ਸੰਸਕ੍ਰਿਤ ਦਾ ਸ਼ਬਦ ਤਕਛ ਹੈ, ਜਿਸਦਾ ਅਰਥ ਹੈ ਛਿੱਲਣਾ ਜਾਂ ਕੱਟਣਾ। ਪੰਜਾਬੀ ਦਾ ਸ਼ਬਦ ਤੱਛਣਾ ਇਸ ਤੋਂ ਹੀ ਉਪਜਿਆ ਹੈ। ਵਿਸ਼ਵਕਰਮਾ ਨੂੰ ਤਕਛਕ ਕਿਹਾ ਜਾਂਦਾ ਹੈ। ਇਸ ਸ਼ਬਦ ਤੋਂ ਹੀ ਤਰਖਾਣ, ਅਰਥਾਤ ਛਿੱਲਣ ਜਾਂ ਕੱਟਣ ਵਾਲਾ ਸ਼ਬਦ ਚੱਲਤ ਹੋਇਆ। ਸੰਸਕ੍ਰਿਤ ਦਾ ਸ਼ਬਦ ਲੋਹਕਾਰ ਸ਼ਬਦ ਲੋਹੇ ਦਾ ਕੰਮ ਕਰਨ ਵਾਲਾ ਅਰਥ ਦਿੰਦਾ ਹੈ। ਜਿਸ ਤੋਂ ਪੰਜਾਬੀ ਦੇ ਸ਼ਬਦ ਲੋਹਾਰ ਦੀ ਉਤਪਤੀ ਹੋਈ ਹੈ।
ਮਨੁੱਖੀ ਸਭਿਅਤਾ ਵਿਚ ਸਮਾਂ ਭਾਵੇਂ ਪੱਥਰ-ਯੁੱਗ ਦਾ ਸੀ ਜਾਂ ਲੋਹਾ-ਯੁੱਗ ਦਾ, ਪੱਥਰ ਤੇ ਲੋਹੇ ਤੋਂ ਬਣੇ, ਲੋਕ-ਵਰਤੋਂ ਵਿਚ ਆਉਣ ਵਾਲੇ ਔਜ਼ਾਰ ਤੇ ਹਥਿਆਰ ਅਵੱਸ਼ ਹੀ ਕਿਸੇ ਸ਼ਿਲਪੀ ਹੱਥ ਨੇ ਨਿਰਮਤ ਕੀਤੇ ਹੋਣਗੇ। ਉਹ ਲੋਕ ਅਵੱਸ ਹੀ ਬੜੇ ਬੁੱਧੀਮਾਨ ਸਨ। ਬਸ ਇਥੋਂ ਹੀ ਅਸੀਂ ਇੰਜੀਨੀਅਰਿੰਗ ਵਿਗਿਆਨ ਦਾ ਆਦਿ ਹੋਇਆ ਕਹਿ ਸਕਦੇ ਹਾਂ ਅਤੇ ਇਨ੍ਹਾ ਵਿਗਿਆਨੀਆਂ ਨੂੰ ਆਦਿ ਸ਼ਿਲਪਕਾਰ । ਮਹਾਂਭਾਰਤ (12/166/77) ਵਿਚ ਇਕ ਦੈਵੀ ਤਲਵਾਰ ਦਾ ਵਰਣਨ, ਉਸਦੀ ਉਤਪਤੀ, ਉਸਦਾ ਅੱਡ-ਅੱਡ ਯੋਧਿਆਂ ਦੇ ਹੱਥਾਂ ਵਿਚ ਜਾਣ ਦਾ ਵਰਣਨ ਮਿਲਦਾ ਹੈ। ਕਿਸੇ ਧਾਤ ਤੋਂ ਬਣੀ ਇਹ ਤਲਵਾਰ ਦੀ ਕਾਢ ਧਾਤ-ਯੁੱਗ ਦੇ ਪ੍ਰਾਰੰਭ ਵਲ ਸੰਕੇਤ ਕਰਦੀ ਹੈ। ਇਸ ਤੋਂ ਪਹਿਲਾਂ ਪੱਥਰ-ਯੁੱਗ ਵਿਚ ਸ਼ਿਕਾਰ ਕਰਨ ਜਾਂ ਲੜਾਈ ਕਰਨ ਲਈ, ਪੱਥਰ, ਧਨੁਖ, ਬਾਣ, ਕੁਹਾੜੀ ਆਦਿ ਅਸਤ੍ਰ-ਸ਼ਸਤਰ, ਪੱਥਰ, ਲੱਕੜੀ, ਬਾਂਸ ਆਦਿ ਦੇ ਹੀ ਬਣਦੇ ਹੋਣਗੇ। ਜਦ ਤਲਵਾਰ ਦੀ ਕਾਢ ਨਿਕਲੀ ਹੋਵੇਗੀ ਤਾਂ ਮਾਨਵ ਸਮਾਜ ਵਿਚ ਇਕ ਕ੍ਰਾਂਤੀ ਤੇ ਹਲਚਲ ਉਤਪੰਨ ਹੋਈ ਹੋਵੇਗੀ। ਐਸੀ ਹੀ ਕ੍ਰਾਂਤੀ ਮਨੁੱਖੀ ਸਮਾਜ ਵਿਚ ਚੱਕਰ (ਪਹੀਆ) ਦੀ ਕਾਢ ‘ਤੇ ਵੀ ਹੋਈ ਹੋਵੇਗੀ । ਵਾਸਤਵ ਵਿਚ ਇਸ ਕਾਢ ਨੇ ਮਾਨਵ-ਜੀਵਨ ਵਿਚ ਉਸ ਚੇਤਨਾ ਨੂੰ ਜਨਮ ਦਿੱਤਾ ਹੋਵੇਗਾ ਜਿਸ ਤੋਂ ਮਨੁੱਖੀ ਘੁਮੱਕੜਪਨ ਨੂੰ ਬਲ ਮਿਲਦਾ ਹੈ। ਪਹੀਆ-ਰੱਥਾਂ ‘ਤੇ ਚੜ੍ਹ ਧਰਤੀ ਦੇ ਖੰਡਾਂ ਨੂੰ ਗਾਹੁਣ, ਉਨ੍ਹਾਂ ‘ਤੇ ਕਬਜ਼ਾ ਕਰਨ ਅਤੇ ਉਥੋਂ ਦੇ ਕੁਦਰਤੀ ਵਸੀਲਿਆਂ ਦਾ ਪ੍ਰਯੋਗ ਕਰਨ ਵਿਚ ਇਹ ਕਾਢ ਬੜੀ ਸਹਾਈ ਹੋਈ।
ਕਿਉਂ ਨਾ ਅਸੀਂ ਕਹੀਏ ਕਿ ਇਹ ਸਾਹਸੀ ਲੋਹਾਰ/ਤਰਖਾਣ ਲੋਕ, ਉਸ ਮਹਾਂ ਸ਼ਕਤੀਮਾਨ ਵਿਸ਼ਵਕਰਮਾ ਦੀ ਜਗਤ ਨੂੰ ਮਹਾਨ ਦੇਣ ਹਨ।
ਵਿਸ਼ਵਕਰਮਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਉਹ ‘ਸੰਸਾਰ’ ਰਚਣ ਵਾਲਾ ਕਰਤਾਰ ਸੀ। ਰਿਗਵੇਦ ਦੇ ਦੋ ਮੰਤਰਾਂ ਵਿਚ ਵਿਸ਼ਵਕਰਮਾ ਦਾ ਵਰਣਨ ਹੈ ਕਿ ਇਸਦੇ ਹਰ ਪਾਸੇ ਮੂੰਹ, ਬਾਹਾਂ ਅਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਤੇ ਇਸਨੂੰ ਸਾਰੇ ਲੋਕਾਂ ਦਾ ਗਿਆਨ ਹੈ । ‘ ਬ੍ਰਹਮਾ ਅਤੇ ਸੂਰਜ ਨੂੰ ਵੀ ਵਿਸ਼ਵਕਰਮਾ ਕਿਹਾ ਜਾਂਦਾ ਹੈ। ਜਿਸ ਵਿਸ਼ਵਕਰਮਾ ਦੀ ਰਾਮਗੜ੍ਹੀਆ ਵੀਰ ਅਤੇ ਹੋਰ ਸ਼ਿਲਪਕਾਰ ਪੂਜਾ ਕਰਦੇ ਹਨ ਅਤੇ ਜਿਸਦੀ ਸਿਮਤੀ ਵਿਚ ਦੀਵਾਲੀ ਤੋਂ ਅਗਲੇ ਦਿਨ ਉਹ ਕੋਈ ਕੰਮ ਨਹੀਂ ਕਰਦੇ ਅਤੇ ਔਜ਼ਾਰਾਂ ਦੀ ਪੂਜਾ ਕਰਦੇ ਹਨ ਦੇ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ‘ਇਕ ਦੇਵਤਾ ਜਿਸਨੂੰ ਮਹਾਂਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ਚੀਫ਼ ਇੰਜੀਨੀਅਰ Chief Engineer) ਦੱਸਿਆ ਹੈ। ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ, ਕਿੰਤੂ ਦੇਵਤਿਆਂ ਦੇ ਸ਼ਸਤਰ- ਅਸਤਾਂ ਨੂੰ ਵੀ ਇਹੀ ਬਣਾਉਂਦਾ ਹੈ । ਸਥਾਪਤਯ ਉਪ-ਵੇਦ, ਜਿਸ ਵਿਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ। ਮਹਾਂਭਾਰਤ ਵਿਚ ਇਸਦੀ ਬਾਬਤ ਇਉਂ ਲਿਖਿਆ ਹੈ-ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸਨੇ ਕਿ ਦੇਵਤਿਆਂ ਦੇ ਰੱਥ ਬਣਾਏ ਹਨ, ਜਿਸਦੇ ਹੁਨਰ ਤੇ ਪ੍ਰਿਥਵੀ ਖੜ੍ਹੀ ਹੈ ਅਤੇ ਜਿਸਦੀ ਸਦੀਵ ਪੁਜਾ ਕੀਤੀ ਜਾਂਦੀ ਹੈ । ਰਾਮਾਯਨ ਵਿਚ ਲਿਖਿਆ ਹੈ ਕਿ ਵਿਸ਼ਵਕਰਮਾ ਅਠਵੇਂ ਵਸੂ ਪ੍ਰਭਾਸ ਦਾ ਪੁੱਤਰ ਲਾਵਨਯਮਤੀ (ਯੋਗ ਸਿੱਧਾ) ਦੇ ਪੇਟੋਂ ਹੋਇਆ। ਇਸਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ । ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨਾ ਸਕੀ, ਤਾਂ ਵਿਸ਼ਵਕਰਮਾ ਨੇ ਸੂਰਯ ਨੂੰ ਆਪਣੇ ਖਰਾਦ ‘ਤੇ ਚਾੜ੍ਹ ਕੇ ਉਸਦਾ ਅੱਠਵਾਂ ਭਾਗ ਛਿਲ ਦਿੱਤਾ ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ। ਸੂਰਯ ਦੇ ਛਿੱਲੜ ਤੋਂ ਵਿਸ਼ਵਕਰਮਾ ਨੇ ਵਿਸ਼ਨੂੰ ਦਾ ਚੱਕ੍ਰ, ਸ਼ਿਵ ਦਾ ਤ੍ਰਿਸ਼ੂਲ, ਆਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤਰ ਬਣਾਏ। ਜਗਨਨਾਥ ਦਾ ਬੁਤ ਵੀ ਇਸੇ ਕਾਰੀਗਰ ਦੀ ਦਸਤਕਾਰੀ ਦਾ ਕਮਾਲ ਹੈ।’
ਇਹ ਕਾਵਿਕ ਤੇ ਅਲੰਕਾਰਕ ਵਰਣਨ ਹੈ, ਉਸ ਮਹਾਨ ਕਾਰੀਗਰ ਦੇਵਤੇ ਦਾ ਜਿਸਦੀ ਵਿਦਿਆ ਤੋਂ ਸਾਰਾ ਜਗਤ ਪ੍ਰਭਾਵਤ ਹੁੰਦਾ ਰਹਿੰਦਾ ਹੈ, ਜਿਹੜਾ ਸੂਰਜ ਨੂੰ ਛਿੱਲ ਸਕਦਾ ਹੈ। ਕਾਸ਼ ਕਿ ਅੱਜ ਦੇ ਜਵਾਈਆਂ ਨੂੰ ਜੋ ਕੁੜੀਆਂ ਨੂੰ ਵਿਆਹ ਕੇ ਛੱਡ ਜਾਂ ਸਾੜ ਦਿੰਦੇ ਹਨ, ਨੂੰ ‘ਛਿੱਲਣ’ ਲਈ ਹੋਰ ਵਿਸ਼ਵਕਰਮਾ ਪੈਦਾ ਹੋਵੇ।
ਆਰੀਆਂ ਤੋਂ ਪਹਿਲਾਂ ਵੀ ਭਾਰਤੀ ਲੋਕ ਸਮਰੱਥ ਸਮਾਜਿਕ ਅਵਸਥਾ ਦੇ ਮਾਲਕ ਸਨ । ਉਹ ਸ਼ਹਿਰਾਂ ਵਿਚ ਰਹਿੰਦੇ ਸਨ ਤੇ ਪਿੰਡਾਂ ਵਿਚ ਵੀ। ਨਦੀਆਂ ਤੇ ਉਨ੍ਹਾਂ ਨੇ ਸਿੰਚਾਈ ਲਈ ਬੰਨ੍ਹ (Dams) ਬਣਾਏ ਹੋਏ ਸਨ, ਜਿਹੜੇ ਆਰੀਆਂ ਦੇ ਨੇਤਾ ਇੰਦਰ ਨੇ ਤੋੜੇ। ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਤੇ ਬਰਬਾਦ ਕੀਤਾ। ਕਾਰੀਗਰੀ ਜੋ ਪੂਰੇ ਜੋਬਨ ਵਿਚ ਸੀ ਉਸਦਾ ਮਲੀਆਮੇਟ ਕੀਤਾ ਤੇ ਧਰਤੀ ਦੇ ਇਸ ਖੇਤਰ ਨੂੰ ਅੰਧਕਾਰ ਵਿਚ ਧੱਕ ਦਿੱਤਾ। ਮਹਿੰਜੋਦੜੋ ਤੇ ਹੜੱਪਾ ਇਸ ਸਭਿਅਤਾ ਦੀ ਹੋਂਦ ਦੇ ਗਵਾਹ ਹਨ। ਆਰੀਆ ਲੋਕਾਂ ਨੇ ਪਹਿਲਾਂ ਰਹਿੰਦੇ ਲੋਕਾਂ (ਦ੍ਰਾਵੜਾਂ) ਜਿਨ੍ਹਾਂ ਨੂੰ ਦਾਸਯੂ ਜਾਂ ਦਾਸ ਕਿਹਾ ਜਾਂਦਾ ਹੈ, ਦੀ ਬਹੁਤੀ ਨਕਲ ਹੀ ਕੀਤੀ, ਸਮਾਜਿਕ ਅਤੇ ਧਾਰਮਿਕ ਵਿਸ਼ਿਆਂ ਵਿਚ ਉਨ੍ਹਾਂ ਨੇ ਪਹਿਲੇ ਲੋਕਾਂ ਦੇ ਦੇਵੀ-ਦੇਵਤੇ ਵੀ ਸਾਂਭ ਲਏ। ਇਕ ਵਿਦਵਾਨ ਐੱਲ.ਐੱਮ. ਜੋਸ਼ੀ ਦਾ ਮਤ ਹੈ ਕਿ ‘ਪੁਰਾਣਾਂ ਵਿਚ ਦਰਜ ਦੇਵਤਾਗਣ, ਰੁਦਰ, ਸ਼ਿਵ, ਕ੍ਰਿਸ਼ਨ, ਸ਼ਕਤੀ (ਉਮਾ ਜਾਂ ਮਾਂ), ਕੁਬੇਰ, ਗਨੇਸ਼ ਅਤੇ ਹਨੂਮਾਨ ਮੂਲ ਤੌਰ ‘ਤੇ ਅਨਾਰੀਆ ਲਗਦੇ ਹਨ। ਵਿਸ਼ਨੂੰ ਵੀ ਮੂਲ ਵਿਚ ਅਰਧ-ਅਨਾਰੀਆ ਹੈ। ਵਿਸ਼ਨੂੰ ਨੇ ਲੰਮੇ ਤੇ ਸ਼ਾਂਤਮਈ ਅਮਲ ਦੁਆਰਾ ਕਈ ਅਨਾਰੀਆ ਦੇਵਤਿਆਂ ਦੇ ਲੱਛਣਾਂ ਨੂੰ ਜਜ਼ਬ ਕਰ ਲਿਆ। ਆਰੀਆ ਸ਼ਬਦ ਨੂੰ ਕਈ ਵਿਦਵਾਨ ਸ੍ਰੇਸ਼ਟ ਅਤੇ ਕੁਲੀਨ ਲੋਕਾਂ ਲਈ ਵਰਤਦੇ ਹਨ। ਇਹ ਸ਼ਬਦ ਰੀ-ਆਰ (ri-ar) ਜੋ ਸੰਸਕ੍ਰਿਤ ਮੂਲ ਦਾ ਹੈ, ਜਿਸਦਾ ਅਰਥ ਹੈ ਹਲ ਵਾਹੁਣਾ। ‘ਆਰ’ ਸ਼ਬਦ ਪੰਜਾਬ ਵਿਚ ਆਮ ਵਰਤਿਆ ਜਾਂਦਾ ਹੈ। ਪਸ਼ੂਆਂ ਨੂੰ ਹੱਕਣ ਲਈ ਸੋਟੀ ਅੱਗੇ ਇਕ ਛੋਟੀ ਜਿਹੀ ਤਿੱਖੀ ਲੋਹੇ ਦੀ ਮੋਟੀ ਸੂਈ ਲਾਈ ਜਾਂਦੀ ਸੀ ਜਿਸ ਨੂੰ ਪਸ਼ੂਆਂ ਦੇ ਪੱਟਾਂ ਵਿਚ ਕਦੀ ਕਦੀ ਖੁਭੋ ਦਿੱਤਾ ਜਾਂਦਾ ਸੀ ਤੇ ਉਹ ਤੁਰੇ ਰਹਿੰਦੇ ਸਨ। ਇਸੇ ਤਰ੍ਹਾਂ ਹਲ ਦਾ ਫਾਲਾ ਹੈ ਜੋ ਧਰਤੀ ਨੂੰ ਚੀਰਦਾ ਅਥਵਾ ਵਾਹੁੰਦਾ ਹੈ। ਇਹ ਹਲ ਵਾਹੁਣ ਵਾਲੀ ਥੀਊਰੀ ਤੋਂ ਹੀ ਵਿਲ ਡਿਯੂਰੈਂਟ ਲਿਖਦਾ ਹੈ ‘ਆਰੀਆ ਸ਼ਬਦ ਮੂਲ ਵਿੱਚ ਸ਼੍ਰੇਸ਼ਟ ਜਾਂ ਕੁਲੀਨ ਅਰਥ ਨਹੀਂ ਦਿੰਦਾ ਬਲਕਿ ਕਿਸਾਨ ‘, (Our Oriental Heritage, Newyork, Simon and Schuster, 24th edition, 1954, p. 397 f.n.) ਸੋ ਇਹਨਾਂ ਆਰੀਆ ( ਹਲ ਵਾਹੁਣ ਵਾਲੇ ) ਲੋਕਾਂ ਦੇ ਹਲ ਨੂੰ ਬਨਾਉਣ ਵਾਲੇ ਤਰਖਾਣ ਤੇ ਲੋਹਾਰ ਹੀ ਸਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਸਭਿਅਕ ਬਣਾਉਣ ਵਿਚ ਮਹਾਨ ਯੋਗਦਾਨ ਹੈ। ਲੇਖਕ ਦਾ ਮਤ ਹੈ ਕਿ ਜੱਟ ਤੇ ਰਾਮਗੜ੍ਹੀਆ ਗੋਤ ਰਿਆੜ ਵੀ ਇਹੋ ਅਰਥ ਰਖਦਾ ਹੈ। ‘ਪ੍ਰਾਚੀਨ ਵੈਦਿਕ ਸਾਹਿਤ ਤੋਂ ਕੁਲੀਨਤਾ ਦੀ ਬਜਾਏ ਕਿਸਾਨੀ ਦੀ ਤਸਵੀਰ ਮਿਲਦੀ ਹੈ। ਵੈਦਿਕ ਆਰੀਆ ਲੋਕ ਪਸ਼ੂਆਂ ਦੇ ਵੱਗ ਰੱਖਣ ਵਾਲੇ ਅਤੇ ਕਿਸਾਨ ਸਨ, ਜਿਹੜੇ ਚਰਾਗਾਹਾਂ ਲੱਭਦੇ ਫਿਰਦੇ, ਹੋਰ ਗਊਆਂ ਮਿਲ ਜਾਣ ਦੀਆਂ ਪ੍ਰਾਰਥਨਾਵਾਂ ਕਰਦੇ, ਛੋਟੇ ਪਿੰਡਾਂ ਵਿਚ ਸਥਿਤ ਹੁੰਦੇ ਤੇ ਜੌਂ ਬੀਜਦੇ ਸਨ। ਸ੍ਰੇਸ਼ਟ (Noble) ਜਾਂ ਸਤਿਕਾਰਯੋਗ ਸ਼ਬਦ (Greek Aristos, ‘best’) ਪਿਛਲੇਰੇ ਸਮੇਂ ਦਾ ਹੈ। ਇਹ ਦਿਲਚਸਪੀ ਵਾਲੀ ਗੱਲ ਹੈ ਕਿ ਇਹ ਸ਼ਬਦ ਉਨ੍ਹਾਂ ਪ੍ਰਣਾਲੀਆਂ ਵਿਚ ਵੀ ਮਿਲਦਾ ਹੈ ਜਿਨ੍ਹਾਂ ਦੇ ਮੁੱਖ ਵਿਚਾਰ ਅਨਾਰੀਆ ਸਨ ਜਿਵੇਂ ਕਿ ਬੋਧੀ ਲੋਕ।
ਜਿਹੜੇ ਆਰੀਆ, ਚਰਵਾਹੇ ਜਾਂ ਆਜੜੀ ਲੋਕਾਂ ਦੇ ਮੂਲ ਨਾਲ ਸੰਬੰਧਤ ਸਨ, ਰਾਜਸੀ ਪ੍ਰਭੂਸੱਤਾ ਪ੍ਰਾਪਤ ਹੋਣ ਤੇ, ਸਮਾਂ ਪਾ ਕੇ ਆਪਣੇ ਹੀ ਮੂਲ ਦੇ, ਹਲ ਵਾਹਕਾਂ, ਕਾਰੀਗਰਾਂ ਅਤੇ ਹੋਰ ਨਾਮ ਨਿਹਾਦ ਨੀਵੇਂ ਧੰਦੇ ਕਰਨ ਵਾਲਿਆਂ ਨੂੰ ਸਮਾਜ ਵਿਚ ਨੀਵਾਂ ਰੁਤਬਾ ਦਿੱਤਾ ਅਤੇ ਮਿਹਨਤ ਦੀ ਪ੍ਰਤਿਸ਼ਠਾ (Dignity of labour) ਨੂੰ ਉੱਚਤਾ ਨਾ ਦਿੱਤੀ, ਭਾਵੇਂ ਕਿ. ਸ਼ਾਸਤਰਾਂ ਵਾਲੇ ਸਾਰੇ ਰਿਸ਼ੀ (ਕ੍ਰਿਸ਼ੀ), ਜਿਹਾ ਕਿ ‘ਕ੍ਰਿਸ਼ੀ’ ਸ਼ਬਦ ਤੋਂ ਪ੍ਰਤੱਖ ਹੈ, ਕਿਸਾਨ ਸਨ, ਗਊਆਂ ਪਾਲਦੇ ਅਤੇ ਗਊਆਂ ਦੇ ਵੱਗ ਵਧਾਉਣ ਲਈ ਹੋਰਨਾਂ ਤੋਂ ਦਾਨ ਲੈਂਦੇ ਸਨ। ਅੱਜ ਅਸੀਂ ਮਿਹਨਤ ਦੀ ਪ੍ਰਤਿਸ਼ਠਾ ਕਾਰਨ ਹੀ ਪੱਛਮੀ ਦੇਸ਼ਾਂ ਨੂੰ ਉੱਨਤ ਵੇਖਦੇ ਹਾਂ। ਪਰ ਸਾਡੇ ਦੇਸ਼ ਵਿਚ ਇਸਨੂੰ ਨੀਵਾਂ ਦਰਜਾ ਦਿੱਤਾ ਗਿਆ ਅਤੇ ਮਿਹਨਤ ਦੇ ਧੰਦੇ ਕਰਨ ਵਾਲਿਆ ਨੂੰ ਡਿੱਗੇ ਜਾਂ ਗਿਰੇ ਹੋਏ ਲੋਕ (ਸ਼ੂਦਰ) ਕਿਹਾ ਗਿਆ।
ਰਾਮਗੜ੍ਹੀਆ ਮਿਸਲ
ਲੋਹਾਰ ਜਾਂ ਤਰਖਾਣ ਭਾਈਚਾਰੇ ਦਾ ਨਾਂ ਰਾਮਗੜੀਆ 18ਵੀਂ ਸਦੀ ਵਿਚ ਸਿੱਖ ਮਿਸਲਾਂ ਵੇਲੇ ਪਿਆ ਜਦੋਂ ਇਕ ਪ੍ਰਸਿੱਧ ਸਿੱਖ ਸਰਦਾਰ ਜੱਸਾ ਸਿੰਘ ਅੰਮ੍ਰਿਤਸਰ ਦੇ ਰਾਮਰੌਣੀ ਜਾਂ ਰਾਮਗੜ੍ਹ ਦੇ ਕਿਲ੍ਹੇ ਦਾ ਮਾਲਕ ਬਣ ਗਿਆ ਅਤੇ ਆਪਣੀ ਮਿਸਲ ਨੂੰ ਰਾਮਗੜੀਆ ਮਿਸਲ ਦਾ ਨਾਂ ਦਿੱਤਾ, ਜਿਸਨੂੰ ਸਾਰੇ ਲੋਹਾਰ, ਤਰਖਾਣ ਭਾਈਚਾਰੇ ਨੇ ਹੁਣ ਅਪਣਾ ਲਿਆ ਹੈ। ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦਾ ਬਾਬਾ ਹਰਦਾਸ ਸਿੰਘ ਪਿੰਡ ਸੁਰ ਸਿੰਘ ‘ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ । ਹਰਦਾਸ ਸਿੰਘ ਨੂੰ ਅੰਮ੍ਰਿਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛਕਾਇਆ ਸੀ ਤੇ ਉਸ ਨੇ ਗੁਰੂ ਸਾਹਿਬ ਦੇ ਪੱਖ ਵਿਚ ਕਈ ਲੜਾਈਆਂ ਲੜੀਆਂ ਸਨ। ਬੰਦਾ ਬਹਾਦਰ ਨਾਲ ਰਲ ਕੇ ਵੀ ਉਸ ਬਹੁਤ ਸਾਰੀਆਂ ਜੰਗਾਂ ਲੜੀਆਂ ਅਤੇ ਬਜਵਾੜੇ ਦੀ ਜੰਗ ਵਿਚ 1715 ਈ. ਵਿਚ ਸ਼ਹੀਦ ਹੋਇਆ। ਸਰਦਾਰ ਹਰਦਾਸ ਸਿੰਘ ਦੇ ਪੁੱਤਰ ਭਗਵਾਨ ਸਿੰਘ ਨੇ ਸੁਰ ਸਿੰਘ ਪਿੰਡ ਛੱਡ ਦਿੱਤਾ ਤੇ ਪਿੰਡ ਇਛੋਗਿਲ ਜ਼ਿਲ੍ਹਾ ਲਾਹੌਰ ਵਿਚ ਰਹਿਣ ਲੱਗ ਪਿਆ। ਉਸਦੇ ਪੰਜ ਪੁੱਤਰ ਜੇ ਸਿੰਘ, ਜੱਸਾ ਸਿੰਘ, ਖੁਸ਼ਾਲ ਸਿੰਘ, ਮਾਲੀ ਸਿੰਘ ਅਤੇ ਤਾਰਾ ਸਿੰਘ ਸਨ।” ਭਗਵਾਨ ਸਿੰਘ, ਜਲੰਧਰ ਦੇ ਹੁਕਮਰਾਨ ਅਦੀਨਾ ਬੇਗ (ਅਰਾਈਂ ਜਾਤ) ਦੀ ਫ਼ੌਜ ਵਿਚ ਸੀ ਅਤੇ ਉਸਨੇ ਨਾਦਰਸ਼ਾਹ ਨਾਲ ਜੰਗ ਵਿਚ, ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਅਦੀਨਾ ਬੇਗ ਦੀ ਜਾਨ ਬਚਾਈ ਸੀ, ਜਿਸ ਕਾਰਨ ਉਸਨੂੰ ਪੰਜ ਪਿੰਡ, ਵੱਲਾ, ਵੇਰਕਾ, ਸੁਲਤਾਨ ਵਿੰਡ, ਤੁੰਗ ਅਤੇ ਝਬਾਲ ਦਿੱਤੇ ਗਏ ਜੋ ਉਸਦੇ ਪੰਜ ਪੁੱਤਰਾਂ ਵਿਚ ਵੰਡ ਦਿੱਤੇ ਗਏ। ਵੱਲਾ ਪਿੰਡ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਹਿੱਸੇ ਵਿਚ ਆਇਆ। ਸ: ਜੱਸਾ ਸਿੰਘ ਨੇ ਆਪਣੇ ਅਧਿਕਾਰ ਖੇਤਰ ਨੂੰ ਬਟਾਲਾ, ਕਲਾਨੌਰ, ਮਸਤੀਵਾਲ, ਦਸੂਹਾ, ਤਲਵਾੜਾ, ਲੱਖਪੁਰ, ਸੰਘੂਵਾਲਾ, ਸ਼ਰੀਫ਼ ਚੱਕ, ਮਿਆਣੀ ਅਤੇ ਬੇਗੋਵਾਲ ਆਦਿ ਤਕ ਵਧਾ ਲਿਆ। ਕਾਂਗੜੇ ਅਤੇ ਜਸਵਾਨ ਹਰੀਪੁਰ ਅਤੇ ਦਾਤਾਰਪੁਰ ਆਦਿ ਕਈ ਰਾਜਿਆਂ ਨੂੰ ਅਧੀਨ ਕੀਤਾ ਤੇ ਉਨ੍ਹਾਂ ਤੋਂ ਕਰ ਵਸੂਲਿਆ। ਉਸਨੇ ਤਲਵਾੜੇ ਵਿਚ ਇਕ ਕਿਲ੍ਹਾ ਬਣਾਇਆ, ਫਗਵਾੜੇ ਨੂੰ ਅਧੀਨ ਕੀਤਾ, ਉੜਮੁੜ ਟਾਂਡਾ, ਕਾਦੀਆਂ, ਯਾਹੀਯਾਪੁਰ ਤੇ ਉਸਦੇ ਆਲੇ-ਦੁਆਲੇ ਦੇ ਖੇਤਰ, ਬਿਆਸ ਤੇ ਰਾਵੀ ਦੇ ਦਰਮਿਆਨ ਪਹਾੜੀ ਖੇਤਰ, ਅਤੇ ਜਲੰਧਰ ਦੁਆਬ ਦਾ ਖੇਤਰ ਵੀ ਮੱਲ ਲਿਆ। ਨਵੀਂ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਨੂੰ ਬਣਾਇਆ। ਚੰਬਾ ਵੀ ਇਸਦੀ ਸਰਪ੍ਰਸਤੀ ਥੱਲੇ ਸੀ। ਉਹ ਮਹਾਂਬਲੀ ਅਤੇ ਉੱਚੇ ਕਿਰਦਾਰ ਦਾ ਵਿਅਕਤੀ ਸੀ । ਕਨ੍ਹੀਆ ਮਿਸਲ ਨਾਲ ਉਸਦੀ ਅਣਬਣ ਸੀ ਅਤੇ ਇਹ ਅਣਬਣ ਸ: ਜੱਸਾ ਸਿੰਘ ਆਹਲੂਵਾਲੀਆ ਨਾਲ ਵੀ ਹੋ ਗਈ ਭਾਵੇਂ ਦੋਵੇਂ ਜੱਸਾ ਸਿੰਘ ਗੂੜ੍ਹੇ ਮਿੱਤਰ ਸਨ। ਜੱਸਾ ਸਿੰਘ ਰਾਮਗੜ੍ਹੀਆ ਆਪਣੇ ਫ਼ਤਹਿ ਕੀਤੇ ਖੇਤਰ ਖੂਹਾ ਬੈਠਾ ਤੇ ਮਾਲਵੇ ਵਿਚ ਚਲਾ ਗਿਆ। ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਉਸਨੂੰ ਹਿਸਾਰ ਤੇ ਹਾਂਸੀ ਦਿੱਤੇ । ਉਸ ਜਮਨਾ ਪਾਰ ਕਰਕੇ ਉੱਤਰ ਪ੍ਰਦੇਸ਼ ਦੇ ਪ੍ਰਗਨੇ ਚੰਦੋਸੀ, ਕਸ਼ਗੰਜ, ਸਿਕੰਦਰਾ, ਖੁਰਜਾ, ਮੇਰਠ ਆਦਿ ਤਕ ਕਈ ਖੇਤਰ ਅਧੀਨ ਕੀਤੇ। ਉਸ ਦਿੱਲੀ ‘ਤੇ ਚੜ੍ਹਾਈ ਕੀਤੀ ਤੇ ਮੁਗ਼ਲ ਸ਼ਹਿਨਸ਼ਾਹ ਸ਼ਾਹਆਲਮ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਤੇ ਉਹ ਖਰਾਜ ਲੈ ਕੇ ਹਾਜ਼ਰ ਹੋਇਆ। ‘ਇਹ ਗੁਰਬਾਣੀ ਦਾ ਪ੍ਰੇਮੀ ਵਰਤਾ ਕੇ ਛਕਣ ਵਾਲਾ ਅਤੇ ਨਿਡਰ ਯੋਧਾ ਸੀ। ਅਹਿਮਦ ਸ਼ਾਹ ਦੁਰਾਨੀ ਨਾਲ ਜੋ ਖਾਲਸੇ ਦੇ ਯੁੱਧ ਹੋਏ ਉਨ੍ਹਾਂ ਵਿਚ ਇਹ ਸ਼ਾਮਿਲ ਰਿਹਾ।” ‘ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਇਸ ਨਾਂ ਦੀ ਮਿਸਲ ਦਾ ਪਤਵੰਤਾ ਮੁਖੀ ਸੀ।” ਡਾਕਟਰ ਗੰਡਾ ਸਿੰਘ ਲਿਖਦੇ ਹਨ ਕਿ ‘ਨਾਦਰ ਸ਼ਾਹ ਨੂੰ ਲੁੱਟਦੇ ਸਮੇਂ ਸ: ਜੱਸਾ ਸਿੰਘ ਜੀ ਰਾਮਗੜ੍ਹੀਏ ਨੂੰ ਚੋਖਾ ਮਾਲ ਮਿਲਿਆ ਸੀ । ਸੋ ਉਸ ਵੇਲੇ ਰਾਮਗੜ੍ਹੀਏ ਸ਼ੇਰ ਨੇ ਰਾਵੀ ਦੇ ਕੰਢੇ ਡੱਲੇ ਆਪਣਾ ਪਹਿਲਾ ਛੋਟਾ ਜਿਹਾ ਕਿਲ੍ਹਾ ਬਣਾ ਕੇ ਸਿੱਖ ਰਾਜ ਦਾ ਪਹਿਲਾ ਨੀਂਹ ਪੱਥਰ ਰੱਖਿਆ।” ਇਹ ਸਰਦਾਰ ਜੱਸਾ ਸਿੰਘ ਹੀ ਸੀ ਜਿਨ੍ਹਾਂ ਦਿੱਲੀ ਦੇ ਲਾਲ ਕਿਲ੍ਹੇ ਵਿਚੋਂ ਇਕ ਵੱਡੀ ਪੱਥਰ ਦੀ ਸਿਲ ਲਿਆ ਕੇ, ਮੁਗ਼ਲ ਸਲਤਨਤ ਦਾ ਢਹਿ-ਢੇਰੀ ਹੋਣਾ ਨਿਸ਼ਚਤ ਕਰ ਦਿੱਤਾ ਸੀ। ਸਿੱਖਾਂ ਵਿਚੋਂ ਪਹਿਲੋਂ ਤਾਕਤ ਫੜਨ ਵਾਲੇ ਰਾਮਗੜੀਏ ਸਨ। ਰਾਮਗੜ੍ਹੀਆ।
ਨਾਲ ਪੰਗਾ ਲੈਣਾ ਮੌਤ ਨੂੰ ਸੱਦਾ ਦੇਣਾ ਹੁੰਦਾ ਸੀ। ਰਤਨ ਸਿੰਘ ਭੰਗੂ ਲਿਖਦਾ ਹੈ :
ਰਾਮਗੜੀਏ ਭਾਈ ਅਤਿ ਵੱਡੇ ਸੂਰੇ।
ਜਿਨਸੋ ਲਰ ਕੋਊ ਉਤਰਿਉ ਨਾ ਪੂਰੇ।
ਉਨਕੀ ਪਿਠ ਦੇਖੀ ਕਿਨ ਨਾਹਿ।
ਮੱਲਯੋ ਕਾਂਗੜਾ ਇਕ ਦਿਨ ਮਾਹਿ। (ਪ੍ਰਾਚੀਨ ਪੰਥ ਪ੍ਰਕਾਸ਼)
ਇਹ ਰਾਮਗੜੀਏ ਹੀ ਸਨ ਜਿਨ੍ਹਾਂ ਸ: ਜੱਸਾ ਸਿੰਘ ਆਹਲੂਵਾਲੀਏ ਵਰਗੇ ਸਿੱਖ ਜਰਨੈਲ ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਕੈਦੀ ਬਣਾ ਕੇ ਛੇ ਮਹੀਨੇ ਤਕ ਰੱਖਿਆ। ਬੁੰਗਾ ਰਾਮਗੜੀਆ ਦੇ ਉੱਚੇ ਮੀਨਾਰ ਇਸ ਮਿਸਲ ਅਤੇ ਰਾਮਗੜੀਏ ਸਰਦਾਰਾਂ ਦੀ ਬਹਾਦਰੀ ਅਤੇ ਵਡੱਤਣ ਦੀ ਯਾਦ ਦਿਵਾਉਂਦੇ ਹਨ। ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਹਰ ਸਿਰ ਇਸ ਸਿੱਖੀ ਸਾਨ ਅੱਗੇ ਝੁਕਦਾ ਹੈ। ਰਾਮਗੜ੍ਹੀਆ ਰਾਜ ਅੰਦਰ 360 ਕਿਲ੍ਹੇ ਸਨ। ਕੱਟੜਾ ਰਾਮਗੜੀਆ ਅੰਮ੍ਰਿਤਸਰ ਵਿਚ ਰਾਮਗੜੀਆ। ਫੌਜਾਂ ਦਾ ਮੁੱਖ ਕੇਂਦਰ ਸੀ, ਇਹ ਸ਼ਹਿਰ ਦੇ ਸਾਰੇ ਕੱਟੜਿਆਂ ਨਾਲੋਂ ਵੱਡਾ ਸੀ ਜਿਸ ਨੂੰ ਸ਼ਹਿਰ ਦੇ ਤਿੰਨ ਦਰਵਾਜ਼ੇ ਲਗਦੇ ਹਨ। ਮਹਾਨ ਜਰਨੈਲ ਪੰਥ ਹਿਤੈਸ਼ੀ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਦੇਹਾਂਤ 1802 ਈ. ਵਿਚ ਹੋਇਆ।
ਰਾਮਗੜ੍ਹੀਆ ਜਾਂ ਤਰਖਾਣ ਜਾਂ ਲੋਹਾਰ ਜਮਾਂਦਰੂ ਹੀ ਇੰਜੀਨੀਅਰ ਹੈ। ਇਹ ਰਾਜ-ਮਿਸਤ੍ਰੀ (Brick Layer), ਲੋਹੇ ਦਾ ਕੰਮ, ਲੱਕੜ ਦਾ ਕੰਮ ਅਤੇ ਹੋਰ ਕਈ ਧੰਦੇ ਕਰਦਾ ਹੈ। ਤਰਖਾਣ ਨੂੰ ਸਰਹੱਦੀ ਸੂਬੇ (ਪਾਕਿਸਤਾਨ) ਵਿਚ ਬੜੱਈ, ਜਮਨਾ ਖੇਤਰ ਵਿਚ ਖਾਤੀ ਅਤੇ ਪੰਜਾਬ ਵਿਚ ਤਰਖਾਣ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਸਾਰੇ ਲੱਕੜ ਦੇ ਜ਼ਿਮੀਂਦਾਰਾ ਔਜ਼ਾਰ, ਜਿਵੇਂ ਹਲ, ਪੰਜਾਲੀ, ਸੁਹਾਗਾ, ਖੂਹ ਦੇ ਚੱਕਲਾ ਚੁਅਕਲੀ, ਗੱਡੇ ਆਦਿ ਬਣਾਉਂਦਾ ਸੀ। ਲੱਕੜ ਦੇ ਮੀਨਾਕਾਰੀ ਕੀਤੇ ਘਰਾਂ ਵਿਚ ਵਰਤਣ ਵਾਲੇ ਸੰਦੂਕ, ਦੁਆਖੀਆਂ (ਦੀਵੇ ਰੱਖਣ ਵਾਲੇ ਸਟੈਂਡ), ਉੱਖਲੀਆਂ, ਮੁਹਲੇ ਚਕਲੇ ਵੇਲਣੇ, ਮਧਾਣੀਆਂ, ਘੜਵੰਜੀਆਂ, ਚੌਂਕੀਆਂ, ਪਲੰਘ, ਮੰਜੇ, ਚਰਖੇ, ਘਰਾਂ ਦੇ ਦਰਵਾਜ਼ੇ, ਬਾਰੀਆਂ, ਬਾਲੇ ਅਤੇ ਸੰਦੂਕੀ-ਛੱਤ ਆਦਿ ਬਣਾਉਂਦਾ ਸੀ। ਅੱਜਕਲ੍ਹ ਵੀ ਪੰਜਾਬ ਵਿਚ ਘਰਾਂ ਅਤੇ ਦਫ਼ਤਰਾਂ ਵਿਚ ਵਰਤਣ ਵਾਲਾ ਵਧੀਆ ਫਰਨੀਚਰ ਬਣਾਉਣ ਲਈ ਇਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਭਾਵੇਂ ਇਸ ਧੰਦੇ ਨੂੰ ਹੋਰ ਜਾਤਾਂ ਨੇ ਵੀ ਅਪਣਾ ਲਿਆ ਹੈ। ਇਰਾਕ ਦੇ ਸਾਬਕ ਰਾਸ਼ਟਰਪਤੀ ਸੱਦਾਮ ਹੁਸੈਨ ਦੇ ਮਹਿਲ ਵਿਚ ਜਿੰਨਾ ਵੀ ਫਰਨੀਚਰ ਹੁੰਦਾ ਸੀ ਉਹ ਦਿੱਲੀ ਦੇ ਇਕ ਸਿੱਖ ਰਾਮਗੜ੍ਹੀਏ ਦਾ ਬਣਾਇਆ ਹੋਇਆ ਸੀ। ਡਾਕਟਰ ਪ੍ਰਕਾਸ਼ ਸਿੰਘ ਜੰਮੂ ਲਿਖਦੇ ਹਨ-
‘ਉਹ (ਰਾਮਗੜ੍ਹੀਏ) ਇਕ ਨਸਲੀ ਜਾਤ ਨਹੀਂ। ਇਹ ਇਕ ਕਿੱਤਾ-ਅਧਾਰ ਜਾਤ ਹੈ, ਜਿਨ੍ਹਾਂ ਨੂੰ ਰਾਜ ਦੇ ਵੱਖ-ਵੱਖ ਥਾਵਾਂ ਉਤੇ ਖਾਤੀ ਜਾਂ ਤਰਖਾਣ ਆਖਿਆ ਜਾਂਦਾ ਹੈ। ਨਸਲ ਵਿਗਿਆਨਕ ਨਜ਼ਰੀਏ ਤੋਂ ਉਹ ਹੋਰ ਕਿਰਸਾਣੀ ਜਾਤਾਂ ਦੇ ਸਾਕ ਸੰਬੰਧੀ ਹਨ, ਕਿਉਂਕਿ ਉਨ੍ਹਾਂ ਦੀਆਂ ਗੋਤਾਂ ਇਕੋ ਹਨ। ਸਰੀਰਕ ਪੱਖੋਂ ਵੀ ਉਨ੍ਹਾਂ ਵਿਚ ਬਹੁਤਾ ਫ਼ਰਕ ਨਹੀਂ। (ਸਮਾਜਕ ਵਿਗਿਆਨ ਪੱਤਰ, ਅੰਕ 40, ਜੂਨ 1996, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਸਿੰਧ ਵਿਚ ਤਰਖਾਣ ਨੂੰ ਸੁਥਾਰ ਕਿਹਾ ਜਾਂਦਾ ਹੈ। ਜਮਨਾ ਖੇਤਰ ਵਿਚ ਬੜੱਈ, ਜਿਹੜੇ ਖਾਤੀ ਨਾਲੋਂ ਆਪਣੇ ਆਪ ਨੂੰ ਉੱਤਮ ਸਮਝਦੇ ਰਹੇ ਹਨ ਅਤੇ ਉਨ੍ਹਾਂ ਨਾਲ ਵਿਆਹ-ਸ਼ਾਦੀਆਂ ਨਹੀਂ ਕਰਦੇ ਸਨ। ਤਰਖਾਣ ਸਿੱਖ ਵੀ ਹਨ, ਹਿੰਦੂ ਅਤੇ ਮੁਸਲਮਾਨ ਵੀ। ਹੁਣ ਦੇ ਪੰਜਾਬ ਵਿਚ ਇਹ ਬਹੁਤੇ ਸਿੱਖ ਹਨ।
ਪੰਜਾਬ ਵਿਚ ਗੱਡੇ ਦਾ ਵੀਲ ਬੇਸ ਚਾਰ ਫੁੱਟ ਸਾਢੇ ਅਠ ਇੰਚ ਰੱਖਿਆ ਜਾਂਦਾ ਹੈ। ਇਹੀ ਵੀਲ੍ਹ ਬੇਸ ਸਾਰੇ ਯੂਰਪ ਤੇ ਅਮਰੀਕਾ ਵਿਚ ਰੇਲਾਂ ਅਤੇ ਮੋਟਰਕਾਰਾਂ ਦਾ ਹੈ। ਇਹ ਕਾਢ ਵੀ ਇਨ੍ਹਾਂ ਮਹਾਨ ਲੋਕਾਂ ਦੀ ਹੈ।
ਲੋਹਾਰ ਲੋਹੇ ਦੇ ਕੰਮ ਵਿਚ ਸੰਪੰਨ ਲੋਕ ਹਨ। ਉਹ ਪਿੰਡਾਂ ਵਿਚ ਲੋਹੇ ਦੇ ਹਲ, ਲੱਕੜ ਦੇ ਹਲ ਦੇ ਫਾਲੇ, ਦਾਤੀਆਂ, ਰੱਬੇ, ਕਿਰਪਾਨਾਂ, ਚਾਕੂ, ਛੁਰੇ, ਬਰਛੀਆਂ ਆਦਿ ਬਣਾਉਣ ਦਾ ਕੰਮ ਕਰਦਾ ਸੀ । ਅੰਗਰੇਜ ਸਮੇਂ ਬਟਾਲਾ, ਫਗਵਾੜਾ, ਗੁਰਾਇਆ, ਬਹਿਰਾਮ, ਨਿਹਾਲੂਵਾਲ (ਜ਼ਿਲ੍ਹਾ ਜਲੰਧਰ) ਅਤੇ ਲੁਧਿਆਣਾ ਵਿਚ ਇਨ੍ਹਾਂ ਦੀਆਂ ਫਾਉਂਡਰੀਆਂ ਸਨ, ਜਿੱਥੇ ਗੰਨਾ ਪੀੜਨ ਵਾਲੇ ਵੇਲਣੇ, ਚਾਰਾ ਕੁਤਰਨ ਵਾਲੀਆਂ ਮਸ਼ੀਨਾਂ, ਟੋਕੇ ਅਤੇ ਹੋਰ ਕੰਮ ਹੁੰਦਾ ਸੀ। ਲੋਹਾਰਾ ਕੰਮ ਵਿਚ ਬਹੁਤੇ ਮੁਸਲਮਾਨ ਲੋਹਾਰ ਨਿਪੁੰਨ ਸਨ ਜੋ ਪਾਕਿਸਤਾਨ ਚਲੇ ਗਏ ਹਨ। ਉਨ੍ਹਾਂ ਵੀ ਉਥੇ ਕਾਫੀ ਉੱਨਤੀ ਕੀਤੀ ਹੈ, ਪਰ ਏਧਰਲੇ ਪੰਜਾਬ ਵਿਚ ਰਹਿ ਗਏ ਲੋਹਾਰਾਂ/ਰਾਮਗੜੀਆਂ ਬਹੁਤ ਹੀ ਉੱਨਤੀ ਕੀਤੀ ਹੈ। ਵਰਤਮਾਨ ਸਮੇਂ ਟਰੈਕਟਰਾਂ ਮਗਰ ਪਾਉਣ ਵਾਲੇ ਹਲ, ਤਵੀਆਂ, ਟਰਾਲੀਆਂ, ਨਾੜ ਕਟਰ, ਆਲੂ ਤੇ ਕਣਕ ਬੀਜਣ ਵਾਲੀਆਂ ਮਸ਼ੀਨਾਂ ਆਦਿ ਕਈ ਕੁਝ ਬਣਾਉਂਦੇ ਹਨ। ਥਰੈਸ਼ਰ (ਕਣਕ ਕੱਢਣ ਵਾਲੀਆ ਮਸ਼ੀਨਾਂ), ਟਰੈਕਟਰ ਨਾਲ ਚਲਣ ਵਾਲੀਆਂ ਹਾਰਵੈਸਟਿੰਗ ਕੰਬਾਈਨਾਂ, ਸ੍ਵੈਚਾਲਕ ਹਾਰਵੈਸਟਿੰਗ ਕੰਬਾਈਨਾਂ, ਟਿਊਬਵੈਲਾਂ ਦਾ ਸਾਮਾਨ, ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ (ਸਬਮਰਸੀਬਲ ਤੇ ਦੂਸਰੀਆਂ ਵੀ), ਜਨਰੇਟਿੰਗ ਸੈੱਟ ਆਦਿ ਸਾਮਾਨ ਬਣਾਉਂਦੇ ਹਨ। ਲੋਹੇ ਤੇ ਐਲਮੀਨੀਅਮ ਦੀਆਂ ਅਲਮਾਰੀਆਂ ਤੇ ਦਰਵਾਜ਼ੇ, ਲੋਹੇ ਦਾ ਫੈਂਸੀ ਫਰਨੀਚਰ, ਸਰੀਆ, ਗਾਰਡਰ, ਕੂਲਰ, ਏਅਰ ਕੰਡੀਸ਼ਨਰ, ਸਿਲਾਈ ਮਸ਼ੀਨਾਂ, ਬਿਜਲੀ ਨਾਲ ਚੱਲਣ ਵਾਲੇ ਪੱਖੇ, ਵਾਸ਼ਿੰਗ ਮਸ਼ੀਨਾਂ (ਕੱਪੜੇ ਧੋਣ ਵਾਲੀਆਂ), ਬਿਜਲੀ ਦਾ ਸਾਮਾਨ ਆਦਿ ਵੀ ਬਣਾਉਂਦੇ ਹਨ। ਕਾਰਾਂ, ਟਰੈਕਟਰਾਂ, ਟਰੱਕਾਂ, ਬੱਸਾਂ ਅਤੇ ਕੰਬਾਈਨਾਂ ਦੇ ਪੁਰਜ਼ੇ ਤੇ ਹੋਰ ਬਹੁਤ ਕੁਝ ਇਨ੍ਹਾਂ ਦੇ ਹੱਥਾਂ ਦੀ ਬਰਕਤ ਦੁਆਰਾ ਆਮ ਲੋਕਾਂ ਤਕ ਪਹੁੰਚਦਾ ਹੈ। ਮਿਸਾਲ ਵਜੋਂ ਜੀ.ਐਨ.ਏ. (ਗੁਰੂ ਨਾਨਕ ਆਟੋਜ਼) ਗੁਰਾਇਆ ਵਰਗੇ ਕਾਰਖਾਨੇ ਵਿਚ ਬਣਦਾ ਮਾਲ ਇਕ ਉੱਚ-ਕੁਆਲਟੀ ਦਾ ਮਾਲ ਗਿਣਿਆ ਜਾਂਦਾ ਹੈ। ਜਲੰਧਰ ਦਾ ‘ਕਲਸੀ ਮੈਟਲ ਵਰਕਸ’, ਲੁਧਿਆਣੇ ਦੇ ‘ਗੁਰਮੁਖ ਸਿੰਘ ਐਂਡ ਸਨਜ਼’ ਬਹੁਤ ਉੱਨਤ ਕਾਰਖਾਨੇਦਾਰ ਹਨ।
ਪਾਕਿਸਤਾਨ ਬਣਨ ਤੋਂ ਪਹਿਲਾਂ ਉਸ ਵੇਲੇ ਦੇ ਪੰਜਾਬ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਲੋਹਾਰਾਂ ਦੀ ਕ੍ਰਮਵਾਰ ਆਬਾਦੀ। 34, 8 ਅਤੇ 58 ਪ੍ਰਤੀਸ਼ਤ ਸੀ। ਇਨ੍ਹਾਂ ਨੂੰ ਅਹੰਗਰ (ਫਾਰਸੀ ਸ਼ਬਦ) ਵੀ ਕਿਹਾ ਜਾਂਦਾ ਸੀ । ਪੰਜਾਬ ਵਿਚ ਲੋਹਾਰ, ਤਰਖਾਣ, ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਹਨ।
ਮੁਸਲਮਾਨ ਸੁਥਾਰ ਲੋਹਾਰਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਿੰਦੂ ਮੂਲ ਦੇ ਹਨ ਅਤੇ ਅਕਬਰ ਬਾਦਸ਼ਾਹ ਉਨ੍ਹਾਂ ਦੇ 12000 ਬੰਦਿਆਂ ਨੂੰ ਜੋਧਪੁਰ ਤੋਂ ਦਿੱਲੀ ਲੈ ਆਇਆ ਤੇ ਤਰਖਾਣਾ ਕੰਮ ਛੁਡਵਾ ਕੇ ਲੋਹਾਰਾ ਕੰਮ ਕਰਨ ਲਈ ਕਿਹਾ। ਜੱਟ ਅਤੇ ਸੁਥਾਰ ਲੋਹਾਰ ਗਾਦੀਆ ਲੋਹਾਰਾਂ ਨਾਲੋਂ ਸਮਾਜਿਕ ਤੌਰ ‘ਤੇ ਉੱਚੇ ਸਨ। ਗਾਦੀਆ ਲੋਹਾਰ ਤੁਰ ਫਿਰ ਕੇ ਪਿੰਡਾਂ ਵਿਚ ਲੋਹੇ ਦਾ ਕੰਮ ਕਰਦੇ ਸਨ ਅਤੇ ਗੱਡਿਆਂ ਤੇ ਆਪਣੇ ਪਰਿਵਾਰ ਨੂੰ ਲੱਦ ਕੇ ਘੁੰਮਦੇ ਰਹਿੰਦੇ ਸਨ।
ਪੁਰਾਣਿਆਂ ਸਮਿਆਂ ਵਿਚ ਰੂੜੀਵਾਦੀ ਤੇ ਪਿਛਾਂਹ ਖਿਚੂ ਲੋਕ, ਲੋਹਾਰਾਂ ਦੇ ਧੰਦੇ ਨੂੰ ਘਿਰਨਾ ਨਾਲ ਵੇਖਦੇ ਸਨ, ਉਹ ਇਸਨੂੰ ਗੰਦਾ ਧੰਦਾ ਸਮਝਦੇ ਸਨ, ਕਿਉਂਕਿ ਕਾਲਾ ਰੰਗ ਦੁਸ਼ਟਤਾ ਦਾ ਲੱਛਣ ਪ੍ਰਗਟਾਉਂਦਾ ਹੈ, ਭਾਵੇਂ ਦੁਜੇ ਪੱਖੋਂ ਪਾਪ ਦ੍ਰਿਸ਼ਟੀ ਦੇ ਵਿਰੁੱਧ ਲੋਹਾ ਇਕ ਸ਼ਕਤੀਸ਼ਾਲੀ ਨੈਤਿਕ ਉੱਚਤਾ ਹੈ। ਇਹ ਵੀ ਅਸੰਭਵ ਨਹੀਂ ਕਿ ਜਿਸ ਅਵੱਸ਼ਕਤਾ ਵਸ ਉਹ ਗਊ ਦੇ ਚਮੜੇ ਦੀ ਬਣੀ ਧੌਂਕਣੀ ਵਰਤਦਾ ਹੈ, ਨਾਲ ਅਸ਼ੁੱਧਤਾ ਦਾ ਕੋਈ ਲੈਣਾ-ਦੇਣਾ ਹੋਵੇ।0
ਕੁੱਲੂ ਵਿਚ ਲੋਹਾਰ ਨੂੰ ਦਾਗੀ ਬੋਲਿਆ ਜਾਂਦਾ ਹੈ। ਧੋਗਰੀ ਦਾ ਸ਼ਬਦ ਵੀ ਪ੍ਰਯੋਗ ਹੁੰਦਾ ਹੈ। ਸ਼ਿਮਲੇ ਦੀਆਂ ਪਹਾੜੀਆਂ ਵਿਚ ਲੋਹਾਰ, ਤਰਖਾਣ ਅਤੇ ਸੁਨਿਆਰੇ ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਸਨ।
ਪ੍ਰਾਚੀਨ ਬੰਗਾਲ ਦੇ ਇਤਿਹਾਸ ਨੂੰ ਵਾਚਿਆਂ ਸ਼ੰਕਰ ਜਾਂ ਮਿਸ਼ਰਤ ਜਾਤਾਂ ਬਾਰੇ ਇਕ ਵੇਰਵਾ ਮਿਲਦਾ ਹੈ। ਵਿਸ਼ਵਕਰਮਾ, ਜਿਹੜੇ ਬ੍ਰਾਹਮਣ ਆਰਕੀਟੈਕਟ ਸਨ, ਦੇ ਇਕ ਸ਼ੂਦਰ ਇਸਤ੍ਰੀ ਰਾਹੀਂ ਮਾਲਾਕਾਰ, ਕਰਮਕਾਰ, ਸੰਖਾਕਾਰ, ਕੁਬਿੰਦਕ (ਤੰਤੂਵਾਈਯਾ), ਕੁੰਭਕਾਰ, ਕਮਸਕਾਰ, ਸੂਤਰਧਾਰ, ਚਿਤਰਕਾਰ ਅਤੇ ਸਵਰਨਕਾਰ ਨੇਂ ਪੁੱਤਰ ਸਨ । ਪਹਿਲੇ ਛੇ ਚੰਗੇ ਸ਼ਿਲਪੀ ਸਨ ਅਤੇ ਮਗਰਲੇ ਤਿੰਨ, ਬ੍ਰਾਹਮਣਾਂ ਦੇ ਧਿਰਕਾਰੇ ਹੋਏ ਡਿੱਗੇ ਹੋਏ ਲੋਕ ਸਨ, ਸੂਤਰਧਾਰ ਅਤੇ ਚਿੱਤਰਕਾਰ ਆਪਣੇ ਫਰਜ਼ਾਂ ਦੀ ਕੁਤਾਹੀ ਕਰਕੇ ਅਤੇ ਸ੍ਵਰਨਕਾਰ ਸੋਨੇ ਦੀ ਚੋਰੀ ਕਰਕੇ (Majumdar, R.C., History of Ancient Bengal, 1971, p. 420.) । ਇਥੋਂ ਪਤਾ ਲਗਦਾ ਹੈ ਕਿ ਵਿਸ਼ਵਕਰਮਾ ਬ੍ਰਾਹਮਣ ਸੀ ਤੇ ਤਰਖਾਣ/ਲੋਹਾਰ ਬ੍ਰਾਹਮਣੀ ਮੂਲ ਦੇ ਲੋਕ ਹਨ।
ਇਬਸਟਨ ਨੇ 19ਵੀਂ ਸਦੀ ਵਿਚ ਤਰਖਾਣਾਂ ਬਾਰੇ ਲਿਖਿਆ ਹੈ ਕਿ ‘ਤਰਖਾਣ ਨਾਲ ਜੱਟ ਅਤੇ ਜੱਟਾਂ ਵਰਗੇ ਹੋਰ ਲੋਕ, ਪਿਛਲੇਰੇ ਸਮਿਆਂ ਤਕ ਹੁੱਕਾ ਪੀ ਲੈਂਦੇ ਸਨ ਪਰ ਪਿੱਛੇ ਜਿਹੇ ਇਹ ਰਿਵਾਜ ਤਿਆਗ ਦਿੱਤਾ ਗਿਆ ਹੈ।” ਇਸਦਾ ਅਰਥ ਇਹੋ ਹੀ ਨਿਕਲਦਾ ਹੈ ਕਿ ਪਹਿਲਾਂ ਤਰਖਾਣ, ਜੱਟਾਂ ਤੇ ਹੋਰ ਵਾਹੀਕਾਰ ਵੰਸ਼ਾਂ ਦੇ ਬਰਾਬਰ ਦਾ ਸੀ, ਪਰ ਸਿੱਖ ਕਾਲ ਸਮੇਂ ਬਹੁਤੇ ਜੱਟ, ਸਿੱਖ ਬਣ ਗਏ ਅਤੇ ਉਨ੍ਹਾਂ ਨੇ ਤਰਖਾਣਾਂ ਨਾਲ ਹੁੱਕਾ ਪੀਣਾ ਬੰਦ ਕਰ ਦਿੱਤਾ। ਤਰਖਾਣ ਵੀ ਸਿੱਖ ਬਣੇ, ਅਤੇ ਅਸੀਂ ਮਿਸਲਾਂ ਵੇਲੇ ਵੇਖਦੇ ਹਾਂ ਕਿ ਉਨ੍ਹਾਂ ਦਾ ਰੁਤਬਾ ਜੱਟ ਮਿਸਲਦਾਰਾਂ ਦੇ ਬਰਾਬਰ ਦਾ ਸੀ। ਸਿੱਖ ਜੱਟਾਂ ਦੀ ਵੇਖਾ-ਵੇਖੀ, ਹਿੰਦੂ ਜੱਟਾਂ ਵੀ ਹਿੰਦੂ ਤਰਖਾਣਾਂ ਨਾਲ ਹੁੱਕਾ ਪੀਣਾ ਬੰਦ ਕਰ ਦਿੱਤਾ ਹੋਵੇਗਾ, ਪਰ ਇਬਟਸਨ ਦੇ ਉੱਪਰ ਲਿਖੇ ਅਨੁਸਾਰ ਪੰਜਾਬ ਵਿਚ ਤਰਖਾਣ, ਜੱਟ ਤੇ ਹੋਰ ਵਾਹੀਕਾਰ ਵੰਸ਼ਾਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ । ਸਾਨੂੰ ਪਤਾ ਲਗਦਾ ਹੈ ਕਿ ਕੇਵਲ ‘ਧਮਾਨ (ਧਿਮਾਨ) ਅਤੇ ਗੌੜ ਤਰਖਾਣਾਂ ਦੇ 1444 ਗੋਤ ਪੰਜਾਬ ਦੀਆਂ ਹੋਰ ਜਾਤਾਂ ਨਾਲ ਮਿਲਦੇ ਸਨ । ‘ ਇਸਦਾ ਇਹੋ ਅਰਥ ਹੈ ਕਿ ਹੋਰ ਜਾਤਾਂ ਧਮਾਨ (ਖੱਤਰੀ) ਅਤੇ ਗੌੜਾਂ (ਬ੍ਰਾਹਮਣਾਂ) ਨੇ ਤਰਖਾਣ ਧੰਦੇ ਨੂੰ ਅਪਣਾ ਲਿਆ ਸੀ ਕਿਉਂਕਿ ਮਿਹਨਤ ਨਾਲ ਚੰਗੀ ਰੋਟੀ ਮਿਲ ਜਾਂਦੀ ਸੀ ਜਿਵੇਂ ਕਿ ਅਸਾਂ ਬੰਗਾਲ ਦੇ ਇਤਿਹਾਸ ਵਿਚੋਂ ਪੜ੍ਹਿਆ ਹੈ। ਗੋੜ ਜਿਵੇਂ ਨਾਂ ਤੋਂ ਪ੍ਰਤੱਖ ਹੈ, ਪੁਰਾਣਿਆਂ ਸਮਿਆਂ ਵਿਚ ਬੰਗਾਲ ਨੂੰ ਕਿਹਾ ਜਾਂਦਾ ਸੀ ਅਤੇ ਹੁਣ ਵੀ ਗੌੜ ਬ੍ਰਾਹਮਣਾਂ ਨੂੰ ਬੰਗਾਲੀ ਮੂਲ ਦੇ ਮੰਨਿਆ ਜਾਂਦਾ ਹੈ।
ਤਰਖਾਣਾਂ ਦੀਆਂ ਕੁਝ ਸ਼੍ਰੇਣੀਆਂ ਕਿੱਤਾ-ਮੁਖੀ ਸਨ, ਜਿਵੇਂ ਆਰਾ-ਕਸ਼ (ਆਰਾ ਖਿੱਚਣ ਵਾਲਾ), ਕੰਘੀ ਘਰਾ (ਕੰਘੀਆਂ ਬਨਾਉਣ ਵਾਲੇ), ਸਿਆਲਕੋਟ ਵਿਚ ਖਰਾਦੀਏ (Turners) ਅਤੇ ਰਾਜ (ਇੱਟਾਂ ਲਾਉਣ ਵਾਲੇ)।
ਤਰਖਾਣਾਂ ਦੇ ਕਈ ਸਮਾਜਿਕ ਗਰੁੱਪ ਸਨ, ਜਿਵੇਂ ਕਿ ਪੁਰਾਣੇ ਪੰਜਾਬ ਦੇ ਜ਼ਿਲ੍ਹੇ ਗੁੜਗਾਉਂ (ਹੁਣ ਹਰਿਆਣੇ ਵਿਚ) ਧਮਾਨ, , ਗੌੜ, ਜਾਂਗੜਾ, ਕੁਕਾਸ (ਕੋਕਸ਼) ਉੱਤਰੀ ਭਾਰਤ ਵਿਚ, ਮਥਰੀਆ (ਮਥਰਾ ਆਗਰਾ ਅਤੇ ਮੁਰਾਦਾਬਾਦ ਨਾਲ दिस ਸੰਬੰਧਤ), ਓਝਾ (ਓਝਾ ਰਿਸ਼ੀ ਦੇ ਉੱਤਰਾਧਿਕਾਰੀ, ਮਥਰਾ, ਆਗਰਾ ਨਾਲ ਸੰਬੰਧਤ), ਸੂਤਾਰ, ਟਾਂਕ (ਦਿੱਲੀ, ਮਥਰਾ ਅਤੇ ਆਗਰਾ ਨਾਲ ਸੰਬੰਧਤ), ਤਰਖਾਣ (ਪੰਜਾਬ ਨਾਲ ਸੰਬੰਧਤ)। ਜਾਂਗੜਾ ਤਰਖਾਣ ਵਿਸ਼ਵਕਰਮਾ ਦੇ ਇਕ ਉੱਤਰਾਧਿਕਾਰੀ। ਜੈਨੂੰ ਰਿਸ਼ੀ ਨਾਲ ਸੰਬੰਧ ਜੋੜਦੇ ਹਨ। ਉਨ੍ਹਾਂ ਦਾ ਗੋਤ ਆਂਗਰਾ ਹੈ ਜਿਹੜਾ ਕਿ ਇਕ ਪ੍ਰਸਿੱਧ ਰਿਸ਼ੀ ਹੋਇਆ ਹੈ। ਤਰਖਾਣਾ ਵਿਚ ਇਸਤ੍ਰੀਆਂ ਨੱਕ ਵਿਚ ਨੱਥ ਪਾਉਂਦੀਆਂ ਹੁੰਦੀਆਂ ਸਨ, ਪਰ ਜਦੋਂ ਕਰੇਵਾ ਵਿਆਹ ਹੋਂਦ ਵਿਚ ਆਇਆ, ਇਸ ਨੂੰ ਤਿਆਗ ਦਿੱਤਾ ਗਿਆ। ਜਾਮਾ ਮਸਜਿਦ ਦਿੱਲੀ ਦੇ ਬਣਨ ਸਮੇਂ ਜੈਪੁਰ ਨਾਲ ਸੰਬੰਧਤ ਤਰਖਾਣ ਇਸਤ੍ਰੀਆਂ ਦੀ ਇਕ ਪੰਚਾਇਤ ਹੋਈ ਤੇ ਇਹ ਕਿਹਾ ਗਿਆ ਕਿ ਜਾਂ ‘ਨੱਥ ਨੂੰ ਚੁਣਿਆ ਜਾਵੇ ਜਾਂ ਨਾਤੇ ਨੂੰ’, ਪਰ ਨਾਤੇ (ਵਿਧਵਾ ਵਿਆਹ) ਨੂੰ ਸਰਵਸੰਮਤੀ ਨਾਲ ਪਹਿਲ ਦਿੱਤੀ ਗਈ। ਪਰ ਫਿਰ ਵੀ ‘ਕਈ ਥਾਈਂ ਨੱਥ ਨੱਕ ਵਿਚ ਵਰਤੀ ਜਾਂਦੀ ਸੀ, ਕਈ ਥਾਈਂ ਨਹੀਂ?” 13
ਗੋੜ, ਜਿਵੇਂ ਕਿ ਪਿੱਛੇ ਲਿਖਿਆ ਗਿਆ ਹੈ ਬ੍ਰਾਹਮਣ ਮੂਲ ਦੇ ਹਨ ਅਤੇ ਆਪਣਾ ਸੰਬੰਧ ਗਿੰਗਾਰਿਸ਼ੀ ਨਾਲ ਜੋੜਦੇ ਹਨ। ਰੋਹਤਕ ਜ਼ਿਲ੍ਹੇ ਵਿਚ ਉਪਰੋਕਤ ਸ਼੍ਰੇਣੀਆਂ ਤੋਂ ਇਲਾਵਾ ‘ਤਿਰਵਾ’ ਸ਼੍ਰੇਣੀ ਵੀ ਮਿਲਦੀ ਹੈ। ਜਾਂਗਰਾ ਸ਼੍ਰੇਣੀ ਦੇ ਤਰਖਾਣ ਵੀ ਬ੍ਰਾਹਮਣਾਂ ਨਾਲ ਸੰਬੰਧ ਜੋੜਦੇ ਹਨ। ਖਾਤੀ, ਵਿਸ਼ਵਕਰਮਾ ਦੇ ਪੁੱਤਰਾਂ ਨਾਲ ਅਤੇ ਨਲ ਦੀ ਸੰਤਾਨ ਹਨ।
ਧਮਨ ਜਾਂ ਧੀਮਾਨ ਵਿਸ਼ਵਕਰਮਾ ਦੇ ਉੱਤਰਾਧਿਕਾਰੀਆਂ ਵਿਚੋਂ ਲੋਚਨ ਦੇ ਪੁੱਤਰ ਬਲਾਸ ਦੇ ਉੱਤਰਾਧਿਕਾਰੀ, ਖਾਤੀ ਚਰਸ ਦੇ ਉੱਤਰਾਧਿਕਾਰੀ, ਤਿਰਵਾ ਪਰਾਗ ਦੇ ਉੱਤਰਾਧਿਕਾਰੀ, ਤਾਂਗੂ ਜਾਂ ਦਿਉਰਾ, ਘਸੀਟਵਾ ਦੇ ਉੱਤਰਾਧਿਕਾਰੀ ਹਨ। ਪਿਛਲੀਆਂ ਤਿੰਨ ਸ਼੍ਰੇਣੀਆਂ ਪੰਜਾਬ ਤੋਂ ਬਾਹਰ ਵਸਦੀਆਂ ਹਨ। ਧਿਮਾਨ ਨਾਭੇ ਦੇ ਲਾਗੇ ਰਖੜੇ ਪਿੰਡ ਵਿਚ ਆਪਣੇ ਇਕ ਸਿੱਧ ਦੇ ਮੰਦਰ ਤੇ ਜਾ ਕੇ ਬੱਕਰੀਆਂ ਚੜ੍ਹਾਉਂਦੇ ਹਨ।
ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਕਿੱਤਾ-ਮੁਖੀ ਜਾਤ ਕੋਈ ਜਾਤ ਨਹੀਂ। ਜਿਨ੍ਹਾਂ ਲੋਕਾਂ ਨੇ ਕਿਰਤ ਕਰ ਕੇ ਅਗਾਂਹ ਵਧਣ ਦੀ ਲਾਲਸਾ ਨਾਲ ਕੋਈ ਧੰਦਾ ਅਪਣਾਇਆ, ਉਹ ਉਸ ਧੰਦੇ ਕਾਰਨ ਉਸ ਜਾਤ ਦੇ ਹੀ ਅਖਵਾਉਣ ਲੱਗ ਪਏ। ਲੋਹੇ ਦਾ ਕੰਮ ਕਰਨ ਵਾਲੇ ਲੋਹਾਰ, ਲੱਕੜ ਦਾ ਕੰਮ ਕਰਨ ਵਾਲੇ ਤਰਖਾਣ, ਭਾਂਡੇ ਪੱਥਣ ਵਾਲੇ ਘੁਮਿਆਰ, ਕੱਪੜੇ ਬੁਣਨ ਵਾਲੇ ਜੁਲਾਹੇ, ਚਮੜੇ ਦਾ ਕੰਮ ਕਰਨ ਵਾਲੇ ਚਮਾਰ ਆਦਿ ਕਹਾਏ।
ਇਬਸਟਨ ਲਿਖਦਾ ਹੈ ਕਿ ਸਿਰਸਾ ਦੇ ਲੋਹਾਰ (ਪਾਕਿਸਤਾਨ ਬਣਨ ਤੋਂ ਪਹਿਲਾਂ) ਜੱਟ ਤੇ ਰਾਜਪੂਤ ਮੂਲ ਦੇ ਸਨ। ” ਇਹ ਕਿੰਨਾ ਹੈਰਾਨੀਜਨਕ ਅਤੇ ਸੱਚ ਦੇ ਕਿੰਨਾ ਨੇੜੇ ਹੈ ਕਿ ਰਾਮਗੜੀਆਂ ਦੇ ਬਹੁਤ ਸਾਰੇ ਗੋਤ ਜੱਟਾਂ, ਰਾਜਪੂਤਾਂ, ਖੱਤਰੀਆਂ, ਬ੍ਰਾਹਮਣਾਂ, ਕੰਬੋਜਾਂ ਅਤੇ ਦਲਿਤ ਜਾਤਾਂ ਨਾਲ ਮਿਲਦੇ ਹਨ। ਇਸ ਤੋਂ ਇਹੋ ਸਪੱਸ਼ਟ ਹੁੰਦਾ ਹੈ ਕਿ ਤਰਖਾਣ ਅਤੇ ਲੋਹਾਰ ਭਾਈਚਾਰਾ ਇਨ੍ਹਾਂ ਲੋਕਾਂ ਤੋਂ ਹੀ ਨਿਕਲ ਕੇ ਹੋਂਦ ਵਿਚ ਆਇਆ ਹੈ ਅਤੇ ਇਹ ਕਿੱਤਾ-ਮੁਖੀ ਜਾਤ ਹੈ।
ਪ੍ਰਸਿੱਧ ਵਿਅਕਤੀ
ਰਾਮਗੜ੍ਹੀਆ ਜਾਂ ਤਰਖਾਣ ਲੋਹਾਰ ਭਾਈਚਾਰੇ ਨੇ ਬੜੇ ਮਹਾਨ ਵਿਅਕਤੀ ਪੈਦਾ ਕੀਤੇ ਹਨ। ਭਾਈ ਲਾਲੋ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਸ਼ਾਦਾ ਛਕਾਉਣ ਦੀ ਸੇਵਾ ਦਾ ਮਾਣ ਮਿਲਿਆ ਅਤੇ ਜਿਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਨ ਗੁਰੂ ਨੇ ਕਿਰਤ ਨੂੰ ਉਚਤਾਇਆ, ਤਰਖਾਣ ਭਾਈਚਾਰੇ ਨਾਲ ਸੰਬੰਧਤ ਸੀ । ਗੁਰੂ ਅਰਜਨ ਦੇਵ ਜੀ ਦੇ ਅੰਨਨ ਸਿੱਖ ਭਾਈ ਭਿਖਾਰੀ ਜਿਨ੍ਹਾਂ ਨੇ ਸਿੱਖਾਂ ਨੂੰ ਸਬਰ ਤੇ ਸ਼ੁਕਰ ਵਿਚ ਰਹਿਣਾ ਸਮਝਾਇਆ, ਮਾਲਵੇ ਵਿਚ ਭਾਈ ਰੂਪਾ ਤੇ ਭਾਈ ਸੱਧੂ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਭਗਤ ਸਨ, ਦੇ ਉੱਤਰਾਧਿਕਾਰੀ ਭਾਈ ਸਾਹਿਬ ਅਰਜਨ ਸਿੰਘ ਜੀ ਬਾਗੜੀਆਂ, ਉਨ੍ਹਾਂ ਦੇ ਸਪੁੱਤਰ ਭਾਈ ਅਰਿਦਮਨ ਸਿੰਘ ਬਾਗੜੀਆਂ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਅਸ਼ੋਕ ਸਿੰਘ ਜੀ ਬਾਗੜੀਆਂ ਦਾ ਪਰਿਵਾਰ ਸਿੱਖ ਜਗਤ ਵਿਚ ਬੜੀ ਪ੍ਰਤਿਸ਼ਠਾ ਦਾ ਮਾਲਕ ਹੈ, ਦੇ ਨਾਂ ਵੀ ਵਰਨਣਯੋਗ ਹਨ । ਨਾਮਧਾਰੀ ਜਾਂ ਕੂਕਾ ਲਹਿਰ ਦੇ ਸੰਚਾਲਕ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ, ਦੇਸ਼ ਪਿਆਰ, ਤਿਆਗ, ਅਣਖ ਅਤੇ ਕੁਰਬਾਨੀ ਦੀ ਮੂਰਤ ਸਨ, ਜਿਨ੍ਹਾਂ ਨੇ ਦੇਸ਼ ਨੂੰ ਸਵਦੇਸ਼ੀ, ਸਤਿਆਗ੍ਰਹਿ ਅਤੇ ਨਾ ਮਿਲਵਰਤਣ ਵਰਗੇ ਅਹਿਸਕ ਪਥ ਪ੍ਰਦਰਸ਼ਿਤ ਕੀਤੇ। ਨਾਮਧਾਰੀ ਸਿੱਖਾਂ ਨੇ ਅਹਿੰਸਕ ਰਹਿੰਦਿਆਂ ਤੋਪਾਂ ਮੋਹਰੇ ਸੀਨੇ ਡਾਹ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਭਾਰਤ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ। ਹੁਣ ਦੇ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ ਤਕ ਸਾਰੇ ਨਾਮਧਾਰੀ ਗੱਦੀ-ਨਸ਼ੀਨ, ਰਾਮਗੜ੍ਹੀਏ ਭਾਈਚਾਰੇ ਨਾਲ ਸੰਬੰਧਤ ਹਨ। ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਪਿਰਾਣਾ ਅਤੇ ਹੋਰ ਅਨੇਕ ਸਿੱਖ ਗੁਰੂ ਸਾਹਿਬਾਨਾਂ ਨਾਲ ਜੁੜੇ ਰਹੇ। ਵਰਤਮਾਨ ਸਮੇਂ ਬਾਬਾ ਝੰਡਾ ਸਿੰਘ ਅਤੇ ਬਾਬਾ ਖੜਕ ਸਿੰਘ ਕਾਰ ਸੇਵਾ ਵਾਲੇ ਮਹਾਨ ਰਾਮਗੜ੍ਹੀਏ ਬਾਬੇ ਹੋਏ ਹਨ, ਜਿਨ੍ਹਾਂ ਦੀਆਂ ਸੇਵਾਵਾਂ ਲਈ ਸਿੱਖ ਜਗਤ ਉਨ੍ਹਾਂ ਦਾ ਸਦਾ ਰਿਣੀ ਰਹੇਗਾ। ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਥਿਆਰ ਤੇ ਤੋਪਾਂ ਬਣਾ ਕੇ ਦੇਣ ਵਾਲੇ ਅਨੇਕ ਸੱਜਣ ਰਾਮਗੜ੍ਹੀਏ ਸਨ । ਬਾਬਾ ਨੰਦ ਸਿੰਘ ਕਲੇਰਾਂ ਵਾਲੇ ਮਹਾਨ ਸੰਤ ਹੋਏ ਹਨ। ਇਹ ਸਭ ਰਾਮਗੜੀਆ ਭਾਈਚਾਰੇ ਨਾਲ ਸੰਬੰਧਤ ਸਨ।
ਇੰਗਲੈਂਡ ਵਿਚ ਸਵਰਗੀਯ ਸ: ਦਲੀਪ ਸਿੰਘ ਸੌਂਧ ਪਹਿਲੇ ਪੰਜਾਬੀ ਐੱਮ.ਪੀ. ਅਤੇ ਉਨ੍ਹਾਂ ਦੇ ਭਰਾ ਸਰਦਾਰ ਬਹਾਦਰ ਸਰਦਾਰ ਕਰਨੈਲ ਸਿੰਘ (ਪਿੰਡ ਛੱਜਲਵਿੰਡੀ) ਆਜ਼ਾਦ ਭਾਰਤ ਦੇ ਪਹਿਲੇ ਰੇਲਵੇ ਬੋਰਡ ਦੇ ਚੇਅਰਮੈਨ ਸਨ। ਮਸ਼ਹੂਰ ਇੰਜੀਨੀਅਰ ਐੱਨ ਐੱਸ. ਬਸੰਤ, ਭਾਰਤ ਦੇ ਰਾਸ਼ਟਰਪਤੀ ਸ੍ਵਰਗੀਯ ਗਿਆਨੀ ਜ਼ੈਲ ਸਿੰਘ, ਸ: ਹਰਵਿੰਦਰ ਸਿੰਘ ਹੰਸਪਾਲ ਐਮ ਪੀ. (ਰਾਜ ਸਭਾ) ਅਤੇ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਹਰਭਜਨ ਸਿੰਘ ਕ੍ਰਿਕਟਰ, ਇੰਗਲੈਂਡ ਦੀ ਕ੍ਰਿਕਟ ਟੀਮ ਵਿਚ ਮੋਟੀ ਪਨੇਸਰ, ਫ਼ਿਲਮੀ ਐਕਟਰ ਅਜੈ ਦੇਵਗਨ ਅਤੇ ਬਹਾਦਰ ਸਿੰਘ ਹੈਮਰ ਥਰੋਅਰ, ਪੰਜਾਬ ਦੇ ਸਿੰਚਾਈ ਵਿਭਾਗ ਦਾ ਪ੍ਰਸਿੱਧ ਇੰਜੀਨੀਅਰ ਸਵ ਸਰਦਾਰ ਅਜੀਤ ਸਿੰਘ ਕੱਲ੍ਹਾ, ਸਰਦਾਰ ਅਰਿਦਮਨ ਸਿੰਘ, ਸਵ. ਐੱਸ.ਐੱਮ ਰਾਮਗੜੀਆ (ਸੰਤਾ ਸਿੰਘ ਮੇਲਾ ਸਿੰਘ ਰਾਮਗੜੀਆ) ਅਤੇ ਵਰਤਮਾਨ ਸਮੇਂ ਗੁਰਦੀਪ ਸਿੰਘ ਬਾਂਸਲ ਆਦਿ ਲੋਕ ਇਸੇ ਭਾਈਚਾਰੇ ਨਾਲ ਸੰਬੰਧਤ ਹਨ। ਕਈ ਐਮ.ਐਲ.ਏ ਤੋ ਮੰਤਰੀ ਰਹਿ ਚੁੱਕੇ ਹਨ। 2007 ਦੀਆਂ ਚੋਣਾਂ ਵਿਚ ਪਹਿਲੀ ਵਾਰ ਜਿੱਤੇ ਲੁਧਿਆਣਾ ਤੋਂ ਹੀਰਾ ਸਿੰਘ ਗਾਬੜੀਆ ਬਾਦਲ ਮੰਤਰੀ ਮੰਡਲ ਵਿਚ ਮੰਤਰੀ ਹਨ। ਕਈ ਹੋਰ ਸ਼ਖਸੀਅਤਾਂ ਵੀ ਹਨ।
ਪਾਕਿਸਤਾਨ ਦਾ ਸਾਬਕਾ ਪ੍ਰਸਿੱਧ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਅਤੇ ਉਸਦਾ ਭਰਾ ਸ਼ਹਿਬਾਜ਼ ਸ਼ਰੀਫ਼ ਜੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ, ਵੀ ਲੋਹਾਰ-ਤਰਖਾਣ ਭਾਈਚਾਰੇ ਨਾਲ ਸੰਬੰਧਤ ਹਨ।
ਡਾ. ਪ੍ਰਕਾਸ਼ ਸਿੰਘ ਜੰਮੂ ਲਿਖਦੇ ਹਨ ‘ਛੇਤੀ ਛੇਤੀ ਬਦਲਦੇ ਪੰਜਾਬੀ ਸਮਾਜ ਵਿਚ ਉਹ ਹੋਰ ਕਈ ਜਾਤਾਂ ਨੂੰ ਪਿਛੇ ਛੱਡ ਗਏ ਹਨ। ਭਾਵੇਂ ਗਿਣਤੀ ਦੇ ਪੱਖੋਂ ਉਹ ਸਿੱਖ ਸਮਾਜ ਦੇ 5-6 ਪ੍ਰਤੀਸ਼ਤ ਤੋਂ ਵਧੇਰੇ ਨਹੀਂ, ਫੇਰ ਵੀ ਆਪਣੇ ਰਵਾਇਤੀ ਹੁਨਰ ਦੇ ਬਲਬੋਤੇ ਉਨ੍ਹਾਂ ਨੇ ਇੰਜੀਨੀਅਰਾਂ, ਵਿਵਸਾਇਕਾਂ, ਅਧਿਆਪਕਾਂ, ਵਕੀਲਾਂ, ਠੇਕੇਦਾਰਾਂ, ਉਦਯੋਗਪਤੀਆਂ ਆਦਿ ਦੇ ਰੂਪ ਵਿਚ ਨਵੇਂ ਸਮਾਜ ਵਿਚ ਆਪਣੀ ਥਾਂ ਬਣਾ ਲਈ ਹੈ।
ਇਸ ਵੇਲੇ ਰਾਮਗੜ੍ਹੀਆ ਬਰਾਦਰੀ ਪੰਜਾਬ ਦੀ ਇਕ ਉੱਨਤ ਬਰਾਦਰੀ ਹੈ ਜਿਸਦੇ ਲੋਕਾਂ ਦੇ ਬਟਾਲਾ, ਅੰਮ੍ਰਿਤਸਰ, ਜਲੰਧਰ, ਫਗਵਾੜਾ, ਗੋਰਾਇਆ, ਲੁਧਿਆਣਾ ਅਤੇ ਗੋਬਿੰਦਗੜ੍ਹ ਆਦਿ ਥਾਵਾਂ ਤੇ ਵੱਡੇ-ਵੱਡੇ ਕਾਰਖਾਨੇ ਹਨ। ਇਹ ਲੋਕ ਵਿਦੇਸ਼ਾਂ ਵਿਚ ਵੀ ਬਹੁ-ਸੰਖਿਆ ਵਿਚ ਗਏ ਹਨ ਅਤੇ ਉਥੇ ਵੀ ਉੱਨਤੀ ਦੀਆਂ ਸਿਖਰਾਂ ਛੋਹੀਆਂ ਹਨ।
ਜ਼ਿਲ੍ਹਾ ਅੰਮ੍ਰਿਤਸਰ ਵਿਚ ਛੱਜਲਵੱਡੀ, ਜੇਠੂਵਾਲ, ਲੁਹਾਰਾ ਭੂਈਆਂ, ਤਾਰਾਗੜ੍ਹ, ਲਾਹੌਰੀ ਮੱਲ, ਰਾਮਗੜ੍ਹੀਏ ਸਰਦਾਰਾਂ ਦੇ ਪਿੰਡ ਹਨ। ਧਰਦੇ, ਸਠਿਆਲਾ, ਪਾਖਰ ਖੇੜ, ਕੋਟ ਖਾਲਸਾ, ਕਾਮਲਪੁਰਾ, ਬਾਠ ਬੁਤਾਲਾ, ਚੁਗਾਵਾਂ, ਵੱਲਾ, ਵੇਰਕਾ, ਗਿਲਵਾਲੀ, ਵਰਪਾਲ, ਸਾਧਪੁਰ, ਧੋਲ, ਬਲ, ਭੈਣੀਆਂ, ਵੱਡੀ ਸਰਲੀ ਆਦਿ ਵਿਚ ਰਾਮਗੜ੍ਹੀਏ ਵੱਡੀ ਸੰਖਿਆ ਵਿਚ ਵਸਦੇ ਹਨ ਅਤੇ ਜ਼ਮੀਨਾਂ ਦੇ ਮਾਲਕ ਹਨ। ਜ਼ਿਲ੍ਹਾ ਜਲੰਧਰ ਵਿਚ ਨਕੋਦਰ, ਕਰਤਾਰਪੁਰ, ਘੁੜਕਾ, ਪੱਤੀ ਲੁਹਾਰਾਂ, ਤਖਾਣ ਮਾਜਰਾ, ਰਾਮਗੜ੍ਹ, ਸਮਾਣੀ, ਚਿਚਰਾੜੀ, ਚਾਚੋਕੀ, ਭੁਲਾਰਾਈ, ਗੁਰਾਇਆ, ਲੁਹਾਰਾਂ (ਜਲੰਧਰ-ਨਕੋਦਰ ਰੋਡ ਤੇ), ਲੁਹਾਰਾ ਭੋਗਪੁਰ ਨੇੜੇ, ਅਹਿਮਦਪੁਰ, ਪਲਾਹੀ, ਜੰਡਿਆਲਾ ਮੰਜਕੀ, ਹਦੀਆਬਾਦ, ਨਿਹਾਲੂਵਾਲ, ਲੋਹੀਆਂ, ਜਲੰਧਰ ਸ਼ਹਿਰ ਵਿਚ ਸਰਦੇ- ਪੁਜਦੇ ਰਾਮਗੜ੍ਹੀਏ ਹਨ। ਫੀਰੋਜ਼ਪੁਰ ਜ਼ਿਲ੍ਹੇ ਵਿਚ ਚਿੰਗਾਲੀ, ਸਾਂਦੇ ਹਾਸ਼ਮ ਆਦਿ ਕਈ ਪਿੰਡ ਰਾਮਗੜ੍ਹੀਆਂ ਦੇ ਹਨ।
ਰਾਮਗੜੀਏ ਜ਼ਿਲ੍ਹਾ ਫਰੀਦਕੋਟ ਵਿਚ ਸਿੱਖਾਂ ਵਾਲਾ, ਸਰੇਰਾ, ਭਾਈ ਰੂਪਾ, ਕੋਠਾ ਰਾਜਵਾੜਾ, ਗਨੇਸ਼ਗੜ ਅਤੇ ਸਹੀਵਾਲਾ ਪਿੰਡਾਂ ਵਿਚ ਰਹਿੰਦੇ ਹਨ। ਬਠਿੰਡੇ ਜ਼ਿਲ੍ਹੇ ਵਿਚ 400 ਤੋਂ ਵੱਧ ਰਾਮਗੜ੍ਹੀਏ ਵੱਡੇ ਜ਼ਿਮੀਂਦਾਰ ਹਨ। ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲਾ, ਸ੍ਰੀ ਹਰਗੋਬਿੰਦਪੁਰ, ਸਦਾਰੰਗ, ਢਡਿਆਲਾ, ਚੂਹੇਵਾਲ, ਰੰਗੀਲਪੁਰਾ, ਧੀਰ, ਮੂਲਾ ਸੁਨੱਈਆ, ਦਰਗਾਬਾਦ ਅਰਲੀਭਨ, ਅਬਦਾਲ, ਧਾਰੋਵਾਲੀ, ਭੰਗਣ ਰੋੜ ਪਹਿਰੇ, ਮਤੇਵਾਲ, ਕੋਟਲਾ ਚਾਹਲ, ਗਾਦੜੀਆਂ, ਉਦੇਕੇ, ਝੋਰ, ਉਦਨਵਾਲ, ਰਣੀਆਂ, ਖਜਾਲਾ, ਨਵਾਂ ਪਿੰਡ, ਸੰਗਤੂਵਾਲ, ਮੀਆਂਕੋਟ, ਖਹਿਰੇ, ਤਲਵੰਡੀ ਝੀਉਰਾਂ, ਕੋਟਲਾ, ਰਾਮਗੜ੍ਹੀਆ ਆਬਾਦੀ ਦੇ ਪ੍ਰਸਿੱਧ ਪਿੰਡ ਹਨ। ਅੰਮ੍ਰਿਤਸਰ ਵਿਚ ਕੱਟੜਾ ਰਾਮਗੜ੍ਹੀਆਂ ਆਦਿ ਕਈ ਥਾਈਂ ਇਨ੍ਹਾਂ ਦੀ ਆਬਾਦੀ ਹੈ।
ਲੁਧਿਆਣਾ ਸ਼ਹਿਰ ਵਿਚ, ਫਗਵਾੜਾ, ਗੋਰਾਇਆ, ਬਟਾਲਾ, ਵੱਡੇ-ਵੱਡੇ ਕਾਰਖਾਨੇ, ਭੈਣੀ ਸਾਹਿਬ, ਜਗਰਾਵਾਂ, ਰਾਏਕੋਟ, ਬਾਗੜੀਆਂ ਆਦਿ ਥਾਈਂ ਇਨ੍ਹਾਂ ਦੀ ਘਣੀ ਆਬਾਦੀ ਹੈ ਤੇ ਸਿਰਕੱਢਵੇਂ ਰਾਮਗੜ੍ਹੀਏ ਰਹਿੰਦੇ ਹਨ। ਕਈ ਥਾਈਂ ਇਹ ਵੱਡੇ ਜ਼ਿਮੀਂਦਾਰ ਹਨ।
ਚਿਤਰਕਾਰ
1 ਸ੍ਰ. ਸੋਭਾ ਸਿੰਘ-ਸ੍ਰੀ ਗੁਰੂ ਹਰਗੋਬਿੰਦਪੁਰ ਨਾਲ ਸੰਬੰਧਤ ਸ: ਸੋਭਾ ਸਿੰਘ ਪੰਜਾਬ ਦਾ ਬਹੁਤ ਵੱਡਾ ਚਿਤੇਰਾ ਹੋਇਆ। ਹੈ। ਜਿਸਨੇ ਸਿੱਖ ਗੁਰੂਆਂ ਅਤੇ ਹੋਰ ਸਿੱਖ ਤੇ ਹਿੰਦੂ ਪ੍ਰਸਿੱਧ ਸ਼ਖਸੀਅਤਾਂ ਨੂੰ ਚਿਆ ਹੈ। ‘ਸੋਹਣੀ ਮਹੀਂਵਾਲ’ ਉਸਦਾ ਸ਼ਾਹਕਾਰ ਚਿਤਰ ਹੈ। ਇਸ ਤੋਂ ਇਲਾਵਾ ਗੱਦਣ ਇਸਤ੍ਰੀ (Her Grace The Gaddan), ਲਾਸਟ ਡੀਜ਼ਾਇਰ ਆਫ ਮੁਮਤਾਜ਼ ਮਹਲ (Last Desire of Mumtaz Mahal) ਆਦਿ ਉਸਦੀਆਂ ਪ੍ਰਸਿੱਧ ਕਿਰਤਾਂ ਹਨ।
2 ਭਾਈ ਗਿਆਨ ਸਿੰਘ ਨਕਾਸ਼-ਆਪ ਸ੍ਰੀ ਹਰਿਮੰਦਰ ਸਾਹਿਬ ਦੇ ਫੁੱਸਕੋ ਆਰਟਿਸਟ ਸਨ, ਜਿਨ੍ਹਾਂ ਨੇ ਕਲਮ ਦੁਆਰਾ ਪਾਣੀ ਦੇ ਰੰਗਾਂ ਨਾਲ ਕੰਧਾਂ ਅਤੇ ਛੱਤ ਤੇ ਵੇਲ-ਬੂਟੇ ਬਣਾਏ ਅਤੇ ਇਸ ਮਹਾਨ ਸਿੱਖ ਸਥਾਨ ਦੀ ਖੂਬਸੂਰਤੀ ਨੂੰ ਵਧਾਇਆ। ਇਨ੍ਹਾਂ ਦੀ ਮੌਤ 30 ਸਤੰਬਰ 1953 ਈ. ਨੂੰ ਹੋਈ। ਇਨ੍ਹਾਂ ਦੀ ਮੌਤ ਤੋਂ ਪਿਛੋਂ ਇਨ੍ਹਾਂ ਦੇ ਸਪੁੱਤਰ ਜੀ.ਐੱਸ. ਸੋਹਣ ਸਿੰਘ ਨੇ, 1956 ਵਿਚ ਉਨ੍ਹਾਂ ਦੇ ਕੰਧ-ਚਿਤਰਾਂ ਦੀ ਪੁਸਤਕ ‘ਗਿਆਨ ਚਿੱਤਰਾਵਲੀ’ ਛਾਪੀ।
3 ਜੀ.ਐਸ. ਸੋਹਣ ਸਿੰਘ-ਭਾਈ ਗਿਆਨ ਸਿੰਘ ਨਕਾਸ਼ ਦੇ ਘਰ ਅਗਸਤ 1914 ਈ. ਵਿਚ ਜਨਮੇ ਅਤੇ ਟਾਊਨ ਹਾਲ ਸਰਕਾਰੀ ਹਾਈ ਸਕੂਲ ਵਿਚ ਕੇਵਲ ਮਿਡਲ ਤਕ ਪੜ੍ਹੇ ਜੀ.ਐੱਸ. ਸੋਹਨ ਸਿੰਘ ਨੇ ਪਹਿਲਾ ਬਹੁਰੰਗਾ ਚਿਤਰ ਪ੍ਰਸਿੱਧ ਸਿੱਖ ਜਰਨੈਲ ‘ਬੰਦਾ ਬਹਾਦਰ’ ਦਾ 1932 ਵਿਚ ਬਣਾਇਆ ਤੇ ਇਹ ਬਹੁਤ ਮਕਬੂਲ ਹੋਇਆ। ਧਾਰਮਿਕ ਬਿਰਤੀ ਦੇ ਤੇ ਰੱਬ ਤੋਂ ਡਰਨ ਵਾਲੇ ਇਸ ਵਿਅਕਤੀ ਨੇ ਰੋਟੀ ਰੋਜ਼ੀ ਲਈ ਕੋਈ ਹੱਥਕੰਡਾ ਨਹੀਂ ਵਰਤਿਆ ਅਤੇ ਲਗਨ ਤੇ ਮਿਹਨਤ ਨਾਲ, ਕੈਲੇਂਡਰ ਡੀਜ਼ਾਇਨ, ਤੇਲ ਤੇ ਪਾਣੀ ਨਾਲ ਬਣੇ ਚਿਤਰ, ਕਿਤਾਬਾਂ ਦੇ ਕਵਰ ਡੀਜ਼ਾਇਨ ਆਦਿ ਦਾ ਧੰਦਾ ਕੀਤਾ। ਉਨ੍ਹਾਂ ਦੇ ਪ੍ਰਸਿੱਧ ਚਿਤਰ ਸਾਰੰਗੀ ਵਾਦਕ (Hymn to Him), ਦੁੱਧ ਰਿੜਕਦੀ ਇਸਤ੍ਰੀ, ਅਪਸ ਐਂਡ ਡਾਊਨ (ਆਰੇ ਨਾਲ ਲੱਕੜ ਚੀਰਦੇ ਦੋ ਵਿਅਕਤੀ), Mental Oozings, ਉਡਾਵਾ (ਛੱਜ ਨਾਲ ਅਨਾਜ ਤੇ ਤੂੜੀ ਅੱਡ ਕਰਨ ਵਾਲਾ), ਚਰਖਾ ਕੱਤਦੀ टिमड़ी (Bapu’s Creed) ग्भवुड र ट्रिप्सटीगड चिंउव (Hemkund Visualized) भरि वष्टी चिंउव मिग्नट ਵਾਲੇ ਇਸ ਚਿੱਤਰਕਾਰ ਨੇ ਲੇਖਕ ਨਾਲ ਮਿਤੀ 24 ਮਾਰਚ 1985 ਈ. ਨੂੰ ਮੁਲਾਕਾਤ ਸਮੇਂ ਆਪਣੀ ਪੁਸਤਕ (Revealing The Art of G.S. Sohan Singh) ਦਿੱਤੀ ਹੈ।
4 ਐੱਸ.ਜੀ. ਠਾਕਰ ਸਿੰਘ-ਵੇਰਕਾ ਵਿਚ 1899 ਵਿਚ ਜਨਮੇ (ਮੌਤ 2 ਫਰਵਰੀ 1976) ਐੱਸ .ਜੀ. ਠਾਕਰ ਸਿੰਘ ਨੇ ‘ਇੰਡੀਅਨ ਅਕੈਡਮੀ ਆਫ ਫਾਈਨ ਆਰਟਸ’ ਅੰਮ੍ਰਿਤਸਰ, 1931 ਈ. ਵਿਚ ਸਥਾਪਤ ਕੀਤੀ ਅਤੇ ਬੜੇ ਮਹਾਨ ਚਿੱਤਰ ਬਣਾਏ। ਸ਼ਹੀਦ ਭਗਤ ਸਿੰਘ ਅਤੇ ਸੋਹਣ ਸਿੰਘ ਜੋਸ਼ ਵੱਲੋਂ ਕੱਢੇ ਜਾਂਦੇ ‘ਕਿਰਤੀ’ ਰਸਾਲੇ ਦਾ ਸਿਰਵਰਕ, ਜਿਸ ਵਿਚ ਬ੍ਰਿਟਿਸ਼ ਗੁਲਾਮੀ ਦੇ ਸਿਸਟਮ ਨੂੰ ਢਹਿੰਦਿਆਂ ਵਿਖਾਇਆ ਗਿਆ ਸੀ, ਬਣਾਇਆ।
5 ਫੂਲਾਂ ਰਾਣੀ-ਦਸੰਬਰ 12, 1923 ਈ. ਵਿਚ ਅੰਮ੍ਰਿਤਸਰ ਵਿਚ ਇਕ ਮੱਧ-ਵਰਗੀ ਪਰਿਵਾਰ ਵਿਚ ਜਨਮੀ ਅਤੇ ਐੱਮ.ਏ. ਅੰਗਰੇਜ਼ੀ ਤਕ ਪੜ੍ਹੀ ਅਤੇ ਬਮਰਾ ਗੋਤ ਵਿਚ ਵਿਆਹੀ ਫੂਲਾਂ ਰਾਣੀ ਨੇ ‘ਨਰਤਕੀ’, ‘ਲੈਲਾ ਮਜਨੂੰ’, ‘ਹੀਰ-ਰਾਂਝਾ’, ‘ਮਿਰਜ਼ਾ ਸਾਹਿਬਾਂ’, ‘ਸ਼ੀਰੀ ਫਰਹਾਦ’, ‘ਸੋਹਣੀ’ ਆਦਿ ਦੇ ਚਿਤਰ ਬਣਾ ਕੇ ਪੰਜਾਬੀ ਦੇ ਜਨ-ਜੀਵਨ ਨੂੰ ਬੜੀ ਰੀਝ ਨਾਲ ਚਿਤਰਿਆ ਹੈ। ਉਸਨੇ ਰਾਗਾਂ ‘ਤੇ ਆਧਾਰਿਤ ਵੀ ਚਿੱਤਰ ਜਿਵੇਂ ‘ਮੁੰਦਾਵਣੀ’ (ਸ਼ਾਮ ਦਾ ਰਾਗ), ਬਾਗੇਸ਼ਵਰੀ (ਰਾਤ ਦਾ ਰਾਗ) ਆਦਿ ਬਣਾਏ। ਸਿੱਖ ਗੁਰੂਆਂ ਨੂੰ ਵੀ ਚਿਤਰਿਆ। ਰਣਜੀਤ ਐਵਨਯੂ ਅੰਮ੍ਰਿਤਸਰ ਵਿਚ ਇਸਦੇ ਦੋ ਏਕੜ ਵਿਚ ਬਣੇ ਘਰ ਵਿਚ ਇਸਨੇ ਇਕ ਆਰਟ ਗੈਲਰੀ ਬਣਾਈ ਹੈ ਜਿਸ ਵਿਚ 500 ਸੂਖਮ ਚਿਤਰ ਹਨ ਜਿਸ ਵਿਚ ਪਹਾੜੀ, ਬੰਗਾਲ ਸਕੂਲ, ਚੁਗ਼ਤਾਈ, ਮੁਗ਼ਲ ਅਤੇ ਸਿੱਖ ਕਲਾ ਆਦਿ ਪ੍ਰਣਾਲੀਆਂ ਦੇ ਚਿਤਰ ਵੇਖਣ ਨੂੰ ਮਿਲਦੇ ਹਨ। ਉਸਦੀ ਗੁਰੂ ਨਾਨਕ ਬਾਰੇ चिंउगं से प्रमउव (Life of Guru Nanak through Pictures) मिंध गुभां घाते मॅन उव चिउगं दालोभो ਰਚੀਆਂ ਗਈਆਂ ਪੁਸਤਕਾਂ ਵਿਚੋਂ ਇਕ ਵਧੀਆ ਪੁਸਤਕ ਹੈ।
6 ਕਿਰਪਾਲ ਸਿੰਘ-ਸਿੱਖ ਗੁਰੂਆਂ ਤੇ ਸਿੱਖ ਸ਼ਹੀਦਾਂ ਦਾ ਇਕ ਬਹੁਤ ਪ੍ਰਸਿੱਧ ਚਿਤੇਰਾ ਸੀ।
7 ਜਰਨੈਲ ਸਿੰਘ-ਜਰਨੈਲ ਸਿੰਘ ਚਿਤਰਕਾਰ (ਉਮਰ 48 ਸਾਲ) ਚਿਤਰਕਾਰ ਸ੍ਰ. ਕਿਰਪਾਲ ਸਿੰਘ ਦਾ ਸਪੁੱਤਰ ਹੈ। ਅਤੇ ਅੱਜਕਲ ਸਰੀ ਕੈਨੇਡਾ ਰਹਿੰਦਾ ਹੈ, ਜਿੱਥੇ ਉਸਨੇ ਆਪਣੀ ਪਹਿਚਾਣ ਅੰਤਰਰਾਸ਼ਟਰੀ ਚਿਤਰਕਾਰ ਵਜੋਂ ਸਥਾਪਤ ਕਰ ਲਈ ਹੈ। ਉਸਨੂੰ ਕੈਨੇਡਾ ਦੇ ਇੰਸਟੀਚਿਊਟ ਆਫ਼ ਪੋਰਟਰੇਟ ਆਰਟਿਸਟਸ ਨੇ ਸਾਲ 2001 ਦਾ ਸਰਵੋਤਮ ਚਿਤਰਕਾਰ ਕਰਾਰ ਦਿੰਦਿਆਂ ਡੇਨੀਅਲ ਪੀ. ਇਜ਼ਾਰਡ ਮੈਡਲ ਨਾਲ ਸਨਮਾਨਤ ਕੀਤਾ ਹੈ। ਇਸਦੇ ਚਿਤਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਮ੍ਰਿਤਸਰ ਦੇ ਸਿੱਖ ਅਜਾਇਬ ਘਰ, ਲੁਧਿਆਣਾ ਦੇ ਵਾਰ ਮਿਊਜ਼ੀਅਮ, ਵਾਸ਼ਿੰਗਟਨ ਸਥਿਤ ਭਾਰਤੀ ਦੂਤ ਘਰ ਅਤੇ ਸਰੀ ਬੀ.ਸੀ. ਵਿਚ ਸਥਿਤ ਕੈਨੇਡੀਅਨ ਸਿੰਘ ਸਭਾ ਗੁਰਦੁਆਰਾ ਆਦਿ ਵਿਚ ਕਈ ਥਾਵਾਂ ਤੇ ਸੁਸ਼ੋਭਿਤ ਹਨ।
8 ਵਰਿਆਮ ਸਿੰਘ ਮੁਸੱਵਰ (ਨਾਮਧਾਰੀ) : ਇਸ ਚਿਤਰਕਾਰ ਨੇ ਮੁਕੰਮਲ ਨਾਮਧਾਰੀ ਇਤਿਹਾਸ ਦੇ ਚਿਤਰ ਬਣਾਏ ਜਿਨ੍ਹਾਂ ਵਿਚ ਮਲੇਰਕੋਟਲਾ ਵਿਖੇ 17 ਜਨਵਰੀ 1872 ਈ. ਨੂੰ ਤੋਪਾਂ ਨਾਲ ਉੜਾਏ ਗਏ ਮਹਾਨ ਸ਼ਹੀਦਾਂ ਦੇ ਚਿਤਰ ਵੀ ਸਨ, ਜਿਹੜੇ ਸਤਿਜੁਗ ਸਪਤਾਹਿਕ ਵਿਚ ਛਪੇ ਸਨ ਅਤੇ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ ਸੀ।
9 ਸੁਖਵੰਤ ਸਿੰਘ : 3 ਅਪ੍ਰੈਲ ਨੂੰ ਬਟਾਲਾ ਵਿਖੇ ਜਨਮ ਸੁਖਵੰਤ ਨੇ ਦਿੱਲੀ ਤੋਂ ‘ਸਾਲਵੀ ਆਰਟ ਸਰਵਿਸ’, ਨਰਿੰਦਰ ਸ੍ਰੀਵਾਸਤਵ ਅਤੇ ਇਮਰੋਜ਼ ਤੋਂ ਕਲਾ ਦੀਆਂ ਬਾਰੀਕੀਆਂ ਸਿੱਖ ਕੇ ਰੋਜ਼ਾਨਾ ਅਜੀਤ, ਜਲੰਧਰ ਵਿਖੇ ਬਤੌਰ ਚਿੱਤਰਕਾਰ (1979- 1992), ਤਸਵੀਰ, ਪੰਜਾਬੀ ਵਿਰਸਾ, ਪੰਜਾਬੀ ਡਾਈਜੈਸਟ, ਸੰਪਰਕ, ਆਰਸੀ, ਅੱਖਰ ਅਤੇ ਦੇਸ-ਪ੍ਰਦੇਸ ਆਦਿ ਮੈਗਜ਼ੀਨਾਂ ਲਈ ਚਿੱਤਰ ਬਣਾਏ। ਸੰਨ 2000, 2003, 2004 ਅਤੇ 2005 ਲਈ ਪੰਜਾਬ ਦੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਛਾਪੇ ਗਏ ਕੈਲੰਡਰਾਂ ਦੇ ਚਿੱਤਰ ਬਣਾਏ। ਕਈ ਐਵਾਰਡ ਜਿਵੇਂ ਪੰਜਾਬ ਆਰਟ ਹੈਰੀਟੇਜ (ਸੰਨ 2000), ਸਾਰੰਗ ਹੈਨੀਬਲ ਚਿੱਤਰ ਰਤਨ ਐਵਾਰਡ (1998), ਸੁਮੇਰ ਮੈਮੋਰੀਅਲ ਐਵਾਰਡ (1993), ਸ਼ਿਵ ਕੁਮਾਰ ਬਟਾਲਵੀ, ਬਟਾਲਾ ਐਵਾਰਡ (1998) ਅਤੇ ਫੁਲਵਾੜੀ ਜਲੰਧਰ ਪ੍ਰਾਪਤ ਕੀਤੇ। ਪੰਜਾਬੀ ਤੇ ਹਿੰਦੀ ਦੀਆਂ ਹਜ਼ਾਰਾਂ ਪੁਸਤਕਾਂ ਦੇ ਕਵਰ ਡਿਜ਼ਾਈਨ ਬਣਾ ਚੁੱਕੇ ਹਨ। ਅੱਜਕੱਲ੍ਹ ‘ਦੈਨਿਕ ਭਾਸਕਰ’ (ਹਿੰਦੀ) ਜਲੰਧਰ ਵਿਚ ਬਤੌਰ ਚਿਤ੍ਰਕਾਰ ਵੀ ਕੰਮ ਕਰਦੇ ਹਨ।
10 ਸਵਰਗੀਯ ਅਮੋਲਕ ਸਿੰਘ : ਡੇਰਾ ਬਾਬਾ ਨਾਨਕ ਵਿਖੇ ਸ: ਬਲਵੰਤ ਸਿੰਘ ਸੰਧੂ ਦੇ ਘਰ 2 ਅਕਤੂਬਰ 1950 ਨੂੰ ਜਨਮੇ ਅਮੋਲਕ ਸਿੰਘ, ਸੋਭਾ ਸਿੰਘ ਦੇ ਸ਼ਾਗਿਰਦ ਬਣ ਕੇ ਕਈ ਸਾਲ ਅੰਦਰੇਟੇ ਰਹੇ । ਬੰਬਈ ਵਿਚ ਫਿਲਮੀ ਬੈਨਰ ਵੀ ਬਣਾਏ। ਦਿੱਲੀ ਵਿਚ ਵੀ ਕੰਮ ਕੀਤਾ। ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਇਨ੍ਹਾਂ ਦੇ ਅਣਮੁੱਲੇ ਚਿੱਤਰ ਪ੍ਰਦਰਸ਼ਤ ਹਨ। ਪੰਜਾਬ ਐਂਡ ਸਿੰਧ ਬੈਂਕ ਵਲੋਂ ਸਿੱਖ ਵਿਰਸੇ ਬਾਰੇ ਛਾਪੇ ਗਏ ਕੈਲੰਡਰਾਂ ਤੇ ਇਨ੍ਹਾਂ ਦੇ ਚਿੱਤਰ ਬਹੁਤ ਸਲਾਹੇ ਗਏ। ਇਨ੍ਹਾਂ ਨੇ ਬਹੁਤਾ ਸਿੱਖ ਇਤਿਹਾਸ ਨੂੰ ਚਿੱਤਰਿਆ ਹੈ ਅਤੇ ਵੱਡੀ ਪ੍ਰਸ਼ੰਸਾ ਖੱਟੀ। ਦੇਹਾਂਤ 15 ਅਕਤੂਬਰ 2006 ਨੂੰ ਅੰਮ੍ਰਿਤਸਰ ਵਿਖੇ ਹੋਇਆ।
Credit – ਕਿਰਪਾਲ ਸਿੰਘ ਦਰਦੀ