ਸੰਸਕ੍ਰਿਤ ਭਾਸ਼ਾ ਦੇ ਸ਼ਬਦਾਂ ਉੱਪਰ ਸਮਾਂ ਪਾ ਕੇ ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ ‘ਤੇ ਅਸਰ ਪਿਆ ਤੇ ਸਾਨੂੰ ਕਈ ਅਪਭ੍ਰੰਸ਼ ਸ਼ਬਦ ਮਿਲਦੇ ਹਨ। ਪ੍ਰਾਕ੍ਰਿਤ ਭਾਸ਼ਾਵਾਂ ‘ਚ ਐਸਾ ਸਮਾਂ ਵੀ ਆਇਆ ਜਦ ਸ਼ਬਦਾਂ ਦੇ ਅੰਤਲੇ ਸ੍ਵਰਾਂ ਅਤੇ ਵਿਸ਼ੇਸ਼ ਰੂਪ ਨਾਲ ਆਕਾਰ ਦਾ ਲੋਪ ਹੋਣ ਲਗ ਪਿਆ ਜਿਸ ਤਰ੍ਹਾਂ ਕੂਆਂ ਤੋਂ ‘ਕੁਅ’ ਫਿਰ ‘ਕੂ’ ਅਤੇ ਫਿਰ ‘ਖੂ’। ਇਸੇ ਤਰ੍ਹਾਂ ਸੈਨੀ ਜਾਤ ਦੀ ਵਿਉਂਤਪੱਤੀ ਹੈ। ਇਹ ਸ਼ਬਦ ਸੈਨਿਕ ਤੋਂ ਸੈਨਿਅ ਤੇ ਫਿਰ ਸੈਨ ਅਤੇ ਫਿਰ ਸੈਨੀ । ਅੱਜਕਲ੍ਹ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਅੰਤਿਮ ਆਕਾਰ ਦਾ ਉਚਾਰਨ ਨਹੀਂ ਹੁੰਦਾ, ਇਸ ਤਰ੍ਹਾਂ ਸੈਨਿਅ ਸ਼ਬਦ ਸੈਨਿ ਜਾਂ ਸੈਨੀ ਕਿਹਾ ਜਾਂਦਾ ਹੈ।
ਸੈਨੀ ਜਾਂ ਸੈਣੀ ਦੇ ਮੂਲ ਸ਼ਬਦ ਸੈਨਿਕ ਤੋਂ ਪਤਾ ਲਗਦਾ ਹੈ ਕਿ ਇਹ ਲੜਾਕੂ (ਕਸ਼ੱਤਰੀ) ਜਾਤ ਹੈ। ਜਲੰਧਰ ਦੇ ਸੈਨੀ ਆਪਣਾ ਮੁੱਢ ਰਾਜਪੂਤਾਂ ਤੋਂ ਕਹਿੰਦੇ ਵੀ ਹਨ।’ ਪਰ ਪੁਰਸਰ ਕਹਿੰਦਾ ਹੈ ਕਿ ਉਨ੍ਹਾਂ ਦੇ ਆਪਣੇ ਕਹਿਣ ਮੁਤਾਬਿਕ ਉਹ ਮੂਲ ਤੌਰ ‘ਤੇ ਮਾਲੀ ਹਨ ਅਤੇ ਮੁੱਖ ਤੌਰ ‘ਤੇ ਮਥਰਾ ਜ਼ਿਲ੍ਹੇ ਵਿਚ ਰਹਿੰਦੇ ਸਨ । ਜਦ ਮਹਿਮੂਦ ਗ਼ਜ਼ਨੀ ਨੇ ਭਾਰਤ ‘ਤੇ ਹਮਲਾ ਕੀਤਾ, ਉਨ੍ਹਾਂ ਦੇ ਵਡੇਰੇ ਜਲੰਧਰ ਆਏ ਤੇ ਉੱਥੇ ਸਥਿਤ ਹੋ ਗਏ, ਕਿਉਂਕਿ ਖੇਤੀ ਕਰਨ ਲਈ ਭੂਮੀ ਯੋਗ ਸੀ। ਉਨ੍ਹਾਂ ਦੇ ਇਹ ਕਹਿਣ ਵਿਚ ਸੱਚਾਈ ਲਗਦੀ ਹੈ, ਕਿਉਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ‘ਸੂਰਸੇਨ’ (ਮਥੁਰਾ) ਖੇਤਰ ਦੇ ਰਹਿਣ ਵਾਲੇ ਸਨ ਤੇ ਇਸੇ ਕਰਕੇ ਸੈਨੀ ਕਹਾਏ । ਬੋਧੀ ਗ੍ਰੰਥ ‘ਅੰਗੁਤਰਾਨਿਕਾਯ’ ‘ ਜੋ ਪਾਲੀ ਭਾਸ਼ਾ ਵਿਚ ਹੈ ਤੋਂ ਪਤਾ ਲਗਦਾ ਹੈ ਕਿ ਉਸ ਵੇਲੇ (500-600 ਪੂ. ਮ.) ਦਾ ਭਾਰਤ 16 ਮਹਾਜਨਪਦਾਂ ਵਿਚ ਵੰਡਿਆ ਹੋਇਆ ਸੀ ਜਿਸ ਵਿਚ ਇਕ ਸੁਰਸੇਨ ਵੀ ਸੀ। ਡਾਕਟਰ ਰਾਧਾ ਕੁਮਦ ਮੁਕਰਜੀ ਇਨ੍ਹਾਂ ਮਹਾਜਨਪਦਾਂ ਬਾਰੇ ਇਸ ਪ੍ਰਕਾਰ ਲਿਖਦੇ ਹਨ ‘ :
- ਅੰਗ, ਰਾਜਧਾਨੀ ਚੰਪਾ (ਪੂਰਬੀ ਬਿਹਾਰ), 2. ਮਘਧ (ਪੱਛਮੀ ਬਿਹਾਰ), 3. ਕਾਸੀ, 4. ਕੋਸ਼ਿਲ (ਅਵੱਧ), 5. ਵਜ੍ਹਾ (ਉੱਤਰੀ ਬਿਹਾਰ), 6. ਮਲ੍ਹ (ਗੋਰਖਪੁਰ), 7. ਚੇਤੀ ਜਾਂ ਚੇਦੀ (ਜਮਨਾ ਤੇ ਨਰਬਦਾ ਵਿਚਕਾਰ), 8. ਵੰਮਸ ਜਾਂ ਵਤਸ (ਇਲਾਹਾਬਾਦ ਦਾ ਖੇਤਰ), 9. ਕੁਰੂ (ਥਾਨੇਸਰ, ਦਿੱਲੀ ਤੇ ਮੇਰਠ ਜ਼ਿਲ੍ਹੇ), 10. ਪੰਚਾਲ (ਬਰੇਲੀ, ਬਦਾਯੂੰ ਤੇ ਫਰੁਕਾਬਾਦ ਦੇ ਜ਼ਿਲ੍ਹੇ), 11. ਮੱਛ (ਜੈਪੁਰ), 12. ਸੁਰਸੇਨ (ਮਥੁਰਾ), 13. ਅੱਸਕ (ਗੋਦਾਵਰੀ ਦਰਿਆ ਦੇ ਕੰਢੇ ਰਾਜਧਾਨੀ ਪੋਤਨਾ), 14. ਅਵੰਤੀ (ਰਾਜਧਾਨੀ ਮਾਹਿਸ਼ਮਤੀ), 15. ਗੰਧਾਰ (ਪਿਸ਼ਾਵਰ ਤੇ ਰਾਵਲਪਿੰਡੀ ਜ਼ਿਲ੍ਹੇ), 16. ਕੰਬੋਜ (ਦੱਖਣ ਪੱਛਮੀ ਕਸ਼ਮੀਰ ਅਤੇ ਕਾਫਿਰਸਤਾਨ ਦਾ ਖੇਤਰ)।
ਮਹਾਂਭਾਰਤ ਵੇਲੇ ਸੂਰਸੇਨ ਲੋਕ ਕੁਰੂ ਦੇਸ਼ ਤੋਂ ਪੂਰਬ ਵੱਲ ਮਥੁਰਾ ਦੇ ਖੇਤਰ ਵਿਚ ਹੀ ਰਹਿੰਦੇ ਸਨ।’ ਮਹਾਂਭਾਰਤ ਯੁੱਧ ਵਿਚ ਕੌਰਵਾਂ ਦੇ ਪੱਖ ਵਿਚ ਲੜਦਿਆਂ ਕਈ ਥਾਈਂ ਇਨ੍ਹਾਂ ਦਾ ਵਰਣਨ ਮਿਲਦਾ ਹੈ। ਮਹਾਂਭਾਰਤ (7/20/6-10) ਅਨੁਸਾਰ ਬਾਰ੍ਹਵੇਂ ਦਿਨ ਦੇ ਯੁੱਧ ਵਿਚ ਜਦ ਦਰੋਣਾਚਾਰੀਯ ਨੇ ਗਰੁੜ ਵਿਯੂਹ ਦੀ ਰਚਨਾ ਕੀਤੀ ਤਾਂ ਹੋਰ ਅਨੇਕਾਂ ਜਾਤਾਂ ਦੇ ਯੋਧਿਆਂ ਨਾਲ ਉਹ ਵੀ ਲੜੇ ਸਨ। ਚੌਧਵੇਂ ਦਿਨ ਦੇ ਯੁੱਧ ਵਿਚ ਸੂਚੀ ਵਿਯੂਹ ਦੀ ਰਚਨਾ ਵੇਲੇ ਮਹਾਂਭਾਰਤ (7/91/37-42) ਅਭੀਸਾਰ, ਸੁਰਸੇਨ (ਸੈਣੀ) ਵਸਾਤੀ, ਕੈਕਯ, ਮਦਰਕ, ਨਾਰਾਇਣ, ਸ਼ਿਵੀ, ਗੋਪਾਲ ਅਤੇ ਕੰਬੋਜਾਂ ਦੇ ਗਣਾਂ (Republics) ਦੀਆਂ ਸੈਨਾਵਾਂ ਵਿਚ ਜੋ ਆਪਣੀ ਸੂਰਬੀਰਤਾ ਲਈ ਪ੍ਰਸਿੱਧ ਸਨ ਇਨ੍ਹਾਂ ਸਾਰਿਆਂ ਨੇ ਅਰਜੁਨ ਨੂੰ ਘੇਰ ਲਿਆ।
ਇਉਂ ਲਗਦਾ ਹੈ ਕਿ ਮਹਾਂਭਾਰਤ ਯੁੱਧ ਤੋਂ ਪਿੱਛੋਂ ਸੈਣੀ ਆਲੇ-ਦੁਆਲੇ ਖਿੱਲਰ ਗਏ, ਕੁਝ ਜਗਾਧਰੀ ਦੇ ਆਸ-ਪਾਸ ਅਤੇ ਕੁਝ ਪਹਾੜਾਂ ਦੀ ਤਰਾਈ ਦੇ ਖੇਤਰ ਅੰਬਾਲਾ, ਰੋਪੜ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿਚ।
1881 ਈ. ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਸੈਣੀਆਂ ਦੀ ਸੰਖਿਆ 152632 ਸੀ ਅਤੇ ਰਾਵਲਪਿੰਡੀ ਵਿਚ 3655 ਵਿਅਕਤੀਆਂ ਨੇ ਮੁਗ਼ਲ ਵੰਸ਼ ਦਾ ਸੈਣੀ ਗੋਤ ਦੱਸਿਆ।
ਇਬਸਟਨ ਨੇ 19ਵੀਂ ਸਦੀ ਦੇ ਅਖੀਰ ਵਿਚ ਲਿਖਿਆ ਸੀ, ‘ਸੈਣੀ ਪ੍ਰਸ਼ੰਸਾਯੋਗ ਖੇਤੀਕਾਰ ਹਨ ਅਤੇ ਮਿਹਨਤ ਜਾਂ ਕੁਸ਼ਲਤਾ ਵਿਚ ਇਨ੍ਹਾਂ ਤੋਂ ਕੋਈ ਅੱਗੇ ਨਹੀਂ ਵਧ ਸਕਦਾ। ਉਹ ਜੱਟਾਂ ਨਾਲੋਂ ਜ਼ਿਆਦਾ ਮੰਡੀ ਬਾਗ਼ਬਾਨੀ (Market Gardening) ਕਰਦੇ ਹਨ ਅਤੇ ਅਰਾਈਆਂ ਨਾਲੋਂ ਵੀ। ਉਹ ਜਮੁਨਾ ਤੇ ਰਾਵੀ ਦੀ ਵਾਦੀ ਵਿਚ ਪਹਾੜਾਂ ਦੇ ਪੈਰਾਂ ਵਿਚ ਰਹਿੰਦੇ ਹਨ, ਪਰ ਅੱਗੇ ਚਨਾਬ ਵੱਲ ਨਹੀਂ ਵਧੇ। ਉਹ ਅੰਬਾਲਾ ਵਿਚ ਬਹੁਤ ਹਨ। ਉਨ੍ਹਾਂ ਵਿਚੋਂ 10 ਪ੍ਰਤੀਸ਼ਤ ਸਿੱਖ ਹਨ ਅਤੇ ਬਾਕੀ ਦੇ ਹਿੰਦੂ। ….. ਉਹ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ (ਹੁਣ ਪਾਕਿਸਤਾਨ ਵਿਚ) ਪੈਂਤਲਾ ਖੇਤਰ ਵਿਚ ਮਿਲਦੇ ਸਨ। ਉਹ ਬਹੁਤ ਮਿਹਨਤੀ ਹਨ ਤੇ ਥੋੜ੍ਹੀ ਭੂਮੀ ਵਿਚੋਂ ਬਹੁਤੀ ਉਪਜ ਕੱਢ ਲੈਂਦੇ ਹਨ। ਇਬਟਸਨ ਇਹ ਵੀ ਲਿਖਦਾ ਹੈ, ‘ਉਹ ਮਿਹਨਤਕਸ਼ ਅਤੇ ਹੱਦ ਦਰਜੇ ਦੇ ਘਟ ਖ਼ਰਚੀਲੇ ਹਨ, ਪਰ ਅਤਿਅਧਿਕ ਉਪਜਾਊ ਅਤੇ ਕਬਜ਼ੇ ਅਧੀਨ ਥੋੜ੍ਹੀ ਭੂਮੀ ਉਨ੍ਹਾਂ ਨੂੰ ਛੋਟੀ ਪੱਧਰ ਦੀ ਖੇਤੀ ਦਾ ਸਭਿਆਚਾਰ ਅਪਨਾਉਣ ਲਈ ਮਜਬੂਰ ਕਰਦੀ ਹੈ, ਜਿਸ ਵਿਚ ਉਹ ਬੜੀ ਯੋਗਰਾ ਵਿਖਾਉਂਦੇ ਹਨ।”
ਇਨ੍ਹਾਂ ਦੀ ਉਪਰ ਵਰਣਨ ਕੀਤੀ ਸਥਿਤੀ 20ਵੀਂ ਸਦੀ ਦੇ ਸ਼ੁਰੂ ਦੀ ਹੈ, ਜਦਕਿ ਪਿਛਲੇ ਸੌ ਸਾਲਾਂ ਵਿਚ ਇਨ੍ਹਾਂ ਨੇ ਹੋਰ ਜ਼ਮੀਨਾਂ ਲੈ ਲਈਆਂ ਹਨ। ਚਨਾਬ ਬਸਤੀ ਆਬਾਦ ਹੋਣ ‘ਤੇ ਲਾਇਲਪੁਰ ਅਤੇ ਨਾਲ ਲਗਦੇ ਜ਼ਿਲ੍ਹਿਆਂ ਵਿਚ ਇਨ੍ਹਾਂ ਪਾਸ ਕਾਫੀ ਭੂਮੀ ਸੀ। ਲਾਇਲਪੁਰ ਜ਼ਿਲ੍ਹੇ ਦੇ ਪੂਰਬ-ਦੱਖਣ ਵਿਚ ਇਨ੍ਹਾਂ ਦੀ ਮਾਲਕੀ ਦੇ ਕਈ ਪਿੰਡ ਸਨ, ਜਿਸ ਖੇਤਰ ਨੂੰ ਸੈਣੀ-ਬਾਰ ਕਿਹਾ ਜਾਂਦਾ ਸੀ। ਦੇਸ਼ ਦੀ ਵੰਡ ਤੋਂ ਮਗਰੋਂ ਉਨ੍ਹਾਂ ਹੋਰ ਜ਼ਮੀਨਾਂ ਲੈ ਲਈਆਂ ਹਨ ਅਤੇ ਕਈ ਹੋਰ ਧੰਦੇ ਅਪਣਾ ਲਏ ਹਨ, ਜਿਵੇਂ ਟਰਾਂਸਪੋਰਟ, ਸਨਅਤ, ਟਿਊਬਵੈਲ ਇੰਡਸਟਰੀ ਦੇ ਸਾਮਾਨ ਦੀਆਂ ਦੁਕਾਨਾਂ ਆਦਿ । ਸਵ. ਸਰਦਾਰ ਦਿਲਬਾਗ ਸਿੰਘ (ਨਵਾਂ ਸ਼ਹਿਰ), ਨਾਰਦਰਨ ਕੈਰੀਅਰਜ਼’ ਨਾਂ ਦੀ ਟਰੱਕ ਕੰਪਨੀ ਦੇ ਮਾਲਕ ਸਨ ਅਤੇ ਪੰਜਾਬ ਮੰਤਰੀ ਮੰਡਲ ਵਿਚ ਮੰਤਰੀ ਰਹਿ ਚੁਕੇ ਹਨ। ਸ੍ਰ. ਸ: ਗਿਰਧਾਰਾ ਸਿੰਘ ਤੇ ਉਨ੍ਹਾਂ ਦੇ ਭਰਾ ਵੀ ਨਿਊ ਸਮੁੰਦਰੀ ਟਰਾਂਸਪੋਰਟ ਨਾਂ ਦੀ ਬੱਸਾਂ ਦੀ ਕੰਪਨੀ ਦੇ ਫੀਰੋਜ਼ਪੁਰ ਵਿਖੇ ਮਾਲਕ ਹਨ ਅਤੇ ਐਮ.ਐਲ.ਏ. ਵੀ ਰਹੇ ਹਨ। ਇਸੇ ਤਰ੍ਹਾਂ ਸ੍ਰੀ ਜੈ ਕਿਸ਼ਨ ਸੈਣੀ ਵੱਡੇ ਸਨਅਤਕਾਰ ਹਨ, ਪਹਿਲਾਂ ਜਲੰਧਰ ਨਗਰ ਨਿਗਮ ਦੇ ਮੇਅਰ ਅਤੇ ਫਿਰ ਪੰਜਾਬ ਮੰਤਰੀ ਮੰਡਲ ਵਿਚ ਮੰਤਰੀ ਰਹਿ ਚੁੱਕੇ ਹਨ। ਚੰਡੀਗੜ੍ਹ ਦੇ ਰੌਕ ਗਾਰਡਨ ਦਾ ਰਚਇਤਾ ਨੇਕ ਚੰਦ ਵੀ ਸੈਣੀ ਹੈ।
ਸਰਦਾਰ ਦਿਲਬਾਗ ਸਿੰਘ ਦੇ ਸਪੁੱਤਰ ਗੁਰਚਰਨ ਸਿੰਘ ਚੰਨੀ ਐਮ.ਪੀ. ਰਹੇ ਹਨ। ਸ੍ਰ. ਚੌਧਰੀ ਬਲਬੀਰ ਸਿੰਘ ਹੁਸ਼ਿਆਰਪੁਰ, ਪ੍ਰਮੁੱਖ ਸੋਸ਼ਲਿਸਟ ਨੇਤਾ ਸਨ, ਐਮ.ਐਲ.ਏ. ਤੇ ਫਿਰ ਐਮ.ਪੀ. ਰਹਿ ਚੁੱਕੇ ਹਨ। ਉਨ੍ਹਾਂ ਦੇ ਸਪੁੱਤਰ ਕਮਲ ਚੌਧਰੀ ਵੀ ਐਮ.ਪੀ. ਰਹੇ ਹਨ। ਸ੍ਰ. ਗੁਰਦਿਆਲ ਸੈਣੀ (ਜਲੰਧਰ) ਐਮ.ਐਲ.ਏ. ਰਹੇ ਹਨ ਤੇ ਸਨਅਤਕਾਰ ਸਨ। ਹਰਿਆਣੇ ਵਿਚ ਸ੍ਰੀਮਤੀ ਕੈਲਾਸ਼ੋ ਦੇਵੀ ਐਮ.ਪੀ. ਰਹੇ ਹਨ। ਚੌਧਰੀ ਬਲਬੀਰ ਸਿੰਘ ਸੈਣੀ (ਪਿਹੋਵਾ) ਹਰਿਆਣੇ ਦੇ ਮੰਤਰੀ ਮੰਡਲ ਵਿਚ ਮੰਤਰੀ ਰਹੇ ਹਨ। ਸਵ. ਸਰਦਾਰ ਅਜੀਤ ਸਿੰਘ ਝਿੱਕਾ ਜਲੰਧਰ, ਵੱਡੇ ਸਨਅਤਕਾਰ ਅਤੇ ਮਿਊਂਸਪਲ ਕਮੇਟੀ ਦੇ ਪ੍ਰਧਾਨ ਰਹੇ ਹਨ ਅਤੇ ਚੌਧਰੀ ਦਸੌਂਧਾ ਸਿੰਘ ਆਈ.ਏ.ਐਸ. ਜਲੰਧਰ ਦੀ ਪ੍ਰਸਿੱਧ ਹਸਤੀ ਸਨ । ਪੰਜਾਬ ਦੀ ਪ੍ਰਸਿੱਧ ਪੰਜਾਬੀ ਦੀ ਅਖ਼ਬਾਰ ‘ਅਜੀਤ’ ਦੇ ਮਾਲਕ ਸਵ. ਸ: ਸਾਧੂ ਸਿੰਘ ਹਮਦਰਦ ਅਤੇ ਉਨ੍ਹਾਂ ਦੇ ਸਪੁੱਤਰ ਡਾ. ਬਰਜਿੰਦਰ ਸਿੰਘ ‘ਹਮਦਰਦ’ ਜੋ ਕੁਝ ਚਿਰ ਰਾਜ ਸਭਾ ਦੇ ਮੈਂਬਰ ਵੀ ਰਹੇ, ਅਤੇ ਹੁਣ ਅਜੀਤ ਦੇ ਮੁੱਖ ਸੰਪਾਦਕ ਹਨ, ਵੀ ਸੈਣੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਪਰਮ ਸੈਣੀ ਬਰਮਿੰਘਮ (ਯੂ.ਕੇ.) ਇੰਗਲੈਂਡ ਦੀਆਂ 100 ਵੱਡੀਆਂ ਪ੍ਰਾਪਰਟੀ ਬਿਜ਼ਨੈਸ ਇਸਤ੍ਰੀਆਂ ਵਿਚੋਂ ਇਕ ਹੈ। 2007 ਦੀਆਂ ਚੋਣਾਂ ਵਿਚ ਫੀਰੋਜ਼ਪੁਰ ਤੋਂ ਸੁਖਪਾਲ ਸਿੰਘ (ਬੀ.ਜੇ.ਪੀ.) ਪੰਜਾਬ ਦੇ ਐੱਮ.ਐੱਲ.ਏ. ਹਨ। ਅਜੀਤ ਦੇ ਪੱਤਰਕਾਰ ਸਤਨਾਮ ਸਿੰਘ ਮਾਣਕ
ਅਤੇ ਕਹਾਣੀਕਾਰ ਅਜੀਤ ਸੈਣੀ ਵੀ ਇਸ ਭਾਈਚਾਰੇ ਨਾਲ ਸੰਬੰਧਤ ਹਨ। ਭੋਗਪੁਰ ਦੇ ਨੇੜੇ ਪਿੰਡ ਜੰਡੀਰਾਂ ਨਾਲ ਸੰਬੰਧਤ ਸਰਦਾਰ ਰੇਸ਼ਮ ਸਿੰਘ ਸੈਣੀ ਦੀ ਮੁੰਬਈ ਵਿਖੇ ‘ਚਾਚਾ ਟਰਾਂਸਪੋਰਟ’ ਨਾਂ ਦੀ ਕੰਪਨੀ ਹੈ, ਜੋ ਅਨੇਕ, ਟਰੱਕਾਂ, ਟਰਾਲੇ ਅਤੇ ਸਮੁੰਦਰੀ ਜਹਾਜ਼ਾਂ ਦੇ ਮਾਲਿਕ ਹਨ । ਸੁਮੇਧ ਸਿੰਘ ਸੈਣੀ ਆਈ. ਜੀ. ਪੁਲਿਸ ਇਸੇ ਭਾਈਚਾਰੇ ਨਾਲ ਸੰਬੰਧਤ ਹੈ।
ਸੈਣੀ ਬਹੁਤ ਪੜ੍ਹੇ-ਲਿਖੇ, ਅਧਿਆਪਕ, ਵੱਡੇ-ਵੱਡੇ ਅਫ਼ਸਰ, ਸੈਨਿਕ ਅਤੇ ਵਪਾਰੀ ਵੀ ਹਨ। ਇਹ ਬਹੁਤ ਸਿਆਣਾ ਤੇ ਅਮਨ-ਪਸੰਦ ਭਾਈਚਾਰਾ ਹੈ। ਸੈਣੀਆਂ ਦੇ ਨੱਕ ਤਿੱਖੇ, ਰੰਗ ਦੇ ਗੋਰੇ, ਕੱਦ ਦਰਮਿਆਨੇ ਤੋਂ ਲੰਮੇ ਦੇ ਮਾਲਕ ਹਨ। ਉਹ ਆਰੀਆਈ ਮੂਲ ਦੇ ਹਨ। ਆਪਣੀ ਗਿਣਤੀ ਦੇ ਲਿਹਾਜ਼ ਨਾਲ ਉਹ ਰਾਜਨੀਤੀ ਅਤੇ ਹੋਰ ਵਿਵਸਾਇਆਂ ਵਿਚ ਕਿਸੇ ਤੋਂ ਪਿੱਛੇ ਨਹੀਂ ਹਨ।
1901 ਦੀ ਜਨਗਣਨਾ ਅਨੁਸਾਰ ਉਸ ਵੇਲੇ ਦੇ ਪੰਜਾਬ ਵਿਚ ਹਿੰਦੂ ਤੇ ਸਿੱਖ ਸੈਣੀਆਂ ਦੀ ਆਬਾਦੀ 127000 ਸੀ।
ਕੁਝ ਸੈਣੀ ਗੋਤ
ਅਲਗਨੀ ¤ ਕਲੋਟੀ ¤ ਕਮਰਾਤ ਸੱਗੀ ਸੁਮੇ ਸਿੱਧੇ
ਸੋਹੀ : ਇਹ ਗੋਤ ਜੱਟਾਂ ਅਤੇ ਕੰਬੋਜਾਂ ਵਿਚ ਵੀ ਮਿਲਦਾ ਹੈ।
ਸੁੱਗੇ, ਸਲਾਹਰੀ ਜਾਂ ਸਲਾਹਰੀਏ : ਇਹ ਰਾਜਪੂਤ ਗੋਤ ਵੀ ਹੈ ਅਤੇ ਸਲਹਿਰੇ ਕੰਬੋਜਾਂ ਦਾ ਗੋਤ ਹੈ। ਹਮਰਤੀ , ਹਦੂਏ, ਕਲੋਟੀ ਗੋਲੀ ਗਿੱਧੇ ਗੱਦੀ, ਗਹੂਣੀਆਂ ਗਿਰਨ
ਗਿੱਲ : ਇਹ ਗੋਤ ਜੱਟਾਂ, ਕੰਬੋਜਾਂ ਅਤੇ ਕਈ ਦਲਿਤ ਜਾਤਾਂ ਵਿਚ ਵੀ ਮਿਲਦਾ ਹੈ। ਘਲਰ
ਚੇਰਨ : ਚੋਸਨ
ਛੀਨੇ : ਇਹ ਇਕ ਜੱਟ ਗੋਤ ਵੀ ਹੈ। ਝੰਡੀਰ ਜਾਂ ਜੰਡੀਰ ਢੇਰੀ ਸੀ ਤਿੰਬਰ
ਥਿੰਦ : ਇਹ ਗੋਤ ਕੰਬੋਜਾਂ ਅਤੇ ਜੱਟਾਂ ਵਿਚ ਵੀ ਮਿਲਦਾ ਹੈ। ਦੌਲੇ ਧਮਰਾਟ ਨਾਨੜ ਪਵਾਨ ਪੰਗਲੀਏ ਪਾਬਲਾ ਪਾਸੇ ਬਨਵੈਤ
ਬਦਵਾਲ ਜਾਂ ਬਧਵਾਰ, ਬੋਲਾ : ਇਹ ਗੋਤ ਜੱਟਾਂ ਵਿਚ ਵੀ ਮਿਲਦਾ ਹੈ।
ਬੰਗਾ ਜਾਂ ਵੰਗਾ ਬੇਦਿਯਾਲ, ਬਰਾਯਤ ਭੋੜੇ ਭੋਲੇ, ਭੇਵੇ ,ਭੋਂਦੀ ,ਮਸੂਤੇ
ਮੁਲਾਨਾ, ਮੰਗਰ ਲੁੰਝੜੀਏ ਲੱਗੂ ਆਦਿ ਆਦਿ। ਵੈਦ : ਇਹ ਗੋਤ ਬ੍ਰਾਹਮਣਾਂ ਦਾ ਵੀ ਹੈ ।
Credit – ਕਿਰਪਾਲ ਸਿੰਘ ਦਰਦੀ