ਆਸਪੁਰ ਪਿੰਡ ਦਾ ਇਤਿਹਾਸ | Aspur Village History

ਆਸਪੁਰ

ਆਸਪੁਰ ਪਿੰਡ ਦਾ ਇਤਿਹਾਸ | Aspur Village History

ਸਥਿਤੀ :

06 ਤਹਿਸੀਲ ਰੂਪ ਨਗਰ ਦਾ ਇਹ ਪਿੰਡ ਆਸਪੁਰ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਘਨੌਲੀ ਤੋਂ 4 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਬਹੁਤ ਵੱਡਾ ਸੀ ਤੇ ਇਸ ਦਾ ਪਿਛੋਕੜ ਬਹੁਤ ਪੁਰਾਣਾ ਹੈ। ਇਹ ਪਿੰਡ ਕਈ ਵਾਰੀ ਸਤਲੁਜ ਵਿੱਚ ਹੜ੍ਹ ਆਉਣ ਕਰਕੇ ਉਜੜ ਕੇ ਵੱਸਿਆ ਅਤੇ ਕਈ ਟੋਟੇ ਬਣ ਗਏ। ਪਾਣੀ ਦੀ ਲੋੜ ਕਾਰਨ ਲੋਕਾਂ ਨੇ ਸਤਲੁਜ ਕੋਲ ਆ ਕੇ ਡੇਰੇ ਲਾਏ ਜਦ ਉਹਨਾਂ ਦੀ ਇਹ ਆਸ ਪੂਰੀ ਹੋ ਗਈ ਤਾਂ ਉਹਨਾਂ ਨੇ ਪਿੰਡ ਦਾ ਨਾਂ ‘ਆਸਪੁਰ’ ਰੱਖ ਦਿੱਤਾ। ਪਿੰਡ ਵਿੱਚ ਸੁਲਤਾਨੀਏ ਨਵਾਂ ਸ਼ਹਿਰ ਤਹਿਸੀਲ ਦੇ ਪਿੰਡ ਵਜੀਦਪੁਰ ਤੋਂ ਆ ਕੇ ਇੱਥੇ ਵੱਸੇ ਹੋਏ ਹਨ। ਹੋਰ ਵਸਨੀਕ ਸੈਣੀ, ਗੁੱਜਰ, ਬਾਲਮੀਕ ਆਦਿ ਜਾਤਾਂ ਦੇ ਲੋਕ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!