ਮਝੂਰ
ਸਥਿਤੀ :
ਤਹਿਸੀਲ ਨਵਾ ਸ਼ਹਿਰ ਦਾ ਪਿੰਡ ਮਝੂਰ, ਨਵਾਂ ਸ਼ਹਿਰ-ਚੰਡੀਗੜ੍ਹ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਢਾਬ ਤੇ ਵੱਸਿਆ ਹੋਇਆ ਹੈ ਅਤੇ ਇਸ ਨੂੰ ਚਿਰਾਨ ਦੇ ਮਝੂਰ ਨਾਂ ਦੇ ਵਿਅਕਤੀ ਨੇ ਵਸਾਇਆ ਜਿਸ ਕਰਕੇ ਇਸ ਨੂੰ ਚਿਰਾਨ-ਮਝੂਰ ਵੀ ਸੱਦਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਰਾਜਾ ਚਣਾਕਾ ਜੋ ਕਿ ਚਿਰਾਨ ਦਾ ਰਾਜਾ ਸੀ ਉਸਦਾ ਬਜ਼ਾਰ, ਐਸ਼ ਦੀ ਜਗ੍ਹਾ ਅਤੇ ਨਹਾਉਣ ਦਾ ਪ੍ਰਬੰਧ ਅਤੇ ਉਸਦੀਆਂ ਰਾਣੀਆਂ ਦੀ ਰਹਿਣ ਦੀ ਜਗ੍ਹਾ ਇੱਥੇ ਰਹੀ ਹੈ। ਇੱਥੋਂ ਕਈ ਤਰ੍ਹਾਂ ਦੀਆਂ ਸੁੰਦਰ ਚੀਜਾਂ ਲੱਭੀਆਂ ਹਨ। ਇਹ ਪਿੰਡ ਇੱਕ ਪੁਰਾਣੀ ਥੇਹ ਤੇ ਵੱਸਿਆ ਹੋਇਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ