ਔਜਲਾ
ਸਥਿਤੀ :
ਤਹਿਸੀਲ ਫਿਲੌਰ ਦਾ ਪਿੰਡ ਔਜਲਾ, ਫਿਲੌਰ -ਨੂਰ ਮਹਿਲ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਿਲਗਾ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਨਾਲ ਪਿੰਡ ਲਿਧੜ ਕਲਾਂ ਹੈ। ਲਿਧੜ ਕਲਾਂ ਦੇ ਇੱਕ ਵਸਨੀਕ ਨੇ ਆਪਣੀ ਧੀ ਦੂਰ ਵਿਆਹੀ । ਉਸ ਨੂੰ ਨੇੜੇ ਵਸਾਉਣ ਲਈ ਲਿਧੜ ਕਲਾਂ ਦੀ ਜ਼ਮੀਨ ਵਿੱਚ 500 ਏਕੜ ਦੇ ਕੇ ਲੜਕੀ ਨੂੰ ਨੇੜੇ ਵਸਾ ਲਿਆ। ਉਸਦੇ ਪਤੀ ਦਾ ਗੋਤ ਔਜਲਾ ਸੀ ਇਸ ਕਰਕੇ ਪਿੰਡ ਦਾ ਨਾਂ ‘ਔਜਲਾ’ ਰੱਖਿਆ ਗਿਆ। ਉਸ ਲੜਕੀ ਦੀ ਔਲਾਦ ਪਿੰਡ ਵਿੱਚ ਵੱਸ ਰਹੀ ਹੈ।
ਪਿੰਡ ਵਿੱਚ ਇੱਕ ਧਾਰਮਿਕ ਜਗ੍ਹਾ ‘ਬਾਬੇ ਪੁਰਾਣੇ’ ਦੀ ਹੈ। ਜਿਸ ਦੀ ਪਿੰਡ ਵਾਲੇ ਬਹੁਤ ਮਾਨਤਾ ਕਰਦੇ ਹਨ। ਇੱਕ ਗੁਰਦੁਆਰਾ ਹੈ ਜੋ ਪੁਰਾਣੀ ਮੁਸਲਮਾਨਾਂ ਦੀ ਜਗ੍ਹਾ ਤੇ ਬਣਿਆ ਹੋਇਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ