ਰਾਜਪੂਤ ਸ਼ਬਦ ਬਾਰੇ ਜੱਟਾਂ ਦੇ ਕਾਂਡ ਵਿਚ ਕਾਫੀ ਲਿਖ ਦਿੱਤਾ ਗਿਆ ਹੈ, ਰਾਜਪੂਤ ਨੂੰ ਸ਼ਾਬਦਕ ਤੌਰ ਤੇ ਰਾਜੇ ਦਾ ਪੁੱਤਰ, ਪ੍ਰਾਚੀਨ ‘ਰਾਜਪੁੱਤਰਾ’ ਤੌਰ ‘ਤੇ ਲਵਾਂਗੇ। ਇਸ ਸ਼ਬਦ ਦੀ ਪ੍ਰਯੋਗਤਾ ਲਗਭਗ ਤਿੰਨ ਸੋ ਪੂ.ਮ. ਤੋਂ ਲੈ ਕੇ ਦਸਵੀਂ ਸਦੀ ਤਕ ਕਿਧਰੇ ਨਹੀਂ ਮਿਲਦੀ । ਸ੍ਰੀ ਰਾਮਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਉੱਤਰਾਧਿਕਾਰੀਆਂ ਦਾ ਰਾਜਪੂਤ (ਰਾਜਪੂਤ ਭਾਈਚਾਰਾ ਜਾਂ ਜਾਤ ਦੇ ਰੂਪ ਵਿਚ) ਕਹਾਉਣਾ ਸਾਨੂੰ ਕਿਤਿਉਂ ਵੀ ਲਿਖਿਆ ਪ੍ਰਾਪਤ ਨਹੀਂ ਹੁੰਦਾ, ਭਾਵੇਂ ਇਹ ਦੋਵੇਂ ਮਹਾਨ ਸ਼ਖਸੀਅਤਾਂ ਰਾਜਾ-ਪੁੱਤਰ ਤੇ ਖੁਦ ਰਾਜੇ ਸਨ। ਰਾਜਪੂਤ ਜਾਤ ਅਤੇ ਹੋਰ ਕਸ਼ੱਤਰੀ ਜਾਤਾਂ ਆਪਣੇ ਆਪ ਨੂੰ ਸੂਰਜਵੰਸ਼ੀ, ਚੰਦਰਵੰਸ਼ੀ ਅਤੇ ਅਗਨੀਕੁਲ ਕਹਾਉਂਦੀਆਂ ਹਨ । ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰਾਜਪੂਤ ਇਕ ਪ੍ਰਸਿੱਧ ਕਸ਼ੱਤਰੀ ਜਾਤਿ ਹੈ ਜੋ ਤਿੰਨ ਕੁਲਾਂ ਵਿਚ ਵੰਡੀ ਹੋਈ ਹੈ। (ੳ) ਸੂਰਜਕੁਲ (ਸੂਰਜਵੰਸ਼ੀ) ਜਿਸ ਵਿਚ ਸ੍ਰੀ ਰਾਮਚੰਦਰ ਜੀ ਹੋਏ। (ਅ) ਚੰਦਰਵੰਸ਼ (ਚੰਦਰਵੰਸ਼ੀ) ਜਿਸ ਵਿਚ ਕ੍ਰਿਸ਼ਨ ਜੀ ਜਨਮੇਂ (ੲ) ਅਗਨੀਕੁਲ; ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅੰਬੁਦ) ਪਹਾੜ ਤੇ ਰਿਸ਼ੀਆਂ ਨੇ ਯੱਗ ਕੀਤਾ, ਜਿਸਦੇ ਹਵਨਕੁੰਡ ‘ਚੋਂ ਚਾਰ ਤੇਜਸ੍ਰੀ ਵੀਰ (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ। ਇਨ੍ਹਾਂ ਚਾਰ ਪੁਰਸ਼ਾਂ ਤੋਂ ਜੋ ਵੰਸ਼ ਚੱਲਿਆ, ਉਹ ਅਗਨੀਕੁਲ ਪ੍ਰਸਿੱਧ ਹੋਇਆ।’
ਇਸ ਤਰ੍ਹਾਂ ਬਹਾਦੁਰ ਲੋਕ ਪੈਦਾ ਕਰਨੇ, ਮਿਥਿਹਾਸਕਤਾ ਹੈ। ਅਗਨੀ ਵਿਚ ਲੋਕ ਭਸਮ ਹੁੰਦੇ ਹਨ ਪੈਦਾ ਨਹੀਂ ਹੁੰਦੇ। ਕੋਈ ਵੀ ਵਿਅਕਤੀ ਇਸਤ੍ਰੀ ਅਤੇ ਮਰਦ ਦੇ ਮੇਲ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਇਹ ਇਨ੍ਹਾਂ ਲੋਕਾਂ ਨੂੰ ਵਡਿਆਉਣ ਲਈ ਅਲੰਕਾਰਕ ਗੱਲ ਹੈ। ਦਰਅਸਲ ਇਤਿਹਾਸ ਤੋਂ ਇਹ ਪਤਾ ਲਗਦਾ ਹੈ ਕਿ ਹਿੰਦੂ ਧਰਮ ਦੀ ਥਾਂ ਬੁੱਧ ਧਰਮ ਭਾਰਤ ਵਿਚ ਆਪਣੇ ਪੈਰ ਜਮਾ ਚੁਕਾ ਸੀ ਅਤੇ ਰਾਜਾ ਤੇ ਪਰਜਾ ਵੱਡੇ ਤੌਰ ‘ਤੇ ਬੁੱਧ ਧਰਮ ਦੇ ਅਨੁਯਾਈ ਸਨ ਅਤੇ ਬ੍ਰਾਹਮਣਾਂ ਨੂੰ ਕੋਈ ਪੁੱਛਦਾ ਨਹੀਂ ਸੀ। ਆਬੂ ਪਰਬਤ ‘ਤੇ ਬ੍ਰਾਹਮਣਾਂ ਨੇ ਇਕ ਵੱਡੀ ਇਕੱਤਰਤਾ ਕੀਤੀ ਤੇ ਯੱਗ ਕੀਤਾ; ਲੋਕਾਂ ਦੇ ਕਸ਼ੱਤਰੀਪਨ ਨੂੰ ਜਗਾਇਆ ਗਿਆ ਅਤੇ ਉਨ੍ਹਾਂ ਨੂੰ ਬੋਧੀਆਂ ਦੇ ਵਿਰੁੱਧ ਲੜਨ ਲਈ ਤਿਆਰ ਕੀਤਾ ਗਿਆ, ਤਾਂ ਜੋ ਬ੍ਰਾਹਮਣੀ ਧਰਮ ਦਾ ਬੋਲਬਾਲਾ ਹੋਵੇ। ਜੇਮਜ਼ ਟਾਡ ਵੀ ਲਿਖਦਾ ਹੈ, ਅਗਨੀਕੁਲ ਰਾਜਪੂਤ ਬ੍ਰਾਹਮਣਾਂ ਵੱਲੋਂ ਆਪਣੀਆਂ ਲੜਾਈਆਂ ਲੜਨ ਲਈ ਤਿਆਰ ਕੀਤੇ ਗਏ ਸਨ। ਉਨ੍ਹਾਂ ਬਾਰੇ ਸ਼ਿਲਾਲੇਖ ਪਾਲੀ ਭਾਸ਼ਾ ਵਿਚ ਉੱਥੇ ਲੱਭੇ ਹਨ, ਜਿੱਥੇ ਜਿੱਥੇ ਬੁੱਧ ਧਰਮ ਫੈਲਿਆ ਹੋਇਆ ਸੀ। ਇਉਂ ਲਗਦਾ ਹੈ ਕਿ ਤਕਸ਼ਕ ਜਾਂ ਤੁਸਤਾ ਲੋਕ, ਜਿਨ੍ਹਾਂ ਪੂਰਬ ਮਸੀਹ ਤੋਂ ਦੋ ਸਦੀਆਂ ਪਹਿਲਾਂ ਭਾਰਤ ਤੇ ਆਕ੍ਰਮਣ ਕੀਤਾ ਸੀ, ਦੇ ਵਿਰੁੱਧ ਇਹ ਅਗਨੀਕੁਲ ਰਾਜਪੂਤ ਲੜੇ ਸਨ। ਇਹ ਲੜਾਈਆਂ ਅਦੈਤਵਾਦੀ ਬੋਧੀਆਂ ਦੇ ਵਿਰੁੱਧ ਬਹੁ-ਦੇਵ ਪੂਜਕ ਲੋਕਾਂ ਦੀਆਂ ਲੜਾਈਆਂ ਸਨ।
ਅਸ਼ੋਕ ਦੇ ਸ਼ਿਲਾਲੇਖਾਂ ਤੋਂ ਪਤਾ ਲਗਦਾ ਹੈ ਕਿ ਉੱਤਰ ਪੱਛਮੀ ਭਾਰਤ ਵਿਚ ਬੁੱਧ ਧਰਮ ਬਹੁਤ ਪ੍ਰਫੁੱਲਤ ਸੀ। ਇਹ ਕੰਮ ਅਸ਼ੋਕ ਦੇ ਪ੍ਰੋਹਿਤਾਂ ਨੇ ਬੜੇ ਪਿਆਰ ਤੇ ਸਿਆਣਪ ਨਾਲ ਕੀਤਾ, ਕਿਉਂਕਿ ਲੜਾਕੀਆਂ ਜਾਤਾਂ ਵਿਚ ਧਰਮ-ਪਰਿਵਰਤਨ ਦੀ ਬਹੁਤੀ ਗੁੰਜਾਇਸ਼ ਨਹੀਂ ਹੁੰਦੀ। ‘ਇਹ ਸ਼ਿਲਾਲੇਖ ਇਨ੍ਹਾਂ ਪ੍ਰੋਹਿਤਾਂ ਨੂੰ ਧਰਮ-ਮਹਾਂ-ਮਾਤਰ ਜਾਂ ਦੂਤ ਦਸਦੇ ਹਨ, ਜਿਨ੍ਹਾਂ ਨੇ ਯਵਨਾਂ, ਕੰਬੋਜਾਂ ਤੇ ਗੰਧਾਰੀ ਲੋਕਾਂ ਵਿਚ ਜਾ ਕੇ ਪਰਚਾਰ ਕੀਤਾ। ਵੀ.ਏ. ਸਮਿਥ ਵੀ ਲਿਖਦਾ ਹੈ ਕਿ ਉਸਨੇ ਆਪਣੇ ਰਾਜ ਦੀਆਂ ਹੱਦਾਂ ‘ਤੇ ਵਸਦੇ ਲੋਕਾਂ ਜਿਵੇਂ ਕਿ ਕੰਬੋਜ, ਯਵਨਾਂ ਤੇ ਹੋਰਨਾਂ ਵੱਲ ਪ੍ਰੋਹਿਤ ਭੇਜੇ।’ ਬੈਂਜਾਮਿਨ ਵਾਕਰ ਲਿਖਦਾ ਹੈ ਕਿ ‘ਅਸ਼ੋਕ ਨੇ ਆਪਣੇ ਮਿਸ਼ਨਰੀਆਂ ਨੂੰ ਕੰਬੋਜ ਦੇਸ਼ ਵਿਚ ਭੇਜਿਆ ਅਤੇ ਉਨ੍ਹਾਂ ਦੇ ਬੁੱਧ ਧਰਮ ਵਿਚ ਦੀਕਸ਼ਤ ਹੋਣ ਦੀ ਘਟਨਾ ਨੂੰ ਇਕ ਸ਼ਿਲਾ-ਲੇਖ ਵਿਚ ਲਿੱਪੀਬਧ ਕੀਤਾ।”
ਇਹ ਲੜਾਈਆਂ ਤਕਸ਼ਕ, ਕੰਬੋਜ, ਯਵਨ ਸ਼ਕ ਅਤੇ ਗੰਧਾਰੀ ਆਦਿ ਲੋਕਾਂ ਜੋ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਸਨ, ਦੇ ਵਿਰੁੱਧ ਲੜੀਆਂ ਗਈਆਂ। ਰਾਜਪੂਤ ਇਨ੍ਹਾਂ ਜਾਤਾਂ ਦੇ ਉੱਤਰਾਧਿਕਾਰੀ ਹਨ ਅਤੇ ਇਹ ਗੱਲ ਸਪੱਸ਼ਟ ਹੈ ਕਿ ਰਾਜਪੂਤ ਕਸ਼ੱਤਰੀਆਂ ਤੋਂ ਪਿਛੋਂ ਦੀ ਗੱਲ ਹੈ।
ਭਾਰਤ ਵਿਚ ਰਾਜਪੂਤਾਂ ਦੀ ਗਿਣਤੀ ਵੱਡੀ ਜਾਤ ਵਜੋਂ ਹੁੰਦੀ ਹੈ, ਪਰ ਭਾਰਤੀ ਪੰਜਾਬ ਵਿਚ ਇਨ੍ਹਾਂ ਦੀ ਪ੍ਰਤੀਸ਼ਤਤਾ ਬਹੁਤ ਘੱਟ ਹੈ। ਉਹ ਵੱਡੇ ਤੌਰ ‘ਤੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਅਤੇ ਜਲੰਧਰ ਦੇ ਜ਼ਿਲ੍ਹਿਆਂ ਵਿਚ ਹਨ ਅਤੇ ਹੋਰ ਜ਼ਿਲ੍ਹਿਆਂ ਵਿਚ ਖਿੱਲਰੇ ਵੀ ਮਿਲਦੇ ਹਨ। ਰਾਜਪੂਤਾਂ ਦੀ ਥਾਂ ਖੱਤਰੀਆਂ ਤੋਂ ਆਮ ਤੌਰ ‘ਤੇ ਪਿਛੋਂ ਗਿਣੀ ਜਾਂਦੀ ਹੈ। ਇਹ ਵੱਖ-ਵੱਖ ਨਸਲੀ ਸਮੂਹਾਂ ਨਾਲ ਸੰਬੰਧਤ ਹਨ ਅਤੇ ਅੱਡ-ਅੱਡ ਖੇਤਰਾਂ ਵਿਚ ਇਨ੍ਹਾਂ ਦੀ ਸਰਦਾਰੀ ਕਾਰਨ ਬ੍ਰਾਹਮਣਵਾਦੀ ਹਿੰਦੂ ਸਮਾਜਿਕ ਪ੍ਰਬੰਧ ਵਿਚ ਇਨ੍ਹਾਂ ਦੀ ਥਾਂ ਪ੍ਰਵਾਨ ਕਰਨੀ ਪਈ। ਮੂਲ ਤੌਰ ‘ਤੇ ਇਹ ਕਸ਼ੱਤਰੀ ਜਾਤ ਹੀ ਹੈ। ਪੰਜਾਬ ਵਿਚ ਰਾਜਪੂਤਾਂ ਦੀਆਂ ਉਪ-ਜਾਤਾਂ ਚੰਦਰਵੰਸ਼ੀ ਅਤੇ ਸੂਰਜਵੰਸ਼ੀ ਮੁੱਖ ਹਨ, ਕਿਤੇ ਕਿਤੇ ਨੀਵੇਂ ਦਰਜੇ ਦੇ ਗਿਣੇ ਜਾਂਦੇ ਰਾਜਪੂਤ ਵੀ ਹਨ ਜਿਵੇਂ ਕਿ ਬਾਹਤੀ/ਘਿਰਥ/ਚਾਂਗ । ਹੁਕਮਰਾਨ ਵਰਗ ਨਾਲ ਸੰਬੰਧਤ ਹੋਣ ਕਾਰਨ ਖੇਤੀ ਲਈ ਲੋੜੀਂਦੀ ਸਖ਼ਤ ਮਿਹਨਤ ਅਤੇ ਹਲ ਵਾਹੁਣਾ ਰਾਜਪੂਤ ਨੂੰ ਪਸੰਦ ਨਹੀਂ ਸੀ। ਇਸੇ ਲਈ ਇਨ੍ਹਾਂ ਨੂੰ ਵਧੀਆ ਕਿਸਾਨ ਵਜੋਂ ਨਹੀਂ ਵੇਖਿਆ ਜਾਂਦਾ। ‘ਤੀਹਵਿਆਂ (20ਵੀਂ ਸਦੀ) ਵਿਚ ਕਿਰਸਾਨੀ ਮਕਰੂਜ਼ੀ ਸਬੰਧੀ ਕੀਤੇ ਗਏ ਅਧਿਅਨ ਦਸਦੇ ਹਨ, ਕਿ ਬਾਕੀ ਕਿਰਸਾਨੀ ਜਾਤਾਂ ਦੇ ਮੁਕਾਬਲੇ ਇਨ੍ਹਾਂ ਵਿਚ ਮਕਰੂਜ਼ੀ ਦੀ ਮਾਤਰਾ ਵਧੇਰੇ ਸੀ’ (ਜੰਮੂ, ਪ੍ਰਕਾਸ਼ ਸਿੰਘ, ਸਮਾਜਕ ਵਿਗਿਆਨ ਪੱਤਰ, ਅੰਕ 40, ਜੂਨ 1996, ਪੰ. 37)। ਰਾਜਪੂਤ ਸ਼ਹਿਰਾਂ ਵਿਚ ਵੀ ਮਿਲਦੇ ਹਨ, ਦੁਕਾਨਦਾਰੀ ਵੀ ਕਰਦੇ ਹਨ ਅਤੇ ਹੋਰ ਵਿਵਸਾਇਆਂ, ਪ੍ਰਸ਼ਾਸਨ ਅਤੇ ਰਾਜਨੀਤੀ ਵਿਚ ਇਹ ਹਰ ਸਮੇਂ ਨੁਮਾਇਆਂ ਸਥਾਨ ਪ੍ਰਾਪਤ ਕਰਦੇ ਰਹੇ ਹਨ।
ਪੰਜਾਬ (ਪੁਰਾਣਾ ਪੰਜਾਬ, ਦੇਸ਼ ਦੀ ਵੰਡ ਤੋਂ ਪਹਿਲਾਂ) ਦੇ ਬਹੁਤੇ ਰਾਜਪੂਤ ਰਾਜਸਥਾਨ ਵਿਚੋਂ ਪਲਾਇਣ ਕਰਕੇ ਆਏ ਹਨ, ਇਸ ਲਈ ਇਨ੍ਹਾਂ ਬਾਰੇ ਲਿਖਣਾ ਜ਼ਰੂਰੀ ਹੈ।
ਰਾਜਸਥਾਨ ਦੇ ਰਾਜਪੂਤ
ਉਨੀਵੀਂ ਸਦੀ ਦੇ ਸ਼ੁਰੂ ਵਿਚ ਇਕ ਅੰਗਰੇਜ਼ ਵਿਦਵਾਨ ਲੈਫਟੀਨੈਂਟ ਕਰਨਲ ਜੇਮਜ਼ ਟਾਡ ਅੰਗਰੇਜ਼ ਸਰਕਾਰ ਦਾ ਰਾਜਪੂਤਾਨੇ (ਰਾਜਸਥਾਨ) ਵਿਚ ਪੋਲੀਟੀਕਲ ਏਜੰਟ ਸੀ। ਉਹ ਈਸਟ ਇੰਡੀਆ ਕੰਪਨੀ ਦਾ ਨੌਕਰ ਬਣ ਕੇ ਆਇਆ ਅਤੇ ਕਈ ਅਹੁਦਿਆਂ ‘ਤੇ ਕੰਮ ਕੀਤਾ। ਉਹ ਰਾਜਪੂਤਾਨੇ ਵਿਚ ਗਵਰਨਰ ਜਨਰਲ ਦਾ ਪ੍ਰਤੀਨਿਧ (ਏ.ਜੀ.ਜੀ.) ਰਿਹਾ। ਉਸਨੇ ਇਕ ਵੱਡ-ਆਕਾਰੀ भ्रमडव ‘गनमघात’ (Annals And Antiquities of Rajastan, or The Centeral And Northern Rajpoot States of India) ਸੰਨ 1826 ਈ. ਵਿਚ ਲਿਖੀ। ਇਸ ਵਿਦਵਾਨ ਨੇ ਰਾਜਪੂਤਾਂ ਦੀਆਂ ਬੰਸਾਵਲੀਆਂ ਨੂੰ ਘੋਖਣ ਲਈ ਰਾਣਾ ਉਦੇਪੁਰ ਦੀ ਲਾਇਬਰੇਰੀ ਵਿਚੋਂ ‘ਪੁਰਾਣਾਂ’ ਨੂੰ ਕਢਵਾ ਕੇ ਪੰਡਤਾਂ ਦੇ ਇਕ ਮੰਡਲ ਸਾਹਮਣੇ ਰੱਖਿਆ ਜਿਸਦੀ ਪ੍ਰਧਾਨਗੀ ਇਕ ਵਿਦਵਾਨ ਜਤੀ ਗਿਆਨ ਚੰਦਰ ਨੇ ਕੀਤੀ। ਫਿਰ ਉਸਨੇ ਇਨ੍ਹਾਂ ਰਾਜਪੂਤਾਂ ਦੀਆਂ ਬੰਸਾਵਲੀਆਂ ਨੂੰ ਘੋਖ ਕੇ ਕਈ ਵਿਦਵਾਨ ਪੰਡਤਾਂ ਵਿਚ ਬੈਠ ਕੇ ਵਿਚਾਰਿਆ ਤੇ ਇਹ ਪੁਸਤਕ ਲਿਖੀ, ਜੋ ਬਹੁਤ ਬਾਰੀਕ ਵੇਰਵਿਆਂ ਭਰਪੂਰ ਹੈ। ਵਿਸ਼ੇ ਦੀ ਤਹਿ ਵਿਚ ਜਾ ਕੇ ਪੜਚੋਲੀਆ ਨਜ਼ਰ ਨਾਲ 36 ਰਾਜਪੂਤ ਘਰਾਣਿਆਂ ਦਾ ਇਤਿਹਾਸ ਲਿਖਿਆ ਹੈ। ਜੱਟਾਂ ਬਾਰੇ ਵੀ ਉਸਨੇ ਇਸ ਪੁਸਤਕ ਵਿਚ ਲਿਖਿਆ ਹੈ।
ਕਨੌਜ ਦਾ ਰਾਠੌਰ ਰਾਜ ਘਰਾਣਾ
ਕਨੌਜ ਦੇ ਰਾਠੌਰ ਰਾਜ ਘਰਾਣੇ ਬਾਰੇ ਟਾਡ ਨੂੰ ਨਦੋਲੇ (ਮਾਰਵਾੜ ਵਿਚ ਇਕ ਪ੍ਰਾਚੀਨ ਮੰਦਰ) ਮੰਦਰ ਦੇ ਯਤੀ ਨਾਂ ਦੇ ਜੈਨ ਪ੍ਰੋਹਿਤ ਨੇ ਇਕ ਬੰਸਾਵਲੀਨਾਮਾ ਦਿੱਤਾ ਜਿਹੜਾ ਲਗਭਗ 50 ਫੁੱਟ ਲੰਮਾ ਸੀ, ਜਿਸ ਵਿਚ ਆਦਿ ਰਾਠੌਰ ਨੂੰ ਇੰਦਰ ਦੀ ਰੀੜ੍ਹ ਤੋਂ ਉਪਜਿਆ ਕਿਹਾ ਗਿਆ ਹੈ ਤੇ ਉਸਨੂੰ ‘ਪਰਲੀਪੁਰ’ ਦਾ ਯਵਨਾਸਵ ਰਾਜ ਕੁਮਾਰ ਕਿਹਾ ਗਿਆ ਹੈ। ਇਸ ਪਰਲੀਪੁਰ ਬਾਰੇ ਕੇਵਲ ਇਹ ਹੀ ਲਿਖਿਆ ਮਿਲਦਾ ਹੈ ਕਿ ਉਹ ਉੱਤਰ ਵਿਚ ਸੀ ਪਰ ਉਸਦੇ ਪੂਰਵਜਾਂ ਦੀ ਨਸਲ ਬਾਰੇ ਇਹ ਪ੍ਰਤੱਖ ਹੁੰਦਾ ਹੈ ਕਿ ਉਹ ਯਵਨ ਰਾਜਕੁਮਾਰ ‘ਅਸਵ’ ਜਾਂ ‘ਅਸਿ’ ਕਬੀਲੇ ਦਾ ਸੀ, ਜਿਸ ਤੋਂ ਇਸ ਘਰਾਣੇ ਦੇ ਸੀਥਿਆਈ ਮੂਲ ਬਾਰੇ ਪਤਾ ਲਗਦਾ ਹੈ। ਟਾਡ ਨੇ ਲਿਖਿਆ ਹੈ ਕਿ ਜੇ ਅਸੀਂ ਪਹਿਲੇ ਸਭ ਰਾਜਿਆਂ ਨੂੰ ਛੱਡ ਦੇਈਏ ਤਾਂ ਸਾਡੀ ਨਿਗਾਹ 470 ਈ. (526 ਬਿਕਰਮੀ) ‘ਤੇ ਜਾ ਟਿਕਦੀ ਹੈ ਜਦੋਂ ਨੈਣਪਾਲ ਨਾਂ ਦਾ ਰਾਜਾ ਅਜਾਪਾਲ (ਕੰਬੋਜਾਂ ਦਾ ਇਕ ਗੋਤ ਅਜਾਪਾਲ ਵੀ ਹੈ) ਨਾਂ ਦੇ ਰਾਜਾ ਨੂੰ ਕਤਲ ਕਰਕੇ ਕਨੌਜ ਦਾ ਰਾਜ ਪ੍ਰਬੰਧ ਸੰਭਾਲਦਾ ਹੈ। ਇਸ ਰਾਜ ਘਰਾਣੇ ਦਾ ਵਡੇਰਾ ਯਵਨ ਨਾਂ ਦਾ ਵਿਅਕਤੀ ਹੈ ਜਿਸਨੂੰ ਯਵਨਾਸਵ ਕਿਹਾ ਜਾਂਦਾ ਸੀ ਤੇ ਜਿਹੜਾ ਸੂਰਜਵੰਸ਼ੀ ਕਸ਼ੱਤਰੀਆਂ ਦੀ ਕੁਲ ਵਿਚ ਸ੍ਰੀ ਰਾਮ ਚੰਦਰ ਤੋਂ 53 ਪੀੜ੍ਹੀਆਂ ਪਹਿਲਾਂ ਹੋਇਆ। ਅਜੇਹਾ ਟਾਡ ਨੇ ਲਿਖਿਆ ਹੈ।”
ਕਿਉਂਕਿ ਆਰੀਆ ਲੋਕਾਂ ਦੀ ਆਦਿ ਧਰਤੀ ਮੱਧ-ਏਸ਼ੀਆ ਸੀ, ਸੋ ਇਹ ਸੰਭਵ ਹੈ ਕਿ ਯਵਨ ਜਾਂ ਉਸਦੇ ਕੁਝ ਉੱਤਰਾਧਿਕਾਰੀ, ਆਰੀਆਈ ਪਲਾਇਣ ਵੇਲੇ ਪੱਛਮ ਵੱਲ ਜਾਂਦਿਆਂ ਅੱਜ ਦੇ ‘ਯੂਨਾਨ’ ਦੇਸ਼ ਵਿਚ ਸਥਾਪਤ ਹੋ ਗਏ ਹੋਣਗੇ। ਅਤੇ ਉਨ੍ਹਾਂ ਨੇ ਆਪਣੇ ਪੂਰਵਜਾਂ ਦੇ ਨਾਂ ‘ਤੇ ਉਸ ਦੇਸ਼ ਦਾ ਨਾਂ ਵੀ ਯੂਨਾਨ ਰੱਖ ਲਿਆ ਹੋਵੇਗਾ। ਇਸ ਯਵਨਵੰਸ਼ ਦੇ ਕੁਝ ਲੋਕ ਅਫ਼ਗਾਨਿਸਤਾਨ ਦੇ ਖੇਤਰਾਂ, ਈਰਾਨ ਅਤੇ ਆਸਪਾਸ ਦੇ ਖੇਤਰਾਂ ਵਿਚ ਵੀ ਰਹਿ ਗਏ ਹੋਣਗੇ।
ਕਨੌਜ ਦੇ ਉਪਰ ਲਿਖੇ ਨੈਣਪਾਲ ਰਾਜੇ ਦੇ ਉੱਤਰਾਧਿਕਾਰੀਆਂ ਦਾ ਰਾਜ ਜੈ ਚੰਦ ਤਕ ਚਲਦਾ ਹੈ ਜਿਹੜਾ ਕਨੌਜ (ਕਾਨਯਕੁਬਜ) ਦਾ ਆਖਰੀ ਬਾਦਸ਼ਾਹ ਸੀ ਤੇ ਉਸਦਾ ਭਤੀਜਾ ਸਿਉਜੀ ਜਾਂ ਸੇਵਾਜੀ ਦਾ ਮਾਰੂਥਲ ਵਿਚ ਉਸਦੇ ਹੋਰ ਭਰਾਵਾਂ ਨਾਲ ਪਲਾਇਣ ਹੁੰਦਾ ਹੈ ਤੇ ਮਾਰਵਾੜ (ਮਰੂਵਾਰ) ਵਿਚ ਇਨ੍ਹਾਂ ਦੀ ਸਥਾਪਨਾ ਤੇ ਫਿਰ ਬੰਸਾਵਲੀ 1679 ਈ. (1735 ਬਿਕਰਮੀ) ਤਕ ਚਲਦੀ ਹੈ ਅਤੇ ਰਾਜਾ ਜਸਵੰਤ ਸਿੰਘ ਦੀ ਮੌਤ ਨਾਲ ਖ਼ਤਮ ਹੁੰਦੀ ਹੈ ਤੇ ਉਨ੍ਹਾਂ ਦੀਆਂ ਸ਼ਾਖਾਵਾਂ ਮਰੂ- ਧਰਤੀ ਵਿਚ ਸਥਾਪਤ ਹੋ ਜਾਂਦੀਆਂ ਹਨ। ਕਰਨਲ ਜੇਮਜ਼ ਟਾਡ ਦੇ ਹੱਥਾਂ ਵਿਚ ਕੁਰੀਨਿਧਾਨ ਨਾਂ ਦੇ ਵਿਦਵਾਨ ਦਾ ‘ਸੂਰਜ ਪ੍ਰਕਾਸ਼’ (ਸੂਰਯ ਪ੍ਰਕਾਸ਼) ਨਾਂ ਦਾ ਗ੍ਰੰਥ ਵੀ ਆਉਂਦਾ ਹੈ ਜੋ 7500 ਸ਼ਲੋਕਾਂ ‘ਤੇ ਆਧਾਰਿਤ ਹੈ ਅਤੇ ਇਕ ਹੋਰ ਗ੍ਰੰਥ ‘ਰਾਜਰੂਪਕ ਅਖਿਯਾਤ’ ਵੀ ਮਿਲਦਾ ਹੈ। ਇਕ ਹੋਰ ਗ੍ਰੰਥ ‘ਬਿਜੇਵਿਲਾਸ’ ਨਾਂ ਦਾ ਮਹਾਂਕਾਵਿ ਹੈ ਜੋ ਇਕ ਲੱਖ ਸ਼ਲੋਕਾਂ ‘ਤੇ ਆਧਾਰਿਤ ਹੈ ਜਿਸ ਤੋਂ ਮਰਹੱਟਿਆਂ ਦੇ ਮਾਰਵਾੜ ਵਿਚ ਦਾਖਲ ਹੋਣ ਬਾਰੇ ਵੀ ਪਤਾ ਚਲਦਾ ਹੈ। ਇਨ੍ਹਾਂ ਸਾਰੇ ਗ੍ਰੰਥਾਂ ਤੋਂ ਇਸ ਘਰਾਣੇ ਦਾ ਸੂਰਜਵੰਸ਼ੀ ਹੋਣ ਦਾ ਵੀ ਪਤਾ ਲਗਦਾ ਹੈ।
ਜੈਨ ਪ੍ਰੋਹਿਤ ਦੇ ਗ੍ਰੰਥ ਤੋਂ ਗਿਆਤ ਹੁੰਦਾ ਹੈ ਕਿ ਕਾਨਯਕੁਬਜ ਜਾਂ ਕਨੌਜ ਦੀ ਸਥਾਪਨਾ ਤੇ ਉਸਦੇ ਰਾਜਕੁਮਾਰਾਂ ਦੀ ਪਦਵੀ ਜਾਂ ਅੱਲ ‘ਕਾਮਧੁਜ’ ਸੀ ਤੇ ਇਸ ਘਰਾਣੇ ਦੀਆਂ 13 ਰਾਜਪੂਤ ਸ਼ਾਖਾਵਾਂ ਤੇ ਉਨ੍ਹਾਂ ਦੇ ਗੋਤ, ਉਨ੍ਹਾਂ ਦੇ ਪ੍ਰੋਹਿਤ ਅਤੇ ਉਨ੍ਹਾਂ ਦੇ ਧਰਮ ਬਾਰੇ ਪਤਾ ਚਲਦਾ ਹੈ। ਕਰਨਲ ਜੇਮਜ਼ ਟਾਡ ਅੱਗੇ ਲਿਖਦੇ ਹਨ ਕਿ ‘ਅਸ਼ਵ ਜਾਂ ਅਸਿ ਕਬੀਲਾ ਜਿਸਨੇ ਬਖਤਰੀਆ (Bactria) ਦੀ ਯੂਨਾਨੀ ਹਕੂਮਤ ਨੂੰ ਸ਼ਿਕਸਤ ਦਿੱਤੀ ਚਾਰ ਕਬੀਲਿਆਂ ਵਿਚੋਂ ਇਕ ਕਬੀਲਾ ਸੀ। ਪ੍ਰਾਚੀਨ ਹਿੰਦੂ ਸ੍ਰਿਸ਼ਟੀ-ਵਿਗਿਆਨਕ, ਅਸਵ ਨੂੰ ਆਪਣੇ ਪਹਿਲੇ ਪਰਿਵਾਰ ਦੀ ਮਹਾਨ ਸ਼ਾਖ ਮੰਨਦੇ ਹਨ, ਅਤੇ ਅਸਦੇਹ ਤੌਰ ‘ਤੇ ਇਹ ਹਿੰਦ-ਸੀਥੀਆਈ ਪਰਿਵਾਰ ਦੇ ਲੋਕ ਆਮੂ (Oxus) ਤੋਂ ਲੈ ਕੇ ਗੰਗਾ ਤਕ ਇਕ ਹੀ ਪਰਿਵਾਰ ਦੇ ਸਨ।’ ਟਾਡ ਹਰ ਲਿਖਦਾ ਹੈ ਕਿ ‘ਚੰਦਰਵੰਸ਼ੀ ਨਸਲ ਦੇ ਲੋਕ ਜੋ ਬੁੱਧ ਤੇ ਈਲਾ (ਧਰਤੀ) ਦੇ ਉੱਤਰਾਧਿਕਾਰੀ, “ਬਾਜ-ਅਸਵ” ਦੇ ਪੰਜ ਪੁੱਤਰ ਸਿੰਧ ਅਤੇ ਸਿੰਧ ਤੋਂ ਪਾਰ ਦੇ ਖੇਤਰ ਵਿਚ ਸਥਾਪਤ ਹੋਏ ਸਨ ਅਤੇ ਸਿਕੰਦਰ ਦੇ ਹਮਲੇ ਵੇਲੇ ਕਈ ਨਸਲਾਂ ਜਿਵੇਂ ਕਿ ਆਸਾਕਿਨੋਈ ਅਤੇ ਆਸਾਕਨੀ ਦਾ ਵਰਣਨ ਹੈ, ਜਿਹੜੇ ਉਸ ਵੇਲੇ ਵੀ ਉਥੇ ਰਹਿ ਰਹੇ ਸਨ, ਮਿਲਦੇ ਹਨ।
ਸਾਨੂੰ ਇਨ੍ਹਾਂ ਕਬੀਲਿਆਂ ਬਾਰੇ ਸਮਝਣ ਲਈ ਇਤਿਹਾਸ ਦੀਆਂ ਪਰਤਾਂ ਨੂੰ ਖੋਲ੍ਹਣਾ ਪਵੇਗਾ। ਕੰਬੋਜ ਦੇਸ਼ ਜਿਹੜਾ ਇਸ ਕਾਲ ਵਿਚ ਇਨ੍ਹਾਂ ਕਬੀਲਿਆਂ ਦੇ ਖੇਤਰ ਵਿਚ ਸਥਿਤ ਸੀ, ਨੂੰ ਸੰਸਕ੍ਰਿਤ ਦੇ ਵਿਆਕਰਣਕਰਤਾ ਪਾਣਿਨੀ ਨੇ ਅਸ਼ਵਾਇਨ ਤੇ ਅਸ਼ਵਕਾਇਨ ਅਰਥਾਤ ਘੋੜੇ ਪਾਲਣ ਵਾਲੇ ਲਿਖਿਆ ਹੈ। ਯੂਨਾਨੀ ਇਤਿਹਾਸਕਾਰਾਂ ਨੇ ਆਸਾਕਿਨੋਈ (Assakenoi) ਤੇ ਅਸਪਾਸਿਉਈ (Aspasioi) ਲਿਖਿਆ ਹੈ ਜਿਹੜਾ ਅਸ਼ਵ ਜਾਂ ਅਸ਼ਵਕ ਦਾ ਵਿਗੜਿਆ ਰੂਪ ਹੈ। ਪ੍ਰਸਿੱਧ ਇਤਿਹਾਸਕਾਰ ਡੀ.ਸੀ. ਸਿਰਕਾਰ ਲਿਖਦੇ ਹਨ ਕਿ ‘ਦੱਖਣੀ ਅਫ਼ਗਾਨਿਸਤਾਨ ਵਿਚ ਕੰਧਾਰ ਤੋਂ ਸ਼ੁਰੂ ਹੋ ਕੇ ਪੀਰ ਪੰਚਾਲ ਦੀ ਵਾਦੀ ਦੇ ਸਿਲਸਿਲੇ ਤਕ ਕਸ਼ਮੀਰ ਅਤੇ ਪੀਰ ਪੰਚਾਲ ਦਰਿਆ, ਜਿਹੜਾ ਜਿਹਲਮ ਨਦੀ ਦੀ ਇਕ ਸ਼ਾਖਾ ਹੈ, ਦੀਆਂ ਹੱਦਾਂ ਤਕ ਈਰਾਨੀ ਨਸਲ ਦੇ ਕੰਬੋਜਾਂ ਦੀ ਆਬਾਦੀ ਸੀ।” ਉਹ ਹੋਰ ਲਿਖਦੇ ਹਨ ਕਿ ‘ਅਸ਼ੋਕ ਦੇ ਫੁਰਮਾਨ ਜਿਹੜੇ ਕੰਧਾਰ ਅਤੇ ਪੁਲ-ਏ-ਦੁਰਿੰਤਰ ਅਤੇ ਲਾਘਮਾਨ ਵਿਖੇ ਸ਼ਲਾਤਕ-ਔਰਘਾ ਅਤੇ ਟੈਕਸਿਲਾ ਤੋਂ ਮਿਲਦੇ ਹਨ, ਤੋਂ ਪਤਾ ਲਗਦਾ ਹੈ ਕਿ ਕੰਬੋਜਾਂ ਦੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਆਬਾਦੀ ਸੀ।
ਟਾਡ ਵੱਲੋਂ ਦੱਸੇ ਗਏ ਤੇ ਰਾਠੌਰ ਰਾਜਪੂਤਾਂ ਦੀ ਬੰਸਾਵਲੀ ਵਿਚ ‘ਯਵਨਾਸਵ’, ਜਿਨ੍ਹਾਂ ਬਾਰੇ ਟਾਡ ਨੇ ਪਿੱਛੇ ਲਿਖਿਆ ਹੈ, ਬਾਰੇ ਡਾਕਟਰ ਕਾਸ਼ੀ ਪ੍ਰਸ਼ਾਦ ਜੈਸਵਾਲ ਲਿਖਦੇ ਹਨ, ‘ਕੰਬੋਜ, ਯਵਨ (ਅਸ਼ੋਕ ਦੇ ਸ਼ਿਲਾਲੇਖਾਂ ਵਾਲੇ ਯਵਨ) ਅਤੇ ਗੰਧਾਰ ਦੇ ਵਿਚਕਾਰ ਸਨ। ਇਹ ਯਵਨ ਸਿਕੰਦਰ ਤੋਂ ਪਹਿਲਾਂ ਦੇ ਸਨ ਜਿਹੜੇ ਰਾਮਾਇਣ ਵਿਚ ਉਸੇ ਸਥਿਤੀ ਵਿਚ ਦੱਸੇ ਗਏ ਹਨ। (ਕਾਮਬੇਜਾ ਯਵਨਾਂ ਸੇਵਾ, ਕਿਸਕੰਦਾ, 43, 11) ਅਤੇ ਪਾਲੀ ਗ੍ਰੰਥਾਂ ਅਨੁਸਾਰ ਯੋਨ-ਕੰਬੋਜੇਸੂ ਇਥੇ ਪਾਲੀ ਗ੍ਰੰਥਾਂ ਅਨੁਸਾਰ ਯੋਨ-ਕੰਬੋਜ ਸਪੱਸ਼ਟ ਤੌਰ ‘ਤੇ ਯੋਨ ਹਨ ਜਿਹੜੇ ਕੰਬੋਜ ਦੇਸ਼ ਵਿਚ ਰਹਿੰਦੇ ਸਨ ਅਤੇ ਜਿਹੜੇ ਉਸੇ ਦੇਸ਼ ਦਾ ਹਿੱਸਾ ਬਣ ਗਏ ਤੇ ਯਵਨਾਂ ਨਾਲੋਂ ਬਹੁਤੇ ਕੰਬੋਜ ਗਿਣੇ ਜਾਂਦੇ ਹਨ।” ਮਹਾਂਭਾਰਤ (12/101/5) ਤੋਂ ਵੀ ਪਤਾ ਲਗਦਾ ਹੈ ਕਿ ਯਵਨ ਤੇ ਕੰਬੋਜ ਇਕੱਠੇ ਰਹਿੰਦੇ ਸਨ। ਮਥੁਰਾ ਤੋਂ ਮਿਲੇ ਸ਼ਿਲਾਲੇਖ ਜਿਸਨੂੰ ਮਥੁਰਾ ਲੋਇਨ ਕੈਪੀਟਲ (Mathura lion Capital) ਕਰਕੇ ਜਾਣਿਆ ਜਾਂਦਾ ਹੈ, ਤੋਂ ਮਹਾਨ ਬਾਦਸ਼ਾਹ ਮੋਗ ਬਾਰੇ ਪਤਾ ਲਗਦਾ ਹੈ ਜਿਸਦੀ ਰਾਜਧਾਨੀ ਟੈਕਸਿਲਾ ਸੀ ਅਤੇ ਜਿਸਨੇ ਪਹਿਲੀ ਸਦੀ ਪੂ. ਮ. ਦੀ ਤੀਸਰੀ ਚੌਥਾਈ ਵਿਚ ਰਾਜ ਕੀਤਾ, ਉਹ ਕੰਬੋਜ ਸ਼ਾਸਕ ਸੀ ਜਿਹੜਾ ਯਵਨਾਂ, ਸ਼ਕਾਂ ਤੇ ਕੰਬੋਜਾਂ ਦਾ ਸਾਂਝਾ ਰਾਜਾ ਸੀ। ਸਟੇਨਕੋਨੋ (Sten Knownow) ਨੇ ਮੋਗ ਨੂੰ ਕੰਬੋਜ ਮੰਨਿਆ ਹੈ ਅਤੇ ਉਹ ਲਿਖਦਾ ਹੈ ਕਿ ਕਿਉਂ ਕਈ ਵਾਰ ਕੰਬੋਜਾਂ ਦਾ ਸ਼ਕਾਂ ਤੇ ਯਵਨਾਂ ਨਾਲ ਵਰਣਨ ਕੀਤਾ ਜਾਂਦਾ ਹੈ। ? ਸ਼ਕਾਂ, ਯਵਨਾਂ, ਕੰਬੋਜਾਂ ਅਤੇ ਪਹਿਲਵਾਂ ਦੇ ਏਨੇ ਗੂੜ੍ਹੇ ਸੰਬੰਧ ਸਨ ਕਿ ਉਨ੍ਹਾਂ ਦੀ ਅੱਡ-ਅੱਡ ਪਹਿਚਾਣ ਕਰਨੀ ਕਈ ਵਾਰ ਔਖੀ ਹੋ ਜਾਂਦੀ ਹੈ। ਐਸ. ਚਟੋਪਧਿਆਏ ਦਾ ਵੀ ਕਹਿਣਾ ਹੈ ਕਿ ‘ਸੀਸਤਾਨ ਨੂੰ ਕੇਵਲ ਸ਼ੱਕਾਂ ਦਾ ਨਿਵਾਸ ਸਥਾਨ ਮੰਨਿਆ ਗਿਆ ਹੈ ਅਤੇ ਉਸ ਵਿਚ ਨਿਵਾਸ ਕਰਨ ਵਾਲੇ ਪਹਿਲਵਾਂ ਅਤੇ ਕੰਬੋਜਾਂ ਨੂੰ ਸ਼ੱਕਾਂ ਵਿਚ ਗਿਣ ਲਿਆ ਗਿਆ ਹੈ।”’ ਇਹੋ ਮਤ ਸੀ. ਸੀ. ਦਾਸ ਗੁਪਤਾ (The Development of Kharosthi in Ancient India, p. 120) ਦਾ ਹੈ।
ਮਹਾਨ ਸਿਕੰਦਰ ਵੇਲੇ ਦਾ ਇਤਿਹਾਸਕਾਰ ਸਤਰੇਬੋ ਵੀ ਲਿਖਦਾ ਹੈ ਕਿ, ‘ਕੈਸਪੀਅਨ ਸਾਗਰ ਤੋਂ ਪੂਰਬ ਵਾਲੇ ਪਾਸੇ ਵਸਦੇ ਸਾਰੇ ਕਬੀਲੇ ਸੀਥੀਆਈ ਕਹੇ ਜਾਂਦੇ ਹਨ। ਸਮੁੰਦਰ ਨਾਲ ਲਗਦੇ ਦਾਹੀਏ, ਮਛਕੇਤੇ (ਆਸਾਕਿਨੋਈ-ਕੰਬੋਜ) ਅਤੇ ਸ਼ਕ, ਪਰ ਹਰ ਇਕ ਕਬੀਲੇ ਦਾ ਖਾਸ ਨਾਂ ਹੈ । ਸਾਰੇ ਹੀ ਫਿਰਤੂ ਲੋਕ ਹਨ; ਪਰ ਇਨ੍ਹਾਂ ਸਾਰਿਆਂ ਫਿਰਤੂ ਲੋਕਾਂ ਵਿਚ ਅਸਿ (ਅਸ਼ਵਕ ਕੰਬੋਜ), ਪਸਿਆਨੀ, ਤੁਖਾਰੀ, ਸਕਰਾਨਲੀ ਲੋਕ ਹਨ ਜਿਨ੍ਹਾਂ ਯੂਨਾਨੀਆਂ ਤੋਂ ਬਖਤਰ ਲਿਆ । ‘ ” ਦਰਅਸਲ ਸ਼ਕ ਜਾਂ ਸਾਕੇ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਕਿਹਾ ਜਾਂਦਾ ਸੀ ਜੋ ਇਸ ਖੇਤਰ ਵਿਚ ਵਸਦੇ ਸਨ ਤੇ ਇਹ ਅਸ਼ਵ ਲੋਕ (ਘੋੜ ਚੜ੍ਹੇ ਕੰਬੋਜ ਅਤੇ ਸ਼ਕ) ਹੀ ਰਾਜਸਥਾਨ ਤੇ ਭਾਰਤ ਦੇ ਹੋਰ ਖੇਤਰਾਂ ਵਿਚ ਗਏ ਅਤੇ ਇਹੋ ਲੋਕ ਹੀ ਉਸੇ ਵੇਲੇ ਯੂਰਪ ਦੇ ਦੇਸ਼ਾਂ ਵਿਚ ਜਾ ਵਸੇ। ਇਸੇ ਕਰਕੇ ਇਨ੍ਹਾਂ ਦੀਆਂ ਮਿੱਥਾਂ, ਲੜਾਈ ਦੇ ਤੌਰ ਤਰੀਕੇ, ਕਵਿਤਾ, ਭਾਸ਼ਾ ਅਤੇ ਸੰਗੀਤ, ਗਹਿਣਿਆਂ ਵਿਚ ਸਮਾਨਤਾ ਹੈ। ‘ਅਸੀਰੀਆ ਅਤੇ ਮੀਦੀਆ ਤੇ ਹਮਲਾਵਰ ਹੋਏ ਲੋਕ, ਬਾਜਸਵ (ਘੋੜ ਚੜ੍ਹੇ ਲੋਕਾਂ) ਦੇ ਪੁੱਤਰ ਸਨ ਜਿਹੜੇ ਖਾਸ ਕਰਕੇ ਆਪਣੇ ਪਿਤਰੀ ਘਰਾਂ ਤੋਂ ਪਲਾਇਣ ਕਰਕੇ ਸਿੰਧ ਦੇ ਪੱਛਮ ਵਿਚ ਪੈਂਦੇ ਦੇਸ਼ਾਂ ਵਿਚ ਗੁਣਕ ਸੰਖਿਆ ਵਿਚ ਵਧ ਗਏ।
ਸੰਸਕ੍ਰਿਤ ਵਿਚ ਘੋੜੇ ਨੂੰ ਗਰਿਕ ਕਿਹਾ ਜਾਂਦਾ ਹੈ; ਬਾਜਿਨੀ ਘੋੜਿਆਂ ਦੀ ਫ਼ੌਜ ਦੇ ਰਸਾਲੇ ਨੂੰ ਕਿਹਾ ਜਾਂਦਾ ਹੈ। ” ਕੰਬੋਜ ਦੇਸ਼ ਨੂੰ ਘੋੜਿਆਂ ਦਾ ਘਰ ਕਿਹਾ ਗਿਆ ਹੈ ਅਤੇ ਉਹ ‘ਅਸ਼ਵ ਯੁੱਧਕੁਸ਼ਲਾਹ’ ਸਨ। ਇਸ ਲਈ ਇਨ੍ਹਾਂ ਸੈਨਿਕਾਂ ਨੂੰ ਬਾਜਨੇ ਕਿਹਾ ਗਿਆ। ਬਾਜਨੇ ਕੰਬੋਜਾਂ ਦਾ ਗੋਤ ਹੈ ਅਤੇ ਇਸੇ ਤਰ੍ਹਾਂ ਸ਼ਕ ਤੇ ਕੰਬੋਜ ਇਕੋ ਖੇਤਰ ਦੇ ਰਹਿਣ ਵਾਲੇ ਸਨ, ਸੋ ਇਨ੍ਹਾਂ ਘੋੜ ਚੜ੍ਹੇ ਸ਼ਕਾਂ ਨੂੰ ਥੋੜ੍ਹੇ ਫਰਕ ਨਾਲ ਬਾਜਵੇ ਕਿਹਾ ਗਿਆ, ਜੋ ਹੁਣ ਪੰਜਾਬ ਵਿਚ ਜੱਟ ਗੋਤ ਹੈ।
ਇਉਂ ਪ੍ਰਤੀਤ ਹੁੰਦਾ ਹੈ ਕਿ ਪਿੱਛੇ ਵਰਣਿਤ ਕੀਤੇ ਬਾਦਸ਼ਾਹ ਮੋਗ ਤੋਂ ਮਗਰੋਂ ਇਸਦੇ ਅਤੇ ਇਸਦੇ ਹੋਰ ਸੰਬੰਧੀਆਂ ਦੇ ਉੱਤਰਾਧਿਕਾਰੀ ਰਾਜਸਥਾਨ, ਸਿੰਧ ਅਤੇ ਮਹਾਂਰਾਸ਼ਟਰ ਵਿਚ ਫੈਲ ਗਏ ਹੋਣਗੇ ਅਤੇ ਸਵਤੰਤਰ ਰਾਜ ਸਥਾਪਿਤ ਕਰ ਲਏ ਹੋਣਗੇ। ਸ਼ਾਇਦ ਇਨ੍ਹਾਂ ਦੇ ਖੇਤਰ ਗਣਰਾਜ ਹੋਣ। ਮਥੁਰਾ ਤੇ ਟੈਕਸਿਲਾ ਦੇ ਸ਼ਾਸਕਾਂ ਨੂੰ ਉੱਤਰੀ ਰਾਜਪਾਲ ਅਤੇ ਮਾਲਵਾ ਤੇ ਕਾਠੀਆਵਾੜ ਦੇ ਖੇਤਰ ਦੇ ਰਾਜਪਾਲਾਂ ਨੂੰ ਪੱਛਮੀ ਰਾਜਪਾਲ ਕਹਿੰਦੇ ਸਨ । ‘ਪੱਛਮੀ ਰਾਜਪਾਲਾਂ ਨੇ 300 ਸਾਲ ਤਕ 17 ਰਾਜ ਕੀਤਾ।'”‘ਇਨ੍ਹਾਂ ਪੱਛਮੀ ਰਾਜਪਾਲਾਂ ਜਾਂ ਕਸ਼ਤਰਪਾਲਾਂ ਨੂੰ ਵੀ ਕੰਬੋਜਾਂ ਨਾਲ ਸੰਬੰਧਤ ਕੀਤਾ ਜਾਂਦਾ ਹੈ। ‘s ਨਰਪਾਨਾਂ ਅਤੇ ਭੂਮਾਕਾ ਨਾਂ ਦੇ ਕਸ਼ਤਰਪਾਵਾਂ ਬਾਰੇ ਪਹਾੜਾਂ ਦੀਆਂ ਚੱਟਾਨਾਂ ਨੂੰ ਕੱਟ ਕੇ ਸਥਾਪਤ ਕੀਤੇ ਸ਼ਿਲਾ-ਲੇਖ ਜਿਹੜੇ ਨਾਸਕ ਅਤੇ ਪੂਨਾਂ ਵਿਚ ਮਿਲੇ ਹਨ, ਇਸ ਰਾਜ ਦੀ ਵਡੱਤਣ ਬਾਰੇ ਬੋਲਦੇ ਹਨ।
ਰਾਠੌਰ ਰਾਜਪੂਤਾਂ ਦਾ ਕੰਬੋਜ ਹੋਣਾ, ਕਨੌਜ ਦੇ ਰਾਜਾ ਜੈ ਚੰਦ ਦੇ 1177 ਈ. ਦੇ ਉਸ ਸ਼ਿਲਾਲੇਖ ਤੋਂ ਵੀ ਪਤਾ ਲਗਦਾ ਹੈ ਜਿਸ ਵਿਚ ਉਸਨੇ ਇਕ ਕਸ਼ੱਤਰੀ ਨੂੰ ਸਰਕਾਰੀ ਸਹਾਇਤਾ (Grant) ਦੇਣ ਦੀ ਗੱਲ ਕਹੀ ਗਈ ਹੈ। ਜੋ ਵਤਸ ਗੋਤ ਜਿਨ੍ਹਾਂ ਦੇ ਪੰਜ ਪਰਿਵਾਰ ਭਾਰਗਵ, ਜਮਦਗਨੀ ਆਦਿ ਸਨ, ਨਾਲ ਸੰਬੰਧਤ ਦੱਸਿਆ ਗਿਆ ਹੈ।” ਇਸੇ ਤਰ੍ਹਾਂ ਚੌਹਾਨ ਰਾਜਪੂਤਾਂ ਨੂੰ ਵੀ ਵੱਤਸ ਗੋਤ ਨਾਲ ਸੰਬੰਧਤ ਕਿਹਾ ਗਿਆ ਹੈ ਇਸਦਾ ਅਰਥ ਵੀ ਇਹੋ ਨਿਕਲਦਾ ਹੈ ਕਿ ਪਹਿਲਾਂ ਇਹ ਬ੍ਰਾਹਮਣ ਸਨ ਅਤੇ ਕੰਬੋਜ ਬ੍ਰਾਹਮਣਾਂ ਨਾਲ ਸੰਬੰਧਤ ਸਨ । ਸਾਮਵੇਦ ਦੇ ਵੰਸ਼ ਬ੍ਰਾਹਮਣ ਵਿਚ ਇਕ ਰਿਸ਼ੀ ਕਾਮਬੋਜ ਔਪਮਨਯਵ ਦਾ ਵਰਣਨ ਹੈ ਜਿਸਦੇ ਗੋਤਰ ਦੇ ਪੰਜ ਵਤਸ ਬ੍ਰਾਹਮਣ ਪਰਿਵਾਰ ਭਰਿਗੂ, ਚਵਨ, ਆਪਨੂਵਾਨਾ, ਔਰਵ ਅਤੇ ਜਮਦਗਨੀ ਹੋਏ।” (ਵੇਖੋ ਮਤਸਯ ਪੁਰਾਣ 195.18) ਸੋ ਜੇਮਜ਼ ਟਾਡ ਨੇ ਰਾਜਪੂਤਾਂ ਦੀਆਂ ਬੰਸਾਵਲੀਆਂ ਦੀ ਜੋ ਖੋਜ ਕੀਤੀ ਹੈ ਠੀਕ ਹੈ
ਇਸ ਤਰ੍ਹਾਂ ਪਿੱਛੇ ਲਿਖੇ ਦਾ ਇਹੋ ਸਾਰ ਬਣਦਾ ਹੈ ਕਿ ਰਾਠੌਰ ਰਾਜਪੂਤਾਂ ਦਾ ਮੂਲ ਕੰਬੋਜ ਹੈ ਜੋ ‘ਕੰਬੋਜ ਦੇਸ਼’ ਤੋਂ ਆ ਕੇ ਕਨੌਜ ਵਿਚ ਸਥਾਪਤ ਹੋਏ।
ਸਿਕੰਦਰ ਦੇ ਹਮਲੇ ਤੋਂ ਪਿਛੋਂ ਦੇ ਸਮੇਂ ਬਾਰੇ ਟਾਡ ਨੇ ਲਿਖਿਆ ਹੈ, ‘ਇਹ ਸਮਾਂ ਹਿੰਦੂ ਮਹਾਂਦੀਪ ਦੇ ਪੁਰਾਣੇ ਸਥਾਪਤ ਵੰਸ਼ਾਂ ਦੀ ਤਬਦੀਲੀ ਲਈ ਬੜਾ ਲਾਹੇਵੰਦ ਸਮਾਂ ਸੀ ਜਦੋਂ ਕਈ ਅਸ਼ਿਸ਼ਟ (Barbarian) ਕੌਮਾਂ ਜਿਵੇਂ ਹੁਣ, ਪਾਰਥੀ ਅਤੇ ਜੇਟ (Jete-ਜੱਟ) ਨੇ ਉੱਤਰੀ ਤੇ ਪੱਛਮੀ ਸੀਮਾਵਾਂ ‘ਤੇ ਆਪਣੀਆਂ ਬਸਤੀਆਂ ਸਥਾਪਤ ਕਰ ਲਈਆਂ 121 ਸੰਮਤ 526 ਬਿਕਰਮੀ (470 ਈ.) ਵਿਚ ਨੈਣਪਾਲ ਨੇ ਕਨੌਜ ਪ੍ਰਾਪਤ ਕਰ ਲਿਆ। ਜਿਥੋਂ ਰਾਠੌਰਾਂ ਨੇ ‘ਕੰਮਧੁਜ’ ਦੀ ਪਦਵੀ ਧਾਰਨ ਕਰ ਲਈ। ਉਸਦਾ ਪੁੱਤਰ ਪੁਦਰੁਤ ਸੀ ਅਤੇ ਉਸਦਾ ਪੁੱਤਰ ਪੁੱਜਾ, ਜਿਸ ਵਿਚੋਂ 13 ਮਹਾਨ ਘਰਾਣਿਆਂ ਨੇ ਜਨਮ ਲਿਆ। ਕਨੌਜ ਦੇ ਪਹਿਲੇ ਘਰਾਣੇ ਦੇ ਉੱਤਰਾਧਿਕਾਰੀ ਦੋ ਪੀੜ੍ਹੀਆਂ ਤਕ ਰਾਊ ਕਹਾਉਂਦੇ ਰਹੇ। ਫਿਰ ਰਾਜਾ ਕਹਾਉਣ ਲੱਗ ਪਏ। ਰਾਉ ਤੋਂ ਹੀ ਵਰਤਮਾਨ ਰਾਜਪੂਤਾਂ ਦਾ ਰਾਓ ਗੋਤ ਪ੍ਰਚੱਲਤ ਹੋਇਆ। ਕੰਬੋਜ ਭਾਈਚਾਰੇ ਵਿਚ ਵੀ 52 ਗੋਤਾਂ ਵਿਚ ਇਕ ਰਾਉ ਗੋਤ ਹੈ। ਪਿਛੇ ਲਿਖੇ ਵੇਰਵਿਆਂ ਅਨੁਸਾਰ ਰਾਓ ਗੋਤ ਦੇ ਰਾਜਪੂਤ ਕੰਬੋਜ ਮੂਲ ਦੇ ਹਨ।
ਕਨੌਜ ਦਾ ਆਖਰੀ ਰਾਜਾ ਜੈ ਚੰਦ ਸੀ ਜੋ ਕਨੌਜ ਦਾ ਨਾਇਕ ਸੀ ਅਤੇ ਜਿਸਨੇ ਪ੍ਰਿਥਵੀਰਾਜ ਚੌਹਾਨ ਨਾਲ ਦੁਸ਼ਮਣੀ ਸਹੇੜੀ ਤੇ ਅੰਤ ਸ਼ਹਾਬਉਦੀਨ ਗੌਰੀ ਤੋਂ ਹਾਰ ਖਾਧੀ। ਉੱਪਰ ਦੱਸੇ 13 ਰਾਜਪੂਤ ਘਰਾਣੇ ਆਪਣੇ ਪਿਤਾ ਪੁਰਖੀ ਕਾਮਬੈਜ ਜਾਂ ਕੰਬੋਜ ਦੇਸ਼, ਜਿਸਨੂੰ ਕੰਮਦੇਸ਼ ਜਾਂ ਕਾਮਦੇਸ਼ ਅਰਥਾਤ ਅਨੰਦਦਾਇਕ ਵੱਡਮੁੱਲਾ ਦੇਸ਼ ਵੀ ਕਿਹਾ ਜਾਂਦਾ ਸੀ, ਦੀ ਯਾਦ ਨੂੰ ਕਾਮਧਵਜ ਸ਼ਬਦ ਜੋੜਕੇ ਯਾਦ ਰੱਖਿਆ। ਕਨੌਜ ਦਾ ਸ਼ਕਤੀਸ਼ਾਲੀ ਰਾਜ ਸੰਮਤ 1268 (1212 ਈ.) ਵਿਚ ਖਤਮ ਹੋਇਆ। ਏਦਾਂ ਇਹ ਪਤਾ ਲਗਦਾ ਹੈ ਕਿ ਰਾਠੌਰ ਘਰਾਣਾ ਕੰਬੋਜ ਸੀ।
ਮਾਰਵਾੜ
ਕਨੌਜ ਦੀ ਹਾਰ ਤੋਂ ਲਗਭਗ 18 ਸਾਲ ਪਿਛੋਂ ਜੈਚੰਦ ਦੇ ਦੋ ਪੋਤਿਆਂ ਸਿਉਜੀ ਤੇ ਸੈਤਰਾਮ ਨੇ ਆਪਣੀ ਪਿਆਰੀ ਧਰਤੀ ਨੂੰ ਅਲਵਿਦਾ ਆਖਿਆ ਤੇ ਆਪਣੇ 200 ਸਾਥੀਆਂ ਨਾਲ ਰਾਜਸਥਾਨ ਦੇ ਪੱਛਮ ਵੱਲ ਪੈਂਦੇ ਮਾਰੂਥਲ ਵੱਲ ਮੂੰਹ ਕੀਤਾ। ਉਨ੍ਹਾਂ ਦਾ ਇਰਾਦਾ ਦਵਾਰਕਾ ਤੀਰਥ ਦੀ ਯਾਤਰਾ ਕਰਨੀ ਸੀ । ਇਸ ਖੇਤਰ ਵਿਚ ਪੂਰਬ ਵੱਲ ਪੈਂਦੇ ਕਛਵਾਹਾ ਰਾਜਪੂਤ ਸਨ ਜਿਨ੍ਹਾਂ ਦਾ ਰਾਜਾ ਰਾਓ ਪੂਜਨ ਕਨੌਜ ਦੀ ਜੰਗ ਵਿਚ ਮਾਰਿਆ ਗਿਆ ਸੀ। ਅਜਮੇਰ ਤੇ ਸਾਂਭਰ ਰਿਆਸਤਾਂ ਮੁਸਲਮਾਨਾਂ ਦੇ ਅਧੀਨ ਆ ਚੁੱਕੀਆਂ ਸਨ ਤੇ ਚੌਹਾਨ ਬੁਰੀ ਤਰ੍ਹਾਂ ਹਾਰ ਚੁੱਕੇ ਸਨ। ਪਰਿਹਾਰ ਰਾਜਪੂਤਾਂ ਦੀ ਇਕ ਸ਼ਾਖ ਦਾ ਰਾਣਾ ਮਣਸੀ ਦਾ ਮੰਡੋਰ ਉੱਪਰ ਅਜੇ ਅਧਿਕਾਰ ਸੀ। ਉੱਤਰ ਵੱਲ ਨਾਗੌਰ ਵਿਚ ਇਕ ਮੋਹਿਲ ਨਾਂ ਦਾ ਭਾਈਚਾਰਾ ਰਹਿੰਦਾ ਸੀ ਜਿਸਦਾ ਕੇਂਦਰ ਔਰੀਂਤ ਦੀ ਥਾਂ ‘ਤੇ ਸੀ ਤੇ ਉਨ੍ਹਾਂ ਦੇ 1440 ਪਿੰਡ ਸਨ। ਬੀਕਾਨੇਰ ਤੋਂ ਲੈ ਕੇ ਭਟਨੇਰ ਤਕ ‘ਜੈਟੇ’ ਜਾਂ ਜੱਟ ਵਸਦੇ ਸਨ ਜਿਨ੍ਹਾਂ ਦੇ ਛੋਟੇ-ਛੋਟੇ ਗਣਰਾਜ ਸਨ। ਗਾਰ੍ਹਾ ਦਰਿਆ ਵਾਲੇ ਪਾਸੇ ਜੋਹੀਆ, ਡੈਏ, ਕਥਾਈ, ਲੰਗਾਹ ਤੇ ਹੋਰ ਲੋਕ ਰਹਿੰਦੇ ਸਨ। ਭੱਟੀ, ਸਦੀਆਂ ਤੋਂ ਇਥੇ ਰਹਿ ਰਹੇ ਸਨ। ਸੋਡ ਰਾਜ ਕੁਮਾਰ ਭੱਟੀਆਂ ਦੇ ਗਵਾਂਢ ਅਤੇ ਜਰੇਜਾ ਰਾਜਪੂਤ ਸਿੰਧ ਤੇ ਕੱਛ ‘ਤੇ ਕਾਬਜ਼ ਸਨ। ਸੋਲੰਕੀ ਰਾਜਪੂਤ ਇਨ੍ਹਾਂ ਦੇ ਵਿਚਕਾਰ ਅਤੇ ਪਰਮਾਰ ਆਬੂ ਤੇ ਚੰਦਰਾਵਤੀ ਦੇ ਖੇਤਰਾਂ ‘ਤੇ ਅਧਿਕਾਰਤ ਸਨ । ਪ੍ਰਾਚੀਨ ਪਰਿਵਾਰ ਜਿਵੇਂ ਦਬੇ, ਗੋਹਿਲ, ਦਿਉਰਸ, ਸੋਨੀਗੁਰਾ, ਸੰਕਲ ਆਦਿ ਬਿਖਰੇ ਹੋਏ ਸਨ। ਵਰਤਮਾਨ ਸ਼ਹਿਰ ਬੀਕਾਨੇਰ ਤੋਂ ਪੱਛਮ ਵੱਲ ਲਗਭਗ 32 ਕਿਲੋਮੀਟਰ ‘ਤੇ ਸੋਲੰਕੀ ਰਾਜਪੂਤਾਂ ਦਾ ਸਰਦਾਰ ਰਹਿੰਦਾ ਸੀ ਜਿਸਨੇ ਰਾਠੌਰ ਸ਼ਾਹੀ ਪਰਿਵਾਰ ਦੇ ਪਲਾਇਣਕਾਰਾਂ ਦਾ ਬੜਾ ਸਤਿਕਾਰ ਕੀਤਾ ਤੇ ਆਪਣੀ ਸੈਨਾ ਵਿਚ ਭਰਤੀ ਕਰ ਲਿਆ। ਲੱਖਾ ਫੁਲਾਨਾ ਨਾਲ ਹੋਏ ਯੁੱਧ ਵਿਚ ਸੋਲੰਕੀ ਰਾਜਪੂਤਾਂ ਦੀ ਫ਼ਤਹਿ ਹੋਈ ਪਰ ਸੈਤ ਰਾਮ ਮਾਰਿਆ ਗਿਆ। ਸਿਉਜੀ ਨਾਲ ਸੋਲੰਕੀ ਸਰਦਾਰ ਨੇ ਆਪਣੀ ਪੁੱਤਰੀ ਦਾ ਵਿਆਹ ਕਰ ਦਿੱਤਾ ਤੇ ਦਾਜ ਵਿਚ ਕੁਝ ਇਲਾਕਾ ਵੀ ਦਿੱਤਾ। ਸਿਉਜੀ ਨੇ ਅਨਹਲਵਾੜਾ ਪੱਤਨ (ਅਹਿਮਦਾਬਾਦ) ਰਾਹੀਂ ਦਵਾਰਕਾ ਜਾਣ ਲਈ ਆਪਣਾ ਸਫ਼ਰ ਜਾਰੀ ਰੱਖਿਆ। ਉਸ ਲੱਖੇ ਨੂੰ ਅਨਹਲਵਾੜਾ ਦੇ ਰਾਜ ਵਿਚ ਘੁੰਮਦੇ ਹੋਏ ਨੂੰ ਮਾਰ ਦਿੱਤਾ ਜਿਸ ਨਾਲ ਸਿਉਜੀ ਦੀ ਪ੍ਰਸਿੱਧਤਾ ਦੀਆਂ ਧੁੰਮਾਂ ਪੈ ਗਈਆਂ।
ਹੌਲੀ-ਹੌਲੀ ਸਿਉਜੀ ਨੇ ਲੂਨੀ ਨਦੀ ਦੇ ਕੰਢਿਆਂ ‘ਤੇ ਆਪਣਾ ਰਾਜ ਸਥਾਪਤ ਕਰਕੇ ਮਹਿਵੇ ਦੇ ਦਬੇ ਰਾਜਪੂਤਾਂ (ਦਬੇਰ੍ਹਾ ਕੰਬੋਜ ਗੋਤ ਇਸੇ ਰਾਜਪੂਤ ਗੋਤ ਨਾਲ ਸੰਬੰਧਤ ਹੈ) ਨੂੰ ਉਥੋਂ ਕੱਢ ਦਿੱਤਾ ਤੇ ਫਿਰ ਖੇਰਬੁਰ ਦੇ ਗੋਹਿਲ ਰਾਜਪੂਤਾਂ ਨੂੰ ਹਰਾਇਆ। ਲੁਨੀ ਦੇ ਖੇਰ ਖੇਤਰ ਨੂੰ ਜਿਤਕੇ ਰਾਠੌਰਾਂ ਨੇ ਆਪਣਾ ਵੱਡਾ ਰਾਜ ਸਥਾਪਤ ਕਰ ਲਿਆ। ਸਿਉਜੀ ਦਾ ਸੋਲੰਕੀ ਪਤਨੀ ਤੋਂ ਇਕ ਪੁੱਤਰ ਜਨਮਿਆ ਜਿਸਦਾ ਨਾਂ ਉਸ ਅਸਥਾਮਾ ਰੱਖਿਆ। ਅਸਥਾਮਾ ਦੇ 8 ਪੁੱਤਰ ਹੋਏ ਜਿਨ੍ਹਾਂ ਤੋਂ ਏਨੇ ਹੀ ਰਾਜਪੂਤ ਪਰਿਵਾਰ ਸਥਾਪਤ ਹੋਏ। ਇਹ ਸਨ, ਦੂਹਰ, ਜੋਪਸੀ, ਖਿਮਪਸਾਉ, ਭੂਪਸੂ, ਢੰਦਲ, ਜੈਤਮਲ, ਬਾਨਦਰ ਅਤੇ ਓਹੂਰ। ਇਨ੍ਹਾਂ ਵਿਚੋਂ ਚਾਰ ਦੁਹਰ, ਢੰਦਲ, ਜੈਤਮਲ ਅਤੇ ਓਹੂਰ ਹੁਣ ਰਾਜਪੂਤਾਂ ਦੇ ਗੋਤ ਮਿਲਦੇ ਹਨ। ਆਪਣੇ ਪਿਤਾ ਅਸ਼ਥਾਮਾ ਦੀ ਮੌਤ ਪਿਛੋਂ ਦੂਹਰ ਤਖ਼ਤ ‘ਤੇ ਬੈਠਾ ਜਿਸਦੇ ਸੱਤ ਪੁੱਤਰ ਕੀਰਤਪਾਲ, ਬੇਹਰ, ਪੀਤੁਲ, ਜੋਗੈਲ ਅਤੇ ਦਲੂ ਅਤੇ ਬੇਗੁਰ ਹੋਏ। ਦੂਹਰ ਨੇ ਪਰਿਹਾਰ ਰਾਜਪੂਤਾਂ ਤੋਂ ਮੰਡੋਰ ਲੈਣ ਲਈ ਯਤਨ ਕੀਤਾ ਪਰ ਮਾਰਿਆ ਗਿਆ। ਇਸਦੀ ਮੌਤ ਪਿਛੋਂ ਰਾਏਪਾਲ ਰਾਜਗੱਦੀ ‘ਤੇ ਬੈਠਾ ਤੇ ਮੰਡੋਰ ਦੇ ਪਰਿਹਾਰ ਨੂੰ ਮਾਰ ਦਿੱਤਾ । ਰਾਏਪਾਲ ਮਗਰੋਂ ਕਨਹਲ ਉਸਦਾ ਪੁੱਤਰ ਤਖ਼ਤ ‘ਤੇ ਬੈਠਾ ਜਿਸਦਾ ਪੁੱਤਰ ਜੱਲ੍ਹਨ ਸੀ। ਜੱਲ੍ਹਨ ਦੇ ਪੁੱਤਰ ਦੋ ਤੇ ਧੀਦੇ ਸਨ। ਰਾਓ ਧੀਦੋ ਨੇ ਸੋਨੀਗਰਾ ਦਾ ਬੀਨਮਹਿਲ ਜ਼ਿਲ੍ਹਾ ਜਿੱਤ ਲਿਆ ਤੇ ਦਿਉਰਸ ਤੇ ਬਲੇਛਾ ਰਾਜਪੂਤਾਂ ਦੇ ਖੇਤਰ ਖੋਹ ਲਏ। ਇਸਦਾ ਪੁੱਤਰ ਸਿਲੂਕ ਜਾਂ ਸਿਲਕੇ ਗੱਦੀ ‘ਤੇ ਬੈਠਾ ਜਿਸਦੇ ਉੱਤਰਾਧਿਕਾਰੀ ਸਿਲਕਾਵਤ ਅਤੇ ਭੋਮੀਆ ਕਰਕੇ ਜਾਣੇ ਜਾਂਦੇ ਹਨ। ਸਿਲਕੋ ਤੋਂ ਪਿੱਛੋਂ ਬੀਰਉਮਦੇਓ ਹੋਇਆ ਜਿਸਨੇ ਉੱਤਰ ਦੇ ਜੋਈਆਂ ‘ਤੇ ਹਮਲਾ ਕੀਤਾ ਪਰ ਰਣਭੂਮੀ ਵਿਚ ਮਾਰਿਆ ਗਿਆ। ਉਸਦੇ ਉੱਤਰਾਧਿਕਾਰੀ ਬੀਰੂਮੋਤੇ ਅਤੇ ਬੀਜਾਵਤ (ਇਕ ਹੋਰ ਬੀਜੋ ਨਾਂ ਦੇ ਉਸਦੇ ਪੁੱਤਰ ਤੋਂ) ਕਰਕੇ ਜਾਣੇ ਜਾਂਦੇ ਹਨ। ਬੀਰਮਦੇਓ ਤੋਂ ਮਗਰੋਂ ਉਸਦਾ ਪੁੱਤਰ ਚੋਂਦਾ ਗੱਦੀ ਤੇ ਬੈਠਾ, ਜਿਸਦੀਆਂ ਰਾਜਸਥਾਨ ‘ਚ ਕਈ ਕਹਾਣੀਆਂ ਪ੍ਰਸਿੱਧ ਹਨ। ਇਸਦੇ ਸਮੇਂ ਰਾਠੌਰ ਬਹੁਤ ਹੋ ਗਏ ਸਨ ਤੇ ਉਨ੍ਹਾਂ ਨੇ ਅੱਡ-ਅੱਡ ਹੋਰ ਰਾਠੌਰ ਸ਼ਾਖਾਵਾਂ ਨੂੰ ਇਕਤ ਕਰਕੇ ਇਕ ਵੱਡੇ ਘੋਲ ਲਈ ਤਿਆਰ ਕੀਤਾ। ਚੋਂਦਾ ਨੇ ਮੰਡੋਰ ‘ਤੇ ਹਮਲਾ ਕੀਤਾ ਤੇ ਫ਼ਤਹਿ ਪਾਈ। ਚੋਂਦੇ ਨੇ ਹੋਰ ਖੇਤਰ ਜਿੱਤੇ ਜਿਨ੍ਹਾਂ ਵਿਚ ਨਾਗੌਰ ਨਡੋਲੇ ਆਦਿ ਹਨ । ਉਸਨੇ ਮੰਡੋਰ ਨੂੰ ਰਾਜਧਾਨੀ ਬਣਾਇਆ। ਉਸਨੇ ਪਰਿਹਾਰ ਰਾਜ ਕੁਮਾਰ ਦੀ ਪੁੱਤਰੀ ਨਾਲ ਵਿਆਹ ਕਰਵਾਇਆ ਤੇ ਉਸਦੇ 14 ਪੁੱਤਰ ਸਨ। ਚੋਂਦੇ ਦੀ ਇਕ ਪੁੱਤਰੀ ਹੰਸਾ ਸੀ ਜਿਸਦਾ ਮੇਵਾੜ ਦੇ ਲੱਖਾ ਰਾਣਾ ਨਾਲ ਵਿਆਹ ਹੋਇਆ। ਇਸਦੇ ਵਿਚੋਂ ਇਕ ਪ੍ਰਸਿੱਧ ਰਾਜ ਕੁਮਾਰ ਕੰਬੇ ਪੈਦਾ ਹੋਇਆ।
ਚੌਂਦਾ 1382 ਈ. ਵਿਚ ਨਾਗੋਰ ਦੀ ਥਾਂ ‘ਤੇ ਇਕ ਹਜ਼ਾਰ ਰਾਜਪੂਤਾਂ ਨਾਲ ਮਾਰਿਆ ਗਿਆ। ਉਸ ਮਗਰੋਂ ਰਿਨਮਲ ਤਖਤ ‘ਤੇ ਬੈਠਾ ਜਿਸਦੀ ਮਾਂ ਗੋਹਿਲ ਰਾਜਪੂਤਾਂ ਦੀ ਧੀ ਸੀ। ਰਿਨਮਲ ਨੇ ਮੇਵਾੜ ਦੇ ਨਾਬਾਲਗ ਰਾਣੇ ਦਾ ਰਾਜ ਹੜੱਪਣ ਦੀ ਕੋਸ਼ਿਸ਼ ਕੀਤੀ ਪਰ ਕਤਲ ਕਰ ਦਿੱਤਾ ਗਿਆ। ਰਿਨਮਲ ਦੇ 24 ਪੁੱਤਰ ਸਨ। ਮਾਰਵਾੜ ਰਾਜ ਦੀਆਂ ਹੱਦਾਂ ਉਸ ਵੇਲੇ ਤੇ ਮਗਰੋਂ ਤਕ ਅਰਾਵਲੀ ਪਰਬਤ ਨੂੰ ਛੂੰਹਦੀਆਂ ਸਨ। ਉਸਦੇ ਵੱਡੇ ਪੁੱਤਰ ਜੋਧ ਨੇ ਗੱਦੀ ਸੰਭਾਲੀ ਤੇ ਰਾਠੌਰਾਂ ਦੇ ਨਵੇਂ ਉਪ-ਗੋਤ ਜੋਧ ਨੂੰ ਜਨਮ ਦਿੱਤਾ। ਇਸਨੇ ਹੀ ਸੰਮਤ 1515 (ਮਈ 1459 ਈ.) ਵਿਚ ਜੋਧਪੁਰ ਸ਼ਹਿਰ ਵਸਾਇਆ। ਬਾਕੀ ਦੇ ਪੁੱਤਰਾਂ ਤੋਂ ਜੋ ਗੋਤ ਚੱਲੇ ਅਤੇ ਜਿਹੜੇ ਰਾਜ ਘਰਾਣਿਆਂ ਦੀ ਨੀਂਹ ਰੱਖੀ ਗਈ, ਉਹ ਗਿਣਤੀ ਵਿਚ 22 ਸਨ।
ਜੋਧਪੁਰ :
ਜਿਵੇਂ ਪਿੱਛੇ ਲਿਖਿਆ ਗਿਆ ਹੈ ਕਿ ਰਾਠੌਰ ਰਾਜਪੂਤ ਰਾਓ ਰਿਨਮਲ ਦਾ ਪੁੱਤਰ ਸੀ। ਉਸਨੇ ਜੋਧਪੁਰ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸਦੇ ਨਾਂ ਤੋਂ ਹੀ ‘ਜੋਧ’ ਨਾਂ ਦਾ ਰਾਜਪੂਤ ਉਪ-ਗੋਤ ਪ੍ਰਚੱਲਤ ਹੋਇਆ। ਜੋਧਾ ਦੇ 14 ਪੁੱਤਰ ਸਨ ਜਿਨ੍ਹਾਂ ਦੇ ਨਾਵਾਂ ‘ਤੇ (ਪੰਜਾਂ ਨੂੰ ਛੱਡਕੇ) ਮੈਰਤੀਆ, ਬਿਰਸਂਗਾਤੇ, ਬੀਕੇਤ, ਭਰਮੂਲੋਤੇ, ਸਿਉਰਾਜੋਤੇ, ਕਰਮਸੋਤੇ, ਰਾਏਮਲੋਤੇ, ਸਮੂਤਸਿਉਤੇ, ਬੀਦਾਵਤ ਉਪ-ਗੋਤ ਚੱਲੇ।
ਮੀਰਾਬਾਈ :
ਰਾਓ ਜੋਧ ਦੇ ਦੁਦੋਹ ਨਾਂ ਦੇ ਪੁੱਤਰ ਨੇ ਜਿਸ ਤੋਂ ਮੈਰਤੀਆ ਜਾਂ ਮੈਰਤਾ ਉਪ-ਗੋਤ ਚੱਲਿਆ, ਦੀ ਪੁੱਤਰੀ ਮੀਰਾਬਾਈ ਸੀ ਜੋ ਪ੍ਰਸਿੱਧ ਕ੍ਰਿਸ਼ਨ ਭਗਤ ਸੀ। ਉਹ ਮੇਵਾੜ (ਚਿਤੌੜ) ਦੇ ਰਾਣਾ ਕੰਬੋ ਨਾਲ ਵਿਆਹੀ ਹੋਈ ਸੀ।” ਰਾਣਾ ਕੰਬੂ ਵੀ ਇਕ ਕਵੀ ਸੀ। ਕੰਬੋਮੇਰ (ਕੋਮਲਮੇਰ) ਜੋਧਪੁਰ ਦਾ ਕਿਲ੍ਹਾ ਕੰਬੋਮੇਰ (ਕੰਬੂ ਦੀ ਪਹਾੜੀ) ਅਰਥ ਰਖਦਾ ਹੈ। ਜੋਧ ਦੇ ਛੇਵੇਂ ਪੁੱਤਰ ਬੀਕੋ ਜਾਂ ਬੀਕਾ ਨੇ ਜਾਟਾਂ ਦੇ ਛੇ ਵੰਸ਼ਾਂ ਨੂੰ ਜਿੱਤ ਕੇ ਬੀਕਾਨੇਰ ਸ਼ਹਿਰ ਵਸਾਇਆ। ਰਾਓ ਜੋਧ ਬਹੁਤ ਪ੍ਰਸਿੱਧ ਅਤੇ ਸਮਰੱਥ ਰਾਜਾ ਸੀ । 300 ਸਾਲ ਤੋਂ ਵੀ ਘੱਟ ਸਮੇਂ ਵਿਚ ਜਦੋਂ ਕਿ ਰਾਠੌਰਾਂ ਦਾ ਕਨੌਜ ‘ਚੋਂ ਪਲਾਇਣ ਹੋਇਆ ਉਸਦਾ ਰਾਜ 4 ਡਿਗਰੀ ਦੇਸ਼ਾਂਤਰ ਰੇਖਾ ਅਤੇ 4 ਡਿਗਰੀ ਵਿਸਤਾਰ ਖੇਤਰ ਵਿਚ 80000 ਵਰਗ ਮੀਲ ਵਿਚ ਫੈਲਿਆ ਹੋਇਆ ਸੀ, ਭਾਵੇਂ ਯੁੱਧਾਂ ਅਤੇ ਕਹਤਾਂ ਤੇ ਪੰਜ ਲੱਖ ਜਾਨਾਂ ਲੈ ਲਈਆਂ ਸਨ।” ਜੋਧ ਤੋਂ ਪਿਛੋਂ ਗੱਦੀ ਉਸਦੇ ਪੁੱਤਰ ਸੁਜੋਹ ਨੇ ਸੰਭਾਲੀ ਤੇ 27 ਸਾਲ ਰਾਜ ਕੀਤਾ। ਸੂਜੋ ਦੇ ਪੰਜ ਪੁੱਤਰ ਸਨ ਤੇ ਉਨ੍ਹਾਂ ਵਿਚੋਂ ਇਕ ਭਾਗੋ ਦਾ ਪੁੱਤਰ ਗੰਗਾ (ਸੁਜੋ ਦਾ ਪੋਤਰਾ) ਗੱਦੀ ਤੇ ਬੈਠਿਆ। ਦੂਸਰੇ ਪੁੱਤ ਊਦੋ ਦੇ 11 ਪੁੱਤਰ ਸਨ ਉਨ੍ਹਾਂ ਨੇ ਉਦੋਵਤ ਨਾਂ ਦਾ ਉਪ-ਗੋਤ ਚਲਾਇਆ। ਤੀਸਰਾ ਪੁੱਤਰ ਸਗਾ ਸੀ ਜਿਸ ਤੋਂ ਸਗਾਵਤ ਉਪ-ਗੋਤ ਪ੍ਰਚੱਲਤ ਹੋਇਆ। ਚੌਥੇ ਪ੍ਰੀਅਗ ਨੇ ਪ੍ਰੀਅਗੋਤੇ ਵੈਸ਼ ਚਲਾਇਆ । ਪੰਜਵਾਂ ਬੀਰਮਦਿਉ ਸੀ ਜਿਨ੍ਹਾਂ ਤੋਂ ਨਰਾਵਤਜੋਦਾ ਵੰਸ਼ ਪ੍ਰਚੱਲਤ ਹੋਇਆ, ਜਿਨ੍ਹਾਂ ਦੀ ਇਕ ਸ਼ਾਖ ਹਰੌਤੀ ਵਿਚ ਪੁਚਪਹਾੜ ਵਿਚ ਸਥਿਤ ਸੀ।
ਗੰਗਾ (ਸੁਜੋ ਦਾ ਪੋਤਾ) ਨੇ 1516 ਵਿਚ ਰਾਜਗੱਦੀ ਸੰਭਾਲੀ ਪਰ ਉਸਦੇ ਚਾਚਾ ਸਗਾ ਨੂੰ ਇਹ ਪ੍ਰਵਾਨ ਨਹੀਂ ਸੀ ਤੇ ਉਸਨੇ ਦੋਲਤ ਖਾਂ ਲੋਦੀ (ਸੁਲਤਾਨਪੁਰ ਲੋਦੀ ਸਥਿਤ ਪੰਜਾਬ ਦਾ ਹੁਕਮਰਾਨ) ਦੀ ਸਹਾਇਤਾ ਮੰਗੀ ਜਿਸਨੇ ਨਾਗੌਰ ਵਿਚੋਂ ਰਾਠੌਰਾਂ ਨੂੰ ਕੱਢ ਦਿੱਤਾ। ਪਰ ਗੰਗਾ ਨੇ ਰਾਜਪੂਤਾਂ ਦੀਆਂ ਤਲਵਾਰਾਂ ਤੇ ਭਰੋਸਾ ਕੀਤਾ। ਪਠਾਨ ਦੌਲਤ ਖਾਂ ਲੋਦੀ ਨੇ ਦੋਵਾਂ ਵਿਚ ਰਾਜ ਨੂੰ ਵੰਡਣ ਦੀ ਵਕਾਲਤ ਕੀਤੀ ਜਿਹੜੀ ਗੰਗਾ ਨੂੰ ਪ੍ਰਵਾਨ ਨਹੀਂ ਸੀ। ਯੁੱਧ ਵਿਚ ਸਗਾ ਮਾਰਿਆ ਗਿਆ ਤੇ ਦੌਲਤ ਖਾਂ ਲੋਦੀ ਨੇ ਕਲੰਕਤ ਹੋ ਕੇ ਹਾਰ ਖਾਧੀ। ਗੰਗਾ ਦੇ ਰਾਜਗੱਦੀ ‘ਤੇ ਬੈਠਣ ਤੋਂ 12 ਸਾਲ ਪਿਛੋਂ ਜੇਧਾ ਦੇ ਪੁੱਤਰਾਂ ਨੂੰ ਮੇਵਾੜ ਦੇ ਰਾਣਾਸਾਂਗਾ ਨਾਲ ਮਿਲਕੇ ਮੁਗ਼ਲ ਬਾਦਸ਼ਾਹ ਬਾਬਰ ਨਾਲ ਲੜਨਾ ਪਿਆ। ਰਾਣਾਸਾਂਗਾ ਬਿਆਨਾ ਦੇ ਮੈਦਾਨ ਵਿਚ ਹਾਰ ਗਿਆ। ਕਿਉਂ ਹਾਰ ਖਾਧੀ ਇਹ ਇਕ ਵੱਖਰਾ ਵਿਸ਼ਾ ਹੈ। ਗੰਗਾ ਦਾ ਪੋਤਰਾ ਰਾਏਮਲ ਤੇ ਮੇਰਤੀਆ ਸਰਦਾਰ ਖਰੋਤੇ ਤੇ ਰਤਨਾਂ ਮਾਰੇ ਗਏ। ਗੰਗਾ ਚਾਰ ਸਾਲ ਪਿਛੋਂ ਮਰ ਗਿਆ।
ਮਲਦਿਉ 1532 ਈ. ਵਿਚ ਗੱਦੀ ‘ਤੇ ਬੈਠਾ, ਇਹ ਗੰਗਾ ਦਾ ਪੁੱਤਰ ਸੀ ਤੇ ਮੁਸਲਿਮ ਇਤਿਹਾਸਕਾਰ ਫਰਿਸ਼ਤਾ ਨੇ ਇਸਨੂੰ ‘ਹਿੰਦੁਸਤਾਨ ਦਾ ਬਹੁਤ ਸ਼ਕਤੀਸ਼ਾਲੀ ਰਾਜਕੁਮਾਰ ਲਿਖਿਆ ਹੈ।” ਇਸ ਕਈ ਖੁੱਸੇ ਹੋਏ ਖੇਤਰ ਜਿੱਤੇ। ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਯੁੱਧ ਕੀਤਾ ਤੇ ਬੀਕਮਪੁਰ ਜਿੱਤਿਆ। ਉਸ ਝਲੌਰ, ਸੇਵਾਨੋਹ ਤੇ ਭਦਰਾਜੂਨ ਜਿੱਤੇ ਅਤੇ ਬੀਕਾ ਦੇ ਪੁੱਤਰਾਂ ਨੂੰ ਬੀਕਾਨੇਰ ਦੇ ਤਖਤੋਂ ਲਾਹਿਆ। ਇਸ ਤੋਂ ਅੱਗੇ ਮਾਰਵਾੜ ਬਾਰੇ ਜਾਨਣਾ ਜ਼ਰੂਰੀ ਨਹੀਂ ਕਿਉਂਕਿ ਇਸ ਨਾਲ ਵਿਸ਼ਾ ਬਹੁਤ ਵਧ ਜਾਵੇਗਾ।
ਬੀਕਾਨੇਰ
ਬੀਕਾਨੇਰ ਰਾਜ ਨੂੰ ਸਥਾਪਤ ਕਰਨ ਵਾਲਾ ਬੀਕਾ ਜਾਂ ਬੀਕੋ ਮਾਰਵਾੜ ਦੇ ਰਾਠੌਰ ਰਾਜ ਦੇ ਰਾਓ ਜੋਧ ਦਾ ਪੁੱਤਰ ਸੀ। 1459 ਈ. ਵਿਚ ਬੀਕਾ ਆਪਣੇ ਚਾਚਾ ਕਾਂਡਲ ਦੀ ਰਹਿਨੁਮਾਈ ਅਧੀਨ 300 ਰਾਠੌਰਾਂ ਨੂੰ ਲੈ ਕੇ ਬੀਕਾਨੇਰ ਦੇ ਖੇਤਰ ਵੱਲ ਵਧਿਆ। ਭੂਗਲ ਦੇ ਭੱਟੀਆਂ ਨੇ ਆਪਣੀ ਧੀ ਦਾ ਵਿਆਹ ਬੀਕਾ ਨਾਲ ਕਰ ਦਿੱਤਾ ਤੇ ਇਸ ਤਰ੍ਹਾਂ ਉਸਦੀ ਤਾਕਤ ਵਿਚ ਵਾਧਾ ਹੋਇਆ। ਇਸ ਖੇਤਰ ਵਿਚ ਉਹ ਜੱਟਾਂ ਜਾਂ ਜਾਟਾਂ ਜਾਂ ਜੈਟੇ ਲੋਕਾਂ ਵੱਲ ਵਧਿਆ ਜਿਹੜੇ ਸਦੀਆਂ ਤੋਂ ਇਥੇ ਰਹਿ ਰਹੇ ਸਨ। ਬਾਬਰ ਨੇ ਵੀ ਲਿਖਿਆ ਹੈ ਕਿ ਹਰ ਸਮੇਂ ਜਦ ਮੈਂ ਹਿੰਦੁਸਤਾਨ ਵਿਚ ਵੜਦਾ ਸਾਂ ਮੇਰਾ ਮੁਕਾਬਲਾ ਇਨ੍ਹਾਂ ਲੋਕਾਂ ਨਾਲ ਹੁੰਦਾ ਸੀ, ਜਿਹੜੇ ਪਹਾੜਾਂ ਅਤੇ ਜੰਗਲਾਂ ਵਿਚੋਂ ਆ ਕੇ ਮੇਰੀਆਂ ਮੱਝਾਂ ਤੇ ਬਲਦ ਲੈ ਜਾਂਦੇ ਸਨ। ਇਨ੍ਹਾਂ ਲੋਕਾਂ ਦਾ ਮੂਲ ਵੀ ਸੀਥੀਆਈ ਹੈ ਤੇ ਉਹ ਚਰਵਾਹਿਆਂ ਦਾ ਜੀਵਨ ਜੀਉਂਦੇ ਸਨ । ਉਹ ਇਕ ਅੱਡ ਸ਼੍ਰੇਣੀ ਦੇ ਲੋਕਾਂ ਵਾਂਗ ਜਾਪਦੇ ਹਨ। ਟਾਡ ਨੇ ਲਿਖਿਆ ਹੈ ਕਿ ਜੱਟ ਤੇ ਜੋਈਏ ਚਾਰਨ ਲੋਕ ਹਨ। ਆਪਣੇ ਪਸ਼ੂਆਂ ਤੋਂ ਪੈਸਾ ਕਮਾਉਂਦੇ ਹਨ, ਘਿਉ ਵੇਚਦੇ ਹਨ। ਉਨ੍ਹਾਂ ਦੇ ਵਿਚੋਲੇ ਸਰਸਵਤ ਬ੍ਰਾਹਮਣ ਹਨ (ਜਿਹੜੇ ਇਸ ਖੇਤਰ ਵਿਚ ਆਵਾਜਾਈ ਨੂੰ ਸਮਰਪਤ ਹਨ) ਤੇ ਇਸ ਬਦਲੇ ਅਨਾਜ ਅਤੇ ਹੋਰ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਸਤਾਂ ਲੈਂਦੇ ਹਨ।” ਬੀਕਾਨੇਰ ਦੇ ਖੇਤਰ ਵਿਚ ਜਿਹੜੇ ਜਾਣ ਜਾਂ ਜੱਟ ਵੰਸ਼ ਰਹਿੰਦੇ ਸਨ।
ਜਿਵੇਂ ਕਿ ਕਿਤੇ ਹੋਰ ਲਿਖਿਆ ਗਿਆ ਹੈ ਕਿ ਸ਼ਕ, ਕੰਬੋਜ, ਯਵਨ ਤੇ ਪਹਿਲਵ ਇਕ ਦੂਸਰੇ ਦੇ ਲਾਗੇ ਰਹਿੰਦੇ ਸਨ. ਤੇ ਉਨ੍ਹਾਂ ਦਾ ਪਰਸਪਰ ਸੰਬੰਧ ਅਤੇ ਪ੍ਰੇਮ ਸਦੀਆਂ ਤੋਂ ਆ ਰਿਹਾ ਹੈ, ਉਨ੍ਹਾਂ ਦੀਆਂ ਇਕੋ ਤਰ੍ਹਾਂ ਦੀਆਂ ਆਦਤਾਂ, ਪਹਿਰਾਵਾ ਖਾਣ-ਪੀਣ, ਰਹਿਣ-ਸਹਿਣ ਤੇ ਸ਼ਕਲ ਸੂਰਤ ਦੀ ਸਾਂਝ ਸੀ। ਉਹ ਇਕ ਦੂਜੇ ਦੇ ਖੇਤਰ ਵਿਚ ਵੀ ਇਕੱਠੇ ਵਸਦੇ ਸਨ। ਇਕ ਵੰਸ਼ ਦੇ ਤੌਰ ‘ਤੇ ਉਨ੍ਹਾਂ ਵੇਲਿਆਂ ‘ਚ ਇਨ੍ਹਾਂ ‘ਚ ਕੋਈ ਫ਼ਰਕ ਨਹੀਂ ਸੀ। ਇਸੇ ਕਰਕੇ ਇਨ੍ਹਾਂ ਦੇ ਗੋਤ ਸਾਂਝੇ ਮਿਲਦੇ ਹਨ। ਜਦ ਇਨ੍ਹਾਂ ਵਿਚੋਂ ਕੁਝ ਇਕ ਨੇ ਅਭਿਮਾਨੀ ਨਾਂ ਰਾਜਪੂਤ (ਅਰਥਾਤ ਰਾਜਿਆਂ ਦੇ ਪੁੱਤ) ਅਪਣਾ ਲਿਆ ਤਾਂ ਇਨ੍ਹਾਂ ‘ਚ ਪਾੜਾ ਵਧ ਗਿਆ ਤਦ ਕੁਝ ਨੇ ਆਪਣੇ ਪੁਰਾਣੇ ਨਾਵਾਂ ਨੂੰ ਧਾਰਨ ਕਰ ਲਿਆ, ਜਿਵੇਂ ਜੱਟ ਤੇ ਕੰਬੋਜ। ਕਈ ਸ਼ਕ, ਪਹਿਲਵ ਅਤੇ ਯਵਨ ਰਾਜਪੂਤਾਂ ਵਿਚ ਸਮਾ ਗਏ ਤੇ ਕੁਝ ਜੱਟਾਂ ਤੇ ਕੰਬੋਜਾਂ ਵਿਚ। ਇਸ ਸਮੀਕਰਨ ਦੀ ਰੋਸ਼ਨੀ ਵਿਚ ਅਸੀਂ ਵੇਖਦੇ ਹਾਂ ਕਿ ਜਾਟਾਂ ਦਾ ਇਕ ਗੋਤ ਗੋਦਾਰਾ ਹੈ ਜਦਕਿ ਥੋੜ੍ਹੇ ਜਿਹੇ ਫ਼ਰਕ ਨਾਲ ਕੰਬੋਜਾਂ ਦਾ ਗੋਤ ਗਾਦਰੇ ਜਾਂ ਗਾਡਰੇ ਹੈ। ਭੇਡ ਨੂੰ ‘ਗਡੁਰੀ’ ਕਿਹਾ ਜਾਂਦਾ ਹੈ ਅਤੇ ਕਿਉਂਕਿ ਕੰਬੋਜ ਉੱਤਮ ਕਿਸਮ ਦੇ ਪਸ਼ੂ ਪਾਲਕ ਸਨ ਤੇ ਉਨ੍ਹਾਂ ਦੇ ਦੇਸ਼ ‘ਕੰਬੋਜ’ ਵਿਚ ਕੰਬਲ ਤੇ ਹੋਰ ਉੱਨ ਦੀਆਂ ਵਸਤਾਂ ਬਹੁਤ ਹੁੰਦੀਆਂ ਸਨ, ਇਸ ਲਈ ਇਨ੍ਹਾਂ ਪਸ਼ੂ ਪਾਲਕਾਂ ਨੂੰ ਗਾਦੜੇ ਕਿਹਾ ਗਿਆ। ਜੱਟ ਵੀ ਪਸ਼ੂ ਪਾਲਕ ਸਨ ਤੇ ਉਨ੍ਹਾਂ ਨੂੰ ਚਾਰਨ ਦਾ ਕੰਮ ਕਰਦੇ ਸਨ। ਜਿਹੜੇ ਇਹ ਧੰਦਾ ਕਰਦੇ ਸਨ ਉਨ੍ਹਾਂ ਨੂੰ ਗੋਦਾਰੇ ਕਿਹਾ ਗਿਆ। ਦੋਹਾਂ ਸ਼ਬਦਾਂ ਦਾ ਸਮੇਂ ਅਤੇ ਸਥਾਨ ਭੇਦ ਕਰਕੇ ਫ਼ਰਕ ਹੈ। ਗੋਦਾਰਿਆਂ ਦਾ ਇਕ ਵਡੇਰਾ ਜਿਸਨੂੰ ਪੰਦੂ ਕਿਹਾ ਜਾਂਦਾ ਸੀ ਸ਼ੇਖਸਰ ਰਹਿੰਦਾ ਸੀ। ਇਸ ਸ਼ੇਖਸਰ ਦਾ ਨਾਂ ਬਾਬਾ ਫਰੀਦ ਪਾਕਪਟਨ ਦੇ ਨਾਂ ‘ਤੇ ਪਿਆ ਹੈ” ਅਤੇ ਇਸੇ ਖੇਤਰ ਵਿਚ ਹੀ, ਕੰਬੋਜਾਂ ਦਾ ਇਕ ਵਡੇਰਾ ਵੀ ਪੰਦੂ/ਪੰਧੂ ਗੋਤ ਦਾ ਬਾਬਾ ਭੂਮਣ ਸ਼ਾਹ ਸੀ ਜਿਸਦਾ ਡੇਰਾ ਦੀਪਾਲਪੁਰ ਨੇੜੇ ਹੈ ਤੇ ਜਿਸਦੇ ਨਾਂ ‘ਤੇ 8000 ਏਕੜ ਜ਼ਮੀਨ ਸੀ। ਕਿੰਨੀ ਸਮਾਨਤਾ ਹੈ। ਇਸੇ ਤਰ੍ਹਾਂ ਨੰਬਰ 3 ਤੇ ਜੋਈਯੋ ਜਾਟਾਂ ਦਾ ਇਕ ਗੋਤ ਹੈ ਤੇ ਜੋਈਯੇ ਕੰਬੋਜਾਂ ਦਾ ਵੀ ਗੋਤ ਹੈ। ਉਪਰ ਅੰਕਿਤ ਕ੍ਰਮ ਨੰਬਰ 8 ‘ਤੇ ਇਕ ਜ਼ਿਲ੍ਹੇ ਦਾ ਨਾਂ ਸੌਂਦਾ ਜਾਂ ਸੋਂਧਾ ਹੈ। ਇਹ ਵਰਣਨਯੋਗ ਹੈ ਕਿ ਜੱਟਾਂ ਦਾ ਇਕ ਗੋਤ ਸੰਦਾ ਜਾਂ ਸੰਧਾ ਹੈ ਤੇ ਇਹੋ ਗੋਤ ਕੰਬੋਜਾਂ ਵਿਚ ਵੀ ਹੈ। ਇਥੇ ਜ਼ਰੂਰ ਹੀ ਇਸ ਗੋਤ ਦੇ ਲੋਕ ਕੇਂਦਰਤ ਹੋਣਗੇ। ਇਸੇ ਤਰ੍ਹਾਂ ਜੋਈਯਾ ਦੇ ਅਧੀਨ ਇਕ ਜ਼ਿਲ੍ਹਾ ਕੰਬਾਨੇਹ ਨਾਂ ਦਾ ਹੈ, ਜਿਸ ਤੋਂ ਕੰਬੋਜਾਂ ਦੇ ਇਸ ਖੇਤਰ ਵਿਚ ਹੋਣ ਦਾ ਇਸ਼ਾਰਾ ਮਿਲਦਾ ਹੈ। ਜੋਈਯਾ ਤੇ ਗੋਦਾਰਿਆਂ ਦੀ ਆਪਸ ਵਿਚ ਬਣਦੀ ਨਹੀਂ ਸੀ ਤੇ ਉਹ ਇਕ ਦੂਜੇ ਤੋਂ ਈਰਖਾ ਕਰਦੇ ਸਨ।” ਇਸ ਤਰ੍ਹਾਂ ਜੋਈਯੇ ਕੰਬੋਜ (52 ਗੋਤਰੀ) ਤੇ ਗਾਦਰੇ ਕੰਬੋਜ (84 ਗੋਤਰੀ) ਦੀ ਵੀ ਆਪਸ ਵਿਚ ਨਹੀਂ ਬਣਦੀ ਸੀ। ਇਥੋਂ ਤਕ ਕਿ 52 ਗੋਤਰੀ ਤੇ 84 ਗੋਤਰੀ ਆਪਸ ਵਿਚ ਵਿਆਹ-ਸ਼ਾਦੀਆਂ ਵੀ ਨਹੀਂ ਕਰਦੇ ਸਨ । ਬੀਕਾ ਰਾਠੌਰ ਨੇ ਉਪਰ ਦਿੱਤੇ ਸਾਰੇ ਜਾਟਾਂ ਨੂੰ ਆਪਣੀ ਅਧੀਨਤਾ ਲਈ ਮਜਬੂਰ ਕੀਤਾ ਤੇ ਬੀਕਾਨੇਰ ਸ਼ਹਿਰ ਦੀ ਨੀਂਹ ਰੱਖਣ ਵੇਲੇ ਹੋਈ ਸੰਧੀ ਅਨੁਸਾਰ ਇਸ ਸ਼ਹਿਰ ਦੇ ਨਾਂ ਨਾਲ ਜਾਟਾਂ ਨੂੰ ਵੀ ਜੋੜਿਆ ਗਿਆ। ‘ਨੇਰ’ ਨਾਂ ਦੇ ਇਕ ਵਡੇਰੇ ਜਿਸਦੀ ਸ਼ਹਿਰ ਥੱਲੇ ਜ਼ਮੀਨ ਆਉਂਦੀ ਸੀ, ਦਾ ਨਾਂ ਬੀਕਾ ਨਾਲ ਜੋੜਕੇ ਬੀਕਾ-ਨੇਰ ਰਖਿਆ ਗਿਆ।” ਪਰ ਇਥੇ ਇਹ ਵੀ ਵਰਣਨ ਕਰ ਦੇਣਾ ਜ਼ਰੂਰੀ ਹੈ ਕਿ ‘ਨੇਰ’ ਕੰਬੋਜਾਂ ਦਾ ਵੀ ਇਕ ਗੋਤ ਹੈ। ਸੋ ਸੰਭਵ ਹੈ ਕਿ ਇਸ ਨੇਰ ਨਾਂ ਦੇ ਵਿਅਕਤੀ ਦੇ ਉੱਤਰਾਧਿਕਾਰੀ ‘ਨੇਰ’ ਅਖਵਾਏ। ਇਹ ਸਾਰੇ ਲੋਕ (ਜੱਟ, ਤੇ ਕੰਬੋਜ ਆਦਿ) ਕਿਸੇ ਵੇਲੇ ਇਕ ਹੀ ਸਨ। ਬੀਕਾਨੇਰ ਦੀ ਵਿਸਾਖ 1489 ਈ.
ਨੂੰ ਨੀਂਹ ਰੱਖੀ ਗਈ। ਜੋਈਯੇ ਰਾਜਪੂਤ ਵੀ ਹਨ ਤੇ ਉਨ੍ਹਾਂ ਦੀ ਗਿਣਤੀ ਰਾਜਪੂਤਾਂ ਦੇ 36 ਸ਼ਾਹੀ ਵੰਸ਼ਾਂ ਵਿਚ ਹੁੰਦੀ ਹੈ। ਇਹ ਬਹੁਤੇ ਮੁਸਲਮਾਨ ਹੋ ਗਏ ਸਨ ਤੇ ਇਨ੍ਹਾਂ ਦਾ ਧਰਮਾਂਤਰਣ ਸ਼ੇਖ ਫਰੀਦ ਨੇ ਕੀਤਾ। ਮੁਲਤਾਨ ਬਾਰ ਨੂੰ ਜੋਈਯਾ ਬਾਰ ਕਿਹਾ ਜਾਂਦਾ ਰਿਹਾ ਹੈ। ਮਿੰਟਗੁਮਰੀ ਦੇ ਰਾਜਪੂਤ ਜੋਈਯੇ ਕਹਿੰਦੇ ਹਨ ਕਿ ਉਹ 14ਵੀਂ ਸਦੀ ਵਿਚ ਬੀਕਾਨੇਰ ਖੇਤਰ ਨੂੰ ਛੱਡਕੇ ਇਥੇ ਆਏ ਅਤੇ ਇਕ ਲੰਗਾਹ ਵੰਸ਼ ਨਾਲ ਜੁੜ ਗਏ। ਇਥੇ ਇਹ ਲਿਖਣਾ ਵੀ ਅਵੱਸ਼ਕ ਹੈ ਕਿ ਲੰਘੇੜੇ ਕੰਬੋਜਾਂ ਦਾ ਗੋਤ ਹੈ ਤੇ ਲੰਗਾਹ ਜੱਟਾਂ ਦਾ। ਜੋਈਯੇ ਰਾਜਪੂਤਾਂ ਬਾਰੇ ਵਿਸਥਾਰ ਨਾਲ ਪੜ੍ਹੋ “ਏ ਗਲਾਸਰੀ ਆਫ ਟਰਾਈਬਜ਼ ਐਂਡ ਕਾਸਟਸ ਆਫ ਦੀ ਪੰਜਾਬ ਐਂਡ ਨਾਰਥ ਵੈਸਟਰਨ ਫਰੰਟੀਅਰ ਪਰੋਵਿਨਸ, ਭਾਗ ਦੂਜਾ, ਲਾਹੌਰ 1911, ਪੰਨਾ 410-413″। ਜੋਈਯਾ ਇਕ ਕਬੀਲਾ ਹੈ ਜੋ ਜੱਟ ਵੀ ਹੈ ਤੇ ਰਾਜਪੂਤ ਵੀ ਅਤੇ ਇਸੇ ਤਰ੍ਹਾਂ ਮਿੰਟਗੁਮਰੀ ਜ਼ਿਲ੍ਹੇ ਵਿਚ ਖਰਲਾਂ ਤੇ ਕੰਬੋਹਾਂ ਦਾ ਗੋਤ ਵੀ ਜੋਈਯੇ ਹੈ।” ਇਸ ਤੋਂ ਇਹੋ ਸਿੱਧ ਹੁੰਦਾ ਹੈ ਕਿ ਜੋਈਯਾ ਰਾਜਪੂਤ, ਜੋਦੀਯਾ ਜੱਟ ਅਤੇ ਜੋਈਯਾ ਕੰਬੋਜ ਇਕ ਹੀ ਭਾਈਚਾਰਾ ਹੈ।
ਬੀਕਾਨੇਰ ਦਾ ਪਹਿਲਾ ਰਾਜਾ ਬੀਕਾ 1495 ਈ. ਵਿਚ ਮਰਿਆ ਤੇ ਉਸਦਾ ਪੁੱਤਰ ਨੂਨਕਰਨ ਗੱਦੀ ‘ਤੇ ਬੈਠਾ ਤੇ ਉਸਨੇ ਭੱਟੀਆਂ ‘ਤੇ ਕਈ ਹਮਲੇ ਕੀਤੇ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਪੱਛਮੀ ਸਰਹੱਦਾਂ ਨੂੰ ਦੂਰ ਤਕ ਲੈ ਗਿਆ। ਇਸਦੇ ਚਾਰ ਪੁੱਤਰ ਹੋਏ। ਇਨ੍ਹਾਂ ਵਿਚ ਇਕ ‘ਜੈਤ’ 1503 ਈ. ਵਿਚ ਗੱਦੀ ‘ਤੇ ਬੈਠਾ ਜਿਸਦੇ ਨਾਂ ਤੇ ਜੈਤਸਰ ਕਸਬਾ ਵੀ ਹੈ। ਇਸਦੇ ਤਿੰਨ ਪੁੱਤਰ ਸਨ, ਕਲਿਆਣ ਸਿੰਹੁ, ਸਿਉਜੀ ਅਤੇ ਐਸ਼ਪਾਲ । ਕਲਿਆਣ ਸਿੰਹ 1547 ਈ. ਵਿਚ ਗੱਦੀ ‘ਤੇ ਬੈਠਾ ਜਿਸਦੇ ਤਿੰਨ ਪੁੱਤਰ ਰਾਏ ਸਿੰਹ, ਰਾਮ ਸਿੰਹ ਅਤੇ ਪ੍ਰਿਥੀ ਸਿੰਹ ਸਨ।
ਰਾਏ ਸਿੰਹ 1573 ਈ. ਵਿਚ ਗੱਦੀ ਤੇ ਬੈਠਾ ਤੇ ‘ਉਦੋਂ ਤਕ ਜੱਟਾਂ ਨੇ ਆਪਣੇ ਪੁਰਾਣੇ ਹੱਕ ਬਹਾਲ ਰੱਖੇ ਹੋਏ ਸਨ। ਉਨ੍ਹਾਂ ਦਾ ਨਿਰਬਾਹ ਭਾਵੇਂ ਕੁਝ ਵਧੀਆ ਤੇ ਬਹੁਤੀ ਰਾਜਪੂਤ ਆਬਾਦੀ ਕਾਰਨ ਅਸੁਵਿਧਾਪੂਰਨ ਸੀ, ਅਤੇ ਫਲਸਰੂਪ ਉਹ ਰਾਜਨੀਤਿਕ ਸੱਤਾ ਤੋਂ ਪਰ੍ਹੇ ਕਰ ਦਿੱਤੇ ਗਏ ਸਨ। ਆਜ਼ਾਦੀ ਦੇ ਘਾਟੇ ਕਾਰਨ ਉਨ੍ਹਾਂ ਦੀ ਸੈਨਿਕ ਸ਼ਕਤੀ ਖ਼ਤਮ ਹੋ ਗਈ ਅਤੇ ਉਹ ਕੇਵਲ ਭੂਮੀ ਵਾਹਕ ਹੀ ਰਹਿ ਗਏ ਸਨ। ਜੱਟਾਂ ਆਪਣੀ ਆਜ਼ਾਦੀ ਰਾਜਪੂਤਾਂ ਤੋਂ ਵੱਟੇ ਸੱਟੇ ਕਾਰਨ ਖੁਹਾ ਲਈ ਸੀ, ਇਸੇ ਤਰ੍ਹਾਂ ਰਾਜਪੂਤਾਂ ਨੇ ਵੀ ਦਿੱਲੀ ਦੇ ਰਾਜਪਾਲ ਬਣਕੇ ਆਪਣੀ ਸੁਤੰਤਰਤਾ ਗੁਆ ਲਈ। ਆਪਣੇ ਪਿਤਾ ਦੀ ਮੌਤ ‘ਤੇ ਪਵਿਤ੍ ਫਰਜ਼ ਖਾਤਰ ਰਾਏ ਸਿੰਘ ਆਪ ਉਸ ਦੀਆਂ ਅਸਥੀਆਂ ਲੈ ਕੇ ਗੰਗਾ ਗਿਆ । ਉਸ ਵੇਲੇ ਅਕਬਰ ਭਾਰਤ ਦਾ ਸ਼ਹਿਨਸ਼ਾਹ ਸੀ ਅਤੇ ਇਹ ਦੋਵੇਂ ਜੈਸਲਮੇਰ ਦੀਆਂ ਰਾਜ ਕੁਮਾਰੀਆਂ ਨਾਲ ਵਿਆਹ ਕਰਕੇ ਸਾਂਢੂ ਬਣ ਚੁੱਕੇ ਸਨ। ਇਨ੍ਹਾਂ ਸੰਬੰਧਾਂ ਕਾਰਨ ਅੰਬਰ ਦੇ ਰਾਜਾ ਮਾਨ ਸਿੰਘ ਰਾਹੀਂ ਉਸਨੂੰ 4000 ਘੋੜਿਆਂ ਦੀ ਮਨਸਬ ਤੇ ਰਾਜਾ ਦਾ ਖਿਤਾਬ ਮਿਲਿਆ ਤੇ ਹਿਸਾਰ ਦੀ ਸਰਕਾਰ ਵੀ। ਇਸ ਤੋਂ ਇਲਾਵਾ ਜੋਧਪੁਰ ਦੇ ਮਾਲਦਿਉ ਨੇ ਬਾਦਸ਼ਾਹ ਨਾਲ ਵਿਗਾੜ ਲਈ ਅਤੇ ਨਾਗਰ ਦੇ ਅਮੀਰ ਜ਼ਿਲ੍ਹੇ ਤੋਂ ਵੰਚਿਤ ਕਰ ਦਿੱਤਾ ਗਿਆ, ਤਾਂ ਇਹ ਵੀ ਉਸਨੂੰ ਦੇ ਦਿੱਤਾ ਗਿਆ । ਏਨਾ ਮਾਣ ਸਤਿਕਾਰ ਅਤੇ ਵਧੀ ਹੋਈ ਤਾਕਤ ਅਤੇ ਬਾਦਸ਼ਾਹ ਦਾ ਸਾਥੀ ਬਣਨ ਕਾਰਨ, ਉਹ ਆਪਣੇ ਰਾਜ ਵਿਚ ਪਰਤਿਆ ਅਤੇ ਆਪਣੇ ਭਰਾ ਰਾਮ ਸਿੰਘ ਨੂੰ ਭੱਟੀਆਂ ਦੇ ਵਿਰੁੱਧ ਭਟਨੇਰ ਨੂੰ ਭੇਜਿਆ ਜਿਨ੍ਹਾਂ ਤੇ ਉਸ ਨੇ ਫ਼ਤਹਿ ਪਾਈ। ਇਹ ਸ਼ਹਿਰ ਭੱਟੀਆਂ ਨਾਲ ਸੰਬੰਧਤ ਇਕ ਪ੍ਰਮੁਖ ਥਾਂ ਸੀ, ਜਿਹੜੇ ਅਸਲ ਵਿਚ ਯਾਦੂ ਵੰਸ਼ ਦੇ ਜੱਟ ਸਨ ਪਰ ਇਸਲਾਮ ਧਾਰਨ ਕਰਕੇ ਉਨ੍ਹਾਂ ਭੱਟੀ ਨਾਂ ਗ੍ਰਹਿਣ ਕਰ ਲਿਆ ।
ਰਾਮ ਸਿੰਘ ਨੇ ਜੋਈਯਾ ‘ਤੇ ਪੂਰਨ ਤੌਰ ‘ਤੇ ਫ਼ਤਹਿ ਪਾ ਲਈ ਜਿਹੜੇ ਬੀਕਾਨੇਰ ਰਾਜ ਨੂੰ ਹਮੇਸ਼ਾ ਤੰਗ ਕਰੀ ਰਖਦੇ ਸਨ। ਉਨ੍ਹਾਂ ਨੇ ਆਪਣੀ ਪੁਰਾਤਨ ਆਜ਼ਾਦੀ ਨੂੰ ਬਹਾਲ ਕਰਨ ਲਈ ਉਪਰਾਲਾ ਕੀਤਾ ਪਰ ਰਾਮ ਸਿੰਘ ਨੇ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ। ਫਿਰ ਉਸਨੇ ਪੂਨੀਆਂ ਜੱਟਾਂ ਵਿਰੁੱਧ ਅੰਦੋਲਨ ਆਰੰਭਿਆ ਜਿਹੜੇ ਆਪਣੀ ਪੁਰਾਣੀ ਸੁਤੰਤਰਤਾ ਨੂੰ ਸਾਂਭੀ ਬੈਠੇ ਸਨ। ਉਨ੍ਹਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਉਨ੍ਹਾਂ ਦੀਆਂ ਜਾਇਦਾਦਾਂ ਰਾਜਪੂਤਾਂ ਨੂੰ ਦੇ ਦਿੱਤੀਆਂ ਗਈਆਂ, ਪਰ ਰਾਮ ਸਿੰਘ ਨੂੰ ਇਸ ਸਾਰੇ ਬਦਲੇ ਆਪਣੀ ਜਾਨ ਗੁਆਣੀ ਪਈ ਤੇ ਉਹ ਯੁੱਧ ਵਿਚ ਮਾਰਿਆ ਗਿਆ। ਟਾਡ ਲਿਖਦਾ ਹੈ, ‘ਪੂੰਨੀਆਂ ਨੂੰ ਫ਼ਤਹਿ ਕਰਨ ਨਾਲ ਮਾਰੂਥਲ ਦੇ 6 ਜੱਟ ਘਰਾਣਿਆਂ ਦੀ ਰਾਜਸੀ ਬਰਬਾਦੀ ਪੂਰੀ ਹੋ ਗਈ। ਉਹ ਹੁਣ ਖੇਤੀ ਅਤੇ ਪੁਰਾਣੇ ਪਸ਼ੂ ਚਾਰਨ ਦੇ ਧੰਦੇ ਵਿਚ ਮਗਨ ਹਨ ਅਤੇ ਆਪਣੇ ਆਲਸੀ ਰਾਜਪੂਤ ਮਾਲਕਾਂ ਅਧੀਨ ਕਰ (ਟੈਕਸ) ਦੇਣ ਵਾਲੇ ਮਿਹਨਤੀ ਵੰਸ਼ ਹਨ।34
ਰਾਠੌਰ ਰਾਜਪੂਤਾਂ ਦੀਆਂ 24 ਸ਼ਾਖਾਵਾਂ ਹਨ ਜਿਨ੍ਹਾਂ ਵਿਚੋਂ ਢੰਡਲ, ਭਡੇਲ, ਚਕਿਤ, ਦੂਹਰੀਆ, ਖੋਖਰ, ਬੱਦਰ, ਛਜੇੜਾ, ਰਾਮਦੇਵਾ, ਕਬਰੀਆ, ਹਤੂੰਦੀਆ ਮਲਾਵਤ, ਸੋਂਦੂ, ਕਟੈਚਾ, ਮਹੋਲੀ, ਗੋਗਾ ਦੇਵਾ, ਮਹੇਸ਼, ਜੈਸਿੰਗ, ਮੁਰਸੀਆ, ਜੋਬਸੀਆ ਜੌੜਾ ਆਦਿ ਹਨ।” ਇਨ੍ਹਾਂ ਵਿਚੋਂ ਮਹੇਸ਼, ਜੌੜਾ ਅਤੇ ਖੋਖਰ ਪੰਜਾਬ ਦੇ ਕੰਬੋਜਾਂ ਤੇ ਜੱਟਾਂ ਦੇ ਗੋਤ ਹਨ।
ਰਾਏ ਸਿੰਘ (ਇਸਦੇ ਨਾਂ ‘ਤੇ ਗੰਗਾਨਗਰ ਜ਼ਿਲ੍ਹੇ ਵਿਚ ਰਾਏ ਸਿੰਘ ਨਗਰ ਦਾ ਇਕ ਸ਼ਹਿਰ ਵੀ ਹੈ) ਅਕਬਰ ਬਾਦਸ਼ਾਹ ਦਾ ਵੱਡ-ਇਤਬਾਰੀ ਜਰਨੈਲ ਬਣ ਗਿਆ ਅਤੇ ਉਸਨੇ ਬਹੁਤ ਸਾਰੀਆਂ ਫ਼ੌਜੀ ਮੁਹਿੰਮਾਂ ਵਿਚ ਅਕਬਰ ਦੀ ਭਰਪੂਰ ਸਹਾਇਤਾ ਕੀਤੀ। ਰਾਏ ਸਿੰਘ ਦੀ ਇਕ ਪੁੱਤਰੀ ਅਕਬਰ ਦੇ ਪੁੱਤਰ ਸਲੀਮ (ਪਿਛੋਂ ਜਹਾਂਗੀਰ) ਨਾਲ ਵਿਆਹੀ ਹੋਈ ਸੀ, ਜਿਸ ਵਿਚੋਂ ਪ੍ਰਵੇਜ਼ ਨਾਂ ਦੇ ਸ਼ਹਿਜ਼ਾਦੇ ਦਾ ਜਨਮ ਹੋਇਆ। ਰਾਏ ਸਿੰਘ ਦਾ ਇਕੋ ਇਕ ਪੁੱਤਰ ਕਰਨ ਸੀ (ਉਸਦੇ ਨਾਂ ‘ਤੇ ਕਰਨਪੁਰ ਸ਼ਹਿਰ ਸਥਾਪਤ ਹੈ) ਜੋ 1632 ਈ. ਵਿਚ ਗੱਦੀ ‘ਤੇ ਬੈਠਾ ਅਤੇ ਅਕਬਰ ਅਧੀਨ 2000 ਦਾ ਮਨਸਬਦਾਰ ਸੀ ਤੇ ਦੌਲਤਾਬਾਦ ਦੀ ਸਰਕਾਰ ਦਾ ਮਾਲਕ। ਇਸਦੇ ਪੁੱਤਰਾਂ ਪਦਮ ਸਿੰਘ, ਕੇਸਰੀ ਸਿੰਘ ਤੇ ਅਨੂਪ ਸਿੰਘ ਦੇ ਨਾਵਾਂ ‘ਤੇ ਗੰਗਾਨਗਰ ਦੇ ਜ਼ਿਲ੍ਹੇ ਵਿਚ ਪਦਮਪੁਰ, ਕੇਸਰੀ ਸਿੰਘਪੁਰ ਅਤੇ ਅਨੂਪਗੜ੍ਹ ਸ਼ਹਿਰ ਵੱਸੇ ਹੋਏ ਹਨ। ਇਕ ਹੋਰ ਪੁੱਤਰ ਮੋਹਨ ਸਿੰਘ ਸੀ।
ਰਾਜਪੂਤ, ਜੱਟਾਂ, ਕੰਬੋਜਾਂ ਦਾ ਮਰੂ ਧਰਤੀ ਤੋਂ ਪਲਾਇਣ; ਦਰਿਆ ਸਰਸਵਤੀ, ਸਤਲੁਜ, ਘੱਗਰ ਅਤੇ ਹਕੜਾ
ਰਾਜਸਥਾਨ ਦਾ ਮਾਰੂਥਲ ਸਦਾ ਹੀ ਮਰੂ ਧਰਤੀ ਨਹੀਂ ਰਿਹਾ। ਕਿਸੇ ਵੇਲੇ ਇਹ ਹਰੀ ਭਰੀ ਧਰਤੀ ਸੀ ਜਦ ਸਤਲੁਜ, ਘੱਗਰ, ਸਰਸਵਤੀ ਤੇ ਹਕੜਾ ਦਰਿਆ ਇਸ ਧਰਤੀ ਵਿਚੋਂ ਵਗਕੇ ‘ਰਾਣ ਆਫ਼ ਕੱਛ’ ਰਾਹੀਂ ਸਾਗਰ ਵਿਚ ਜਾ ਡਿਗਦੇ ਸਨ
ਸਰਸਵਤੀ :
ਇਹ ਸਿਰਮੂਰ ਦੀਆਂ ਪਹਾੜੀਆਂ ਵਿਚੋਂ ਚਲਕੇ ‘ਅਧ-ਬਦਰੀ’ ਦੀ ਥਾਂ ‘ਤੇ ਮੈਦਾਨਾਂ ਵਿਚ ਪ੍ਰਵੇਸ਼ ਕਰਦਾ ਹੈ। ਥੋੜ੍ਹੇ ਫਾਸਲੇ ਤੋਂ ਪਿਛੋਂ ਇਹ ਫਿਰ ਅਲੋਪ ਹੋ ਜਾਂਦਾ ਹੈ ਤੇ ਫਿਰ ਭਵਾਨੀਪੁਰ ਪਿੰਡ ਦੀ ਦੱਖਣੀ ਬਾਹੀ ‘ਤੇ ਪ੍ਰਗਟ ਹੁੰਦਾ ਹੈ। ਬਾਲਛਪੜ ਨਾਂ ਦੇ ਇਕ ਹਰਿਆਣੇ ਵਿਚ ਪੈਂਦੇ ਪਿੰਡ ‘ਤੇ ਫਿਰ ਅਲੋਪ ਹੋ ਕੇ ਇਕ ਵਾਰ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਦੱਖਣ-ਪੱਛਮੀ ਦਿਸ਼ਾ ਵਿਚ ਹੁੰਦਾ ਹੋਇਆ ਘੱਗਰ ਦਰਿਆ ਵਿਚ ਮਿਲ ਜਾਂਦਾ ਹੈ। ਦਰਿਆ ਘੱਗਰ ਨਾਲ ਮਿਲਕੇ ਛਤਰਾਣਾ ਹੁੰਦਾ ਹੋਇਆ ਇਹ ਦਰਿਆ ਕਿਸੇ ਵੇਲੇ ਸਾਡੇ ਦੇਸ਼ ‘ਸਪਤ ਸਿੰਧੂ’ ਦਾ ਪ੍ਰਮੁੱਖ ਤੇ ਪਵਿੱਤਰ ਦਰਿਆ ਸੀ, ਜਿਸਦੇ ਕਿਨਾਰੇ ਬੈਠਕੇ ਰਿਸ਼ੀਆਂ-ਮੁਨੀਆਂ ਨੇ ਵੇਦਾਂ ਦੀ ਰਚਨਾ ਕੀਤੀ ਸੀ। ਇਹ ਦਰਿਆ ਮਹਾਂਭਾਰਤ ਯੁੱਧ ਤੋਂ ਕੁਝ ਚਿਰ ਪਹਿਲਾਂ ਪਹਾੜਾਂ ਵਿਚ ਕੋਈ ਕੁਦਰਤੀ ਰੁਕਾਵਟ ਜਾਂ ਭੁਚਾਲ ਨਾਲ ਵੱਡਾ ਦਰਿਆ ਨਾ ਰਿਹਾ ਜਿਹੜਾ ਕਿਸੇ ਵੇਲੇ ਸਮੁੰਦਰ ਵਿਚ ਗੁਜਰਾਤ ਵਿਚ ਜਾ ਕੇ ਡਿਗਦਾ ਸੀ। ਸ਼ਬਦ ਸਰਸਵਤੀ ਸੰਸਕ੍ਰਿਤ ਵਿਚ ਸਰਸਵਤ ਦਾ ਇਸਤ੍ਰੀ ਲਿੰਗ ਹੈ ਜੋ ਜ਼ੈੱਡ-ਅਵੇਸਤਾ ਹਰਾਗੈਤੀ (ਅਰਾਕੋਸ਼ੀਆ) ਦਾ ਰੂਪ ਹੈ ਜਿਸਦੇ ਅਰਥ ਹਨ ‘ਝੀਲਾਂ ਨਾਲ ਭਰਪੂਰ’। ਆਰੀਆ ਹਮਲਾਵਰਾਂ ਨੇ ਹਰਾਗੈਤੀ ਜਿਸਨੂੰ ਵਰਤਮਾਨ ਵਿਚ ‘ਹੇਲਮੰਡ’ ਕਿਹਾ ਜਾਂਦਾ ਹੈ ਤੇ ਜੋ ਸੀਸਤਾਨ (ਸ਼ਕਸਤਾਨ) ਵਿਚ ਹੈ, ਆਪਣੇ ਪੁਰਾਣੇ ਦੇਸ਼ ਦੇ ਦਰਿਆ ਦੇ ਨਾਂ ‘ਤੇ, ਇਸਨੂੰ ਇਹ ਨਾਂ ਦਿੱਤਾ ਸੀ।
ਘੱਗਰ ਦਰਿਆ :
ਇਹ ਦਰਿਆ ਹਿਮਾਲੀਆ ਦੀਆਂ ਨਿਚਲੀਆਂ ਢਲਵਾਨਾਂ ਤੋਂ ਸਿਰਮੂਰ ਦੇ ਖੇਤਰ ‘ਚੋਂ ਨਿਕਲਕੇ ਅੰਬਾਲਾ ਕੋਲ ਦੀ ਵਗਦਾ ਹੋਇਆ ਪਟਿਆਲਾ ਜ਼ਿਲ੍ਹੇ ਵਿਚੋਂ ਹੁੰਦਾ ਹੋਇਆ ਸਰਸਵਤੀ ਵਿਚ ਛਤਰਾਣਾ ਲਾਗੇ ਮਿਲਕੇ, ਹਿਸਾਰ ਜ਼ਿਲ੍ਹੇ ਵਿਚ ਦੀ ਹੁੰਦਾ ਹੋਇਆ, ਪੰਜਾਬ ਦੇ ਮਾਣਸਾ ਜ਼ਿਲ੍ਹੇ ਵਿਚ ਦੀ ਹੋ ਕੇ ਫਿਰ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਵਿਚ ਪ੍ਰਵੇਸ਼ ਕਰਕੇ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ (ਇਥੇ ਇਸਨੂੰ ਨਾਲੀ ਕਹਿੰਦੇ ਹਨ) ਜਿਸਨੂੰ ਇਤਿਹਾਸ ਵਿਚ ਭਟਨੇਰ ਕਹਿੰਦੇ ਹਨ ਵਿਚੋਂ ਦੀ ਵਗ ਕੇ ਫਿਰ ਗੰਗਾਨਗਰ ਜ਼ਿਲ੍ਹੇ ਵਿਚ ਦੀ ਹੁੰਦਾ ਹੋਇਆ ਇਹ ਰਾਜਸਥਾਨ ਦੇ ਮਾਰੂਥਲ ਵਿਚ ਗੁਆਚ ਜਾਂਦਾ ਹੈ। ਇਹ ਦਰਿਆ ਕਿਸੇ ਵੇਲੇ ਸਿੰਧ ਨਦੀ ਦੀ ਸਹਾਇਕ ਨਦੀ ਸੀ ਤੇ ਬੜਾ ਵੱਡਾ ਸੀ। ਹੁਣ ਇਹ ਸਦਾ ਵਗਣ ਵਾਲੀ ਨਦੀ ਨਹੀਂ ਬਲਕਿ ਬਾਰਸ਼ਾਂ ਦੇ ਦਿਨਾਂ ਵਿਚ ਇਸ ਵਿਚ ਪਾਣੀ ਆਉਂਦਾ ਹੈ। ਹਰਿਆਣੇ ਦਾ ਇਕ ਹੋਰ ਛੋਟਾ ਦਰਿਆ ਮਾਰਕੰਡਾ ਤੇ ਟਾਂਗਰੀ ਵੀ ਇਸ ਦੀਆਂ ਸਹਾਇਕ ਨਦੀਆਂ ਹਨ।
ਹਕੜਾ ਦਰਿਆ :
ਇਹ ਦਰਿਆ ਪੁਰਾਣੇ ਪੰਜਾਬ ਵਿਚੋਂ ਦੀ ਵਗਕੇ ਸਿੰਧ ਦਰਿਆ ਨਾਲ ਰੋੜੀ ਬੇਖਰ ਅਤੇ ਉੱਚ ਦੇ ਦਰਮਿਆਨ ਜਾ ਮਿਲਦਾ ਸੀ । ਹੁਣ ਇਹ ਸੁੱਕਾ ਪਿਆ ਹੈ ਤੇ ਬਾਰਸ਼ਾਂ ਦੇ ਦਿਨਾਂ ਵਿਚ ਇਸ ਵਿਚ ਕੁਝ ਪਾਣੀ ਵਗਦਾ ਹੈ। ਸ਼ਾਇਦ ਇਸਨੂੰ ਸੰਦਕੜਾ ਵੀ ਕਿਹਾ ਜਾਂਦਾ ਹੈ, ਜਿਹੜਾ ਹੁਣ ਖੁਸ਼ਕ ਹੈ । ਇਹ ਦਰਿਆ ਸਿੰਧ ਦੇ ਪੂਰਬ ਵਿਚ ਉਸਦੇ ਸਮਾਨਾਂਤਰ ਚਲਦਾ ਹੈ। ਇਸ ਖੇਤਰ ਦੇ ਲੋਕ ‘ਸ’ ਨੂੰ ‘ਹ’ ਬੋਲਦੇ ਹਨ ਤੇ ਇਸ ਤਰ੍ਹਾਂ ਸੰਕੜਾ, ਹਕੜਾ ਹੋ ਗਿਆ।
ਦਰਿਆ ਸਤਲੁਜ :
ਵੇਦਾਂ ਵਿਚ ਇਸ ਦਰਿਆ ਨੂੰ ‘ਸਤੁਦਰੀ’ ਜਾਂ ‘ਸਤੱਦਰੂ ਅਤੇ ਤਾਲਮੀ’ ਅਤੇ ਅਰੀਅਨ ਅਨੁਸਾਰ ‘ਜ਼ਰਦਰੋਸ’ ਕਿਹਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ‘ਸਤਦਰਵ’ (ਤੀਰ ਸਤਦਰਵ ਗ੍ਰੰਥ ਸੁਧਾਰਾ) ਕਿਹਾ ਹੈ। ਇਹ ਦਰਿਆ ਤਿੱਬਤ ਵਿਚ ਮਾਨਸਰੋਵਰ ਝੀਲ ਤੋਂ ਨੇੜਿਉਂ 30°20′ ਉਤਰ ਅਤੇ 81°25′ ਪੂਰਬ ਵਿਚ ਸਮੁੰਦਰ ਦੇ ਤਲ ਤੋਂ 15200 ਫੁੱਟ ਦੀ ਉੱਚਾਈ ਤੋਂ ਸ਼ੁਰੂ ਹੋ ਕੇ ਕੈਲਾਸ਼ ਪਰਬਤ ਵਿਚ ਉੱਤਰ ਪੱਛਮੀ ਦਿਸ਼ਾ ‘ਚ ਹੁੰਦਾ ਹੋਇਆ ਤੇ ਫਿਰ ਬਸ਼ਹਿਰ ਦੀ ਕਨਾਵਰ ਵਾਦੀ ਵਿਚੋਂ ਦੀ ਹੋ ਕੇ, ਦੱਖਣ-ਪੱਛਮੀ ਦਿਸ਼ਾ ‘ਚ ਚਲਕੇ ਬਿਲਾਸਪੁਰ (ਹਿਮਾਚਲ) ਦੇ ਖੇਤਰ ਵਿਚ ਵਗਕੇ, ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਦੀ ਹੁੰਦਾ ਹੋਇਆ, ਅਨੰਦਪੁਰ ਕੋਲ ਦੀ ਹੋ ਕੇ, ਰੋਪੜ ਦੇ ਨੇੜੇ ਸ਼ਿਵਾਲਕ ਦੀਆਂ ਪਹਾੜੀਆਂ ਨੂੰ ਛੱਡਦਾ ਹੈ। ਕਿਹਾ ਜਾਂਦਾ ਹੈ ਕਿ ਇਥੋਂ ਦਰਿਆ ਦੱਖਣ-ਪੂਰਬੀ ਦਿਸ਼ਾ ਵਿਚ ਵਗਦਾ ਸੀ। ਅਰੀਅਨ (ਸਿਕੰਦਰ ਵੇਲੇ) ਵੇਲੇ ਇਹ ਦਰਿਆ ਗੁਜਰਾਤ ਵਿਚ ਰਾਣ ਕੱਛ ਦੀ ਥਾਂ ਸਮੁੰਦਰ ਵਿਚ ਜਾ ਡਿਗਦਾ ਸੀ । ਇਸਦਾ ਇਹੋ ਅਰਥ ਹੈ ਕਿ ਇਹ ਦਰਿਆ ਰਾਜਸਥਾਨ ਦੇ ਮਾਰੂਥਲਾਂ ਵਿਚੋਂ ਵੀ ਹੁੰਦਾ ਹੋਇਆ ਉਥੇ ਪਹੁੰਚਦਾ ਸੀ । 1000 ਈ. ਵਿਚ ਇਹ ਹਕੜਾ ਦਰਿਆ ਦੀ ਸਹਾਇਕ ਨਦੀ ਸੀ ਤੇ ਪੂਰਬੀ ਨਾੜਾ ਵਿਚ ਦੀ ਵਗਦਾ ਸੀ। ਇਸਦਾ ਇਹ ਰਸਤਾ ਹੁਣ ਵੀ ਬਹਾਵਲਪੁਰ, ਬੀਕਾਨੇਰ, ਸਿਰਸਾ ਤੇ ਟੋਹਾਨਾ ਤਕ ਮਿਲਦਾ ਹੈ, ਫਿਰ ਅਲੋਪ ਹੋ ਜਾਂਦਾ ਹੈ। ਟੋਹਾਨਾ ਤੋਂ ਰੋਪੜ ਤਕ ਦਾ ਇਸਦਾ ਪੁਰਾਣਾ ਵਹਿਣ ਹੁਣ ਲਭਦਾ ਨਹੀਂ। ਲੇਖਕ ਦੇ ਮੱਤ ਅਨੁਸਾਰ ਇਹ ਰੋਪੜ ਤੋਂ ਪਟਿਆਲਾ ਕੀ ਰਾਓ ਵਿਚ ਵਗਕੇ ਰਾਜਪੁਰਾ ਵੱਲ ਦੀ ਹੋ ਕੇ ਪਟਿਆਲਾ ਲਾਗੇ ਦੋਵਾਂ ਛੋਟੀ ਤੇ ਵੱਡੀ ਨਦੀ ਦੇ ਚੌੜੇ ਤਲ ਵਿਚ ਵਹਿ ਕੇ ਤੇ ਅੱਗੇ ਜਾ ਕੇ ਘੱਗਰ ਨੂੰ ਲੈ ਕੇ ਹੁਣ ਦੇ ਘੱਗਰ ਦੇ ਤਲ ਵਿਚ ਵਗਕੇ ਟੋਹਾਣਾ ਜਾਂਦਾ ਸੀ। ਇਹ ਜ਼ਰੂਰੀ ਹੈ ਕਿ ਰੋਪੜ ਦੇ ਲਾਗਿਉਂ ਸਤਲੁਜ ਦੱਖਣੀ ਮੋੜ ਕਟਦਾ ਸੀ। ਇਸ ਤਰ੍ਹਾਂ ਸਤਲੁਜ ਤੇ ਹਕੜਾ ਇਕ ਹੀ ਥਾਂ ਵਗਦੇ ਸਨ ਤੇ ਇਹ ਮਰੂ ਧਰਤੀ ਦਾ ਗੁਆਚਿਆ ਹੋਇਆ ਦਰਿਆ ਹੈ। ਬਠਿੰਡੇ ਦਾ ਕਿਲ੍ਹਾ ਵੀ ਇਸੇ ਦਰਿਆ ਦੇ ਕੰਢੇ ‘ਤੇ ਬਣਿਆ ਹੋਵੇਗਾ। ਉਸ ਵੇਲੇ ਇਸ ਦਰਿਆ ਦੀ ਬਰਕਤ ਨਾਲ ਰਾਜਸਥਾਨ ਦੀ ਮਾਰੂ ਧਰਤੀ ਹਰਿਆਲੀ ਤੇ ਖੁਸ਼ਹਾਲੀ ਭਰੀ ਧਰਤੀ ਹੋਵੇਗੀ। 1245 ਈ. ਵਿਚ ਸਤਲੁਜ ਨੇ ਹੋਰ ਉੱਤਰੀ ਦਿਸ਼ਾ ਦਾ ਰਾਹ ਅਪਣਾ ਲਿਆ ਤੇ ਹਕੜਾ ਖੁਸ਼ਕ ਹੋ ਗਿਆ ਤੇ ਮਾਰੂਥਲ ਦੇ ਲੋਕਾਂ ਦਾ ਵੱਡਾ ਪਲਾਇਣ ਹੋਇਆ। ਫਿਰ ਇਹ ਘੱਗਰ ਦੇ ਵਰਤਮਾਨ ਤਲ ਵਿਚ ਵਗਦਾ ਰਿਹਾ। 1593 ਵਿਚ ਸਤਲੁਜ ਨੇ ਘੱਗਰ ਨੂੰ ਛੱਡ ਦਿੱਤਾ ਤੇ ਉੱਤਰ ਵੱਲ ਮੁੜ ਗਿਆ। ਬਿਆਸ ਦੱਖਣ ਵੱਲ ਮੁੜ ਕੇ ਇਸ ਨਾਲ ਮਿਲ ਗਿਆ ਤੇ ਇਹੋ ਦੋਵੇਂ ਮਿਲਕੇ ਮਫਵਾਹ, ਹਰਿਆਨੀ, ਦੰਡ, ਨੂਰਨੀ, ਨੀਲੀ ਅਤੇ ਘਾਰਾ ਅਖਵਾਉਂਦੇ ਰਹੇ। ਸਤਲੁਜ ਇਕ ਵਾਰ ਫਿਰ ਘੱਗਰ ਨਾਲ ਮਿਲ ਗਿਆ ਤੇ ਫਿਰ 1796 ਈ. ਵਿਚ ਘੱਗਰ ਨੂੰ ਛੱਡਕੇ ਬਿਆਸ ਨਾਲ ਹਰੀਕੇ ਜਾ ਮਿਲਿਆ। ਇਸਦਾ ਬਿਆਸ ਨਾਲ ਸੰਗਮ ਅਜੇ ਤਕ ਹਰੀਕੇ ਹੁੰਦਾ ਹੈ।
ਪਿੱਛੇ ਲਿਖਿਆ ਗਿਆ ਹੈ ਕਿ ਕਦੇ ਦਰਿਆ ਸਰਸਵਤੀ ਰਾਜਸਥਾਨ ਦੇ ਖੇਤਰ ਵਿਚ ਵਗਦੀ ਸੀ ਤੇ ਫਿਰ ਇਹ ਪਹਾੜਾਂ ਵਿਚ ਆਪਣੇ ਸਰੋਤ ਵਾਲੀ ਥਾਂ ‘ਤੇ ਹੋਈ ਕਿਸੇ ਗੜਬੜ ਕਾਰਨ ਅਲੋਪ ਹੋ ਗਈ। ਪਰ ਇਹ ਸਭ ਕੁਝ ਬਹੁਤ ਸਦੀਆਂ ਪ੍ਰਮ ਵਿਚ ਹੋਇਆ। ਦਰਿਆ ਸਤਲੁਜ ਜਿਹੜਾ 2300 ਸਾਲ ਪਹਿਲਾਂ ਐਨ ਰਾਜਸਥਾਨ ਵਿਚੋਂ ਦੀ ਗੁਜ਼ਰਦਾ ਸੀ ਅਤੇ ਜਿਹੜੇ ਸੀਬੀਆਈ ਸ਼ਕ, ਕੰਬੋਜ, ਯਵਨ ਤੇ ਪਹਿਲਵ ਆਦਿ ਲੋਕ ਇਸ ਖੇਤਰ ਵਿਚ ਆ ਕੇ ਵਸੇ, ਉਹ ਇਕ ਖੁਸ਼ਹਾਲ ਖੇਤਰ ਹੀ ਹੋਵੇਗਾ ਤੇ ਉਹ ਇਸ ਦਰਿਆ ਦੇ ਕੰਢਿਆਂ ‘ਤੇ ਖੇਤੀ ਕਰਦੇ ਤੇ ਪਸੂ ਚਾਰਨ ਦਾ ਧੰਦਾ ਕਰਦੇ ਹੋਣਗੇ। ਇਹ ਧਰਤੀ ਪੰਜਾਬ ਦੀ ਧਰਤੀ ਵਰਗੀ ਹੀ ਹੋਵੇਗੀ। 1000 ਈ ਤਕ ਲਗਭਗ ਚੰਗੀ ਸਥਿਤੀ ਰਹੀ ਹੋਵੇਗੀ। ਜਦ 1245 ਈ. ਵਿਚ ਸਤਲੁਜ ਨੇ ਉੱਤਰ ਵਲ ਹੋਰ ਮੋੜ ਕਟਿਆ ਤਾਂ ਹਕੜਾ ਖੁਸ਼ਕ ਹੋ ਗਿਆ ਤੇ ਇਥੋਂ ਲੋਕਾਂ ਦਾ ਵੱਡਾ ਪਲਾਇਣ ਪੰਜਾਬ ਵੱਲ ਹੋਇਆ। ਇਹ ਪਲਾਇਣ ਜ਼ਰੂਰ ਹੀ ਭਾਰਤ ਦੇ ਰਾਜ ਕਰਦੇ ਬਾਦਸ਼ਾਹ ਨਾਸਰਉੱਦੀਨ ਮਹਿਮੂਦ (1246-1266 ਈ ) ਅਤੇ ਗਯਾਸਉੱਦੀਨ ਬਲਬਨ (1266-1286 ਈ.) ਵੇਲੇ ਹੋਇਆ। ਇਸ ਖੇਤਰ ਤੋਂ ਨਿਕਲਕੇ ਰਾਜਪੂਤ, ਕੰਬੋਜ, ਜੱਟ ਅਤੇ ਹੋਰ ਜਾਤਾਂ ਪੰਜਾਬ ਦੇ ਅੱਡ-ਅੱਡ ਖੇਤਰਾਂ ਵਿਚ ਆਬਾਦ ਹੋ ਗਈਆਂ। ਇਸੇ ਕਰਕੇ ਸਿੱਧੂ ਬਰਾੜ ਆਪਣਾ ਸੰਬੰਧ ਜੈਸਲਮੇਰ, ਕਈ ਕੰਬੋਜ ਗੁਜਰਾਤ ਦਾ ਉੱਤਰੀ ਖੇਤਰ ਅਤੇ ਜੱਟ ਬੀਕਾਨੇਰ ਦੇ ਆਲੇ-ਦੁਆਲੇ ਨਾਲ ਜੋੜਦੇ ਹਨ।
ਪੰਵਾਰ ਜਾਂ ਪਰਮਾਰ
ਪੰਵਾਰ ਜਾਂ ਪਰਮਾਰ :
ਇਹ ਅਗਨੀਕੁਲ ਦੇ ਰਾਜਪੂਤ ਹਨ ਅਤੇ ਇਨ੍ਹਾਂ ਦੀਆਂ 35 ਉਪ-ਸ਼ਾਖਾਵਾਂ ਸਨ। ਸਿੰਧ ਤੋਂ ਲੈ ਕੇ ਜਮੁਨਾ ਤਕ ਮਾਰੂਥਲ ਵਿਚ ਨੋਕੋਟ, ਆਬੂ (ਅਰਬੁਧ), ਢਾਟ, ਮੰਦੋਦਰੀ, ਖੇਰਾਲੂ, ਪਾਰਕਰ, ਲੋਦਰਵਾ ਅਤੇ ਪੂਗਲ ਇਹ ਸਾਰੇ ਖੇਤਰ ਇਨ੍ਹਾਂ ਦੇ ਅਧੀਨ ਸਨ। ਇਨ੍ਹਾਂ ਮਹੇਸ਼ਵਰ, ਧਰ, ਮੰਡ, ਉਜੈਨ, ਚਿਤੌੜ, ਆਬੂ, ਚੰਦਰਾਵਤੀ, ਮੌਮੈਦਾਨਾਂ, ਪਰਮਾਵਤੀ ਉਮਰਕੋਟ, ਬੇਖਰ, ਲੋਧਰਵਾ ਅਤੇ ਪੱਤਣ ਆਦਿ ਰਾਜਧਾਨੀਆਂ ਫ਼ਤਹਿ ਕੀਤੀਆਂ ਜਾਂ ਉਨ੍ਹਾਂ ਦੀ ਨੀਂਹ ਰੱਖੀ।
ਇਨ੍ਹਾਂ ਦੀਆਂ 35 ਸ਼ਾਖਾਵਾਂ ਵਿਚੋਂ ਕੁਝ ਕੁ ਦੇ ਨਾਂ ਇਸ ਪ੍ਰਕਾਰ ਹਨ। ਮੋਰੀ, ਸੋਡ (ਸਿਕੰਦਰ ਦੇ ਸੋਗਦੀ, ਢਾਟ ਦੇ ਰਾਜ ਕੁਮਾਰ), ਸੇਕਲ (ਪੂਗਲ ਤੇ ਮਾਰਵਾੜ ਦੇ ਮੁਖੀ), ਖਾਈਰ, ਓਮਰਾਸੁਮਰਾ, ਵਿਹਲ ਜਾਂ ਬਿਹਲ (ਚੰਦਰਾਵਤੀ ਦੇ ਰਾਜ ਕੁਮਾਰ), ਮੈਪਾਵਤ (ਮੇਵਾੜ ਵਿਚ ਬਿਜੌਲੀ ਦੇ ਮੁਖੀ), ਬਲਹਾਰ, ਕਥਾ, ਓਮਤਾ, ਚਾਉਂਦਾ, ਖੇਜਰ, ਸਗਰ, ਬਰਕੇਤਾ, ਪੂੰਨੀ, ਸੰਪਲ, ਭੀਬਾ, ਕਲਪੂਸਰ, ਕਲਮੋਹ, ਕੋਹਿਲ, ਪਪਾ, ਕਹੋਰੀਆ, ਢੰਡ, ਦੇਬਾ, ਬਰਹਰ, ਜੀਪਰਾ, ਪੋਸਰਾ, ਧੂਤਾ, ਰਿਕੁਮਵਾ, ਰੇਹਰ, ਧੂੰਦਾ, ਸੋਰਤੀਆ, ਹੁਰੇਰ।
ਚਾਲੁਕ ਜਾਂ ਸੋਲੰਕੀ :
ਇਨ੍ਹਾਂ ਦੀ ਬੰਸਾਵਲੀ ਤੋਂ ਇਨ੍ਹਾਂ ਦਾ ਨਿਕਾਸ ਲਕੋਟੇ (ਲਾਹੌਰ) ਤੋਂ ਮਿਲਦਾ ਹੈ” ਅਤੇ ਇਨ੍ਹਾਂ ਤੇ ਚੌਹਾਨਾਂ ਦੀ ਇਕ ਹੀ ਸ਼ਾਖ ਹੈ। ਇਹ ਮੁੰਬਈ ਦੇ ਨੇੜੇ ਮਾਲਾਬਾਰ ਦੇ ਸਮੁੰਦਰੀ ਤੱਟ ‘ਤੇ ਕਲਿਆਣ ਵਿਚ ਰਾਜ ਕਰਦੇ ਰਹੇ ਹਨ। ਇਨ੍ਹਾਂ ਦੀ ਰਾਜਧਾਨੀ ਦੇ ਖੰਡਰ ਅਜੇ ਵੀ ਮਿਲਦੇ ਹਨ। ਅਨਹਲਵਾੜਾ ਪਤਨ ਵਿਚ ਵੀ ਸੋਲੰਕੀ ਰਾਜ ਕਰਦੇ ਰਹੇ ਹਨ। ਇਨ੍ਹਾਂ ਦਾ ਇਕ ਰਾਜਾ ਸਿਦ ਰਾਏ ਜੈ ਸਿੰਘ ਬੜਾ ਮਹਾਨ ਰਾਜਾ ਹੋਇਆ ਹੈ । ਜਿਸਦੀ ਕਰਨਾਟਕ ਤੋਂ ਲੈ ਕੇ ਹਿਮਾਲੀਆ ਦੇ ਪੈਰਾਂ ਤਕ ਅਧੀਨਤਾ ਪ੍ਰਵਾਨ ਹੁੰਦੀ ਸੀ। ਇਹ ਸੰਮਤ 1150 ਬਿ. (1094 ਈ ) ਤੋਂ ਸੰਮਤ 1201 (1145 ਈ.) ਤਕ ਰਾਜ ਕਰਦਾ ਰਿਹਾ ਤੇ ਵੱਡ ਪਰਤਾਪੀ ਹੁਕਮਰਾਨ ਸੀ। ਪਰ ਇਸਦੇ ਉੱਤਰਾਧਿਕਾਰੀ ਕੋਮਰਪਾਲ ਨੇ ਪ੍ਰਿਥਵੀਰਾਜ ਚੌਹਾਨ ਨਾਲ ਦੁਸ਼ਮਣੀ ਸਹੇੜ ਲਈ। ਸਿਦ ਰਾਏ ਤੇ ਕੋਮਰਪਾਲ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਬੁੱਧ ਧਰਮ ਦੇ ਪੈਰੋਕਾਰ ਸਨ ਅਤੇ ਉਨ੍ਹਾਂ ਵਲੋਂ ਜੋ ਇਮਾਰਤਾਂ ਬਣਾਈਆਂ ਗਈਆਂ ਉਹ ਬਹੁਤ ਸ਼ਲਾਘਾਯੋਗ ਹਨ ਅਤੇ ਉਹ ਸ਼ਿਲਪ ਕਲਾ ਦਾ ਵਧੀਆ ਨਮੂਨਾ ਹਨ।
ਸ਼ਹਾਬਉਦੀਨ ਮੁਹੰਮਦ ਗੋਰੀ ਦੇ ਸਾਥੀਆਂ ਨੇ ਕੋਮਰਪਾਲ ਦੇ ਰਾਜ ਦੇ ਅਖੀਰਲੇ ਸਾਲਾਂ ਵਿਚ ਉਸਦੇ ਰਾਜ ਵਿਚ ਬੜਾ ਵਿਘਨ ਪਾਇਆ ਤੇ ਉਸਦੇ ਉੱਤਰਾਧਿਕਾਰੀ ਬਲੋ ਮੂਲਦਿਓ ਵੇਲੇ ਸੰਨ 1228 ਈ. ਵਿਚ ਸੋਲੰਕੀ ਵੰਸ਼ ਦਾ ਰਾਜ ਖ਼ਤਮ ਹੋ ਗਿਆ। ਇਕ ਨਵੇਂ ਵੰਸ਼ ਬਘੇਲੇ ਦਾ ਜਨਮ ਹੋਇਆ। ਬਘੇਲੇ, ਸਿਦ ਰਾਏ ਵੰਸ਼ ਦੇ ਹੀ ਸਨ। ਬਘੇਲਾ ਵੰਸ਼ ਸਥਾਪਤ ਕਰਨ ਵਾਲਾ ਬੀਸਲਦਿਓ ਸੀ ਪਰ ਉਸਦੇ ਚੌਥੇ ਉੱਤਰਾਧਿਕਾਰੀ ਗਹਿਲਾ/ਕੁਰਨ ਵੇਲੇ ਅਨਹਲਵਾੜਾ ਦੀ ਸ਼ਾਨ ਨੂੰ ਅਲਾਉਲਦੀਨ ਖਿਲਜੀ ਨੇ ਬਰਬਾਦ ਕਰ ਦਿੱਤਾ। ਬੁੱਧ ਦੇ ਬੁੱਤ ਤੋੜ ਦਿੱਤੇ ਗਏ। ਗੁਜਰਾਤ ਤੇ ਸੁਰਾਸ਼ਟਰ ਵਿਚ ਭਿਅੰਕਰ ਖੂਨ-ਖਰਾਬਾ ਹੋਇਆ। ਬੋਧੀਆਂ ਦੀਆਂ ਧਾਰਮਿਕ ਪੁਸਤਕਾਂ ਸਾੜ ਦਿੱਤੀਆਂ ਗਈਆਂ । ਅਨਹਲਵਾੜਾ ਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ, ਨੀਹਾਂ ਪੁੱਟ ਦਿੱਤੀਆਂ ਗਈਆਂ ਤੇ ਫਿਰ ਉਨ੍ਹਾਂ ਨੂੰ ਪ੍ਰਾਚੀਨ ਮੰਦਰਾਂ ਦੇ ਮਲਬੇ ਨਾਲ ਭਰ ਦਿੱਤਾ ਗਿਆ।
ਇਉਂ ਲਗਦਾ ਹੈ ਕਿ ਸ਼ਹਾਬਉਦੀਨ ਮੁਹੰਮਦ ਗੋਰੀ ਅਤੇ ਅਲਾਉਦੀਨ ਖਿਲਜੀ ਦੇ ਵੇਲੇ ਗੁਜਰਾਤ ਅਤੇ ਸੁਰਾਸ਼ਟਰ ਦੇ ਲੋਕ ਉਨ੍ਹਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆ ਗਏ। ਪੰਜਾਬ ਅਤੇ ਹਿਮਾਚਲ ਵਿਚ ਜਿਹੜੇ ਰਾਜਪੂਤ ਵੰਸ਼ ਮਿਲਦੇ ਹਨ ਉਨ੍ਹਾਂ ਵਿਚੋਂ ਕਈ ਇਸੇ ਕਾਲ ਵਿਚ ਏਥੇ ਆਏ ਤੇ ਸਥਾਪਤ ਹੋ ਗਏ। ਪੰਜਾਬ ਦੇ ਕੰਬੋਜਾਂ ਦੇ ਇਕ ਭਾਗ ਵਿਚ ਵੀ ਰਵਾਇਤ ਹੈ ਕਿ “ਇਕ ਵਾਰ ਇਕ ਸ਼ਕਤੀਸ਼ਾਲੀ ਸੂਰਜਵੰਸ਼ੀ ਰਾਜਾ ਜਿਸਦੀ ਰਾਜਧਾਨੀ ਅਯੁੱਧਿਆ ਸੀ, ਆਪਣਾ ਦੇਸ਼ ਛੱਡਕੇ ਦੇਰਾਤ ਗਿਆ ਤੇ ਉਥੋਂ ਦੇ ਪਰਮਾਰ ਰਾਜਾ ਨੂੰ ਕਤਲ ਕਰਕੇ ਉਸਦੀ ਸਲਤਨਤ ‘ਤੇ ਕਬਜ਼ਾ ਕਰ ਲਿਆ। ਉਸਨੇ ਵਰੰਗਰ ਦੀ ਨੀਂਹ ਰੱਖੀ ਅਤੇ ਉਸਦੇ ਪੁੱਤਰ ਨੇ ਇਕ ਹੋਰ ਸ਼ਹਿਰ ਦੀ, ਜਿਸਦਾ ਉਸਨੇ ਦੇਜਾਪੁਰ ਨਾਂ ਰੱਖਿਆ ਅਤੇ ਲੰਬਨੀ ਤੇ ਗਜਨੀ ਦੇ ਸ਼ਹਿਰ ਵਸਾਏ। ਗਜਨੀ ਉਸਦੀ ਰਾਜਧਾਨੀ ਬਣੀ ਜਿਹੜੀ ਗੁਜਰਾਤ ਦੇ ਦੱਖਣ ਵਿਚ ਕੈਂਬੇ ਟਾਪੂਨੁਮਾ ਸ਼ਹਿਰ ਦੇ ਨੇੜੇ ਪੈਂਦੀ ਸੀ।ਸੋਲੋਨੋ (ਰੱਖੜੀ) ਦੇ ਉਤਸਵ ‘ਤੇ ਜਦ ਉਹ ਧਾਰਮਿਕ ਰਸਮਾਂ ਵਿਚ ਰੁੱਝਾ ਹੋਇਆ ਸੀ ਦੁਸ਼ਮਣ ਨੇ ਉਸਦੇ ਪ੍ਰੋਹਿਤ ਦੀ ਸਾਜ਼ਿਸ਼ ਨਾਲ ਉਸ ‘ਤੇ ਆਕਰਮਣ ਕਰ ਦਿੱਤਾ, ਉਸਦੇ ਸ਼ਹਿਰ ਨੂੰ ਲੁੱਟਿਆ ਤੇ ਬਰਬਾਦ ਕਰ ਦਿੱਤਾ ਅਤੇ ਉਸਦੇ ਲੋਕਾਂ ਨੂੰ ਕਤਲ ਕਰ ਦਿੱਤਾ। ਜਿਹੜੇ ਕੰਬੋਜ ਬਚੇ ਉਹ ਜੈਪੁਰ ਤੇ ਸਰਹਿੰਦ ਹੁੰਦੇ ਹੋਏ ਘੱਗਰ ‘ਤੇ ਪੈਂਦੇ ਸਮਾਣੇ ਵੱਲ ਨੱਸ ਗਏ, ਫਿਰ ਜਮੁਨਾ ਤੇ ਸਤਲੁਜ ਦੇ ਦਰਮਿਆਨੀ ਖੇਤਰ ਵਿਚ ਫੈਲ ਗਏ। ਫਿਰ ਸਤਲੁਜ ਤੇ ਬਿਆਸ ਨਾਲ ਸਿੰਜੇ ਜਾਂਦੇ ਖੇਤਰ ਵਿਚ ਹੁੰਦੇ ਹੋਏ ਉਹ ਸਾਰੇ ਪੰਜਾਬ ਵਿਚ ਸਥਾਪਤ ਹੋ ਗਏ। ਕੁਝ ਸਿੰਧ ਹੁੰਦੇ ਹੋਏ ਮੁਲਤਾਨ ਪਹੁੰਚੇ ਅਤੇ ਉਥੋਂ ਮਿੰਟਗੁਮਰੀ ਵਿਚ ਫੈਲ ਗਏ।”
ਪਿੱਛੇ ਲਿਖਿਆ ਗਿਆ ਹੈ ਕਿ ਸੋਲੰਕੀ ਵੰਸ਼ ਦੇ ਰਾਜਾ ਗਹਿਲਾ ਕੁਰਨ ਵੇਲੇ ਇਸ ਖੇਤਰ ਦੀ ਬਰਬਾਦੀ ਹੋਈ। ਇਹ ਸੰਭਵ ਹੈ ਕਿ ਇਹ ਗਹਿਲਾ ਕੁਰਨ ਨਾਂ ਦਾ ਰਾਜਾ ਕੰਬੋਜ ਪਿਛੋਕੜ ਦਾ ਸੀ ਕਿਉਂਕਿ ਗਿਲਾਵੇ ਕੰਬੋਜਾਂ (84 ਗੋਤਰੀ) ਦਾ ਇਕ ਗੋਤ ਹੈ।
ਸੋਲੰਕੀ ਰਾਜਪੂਤਾਂ ਦੀਆਂ 16 ਸ਼ਾਖਾਵਾਂ ਹਨ ਤੇ ਉਹ ਹੋਰ ਖੇਤਰਾਂ ਵਿਚ ਜਾ ਵਸੇ ਤੇ ਸਿਦ ਰਾਏ ਦੇ ਪੁੱਤਰ ਭਾਗ ਰਾਓ ਦੇ ਨਾਂ ਤੇ ਇਕ ਭਗੇਲਾ ਨਾਂ ਦੇ ਪਰਿਵਾਰ ਦਾ ਸੰਚਾਲਨ ਹੋਇਆ ਤੇ ਉਸਦੇ ਉੱਤਰਾਧਿਕਾਰੀਆਂ ਨੇ ਭਗੇਲ ਖੰਡ ਉੱਪਰ ਕਈ ਸਦੀਆਂ ਤਕ ਰਾਜ ਕੀਤਾ। 16 ਸ਼ਾਖਾਵਾਂ ਇਸ ਪ੍ਰਕਾਰ ਹਨ : ਭਗੋਲਾ, ਬੀਰਪੁਰਾ, ਬਹਿਲਾ, ਭੁਰਤਾ, ਕਲਾਚਾ, ਲੰਗਾਹਾ, ਤੰਗਰੂ, ਬਰਿਕੂ, ਸੁਰਕੀ, ਸਰਵਰ੍ਹਿਆਹ, ਰਾਓਕਾ, ਰਾਨੀਕਾ, ਖਰੂਰਾ (ਜਿਹੜੇ ਅਲੋਟੇ ਅਤੇ ਜੌੜਾ ਮਾਲਵੇ ਵਿਚ ਹਨ), ਤਾਂਤੀਆ, ਅਲਮੇਚਾ, ਕੁਲਾਮੋਰ । ਸੋਲੰਕੀ ਬਹੁਤੇ ਮੁਸਲਮਾਨ ਹੋ ਗਏ ਹਨ। ਲੰਗਾਹਾ, ਤੋਗਰੂ ਅਤੇ ਬਰਿਕੂ ਪੂਰੀ ਤਰ੍ਹਾਂ ਮੁਸਲਮਾਨ ਹਨ। ਇਨ੍ਹਾਂ ਵਿਚੋਂ ਜੌੜਾ ਜੱਟਾਂ ਤੇ ਕੰਬੋਜਾਂ ਦਾ ਹੁਣ ਵੀ ਗੋਤ ਮਿਲਦਾ ਹੈ।
ਪ੍ਰਤਿਹਾਰ ਜਾਂ ਪਰਿਹਾਰ : 1. ਇਹ ਵੀ ਅਗਨੀਕੁਲ ਰਾਜਪੂਤ ਹਨ। ਇਨ੍ਹਾਂ ਦੀ ਰਾਜਧਾਨੀ ਮੰਦਾਵਰ ਸੀ ਜਿਹੜੀ ਰਾਠੌਰਾਂ ਦੇ ਆਉਣ ਤੋਂ ਪਹਿਲਾਂ ਵਰਤਮਾਨ ਜੋਧਪੁਰ ਤੋਂ 8 ਕਿਲੋਮੀਟਰ ਉੱਤਰ ਵੱਲ ਹੈ। ਕਨੌਜ ਤੋਂ ਕੱਢੇ ਗਏ ਉਥੋਂ ਦੇ ਰਾਜ ਕੁਮਾਰਾਂ ਨੇ ਪ੍ਰਤਿਹਾਰਾਂ ਪਾਸ ਸ਼ਰਨ ਲਈ। ਪਰ ਰਾਠੌਰਾਂ ਨੇ ਉਨ੍ਹਾਂ ਨਾਲ ਗੱਦਾਰੀ ਕੀਤੀ ਤੇ ਚੌਂਦਾ ਨਾਂ ਦੇ ਇਕ ਰਾਠੌਰ ਰਾਜ ਕੁਮਾਰ ਨੇ ਉਨ੍ਹਾਂ ਦਾ ਰਾਜ ਹੜੱਪ ਲਿਆ ਤੇ ਮੰਦਾਵਰ ‘ਤੇ ਆਪਣਾ ਝੰਡਾ ਗੱਡ ਦਿੱਤਾ। ਪ੍ਰਤਿਹਾਰਾਂ ਦੇ 12 ਉਪ-ਗੋਤ ਹਨ ਜਿਨ੍ਹਾਂ ਵਿਚੋਂ ਇੰਦੋਹ ਅਤੇ ਸਿੰਧਲ ਬਹੁਤ ਪ੍ਰਸਿੱਧ ਹਨ। ਪਰਿਹਾਰ ਸਿੰਧੂ ਬ੍ਰਾਹਮਣਾਂ ਦਾ ਗੋਤ ਵੀ ਹੈ।
ਪੰਜਾਬ ਦੇ ਰਾਜਪੂਤ
ਪੰਜਾਬ ਦੇ ਰਾਜਪੂਤਾਂ ਨੂੰ ਇਥੇ ਸਾਂਝੇ ਪੰਜਾਬ (ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਪੰਜਾਬ) ਦੇ ਵਸਨੀਕਾਂ ਵਜੋਂ ਵਿਚਾਰਿਆ ਜਾ ਰਿਹਾ ਹੈ। ਇਬਸਟਨ ਲਿਖਦਾ ਹੈ, “ਪੰਜਾਬ ਦੇ ਰਾਜਪੂਤ ਉੱਤਮ ਵੀਰਤਾ ਦੇ ਮਾਲਕ ਹਨ ਅਤੇ ਆਪਣੀ ਸਾਮੰਤਵਾਦੀ ਸੁਭਾਵਕ ਰੁਚੀ ਨੂੰ ਬਹੁਤ ਸ਼ਕਤੀਸ਼ਾਲੀ ਤਰੀਕੇ ਨਾਲ ਕਬੀਲਿਆਂ ਦੇ ਮੁਖੀ, ਹੋਰਨਾਂ ਉੱਚੀਆਂ ਜਾਤਾਂ ਨਾਲੋਂ ਵੀ, ਹੋਰ ਸਮਰੱਥਾ ਨਾਲ ਗ਼ੈਰਮਾਮੂਲੀ ਅਧਿਕਾਰਤ ਤੌਰ ‘ਤੇ ਵਿਕਸਤ ਰੱਖਦੇ ਹਨ।” ” ਪਿਤਾ ਪੁਰਖੀ ਲੀਹ ਅਨੁਸਾਰ ਰਾਜਪੂਤ ਸਰੀਰਕ ਮਿਹਨਤ ਨਹੀਂ ਕਰਨਾ ਚਾਹੁੰਦਾ, ਉਹ ਸੁਸਤ ਤਬੀਅਤ ਤੇ ਅੱਖੜ ਹੈ ਅਤੇ ਹਲ ਦੇ ਮੁੰਨੇ ਨੂੰ ਹੱਥ ਪਾਉਣਾ ਘਟੀਆ ਧੰਦਾ ਸਮਝਦਾ ਰਿਹਾ ਹੈ। ਉਹ ਕੇਵਲ ਪਸ਼ੂ ਚਾਰਨੇ, ਲੁੱਟਮਾਰ ਕਰਨਾ ਅਤੇ ਰੁਅਬ-ਦਾਬ ਵਾਲਾ ਜੀਵਨ ਬਤੀਤ ਕਰਦਾ ਰਿਹਾ ਹੈ। ਖੇਤੀ ਕੇਵਲ ਗ਼ਰੀਬ ਰਾਜਪੂਤਾਂ, ਜੱਟਾਂ, ਅਰਾਈਆਂ, ਕੰਬੋਜਾਂ, ਸੈਣੀਆਂ ਅਤੇ ਹੋਰ ਜਾਤਾਂ ਦਾ ਕੰਮ ਰਿਹਾ ਹੈ। ਪਰ ਜਦ ਸਿੱਖਾਂ (ਸਿੱਖ ਮਿਸਲਾਂ) ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਇਸਦਾ ਇਹ ਗੌਰਵ ਤੇ ਅਭਿਮਾਨ ਟੁੱਟਿਆ ਅਤੇ ਰਹਿੰਦਾ- ਖੂੰਹਦਾ ਅੰਗਰੇਜ਼ੀ ਰਾਜ ਦੇ ਬਰਾਬਰਤਾ ਵਾਲੇ, ਇਨਸਾਫ ਅਤੇ ਚੰਗੇ ਢੰਗ ਵਾਲੀ ਰਾਜ-ਪ੍ਰਣਾਲੀ ਨੇ ਤੋੜਿਆ ਅਤੇ ਇਨ੍ਹਾਂ ਦਾ ਮੂੰਹ ਖੇਤੀ ਦੇ ਪਵਿੱਤਰ ਧੰਦੇ ਵਲ ਮੁੜਿਆ। ਇਬਟਸਨ ਲਿਖਦਾ ਹੈ ਕਿ “ਪੰਜਾਬ ਦੇ ਮੈਦਾਨੀ ਭਾਗਾਂ ਦੇ ਬਹੁਤੇ ਹਿੱਸਿਆਂ ਵਿਚ ਉਹ ਪਿਤਾ-ਪੁਰਖੀ ਧੰਦੇ ਕਾਰਨ ਪਸ਼ੂ ਚੋਰ ਹਨ ਪਰ ਉਹ ਇਸ ਕੰਮ ਨੂੰ ਸਿਸ਼ਟਤਾ ਭਰਪੂਰ ਤਰੀਕੇ ਨਾਲ ਕਰਦੇ ਹਨ। ਅਤੇ ਯਕੀਨਨ ਹੀ ਰਾਜਪੂਤ ਚੋਰਾਂ ਵਿਚ ਇਹ ਆਦਰ ਮਾਣ ਵਾਲੀ ਗੱਲ ਹੈ।”” “ਪੰਜਾਬ ਦੇ ਰਾਜਪੂਤ ਕਬੀਲਿਆਂ ਦੇ ਜਿਹੜੇ ਨਾਂ ਸੱਤਾ ਪ੍ਰਾਪਤ ਕਰਨ ਵਿਚ ਉੱਭਰੇ, ਇਸ ਦੀਆਂ ਸਰਹੱਦਾਂ ਤੋਂ ਬਾਹਰ ਦੇ ਹਨ। ਕਿਸੇ ਹੱਦ ਤਕ ਇਹ ਗੱਲ ਉਨ੍ਹਾਂ ਦੇ ਬਨਾਉਟੀ ਉਤਪੱਤੀ ਦੇ ਸਿਧਾਂਤ ਦੀ ਪ੍ਰੋੜ੍ਹਤਾ ਕਰਦੀ ਹੈ। ਉਹ ਵਰਤਮਾਨ ਥਾਵਾਂ ‘ਤੇ ਉੱਤਰ-ਪੱਛਮ ਦੇ ਜੇਤੂ ਕਬੀਲਿਆ ਵਜੋਂ ਸਥਿਤ ਨਹੀਂ ਹੋਏ ਬਲਕਿ ਜਾਗੀਰੀ ਜਾਂ ਅਰਬ-ਸੱਤਾਧਾਰੀ ਮੁਖੀਆਂ, ਜਿਨ੍ਹਾਂ ਨੇ ਮਹਾਨ ਬਾਦਸ਼ਾਹੀਆਂ ਥੱਲੇ ਸੱਤਾ ਸੰਭਾਲੀ, ਅਤੇ ਅਖੀਰ ਮੁਸਲਮਾਨ ਹਮਲਾਵਰਾਂ ਤੋਂ ਸ਼ਿਕਸਤ ਖਾਧੀ, ਤੋਂ ਉਤਪੰਨ ਹੋਏ ਸਨ। ਇਸ ਪਰਸਪਰ ਵਿਨਾਸ਼ਕਾਰੀ ਯੁੱਗ ਤੋਂ ਪਹਿਲਾਂ ਵੀ ਸਥਾਨਕ ਵਿਰੋਧੀ ਰਾਜਿਆਂ ਵਿਚ ਲੜਾਈਆਂ ਹੋਣੀਆਂ ਭਾਰਤ ਦੀ ਆਮ ਸਥਿਤੀ ਰਹੀ ਹੈ, ਪਰ ਜੇਤੂ ਵੰਸ਼ ਆਮ ਤੌਰ ‘ਤੇ ਜਿੱਤੀਆਂ ਹੋਈਆਂ ਜਾਗੀਰਾਂ ਹਾਰੇ ਹੋਇਆਂ ਦੇ ਉੱਤਰਾਧਿਕਾਰੀਆਂ ਹੱਥੀਂ ਦਿੰਦੇ ਰਹੇ ਅਤੇ ਵੰਸ਼ਾਂ ਜਿਵੇਂ ਕਿ ਚੌਹਾਨਾਂ ਦੀ ਜਮਨਾ ਵਾਦੀ ਵਿਚ ਅਤੇ ਹੋਰ ਥਾਂ ਸਥਾਪਤੀ ਉਨ੍ਹਾਂ ਦੀ ਦਿੱਲੀ ਵਿਖੇ ਸਿਆਸੀ ਪ੍ਰਭੂਤਾ ਦੇ ਯੁੱਗ ਤੋਂ ਬਿਨਾਂ ਸ਼ੱਕ ਦੇ, ਇਕ ਤਿੱਬੀ ਹੈ। ਬਿਨਾਂ ਸ਼ੱਕ ਹਰ ਨਵੇਂ ਵੰਸ਼ ਦੀ ਚੜ੍ਹਤ ਅਤੇ ਜ਼ਵਾਲ ਕਾਰਨ ਕਬੀਲਿਆਂ ਦਾ ਪਲਾਇਣ ਹੋਇਆ ਅਤੇ ਇਸੇ ਕਰਕੇ ਇਨ੍ਹਾਂ ਕਬੀਲਿਆਂ ਦੀਆਂ ਵਰਤਮਾਨ ਥਾਵਾਂ ਉਨ੍ਹਾਂ ਦੀਆਂ ਮੁੱਢਲੀਆਂ ਜਾਗੀਰਾਂ ਨਾਲ ਮੇਲ ਨਹੀਂ ਖਾਂਦੀਆਂ ਅਤੇ ਉਹ ਅੱਡ-ਅੱਡ ਹੋ ਕੇ ਬਿਖਰ ਗਏ ਹਨ।”
ਇਬਟਸਨ ਲਿਖਦਾ ਹੈ ਕਿ ਕਿਸੇ ਜਾਤ ਦਾ ਕੋਈ ਵੀ ਕਬੀਲਾ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਜਿਸਨੂੰ ਪ੍ਰਾਚੀਨ ਸਮਿਆਂ ਵਿਚ ਦੇਸ਼ ਦੇ ਵੱਡੇ ਖੇਤਰ ਉੱਪਰ ਉੱਚਤਮ ਸੱਤਾ ਹਾਸਿਲ ਸੀ, ਨੂੰ ਰਾਜਪੂਤ ਵਰਗ ਦਾ ਕਿਹਾ ਗਿਆ। ਮੈਨੂੰ ਇਹ ਨਿਸ਼ਚਤ ਲਗਦਾ ਹੈ ਕਿ ਆਪਣੇ ਆਪ ਨੂੰ ਨਾਮ-ਨਿਹਾਦ ਰਾਜਪੂਤ ਕਹਾਉਣ ਵਾਲੇ ਕੁਝ ਵੰਸ਼ ਆਦਿਵਾਸੀ ਲੋਕ ਕਸ਼ੱਤਰੀ ਪਦ ਨੂੰ विबें पृथउ उष्टे। टिम घावे वेगमत (Hodgson) है भन्टे लेख ‘Essay on the Military Tribes of Nepal ਵਿਚ ਲਿਖਿਆ ਹੈ। ਉਹ ਦਸਦਾ ਹੈ ਕਿ ਜਦ ਮੁਸਲਮਾਨਾਂ ਦੀ ਜਿੱਤ ਦੀ ਵਧਦੀ ਲਹਿਰ ਨੇ ਬ੍ਰਾਹਮਣਾਂ ਨੂੰ ਪਹਾੜਾਂ ਵਿਚ ਧੱਕ ਦਿੱਤਾ, ਤਾਂ ਉਨ੍ਹਾਂ ਨੇ ਆਦਿਵਾਸੀ ਇਸਤ੍ਰੀਆਂ ਨੂੰ ਉਥੇ ਦੇਖਿਆ ਅਤੇ ਵਿਆਹ ਕਰਵਾਏ। ਪਰ ਇਸ ਸਭ ਨੂੰ ਸੰਭਵ ਬਣਾਉਣ ਲਈ ਇਹ ਅਵੱਸ਼ਕ ਸੀ ਕਿ ਜਿਨ੍ਹਾਂ ਲੋਕਾਂ ਵਿਚ ਉਹ ਰਹਿਣ ਲਈ ਆਏ ਹਨ, ਉਨ੍ਹਾਂ ਨੂੰ ਸੰਤੁਸ਼ਟ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਵਿਚੋਂ ਬਣੇ ਆਪਣੇ ਪਹਿਲੇ ਨਵ-ਚੇਲਿਆਂ ਨੂੰ ਕਸ਼ੱਤਰੀ ਕਿਹਾ, ਜਦੋਂਕਿ ਪਹਾੜੀ ਇਸਤ੍ਰੀਆਂ ਵਿਚ ਆਪਣੇ ਜੰਮੇ ਬੱਚਿਆਂ ਨੂੰ ਨਾ ਕੇਵਲ ਕਸ਼ੱਤਰੀ ਪਦ ਅਤੇ ਰਿਆਇਤਾਂ ਦਿੱਤੀਆਂ, ਬਲਕਿ ਬ੍ਰਾਹਮਣੀ ਖਾਨਦਾਨੀ (ਪੈਤ੍ਰਿਕ ਗੋਤ ਦਾ ਨਾਂ) ਨਾਮ ਦਿੱਤੇ’ .. ਅਤੇ ਜਦ ਮੈਦਾਨਾਂ ਵਿਚੋਂ ਗਏ ਰਾਜਪੂਤਾਂ ਨੇ ਉਥੋਂ ਦੀਆਂ ਆਦਿਵਾਸੀ ਔਰਤਾਂ ਨੂੰ ਆਪਣੀ ਰਖੇਲਦਾਰੀ ਵਿਚ ਰੱਖਿਆ ਤਾਂ ਉਨ੍ਹਾਂ ਵਿਚੋਂ ਜੰਮਿਆਂ ਨੂੰ ਕੇਵਲ ਪਿਤਰੀ ਪਦ ਹੀ ਦਿੱਤਾ ਨਾਂ ਕਿ ਕਸ਼ੱਤਰੀ ਪਦ..।
‘ਸਿੱਖ ਖੇਤਰ ਵਿਚ ਲਾਹੌਰ ਅਤੇ ਅੰਮ੍ਰਿਤਸਰ ਦੇ ਲਾਗੇ ਪੈਂਦੇ ਜ਼ਿਲ੍ਹਿਆਂ ਵਿਚ ਰਾਜਪੂਤ ਪੱਛੜੀਆਂ ਸ਼੍ਰੇਣੀਆਂ ਵਿਚ ਮਿਲਦੇ ਹਨ; ਇਨ੍ਹਾਂ ਕਬੀਲਿਆਂ ਦੇ ਖਿਲਰੇ ਹੋਏ ਲੋਕ ਇਨ੍ਹਾਂ ਦੀਆਂ ਸੀਮਾਵਾਂ ‘ਤੇ ਵੇਖੇ ਜਾਂਦੇ ਹਨ; ਮੰਜ ਤੇ ਖੋਖਰਾਂ ਅਤੇ ਕੁਝ ਹੋਰ ਨੇ ਜਿੱਥੇ ਸਿੱਖ ਧਰਮ ਚੰਗੀ ਤਰ੍ਹਾਂ ਸਥਾਪਤ ਨਹੀਂ ਹੋਇਆ ਸੀ ਆਪਣੀ ਸਥਿਤੀ ਨੂੰ ਮਜ਼ਬੂਤ ਰੱਖਿਆ, ਬਨਿਸਬਤ ਜੱਟ ਖੇਤਰਾਂ ਦੇ।
ਪੰਜਾਬ ਵਿਚ ਆਮ ਤੌਰ ‘ਤੇ ਰਾਜਪੂਤ ਅਰਧ-ਪਹਾੜੀ ਖੇਤਰਾਂ ਵਿਚ ਸਥਿਤ ਹਨ ਅਤੇ ਜੱਟ ਮੈਦਾਨਾਂ ਵਿਚ। ਮੈਦਾਨਾਂ ਵਿਚ ਰਾਜਪੂਤ, ਜੱਟ ਆਬਾਦੀਆਂ ਵਿਚ ਖਿੱਲਰੇ ਹੋਏ ਵੇਖੇ ਜਾਂਦੇ ਹਨ। ਪੰਜਾਬ ਵਿਚ ਜੱਟ ਦਾ ਸਮਾਜਿਕ ਰੁਤਬਾ ਰਾਜਪੂਤ ਨਾਲੋਂ ਉੱਚਾ ਰਿਹਾ ਹੈ। ਜੰਮੂ ਖੇਤਰ ਵਿਚ ਜਿਹੜੇ ਅਸਲ ਰਾਜਪੂਤ ਅਖਵਾਉਂਦੇ ਹਨ ਉਹ ਇਸ ਪ੍ਰਕਾਰ ਹਨ :
ਸੂਰਜਵੰਸ਼ੀ : (ੳ) ਜਸਰੋਦੀਆ (ਅ) ਮਨਕੋਟੀਆ (ੲ) ਜਮਵਾਲ।
ਚੰਦਰਵੰਸ਼ੀ : ਸਬਾ ਸੁਕੇਤ ਸਰਮੋਰੀਏ , ਹੰਤਾਲ, ਕਟੋਚ ,ਕਿਸ਼ਤਵਾਰੀਆ , ਕਲੇਰੀਏ, ਕੁਲੂ □ ਗੁਲੇਰੀਆ ਗੋਲੇਰ ਜਸਵਾਲ ਬਿਲੌਰੀ ਬੰਦਰਾਲ ਭੱਦਰਵਾਹ ਭੌਟਿਯਾਲ ਭਦਵਾਲ ਮੰਡੀ ।
ਕਥਿਤ ਦੂਸਰੇ ਦਰਜੇ ਦੇ ਰਾਜਪੂਤ : (ੳ) ਕੇਵਲ ਮਨਹਾਸ ਹੀ ਹਨ ਜੋ ਸੂਰਜਵੰਸ਼ੀ ਗਿਣੇ ਜਾਂਦੇ ਹਨ। (ਅ) ਚੰਦਰਵੰਸ਼ੀ : (ੳ) ਆਂਬਰੇ, (ਇਹ ਕੰਬੋਜ ਗੋਤ ਵੀ ਹੈ) (ਅ) ਚਿਬ (ੲ) ਜਰਾਲ (ਸ) ਭਾਉ ਹੈ।
ਕਥਿਤ ਤੀਸਰੇ ਦਰਜੇ ਦੇ ਰਾਜਪੂਤ : 1. ਸਲਾਰੀਆ (ਸਲਹਿਰੀਆ) (ਸੁਲਹਿਰੇ ਕੰਬੋਜ ਗੋਤ ਵੀ ਹੈ) 2. ਅਨਦੋਤਰੇ 3. ਜਜ (ਇਹ ਕੰਬੋਜ ਗੋਤ ਵੀ ਹੈ) 4. ਬਾਘਲ 5. ਚਰਕ 6. ਰਕਵਾਲ 7. ਬਜਿਯਾਲ 8. ਲੰਗੇਹ। ਇਹ ਸਾਰੇ ਚੰਦਰਵੰਸ਼ੀ ਹਨ
ਕਥਿਤ ਚੌਥੇ ਦਰਜੇ ਦੇ ਰਾਜਪੂਤ
: 1. ਕਾਤਲ 2. ਗੌਰੀ 3. ਜੱਗੀ 4. ਖਰਾਖਟਰ
- ਸਮਸਾਲ
- ਹੰਸ
- ਬਲਵਾਲ
- ਭੁਲਵਾਨ 9. ਰਸਿਯਾਲ 10. ਲਲੋਤਰੇ 11. ਮੰਡਾਲ 12. ਬੱਜੂ ਇਹ ਵੀ ਸਾਰੇ ਚੰਦਰਵੰਸ਼ੀ ਹਨ।
ਸਰੋਚ : ਇਨ੍ਹਾਂ ਨੂੰ ਅੱਜਕਲ ਪਹਿਲੇ ਦਰਜੇ ਦੇ ਠਾਕਰ ਗਿਣਿਆ ਜਾਂਦਾ ਹੈ।
ਸੂਰਜਵੰਸ਼ੀ ਤੇ ਚੰਦਰਵਸ਼ੀ ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਹਨ। ਚੰਦਰਵੰਸ਼ੀ ਆਪਣੀ ਜਾਤ ਨੂੰ ਛੱਡਕੇ ਦੂਜਿਆਂ ਨਾਲ ਵਿਆਹ ਕਰਵਾਉਂਦੇ ਹਨ। ਆਂਬਰੇ, ਚਿਬ, ਭਾਉ, ਜਰਾਲ ਤੇ ਮਨਹਾਸ ਆਪਸ ਵਿਚ ਵਿਆਹ-ਸ਼ਾਦੀਆਂ ਕਰ ਲੈਂਦੇ ਹਨ ਅਤੇ ਆਪਣੀਆਂ ਲੜਕੀਆਂ ਪਹਿਲੇ ਦਰਜੇ ਦੇ ਰਾਜਪੂਤਾਂ ਵਿਚ ਵਿਆਹੁੰਦੇ ਹਨ। ਆਂਬਰੇ ਕੰਬੋਜ ਗੋਤ ਵੀ ਹੈ।
ਰਕਵਾਲ, ਸਲਹਿਰੀਏ, ਬਾਘਲ, ਲੰਗੇਹ, ਜਜ, ਅਨਦੋਤਰੇ ਆਪਸੀ ਰਿਸ਼ਤੇ-ਨਾਤੇ ਕਰ ਲੈਂਦੇ ਹਨ ਅਤੇ ਆਪਣੀਆਂ ਲੜਕੀਆਂ ਪਹਿਲੇ ਤੇ ਦੂਜੇ ਦਰਜੇ ਦੇ ਰਾਜਪੂਤਾਂ ਵਿਚ ਵਿਆਹੁੰਦੇ ਹਨ ਅਤੇ ਚੌਥੇ ਦਰਜੇ ਦੇ ਰਾਜਪੂਤਾਂ ਵਿਚੋਂ ਲੜਕੀਆਂ ਨਾਲ ਵਿਆਹ ਕਰਵਾਉਂਦੇ ਹਨ। ਚੌਥੇ ਦਰਜੇ ਦੇ ਰਾਜਪੂਤਾਂ ਨੂੰ ਪਹਿਲੇ ਦਰਜੇ ਦੇ ਠਾਕਰ ਸਮਝਿਆ ਜਾਂਦਾ ਹੈ, ਆਪਸੀ ਵਿਆਹ- ਸ਼ਾਦੀਆਂ ਕਰ ਲੈਂਦੇ ਹਨ ਅਤੇ ਤੀਸਰੇ ਦਰਜੇ ਦੇ ਰਾਜਪੂਤਾਂ ਨੂੰ ਕੁੜੀਆਂ ਦਿੰਦੇ ਹਨ। ਜਿਹੜੇ ਠਾਕਰ ਰਾਜਪੂਤ ਸ਼੍ਰੇਣੀ ਵਿਚ ਨਹੀਂ ਆਉਂਦੇ ਉਹ ਚੌਥੇ ਦਰਜੇ ਦੇ ਰਾਜਪੂਤਾਂ ਨਾਲ ਵਿਆਹ ਕਰਦੇ ਹਨ ਪਰ
ਉਨ੍ਹਾਂ ਦੀਆਂ ਲੜਕੀਆਂ ਨਾਲ ਵਿਆਹ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਵਿਚ ਵਿਧਵਾ ਵਿਆਹ ਪ੍ਰਚੱਲਤ ਹੈ।
ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਰਾਜਪੂਤਾਂ ਬਾਰੇ ਸਰ ਲੂਈਸ ਡੋਨ (ਜਿਸਨੂੰ ਸ: ਊਧਮ ਸਿੰਘ ਨੇ ਮਾਈਕਲ ਓਡਵਾਇਰ ਦੇ ਨਾਲ ਬੈਠੇ ਨੂੰ ਗੋਲੀ ਮਾਰੀ ਸੀ) ਲਿਖਦਾ ਹੈ ਕਿ • “ਗੁਰਦਾਸਪੁਰ ਦਾ • ਪਹਾੜੀ ਖੇਤਰ ਸਾਰਾ ਠਾਕਰਾਂ ਜਾਂ ਨਕਲੀ ਰਾਜਪੂਤਾਂ ਨਾਲ ਭਰਿਆ ਪਿਆ ਹੈ, ਅਰਧ-ਪਹਾੜੀ ਖੇਤਰ ਵਿਚ ਵੱਡੇ ਤੌਰ ‘ਤੇ ਰਾਜਪੂਤ ਅਤੇ ਮੈਦਾਨਾਂ ਵਿਚ ਜੱਟ ਆਬਾਦ ਹਨ। ਪਠਾਣੀਆਂ ਤੇ ਮਨਹਾਸ ਰਾਜਪੂਤਾਂ ਦੀ ਤਰ੍ਹਾਂ ਇਥੇ ਬਹੁਤ ਘੱਟ ਅਸਲੀ ‘ਜੈਕਾਰੀਆ’ ਰਾਜਪੂਤ ਹਨ ਜਿਹੜੇ ਖੇਤੀਬਾੜੀ ਦਾ ਧੰਦਾ ਅਪਨਾਉਣ ਕਰਕੇ ਆਪਣਾ ਰੁਤਬਾ ਘਟਾ ਬੈਠੇ ਹਨ। ਵਿਹਾਰਕ ਤੌਰ ‘ਤੇ ਇਹ ਸਾਰੇ ਕਬੀਲੇ ਅਸ਼ਿਸ਼ਿਟ ਪਦ ‘ਸਲਾਮੀਆ’ ਦੇ ਅੰਤਰਗਤ ਆਉਂਦੇ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਰਾਜਪੂਤ ਨਾਮ ਵਰਤਣ ਦੇ ਬਿਲਕੁਲ ਯੋਗ ਨਹੀਂ, ਅਤੇ ਜਿਨ੍ਹਾਂ ਨੂੰ ਕਾਂਗੜੇ ਵਿਚ ਰਾਠੀ ਕਿਹਾ ਜਾਵੇਗਾ ਅਤੇ ਸ਼ੁੱਧ ਖੂਨ ਦੇ ਰਾਜਪੂਤ ਪਰਿਤਿਆਗ ਕਰਦੇ ਹਨ।”” ਇਨ੍ਹਾਂ ਬਾਰੇ ਜੋ ਅਸਲੀ ਜਾਂ ਨਕਲੀ ਬਹਿਸ ਛੱਡ ਦੇਈਏ ਤਾਂ ਇਨ੍ਹਾਂ ਦੇ ਗੋਤ ਇਸ ਪ੍ਰਕਾਰ ਹਨ : (ਇਹ ਸਥਿਤੀ ਕੇਵਲ ਗੁਰਦਾਸਪੁਰ ਲਈ ਹੈ)
ਚੰਦਰਵੰਸ਼ੀ : ਅਵਾਨ : ਇਹ ਇਕ ਵੱਖਰੀ ਜਾਤ ਵੀ ਹੈ ਜੋ ਬਹੁਤੀ ਮੁਸਲਮਾਨ ਹੈ। ਸਮਰੀਆ ਸਮਾਂਚ• ਕੋਹਾਲ 0 ਕਕੋਰਾ ਕਨੌਜ ਖੋਖਰ : ਇਹ ਗੋਤ ਰਾਜਪੂਤਾਂ, ਜੱਟਾਂ, ਕੰਬੋਜਾਂ ਅਤੇ ਕਈ ਦਲਿਤ ਜਾਤਾਂ ਵਿਚ ਵੀ ਮਿਲਦਾ ਹੈ। ਗੁਲੇਰੀਆ ਘੰਡਰ ਭੱਟੀ : ਇਹ ਗੋਤ ਰਾਜਪੂਤਾਂ, ਜੱਟਾਂ ਅਤੇ ਅਨੇਕ ਦਲਿਤ ਜਾਤਾਂ ਵਿਚ ਮਿਲਦਾ ਹੈ। Q ਭਮਰੋਤਰਾ – ਲਮੀਨ ਨਾਰੂ : ਇਹ ਇਕ ਕੰਬੋਜ ਗੋਤ ਵੀ ਹੈ। ਮਖੋਤਰਾ ਰਕਵਾਲ ਧੰਮਦਿਆਲ ੇ ਬਾਲਿਮ Q ਚੌਹਾਨ : ਇਹ ਗੋਤ ਰਾਜਪੂਤਾਂ, ਜੱਟਾਂ ਅਤੇ ਅਨੇਕ ਦਲਿਤ ਜਾਤਾਂ ਵਿਚ ਮਿਲਦਾ ਹੈ। ਜੰਜੂਆ ਜਾਂ ਝੰਜੂਆ : ਇਹ ਗੋਤ ਰਾਜਪੂਤਾਂ, ਜੱਟਾਂ ਅਤੇ ਦਲਿਤਾਂ ਵਿਚ ਮਿਲਦਾ ਹੈ। ਪਠਾਣੀਆਂ: ਇਹ ਗੋਤ ਕੰਬੋਜਾਂ ਵਿਚ ਥੋੜ੍ਹੇ ਫ਼ਰਕ ਨਾਲ ‘ਪਠਾਨ’ ਦੇ ਰੂਪ ਵਿਚ ਮਿਲਦਾ ਹੈ। ਮਦਰ ਲਾਦਿਤ ਲਮੀਨ।
ਸੂਰਜਵੰਸ਼ੀ : ਸਲਹਿਰੀਆ : ਇਕ ਸਲਹਿਰੇ ਨਾਂ ਦਾ ਕੰਬੋਜ ਗੋਤ ਵੀ ਹੈ। ਸਰੋਚ, ਕਾਤਿਲ, ਗਹੋਤਰਾ, ਚਿਭ, ਬਾਗਲ, ਸਿਨ, ਮਿਨਹਾਸ ,ਹਰਚੰਦ (ਇਹ ਰਾਮਗੜ੍ਹੀਆ ਗੋਤ ਵੀ ਹੈ) ਜਰਾਲ, ਜਮਵਾਲ ਜਸਰੋਟੀਆ, ਜੰਗਲੋਟੀਆ , ਇੰਦੌਰੀਆ, ਤੰਗਰਾਲ, ਠੱਕਰ, ਥਕਿਆਲ, ਭਦਿਆਰ, ਮਲੋਤਰਾ : ਇਹ ਗੋਤ ਖੱਤਰੀਆਂ ਦਾ ਵੀ ਹੈ। ਮੰਜ, ਮੰਜਰਿਆਲ , ਰਿਆਲ, ਝੱਗੀ (ਜੱਗੀ) , ਸਨੌਰੀਆ , ਮਹੋਤਰਾ।
ਕਟੋਚ : ਸਾਂਝੇ ਪੰਜਾਬ ਵਿਚ ਕਟੋਚ ਰਾਜਪੂਤਾਂ ਦੀ ਬੜੀ ਚੌਧਰ ਰਹੀ ਹੈ। ਇਹ ਪੂ. ਮਸੀਹ ਤੋਂ ਬਹੁਤ ਚਿਰ ਪਹਿਲਾਂ ਦੇ ਇਥੇ ਰਹਿ ਰਹੇ ਦਸਦੇ ਹਨ। 1881 ਈ. ਤਕ ਲਗਭਗ ਇਨ੍ਹਾਂ ਦੇ 170 ਰਾਜੇ ਰਾਜ ਕਰ ਚੁੱਕੇ ਸਨ ਅਤੇ ਕਿਸੇ ਵੇਲੇ ਇਨ੍ਹਾਂ ਦੇ ਰਾਜ ਵਿਚ ਹੁਸ਼ਿਆਰਪੁਰ, ਕਾਂਗੜਾ ਅਤੇ ਜਲੰਧਰ ਅਤੇ ਆਸਪਾਸ ਦੇ ਖੇਤਰ ਆਉਂਦੇ ਸਨ ਅਤੇ ਇਸ ਸਾਰੇ ਨੂੰ ਤ੍ਰਿਗਤ ਦੇਸ਼ ਕਿਹਾ ਜਾਂਦਾ ਸੀ ਜਿਸਦੀ ਰਾਜਧਾਨੀ ਜਲੰਧਰ ਸੀ। ਫਿਰ ਜਦ ਇਨ੍ਹਾਂ ਦਾ ਰਾਜ ਸੁੰਗੜਿਆ ਇਹ ਆਪਣੀ ਰਾਜਧਾਨੀ ਕਾਂਗੜੇ ਲੈ ਗਏ। ਇਹ ਚੰਦਰਵੰਸ਼ੀ ਰਾਜਪੂਤ ਹਨ ਤੇ ਇਨ੍ਹਾਂ ਵਿਚ ਰਵਾਇਤ ਹੈ ਕਿ ਮਹਾਂਭਾਰਤ ਦੇ ਯੁੱਧ ਤੋਂ ਪਿਛੋਂ ਉਨ੍ਹਾਂ ਦਾ ਇਕ ਪੁਰਖਾ ਸੁਧਰਮਾ ਜਿਹੜਾ ਮੁਲਤਾਨ ਵਿਚ ਰਾਜ ਕਰਦਾ ਸੀ ਉਹ ਜਲੰਧਰ ਦੇ ਦੁਆਬ ਖੇਤਰ ਵਿਚ ਆ ਗਿਆ ਤੇ ਉਸਨੇ ਤ੍ਰਿਗਤ (ਸਤਲੁਜ ਬਿਆਸ ਅਤੇ ਰਾਵੀ ਨਾਲ ਸਿੰਜਿਆ ਜਾਣ ਵਾਲਾ ਖੇਤਰ) ਰਾਜ ਦੀ ਨੀਂਹ ਰੱਖੀ, ਜਿਸਨੂੰ ਜਲੰਧਰ ਕਿਹਾ ਜਾਂਦਾ ਸੀ । ਇਥੋਂ ਦੇ ਰਾਜਪੂਤ ਆਪਣਾ ਠੀਕ ਮੁੱਢ ਦੱਸਣ ਵਿਚ ਅਸਮਰੱਥ ਹਨ। ਬਰਨੇਸ (Barnes) ਤਾਂ ਕਹਿੰਦਾ ਹੈ, ‘ਪ੍ਰਾਚੀਨ ਦੇ ਸ਼ਾਹੀ ਕੰਮਾਂ ਵਿਚ ਜਿਨ੍ਹਾਂ ਨੂੰ ਹੁਣ ਰਾਜਪੂਤ ਪਰਿਵਾਰ (ਕਾਂਗੜਾ ਦੇ ਰਾਜਪੂਤ) ਕਿਹਾ ਜਾਂਦਾ ਹੈ ਅਸਲੀ ਬ੍ਰਾਹਮਣ ਕੁਟੰਭ ਦੇ ਹਨ।”
ਪਰ ਲੇਖਕ ਦਾ ਮਤ ਹੈ ਕਿ ਇਹ ਕਸ਼ੱਤਰੀ ਲੋਕ ਚੰਦਰਵੰਸ਼ੀ ਹਨ ਤੇ ਪਾਂਡਵਾਂ ਦੀ ਔਲਾਦ ਹਨ। ਆਪਣੇ ਬਨਬਾਸ ਕਾਲ ਵਿਚ ਉਹ ਤ੍ਰਿਗਤ ਦੇਸ਼ ਦੇ ਉਪਰਲੇ ਖੇਤਰਾਂ ਵਿਚ ਘੁੰਮਦੇ ਰਹੇ ਹਨ। ਇਸ ਖੇਤਰ ਵਿਚ ਹੜੱਬਾ ਨਾਂ ਦੀ ਇਕ ਇਸਤੀ ਜਿਸਦੇ ਭਰਾ ਹਿੜੰਬ ਜਾਂ ਹਿਡੰਬ ਨੂੰ ਭੀਮਸੈਨ ਨੇ ਮਾਰਿਆ ਸੀ ਮਹਾਂਭਾਰਤ ਵਿਚ ਲਿਖੇ ਅਨੁਸਾਰ ਬਹੁਤ ਸੁੰਦਰ ਸੀ ਜਿਸਨੂੰ ਵਿਆਹ ਕੇ ਭੀਮਸੈਨ ਨੇ ਘਟੋਤਕਚ ਨਾਂ ਦਾ ਪੁੱਤਰ ਪੈਦਾ ਕੀਤਾ। ਘਟੋਤਕਚ ਨੇ ਕੁਰਕੁਸ਼ੇਤਰ ਦੇ ਯੁੱਧ ਵਿਚ ਬੜੀ ਬਹਾਦਰੀ ਵਿਖਾਈ।” ਕਰਨ ਨੇ ਇਸਨੂੰ ਆਪਣੀ ਬਰਛੀ ਨਾਲ ਮਹਾਂਭਾਰਤ ਦੇ ਯੁੱਧ ਵਿਚ ਮਾਰਿਆ ਸੀ। ਕਈ ਵਿਦਵਾਨ ਇਸਨੂੰ ਅਰਜਨ ਦਾ ਪੁੱਤਰ ਵੀ ਕਹਿੰਦੇ ਹਨ। ਹੜੰਬਾ ਤਿਗਤ ਦੇਸ਼ ਦੀ ਰਹਿਣ ਵਾਲੀ ਸੀ ਜਿਸਦਾ ਮਨਾਲੀ ਵਿਖੇ ਇਕ ਬਹੁਤ ਹੀ ਪ੍ਰਾਚੀਨ ਮੰਦਰ ਅਜੇ ਵੀ ਮਿਲਦਾ ਹੈ (ਲੇਖਕ ਨੇ ਵੇਖਿਆ ਹੈ) । ਪ੍ਰਾਕ੍ਰਿਤ ਭਾਸ਼ਾਵਾਂ ਦੇ ਵਿਆਕਰਣ ਸ਼ਾਸਤ੍ਰੀ ਵਰੁਚੀ ਅਨੁਸਾਰ ਦੋ ਸ੍ਵਰਾਂ ਦੇ ਮੱਧ ਵਿਚ ਆਉਣ ਵਾਲੇ ਕ, ਗ, ਚ, ਜ, ਤ, ਦ, ਪ, ਯ ਅਤੇ ਵ ਵਿਅੰਜਨਾਂ ਦਾ ਲੋਪ ਹੋ ਜਾਂਦਾ ਹੈ।”” ਇਸ ਤਰ੍ਹਾਂ ਸਾਗਰ ਤੋਂ ਸਾਅਰ ਨਗਰ ਤੋਂ ਣਅਰ ਅਤੇ ਵਚਨ ਤੋਂ ਵਅਣ। ਘਟੋਤਕਰ ਵਿਚੋਂ ‘ਤ’ ਅਤੇ ‘ਕ’ ਦਾ ਲੋਪ ਹੋਣ ਕਾਰਨ ਇਹ ਸ਼ਬਦ ਘਟੋਚ ਬਣ ਗਿਆ। ‘ਘ’ ਦੀ ਮਹਾਪਰਾਣ ਧੁਨੀ ਦੇ ਸਥਾਨ ‘ਤੇ ਅਲਪ ਪਰਾਣ ਧੁਨੀ ਵਰਤੋਂ ‘ਚ ਆਉਣ ‘ਤੇ ਇਹ ਸ਼ਬਦ ਕਟੋਚ ਰਹਿ ਗਿਆ ਹੈ। ਸੋ ਇਹ ਗੱਲ ਸੰਭਵਤਾ ਦੇ ਬਹੁਤ ਨੇੜੇ ਹੈ ਕਿ ਕਟੋਚ ਕਸ਼ੱਤਰੀ (ਹੁਣ ਦੇ ਰਾਜਪੂਤ) ਪਾਂਡਵਾਂ ਦੀ ਔਲਾਦ ਹਨ ਤੇ ਪਾਂਡਵ ਵੀ ਚੰਦਰਵੰਸ਼ੀ ਸਨ। ਉਪਰ ਲਿਖੇ 170 ਰਾਜਿਆਂ ਦੇ ਕਾਲ ਨੂੰ ਗਿਣਨਾ ਹੋਵੇ ਅਤੇ 20 ਸਾਲ ਇਕ ਰਾਜੇ ਦਾ ਔਸਤਨ ਰਾਜ ਵੀ ਰਿਹਾ ਹੋਵੇ ਤਾਂ ਇਹ ਸਮਾਂ 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 3400 ਸਾਲ ਬਣਦਾ ਹੈ ਜਿਹੜਾ ਮਹਾਂਭਾਰਤ ਕਾਲ ਦੇ ਨੇੜੇ-ਤੇੜੇ ਪਹੁੰਚ ਜਾਂਦਾ ਹੈ।
ਕਟੋਚਾਂ ਦੀਆਂ ਪੰਜ ਸ਼ਾਖਾਵਾਂ ਹਨ :
- ਜਸਵਾਲ, ਜਿਹੜੇ ਹੁਸ਼ਿਆਰਪੁਰ ਵਿਚ ਜਸਵਾਨ ਦੁਨ ਦੇ ਸ਼ਾਸਕ ਰਹੇ ਹਨ।
- ਗੋਲੇਰੀਆ, ਗੋਲੇਰ ਜਾਂ ਹਰੀਪੁਰ ਦੇ ਸ਼ਾਸਕ ਸਨ।
- ਸਿਬਾਈਆ ਜਾਂ ਸਿਪਾਇਆ ਕਾਂਗੜੇ ਵਿਚ ਸਿਬਾ ਦੇ ਸ਼ਾਸਕ ਰਹੇ ਹਨ।
- ਦਧਵਾਲ, ਕਾਂਗੜਾ ਅਤੇ ਹੁਸ਼ਿਆਰਪੁਰ ਦੀ ਸੀਮਾ ਤੇ ਦਾਤਾਰਪੁਰ ਦੇ ਸ਼ਾਸਕ ਸਨ।
- ਲੱਡੂ ।
ਕਟੋਚਾਂ ਦੇ ਹੋਰ ਉਪ ਗੋਤ :
ਪਹਿਲੇ ਦਰਜੇ ਦੇ ਰਾਜਪੂਤ : ਭੀਮਚੰਦੀਆ, ਦਿਲਾਵਰਚੰਦੀਆ, ਦਲਪਤੀਆ, ਖੇਮਚੰਦੀਆ।
ਦੂਜੇ ਦਰਜੇ ਦੇ ਰਾਜਪੂਤ : ਬਭੌਰੀਆ, ਇੰਦੋਰੀਆ।
ਤੀਜੇ ਦਰਜੇ ਦੇ ਰਾਣੇ : ਗਰੜਵਾਲ ਦੂਜੇ ਦਰਜੇ ਦੇ ਰਾਣੇ ਹਨ।
ਗੁਲੇਰੀਆ ਉਪ-ਗੋਤ :
ਪਹਿਲੇ ਦਰਜੇ ਦੇ ਰਾਜਪੂਤ : ਗਦੋਤੀਆ, ਚੰਦ, ਬਟਲੋਹਰ, ਮੁਰਾਦਪੁਰੀਆ, ਹਟਨੋਚ, ਹਤਰਿਆਲ, ਬਦਨਚੰਦੀਆ, ਬੰਗੋਲਰ, ਸਰੋਚ, ਕਦੋਲ, ਕਿਸ਼ਨਸਿੰਘੀਆ, ਗਗਲੀ, ਹਮੀਰਪੁਰੀਆ।
ਦੂਜੇ ਦਰਜੇ ਦੇ ਰਾਜਪੂਤ : ਸਾਵਰੀਆ, ਮਲੋਧਰ, ਚੰਗਰ।
ਤੀਜੇ ਦਰਜੇ ਦੇ ਰਾਣੇ : ਗਹਿਲੋਟੀਆ।
ਜਸਵਾਲ ਉਪ-ਗੋਤ :
ਦੂਜੇ ਦਰਜੇ ਦੇ ਰਾਜਪੂਤ : ਡੋਗਰਵਾਲ, ਪਲਿਆਲ, ਬਲੋਹੀ, ਕਦੇਹਰੀਆ, ਸੁਦਿਆਲ, ਜਸਿਆਲ।
ਤੀਜੇ ਦਰਜੇ ਦੇ ਠਾਕਰ :
ਦਧਵਾਲ ਉਪ-ਗੋਤ :
ਪਹਿਲੇ ਦਰਜੇ ਦੇ ਰਾਜਪੂਤ : ਚਿਬ, ਬੁਝੇਰਵਾਲ।
ਪੰਵਾਰ ਜਾਂ ਪਰਮਾਰ : 1. ਇਸ ਵੰਸ਼ ਦੇ ਰਾਜਪੂਤ ਅਗਨੀਕੁਲ ਰਾਜਪੂਤ ਹਨ ਤੇ ਰਾਜਸਥਾਨ ਤੋਂ ਪਲਾਇਣ ਕਰਕੇ ਪੰਜਾਬ ਵਿਚ ਆਏ ਤੇ ਫਿਰ ਦੂਰ-ਦੂਰ ਤਕ ਬਿਖਰ ਗਏ। ਕਿਸੇ ਵੇਲੇ ਪਰਮਾਰਾਂ ਦਾ ਰਾਜ ਸਤਲੁਜ ਦੇ ਥੱਲੇ ਵਾਲੇ ਪਾਸਿਓਂ ਸਿੰਧ ਦਰਿਆ ਤੋਂ ਜਮਨਾ ਤਕ ਫੈਲਿਆ ਹੋਇਆ ਸੀ ਅਤੇ ਇਸਨੂੰ ‘ਨੇ-ਕੋਟ ਮਾਰੂਸਥਲੀ’ ਕਿਹਾ ਜਾਂਦਾ ਸੀ। ਇਹ ਮਰੂ ਭੂਮੀ ਦਾ ਖੇਤਰ 9 ਮੰਡਲਾਂ ਵਿਚ ਵੰਡਿਆ ਹੋਇਆ ਸੀ। 1826 ਵਿਚ ਪੰਵਾਰਾਂ ਪਾਸ ਰਾਜਸਥਾਨ ਵਿਚ ਕੇਵਲ ਢਾਟ” ਨਾਂ ਦੀ ਇਕ ਛੋਟੀ ਰਿਆਸਤ ਰਹਿ ਗਈ। ਪੰਜਾਬ ਵਿਚ ਪੰਵਾਰ ਵੱਡੀ ਸੰਖਿਆ ਵਿਚ ਸਤਲੁਜ ਦੁਆਲੇ ਤੋਡ ਤਕ ਅਤੇ ਸਿੰਧ ਦੇ ਥੱਲੇ ਵਾਲੇ ਖੇਤਰ ਵਿਚ ਮਿਲਦੇ ਹਨ। ਡੇਰਾ ਗਾਜ਼ੀ ਖਾਂ, ਡੇਰਾ ਇਸਮਾਈਲ ਖਾਂ ਅਤੇ ਮੁਲਤਾਨ ਵਿਚ ਇਹ ਆਪਣੇ ਆਪ ਨੂੰ ਜੱਟ ਅਖਵਾਉਂਦੇ ਹਨ। ਬਿਆਸ ਦੇ ਆਲੇ-ਦੁਆਲੇ ਜਲੰਧਰ, ਗੁਰਦਾਸਪੁਰ ਅਤੇ ਸਿਆਲਕੋਟ ਦੇ ਜ਼ਿਲ੍ਹਿਆਂ ਵਿਚ ਵੀ ਮਿਲਦੇ ਹਨ। ਇਹ ਸਿੱਖ ਵੀ ਹਨ ਤੇ ਮੁਸਲਮਾਨ ਵੀ। ਹਰਿਆਣੇ ਵਿਚ ਰੋਹਤਕ, ਹਿਸਾਰ, ਦਾਦਰੀ ਅਤੇ ਗੋਹਾਨਾ ਖੇਤਰਾਂ ਵਿਚ ਮਿਲਦੇ ਹਨ ਅਤੇ ਇਹ ਹਿੰਦੂ ਹਨ। ਰੋਹਤਕ ਵਿਚ ਰਵਾਇਤ ਪ੍ਰਚੱਲਤ ਹੈ ਕਿ ਇਹਨਾਂ ਰਾਜਸਥਾਨ ਵਿਚੋਂ ਦਾਰਾਨਾਗਰੀ ਤੋਂ ਆ ਕੇ, ਚੌਹਾਨਾਂ ਨਾਲ ਆਪਸੀ ਵਿਆਹ-ਸ਼ਾਦੀਆਂ ਕਰਵਾਈਆਂ ਤੇ ਇਨ੍ਹਾਂ ਨੂੰ ਰੋਹਤਕ ਤੇ ਕਲਾਨੌਰ ਵਿਚ ਇਸ ਬਦਲੇ ਜ਼ਮੀਨਾਂ ਮਿਲੀਆਂ।
ਸਿਆਲਕੋਟ ਵਿਚ ਇਨ੍ਹਾਂ ਦੀਆਂ ਚਾਰ ਸ਼ਾਖਾ, ਭੋਟਿਆਲ, ਮੰਡੀਲਾ, ਸਰੋਲੀ ਅਤੇ ਪਿੰਜੌਰੀਆ ਹਨ ਅਤੇ ਇਹ ਸਥਾਨ ਵਾਚਕ ਨਾਂ ਹਨ। ਬਹਾਵਲਪੁਰ ਵਿਚ ਇਨ੍ਹਾਂ ਦੇ ਹੇਠ ਲਿਖੇ ਪੰਦਰਾਂ ਉਪ-ਗੋਤ ਹਨ ·
- ਢਾਂਡੂ : ਬੱਕਰੀਆਂ ਪਾਲਣ ਵਾਲੇ, ਜਿਹੜੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ। ਥੋੜ੍ਹਿਆਂ ਪਾਸ ਜ਼ਮੀਨਾਂ ਹਨ। 2. ਗੱਛਲ 3. ਪਹਨਾ ਰੂਏ 4. ਰਾਨ : ਇਕ ਛੋਟਾ ਵੰਸ਼ ਜੋ ਖੇਤੀ ਦਾ ਧੰਦਾ ਕਰਦਾ ਹੈ, ਪਰ ਅਹਿਮਦਪੁਰ ਈਸਟ ਵਿਚ
ਇਹ ਧੋਬੀ ਹਨ। 5. ਜੈਪਾਲ 6. ਕਿਰਾਰਾ 7. ਵਾਰਨ 8. ਵਸੀਰ : ਇਹ ਪੰਵਾਰ ਜੱਟ ਵੀ ਹਨ ਅਤੇ ਰਾਮਗੜੀਏ (ਤਰਖਾਣ)
ਵੀ। 9. ਟੰਗਰਾ : ਇਹ ਮੁਜ਼ਾਰੇ ਵੀ ਹਨ ਤੇ ਜ਼ਿਮੀਂਦਾਰ ਵੀ। 10. ਸੇਕਸ : ਪਸ਼ੂ ਪਾਲਕ ਤੇ ਜ਼ਿਮੀਂਦਾਰ। 11. ਬਣ 12. ਲੱਕ 13. ਲਬਾਨਾ : ਇਹ ਮੁਸਲਮਾਨ ਲੁਬਾਣੇ ਹਨ ਜਿਹੜੇ ਆਪਣੇ ਆਪ ਨੂੰ ਦਿੱਲੀ ਦੇ ਪੰਵਾਰ ਕਹਿੰਦੇ ਹਨ। 14. ਪਰਹਾਰ : ਇਨ੍ਹਾਂ ਦੇ ਤਿੰਨ ਉਪ-ਗੋਤ ਡੰਗਰ, ਨਚਨਾ ਅਤੇ ਮਹਪਾ ਹਨ । 15. ਢੁੱਡੀ : ਇਕ ਖਿਲਰਿਆ ਹੋਇਆ ਗੋਤ ਜਿਸਦੇ 6 ਉਪ-ਗੋਤ, ਕਦਰ, ਕਟਾਰੀ, ਚੰਨਣ, ਪੱਖੀਵਾਰ, ਪੰਨਣ ਅਤੇ ਵੱਕੇ ਹਨ। 1881 ਦੀ ਜਨਗਣਨਾ ਅਨੁਸਾਰ ਪਵਾਰ ਰਾਜਪੂਤਾਂ ਅਤੇ ਜੱਟਾਂ ਦੀ ਕ੍ਰਮਵਾਰ ਆਬਾਦੀ 61004 ਅਤੇ 17846 ਸੀ।
ਮਨਹਾਸ : 1. ਜਮਵਾਲ ਰਾਜਪੂਤ ਸਿਰਲੇਖ ਦੇ ਅਧੀਨ ਪਿਛੇ ਲਿਖਿਆ ਗਿਆ ਹੈ ਕਿ ਜਮਵਾਲ ਤੇ ਮਨਹਾਸ ਇਕ ਹੀ ਮੂਲ ਦੇ ਲੋਕ ਹਨ । ਜਮਵਾਲ ਸ਼ਾਹੀਵੰਸ਼ ਦੇ ਲੋਕ ਸਨ, ਜਿਨ੍ਹਾਂ ਦੇ ਹੱਥ ਜੰਮੂ-ਕਸ਼ਮੀਰ ਦਾ ਰਾਜ ਆ ਗਿਆ। ਇਨ੍ਹਾਂ ਦੋਵਾਂ ਦੇ ਇਕ ਵਡੇਰੇ ਨੇ ਜੰਮੂ ਸ਼ਹਿਰ ਦੀ ਨੀਂਹ ਰੱਖੀ ਸੀ ਤੇ ਇਹ ਕੰਬੋਜ ਕਸ਼ੱਤਰੀ ਵੰਸ਼ ਨਾਲ ਸੰਬੰਧਤ ਸੀ। ਇਨ੍ਹਾਂ ਦੇ ਇਕ ਉਪ- ਵੈਸ਼ ਮਲਨਹੰਸ ° ਨੇ ਖੇਤੀ ਦਾ ਧੰਦਾ ਕਰ ਲਿਆ ਤੇ ਇਸ ਤਰ੍ਹਾਂ ਆਪਣਾ ਰਾਜਪੂਤ ਰੁਤਬਾ ਗੁਆ ਬੈਠਾ। ਇਸ ਵੰਸ਼ ਦੇ ਉੱਤਰਾਧਿਕਾਰੀ ਉਦੋਂ ਤੋਂ ਨਿੰਦਾ ਵਜੋਂ ਮਨਹਾਸ ਕਹੇ ਜਾਂਦੇ ਹਨ। ਮਨਹਾਸ ਜੰਮੂ ਤੋਂ ਦੱਖਣ ਵਿਚ ਅਤੇ ਪਾਕਿਸਤਾਨ ਦੇ ਖੇਤਰ ਰਾਵਲਪਿੰਡੀ, ਜਿਹਲਮ, ਸਿਆਲਕੋਟ ਅਤੇ ਗੁਰਦਾਸਪੁਰ ਵਿਚ ਪਹਿਲਾਂ ਵਸਦੇ ਰਹੇ ਹਨ, ਥੋੜ੍ਹੇ ਮੁਸਲਮਾਨ ਸਨ ਤੇ ਬਹੁਤੇ ਹਿੰਦੂ। ਮੁਸਲਮਾਨ ਹੁਣ ਪਾਕਿਸਤਾਨ ਵਿਚ ਹਨ ਜਦਕਿ ਹਿੰਦੂ ਗੁਰਦਾਸਪੁਰ ਅਤੇ ਲਾਗਲੇ ਖੇਤਰਾਂ ਵਿਚ ਮਿਲਦੇ ਹਨ। ਪਾਕਿਸਤਾਨ ਦੇ ਜ਼ਿਲ੍ਹਿਆਂ ਸ਼ਾਹਪੁਰ ਤੇ ਮਿੰਟਗੁਮਰੀ ਵਿਚ ਹਿੰਦੂ ਖੇਤੀ ਕਰਦੇ ਰਾਜਪੂਤ ਮਿਲਦੇ ਸਨ ਜਿਹੜੇ ਹੁਣ ਪੂਰਬੀ ਪੰਜਾਬ ਵਿਚ ਅੱਡ-ਅੱਡ ਜ਼ਿਲ੍ਹਿਆਂ ਵਿਚ ਸਥਿਤ ਹੋ ਗਏ ਹਨ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਵਿਚ।
ਉਹ ਸਲਾਹਰੀਆ ਰਾਜਪੂਤਾਂ ਨੂੰ ਲੜਕੀਆਂ ਦਿੰਦੇ ਹਨ ਪਰ ਉਨ੍ਹਾਂ ਦੀਆਂ ਲੈਂਦੇ ਨਹੀਂ । ਚੰਬਲ (ਚੰਬਿਆਲ), ਗੁਲਰੀਆ (ਗੁਲੇਰੀਆ), ਚਰੁਕ, ਬਾਗੁਲ ਅਤੇ ਬਗਵਾਲ ਰਾਜਪੂਤਾਂ ਨਾਲ ਆਪਸੀ ਰਿਸ਼ਤੇ-ਨਾਤੇ ਕਰਦੇ ਹਨ। ਵੱਡੇ ਪੁੱਤਰ ਨੂੰ ਰਾਜਾ ਤੇ ਛੋਟੇ ਨੂੰ ਮੀਆਂ ਕਹਿੰਦੇ ਹਨ। ਮਾਹਿਲਪੁਰ (ਹੁਸ਼ਿਆਰਪੁਰ) ਦੇ ਮੁਸਲਮਾਨ ਮਨਹਾਸਾਂ ਨੇ ਜੁਲਾਹਿਆਂ ਦਾ ਕੰਮ ਸ਼ੁਰੂ ਕਰ ਲਿਆ ਸੀ, ਇਸ ਕਰਕੇ ਇਨ੍ਹਾਂ ਨੂੰ ਸ਼ੇਖ਼ ਕਿਹਾ ਜਾਂਦਾ ਸੀ, ਪਰ ਹਿੰਦੂ ਇਨ੍ਹਾਂ ਦੇ ਘਰ ਆਉਂਦੇ ਜਾਂਦੇ ਸਨ। ਹਿਮਾਚਲ ਵਿਚ ਉਨਾ ਤਹਿਸੀਲ ਵਿਚ ਮਨਹਾਸਾਂ ਵਿਚੋਂ ਕੁਝ ਦਾ ਬ੍ਰਾਹਮਣੀ ਗੋਤ ਭਾਰਦਵਾਜ ਮਿਲਦਾ ਹੈ। ਉਨ੍ਹਾਂ ਦੇ ਪ੍ਰੋਹਿਤ ਸਰਸਵਤ ਖਾਜਰ ਡੋਗਰ ਗਰੁੱਪ ਦੇ ਹਨ। ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਅਤੇ ਜਲੰਧਰ ਜ਼ਿਲ੍ਹੇ ਦੇ ਨਾਲ ਲਗਦੇ ਪਿੰਡਾਂ ਵਿਚ ਬਹੁਤ ਸਾਰੀ ਆਬਾਦੀ ਮਹਿਤੋਂ ਸਿੱਖਾਂ ਦੀ ਹੈ, ਜਿਨ੍ਹਾਂ ਦਾ ਮੂਲ ਵੀ ਰਾਜਪੂਤ ਦੱਸਿਆ ਜਾਂਦਾ ਹੈ, ਉਨ੍ਹਾਂ ਵਿਚ ਵੀ ਇਕ ਗੋਤ ਮਨਹਾਸ ਮਿਲਦਾ ਹੈ। ਮਹਿਤਆਂ ਬਾਰੇ ਅੱਡ ਲਿਖਿਆ ਜਾਵੇਗਾ।
1881 ਦੀ ਮਰਦਮਸ਼ੁਮਾਰੀ ਅਨੁਸਾਰ ਸਿਆਲਕੋਟ ਵਿਚ 765 ਮਨਹਾਸਾਂ ਨੇ ਭੱਟੀ ਲਿਖਵਾਇਆ, 741 ਨੇ ਸਲਹਿਰੀਆ, 755 ਨੇ ਰਘੂਵੰਸ਼ੀ ਅਤੇ ਗੁੱਜਰਾਂਵਾਲਾ ਦੇ 1325 ਵਿਰਕ (ਜੱਟਾਂ) ਨੇ ਮਨਹਾਸ ਦੱਸਿਆ। ਇਥੇ ਇਹ ਵੀ ਵਰਣਨ ਕੀਤਾ ਜਾਂਦਾ ਹੈ ਕਿ ਸਲਹਿਰੇ ਜਾਂ ਸਲਹਿਰੀਆਂ ਅਤੇ ਵਿਰਕ ਵੀ ਕੰਬੋਜਾਂ ਦੇ ਗੋਤ ਹਨ। ਪਹਿਲਾਂ ਕਬੱਤਰੀ ਜਾਤਾਂ ਜਿਹੜੀਆਂ ਖੇਤੀ ਦਾ ਧੰਦਾ ਕਰ ਲੈਂਦੀਆਂ ਸਨ, ਉਹ ਕਸ਼ੱਤਰੀ ਪਦ ਤੋਂ ਡਿਗਕੇ ਵਾਹੀਕਾਰ ਵੰਸ਼ ‘ਜੱਟ’ ਦਾ ਰੁਤਬਾ ਹਾਸਲ ਕਰ ਲੈਂਦੀਆਂ ਸਨ। ਇਹੋ ਕਾਰਨ ਹੈ ਕਿ ਜੱਟਾਂ ਤੇ ਕੰਬੋਜਾਂ ਦੇ ਕਈ ਗੋਤ ਰਾਜਪੂਤਾਂ (ਕਸ਼ੱਤਰੀਆਂ) ਨਾਲ ਮਿਲਦੇ ਹਨ। ਅਨੁਲੋਮ ਅਤੇ ਪ੍ਰਤਿਲੋਮ ਦੀ ਪ੍ਰਕ੍ਰਿਆ ਸਮਾਜ ਵਿਚ ਚਲਦੀ ਰਹਿੰਦੀ ਸੀ । 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਕ੍ਰਮਵਾਰ ਮਨਹਾਸ ਰਾਜਪੂਤ ਅਤੇ ਮਨਹਾਸ ਜੱਟਾਂ ਦੀ ਸੰਖਿਆ 49640 ਅਤੇ 6585 ਸੀ।” 2. ਇਹ ਜੱਟਾਂ ਦਾ ਵੀ ਗੋਤ ਹੈ। 3. ਇਹ ਗੋਤ ਮਹਿਤੋਂ/ਰਾਜਪੂਤਾਂ ਦਾ ਵੀ ਹੈ। 4. ਛੀਂਬਿਆਂ ਦਾ ਵੀ।
ਜਮਵਾਲ : ਜਮਵਾਲ ਤੇ ਮਨਹਾਸ ਇਕ ਹੀ ਮੂਲ ਦੇ ਰਾਜਪੂਤ ਹਨ ਅਤੇ ਸੂਰਜਵੰਸ਼ੀ ਕਹਾਉਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਇਕ ਜੰਮੂ ਨਾਂ ਦਾ ਪੁਰਖਾ ਅਯੁੱਧਿਆ ਤੋਂ ਆਇਆ ਅਤੇ ਜੰਮੂ ਸ਼ਹਿਰ ਦੀ ਨੀਂਹ ਆਪਣੇ ਨਾਂ ‘ਤੇ ਰੱਖੀ। ਕੁਝ ਕਹਿੰਦੇ ਹਨ ਕਿ ਉਹ ਪਹਿਲਾਂ ਸਿਆਲਕੋਟ ਵਿਚ ਸਥਿਤ ਹੋਏ, ਹੋਰ ਕਹਿੰਦੇ ਹਨ ਕਿ ਪਹਿਲਾਂ ਉਹ ਕਸ਼ਮੀਰ ਗਏ, ਫਿਰ ਸਿਆਲਕੋਟ ਅਤੇ ਫਿਰ ਜੰਮੂ। ਪਰ ਸਾਰੇ ਸਹਿਮਤ ਹਨ ਕਿ ਉਹ ਮੈਦਾਨਾਂ ਵਿਚੋਂ ਜੰਮੂ ਗਏ। ਜਮਵਾਲ ਨਾਂ ਸਾਰੇ ਕਬੀਲੇ ਦਾ ਪੁਰਾਣਾ ਨਾਂ ਲਗਦਾ ਹੈ। ਜਮਵਾਲ ਜੰਮੂ ਕਸ਼ਮੀਰ ਦਾ ਸ਼ਾਹੀ ਰਾਜਪੂਤ ਘਰਾਣਾ ਰਿਹਾ ਹੈ।” ਉਨ੍ਹਾਂ ਵਿਚੋਂ ਖੇਤੀ ਦਾ ਧੰਦਾ ਸ਼ੁਰੂ ਕਰ ਲੈਣ ਵਾਲਿਆਂ ਨੂੰ ਮਨਹਾਸ ਕਿਹਾ ਗਿਆ ਕਿਉਂਕਿ ਉਨ੍ਹਾਂ ਵਿਚੋਂ ਇਕ ਵੱਡੇ ਵਡੇਰੇ ਮਿਲ੍ਹਣ ਮਨਹਾਸ ਨੇ ਇਹ ਧੰਦਾ ਅਪਣਾ ਲਿਆ ਤੇ ਮਨਹਾਸ ਵੰਸ਼ ਦੀ ਨੀਂਹ ਰੱਖੀ। ਜਸਰੋਟੀਏ ਰਾਜਪੂਤ ਵੀ ਜਮਵਾਲਾਂ ਵਿਚੋਂ ਹਨ, ਜਿਨ੍ਹਾਂ ਦੇ ਇਕ ਵਡੇਰੇ ਜਸਦਿਉ ਨੇ ਜਸਰੋਟਾ ਦੀ ਨੀਂਹ ਰੱਖੀ। ਇਹ ਸਥਾਨਵਾਚਕ ਗੋਤ ਹੈ। ਇਸ ਖੇਤਰ ਦੇ ਰਾਜਪੂਤਾਂ ਬਾਰੇ ਇਬਟਸਨ ਲਿਖਦਾ ਹੈ ਕਿ ‘ਬ੍ਰਾਹਮਣ ਅਤੇ ਕਸ਼ੱਤਰੀ ਇਥੇ ਉਹ ਸਥਾਨ ਹੀ ਲੈਂਦਾ ਹੈ ਜਿਹੜੀਆਂ ਮਨੂੰ (ਮਨੂੰਸਿਮ੍ਰਤੀ) ਦੁਆਰਾ ਦੱਸੀਆਂ ਗਈਆਂ ਜਾਤਾਂ ਨਾਲ ਮਿਲਦੇ-ਜੁਲਦੇ ਹਨ।’53
ਜੰਮੂ ਦੇ ਲਾਗੇ ਰਾਜੌੜੀ ਸ਼ਹਿਰ ਪੈਂਦਾ ਹੈ ਜਿਸਨੂੰ ਪ੍ਰਾਚੀਨ ਸਮੇਂ ਰਾਜਪੁਰ ਕਿਹਾ ਜਾਂਦਾ ਸੀ । ਇਥੇ ਕੰਬੋਜਾਂ ਦਾ ਰਾਜ ਰਿਹਾ। ਹੈ ਜਿਹਾ ਕਿ ਸਾਨੂੰ ਮਹਾਂਭਾਰਤ (7/4/5) ਤੋਂ ਪਤਾ ਲਗਦਾ ਹੈ ਜਦ ਭੀਸ਼ਮ ਪਿਤਾਮਾ ਕਰਨ ਨੂੰ ਕਹਿੰਦਾ ਹੈ ‘ਕਰਨ, ਤੂੰ ਦੁਰਯੋਧਨ ਦੀ ਵਿਜੇ ਦੀ ਇੱਛਾ ਨਾਲ ਰਾਜਪੁਰ (ਰਾਜੌੜੀ) ਜਾ ਕੇ ਆਪਣੀਆਂ ਬਾਹਵਾਂ ਦੇ ਬਲ ਨਾਲ ਕੰਬੋਜਾਂ ਨੂੰ ਜਿੱਤਿਆ मी।
स्वबाहुबलवीयेण धार्त राष्ट्र जयोषिणा ॥
कर्ण राजपुर गत्वा काम्बोजा र्निजतास्त्वया ॥ म.भ. ७.४.६
ਕੰਬੋਜ ਜਿਨ੍ਹਾਂ ਨੂੰ ਸੂਰਜਵੰਸ਼ੀ ਕਸ਼ੱਤਰੀ ਕਿਹਾ ਜਾਂਦਾ ਹੈ, ਇਸ ਖੇਤਰ ਦੇ ਮਾਲਕ ਸਨ ਅਤੇ ਜੰਮੂ ਸ਼ਹਿਰ ਦੀ ਨੀਂਹ ਰੱਖਣ ਵਾਲੇ ਇਹੋ ਹੀ ਹਨ ਜਿਨ੍ਹਾਂ ਦਾ ਇਕ ਗੋਤ ਜੰਮੂ ਹੈ। ਇਹੋ ਗੋਤ ਜੰਮੂ ਰਾਜਪੂਤਾਂ ਦਾ ਵੀ ਹੈ, ਜਦਕਿ ਰਾਜਪੂਤ ਕੋਈ ਜਾਤ ਨਹੀਂ ਕੇਵਲ ਰਾਜਿਆਂ ਦੀ ਔਲਾਦ ਹੋਣ ਕਾਰਨ ਉਨ੍ਹਾਂ ਨੂੰ ਅਜੇਹਾ ਕਿਹਾ ਗਿਆ ਹੈ। ਜਿਹੜੇ ਕੰਬੋਜ ਖੇਤੀ ਕਰਦੇ ਸੀ ਉਨ੍ਹਾਂ ਨਾਲੋਂ ਆਪਣੇ ਆਪ ਨੂੰ ਸ਼ਾਸਕ ਅਤੇ ਰਾਜਪੂਤ ਕਹਾਉਣ ਵਾਲਿਆਂ ਰਿਸ਼ਤਾ ਤੋੜ ਲਿਆ। ਉਹ ਵੱਖਰੀ ਰਾਜਪੂਤ ਜਾਤ ਵਜੋਂ ਸਥਾਪਤ ਹੋ ਗਏ। ਇਸ ਤਰ੍ਹਾਂ ਖੇਤੀ ਕਰਦੇ ਲੋਕਾਂ ਦਾ ਅੱਡ-ਅੱਡ ਪ੍ਰਸਥਿਤੀਆਂ ‘ਚ ਰਹਿੰਦਿਆਂ ਇਕ ਮਿਲਗੋਭਾ ਜਿਹਾ ਬਣ ਗਿਆ ਤੇ ਕਈ ਕੰਬੋਜਾਂ ਤੋਂ ਬਣੇ ਰਾਜਪੂਤ ਜੱਟਾਂ ਵਿਚ ਸ਼ਾਮਿਲ ਹੋ ਗਏ ਕਿਉਂਕਿ ਜੰਮੂ ” ਗੋਤ ਜੱਟਾਂ ਦਾ ਵੀ ਹੈ।
ਪਠਾਣੀਆਂ : 1. ਪਠਾਣੀਆਂ ਰਾਜਪੂਤ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਅਤੇ ਹਿਮਾਚਲ ਦੇ ਕਾਂਗੜੇ ਜ਼ਿਲ੍ਹੇ ਵਿਚ ਮਿਲਦੇ ਹਨ। ਨੂਰਪੁਰ ਅਤੇ ਕਾਂਗੜੇ ਦੇ ਸਾਬਕ ਸ਼ਾਹੀ ਘਰਾਣੇ ਇਸ ਵੰਸ਼ ਨਾਲ ਸੰਬੰਧਤ ਸਨ। ਕਿਹਾ ਜਾਂਦਾ ਹੈ ਕਿ ਉਹ ਕਟੋਚ ਰਾਜਪੂਤਾਂ ਵਿਚੋਂ ਹਨ। ਪਠਾਨ : 2. ਕੰਬੋਜਾਂ ਦਾ ਵੀ ਗੋਤ ਹੈ।
ਚੰਦੇਲ : ਚੰਦੇਲ ਰਾਜਪੂਤ ਬਿਲਾਸਪੁਰ (ਹਿਮਾਚਲ) ਦੇ ਸਾਬਕ ਸ਼ਾਹੀ ਘਰਾਣੇ ਨਾਲ ਸੰਬੰਧਤ ਹਨ। ਚੰਦੇਲ ਭਾਰਤ ਦੇ 36 ਸ਼ਾਹੀ ਰਾਜਪੂਤ ਘਰਾਣਿਆਂ ਵਿਚੋਂ ਇਕ ਹੈ। ਪਰ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਬਿਲਾਸਪੁਰ ਦੇ ਰਾਜਪੂਤ ਚੰਦੇਲ ਹੀ ਸਨ।
ਪਥਿਆਲ : ਇਹ ਦੂਜੇ ਦਰਜੇ ਦੇ ਰਾਜਪੂਤ ਗਿਣੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਠਾਕਰ ਕਿਹਾ ਜਾ ਸਕਦਾ ਹੈ। ਕਾਂਗੜੇ ਵਿਚ 1881 ਦੀ ਜਨਗਣਨਾ ਅਨੁਸਾਰ 3451 ਨੇ ਆਪਣੇ ਆਪ ਨੂੰ ਗੋਂਦਲ ਪਥਿਆਲ ਲਿਖਵਾਇਆ। ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਸ਼ਾਹਪੁਰ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਵਸਦੇ ਗੋਂਦਲ ਰਾਜਪੂਤਾਂ ਦਾ ਇਨ੍ਹਾਂ ਨਾਲ ਕੋਈ ਸੰਬੰਧ ਹੈ ਜਾਂ ਨਹੀਂ।
ਜਸਵਾਲ : ਇਹ ਪ੍ਰਾਚੀਨ ਤ੍ਰਿਗਤ (ਜਲੰਧਰ ਤੋਂ ਕਾਂਗੜੇ ਤਕ) ਦੇਸ਼ ਦੇ ਕਟੋਚ ਰਾਜਪੂਤਾਂ, ਜਿਹੜੇ ਇਸ ਖੇਤਰ ਵਿਚ ਰਾਜ ਕਰਦੇ ਰਹੇ, ਵਿਚੋਂ ਹਨ। ਜਸਵਾਲ ਨਾਂ ਹੁਸ਼ਿਆਰਪੁਰ ਵਿਚ ਪੈਂਦੀ ਜਸਵਾਨ ਦੁਨ ਤੋਂ ਨਿਕਲਿਆ ਲਗਦਾ ਹੈ। ਭੀਰ ਜਸਵਾਨ ਦੀ ਥਾਂ ‘ਤੇ ਇਨ੍ਹਾਂ ਦੇ ਭਵਨ ਅਤੇ ਦੁਆਰਿਆਂ ਦੇ ਖੰਡਰ ਵੇਖੇ ਜਾਂਦੇ ਹਨ।
ਦਦਵਾਲ : ਇਹ ਰਾਜਪੂਤ ਦਾਤਾਰਪੁਰ (ਹੁਸ਼ਿਆਰਪੁਰ ਜ਼ਿਲ੍ਹਾ) ਦੇ ਪੁਰਾਣੇ ਸ਼ਾਸਕ ਹਨ। ‘ਦਾਦਾ’ ਨਾਂ ਦੀ ਇਕ ਜਗ੍ਹਾ ਤੋਂ ਇਹਦਾ ਨਾਂ ਪਿਆ ਲਗਦਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਬੋਲਬਾਹਾ, ਜਨੌੜੀ (ਜਾਨਕਪੁਰੀ) ਲਾਗੇ ਬਹੁਤ ਮਿਲਦੇ ਹਨ। ਇਹ ਕਟੋਚ ਰਾਜਪੂਤਾਂ ਦੀ ਸ਼ਾਖ ਹਨ ਤੇ ਆਪਸੀ ਵਿਆਹ-ਸ਼ਾਦੀਆਂ ਨਹੀਂ ਕਰਦੇ। ਅਜੇਹਾ ਹੀ ਗੁਲੇਰੀਏ ਅਤੇ ਸਿਬਾਇਆ ਰਾਜਪੂਤਾਂ ਨਾਲ ਹੁੰਦਾ ਹੈ ਕਿਉਂਕਿ ਇਨ੍ਹਾਂ ਦਾ ਪੁਰਖਾ ਇਕੋ ਸੀ। ਇਕ ਸਥਾਨਕ ਕਹਾਣੀ ਅਨੁਸਾਰ ਇਨ੍ਹਾਂ ਨੇ ਇਕ ‘ਚਾਹਗ’ ਜਾਂ ਘਿਰਥ ਰਾਣੀ ਤੋਂ ਦਾਤਾਰਪੁਰ ਦਾ ਰਾਜ ਹਥਿਆਇਆ ਸੀ। ਇਨ੍ਹਾਂ ਦੀਆਂ ਕਈ ਅੱਲਾਂ ਹਨ, ਜਿਵੇਂ 1. ਜਨੋਰਚ
- ਢੋਲਬਾਹੀਆ 3. ਦਾਤਾਰਪੁਰੀਆ 4. ਫ਼ਤਿਹਪੁਰੀਆ 5 ਨਰੂੜੀਆ 6. ਖੰਗਵਾਰਚ 7. ਤਾਮਨੇਵਾਲੀਆ 8. ਰਾਮਪੁਰੀਆ
ਆਦਿ।
ਮੰਜ : ਇਹ ਚੰਦਰਵੇਸ਼ੀ ਰਾਜਪੂਤਾਂ ਦਾ ਇਕ ਵੰਸ਼ ਹੈ ਜੋ ਜਲੰਧਰ ਜ਼ਿਲ੍ਹੇ ਦੇ ਦੱਖਣ-ਪੱਛਮੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਉੱਤਰ-ਪੱਛਮੀ ਹਿੱਸੇ ਉੱਪਰ ਇਕ ਵੱਡੇ ਖੇਤਰ ‘ਤੇ ਕਾਬਜ਼ ਸੀ ਅਤੇ ਨਾਲ ਲਗਦੇ ਜ਼ਿਲ੍ਹਿਆਂ ਵਿਚ ਵੀ ਇਨ੍ਹਾਂ ਦੀ ਆਬਾਦੀ ਸੀ। ਜਲੰਧਰ ਜ਼ਿਲ੍ਹੇ ਵਿਚ ਤਲਵਣ, ਨਕੋਦਰ ਅਤੇ ਮਲਸੀਆਂ ਤਕ ਦਾ ਬਹੁਤ ਸਾਰਾ ਖੇਤਰ ਇਨ੍ਹਾਂ ਅਧੀਨ ਸੀ। ਨਕੋਦਰ ਤਹਿਸੀਲ ਦਾ ਉਹ ਖੇਤਰ ਜਿਹੜਾ ਜਲੰਧਰ-ਦਿੱਲੀ ਜੀ.ਟੀ. ਰੋਡ ਦੇ ਸੱਜੇ ਪਾਸੇ ਪੈਂਦਾ ਹੈ ਨੂੰ ਅੱਜ ਵੀ ‘ਮੰਜਕੀ’ (ਮੌਜਾਂ ਦਾ) ਬੋਲਿਆ ਜਾਂਦਾ ਹੈ। ਜੋ ਮੁਗ਼ਲਾਂ ਨੇ ਮੰਜ ਰਾਜਪੂਤਾਂ ਨੂੰ ਜਾਗੀਰ ਵਜੋਂ ਦਿੱਤਾ ਹੋਇਆ ਸੀ। ਸਿੱਖ ਮਿਸਲਾਂ ਵੇਲੇ ਡੱਲੇਵਾਲੀਆ ਮਿਸਲ ਦੇ ਮੁਖੀ ਸਰਦਾਰ ਤਾਰਾ ਸਿੰਘ ਗ਼ੋਬਾ (ਪਿੰਡ ਕੰਗ, ਨੇੜੇ ਲੋਹੀਆਂ) ਨੇ ਇਹ ਇਲਾਕਾ ਮੰਜਾਂ ਤੋਂ ਖੋਹ ਲਿਆ, ਜਿਸ ਵਿਚ ਕੋਟ ਬਾਦਲ ਖਾਂ, ਫਿਲੋਰ ਅਤੇ ਮਹਿਤਪੁਰ ਵੀ ਸਮਿਲਤ ਸਨ।
ਕਿਹਾ ਜਾਂਦਾ ਹੈ ਕਿ ਦੋ ਮੰਜ ਰਾਜਪੂਤ, ਸ਼ੇਖ ਚਾਚੂ ਅਤੇ ਸ਼ੇਖ ਕਿਲਚੀ 700 ਸਾਲ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਹਬੂੜ ਵਿਚ ਜਾ ਵਸੇ ਤੇ ਉਨ੍ਹਾਂ ਦੇ ਉੱਤਰਾਧਿਕਾਰੀ ਨਾਲ ਲਗਦੇ ਖੇਤਰਾਂ ਵਿਚ ਫੈਲ ਗਏ। ਮੁਗ਼ਲ ਹਕੂਮਤ ਦੇ ਢਹਿੰਦੀ ਕਲਾ ਦੇ ਜ਼ਮਾਨੇ ਵਿਚ ਰਾਏਕੋਟ ” ਤੇ ਤਲਵੰਡੀ ਦੇ ਮੰਜ ਰਈਸਾਂ ਦੇ ਖੇਤਰ ਤੇ ਕਪੂਰਥਲਾ ਦੇ ਆਹਲੂਵਾਲੀਆ ਸਰਦਾਰਾਂ ਅਤੇ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ। ਕੋਟ ਈਸੇ ਖਾਂ ‘ਤੇ ਵੀ ਮੁਗ਼ਲਾਂ ਵੇਲੇ ਮੰਜ ਰਾਜਪੂਤਾਂ ਦਾ ਕਬਜ਼ਾ ਸੀ । ਫੀਰੋਜ਼ਪੁਰ ਵਿਚ ਵੀ ਇਨ੍ਹਾਂ ਦੀ ਆਬਾਦੀ ਸੀ । ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਹ ਬਹੁ-ਗਿਣਤੀ ਵਿਚ ਸਥਿਤ ਸਨ।
ਮੰਜ ਕਹਿੰਦੇ ਹਨ ਕਿ ਉਹ ਭੱਟੀ ਰਾਜਪੂਤ ਰਾਜਾ ਸਾਲਵਾਹਨ ਦੇ ਵੰਸ਼ਜ ਹਨ ਜਿਸਦਾ ਸਿਆਲਕੋਟ ਉੱਪਰ ਕਿਸੇ ਵੇਲੇ ਰਾਜ ਸੀ। ਨਾਭੇ ਵਿਚ ਰਹਿੰਦੇ ਮੰਜ ਕਹਿੰਦੇ ਸਨ ਕਿ ਉਹ ਬਨੀਪਾਲ ਦੇ ਉੱਤਰਾਧਿਕਾਰੀ ਤੁਲਸੀ ਰਾਮ ਦੇ ਵੰਸ਼ਜ ਹਨ ਤੇ ਔਰੰਗਜ਼ੇਬ ਵੇਲੇ ਸੈਨਿਕ ਸੇਵਾਵਾਂ ਬਦਲੇ ਉਨ੍ਹਾਂ ਨੂੰ ਰਾਏਕੋਟ ਰਿਆਸਤ ਮਿਲੀ ਸੀ। ਲਗਭਗ ਸਾਰੇ ਮੰਜ ਹੀ ਮੁਸਲਮਾਨ ਹਨ, ਬਹੁਤ ਥੋੜ੍ਹੇ ਹਿੰਦੂ ਹਨ ਤੇ ਇਸ ਤੋਂ ਵੀ ਘੱਟ ਸਿੱਖ ਹਨ। ਮੁਸਲਮਾਨ ਰਾਜਪੂਤ ਪਾਕਿਸਤਾਨ ਚਲੇ ਗਏ ਹਨ ਅਤੇ ਉਥੇ ਮਿੰਟਗੁਮਰੀ ਅਤੇ ਲਾਇਲਪੁਰ ਜ਼ਿਲ੍ਹਿਆਂ ਵਿਚ ਵੇਖੇ ਜਾਂਦੇ ਹਨ। ਮੰਜਾਂ ਦੇ ਇਕ ਵਡੇਰੇ ਨੇ ਤਲਵਨ ਨੂੰ ਜਿੱਤਿਆ ਤੇ ਉਸਦੇ ਅਧੀਨ 360 ਪਿੰਡ ਜਲੰਧਰ ਵਿਚ ਪੈਂਦੇ ਸਨ। ਮੌਜਾਂ ਦੀ ਇਕ ਸ਼ਾਖ ਨੇ ਜਿਨ੍ਹਾਂ ਦਾ ਕੇਂਦਰ ਤਲਵਨ ਸੀ, ਨਕੋਦਰ ‘ਤੇ ਰਾਜ ਕੀਤਾ ਅਤੇ ਉਨ੍ਹਾਂ ਅਧੀਨ 227 ਪਿੰਡ ਸਨ। ਫਗਵਾੜੇ ਦੇ ਆਲੇ-ਦੁਆਲੇ 12 ਪਿੰਡ ਵੀ ਇਨ੍ਹਾਂ ਅਧੀਨ ਸਨ। ਮੈਲਸੀ ਨਾਂ ਦੇ ਮੰਜ ਰਾਜਪੂਤ ਨੇ ਮਲਸੀਆਂ ‘ਤੇ ਰਾਜ ਕੀਤਾ ਤੇ ਉਸਦੇ ਅਧੀਨ 27 ਪਿੰਡ ਸਨ । ਆਈਨ-ਏ-ਅਕਬਰੀ ਵਿਚ ਮੰਜਕੀ ਖੇਤਰ
ਦਾ ਨਾਂ ‘ਮੰਜ ਕੀ ਦਾਰਦਕ’ (ਦਾਰਦਕ-ਢਕ) ਦਰਜ ਹੈ। ਭਾਈ ਮੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਵੀ ਇਸੇ ਜਾਤ ਵਿਚੋਂ ਸੀ ਜੋ ਪਹਿਲਾਂ ਸੁਲਤਾਨੀਆਂ ਸੀ ਅਤੇ ਗੁਰਬਾਣੀ ਦੇ ਅਸਰ ਨਾਲ ਇਕ ਕਰਤਾਰ ਦਾ ਉਪਾਸ਼ਕ ਹੋਇਆ। 1881 ਦੀ ਮਰਦਮਸ਼ੁਮਾਰੀ ਅਨੁਸਾਰ ਮੰਜਾਂ ਦੀ ਕੁਲ ਅਬਾਦੀ 28985 ਸੀ।
- ਮੰਜ ਜੱਟ ਵੀ ਹਨ ਤੇ 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਇਨ੍ਹਾਂ ਦੀ ਕੁਲ ਸੰਖਿਆ 2655 ਸੀ, ਸਭ ਤੋਂ ਵੱਧ ਗੁਰਦਾਸਪੁਰ ਜ਼ਿਲ੍ਹੇ ਵਿਚ 1599 ਸੀ। 3. ਮੰਜ ਰੰਘੜੇਟਿਆਂ/ਮਜ੍ਹਬੀਆਂ ਦਾ ਵੀ ਗੋਤ ਹੈ।
1881 ਦੀ ਜਨਗਣਨਾ ਅਨੁਸਾਰ ਰਾਵਲਪਿੰਡੀ ਜ਼ਿਲ੍ਹੇ ਵਿਚ 9000 ਮੰਜ ਸਨ ਅਤੇ ਇਨ੍ਹਾਂ ਨੇ ਮੰਜ ਅਲਪਿਆਲ ਲਿਖਵਾਇਆ। ਇਹ ਲੁਧਿਆਣਾ ਅਤੇ ਜਲੰਧਰ ਦੇ ਜ਼ਿਲ੍ਹਿਆਂ ਵਿਚ ਰਹਿਣ ਵਾਲੇ ਮੰਜ ਰਾਜਪੂਤਾਂ ਵਾਲੇ ਮੂਲ ਦੇ ਹਨ ਜਾਂ ਕੁਝ ਹੋਰ, ਕਿਹਾ ਨਹੀਂ ਜਾ ਸਕਦਾ।
ਘੋੜੇਵਾਹਾ : ਘੋੜੇਵਾਹਾ ਰਾਜਪੂਤਾਂ ਦਾ ਕੇਂਦਰ ਜਲੰਧਰ ਜ਼ਿਲ੍ਹਾ ਹੈ। ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਵੀ ਇਨ੍ਹਾਂ ਦੀ ਅਬਾਦੀ ਸੀ। ਉਹ ਗੋਸਲ ਗੋਤ ਦੇ ਕਛਵਾਹਾ ਰਾਜਪੂਤ ਹਨ। ਉਨ੍ਹਾਂ ਵਿਚ ਚਲੀ ਆਉਂਦੀ ਰਵਾਇਤ ਅਨੁਸਾਰ ਸ੍ਰੀ ਰਾਮ ਚੰਦਰ ਦੇ ਸਪੁੱਤਰ ਕੁਸ਼ ਦੇ ਇਹ ਉੱਤਰਾਧਿਕਾਰੀ ਹਨ। ਕੁਸ਼ ਤੋਂ ਛੇਵੀਂ ਪੀੜ੍ਹੀ ਦੇ ਰਾਜਾ ਮਾਨ ਦੇ ਦੋ ਪੁੱਤਰ ਕਛਵਾਹਾ ਤੇ ਹਵਾਹਾ ਸਨ ਅਤੇ ਉਹ ਹਵਾਹਾਂ ਦੇ ਵੰਸ਼ਜ ਹਨ। ਰਾਹੋਂ ਦੇ ਘੋੜੇਵਾਹਾ ਹਿੰਦੂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜੈਪੁਰ ਤੋਂ ਆਏ ਹਨ ਤੇ ਉਨ੍ਹਾਂ ਦੇ ਪ੍ਰੋਹਿਤ ਜਿਨ੍ਹਾਂ ਪਾਸ ਉਨ੍ਹਾਂ ਦੀਆਂ ਬੰਸਾਵਲੀਆਂ ਹਨ, ਕੋਟਾ ਤੇ ਬੂੰਦੀ ਵਿਚ ਰਹਿੰਦੇ ਹਨ। ਅਕਬਰ ਵੇਲੇ ਇਨ੍ਹਾਂ ਦੀ ਬੜੀ ਚੜ੍ਹਤ ਸੀ ਕਿਉਂਕਿ ਅਕਬਰ ਦੇ ਜੈਪੁਰ ਦੇ ਕਛਵਾਹਾ ਸ਼ਾਸਕਾਂ ਨਾਲ ਬਹੁਤ ਸੁਖਾਵੇਂ ਸੰਬੰਧ ਸਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਬਲਾਚੌਰ ਦੇ ਲਾਗੇ ਇਨ੍ਹਾਂ ਦੇ 52 ਪਿੰਡ ਹਨ। ਗੜ੍ਹਸ਼ੰਕਰ ਵਾਲੇ ਪਾਸੇ ਦੇ ਪਿੰਡਾਂ ਵਿਚ ਇਹ ਮੁਸਲਮਾਨ ਬਣ ਗਏ ਸਨ ਅਤੇ ਬਾਕੀ ਦੇ ਪਿੰਡਾਂ ਵਿਚ ਹਿੰਦੂ ਜਾਂ ਸਿੱਖ ਹਨ। ਜਿਹੜੇ ਮੁਸਲਮਾਨ ਵੀ ਸਨ ਉਹ ਵੀ ਹਿੰਦੂ ਰਸਮ ਰਿਵਾਜਾਂ ਦੇ ਧਾਰਨੀ ਸਨ। ਗੜ੍ਹਸ਼ੰਕਰ ਲਾਗੇ ਪੁਨਾਮ, ਸਰੋਆ, ਸਿਮਲੀ, ਸਮੁੰਦਰਾ ਅਤੇ ਬੀਰਮਪੁਰ ਆਦਿ ਕਈ ਪਿੰਡ ਸਨ।
ਮੁਸਲਮਾਨ ਘੋੜਵਾਹਾ ਰਾਜਪੂਤ ਆਪਣੇ ਮੁੰਡਿਆਂ ਨੂੰ ਉਸ ਪਿੰਡ ਨਹੀਂ ਵਿਆਹੁੰਦੇ ਜਿੱਥੇ ਕੁੜੀਆਂ ਦਿੱਤੀਆਂ ਹੋਣ, ਪਰ ਪਿੰਡ ਵਿਚ ਸਗੋਤਰੀ ਵਿਆਹ ਵਿਵਰਜਤ ਨਹੀਂ। ਹਿੰਦੂ ਘੋੜੇਵਾਹਾ ਆਪਣੇ ਗੋਤ ਵਿਚ ਅਤੇ ਆਪਣੇ ਪਿੰਡ, ਵਿਆਹ-ਸ਼ਾਦੀਆਂ ਨਹੀਂ ਕਰਦੇ। 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਘੋੜੇਵਾਹਾ ਰਾਜਪੂਤਾਂ ਦੀ ਸੰਖਿਆ 19981 ਅਤੇ ਸਭ ਤੋਂ ਵੱਧ ਜਲੰਧਰ ਜ਼ਿਲ੍ਹੇ ਵਿਚ 8848 ਸੀ।
ਨਾਰੂ : 1. ਇਨ੍ਹਾਂ ਰਾਜਪੂਤਾਂ ਦਾ ਕੇਂਦਰ ਵੀ ਜਲੰਧਰ ਅਤੇ ਹੁਸ਼ਿਆਰਪੁਰ ਸੀ। ਇਹ ਪਹਿਲਾਂ ਜਲੰਧਰ ਜ਼ਿਲ੍ਹੇ ਵਿਚ ਤਲਵਣ ਲਾਗੇ ਪੂਰਬ ਵਿਚੋਂ ਜਾਂ ਮੱਧ ਭਾਰਤ ਵਿਚੋਂ ਆ ਕੇ ਮਉ (ਮਉ ਸਾਹਿਬ) ਪਿੰਡ ਵਿਚ ਆਬਾਦ ਹੋਏ। ਹੁਸ਼ਿਆਰਪੁਰ ਦੇ ਅਤੇ ਨਾਲ ਲਗਦੇ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਵਿਚ ਵਸਦੇ ਹਿੰਦੂ ਹਨ ਅਤੇ ਕਹਿੰਦੇ ਹਨ ਕਿ ਉਹ ਚੰਦਰਵੰਸ਼ੀ ਹਨ ਤੇ ਪਹਾੜਾਂ ਤੋਂ ਆਏ ਹਨ। ਜਿਹੜੇ ਫਿਲੌਰ ਦੇ ਲਾਗਲੇ ਪਿੰਡਾਂ ਵਿਚ ਸਨ ਮੁਸਲਮਾਨ ਸਨ। ਉਹ ਰਘੂਵੰਸ਼ੀ ਹਨ ਅਤੇ ਅਯੁੱਧਿਆ ਤੋਂ ਆਏ ਹਨ। ਇਕ ਤੀਸਰੀ ਕਹਾਣੀ ਅਨੁਸਾਰ ਉਨ੍ਹਾਂ ਸਾਰਿਆਂ ਦਾ ਇਕ ਵਡੇਰਾ ਜੋ ਜੈਪੁਰ, ਜੋਧਪੁਰ ਦੇ ਰਾਜੇ ਦਾ ਪੁੱਤਰ ਸੀ ਤੇ ਮਹਿਮੂਦ ਗ਼ਜ਼ਨਵੀ ਵੇਲੇ ਮੁਸਲਮਾਨ ਬਣ ਗਿਆ ਅਤੇ ਬਜਵਾੜੇ ਸਥਿਤ ਹੋ ਗਿਆ ਸੀ। ਇਨ੍ਹਾਂ ਦੇ ਕਬਜ਼ੇ ਵਿਚ ਜਲੰਧਰ- ਹੁਸ਼ਿਆਰਪੁਰ ਹੱਦ ਅਤੇ ਹਰਿਆਣੇ (ਹੁਸ਼ਿਆਰਪੁਰ ਜ਼ਿਲ੍ਹਾ) ਦਾ ਖੇਤਰ ਸੀ ਤੇ ਸਿੱਖਾਂ ਨੇ ਉਨ੍ਹਾਂ ਦਾ ਇਹ ਖੇਤਰ ਖੋਹ ਲਿਆ। ਹੁਸ਼ਿਆਰਪੁਰ ਦੇ ਨਾਰੂਆਂ ਨੇ 1881 ਦੀ ਜਨਗਣਨਾ ਵਿਚ 1279 ਨੇ ਕਿਲਚੀ, 556 ਨੇ ਮਨਹਾਸ ਅਤੇ 903 ਨੇ ਗੋਂਦਲ ਲਿਖਵਾਇਆ। 2. ਇਕ ਕੰਬੋਜ ਗੋਤ ਵੀ ਨਾਰੂ ਹੈ। 3 ਇਕ ਰਾਮਗੜ੍ਹੀਆ ਗੋਤ ਵੀ ਨਾਰੂ ਹੈ।
ਤਾਉਣ ਜਾਂ ਤਾਉਣੀ : 1 ਇਹ ਰਾਜਾ ਸਾਲਵਾਹਿਨ ਦੀ ਅੰਸ਼ ‘ਚੋਂ ਭੱਟੀ ਰਾਜਪੂਤ ਸਦਾਉਂਦੇ ਹਨ, ਜਿਸਦਾ ਪੋਤਾ ਰਾਇਤਾਨ ਇਨ੍ਹਾਂ ਦਾ ਵਡੇਰਾ ਸੀ । ਕਿਹਾ ਜਾਂਦਾ ਹੈ ਕਿ ਉਸਦੇ ਇਕ ਉੱਤਰਾਧਿਕਾਰੀ ਅੰਬ ਨੇ ਅੰਬਾਲਾ ਵਸਾਇਆ। ਅੰਬਾਲਾ ਦੇ ਉੱਤਰ ਵਿਚ ਅਤੇ ਕਲਸੀਆ ਖੇਤਰ ਅਤੇ ਨਾਲ ਲਗਦੇ ਪਟਿਆਲਾ ਦੇ ਖੇਤਰ ਵਿਚ ਇਨ੍ਹਾਂ ਦੀ ਆਬਾਦੀ ਹੈ। 2. ਬਿਲਕੁਲ ਉਪਰੋਕਤ ਪਿਛੋਕੜ ਦਾ ਇਕ ਜੱਟ ਗੋਤ ਵੀ ਹੈ।
ਡੋਡ : 1. ਡੋਡ ਰਾਜਪੂਤ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿਚ ਮਿਲਦੇ ਹਨ, ਇਹ ਚੰਦਰਵੰਸ਼ੀ ਯਾਦਵ ਮੂਲ ਦੇ ਹਨ। ਰਵਾਇਤ ਹੈ ਕਿ ਉਹ ਇਕ ਸਮੇਂ ਆਪਣੇ ਨਾਲੋਂ ਡਿਉੜੇ ਦੁਸ਼ਮਣਾਂ ਨਾਲ ਲੜੇ ਜਿਸ ਕਰਕੇ ਡਿਊੜੇ ਅਖਵਾਏ ਤੇ ਫਿਰ ਡੋਡ। ਕਿਹਾ ਜਾਂਦਾ ਹੈ ਕਿ ਇਸ ਵੰਸ਼ ਦਾ ਰਾਜ ਉੜੀਸਾ ਵਿਚ ਸੀ, ਜਿਨ੍ਹਾਂ ਦਾ ਵਡੇਰਾ ਦਿਉ ਚੰਦ ਦਿੱਲੀ ਆਇਆ ਤੇ ਤੰਵਰ ਰਾਜਪੂਤਾਂ ਨੂੰ ਹਰਾਇਆ ਅਤੇ ਫਿਰ ਦੁਆਬੇ ਵਿਚ ਜੈਜੋਂ ਤੇ ਕਬਜ਼ਾ ਕਰ ਲਿਆ। ਉੜੀਸਾ ‘ਤੇ ਰਾਜ ਕਰਨ ਦਾ ਹਵਾਲਾ ਇਤਿਹਾਸ ਵਿਚ ਨਹੀਂ ਮਿਲਦਾ ਅਤੇ ਇਹ ਗੱਲ ਕਲਪਤ ਲਗਦੀ ਹੈ। ਦਿਊ ਚੰਦ ਦੇ ਪੁੱਤਰ ਜੈ ਚੰਦ ਨੇ ਜੈਜੇਂ ਦੀ ਨੀਂਹ ਰੱਖੀ। 2. ਇਕ ਕੰਬੋਜ ਗੋਤ ਵੀ ਡੋਡੇ ਨਾਂ ਦਾ ਮਿਲਦਾ ਹੈ। ਕੰਬੋਜਾਂ ਦਾ ਰਾਜ ਦਸਵੀਂ ਸਦੀ ਵਿਚ ਗੌੜ ਦੇਸ਼ (ਬੰਗਾਲ ਅਤੇ ਨਾਲ ਲਗਦੇ ਉੜੀਸਾ ਦੇ ਖੇਤਰਾਂ) ਵਿਚ ਰਿਹਾ ਹੈ। ਜੇ ਡੋਡ ਰਾਜਪੂਤ ਉੜੀਸਾ ਤੋਂ ਆਏ ਹਨ ਤਾਂ ਇਨ੍ਹਾਂ ਦਾ ਸੰਬੰਧ ਕੰਬੋਜਾਂ ਨਾਲ ਆਵੱਸ਼ ਹੈ। 3. ਡੋਡੇ ਬ੍ਰਾਹਮਣ ਤੇ ਖੱਤਰੀ ਗੋਤ ਵੀ ਹੈ।
ਜੰਜੂਆ : ਜੰਜੂਆ ਰਾਜਪੂਤਾਂ ਦਾ ਸੰਬੰਧ ਰਾਠੌਰ ਰਾਜਪੂਤਾਂ ਨਾਲ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਕ ‘ਰਾਜਾ ਮੱਲ ਰਾਠੌਰ ਦੇ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੋ ਵਿਰਿਆਲ ਅਤੇ ਜੋਧਾ ਦੇ ਉੱਤਰਾਧਿਕਾਰੀ ਆਪਸ ਵਿਚ ਵਿਆਹ-ਸ਼ਾਦੀਆਂ ਕਰ ਲੈਂਦੇ ਸਨ ਜਦਕਿ ਹੋਰ ਚਾਰ ਪੁੱਤਰਾਂ ਖਖਾ, ਭਰਨੋਲੀ, ਦਬੋਚਰ ਤੇ ਕਾਲਾ ਦੇ ਨਹੀਂ ਕਰਦੇ। ਭਰਾਵਾਂ ਵਿਚਕਾਰ ਲੜਾਈ ਨੇ ਉਨ੍ਹਾਂ ਨੂੰ ਖਿੰਡਾ ਕੇ ਖੇਰੂੰ-ਖੇਰੂੰ ਕਰ ਦਿੱਤਾ, ਜਿਸ ਕਰਕੇ ਇਨ੍ਹਾਂ ਦੇ ਕਬੀਲੇ (ਜੰਜੂਆ ਲੋਕਾਂ ਦੇ ਕਈ ਕਬੀਲੇ ਹਨ) ਆਪਣੇ ਆਪ ਨੂੰ ਨਿਵੇਕਲੇ ਜਾਂ ਅਡਰੇ ਵੰਸ਼ ਦਸਦੇ ਹਨ। ਇਸ ਤੋਂ ਇਲਾਵਾ ਕਈ ਵੰਸ਼ਾਂ ਨੇ ਕਈ ਅੱਡ-ਅੱਡ ਧੰਦਿਆਂ ਨੂੰ ਅਪਣਾ ਲਿਆ ਹੈ। ਇਸ ਲਈ ਜੰਜੂਆ ਗੋਤ ਹੁਣ ਤੇਲੀਆਂ, ਲੋਹਾਰਾਂ, ਤਰਖਾਣਾਂ ਅਤੇ ਇਥੋਂ ਤਕ ਕਿ ਮੁਸੱਲੀਆਂ ਵਿਚ ਵੀ ਮਿਲਦਾ ਹੈ ਅਤੇ ਘੁੰਮਣ, ਗੰਜਿਆਲ, ਭਕਰਿਆਲ, ਨਥਿਆਲ, ਬਾਠ, ਬਸੋਯਾ ਅਤੇ ਹੋਰ ਜੱਟ ਆਪਣਾ ਜੰਜੂਆ ਮੁੱਢ ਦਸਦੇ ਹਨ।” ਪਿਛੇ ਲਿਖਿਆ ਗਿਆ ਹੈ ਕਿ ਰਾਠੌਰ ਰਾਜਪੂਤਾਂ ਦਾ ਸੰਬੰਧ ਕੰਬੋਜ ਦੇਸ਼ ਦੇ ਕੰਬੋਜ ਲੋਕਾਂ ਨਾਲ ਹੈ। ਇਬਟਸਨ ਲਿਖਦਾ ਹੈ ਕਿ ‘ਇਕ ਹੋਰ ਬੰਸਾਵਲੀ ਅਨੁਸਾਰ ਜੰਜੂਆ ਲੋਕ ਰਾਜਾ ਜੈਪਾਲ ਦੇ ਉੱਤਰਾਧਿਕਾਰੀ ਹਨ ਜਿਸਨੇ ਮਹਿਮੂਦ ਗਜ਼ਨੀ ਦੀ 900 ਸਾਲ ਪਹਿਲਾਂ ਨੰਦਨ ਲਾਗੇ ਵਿਰੋਧਤਾ ਕੀਤੀ ਸੀ ।
ਜੈਪਾਲ ਦਾ ਅਫ਼ਗਾਨਿਸਤਾਨ ਅਤੇ ਪੰਜਾਬ ਦੇ ਬਹੁਤ ਵੱਡੇ ਭਾਗ ਤੇ ਕਬਜ਼ਾ ਸੀ ਜਿਸਨੂੰ ਕੰਬੋਜ ਦੇਸ਼ ਵੀ ਕਿਹਾ ਜਾਂਦਾ ਸੀ, ਜਿਸਦੀ ਪਹਿਲਾਂ ਰਾਜਧਾਨੀ ਕਾਬਲ ਸੀ ਤੇ ਮਗਰੋਂ ਅਟਕ ਦਰਿਆ ਦੇ ਕੰਢੇ ਵਹਿੰਦ ਸੀ। 1001 ਈ. ਵਿਚ ਮਹਿਮੂਦ ਗਜ਼ਨਵੀ ਨਾਲ ਪਿਸ਼ਾਵਰ ਵਾਲੀ ਥਾਂ ‘ਤੇ ਰੱਤ ਡੋਲਵੀਂ ਲੜਾਈ ਹੋਈ ਪਰ ਜੈਪਾਲ ਹਾਰ ਗਿਆ। ਉਹ ਆਪਣਾ ਅਪਮਾਨ ਬਰਦਾਸ਼ਤ ਨਾ ਕਰ ਸਕਿਆ ਤੇ ਸੜਕੇ ਖੁਦਕੁਸ਼ੀ ਕਰ ਲਈ। ਉਸਦੀ ਮੌਤ ਪਿੱਛੋਂ ਉਸਦਾ ਪੁੱਤਰ ਅਨੰਗਪਾਲ ਗੱਦੀ ਤੇ ਬੈਠਾ ਅਤੇ ਉਸਨੇ ਅਤੇ ਭਾਰਤ ਦੇ ਹੋਰ ਰਾਜਿਆਂ ਨੇ ਵੈਹਿੰਦ ਦੀ ਥਾਂ ਤੇ ਮਹਿਮੂਦ ਦਾ ਡਟ ਕੇ ਮੁਕਾਬਲਾ ਕੀਤਾ ਪਰ ਹਾਰ ਖਾਧੀ। ਅਨੰਗਪਾਲ ਨੇ ਆਪਣੇ ਰਾਜ ਦੇ ਇਕ ਨਗਰ ਨੰਦਨ, ਜੋ ਲੂਣ ਸ਼ਿਖਲਾ ਵਿਚ ਸੀ, ਰਾਜਧਾਨੀ ਬਣਾਇਆ ਪਰ ਉਹ ਛੇਤੀ ਹੀ ਮਰ ਗਿਆ। ਫਿਰ ਉਸਦੇ ਲੜਕੇ ਤ੍ਰਿਲੋਚਣ ਪਾਲ ਨੇ ਗੱਦੀ ਸੰਭਾਲੀ ਤੇ 1014 ਈ. ਵਿਚ ਮਹਿਮੂਦ ਦਾ ਟਾਕਰਾ ਕੀਤਾ, ਪਰ ਹਾਰ ਗਿਆ। ਮਹਿਮੂਦ ਨੇ ਨੰਦਨ ‘ਤੇ ਕਬਜ਼ਾ ਕਰ ਲਿਆ। ਇਹ ਵੰਸ਼ ਕੰਬੋਜਾਂ ਦੇ ਇਕ ਬ੍ਰਾਹਮਣ ਵੰਸ਼ ਨਾਲ ਸੰਬੰਧਿਤ ਸੀ ਜਿਨ੍ਹਾਂ ਦਾ ਗੋਤ ਸ਼ਾਹੀ ਸੀ।” ਜੇ ਜੰਜੂਆ ਰਾਜਪੂਤਾਂ ਦੀ ਗੱਲ ਠੀਕ ਹੈ ਤਾਂ ਇਸ ਸਾਰੇ ਵੇਰਵੇ ਅਨੁਸਾਰ ਜੰਜੂਆ ਲੋਕ ਬ੍ਰਾਹਮਣ ਕੰਬੋਜ ਸਨ, ਫਿਰ ਹਿੰਦੂ ਰਾਜਪੂਤ ਰਹੇ ਅਤੇ ਪਿੱਛੋਂ ਮੁਸਲਮਾਨ ਰਾਜਪੂਤ ਬਣ ਗਏ ।
ਬਾਬਰ ਤੁਜ਼ਕ-ਏ-ਬਾਬਰੀ ਵਿਚ ਇਨ੍ਹਾਂ ਨੂੰ ‘ਜਜੂਹੇ’ ਲਿਖਦਾ ਹੈ। ਕਰਨਲ ਜੇਮਜ਼ ਟਾਡ ਇਨ੍ਹਾਂ ਨੂੰ ਪੁਰਾਣੇ ਜੋਈਯੇ ਜਾਂ ਜਈਯੇ ਸਮਝਦਾ ਹੈ। ਜੋਈਯੇ ਰਾਜਪੂਤ ਹਨ ਤੇ ਖਰਲਾਂ ਅਤੇ ਕੰਬੋਜਾਂ ਦਾ ਵੀ ਜੋਈਯਾ ਗੋਤ ਹੈ?’ ਗੱਲ ਇਥੇ ਸਮਾਪਤ ਹੁੰਦੀ ਹੈ ਕਿ ਵੰਸ਼ਾਂ ਦੇ ਸਦੀਆਂ ਤੋਂ ਹੋ ਰਹੇ ਮਿਸ਼ਰਣ (Fusion) ਅਨੁਸਾਰ ਕਈ ਥਾਈਂ ਅਸਲ ਨਾਂ ਖਤਮ ਹੋ ਗਏ ਹਨ ਤੇ ਨਵਿਆਂ ਨੇ ਜਨਮ ਲੈ ਲਿਆ ਹੈ।
ਜੰਜੂਏ ਆਮ ਤੌਰ ‘ਤੇ ਵੱਡੀ ਸੰਖਿਆ ਵਿਚ ਰਾਜਪੂਤ ਹਨ ਜਦਕਿ ਕੁਝ ਜੱਟ ਵੀ ਹਨ। 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 38563 ਰਾਜਪੂਤ ਤੇ ਕੇਵਲ 8484 ਜੱਟ ਸਨ।” ਇਸ ਤੋਂ ਇਲਾਵਾ ਘੁੰਮਣ, ਗੰਜਿਆਲ, ਕਰਿਆਲ, ਨਥਿਆਲ, ਬਾਠ ਤੇ ਬਸੋਯੇ ਅਤੇ ਕਈ ਹੋਰ ਜੱਟ ਗੋਤ ਆਪਣਾ ਮੁੱਢ ਜੰਜੂਆ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਇਸ ਬਾਰੇ ਕੋਈ ਪਰਪੱਕ ਆਧਾਰ ਵੀ ਨਹੀਂ ਦਿੱਤਾ ਜਾਂਦਾ । ਸਰ ਡੈਨਜ਼ਿਲ ਇਬਟਸਨ ਲਿਖਦੇ ਹਨ ‘ਪ੍ਰਬਲ ਵੰਸ਼ਾਂ ਜਿਵੇਂ ਕਿ ਜੰਜੂਆ ਨੇ ਆਪਣੇ ਰਾਜਪੂਤ ਪਦ ਅਤੇ ਵੰਸ਼ ਪ੍ਰੰਪਰਾ ਨੂੰ ਸਥਾਪਤ ਰੱਖਿਆ ਹੈ। ਪ੍ਰੰਤੂ ਬਹੁਤ ਸਾਰੇ ਛੋਟੇ ਵੰਸ਼ਾਂ, ਭਾਵੇਂ ਸ਼ਾਇਦ ਜਿਨ੍ਹਾਂ ਦਾ ਮੁੱਢ ਰਾਜਪੂਤ ਹੈ, ਨੇ ਲਗਭਗ ਆਪਣੀ ਰਾਜਪੂਤ ਪਹਿਚਾਣ ਗੁਆ ਲਈ ਹੈ ਅਤੇ ਜੱਟ ਕਰਕੇ ਜਾਣੇ ਜਾਂਦੇ ਹਨ। ਖਾਸ ਕਰਕੇ ਹਜ਼ਾਰਾ, ਮਰੀ ਅਤੇ ਕਹੂਤਾ ਪਹਾੜੀਆਂ ਦੇ ਸਾਰੇ ਵੰਸ਼ ਨਿਸ਼ਚਤ ਤੌਰ ‘ਤੇ ਰਾਜਪੂਤ ਹਨ, ਚਿਭਾਲ ਅਤੇ ਜੰਮੂ ਪਹਾੜੀਆਂ ਦੇ ਵੰਸ਼ਾਂ ਵਾਂਗ, ਸ਼ਾਇਦ ਨਖਾਲਸ ਖੂਨ ਦੇ ਹਨ 164 ) ਦੇ ਸਾਰੇ ਖੇਤਰ ਉੱਪਰ ਸੀ ਪਰ ਹੌਲੀ-ਹੌਲੀ ਜੰਜੂਆ ਲੋਕਾਂ ਦਾ ਅਧਿਕਾਰ ਕਿਸੇ ਵੇਲੇ ਲੂਣ ਖਲਾ (Salt range ਉਨ੍ਹਾਂ ਦੇ ਉੱਤਰ ਵਿਚ ਵਸਦੇ ਗੱਖੜਾਂ ਅਤੇ ਪੱਛਮ ਵਿਚ ਵਸਦੇ ਅਵਾਣਾਂ ਨੇ ਉਨ੍ਹਾਂ ਨੂੰ ਕੱਢ ਦਿੱਤਾ। ਫਿਰ ਇਹ ਆਲੇ- ਦੁਆਲੇ ਦੇ ਖੇਤਰ ਵਿਚ ਵਸ ਗਏ। ਇਹ ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਾਕਿਸਤਾਨ ਦੇ ਜ਼ਿਲ੍ਹੇ ਸਿਆਲਕੋਟ ਅਤੇ ਬਹਾਵਲਪੁਰ ਖੇਤਰ ਵਿਚ ਵੀ ਮਿਲਦੇ ਹਨ। ਇਹ ਵੀ ਹੈਰਾਨੀਜਨਕ ਗੱਲ ਹੈ ਕਿ ਬਹਾਵਲਪੁਰ ਵਿਚ ਇਹ ਆਪਣੇ ਆਪ ਨੂੰ ਗੱਖੜਾਂ ਦਾ ਇਕ ਗੋਤ ਵੀ ਦਸਦੇ ਹਨ। ਨਾਲ ਹੀ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਜੰਜੂਆ ਰਾਜਪੂਤ ਗੱਖੜਾਂ ਦੇ ਪੁਰਾਣੇ ਵਿਰੋਧੀ ਹਨ। ਲੂਣ ਸ਼ਿਖਲਾ ਵਿਚ ਇਨ੍ਹਾਂ ਦੀ ਸਥਿਤੀ ਗੱਖੜਾਂ ਨਾਲੋਂ ਦੂਜੇ ਥਾਂ ‘ਤੇ ਹੈ ਤੇ ਇਨ੍ਹਾਂ ਨੂੰ ਰਾਜਾ ਕਿਹਾ ਜਾਂਦਾ ਹੈ। ਸਰੀਰਕ ਤੌਰ ‘ਤੇ ਜੰਜੂਆ ਰਾਜਪੂਤ ਸੁਹਣੇ ਤੇ ਆਕ੍ਰਸ਼ਿਤ ਲੋਕ ਹਨ। ਉਨ੍ਹਾਂ ਦੇ ਹੱਥ ਗਵਾਂਢੀ ਕੌਮਾਂ ਨਾਲੋਂ ਛੋਟੇ ਤੇ ਚੰਗੀ ਬਣਤਰ ਵਾਲੇ ਹਨ। ਬਹੁਤੇ ਸੈਨਾਂ ਵਿਚ ਭਰਤੀ ਕੀਤੇ ਜਾਂਦੇ ਹਨ ਅਤੇ ਵਧੀਆ ਸੈਨਿਕ ਹਨ । ਜੇ ਇਨ੍ਹਾਂ ਦੀ ਵਿਰੋਧਤਾ ਕੀਤੀ ਜਾਵੇ ਤਾਂ ਗੁੱਸੇ ‘ਚ ਆ ਜਾਂਦੇ ਹਨ ਅਤੇ ਅੱਖੜ ਤਬੀਅਤ ਦੇ ਮਾਲਕ ਹਨ। ਦਸੂਹੇ ਦੇ ਉੱਤਰ-ਪੂਰਬ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਇਨ੍ਹਾਂ ਦੀ ਬੜੀ ਆਬਾਦੀ ਸੀ । ਇਹ ਕਹਿੰਦੇ ਹਨ ਕਿ ਉਹ ਹਸਤਨਾਪੁਰ ਤੋਂ ਪਲਾਇਣ ਕਰਕੇ ਰਾਵਲਪਿੰਡੀ ਜਾਂ ਜਿਹਲਮ ਜ਼ਿਲ੍ਹੇ ਵਿਚ ਗੜ੍ਹ ਮਖਿਆਲਾ ਗਏ ਤੇ ਫਿਰ ਮੁਸਲਮਾਨਾਂ ਦੇ ਹਮਲਿਆਂ ਤੋਂ ਬਚਣ ਲਈ ਰਾਜਾ ਸਹਿਜਪਾਲ ਦੀ ਕਮਾਨ ਥੱਲੇ ਬਾਡਲਾ ਵਿਖੇ ਆ ਗਏ। ਉਸਦੇ ਪੁੱਤਰ ਪਹਾੜ ਸਿੰਘ ਦੇ ਬਾਡਲਾ ਦੁਆਲੇ 132 ਪਿੰਡ ਸਨ। ਉਹ ਕੇਵਲ ਦਦਵਾਲ ਰਾਜਪੂਤਾਂ ਨੂੰ ਲੜਕੀਆਂ ਦਿੰਦੇ ਸਨ ਜਿਹੜੇ ਪਹਿਲੀ ਸ਼੍ਰੇਣੀ ਦੇ ਰਾਜਪੂਤ ਗਿਣੇ ਜਾਂਦੇ ਹਨ। ਬਰੰਗਵਾਲ, ਲੱਡੂ ਤੇ ਘੋੜੇਵਾਹਾ ਜੋ ਤੀਸਰੀ ਸ਼੍ਰੇਣੀ ਦੇ ਰਾਜਪੂਤ ਹਨ, ਤੋਂ ਲੜਕੀਆਂ ਲੈ ਲੈਂਦੇ ਹਨ।
“ਮਹਾਰਾਜਾ ਰਣਜੀਤ ਸਿੰਘ ਵੇਲੇ ਕਾਂਗੜੇ ਦਾ ਮਹਾਨ ਪਰਿਵਾਰ ਜਿਸਨੇ ਸਾਰੇ ਇਤਿਹਾਸਕ ਕਾਲ ਵਿਚ ਪਹਾੜਾਂ ‘ਤੇ ਰਾਜ ਕੀਤਾ ਪੰਜਾਬ ਵਿਚੋਂ ਜਲਾਵਤਨ ਕਰ ਦਿੱਤਾ ਗਿਆ। ਮੰਡੀ ਤੇ ਸੁਕੇਤ ਸਿੱਖਾਂ ਦੇ ਪ੍ਰਾਂਤ ਸਨ, ਅਵਾਣ ਅਤੇ ਜੰਜੂਆ ਜਿਨ੍ਹਾਂ ਨੇ ਦਿੱਲੀ ਦੇ ਸ਼ਹਿਨਸ਼ਾਹਾਂ ਦੇ ਵਿਰੁੱਧ ਮੱਲਾਂ ਮਾਰੀਆਂ ਸਨ ਅਤੇ ਜਿੱਥੇ ਕਦੇ ਉਨ੍ਹਾਂ ਰਾਜ ਕੀਤਾ ਸੀ ਆਪਣੀਆਂ ਜ਼ਮੀਨਾਂ ਤੇ ਹੀ ਮਜ਼ਾਰੇ ਸਨ; ਪਠਾਣਾਂ ਨੂੰ ਖੈਬਰ ਤੋਂ ਪਰੇ ਧੱਕ ਦਿੱਤਾ ਗਿਆ ਸੀ, ਅਤੇ ਸਾਰੇ ਫਰੰਟੀਅਰ ਖੇਤਰ ਨੂੰ ਕਈ ਲੜਾਈਆਂ ਪਿਛੋਂ ਲਾਹੌਰ ਸਰਕਾਰ ਦੇ ਅਧੀਨ ਰਹਿਣ ਲਈ ਮਜਬੂਰ ਹੋਣਾ ਪਿਆ ” ਜੰਜੂਆਂ ਦੇ ਜਿਹੜੇ ਪੁਰਾਣੇ ਸਰਦਾਰ ਸਨ ਉਨ੍ਹਾਂ ਨੂੰ ਮਹਾਰਾਜੇ ਨੇ ਜਗੀਰਾਂ ਦੇ ਦਿੱਤੀਆਂ ਪਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਜਾਇਦਾਦਾਂ ਤੋਂ ਬੇਦਖਲ ਕਰ ਦਿੱਤਾ ਗਿਆ।” ਜੰਜੂਆ ਮੁਸਲਮਾਨ ਹਨ, ਹਿੰਦੂ ਹਨ ਤੇ ਸਿੱਖ ਵੀ। 1881 ਦੀ ਮਰਦਮ-ਸ਼ੁਮਾਰੀ ਅਨੁਸਾਰ ਰਾਜਪੂਤਾਂ ਅਤੇ ਜੱਟ ਜੰਜੂਆਂ ਦੀ ਕ੍ਰਮਵਾਰ ਸੰਖਿਆ 38563 ਅਤੇ 8484 ਸੀ। ‘ਉਹ ਮਾੜੇ ਕਾਸ਼ਤਕਾਰ, ਵਿਉਪਾਰ ਵਿਚ ਭੈੜੇ ਅਤੇ ਆਪਣੀ ਨਸਲ ਤੇ ਮਾਣ ਕਰਦੇ ਹਨ।’
ਬੱਜੂ : ਸਿਆਲਕੋਟ ਵਿਚ ਮਿਲਦਾ ਇਕ ਰਾਜਪੂਤ ਗੋਤ।
ਪਨਹਲ : ਇਹ ਗੋਤ ਸਿਆਲਕੋਟ ਜ਼ਿਲ੍ਹੇ ਵਿਚ ਮਿਲਦਾ ਸੀ ਤੇ ਬਜੂ ਰਾਜਪੂਤਾਂ ਨੂੰ ਵਿਆਹ ਲਈ ਲੜਕੀਆਂ ਦਿੰਦੇ ਸਨ।
ਖਰਵਾਲ : ਇਹ ਜੰਜੂਆ ਰਾਜਪੂਤਾਂ ਦਾ ਉਪ-ਗੋਤ ਹੈ। ਇਹ ਰਾਵਲਪਿੰਡੀ ਦੇ ਕਹੂਤਾ ਖੇਤਰ ਦੇ ਰਹਿਣ ਵਾਲੇ ਸਨ। ਇਨ੍ਹਾਂ ‘ਚ ਵਿਧਵਾ ਵਿਆਹ ਨਹੀਂ ਹੁੰਦਾ।
ਕਨਿਆਲ : ਇਹ ਮਿਸ਼ਰਤ ਸ਼੍ਰੇਣੀਆਂ ਦੇ ਲੋਕਾਂ ‘ਚੋਂ ਹਨ ਅਤੇ ਆਪਣੇ ਆਪ ਨੂੰ ਰਾਜਪੂਤ ਕਹਿੰਦੇ ਹਨ। ਰਾਵਲਪਿੰਡੀ ਦੇ ਦੱਖਣ ਪੂਰਬੀ ਛੋਟੇ ਖੇਤਰ ਵਿਚ ਵੇਖੇ ਜਾਂਦੇ ਹਨ। ਗੁਜਰਾਤ ਦੇ ਨੀਮ-ਪਹਾੜੀ ਖੇਤਰਾਂ ਵਿਚ ਵੀ ਮਿਲਦੇ ਹਨ।
ਨਾਰਵਾ : ਨਾਰਵਾ ਰਾਜਪੂਤ ਜਿਹੜੇ ਪਾਕਿਸਤਾਨ ਦੇ ਖੇਤਰ ਗੁਜਰਾਤ ਤੇ ਜਿਹਲਮ ਵਿਚ ਮਿਲਦੇ ਹਨ ਤੇ ਆਪਣਾ ਸੰਬੰਧ ਰਾਜਾ ਕਰਨ, ਜਿਸਦਾ ਰਾਜ ਉਜੈਨ ਤੋਂ ਲੈ ਕੇ ਪਟਨੇ ਤਕ ਸੀ, ਨਾਲ ਜੋੜਦੇ ਹਨ। ਇਹ ਹੁਣ ਮੁਸਲਮਾਨ ਹਨ। ਇਨ੍ਹਾਂ ਦੇ 9 ਉਪ-ਗੋਤ ਹੇਠ ਲਿਖੇ ਅਨੁਸਾਰ ਹਨ :
- ਸਰਦਿਆਲ
- ਅਦਰਿਆਲ
- ਹੌਦਾਲ
- ਜਲਾਲੀਏ
- ਅਲੀਮਿਯਾਨਾ
- ਜੋਯਾਲ
- ਹਸਨਅਬਦਾਲੀਆ 9. ਸੰਭਰਯਾਲ (ਇਸ ਗੋਤ ਨਾਲ ਜ਼ਿਲ੍ਹਾ ਸਿਆਲਕੋਟ ਦਾ ਕਸਬਾ ਸੰਭਰਯਾਲ ਸੰਬੰਧਤ ਹੈ)। ਇਹ ਸਾਰੇ ਸਥਾਨਵਾਚਕ ਨਾਂ ਲਗਦੇ ਹਨ।
- ਉਮਰਾਲ
ਚਿਭ : ਕਾਂਗੜੇ ਦੇ ਕਟੋਚ ਰਾਜਪੂਤਾਂ ਨਾਲ ਸੰਬੰਧਤ ਇਹ ਵੰਸ਼ ਪਾਕਿਸਤਾਨ ਦੇ ਜਿਲ੍ਹਾ ਗੁਜਰਾਤ ਦੇ ਉੱਪਰਲੇ ਹਿੱਸੇ ਜੋ ਜੰਮੂ ਦੀਆਂ ਪਹਾੜੀਆਂ ਨਾਲ ਪੈਂਦਾ ਹੈ, ਵਿਚ ਸਥਿਤ ਹਨ। ਜਿਹਲਮ ਦੇ ਖੱਬੇ ਕੰਢੇ ਹਜ਼ਾਰੇ ਦੀ ਸੀਮਾ ਤਕ ਕਸ਼ਮੀਰ ਵਿਚ ਜੋ ਖੇਤਰ ਚਿਭਾਲ ਨਾਂ ਦਾ ਪੈਂਦਾ ਹੈ ਉਸਨੂੰ ਇਹ ਨਾਂ ਵੀ ਇਨ੍ਹਾਂ ਨੇ ਦਿੱਤਾ ਹੈ। ਇਹ ਚੰਗੀ ਸਥਿਤੀ ਦੇ ਲੋਕ ਹਨ, ਤੇ ਜੰਜੂਆਂ ਵਾਂਗ ਆਪਣੇ ਨਾਂ ਨਾਲ ਰਾਜਾ ਪਦ ਵਰਤਦੇ ਹਨ। ਸਯਦ, ਗੱਖੜ ਇਨ੍ਹਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਖੁਸ਼ ਹੁੰਦੇ ਹਨ। ਸਿੱਖ ਰਾਜ ਸਮੇਂ ਤਕ ਇਹ ਆਪ ਖੇਤੀ ਨਹੀਂ ਸੀ ਕਰਦੇ ਪਰ ਹੁਣ ਇਹ ਆਪ ਵਾਹੀਕਾਰ ਹਨ। 1881 ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ ਪੰਜਾਬ ਵਿਚ ਸੰਖਿਆ 9345 ਸੀ ਅਤੇ ਇਕੱਲੇ ਗੁਜਰਾਤ ਜ਼ਿਲ੍ਹੇ ਵਿਚ 6994 ਸੀ। ਇਨ੍ਹਾਂ ਦਾ ਇਕ ਵਡੇਰਾ ਸੂਰਸਾਦੀ ਔਰੰਗਜ਼ੇਬ ਵੇਲੇ ਮੁਸਲਮਾਨ ਬਣ ਗਿਆ ਤੇ ਲੜਦਾ ਮਰਿਆ। ਇਸਨੂੰ, ਚਿਬ, ਸ਼ਹੀਦ ਹੋਇਆ ਮੰਨਦੇ ਤੇ ਪੂਜਾ ਕਰਦੇ ਹਨ। ਚਿਭ ਰਾਜਪੂਤਾਂ ਦੇ 14 ਉਪ-ਗੋਤ, ਰੂਪਿਆਲ, ਬਰਵਾਨਾ, ਦਫਰਾਲ, ਧੁਰਾਲ, ਦਰਵੇਸਾਲ, ਜਸਕਾਲ, ਮੈਂਡਾਲ, ਬਾਰਾਂਸ਼ਾਹੀਆ, ਸਮਵਾਲੀਆ, ਮਿਆਨਾ, ਮਲਕਾਨਾ, ਮਲਕਾਲ, ਘਨਿਆਲ ਅਤੇ ਘਘਿਆਲ ਹਨ।
ਸਲਾਹਰੀਆ : ਸਲਾਹਰੀਆ ਰਾਜਪੂਤਾਂ ਦਾ ਮੂਲ ਕੰਬੋਜ ਜਾਤ ਨਾਲ ਹੈ ਪਰ ਉਹ ਕਹਿੰਦੇ ਹਨ ਕਿ ਇਹ ਸੋਮਵੰਸ਼ੀ ਰਾਜਪੂਤ ਹਨ ਅਤੇ ਪ੍ਰਾਚੀਨ ਕਾਲ ਦੇ (ਕਲਪਿਤ) ਰਾਜੇ ਸੈਗਲ ਦੇ ਉੱਤਰਾਧਿਕਾਰੀ ਚੰਦਰਗੁਪਤ ਤੋਂ ਆਪਣਾ ਪਿਛੋਕੜ ਦਸਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਇਕ ਪੁਰਖਾ ਜਿਸਨੇ ਉਨ੍ਹਾਂ ਦੇ ਵੰਸ਼ ਨੂੰ ਇਹ ਨਾਂ ਦਿੱਤਾ, ਸੁਲਤਾਨ ਮਮਦਾਹ ਦੇ ਵੇਲੇ ਦੱਖਣ ਵਿਚੋਂ, ਖੋਖਰ ਸ਼ੁਜਾ ਦੇ ਵਿਰੁੱਧ ਮੁਹਿਮ ਵਿਚ ਸੈਨਾਪਤੀ ਬਣ ਕੇ ਆਇਆ ਸੀ ਤੇ ਸਿਆਲਕੋਟ ਵਿਚ ਸਥਿਤ ਹੋ ਗਿਆ। ਉਸਦੇ ਉੱਤਰਾਧਿਕਾਰੀ ਮੁਸਲਮਾਨ ਬਣ ਗਏ। ਆਪਣੇ ਆਪ ਨੂੰ ਉੱਚਤਾ ਦੇਣ ਲਈ ਇਹ ਇਕ ਮਨਘੜਤ ਕਹਾਣੀ ਹੈ, ਜਿਸਦਾ ਇਤਿਹਾਸਕ ਤੌਰ ‘ਤੇ ਕੋਈ ਆਧਾਰ ਨਹੀਂ ਦਿਸਦਾ ਅਤੇ ਨਾ ਹੀ ਅਜੇਹੀਆਂ ਕਹਾਣੀਆਂ ਵਿਚ ਦਿੱਤੇ ਬਾਦਸ਼ਾਹਾਂ ਜਾਂ ਰਾਜਿਆਂ ਦੇ ਨਾਂ ਇਤਿਹਾਸ ਵਿਚ ਮਿਲਦੇ ਹਨ।
ਮਹਾਂਭਾਰਤ (7/4/5) ਅਨੁਸਾਰ ਇਸੇ ਖੇਤਰ ਤੋਂ ਥੋੜ੍ਹਾ ਉਪਰ ਰਾਜੌੜੀ ਵੇਲੇ ਕੰਬੋਜਾਂ ਦਾ ਰਾਜ ਤੇ ਗੋਤ ਰਿਹਾ ਹੈ ਅਤੇ ਕੰਬੋਜਾਂ ਦੇ ਕਈ ਗਣਰਾਜ (ਮਹਾਂਭਾਰਤ 7/91/39) ਵੀ ਸਨ। ਸਲਹਿਰੇ ਕੰਬੋਜਾਂ ਦਾ ਇਕ ਗੋਤ ਹੈ ਅਤੇ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਕੰਬੋਜ ਜਾਤ ਨਾਲ ਸੰਬੰਧਿਤ ਰਾਜਪੂਤ ਹਨ। ਇਸ ਖੇਤਰ ਦੇ ਰਾਜਿਆਂ ਦੇ ਪੁੱਤਰ ਹੋਣ ਕਰਕੇ ਹੋਰਨਾਂ ਦੀ ਦੇਖਾ ਦੇਖੀ ਇਨ੍ਹਾਂ ਨੇ ਵੀ ਆਪਣੇ ਆਪ ਨੂੰ ਕੰਬੋਜ ਦੀ ਬਜਾਏ ਰਾਜਪੂਤ ਕਹਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਆਪਣੀ ਮੁੱਖਧਾਰਾ ਤੋਂ ਟੁੱਟ ਗਏ।
ਇਕ ਹੋਰ ਕਹਾਣੀ ਅਨੁਸਾਰ, ਇਬਸਟਨ ਲਿਖਦਾ ਹੈ, ‘ਅਫਰਸਿਯਾਬ ਵੇਲੇ ਰਾਜਾ ਸਿੰਗਲ ਨੇ ਸਲਾਹਰੀਆਂ ਨੂੰ ਤੋਹਫੇ ਦੇ ਕੇ ਨਿਵਾਜਿਆ। ਇਹ ਚੰਦਰਗੁਪਤ ਨੂੰ ਵੀ ਇਸੇ ਵੰਸ਼ ਵਿਚੋਂ ਹੋਇਆ ਮੰਨਦੇ ਹਨ, ਪਰ ਸਿਕੰਦਰ ਦਾ ਸਮਕਾਲੀ ਦਸਦੇ ਹਨ। ਰਾਜਾ ਜੈਗੋਪਾਲ ਨੇ ਸੁਬਕਤਗੀਨ ਅਤੇ ਉਸਦੇ ਪੁੱਤਰ ਮਹਿਮੂਦ ਦੀ 18 ਦਿਨ ਯੁੱਧ ਕਰਕੇ ਵਿਰੋਧਤਾ ਕੀਤੀ ਤੇ ਅਖੀਰ ਵਿਚ ਉਸਦਾ ਹਾਥੀ ਦੌੜ ਗਿਆ ਅਤੇ ਉਸਦੀ ਸੈਨਾ ਨੇ ਹਥਿਆਰ ਸੁੱਟ ਦਿੱਤੇ। ਰਾਜਾ ਨੇ ਫਿਰ ਆਪਣੇ ਪੁੱਤਰ ਅਨੰਗਪਾਲ ਨੂੰ ਤਖਤ ‘ਤੇ ਬਿਠਾਇਆ ਅਤੇ ਮਰ ਗਿਆ। ਅਨੰਗਪਾਲ ਦੱਖਣ ਨੂੰ ਭੱਜ ਗਿਆ ਤੇ ਉਸਦੇ ਉੱਤਰਾਧਿਕਾਰੀ ਨੇ ਸ਼ਹਿਨਸ਼ਾਹਾਂ ਦੀ ਨੌਕਰੀ ਕਰ ਲਈ ਅਤੇ ਰਾਜਾ ਸ਼ੁਕਤਬਿਕਰ ਨੂੰ ਖੋਖਰ ਬੁਜਾ ਨੂੰ ਅਧੀਨ ਕਰਨ ਲਈ ਭੇਜਿਆ ਗਿਆ। ਉਸਨੇ ਫਿਰ ਆਪਣੇ ਪਿਉ ਰਾਜਾ ਸਾਲ ਦੇ ਨਾਂ ‘ਤੇ ਇਕ ਪਿੰਡ ਬੰਨ੍ਹਿਆਂ, ਜਿਸਨੂੰ ਸਲਹਿਰੀਆ ਕਿਹਾ ਗਿਆ, ਜਿੱਥੇ ਉਸਦੇ ਉੱਤਰਾਧਿਕਾਰੀ ਸੁਤੰਤਰ ਹੋ ਗਏ। ਬਹਿਲੋਲ ਲੋਧੀ ਵੇਲੇ ਰਾਜਾ ਸੰਬਾਲ (ਸੰਬਲ ) ਮੁਸਲਮਾਨ ਹੋ ਗਿਆ ਅਤੇ ਉਨ੍ਹਾਂ ਦੀ ਮਾਨ-ਮਹੱਤਤਾ ਨੂੰ ਸੀਮਾਬੱਧ ਕਰ ਦਿੱਤਾ ਗਿਆ। ਅੰਦਰੂਨੀ ਝਗੜਿਆਂ ਕਰਕੇ ਉਹ ਆਪਣੀ ਸੁਤੰਤਰਤਾ ਨੂੰ ਗੁਆ ਬੈਠੇ ਅਤੇ ਕੇਵਲ ਵਾਹੀਕਾਰ ਰਹਿ ਗਏ।
ਇਹ ਕਹਾਣੀ ਵੀ ਉਗੜ-ਦੁਗੜੀ ਹੈ, ਬਗ਼ੈਰ ਕਿਸੇ ਇਤਿਹਾਸਕ ਮਹੱਤਤਾ ਤੋਂ । ਜੇ ਅਸੀਂ ਅਫਰਸਿਯਾਬ ਅਤੇ ਚੰਦਰਗੁਪਤ ਉੱਪਰ ਬਹਿਸ ਨੂੰ ਛੱਡ ਦੇਈਏ ਤਾਂ ਸਾਡੀ ਨਿਗਾਹ ਜੈਗੋਪਾਲ ‘ਤੇ ਆਉਂਦੀ, ਹੈ ਜੋ ਦਰਅਸਲ ਜੈਪਾਲ ਸੀ ਜਿਸਨੂੰ ਸੁਬਕਤਗੀਨ ਨੇ 986 ਈ. ਵਿਚ ਸ਼ਿਕਸਤ ਦਿੱਤੀ ਅਤੇ ਫਿਰ ਇਕ ਵਾਰ ਹੋਰ 988 ਈ. ਵਿਚ। ਇਸ ਜੈਪਾਲ ਨੇ 27 ਨਵੰਬਰ 1001 ਈ. ਨੂੰ ਮਹਿਮੂਦ ਗਜ਼ਨਵੀ ਤੋਂ ਲੱਕ ਤੋੜਵੀਂ ਹਾਰ ਖਾਧੀ। ਪਿਛੇ ਜੋ ਰਾਜਾ ਅਨੰਗਪਾਲ ਦੱਸਿਆ ਗਿਆ ਹੈ ਉਸਦਾ ਨਾਂ ਆਨੰਦਪਾਲ ਸੀ, ਜਿਸਨੇ ਮਹਿਮੂਦ ਤੋਂ 1009 ਈ. ਵਿਚ ਹਾਰ ਖਾਧੀ ਤੇ ਪਿਛੇ ਹਟਕੇ ਲੂਣ ਖਲਾ (Salt Range) ਵਿਚ ਨੰਦਨ ਨਾਂ ਦੀ ਥਾਂ ‘ਤੇ ਰਾਜਧਾਨੀ ਸਥਾਪਤ ਕੀਤੀ, ਪਰ ਛੇਤੀ ਹੀ ਮਰ ਗਿਆ। ਇਹ ਜੈਪਾਲ ਅਤੇ ਆਨੰਦਪਾਲ ਵੀ ਕੰਬੋਜ ਸਨ।” ਨੰਦਨ ਵੀ ਇਕ ਕੰਬੋਜ ਗੋਤ ਹੈ ਤੇ ਸਥਾਨਵਾਚਕ ਗੋਤ ਹੋ ਸਕਦਾ ਹੈ, ਜਾਂ ਫਿਰ ਪੁਰਾਣੇ ਗੋਤ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ਨੰਦਨ ਰੱਖਿਆ ਗਿਆ ਹੋਵੇਗਾ। ਸਲਾਹਰੀਏ, ਕਾਤਿਲ, ਬੁਟਾਹ, ਗੁੱਦੇਆਹ, ਮਿਲੋਤਰਾਹ ਆਦਿ ਰਾਜਪੂਤਾਂ ਨਾਲ ਆਪਸੀ ਵਿਆਹ-ਸ਼ਾਦੀਆਂ ਕਰਦੇ ਹਨ। ਜਮਵਾਲ, ਸੰਪਾਲ, ਮਨਹਾਸ ਅਤੇ ਜਸੋਆਹ ਵੰਸ਼ਾਂ ਨੂੰ ਲੜਕੀਆਂ ਜ਼ਰੂਰਤ ਵੇਲੇ ਦਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਉਸਦੇ ਪੰਡਤਾਂ ਨੇ ਸਲਾਹ ਦਿੱਤੀ ਸੀ ਕਿ ਚੰਗੀ ਕਿਸਮਤ ਲਈ ਉਹ ਸਲਾਹਰੀਆਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਵੇ । ਉਸਨੇ ਤਿੰਨਾਂ ਨਾਲ ਵਿਆਹ ਕਰਵਾਏ ਜਿਨ੍ਹਾਂ ਵਿਚੋਂ ਇਕ ਮਹਾਰਾਜੇ ਨਾਲ ਸਤੀ ਵੀ ਹੋਈ।” ਸਲਾਰੀਏ ਜਾਂ ਸਲਹਿਰੀਏ ਜਾਂ ਸਲਾਰੀਏ ਬਹੁਤੇ ਮੁਹੰਮਦਨ ਹਨ, ਕੁਝ ਹਿੰਦੂ ਹਨ ਅਤੇ ਕੁਝ ਸਿੱਖ ਵੀ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਵਿਚ ਮਿਲਦੇ ਹਨ।
ਇਨ੍ਹਾਂ ਦਾ ਮੁੱਖ ਕੇਂਦਰ ਸਿਆਲਕੋਟ ਸੀ ਪਰ ਲਾਹੌਰ ਵਿਚ ਵੀ ਇਨ੍ਹਾਂ ਦੀ ਆਬਾਦੀ ਹੈ। 1881 ਦੀ ਜਨਗਣਨਾਂ ਅਨੁਸਾਰ ਇਨ੍ਹਾਂ ਦੀ ਪੰਜਾਬ ਵਿਚ ਕੁਲ ਸੰਖਿਆ 38703 ਸੀ, ਜਿਸ ਵਿਚੋਂ ਗੁਰਦਾਸਪੁਰ ਵਿਚ 7611, ਸਿਆਲਕੋਟ ਵਿਚ 28114 ਅਤੇ ਲਾਹੌਰ ਵਿਚ 1883 ਸੀ। ਸਿਆਲਕੋਟ ਦੇ 741 ਸਲਹਿਰੀਆਂ ਨੇ ਆਪਣੇ ਆਪ ਨੂੰ ਮਨਹਾਸ ਦੱਸਿਆ ਅਤੇ 347 ਨੇ ਭੱਟੀ। ਗੁਰਦਾਸਪੁਰ ਵਿਚ 3712 ਨੇ ਬਾਗਰ ਜਾਂ ਭਾਗਰ ਲਿਖਵਾਇਆ । ਜੰਮੂ ਬਾਰਡਰ ਦੇ 5279 ਠਾਕਰਾਂ ਨੇ ਆਪਣੇ ਆਪ ਨੂੰ ਸਲਹਿਰੀਆ ਰਾਜਪੂਤ ਠਾਕੁਰ ਲਿਖਵਾਇਆ।
ਰਾਠੀ/ਠਾਕੁਰ : ਪਹਾੜਾਂ ਵਿਚ ਇਹ ਖਿਆਲ ਪ੍ਰਚੱਲਤ ਹੈ ਕਿ ਭੂਮੀ ਮਾਲਕ ਜਾਤਾਂ, ਠਾਕੁਰ, ਕਨੇਤ ਅਤੇ ਘਿਰਥ (ਚਾਂਗ) ਪਹਾੜਾਂ ਵਿਚ ਪਹਿਲਾਂ ਤੋਂ ਰਹਿਣ ਵਾਲੀਆਂ ਜਾਤਾਂ ਹਨ ਜਾਂ ਅਧ-ਖੂਨ ਦੇ ਮਾਲਕ ਹੋਣ ਕਰਕੇ ਇਥੋਂ ਦੇ ਮੂਲ ਨਿਵਾਸੀ ਹਨ। ਇਹ ਵੀ ਖ਼ਿਆਲ ਕੀਤਾ ਜਾਂਦਾ ਹੈ ਕਿ ਬ੍ਰਾਹਮਣ, ਰਾਜਪੂਤ ਅਤੇ ਹੋਰ ਹਮਲਾਵਰ ਮੈਦਾਨਾਂ ਵਿਚੋਂ ਆ ਕੇ ਵੱਸੇ ਲੋਕਾਂ ਦੇ ਉੱਤਰਾਧਿਕਾਰੀ ਜਾਂ ਆਰੀਆ ਲੋਕਾਂ ਦੇ ਪਹਿਲੇ ਜੱਥਿਆਂ ਦੇ ਲੋਕਾਂ ਦੇ ਵੰਸ਼ਜ ਹਨ, ਜਿਨ੍ਹਾਂ ਨੇ ਇਥੋਂ ਦੇ ਆਦਿ-ਵਾਸੀਆਂ ਨਾਲ ਆਪਸੀ ਰਿਸ਼ਤੇ-ਨਾਤੇ ਕੀਤੇ। ਇਹ ਗੱਲ ਵੀ ਮੰਨਣ ਲਈ ਕਈ ਕਾਰਨ ਹਨ ਕਿ ਸਭ ਤੋਂ ਪਹਿਲਾਂ ਪਹਾੜਾਂ ‘ਤੇ ਰਾਜ ਕਰਨ ਵਾਲੇ ਇਹੋ ਲੋਕ ਸਨ । ਸਾਨੂੰ ਇਹ ਵੀ ਪਤਾ ਹੈ ਕਿ ਕਈ ਇਤਿਹਾਸਕ ਵਿਅਕਤੀ ਬੜੇ ਛੋਟੇ ਮੂਲ ਦੇ ਹੋਣ ‘ਤੇ ਵੀ ਬੜੀ ਸ਼ਕਤੀਸ਼ਾਲੀ ਸ਼ਖਸੀਅਤ ਦੇ ਮਾਲਕ ਸਨ ਤੇ ਇਸੇ ਗੱਲ ਦਾ ਸਹਾਰਾ ਲੈ ਕੇ ਉਹ ਅੱਗੇ ਆਏ ਅਤੇ ਲੋਕਾਂ ਦੇ ਨੇਤਾ ਬਣ ਕੇ ਬੜੇ ਵੱਡੇ-ਵੱਡੇ ਵੰਸ਼ਾਂ ਦੀ ਨੀਂਹ ਰੱਖਦੇ ਰਹੇ। ਸੋ ਪੱਕੇ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਅਸਲੀ ਰਾਜਪੂਤ, ਠਾਕੁਰ ਜਾਂ ਰਾਠੀ ਕੌਣ ਹਨ। ‘ਰਾਠੀ ਕਰੇਵਾ ਵਿਆਹ ਕਰਵਾ ਲੈਂਦਾ ਸੀ ਤੇ ਇਸ ਕਰਕੇ ਰਾਜਪੂਤ ਤੋਂ ਵੱਖਰਾ ਸੀ । ਰਾਣੀ ਦੁਲਹਨਾਂ ਦੀ ਕੀਮਤ ਲੈਂਦੇ ਸਨ, ਪਰ ਇਸ ਪੱਖੋਂ ਉਹ ਠਾਕਰਾਂ ਦੀ ਪੱਧਰ ਦਾ ਸੀ ਜਿਹੜੇ ਅਕਸਰ ਇਸਤਰ੍ਹਾਂ ਹੀ ਕਰਦੇ ਸਨ ਜਾਂ ਵੱਟੇ ਸੱਟੇ ਦਾ ਵਿਆਹ ਕਰਦੇ ਸਨ’ (ਕਾਂਗੜਾ ਸੈਟਲਮੈਂਟ, ਪੰ: 72; ਏ ਗਲਾਸਰੀ ਆਫ ਟਰਾਈਬਜ਼ ਭਾਗ-3, थे: 281)1
ਜਿਹੜਾ ਵਿਅਕਤੀ ਆਪਣੀ ਸਿਆਣਪ ਅਤੇ ਬਾਹੂਬਲ ਦਾ ਸਹਾਰਾ ਲੈ ਕੇ ਕੁਝ ਖੇਤਰ ‘ਤੇ ਕਬਜ਼ਾ ਕਰ ਲੈਂਦਾ ਹੋਵੇਗਾ। ਉਸਨੂੰ ਠਾਕੁਰ ਜਾਂ ਮਾਲਕ ਕਿਹਾ ਗਿਆ। ਅਸੀਂ ਰਾਜਿਆਂ ਨੂੰ ਮਹਾਰਾਜ ਦੀ ਪਦਵੀ ਦਿੰਦੇ ਰਹੇ ਹਾਂ। ਸੋ ਹੋ ਸਕਦਾ ਹੈ, ਬਲਕਿ ਨਿਸ਼ਚਿਤ ਹੈ ਕਿ ਇਥੋਂ ਜਿਨ੍ਹਾਂ ਲੋਕਾਂ ਨੂੰ ਅਸੀਂ ਠਾਕੁਰ ਕਿਹਾ ਉਹ ਹੁਣ ਇਕ ਜਾਤ ਦਾ ਰੂਪ ਧਾਰਨ ਕਰ ਗਏ ਹਨ। ਇਸੇ ਵਰਗਾ ਹੀ ਇਕ ਸ਼ਬਦ ਰਾਣਾ ਹੈ ਜੋ ਇਕ ਛੋਟੇ ਜਿਹੇ ਸੱਤਾਧਾਰੀ ਦਾ ਸੀ, ਸੋ ਹੁਣ ਇਹ ਸ਼ਬਦ ਵੀ ਜਾਤ ਦਾ ਰੂਪ ਧਾਰਨ ਕਰ ਗਿਆ ਹੈ। ਪਹਾੜਾਂ ਵਿਚ ਰਾਣਾ ਪਰਿਵਾਰ ਹਾਲੇ ਵੀ ਮਿਲਦੇ ਹਨ ਭਾਵੇਂ ਉਹ ਗ਼ਰੀਬ ਜਾਂ ਅਮੀਰ ਹਨ। ਰਾਜਾ ਸ਼ਬਦ ਵੀ ਪੁਰਾਣੇ ਸ਼ਾਹੀ ਵੰਸ਼ਾਂ ਦੇ ਲੋਕਾਂ ਲਈ ਅਜੇ ਵੀ ਵਰਤਿਆ ਜਾਂਦਾ ਹੈ ਤੇ ਰਾਣੀ ਵੀ।
ਪੁਰਾਣੇ ਸਮਿਆਂ ਵਿਚ ਰਾਜਪੂਤਾਂ ਨੂੰ ਹਰ ਕੋਈ ਨਿਵਦਾ ਸੀ ਕਿਉਂਕਿ ਉਹ ਪਰਜਾ-ਪਾਲਕ ਸਨ ਅਤੇ ਉਨ੍ਹਾਂ ਦੇ ਠਾਕਰਾਂ ਨਾਲ ਚੰਗੇ ਸੰਬੰਧ ਸਨ। ਰਾਜਪੂਤ, ਠਾਕੁਰਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਂਦੇ ਸਨ ਅਤੇ ਠਾਕੁਰ ਸ਼ਾਹੀ ਵੰਸ਼ ਦੀਆਂ ਕੁੜੀਆਂ ਨਾਲ। ਇਸ ਤਰ੍ਹਾਂ ਠਾਕੁਰਾਂ ਦਾ ਦਰਜਾ ਰਾਠੀਆਂ ਨਾਲੋਂ ਕੁਝ ਉੱਚਾ ਸੀ ਅਜੇਹੇ ਠਾਕੁਰ ਕਰੇਵਾ ਵਿਆਹ ਵੀ ਨਹੀਂ ਕਰਦੇ ਸਨ, ਇਸ ਕਰਕੇ ਇਨ੍ਹਾਂ ਦਾ ਰੁਤਬਾ ਆਮ ਠਾਕੁਰਾਂ ਅਤੇ ਰਾਠੀਆਂ ਨਾਲੋਂ ਉੱਚਾ ਸੀ।
ਮੀਆਂ ਰਾਜਪੂਤ ਇਕ ਠਾਕੁਰ ਦੀ ਕੁੜੀ ਵਿਆਹ ਲਵੇਗਾ ਪਰ ਰਾਠੀ ਦੀ ਨਹੀਂ ਅਤੇ ਠਾਕੁਰ ਨੂੰ ਆਪਣੀ ਕੁੜੀ ਨਹੀਂ ਦਿੰਦਾ ਸੀ। ਰਾਠੀ ਦੀ ਕੁੜੀ ਠਾਕੁਰ ਨਾਲ ਵਿਆਹ ਕਰਵਾ ਕੇ ਉਸ ਤੋਂ ਉਪਜੀ ਕੁੜੀ ਮੀਆਂ ਨਾਲ ਵਿਆਹ ਲੈਂਦਾ ਸੀ। ਕੁਝ ਠਾਕੁਰ ਪਰਿਵਾਰ ਆਪਣਾ ਮੂਲ ਰਾਜਪੂਤਾਂ ਤੋਂ ਦਸਦੇ ਹਨ, ਪਰ ਉਨ੍ਹਾਂ ਦੇ ਇਸ ਦਾਅਵੇ ਨੂੰ ਹੋਰ ਜਾਤਾਂ ਨਹੀਂ ਮੰਨਦੀਆਂ।
ਠਾਕੁਰ ਅਤੇ ਰਾਠੀ ਖੇਤੀ ਕਰਦੇ ਵੰਸ਼ ਹਨ ਅਤੇ ਉਹ ਇਸ ਕਾਰਨ ਮੈਦਾਨਾਂ ਦੇ ਜੱਟਾਂ ਨਾਲ ਮਿਲਦੇ ਹਨ। ਉਹ ਮਜ਼ਬੂਤ ਅਤੇ ਮਿਹਨਤੀ ਹਨ। ਉਨ੍ਹਾਂ ਦੀਆਂ ਇਸਤ੍ਰੀਆਂ ਖੇਤੀ ਦੇ ਕੰਮ ਵਿਚ ਹਿੱਸਾ ਨਹੀਂ ਲੈਂਦੀਆਂ, ਪਰ ਚੰਬੇ ਵਿਚ ਉੱਚ ਸ਼੍ਰੇਣੀਆਂ ਨੂੰ ਛੱਡਕੇ ਇਸਤ੍ਰੀਆਂ ਖੇਤਾਂ ਵਿਚ ਕੰਮ ਕਰਦੀਆਂ ਹਨ। ਰਾਠੀ ਆਪਣੀਆਂ ਕੁੜੀਆਂ ਦੇ ਵਿਆਹ ਵਿਚ ਮੁੰਡੇ ਧਿਰ ਕੋਲੋਂ ਪੈਸੇ ਲੈਂਦੇ ਸਨ। ਵੱਡੇ ਭਰਾ ਦੀ ਮੌਤ ‘ਤੇ ਉਸ ਦੀ ਵਿਧਵਾ ਆਪਣੇ ਦਿਉਰ ਨਾਲ ਵਿਆਹ ਕਰਵਾ ਸਕਦੀ ਸੀ।
‘ਆਪਣੇ ਮੂਲ ਵਜੋਂ ਰਾਠੀ ਨਾ ਹੀ ਕਸ਼ੱਤਰੀ ਅਤੇ ਨਾ ਹੀ ਸ਼ੂਦਰ ਨਾਲ ਸੰਬੰਧਤ ਹੈ, ਪਰ ਇਹ ਦੋਵਾਂ ਦਾ ਮਿਸ਼ਣ ਹੈ। ਉਨ੍ਹਾਂ ਦੀ ਸੰਖਿਆ ਨਿਤਾ-ਪ੍ਰਤੀ ਰਾਜਪੂਤਾਂ ਵਲੋਂ ਟੁੱਟਕੇ ਇਨ੍ਹਾਂ ਨਾਲ ਮਿਲਣ ਕਰਕੇ ਅਤੇ ਗੈਰ-ਕਾਨੂੰਨੀ ਸੰਬੰਧਾਂ ਕਰਕੇ ਵਧ ਰਹੀ ਹੈ। ਰਾਜਪੂਤ ਪਿਉ ਅਤੇ ਸ਼ੂਦਰ ਮਾਂ ਦੀ ਔਲਾਦ ਰਾਠੀ ਕਹਾਏਗੀ ਅਤੇ ਭਾਈਚਾਰਾ ਵੀ ਇਸਨੂੰ ਪ੍ਰਵਾਨਗੀ ਦਿੰਦਾ ਹੈ। ਰਾਠੀਆਂ ਦੇ ਉੱਚੇ ਤਬਕੇ ਆਮ ਕਰਕੇ ਠਾਕੁਰ ਕਹੇ ਜਾਂਦੇ ਹਨ। ਉਨ੍ਹਾਂ ਨੂੰ ਰਾਠੀ ਕਹਿਣ ’ਤੇ ਉਹ ਅਪਮਾਨ ਮਹਿਸੂਸ ਕਰਦੇ ਹਨ, ਭਾਵੇਂ ਉਹ ਰਾਜਪੂਤ ਨਹੀਂ ਬਣ ਸਕਦੇ।” ਜੇ.ਬੀ. ਲਾਇਲ ਠਾਕੁਰਾਂ ਨੂੰ ਦੂਸਰੇ ਜਾਂ ਤੀਸਰੇ ਦਰਜੇ ਦੇ ਰਾਜਪੂਤ ਸਮਝਦਾ ਹੈ।” ਠਾਕੁਰ ਜਨੇਊ ਪਹਿਨਦਾ ਹੈ ਜਦਕਿ ਰਾਠੀ ਅਤੇ ਕਨੇਤਾਂ ਵਿਚੋਂ ਕੁਝ ਲੋਕ ਪਹਿਨਦੇ ਹਨ, ਕੁਝ ਨਹੀਂ।
ਕਾਂਗੜੇ ਅਤੇ ਜੰਮੂ ਵਿਚ ਰਾਠੀ ਠਾਕੁਰਾਂ ਤੋਂ ਘੱਟ ਹਨ ਅਤੇ ਰਾਠੀ ਸ਼ਬਦ ਉਚਾਰਨਾ ਕੁਝ ਬੇਇੱਜ਼ਤੀ ਕਰਨਾ ਹੈ। ਚੰਬੇ ਵਿਚ ਰਾਠੀ ਵੱਧ ਹਨ ਅਤੇ ਠਾਕੁਰ ਨੀਵੀਆਂ ਪਹਾੜੀਆਂ ‘ਚ ਰਹਿੰਦੇ ਹਨ ਅਤੇ ਰਾਠੀਆਂ ਵਿਰੁੱਧ ਇਥੇ ਕੋਈ ਅਪਸ਼ਬਦ ਨਹੀਂ ਵਰਤੇ ਜਾਂਦੇ। ਰਾਠੀ ਖੇਤੀ ਕਰਦਾ ਵੰਸ਼ ਹੈ ਜੋ ਨੂਰਪੁਰ ਅਤੇ ਨਦਾਉਂਣ ਦੇ ਆਲੇ-ਦੁਆਲੇ ਦੇ ਖੇਤਰ ਵਿਚ ਮਿਲਦਾ ਹੈ। ਰਾਠੀ ਤੇ ਘਿਰਥ (ਚਾਂਗ) ਪਹਾੜਾਂ ਵਿਚ ਦੋ ਮਹਾਨ ਕਾਸ਼ਤਕਾਰ ਹਨ। “ਉਨ੍ਹਾਂ (ਰਾਠੀ) ਦੇ ਤੌਰ ਤਰੀਕੇ ਸਾਦਾ, ਪੂਰਨ ਅਤੇ ਬਿਨਾਂ ਵਿਖਾਵੇ ਦੇ ਹਨ, ਉਹ ਕਾਸ਼ਤਕਾਰੀ ਪ੍ਰਤੀ ਸਮਰਪਤ ਹਨ, ਹਥਿਆਰਾਂ ਦੇ ਚਲਾਉਣ ਤੋਂ ਨਾ-ਵਾਕਿਫ਼, ਈਮਾਨਦਾਰ, ਦਲੇਰ, ਮਿਹਨਤੀ ਅਤੇ ਵਫ਼ਾਦਾਰ ਹਨ।”4 ਜੇ.ਬੀ. ਲਾਇਲ ਦਾ ਕਥਨ ਹੈ ਕਿ ਦੂਸਰੇ ਦਰਜੇ ਦੇ ਰਾਜਪੂਤ ਕਬੀਲੇ ਨੂੰ ਖਾਸ ਤੌਰ ‘ਤੇ ਪਹਿਲੇ ਦਰਜੇ ਦੇ ਠਾਕੁਰ ਕਿਹਾ ਜਾ ਸਕਦਾ ਹੈ।” 1881 ਦੀ ਜਨਗਣਨਾ ਅਨੁਸਾਰ ਕਾਂਗੜੇ ਦੇ 2273 ਠਾਕੁਰਾਂ ਨੇ ਆਪਣਾ ਗੋਤ ‘ਫੁਲ’, 4304 ਨੇ ਜਰੌਤੀਆ ਲਿਖਵਾਇਆ। ਗੁਰਦਾਸਪੁਰ ਵਿਚ 1007 ਨੇ ਪੰਗਲਾਨਾ, 294 ਨੇ ਬਲੋਤਰਾ। 6000 ਨੇ ਕਾਸਿਬ ਗੋਤ ਲਿਖਵਾਇਆ ਜਿਹੜਾ ਕਿ ਬ੍ਰਾਹਮਣਾਂ ਨਾਲ ਸੰਬੰਧਤ ਲਗਦਾ ਹੈ। ਕਾਂਗੜੇ ਦੇ ਰਾਠੀਆਂ ਵਿਚੋਂ 1078 ਨੇ ਬਲੋਤਰਾ, 1716 ਨੇ ਬਰਹਾਈ, 3029 ਨੇ ਚਾਂਗਰਾ, 1879 ਨੇ ਧਰਵਾਲ, 1632 ਨੇ ਗਰਦਵਾਲ, 1113 ਨੇ ਗੋਇਤਲ, 1101 ਨੇ ਮੰਗਵਾਲ, 518 ਨੇ ਫਵਾਲ, 1774 ਨੇ ਕਾਕੋਰ, ਚੰਬੇ ਵਿਚ 2305 ਨੇ ਚੋਫਲ । ਰਲਾ ਮਿਲਾ ਕੇ 15000 ਨੇ ਕਾਸਿਬ ਲਿਖਵਾਇਆ। ਕਹਾਵਤ ਹੈ ਕਿ ‘ਰਾਠੀਆਂ ਦੇ ਏਨੇ ਗੋਤ ਹਨ ਜਿੰਨੇ ਅੱਡ-ਅੱਡ ਕਿਸਮਾਂ ਦੇ ਘਾ ਹਨ।
ਚੌਬੇ ਦੇ ਰਾਠੀ ਤੇ ਕਨੇਤ ਇਕੋ ਜਿਹੀ ਪੱਧਰ ਦੇ ਹਨ, ਰਲ ਕੇ ਖਾ ਪੀ ਤੇ ਖੁਸ਼ੀ ਮਨਾ ਸਕਦੇ ਹਨ। ਚੰਬੇ ਅਤੇ ਜੰਮੂ ਵਿਚ ਰਾਠੀ ਅਤੇ ਕਾਂਗੜੇ ਤੇ ਕੁੱਲ ਵਿਚ ਕਨੇਤ ਲੋਕ ਇਕ ਹੀ ਹਨ। ਕੁੱਝ ਵਿਚ ਕਹਾਵਤ ਹੈ, ‘ਬ੍ਰਾਹਮਣ ਜਾਂ ਰਾਜਪੂਤ ਦੇ ਇਕ ਕਨੇਤ ਇਸਤ੍ਰੀ ਤੋਂ ਜੰਮਿਆਂ ਬੱਚਿਆਂ ਨੂੰ ਬ੍ਰਾਹਮਣ ਅਤੇ ਰਾਜਪੂਤ ਕਿਹਾ ਜਾਂਦਾ ਹੈ, ਅਤੇ ਰਾਠੀ ਪਦ ਅਕਸਰ ਯੋਗਤਾ ਵਜੋਂ ਕਿਸੇ ਵੱਲੋਂ ਵੀ ਆਖਿਆ ਜਾ ਸਕਦਾ ਹੈ, ਜੋ ਖੁਦ ਸਾਹਸ ਕਰਕੇ ਕਹੇ ਕਿ ਉਹ ਅਮਿਤ ਖੂਨ ਦਾ ਹੈ। ਰਾਠੀ ਕਰੇਵਾ ਵਿਆਹ ਕਰਵਾ ਲੈਂਦਾ ਸੀ ਤੇ ਇਸ ਕਰਕੇ ਰਾਜਪੂਤ ਤੋਂ ਵੱਖਰਾ ਸੀ । ਰਾਠੀ ਕੁੜੀਆਂ ਨੂੰ ਵਿਆਹਾਂ ਵਿਚ ਦੇਣ ਦੇ ਪੈਸੇ ਲੈਂਦੇ ਸਨ, ਪਰ ਉਹ ਇਸ ਪ੍ਰਥਾ ਵਿਚ ਠਾਕੁਰਾਂ ਦੇ ਬਰਾਬਰ ਹਨ ਜੋ ਅਕਸਰ ਅਜੇਹਾ ਕਰਦੇ ਹਨ।” ਪਰ ਹੁਣ ਇਹ ਰਿਵਾਜ ਖਤਮ ਹੋ ਗਿਆ ਹੈ।
ਮੀਆਂ : ਇਹ ਪਹਾੜੀ ਰਾਜਪੂਤ ਹਨ ਅਤੇ ਆਪਣੇ ਆਪ ਨੂੰ ਉੱਤਮ ਰਾਜਪੂਤ ਕਹਿੰਦੇ ਹਨ। ਮੀਆਂ ਸ਼ਬਦ ਦੇ ਪ੍ਰਚੱਲਤ ਹੋਣ ਬਾਰੇ ਇਬਸਟਨ ਲਿਖਦਾ ਹੈ ਕਿ ‘ਪਹਾੜੀ ਰਾਜਿਆਂ ਦੀ ਵਫ਼ਾਦਾਰੀ ਯਕੀਨੀ ਬਣਾਉਣ ਲਈ ਅਕਬਰ ਨੇ ਆਪਣੇ ਦਰਬਾਰ ਵਿਚ ਹਰ ਇਕ ਰਿਆਸਤ ਤੋਂ ਇਕ ਰਾਜ ਕੁਮਾਰ ਨੂੰ ਯਰਗਮਾਲ ਵਜੋਂ ਰੱਖਣ ਦੀ ਨੀਤੀ ਅਪਣਾਈ ਅਤੇ ਸਾਨੂੰ ਪਤਾ ਲਗਦਾ ਹੈ ਕਿ ਜਹਾਂਗੀਰ ਦੇ ਸ਼ੁਰੂ ਦੇ ਕਾਲ ਵਿਚ ਪੰਜਾਬ ਦੀਆਂ ਪਹਾੜੀਆਂ ਦੇ ਜਵਾਨ ਰਾਜ ਕੁਮਾਰ ਸ਼ਹਿਨਸ਼ਾਹ ਦੀ ਸੇਵਾ ਲਈ ਹਾਜ਼ਰ ਸਨ। ਇਹੋ ਸਮਾਂ ਸੀ ਜਦੋਂ ਮੀਆਂ ਦਾ ਲਕਬ ਵਰਤੋਂ ਵਿਚ ਆਇਆ। ਇਸਦੀ ਉਤਪਤੀ ਦਾ ਕੀ ਕਾਰਨ ਸੀ ਅਤੇ ਇਸਦੀ ਠੀਕ ਮਹੱਤਤਾ ਕੀ ਸੀ, ਬਾਰੇ ਅਸੀਂ ਨਹੀਂ ਜਾਣਦੇ, ਪਰ ਰਵਾਇਤ ਵਜੋਂ ਇਹ ਯਕੀਨ ਕੀਤਾ ਜਾਂਦਾ ਹੈ ਕਿ ਪਹਿਲਾਂ ਮੁਗ਼ਲ ਦਰਬਾਰ ਵਲੋਂ ਜਵਾਨ ਮੁਖੀਆਂ ਨੂੰ ਇਹ ਲਕਬ ਦਿੱਤਾ ਗਿਆ। ਚੰਬੇ ਵਿਚੋਂ ਮਿਲੇ ਤਾਮਰ ਪੱਤਰ ਰਾਜਾ ਬਲਭੱਦਰ (1589-1641) ਵੱਲੋਂ 1613 ਵਿਚ ਆਪਣੇ ਪੁੱਤਰ ਜਨਾਰਧਨ ਅਤੇ ਉਸਦੇ ਜਾਨਸ਼ੀਨ ਲਈ ਅਧਿਕਾਰ-ਪੱਤਰ ਵਿਚ, ਉਨ੍ਹਾਂ ਦੇ ਲਕਬਾਂ ਵਿਚ ਇਕ ‘ਮੀਏਂ’ ਦਾ ਲਕਬ ਵੀ ਹੈ। ਇਸ ਸਮੇਂ ਤੋਂ ਇਸਦੀ ਵਰਤੋਂ 22 ਹਿੰਦੂ ਪਹਾੜੀ ਰਿਆਸਤਾਂ ਦੇ ਪਰਿਵਾਰਾਂ ਵਿਚ ਹੋ ਰਹੀ ਹੈ।”
ਮੀਆਂ ਏਨਾ ਅਭਿਮਾਨੀ ਹੁੰਦਾ ਸੀ ਕਿ ਕਿਸੇ ਵਿਆਹ ਸ਼ਾਦੀ ਸਮੇਂ ਜਾਂ ਕਿਸੇ ਹੋਰ ਸਮਾਜਕ ਇਕੱਠ ਵਿਚ ਹਲਵਾਹਕ ਦੇ ਨੇੜੇ ਰੋਟੀ ਖਾਣ ਵੇਲੇ ਬੈਠਦਾ ਨਹੀਂ ਸੀ । ਉੱਚ ਵਿਅਕਤੀਆਂ ਦੀਆਂ ਬੈਠਕਾਂ ਵਿਚ ਹਲਵਾਹਕ ਨੂੰ ਆਉਣ ਦੀ ਆਗਿਆ ਨਹੀਂ ਸੀ। ਖੇਤੀਬਾੜੀ ਕਰਨ ਵਾਲਿਆਂ ਬਾਰੇ ਇਹ ਪੱਖਪਾਤ ਓਨਾ ਹੀ ਪੁਰਾਣਾ ਹੈ ਜਿੰਨਾ ਹਿੰਦੂਵਾਦ।
22 ਪਹਾੜੀ ਵੰਸ਼ ਇਸ ਪ੍ਰਕਾਰ ਹਨ :
- ਚੰਬਾ (ਚੰਮਿਯਾਲ) 2
. ਨੂਰਪੁਰ (ਪਠਾਨੀਆਂ)
- ਗੁਲੇਰ (ਗੁਲੇਰੀਆ) 4
. ਦਾਤਾਰਪੁਰ (ਦਦਵਾਲ)
- ਸਿਬਾ (ਸਿਬੈਆ)
- ਜਸਵਾਨ (ਜਸਵਾਲ) 7. ਕਾਂਗੜਾ ( 12. ਚੰਬਾ (ਡੁਗਰ ਸਰਕਲ-ਚੰਮਿਆਲ) 13
ਕਟੋਚ) 8. ਕੋਤਲੇਹਰ (ਕੋਤਲੇਹਰੀਆ
) 9. ਮੰਡੀ (ਮੰਡਿਯਾਲ)
. ਬਸੋਹਲੀ (ਬਲੌਰੀਆ)
- ਸੁਕੇਤ (ਸੁਕੇਤੀਆ)
- ਕੁੱਲੂ (ਕੋਲੋਆ)
ਬਹਿਨਦਰਾਲ) 16. ਜਸਰੋਟਾ (ਜਸਰੋਟੀਆ)
- ਜੰਮੂ (ਜਮਵਾਲ) 18.
- ਮਨਕੋਟ (ਮਨਕੋਟੀਆ)
- ਬਹਿਨਦਰਾਲਤਾ (
- ਕਸ਼ਤਵਾਰ (ਕਸ਼ਤਿਵਾਰੀਆ) 20. ਭਦਰਵਾਹ (ਭਦਰਵਾਹੀਆ) 21. ਸਾਂਬਾ (
ਚਨੇਨੀ (ਹਿਯੂਨਤਾਲ) ਸੰਬਿਯਾਲ) 22. ਭੱਦੂ (ਭਦਵਾਲ)।
ਉਪਰੋਕਤ ਵਿਵਰਣ ਵਿਚ ਚੰਬਾ ਦੋ ਵਾਰ ਆਇਆ ਹੈ, ਕਿਉਂਕਿ ਚੰਬੇ ਦਾ ਖੇਤਰ ਦਰਿਆ ਰਾਵੀ ਨੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ, ਅਤੇ ਦਰਿਆ ਦੇ ਸੱਜੇ ਪਾਸੇ ਦਾ ਖੇਤਰ ਡੁਗਰ ਖੇਤਰ ਵਿਚ ਪੈਂਦਾ ਹੈ। ਕਹਿਲੂਰ (ਬਿਲਾਸਪੁਰ), ਹਿੰਦੂਰ (ਨਾਲਾਗੜ੍ਹ), ਸਿਰਮੂਰ (ਨਾਹਨ), ਅਖਨੂਰ, ਭਨ, ਰਿਹਾਸੀ ਅਤੇ ਸਿਰੀਕੋਟ ਦੀਆਂ ਰਿਆਸਤਾਂ ਦੇ ਸ਼ਾਹੀ ਵੰਸ਼ ਮੀਆਂ ਅਖਵਾਉਂਦੇ ਸਨ।
ਮੀਆਂ ਰਾਜਪੂਤ ਖੇਤੀ ਦਾ ਧੰਦਾ ਨਹੀਂ ਕਰਦੇ ਸੀ ਹਲ ਦਾ ਮੁੰਨਾ ਫੜਨਾ ਹੱਤਕ ਸਮਝਦੇ ਸਨ । ਉਹ ਆਪਣੇ ਤੋਂ ਨੀਵੇਂ ਨੂੰ ਨਾ ਲੜਕੀ ਦਿੰਦੇ ਸਨ ਨਾ ਲੈਂਦੇ ਸਨ। ਉਨ੍ਹਾਂ ਦੀਆਂ ਇਸਤੀਆਂ ਇਕਾਂਤ ਤੇ ਪਰਦੇ ਵਿਚ ਰਹਿੰਦੀਆਂ ਸਨ। ਮੀਆਂ ਕਿਸੇ ਵਿਆਹ-ਸ਼ਾਦੀ ਸਮੇਂ, ਕਿਸੇ ਹਲ-ਵਾਹਕ ਦੇ ਨੇੜੇ ਰੋਟੀ ਖਾਣ ਵੇਲੇ ਨਹੀਂ ਬੈਠਦਾ ਸੀ। ਲੋਕ-ਬੈਠਕਾਂ ਵਿਚ ਵੀ ਹਲ-ਵਾਹਕ ਨੂੰ ਆਉਣ ਦੀ ਆਗਿਆ ਨਹੀਂ ਸੀ।
ਮੀਆਂ ਰਾਜਪੂਤਾਂ ਵਿਚ ਊਚ ਨੀਚ ਦੇ ਭਾਵ ਪ੍ਰਬਲ ਸਨ। ‘ਕਾਂਗੜੇ ਦੇ ਰਾਜਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਧਿਆਨ ਸਿੰਘ ਡੋਗਰੇ ਨੂੰ ਆਪਣੀਆਂ ਭੈਣਾਂ ਦੇ ਰਿਸ਼ਤੇ ਨਾ ਦੇਣੇ ਮੰਨੇ। ਭਾਵੇਂ ਧਿਆਨ ਸਿੰਘ ਜੰਮੂ ਦਾ ਮੀਆਂ ਸੀ, ਪਰ ਉਹ ਸਮਾਜਿਕ ਰੁਤਬੇ ਵਿਚ ਕਟੋਚ ਰਾਜੇ ਦੇ ਬਰਾਬਰ ਦਾ ਨਹੀਂ ਸੀ । ਨੂਰਪੁਰ ਪਰਗਣੇ ਦੇ ਕਾਠਗੜ੍ਹ ਦੇ ਰਾਜਪੂਤਾਂ ਨੇ ਰਣਜੀਤ ਸਿੰਘ ਨਾਲ ਸੰਬੰਧ ਨਾ ਬਣਾਉਣ ਲਈ ਆਪਣੀਆਂ ਔਰਤਾਂ ਅਤੇ ਘਰਾਂ ਨੂੰ ਅੱਗ ਲਾ ਦਿੱਤੀ । ਜਦ ਮੀਆਂ ਪਦਮਾ ਪਠਾਣੀਆ ਨੇ ਆਪਣੀ ਪੁੱਤਰੀ ਦਾ ਵਿਆਹ ਰਣਜੀਤ ਸਿੰਘ ਨਾਲ ਕਰ ਦਿੱਤਾ ਤਾਂ ਉਨ੍ਹਾਂ ਦੇ ਸ਼ਰੀਕਾ ਪਰਿਵਾਰ ਨੇ ਉਨ੍ਹਾਂ ਨਾਲੋਂ ਸੰਬੰਧ ਤੋੜ ਲਏ। * ਇਸਤੋਂ ਸਪੱਸ਼ਟ ਹੈ ਕਿ ਜੱਟ ਭਾਵੇਂ ਰਾਜਾ ਹੋਵੇ, ਨਾਮ-ਨਿਹਾਦ ਉੱਚੇ ਰਾਜਪੂਤਾਂ ਦੀਆਂ ਨਿਗਾਹਾਂ ਵਿਚ ਇਰੋ ਨੀਂਵੇਂ ਮੂਲ ਦਾ ਸੀ।
ਤੇਵਰ ਰਾਜਪੂਤ : ਇਹ ਮੁਖ ਤੌਰ ‘ਤੇ ਚੰਦਰਵੇਸ਼ੀ ਕਸ਼ੱਤਰੀ ਜਾਂ ਰਾਜਪੂਤ ਹਨ ਅਤੇ ਜਾਦੂਵੰਸ਼ੀ ਰਾਜਪੂਤਾਂ ਦੀ ਇਕ ਸ਼ਾਖ ਹਨ, ਜਿਹੜੀ ਰਾਜਪੂਤਾਂ ਦੀਆਂ 36 ਸ਼ਾਹੀ ਸ਼ਾਖਾਵਾਂ ਵਿਚ ਗਿਣੀ ਜਾਂਦੀ ਹੈ। ਇਹ ਹਰਿਆਣੇ ਦੇ ਜ਼ਿਲ੍ਹੇ ਅੰਬਾਲਾ, ਸਿਰਸਾ ਅਤੇ ਹਿਸਾਰ ਵਿਚ ਬਹੁਤ ਮਿਲਦੇ ਹਨ। ਅਨੰਗਪਾਲ ਨਾਂ ਦੇ ਤੰਵਰ ਰਾਜਾ ਨੇ ਦਿੱਲੀ ‘ਤੇ ਰਾਜ ਕੀਤਾ ਸੀ ਅਤੇ ਪ੍ਰਾਚੀਨ ਇੰਦਰਪ੍ਰਸਥ ਸ਼ਹਿਰ ਦੀ ਥਾਂ ‘ਤੇ ਆਪਣੀ ਰਾਜਧਾਨੀ ਸਥਾਪਤ ਕੀਤੀ ਤੇ 350 ਸਾਲ ਤਕ ਰਾਜ ਕੀਤਾ। ਇਸ ਖਾਨਦਾਨ ਦਾ ਆਖਰੀ ਰਾਜਾ ਜਿਸਦਾ ਨਾਂ ਵੀ ਅਨੰਗਪਾਲ ਸੀ ਆਪਣੇ ਇਕ ਰਿਸ਼ਤੇਦਾਰ ਪ੍ਰਿਥਵੀਰਾਜ ਚੌਹਾਨ ਦੇ ਹੱਕ ਵਿਚ ਤਖਤ ਤੋਂ ਦਸਤਬਰਦਾਰ ਹੋ ਗਿਆ। ਪ੍ਰਿਥਵੀ ਰਾਜ ਚੌਹਾਨ ਨੇ ਸ਼ਹਾਬੁਦੀਨ ਮੁਹੰਮਦ ਗੋਰੀ ਤੋਂ 1192 ਈ. ਵਿਚ ਹਾਰ ਖਾਧੀ। ਰਾਜਪੂਤਾਂ ਦਾ ਇਹ ਸ਼੍ਰੇਣੀ ਏਨੀ ਪ੍ਰਸਿੱਧ ਸੀ ਕਿ ਕਈ ਹੋਰ ਵੰਸ਼ ਵੀ ਆਪਣੇ ਵੰਸ਼ ਨਾਲ ਇਸ ਨਾਂ ਨੂੰ ਜੋੜਕੇ ਦੱਸਦੇ ਸਨ ਜਿਵੇਂ ਚੌਹਾਨ। ਤੰਵਰ ਜਿਹੜੇ ਦਰਅਸਲ ਚੌਹਾਨ ਹੀ ਸਨ। ਕਈ ਭੱਟੀ ਤੰਵਰ ਵੀ ਦਸਦੇ ਸਨ ਅਤੇ ਕਈ ਜੱਟ ਵੀ ਤੰਵਰ ਜੱਟ ਦੱਸਣ ਲੱਗ ਪਏ। ਗੁੜਗਾਉਂ ਵਿਚ ਵੀ ਤੇਵਰ ਰਾਜਪੂਤ ਕਾਫੀ ਹਨ।
ਜਦੋਂ ਇਨ੍ਹਾਂ ਨੂੰ ਦਿੱਲੀ ਵਿਚੋਂ ਕੱਢਿਆ ਗਿਆ ਤਾਂ ਉਹ ਹਰਿਆਣੇ ਦੇ ਜ਼ਿਲ੍ਹੇ ਕਰਨਾਲ ਵਿਚੋਂ ਪੁੰਡਰੀ ਰਾਜਪੂਤਾਂ ਨੂੰ ਜਿਹੜੇ ਪੁੰਡਰੀ ਵਿਚ ਸਥਿਤ ਸਨ, ਕੱਢਕੇ ਸਥਾਪਤ ਹੋ ਗਏ। ਉਹ ਹੁਣ ਹਿਸਾਰ, ਅੰਬਾਲਾ ਅਤੇ ਪਟਿਆਲਾ ਤਕ ਫੈਲੇ ਹੋਏ ਹਨ। ਹਰਿਆਣੇ ਦੇ ਜਾਟੂ ਰਾਜਪੂਤ ਵੀ ਤੇਵਰ ਰਾਜਪੂਤ ਹਨ। ਅੱਜਕੱਲ ਹਰਿਆਣੇ ਅਤੇ ਪੰਜਾਬ ਵਿਚ ਤੰਵਰ ਜੱਟ ਵੀ ਹਨ। ਤੇ ਰਾਜਪੂਤ ਵੀ। ਜਿਨ੍ਹਾਂ ਤੰਵਰ ਰਾਜਪੂਤਾਂ ਨੇ ਕਰੇਵਾ ਵਿਆਹ ਕਰਵਾ ਲਿਆ ਅਤੇ ਉਹ ਜੱਟ ਪਦਵੀ ਨੂੰ ਪ੍ਰਾਪਤ ਹੋਏ। 1881 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਵਿਚ ਤੇਵਰ ਰਾਜਪੂਤਾਂ ਅਤੇ ਤੰਵਰ ਜੱਟਾਂ ਦੀ ਕ੍ਰਮਵਾਰ ਆਬਾਦੀ 39218 भडे 12639 प्रो।
ਚੌਹਾਨ : ਪਹਿਲੇ ਰਾਜਕੁਮਾਰ ‘ਅਨਹਲ’ ਤੋਂ ਲੈ ਕੇ ਪ੍ਰਿਥਵੀ ਰਾਜ ਚੌਹਾਨ ਤਕ ਲਗਭਗ 39 ਰਾਜ ਕੁਮਾਰਾਂ ਦੀ ਲੜੀ ਮਿਲਦੀ ਹੈ ਜੋ ਇਸ ਵੰਸ਼ ਨਾਲ ਸੰਬੰਧਤ ਸਨ। ਅਜਯਪਾਲ ਨਾਂ ਦੇ ਰਾਜ ਕੁਮਾਰ ਨੇ ਸੰਮਤ 202 ਬਿ. (ਸੰਨ 146 ਈ.) ਵਿਚ ਅਜਮੇਰ (ਅਜਾ + ਮੇਰ) ਸ਼ਹਿਰ ਵਸਾਇਆ ਸੀ। ਅਜਾਪਾਲ ਕੰਬੋਜਾਂ ਦਾ ਇਕ ਗੋਤ ਵੀ ਹੈ। ਰਾਜਸਥਾਨ ਵਿਚ ਸਥਿਤ ਲੂਣ ਦੀ ਝੀਲ ਸਾਂਬਰ ਵੀ ਚੌਹਾਨ ਸ਼ਕਤੀ ਦਾ ਮੁੱਖ ਕੇਂਦਰ ਸੀ। ਚੌਹਾਨਾਂ ਦੀਆਂ 24 ਸ਼ਾਖਾਵਾਂ ਵਿਚੋਂ ਇਕ ‘ਹਰ’ ਜਾਂ ਹਰਾ ਨੇ ਬੂੰਦੀ ਤੇ ਕੋਟਾ, ਅਤੇ ਹੋਰ ਚੌਹਾਨ ਸ਼ਕਤੀ ਦੇ ਕੇਂਦਰ ਸਥਾਪਤ ਕੀਤੇ। ਇਨ੍ਹਾਂ ਦੀਆਂ ਸ਼ਾਖਾਵਾਂ ਹਨ :
ਚੌਹਾਨ, ਹਰ, ਖਿੱਚੀ, ਸੋਨੀਗਰ, ਦਿਉਰਾ, ਪਬੀਆ, ਸੰਖੋਰ, ਗੋਇਲਵਾਲ, ਭਦੌਰੀਆ, ਨਰਭਾਨ, ਮਲਨੀ, ਪੂਰਬੀਆ, ਸੂਰ, ਮਦਰੇਚਾ, ਸੰਕਰੇਚਾ, ਭੂਰੇਚਾ, ਬਾਲੀਚਾ, ਤੁਸੀਰਾਹ, ਚਚੈਰਾਹ, ਰੋਸੀਹਾ, ਚੰਦੂ, ਨਕੂਪਾ, ਭਵੁਰ ਅਤੇ ਬਨਕਤ। ਰਘੂਗੜ੍ਹ ਤੇ ਗਗਰੋਨ ਦੇ ਖਿੱਚੀ, ਸਿਰੋਹੀ ਦੇ ਦਿਉਰੇ, ਝਲੋਰ ਦੇ ਸੋਨੀਗਰ, ਸੂਈਬਾਹ ਅਤੇ ਸੰਚੋਰ ਦੇ ਚੌਹਾਨ ਆਦਿ ਜੋ ਇਸ ਵੰਸ਼ ਦੇ ਲੋਕ ਹਨ, ਬਹੁਤ ਪ੍ਰਸਿੱਧ ਹਨ।
ਚੌਹਾਨ ਅਗਨੀਕੁਲ ਰਾਜਪੂਤ ਹਨ ਤੇ ਰਾਜਪੂਤਾਂ ਦੀਆਂ 36 ਸ਼ਾਹੀ ਸ਼ਾਖਾਵਾਂ ਵਿਚੋਂ ਇਕ ਸ਼ਾਖ ਚੌਹਾਨ ਹੈ। ਪ੍ਰਿਥਵੀ ਰਾਜ ਚੌਹਾਨ ਇਸੇ ਵੰਸ਼ ਨਾਲ ਸੰਬੰਧਤ ਸੀ ਜਿਹੜਾ ਸ਼ਹਾਬੁੱਦੀਨ ਮੁਹੰਮਦ ਗੌਰੀ ਨਾਲ ਲੜਿਆ ਸੀ। ਕਿਸੇ ਵੇਲੇ ਦਿੱਲੀ ਤੋਂ ਇਲਾਵਾ ਅਜਮੇਰ ਅਤੇ ਸਾਂਬਰ ਵੀ ਚੌਹਾਨਾਂ ਅਧੀਨ ਸੀ। ਦਿੱਲੀ ਦਾ ਰਾਜ ਖੁੱਸਣ ‘ਤੇ ਇਸ ਵੰਸ਼ ਦੇ ਕਈ ਲੋਕ ਉੱਤਰ ਪ੍ਰਦੇਸ਼ ਵਿਚ ਸੰਭਲ ਅਤੇ ਮੁਰਾਦਾਬਾਦ ਦੇ ਖੇਤਰ ਵਿਚ ਜਾ ਵਸੇ। ਕੁਰੂਕਸ਼ੇਤਰ ਅਤੇ ਕਰਨਾਲ ਵਿਚ ਇਨ੍ਹਾਂ ਦੀ ਘਣੀ ਆਬਾਦੀ ਹੈ। ਕਰਨਾਲ ਜ਼ਿਲ੍ਹੇ ਵਿਚ ਜੁੰਡਲਾ ਵਿਖੇ ਇਨ੍ਹਾਂ ਦਾ ਵੱਡਾ ਕੇਂਦਰ ਸੀ। ਪਟਿਆਲੇ ਵਿਚ ਵੀ ਇਨ੍ਹਾਂ ਦੀ ਕਾਫੀ ਆਬਾਦੀ ਹੈ। “ਚੌਹਾਨ ਨਾਂ ਰਾਜਪੂਤ ਇਤਿਹਾਸ ਵਿਚ ਪ੍ਰਸਿੱਧ ਹੋਣ ਕਰਕੇ ਕਈਆਂ ਲੋਕਾਂ ਨੇ ਜਿਨ੍ਹਾਂ ਦਾ ਚੌਹਾਨਾਂ ਨਾਲ ਨੇੜੇ ਦਾ ਵੀ ਸੰਬੰਧ ਨਹੀਂ ਸੀ, ਉਹ ਵੀ ਆਪਣੇ ਆਪ ਨੂੰ ਚੌਹਾਨ ਅਖਵਾਉਣ ਲਗ ਪਏ। 1881 ਦੀ ਜਨਗਣਨਾ ਅਨੁਸਾਰ ਕਰਨਾਲ ਵਿਚ 1520 ਮੁੰਡੀਰ, 850 ਪੰਵਾਰ, 1200 ਤੰਵਰ, 6300 ਮੰਦਹਾਰ ਅਤੇ 900 ਕੁਝ ਹੋਰ ਵੰਸ਼ਾਂ ਦੇ ਵਿਅਕਤੀਆਂ ਨੇ ਆਪਣੇ ਆਪ ਨੂੰ ਚੌਹਾਨ ਦੱਸਿਆ। ਸ਼ਾਹਪੁਰ (ਪਾਕਿਸਤਾਨ) ਵਿਚ 6700 ਵਿਅਕਤੀਆਂ ਨੇ ਗੋਪਲ ਚੌਹਾਨ ਲਿਖਵਾਇਆ। ਜੱਟਾਂ ਦੇ ਵੱਡੇ ਹਿੱਸੇ ਨੇ ਵੱਡੀ ਸੰਖਿਆ ਵਿਚ ਚੌਹਾਨ ਸੰਬੰਧ ਦੱਸਿਆ। ਗੁੱਜਰਾਂਵਾਲੇ ਵਿਚ 2200 ਚੀਮੇਂ, 1000 ਹੋਰ ਜੱਟ ਗੋਤਾਂ ਵਾਲੇ ਵਿਅਕਤੀਆਂ, ਫੀਰੋਜ਼ਪੁਰ ਵਿਚ 600 ਜੋਈਯੇ ਜੱਟਾਂ ਨੇ, 200 ਸਿੱਧੂ ਜੱਟਾਂ ਹਾਲਾਂਕਿ ਸਿੱਧੂ ਜੱਟ ਆਪਣਾ ਮੂਲ ਭੱਟੀ ਰਾਜਪੂਤਾਂ ਤੋਂ ਦਸਦੇ ਹਨ ਅਤੇ ਜਿਹਲਮ ਵਿਚ 2000 ਅਤੇ ਗੁਜਰਾਤ ਵਿਚ 650 ਗੋਂਦਲ ਜੱਟਾਂ ਚੌਹਾਨ ਲਿਖਵਾਇਆ। ਖਿੱਚੀ ਅਤੇ ਵੜਾਇਚ ਜੱਟਾਂ ਦੇ ਵੀ ਕਈ ਚੌਹਾਨ ਕਬੀਲੇ ਪੰਜਾਬ ਵਿਚ ਹਨ ਅਤੇ ਕਈ ਵਾਰ ਉਨ੍ਹਾਂ ਆਪਣੇ ਆਪ ਨੂੰ ਕੇਵਲ ਚੌਹਾਨ ਹੀ ਦੱਸਿਆ।” 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਚੌਹਾਨ ਰਾਜਪੂਤਾਂ ਅਤੇ ਚੌਹਾਨ ਜੱਟਾਂ ਦੀ ਕ੍ਰਮਵਾਰ ਸੰਖਿਆ 164026 ਅਤੇ 30659 ਸੀ। 80
ਮੰਦਹਾਰ : ਮੰਦਹਾਰ ਰਾਜਪੂਤਾਂ ਅਨੁਸਾਰ ਉਹ ਅਯੁੱਧਿਆ ਤੋਂ ਜੀਂਦ ਆਏ ਅਤੇ ਚੰਦੇਲਾਂ ਤੇ ਬਰ ਰਾਜਪੂਤਾਂ ਨੂੰ ਕੱਢਕੇ ਪੰਜਾਬ ਵਿਚ ਆਬਾਦ ਹੋ ਗਏ। ਉਨ੍ਹਾਂ ਨੇ ਆਪਣੇ ਕੇਂਦਰ ਕਲਾਇਤ, ਸਫੀਦੋਂ ਅਤੇ ਅਸੰਧ (ਜ਼ਿਲ੍ਹਾ ਕਰਨਾਲ) ਵਿਚ ਸਥਾਪਤ ਕੀਤੇ। ਬਾਅਦ ਵਿਚ ਘਰੋਂਡਾ ਜ਼ਿਲ੍ਹਾ ਕਰਨਾਲ ਵੀ ਇਨ੍ਹਾਂ ਦੇ ਅਧਿਕਾਰ ਖੇਤਰ ਥੱਲੇ ਰਿਹਾ। ਇਨ੍ਹਾਂ ਖੇਤਰਾਂ ਵਿਚ ਇਹ ਚੌਹਾਨਾਂ ਨਾਲੋਂ ਪਹਿਲਾਂ ਆਏ। ਇਹ ਸੂਰਜਵੰਸ਼ੀ ਰਾਜਪੂਤ ਹਨ ਅਤੇ ਆਪਣੇ ਆਪ ਨੂੰ ਸ੍ਰੀ ਰਾਮ ਚੰਦਰ ਦੇ ਸਪੁੱਤਰ ਲਵ ਨਾਲ ਜੋੜਦੇ ਹਨ। ਕੁਝ ਮੰਦਹਾਰ ਸਹਾਰਨਪੁਰ ਵਿਚ ਵੀ ਮਿਲਦੇ ਹਨ। 1881 ਦੀ ਜਨਗਣਨਾ ਅਨੁਸਾਰ ਮੰਦਹਾਰ ਰਾਜਪੂਤ ਅਤੇ ਮੰਦਹਾਰ ਜੱਟ ਕ੍ਰਮਵਾਰ 17330 ਅਤੇ 7139 ਸਨ।
ਨੂਰ : 1. ਰਾਜਪੂਤਾਂ ਦਾ ਇਕ ਵੰਸ਼ ਜਿਹੜਾ ਹੁਣ ਕਿਧਰੇ ਮਿਲਦਾ ਨਹੀਂ। ਕਹਿੰਦੇ ਹਨ ਕਿ ਉਹ ਪਹਿਲਿਆਂ ਸਮਿਆਂ ਵਿਚ ਦੱਖਣ ਤੋਂ ਆ ਕੇ ਪੰਜਾਬ ਵਿਚ ਵੱਸੇ ਅਤੇ ਗੁਰਦਾਸਪੁਰ ਦੇ ਜ਼ਿਲ੍ਹੇ ਵਿਚ ਕਲਾਨੌਰ ਦੀ ਨੀਂਹ ਰੱਖੀ। ਇਕ ਕਾਹਨਾਂ ਨਾਂ ਦੇ ‘ਨੂਰ’ ਨੇ ਕਾਹਨੂੰਵਾਨ ਨੂੰ ਵਸਾਇਆ। ਸ਼ੇਰਸ਼ਾਹ ਸੂਰੀ ਨੇ ਇਥੇ ਅਫ਼ਗ਼ਾਨਾਂ ਨੂੰ ਵਸਾ ਦਿੱਤਾ ਤੇ ‘ਨੂਰ’ ਲੋਕਾਂ ਨੂੰ ਉਥੋਂ ਕੱਢ ਦਿੱਤਾ। ਅਕਬਰ ਨੇ ਇਕ ਹਰਚੰਦ ਰਾਜਪੂਤ ਨੂੰ ਇਹ ਖੇਤਰ ਦੇ ਦਿੱਤਾ ਜਿਸ ਵਿਚ 360 ਪਿੰਡ ਸਨ । ਹਰਚੰਦ ਰਾਜਪੂਤਾਂ ਨੇ ਅਫ਼ਗ਼ਾਨਾਂ ਨੂੰ ਕੱਢ ਦਿੱਤਾ। ਹਰਚੰਦ ਅਜੇ ਇਨ੍ਹਾਂ ਪਿੰਡਾਂ ਵਿਚ ਵੇਖੇ ਜਾਂਦੇ ਹਨ। 2. ਹਰਚੰਦ ਰਾਮਗੜ੍ਹੀਆ ਦਾ ਗੋਤ ਵੀ ਹੈ। 3. ਨੂਰੀ ਕੰਬੋਜਾਂ ਦਾ ਇਕ ਗੋਤ ਵੀ ਹੈ; ਅਤੇ ਇਹ ਸੰਭਵ ਲਗਦਾ ਹੈ ਕਿ ਉਹ ਗੁਜਰਾਤ ਕਾਠੀਆਵਾੜ ਤੋਂ ਪਲਾਇਣ ਪਿਛੋਂ ਕਲਾਨੌਰ ਆਏ ਤੇ ਸ਼ੇਰ ਸ਼ਾਹ ਸੂਰੀ ਦੇ ਕੱਢਣ ਤੋਂ ਪਿਛੋਂ ਬਿਖਰ ਗਏ ਹੋਣ।
ਭੱਟੀ ਰਾਜਪੂਤ : 1. ਜੇਮਜ਼ ਟਾਡ ਲਿਖਦਾ ਹੈ ਕਿ ‘ਯੁਧਿਸ਼ਟਰ ਅਤੇ ਬਲਦੇਵ (ਸ੍ਰੀ ਕ੍ਰਿਸ਼ਨ ਦਾ ਭਰਾ) ਸ੍ਰੀ ਕ੍ਰਿਸ਼ਨ ਦੀ ਮੌਤ ਪਿੱਛੋਂ ਦਿੱਲੀ ਅਤੇ ਦਵਾਰਕਾ ਜੋ ਉਨ੍ਹਾਂ ਦੇ ਆਖਰੀ-ਸ਼ਕਤੀ ਦੇ ਗੜ੍ਹ ਜਾਣੇ ਜਾਂਦੇ ਸਨ, ਤੋਂ ਕੱਢੇ ਜਾਣ ਤੇ ਮੁਲਤਾਨ ਚਲੇ ਗਏ। ਰਵਾਇਤ ਮੁਤਾਬਕ ਪਹਿਲੇ ਦੋਵੇਂ (ਯੁਧਿਸ਼ਟਰ ਅਤੇ ਬਲਦੇਵ) ਤਿਆਗ ਦਿੱਤੇ ਗਏ, ਪਰ ਕ੍ਰਿਸ਼ਨ ਦੇ ਪੁੱਤਰ ਜਿਹੜੇ ਉਨ੍ਹਾਂ ਨਾਲ ਆਏ ਸਨ ਥੋੜ੍ਹਾ ਚਿਰ ਪੰਜਾਂ ਦਰਿਆਵਾਂ ਦੇ ਇਸ ਦੁਆਬ ‘ਚ ਰੁਕਣ ਪਿਛੋਂ, ਦਰਿਆ ਸਿੰਧ ਨੂੰ ਪਿੱਛੇ ਛੱਡਦੇ ਹੋਏ ਜਾਬੁਲਸਤਾਨ ਵਿਚ ਚਲੇ ਗਏ, ਗ਼ਜ਼ਨੀ ਦੀ ਨੀਂਹ ਰੱਖੀ ਅਤੇ ਇਨ੍ਹਾਂ ਦੇਸ਼ਾਂ ਵਿਚ ਸਮਰਕੰਦ ਤਕ ਵਸ ਗਏ। 81
ਇਉਂ ਲਗਦਾ ਹੈ ਕਿ ਸੁਰਾਸ਼ਟਰ ਵਿਚ ਸਥਿਤ ਗ਼ਜ਼ਨੀ ਜਾਂ ਗਯਨੀ ਦੇ ਨਾਂ ਉੱਪਰ ਉਨ੍ਹਾਂ ਇਥੇ ਵੀ ਇਕ ਸ਼ਹਿਰ ਵਸਾ ਕੇ ਉਸਦਾ ਨਾਂ ਗਜਨੀ ਰੱਖਿਆ ਕਿਉਂਕਿ ਆਪਣੇ ਪੁਰਾਣੇ ਸਥਾਨ ਨਾਲ ਜੁੜਤਾ ਲੋਕਾਂ ਦੇ ਦਿਲਾਂ ਵਿਚ ਸਦਾ ਕਾਇਮ ਰਹਿੰਦੀ ਹੈ। ਮੱਧ-ਏਸ਼ੀਆ ਨੂੰ ਛੱਡਣ ਤੋਂ ਪਿਛੋਂ ਆਰੀਆ ਲੋਕਾਂ ਦਾ ਆਪਣੇ ਮੂਲ ਦੇਸ਼ ‘ਤੇ ਬਹੁਤ ਚਿਰ ਕਬਜ਼ਾ ਰਿਹਾ ਅਤੇ ਉਨ੍ਹਾਂ ਦਾ ਇਥੇ ਆਉਣਾ-ਜਾਣਾ ਬਰਾਬਰ ਜਾਰੀ ਸੀ। ਇਨ੍ਹਾਂ ਜਾਦੂਆਂ ਜਾਂ ਯਾਦੂਆਂ ਨੂੰ ਕੁਝ ਚਿਰ ਪਿੱਛੋਂ ਫਿਰ ਪਿੱਛੇ ਧਕੇਲ ਦਿੱਤਾ। ਗਿਆ ਅਤੇ ਇਹ ਚੰਦਰਵੰਸ਼ੀ ਲੋਕ ਸਤਲੁਜ ਦੇ ਥੱਲੇ ਵਾਲੇ ਖੇਤਰਾਂ ਵਿਚ ਵਸਦੇ ਲੰਗਾਹ, ਜੋਈਯਾ ਅਤੇ ਹੋਰ ਵੰਸ਼ਾਂ ਨੂੰ ਬੇਦਖਲ ਕਰਦੇ ਹੋਏ ਅੱਗੇ ਵੱਧ ਗਏ ਅਤੇ ਲਗਭਗ 850 ਸਾਲ ਪਹਿਲਾਂ ਜੈਸਲਮੇਰ ” ਦੀ ਨੀਂਹ ਰੱਖੀ । ਹੁਣ ਵੀ ਜੈਸਲਮੇਰ ਅਤੇ ਆਸਪਾਸ ਦੇ ਖੇਤਰ ਵਿਚ ਇਨ੍ਹਾਂ ਦੀ ਘਣੀ ਆਬਾਦੀ ਹੈ ਭਾਵੇਂ ਬੀਕਾਨੇਰ ਦੇ ਰਾਠੌਰ ਰਾਜਿਆਂ ਨੇ ਇਨ੍ਹਾਂ ਦੇ ਹੋਰ ਫੈਲਾਓ ਨੂੰ ਰੋਕੀ ਰੱਖਿਆ। ਕਿਸੇ ਵੇਲੇ ਇਨ੍ਹਾਂ ਦੇ ਅਧਿਕਾਰ ਖੇਤਰ ਥੱਲੇ ਸਿਰਸਾ ਅਤੇ ਨਾਲ ਲਗਦੇ ਹਿਸਾਰ ਦੇ ਖੇਤਰ ਪੈਂਦੇ ਸਨ। ਇਸ ਖੇਤਰ ਨੂੰ ਭਟਿਆਨਾ ਅਰਥਾਤ ਭੱਟੀਆਂ ਦਾ ਘਰ ਕਿਹਾ ਜਾਂਦਾ ਰਿਹਾ ਹੈ। ਭਟਨੇਰ (ਹਨੂੰਮਾਨਗੜ੍ਹ) ਇਨ੍ਹਾਂ ਦੀ ਸ਼ਕਤੀ ਦਾ ਵੀ ਕੇਂਦਰ ਰਿਹਾ ਹੈ ਅਤੇ ਬਠਿੰਡਾ (ਭਟਿੰਡਾ) ਵੀ।
ਭੱਟੀ ਨਾਂ ਦਾ ਇਕ ਪੁਰਖਾ ਜਿਸਨੇ ਮੁੜ ਆਪਣਾ ਰਾਜ ਜੈਸਲਮੇਰ ਖੇਤਰ ਵਿਚ ਸਥਾਪਤ ਕੀਤਾ ਦੇ ਨਾਂ ‘ਤੇ ਭੱਟੀ ਵੰਸ਼ ਪ੍ਰਚੱਲਤ ਹੋਇਆ। ਜੈਸਲ ਦੇ ਦੂਜੇ ਭਰਾ ਦੁੱਸਲ ਤੋਂ ਜੱਟ ਸਿੱਧੂ-ਬਰਾੜ ਵੰਸ਼ ਚੱਲਿਆ। ਦੁੱਸਲ ਦੇ ਪੋਤੇ ਰਾਜਪਾਲ ਤੋਂ ਵੱਟੂ ਰਾਜਪੂਤ ਵੰਸ਼ ਪ੍ਰਚੱਲਤ ਹੋਇਆ। ਭੱਟੀ ਰਾਜਪੂਤ ਵੰਸ਼ ਸਤਲੁਜ ਅਤੇ ਸਿੰਧ ਦੇ ਆਸਪਾਸ ਦੇ ਖੇਤਰਾਂ ਵਿਚ ਦੂਰ ਤਕ ਫੈਲਿਆ ਹੋਇਆ ਸੀ। ਸਿਰਸਾ ਅਤੇ ਦਿੱਲੀ ਦੇ ਦਰਮਿਆਨੀ ਖੇਤਰ, ਪਾਕਿਸਤਾਨ ਦੇ ਸਿਆਲਕੋਟ ਖੇਤਰ, ਲੂਣ-ਖਲਾ (Salt- range) ਖੇਤਰ ਵਿਚ ਦੂਰ-ਦੂਰ ਤਕ ਖਿਲਰਿਆ ਮਿਲਦਾ ਹੈ । ਪਾਕਿਸਤਾਨ ਵਿਚ ਭੱਟੀ ਮੁਸਲਮਾਨਾਂ ਦੀ ਲੱਖਾਂ ਵਿਚ ਆਬਾਦੀ ਹੈ। ਜੇ ਅਸੀਂ ਸਿੱਧੂ-ਬਰਾੜਾਂ ਨੂੰ ਵੀ ਭੱਟੀਆਂ ‘ਚ ਗਿਣ ਲਈਏ ਤਾਂ ਭੱਟੀ, ਰਾਜਪੂਤਾਂ ਦਾ ਸਭ ਤੋਂ ਵੱਡਾ ਵੰਸ਼ ਹੋਵੇਗਾ। ਕਿਹਾ ਜਾਂਦਾ ਹੈ ਕਿ ਕਪੂਰਥਲਾ ਨੇੜੇ ਸ਼ੇਖੂਪੁਰ ਪਿੰਡ, ਭੱਟੀਆਂ ਦੀ ਪੁਰਾਣੀ ਰਾਜਧਾਨੀ ਸੀ।
ਬੀਕਾਨੇਰ ਖੇਤਰ ਵਿਚ ਬਹੁਤੀ ਆਬਾਦੀ ਭੱਟੀ ਰਾਜਪੂਤਾਂ ਦੀ ਹੈ। ਵੱਟੂ ਰਾਜਪੂਤ ਵੀ ਕਹਿੰਦੇ ਹਨ ਕਿ ਉਨ੍ਹਾਂ ਦਾ ਪੁਰਖਾ ਵੀ ਭਟਨੇਰ ਦਾ ਰਹਿਣ ਵਾਲਾ ਸੀ, ਮੁਲਤਾਨ ਦੇ ਮੁਸਲਮਾਨ ਨੂਨ ਭੱਟੀ ਆਪਣਾ ਮੁੱਢ ਦਿੱਲੀ ਵਿਚ ਵੇਖਦੇ ਹਨ, ਮੁਜ਼ੱਫਰਗੜ (ਪਾਕਿਸਤਾਨ), ਝੰਗ, ਗੁੱਜਰਾਂਵਾਲਾ, ਸਿਆਲਕੋਟ, ਜਿਹਲਮ ਅਤੇ ਪਿੰਡੀ ਦੇ ਮੁਸਲਮਾਨ ਰਾਜਪੂਤ ਭਟਨੇਰ ਨੂੰ ਆਪਣੇ ਵਡੇਰਿਆਂ ਦਾ ਦੇਸ਼ ਮੰਨਦੇ ਹਨ। ਇਹ ਠੀਕ ਲਗਦਾ ਹੈ ਕਿਉਂਕਿ ਜਦ ਘੱਗਰ ਸੁੱਕ ਗਿਆ ਹੋਵੇਗਾ, ਭੱਟੀ ਰਾਜਪੂਤਾਂ ਨੇ ਭਟਨੇਰ (ਹਨੂੰਮਾਨਗੜ੍ਹ) ਨੂੰ ਛੱਡਕੇ ਹੋਰ ਇਲਾਕੇ ਆਪਣੇ ਰਹਿਣ ਹਿੱਤ ਤਲਾਸ਼ੇ ਹੋਣਗੇ। ਇਸ ਕਰਕੇ ਹੀ ਭਟਨੇਰ ਅਜੇ ਵੀ ਉਨ੍ਹਾਂ ਦੇ ਦਿਲਾਂ ਦਿਮਾਗਾਂ ‘ਤੇ ਛਾਇਆ ਹੋਇਆ ਹੈ। ਪਾਕਿਸਤਾਨ ਵਿਚ ਹੀ ਚਿਨਿਓਟ ਅਤੇ ਲਾਗਲੇ ਖੇਤਰ ਵਿਚ ਬਹੁਤ ਭੱਟੀ ਹਨ, ਜਿੱਥੇ ਪਿੰਡੀ ਭਟੀਆਂ ਇਨ੍ਹਾਂ ਦਾ ਪ੍ਰਸਿੱਧ ਨਗਰ ਹੈ। ਇਸ ਖੇਤਰ ਦੇ ਭੱਟੀਆਂ ਨੂੰ ਇਕ “ਉੱਤਮ ਵੰਸ਼ ਦੇ ਵਿਅਕਤੀ, ਮਿਹਨਤੀ ਕਾਸ਼ਤਕਾਰ, ਚੰਗੇ ਘੋੜੇ ਪਾਲਕ ਅਤੇ ਖੇਡਾਂ ਦੇ ਸ਼ੌਕੀਨ ਕਿਹਾ ਗਿਆ ਹੈ। ਉਹ ਘੱਟ ਪਸ਼ੂ ਚੋਰ ਹਨ ਪਰ ਇਕ ਦੂਜੇ ਦੀਆਂ ਪਤਨੀਆਂ ਚੁੱਕਣ ਦੇ ਵੀ ਆਦੀ ਸਨ ।”83 ਗੁੱਜਰਾਂਵਾਲੇ ਦੇ ਭੱਟੀ ਵਿਰਕਾਂ ਦੇ ਦੁਸ਼ਮਣ ਸਨ ਅਤੇ ਇਕ ਦੂਸਰੇ ਦੇ ਪਸ਼ੂ ਚੋਰੀ ਕਰਦੇ ਰਹਿੰਦੇ ਸਨ। ਇਹ ਤਕੜੇ ਪਸ਼ੂ-ਚਾਰਕ ਲੋਕ ਸਨ ਤੇ ਓਨੀ ਹੀ ਖੇਤੀ ਕਰਦੇ ਸਨ, ਜਿੰਨੀ ਉਨ੍ਹਾਂ ਦੇ ਖਾਣ ਲਈ ਜ਼ਰੂਰੀ ਹੋਵੇ। ਉਨ੍ਹਾਂ ਦੇ ਇਸ ਖੇਤਰ ਵਿਚ ਲਗਭਗ 86 ਪਿੰਡ ਹਨ। ਬਾਰ ਦੇ ਭੱਟੀ ਰਾਜਪੂਤ ਗਵਾਂਢੀ ਜੱਟਾਂ ਨੂੰ ਆਪਣੀਆਂ ਧੀਆਂ ਨਹੀਂ ਦਿੰਦੇ ਸਨ । ਭਾਵੇਂ ਉਹ ਉਨ੍ਹਾਂ ਅਤੇ ਹੋਰਨਾਂ ਵੰਸ਼ਾਂ ਵਿਚ ਵਿਆਹ ਕਰਵਾ ਲੈਂਦੇ ਹਨ। ਲੂਣ ਸ਼ਿਖਲਾ ਦੇ ਖੇਤਰ ਵਿਚ ਭੱਟੀ ਰਾਜਪੂਤਾਂ ਦੀ ਸਥਿਤੀ ਛੋਟੇ ਦਰਜੇ ਵਾਲੀ ਹੈ ਤੇ ਸ਼ਾਇਦ ਇਹ ਇਸ ਕਰਕੇ ਹੈ ਕਿ ਕੋਈ ਵੀ ਆਪਣੇ ਆਪ ਨੂੰ ਭੱਟੀ ਅਖਵਾ ਸਕਦਾ ਹੈ, ਭਾਵੇਂ ਉਹ ਕਿਸੇ ਜਾਤ ਦਾ ਹੋਵੇ। ਕਪੂਰਥਲੇ ਅਤੇ ਜਲੰਧਰ ਦੇ ਮੁਸਲਮਾਨ ਰਾਜਪੂਤ ਜਿਹੜੇ ਵੱਡੇ ਰਈਸ ਸਨ, ਦੀ ਸਥਿਤੀ ਆਹਲੂਵਾਲੀਆ ਸਿੱਖ ਸਰਦਾਰਾਂ ਦੇ ਸਮੇਂ ਤਕ ਤਕੜੀ ਸੀ । 1881 ਦੀ ਜਨਗਣਨਾ ਅਨੁਸਾਰ ਭੱਟੀ ਰਾਜਪੂਤਾਂ ਦੀ ਸੰਖਿਆ 242831 ਸੀ। ਨੂਨ, ਭੱਟੀ ਵੰਸ਼ ਦਾ ਇਕ ਉਪ-ਗੋਤ ਹੈ ਜਿਸ ਵਿਚੋਂ ਪਾਕਿਸਤਾਨ ਦੇ ਇਕ ਪ੍ਰਧਾਨ ਮੰਤਰੀ ਫੀਰੋਜ਼ ਖਾਂ ਨੂਨ ਹੋਏ ਹਨ ਜੋ ਤਕੜੇ ਵਕੀਲ ਵੀ ਸਨ।
- ਭੱਟੀ ਜੱਟਾਂ ਦਾ ਇਕ ਗੋਤ ਹੈ। 1881 ਦੀ ਮਰਦਮ-ਸ਼ੁਮਾਰੀ ਅਨੁਸਾਰ ਪੰਜਾਬ ਵਿਚ ਸੰਖਿਆ 95858 ਸੀ।
- ਭੱਟੀ ਮਜ੍ਹਬੀਆਂ ਦਾ ਵੀ ਗੋਤ ਹੈ ਅਤੇ 1881 ਦੀ ਮਰਦਮ-ਸ਼ੁਮਾਰੀ ਅਨੁਸਾਰ ਪੰਜਾਬ ਵਿਚ ਇਸ ਗੋਤ ਦੀ ਆਬਾਦੀ 44486 मी।
- ਭੱਟੀ ਰਵਿਦਾਸੀਆਂ ਦਾ ਵੀ ਗੋਤ ਹੈ ਅਤੇ 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਇਸ ਗੋਤ ਦੀ ਸੰਖਿਆ 56572 मी।
- ਜੁਲਾਹਿਆਂ ਦਾ ਗੋਤ ਵੀ ਭੱਟੀ ਹੈ ਤੇ ਇਨ੍ਹਾਂ ਦੀ 1881 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਸੰਖਿਆ 50586 मी।
- ਝੀਉਰਾਂ ਦਾ ਇਕ ਗੋਤ ਜਿਸਦੀ ਉਪਰੋਕਤ ਲਿਖੀ ਜਨਗਣਨਾ ਅਨੁਸਾਰ ਸੰਖਿਆ 25457 ਸੀ ਜਿਸ ਵਿਚ ਮਾਛੀ ਤੇ ਮਲਾਹ ਵੀ ਸੰਮਿਲਤ ਹਨ।
- ਤਰਖਾਣਾਂ ਦਾ ਇਕ ਗੋਤ ਵੀ ਭੱਟੀ ਹੈ ਜਿਨ੍ਹਾਂ ਦੀ ਆਬਾਦੀ 1881 ਦੀ ਜਨਗਣਨਾ ਅਨੁਸਾਰ 18837 ਸੀ।
- ਛੀਂਬਿਆਂ/ਧੋਬੀਆਂ ਦਾ ਇਕ ਗੋਤ ਵੀ ਹੈ ਜਿਸਦੀ ਆਬਾਦੀ 11508 ਸੀ।
- ਭੱਟੀ ਗੁੱਜਰਾਂ ਦਾ ਵੀ ਗੋਤ ਹੈ।
ਵੱਟੂ : ਇਹ ਭੱਟੀ ਰਾਜਪੂਤਾਂ ਦਾ ਉਪ-ਗੋਤ ਹੈ। ਹੋਰਨਾਂ ਰਾਜਪੂਤਾਂ ਵਾਂਗ ਇਹ ਵੀ ਆਪਣੇ ਪਿਛੋਕੜ ਦੀਆਂ ਕਈ ਕਹਾਣੀਆਂ ਸੁਣਾਉਂਦੇ ਹਨ। ਉਨ੍ਹਾਂ ਵਿਚੋਂ ਜੋ ਸਿਰਸਾ ਦੇ ਵੱਟੂਆਂ ਵਿਚ ਪ੍ਰਚੱਲਤ ਸੀ ਉਹ ਇਹ ਹੈ ਕਿ ਇਕ ਰਾਜਾ ਜੁਨਹਰ ਜੋ ਸਿਆਲਕੋਟ ਦੇ ‘ਮਿਥਿਹਾਸਕ’ ਰਾਜਾ ਸਲਵਾਨ ਦਾ ਉੱਤਰਾਧਿਕਾਰੀ ਸੀ, ਭਟਨੇਰ ਵਿਚ ਸਥਿਤ ਹੋ ਗਿਆ, ਜਿਸਦੇ ਘਰ ਦੇ ਪੁੱਤਰ ਅਚਲ ਤੇ ਬਟੇਰਾ ਹੋਏ। ਬਟੇਰਾ ਤੋਂ ਸਿੱਧੂ ਬਰਾੜ ਪੈਦਾ ਹੋਏ ਜਦਕਿ ਅਚਲ ਦੇ ਦੋ ਪੁੱਤਰ ਜੈਪਾਲ ਤੇ ਰਾਜਪਾਲ ਸਨ, ਜਿਨ੍ਹਾਂ ਵਿਚ ਜੈਪਾਲ ਭੱਟੀਆਂ ਦਾ ਵਡੇਰਾ ਸੀ ਤੇ ਰਾਜਪਾਲ ਵੱਟੂਆਂ ਦਾ। ਬਾਬਾ ਸ਼ੇਖ ਫ਼ਰੀਦ (1173-1266 ਈ.) ਨੇ ਇਨ੍ਹਾਂ ਨੂੰ ਮੁਸਲਮਾਨ ਬਣਾਇਆ। ਪਹਿਲਾ ਮੁਖੀ ਖੀਵਾ ਮੁਸਲਮਾਨ ਬਣਿਆ ਜੋ ਮਿੰਟਗੁਮਰੀ ਵਿਚ ਹਵੇਲੀ ਦਾ ਸ਼ਾਸਕ ਸੀ। ਉਸ ਤੋਂ ਮਗਰੋਂ ਉਸਦਾ ਉੱਤਰਾਧਿਕਾਰੀ ਲੱਖੇ ਖਾਨ। ਵੱਟੂਆਂ ਦੇ ਕਬਜ਼ੇ ਵਿਚ ਸਿਰਸਾ ਜ਼ਿਲ੍ਹੇ ਵਿਚ ਸਤਲੁਜ ਦਰਿਆ ਦੇ ਦੋਵੇਂ ਪਾਸੇ ਸਨ, ਅਤੇ ਨਾਲ ਲਗਦੇ ਮਿੰਟਗੁਮਰੀ ਅਤੇ ਬਹਾਵਲਪੁਰ ਦੇ ਖੇਤਰ; 25 ਕਿਲੋਮੀਟਰ ਫਾਜ਼ਿਲਕਾ ਦੇ ਉੱਪਰ ਤੋਂ ਲੈ ਕੇ 112 ਕਿਲੋਮੀਟਰ ਥੱਲੇ ਤੱਕ ਦਾ ਇਲਾਕਾ ਸੀ। ਇਨ੍ਹਾਂ ਤੋਂ ਉੱਪਰ ਡੋਗਰ ਰਹਿੰਦੇ ਸਨ ਅਤੇ ਥੱਲੇ ਜੋਈਯਾ ਜਾਂ ਜਈਯਾ ਲੋਕ ਸਨ। ਕਈ ਵੱਟੂ ਕੇਵਲ ਆਪਣੇ ਆਪ ਨੂੰ ਭੱਟੀ ਅਖਵਾਉਂਦੇ ਹਨ ਤੇ ਕਈ ਭੱਟੀ ਵੱਟੂ । ਇਹ ਚਰਵਾਹੇ ਸਨ ਤੇ ਹੋਰ ਚਰਵਾਹੇ ਵੰਸ਼ਾਂ ਵਾਂਗ ਬੜੇ ਵੱਡੇ ਲੁਟੇਰੇ ਸਨ । 1857 ਈ. ਦੇ ਗਦਰ ਵੇਲੇ ਇਨ੍ਹਾਂ ਹਕੂਮਤ ਨੂੰ ਬੜੀ ਮੁਸ਼ਕਿਲ ਵਿਚ ਪਾਇਆ ਸੀ। ਸਤਲੁਜ ਦੇ ਕੰਢਿਆਂ ਤੇ ਰਹਿਣ ਵਾਲੇ ਵੱਟੂ ਜੰਗਲ ਦੀ ਘਾਟ ਕਾਰਨ ਖੇਤੀ ਦਾ ਧੰਦਾ ਕਰਨ ਲੱਗ ਪਏ ਸਨ। ਅਤੇ ਕੈਪਟਨ ਅਲਫਸਟੋਨ ਲਿਖਦਾ ਹੈ ਕਿ “ਉਹ ਹੁਣ ਪਹਿਚਾਣ ਵਿਚ ਸ਼ਾਂਤੀਪੂਰਬਕ ਰਹਿਣ ਵਾਲੇ ਅਰਾਈਆਂ ਜਾਂ ਖੋਖਰਾਂ ਨਾਲੋਂ ਵੱਖਰੇ ਨਹੀਂ ਲਗਦੇ ਅਤੇ ਹੁਣ ਉਨ੍ਹਾਂ ਦੀਆਂ ਵਿਰਾਸਤਾਂ ਵਿਚ ਚੰਗੀ ਤਰ੍ਹਾਂ ਖੇਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਪਸ਼ੂਆਂ ਦੇ ਵੱਗ ਘੱਟ ਗਏ ਹਨ। ਉਹ ਸਿੱਖ ਹਕੂਮਤ ਵੇਲੇ ਕਤਲ ਦੀਆਂ ਵਾਰਦਾਤਾਂ ਕਰਦੇ ਸਨ ਤੇ ਇਨ੍ਹਾਂ ਸਾਲਾਂ ਵਿਚ ਇਨ੍ਹਾਂ ਕੋਈ ਮਾਲੀਆ ਨਾ ਦਿੱਤਾ ਕਿਉਂਕਿ ਸਿੱਖ ਜਾਂ ਉਗਰਾਹੀ ਨਾ ਕਰ ਸਕੇ ਜਾਂ ਉਗਰਾਹੁਣ ਤੋਂ ਡਰਦੇ ਸਨ ।”” ਇਹ ਲਗਭਗ ਸਾਰੇ ਹੀ ਮੁਸਲਮਾਨ ਸਨ, ਬਹੁਤ ਘੱਟ ਹਿੰਦੂ। ਵੰਡ ਤੋਂ ਪਹਿਲਾਂ ਰਾਵੀ ਦੇ ਵੱਟੂ ਪਸ਼ੂ ਚੋਰੀ ਕਰਨ ਵਿਚ ਬੜੇ ਬਦਨਾਮ ਸਨ।
ਵੱਟੂਆਂ ਦੀਆਂ ਕਈ ਮੂੰਹੀਆਂ ਹਨ ਜਿਵੇਂ ਲਾਧੋਕਾ, ਬਾਜ਼ੀਦਕਾ, ਸਲੀਮ ਸ਼ਾਹ ਆਦਿ ਜਿਹੜੀਆਂ ਵਡੇਰਿਆਂ ਦੇ ਨਾਂ ‘ਤੇ ਹਨ। ਇਨ੍ਹਾਂ ਨਾਵਾਂ ਦੇ ਪਿੰਡ ਫਾਜ਼ਿਲਕਾ ਲਾਗੇ ਵੇਖੇ ਜਾਂਦੇ ਹਨ। ਵੱਟੂ, ਖਰਲਾਂ, ਸਿਆਲਾਂ, ਹਿਜਰਾ, ਮਾਹਰਾਂ ਆਦਿ ਨੂੰ ਕੁੜੀਆਂ ਨਹੀਂ ਦਿੰਦੇ ਸਨ ਪਰ ਲੈ ਲੈਂਦੇ ਸਨ । ਵੱਟੂਆਂ ਦੇ ਖੇਤਰ ਵਿਚ ਸਰਕਾਰ ਵਲੋਂ ਜੋ ਕਾਰਦਾਰ ਨਿਯਤ ਕੀਤਾ ਜਾਂਦਾ ਸੀ, ਜਿੱਦਾਂ ਕਿ ਉਹ ਸ਼ੇਖੀ ਮਾਰਦੇ ਹਨ, ਕਤਲ ਕਰ ਦਿੱਤਾ ਜਾਂਦਾ ਸੀ, ਤੇ ਇਸ ਤਰ੍ਹਾਂ ਸਰਕਾਰ ਦਾ ਅਧਿਕਾਰ ਨਾ ਦੇ ਬਰਾਬਰ ਹੁੰਦਾ ਸੀ। ਇਕ ਮੁਸਲਮਾਨ ਕਾਰਦਾਰ ਮੀਰਾ ਇਮਾਮ ਸ਼ਾਹ ਨੇ ਮੁਹੰਮਦਨ ਦੰਡ-ਵਿਧਾਨ ਦੀ ਪ੍ਰਣਾਲੀ ਚਲਾਈ ਅਤੇ ਇਸ ਤਰ੍ਹਾਂ ਚੋਰੀ ਕਰਨ ਵਾਲੇ ਦਾ ਹੱਥ ਕੱਟ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਨ੍ਹਾਂ ਦੇ ਚੋਰੀ ਕਰਨ ਦੇ ਇਸ ਬੁਰੇ ਕਾਰਜ ਨੂੰ ਠੱਲ੍ਹ ਪਈ। ਲਗਭਗ ਸਾਰੇ ਹੀ ਵੱਟੂ ਮੁਸਲਮਾਨ ਹਨ ਤੇ ਪਾਕਿਸਤਾਨ ਵਿਚ ਚਲੇ ਗਏ ਹਨ ਜਿੱਥੇ ਪਹਿਲਾਂ ਹੀ ਇਨ੍ਹਾਂ ਦੀ ਘਣੀ ਆਬਾਦੀ ਸੀ। 1881 ਦੀ ਜਨਗਣਨਾ ਅਨੁਸਾਰ ਵੱਟੂ ਰਾਜਪੂਤਾਂ ਅਤੇ ਵੱਟੂ ਜੱਟਾਂ ਦੀ ਸੰਖਿਆ 21188 ਅਤੇ 3207 ਸੀ।
ਬੋਦਲਾ : ਇਹ ਵੱਟੂ ਰਾਜਪੂਤਾਂ ਦੀ ਇਕ ਸ਼ਾਖ ਹੈ।
ਜੋਈਯਾ ਜਾਂ ਜਈਯਾ : 1. ਜੋਈਯੇ ਰਾਜਪੂਤਾਂ ਦੀਆਂ 36 ਸ਼ਾਖਾਂ ਵਿਚੋਂ ਇਕ ਹਨ।” ਇਸਦਾ ਜ਼ਿਕਰ ਬੀਕਾਨੇਰ ਦੇ ਵਰਣਨ ਵਿਚ ਪਿੱਛੇ ਦਿੱਤਾ ਗਿਆ ਹੈ। 1881 ਦੀ ਮਰਦਮ-ਸ਼ੁਮਾਰੀ ਅਨੁਸਾਰ ਇਨ੍ਹਾਂ ਦੀ ਜਨਸੰਖਿਆ 30563 ਸੀ। 2. ਇਕ ਕੰਬੋਜ ਗੋਤ ਵੀ ਮਿਲਦਾ ਹੈ। 3. ਇਕ ਜੱਟ ਗੋਤ ਵੀ ਹੈ। 4. ਇਕ ਖਰਲ ਗੋਤ ਵੀ ਇਸ ਨਾਂ ਦਾ ਹੈ। 5. ਇਕ ਜੱਟ ਗੋਤ ਵੀ, ਜਿਸਦੀ ਜਨਸੰਖਿਆ 12338 (1881 ਈ.) ਸੀ।
ਮਹਾਰ : ਇਹ ਰਾਜਪੂਤਾਂ ਦਾ ਇਕ ਵੰਸ਼ ਹੈ ਜਿਹੜਾ ‘ਜੋਈਯਾ’ ਨਾਂ ਦੇ ਰਾਜਪੂਤ ਦਾ ਭਰਾ ਸੀ। ਇਨ੍ਹਾਂ ਦਾ ਖੇਤਰ ਫਾਜ਼ਿਲਕਾ ਤੋਂ ਸਤਲੁਜ ਦੇ ਦੂਜੇ ਪਾਸੇ ਮਿੰਟਗੁਮਰੀ ਜ਼ਿਲ੍ਹੇ ਵਿਚ ਸੀ। ਇਹ ਬੜੇ ਲੜਾਕੇ, ਸੁਸਤ, ਠੱਗ, ਪਸ਼ੂ ਰੱਖਣ ਦੇ ਦਿਲਦਾਦੇ, ਪਰ ਖੇਤੀ ਕਰਕੇ ਰਾਜ਼ੀ ਨਹੀਂ ਸਨ। ਇਹ ਅੰਮ੍ਰਿਤਸਰ, ਮੁਲਤਾਨ ਅਤੇ ਬਹਾਵਲਪੁਰ ਵਿਚ ਮਿਲਦੇ ਸਨ। ਇਹ ਸਿਰਸੇ ਵਿਚ ਵੀ ਮਿਲਦੇ ਸਨ। ਇਉਂ ਲਗਦਾ ਹੈ ਕਿ ਪੂਰਨ ਤੌਰ ‘ਤੇ ਮੁਸਲਮਾਨ ਬਣ ਗਏ ਹਨ। ਪੰਜਾਬ ਵਿਚ ਕਈ ‘ਮਹਾਰਵਾਲਾ’ ਨਾਂ ਦੇ ਪਿੰਡ ਇਨ੍ਹਾਂ ਦੀ ਵੱਸੋਂ ਦੇ ਸਨ। ਖੇਤੀ ਤੋਂ ਬੇਰੁਖੀ ਅਤੇ ਸੁਸਤੀ ਕਾਰਨ ਹੀ ਪਾਕਿਸਤਾਨ ਵਿਚ ਰਹਿੰਦਿਆਂ ਲੇਖਕ ਨੇ ਇਨ੍ਹਾਂ ਬਾਰੇ ਸਰਾਇਕੀ ਵਿਚ ਇਹ ਅਖਾਣ ਸੁਣਿਆ ਸੀ ‘ਮਹਾਰ ਭਈ ਮਹਾਰ, ਵਾਹੀ ਕੀਤੀ ਡੇੜ ਕਨਾਲ, ਉਹ ਵੀ ਖਾ ਗਈ
ਸਰਕਾਰ, ਬੈਠਾ ਢੋਲ ਵਜੀਦਾ ਮਹਾਰ ‘ ਬਰੀਆ ਰਾਜਪੂਤ : ਜਲੰਧਰ ਦੇ ਬਰੀਏ ਰਾਜਪੂਤ ਆਪਣੇ ਆਪ ਨੂੰ ਸੂਰਜਵੰਸ਼ੀ ਅਤੇ ਮਹਾਂਭਾਰਤ ਦੇ ਕਿਸੇ ਪ੍ਰਸਿੱਧ ਯੋਧੇ ਦੀ ਔਲਾਦ ਦੱਸਦੇ ਹਨ। ਪੰਜਾਬ ਦੀਆਂ ਬਹੁਤੀਆਂ ਜਾਤਾਂ ਇਸ ਯੋਧੇ ਨੂੰ ਆਪਣਾ ਪੁਰਖਾ ਮੰਨਦੀਆਂ ਹਨ, ਪਰ ਇਸ ਵਿਚ ਕੋਈ ਸਚਾਈ ਨਹੀਂ ਲਗਦੀ, ਇਹ ਕੇਵਲ ਇਕ ਦੂਜੇ ਦੀ ਵੇਖਾ-ਵੇਖੀ ਹੈ। ਸਿਆਲਕੋਟ ਜ਼ਿਲ੍ਹੇ ਵਿਚ ਜਿੱਥੇ ਇਹ ਥੋੜ੍ਹੇ ਸਨ, ਆਪਣੇ ਆਪ ਨੂੰ ਜੱਟ ਤੇ ਚੰਦਰਵੰਸ਼ੀ ਕਹਿੰਦੇ ਸਨ । ਇਹ ਵੰਸ਼ ਦਰਅਸਲ ਪਟਿਆਲੇ ਅਤੇ ਨਾਭੇ ਦੇ ਖੇਤਰ ਵਿਚ ਮਿਲਦਾ। ਹੈ ਤੇ ਇਸ ਤਰ੍ਹਾਂ ਲਗਦਾ ਹੈ ਕਿ ਇਹ ਰਾਜਪੂਤ ਬਿਲਕੁਲ ਨਹੀਂ ਹਨ। ਸਿੱਖ ਰਿਆਸਤਾਂ ਵਿਚ ਇਕ ਜੱਟ ਲਈ ਰਾਜਪੂਤ ਰੁਤਬਾ ਮੰਗਣਾ ਇਕ ਅਸਾਧਾਰਨ ਗੱਲ ਸੀ।
ਅਤੀਰਸ : ਆਪਣੇ ਆਪ ਨੂੰ ਰਾਜਪੂਤ ਅਖਵਾਉਂਦਾ ਛੋਟਾ ਜਿਹਾ ਵੰਸ਼ ਪਟਿਆਲਾ ਖੇਤਰ ਵਿਚ ਵਸਦਾ ਵੇਖਿਆ ਜਾਂਦਾ ਹੈ।
ਰਾਠੌਰ : 1. ਕੰਬੋਜਾਂ ਤੋਂ ਬਣੇ ਰਾਠੌਰ ਰਾਜਪੂਤ ਵੰਸ਼ ਰਾਜਪੂਤਾਂ ਦੇ 36 ਸ਼ਾਹੀ ਵੰਸ਼ਾਂ ਵਿਚੋਂ ਇਕ ਹੈ। ਇਹ ਸੂਰਜਵੰਸ਼ੀ ਲੋਕ ਹਨ। ਇਨ੍ਹਾਂ ਦਾ ਪੁਰਾਣਾ ਕੇਂਦਰ ਕਨੌਜ ਸੀ ਤੇ ਫਿਰ ਇਨ੍ਹਾਂ ਨੇ ਮਾਰਵਾੜ ਤੇ ਬੀਕਾਨੇਰ ਵਿਚ ਆਪਣਾ ਰਾਜ ਸਥਾਪਤ ਕੀਤਾ। ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮਿਲਦੇ ਹਨ, ਪਰ ਕਿਧਰੇ ਵੀ ਇਨ੍ਹਾਂ ਦੀ ਸੰਘਣੀ ਆਬਾਦੀ ਨਹੀਂ। ਪੁਰਾਣੇ ਪੰਜਾਬ ਵਿਚ ਜੁਬਲ ਅਤੇ ਰਾਵੈਨ ਰਿਆਸਤਾਂ (ਹੁਣ ਹਿਮਾਚਲ ਵਿਚ) ਰਾਠੌਰ ਰਾਜਪੂਤਾਂ ਦੀਆਂ ਸਨ।
- ਪੰਜਾਬ ਵਿਚ ਰਹਿੰਦੇ ਮਹਿਤੋਂ ਅਤੇ ਕਈ ਦਲਿਤ ਜਾਤਾਂ ਦੇ ਲੋਕ ਵੀ ਰਾਠੌਰ ਅਖਵਾਉਂਦੇ ਹਨ।
- ਵਣਜਾਰੇ ਤੇ ਸਿਕਲੀਗਰ ਵੀ ਰਾਠੌਰ ਅਖਵਾਉਂਦੇ ਹਨ।
ਜਾਦੂ : ਇਹ ਚੰਦਰਵੰਸ਼ੀ ਰਾਜਪੂਤ ਇਕ ਪ੍ਰਸਿੱਧ ਰਾਜਪੂਤ ਜਾਤ ਹੈ, ਜਿਸਦੇ ਲੋਕ ਹੁਣ ਆਪਣੇ ਆਪ ਨੂੰ ਭੱਟੀ ਲਿਖਦੇ ਹਨ। ਆਪਣੇ ਆਪ ਨੂੰ 1881 ਦੀ ਮਰਦਮ-ਸ਼ੁਮਾਰੀ ‘ਚ ਜਾਦੂ ਲਿਖਵਾਉਣ ਵਾਲੇ ਪੰਜਾਬ ਵਿਚ ਕੇਵਲ 4580 ਸਨ, ਉਹ ਵੀ ਸਭ ਤੋਂ ਵੱਧ ਪਟਿਆਲਾ ਦੇ ਦੱਖਣ ਵਿਚ 2206 ਅਤੇ ਦਿੱਲੀ ਵਿਚ 1505 ਸਨ।
ਜਾਤੂ : ਇਹ ਤੰਵਰ ਰਾਜਪੂਤਾਂ ਦੀ ਸ਼ਾਖ ਹੈ ਜਿਹੜੀ ਹਿਸਾਰ ਜ਼ਿਲ੍ਹੇ ਵਿਚ ਅਤੇ ਨਾਲ ਲਗਦੇ ਰੋਹਤਕ ਦੇ ਖੇਤਰਾਂ ਵਿਚ ਮਿਲਦੀ ਹੈ। ਤੰਵਰ ਰਾਜਪੂਤਾਂ ਦੇ ਹਰਿਆਣਾ ਵਿਚ ਤਿੰਨ ਉਪ ਵੰਸ਼ ਹਨ। (ੳ) ਜਾਤੂ (ਅ) ਰਘੂ (ੲ) ਸਤਰੋਲ; ਜਿਨ੍ਹਾਂ ਵਿਚ ਜਾਤੂ ਬਾਕੀ ਦੋਵਾਂ ਤੋਂ ਵੱਧ ਹਨ, ਜਿਨ੍ਹਾਂ ਦਾ ਭਵਾਨੀ ਤੋਂ ਲੈ ਕੇ ਅਗਰੋਹੇ ਤਕ ਰਾਜ ਰਿਹਾ ਹੈ। ਉਹ ਰੋਹਤਕ ਦੇ ਪੰਵਾਰ ਰਾਜਪੂਤਾਂ ਦੇ ਮੁੱਢ ਤੋਂ ਦੁਸ਼ਮਣ ਰਹੇ ਹਨ। ਕਰਨਾਲ ਦੇ ਕੁਝ ਜਾਤੂ ਆਪਣੇ ਆਪ ਨੂੰ ਚੋਹਾਨ ਕਹਿੰਦੇ ਹਨ ਤੇ 1881 ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ ਸੰਖਿਆ 500 ਸੀ।
ਰੰਗੜ/ਰੰਘੜ : ਭਾਈ ਕਾਨ੍ਹ ਸਿੰਘ ਨਾਭਾ ਇਸਲਾਮ ਮਤ ਧਾਰਨ ਕਰਨ ਵਾਲੇ ਰਾਜਪੂਤ ਨੂੰ ਰੰਘੜ ਕਹਿੰਦੇ ਹਨ।6 ਉਨ੍ਹਾਂ ਅਨੁਸਾਰ ਹੀ ਰੰਘੜ ਦੇ ਬੇਟੇ ਨੂੰ ਰੰਘੜੇਟਾ ਕਿਹਾ ਜਾਂਦਾ ਹੈ। ” ਉਹ ਮਜ਼੍ਹਬੀ ਸਿੱਖਾਂ (ਰੰਘੜੇਟਿਆਂ) ਨੂੰ ਵੀ ਰੰਘੜੇਟਾ ਕਹਿੰਦੇ ਹਨ ਪਰ ਉਹ ਪਹਿਲਾਂ ਲਿਖੇ ਰੰਘੜੇਟਿਆਂ ਤੋਂ ਵੱਖਰੇ ਹਨ। ਇਹ ਇਕ ਰਾਜਪੂਤ ਸ਼੍ਰੇਣੀ ਹੈ ਜੋ ਆਮ ਤੌਰ ‘ਤੇ ਮੁਸਲਮਾਨ ਹੈ ਤੇ ਹਿੰਦੂ ਘੱਟ। ਪੰਜਾਬ ਵਿਚ (1947 ਈ. ਤੋਂ ਪਹਿਲਾਂ) ਦੇ ਪੂਰਬੀ ਅਤੇ ਪੱਛਮੀ-ਦੱਖਣੀ ਹਿੱਸੇ ਵਿਚ ਵਸਦੇ ਮੁਸਲਮਾਨ ਰਾਜਪੂਤਾਂ ਨੂੰ ਹਿੰਦੂਆਂ ਵੱਲੋਂ ਰੰਘੜ ਕਿਹਾ ਜਾਂਦਾ ਸੀ। ਪਰ ਜਿਹੜਾ ਰਾਜਪੂਤ ਮੁਸਲਮਾਨ ਬਣਦਾ ਸੀ ਉਸਦਾ ਗੋਤ ਰਾਜਪੂਤਾਂ ਵਾਲਾ ਹੀ ਰਹਿੰਦਾ ਸੀ। ਇਸੇ ਕਰਕੇ ਰੰਘੜਾਂ ਦੇ ਗੋਤ ਰਾਜਪੂਤਾਂ ਨਾਲ ਮਿਲਦੇ ਹਨ। ਰੰਘੜ ਵਿਧਵਾ ਵਿਆਹ ਕਰਵਾ ਲੈਂਦੇ ਹਨ। ਰਾਜਪੂਤ ਮਾਵਾਂ ਤੇ ਮੁਸਲਮਾਨ ਪਿਉਆਂ ਦੀ ਅਸਲ ਸੰਤਾਨ ਨੂੰ ਰੰਘੜ ਕਿਹਾ ਜਾਂਦਾ ਹੈ ਅਤੇ ਇਹ ਆਪਸ ਵਿਚ ਵਿਆਹ-ਸ਼ਾਦੀਆਂ ਕਰ ਲੈਂਦੇ ਹਨ। ਇਸੇ ਤਰ੍ਹਾਂ ਰਾਜਪੂਤ ਪਿਉਆਂ ਤੇ ਮੁਸਲਮਾਨ ਮਾਵਾਂ ਦੀ ਸੰਤਾਨ ਨੂੰ ਵੀ ਰੰਘੜ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ। ਰੰਘੜ ਲੋਕ ਵੱਡੇ ਪਸ਼ੂ ਚੋਰ ਤੇ ਖਰੂਦੀ ਹਨ। ਜੋ ਰੰਘੜ ਆਪਣੀ ਜਾਤੋਂ ਬਾਹਰ ਰਿਸ਼ਤਾ ਕਰਦੇ ਹਨ, ਭਾਵੇਂ ਉਹ ਹਿੰਦੂ ਰੰਘੜ ਹੋਵੇ ਜਾਂ ਮੁਸਲਮਾਨ ਰੰਘੜ, ਉਨ੍ਹਾਂ ਨੂੰ ਘਟੀਆ ਦਰਜੇ ਦੇ ਰੰਘੜ ਕਿਹਾ ਜਾਂਦਾ है।
ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੁਸਲਮਾਨਾਂ ਵਿਚ (ਪਾਕਿਸਤਾਨ ਵਿਚ) ਅੱਜ ਵੀ ਲੱਖਾਂ ਮੁਸਲਮਾਨ ਜਿਨ੍ਹਾਂ ਵਿਚ ਭੱਟੀ, ਸਿਆਲ, ਟਿਵਾਣਾ, ਹਿਰਜ, ਘੇਬਾ, ਢੱਡੀ, ਗੋਂਦਲ, ਕਹੂਤ, ਭਕਰਾਲ, ਜੋਧਰੇ, ਕੇਤਵਾਲ, ਅਲਪਿਆਲ, ਖਿੱਚੀ, ਨੈਪਾਲ, ਜੋਈਯੇ, ਰਾਠੌਰ, ਚੌਹਾਨ, ਮਿਨਹਾਸ, ਬਰੀਆ, ਵੱਟੂ ਆਦਿ ਹਨ ਜਿਨ੍ਹਾਂ ਨੂੰ ਕੇਵਲ ਮੁਸਲਮਾਨ ਰਾਜਪੂਤ ਕਿਹਾ ਜਾਂਦਾ ਹੈ, ਰੰਘੜ ਨਹੀਂ। ਉਥੇ ਰੰਘੜ ਇਕ ਵੱਖਰੀ ਜਾਤ ਹੈ ਜਿਹੜੀ ਆਪਣੇ ਆਪ ਨੂੰ ਰਾਜਪੂਤ ਕਹਾਉਂਦੀ ਹੈ।
ਬਾਗੜੀ : ਬਾਗੜੀ ਸ਼ਬਦ ਉਨ੍ਹਾਂ ਲੋਕਾਂ ਲਈ, ਚਾਹੇ ਉਹ ਰਾਜਪੂਤ ਹੋਵੇ ਜਾਂ ਜਾਟ, ਵਰਤਿਆ ਜਾਂਦਾ ਹੈ ਜੋ ਸਿਰਸਾ ਅਤੇ ਹਿਸਾਰ ਦੇ ਦੱਖਣ-ਪੱਛਮੀ ਖੇਤਰ, ਜਿਸਨੂੰ ਬਾਗੜ ਕਿਹਾ ਜਾਂਦਾ ਹੈ, ਵਿਚ ਰਹਿੰਦੇ ਹਨ। ਇਹ ਲੋਕ ਪਟਿਆਲੇ ਵਿਚ ਵੀ ਮਿਲਦੇ ਹਨ ਤੇ ਸਿਆਲਕੋਟ ਵਿਚ ਵੀ ਮਿਲਦੇ ਸਨ । ਗੁਰਦਾਸਪੁਰ ਦੇ ਬਾਗੜੀ ਸਲਾਰੀਆ ਹਨ ਜਿਹੜੇ ਆਪਣੇ ਆਪ ਨੂੰ ਬਾਗਰ ਅਤੇ ਭਾਗਰ ਕਹਿੰਦੇ ਹਨ, ਪਰ ਇਨ੍ਹਾਂ ਦਾ ਬਾਗੜ ਖੇਤਰ ਵਿਚ ਰਹਿਣ ਵਾਲਿਆਂ ਲੋਕਾਂ ਨਾਲ ਕੋਈ ਸੰਬੰਧ ਨਹੀਂ। ਇਹ ਜੱਟ ਹਨ ਰਾਜਪੂਤ ਨਹੀਂ। ਬਾਗੜੀ ਰਾਜਪੂਤ ਸ਼ਾਇਦ ਰਾਠੌਰ ਹਨ ਜਾਂ ਭੱਟੀ। ਬਾਗੜ ਖੇਤਰ ਵਿਚ ਰਹਿੰਦੇ ਪੂੰਨੀਏ ਤੇ ਗੋਦਾਰੇ ਜੱਟ ਹਨ, ਰਾਜਪੂਤ ਨਹੀਂ। ਬਾਗੜੀ ਰਾਜਪੂਤਾਂ ਦੀ ਸੰਖਿਆ (1881 ਈ.) 13049 ਅਤੇ ਜੱਟਾਂ ਦੀ 5770 ਸੀ।
ਨੈਪਾਲ : 1. ਇਹ ਭੱਟੀ ਰਾਜਪੂਤਾਂ ਦਾ ਉਪ-ਵੰਸ਼ ਹੈ ਜਿਹੜਾ ਪਹਿਲਾਂ ਦਰਿਆ ਸਤਲੁਜ ਦੇ ਕੰਢੇ ਫੀਰੋਜ਼ਪੁਰ ਤੋਂ ਉੱਪਰ ਵਸਦਾ ਸੀ। ਇਸ ਖੇਤਰ ਵਿਚ ਇਨ੍ਹਾਂ ਦਾ ਰਾਜ ਰਿਹਾ ਹੈ ਪਰ ਡੋਗਰਿਆਂ ਨੇ ਇਨ੍ਹਾਂ ਨੂੰ ਹੋਰ ਉਪਰ ਨੂੰ ਧੱਕ ਦਿੱਤਾ ਅਤੇ ਇਨ੍ਹਾਂ ਨੇ ਗੁੱਜਰਾਂ ਨੂੰ। ਇਨ੍ਹਾਂ ਦੀਆਂ ਆਦਤਾਂ ਡੋਗਰਾਂ ਅਤੇ ਗੁੱਜਰਾਂ ਨਾਲ ਮੇਲ ਖਾਂਦੀਆਂ ਹਨ, ਪਰ ਇਨ੍ਹਾਂ ਦੋਵਾਂ ਤੋਂ ਇਹ ਵੱਡੇ ਚੋਰ ਰਹੇ ਹਨ। ਕਪੂਰਥਲਾ ਦੇ ਆਹਲੂਵਾਲੀਆ ਸਰਦਾਰਾਂ ਨੇ ਇਨ੍ਹਾਂ ਨੂੰ ਅਧੀਨ ਕੀਤਾ ਪਰ ਇਹ ਫਿਰ ਵੀ ਸੁਤੰਤਰ ਰਹੇ। ਇਹ ਲੋਕ ਆਪਣੇ ਆਪ ਨੂੰ ਬਹੁਤਾ ਭੱਟੀ ਅਖਵਾਉਂਦੇ ਹਨ ਅਤੇ ਨੈਪਾਲ ਘੱਟ । 2. ਕੰਬੋਜਾਂ ਦਾ ਇਕ ਗੋਤ ਵੀ ਨੈਪਾਲ ਹੈ। 3. ਇਹ ਜੱਟਾਂ ਦਾ ਵੀ ਗੋਤ ਹੈ।
ਪੁੰਡੀਰ ਰਾਜਪੂਤ : ਪੁੰਡੀਰ ਦਾਹਿਮ ਰਾਜਪੂਤਾਂ ਦੀ ਸ਼ਾਹੀ ਸ਼ਾਖ ਨਾਲ ਸੰਬੰਧਤ ਹਨ। ਉਨ੍ਹਾਂ ਨੇ ਚੌਹਾਨਾਂ ਦੀ ਅਧੀਨਤਾ ਵਿਚ ਪ੍ਰਿਥਵੀ ਰਾਜ ਚੌਹਾਨ ਵੇਲੇ ਲਾਹੌਰ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ। ਇਨ੍ਹਾਂ ਦਾ ਕੇਂਦਰ ਪੁੰਡਰੀ (ਜ਼ਿਲ੍ਹਾ ਕਰਨਾਲ) ਬਾਨੇਸਰ, ਰੰਬਾ, ਹਾਬਰੀ ਅਤੇ ਪੁਣਡਰਕ ਸੀ। ਇਹ ਇੰਦਰੀ ਜ਼ਿਲ੍ਹਾ ਜਗਾਧਰੀ ਵਿਚ ਅਤੇ ਨਾਲ ਲਗਦੇ ਅੰਬਾਲੇ ਦੇ ਖੇਤਰਾਂ ਵਿਚ ਵੀ ਮਿਲਦੇ ਹਨ। 1881 ਦੀ ਮਰਦਮ-ਸ਼ੁਮਾਰੀ ਅਨੁਸਾਰ ਇਨ੍ਹਾਂ ਦੀ ਪੰਜਾਬ ਵਿਚ 4901 ਸੰਖਿਆ ਸੀ। ਲੇਖਕ ਦੇ ਮਤ ਅਨੁਸਾਰ ਇਹ ਉਹੋ ਕਸ਼ੱਤਰੀ ਪੌਂਡਰਕ ਜਾਤ ਹੈ ਜਿਹੜੀ ਹੋਰ ਕਸ਼ੱਤਰੀ ਜਾਤਾਂ ਸ਼ਕ, ਕੰਬੋਜ, ਯਵਨ, ਖਸ਼ ਅਤੇ ਦਰਦ ਆਦਿ ਨਾਲ ਮਨੂੰ ਸਿਮ੍ਰਤੀ (10/43-44) ਅਨੁਸਾਰ ਮਲੇਛ ਕਹੀਆਂ ਗਈਆਂ ਹਨ।
ਬੜਗੁੱਜਰ ਰਾਜਪੂਤ : ਇਹ ਬੜਗੁੱਜਰ ਰਾਜਪੂਤਾਂ ਦੇ 36 ਸ਼ਾਹੀ ਪਰਿਵਾਰਾਂ ਵਿਚੋਂ ਇਕ ਹਨ, ਜਿਹੜੇ ਆਪਣਾ ਮੂਲ ਸ੍ਰੀ ਰਾਮ ਚੰਦਰ ਦੇ ਸਪੁੱਤਰ ਲਵ ਨਾਲ ਜੋੜਦੇ ਹਨ ਤੇ ਇਸ ਤਰ੍ਹਾਂ ਸੂਰਜਵੰਸ਼ੀ ਕੁਲ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਦੀ ਪੁਰਾਣੀ ਰਾਜਧਾਨੀ ਰਾਜੌਰ ਹੈ ਜਿਸਦੇ ਖੰਡਰ ਅਲਵਰ ਦੇ ਦੱਖਣ ਵਿਚ ਵੇਖੇ ਜਾਂਦੇ ਹਨ। ਇਨ੍ਹਾਂ ਦਾ ਅਲਵਰ ਤੇ ਨਾਲ ਲਗਦੇ ਜੈਪੁਰ ਦੇ ਖੇਤਰ ‘ਤੇ ਅਧਿਕਾਰ ਰਿਹਾ ਹੈ, ਜਦੋਂ ਤਕ ਕਿ ਜੈਪੁਰ ਦੇ ਕਛਵਾਹਾ ਰਾਜਪੂਤਾਂ ਨੇ ਇਨ੍ਹਾਂ ਨੂੰ ਇਥੋਂ ਕੱਢ ਨਹੀਂ ਦਿੱਤਾ। ਗੁੜਗਾਉਂ ਤੇ ਅਲਵਰ ਦੇ ਖੇਤਰ ਵਿਚ ਮਿਲਦੇ ਹਨ। ਇਹ ਕਹਿੰਦੇ ਹਨ ਕਿ ਉਹ 15ਵੀਂ ਸਦੀ ਦੇ ਅੱਧ ਵਿਚ ਜਲੰਧਰ ਤੋਂ ਆਏ ਹਨ।”ਇਸ ਵਿਚ ਸਚਾਈ ਵੀ ਹੈ ਕਿਉਂਕਿ ਉਹਨਾਂ ਦੇ ਮੁਖ ਕੇਂਦਰ ਸੁਹਣਾ ਵਿਚ ਸਥਿਤ ਕੰਬੋਆਂ (ਕੰਬੋਜਾਂ) ਦੀਆਂ ਇਮਾਰਤਾਂ ਜਿਨ੍ਹਾਂ ਦਾ ਬੜਗੁੱਜਰ ਰਾਜਪੂਤਾਂ ਤੋਂ ਪਹਿਲਾਂ ਇਥੇ ਕਬਜ਼ਾ ਸੀ, ਵੇਖੀਆਂ ਜਾ ਸਕਦੀਆਂ ਹਨ ਅਤੇ ਮੁਕਾਬਲਤਨ ਨਵੀਆਂ ਹਨ । 88
ਰਾਵਤ : ਰਾਵਤ ਨਾਂ ਦੀ ਇਕ ਵੱਖਰੀ ਜਾਤ, ਇਕ ਰਾਜਪੂਤ ਅਤੇ ਜੱਟ ਜਾਤ ਵੀ ਹੈ। ਰਾਵਤ, ਪੰਜਾਬ, ਹਰਿਆਣੇ ਤੇ ਹਿਮਾਚਲ ਪ੍ਰਦੇਸ਼ ਦੇ ਅਰਧ-ਪਹਾੜੀ ਖੇਤਰਾਂ ਵਿਚ ਜਮਨਾ ਨਦੀ ਵਿਚ ਦੂਰ ਤਕ ਮਿਲਦੇ ਹਨ। ਇਨ੍ਹਾਂ ਨੂੰ ਕਾਂਗੜੇ ਦੇ ਰਾਠੀ ਤੋਂ ਵੱਖਰਾ ਕਰਨਾ ਮੁਸ਼ਕਿਲ ਹੈ। ਬਿਨਾਂ ਸ਼ਕ ਇਨ੍ਹਾਂ ਦਾ ਅਰਧ-ਪਹਾੜੀ ਖੇਤਰਾਂ ਵਿਚ ਰਹਿੰਦੇ ਰਾਠੀਆਂ ਅਤੇ ਉੱਚੇ ਪਹਾੜਾਂ ਵਿਚ ਰਹਿੰਦੇ ਕਨੇਤ ਲੋਕਾਂ ਵਰਗਾ ਸਥਾਨ ਹੈ। ਉਹ ਚੰਦੇਲ ਰਾਜਪੂਤਾਂ ਦਾ ਵੰਸ਼ ਹਨ ਅਤੇ ਜਿਨ੍ਹਾਂ ਨੂੰ ਰਾਜਪੂਤ ਕਿਹਾ ਜਾ ਸਕਦਾ ਹੈ, ਵਿਚ ਬੜਾ ਨੀਵਾਂ ਸਥਾਨ ਰੱਖਦੇ ਹਨ। ਕਿਸੇ ਹਾਲਤ ਵਿਚ ਵੀ ਇਕ ਰਾਠੀ ਰਾਵਤ ਇਸਤ੍ਰੀ ਨਾਲ ਵਿਆਹ ਨਹੀਂ ਕਰਵਾਏਗਾ। ਉਨ੍ਹਾਂ ਵਿਚ ਵਿਧਵਾ ਵਿਆਹ ਦਾ ਰਿਵਾਜ ਰਿਹਾ ਹੈ, ਜਿਹੜੀ ਜ਼ਮਾਨੇ ਮੁਤਾਬਿਕ ਅੱਜਕਲ ਇਕ ਚੰਗੀ ਰਸਮ ਗਿਣੀ ਜਾਂਦੀ ਹੈ। ਰਾਵਤ ਰਾਜਪੂਤ, ਕਨੇਤਾਂ ਦੀ ਰਾਓ ਸ਼੍ਰੇਣੀ ਨਾਲ ਸ਼ਾਇਦ ਸੰਬੰਧਤ ਹਨ, ਪਰ ਇਥੇ ਵੀ ਇਨ੍ਹਾਂ ਨੂੰ ਰਾਠੀਆਂ ਤੋਂ ਅੱਡ ਕਰਨਾ ਮੁਸ਼ਕਿਲ ਹੈ। ਰਾਵਤ ਤੇ ਰਾਠੀ ਕਾਸ਼ਤਕਾਰ ਹਨ, ਆਪਣੇ ਹੱਥਾਂ ਨਾਲ ਹਲ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਜੰਮਣ ਮਰਨ ਦੇ ਰਸਮ ਰਿਵਾਜ ਸ਼ਾਸਤਰਾਂ ਮੁਤਾਬਿਕ ਹਨ। ਹਲ ਵਾਹੁਣ ਦਾ ਕੰਮ ਕਰਨ ਕਰਕੇ ਇਨ੍ਹਾਂ ਨੂੰ ਉੱਤਮ ਰਾਜਪੂਤ ਨਹੀਂ ਸਮਝਿਆ ਜਾਂਦਾ ਹੋਵੇਗਾ।
ਸਿਆਲ ਰਾਜਪੂਤ : 1. ਰਾਜਪੂਤਾਂ ਦਾ ਇਹ ਫਿਰਕਾ ਪੰਵਰ ਰਾਜਪੂਤਾਂ ਵਿਚੋਂ ਹੈ ਜਿਨ੍ਹਾਂ ਦਾ ਇਕ ਵਡੇਰਾ ਰਾਏ ਸ਼ੰਕਰ ਅਲਾਹਾਬਾਦ ਅਤੇ ਫ਼ਤਿਹਪੁਰ ਦੇ ਦਰਮਿਆਨ ਦਾਰਾਨਗਰ ਵਿਚ ਰਹਿੰਦਾ ਸੀ । ਇਕ ਰਵਾਇਤ ਅਨੁਸਾਰ ਉਸਦੇ ਤਿੰਨ ਪੁੱਤਰ, ਸਿਉ, ਟਿਉ ਅਤੇ ਘਿਉ ਸਨ। ਸਿਉ ਦੇ ਉੱਤਰਾਧਿਕਾਰੀ ਝੰਗ ਦੇ ਸਿਆਲ ਹਨ, ਟਿਊ ਦੇ ਟਿਵਾਣੇ ਅਤੇ ਘਿਉ ਦੇ ਪਿੰਡੀਘੇਬ ਦੇ ਘੇਬੇ। ਇਕ ਹੋਰ ਰਵਾਇਤ ਅਨੁਸਾਰ ਸਿਆਲ ਰਾਏ ਸ਼ੰਕਰ ਦਾ ਪੁੱਤਰ ਸੀ ਅਤੇ ਟਿਵਾਣਿਆਂ ਅਤੇ ਘੋਬਿਆਂ ਦੇ ਵਡੇਰੇ ਸਿਆਲ ਦੇ ਸ਼ਰੀਕ ਸਨ । ਰਾਏ ਸ਼ੰਕਰ ਦੀ ਮੌਤ ‘ਤੇ ਪਰਿਵਾਰ ਵਿਚ ਬਹੁਤ ਝਗੜਾ ਹੋਇਆ ਤੇ ਸਿਆਲ ਅਲਾਉੱਦੀਨ ਮਸਊਦ (1242-1246 ਈ.) ਬਾਦਸ਼ਾਹ ਦੇ ਸਮੇਂ ਇਥੋਂ ਪਲਾਇਣ ਕਰਕੇ ਪੰਜਾਬ ਆ ਗਿਆ। ਇਸੇ ਸਮੇਂ ਹੀ ਰਾਜਸਥਾਨ ਤੋਂ ਬਹੁਤੇ ਰਾਜਪੂਤ ਪਲਾਇਣ ਕਰਕੇ ਪੰਜਾਬ ਆਏ ਜਿਨ੍ਹਾਂ ਵਿਚ ਪੰਜਾਬ ਦੇ ਖਰਲ, ਟਿਵਾਣੇ, ਘੇਬੇ, ਚੱਧੜ ਅਤੇ ਪੰਵਾਰ ਰਾਜਪੂਤਾਂ ਦੇ ਪਰਿਵਾਰ ਵੀ ਸਨ। ਬਾਬਾ ਫ਼ਰੀਦ ਸ਼ਕਰਗੰਜ ਨੇ ਇਨ੍ਹਾਂ ਦੇ ਵਡੇਰਿਆਂ ਨੂੰ ਮੁਸਲਮਾਨ ਬਣਾਇਆ ਸੀ । ਸਿਆਲ ਵਰਤਮਾਨ ਜ਼ਿਲ੍ਹਿਆਂ, ਝੰਗ, ਲਾਇਲਪੁਰ (ਫੈਸਲਾਬਾਦ), ਸ਼ੇਖੂਪੁਰਾ, ਗੁੱਜਰਾਂਵਾਲਾ, ਸ਼ਾਹਪੁਰ ਅਤੇ ਜਿਹਲਮ ਆਦਿ ਦੇ ਜੰਗਲਾਂ ਵਿਚ ਘੁੰਮਦੇ ਰਹੇ। ਇਸੇ ਸਮੇਂ ਸਿਆਲ ਦਾ ਵਿਆਹ ਸ਼ਾਹਪੁਰ ਜ਼ਿਲ੍ਹੇ ਦੇ ਭਾਈ ਖਾਨ ਮੇਕਨ ਜੋ ਸਾਹੀਵਾਲ ਦਾ ਸੀ, ਦੀ ਧੀ ਸੋਹਾਗ ਨਾਲ ਹੋਇਆ ਅਤੇ ਕਿਹਾ ਜਾਂਦਾ ਹੈ ਕਿ ਸਿਆਲਕੋਟ ਦਾ ਕਿਲ੍ਹਾ ਉਸਨੇ ਬਣਵਾਇਆ ਤੇ ਆਰਜ਼ੀ ਤੌਰ ‘ਤੇ ਉਥੇ ਰਿਹਾਇਸ਼ ਵੀ ਕੀਤੀ। ਜਿਹਲਮ ਦਰਿਆ ਦੇ ਪੂਰਬ ਤੇ ਪੱਛਮ ਅਤੇ ਖੁਸ਼ਾਬ ਦੇ ਖੇਤਰ ਵਿਚ ਇਕ ਵੱਡੇ ਇਲਾਕੇ ‘ਤੇ ਕਬਜ਼ਾ ਕੀਤਾ। “ਅਠਾਰਵੀਂ ਸਦੀ ਦੇ ਪਹਿਲੇ ਅੱਧ ਤਕ ਇਹ ਚਰਵਾਹੇ ਸਨ, ਘੱਟ ਖੇਤੀ ਕਰਨ ਵਾਲੇ, ਦਰਿਆ ਦੇ ਕੰਢਿਆਂ ‘ਤੇ ਰਹਿਣ ਵਾਲੇ, ਸਰਦੀਆਂ ਦੇ ਅੰਤਲੇ ਸਮੇਂ ਤੋਂ ਗਰਮੀਆਂ ਦੇ ਪਹਿਲੇ ਮਹੀਨੇ ਤਕ ਚਨਾਬ ਦੇ ਨੀਵੇਂ ਖੇਤਰਾਂ (ਬੇਟ) ਅਤੇ ਬਾਰਸ਼ਾਂ ਦੇ ਮੌਸਮ ਵਿਚ ਝੰਗ ਬਾਰ ਦੇ ਉੱਚੇ ਖੇਤਰਾਂ ‘ਚ ਪਸ਼ੂ ਚਾਰਨ ਵਾਲੇ ਲੋਕ ਸਨ । ਹੁਣ ਉਨ੍ਹਾਂ ਦੇ ਕਬਜ਼ੇ ਵਿਚ ਜੋ ਖੇਤਰ ਹੈ ਉਸਦੇ ਵੱਡੇ ਹਿੱਸੇ ਨੂੰ ਮੁਗਲਾਂ ਦੇ ਦੇਸ਼ ‘ਤੇ ਕਬਜ਼ਾ ਕਰਨ ਵੇਲੇ ਤੋਂ ਪਹਿਲਾਂ ਇਨ੍ਹਾਂ ਨੇ ਮੱਲ ਲਿਆ ਸੀ। ਇਸ ਸਮੇਂ ਕਦੀ ਇਹ ਭੇਰੇ ਤੋਂ ਤੇ ਕਦੇ ਮੁਲਤਾਨ ਤੋਂ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਰਹੇ। ਬਾਰ ਦੇ ਇਸ ਗੜ੍ਹ ਅਤੇ ਥਲ ਖੇਤਰ ਵਿਚ ਰਹਿੰਦੇ ਟੱਪਰੀ ਵਾਸ ਲੋਕਾਂ ਤੋਂ ਮਾਲੀਆ ਉਗਰਾਹੁਣਾ ਕੋਈ ਸੌਖਾ ਕੰਮ ਨਹੀਂ ਸੀ। ਇਕੱਲੇ ਸਿਆਲਾਂ ਨੇ ਇਹ ਕੰਮ ਕੀਤਾ ਤੇ ਇਸ ਧਰਤੀ ‘ਤੇ ਰਹਿੰਦੇ ਲੋਕਾਂ ਨੋਲਾਂ, ਭੰਗੂਆਂ, ਮੰਗਨ, ਮਰਲ ਅਤੇ ਹੋਰ ਪੁਰਾਣੇ ਵੰਸ਼ਾਂ ਨੂੰ ਬੇ-ਦਖ਼ਲ ਕੀਤਾ, ਉਨ੍ਹਾਂ ਨੂੰ ਆਪਸੀ ਝਗੜਿਆਂ ਵਿਚ ਉਲਝਾਇਆ ਅਤੇ ਕਦੇ-ਕਦੇ ਖਰਲਾਂ ਅਤੇ ਬਲੋਚਾਂ ਵਿਚ ਸਖ਼ਤ ਲੜਾਈਆਂ ਵੀ ਕਰਵਾਈਆਂ।
ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿਚ ਇਕ ਪ੍ਰਸਿੱਧ ਸਿਆਲ ਸਰਦਾਰ ਵਲੀਦਾਦ ਨੇ ਬਹੁਤ ਵੱਡੇ ਖੇਤਰ ‘ਤੇ ਅਧਿਕਾਰ ਕਰ ਲਿਆ ਸੀ ਜਿਸ ਵਿਚ ਰਾਵੀ ਤੇ ਕਮਾਲੀਏ ਤੋਂ ਲੈ ਕੇ, ਰਾਵੀ ਤੇ ਚਨਾਬ ਦੇ ਸੰਗਮ ਦਾ ਖੇਤਰ, ਚਨਿਓਟ ਤੋਂ ਲੈ ਕੇ ਪਿੰਡੀ ਭੱਟੀਆਂ ਤਕ ਅਤੇ ਹੋਰ ਬਹੁਤ ਸਾਰਾ ਖੇਤਰ ਸ਼ਾਮਿਲ ਸੀ । ਉਸਦਾ ਉੱਤਰਾਧਿਕਾਰੀ ਇਨਾਇਤਉੱਲਾ ਨਾਲਾਇਕ ਸਾਬਤ ਹੋਇਆ ਅਤੇ ਸਿੱਖ ਭੰਗੀ ਸਰਦਾਰਾਂ ਨੇ ਕੇਵਲ 40 ਘੋੜ ਸਵਾਰਾਂ ਨਾਲ ਹੀ ਉਸਦੇ ਖੇਤਰ ਨੂੰ ਜਿੱਤ ਲਿਆ ਤੇ ਉਸਨੂੰ ਕੈਦੀ ਬਣਾ ਲਿਆ। ਅਹਿਮਦ ਖਾਂ ਨਾਂ ਦੇ ਆਖਰੀ ਸਿਆਲ ਸਰਦਾਰ ਤੇ ਮਹਾਰਾਜਾ ਰਣਜੀਤ ਸਿੰਘ ਨੇ 1810 ਈ. ਵਿਚ ਚੜ੍ਹਾਈ ਕੀਤੀ ਅਤੇ ਉਸਦਾ ਇਲਾਕਾ ਜਿੱਤਕੇ ਉਸਨੂੰ ਜੇਲ੍ਹ ਵਿਚ ਸੁੱਟ ਦਿੱਤਾ। ਹੀਰ ਸਿਆਲਾਂ ਦੀ ਧੀ ਸੀ। ਸਾਹਿਬਾਂ ਵੀ ਮਾਹਨੀ ਗੋਤ ਦੇ ਸਿਆਲਾਂ ਦੀ ਧੀ ਸੀ ਤੇ ਚੱਧੜਾਂ ਦੀ ਨੂੰਹ ।
1881 ਦੀ ਜਨਗਣਨਾ ਅਨੁਸਾਰ ਸਿਆਲ ਵਿਧਵਾ ਵਿਆਹ ਨਹੀਂ ਕਰਦੇ ਸੀ। ਖੇਤੀ ਦੇ ਸਾਰੇ ਕੰਮ ਸਿਵਾਏ ਫਸਲ ਵੱਢਣ ਦੇ ਕਰਦੇ ਸਨ। ਗਊ, ਸੱਯੜ (ਖਰਗੋਸ਼) ਅਤੇ ਊਠ ਦਾ ਮਾਸ ਨਹੀਂ ਖਾਂਦੇ ਸਨ । ਨੀਵੀਂ ਜਾਤ ਵਾਲਿਆਂ ਦੀ ਪਕਾਈ ਰੋਟੀ ਅਤੇ ਅਣਮਾਂਜੇ ਭਾਂਡੇ ਤੋਂ ਪਾਣੀ ਨਹੀਂ ਪੀਂਦੇ ਸਨ। ਇਹ ਰਸਮ ਰਿਵਾਜ ‘ਬਿਲਕੁਲ ਉੱਚੀ ਜਾਤ’ ਦੇ ਹਿੰਦੂਆਂ ਵਰਗੇ ਸਨ। ਉਸ ਵੇਲੇ ਉਹ ਆਪਣੀਆਂ ਰਸਮਾਂ ਨੂੰ ਪੂਰੀਆਂ ਕਰਨ ਲਈ ਬ੍ਰਾਹਮਣ ਤੇ ਮਿਰਾਸੀ ਦੀ ਵਰਤੋਂ ਕਰਦੇ ਸਨ। ਪਰ ਹੁਣ ਇਹ ਰਸਮਾਂ ਲਗਭਗ ਖਤਮ ਹਨ ਤੇ ਉਹ ਪੂਰੀ ਤਰ੍ਹਾਂ ਮੁਸਲਮਾਨੀ ਰਸਮਾਂ ਰਿਵਾਜਾਂ ਦੇ ਧਾਰਨੀ ਹਨ। ਸਾਂਦਲ ਬਾਰ ਦੇ ਰਹਿਣ ਵਾਲੇ ‘ਜਾਂਗਲੀ ਲੋਕ’ ਬਹੁਤੇ ਸਿਆਲ ਵੰਸ਼ ਨਾਲ ਸੰਬੰਧਤ ਹਨ।
Credit – ਕਿਰਪਾਲ ਸਿੰਘ ਦਰਦੀ