ਥੱਲਾ ਪਿੰਡ ਦਾ ਇਤਿਹਾਸ | Thalla Village History

ਥੱਲਾ

ਥੱਲਾ ਪਿੰਡ ਦਾ ਇਤਿਹਾਸ | Thalla Village History

ਸਥਿਤੀ :

ਤਹਿਸੀਲ ਫਿਲੌਰ ਦਾ ਪਿੰਡ ਥੱਲਾ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਿਲੌਰ ਤੋਂ 10 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਤੇ ਬਾਨੀ ਮਹਾਂ ਸਿੰਘ ਜੋ ਲਧੜ ਜੱਟ ਸੀ ਨੇ 1760 ਈ ਵਿੱਚ ਇਸ ਪਿੰਡ ਨੂੰ ਵਸਾਇਆ ਅਤੇ ਪਹਿਲਾਂ ਇਸ ਪਿੰਡ ਦਾ ਨਾਂ ਉਸਨੇ ਆਪਣੇ ਪੁੱਤਰ ਦੇ ਨਾਂ ਤੇ ਰਾਮ ਸਿੰਘ ਪੁਰਾ ਰੱਖਿਆ। ਇਸ ਪਿੰਡ ਵਿੱਚ ਰੇਤੇ ਦਾ ਇੱਕ ਬਹੁਤ ਹੀ ਵੱਡਾ ਥੱਲ ਸੀ। ਪਿੰਡ ਦਾ ਨਾਂ ਵੱਡਾ ਹੋਣ ਕਰਕੇ ਲੋਕਾਂ ਦੇ ਮੂੰਹ ਨਹੀਂ ਸੀ ਚੜ੍ਹਦਾ ਅਤੇ ਰੇਤ ਦੇ ਥੱਲ ਕਰਕੇ ਪਿੰਡ ਦਾ ਨਾਂ ਥੱਲਾਂ ਪ੍ਰਚਲਤ ਹੋਗਿਆ। ਇਸ ਪਿੰਡ ਵਿੱਚ ਜੱਟਾਂ ਦੀ ਗਿਣਤੀ 30 ਪ੍ਰਤੀਸ਼ਤ ਹੈ ਬਾਕੀ ਅਬਾਦੀ ਬਾਲਮੀਕਿ, ਰਾਮਦਾਸੀਏ ਅਤੇ ਕਬੀਰ ਪੰਥੀਆਂ ਦੀ ਹੈ।

ਲਧੜ ਜੱਟ ਸ. ਮਹਾਂ ਸਿੰਘ ਨੇ ਇਸ ਪਿੰਡ ਦੀ ਸਰਦਾਰੀ ਕੀਤੀ ਅਤੇ ਆਪਣੇ ਪੁੱਤਰਾਂ ਸਮੇਤ ਮਹਾਰਾਜਾ ਰਣਜੀਤ ਸਿੰਘ ਦੀ ਕਈ ਯੁੱਧਾਂ ਵਿੱਚ ਸਹਾਇਤਾ ਕੀਤੀ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment