ਸ਼ਹੀਦ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਸ਼ਹੀਦ, ਪੱਟੀ-ਖੇਮਕਰਨ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਿੱਖ ਇਤਿਹਾਸ ‘ਚ ਸ਼ਹੀਦਾਂ ਦੇ ਸਿਰਤਾਜ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਭਾਈ ਬਾਬਾ ਭਾਗ ਸਿੰਘ, ਜਿਨ੍ਹਾਂ ਦਾ ਜਨਮ ਅਸਥਾਨ ਪਹੁਵਿੰਡ ਹੈ ਅੱਜ ਤੋਂ 230 ਸਾਲ ਪਹਿਲਾਂ ਇਸ ਪਿੰਡ ਦੇ ਕੋਲ ਦਰਿਆ ਦੇ ਕੰਢੇ ‘ਤੇ ਔੜ ਦੇ ਦਿਨਾਂ ਵਿੱਚ ਡੰਗਰ ਵੱਛਾ ਲੈ ਕੇ ਆ ਜਾਇਆ ਕਰਦੇ ਸਨ। ਹਰ ਸਾਲ ਆਣ ਜਾਣ ਤੋਂ ਛੁਟਕਾਰਾ ਪਾਉਣ ਲਈ ਬਾਬਾ ਭਾਗ ਸਿੰਘ ਨੇ ਬਾਬਾ ਸੰਤ ਖਾਲਸਾ ਜੀ ਦੀ ਸਹਾਇਤਾ ਨਾਲ ਇਸ ਉਜਾਝ ਜਿਹੇ ਢਾਬ ਦੇ ਕੋਲ ਡੇਰਾ ਲਾ ਲਿਆ ਅਤੇ ਹੌਲੀ ਹੌਲੀ ਆਬਾਦੀ ਵਧਦੀ ਗਈ।
ਇਸ ਪਿੰਡ ਵਿੱਚ ਪਿੰਡ ਵਾਸੀਆਂ ਨੇ ਉਗਰਾਹੀ ਕਰਕੇ ਬਹੁਤ ਸੁੰਦਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਣਾਇਆ ਹੈ ਜਿੱਥੇ 14 ਮਾਘ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਅਤੇ 18 ਚੇਤ ਉਹਨਾਂ ਦੇ ਸ਼ਹੀਦੀ ਪੁਰਬ ਤੇ ਭਾਰੀ ਮੇਲੇ ਲੱਗਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ