ਜਰਗ
ਸਥਿਤੀ :
ਤਹਿਸੀਲ ਪਾਇਲ ਦਾ ਪਿੰਡ ਜਰਗ ਮਲੇਰਕੋਟਲਾ – ਖੰਨਾ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਖੰਨਾ ਤੋਂ 18 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਪਿਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਮਹਾਰਾਜ ਉਦੈਤ (ਉਦੈਦੀਪ ਦਾ ਰਾਜਾ) ਦੇ ਪੁੱਤਰ ਰਾਜਾ ਜਗਦੇਵ ਪ੍ਰਮਾਰ ਨੇ ਵਸਾਇਆ। ਰਾਜਾ ਜਗਦੇਵ ਇੱਕ ਮਹਾਨ ਯੋਧਾ ਸੀ। ਉਸਨੇ ਕਸਮ ਖਾਧੀ ਸੀ ਕਿ ਮਹਿਮੂਦ ਗਜ਼ਨੀ ਨੂੰ ਮਾਲਵੇ ਵਿੱਚ ਨਹੀਂ ਆਉਣ ਦੇਣਾ ਕਿਉਂਕਿ ਉਹ ਸਰਹੰਦ ਮੱਲ ਕੇ ਬਹੁਤ ਅਤਿਆਚਾਰ ਕਰ ਰਿਹਾ ਸੀ। 1110 ਤੋਂ ਦੇ ਲੱਗਭਗ ਜਗਦੇਵ ਨੇ ਮਾਂਡੂ ਵਾਲੇ ਮੰਡੀਰਾਂ ਨੂੰ ਜਰਗ ਪਿੰਡ ਬੰਨ ਕੇ ਉੱਥੇ ਵਸਾਇਆ ਪਿੰਡ ਦਾ ਨਾਂ ਜਰਗੇ ਦੇ ਨਾਂ ਤੇ ਹੋਇਆ ਜੋ ਸੰਮਿਲਤ ਸੈਨਾ ਦਾ ਮੁਖੀਆ ਸੀ। ਇਸ ਪਿੰਡ ਵਿੱਚ ਜਦੋਂ ਰਾਜੇ ਦਾ ਰਾਜ ਸੀ ਤਾਂ ਪਿੰਡ ਇੱਕ ਕਿਲ੍ਹੇ ਦੀ ਸ਼ਕਲ ਦਾ ਸੀ ਅਤੇ ਪਿੰਡ ਨੂੰ ਚਾਰੇ ਪਾਸੇ ਦਰਵਾਜ਼ੇ ਸਨ। ਪਿੰਡ ਦਾ ਰਾਜਾ ਜਗਦੇਵ ਪ੍ਰਮਾਰ ਬਹੁਤ ਸ਼ਕਤੀਸ਼ਾਲੀ ਰਾਜਾ ਸੀ। ਇਸ ਪਿੰਡ ਵਿੱਚ ਇੱਕ ਬਹੁਤ ਪੁਰਾਣਾ ਮਾਤਾ ਦਾ ਮੰਦਰ ਹੈ ਜਿੱਥੇ ਹਰ ਸਾਲ ਚੇਤ ਦੇ ਮਹੀਨੇ ਮੇਲਾ ਲੱਗਦਾ ਹੈ। ਇਸ ਮੰਦਰ ਤੇ ਮੇਲੇ ਕਰਕੇ ਪਿੰਡ ਬਹੁਤ ਮਸ਼ਹੂਰ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਹੈ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ