ਉੱਗੀ ਪਿੰਡ ਦਾ ਇਤਿਹਾਸ | Uggi Village History

ਉੱਗੀ

ਉੱਗੀ ਪਿੰਡ ਦਾ ਇਤਿਹਾਸ | Uggi Village History

ਸਥਿਤੀ :

ਤਹਿਸੀਲ ਨਕੋਦਰ ਦਾ ਪਿੰਡ ਉੱਗੀ, ਨਕੋਦਰ – ਕਪੂਰਥਲਾ ਸੜਕ ਤੋਂ 1 ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ 15 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਕਿਹਾ ਜਾਂਦਾ ਹੈ ਕਿ ਇਹ ਪਿੰਡ ਤਕਰੀਬਨ ਸਾਢੇ ਤਿੰਨ ਸੌ ਸਾਲ ਪਹਿਲਾਂ ਇੱਕ ਉੱਘਾ ਨਾਂ ਦੇ ਵਿਅਕਤੀ ਨੇ ਵਸਾਇਆ। ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ਵਿਗਾੜ ਦੇ ਉੱਗੀ ਬਣ ਗਿਆ। ਇਹ ਪਿੰਡ ਪਹਿਲਾਂ ਦੋ ਥਾਵਾਂ ਤੋਂ ਉਜੜ ਕੇ ਤੀਸਰੀ ਥਾਂ ਤੇ ਵੱਸਿਆ ਹੈ। ਪਾਕਿਸਤਾਨ ਬਨਣ ਤੋਂ ਪਹਿਲਾਂ ਇਹ ਦੋਨਾਂ ਇਲਾਕੇ ਦਾ ਮਸ਼ਹੂਰ ਪਿੰਡ ਸੀ। ਦੋਨਾਂ ਇਲਾਕਾ, ਚਿੱਟੀ ਬੇਈਂ ਦੇ ਉੱਤਰ ਤੇ ਪੱਛਮ ਵਿੱਚ ਹੈ ਅਤੇ ਇਹ ਨਕੋਦਰ ਤੇ ਜਲੰਧਰ ਤਹਿਸੀਲ ਦੇ ਇਲਾਕੇ ਨੂੰ ਕਿਹਾ ਜਾਂਦਾ ਹੈ। ਇਸ ਪਿੰਡ ਵਿੱਚ ਇੱਕ ਡਾਕਖਾਨਾ ਸੀ ਜਿੱਥੋਂ ਅਠਤਾਲੀ ਪਿੰਡਾਂ ਨੂੰ ਡਾਕ ਵੰਡੀ ਜਾਂਦੀ ਸੀ। ਇਸ ਪਿੰਡ ਵਿੱਚ ਬਾਲਮੀਕਾਂ ਦੀ ਸੰਖਿਆ ਵਧੇਰੇ ਹੈ ਅਤੇ ਜੱਟ, ਖੱਤਰੀ, ਕੰਬੋਜ, ਬ੍ਰਾਹਮਣ, ਤਰਖਾਣ, ਲੁਹਾਰ ਆਦਿ ਜਾਤਾਂ ਦੇ ਲੋਕ ਵੀ ਕਾਫੀ ਗਿਣਤੀ ਵਿੱਚ ਰਹਿੰਦੇ ਹਨ।

ਉੱਗੀ ਪਿੰਡ ਵਿੱਚ ਸ਼ਿਵ ਜੀ ਦਾ ਪੁਰਾਤਨ ਮੰਦਰ ਹੈ ਜੋ ਬਾਬਾ ਸਾਹਿਬ ਸਿੰਘ ਬੇਦੀ ਉਨੇ ਵਾਲਿਆਂ ਨੇ ਬਣਵਾਇਆ ਸੀ। ਇੱਕ ਦੇਵੀ ਦਾ ਮੰਦਰ ਅਤੇ ਦੋ ਗੁਰਦੁਆਰਿਆਂ ਤੋਂ ਇਲਾਵਾ ਇੱਕ ਸਯਦ ਹਾਸ਼ਮ ਅਲੀ ਸ਼ਾਹ ਬੁਖਾਰੀ ਦਾ ਮਜਾਰ ਵੀ ਹੈ। ਨਿਰਜਲਾ ਇਕਾਦਸ਼ੀ ਵਾਲੇ ਦਿਨ ਸਾਲਾਨਾ ਮੇਲਾ ਲਗਦਾ ਹੈ। ਸਯਦ ਜੀ ਵਲੋਂ ਇਹ ਪਿੰਡ ਨੂੰ ਵਰਦਾਨ ਪ੍ਰਾਪਤ ਹੈ ਕਿ ਟਿੱਡੀ ਦਲ ਅਤੇ ਹੜ੍ਹ ਦਾ ਪਾਣੀ ਕਦੀ ਮਾਰ ਨਹੀਂ ਕਰੇਗਾ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!