ਰਾਜੇ ਮਾਜਰਾ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਰਾਜੇ ਮਾਜਰਾ, ਰੂਪ ਨਗਰ – ਪੁਰਖਾਲੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੀਆਂਪੁਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਹਿਲੇ ਇਸ ਪਿੰਡ ਦਾ ਨਾਂ ਸਿਰਫ ਮਾਜਰਾ ਸੀ ਤੇ ਇੱਥੇ ਥੋੜ੍ਹੀ ਜਹੀ ਵਸੋਂ ਸੀ। ਇੱਕ ਵਾਰੀ ਇੱਕ ਸਾਧੂ ਨੇ ਆਕੇ ਭੋਜਨ ਦੀ ਮੰਗ ਕੀਤੀ ਤਾਂ ਪਿੰਡ ਵਾਸੀਆਂ ਨੇ ਭੋਜਨ ਖਵਾਉਣ ਤੋਂ ਪਹਿਲਾਂ ਉਸ ਭੁੱਖੇ ਸਾਧੂ ਨੂੰ ਰੱਜ ਕੇ ਦੁੱਧ ਪਿਆਇਆ। ਉਸ ਸਾਧੂ ਨੇ ਪਿੰਡ ਵਾਲਿਆਂ ਨੂੰ ਅਸੀਸ ਦਿੱਤੀ ਤੇ ਕਿਹਾ ਕਿ ਇਹ ‘ਰੱਜਿਆ ਮਾਜਰਾ’ ਹੈ। ਇਸ ਤੋਂ ਇਸ ਪਿੰਡ ਦਾ ਨਾਂ ‘ਰਾਜੇ ਮਾਜਰਾ’ ਪੈ ਗਿਆ। ਪਿੰਡ ਵਿੱਚ ਜੱਟਾਂ ਦੀ ਅਬਾਦੀ ਸਭ ਤੋਂ ਜ਼ਿਆਦਾ ਹੈ। ਬਾਕੀ ਜਾਤਾਂ ਵਿਚੋਂ ਤੇਲੀ, ਹਰੀਜਨ, ਝੀਉਰ, ਬਾਲਮੀਕੀਏ, ਤਰਖਾਣ ਤੇ ਲੁਹਾਰ ਆਦਿ ਜਾਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ