇ-ਦੁਆਲੇ ਪੱਕੇ ਫਰਸ਼ ਬੱਝਣ, ਨਵੀਆਂ ਪਾਉੜੀਆਂ ਬਣਾਉਣ ਅਤੇ ਚੁਫੇਰੇ 12-12 ਫੁਟ ਉੱਚੀਆਂ ਪੱਕੀਆਂ ਕੰਧਾਂ ਉਸਾਰੀਆਂ ਜਾਣ ਪਿੱਛੋਂ ਇਕ ਇਸ਼ਨਾਨ ਘਰ ਬਣ ਗਿਆ ਹੈ । ਇਨ੍ਹਾਂ ਕੰਧਾਂ ਦੇ ਨਾਲ ਹੀ 12-12 ਫੁਟ ਚੌੜਾਈ ਵਾਲਾ ਬਰਾਂਡਾ ਬਣਾਇਆ ਗਿਆ ਹੈ, ਜਿੱਥੇ ਸੰਗਤਾਂ ਬੜੀ ਆਸਾਨੀ ਨਾਲ ਇਸ਼ਨਾਨ ਧਿਆਨ, ਕੀਰਤਨ ਅਤੇ ਕਥਾ ਆਦਿ ਦਾ ਆਨੰਦ ਮਾਣਦੀਆਂ ਹਨ। ਸਰੋਵਰ ਵਿਚ ਪੈਰ ਤਿਲਕ ਜਾਣ ਦੀ ਸੂਰਤ ਵਿਚ ਡੁੱਬਣ ਤੋਂ ਬਚਾਉਣ ਲਈ ਚਾਰੇ ਪਾਸੇ ਪੰਜ ਪਉੜੀਆਂ ਛੱਡਕੇ ਇਕ ਪਉੜੀ ਉੱਤ ਚਾਤ ਫੁਟ ਉੱਚੀ ਸੁੰਦਰ ਜਾਲੀ ਲਗੀ ਹੋਈ ਹੈ । ਸਰੋਵਰ ਤੋਂ ਸ੍ਰੀ ਦਰਬਾਰ ਸਾਹਿਬ ਤਕ ਆਵਾਜਾਈ ਦਾ ਖੁੱਲ੍ਹੇ ਪੁੱਲ ਦਾ ਰਸਤਾ ਹੈ, ਜਿਹੜਾ 80-90 ਫੁਟ ਚੌੜਾ ਸੰਗਮਰਮਰ ਦਾ ਹੈ।
ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ 1930 ਤੋਂ 1942 ਤਕ ਲਗਾਤਾਰ ਜਾਰੀ ਰਹਿਣ ਤੇ ਗੁਰਦੁਆਰਾ ਸਾਹਿਬ ਦੀ ਡਿਉਢੀ, ਤਿੰਨ ਮੰਜ਼ਲੀ ਇਮਾਰਤ ਅਤੇ ਆਲੇ- ਦੁਆਲੇ ਦੀਆਂ ਬਹੁਤ ਸਾਰੀਆਂ ਇਮਾਰਤਾਂ, ਜਿਨ੍ਹਾਂ ਵਿਚ ਸੇਵਾਦਾਰਾਂ, ਗਰੰਥੀਆਂ ਅਤੇ ਸਿੱਖ ਸੰਗਤਾਂ ਲਈ ਰਿਹਾਇਸ਼ੀ ਮਕਾਨ ਅਤੇ ਅਨੇਕਾਂ ਕਮਰੇ ਸਨ, ਬਣ ਕੇ ਤਿਆਰ ਹੋ ਗਈਆਂ । ਇਸ ਤੇ ਕਈ ਲੱਖ ਰੁਪਏ ਖ਼ਰਚ ਆਏ । ਸਿੱਖ ਸੰਗਤਾਂ ਨੇ ਬੜੀ ਉਦਾਰਤਾ ਨਾਲ ਗੁਰੂ ਘਰ ਦਾ ਸਾਰਾ ਖ਼ਰਚਾ ਉਠਾਇਆ ।
ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਦਾ ਰਸਤਾ ਛੋਟਾ ਅਤੇ ਪਰਿਕਰਮਾ ਬੜੀ ਤੰਗ ਸੀ । ਉਹ ਰਸਤਾ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਡਿਉਢੀ ਤਕ ਖੁੱਲ੍ਹਾ ਬਣਾ ਦਿੱਤਾ ਗਿਆ ਹੈ । ਉਸ ਰਸਤੇ ਦੇ ਨਾਲ ਅਤੇ ਡਿਉਢੀ ਦੇ ਬਿਲਕੁਲ ਬਰਾਬਰ ਅਖੰਡ ਪਾਠਾਂ ਲਈ ਅੱਡ-ਅੱਡ ਕਮਰੇ ਅਤੇ ਉਨ੍ਹਾਂ ਕਮਰਿਆਂ ਦੇ ਪਿੱਛੇ ਕੜਾਹ-ਪ੍ਰਸ਼ਾਦ ਦੇ ਛੇ ਕਾਉਂਟਰ ਉਸਾਰੇ ਗਏ ਹਨ । ਸਾਰੀ ਪਰਿਕਰਮਾ ਵਿਚ ਸੰਗਮਰਮਰ ਦਾ ਫਰਸ਼ ਅਤੇ ਡਿਉਢੀ ਤੋਂ ਦਰਬਾਰ ਸਾਹਿਬ ਤਕ ਬਹੁਤ ਸੁੰਦਰ ਜੰਗਲਾ ਲਗਿਆ ਹੋਇਆ ਹੈ । ਨਿਸ਼ਾਨ ਸਾਹਿਬ ਦੇ ਪਾਸ ਇਕ ਅਜਾਇਬ ਘਰ ਦੀ ਸਥਾਪਨਾ ਕੀਤੀ ਹੈ, ਜਿਸ ਦੇ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਚਿੱਤਰ ਪ੍ਰਦਰਸ਼ਿਤ ਹਨ ।
ਸ੍ਰੀ ਦਰਬਾਰ ਸਾਹਿਬ ਤੋਂ ਉੱਤਰ ਵਲ ਲਗਭਗ ਦੋ ਸੌ ਗਜ਼ ਦੀ ਦੂਰੀ ਤੇ ਦੋ ਮੰਜ਼ਲੀ ਗੁਰੂ ਕੀ ਸਰਾਇ ਸੰਗਤਾਂ ਦੀ ਰਿਹਾਇਸ਼ ਵਾਸਤੇ ਬਣਾਈ ਗਈ ਹੈ। ਇਸ ਸਰਾਇ ਵਿਚ ਹੇਠਾਂ 44 ਕਮਰੇ ਹਨ, ਜਿਨ੍ਹਾਂ ਵਿਚ ਤਿੰਨ ਹਾਲ ਕਮਰੇ ਹਨ ਅਤੇ ਤਿੰਨ ਕਮਰੇ ‘ਪ੍ਰਾਇਮਰੀ ਸਕੂਲ ਦੁਖ ਨਿਵਾਰਨ ਸਾਹਿਬ ਨੂੰ ਦਿੱਤੇ ਹੋਏ ਹਨ। ਦੂਜੀ ਮੰਜ਼ਲ ਵਿਚ ਵੀਦੋ ਹਾਲ ਕਮਰੇ ਅਤੇ ਕੁੱਲ 44 ਕਮਰੇ ਹਨ । ਯਾਤਰੀਆਂ ਦੇ ਆਰਾਮ ਦਾ ਪੂਰਾ ਪ੍ਰਬੰਧ ਹੈ ।
ਇਹ ਗੁਰਦੁਆਰਾ ਸੰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦੁਖ ਨਿਵਾਰਨ ਸਾਹਿਬ ਦਾ ਦਫਤਰ ਗੁਰਦੁਆਰੇ ਦੇ ਨਾਲ ਹੀ ਉੱਤਰ ਵਿਚ ਇਕ ਵੱਡੀ ਸ਼ਾਨਦਾਰ ਇਮਾਰਤ ਵਿਚ ਹੈ। ਇਹ ਦਫ਼ਤਰ ਸੰਨ 1975 ਵਿਚ ਬਣਿਆ ਸੀ । ਪਟਿਆਲੇ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਭੀ ਇਸ ਕਮੇਟੀ ਵਲੋਂ ਹੀ ਕੀਤਾ ਜਾਂਦਾ ਹੈ ।
ਗੁਰਦੁਆਰਾ ਸਾਹਿਬ ਮੋਤੀ ਬਾਗ਼
ਇਹ ਗੁਰਦੁਆਰਾ ਮਹਾਰਾਜਾ ਨਰਿੰਦਰ ਸਿੰਘ ਨੇ ਮੋਤੀ ਬਾਗ਼ ਰਾਜ ਮਹੱਲ ਦੇ ਨਾਲ ਹੀ ਉਸ ਥਾਂ ਤੇ ਬਣਵਾਇਆ ਸੀ, ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਇਲਾਕਾ ਬਾਗਰ ਨੂੰ ਜਾਂਦੇ ਹੋਏ ਠਹਿਰੇ ਸਨ । ਇਸ ਗੁਰਦੁਆਰੇ ਦੀ ਉਸਾਰੀ ਤੇ ਉਦੋਂ ਇਕ ਲੱਖ ਰੁਪਏ ਖ਼ਰਚ ਹੋਏ ਸਨ ।
ਇਹ ਗੁਰਦੁਆਰਾ ਆਰੰਭ ਤੋਂ ਹੀ ਰਾਜ ਮਹੱਲ ਨਾਲ ਸੰਬੰਧਿਤ ਹੋਣ ਕਰਕੇ ਸਰਕਾਰੀ ਪ੍ਰਬੰਧ ਵਿਚ ਰਿਹਾ ਹੈ । ਸੰਨ 1956 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਪ੍ਰਬੰਧ ਸੰਭਾਲ ਲਿਆ ਹੈ । ਹੁਣ ਪੁਰਾਣੇ ਗੁਰਦੁਆਰੇ ਦੇ ਸਥਾਨ ਤੇ ਇਕ ਸੁੰਦਰ ਗੁਰਦੁਆਰਾ ਉਸਾਰਿਆ ਗਿਆ ਹੈ । ਇਕ ਸ਼ਾਨਦਾਰ ਸਰੋਵਰ ਵੀ ਬਣਾਇਆ ਗਿਆ ਹੈ। ਏਸ ਸਰੋਵਰ ਦੇ ਕੰਢੇ ਗਿ. ਗਿਆਨ ਸਿੰਘ ਦੀਆਂ ਰਚਨਾਵਾਂ ਅਤੇ ਅਨੇਕਾਂ ਨਿਰਮਲ ਸਾਧੂਆਂ ਦੀਆਂ ਰਚਨਾਵਾਂ ਦੇ ਰਚੇ ਜਾਣ ਦੀ ਗਾਥਾ ਇਕ ਵੱਖਰੇ ਲੇਖ ਦੀ ਮੁਥਾਜ ਹੈ ।
ਗੁਰਦੁਆਰਾ ਖੇਲ ਸਾਹਿਬ
ਇਹ ਗੁਰਦੁਆਰਾ ‘ਬਾਬਾ ਖੇਲ ਵਾਲੇ’ ਦੇ ਨਾਂ ਤੇ ਲੀਲ੍ਹਾ-ਭਵਨ ਵਾਲੀ ਸੜਕ ਤੇ 22 ਨੰਬਰ ਰੇਲ ਦੇ ਫਾਟਕ ਪਾਸ ਬਣਿਆ ਹੋਇਆ ਹੈ। ਇਹ ਜਗਾ ਬਾਬਾ ‘ਖੇਲ੍ਹ ਵਾਲਾ’ ਨਾਂ ਦੇ ਇਕ ਸੰਤ ਨੇ ਪਸ਼ੂਆਂ ਦੇ ਪਾਣੀ ਪੀਣ ਵਾਸਤੇ ਆਬਾਦ ਕੀਤੀ ਸੀ, ਜਿੱਥੇ ਉਹ ਹਲਟੀ ਗੇੜ ਕੇ ਖੇਲ ਵਿਚ ਸਦਾ ਪਾਣੀ ਭਰਿਆ ਰੱਖਦੇ ਸਨ । ਇਸ ਕਾਰਨ ਇਹ ਸਥਾਨ ਇਸੇ ਨਾਂ ਨਾਲ ਪ੍ਰਸਿੱਧ ਹੋ ਗਿਆ ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
ਸਿੱਖਾਂ ਵਿਚ ਧਾਰਮਿਕ ਅਤੇ ਸਮਾਜਿਕ ਸੁਧਾਰ ਲਿਆਉਣ ਲਈ ਸਿੰਘ ਸਭਾ ਲਹਿਰ ਚਲੀ । ਸਿੱਖ ਧਰਮ ਵਿਚ ਕੁਰੀਤੀਆਂ ਦੂਰ ਕਰਨ, ਰਹਿਤ ਮਰਯਾਦਾ ਦਾ ਪਾਲਣ ਕਰਨ ਅਤੇ ਦੂਜੇ ਧਰਮਾਂ ਵਿਚ ਜਾਣ ਤੋਂ ਰੋਕਣ ਲਈ ਸਿੰਘ ਸਭਾ ਅੰਮ੍ਰਿਤਸਰ ਵਿਚ 1873 ਵਿਚ ਕਾਇਮ ਹੋਈ । ਲਾਹੌਰ ਵਿਚ ਇਕ ਹੋਰ ਸਿੰਘ ਸਭਾ 1879 ਵਿਚ ਕਾਇਮ ਹੋਈ ।
ਪਟਿਆਲਾ ਵਿਖੇ ਸਿੰਘ ਸਭਾ 1882 ਵਿਚ ਕਾਇਮ ਹੋਈ। ਆਰੰਭ ਵਿਚ ਸਭਾ ਦੀਆਂ ਇਕੱਤਰਤਾਵਾਂ, ਦੀਵਾਨ ਅਤੇ ਸਮਾਗਮ ਨਾਰਦਾਣਾ ਦੇ ਨੇੜੇ ਇਕ ਭਵਨ ਵਿਚ ਹੁੰਦੇ ਸਨ । ਸਭਾ ਦੇ ਉੱਦੇਸ਼ ਅਤੇ ਕਾਰਜ-ਕ੍ਰਮ ਇਤਨੇ ਆਕਰਸਿਕ ਅਤੇ ਲਾਭਦਾਇਕ ਸਨ ਕਿ ਸੰਗਤਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ। ਇਨ੍ਹਾਂ ਵੱਡੇ ਇਕੱਠਾਂ ਲਈ ਥਾਂ ਕਾਫੀ ਨਹੀਂ ਸੀ ।
19 ਅਕਤੂਬਰ, 1894 ਨੂੰ ਪਟਿਆਲਾ ਸ਼ਹਿਰ ਦੇ ਸਭਾ ਦੇ ਪਤਵੰਤੇ ਮੈਂਬਰ ਸਰਦਾਰ ਪਰਤਾਪ ਸਿੰਘ ਦੀ ਅਗਵਾਈ ਵਿਚ ਮਹਾਰਾਜਾ ਰਾਜਿੰਦਰ ਸਿੰਘ ਨੂੰ ਮਿਲੇ ਅਤੇ ਖੁਲ੍ਹੀ ਥਾਂ ਦੇਣ ਲਈ ਬੇਨਤੀ ਕੀਤੀ । ਮਹਾਰਾਜੇ ਨੇ ਪਟਿਆਲਾ ਸ਼ਹਿਰ ਦੇ ਸਿੱਖਾਂ ਦੀ ਇਕੱਤਰਤਾ ਰਾਜਿੰਦਰਾ ਕਲੱਬ, ਬਾਰਾਂਦਰੀ ਵਿਚ ਬੁਲਾਈ ਅਤੇ ਪਰਸਪਰ ਵਿਚਾਰ ਵਟਾਂਦਰਾ ਕਰਨ ਤੋਂ ਪਿੱਛੋਂ ਮਹਾਰਾਜਾ ਸਾਹਿਬ ਨੇ ਅਪਾਰ ਪ੍ਰਸੰਨਤਾ ਨਾਲ ਮਾਲ ਰੋਡ ਦੇ ਨਾਲ 25 ਵਿੱਘੇ ਜ਼ਮੀਨ ਸ੍ਰੀ ਗੁਰੂ ਸਿੰਘ ਸਭਾ ਨੂੰ ਦੇ ਦਿੱਤੀ । ਇਸ ਅਸਥਾਨ ਤੇ ਮਹਾਰਾਜੇ ਦੀ ਸਰਪ੍ਰਸਤੀ ਅਧੀਨ ਸਿੱਖਾਂ ਦੀ ਮਾਲੀ ਸਹਾਇਤਾ ਨਾਲ ਇਕ ਸ਼ਾਨਦਾਰ ਇਮਾਰਤ ਉਸਾਰੀ ਗਈ । ਮਹਾਰਾਜਾ ਰਾਜਿੰਦਰ ਸਿੰਘ ਦੀ ਸਮ੍ਰਿਤੀ ਵਿਚ ਸਭਾ ਦੇ ਵਿਸ਼ਾਲ ਹਾਲ ਦਾ ਨਾਂ ਰਾਜਿੰਦਰਾ ਹਾਲ ਰੱਖਿਆ ਗਿਆ। ਇਸ ਇਮਾਰਤ ਦੇ ਨਿਰਮਾਣ ਵਿਚ ਸੈਨਿਕਾਂ ਨੇ ਨਿਸ਼ਕਾਮ ਸੇਵਾ ਕੀਤੀ । ਇਮਾਰਤ ਦੇ ਨਾਲ ਲਗਦਾ ਚੌਤਰਾ ਸਿੱਖ ਸੈਨਿਕਾਂ ਦੀ ਅਣਥੱਕ ਸੇਵਾ ਦੇ ਕਾਰਨ ਇਕ ਰਾਤ ਵਿਚ ਹੀ ਤਿਆਰ ਹੋ ਗਿਆ ਸੀ । ਇਸ ਤੋਂ ਪਿੱਛੋਂ ਰਿਹਾਇਸ਼ੀ ਅਤੇ ਲੰਗਰ ਲਈ ਕਮਰੇ ਉਸਾਰੇ ਗਏ । ਸਿੰਘ ਸਭਾ ਦੇ ਗੁਰਦੁਆਰੇ ਦੀ ਇਮਾਰਤ ਬਹੁਤ ਵਿਸ਼ਾਲ ਹੈ। ਇਸ ਗੁਰਦੁਆਰੇ ਦੇ ਵਿਚ ਵਿਸ਼ਾਲ ਮੈਦਾਨ ਹੈ, ਜਿੱਥੇ ਵੱਡੇ ਵੱਡੇ ਦੀਵਾਨ ਲਗਾਏ ਜਾਂਦੇ ਹਨ ਅਤੇ ਗੁਰਪੁਰਬ ਬੜੀ ਸ਼ਾਨ ਨਾਲ ਮਨਾਏ ਜਾਂਦੇ ਹਨ । ਗੁਰਦੁਆਰੇ ਵਿਚ ਰਾਗੀ ਜੱਥੇ ਸਵੇਰੇ ਅਤੇ ਸ਼ਾਮ ਨੂੰ ਕੀਰਤਨ ਕਰਦੇ ਹਨ। ਗੁਰਦੁਆਰੇ ਦੀ ਇਮਾਰਤ ਵਿਚ ਲੜਕੀਆਂ ਦਾ ਇਕ ਹਾਈ ਸਕੂਲ ਹੈ।
ਮੰਦਰ
ਮੰਦਰ ਸ੍ਰੀ ਰਾਜ ਰਾਜੇਸ਼ਵਰੀ ਜੀ ਅਤੇ ਮੰਦਰ ਸ੍ਰੀ ਕਾਲੀ ਜੀ
ਇਹ ਮੰਦਰ ਮਹਾਰਾਜਾ ਕਰਮ ਸਿੰਘ (1813-1845) ਨੇ ਬਣਵਾਏ ਸਨ । ਮੂਰਤੀ ਸਥਾਪਨਾ ਦੇ ਮੌਕੇ ਤੇ ਮਹਾਰਾਜੇ ਨੇ ਇਹ ਸੰਕਲਪ ਕੀਤਾ ਸੀ ਕਿ ਭੋਗ, ਪਰਸ਼ਾਦ ਅਤੇ ‘ਪਹਿਰੇਦਾਰ’ ਵਲੋਂ ਮੰਦਰਾਂ ਦੀ ਰਖਵਾਲੀ ਅਤੇ ਮੁਰੰਮਤ, ਵਾਧੇ ਅਤੇ ਤਬਦੀਲੀਆਂ ਦੇ ਸਾਰੇ ਖ਼ਰਚੇ ਰਿਆਸਤ ਵਲੋਂ ਦਿੱਤੇ ਜਾਣਗੇ ”
ਮਹਾਰਾਜਾ ਨਰਿੰਦਰ ਸਿੰਘ (1845-1862) ਦੇ ਰਾਜ-ਕਾਲ ਵੇਲੇ ਮਹਾਰਾਜਾ ਸਾਹਿਬ ਦੇ ਆਦੇਸ਼ ਅਨੁਸਾਰ ਅਖੰਡ ਜਯੋਤੀ ਸ੍ਰੀ ਜਵਾਲਾ ਮੁਖੀ ਜੀ ਤੋਂ ਲਿਆਂਦੀ ਗਈ। ਇਹ ਅਖੰਡ ਜਯੋਤੀ ਮੰਦਰ ਵਿਚ ਲਗਭਗ 150 ਸਾਲ ਤੋਂ ਰੋਸ਼ਨ ਹੈ । ਸੰਮਤ 1909 (1852 ਈ.) ਵਿਚ ਮਹਾਰਾਜਾ ਨਰਿੰਦਰ ਸਿੰਘ ਬਦਰੀ ਨਾਰਾਇਣ ਅਤੇ ਦੂਜੇ ਤੀਰਥ ਅਸਥਾਨਾਂ ਦੀ ਯਾਤਰਾ ਤੇ ਗਏ । ਉਹ ਬਿਆਸ ਜੀ, ਮਹਾਭਾਰਤ ਦੇ ਪ੍ਰਸਿੱਧ ਲੇਖਕ ਦੀ ਭੋਜ ਪੱਤਰਾਂ ਤੇ ਲਿਖੀ ਹੋਈ ਸੰਸਕ੍ਰਿਤ ਭਾਸ਼ਾ ਵਿਚ ਹੱਥ ਲਿਖਤ ਮਹਾਭਾਰਤ ਨੂੰ ਬਦਰੀ ਨਾਰਾਇਣ ਤੋਂ ਲਿਆਏ । ਮੰਦਰ ਦੇ ਨਾਲ ਸਰੋਵਰ ਵੀ ਬਣਾਇਆ ਗਿਆ ਸੀ । ਮੰਦਰ ਰਾਜ ਰਾਜੇਸ਼ਵਰੀ ਦੇ ਵਿਚ ਸ਼ਾਨਦਾਰ ਦੀਵਾਰੀ ਚਿੱਤਰ ਹਨ, ਪਹਾੜੀ ਚਿੱਤਰਕਾਰਾਂ ਨੇ ਇਹ ਬਣਾਏ ਸਨ । ਇਹ ਵੈਸ਼ਨਵ ਮਤ ਨਾਲ ਸੰਬੰਧਿਤ ਹਨ। ਹਿੰਦੂ ਦੇਵੀ ਦੇਵਤਿਆਂ ਦੇ ਸ਼ਾਨਦਾਰ ਦੀਵਾਰੀ ਚਿੱਤਰ ਹਨ, ਜਿਹੜੇ ਕਾਂਗੜਾ ਰਿਆਸਤ ਦੇ ਖ਼ਤਮ ਹੋਣ ਤੋਂ ਪਿੱਛੋਂ ਆਏ ਚਿੱਤਰਕਾਰਾਂ ਨੇ ਬਣਾਏ ਸਨ, ਜਿਹੜੇ ਪਟਿਆਲਾ ਰਿਆਸਤ ਵਿਚ ਰੋਜ਼ਗਾਰ ਲਈ ਆਏ ਸਨ ।
ਮੰਦਰ ਦੀ ਉਸਾਰੀ ਤੋਂ ਪਿੱਛੋਂ ਇਹ ਦਸਤੂਰ ਰਿਹਾ ਕਿ ਪੁਜਾਰੀਆਂ ਨੂੰ ਮੰਦਰ ਦੇ ਖਰਚੇ ਲਈ ਰਸਦ ਦਿੱਤੀ ਜਾਵੇ । ਮਹਾਰਾਜਾ ਰਾਜਿੰਦਰ ਸਿੰਘ (1876-1890) ਦੇ ਰਾਜ-ਕਾਲ ਵਿਚ ਰਸਦ ਦੀ ਥਾਂ 4,800 ਰੁਪਏ ਸਾਲਾਨਾ ਦੇਣ ਦੇ ਆਦੇਸ਼ ਹੋਏ। ਇਹ ਵਿਵਸਥਾ ਸੰਨ 1942 ਤਕ ਜਾਰੀ ਰਹੀ । 1943 ਤੋਂ 1946 ਤਕ ਦੋਵੇਂ ਮੰਦਰਾਂ ਲਈ 4,800 ਰੁਪਏ ਦੀ ਰਕਮ ਘਟਾ ਕੇ 2,000 ਰੁਪਏ ਕਰ ਦਿੱਤੀ ਗਈ ਅਤੇ ਇਹ ਰਕਮ ਸਾਲਾਨਾ ਦਿੱਤੀ। ਜਾਂਦੀ ਰਹੀ ।
ਅੱਜ ਕੱਲ੍ਹ ਇਹ ਮੰਦਰ ਸਰਕਾਰ ਪਾਸ ਹਨ । ਪੁਜਾਰੀਆਂ ਨੂੰ ਹੁਣ ਤਨਖਾਹ ਦਿੱਤੀ। ਜਾਂਦੀ ਹੈ । ਦੁਰਗਾ ਅਸ਼ਟਮੀ ਦੇ ਦਿਨ ਮੇਲਾ ਲਗਦਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਮੰਦਰ ਵਿਚ ਹਰ ਰੋਜ਼ ਆਉਂਦੇ ਹਨ ।
ਮੰਦਰ ਸ੍ਰੀ ਬਦਰੀ ਨਾਰਾਇਣ
ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਸੰਨ 1852 (ਸੰਮਤ 1909) ਵਿਚ ਹਰਿਦਵਾਰ, ਰਿਸ਼ੀਕੇਸ਼ ਅਤੇ ਬਦਰੀ ਨਾਥ ਦੀ ਯਾਤਰਾ ਤੇ ਗਏ । ਇਹ ਰਾਇ ਹੈ ਕਿ ਪਟਿਆਲੇ ਵਿਚ ਵਾਪਸੀ ਤੇ ਉਹ ਆਪਣੇ ਨਾਲ ਪ੍ਰਸਿੱਧ ਮੰਦਰਾਂ ਦੇ ਭਵਨ-ਨਿਰਮਾਣ ਸੰਬੰਧੀ ਨਕਸ਼ੇ ਲੈ ਕੇ ਆਏ ਅਤੇ ਉਨ੍ਹਾਂ ਦੇ ਆਧਾਰ ਤੇ ਉਨ੍ਹਾਂ ਨੇ ਪਟਿਆਲਾ ਰਾਜਪੁਰਾ ਸੜਕ ਤੇ ਮੰਦਰ ਬਣਵਾਏ। ਇਹ ਮੰਦਰ ਮਹਾਰਾਜੇ ਨੇ ਆਪਣੀ ਉਸ ਪਰਜ਼ਾ ਦੀ ਸਹੂਲਤ ਲਈ ਬਣਵਾਏ ਜਿਹੜੇ ਇਨ੍ਹਾਂ ਦੂਰ ਦੁਰਾਡੇ ਦੇ ਤੀਰਥਾਂ ਦੀ ਯਾਤਰਾ ਕਰਨਾ ਚਾਹੁੰਦੇ ਸਨ ਪਰ ਖ਼ਰਚ ਕਰਨ ਦੀ ਸਮਰਥਾ ਨਹੀਂ ਰੱਖਦੇ ਸਨ ।
ਪੰਡਤ ਗਨੇਸ਼ੀ ਲਾਲ ਜੁਗਰਾਫੀਆ ਪਟਿਆਲਾ (1881) ਵਿਚ ਲਿਖਦੇ ਹਨ ਕਿ ਇਸ ਮੰਦਰ ਦੇ ਨਾਲ ਲੱਗਵਾਂ ਪੱਕਾ ਸਰੋਵਰ ਹੈ ਅਤੇ ਇਥੇ ਵੇਸਾਖੀ ਦਾ ਮੇਲਾ ਲਗਦਾ ਹੈ । ਹੁਣ ਇਹ ਮੰਦਰ ਅਤੇ ਸਰੋਵਰ ਬਹਾਦਰਗੜ੍ਹ ਕਸਬੇ ਵਿਚ ਹੈ ।
ਪਟਿਆਲਾ ਰਿਆਸਤ ਦੇ ਧਰਮ ਅਰਥ ਰਿਕਾਰਡ ਤੋਂ ਪ੍ਰਤੱਖ ਹੈ ਕਿ ਇਸ ਮੰਦਰ ਵਿਚ ਜਨਮ ਅਸ਼ਟਮੀ ਦੇ ਮੌਕੇ ਤੇ ਰਾਤ ਦੇ ਬਾਰਾਂ ਵਜੇ ਸ੍ਰੀ ਕ੍ਰਿਸ਼ਨ ਪੂਜਾ ਪਿੱਛੋਂ ਗਿਆਰਾਂ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ । ਇਸ ਮੰਦਰ ਦੇ ਪੁਜਾਰੀ ਦਾ ਸਾਲਾਨਾ ਮਹਾਰਾਜਾ ਨਰਿੰਦਰ ਸਿੰਘ ਨੇ ਮੁਕਰਰ ਕੀਤਾ ਸੀ ਅਤੇ ਉਨ੍ਹਾਂ ਨੇ ਮੰਦਰ ਨੂੰ ਜ਼ਮੀਨ ਵੀ ਦਿੱਤੀ ਸੀ
ਮੰਦਰ ਬਦਰੀ ਨਾਰਾਇਣ ਵਿਚ ਸ਼ਾਨਦਾਰ ਦੀਵਾਰੀ ਚਿੱਤਰ ਸਨ । ਇਹ ਚਿੱਤਰ ਪਹਾੜੀ ਚਿੱਤਰਕਾਰਾਂ ਦੇ ਬਣਾਏ ਹੋਏ ਸਨ ।
ਮੰਦਰ ਸ੍ਰੀ ਕੇਦਾਰ ਨਾਥ
ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਸੰਨ 1852 (ਸੰਮਤ 1909) ਵਿਚ ਹਰਿਦਵਾਰ, ਰਿਸ਼ੀਕੇਸ਼ ਅਤੇ ਬਦਰੀ ਨਾਥ ਦੀ ਯਾਤਰਾ ਤੇ ਗਏ । ਇਹ ਰਾਇ ਹੈ ਕਿ ਪਟਿਆਲੇ ਵਿਚ ਵਾਪਸੀ ਤੇ ਉਹ ਆਪਣੇ ਨਾਲ ਪ੍ਰਸਿੱਧ ਮੰਦਰਾਂ ਦੇ ਭਵਨ-ਨਿਰਮਾਣ ਸੰਬੰਧੀ ਨਕਸ਼ੇ ਲੈ ਕੇ ਆਏ ਅਤੇ ਉਨ੍ਹਾਂ ਦੇ ਆਧਾਰ ਉਨ੍ਹਾਂ ਨੇ ਪਟਿਆਲਾ-ਰਾਜਪੁਰਾ ਸੜਕ ਤੇ ਮੰਦਰ ਬਣਵਾਏ । ਇਹ ਮੰਦਰ ਮਹਾਰਾਜੇ ਨੇ ਆਪਣੀ ਉਸ ਪਰਜਾ ਦਾ ਸਹੂਲਤ ਲਈ ਬਣਵਾਏ ਜਿਹੜੇ ਇਨ੍ਹਾਂ ਦੂਰ ਦੁਰਾਡੇ ਤੀਰਥਾਂ ਦੀ ਯਾਤਰਾ ਕਰਨਾ ਚਾਹੁੰਦੇ ਸਨ ਪਰ ਖ਼ਰਚ ਕਰਨ ਦੀ ਸਮਰਥਾ ਨਹੀਂ ਰੱਖਦੇ ਸਨ । ਉਨ੍ਹਾਂ ਨੇ ਸੰਨ 1852 ਵਿਚ ਸ੍ਰੀ ਕੇਦਾਰ ਨਾਥ ਦਾ ਮਦਰ ਸ੍ਰੀ ਕੇਦਾਰ ਨਾਥ ਦੇ ਮੰਦਰ ਦੇ ਨਮੂਨੇ ਤੇ ਬਣਵਾਇਆ। ਵੈਸਾਖ ਬਿਦੀ ਨੇਮੀ, ਸਮਤ 1910 (1853 ਈ.) ਨੂੰ ਮਹਾਰਾਜੇ ਨੇ ਪਿੰਡ ਕਾਲੀ ਮਾਜਰੀ ਜਿਸ ਤੋਂ ਸਾਲਾਨਾ ਆਮਦਨੀ 1000 ਰੁਪਏ ਸੀ ਮੰਦਰ ਕੈਦਾਰ ਨਾਥ ਨੂੰ ਦਿੱਤਾ। ਪੁਜਾਰੀ ਨਿਯੁਕਤ ਕੀਤਾ ਗਿਆ ਜਿਸ ਦਾ ਸਾਲਾਨਾ 333 ਰੁਪਏ, 5 ਆਨੇ 6 ਪਾਈ ਮੁਕਰਰ ਕੀਤਾ ।
ਮੰਦਰ ਸ੍ਰੀ ਕੇਦਾਰ ਨਾਥ ਵਿਚ ਸ਼ਾਨਦਾਰ ਦੀਵਾਰੀ ਚਿੱਤਰ ਸਨ । ਇਹ ਵੈਸ਼ਨਵ ਮਤ ਨਾਲ ਸੰਬੰਧਿਤ ਸਨ । ਇਹ ਚਿੱਤਰ ਪਹਾੜੀ ਚਿੱਤਰਕਾਰਾਂ ਦੇ ਬਣਾਏ ਹੋਏ ਸਨ । ਇਹ ਮੰਦਰ ਰਾਜਪੁਰਾ-ਪਟਿਆਲਾ ਸੜਕ ਤੇ ਸਥਿਤ ਹੈ ।
ਮੰਦਰ ਸ੍ਰੀ ਤੁੰਗ ਨਾਥ
ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਸੰਨ 1852 (ਸਮਤ 1909) ਵਿਚ ਹਰਿਦਵਾਰ, ਰਿਸ਼ੀਕੇਸ਼ ਅਤੇ ਬਦਰੀ ਨਾਥ ਦੀ ਯਾਤਰਾ ਤੇ ਗਏ। ਇਹ ਰਾਇ ਹੈ ਕਿ ਪਟਿਆਲੇ ਵਿਚ ਵਾਪਸੀ ਤੇ ਉਹ ਆਪਣੇ ਨਾਲ ਪ੍ਰਸਿੱਧ ਮੰਦਰਾਂ ਦੇ ਭਵਨ-ਨਿਰਮਾਣ ਸੰਬੰਧੀ ਨਕਸ਼ੇ ਲੈ ਕੇ ਆਏ ਅਤੇ ਉਨ੍ਹਾਂ ਦੇ ਆਧਾਰ ਤੇ ਉਨ੍ਹਾਂ ਨੇ ਪਟਿਆਲਾ ਰਾਜਪੁਰਾ ਸੜਕ ਤੇ ਮੰਦਰ ਬਣਵਾਏ । ਮਹਾਰਾਜੇ ਨੇ ਆਪਣੀ ਉਸ ਪਰਜਾ ਦੀ ਸਹੂਲਤ ਲਈ ਇਹ ਮੰਦਰ ਬਣਵਾਏ ਜਿਹੜੇ ਇਨ੍ਹਾਂ ਦੂਰ ਦੁਰਾਡੇ ਤੀਰਥਾਂ ਦੀ ਯਾਤਰਾ ਕਰਨਾ ਚਾਹੁੰਦੇ ਸਨ ਪਰ ਖ਼ਰਚ ਕਰਨ ਦੀ ਸਮਰਥਾ ਨਹੀਂ ਰੱਖਦੇ ਸਨ । ਉਨ੍ਹਾਂ ਨੇ 1852 ਵਿਚ ਸ੍ਰੀ ਤੁੰਗ ਨਾਥ ਦਾ ਮੰਦਰ ਸ੍ਰੀ ਤੁੰਗ ਨਾਥ ਦੇ ਮੰਦਰ ਦੇ ਨਮੂਨੇ ਤੇ ਬਣਵਾਇਆ। ਉਨ੍ਹਾਂ ਨੇ ਜ਼ਮੀਨ ਤੇ ਇਕ ਖੂਹ ਪਿੰਡ ਬਬਨਪੁਰ ਤੁਅਲਕਾ ਸ਼ੇਰਪੁਰ ਵਿਚ ਮੰਦਰ ਨੂੰ ਦਿੱਤਾ । ਉਨ੍ਹਾਂ ਨੇ ਪੁਜਾਰੀ ਨਿਯੁਕਤ ਕੀਤਾ ਜਿਸ ਦਾ ਸੰਨ 1852 ਦੇ ਮਹਾਰਾਜੇ ਦੇ ਆਦੇਸ਼ ਅਨੁਸਾਰ 200 ਰੁਪਏ ਸਾਲਾਨਾ ਨਿਯਤ ਕੀਤਾ ।
ਮੰਦਰ ਤੁੰਗ ਨਾਥ ਵਿਚ ਸ਼ਾਨਦਾਰ ਦੀਵਾਰੀ ਚਿੱਤਰ ਸਨ । ਸੰਬੰਧਿਤ ਸਨ । ਇਹ ਚਿੱਤਰ ਪਹਾੜੀ ਚਿੱਤਰਕਾਰਾਂ ਦੇ ਬਣਾਏ ਰਾਜਪੁਰਾ-ਪਟਿਆਲਾ ਸੜਕ ਤੇ ਸਥਿਤ ਹੈ । ਇਹ ਵੈਸ਼ਨਵ ਮੱਤ ਨਾਲ ਹੋਏ ਸਨ । ਇਹ ਮੰਦਰ
ਸ਼ਿਵ ਲਾ ਕਿਲ੍ਹਾ ਚੌਕ
ਮਹਾਰਾਜਾ ਮਹਿੰਦਰ ਸਿੰਘ (1862-1876) ਆਪਣੇ ਪਿਤਾ ਮਹਾਰਾਜਾ ਨਰਿੰਦਰ ਸਿੰਘ ਦੀ ਤਰ੍ਹਾਂ ਧਾਰਮਿਕ ਸੁਭਾ ਦੇ ਸਨ । ਉਨ੍ਹਾਂ ਨੇ ਰਿਆਸਤ ਦੇ ਹਰ ਇਕ ਮਹੱਤਵਪੂਰਨ ਮੰਦਰ ਨੂੰ 90 ਵਿੱਘੇ ਜ਼ਮੀਨ ਦਾਨ ਦਿੱਤੀ । ਉਨ੍ਹਾਂ ਨੇ ਮੰਦਰਾਂ ਦੀ ਮੁਰੰਮਤ ਲਈ ਲੋੜੀਂਦੀ ਰਕਮ ਦੀ ਮਨਜੂਰੀ ਦਿੱਤੀ । ਹਰ ਇਕ ਮੰਦਰ ਦੇ ਵਿਚ ਪੁਜਾਰੀ ਅਤੇ ਸੇਵਾਦਾਰ ਰਿਆਸਤ ਵਲੋਂ ਨਿਯੁਕਤ ਕੀਤੇ ਜਾਣ ਲਗੇ । ਕਿਲ੍ਹਾ ਮੁਬਾਰਿਕ ਦੇ ਨੇੜੇ ਛੋਟਾ ਸ਼ਿਵਾਲਾ ਮਹਾਰਾਜੇ ਦੀ ਸਰਪ੍ਰਸਤੀ ਵਿਚ ਉਸਾਰਿਆ ਗਿਆ । ਪਟਿਆਲਾ ਰਿਆਸਤ ਵੇਲੇ ਇਸ ਮੰਦਰ ਦੇ ਪੁਜਾਰੀ ਦੀ ਨਿਯੁਕਤੀ ਸਰਦਾਰ ਸਾਹਿਬ ਡਿਉਢੀ ਮੁਅੱਲਾ ਵਲੋਂ ਕੀਤੀ ਜਾਂਦੀ ਸੀ । ਪੁਜਾਰੀ ਨੂੰ ਨੇਕ ਚਲਨ ਹੋਣਾ ਜ਼ਰੂਰੀ ਸੀ । ਪਟਿਆਲਾ ਸਟੇਟ ਰਿਕਾਰਡ ਦੀਆਂ ਫਾਈਲਾਂ ਦੇ ਅਧਿਐਨ ਤੋਂ ਇਹ ਪਤਾ ਲਗਦਾ ਹੈ ਕਿ ਦੂਜੇ ਸਰਕਾਰੀ ਮੰਦਰਾਂ ਦੇ ਪੁਜਾਰੀਆਂ ਦੀ ਤਰ੍ਹਾਂ ਇਸ ਮੰਦਰ ਦੇ ਪੁਜਾਰੀ ਦੀ ਬਦਚਲਨੀ ਦੀ ਸ਼ਿਕਾਇਤ ਤੇ ਤਹਿਕੀਕਾਤ ਹੋਈ ਸੀ । ਹੁਣ ਇਸ ਮੰਦਰ ਦਾ ਪਬੰਧ ਇਕ ਕਮੇਟੀ ਕਰਦੀ ਹੈ ।
ਮਸਜਿਦਾਂ
ਜਾਮਾ ਮਸਜਿਦ
ਜਾਮਾ ਮਸਜਿਦ ਦੇ ਅਸਥਾਨ ਤੇ ਪਹਿਲਾਂ ਇਕ ਛੋਟੀ ਮਸਜਿਦ ਸੀ । ਹਕੀਮ ਗੁਲਾਮ ਅੱਲ੍ਹਾ ਖਾਨ ਦਿਹਲਵੀ ਨੇ ਇਹ ਮਸਜਿਦ ਉਸਰਵਾਈ ਸੀ । ਮਹਾਰਾਜਾ ਮਹਿੰਦਰ ਸਿੰਘ ਨੇ ਹਕੀਮ ਨੂੰ ਕਿਸੇ ਗੱਲੋਂ ਨਾਰਾਜ਼ ਹੋ ਕੇ ਪਟਿਆਲੇ ਤੋਂ ਬਾਹਰ ਕੱਢ ਦਿੱਤਾ ਸੀ । ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ । ਇਹ ਮਸਜਿਦ ਅਤੇ ਇਸਦੀ ਸਾਰੀ ਜਾਇਦਾਦ ਭੀ ਜ਼ਬਤ ਹੋ ਗਈ ਸੀ । ਇਹ ਮਸਜਿਦ ਅਤੇ ਇਸਦੀ ਸਾਰੀ ਜਾਇਦਾਦ ਸੰਮਤ 1926 (1869 ਈ.) ਤੋਂ ਸੰਮਤ 1953 (1896 ਈ.) ਤਕ ਜ਼ਬਤ ਰਹੀ । ਇਸ ਸਮੇਂ ਮੌਲਵੀ ਮੁਹੰਮਦ ਇਸ਼ਹਾਕ, ਹਾਜੀ ਕੁਦਰਤਉਲਾ, ਹਾਜੀ ਗੁਲ ਮੁਹੰਮਦ ਅਤੇ ਹਾਜੀ ਮੁਹੰਮਦ ਇਬਰਾਹੀਮ ਨੇ ਮਸਜਿਦ ਅਤੇ ਉਸਦੀ ਜਾਇਦਾਦ ਦੀ ਵਾਗੁਜ਼ਾਰੀ ਦੇ ਲਈ ਪੈਰਵੀ ਕੀਤੀ । ਅਖੀਰ 1 ਅੱਸੂ, ਸੰਮਤ 1953 (1896 ਈ.) ਨੂੰ ਮਸਜਿਦ ਅਤੇ ਉਸ ਦੀ ਜਾਇਦਾਦ ਦੀ ਵਾਗੁਜ਼ਾਰੀ ਹੋ ਗਈ । ਇਸ ਹੁਕਮ ਦੇ ਵਿਚ ਹੀ ਇਨ੍ਹਾਂ ਚਾਰ ਵਾਗੁਜ਼ਾਰਾਂ ਨੂੰ ਮੁਤਵੱਲੀ ਲਿਖਿਆ ਗਿਆ ਸੀ ।
ਵਾਗੁਜ਼ਾਰੀ ਦੇ ਪਿੱਛੋਂ ਇਨ੍ਹਾਂ ਮੁਤਵੱਲੀਆਂ ਨੇ ਹੀ ਮਸਜਿਦ ਦਾ ਪ੍ਰਬੰਧ ਕੀਤਾ । ਇਨ੍ਹਾਂ ਨੇ ਮਸਜਿਦ ਦੀ ਇਮਾਰਤ ਵਿਚ ਬਹੁਤ ਵਾਧਾ ਕੀਤਾ । ਮਸਜਿਦ ਦੇ ਆਂਗਨ ਵਿਚ ਵਾਧਾ ਕੀਤਾ । ਮਸਜਿਦ ਦੇ ਨਾਲ ਨਵੀਆਂ ਦੁਕਾਨਾਂ ਬਣਵਾ ਦਿੱਤੀਆਂ, ਜਿਨ੍ਹਾਂ ਦੇ ਕਿਰਾਏ ਤੇ ਦੇਣ ਨਾਲ ਮਸਜਿਦ ਦੀ ਆਮਦਨੀ ਵਿਚ ਵਾਧਾ ਹੋਇਆ । ਮਸਜਿਦ ਦੀ ਵਰਤਮਾਨ ਇਮਾਰਤ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਸੀ ।
ਮਸਜਿਦ ਦੇ ਲਈ ਹਕੀਮ ਗੁਲਾਮ ਅਲ੍ਹਾ ਖਾਨ ਨੇ ਆਪਣੇ ਰਿਹਾਇਸ਼ੀ ਮਕਾਨ ਦੇ ਥੱਲੇ ਜਿਹੜੀਆਂ ਦੁਕਾਨਾਂ ਵਕਫ ਕਰ ਦਿੱਤੀਆਂ ਸਨ ਅਤੇ ਸਰਕਾਰ ਨੇ ਜ਼ਬਤ ਕੀਤੀਆਂ ਸਨ, ਦਾ ਸਾਲਾਨਾ ਮੁਆਵਜਾ ਪਟਿਆਲਾ ਸਰਕਾਰ ਤੋਂ ਨਿਯਤ ਕਰਾਇਆ ।
ਮਸਜਿਦ ਦਾ ਪ੍ਰਬੰਧ ਕਮੇਟੀ ਜਾਮਾ ਮਸਜਿਦ ਕਰਦੀ ਸੀ । ਮੋਹਤਮਮ ਜਾਮਾ ਮਸਜਿਦ ਮੁਕਰਰ ਸੀ । ਮੁਤਵੱਲੀ ਮਸਜਿਦ ਵਿਚ ਨਿਯੁਕਤ ਸੀ । 1 ਦਸੰਬਰ, 1895 ਇਜਲਾਸ ਖਾਸ ਤੋਂ 144 ਰੁਪਏ ਦਾ ਬੰਧਾਨ ਜਾਮਾ ਮਸਜਿਦ ਦੇ ਨਾਂ ਤੇ ਮਨਜ਼ੂਰ ਕੀਤਾ ਗਿਆ। ਬੰਧਾਨ ਤਾ ਕਾਇਮੀ ਅਸਥਾਨ ਬਾਇਹਤਮਾਮ ਮੁਹੰਮਦ ਇਬਰਾਹੀਮ ਮੁਤਵੱਲੀ ਦੇ ਨਾਂ ਮਾਲ ਦੇ ਕਾਗਜ਼ਾਤ ਵਿਚ ਦਰਜ ਕਰਨ ਦੇ ਆਦੇਸ਼ ਹੋਏ । ਮੁਤਵੱਲੀ ਨੂੰ ਹੀ ਮਸਜਿਦ ਦੇ ਨਾਂ ਤੇ ਬੰਧਾਨ ਮਿਲਦਾ ਰਿਹਾ ।
9.1.1919 ਨੂੰ ਮੁਤਵੱਲੀ ਕਰੀਮਉਲਾ ਦੀ ਮ੍ਰਿਤੂ ਤੋਂ ਪਿੱਛੋਂ ਇਸ ਮਸਜਿਦ ਦਾ ਪ੍ਰਬੰਧ ਅੰਜੇਮਨ ਇਸਲਾਮੀਆ ਦੇ ਹੱਥ ਵਿਚ ਆ ਗਿਆ । ਅਜੇਮਨ ਇਸਲਾਮੀਆ ਹੀ ਇਸ ਦੀਆਂ ਸਾਰੀਆਂ ਲੋੜਾਂ ਨੂੰ ਪੂਰੀ ਕਰ ਰਹੀ ਸੀ । ਇਸ ਮਸਜਿਦ ਦਾ ਮੋਹਤਮਮ ਅਜੇਮਨ ਇਸਲਾਮੀਆ ਦਾ ਸਦਰ ਹੀ ਮੁਕੱਰਰ ਹੁੰਦਾ ਸੀ । ਮਸਜਿਦ ਦਾ ਮੋਹਤਮਮ ਜਿਹੜਾ ਅਜੇਮਨ ਇਸਲਾਮੀਆ ਦਾ ਸਦਰ ਹੀ ਹੁੰਦਾ ਸੀ, ਦੇ ਨਾਂ ਤੇ ਹੀ 144 ਰੁਪਏ ਸਾਲਾਨਾ ਦਾ ਬੰਧਾਨ ਮਨਜੂਰ ਕੀਤਾ ਜਾਂਦਾ ਸੀ । ਮਿਤੀ 15.4.1947 ਦੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਆਦੇਸ਼ ਅਨੁਸਾਰ ਮਸਜਿਦ ਦੇ ਸਾਲਾਨਾ ਬੰਧਾਨ ਦੀ ਰਕਮ ਦੀ ਮਨਜੂਰੀ ਬਜਾਏ ਕਿਸੀ ਵਿਸ਼ੇਸ਼ ਵਿਅਕਤੀ ਦੇ ਨਾਂ ਤੇ ਸਦਰ ਅਜੇਮਨ ਇਸਲਾਮੀਆ ਦੇ ਨਾਂ ਤੇ ਦਿੱਤੀ ਜਾਣੀ ਸੀ । ਸੁਤੰਤਰਤਾ ਪਿੱਛੋਂ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਇਸ ਦਾ ਪ੍ਰਬੰਧ ਕਰਦੀ ਹੈ। ਜਾਮਾ ਮਸਜਿਦ ਦਾ ਮੁਤਵੱਲੀ ਹਰ ਜੁੰਮੇ ਦੀ ਨਿਮਾਜ਼ ਪੜ੍ਹਾਉਂਦਾ ਹੈ ।
ਈਦਗਾਹ
ਜਾਮਾ ਮਸਜਿਦ ਦਾ ਮੁਤਵੱਲੀ ਹੀ ਈਦਗਾਹ ਦਾ ਮੁਤਵੱਲੀ ਹੁੰਦਾ ਹੈ । ਜ਼ਬਤ ਕੀਤੀ ਜਾਮਾ ਮਸਜਿਦ ਅਤੇ ਉਸਦੀ ਜਾਇਦਾਦ ਦੀ 1896 ਈ. ਵਿਚ ਵਾਗੁਜ਼ਾਰੀ ਤੋਂ ਪਿੱਛੋਂ, ਪਟਿਆਲਾ ਸਰਕਾਰ ਵਲੋਂ 7000 (ਸੱਤ ਹਜ਼ਾਰ) ਰੁਪਏ ਈਦਗਾਹ ਦੀ ਉਸਾਰੀ ਲਈ ਦਿੱਤੇ ਗਏ। ਈਦਗਾਹ ਦੀ ਉਸਾਰੀ ਤੋਂ ਪਿੱਛੋਂ ਜਾਮਾ ਮਸਜਿਦ ਦਾ ਮੁਤਵੱਲੀ ਈਦਗਾਹ ਦਾ ਮੁਤਵੱਲੀ ਬਣਿਆ। ਜਾਮਾ ਮਸਜਿਦ ਅਤੇ ਈਦਗਾਹ ਦਾ ਪ੍ਰਬੰਧ 9.1.1919 ਨੂੰ ਮੁਤਵੱਲੀ ਕਰੀਮਉਲਾ ਦੀ ਮ੍ਰਿਤੁ ਪਿੱਛੋਂ ਅਜੇਮਨ ਇਸਲਾਮੀਆ ਦੇ ਅਧੀਨ ਆ ਗਿਆ ਸੀ । ਸਦਰ ਅੰਜੋਮਨ ਇਸਲਾਮੀਆ ਹੀ ਜਾਮਾ ਮਸਜਿਦ ਅਤੇ ਈਦਗਾਹ ਦਾ ਮੋਹਤਮਿਮ ਸੀ । ਈਦਗਾਹ ਵਿਚ ਸਾਲ ਵਿਚ ਦੋ ਵਾਰੀ ਈਦਉਲ ਫਿਤਰ ਅਤੇ ਈਦਲ ਜੁਹਾ ਦੇ ਅਵਸਰ ਤੇ ਮੁਤਵੱਲੀ ਨਮਾਜ਼ ਪੜ੍ਹਾਉਂਦਾ ਹੈ । ਸੁਤੰਤਰਤਾ ਪਿੱਛੋਂ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਇਸ ਦਾ ਪ੍ਰਬੰਧ ਕਰਦੀ ਹੈ ।
ਗਿਰਜੇ
ਲਾਲ ਚਰਚ ਅਤੇ ਸੈਂਟਰਲ ਮੈਥੋਡਿਸਟ ਚਰਚ
ਮੈਥੋਡਿਸਟ ਚਰਚ ਦਾ ਪਾਦਰੀ ਐਂਥਨੀ ਦੱਤ ਮਹਾਰਾਜਾ ਰਾਜਿੰਦਰ ਸਿੰਘ ਦੇ ਰਾਜ-. ਕਾਲ (1876-1900) ਵੇਲੇ ਅਕਸਰ ਦਾ ਪ੍ਰਚਾਰ ਕਰਦਾ ਸੀ । ਲਾਹੌਰੀ ਗੇਟ ਸ਼ਿਮਲੇ ਤੋਂ ਪਟਿਆਲਾ ਵਿਖੇ ਆ ਕੇ ਈਸਾਈ ਮਤ ਚਰਚ ਵਾਲੇ ਸਥਾਨ ਤੇ ਖੁਲ੍ਹਾ ਮੈਦਾਨ ਸੀ ਅਤੇ ਪਾਦਰੀ ਉਸ ਥਾਂ ਲੋਕਾਂ ਵਿਚ ਪ੍ਰਚਾਰ ਕਰਦਾ ਸੀ । ਮਹਾਰਾਜੇ ਨੇ ਇਹ ਲਾਹੌਰੀ ਗੇਟ ਵਾਲਾ ਚਰਚ ਬਣਵਾਇਆ । ਮਹਾਰਾਜੇ ਨੇ ਹੀ ਬਾਰਾਂਦਰੀ ਦਾ ਚਰਚ ਆਪਣੇ ਅੰਗਰੇਜ਼ ਕਰਮਚਾਰੀਆਂ ਦੇ ਲਈ ਬਣਵਾਇਆ ਸੀ । ਇਸ ਦਾ ਨਾਂ ਮਲਕਾ ਮੈਰੀ ਚਰਚ ਰੱਖਿਆ ਗਿਆ । ਸੰਨ 1947 ਦੇ ਪਿੱਛੋਂ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਚਰਚ ਮੈਥੋਡਿਸਟਾਂ ਦੇ ਹਵਾਲੇ ਕਰ ਦਿੱਤਾ ।
ਸੈਫ਼ਾਬਾਦ
ਸੈਫ਼ਾਬਾਦ ਨਵਾਬ ਸੈਫ਼ਦੀਨ ਦਾ ਵਸਾਇਆ ਪਿੰਡ ਹੈ, ਜੋ ਪਟਿਆਲੇ ਤੋਂ ਪੰਜ ਮੀਲ ਹੈ। ਇਹ ਨਵਾਬ ਸੈਫ਼ਦੀਨ ਮਹਿਮੂਦ, ਜਿਹੜਾ ‘ਫ਼ਕੀਰਉੱਲਾ’ ਦੇ ਨਾਂ ਨਾਲ ਪ੍ਰਸਿੱਧ ਸੀ, ਬਾਦਸ਼ਾਹ ਔਰੰਗਜ਼ੇਬ ਦਾ ਦੁਧ-ਭਰਾ ਸੀ । ਉਹ ਨਵਾਬ ਫ਼ਿਦਾਈ ਖ਼ਾਨ ਦਾ ਭਰਾ ਸੀ, ਜਿਹੜਾ ਸੂਬੇਦਾਰ ਕਾਬਲ ਆਦਿ ਉੱਚ ਪਦਵੀਆਂ ਤੇ ਰਿਹਾ।
ਇਹ ਨਵਾਬ ਮੁਗਲ ਸਰਕਾਰ ਦਾ ਸਨਮਾਨਿਤ ਅਫ਼ਸਰ ਸੀ ਅਤੇ ਕਈ ਉੱਚ ਪਦਵੀਆਂ ਤੇ ਨਿਯੁਕਤ ਰਿਹਾ। ਮਆਸਿਰੀ ਆਲਮਗੀਰੀ ਅਨੁਸਾਰ, 1659 ਵਿਚ ਉਸ ਨੂੰ ਆਗਰੇ ਦਾ ਸੂਬੇਦਾਰ ਅਤੇ ਮਗਰੋਂ 1666 ਵਿਚ ਮੁਬਾਰਿਜ਼ ਖ਼ਾਨ ਦੇ ਸਥਾਨ ਤੇ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ । ਪੀਰ ਗੁਲਾਮ ਹਸਨ ਖੁਆਮੀ ਲਿਖਦੇ ਹਨ ਕਿ ਉਸ ਨੇ ਕਸ਼ਮੀਰ ਦੀ ਉੱਨਤੀ ਅਤੇ ਪਰਜਾ ਅਤੇ ਖੇਤੀ-ਬਾੜੀ ਦੀ ਤਰੱਕੀ ਲਈ ਬੜੇ ਜਤਨ ਕੀਤੇ । 1671 ਵਿਚ ਇਫ਼ਤਿਖ਼ਾਰ ਖ਼ਾਨ ਨੂੰ ਕਸ਼ਮੀਰ ਦਾ ਚਾਰਜ ਦੇਣ ਉਪਰੰਤ ਉਹ ਏਕਾਂਤ-ਵਾਸੀ ਹੋ ਗਿਆ ਸੀ, ਪਰ 1672 ਵਿਚ ਉਸ ਨੂੰ ਫਿਰ ਮਨਸਬ ਤੇ ਬਹਾਲ ਕਰ ਦਿੱਤਾ । 1683 ਵਿਚ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ । ਉਹ ਸਰਹਿੰਦ ਦੇ ਇਲਾਕੇ ਵਿਚ ਚਲਿਆ ਗਿਆ । ਉਸ ਨੇ ਸਰਹਿੰਦ ਦੇ ਨੇੜੇ ਅਤੇ ਪਟਿਆਲੇ ਤੋਂ ਚਾਰ ਮੀਲ ਦੂਰ ਸੈਫ਼ਾਬਾਦ ਪਿੰਡ ਵਸਾਇਆ ਅਤੇ ਕਿਲ੍ਹਾ ਬਣਵਾਇਆ । ਇਸ ਕਿਲ੍ਹੇ ਵਿਚ ਹੀ ਉਸ ਦਾ ਵਸਾਇਆ ਹੋਇਆ। ਪਿੰਡ ਸੈਫਾਬਾਦ ਸੀ । ਕਿਲ੍ਹੇ ਦੇ ਅੰਦਰਲੇ ਦਰਵਾਜ਼ੇ ਉਪਰ ਫ਼ਾਰਸੀ ਲਿਖਤ ਤੋਂ ਪ੍ਰਤੱਖ ਹੈ। ਕਿ ਇਹ ਕਿਲ੍ਹਾ 1067 ਹਿਜਰੀ ਅਰਥਾਤ ਸੰਨ 1658 ਵਿਚ ਉਸਾਰਿਆ ਗਿਆ ਸੀ । ਕਿਲ੍ਹੇ ਦੇ ਅੰਦਰ 1077 ਹਿਜਰੀ ਅਰਥਾਤ 1658 ਈ. ਦੀ ਬਣਵਾਈ ਹੋਈ ਮਸੀਤ ਹੁਣ ਤਕ ਮੌਜੂਦ ਹੈ । ਨਵਾਬ ਗੁਰੂ ਤੇਗ਼ ਬਹਾਦਰ ਜੀ (1664-1675) ਦਾ ਬੜਾ ਪਿਆਰਾ। ਸੀ । ਸੈਫ਼ ਖ਼ਾਨ ਦੇ ਸੱਦੇ ਤੇ ਗੁਰੂ ਜੀ ਸੈਫ਼ਾਬਾਦ ਆਏ ਅਤੇ ਬਰਸਾਤ ਦੇ ਮੌਸਮ ਵਿਚ ਉਤੇ ਠਹਿਰੇ । ਕਿਲ੍ਹੇ ਵਿਚ ਜਿੱਥੇ ਗੁਰੂ ਜੀ ਠਹਿਰੇ ਮਨ, ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਦੂਜਾ ਗੁਰਦੁਆਰਾ ਕਿਲ੍ਹੇ ਦੇ ਬਾਹਰ ਬਾਗ਼, ਜਿਸ ਨੂੰ ਪੰਜਵਟੀ ਬਾਗ਼ ਕਹਿੰਦੇ ਸਨ, ਵਿਚ ਬਣਿਆ ਹੋਇਆ ਹੈ । ਇਥੇ ਗੁਰੂ ਸਾਹਿਬ ਪਹਿਲਾਂ ਠਹਿਰੇ ਸਨ ਅਤੇ ਫਿਰ ਸੈਫ਼ ਖ਼ਾਨ ਦੇ ਕਿਲ੍ਹੇ ਵਿਚ ਗਏ ਸਨ ।
ਨਵਾਬ ਸੈਫ਼ ਖ਼ਾਨ ਸੈਫ਼ਾਬਾਦ ਵਿਖੇ ਵਸ ਗਿਆ ਸੀ, ਜਿੱਥੇ ਉਸ ਨੇ ਆਪਣੇ ਜੀਵਨ ਦੇ ਅੰਤਲੇ ਸਾਲ ਗੁਜ਼ਾਰੇ ਸਨ । ਉਸ ਦਾ ਮਕਬਰਾ ਬਹਾਦਰਗੜ੍ਹ ਕਿਲ੍ਹੇ ਦੇ ਪਿੱਛੇ ਪਟਿਆਲਾ- ਰਾਜਪੁਰਾ ਸੜਕ ਦੇ ਦੱਖਣ ਵਿਚ ਲਗਭਗ ਤਿੰਨ ਸੌ ਗਜ਼ ਦੀ ਦੂਰੀ ਤੇ ਬਣਿਆ ਹੋਇਆ ਹੈ । ਇਸ ਇਮਾਰਤ ਵਿਚ ਸੈਫ਼ ਖ਼ਾਨ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਦੀਆਂ ਕਬਰਾਂ ਵੀ ਹਨ। ਇਨ੍ਹਾਂ ਕਬਰਾਂ ਤੇ ਹਰ ਵੀਰਵਾਰ ਦੀਵਾ ਜਲਾਇਆ ਜਾਂਦਾ ਹੈ । ਹੁਣ ਇਮਾਰਤ ਦੀ ਹਾਲਤ ਖਸਤਾ ਹੈ ।
ਸੈਫ਼ਾਬਾਦ ਦਾ ਇਲਾਕਾ ਮਹਾਰਾਜਾ ਅਮਰ ਸਿੰਘ (1765-82) ਦੇ ਰਾਜ-ਕਾਲ ਤਕ ਸੈਫ਼ ਖ਼ਾਨ ਦੀ ਸੰਤਾਨ ਤੇ ਕਬਜ਼ੇ ਵਿਚ ਰਿਹਾ। ਸੈਫ ਖ਼ਾਨ ਦੀ ਮ੍ਰਿਤੁ ਪਿੱਛੋਂ ਮਹਾਰਾਜੇ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ । ਮਿ. ਗ੍ਰਿਫਨ ਲਿਖਦੇ ਹਨ ਕਿ ਮਹਾਰਾਜੇ ਨੇ ਸੈਫ ਖ਼ਾਨ ਦੇ ਪੁੱਤਰਾਂ ਦੀ ਬੜੀ ਇੱਜ਼ਤ ਅਤੇ ਖਾਤਰਦਾਰੀ ਕੀਤੀ ਅਤੇ ਪਿੰਡ ਛੋਟਾ ਰਸੂਲਪੁਰ ਦੀ ਜਾਗੀਰ ਉਨ੍ਹਾਂ ਨੂੰ ਦੇ ਦਿੱਤੀ ਅਤੇ ਕਿਲ੍ਹੇ ਦੇ ਕਮਾਂਡੈਂਟ ਗੁਲ ਖ਼ਾਨ ਦੀ ਸੱਤ ਰੁਪਏ ਰੋਜ਼ਾਨਾ ਪੈਨਸ਼ਨ ਮੁਕਰਰ ਕਰ ਦਿੱਤੀ, ਜਿਹੜੀ ਉਸ ਨੂੰ ਜੀਵਨ ਭਰ ਮਿਲਦੀ ਰਹੀ। ਸੈਫ ਖ਼ਾਨ ਦੀ ਸੰਤਾਨ ਪਾਸ ਇਹ ਜਾਗੀਰ 1947 ਤਕ ਰਹੀ, ਜਦੋਂ ਉਹ ਦੇਸ਼ ਦੇ ਬਟਵਾਰੇ ਪਿੱਛੋਂ ਉਹ ਪਾ ਕਿਸਤਾਨ ਚਲੇ ਗਏ ।
ਬਹਾਦਰਗੜ੍ਹ ਦਾ ਵਰਤਮਾਨ ਪੱਕਾ ਕਿਲ੍ਹਾ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ । ਫੂਲਕੀਆਂ ਸਟੇਟਸ ਗਜ਼ੇਟੀਅਰ ਦੇ ਅਨੁਸਾਰ, ਮਹਾਰਾਜਾ ਕਰਮ ਸਿੰਘ ਨੇ ਵਰਤਮਾਨ ਪੱਕੇ ਕਿਲ੍ਹੇ ਦੀ ਨੀਂਹ 1837 ਵਿਚ ਰੱਖੀ ਸੀ ਅਤੇ 10,00,000 ਰੁਪਏ ਦੀ ਲਾਗਤ ਨਾਲ ਇਹ 8 ਸਾਲਾਂ ਵਿਚ ਪੂਰਾ ਹੋਇਆ। ਕਿਲ੍ਹੇ ਦਾ ਘੇਰਾ 6890 ਫੁੱਟ ਜਾਂ 1 ਮੀਲ, 536 ਗਜ਼ ਅਤੇ 2 ਫੁਟ ਹੈ। ਮਹਾਰਾਜਾ ਕਰਮ ਸਿੰਘ ਨੇ ਕਿਲ੍ਹੇ ਨੂੰ ਇਸ ਦਾ ਵਰਤਮਾਨ ਨਾਂ ਗਰੂ ਤੇਗ ਬਹਾਦਰ ਜੀ ਦੇ ਨਾਂ ਤੇ, ਜਿਨ੍ਹਾਂ ਨੇ ਸੈਫ ਖ਼ਾਨ ਦੇ ਸਮੇਂ ਇਸ ਸਥਾਨ ਨੂੰ ਨਿਵਾਜਿਆ ਸੀ, ਦੇ ਨਾਂ ਤੇ ਰੱਖ ਦਿੱਤਾ ਸੀ । ਕਿਲ੍ਹੇ ਦੇ ਅੰਦਰ ਦੀਆਂ ਇਮਾਰਤਾਂ ਬੜੀਆਂ ਸੁੰਦਰ ਤੇ ਮਜ਼ਬੂਤ ਬਣੀਆਂ ਹੋਈਆਂ ਹਨ।
ਬਰਨਾਲਾ
ਪਟਿਆਲੇ ਦੇ ਪੂਰਬ ਵਿਚ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਤੇ 25 ਮੀਲ ਦੀ ਦੂਰੀ ਤੇ 75°-39′ ਚੜ੍ਹਦਿਆਂ ਲਮਕਾਰਾਂ ਅਤੇ 30°-23′ ਉੱਤਰੀ ਵਿਥਕਾਰ ਦੇ ਵਿਚਕਾਰ ਹੈ । ਇਸ ਕਸਬੇ ਦੀ ਬਹੁਤ ਇਤਿਹਾਸਕ ਮਹੱਤਤਾ ਹੈ। ਪ੍ਰੋਫੈਸਰ ਐਸ. ਐਨ. ਬੈਨਰਜੀ ਲਿਖਦੇ ਹਨ ਕਿ ਬਰਨਾਲੇ ਦੀ ਤਹਿਸੀਲ ਪਟਿਆਲਾ ਰਿਆਸਤ ਦਾ ਵੈਸੇਕਸ ਹੈ, ਕੇਂਦਰ-ਬਿੰਦੂ ਜਿਸ ਤੋਂ ਰਿਆਸਤ ਦਾ ਵਿਕਾਸ ਹੋਇਆ । ਬਾਬਾ ਆਲਾ ਸਿੰਘ ਨੂੰ ਬਰਨਾਲਾ ਆਪਣੇ ਤਾਏ ਚੋਧਰੀ ਤਿਰਲੋਕੇ ਤੋਂ ਵੰਡ ਵਿਚ ਮਿਲਿਆ ਸੀ । ਸੰਨ 1722 ਵਿਚ ਬਾਬਾ ਆਲਾ ਸਿੰਘ ਨੇ ਇਸ ਤੇ ਕਬਜ਼ਾ ਕਰਨ ਪਿੱਛੋਂ ਇਸ ਨੂੰ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ । ਉਨ੍ਹਾਂ ਨੇ ਇਕ ਪੱਕੀ ਦੀਵਾਰ ਕਸਬੇ ਦੇ ਆਲੇ-ਦੁਆਲੇ ਬਣਵਾਈ ਅਤੇ ਇਕ ਕਿਲ੍ਹਾ ਕਸਬੇ ਵਿਚ ਉਸਾਰਿਆ। ਕਿਲ੍ਹੇ ਦੇ ਅੰਦਰੂਨੀ ਸਿਹਨ ਵਿਚ ਇਕ 127 ਪੌੜੀਆਂ ਦੀ ਵਿਸ਼ਾਲ ਬਾਉਲੀ ਹੈ । ਸੰਨ 1765 ਤਕ ਆਲਾ ਸਿੰਘ ਦੀ ਰਿਆਸਤ ਦੀ ਰਾਜਧਾਨੀ ਅਤੇ ਬਰਨਾਲੇ ਤੋਂ ਹੀ ਉਸ ਨੇ ਭੱਟੀ ਰਾਜਪੂਤਾਂ ਅਤੇ ਆਪਣੇ ਦੂਜੇ ਵਿਰੋਧੀਆਂ ਦੇ ਵਿਰੁੱਧ ਚੜ੍ਹਾਈਆਂ ਕੀਤੀਆਂ ਅਤੇ ਵਿਸ਼ਾਲ ਰਿਆਸਤ ਦੀ ਸਥਾਪਨਾ ਕੀਤੀ । ਬਰਨਾਲੇ ਵਿਖੇ ਬਾਬਾ ਆਲਾ ਸਿੰਘ ਦੀ ਨੇਕ- ਪਤਨੀ ਮਾਈ ਫਤੋ ਨੇ ਲੰਗਰ ਚਲਾਇਆ ਹੋਇਆ ਸੀ ਅਤੇ ਯਾਤਰੀਆਂ ਨੂੰ ਹਰ ਵਕਤ ਖਾਣਾ ਮਿਲਦਾ ਸੀ । ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਲੋਕਾਂ ਵਲੋਂ ਇਨ੍ਹਾਂ ਚੁਲ੍ਹਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਚੜ੍ਹਾਵਾ ਚਾੜ੍ਹਿਆ ਜਾਂਦਾ ਹੈ ।
ਬਨੂੜ
ਪਟਿਆਲੇ ਤੋਂ 27 ਮੀਲ ਅਤੇ ਰਾਜਪੁਰੇ ਤੋਂ 9 ਮੀਲ ਦੀ ਦੂਰੀ ਤੇ ਚੰਡੀਗੜ੍ਹ- ਰਾਜਪੁਰਾ ਸੜਕ ਤੇ ਬਨੂੜ ਦਾ ਕਸਬਾ ਹੈ । ਇਹ 76 -47′ ਚੜ੍ਹਦਿਆਂ ਲਮਕਾਰਾਂ ਅਤੇ 30°-40′ ਉੱਤਰੀ ਵਿਥਕਾਰ ਦੇ ਵਿਚਕਾਰ ਹੈ । ਇਸ ਦੇ ਆਲੇ-ਦੁਆਲੇ ਦੇ ਖੇਤਰਾਂ, ਮਕਾਨਾਂ ਅਤੇ ਮਸੀਤਾਂ ਤੋਂ ਪਤਾ ਲਗਦਾ ਹੈ ਕਿ ਇਹ ਇਕ ਪੁਰਾਣਾ ਕਸਬਾ ਹੈ। ਪ੍ਰਾਚੀਨ ਕਾਲ ਵਿਚ ਇਸ ਦਾ ਨਾਂ ਪੁਸ਼ਪਾ, ਪੁਸ਼ਪਾਵਤੀ ਜਾਂ ਪੋਹਪਾ ਨਗਰੀ ਅਰਥਾਤ ਫੁੱਲਾਂ ਦਾ ਸ਼ਹਿਰ ਸੀ ਅਤੇ ਇਹ ਚੰਬੇਲੀ ਦੇ ਅਤਰ ਲਈ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸੀ । ਗਣੇਸ਼ੀ ਲਾਲ ਇਸ ਦੇ ਆਲੇ-ਦੁਆਲੇ ਬਹੁਤ ਬਾਗ਼ ਹੋਣ ਬਾਰੇ ਲਿਖਦੇ ਹਨ। ਕਿਹਾ ਜਾਂਦਾ ਹੈ ਮਾਧਵਾਨਲ, ਕਾਮ. ਕੰਦਲਾ, ਜਿਹੜੇ ਵਿਕਰਮਾਦਿੱਤ ਦੇ ਰਾਜ-ਕਾਲ ਵਿਚ ਹੋਏ ਸੀ, ਇਥੋਂ ਦੇ ਵਾਸੀ ਸਨ । ਮਗਲ ਕਾਲ ਵਿਚ ਇਥੋਂ ਦੇ ਗਵੱਈਏ ਅਤੇ ਵਜੰਤਰੀ ਬਹੁਤ ਪ੍ਰਸਿੱਧ ਸਨ । ਅਕਬਰ ਬਾਦਸ਼ਾਹ ਨੇ ਸਮੇਂ ਦੀ ਪ੍ਰਸਿੱਧ ਸੰਗੀਤਕਾਰ ਬੰਨੋ ਛੀਂਬਣ ਇਥੋਂ ਦੀ ਵਸਨੀਕ ਸੀ ਅਤੇ ਉਸ ਦੇ ਨਾਂ ਤੇ ਬਨੂੜ ਦਾ ਨਾਂ ਪਿਆ । ਸਾਰਿਆਂ ਨਾਲੋਂ ਪੁਰਾਣਾ ਦਿੱਲੀ ਦੇ ਬਾਦਸ਼ਾਹ ਖਿਜ਼ਰ ਖਾਨ (1414-1421 ਈ.) ਦੇ ਪਿਤਾ ਮਲਿਕ ਸੁਲੇਮਾਨ ਦਾ ਖੰਡਰ ਮਕਬਰਾ ਹੈ । ਇਸ ਦੀ ਇਕ ਕੰਧ ਤੇ ਲਗੇ ਪੱਥਰ ਤੇ ਮਲਿਕ ਸੁਲੇਮਾਨ ਦੀ ਮ੍ਰਿਤੂ ਦੀ ਮਿਤੀ 808 ਹਿਜਰੀ (ਸੰਨ 1405 ਈ.) ਦਿੱਤੀ ਹੋਈ ਹੈ।
ਬਾਦਸ਼ਾਹ ਬਾਬਰ ਆਪਣੀ ਜੀਵਨ ਕਥਾ ਤੁਜ਼ਕਿ ਬਾਬਰੀ ਵਿਚ ਲਿਖਦਾ ਹੈ ਕਿ ਰੋਪੜ ਤੋਂ ਚਲ ਕੇ ਉਹ ਕੁਰਾਲ (ਕੁਰਾਲੀ) ਵਿਚੋਂ ਲੰਘ ਕੇ ਫਰਵਰੀ, 1526 ਵਿਚ ਘੱਗਰ ਦੇ ਕੰਢੇ ਤੇ ਬਨੂੜ ਵਿਖੇ ਪਹੁੰਚਿਆ । ਇਥੋਂ ਉਹ ਘੱਗਰ ਦੇ ਕਿਨਾਰੇ ਸੈਰ ਕਰਦਾ ਛੱਤ ਗਿਆ। ਬਨੂੜ ਅਤੇ ਛੱਤ ਦੇ ਆਲੇ-ਦੁਆਲੇ ਦਾ ਖੇਤਰ ਬਾਬਰ ਨੂੰ ਬਹੁਤ ਚੰਗਾ ਲਗਿਆ ਅਤੇ ਕੁਝ ਮੀਲਾਂ ਦੀ ਦੂਰੀ ਤੇ ਉਸ ਨੇ ਇਕ ਬਾਗ਼ ਲਾਉਣ ਦਾ ਆਦੇਸ਼ ਦਿੱਤਾ । ਅਕਬਰ ਬਾਦਸ਼ਾਹ ਦੇ ਰਾਜ-ਕਾਲ ਵੇਲੇ ਬਨੂੜ ਸਰਕਾਰ ਸਰਹਿੰਦ ਦਾ ਇਕ ਮਹਾਲ ਬਣਾਇਆ ਗਿਆ ਅਤੇ ਅਠਾਰ੍ਹਵੀਂ ਸਦੀ ਦੇ ਸ਼ੁਰੂ ਤਕ ਇਹ ਮਹਾਲ ਰਿਹਾ ।
ਬੰਦਾ ਬਹਾਦਰ ਨੇ ਸਰਹਿੰਦ ਤੇ ਕਬਜ਼ਾ ਕਰਨ ਉਪਰੰਤ 24 ਅਪ੍ਰੈਲ, 1710 ਈ. ਨੂੰ ਇਸ ਕਸਬੇ ਤੇ ਹਮਲਾ ਕੀਤਾ, ਪਰ ਬਨੂੜੀਆਂ ਨੇ ਟਾਕਰਾ ਨਾ ਕੀਤਾ ਅਤੇ ਈਨ ਮੰਨ ਲਈ ਅਤੇ ਬਨੂੜ ਬਰਬਾਦੀ ਤੋਂ ਬਚ ਗਿਆ । ਮਲਿਕ ਸੁਲੇਮਾਨ ਦੇ ਮਕਬਰੇ ਤੋਂ ਇਲਾਵਾ ਬਨੂੜ ਵਿਚ ਜ਼ੁਲਮ ਗੜ੍ਹ ਨਾਂ ਦੇ ਸ਼ਾਹੀ ਕਿਲ੍ਹੇ ਦੇ ਖੰਡਰ ਹਨ । ਅਲੀ ਬੇਗ ਦਾ ਇਕ ਕਿਲ੍ਹਾ ਵੀ ਇਥੇ मो।
ਅਹਿਮਦ ਸ਼ਾਹ ਦੁਰਾਨੀ ਦੇ ਵਜ਼ੀਰ ਸ਼ਾਹ ਵਲੀ ਖ਼ਾਨ ਦੇ 31 ਮਾਰਚ, 1761 ਈ. ਦੇ ਪੱਤਰ ਤੋਂ ਪ੍ਰਤੱਖ ਹੁੰਦਾ ਹੈ ਕਿ ਪਾਣੀਪਤ ਦੀ ਤੀਸਰੀ ਲੜਾਈ ਵੇਲੇ ਬਨੂੜ ਇਕ ਪਰਗਣਾ ਹੁੰਦਾ ਸੀ, ਜਿਸ ਦੇ ਵਿਚ 37 ਪਿੰਡ ਸਨ । ਜਦ ਜਨਵਰੀ, 1764 ਵਿਚ ਸਿੱਖਾਂ ਦੀ ਸਰਹਿੰਦ ਦੀ ਜਿੱਤ ਤੋਂ ਪਿੱਛੋਂ ਉਨ੍ਹਾਂ ਨੇ ਇਲਾਕੇ ਆਪਸ ਵਿਚ ਵੰਡ ਲਏ ਤਾਂ ਬਨੂੜ ਸਿੰਘ ਪੁਰੀਏ ਸਰਦਾਰਾਂ ਦੇ ਹਿੱਸੇ ਆਇਆ। ਮਹਾਰਾਜਾ ਅਮਰ ਸਿੰਘ ਨੇ ਇਸ ਤੇ ਕਬਜ਼ਾ ਕਰਕੇ ਇਸ ਨੂੰ ਰਿਆਸਤ ਪਟਿਆਲਾ ਦੀ ਇਕ ਤਹਿਸੀਲ ਬਣਾ ਦਿੱਤਾ । ਉਸ ਦੇ ਪੰਜਾਬ ਵਿਚ ਸ਼ਾਮਲ ਹੋਣ ਪਿੱਛੋਂ ਹੁਣ ਇਹ ਪੰਜਾਬ ਵਿਚ ਹੈ। ਇਸ ਕਸਬੇ ਵਿਚ ਛੋਟੀਆਂ ਛੋਟੀਆਂ ਬਸਤੀਆਂ ਹਨ ਜਿਵੇਂ ਕਿ ਮਲਿਕ ਸੁਲੇਮਾਨ, ਇਬਰਾਹੀਮ ਖ਼ਾਨ, ਅਲੀਜ਼ੀਆਂ, ਸੂਰਤ ਸ਼ਾਹ ਕਾਕੜਾ, ਈਸ਼ੇ ਖ਼ਾਨ, ਸੱਯਦ ਵਾੜਾ ਅਤੇ ਪਟਾਖ਼ਪੁਰ । ਇਸ ਦੇ ਪ੍ਰਸਿੱਧ ਮਹੱਲੇ, ਰਾਜਪੂਤਾਂ, ਕਲਾਲਾਂ, ਸਯਦਾਂ, ਮਹਿਤਾਂ, ਕਾਇਥਾਂ ਅਤੇ ਹਿੰਦੂ-ਵਾੜਾ ਹਨ । ਆਮ ਤੋਰ ਤੇ ਇਸ ਦੇ ਹਰ ਮਹੱਲੇ ਵਿਚ ਉਹ ਲੋਕ ਵਸਦੇ ਹਨ ਜਿਨ੍ਹਾਂ ਦੇ ਨਾਂ ਤੇ ਉਹ ਪ੍ਰਸਿੱਧ ਹਨ। ਦੇਸ਼ ਦੇ ਬਟਵਾਰੇ ਪਿੱਛੋਂ ਮੁਸਲਮਾਨਾਂ ਦੇ ਪਾਕਿਸਤਾਨ ਵਿਚ ਜਾਣ ਨਾਲ ਮੁਸਲਮਾਨ ਬਸਤੀਆਂ ਅਤੇ ਮਹੱਲਿਆਂ ਦੇ ਨਾਂ ਖਤਮ ਹੋ ਗਏ ਹਨ ।
ਛੱਤ
ਬਨੂੜ ਤੋਂ ਸੱਤ ਮੀਲ ਅਤੇ ਰਾਜਪੁਰੇ ਤੋਂ 16 ਮੀਲ ਦੀ ਦੂਰੀ ਤੇ ਛੱਤ ਹੈ। ਇਸ ਪ੍ਰਾਚੀਨ ਕਸਬੇ ਦਾ ਨਾਂ ਲਖਨਉੱਤੀ ਸੀ ਇਸ ਦੇ ਖੰਡਰਾਂ ਅਤੇ ਥੇਹਾ ਤੋਂ ਜੋ ਦੂਰ ਦੂਰ ਤਕ ਫੈਲੇ ਹੋਏ ਹਨ, ਪਤਾ ਲਗਦਾ ਹੈ ਕਿ ਮੁਸਲਮਾਨਾਂ ਦੇ ਰਾਜ-ਕਾਲ ਵੇਲੇ ਇਹ ਇਕ ਵੱਡਾ ਅਤੇ ਖੁਸ਼ਹਾਲ ਕਸਬਾ ਸੀ । ਆਇਨੇ ਅਕਬਰੀ ਅਤੇ ਕਾਲੀ ਰਾਏ ਦੀ ਪੁਸਤਕ ਸੈਰ-ਏ-ਪੰਜਾਬ ਦੇ ਆਧਾਰ ਤੇ ਇਹ ਲਿਖਿਆ ਜਾਂਦਾ ਹੈ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਸੰਨ 1193 ਈ. ਵਿਚ ਡਰਾਈ ਦੀ ਲੜਾਈ ਵਿਚ ਮੁਹੰਮਦ ਗੌਰੀ ਨੇ ਗ੍ਰਿਫਤਾਰ ਕਰਨ ਪਿੱਛੋਂ ਉਸ ਨੂੰ ਇਕ ਅਜਿਹੇ ਮਕਾਨ ਵਿਚ ਕੈਦ ਰੱਖਿਆ ਸੀ ਜਿਸਦੀ ਛੱਤ ਨੇਂ ਇੰਚ ਮੋਟੀ ਲੋਹੇ ਦੀ ਸੀ । ਪ੍ਰਿਥਵੀ ਰਾਜ ਰਹਾਨ ਸ਼ਬਦ-ਵੇਧੀ ਬਾਣ ਚਲਾਉਣ ਵਿਚ ਅਜਿਹਾ ਨਿਪੁੰਨ ਸੀ ਕਿ ਜਿੱਥੋਂ ਵੀ ਕਿਸੇ ਦੀ ਆਵਾਜ਼ ਆਵੇ ਉਹ ਬਾਣ ਨਾਲ ਉਸ ਨੂੰ ਵਿੰਨ੍ਹ ਦਿੰਦਾ ਸੀ । ਮੁਹੰਮਦ ਗੋਰੀ ਦੀ ਆਵਾਜ਼ ਤੇ ਪ੍ਰਿਥਵੀ ਰਾਜ ਚੌਹਾਨ ਨੇ ਅਜਿਹਾ ਬਾਣ ਚਲਾਇਆ ਕਿ ਉਹ ਲੋਹੇ ਦੀ ਛੱਤ ਵਿਚੋਂ ਲੰਘ ਕੇ ਮੁਹੰਮਦ ਗੋਰੀ ਨੂੰ ਲੱਗਾ । ਪਰ ਇਹ ਕਹਿਣਾ ਇਤਿਹਾਸ ਦੇ ਵਿਰੁੱਧ ਹੈ ਕਿ ਇਸੇ ਬਾਣ ਨਾਲ ਮੁਹੰਮਦ ਗੋਰੀ ਦੀ ਮ੍ਰਿਤੂ ਹੋਈ ਕਿਉਂਕਿ ਉਹ 14 ਮਾਰਚ ਸੰਨ 1206 ਈ. ਵਿਚ ਗੱਖੜਾ ਦੇ ਹੱਥੋਂ ਰੋਹਤਾਸ ਵਿਖੇ ਮਾਰਿਆ ਗਿਆ ਸੀ ।
ਪਹਿਲਾਂ ਉਹ ਮਹੱਲਾ ਜਿਸ ਵਿਚ ਉਪਰੋਕਤ ਮਕਾਨ ਸੀ, ਛੱਤ ਵਾਲਾ ਦੇ ਨਾਂ ਤੇ ਪ੍ਰਸਿੱਧ ਹੋਇਆ, ਫਿਰ ਸਾਰੇ ਕਸਬ ਨੂੰ ਛੱਤ ਵਾਲਾ ਕਹਿਣ ਲਗੇ । ਸਮਾਂ ਗੁਜ਼ਰਨ ਤੇ ਕਸਬੇ ਦਾ ਨਾਂ ਛੱਤ ਹੀ ਰਹਿ ਗਿਆ । ਵਸੋਂ ਵਧਣ ਨਾਲ ਕੁਝ ਸਮੇਂ ਪਿੱਛੋਂ ਇਹ ਦੋਵੇਂ ਕਸਬੇ ਇਕ ਦੂਜੇ ਦੇ ਇਤਨਾ ਨੇੜੇ ਆ ਗਏ ਕਿ ਇਨ੍ਹਾਂ ਦਾ ਨਾਂ ਛੱਤ-ਬਨੂੜ ਪੈ ਗਿਆ । ਛੱਤ-ਬਨੂੜ ਦੀ ਇਕ ਬਸਤੀ ਰਣ ਗਿਆ । ਬਾਬਰ ਬਾਦਸ਼ਾਹ ਨੇ ਆਪਣੀ ਜੀਵਨ-ਕਥਾ ‘ਤੁਜ਼ਕਿ ਬਾਬਰੀ ਵਿਚ ਲਿਖਿਆ ਹੈ ਕਿ 1526 ਈ. ਵਿਚ ਜਦ ਉਹ ਬਨੂੜ ਠਹਿਰਿਆ ਹੋਇਆ ਸੀ, ਉਹ ਘੱਗਰ ਨਦੀ ਦੇ ਕਿਨਾਰੇ ਸੈਰ ਕਰਦਾ ਛੱਤ ਤਕ ਗਿਆ ਅਤੇ 6-7 ਮੀਲ ਇਕ ਹੋਰ ਸਥਾਨ ਤੇ ਗਿਆ ਜਿਹੜਾ ਉਸ ਨੂੰ ਬਹੁਤ ਚੰਗਾ ਲਗਾ ।
ਸੰਨ 1710 ਵਿਚ ਬੰਦਾ ਬਹਾਦਰ ਜਦੋਂ-ਰੋਪੜ ਵਲ ਵਧ ਰਿਹਾ ਸੀ ਤਾਂ ਛੱਤ ਦੇ ਹਿੰਦੂਆਂ ਨੇ ਮੁਮਲਮਾਨਾਂ ਵਿਰੁੱਧ ਉਸ ਪਾਸ ਫਰਿਆਦ ਕੀਤੀ । ਬੰਦਾ ਬਹਾਦਰ ਨੇ ਛੱਤ ਤੇ ਕਬਜ਼ਾ ਕਰਕੇ ਇੱਥੇ ਇਕ ਸਿੱਖ ਆਮਿਲ ਨਿਯੁਕਤ ਕੀਤਾ । ਸੰਨ 1710 ਵਿਚ ਹੀ ਜਦੋਂ ਬਹਾਦਰ ਸ਼ਾਹ ਨੇ ਸੈਨਾ ਲੈ ਕੇ ਬੰਦਾ ਬਹਾਦਰ ਵਿਰੁੱਧ ਚੜ੍ਹਾਈ ਕੀਤੀ, ਸਰਹਿੰਦ ਦੇ ਨਾਲ ਹੀ ਇਸ ਕਸਬੇ ਤੇ ਮੁਗ਼ਲਾਂ ਦਾ ਕਬਜ਼ਾ ਹੋ ਗਿਆ । 31 ਮਾਰਚ ਸੰਨ 1761 ਦੇ ਅਹਿਮਦ ਸ਼ਾਹ ਦੁਰਾਨੀ ਦੇ ਵਜ਼ੀਰ ਸ਼ਾਹ ਵਲੀ ਖ਼ਾਨ ਦੇ ਨਾਂ ਇਕ ਸੁੱਕੇ ਵਿਚ ਛੱਤ ਦਾ ਜ਼ਿਕਰ ਅੱਠ ਪਿੰਡਾਂ ਵਾਲੇ ਇਕ ਛੋਟੇ ਪਰਗਣੇ ਦੇ ਤੌਰ ਤੇ ਆਉਂਦਾ ਹੈ । ਜਨਵਰੀ, 1764 ਵਿਚ ਸਰਹਿੰਦ ਦੀ ਜਿੱਤ ਪਿਛੋਂ ਇਹ ਕਸਬਾ ਸਿੱਖਾਂ ਦੇ ਅਧੀਨ ਆ ਗਿਆ ਅਤੇ ਫਿਰ ਰਿਆਸਤ ਪਟਿਆਲਾ ਦਾ ਇਸ ਤੇ ਕਬਜ਼ਾ ਹੋ ਗਿਆ । ਹੁਣ ਇਹ ਕਸਬਾ ਪੰਜਾਬ ਵਿਚ ਹੈ।
ਸਮਾਣਾ
ਪਟਿਆਲੇ ਦੇ ਦੱਖਣ ਪੱਛਮ ਵਿਚ 17 ਮੀਲ ਦੀ ਦੂਰੀ ਤੇ ਸਮਾਣੇ ਦਾ ਬਹੁਤ ਪੁਰਾਣਾ ਕਸਬਾ ਹੈ। ਇਹ 39°-9 ਉੱਤਰੀ ਵਿਥਕਾਰ ਅਤੇ 76°-15 ਚੜ੍ਹਦਿਆਂ ਲਮਕਾਰਾ ਵਿਚਕਾਰ ਸਥਿਤ ਹੈ । ਪਰੰਪਰਾ ਅਨੁਸਾਰ ਇਸ ਅਸਥਾਨ ਤੇ ਇਮਾਮਗੜ ਨਾਂ ਦੀ ਪੁਰਾਣੀ ਬਸਤੀ ਹੁੰਦੀ ਸੀ । ਜਦ ਈਰਾਨ ਦੇ ਸਾਮਾਨਵੀ ਘਰਾਣੇ ਦੇ ਕੁਝ ਲੋਕ ਉਥੋਂ ਚਲ ਕੇ ਵਿਖੇ ਵਸ ਗਏ ਤਾਂ ਇਸ ਦਾ ਨਾਂ ਉਨ੍ਹਾਂ ਦੇ ਨਾਂ ਤੇ ਸਮਾਣਾ ਪੈ ਗਿਆ ।
ਰਾਜਾ ਜੈਪਾਲ ਦੇ ਅਧੀਨ ਸਮਾਣੇ ਦਾ ਇਲਾਕਾ ਸੀ । ਜਦ ਮੁਹੰਮਦ ਗੈਰੀ ਨੇ ਦਿੱਲੀ ਅਤੇ ਅਜਮੇਰ ਤੇ ਕਬਜ਼ਾ ਕਰ ਲਿਆ ਤਾਂ ਸਮਾਣਾ ਭੀ ਉਸ ਦੇ ਅਧੀਨ ਆ ਗਿਆ ਅਤੇ ਉਸ ਨੇ ਸੁਨਾਮ ਅਤੇ ਘੁੜਾਮ ਦੇ ਇਲਾਕਿਆਂ ਦੇ ਨਾਲ ਹੀ ਸੰਨ 1192 ਵਿਚ ਇਸ ਨੂੰ ਕੁਤਬਦੀਨ ਐਬਕ ਦੇ ਸਪੁਰਦ ਕਰ ਦਿੱਤਾ । ਅਬਦੁੱਲਾ ਵੱਸਾਫ ਆਪਣੀ ਪੁਸਤਕ ‘ਤਜ਼ੀਜ ਅਤੁਲ- ਅਸਰਾਰ’ ਵਿਚ ਲਿਖਦਾ ਹੈ ਕਿ ਉਸ ਸਮੇਂ ਵਿਚ ਸਮਾਣਾ ਹਿੰਦੁਸਤਾਨ ਅਤੇ ਖੁਰਾਸਾਨ ਦੇ ਵਿਚਕਾਰ ਇਕ ਪ੍ਰਸਿੱਧ ਸ਼ਹਿਰ ਸੀ ਅਤੇ ਮੁਲਤਾਨ, ਜਲੰਧਰ ਅਤੇ ਸਰਹਿੰਦ ਦੀ ਤਰ੍ਹਾਂ ਸੀ । ਐਬਕ ਨੇ ਘੁੜਾਮ ਨੂੰ ਆਪਣਾ ਮੁੱਖ ਸੈਨਿਕ ਅੱਡਾ ਬਣਾ ਕੇ ਮੇਰਠ ਅਤੇ ਦਿੱਲੀ ਤੋਂ ਕਬਜ਼ਾ ਕਰ ਲਿਆ । ਸੰਨ 1257 ਵਿਚ ਸਮਾਣਾ ਗੁਲਾਮ ਘਰਾਣੇ ਦੇ ਬਾਦਸ਼ਾਹ ਨਾਸਿਰੁਦੀਨ ਮਹਿਮੂਦ (1246-1266) ਵਿਰੁੱਧ ਬਗ਼ਾਵਤ ਦਾ ਵੱਡਾ ਅੱਡਾ ਬਣ ਗਿਆ ਸੀ ਜਿਸ ਵਿਚ ਸਿੰਧ ਦਾ ਕਿਸ਼ੀ ਖ਼ਾਨ ਰਾਜਾ ਦੇਵਪਾਲ ਜੀਤਪੁਰੀਏ ਦੀ ਸਹਾਇਤਾ ਕਰ ਰਿਹਾ ਸੀ, ਪਰ ਚੂੰਕਿ ਇਸ ਦਾ ਪਤਾ ਪਹਿਲਾਂ ਤੋਂ ਹੀ ਲਗ ਗਿਆ ਸੀ ਇਸ ਲਈ ਇਹ ਬਗ਼ਾਵਤ ਸਫ਼ਲ ਨਾ ਹੋ ਸਕੀ ।
ਸਲਤਾਨ ਗਿਆਸੁੱਦੀਨ ਬਲਬਨ (1266-1286) ਦੇ ਰਾਜ-ਕਾਲ ਵਿਚ ਉਸ ਦੇ ਭਤੀਜੇ ਸ਼ੇਰ ਖ਼ਾਨ ਦੀ ਜਾਗੀਰ ਵਿਚ ਸਮਾਣਾ ਸੀ । ਸ਼ੇਰ ਖ਼ਾਨ ਇਕ ਮੰਨਿਆ ਪਰਮੰਨਿਆ ਚੰਗਾ ਸ਼ਾਸਕ ਅਤੇ ਬਹਾਦਰ ਸਿਪਾਹੀ ਸੀ ਪਰ ਉਸ ਨੂੰ ਉਸ ਦੇ ਚਾਚੇ ਬਲਬਨ ਨੇ ਹੀ ਮਰਵਾ ਦਿੱਤਾ ਅਤੇ ਸਮਾਣੇ ਦੀ ਜਾਗੀਰ ਤਿਮਰ ਖ਼ਾਨਸਮਸੀ ਨੂੰ ਦੇ ਦਿੱਤੀ । ਸਮਾਣੇ ਭੇਜਣ ਤੋਂ ਪਹਿਲਾਂ ਬਲਬਨ ਨੇ ਬੁਗਰਾ ਖ਼ਾਨ ਨੂੰ ਸ਼ਰਾਬ ਪੀਣ ਤੋਂ ਪਰਹੇਜ ਕਰਨ, ਸੈਨਿਕਾਂ ਦੇ ਵੇਤਨ -ਵਧਾਉਣ ਅਤੇ ਅਫ਼ਸਰਾਂ ਨੂੰ ਰਾਜੀ ਰੱਖਣ ਦੀ ਨਸੀਹਤ ਕੀਤੀ ਤਾਂ ਕਿ ਮੌਕਾ ਪੈਣ ਤੇ ਉਹ ਮੁਗ਼ਲਾਂ ਦਾ ਟਾਕਰਾ ਕਰ ਸਕਣ ।
ਜ਼ਿਆਉੱਦੀਨ ਬਰਨੀ ‘ਤਾਰੀਖ ਫੀਰੋਜ਼ ਸ਼ਾਹੀ’ ਵਿਚ ਲਿਖਦਾ ਹੈ ਕਿ ਇਸ ਸਮੇਂ ਮੁਗਲਾਂ ਨੇ ਪੰਜਾਬ ਤੇ ਹਮਲਾ ਕੀਤਾ ਅਤੇ ਬਿਆਸਾ ਲੰਘ ਗਏ, ਪਰ ਗਿਆਸੁੱਦੀਨ ਦੇ ਪੁੱਤਰਾਂ ਮੁਹੰਮਦ ਸਲਤਾਨ ਅਤੇ ਬੁਗਰਾ ਖ਼ਾਨ ਅਤੇ ਮਿਰਜ਼ਾ ਯਾਰ ਬੇਗ ਬਰਲਾਸ ਨੇ ਸੁਲਤਾਨਪੁਰ ਲੋਧੀ ਦੇ ਨੇੜੇ ਹੋਈਆਂ ਲੜਾਈਆਂ ਵਿਚ ਉਨ੍ਹਾਂ ਨੂੰ ਹਰਾ ਕੇ ਪਿੱਛੇ ਮੁੜਨ ਲਈ ਮਜ਼ਬੂਰ ਕਰ ਦਿੱਤਾ । ਜਦ ਬੁਗਰਾ ਖ਼ਾਨ ਆਪਣੇ ਪਿਤਾ ਨਾਲ ਲਖਨਉਤੀ ਦੀ ਮੁਹਿੰਮ ਤੇ ਗਿਆ ਤਾਂ ਬਲਬਨ ਨੇ ਮਲਿਕ ਸਿਰਾਜ ਨੂੰ ਸਮਾਣੇ ਦਾ ਨਾਇਬ ਮੁਕਰਰ ਕੀਤਾ । ਕੈਕੁਬਾਦ (1286-88) ਦੇ ਸਮੇਂ ਜਲਾਲੁਦੀਨ ਫ਼ੀਰੋਜ਼ ਸਮਾਣੇ ਦਾ ਹਾਕਮ ਬਣਿਆ। ਇਹ ਖਿਲਜੀ ਖਾਨਦਾਨ ਦਾ ਬਾਨੀ ਸੀ । ਇਸ ਨੇ ਸੰਨ 1291 ਵਿਚ ਮੁਗਲਾਂ ਨੂੰ ਪੰਜਾਬ ਵਿਚ ਹਰਾਇਆ । ਜਲਾਲੁਦੀਨ ਨੂੰ ਕਤਲ ਕਰਕੇ ਉਸ ਦਾ ਭਤੀਜਾ ਅਲਾਉਦੀਨ ਖਿਲਜੀ ਦਿੱਲੀ ਦਾ ਬਾਦਸ਼ਾਹ ਬਣਿਆ। ਉਸ ਦੇ ਸ਼ਾਸਨ ਕਾਲ (1296-1316 ਈ.) ਵਿਚ ਸਮਾਣੇ ਦਾ ਜਾਗੀਰਦਾਰ ਮਲਿਕ ਹਜਬਰੂਦੀਨ ਜਫਰ ਖ਼ਾਨ ਮੁਗਲਾਂ ਦੇ ਵਿਰੁੱਧ ਬੜੀ ਬਹਾਦਰੀ ਨਾਲ ਜੰਗ ਵਿਚ ਲੜਦਾ ਮਾਰਿਆ ਗਿਆ । ਉਸ ਤੋਂ ਪਿੱਛੋਂ ਦੇ ਸਮਾਣੇ ਦੇ ਮਲਿਕ ਅਲਮਾਸ ਬੇਗ ਅੱਲਾਗ ਖ਼ਾਨ ਨੂੰ ਅਲਾਉਦੀਨ ਖ਼ਿਲਜੀ ਨੇ ਰਣਬੰਬਰ ਦੇ ਪ੍ਰਸਿੱਧ ਕਿਲ੍ਹੇ ਨੂੰ ਫਤਹਿ ਕਰਨ ਲਈ ਚੁਣਿਆ ਸੀ । ਕੁਤਬੁਦੀਨ ਮੁਬਾਰਕ ਸ਼ਾਹ (1316-1321 ਈ.) ਦੇ ਸਮੇਂ ਸਮਾਣੇ ਦਾ ਜਾਗੀਰਦਾਰ ਮਲਿਕ ਬਹਾਉਦੀਨ ਸੀ। 1342 ਵਿਚ ਮੁਹੰਮਦ ਤੁਗਲਕ ਨੂੰ ਸਮਾਣੇ, ਸੁਨਾਮ ਅਤੇ ਘੁੜਾਮ ਵਿਚ ਮੰਡਾਹਰ, ਚੌਹਾਨ ਅਤੇ ਭੱਟੀ ਰਾਜਪੂਤਾਂ ਦੇ ਵਿਹ ਨੂੰ ਦਬਾਉਣ ਲਈ ਖੁਦ ਮੁਹਿੰਮ ਤੇ ਜਾਣਾ ਪਿਆ । ਖ਼ਿਲਜੀਆਂ ਅਤੇ ਤੁਗਲਕਾਂ ਦੇ ਸ਼ਾਸਨ ਕਾਲ ਵਿਚ ਸਮਾਣਾ ਬੜੇ ਪ੍ਰਸਿੱਧ ਨਗਰਾਂ ਵਿਚੋਂ ਸੀ ਅਤੇ ਇਸਲਾਮੀ ਵਿਦਿਆ ਦਾ ਇਕ ਉੱਘਾ ਕੇਂਦਰ ਸੀ ਜਿੱਥੇ ਦਾ ਮੋਲਾਨਾ ਕਮਾਲੁਦੀਨ ਬੜਾ ਵਿਦਵਾਨ ਸੀ । ਜ਼ਰੂਰੀ ਮਾਮਲਿਆਂ ਵਿਚ ਸੁਲਤਾਨ ਫੀਰੋਜ਼ ਸ਼ਾਹ ਉਸ ਦੀ ਸਲਾਹ ਲੈਂਦਾ ਸੀ । ਆਖ਼ਰੀ ਸਾਲਾਂ ਵਿਚ ਫੀਰੋਜ਼ ਸ਼ਾਹ ਨੇ ਜਦ ਸੁਲਤਾਨ ਸ਼ਾਹ ਖੁਸ਼ਦਿਲ ਨੂੰ ਨਿਯੁਕਤ ਕੀਤਾ ਕਿ ਸਮਾਣੇ ਦੇ ਸ਼ਾਸਕ ਅਲੀ ਖ਼ਾਨ ਨੂੰ ਗ੍ਰਿਫਤਾਰ ਕਰਕੇ ਸ਼ਾਸਨ ਮੁਹੰਮਦ ਸ਼ਾਹ ਦੇ ਸਪੁਰਦ ਕਰ ਦੇਣ ਤਾਂ ਖੁਸ਼ਦਿਲ ਆਪ ਹੀ ਸ਼ਾਸਕ ਬਣ ਗਿਆ । ਪਰ ਸਮਾਣੇ ਦੇ ਵਾਸੀਆਂ ਨੇ ਖੁਸ਼ਦਿਲ ਨੂੰ ਸਮਾਣੇ ਦੇ ਤਲਾ ਤੇ ਕਤਲ ਕਰ ਦਿੱਤਾ ਅਤੇ ਫੀਰੋਜ਼ ਸ਼ਾਹ ਦੇ ਪੁੱਤਰ ਮੁਹੰਮਦ ਸ਼ਾਹ ਨੂੰ ਨਗਰ ਕੱਟ ਤੋਂ ਬੁਲਾ ਭੇਜਿਆ। ਉਹ ਸਮਾਣੇ ਦੇ ਲੋਕਾਂ ਦੀ ਸਹਾਇਤਾ ਨਾਲ ਸੰਨ 1389 ਵਿਚ ਨਾਸਿਰੁਦੀਨ ਮੁਹੰਮਦ ਤੁਗ਼ਲਕ ਦੇ ਨਾਂ ਤੇ ਬਾਦਸ਼ਾਹ ਬਣਿਆ ।
J ਸੰਨ 1396 ਵਿਚ ਦਿੱਲੀ ਦੇ ਇਕ ਸਰਦਾਰ ਮੱਲੂ ਦੇ ਭਰਾ ਸਾਰੰਗ ਖ਼ਾਨ ਨੇ ਮੁਲਤਾਨ ਤੇ ਕਬਜ਼ਾ ਕਰਕੇ ਮਈ 1397 ਵਿਚ ਸਮਾਣੇ ਨੂੰ ਘੇਰਾ ਪਾ ਲਿਆ । ਇਥੋਂ ਦਾ ਸ਼ਾਸਕ ਗਾਲਿਬ ਖ਼ਾਨ ਭੱਜ ਗਿਆ ਪਰ ਅੰਤ ਤਾਤਾਰ ਖ਼ਾਨ ਦੀ ਸਹਾਇਤਾ ਨਾਲ ਮੁੜ ਸਮਾਣੇ ਤੇ ਕਬਜ਼ਾ ਕਰ ਲਿਆ । ਤੈਮੂਰ ਦੇ ਹਮਲੇ ਦੇ ਸਮੇਂ ਸਮਾਣਾ ਬਚ ਗਿਆ ਸੀ । ਤੁਗਲਕਾਂ ਦੇ ਰਾਜ-ਕਾਲ ਦੇ ਅੰਤ ਵਿਚ ਪਹਿਲਾਂ ਬਹਿਰਾਮ ਖ਼ਾਨ ਅਤੇ ਫਿਰ ਬੈਰਾਮ ਸ਼ਾਸਕ ਸਨ । ਸੱਯਦ ਖ਼ਿਜ਼ਰ ਖ਼ਾਨ (1414-1421) ਦੇ ਸਮੇਂ ਸਮਾਣੇ ਦੇ ਸ਼ਾਸਕ ਜ਼ੀਰਕ ਖ਼ਾਨ ਨੇ
ਵਿਦ੍ਰੋਹੀਆਂ ਨੂੰ ਦਬਾ ਕੇ ਸ਼ਾਂਤੀ ਸਥਾਪਿਤ ਕਰਨ ਦਾ ਯਤਨ ਕੀਤਾ । ਇਸ ਸਮੇਂ ਸਮਾਣੇ ਵਿਚ ਇਕ ਮਹਾਤਮਾ ਸੰਤ ਬਿੰਦਰਾਬਨ ਬੜੇ ਉੱਘੇ ਹੋਏ ਸਨ। ਜਿਨ੍ਹਾਂ ਨੇ ਬਹਿਲੋਲ ਲੋਧੀ ਦੇ ਬਾਦਸ਼ਾਹ ਬਣਨ ਦੀ ਭਵਿੱਖ ਬਾਣੀ ਕੀਤੀ ਸੀ । ਸੱਯਦ ਸੁਲਤਾਨਾਂ ਦੇ ਕਮਜ਼ੋਰ ਹੋਣ ਦੇ ਕਾਰਨ ਬਹਿਲੋਲ ਦੀ ਸ਼ਕਤੀ ਵਿਚ ਵਾਧਾ ਹੋਇਆ ਅਤੇ ਲਾਹੋਰ, ਦੀਪਾਲਪੁਰ, ਸੁਨਾਮ, ਹਿਸਾਰ ਆਦਿ ਇਲਾਕਿਆਂ ਤੇ ਉਸ ਦਾ ਕਬਜ਼ਾ ਹੋ ਗਿਆ। ਜਦ ਸੱਯਦ ਅਲਾਉਦੀਨ ਦਿੱਲੀ ਦੀ ਬਾਦਸ਼ਾਹੀ ਛੱਡ ਕੇ ਬਦਾਯੂੰ ਜਾ ਟਿਕਿਆ ਤਾਂ ਵੱਡੇ ਵਜ਼ੀਰ ਹਮੀਦ ਖ਼ਾਨ ਦੇ ਸੱਦੇ ਤੇ ਸੰਨ 1450 ਵਿਚ ਬਹਿਲੋਲ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ।
ਸੰਨ 1530 ਵਿਚ ਬਾਬਰ ਬਾਦਸ਼ਾਹ ਦੀ ਲਾਹੌਰ ਤੋਂ ਦਿੱਲੀ ਵਲ ਵਾਪਸੀ ਸਮੇਂ ਸਮਾਣੇ ਦੇ ਕਾਜ਼ੀ ਨੇ ਮੋਹਨ ਮਡਾਹਰ ਰਾਜਪੂਤ ਵਿਰੁੱਧ ਨਾਲਸ਼ ਕੀਤੀ ਕਿ ਉਸ ਨੇ ਕਾਜ਼ੀ ਦੀ ਜਾਗੀਰ ਲੁੱਟ ਲਈ ਅਤੇ ਉਸ ਦੇ ਪੁੱਤਰ ਨੂੰ ਮਾਰ ਦਿੱਤਾ । ਬਾਬਰ ਨੇ ਮੋਹਨ ਦੇ ਵਿਰੁੱਧ ਕੈਂਥਲ ਦੇ ਪਰਗਣੇ ਵਿਚ ਚੜ੍ਹਾਈ ਕੀਤੀ ਅਤੇ ਉਸ ਨੂੰ ਮਰਵਾ ਦਿੱਤਾ । ਅਕਬਰ ਅਤੇ ਉਸ ਤੋਂ ਪਿੱਛੋਂ ਦੇ ਮੁਗ਼ਲ ਬਾਦਸ਼ਾਹਾਂ ਦੇ ਰਾਜ-ਕਾਲ ਵਿਚ ਸਰਹਿੰਦ ਦੀ ਮਹੱਤਤਾ ਵੱਧ ਗਈ ਅਤੇ ਸਮਾਣੇ ਦੀ ਘਟਦੀ ਗਈ । ਮੁਗਲ ਰਾਜ-ਕਾਲ ਵਿਚ ਸਮਾਣਾ ਜਿੱਥੇ ਫ਼ਕੀਰਾਂ ਅਤੇ ਇਸਲਾਮੀ ਵਿਦਵਾਨਾਂ ਕਾਰਨ ਬਹੁਤ ਪ੍ਰਸਿੱਧ ਸੀ ਉਥੇ ਜੱਲਾਦਾਂ ਕਾਰਣ ਕਾਫ਼ੀ ਬਦਨਾਮ ਵੀ.ਸੀ । ਸੱਯਦ ਜਲਾਲੁਦੀਨ ਜਿਸ ਨੇ 1675 ਵਿਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਕਤਲ ਕੀਤਾ ਸੀ, ਇਥੋਂ ਦਾ ਵਾਸੀ ਸੀ । ਇਥੋਂ ਦੇ ਵਾਸੀਆ ਸ਼ਾਸ਼ਨ ਬੈਗ ਅਤੇ ਬਾਸ਼ਲਬੇਗ ਦੇ ਭਰਾ ਸਨ ਜਿਨ੍ਹਾਂ ਨੇ ਸੰਨ 1704 ਈ. ਵਿਚ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਦੇ ਆਦੇਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਠ ਅਤੇ ਛੇ ਸਾਲ ਦੇ ਮਾਸੂਮ ਸ਼ਹਿਬਜ਼ਾਦਿਆਂ ਨੂੰ ਮਾਰਿਆ ਸੀ । ਇਸ ਕਰਕੇ ਬੰਦਾ ਬਹਾਦੁਰ ਨੇ ਇਸ ਸ਼ਹਿਰ ਤੇ ਹਮਲਾ ਕਰਕੇ ਬਰਬਾਦ ਕਰ ਦਿੱਤਾ । ਭਾਈ ਫਤਹਿ ਸਿੰਘ ਪਹਿਲਾ ਸਿੱਖ ਫੌਜਦਾਰ ਨਿਯੁਕਤ ਹੋਇਆ। ਸਿੱਖਾਂ ਦਾ ਰਾਜ ਸਮਾਣੇ ਬਹੁਤ ਦੇਰ ਨਾ ਰਿਹਾ ਅਤੇ ਬਹਾਦਰ ਸ਼ਾਹ ਦੇ ਸਿੱਖਾਂ ਤੇ ਚੜ੍ਹਾਈ ਕਰਨ ਤੇ 1710 ਦੇ ਅੰਤ ਵਿਚ ਸਿੱਖਾਂ ਨੇ ਸਮਾਣਾ ਖਾਲੀ ਕਰ ਦਿੱਤਾ । ਸੰਨ 1742 ਵਿਚ ਬਾਬਾ ਆਲਾ ਸਿੰਘ ਨੇ ਇਸ ਤੇ ਕਬਜ਼ਾ ਕਰ ਲਿਆ ਅਤੇ ਸੰਨ 1761 ਵਿਚ ਅਹਿਮਦ ਸ਼ਾਹ ਦੁਰਾਨੀ ਨੇ ਬਾਬਾ ਆਲਾ ਸਿੰਘ ਦਾ ਇੱਥੇ ਕਬਜ਼ਾ ਮੰਨ ਲਿਆ। ਉਸ ਸਮੇਂ ਸਮਾਣੇ ਦੇ ਪਰਗਣੇ ਵਿਚ 227 ਪਿੰਡ ਸਨ। ਸੰਨ 1948 ਤਕ ਇਹ ਪਟਿਆਲਾ ਰਿਆਸਤ ਵਿਚ ਰਿਹਾ ।
ਸੁਨਾਮ
ਪਟਿਆਲੇ ਤੋਂ ਲਹਿੰਦੇ-ਦੱਖਣ ਨੂੰ 43 ਮੀਲ ਦੀ ਦੂਰੀ ਤੇ ਸੁਨਾਮ ਦਾ ਪ੍ਰਾਚੀਨ ਸ਼ਹਿਰ ਹੈ । ਇਥੇ ਸੂਰਜ ਕੁੰਡ ਬਹੁਤ ਪ੍ਰਾਚੀਨ ਅਸਥਾਨ ਸੀ ਅਤੇ ਸੁਨਾਮ ਨਾਂ ਪੈਣ ਤੋਂ ਪਹਿਲਾਂ ਇਹ ਸ਼ਹਿਰ ਸੂਰਜ ਕੁੰਡ ਦੇ ਲਾਗੇ ਹੋਣ ਕਰਕੇ ਸੂਰਪੁਰ ਕਹਾਉਂਦਾ ਸੀ। ਗਣੇਸ਼ੀ ਲਾਲ ਲਿਖਦੇ। ਹਨ ਕਿ ਤੁਰਕੀ ਭਾਸ਼ਾ ਵਿਚ ਸੁਨਾਮ ਉਠ ਦੇ ਕੁੱਲੇ ਨੂੰ ਕਹਿੰਦੇ ਹਨ । ਜਦ ਅਲਾਉਦੀਨ ਗੌਰੀ ਇਸ ਥਾਂ ਦੀ ਲੰਘੇ ਅਤੇ ਉਨ੍ਹਾਂ ਨੇ ਜ਼ਮੀਨ ਨੂੰ ਨੀਵਾਂ ਅਤੇ ਉੱਚਾ ਉਠ ਦੇ ਕੁੱਲੇ ਦੀ ਤਰ੍ਹਾਂ ਪਾਇਆ ਤਾਂ ਇਸ ਸਥਾਨ ਨੂੰ ਜਿਹੜਾ ਪਹਿਲਾਂ ਸੂਰਜ ਕੁੰਡ ਦੇ ਨਾਂ ਤੇ ਪ੍ਰਸਿੱਧ ਸੀ, ਦਾ ਨਾਂ ਸੁਨਾਮ ਰੱਖਿਆ । ਵਰਤਮਾਨ ਸ਼ਾਹਿਰ ਦਾ ਇਕ ਭਾਗ ਪੁਰਾਣੇ ਕਿਲ੍ਹੇ ਅੰਦਰ ਵਧਿਆ ਹੋਇਆ ਹੈ. ਜਿੱਥੇ ਵਸਨੀਕ ਸੰਕਟ ਵੇਲੇ ਪਨਾਹ ਲਿੰਦੇ ਸਨ ਅਤੇ ਦੂਜਾ ਭਾਗ ਕਿਲ੍ਹੇ ਦੇ ਆਲੇ ਦੁਆਲੇ ਵੱਸਿਆ ਹੋਇਆ ਹੈ, ਜਿੱਥੇ ਵਸਨੀਕ ਸੰਕਟ ਵੇਲੇ ਪਨਾਹ ਲਿੰਦੇ ਸਨ ਅਤੇ ਦੂਜਾ ਭਾਗ ਕਿਲ੍ਹੇ ਦੇ ਆਲੇ ਦੁਆਲੇ ਵੱਸਿਆ ਹੋਇਆ ਹੈ । ਮੁਸਲਮਾਨੀ ਹਮਲਿਆਂ ਤੋਂ ਪਿੱਛੋਂ ਇਸ ਸ਼ਹਿਰ ਦੀ ਮਹੱਤਤਾ ਬਹੁਤ ਵਧ ਗਈ । ਅਲ-ਬੈਰੁਨੀ ਆਪਣੀ ਪੁਸਤਕ ਅਲ-ਹਿੰਦ ਵਿਚ ਲਿਖਦਾ ਹੈ ਕਿ ਸੁਨਾਮ, ਕਨੌਜ ਅਤੇ ਗਜ਼ਨੀ ਦੇ ਵਿਚਕਾਰ ਵੱਡੇ ਪ੍ਰਸਿੱਧ ਸ਼ਹਿਰਾਂ ਵਿਚੋਂ ਇਕ ਸੀ । ਮੁਹੰਮਦ ਗੋਰੀ ਦੇ ਹਮਲਿਆਂ ਵੇਲੇ ਸੁਨਾਮ ਤੇ ਹਿੰਦੂ ਰਾਜਿਆਂ ਦਾ ਰਾਜ ਸੀ । ਸ਼ਮਸੁੱਦੀਨ ਇਲਤਮਸ਼ ਨੇ ਇਹ ਜਾਗੀਰ ਵਿਚ ਸ਼ੇਰ ਖ਼ਾਨ ਨੂੰ ਦਿੱਤਾ । ਸ਼ੇਰ ਖ਼ਾਨ ਦੀ ਮ੍ਰਿਤੁ ਪਿੱਛੋਂ ਗਿਆਸੁੱਦੀਨ ਬਲਬਨ ਨੇ ਪਹਿਲਾਂ ਤਿਮਾਰ ਖ਼ਾਨ ਅਤੇ ਫਿਰ ਆਪਣੇ ਪੁੱਤਰ ਬੁਗਰਾ ਖ਼ਾਨ ਨੂੰ ਇਹ ਸ਼ਹਿਰ ਜਾਗੀਰ ਵਿਚ ਦੇ ਦਿੱਤਾ । ਮੁਹੰਮਦ ਸ਼ਾਹ ਤੁਗਲਕ ਨੇ ਇਥੋਂ ਦੇ ਲੋਕਾਂ ਦੀ ਬਗਾਵਤ ਨੂੰ ਸਖਤੀ ਨਾਲ ਦਬਾ ਦਿੱਤਾ । ਸੰਨ 1360 ਵਿਚ ਫ਼ੀਰੋਜ਼ਸ਼ਾਹ ਤੁਗਲਕ ਨੇ ਸਰਹਿੰਦ ਅਤੇ ਮਨਸੂਰਪੁਰ ਦੇ ਵਿਚ ਦੀ ਇਕ ਨਹਿਰ ਇਸ ਸ਼ਹਿਰ ਤਕ ਬਣਵਾਈ। ਸੰਨ 1398 ਵਿਚ ਤੈਮੂਰ ਨੇ ਹਮਲਾ ਕਰਕੇ ਇਸ ਸ਼ਹਿਰ ਨੂੰ ਉਜਾੜ ਦਿੱਤਾ ।
ਮੁਗ਼ਲ ਬਾਦਸ਼ਾਹ ਅਕਬਰ ਵੇਲੇ ਸੁਨਾਮ ਦਾ ਪਰਗਣਾ ਸਰਹਿੰਦ ਦੇ ਅਧੀਨ ਹੋ ਗਿਆ। ਆਠਰਵੀਂ ਸਦੀ ਦੇ ਅੱਧ ਵਿਚ ਬਾਬਾ ਆਲਾ ਸਿੰਘ ਨੇ ਸੁਨਾਮ ਉੱਤੇ ਕਬਜ਼ਾ ਕਰ ਲਿਆ। ਪਟਿਆਲਾ ਰਿਆਸਤ ਵਿਚ ਕਰਮਗੜ ਨਿਜ਼ਾਮਤ ਦੀ ਤਹਿਸੀਲ ਸੁਨਾਮ ਸੀ ।
ਪੰਜਾਬ ਦੇ ਸੁਤੰਤਰਤਾ ਸੰਗਰਾਮ ਵਿਚ ਸੁਨਾਮ ਦਾ ਵਿਸ਼ੇਸ਼ ਯੋਗਦਾਨ ਹੈ । ਉੱਧਮ ਸਿੰਘ ਦਾ ਜਨਮ ਸੁਨਾਮ ਵਿਖੇ 26 ਦਸੰਬਰ, 1899 ਵਿਚ ਹੋਇਆ। ਉਨ੍ਹਾਂ ਨੇ 13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿਚ ਪੰਜਾਬ ਦੇ ਸਾਬਕਾ ਗਵਰਨਰ ਸਰ ਮਾਇਕਲ ਓਡਵਾਇਰ ਨੂੰ ਗੋਲੀਆਂ ਨਾਲ ਮਾਰ ਦਿੱਤਾ ਅਤੇ ਜੱਲ੍ਹਿਆਂ ਵਾਲਾ ਬਾਗ਼ ਵਿਖੇ ਹੋਏ ਪੰਜਾਬੀਆਂ ਤੇ ਹੋਏ ਅਤਿਆਚਾਰ ਦਾ ਬਦਲਾ ਲੈ ਲਿਆ । 12 ਜੂਨ, 1940 ਨੂੰ ਉੱਧਮ ਸਿੰਘ ਨੂੰ ਲੰਡਨ ਵਿਚ ਫਾਂਸੀ ਤੇ ਚੜ੍ਹਾ ਦਿੱਤਾ ਗਿਆ ।
ਡਾ. ਗੰਡਾ ਸਿੰਘ ਲਿਖਦੇ ਹਨ ਕਿ ਸੁਨਾਮ ਨੇ ਕਈ ਇਕ ਪ੍ਰਸਿੱਧ ਧਾਰਮਿਕ ਅਤੇ ਵਿਦਵਾਨ ਹਸਤੀਆਂ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ਵਿਚੋਂ ਭਾਈ ਮੂਲ ਚੰਦ ਖ਼ਾਸ ਉੱਘੇ ਹੋਏ ਹਨ । ਭਾਈ ਮੂਲ ਚੰਦ ਬਾਰੇ ਹੁਣ ਤਕ ਇਹ ਅਖਾਣ ਪ੍ਰਚਲਿਤ ਹੈ : ‘ਬਾਬਾ ਮੂਲਾ ਬਚਨਾਂ ਦਾ ਪੂਰਾ ।’ ਇਨ੍ਹਾਂ ਦਾ ਡੇਰਾ ਸ਼ਹਿਰ ਤੋਂ ਲਗਭਗ ਇਕ ਮੀਲ ਦੀ ਦੂਰੀ ਤੇ ਹੈ। ਸ਼ਹਿਰ ਦੇ ਵਿਚ ਇਕ ਮੁਸਲਮਾਨੀ ਅਸਥਾਨ ਗੰਜਿ-ਸ਼ਹੀਦਾਂ ਹੈ ਜਿਹੜਾ ਖੰਡਰ ਹੋ ਚੁੱਕਿਆ ਹੈ । ਇਸ ਦੇ ਵਿਚ ਖੱਬੇ ਪਾਸੇ ਨਾਥਾਂ ਦੀਆਂ ਸਮਾਧਾਂ ਹਨ ਜਿੱਥੇ ਪ੍ਰਾਚੀਨ ਸਮੇਂ ਵਿਚ ਉਨ੍ਹਾਂ ਦਾ ਡੇਰਾ ਹੁੰਦਾ ਸੀ । ਪ੍ਰਤੀਤ ਹੁੰਦਾ ਹੈ ਕਿ ਇਥੇ ਪਹਿਲਾਂ ਹਿੰਦੂ ਜੋਗੀਆਂ ਦਾ ਅਸ਼ਥਾਨ ਸੀ ਅਤੇ ਸੰਨ 1393 ਵਿਚ ਤੈਮੂਰ ਨਾਲ ਹੋਈ ਜੰਗ ਵਿਚ ਬਹੁਤ ਲੋਕੀ ਮਾਰੇ ਗਏ ਸਨ ਜਿਨ੍ਹਾਂ ਦੀਆਂ ਇਹ ਸਮਾਧਾਂ ਹਨ। ਸ਼ਹਿਰ ਦੇ ਦੱਖਣ-ਚੜ੍ਹਦੇ ਪਾਸੇ ਪੀਰ ਬੰਨੋ ਬਨੋਈ ਦਾ ਮਜ਼ਾਰ ਹੈ । ਗੁਰੂ ਨਾਨਕ ਦੇਵ ਜੀ ਇਸ ਸ਼ਹਿਰ ਵਿਚ ਆਏ ਸਨ ਜਿਨ੍ਹਾਂ ਦੀ ਯਾਦ ਵਿਚ ਸ਼ਹਿਰ ਦੇ ਅੰਦਰ ਬੜਾ ਸ਼ਾਨਦਾਰ ਗੁਰਦੁਆਰਾ ਹੈ ।
ਸਨੌਰ
ਸਨੌਰ ਦਾ ਕਸਬਾ ਪਟਿਆਲੇ ਦੇ ਦੱਖਣ ਪੂਰਬ ਵਿਚ 30°-18′ ਉੱਤਰੀ ਵਿਥਕਾਰ ਅਤੇ 76°-31′ ਚੜ੍ਹਦਿਆਂ ਲਮਕਾਰਾਂ ਦੇ ਵਿਚਕਾਰ ਸਥਿਤ ਹੈ। ਇਹ ਇਕ ਉੱਚੇ ਟਿੱਲੇ ਤੇ ਵਸਿਆ ਹੋਇਆ ਹੈ ।
ਕਸਬਾ ਪ੍ਰਾਚੀਨ ਹੈ, ਪਰ ਇਸ ਦਾ ਇਤਿਹਾਸਕ ਮਹੱਤਵ ਨਹੀਂ । ਬਾਬਰ ਦੇ ਰਾਜ ਕਾਲ ਵਿਚ, ਮਲਿਕ ਬਹਾਉੱਦੀਨ ਖੋਖਰ ਇਸ ਪਰਗਣੇ ਦਾ ਮੁੱਖੀ ਬਣਿਆ। ਇਸ ਪਰਗਣੇ ਵਿਚ 84 ਪਿੰਡ ਸਨ । ਇਸ ਲਈ ਇਸ ਨੂੰ ਪਰਗਣਾ ਚੌਰਾਸੀ ਕਹਿੰਦੇ ਸਨ । 1748 ਵਿਚ ਮੁਹੰਮਦ ਸਾਲਹ ਕੰਬੋ ਨੇ ਇਸ ਨੂੰ ਬਾਬਾ ਆਲਾ ਸਿੰਘ ਦੇ ਹਵਾਲੇ ਕਰ ਦਿੱਤਾ । ਇਸ ਕਸਬੇ ਦੇ ਵਿਚ ਪ੍ਰਾਚੀਨ ਕਾਲ ਦਾ ਬਣਿਆ ਹੋਇਆ ਇਕ ਕਿਲ੍ਹਾ ਹੈ ।
ਘੁੜਾਮ (ਕੁੜਾਮ)
ਪਟਿਆਲੇ ਤੋਂ 24 ਮੀਲ ਦੀ ਦੂਰੀ ਤੇ ਦੱਖਣ ਵਿਚ 30°-7′ ਉੱਤਰੀ ਵਿਥਕਾਰ ਅਤੇ 76°-33′ ਚੜ੍ਹਦਿਆਂ ਲਮਕਾਰਾਂ ਦੇ ਵਿਚਕਾਰ ਘੁੜਾਮ ਦਾ ਛੋਟਾ ਜਿਹਾ ਪਿੰਡ ਹੈ।
ਘੁੜਾਮ ਇਕ ਬਹੁਤ ਪ੍ਰਾਚੀਨ ਅਸਥਾਨ ਹੈ ਅਤੇ ਪਰੰਪਰਾ ਅਨੁਸਾਰ ਸ੍ਰੀ ਰਾਮਚੰਦਰ ਜੀ ਦੇ ਨਾਨਕੇ ਇਥੇ ਸਨ । ਭਾਵੇਂ ਇਸ ਦਾ ਪ੍ਰਾਚੀਨ ਇਤਿਹਾਸ ਸਮਾਂ ਬੀਤ ਜਾਣ ਪਿੱਛੋਂ ਗੁੰਮ ਹੋ ਗਿਆ ਹੈ, ਇਸ ਦੇ ਖੰਡਰਾਂ ਤੋਂ ਇਸ ਦੇ ਪ੍ਰਾਚੀਨ ਹੋਣ ਦਾ ਪਤਾ ਲਗਦਾ ਹੈ । ਰਾਜਪੂਤ ਰਾਜਿਆਂ ਦੇ ਸ਼ਾਸਨ ਕਾਲ ਵਿਚ ਘੁੜਾਮ ਇਕ ਅਹਿਮ ਕਸਬਾ ਸੀ ਅਤੇ ਇਸ ਦੇ ਵਿਚ ਇਕ ਕਿਲ੍ਹਾ ਸੀ । ਹਸਨ ਨਿਜ਼ਾਮੀ ਆਪਣੀ ਪੁਸਤਕ ਤਾਜੁਲ-ਮੁਆਸਿਰ ਵਿਚ ਲਿਖਦਾ ਹੈ। ਕਿ ਜਦ ਸੁਲਤਾਨ ਸ਼ਹਾਬੁਦੀਨ ਗੌਰੀ ਨੇ ਦਿੱਲੀ ਤੇ ਅਜਮੇਰ ਜਿੱਤ ਲਏ ਅਤੇ ਹਾਂਸੀ, ਸਰਜਵਤੀ (ਥਾਨੇਸਰ) ਅਤੇ ਸ਼ਿਵਾਲਕ ਪਹਾੜ ਦੇ ਇਲਾਕੇ ਉਸ ਦੇ ਅਧੀਨ ਹੋ ਗਏ ਤਾਂ ਘੁੜਾਮ ਤੇ ਵੀ ਸੁਲਤਾਨ ਦਾ ਕਬਜ਼ਾ ਹੋ ਗਿਆ। ਤਜਰੀਆਤੁਲ ਅਸਰਾਰ ਦਾ ਲੇਖਕ ਅਬਦੁੱਲਾ ਵਸਾਫ ਘੁੜਾਮ, ਸੁਨਾਮ ਅਤੇ ਸਮਾਣਾ ਦਾ ਖੁਰਾਸਾਨ ਅਤੇ ਹਿੰਦੁਸਤਾਨ ਦੇ ਵਿਚਕਾਰ ਵੱਡਿਆਂ ਸ਼ਹਿਰਾਂ ਵਿਚ ਸ਼ੁਮਾਰ ਕਰਦਾ ਹੈ ਅਤੇ ਇਸ ਨੂੰ ਮੁਲਤਾਨ, ਜਲੰਧਰ, ਸਰਹਿੰਦ ਆਦਿ ਦੇ ਬਰਬਾਰ ਦਸਦਾ ਹੈ । ਸੰਨ 1192 ਵਿਚ ਮੁਹੰਮਦ ਗੋਰੀ ਨੇ ਗਜ਼ਨੀ ਨੂੰ ਵਾਪਸ ਹੁੰਦੇ ਹੋਏ ਘੁੜਾਮ ਅਤੇ ਸਮਾਣੇ ਦੇ ਇਲਾਕੇ ਕੁਤਬੁੱਦੀਨ ਐਬਕ ਦੇ ਸਪੁਰਦ ਕਰ ਦਿੱਤੇ ਸਨ ਜਿਹੜਾ ਪਿੱਛੋਂ 1206 ਈ. ਵਿਚ ਲਾਹੌਰ ਵਿਖੇ ਹਿੰਦੁਸਤਾਨ ਦੇ ਪਹਿਲੇ ਬਾਦਸ਼ਾਹ ਦੇ ਤੌਰ ਤੇ ਗੱਦੀ ਤੇ ਬੈਠਾ ।
ਘੁੜਾਮ ਨੂੰ ਆਪਣਾ ਹੈਡ-ਕੁਆਰਟਰ ਬਣਾ ਕੇ ਕੁਤਬੁੱਦੀਨ ਨੇ ਮੇਰਠ ਤੇ ਹਮਲਾ ਕੀਤਾ ਅਤੇ ਦਿੱਲੀ ਨੂੰ ਜਿੱਤ ਲਿਆ। ਅਗਲੇ ਸਾਲ ਕੌਲ (ਅਲੀਗੜ੍ਹ) ਨੂੰ ਫਤਹਿ ਕਰ ਲਿਆ। ਰਜ਼ੀਆ ਸੁਲਤਾਨਾਂ ਦੇ ਰਾਜ-ਕਾਲ ਵਿਚ ਹੋਈਆਂ ਬਗ਼ਾਵਤਾਂ ਵਿਚ ਘੁੜਾਮ ਦਾ ਇਕ ਵੱਡੀ ਸੈਨਿਕ ਛਾਉਣੀ ਦੇ ਤੌਰ ਤੇ ਜ਼ਿਕਰ ਆਉਂਦਾ ਹੈ।
ਖ਼ਿਲਜੀ ਬਾਦਸ਼ਾਹਾਂ ਦੇ ਸਮੇਂ ਵੀ ਘੁੜਾਮ ਇਕ ਬੜਾ ਮਹੱਤਵਪੂਰਨ ਅਸਥਾਨ ਸੀ । ਜਤਾਈ 19, 1295 ਨੂੰ ਆਪਣੇ ਚਾਚੇ ਜਲਾਲੁਦੀਨ ਨੂੰ ਧੋਖੇ ਨਾਲ ਮਾਰ ਕੇ ਅਲਾਉਦੀਨ ਖਲਜੀ ਨੇ ਕਈ ਸ਼ਾਹਜ਼ਾਦੇ ਅਤੇ ਸਰਦਾਰ ਕੈਦ ਕਰ ਦਿੱਤੇ ਅਤੇ ਅੰਨ੍ਹੇ ਕਰ ਦਿੱਤੇ ਅਤੇ ਜਲਾਲੁਦੀਨ ਦੇ ਪੁੱਤਰ ਅਰਕਲੀ ਖ਼ਾਨ ਦੇ ਹਿਮਾਇਤੀਆਂ ਨੂੰ ਘੁੜਾਮ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ । ਸੰਨ 1297 ਵਿਚ ਅਰਕਲੀ ਖ਼ਾਨ, ਜਿਹੜਾ ਲਾਹੌਰ, ਮੁਲਤਾਨ ਅਤੇ ਸਿੰਧ ਦਾ ਸ਼ਾਸਕ ਸੀ, ਅਤੇ ਉਸ ਦੇ ਵਿਸ਼ੇਸ਼ ਮਿੱਤਰ ਅਰਸਲਾ ਖਾਨ ਸਮਾਣੇ ਦੇ ਹਾਕਮ ਨੂੰ ਸਮਾਣੇ ਤੋਂ ਗਿ੍ਫ਼ਤਾਰ ਕਰਕੇ ਭੜਾਇਚ ਭੇਜ ਦਿੱਤਾ, ਜਿੱਥੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ।
ਮੁਹੰਮਦ ਤੁਗਲਕ (1326-51 ਈ.) ਦੇ ਸ਼ਾਸਨ ਕਾਲ ਵਿਚ ਘੁੜਾਮ, ਸਮਾਣਾ ਅਤੇ ਸੁਨਾਮ ਦੇ ਇਲਾਕੇ ਵਿਚ ਦੋ ਵੱਡੀਆਂ ਬਗ਼ਾਵਤਾਂ ਹੋਈਆਂ ਅਤੇ ਖ਼ੁਦ ਬਾਦਸ਼ਾਹ ਨੂੰ ਬਾਗ਼ੀਆਂ ਵਿਰੁੱਧ ਕੂਚ ਕਰਨਾ ਪਿਆ । ਜ਼ਿਆ-ਉ-ਦੀਨ ਬਰਨੀ ਨੇ ਆਪਣੀ ਪੁਸਤਕ ‘ਤਾਰੀਖਿ ਫ਼ੀਰੋਜ਼ਸ਼ਾਹੀ ਦਾ ਇਕ ਅਧਿਆਇ ਇਨ੍ਹਾਂ ਬਗ਼ਾਵਤਾਂ ਬਾਰੇ ਲਿਖਿਆ ਹੈ। ਉਹ ਲਿਖਦਾ ਹੈ ਕਿ ਬਾਦਸ਼ਾਹ ਨੇ ਖ਼ੁਦ ਜਾ ਕੇ ਇਨ੍ਹਾਂ ਬਗਾਵਤਾਂ ਨੂੰ ਦਬਾਇਆ ਅਤੇ ਬਾਗ਼ੀ ਸਰਦਾਰਾਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ । ਕਈਆਂ ਨੂੰ ਮੁਸਲਮਾਨੀ ਮਜ਼ਬ ਕਬੂਲ ਕਰਨ ਲਈ ਮਜ਼ਬੂਰ ਕੀਤਾ ਅਤੇ ਇਸਤਰੀਆਂ ਅਤੇ ਬੱਚਿਆਂ ਨੂੰ ਗੁਲਾਮਾਂ ਦੀ ਤਰ੍ਹਾਂ ਸ਼ਾਹੀ ਅਮੀਰਾਂ ਦੀ ਸੇਵਾ ਵਿਚ ਦੇ ਦਿੱਤਾ ।
ਇਸ ਤੋਂ ਪਿੱਛੋਂ ਘੜਾਮ ਦਾ ਜ਼ਿਕਰ ਸੱਯਦ ਘਰਾਣੇ ਦੇ ਸੁਲਤਾਨ ਸਯਦ ਮੁਹੰਮਦ ਸ਼ਾਹ (1435-1445 ਈ.) ਦੇ ਸਮੇਂ ਆਉਂਦਾ ਹੈ ਜਦੋਂ ਸੁਲਤਾਨ ਦੇ ਪਿਤਾ ਸੱਯਦ ਮੁਬਾਰਕ ਸ਼ਾਹ ਦੇ ਕਾਤਲ ਸਿੱਧੀਪਾਲ ਦਾ ਇਕ ਸੰਬੰਧੀ ਕੁਝ ਸਮੇਂ ਲਈ ਇਥੇ ਦਾ ਸ਼ਾਸਕ ਸੀ । ਜਦ ਸੰਨ 1360 ਈ. ਵਿਚ ਫੀਰੋਜ਼ਸ਼ਾਹ ਤੁਗਲਕ ਨੇ ਸਰਹਿੰਦ ਨੂੰ ਸਮਾਣੇ ਦੀ ਸ਼ਿਕ (ਹਕੂਮਤ) ਤੋਂ ਅਲੱਗ ਕਰਕੇ ਇਕ ਵੱਖਰਾ ਪਰਗਣਾ ਬਣਾ ਦਿੱਤਾ ਤਾਂ ਸਮਾਣੇ ਅਤੇ ਘੁੜਾਮ ਦੀ ਮਹੱਤਤਾ ਕੁਝ ਘਟ ਗਈ । ਮੁਗਲ ਰਾਜ-ਕਾਲ ਵੇਲੇ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਵੱਡੀ ਸੜਕ ਪਾਨੀਪਤ, ਕਰਨਾਲ, ਅੰਬਾਲਾ ਅਤੇ ਲੁਧਿਆਣਾ ਦੇ ਵਿਚ ਦੀ ਬਣ ਜਾਣ ਕਾਰਨ ਘੁੜਾਮ-ਸਮਾਣਾ-ਸੁਨਾਮ ਬਠਿੰਡੇ ਵਾਲੀ ਸੜਕ ਤੇ ਆਵਾਜਾਈ ਘੱਟ ਗਈ ਅਤੇ ਘੁੜਾਮ ਦੀ ਪੁਰਾਣੀ ਮਹੱਤਤਾ ਮੱਠੀ ਪੈਂਦੀ ਗਈ ਜਿਹੜੀ ਅਠਾਰਵੀਂ ਸਦੀ ਦੇ ਸ਼ੁਰੂ ਵਿਚ ਬਹੁਤ ਘੱਟ ਗਈ ।
ਸਮਾਣਾ ਜਿੱਤਣ ਪਿੱਛੋਂ:, 1710 ਈ. ਵਿਚ ਬੰਦਾ ਸਿੰਘ ਬਹਾਦਰ ਨੇ ਘੁੜਾਮ ਤੇ ਹਮਲਾ ਕੀਤਾ । ਜਦੋਂ ਸਮਾਣੇ ਤੋਂ ਸ਼ਾਹਬਾਦ ਨੂੰ ਜਾਂਦੇ ਹੋਏ ਬੰਦਾ ਸਿੰਘ ਘੁੜਾਮ ਦੇ ਨੇੜੇ ਪਹੁੰਚਿਆ ਤਾਂ ਇਥੇ ਦੇ ਪਠਾਨ ਜ਼ਿਮੀਂਦਾਰ ਲੜਨ ਲਈ ਤਿਆਰ ਹੋ ਕੇ ਨਿਕਲ ਆਏ। ਬੰਦਾ ਸਿੱਘ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ, ਕਸਬੇ ਨੂੰ ਲੁੱਟ-ਪੁੱਟ ਕੇ ਬਰਬਾਦ ਕਰ ਦਿੱਤਾ। ਅਤੇ ਸਮਾਣੇ ਦੇ ਨਵੇਂ ਸ਼ਾਸਕ ਭਾਈ ਫਤਹਿ ਸਿੰਘ ਦੇ ਅਧੀਨ ਦੇ ਦਿੱਤਾ । ਪਰ ਮੁਗ਼ਲ ਰਾਜ ਦੇ ਦੁਬਾਰਾ ਜ਼ੋਰ ਪੈਣ ਤੇ ਘੁੜਾਮ ਸਿੱਖਾਂ ਦੇ ਹੱਥੋਂ ਖੁਸ ਗਿਆ । ਅਠਾਰਵੀਂ ਸਦੀ ਦੇ ਮੱਧ ਵਿਚ ਇਹ ਇਕ ਮੁਸਲਮਾਨ ਬਿਸਵੇਦਾਰ ਦੇ ਅਧੀਨ ਸੀ, ਜਿਹੜਾ ਬਹੁਤ ਜ਼ਾਲਮ ਸੀ । ਇਸ ਸਮੇਂ ਬਾਬਾ ਆਲਾ ਸਿੰਘ ਦੀ ਸੇਵਾ ਵਿਚ ਘੁੜਾਮ ਦੇ ਕੁਝ ਮੁਖੀਏ ਪਟਿਆਲੇ ਪਹੁੰਚੇ ਅਤੇ ਰਾਖੀ ਲਈ ਬੇਨਤੀ ਕੀਤੀ । ਬਾਬਾ ਆਲਾ ਸਿੰਘ ਨੇ ਘੁੜਾਮ ਤੇ ਕਬਜ਼ਾ ਕਰਕੇ ਪਟਿਆਲਾ ਰਿਆਸਤ ਵਿਚ ਸ਼ਾਮਲ ਕਰ ਲਿਆ । ਸੰਨ 1761 ਵਿਚ ਇਹ ਪਟਿਆਲਾ ਰਿਆਸਤ ਦਾ ਇਕ ਛੋਟਾ ਜਿਹਾ ਪਰਗਣਾ ਸੀ ਜਿਸ ਦੇ ਵਿਚ ਛੇ ਪਿੰਡ ਸਨ ।
ਮਹਾਰਾਜਾ ਕਰਮ ਸਿੰਘ ਨੇ ਘੁੜਾਮ ਦੇ ਢਹਿ ਚੁੱਕੇ ਕਿਲ੍ਹੇ ਦੇ ਸਥਾਨ ਤੇ ਇਕ ਛੋਟਾ ਕਿਲ੍ਹਾ ਬਣਾਇਆ, ਜਿਸ ਦਾ ਨਾਂ ਰਾਮਗੜ੍ਹ ਰੱਖਿਆ । ਇਹ ਕਿਲ੍ਹਾ ਵੀ ਹੁਣ ਢਹਿ ਚੁੱਕਾ ਹੈ। ਕਿਲ੍ਹੇ ਦੇ ਨੇੜੇ ਦੱਖਣ ਵਲ ਇਕ ਬਾਗ਼ ਹੈ, ਜਿਸ ਦੇ ਆਲੇ-ਦੁਆਲੇ ਪੱਕੀ ਕੰਧ ਬਣੀ ਹੋਈ ਹੈ । ਇਥੇ ਸੱਯਦ ਮੀਰਾਂ ਭੀਖ ਦਾ ਰੋਜ਼ਾ ਹੈ, ਜਿਸ ਨੂੰ ਮੀਰਾਂ ਸਾਹਿਬ ਦੀ ਦਰਗਾਹ ਕਿਹਾ ਜਾਂਦਾ ਹੈ । ਦਰਗਾਹ ਦੇ ਅੰਦਰ ਤਿੰਨ ਹੋਰ ਇਮਾਰਤਾਂ ਹਨ। ਇਥੇ ਇਕ ਸ਼ਿਵਜੀ ਦਾ ਮੰਦਰ – ਅਤੇ ਸਖੀ ਸਰਵਰ ਦੀ ਦਰਗਾਹ ਹੈ, ਜਿਸ ਨੂੰ ਲਾਲਾਂ ਵਾਲਾ ਵੀ ਕਹਿੰਦੇ ਹਨ ।
ਸਰਹੰਦ
ਸਰਹੰਦ ਬਹੁਤ ਪੁਰਾਣਾ ਸ਼ਹਿਰ ਹੈ । ਇਸ ਦੀਆਂ ਢੱਠੀਆਂ ਹੋਈਆਂ ਇਮਾਰਤਾਂ ਅਤੇ ਥੇਹਾਂ ਤੋਂ ਇਸ ਸ਼ਹਿਰ ਦੇ ਪ੍ਰਾਚੀਨ ਹੋਣ ਦਾ ਪਤਾ ਲਗਦਾ ਹੈ । ਇਹ ਪਟਿਆਲੇ ਦੇ ਉੱਤਰ ਵੱਲ 23 ਮੀਲ ਦੀ ਦੂਰੀ ਤੇ ਹੈ ।
ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਸਰਹੰਦ ਦਾ ਨਾਂ ਮੁਸਲਮਾਨਾਂ ਦੇ ਆਉਣ ਤੇ ਇਸ ਲਈ ਪਿਆ ਕਿ ਇਹ ਭਾਰਤ ਦੇ ਸਿਰ ਦੇ ਉਪਰ (ਸਰ-ਹਿੰਦ) ਉੱਤਰ ਵੱਲ ਆਖ਼ਰੀ ਸ਼ਹਿਰ ਹੈ । ਡਾ. ਗੰਡਾ ਸਿੰਘ ਅਨੁਸਾਰ ਇਹ ਵਿਚਾਰ ਠੀਕ ਨਹੀਂ ਹੈ । ਇਹ ਅਸਥਾਨ ਮੁਸਲਮਾਨਾਂ ਦੇ ਭਾਰਤ ਵਿਚ ਆਉਣ ਤੋਂ ਬਹੁਤ ਪੁਰਾਣਾ ਹੈ ਅਤੇ ਪ੍ਰਾਚੀਨ ਆਰੀਆ ਇਸ ਵਿਚ ਵਸਦੇ ਸਨ । ਇਸ ਦਾ ਪਹਿਲਾ ਵਰਣਨ ਪਰਾਸ਼ਰ-ਸੰਹਿਤਾ ਵਿਚ ਆਉਂਦਾ ਹੈ ਜਿਥੋਂ ਲੈ ਕੇ ਵਰਾਹ ਮਿਹਿਰ ਨੇ ਆਪਣੀ ਬ੍ਰਿਹਤ-ਸੰਹਿਤਾ ਵਿਚ ਇਸ ਦਾ ਜ਼ਿਕਰ ਕੀਤਾ ਹੈ । ਉਸ ਸਮੇਂ ਇਹ ਸਿਰੰਦ ਸ਼ਹਿਰ ਸ਼ਤ੍ਰਦਰ ਦੇਸ਼ ਦਾ ਮੁੱਖ ਨਗਰ ਸੀ ਅਤੇ ਇਥੇ ਸੈਰਿੰਦ ਨਾਂ ਦੀ ਆਰੀਆ ਜਾਤੀ ਦੇ ਲੋਕ ਰਹਿੰਦੇ ਸਨ । ਸੰਰਿੰਦ ਲੋਕਾਂ ਦੇ ਨਾਂ ਤੋਂ ਹੀ ਮੁੱਖ ਨਗਰ ਦਾ ਨਾਂ ਸਰਹਿੰਦ ਪਿਆ । ਸ਼ਤੁਦਰ ਦੇਸ਼ ਇਕ ਵਿਸ਼ਾਲ ਰਾਜ ਸੀ । ਇਸ ਦੇ ਉੱਤਰ ਵਲ ਸਤਲੁਜ ਦਰਿਆ ਸੀ ਜਿਹੜਾ ਕੁਲ ਦੀਆਂ ਪਹਾੜੀਆਂ ਦੇ ਦੱਖਣ ਤੋਂ ਆਰੰਭ ਹੋ ਕੇ ਤਿਹਾੜੇ ਤਕ ਲੁਧਿਆਣੇ ਦੇ ਪੱਛਮ ਵਲ ਇਸ ਦੀ ਹੱਦ ਬਣਾਉਂਦਾ ਸੀ । ਇਹ ਇਲਾਕਾ ਦੱਖਣ ਵਲ ਸਰਸਵਤੀ ਅਤੇ ਘੱਗਰ ਦੇ ਵਿਚਕਾਰ ਅੰਬਾਲੇ ਤਕ ਸੀ ਅਤੇ ਥਾਨੇਸਰ ਹੱਦ ਤੇ ਸੀ ।
ਅਲ-ਬਰੂਨੀ ਆਪਣੀ ਪੁਸਤਕ ਅਲਹਿੰਦ ਵਿਚ ਲਿਖਦਾ ਹੈ ਕਿ ਪਹਿਲਾਂ ਇਥੇ ਸੂਰਜਬੰਸੀ ਰਾਜਿਆਂ ਦਾ ਰਾਜ ਸੀ ਅਤੇ ਲਾਹੌਰ (ਰਾਜਧਾਨੀ ਬਠਿੰਡਾ) ਦੇ ਪਾਲ ਰਾਜਿਆਂ ਦਾ ਪ੍ਰਸਿੱਧ ਸਰਹੱਦੀ ਸ਼ਹਿਰ ਸੀ । ਫਰਿਸ਼ਤਾ ਲਿਖਦਾ ਹੈ ਕਿ ਸਰਹੰਦ ਕਾਬਲ ਦੇ ਬ੍ਰਾਹਮਣ ਸ਼ਾਹੀ ਰਾਜਿਆਂ ਦੀ ਪੂਰਬੀ ਸਰਹੱਦ ਹੁੰਦਾ ਸੀ ।
ਸੰਨ 1011 ਈ. ਵਿਚ ਗਜ਼ਨੀ ਦੇ ਮਹਿਮੂਦ ਨੇ ਇਸ ਸ਼ਹਿਰ ਤੇ ਹਮਲਾ ਕਰਕੇ ਬਰਬਾਦ ਕਰ ਦਿੱਤਾ । 1193 ਵਿਚ ਸਰਹਿੰਦ ਤੇ ਹਿੰਦੂ ਰਾਜ ਦਾ ਅੰਤ ਹੋ ਗਿਆ ਜਦ ਮੁਹੰਮਦ ਗੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਫੜ ਕੇ ਮਰਵਾ ਦਿੱਤਾ । ਗੁਲਾਮ ਰਾਜਵੰਸ਼ ਦੇ ਸੁਲਤਾਨ ਆਰਾਮ ਸ਼ਾਹ ਦੇ ਸਮੇਂ ਇਸ ਇਲਾਕੇ ਤੇ ਮਲਿਕ ਨਾ ਸਿਰ-ਦੀਨ ਕੁਬਚਾ ਨੇ ਸੰਨ 1216 ਵਿਚ ਕਬਜ਼ਾ ਕਰ ਲਿਆ ਪਰ ਇਲਤੁਤਮਸ਼ ਨੇ ਛੇਤੀ ਹੀ ਸਰਹੰਦ ਤੇ ਮੁੜ ਕਬਜ਼ਾ ਕਰ ਲਿਆ । ਨਾਸਿਰੁਦੀਨ ਮਹਿਮੂਦ (1246-1266) ਦੇ ਰਾਜ-ਕਾਲ ਵਿਚ ਬਲਬਨ ਦੇ ਭਤੀਜੇ ਸ਼ੇਰ ਖ਼ਾਨ ਨੇ ਮੁਗ਼ਲਾਂ ਦਾ ਟਾਕਰਾ ਕਰਨ ਲਈ ਸਰਹਿੰਦ ਵਿਖੇ ਇਕ ਕਿਲ੍ਹਾ ਬਣਵਾਇਆ । ਸੰਨ 1360 ਵਿਚ ਫ਼ੀਰੋਜ਼ਸ਼ਾਹ ਤੁਗਲਕ ਨੇ ਸਰਹਿੰਦ ਨੂੰ ਵੱਖਰਾ ਪਰਗਣਾ। ਬਣਾ ਦਿੱਤਾ ਅਤੇ ਸਰਹਿੰਦ ਦੀ ਨਹਿਰ ਬਣਵਾਈ ।
ਸੱਯਦ ਖਿਜ਼ਰ ਖ਼ਾਨ ਦੇ ਆਖਰੀ ਦਿਨਾਂ ਵਿਚ ਸਰਹੰਦ ਤੇ ਲੋਧੀ ਅਫਗਾਨਾਂ ਦੀ ਹਕੂਮਤ ਸੀ । ਸੱਯਦ ਮੁਬਾਰਕ ਸ਼ਾਹ (1421-1435) ਦੇ ਸ਼ਾਸਨ ਕਾਲ ਵਿਚ ਗੱਖੜਾਂ ਨੇ ਲਾਹੌਰ ਅਤੇ ਜਲੰਧਰ ਤੇ ਕਬਜ਼ਾ ਕਰਨ ਪਿੱਛੋਂ ਸਰਹਿੰਦ ਤੇ ਹਮਲਾ ਕਰ ਦਿੱਤਾ । ਇਥੋਂ ਦਾ ਸ਼ਾਸਕ ਇਸਲਾਮ ਸ਼ਾਹ ਖ਼ਤਰੇ ਵਿਚ ਸੀ, ਪਰ ਦਿੱਲੀ ਤੋਂ ਸੈਨਾ ਆਉਣ ਪਿੱਛੋਂ ਗੱਖੜ ਲਾਹੌਰ ਵਲ ਨੂੰ ਭੱਜ ਗਏ ।
ਬਹਿਲੋਲ ਲੋਧੀ ਪੱਕਾ ਸਰਹੰਦੀ ਸੀ । ਉਸ ਦਾ ਜਨਮ ਸਰਹੰਦ ਵਿਖੇ ਹੋਇਆ ਅਤੇ ਇਥੇ ਦਾ ਹਾਕਮ ਬਣਿਆ । ਜਦ ਸਮਾਣੇ ਦੇ ਸੰਤ ਬਿੰਦਰਾਬਨ ਨੇ ਉਸ ਨੂੰ ਦਿੱਲੀ ਦੀ ਬਾਦਸ਼ਾਹਤ ਦੀ ਅਸੀਸ ਦਿੱਤੀ, ਉਸ ਨੇ ਸਰਹੰਦ ਦੇ ਆਲੇ-ਦੁਆਲੇ ਆਪਣਾ ਰਾਜ ਕਾਇਮ ਕੀਤਾ ਅਤੇ ਅੰਤ ਵਿਚ ਦਿੱਲੀ ਦਾ ਬਾਦਸ਼ਾਹ ਬਣ ਗਿਆ । ਉਸ ਸਮੇਂ ਸਰਹੰਦ ਵਿਚ ਸਾਈਂ ਫਕੀਰ ਸੱਯਦ ਅਮੀਰ ਰਿਹਾ ਕਰਦਾ ਸੀ, ਜਿਹੜਾ ਮੀਰੀ-ਮੀਰਾ ਕਰਕੇ ਪ੍ਰਸਿੱਧ ਸੀ । ਬਹਿਲੋਲ ਲੋਧੀ ਉਸ ਦਾ ਬੜਾ ਸ਼ਰਧਾਲੂ ਸੀ ਅਤੇ ਉਸ ਨੇ ਆਪਣੀ ਪੁੱਤਰੀ ਬੀਬੀ ਹਾਜੀ ਤਾਜੀ ਸਾਈਂ ਨਾਲ ਵਿਆਹ ਦਿੱਤੀ । ਇਨ੍ਹਾਂ ਦੀ ਯਾਦ ਵਿਚ ਮੀਰੀ-ਮੀਰਾਂ ਪਿੰਡ ਅਤੇ ਬੀਬੀ ਸਰ ਤਲਾ ਬਣੇ ਹੋਏ ਹਨ।
ਜਦ 1526 ਈ. ਵਿਚ ਬਾਬਰ ਬਾਦਸ਼ਾਹ ਨੇ ਇਬਰਾਹੀਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿਚ ਹਰਾ ਕੇ ਭਾਰਤ ਦਾ ਰਾਜ ਸੰਭਾਲ ਲਿਆ ਤਾਂ ਸਰਹੰਦ ਵੀ ਉਸ ਦੇ ਅਧੀਨ ਹੋ ਗਿਆ । ਅਕਬਰ ਬਾਦਸ਼ਾਹ ਨੂੰ ਸਰਹੰਦ ਸ਼ਹਿਰ ਬਹੁਤ ਚੰਗਾ ਲੱਗਾ ਅਤੇ ਉਸ ਨੇ ਸਰਹਿੰਦ ਦੀ ਮਹੱਤਤਾ ਵਧਾਉਣ ਲਈ ਸਮਾਣਾ ਅਤੇ ਸੁਨਾਮ ਵੀ ਸਰਹੰਦ ਦੀ ਸਰਕਾਰ ਦੇ ਅਧੀਨ ਕਰ ਦਿੱਤੇ ਅਤੇ ਸਰਹੰਦ ਦਾ ਸੰਬੰਧ ਸਿੱਧਾ ਦਿੱਲੀ ਦੇ ਸੂਬੇ ਨਾਲ ਜੋੜ ਦਿੱਤਾ । ਜਹਾਂਗੀਰ ਦੇ ਰਾਜ-ਕਾਲ ਵਿਚ ਇਥੇ ਇਕ ਵਿਦਵਾਨ ਸ਼ੇਖ ਅਹਿਮਦ ਫ਼ਾਰੂਕੀ ਸਰਹੰਦੀ (ਮੁਜੱਦਦ ਅਲਫ- ਸਾਨੀ) ਰਹਿੰਦਾ ਸੀ, ਜਿਸ ਦਾ ਰੋਜ਼ਾ ਹੁਣ ਤਕ ਹਿੰਦੁਸਤਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੁਸਲਮਾਨਾਂ (ਵਿਸ਼ੇਸ਼ ਕਰਕੇ ਨਕਸ਼ਬੰਦੀ ਫਿਰਕੇ) ਦਾ ਮਹਾਨ ਧਾਰਮਿਕ ਅਸਥਾਨ ਹੈ ।
ਔਰੰਗਜ਼ੇਬ ਬਾਦਸ਼ਾਹ ਦੇ ਰਾਜ-ਕਾਲ ਦੇ ਵਿਚ ਸੰਨ 1704 ਦੇ ਦਸੰਬਰ ਦੇ ਮਹੀਨੇ ਵਿਚ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖ਼ਾਨ ਦੇ ਆਦੇਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦੇਂ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ । ਸਾਹਿਬਜ਼ਾਦਿਆਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ ਉਸਾਰਿਆ ਗਿਆ ਹੈ ਅਤੇ ਜਿੱਥੇ ਇਨ੍ਹਾਂ ਅਤੇ ਗੁਰੂ ਗੋਬਿੰਦ ਜੀ ਦੀ ਮਾਤਾ ਗੁਜਰੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ, ਉਥੇ ਗੁਰਦੁਆਰਾ ਜੋਤੀ ਸਰੂਪ ਹੈ ।
14 ਜਨਵਰੀ ਸੰਨ 1764 ਵਿਚ ਸਿੱਖਾਂ ਨੇ ਸਰਹੰਦ ਦੇ ਸੂਬੇਦਾਰ ਨਵਾਬ ਜੈਨ ਖ਼ਾਨ ਨੂੰ ਹਰਾ ਕੇ ਸਰਹੰਦ ਤੇ ਕਬਜ਼ਾ ਕਰ ਲਿਤਾ । ਸਰਹੰਦ ਦੀ ਜਿੱਤ ਤੋਂ ਪਿੱਛੇ ਕੋਈ ਵੀ ਸਿੱਖ ਸਰਦਾਰ ਇਸ ਸ਼ਹਿਰ ਨੂੰ ਕਬਜ਼ੇ ਵਿਚ ਲੈਣਾ ਨਹੀਂ ਚਾਹੁੰਦਾ ਸੀ, ਕਿਉਂਕਿ ਇਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਾਰਨ ਇਹ ਮਨਹੂਸ ਸਮਝਿਆ ਜਾਂਦਾ ਸੀ । ਸਿੱਖਾਂ ਨੇ ਗੁਰਮਤਾ ਕਰਕੇ ਇਹ ਸ਼ਹਿਰ ਭਾਈ ਬੁੱਢਾ ਸਿੰਘ ਨੂੰ ਦੇ ਦਿੱਤਾ ਅਤੇ ਉਸ ਤੋਂ ਪਟਿਆਲੇ ਦੇ ਬਾਬਾ ਆਲਾ ਸਿੰਘ ਨੇ ਪੰਝੀ ਹਜ਼ਾਰ ਰੁਪਏ ਵਿਚ ਖਰੀਦ ਲਿਆ । ਸੰਨ 1948 ਤਕ ਇਹ ਸ਼ਹਿਰ ਪਟਿਆਲਾ ਰਿਆਸਤ ਵਿਚ ਰਿਹਾ ਅਤੇ ਪਟਿਆਲਾ ਯੂਨੀਅਨ ਵਿਚ ਪਟਿਆਲਾ ਰਿਆਸਤ ਦੇ ਨਾਲ ਹੀ ਚਲਾ ਗਿਆ । 1956 ਤੋਂ ਇਹ ਸ਼ਹਿਰ ਪੰਜਾਬ ਵਿਚ ਹੈ ।
ਸਰਹੰਦ ਵਿਖੇ, ਦੋ ਮਹਾਨ ਧਰਮ ਅਸਥਾਨ ਹਨ—ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਰੋਜ਼ਾ ਸ਼ਰੀਫ ।
ਗੁਰਦੁਆਰਾ ਫਤਿਹਗੜ੍ਹ ਸਾਹਿਬ
ਅਸਲ ਵਿਚ ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਉਸ ਗੁਰਦੁਆਰੇ ਦਾ ਨਾਂ ਰੱਖਿਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਸੰਨ 1705 ਵਿਚ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਆਦੇਸ਼ ਅਨੁਸਾਰ ਜੀਉਂਦਾ ਚਿਣਾ ਦਿੱਤਾ ਸੀ । ਪਿੱਛੋਂ ਸਰਹੰਦ ਦੇ ਕਸਬੇ ਨੂੰ ਵੀ ਫਤਿਹਗੜ੍ਹ ਸਾਹਿਬ ਕਿਹਾ ਜਾਣ ਲਗਾ ਜਿਹੜਾ ਪਟਿਆਲਾ ਰਿਆਸਤ ਦੀ ਅਮਰਗੜ੍ਹ ਨਜ਼ਾਮਤ ਦੀ ਇਕ ਤਹਿਸੀਲ ਸੀ । ਪਟਿਆਲਾ ਰਿਆਸਤ ਵਿਚ ਜ਼ਿਲ੍ਹਿਆਂ ਦਾ ਪੁਨਰਗਠਨ ਹੋਣ ਤੇ ਨਜ਼ਾਮਤ ਦੇ ਨਾਂ ਨੂੰ ਭੀ ਫਤਿਹਗੜ੍ਹ ਸਾਹਿਬ ਵਿਚ ਬਦਲ ਦਿੱਤਾ । ਹੁਣ ਫਤਿਹਗੜ੍ਹ ਸਾਹਿਬ ਪੰਜਾਬ ਦਾ ਇਕ ਜ਼ਿਲ੍ਹਾ ਹੈ ।
ਸਰਹੰਦ ਦੇ ਮੁਗਲ ਸੂਬੇਦਾਰ ਵਜ਼ੀਰ ਖਾਨ ਅਤੇ ਪਹਾੜੀ ਰਾਜਿਆਂ ਦੀ ਸੈਨਾ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਆਨੰਦਪੁਰ ਵਿਖੇ ਹਮਲਾ ਕਰ ਦਿੱਤਾ ਅਤੇ ਗੁਰੂ ਜੀ ਨੂੰ ਸੰਨ 1705 ਵਿਚ ਅਨੰਦਪੁਰ ਨੂੰ ਛੱਡਣਾ ਪਿਆ । ਚੜ੍ਹੀ ਹੋਈ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਗੁਰੂ ਜੀ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਅਤੇ ਕੁਝ ਸਿੱਖ ਚਮਕੇਤ ਚਲੇ ਗਏ ਅਤੇ ਗੁਰੂ ਜੀ ਦੀ ਮਾਤਾ ਗੁਜਰੀ ਅਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਉਨ੍ਹਾਂ ਤੋਂ ਵਿਛੜ ਗਏ । ਇਕ ਬ੍ਰਾਹਮਣ ਮਸੰਦ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਗਿਆ । ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਉਸ ਵੇਲੇ ਅੱਠ ਸਾਲ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਉਮਰ ਉਸ ਵੇਲੇ ਛੇ ਸਾਲ ਦੀ ਸੀ । ਨੀਚ ਮਸੰਦ ਨੇ ਰਾਤ ਵੇਲੇ ਰੁਪਿਆ ਅਤੇ ਜ਼ੇਵਰ ਜੋ ਮਾਤਾ ਜੀ ਪਾਸ ਸਨ, ਚੁਰਾ ਲਏ । ਮਾਤਾ ਜੀ ਉਸ ਵੇਲੇ ਸੁੱਤੇ ਪਏ ਸਨ । ਜਾਗਣ ਤੇ ਉਨ੍ਹਾਂ ਨੇ ਉਸ ਨੂੰ ਚੋਰੀ ਲਈ ਲਾਨਤ ਪਾਈ । ਗੁੱਸੇ ਵਿਚ ਉਸ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਕਰਮਚਾਰੀਆਂ ਪਾਸ ਪਕੜਵਾ ਦਿੱਤਾ । ਉਨ੍ਹਾਂ ਨੂੰ ਸੂਬੇਦਾਰ ਵਜ਼ੀਰ ਖ਼ਾਨ ਪਾਸ ਸਰਹੰਦ ਲੈ ਜਾਇਆ ਗਿਆ । ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਮੁਸਲਮਾਨ ਧਰਮ ਕਬੂਲ ਕਰਨ ਲਈ ਕਿਹਾ, ਪਰ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ ਤੇ ਸ਼ਹੀਦੀ ਪਾਈ । ਜਦੋਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੇ ਗ਼ਮ ਵਿਚ ਹੀ ਆਪਣੀ ਜਾਨ ਦੇ ਦਿੱਤੀ । ਮਾਤਾ ਜੀ ਦਾ ਜੋਤੀ ਜੋਤ ਸਮਾਣਾ ਯੋਗ ਅਭਿਆਸ ਦੇ ਤਰੀਕੇ ਅਨੁਸਾਰ ਦਸਮ ਦਵਾਰ ਰਸਤੇ ਸਰੀਰ ਤਿਆਗਣਾ ਸਹੀ ਲਗਦਾ ਹੈ ।
ਸੰਨ 1710 ਵਿਚ ਬੰਦਾ ਸਿੰਘ ਬਹਾਦਰ ਨੇ ਇਸ ਸ਼ਹੀਦੀ ਅਸਥਾਨ ਤੇ ਯਾਦਗਾਰ ਕਾਇਮ ਕੀਤਾ । ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਸਰਹੰਦ ਦੇ ਸ਼ਹਿਰ ਦਾ ਨਾਂ ਫਤਿਹਗੜ੍ਹ ਸਾਹਿਬ ਰੱਖ ਦਿੱਤਾ ।
ਸ਼ਹੀਦੀ ਅਸਥਾਨ ਤੇ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ । ਜਿਹੜੇ ਅਸਥਾਨ ਤੇ ਸ਼ਹੀਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀ, ਉਥੇ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ । ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
ਰੋਜ਼ਾ ਸ਼ਰੀਫ਼ ਸਰਹੰਦ
ਸਰਹੰਦ ਦੀਆਂ ਦੋ ਪ੍ਰਮੁੱਖ ਇਤਿਹਾਸਕ ਇਮਾਰਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਰੋਜ਼ਾ ਸ਼ਰੀਫ਼ ਹਨ। ਇਕ ਮੁਸਲਮਾਨ ਪਰੰਪਰਾ ਅਨੁਸਾਰ ਫੀਰੋਜ਼ਸ਼ਾਹ ਤੁਗਲਕ ਦੇ ਸ਼ਾਸਨ ਕਾਲ (1351-1388) ਵੈਲੇ ਇਮਾਮ ਰਫੀਉੱਦੀਨ ਇਕ ਮਹਾਨ ਧਾਰਮਿਕ ਸ਼ਖਸੀਅਤ ਨੇ ਸਰਹੰਦ ਵਿਖੇ ਮੁਸਲਮਾਨੀ ਧਰਮ ਸ਼ਾਸਤਰ ਦੀ ਸਿੱਖਿਆ ਦੇਣ ਲਈ ਇਕ ਮਦਰਸੇ ਦੀ ਸਥਾਪਨਾ ਕੀਤੀ । ਇਮਾਮ ਰਫੀਉੱਦੀਨ ਦੀ ਸੱਤਵੀਂ ਪੀੜ੍ਹੀ ਵਿਚ ਸ਼ੇਖ ਅਹਿਮਦ ਫਰੂਕੀ ਸਰਹੱਦੀ ਸੀ, ਜਿਹੜਾ ਮੁਜੱਦਦ ਅਲਫ-ਸਾਨੀ ਕੇ ਨਾਂ ਨਾਲ ਪ੍ਰਸਿੱਧ ਹੋਇਆ । ਉਨ੍ਹਾਂ ਦਾ ਜਨਮ 26 ਮਈ, ਸੰਨ 1564 ਨੂੰ ਹੋਇਆ ਅਤੇ ਉਨ੍ਹਾਂ ਦੀ ਮ੍ਰਿਤੂ 20 ਨਵੰਬਰ, 1624 ਨੂੰ ਹੋਈ । ਉਹ ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੇ ਰਾਜ ਵੇਲੇ ਹੋਏ । ਉਨ੍ਹਾਂ ਦੇ ਬਹੁਤ ਅਨੁਯਾਈ ਅਤੇ ਪ੍ਰਸ਼ੰਸਕ ਸਨ ਅਤੇ ਜਹਾਂਗੀਰ ਦੇ ਕੁਝ ਦਰਬਾਰੀ ਵੀ ਉਨ੍ਹਾਂ ਦੇ ਵਿਚ ਸਨ । ਜਹਾਂਗੀਰ ਆਪਣੇ ਰਾਜ-ਕਾਲ ਦੇ ਪਹਿਲੇ ਸਾਲਾਂ ਵਿਚ ਮੁਜੱਦਦ ਅਲਫ-ਸਾਨੀ ਦੇ ਅਸਰ ਥੱਲੇ ਹੁਣ ਕਰਕੇ ਕੱਟਰ ਸੀ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਇਹ ਵੀ ਸੀ । ਉਨ੍ਹਾਂ ਨੂੰ ਮੁਜੱਦਦ ਅਲਫ-ਸਾਨੀ ਦੂਜੇ ਹਜ਼ਾਰ ਵਰ੍ਹੇ ਦੇ ਸਮੇਂ ਦਾ ਸੁਧਾਰਕ ਕਿਹਾ ਜਾਂਦਾ ਸੀ, ਜਦੋਂ ਪਹਿਲੇ ਹਜ਼ਾਰ ਵਰ੍ਹੇ ਸੁਧਾਰਕ ਹਜ਼ਰਤ ਮੁਹੰਮਦ ਸਨ । ਮੁਜੱਦਦ ਦੇ ਮਕਬਰੇ ਨੂੰ ਰੋਜ਼ਾ ਸ਼ਰੀਫ ਕਹਿੰਦੇ ਸਨ । ਅਹਾਰੇ ਵਿਚ ਹੋਰ ਵੀ ਕਬਰਾਂ ਹਨ, ਜਿਨ੍ਹਾਂ ਵਿਚੋਂ ਅਧਿਕ ਉਸ ਦੇ ਵੰਸ਼ ਦੀਆਂ ਹਨ। ਰੋਜ਼ੇ ਦੀ ਇਮਾਰਤ ਸ਼ਾਨਦਾਰ ਹੈ। ਪਟਿਆਲੇ ਦੇ ਮਹਾਰਾਜਾ ਰਾਜਿੰਦਰ ਸਿੰਘ (1876-1900) ਵੇਲੇ ਖਾਨਕਾਹ ਦੇ ਖੇਤਰ ਦੀ ਹੱਦਬੰਦੀ ਕੀਤੀ ਗਈ ਅਤੇ ਇਹ 37 ਵਿੱਘੇ ਅਤੇ 6 ਇਸਦੇ ਸੀ । ਰੋਜ਼ਾ ਸ਼ਰੀਫ਼ ਨੂੰ ਮਹਾਰਾਜਾ ਕਰਮ ਸਿੰਘ ਨੇ 120 ਵਿੱਘੇ ਜ਼ਮੀਨ * ਦਿੱਤੀ । 1838 ਵਿਚ ਕੁਝ ਅਕਾਲੀਆਂ ਨੇ ਰੋਜ਼ੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ। ਮਹਾਰਾਜਾ ਕਰਮ ਸਿੰਘ ਦੇ ਆਦੇਸ਼ ਤੇ ਉਨ੍ਹਾਂ ਨੂੰ ਜ਼ਮੀਨ ਤੋਂ ਬਾਹਰ ਕੱਢ ਦਿੱਤਾ । ਮਹਾਰਾਜਾ ਮਹਿੰਦਰ ਸਿੰਘ (1862-1876) ਵੇਲੇ ਰੋਜਾ ਸ਼ਰੀਫ਼ ਦੀ ਹੱਦਬੰਦੀ ਕੀਤੀ ਗਈ ਅਤੇ ਉਸ ਵੇਲੇ ਦੇ ਸੱਜਾਦਾ ਨਸ਼ੀਨ ਨੇ ਚਾਰਦੀਵਾਰੀ ਬਣਵਾਈ । 1947 ਦੇ ਬਟਵਾਰੇ ਵੇਲੇ ਪਟਿਆਲਾ ਰਿਆਸਤ ਨੇ ਰੋਜ਼ੇ ਦੀ ਹਿਫ਼ਾਜਤ ਕੀਤੀ ਅਤੇ ਹੁਣ ਤਕ ਮੁਸਲਮਾਨ ਸੱਜਾਦਾ ਨਸ਼ੀਨ ਇਸ ਅਸਥਾਨ ਤੇ ਹੈ ।
ਬਸੀ
ਪਟਿਆਲੇ ਤੋਂ ਲਗਭਗ 27 ਮੀਲ ਉੱਤਰ ਅਤੇ ਸਰਹਿੰਦ ਤੋਂ ਤਿੰਨ ਮੀਲ ਦੀ ਦੂਰੀ ਤੇ ਬਸੀ ਪਠਾਣਾਂ ਕਸਬਾ ਹੈ। ਸੰਨ 1540 ਵਿਚ ਮਲਿਕ ਹੈਦਰ ਖ਼ਾਨ ਉਮਰਜ਼ਈ ਅਫ਼ਗਾਨ ਨੇ ਸ਼ੇਰ ਸ਼ਾਹ ਸੂਰੀ ਦੇ ਰਾਜ-ਕਾਲ ਵਿਚ ਬਸੀ ਨੂੰ ਆਬਾਦ ਕੀਤਾ ਸੀ । ਫੁਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਬਸੀ ਦੀ ਕੋਈ ਮਹੱਤਤਾ ਨਹੀਂ ਸੀ ਕਿਉਂਕਿ ਮੁਗਲ ਰਾਜ-ਕਾਲ ਵੇਲੇ ਤਿੰਨ ਮੀਲ ਦੀ ਦੂਰੀ ਤੇ ਸਰਹੰਦ ਸੂਬੇ ਦਾ ਹੈੱਡ-ਕੁਆਰਟਰ ਸੀ । ਸੰਨ 1764 ਦੇ ਸ਼ੁਰੂ ਵਿਚ ਸਰਹੰਦ ਦੀ ਬਰਬਾਦੀ ਪਿੱਛੋਂ ਬਸੀ ਉੱਤੇ ਡੱਲੇਵਾਲੀ ਮਿਸਲ ਦੇ ਸਰਦਾਰ ਦੀਵਾਨ ਸਿੰਘ ਨੇ ਕਬਜ਼ਾ ਕਰ ਲਿਆ। ਕੁਝ ਸਮਾਂ ਪਿੱਛੋਂ ਸਰਹੰਦ ਦੀ ਤਰ੍ਹਾਂ ਬਸੀ ਨੂੰ ਵੀ ਪਟਿਆਲਾ ਰਿਆਸਤ ਵਿਚ ਸ਼ਾਮਲ ਕਰ ਲਿਆ ਗਿਆ । ਇਹ ਅਮਰਗੜ੍ਹ ਨਜ਼ਾਮਤ ਦਾ ਹੈਡ ਕੁਆਰਟਰ ਸੀ । ਗਣੇਸ਼ੀ ਲਾਲ ਲਿਖਦੇ ਹਨ ਕਿ ਮਹਾਰਾਜਾ ਨਰਿੰਦਰ ਸਿੰਘ ਨੇ ਇਕ ਹਵੇਲੀ ਇਥੇ ਬਣਵਾਈ ਸੀ । ਸਰਦਾਰ ਦੀਵਾਨ ਸਿੰਘ ਡੱਲੇਵਾਲੀ ਦੇ ਕਿਲ੍ਹੇ ਵਿਚ ਹਵਾਲਾਤ ਅਤੇ ਸਰਕਾਰੀ ਸਕੂਲ ਹੈ । ਇਸ ਦੇ ਨੇੜੇ ਇਕ ਮਕਾਨ ਵਿਚ, ਜਿਸ ਨੂੰ ਦਰਬਾਰ ਸਾਹਿਬ ਕਹਿੰਦੇ ਹਨ, ਹਜ਼ਰਤ ਮੁਹੰਮਦ ਸਾਹਿਬ ਦਾ ਇਕ ਵਾਲ ਤਬੱਤਕ ਦੇ ਤੌਰ ਤੇ ਇਕ ਅਲਮਾਰੀ ਵਿਚ ਰੱਖਿਆ ਹੋਇਆ ਸੀ ਅਤੇ ਹਰ ਸਾਲ ਹਜ਼ਰਤ ਮੁਹੰਮਦ ਸਾਹਿਬ ਦੀ ਮ੍ਰਿਤ ਦੇ ਦਿਨ ਹਜ਼ਾਰਾਂ ਮੁਸਲਮਾਨ ਇਥੇ ਜ਼ਿਆਰਤ ਲਈ ਆਇਆ ਕਰਦੇ ਸਨ । ਸੰਨ 1947 ਵਿਚ ਇਸ ਦੇ ਮੁਤਵੱਲੀ ਦੇ ਪਾਕਿਸਤਾਨ ਚਲੇ ਜਾਣ ਪਿੱਛੋਂ ਇਹ ਮੇਲਾ ਬੰਦ ਹੋ ਗਿਆ ।
ਪੰਜ਼ੋਰ
ਸ਼ਿਮਲੇ ਨੂੰ ਜਾ ਰਹੀ ਸੜਕ ਉੱਤੇ ਕਾਲਕਾ ਤੋਂ ਤਿੰਨ ਮੀਲ ਦੀ ਦੂਰੀ ਤੇ 30°-50° ਉੱਤਰੀ ਵਿਥਕਾਰ ਅਤੇ 760-59′ ਚੜ੍ਹਦਿਆਂ ਲਮਕਾਰਾਂ ਵਿਚਕਾਰ ਪੰਜਰ ਦਾ ਕਸਬਾ ਹੈ । ਇਹ ਕੌਸ਼ਲਿਆ ਅਤੇ ਝਾਝਰਾ ਨਦੀਆਂ ਦੇ ਸੰਗਮ ਤੇ ਵਸਿਆ ਹੋਇਆ ਹੈ।
ਪੰਜੌਰ ਦਾ ਬਾਗ਼ ਭਾਰਤ ਦੇ ਕੁਝ ਚੁਣਵੇਂ ਬਾਗਾਂ ਵਿਚੋਂ ਹੈ ਅਤੇ ਪੰਜਾਬ ਵਿਚ ਇਸ ਵੇਲੇ ਹੋਰ ਕੋਈ ਵੀ ਬਾਗ਼ ਸਾਰੇ ਪੱਖਾਂ ਤੋਂ ਇਸ ਦਾ ਟਾਕਰਾ ਨਹੀਂ ਕਰ ਸਕਦਾ । ਪੰਜੋਰ ਦਾ ਕਸਬਾ ਉੱਤਰੀ ਭਾਰਤ ਦੇ ਪ੍ਰਾਚੀਨ ਅਸਥਾਨਾਂ ਵਿਚੋਂ ਹੈ। ਪੁਰਾਣੇ ਹਿੰਦੂ ਮੰਦਰਾਂ ਅਤੇ ਸਰੋਵਰਾਂ ਦੇ ਨਿਸ਼ਾਨ ਅਤੇ ਥਾਂ ਥਾਂ ਤੋਂ ਜ਼ਮੀਨ ਵਿਚੋਂ ਨਿਕਲੀਆਂ ਪ੍ਰਾਚੀਨ ਮੂਰਤੀਆਂ ਅਤੇ ਘੜੇ ਹੋਏ ਪੱਥਰਾਂ ਤੋਂ ਪਤਾ ਲਗਦਾ ਹੈ ਕਿ ਪ੍ਰਾਚੀਨ ਕਾਲ ਵਿਚ ਇਹ ਇਕ ਉੱਘਾ ਧਾਰਮਿਕ ਅਸਥਾਨ ਹੋ ਗੁਜਰਿਆ ਹੈ । ਇਸ ਦਾ ਪਹਿਲਾ ਨਾਂ ਪੰਚਪੁਰਾ ਜਾਂ ਪੰਜਪੁਰਾ ਹੁੰਦਾ ਸੀ ਅਤੇ ਇਸ ਦਾ ਸੰਬੰਧ ਪੰਜ ਪਾਂਡਵਾਂ ਨਾਲ ਜੋੜਿਆ ਜਾਂਦਾ ਹੈ । ਪਰੰਪਰਾ ਅਨੁਸਾਰ ਇਥੇ ਲਾਖ ਦਾ ਮਹੱਲ ਪਾਂਡਵਾਂ ਨੂੰ ਜਲਾਣ ਲਈ ਬਣਾਇਆ ਗਿਆ ਸੀ । ਇਹ ਪਰਤੀਤ ਹੁੰਦਾ ਹੈ ਕਿ ਪ੍ਰਾਚੀਨ ਕਾਲ ਵਿਚ ਇਥੇ ਆਰੀਆਂ ਦੀ ਬਸਤੀ ਸੀ ਜਿਹੜੀ ਸਮੇਂ ਦੇ ਲੰਘਣ ਨਾਲ ਉਜੜ ਗਈ । ਪੰਜੌਰ ਦਾ ਸਭ ਤੋਂ ਪਹਿਲਾਂ ਜ਼ਿਕਰ ਅਬੂ-ਰੀਹਾਨ ਅਲ-ਬਿਰੂਨੀ ਦੀ ਪੁਸਤਕ ਅਲ- ਹਿੰਦ ਅਤੇ ਮਿਨਹਾਜ ਸਿਰਾਜ ਦੀ ਤਬਕਾਤਿ ਨਾਸਿਰੀ ਵਿਚ ਮਿਲਦਾ ਹੈ । ਤੇਰ੍ਹਵੀਂ ਸਦੀ ਦੇ ਮੱਧ ਵਿਚ ਪੰਜੌਰ ਸਿਰਮੋਰ ਦੇ ਰਾਜੇ ਦੇ ਅਧੀਨ ਸੀ । ਇਸ ਦੀ ਸੁੰਦਰਤਾ ਨੇ ਸੁਲਤਾਨ ਸ਼ਮੱਸੂਦੀਨ ਇਲਤੁਤਮਸ (1246-1266) ਨੂੰ ਅਜਿਹਾ ਆਕਰਸ਼ਿਤ ਕੀਤਾ ਕਿ ਉਸ ਨੇ ਪੰਜੌਰ ਸਰਮੌਰ ਦੇ ਰਾਜੇ ਤੋਂ ਖੋਹ ਲਿਆ ਅਤੇ ਇਸ ਦੇ ਮੰਦਰ ਅਤੇ ਸਰੋਵਰ ਢਾਹ ਕੇ ਬਰਬਾਦ ਕਰ ਦਿੱਤੇ । ਤਬਕਾਤਿ ਨਾਸਿਰੀ ਅਨੁਸਾਰ ਸੁਲਤਾਨ ਨਾਸਿਰੁਦੀਨ ਨੇ ਪੰਜੋਰ ਦੇ ਨੇੜੇ ਸੰਨ 1254 ਵਿਚ ਇਕ ਵੱਡੀ ਭਾਰੀ ਜਿੱਤ ਪ੍ਰਾਪਤ ਕੀਤੀ ਅਤੇ ਲੁੱਟ ਦਾ ਅਣਗਿਣਤ ਮਾਲ ਉਸ ਦੇ ਹੱਥ ਲਗਾ । ਜਨਵਰੀ ਸੰਨ 1399 ਵਿਚ ਤੈਮੂਰ ਨੇ ਦਿੱਲੀ ਤੋਂ ਵਾਪਸ ਮੁੜਦੇ ਹੋਏ ਕਾਲਕਾ ਦੀਆਂ ਪਹਾੜੀਆਂ ਲਾਗੇ ਰਾਜਾ ਰਤਨ ਸੈਨ ਨੂੰ ਹਰਾ ਕੇ ਪੰਜੌਰ ਨੂੰ ਲੁੱਟ ਲਿਆ।
ਔਰੰਗਜ਼ੇਬ ਦੇ ਸ਼ਾਸਨ-ਕਾਲ ਦੇ ਚੌਥੇ ਸਾਲ ਸੰਨ 1661 ਵਿਚ ਉਸ ਦੇ ਦੁੱਧ-ਭਰਾ ਫ਼ਿਦਾਈ ਖ਼ਾਨ ਨੇ ਪੰਜੌਰ ਨਾਹਨ ਦੇ ਰਾਜੇ ਤੋਂ ਜਿੱਤ ਲਿਆ ਅਤੇ ਆਪ ਇਥੇ ਰਹਿਣ ਲਗਾ । ਉਹ ਸ਼ਿਲਪਕਾਰੀ ਅਤੇ ਉਸਾਰੀ ਦੇ ਕੰਮ ਵਿਚ ਬੜਾ ਨਿਪੁੰਨ ਸੀ । ਉਸ ਨੇ ਲਾਹੌਰ ਦੇ ਸ਼ਾਲਾਮਾਰ ਬਾਗ਼ ਦੇ ਨਮੂਨੇ ਉੱਤੇ ਇਥੇ ਬਾਗ਼ ਬਣਵਾਇਆ ਅਤੇ ਇਮਾਰਤਾਂ ਉਸਰਵਾਈਆਂ ਜਿਹੜੀਆਂ ਤਿੰਨ ਸੋ ਸਾਲ ਗੁਜ਼ਰ ਜਾਣ ਪਿੱਛੋਂ ਸ਼ਾਨਦਾਰ ਹਨ। ਇਹ ਬਾਗ਼ ਗੁਲਾਬ ਦੇ ਫੁੱਲਾਂ ਲਈ ਪ੍ਰਸਿੱਧ ਸੀ । ਮੁਨਸ਼ੀ ਸੁਜਾਨ ਰਾਇ ਭੰਡਾਰੀ ਬਟਾਲੀਆ ਆਪਣੀ ਪੁਸਤਕ ‘ਖੁਲਾ- ਸਤੁਤ ਤਵਾਰੀਖ਼’ (ਸੰਨ 1696 ਈ.) ਵਿਚ ਲਿਖਦਾ ਹੈ ਕਿ ਜਦੋਂ ਉਹ ਫੁੱਲਾਂ ਦੀ ਰੁੱਤ ਵਿਚ ਉਥੇ ਗਿਆ ਤਾਂ ਉਸ ਦਿਨ 40 ਮਣ (ਆਲਮਗੀਰੀ) ਗੁਲਾਬ ਦੇ ਫੁੱਲ ਵਿਦਾਈ ਖ਼ਾਨ ਦੇ ਗੁਲਾਬ ਖ਼ਾਨੇ ਵਿਚ ਆਏ ਸਨ । ਸੁਜਾਨ ਰਾਇ ਲਿਖਦਾ ਹੈ ਕਿ ਪੰਜਰ ਵਿਚ ਭੀਮਾ ਦੇਵੀ ਦਾ ਪ੍ਰਾਚੀਨ ਅਤੇ ਪਵਿੱਤਰ ਮੰਦਰ ਹੈ। ਇਹ ਮੰਦਰ ਹੁਣ ਨਹੀਂ ਹੈ ਅਤੇ ਇਸ ਦੇ ਕੋਈ ਨਿਸ਼ਾਨ ਨਹੀਂ ਹਨ । ਪਰਤੰਡ ਹੁੰਦਾ ਹੈ ਕਿ ੲਹ ਔਰੰਗਜ਼ੇਬ ਦੇ ਅੰਤਲੇ ਦਿਨੀਂ ਜਾਂ ਉਸ ਤੋਂ ਪਿੱਛੋਂ ਢਹਿ ਗਿਆ ਸੀ । ਸੜਕ ਤੋਂ ਪੱਛਮ ਵਲ ਇਕ ਛੋਟਾ ਜਿਹਾ ਮੰਦਰ ਪੁਰਾਣੇ ਵੱਡੇ ਮੰਦਰ ਦੀ ਯਾਦ ਵਿਚ ਇਸੇ ਨਾਂ ਦਾ ਬਣਾਇਆ ਹੋਇਆ ਹੈ ।
ਫ਼ਿਦਾਈ ਖ਼ਾਨ ਜ਼ਿਆਦਾ ਅਰਸਾ ਪੰਜੌਰ ਵਿਚ ਨਹੀਂ ਰਿਹਾ, ਕਿਉਂਕਿ ਇਥੋਂ ਦੇ ਪਾਣੀ ਨਾਲ ਲੋਕਾਂ ਨੂੰ ਗਿੱਲ੍ਹੜ ਦੀ ਬੀਮਾਰੀ ਹੋ ਗਈ ਸੀ । ਫ਼ਿਦਾਈ ਖ਼ਾਨ ਦੇ ਜਾਣ ਪਿੱਛੋਂ ਨਾਹਨ ਦੇ ਰਾਜੇ ਨੇ ਫਿਰ ਇਥੇ ਕਬਜ਼ਾ ਕ ਰ ਲਿਆ ।
ਸੰਨ 1764 ਵਿਚ ਜਦ ਸਿੰਘਾਂ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ ਤਾਂ ਕਈ ਛੋਟੀਆਂ ਰਿਆਸਤਾਂ ਹੋਂਦ ਵਿਚ ਆਈਆਂ ਜਿਨ੍ਹਾਂ ਵਿਚ ਇਕ ਮਨੀ ਮਾਜਰਾ ਵੀ ਸੀ । ਇਥੇ ਦੇ ਚੌਧਰੀ ਗਰੀਬ ਦਾਸ ਨੇ ਸੰਨ 1766 ਵਿਚ ਪੰਜੌਰ ਦੇ ਇਲਾਕੇ ਤੇ ਕਬਜ਼ਾ ਕਰ ਲਿਆ, ਪਰ ਉਹ ਦੋ ਸਾਲ ਤੋਂ ਅਧਿਕ ਸਮਾਂ ਇਸ ਨੂੰ ਆਪਣੇ ਅਧੀਨ ਨਾ ਰੱਖ ਸਕਿਆ । ਨਾਹਨ ਦੇ ਰਾਜੇ ਕੀਰਤ ਪ੍ਰਕਾਸ਼ ਨੇ ਆਪਣੇ ਮਿੱਤਰ ਪਟਿਆਲੇ ਦੇ ਮਹਾਰਾਜੇ ਅਮਰ ਸਿੰਘ ਪਾਸੋਂ ਸਹਾਇਤਾ ਮੰਗੀ । 1766 ਵਿਚ ਮਹਾਰਾਜੇ ਨੇ ਮਲਕ ਲਖਣਾਂ ਦੀ ਕਮਾਨ ਵਿਚ ਸੈਨਾ ਭੇਜੀ ਜਿਸ ਨੇ ਪੰਜੋਰ ਨੂੰ ਖ਼ਾਲੀ ਕਰਵਾ ਕੇ ਨਾਹਨ ਦੇ ਰਾਜੇ ਦੇ ਸਪੁਰਦ ਕੀਤਾ । ਪਰ ਮਨੀਮਾਜਰੇ ਵਾਲਿਆਂ ਨੇ ਫਿਰ ਪੰਜੌਰ ਤੇ ਕਬਜ਼ਾ ਕਰ ਲਿਆ । ਸੰਨ 1775 ਈ. ਵਿਚ ਨਾਹਨ ਦਾ ਰਾਜਾ ਕੀਰਤ ਪ੍ਰਕਾਸ਼ ਮਰ ਗਿਆ । ਤਿੰਨ ਸਾਲ ਪਿੱਛੋਂ ਮਹਾਰਾਜਾ ਅਮਰ ਸਿੰਘ ਨੇ ਸਰਦਾਰ ਮਹਾਂ ਸਿੰਘ ਅਤੇ ਪਾਖਰ ਸਿੰਘ ਦੀ ਕਮਾਂਡ ਵਿਚ ਸੈਨਾ ਭੇਜ ਕੇ ਪੰਜੌਰ ਤੇ ਕਬਜ਼ਾ ਕਰ ਲਿਆ ਅਤੇ ਪਟਿਆਲਾ ਰਿਆਸਤ ਵਿਚ ਸ਼ਾਮਲ ਕਰ ਲਿਆ ।
1792 ਵਿਚ ਮਰਾਠਿਆਂ ਦੇ ਫਰਾਂਸੀਸੀ ਜਰਨੈਲ ਲ ਈ ਬੁਰਕਾਨ ਨੇ ਇਥੇ ਕਬਜ਼ਾ ਕਰ ਲਿਆ ਅਤੇ ਕਿਲ੍ਹਾ ਢਾਹ ਦਿੱਤਾ । ਸੰਨ 1803 ਵਿਚ ਆਪਣੀ ਹਾਰ ਪਿੱਛੋਂ ਬੁਰਕਾਨ ਪੰਜਾਬ ਖਾਲੀ ਕਰ ਗਿਆ ਅਤੇ ਉਸ ਸਮੇਂ ਤੋਂ ਹੀ ਇਹ ਪਟਿਆਲਾ ਰਿਆਸਤ ਵਿਚ ਰਿਹਾ। 1810 ਵਿਚ ਗੋਰਖਾ ਜਰਨੈਲ ਅਮਰ ਸਿੰਘ ਥਾਪੇ ਦਾ ਖ਼ਤਰਾ ਉਤਪੰਨ ਹੋ ਗਿਆ ਸੀ, ਪਰ ਉਹ ਛੇਤੀ ਹੀ ਟਲ ਗਿਆ ।
ਆਰੰਭ ਵਿਚ ਪੰਜੌਰ ਪਟਿਆਲਾ ਰਿਆਸਤ ਦੀ ਤਹਿਸੀਲ ਸੀ । ਸੰਨ 1861 ਵਿਚ ਮਹਾਰਾਜਾ ਨਰਿੰਦਰ ਸਿੰਘ ਨੇ ਇਸ ਨੂੰ ਨਜ਼ਾਮਤ ਬਣਾ ਦਿੱਤਾ, ਪਰ ਇਸ ਦਾ ਹੈਡਕੁਆਰਟਰ ਰਾਜਪੁਰਾ ਹੀ ਰੱਖਿਆ । ਉਸ ਸਮੇਂ ਇਸ ਦੀਆਂ ਚਾਰ ਤਹਿਸੀਲਾਂ ਸਨ :
ਰਾਜਪੁਰਾ, ਬਨੂੜ, ਪੰਜੌਰ ਅਤੇ ਘਨੌਰ । ਸੰਨ 1918 ਵਿਚ ਪੰਜੋਰ ਦੀ ਨਜ਼ਾਮਤ ਦੇ ਸਥਾਨ ਤੇ ਕੋਹਿਸਤਾਨ ਦੀ ਨਜ਼ਾਮਤ ਬਣਾ ਦਿੱਤੀ ਗਈ ਅਤੇ ਪੰਜੋਰ ਕੰਡਾ ਘਾਟ ਦੀ ਤਹਿਸੀਲ ਵਿਚ ਸ਼ਾਮਲ ਕਰ ਦਿੱਤਾ ਗਿਆ ।
ਇਥੇ ਧਾਰਾ ਛੇਤਰ ਜਾਂ ਧਾਰਾ ਮੰਡਲ ਦਾ ਪ੍ਰਸਿੱਧ ਹਿੰਦੂ ਮੰਦਰ ਹੈ। ਇਸ ਤੀਰਥ ਦੇ ਨੇੜੇ ਇਕ ਸਿੱਖ ਗੁਰਦੁਆਰਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ ।
ਪੰਜੌਰ ਦੀ ਮਸਜਿਦ ਵੀ ਮੁਸਲਮਾਨਾਂ ਦੇ ਰਾਜ-ਕਾਲ ਦੀ ਇਤਿਹਾਸਕ ਯਾਦਗਾਰ ਹੈ। ਅਲੈਗਜ਼ੈਂਡਰ ਕਨਿੰਘਮ ਦੇ ਅਨੁਸਾਰ ਮੁਸਲਮਾਨ ਸ਼ਾਸਕਾਂ ਨੇ ਕਈ ਵਾਰੀ ਇਸ ਅਸਥਾਨ ਨੂੰ ਲੁੱਟ-ਪੁੱਟ ਕੇ ਬਰਬਾਦ ਕਰ ਦਿੱਤਾ ਸੀ ਅਤੇ ਇਥੋਂ ਦੇ ਮੰਦਰਾਂ ਨੂੰ ਢਾਹ ਕੇ ਮਸਜਿਦ ਉਸਰਵਾਈ ਸੀ । ਮਸਜਿਦ ਉਤੇ ਕੋਈ ਲਿਖਤ ਨਹੀਂ ਹੈ ਪਰ ਪਰੰਪਰਾ ਅਨੁਸਾਰ ਇਹ ਵੀ ਫਿਦਾਈ ਖ਼ਾਨ ਨੇ ਹੀ ਬਣਵਾਈ ਸੀ । ਪਟਿਆਲਾ ਰਿਆਸਤ ਦੇ ਵੇਲੇ ਇਹ ਹਵਾਲਾਤ ਹੁੰਦੀ ਸੀ । ਮਹਾਰਾਜਾ ਭੁਪਿੰਦਰ ਸਿੰਘ ਨੇ ਇਹ ਮਸਜਿਦ ਮੁਸਲਮਾਨਾਂ ਨੂੰ ਦੇ ਦਿੱਤੀ ।
ਧਾਰਾ ਛੇਤਰ ਤੀਰਥ ਦੀ ਛੱਤ ਦੇ ਸ਼ਤੀਰ ਉੱਤੇ ਪੁਰਾਣੀ ਸ਼ਾਰਦਾ ਵਿਚ ਚਾਰ ਸਤਰਾਂ ਦੀ ਇਕ ਲਿਖਤ ਹੈ ਜਿਹੜੀ ਸਾਢੇ ਚਾਰ ਫੁੱਟ ਲੰਬੀ ਅਤੇ ਨੌਂ ਇੰਚ ਚੌੜੀ ਹੈ । ਲਹਿੰਦੀ ਕੰਧ ਵਿਚ ਇਕ ਗੁਫਾ ਹੈ ਜਿਹੜੀ 1950 ਬਿਕਰਮੀ ਤੋਂ ਕੁਝ ਸਮਾਂ ਪਹਿਲਾਂ ਪੱਥਰਾਂ ਨਾਲ ਬੰਦ ਕੀਤੀ ਸੀ । ਇਸ ਦੇ ਨੇੜੇ ਹੀ ਸ਼ਿਵਜੀ ਦਾ ਮੰਦਰ ਹੈ ।
ਅੱਜ ਕੱਲ੍ਹ ਪੰਜੋਰ ਹਰਿਆਣਾ ਪ੍ਰਾਂਤ ਵਿਚ ਹੈ ।
ਮਨਸੂਰਪੁਰ (ਛੀਟਾਂਵਾਲਾ)
ਪਟਿਆਲੇ ਤੋਂ ਪੱਛਮ ਵਲ 24 ਮੀਲ ਦੀ ਦੂਰੀ ਤੇ ਮਨਸੂਰਪੁਰ ਦਾ ਬਹੁਤ ਪੁਰਾਣਾਂ ਨਗਰ ਹੈ। ਇਹ 30°-22 ਉੱਤਰੀ ਵਿਥਕਾਰ ਅਤੇ 76°-5′ ਚੜ੍ਹਦਿਆਂ ਲਮਕਾਰਾਂ ਵਿਚਕਾਰ ਹੈ । ਇਸ ਦੀ ਨੀਂਹ ਮਨਸੂਰ ਅਲੀ ਖ਼ਾਨ ਇਕ ਰਾਜਪੂਤ ਨੇ ਰੱਖੀ ਸੀ, ਜਿਸ ਨੇ ਮੁਸਲਮਾਨਾਂ ਦੇ ਪਹਿਲੋਂ ਪਹਿਲੇ ਹਿੰਦੁਸਤਾਨ ਵਿਚ ਆਉਣ ਸਮੇਂ ਮੁਸਲਮਾਨ ਧਰਮ ਕਬੂਲ ਕੀਤਾ ਸੀ । ਫੂਲਕੀਆਂ ਸਟੇਟਸ ਗਜ਼ੇਟੀਅਰ ਅਨੁਸਾਰ ਸੁਲਤਾਨਾਂ ਦੇ ਸ਼ਾਸਨ ਕਾਲ ਵੇਲੇ ਇਹ ਸਮਾਣਾ ਅਤੇ ਸੁਨਾਮ ਦੀ ਤਰ੍ਹਾਂ ਦਿੱਲੀ ਦੇ ਆਲੇ ਦੁਆਲੇ ਵਡੀਆਂ ਜਾਗੀਰਾਂ ਵਿਚੋ ਇਕ ਸੀ । ਮਿਨਹਾਜ਼-ਸਰਾਜ ਆਪਣੀ ਪੁਸਤਕ ‘ਤਬਕਾਤਿ ਨਾਸਰੀ’ ਵਿਚ ਲਿਖਦਾ ਹੈ ਕਿ ਗੁਲਾਮ ਘਰਾਣੇ ਦੇ ਬਾਦਸ਼ਾਹ ਇਲਤੁਤਮਸ਼ ਦੇ ਪੁੱਤਰ ਰੁਕਨੁਦੀਨ ਨੇ ਘੁੜਾਮ ਵਲ ਚੜ੍ਹਾਈ ਕਰਦੇ ਹੋਏ ਸੰਨ 1236 ਈ. ਵਿਚ ਮਨਸੂਰਪੁਰ ਦੇ ਨੇੜੇ ਆਪਣੇ ਵਿਦ੍ਰੋਹੀ ਹਾਕਮਾਂ ਨੂੰ ਹਾਰ ਦਿੱਤੀ। ਅਤੇ ਕਈ ਤਾਜ਼ੀਕਾਂ ਨੂੰ ਮਾਰ ਦਿੱਤਾ । ਮਨਸੂਰਪੁਰ ਦੇ ਨੇੜੇ ਵਿਦ੍ਰੋਹੀਆਂ ਨੇ ਮੁੜ ਇਕੱਠ ਕੀਤਾ ਅਤੇ ਦਿੱਲੀ ਜਾ ਕੇ ਸੁਲਤਾਨ ਦੀ ਭੈਣ ਰਜ਼ੀਆ ਸੁਲਤਾਨਾਂ ਨਾਲ ਮਿਲ ਗਏ ਜਿਸ ਨੇ ਹਿੰਦੁਸਤਾਨ ਦੇ ਤਖ਼ਤ ਤੇ ਬੈਠ ਕੇ ਆਪਣੇ ਭਾਈ ਨੂੰ ਕੈਦ ਕਰਨ ਦੇ ਆਦੇਸ਼ ਦਿੱਤੇ ।
ਸੁਲਤਾਨ ਨਾਸਿਰੁਦੀਨ ਮਹਿਮੂਦ (1246-1266) ਦੇ ਸਮੇਂ ਮਨਸੂਰਪੁਰ ਵਿਚ ਬਾਣ ਖ਼ਾਨ ਇਕ ਪ੍ਰਸਿੱਧ ਅਫ਼ਸਰ ਸੀ ਜਿਹੜਾ ਤੁਰਕਾਂ ਅਤੇ ਮਲਿਕ ਦੀ ਪਾਰਟੀ ਵਿਚ ਇਸ ਵਿਚਾਰ ਨਾਲ ਸ਼ਾਮਲ ਹੋ ਗਿਆ ਸੀ ਕਿ ਸੁਲਤਾਨ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਗਿਆਸੁਦੀਨ ਨੂੰ ਮੁੜ ਵਜ਼ੀਰ ਬਣਾ ਲਏ ਜਿਸ ਨੂੰ ਉਸ ਦੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਕਾਰਨ ਹਟਾ ਦਿੱਤਾ। ਗਿਆ ਸੀ । ਸੰਨ 1255 ਈ. ਵਿਚ ਸੁਲਤਾਨ ਨਾਸਿਰੁਦੀਨ ਅਤੇ ਉਸਦੇ ਨਾਰਾਜ਼ ਅਫ਼ਸਰਾਂ ਵਿਚਕਾਰ ਸਮਝੌਤਾ ਹੋ ਗਿਆ ਅਤੇ ਸੁਲਤਾਨ ਨੇ ਗਿਆਸੁਦੀਨ ਨੂੰ ਮੁੜ ਦਿੱਲੀ ਦਾ ਵਜ਼ੀਰ ਨਿਯੁਕਤ ਕਰ ਦਿੱਤਾ ।
ਤਾਰੀਖਿ ਮੁਬਾਰਕਸ਼ਾਹੀ ਦਾ ਲੇਖਕ ਯਾਹੀਆ ਬਿਨ ਅਹਿਮਦ ਸਰਹਿੰਦੀ ਨੇ ਫੀਰੋਜ਼ ਸ਼ਾਹ (1351-1388 ਈ.) ਦੇ ਸਮੇਂ ਕੱਢੀ ਗਈ ਨਹਿਰ ਦੇ ਸੰਬੰਧ ਵਿਚ ਮਨਸੂਰਪੁਰ ਦਾ ਜ਼ਿਕਰ ਕਰਦਾ ਹੈ । ਜਦੋਂ ਮਈ 1361 ਵਿਚ ਫੀਰੋਜ਼ ਸ਼ਾਹ ਸਿਰਮੌਰ ਦੀਆਂ ਪਹਾੜੀਆਂ ਵਲ ਗਿਆ ਤਾਂ ਉਸ ਨੇ ਆਦੇਸ਼ ਦਿੱਤਾ ਕਿ ਇਕ ਪਹਾੜੀ ਨੂੰ ਕੱਟ ਕੇ ਸਰਸਾ ਦਾ ਪਾਣੀ ਜਿਹੜਾ ਉਸ ਸਮੇਂ ਸਤਲੁਜ ਵਿਚ ਡਿੱਗਦਾ ਸੀ, ਨੂੰ ਮੋੜ ਕੇ ਸਲੀਮਾਂ ਨਦੀ ਵਿਚ ਪਾ ਦਿੱਤਾ ਜਾਵੇ ਤਾਂ ਕਿ ਸਰਹਿੰਦ, ਮਨਸੂਰਪੁਰ ਵਿਚ ਦੀ ਹੋ ਕੇ ਸੁਨਾਮ ਵਲ ਜਾਂਦੀ ਨਦੀ ਵਿਚ ਸਦਾ ਹੀ ਪਾਣੀ ਵਗਚਾ ਰਹੇ । ਜੁਲਾਈ 1420 ਵਿਚ ਸੁਲਤਾਨ ਖ਼ਿਜ਼ਰ ਖ਼ਾਨ (1412-1421 ਈ.) ਦੇ ਆਖ਼ਰੀ ਦਿਨੀਂ ਤੁਗਾਨ ਨਾਂ ਦੇ ਇਕ ਤੁਰਕੀ ਗ਼ਲਾਮ ਫੌਜੀ ਅਫ਼ਸਰ ਨੇ ਸਰਹਿੰਦ ਦੇ ਕਿਲੇ ਦਾ ਘੇਰਾ ਪਾ ਕੇ ਪਾਇਲ ਤੋਂ ਮਨਸੂਰਪੁਰ ਤਕ ਦਾ ਇਲਾਕਾ ਲੁੱਟਿਆ । ਖੈਰੁਦੀਨ ਦੀ ਕਮਾਨ ਵਿਚ ਇਕ ਸ਼ਾਹੀ ਸੈਨਾ ਨੇ ਉਸ ਵਲ ਕੂਚ ਕੀਤਾ ਅਤੇ ਸਮਾਣੇ ਦਾ ਜ਼ੀਰਕ ਖ਼ਾਨ ਭੀ ਉਨ੍ਹਾਂ ਨਾਲ ਮਿਲ ਗਿਆ । ਇਸਦੀ ਸੂਚਨਾ ਮਿਲਦੇ ਹੀ ਤੁਗਾਨ ਭੱਜ ਕੇ ਪੰਜਾਬ ਵਿਚ ਜਸਰਤ ਖੋਖਰ ਦੇ ਇਲਾਕੇ ਵਿਚ ਛਿਪ ਗਿਆ।
ਪੰਦਰਵੀਂ ਸਦੀ ਦੇ ਅੰਤ ਵਿਚ ਗੁਰੂ ਨਾਨਕ ਦੇਵ ਜੀ ਮਨਸੂਰਪੁਰ ਪਧਾਰੇ ਅਤੇ ਚਰਨ ਦਾਸ ਖੱਤਰੀ ਦੇ ਚੁਬਾਰੇ ਵਿਚ ਠਹਿਰੇ। ਕੁਝ ਸ਼ਰਧਾਲੂ ਸਿੱਖਾਂ ਨੇ ਇਥੇ ਇਤਿਹਾਸਕ ਗੁਰਦੁਆਰਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋਏ। 1761 ਵਿਚ ਮਨਸੂਰਪੁਰ ਦਾ ਪਰਗਣਾ, ਜਿਸ ਦੇ ਵਿਚ 23 ਪਿੰਡ ਸਨ, ਬਾਬਾ ਆਲਾ ਸਿੰਘ ਦੇ ਅਧੀਨ ਸੀ। ਸੰਨ 1806 ਵਿਚ ਇਥੇ ਮਹਾਰਾਜਾ ਰਣਜੀਤ ਸਿੰਘ ਅਤੇ ਪਟਿਆਲੇ ਦੇ ਮਹਾਰਾਜਾ ਸਾਹਿਬ ਸਿੰਘ ਵਿਚਕਾਰ ਲੜਾਈ ਹੋਈ ਅਤੇ ਦੋਹਾਂ ਦਾ ਸਮਝੌਤਾ ਹੋ ਗਿਆ । ਇਸੇ ਸਾਲ ਮਹਾਰਾਜਾ ਰਣਜੀਤ ਸਿੰਘ ਨੇ ਨਾਭੇ ਅਤੇ ਪਟਿਆਲੇ ਵਿਚਕਾਰ ਸਮਝੌਤਾ ਇਥੇ ਕਰਾਇਆ । . ਇਥੇ ਇਕ ਕਿਲ੍ਹਾ ਸੀ ਜਿੱਥੇ ਮਹਾਰਾਜਾ ਸਾਹਿਬ ਸਿੰਘ ਨੇ ਨਿਵਾਸ-ਸਥਾਨ ਉਸਰਵਾਇਆ ਸੀ ।
ਡਾ. ਗੰਡਾ ਸਿੰਘ ਲਿਖਦੇ ਹਨ ਕਿ ਇੱਥੋਂ ਦੇ ਛੀਂਬੇ ਵੱਖਰੇ ਵੱਖਰੇ ਨਮੂਨਿਆਂ ਅਤੇ ਰੰਗਾਂ ਦੇ ਦੀਆਂ ਛੀਂਟਾਂ ਛਾਪਣ ਵਿਚ ਬੜੇ ਮਸ਼ਹੂਰ ਸਨ । ਇਸੇ ਕਰਕੇ ਆਮ ਲੋਕਾਂ ਵਿਚ ਮਨਸੂਰਪੁਰ ਦਾ ਨਾਉਂ ਹੀ ਛੀਂਟਾ ਵਾਲਾ ਮਸ਼ਹੂਰ ਹੋ ਗਿਆ ਸੀ । ਜਿਉਂ ਜਿਉਂ ਸਮਾਂ ਬੀਤਦਾ ਗਿਆ। ਮਨਸੂਰਪੁਰ ਨਾਉਂ ਲੋਕਾਂ ਨੂੰ ਭੁਲ ਹੀ ਗਿਆ ।
ਪਟਿਆਲਾ ਰਿਆਸਤ ਵਿਚ ਛੀਂਟਾਂ ਵਾਲਾ ਸੁਨਾਮ ਦੀ ਨਿਜਾਮਤ ਵਿਚ ਸੀ ਅਤੇ ਇਹ ਭਵਾਨੀਗੜ੍ਹ ਠਾਣੇ ਵਿਚ ਇਕ ਪਿੰਡ ਸੀ । ਹੁਣ ਇਹ ਪਟਿਆਲੇ ਜ਼ਿਲ੍ਹੇ ਵਿਚ ਹੈ।
ਛੀਂਟਾਂ ਵਾਲੇ ਵਿਚ ਮਾਘੀ ਰਾਮ ਵੇਦਾਂਤੀ ਦਾ ਮੰਦਰ ਹੈ ਜੋ ‘ਆਪੋ-ਆਪ’ ਨਾਂ ਦੇ ਸੰਪ੍ਰਦਾਇ ਦਾ ਬਾਨੀ ਸੀ ।
ਪਟਿਆਲਾ ਸ਼ਹਿਰ ਦੀਆ ਤਸਵੀਰਾਂ
Credit – ਡਾ. ਜਗਜੀਵਨ ਮੋਹਨ ਵਾਲੀਆ