ਪੱਦੀ ਸੂਰਾ ਸਿੰਘ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਪੱਦੀ ਸੂਰਾ ਸਿੰਘ, ਗੜ੍ਹਸ਼ੰਕਰ – ਹੁਸ਼ਿਆਰਪੁਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵੱਸਣ ਤੋਂ ਪਹਿਲਾਂ ਇੱਥੇ ਇੱਕ ਕਿਲ੍ਹਾ ਹੁੰਦਾ ਸੀ ਜਿਸ ਵਿੱਚ ਡੱਲੇਵਾਲ ਮਿਸਲ ਦਾ ਸਰਦਾਰ ਸੂਰਾ ਸਿੰਘ ਰਹਿੰਦਾ ਸੀ। ਨਾਲ ਵਾਲੇ ਪਿੰਡ ਪੌਸੀ ਦੇ ਸਰਦਾਰਾਂ ਦੀ ਲੜਕੀ ਪੱਦੀ ਅਤੇ ਸੂਰਾ ਸਿੰਘ ਦੀ ਪ੍ਰੇਮ ਕਹਾਣੀ ਇਲਾਕੇ ਵਿੱਚ ਦੰਦ ਕਥਾ ਬਣ ਗਈ ਅਤੇ ਇਸ ਤੋਂ ਹੀ ਪਿੰਡ ਦਾ ਨਾਂ ‘ਪੱਦੀ ਸੁਰਾ ਸਿੰਘ’ ਪੈ ਗਿਆ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਰਪੁਰ ਸਾਹਿਬ ਜਾਂਦੇ ਹੋਏ ਅਰਾਮ ਕਰਨ ਲਈ ਠਹਿਰੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ