ਕਰਾਵਰ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਕਰਾਵਰ, ਗੜ੍ਹਸ਼ੰਕਰ – ਬਲਾਚੌਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਤੋਂ ਪਹਿਲਾਂ ਹਿੰਦੂ ਰਾਜਪੂਤ ਮਹਿਤੋਆਂ ਦਾ ਪਿੰਡ ਸੀ ਜਿਸਦਾ ਨਾਂ ‘ਖੇੜਾ ਮਹਿਤੋਆ’ ਸੀ। ਔਰੰਗਜ਼ੇਬ ਦੇ ਰਾਜ ਸਮੇਂ ਜ਼ਬਰਦਸਤੇ ਮੁਸਲਮਾਨ ਬਨਾਉਣ ਸਮੇਂ, ਘੋੜੇਵਾਹ ਰਾਜਪੂਤ ਜੋ ਮੁਸਲਮਾਨ ਬਣ ਚੁੱਕੇ ਸਨ, ਨੂੰ ਇਕ ‘ਕਾਰੂ’ ਨਾਮ ਦੇ ਕਰਨੀ ਵਾਲੇ ਮੁਸਲਮਾਨ ਸਾਈਂ ਨੇ ਵਰ ਦਿੱਤਾ ਕਿ ਜੋ ਇੱਥੋਂ ਦੇ ਹਿਸ ਮਾਸਲਮਾਨ ਨਹੀਂ ਬਨਣਗੇ ਤਾਂ ਉਸ ਸੂਰਤ ਵਿੱਚ ਉਹ ਆਪੇ ਹੀ ਪਿੰਡ ਵਿਚੋਂ ਖ ਜਾਣਗੇ। ਇਸ ਵਰ ਤੋਂ ਡਰਦੇ ਹਿੰਦੂ ਇਹ ਪਿੰਡ ਛੱਡ ਗਏ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬਿਲੋਂ’ ਚਲੇ ਗਏ। ਸਾਈਂ ਲੋਕ ਕਾਰੂ ਦੇ ਵੱਡ ਗਏ ਅਡੇ ਦਾ ਨਾ ਕਰਾਵਰ ਬਣ ਗਿਆ
ਪਿੰਡ ਵਿੱਚ ਆਦਿ ਧਰਮੀ, ਜੱਟ, ਤਰਖਾਣ, ਬਾਲਮੀਕ, ਛੀਂਬੇ ਆਦਿ ਜਾਤਾਂ ਲੋਕ ਵਸਦੇ ਹਨ। ਲੋਕਾਂ ਦੀ ਮੁਸਲਮਾਨ ਪੀਰਾਂ ਦੀਆਂ ਮਜ਼ਾਰਾਂ ਵਿੱਚ ਬਹੁਤ ਸ਼ਰਧਾ ਹੈ। ਬਾਬਾ ਵੀਰ ਮਿੱਠਾ, ਬਾਬਾ ਬਾਲੇ ਸ਼ਾਹ ਅਤੇ ਬੜਾ ਬਾਗ ਸਾਈਂ ਲੋਕ ਦੇ ਮਜ਼ਾਰਾਂ ਤੇ ਮੇਲੇ ਲੱਗਦੇ ग्रु।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ