ਖੁੱਡਾ
ਸਥਿਤੀ :
ਤਹਿਸੀਲ ਦਸੂਆ ਦਾ ਪਿੰਡ ਖੁੱਡਾ, ਜਲੰਧਰ-ਪਠਾਨਕੋਟ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਖੁੱਡਾ ਕੁਰਾਲਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 200 ਸਾਲ ਪਹਿਲਾਂ ਮੁਸਲਮਾਨ ਰਾਜਪੂਤਾਂ ਨੇ ਵਸਾਇਆ। ਚਾਰ ਚੁਫੇਰੇ ਬੰਜਰ ਜ਼ਮੀਨ ਹੋਣ ਕਰਕੇ ਲੋਕ ਛੋਟੀਆਂ ਛੋਟੀਆਂ ਝੋਪੜੀਆਂ ਬਣਾ ਕੇ ਬੈਠ ਗਏ। ਆਉਂਦੇ ਜਾਂਦੇ ਵਪਾਰਕ ਲੋਕ ਉਹਨਾਂ ਝੋਂਪੜੀਆਂ ਨੂੰ ਖੁੱਡੀਆਂ ਕਹਿਣ ਲੱਗ ਪਏ ਜਿਸ ਤੋਂ ਪਿੰਡ ਦਾ ਨਾਂ ‘ਖੁੱਡਾ’ ਪੈ ਗਿਆ। ਪਿੰਡ ਵਿੱਚ ਨਿਰਮਲਾ ਸੰਪ੍ਰਦਾਇ ਦਾ ਇੱਕ ਗੁਰਦੁਆਰਾ ਹੈ ਜਿਸ ਨੂੰ ਢਾਬ ਵਾਲਾ ਗੁਰਦੁਆਰਾ ਕਿਹਾ ਜਾਂਦਾ ਹੈ। ਇੱਥੇ ਆਯੁਰਵੈਦਿਕ ਇਲਾਜ ਮੁਫਤ ਕੀਤਾ ਜਾਂਦਾ ਹੈ। ਮੁੱਖ ਅਬਾਦੀ ਸੈਣੀ ਬਰਾਦਰੀ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ