ਹਿਆਤਪੁਰ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਹਿਆਤਪੁਰ, ਨੂਰਪੁਰ ਬੇਦੀ – ਬਲਾਚੌਰ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 17 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਪੌਣੇ ਤਿੰਨ ਸੌ ਸਾਲ ਪਹਿਲਾਂ ਦਰਿਆ ਸਤਲੁਜ ਦੀ ਤਬਾਹੀ ਕਾਰਨ ਹਿਆਤੂ ਨਾਂ ਦਾ ਇੱਕ ਵਿਅਕਤੀ ਕੱਟੇ (ਸਬੌਰ) ਤੋਂ ਉੱਠ ਕੇ ਆਪਣੇ ਪਰਿਵਾਰ ਨਾਲ ਇੱਥੇ ਵੱਸ ਗਿਆ। ਉਸਦੇ ਨਾਂ ‘ਤੇ ਪਿੰਡ ਦਾ ਨਾ ਹਿਆਤਪੁਰ ਪੈ ਗਿਆ। ਪਿੰਡ ਵਿੱਚ ਜੱਟ, ਰਾਜਪੂਤ, ਬ੍ਰਾਹਮਣ, ਖੱਤਰੀ, ਹਰੀਜਨ, ਬਾਲਮੀਕ, ਨਾਈ, ਝਿਊਰ, ਗੁਜਰ, ਬਾਜੀਗਰ, ਦਰਜ਼ੀ, ਲੁਹਾਰ, ਤਰਖਾਣ ਜਾਤਾਂ ਦੇ ਲੋਕ ਵੱਸਦੇ ਹਨ। ਇੱਥੋਂ ਦਾ ਧਾਰਮਿਕ ਸਥਾਨ ‘ਸਿਆਮੇ ਦਾ ਪੌਅ’ ਹੈ ਜਿਸਦੀ ਲੋਕੀਂ ਸੇਵਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ