ਮੜੌਲੀ ਕਲਾਂ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਮੜੌਲੀ ਕਲਾਂ ਜਾਂ ਮੰਡੌਲੀ ਕਲਾਂ, ਲੁਧਿਆਣਾ ਚੰਡੀਗੜ੍ਹ ਸੜਕ ਤੋਂ 2 ਕਿਲੋਮੀਟਰ ਅਤੇ ਮੌਰਿੰਡਾ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਇਤਿਹਾਸ ਲਗਭਗ 700 ਸਾਲ ਪੁਰਾਣਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਨਾਲ, ਵਪਾਰ ਲਈ, ਇਹ ਥਾਂ ਸ਼ਾਹਰਾਹ ‘ਤੇ ਹੋਣ ਕਾਰਨ ਉਦੋਂ ਇਸ ਥਾਂ ‘ਤੇ ਲਬਾਣਾ ਜਾਤੀ ਨਾਲ ਸੰਬੰਧਿਤ ਵਣਜਾਰੇ ਪੜਾਅ ਕਰਦੇ ਹੁੰਦੇ ਸਨ। ਮੌਰਿੰਡੇ ਦੇ ਰੰਗੜਾਂ ਦੀ ਮਾਰ ਧਾੜ ਕਾਰਨ ਇੱਥੇ ਪੱਕੇ ਤੌਰ ‘ਤੇ ਕੋਈ ਨਾ ਟਿੱਕ ਸਕਿਆ। ਮੌਜੂਦਾ ਪਿੰਡ ਅੱਜ ਤੋਂ ਲਗਭਗ 500 ਸਾਲ ਪਹਿਲਾਂ ਮਾਨ ਗੋਤ ਦੇ ਇੱਕ ਬਜ਼ੁਰਗ ਮੱਲੂ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌਤਾਂ ਤੋਂ ਆ ਕੇ ਵਸਾਇਆ। ਮੱਲੂ ਅਤੇ ਮੌੜਾਂ ਤੋਂ ਪਿੰਡ ਦਾ ਨਾਂ ਮੜੌਲੀ ਪੈ ਗਿਆ ਜਿਸ ਨੂੰ ਅੱਜਕਲ ਮੰਡੌਲੀ ਵੀ ਕਹਿੰਦੇ ਹਨ। ਲਗਭਗ 200 ਸਾਲ ਪਹਿਲਾਂ ਇੱਥੋਂ ਹੀ ਨਿਕਲ ਕੇ ਪਿੰਡ ਮੜੌਲੀ ਖੁਰਦ ਵੱਸਿਆ।
ਇਸ ਪਿੰਡ ਵਿੱਚ ਹਰ ਜਾਤੀ ਦੇ ਲੋਕ ਵੱਸਦੇ ਹਨ। ਪਿੰਡ ਵਿੱਚ ਤਿੰਨ ਧਰਮਸ਼ਾਲਾ ਤੇ ਤਿੰਨ ਗੁਰਦੁਆਰੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ