ਭਗਵਾਨ ਪੁਰਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਭਗਵਾਨ ਪੁਰਾ ਉਰਫ ਸਾਵੰਡ ਖੇੜਾ, ਮਲੋਟ- ਭਗਵਾਨਪੁਰਾ – ਸਰਾਵਾਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮਲੌਟ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 200 ਸਾਲ ਪਹਿਲਾਂ ਮਲੋਟ ਪਿੰਡ ਦੇ ਮੋਢੀ ਸ. ਉਤਮ ਸਿੰਘ ਦੇ ਭਤੀਜੇ ਭਗਵਾਨ ਸਿੰਘ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ‘ਭਗਵਾਨ ਪੁਰਾ’ ਪਿਆ। ਇਸ ਤੋਂ ਪਹਿਲਾਂ ਸੌਂਤ ਖਾਂ ਮੁਸਲਮਾਨ ਜਾਗੀਰਦਾਰ ਰਹਿੰਦਾ ਸੀ, ਇਸਦਾ ਪੁੱਤਰ ਪੁਨੂੰ ਖਾਂ ਬੜਾ ਦਿਆਲੂ ਤੇ ਨਰਮ ਦਿਲ ਸੀ ਜਿਸ ਦੇ ਨਾਮ ‘ਤੇ ਇਸ ਨੂੰ ਪੁਨੂੰ ਦਾ ਖੇੜਾ ਜਾਂ ‘ਸੌਂਤ ਖੇੜਾ’ ਵੀ ਕਹਿੰਦੇ ਹਨ। ਪਰ ਸਰਕਾਰੀ ਕਾਗਜਾਂ ਵਿੱਚ ਇਸ ਪਿੰਡ ਦਾ ਨਾਂ ‘ਭਗਵਾਨਪੁਰਾ’ ਹੀ ਹੈ। ਪਿੰਡ ਵਿੱਚ ਬੋਰੀਏ ਤੇ ਕੰਬੋਜ ਜਾਤੀ ਦੇ ਲੋਕ ਕਾਫੀ ਹਨ। ਕੁੱਝ ਘਰ ਜ਼ਿਮੀਦਾਰਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ