ਚੇਤਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਚੇਤਾ, ਬੰਗਾ-ਬਹਿਰਾਮਪੁਰ ਸੜਕ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚੇਤੂ ਨਾਂ ਦੇ ਮੁਸਲਮਾਨ ਗੁੱਜਰ ਨੇ ਵਸਾਇਆ ਸੀ। ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਚੇਤੂ ਗੁੱਜਰ, ਬਾਬਾ ਰਮਜਾਨੀ ਅਤੇ ਉਹਨਾਂ ਦੇ ਲੜਕੇ ਪਾਕਿਸਤਾਨ ਦੇ ਜਿਲ੍ਹਾ ਗੁਜਰਾਂਵਾਲਾ ਤੋਂ ਇੱਥੇ ਆ ਕੇ ਵੱਸੇ। ਪਿੰਡ ਦਾ ਨਾਂ ਚੇਤੂ ਤੋਂ ਚੇਤਾ ਪੈ ਗਿਆ। ਪਿੰਡ ਦੇ ਨੰਬਰਦਾਰ ਫਤਿਹਦੀਨ ਨੂੰ ਅੰਗਰੇਜ਼ਾਂ ਨੇ ਪੰਜ ਮੁਰੱਬੇ ਨੇਕ ਨਾਮੀ ਦੇ ਦਿੱਤੇ ਸਨ। ਇਸ ਪਿੰਡ ਵਿੱਚ ਜ਼ਮੀਨ ਜ਼ਿਆਦਾ ਨਾਂ ਹੋਣ ਕਰਕੇ ਇਹ ਮੁਰੱਬੇ ਜਿਲ੍ਹਾ ਲਾਇਲਪੁਰ ਵਿੱਚ ਗੁੱਜਰੇ ਕੋਲ ਦਿੱਤੇ ਗਏ। ਨੰਬਰਦਾਰ ਫਤਿਹਦੀਨ ਦਾ ਮਜ਼ਾਰ ਪਿੰਡ ਵਿੱਚ ਢਾਬ ਵਾਲੇ ਪਾਸੇ ਹੈ। ਪਿੰਡ ਵਿੱਚ ਢਿੱਲੋਂ, ਵਿਰਕ, ਗਿੱਲ, ਹੀਰ, ਸਹੋਤੇ ਆਦਿ ਗੋਤਾਂ ਦੇ ਲੋਕ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ