ਗੜ੍ਹ ਪਧਾਨਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗੜ੍ਹ ਪਧਾਨਾ ਫਿਲੌਰ-ਰਾਹੋਂ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬਜ਼ੁਰਗਾਂ ਮੁਤਾਬਕ, ਗੁਰੂ ਅਰਜਨ ਦੇਵ ਜੀ ਵੇਲੇ ਪਿੰਡ ਮਾਉ (ਫਿਲੌਰ) ਦੇ ਬਜ਼ੁਰਗ ਤਖਤਾ ਅਤੇ ਬਖਤਾ ਇੱਥੇ ਆਏ। ਅੱਜ ਇਸ ਪਿੰਡ ਵਿੱਚ ਜਿੰਨੇ ਵੀ ਜੱਟ ਹਨ ਉਹ ਸਾਰੇ ਦੇ ਸਾਰੇ ਤਖਤਾ ਤੇ ਬਖਤਾ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇਸ ਪਿੰਡ ਦਾ ਪਹਿਲਾਂ ਨਾ ਪਧਾਨੀ ਸੀ। ਪਿੰਡ ਵਿੱਚ ਇੱਕ ਪੁਰਾਣਾ ਕਿਲ੍ਹਾ ਸੀ ਜੋ ਕਦੇ ਫੌਜਾਂ ਦਾ ਗੜ੍ਹ ਹੋਇਆ ਕਰਦਾ ਸੀ ਉਸ ਗੜ੍ਹ ਤੋਂ ਹੀ ਇਸ ਪਿੰਡ ਦਾ ਨਾਂ ‘ਗੜ੍ਹ ਪਧਾਨਾ’ ਪੈ ਗਿਆ।
ਇਸ ਪਿੰਡ ਦੇ ਕੁਝ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਇਨਾਮਦਾਰ ਦੇ ਅਹੁਦੇ ਤੇ ਲੱਗੇ ਹੋਏ ਸਨ। ਇਹ ਇਨਾਮਦਾਰ ਦਾ ਆਹੁਦਾ ਅੰਗਰੇਜ਼ੀ ਰਾਜ ਵੇਲੇ ਜੈਲਦਾਰ ਦੇ ਅਹੁਦੇ ਵਿੱਚ ਤਬਦੀਲ ਹੋ ਗਿਆ ਅੰਗੇਰੇਜ਼ਾਂ ਦੇ ਵਕਤ ਇਸ ਪਿੰਡ ਦੇ ਕਈ ਲੋਕ ਉੱਚੇ ਅਹੁਦਿਆਂ ਤੇ ਕੰਮ ਕਰਦੇ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ