ਚਨਾਰਥਲ ਕਲਾਂ ਪਿੰਡ ਦਾ ਇਤਿਹਾਸ | Chanarthal Kalan Village History

ਚਨਾਰਥਲ ਕਲਾਂ

ਚਨਾਰਥਲ ਕਲਾਂ ਪਿੰਡ ਦਾ ਇਤਿਹਾਸ | Chanarthal Kalan Village History

ਸਥਿਤੀ :

ਰਹੰਦ ਤਹਿਸੀਲ ਫਤਿਹਗੜ੍ਹ ਸਾਹਿਬ ਦਾ ਇਹ ਪਿੰਡ ਚਨਾਰਥਲ ਕਲਾਂ, ਟੋਹੜਾ ਸੜਕ ਤੇ ਸਥਿਤ ਸਰਹੰਦ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਚਨਾਰਥਲ ਕਲਾਂ ਹੁਣ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਮਸ਼ਹੂਰ ਤੇ ਪੁਰਾਣਾ ਪਿੰਡ ਹੈ। ਇਹ ਪਿੰਡ ਬਾਬਾ ਚਾਂਦ ਨੇ ਪਿੰਡ ਜਿੰਦਲਪੁਰ ਤੋਂ ਇੱਥੇ ਆਕੇ ਬੰਨ੍ਹਿਆ ਸੀ। ਇਸ ਤੋਂ ਪਹਿਲੇ ਇੱਥੇ ਨਾਥਾਂ ਦਾ ਡੇਰਾ ਸੀ। ਬਾਬਾ ਚਾਂਦ ਇਸੇ ਡੇਰੇ ‘ਤੇ ਆਏ ਤੇ ਇਲਾਕਾ ਵੇਖ ਜੋ ਕੇ ਇੱਥੇ ਹੀ ਟੱਬਰ ਸਮੇਤ ਰਹਿਣ ਦੀ ਸੋਚੀ। ਉਸ ਵੇਲੇ ਇਹ ਇਲਾਕਾ ਜਾਲਖੇੜੀ ਦੇ ਸਰਦਾਰ ਜਾਲਫ ਗੁੱਜਰਾਂ ਦੀ ਮਲਕੀਅਤ ਸੀ। ਜਾਲਫ ਨੇ ਬਾਬਾ ਚਾਂਦ ਨੂੰ ਪਿੰਡ ਬੰਨ੍ਹਣ ਦੀ ਆਗਿਆ ਦੇ ਦਿੱਤੀ। ਬਾਬਾ ਚਾਂਦ ਦੇ ਚਾਰ ਪੁੱਤਰ ਸਨ। ਇਸ ਕਰਕੇ ਪਿੰਡ ਦਾ ਨਾਂ ‘ਚੰਦ-ਚਾਰ ਥਲ’ ਰੱਖਿਆ ਜਿਸ ਦਾ ਅਰਥ ਸੀ ‘ਚਾਰ ਚੰਨਾਂ ਦੀ ਥਾਂ’। ਇਹੋ ਨਾਂ ਬਦਲ ਕੇ ਬਾਅਦ ਵਿੱਚ ‘ਚਨਾਰਥਲ’ ਬਣਿਆ ਤੇ ਵੱਡਾ ਪਿੰਡ ਹੋਣ ਕਰਕੇ ਇਸ ਨੂੰ ਕਲਾਂ ਕਹਿਣ लेंगे।

ਬਾਬਾ ਚਾਂਦ ਦੇ ਚਾਰ ਪੁੱਤਰਾਂ ਵਿਚੋਂ ਵੱਡਾ ਦਿੱਤੂ ਸੀ ਜਿਸਨੇ ਬਾਅਦ ਵਿੱਚ ਦਿੱਤੂਪੁਰ ਵਸਾਇਆ। ਦਿੱਤੂ ਨੂੰ ਸਰਹੰਦ ਦੇ ਸੂਬੇਦਾਰ ਨੇ ਮਰਵਾ ਦਿੱਤਾ ਤੇ ਉਸਦੇ ਲੜਕਿਆਂ ਤਲੋਕਾ ਤੇ ਦੇਸੋ ਨੂੰ ਵੀ ਗ੍ਰਿਫਤਾਰ ਕਰ ਲਿਆ। ਤਲੋਕਾ ਇੱਕ ਚੰਗਾ ਨਿਸ਼ਾਨੇਬਾਜ਼ ਤੇ ਤੀਰਅੰਦਾਜ਼ ਸੀ ਤਲੋਕੇ ਨੇ ਸਰਹੰਦ ਸਰਦਾਰ ਦੀ ਸ਼ਰਤ ਤੇ ਇੱਕ ਨਿਸ਼ਾਨੇ ਨਾਲ ਕੁੱਪੀ ਵਿੰਨ ਦਿੱਤੀ ਜਿਸ ਨਾਲ ਉਸਨੂੰ 84 ਪਿੰਡਾਂ ਦੀ ਮਾਲਕੀ ਮਿਲ ਗਈ ਜੋ ਬਹੁਤੇ ਦਿਨ ਨਾ ਚੱਲ ਸਕੀ। ਦੇਸੋ ਮੁਸਲਮਾਨ ਬਣ ਗਿਆ ਤੇ ਕੈਦ ਤੋਂ ਮੁਕਤ ਹੋ ਗਿਆ। ਉਸ ਸਮੇਂ ਤੋਂ ਬਾਅਦ ਇਸ ਪਿੰਡ ਵਿੱਚ ਮੁਸਲਮਾਨਾਂ ਦੀ ਆਬਾਦੀ ਵੱਧਣੀ ਸ਼ੁਰੂ ਹੋ ਗਈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!