ਕੁੱਕੜ ਸੂਹਾ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਕੁੱਕੜ ਸੂਹਾ, ਗੜ੍ਹਸ਼ੰਕਰ-ਨੂਰਪੁਰ ਸੜਕ ਤੋਂ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 22 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਵਸਾਉਣ ਵਾਲਾ ਇੱਕ ਕੁੱਕੜ ਨਾਂ ਦਾ ਗੁੱਜਰ ਸੀ ਜੋ ਜੰਗਲ ਵਿੱਚ ਜਾ ਰਿਹਾ ਸੀ ਅਤੇ ਉਸ ਨੇ ਆਪ ਮੁਹਾਰੇ ਫੁੱਟੇ ਚਸ਼ਮੇ ਤੋਂ ਬਣੇ ਸੂਏ ਦੇ ਕਿਨਾਰੇ ਡੇਰਾ ਲਾ ਲਿਆ । ਹੋਲੀ ਹੋਲੀ ਲੋਕੀ ਪਾਣੀ ਕੋਲ ਵਸਣੇਂ ਸ਼ੁਰੂ ਹੋ ਗਏ ਅਤੇ ਪਿੰਡ ਵੱਸ ਗਿਆ। ਕੁੱਕੜ ਅਤੇ ਸੂਏ ਤੋਂ ਪਿੰਡ ਦਾ ਨਾਂ ਕੁੱਕੜ ਦਾ ਸੁਆ ਪੈ ਗਿਆ ਜਿਸ ਤੋਂ ਬਦਲਦਾ ਨਾਂ ‘ਕੁੱਕੜ ਸੂਹਾ’ ਹੋ ਗਿਆ।
ਪਿੰਡ ਵਿੱਚ ਨਿਰੋਲ ਗੁੱਜਰ ਹਿੰਦੂ ਵਸੋਂ ਹੈ ਜੋ ਬਾਬਾ ਬਾਲਕ ਨਾਥ ਦੇ ਮੰਦਰ ਵਿੱਚ ਆਪਣੀ ਆਸਥਾ ਰੱਖਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ