ਭੇਖਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਭੇਖਾ, ਮੋਗਾ – ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਬਾਨੀ ਭਾਈ ਭੇਖਾ ਹੋਣ ਕਰਕੇ ਪਿੰਡ ਦਾ ਨਾਂ ‘ਭੇਖਾ’ ਪੈ ਗਿਆ। ਭਾਈ ਭੇਖੇ ਦਾ ਪਿੱਛਲਾ ਪਿੰਡ ਹਰੀਕਿਆਂ (ਫਰੀਦਕੋਟ) ਦਾ ਸੀ ਅਤੇ ਗੋਤ ਸਿੱਧੂ ਸੀ। ਇਹ ਪਿੰਡ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਵੱਸਿਆ। ਇੱਥੇ ਡਰੋਲੀ ਭਾਈ ਵਾਲਿਆਂ ਦਾ ਇੱਕ ਖੂਹ ਲਵਾਇਆ ਹੋਇਆ ਸੀ। ਭਾਈ ਭੇਖੇ ਦਾ ਪਰਿਵਾਰ ਬਹੁਤ ਘੱਟ ਸੀ ਅਤੇ ਡਰੋਲੀ ਭਾਈ ਵਾਲੇ ਤੰਗ ਕਰਦੇ ਸਨ। ਪਰ ਪਿੰਡ ਲੰਗੇਆਣੇ ਦੇ ਬਰਾੜਾਂ ਨੇ ਭੇਖੇ ਦੀ ਮਦਦ ਵਜੋਂ ਇੱਥੇ ਆ ਕੇ ਡੇਰੇ ਲਾ ਦਿੱਤੇ ਜੋ ਹੁਣ ਸੰਘਾ ਪੱਤੀ ਵਾਲੇ ਅਖਵਾਉਂਦੇ ਹਨ। ਇੱਥੇ ਸਿੱਧੂ, ਬਰਾੜਾਂ ਤੋਂ ਬਿਨਾਂ ਕੁਝ ਘਰ ਚਹਿਲਾਂ, ਗਿੱਲਾਂ ਤੇ ਵੜੈਚਾਂ ਦੇ ਹਨ। ਮਜ਼੍ਹਬੀ ਸਿੱਖਾਂ ਦੀ ਅਬਾਦੀ ਪਿੰਡ ਦਾ ਚੌਥਾ ਹਿੱਸਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ