ਹੇਰ ਪਿੰਡ ਦਾ ਇਤਿਹਾਸ | Haer Village History

ਹੇਰ

ਹੇਰ ਪਿੰਡ ਦਾ ਇਤਿਹਾਸ | Haer Village History

ਸਥਿਤੀ  :

ਤਹਿਸੀਲ ਨਕੋਦਰ ਦਾ ਪਿੰਡ ਹੇਰ, ਨਕੋਦਰ-ਕਪੂਰਥਲਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 7 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਸੰਨ 1830 -31 ਦੇ ਕਰੀਬ ਹੋਂਦ ਵਿੱਚ ਆਇਆ ਪਾਕਿਸਤਾਨ ਦੇ ਲਾਇਲਪੁਰ ਤੇ ਕੋਇਟੇ ਦੇ ਇਲਾਕੇ ਵਿਚੋਂ ਆ ਕੇ ਲੋਕਾਂ ਨੇ ਇਹ ਪਿੰਡ ਵਸਾਇਆ। ਇਹਨਾਂ ਜੱਟਾਂ ਦਾ ਗੋਤ ‘ਹੇਅਰ’ ਸੀ ਜਿਸ ਕਰਕੇ ਪਿੰਡ ਦਾ ਨਾਂ ‘ਹੇਰਾਂ” ਜਾਂ ਹੋਰ ਬਣ ਗਿਆ।

ਇੱਥੇ ਮੁਸਲਮਾਨਾਂ ਦਾ ਤਕੀਆਂ ਸੀ ਜਿੱਥੇ ਭੂਤਾਂ ਦਾ ਬੋਲਬਾਲਾ ਸੀ ਜਿਸ ਕਰਕੇ ਲੋਕ ਇੱਥੋਂ ਡਰਦੇ ਸਨ। ਪਿੰਡ ਵਿੱਚ ਇੱਕ ਹੋਰ ਸਾਂਈ ਆਲਫ ਸ਼ਾਹ ਦੀ ਕਬਰ ਅਤਿ ਪ੍ਰਸਿੱਧ ਹੈ। ਇਸ ਕਬਰ ਤੇ ਹਰ ਸਾਲ ਜੋੜ ਮੇਲਾ ਲਗਦਾ ਹੈ। ਸਿੱਖਾਂ ਦੇ ਰਾਜ ਵੇਲੇ ਇੱਥੇ ਇੱਕ ਕੱਚਾ ਕਿਲ੍ਹਾ ਹੁੰਦਾ ਸੀ ਜਿੱਥੇ ਕੁਝ ਸਿੱਖ ਫੌਜੀ ਹਰ ਵਕਤ ਰਹਿੰਦੇ ਸਨ। ਸ਼ਹੀਦ ਊਧਮ ਸਿੰਘ ਦਾ ਸਾਥੀ ਸ. ਪਰਗਟ ਸਿੰਘ ਹੇਅਰ ਅਤੇ ਕਈ ਹੋਰ ਪਿੰਡ/ਵਾਸੀਆਂ ਨੇ ਅਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲਿਆ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment