ਮੁਧੋਂ ਮਸਤਾਨਾ ਤੇ ਮੁਧੋਂ ਭਾਗ ਸਿੰਘ
ਸਥਿਤੀ :
ਤਹਿਸੀਲ ਖਰੜ ਦੇ ਇਹ ਪਿੰਡ, ਕੁਰਾਲੀ – ਰੂਪ ਨਗਰ ਸੜਕ ਤੋਂ 5 ਕਿਲੋਮੀਟਰ ਮੁਧੋਂ ਮਸਤਾਨਾ ਹੈ ਅਤੇ 7 ਕਿਲੋਮੀਟਰ ਮੁਧੋਂ ਭਾਗ ਸਿੰਘ ਹੈ। ਕੁਰਾਲੀ ਰੇਲਵੇ ਸਟੇਸ਼ਨ ਤੋਂ ਦੋਵੇਂ ਪਿੰਡ 6 ਕਿਲੋਮੀਟਰ ਦੇ ਫਾਸਲੇ ‘ਤੇ ਵੱਸੇ ਹੋਏ ਹਨ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਕ ਮੁਸਲਮਾਨ ਪਠਾਣ ਦੇ ਦੋ ਪੁੱਤਰ ਸਨ। ਇੱਕ ਦਾ ਨਾਂ ਭਾਗ ਤੇ ਦੂਸਰੇ ਦਾ ਮਸਤਾਨਾ ਸੀ। ਇਨ੍ਹਾਂ ਦੋਹਾਂ ਨੇ ਆਪਣੇ ਆਪਣੇ ਨਾਂ ‘ਤੇ ਦੋ ਪਿੰਡ ਵਸਾ ਲਏ। ਇਹਨਾਂ ਦੇ ਚਾਚੇ ਸੰਗਤੀਏ ਨੇ ਵੀ ਇਹਨਾਂ ਦੇ ਚੜ੍ਹਦੇ ਪਾਸੇ ਇੱਕ ਪਿੰਡ ਮੁਧੋਂ ਸੰਗਤੀਆ ਵਸਾ ਲਿਆ। ਮਿਸਲਾਂ ਤੇ ਜੈਨ ਖਾਂ ਦੀ ਲੜਾਈ ਵਿੱਚ ਇਹ ਲੋਕ ਇੱਥੋਂ ਨੱਠ ਗਏ ਤੇ ਜੰਗਲ ਵਿੱਚ ਜਾ ਕੇ ਰਹਿਣ ਲੱਗ ਪਏ। ਫਿਰ ਕੁਝ ਚਿਰ ਬਾਅਦ 1767 ਈ. ਵਿੱਚ ਸ. ਦੇਵਾ ਸਿੰਘ ਸਿਆਲਵੀਆਂ ਨੇ ਇਹ ਪਿੰਡ ਦੁਬਾਰਾ ਵਸਾਏ। ਜੋ ਲੋਕ ਇੱਥੋਂ ਉਜੜੇ ਸਨ ਉਹਨਾਂ ਨੂੰ ਦੁਬਾਰਾ ਲੱਭ ਕੇ ਇੱਥੇ ਲਿਆ ਕੇ ਵਸਾਇਆ।
ਦੋਹਾਂ ਪਿੰਡਾਂ ਵਿੱਚ ਹਰੀਜਨ, ਜੱਟ ਅਤੇ ਮਜ਼੍ਹਬੀ ਸਿੱਖ ਆਦਿ ਜਾਤਾਂ ਦੇ ਲੋਕ ਰਹਿੰਦੇ ਹਨ। ਦੋਹਾਂ ਪਿੰਡਾਂ ਦੀ ਪੰਚਾਇਤ ਇੱਕਠੀ ਹੈ। ਦੋਹਾਂ ਪਿੰਡਾਂ ਵਿੱਚ ਆਪਣਾ ਆਪਣਾ ਗੁਰਦੁਆਰਾ ਹੈ ਅਤੇ ਹਰੀਜਨ ਧਰਮਸ਼ਾਲਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ