ਮਿੱਡੂ ਖੇੜਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਮਿੱਡ ਖੇੜਾ, ਡਬਵਾਲੀ-ਅਬੋਹਰ ਸੜਕ ‘ਤੇ ਸਥਿਤ ਹੈ। ਤੇ ਡਬਵਾਲੀ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 140-150 ਸਾਲ ਪਹਿਲਾਂ ਬਾਬਾ ਮਿੱਡ ਸਿੰਘ ਨੇ ਅੰਗਰੇਜ਼ਾਂ ਨੂੰ ਕੁੱਝ ਕੁ ਰੁਪਿਆਂ ਵਿੱਚ 4200 ਏਕੜ ਜ਼ਮੀਨ ਵਾਲੇ ਇਸ ਪਿੰਡ ਨੂੰ ਖਰੀਦ ਕੇ ਬੰਨ੍ਹਿਆ ਸੀ। ਉਸ ਦੇ ਨਾਂ ਤੇ ਹੀ ਪਿੰਡ ਦਾ ਨਾਂ ‘ਮਿੱਡੂ ਖੇੜਾ’ ਪੈ ਗਿਆ।
ਤਕਰੀਬਨ 180 ਸਾਲ ਪਹਿਲਾਂ ਬਾਬੇ ਮਿੱਡ ਸਿੰਘ ਤੇ ਉਸਦੇ ਛੋਟੇ ਭਰਾ ਬਾਬਾ ਪਹਿਲੂ ਸਿੰਘ ਨੇ ਮਹਿਣੇ ਪਿੰਡ ਨੂੰ ਮੁਸਲਮਾਨਾਂ ਤੋਂ ਖੋਹਿਆ ਸੀ । ਬਾਅਦ ਵਿੱਚ ਬਾਬਾ ਮਿੱਡੂ ਸਿੰਘ ਆਪਣੀ ਅੱਧੀ ਜ਼ਮੀਨ ਮਹਿਣੇ ਕਾਇਮ ਕਰਕੇ ਮਿੱਡੂ ਖੇੜੇ ਆ ਵਸਿਆ ਤੇ ਹੌਲੀ ਹੌਲੀ ਆਪਣੀ ਹਿੰਮਤ ਸਦਕਾ ਚੁਟਾਲੇ ਦੀ ਕਾਫੀ ਜ਼ਮੀਨ ਤੋਂ ਵੀ ਕਾਬਜ਼ ਹੋ ਗਿਆ। ਇਸ ਪਿੰਡ ਵਿੱਚ ਉਸਦੀ ਔਲਾਦ ਵਸਦੀ ਹੈ। ਇਹ ਪਿੰਡ ਸਾਰਾ ਕੁਲਾਰ ਜੱਟਾਂ ਦਾ ਹੈ। ਕੁੱਝ ਘਰ ਹਰੀਜਨਾਂ, ਪੰਡਤਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ